ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 15:7, 8
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 7 “ਤੁਹਾਡਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਨੂੰ ਦੇਣ ਜਾ ਰਿਹਾ ਹੈ, ਜੇ ਉੱਥੇ ਕਿਸੇ ਸ਼ਹਿਰ ਵਿਚ ਤੁਹਾਡਾ ਕੋਈ ਭਰਾ ਗ਼ਰੀਬ ਹੋ ਜਾਂਦਾ ਹੈ, ਤਾਂ ਆਪਣੇ ਗ਼ਰੀਬ ਭਰਾ ਪ੍ਰਤੀ ਆਪਣਾ ਦਿਲ ਕਠੋਰ ਨਾ ਕਰਿਓ ਜਾਂ ਉਸ ਦੀ ਮਦਦ ਕਰਨ ਤੋਂ ਇਨਕਾਰ ਨਾ ਕਰਿਓ।+ 8 ਤੁਸੀਂ ਉਸ ਨੂੰ ਖੁੱਲ੍ਹੇ ਹੱਥੀਂ ਉਧਾਰ ਦਿਓ।+ ਉਸ ਦੀ ਲੋੜ ਅਨੁਸਾਰ ਉਸ ਨੂੰ ਜ਼ਰੂਰ ਉਧਾਰ* ਦਿਓ।

  • ਮੱਤੀ 25:35, 36
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 35 ਕਿਉਂਕਿ ਜਦ ਮੈਂ ਭੁੱਖਾ ਸੀ, ਤਾਂ ਤੁਸੀਂ ਮੈਨੂੰ ਖਾਣ ਲਈ ਕੁਝ ਦਿੱਤਾ; ਜਦ ਮੈਂ ਪਿਆਸਾ ਸੀ, ਤਾਂ ਤੁਸੀਂ ਮੈਨੂੰ ਪੀਣ ਲਈ ਕੁਝ ਦਿੱਤਾ। ਮੈਂ ਅਜਨਬੀ ਸੀ ਤੇ ਤੁਸੀਂ ਮੈਨੂੰ ਆਪਣੇ ਘਰ ਰੱਖਿਆ;+ 36 ਜਦ ਮੈਂ ਨੰਗਾ ਸੀ,* ਤਾਂ ਤੁਸੀਂ ਮੈਨੂੰ ਪਾਉਣ ਲਈ ਕੱਪੜੇ ਦਿੱਤੇ।+ ਜਦ ਮੈਂ ਬੀਮਾਰ ਹੋਇਆ, ਤਾਂ ਤੁਸੀਂ ਮੇਰੀ ਦੇਖ-ਭਾਲ ਕੀਤੀ। ਜਦ ਮੈਂ ਜੇਲ੍ਹ ਵਿਚ ਸੀ, ਤਾਂ ਤੁਸੀਂ ਮੈਨੂੰ ਮਿਲਣ ਆਏ।’+

  • ਲੂਕਾ 3:11
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 11 ਉਹ ਉਨ੍ਹਾਂ ਨੂੰ ਜਵਾਬ ਦਿੰਦਾ ਹੁੰਦਾ ਸੀ: “ਜਿਸ ਆਦਮੀ ਕੋਲ ਦੋ ਕੁੜਤੇ ਹੋਣ,* ਉਹ ਇਕ ਉਸ ਨੂੰ ਦੇ ਦੇਵੇ ਜਿਸ ਕੋਲ ਕੋਈ ਨਹੀਂ ਹੈ ਅਤੇ ਜਿਸ ਕੋਲ ਖਾਣ ਲਈ ਕੁਝ ਹੈ, ਉਹ ਵੀ ਇਸੇ ਤਰ੍ਹਾਂ ਕਰੇ।”+

  • ਰੋਮੀਆਂ 12:13
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 13 ਜੋ ਵੀ ਤੁਹਾਡੇ ਕੋਲ ਹੈ, ਉਹ ਪਵਿੱਤਰ ਸੇਵਕਾਂ ਨਾਲ ਸਾਂਝਾ ਕਰ ਕੇ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੋ।+ ਪਰਾਹੁਣਚਾਰੀ ਕਰਦੇ ਰਹੋ।+

  • 1 ਤਿਮੋਥਿਉਸ 5:4
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 4 ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤੇ-ਪੋਤੇ ਹਨ, ਤਾਂ ਉਹ ਪਹਿਲਾਂ ਆਪਣੇ ਘਰ ਦੇ ਜੀਆਂ ਦੀ ਦੇਖ-ਭਾਲ ਕਰ+ ਕੇ ਪਰਮੇਸ਼ੁਰ ਦੀ ਭਗਤੀ ਕਰਨ। ਨਾਲੇ ਉਹ ਆਪਣੇ ਮਾਪਿਆਂ ਅਤੇ ਅੱਗੋਂ ਉਨ੍ਹਾਂ ਦੇ ਮਾਪਿਆਂ ਦਾ ਬਣਦਾ ਹੱਕ ਅਦਾ ਕਰਨ+ ਕਿਉਂਕਿ ਪਰਮੇਸ਼ੁਰ ਨੂੰ ਇਸ ਤੋਂ ਖ਼ੁਸ਼ੀ ਹੁੰਦੀ ਹੈ।+

  • ਯਾਕੂਬ 1:27
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 27 ਸਾਡੇ ਪਿਤਾ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹੋ ਜਿਹੀ ਭਗਤੀ* ਸ਼ੁੱਧ ਅਤੇ ਪਾਕ ਹੈ: ਮੁਸੀਬਤਾਂ+ ਵਿਚ ਯਤੀਮਾਂ+ ਅਤੇ ਵਿਧਵਾਵਾਂ+ ਦਾ ਧਿਆਨ ਰੱਖਣਾ ਅਤੇ ਆਪਣੇ ਆਪ ਨੂੰ ਦੁਨੀਆਂ ਦੀ ਗੰਦਗੀ ਤੋਂ ਸਾਫ਼ ਰੱਖਣਾ।+

  • 1 ਯੂਹੰਨਾ 3:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਪਰ ਜਿਸ ਕੋਲ ਜ਼ਿੰਦਗੀ ਦਾ ਗੁਜ਼ਾਰਾ ਕਰਨ ਲਈ ਬਥੇਰਾ ਹੈ, ਫਿਰ ਵੀ ਆਪਣੇ ਭਰਾ ਨੂੰ ਲੋੜਵੰਦ ਦੇਖ ਕੇ ਉਸ ਉੱਤੇ ਦਇਆ ਕਰਨ ਦੀ ਬਜਾਇ ਮੂੰਹ ਫੇਰ ਲੈਂਦਾ ਹੈ, ਤਾਂ ਉਹ ਕਿਵੇਂ ਕਹਿ ਸਕਦਾ ਹੈ ਕਿ ਉਹ ਪਰਮੇਸ਼ੁਰ ਨਾਲ ਪਿਆਰ ਕਰਦਾ ਹੈ?+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ