ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • w26 ਜਨਵਰੀ ਸਫ਼ੇ 2-7
  • “ਪਰਮੇਸ਼ੁਰ ਦੀ ਅਗਵਾਈ” ਭਾਲਦੇ ਰਹੋ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • “ਪਰਮੇਸ਼ੁਰ ਦੀ ਅਗਵਾਈ” ਭਾਲਦੇ ਰਹੋ
  • ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
  • ਸਿਰਲੇਖ
  • ਮਿਲਦੀ-ਜੁਲਦੀ ਜਾਣਕਾਰੀ
  • ਨਿਮਰਤਾ, ਪੱਕੇ ਇਰਾਦੇ ਅਤੇ ਨਿਹਚਾ ਦੀ ਵਧੀਆ ਮਿਸਾਲ
  • ਪਤਰਸ ਵਾਂਗ ‘ਰੋਟੀ’ ਖਾਂਦੇ ਰਹੋ
  • ਪੌਲੁਸ ਵਾਂਗ ਨਵਾਂ ਪਹਿਰਾਵਾ ਪਹਿਨ ਲਓ
  • ਦਾਊਦ ਵਾਂਗ ਯਹੋਵਾਹ ਨੂੰ ਆਪਣੀ ਪਨਾਹ ਬਣਾਓ
  • ਯਹੋਵਾਹ ਦੀ ਅਗਵਾਈ ਭਾਲਦੇ ਰਹੋ
  • ਨਿਮਰ ਹੋ ਕੇ ਕਬੂਲ ਕਰੋ ਕਿ ਤੁਸੀਂ ਕੁਝ ਗੱਲਾਂ ਨਹੀਂ ਜਾਣਦੇ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਯਹੋਵਾਹ ਅਤੇ ਯਿਸੂ ਵਰਗੀ ਸੋਚ ਰੱਖੋ
    ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2025
  • ਆਪਣੇ ਫ਼ੈਸਲਿਆਂ ਤੋਂ ਦਿਖਾਓ ਕਿ ਤੁਹਾਨੂੰ ਯਹੋਵਾਹ ʼਤੇ ਭਰੋਸਾ ਹੈ
    ਸਾਡੀ ਮਸੀਹੀ ਜ਼ਿੰਦਗੀ ਅਤੇ ਸੇਵਾ—ਸਭਾ ਪੁਸਤਿਕਾ—2023
  • ਇਨ੍ਹਾਂ ਸਵਾਲਾਂ ਦੇ ਜਵਾਬ ਲਿਖੋ
    2025-2026 ਸਰਕਟ ਸੰਮੇਲਨ ਦਾ ਪ੍ਰੋਗ੍ਰਾਮ​​—ਸਰਕਟ ਓਵਰਸੀਅਰ ਨਾਲ
ਹੋਰ ਦੇਖੋ
ਪਹਿਰਾਬੁਰਜ ਯਹੋਵਾਹ ਦੇ ਰਾਜ ਦੀ ਘੋਸ਼ਣਾ ਕਰਦਾ ਹੈ (ਸਟੱਡੀ)—2026
w26 ਜਨਵਰੀ ਸਫ਼ੇ 2-7

2-8 ਮਾਰਚ 2026

ਗੀਤ 97 ਰੱਬ ਦੀ ਬਾਣੀ ਹੈ ਜ਼ਿੰਦਗੀ

“ਪਰਮੇਸ਼ੁਰ ਦੀ ਅਗਵਾਈ” ਭਾਲਦੇ ਰਹੋ

2026 ਲਈ ਬਾਈਬਲ ਦਾ ਹਵਾਲਾ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

ਕੀ ਸਿੱਖਾਂਗੇ?

ਯਹੋਵਾਹ ਸਾਡੀ ਅਗਵਾਈ ਕਰਦਾ ਹੈ ਜਿਸ ਕਰਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਅਸੀਂ ਦੇਖਾਂਗੇ ਕਿ ਇਸ ਤੋਂ ਫ਼ਾਇਦਾ ਪਾਉਂਦੇ ਰਹਿਣ ਲਈ ਸਾਨੂੰ ਕੀ ਕਰਨ ਦੀ ਲੋੜ ਹੈ।

1. ਸਾਨੂੰ ਜ਼ਿੰਦਗੀ ਵਿਚ ਕਿਨ੍ਹਾਂ ਕੁਝ ਚੀਜ਼ਾਂ ਦੀ ਲੋੜ ਹਮੇਸ਼ਾ ਰਹਿੰਦੀ ਹੈ? (ਮੱਤੀ 5:3)

ਯਹੋਵਾਹ ਨੇ ਇਨਸਾਨਾਂ ਨੂੰ ਇਸ ਤਰੀਕੇ ਨਾਲ ਬਣਾਇਆ ਹੈ ਕਿ ਉਨ੍ਹਾਂ ਨੂੰ ਜੀਉਂਦੇ ਰਹਿਣ ਲਈ ਕੁਝ ਚੀਜ਼ਾਂ ਦੀ ਲੋੜ ਹਮੇਸ਼ਾ ਰਹਿੰਦੀ ਹੈ। ਮਿਸਾਲ ਲਈ, ਰੋਟੀ, ਕੱਪੜਾ ਅਤੇ ਮਕਾਨ। ਜੇ ਇਨ੍ਹਾਂ ਵਿੱਚੋਂ ਕੋਈ ਵੀ ਚੀਜ਼ ਕੁਝ ਸਮੇਂ ਲਈ ਸਾਡੇ ਕੋਲ ਨਾ ਹੋਵੇ, ਤਾਂ ਸਾਡੇ ਲਈ ਜੀਉਣਾ ਔਖਾ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਯਹੋਵਾਹ ਨੇ ਸਾਨੂੰ ਇਸ ਤਰ੍ਹਾਂ ਸਿਰਜਿਆ ਹੈ ਕਿ ਸਾਨੂੰ ਹਮੇਸ਼ਾ ਉਸ ਦੀ ਅਗਵਾਈ ਦੀ ਲੋੜ ਰਹਿੰਦੀ ਹੈ। (ਮੱਤੀ 5:3 ਪੜ੍ਹੋ।) ਜੇ ਅਸੀਂ ਸੱਚ-ਮੁੱਚ ਖ਼ੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਨੂੰ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ ਅਤੇ ਹਮੇਸ਼ਾ ਇਸ ਨੂੰ ਭਾਲਦੇ ਰਹਿਣਾ ਚਾਹੀਦਾ ਹੈ।

2. ‘ਪਰਮੇਸ਼ੁਰ ਦੀ ਅਗਵਾਈ ਲਈ ਤਰਸਣ’ ਦਾ ਕੀ ਮਤਲਬ ਹੈ? ਉਦਾਹਰਣ ਦੇ ਕੇ ਸਮਝਾਓ।

2 ‘ਪਰਮੇਸ਼ੁਰ ਦੀ ਅਗਵਾਈ ਲਈ ਤਰਸਣ’ ਦਾ ਕੀ ਮਤਲਬ ਹੈ? ਇੱਥੇ ਯੂਨਾਨੀ ਭਾਸ਼ਾ ਵਿਚ ਇਸ ਗੱਲ ਲਈ ਜਿਹੜੇ ਸ਼ਬਦ ਵਰਤੇ ਗਏ ਹਨ, ਉਨ੍ਹਾਂ ਨਾਲ ਮਨ ਵਿਚ ਅਜਿਹੇ ਵਿਅਕਤੀ ਦੀ ਤਸਵੀਰ ਆਉਂਦੀ ਹੈ ਜੋ ਪਵਿੱਤਰ ਸ਼ਕਤੀ ਲਈ ਭੀਖ ਮੰਗ ਰਿਹਾ ਹੈ। ਜ਼ਰਾ ਇਕ ਭਿਖਾਰੀ ਬਾਰੇ ਸੋਚੋ ਜੋ ਸੜਕ ਕਿਨਾਰੇ ਪਿਆ ਹੋਇਆ ਹੈ। ਉਸ ਕੋਲ ਖਾਣ ਲਈ ਕੁਝ ਨਹੀਂ ਹੈ ਅਤੇ ਉਸ ਦੇ ਕੱਪੜੇ ਵੀ ਫਟੇ ਹੋਏ ਹਨ, ਉਸ ਦੀ ਮਾੜੀ ਹਾਲਤ ਕਰਕੇ ਲੋਕ ਉਸ ਵੱਲ ਦੇਖਣਾ ਵੀ ਨਹੀਂ ਚਾਹੁੰਦੇ, ਉਸ ਕੋਲ ਪਨਾਹ ਲੈਣ ਦੀ ਵੀ ਜਗ੍ਹਾ ਨਹੀਂ ਹੈ ਅਤੇ ਕਦੀ ਉਹ ਤਪਦੀ ਗਰਮੀ ਸਹਿੰਦਾ ਹੈ ਤੇ ਕਦੀ ਕੜਾਕੇ ਦੀ ਠੰਢ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਜੇ ਉਹ ਆਪਣੇ ਹਾਲਾਤ ਸੁਧਾਰਨੇ ਚਾਹੁੰਦਾ ਹੈ, ਤਾਂ ਉਸ ਨੂੰ ਕਿਸੇ ਦੀ ਮਦਦ ਲੈਣੀ ਪੈਣੀ। ਇਸੇ ਤਰ੍ਹਾਂ ਜਿਹੜਾ ਵਿਅਕਤੀ ਪਰਮੇਸ਼ੁਰ ਦੀ ਅਗਵਾਈ ਲਈ ਤਰਸਦਾ ਹੈ, ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਨੂੰ ਪਰਮੇਸ਼ੁਰ ਦੀ ਮਦਦ ਦੀ ਲੋੜ ਹੈ। ਇਸ ਕਰਕੇ ਉਹ ਉਨ੍ਹਾਂ ਸਾਰੇ ਇੰਤਜ਼ਾਮਾਂ ਤੋਂ ਫ਼ਾਇਦਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਜਿਹੜੇ ਯਹੋਵਾਹ ਨੇ ਸਾਡੀ ਅਗਵਾਈ ਕਰਨ ਲਈ ਕੀਤੇ ਹਨ।

3. ਇਸ ਲੇਖ ਵਿਚ ਅਸੀਂ ਕੀ ਦੇਖਾਂਗੇ?

3 ਇਸ ਲੇਖ ਵਿਚ ਅਸੀਂ ਸਭ ਤੋਂ ਪਹਿਲਾਂ ਫੈਨੀਕੇ ਦੀ ਰਹਿਣ ਵਾਲੀ ਇਕ ਔਰਤ ʼਤੇ ਗੌਰ ਕਰਾਂਗੇ ਅਤੇ ਦੇਖਾਂਗੇ ਕਿ ਅਸੀਂ ਉਸ ਤੋਂ ਕੀ ਸਿੱਖ ਸਕਦੇ ਹਾਂ। ਇਸ ਔਰਤ ਨੇ ਯਿਸੂ ਕੋਲੋਂ ਮਦਦ ਦੀ ਭੀਖ ਮੰਗੀ ਸੀ। ਇਸ ਬਿਰਤਾਂਤ ਤੋਂ ਉਸ ਦੇ ਤਿੰਨ ਗੁਣ ਜ਼ਾਹਰ ਹੋਏ ਜੋ ਪਰਮੇਸ਼ੁਰ ਦੀ ਅਗਵਾਈ ਭਾਲਣ ਵਾਲਿਆਂ ਨੂੰ ਆਪਣੇ ਵਿਚ ਪੈਦਾ ਕਰਨੇ ਚਾਹੀਦੇ ਹਨ। ਫਿਰ ਅਸੀਂ ਪਤਰਸ, ਪੌਲੁਸ ਰਸੂਲ ਅਤੇ ਰਾਜਾ ਦਾਊਦ ਦੀ ਮਿਸਾਲ ʼਤੇ ਵੀ ਗੌਰ ਕਰਾਂਗੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਅਗਵਾਈ ਭਾਲੀ ਸੀ।

ਨਿਮਰਤਾ, ਪੱਕੇ ਇਰਾਦੇ ਅਤੇ ਨਿਹਚਾ ਦੀ ਵਧੀਆ ਮਿਸਾਲ

4. ਫੈਨੀਕੇ ਵਿਚ ਰਹਿਣ ਵਾਲੀ ਇਕ ਔਰਤ ਯਿਸੂ ਤੋਂ ਕੀ ਚਾਹੁੰਦੀ ਸੀ?

4 ਇਕ ਵਾਰ ਫੈਨੀਕੇ ਦੀ ਇਕ ਔਰਤ ਯਿਸੂ ਕੋਲ ਆਈ। ਉਸ ਦੀ ਧੀ ਨੂੰ ‘ਦੁਸ਼ਟ ਦੂਤ ਚਿੰਬੜਿਆ ਹੋਇਆ ਸੀ ਅਤੇ ਉਸ ਨੇ ਕੁੜੀ ਦਾ ਬਹੁਤ ਬੁਰਾ ਹਾਲ ਕੀਤਾ ਹੋਇਆ ਸੀ।’ (ਮੱਤੀ 15:21-28) ਉਸ ਔਰਤ ਨੇ ਗੋਡਿਆਂ ਭਾਰ ਬੈਠ ਕੇ ਯਿਸੂ ਤੋਂ ਮਦਦ ਦੀ ਭੀਖ ਮੰਗੀ। ਯਿਸੂ ਨਾਲ ਗੱਲ ਕਰਦੇ ਵੇਲੇ ਉਸ ਔਰਤ ਨੇ ਅਜਿਹੇ ਗੁਣ ਦਿਖਾਏ ਜਿਨ੍ਹਾਂ ਤੋਂ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਆਓ ਉਨ੍ਹਾਂ ਵਿੱਚੋਂ ਕੁਝ ʼਤੇ ਗੌਰ ਕਰੀਏ।

5. ਫੈਨੀਕੇ ਵਿਚ ਰਹਿਣ ਵਾਲੀ ਔਰਤ ਨੇ ਕਿਹੜੇ ਗੁਣ ਦਿਖਾਏ ਅਤੇ ਯਿਸੂ ਨੇ ਕਿਵੇਂ ਉਸ ਦੀ ਮਦਦ ਕੀਤੀ? (ਤਸਵੀਰ ਵੀ ਦੇਖੋ।)

5 ਫੈਨੀਕੇ ਦੀ ਰਹਿਣ ਵਾਲੀ ਔਰਤ ਨੇ ਦਿਲੋਂ ਨਿਮਰਤਾ ਦਿਖਾਈ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਕਿਉਂਕਿ ਜਦੋਂ ਯਿਸੂ ਨੇ ਉਸ ਦੀ ਤੁਲਨਾ ਕਤੂਰੇ ਨਾਲ ਕੀਤੀ, ਤਾਂ ਉਸ ਨੇ ਬੁਰਾ ਨਹੀਂ ਮਨਾਇਆ। ਜੇ ਯਿਸੂ ਤੁਹਾਨੂੰ ਇਹ ਗੱਲ ਕਹਿੰਦਾ, ਤਾਂ ਤੁਸੀਂ ਕੀ ਕਰਦੇ? ਕੀ ਤੁਸੀਂ ਬੇਇੱਜ਼ਤੀ ਮਹਿਸੂਸ ਕਰਦੇ ਤੇ ਬਿਨਾਂ ਮਦਦ ਲਏ ਉੱਥੋਂ ਚਲੇ ਜਾਂਦੇ? ਉਹ ਔਰਤ ਇਕ ਪਾਲਤੂ ਜਾਨਵਰ ਨਾਲ ਆਪਣੀ ਤੁਲਨਾ ਕੀਤੇ ਜਾਣ ਕਰਕੇ ਬੁਰਾ ਮਨਾ ਸਕਦੀ ਸੀ। ਪਰ ਉਸ ਨੇ ਇੱਦਾਂ ਨਹੀਂ ਕੀਤਾ। ਉਹ ਸਿਰਫ਼ ਨਿਮਰ ਹੀ ਨਹੀਂ, ਸਗੋਂ ਆਪਣੇ ਇਰਾਦੇ ਦੀ ਪੱਕੀ ਵੀ ਸੀ। ਉਹ ਜਿਸ ਤਰ੍ਹਾਂ ਯਿਸੂ ਤੋਂ ਮਦਦ ਮੰਗਦੀ ਰਹੀ, ਉਸ ਤੋਂ ਉਹਦਾ ਇਹ ਗੁਣ ਜ਼ਾਹਰ ਹੋਇਆ। ਕਿਹੜੀ ਗੱਲ ਨੇ ਇਸ ਤਰ੍ਹਾਂ ਕਰਨ ਵਿਚ ਉਸ ਦੀ ਮਦਦ ਕੀਤੀ? ਉਹ ਸੀ, ਯਿਸੂ ʼਤੇ ਉਸ ਦੀ ਨਿਹਚਾ। ਉਸ ਦੀ ਨਿਹਚਾ ਦੇਖ ਕੇ ਯਿਸੂ ਨੇ ਇਕ ਬਹੁਤ ਖ਼ਾਸ ਕੰਮ ਕੀਤਾ। ਭਾਵੇਂ ਯਿਸੂ ਨੇ ਹੁਣੇ-ਹੁਣੇ ਕਿਹਾ ਸੀ ਕਿ ਉਸ ਨੂੰ ਇਜ਼ਰਾਈਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਸੀ, ਫਿਰ ਵੀ ਉਸ ਨੇ ਉਸ ਗ਼ੈਰ-ਯਹੂਦੀ ਔਰਤ ਦੀ ਧੀ ਵਿੱਚੋਂ ਦੁਸ਼ਟ ਦੂਤ ਕੱਢ ਦਿੱਤਾ।

ਫੈਨੀਕੇ ਦੀ ਰਹਿਣ ਵਾਲੀ ਔਰਤ ਗੋਡਿਆਂ ਭਾਰ ਬੈਠ ਕੇ ਯਿਸੂ ਕੋਲੋਂ ਮਦਦ ਲਈ ਤਰਲੇ ਕਰਦੀ ਹੋਈ। ਖਾਣੇ ਦੀ ਮੇਜ਼ ਕੋਲ ਬੈਠੇ ਯਿਸੂ ਤੇ ਉਸ ਦੇ ਤਿੰਨ ਚੇਲੇ ਉਸ ਔਰਤ ਦੀ ਗੱਲ ਸੁਣ ਰਹੇ ਹਨ।

ਫੈਨੀਕੇ ਦੀ ਔਰਤ ਨੂੰ ਮਦਦ ਲੈਣ ਵਾਸਤੇ ਨਿਮਰਤਾ, ਪੱਕੇ ਇਰਾਦੇ ਅਤੇ ਨਿਹਚਾ ਦੀ ਲੋੜ ਸੀ (ਪੈਰਾ 5 ਦੇਖੋ)


6. ਫੈਨੀਕੇ ਦੀ ਰਹਿਣ ਵਾਲੀ ਔਰਤ ਤੋਂ ਅਸੀਂ ਕੀ ਸਿੱਖਦੇ ਹਾਂ?

6 ਜੇ ਅਸੀਂ ਚਾਹੁੰਦੇ ਹਾਂ ਕਿ ਪਰਮੇਸ਼ੁਰ ਸਾਡੀ ਅਗਵਾਈ ਕਰੇ, ਤਾਂ ਸਾਨੂੰ ਵੀ ਆਪਣੇ ਵਿਚ ਇਹ ਗੁਣ ਪੈਦਾ ਕਰਨੇ ਚਾਹੀਦੇ ਹਨ। ਸਾਨੂੰ ਨਿਮਰ ਬਣਨਾ ਚਾਹੀਦਾ, ਇਰਾਦੇ ਦੇ ਪੱਕੇ ਹੋਣਾ ਚਾਹੀਦਾ ਅਤੇ ਸਾਡੀ ਨਿਹਚਾ ਪੱਕੀ ਹੋਣੀ ਚਾਹੀਦੀ ਹੈ। ਇਕ ਨਿਮਰ ਇਨਸਾਨ ਹੀ ਮਦਦ ਲਈ ਪਰਮੇਸ਼ੁਰ ਅੱਗੇ ਤਰਲੇ ਕਰਦਾ ਰਹੇਗਾ। ਨਾਲੇ ਸਾਨੂੰ ਯਿਸੂ ਮਸੀਹ ʼਤੇ ਵੀ ਪੱਕੀ ਨਿਹਚਾ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਲੋਕਾਂ ʼਤੇ ਵੀ ਭਰੋਸਾ ਹੋਣਾ ਚਾਹੀਦਾ ਹੈ ਜਿਨ੍ਹਾਂ ਨੂੰ ਉਹ ਆਪਣੇ ਚੇਲਿਆਂ ਦੀ ਅਗਵਾਈ ਕਰਨ ਲਈ ਵਰਤ ਰਿਹਾ ਹੈ। (ਮੱਤੀ 24:45-47) ਜਿਹੜੇ ਲੋਕ ਆਪਣੇ ਵਿਚ ਇਹ ਗੁਣ ਪੈਦਾ ਕਰਦੇ ਹਨ, ਯਹੋਵਾਹ ਅਤੇ ਉਸ ਦਾ ਪੁੱਤਰ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਦੀ ਅਗਵਾਈ ਕਰਦੇ ਹਨ। (ਯਾਕੂਬ 1:5-7 ਵਿਚ ਨੁਕਤਾ ਦੇਖੋ।) ਆਓ ਆਪਾਂ ਦੇਖੀਏ ਕਿ ਯਹੋਵਾਹ ਸਾਨੂੰ ਅਜਿਹੀ ਰੋਟੀ, ਕੱਪੜਾ ਅਤੇ ਮਕਾਨ ਦਿੰਦਾ ਹੈ ਜਿਸ ਕਰਕੇ ਸਾਡਾ ਉਸ ਨਾਲ ਰਿਸ਼ਤਾ ਪੱਕਾ ਰਹਿੰਦਾ ਹੈ। ਇਨ੍ਹਾਂ ਪ੍ਰਬੰਧਾਂ ਤੋਂ ਫ਼ਾਇਦਾ ਲੈਣ ਲਈ ਅਸੀਂ ਪਤਰਸ ਰਸੂਲ, ਪੌਲੁਸ ਰਸੂਲ ਅਤੇ ਰਾਜਾ ਦਾਊਦ ਦੀ ਮਿਸਾਲ ʼਤੇ ਗੌਰ ਕਰਾਂਗੇ।

ਪਤਰਸ ਵਾਂਗ ‘ਰੋਟੀ’ ਖਾਂਦੇ ਰਹੋ

7. ਪਤਰਸ ਨੂੰ ਕਿਹੜੀ ਜ਼ਿੰਮੇਵਾਰੀ ਮਿਲੀ ਸੀ ਅਤੇ ਉਸ ਨੂੰ ਖ਼ੁਦ ਵੀ ਕੀ ਕਰਨ ਦੀ ਲੋੜ ਸੀ? ਸਮਝਾਓ। (ਇਬਰਾਨੀਆਂ 5:14–6:1)

7 ਜ਼ਰਾ ਪਤਰਸ ਰਸੂਲ ਦੀ ਮਿਸਾਲ ʼਤੇ ਗੌਰ ਕਰੋ। ਉਸ ਨੇ ਪਛਾਣ ਲਿਆ ਸੀ ਕਿ ਯਿਸੂ ਹੀ ਮਸੀਹ ਸੀ ਅਤੇ ਯਹੋਵਾਹ ਉਸ ਨੂੰ ਵਰਤ ਕੇ ਆਪਣੇ ਲੋਕਾਂ ਨੂੰ “ਹਮੇਸ਼ਾ ਦੀ ਜ਼ਿੰਦਗੀ ਦੇਣ ਵਾਲੀਆਂ ਗੱਲਾਂ” ਸਿਖਾ ਰਿਹਾ ਸੀ। (ਯੂਹੰ. 6:66-68) ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਪਤਰਸ ਨੂੰ ਆਪਣੇ ‘ਲੇਲਿਆਂ ਨੂੰ ਚਾਰਨ’ ਦੀ ਜ਼ਿੰਮੇਵਾਰੀ ਦਿੱਤੀ ਸੀ। (ਯੂਹੰ. 21:17) ਪਤਰਸ ਨੇ ਇਹ ਜ਼ਿੰਮੇਵਾਰੀ ਵਫ਼ਾਦਾਰੀ ਨਾਲ ਪੂਰੀ ਕੀਤੀ ਅਤੇ ਯਹੋਵਾਹ ਨੇ ਉਸ ਨੂੰ ਦੋ ਚਿੱਠੀਆਂ ਲਿਖਣ ਲਈ ਵੀ ਵਰਤਿਆ ਜੋ ਬਾਅਦ ਵਿਚ ਬਾਈਬਲ ਦਾ ਹਿੱਸਾ ਬਣੀਆਂ। ਪਰ ਪਤਰਸ ਨੂੰ ਵੀ ਰੋਟੀ ਖਾਂਦੇ ਰਹਿਣ ਯਾਨੀ ਯਹੋਵਾਹ ਦਾ ਗਿਆਨ ਲੈਂਦੇ ਰਹਿਣ ਦੀ ਲੋੜ ਸੀ। ਮਿਸਾਲ ਲਈ, ਉਸ ਨੇ ਪੌਲੁਸ ਰਸੂਲ ਦੁਆਰਾ ਪਰਮੇਸ਼ੁਰ ਦੀ ਪ੍ਰੇਰਣਾ ਨਾਲ ਲਿਖੀਆਂ ਚਿੱਠੀਆਂ ਦਾ ਅਧਿਐਨ ਕੀਤਾ। ਪਤਰਸ ਨੇ ਮੰਨਿਆ ਕਿ ਪੌਲੁਸ ਦੀਆਂ ਚਿੱਠੀਆਂ ਵਿਚ ਲਿਖੀਆਂ ਕੁਝ ਗੱਲਾਂ “ਸਮਝਣੀਆਂ ਔਖੀਆਂ” ਸਨ। (2 ਪਤ. 3:15, 16) ਪਰ ਪਤਰਸ ਇਨ੍ਹਾਂ ਦਾ ਅਧਿਐਨ ਕਰਦਾ ਰਿਹਾ ਅਤੇ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਇਸ “ਰੋਟੀ” ਨੂੰ ਹਜ਼ਮ ਕਰਨ ਯਾਨੀ ਪੌਲੁਸ ਰਸੂਲ ਦੀਆਂ ਚਿੱਠੀਆਂ ਵਿਚ ਲਿਖੀਆਂ ਡੂੰਘੀਆਂ ਗੱਲਾਂ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਉਸ ਦੀ ਜ਼ਰੂਰ ਮਦਦ ਕਰੇਗਾ।​—ਇਬਰਾਨੀਆਂ 5:14–6:1 ਪੜ੍ਹੋ।

8. ਨਵੀਂ ਸੱਚਾਈ ਪਤਾ ਲੱਗਣ ਤੇ ਪਤਰਸ ਨੇ ਕੀ ਕੀਤਾ?

8 ਪਤਰਸ ਨੂੰ ਯਹੋਵਾਹ ʼਤੇ ਪੱਕੀ ਨਿਹਚਾ ਸੀ, ਇਸ ਲਈ ਉਸ ਨੇ ਯਹੋਵਾਹ ਦੀਆਂ ਹਿਦਾਇਤਾਂ ਮੰਨੀਆ। ਮਿਸਾਲ ਲਈ, ਜਦੋਂ ਉਹ ਯਾਪਾ ਵਿਚ ਸੀ, ਤਾਂ ਪਰਮੇਸ਼ੁਰ ਨੇ ਉਸ ਨੂੰ ਇਕ ਦਰਸ਼ਣ ਦਿਖਾਇਆ। ਦਰਸ਼ਣ ਵਿਚ ਉਸ ਨੂੰ ਅਜਿਹੇ ਜਾਨਵਰ ਵੱਢ ਕੇ ਖਾਣ ਲਈ ਕਿਹਾ ਗਿਆ ਜੋ ਮੂਸਾ ਦੇ ਕਾਨੂੰਨ ਮੁਤਾਬਕ ਅਸ਼ੁੱਧ ਸਨ। ਇਹ ਹਿਦਾਇਤ ਸੁਣ ਕੇ ਇਕ ਯਹੂਦੀ ਨੂੰ ਧੱਕਾ ਲੱਗ ਸਕਦਾ ਸੀ। ਇਸ ਲਈ ਪਤਰਸ ਨੇ ਪਹਿਲਾਂ ਕਿਹਾ: “ਨਹੀਂ ਨਹੀਂ ਪ੍ਰਭੂ, ਮੈਂ ਕਦੇ ਵੀ ਭ੍ਰਿਸ਼ਟ ਅਤੇ ਅਸ਼ੁੱਧ ਚੀਜ਼ ਨਹੀਂ ਖਾਧੀ।” ਫਿਰ ਉਸ ਆਵਾਜ਼ ਨੇ ਉਸ ਨੂੰ ਦੂਸਰੀ ਵਾਰ ਕਿਹਾ: “ਜਿਸ ਚੀਜ਼ ਨੂੰ ਪਰਮੇਸ਼ੁਰ ਨੇ ਸ਼ੁੱਧ ਕੀਤਾ ਹੈ, ਉਸ ਚੀਜ਼ ਨੂੰ ਅਸ਼ੁੱਧ ਕਹਿਣਾ ਛੱਡ ਦੇ।” (ਰਸੂ. 10:9-15) ਪਤਰਸ ਇਸ ਦਰਸ਼ਣ ਦੀ ਗੱਲ ਨੂੰ ਸਮਝ ਗਿਆ ਸੀ। ਅਸੀਂ ਇਹ ਕਿੱਦਾਂ ਜਾਣਦੇ ਹਾਂ? ਇਸ ਦਰਸ਼ਣ ਤੋਂ ਜਲਦੀ ਬਾਅਦ ਤਿੰਨ ਆਦਮੀ ਉਸ ਦੇ ਘਰ ਆਏ ਜਿਨ੍ਹਾਂ ਨੂੰ ਗ਼ੈਰ-ਯਹੂਦੀ ਕੁਰਨੇਲੀਅਸ ਨੇ ਭੇਜਿਆ ਸੀ। ਉਨ੍ਹਾਂ ਨੇ ਪਤਰਸ ਨੂੰ ਉਨ੍ਹਾਂ ਨਾਲ ਕੁਰਨੇਲੀਅਸ ਦੇ ਘਰ ਜਾਣ ਲਈ ਕਿਹਾ। ਉੱਦਾਂ ਤਾਂ ਪਤਰਸ ਕਿਸੇ ਗ਼ੈਰ-ਯਹੂਦੀ ਦੇ ਘਰ ਕਦੇ ਪੈਰ ਵੀ ਨਾ ਪਾਉਂਦਾ ਕਿਉਂਕਿ ਯਹੂਦੀ ਲੋਕ ਗ਼ੈਰ-ਯਹੂਦੀਆਂ ਨੂੰ ਅਸ਼ੁੱਧ ਸਮਝਦੇ ਸਨ। (ਰਸੂ. 10:28, 29) ਪਰ ਪਤਰਸ ਨੇ ਯਹੋਵਾਹ ਵੱਲੋਂ ਮਿਲੇ ਇਸ ਨਵੇਂ ਚਾਨਣ ਯਾਨੀ ਇਸ ਨਵੀਂ ਸੱਚਾਈ ਨੂੰ ਉਸੇ ਵੇਲੇ ਸਵੀਕਾਰ ਕੀਤਾ। (ਕਹਾ. 4:18) ਉਹ ਕੁਰਨੇਲੀਅਸ ਦੇ ਘਰ ਗਿਆ। ਉਸ ਨੇ ਕੁਰਨੇਲੀਅਸ ਤੇ ਉਸ ਦੇ ਘਰਦਿਆਂ ਨੂੰ ਪ੍ਰਚਾਰ ਕੀਤਾ। ਉਸ ਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋਈ ਕਿ ਉਨ੍ਹਾਂ ਨੇ ਸੱਚਾਈ ਨੂੰ ਸਵੀਕਾਰ ਕੀਤਾ, ਉਨ੍ਹਾਂ ʼਤੇ ਪਵਿੱਤਰ ਸ਼ਕਤੀ ਆਈ ਅਤੇ ਉਨ੍ਹਾਂ ਨੇ ਬਪਤਿਸਮਾ ਲਿਆ।​—ਰਸੂ. 10:44-48.

9. “ਰੋਟੀ” ਲਈ ਜ਼ਬਰਦਸਤ ਭੁੱਖ ਪੈਦਾ ਕਰ ਕੇ ਸਾਨੂੰ ਕਿਹੜੇ ਦੋ ਫ਼ਾਇਦੇ ਹੁੰਦੇ ਹਨ?

9 ਪਤਰਸ ਵਾਂਗ ਸਾਨੂੰ ਵੀ ਬਾਕਾਇਦਾ ਦੁੱਧ ਯਾਨੀ ਪਰਮੇਸ਼ੁਰ ਦੇ ਬਚਨ ਦੀਆਂ ਬੁਨਿਆਦੀ ਗੱਲਾਂ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਦੇ ਨਾਲ-ਨਾਲ ਸਾਨੂੰ ਰੋਟੀ ਯਾਨੀ ਪਰਮੇਸ਼ੁਰ ਦੇ ਬਚਨ ਦੀਆਂ ਉਨ੍ਹਾਂ ਗੱਲਾਂ ਲਈ ਭੁੱਖ ਪੈਦਾ ਕਰਨੀ ਚਾਹੀਦੀ ਹੈ ਜਿਹੜੀਆਂ ਸਮਝਣੀਆਂ ਔਖੀਆਂ ਹਨ। ਇਸ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੀਆਂ ਡੂੰਘੀਆਂ ਗੱਲਾਂ ਨੂੰ ਸਮਝਣ ਲਈ ਅਲੱਗ ਤੋਂ ਸਮਾਂ ਕੱਢੀਏ ਅਤੇ ਮਿਹਨਤ ਕਰਨ ਲਈ ਵੀ ਤਿਆਰ ਰਹੀਏ। ਇੱਦਾਂ ਸਾਡੀ ਮਿਹਨਤ ਜ਼ਰੂਰ ਰੰਗ ਲਿਆਵੇਗੀ। ਕਿਵੇਂ? ਸਾਨੂੰ ਘੱਟੋ-ਘੱਟ ਦੋ ਤਰੀਕਿਆਂ ਨਾਲ ਫ਼ਾਇਦਾ ਹੋਵੇਗਾ। ਪਹਿਲਾ, ਅਸੀਂ ਯਹੋਵਾਹ ਬਾਰੇ ਅਜਿਹੀਆਂ ਗੱਲਾਂ ਸਿੱਖਾਂਗੇ ਜਿਨ੍ਹਾਂ ਕਰਕੇ ਉਸ ਲਈ ਸਾਡਾ ਪਿਆਰ ਅਤੇ ਆਦਰ ਹੋਰ ਵੀ ਵਧੇਗਾ। ਦੂਜਾ, ਅਸੀਂ ਆਪਣੇ ਮਹਾਨ ਸਵਰਗੀ ਪਿਤਾ ਬਾਰੇ ਦੂਜਿਆਂ ਨੂੰ ਦੱਸਣ ਲਈ ਹੋਰ ਵੀ ਪ੍ਰੇਰਿਤ ਹੋਵਾਂਗੇ। (ਰੋਮੀ. 11:33; ਪ੍ਰਕਾ. 4:11) ਪਤਰਸ ਦੀ ਮਿਸਾਲ ਤੋਂ ਅਸੀਂ ਇਕ ਹੋਰ ਸਬਕ ਸਿੱਖਦੇ ਹਾਂ: ਜਦੋਂ ਵੀ ਪਰਮੇਸ਼ੁਰ ਦੇ ਬਚਨ ਦੀ ਕਿਸੇ ਗੱਲ ਬਾਰੇ ਸਾਡੀ ਸਮਝ ਵਿਚ ਸੁਧਾਰ ਕੀਤਾ ਜਾਂਦਾ ਹੈ, ਤਾਂ ਸਾਨੂੰ ਝੱਟ ਉਸ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਤੇ ਆਪਣੀ ਸੋਚ ਅਤੇ ਕੰਮਾਂ ਵਿਚ ਫੇਰ-ਬਦਲ ਕਰਨਾ ਚਾਹੀਦਾ ਹੈ। ਇੱਦਾਂ ਕਰਕੇ ਹੀ ਅਸੀਂ ਪਰਮੇਸ਼ੁਰ ਦੀ ਅਗਵਾਈ ਮੁਤਾਬਕ ਚੱਲ ਸਕਾਂਗੇ ਅਤੇ ਅਜਿਹੇ ਇਨਸਾਨ ਬਣ ਸਕਾਂਗੇ ਜਿਨ੍ਹਾਂ ਨੂੰ ਯਹੋਵਾਹ ਵਰਤਦਾ ਹੈ।

ਪੌਲੁਸ ਵਾਂਗ ਨਵਾਂ ਪਹਿਰਾਵਾ ਪਹਿਨ ਲਓ

10. ਨਵਾਂ ਪਹਿਰਾਵਾ ਪਾਉਣ ਦਾ ਕੀ ਮਤਲਬ ਹੈ? (ਕੁਲੁੱਸੀਆਂ 3:8-10)

10 ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਸਾਨੂੰ ਉਸ ਦੇ ਇਕ ਹੋਰ ਇੰਤਜ਼ਾਮ ਤੋਂ ਫ਼ਾਇਦਾ ਲੈਣਾ ਚਾਹੀਦਾ ਹੈ। ਉਹ ਹੈ, ਪਰਮੇਸ਼ੁਰ ਵੱਲੋਂ ਮਿਲਿਆ ਨਵਾਂ ਪਹਿਰਾਵਾ। ਇਸ ਦਾ ਕੀ ਮਤਲਬ ਹੈ? ਪੌਲੁਸ ਰਸੂਲ ਨੇ ਲਿਖਿਆ ਕਿ ਸਾਨੂੰ ‘ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਦੇਣਾ’ ਚਾਹੀਦਾ ਹੈ ਅਤੇ “ਨਵੇਂ ਸੁਭਾਅ ਨੂੰ ਪਹਿਨ” ਲੈਣਾ ਚਾਹੀਦਾ ਹੈ। (ਕੁਲੁੱਸੀਆਂ 3:8-10 ਪੜ੍ਹੋ।) ਨਵੇਂ ਸੁਭਾਅ ਨੂੰ ਪਾਈ ਰੱਖਣਾ ਔਖਾ ਹੋ ਸਕਦਾ ਹੈ। ਜ਼ਰਾ ਪੌਲੁਸ ਦੀ ਮਿਸਾਲ ʼਤੇ ਧਿਆਨ ਦਿਓ। ਉਸ ਨੇ ਛੋਟੀ ਉਮਰ ਤੋਂ ਹੀ ਪਰਮੇਸ਼ੁਰ ਨੂੰ ਖ਼ੁਸ਼ ਕਰਨ ਲਈ ਬਹੁਤ ਮਿਹਨਤ ਕੀਤੀ। (ਗਲਾ. 1:14; ਫ਼ਿਲਿ. 3:4, 5) ਪਰ ਉਸ ਨੂੰ ਪਰਮੇਸ਼ੁਰ ਦੇ ਮਕਸਦ ਬਾਰੇ ਸਹੀ ਗਿਆਨ ਨਹੀਂ ਸੀ। ਇਸ ਕਰਕੇ ਉਹ ਪਰਮੇਸ਼ੁਰ ਦੀ ਸਹੀ ਢੰਗ ਨਾਲ ਭਗਤੀ ਨਹੀਂ ਕਰਦਾ ਸੀ। ਮਸੀਹ ਦੀਆਂ ਸਿੱਖਿਆਵਾਂ ਬਾਰੇ ਪਤਾ ਨਾ ਹੋਣ ਕਰਕੇ ਅਤੇ ਘਮੰਡੀ ਹੋਣ ਕਰਕੇ ਉਹ ਇਕ “ਹੰਕਾਰੀ” ਵਿਅਕਤੀ ਬਣ ਗਿਆ ਜਿਸ ਨੇ ਬੁਰੇ ਸੁਭਾਅ ਦਾ ਪਹਿਰਾਵਾ ਪਾਇਆ ਹੋਇਆ ਸੀ।​—1 ਤਿਮੋ. 1:13.

11. ਪੌਲੁਸ ਨੇ ਆਪਣੇ ਕਿਹੜੇ ਔਗੁਣ ʼਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕੀਤੀ?

11 ਮਸੀਹੀ ਬਣਨ ਤੋਂ ਪਹਿਲਾਂ ਪੌਲੁਸ ਬਹੁਤ ਗੁੱਸੇਖ਼ੋਰ ਸੀ। ਰਸੂਲਾਂ ਦੇ ਕੰਮ ਦੀ ਕਿਤਾਬ ਦੱਸਦੀ ਹੈ ਕਿ ਉਸ ਨੂੰ ਯਿਸੂ ਦੇ ਚੇਲਿਆਂ ʼਤੇ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਉਸ ਉੱਤੇ ਉਨ੍ਹਾਂ ਨੂੰ “ਧਮਕਾਉਣ ਅਤੇ ਉਨ੍ਹਾਂ ਦਾ ਕਤਲ ਕਰਨ ਦਾ ਜਨੂਨ ਸਵਾਰ ਸੀ।” (ਰਸੂ. 9:1) ਪਰ ਮਸੀਹੀ ਬਣਨ ਤੋਂ ਬਾਅਦ ਪੌਲੁਸ ਨੇ ਆਪਣੇ ਪੁਰਾਣੇ ਸੁਭਾਅ ਦੇ ਇਸ ਔਗੁਣ ʼਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕੀਤੀ। (ਅਫ਼. 4:22, 31) ਪਰ ਫਿਰ ਵੀ ਇਕ ਵਾਰ ਪੌਲੁਸ ਅਤੇ ਬਰਨਾਬਾਸ ਵਿਚ ਬਹਿਸ ਹੋ ਗਈ ਤੇ ਇਸ ਬਹਿਸ ਕਰਕੇ ਉਨ੍ਹਾਂ ਵਿਚ “ਬਹੁਤ ਝਗੜਾ ਹੋਇਆ।” (ਰਸੂ. 15:37-39) ਚਾਹੇ ਉਹ ਆਪਣੇ ਗੁੱਸੇ ʼਤੇ ਕਾਬੂ ਪਾਉਣ ਵਿਚ ਨਾਕਾਮ ਰਿਹਾ, ਪਰ ਉਸ ਨੇ ਹਾਰ ਨਹੀਂ ਮੰਨੀ। ਉਹ ਆਪਣੇ ‘ਸਰੀਰ ਨੂੰ ਮਾਰਦਾ-ਕੁੱਟਦਾ’ ਰਿਹਾ ਯਾਨੀ ਆਪਣੀਆਂ ਕਮੀਆਂ-ਕਮਜ਼ੋਰੀਆਂ ਨਾਲ ਲੜਦਾ ਰਿਹਾ ਤਾਂਕਿ ਉਹ ਕਿਸੇ ਵੀ ਤਰ੍ਹਾਂ ਯਹੋਵਾਹ ਦੀਆਂ ਨਜ਼ਰਾਂ ਵਿਚ ਨਾਮਨਜ਼ੂਰ ਨਾ ਹੋ ਜਾਵੇ।​—1 ਕੁਰਿੰ. 9:27.

12. ਕਿਹੜੀ ਗੱਲ ਕਰਕੇ ਪੌਲੁਸ ਪੁਰਾਣੇ ਸੁਭਾਅ ਨੂੰ ਲਾਹ ਕੇ ਸੁੱਟ ਸਕਿਆ?

12 ਪੌਲੁਸ ਇਸ ਲਈ ਪੁਰਾਣੇ ਸੁਭਾਅ ਨੂੰ ਲਾਹ ਕੇ ਨਵੇਂ ਸੁਭਾਅ ਨੂੰ ਪਹਿਨ ਸਕਿਆ ਕਿਉਂਕਿ ਉਸ ਨੇ ਆਪਣੀ ਤਾਕਤ ʼਤੇ ਭਰੋਸਾ ਨਹੀਂ ਕੀਤਾ। (ਫ਼ਿਲਿ. 4:13) ਪਤਰਸ ਵਾਂਗ ਪੌਲੁਸ ਨੇ ਵੀ “ਪਰਮੇਸ਼ੁਰ ਦੀ ਤਾਕਤ ਦਾ ਸਹਾਰਾ” ਲਿਆ। (1 ਪਤ. 4:11) ਇਸ ਦੇ ਬਾਵਜੂਦ ਪੌਲੁਸ ਤੋਂ ਕਈ ਵਾਰ ਗ਼ਲਤੀਆਂ ਹੋਈਆਂ ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਨਿਰਾਸ਼ ਹੋਇਆ। ਪਰ ਪੌਲੁਸ ਨੇ ਆਪਣਾ ਧਿਆਨ ਉਨ੍ਹਾਂ ਚੰਗੇ ਕੰਮਾਂ ʼਤੇ ਲਾਇਆ ਜੋ ਉਸ ਦੇ ਸਵਰਗੀ ਪਿਤਾ ਨੇ ਉਸ ਲਈ ਕੀਤੇ ਸਨ। ਇਸ ਕਰਕੇ ਆਪਣੇ ਵਿਚ ਬਦਲਾਅ ਕਰਦੇ ਰਹਿਣ ਦਾ ਉਸ ਦਾ ਇਰਾਦਾ ਹੋਰ ਵੀ ਪੱਕਾ ਹੋਇਆ।​—ਰੋਮੀ. 7:21-25.

13. ਅਸੀਂ ਪੌਲੁਸ ਤੋਂ ਕੀ ਸਿੱਖ ਸਕਦੇ ਹਾਂ?

13 ਅਸੀਂ ਪੌਲੁਸ ਤੋਂ ਕੀ ਸਿੱਖ ਸਕਦੇ ਹਾਂ? ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਚਾਹੇ ਸਾਨੂੰ ਸੱਚਾਈ ਵਿਚ ਕਿੰਨੇ ਹੀ ਸਾਲ ਹੋ ਗਏ ਹਨ, ਪਰ ਸਾਨੂੰ ਪੌਲੁਸ ਵਾਂਗ ਪੁਰਾਣੇ ਸੁਭਾਅ ਨੂੰ ਲਾਹ ਕੇ ਨਵੇਂ ਸੁਭਾਅ ਨੂੰ ਪਹਿਨੀ ਰੱਖਣ ਵਿਚ ਲਗਾਤਾਰ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ। ਹੋ ਸਕਦਾ ਹੈ ਕਿ ਅਸੀਂ ਦੁਬਾਰਾ ਉਹੀ ਗ਼ਲਤੀਆਂ ਕਰ ਬੈਠੀਏ, ਜਿਵੇਂ ਕਿ ਗੁੱਸੇ ਵਿਚ ਭੜਕਣਾ ਜਾਂ ਰੁੱਖੇ ਤਰੀਕੇ ਨਾਲ ਗੱਲ ਕਰਨੀ। ਪਰ ਇਨ੍ਹਾਂ ਕਰਕੇ ਸਾਨੂੰ ਖ਼ੁਦ ਨੂੰ ਨਿਕੰਮੇ ਮਹਿਸੂਸ ਨਹੀਂ ਕਰਨਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਲਗਾਤਾਰ ਆਪਣੀ ਸੋਚ ਅਤੇ ਕੰਮਾਂ ਵਿਚ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। (ਰੋਮੀ. 12:1, 2; ਅਫ਼. 4:24) ਪਰ ਇੱਦਾਂ ਕਰਦੇ ਵੇਲੇ ਸਾਨੂੰ ਇਹ ਅਹਿਮ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ: ਯਹੋਵਾਹ ਸਾਨੂੰ ਜਿਹੜਾ ਪਹਿਰਾਵਾ ਦਿੰਦਾ ਹੈ, ਉਹ ਸੱਚ-ਮੁੱਚ ਦੇ ਕੱਪੜਿਆਂ ਵਾਂਗ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਆਪਣੇ ਨਾਪ ਅਨੁਸਾਰ ਬਦਲ ਲੈਂਦੇ ਹਾਂ। ਪਰ ਇਸ ਪਹਿਰਾਵੇ ਨੂੰ ਪਹਿਨਣ ਲਈ ਸਾਨੂੰ ਖ਼ੁਦ ਨੂੰ ਬਦਲਣਾ ਪੈਣਾ। ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਯਹੋਵਾਹ ਸਾਡੇ ਲਈ ਆਪਣੇ ਅਸੂਲ ਬਦਲੇਗਾ, ਸਗੋਂ ਸਾਨੂੰ ਖ਼ੁਦ ਨੂੰ ਯਹੋਵਾਹ ਦੇ ਅਸੂਲਾਂ ਮੁਤਾਬਕ ਬਦਲਣਾ ਪੈਣਾ।

ਦਾਊਦ ਵਾਂਗ ਯਹੋਵਾਹ ਨੂੰ ਆਪਣੀ ਪਨਾਹ ਬਣਾਓ

14-15. ਯਹੋਵਾਹ ਕਿਵੇਂ ਸਾਡੀ ਪਨਾਹ ਬਣਦਾ ਹੈ? (ਜ਼ਬੂਰ 27:5) ( ਤਸਵੀਰ ਵੀ ਦੇਖੋ।)

14 ਸੱਚੀ ਖ਼ੁਸ਼ੀ ਪਾਉਣ ਲਈ ਸਾਨੂੰ ਪਰਮੇਸ਼ੁਰ ਬਾਰੇ ਗਿਆਨ ਲੈਣ, ਨਵੇਂ ਸੁਭਾਅ ਨੂੰ ਪਹਿਨਣ ਦੇ ਨਾਲ-ਨਾਲ ਯਹੋਵਾਹ ਨੂੰ ਆਪਣੀ ਪਨਾਹ ਬਣਾਉਣ ਦੀ ਵੀ ਲੋੜ ਹੈ। ਯਹੋਵਾਹ ਕਿਵੇਂ ਸਾਡੇ ਲਈ ਪਨਾਹ ਬਣਦਾ ਹੈ ਅਤੇ ਅਸੀਂ ਉਸ ਕੋਲ ਪਨਾਹ ਕਿਵੇਂ ਲੈ ਸਕਦੇ ਹਾਂ?

15 ਰਾਜਾ ਦਾਊਦ ਨੇ ਯਹੋਵਾਹ ਵੱਲੋਂ ਮਿਲਦੀ ਪਨਾਹ ਬਾਰੇ ਗੱਲ ਕੀਤੀ। (ਜ਼ਬੂਰ 27:5 ਪੜ੍ਹੋ।) ਯਹੋਵਾਹ ਸਾਡੀ ਪਨਾਹ ਬਣਦਾ ਹੈ ਯਾਨੀ ਉਹ ਸਾਡੀ ਉਨ੍ਹਾਂ ਖ਼ਤਰਿਆਂ ਤੋਂ ਰਾਖੀ ਕਰ ਸਕਦਾ ਹੈ ਜਿਨ੍ਹਾਂ ਕਰਕੇ ਸਾਡੀ ਨਿਹਚਾ ਖ਼ਤਮ ਹੋ ਸਕਦੀ ਹੈ। ਮਿਸਾਲ ਲਈ, ਉਹ ਸਾਨੂੰ ਉਨ੍ਹਾਂ ਖ਼ਤਰਿਆਂ ਤੋਂ ਬਚਾਉਂਦਾ ਹੈ ਜੋ ਦੂਜਿਆਂ ਕਰਕੇ ਸਾਡੇ ʼਤੇ ਆਉਂਦੇ ਹਨ। ਉਸ ਨੇ ਵਾਅਦਾ ਕੀਤਾ ਹੈ ਕਿ ਸਾਡੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ। (ਜ਼ਬੂ. 34:7; ਯਸਾ. 54:17) ਚਾਹੇ ਸ਼ੈਤਾਨ, ਦੁਸ਼ਟ ਦੂਤ ਅਤੇ ਇਹ ਦੁਨੀਆਂ ਬਹੁਤ ਤਾਕਤਵਰ ਹੈ, ਪਰ ਉਹ ਹਮੇਸ਼ਾ ਲਈ ਸਾਡਾ ਕੋਈ ਵੀ ਨੁਕਸਾਨ ਨਹੀਂ ਕਰ ਸਕਦੇ। ਚਾਹੇ ਉਹ ਸਾਡੀ ਜਾਨ ਲੈ ਲੈਣ, ਪਰ ਯਹੋਵਾਹ ਸਾਨੂੰ ਫਿਰ ਤੋਂ ਜੀਉਂਦਾ ਕਰ ਦੇਵੇਗਾ। (1 ਕੁਰਿੰ. 15:55-57; ਪ੍ਰਕਾ. 21:3, 4) ਯਹੋਵਾਹ ਸਾਡੀ ਉਨ੍ਹਾਂ ਖ਼ਤਰਿਆਂ ਤੋਂ ਵੀ ਬਚਣ ਵਿਚ ਮਦਦ ਕਰਦਾ ਹੈ ਜੋ ਸਾਡੀਆਂ ਕਮਜ਼ੋਰੀਆਂ ਅਤੇ ਚਿੰਤਾਵਾਂ ਕਰਕੇ ਸਾਡੇ ʼਤੇ ਆਉਂਦੇ ਹਨ ਤਾਂਕਿ ਅਸੀਂ ਯਹੋਵਾਹ ਦੀ ਸੇਵਾ ਕਰਨੀ ਨਾ ਛੱਡੀਏ। (ਕਹਾ. 12:25; ਮੱਤੀ 6:27-29) ਸਾਡੇ ਪਿਆਰੇ ਪਿਤਾ ਨੇ ਸਾਨੂੰ ਮਸੀਹੀ ਪਰਿਵਾਰ ਦਿੱਤਾ ਹੈ ਜਿਸ ਵਿਚ ਭੈਣ-ਭਰਾ ਸਾਡੀ ਮਦਦ ਕਰਦੇ ਹਨ ਅਤੇ ਮੰਡਲੀ ਦੇ ਬਜ਼ੁਰਗ ਸਾਨੂੰ ਆ ਮਿਲਦੇ ਹਨ ਤੇ ਹੌਸਲਾ ਦਿੰਦੇ ਹਨ। (ਯਸਾ. 32:1, 2) ਨਾਲੇ ਜਦੋਂ ਅਸੀਂ ਮੀਟਿੰਗਾਂ ਵਿਚ ਜਾਂਦੇ ਹਾਂ, ਤਾਂ ਸਾਨੂੰ ਅਕਸਰ ਯਾਦ ਕਰਾਇਆ ਜਾਂਦਾ ਹੈ ਕਿ ਅਸੀਂ ਹੋਰ ਕਿਨ੍ਹਾਂ ਤਰੀਕਿਆਂ ਰਾਹੀਂ ਯਹੋਵਾਹ ਕੋਲ ਪਨਾਹ ਲੈ ਸਕਦੇ ਹਾਂ।​—ਇਬ. 10:24, 25.

“ਪਹਿਰਾਬੁਰਜ” ਦੇ ਅਧਿਐਨ ਦੌਰਾਨ ਇਕ ਭੈਣ ਨੇ ਜਵਾਬ ਦੇਣ ਲਈ ਹੱਥ ਖੜ੍ਹਾ ਕੀਤਾ ਹੋਇਆ ਹੈ। ਹੋਰ ਭੈਣਾਂ-ਭਰਾਵਾਂ ਨੇ ਵੀ ਹੱਥ ਖੜ੍ਹੇ ਕੀਤੇ ਹੋਏ ਹਨ।

ਭੈਣਾਂ-ਭਰਾਵਾਂ ਨਾਲ ਮੰਡਲੀ ਦੀ ਮੀਟਿੰਗ ਵਿਚ ਹਜ਼ਾਰ ਹੋ ਕੇ ਇਕ ਭੈਣ ਯਹੋਵਾਹ ਦੀ ਅਗਵਾਈ ਭਾਲ ਰਹੀ ਹੈ (ਪੈਰੇ 14-15 ਦੇਖੋ)


16. ਯਹੋਵਾਹ ਨੇ ਕਿਹੜੇ ਕੁਝ ਤਰੀਕਿਆਂ ਨਾਲ ਦਾਊਦ ਦੀ ਰਾਖੀ ਕੀਤੀ?

16 ਜਦੋਂ ਦਾਊਦ ਨੇ ਯਹੋਵਾਹ ਦਾ ਕਹਿਣਾ ਮੰਨਿਆ, ਤਾਂ ਉਹ ਉਨ੍ਹਾਂ ਖ਼ਤਰਿਆਂ ਤੋਂ ਬਚਿਆ ਜੋ ਜਾਣ-ਬੁੱਝ ਕੇ ਪਾਪ ਕਰਨ ਕਰਕੇ ਆਉਂਦੇ ਹਨ। (ਕਹਾਉਤਾਂ 5:1, 2 ਵਿਚ ਨੁਕਤਾ ਦੇਖੋ।) ਦੂਜੇ ਪਾਸੇ, ਜਦੋਂ ਦਾਊਦ ਨੇ ਯਹੋਵਾਹ ਦੇ ਮਿਆਰਾਂ ਨੂੰ ਨਜ਼ਰਅੰਦਾਜ਼ ਕੀਤਾ, ਤਾਂ ਯਹੋਵਾਹ ਨੇ ਉਸ ਦੇ ਗ਼ਲਤ ਕੰਮਾਂ ਦੇ ਬੁਰੇ ਨਤੀਜਿਆਂ ਤੋਂ ਉਸ ਦੀ ਰਾਖੀ ਨਹੀਂ ਕੀਤੀ। (2 ਸਮੂ. 12:9, 10) ਪਰ ਉਦੋਂ ਕੀ, ਜਦੋਂ ਬੇਕਸੂਰ ਹੋਣ ਦੇ ਬਾਵਜੂਦ ਦਾਊਦ ਨੂੰ ਦੁੱਖ ਝੱਲਣੇ ਪਏ? ਦਾਊਦ ਨੇ ਪ੍ਰਾਰਥਨਾ ਵਿਚ ਯਹੋਵਾਹ ਅੱਗੇ ਆਪਣਾ ਦਿਲ ਖੋਲ੍ਹ ਦਿੱਤਾ ਅਤੇ ਉਸ ਨੂੰ ਆਪਣੀ ਚਿੰਤਾ ਦੱਸੀ। ਯਹੋਵਾਹ ਨੇ ਉਸ ਨੂੰ ਯਕੀਨ ਦਿਵਾਇਆ ਕਿ ਉਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਦੀ ਰੱਖਿਆ ਕਰੇਗਾ। ਇੱਦਾਂ ਯਹੋਵਾਹ ਨੇ ਉਸ ਦੀ ਚਿੰਤਾ ਨੂੰ ਘਟਾਇਆ।​—ਜ਼ਬੂ. 23:1-6.

17. ਅਸੀਂ ਦਾਊਦ ਦੀ ਰੀਸ ਕਿਵੇਂ ਕਰ ਸਕਦੇ ਹਾਂ?

17 ਦਾਊਦ ਦੀ ਰੀਸ ਕਰਦਿਆਂ ਅਸੀਂ ਵੀ ਫ਼ੈਸਲੇ ਲੈਂਦੇ ਵੇਲੇ ਯਹੋਵਾਹ ਤੋਂ ਸਲਾਹ ਲੈ ਸਕਦੇ ਹਾਂ। ਅਸੀਂ ਯਾਦ ਰੱਖ ਸਕਦੇ ਹਾਂ ਕਿ ਕਦੇ-ਕਦੇ ਸਾਡੇ ਗ਼ਲਤ ਫ਼ੈਸਲਿਆਂ ਕਰਕੇ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਨੇ ਸਾਡੀ ਰਾਖੀ ਨਹੀਂ ਕੀਤੀ, ਸਗੋਂ ਅਸੀਂ ਆਪਣੇ ਫ਼ੈਸਲਿਆਂ ਦੇ ਨਤੀਜੇ ਭੁਗਤਦੇ ਹਾਂ। (ਗਲਾ. 6:7, 8) ਨਾਲੇ ਜਦੋਂ ਬੇਕਸੂਰ ਹੋਣ ਦੇ ਬਾਵਜੂਦ ਵੀ ਸਾਡੇ ʼਤੇ ਮੁਸ਼ਕਲਾਂ ਆਉਂਦੀਆਂ ਹਨ, ਤਾਂ ਅਸੀਂ ਇਹ ਭਰੋਸਾ ਰੱਖਦੇ ਹੋਏ ਯਹੋਵਾਹ ਸਾਮ੍ਹਣੇ ਆਪਣਾ ਦਿਲ ਖੋਲ੍ਹ ਸਕਦੇ ਹਾਂ ਕਿ ਉਹ ਸਾਡੇ ਦਿਲਾਂ ਤੇ ਸੋਚਾਂ ਦੀ ਰਾਖੀ ਕਰੇਗਾ।​—ਫ਼ਿਲਿ. 4:6, 7.

ਯਹੋਵਾਹ ਦੀ ਅਗਵਾਈ ਭਾਲਦੇ ਰਹੋ

18. ਅਸੀਂ ਕਿਹੋ ਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ, ਪਰ ਸਾਨੂੰ ਕੀ ਕਰਨਾ ਚਾਹੀਦਾ ਹੈ? (ਤਸਵੀਰਾਂ ਵੀ ਦੇਖੋ।)

18 ਸਾਲ 2026 ਦਾ ਬਾਈਬਲ ਹਵਾਲਾ ਕਹਿੰਦਾ ਹੈ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।” ਇਹ ਗੱਲ ਅੱਜ ਹੋਰ ਵੀ ਜ਼ਿਆਦਾ ਅਹਿਮੀਅਤ ਰੱਖਦੀ ਹੈ। ਕਿਉਂ? ਕਿਉਂਕਿ ਅਸੀਂ ਅਜਿਹੇ ਲੋਕਾਂ ਨਾਲ ਘਿਰੇ ਹੋਏ ਹਾਂ ਜੋ ਨਿਰਾਸ਼ ਹਨ ਅਤੇ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਪਰਮੇਸ਼ੁਰ ਦੀ ਅਗਵਾਈ ਦੀ ਲੋੜ ਹੈ। ਅਜਿਹੇ ਲੋਕ ਝੂਠੇ ਧਰਮਾਂ ਅਤੇ ਇਨਸਾਨੀ ਫ਼ਲਸਫ਼ਿਆਂ ਤੋਂ ਆਪਣੀ ਇਹ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਾਨੂੰ ਆਪਣੇ ʼਤੇ ਇਸ ਸੋਚ ਦਾ ਅਸਰ ਨਹੀਂ ਪੈਣ ਦੇਣਾ ਚਾਹੀਦਾ। ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਯਹੋਵਾਹ ਵੱਲੋਂ ਦਿੱਤੀ ਜਾਂਦੀ “ਰੋਟੀ” ਖਾ ਕੇ, ਨਵਾਂ ਪਹਿਰਾਵਾ ਪਾ ਕੇ ਅਤੇ ਉਸ ਨੂੰ ਆਪਣੀ ਪਨਾਹ ਬਣਾ ਕੇ।

ਤਸਵੀਰ: ਪਿਛਲੀ ਤਸਵੀਰ ਵਿਚ ਦਿਖਾਈ ਗਈ ਭੈਣ ਪਰਮੇਸ਼ੁਰ ਦੀ ਅਗਵਾਈ ਦੀ ਆਪਣੀ ਲੋੜ ਪੂਰੀ ਕਰ ਰਹੀ ਹੈ। 1. ਉਹ “ਪਹਿਰਾਬੁਰਜ” ਦੇ ਇਕ ਲੇਖ ਦਾ ਅਧਿਐਨ ਕਰ ਰਹੀ ਹੈ। 2. ਉਹ ਇਕ ਜੋੜੇ ਲਈ ਖਾਣਾ ਲੈ ਕੇ ਜਾਂਦੀ ਹੈ ਜਿਸ ਦਾ ਪਤੀ ਕੁਰਸੀ ʼਤੇ ਬੈਠਾ ਹੈ ਅਤੇ ਉਸ ਦੇ ਸਿਰ ʼਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਅਤੇ ਬਾਂਹ ਤੇ ਗਲੂਕੋਜ਼ ਲੱਗਾ ਹੋਇਆ ਹੈ।

ਯਹੋਵਾਹ ਸਾਡੀ ਅਗਵਾਈ ਕਰਦਾ ਹੈ ਜਿਸ ਕਰਕੇ ਸਾਨੂੰ ਸੱਚੀ ਖ਼ੁਸ਼ੀ ਮਿਲਦੀ ਹੈ। ਇਸ ਤੋਂ ਫ਼ਾਇਦਾ ਪਾਉਂਦੇ ਰਹਿਣ ਲਈ ਸਾਨੂੰ ਇਸ ਲੋੜ ਨੂੰ ਪੂਰਾ ਕਰਦੇ ਰਹਿਣਾ ਚਾਹੀਦਾ ਹੈ (ਪੈਰਾ 18 ਦੇਖੋ)a

ਅਸੀਂ ਯਹੋਵਾਹ ਵੱਲੋਂ . . .

  • ਦਿੱਤੀ ਜਾਂਦੀ ਰੋਟੀ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹਾਂ?

  • ਦਿੱਤੇ ਨਵੇਂ ਪਹਿਰਾਵੇ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹਾਂ?

  • ਦਿੱਤੀ ਜਾਂਦੀ ਪਨਾਹ ਤੋਂ ਕਿਵੇਂ ਫ਼ਾਇਦਾ ਪਾ ਸਕਦੇ ਹਾਂ?

ਗੀਤ 162 ਰੱਬ ਨਾਲ ਗੂੜ੍ਹਾ ਰਿਸ਼ਤਾ

a ਤਸਵੀਰਾਂ ਬਾਰੇ ਜਾਣਕਾਰੀ: ਭੈਣ ਪਹਿਰਾਬੁਰਜ ਦਾ ਅਧਿਐਨ ਕਰ ਕੇ ਪਰਮੇਸ਼ੁਰ ਵੱਲੋਂ ਮਿਲਦੀ ਰੋਟੀ ਲੈ ਰਹੀ ਹੈ, ਆਪਣੇ ਨਵੇਂ ਸੁਭਾਅ ਮੁਤਾਬਕ ਦੂਜਿਆਂ ਨੂੰ ਦਇਆ ਦਿਖਾ ਰਹੀ ਹੈ ਅਤੇ ਪਿਆਰ ਨਾਲ ਅਗਵਾਈ ਕਰਨ ਵਾਲੇ ਬਜ਼ੁਰਗਾਂ ਤੋਂ ਮਦਦ ਲੈ ਰਹੀ ਹੈ।

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ