ਮਰਕੁਸ 10:45 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 45 ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+ ਇਬਰਾਨੀਆਂ 2:9 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 9 ਪਰ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਯਿਸੂ, ਜਿਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਕੀਤਾ ਗਿਆ ਸੀ,+ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਗਿਆ ਹੈ ਕਿਉਂਕਿ ਉਸ ਨੇ ਮਰਨ ਤਕ ਦੁੱਖ ਝੱਲੇ+ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਉਸ ਨੇ ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ।+ ਇਬਰਾਨੀਆਂ 7:27 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ+ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ।+ ਇਬਰਾਨੀਆਂ 9:7 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+ ਇਬਰਾਨੀਆਂ 9:12 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 12 ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ+ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ* ਦੇ ਦਿੱਤੀ ਹੈ।+ ਪ੍ਰਕਾਸ਼ ਦੀ ਕਿਤਾਬ 1:5 ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ 5 ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,”+ “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ”+ ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ”+ ਹੈ। ਯਿਸੂ ਸਾਡੇ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੇ ਖ਼ੂਨ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ+
45 ਕਿਉਂਕਿ ਮਨੁੱਖ ਦਾ ਪੁੱਤਰ ਵੀ ਆਪਣੀ ਸੇਵਾ ਕਰਾਉਣ ਨਹੀਂ, ਸਗੋਂ ਸੇਵਾ ਕਰਨ+ ਅਤੇ ਬਹੁਤ ਸਾਰੇ ਲੋਕਾਂ ਦੀ ਰਿਹਾਈ ਦੀ ਕੀਮਤ ਦੇਣ ਲਈ ਆਪਣੀ ਜਾਨ ਕੁਰਬਾਨ ਕਰਨ ਆਇਆ।”+
9 ਪਰ ਅਸੀਂ ਇਹ ਜ਼ਰੂਰ ਦੇਖਦੇ ਹਾਂ ਕਿ ਯਿਸੂ, ਜਿਸ ਨੂੰ ਦੂਤਾਂ ਨਾਲੋਂ ਥੋੜ੍ਹਾ ਜਿਹਾ ਨੀਵਾਂ ਕੀਤਾ ਗਿਆ ਸੀ,+ ਦੇ ਸਿਰ ʼਤੇ ਮਹਿਮਾ ਅਤੇ ਆਦਰ ਦਾ ਮੁਕਟ ਰੱਖਿਆ ਗਿਆ ਹੈ ਕਿਉਂਕਿ ਉਸ ਨੇ ਮਰਨ ਤਕ ਦੁੱਖ ਝੱਲੇ+ ਅਤੇ ਪਰਮੇਸ਼ੁਰ ਦੀ ਅਪਾਰ ਕਿਰਪਾ ਸਦਕਾ ਉਸ ਨੇ ਸਾਰਿਆਂ ਵਾਸਤੇ ਮੌਤ ਦਾ ਸੁਆਦ ਚੱਖਿਆ।+
27 ਉਨ੍ਹਾਂ ਮਹਾਂ ਪੁਜਾਰੀਆਂ ਤੋਂ ਉਲਟ ਉਸ ਨੂੰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਲੋਕਾਂ ਦੇ ਪਾਪਾਂ ਲਈ ਬਲ਼ੀਆਂ ਚੜ੍ਹਾਉਣ ਦੀ ਲੋੜ ਨਹੀਂ ਹੈ+ ਕਿਉਂਕਿ ਉਸ ਨੇ ਆਪਣੀ ਕੁਰਬਾਨੀ ਦੇ ਕੇ ਇੱਕੋ ਵਾਰ ਹਮੇਸ਼ਾ ਲਈ ਬਲ਼ੀ ਚੜ੍ਹਾਈ।+
7 ਪਰ ਦੂਸਰੇ ਹਿੱਸੇ ਵਿਚ ਸਿਰਫ਼ ਮਹਾਂ ਪੁਜਾਰੀ ਸਾਲ ਵਿਚ ਇਕ ਵਾਰ ਜਾਂਦਾ ਹੁੰਦਾ ਸੀ+ ਅਤੇ ਉਸ ਨੂੰ ਖ਼ੂਨ ਲੈ ਕੇ ਅੰਦਰ ਜਾਣਾ ਪੈਂਦਾ ਸੀ।+ ਉਹ ਆਪਣੇ ਪਾਪਾਂ ਲਈ+ ਅਤੇ ਲੋਕਾਂ ਦੇ ਅਣਜਾਣੇ ਵਿਚ ਕੀਤੇ ਪਾਪਾਂ ਲਈ ਇਹ ਖ਼ੂਨ ਚੜ੍ਹਾਉਂਦਾ ਹੁੰਦਾ ਸੀ।+
12 ਉਹ ਬੱਕਰਿਆਂ ਜਾਂ ਬਲਦਾਂ ਦਾ ਖ਼ੂਨ ਲੈ ਕੇ ਨਹੀਂ, ਸਗੋਂ ਆਪਣਾ ਖ਼ੂਨ ਲੈ ਕੇ ਇੱਕੋ ਵਾਰ ਹਮੇਸ਼ਾ ਲਈ ਉਸ ਪਵਿੱਤਰ ਸਥਾਨ ਵਿਚ ਗਿਆ+ ਅਤੇ ਉਸ ਨੇ ਸਾਨੂੰ ਹਮੇਸ਼ਾ ਲਈ ਮੁਕਤੀ* ਦੇ ਦਿੱਤੀ ਹੈ।+
5 ਯਿਸੂ ਮਸੀਹ ਵੀ ਤੁਹਾਨੂੰ ਅਪਾਰ ਕਿਰਪਾ ਅਤੇ ਸ਼ਾਂਤੀ ਬਖ਼ਸ਼ੇ ਜਿਹੜਾ “ਵਫ਼ਾਦਾਰ ਗਵਾਹ,”+ “ਮਰੇ ਹੋਇਆਂ ਵਿੱਚੋਂ ਜੀਉਂਦਾ ਹੋਇਆ ਜੇਠਾ”+ ਅਤੇ “ਧਰਤੀ ਦੇ ਰਾਜਿਆਂ ਦਾ ਰਾਜਾ”+ ਹੈ। ਯਿਸੂ ਸਾਡੇ ਨਾਲ ਪਿਆਰ ਕਰਦਾ ਹੈ+ ਅਤੇ ਉਸ ਨੇ ਆਪਣੇ ਖ਼ੂਨ ਦੇ ਰਾਹੀਂ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕਰਾਇਆ ਹੈ+