ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • 1 ਯੂਹੰਨਾ 5
  • ਪਵਿੱਤਰ ਬਾਈਬਲ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

1 ਯੂਹੰਨਾ 5:3

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ,

    ਯਹੋਵਾਹ ਦੇ ਨੇੜੇ, ਸਫ਼ਾ 311

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 8

    ਬਾਈਬਲ ਕੀ ਸਿਖਾਉਂਦੀ ਹੈ?, ਸਫ਼ੇ 186-187

    ਪਰਮੇਸ਼ੁਰ ਨਾਲ ਪਿਆਰ, ਸਫ਼ੇ 5-12

    ਪਹਿਰਾਬੁਰਜ,

    12/15/2009, ਸਫ਼ੇ 25-26

    8/15/2009, ਸਫ਼ਾ 19

    8/15/2005, ਸਫ਼ਾ 27

    6/15/2002, ਸਫ਼ਾ 22

    1/1/1997, ਸਫ਼ੇ 23-26, 27-28

    12/1/1995, ਸਫ਼ਾ 20

1 ਯੂਹੰਨਾ 5:6

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2008, ਸਫ਼ੇ 27-28

1 ਯੂਹੰਨਾ 5:7

ਇੰਡੈਕਸ

  • ਰਿਸਰਚ ਬਰੋਸ਼ਰ

    ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ, ਲੇਖ 129

    ਪਹਿਰਾਬੁਰਜ: ਬਾਈਬਲ—ਲੱਖ ਹਮਲਿਆਂ ਦੇ ਬਾਵਜੂਦ ਸਾਡੇ ਤਕ ਪਹੁੰਚੀ,

    ਪਹਿਰਾਬੁਰਜ,

    12/15/2008, ਸਫ਼ੇ 27-28

    10/1/1997, ਸਫ਼ੇ 11-12

    ਸਦਾ ਦੇ ਲਈ ਜੀਉਂਦੇ ਰਹਿਣਾ, ਸਫ਼ਾ 53

1 ਯੂਹੰਨਾ 5:8

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/15/2008, ਸਫ਼ੇ 27-28

1 ਯੂਹੰਨਾ 5:14

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ (ਪਬਲਿਕ),

    ਨੰ. 1 2021 ਸਫ਼ਾ 10

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 9

    ਪਹਿਰਾਬੁਰਜ,

    7/1/2009, ਸਫ਼ਾ 15

    8/15/2004, ਸਫ਼ਾ 18

    ਗਿਆਨ, ਸਫ਼ੇ 154-155

1 ਯੂਹੰਨਾ 5:16

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    12/1/2001, ਸਫ਼ੇ 30-31

1 ਯੂਹੰਨਾ 5:18

ਫੁਟਨੋਟ

  • *

    ਯਾਨੀ, ਸ਼ੈਤਾਨ।

1 ਯੂਹੰਨਾ 5:19

ਫੁਟਨੋਟ

  • *

    ਯਾਨੀ, ਸ਼ੈਤਾਨ।

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 26

    ਜਾਗਰੂਕ ਬਣੋ!,

    ਨੰ. 1 2021 ਸਫ਼ੇ 10-11

    ਪਹਿਰਾਬੁਰਜ,

    7/1/2014, ਸਫ਼ਾ 16

    7/1/2013, ਸਫ਼ਾ 4

    11/1/2002, ਸਫ਼ਾ 15

1 ਯੂਹੰਨਾ 5:20

ਇੰਡੈਕਸ

  • ਰਿਸਰਚ ਬਰੋਸ਼ਰ

    ਪਹਿਰਾਬੁਰਜ,

    4/15/2012, ਸਫ਼ਾ 6

    10/15/2004, ਸਫ਼ੇ 30-31

1 ਯੂਹੰਨਾ 5:21

ਇੰਡੈਕਸ

  • ਰਿਸਰਚ ਬਰੋਸ਼ਰ

    ਖ਼ੁਸ਼ੀ-ਖ਼ੁਸ਼ੀ ਹਮੇਸ਼ਾ ਲਈ ਜੀਓ!, ਪਾਠ 45

ਹੋਰ ਅਨੁਵਾਦ

ਹੋਰ ਬਾਈਬਲਾਂ ਵਿਚ ਆਇਤ ਖੋਲ੍ਹਣ ਲਈ ਆਇਤ ਨੰਬਰ ʼਤੇ ਕਲਿੱਕ ਕਰੋ।
  • ਪਵਿੱਤਰ ਬਾਈਬਲ
  • ਨਵੀਂ ਦੁਨੀਆਂ ਅਨੁਵਾਦ (nwt) ਵਿਚ ਪੜ੍ਹੋ
  • 1
  • 2
  • 3
  • 4
  • 5
  • 6
  • 7
  • 8
  • 9
  • 10
  • 11
  • 12
  • 13
  • 14
  • 15
  • 16
  • 17
  • 18
  • 19
  • 20
  • 21
ਪਵਿੱਤਰ ਬਾਈਬਲ
1 ਯੂਹੰਨਾ 5:1-21

1 ਯੂਹੰਨਾ

5 ਜਿਹੜੇ ਵਿਸ਼ਵਾਸ ਕਰਦੇ ਹਨ ਕਿ ਯਿਸੂ ਹੀ ਮਸੀਹ ਹੈ, ਉਹ ਸਾਰੇ ਪਰਮੇਸ਼ੁਰ ਦੇ ਬੱਚੇ ਹਨ ਅਤੇ ਜਿਹੜੇ ਪਰਮੇਸ਼ੁਰ ਨੂੰ ਪਿਆਰ ਕਰਦੇ ਹਨ, ਉਹ ਉਸ ਦੇ ਬੱਚਿਆਂ ਨੂੰ ਵੀ ਪਿਆਰ ਕਰਦੇ ਹਨ। 2 ਅਸੀਂ ਪਰਮੇਸ਼ੁਰ ਨੂੰ ਪਿਆਰ ਕਰ ਕੇ ਅਤੇ ਉਸ ਦੇ ਹੁਕਮਾਂ ਨੂੰ ਮੰਨ ਕੇ ਦਿਖਾਉਂਦੇ ਹਾਂ ਕਿ ਅਸੀਂ ਉਸ ਦੇ ਬੱਚਿਆਂ ਨਾਲ ਪਿਆਰ ਕਰਦੇ ਹਾਂ। 3 ਪਰਮੇਸ਼ੁਰ ਨਾਲ ਪਿਆਰ ਕਰਨ ਦਾ ਮਤਲਬ ਹੈ ਕਿ ਅਸੀਂ ਉਸ ਦੇ ਹੁਕਮ ਮੰਨੀਏ ਅਤੇ ਉਸ ਦੇ ਹੁਕਮ ਸਾਡੇ ਲਈ ਬੋਝ ਨਹੀਂ ਹਨ 4 ਕਿਉਂਕਿ ਪਰਮੇਸ਼ੁਰ ਦੇ ਸਾਰੇ ਬੱਚੇ ਦੁਨੀਆਂ ਉੱਤੇ ਜਿੱਤ ਹਾਸਲ ਕਰਦੇ ਹਨ। ਅਤੇ ਇਹ ਸਾਡੀ ਨਿਹਚਾ ਹੀ ਹੈ ਜੋ ਇਸ ਦੁਨੀਆਂ ਉੱਤੇ ਜਿੱਤ ਹਾਸਲ ਕਰਦੀ ਹੈ।

5 ਕੌਣ ਦੁਨੀਆਂ ਉੱਤੇ ਜਿੱਤ ਹਾਸਲ ਕਰਦਾ ਹੈ? ਕੀ ਉਹ ਨਹੀਂ ਜਿਹੜਾ ਨਿਹਚਾ ਕਰਦਾ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ? 6 ਇਹ ਉਹੀ ਹੈ ਜਿਹੜਾ ਪਾਣੀ ਅਤੇ ਲਹੂ ਰਾਹੀਂ ਆਇਆ ਯਾਨੀ ਯਿਸੂ ਮਸੀਹ; ਸਿਰਫ਼ ਪਾਣੀ ਨਾਲ ਹੀ ਨਹੀਂ, ਸਗੋਂ ਪਾਣੀ ਅਤੇ ਲਹੂ ਨਾਲ। ਅਤੇ ਪਵਿੱਤਰ ਸ਼ਕਤੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿਉਂਕਿ ਇਸ ਦੀ ਗਵਾਹੀ ਸੱਚੀ ਹੈ। 7 ਇਹ ਤਿੰਨ ਚੀਜ਼ਾਂ ਗਵਾਹ ਹਨ, 8 ਪਵਿੱਤਰ ਸ਼ਕਤੀ, ਪਾਣੀ ਅਤੇ ਲਹੂ, ਅਤੇ ਇਹ ਤਿੰਨੇ ਆਪਸ ਵਿਚ ਸਹਿਮਤ ਹਨ।

9 ਜੇ ਅਸੀਂ ਇਨਸਾਨਾਂ ਦੀ ਗਵਾਹੀ ਨੂੰ ਮੰਨਦੇ ਹਾਂ, ਤਾਂ ਪਰਮੇਸ਼ੁਰ ਦੀ ਗਵਾਹੀ ਇਨ੍ਹਾਂ ਤੋਂ ਵੀ ਵੱਡੀ ਹੈ। ਕਿਉਂਕਿ ਉਸ ਨੇ ਆਪ ਇਸ ਗੱਲ ਦੀ ਗਵਾਹੀ ਦਿੱਤੀ ਹੈ ਕਿ ਉਸ ਦਾ ਪੁੱਤਰ ਕੌਣ ਹੈ। 10 ਜਿਹੜਾ ਇਨਸਾਨ ਪਰਮੇਸ਼ੁਰ ਦੇ ਪੁੱਤਰ ਉੱਤੇ ਨਿਹਚਾ ਕਰਦਾ ਹੈ, ਉਹ ਉਸ ਗਵਾਹੀ ਨੂੰ ਮੰਨਦਾ ਹੈ ਜਿਹੜੀ ਉਸ ਨੂੰ ਦਿੱਤੀ ਗਈ ਹੈ। ਜਿਹੜਾ ਇਨਸਾਨ ਪਰਮੇਸ਼ੁਰ ਉੱਤੇ ਨਿਹਚਾ ਨਹੀਂ ਕਰਦਾ, ਉਹ ਪਰਮੇਸ਼ੁਰ ਨੂੰ ਝੂਠਾ ਬਣਾਉਂਦਾ ਹੈ, ਕਿਉਂਕਿ ਉਸ ਨੇ ਉਸ ਗਵਾਹੀ ਉੱਤੇ ਨਿਹਚਾ ਨਹੀਂ ਕੀਤੀ ਜਿਹੜੀ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਦਿੱਤੀ ਹੈ। 11 ਅਤੇ ਪਰਮੇਸ਼ੁਰ ਦੀ ਗਵਾਹੀ ਇਹ ਹੈ ਕਿ ਉਸ ਨੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਦਿੱਤੀ ਅਤੇ ਸਾਨੂੰ ਇਹ ਜ਼ਿੰਦਗੀ ਉਸ ਦੇ ਪੁੱਤਰ ਰਾਹੀਂ ਮਿਲੀ ਹੈ। 12 ਜਿਹੜਾ ਪੁੱਤਰ ਨੂੰ ਕਬੂਲ ਕਰਦਾ ਹੈ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲਦੀ ਹੈ; ਜਿਹੜਾ ਪਰਮੇਸ਼ੁਰ ਦੇ ਪੁੱਤਰ ਨੂੰ ਕਬੂਲ ਨਹੀਂ ਕਰਦਾ, ਉਸ ਨੂੰ ਹਮੇਸ਼ਾ ਦੀ ਜ਼ਿੰਦਗੀ ਨਹੀਂ ਮਿਲਦੀ।

13 ਪਰਮੇਸ਼ੁਰ ਦੇ ਪੁੱਤਰ ਦੇ ਨਾਂ ਉੱਤੇ ਨਿਹਚਾ ਕਰਨ ਵਾਲਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਕਰਕੇ ਲਿਖ ਰਿਹਾ ਹਾਂ ਤਾਂਕਿ ਤੁਸੀਂ ਜਾਣ ਜਾਓ ਕਿ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੀ ਹੈ। 14 ਅਤੇ ਸਾਨੂੰ ਭਰੋਸਾ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਪ੍ਰਾਰਥਨਾ ਵਿਚ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ। 15 ਜੇ ਸਾਨੂੰ ਭਰੋਸਾ ਹੈ ਕਿ ਅਸੀਂ ਜੋ ਵੀ ਮੰਗਦੇ ਹਾਂ, ਉਹ ਸਾਡੀ ਸੁਣਦਾ ਹੈ, ਤਾਂ ਸਾਨੂੰ ਇਹ ਵੀ ਭਰੋਸਾ ਹੈ ਕਿ ਅਸੀਂ ਉਸ ਤੋਂ ਜੋ ਵੀ ਮੰਗਿਆ ਹੈ, ਉਹ ਸਭ ਕੁਝ ਸਾਨੂੰ ਜ਼ਰੂਰ ਮਿਲੇਗਾ ਕਿਉਂਕਿ ਅਸੀਂ ਉਸ ਤੋਂ ਮੰਗਿਆ ਹੈ।

16 ਜੇ ਕੋਈ ਆਪਣੇ ਭਰਾ ਨੂੰ ਅਜਿਹਾ ਪਾਪ ਕਰਦੇ ਹੋਏ ਦੇਖਦਾ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ, ਤਾਂ ਉਹ ਆਪਣੇ ਭਰਾ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ੁਰ ਉਸ ਨੂੰ ਜ਼ਿੰਦਗੀ ਬਖ਼ਸ਼ੇਗਾ। ਹਾਂ, ਉਨ੍ਹਾਂ ਨੂੰ ਜ਼ਿੰਦਗੀ ਮਿਲੇਗੀ ਜਿਹੜੇ ਅਜਿਹਾ ਪਾਪ ਨਹੀਂ ਕਰਦੇ ਜਿਸ ਦੀ ਸਜ਼ਾ ਮੌਤ ਹੈ। ਸੋ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਹੈ। ਮੈਂ ਅਜਿਹਾ ਪਾਪ ਕਰਨ ਵਾਲੇ ਇਨਸਾਨ ਵਾਸਤੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ। 17 ਹਰ ਕੰਮ ਜੋ ਪਰਮੇਸ਼ੁਰ ਦੀ ਇੱਛਾ ਦੇ ਉਲਟ ਹੈ, ਪਾਪ ਹੈ; ਪਰ ਅਜਿਹਾ ਪਾਪ ਵੀ ਹੈ ਜਿਸ ਦੀ ਸਜ਼ਾ ਮੌਤ ਨਹੀਂ ਹੈ।

18 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਬੱਚੇ ਪਾਪ ਕਰਨ ਵਿਚ ਲੱਗੇ ਨਹੀਂ ਰਹਿੰਦੇ, ਪਰ ਪਰਮੇਸ਼ੁਰ ਦਾ ਪੁੱਤਰ ਉਨ੍ਹਾਂ ਦੀ ਰਾਖੀ ਕਰਦਾ ਹੈ, ਅਤੇ ਦੁਸ਼ਟ* ਉਨ੍ਹਾਂ ਦਾ ਕੁਝ ਵੀ ਨਹੀਂ ਵਿਗਾੜ ਸਕਦਾ। 19 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵੱਲ ਹਾਂ, ਪਰ ਸਾਰੀ ਦੁਨੀਆਂ ਉਸ ਦੁਸ਼ਟ* ਦੇ ਵੱਸ ਵਿਚ ਹੈ। 20 ਪਰ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਪੁੱਤਰ ਆਇਆ ਅਤੇ ਉਸ ਨੇ ਸਾਨੂੰ ਸਮਝ ਬਖ਼ਸ਼ੀ ਤਾਂਕਿ ਅਸੀਂ ਸੱਚੇ ਪਰਮੇਸ਼ੁਰ ਦਾ ਗਿਆਨ ਲੈ ਸਕੀਏ। ਅਸੀਂ ਸੱਚੇ ਪਰਮੇਸ਼ੁਰ ਨਾਲ ਉਸ ਦੇ ਪੁੱਤਰ ਯਿਸੂ ਮਸੀਹ ਰਾਹੀਂ ਏਕਤਾ ਵਿਚ ਬੱਝੇ ਹੋਏ ਹਾਂ। ਇਹੀ ਸੱਚਾ ਪਰਮੇਸ਼ੁਰ ਅਤੇ ਹਮੇਸ਼ਾ ਦੀ ਜ਼ਿੰਦਗੀ ਦਾ ਸੋਮਾ ਹੈ। 21 ਪਿਆਰੇ ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ