ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਬਿਵਸਥਾ ਸਾਰ 32:39
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 39 ਹੁਣ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ,+

      ਅਤੇ ਮੇਰੇ ਤੋਂ ਸਿਵਾਇ ਹੋਰ ਕੋਈ ਈਸ਼ਵਰ ਨਹੀਂ ਹੈ।+

      ਮੈਂ ਹੀ ਮੌਤ ਦਿੰਦਾ ਹਾਂ ਅਤੇ ਮੈਂ ਹੀ ਜ਼ਿੰਦਗੀ ਦਿੰਦਾ ਹਾਂ।+

      ਮੈਂ ਹੀ ਜ਼ਖ਼ਮ ਦਿੰਦਾ ਹਾਂ+ ਅਤੇ ਮੈਂ ਹੀ ਚੰਗਾ ਕਰਦਾ ਹਾਂ,+

      ਅਤੇ ਕੋਈ ਵੀ ਕਿਸੇ ਨੂੰ ਮੇਰੇ ਹੱਥੋਂ ਛੁਡਾ ਨਹੀਂ ਸਕਦਾ।+

  • 1 ਸਮੂਏਲ 2:6
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    •  6 ਯਹੋਵਾਹ ਜਾਨ ਲੈਂਦਾ ਅਤੇ ਉਹੀ ਜਾਨ ਬਚਾਉਂਦਾ* ਹੈ;

      ਉਹੀ ਹੇਠਾਂ ਕਬਰ* ਤਕ ਲੈ ਜਾਂਦਾ ਅਤੇ ਉਹੀ ਉੱਥੋਂ ਬਾਹਰ ਕੱਢਦਾ ਹੈ।+

  • 2 ਰਾਜਿਆਂ 4:32
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 32 ਜਦੋਂ ਅਲੀਸ਼ਾ ਘਰ ਵਿਚ ਆਇਆ, ਤਾਂ ਮੁੰਡਾ ਉਸ ਦੇ ਮੰਜੇ ʼਤੇ ਮਰਿਆ ਪਿਆ ਸੀ।+

  • 2 ਰਾਜਿਆਂ 4:34
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 34 ਫਿਰ ਉਹ ਮੰਜੇ ʼਤੇ ਚੜ੍ਹ ਗਿਆ ਅਤੇ ਬੱਚੇ ਉੱਤੇ ਲੰਮਾ ਪੈ ਗਿਆ, ਉਸ ਨੇ ਆਪਣਾ ਮੂੰਹ ਮੁੰਡੇ ਦੇ ਮੂੰਹ ʼਤੇ ਰੱਖਿਆ, ਆਪਣੀਆਂ ਅੱਖਾਂ ਉਸ ਦੀਆਂ ਅੱਖਾਂ ਉੱਤੇ ਅਤੇ ਆਪਣੀਆਂ ਹਥੇਲੀਆਂ ਉਸ ਦੀਆਂ ਹਥੇਲੀਆਂ ਉੱਤੇ ਰੱਖੀਆਂ ਤੇ ਉਸ ਉੱਤੇ ਪਸਰਿਆ ਰਿਹਾ ਅਤੇ ਬੱਚੇ ਦਾ ਸਰੀਰ ਨਿੱਘਾ ਹੋਣ ਲੱਗ ਪਿਆ।+

  • 2 ਰਾਜਿਆਂ 13:21
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 21 ਜਦੋਂ ਕੁਝ ਆਦਮੀ ਇਕ ਬੰਦੇ ਨੂੰ ਦਫ਼ਨਾ ਰਹੇ ਸਨ, ਤਾਂ ਉਨ੍ਹਾਂ ਨੇ ਲੁਟੇਰਿਆਂ ਦੀ ਇਕ ਟੋਲੀ ਦੇਖੀ, ਇਸ ਲਈ ਉਹ ਫਟਾਫਟ ਉਸ ਬੰਦੇ ਨੂੰ ਅਲੀਸ਼ਾ ਦੀ ਕਬਰ ਵਿਚ ਸੁੱਟ ਕੇ ਭੱਜ ਗਏ। ਜਦੋਂ ਉਸ ਆਦਮੀ ਦੀ ਲਾਸ਼ ਅਲੀਸ਼ਾ ਦੀਆਂ ਹੱਡੀਆਂ ਨਾਲ ਛੂਹੀ, ਤਾਂ ਉਹ ਬੰਦਾ ਜੀਉਂਦਾ ਹੋ ਗਿਆ+ ਅਤੇ ਆਪਣੇ ਪੈਰਾਂ ʼਤੇ ਖੜ੍ਹਾ ਹੋ ਗਿਆ।

  • ਲੂਕਾ 7:15
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 15 ਉਹ ਮਰਿਆ ਮੁੰਡਾ ਉੱਠ ਕੇ ਬੈਠ ਗਿਆ ਅਤੇ ਬੋਲਣ ਲੱਗ ਪਿਆ। ਯਿਸੂ ਨੇ ਮੁੰਡੇ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।+

  • ਲੂਕਾ 8:54, 55
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 54 ਪਰ ਉਸ ਨੇ ਕੁੜੀ ਦਾ ਹੱਥ ਫੜ ਕੇ ਕਿਹਾ: “ਬੇਟੀ, ਉੱਠ!”+ 55 ਕੁੜੀ ਵਿਚ ਜਾਨ+ ਪੈ ਗਈ ਅਤੇ ਉਹ ਉਸੇ ਵੇਲੇ ਉੱਠ ਖੜ੍ਹੀ ਹੋਈ+ ਅਤੇ ਯਿਸੂ ਨੇ ਕਿਹਾ ਕਿ ਕੁੜੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ।

  • ਯੂਹੰਨਾ 5:28, 29
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 28 ਇਸ ਗੱਲੋਂ ਹੈਰਾਨ ਨਾ ਹੋਵੋ ਕਿਉਂਕਿ ਉਹ ਸਮਾਂ ਆ ਰਿਹਾ ਹੈ ਜਦੋਂ ਕਬਰਾਂ* ਵਿਚ ਪਏ ਸਾਰੇ ਲੋਕ ਉਸ ਦੀ ਆਵਾਜ਼ ਸੁਣਨਗੇ+ 29 ਅਤੇ ਬਾਹਰ ਨਿਕਲ ਆਉਣਗੇ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸਨ, ਉਨ੍ਹਾਂ ਨੂੰ ਜ਼ਿੰਦਗੀ ਪਾਉਣ ਲਈ ਜੀਉਂਦਾ ਕੀਤਾ ਜਾਵੇਗਾ ਅਤੇ ਜਿਹੜੇ ਨੀਚ ਕੰਮਾਂ ਵਿਚ ਲੱਗੇ ਰਹੇ, ਉਨ੍ਹਾਂ ਨੂੰ ਨਿਆਂ ਲਈ ਜੀਉਂਦਾ ਕੀਤਾ ਜਾਵੇਗਾ।+

  • ਯੂਹੰਨਾ 11:44
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 44 ਉਹ ਆਦਮੀ ਜਿਹੜਾ ਮਰ ਗਿਆ ਸੀ, ਬਾਹਰ ਆ ਗਿਆ। ਉਸ ਦੇ ਹੱਥਾਂ-ਪੈਰਾਂ ʼਤੇ ਪੱਟੀਆਂ ਬੱਝੀਆਂ ਹੋਈਆਂ ਸਨ ਅਤੇ ਮੂੰਹ ʼਤੇ ਕੱਪੜਾ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ: “ਉਸ ਦੀਆਂ ਪੱਟੀਆਂ ਖੋਲ੍ਹ ਦਿਓ ਅਤੇ ਉਸ ਨੂੰ ਜਾਣ ਦਿਓ।”

  • ਰਸੂਲਾਂ ਦੇ ਕੰਮ 9:40, 41
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 40 ਫਿਰ ਪਤਰਸ ਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ+ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਇਸ ਤੋਂ ਬਾਅਦ ਉਸ ਨੇ ਦੋਰਕਸ ਦੀ ਦੇਹ ਵੱਲ ਮੁੜ ਕੇ ਕਿਹਾ: “ਤਬਿਥਾ ਉੱਠ!” ਅਤੇ ਤਬਿਥਾ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤੇ ਪਤਰਸ ਨੂੰ ਦੇਖਦਿਆਂ ਸਾਰ ਉੱਠ ਕੇ ਬੈਠ ਗਈ।+ 41 ਫਿਰ ਪਤਰਸ ਨੇ ਉਸ ਨੂੰ ਆਪਣੇ ਹੱਥ ਦਾ ਸਹਾਰਾ ਦੇ ਕੇ ਖੜ੍ਹਾ ਕੀਤਾ ਅਤੇ ਪਵਿੱਤਰ ਸੇਵਕਾਂ ਤੇ ਵਿਧਵਾਵਾਂ ਨੂੰ ਬੁਲਾਇਆ ਅਤੇ ਉਨ੍ਹਾਂ ਅੱਗੇ ਤਬਿਥਾ ਨੂੰ ਜੀਉਂਦੀ-ਜਾਗਦੀ ਪੇਸ਼ ਕੀਤਾ।+

  • ਰਸੂਲਾਂ ਦੇ ਕੰਮ 20:9, 10
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਯੂਤਖੁਸ ਨਾਂ ਦਾ ਇਕ ਨੌਜਵਾਨ ਖਿੜਕੀ ʼਤੇ ਬੈਠਾ ਹੋਇਆ ਸੀ। ਜਦੋਂ ਪੌਲੁਸ ਦੇਰ ਤਕ ਉਪਦੇਸ਼ ਦਿੰਦਾ ਰਿਹਾ, ਤਾਂ ਯੂਤਖੁਸ ਗੂੜ੍ਹੀ ਨੀਂਦ ਸੌਂ ਗਿਆ ਅਤੇ ਸੁੱਤਾ-ਸੁੱਤਾ ਤੀਜੀ ਮੰਜ਼ਲ ਤੋਂ ਡਿਗ ਗਿਆ ਤੇ ਜਦੋਂ ਉਸ ਨੂੰ ਚੁੱਕਿਆ ਗਿਆ, ਤਾਂ ਉਹ ਮਰਿਆ ਹੋਇਆ ਸੀ। 10 ਪਰ ਪੌਲੁਸ ਥੱਲੇ ਗਿਆ ਅਤੇ ਉਸ ਨੇ ਝੁਕ ਕੇ ਮੁੰਡੇ ਨੂੰ ਗਲ਼ੇ ਨਾਲ ਲਾਇਆ+ ਅਤੇ ਕਿਹਾ: “ਰੌਲ਼ਾ ਨਾ ਪਾਓ ਕਿਉਂਕਿ ਮੁੰਡਾ ਜੀਉਂਦਾ ਹੋ ਗਿਆ ਹੈ।”+

  • ਰੋਮੀਆਂ 14:9
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 9 ਮਸੀਹ ਇਸੇ ਕਰਕੇ ਮਰਿਆ ਅਤੇ ਦੁਬਾਰਾ ਜੀਉਂਦਾ ਹੋਇਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ ਦਾ ਪ੍ਰਭੂ ਬਣੇ।+

  • ਇਬਰਾਨੀਆਂ 11:17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 17 ਨਿਹਚਾ ਨਾਲ ਅਬਰਾਹਾਮ ਨੇ, ਜਦੋਂ ਪਰਮੇਸ਼ੁਰ ਨੇ ਉਸ ਦੀ ਪਰੀਖਿਆ ਲਈ ਸੀ,+ ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ। ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਵਾਅਦਿਆਂ ʼਤੇ ਵਿਸ਼ਵਾਸ ਕੀਤਾ ਸੀ ਜਿਸ ਕਰਕੇ ਉਹ ਆਪਣੇ ਇਕਲੌਤੇ ਪੁੱਤਰ ਦੀ ਬਲ਼ੀ ਦੇਣ ਲਈ ਤਿਆਰ ਹੋ ਗਿਆ ਸੀ,+

  • ਇਬਰਾਨੀਆਂ 11:19
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 19 ਪਰ ਉਸ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੇ ਪੁੱਤਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ; ਉਸ ਨੂੰ ਆਪਣਾ ਪੁੱਤਰ ਮੌਤ ਦੇ ਮੂੰਹੋਂ ਮਿਲਿਆ ਜੋ ਕਿ ਆਉਣ ਵਾਲੀਆਂ ਗੱਲਾਂ ਦੀ ਇਕ ਮਿਸਾਲ ਸੀ।+

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ