ਹੋਸ਼ੇਆ
1 ਬੇਰੀ ਦੇ ਪੁੱਤਰ ਹੋਸ਼ੇਆ* ਨੂੰ ਯਹੋਵਾਹ ਦਾ ਸੰਦੇਸ਼ ਆਇਆ। ਉਸ ਨੂੰ ਇਹ ਸੰਦੇਸ਼ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਅਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਅਤੇ ਯੋਆਸ਼+ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਯਾਰਾਬੁਆਮ+ ਦੇ ਦਿਨਾਂ ਦੌਰਾਨ ਆਇਆ। 2 ਜਦੋਂ ਯਹੋਵਾਹ ਨੇ ਹੋਸ਼ੇਆ ਦੇ ਰਾਹੀਂ ਲੋਕਾਂ ਨੂੰ ਆਪਣਾ ਸੰਦੇਸ਼ ਦੇਣਾ ਸ਼ੁਰੂ ਕੀਤਾ, ਤਾਂ ਯਹੋਵਾਹ ਨੇ ਹੋਸ਼ੇਆ ਨੂੰ ਕਿਹਾ: “ਜਾਹ, ਇਕ ਵੇਸਵਾ ਨਾਲ ਵਿਆਹ ਕਰਾ* ਜੋ ਵੇਸਵਾਗਿਰੀ* ਕਰ ਕੇ ਬੱਚੇ ਪੈਦਾ ਕਰੇਗੀ ਕਿਉਂਕਿ ਦੇਸ਼ ਦੇ ਲੋਕਾਂ ਨੇ ਵੇਸਵਾਗਿਰੀ* ਕੀਤੀ ਹੈ ਯਾਨੀ ਉਨ੍ਹਾਂ ਨੇ ਯਹੋਵਾਹ ਤੋਂ ਮੂੰਹ ਮੋੜ ਲਿਆ ਹੈ।”+
3 ਇਸ ਲਈ ਉਸ ਨੇ ਜਾ ਕੇ ਦਿਬਲੈਮ ਦੀ ਧੀ ਗੋਮਰ ਨਾਲ ਵਿਆਹ ਕਰਾ ਲਿਆ। ਉਹ ਗਰਭਵਤੀ ਹੋਈ ਅਤੇ ਉਸ ਦੇ ਮੁੰਡੇ ਨੂੰ ਜਨਮ ਦਿੱਤਾ।
4 ਫਿਰ ਯਹੋਵਾਹ ਨੇ ਉਸ ਨੂੰ ਕਿਹਾ: “ਉਸ ਦਾ ਨਾਂ ਯਿਜ਼ਰਾਏਲ* ਰੱਖ ਕਿਉਂਕਿ ਥੋੜ੍ਹੇ ਸਮੇਂ ਬਾਅਦ ਮੈਂ ਯੇਹੂ ਦੇ ਘਰਾਣੇ ਤੋਂ ਯਿਜ਼ਰਾਏਲ ਵਿਚ ਕੀਤੇ ਖ਼ੂਨ-ਖ਼ਰਾਬੇ ਦਾ ਲੇਖਾ ਲਵਾਂਗਾ+ ਅਤੇ ਇਜ਼ਰਾਈਲ ਦੇ ਘਰਾਣੇ ਦੇ ਸ਼ਾਹੀ ਰਾਜ ਦਾ ਅੰਤ ਕਰ ਦਿਆਂਗਾ।+ 5 ਉਸ ਦਿਨ ਮੈਂ ਯਿਜ਼ਰਾਏਲ ਵਾਦੀ ਵਿਚ ਇਜ਼ਰਾਈਲ ਦਾ ਤੀਰ-ਕਮਾਨ ਤੋੜ ਦਿਆਂਗਾ।”
6 ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਕੁੜੀ ਨੂੰ ਜਨਮ ਦਿੱਤਾ। ਪਰਮੇਸ਼ੁਰ ਨੇ ਉਸ ਨੂੰ ਕਿਹਾ: “ਉਸ ਦਾ ਨਾਂ ਲੋ-ਰੁਹਾਮਾਹ* ਰੱਖ ਕਿਉਂਕਿ ਮੈਂ ਇਜ਼ਰਾਈਲ ਦੇ ਘਰਾਣੇ ʼਤੇ ਹੋਰ ਤਰਸ ਨਹੀਂ ਕਰਾਂਗਾ+ ਅਤੇ ਉਨ੍ਹਾਂ ਨੂੰ ਜ਼ਰੂਰ ਕੱਢ ਦਿਆਂਗਾ।+ 7 ਪਰ ਮੈਂ ਯਹੂਦਾਹ ਦੇ ਘਰਾਣੇ ʼਤੇ ਦਇਆ ਕਰਾਂਗਾ+ ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਬਚਾਵਾਂਗਾ;+ ਮੈਂ ਉਨ੍ਹਾਂ ਨੂੰ ਤੀਰ-ਕਮਾਨ ਜਾਂ ਤਲਵਾਰ ਜਾਂ ਯੁੱਧ ਜਾਂ ਘੋੜਿਆਂ ਜਾਂ ਘੋੜਸਵਾਰਾਂ ਨਾਲ ਨਹੀਂ ਬਚਾਵਾਂਗਾ।”+
8 ਲੋ-ਰੁਹਾਮਾਹ ਦਾ ਦੁੱਧ ਛੁਡਾਉਣ ਤੋਂ ਬਾਅਦ ਉਹ ਦੁਬਾਰਾ ਗਰਭਵਤੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। 9 ਫਿਰ ਪਰਮੇਸ਼ੁਰ ਨੇ ਕਿਹਾ: “ਉਸ ਦਾ ਨਾਂ ਲੋ-ਅੰਮੀ* ਰੱਖ ਕਿਉਂਕਿ ਤੁਸੀਂ ਮੇਰੇ ਲੋਕ ਨਹੀਂ ਹੋ ਅਤੇ ਮੈਂ ਤੁਹਾਡਾ ਪਰਮੇਸ਼ੁਰ ਨਹੀਂ ਹਾਂ।
10 ਇਜ਼ਰਾਈਲ ਦੇ ਲੋਕਾਂ* ਦੀ ਗਿਣਤੀ ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੀ ਹੋਵੇਗੀ ਜਿਸ ਨੂੰ ਤੋਲਿਆ ਜਾਂ ਗਿਣਿਆ ਨਹੀਂ ਜਾ ਸਕਦਾ।+ ਉਸ ਜਗ੍ਹਾ ਜਿੱਥੇ ਮੈਂ ਉਨ੍ਹਾਂ ਨੂੰ ਕਿਹਾ ਸੀ, ‘ਤੁਸੀਂ ਮੇਰੇ ਲੋਕ ਨਹੀਂ ਹੋ,’+ ਉੱਥੇ ਮੈਂ ਉਨ੍ਹਾਂ ਨੂੰ ਕਹਾਂਗਾ, ‘ਤੁਸੀਂ ਜੀਉਂਦੇ ਪਰਮੇਸ਼ੁਰ ਦੇ ਪੁੱਤਰ ਹੋ।’+ 11 ਯਹੂਦਾਹ ਤੇ ਇਜ਼ਰਾਈਲ ਦੇ ਲੋਕ ਏਕਤਾ ਦੇ ਬੰਧਨ ਵਿਚ ਬੰਨ੍ਹੇ ਜਾਣਗੇ+ ਅਤੇ ਉਹ ਆਪਣੇ ਲਈ ਇਕ ਮੁਖੀ ਚੁਣਨਗੇ ਅਤੇ ਦੇਸ਼ ਤੋਂ ਚਲੇ ਜਾਣਗੇ। ਉਹ ਦਿਨ ਯਿਜ਼ਰਾਏਲ ਲਈ ਖ਼ਾਸ ਹੋਵੇਗਾ।+
2 “ਆਪਣੇ ਭਰਾਵਾਂ ਨੂੰ ਕਹਿ, ‘ਤੁਸੀਂ ਮੇਰੇ ਲੋਕ ਹੋ!’*+
ਆਪਣੀਆਂ ਭੈਣਾਂ ਨੂੰ ਕਹਿ, ‘ਤੁਸੀਂ ਉਹ ਔਰਤਾਂ ਹੋ ਜਿਨ੍ਹਾਂ ʼਤੇ ਦਇਆ ਕੀਤੀ ਗਈ ਹੈ!’*+
2 ਆਪਣੀ ਮਾਂ ʼਤੇ ਦੋਸ਼ ਲਾ, ਹਾਂ, ਉਸ ʼਤੇ ਦੋਸ਼ ਲਾ
ਕਿਉਂਕਿ ਉਹ ਮੇਰੀ ਪਤਨੀ ਨਹੀਂ ਹੈ+ ਅਤੇ ਮੈਂ ਉਸ ਦਾ ਪਤੀ ਨਹੀਂ ਹਾਂ।
ਉਹ ਵੇਸਵਾ ਦੇ ਕੰਮ* ਕਰਨੋਂ ਹਟ ਜਾਵੇ
ਅਤੇ ਹਰਾਮਕਾਰੀ ਕਰਨੀ ਬੰਦ ਕਰੇ,
3 ਨਹੀਂ ਤਾਂ ਮੈਂ ਉਸ ਨੂੰ ਨੰਗੀ ਕਰਾਂਗਾ, ਜਿਵੇਂ ਉਹ ਆਪਣੇ ਜਨਮ ਦੇ ਦਿਨ ਸੀ,
ਉਸ ਨੂੰ ਉਜਾੜ ਵਾਂਗ ਬਣਾਵਾਂਗਾ,
ਉਸ ਨੂੰ ਸੁੱਕੀ ਜ਼ਮੀਨ ਵਿਚ ਬਦਲ ਦਿਆਂਗਾ
ਤਾਂਕਿ ਉਹ ਪਿਆਸੀ ਮਰ ਜਾਵੇ।
4 ਮੈਂ ਉਸ ਦੇ ਪੁੱਤਰਾਂ ʼਤੇ ਦਇਆ ਨਹੀਂ ਕਰਾਂਗਾ
ਕਿਉਂਕਿ ਉਹ ਉਸ ਦੀ ਵੇਸਵਾਗਿਰੀ* ਦੀ ਔਲਾਦ ਹਨ।
5 ਉਨ੍ਹਾਂ ਦੀ ਮਾਂ ਨੇ ਵੇਸਵਾਗਿਰੀ ਕੀਤੀ।+
ਉਨ੍ਹਾਂ ਨੂੰ ਜਨਮ ਦੇਣ ਵਾਲੀ ਔਰਤ ਨੇ ਸ਼ਰਮਨਾਕ ਕੰਮ ਕੀਤੇ+ ਕਿਉਂਕਿ ਉਸ ਨੇ ਕਿਹਾ,
‘ਮੈਂ ਆਪਣੇ ਯਾਰਾਂ ਦੇ ਪਿੱਛੇ ਜਾਵਾਂਗੀ+
ਜੋ ਮੈਨੂੰ ਰੋਟੀ, ਪਾਣੀ, ਉੱਨ, ਮਲਮਲ ਦਾ ਕੱਪੜਾ, ਤੇਲ ਅਤੇ ਦਾਖਰਸ ਦਿੰਦੇ ਹਨ।’
6 ਇਸ ਲਈ ਮੈਂ ਉਸ ਦਾ ਰਾਹ ਕੰਡਿਆਲ਼ੀ ਵਾੜ ਨਾਲ ਬੰਦ ਕਰਾਂਗਾ;
ਮੈਂ ਉਸ ਦੇ ਦੁਆਲੇ ਪੱਥਰ ਦੀ ਕੰਧ ਖੜ੍ਹੀ ਕਰਾਂਗਾ
ਤਾਂਕਿ ਉਹ ਆਪਣੇ ਰਾਹ ਨਾ ਲੱਭ ਸਕੇ।
7 ਉਹ ਆਪਣੇ ਯਾਰਾਂ ਪਿੱਛੇ ਭੱਜੇਗੀ, ਪਰ ਉਨ੍ਹਾਂ ਤਕ ਪਹੁੰਚ ਨਾ ਸਕੇਗੀ;+
ਉਹ ਉਨ੍ਹਾਂ ਨੂੰ ਲੱਭੇਗੀ, ਪਰ ਉਹ ਉਸ ਨੂੰ ਨਹੀਂ ਲੱਭਣਗੇ।
8 ਉਸ ਨੇ ਨਹੀਂ ਮੰਨਿਆ ਕਿ ਮੈਂ ਹੀ ਉਸ ਨੂੰ ਅਨਾਜ, ਨਵਾਂ ਦਾਖਰਸ ਅਤੇ ਤੇਲ ਦਿੱਤਾ ਸੀ,+
ਮੈਂ ਉਸ ਨੂੰ ਬਹੁਤਾਤ ਵਿਚ ਚਾਂਦੀ ਦਿੱਤੀ
ਅਤੇ ਸੋਨਾ ਵੀ ਦਿੱਤਾ ਜੋ ਉਨ੍ਹਾਂ ਨੇ ਬਆਲ ਨੂੰ ਚੜ੍ਹਾਇਆ।+
9 ‘ਇਸ ਲਈ ਮੈਂ ਵਾਪਸ ਜਾ ਕੇ ਫ਼ਸਲ ਪੱਕਣ ਵੇਲੇ ਅਨਾਜ
ਅਤੇ ਅੰਗੂਰਾਂ ਦੇ ਰਸ ਤੋਂ ਮਿੱਠਾ ਦਾਖਰਸ ਬਣਾਉਣ ਵੇਲੇ ਦਾਖਰਸ ਲੈ ਲਵਾਂਗਾ+
ਅਤੇ ਉਸ ਤੋਂ ਆਪਣੀ ਉੱਨ ਅਤੇ ਮਲਮਲ ਦੇ ਕੱਪੜੇ ਖੋਹ ਲਵਾਂਗਾ ਜੋ ਉਸ ਦਾ ਨੰਗੇਜ਼ ਢਕਣ ਲਈ ਸਨ।
10 ਮੈਂ ਉਸ ਦੇ ਯਾਰਾਂ ਸਾਮ੍ਹਣੇ ਉਸ ਦੇ ਗੁਪਤ ਅੰਗ ਨੰਗੇ ਕਰਾਂਗਾ
ਅਤੇ ਕੋਈ ਵੀ ਉਸ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।+
11 ਮੈਂ ਉਸ ਦੀਆਂ ਸਾਰੀਆਂ ਖ਼ੁਸ਼ੀਆਂ ਦਾ ਅੰਤ ਕਰ ਦਿਆਂਗਾ,
ਨਾਲੇ ਉਸ ਦੇ ਤਿਉਹਾਰ,+ ਉਸ ਦੀ ਮੱਸਿਆ, ਉਸ ਦੇ ਸਬਤ ਅਤੇ ਉਸ ਦੀਆਂ ਦਾਅਵਤਾਂ।
12 ਮੈਂ ਉਸ ਦੀਆਂ ਅੰਗੂਰੀ ਵੇਲਾਂ ਅਤੇ ਅੰਜੀਰ ਦੇ ਦਰਖ਼ਤ ਬਰਬਾਦ ਕਰ ਦਿਆਂਗਾ ਜਿਨ੍ਹਾਂ ਬਾਰੇ ਉਸ ਨੇ ਕਿਹਾ:
“ਇਹ ਮੇਰੀ ਮਜ਼ਦੂਰੀ ਹੈ ਜੋ ਮੈਨੂੰ ਮੇਰੇ ਯਾਰਾਂ ਨੇ ਦਿੱਤੀ ਸੀ”;
ਮੈਂ ਉਨ੍ਹਾਂ ਨੂੰ ਜੰਗਲ ਬਣਾ ਦਿਆਂਗਾ
ਅਤੇ ਮੈਦਾਨ ਦੇ ਜੰਗਲੀ ਜਾਨਵਰ ਉਨ੍ਹਾਂ ਨੂੰ ਖਾਣਗੇ।
13 ਮੈਂ ਉਸ ਤੋਂ ਉਨ੍ਹਾਂ ਦਿਨਾਂ ਦਾ ਲੇਖਾ ਲਵਾਂਗਾ ਜਦੋਂ ਉਹ ਬਆਲ ਦੀਆਂ ਮੂਰਤੀਆਂ ਅੱਗੇ ਬਲੀਦਾਨ ਚੜ੍ਹਾਉਂਦੀ ਸੀ,+
ਜਦੋਂ ਉਹ ਆਪਣੇ ਆਪ ਨੂੰ ਵਾਲ਼ੀਆਂ ਅਤੇ ਗਹਿਣਿਆਂ ਨਾਲ ਸ਼ਿੰਗਾਰਦੀ ਸੀ ਅਤੇ ਆਪਣੇ ਯਾਰਾਂ ਪਿੱਛੇ ਭੱਜਦੀ ਸੀ,
ਪਰ ਉਹ ਮੈਨੂੰ ਭੁੱਲ ਗਈ,’+ ਯਹੋਵਾਹ ਕਹਿੰਦਾ ਹੈ।
14 ‘ਇਸ ਲਈ ਮੈਂ ਉਸ ਨੂੰ ਜਾਣ ਲਈ ਮਨਾਵਾਂਗਾ,
ਮੈਂ ਉਸ ਨੂੰ ਉਜਾੜ ਵਿਚ ਲੈ ਜਾਵਾਂਗਾ
ਅਤੇ ਮੈਂ ਆਪਣੀਆਂ ਗੱਲਾਂ ਨਾਲ ਉਸ ਨੂੰ ਦਿਲਾਸਾ ਦਿਆਂਗਾ।
15 ਮੈਂ ਉਦੋਂ ਉਸ ਨੂੰ ਅੰਗੂਰਾਂ ਦੇ ਬਾਗ਼ ਵਾਪਸ ਦਿਆਂਗਾ+
ਅਤੇ ਆਕੋਰ ਘਾਟੀ+ ਨੂੰ ਉਸ ਲਈ ਉਮੀਦ ਦਾ ਦਰਵਾਜ਼ਾ ਬਣਾਵਾਂਗਾ;
ਉਹ ਉੱਥੇ ਆਪਣੀ ਜਵਾਨੀ ਦੇ ਦਿਨਾਂ ਵਾਂਗ ਮੈਨੂੰ ਜਵਾਬ ਦੇਵੇਗੀ,
ਉਨ੍ਹਾਂ ਦਿਨਾਂ ਵਾਂਗ ਜਦੋਂ ਉਹ ਮਿਸਰ ਤੋਂ ਬਾਹਰ ਆਈ ਸੀ।+
16 ਉਸ ਦਿਨ,’ ਯਹੋਵਾਹ ਕਹਿੰਦਾ ਹੈ,
‘ਤੂੰ ਮੈਨੂੰ ਆਪਣਾ ਪਤੀ ਬੁਲਾਵੇਂਗੀ ਅਤੇ ਫਿਰ ਕਦੇ ਮੈਨੂੰ ਆਪਣਾ ਮਾਲਕ* ਨਹੀਂ ਬੁਲਾਵੇਂਗੀ।’
17 ‘ਮੈਂ ਉਸ ਦੀ ਜ਼ਬਾਨ ਤੋਂ ਬਆਲ ਦੀਆਂ ਮੂਰਤੀਆਂ ਦੇ ਨਾਂ ਮਿਟਾ ਦਿਆਂਗਾ+
ਅਤੇ ਉਨ੍ਹਾਂ ਦੇ ਨਾਂ ਫਿਰ ਕਦੇ ਯਾਦ ਨਹੀਂ ਕੀਤੇ ਜਾਣਗੇ।+
18 ਉਸ ਦਿਨ ਮੈਂ ਜੰਗਲੀ ਜਾਨਵਰਾਂ, ਆਕਾਸ਼ ਦੇ ਪੰਛੀਆਂ
ਅਤੇ ਧਰਤੀ ਉੱਤੇ ਘਿਸਰਨ ਵਾਲੇ ਜੀਵ-ਜੰਤੂਆਂ ਨਾਲ ਇਕਰਾਰ ਕਰਾਂਗਾ;+
ਮੈਂ ਦੇਸ਼ ਨੂੰ ਤੀਰ-ਕਮਾਨ, ਤਲਵਾਰ ਤੇ ਯੁੱਧ ਤੋਂ ਛੁਟਕਾਰਾ ਦਿਆਂਗਾ+
ਅਤੇ ਮੈਂ ਉਨ੍ਹਾਂ ਨੂੰ ਸੁਰੱਖਿਅਤ ਵਸਾਵਾਂਗਾ।+
19 ਮੈਂ ਤੈਨੂੰ ਹਮੇਸ਼ਾ ਲਈ ਆਪਣੀ ਪਤਨੀ ਬਣਾਵਾਂਗਾ;
ਹਾਂ, ਮੈਂ ਤੈਨੂੰ ਆਪਣੇ ਧਰਮੀ ਅਸੂਲਾਂ ਮੁਤਾਬਕ
ਅਤੇ ਨਿਆਂ, ਅਟੱਲ ਪਿਆਰ ਅਤੇ ਦਇਆ ਨਾਲ ਆਪਣੀ ਪਤਨੀ ਬਣਾਵਾਂਗਾ।+
20 ਮੈਂ ਤੈਨੂੰ ਵਫ਼ਾਦਾਰੀ ਨਾਲ ਆਪਣੀ ਪਤਨੀ ਬਣਾਵਾਂਗਾ
ਅਤੇ ਤੂੰ ਜ਼ਰੂਰ ਯਹੋਵਾਹ ਨੂੰ ਜਾਣੇਗੀ।’+
21 ‘ਉਸ ਦਿਨ ਮੈਂ ਜਵਾਬ ਦਿਆਂਗਾ,’ ਯਹੋਵਾਹ ਕਹਿੰਦਾ ਹੈ,
‘ਹਾਂ, ਮੈਂ ਆਕਾਸ਼ ਨੂੰ ਜਵਾਬ ਦਿਆਂਗਾ
ਅਤੇ ਉਹ ਧਰਤੀ ਨੂੰ ਜਵਾਬ ਦੇਣਗੇ;+
22 ਧਰਤੀ ਅਨਾਜ, ਨਵੇਂ ਦਾਖਰਸ ਅਤੇ ਤੇਲ ਨੂੰ ਜਵਾਬ ਦੇਵੇਗੀ
23 ਮੈਂ ਉਸ ਨੂੰ ਆਪਣੇ ਲਈ ਜ਼ਮੀਨ ʼਤੇ ਬੀ ਵਾਂਗ ਬੀਜਾਂਗਾ,+
ਜਿਸ ਉੱਤੇ ਦਇਆ ਨਹੀਂ ਕੀਤੀ ਗਈ ਸੀ,* ਮੈਂ ਉਸ ʼਤੇ ਦਇਆ ਕਰਾਂਗਾ;
ਜਿਹੜੇ ਮੇਰੇ ਲੋਕ ਨਹੀਂ ਹਨ,* ਮੈਂ ਉਨ੍ਹਾਂ ਨੂੰ ਕਹਾਂਗਾ: “ਤੁਸੀਂ ਮੇਰੇ ਲੋਕ ਹੋ”+
ਅਤੇ ਉਹ ਕਹਿਣਗੇ: “ਤੂੰ ਸਾਡਾ ਪਰਮੇਸ਼ੁਰ ਹੈਂ।”’”+
3 ਫਿਰ ਯਹੋਵਾਹ ਨੇ ਮੈਨੂੰ ਕਿਹਾ: “ਜਾਹ ਅਤੇ ਦੁਬਾਰਾ ਉਸ ਔਰਤ ਨਾਲ ਪਿਆਰ ਕਰ ਜਿਸ ਨੂੰ ਕੋਈ ਹੋਰ ਆਦਮੀ ਪਿਆਰ ਕਰਦਾ ਹੈ ਅਤੇ ਜੋ ਹਰਾਮਕਾਰੀ ਕਰਦੀ ਹੈ,+ ਠੀਕ ਜਿਵੇਂ ਯਹੋਵਾਹ ਇਜ਼ਰਾਈਲ ਦੇ ਲੋਕਾਂ ਨਾਲ ਪਿਆਰ ਕਰਦਾ ਹੈ,+ ਭਾਵੇਂ ਉਹ ਹੋਰ ਦੇਵਤਿਆਂ ਵੱਲ ਮੁੜ ਗਏ ਹਨ+ ਅਤੇ ਸੌਗੀ ਦੀਆਂ ਟਿੱਕੀਆਂ* ਪਸੰਦ ਕਰਦੇ ਹਨ।”
2 ਇਸ ਲਈ ਮੈਂ ਚਾਂਦੀ ਦੇ 15 ਟੁਕੜੇ ਅਤੇ ਡੇਢ ਹੋਮਰ* ਜੌਂ ਦੇ ਕੇ ਉਸ ਨੂੰ ਖ਼ਰੀਦ ਲਿਆ। 3 ਫਿਰ ਮੈਂ ਉਸ ਨੂੰ ਕਿਹਾ: “ਤੂੰ ਬਹੁਤ ਦਿਨਾਂ ਤਕ ਮੇਰੀ ਬਣ ਕੇ ਰਹੇਂਗੀ। ਹੁਣ ਤੂੰ ਵੇਸਵਾ ਦੇ ਕੰਮ* ਛੱਡ ਦੇ ਅਤੇ ਕਿਸੇ ਹੋਰ ਆਦਮੀ ਨਾਲ ਸਰੀਰਕ ਸੰਬੰਧ ਨਾ ਰੱਖੀਂ। ਮੈਂ ਵੀ ਤੇਰੇ ਨਾਲ ਸਰੀਰਕ ਸੰਬੰਧ ਨਹੀਂ ਰੱਖਾਂਗਾ।”
4 ਇਸੇ ਤਰ੍ਹਾਂ ਲੰਬੇ ਸਮੇਂ* ਤਕ ਇਜ਼ਰਾਈਲ ਦੇ ਲੋਕਾਂ ਦਾ ਕੋਈ ਰਾਜਾ ਜਾਂ ਅਧਿਕਾਰੀ ਨਹੀਂ ਹੋਵੇਗਾ+ ਅਤੇ ਨਾ ਹੀ ਉਹ ਕੋਈ ਬਲ਼ੀ ਚੜ੍ਹਾਉਣਗੇ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਥੰਮ੍ਹ ਜਾਂ ਏਫ਼ੋਦ ਜਾਂ ਘਰੇਲੂ ਬੁੱਤ* ਹੋਣਗੇ।+ 5 ਬਾਅਦ ਵਿਚ ਇਜ਼ਰਾਈਲ ਦੇ ਲੋਕ ਵਾਪਸ ਆ ਕੇ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਆਪਣੇ ਰਾਜੇ ਦਾਊਦ ਦੀ ਤਲਾਸ਼ ਕਰਨਗੇ।+ ਉਹ ਆਖ਼ਰੀ ਦਿਨਾਂ ਵਿਚ ਕੰਬਦੇ ਹੋਏ ਯਹੋਵਾਹ ਦੀ ਭਲਾਈ ਲਈ ਉਸ ਵੱਲ ਮੁੜਨਗੇ।+
4 ਹੇ ਇਜ਼ਰਾਈਲੀਓ, ਯਹੋਵਾਹ ਦਾ ਸੰਦੇਸ਼ ਸੁਣੋ,
ਯਹੋਵਾਹ ਨੇ ਦੇਸ਼ ਦੇ ਵਾਸੀਆਂ ʼਤੇ ਮੁਕੱਦਮਾ ਕੀਤਾ ਹੈ+
ਕਿਉਂਕਿ ਦੇਸ਼ ਵਿਚ ਨਾ ਸੱਚਾਈ, ਨਾ ਅਟੱਲ ਪਿਆਰ ਅਤੇ ਨਾ ਹੀ ਪਰਮੇਸ਼ੁਰ ਦਾ ਗਿਆਨ ਹੈ।+
3 ਇਸ ਕਰਕੇ ਦੇਸ਼ ਸੋਗ ਮਨਾਵੇਗਾ+
ਅਤੇ ਹਰ ਵਾਸੀ ਲਿੱਸਾ ਪੈ ਕੇ ਮਰਨ ਕਿਨਾਰੇ ਪਹੁੰਚ ਜਾਵੇਗਾ;
ਜੰਗਲੀ ਜਾਨਵਰ ਅਤੇ ਆਕਾਸ਼ ਦੇ ਪੰਛੀ,
ਇੱਥੋਂ ਤਕ ਕਿ ਸਮੁੰਦਰ ਦੀਆਂ ਮੱਛੀਆਂ ਵੀ ਖ਼ਤਮ ਹੋ ਜਾਣਗੀਆਂ।
4 “ਪਰ ਕੋਈ ਵੀ ਇਨਸਾਨ ਤੇਰੇ ਨਾਲ ਬਹਿਸ ਨਾ ਕਰੇ ਤੇ ਨਾ ਹੀ ਤੈਨੂੰ ਤਾੜਨਾ ਦੇਵੇ+
ਕਿਉਂਕਿ ਤੇਰੇ ਲੋਕ ਉਨ੍ਹਾਂ ਵਰਗੇ ਹਨ ਜਿਹੜੇ ਪੁਜਾਰੀ ਨਾਲ ਬਹਿਸ ਕਰਦੇ ਹਨ।+
5 ਇਸ ਲਈ ਤੂੰ ਦਿਨੇਂ ਡਿਗੇਂਗਾ, ਜਿਵੇਂ ਰਾਤ ਨੂੰ ਕੋਈ ਠੇਡਾ ਖਾ ਕੇ ਡਿਗਦਾ ਹੈ
ਅਤੇ ਤੇਰੇ ਨਾਲ ਨਬੀ ਵੀ ਡਿਗੇਗਾ।
ਮੈਂ ਤੇਰੀ ਮਾਂ ਨੂੰ ਚੁੱਪ ਕਰਾ* ਦਿਆਂਗਾ।
6 ਮੇਰੇ ਲੋਕਾਂ ਨੂੰ ਵੀ ਚੁੱਪ ਕਰਾ* ਦਿੱਤਾ ਜਾਵੇਗਾ ਕਿਉਂਕਿ ਉਹ ਮੈਨੂੰ ਨਹੀਂ ਜਾਣਦੇ।
ਤੂੰ ਮੈਨੂੰ ਜਾਣਨ ਤੋਂ ਇਨਕਾਰ ਕੀਤਾ ਹੈ,+
ਇਸ ਲਈ ਮੈਂ ਵੀ ਤੈਨੂੰ ਪੁਜਾਰੀ ਵਜੋਂ ਮੇਰੀ ਸੇਵਾ ਕਰਨ ਤੋਂ ਹਟਾ ਦਿਆਂਗਾ;
ਨਾਲੇ ਤੂੰ ਆਪਣੇ ਪਰਮੇਸ਼ੁਰ ਦੇ ਕਾਨੂੰਨ* ਨੂੰ ਭੁੱਲ ਗਿਆ ਹੈਂ,+
ਇਸ ਕਰਕੇ ਮੈਂ ਤੇਰੇ ਪੁੱਤਰਾਂ ਨੂੰ ਭੁੱਲ ਜਾਵਾਂਗਾ।
7 ਉਨ੍ਹਾਂ* ਦੀ ਗਿਣਤੀ ਜਿੰਨੀ ਵਧੀ, ਉਨ੍ਹਾਂ ਨੇ ਮੇਰੇ ਖ਼ਿਲਾਫ਼ ਉੱਨੇ ਜ਼ਿਆਦਾ ਪਾਪ ਕੀਤੇ।+
ਮੈਂ ਉਨ੍ਹਾਂ ਦੀ ਸ਼ਾਨੋ-ਸ਼ੌਕਤ ਨੂੰ ਬੇਇੱਜ਼ਤੀ ਵਿਚ ਬਦਲ ਦਿਆਂਗਾ।*
8 ਉਹ* ਮੇਰੇ ਲੋਕਾਂ ਦੇ ਪਾਪਾਂ ਕਰਕੇ ਮੋਟੇ ਹੋ ਗਏ ਹਨ
ਅਤੇ ਉਨ੍ਹਾਂ ਦਾ ਲਾਲਚੀ ਦਿਲ ਚਾਹੁੰਦਾ ਹੈ ਕਿ ਲੋਕ ਹੋਰ ਗ਼ਲਤੀਆਂ ਕਰਨ।
9 ਮੈਂ ਲੋਕਾਂ ਅਤੇ ਪੁਜਾਰੀਆਂ ਦੋਹਾਂ ਤੋਂ,
ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵਾਂਗਾ
ਅਤੇ ਉਨ੍ਹਾਂ ਨੂੰ ਆਪਣੇ ਕੰਮਾਂ ਦਾ ਅੰਜਾਮ ਭੁਗਤਣਾ ਪਵੇਗਾ।+
10 ਉਹ ਖਾਣਗੇ, ਪਰ ਰੱਜਣਗੇ ਨਹੀਂ।+
ਉਹ ਖੁੱਲ੍ਹੇ-ਆਮ ਸਰੀਰਕ ਸੰਬੰਧ ਬਣਾਉਣਗੇ,* ਪਰ ਉਨ੍ਹਾਂ ਦੇ ਔਲਾਦ ਨਹੀਂ ਹੋਵੇਗੀ+
ਕਿਉਂਕਿ ਉਨ੍ਹਾਂ ਨੂੰ ਯਹੋਵਾਹ ਦੀ ਕੋਈ ਪਰਵਾਹ ਨਹੀਂ ਹੈ।
12 ਮੇਰੇ ਲੋਕ ਲੱਕੜ ਦੀਆਂ ਮੂਰਤਾਂ ਤੋਂ ਸਲਾਹ ਪੁੱਛਦੇ ਹਨ
ਅਤੇ ਉਹ ਉਹੀ ਕਰਦੇ ਹਨ ਜੋ ਉਨ੍ਹਾਂ ਦਾ ਡੰਡਾ* ਕਹਿੰਦਾ ਹੈ;
ਉਨ੍ਹਾਂ ਦਾ ਝੁਕਾਅ ਵੇਸਵਾਗਿਰੀ* ਵੱਲ ਹੋਣ ਕਰਕੇ ਉਹ ਗ਼ਲਤ ਰਾਹ ʼਤੇ ਤੁਰਦੇ ਹਨ
ਅਤੇ ਉਹ ਵੇਸਵਾਗਿਰੀ* ਕਰਕੇ ਆਪਣੇ ਪਰਮੇਸ਼ੁਰ ਦੇ ਅਧੀਨ ਹੋਣ ਤੋਂ ਇਨਕਾਰ ਕਰਦੇ ਹਨ।
13 ਉਹ ਪਹਾੜਾਂ ਦੀਆਂ ਚੋਟੀਆਂ ʼਤੇ ਬਲ਼ੀਆਂ ਚੜ੍ਹਾਉਂਦੇ ਹਨ+
ਅਤੇ ਪਹਾੜੀਆਂ ਉੱਤੋਂ ਬਲ਼ੀਆਂ ਦਾ ਧੂੰਆਂ ਉੱਠਦਾ ਹੈ,
ਨਾਲੇ ਬਲੂਤ, ਚਨਾਰ ਅਤੇ ਸਾਰੇ ਵੱਡੇ ਦਰਖ਼ਤਾਂ ਥੱਲਿਓਂ ਵੀ+
ਕਿਉਂਕਿ ਉਨ੍ਹਾਂ ਦੀ ਛਾਂ ਵਧੀਆ ਹੈ।
ਇਸੇ ਕਰਕੇ ਤੇਰੀਆਂ ਧੀਆਂ ਵੇਸਵਾਗਿਰੀ* ਕਰਦੀਆਂ ਹਨ
ਅਤੇ ਤੇਰੀਆਂ ਨੂੰਹਾਂ ਹਰਾਮਕਾਰੀ ਕਰਦੀਆਂ ਹਨ।
14 ਮੈਂ ਤੇਰੀਆਂ ਧੀਆਂ ਨੂੰ ਵੇਸਵਾਗਿਰੀ* ਕਰਕੇ
ਅਤੇ ਤੇਰੀਆਂ ਨੂੰਹਾਂ ਨੂੰ ਹਰਾਮਕਾਰੀ ਕਰਕੇ ਦੋਸ਼ੀ ਨਹੀਂ ਠਹਿਰਾਵਾਂਗਾ
ਕਿਉਂਕਿ ਆਦਮੀ ਵੇਸਵਾਵਾਂ ਨਾਲ ਚਲੇ ਜਾਂਦੇ ਹਨ
ਅਤੇ ਮੰਦਰ ਦੀਆਂ ਵੇਸਵਾਵਾਂ ਨਾਲ ਬਲ਼ੀਆਂ ਚੜ੍ਹਾਉਂਦੇ ਹਨ;
ਅਜਿਹੇ ਲੋਕ ਜਿਨ੍ਹਾਂ ਨੂੰ ਸਮਝ ਨਹੀਂ ਹੈ,+ ਨਾਸ਼ ਹੋ ਜਾਣਗੇ।
16 ਇਜ਼ਰਾਈਲ ਇਕ ਜ਼ਿੱਦੀ ਗਾਂ ਵਰਗਾ ਬਣ ਗਿਆ ਹੈ।+
ਤਾਂ ਫਿਰ, ਕੀ ਯਹੋਵਾਹ ਉਨ੍ਹਾਂ ਦੀ ਚਰਵਾਹੀ ਕਰੇਗਾ, ਜਿਵੇਂ ਇਕ ਚਰਵਾਹਾ ਘਾਹ ਦੇ ਖੁੱਲ੍ਹੇ ਮੈਦਾਨ ਵਿਚ ਇਕ ਭੇਡੂ ਨੂੰ ਚਰਾਉਂਦਾ ਹੈ?
17 ਇਫ਼ਰਾਈਮ ਤਾਂ ਮੂਰਤੀਆਂ ਦਾ ਹੋ ਕੇ ਰਹਿ ਗਿਆ ਹੈ।+
ਉਸ ਨੂੰ ਇਕੱਲਾ ਛੱਡ ਦਿਓ!
ਉਨ੍ਹਾਂ ਦੇ ਆਗੂਆਂ* ਨੂੰ ਨਿਰਾਦਰ ਬਹੁਤ ਪਸੰਦ ਹੈ।+
19 ਹਨੇਰੀ ਉਨ੍ਹਾਂ ਨੂੰ ਆਪਣੇ ਖੰਭਾਂ ਵਿਚ ਲਪੇਟ ਕੇ ਉਡਾ ਲੈ ਜਾਵੇਗੀ
ਅਤੇ ਉਹ ਆਪਣੀਆਂ ਬਲ਼ੀਆਂ ਕਰਕੇ ਸ਼ਰਮਿੰਦੇ ਹੋਣਗੇ।”
ਹੇ ਇਜ਼ਰਾਈਲ ਦੇ ਘਰਾਣੇ, ਧਿਆਨ ਦੇ,
ਹੇ ਰਾਜੇ ਦੇ ਘਰਾਣੇ, ਸੁਣ;
ਤੁਹਾਨੂੰ ਸਜ਼ਾ ਮਿਲੇਗੀ
ਕਿਉਂਕਿ ਤੁਸੀਂ ਮਿਸਪਾਹ ਲਈ ਫੰਦਾ
ਅਤੇ ਤਾਬੋਰ ਉੱਤੇ ਵਿਛਾਇਆ ਜਾਲ਼ ਹੋ।+
3 ਮੈਂ ਇਫ਼ਰਾਈਮ ਨੂੰ ਜਾਣਦਾ ਹਾਂ
ਅਤੇ ਇਜ਼ਰਾਈਲ ਮੇਰੇ ਤੋਂ ਲੁਕਿਆ ਹੋਇਆ ਨਹੀਂ ਹੈ।
4 ਉਨ੍ਹਾਂ ਦੇ ਕੰਮ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਵੱਲ ਮੁੜਨ ਨਹੀਂ ਦਿੰਦੇ
ਕਿਉਂਕਿ ਉਨ੍ਹਾਂ ਦਾ ਝੁਕਾਅ ਵੇਸਵਾਗਿਰੀ* ਵੱਲ ਹੈ;+
ਉਨ੍ਹਾਂ ਨੂੰ ਯਹੋਵਾਹ ਦੀ ਕੋਈ ਕਦਰ ਨਹੀਂ।
5 ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ;+
ਇਜ਼ਰਾਈਲ ਅਤੇ ਇਫ਼ਰਾਈਮ ਦੋਹਾਂ ਨੇ ਪਾਪ ਕਰਕੇ ਠੇਡਾ ਖਾਧਾ ਹੈ
ਅਤੇ ਯਹੂਦਾਹ ਨੇ ਵੀ ਉਨ੍ਹਾਂ ਦੇ ਨਾਲ ਠੇਡਾ ਖਾਧਾ ਹੈ।+
6 ਉਹ ਆਪਣੇ ਨਾਲ ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ ਲੈ ਕੇ ਯਹੋਵਾਹ ਨੂੰ ਲੱਭਣ ਗਏ ਸਨ,
ਪਰ ਉਸ ਨੂੰ ਲੱਭ ਨਹੀਂ ਸਕੇ।
ਉਹ ਉਨ੍ਹਾਂ ਤੋਂ ਦੂਰ ਚਲਾ ਗਿਆ ਸੀ।+
7 ਉਨ੍ਹਾਂ ਨੇ ਯਹੋਵਾਹ ਨੂੰ ਧੋਖਾ ਦਿੱਤਾ ਹੈ,+
ਉਨ੍ਹਾਂ ਨੇ ਪਰਦੇਸੀ ਪੁੱਤਰਾਂ ਨੂੰ ਜਨਮ ਦਿੱਤਾ ਹੈ।
ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਜਾਇਦਾਦ* ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਨਾਸ਼ ਕਰ ਦਿੱਤਾ ਜਾਵੇਗਾ।
8 ਗਿਬਆਹ ਵਿਚ ਨਰਸਿੰਗਾ+ ਅਤੇ ਰਾਮਾਹ ਵਿਚ ਤੁਰ੍ਹੀ ਵਜਾਓ!+
ਬੈਤ-ਆਵਨ ਵਿਚ ਲੜਾਈ ਦਾ ਹੋਕਾ ਦਿਓ+—ਹੇ ਬਿਨਯਾਮੀਨ, ਅਸੀਂ ਤੇਰੇ ਪਿੱਛੇ ਹਾਂ!
9 ਹੇ ਇਫ਼ਰਾਈਮ, ਸਜ਼ਾ ਦੇ ਦਿਨ ਤੇਰਾ ਹਸ਼ਰ ਦੇਖ ਕੇ ਲੋਕ ਕੰਬ ਉੱਠਣਗੇ।+
ਮੈਂ ਇਜ਼ਰਾਈਲ ਦੇ ਗੋਤਾਂ ਨੂੰ ਦੱਸ ਦਿੱਤਾ ਹੈ ਕਿ ਅੱਗੇ ਕੀ ਹੋਵੇਗਾ।
10 ਯਹੂਦਾਹ ਦੇ ਆਗੂ* ਜ਼ਮੀਨਾਂ ਦੀਆਂ ਹੱਦਾਂ ਬਦਲਣ ਵਾਲੇ ਲੋਕਾਂ ਵਰਗੇ ਹਨ।+
ਮੈਂ ਉਨ੍ਹਾਂ ਉੱਤੇ ਪਾਣੀ ਵਾਂਗ ਆਪਣਾ ਗੁੱਸਾ ਡੋਲ੍ਹਾਂਗਾ।
11 ਇਫ਼ਰਾਈਮ ʼਤੇ ਜ਼ੁਲਮ ਕੀਤਾ ਗਿਆ ਹੈ, ਸਜ਼ਾ ਨੇ ਉਸ ਨੂੰ ਕੁਚਲ ਦਿੱਤਾ ਹੈ
ਕਿਉਂਕਿ ਉਸ ਨੇ ਆਪਣੇ ਦੁਸ਼ਮਣ ਦੇ ਪਿੱਛੇ-ਪਿੱਛੇ ਜਾਣ ਦਾ ਪੱਕਾ ਇਰਾਦਾ ਕੀਤਾ ਸੀ।+
12 ਇਸ ਲਈ ਮੈਂ ਇਫ਼ਰਾਈਮ ਲਈ ਇਕ ਕੀੜੇ ਵਾਂਗ
ਅਤੇ ਯਹੂਦਾਹ ਦੇ ਘਰਾਣੇ ਲਈ ਉੱਲੀ ਵਾਂਗ ਸੀ।
13 ਜਦੋਂ ਇਫ਼ਰਾਈਮ ਨੇ ਆਪਣੀ ਬੀਮਾਰੀ ਅਤੇ ਯਹੂਦਾਹ ਨੇ ਆਪਣਾ ਫੋੜਾ ਦੇਖਿਆ,
ਤਾਂ ਇਫ਼ਰਾਈਮ ਅੱਸ਼ੂਰ ਕੋਲ ਗਿਆ+ ਅਤੇ ਇਕ ਮਹਾਨ ਰਾਜੇ ਕੋਲ ਆਪਣੇ ਦੂਤ ਘੱਲੇ।
ਪਰ ਉਹ ਤੈਨੂੰ ਠੀਕ ਨਹੀਂ ਕਰ ਸਕਿਆ
ਅਤੇ ਉਹ ਤੇਰੇ ਫੋੜੇ ਦਾ ਇਲਾਜ ਨਹੀਂ ਕਰ ਸਕਿਆ।
14 ਮੈਂ ਇਫ਼ਰਾਈਮ ਲਈ ਬੱਬਰ ਸ਼ੇਰ ਵਾਂਗ
ਅਤੇ ਯਹੂਦਾਹ ਦੇ ਘਰਾਣੇ ਲਈ ਤਾਕਤਵਰ ਸ਼ੇਰ ਵਾਂਗ ਹੋਵਾਂਗਾ।
ਮੈਂ ਆਪ ਉਨ੍ਹਾਂ ਦੇ ਟੋਟੇ-ਟੋਟੇ ਕਰਾਂਗਾ ਅਤੇ ਚਲਾ ਜਾਵਾਂਗਾ;+
ਮੈਂ ਉਨ੍ਹਾਂ ਨੂੰ ਚੁੱਕ ਕੇ ਲੈ ਜਾਵਾਂਗਾ ਅਤੇ ਕੋਈ ਉਨ੍ਹਾਂ ਨੂੰ ਮੇਰੇ ਪੰਜੇ ਤੋਂ ਛੁਡਾ ਨਹੀਂ ਸਕੇਗਾ।+
15 ਮੈਂ ਆਪਣੀ ਥਾਂ ਨੂੰ ਮੁੜ ਜਾਵਾਂਗਾ ਜਦ ਤਕ ਉਹ ਆਪਣੇ ਪਾਪ ਦਾ ਅੰਜਾਮ ਨਹੀਂ ਭੁਗਤ ਲੈਂਦੇ,
ਫਿਰ ਉਹ ਮਿਹਰ ਪਾਉਣ ਲਈ ਮੈਨੂੰ ਭਾਲਣਗੇ।+
ਉਹ ਬਿਪਤਾ ਵੇਲੇ ਮੇਰੀ ਭਾਲ ਕਰਨਗੇ।”+
ਉਸ ਨੇ ਹੀ ਸਾਨੂੰ ਜ਼ਖ਼ਮੀ ਕੀਤਾ ਹੈ ਅਤੇ ਉਹੀ ਸਾਡੇ ਜ਼ਖ਼ਮਾਂ ʼਤੇ ਪੱਟੀ ਬੰਨ੍ਹੇਗਾ।
2 ਉਹ ਦੋ ਦਿਨਾਂ ਬਾਅਦ ਸਾਡੇ ਵਿਚ ਜਾਨ ਪਾਵੇਗਾ।
ਉਹ ਤੀਸਰੇ ਦਿਨ ਸਾਨੂੰ ਜੀਉਂਦਾ ਕਰੇਗਾ
ਅਤੇ ਅਸੀਂ ਉਸ ਦੀ ਹਜ਼ੂਰੀ ਵਿਚ ਜੀਉਂਦੇ ਰਹਾਂਗੇ।
3 ਅਸੀਂ ਯਹੋਵਾਹ ਨੂੰ ਜਾਣਾਂਗੇ, ਹਾਂ, ਅਸੀਂ ਪੂਰੇ ਦਿਲ ਨਾਲ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ।
ਜਿਵੇਂ ਰੋਜ਼ ਸੂਰਜ ਨਿਕਲਦਾ ਹੈ, ਉਸੇ ਤਰ੍ਹਾਂ ਉਹ ਜ਼ਰੂਰ ਸਾਡੇ ਕੋਲ ਆਵੇਗਾ;
ਉਹ ਤੇਜ਼ ਮੀਂਹ ਵਾਂਗ ਸਾਡੇ ਕੋਲ ਆਵੇਗਾ,
ਹਾਂ, ਬਸੰਤ ਰੁੱਤ ਵਿਚ ਪੈਂਦੇ ਮੀਂਹ ਵਾਂਗ ਜੋ ਧਰਤੀ ਨੂੰ ਸਿੰਜਦਾ ਹੈ।”
4 “ਹੇ ਇਫ਼ਰਾਈਮ, ਮੈਂ ਤੇਰੇ ਨਾਲ ਕੀ ਕਰਾਂ?
ਹੇ ਯਹੂਦਾਹ, ਮੈਂ ਤੇਰੇ ਨਾਲ ਕੀ ਕਰਾਂ?
ਤੇਰਾ ਅਟੱਲ ਪਿਆਰ ਸਵੇਰ ਦੇ ਬੱਦਲਾਂ ਵਰਗਾ ਹੈ,
ਨਾਲੇ ਤ੍ਰੇਲ ਵਰਗਾ ਜੋ ਝੱਟ ਗਾਇਬ ਹੋ ਜਾਂਦੀ ਹੈ।
ਤੇਰੇ ਉੱਤੇ ਸਜ਼ਾ ਦੇ ਫ਼ੈਸਲੇ ਚਾਨਣ ਵਾਂਗ ਚਮਕਣਗੇ।+
6 ਮੈਨੂੰ ਅਟੱਲ ਪਿਆਰ* ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਬਲ਼ੀਆਂ ਤੋਂ
ਅਤੇ ਪਰਮੇਸ਼ੁਰ ਦੇ ਗਿਆਨ ਤੋਂ ਖ਼ੁਸ਼ੀ ਹੁੰਦੀ ਹੈ, ਨਾ ਕਿ ਹੋਮ-ਬਲ਼ੀਆਂ ਤੋਂ।+
7 ਪਰ ਮੇਰੇ ਲੋਕਾਂ ਨੇ ਮਾਮੂਲੀ ਇਨਸਾਨਾਂ ਵਾਂਗ ਇਕਰਾਰ ਨੂੰ ਤੋੜਿਆ ਹੈ।+
ਉਨ੍ਹਾਂ ਨੇ ਮੈਨੂੰ ਆਪਣੇ ਦੇਸ਼ ਵਿਚ ਧੋਖਾ ਦਿੱਤਾ ਹੈ।
9 ਪੁਜਾਰੀਆਂ ਦਾ ਦਲ ਲੁਟੇਰਿਆਂ ਦੇ ਗਿਰੋਹਾਂ ਵਰਗਾ ਹੈ ਜੋ ਕਤਲ ਕਰਨ ਲਈ ਘਾਤ ਲਾ ਕੇ ਬੈਠਦੇ ਹਨ।
ਉਹ ਸ਼ਕਮ ਵਿਚ ਸੜਕ ʼਤੇ ਕਤਲ ਕਰਦੇ ਹਨ,+
ਉਨ੍ਹਾਂ ਦਾ ਚਾਲ-ਚਲਣ ਬੇਸ਼ਰਮੀ ਭਰਿਆ ਹੈ।
10 ਮੈਂ ਇਜ਼ਰਾਈਲ ਦੇ ਘਰਾਣੇ ਵਿਚ ਇਕ ਘਿਣਾਉਣੀ ਚੀਜ਼ ਦੇਖੀ ਹੈ।
11 ਇਸ ਤੋਂ ਇਲਾਵਾ, ਹੇ ਯਹੂਦਾਹ, ਵਾਢੀ ਦੇ ਸਮੇਂ ਵਾਂਗ ਤੈਨੂੰ ਇਕੱਠਾ ਕੀਤੇ ਜਾਣ ਦਾ ਸਮਾਂ ਮਿਥਿਆ ਗਿਆ ਹੈ,
ਜਦੋਂ ਮੈਂ ਆਪਣੇ ਲੋਕਾਂ ਨੂੰ ਗ਼ੁਲਾਮੀ ਵਿੱਚੋਂ ਕੱਢ ਕੇ ਵਾਪਸ ਲਿਆਵਾਂਗਾ।”+
7 “ਮੈਂ ਜਦੋਂ ਵੀ ਇਜ਼ਰਾਈਲ ਦਾ ਇਲਾਜ ਕਰਨ ਦੀ ਕੋਸ਼ਿਸ਼ ਕਰਦਾ ਹਾਂ,
ਤਾਂ ਇਫ਼ਰਾਈਮ ਦਾ ਅਪਰਾਧ ਸਾਮ੍ਹਣੇ ਆ ਜਾਂਦਾ ਹੈ,+
ਨਾਲੇ ਸਾਮਰਿਯਾ ਦੀ ਦੁਸ਼ਟਤਾ+
ਕਿਉਂਕਿ ਉਹ ਧੋਖੇਬਾਜ਼ੀ ਦੇ ਕੰਮਾਂ ਵਿਚ ਲੱਗੇ ਰਹਿੰਦੇ ਹਨ;+
ਉਹ ਸੰਨ੍ਹ ਲਾ ਕੇ ਚੋਰੀਆਂ ਕਰਦੇ ਹਨ ਅਤੇ ਟੋਲੀਆਂ ਬਣਾ ਕੇ ਬਾਹਰ ਲੁੱਟ-ਖੋਹ ਕਰਦੇ ਹਨ।+
2 ਪਰ ਉਹ ਆਪਣੇ ਦਿਲ ਵਿਚ ਨਹੀਂ ਸੋਚਦੇ ਕਿ ਮੈਂ ਉਨ੍ਹਾਂ ਦੀ ਸਾਰੀ ਬੁਰਾਈ ਨੂੰ ਚੇਤੇ ਰੱਖਾਂਗਾ।+
ਹੁਣ ਉਨ੍ਹਾਂ ਦੀਆਂ ਕਰਤੂਤਾਂ ਉਨ੍ਹਾਂ ਦੇ ਚਾਰੇ ਪਾਸੇ ਹਨ;
ਉਹ ਮੇਰੀਆਂ ਨਜ਼ਰਾਂ ਸਾਮ੍ਹਣੇ ਹਨ।
3 ਉਹ ਆਪਣੀ ਬੁਰਾਈ ਨਾਲ ਰਾਜੇ ਨੂੰ ਖ਼ੁਸ਼ ਕਰਦੇ ਹਨ
ਅਤੇ ਆਪਣੀ ਧੋਖੇਬਾਜ਼ੀ ਨਾਲ ਆਗੂਆਂ* ਨੂੰ।
4 ਉਹ ਸਾਰੇ ਹਰਾਮਕਾਰ ਹਨ,
ਉਨ੍ਹਾਂ ਦੇ ਅੰਦਰ ਅੱਗ ਇਵੇਂ ਬਲ਼ਦੀ ਹੈ ਜਿਵੇਂ ਇਕ ਰਸੋਈਆ ਤੰਦੂਰ ਵਿਚ ਅੱਗ ਬਾਲ਼ਦਾ ਹੈ,
ਜਿਸ ਨੂੰ ਉਹ ਆਟਾ ਗੁੰਨ੍ਹਣ ਤੋਂ ਲੈ ਕੇ ਇਸ ਦੇ ਖਮੀਰਾ ਹੋਣ ਤਕ ਨਹੀਂ ਹਿਲਾਉਂਦਾ।
5 ਰਾਜੇ ਦੇ ਜਸ਼ਨ ਦੇ ਦਿਨ ਅਧਿਕਾਰੀ ਬੀਮਾਰ ਪੈ ਗਏ ਹਨ
—ਦਾਖਰਸ ਪੀਤਾ ਹੋਣ ਕਰਕੇ ਉਹ ਗੁੱਸੇ ਵਿਚ ਹਨ।+
ਰਾਜੇ ਨੇ ਮਜ਼ਾਕ ਉਡਾਉਣ ਵਾਲਿਆਂ ਵੱਲ ਦੋਸਤੀ ਦਾ ਹੱਥ ਵਧਾਇਆ ਹੈ।
6 ਉਹ ਤੰਦੂਰ ਵਾਂਗ ਬਲ਼ਦੇ ਦਿਲਾਂ ਨਾਲ ਆਉਂਦੇ ਹਨ।*
ਰਸੋਈਆ ਸਾਰੀ ਰਾਤ ਸੌਂਦਾ ਹੈ;
ਸਵੇਰੇ ਤੰਦੂਰ ਵਿਚ ਅੱਗ ਪੂਰੇ ਜ਼ੋਰ ਨਾਲ ਬਲ਼ਦੀ ਹੈ।
7 ਉਹ ਸਾਰੇ ਜਣੇ ਤੰਦੂਰ ਵਾਂਗ ਭਖਦੇ ਹਨ,
ਉਹ ਆਪਣੇ ਹਾਕਮਾਂ* ਨੂੰ ਨਿਗਲ਼ ਜਾਂਦੇ ਹਨ।
8 ਇਫ਼ਰਾਈਮ ਹੋਰ ਕੌਮਾਂ ਨਾਲ ਰਲ਼ ਗਿਆ ਹੈ।+
ਇਫ਼ਰਾਈਮ ਇਕ ਰੋਟੀ ਵਰਗਾ ਹੈ ਜੋ ਥੱਲੀ ਨਹੀਂ ਗਈ।
9 ਅਜਨਬੀਆਂ ਨੇ ਉਸ ਦੀ ਤਾਕਤ ਖ਼ਤਮ ਕਰ ਦਿੱਤੀ ਹੈ,+ ਪਰ ਉਸ ਨੂੰ ਪਤਾ ਨਹੀਂ।
ਉਸ ਦੇ ਵਾਲ਼ ਚਿੱਟੇ ਹੋ ਗਏ ਹਨ, ਪਰ ਉਸ ਨੂੰ ਪਤਾ ਨਹੀਂ।
10 ਇਜ਼ਰਾਈਲ ਦੇ ਘਮੰਡ ਨੇ ਉਸ ਦੇ ਖ਼ਿਲਾਫ਼ ਗਵਾਹੀ ਦਿੱਤੀ ਹੈ,+
ਪਰ ਉਹ ਆਪਣੇ ਪਰਮੇਸ਼ੁਰ ਯਹੋਵਾਹ ਕੋਲ ਵਾਪਸ ਨਹੀਂ ਆਏ,+
ਨਾ ਹੀ ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਉਸ ਦੀ ਭਾਲ ਕੀਤੀ।
11 ਇਫ਼ਰਾਈਮ ਬੇਅਕਲ* ਹੈ,+ ਨਿਰਾ ਇਕ ਮੂਰਖ ਘੁੱਗੀ ਵਰਗਾ।
ਉਨ੍ਹਾਂ ਨੇ ਮਿਸਰ ਨੂੰ ਮਦਦ ਲਈ ਪੁਕਾਰਿਆ,+ ਨਾਲੇ ਉਹ ਅੱਸ਼ੂਰ ਨੂੰ ਗਏ।+
12 ਉਹ ਜਿੱਥੇ ਵੀ ਜਾਣਗੇ, ਮੈਂ ਉਨ੍ਹਾਂ ਉੱਤੇ ਆਪਣਾ ਜਾਲ਼ ਪਾਵਾਂਗਾ।
ਮੈਂ ਉਨ੍ਹਾਂ ਨੂੰ ਆਕਾਸ਼ ਦੇ ਪੰਛੀਆਂ ਵਾਂਗ ਥੱਲੇ ਸੁੱਟਾਂਗਾ।
ਮੈਂ ਉਨ੍ਹਾਂ ਨੂੰ ਸਜ਼ਾ ਦਿਆਂਗਾ, ਜਿਵੇਂ ਮੈਂ ਉਨ੍ਹਾਂ ਦੀ ਮੰਡਲੀ ਨੂੰ ਚੇਤਾਵਨੀ ਦਿੱਤੀ ਸੀ।+
13 ਲਾਹਨਤ ਹੈ ਉਨ੍ਹਾਂ ʼਤੇ! ਕਿਉਂਕਿ ਉਹ ਮੇਰੇ ਤੋਂ ਭੱਜ ਗਏ ਹਨ।
ਉਨ੍ਹਾਂ ਦਾ ਨਾਸ਼ ਹੋਵੇ ਕਿਉਂਕਿ ਉਨ੍ਹਾਂ ਨੇ ਮੇਰੇ ਖ਼ਿਲਾਫ਼ ਪਾਪ ਕੀਤਾ ਹੈ!
ਮੈਂ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਸੀ, ਪਰ ਉਨ੍ਹਾਂ ਨੇ ਮੇਰੇ ਬਾਰੇ ਝੂਠ ਬੋਲੇ ਹਨ।+
14 ਭਾਵੇਂ ਉਹ ਆਪਣੇ ਪਲੰਘਾਂ ʼਤੇ ਲੰਮੇ ਪਏ ਰੋਂਦੇ-ਕੁਰਲਾਉਂਦੇ ਰਹੇ,
ਪਰ ਉਨ੍ਹਾਂ ਨੇ ਮੈਨੂੰ ਦਿਲੋਂ ਮਦਦ ਲਈ ਨਹੀਂ ਪੁਕਾਰਿਆ।+
ਉਹ ਅਨਾਜ ਅਤੇ ਦਾਖਰਸ ਲਈ ਆਪਣੇ ਆਪ ਨੂੰ ਕੱਟਦੇ-ਵੱਢਦੇ ਹਨ;
ਉਹ ਮੇਰੇ ਖ਼ਿਲਾਫ਼ ਬਗਾਵਤ ਕਰਦੇ ਹਨ।
15 ਭਾਵੇਂ ਮੈਂ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ ਅਤੇ ਉਨ੍ਹਾਂ ਦੀਆਂ ਬਾਹਾਂ ਮਜ਼ਬੂਤ ਕੀਤੀਆਂ,
ਫਿਰ ਵੀ ਉਹ ਮੇਰੇ ਖ਼ਿਲਾਫ਼ ਹਨ ਅਤੇ ਬੁਰੇ ਕੰਮ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ।
ਉਨ੍ਹਾਂ ਦੇ ਆਗੂ ਆਪਣੀ ਹੰਕਾਰ ਭਰੀ ਜ਼ਬਾਨ ਕਰਕੇ ਤਲਵਾਰ ਨਾਲ ਵੱਢੇ ਜਾਣਗੇ।
ਇਸ ਕਰਕੇ ਮਿਸਰ ਵਿਚ ਉਨ੍ਹਾਂ ਦਾ ਮਖੌਲ ਉਡਾਇਆ ਜਾਵੇਗਾ।”+
8 “ਆਪਣੇ ਬੁੱਲ੍ਹਾਂ ਨੂੰ ਨਰਸਿੰਗਾ ਲਾ!”+
ਦੁਸ਼ਮਣ ਯਹੋਵਾਹ ਦੇ ਘਰ ʼਤੇ ਉਕਾਬ ਵਾਂਗ ਹਮਲਾ ਕਰੇਗਾ+
ਕਿਉਂਕਿ ਉਨ੍ਹਾਂ ਨੇ ਮੇਰੇ ਇਕਰਾਰ ਨੂੰ ਤੋੜਿਆ ਹੈ+ ਅਤੇ ਮੇਰੇ ਕਾਨੂੰਨ ਦੀ ਉਲੰਘਣਾ ਕੀਤੀ ਹੈ।+
2 ਉਹ ਉੱਚੀ ਆਵਾਜ਼ ਵਿਚ ਮੈਨੂੰ ਕਹਿੰਦੇ ਹਨ: ‘ਹੇ ਸਾਡੇ ਪਰਮੇਸ਼ੁਰ, ਅਸੀਂ ਇਜ਼ਰਾਈਲੀ ਤੈਨੂੰ ਜਾਣਦੇ ਹਾਂ!’+
3 ਇਜ਼ਰਾਈਲ ਨੇ ਉਹ ਸਭ ਤਿਆਗ ਦਿੱਤਾ ਹੈ ਜੋ ਸਹੀ ਹੈ।+
ਦੁਸ਼ਮਣ ਉਸ ਦਾ ਪਿੱਛਾ ਕਰੇ।
4 ਉਨ੍ਹਾਂ ਨੇ ਰਾਜੇ ਨਿਯੁਕਤ ਕੀਤੇ, ਪਰ ਮੇਰੇ ਜ਼ਰੀਏ ਨਹੀਂ।
ਉਨ੍ਹਾਂ ਨੇ ਅਧਿਕਾਰੀ ਨਿਯੁਕਤ ਕੀਤੇ, ਪਰ ਮੈਂ ਉਨ੍ਹਾਂ ਨੂੰ ਮਨਜ਼ੂਰ ਨਹੀਂ ਕੀਤਾ।
ਉਨ੍ਹਾਂ ਨੇ ਆਪਣੇ ਸੋਨੇ-ਚਾਂਦੀ ਨਾਲ ਬੁੱਤ ਬਣਾਏ ਹਨ,+
ਪਰ ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਆਪਣੇ ਪੈਰਾਂ ʼਤੇ ਆਪ ਕੁਹਾੜਾ ਮਾਰਿਆ।+
5 ਹੇ ਸਾਮਰਿਯਾ, ਮੈਂ ਤੇਰੇ ਵੱਛੇ ਦੀ ਮੂਰਤ ਨੂੰ ਰੱਦ ਕੀਤਾ ਹੈ।+
ਉਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ।+
ਉਹ ਹੋਰ ਕਿੰਨਾ ਚਿਰ ਪਾਪ ਕਰਦੇ ਰਹਿਣਗੇ? ਉਹ ਕਦੋਂ ਸ਼ੁੱਧ ਹੋਣਗੇ?
6 ਇਹ ਬੁੱਤ ਇਜ਼ਰਾਈਲ ਤੋਂ ਹੈ।
ਇਸ ਨੂੰ ਕਾਰੀਗਰ ਨੇ ਘੜਿਆ ਹੈ ਅਤੇ ਇਹ ਪਰਮੇਸ਼ੁਰ ਨਹੀਂ ਹੈ;
ਸਾਮਰਿਯਾ ਦੇ ਵੱਛੇ ਦੇ ਟੋਟੇ-ਟੋਟੇ ਕੀਤੇ ਜਾਣਗੇ।
ਸਿੱਟਿਆਂ ਵਿਚ ਦਾਣੇ ਨਹੀਂ ਪੱਕਣਗੇ;+
ਜੋ ਵੀ ਪੌਦਾ ਉੱਗੇਗਾ, ਉਸ ਤੋਂ ਆਟਾ ਨਹੀਂ ਮਿਲੇਗਾ।
ਜੇ ਆਟਾ ਮਿਲੇਗਾ ਵੀ, ਤਾਂ ਪਰਦੇਸੀ ਉਸ ਨੂੰ ਚੱਟ ਕਰ ਜਾਣਗੇ।+
8 ਇਜ਼ਰਾਈਲ ਨੂੰ ਨਿਗਲ਼ ਲਿਆ ਜਾਵੇਗਾ।+
ਉਹ ਕੌਮਾਂ ਵਿਚ ਇਕ ਬੇਕਾਰ ਭਾਂਡੇ ਵਾਂਗ ਹੋਣਗੇ।+
9 ਉਹ ਇਕ ਆਵਾਰਾ ਜੰਗਲੀ ਗਧੇ ਵਾਂਗ ਅੱਸ਼ੂਰ ਕੋਲ ਗਏ ਹਨ।+
ਇਫ਼ਰਾਈਮ ਨੇ ਪ੍ਰੇਮ ਕਰਨ ਲਈ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ।+
10 ਭਾਵੇਂ ਉਨ੍ਹਾਂ ਨੇ ਸਾਰੀਆਂ ਕੌਮਾਂ ਵਿੱਚੋਂ ਵੇਸਵਾਵਾਂ ਨੂੰ ਕਿਰਾਏ ʼਤੇ ਲਿਆ ਹੈ,
ਪਰ ਮੈਂ ਹੁਣ ਉਨ੍ਹਾਂ ਨੂੰ ਇਕੱਠਾ ਕਰਾਂਗਾ;
ਰਾਜੇ ਅਤੇ ਅਧਿਕਾਰੀਆਂ ਦੁਆਰਾ ਪਾਏ ਬੋਝ ਕਰਕੇ ਉਹ ਕਸ਼ਟ ਸਹਿਣਗੇ।+
11 ਇਫ਼ਰਾਈਮ ਨੇ ਪਾਪ ਕਰਨ ਲਈ ਬਹੁਤ ਸਾਰੀਆਂ ਵੇਦੀਆਂ ਬਣਾਈਆਂ ਹਨ।+
ਉਹ ਆਪਣੀਆਂ ਵੇਦੀਆਂ ਪਾਪ ਲਈ ਇਸਤੇਮਾਲ ਕਰਦੇ ਹਨ।+
13 ਉਹ ਮੇਰੇ ਸਾਮ੍ਹਣੇ ਬਲ਼ੀਆਂ ਚੜ੍ਹਾਉਂਦੇ ਹਨ ਅਤੇ ਮਾਸ ਖਾਂਦੇ ਹਨ,
ਪਰ ਮੈਂ ਯਹੋਵਾਹ ਇਨ੍ਹਾਂ ਤੋਂ ਬਿਲਕੁਲ ਖ਼ੁਸ਼ ਨਹੀਂ ਹਾਂ।+
ਮੈਂ ਹੁਣ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਕਰਾਂਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ।+
14 ਇਜ਼ਰਾਈਲ ਆਪਣੇ ਸਿਰਜਣਹਾਰ ਨੂੰ ਭੁੱਲ ਗਿਆ ਹੈ+ ਅਤੇ ਉਸ ਨੇ ਮੰਦਰ ਬਣਾਏ ਹਨ+
ਅਤੇ ਯਹੂਦਾਹ ਨੇ ਬਹੁਤ ਸਾਰੇ ਕਿਲੇਬੰਦ ਸ਼ਹਿਰ ਬਣਾਏ ਹਨ।+
ਪਰ ਮੈਂ ਉਨ੍ਹਾਂ ਸ਼ਹਿਰਾਂ ʼਤੇ ਅੱਗ ਘੱਲਾਂਗਾ
ਅਤੇ ਇਹ ਸਾਰੇ ਸ਼ਹਿਰਾਂ ਦੇ ਬੁਰਜਾਂ ਨੂੰ ਭਸਮ ਕਰ ਦੇਵੇਗੀ।”+
9 “ਹੇ ਇਜ਼ਰਾਈਲ ਕੌਮ, ਖ਼ੁਸ਼ ਨਾ ਹੋ,+
ਕੌਮਾਂ ਵਾਂਗ ਖ਼ੁਸ਼ੀ ਨਾ ਮਨਾ।
ਕਿਉਂਕਿ ਤੂੰ ਵੇਸਵਾਗਿਰੀ ਕਰਕੇ ਆਪਣੇ ਪਰਮੇਸ਼ੁਰ ਤੋਂ ਦੂਰ ਹੋ ਗਈ ਹੈਂ।+
ਤੂੰ ਅਨਾਜ ਦੇ ਹਰ ਪਿੜ ਵਿਚ ਵੇਸਵਾਗਿਰੀ ਨਾਲ ਕਮਾਏ ਪੈਸਿਆਂ ਨੂੰ ਪਿਆਰ ਕਰਦੀ ਹੈਂ।+
2 ਪਰ ਉਨ੍ਹਾਂ ਨੂੰ ਪਿੜ ਅਤੇ ਚੁਬੱਚੇ ਵਿੱਚੋਂ ਖਾਣ-ਪੀਣ ਲਈ ਕੁਝ ਨਹੀਂ ਮਿਲੇਗਾ
ਅਤੇ ਨਵੇਂ ਦਾਖਰਸ ਦੀ ਪੈਦਾਵਾਰ ਨਹੀਂ ਹੋਵੇਗੀ।+
3 ਉਹ ਯਹੋਵਾਹ ਦੇ ਦੇਸ਼ ਵਿਚ ਹਮੇਸ਼ਾ ਵੱਸੇ ਨਹੀਂ ਰਹਿਣਗੇ;+
ਇਸ ਦੀ ਬਜਾਇ, ਇਫ਼ਰਾਈਮ ਮਿਸਰ ਨੂੰ ਵਾਪਸ ਚਲਾ ਜਾਵੇਗਾ
ਅਤੇ ਉਹ ਅੱਸ਼ੂਰ ਵਿਚ ਅਸ਼ੁੱਧ ਚੀਜ਼ਾਂ ਖਾਣਗੇ।+
4 ਉਹ ਫਿਰ ਕਦੇ ਯਹੋਵਾਹ ਨੂੰ ਦਾਖਰਸ ਦੀਆਂ ਭੇਟਾਂ ਨਹੀਂ ਚੜ੍ਹਾਉਣਗੇ;+
ਉਨ੍ਹਾਂ ਵੱਲੋਂ ਚੜ੍ਹਾਈਆਂ ਬਲ਼ੀਆਂ ਤੋਂ ਉਸ ਨੂੰ ਖ਼ੁਸ਼ੀ ਨਹੀਂ ਹੋਵੇਗੀ।+
ਉਹ ਬਲ਼ੀਆਂ ਸੋਗ ਦੀ ਰੋਟੀ ਵਾਂਗ ਹੋਣਗੀਆਂ;
ਉਸ ਨੂੰ ਖਾਣ ਵਾਲੇ ਆਪਣੇ ਆਪ ਨੂੰ ਭ੍ਰਿਸ਼ਟ ਕਰਨਗੇ
ਕਿਉਂਕਿ ਉਨ੍ਹਾਂ ਦੀ ਰੋਟੀ ਸਿਰਫ਼ ਉਨ੍ਹਾਂ ਲਈ ਹੀ ਹੋਵੇਗੀ;
ਇਹ ਯਹੋਵਾਹ ਦੇ ਘਰ ਵਿਚ ਨਹੀਂ ਚੜ੍ਹਾਈ ਜਾਵੇਗੀ।
5 ਤੁਸੀਂ ਇਕੱਠੇ ਹੋਣ* ਦੇ ਦਿਨ
ਅਤੇ ਯਹੋਵਾਹ ਦੇ ਤਿਉਹਾਰ ਦੇ ਦਿਨ ਕੀ ਕਰੋਗੇ?
6 ਦੇਖੋ! ਉਨ੍ਹਾਂ ਨੂੰ ਤਬਾਹੀ ਕਾਰਨ ਭੱਜਣਾ ਪਵੇਗਾ।+
ਮਿਸਰ ਉਨ੍ਹਾਂ ਨੂੰ ਇਕੱਠਾ ਕਰੇਗਾ+ ਅਤੇ ਮੈਮਫ਼ਿਸ ਉਨ੍ਹਾਂ ਨੂੰ ਦਫ਼ਨਾਵੇਗਾ।+
ਬਿੱਛੂ ਬੂਟੀ ਉਨ੍ਹਾਂ ਦੀਆਂ ਚਾਂਦੀ ਦੀਆਂ ਕੀਮਤੀ ਚੀਜ਼ਾਂ ʼਤੇ ਕਬਜ਼ਾ ਕਰ ਲਵੇਗੀ
ਅਤੇ ਉਨ੍ਹਾਂ ਦੇ ਤੰਬੂਆਂ ਵਿਚ ਕੰਡਿਆਲ਼ੀਆਂ ਝਾੜੀਆਂ ਉੱਗਣਗੀਆਂ।
ਉਨ੍ਹਾਂ ਦਾ ਨਬੀ ਮੂਰਖ ਸਾਬਤ ਹੋਵੇਗਾ ਅਤੇ ਪਰਮੇਸ਼ੁਰ ਵੱਲੋਂ ਬੋਲਣ ਦਾ ਦਾਅਵਾ ਕਰਨ ਵਾਲਾ ਪਾਗਲ ਹੋ ਜਾਵੇਗਾ;
ਤੂੰ ਅਣਗਿਣਤ ਪਾਪ ਕੀਤੇ ਹਨ ਜਿਸ ਕਰਕੇ ਤੇਰੇ ਦੁਸ਼ਮਣ ਵਧ ਗਏ ਹਨ।”
8 ਇਫ਼ਰਾਈਮ ਦਾ ਪਹਿਰੇਦਾਰ+ ਪਰਮੇਸ਼ੁਰ ਦੇ ਨਾਲ ਸੀ।+
ਪਰ ਹੁਣ ਉਸ ਦੇ ਨਬੀ+ ਪੰਛੀਆਂ ਨੂੰ ਫੜਨ ਵਾਲੇ ਫੰਦਿਆਂ ਵਾਂਗ ਹਨ
ਅਤੇ ਪਰਮੇਸ਼ੁਰ ਦੇ ਘਰ ਵਿਚ ਲੜਾਈ-ਝਗੜਾ ਹੈ।
9 ਉਹ ਆਪਣੇ ਆਪ ਨੂੰ ਬਰਬਾਦ ਕਰਨ ਵਿਚ ਲੱਗੇ ਹੋਏ ਹਨ, ਜਿਵੇਂ ਉਨ੍ਹਾਂ ਨੇ ਗਿਬਆਹ ਦੇ ਦਿਨਾਂ ਵਿਚ ਕੀਤਾ ਸੀ।+
ਉਹ ਉਨ੍ਹਾਂ ਦੀਆਂ ਗ਼ਲਤੀਆਂ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦੇਵੇਗਾ।+
10 “ਮੇਰੇ ਲਈ ਇਜ਼ਰਾਈਲ ਇਵੇਂ ਸੀ ਜਿਵੇਂ ਉਜਾੜ ਵਿਚ ਅੰਗੂਰ।+
ਮੇਰੇ ਲਈ ਤੁਹਾਡੇ ਪਿਉ-ਦਾਦੇ ਇਵੇਂ ਸਨ ਜਿਵੇਂ ਅੰਜੀਰ ਦੇ ਦਰਖ਼ਤ ʼਤੇ ਲੱਗਾ ਪਹਿਲਾ ਫਲ।
ਪਰ ਉਹ ਪਿਓਰ ਦੇ ਬਆਲ ਕੋਲ ਚਲੇ ਗਏ;+
ਉਨ੍ਹਾਂ ਨੇ ਆਪਣਾ ਆਪ ਸ਼ਰਮਨਾਕ ਚੀਜ਼* ਨੂੰ ਸਮਰਪਿਤ ਕਰ ਦਿੱਤਾ+
ਅਤੇ ਉਹ ਉਸ ਘਿਣਾਉਣੀ ਚੀਜ਼ ਵਰਗੇ ਬਣ ਗਏ ਜਿਸ ਨੂੰ ਉਹ ਪਿਆਰ ਕਰਦੇ ਸਨ।
11 ਇਫ਼ਰਾਈਮ ਦੀ ਮਹਿਮਾ ਪੰਛੀ ਵਾਂਗ ਉੱਡ ਜਾਂਦੀ ਹੈ;
ਨਾ ਕੋਈ ਜਨਮ ਦੇਣ ਵਾਲੀ ਹੈ ਤੇ ਨਾ ਹੀ ਕੋਈ ਗਰਭਵਤੀ ਹੁੰਦੀ ਹੈ।+
12 ਭਾਵੇਂ ਉਹ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਨ,
ਪਰ ਮੈਂ ਉਨ੍ਹਾਂ ਨੂੰ ਖੋਹ ਲਵਾਂਗਾ ਤਾਂਕਿ ਕੋਈ ਵੀ ਨਾ ਬਚੇ;+
ਹਾਇ ਉਨ੍ਹਾਂ ʼਤੇ ਜਦੋਂ ਮੈਂ ਉਨ੍ਹਾਂ ਤੋਂ ਮੂੰਹ ਮੋੜ ਲਵਾਂਗਾ!+
13 ਇਫ਼ਰਾਈਮ ਨੂੰ ਘਾਹ ਦੇ ਮੈਦਾਨ ਵਿਚ ਬੀਜਿਆ ਗਿਆ ਸੀ, ਉਹ ਮੇਰੇ ਲਈ ਸੋਰ ਵਾਂਗ ਸੀ;+
ਹੁਣ ਇਫ਼ਰਾਈਮ ਨੂੰ ਆਪਣੇ ਪੁੱਤਰਾਂ ਨੂੰ ਵੱਢੇ ਜਾਣ ਲਈ ਲਿਆਉਣਾ ਹੀ ਪਵੇਗਾ।”
14 ਹੇ ਯਹੋਵਾਹ, ਤੂੰ ਉਨ੍ਹਾਂ ਨੂੰ ਜੋ ਦੇਣਾ ਚਾਹੁੰਦਾ ਹੈਂ, ਉਨ੍ਹਾਂ ਨੂੰ ਦੇ;
ਅਜਿਹੀ ਕੁੱਖ ਜਿਸ ਵਿਚ ਗਰਭ ਡਿਗ ਜਾਵੇ ਅਤੇ ਦੁੱਧ ਤੋਂ ਸੱਖਣੀਆਂ* ਛਾਤੀਆਂ।
15 “ਉਨ੍ਹਾਂ ਨੇ ਗਿਲਗਾਲ ਵਿਚ ਦੁਸ਼ਟਤਾ ਕੀਤੀ,+ ਉੱਥੇ ਮੈਨੂੰ ਉਨ੍ਹਾਂ ਨਾਲ ਨਫ਼ਰਤ ਹੋ ਗਈ।
ਮੈਂ ਉਨ੍ਹਾਂ ਦੇ ਬੁਰੇ ਕੰਮਾਂ ਕਰਕੇ ਉਨ੍ਹਾਂ ਨੂੰ ਆਪਣੇ ਘਰੋਂ ਕੱਢ ਦਿਆਂਗਾ।+
16 ਇਫ਼ਰਾਈਮ ਇਕ ਦਰਖ਼ਤ ਵਾਂਗ ਵੱਢ ਦਿੱਤਾ ਜਾਵੇਗਾ।+
ਉਨ੍ਹਾਂ ਦੀ ਜੜ੍ਹ ਸੁੱਕ ਜਾਵੇਗੀ ਅਤੇ ਉਨ੍ਹਾਂ ਨੂੰ ਕੋਈ ਫਲ ਨਹੀਂ ਲੱਗੇਗਾ।
ਭਾਵੇਂ ਉਹ ਬੱਚੇ ਪੈਦਾ ਕਰਨ, ਪਰ ਮੈਂ ਉਨ੍ਹਾਂ ਦੇ ਲਾਡਲੇ ਬੱਚਿਆਂ ਨੂੰ ਜਾਨੋਂ ਮਾਰ ਦਿਆਂਗਾ।”
17 ਮੇਰਾ ਪਰਮੇਸ਼ੁਰ ਉਨ੍ਹਾਂ ਨੂੰ ਠੁਕਰਾ ਦੇਵੇਗਾ
ਕਿਉਂਕਿ ਉਨ੍ਹਾਂ ਨੇ ਉਸ ਦੀ ਨਹੀਂ ਸੁਣੀ+
ਅਤੇ ਉਹ ਕੌਮਾਂ ਵਿਚਕਾਰ ਭਗੌੜੇ ਹੋ ਕੇ ਫਿਰਨਗੇ।+
10 “ਇਜ਼ਰਾਈਲ ਅੰਗੂਰਾਂ ਦੀ ਇਕ ਨਿਕੰਮੀ* ਵੇਲ ਹੈ ਜੋ ਫਲ ਦਿੰਦੀ ਹੈ।+
ਉਸ ਦਾ ਫਲ ਜਿੰਨਾ ਜ਼ਿਆਦਾ ਵਧਦਾ ਹੈ, ਉਹ ਆਪਣੇ ਲਈ ਵੇਦੀਆਂ ਦੀ ਗਿਣਤੀ ਉੱਨੀ ਹੀ ਵਧਾਉਂਦਾ ਹੈ;+
ਉਸ ਦੇ ਦੇਸ਼ ਵਿਚ ਜਿੰਨੀ ਵਧੀਆ ਫ਼ਸਲ ਹੁੰਦੀ ਹੈ, ਉਸ ਦੇ ਪੂਜਾ-ਥੰਮ੍ਹ ਵੀ ਉੱਨੇ ਹੀ ਸ਼ਾਨਦਾਰ ਹੁੰਦੇ ਹਨ।+
ਇਕ ਹੈ ਜੋ ਉਨ੍ਹਾਂ ਦੀਆਂ ਵੇਦੀਆਂ ਅਤੇ ਥੰਮ੍ਹਾਂ ਨੂੰ ਤੋੜੇਗਾ।
3 ਉਹ ਕਹਿਣਗੇ, ‘ਸਾਡਾ ਕੋਈ ਰਾਜਾ ਨਹੀਂ ਹੈ+ ਕਿਉਂਕਿ ਅਸੀਂ ਯਹੋਵਾਹ ਦਾ ਡਰ ਨਹੀਂ ਰੱਖਿਆ।
ਰਾਜਾ ਸਾਡੇ ਲਈ ਕਰ ਵੀ ਕੀ ਸਕਦਾ ਸੀ?’
4 ਉਹ ਖੋਖਲੀਆਂ ਗੱਲਾਂ ਕਰਦੇ ਹਨ, ਝੂਠੀਆਂ ਸਹੁੰਆਂ ਖਾਂਦੇ ਹਨ+ ਅਤੇ ਇਕਰਾਰ ਕਰਦੇ ਹਨ;
ਇਸ ਲਈ ਜੋ ਵੀ ਨਿਆਂ ਹੁੰਦਾ ਹੈ, ਉਹ ਵਾਹੇ ਹੋਏ ਖੇਤ ਵਿਚ ਉੱਗੀਆਂ ਜ਼ਹਿਰੀਲੀਆਂ ਬੂਟੀਆਂ ਵਰਗਾ ਹੈ।+
5 ਸਾਮਰਿਯਾ ਦੇ ਵਾਸੀਆਂ ਨੂੰ ਬੈਤ-ਆਵਨ ਵਿਚ ਪਈ ਵੱਛੇ ਦੀ ਮੂਰਤੀ ਦਾ ਫ਼ਿਕਰ ਪੈ ਜਾਵੇਗਾ।+
ਇਸ ਦੇ ਲੋਕ ਅਤੇ ਝੂਠੇ ਦੇਵਤਿਆਂ ਦੇ ਪੁਜਾਰੀ,
ਜੋ ਪਹਿਲਾਂ ਮੂਰਤੀ ਅਤੇ ਇਸ ਦੀ ਸ਼ਾਨ ਕਰਕੇ ਖ਼ੁਸ਼ੀਆਂ ਮਨਾਉਂਦੇ ਸਨ,
ਹੁਣ ਇਸ ਲਈ ਸੋਗ ਮਨਾਉਣਗੇ ਕਿਉਂਕਿ ਇਸ ਨੂੰ ਬੰਦੀ ਬਣਾ ਕੇ ਉਨ੍ਹਾਂ ਤੋਂ ਦੂਰ ਲਿਜਾਇਆ ਜਾਵੇਗਾ।
6 ਇਸ ਨੂੰ ਅੱਸ਼ੂਰ ਲਿਆਇਆ ਜਾਵੇਗਾ ਅਤੇ ਮਹਾਨ ਰਾਜੇ ਨੂੰ ਤੋਹਫ਼ੇ ਵਜੋਂ ਦਿੱਤਾ ਜਾਵੇਗਾ।+
ਇਫ਼ਰਾਈਮ ਨੂੰ ਬੇਇੱਜ਼ਤ ਕੀਤਾ ਜਾਵੇਗਾ,
ਇਜ਼ਰਾਈਲ ਨੇ ਜੋ ਸਲਾਹ ਮੰਨੀ ਹੈ, ਉਸ ਕਰਕੇ ਉਹ ਸ਼ਰਮਿੰਦਾ ਹੋਵੇਗਾ।+
7 ਸਾਮਰਿਯਾ ਅਤੇ ਉਸ ਦੇ ਰਾਜੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ,*+
ਉਹ ਇਕ ਟਾਹਣੀ ਵਰਗਾ ਹੋਵੇਗਾ ਜਿਸ ਨੂੰ ਤੋੜ ਕੇ ਪਾਣੀ ਵਿਚ ਸੁੱਟਿਆ ਗਿਆ ਹੈ।
8 ਬੈਤ-ਆਵਨ ਦੀਆਂ ਉੱਚੀਆਂ ਥਾਵਾਂ+ ਇਜ਼ਰਾਈਲ ਦੇ ਪਾਪ ਹਨ;+ ਉਨ੍ਹਾਂ ਨੂੰ ਢਹਿ-ਢੇਰੀ ਕਰ ਦਿੱਤਾ ਜਾਵੇਗਾ।+
ਉਨ੍ਹਾਂ ਦੀਆਂ ਵੇਦੀਆਂ ʼਤੇ ਕੰਡੇ ਅਤੇ ਕੰਡਿਆਲ਼ੀਆਂ ਝਾੜੀਆਂ ਉੱਗਣਗੀਆਂ।+
ਲੋਕ ਪਹਾੜਾਂ ਨੂੰ ਕਹਿਣਗੇ, ‘ਸਾਨੂੰ ਢਕ ਲਓ!’
ਅਤੇ ਪਹਾੜੀਆਂ ਨੂੰ ਕਹਿਣਗੇ, ‘ਸਾਡੇ ਉੱਤੇ ਡਿਗ ਕੇ ਸਾਨੂੰ ਲੁਕਾ ਲਓ!’+
9 ਹੇ ਇਜ਼ਰਾਈਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਨ ਵਿਚ ਲੱਗਾ ਹੋਇਆ ਹੈਂ।+
ਉੱਥੇ ਉਹ ਪਾਪ ਕਰਨ ਵਿਚ ਲੱਗੇ ਰਹੇ।
ਗਿਬਆਹ ਵਿਚ ਹੋਈ ਲੜਾਈ ਵਿਚ ਦੁਸ਼ਟ ਲੋਕਾਂ ਦਾ ਸਫ਼ਾਇਆ ਨਹੀਂ ਹੋਇਆ।
10 ਮੈਂ ਜਦ ਚਾਹਾਂ, ਉਨ੍ਹਾਂ ਨੂੰ ਸਜ਼ਾ ਦਿਆਂਗਾ।
ਜਦੋਂ ਉਨ੍ਹਾਂ ਦੀਆਂ ਦੋ ਗ਼ਲਤੀਆਂ ਦਾ ਜੂਲਾ ਉਨ੍ਹਾਂ ਦੀਆਂ ਧੌਣਾਂ ʼਤੇ ਰੱਖਿਆ ਜਾਵੇਗਾ,
ਤਾਂ ਕੌਮਾਂ ਉਨ੍ਹਾਂ ਦੇ ਖ਼ਿਲਾਫ਼ ਇਕੱਠੀਆਂ ਹੋਣਗੀਆਂ।
11 ਇਫ਼ਰਾਈਮ ਇਕ ਸਿਖਾਈ ਹੋਈ ਗਾਂ ਸੀ ਜਿਸ ਨੂੰ ਗਹਾਈ ਕਰਨੀ ਬਹੁਤ ਪਸੰਦ ਸੀ,
ਇਸ ਲਈ ਮੈਂ ਉਸ ਦੀ ਸੋਹਣੀ ਧੌਣ ਨੂੰ ਬਖ਼ਸ਼ ਦਿੱਤਾ।
ਪਰ ਹੁਣ ਮੈਂ ਇਫ਼ਰਾਈਮ ਦੀ ਪਿੱਠ ਉੱਤੇ ਕਿਸੇ ਨੂੰ ਬਿਠਾਵਾਂਗਾ।*+
ਯਹੂਦਾਹ ਹਲ਼ ਵਾਹੇਗਾ; ਯਾਕੂਬ ਉਸ ਲਈ ਸੁਹਾਗਾ ਫੇਰੇਗਾ।
12 ਜਦ ਤਕ ਯਹੋਵਾਹ ਦੀ ਭਾਲ ਕਰਨ ਦਾ ਸਮਾਂ ਹੈ+
ਅਤੇ ਉਹ ਆ ਕੇ ਤੈਨੂੰ ਧਰਮੀ ਅਸੂਲਾਂ ਦੀ ਸਿੱਖਿਆ ਨਹੀਂ ਦੇ ਦਿੰਦਾ,+
ਤਦ ਤਕ ਵਾਹੀਯੋਗ ਜ਼ਮੀਨ ਉੱਤੇ ਹਲ਼ ਚਲਾ।+
ਆਪਣੇ ਲਈ ਧਾਰਮਿਕਤਾ* ਦੇ ਬੀ ਬੀਜ ਅਤੇ ਅਟੱਲ ਪਿਆਰ ਦੀ ਫ਼ਸਲ ਵੱਢ।
13 ਪਰ ਤੂੰ ਦੁਸ਼ਟਤਾ ਦੀ ਖੇਤੀ ਕੀਤੀ ਹੈ,
ਤੂੰ ਬੁਰਾਈ ਦੀ ਫ਼ਸਲ ਵੱਢੀ ਹੈ+
ਅਤੇ ਤੂੰ ਧੋਖੇਬਾਜ਼ੀ ਦਾ ਫਲ ਖਾਧਾ ਹੈ
ਕਿਉਂਕਿ ਤੈਨੂੰ ਆਪਣੇ ਰਾਹ ਉੱਤੇ,
ਆਪਣੇ ਬਹੁਤ ਸਾਰੇ ਯੋਧਿਆਂ ਉੱਤੇ ਭਰੋਸਾ ਹੈ।
14 ਤੇਰੇ ਲੋਕਾਂ ਦੇ ਖ਼ਿਲਾਫ਼ ਰੌਲ਼ੇ ਦੀ ਆਵਾਜ਼ ਸੁਣਾਈ ਦੇਵੇਗੀ
ਅਤੇ ਤੇਰੇ ਸਾਰੇ ਕਿਲੇਬੰਦ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ,+
ਜਿਵੇਂ ਸ਼ਲਮਨ ਨੇ ਅਰਬੇਲ ਦੇ ਘਰ ਨੂੰ ਤਬਾਹ ਕੀਤਾ ਸੀ,
ਜਦੋਂ ਯੁੱਧ ਦੇ ਦਿਨ ਮਾਵਾਂ ਨੂੰ ਬੱਚਿਆਂ ਸਣੇ ਪਟਕਾ-ਪਟਕਾ ਕੇ ਮਾਰਿਆ ਗਿਆ ਸੀ।
15 ਹੇ ਬੈਤੇਲ, ਡਾਢੀ ਬੁਰਾਈ ਕਰਨ ਕਰਕੇ ਤੇਰੇ ਨਾਲ ਇਸੇ ਤਰ੍ਹਾਂ ਕੀਤਾ ਜਾਵੇਗਾ।+
ਸਵੇਰਾ ਹੋਣ ਤੇ ਇਜ਼ਰਾਈਲ ਦੇ ਰਾਜੇ ਨੂੰ ਜ਼ਰੂਰ ਜਾਨੋਂ ਮਾਰ ਦਿੱਤਾ ਜਾਵੇਗਾ।”*+
ਉਹ ਬਆਲ ਦੀਆਂ ਮੂਰਤੀਆਂ ਨੂੰ ਬਲ਼ੀਆਂ
ਅਤੇ ਘੜੀਆਂ ਹੋਈਆਂ ਮੂਰਤੀਆਂ ਨੂੰ ਬਲੀਦਾਨ ਚੜ੍ਹਾਉਂਦੇ ਰਹੇ।+
3 ਉਹ ਮੈਂ ਹੀ ਸੀ ਜਿਸ ਨੇ ਇਫ਼ਰਾਈਮ ਨੂੰ ਤੁਰਨਾ ਸਿਖਾਇਆ+ ਅਤੇ ਉਸ ਨੂੰ ਆਪਣੀਆਂ ਬਾਹਾਂ ਵਿਚ ਲਿਆ,+
ਪਰ ਉਨ੍ਹਾਂ ਨੇ ਕਬੂਲ ਨਹੀਂ ਕੀਤਾ ਕਿ ਮੈਂ ਉਨ੍ਹਾਂ ਨੂੰ ਚੰਗਾ ਕੀਤਾ ਸੀ।
4 ਮੈਂ ਦਇਆ* ਦੀਆਂ ਰੱਸੀਆਂ* ਨਾਲ ਅਤੇ ਪਿਆਰ ਦੀਆਂ ਡੋਰੀਆਂ ਨਾਲ ਉਨ੍ਹਾਂ ਨੂੰ ਖਿੱਚਦਾ ਰਿਹਾ;+
ਮੈਂ ਉਨ੍ਹਾਂ ਦੀਆਂ ਧੌਣਾਂ* ਤੋਂ ਜੂਲਾ ਚੁੱਕਿਆ
ਅਤੇ ਮੈਂ ਪਿਆਰ ਨਾਲ ਹਰੇਕ ਲਈ ਭੋਜਨ ਲਿਆਇਆ।
5 ਉਹ ਮਿਸਰ ਨੂੰ ਵਾਪਸ ਨਹੀਂ ਮੁੜਨਗੇ, ਸਗੋਂ ਅੱਸ਼ੂਰ ਉਨ੍ਹਾਂ ਦਾ ਰਾਜਾ ਹੋਵੇਗਾ+
ਕਿਉਂਕਿ ਉਨ੍ਹਾਂ ਨੇ ਮੇਰੇ ਕੋਲ ਵਾਪਸ ਆਉਣ ਤੋਂ ਇਨਕਾਰ ਕੀਤਾ।+
6 ਇਕ ਤਲਵਾਰ ਉਸ ਦੇ ਸ਼ਹਿਰਾਂ ਦੇ ਖ਼ਿਲਾਫ਼ ਘੁੰਮੇਗੀ+
ਅਤੇ ਉਹ ਦਰਵਾਜ਼ਿਆਂ ਦੇ ਕੁੰਡੇ ਤੋੜ ਦੇਵੇਗੀ ਅਤੇ ਸਾਜ਼ਸ਼ਾਂ ਘੜਨ ਕਰਕੇ ਉਨ੍ਹਾਂ ਨੂੰ ਨਾਸ਼ ਕਰੇਗੀ।+
7 ਮੇਰੇ ਲੋਕ ਮੇਰੇ ਨਾਲ ਬੇਵਫ਼ਾਈ ਕਰਨ ʼਤੇ ਤੁਲੇ ਹੋਏ ਹਨ।+
ਭਾਵੇਂ ਉਹ ਉਨ੍ਹਾਂ ਨੂੰ ਉੱਪਰ* ਬੁਲਾਉਂਦੇ ਹਨ, ਪਰ ਕੋਈ ਖੜ੍ਹਾ ਨਹੀਂ ਹੁੰਦਾ।
8 ਹੇ ਇਫ਼ਰਾਈਮ, ਮੈਂ ਤੈਨੂੰ ਕਿਵੇਂ ਤਿਆਗ ਦੇਵਾਂ?+
ਹੇ ਇਜ਼ਰਾਈਲ, ਮੈਂ ਤੈਨੂੰ ਤੇਰੇ ਦੁਸ਼ਮਣਾਂ ਦੇ ਹਵਾਲੇ ਕਿਵੇਂ ਕਰਾਂ?
ਮੈਂ ਤੇਰੇ ਨਾਲ ਅਦਮਾਹ ਜਿਹਾ ਸਲੂਕ ਕਿਵੇਂ ਕਰਾਂ?
ਮੈਂ ਤੇਰਾ ਹਸ਼ਰ ਸਬੋਈਮ ਵਰਗਾ ਕਿਵੇਂ ਕਰਾਂ?+
ਮੈਂ ਆਪਣਾ ਮਨ ਬਦਲ ਲਿਆ ਹੈ;
ਮੇਰਾ ਦਿਲ ਦਇਆ ਨਾਲ ਭਰ ਗਿਆ ਹੈ।+
9 ਮੈਂ ਆਪਣੇ ਗੁੱਸੇ ਦੀ ਅੱਗ ਨਹੀਂ ਵਰ੍ਹਾਵਾਂਗਾ।
ਮੈਂ ਇਫ਼ਰਾਈਮ ਨੂੰ ਦੁਬਾਰਾ ਤਬਾਹ ਨਹੀਂ ਕਰਾਂਗਾ+
ਕਿਉਂਕਿ ਮੈਂ ਇਨਸਾਨ ਨਹੀਂ, ਸਗੋਂ ਪਰਮੇਸ਼ੁਰ ਹਾਂ,
ਹਾਂ, ਤੁਹਾਡੇ ਵਿਚਕਾਰ ਪਵਿੱਤਰ ਪਰਮੇਸ਼ੁਰ
ਅਤੇ ਮੈਂ ਤੁਹਾਡੇ ਵੱਲ ਕ੍ਰੋਧ ਵਿਚ ਨਹੀਂ ਆਵਾਂਗਾ।
10 ਉਹ ਯਹੋਵਾਹ ਦੇ ਪਿੱਛੇ-ਪਿੱਛੇ ਤੁਰਨਗੇ ਅਤੇ ਉਹ ਇਕ ਸ਼ੇਰ ਵਾਂਗ ਗਰਜੇਗਾ;+
ਜਦੋਂ ਉਹ ਗਰਜੇਗਾ, ਤਾਂ ਉਸ ਦੇ ਪੁੱਤਰ ਪੱਛਮ ਤੋਂ ਡਰ ਨਾਲ ਕੰਬਦੇ ਹੋਏ ਆਉਣਗੇ।+
11 ਮਿਸਰ ਤੋਂ ਨਿਕਲਣ ਵੇਲੇ ਉਹ ਇਕ ਪੰਛੀ ਵਾਂਗ
ਅਤੇ ਅੱਸ਼ੂਰ ਤੋਂ ਨਿਕਲਦੇ ਵੇਲੇ ਇਕ ਘੁੱਗੀ ਵਾਂਗ ਡਰ ਨਾਲ ਕੰਬਣਗੇ+
ਅਤੇ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਵਾਂਗਾ,” ਯਹੋਵਾਹ ਕਹਿੰਦਾ ਹੈ।+
12 “ਇਫ਼ਰਾਈਮ ਮੇਰੇ ਨਾਲ ਝੂਠ ਹੀ ਬੋਲਦਾ ਹੈ,
ਇਜ਼ਰਾਈਲ ਦਾ ਘਰਾਣਾ ਮੇਰੇ ਨਾਲ ਧੋਖਾ ਹੀ ਕਰਦਾ ਹੈ।+
12 “ਇਫ਼ਰਾਈਮ ਹਵਾ ਖਾਂਦਾ ਹੈ।
ਉਹ ਸਾਰਾ ਦਿਨ ਪੂਰਬ ਵੱਲੋਂ ਵਗਦੀ ਹਵਾ ਪਿੱਛੇ ਭੱਜਦਾ ਹੈ।
ਉਹ ਝੂਠ ਬੋਲਣ ਅਤੇ ਖ਼ੂਨ-ਖ਼ਰਾਬਾ ਕਰਨ ਵਿਚ ਲੱਗਾ ਰਹਿੰਦਾ ਹੈ।
ਉਹ ਅੱਸ਼ੂਰ ਨਾਲ ਇਕਰਾਰ ਕਰਦੇ ਹਨ+ ਅਤੇ ਮਿਸਰ ਨੂੰ ਤੇਲ ਲੈ ਕੇ ਜਾਂਦੇ ਹਨ।+
2 ਯਹੋਵਾਹ ਨੇ ਯਹੂਦਾਹ ਦੇ ਖ਼ਿਲਾਫ਼ ਮੁਕੱਦਮਾ ਕੀਤਾ ਹੈ;+
ਉਹ ਯਾਕੂਬ ਤੋਂ ਉਸ ਦੇ ਸਾਰੇ ਕੰਮਾਂ ਦਾ ਲੇਖਾ ਲਵੇਗਾ
ਅਤੇ ਉਸ ਨੂੰ ਉਸ ਦੇ ਕੰਮਾਂ ਦਾ ਬਦਲਾ ਦੇਵੇਗਾ।+
3 ਉਸ ਨੇ ਆਪਣੀ ਮਾਂ ਦੀ ਕੁੱਖ ਵਿਚ ਆਪਣੇ ਭਰਾ ਦੀ ਅੱਡੀ ਫੜੀ ਸੀ+
ਅਤੇ ਉਹ ਪੂਰਾ ਜ਼ੋਰ ਲਾ ਕੇ ਪਰਮੇਸ਼ੁਰ ਦੇ ਨਾਲ ਘੁਲ਼ਿਆ ਸੀ।+
4 ਉਹ ਇਕ ਦੂਤ ਨਾਲ ਘੁਲ਼ਦਾ ਰਿਹਾ ਅਤੇ ਜਿੱਤ ਗਿਆ।
ਉਸ ਨੇ ਰੋ-ਰੋ ਕੇ ਤਰਲੇ ਕੀਤੇ ਕਿ ਉਹ ਉਸ ਨੂੰ ਆਪਣੀ ਮਿਹਰ ਬਖ਼ਸ਼ੇ।”+
ਪਰਮੇਸ਼ੁਰ ਉਸ ਨੂੰ ਬੈਤੇਲ ਵਿਚ ਮਿਲਿਆ ਅਤੇ ਉੱਥੇ ਉਸ ਨੇ ਸਾਡੇ ਨਾਲ ਗੱਲ ਕੀਤੀ,+
5 ਯਹੋਵਾਹ ਜੋ ਸੈਨਾਵਾਂ ਦਾ ਪਰਮੇਸ਼ੁਰ ਹੈ,+
ਯਹੋਵਾਹ ਉਸ ਦਾ ਨਾਂ ਹੈ ਜਿਸ ਤੋਂ ਉਸ ਨੂੰ ਯਾਦ ਕੀਤਾ ਜਾਂਦਾ ਹੈ।+
6 “ਇਸ ਲਈ ਆਪਣੇ ਪਰਮੇਸ਼ੁਰ ਕੋਲ ਵਾਪਸ ਆ,+
ਅਟੱਲ ਪਿਆਰ ਅਤੇ ਨਿਆਂ ਨੂੰ ਬਰਕਰਾਰ ਰੱਖ+
ਅਤੇ ਆਪਣੇ ਪਰਮੇਸ਼ੁਰ ਉੱਤੇ ਹਮੇਸ਼ਾ ਉਮੀਦ ਲਾਈ ਰੱਖ।
7 ਪਰ ਵਪਾਰੀ ਦੇ ਹੱਥ ਵਿਚ ਬੇਈਮਾਨੀ ਦੀ ਤੱਕੜੀ ਹੈ;
ਉਸ ਨੂੰ ਠੱਗੀ ਮਾਰਨੀ ਬਹੁਤ ਚੰਗੀ ਲੱਗਦੀ ਹੈ।+
ਮੇਰੀ ਮਿਹਨਤ ਦੀ ਕਮਾਈ ਵਿਚ ਉਨ੍ਹਾਂ ਨੂੰ ਕੋਈ ਦੋਸ਼ ਜਾਂ ਪਾਪ ਨਜ਼ਰ ਨਹੀਂ ਆਵੇਗਾ।’
9 ਪਰ ਮੈਂ ਯਹੋਵਾਹ ਮਿਸਰ ਤੋਂ ਹੀ ਤੇਰਾ ਪਰਮੇਸ਼ੁਰ ਹਾਂ।+
ਮੈਂ ਦੁਬਾਰਾ ਤੈਨੂੰ ਤੰਬੂਆਂ ਵਿਚ ਵਸਾਵਾਂਗਾ
ਜਿਵੇਂ ਤੂੰ ਤਿਉਹਾਰ ਦੇ ਦਿਨਾਂ* ਵਿਚ ਵੱਸਦਾ ਸੀ।
10 ਮੈਂ ਨਬੀਆਂ ਨਾਲ ਗੱਲ ਕੀਤੀ,+
ਮੈਂ ਉਨ੍ਹਾਂ ਨੂੰ ਬਹੁਤ ਸਾਰੇ ਦਰਸ਼ਣ ਦਿਖਾਏ
ਅਤੇ ਮੈਂ ਨਬੀਆਂ ਦੇ ਰਾਹੀਂ ਮਿਸਾਲਾਂ ਦਿੱਤੀਆਂ।
11 ਗਿਲਆਦ ਵਿਚ ਧੋਖੇਬਾਜ਼ੀ*+ ਅਤੇ ਝੂਠ ਹੈ।
ਉਨ੍ਹਾਂ ਨੇ ਗਿਲਗਾਲ ਵਿਚ ਬਲਦਾਂ ਦੀਆਂ ਬਲ਼ੀਆਂ ਦਿੱਤੀਆਂ+
ਅਤੇ ਉਨ੍ਹਾਂ ਦੀਆਂ ਵੇਦੀਆਂ ਵਾਹੇ ਹੋਏ ਖੇਤ ਵਿਚ ਪੱਥਰਾਂ ਦੇ ਢੇਰਾਂ ਵਰਗੀਆਂ ਹਨ।+
12 ਯਾਕੂਬ ਭੱਜ ਕੇ ਅਰਾਮ* ਦੇ ਇਲਾਕੇ* ਨੂੰ ਚਲਾ ਗਿਆ;+
ਉੱਥੇ ਇਜ਼ਰਾਈਲ+ ਨੇ ਇਕ ਪਤਨੀ ਲਈ ਮਜ਼ਦੂਰੀ ਕੀਤੀ+
ਅਤੇ ਉਸ ਨੇ ਇਕ ਪਤਨੀ ਲਈ ਭੇਡਾਂ ਦੀ ਰਾਖੀ ਕੀਤੀ।+
14 ਇਫ਼ਰਾਈਮ ਨੇ ਪਰਮੇਸ਼ੁਰ ਨੂੰ ਬਹੁਤ ਗੁੱਸਾ ਚੜ੍ਹਾਇਆ ਹੈ;+
ਉਹ ਖ਼ੂਨ ਦਾ ਦੋਸ਼ੀ ਰਹੇਗਾ;
ਆਪਣੇ ਪ੍ਰਭੂ ਦੀ ਬੇਇੱਜ਼ਤੀ ਕਰਨ ਕਰਕੇ ਉਸ ਦੇ ਹੱਥੋਂ ਉਸ ਨੂੰ ਸਜ਼ਾ ਮਿਲੇਗੀ।”+
13 “ਜਦੋਂ ਇਫ਼ਰਾਈਮ ਬੋਲਦਾ ਸੀ, ਤਾਂ ਲੋਕ ਥਰ-ਥਰ ਕੰਬਦੇ ਸਨ;
ਉਹ ਇਜ਼ਰਾਈਲ ਵਿਚ ਮੰਨਿਆ-ਪ੍ਰਮੰਨਿਆ ਸੀ।+
ਪਰ ਬਆਲ ਦੀ ਪੂਜਾ ਕਰਨ ਕਰਕੇ ਉਹ ਦੋਸ਼ੀ ਬਣਿਆ+ ਅਤੇ ਮਰ ਗਿਆ।
2 ਹੁਣ ਉਹ ਪਾਪ ʼਤੇ ਪਾਪ ਕਰਦੇ ਹਨ
ਅਤੇ ਆਪਣੀ ਚਾਂਦੀ ਨਾਲ ਮੂਰਤੀਆਂ ਬਣਾਉਂਦੇ ਹਨ;+
ਉਹ ਬੜੀ ਮੁਹਾਰਤ ਨਾਲ ਬੁੱਤ ਘੜਦੇ ਹਨ ਜੋ ਕਾਰੀਗਰ ਦੇ ਹੱਥਾਂ ਦਾ ਕੰਮ ਹਨ।
ਉਹ ਉਨ੍ਹਾਂ ਨੂੰ ਕਹਿੰਦੇ ਹਨ, ‘ਬਲ਼ੀਆਂ ਚੜ੍ਹਾਉਣ ਵਾਲਿਓ, ਵੱਛਿਆਂ ਨੂੰ ਚੁੰਮੋ।’+
3 ਇਸ ਲਈ ਉਹ ਸਵੇਰ ਦੇ ਬੱਦਲਾਂ ਵਰਗੇ ਹੋਣਗੇ,
ਉਹ ਤ੍ਰੇਲ ਵਰਗੇ ਹੋਣਗੇ ਜੋ ਝੱਟ ਗਾਇਬ ਹੋ ਜਾਂਦੀ ਹੈ,
ਉਹ ਪਿੜ* ਵਿਚ ਪਈ ਤੂੜੀ ਵਰਗੇ ਹੋਣਗੇ ਜਿਸ ਨੂੰ ਹਨੇਰੀ ਉਡਾ ਕੇ ਲੈ ਜਾਂਦੀ ਹੈ
ਅਤੇ ਧੂੰਏਂ ਵਰਗੇ ਹੋਣਗੇ ਜੋ ਚਿਮਨੀ ਵਿੱਚੋਂ ਦੀ ਨਿਕਲ ਜਾਂਦਾ ਹੈ।
4 ਪਰ ਮੈਂ ਯਹੋਵਾਹ ਮਿਸਰ ਤੋਂ ਤੇਰਾ ਪਰਮੇਸ਼ੁਰ ਹਾਂ;+
ਤੂੰ ਮੇਰੇ ਤੋਂ ਸਿਵਾਇ ਹੋਰ ਕਿਸੇ ਪਰਮੇਸ਼ੁਰ ਨੂੰ ਨਹੀਂ ਜਾਣਦਾ ਸੀ
ਅਤੇ ਮੇਰੇ ਤੋਂ ਇਲਾਵਾ ਹੋਰ ਕੋਈ ਮੁਕਤੀਦਾਤਾ ਨਹੀਂ।+
5 ਮੈਂ ਉਜਾੜ ਵਿਚ, ਹਾਂ, ਸੋਕੇ ਦੇ ਇਲਾਕੇ ਵਿਚ ਤੇਰੇ ਵੱਲ ਧਿਆਨ ਦਿੱਤਾ।+
6 ਉਨ੍ਹਾਂ ਨੇ ਆਪਣੀਆਂ ਚਰਾਂਦਾਂ ਵਿਚ ਢਿੱਡ ਭਰ ਕੇ ਖਾਧਾ,+
ਉਹ ਰੱਜ ਗਏ ਅਤੇ ਉਨ੍ਹਾਂ ਦੇ ਦਿਲਾਂ ਵਿਚ ਘਮੰਡ ਪੈਦਾ ਹੋ ਗਿਆ।
ਇਸ ਕਰਕੇ ਉਹ ਮੈਨੂੰ ਭੁੱਲ ਗਏ।+
7 ਮੈਂ ਉਨ੍ਹਾਂ ਲਈ ਜਵਾਨ ਸ਼ੇਰ ਵਰਗਾ+
ਅਤੇ ਰਾਹ ਵਿਚ ਲੁਕੇ ਚੀਤੇ ਵਰਗਾ ਬਣਾਂਗਾ।
8 ਮੈਂ ਇਕ ਰਿੱਛਣੀ ਵਾਂਗ ਉਨ੍ਹਾਂ ʼਤੇ ਹਮਲਾ ਕਰਾਂਗਾ ਜਿਸ ਦੇ ਬੱਚੇ ਗੁਆਚ ਗਏ ਹਨ
ਅਤੇ ਮੈਂ ਉਨ੍ਹਾਂ ਦੇ ਸੀਨੇ ਪਾੜ ਦਿਆਂਗਾ।
ਮੈਂ ਸ਼ੇਰ ਵਾਂਗ ਉਨ੍ਹਾਂ ਨੂੰ ਉੱਥੇ ਹੀ ਖਾ ਜਾਵਾਂਗਾ;
ਇਕ ਜੰਗਲੀ ਜਾਨਵਰ ਉਨ੍ਹਾਂ ਦੀ ਬੋਟੀ-ਬੋਟੀ ਕਰ ਦੇਵੇਗਾ।
9 ਹੇ ਇਜ਼ਰਾਈਲ, ਇਹ ਤੈਨੂੰ ਤਬਾਹ ਕਰ ਦੇਵੇਗਾ
ਕਿਉਂਕਿ ਤੂੰ ਮੇਰੇ, ਹਾਂ, ਆਪਣੇ ਮਦਦਗਾਰ ਦੇ ਖ਼ਿਲਾਫ਼ ਹੋ ਗਿਆ ਹੈਂ।
10 ਹੁਣ ਕਿੱਥੇ ਹੈ ਤੇਰਾ ਰਾਜਾ ਜੋ ਤੇਰੇ ਸਾਰੇ ਸ਼ਹਿਰਾਂ ਵਿਚ ਤੈਨੂੰ ਬਚਾਵੇ+
ਅਤੇ ਕਿੱਥੇ ਹਨ ਤੇਰੇ ਹਾਕਮ* ਜਿਨ੍ਹਾਂ ਬਾਰੇ ਤੂੰ ਕਿਹਾ ਸੀ,
‘ਮੇਰੇ ʼਤੇ ਇਕ ਰਾਜਾ ਅਤੇ ਆਗੂਆਂ ਨੂੰ ਨਿਯੁਕਤ ਕਰ’?+
12 ਇਫ਼ਰਾਈਮ ਦੇ ਅਪਰਾਧ ਨੂੰ ਲਪੇਟ ਕੇ ਰੱਖਿਆ ਗਿਆ ਹੈ;
ਉਸ ਦੇ ਪਾਪ ਨੂੰ ਸਾਂਭ ਕੇ ਰੱਖਿਆ ਗਿਆ ਹੈ।
13 ਉਸ ਨੂੰ ਜਣਨ-ਪੀੜਾਂ ਲੱਗਣਗੀਆਂ।
ਪਰ ਉਹ ਇਕ ਮੂਰਖ ਬੱਚਾ ਹੈ;
ਉਹ ਜਨਮ ਲੈਣ ਦੇ ਸਮੇਂ ਬਾਹਰ ਆਉਣ ਲਈ ਤਿਆਰ ਨਹੀਂ ਹੁੰਦਾ।
ਹੇ ਮੌਤ, ਕਿੱਥੇ ਹਨ ਤੇਰੇ ਡੰਗ?+
ਹੇ ਕਬਰ, ਤੇਰੀ ਵਿਨਾਸ਼ ਕਰਨ ਦੀ ਤਾਕਤ ਕਿੱਥੇ ਹੈ?+
ਮੇਰੀਆਂ ਨਜ਼ਰਾਂ ਰਹਿਮ ਨਹੀਂ ਕਰਨਗੀਆਂ
15 ਭਾਵੇਂ ਉਹ ਕਾਨਿਆਂ ਵਿਚਕਾਰ ਵਧੇ-ਫੁੱਲੇ,
ਪੂਰਬ ਵੱਲੋਂ ਹਵਾ, ਹਾਂ, ਯਹੋਵਾਹ ਦੀ ਹਵਾ ਵਗੇਗੀ,
ਇਹ ਰੇਗਿਸਤਾਨ ਵੱਲੋਂ ਆਵੇਗੀ ਅਤੇ ਉਸ ਦੇ ਖੂਹ ਅਤੇ ਚਸ਼ਮੇ ਨੂੰ ਸੁੱਕਾ ਦੇਵੇਗੀ।
ਉਸ ਦੀਆਂ ਸਾਰੀਆਂ ਬੇਸ਼ਕੀਮਤੀ ਚੀਜ਼ਾਂ ਦਾ ਖ਼ਜ਼ਾਨਾ ਲੁੱਟ ਲਿਆ ਜਾਵੇਗਾ।+
16 ਸਾਮਰਿਯਾ ਨੂੰ ਦੋਸ਼ੀ ਠਹਿਰਾਇਆ ਜਾਵੇਗਾ+ ਕਿਉਂਕਿ ਉਸ ਨੇ ਆਪਣੇ ਪਰਮੇਸ਼ੁਰ ਦੇ ਵਿਰੁੱਧ ਬਗਾਵਤ ਕੀਤੀ ਹੈ।+
ਉਹ ਤਲਵਾਰ ਨਾਲ ਵੱਢੇ ਜਾਣਗੇ,+
ਉਨ੍ਹਾਂ ਦੇ ਬੱਚਿਆਂ ਨੂੰ ਪਟਕਾ-ਪਟਕਾ ਕੇ ਮਾਰਿਆ ਜਾਵੇਗਾ
ਅਤੇ ਉਨ੍ਹਾਂ ਦੀਆਂ ਗਰਭਵਤੀ ਔਰਤਾਂ ਦੇ ਢਿੱਡ ਚੀਰੇ ਜਾਣਗੇ।”
14 “ਹੇ ਇਜ਼ਰਾਈਲ, ਆਪਣੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆ,+
ਤੂੰ ਆਪਣੀ ਗ਼ਲਤੀ ਕਰਕੇ ਠੇਡਾ ਖਾਧਾ ਹੈ।
2 ਯਹੋਵਾਹ ਕੋਲ ਵਾਪਸ ਆ ਅਤੇ ਉਸ ਨੂੰ ਕਹਿ,
‘ਕਿਰਪਾ ਕਰ ਕੇ ਸਾਡੀਆਂ ਗ਼ਲਤੀਆਂ ਮਾਫ਼ ਕਰ ਦੇ+ ਅਤੇ ਸਾਡੀਆਂ ਚੰਗੀਆਂ ਚੀਜ਼ਾਂ ਕਬੂਲ ਕਰ,
ਅਸੀਂ ਆਪਣੇ ਬੁੱਲ੍ਹਾਂ ਨਾਲ ਉਸਤਤ ਦੀ ਭੇਟ ਚੜ੍ਹਾਵਾਂਗੇ,+ ਜਿਵੇਂ ਅਸੀਂ ਜਵਾਨ ਬਲਦ ਚੜ੍ਹਾਉਂਦੇ ਹਾਂ।*
3 ਅੱਸ਼ੂਰ ਸਾਨੂੰ ਨਹੀਂ ਬਚਾਏਗਾ।+
ਅਸੀਂ ਆਪਣੇ ਘੋੜਿਆਂ ʼਤੇ ਸਵਾਰ ਨਹੀਂ ਹੋਵਾਂਗੇ,+
ਅਸੀਂ ਆਪਣੇ ਹੱਥਾਂ ਦੀ ਕਾਰੀਗਰੀ ਨੂੰ ਫਿਰ ਕਦੇ ਨਹੀਂ ਕਹਾਂਗੇ, “ਹੇ ਸਾਡੇ ਪਰਮੇਸ਼ੁਰ!”
ਕਿਉਂਕਿ ਤੂੰ ਹੀ ਯਤੀਮ* ਉੱਤੇ ਦਇਆ ਕਰਦਾ ਹੈਂ।’+
4 ਮੈਂ ਉਨ੍ਹਾਂ ਦੀ ਬੇਵਫ਼ਾਈ ਕਰਨ ਦੀ ਬੀਮਾਰੀ ਦਾ ਇਲਾਜ ਕਰਾਂਗਾ।+
5 ਮੈਂ ਇਜ਼ਰਾਈਲ ਲਈ ਤ੍ਰੇਲ ਵਾਂਗ ਬਣਾਂਗਾ
ਅਤੇ ਉਹ ਸੋਸਨ ਦੇ ਫੁੱਲ ਵਾਂਗ ਖਿੜੇਗਾ
ਅਤੇ ਲਬਾਨੋਨ ਦੇ ਦਰਖ਼ਤਾਂ ਵਾਂਗ ਆਪਣੀਆਂ ਜੜ੍ਹਾਂ ਡੂੰਘੀਆਂ ਕਰੇਗਾ।
6 ਉਸ ਦੀਆਂ ਟਾਹਣੀਆਂ ਫੈਲਣਗੀਆਂ,
ਉਸ ਦੀ ਖ਼ੂਬਸੂਰਤੀ ਜ਼ੈਤੂਨ ਦੇ ਦਰਖ਼ਤ ਵਰਗੀ ਹੋਵੇਗੀ
ਅਤੇ ਉਸ ਦੀ ਖ਼ੁਸ਼ਬੂ ਲਬਾਨੋਨ ਵਰਗੀ।
7 ਉਹ ਦੁਬਾਰਾ ਉਸ ਦੀ ਛਾਂ ਹੇਠ ਵੱਸਣਗੇ।
ਉਹ ਅਨਾਜ ਉਗਾਉਣਗੇ ਅਤੇ ਅੰਗੂਰੀ ਵੇਲ ਵਾਂਗ ਪੁੰਗਰਨਗੇ।+
ਉਨ੍ਹਾਂ ਦੀ ਸ਼ੁਹਰਤ ਲਬਾਨੋਨ ਦੇ ਦਾਖਰਸ ਵਾਂਗ ਹੋਵੇਗੀ।
8 ਇਫ਼ਰਾਈਮ ਕਹੇਗਾ, ‘ਮੈਂ ਮੂਰਤੀਆਂ ਨਾਲ ਹੁਣ ਕਿਉਂ ਵਾਸਤਾ ਰੱਖਾਂ?’+
ਮੈਂ ਉਸ ਨੂੰ ਜਵਾਬ ਦਿਆਂਗਾ ਅਤੇ ਉਸ ਦੀ ਦੇਖ-ਭਾਲ ਕਰਾਂਗਾ।+
ਮੈਂ ਸਨੋਬਰ ਦੇ ਇਕ ਵਧਦੇ-ਫੁੱਲਦੇ ਦਰਖ਼ਤ ਵਰਗਾ ਹੋਵਾਂਗਾ।
ਮੈਂ ਹੀ ਤੈਨੂੰ ਫਲ ਦਿਆਂਗਾ।”
9 ਕੌਣ ਬੁੱਧੀਮਾਨ ਹੈ? ਉਹ ਇਨ੍ਹਾਂ ਗੱਲਾਂ ਨੂੰ ਸਮਝੇ।
ਕੌਣ ਸਮਝਦਾਰ ਹੈ? ਉਹ ਇਨ੍ਹਾਂ ਨੂੰ ਜਾਣੇ।
ਹੋਸ਼ਾਯਾਹ ਨਾਂ ਦਾ ਛੋਟਾ ਰੂਪ ਹੈ ਜਿਸ ਦਾ ਮਤਲਬ “ਯਾਹ ਦੁਆਰਾ ਬਚਾਇਆ ਗਿਆ; ਯਾਹ ਨੇ ਬਚਾਇਆ।”
ਜਾਂ, “ਇਕ ਔਰਤ ਨਾਲ ਵਿਆਹ ਕਰਾ ਜੋ ਬਦਚਲਣੀ ਕਰੇਗੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਮਤਲਬ “ਪਰਮੇਸ਼ੁਰ ਬੀ ਬੀਜੇਗਾ।”
ਮਤਲਬ “ਦਇਆ ਨਹੀਂ ਕੀਤੀ ਗਈ।”
ਮਤਲਬ “ਮੇਰੇ ਲੋਕ ਨਹੀਂ।”
ਇਬ, “ਪੁੱਤਰਾਂ।”
ਹੋਸ਼ੇ 1:9, ਫੁਟਨੋਟ ਦੇਖੋ।
ਹੋਸ਼ੇ 1:6, ਫੁਟਨੋਟ ਦੇਖੋ।
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਮੇਰਾ ਬਆਲ।”
ਮਤਲਬ “ਪਰਮੇਸ਼ੁਰ ਬੀ ਬੀਜੇਗਾ।”
ਹੋਸ਼ੇ 1:6, ਫੁਟਨੋਟ ਦੇਖੋ।
ਹੋਸ਼ੇ 1:9, ਫੁਟਨੋਟ ਦੇਖੋ।
ਇਹ ਟਿੱਕੀਆਂ ਝੂਠੀ ਭਗਤੀ ਵਿਚ ਇਸਤੇਮਾਲ ਕੀਤੀਆਂ ਜਾਂਦੀਆਂ ਸਨ।
ਇਕ ਹੋਮਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਬਦਚਲਣੀ।”
ਇਬ, “ਬਹੁਤ ਦਿਨਾਂ।”
ਜਾਂ, “ਘਰੇਲੂ ਦੇਵਤੇ।”
ਜਾਂ, “ਖ਼ਤਮ ਕਰ।”
ਜਾਂ, “ਖ਼ਤਮ ਕਰ।”
ਜਾਂ, “ਦੀ ਸਿੱਖਿਆ।”
ਜ਼ਾਹਰ ਹੈ ਕਿ ਇੱਥੇ ਪੁਜਾਰੀਆਂ ਦੀ ਗੱਲ ਕੀਤੀ ਗਈ ਹੈ।
ਜਾਂ ਸੰਭਵ ਹੈ, “ਉਨ੍ਹਾਂ ਨੇ ਮੇਰੀ ਮਹਿਮਾ ਕਰਨ ਦੀ ਬਜਾਇ ਮੇਰੀ ਬੇਇੱਜ਼ਤੀ ਕੀਤੀ ਹੈ।”
ਯਾਨੀ, ਪੁਜਾਰੀ।
ਜਾਂ, “ਘੋਰ ਬਦਚਲਣੀ ਕਰਨਗੇ; ਵੇਸਵਾਗਿਰੀ ਕਰਨਗੇ।”
ਜਾਂ, “ਬਦਚਲਣੀ।”
ਇਬ, “ਦਿਲ।”
ਜਾਂ, “ਜੋਤਸ਼ੀ ਦਾ ਡੰਡਾ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਬਦਚਲਣੀ।”
ਜਾਂ, “ਕਣਕ ਤੋਂ ਬਣੀ ਬੀਅਰ।”
ਜਾਂ, “ਘੋਰ ਬਦਚਲਣੀ ਕਰਨ; ਵੇਸਵਾਗਿਰੀ ਕਰਨ।”
ਇਬ, “ਦੀਆਂ ਢਾਲਾਂ।”
ਜਾਂ, “ਦੂਰ ਹੋ ਚੁੱਕੇ।”
ਜਾਂ, “ਸਜ਼ਾ ਦਿਆਂਗਾ।”
ਜਾਂ, “ਵੇਸਵਾਗਿਰੀ ਕੀਤੀ ਹੈ।”
ਜਾਂ, “ਬਦਚਲਣੀ।”
ਜਾਂ, “ਦੇ ਖੇਤਾਂ।”
ਜਾਂ, “ਰਾਜਕੁਮਾਰ।”
ਜਾਂ, “ਦਇਆ।”
ਜਾਂ, “ਰਾਜਕੁਮਾਰਾਂ।”
ਜਾਂ ਸੰਭਵ ਹੈ, “ਜਦੋਂ ਉਹ ਸਾਜ਼ਸ਼ਾਂ ਘੜ ਕੇ ਆਉਂਦੇ ਹਨ, ਤਾਂ ਉਨ੍ਹਾਂ ਦੇ ਦਿਲ ਤੰਦੂਰ ਵਾਂਗ ਬਲ਼ਦੇ ਹਨ।”
ਇਬ, “ਨਿਆਂਕਾਰਾਂ।”
ਇਬ, “ਜਿਸ ਦਾ ਦਿਲ ਨਹੀਂ ਹੈ।”
ਜਾਂ, “ਆਪਣੀ ਸਿੱਖਿਆ।”
ਜਾਂ ਸੰਭਵ ਹੈ, “ਵਾਪਸ ਮੁੜ ਜਾਣਗੇ।”
ਜਾਂ, “ਤੈਅ ਕੀਤੀ ਦਾਅਵਤ।”
ਜਾਂ, “ਸ਼ਰਮਨਾਕ ਦੇਵਤੇ।”
ਜਾਂ, “ਤੋਂ ਬਿਨਾਂ ਸੁੰਗੜੀਆਂ।”
ਜਾਂ, “ਰਾਜਕੁਮਾਰ।”
ਜਾਂ ਸੰਭਵ ਹੈ, “ਹਰੀ-ਭਰੀ।”
ਜਾਂ, “ਬੇਈਮਾਨ; ਚਾਲਬਾਜ਼।”
ਇਬ, “ਨੂੰ ਚੁੱਪ ਕਰਾ ਦਿੱਤਾ ਜਾਵੇਗਾ।”
ਜਾਂ, “ਪਿੱਠ ਉੱਤੇ ਜੂਲਾ ਪੁਆਵਾਂਗਾ।”
ਸ਼ਬਦਾਵਲੀ ਦੇਖੋ।
ਇਬ, “ਨੂੰ ਚੁੱਪ ਕਰਾ ਦਿੱਤਾ ਜਾਵੇਗਾ।”
ਯਾਨੀ, ਇਜ਼ਰਾਈਲ ਨੂੰ ਸਿੱਖਿਆ ਦੇਣ ਲਈ ਘੱਲੇ ਗਏ ਨਬੀ ਅਤੇ ਹੋਰ ਲੋਕ।
ਇਬ, “ਆਦਮੀਆਂ।”
ਜਿਵੇਂ ਮਾਂ-ਬਾਪ ਆਪਣੇ ਬੱਚੇ ਨੂੰ ਤੁਰਨਾ ਸਿਖਾਉਣ ਲਈ ਰੱਸੀ ਵਰਤਦੇ ਹਨ।
ਇਬ, “ਜਬਾੜ੍ਹੇ।”
ਯਾਨੀ, ਉੱਚੀ-ਸੁੱਚੀ ਭਗਤੀ ਵੱਲ।
ਜਾਂ, “ਘੁੰਮਦਾ।”
ਇਬ, “ਮਿਥੇ ਹੋਏ ਸਮੇਂ ਦੇ ਦਿਨਾਂ ਦੌਰਾਨ।”
ਜਾਂ, “ਤੰਤਰ-ਮੰਤਰ; ਜਾਦੂ-ਟੂਣਾ।”
ਜਾਂ, “ਸੀਰੀਆ।”
ਇਬ, “ਖੇਤ।”
ਸ਼ਬਦਾਵਲੀ ਦੇਖੋ।
ਇਬ, “ਨਿਆਂਕਾਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਬਦਲੇ ਵਿਚ ਅਸੀਂ ਆਪਣੇ ਬੁੱਲ੍ਹਾਂ ਦੇ ਬਲਦ ਚੜ੍ਹਾਵਾਂਗੇ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”