ਵਿਰਲਾਪ
א [ਅਲਫ਼]*
1 ਹਾਇ! ਉਹ ਨਗਰੀ ਜੋ ਪਹਿਲਾਂ ਲੋਕਾਂ ਨਾਲ ਆਬਾਦ ਰਹਿੰਦੀ ਸੀ, ਹੁਣ ਇਕੱਲੀ ਬੈਠੀ ਹੈ।+
ਹਾਇ! ਉਸ ਨਗਰੀ ਵਿਚ ਪਹਿਲਾਂ ਹੋਰ ਕੌਮਾਂ ਨਾਲੋਂ ਜ਼ਿਆਦਾ ਲੋਕ ਵੱਸਦੇ ਸਨ, ਪਰ ਹੁਣ ਉਸ ਦੀ ਹਾਲਤ ਵਿਧਵਾ ਵਰਗੀ ਹੋ ਗਈ ਹੈ।+
ਹਾਇ! ਉਹ ਨਗਰੀ ਪਹਿਲਾਂ ਸੂਬਿਆਂ* ਦੀ ਰਾਜਕੁਮਾਰੀ ਹੁੰਦੀ ਸੀ, ਪਰ ਹੁਣ ਉਸ ਤੋਂ ਜਬਰਨ ਮਜ਼ਦੂਰੀ ਕਰਵਾਈ ਜਾਂਦੀ ਹੈ।+
ב [ਬੇਥ]
2 ਉਹ ਰਾਤ ਨੂੰ ਧਾਹਾਂ ਮਾਰ-ਮਾਰ ਕੇ ਰੋਂਦੀ ਹੈ+ ਅਤੇ ਹੰਝੂਆਂ ਨਾਲ ਉਸ ਦੀਆਂ ਗੱਲ੍ਹਾਂ ਭਿੱਜ ਜਾਂਦੀਆਂ ਹਨ।
ਉਸ ਦਾ ਇਕ ਵੀ ਪ੍ਰੇਮੀ ਉਸ ਨੂੰ ਦਿਲਾਸਾ ਨਹੀਂ ਦਿੰਦਾ।+
ਉਸ ਦੇ ਸਾਰੇ ਸਾਥੀਆਂ ਨੇ ਉਸ ਨਾਲ ਦਗ਼ਾ ਕੀਤਾ ਹੈ+ ਅਤੇ ਉਸ ਦੇ ਦੁਸ਼ਮਣ ਬਣ ਗਏ ਹਨ।
ג [ਗਿਮਲ]
3 ਯਹੂਦਾਹ ਨੂੰ ਬੰਦੀ ਬਣਾ ਲਿਆ ਗਿਆ ਹੈ,+ ਉਹ ਕਸ਼ਟ ਵਿਚ ਹੈ; ਉਸ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਵਾਈ ਜਾਂਦੀ ਹੈ।+
ਉਸ ਨੂੰ ਕੌਮਾਂ ਵਿਚਕਾਰ ਰਹਿਣਾ ਪਵੇਗਾ;+ ਉਸ ਨੂੰ ਕਿਤੇ ਆਰਾਮ ਨਹੀਂ ਮਿਲਦਾ।
ਉਸ ਦੇ ਅਤਿਆਚਾਰੀਆਂ ਨੇ ਉਸ ਨੂੰ ਬਿਪਤਾ ਦੇ ਵੇਲੇ ਘੇਰ ਲਿਆ ਹੈ।
ד [ਦਾਲਥ]
4 ਸੀਓਨ ਨੂੰ ਜਾਂਦੇ ਸਾਰੇ ਰਾਹ ਮਾਤਮ ਮਨਾ ਰਹੇ ਹਨ ਕਿਉਂਕਿ ਕੋਈ ਤਿਉਹਾਰ ਮਨਾਉਣ ਨਹੀਂ ਆ ਰਿਹਾ।+
ਉਸ ਦੇ ਸਾਰੇ ਦਰਵਾਜ਼ਿਆਂ ʼਤੇ ਵੀਰਾਨੀ ਛਾ ਗਈ ਹੈ;+ ਉਸ ਦੇ ਪੁਜਾਰੀ ਹਉਕੇ ਭਰਦੇ ਹਨ।
ਉਸ ਦੀਆਂ ਕੁਆਰੀਆਂ ਸੋਗ ਮਨਾ ਰਹੀਆਂ ਹਨ ਅਤੇ ਉਹ ਦੁੱਖ ਨਾਲ ਤੜਫ ਰਹੀ ਹੈ।
ה [ਹੇ]
5 ਉਸ ਦੇ ਦੁਸ਼ਮਣ ਹੁਣ ਉਸ ਦੇ ਮਾਲਕ* ਬਣ ਬੈਠੇ ਹਨ ਅਤੇ ਬੇਫ਼ਿਕਰ ਹਨ।+
ਉਸ ਦੇ ਬਹੁਤ ਸਾਰੇ ਅਪਰਾਧਾਂ ਕਰਕੇ ਹੀ ਯਹੋਵਾਹ ਉਸ ʼਤੇ ਦੁੱਖ ਲਿਆਇਆ ਹੈ।+
ਦੁਸ਼ਮਣ ਉਸ ਦੇ ਬੱਚਿਆਂ ਨੂੰ ਬੰਦੀ ਬਣਾ ਕੇ ਲੈ ਗਏ ਹਨ।+
ו [ਵਾਉ]
6 ਸੀਓਨ ਦੀ ਧੀ ਦੀ ਸਾਰੀ ਸ਼ਾਨੋ-ਸ਼ੌਕਤ ਖ਼ਤਮ ਹੋ ਗਈ ਹੈ।+
ਉਸ ਦੇ ਹਾਕਮ ਹਿਰਨਾਂ ਵਰਗੇ ਹਨ ਜਿਨ੍ਹਾਂ ਨੂੰ ਕੋਈ ਚਰਾਂਦ ਨਹੀਂ ਮਿਲਦੀ
ਅਤੇ ਉਹ ਆਪਣਾ ਪਿੱਛਾ ਕਰਨ ਵਾਲਿਆਂ ਦੇ ਅੱਗੇ ਥੱਕੇ-ਹਾਰੇ ਤੁਰ ਰਹੇ ਹਨ।
ז [ਜ਼ਾਇਨ]
7 ਯਰੂਸ਼ਲਮ ਦੀ ਧੀ ਘਰੋਂ ਬੇਘਰ ਹੁੰਦਿਆਂ* ਆਪਣੇ ਕਸ਼ਟ ਦੇ ਦਿਨਾਂ ਦੌਰਾਨ
ਆਪਣੀਆਂ ਸਾਰੀਆਂ ਕੀਮਤੀ ਚੀਜ਼ਾਂ ਨੂੰ ਯਾਦ ਕਰਦੀ ਹੈ
ਜੋ ਬੀਤੇ ਜ਼ਮਾਨੇ ਵਿਚ ਉਸ ਕੋਲ ਹੁੰਦੀਆਂ ਸਨ।+
ਜਦੋਂ ਉਸ ਦੇ ਲੋਕਾਂ ਨੂੰ ਦੁਸ਼ਮਣਾਂ ਨੇ ਫੜ ਲਿਆ ਅਤੇ ਉਸ ਦਾ ਕੋਈ ਮਦਦਗਾਰ ਨਹੀਂ ਸੀ,+
ਤਾਂ ਦੁਸ਼ਮਣ ਉਸ ਨੂੰ ਡਿਗਦਿਆਂ ਦੇਖ ਕੇ ਹੱਸੇ।+
ח [ਹੇਥ]
8 ਯਰੂਸ਼ਲਮ ਦੀ ਧੀ ਨੇ* ਘੋਰ ਪਾਪ ਕੀਤਾ ਹੈ।+
ਇਸੇ ਕਰਕੇ ਉਹ ਘਿਣਾਉਣੀ ਬਣ ਗਈ ਹੈ।
ਜਿਹੜੇ ਪਹਿਲਾਂ ਉਸ ਦਾ ਆਦਰ ਕਰਦੇ ਸਨ, ਉਹੀ ਹੁਣ ਉਸ ਨਾਲ ਘਿਣ ਕਰਦੇ ਹਨ
ਕਿਉਂਕਿ ਉਨ੍ਹਾਂ ਨੇ ਉਸ ਦਾ ਨੰਗੇਜ਼ ਦੇਖਿਆ ਹੈ।+
ਉਹ ਹਉਕੇ ਭਰਦੀ ਹੈ+ ਅਤੇ ਸ਼ਰਮ ਦੇ ਮਾਰੇ ਆਪਣਾ ਮੂੰਹ ਫੇਰ ਲੈਂਦੀ ਹੈ।
ט [ਟੇਥ]
9 ਉਸ ਦੇ ਘੱਗਰੇ ʼਤੇ ਅਸ਼ੁੱਧਤਾ ਦਾ ਦਾਗ਼ ਲੱਗਾ ਹੈ।
ਉਸ ਨੇ ਆਪਣੇ ਭਵਿੱਖ ਬਾਰੇ ਨਹੀਂ ਸੋਚਿਆ।+
ਉਹ ਇੱਦਾਂ ਡਿਗੀ ਕਿ ਦੇਖਣ ਵਾਲਿਆਂ ਦੇ ਦਿਲ ਦਹਿਲ ਗਏ;
ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।
ਹੇ ਯਹੋਵਾਹ, ਮੇਰਾ ਦੁੱਖ ਦੇਖ ਕਿਉਂਕਿ ਦੁਸ਼ਮਣ ਸ਼ੇਖ਼ੀਆਂ ਮਾਰਦਾ ਹੈ।+
י [ਯੋਧ]
10 ਦੁਸ਼ਮਣ ਨੇ ਉਸ ਦੇ ਸਾਰੇ ਖ਼ਜ਼ਾਨੇ ਖੋਹ ਲਏ ਹਨ।+
ਉਸ ਨੇ ਕੌਮਾਂ ਨੂੰ ਪਵਿੱਤਰ ਸਥਾਨ ਵਿਚ ਵੜਦਿਆਂ ਦੇਖਿਆ ਹੈ+
ਜਿਨ੍ਹਾਂ ਨੂੰ ਤੂੰ ਆਪਣੀ ਮੰਡਲੀ ਵਿਚ ਨਾ ਆਉਣ ਦਾ ਹੁਕਮ ਦਿੱਤਾ ਸੀ।
כ [ਕਾਫ਼]
11 ਲੋਕ ਹਉਕੇ ਭਰ ਰਹੇ ਹਨ; ਉਹ ਰੋਟੀ ਲਈ ਤਰਸ ਰਹੇ ਹਨ।+
ਉਨ੍ਹਾਂ ਨੇ ਆਪਣੀਆਂ ਕੀਮਤੀ ਚੀਜ਼ਾਂ ਦੇ ਦਿੱਤੀਆਂ
ਤਾਂਕਿ ਉਨ੍ਹਾਂ ਨੂੰ ਖਾਣ ਲਈ ਕੁਝ ਮਿਲ ਜਾਵੇ ਅਤੇ ਉਹ ਜੀਉਂਦੇ ਰਹਿ ਸਕਣ।
ਹੇ ਯਹੋਵਾਹ, ਦੇਖ! ਮੈਂ ਕਿੰਨੀ ਤੁੱਛ ਔਰਤ* ਬਣ ਗਈ ਹਾਂ।
ל [ਲਾਮਦ]
12 ਹੇ ਸਾਰੇ ਲੰਘਣ ਵਾਲਿਓ, ਕੀ ਤੁਹਾਨੂੰ ਕੋਈ ਫ਼ਰਕ ਨਹੀਂ ਪੈਂਦਾ?
ਦੇਖੋ ਅਤੇ ਮੇਰੇ ʼਤੇ ਧਿਆਨ ਦਿਓ!
ਕੀ ਮੇਰੇ ਦੁੱਖ ਤੋਂ ਵੱਡਾ ਕੋਈ ਹੋਰ ਦੁੱਖ ਹੈ
ਜੋ ਯਹੋਵਾਹ ਨੇ ਆਪਣੇ ਕ੍ਰੋਧ ਦੇ ਦਿਨ ਮੈਨੂੰ ਦਿੱਤਾ ਹੈ?+
מ [ਮੀਮ]
13 ਉਸ ਨੇ ਮੇਰੀਆਂ ਸਾਰੀਆਂ ਹੱਡੀਆਂ ਨੂੰ ਸਾੜਨ ਲਈ ਆਕਾਸ਼ੋਂ ਅੱਗ ਭੇਜੀ।+
ਉਸ ਨੇ ਮੇਰੇ ਪੈਰਾਂ ਲਈ ਜਾਲ਼ ਵਿਛਾਇਆ; ਉਸ ਨੇ ਮੈਨੂੰ ਪਿੱਛੇ ਹਟਣ ਲਈ ਮਜਬੂਰ ਕੀਤਾ।
ਉਸ ਨੇ ਮੈਨੂੰ ਬਰਬਾਦ ਕਰ ਦਿੱਤਾ।
ਮੈਂ ਸਾਰਾ ਦਿਨ ਬੀਮਾਰ ਪਈ ਰਹਿੰਦੀ ਹਾਂ।
נ [ਨੂਣ]
14 ਉਸ ਨੇ ਆਪਣੇ ਹੱਥੀਂ ਮੇਰੇ ਸਾਰੇ ਅਪਰਾਧ ਇਕ ਜੂਲੇ ਵਾਂਗ ਮੇਰੀ ਧੌਣ ʼਤੇ ਬੰਨ੍ਹ ਦਿੱਤੇ ਹਨ।
ਉਨ੍ਹਾਂ ਨੂੰ ਮੇਰੀ ਧੌਣ ʼਤੇ ਰੱਖਿਆ ਗਿਆ ਹੈ ਅਤੇ ਮੇਰੀ ਤਾਕਤ ਜਵਾਬ ਦੇ ਗਈ ਹੈ।
ਯਹੋਵਾਹ ਨੇ ਮੈਨੂੰ ਉਨ੍ਹਾਂ ਲੋਕਾਂ ਦੇ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਦਾ ਮੈਂ ਮੁਕਾਬਲਾ ਨਹੀਂ ਕਰ ਸਕਦੀ।+
ס [ਸਾਮਕ]
15 ਯਹੋਵਾਹ ਨੇ ਮੇਰੇ ਸਾਰੇ ਸੂਰਮਿਆਂ ਨੂੰ ਮੇਰੇ ਤੋਂ ਦੂਰ ਸੁੱਟ ਦਿੱਤਾ ਹੈ।+
ਉਸ ਨੇ ਮੇਰੇ ਜਵਾਨਾਂ ਨੂੰ ਕੁਚਲਣ ਲਈ ਮੇਰੇ ਖ਼ਿਲਾਫ਼ ਇਕ ਭੀੜ ਬੁਲਾਈ ਹੈ।+
ਯਹੋਵਾਹ ਨੇ ਯਹੂਦਾਹ ਦੀ ਕੁਆਰੀ ਧੀ ਨੂੰ ਚੁਬੱਚੇ ਵਿਚ ਮਿੱਧਿਆ ਹੈ।+
ע [ਆਇਨ]
16 ਮੈਂ ਇਨ੍ਹਾਂ ਗੱਲਾਂ ਕਰਕੇ ਰੋ ਰਹੀ ਹਾਂ;+ ਮੇਰੀਆਂ ਅੱਖਾਂ ਵਿੱਚੋਂ ਅੱਥਰੂ ਲਗਾਤਾਰ ਵਹਿੰਦੇ ਹਨ।
ਮੈਨੂੰ ਦਿਲਾਸਾ ਜਾਂ ਤਸੱਲੀ ਦੇਣ ਵਾਲਾ ਮੇਰੇ ਤੋਂ ਬਹੁਤ ਦੂਰ ਹੈ।
ਮੇਰੇ ਪੁੱਤਰਾਂ ਨੂੰ ਕੋਈ ਉਮੀਦ ਨਹੀਂ ਕਿਉਂਕਿ ਦੁਸ਼ਮਣ ਜਿੱਤ ਗਿਆ ਹੈ।
פ [ਪੇ]
17 ਸੀਓਨ ਦੀ ਧੀ ਨੇ* ਹੱਥ ਫੈਲਾਏ ਹਨ;+ ਉਸ ਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ।
ਯਹੋਵਾਹ ਨੇ ਯਾਕੂਬ ਦੇ ਆਲੇ-ਦੁਆਲੇ ਦੇ ਦੁਸ਼ਮਣਾਂ ਨੂੰ ਉਸ ʼਤੇ ਹਮਲਾ ਕਰਨ ਦਾ ਹੁਕਮ ਦਿੱਤਾ ਹੈ।+
ਯਰੂਸ਼ਲਮ ਦੀ ਧੀ ਉਨ੍ਹਾਂ ਲਈ* ਘਿਣਾਉਣੀ ਬਣ ਗਈ ਹੈ।+
צ [ਸਾਦੇ]
18 ਯਹੋਵਾਹ ਨੇ ਜੋ ਕੀਤਾ, ਸਹੀ ਕੀਤਾ+ ਕਿਉਂਕਿ ਮੈਂ ਉਸ ਦੇ ਹੁਕਮਾਂ* ਦੇ ਖ਼ਿਲਾਫ਼ ਬਗਾਵਤ ਕੀਤੀ ਹੈ।+
ਹੇ ਦੇਸ਼-ਦੇਸ਼ ਦੇ ਸਾਰੇ ਲੋਕੋ, ਸੁਣੋ ਅਤੇ ਮੇਰੇ ਦੁੱਖ ਨੂੰ ਦੇਖੋ।
ਮੇਰੇ ਗੱਭਰੂਆਂ ਅਤੇ ਮੁਟਿਆਰਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਹੈ।+
ק [ਕੋਫ਼]
19 ਮੈਂ ਆਪਣੇ ਪ੍ਰੇਮੀਆਂ ਨੂੰ ਪੁਕਾਰਿਆ, ਪਰ ਉਨ੍ਹਾਂ ਨੇ ਮੈਨੂੰ ਧੋਖਾ ਦਿੱਤਾ।+
ਜੀਉਂਦੇ ਰਹਿਣ ਲਈ ਰੋਟੀ ਦੀ ਭਾਲ ਕਰਦਿਆਂ ਮੇਰੇ ਪੁਜਾਰੀ ਅਤੇ ਬਜ਼ੁਰਗ ਸ਼ਹਿਰ ਵਿਚ ਮਰ-ਮੁੱਕ ਗਏ ਹਨ।+
ר [ਰੇਸ਼]
20 ਹੇ ਯਹੋਵਾਹ, ਦੇਖ! ਮੈਂ ਬਹੁਤ ਦੁਖੀ ਹਾਂ।
ਮੇਰੇ ਅੰਦਰ* ਹਲਚਲ ਮਚੀ ਹੋਈ ਹੈ।
ਮੇਰਾ ਦਿਲ ਟੁੱਟ ਗਿਆ ਹੈ ਕਿਉਂਕਿ ਮੈਂ ਬਗਾਵਤ ਕਰਨ ਵਿਚ ਹੱਦ ਕਰ ਦਿੱਤੀ ਹੈ।+
ਬਾਹਰ ਤਲਵਾਰ ਮੇਰੇ ਬੱਚਿਆਂ ਨੂੰ ਮੇਰੇ ਤੋਂ ਖੋਹ ਰਹੀ ਹੈ;+ ਘਰ ਦੇ ਅੰਦਰ ਮੌਤ ਦਾ ਸਾਇਆ ਹੈ।
ש [ਸ਼ੀਨ]
21 ਲੋਕਾਂ ਨੇ ਮੇਰੇ ਹਉਕੇ ਸੁਣੇ ਹਨ; ਮੈਨੂੰ ਦਿਲਾਸਾ ਦੇਣ ਵਾਲਾ ਕੋਈ ਨਹੀਂ ਹੈ।
ਮੇਰੇ ਸਾਰੇ ਦੁਸ਼ਮਣਾਂ ਨੇ ਮੇਰੀ ਬਿਪਤਾ ਬਾਰੇ ਸੁਣਿਆ ਹੈ।
ਉਹ ਬਹੁਤ ਖ਼ੁਸ਼ ਹਨ ਕਿਉਂਕਿ ਇਹ ਬਿਪਤਾ ਤੂੰ ਲਿਆਂਦੀ ਹੈ।+
ਪਰ ਉਹ ਦਿਨ ਆਵੇਗਾ ਜਦ ਤੂੰ ਆਪਣੇ ਵਾਅਦੇ ਮੁਤਾਬਕ ਉਨ੍ਹਾਂ ਦਾ ਵੀ ਇਹੀ ਹਸ਼ਰ ਕਰੇਂਗਾ।+
ਉਸ ਦਿਨ ਉਨ੍ਹਾਂ ਦਾ ਹਾਲ ਮੇਰੇ ਵਰਗਾ ਹੋ ਜਾਵੇਗਾ।+
ת [ਤਾਉ]
22 ਉਨ੍ਹਾਂ ਦੀ ਸਾਰੀ ਬੁਰਾਈ ਤੇਰੇ ਸਾਮ੍ਹਣੇ ਆਵੇ ਅਤੇ ਤੂੰ ਉਨ੍ਹਾਂ ਨਾਲ ਸਖ਼ਤੀ ਨਾਲ ਪੇਸ਼ ਆਵੇਂ,+
ਜਿਵੇਂ ਤੂੰ ਮੇਰੇ ਸਾਰੇ ਅਪਰਾਧਾਂ ਕਰਕੇ ਮੇਰੇ ਨਾਲ ਸਖ਼ਤੀ ਨਾਲ ਪੇਸ਼ ਆਇਆਂ ਹੈਂ।
ਮੇਰੇ ਹਉਕੇ ਅਣਗਿਣਤ ਹਨ ਅਤੇ ਮੇਰੇ ਦਿਲ ਵਿਚ ਪੀੜ ਹੈ।
א [ਅਲਫ਼]
2 ਹਾਇ! ਯਹੋਵਾਹ ਨੇ ਸੀਓਨ ਦੀ ਧੀ ਨੂੰ ਆਪਣੇ ਕ੍ਰੋਧ ਦੇ ਬੱਦਲ ਨਾਲ ਢਕ ਲਿਆ ਹੈ।
ਉਸ ਨੇ ਇਜ਼ਰਾਈਲ ਦੀ ਖ਼ੂਬਸੂਰਤੀ ਨੂੰ ਆਕਾਸ਼ ਤੋਂ ਧਰਤੀ ʼਤੇ ਸੁੱਟ ਦਿੱਤਾ ਹੈ।+
ਉਸ ਨੇ ਆਪਣੇ ਕ੍ਰੋਧ ਦੇ ਦਿਨ ਆਪਣੇ ਪੈਰ ਰੱਖਣ ਦੀ ਚੌਂਕੀ ਨੂੰ ਯਾਦ ਨਹੀਂ ਰੱਖਿਆ।+
ב [ਬੇਥ]
2 ਯਹੋਵਾਹ ਨੇ ਬਿਨਾਂ ਤਰਸ ਖਾਧਿਆਂ ਯਾਕੂਬ ਦੇ ਸਾਰੇ ਬਸੇਰਿਆਂ ਨੂੰ ਉਜਾੜ ਦਿੱਤਾ ਹੈ।
ਉਸ ਨੇ ਗੁੱਸੇ ਵਿਚ ਯਹੂਦਾਹ ਦੀ ਧੀ ਦੀਆਂ ਕਿਲੇਬੰਦ ਥਾਵਾਂ ਨੂੰ ਢਾਹ ਦਿੱਤਾ ਹੈ।+
ਉਸ ਨੇ ਉਸ ਦੇ ਰਾਜ ਅਤੇ ਹਾਕਮਾਂ ਨੂੰ ਮਿੱਟੀ ਵਿਚ ਮਿਲਾ ਕੇ ਬੇਇੱਜ਼ਤ ਕੀਤਾ ਹੈ।+
ג [ਗਿਮਲ]
3 ਉਸ ਨੇ ਕ੍ਰੋਧ ਵਿਚ ਆ ਕੇ ਇਜ਼ਰਾਈਲ ਦੇ ਸਾਰੇ ਸਿੰਗ ਵੱਢ ਸੁੱਟੇ।*
ਜਦੋਂ ਦੁਸ਼ਮਣ ਨੇ ਹਮਲਾ ਕੀਤਾ, ਤਾਂ ਉਸ ਨੇ ਆਪਣਾ ਸੱਜਾ ਹੱਥ ਪਿੱਛੇ ਖਿੱਚ ਲਿਆ।+
ਉਸ ਦਾ ਗੁੱਸਾ ਯਾਕੂਬ ʼਤੇ ਅੱਗ ਵਾਂਗ ਵਰ੍ਹਦਾ ਰਿਹਾ ਜਿਸ ਨੇ ਇਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ।+
ד [ਦਾਲਥ]
4 ਉਸ ਨੇ ਦੁਸ਼ਮਣ ਵਾਂਗ ਆਪਣੀ ਕਮਾਨ ਕੱਸੀ ਹੈ; ਉਸ ਨੇ ਵੈਰੀ ਵਾਂਗ ਆਪਣਾ ਸੱਜਾ ਹੱਥ ਚੁੱਕਿਆ ਹੈ;+
ਉਹ ਉਨ੍ਹਾਂ ਸਾਰਿਆਂ ਨੂੰ ਜਾਨੋਂ ਮਾਰਦਾ ਰਿਹਾ ਜਿਹੜੇ ਸਾਡੀਆਂ ਨਜ਼ਰਾਂ ਵਿਚ ਅਨਮੋਲ ਸਨ।+
ਉਸ ਨੇ ਸੀਓਨ ਦੀ ਧੀ ਦੇ ਤੰਬੂ ʼਤੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+
ה [ਹੇ]
5 ਯਹੋਵਾਹ ਸਾਡੇ ਨਾਲ ਇਕ ਦੁਸ਼ਮਣ ਵਾਂਗ ਪੇਸ਼ ਆਇਆ ਹੈ;+
ਉਸ ਨੇ ਇਜ਼ਰਾਈਲ ਨੂੰ ਨਿਗਲ਼ ਲਿਆ ਹੈ।
ਉਸ ਨੇ ਉਸ ਦੇ ਸਾਰੇ ਬੁਰਜ ਨਿਗਲ਼ ਲਏ ਹਨ;
ਉਸ ਨੇ ਉਸ ਦੀਆਂ ਸਾਰੀਆਂ ਕਿਲੇਬੰਦ ਥਾਵਾਂ ਨਾਸ਼ ਕਰ ਦਿੱਤੀਆਂ ਹਨ।
ਉਸ ਨੇ ਯਹੂਦਾਹ ਦੀ ਧੀ ਦੇ ਮਾਤਮ ਅਤੇ ਵਿਰਲਾਪ ਨੂੰ ਹੋਰ ਵਧਾ ਦਿੱਤਾ ਹੈ।
ו [ਵਾਉ]
6 ਉਸ ਨੇ ਆਪਣੇ ਡੇਰੇ ਨੂੰ ਬਾਗ਼ ਵਿਚ ਇਕ ਛੱਪਰ ਵਾਂਗ ਢਾਹ ਦਿੱਤਾ ਹੈ।+
ਉਸ ਨੇ ਆਪਣੇ ਸਾਰੇ ਤਿਉਹਾਰਾਂ ਨੂੰ ਖ਼ਤਮ ਕਰ ਦਿੱਤਾ ਹੈ।+
ਯਹੋਵਾਹ ਨੇ ਸੀਓਨ ਵਿੱਚੋਂ ਤਿਉਹਾਰਾਂ ਅਤੇ ਸਬਤਾਂ ਦੀ ਯਾਦ ਮਿਟਾ ਦਿੱਤੀ ਹੈ
ਅਤੇ ਉਸ ਨੇ ਡਾਢੇ ਗੁੱਸੇ ਵਿਚ ਆ ਕੇ ਰਾਜੇ ਅਤੇ ਪੁਜਾਰੀ ਦਾ ਕੋਈ ਲਿਹਾਜ਼ ਨਹੀਂ ਕੀਤਾ।+
ז [ਜ਼ਾਇਨ]
7 ਯਹੋਵਾਹ ਨੇ ਆਪਣੀ ਵੇਦੀ ਨੂੰ ਤਿਆਗ ਦਿੱਤਾ ਹੈ;
ਉਸ ਨੇ ਆਪਣੇ ਪਵਿੱਤਰ ਸਥਾਨ ਨੂੰ ਠੁਕਰਾ ਦਿੱਤਾ ਹੈ।+
ਉਸ ਨੇ ਉਸ ਦੇ ਪੱਕੇ ਬੁਰਜਾਂ ਦੀਆਂ ਕੰਧਾਂ ਨੂੰ ਦੁਸ਼ਮਣ ਦੇ ਹੱਥ ਵਿਚ ਕਰ ਦਿੱਤਾ ਹੈ।+
ਉਨ੍ਹਾਂ ਨੇ ਯਹੋਵਾਹ ਦੇ ਘਰ ਵਿਚ ਰੌਲ਼ਾ-ਰੱਪਾ ਪਾਇਆ+ ਜਿਵੇਂ ਤਿਉਹਾਰ ਵੇਲੇ ਪੈਂਦਾ ਹੈ।
ח[ਹੇਥ]
8 ਯਹੋਵਾਹ ਨੇ ਠਾਣ ਲਿਆ ਹੈ ਕਿ ਉਹ ਸੀਓਨ ਦੀ ਧੀ ਦੀ ਕੰਧ ਨੂੰ ਨਾਸ਼ ਕਰੇਗਾ।+
ਉਸ ਨੇ ਸ਼ਹਿਰ ਨੂੰ ਰੱਸੀ ਨਾਲ ਮਿਣਿਆ ਹੈ।+
ਉਸ ਨੇ ਤਬਾਹੀ ਮਚਾਉਣ ਤੋਂ ਆਪਣਾ ਹੱਥ ਨਹੀਂ ਰੋਕਿਆ ਹੈ।
ਉਸ ਨੇ ਕੰਧ ਅਤੇ ਇਸ ਦੀ ਸੁਰੱਖਿਆ ਦੀ ਢਲਾਣ ਨੂੰ ਸੋਗ ਮਨਾਉਣ ਲਈ ਛੱਡ ਦਿੱਤਾ ਹੈ।
ਉਹ ਕਮਜ਼ੋਰ ਹੋ ਗਏ ਹਨ।
ט [ਟੇਥ]
9 ਉਸ ਦੇ ਦਰਵਾਜ਼ੇ ਜ਼ਮੀਨ ਵਿਚ ਧਸ ਗਏ ਹਨ।+
ਉਸ ਨੇ ਦਰਵਾਜ਼ਿਆਂ ਦੇ ਕੁੰਡਿਆਂ ਨੂੰ ਤੋੜ ਕੇ ਚਕਨਾਚੂਰ ਕਰ ਦਿੱਤਾ ਹੈ।
ਉਸ ਦੇ ਰਾਜੇ ਅਤੇ ਹਾਕਮ ਬੰਦੀ ਬਣਾ ਕੇ ਕੌਮਾਂ ਵਿਚ ਲਿਜਾਏ ਗਏ ਹਨ।+
ਕੋਈ ਕਾਨੂੰਨ* ਮੁਤਾਬਕ ਨਹੀਂ ਚੱਲਦਾ; ਯਹੋਵਾਹ ਉਸ ਦੇ ਨਬੀਆਂ ਨੂੰ ਕੋਈ ਦਰਸ਼ਣ ਨਹੀਂ ਦਿਖਾਉਂਦਾ।+
י [ਯੋਧ]
10 ਸੀਓਨ ਦੀ ਧੀ ਦੇ ਬਜ਼ੁਰਗ ਜ਼ਮੀਨ ʼਤੇ ਚੁੱਪ-ਚਾਪ ਬੈਠੇ ਹਨ।+
ਉਹ ਆਪਣੇ ਸਿਰਾਂ ʼਤੇ ਮਿੱਟੀ ਪਾਉਂਦੇ ਹਨ ਅਤੇ ਤੱਪੜ ਪਾਉਂਦੇ ਹਨ।+
ਯਰੂਸ਼ਲਮ ਦੀਆਂ ਕੁਆਰੀਆਂ ਆਪਣੇ ਸਿਰ ਜ਼ਮੀਨ ਨਾਲ ਲਾ ਕੇ ਬੈਠੀਆਂ ਹਨ।
כ [ਕਾਫ਼]
11 ਰੋ-ਰੋ ਕੇ ਮੇਰੀਆਂ ਅੱਖਾਂ ਦਾ ਬੁਰਾ ਹਾਲ ਹੋ ਗਿਆ ਹੈ।+
ਮੇਰੇ ਅੰਦਰ* ਹਲਚਲ ਮਚੀ ਹੋਈ ਹੈ।
ਮੇਰਾ ਦਿਲ ਚੀਰਿਆ ਗਿਆ ਹੈ* ਕਿਉਂਕਿ ਮੇਰੇ ਲੋਕਾਂ ਦੀ ਧੀ* ਬਰਬਾਦ ਹੋ ਗਈ ਹੈ+
ਅਤੇ ਸ਼ਹਿਰ ਦੇ ਚੌਂਕਾਂ ਵਿਚ ਬੱਚੇ ਅਤੇ ਦੁੱਧ ਚੁੰਘਦੇ ਨਿਆਣੇ ਬੇਹੋਸ਼ ਹੋ ਕੇ ਡਿਗ ਰਹੇ ਹਨ।+
ל [ਲਾਮਦ]
12 ਉਹ ਸ਼ਹਿਰ ਦੇ ਚੌਂਕਾਂ ਵਿਚ ਜ਼ਖ਼ਮੀਆਂ ਵਾਂਗ ਬੇਹੋਸ਼ ਹੋ ਕੇ ਡਿਗਦੇ ਹਨ
ਅਤੇ ਆਪਣੀਆਂ ਮਾਵਾਂ ਦੀਆਂ ਬਾਹਾਂ ਵਿਚ ਦਮ ਤੋੜਦੇ ਹੋਏ ਕਹਿੰਦੇ ਹਨ,
מ [ਮੀਮ]
13 ਹੇ ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕਿਹਦੀ ਮਿਸਾਲ ਦਿਆਂ?
ਜਾਂ ਮੈਂ ਤੇਰੀ ਤੁਲਨਾ ਕਿਹਦੇ ਨਾਲ ਕਰਾਂ?
ਹੇ ਸੀਓਨ ਦੀਏ ਕੁਆਰੀਏ ਧੀਏ, ਮੈਂ ਤੈਨੂੰ ਦਿਲਾਸਾ ਦੇਣ ਲਈ ਕਿਹਦੇ ਵਰਗੀ ਦੱਸਾਂ?
ਤੇਰੀ ਤਬਾਹੀ ਸਮੁੰਦਰ ਵਾਂਗ ਵਿਸ਼ਾਲ ਹੈ।+ ਤੈਨੂੰ ਕੌਣ ਚੰਗਾ ਕਰ ਸਕਦਾ ਹੈ?+
נ [ਨੂਣ]
14 ਤੇਰੇ ਨਬੀਆਂ ਨੇ ਤੇਰੇ ਲਈ ਝੂਠੇ ਅਤੇ ਵਿਅਰਥ ਦਰਸ਼ਣ ਦੇਖੇ।+
ਉਨ੍ਹਾਂ ਨੇ ਤੇਰੇ ਅਪਰਾਧਾਂ ਦਾ ਪਰਦਾਫ਼ਾਸ਼ ਨਹੀਂ ਕੀਤਾ, ਵਰਨਾ ਤੂੰ ਗ਼ੁਲਾਮੀ ਤੋਂ ਬਚ ਜਾਂਦੀ,+
ਪਰ ਉਹ ਤੈਨੂੰ ਗੁਮਰਾਹ ਕਰਨ ਲਈ ਝੂਠੇ ਦਰਸ਼ਣ ਦੱਸਦੇ ਰਹੇ।+
ס [ਸਾਮਕ]
15 ਤੇਰੇ ਕੋਲੋਂ ਦੀ ਲੰਘਣ ਵਾਲੇ ਲੋਕ ਤੇਰਾ ਮਜ਼ਾਕ ਉਡਾਉਂਦੇ ਹੋਏ ਤਾੜੀਆਂ ਵਜਾਉਂਦੇ ਹਨ।+
ਉਹ ਯਰੂਸ਼ਲਮ ਦੀ ਧੀ ਨੂੰ ਦੇਖ ਕੇ ਹੈਰਾਨੀ ਨਾਲ ਸੀਟੀ ਵਜਾਉਂਦੇ* ਹਨ+ ਅਤੇ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ:
“ਕੀ ਇਹ ਉਹੀ ਸ਼ਹਿਰ ਹੈ ਜਿਸ ਬਾਰੇ ਉਨ੍ਹਾਂ ਨੇ ਕਿਹਾ ਸੀ, ‘ਇਸ ਦੀ ਖ਼ੂਬਸੂਰਤੀ ਬੇਮਿਸਾਲ ਹੈ, ਇਹ ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ’?”+
פ [ਪੇ]
16 ਤੇਰੇ ਸਾਰੇ ਦੁਸ਼ਮਣਾਂ ਨੇ ਤੇਰੇ ਖ਼ਿਲਾਫ਼ ਆਪਣਾ ਮੂੰਹ ਅੱਡਿਆ ਹੈ।
ਉਹ ਸੀਟੀ ਵਜਾਉਂਦੇ ਹਨ ਅਤੇ ਗੁੱਸੇ ਵਿਚ ਦੰਦ ਪੀਂਹਦੇ ਹੋਏ ਕਹਿੰਦੇ ਹਨ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।+
ਅਸੀਂ ਇਸੇ ਦਿਨ ਦਾ ਇੰਤਜ਼ਾਰ ਕਰ ਰਹੇ ਸੀ!+ ਇਹ ਦਿਨ ਆ ਗਿਆ ਹੈ ਅਤੇ ਅਸੀਂ ਇਹ ਦਿਨ ਦੇਖ ਲਿਆ ਹੈ!”+
ע [ਆਇਨ]
17 ਯਹੋਵਾਹ ਨੇ ਉਹੀ ਕੀਤਾ ਜੋ ਉਸ ਨੇ ਠਾਣਿਆ ਸੀ;+
ਉਸ ਨੇ ਆਪਣੀ ਗੱਲ ਪੂਰੀ ਕੀਤੀ+ ਜਿਸ ਦਾ ਉਸ ਨੇ ਬਹੁਤ ਸਮਾਂ ਪਹਿਲਾਂ ਹੁਕਮ ਦਿੱਤਾ ਸੀ।+
ਉਸ ਨੇ ਤੈਨੂੰ ਬਿਨਾਂ ਤਰਸ ਖਾਧਿਆਂ ਢਾਹ ਦਿੱਤਾ।+
ਉਸ ਨੇ ਦੁਸ਼ਮਣਾਂ ਨੂੰ ਤੇਰੀ ਹਾਰ ʼਤੇ ਖ਼ੁਸ਼ ਹੋਣ ਦਿੱਤਾ; ਉਸ ਨੇ ਤੇਰੇ ਦੁਸ਼ਮਣਾਂ ਦੀ ਤਾਕਤ ਨੂੰ ਵਧਾਇਆ ਹੈ।*
צ [ਸਾਦੇ]
18 ਹੇ ਸੀਯੋਨ ਦੀ ਧੀ ਦੀ ਕੰਧ, ਸੁਣ, ਲੋਕਾਂ ਦੇ ਦਿਲ ਯਹੋਵਾਹ ਨੂੰ ਪੁਕਾਰਦੇ ਹਨ।
ਤੂੰ ਆਪਣੇ ਹੰਝੂਆਂ ਨੂੰ ਰਾਤ-ਦਿਨ ਦਰਿਆ ਵਾਂਗ ਵਗਣ ਦੇ।
ਤੂੰ ਆਰਾਮ ਨਾ ਕਰ ਅਤੇ ਤੇਰੀਆਂ ਅੱਖਾਂ* ਤੋਂ ਹੰਝੂ ਨਾ ਰੁਕਣ।
ק [ਕੋਫ਼]
19 ਉੱਠ! ਰਾਤ ਦਾ ਹਰ ਪਹਿਰ ਸ਼ੁਰੂ ਹੋਣ ਤੇ ਰੋ, ਹਾਂ, ਸਾਰੀ-ਸਾਰੀ ਰਾਤ ਰੋ।
ਯਹੋਵਾਹ ਦੇ ਸਾਮ੍ਹਣੇ ਆਪਣਾ ਦਿਲ ਪਾਣੀ ਵਾਂਗ ਡੋਲ੍ਹ ਦੇ।
ਆਪਣੇ ਬੱਚਿਆਂ ਦੀ ਜ਼ਿੰਦਗੀ ਲਈ ਉਸ ਅੱਗੇ ਹੱਥ ਫੈਲਾ
ਜੋ ਗਲੀਆਂ ਵਿਚ ਭੁੱਖ ਦੇ ਮਾਰੇ ਬੇਹੋਸ਼ ਹੋ ਕੇ ਡਿਗ ਰਹੇ ਹਨ।+
ר [ਰੇਸ਼]
20 ਹੇ ਯਹੋਵਾਹ, ਆਪਣੇ ਲੋਕਾਂ ʼਤੇ ਧਿਆਨ ਦੇ ਜਿਨ੍ਹਾਂ ਨਾਲ ਤੂੰ ਇੰਨੀ ਸਖ਼ਤੀ ਨਾਲ ਪੇਸ਼ ਆਇਆਂ ਹੈਂ।
ਕੀ ਔਰਤਾਂ ਆਪਣੇ ਕੁੱਖ ਦੇ ਫਲ* ਨੂੰ, ਹਾਂ, ਆਪਣੇ ਸਿਹਤਮੰਦ ਬੱਚਿਆਂ ਨੂੰ ਖਾਂਦੀਆਂ ਰਹਿਣ?+
ਕੀ ਯਹੋਵਾਹ ਦੇ ਪਵਿੱਤਰ ਸਥਾਨ ਵਿਚ ਪੁਜਾਰੀ ਅਤੇ ਨਬੀ ਜਾਨੋਂ ਮਾਰੇ ਜਾਣ?+
ש [ਸ਼ੀਨ]
21 ਜਵਾਨ ਅਤੇ ਬੁੱਢੇ ਗਲੀਆਂ ਵਿਚ ਜ਼ਮੀਨ ʼਤੇ ਮਰੇ ਪਏ ਹਨ।+
ਮੇਰੀਆਂ ਕੁਆਰੀਆਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਹਨ।+
ਤੂੰ ਆਪਣੇ ਕ੍ਰੋਧ ਦੇ ਦਿਨ ਉਨ੍ਹਾਂ ਨੂੰ ਮਾਰ ਸੁੱਟਿਆ ਹੈ; ਤੂੰ ਉਨ੍ਹਾਂ ਨੂੰ ਵੱਢ ਸੁੱਟਿਆ ਹੈ।
ਤੂੰ ਉਨ੍ਹਾਂ ʼਤੇ ਬਿਲਕੁਲ ਤਰਸ ਨਹੀਂ ਖਾਧਾ।+
ת [ਤਾਉ]
22 ਤੂੰ ਹਰ ਦਿਸ਼ਾ ਤੋਂ ਦਹਿਸ਼ਤ ਨੂੰ ਸੱਦਿਆ, ਜਿਵੇਂ ਤਿਉਹਾਰ ʼਤੇ ਲੋਕਾਂ ਨੂੰ ਸੱਦਿਆ ਜਾਂਦਾ ਹੈ।+
ਯਹੋਵਾਹ ਦੇ ਕ੍ਰੋਧ ਦੇ ਦਿਨ ਕੋਈ ਨਹੀਂ ਬਚਿਆ ਅਤੇ ਨਾ ਹੀ ਕੋਈ ਜੀਉਂਦਾ ਰਿਹਾ+
ਜਿਨ੍ਹਾਂ ਨੂੰ ਮੈਂ ਜੰਮਿਆ ਅਤੇ ਪਾਲ਼ਿਆ-ਪੋਸਿਆ, ਉਨ੍ਹਾਂ ਨੂੰ ਮੇਰੇ ਦੁਸ਼ਮਣ ਨੇ ਮਿਟਾ ਦਿੱਤਾ।+
א [ਅਲਫ਼]
3 ਮੈਂ ਉਹ ਇਨਸਾਨ ਹਾਂ ਜਿਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਕ੍ਰੋਧ ਦੇ ਡੰਡੇ ਦੀ ਮਾਰ ਝੱਲਦਿਆਂ ਦੇਖਿਆ ਹੈ।
2 ਉਸ ਨੇ ਮੈਨੂੰ ਬਾਹਰ ਕੱਢ ਦਿੱਤਾ ਅਤੇ ਮੈਨੂੰ ਚਾਨਣ ਦੀ ਬਜਾਇ ਹਨੇਰੇ ਵਿਚ ਤੋਰਿਆ ਹੈ।+
3 ਸੱਚ-ਮੁੱਚ ਉਹ ਸਾਰਾ-ਸਾਰਾ ਦਿਨ ਆਪਣਾ ਹੱਥ ਮੇਰੇ ਖ਼ਿਲਾਫ਼ ਚੁੱਕਦਾ ਹੈ।+
ב [ਬੇਥ]
4 ਉਸ ਨੇ ਮੇਰਾ ਸਰੀਰ ਕਮਜ਼ੋਰ ਕਰ ਦਿੱਤਾ ਹੈ ਅਤੇ ਮੇਰੀ ਚਮੜੀ ਸੁਕਾ ਦਿੱਤੀ ਹੈ;
ਉਸ ਨੇ ਮੇਰੀਆਂ ਹੱਡੀਆਂ ਭੰਨ ਸੁੱਟੀਆਂ ਹਨ।
5 ਉਸ ਨੇ ਮੈਨੂੰ ਘੇਰਾ ਪਾ ਲਿਆ ਹੈ; ਉਸ ਨੇ ਮੈਨੂੰ ਕੌੜੇ ਜ਼ਹਿਰ+ ਅਤੇ ਮੁਸੀਬਤ ਨਾਲ ਘੇਰ ਲਿਆ ਹੈ।
6 ਉਸ ਨੇ ਬਹੁਤ ਪਹਿਲਾਂ ਮਰ ਚੁੱਕੇ ਲੋਕਾਂ ਵਾਂਗ ਮੈਨੂੰ ਹਨੇਰੀਆਂ ਥਾਵਾਂ ਵਿਚ ਬੈਠਣ ਲਈ ਮਜਬੂਰ ਕੀਤਾ ਹੈ।
ג [ਗਿਮਲ]
7 ਉਸ ਨੇ ਮੇਰੇ ਆਲੇ-ਦੁਆਲੇ ਕੰਧ ਉਸਾਰੀ ਹੈ ਤਾਂਕਿ ਮੈਂ ਭੱਜ ਨਾ ਸਕਾਂ;
ਉਸ ਨੇ ਮੈਨੂੰ ਤਾਂਬੇ ਦੀਆਂ ਭਾਰੀਆਂ ਬੇੜੀਆਂ ਨਾਲ ਜਕੜਿਆ ਹੈ।+
8 ਜਦ ਮੈਂ ਉਸ ਨੂੰ ਗਿੜਗਿੜਾ ਕੇ ਮਦਦ ਲਈ ਬੇਨਤੀ ਕਰਦਾ ਹਾਂ, ਤਾਂ ਉਹ ਮੇਰੀ ਪ੍ਰਾਰਥਨਾ ਸੁਣਨ ਤੋਂ ਇਨਕਾਰ ਕਰਦਾ ਹੈ।*+
9 ਉਸ ਨੇ ਤਰਾਸ਼ੇ ਹੋਏ ਪੱਥਰਾਂ ਨਾਲ ਮੇਰਾ ਰਾਹ ਬੰਦ ਕਰ ਦਿੱਤਾ ਹੈ;
ਉਸ ਨੇ ਮੇਰਾ ਰਸਤਾ ਟੇਢਾ ਕਰ ਦਿੱਤਾ ਹੈ।+
ד [ਦਾਲਥ]
10 ਜਿਵੇਂ ਇਕ ਰਿੱਛ ਘਾਤ ਲਾ ਕੇ ਅਤੇ ਸ਼ੇਰ ਲੁਕ ਕੇ ਬੈਠਦਾ ਹੈ,
ਉਵੇਂ ਉਹ ਮੇਰੇ ʼਤੇ ਹਮਲਾ ਕਰਨ ਦੀ ਤਾਕ ਵਿਚ ਰਹਿੰਦਾ ਹੈ।+
12 ਉਸ ਨੇ ਆਪਣੀ ਕਮਾਨ ਕੱਸੀ ਹੈ ਅਤੇ ਉਹ ਮੈਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਂਦਾ ਹੈ।
ה [ਹੇ]
13 ਉਸ ਨੇ ਆਪਣੇ ਤਰਕਸ਼ ਦੇ ਤੀਰਾਂ* ਨਾਲ ਮੇਰੇ ਗੁਰਦੇ ਵਿੰਨ੍ਹ ਸੁੱਟੇ ਹਨ।
14 ਮੈਂ ਦੇਸ਼-ਦੇਸ਼ ਦੇ ਲੋਕਾਂ ਲਈ ਮਜ਼ਾਕ ਦਾ ਪਾਤਰ ਬਣ ਗਿਆ ਹਾਂ, ਉਹ ਸਾਰਾ ਦਿਨ ਮੇਰੇ ʼਤੇ ਗੀਤ ਬਣਾ ਕੇ ਗਾਉਂਦੇ ਹਨ।
15 ਉਸ ਨੇ ਮੈਨੂੰ ਕੌੜੀਆਂ ਚੀਜ਼ਾਂ ਖਿਲਾਈਆਂ ਹਨ ਅਤੇ ਲਗਾਤਾਰ ਨਾਗਦੋਨਾ ਪਿਲਾਇਆ ਹੈ।+
ו [ਵਾਉ]
17 ਤੂੰ ਮੇਰੇ ਤੋਂ ਸ਼ਾਂਤੀ ਖੋਹ ਲਈ ਹੈ; ਮੈਂ ਭੁੱਲ ਗਿਆ ਹਾਂ ਕਿ ਖ਼ੁਸ਼ੀ ਕੀ ਹੁੰਦੀ ਹੈ।
18 ਇਸ ਲਈ ਮੈਂ ਕਹਿੰਦਾ ਹਾਂ, “ਮੇਰੀ ਸ਼ਾਨ ਖ਼ਤਮ ਹੋ ਗਈ ਹੈ, ਨਾਲੇ ਯਹੋਵਾਹ ʼਤੇ ਮੇਰੀ ਉਮੀਦ ਵੀ।”
ז [ਜ਼ਾਇਨ]
19 ਯਾਦ ਰੱਖ ਕਿ ਮੈਂ ਕਿੰਨਾ ਦੁਖੀ ਹਾਂ ਅਤੇ ਘਰੋਂ ਬੇਘਰ ਹਾਂ,+
ਯਾਦ ਰੱਖ ਕਿ ਮੈਂ ਨਾਗਦੋਨਾ ਅਤੇ ਕੌੜਾ ਜ਼ਹਿਰ ਪੀਂਦਾ ਹਾਂ।+
20 ਤੂੰ ਜ਼ਰੂਰ ਯਾਦ ਰੱਖੇਂਗਾ ਅਤੇ ਮੇਰੇ ਕੋਲ ਆ ਕੇ ਮੇਰੀ ਮਦਦ ਕਰੇਂਗਾ।+
21 ਮੈਂ ਇਹ ਗੱਲ ਆਪਣੇ ਮਨ ਵਿਚ ਰੱਖਦਾ ਹਾਂ; ਇਸੇ ਕਰਕੇ ਮੈਂ ਧੀਰਜ ਨਾਲ ਉਡੀਕ ਕਰਾਂਗਾ।+
ח [ਹੇਥ]
24 ਮੈਂ ਕਿਹਾ, “ਯਹੋਵਾਹ ਮੇਰਾ ਹਿੱਸਾ ਹੈ,+ ਇਸੇ ਕਰਕੇ ਮੈਂ ਧੀਰਜ ਨਾਲ ਉਸ ਦੀ ਉਡੀਕ ਕਰਾਂਗਾ।”+
ט [ਟੇਥ]
25 ਜਿਹੜਾ ਇਨਸਾਨ ਯਹੋਵਾਹ ʼਤੇ ਉਮੀਦ ਲਾਉਂਦਾ ਹੈ+ ਅਤੇ ਉਸ ਦੀ ਭਾਲ ਵਿਚ ਲੱਗਾ ਰਹਿੰਦਾ ਹੈ, ਉਹ ਉਸ ਨਾਲ ਭਲਾਈ ਕਰਦਾ ਹੈ।+
26 ਇਨਸਾਨ ਲਈ ਚੰਗਾ ਹੈ ਕਿ ਉਹ ਚੁੱਪ-ਚਾਪ*+ ਮੁਕਤੀ ਲਈ ਯਹੋਵਾਹ ਦੀ ਉਡੀਕ ਕਰੇ।+
27 ਇਨਸਾਨ ਲਈ ਚੰਗਾ ਹੈ ਕਿ ਉਹ ਆਪਣੀ ਜਵਾਨੀ ਵਿਚ ਹੀ ਜੂਲਾ ਚੁੱਕੇ।+
י [ਯੋਧ]
28 ਜਦ ਪਰਮੇਸ਼ੁਰ ਉਸ ʼਤੇ ਜੂਲਾ ਰੱਖਦਾ ਹੈ, ਤਾਂ ਉਹ ਇਕੱਲਾ ਬੈਠੇ ਅਤੇ ਚੁੱਪ ਰਹੇ।+
29 ਉਹ ਮੂੰਹ ਭਾਰ ਮਿੱਟੀ ਵਿਚ ਲੰਮਾ ਪਵੇ;+ ਸ਼ਾਇਦ ਅਜੇ ਵੀ ਕੁਝ ਉਮੀਦ ਹੋਵੇ।+
30 ਉਹ ਆਪਣੀ ਗੱਲ੍ਹ ਥੱਪੜ ਮਾਰਨ ਵਾਲੇ ਦੇ ਅੱਗੇ ਕਰੇ; ਉਹ ਰੱਜ ਕੇ ਆਪਣੀ ਬੇਇੱਜ਼ਤੀ ਕਰਾਵੇ।
כ [ਕਾਫ਼]
31 ਯਹੋਵਾਹ ਸਾਨੂੰ ਸਦਾ ਲਈ ਨਹੀਂ ਤਿਆਗੇਗਾ।+
32 ਭਾਵੇਂ ਉਸ ਨੇ ਸਾਨੂੰ ਦੁੱਖ ਦਿੱਤਾ ਹੈ, ਪਰ ਉਹ ਆਪਣੇ ਬੇਹੱਦ ਅਟੱਲ ਪਿਆਰ ਕਰਕੇ ਸਾਡੇ ʼਤੇ ਦਇਆ ਵੀ ਕਰੇਗਾ।+
33 ਉਹ ਦਿਲੋਂ ਨਹੀਂ ਚਾਹੁੰਦਾ ਕਿ ਉਹ ਇਨਸਾਨ ਨੂੰ ਦੁੱਖ ਜਾਂ ਕਸ਼ਟ ਦੇਵੇ।+
ל [ਲਾਮਦ]
34 ਧਰਤੀ ਦੇ ਸਾਰੇ ਕੈਦੀਆਂ ਨੂੰ ਪੈਰਾਂ ਹੇਠ ਮਿੱਧਣਾ,+
35 ਅੱਤ ਮਹਾਨ ਦੇ ਸਾਮ੍ਹਣੇ ਕਿਸੇ ਨਾਲ ਨਿਆਂ ਨਾ ਕਰਨਾ,+
36 ਮੁਕੱਦਮੇ ਵਿਚ ਕਿਸੇ ਨਾਲ ਧੋਖਾ ਕਰਨਾ
—ਯਹੋਵਾਹ ਇਨ੍ਹਾਂ ਸਾਰੀਆਂ ਗੱਲਾਂ ਨੂੰ ਬਰਦਾਸ਼ਤ ਨਹੀਂ ਕਰਦਾ।
מ [ਮੀਮ]
37 ਜਦ ਤਕ ਯਹੋਵਾਹ ਹੁਕਮ ਨਹੀਂ ਦਿੰਦਾ, ਕੌਣ ਆਪਣੇ ਮੂੰਹੋਂ ਨਿਕਲੀ ਗੱਲ ਪੂਰੀ ਕਰ ਸਕਦਾ ਹੈ?
38 ਇੱਦਾਂ ਨਹੀਂ ਹੁੰਦਾ ਕਿ ਅੱਤ ਮਹਾਨ ਦੇ ਮੂੰਹੋਂ ਚੰਗੀਆਂ ਗੱਲਾਂ ਵੀ ਨਿਕਲਣ ਤੇ ਬੁਰੀਆਂ ਵੀ।
39 ਕੀ ਇਨਸਾਨ* ਨੂੰ ਆਪਣੇ ਪਾਪ ਦੇ ਅੰਜਾਮਾਂ ਬਾਰੇ ਸ਼ਿਕਾਇਤ ਕਰਨੀ ਚਾਹੀਦੀ ਹੈ?+
נ [ਨੂਣ]
41 ਆਓ ਆਪਾਂ ਸਵਰਗ ਦੇ ਪਰਮੇਸ਼ੁਰ ਨੂੰ ਸੱਚੇ ਦਿਲੋਂ ਫ਼ਰਿਆਦ ਕਰੀਏ
ਅਤੇ ਉਸ ਦੇ ਅੱਗੇ ਹੱਥ ਫੈਲਾ ਕੇ ਕਹੀਏ:+
42 “ਅਸੀਂ ਪਾਪ ਅਤੇ ਬਗਾਵਤ ਕੀਤੀ ਹੈ+ ਅਤੇ ਤੂੰ ਸਾਨੂੰ ਮਾਫ਼ ਨਹੀਂ ਕੀਤਾ ਹੈ।+
ס [ਸਾਮਕ]
43 ਤੂੰ ਗੁੱਸੇ ਵਿਚ ਆ ਕੇ ਸਾਡਾ ਰਾਹ ਰੋਕ ਦਿੱਤਾ ਤਾਂਕਿ ਅਸੀਂ ਤੇਰੇ ਕੋਲ ਨਾ ਆ ਸਕੀਏ+
ਤੂੰ ਸਾਡਾ ਪਿੱਛਾ ਕੀਤਾ ਅਤੇ ਬਿਨਾਂ ਤਰਸ ਖਾਧਿਆਂ ਸਾਨੂੰ ਮਾਰ ਸੁੱਟਿਆ।+
44 ਤੂੰ ਬੱਦਲ ਨਾਲ ਆਪਣੇ ਕੋਲ ਆਉਣ ਦਾ ਰਾਹ ਰੋਕ ਦਿੱਤਾ ਤਾਂਕਿ ਸਾਡੀਆਂ ਪ੍ਰਾਰਥਨਾਵਾਂ ਤੇਰੇ ਤਕ ਨਾ ਪਹੁੰਚ ਸਕਣ।+
45 ਤੂੰ ਸਾਨੂੰ ਦੇਸ਼-ਦੇਸ਼ ਦੇ ਲੋਕਾਂ ਵਿਚ ਗੰਦ ਅਤੇ ਕੂੜਾ-ਕਰਕਟ ਬਣਾ ਦਿੱਤਾ ਹੈ।”
פ [ਪੇ]
46 ਸਾਡੇ ਸਾਰੇ ਦੁਸ਼ਮਣ ਸਾਡੇ ਖ਼ਿਲਾਫ਼ ਆਪਣਾ ਮੂੰਹ ਅੱਡਦੇ ਹਨ।+
48 ਆਪਣੇ ਲੋਕਾਂ ਦੀ ਧੀ ਦੀ ਬਰਬਾਦੀ ਦੇਖ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗ ਰਹੇ ਹਨ।+
ע [ਆਇਨ]
49 ਮੇਰੀਆਂ ਅੱਖਾਂ ਵਿੱਚੋਂ ਤਦ ਤਕ ਹੰਝੂ ਬਿਨਾਂ ਰੁਕੇ ਵਗਦੇ ਰਹਿਣਗੇ+
50 ਜਦ ਤਕ ਯਹੋਵਾਹ ਸਵਰਗ ਤੋਂ ਆਪਣੇ ਲੋਕਾਂ ਵੱਲ ਨਹੀਂ ਦੇਖਦਾ।+
51 ਆਪਣੇ ਸ਼ਹਿਰ ਦੀਆਂ ਸਾਰੀਆਂ ਧੀਆਂ ਦਾ ਹਾਲ ਦੇਖ ਕੇ ਮੈਂ ਬਹੁਤ ਦੁਖੀ ਹਾਂ।+
צ [ਸਾਦੇ]
52 ਮੇਰੇ ਦੁਸ਼ਮਣਾਂ ਨੇ ਇਕ ਪੰਛੀ ਵਾਂਗ ਬਿਨਾਂ ਵਜ੍ਹਾ ਮੇਰਾ ਸ਼ਿਕਾਰ ਕੀਤਾ ਹੈ।
53 ਉਨ੍ਹਾਂ ਨੇ ਟੋਏ ਵਿਚ ਮੇਰੀ ਜ਼ਿੰਦਗੀ ਦਾ ਅੰਤ ਕਰ ਦਿੱਤਾ; ਉਹ ਮੈਨੂੰ ਪੱਥਰ ਮਾਰਦੇ ਰਹੇ।
54 ਪਾਣੀ ਮੇਰੇ ਸਿਰ ਤਕ ਆ ਗਿਆ ਅਤੇ ਮੈਂ ਕਿਹਾ: “ਹੁਣ ਨਹੀਂ ਮੈਂ ਬਚਦਾ!”
ק [ਕੋਫ਼]
55 ਹੇ ਯਹੋਵਾਹ, ਮੈਂ ਤੇਰਾ ਨਾਂ ਲੈ ਕੇ ਤੈਨੂੰ ਡੂੰਘੇ ਟੋਏ ਵਿੱਚੋਂ ਪੁਕਾਰਿਆ।+
56 ਮੇਰੀ ਆਵਾਜ਼ ਸੁਣ; ਆਪਣੇ ਕੰਨ ਬੰਦ ਨਾ ਕਰ, ਮਦਦ ਅਤੇ ਛੁਟਕਾਰੇ ਲਈ ਮੇਰੀ ਪੁਕਾਰ ਸੁਣ।
57 ਜਿਸ ਦਿਨ ਮੈਂ ਤੈਨੂੰ ਪੁਕਾਰਿਆ ਸੀ, ਤੂੰ ਮੇਰੇ ਨੇੜੇ ਆ ਕੇ ਕਿਹਾ ਸੀ: “ਨਾ ਡਰ।”
ר [ਰੇਸ਼]
58 ਹੇ ਯਹੋਵਾਹ, ਤੂੰ ਮੇਰੇ ਮੁਕੱਦਮੇ ਦੀ ਪੈਰਵੀ ਕੀਤੀ ਅਤੇ ਮੇਰੀ ਜਾਨ ਬਚਾਈ।+
59 ਹੇ ਯਹੋਵਾਹ, ਤੂੰ ਮੇਰੇ ਨਾਲ ਬੁਰਾ ਹੁੰਦਾ ਦੇਖਿਆ ਹੈ; ਕਿਰਪਾ ਕਰ ਕੇ ਮੇਰਾ ਨਿਆਂ ਕਰ।+
60 ਤੂੰ ਦੇਖਿਆ ਕਿ ਉਨ੍ਹਾਂ ਨੇ ਮੇਰੇ ਨਾਲ ਕਿੰਨਾ ਵੈਰ ਰੱਖਿਆ ਅਤੇ ਮੇਰੇ ਖ਼ਿਲਾਫ਼ ਕਿੰਨੀਆਂ ਸਾਜ਼ਸ਼ਾਂ ਘੜੀਆਂ।
ש [ਸਿਨ] ਜਾਂ [ਸ਼ੀਨ]
61 ਹੇ ਯਹੋਵਾਹ, ਤੂੰ ਉਨ੍ਹਾਂ ਦੇ ਤਾਅਨੇ ਸੁਣੇ ਹਨ, ਨਾਲੇ ਮੇਰੇ ਖ਼ਿਲਾਫ਼ ਉਨ੍ਹਾਂ ਦੀਆਂ ਸਾਜ਼ਸ਼ਾਂ ਬਾਰੇ ਵੀ ਸੁਣਿਆ ਹੈ,+
62 ਤੂੰ ਮੇਰੇ ਵਿਰੋਧੀਆਂ ਦੀਆਂ ਗੱਲਾਂ ਅਤੇ ਮੇਰੇ ਖ਼ਿਲਾਫ਼ ਉਨ੍ਹਾਂ ਦੀ ਘੁਸਰ-ਮੁਸਰ ਸੁਣੀ ਹੈ ਜੋ ਉਹ ਸਾਰਾ ਦਿਨ ਮੇਰੇ ਖ਼ਿਲਾਫ਼ ਕਰਦੇ ਹਨ।
63 ਉਨ੍ਹਾਂ ਵੱਲ ਦੇਖ; ਉਹ ਉੱਠਦੇ-ਬੈਠਦੇ ਗੀਤ ਗਾ ਕੇ ਮੇਰਾ ਮਖੌਲ ਉਡਾਉਂਦੇ ਹਨ।
ת [ਤਾਉ]
64 ਹੇ ਯਹੋਵਾਹ, ਤੂੰ ਉਨ੍ਹਾਂ ਤੋਂ ਉਨ੍ਹਾਂ ਦੇ ਕੰਮਾਂ ਦਾ ਲੇਖਾ ਲਵੇਂਗਾ।
65 ਤੂੰ ਉਨ੍ਹਾਂ ਨੂੰ ਸਰਾਪ ਦੇ ਕੇ ਉਨ੍ਹਾਂ ਦੇ ਦਿਲ ਕਠੋਰ ਕਰ ਦੇਵੇਂਗਾ।
66 ਹੇ ਯਹੋਵਾਹ, ਤੂੰ ਗੁੱਸੇ ਵਿਚ ਆ ਕੇ ਉਨ੍ਹਾਂ ਦਾ ਪਿੱਛਾ ਕਰੇਂਗਾ ਅਤੇ ਉਨ੍ਹਾਂ ਨੂੰ ਧਰਤੀ ਉੱਤੋਂ ਮਿਟਾ ਦੇਵੇਂਗਾ।
א [ਅਲਫ਼]
4 ਹਾਇ! ਸੋਨੇ ਦੀ ਚਮਕ, ਹਾਂ, ਖਾਲਸ ਸੋਨੇ ਦੀ ਚਮਕ ਫਿੱਕੀ ਪੈ ਗਈ ਹੈ।+
ਹਾਇ! ਪਵਿੱਤਰ ਸਥਾਨ ਦੇ ਪੱਥਰ+ ਗਲੀਆਂ ਵਿਚ ਖਿਲਰੇ ਪਏ ਹਨ।+
ב [ਬੇਥ]
2 ਸੀਓਨ ਦੇ ਇੱਜ਼ਤਦਾਰ ਪੁੱਤਰਾਂ ਨੂੰ ਖਾਲਸ ਸੋਨੇ ਨਾਲ ਤੋਲਿਆ ਜਾਂਦਾ ਸੀ,*
ਪਰ ਹੁਣ ਉਨ੍ਹਾਂ ਦੀ ਕੀਮਤ ਮਿੱਟੀ ਦੇ ਭਾਂਡਿਆਂ ਜਿੰਨੀ ਰਹਿ ਗਈ ਹੈ
ਜੋ ਘੁਮਿਆਰ ਆਪਣੇ ਹੱਥਾਂ ਨਾਲ ਬਣਾਉਂਦਾ ਹੈ।
ג [ਗਿਮਲ]
3 ਗਿਦੜੀਆਂ ਵੀ ਆਪਣੇ ਬੱਚਿਆਂ ਨੂੰ ਦੁੱਧ ਚੁੰਘਾਉਂਦੀਆਂ ਹਨ,
ਪਰ ਮੇਰੇ ਲੋਕਾਂ ਦੀ ਧੀ ਉਜਾੜ ਦੇ ਸ਼ੁਤਰਮੁਰਗਾਂ ਵਾਂਗ ਬੇਰਹਿਮ ਬਣ ਗਈ ਹੈ।+
ד [ਦਾਲਥ]
4 ਦੁੱਧ ਚੁੰਘਣ ਵਾਲੇ ਬੱਚੇ ਦੀ ਜੀਭ ਪਿਆਸ ਕਾਰਨ ਤਾਲੂ ਨਾਲ ਚਿੰਬੜ ਗਈ ਹੈ।
ਬੱਚੇ ਰੋਟੀ ਮੰਗਦੇ ਹਨ,+ ਪਰ ਉਨ੍ਹਾਂ ਨੂੰ ਕੋਈ ਰੋਟੀ ਨਹੀਂ ਦਿੰਦਾ।+
ה [ਹੇ]
5 ਜਿਹੜੇ ਲੋਕ ਪਕਵਾਨ ਖਾਂਦੇ ਸਨ, ਹੁਣ ਉਹ ਗਲੀਆਂ ਵਿਚ ਭੁੱਖੇ ਮਰਦੇ ਹਨ।+
ਜਿਹੜੇ ਬਚਪਨ ਤੋਂ ਮਹਿੰਗੇ-ਮਹਿੰਗੇ* ਕੱਪੜੇ ਪਾਉਂਦੇ ਸਨ,+ ਹੁਣ ਉਹ ਸੁਆਹ ਵਿਚ ਲੇਟਦੇ ਹਨ।
ו [ਵਾਉ]
6 ਮੇਰੇ ਲੋਕਾਂ ਦੀ ਧੀ ਦੀ ਸਜ਼ਾ ਸਦੂਮ ਦੇ ਪਾਪ ਦੀ ਸਜ਼ਾ ਨਾਲੋਂ ਕਿਤੇ ਜ਼ਿਆਦਾ ਸਖ਼ਤ ਹੈ+
ਜਿਸ ਨੂੰ ਪਲ ਵਿਚ ਹੀ ਮਿਟਾ ਦਿੱਤਾ ਗਿਆ ਅਤੇ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।+
ז [ਜ਼ਾਇਨ]
7 ਉਸ ਦੇ ਨਜ਼ੀਰ+ ਬਰਫ਼ ਨਾਲੋਂ ਵੀ ਸਾਫ਼ ਅਤੇ ਦੁੱਧ ਨਾਲੋਂ ਵੀ ਚਿੱਟੇ ਸਨ।
ਉਹ ਮੂੰਗਿਆਂ ਨਾਲੋਂ ਵੀ ਲਾਲ ਸਨ; ਉਹ ਲਿਸ਼ਕਦੇ ਨੀਲਮ ਵਰਗੇ ਸਨ।
ח [ਹੇਥ]
8 ਹੁਣ ਉਹ ਕਾਲਖ ਨਾਲੋਂ ਵੀ ਕਾਲੇ ਹੋ ਗਏ ਹਨ;
ਉਹ ਗਲੀਆਂ ਵਿਚ ਪਛਾਣੇ ਨਹੀਂ ਜਾਂਦੇ।
ਉਨ੍ਹਾਂ ਦੀ ਚਮੜੀ ਸੁੰਗੜ ਕੇ ਹੱਡੀਆਂ ਨਾਲ ਚਿੰਬੜ ਗਈ ਹੈ;+ ਉਹ ਸੁੱਕੀ ਲੱਕੜ ਵਾਂਗ ਹੋ ਗਈ ਹੈ।
ט [ਟੇਥ]
9 ਤਲਵਾਰ ਨਾਲ ਮਾਰੇ ਗਏ ਲੋਕ ਉਨ੍ਹਾਂ ਲੋਕਾਂ ਨਾਲੋਂ ਚੰਗੇ ਹਨ ਜਿਹੜੇ ਕਾਲ਼ ਨਾਲ ਮਾਰੇ ਗਏ,+
ਹਾਂ, ਜਿਹੜੇ ਭੁੱਖ ਦੇ ਵਾਰ ਨਾਲ ਹੌਲੀ-ਹੌਲੀ ਮਰਦੇ ਹਨ।
י [ਯੋਧ]
10 ਪਿਆਰ ਕਰਨ ਵਾਲੀਆਂ ਮਾਵਾਂ ਨੇ ਆਪਣੇ ਹੱਥੀਂ ਆਪਣੇ ਹੀ ਬੱਚਿਆਂ ਨੂੰ ਰਿੰਨ੍ਹਿਆ।+
ਮੇਰੇ ਲੋਕਾਂ ਦੀ ਧੀ ਦੀ ਤਬਾਹੀ ਵੇਲੇ ਉਨ੍ਹਾਂ ਦੇ ਬੱਚੇ ਉਨ੍ਹਾਂ ਦਾ ਭੋਜਨ ਬਣੇ।*+
כ [ਕਾਫ਼]
11 ਯਹੋਵਾਹ ਨੇ ਆਪਣਾ ਕ੍ਰੋਧ ਦਿਖਾਇਆ ਹੈ।
ਉਸ ਨੇ ਆਪਣੇ ਗੁੱਸੇ ਦੀ ਅੱਗ ਵਰ੍ਹਾਈ ਹੈ।+
ਉਹ ਸੀਓਨ ਵਿਚ ਅੱਗ ਬਾਲ਼ਦਾ ਹੈ ਜੋ ਉਸ ਦੀਆਂ ਨੀਂਹਾਂ ਭਸਮ ਕਰ ਦਿੰਦੀ ਹੈ।+
ל [ਲਾਮਦ]
12 ਧਰਤੀ ਦੇ ਰਾਜਿਆਂ ਅਤੇ ਇਸ ਦੇ ਸਾਰੇ ਵਾਸੀਆਂ ਨੂੰ ਵਿਸ਼ਵਾਸ ਨਹੀਂ ਸੀ
ਕਿ ਵਿਰੋਧੀ ਅਤੇ ਦੁਸ਼ਮਣ ਯਰੂਸ਼ਲਮ ਦੇ ਦਰਵਾਜ਼ਿਆਂ ਥਾਣੀਂ ਅੰਦਰ ਵੜ ਜਾਣਗੇ।+
מ [ਮੀਮ]
13 ਇਹ ਸਭ ਉਸ ਦੇ ਨਬੀਆਂ ਦੇ ਪਾਪਾਂ ਅਤੇ ਉਸ ਦੇ ਪੁਜਾਰੀਆਂ ਦੀਆਂ ਗ਼ਲਤੀਆਂ ਕਾਰਨ ਹੋਇਆ,+
ਜਿਨ੍ਹਾਂ ਨੇ ਉਸ ਦੇ ਵਿਚਕਾਰ ਧਰਮੀ ਲੋਕਾਂ ਦਾ ਖ਼ੂਨ ਵਹਾਇਆ ਸੀ।+
נ [ਨੂਣ]
14 ਉਹ ਗਲੀਆਂ ਵਿਚ ਅੰਨ੍ਹਿਆਂ ਵਾਂਗ ਭਟਕਦੇ ਹਨ।+
ਉਹ ਖ਼ੂਨ ਨਾਲ ਭ੍ਰਿਸ਼ਟ ਹੋ ਗਏ ਹਨ+
ਜਿਸ ਕਰਕੇ ਕੋਈ ਵੀ ਉਨ੍ਹਾਂ ਦੇ ਕੱਪੜਿਆਂ ਨੂੰ ਛੂਹ ਨਹੀਂ ਸਕਦਾ।
ס [ਸਾਮਕ]
15 “ਅਸ਼ੁੱਧ ਲੋਕੋ, ਦੂਰ ਰਹੋ!” ਉਹ ਉਨ੍ਹਾਂ ਨੂੰ ਉੱਚੀ ਆਵਾਜ਼ ਵਿਚ ਕਹਿੰਦੇ ਹਨ, “ਦੂਰ ਰਹੋ! ਦੂਰ ਰਹੋ! ਸਾਨੂੰ ਹੱਥ ਨਾ ਲਾਓ!”
ਉਹ ਘਰੋਂ ਬੇਘਰ ਹੋ ਗਏ ਹਨ ਅਤੇ ਭਟਕਦੇ ਫਿਰਦੇ ਹਨ।
ਕੌਮਾਂ ਦੇ ਲੋਕ ਕਹਿੰਦੇ ਹਨ: “ਉਹ ਇੱਥੇ ਸਾਡੇ ਵਿਚ* ਨਹੀਂ ਰਹਿ ਸਕਦੇ।+
פ [ਪੇ]
16 ਯਹੋਵਾਹ ਨੇ ਆਪ ਉਨ੍ਹਾਂ ਨੂੰ ਖਿੰਡਾ ਦਿੱਤਾ ਹੈ;+
ਉਹ ਹੁਣ ਕਦੇ ਉਨ੍ਹਾਂ ʼਤੇ ਮਿਹਰ ਨਹੀਂ ਕਰੇਗਾ।
ਲੋਕ ਪੁਜਾਰੀਆਂ ਦੀ ਇੱਜ਼ਤ+ ਅਤੇ ਬਜ਼ੁਰਗਾਂ ਦਾ ਲਿਹਾਜ਼ ਨਹੀਂ ਕਰਨਗੇ।”+
ע [ਆਇਨ]
17 ਸਾਡੀਆਂ ਅੱਖਾਂ ਅਜੇ ਵੀ ਮਦਦ ਦੀ ਉਡੀਕ ਕਰ-ਕਰ ਕੇ ਥੱਕੀਆਂ ਹੋਈਆਂ ਹਨ।+
ਅਸੀਂ ਮਦਦ ਲਈ ਇਕ ਅਜਿਹੀ ਕੌਮ ਵੱਲ ਤੱਕਦੇ ਰਹੇ ਜੋ ਸਾਨੂੰ ਬਚਾ ਨਹੀਂ ਸਕਦੀ ਸੀ।+
צ [ਸਾਦੇ]
18 ਉਨ੍ਹਾਂ ਨੇ ਕਦਮ-ਕਦਮ ʼਤੇ ਸਾਨੂੰ ਆਪਣਾ ਸ਼ਿਕਾਰ ਬਣਾਇਆ+ ਜਿਸ ਕਰਕੇ ਅਸੀਂ ਚੌਂਕਾਂ ਵਿਚ ਤੁਰ-ਫਿਰ ਨਹੀਂ ਸਕਦੇ ਸੀ।
ਸਾਡਾ ਅੰਤ ਨੇੜੇ ਆ ਗਿਆ ਹੈ; ਸਾਡੀ ਜ਼ਿੰਦਗੀ ਦੇ ਦਿਨ ਪੂਰੇ ਹੋ ਗਏ ਹਨ ਕਿਉਂਕਿ ਸਾਡਾ ਅੰਤ ਆ ਗਿਆ ਹੈ।
ק[ਕੋਫ਼]
19 ਸਾਡਾ ਪਿੱਛਾ ਕਰਨ ਵਾਲੇ ਆਦਮੀ ਆਕਾਸ਼ ਦੇ ਉਕਾਬਾਂ ਨਾਲੋਂ ਵੀ ਤੇਜ਼ ਸਨ।+
ਉਨ੍ਹਾਂ ਨੇ ਪਹਾੜਾਂ ʼਤੇ ਸਾਡਾ ਪਿੱਛਾ ਕੀਤਾ; ਉਨ੍ਹਾਂ ਨੇ ਉਜਾੜ ਵਿਚ ਘਾਤ ਲਾ ਕੇ ਸਾਡੇ ʼਤੇ ਹਮਲਾ ਕੀਤਾ।
ר [ਰੇਸ਼]
20 ਉਨ੍ਹਾਂ ਨੇ ਸਾਡੇ ਜੀਵਨ ਦੇ ਸਾਹ ਨੂੰ, ਹਾਂ, ਯਹੋਵਾਹ ਦੇ ਚੁਣੇ ਹੋਏ ਨੂੰ+ ਆਪਣੇ ਵੱਡੇ ਟੋਏ ਵਿਚ ਕੈਦ ਕਰ ਲਿਆ ਹੈ,+
ਜਿਸ ਬਾਰੇ ਅਸੀਂ ਕਹਿੰਦੇ ਸੀ: “ਅਸੀਂ ਕੌਮਾਂ ਵਿਚ ਉਸ ਦੀ ਛਾਂ ਹੇਠਾਂ ਜੀਉਂਦੇ ਰਹਾਂਗੇ।”
ש [ਸਿਨ]
21 ਹੇ ਅਦੋਮ ਦੀਏ ਧੀਏ, ਤੂੰ ਊਸ ਦੇਸ਼ ਵਿਚ ਰਹਿੰਦੇ ਹੋਏ ਖ਼ੁਸ਼ੀਆਂ ਮਨਾ।+
ਪਰ ਤੈਨੂੰ ਬਿਪਤਾ ਦਾ ਪਿਆਲਾ ਪਿਲਾਇਆ ਜਾਵੇਗਾ+ ਅਤੇ ਤੂੰ ਸ਼ਰਾਬੀ ਹੋਵੇਂਗੀ ਅਤੇ ਆਪਣਾ ਨੰਗੇਜ਼ ਦਿਖਾਏਂਗੀ।+
ת [ਤਾਉ]
22 ਹੇ ਸੀਯੋਨ ਦੀਏ ਧੀਏ, ਤੇਰੀ ਗ਼ਲਤੀ ਦੀ ਸਜ਼ਾ ਖ਼ਤਮ ਹੋ ਗਈ ਹੈ।
ਉਹ ਤੈਨੂੰ ਦੁਬਾਰਾ ਗ਼ੁਲਾਮੀ ਵਿਚ ਨਹੀਂ ਭੇਜੇਗਾ।+
ਪਰ ਹੇ ਅਦੋਮ ਦੀਏ ਧੀਏ, ਉਹ ਤੇਰੀ ਗ਼ਲਤੀ ਵੱਲ ਧਿਆਨ ਦੇਵੇਗਾ।
ਤੇਰੇ ਪਾਪਾਂ ਦਾ ਪਰਦਾਫ਼ਾਸ਼ ਕਰੇਗਾ।+
5 ਹੇ ਯਹੋਵਾਹ, ਯਾਦ ਕਰ ਕਿ ਸਾਡੇ ʼਤੇ ਕੀ ਬੀਤੀ ਹੈ।
ਦੇਖ! ਸਾਡੀ ਕਿੰਨੀ ਬੇਇੱਜ਼ਤੀ ਹੋਈ ਹੈ।+
2 ਸਾਡੀ ਵਿਰਾਸਤ ਅਜਨਬੀਆਂ ਦੇ ਹਵਾਲੇ ਅਤੇ ਸਾਡੇ ਘਰ ਵਿਦੇਸ਼ੀਆਂ ਦੇ ਹਵਾਲੇ ਕੀਤੇ ਗਏ ਹਨ।+
3 ਅਸੀਂ ਯਤੀਮ ਹੋ ਗਏ ਹਾਂ, ਸਾਡੇ ਪਿਤਾ ਨਹੀਂ ਰਹੇ; ਸਾਡੀਆਂ ਮਾਵਾਂ ਦਾ ਹਾਲ ਵਿਧਵਾਵਾਂ ਵਰਗਾ ਹੋ ਗਿਆ ਹੈ।+
4 ਸਾਨੂੰ ਆਪਣਾ ਹੀ ਪਾਣੀ ਮੁੱਲ ਲੈ ਕੇ ਪੀਣਾ ਪੈਂਦਾ ਹੈ+ ਅਤੇ ਸਾਨੂੰ ਆਪਣੀ ਹੀ ਲੱਕੜ ਖ਼ਰੀਦਣੀ ਪੈਂਦੀ ਹੈ।
5 ਸਾਡਾ ਪਿੱਛਾ ਕਰਨ ਵਾਲਿਆਂ ਦੇ ਹੱਥ ਸਾਡੀਆਂ ਧੌਣਾਂ ਤਕ ਪਹੁੰਚਣ ਹੀ ਵਾਲੇ ਹਨ;
ਅਸੀਂ ਥੱਕ ਕੇ ਚੂਰ ਹੋ ਗਏ ਹਾਂ, ਪਰ ਸਾਨੂੰ ਜ਼ਰਾ ਵੀ ਆਰਾਮ ਨਹੀਂ ਕਰਨ ਦਿੱਤਾ ਜਾਂਦਾ।+
6 ਅਸੀਂ ਆਪਣੀ ਭੁੱਖ ਮਿਟਾਉਣ ਲਈ ਰੋਟੀ ਵਾਸਤੇ ਮਿਸਰ+ ਅਤੇ ਅੱਸ਼ੂਰ+ ਅੱਗੇ ਹੱਥ ਫੈਲਾਉਂਦੇ ਹਾਂ।
7 ਸਾਡੇ ਪਿਉ-ਦਾਦੇ ਨਹੀਂ ਰਹੇ ਜਿਨ੍ਹਾਂ ਨੇ ਪਾਪ ਕੀਤਾ ਸੀ, ਪਰ ਸਾਨੂੰ ਉਨ੍ਹਾਂ ਦੀਆਂ ਗ਼ਲਤੀਆਂ ਦਾ ਅੰਜਾਮ ਭੁਗਤਣਾ ਪੈਂਦਾ ਹੈ।
8 ਨੌਕਰ ਸਾਡੇ ʼਤੇ ਰਾਜ ਕਰਦੇ ਹਨ; ਸਾਨੂੰ ਉਨ੍ਹਾਂ ਦੇ ਹੱਥੋਂ ਬਚਾਉਣ ਵਾਲਾ ਕੋਈ ਨਹੀਂ ਹੈ।
9 ਅਸੀਂ ਆਪਣੀ ਜਾਨ ਤਲੀ ʼਤੇ ਰੱਖ ਕੇ ਰੋਟੀ ਲਿਆਉਂਦੇ ਹਾਂ+ ਕਿਉਂਕਿ ਉਜਾੜ ਵਿਚ ਲੋਕ ਤਲਵਾਰ ਲਈ ਘੁੰਮਦੇ ਹਨ।
10 ਭੁੱਖ ਨਾਲ ਢਿੱਡ ਵਿਚ ਪੀੜ ਹੋਣ ਕਰਕੇ ਸਾਡੀ ਚਮੜੀ ਭੱਠੀ ਵਾਂਗ ਤਪਦੀ ਹੈ।+
11 ਸੀਓਨ ਵਿਚ ਸਾਡੀਆਂ ਪਤਨੀਆਂ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਵਿਚ ਕੁਆਰੀਆਂ ਕੁੜੀਆਂ ਨੂੰ ਬੇਇੱਜ਼ਤ* ਕੀਤਾ ਗਿਆ ਹੈ।+
12 ਰੱਸੇ ਨਾਲ ਇਕ ਹੱਥ ਬੰਨ੍ਹ ਕੇ ਹਾਕਮਾਂ ਨੂੰ ਲਟਕਾਇਆ ਗਿਆ+ ਅਤੇ ਬਜ਼ੁਰਗਾਂ ਦਾ ਲਿਹਾਜ਼ ਨਹੀਂ ਕੀਤਾ ਗਿਆ।+
13 ਜਵਾਨ ਚੱਕੀਆਂ ਚੁੱਕਦੇ ਹਨ ਅਤੇ ਮੁੰਡੇ ਲੱਕੜਾਂ ਦੇ ਭਾਰ ਹੇਠ ਲੜਖੜਾਉਂਦੇ ਹਨ।
14 ਬਜ਼ੁਰਗ ਸ਼ਹਿਰ ਦੇ ਦਰਵਾਜ਼ਿਆਂ ਤੋਂ ਚਲੇ ਗਏ ਹਨ;+ ਜਵਾਨ ਮੁੰਡੇ ਸੰਗੀਤ ਨਹੀਂ ਵਜਾਉਂਦੇ।+
15 ਸਾਡੇ ਦਿਲਾਂ ਵਿਚ ਖ਼ੁਸ਼ੀ ਨਹੀਂ ਰਹੀ; ਸਾਡਾ ਨੱਚਣਾ ਸੋਗ ਵਿਚ ਬਦਲ ਗਿਆ ਹੈ।+
16 ਸਾਡੇ ਸਿਰ ਤੋਂ ਮੁਕਟ ਡਿਗ ਪਿਆ ਹੈ। ਲਾਹਨਤ ਹੈ ਸਾਡੇ ʼਤੇ ਕਿਉਂਕਿ ਅਸੀਂ ਪਾਪ ਕੀਤਾ ਹੈ!
18 ਸੀਓਨ ਪਹਾੜ ਉੱਜੜ ਗਿਆ ਹੈ,+ ਹੁਣ ਉੱਥੇ ਲੂੰਬੜੀਆਂ ਘੁੰਮਦੀਆਂ ਹਨ।
19 ਹੇ ਯਹੋਵਾਹ, ਤੂੰ ਹਮੇਸ਼ਾ ਲਈ ਸਿੰਘਾਸਣ ʼਤੇ ਬਿਰਾਜਮਾਨ ਹੈਂ।
ਤੇਰਾ ਸਿੰਘਾਸਣ ਪੀੜੀਓ-ਪੀੜ੍ਹੀ ਕਾਇਮ ਰਹਿੰਦਾ ਹੈ।+
20 ਤੂੰ ਕਿਉਂ ਸਾਨੂੰ ਸਦਾ ਲਈ ਭੁੱਲ ਗਿਆ ਹੈਂ ਅਤੇ ਸਾਨੂੰ ਕਿਉਂ ਇੰਨੇ ਲੰਬੇ ਸਮੇਂ ਤੋਂ ਤਿਆਗਿਆ ਹੋਇਆ ਹੈ?+
21 ਹੇ ਯਹੋਵਾਹ, ਸਾਨੂੰ ਆਪਣੇ ਕੋਲ ਵਾਪਸ ਲੈ ਆ ਅਤੇ ਅਸੀਂ ਖ਼ੁਸ਼ੀ-ਖ਼ੁਸ਼ੀ ਤੇਰੇ ਕੋਲ ਮੁੜ ਆਵਾਂਗੇ।+
ਸਾਡੇ ਪੁਰਾਣੇ ਖ਼ੁਸ਼ਹਾਲੀ ਦੇ ਦਿਨ ਵਾਪਸ ਲੈ ਆ।+
22 ਪਰ ਤੂੰ ਸਾਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ ਹੈ।
ਤੂੰ ਅਜੇ ਵੀ ਸਾਡੇ ਨਾਲ ਬਹੁਤ ਗੁੱਸੇ ਹੈਂ।+
ਅਧਿਆਇ 1-4 ਮਾਤਮ ਦੇ ਗੀਤ ਹਨ ਜੋ ਇਬਰਾਨੀ ਵਰਣਮਾਲਾ ਦੇ ਅੱਖਰਾਂ ਦੀ ਤਰਤੀਬ ਅਨੁਸਾਰ ਲਿਖੇ ਗਏ ਹਨ।
ਜਾਂ, “ਜ਼ਿਲ੍ਹਿਆਂ।”
ਇਬ, “ਸਿਰ।”
ਇਬ, “ਯਰੂਸ਼ਲਮ ਘਰੋਂ ਬੇਘਰ ਹੁੰਦਿਆਂ।”
ਇਬ, “ਯਰੂਸ਼ਲਮ ਨੇ।”
ਇੱਥੇ ਯਰੂਸ਼ਲਮ ਨੂੰ ਇਕ ਔਰਤ ਵਜੋਂ ਦਰਸਾਇਆ ਗਿਆ ਹੈ।
ਇਬ, “ਸੀਓਨ ਨੇ।”
ਇਬ, “ਯਰੂਸ਼ਲਮ ਉਨ੍ਹਾਂ ਲਈ।”
ਇਬ, “ਮੂੰਹ।”
ਇਬ, “ਮੇਰੀਆਂ ਆਂਦਰਾਂ ਵਿਚ।”
ਜਾਂ, “ਸਾਰੀ ਤਾਕਤ ਖ਼ਤਮ ਕਰ ਦਿੱਤੀ।”
ਜਾਂ, “ਸਿੱਖਿਆ।”
ਇਬ, “ਮੇਰੀਆਂ ਆਂਦਰਾਂ ਵਿਚ।”
ਇਬ, “ਮੇਰਾ ਕਲੇਜਾ ਬਾਹਰ ਜ਼ਮੀਨ ʼਤੇ ਡਿਗ ਪਿਆ ਹੈ।”
ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।
ਇਬ, “ਅਨਾਜ ਅਤੇ ਦਾਖਰਸ ਕਿੱਥੇ ਹੈ?”
ਹੈਰਾਨੀ ਜਾਂ ਘਿਰਣਾ ਜ਼ਾਹਰ ਕਰਨ ਲਈ।
ਇਬ, “ਸਿੰਗ ਉੱਚਾ ਕੀਤਾ ਹੈ।”
ਇਬ, “ਤੇਰੀ ਅੱਖ ਦੀ ਧੀ।”
ਜਾਂ, “ਦੀ ਔਲਾਦ।”
ਜਾਂ, “ਰੋਕਦਾ ਹੈ; ਵਿਚ ਰੁਕਾਵਟ ਪਾਉਂਦਾ ਹੈ।”
ਜਾਂ ਸੰਭਵ ਹੈ, “ਉਸ ਨੇ ਮੈਨੂੰ ਬੇਕਾਰ ਪਏ ਰਹਿਣ ਲਈ ਮਜਬੂਰ ਕੀਤਾ ਹੈ।”
ਇਬ, “ਪੁੱਤਰਾਂ।”
ਜਾਂ, “ਧੀਰਜ ਨਾਲ।”
ਇਬ, “ਜੀਉਂਦੇ ਇਨਸਾਨ।”
ਜਾਂ, “ਇੱਜ਼ਤਦਾਰ ਪੁੱਤਰ ਖਾਲਸ ਸੋਨੇ ਵਾਂਗ ਬੇਸ਼ਕੀਮਤੀ ਸਨ।”
ਇਬ, “ਗੂੜ੍ਹੇ ਲਾਲ ਰੰਗ ਦੇ।”
ਜਾਂ, “ਉਨ੍ਹਾਂ ਲਈ ਸੋਗ ਦੀ ਰੋਟੀ ਬਣੇ।”
ਜਾਂ, “ਇੱਥੇ ਪਰਦੇਸੀਆਂ ਵਜੋਂ।”
ਜਾਂ, “ਦਾ ਬਲਾਤਕਾਰ।”