ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • ਮੱਤੀ 17:14-17
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 14 ਜਦ ਉਹ ਭੀੜ ਵੱਲ ਆਏ,+ ਤਾਂ ਇਕ ਆਦਮੀ ਆਇਆ ਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗਾ: 15 “ਪ੍ਰਭੂ, ਮੇਰੇ ਪੁੱਤਰ ʼਤੇ ਦਇਆ ਕਰ ਕਿਉਂਕਿ ਉਸ ਨੂੰ ਮਿਰਗੀ ਦਾ ਦੌਰਾ ਪੈਂਦਾ ਹੈ ਤੇ ਉਸ ਦਾ ਬੁਰਾ ਹਾਲ ਹੋ ਜਾਂਦਾ ਹੈ। ਉਹ ਅਕਸਰ ਅੱਗ ਤੇ ਪਾਣੀ ਵਿਚ ਡਿਗ ਪੈਂਦਾ ਹੈ।+ 16 ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ ਸੀ, ਪਰ ਉਹ ਉਸ ਨੂੰ ਠੀਕ ਨਹੀਂ ਕਰ ਪਾਏ।” 17 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ? ਮੈਂ ਤੁਹਾਨੂੰ ਹੋਰ ਕਿੰਨਾ ਚਿਰ ਸਹਿੰਦਾ ਰਹਾਂ? ਉਸ ਨੂੰ ਮੇਰੇ ਕੋਲ ਲੈ ਕੇ ਆਓ।”

  • ਲੂਕਾ 9:38-42
    ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
    • 38 ਅਤੇ ਦੇਖੋ! ਭੀੜ ਵਿੱਚੋਂ ਇਕ ਆਦਮੀ ਉੱਚੀ ਆਵਾਜ਼ ਵਿਚ ਬੋਲਿਆ: “ਗੁਰੂ ਜੀ, ਮੈਂ ਤੇਰੀ ਮਿੰਨਤ ਕਰਦਾ ਹਾਂ ਕਿ ਆ ਕੇ ਮੇਰੇ ਪੁੱਤ ਨੂੰ ਦੇਖ ਕਿਉਂਕਿ ਉਹ ਮੇਰਾ ਇੱਕੋ-ਇਕ ਮੁੰਡਾ ਹੈ।+ 39 ਅਤੇ ਦੇਖ! ਇਕ ਦੁਸ਼ਟ ਦੂਤ ਮੁੰਡੇ ʼਤੇ ਆ ਪੈਂਦਾ ਹੈ ਤੇ ਮੁੰਡਾ ਅਚਾਨਕ ਚੀਕਾਂ ਮਾਰਨ ਲੱਗ ਪੈਂਦਾ ਹੈ ਅਤੇ ਦੁਸ਼ਟ ਦੂਤ ਇਸ ਨੂੰ ਥੱਲੇ ਸੁੱਟ ਕੇ ਮਰੋੜਦਾ-ਮਰਾੜਦਾ ਹੈ ਅਤੇ ਮੁੰਡਾ ਮੂੰਹੋਂ ਝੱਗ ਛੱਡਣ ਲੱਗ ਪੈਂਦਾ ਹੈ। ਦੁਸ਼ਟ ਦੂਤ ਮੁੰਡੇ ਨੂੰ ਸੱਟ-ਚੋਟ ਲਾਉਂਦਾ ਹੈ ਅਤੇ ਬੜੀ ਮੁਸ਼ਕਲ ਨਾਲ ਮੁੰਡੇ ਦਾ ਪਿੱਛਾ ਛੱਡਦਾ ਹੈ। 40 ਮੈਂ ਤੇਰੇ ਚੇਲਿਆਂ ਦੀਆਂ ਮਿੰਨਤਾਂ ਕੀਤੀਆਂ ਕਿ ਉਹ ਉਸ ਵਿੱਚੋਂ ਦੁਸ਼ਟ ਦੂਤ ਕੱਢ ਦੇਣ, ਪਰ ਉਹ ਕੱਢ ਨਾ ਸਕੇ।” 41 ਯਿਸੂ ਨੇ ਕਿਹਾ: “ਹੇ ਅਵਿਸ਼ਵਾਸੀ ਤੇ ਵਿਗੜੀ ਹੋਈ ਪੀੜ੍ਹੀ,+ ਮੈਂ ਹੋਰ ਕਿੰਨਾ ਚਿਰ ਤੁਹਾਡੇ ਨਾਲ ਰਹਾਂ ਤੇ ਤੁਹਾਨੂੰ ਸਹਿੰਦਾ ਰਹਾਂ? ਆਪਣੇ ਮੁੰਡੇ ਨੂੰ ਮੇਰੇ ਕੋਲ ਲੈ ਕੇ ਆ।”+ 42 ਪਰ ਜਦ ਮੁੰਡਾ ਉਸ ਵੱਲ ਆ ਰਿਹਾ ਸੀ, ਤਾਂ ਦੁਸ਼ਟ ਦੂਤ ਨੇ ਮੁੰਡੇ ਨੂੰ ਪਟਕਾ ਕੇ ਜ਼ਮੀਨ ਉੱਤੇ ਮਾਰਿਆ ਅਤੇ ਉਸ ਨੂੰ ਬੁਰੀ ਤਰ੍ਹਾਂ ਮਰੋੜਿਆ-ਮਰਾੜਿਆ। ਪਰ ਯਿਸੂ ਨੇ ਦੁਸ਼ਟ ਦੂਤ ਨੂੰ ਝਿੜਕ ਕੇ ਮੁੰਡੇ ਵਿੱਚੋਂ ਕੱਢ ਦਿੱਤਾ ਅਤੇ ਮੁੰਡਾ ਠੀਕ ਹੋ ਗਿਆ। ਯਿਸੂ ਨੇ ਮੁੰਡੇ ਨੂੰ ਉਸ ਦੇ ਪਿਤਾ ਦੇ ਹਵਾਲੇ ਕਰ ਦਿੱਤਾ।

ਪੰਜਾਬੀ ਪ੍ਰਕਾਸ਼ਨ (1987-2025)
ਲਾਗ-ਆਊਟ
ਲਾਗ-ਇਨ
  • ਪੰਜਾਬੀ
  • ਲਿੰਕ ਭੇਜੋ
  • ਮਰਜ਼ੀ ਮੁਤਾਬਕ ਬਦਲੋ
  • Copyright © 2025 Watch Tower Bible and Tract Society of Pennsylvania
  • ਵਰਤੋਂ ਦੀਆਂ ਸ਼ਰਤਾਂ
  • ਪ੍ਰਾਈਵੇਸੀ ਪਾਲਸੀ
  • ਪ੍ਰਾਈਵੇਸੀ ਸੈਟਿੰਗ
  • JW.ORG
  • ਲਾਗ-ਇਨ
ਲਿੰਕ ਭੇਜੋ