ਦੂਜਾ ਇਤਿਹਾਸ
1 ਦਾਊਦ ਦੇ ਪੁੱਤਰ ਸੁਲੇਮਾਨ ਦਾ ਰਾਜ ਹੋਰ ਮਜ਼ਬੂਤ ਹੁੰਦਾ ਗਿਆ ਅਤੇ ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਸੀ ਅਤੇ ਉਸ ਨੇ ਉਸ ਨੂੰ ਬਹੁਤ ਮਹਾਨ ਬਣਾਇਆ।+
2 ਸੁਲੇਮਾਨ ਨੇ ਸਾਰੇ ਇਜ਼ਰਾਈਲ ਨੂੰ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ ਨੂੰ, ਨਿਆਂਕਾਰਾਂ ਨੂੰ ਅਤੇ ਪੂਰੇ ਇਜ਼ਰਾਈਲ ਦੇ ਸਾਰੇ ਆਗੂਆਂ ਨੂੰ ਬੁਲਾਇਆ ਜੋ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ। 3 ਫਿਰ ਸੁਲੇਮਾਨ ਅਤੇ ਸਾਰੀ ਮੰਡਲੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ ਗਈ+ ਕਿਉਂਕਿ ਉੱਥੇ ਸੱਚੇ ਪਰਮੇਸ਼ੁਰ ਦੀ ਮੰਡਲੀ ਦਾ ਤੰਬੂ ਸੀ, ਹਾਂ, ਉਹ ਤੰਬੂ ਜੋ ਯਹੋਵਾਹ ਦੇ ਸੇਵਕ ਮੂਸਾ ਨੇ ਉਜਾੜ ਵਿਚ ਬਣਾਇਆ ਸੀ। 4 ਪਰ ਦਾਊਦ ਸੱਚੇ ਪਰਮੇਸ਼ੁਰ ਦਾ ਸੰਦੂਕ ਕਿਰਯਥ-ਯਾਰੀਮ ਤੋਂ ਉਸ ਜਗ੍ਹਾ ਲੈ ਆਇਆ+ ਸੀ ਜਿਹੜੀ ਦਾਊਦ ਨੇ ਉਸ ਲਈ ਤਿਆਰ ਕੀਤੀ ਸੀ; ਉਸ ਨੇ ਯਰੂਸ਼ਲਮ ਵਿਚ ਉਸ ਵਾਸਤੇ ਤੰਬੂ ਲਾਇਆ ਸੀ।+ 5 ਅਤੇ ਊਰੀ ਦੇ ਪੁੱਤਰ ਤੇ ਹੂਰ ਦੇ ਪੋਤੇ ਬਸਲੇਲ+ ਦੁਆਰਾ ਬਣਾਈ ਗਈ ਤਾਂਬੇ ਦੀ ਵੇਦੀ+ ਯਹੋਵਾਹ ਦੇ ਡੇਰੇ ਅੱਗੇ ਰੱਖੀ ਗਈ ਸੀ; ਸੁਲੇਮਾਨ ਤੇ ਮੰਡਲੀ ਉਸ ਅੱਗੇ ਪ੍ਰਾਰਥਨਾ ਕਰਦੀ ਸੀ।* 6 ਸੁਲੇਮਾਨ ਨੇ ਉੱਥੇ ਯਹੋਵਾਹ ਅੱਗੇ ਬਲੀਦਾਨ ਚੜ੍ਹਾਏ ਅਤੇ ਉਸ ਨੇ ਮੰਡਲੀ ਦੇ ਤੰਬੂ ਦੀ ਤਾਂਬੇ ਦੀ ਵੇਦੀ ʼਤੇ 1,000 ਹੋਮ-ਬਲ਼ੀਆਂ ਚੜ੍ਹਾਈਆਂ।+
7 ਉਸ ਰਾਤ ਪਰਮੇਸ਼ੁਰ ਸੁਲੇਮਾਨ ਅੱਗੇ ਪ੍ਰਗਟ ਹੋਇਆ ਤੇ ਉਸ ਨੂੰ ਪੁੱਛਿਆ: “ਮੰਗ, ਮੈਂ ਤੈਨੂੰ ਕੀ ਦਿਆਂ।”+ 8 ਇਹ ਸੁਣ ਕੇ ਸੁਲੇਮਾਨ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰੇ ਪਿਤਾ ਦਾਊਦ ਨਾਲ ਬੇਹੱਦ ਅਟੱਲ ਪਿਆਰ ਕੀਤਾ+ ਅਤੇ ਤੂੰ ਮੈਨੂੰ ਉਸ ਦੀ ਥਾਂ ਰਾਜਾ ਬਣਾਇਆ ਹੈ।+ 9 ਹੁਣ, ਹੇ ਯਹੋਵਾਹ ਪਰਮੇਸ਼ੁਰ, ਮੇਰੇ ਪਿਤਾ ਦਾਊਦ ਨਾਲ ਕੀਤਾ ਤੇਰਾ ਵਾਅਦਾ ਸੱਚਾ ਸਾਬਤ ਹੋਵੇ+ ਕਿਉਂਕਿ ਤੂੰ ਮੈਨੂੰ ਉਸ ਪਰਜਾ ਦਾ ਰਾਜਾ ਬਣਾਇਆ ਹੈ ਜਿਸ ਦੀ ਗਿਣਤੀ ਮਿੱਟੀ ਦੇ ਕਣਾਂ ਜਿੰਨੀ ਹੈ।+ 10 ਮੈਨੂੰ ਇਸ ਪਰਜਾ ਦੀ ਅਗਵਾਈ ਕਰਨ* ਲਈ ਬੁੱਧ ਤੇ ਗਿਆਨ ਦੇ+ ਕਿਉਂਕਿ ਕੌਣ ਹੈ ਜੋ ਤੇਰੇ ਇੰਨੇ ਸਾਰੇ ਲੋਕਾਂ ਦਾ ਨਿਆਂ ਕਰ ਸਕਦਾ ਹੈ?”+
11 ਫਿਰ ਪਰਮੇਸ਼ੁਰ ਨੇ ਸੁਲੇਮਾਨ ਨੂੰ ਕਿਹਾ: “ਤੂੰ ਧਨ-ਦੌਲਤ ਤੇ ਇੱਜ਼ਤ-ਮਾਣ ਨਹੀਂ ਮੰਗਿਆ ਤੇ ਨਾ ਉਨ੍ਹਾਂ ਲੋਕਾਂ ਦੀ ਮੌਤ ਮੰਗੀ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ ਤੇ ਨਾ ਹੀ ਲੰਬੀ ਉਮਰ* ਮੰਗੀ ਹੈ, ਸਗੋਂ ਤੂੰ ਮੇਰੀ ਪਰਜਾ ਦਾ, ਜਿਸ ਉੱਤੇ ਮੈਂ ਤੈਨੂੰ ਰਾਜਾ ਬਣਾਇਆ, ਨਿਆਂ ਕਰਨ ਲਈ ਬੁੱਧ ਤੇ ਗਿਆਨ ਮੰਗਿਆ ਹੈ। ਤੇਰੀ ਇਹ ਦਿਲੀ ਇੱਛਾ ਹੈ,+ ਇਸ ਕਰਕੇ 12 ਬੁੱਧ ਅਤੇ ਗਿਆਨ ਤੈਨੂੰ ਦਿੱਤਾ ਜਾਵੇਗਾ; ਪਰ ਇਸ ਦੇ ਨਾਲ-ਨਾਲ ਮੈਂ ਤੈਨੂੰ ਧਨ-ਦੌਲਤ ਤੇ ਇੱਜ਼ਤ-ਮਾਣ ਵੀ ਬਖ਼ਸ਼ਾਂਗਾ ਜਿੰਨਾ ਤੇਰੇ ਤੋਂ ਪਹਿਲਾਂ ਹੋਰ ਕਿਸੇ ਰਾਜੇ ਨੂੰ ਨਹੀਂ ਮਿਲਿਆ ਸੀ ਤੇ ਨਾ ਹੀ ਤੇਰੇ ਤੋਂ ਬਾਅਦ ਕਿਸੇ ਨੂੰ ਮਿਲੇਗਾ।”+
13 ਫਿਰ ਸੁਲੇਮਾਨ ਗਿਬਓਨ ਵਿਚਲੀ ਉੱਚੀ ਜਗ੍ਹਾ+ ਤੋਂ ਮੰਡਲੀ ਦੇ ਤੰਬੂ ਦੇ ਅੱਗਿਓਂ ਯਰੂਸ਼ਲਮ ਵਾਪਸ ਆਇਆ; ਅਤੇ ਉਸ ਨੇ ਇਜ਼ਰਾਈਲ ਉੱਤੇ ਰਾਜ ਕੀਤਾ। 14 ਸੁਲੇਮਾਨ ਰਥ ਅਤੇ ਘੋੜੇ* ਇਕੱਠੇ ਕਰਦਾ ਰਿਹਾ; ਉਸ ਕੋਲ 1,400 ਰਥ ਅਤੇ 12,000 ਘੋੜੇ* ਸਨ+ ਅਤੇ ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ+ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+ 15 ਯਰੂਸ਼ਲਮ ਵਿਚ ਰਾਜੇ ਨੇ ਇੰਨਾ ਸੋਨਾ-ਚਾਂਦੀ ਇਕੱਠਾ ਕੀਤਾ ਜਿਵੇਂ ਕਿ ਉਹ ਪੱਥਰ ਹੋਣ+ ਅਤੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+ 16 ਸੁਲੇਮਾਨ ਦੇ ਘੋੜੇ ਮਿਸਰ ਤੋਂ ਲਿਆਂਦੇ ਜਾਂਦੇ ਸਨ+ ਅਤੇ ਰਾਜੇ ਦੇ ਸੌਦਾਗਰ ਠਹਿਰਾਈ ਹੋਈ ਕੀਮਤ ʼਤੇ ਘੋੜਿਆਂ ਦੇ ਝੁੰਡਾਂ ਦੇ ਝੁੰਡ ਖ਼ਰੀਦ ਕੇ ਲਿਆਉਂਦੇ ਸਨ।*+ 17 ਮਿਸਰ ਤੋਂ ਮੰਗਵਾਏ ਹਰੇਕ ਰਥ ਦੀ ਕੀਮਤ ਚਾਂਦੀ ਦੇ 600 ਟੁਕੜੇ ਅਤੇ ਹਰੇਕ ਘੋੜੇ ਦੀ ਕੀਮਤ ਚਾਂਦੀ ਦੇ 150 ਟੁਕੜੇ ਸੀ; ਉਹ ਅੱਗੋਂ ਉਨ੍ਹਾਂ ਨੂੰ ਹਿੱਤੀਆਂ ਦੇ ਸਾਰੇ ਰਾਜਿਆਂ ਅਤੇ ਸੀਰੀਆ ਦੇ ਰਾਜਿਆਂ ਨੂੰ ਵੇਚ ਦਿੰਦੇ ਸਨ।
2 ਫਿਰ ਸੁਲੇਮਾਨ ਨੇ ਯਹੋਵਾਹ ਦੇ ਨਾਂ ਲਈ ਇਕ ਭਵਨ+ ਅਤੇ ਆਪਣੇ ਲਈ ਇਕ ਰਾਜ-ਮਹਿਲ ਬਣਾਉਣ ਦਾ ਹੁਕਮ ਦਿੱਤਾ।+ 2 ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ।+ 3 ਫਿਰ ਸੁਲੇਮਾਨ ਨੇ ਸੋਰ ਦੇ ਰਾਜੇ ਹੀਰਾਮ+ ਨੂੰ ਇਹ ਸੰਦੇਸ਼ ਭੇਜਿਆ: “ਜਿਵੇਂ ਤੂੰ ਮੇਰੇ ਪਿਤਾ ਦਾਊਦ ਨੂੰ ਉਸ ਦੇ ਰਹਿਣ ਲਈ ਮਹਿਲ ਬਣਾਉਣ ਵਾਸਤੇ ਦਿਆਰ ਦੀ ਲੱਕੜ ਘੱਲੀ ਸੀ, ਉਸੇ ਤਰ੍ਹਾਂ ਮੇਰੇ ਲਈ ਵੀ ਘੱਲ।+ 4 ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣ ਲੱਗਾ ਹਾਂ ਤਾਂਕਿ ਇਸ ਨੂੰ ਉਸ ਵਾਸਤੇ ਪਵਿੱਤਰ ਕਰਾਂ, ਉਸ ਅੱਗੇ ਖ਼ੁਸ਼ਬੂਦਾਰ ਧੂਪ ਧੁਖਾਵਾਂ,+ ਨਾਲੇ ਬਾਕਾਇਦਾ ਰੋਟੀਆਂ ਚਿਣ ਕੇ*+ ਰੱਖਾਂ ਅਤੇ ਸਬਤ,+ ਮੱਸਿਆ*+ ਤੇ ਸਾਡੇ ਪਰਮੇਸ਼ੁਰ ਯਹੋਵਾਹ ਲਈ ਤਿਉਹਾਰਾਂ ਦੇ ਮੌਕਿਆਂ ʼਤੇ+ ਸਵੇਰੇ-ਸ਼ਾਮ+ ਹੋਮ-ਬਲ਼ੀਆਂ ਚੜ੍ਹਾਵਾਂ। ਇਜ਼ਰਾਈਲ ਨੇ ਇਹ ਫ਼ਰਜ਼ ਸਦਾ ਲਈ ਨਿਭਾਉਣਾ ਹੈ। 5 ਜੋ ਭਵਨ ਮੈਂ ਬਣਾਉਣ ਜਾ ਰਿਹਾ ਹਾਂ, ਉਹ ਸ਼ਾਨਦਾਰ ਹੋਵੇਗਾ ਕਿਉਂਕਿ ਸਾਡਾ ਪਰਮੇਸ਼ੁਰ ਦੂਸਰੇ ਸਾਰੇ ਦੇਵਤਿਆਂ ਨਾਲੋਂ ਕਿਤੇ ਮਹਾਨ ਹੈ। 6 ਨਾਲੇ ਕੌਣ ਹੈ ਜੋ ਉਸ ਵਾਸਤੇ ਭਵਨ ਬਣਾਉਣ ਦੇ ਯੋਗ ਹੋਵੇ? ਕਿਉਂਕਿ ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਉਸ ਨੂੰ ਸਮਾ ਨਹੀਂ ਸਕਦਾ,+ ਤਾਂ ਫਿਰ ਮੈਂ ਕੌਣ ਹਾਂ ਜੋ ਉਸ ਲਈ ਇਕ ਭਵਨ ਬਣਾਵਾਂ? ਮੈਂ ਤਾਂ ਬੱਸ ਉਸ ਲਈ ਇਕ ਅਜਿਹੀ ਜਗ੍ਹਾ ਬਣਾ ਸਕਦਾ ਹਾਂ ਜਿੱਥੇ ਉਸ ਅੱਗੇ ਬਲ਼ੀਆਂ ਚੜ੍ਹਾਈਆਂ ਜਾਣ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। 7 ਹੁਣ ਮੇਰੇ ਲਈ ਇਕ ਅਜਿਹਾ ਕਾਰੀਗਰ ਘੱਲ ਜੋ ਸੋਨੇ, ਚਾਂਦੀ, ਤਾਂਬੇ,+ ਲੋਹੇ, ਬੈਂਗਣੀ ਉੱਨ, ਗੂੜ੍ਹੇ ਲਾਲ ਤੇ ਨੀਲੇ ਧਾਗੇ ਦਾ ਕੰਮ ਕਰਨ ਵਿਚ ਮਾਹਰ ਹੋਵੇ ਅਤੇ ਉਕਰਾਈ ਦਾ ਕੰਮ ਜਾਣਦਾ ਹੋਵੇ। ਉਹ ਯਹੂਦਾਹ ਅਤੇ ਯਰੂਸ਼ਲਮ ਵਿਚ ਮੇਰੇ ਮਾਹਰ ਕਾਰੀਗਰਾਂ ਨਾਲ ਕੰਮ ਕਰੇਗਾ ਜਿਨ੍ਹਾਂ ਨੂੰ ਮੇਰੇ ਪਿਤਾ ਦਾਊਦ ਨੇ ਠਹਿਰਾਇਆ ਹੈ।+ 8 ਅਤੇ ਮੈਨੂੰ ਲਬਾਨੋਨ ਤੋਂ ਦਿਆਰ, ਸਨੋਬਰ+ ਅਤੇ ਚੰਦਨ ਦੀ ਲੱਕੜ ਘੱਲ+ ਕਿਉਂਕਿ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਨੌਕਰ ਲਬਾਨੋਨ ਦੇ ਦਰਖ਼ਤ ਕੱਟਣ ਵਿਚ ਮਾਹਰ ਹਨ।+ ਮੇਰੇ ਨੌਕਰ ਤੇਰੇ ਨੌਕਰਾਂ ਨਾਲ ਮਿਲ ਕੇ ਕੰਮ ਕਰਨਗੇ+ 9 ਤਾਂਕਿ ਮੇਰੇ ਲਈ ਵੱਡੀ ਤਾਦਾਦ ਵਿਚ ਲੱਕੜ ਤਿਆਰ ਕਰਨ ਕਿਉਂਕਿ ਜਿਹੜਾ ਭਵਨ ਮੈਂ ਬਣਾਉਣਾ ਹੈ, ਉਹ ਬਹੁਤ ਸ਼ਾਨਦਾਰ ਹੋਵੇਗਾ। 10 ਅਤੇ ਦੇਖ! ਮੈਂ ਤੇਰੇ ਨੌਕਰਾਂ ਯਾਨੀ ਦਰਖ਼ਤ ਕੱਟਣ ਵਾਲਿਆਂ ਨੂੰ ਖਾਣਾ ਮੁਹੱਈਆ ਕਰਾਂਗਾ:+ 20,000 ਕੋਰ* ਕਣਕ, 20,000 ਕੋਰ ਜੌਂ, 20,000 ਬਥ* ਦਾਖਰਸ ਅਤੇ 20,000 ਬਥ ਤੇਲ।”
11 ਇਹ ਸੁਣ ਕੇ ਸੋਰ ਦੇ ਰਾਜੇ ਹੀਰਾਮ ਨੇ ਸੁਲੇਮਾਨ ਨੂੰ ਇਹ ਲਿਖਤੀ ਸੰਦੇਸ਼ ਘੱਲਿਆ: “ਯਹੋਵਾਹ ਆਪਣੀ ਪਰਜਾ ਨੂੰ ਪਿਆਰ ਕਰਦਾ ਹੈ, ਇਸੇ ਕਰਕੇ ਉਸ ਨੇ ਤੈਨੂੰ ਉਸ ਦਾ ਰਾਜਾ ਬਣਾਇਆ ਹੈ।” 12 ਫਿਰ ਹੀਰਾਮ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਆਕਾਸ਼ ਤੇ ਧਰਤੀ ਨੂੰ ਬਣਾਇਆ ਹੈ ਕਿਉਂਕਿ ਉਸ ਨੇ ਰਾਜਾ ਦਾਊਦ ਨੂੰ ਇਕ ਬੁੱਧੀਮਾਨ ਪੁੱਤਰ ਦਿੱਤਾ+ ਜੋ ਸੂਝ-ਬੂਝ ਵਾਲਾ ਤੇ ਸਮਝਦਾਰ ਹੈ।+ ਉਹ ਯਹੋਵਾਹ ਲਈ ਇਕ ਭਵਨ ਅਤੇ ਆਪਣੇ ਲਈ ਇਕ ਰਾਜ-ਮਹਿਲ ਬਣਾਵੇਗਾ। 13 ਹੁਣ ਮੈਂ ਇਕ ਮਾਹਰ ਅਤੇ ਸਮਝਦਾਰ ਕਾਰੀਗਰ ਹੀਰਾਮ-ਅਬੀ ਨੂੰ ਘੱਲ ਰਿਹਾ ਹਾਂ+ 14 ਜੋ ਦਾਨ ਦੇ ਗੋਤ ਦੀ ਇਕ ਔਰਤ ਦਾ ਪੁੱਤਰ ਹੈ, ਪਰ ਉਸ ਦਾ ਪਿਤਾ ਸੋਰ ਤੋਂ ਸੀ; ਉਸ ਕੋਲ ਸੋਨੇ, ਚਾਂਦੀ, ਤਾਂਬੇ, ਲੋਹੇ, ਪੱਥਰ, ਲੱਕੜ, ਬੈਂਗਣੀ ਉੱਨ, ਨੀਲੇ ਧਾਗੇ, ਵਧੀਆ ਕੱਪੜੇ ਅਤੇ ਗੂੜ੍ਹੇ ਲਾਲ ਰੰਗ ਦੇ ਧਾਗੇ ਦਾ ਕੰਮ ਕਰਨ ਦਾ ਤਜਰਬਾ ਹੈ।+ ਉਹ ਹਰ ਤਰ੍ਹਾਂ ਦੀ ਉਕਰਾਈ ਦਾ ਕੰਮ ਕਰ ਸਕਦਾ ਹੈ ਅਤੇ ਜਿਹੜਾ ਮਰਜ਼ੀ ਨਮੂਨਾ ਉਸ ਨੂੰ ਦਿੱਤਾ ਜਾਵੇ, ਉਸੇ ਤਰ੍ਹਾਂ ਦੀ ਕਾਰੀਗਰੀ ਕਰ ਸਕਦਾ ਹੈ।+ ਉਹ ਤੇਰੇ ਮਾਹਰ ਕਾਰੀਗਰਾਂ ਅਤੇ ਮੇਰੇ ਮਾਲਕ ਤੇਰੇ ਪਿਤਾ ਦਾਊਦ ਦੇ ਕਾਰੀਗਰਾਂ ਨਾਲ ਮਿਲ ਕੇ ਕੰਮ ਕਰੇਗਾ। 15 ਹੁਣ ਮੇਰਾ ਮਾਲਕ ਕਣਕ, ਜੌਂ, ਤੇਲ ਅਤੇ ਦਾਖਰਸ ਘੱਲੇ ਜਿਸ ਦਾ ਉਸ ਨੇ ਆਪਣੇ ਨੌਕਰਾਂ ਨਾਲ ਵਾਅਦਾ ਕੀਤਾ ਹੈ।+ 16 ਅਸੀਂ ਤੇਰੇ ਲਈ ਲਬਾਨੋਨ ਤੋਂ ਉੱਨੇ ਦਰਖ਼ਤ ਕੱਟ ਦਿਆਂਗੇ+ ਜਿੰਨੇ ਤੈਨੂੰ ਚਾਹੀਦੇ ਹਨ ਅਤੇ ਉਨ੍ਹਾਂ ਦੀਆਂ ਸ਼ਤੀਰੀਆਂ ਬਣਾ ਕੇ ਸਮੁੰਦਰ ਰਾਹੀਂ ਯਾਪਾ ਤਕ ਤੇਰੇ ਕੋਲ ਲੈ ਆਵਾਂਗੇ+ ਅਤੇ ਤੂੰ ਉੱਥੋਂ ਉਨ੍ਹਾਂ ਨੂੰ ਯਰੂਸ਼ਲਮ ਲੈ ਜਾਈਂ।”+
17 ਫਿਰ ਸੁਲੇਮਾਨ ਨੇ ਇਜ਼ਰਾਈਲ ਦੇਸ਼ ਵਿਚ ਰਹਿੰਦੇ ਸਾਰੇ ਪਰਦੇਸੀ ਆਦਮੀਆਂ ਦੀ ਗਿਣਤੀ ਕੀਤੀ+ ਤੇ ਉਨ੍ਹਾਂ ਦੀ ਗਿਣਤੀ 1,53,600 ਸੀ। ਉਸ ਨੇ ਇਹ ਗਿਣਤੀ ਆਪਣੇ ਪਿਤਾ ਦਾਊਦ ਦੇ ਮਰਦਮਸ਼ੁਮਾਰੀ ਕਰਨ ਤੋਂ ਬਾਅਦ ਕੀਤੀ ਸੀ।+ 18 ਸੁਲੇਮਾਨ ਨੇ 70,000 ਆਦਮੀਆਂ ਨੂੰ ਆਮ ਮਜ਼ਦੂਰਾਂ* ਵਜੋਂ ਤੇ 80,000 ਆਦਮੀਆਂ ਨੂੰ ਪਹਾੜਾਂ ਵਿਚ ਪੱਥਰ ਕੱਟਣ ਵਾਲਿਆਂ ਵਜੋਂ ਠਹਿਰਾਇਆ+ ਅਤੇ 3,600 ਜਣਿਆਂ ਨੂੰ ਉਨ੍ਹਾਂ ਦੀ ਨਿਗਰਾਨੀ ਕਰਨ ਦਾ ਕੰਮ ਦਿੱਤਾ ਤਾਂਕਿ ਉਹ ਇਨ੍ਹਾਂ ਮਜ਼ਦੂਰਾਂ ਤੋਂ ਕੰਮ ਕਰਾਉਣ।+
3 ਫਿਰ ਸੁਲੇਮਾਨ ਨੇ ਯਰੂਸ਼ਲਮ ਵਿਚ ਮੋਰੀਆਹ ਪਹਾੜ+ ਉੱਤੇ ਯਹੋਵਾਹ ਦਾ ਭਵਨ ਬਣਾਉਣਾ ਸ਼ੁਰੂ ਕੀਤਾ+ ਜਿੱਥੇ ਯਹੋਵਾਹ ਉਸ ਦੇ ਪਿਤਾ ਦਾਊਦ ਅੱਗੇ ਪ੍ਰਗਟ ਹੋਇਆ ਸੀ,+ ਹਾਂ, ਉਸੇ ਜਗ੍ਹਾ ਜੋ ਦਾਊਦ ਨੇ ਯਬੂਸੀ ਆਰਨਾਨ ਦੇ ਪਿੜ* ਵਿਚ ਤਿਆਰ ਕੀਤੀ ਸੀ।+ 2 ਉਸ ਨੇ ਆਪਣੇ ਰਾਜ ਦੇ ਚੌਥੇ ਸਾਲ ਦੇ ਦੂਸਰੇ ਮਹੀਨੇ ਦੀ 2 ਤਾਰੀਖ਼ ਨੂੰ ਉਸਾਰੀ ਦਾ ਕੰਮ ਸ਼ੁਰੂ ਕੀਤਾ। 3 ਸੁਲੇਮਾਨ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਬਣਾਉਣ ਲਈ ਜੋ ਨੀਂਹ ਰੱਖੀ, ਉਹ ਪੁਰਾਣੇ ਸਮੇਂ ਦੇ ਨਾਪ* ਮੁਤਾਬਕ 60 ਹੱਥ ਲੰਬੀ ਅਤੇ 20 ਹੱਥ ਚੌੜੀ ਸੀ।+ 4 ਅਗਲੇ ਪਾਸੇ ਦੀ ਦਲਾਨ ਦੀ ਲੰਬਾਈ 20 ਹੱਥ ਸੀ ਜੋ ਭਵਨ ਦੀ ਚੁੜਾਈ ਦੇ ਬਰਾਬਰ ਸੀ ਅਤੇ ਇਸ ਦੀ ਉਚਾਈ 20 ਹੱਥ* ਸੀ; ਉਸ ਨੇ ਇਸ ਨੂੰ ਅੰਦਰੋਂ ਖਾਲਸ ਸੋਨੇ ਨਾਲ ਮੜ੍ਹਿਆ।+ 5 ਉਸ ਨੇ ਵੱਡੇ ਕਮਰੇ* ਵਿਚ ਸਨੋਬਰ ਦੀ ਲੱਕੜ ਦੇ ਤਖ਼ਤੇ ਲਾਏ। ਇਸ ਤੋਂ ਬਾਅਦ ਉਸ ਨੇ ਇਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ+ ਅਤੇ ਫਿਰ ਇਸ ʼਤੇ ਖਜੂਰ ਦੇ ਦਰਖ਼ਤਾਂ ਦੀ ਨਕਾਸ਼ੀ ਕਰ ਕੇ+ ਜ਼ੰਜੀਰਾਂ ਨਾਲ ਸਜਾਇਆ।+ 6 ਫਿਰ ਉਸ ਨੇ ਭਵਨ ਨੂੰ ਸੋਹਣੇ ਕੀਮਤੀ ਪੱਥਰਾਂ ਨਾਲ ਮੜ੍ਹਿਆ;+ ਜੋ ਸੋਨਾ+ ਉਸ ਨੇ ਵਰਤਿਆ, ਉਹ ਪਰਵਾਇਮ ਤੋਂ ਲਿਆਂਦਾ ਗਿਆ ਸੀ। 7 ਉਸ ਨੇ ਭਵਨ, ਸ਼ਤੀਰੀਆਂ, ਦਹਿਲੀਜ਼ਾਂ, ਉਸ ਦੀਆਂ ਕੰਧਾਂ ਅਤੇ ਉਸ ਦੇ ਦਰਵਾਜ਼ਿਆਂ ਨੂੰ ਸੋਨੇ ਨਾਲ ਮੜ੍ਹਿਆ;+ ਅਤੇ ਉਸ ਨੇ ਕੰਧਾਂ ਉੱਤੇ ਕਰੂਬੀ ਉੱਕਰੇ।+
8 ਫਿਰ ਉਸ ਨੇ ਅੱਤ ਪਵਿੱਤਰ ਕਮਰਾ* ਬਣਾਇਆ;+ ਇਸ ਦੀ ਲੰਬਾਈ ਭਵਨ ਦੀ ਚੁੜਾਈ ਦੇ ਬਰਾਬਰ ਸੀ ਯਾਨੀ 20 ਹੱਥ ਅਤੇ ਇਸ ਦੀ ਚੁੜਾਈ 20 ਹੱਥ ਸੀ। ਉਸ ਨੇ ਇਸ ਨੂੰ 600 ਕਿੱਕਾਰ* ਖਰੇ ਸੋਨੇ ਨਾਲ ਮੜ੍ਹਿਆ।+ 9 ਮੇਖਾਂ ਵਾਸਤੇ ਸੋਨੇ ਦਾ ਭਾਰ 50 ਸ਼ੇਕੇਲ* ਸੀ; ਅਤੇ ਉਸ ਨੇ ਉੱਪਰਲੀਆਂ ਕੋਠੜੀਆਂ ਨੂੰ ਸੋਨੇ ਨਾਲ ਮੜ੍ਹਿਆ।
10 ਫਿਰ ਉਸ ਨੇ ਅੱਤ ਪਵਿੱਤਰ ਕਮਰੇ* ਵਿਚ ਦੋ ਕਰੂਬੀ ਬਣਾਏ ਅਤੇ ਉਸ ਨੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ।+ 11 ਕਰੂਬੀਆਂ ਦੇ ਖੰਭਾਂ+ ਦੀ ਪੂਰੀ ਲੰਬਾਈ 20 ਹੱਥ ਸੀ; ਪਹਿਲੇ ਕਰੂਬੀ ਦਾ ਇਕ ਖੰਭ ਪੰਜ ਹੱਥ ਲੰਬਾ ਸੀ ਅਤੇ ਉਹ ਭਵਨ ਦੀ ਕੰਧ ਨੂੰ ਛੂੰਹਦਾ ਸੀ ਅਤੇ ਉਸ ਦਾ ਦੂਸਰਾ ਖੰਭ ਪੰਜ ਹੱਥ ਲੰਬਾ ਸੀ ਤੇ ਦੂਸਰੇ ਕਰੂਬੀ ਦੇ ਖੰਭ ਨੂੰ ਛੂੰਹਦਾ ਸੀ। 12 ਦੂਸਰੇ ਕਰੂਬੀ ਦਾ ਇਕ ਖੰਭ ਪੰਜ ਹੱਥ ਲੰਬਾ ਸੀ ਅਤੇ ਉਹ ਭਵਨ ਦੀ ਦੂਸਰੀ ਕੰਧ ਨੂੰ ਛੂੰਹਦਾ ਸੀ ਅਤੇ ਉਸ ਦਾ ਦੂਸਰਾ ਖੰਭ ਪੰਜ ਹੱਥ ਲੰਬਾ ਸੀ ਤੇ ਪਹਿਲੇ ਕਰੂਬੀ ਦੇ ਖੰਭ ਨੂੰ ਛੂੰਹਦਾ ਸੀ। 13 ਇਨ੍ਹਾਂ ਕਰੂਬੀਆਂ ਦੇ ਖੰਭ 20 ਹੱਥ ਤਕ ਫੈਲੇ ਹੋਏ ਸਨ; ਉਹ ਸਿੱਧੇ ਖੜ੍ਹੇ ਸਨ ਤੇ ਉਨ੍ਹਾਂ ਦੇ ਮੂੰਹ ਅੰਦਰ ਵੱਲ ਨੂੰ* ਸਨ।
14 ਉਸ ਨੇ ਨੀਲੇ ਧਾਗੇ, ਬੈਂਗਣੀ ਉੱਨ, ਗੂੜ੍ਹੇ ਲਾਲ ਧਾਗੇ ਅਤੇ ਵਧੀਆ ਕੱਪੜੇ ਦਾ ਪਰਦਾ+ ਵੀ ਬਣਾਇਆ ਅਤੇ ਉਸ ਉੱਤੇ ਕਢਾਈ ਕਰ ਕੇ ਕਰੂਬੀ ਬਣਾਏ।+
15 ਫਿਰ ਉਸ ਨੇ ਭਵਨ ਦੇ ਅੱਗੇ ਦੋ ਥੰਮ੍ਹ ਬਣਾਏ+ ਜੋ 35 ਹੱਥ ਲੰਬੇ ਸਨ ਅਤੇ ਹਰੇਕ ਥੰਮ੍ਹ ਉੱਤੇ ਇਕ ਕੰਗੂਰਾ* ਸੀ ਜੋ ਪੰਜ ਹੱਥ ਦਾ ਸੀ।+ 16 ਉਸ ਨੇ ਹਾਰਾਂ ਵਰਗੀਆਂ ਜ਼ੰਜੀਰਾਂ ਬਣਾਈਆਂ ਅਤੇ ਉਨ੍ਹਾਂ ਨੂੰ ਥੰਮ੍ਹਾਂ ਦੇ ਸਿਰਿਆਂ ʼਤੇ ਲਾਇਆ ਅਤੇ ਉਸ ਨੇ 100 ਅਨਾਰ ਬਣਾਏ ਤੇ ਉਨ੍ਹਾਂ ਨੂੰ ਜ਼ੰਜੀਰਾਂ ʼਤੇ ਲਾਇਆ। 17 ਉਸ ਨੇ ਥੰਮ੍ਹਾਂ ਨੂੰ ਮੰਦਰ ਦੇ ਅੱਗੇ ਖੜ੍ਹਾ ਕੀਤਾ, ਇਕ ਸੱਜੇ ਪਾਸੇ* ਤੇ ਇਕ ਖੱਬੇ ਪਾਸੇ;* ਉਸ ਨੇ ਸੱਜੇ ਪਾਸੇ ਦੇ ਥੰਮ੍ਹ ਦਾ ਨਾਂ ਯਾਕੀਨ* ਰੱਖਿਆ ਤੇ ਖੱਬੇ ਪਾਸੇ ਦੇ ਥੰਮ੍ਹ ਦਾ ਨਾਂ ਬੋਅਜ਼* ਰੱਖਿਆ।
4 ਫਿਰ ਉਸ ਨੇ ਤਾਂਬੇ ਦੀ ਵੇਦੀ ਬਣਾਈ+ ਜਿਸ ਦੀ ਲੰਬਾਈ 20 ਹੱਥ, ਚੁੜਾਈ 20 ਹੱਥ ਅਤੇ ਉਚਾਈ 10 ਹੱਥ ਸੀ।
2 ਉਸ ਨੇ ਧਾਤ ਨੂੰ ਢਾਲ਼ ਕੇ ਵੱਡਾ ਹੌਦ* ਬਣਾਇਆ।+ ਇਹ ਗੋਲ ਸੀ ਤੇ ਕੰਢੇ ਤੋਂ ਕੰਢੇ ਤਕ ਇਹ 10 ਹੱਥ ਸੀ ਅਤੇ ਇਸ ਦੀ ਉਚਾਈ 5 ਹੱਥ ਤੇ ਘੇਰਾ 30 ਹੱਥ ਸੀ।*+ 3 ਵੱਡੇ ਹੌਦ ਦੇ ਕੰਢੇ ਦੇ ਬਿਲਕੁਲ ਥੱਲੇ ਹਰ ਪਾਸੇ ਸਜਾਵਟ ਲਈ ਕੱਦੂ ਬਣਾਏ ਗਏ ਸਨ।+ ਇਕ-ਇਕ ਹੱਥ ਦੀ ਜਗ੍ਹਾ ʼਤੇ ਦਸ-ਦਸ ਕੱਦੂਆਂ ਦੀਆਂ ਦੋ ਕਤਾਰਾਂ ਸਨ ਤੇ ਇਨ੍ਹਾਂ ਨੂੰ ਹੌਦ ਸਣੇ ਢਾਲ਼ ਕੇ ਬਣਾਇਆ ਗਿਆ ਸੀ। 4 ਇਹ 12 ਬਲਦਾਂ ʼਤੇ ਰੱਖਿਆ ਗਿਆ ਸੀ,+ 3 ਬਲਦਾਂ ਦੇ ਮੂੰਹ ਉੱਤਰ ਵੱਲ, 3 ਦੇ ਪੱਛਮ ਵੱਲ, 3 ਦੇ ਦੱਖਣ ਵੱਲ ਅਤੇ 3 ਦੇ ਮੂੰਹ ਪੂਰਬ ਵੱਲ ਸਨ; ਵੱਡਾ ਹੌਦ ਉਨ੍ਹਾਂ ʼਤੇ ਰੱਖਿਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਦੀਆਂ ਪਿੱਠਾਂ ਅੰਦਰ ਵੱਲ ਨੂੰ ਸਨ। 5 ਇਸ ਦੀ ਮੋਟਾਈ ਇਕ ਚੱਪਾ* ਸੀ; ਇਸ ਦਾ ਕੰਢਾ ਪਿਆਲੇ ਦੇ ਕੰਢੇ ਵਰਗਾ ਸੀ ਜੋ ਸੋਸਨ ਦੇ ਖਿੜੇ ਹੋਏ ਫੁੱਲ ਵਰਗਾ ਦਿਸਦਾ ਸੀ। ਹੌਦ ਵਿਚ 3,000 ਬਥ* ਪਾਣੀ ਭਰਿਆ ਜਾ ਸਕਦਾ ਸੀ।
6 ਇਸ ਤੋਂ ਇਲਾਵਾ, ਉਸ ਨੇ ਦਸ ਛੋਟੇ ਹੌਦ ਬਣਾਏ ਅਤੇ ਪੰਜ ਸੱਜੇ ਪਾਸੇ ਰੱਖ ਦਿੱਤੇ ਤੇ ਪੰਜ ਖੱਬੇ ਪਾਸੇ।+ ਉਹ ਉਨ੍ਹਾਂ ਵਿਚ ਉਨ੍ਹਾਂ ਚੀਜ਼ਾਂ ਨੂੰ ਧੋਂਦੇ ਸਨ ਜੋ ਹੋਮ-ਬਲ਼ੀ ਲਈ ਵਰਤੀਆਂ ਜਾਂਦੀਆਂ ਸਨ।+ ਪਰ ਵੱਡਾ ਹੌਦ ਪੁਜਾਰੀਆਂ ਦੇ ਮੂੰਹ-ਹੱਥ ਧੋਣ ਵਾਸਤੇ ਸੀ।+
7 ਫਿਰ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਬਣਾਏ,+ ਠੀਕ ਜਿਵੇਂ ਕਿਹਾ ਗਿਆ ਸੀ+ ਅਤੇ ਉਨ੍ਹਾਂ ਨੂੰ ਮੰਦਰ ਵਿਚ ਰੱਖ ਦਿੱਤਾ, ਪੰਜ ਸੱਜੇ ਪਾਸੇ ਤੇ ਪੰਜੇ ਖੱਬੇ ਪਾਸੇ।+
8 ਉਸ ਨੇ ਦਸ ਮੇਜ਼ ਵੀ ਬਣਾਏ ਤੇ ਉਨ੍ਹਾਂ ਨੂੰ ਮੰਦਰ ਵਿਚ ਰੱਖ ਦਿੱਤਾ, ਪੰਜ ਸੱਜੇ ਪਾਸੇ ਤੇ ਪੰਜ ਖੱਬੇ ਪਾਸੇ;+ ਅਤੇ ਉਸ ਨੇ ਸੋਨੇ ਦੇ 100 ਕਟੋਰੇ ਬਣਾਏ।
9 ਫਿਰ ਉਸ ਨੇ ਪੁਜਾਰੀਆਂ ਦਾ+ ਵਿਹੜਾ,+ ਵੱਡਾ ਵਿਹੜਾ*+ ਅਤੇ ਵਿਹੜੇ ਦੇ ਦਰਵਾਜ਼ੇ ਬਣਾਏ ਤੇ ਉਸ ਨੇ ਉਨ੍ਹਾਂ ਦਰਵਾਜ਼ਿਆਂ ਨੂੰ ਤਾਂਬੇ ਨਾਲ ਮੜ੍ਹਿਆ। 10 ਅਤੇ ਉਸ ਨੇ ਵੱਡੇ ਹੌਦ ਨੂੰ ਸੱਜੇ ਪਾਸੇ ਦੱਖਣ-ਪੂਰਬ ਵੱਲ ਰੱਖਿਆ।+
11 ਹੀਰਾਮ ਨੇ ਬਾਲਟੀਆਂ, ਬੇਲਚੇ ਅਤੇ ਕਟੋਰੇ ਵੀ ਬਣਾਏ।+
ਹੀਰਾਮ ਨੇ ਰਾਜਾ ਸੁਲੇਮਾਨ ਲਈ ਸੱਚੇ ਪਰਮੇਸ਼ੁਰ ਦੇ ਭਵਨ ਦਾ ਕੰਮ ਪੂਰਾ ਕੀਤਾ।+ ਉਸ ਨੇ ਇਹ ਸਭ ਬਣਾਇਆ: 12 ਦੋ ਥੰਮ੍ਹ+ ਅਤੇ ਦੋਹਾਂ ਥੰਮ੍ਹਾਂ ਦੇ ਸਿਰਿਆਂ ʼਤੇ ਕਟੋਰਿਆਂ ਵਰਗੇ ਕੰਗੂਰੇ;* ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਕੰਗੂਰਿਆਂ ਉੱਤੇ ਦੋ ਜਾਲ਼ੀਆਂ;+ 13 ਥੰਮ੍ਹਾਂ ਦੇ ਸਿਰਿਆਂ ʼਤੇ ਬਣੇ ਕਟੋਰਿਆਂ ਵਰਗੇ ਦੋ ਕੰਗੂਰਿਆਂ ਉੱਪਰ ਬਣਾਈਆਂ ਦੋ ਜਾਲ਼ੀਆਂ ਲਈ 400 ਅਨਾਰ,+ ਯਾਨੀ ਹਰ ਜਾਲ਼ੀ ਲਈ ਅਨਾਰਾਂ ਦੀਆਂ ਦੋ ਕਤਾਰਾਂ;+ 14 ਦਸ ਪਹੀਏਦਾਰ ਗੱਡੀਆਂ* ਅਤੇ ਗੱਡੀਆਂ ʼਤੇ ਰੱਖਣ ਲਈ ਦਸ ਛੋਟੇ ਹੌਦ;+ 15 ਵੱਡਾ ਹੌਦ ਅਤੇ ਉਸ ਦੇ ਹੇਠਾਂ 12 ਬਲਦ;+ 16 ਅਤੇ ਬਾਲਟੀਆਂ, ਬੇਲਚੇ, ਕਾਂਟੇ+ ਤੇ ਉਨ੍ਹਾਂ ਦਾ ਸਾਰਾ ਸਾਮਾਨ ਹੀਰਾਮ-ਅਬੀਵ+ ਨੇ ਰਾਜਾ ਸੁਲੇਮਾਨ ਲਈ ਯਹੋਵਾਹ ਦੇ ਭਵਨ ਵਾਸਤੇ ਮਾਂਜੇ ਹੋਏ ਤਾਂਬੇ ਦਾ ਬਣਾਇਆ। 17 ਰਾਜੇ ਨੇ ਇਨ੍ਹਾਂ ਨੂੰ ਯਰਦਨ ਜ਼ਿਲ੍ਹੇ ਵਿਚ ਸੁੱਕੋਥ+ ਅਤੇ ਸਰੇਦਾਹ ਵਿਚਕਾਰ ਮਿੱਟੀ ਦੇ ਸਾਂਚਿਆਂ ਵਿਚ ਢਾਲ਼ਿਆ। 18 ਸੁਲੇਮਾਨ ਨੇ ਇਹ ਸਾਰੀਆਂ ਚੀਜ਼ਾਂ ਵੱਡੀ ਤਾਦਾਦ ਵਿਚ ਬਣਾਈਆਂ; ਤਾਂਬੇ ਦੇ ਭਾਰ ਦਾ ਪਤਾ ਨਹੀਂ ਲੱਗ ਸਕਿਆ।+
19 ਸੁਲੇਮਾਨ ਨੇ ਸੱਚੇ ਪਰਮੇਸ਼ੁਰ ਦੇ ਭਵਨ ਲਈ ਇਹ ਸਾਰੀਆਂ ਚੀਜ਼ਾਂ ਬਣਾਈਆਂ:+ ਸੋਨੇ ਦੀ ਵੇਦੀ;+ ਚੜ੍ਹਾਵੇ ਦੀਆਂ ਰੋਟੀਆਂ ਰੱਖਣ ਲਈ ਮੇਜ਼;+ 20 ਅੰਦਰਲੇ ਕਮਰੇ ਅੱਗੇ ਰੀਤ ਅਨੁਸਾਰ ਜਗਾਉਣ ਲਈ ਖਾਲਸ ਸੋਨੇ ਦੇ ਸ਼ਮਾਦਾਨ ਅਤੇ ਉਨ੍ਹਾਂ ਦੇ ਦੀਵੇ;+ 21 ਸੋਨੇ ਦੇ, ਹਾਂ, ਇਕਦਮ ਖਾਲਸ ਸੋਨੇ ਦੇ ਫੁੱਲ, ਦੀਵੇ ਅਤੇ ਚਿਮਟੀਆਂ; 22 ਬੱਤੀ ਨੂੰ ਕੱਟਣ ਲਈ ਕੈਂਚੀਆਂ, ਕਟੋਰੇ, ਪਿਆਲੇ ਅਤੇ ਅੱਗ ਚੁੱਕਣ ਵਾਲੇ ਕੜਛੇ, ਖਾਲਸ ਸੋਨੇ ਦੇ; ਭਵਨ ਦਾ ਦਰਵਾਜ਼ਾ, ਅੱਤ ਪਵਿੱਤਰ ਕਮਰੇ ਲਈ ਅੰਦਰਲੇ ਦਰਵਾਜ਼ੇ+ ਅਤੇ ਭਵਨ ਦੇ ਮੰਦਰ ਦੇ ਦਰਵਾਜ਼ੇ, ਸੋਨੇ ਦੇ।+
5 ਇਸ ਤਰ੍ਹਾਂ ਸੁਲੇਮਾਨ ਨੇ ਉਹ ਸਾਰਾ ਕੰਮ ਪੂਰਾ ਕੀਤਾ ਜੋ ਉਸ ਨੇ ਯਹੋਵਾਹ ਦੇ ਭਵਨ ਲਈ ਕਰਨਾ ਸੀ।+ ਫਿਰ ਸੁਲੇਮਾਨ ਨੇ ਉਹ ਸਾਰੀਆਂ ਚੀਜ਼ਾਂ ਲਿਆਂਦੀਆਂ ਜੋ ਉਸ ਦੇ ਪਿਤਾ ਦਾਊਦ ਨੇ ਪਵਿੱਤਰ ਕੀਤੀਆਂ ਸਨ+ ਅਤੇ ਉਸ ਨੇ ਚਾਂਦੀ, ਸੋਨਾ ਤੇ ਸਾਰੀਆਂ ਚੀਜ਼ਾਂ ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨਿਆਂ ਵਿਚ ਰੱਖ ਦਿੱਤੀਆਂ।+ 2 ਉਸ ਸਮੇਂ ਸੁਲੇਮਾਨ ਨੇ ਇਜ਼ਰਾਈਲ ਦੇ ਬਜ਼ੁਰਗਾਂ, ਗੋਤਾਂ ਦੇ ਸਾਰੇ ਮੁਖੀਆਂ ਤੇ ਇਜ਼ਰਾਈਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਉਹ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਦਾਊਦ ਦੇ ਸ਼ਹਿਰ ਯਾਨੀ ਸੀਓਨ ਤੋਂ ਲਿਆਉਣ ਲਈ ਯਰੂਸ਼ਲਮ ਵਿਚ ਆਏ।+ 3 ਇਜ਼ਰਾਈਲ ਦੇ ਸਾਰੇ ਆਦਮੀ ਸੱਤਵੇਂ ਮਹੀਨੇ ਵਿਚ ਮਨਾਏ ਜਾਂਦੇ ਤਿਉਹਾਰ* ਦੇ ਸਮੇਂ ਰਾਜੇ ਅੱਗੇ ਇਕੱਠੇ ਹੋਏ।+
4 ਫਿਰ ਇਜ਼ਰਾਈਲ ਦੇ ਸਾਰੇ ਬਜ਼ੁਰਗ ਆਏ ਅਤੇ ਲੇਵੀਆਂ ਨੇ ਸੰਦੂਕ ਨੂੰ ਚੁੱਕਿਆ।+ 5 ਉਹ ਸੰਦੂਕ, ਮੰਡਲੀ ਦਾ ਤੰਬੂ+ ਅਤੇ ਤੰਬੂ ਵਿਚਲੀਆਂ ਸਾਰੀਆਂ ਪਵਿੱਤਰ ਚੀਜ਼ਾਂ ਲੈ ਆਏ। ਪੁਜਾਰੀ ਅਤੇ ਲੇਵੀ* ਉਨ੍ਹਾਂ ਨੂੰ ਉਤਾਂਹ ਲੈ ਆਏ। 6 ਰਾਜਾ ਸੁਲੇਮਾਨ ਅਤੇ ਉਸ ਨੂੰ ਮਿਲਣ ਲਈ ਸੱਦੀ ਗਈ ਇਜ਼ਰਾਈਲ ਦੀ ਸਾਰੀ ਮੰਡਲੀ ਸੰਦੂਕ ਦੇ ਸਾਮ੍ਹਣੇ ਮੌਜੂਦ ਸੀ। ਇੰਨੀਆਂ ਸਾਰੀਆਂ ਭੇਡਾਂ ਅਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ ਜਾ ਰਹੀ ਸੀ+ ਕਿ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਸੀ। 7 ਫਿਰ ਪੁਜਾਰੀ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਕਮਰੇ ਯਾਨੀ ਅੱਤ ਪਵਿੱਤਰ ਕਮਰੇ ਵਿਚ ਕਰੂਬੀਆਂ ਦੇ ਖੰਭਾਂ ਹੇਠ ਇਸ ਦੀ ਠਹਿਰਾਈ ਜਗ੍ਹਾ ʼਤੇ ਲੈ ਆਏ।+ 8 ਸੰਦੂਕ ਵਾਲੀ ਜਗ੍ਹਾ ʼਤੇ ਕਰੂਬੀਆਂ ਦੇ ਖੰਭ ਫੈਲੇ ਹੋਏ ਸਨ ਜਿਸ ਕਰਕੇ ਕਰੂਬੀਆਂ ਨੇ ਸੰਦੂਕ ਅਤੇ ਉਸ ਦੇ ਡੰਡਿਆਂ ਨੂੰ ਉੱਪਰੋਂ ਢਕਿਆ ਹੋਇਆ ਸੀ।+ 9 ਉਹ ਡੰਡੇ ਇੰਨੇ ਲੰਬੇ ਸਨ ਕਿ ਉਨ੍ਹਾਂ ਦੇ ਸਿਰੇ ਅੰਦਰਲੇ ਕਮਰੇ ਅੱਗੇ ਬਣੇ ਪਵਿੱਤਰ ਕਮਰੇ ਵਿੱਚੋਂ ਦਿਸਦੇ ਸਨ, ਪਰ ਉਹ ਬਾਹਰੋਂ ਨਜ਼ਰ ਨਹੀਂ ਸੀ ਆਉਂਦੇ। ਉਹ ਅੱਜ ਦੇ ਦਿਨ ਤਕ ਉੱਥੇ ਹੀ ਹਨ। 10 ਉਸ ਸੰਦੂਕ ਵਿਚ ਦੋ ਫੱਟੀਆਂ ਤੋਂ ਸਿਵਾਇ ਹੋਰ ਕੁਝ ਨਹੀਂ ਸੀ। ਮੂਸਾ ਨੇ ਹੋਰੇਬ ਵਿਚ ਹੁੰਦਿਆਂ ਇਨ੍ਹਾਂ ਨੂੰ ਸੰਦੂਕ ਵਿਚ ਰੱਖਿਆ ਸੀ+ ਜਦੋਂ ਯਹੋਵਾਹ ਨੇ ਇਜ਼ਰਾਈਲੀਆਂ ਦੇ ਮਿਸਰ ਤੋਂ ਬਾਹਰ ਆਉਂਦੇ ਵੇਲੇ+ ਉਨ੍ਹਾਂ ਨਾਲ ਇਕਰਾਰ ਕੀਤਾ ਸੀ।+
11 ਜਦੋਂ ਪੁਜਾਰੀ ਪਵਿੱਤਰ ਸਥਾਨ ਵਿੱਚੋਂ ਬਾਹਰ ਆਏ (ਕਿਉਂਕਿ ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਸੀ,+ ਭਾਵੇਂ ਉਹ ਕਿਸੇ ਵੀ ਟੋਲੀ ਵਿੱਚੋਂ ਸਨ),+ 12 ਤਾਂ ਆਸਾਫ਼,+ ਹੇਮਾਨ,+ ਯਦੂਥੂਨ+ ਅਤੇ ਉਨ੍ਹਾਂ ਦੇ ਪੁੱਤਰਾਂ ਤੇ ਭਰਾਵਾਂ ਦੇ ਅਧੀਨ ਆਉਂਦੇ ਸਾਰੇ ਲੇਵੀ ਗਾਇਕਾਂ+ ਨੇ ਵਧੀਆ ਕੱਪੜੇ ਪਾਏ ਹੋਏ ਸਨ ਅਤੇ ਛੈਣੇ, ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਫੜੀਆਂ ਹੋਈਆਂ ਸਨ; ਉਹ ਵੇਦੀ ਦੇ ਪੂਰਬ ਵੱਲ ਖੜ੍ਹੇ ਸਨ ਤੇ ਉਨ੍ਹਾਂ ਦੇ ਨਾਲ 120 ਪੁਜਾਰੀ ਸਨ ਜੋ ਤੁਰ੍ਹੀਆਂ ਵਜਾ ਰਹੇ ਸਨ।+ 13 ਜਦੋਂ ਤੁਰ੍ਹੀਆਂ ਵਜਾਉਣ ਵਾਲੇ ਅਤੇ ਗਾਇਕ ਮਿਲ ਕੇ ਯਹੋਵਾਹ ਦੀ ਮਹਿਮਾ ਤੇ ਉਸ ਦਾ ਧੰਨਵਾਦ ਕਰ ਰਹੇ ਸਨ ਅਤੇ ਤੁਰ੍ਹੀਆਂ, ਛੈਣਿਆਂ ਅਤੇ ਹੋਰ ਸਾਜ਼ਾਂ ਦੀ ਆਵਾਜ਼ ਗੂੰਜ ਰਹੀ ਸੀ ਤੇ ਉਹ ਇਹ ਕਹਿੰਦੇ ਹੋਏ ਯਹੋਵਾਹ ਦੀ ਮਹਿਮਾ ਕਰ ਰਹੇ ਸਨ, “ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,”+ ਤਾਂ ਭਵਨ, ਹਾਂ, ਯਹੋਵਾਹ ਦਾ ਭਵਨ ਬੱਦਲ ਨਾਲ ਭਰ ਗਿਆ।+ 14 ਉਸ ਬੱਦਲ ਕਰਕੇ ਪੁਜਾਰੀ ਸੇਵਾ ਕਰਨ ਲਈ ਉੱਥੇ ਖੜ੍ਹੇ ਨਾ ਰਹਿ ਸਕੇ ਕਿਉਂਕਿ ਸੱਚੇ ਪਰਮੇਸ਼ੁਰ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+
6 ਉਸ ਸਮੇਂ ਸੁਲੇਮਾਨ ਨੇ ਕਿਹਾ: “ਯਹੋਵਾਹ ਨੇ ਕਿਹਾ ਸੀ ਕਿ ਉਹ ਘੁੱਪ ਹਨੇਰੇ ਵਿਚ ਵੱਸੇਗਾ।+ 2 ਹੁਣ ਮੈਂ ਤੇਰੇ ਲਈ ਇਕ ਸ਼ਾਨਦਾਰ ਭਵਨ ਬਣਾਇਆ ਹੈ, ਹਾਂ, ਉਹ ਪੱਕੀ ਜਗ੍ਹਾ ਜਿੱਥੇ ਤੂੰ ਸਦਾ ਲਈ ਵੱਸੇਂ।”+
3 ਫਿਰ ਰਾਜਾ ਮੁੜਿਆ ਅਤੇ ਉੱਥੇ ਖੜ੍ਹੀ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਅਸੀਸ ਦੇਣ ਲੱਗਾ।+ 4 ਉਸ ਨੇ ਕਿਹਾ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਮੇਰੇ ਪਿਤਾ ਦਾਊਦ ਨਾਲ ਆਪਣੇ ਮੂੰਹੋਂ ਵਾਅਦਾ ਕੀਤਾ ਸੀ ਤੇ ਆਪਣੇ ਹੱਥੀਂ ਉਸ ਨੂੰ ਪੂਰਾ ਕੀਤਾ ਹੈ। ਉਸ ਨੇ ਕਿਹਾ ਸੀ, 5 ‘ਜਿਸ ਦਿਨ ਤੋਂ ਮੈਂ ਆਪਣੀ ਪਰਜਾ ਨੂੰ ਮਿਸਰ ਤੋਂ ਕੱਢ ਲਿਆਇਆ, ਉਸ ਦਿਨ ਤੋਂ ਲੈ ਕੇ ਹੁਣ ਤਕ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਇਕ ਵੀ ਸ਼ਹਿਰ ਨਹੀਂ ਚੁਣਿਆ ਜਿੱਥੇ ਮੈਂ ਆਪਣੇ ਨਾਂ ਲਈ ਇਕ ਭਵਨ ਬਣਾਵਾਂ ਤਾਂਕਿ ਮੇਰਾ ਨਾਂ ਉੱਥੇ ਰਹੇ+ ਅਤੇ ਨਾ ਹੀ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਆਗੂ ਬਣਨ ਲਈ ਕਿਸੇ ਆਦਮੀ ਨੂੰ ਚੁਣਿਆ। 6 ਪਰ ਮੈਂ ਯਰੂਸ਼ਲਮ ਨੂੰ ਚੁਣਿਆ ਹੈ+ ਕਿ ਮੇਰਾ ਨਾਂ ਉੱਥੇ ਰਹੇ ਅਤੇ ਮੈਂ ਦਾਊਦ ਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਰਾਜ ਕਰਨ ਲਈ ਚੁਣਿਆ ਹੈ।’+ 7 ਮੇਰੇ ਪਿਤਾ ਦਾਊਦ ਦੀ ਇਹ ਦਿਲੀ ਇੱਛਾ ਸੀ ਕਿ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵੇ।+ 8 ਪਰ ਯਹੋਵਾਹ ਨੇ ਮੇਰੇ ਪਿਤਾ ਦਾਊਦ ਨੂੰ ਕਿਹਾ, ‘ਇਹ ਤੇਰੀ ਦਿਲੀ ਇੱਛਾ ਸੀ ਕਿ ਤੂੰ ਮੇਰੇ ਨਾਂ ਲਈ ਇਕ ਭਵਨ ਬਣਾਵੇਂ ਅਤੇ ਤੂੰ ਇਹ ਦਿਲੀ ਇੱਛਾ ਰੱਖ ਕੇ ਬਹੁਤ ਵਧੀਆ ਕੀਤਾ। 9 ਪਰ ਇਹ ਭਵਨ ਤੂੰ ਨਹੀਂ ਬਣਾਵੇਂਗਾ, ਸਗੋਂ ਤੇਰਾ ਪੁੱਤਰ ਜੋ ਤੇਰੇ ਤੋਂ ਪੈਦਾ ਹੋਵੇਗਾ, ਉਹ ਮੇਰੇ ਨਾਂ ਲਈ ਭਵਨ ਬਣਾਵੇਗਾ।’+ 10 ਯਹੋਵਾਹ ਨੇ ਆਪਣਾ ਕੀਤਾ ਵਾਅਦਾ ਨਿਭਾਇਆ ਹੈ ਕਿਉਂਕਿ ਮੈਂ ਆਪਣੇ ਪਿਤਾ ਦਾਊਦ ਦੀ ਜਗ੍ਹਾ ਲਈ ਹੈ ਅਤੇ ਮੈਂ ਇਜ਼ਰਾਈਲ ਦੇ ਸਿੰਘਾਸਣ ਉੱਤੇ ਬੈਠਾ ਹਾਂ,+ ਠੀਕ ਜਿਵੇਂ ਯਹੋਵਾਹ ਨੇ ਵਾਅਦਾ ਕੀਤਾ ਸੀ।+ ਨਾਲੇ ਮੈਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਬਣਾਇਆ ਹੈ 11 ਅਤੇ ਉੱਥੇ ਮੈਂ ਸੰਦੂਕ ਰੱਖਿਆ ਹੈ ਜਿਸ ਵਿਚ ਉਹ ਇਕਰਾਰ ਪਿਆ ਹੈ+ ਜੋ ਯਹੋਵਾਹ ਨੇ ਇਜ਼ਰਾਈਲ ਦੇ ਲੋਕਾਂ ਨਾਲ ਕੀਤਾ ਸੀ।”
12 ਫਿਰ ਉਹ ਇਜ਼ਰਾਈਲ ਦੀ ਸਾਰੀ ਮੰਡਲੀ ਦੇ ਸਾਮ੍ਹਣੇ ਯਹੋਵਾਹ ਦੀ ਵੇਦੀ ਅੱਗੇ ਖੜ੍ਹਾ ਹੋਇਆ ਤੇ ਉਸ ਨੇ ਆਪਣੇ ਹੱਥ ਫੈਲਾਏ।+ 13 (ਕਿਉਂਕਿ ਸੁਲੇਮਾਨ ਨੇ ਤਾਂਬੇ ਦਾ ਇਕ ਥੜ੍ਹਾ ਬਣਾਇਆ ਸੀ ਤੇ ਉਸ ਨੂੰ ਵਿਹੜੇ* ਦੇ ਵਿਚਕਾਰ ਰੱਖਿਆ ਸੀ।+ ਉਸ ਦੀ ਲੰਬਾਈ ਪੰਜ ਹੱਥ,* ਚੁੜਾਈ ਪੰਜ ਹੱਥ ਅਤੇ ਉਚਾਈ ਤਿੰਨ ਹੱਥ ਸੀ; ਉਹ ਉਸ ਉੱਤੇ ਖੜ੍ਹ ਗਿਆ।) ਅਤੇ ਉਹ ਇਜ਼ਰਾਈਲ ਦੀ ਸਾਰੀ ਮੰਡਲੀ ਅੱਗੇ ਗੋਡਿਆਂ ਭਾਰ ਬੈਠ ਗਿਆ ਤੇ ਉਸ ਨੇ ਆਕਾਸ਼ ਵੱਲ ਆਪਣੇ ਹੱਥ ਫੈਲਾਏ+ 14 ਅਤੇ ਉਸ ਨੇ ਕਿਹਾ: “ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਤੇਰੇ ਵਰਗਾ ਹੋਰ ਕੋਈ ਪਰਮੇਸ਼ੁਰ ਨਹੀਂ, ਨਾ ਆਕਾਸ਼ ਵਿਚ, ਨਾ ਧਰਤੀ ਉੱਤੇ। ਤੂੰ ਆਪਣਾ ਇਕਰਾਰ ਪੂਰਾ ਕਰਦਾ ਹੈਂ ਅਤੇ ਆਪਣੇ ਉਨ੍ਹਾਂ ਸੇਵਕਾਂ ਨੂੰ ਅਟੱਲ ਪਿਆਰ ਦਿਖਾਉਂਦਾ ਹੈਂ ਜੋ ਪੂਰੇ ਦਿਲ ਨਾਲ ਤੇਰੇ ਅੱਗੇ ਚੱਲਦੇ ਹਨ।+ 15 ਤੂੰ ਉਹ ਵਾਅਦਾ ਪੂਰਾ ਕੀਤਾ ਹੈ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ।+ ਤੂੰ ਆਪਣੇ ਮੂੰਹੋਂ ਇਹ ਵਾਅਦਾ ਕੀਤਾ ਸੀ ਅਤੇ ਅੱਜ ਦੇ ਦਿਨ ਆਪਣੇ ਹੱਥੀਂ ਇਸ ਨੂੰ ਪੂਰਾ ਕੀਤਾ ਹੈ।+ 16 ਹੁਣ ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਉਹ ਵਾਅਦਾ ਪੂਰਾ ਕਰ ਜੋ ਤੂੰ ਆਪਣੇ ਸੇਵਕ ਮੇਰੇ ਪਿਤਾ ਦਾਊਦ ਨਾਲ ਕੀਤਾ ਸੀ ਜਦ ਤੂੰ ਕਿਹਾ ਸੀ: ‘ਜੇ ਤੇਰੇ ਪੁੱਤਰ ਆਪਣੇ ਰਾਹ ਵੱਲ ਧਿਆਨ ਦੇਣ ਅਤੇ ਮੇਰੇ ਕਾਨੂੰਨ ਦੀ ਪਾਲਣਾ ਕਰ ਕੇ ਮੇਰੇ ਅੱਗੇ ਉਸੇ ਤਰ੍ਹਾਂ ਚੱਲਣ ਜਿਸ ਤਰ੍ਹਾਂ ਤੂੰ ਚੱਲਿਆ ਹੈਂ, ਤਾਂ ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 17 ਹੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਹੁਣ ਤੇਰਾ ਇਹ ਵਾਅਦਾ ਸੱਚਾ ਠਹਿਰੇ ਜੋ ਤੂੰ ਆਪਣੇ ਸੇਵਕ ਦਾਊਦ ਨਾਲ ਕੀਤਾ ਸੀ।
18 “ਪਰ ਕੀ ਪਰਮੇਸ਼ੁਰ ਸੱਚੀਂ ਧਰਤੀ ਉੱਤੇ ਇਨਸਾਨਾਂ ਨਾਲ ਵੱਸੇਗਾ?+ ਦੇਖ! ਆਕਾਸ਼, ਹਾਂ, ਆਕਾਸ਼ਾਂ ਦਾ ਆਕਾਸ਼ ਵੀ ਤੈਨੂੰ ਸਮਾ ਨਹੀਂ ਸਕਦਾ;+ ਤਾਂ ਫਿਰ, ਇਹ ਭਵਨ ਤੈਨੂੰ ਕਿਵੇਂ ਸਮਾ ਸਕਦਾ ਹੈ ਜੋ ਮੈਂ ਬਣਾਇਆ ਹੈ?+ 19 ਹੁਣ ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਸੇਵਕ ਦੀ ਪ੍ਰਾਰਥਨਾ ਅਤੇ ਮਿਹਰ ਲਈ ਉਸ ਦੀ ਬੇਨਤੀ ਵੱਲ ਧਿਆਨ ਦੇ, ਮਦਦ ਲਈ ਉਸ ਦੀ ਦੁਹਾਈ ਨੂੰ ਸੁਣ ਤੇ ਇਸ ਪ੍ਰਾਰਥਨਾ ਨੂੰ ਸੁਣ ਜੋ ਤੇਰਾ ਸੇਵਕ ਤੇਰੇ ਅੱਗੇ ਕਰ ਰਿਹਾ ਹੈ। 20 ਤੇਰੀਆਂ ਅੱਖਾਂ ਇਸ ਭਵਨ ਵੱਲ ਦਿਨ-ਰਾਤ ਲੱਗੀਆਂ ਰਹਿਣ, ਹਾਂ, ਉਸ ਜਗ੍ਹਾ ਵੱਲ ਜਿਸ ਬਾਰੇ ਤੂੰ ਕਿਹਾ ਸੀ ਕਿ ਤੂੰ ਆਪਣਾ ਨਾਂ ਉੱਥੇ ਰੱਖੇਂਗਾ+ ਤਾਂਕਿ ਤੂੰ ਆਪਣੇ ਸੇਵਕ ਦੀ ਪ੍ਰਾਰਥਨਾ ਸੁਣੇਂ ਜੋ ਉਹ ਇਸ ਜਗ੍ਹਾ ਵੱਲ ਨੂੰ ਕਰੇ। 21 ਤੂੰ ਮਦਦ ਲਈ ਕੀਤੀ ਆਪਣੇ ਸੇਵਕ ਦੀ ਬੇਨਤੀ ਸੁਣੀਂ ਅਤੇ ਆਪਣੀ ਪਰਜਾ ਇਜ਼ਰਾਈਲ ਦੀ ਅਰਜ਼ੋਈ ਸੁਣੀਂ ਜਦ ਉਹ ਲੋਕ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰਨ।+ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ;+ ਹਾਂ, ਤੂੰ ਸੁਣੀਂ ਤੇ ਮਾਫ਼ ਕਰੀਂ।+
22 “ਜੇ ਕੋਈ ਆਦਮੀ ਆਪਣੇ ਸਾਥੀ ਖ਼ਿਲਾਫ਼ ਪਾਪ ਕਰੇ ਤੇ ਉਸ ਨੂੰ ਸਹੁੰ ਖੁਆਈ ਜਾਵੇ* ਅਤੇ ਉਹ ਮੰਨੇ ਕਿ ਇਹ ਸਹੁੰ ਤੋੜਨ ਤੇ ਉਸ ਨੂੰ ਸਰਾਪ ਮਿਲੇਗਾ ਅਤੇ ਉਹ ਇਹ ਸਹੁੰ* ਖਾਣ ਮਗਰੋਂ ਇਸ ਭਵਨ ਵਿਚ ਤੇਰੀ ਵੇਦੀ ਅੱਗੇ ਆਵੇ,+ 23 ਤਾਂ ਤੂੰ ਸਵਰਗ ਤੋਂ ਸੁਣੀਂ ਤੇ ਕਦਮ ਚੁੱਕੀਂ। ਤੂੰ ਦੁਸ਼ਟ ਨੂੰ ਸਜ਼ਾ ਦੇ ਕੇ ਤੇ ਉਸ ਦੀ ਕੀਤੀ ਉਸੇ ਦੇ ਸਿਰ ਪਾ ਕੇ+ ਅਤੇ ਧਰਮੀ ਨੂੰ ਨਿਰਦੋਸ਼* ਕਰਾਰ ਦੇ ਕੇ ਅਤੇ ਉਸ ਨੂੰ ਉਸ ਦੇ ਚੰਗੇ ਕੰਮਾਂ ਅਨੁਸਾਰ ਫਲ ਦੇ ਕੇ ਆਪਣੇ ਸੇਵਕਾਂ ਦਾ ਨਿਆਂ ਕਰੀਂ।+
24 “ਅਤੇ ਜੇ ਤੇਰੀ ਪਰਜਾ ਇਜ਼ਰਾਈਲ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ ਦੁਸ਼ਮਣ ਹੱਥੋਂ ਹਾਰ ਜਾਵੇ+ ਅਤੇ ਫਿਰ ਉਹ ਮੁੜੇ ਤੇ ਤੇਰੇ ਨਾਂ ਦੀ ਮਹਿਮਾ ਕਰੇ+ ਅਤੇ ਇਸ ਭਵਨ ਵਿਚ ਤੈਨੂੰ ਪ੍ਰਾਰਥਨਾ ਕਰੇ+ ਤੇ ਤੇਰੇ ਤੋਂ ਰਹਿਮ ਦੀ ਭੀਖ ਮੰਗੇ,+ 25 ਤਾਂ ਤੂੰ ਸਵਰਗ ਤੋਂ ਸੁਣੀਂ+ ਅਤੇ ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਤੇ ਉਨ੍ਹਾਂ ਨੂੰ ਉਸ ਦੇਸ਼ ਵਿਚ ਵਾਪਸ ਲੈ ਆਈਂ ਜੋ ਤੂੰ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+
26 “ਜੇ ਉਨ੍ਹਾਂ ਵੱਲੋਂ ਤੇਰੇ ਖ਼ਿਲਾਫ਼ ਵਾਰ-ਵਾਰ ਪਾਪ ਕਰਨ ਕਰਕੇ+ ਆਕਾਸ਼ ਬੰਦ ਹੋ ਜਾਣ ਤੇ ਮੀਂਹ ਨਾ ਪਵੇ+ ਅਤੇ ਫਿਰ ਉਹ ਇਸ ਜਗ੍ਹਾ ਵੱਲ ਨੂੰ ਦੁਆ ਕਰਨ ਤੇ ਤੇਰੇ ਨਾਂ ਦੀ ਮਹਿਮਾ ਕਰਨ ਅਤੇ ਆਪਣੇ ਪਾਪ ਤੋਂ ਮੁੜਨ ਕਿਉਂਕਿ ਤੂੰ ਉਨ੍ਹਾਂ ਨੂੰ ਨੀਵਾਂ ਕੀਤਾ,*+ 27 ਤਾਂ ਤੂੰ ਸਵਰਗ ਤੋਂ ਸੁਣੀਂ ਅਤੇ ਆਪਣੇ ਸੇਵਕਾਂ, ਹਾਂ, ਆਪਣੀ ਪਰਜਾ ਇਜ਼ਰਾਈਲ ਦਾ ਪਾਪ ਮਾਫ਼ ਕਰੀਂ ਕਿਉਂਕਿ ਤੂੰ ਉਨ੍ਹਾਂ ਨੂੰ ਚੰਗੇ ਰਾਹ ਬਾਰੇ ਸਿਖਾਵੇਂਗਾ ਜਿਸ ਰਾਹ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ;+ ਅਤੇ ਤੂੰ ਆਪਣੇ ਉਸ ਦੇਸ਼ ਉੱਤੇ ਮੀਂਹ ਪਾਈਂ+ ਜੋ ਤੂੰ ਆਪਣੀ ਪਰਜਾ ਨੂੰ ਵਿਰਾਸਤ ਵਜੋਂ ਦਿੱਤਾ ਸੀ।
28 “ਜੇ ਦੇਸ਼ ਵਿਚ ਕਾਲ਼,+ ਮਹਾਂਮਾਰੀ,+ ਲੂ, ਉੱਲੀ,+ ਟਿੱਡੀਆਂ ਦੇ ਦਲਾਂ ਜਾਂ ਭੁੱਖੜ ਟਿੱਡੀਆਂ ਦੀ ਮਾਰ ਪਵੇ+ ਜਾਂ ਦੇਸ਼ ਦੇ ਕਿਸੇ ਸ਼ਹਿਰ* ਵਿਚ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਘੇਰਾ ਪਾ ਲੈਣ+ ਜਾਂ ਕਿਸੇ ਹੋਰ ਤਰ੍ਹਾਂ ਦੀ ਬਿਪਤਾ ਜਾਂ ਬੀਮਾਰੀ ਆ ਪਵੇ+ 29 ਤੇ ਇਸ ਕਾਰਨ ਜੇ ਕੋਈ ਵੀ ਆਦਮੀ ਜਾਂ ਤੇਰੀ ਸਾਰੀ ਪਰਜਾ ਇਜ਼ਰਾਈਲ ਇਸ ਭਵਨ ਵੱਲ ਨੂੰ ਆਪਣੇ ਹੱਥ ਅੱਡ ਕੇ ਜੋ ਵੀ ਪ੍ਰਾਰਥਨਾ+ ਕਰੇ ਤੇ ਮਿਹਰ ਲਈ ਜੋ ਵੀ ਬੇਨਤੀ+ ਕਰੇ (ਕਿਉਂਕਿ ਹਰ ਕੋਈ ਆਪਣੇ ਦੁੱਖ ਤੇ ਆਪਣੇ ਕਸ਼ਟ ਨੂੰ ਜਾਣਦਾ ਹੈ),+ 30 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ+ ਅਤੇ ਮਾਫ਼ ਕਰੀਂ;+ ਅਤੇ ਹਰੇਕ ਨੂੰ ਉਸ ਦੇ ਸਾਰੇ ਕੰਮਾਂ ਅਨੁਸਾਰ ਫਲ ਦੇਈਂ ਕਿਉਂਕਿ ਤੂੰ ਉਸ ਦੇ ਦਿਲ ਨੂੰ ਜਾਣਦਾ ਹੈਂ (ਸਿਰਫ਼ ਤੂੰ ਹੀ ਇਨਸਾਨ ਦੇ ਦਿਲ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ)+ 31 ਤਾਂਕਿ ਜਿੰਨਾ ਚਿਰ ਉਹ ਉਸ ਦੇਸ਼ ਵਿਚ ਰਹਿਣ ਜੋ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਉਹ ਉਨ੍ਹਾਂ ਸਾਰੇ ਦਿਨਾਂ ਦੌਰਾਨ ਤੇਰੇ ਰਾਹਾਂ ʼਤੇ ਚੱਲ ਕੇ ਤੇਰਾ ਡਰ ਮੰਨਣ।
32 “ਨਾਲੇ ਉਹ ਪਰਦੇਸੀ ਜੋ ਤੇਰੀ ਪਰਜਾ ਇਜ਼ਰਾਈਲ ਦਾ ਹਿੱਸਾ ਨਹੀਂ ਹੈ ਅਤੇ ਜੋ ਤੇਰੇ ਮਹਾਨ ਨਾਂ,*+ ਤੇਰੇ ਬਲਵੰਤ ਹੱਥ ਅਤੇ ਤੇਰੀ ਤਾਕਤਵਰ ਬਾਂਹ* ਦੇ ਕਾਰਨ ਕਿਸੇ ਦੂਰ ਦੇਸ਼ ਤੋਂ ਆਉਂਦਾ ਹੈ ਅਤੇ ਉਹ ਆ ਕੇ ਇਸ ਭਵਨ ਵੱਲ ਨੂੰ ਪ੍ਰਾਰਥਨਾ ਕਰੇ,+ 33 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਸੁਣੀਂ ਅਤੇ ਉਹ ਸਭ ਕੁਝ ਕਰੀਂ ਜੋ ਕੁਝ ਉਹ ਪਰਦੇਸੀ ਤੇਰੇ ਤੋਂ ਮੰਗੇ ਤਾਂਕਿ ਧਰਤੀ ਦੀਆਂ ਸਾਰੀਆਂ ਕੌਮਾਂ ਤੇਰਾ ਨਾਂ ਜਾਣਨ+ ਅਤੇ ਤੇਰਾ ਡਰ ਮੰਨਣ ਜਿਵੇਂ ਤੇਰੀ ਪਰਜਾ ਇਜ਼ਰਾਈਲ ਮੰਨਦੀ ਹੈ ਅਤੇ ਉਹ ਜਾਣ ਲੈਣ ਕਿ ਇਹ ਭਵਨ ਜੋ ਮੈਂ ਬਣਾਇਆ ਹੈ, ਤੇਰੇ ਨਾਂ ਦਾ ਸਦਾਉਂਦਾ ਹੈ।
34 “ਜੇ ਤੇਰੇ ਲੋਕ ਆਪਣੇ ਦੁਸ਼ਮਣਾਂ ਖ਼ਿਲਾਫ਼ ਯੁੱਧ ਕਰਨ ਲਈ ਉਸੇ ਰਾਹ ਥਾਣੀਂ ਜਾਣ ਜਿਸ ਰਾਹੀਂ ਤੂੰ ਉਨ੍ਹਾਂ ਨੂੰ ਘੱਲੇਂ+ ਅਤੇ ਉਹ ਤੇਰੇ ਚੁਣੇ ਹੋਏ ਇਸ ਸ਼ਹਿਰ ਦੀ ਦਿਸ਼ਾ ਵੱਲ ਨੂੰ ਤੇ ਇਸ ਭਵਨ ਵੱਲ ਨੂੰ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਤੈਨੂੰ ਪ੍ਰਾਰਥਨਾ ਕਰਨ,+ 35 ਤਾਂ ਤੂੰ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ।+
36 “ਜੇ ਉਹ ਤੇਰੇ ਖ਼ਿਲਾਫ਼ ਪਾਪ ਕਰਨ (ਕਿਉਂਕਿ ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ)+ ਅਤੇ ਤੇਰਾ ਕ੍ਰੋਧ ਉਨ੍ਹਾਂ ਉੱਤੇ ਭੜਕੇ ਤੇ ਤੂੰ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਦੇ ਦੇਵੇਂ ਅਤੇ ਉਹ ਉਨ੍ਹਾਂ ਨੂੰ ਬੰਦੀ ਬਣਾ ਕੇ ਕਿਸੇ ਦੇਸ਼ ਲੈ ਜਾਣ, ਚਾਹੇ ਦੂਰ ਜਾਂ ਨੇੜੇ;+ 37 ਅਤੇ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਣ ਵਾਲਿਆਂ ਦੇ ਦੇਸ਼ ਵਿਚ ਉਨ੍ਹਾਂ ਦੀ ਸੁਰਤ ਟਿਕਾਣੇ ਆਵੇ ਤੇ ਉਹ ਤੇਰੇ ਵੱਲ ਮੁੜਨ ਅਤੇ ਉਸ ਦੇਸ਼ ਵਿਚ ਜਿੱਥੇ ਉਹ ਗ਼ੁਲਾਮ ਹਨ, ਤੇਰੇ ਤੋਂ ਇਹ ਕਹਿ ਕੇ ਰਹਿਮ ਦੀ ਭੀਖ ਮੰਗਣ, ‘ਅਸੀਂ ਪਾਪ ਕੀਤਾ ਹੈ, ਸਾਡੇ ਤੋਂ ਗ਼ਲਤੀ ਹੋਈ ਹੈ; ਅਸੀਂ ਦੁਸ਼ਟਤਾ ਕੀਤੀ ਹੈ,’+ 38 ਅਤੇ ਜਿਸ ਦੇਸ਼ ਵਿਚ ਉਨ੍ਹਾਂ ਨੂੰ ਬੰਦੀ ਬਣਾ ਕੇ ਲਿਜਾਇਆ ਗਿਆ ਸੀ,+ ਉੱਥੇ ਉਹ ਪੂਰੇ ਦਿਲ ਤੇ ਪੂਰੀ ਜਾਨ ਨਾਲ ਤੇਰੇ ਵੱਲ ਮੁੜਨ+ ਅਤੇ ਉਹ ਆਪਣੇ ਉਸ ਦੇਸ਼ ਦੀ ਦਿਸ਼ਾ ਵੱਲ ਜੋ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ ਤੇ ਤੇਰੇ ਚੁਣੇ ਹੋਏ ਸ਼ਹਿਰ ਤੇ ਉਸ ਭਵਨ ਦੀ ਦਿਸ਼ਾ ਵੱਲ ਜੋ ਮੈਂ ਤੇਰੇ ਨਾਂ ਲਈ ਬਣਾਇਆ ਹੈ, ਪ੍ਰਾਰਥਨਾ ਕਰਨ,+ 39 ਤਾਂ ਤੂੰ ਆਪਣੇ ਨਿਵਾਸ-ਸਥਾਨ ਸਵਰਗ ਤੋਂ ਉਨ੍ਹਾਂ ਦੀ ਪ੍ਰਾਰਥਨਾ ਤੇ ਮਿਹਰ ਲਈ ਕੀਤੀ ਉਨ੍ਹਾਂ ਦੀ ਬੇਨਤੀ ਸੁਣੀਂ ਤੇ ਉਨ੍ਹਾਂ ਦੇ ਪੱਖ ਵਿਚ ਨਿਆਂ ਕਰੀਂ+ ਅਤੇ ਆਪਣੇ ਲੋਕਾਂ ਨੂੰ ਮਾਫ਼ ਕਰੀਂ ਜਿਨ੍ਹਾਂ ਨੇ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।
40 “ਹੇ ਮੇਰੇ ਪਰਮੇਸ਼ੁਰ, ਤੇਰੀਆਂ ਅੱਖਾਂ ਅਤੇ ਤੇਰੇ ਕੰਨ ਉਸ ਪ੍ਰਾਰਥਨਾ ਵੱਲ ਲੱਗੇ ਰਹਿਣ ਜੋ ਇਸ ਜਗ੍ਹਾ ʼਤੇ* ਕੀਤੀ ਜਾਵੇ।+ 41 ਅਤੇ ਹੁਣ ਹੇ ਯਹੋਵਾਹ ਪਰਮੇਸ਼ੁਰ, ਤੂੰ ਆਪਣੇ ਨਿਵਾਸ-ਸਥਾਨ ਜਾਹ,+ ਹਾਂ, ਤੂੰ ਆਪਣੀ ਤਾਕਤ ਦੇ ਸੰਦੂਕ ਨਾਲ ਜਾਹ। ਹੇ ਯਹੋਵਾਹ ਪਰਮੇਸ਼ੁਰ, ਤੇਰੇ ਪੁਜਾਰੀ ਮੁਕਤੀ ਦਾ ਪਹਿਰਾਵਾ ਪਾਉਣ ਅਤੇ ਤੇਰੇ ਵਫ਼ਾਦਾਰ ਸੇਵਕ ਤੇਰੀ ਭਲਾਈ ਵਿਚ ਆਨੰਦ ਮਨਾਉਣ।+ 42 ਹੇ ਯਹੋਵਾਹ ਪਰਮੇਸ਼ੁਰ, ਆਪਣੇ ਚੁਣੇ ਹੋਏ ਨੂੰ ਨਾ ਠੁਕਰਾ।*+ ਤੂੰ ਆਪਣੇ ਸੇਵਕ ਦਾਊਦ ਨਾਲ ਆਪਣੇ ਅਟੱਲ ਪਿਆਰ ਨੂੰ ਯਾਦ ਰੱਖੀਂ।”+
7 ਜਿਉਂ ਹੀ ਸੁਲੇਮਾਨ ਪ੍ਰਾਰਥਨਾ ਕਰ ਹਟਿਆ,+ ਤਾਂ ਆਕਾਸ਼ ਤੋਂ ਅੱਗ ਵਰ੍ਹੀ+ ਤੇ ਹੋਮ-ਬਲ਼ੀ ਤੇ ਬਲੀਦਾਨ ਭਸਮ ਹੋ ਗਏ ਅਤੇ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ।+ 2 ਪੁਜਾਰੀ ਯਹੋਵਾਹ ਦੇ ਭਵਨ ਵਿਚ ਦਾਖ਼ਲ ਨਾ ਹੋ ਸਕੇ ਕਿਉਂਕਿ ਯਹੋਵਾਹ ਦਾ ਭਵਨ ਯਹੋਵਾਹ ਦੀ ਮਹਿਮਾ ਨਾਲ ਭਰ ਗਿਆ ਸੀ।+ 3 ਜਦੋਂ ਉੱਪਰੋਂ ਅੱਗ ਵਰ੍ਹੀ ਅਤੇ ਯਹੋਵਾਹ ਦੀ ਮਹਿਮਾ ਭਵਨ ਉੱਤੇ ਛਾ ਗਈ, ਤਾਂ ਇਜ਼ਰਾਈਲ ਦੇ ਸਾਰੇ ਲੋਕ ਦੇਖ ਰਹੇ ਸਨ ਅਤੇ ਉਨ੍ਹਾਂ ਨੇ ਫ਼ਰਸ਼ ʼਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਇਹ ਕਹਿ ਕੇ ਯਹੋਵਾਹ ਦਾ ਧੰਨਵਾਦ ਕੀਤਾ, “ਕਿਉਂਕਿ ਉਹ ਚੰਗਾ ਹੈ; ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
4 ਫਿਰ ਰਾਜੇ ਅਤੇ ਸਾਰੇ ਲੋਕਾਂ ਨੇ ਮਿਲ ਕੇ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਈਆਂ।+ 5 ਰਾਜਾ ਸੁਲੇਮਾਨ ਨੇ 22,000 ਗਾਂਵਾਂ-ਬਲਦਾਂ ਅਤੇ 1,20,000 ਭੇਡਾਂ ਦੀ ਬਲ਼ੀ ਚੜ੍ਹਾਈ। ਇਸ ਤਰ੍ਹਾਂ ਰਾਜੇ ਅਤੇ ਸਾਰੇ ਲੋਕਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਦਾ ਉਦਘਾਟਨ ਕੀਤਾ।+ 6 ਪੁਜਾਰੀ ਸੇਵਾ ਲਈ ਆਪੋ-ਆਪਣੀ ਠਹਿਰਾਈ ਜਗ੍ਹਾ ʼਤੇ ਖੜ੍ਹੇ ਸਨ ਜਿਵੇਂ ਲੇਵੀ ਖੜ੍ਹੇ ਸਨ ਜਿਨ੍ਹਾਂ ਕੋਲ ਯਹੋਵਾਹ ਲਈ ਗੀਤ ਗਾਉਂਦੇ ਵੇਲੇ ਵਜਾਉਣ ਲਈ ਸਾਜ਼ ਹੁੰਦੇ ਸਨ।+ (ਰਾਜਾ ਦਾਊਦ ਨੇ ਇਹ ਸਾਜ਼ ਇਸ ਲਈ ਬਣਾਏ ਸਨ ਤਾਂਕਿ ਇਨ੍ਹਾਂ ਨੂੰ ਉਸ ਵੇਲੇ ਵਜਾਇਆ ਜਾਵੇ ਜਦ ਦਾਊਦ ਉਨ੍ਹਾਂ* ਨਾਲ ਮਿਲ ਕੇ ਯਹੋਵਾਹ ਦੀ ਮਹਿਮਾ ਕਰਦਾ ਸੀ ਤੇ ਇਹ ਕਹਿ ਕੇ ਉਸ ਦਾ ਧੰਨਵਾਦ ਕਰਦਾ ਸੀ, “ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”) ਪੁਜਾਰੀ ਉਨ੍ਹਾਂ ਦੇ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ+ ਤੇ ਸਾਰੇ ਇਜ਼ਰਾਈਲੀ ਖੜ੍ਹੇ ਸਨ।
7 ਫਿਰ ਸੁਲੇਮਾਨ ਨੇ ਯਹੋਵਾਹ ਦੇ ਭਵਨ ਦੇ ਅੱਗੇ ਵਿਹੜੇ ਦਾ ਵਿਚਕਾਰਲਾ ਹਿੱਸਾ ਪਵਿੱਤਰ ਕੀਤਾ ਤਾਂਕਿ ਉਹ ਉੱਥੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਦੀ ਚਰਬੀ ਚੜ੍ਹਾ ਸਕੇ+ ਕਿਉਂਕਿ ਸੁਲੇਮਾਨ ਨੇ ਜੋ ਤਾਂਬੇ ਦੀ ਵੇਦੀ+ ਬਣਾਈ ਸੀ, ਉਹ ਹੋਮ-ਬਲ਼ੀਆਂ, ਅਨਾਜ ਦੇ ਚੜ੍ਹਾਵਿਆਂ+ ਅਤੇ ਚਰਬੀ ਲਈ ਛੋਟੀ ਪੈ ਗਈ ਸੀ।+ 8 ਉਸ ਵੇਲੇ ਸੁਲੇਮਾਨ ਨੇ ਲੇਬੋ-ਹਮਾਥ* ਤੋਂ ਲੈ ਕੇ ਮਿਸਰ ਵਾਦੀ ਤਕ ਦੇ ਸਾਰੇ ਇਜ਼ਰਾਈਲੀਆਂ ਦੀ ਵੱਡੀ ਸਾਰੀ ਮੰਡਲੀ ਨਾਲ ਮਿਲ ਕੇ ਸੱਤ ਦਿਨ ਤਿਉਹਾਰ ਮਨਾਇਆ।+ 9 ਪਰ ਅੱਠਵੇਂ ਦਿਨ* ਉਨ੍ਹਾਂ ਨੇ ਖ਼ਾਸ* ਸਭਾ ਰੱਖੀ+ ਕਿਉਂਕਿ ਉਨ੍ਹਾਂ ਨੇ ਸੱਤ ਦਿਨ ਵੇਦੀ ਦਾ ਉਦਘਾਟਨ ਕੀਤਾ ਸੀ ਅਤੇ ਸੱਤ ਦਿਨ ਤਿਉਹਾਰ ਮਨਾਇਆ ਸੀ। 10 ਫਿਰ ਸੱਤਵੇਂ ਮਹੀਨੇ ਦੀ 23 ਤਾਰੀਖ਼ ਨੂੰ ਉਸ ਨੇ ਲੋਕਾਂ ਨੂੰ ਆਪੋ-ਆਪਣੇ ਘਰ ਭੇਜ ਦਿੱਤਾ ਜੋ ਖ਼ੁਸ਼ੀਆਂ ਮਨਾਉਂਦੇ ਹੋਏ+ ਅਤੇ ਉਸ ਭਲਾਈ ਕਰਕੇ ਜੋ ਯਹੋਵਾਹ ਨੇ ਦਾਊਦ, ਸੁਲੇਮਾਨ ਅਤੇ ਆਪਣੀ ਪਰਜਾ ਇਜ਼ਰਾਈਲ ਨਾਲ ਕੀਤੀ ਸੀ, ਦਿਲੋਂ ਆਨੰਦ ਮਨਾਉਂਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ।+
11 ਇਸ ਤਰ੍ਹਾਂ ਸੁਲੇਮਾਨ ਨੇ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਦਾ ਕੰਮ ਪੂਰਾ ਕੀਤਾ;+ ਯਹੋਵਾਹ ਦੇ ਭਵਨ ਤੇ ਆਪਣੇ ਸ਼ਾਹੀ ਮਹਿਲ ਸੰਬੰਧੀ ਉਸ ਦੇ ਦਿਲ ਵਿਚ ਜੋ ਵੀ ਸੀ, ਉਹ ਸਾਰਾ ਕੁਝ ਪੂਰਾ ਕਰਨ ਵਿਚ ਉਹ ਸਫ਼ਲ ਹੋਇਆ।+ 12 ਫਿਰ ਯਹੋਵਾਹ ਸੁਲੇਮਾਨ ਸਾਮ੍ਹਣੇ ਰਾਤ ਨੂੰ ਪ੍ਰਗਟ ਹੋਇਆ+ ਤੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ ਅਤੇ ਮੈਂ ਇਸ ਜਗ੍ਹਾ ਨੂੰ ਆਪਣੇ ਲਈ ਬਲੀਦਾਨ ਦੇ ਭਵਨ ਵਜੋਂ ਚੁਣਿਆ ਹੈ।+ 13 ਜਦੋਂ ਮੈਂ ਆਕਾਸ਼ ਬੰਦ ਕਰ ਦਿਆਂ ਤੇ ਮੀਂਹ ਨਾ ਪਵੇ ਅਤੇ ਜਦੋਂ ਮੈਂ ਟਿੱਡੀਆਂ ਨੂੰ ਦੇਸ਼ ਨੂੰ ਚੱਟ ਕਰਨ ਦਾ ਹੁਕਮ ਦਿਆਂ ਅਤੇ ਜੇ ਮੈਂ ਆਪਣੀ ਪਰਜਾ ʼਤੇ ਮਹਾਂਮਾਰੀ ਘੱਲਾਂ, 14 ਉਦੋਂ ਜੇ ਮੇਰੀ ਪਰਜਾ ਜੋ ਮੇਰੇ ਨਾਂ ਤੋਂ ਜਾਣੀ ਜਾਂਦੀ ਹੈ+ ਆਪਣੇ ਆਪ ਨੂੰ ਨਿਮਰ ਕਰ ਕੇ+ ਪ੍ਰਾਰਥਨਾ ਕਰੇ ਤੇ ਮੈਨੂੰ ਭਾਲੇ ਅਤੇ ਆਪਣੇ ਬੁਰੇ ਰਾਹਾਂ ਤੋਂ ਮੁੜੇ,+ ਫਿਰ ਮੈਂ ਆਕਾਸ਼ ਤੋਂ ਸੁਣਾਂਗਾ ਅਤੇ ਉਨ੍ਹਾਂ ਦਾ ਪਾਪ ਮਾਫ਼ ਕਰ ਦਿਆਂਗਾ ਤੇ ਉਨ੍ਹਾਂ ਦੇ ਦੇਸ਼ ਨੂੰ ਚੰਗਾ ਕਰਾਂਗਾ।+ 15 ਮੇਰੀਆਂ ਅੱਖਾਂ ਤੇ ਮੇਰੇ ਕੰਨ ਉਸ ਪ੍ਰਾਰਥਨਾ ਵੱਲ ਲੱਗੇ ਰਹਿਣਗੇ ਜੋ ਇਸ ਜਗ੍ਹਾ ʼਤੇ ਕੀਤੀ ਜਾਵੇਗੀ।+ 16 ਮੈਂ ਇਸ ਭਵਨ ਨੂੰ ਚੁਣਿਆ ਹੈ ਤੇ ਇਸ ਨੂੰ ਪਵਿੱਤਰ ਕੀਤਾ ਹੈ ਤਾਂਕਿ ਮੇਰਾ ਨਾਂ ਇੱਥੇ ਸਦਾ ਲਈ ਰਹੇ+ ਅਤੇ ਮੇਰੀਆਂ ਨਜ਼ਰਾਂ ਤੇ ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ।+
17 “ਨਾਲੇ ਜੇ ਤੂੰ ਆਪਣੇ ਪਿਤਾ ਦਾਊਦ ਵਾਂਗ ਮੇਰੇ ਅੱਗੇ ਚੱਲੇਂ ਅਤੇ ਉਹ ਸਭ ਕੁਝ ਕਰੇਂ ਜੋ ਮੈਂ ਤੈਨੂੰ ਕਰਨ ਦਾ ਹੁਕਮ ਦਿੱਤਾ ਹੈ ਤੇ ਮੇਰੇ ਨਿਯਮਾਂ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੇਂ,+ 18 ਤਾਂ ਮੈਂ ਤੇਰੀ ਰਾਜ-ਗੱਦੀ ਹਮੇਸ਼ਾ ਲਈ ਕਾਇਮ ਕਰਾਂਗਾ+ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਇਕਰਾਰ ਕੀਤਾ ਸੀ,+ ‘ਇਜ਼ਰਾਈਲ ਉੱਤੇ ਰਾਜ ਕਰਨ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 19 ਪਰ ਜੇ ਤੁਸੀਂ ਮੂੰਹ ਫੇਰ ਲਿਆ ਅਤੇ ਮੇਰੇ ਨਿਯਮਾਂ ਤੇ ਮੇਰੇ ਹੁਕਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜੋ ਮੈਂ ਤੁਹਾਨੂੰ ਦਿੱਤੇ ਹਨ ਅਤੇ ਤੁਸੀਂ ਜਾ ਕੇ ਹੋਰ ਦੇਵਤਿਆਂ ਦੀ ਭਗਤੀ ਕੀਤੀ ਤੇ ਉਨ੍ਹਾਂ ਅੱਗੇ ਮੱਥਾ ਟੇਕਿਆ,+ 20 ਤਾਂ ਮੈਂ ਇਜ਼ਰਾਈਲੀਆਂ ਨੂੰ ਆਪਣੇ ਦੇਸ਼ ਵਿੱਚੋਂ ਜੜ੍ਹੋਂ ਉਖਾੜ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ ਅਤੇ ਸਾਰੀਆਂ ਕੌਮਾਂ ਇਸ ਨਾਲ ਘਿਰਣਾ ਕਰਨਗੀਆਂ* ਅਤੇ ਇਸ ਦਾ ਮਜ਼ਾਕ ਉਡਾਉਣਗੀਆਂ।+ 21 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ। ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ+ ਅਤੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+ 22 ਫਿਰ ਉਹ ਕਹਿਣਗੇ, ‘ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ+ ਜੋ ਉਨ੍ਹਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ+ ਅਤੇ ਉਨ੍ਹਾਂ ਨੇ ਹੋਰ ਦੇਵਤਿਆਂ ਨੂੰ ਅਪਣਾ ਲਿਆ, ਉਨ੍ਹਾਂ ਅੱਗੇ ਮੱਥਾ ਟੇਕਿਆ ਤੇ ਉਨ੍ਹਾਂ ਦੀ ਭਗਤੀ ਕੀਤੀ।+ ਇਸੇ ਕਰਕੇ ਉਹ ਉਨ੍ਹਾਂ ਉੱਤੇ ਇਹ ਸਾਰੀ ਬਿਪਤਾ ਲਿਆਇਆ।’”+
8 ਸੁਲੇਮਾਨ ਨੂੰ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਵਿਚ 20 ਸਾਲ ਲੱਗੇ।+ ਇਸ ਤੋਂ ਬਾਅਦ 2 ਸੁਲੇਮਾਨ ਨੇ ਉਹ ਸ਼ਹਿਰ ਦੁਬਾਰਾ ਉਸਾਰੇ ਜੋ ਹੀਰਾਮ+ ਨੇ ਸੁਲੇਮਾਨ ਨੂੰ ਦਿੱਤੇ ਸਨ ਅਤੇ ਉੱਥੇ ਇਜ਼ਰਾਈਲੀਆਂ* ਨੂੰ ਵਸਾ ਦਿੱਤਾ। 3 ਇਸ ਤੋਂ ਇਲਾਵਾ, ਸੁਲੇਮਾਨ ਹਮਾਥ-ਸੋਬਾਹ ਗਿਆ ਤੇ ਉਸ ਉੱਤੇ ਕਬਜ਼ਾ ਕਰ ਲਿਆ। 4 ਫਿਰ ਉਸ ਨੇ ਉਜਾੜ ਵਿਚ ਤਦਮੋਰ ਨੂੰ ਉਸਾਰਿਆ* ਅਤੇ ਗੋਦਾਮਾਂ ਵਾਲੇ ਸਾਰੇ ਸ਼ਹਿਰਾਂ ਨੂੰ ਵੀ ਜੋ ਉਸ ਨੇ ਹਮਾਥ ਵਿਚ ਬਣਾਏ ਸਨ।+ 5 ਉਸ ਨੇ ਉੱਪਰਲੇ ਬੈਤ-ਹੋਰੋਨ+ ਅਤੇ ਹੇਠਲੇ ਬੈਤ-ਹੋਰੋਨ+ ਨੂੰ ਵੀ ਬਣਾਇਆ ਜੋ ਕੰਧਾਂ, ਦਰਵਾਜ਼ਿਆਂ ਤੇ ਹੋੜਿਆਂ ਵਾਲੇ ਕਿਲੇਬੰਦ ਸ਼ਹਿਰ ਸਨ, 6 ਨਾਲੇ ਉਸ ਨੇ ਬਆਲਾਥ+ ਤੇ ਸੁਲੇਮਾਨ ਦੇ ਗੋਦਾਮਾਂ ਵਾਲੇ ਸਾਰੇ ਸ਼ਹਿਰ, ਰਥਾਂ ਵਾਲੇ ਸਾਰੇ ਸ਼ਹਿਰ ਤੇ ਘੋੜਸਵਾਰਾਂ ਲਈ ਸ਼ਹਿਰ ਬਣਾਏ।+ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਅਧੀਨ ਆਉਂਦੇ ਸਾਰੇ ਇਲਾਕੇ ਵਿਚ ਜੋ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਣਾਇਆ।
7 ਅਤੇ ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ+ ਵਿੱਚੋਂ ਬਚੇ ਉਹ ਸਾਰੇ ਲੋਕ ਜੋ ਇਜ਼ਰਾਈਲ ਦਾ ਹਿੱਸਾ ਨਹੀਂ ਸਨ+ 8 ਅਤੇ ਜਿਨ੍ਹਾਂ ਨੂੰ ਇਜ਼ਰਾਈਲੀਆਂ ਨੇ ਨਾਸ਼ ਨਹੀਂ ਕੀਤਾ ਸੀ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ+ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+ 9 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਆਪਣੇ ਕੰਮ ਲਈ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਉਸ ਦੇ ਸਹਾਇਕ ਅਧਿਕਾਰੀਆਂ ਦੇ ਮੁਖੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ।+ 10 ਰਾਜਾ ਸੁਲੇਮਾਨ ਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 250 ਮੁਖੀ ਠਹਿਰਾਏ ਗਏ ਸਨ ਜੋ ਲੋਕਾਂ ʼਤੇ ਨਿਗਾਹ ਰੱਖਦੇ ਸਨ।+
11 ਸੁਲੇਮਾਨ ਫ਼ਿਰਊਨ ਦੀ ਧੀ+ ਨੂੰ ਦਾਊਦ ਦੇ ਸ਼ਹਿਰ ਤੋਂ ਉਸ ਘਰ ਵਿਚ ਲੈ ਆਇਆ ਜੋ ਸੁਲੇਮਾਨ ਨੇ ਉਸ ਵਾਸਤੇ ਬਣਾਇਆ ਸੀ+ ਕਿਉਂਕਿ ਉਸ ਨੇ ਕਿਹਾ: “ਭਾਵੇਂ ਕਿ ਇਹ ਮੇਰੀ ਪਤਨੀ ਹੈ, ਪਰ ਇਹ ਇਜ਼ਰਾਈਲ ਦੇ ਰਾਜੇ ਦਾਊਦ ਦੇ ਘਰ ਵਿਚ ਨਹੀਂ ਰਹਿ ਸਕਦੀ ਕਿਉਂਕਿ ਜਿਨ੍ਹਾਂ ਥਾਵਾਂ ʼਤੇ ਯਹੋਵਾਹ ਦਾ ਸੰਦੂਕ ਆਇਆ ਹੈ, ਉਹ ਪਵਿੱਤਰ ਹਨ।”+
12 ਫਿਰ ਸੁਲੇਮਾਨ ਨੇ ਯਹੋਵਾਹ ਲਈ ਯਹੋਵਾਹ ਦੀ ਵੇਦੀ+ ਉੱਤੇ ਹੋਮ-ਬਲ਼ੀਆਂ ਚੜ੍ਹਾਈਆਂ+ ਜੋ ਉਸ ਨੇ ਦਲਾਨ ਦੇ ਅੱਗੇ ਬਣਾਈ ਸੀ।+ 13 ਉਹ ਰੋਜ਼ ਦੇ ਦਸਤੂਰ ਮੁਤਾਬਕ ਅਤੇ ਮੂਸਾ ਦੇ ਹੁਕਮ ਅਨੁਸਾਰ ਸਬਤ,+ ਮੱਸਿਆ*+ ਅਤੇ ਸਾਲ ਵਿਚ ਤਿੰਨ ਵਾਰ ਮਨਾਏ ਜਾਂਦੇ ਇਨ੍ਹਾਂ ਤਿਉਹਾਰਾਂ ʼਤੇ ਬਲੀਦਾਨ ਚੜ੍ਹਾਉਂਦਾ ਸੀ+—ਬੇਖਮੀਰੀ ਰੋਟੀ ਦਾ ਤਿਉਹਾਰ,+ ਹਫ਼ਤਿਆਂ ਦਾ ਤਿਉਹਾਰ+ ਅਤੇ ਛੱਪਰਾਂ ਦਾ ਤਿਉਹਾਰ।+ 14 ਇਸ ਤੋਂ ਇਲਾਵਾ, ਉਸ ਨੇ ਆਪਣੇ ਪਿਤਾ ਦਾਊਦ ਦੇ ਕਾਇਦੇ ਮੁਤਾਬਕ ਪੁਜਾਰੀਆਂ ਦੀਆਂ ਟੋਲੀਆਂ+ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਨਿਯੁਕਤ ਕੀਤਾ ਅਤੇ ਲੇਵੀਆਂ ਨੂੰ ਉਨ੍ਹਾਂ ਦੇ ਕੰਮ ਅਨੁਸਾਰ ਠਹਿਰਾਇਆ ਕਿ ਉਹ ਰੋਜ਼ ਦੇ ਦਸਤੂਰ ਮੁਤਾਬਕ ਪੁਜਾਰੀਆਂ ਦੀ ਮੌਜੂਦਗੀ ਵਿਚ ਮਹਿਮਾ+ ਅਤੇ ਸੇਵਾ ਕਰਨ ਅਤੇ ਦਰਬਾਨਾਂ ਦੀਆਂ ਟੋਲੀਆਂ ਨੂੰ ਵੱਖੋ-ਵੱਖਰੇ ਦਰਵਾਜ਼ਿਆਂ ʼਤੇ ਠਹਿਰਾਇਆ+ ਕਿਉਂਕਿ ਇਹ ਸੱਚੇ ਪਰਮੇਸ਼ੁਰ ਦੇ ਬੰਦੇ ਦਾਊਦ ਦਾ ਹੁਕਮ ਸੀ। 15 ਅਤੇ ਉਹ ਕਿਸੇ ਵੀ ਮਾਮਲੇ ਸੰਬੰਧੀ ਜਾਂ ਗੋਦਾਮਾਂ ਸੰਬੰਧੀ ਰਾਜੇ ਵੱਲੋਂ ਪੁਜਾਰੀਆਂ ਅਤੇ ਲੇਵੀਆਂ ਨੂੰ ਦਿੱਤੇ ਹੁਕਮ ਨੂੰ ਮੰਨਣ ਤੋਂ ਪਿੱਛੇ ਨਾ ਹਟੇ। 16 ਯਹੋਵਾਹ ਦੇ ਭਵਨ ਦੀ ਨੀਂਹ ਰੱਖੇ ਜਾਣ ਦੇ ਦਿਨ ਤੋਂ ਲੈ ਕੇ ਇਸ ਦੇ ਪੂਰਾ ਹੋਣ ਤਕ ਸੁਲੇਮਾਨ ਦਾ ਸਾਰਾ ਕੰਮ ਢੰਗ ਅਨੁਸਾਰ* ਹੋਇਆ।+ ਇਸ ਤਰ੍ਹਾਂ ਯਹੋਵਾਹ ਦਾ ਭਵਨ ਪੂਰਾ ਹੋ ਗਿਆ।+
17 ਉਸ ਵੇਲੇ ਸੁਲੇਮਾਨ ਅਸਯੋਨ-ਗਬਰ+ ਅਤੇ ਏਲੋਥ+ ਨੂੰ ਗਿਆ ਜੋ ਅਦੋਮ ਦੇ ਇਲਾਕੇ ਵਿਚ ਸਮੁੰਦਰ ਕੰਢੇ ਹਨ।+ 18 ਹੀਰਾਮ+ ਨੇ ਆਪਣੇ ਸੇਵਕਾਂ ਰਾਹੀਂ ਉਸ ਕੋਲ ਜਹਾਜ਼ ਅਤੇ ਤਜਰਬੇਕਾਰ ਮਲਾਹ ਘੱਲੇ। ਉਹ ਸੁਲੇਮਾਨ ਦੇ ਸੇਵਕਾਂ ਨਾਲ ਓਫੀਰ ਗਏ+ ਅਤੇ ਉੱਥੋਂ 450 ਕਿੱਕਾਰ* ਸੋਨਾ+ ਰਾਜਾ ਸੁਲੇਮਾਨ ਕੋਲ ਲੈ ਆਏ।+
9 ਸ਼ਬਾ ਦੀ ਰਾਣੀ+ ਨੇ ਸੁਲੇਮਾਨ ਦੇ ਚਰਚੇ ਸੁਣੇ। ਇਸ ਲਈ ਉਹ ਯਰੂਸ਼ਲਮ ਵਿਚ ਗੁੰਝਲਦਾਰ ਸਵਾਲਾਂ ਨਾਲ* ਸੁਲੇਮਾਨ ਦੀ ਪਰੀਖਿਆ ਲੈਣ ਆਈ। ਉਹ ਇਕ ਬਹੁਤ ਵੱਡੇ ਕਾਫ਼ਲੇ ਨਾਲ ਆਈ। ਉਹ ਬਲਸਾਨ ਦੇ ਤੇਲ, ਢੇਰ ਸਾਰੇ ਸੋਨੇ ਅਤੇ ਕੀਮਤੀ ਪੱਥਰਾਂ ਨਾਲ ਲੱਦੇ ਹੋਏ ਊਠ ਲੈ ਕੇ ਆਈ। ਉਹ ਸੁਲੇਮਾਨ ਕੋਲ ਗਈ+ ਅਤੇ ਉਸ ਨੇ ਉਸ ਨਾਲ ਉਹ ਸਾਰੀਆਂ ਗੱਲਾਂ ਕੀਤੀਆਂ ਜੋ ਉਸ ਦੇ ਦਿਲ ਵਿਚ ਸਨ।+ 2 ਫਿਰ ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੁਲੇਮਾਨ ਲਈ ਉਸ ਨੂੰ ਕੋਈ ਵੀ ਗੱਲ ਸਮਝਾਉਣੀ ਔਖੀ ਨਹੀਂ ਸੀ।*
3 ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਬੁੱਧ+ ਅਤੇ ਉਸ ਦਾ ਬਣਾਇਆ ਮਹਿਲ ਦੇਖਿਆ,+ 4 ਨਾਲੇ ਉਸ ਦੇ ਮੇਜ਼ ʼਤੇ ਪਰੋਸਿਆ ਜਾਣ ਵਾਲਾ ਭੋਜਨ,+ ਉਸ ਦੇ ਸੇਵਕਾਂ ਦੇ ਬੈਠਣ ਦਾ ਇੰਤਜ਼ਾਮ, ਖਾਣਾ ਵਰਤਾਉਣ ਵਾਲਿਆਂ ਦਾ ਖਾਣਾ ਪਰੋਸਣ ਦਾ ਤਰੀਕਾ ਤੇ ਉਨ੍ਹਾਂ ਦੀ ਪੁਸ਼ਾਕ, ਉਸ ਦੇ ਸਾਕੀ ਤੇ ਉਨ੍ਹਾਂ ਦੀ ਪੁਸ਼ਾਕ ਅਤੇ ਉਹ ਹੋਮ-ਬਲ਼ੀਆਂ ਦੇਖੀਆਂ ਜੋ ਉਹ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਚੜ੍ਹਾਉਂਦਾ ਸੀ,+ ਤਾਂ ਉਸ ਦੇ ਹੋਸ਼ ਉੱਡ ਗਏ।* 5 ਇਸ ਲਈ ਉਸ ਨੇ ਰਾਜੇ ਨੂੰ ਕਿਹਾ: “ਮੈਂ ਤੇਰੀਆਂ ਪ੍ਰਾਪਤੀਆਂ* ਅਤੇ ਤੇਰੀ ਬੁੱਧ ਬਾਰੇ ਆਪਣੇ ਦੇਸ਼ ਵਿਚ ਜੋ ਕੁਝ ਸੁਣਿਆ, ਉਹ ਬਿਲਕੁਲ ਸੱਚ ਸੀ। 6 ਪਰ ਮੈਨੂੰ ਇਨ੍ਹਾਂ ਗੱਲਾਂ ʼਤੇ ਯਕੀਨ ਨਹੀਂ ਹੋਇਆ ਜਦ ਤਕ ਮੈਂ ਆਪ ਆ ਕੇ ਆਪਣੀ ਅੱਖੀਂ ਦੇਖ ਨਹੀਂ ਲਿਆ।+ ਸੱਚ ਦੱਸਾਂ ਤਾਂ ਤੇਰੇ ਕੋਲ ਜਿੰਨੀ ਬੁੱਧ ਹੈ, ਮੈਨੂੰ ਉਸ ਬਾਰੇ ਅੱਧਾ ਵੀ ਨਹੀਂ ਦੱਸਿਆ ਗਿਆ।+ ਮੈਂ ਜਿੰਨਾ ਸੁਣਿਆ ਸੀ, ਤੂੰ ਤਾਂ ਉਸ ਨਾਲੋਂ ਵੀ ਕਿਤੇ ਜ਼ਿਆਦਾ ਮਹਾਨ ਹੈਂ।+ 7 ਖ਼ੁਸ਼ ਹਨ ਤੇਰੇ ਆਦਮੀ ਤੇ ਧੰਨ ਹਨ ਤੇਰੇ ਸੇਵਕ ਜੋ ਸਦਾ ਤੇਰੀ ਹਜ਼ੂਰੀ ਵਿਚ ਖੜ੍ਹੇ ਰਹਿੰਦੇ ਹਨ ਅਤੇ ਤੇਰੀ ਬੁੱਧ ਦੀਆਂ ਗੱਲਾਂ ਸੁਣਦੇ ਹਨ! 8 ਤੇਰੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜਿਸ ਨੇ ਤੇਰੇ ਤੋਂ ਖ਼ੁਸ਼ ਹੋ ਕੇ ਤੈਨੂੰ ਆਪਣੇ ਸਿੰਘਾਸਣ ਉੱਤੇ ਤੇਰੇ ਪਰਮੇਸ਼ੁਰ ਯਹੋਵਾਹ ਲਈ ਰਾਜਾ ਬਣਾਇਆ ਹੈ। ਤੇਰਾ ਪਰਮੇਸ਼ੁਰ ਇਜ਼ਰਾਈਲ ਨਾਲ ਪਿਆਰ ਕਰਦਾ ਹੈ+ ਤੇ ਇਸ ਨੂੰ ਸਦਾ ਕਾਇਮ ਰੱਖਣਾ ਚਾਹੁੰਦਾ ਹੈ, ਇਸ ਲਈ ਉਸ ਨੇ ਤੈਨੂੰ ਇਸ ਦਾ ਰਾਜਾ ਨਿਯੁਕਤ ਕੀਤਾ ਤਾਂਕਿ ਤੂੰ ਨਿਆਂ ਤੇ ਨੇਕੀ ਨਾਲ ਰਾਜ ਕਰੇਂ।”
9 ਫਿਰ ਉਸ ਨੇ ਰਾਜੇ ਨੂੰ 120 ਕਿੱਕਾਰ* ਸੋਨਾ,+ ਬਹੁਤ ਸਾਰਾ ਬਲਸਾਨ ਦਾ ਤੇਲ ਅਤੇ ਕੀਮਤੀ ਪੱਥਰ ਦਿੱਤੇ। ਸ਼ਬਾ ਦੀ ਰਾਣੀ ਨੇ ਜਿੰਨਾ ਬਲਸਾਨ ਦਾ ਤੇਲ ਰਾਜਾ ਸੁਲੇਮਾਨ ਨੂੰ ਦਿੱਤਾ, ਉੱਨਾ ਫਿਰ ਕਦੇ ਵੀ ਨਹੀਂ ਲਿਆਂਦਾ ਗਿਆ।+
10 ਇਸ ਤੋਂ ਇਲਾਵਾ, ਹੀਰਾਮ ਅਤੇ ਸੁਲੇਮਾਨ ਦੇ ਜਿਹੜੇ ਸੇਵਕ ਓਫੀਰ ਤੋਂ ਸੋਨਾ ਲਿਆਉਂਦੇ ਸਨ,+ ਉਹ ਚੰਦਨ ਦੀ ਲੱਕੜ ਅਤੇ ਕੀਮਤੀ ਪੱਥਰ ਵੀ ਲਿਆਉਂਦੇ ਸਨ।+ 11 ਰਾਜੇ ਨੇ ਯਹੋਵਾਹ ਦੇ ਭਵਨ ਅਤੇ ਆਪਣੇ ਸ਼ਾਹੀ ਮਹਿਲ ਲਈ ਚੰਦਨ ਦੀ ਲੱਕੜ ਦੀਆਂ ਪੌੜੀਆਂ ਬਣਾਈਆਂ,+ ਨਾਲੇ ਗਾਇਕਾਂ ਲਈ ਰਬਾਬ ਅਤੇ ਤਾਰਾਂ ਵਾਲੇ ਸਾਜ਼ ਵੀ ਬਣਾਏ।+ ਅਜਿਹੀ ਲੱਕੜ ਇਸ ਤੋਂ ਪਹਿਲਾਂ ਯਹੂਦਾਹ ਵਿਚ ਕਦੇ ਨਹੀਂ ਦੇਖੀ ਗਈ।
12 ਰਾਜਾ ਸੁਲੇਮਾਨ ਨੇ ਸ਼ਬਾ ਦੀ ਰਾਣੀ ਨੂੰ ਉਹ ਸਭ ਕੁਝ ਦਿੱਤਾ ਜੋ ਉਹ ਚਾਹੁੰਦੀ ਸੀ ਤੇ ਜੋ ਕੁਝ ਉਸ ਨੇ ਮੰਗਿਆ ਸੀ। ਜਿੰਨਾ ਕੁਝ ਉਹ ਰਾਜੇ ਕੋਲ ਲੈ ਕੇ ਆਈ ਸੀ, ਉਸ ਤੋਂ ਕਿਤੇ ਜ਼ਿਆਦਾ ਉਸ ਨੇ ਉਸ ਨੂੰ ਦਿੱਤਾ।* ਇਸ ਤੋਂ ਬਾਅਦ ਉਹ ਉੱਥੋਂ ਚਲੀ ਗਈ ਤੇ ਆਪਣੇ ਸੇਵਕਾਂ ਨਾਲ ਆਪਣੇ ਦੇਸ਼ ਨੂੰ ਮੁੜ ਗਈ।+
13 ਇਕ ਸਾਲ ਵਿਚ ਜਿੰਨਾ ਸੋਨਾ ਸੁਲੇਮਾਨ ਕੋਲ ਆਉਂਦਾ ਸੀ, ਉਸ ਦਾ ਭਾਰ 666 ਕਿੱਕਾਰ* ਸੋਨੇ ਦੇ ਬਰਾਬਰ ਸੀ।+ 14 ਇਹ ਉਸ ਤੋਂ ਇਲਾਵਾ ਸੀ ਜੋ ਸੌਦਾਗਰ ਤੇ ਵਪਾਰੀ ਲਿਆਉਂਦੇ ਸਨ, ਨਾਲੇ ਅਰਬ ਦੇਸ਼ ਦੇ ਸਾਰੇ ਰਾਜੇ ਅਤੇ ਦੇਸ਼ ਦੇ ਰਾਜਪਾਲ ਸੁਲੇਮਾਨ ਕੋਲ ਸੋਨਾ-ਚਾਂਦੀ ਲੈ ਕੇ ਆਉਂਦੇ ਸਨ।+
15 ਰਾਜਾ ਸੁਲੇਮਾਨ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 200 ਵੱਡੀਆਂ-ਵੱਡੀਆਂ ਢਾਲਾਂ ਬਣਾਈਆਂ+ (ਹਰੇਕ ਢਾਲ ਲਈ ਧਾਤਾਂ ਨਾਲ ਮਿਲਾਇਆ 600 ਸ਼ੇਕੇਲ* ਸੋਨਾ ਲੱਗਾ)+ 16 ਅਤੇ ਉਸ ਨੇ ਸੋਨੇ ਨਾਲ ਹੋਰ ਧਾਤਾਂ ਮਿਲਾ ਕੇ 300 ਛੋਟੀਆਂ ਢਾਲਾਂ* ਬਣਾਈਆਂ (ਹਰੇਕ ਛੋਟੀ ਢਾਲ ਲਈ ਤਿੰਨ ਮਾਈਨਾ* ਸੋਨਾ ਲੱਗਾ)। ਫਿਰ ਰਾਜੇ ਨੇ ਇਨ੍ਹਾਂ ਨੂੰ “ਲਬਾਨੋਨ ਵਣ ਭਵਨ” ਵਿਚ ਰੱਖ ਦਿੱਤਾ।+
17 ਰਾਜੇ ਨੇ ਹਾਥੀ-ਦੰਦ ਦਾ ਇਕ ਵੱਡਾ ਸਾਰਾ ਸਿੰਘਾਸਣ ਵੀ ਬਣਾਇਆ ਤੇ ਉਸ ਨੂੰ ਖਾਲਸ ਸੋਨੇ ਨਾਲ ਮੜ੍ਹਿਆ।+ 18 ਸਿੰਘਾਸਣ ਤਕ ਜਾਣ ਲਈ ਛੇ ਪੌਡੇ ਸਨ, ਸਿੰਘਾਸਣ ਦੇ ਨਾਲ ਸੋਨੇ ਦੀ ਇਕ ਚੌਂਕੀ ਜੋੜੀ ਗਈ ਸੀ, ਗੱਦੀ ਦੇ ਦੋਵੇਂ ਪਾਸੇ ਬਾਹਾਂ ਸਨ ਤੇ ਬਾਹਾਂ ਦੇ ਨਾਲ ਦੋ ਸ਼ੇਰ ਖੜ੍ਹੇ ਸਨ।+ 19 ਛੇ ਪੌਡਿਆਂ ʼਤੇ 12 ਸ਼ੇਰ+ ਖੜ੍ਹੇ ਸਨ ਯਾਨੀ ਛਿਆਂ ਪੌਡਿਆਂ ਦੇ ਹਰ ਸਿਰੇ ʼਤੇ ਇਕ-ਇਕ ਸ਼ੇਰ। ਹੋਰ ਕਿਸੇ ਵੀ ਰਾਜ ਵਿਚ ਇਸ ਤਰ੍ਹਾਂ ਦਾ ਸਿੰਘਾਸਣ ਨਹੀਂ ਬਣਾਇਆ ਗਿਆ ਸੀ। 20 ਰਾਜਾ ਸੁਲੇਮਾਨ ਦੇ ਪੀਣ ਵਾਲੇ ਸਾਰੇ ਭਾਂਡੇ ਸੋਨੇ ਦੇ ਸਨ ਅਤੇ “ਲਬਾਨੋਨ ਵਣ ਭਵਨ” ਦੇ ਸਾਰੇ ਭਾਂਡੇ ਖਾਲਸ ਸੋਨੇ ਦੇ ਸਨ। ਕੋਈ ਵੀ ਚੀਜ਼ ਚਾਂਦੀ ਦੀ ਨਹੀਂ ਬਣੀ ਸੀ ਕਿਉਂਕਿ ਸੁਲੇਮਾਨ ਦੇ ਦਿਨਾਂ ਵਿਚ ਚਾਂਦੀ ਨੂੰ ਕੁਝ ਵੀ ਨਹੀਂ ਸਮਝਿਆ ਜਾਂਦਾ ਸੀ।+ 21 ਰਾਜੇ ਦੇ ਜਹਾਜ਼ ਹੀਰਾਮ+ ਦੇ ਸੇਵਕਾਂ ਨਾਲ ਤਰਸ਼ੀਸ਼+ ਜਾਂਦੇ ਸਨ। ਹਰ ਤੀਸਰੇ ਸਾਲ ਇਕ ਵਾਰ ਤਰਸ਼ੀਸ਼ ਦੇ ਜਹਾਜ਼ ਸੋਨੇ, ਚਾਂਦੀ, ਹਾਥੀ-ਦੰਦਾਂ,+ ਬਾਂਦਰਾਂ ਅਤੇ ਮੋਰਾਂ ਨਾਲ ਲੱਦੇ ਹੋਏ ਆਉਂਦੇ ਸਨ।
22 ਧਰਤੀ ਦੇ ਸਾਰੇ ਰਾਜਿਆਂ ਨਾਲੋਂ ਰਾਜਾ ਸੁਲੇਮਾਨ ਕੋਲ ਕਿਤੇ ਜ਼ਿਆਦਾ ਧਨ-ਦੌਲਤ ਤੇ ਬੁੱਧ ਸੀ।+ 23 ਅਤੇ ਧਰਤੀ ਦੇ ਕੋਨੇ-ਕੋਨੇ ਤੋਂ ਰਾਜੇ ਸੁਲੇਮਾਨ ਨੂੰ ਮਿਲਣ ਆਉਂਦੇ ਸਨ* ਤਾਂਕਿ ਉਸ ਦੀਆਂ ਬੁੱਧ ਦੀਆਂ ਗੱਲਾਂ ਸੁਣਨ ਜੋ ਬੁੱਧ ਸੱਚੇ ਪਰਮੇਸ਼ੁਰ ਨੇ ਉਸ ਦੇ ਮਨ ਵਿਚ ਪਾਈ ਸੀ।+ 24 ਉਨ੍ਹਾਂ ਵਿੱਚੋਂ ਹਰ ਕੋਈ ਤੋਹਫ਼ੇ ਲੈ ਕੇ ਆਉਂਦਾ ਸੀ ਜਿਵੇਂ ਸੋਨੇ-ਚਾਂਦੀ ਦੀਆਂ ਚੀਜ਼ਾਂ, ਕੱਪੜੇ,+ ਹਥਿਆਰ, ਬਲਸਾਨ ਦਾ ਤੇਲ, ਘੋੜੇ ਅਤੇ ਖੱਚਰ। ਸਾਲ-ਦਰ-ਸਾਲ ਇਸੇ ਤਰ੍ਹਾਂ ਚੱਲਦਾ ਰਿਹਾ। 25 ਅਤੇ ਸੁਲੇਮਾਨ ਕੋਲ ਆਪਣੇ ਘੋੜਿਆਂ ਤੇ ਰਥਾਂ ਲਈ 4,000 ਤਬੇਲੇ ਸਨ ਅਤੇ ਉਸ ਕੋਲ 12,000 ਘੋੜੇ*+ ਸਨ। ਉਹ ਉਨ੍ਹਾਂ ਨੂੰ ਰਥਾਂ ਵਾਲੇ ਸ਼ਹਿਰਾਂ ਵਿਚ ਅਤੇ ਯਰੂਸ਼ਲਮ ਵਿਚ ਆਪਣੇ ਕੋਲ ਰੱਖਦਾ ਸੀ।+ 26 ਉਸ ਨੇ ਦਰਿਆ* ਤੋਂ ਲੈ ਕੇ ਫਲਿਸਤੀਆਂ ਦੇ ਦੇਸ਼ ਤਕ ਅਤੇ ਮਿਸਰ ਦੀ ਸਰਹੱਦ ਤਕ ਸਾਰੇ ਰਾਜਿਆਂ ʼਤੇ ਹਕੂਮਤ ਕੀਤੀ।+ 27 ਯਰੂਸ਼ਲਮ ਵਿਚ ਰਾਜੇ ਨੇ ਚਾਂਦੀ ਦੇ ਇੰਨੇ ਢੇਰ ਲਾ ਦਿੱਤੇ ਜਿਵੇਂ ਚਾਂਦੀ ਨਹੀਂ ਪੱਥਰ ਹੋਣ ਅਤੇ ਉਸ ਨੇ ਸ਼ੇਫਲਾਹ ਦੇ ਗੂਲਰ* ਦੇ ਦਰਖ਼ਤਾਂ ਜਿੰਨੀ ਬਹੁਤ ਸਾਰੀ ਦਿਆਰ ਦੀ ਲੱਕੜ ਇਕੱਠੀ ਕੀਤੀ।+ 28 ਅਤੇ ਉਹ ਸੁਲੇਮਾਨ ਲਈ ਮਿਸਰ ਤੋਂ ਅਤੇ ਹੋਰ ਸਾਰੇ ਦੇਸ਼ਾਂ ਤੋਂ ਘੋੜੇ ਲਿਆਉਂਦੇ ਸਨ।+
29 ਸੁਲੇਮਾਨ ਦੀ ਬਾਕੀ ਕਹਾਣੀ,+ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਨਾਥਾਨ+ ਨਬੀ ਦੀਆਂ ਲਿਖਤਾਂ, ਸ਼ੀਲੋਨੀ ਅਹੀਯਾਹ ਦੀ ਭਵਿੱਖਬਾਣੀ+ ਅਤੇ ਦਰਸ਼ੀ ਯਿੱਦੋ+ ਦੇ ਲਿਖੇ ਗਏ ਦਰਸ਼ਣਾਂ ਵਿਚ ਦਰਜ ਹੈ ਜੋ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ+ ਸੰਬੰਧੀ ਦੇਖੇ ਸਨ। 30 ਸੁਲੇਮਾਨ ਨੇ ਯਰੂਸ਼ਲਮ ਵਿਚ ਸਾਰੇ ਇਜ਼ਰਾਈਲ ਉੱਤੇ 40 ਸਾਲ ਰਾਜ ਕੀਤਾ। 31 ਫਿਰ ਸੁਲੇਮਾਨ ਆਪਣੇ ਪਿਉ-ਦਾਦਿਆਂ ਨਾਲ ਮੌਤ ਦੀ ਨੀਂਦ ਸੌਂ ਗਿਆ। ਉਨ੍ਹਾਂ ਨੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ;+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਰਹਬੁਆਮ ਰਾਜਾ ਬਣ ਗਿਆ।+
10 ਰਹਬੁਆਮ ਸ਼ਕਮ+ ਨੂੰ ਗਿਆ ਕਿਉਂਕਿ ਸਾਰਾ ਇਜ਼ਰਾਈਲ ਉਸ ਨੂੰ ਰਾਜਾ ਬਣਾਉਣ ਲਈ ਸ਼ਕਮ ਆਇਆ ਹੋਇਆ ਸੀ।+ 2 ਜਿਉਂ ਹੀ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ ਇਸ ਬਾਰੇ ਸੁਣਿਆ (ਉਹ ਅਜੇ ਮਿਸਰ ਵਿਚ ਹੀ ਸੀ ਕਿਉਂਕਿ ਉਸ ਨੂੰ ਰਾਜਾ ਸੁਲੇਮਾਨ ਕਰਕੇ ਭੱਜਣਾ ਪਿਆ ਸੀ),+ ਯਾਰਾਬੁਆਮ ਮਿਸਰ ਤੋਂ ਵਾਪਸ ਆ ਗਿਆ। 3 ਫਿਰ ਉਨ੍ਹਾਂ ਨੇ ਉਸ ਨੂੰ ਬੁਲਵਾਇਆ ਅਤੇ ਯਾਰਾਬੁਆਮ ਤੇ ਸਾਰੇ ਇਜ਼ਰਾਈਲੀ ਰਹਬੁਆਮ ਕੋਲ ਆਏ ਤੇ ਉਸ ਨੂੰ ਕਿਹਾ: 4 “ਤੇਰੇ ਪਿਤਾ ਨੇ ਸਾਡਾ ਜੂਲਾ ਸਖ਼ਤ ਕੀਤਾ ਸੀ।+ ਪਰ ਜੇ ਤੂੰ ਉਸ ਸਖ਼ਤ ਕੰਮ ਨੂੰ ਥੋੜ੍ਹਾ ਸੌਖਾ ਕਰ ਦੇਵੇਂ ਜੋ ਤੇਰਾ ਪਿਤਾ ਸਾਡੇ ਤੋਂ ਕਰਾਉਂਦਾ ਸੀ ਅਤੇ ਉਸ ਵੱਲੋਂ ਸਾਡੇ ਉੱਤੇ ਰੱਖੇ ਭਾਰੇ* ਜੂਲੇ ਨੂੰ ਹਲਕਾ ਕਰ ਦੇਵੇਂ, ਤਾਂ ਅਸੀਂ ਤੇਰੀ ਸੇਵਾ ਕਰਾਂਗੇ।”
5 ਇਹ ਸੁਣ ਕੇ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਤਿੰਨ ਦਿਨਾਂ ਬਾਅਦ ਮੇਰੇ ਕੋਲ ਵਾਪਸ ਆਇਓ।” ਇਸ ਲਈ ਲੋਕ ਚਲੇ ਗਏ।+ 6 ਫਿਰ ਰਾਜਾ ਰਹਬੁਆਮ ਨੇ ਉਨ੍ਹਾਂ ਬਜ਼ੁਰਗਾਂ ਤੋਂ ਸਲਾਹ ਮੰਗੀ ਜੋ ਉਸ ਦੇ ਪਿਤਾ ਸੁਲੇਮਾਨ ਦੇ ਜੀਉਂਦੇ-ਜੀ ਉਸ ਦੀ ਸੇਵਾ ਕਰਦੇ ਸਨ। ਉਸ ਨੇ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਇਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ?” 7 ਉਨ੍ਹਾਂ ਨੇ ਉਸ ਨੂੰ ਜਵਾਬ ਦਿੱਤਾ: “ਜੇ ਤੂੰ ਇਨ੍ਹਾਂ ਲੋਕਾਂ ਨਾਲ ਚੰਗਾ ਸਲੂਕ ਕਰੇਂ ਤੇ ਇਨ੍ਹਾਂ ਨੂੰ ਖ਼ੁਸ਼ ਕਰੇਂ ਅਤੇ ਇਨ੍ਹਾਂ ਦੇ ਮਨਭਾਉਂਦਾ ਜਵਾਬ ਦੇਵੇਂ, ਤਾਂ ਇਹ ਸਦਾ ਲਈ ਤੇਰੇ ਸੇਵਕ ਬਣੇ ਰਹਿਣਗੇ।”
8 ਪਰ ਉਸ ਨੇ ਬਜ਼ੁਰਗਾਂ ਦੀ ਸਲਾਹ ਨੂੰ ਠੁਕਰਾ ਦਿੱਤਾ ਅਤੇ ਉਨ੍ਹਾਂ ਨੌਜਵਾਨਾਂ ਤੋਂ ਸਲਾਹ ਮੰਗੀ ਜੋ ਉਸ ਦੇ ਨਾਲ ਵੱਡੇ ਹੋਏ ਸਨ ਤੇ ਹੁਣ ਉਸ ਦੇ ਸੇਵਾਦਾਰ ਸਨ।+ 9 ਉਸ ਨੇ ਉਨ੍ਹਾਂ ਤੋਂ ਪੁੱਛਿਆ: “ਤੁਹਾਡੀ ਕੀ ਸਲਾਹ ਹੈ ਕਿ ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਜਿਨ੍ਹਾਂ ਨੇ ਮੈਨੂੰ ਕਿਹਾ ਹੈ, ‘ਆਪਣੇ ਪਿਤਾ ਵੱਲੋਂ ਸਾਡੇ ʼਤੇ ਰੱਖੇ ਜੂਲੇ ਨੂੰ ਹਲਕਾ ਕਰ ਦੇ’?” 10 ਉਸ ਨਾਲ ਵੱਡੇ ਹੋਏ ਨੌਜਵਾਨਾਂ ਨੇ ਉਸ ਨੂੰ ਕਿਹਾ: “ਤੂੰ ਉਨ੍ਹਾਂ ਲੋਕਾਂ ਨੂੰ ਇਹ ਕਹੀਂ ਜਿਨ੍ਹਾਂ ਨੇ ਤੈਨੂੰ ਕਿਹਾ ਹੈ, ‘ਤੇਰੇ ਪਿਤਾ ਨੇ ਸਾਡਾ ਜੂਲਾ ਭਾਰਾ ਕੀਤਾ ਸੀ, ਪਰ ਤੂੰ ਇਸ ਨੂੰ ਹਲਕਾ ਕਰ ਦੇ’; ਤੂੰ ਉਨ੍ਹਾਂ ਨੂੰ ਕਹੀਂ, ‘ਮੇਰੀ ਚੀਚੀ ਮੇਰੇ ਪਿਤਾ ਦੇ ਲੱਕ ਨਾਲੋਂ ਵੀ ਮੋਟੀ ਹੋਵੇਗੀ। 11 ਮੇਰੇ ਪਿਤਾ ਨੇ ਤੁਹਾਡੇ ʼਤੇ ਭਾਰਾ ਜੂਲਾ ਰੱਖਿਆ ਸੀ, ਪਰ ਮੈਂ ਤੁਹਾਡੇ ਜੂਲੇ ਨੂੰ ਹੋਰ ਭਾਰਾ ਕਰ ਦਿਆਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।’”
12 ਯਾਰਾਬੁਆਮ ਅਤੇ ਸਾਰੇ ਲੋਕ ਤੀਸਰੇ ਦਿਨ ਰਹਬੁਆਮ ਕੋਲ ਆਏ ਜਿਵੇਂ ਰਾਜੇ ਨੇ ਕਿਹਾ ਸੀ: “ਤੀਸਰੇ ਦਿਨ ਮੇਰੇ ਕੋਲ ਵਾਪਸ ਆਇਓ।”+ 13 ਪਰ ਰਾਜੇ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਜਵਾਬ ਦਿੱਤਾ। ਇਸ ਤਰ੍ਹਾਂ ਰਾਜਾ ਰਹਬੁਆਮ ਨੇ ਬਜ਼ੁਰਗਾਂ ਦੀ ਦਿੱਤੀ ਸਲਾਹ ਨੂੰ ਠੁਕਰਾ ਦਿੱਤਾ। 14 ਉਸ ਨੇ ਨੌਜਵਾਨਾਂ ਦੀ ਸਲਾਹ ਮੁਤਾਬਕ ਉਨ੍ਹਾਂ ਨਾਲ ਗੱਲ ਕਰਦੇ ਹੋਏ ਕਿਹਾ: “ਮੈਂ ਤੁਹਾਡੇ ਜੂਲੇ ਨੂੰ ਭਾਰਾ ਕਰ ਦਿਆਂਗਾ, ਸਗੋਂ ਹੋਰ ਭਾਰਾ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਛਾਂਟਿਆਂ ਨਾਲ ਸਜ਼ਾ ਦਿੱਤੀ ਸੀ, ਪਰ ਮੈਂ ਤੁਹਾਨੂੰ ਕੋਰੜਿਆਂ ਨਾਲ ਸਜ਼ਾ ਦਿਆਂਗਾ।” 15 ਇਸ ਤਰ੍ਹਾਂ ਰਾਜੇ ਨੇ ਲੋਕਾਂ ਦੀ ਗੱਲ ਨਹੀਂ ਸੁਣੀ ਕਿਉਂਕਿ ਇਹ ਸਭ ਕੁਝ ਸੱਚੇ ਪਰਮੇਸ਼ੁਰ ਵੱਲੋਂ ਹੋਇਆ ਸੀ+ ਤਾਂਕਿ ਯਹੋਵਾਹ ਦਾ ਉਹ ਬਚਨ ਪੂਰਾ ਹੋਵੇ ਜੋ ਉਸ ਨੇ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਕਿਹਾ ਸੀ।+
16 ਜਦੋਂ ਰਾਜੇ ਨੇ ਸਾਰੇ ਇਜ਼ਰਾਈਲੀਆਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ, ਤਾਂ ਲੋਕਾਂ ਨੇ ਰਾਜੇ ਨੂੰ ਜਵਾਬ ਦਿੱਤਾ: “ਦਾਊਦ ਨਾਲ ਸਾਡਾ ਕੋਈ ਹਿੱਸਾ ਨਹੀਂ ਅਤੇ ਯੱਸੀ ਦੇ ਪੁੱਤਰ ਦੀ ਵਿਰਾਸਤ ਵਿਚ ਸਾਡੀ ਕੋਈ ਸਾਂਝ ਨਹੀਂ। ਹੇ ਇਜ਼ਰਾਈਲ, ਹਰ ਕੋਈ ਆਪੋ-ਆਪਣੇ ਦੇਵਤਿਆਂ ਕੋਲ ਮੁੜ ਜਾਵੇ। ਹੇ ਦਾਊਦ, ਆਪਣੇ ਘਰਾਣੇ ਨੂੰ ਆਪ ਹੀ ਸਾਂਭ!”+ ਇਹ ਕਹਿ ਕੇ ਸਾਰੇ ਇਜ਼ਰਾਈਲੀ ਆਪੋ-ਆਪਣੇ ਘਰਾਂ* ਨੂੰ ਮੁੜ ਗਏ।+
17 ਪਰ ਰਹਬੁਆਮ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਇਜ਼ਰਾਈਲੀਆਂ ਉੱਤੇ ਰਾਜ ਕਰਦਾ ਰਿਹਾ।+
18 ਫਿਰ ਰਾਜਾ ਰਹਬੁਆਮ ਨੇ ਹਦੋਰਾਮ ਨੂੰ ਘੱਲਿਆ+ ਜੋ ਉਨ੍ਹਾਂ ਉੱਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ, ਪਰ ਇਜ਼ਰਾਈਲੀਆਂ ਨੇ ਉਸ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਸੁੱਟਿਆ। ਰਾਜਾ ਰਹਬੁਆਮ ਕਿਸੇ ਤਰ੍ਹਾਂ ਆਪਣੇ ਰਥ ʼਤੇ ਚੜ੍ਹ ਕੇ ਯਰੂਸ਼ਲਮ ਨੂੰ ਭੱਜਣ ਵਿਚ ਕਾਮਯਾਬ ਹੋ ਗਿਆ।+ 19 ਅਤੇ ਇਜ਼ਰਾਈਲੀ ਅੱਜ ਦੇ ਦਿਨ ਤਕ ਦਾਊਦ ਦੇ ਘਰਾਣੇ ਵਿਰੁੱਧ ਬਗਾਵਤ ਕਰਦੇ ਆਏ ਹਨ।
11 ਜਦੋਂ ਰਹਬੁਆਮ ਯਰੂਸ਼ਲਮ ਪਹੁੰਚਿਆ, ਤਾਂ ਉਸ ਨੇ ਤੁਰੰਤ ਯਹੂਦਾਹ ਦੇ ਘਰਾਣੇ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ+ ਵਿੱਚੋਂ 1,80,000 ਸਿਖਲਾਈ-ਪ੍ਰਾਪਤ* ਯੋਧਿਆਂ ਨੂੰ ਇਜ਼ਰਾਈਲ ਨਾਲ ਯੁੱਧ ਕਰਨ ਲਈ ਇਕੱਠਾ ਕੀਤਾ ਤਾਂਕਿ ਰਹਬੁਆਮ ਨੂੰ ਰਾਜ ਵਾਪਸ ਮਿਲ ਸਕੇ।+ 2 ਫਿਰ ਸੱਚੇ ਪਰਮੇਸ਼ੁਰ ਦੇ ਬੰਦੇ ਸ਼ਮਾਯਾਹ+ ਕੋਲ ਯਹੋਵਾਹ ਦਾ ਇਹ ਬਚਨ ਆਇਆ: 3 “ਯਹੂਦਾਹ ਦੇ ਰਾਜੇ ਸੁਲੇਮਾਨ ਦੇ ਪੁੱਤਰ ਰਹਬੁਆਮ ਅਤੇ ਯਹੂਦਾਹ ਤੇ ਬਿਨਯਾਮੀਨ ਵਿਚ ਸਾਰੇ ਇਜ਼ਰਾਈਲੀਆਂ ਨੂੰ ਕਹਿ, 4 ‘ਯਹੋਵਾਹ ਇਹ ਕਹਿੰਦਾ ਹੈ: “ਤੁਸੀਂ ਉਤਾਂਹ ਜਾ ਕੇ ਆਪਣੇ ਭਰਾਵਾਂ ਨਾਲ ਨਾ ਲੜਿਓ। ਤੁਹਾਡੇ ਵਿੱਚੋਂ ਹਰ ਕੋਈ ਆਪੋ-ਆਪਣੇ ਘਰ ਮੁੜ ਜਾਵੇ ਕਿਉਂਕਿ ਇਹ ਸਭ ਕੁਝ ਮੈਂ ਕਰਾਇਆ ਹੈ।”’”+ ਇਸ ਲਈ ਉਨ੍ਹਾਂ ਨੇ ਯਹੋਵਾਹ ਦੀ ਗੱਲ ਮੰਨ ਲਈ ਅਤੇ ਮੁੜ ਗਏ ਤੇ ਯਾਰਾਬੁਆਮ ਖ਼ਿਲਾਫ਼ ਨਹੀਂ ਗਏ।
5 ਰਹਬੁਆਮ ਯਰੂਸ਼ਲਮ ਵਿਚ ਰਹਿਣ ਲੱਗਾ ਅਤੇ ਉਸ ਨੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਉਸਾਰੇ। 6 ਉਸ ਨੇ ਬੈਤਲਹਮ,+ ਏਟਾਮ ਤੇ ਤਕੋਆ+ ਨੂੰ ਉਸਾਰਿਆ,* 7 ਨਾਲੇ ਬੈਤ-ਸੂਰ, ਸੋਕੋ,+ ਅਦੁਲਾਮ,+ 8 ਗਥ,+ ਮਾਰੇਸ਼ਾਹ, ਜ਼ੀਫ,+ 9 ਅਦੋਰਇਮ, ਲਾਕੀਸ਼,+ ਅਜ਼ੇਕਾਹ,+ 10 ਸੋਰਾਹ, ਅੱਯਾਲੋਨ+ ਅਤੇ ਹਬਰੋਨ+ ਨੂੰ ਉਸਾਰਿਆ। ਯਹੂਦਾਹ ਅਤੇ ਬਿਨਯਾਮੀਨ ਦੇ ਇਨ੍ਹਾਂ ਸ਼ਹਿਰਾਂ ਨੂੰ ਮਜ਼ਬੂਤ ਕੀਤਾ ਗਿਆ। 11 ਇਸ ਤੋਂ ਇਲਾਵਾ ਉਸ ਨੇ ਕਿਲੇਬੰਦ ਥਾਵਾਂ ਨੂੰ ਮਜ਼ਬੂਤ ਕੀਤਾ ਤੇ ਉਨ੍ਹਾਂ ਥਾਵਾਂ ʼਤੇ ਹਾਕਮ ਠਹਿਰਾਏ ਤੇ ਉਹ ਉੱਥੇ ਭੋਜਨ, ਤੇਲ ਅਤੇ ਦਾਖਰਸ ਮੁਹੱਈਆ ਕਰਾਉਂਦਾ ਸੀ 12 ਅਤੇ ਉਸ ਨੇ ਸਾਰੇ ਵੱਖੋ-ਵੱਖਰੇ ਸ਼ਹਿਰਾਂ ਵਿਚ ਵੱਡੀਆਂ ਢਾਲਾਂ ਅਤੇ ਨੇਜ਼ੇ ਮੁਹੱਈਆ ਕਰਾਏ; ਉਸ ਨੇ ਉਨ੍ਹਾਂ ਨੂੰ ਬਹੁਤ ਮਜ਼ਬੂਤ ਕੀਤਾ। ਯਹੂਦਾਹ ਅਤੇ ਬਿਨਯਾਮੀਨ ਉਸ ਦੇ ਰਹੇ।
13 ਸਾਰੇ ਇਜ਼ਰਾਈਲ ਦੇ ਪੁਜਾਰੀ ਅਤੇ ਲੇਵੀ ਆਪੋ-ਆਪਣੇ ਇਲਾਕੇ ਵਿੱਚੋਂ ਉਸ ਦਾ ਸਾਥ ਦੇਣ ਲਈ ਉਸ ਕੋਲ ਆਏ। 14 ਲੇਵੀ ਆਪਣੀਆਂ ਚਰਾਂਦਾਂ ਤੇ ਜ਼ਮੀਨ-ਜਾਇਦਾਦ ਛੱਡ ਕੇ+ ਯਹੂਦਾਹ ਅਤੇ ਯਰੂਸ਼ਲਮ ਆ ਗਏ ਕਿਉਂਕਿ ਯਾਰਾਬੁਆਮ ਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਪੁਜਾਰੀਆਂ ਵਜੋਂ ਸੇਵਾ ਕਰਨੋਂ ਹਟਾ ਦਿੱਤਾ ਸੀ।+ 15 ਫਿਰ ਯਾਰਾਬੁਆਮ ਨੇ ਉੱਚੀਆਂ ਥਾਵਾਂ ਲਈ, ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤਾਂ*+ ਲਈ ਤੇ ਉਨ੍ਹਾਂ ਵੱਛਿਆਂ ਲਈ ਜੋ ਉਸ ਨੇ ਬਣਾਏ ਸਨ,+ ਆਪਣੇ ਹੀ ਪੁਜਾਰੀ ਨਿਯੁਕਤ ਕੀਤੇ।+ 16 ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਉਹ ਲੋਕ ਜਿਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲਣ ʼਤੇ ਆਪਣਾ ਮਨ ਲਾਇਆ ਹੋਇਆ ਸੀ, ਉਨ੍ਹਾਂ ਦੇ ਮਗਰ-ਮਗਰ ਯਰੂਸ਼ਲਮ ਆ ਗਏ ਤਾਂਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਅੱਗੇ ਬਲ਼ੀ ਚੜ੍ਹਾਉਣ।+ 17 ਤਿੰਨ ਸਾਲ ਉਨ੍ਹਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਸੁਲੇਮਾਨ ਦੇ ਪੁੱਤਰ ਰਹਬੁਆਮ ਦਾ ਸਾਥ ਦਿੱਤਾ ਕਿਉਂਕਿ ਤਿੰਨ ਸਾਲਾਂ ਤਕ ਉਹ ਦਾਊਦ ਅਤੇ ਸੁਲੇਮਾਨ ਦੇ ਰਾਹ ʼਤੇ ਚੱਲਦੇ ਰਹੇ।
18 ਫਿਰ ਰਹਬੁਆਮ ਨੇ ਮਹਲਥ ਨਾਲ ਵਿਆਹ ਕਰਾਇਆ ਜੋ ਦਾਊਦ ਦੇ ਪੁੱਤਰ ਯਿਰਮੋਥ ਅਤੇ ਯੱਸੀ ਦੇ ਪੁੱਤਰ ਅਲੀਆਬ+ ਦੀ ਧੀ ਅਬੀਹੈਲ ਦੀ ਕੁੜੀ ਸੀ। 19 ਸਮਾਂ ਬੀਤਣ ਤੇ ਉਸ ਤੋਂ ਉਸ ਦੇ ਇਹ ਪੁੱਤਰ ਹੋਏ: ਯੂਸ਼, ਸ਼ਮਰਯਾਹ ਅਤੇ ਜ਼ਾਹਮ। 20 ਇਸ ਤੋਂ ਬਾਅਦ ਉਸ ਨੇ ਅਬਸ਼ਾਲੋਮ+ ਦੀ ਦੋਹਤੀ ਮਾਕਾਹ ਨਾਲ ਵਿਆਹ ਕਰਾ ਲਿਆ। ਸਮਾਂ ਬੀਤਣ ਤੇ ਉਸ ਨੇ ਉਸ ਦੇ ਪੁੱਤਰਾਂ ਅਬੀਯਾਹ,+ ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਨੂੰ ਜਨਮ ਦਿੱਤਾ। 21 ਰਹਬੁਆਮ ਅਬਸ਼ਾਲੋਮ ਦੀ ਦੋਹਤੀ ਮਾਕਾਹ ਨੂੰ ਆਪਣੀਆਂ ਸਾਰੀਆਂ ਪਤਨੀਆਂ ਤੇ ਰਖੇਲਾਂ ਨਾਲੋਂ ਜ਼ਿਆਦਾ ਪਿਆਰ ਕਰਦਾ ਸੀ।+ ਉਸ ਦੀਆਂ 18 ਪਤਨੀਆਂ ਤੇ 60 ਰਖੇਲਾਂ ਸਨ ਅਤੇ ਉਸ ਦੇ 28 ਪੁੱਤਰ ਤੇ 60 ਧੀਆਂ ਹੋਈਆਂ। 22 ਰਹਬੁਆਮ ਨੇ ਮਾਕਾਹ ਦੇ ਪੁੱਤਰ ਅਬੀਯਾਹ ਨੂੰ ਉਸ ਦੇ ਭਰਾਵਾਂ ਵਿਚ ਮੁਖੀ ਤੇ ਆਗੂ ਠਹਿਰਾਇਆ ਕਿਉਂਕਿ ਉਹ ਉਸ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ। 23 ਪਰ ਉਸ ਨੇ ਸਮਝ ਤੋਂ ਕੰਮ ਲਿਆ ਤੇ ਆਪਣੇ ਕੁਝ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆਂ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਘੱਲ* ਦਿੱਤਾ+ ਅਤੇ ਉਸ ਨੇ ਉਨ੍ਹਾਂ ਨੂੰ ਖਾਣ-ਪੀਣ ਦਾ ਬਹੁਤ ਸਾਰਾ ਸਾਮਾਨ ਦਿੱਤਾ ਤੇ ਬਹੁਤ ਸਾਰੀਆਂ ਔਰਤਾਂ ਨਾਲ ਉਨ੍ਹਾਂ ਦੇ ਵਿਆਹ ਕਰਾਏ।
12 ਜਦੋਂ ਰਹਬੁਆਮ ਦਾ ਰਾਜ ਮਜ਼ਬੂਤ ਹੋ ਗਿਆ ਤੇ ਉਹ ਤਾਕਤਵਰ ਬਣ ਗਿਆ,+ ਉਸ ਤੋਂ ਤੁਰੰਤ ਬਾਅਦ ਉਸ ਨੇ ਯਹੋਵਾਹ ਦੇ ਕਾਨੂੰਨ ਨੂੰ ਤਿਆਗ ਦਿੱਤਾ+ ਤੇ ਉਸ ਦੇ ਨਾਲ-ਨਾਲ ਸਾਰੇ ਇਜ਼ਰਾਈਲ ਨੇ ਵੀ। 2 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ ਕਿਉਂਕਿ ਇਜ਼ਰਾਈਲੀਆਂ ਨੇ ਯਹੋਵਾਹ ਨਾਲ ਬੇਵਫ਼ਾਈ ਕੀਤੀ ਸੀ। 3 ਉਸ ਕੋਲ 1,200 ਰਥ ਅਤੇ 60,000 ਘੋੜਸਵਾਰ ਸਨ ਤੇ ਉਸ ਨਾਲ ਮਿਸਰ ਤੋਂ ਆਏ ਅਣਗਿਣਤ ਫ਼ੌਜੀ ਸਨ ਜੋ ਲਿਬੀਆ, ਸੂਕੀ ਅਤੇ ਇਥੋਪੀਆ ਦੇ ਸਨ।+ 4 ਉਸ ਨੇ ਯਹੂਦਾਹ ਦੇ ਕਿਲੇਬੰਦ ਸ਼ਹਿਰਾਂ ʼਤੇ ਕਬਜ਼ਾ ਕਰ ਲਿਆ ਤੇ ਅਖ਼ੀਰ ਯਰੂਸ਼ਲਮ ਪਹੁੰਚ ਗਿਆ।
5 ਸ਼ਮਾਯਾਹ+ ਨਬੀ ਰਹਬੁਆਮ ਕੋਲ ਅਤੇ ਯਹੂਦਾਹ ਦੇ ਹਾਕਮਾਂ ਕੋਲ ਆਇਆ ਜੋ ਯਰੂਸ਼ਲਮ ਵਿਚ ਸ਼ੀਸ਼ਕ ਕਰਕੇ ਇਕੱਠੇ ਹੋਏ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਤੁਸੀਂ ਮੈਨੂੰ ਛੱਡ ਦਿੱਤਾ ਹੈ, ਇਸੇ ਕਰਕੇ ਮੈਂ ਵੀ ਤੁਹਾਨੂੰ ਛੱਡ ਕੇ+ ਸ਼ੀਸ਼ਕ ਦੇ ਹੱਥ ਵਿਚ ਦੇ ਦਿੱਤਾ ਹੈ।’” 6 ਇਹ ਸੁਣ ਕੇ ਇਜ਼ਰਾਈਲ ਦੇ ਹਾਕਮਾਂ ਅਤੇ ਰਾਜੇ ਨੇ ਆਪਣੇ ਆਪ ਨੂੰ ਨਿਮਰ ਕੀਤਾ+ ਤੇ ਕਿਹਾ: “ਯਹੋਵਾਹ ਜੋ ਕਰਦਾ ਹੈ, ਸਹੀ ਕਰਦਾ ਹੈ।” 7 ਜਦੋਂ ਯਹੋਵਾਹ ਨੇ ਦੇਖਿਆ ਕਿ ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ, ਤਾਂ ਯਹੋਵਾਹ ਦਾ ਇਹ ਸੰਦੇਸ਼ ਸ਼ਮਾਯਾਹ ਨੂੰ ਆਇਆ: “ਉਨ੍ਹਾਂ ਨੇ ਆਪਣੇ ਆਪ ਨੂੰ ਨਿਮਰ ਕਰ ਲਿਆ ਹੈ। ਮੈਂ ਉਨ੍ਹਾਂ ਨੂੰ ਨਾਸ਼ ਨਹੀਂ ਕਰਾਂਗਾ+ ਅਤੇ ਮੈਂ ਬਹੁਤ ਜਲਦ ਉਨ੍ਹਾਂ ਨੂੰ ਛੁਡਾ ਲਵਾਂਗਾ। ਮੈਂ ਸ਼ੀਸ਼ਕ ਦੇ ਰਾਹੀਂ ਯਰੂਸ਼ਲਮ ਉੱਤੇ ਆਪਣਾ ਗੁੱਸਾ ਨਹੀਂ ਕੱਢਾਂਗਾ। 8 ਪਰ ਉਹ ਉਸ ਦੇ ਸੇਵਕ ਬਣ ਜਾਣਗੇ ਤਾਂਕਿ ਉਹ ਜਾਣ ਲੈਣ ਕਿ ਮੇਰੀ ਸੇਵਾ ਕਰਨ ਅਤੇ ਦੂਸਰੇ ਦੇਸ਼ਾਂ ਦੇ ਰਾਜਿਆਂ* ਦੀ ਸੇਵਾ ਕਰਨ ਵਿਚ ਕੀ ਫ਼ਰਕ ਹੈ।”
9 ਇਸ ਲਈ ਮਿਸਰ ਦਾ ਰਾਜਾ ਸ਼ੀਸ਼ਕ ਯਰੂਸ਼ਲਮ ਵਿਰੁੱਧ ਆਇਆ। ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ+ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਲੁੱਟ ਲਏ। ਉਸ ਨੇ ਸਾਰਾ ਕੁਝ ਲੁੱਟ ਲਿਆ, ਸੋਨੇ ਦੀਆਂ ਉਹ ਢਾਲਾਂ ਵੀ ਜੋ ਸੁਲੇਮਾਨ ਨੇ ਬਣਾਈਆਂ ਸਨ।+ 10 ਇਸ ਲਈ ਰਾਜਾ ਰਹਬੁਆਮ ਨੇ ਉਨ੍ਹਾਂ ਦੀ ਜਗ੍ਹਾ ਤਾਂਬੇ ਦੀਆਂ ਢਾਲਾਂ ਬਣਾਈਆਂ ਅਤੇ ਪਹਿਰੇਦਾਰਾਂ* ਦੇ ਪ੍ਰਧਾਨਾਂ ਦੇ ਹਵਾਲੇ ਕਰ ਦਿੱਤੀਆਂ ਜੋ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਪਹਿਰਾ ਦਿੰਦੇ ਸਨ। 11 ਜਦੋਂ ਵੀ ਰਾਜਾ ਯਹੋਵਾਹ ਦੇ ਭਵਨ ਵਿਚ ਆਉਂਦਾ ਸੀ, ਤਾਂ ਪਹਿਰੇਦਾਰ ਆ ਕੇ ਢਾਲਾਂ ਲੈ ਲੈਂਦੇ ਸਨ ਤੇ ਬਾਅਦ ਵਿਚ ਇਨ੍ਹਾਂ ਨੂੰ ਵਾਪਸ ਪਹਿਰੇਦਾਰਾਂ ਦੀ ਕੋਠੜੀ ਵਿਚ ਰੱਖ ਦਿੰਦੇ ਸਨ। 12 ਕਿਉਂਕਿ ਰਾਜੇ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ, ਇਸ ਲਈ ਯਹੋਵਾਹ ਦਾ ਕ੍ਰੋਧ ਉਸ ਉੱਤੇ ਨਹੀਂ ਭੜਕਿਆ+ ਤੇ ਉਸ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਾਸ਼ ਨਹੀਂ ਕੀਤਾ।+ ਇਸ ਤੋਂ ਇਲਾਵਾ, ਯਹੂਦਾਹ ਵਿਚ ਕੁਝ ਚੰਗੀਆਂ ਗੱਲਾਂ ਵੀ ਦੇਖਣ ਨੂੰ ਮਿਲੀਆਂ।+
13 ਰਾਜਾ ਰਹਬੁਆਮ ਯਰੂਸ਼ਲਮ ਵਿਚ ਤਾਕਤਵਰ ਹੁੰਦਾ ਗਿਆ ਤੇ ਉਹ ਰਾਜ ਕਰਦਾ ਰਿਹਾ; ਰਹਬੁਆਮ 41 ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ 17 ਸਾਲ ਯਰੂਸ਼ਲਮ ਵਿਚ ਰਾਜ ਕੀਤਾ, ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ ਕਿ ਉਸ ਦਾ ਨਾਂ ਉੱਥੇ ਰਹੇ। ਰਾਜੇ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ 14 ਪਰ ਉਸ ਨੇ ਉਹੀ ਕੀਤਾ ਜੋ ਬੁਰਾ ਸੀ ਕਿਉਂਕਿ ਉਸ ਨੇ ਆਪਣੇ ਦਿਲ ਵਿਚ ਯਹੋਵਾਹ ਨੂੰ ਭਾਲਣ ਦੀ ਨਹੀਂ ਠਾਣੀ ਸੀ।+
15 ਰਹਬੁਆਮ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਵੰਸ਼ਾਵਲੀ ਵਿਚ ਦਰਜ ਹੈ ਜੋ ਸ਼ਮਾਯਾਹ ਨਬੀ ਦੀਆਂ ਲਿਖਤਾਂ+ ਅਤੇ ਦਰਸ਼ੀ ਇੱਦੋ ਦੀਆਂ ਲਿਖਤਾਂ+ ਦਾ ਹਿੱਸਾ ਹੈ। ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦੇ ਰਹੇ।+ 16 ਫਿਰ ਰਹਬੁਆਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਤੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਅਬੀਯਾਹ+ ਰਾਜਾ ਬਣ ਗਿਆ।
13 ਰਾਜਾ ਯਾਰਾਬੁਆਮ ਦੇ ਰਾਜ ਦੇ 18ਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣ ਗਿਆ।+ 2 ਉਸ ਨੇ ਯਰੂਸ਼ਲਮ ਵਿਚ ਤਿੰਨ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਮੀਕਾਯਾਹ+ ਸੀ ਜੋ ਗਿਬਆਹ ਦੇ ਊਰੀਏਲ ਦੀ ਧੀ ਸੀ।+ ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਯੁੱਧ ਹੋਇਆ।+
3 ਅਬੀਯਾਹ 4,00,000 ਤਾਕਤਵਰ ਤੇ ਸਿਖਲਾਈ-ਪ੍ਰਾਪਤ* ਯੋਧਿਆਂ ਦੀ ਫ਼ੌਜ ਲੈ ਕੇ ਯੁੱਧ ਕਰਨ ਗਿਆ।+ ਅਤੇ ਯਾਰਾਬੁਆਮ ਨੇ 8,00,000 ਸਿਖਲਾਈ-ਪ੍ਰਾਪਤ* ਤੇ ਤਾਕਤਵਰ ਯੋਧਿਆਂ ਨਾਲ ਉਸ ਵਿਰੁੱਧ ਮੋਰਚਾ ਬੰਨ੍ਹਿਆ। 4 ਫਿਰ ਅਬੀਯਾਹ ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸਮਾਰਾਇਮ ਪਹਾੜ ਉੱਤੇ ਖੜ੍ਹਾ ਹੋਇਆ ਤੇ ਉਸ ਨੇ ਕਿਹਾ: “ਹੇ ਯਾਰਾਬੁਆਮ ਤੇ ਸਾਰੇ ਇਜ਼ਰਾਈਲ, ਮੇਰੀ ਗੱਲ ਸੁਣੋ। 5 ਕੀ ਤੁਸੀਂ ਨਹੀਂ ਜਾਣਦੇ ਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਲੂਣ ਦੇ ਇਕਰਾਰ*+ ਰਾਹੀਂ ਦਾਊਦ ਨੂੰ ਸਦਾ ਲਈ ਇਜ਼ਰਾਈਲ ਉੱਤੇ ਰਾਜ ਦਿੱਤਾ,+ ਹਾਂ, ਉਸ ਨੂੰ ਅਤੇ ਉਸ ਦੇ ਪੁੱਤਰਾਂ ਨੂੰ?+ 6 ਪਰ ਨਬਾਟ ਦੇ ਪੁੱਤਰ ਯਾਰਾਬੁਆਮ+ ਨੇ, ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਕ ਸੀ, ਆਪਣੇ ਮਾਲਕ ਦੇ ਖ਼ਿਲਾਫ਼ ਖੜ੍ਹਾ ਹੋ ਕੇ ਬਗਾਵਤ ਕੀਤੀ।+ 7 ਵਿਹਲੇ ਤੇ ਨਿਕੰਮੇ ਆਦਮੀ ਉਸ ਕੋਲ ਇਕੱਠੇ ਹੁੰਦੇ ਗਏ। ਉਹ ਸੁਲੇਮਾਨ ਦੇ ਪੁੱਤਰ ਰਹਬੁਆਮ ਉੱਤੇ ਭਾਰੀ ਪੈ ਗਏ ਜਦੋਂ ਰਹਬੁਆਮ ਅਜੇ ਨੌਜਵਾਨ ਤੇ ਬੁਜ਼ਦਿਲ ਸੀ ਅਤੇ ਉਹ ਉਨ੍ਹਾਂ ਅੱਗੇ ਟਿਕ ਨਾ ਸਕਿਆ।
8 “ਅਤੇ ਹੁਣ ਤੁਸੀਂ ਸੋਚਦੇ ਹੋ ਕਿ ਤੁਸੀਂ ਯਹੋਵਾਹ ਦੇ ਰਾਜ ਦੇ ਅੱਗੇ ਟਿਕ ਸਕਦੇ ਹੋ ਜੋ ਦਾਊਦ ਦੇ ਪੁੱਤਰਾਂ ਦੇ ਹੱਥ ਵਿਚ ਹੈ ਕਿਉਂਕਿ ਤੁਸੀਂ ਬਹੁਤ ਸਾਰੇ ਹੋ ਅਤੇ ਤੁਹਾਡੇ ਕੋਲ ਸੋਨੇ ਦੇ ਵੱਛੇ ਵੀ ਹਨ ਜੋ ਯਾਰਾਬੁਆਮ ਨੇ ਤੁਹਾਡੇ ਦੇਵਤਿਆਂ ਵਜੋਂ ਬਣਾਏ ਹਨ।+ 9 ਕੀ ਤੁਸੀਂ ਯਹੋਵਾਹ ਦੇ ਪੁਜਾਰੀਆਂ ਨੂੰ, ਹਾਂ, ਹਾਰੂਨ ਦੀ ਔਲਾਦ ਨੂੰ ਅਤੇ ਲੇਵੀਆਂ ਨੂੰ ਭਜਾ ਨਹੀਂ ਦਿੱਤਾ?+ ਕੀ ਤੁਸੀਂ ਦੂਸਰੇ ਦੇਸ਼ਾਂ ਦੇ ਲੋਕਾਂ ਵਾਂਗ ਆਪਣੇ ਹੀ ਪੁਜਾਰੀ ਨਹੀਂ ਠਹਿਰਾਏ?+ ਜੋ ਕੋਈ ਵੀ ਇਕ ਜਵਾਨ ਬਲਦ ਅਤੇ ਸੱਤ ਭੇਡੂਆਂ ਨਾਲ ਆਉਂਦਾ ਹੈ,* ਉਹ ਉਨ੍ਹਾਂ ਦੇਵਤਿਆਂ ਦਾ ਪੁਜਾਰੀ ਬਣ ਜਾਂਦਾ ਹੈ ਜੋ ਅਸਲ ਵਿਚ ਦੇਵਤੇ ਹੈ ਹੀ ਨਹੀਂ। 10 ਪਰ ਸਾਡਾ ਪਰਮੇਸ਼ੁਰ ਯਹੋਵਾਹ ਹੈ+ ਅਤੇ ਅਸੀਂ ਉਸ ਨੂੰ ਨਹੀਂ ਛੱਡਿਆ; ਹਾਰੂਨ ਦੇ ਵੰਸ਼ ਵਿੱਚੋਂ ਸਾਡੇ ਪੁਜਾਰੀ ਯਹੋਵਾਹ ਦੀ ਸੇਵਾ ਕਰ ਰਹੇ ਹਨ ਅਤੇ ਲੇਵੀ ਉਨ੍ਹਾਂ ਦੇ ਕੰਮ ਵਿਚ ਮਦਦ ਕਰ ਰਹੇ ਹਨ। 11 ਉਹ ਹਰ ਸਵੇਰ ਤੇ ਹਰ ਸ਼ਾਮ+ ਖ਼ੁਸ਼ਬੂਦਾਰ ਧੂਪ ਧੁਖਾਉਣ+ ਦੇ ਨਾਲ-ਨਾਲ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾ ਰਹੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਖਾਲਸ ਸੋਨੇ ਦੇ ਬਣੇ ਮੇਜ਼ ʼਤੇ ਰੋਟੀਆਂ ਚਿਣ ਕੇ*+ ਰੱਖਦੇ ਹਨ ਅਤੇ ਉਹ ਹਰ ਸ਼ਾਮ ਸੋਨੇ ਦਾ ਸ਼ਮਾਦਾਨ+ ਤੇ ਉਸ ਦੇ ਦੀਵੇ ਜਗਾਉਂਦੇ ਹਨ+ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ; ਪਰ ਤੁਸੀਂ ਉਸ ਨੂੰ ਛੱਡ ਦਿੱਤਾ ਹੈ। 12 ਹੁਣ ਦੇਖੋ! ਸੱਚਾ ਪਰਮੇਸ਼ੁਰ ਸਾਡੇ ਨਾਲ ਹੈ ਅਤੇ ਉਹ ਆਪਣੇ ਪੁਜਾਰੀਆਂ ਸਮੇਤ ਤੁਹਾਡੇ ਵਿਰੁੱਧ ਯੁੱਧ ਦਾ ਐਲਾਨ ਕਰਨ ਲਈ ਤੁਰ੍ਹੀਆਂ ਨਾਲ ਸਾਡੀ ਅਗਵਾਈ ਕਰ ਰਿਹਾ ਹੈ। ਹੇ ਇਜ਼ਰਾਈਲ ਦੇ ਆਦਮੀਓ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਵਿਰੁੱਧ ਨਾ ਲੜੋ ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਗੇ।”+
13 ਪਰ ਯਾਰਾਬੁਆਮ ਨੇ ਇਕ ਫ਼ੌਜੀ ਟੁਕੜੀ ਨੂੰ ਘਾਤ ਲਾ ਕੇ ਉਨ੍ਹਾਂ ਦੇ ਪਿੱਛੇ ਬਿਠਾਇਆ ਜਿਸ ਕਰਕੇ ਉਸ ਦੀ ਬਾਕੀ ਫ਼ੌਜ ਯਹੂਦਾਹ ਦੇ ਸਾਮ੍ਹਣੇ ਸੀ ਅਤੇ ਘਾਤ ਲਾ ਕੇ ਬੈਠੇ ਫ਼ੌਜੀ ਉਨ੍ਹਾਂ ਦੇ ਪਿੱਛੇ ਸਨ। 14 ਜਦੋਂ ਯਹੂਦਾਹ ਦੇ ਆਦਮੀ ਮੁੜੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਨੂੰ ਅੱਗਿਓਂ ਤੇ ਪਿੱਛਿਓਂ ਦੋਹਾਂ ਪਾਸਿਓਂ ਲੜਨਾ ਪੈਣਾ ਸੀ। ਇਸ ਲਈ ਉਹ ਯਹੋਵਾਹ ਅੱਗੇ ਦੁਹਾਈ ਦੇਣ ਲੱਗੇ+ ਤੇ ਪੁਜਾਰੀ ਉੱਚੀ-ਉੱਚੀ ਤੁਰ੍ਹੀਆਂ ਵਜਾ ਰਹੇ ਸਨ। 15 ਯਹੂਦਾਹ ਦੇ ਆਦਮੀਆਂ ਨੇ ਯੁੱਧ ਦਾ ਜੈਕਾਰਾ ਲਾਇਆ ਅਤੇ ਜਦੋਂ ਯਹੂਦਾਹ ਦੇ ਆਦਮੀਆਂ ਨੇ ਯੁੱਧ ਦਾ ਹੋਕਾ ਦਿੱਤਾ, ਤਾਂ ਸੱਚੇ ਪਰਮੇਸ਼ੁਰ ਨੇ ਯਾਰਾਬੁਆਮ ਅਤੇ ਸਾਰੇ ਇਜ਼ਰਾਈਲ ਨੂੰ ਅਬੀਯਾਹ ਅਤੇ ਯਹੂਦਾਹ ਅੱਗੋਂ ਹਰਾ ਦਿੱਤਾ। 16 ਇਜ਼ਰਾਈਲੀ ਯਹੂਦਾਹ ਦੇ ਅੱਗਿਓਂ ਭੱਜ ਗਏ ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ। 17 ਅਬੀਯਾਹ ਤੇ ਉਸ ਦੇ ਲੋਕਾਂ ਨੇ ਉਨ੍ਹਾਂ ਦਾ ਬਹੁਤ ਵੱਢ-ਵਢਾਂਗਾ ਕੀਤਾ ਅਤੇ ਇਜ਼ਰਾਈਲ ਦੇ 5,00,000 ਸਿਖਲਾਈ-ਪ੍ਰਾਪਤ* ਆਦਮੀ ਮਾਰੇ ਗਏ। 18 ਇਸ ਤਰ੍ਹਾਂ ਇਜ਼ਰਾਈਲ ਦੇ ਆਦਮੀਆਂ ਨੂੰ ਉਸ ਵੇਲੇ ਨੀਵਾਂ ਕੀਤਾ ਗਿਆ, ਪਰ ਯਹੂਦਾਹ ਦੇ ਆਦਮੀਆਂ ਦੀ ਜਿੱਤ ਹੋਈ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਉੱਤੇ ਭਰੋਸਾ ਰੱਖਿਆ।*+ 19 ਅਬੀਯਾਹ ਯਾਰਾਬੁਆਮ ਦਾ ਪਿੱਛਾ ਕਰਦਾ ਰਿਹਾ ਅਤੇ ਉਸ ਤੋਂ ਇਹ ਸ਼ਹਿਰ ਖੋਹ ਲਏ: ਬੈਤੇਲ+ ਤੇ ਇਸ ਦੇ ਅਧੀਨ ਆਉਂਦੇ* ਕਸਬੇ, ਯਸ਼ਾਨਾਹ ਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਅਫਰੈਨ+ ਤੇ ਇਸ ਦੇ ਅਧੀਨ ਆਉਂਦੇ ਕਸਬੇ। 20 ਅਬੀਯਾਹ ਦੇ ਸਮੇਂ ਵਿਚ ਯਾਰਾਬੁਆਮ ਫਿਰ ਕਦੇ ਵੀ ਪਹਿਲਾਂ ਵਾਂਗ ਤਾਕਤ ਹਾਸਲ ਨਹੀਂ ਕਰ ਸਕਿਆ; ਫਿਰ ਯਹੋਵਾਹ ਨੇ ਉਸ ਨੂੰ ਮਾਰਿਆ ਤੇ ਉਹ ਮਰ ਗਿਆ।+
21 ਪਰ ਅਬੀਯਾਹ ਤਾਕਤਵਰ ਹੁੰਦਾ ਗਿਆ। ਸਮਾਂ ਬੀਤਣ ਤੇ ਉਸ ਨੇ 14 ਔਰਤਾਂ ਨਾਲ ਵਿਆਹ ਕਰਾਏ+ ਅਤੇ ਉਸ ਦੇ 22 ਪੁੱਤਰ ਤੇ 16 ਧੀਆਂ ਹੋਈਆਂ। 22 ਅਬੀਯਾਹ ਦੀ ਬਾਕੀ ਕਹਾਣੀ, ਉਸ ਦੇ ਕੰਮ ਅਤੇ ਉਸ ਦੀਆਂ ਗੱਲਾਂ ਇੱਦੋ ਨਬੀ ਦੀਆਂ ਲਿਖਤਾਂ* ਵਿਚ ਦਰਜ ਹਨ।+
14 ਫਿਰ ਅਬੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ; ਉਸ ਦਾ ਪੁੱਤਰ ਆਸਾ ਉਸ ਦੀ ਜਗ੍ਹਾ ਰਾਜਾ ਬਣ ਗਿਆ। ਉਸ ਦੇ ਦਿਨਾਂ ਵਿਚ ਦੇਸ਼ ਨੂੰ ਦਸ ਸਾਲ ਆਰਾਮ ਰਿਹਾ।
2 ਆਸਾ ਨੇ ਉਹੀ ਕੀਤਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਚੰਗਾ ਤੇ ਸਹੀ ਸੀ। 3 ਉਸ ਨੇ ਝੂਠੇ ਦੇਵਤਿਆਂ ਦੀਆਂ ਵੇਦੀਆਂ ਅਤੇ ਉੱਚੀਆਂ ਥਾਵਾਂ ਨੂੰ ਹਟਾ ਦਿੱਤਾ,+ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ।+ 4 ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਨੂੰ ਕਿਹਾ ਕਿ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲੇ ਅਤੇ ਕਾਨੂੰਨ* ਤੇ ਹੁਕਮ ਦੀ ਪਾਲਣਾ ਕਰੇ। 5 ਉਸ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚੋਂ ਉੱਚੀਆਂ ਥਾਵਾਂ ਅਤੇ ਧੂਪ ਧੁਖਾਉਣ ਦੀਆਂ ਵੇਦੀਆਂ ਨੂੰ ਢਾਹ ਦਿੱਤਾ+ ਅਤੇ ਉਸ ਦੇ ਅਧੀਨ ਰਾਜ ਵਿਚ ਸੁੱਖ-ਸ਼ਾਂਤੀ ਰਹੀ। 6 ਉਸ ਨੇ ਯਹੂਦਾਹ ਵਿਚ ਕਿਲੇਬੰਦ ਸ਼ਹਿਰ ਬਣਾਏ+ ਕਿਉਂਕਿ ਦੇਸ਼ ਵਿਚ ਅਮਨ-ਚੈਨ ਸੀ ਅਤੇ ਇਨ੍ਹਾਂ ਸਾਲਾਂ ਦੌਰਾਨ ਉਸ ਵਿਰੁੱਧ ਕੋਈ ਯੁੱਧ ਨਹੀਂ ਲੜਿਆ ਗਿਆ ਕਿਉਂਕਿ ਯਹੋਵਾਹ ਨੇ ਉਸ ਨੂੰ ਆਰਾਮ ਦਿੱਤਾ ਸੀ।+ 7 ਉਸ ਨੇ ਯਹੂਦਾਹ ਨੂੰ ਕਿਹਾ: “ਆਓ ਅਸੀਂ ਇਨ੍ਹਾਂ ਸ਼ਹਿਰਾਂ ਨੂੰ ਉਸਾਰੀਏ ਤੇ ਇਨ੍ਹਾਂ ਦੇ ਦੁਆਲੇ ਕੰਧਾਂ ਤੇ ਬੁਰਜ ਬਣਾਈਏ,+ ਦਰਵਾਜ਼ੇ* ਅਤੇ ਹੋੜੇ ਲਾਈਏ। ਇਹ ਦੇਸ਼ ਹਾਲੇ ਵੀ ਸਾਡੇ ਕੋਲ ਹੈ ਕਿਉਂਕਿ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲਿਆ ਹੈ। ਅਸੀਂ ਭਾਲ ਕੀਤੀ ਤੇ ਉਸ ਨੇ ਸਾਨੂੰ ਸਾਰੇ ਪਾਸਿਓਂ ਆਰਾਮ ਦਿੱਤਾ ਹੈ।” ਇਸ ਤਰ੍ਹਾਂ ਉਨ੍ਹਾਂ ਦਾ ਉਸਾਰੀ ਦਾ ਕੰਮ ਸਫ਼ਲ ਹੋਇਆ।+
8 ਆਸਾ ਦੀ ਫ਼ੌਜ ਵਿਚ 3,00,000 ਆਦਮੀ ਯਹੂਦਾਹ ਵਿੱਚੋਂ ਸਨ ਜੋ ਵੱਡੀਆਂ ਢਾਲਾਂ ਤੇ ਨੇਜ਼ਿਆਂ ਨਾਲ ਲੈਸ ਸਨ। ਅਤੇ ਬਿਨਯਾਮੀਨ ਵਿੱਚੋਂ 2,80,000 ਤਾਕਤਵਰ ਯੋਧੇ ਸਨ ਜੋ ਛੋਟੀਆਂ ਢਾਲਾਂ* ਤੇ ਤੀਰ-ਕਮਾਨਾਂ ਨਾਲ ਲੈਸ ਸਨ।*+
9 ਬਾਅਦ ਵਿਚ ਇਥੋਪੀਆ ਦਾ ਜ਼ਰਾਹ 10,00,000 ਆਦਮੀਆਂ ਦੀ ਫ਼ੌਜ ਤੇ 300 ਰਥਾਂ ਨਾਲ ਉਨ੍ਹਾਂ ਵਿਰੁੱਧ ਆਇਆ।+ ਜਦੋਂ ਉਹ ਮਾਰੇਸ਼ਾਹ ਪਹੁੰਚਿਆ,+ 10 ਤਾਂ ਆਸਾ ਉਸ ਦੇ ਵਿਰੁੱਧ ਗਿਆ ਤੇ ਉਨ੍ਹਾਂ ਨੇ ਮਾਰੇਸ਼ਾਹ ਵਿਚ ਸਫਾਥਾਹ ਵਾਦੀ ਵਿਚ ਮੋਰਚਾ ਬੰਨ੍ਹਿਆ। 11 ਫਿਰ ਆਸਾ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਪੁਕਾਰ+ ਕੇ ਕਿਹਾ: “ਹੇ ਯਹੋਵਾਹ, ਤੇਰੇ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਕਿ ਜਿਨ੍ਹਾਂ ਦੀ ਤੂੰ ਮਦਦ ਕਰਦਾ ਹੈਂ, ਉਹ ਬਹੁਤੇ ਹਨ ਜਾਂ ਨਿਰਬਲ।+ ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਡੀ ਮਦਦ ਕਰ ਕਿਉਂਕਿ ਅਸੀਂ ਤੇਰੇ ʼਤੇ ਭਰੋਸਾ ਰੱਖਿਆ ਹੈ+ ਅਤੇ ਅਸੀਂ ਤੇਰੇ ਨਾਂ ʼਤੇ ਇਸ ਭੀੜ ਵਿਰੁੱਧ ਆਏ ਹਾਂ।+ ਹੇ ਯਹੋਵਾਹ, ਤੂੰ ਸਾਡਾ ਪਰਮੇਸ਼ੁਰ ਹੈਂ। ਮਾਮੂਲੀ ਜਿਹੇ ਇਨਸਾਨ ਨੂੰ ਆਪਣੇ ʼਤੇ ਹਾਵੀ ਨਾ ਹੋਣ ਦੇ।”+
12 ਇਸ ਲਈ ਯਹੋਵਾਹ ਨੇ ਇਥੋਪੀਆ ਦੀ ਫ਼ੌਜ ਨੂੰ ਆਸਾ ਅਤੇ ਯਹੂਦਾਹ ਦੇ ਅੱਗਿਓਂ ਹਰਾ ਦਿੱਤਾ ਅਤੇ ਇਥੋਪੀਆ ਦੀ ਫ਼ੌਜ ਭੱਜ ਗਈ।+ 13 ਆਸਾ ਤੇ ਉਸ ਦੇ ਨਾਲ ਦੇ ਲੋਕਾਂ ਨੇ ਗਰਾਰ+ ਤਕ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਹ ਇਥੋਪੀਆ ਦੇ ਫ਼ੌਜੀਆਂ ਨੂੰ ਉਦੋਂ ਤਕ ਮਾਰਦੇ ਗਏ ਜਦ ਤਕ ਉਨ੍ਹਾਂ ਵਿੱਚੋਂ ਇਕ ਵੀ ਜੀਉਂਦਾ ਨਾ ਬਚਿਆ ਕਿਉਂਕਿ ਉਨ੍ਹਾਂ ਨੂੰ ਯਹੋਵਾਹ ਤੇ ਉਸ ਦੀ ਫ਼ੌਜ ਨੇ ਕੁਚਲ ਦਿੱਤਾ ਸੀ। ਉਸ ਤੋਂ ਬਾਅਦ ਉਹ ਬਹੁਤ ਸਾਰਾ ਮਾਲ ਲੁੱਟ ਕੇ ਲੈ ਗਏ। 14 ਫਿਰ ਉਨ੍ਹਾਂ ਨੇ ਗਰਾਰ ਦੇ ਆਲੇ-ਦੁਆਲੇ ਦੇ ਸਾਰੇ ਸ਼ਹਿਰਾਂ ʼਤੇ ਹਮਲਾ ਕੀਤਾ ਕਿਉਂਕਿ ਯਹੋਵਾਹ ਦਾ ਖ਼ੌਫ਼ ਉਨ੍ਹਾਂ ਸ਼ਹਿਰਾਂ ਉੱਤੇ ਛਾ ਗਿਆ ਸੀ; ਅਤੇ ਉਨ੍ਹਾਂ ਨੇ ਸਾਰੇ ਸ਼ਹਿਰਾਂ ਨੂੰ ਲੁੱਟ ਲਿਆ ਕਿਉਂਕਿ ਉਨ੍ਹਾਂ ਵਿਚ ਲੁੱਟਣ ਲਈ ਬਹੁਤ ਕੁਝ ਸੀ। 15 ਉਨ੍ਹਾਂ ਨੇ ਉਨ੍ਹਾਂ ਦੇ ਤੰਬੂਆਂ ʼਤੇ ਵੀ ਹਮਲਾ ਕੀਤਾ ਜਿਨ੍ਹਾਂ ਕੋਲ ਪਸ਼ੂ ਸਨ ਅਤੇ ਉਨ੍ਹਾਂ ਨੇ ਵੱਡੀ ਤਾਦਾਦ ਵਿਚ ਇੱਜੜ ਅਤੇ ਊਠ ਖੋਹ ਲਏ। ਉਸ ਤੋਂ ਬਾਅਦ ਉਹ ਯਰੂਸ਼ਲਮ ਵਾਪਸ ਚਲੇ ਗਏ।
15 ਹੁਣ ਪਰਮੇਸ਼ੁਰ ਦੀ ਸ਼ਕਤੀ ਓਦੇਦ ਦੇ ਪੁੱਤਰ ਅਜ਼ਰਯਾਹ ʼਤੇ ਆਈ। 2 ਇਸ ਲਈ ਉਹ ਆਸਾ ਨੂੰ ਮਿਲਣ ਗਿਆ ਅਤੇ ਉਸ ਨੂੰ ਕਿਹਾ: “ਹੇ ਆਸਾ ਅਤੇ ਸਾਰੇ ਯਹੂਦਾਹ ਤੇ ਬਿਨਯਾਮੀਨ, ਮੇਰੀ ਗੱਲ ਸੁਣੋ! ਯਹੋਵਾਹ ਤੁਹਾਡੇ ਨਾਲ ਉਦੋਂ ਤਕ ਰਹੇਗਾ ਜਦੋਂ ਤਕ ਤੁਸੀਂ ਉਸ ਨਾਲ ਰਹੋਗੇ;+ ਜੇ ਤੁਸੀਂ ਉਸ ਨੂੰ ਭਾਲੋਗੇ, ਤਾਂ ਉਹ ਆਪੇ ਤੁਹਾਨੂੰ ਲੱਭ ਪਵੇਗਾ,+ ਪਰ ਜੇ ਤੁਸੀਂ ਉਸ ਨੂੰ ਛੱਡ ਦਿੱਤਾ, ਤਾਂ ਉਹ ਵੀ ਤੁਹਾਨੂੰ ਛੱਡ ਦੇਵੇਗਾ।+ 3 ਲੰਬੇ ਸਮੇਂ* ਤਕ ਇਜ਼ਰਾਈਲ ਬਿਨਾਂ ਸੱਚੇ ਪਰਮੇਸ਼ੁਰ, ਬਿਨਾਂ ਸਿਖਾਉਣ ਵਾਲੇ ਪੁਜਾਰੀ ਅਤੇ ਬਿਨਾਂ ਕਾਨੂੰਨ ਦੇ ਰਿਹਾ ਸੀ।+ 4 ਪਰ ਕਸ਼ਟ ਵਿਚ ਹੁੰਦਿਆਂ ਜਦੋਂ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜੇ ਅਤੇ ਉਸ ਦੀ ਭਾਲ ਕੀਤੀ, ਤਾਂ ਉਹ ਆਪੇ ਉਨ੍ਹਾਂ ਨੂੰ ਲੱਭ ਪਿਆ।+ 5 ਉਨ੍ਹਾਂ ਸਮਿਆਂ ਵਿਚ ਕੋਈ ਵੀ ਸਹੀ-ਸਲਾਮਤ ਸਫ਼ਰ ਨਹੀਂ ਕਰ ਸਕਦਾ ਸੀ* ਕਿਉਂਕਿ ਇਲਾਕਿਆਂ ਦੇ ਸਾਰੇ ਵਾਸੀਆਂ ਵਿਚ ਬਹੁਤ ਗੜਬੜੀ ਮਚੀ ਹੋਈ ਸੀ। 6 ਇਕ ਕੌਮ ਦੂਜੀ ਕੌਮ ਨੂੰ ਅਤੇ ਇਕ ਸ਼ਹਿਰ ਦੂਜੇ ਸ਼ਹਿਰ ਨੂੰ ਕੁਚਲ ਰਿਹਾ ਸੀ ਕਿਉਂਕਿ ਪਰਮੇਸ਼ੁਰ ਨੇ ਹਰ ਤਰ੍ਹਾਂ ਦੀ ਮੁਸੀਬਤ ਨਾਲ ਉਨ੍ਹਾਂ ਵਿਚ ਗੜਬੜੀ ਫੈਲਾ ਰੱਖੀ ਸੀ।+ 7 ਪਰ ਤੁਸੀਂ ਤਕੜੇ ਹੋਵੋ ਅਤੇ ਨਿਰਾਸ਼ ਨਾ ਹੋਵੋ*+ ਕਿਉਂਕਿ ਤੁਹਾਡੇ ਕੰਮ ਦਾ ਤੁਹਾਨੂੰ ਇਨਾਮ ਮਿਲੇਗਾ।”
8 ਆਸਾ ਨੇ ਇਹ ਗੱਲਾਂ ਅਤੇ ਓਦੇਦ ਨਬੀ ਦੀ ਭਵਿੱਖਬਾਣੀ ਸੁਣਦੇ ਸਾਰ ਹਿੰਮਤ ਤੋਂ ਕੰਮ ਲਿਆ ਅਤੇ ਯਹੂਦਾਹ ਤੇ ਬਿਨਯਾਮੀਨ ਦੇ ਸਾਰੇ ਇਲਾਕੇ ਅਤੇ ਇਫ਼ਰਾਈਮ ਦੇ ਪਹਾੜੀ ਇਲਾਕੇ ਦੇ ਉਨ੍ਹਾਂ ਸਾਰੇ ਸ਼ਹਿਰਾਂ ਵਿੱਚੋਂ, ਜਿਨ੍ਹਾਂ ʼਤੇ ਉਸ ਨੇ ਕਬਜ਼ਾ ਕੀਤਾ ਸੀ, ਘਿਣਾਉਣੀਆਂ ਮੂਰਤਾਂ ਨੂੰ ਹਟਾ ਦਿੱਤਾ+ ਅਤੇ ਯਹੋਵਾਹ ਦੀ ਉਸ ਵੇਦੀ ਦੀ ਮੁਰੰਮਤ ਕੀਤੀ ਜੋ ਯਹੋਵਾਹ ਦੇ ਦਲਾਨ ਦੇ ਅੱਗੇ ਸੀ।+ 9 ਉਸ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਸਣੇ ਇਫ਼ਰਾਈਮ, ਮਨੱਸ਼ਹ ਅਤੇ ਸ਼ਿਮਓਨ ਦੇ ਪਰਦੇਸੀਆਂ ਨੂੰ ਇਕੱਠਾ ਕੀਤਾ+ ਕਿਉਂਕਿ ਜਦੋਂ ਉਨ੍ਹਾਂ ਨੇ ਦੇਖਿਆ ਕਿ ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਸੀ, ਤਾਂ ਉਹ ਵੱਡੀ ਤਾਦਾਦ ਵਿਚ ਇਜ਼ਰਾਈਲ ਛੱਡ ਕੇ ਉਸ ਕੋਲ ਆ ਗਏ ਸਨ। 10 ਉਨ੍ਹਾਂ ਨੂੰ ਆਸਾ ਦੇ ਰਾਜ ਦੇ 15ਵੇਂ ਸਾਲ ਦੇ ਤੀਜੇ ਮਹੀਨੇ ਯਰੂਸ਼ਲਮ ਵਿਚ ਇਕੱਠਾ ਕੀਤਾ ਗਿਆ। 11 ਉਸ ਦਿਨ ਉਨ੍ਹਾਂ ਨੇ ਲੁੱਟ ਦੇ ਉਸ ਮਾਲ ਵਿੱਚੋਂ ਜੋ ਉਹ ਲਿਆਏ ਸਨ, ਯਹੋਵਾਹ ਅੱਗੇ 700 ਬਲਦਾਂ ਅਤੇ 7,000 ਭੇਡਾਂ ਦੀ ਬਲ਼ੀ ਚੜ੍ਹਾਈ। 12 ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਇਕਰਾਰ ਕੀਤਾ ਕਿ ਉਹ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਭਾਲਣਗੇ।+ 13 ਜਿਹੜਾ ਵੀ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਭਾਲ ਨਹੀਂ ਕਰੇਗਾ, ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇਗਾ, ਭਾਵੇਂ ਉਹ ਛੋਟਾ ਹੋਵੇ ਜਾਂ ਵੱਡਾ, ਆਦਮੀ ਹੋਵੇ ਜਾਂ ਔਰਤ।+ 14 ਇਸ ਲਈ ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਖ਼ੁਸ਼ੀ ਨਾਲ ਜੈਕਾਰੇ ਲਾਉਂਦਿਆਂ ਅਤੇ ਤੁਰ੍ਹੀਆਂ ਤੇ ਨਰਸਿੰਗੇ ਵਜਾਉਂਦੇ ਹੋਏ ਯਹੋਵਾਹ ਅੱਗੇ ਸਹੁੰ ਖਾਧੀ। 15 ਅਤੇ ਸਾਰਾ ਯਹੂਦਾਹ ਇਸ ਸਹੁੰ ਕਰਕੇ ਬਹੁਤ ਖ਼ੁਸ਼ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪੂਰੇ ਦਿਲ ਨਾਲ ਇਹ ਸਹੁੰ ਖਾਧੀ ਸੀ ਅਤੇ ਜੋਸ਼ ਨਾਲ ਉਸ ਦੀ ਭਾਲ ਕੀਤੀ ਅਤੇ ਉਹ ਉਨ੍ਹਾਂ ਨੂੰ ਲੱਭ ਗਿਆ+ ਤੇ ਯਹੋਵਾਹ ਉਨ੍ਹਾਂ ਨੂੰ ਸਾਰੇ ਪਾਸਿਆਂ ਤੋਂ ਆਰਾਮ ਦਿੰਦਾ ਰਿਹਾ।+
16 ਰਾਜਾ ਆਸਾ ਨੇ ਤਾਂ ਆਪਣੀ ਦਾਦੀ ਮਾਕਾਹ+ ਨੂੰ ਵੀ ਰਾਜ-ਮਾਤਾ ਦੀ ਪਦਵੀ ਤੋਂ ਹਟਾ ਦਿੱਤਾ ਕਿਉਂਕਿ ਉਸ ਨੇ ਪੂਜਾ-ਖੰਭੇ* ਦੀ ਭਗਤੀ ਲਈ ਇਕ ਅਸ਼ਲੀਲ ਮੂਰਤੀ ਬਣਾਈ ਸੀ।+ ਆਸਾ ਨੇ ਉਸ ਦੀ ਬਣਾਈ ਅਸ਼ਲੀਲ ਮੂਰਤੀ ਨੂੰ ਢਾਹ ਸੁੱਟਿਆ ਅਤੇ ਇਸ ਨੂੰ ਚੂਰ-ਚੂਰ ਕਰ ਕੇ ਕਿਦਰੋਨ ਘਾਟੀ ਵਿਚ ਸਾੜ ਦਿੱਤਾ।+ 17 ਪਰ ਇਜ਼ਰਾਈਲ ਵਿੱਚੋਂ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ।+ ਫਿਰ ਵੀ ਆਸਾ ਦਾ ਦਿਲ ਉਸ ਦੀ ਸਾਰੀ ਜ਼ਿੰਦਗੀ* ਪਰਮੇਸ਼ੁਰ ਵੱਲ ਪੂਰੀ ਤਰ੍ਹਾਂ ਲੱਗਾ* ਰਿਹਾ।+ 18 ਅਤੇ ਉਹ ਉਨ੍ਹਾਂ ਚੀਜ਼ਾਂ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਲੈ ਆਇਆ ਜੋ ਉਸ ਨੇ ਅਤੇ ਉਸ ਦੇ ਪਿਤਾ ਨੇ ਪਵਿੱਤਰ ਕੀਤੀਆਂ ਸਨ—ਚਾਂਦੀ, ਸੋਨਾ ਅਤੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ।+ 19 ਆਸਾ ਦੇ ਰਾਜ ਦੇ 35ਵੇਂ ਸਾਲ ਤਕ ਕੋਈ ਯੁੱਧ ਨਾ ਹੋਇਆ।+
16 ਆਸਾ ਦੇ ਰਾਜ ਦੇ 36ਵੇਂ ਸਾਲ ਵਿਚ ਇਜ਼ਰਾਈਲ ਦਾ ਰਾਜਾ ਬਾਸ਼ਾ+ ਯਹੂਦਾਹ ਖ਼ਿਲਾਫ਼ ਆਇਆ ਅਤੇ ਰਾਮਾਹ+ ਨੂੰ ਉਸਾਰਨ* ਲੱਗਾ ਤਾਂਕਿ ਯਹੂਦਾਹ ਦੇ ਰਾਜਾ ਆਸਾ ਕੋਲੋਂ ਨਾ ਕੋਈ ਜਾਵੇ ਤੇ ਨਾ ਕੋਈ ਉਸ ਕੋਲ ਆਵੇ।*+ 2 ਫਿਰ ਆਸਾ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿੱਚੋਂ ਸੋਨਾ-ਚਾਂਦੀ ਲੈ ਕੇ+ ਸੀਰੀਆ ਦੇ ਰਾਜੇ ਬਨ-ਹਦਦ ਕੋਲ, ਜੋ ਦਮਿਸਕ ਵਿਚ ਰਹਿੰਦਾ ਸੀ, ਇਹ ਕਹਿ ਕੇ ਭੇਜਿਆ:+ 3 “ਤੇਰੇ ਤੇ ਮੇਰੇ ਵਿਚਕਾਰ ਅਤੇ ਤੇਰੇ ਪਿਤਾ ਤੇ ਮੇਰੇ ਪਿਤਾ ਵਿਚਕਾਰ ਇਕ ਸੰਧੀ* ਹੈ। ਮੈਂ ਤੈਨੂੰ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਤੂੰ ਆ ਕੇ ਇਜ਼ਰਾਈਲ ਦੇ ਰਾਜਾ ਬਾਸ਼ਾ ਨਾਲੋਂ ਆਪਣੀ ਸੰਧੀ* ਤੋੜ ਦੇ ਤਾਂਕਿ ਉਹ ਮੇਰੇ ਤੋਂ ਪਿੱਛੇ ਹਟ ਜਾਵੇ।”
4 ਬਨ-ਹਦਦ ਨੇ ਰਾਜਾ ਆਸਾ ਦੀ ਗੱਲ ਮੰਨ ਲਈ ਅਤੇ ਆਪਣੀਆਂ ਫ਼ੌਜਾਂ ਦੇ ਮੁਖੀਆਂ ਨੂੰ ਇਜ਼ਰਾਈਲ ਦੇ ਸ਼ਹਿਰਾਂ ਖ਼ਿਲਾਫ਼ ਭੇਜਿਆ ਅਤੇ ਉਨ੍ਹਾਂ ਨੇ ਈਯੋਨ,+ ਦਾਨ+ ਤੇ ਆਬੇਲ-ਮਾਇਮ ਉੱਤੇ ਅਤੇ ਨਫ਼ਤਾਲੀ ਦੇ ਸ਼ਹਿਰਾਂ ਦੇ ਸਾਰੇ ਭੰਡਾਰਾਂ ʼਤੇ ਕਬਜ਼ਾ ਕਰ ਲਿਆ।+ 5 ਜਦੋਂ ਬਾਸ਼ਾ ਨੂੰ ਇਸ ਬਾਰੇ ਪਤਾ ਲੱਗਾ, ਤਾਂ ਉਸ ਨੇ ਤੁਰੰਤ ਰਾਮਾਹ ਦੀ ਉਸਾਰੀ* ਰੋਕ ਦਿੱਤੀ ਅਤੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ। 6 ਫਿਰ ਰਾਜਾ ਆਸਾ ਨੇ ਸਾਰੇ ਯਹੂਦਾਹ ਨੂੰ ਨਾਲ ਲਿਆ ਅਤੇ ਉਹ ਰਾਮਾਹ+ ਦੇ ਪੱਥਰ ਅਤੇ ਲੱਕੜਾਂ ਲੈ ਗਏ ਜਿਨ੍ਹਾਂ ਨਾਲ ਬਾਸ਼ਾ ਉਸਾਰੀ ਕਰ ਰਿਹਾ ਸੀ+ ਅਤੇ ਉਸ ਨੇ ਇਨ੍ਹਾਂ ਨਾਲ ਗਬਾ+ ਅਤੇ ਮਿਸਪਾਹ ਨੂੰ ਉਸਾਰਿਆ।*+
7 ਉਸ ਸਮੇਂ ਹਨਾਨੀ+ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਤੇ ਉਸ ਨੂੰ ਕਿਹਾ: “ਤੂੰ ਸੀਰੀਆ ਦੇ ਰਾਜੇ ʼਤੇ ਭਰੋਸਾ ਕੀਤਾ* ਅਤੇ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਨਹੀਂ ਕੀਤਾ,* ਇਸ ਲਈ ਸੀਰੀਆ ਦੇ ਰਾਜੇ ਦੀ ਫ਼ੌਜ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ।+ 8 ਕੀ ਇਥੋਪੀਆ ਅਤੇ ਲਿਬੀਆ ਦੀ ਫ਼ੌਜ ਬਹੁਤ ਵੱਡੀ ਨਹੀਂ ਸੀ ਅਤੇ ਉਨ੍ਹਾਂ ਕੋਲ ਬਹੁਤ ਸਾਰੇ ਰਥ ਅਤੇ ਘੋੜਸਵਾਰ ਨਹੀਂ ਸਨ? ਪਰ ਤੂੰ ਉਦੋਂ ਯਹੋਵਾਹ ʼਤੇ ਭਰੋਸਾ ਰੱਖਿਆ ਸੀ, ਇਸ ਲਈ ਉਸ ਨੇ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ ਸੀ।+ 9 ਯਹੋਵਾਹ ਦੀਆਂ ਨਜ਼ਰਾਂ ਸਾਰੀ ਧਰਤੀ ਉੱਤੇ ਫਿਰਦੀਆਂ ਹਨ+ ਤਾਂਕਿ ਉਹ ਉਨ੍ਹਾਂ ਦੀ ਖ਼ਾਤਰ ਆਪਣੀ ਤਾਕਤ ਦਿਖਾਵੇ* ਜਿਨ੍ਹਾਂ ਦਾ ਦਿਲ ਉਸ ਵੱਲ ਪੂਰੀ ਤਰ੍ਹਾਂ ਲੱਗਾ ਹੋਇਆ* ਹੈ।+ ਤੂੰ ਇਸ ਮਾਮਲੇ ਵਿਚ ਮੂਰਖਤਾ ਕੀਤੀ ਹੈ; ਹੁਣ ਤੋਂ ਤੇਰੇ ਵਿਰੁੱਧ ਯੁੱਧ ਹੁੰਦੇ ਰਹਿਣਗੇ।”+
10 ਪਰ ਆਸਾ ਦਰਸ਼ੀ ਨਾਲ ਨਾਰਾਜ਼ ਹੋ ਗਿਆ ਅਤੇ ਉਸ ਨੇ ਉਸ ਨੂੰ ਕੈਦ ਵਿਚ* ਸੁੱਟ ਦਿੱਤਾ ਕਿਉਂਕਿ ਇਸ ਗੱਲ ਕਰ ਕੇ ਉਸ ਦਾ ਕ੍ਰੋਧ ਉਸ ʼਤੇ ਭੜਕ ਉੱਠਿਆ ਸੀ। ਆਸਾ ਉਸ ਵੇਲੇ ਲੋਕਾਂ ਵਿੱਚੋਂ ਕਈਆਂ ਨਾਲ ਵੀ ਬੁਰਾ ਸਲੂਕ ਕਰਨ ਲੱਗ ਪਿਆ। 11 ਆਸਾ ਦੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੀ ਹੋਈ ਹੈ।+
12 ਆਸਾ ਦੇ ਰਾਜ ਦੇ 39ਵੇਂ ਸਾਲ ਉਸ ਦੇ ਪੈਰਾਂ ਨੂੰ ਇਕ ਰੋਗ ਲੱਗ ਗਿਆ ਅਤੇ ਉਹ ਬਹੁਤ ਬੀਮਾਰ ਹੋ ਗਿਆ; ਪਰ ਆਪਣੀ ਬੀਮਾਰੀ ਵਿਚ ਵੀ ਉਹ ਯਹੋਵਾਹ ਵੱਲ ਨਹੀਂ ਮੁੜਿਆ, ਸਗੋਂ ਵੈਦਾਂ ਕੋਲ ਗਿਆ। 13 ਫਿਰ ਆਸਾ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਉਸ ਦੇ ਰਾਜ ਦੇ 41ਵੇਂ ਸਾਲ ਵਿਚ ਉਸ ਦੀ ਮੌਤ ਹੋ ਗਈ। 14 ਉਨ੍ਹਾਂ ਨੇ ਉਸ ਨੂੰ ਇਕ ਸ਼ਾਨਦਾਰ ਕਬਰ ਵਿਚ ਦਫ਼ਨਾਇਆ ਜੋ ਉਸ ਨੇ ਦਾਊਦ ਦੇ ਸ਼ਹਿਰ+ ਵਿਚ ਆਪਣੇ ਲਈ ਖੁਦਵਾਈ ਸੀ ਅਤੇ ਉਨ੍ਹਾਂ ਨੇ ਉਸ ਨੂੰ ਇਕ ਅਰਥੀ ʼਤੇ ਰੱਖਿਆ ਜੋ ਬਲਸਾਨ ਦੇ ਤੇਲ ਅਤੇ ਤਰ੍ਹਾਂ-ਤਰ੍ਹਾਂ ਦੇ ਮਸਾਲਿਆਂ ਤੇ ਖ਼ੁਸ਼ਬੂਦਾਰ ਤੇਲ ਦੇ ਮਿਸ਼ਰਣ ਨਾਲ ਭਰੀ ਪਈ ਸੀ।+ ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਲਈ ਇਕ ਵੱਡੀ ਅੱਗ ਬਾਲ਼ੀ।*
17 ਉਸ ਦੀ ਜਗ੍ਹਾ ਉਸ ਦਾ ਪੁੱਤਰ ਯਹੋਸ਼ਾਫ਼ਾਟ+ ਰਾਜਾ ਬਣ ਗਿਆ ਅਤੇ ਉਸ ਨੇ ਇਜ਼ਰਾਈਲ ʼਤੇ ਆਪਣਾ ਰਾਜ ਹੋਰ ਮਜ਼ਬੂਤ ਕੀਤਾ। 2 ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜਾਂ ਤੈਨਾਤ ਕੀਤੀਆਂ ਅਤੇ ਯਹੂਦਾਹ ਵਿਚ ਤੇ ਇਫ਼ਰਾਈਮ ਦੇ ਸ਼ਹਿਰਾਂ ਵਿਚ ਜਿਨ੍ਹਾਂ ʼਤੇ ਉਸ ਦੇ ਪਿਤਾ ਆਸਾ ਨੇ ਕਬਜ਼ਾ ਕੀਤਾ ਸੀ, ਚੌਂਕੀਆਂ ਬਣਾਈਆਂ।+ 3 ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਰਿਹਾ ਕਿਉਂਕਿ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਰਾਹਾਂ ʼਤੇ ਚੱਲਿਆ+ ਅਤੇ ਉਸ ਨੇ ਬਆਲਾਂ ਦੀ ਭਾਲ ਨਹੀਂ ਕੀਤੀ। 4 ਉਸ ਨੇ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਭਾਲਿਆ+ ਅਤੇ ਉਸ ਦਾ ਹੁਕਮ ਮੰਨਿਆ* ਤੇ ਇਜ਼ਰਾਈਲ ਵਰਗੇ ਕੰਮ ਨਹੀਂ ਕੀਤੇ।+ 5 ਯਹੋਵਾਹ ਨੇ ਰਾਜ ਉੱਤੇ ਉਸ ਦੀ ਪਕੜ ਮਜ਼ਬੂਤ ਰੱਖੀ;+ ਅਤੇ ਸਾਰਾ ਯਹੂਦਾਹ ਯਹੋਸ਼ਾਫ਼ਾਟ ਨੂੰ ਤੋਹਫ਼ੇ ਦਿੰਦਾ ਰਿਹਾ ਅਤੇ ਉਸ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ।+ 6 ਉਹ ਸ਼ੇਰਦਿਲ ਹੋ ਕੇ ਯਹੋਵਾਹ ਦੇ ਰਾਹਾਂ ʼਤੇ ਚੱਲਿਆ, ਇੱਥੋਂ ਤਕ ਕਿ ਉਸ ਨੇ ਯਹੂਦਾਹ ਵਿੱਚੋਂ ਉੱਚੀਆਂ ਥਾਵਾਂ ਤੇ ਪੂਜਾ-ਖੰਭਿਆਂ* ਨੂੰ ਵੀ ਹਟਾ ਦਿੱਤਾ।+
7 ਆਪਣੇ ਰਾਜ ਦੇ ਤੀਸਰੇ ਸਾਲ ਉਸ ਨੇ ਆਪਣੇ ਹਾਕਮਾਂ ਬੇਨ-ਹੈਲ, ਓਬਦਯਾਹ, ਜ਼ਕਰਯਾਹ, ਨਥਨੀਏਲ ਅਤੇ ਮੀਕਾਯਾਹ ਨੂੰ ਬੁਲਵਾਇਆ ਤਾਂਕਿ ਉਹ ਯਹੂਦਾਹ ਦੇ ਸ਼ਹਿਰਾਂ ਵਿਚ ਸਿੱਖਿਆ ਦੇਣ। 8 ਉਨ੍ਹਾਂ ਦੇ ਨਾਲ ਇਹ ਲੇਵੀ ਸਨ: ਸ਼ਮਾਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਾਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ, ਨਾਲੇ ਉਨ੍ਹਾਂ ਦੇ ਨਾਲ ਅਲੀਸ਼ਾਮਾ ਤੇ ਯਹੋਰਾਮ ਪੁਜਾਰੀ ਸਨ।+ 9 ਉਹ ਆਪਣੇ ਨਾਲ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਲੈ ਗਏ ਤੇ ਯਹੂਦਾਹ ਵਿਚ ਸਿੱਖਿਆ ਦੇਣੀ ਸ਼ੁਰੂ ਕੀਤੀ।+ ਲੋਕਾਂ ਨੂੰ ਸਿੱਖਿਆ ਦੇਣ ਲਈ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਗਏ।
10 ਯਹੂਦਾਹ ਦੇ ਆਲੇ-ਦੁਆਲੇ ਦੇ ਦੇਸ਼ਾਂ ਦੇ ਸਾਰੇ ਰਾਜਾਂ ਉੱਤੇ ਯਹੋਵਾਹ ਦਾ ਖ਼ੌਫ਼ ਛਾ ਗਿਆ ਅਤੇ ਉਨ੍ਹਾਂ ਨੇ ਯਹੋਸ਼ਾਫ਼ਾਟ ਖ਼ਿਲਾਫ਼ ਲੜਾਈ ਨਹੀਂ ਕੀਤੀ। 11 ਫਲਿਸਤੀ ਯਹੋਸ਼ਾਫ਼ਾਟ ਲਈ ਨਜ਼ਰਾਨੇ ਵਜੋਂ ਤੋਹਫ਼ੇ ਤੇ ਪੈਸੇ ਲਿਆਏ। ਅਰਬੀ ਉਸ ਲਈ ਆਪਣੇ ਇੱਜੜਾਂ ਵਿੱਚੋਂ 7,700 ਭੇਡੂ ਅਤੇ 7,700 ਬੱਕਰੇ ਲਿਆਏ।
12 ਯਹੋਸ਼ਾਫ਼ਾਟ ਸ਼ਕਤੀਸ਼ਾਲੀ ਹੁੰਦਾ ਗਿਆ+ ਅਤੇ ਉਹ ਯਹੂਦਾਹ ਵਿਚ ਕਿਲੇਬੰਦ ਥਾਵਾਂ ਤੇ ਗੋਦਾਮਾਂ ਵਾਲੇ ਸ਼ਹਿਰ ਬਣਾਉਂਦਾ ਰਿਹਾ।+ 13 ਉਸ ਨੇ ਯਹੂਦਾਹ ਦੇ ਸ਼ਹਿਰਾਂ ਵਿਚ ਵੱਡੇ-ਵੱਡੇ ਕੰਮ ਕੀਤੇ ਅਤੇ ਯਰੂਸ਼ਲਮ ਵਿਚ ਉਸ ਕੋਲ ਫ਼ੌਜੀ ਸਨ ਜੋ ਤਾਕਤਵਰ ਯੋਧੇ ਸਨ। 14 ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਟੋਲੀਆਂ ਵਿਚ ਵੰਡਿਆ ਗਿਆ: ਯਹੂਦਾਹ ਵਿੱਚੋਂ ਹਜ਼ਾਰਾਂ ਦੇ ਮੁਖੀ ਸਨ, ਅਦਨਾਹ ਮੁਖੀ ਅਤੇ ਉਸ ਦੇ ਨਾਲ 3,00,000 ਤਾਕਤਵਰ ਯੋਧੇ ਸਨ।+ 15 ਉਸ ਦੇ ਅਧੀਨ ਯਹੋਹਾਨਾਨ ਮੁਖੀ ਸੀ ਤੇ ਉਸ ਦੇ ਨਾਲ 2,80,000 ਜਣੇ ਸਨ। 16 ਨਾਲੇ ਉਸ ਦੇ ਅਧੀਨ ਜ਼ਿਕਰੀ ਦਾ ਪੁੱਤਰ ਅਮਸਯਾਹ ਸੀ ਜਿਸ ਨੇ ਯਹੋਵਾਹ ਦੀ ਸੇਵਾ ਲਈ ਆਪਣੇ ਆਪ ਨੂੰ ਪੇਸ਼ ਕੀਤਾ ਸੀ ਅਤੇ ਉਸ ਦੇ ਨਾਲ 2,00,000 ਤਾਕਤਵਰ ਯੋਧੇ ਸਨ। 17 ਅਤੇ ਬਿਨਯਾਮੀਨ+ ਵਿੱਚੋਂ ਅਲਯਾਦਾ ਸੀ ਜੋ ਇਕ ਤਾਕਤਵਰ ਯੋਧਾ ਸੀ ਅਤੇ ਉਸ ਦੇ ਨਾਲ ਤੀਰ-ਕਮਾਨ ਤੇ ਢਾਲ ਨਾਲ ਲੈਸ 2,00,000 ਆਦਮੀ ਸਨ।+ 18 ਉਸ ਦੇ ਅਧੀਨ ਯਹੋਜ਼ਾਬਾਦ ਸੀ ਤੇ ਉਸ ਦੇ ਨਾਲ ਹਥਿਆਰਾਂ ਨਾਲ ਲੈਸ 1,80,000 ਆਦਮੀ ਸਨ ਜੋ ਯੁੱਧ ਲਈ ਤਿਆਰ ਰਹਿੰਦੇ ਸਨ। 19 ਇਹ ਰਾਜੇ ਦੀ ਸੇਵਾ ਕਰਦੇ ਸਨ। ਇਹ ਉਨ੍ਹਾਂ ਤੋਂ ਇਲਾਵਾ ਸਨ ਜਿਨ੍ਹਾਂ ਨੂੰ ਰਾਜੇ ਨੇ ਸਾਰੇ ਯਹੂਦਾਹ ਦੇ ਕਿਲੇਬੰਦ ਸ਼ਹਿਰਾਂ ਵਿਚ ਠਹਿਰਾਇਆ ਸੀ।+
18 ਯਹੋਸ਼ਾਫ਼ਾਟ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ,+ ਪਰ ਉਸ ਨੇ ਅਹਾਬ ਨਾਲ ਰਿਸ਼ਤੇਦਾਰੀ ਗੰਢ ਲਈ।+ 2 ਕੁਝ ਸਾਲਾਂ ਬਾਅਦ ਉਹ ਸਾਮਰਿਯਾ ਵਿਚ ਅਹਾਬ ਕੋਲ ਗਿਆ+ ਅਤੇ ਅਹਾਬ ਨੇ ਉਸ ਲਈ ਤੇ ਉਸ ਦੇ ਨਾਲ ਦੇ ਲੋਕਾਂ ਲਈ ਬਹੁਤ ਸਾਰੀਆਂ ਭੇਡਾਂ ਤੇ ਪਸ਼ੂਆਂ ਦੀ ਬਲ਼ੀ ਚੜ੍ਹਾਈ। ਅਤੇ ਉਸ ਨੇ ਉਸ ʼਤੇ ਜ਼ੋਰ ਪਾਇਆ* ਕਿ ਉਹ ਰਾਮੋਥ-ਗਿਲਆਦ+ ʼਤੇ ਹਮਲਾ ਕਰੇ। 3 ਫਿਰ ਇਜ਼ਰਾਈਲ ਦੇ ਰਾਜੇ ਅਹਾਬ ਨੇ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਨੂੰ ਚੱਲੇਂਗਾ?” ਉਸ ਨੇ ਜਵਾਬ ਦਿੱਤਾ: “ਮੈਂ ਵੀ ਤੇਰੇ ਵਰਗਾ ਹੀ ਹਾਂ ਅਤੇ ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ ਤੇ ਉਹ ਯੁੱਧ ਵਿਚ ਤੇਰਾ ਸਾਥ ਦੇਣਗੇ।”
4 ਪਰ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਪਹਿਲਾਂ ਯਹੋਵਾਹ ਤੋਂ ਪੁੱਛ ਲੈ।”+ 5 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਸਾਰੇ ਨਬੀਆਂ ਨੂੰ ਇਕੱਠਾ ਕੀਤਾ ਜੋ 400 ਆਦਮੀ ਸਨ ਅਤੇ ਉਨ੍ਹਾਂ ਨੂੰ ਪੁੱਛਿਆ: “ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਮੈਂ ਰਹਿਣ ਦਿਆਂ?” ਉਨ੍ਹਾਂ ਨੇ ਕਿਹਾ: “ਜਾਹ, ਅਤੇ ਸੱਚਾ ਪਰਮੇਸ਼ੁਰ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”
6 ਫਿਰ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ?+ ਆਪਾਂ ਉਸ ਦੇ ਜ਼ਰੀਏ ਵੀ ਪੁੱਛ ਲੈਂਦੇ ਹਾਂ।”+ 7 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਇਕ ਹੋਰ ਆਦਮੀ ਹੈ+ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ; ਪਰ ਮੈਨੂੰ ਉਸ ਨਾਲ ਨਫ਼ਰਤ ਹੈ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਹਮੇਸ਼ਾ ਬੁਰੀਆਂ ਗੱਲਾਂ ਹੀ ਦੱਸਦਾ ਹੈ।+ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ।” ਪਰ ਯਹੋਸ਼ਾਫ਼ਾਟ ਨੇ ਕਿਹਾ: “ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।”
8 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਇਕ ਦਰਬਾਰੀ ਨੂੰ ਬੁਲਾ ਕੇ ਕਿਹਾ: “ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਹੁਣੇ ਹਾਜ਼ਰ ਕਰੋ।”+ 9 ਹੁਣ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸ਼ਾਹੀ ਕੱਪੜੇ ਪਹਿਨੀ ਆਪੋ-ਆਪਣੇ ਸਿੰਘਾਸਣ ʼਤੇ ਬੈਠੇ ਸਨ; ਉਹ ਸਾਮਰਿਯਾ ਦੇ ਦਰਵਾਜ਼ੇ ਦੇ ਲਾਂਘੇ ਕੋਲ ਪਿੜ* ਵਿਚ ਬੈਠੇ ਸਨ ਤੇ ਸਾਰੇ ਨਬੀ ਉਨ੍ਹਾਂ ਅੱਗੇ ਭਵਿੱਖਬਾਣੀ ਕਰ ਰਹੇ ਸਨ। 10 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਇਨ੍ਹਾਂ ਨਾਲ ਤੂੰ ਸੀਰੀਆਈ ਫ਼ੌਜ ਨੂੰ ਉਦੋਂ ਤਕ ਮਾਰਦਾ* ਰਹੇਂਗਾ ਜਦ ਤਕ ਤੂੰ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟਾ ਦੇਵੇਂ।’” 11 ਬਾਕੀ ਸਾਰੇ ਨਬੀ ਵੀ ਇਹੀ ਭਵਿੱਖਬਾਣੀ ਕਰਦੇ ਹੋਏ ਕਹਿ ਰਹੇ ਸਨ: “ਰਾਮੋਥ-ਗਿਲਆਦ ਨੂੰ ਜਾਹ ਅਤੇ ਤੂੰ ਸਫ਼ਲ ਹੋਵੇਂਗਾ;+ ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”
12 ਇਸ ਲਈ ਜਿਹੜਾ ਬੰਦਾ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸ ਨੇ ਉਸ ਨੂੰ ਕਿਹਾ: “ਦੇਖ! ਸਾਰੇ ਨਬੀ ਰਾਜੇ ਦੇ ਪੱਖ ਵਿਚ ਇੱਕੋ ਜਿਹੀਆਂ ਗੱਲਾਂ ਕਹਿ ਰਹੇ ਹਨ। ਕਿਰਪਾ ਕਰ ਕੇ ਤੂੰ ਵੀ ਉਨ੍ਹਾਂ ਵਾਂਗ ਕੋਈ ਚੰਗੀ ਗੱਲ ਕਹੀਂ।”+ 13 ਪਰ ਮੀਕਾਯਾਹ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਤਾਂ ਉਹੀ ਬੋਲਾਂਗਾ ਜੋ ਮੇਰਾ ਪਰਮੇਸ਼ੁਰ ਦੱਸਦਾ ਹੈ।”+ 14 ਫਿਰ ਉਹ ਰਾਜੇ ਕੋਲ ਆਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਮੀਕਾਯਾਹ, ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਮੈਂ ਰਹਿਣ ਦਿਆਂ?” ਉਸ ਨੇ ਤੁਰੰਤ ਜਵਾਬ ਦਿੱਤਾ: “ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ ਜਾਵੇਗਾ।” 15 ਇਹ ਸੁਣ ਕੇ ਰਾਜੇ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੇਰੇ ਨਾਲ ਯਹੋਵਾਹ ਦੇ ਨਾਂ ʼਤੇ ਸੱਚ ਤੋਂ ਸਿਵਾਇ ਕੁਝ ਹੋਰ ਨਾ ਬੋਲੀਂ?” 16 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”
17 ਫਿਰ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ, ‘ਉਹ ਮੇਰੇ ਬਾਰੇ ਚੰਗੀਆਂ ਗੱਲਾਂ ਦੀ ਨਹੀਂ, ਸਗੋਂ ਬੁਰੀਆਂ ਗੱਲਾਂ ਦੀ ਹੀ ਭਵਿੱਖਬਾਣੀ ਕਰੇਗਾ’?”+
18 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ+ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ 19 ਫਿਰ ਯਹੋਵਾਹ ਨੇ ਕਿਹਾ: ‘ਕੌਣ ਇਜ਼ਰਾਈਲ ਦੇ ਰਾਜੇ ਅਹਾਬ ਨੂੰ ਮੂਰਖ ਬਣਾਵੇਗਾ ਤਾਂਕਿ ਉਹ ਜਾਵੇ ਅਤੇ ਰਾਮੋਥ-ਗਿਲਆਦ ਵਿਚ ਮਾਰਿਆ ਜਾਵੇ?’ ਅਤੇ ਇਕ ਜਣਾ ਕੁਝ ਕਹਿ ਰਿਹਾ ਸੀ ਅਤੇ ਦੂਜਾ ਕੁਝ ਹੋਰ। 20 ਫਿਰ ਇਕ ਦੂਤ*+ ਅੱਗੇ ਆਇਆ ਅਤੇ ਯਹੋਵਾਹ ਅੱਗੇ ਖੜ੍ਹ ਕੇ ਕਹਿਣ ਲੱਗਾ, ‘ਮੈਂ ਉਸ ਨੂੰ ਮੂਰਖ ਬਣਾਵਾਂਗਾ।’ ਯਹੋਵਾਹ ਨੇ ਉਸ ਨੂੰ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’ 21 ਉਸ ਨੇ ਜਵਾਬ ਦਿੱਤਾ, ‘ਮੈਂ ਜਾਵਾਂਗਾ ਅਤੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਵਾਂਗਾ।’* ਇਸ ਲਈ ਉਸ ਨੇ ਕਿਹਾ, ‘ਤੂੰ ਜ਼ਰੂਰ ਉਸ ਨੂੰ ਮੂਰਖ ਬਣਾਵੇਂਗਾ, ਹੋਰ ਤਾਂ ਹੋਰ, ਤੂੰ ਸਫ਼ਲ ਵੀ ਹੋਵੇਂਗਾ। ਜਾਹ ਅਤੇ ਇਸੇ ਤਰ੍ਹਾਂ ਕਰ।’ 22 ਇਸੇ ਕਰਕੇ ਹੁਣ ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਈਆਂ ਹਨ,*+ ਪਰ ਯਹੋਵਾਹ ਨੇ ਤੇਰੇ ʼਤੇ ਬਿਪਤਾ ਲਿਆਉਣ ਦਾ ਐਲਾਨ ਕੀਤਾ ਹੈ।”
23 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ+ ਨੇ ਮੀਕਾਯਾਹ+ ਕੋਲ ਜਾ ਕੇ ਉਸ ਦੀ ਗੱਲ੍ਹ ʼਤੇ ਚਪੇੜ ਮਾਰੀ+ ਅਤੇ ਕਿਹਾ: “ਯਹੋਵਾਹ ਦੀ ਸ਼ਕਤੀ ਮੇਰੇ ਕੋਲੋਂ ਕਿੱਧਰੋਂ ਦੀ ਲੰਘ ਕੇ ਤੇਰੇ ਨਾਲ ਗੱਲ ਕਰਨ ਗਈ?”+ 24 ਮੀਕਾਯਾਹ ਨੇ ਜਵਾਬ ਦਿੱਤਾ: “ਕਿੱਧਰੋਂ ਦੀ ਲੰਘ ਕੇ ਗਈ ਤਾਂ ਤੈਨੂੰ ਉਸ ਦਿਨ ਪਤਾ ਲੱਗੂ ਜਿਸ ਦਿਨ ਤੂੰ ਕੋਠੜੀ ਅੰਦਰ ਜਾ ਕੇ ਲੁਕੇਂਗਾ।” 25 ਫਿਰ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਲੈ ਜਾਓ ਮੀਕਾਯਾਹ ਨੂੰ ਅਤੇ ਇਹਨੂੰ ਸ਼ਹਿਰ ਦੇ ਮੁਖੀ ਆਮੋਨ ਅਤੇ ਰਾਜੇ ਦੇ ਪੁੱਤਰ ਯੋਆਸ਼ ਦੇ ਹਵਾਲੇ ਕਰ ਦਿਓ। 26 ਉਨ੍ਹਾਂ ਨੂੰ ਕਹੋ, ‘ਰਾਜਾ ਇਹ ਕਹਿੰਦਾ ਹੈ: “ਇਸ ਆਦਮੀ ਨੂੰ ਕੈਦ ਵਿਚ ਸੁੱਟ ਦਿਓ+ ਅਤੇ ਜਦ ਤਕ ਮੈਂ ਸਹੀ-ਸਲਾਮਤ ਵਾਪਸ ਨਹੀਂ ਆ ਜਾਂਦਾ, ਤਦ ਤਕ ਇਹਨੂੰ ਮਾੜਾ-ਮੋਟਾ ਰੋਟੀ-ਪਾਣੀ ਦਿੰਦੇ ਰਹਿਓ।”’” 27 ਪਰ ਮੀਕਾਯਾਹ ਨੇ ਕਿਹਾ: “ਜੇ ਤੂੰ ਸਹੀ-ਸਲਾਮਤ ਮੁੜ ਆਇਆ, ਤਾਂ ਇਸ ਦਾ ਮਤਲਬ ਹੋਵੇਗਾ ਯਹੋਵਾਹ ਨੇ ਮੇਰੇ ਨਾਲ ਗੱਲ ਨਹੀਂ ਕੀਤੀ।”+ ਉਸ ਨੇ ਅੱਗੇ ਕਿਹਾ: “ਹੇ ਲੋਕੋ, ਤੁਸੀਂ ਸਾਰੇ ਇਹ ਗੱਲ ਯਾਦ ਰੱਖਿਓ।”
28 ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ-ਗਿਲਆਦ ਨੂੰ ਗਏ।+ 29 ਹੁਣ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੈਂ ਆਪਣਾ ਭੇਸ ਬਦਲ ਕੇ ਯੁੱਧ ਵਿਚ ਜਾਵਾਂਗਾ, ਪਰ ਤੂੰ ਆਪਣਾ ਸ਼ਾਹੀ ਲਿਬਾਸ ਪਾਈਂ।” ਇਸ ਲਈ ਇਜ਼ਰਾਈਲ ਦੇ ਰਾਜੇ ਨੇ ਆਪਣਾ ਭੇਸ ਬਦਲਿਆ ਅਤੇ ਉਹ ਯੁੱਧ ਵਿਚ ਗਏ। 30 ਸੀਰੀਆ ਦੇ ਰਾਜੇ ਨੇ ਆਪਣੇ ਰਥਾਂ ਦੇ ਸੈਨਾਪਤੀਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਇਜ਼ਰਾਈਲ ਦੇ ਰਾਜੇ ਤੋਂ ਛੁੱਟ ਕਿਸੇ ਹੋਰ ਨਾਲ ਲੜਾਈ ਨਾ ਕਰਿਓ, ਚਾਹੇ ਉਹ ਆਮ ਹੋਵੇ ਜਾਂ ਖ਼ਾਸ।” 31 ਜਿਉਂ ਹੀ ਰਥਾਂ ਦੇ ਸੈਨਾਪਤੀਆਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੋਚਿਆ: “ਇਹੀ ਇਜ਼ਰਾਈਲ ਦਾ ਰਾਜਾ ਹੈ।” ਇਸ ਲਈ ਉਹ ਲੜਨ ਲਈ ਉਸ ਵੱਲ ਮੁੜੇ; ਯਹੋਸ਼ਾਫ਼ਾਟ ਮਦਦ ਲਈ ਦੁਹਾਈ ਦੇਣ ਲੱਗਾ+ ਅਤੇ ਯਹੋਵਾਹ ਨੇ ਉਸ ਦੀ ਮਦਦ ਕੀਤੀ ਅਤੇ ਪਰਮੇਸ਼ੁਰ ਨੇ ਉਸੇ ਵੇਲੇ ਉਨ੍ਹਾਂ ਨੂੰ ਉਸ ਤੋਂ ਦੂਰ ਕਰ ਦਿੱਤਾ। 32 ਜਦੋਂ ਰਥਾਂ ਦੇ ਸੈਨਾਪਤੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਦਾ ਰਾਜਾ ਨਹੀਂ ਸੀ, ਤਾਂ ਉਸੇ ਵੇਲੇ ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ।
33 ਪਰ ਇਕ ਆਦਮੀ ਨੇ ਐਵੇਂ* ਹੀ ਤੀਰ ਚਲਾ ਦਿੱਤਾ ਅਤੇ ਉਹ ਇਜ਼ਰਾਈਲ ਦੇ ਰਾਜੇ ਦੀ ਸੰਜੋਅ ਦੇ ਜੋੜਾਂ ਵਿਚਕਾਰ ਦੀ ਉਸ ਦੇ ਜਾ ਲੱਗਾ। ਇਸ ਲਈ ਰਾਜੇ ਨੇ ਆਪਣੇ ਰਥਵਾਨ ਨੂੰ ਕਿਹਾ: “ਪਿੱਛੇ ਮੁੜ ਅਤੇ ਮੈਨੂੰ ਯੁੱਧ* ਵਿੱਚੋਂ ਬਾਹਰ ਲੈ ਚੱਲ ਕਿਉਂਕਿ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।”+ 34 ਪੂਰਾ ਦਿਨ ਘਮਸਾਣ ਯੁੱਧ ਚੱਲਦਾ ਰਿਹਾ ਅਤੇ ਸੀਰੀਆਈ ਫ਼ੌਜ ਸਾਮ੍ਹਣੇ ਇਜ਼ਰਾਈਲ ਦੇ ਰਾਜੇ ਨੂੰ ਰਥ ਵਿਚ ਸ਼ਾਮ ਤਕ ਸਹਾਰਾ ਦੇ ਕੇ ਖੜ੍ਹਾ ਰੱਖਣਾ ਪਿਆ; ਅਤੇ ਸੂਰਜ ਡੁੱਬਣ ʼਤੇ ਉਹ ਮਰ ਗਿਆ।+
19 ਫਿਰ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸਹੀ-ਸਲਾਮਤ*+ ਯਰੂਸ਼ਲਮ ਵਿਚ ਆਪਣੇ ਮਹਿਲ ਮੁੜ ਆਇਆ। 2 ਦਰਸ਼ੀ ਹਨਾਨੀ+ ਦਾ ਪੁੱਤਰ ਯੇਹੂ+ ਰਾਜਾ ਯਹੋਸ਼ਾਫ਼ਾਟ ਨੂੰ ਮਿਲਣ ਆਇਆ ਤੇ ਕਿਹਾ: “ਕੀ ਤੈਨੂੰ ਇਕ ਦੁਸ਼ਟ ਦੀ ਮਦਦ ਕਰਨੀ ਚਾਹੀਦੀ ਹੈ+ ਅਤੇ ਕੀ ਤੈਨੂੰ ਉਨ੍ਹਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਯਹੋਵਾਹ ਨਾਲ ਨਫ਼ਰਤ ਕਰਦੇ ਹਨ?+ ਇਸੇ ਕਰਕੇ ਯਹੋਵਾਹ ਦਾ ਗੁੱਸਾ ਤੇਰੇ ʼਤੇ ਭੜਕਿਆ ਹੈ। 3 ਪਰ ਤੇਰੇ ਵਿਚ ਚੰਗੀਆਂ ਗੱਲਾਂ ਦੇਖੀਆਂ ਗਈਆਂ ਹਨ+ ਕਿਉਂਕਿ ਤੂੰ ਦੇਸ਼ ਵਿੱਚੋਂ ਪੂਜਾ-ਖੰਭਿਆਂ* ਨੂੰ ਹਟਾਇਆ ਅਤੇ ਸੱਚੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ।”*+
4 ਯਹੋਸ਼ਾਫ਼ਾਟ ਯਰੂਸ਼ਲਮ ਵਿਚ ਹੀ ਰਿਹਾ ਅਤੇ ਉਹ ਦੁਬਾਰਾ ਬਏਰ-ਸ਼ਬਾ ਤੋਂ ਲੈ ਕੇ ਇਫ਼ਰਾਈਮ ਦੇ ਪਹਾੜੀ ਇਲਾਕੇ+ ਵਿਚ ਲੋਕਾਂ ਕੋਲ ਗਿਆ ਤਾਂਕਿ ਉਨ੍ਹਾਂ ਨੂੰ ਉਨ੍ਹਾਂ ਦੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਕੋਲ ਵਾਪਸ ਲਿਆਵੇ।+ 5 ਉਸ ਨੇ ਸਾਰੇ ਯਹੂਦਾਹ ਦੇਸ਼ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ, ਹਾਂ, ਇਕ-ਇਕ ਸ਼ਹਿਰ ਵਿਚ ਨਿਆਂਕਾਰ ਵੀ ਠਹਿਰਾਏ।+ 6 ਉਸ ਨੇ ਨਿਆਂਕਾਰਾਂ ਨੂੰ ਕਿਹਾ: “ਜੋ ਤੁਸੀਂ ਕਰਦੇ ਹੋ, ਧਿਆਨ ਨਾਲ ਕਰੋ ਕਿਉਂਕਿ ਤੁਸੀਂ ਕਿਸੇ ਇਨਸਾਨ ਵੱਲੋਂ ਨਿਆਂ ਨਹੀਂ ਕਰਦੇ, ਸਗੋਂ ਯਹੋਵਾਹ ਵੱਲੋਂ ਕਰਦੇ ਹੋ ਅਤੇ ਨਿਆਂ ਕਰਦੇ ਸਮੇਂ ਉਹ ਤੁਹਾਡੇ ਨਾਲ ਹੁੰਦਾ ਹੈ।+ 7 ਤੁਸੀਂ ਯਹੋਵਾਹ ਦਾ ਡਰ ਮੰਨੋ।+ ਆਪਣਾ ਕੰਮ ਸੰਭਲ ਕੇ ਕਰੋ ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਨਾ ਅਨਿਆਂ ਕਰਦਾ,+ ਨਾ ਪੱਖਪਾਤ ਕਰਦਾ+ ਤੇ ਨਾ ਹੀ ਰਿਸ਼ਵਤ ਲੈਂਦਾ ਹੈ।”+
8 ਯਰੂਸ਼ਲਮ ਵਿਚ ਵੀ ਯਹੋਸ਼ਾਫ਼ਾਟ ਨੇ ਕੁਝ ਲੇਵੀਆਂ ਤੇ ਪੁਜਾਰੀਆਂ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਕੁਝ ਮੁਖੀਆਂ ਨੂੰ ਯਹੋਵਾਹ ਲਈ ਨਿਆਂਕਾਰਾਂ ਵਜੋਂ ਸੇਵਾ ਕਰਨ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਕਾਨੂੰਨੀ ਮਾਮਲਿਆਂ ਨੂੰ ਸੁਲਝਾਉਣ ਲਈ ਨਿਯੁਕਤ ਕੀਤਾ।+ 9 ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ: “ਤੁਹਾਨੂੰ ਯਹੋਵਾਹ ਦਾ ਡਰ ਮੰਨਦੇ ਹੋਏ ਵਫ਼ਾਦਾਰੀ ਅਤੇ ਪੂਰੇ* ਦਿਲ ਨਾਲ ਇਸ ਤਰ੍ਹਾਂ ਕਰਨਾ ਚਾਹੀਦਾ ਹੈ: 10 ਜਦੋਂ ਵੀ ਤੁਹਾਡੇ ਭਰਾ, ਜੋ ਆਪਣੇ ਸ਼ਹਿਰਾਂ ਵਿਚ ਰਹਿੰਦੇ ਹਨ, ਕੋਈ ਕਾਨੂੰਨੀ ਮਾਮਲਾ ਲੈ ਕੇ ਆਉਣ ਜੋ ਖ਼ੂਨ ਕਰਨ ਬਾਰੇ ਹੋਵੇ+ ਜਾਂ ਜੋ ਕਿਸੇ ਕਾਨੂੰਨ, ਹੁਕਮ, ਨਿਯਮਾਂ ਜਾਂ ਨਿਆਵਾਂ ਸੰਬੰਧੀ ਸਵਾਲ ਹੋਵੇ, ਤਾਂ ਤੁਸੀਂ ਉਨ੍ਹਾਂ ਨੂੰ ਖ਼ਬਰਦਾਰ ਕਰਿਓ ਤਾਂਕਿ ਉਹ ਯਹੋਵਾਹ ਅੱਗੇ ਦੋਸ਼ੀ ਨਾ ਠਹਿਰਨ; ਨਹੀਂ ਤਾਂ ਉਸ ਦਾ ਕ੍ਰੋਧ ਤੁਹਾਡੇ ʼਤੇ ਅਤੇ ਤੁਹਾਡੇ ਭਰਾਵਾਂ ʼਤੇ ਭੜਕੇਗਾ। ਤੁਹਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂਕਿ ਤੁਸੀਂ ਦੋਸ਼ੀ ਨਾ ਠਹਿਰੋ। 11 ਦੇਖੋ, ਯਹੋਵਾਹ ਨਾਲ ਸੰਬੰਧਿਤ ਹਰ ਮਾਮਲੇ ਦੀ ਦੇਖ-ਰੇਖ ਕਰਨ ਲਈ ਤੁਹਾਡੇ ʼਤੇ ਮੁੱਖ ਪੁਜਾਰੀ ਅਮਰਯਾਹ ਨੂੰ ਠਹਿਰਾਇਆ ਗਿਆ ਹੈ।+ ਰਾਜੇ ਨਾਲ ਜੁੜੇ ਹਰ ਮਾਮਲੇ ਲਈ ਯਹੂਦਾਹ ਦੇ ਘਰਾਣੇ ʼਤੇ ਇਸਮਾਏਲ ਦੇ ਪੁੱਤਰ ਜ਼ਬਦਯਾਹ ਨੂੰ ਆਗੂ ਠਹਿਰਾਇਆ ਗਿਆ ਹੈ। ਲੇਵੀ ਤੁਹਾਡੇ ਅਧਿਕਾਰੀਆਂ ਵਜੋਂ ਸੇਵਾ ਕਰਨਗੇ। ਤਕੜੇ ਹੋਵੋ ਤੇ ਕਦਮ ਚੁੱਕੋ ਅਤੇ ਯਹੋਵਾਹ ਉਨ੍ਹਾਂ ਨਾਲ ਹੋਵੇ ਜੋ ਉਹੀ ਕਰਦੇ ਹਨ ਜੋ ਚੰਗਾ ਹੈ।”*+
20 ਇਸ ਤੋਂ ਬਾਅਦ ਮੋਆਬੀ+ ਤੇ ਅੰਮੋਨੀ+ ਕੁਝ ਅਮਊਨੀ* ਲੋਕਾਂ ਨਾਲ ਯਹੋਸ਼ਾਫ਼ਾਟ ਖ਼ਿਲਾਫ਼ ਯੁੱਧ ਕਰਨ ਆਏ। 2 ਇਸ ਲਈ ਯਹੋਸ਼ਾਫ਼ਾਟ ਨੂੰ ਦੱਸਿਆ ਗਿਆ: “ਤੇਰੇ ਖ਼ਿਲਾਫ਼ ਇਕ ਵੱਡੀ ਭੀੜ ਸਮੁੰਦਰ* ਦੇ ਇਲਾਕੇ ਤੋਂ, ਅਦੋਮ+ ਤੋਂ ਆਈ ਹੈ ਅਤੇ ਉਹ ਹੁਣ ਹਸਾਸੋਨ-ਤਾਮਾਰ ਯਾਨੀ ਏਨ-ਗਦੀ+ ਵਿਚ ਹੈ।” 3 ਇਹ ਸੁਣ ਕੇ ਯਹੋਸ਼ਾਫ਼ਾਟ ਡਰ ਗਿਆ ਤੇ ਉਸ ਨੇ ਯਹੋਵਾਹ ਨੂੰ ਭਾਲਣ ਦੀ ਠਾਣ ਲਈ।*+ ਇਸ ਲਈ ਉਸ ਨੇ ਸਾਰੇ ਯਹੂਦਾਹ ਵਿਚ ਵਰਤ ਦਾ ਐਲਾਨ ਕੀਤਾ। 4 ਫਿਰ ਯਹੂਦਾਹ ਦੇ ਲੋਕ ਯਹੋਵਾਹ ਤੋਂ ਸਲਾਹ ਲੈਣ ਲਈ ਇਕੱਠੇ ਹੋਏ;+ ਉਹ ਯਹੂਦਾਹ ਦੇ ਸਾਰੇ ਸ਼ਹਿਰਾਂ ਤੋਂ ਯਹੋਵਾਹ ਤੋਂ ਸਲਾਹ ਪੁੱਛਣ ਆਏ ਸਨ।
5 ਫਿਰ ਯਹੋਸ਼ਾਫ਼ਾਟ ਯਹੋਵਾਹ ਦੇ ਭਵਨ ਵਿਚ ਨਵੇਂ ਵਿਹੜੇ ਦੇ ਸਾਮ੍ਹਣੇ ਯਹੂਦਾਹ ਤੇ ਯਰੂਸ਼ਲਮ ਦੀ ਮੰਡਲੀ ਵਿਚ ਖੜ੍ਹਾ ਹੋਇਆ 6 ਅਤੇ ਉਸ ਨੇ ਕਿਹਾ:
“ਹੇ ਸਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ, ਕੀ ਆਕਾਸ਼ ਵਿਚ ਤੂੰ ਹੀ ਪਰਮੇਸ਼ੁਰ ਨਹੀਂ;+ ਕੀ ਕੌਮਾਂ ਦੇ ਸਾਰੇ ਰਾਜਾਂ ਉੱਤੇ ਤੇਰਾ ਹੀ ਅਧਿਕਾਰ ਨਹੀਂ?+ ਤੇਰੇ ਹੱਥ ਵਿਚ ਤਾਕਤ ਅਤੇ ਬਲ ਹੈ ਅਤੇ ਕੋਈ ਵੀ ਤੇਰੇ ਵਿਰੁੱਧ ਟਿਕ ਨਹੀਂ ਸਕਦਾ।+ 7 ਹੇ ਸਾਡੇ ਪਰਮੇਸ਼ੁਰ, ਕੀ ਤੂੰ ਇਸ ਦੇਸ਼ ਦੇ ਵਾਸੀਆਂ ਨੂੰ ਆਪਣੀ ਪਰਜਾ ਇਜ਼ਰਾਈਲ ਦੇ ਅੱਗਿਓਂ ਭਜਾ ਨਹੀਂ ਦਿੱਤਾ ਸੀ ਤੇ ਫਿਰ ਇਹ ਦੇਸ਼ ਮਲਕੀਅਤ ਵਜੋਂ ਆਪਣੇ ਦੋਸਤ ਅਬਰਾਹਾਮ ਦੀ ਸੰਤਾਨ ਨੂੰ ਸਦਾ ਲਈ ਨਹੀਂ ਦੇ ਦਿੱਤਾ ਸੀ?+ 8 ਅਤੇ ਉਹ ਉਸ ਵਿਚ ਵੱਸ ਗਏ ਤੇ ਉਨ੍ਹਾਂ ਨੇ ਉੱਥੇ ਤੇਰੇ ਨਾਂ ਲਈ ਪਵਿੱਤਰ ਸਥਾਨ ਬਣਾਇਆ+ ਤੇ ਕਿਹਾ, 9 ‘ਜੇ ਸਾਡੇ ਉੱਤੇ ਬਿਪਤਾ ਆਵੇ, ਚਾਹੇ ਤਲਵਾਰ ਨਾਲ, ਸਜ਼ਾ ਮਿਲਣ ਕਰਕੇ, ਮਹਾਂਮਾਰੀ ਜਾਂ ਕਾਲ਼ ਕਰਕੇ, ਤਾਂ ਸਾਨੂੰ ਇਸ ਭਵਨ ਅਤੇ ਆਪਣੇ ਸਾਮ੍ਹਣੇ ਖੜ੍ਹੇ ਹੋਣ ਦੇਈਂ (ਕਿਉਂਕਿ ਇਸ ਭਵਨ ਵਿਚ ਤੇਰਾ ਨਾਂ ਹੈ)+ ਤਾਂਕਿ ਅਸੀਂ ਆਪਣੇ ਕਸ਼ਟ ਵਿਚ ਤੈਨੂੰ ਮਦਦ ਲਈ ਪੁਕਾਰ ਸਕੀਏ। ਫਿਰ ਹੇ ਪਰਮੇਸ਼ੁਰ, ਤੂੰ ਸੁਣੀਂ ਤੇ ਸਾਨੂੰ ਬਚਾ ਲਵੀਂ।’+ 10 ਹੁਣ ਅੰਮੋਨ, ਮੋਆਬ ਅਤੇ ਸੇਈਰ ਦੇ ਪਹਾੜੀ ਇਲਾਕੇ+ ਦੇ ਆਦਮੀਆਂ ਨੂੰ ਦੇਖ ਜਿਨ੍ਹਾਂ ਉੱਤੇ ਹਮਲਾ ਕਰਨ ਦੀ ਤੂੰ ਇਜ਼ਰਾਈਲ ਨੂੰ ਇਜਾਜ਼ਤ ਨਹੀਂ ਦਿੱਤੀ ਸੀ ਜਦੋਂ ਉਹ ਮਿਸਰ ਤੋਂ ਆ ਰਹੇ ਸਨ। ਉਹ ਉਨ੍ਹਾਂ ਤੋਂ ਪਿਛਾਹਾਂ ਹਟ ਗਏ ਤੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ।+ 11 ਦੇਖ ਹੁਣ ਉਹ ਬਦਲੇ ਵਿਚ ਸਾਡੇ ਨਾਲ ਕੀ ਕਰ ਰਹੇ ਹਨ। ਉਹ ਸਾਨੂੰ ਤੇਰੀ ਮਲਕੀਅਤ ਵਿੱਚੋਂ ਕੱਢਣ ਆ ਰਹੇ ਹਨ ਜੋ ਤੂੰ ਸਾਨੂੰ ਵਿਰਾਸਤ ਵਜੋਂ ਦਿੱਤੀ।+ 12 ਹੇ ਸਾਡੇ ਪਰਮੇਸ਼ੁਰ, ਕੀ ਤੂੰ ਉਨ੍ਹਾਂ ਨੂੰ ਸਜ਼ਾ ਨਹੀਂ ਦੇਵੇਂਗਾ?+ ਕਿਉਂਕਿ ਅਸੀਂ ਇਸ ਵੱਡੀ ਭੀੜ ਦੇ ਸਾਮ੍ਹਣੇ ਨਿਰਬਲ ਹਾਂ ਜੋ ਸਾਡੇ ਵਿਰੁੱਧ ਆ ਰਹੀ ਹੈ; ਅਤੇ ਸਾਨੂੰ ਨਹੀਂ ਪਤਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ,+ ਪਰ ਸਾਡੀਆਂ ਨਜ਼ਰਾਂ ਤੇਰੇ ʼਤੇ ਲੱਗੀਆਂ ਹਨ।”+
13 ਇਸ ਦੌਰਾਨ ਯਹੂਦਾਹ ਦੇ ਸਾਰੇ ਆਦਮੀ ਆਪਣੀਆਂ ਪਤਨੀਆਂ, ਆਪਣੇ ਬੱਚਿਆਂ* ਤੇ ਆਪਣੇ ਨੰਨ੍ਹੇ-ਮੁੰਨ੍ਹਿਆਂ ਨਾਲ ਯਹੋਵਾਹ ਅੱਗੇ ਖੜ੍ਹੇ ਸਨ।
14 ਫਿਰ ਮੰਡਲੀ ਦੇ ਵਿਚਕਾਰ ਯਹੋਵਾਹ ਦੀ ਸ਼ਕਤੀ ਲੇਵੀ ਯਹਜ਼ੀਏਲ ਉੱਤੇ ਆਈ ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਸੀ। ਉਹ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਬਨਾਯਾਹ ਦਾ, ਬਨਾਯਾਹ ਯਈਏਲ ਦਾ ਤੇ ਯਈਏਲ ਮਤਨਯਾਹ ਦਾ ਪੁੱਤਰ ਸੀ। 15 ਉਸ ਨੇ ਕਿਹਾ: “ਹੇ ਸਾਰੇ ਯਹੂਦਾਹ, ਯਰੂਸ਼ਲਮ ਦੇ ਵਾਸੀਓ ਤੇ ਰਾਜਾ ਯਹੋਸ਼ਾਫ਼ਾਟ, ਧਿਆਨ ਦਿਓ! ਯਹੋਵਾਹ ਤੁਹਾਨੂੰ ਇਹ ਕਹਿੰਦਾ ਹੈ, ‘ਇਸ ਵੱਡੀ ਭੀੜ ਕਰਕੇ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ ਕਿਉਂਕਿ ਇਹ ਯੁੱਧ ਤੁਹਾਡਾ ਨਹੀਂ, ਸਗੋਂ ਪਰਮੇਸ਼ੁਰ ਦਾ ਹੈ।+ 16 ਕੱਲ੍ਹ ਤੁਸੀਂ ਉਨ੍ਹਾਂ ਖ਼ਿਲਾਫ਼ ਹੇਠਾਂ ਜਾਇਓ। ਉਹ ਸੀਸ ਦੀ ਚੜ੍ਹਾਈ ਥਾਣੀਂ ਉਤਾਹਾਂ ਆਉਣਗੇ ਅਤੇ ਯਰੂਏਲ ਦੀ ਉਜਾੜ ਤੋਂ ਪਹਿਲਾਂ ਆਉਂਦੀ ਵਾਦੀ ਦੇ ਸਿਰੇ ʼਤੇ ਉਹ ਤੁਹਾਨੂੰ ਮਿਲਣਗੇ। 17 ਤੁਹਾਨੂੰ ਇਹ ਯੁੱਧ ਲੜਨਾ ਨਹੀਂ ਪਵੇਗਾ। ਆਪੋ-ਆਪਣੀ ਜਗ੍ਹਾ ਡਟ ਕੇ ਖੜ੍ਹੇ ਰਹਿਓ+ ਤੇ ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਮੁਕਤੀ ਦਿੰਦਾ ਹੈ।*+ ਹੇ ਯਹੂਦਾਹ ਤੇ ਯਰੂਸ਼ਲਮ, ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ।+ ਕੱਲ੍ਹ ਤੁਸੀਂ ਉਨ੍ਹਾਂ ਦੇ ਵਿਰੁੱਧ ਜਾਇਓ ਤੇ ਯਹੋਵਾਹ ਤੁਹਾਡੇ ਨਾਲ ਹੋਵੇਗਾ।’”+
18 ਯਹੋਸ਼ਾਫ਼ਾਟ ਨੇ ਉਸੇ ਵੇਲੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ ਅਤੇ ਸਾਰੇ ਯਹੂਦਾਹ ਤੇ ਯਰੂਸ਼ਲਮ ਦੇ ਵਾਸੀਆਂ ਨੇ ਯਹੋਵਾਹ ਅੱਗੇ ਸਿਰ ਨਿਵਾਇਆ ਅਤੇ ਯਹੋਵਾਹ ਦੀ ਭਗਤੀ ਕੀਤੀ। 19 ਫਿਰ ਲੇਵੀ, ਜੋ ਕੋਰਹ ਤੇ ਕਹਾਥ ਦੀ ਔਲਾਦ ਸਨ,+ ਬਹੁਤ ਉੱਚੀ ਆਵਾਜ਼ ਵਿਚ+ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਕਰਨ ਲਈ ਖੜ੍ਹੇ ਹੋਏ।
20 ਅਗਲੀ ਸਵੇਰ ਉਹ ਜਲਦੀ ਉੱਠੇ ਤੇ ਤਕੋਆ ਦੀ ਉਜਾੜ ਵੱਲ ਨੂੰ ਚਲੇ ਗਏ।+ ਜਦੋਂ ਉਹ ਜਾ ਰਹੇ ਸਨ, ਤਾਂ ਯਹੋਸ਼ਾਫ਼ਾਟ ਨੇ ਖੜ੍ਹ ਕੇ ਕਿਹਾ: “ਹੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਓ, ਮੇਰੀ ਗੱਲ ਸੁਣੋ! ਆਪਣੇ ਪਰਮੇਸ਼ੁਰ ਯਹੋਵਾਹ ʼਤੇ ਨਿਹਚਾ ਕਰੋ ਤਾਂਕਿ ਤੁਸੀਂ ਡਟ ਕੇ ਖੜ੍ਹੇ ਰਹਿ ਸਕੋ।* ਉਸ ਦੇ ਨਬੀਆਂ ʼਤੇ ਨਿਹਚਾ ਕਰੋ+ ਅਤੇ ਤੁਸੀਂ ਸਫ਼ਲ ਹੋਵੋਗੇ।”
21 ਲੋਕਾਂ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਉਸ ਨੇ ਆਦਮੀਆਂ ਨੂੰ ਠਹਿਰਾਇਆ ਕਿ ਉਹ ਪਵਿੱਤਰ ਪਹਿਰਾਵਾ ਪਾ ਕੇ ਹਥਿਆਰਬੰਦ ਆਦਮੀਆਂ ਦੇ ਅੱਗੇ-ਅੱਗੇ ਜਾਂਦੇ ਹੋਏ ਯਹੋਵਾਹ ਲਈ ਗਾਉਣ+ ਤੇ ਉਸ ਦੀ ਮਹਿਮਾ ਕਰਨ ਲਈ ਕਹਿਣ: “ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”+
22 ਜਦੋਂ ਉਹ ਖ਼ੁਸ਼ੀ-ਖ਼ੁਸ਼ੀ ਮਹਿਮਾ ਦੇ ਗੀਤ ਗਾਉਣ ਲੱਗੇ, ਤਾਂ ਯਹੋਵਾਹ ਨੇ ਅੰਮੋਨ, ਮੋਆਬ ਅਤੇ ਸੇਈਰ ਦੇ ਪਹਾੜੀ ਇਲਾਕੇ ਦੇ ਉਨ੍ਹਾਂ ਆਦਮੀਆਂ ਖ਼ਿਲਾਫ਼ ਘਾਤ ਲਗਵਾਈ ਜੋ ਯਹੂਦਾਹ ʼਤੇ ਹਮਲਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਕ-ਦੂਜੇ ਨੂੰ ਹੀ ਮਾਰ ਸੁੱਟਿਆ।+ 23 ਫਿਰ ਅੰਮੋਨੀਆਂ ਤੇ ਮੋਆਬੀਆਂ ਨੇ ਸੇਈਰ ਦੇ ਪਹਾੜੀ ਇਲਾਕੇ ਦੇ ਵਾਸੀਆਂ ਦਾ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਚੜ੍ਹਾਈ ਕੀਤੀ;+ ਜਦੋਂ ਉਹ ਸੇਈਰ ਦੇ ਵਾਸੀਆਂ ਨੂੰ ਖ਼ਤਮ ਕਰ ਚੁੱਕੇ, ਤਾਂ ਉਨ੍ਹਾਂ ਨੇ ਇਕ-ਦੂਜੇ ਨੂੰ ਮਾਰ ਮੁਕਾਇਆ।+
24 ਪਰ ਜਦੋਂ ਯਹੂਦਾਹ ਦੇ ਲੋਕ ਉਜਾੜ ਦੇ ਪਹਿਰੇਦਾਰਾਂ ਦੇ ਬੁਰਜ ਕੋਲ ਆਏ+ ਤੇ ਭੀੜ ਵੱਲ ਦੇਖਿਆ, ਤਾਂ ਉਨ੍ਹਾਂ ਨੂੰ ਜ਼ਮੀਨ ʼਤੇ ਉਨ੍ਹਾਂ ਦੀਆਂ ਲਾਸ਼ਾਂ ਹੀ ਲਾਸ਼ਾਂ ਪਈਆਂ ਨਜ਼ਰ ਆਈਆਂ;+ ਕੋਈ ਇਕ ਵੀ ਨਾ ਬਚਿਆ। 25 ਇਸ ਲਈ ਯਹੋਸ਼ਾਫ਼ਾਟ ਅਤੇ ਉਸ ਦੇ ਲੋਕ ਉਨ੍ਹਾਂ ਦਾ ਮਾਲ ਲੁੱਟਣ ਆਏ ਅਤੇ ਉਨ੍ਹਾਂ ਨੂੰ ਢੇਰ ਸਾਰੀਆਂ ਚੀਜ਼ਾਂ, ਕੱਪੜੇ ਅਤੇ ਮਨਭਾਉਂਦੀਆਂ ਚੀਜ਼ਾਂ ਮਿਲੀਆਂ ਜਿਨ੍ਹਾਂ ਨੂੰ ਉਹ ਆਪਣੇ ਲਈ ਉਦੋਂ ਤਕ ਸਮੇਟਦੇ ਰਹੇ ਜਦ ਤਕ ਉਹ ਹੋਰ ਨਾ ਲਿਜਾ ਸਕੇ।+ ਲੁੱਟ ਦਾ ਮਾਲ ਇੰਨਾ ਜ਼ਿਆਦਾ ਸੀ ਕਿ ਇਸ ਨੂੰ ਲਿਜਾਣ ਲਈ ਉਨ੍ਹਾਂ ਨੂੰ ਤਿੰਨ ਦਿਨ ਲੱਗੇ। 26 ਚੌਥੇ ਦਿਨ ਉਹ ਬਰਾਕਾਹ ਵਾਦੀ ਵਿਚ ਇਕੱਠੇ ਹੋਏ ਅਤੇ ਉੱਥੇ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਕੀਤੀ।* ਇਸੇ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬਰਾਕਾਹ* ਦੀ ਵਾਦੀ ਰੱਖਿਆ+ ਤੇ ਅੱਜ ਤਕ ਉਸ ਦਾ ਇਹੀ ਨਾਂ ਹੈ।
27 ਫਿਰ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਆਦਮੀ ਖ਼ੁਸ਼ੀਆਂ ਮਨਾਉਂਦੇ ਹੋਏ ਯਰੂਸ਼ਲਮ ਮੁੜ ਆਏ ਤੇ ਉਨ੍ਹਾਂ ਦੇ ਅੱਗੇ-ਅੱਗੇ ਯਹੋਸ਼ਾਫ਼ਾਟ ਸੀ ਕਿਉਂਕਿ ਯਹੋਵਾਹ ਨੇ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਕੇ ਉਨ੍ਹਾਂ ਨੂੰ ਇਹ ਖ਼ੁਸ਼ੀ ਬਖ਼ਸ਼ੀ ਸੀ।+ 28 ਇਸ ਲਈ ਉਹ ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਤੁਰ੍ਹੀਆਂ ਵਜਾਉਂਦੇ ਹੋਏ+ ਯਰੂਸ਼ਲਮ ਆਏ ਤੇ ਯਹੋਵਾਹ ਦੇ ਭਵਨ ਨੂੰ ਗਏ।+ 29 ਪਰਮੇਸ਼ੁਰ ਦਾ ਖ਼ੌਫ਼ ਦੇਸ਼ਾਂ ਦੇ ਸਾਰੇ ਰਾਜਾਂ ʼਤੇ ਫੈਲ ਗਿਆ ਜਦੋਂ ਉਨ੍ਹਾਂ ਨੇ ਸੁਣਿਆ ਕਿ ਯਹੋਵਾਹ ਇਜ਼ਰਾਈਲ ਦੇ ਦੁਸ਼ਮਣਾਂ ਖ਼ਿਲਾਫ਼ ਲੜਿਆ ਸੀ।+ 30 ਇਸ ਤਰ੍ਹਾਂ ਯਹੋਸ਼ਾਫ਼ਾਟ ਦੇ ਰਾਜ ਵਿਚ ਅਮਨ-ਚੈਨ ਸੀ ਅਤੇ ਉਸ ਦਾ ਪਰਮੇਸ਼ੁਰ ਉਸ ਨੂੰ ਹਰ ਪਾਸਿਓਂ ਆਰਾਮ ਦਿੰਦਾ ਰਿਹਾ।+
31 ਯਹੋਸ਼ਾਫ਼ਾਟ ਯਹੂਦਾਹ ʼਤੇ ਰਾਜ ਕਰਦਾ ਰਿਹਾ। ਉਹ 35 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 25 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ।+ 32 ਉਹ ਆਪਣੇ ਪਿਤਾ ਆਸਾ ਦੇ ਰਾਹ ʼਤੇ ਚੱਲਦਾ ਰਿਹਾ।+ ਉਹ ਉਸ ਰਾਹ ਤੋਂ ਭਟਕਿਆ ਨਹੀਂ ਅਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+ 33 ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ+ ਅਤੇ ਲੋਕਾਂ ਨੇ ਹਾਲੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਲਈ ਆਪਣੇ ਦਿਲਾਂ ਨੂੰ ਤਿਆਰ ਨਹੀਂ ਕੀਤਾ ਸੀ।+
34 ਯਹੋਸ਼ਾਫ਼ਾਟ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਹਨਾਨੀ+ ਦੇ ਪੁੱਤਰ ਯੇਹੂ+ ਦੀਆਂ ਲਿਖਤਾਂ ਵਿਚ ਦਰਜ ਹੈ ਜੋ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਸ਼ਾਮਲ ਕੀਤੀਆਂ ਗਈਆਂ ਸਨ। 35 ਇਸ ਤੋਂ ਬਾਅਦ ਯਹੂਦਾਹ ਦੇ ਰਾਜੇ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਅਹਜ਼ਯਾਹ ਨਾਲ ਸੰਧੀ ਕੀਤੀ ਜੋ ਬੁਰੇ ਕੰਮ ਕਰਦਾ ਸੀ।+ 36 ਉਸ ਨੇ ਤਰਸ਼ੀਸ਼ ਜਾਣ ਵਾਲੇ ਜਹਾਜ਼ ਬਣਾਉਣ+ ਲਈ ਉਸ ਨੂੰ ਆਪਣਾ ਸਾਂਝੀਦਾਰ ਬਣਾ ਲਿਆ ਅਤੇ ਉਨ੍ਹਾਂ ਨੇ ਅਸਯੋਨ-ਗਬਰ ਵਿਚ ਜਹਾਜ਼ ਬਣਾਏ।+ 37 ਪਰ ਮਾਰੇਸ਼ਾ ਦੇ ਦੋਦਾਵਾਹ ਦੇ ਪੁੱਤਰ ਅਲੀਅਜ਼ਰ ਨੇ ਯਹੋਸ਼ਾਫ਼ਾਟ ਖ਼ਿਲਾਫ਼ ਇਹ ਭਵਿੱਖਬਾਣੀ ਕੀਤੀ: “ਤੂੰ ਅਹਜ਼ਯਾਹ ਨਾਲ ਸੰਧੀ ਕੀਤੀ, ਇਸ ਲਈ ਯਹੋਵਾਹ ਤੇਰੇ ਕੰਮਾਂ ਨੂੰ ਤਬਾਹ ਕਰ ਦੇਵੇਗਾ।”+ ਇਸ ਲਈ ਜਹਾਜ਼ ਟੁੱਟ ਗਏ+ ਤੇ ਉਹ ਤਰਸ਼ੀਸ਼ ਜਾਣ ਦੇ ਕਾਬਲ ਨਾ ਰਹੇ।
21 ਫਿਰ ਯਹੋਸ਼ਾਫ਼ਾਟ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦਾ ਪੁੱਤਰ ਯਹੋਰਾਮ ਉਸ ਦੀ ਜਗ੍ਹਾ ਰਾਜਾ ਬਣ ਗਿਆ।+ 2 ਉਸ ਦੇ ਭਰਾ ਯਾਨੀ ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸ਼ਫਟਯਾਹ ਸਨ; ਇਹ ਸਾਰੇ ਇਜ਼ਰਾਈਲ ਦੇ ਰਾਜੇ ਯਹੋਸ਼ਾਫ਼ਾਟ ਦੇ ਪੁੱਤਰ ਸਨ। 3 ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸੋਨੇ-ਚਾਂਦੀ ਦੇ ਬਹੁਤ ਸਾਰੇ ਤੋਹਫ਼ੇ, ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਕਿਲੇਬੰਦ ਸ਼ਹਿਰ ਦਿੱਤੇ ਸਨ;+ ਪਰ ਉਸ ਨੇ ਰਾਜ ਯਹੋਰਾਮ ਨੂੰ ਦਿੱਤਾ+ ਕਿਉਂਕਿ ਉਹ ਜੇਠਾ ਸੀ।
4 ਜਦੋਂ ਯਹੋਰਾਮ ਨੇ ਆਪਣੇ ਪਿਤਾ ਦੇ ਰਾਜ ਦੀ ਵਾਗਡੋਰ ਆਪਣੇ ਹੱਥਾਂ ਵਿਚ ਲਈ, ਤਾਂ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਅਤੇ ਇਜ਼ਰਾਈਲ ਦੇ ਕੁਝ ਹਾਕਮਾਂ ਨੂੰ ਤਲਵਾਰ ਨਾਲ ਮਾਰ ਕੇ ਰਾਜ ʼਤੇ ਆਪਣੀ ਪਕੜ ਹੋਰ ਮਜ਼ਬੂਤ ਕੀਤੀ।+ 5 ਯਹੋਰਾਮ 32 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਅੱਠ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 6 ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹ ʼਤੇ ਚੱਲਦਾ ਰਿਹਾ,+ ਠੀਕ ਜਿਵੇਂ ਅਹਾਬ ਦੇ ਘਰਾਣੇ ਦੇ ਰਾਜੇ ਚੱਲੇ ਸਨ ਕਿਉਂਕਿ ਉਸ ਨੇ ਅਹਾਬ ਦੀ ਧੀ ਨਾਲ ਵਿਆਹ ਕੀਤਾ;+ ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। 7 ਪਰ ਯਹੋਵਾਹ ਦਾਊਦ ਨਾਲ ਕੀਤੇ ਇਕਰਾਰ ਦੀ ਖ਼ਾਤਰ ਦਾਊਦ ਦੇ ਘਰਾਣੇ ਨੂੰ ਨਾਸ਼ ਨਹੀਂ ਸੀ ਕਰਨਾ ਚਾਹੁੰਦਾ+ ਕਿਉਂਕਿ ਉਸ ਨੇ ਦਾਊਦ ਅਤੇ ਉਸ ਦੇ ਪੁੱਤਰਾਂ ਨੂੰ ਹਮੇਸ਼ਾ ਲਈ ਇਕ ਚਿਰਾਗ ਦੇਣ ਦਾ ਵਾਅਦਾ ਕੀਤਾ ਸੀ।+
8 ਯਹੋਰਾਮ ਦੇ ਦਿਨਾਂ ਵਿਚ ਅਦੋਮ ਨੇ ਯਹੂਦਾਹ ਖ਼ਿਲਾਫ਼ ਬਗਾਵਤ ਕਰ ਦਿੱਤੀ+ ਅਤੇ ਫਿਰ ਆਪਣੇ ਲਈ ਇਕ ਰਾਜਾ ਠਹਿਰਾਇਆ।+ 9 ਇਸ ਲਈ ਯਹੋਰਾਮ ਅਤੇ ਉਸ ਦੇ ਸੈਨਾਪਤੀ ਉਸ ਦੇ ਸਾਰੇ ਰਥਾਂ ਸਣੇ ਉਸ ਪਾਰ ਗਏ ਅਤੇ ਉਹ ਰਾਤ ਨੂੰ ਉੱਠਿਆ ਤੇ ਉਸ ਨੇ ਅਦੋਮੀਆਂ ਨੂੰ ਹਰਾ ਦਿੱਤਾ ਜਿਨ੍ਹਾਂ ਨੇ ਉਸ ਨੂੰ ਅਤੇ ਉਸ ਦੇ ਰਥਾਂ ਦੇ ਸੈਨਾਪਤੀਆਂ ਨੂੰ ਘੇਰਿਆ ਹੋਇਆ ਸੀ। 10 ਪਰ ਅਦੋਮ ਅੱਜ ਤਕ ਯਹੂਦਾਹ ਖ਼ਿਲਾਫ਼ ਬਗਾਵਤ ਕਰਦਾ ਆਇਆ ਹੈ। ਲਿਬਨਾਹ+ ਨੇ ਵੀ ਉਸ ਸਮੇਂ ਉਸ ਖ਼ਿਲਾਫ਼ ਬਗਾਵਤ ਕੀਤੀ ਸੀ ਕਿਉਂਕਿ ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ।+ 11 ਯਰੂਸ਼ਲਮ ਦੇ ਵਾਸੀਆਂ ਕੋਲੋਂ ਓਪਰੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ ਕਰਾਉਣ ਲਈ* ਉਸ ਨੇ ਯਹੂਦਾਹ ਦੇ ਪਹਾੜਾਂ ਉੱਤੇ ਉੱਚੀਆਂ ਥਾਵਾਂ ਵੀ ਬਣਾਈਆਂ+ ਅਤੇ ਉਸ ਨੇ ਯਹੂਦਾਹ ਨੂੰ ਕੁਰਾਹੇ ਪਾ ਦਿੱਤਾ।
12 ਅਖ਼ੀਰ ਉਸ ਕੋਲ ਏਲੀਯਾਹ+ ਨਬੀ ਦਾ ਇਹ ਲਿਖਤੀ ਸੰਦੇਸ਼ ਆਇਆ: “ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਤੂੰ ਆਪਣੇ ਪਿਤਾ ਯਹੋਸ਼ਾਫ਼ਾਟ+ ਦੇ ਰਾਹਾਂ ʼਤੇ ਨਹੀਂ ਚੱਲਿਆ ਤੇ ਨਾ ਹੀ ਯਹੂਦਾਹ ਦੇ ਰਾਜੇ ਆਸਾ+ ਦੇ ਰਾਹਾਂ ʼਤੇ ਚੱਲਿਆ। 13 ਪਰ ਤੂੰ ਇਜ਼ਰਾਈਲ ਦੇ ਰਾਜਿਆਂ ਦੇ ਰਾਹ ʼਤੇ ਚੱਲਦਾ ਹੈਂ+ ਅਤੇ ਤੂੰ ਯਹੂਦਾਹ ਕੋਲੋਂ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਓਪਰੇ ਦੇਵੀ-ਦੇਵਤਿਆਂ ਨਾਲ ਹਰਾਮਕਾਰੀ ਕਰਵਾਈ*+ ਜਿਵੇਂ ਅਹਾਬ ਦੇ ਘਰਾਣੇ ਨੇ ਹਰਾਮਕਾਰੀ ਕੀਤੀ ਸੀ।+ ਹੋਰ ਤਾਂ ਹੋਰ, ਤੂੰ ਤਾਂ ਆਪਣੇ ਭਰਾਵਾਂ ਦਾ ਵੀ ਕਤਲ ਕਰ ਦਿੱਤਾ,+ ਹਾਂ, ਆਪਣੇ ਪਿਤਾ ਦੇ ਘਰਾਣੇ ਦਾ ਜੋ ਤੇਰੇ ਨਾਲੋਂ ਬਿਹਤਰ ਸਨ। 14 ਇਸ ਲਈ ਯਹੋਵਾਹ ਤੇਰੇ ਲੋਕਾਂ, ਤੇਰੇ ਪੁੱਤਰਾਂ, ਤੇਰੀਆਂ ਪਤਨੀਆਂ ਅਤੇ ਤੇਰੇ ਸਾਰੇ ਮਾਲ-ਧਨ ਉੱਤੇ ਵੱਡਾ ਕਹਿਰ ਢਾਹੇਗਾ। 15 ਤੈਨੂੰ ਬਹੁਤ ਸਾਰੀਆਂ ਬੀਮਾਰੀਆਂ ਲੱਗ ਜਾਣਗੀਆਂ, ਨਾਲੇ ਆਂਦਰਾਂ ਦੀ ਬੀਮਾਰੀ ਵੀ। ਇਹ ਬੀਮਾਰੀ ਦਿਨ-ਬਦਿਨ ਇੰਨੀ ਵਧਦੀ ਜਾਵੇਗੀ ਕਿ ਤੇਰੀਆਂ ਆਂਦਰਾਂ ਬਾਹਰ ਆ ਜਾਣਗੀਆਂ।’”
16 ਫਿਰ ਯਹੋਵਾਹ ਨੇ ਫਲਿਸਤੀਆਂ+ ਨੂੰ* ਅਤੇ ਅਰਬੀਆਂ+ ਨੂੰ, ਜੋ ਇਥੋਪੀਆ ਦੇ ਲੋਕਾਂ ਦੇ ਨੇੜੇ ਸਨ, ਯਹੋਰਾਮ ਦੇ ਖ਼ਿਲਾਫ਼ ਉਕਸਾਇਆ।+ 17 ਇਸ ਲਈ ਉਨ੍ਹਾਂ ਨੇ ਯਹੂਦਾਹ ਉੱਤੇ ਹਮਲਾ ਕੀਤਾ ਤੇ ਉਹ ਜ਼ਬਰਦਸਤੀ ਅੰਦਰ ਵੜ ਗਏ ਤੇ ਉਨ੍ਹਾਂ ਨੂੰ ਰਾਜੇ ਦੇ ਮਹਿਲ+ ਵਿਚ ਜਿੰਨੀਆਂ ਚੀਜ਼ਾਂ ਮਿਲੀਆਂ, ਉਹ ਸਾਰੀਆਂ ਲੈ ਗਏ, ਨਾਲੇ ਉਸ ਦੇ ਪੁੱਤਰਾਂ ਤੇ ਉਸ ਦੀਆਂ ਪਤਨੀਆਂ ਨੂੰ ਵੀ; ਉਸ ਕੋਲ ਉਸ ਦਾ ਸਿਰਫ਼ ਇੱਕੋ ਪੁੱਤਰ ਯਹੋਆਹਾਜ਼*+ ਰਹਿ ਗਿਆ ਜੋ ਉਸ ਦਾ ਸਭ ਤੋਂ ਛੋਟਾ ਪੁੱਤਰ ਸੀ। 18 ਇਹ ਸਭ ਹੋਣ ਤੋਂ ਬਾਅਦ, ਯਹੋਵਾਹ ਨੇ ਉਸ ਨੂੰ ਆਂਦਰਾਂ ਦੀ ਇਕ ਲਾਇਲਾਜ ਬੀਮਾਰੀ ਲਾ ਦਿੱਤੀ।+ 19 ਕੁਝ ਸਮੇਂ ਬਾਅਦ, ਜਦੋਂ ਪੂਰੇ ਦੋ ਸਾਲ ਬੀਤ ਗਏ, ਤਾਂ ਉਸ ਦੀ ਬੀਮਾਰੀ ਕਰਕੇ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ ਅਤੇ ਉਹ ਆਪਣੀ ਬੀਮਾਰੀ ਕਰਕੇ ਬਹੁਤ ਜ਼ਿਆਦਾ ਦੁੱਖ ਝੱਲਦੇ ਹੋਏ ਮਰ ਗਿਆ; ਅਤੇ ਉਸ ਦੇ ਲੋਕਾਂ ਨੇ ਉਸ ਲਈ ਅੱਗ ਨਹੀਂ ਬਾਲ਼ੀ ਜਿਵੇਂ ਉਸ ਦੇ ਪਿਉ-ਦਾਦਿਆਂ ਲਈ ਬਾਲ਼ੀ ਗਈ ਸੀ।+ 20 ਉਹ 32 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਤੇ ਉਸ ਨੇ ਯਰੂਸ਼ਲਮ ਵਿਚ ਅੱਠ ਸਾਲ ਰਾਜ ਕੀਤਾ। ਕਿਸੇ ਨੂੰ ਵੀ ਉਸ ਦੀ ਮੌਤ ਦਾ ਅਫ਼ਸੋਸ ਨਹੀਂ ਹੋਇਆ। ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ,+ ਪਰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ।+
22 ਫਿਰ ਯਰੂਸ਼ਲਮ ਦੇ ਵਾਸੀਆਂ ਨੇ ਉਸ ਦੇ ਸਭ ਤੋਂ ਛੋਟੇ ਪੁੱਤਰ ਅਹਜ਼ਯਾਹ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ ਕਿਉਂਕਿ ਅਰਬੀਆਂ ਨਾਲ ਛਾਉਣੀ ਵਿਚ ਆਈ ਲੁਟੇਰਿਆਂ ਦੀ ਟੋਲੀ ਨੇ ਸਾਰੇ ਵੱਡੇ ਮੁੰਡਿਆਂ ਦਾ ਕਤਲ ਕਰ ਦਿੱਤਾ ਸੀ।+ ਇਸ ਲਈ ਯਹੋਰਾਮ ਦਾ ਪੁੱਤਰ ਅਹਜ਼ਯਾਹ ਯਹੂਦਾਹ ਉੱਤੇ ਰਾਜ ਕਰਨ ਲੱਗਾ।+ 2 ਅਹਜ਼ਯਾਹ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਇਕ ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਥਲਯਾਹ+ ਸੀ ਜੋ ਆਮਰੀ+ ਦੀ ਪੋਤੀ* ਸੀ।
3 ਉਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ʼਤੇ ਚੱਲਿਆ+ ਕਿਉਂਕਿ ਉਸ ਦੀ ਮਾਤਾ ਉਸ ਨੂੰ ਦੁਸ਼ਟ ਕੰਮ ਕਰਨ ਦੀ ਸਲਾਹ ਦਿੰਦੀ ਸੀ। 4 ਉਹ ਅਹਾਬ ਦੇ ਘਰਾਣੇ ਵਾਂਗ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਕਿਉਂਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਅਹਾਬ ਦਾ ਘਰਾਣਾ ਉਸ ਦਾ ਸਲਾਹਕਾਰ ਬਣ ਗਿਆ ਜਿਸ ਕਾਰਨ ਉਹ ਤਬਾਹ ਹੋ ਗਿਆ। 5 ਉਹ ਉਨ੍ਹਾਂ ਦੀ ਸਲਾਹ ਮੰਨ ਕੇ ਇਜ਼ਰਾਈਲ ਦੇ ਰਾਜੇ ਅਹਾਬ ਦੇ ਪੁੱਤਰ ਯਹੋਰਾਮ ਨਾਲ ਸੀਰੀਆ ਦੇ ਰਾਜੇ ਹਜ਼ਾਏਲ+ ਖ਼ਿਲਾਫ਼ ਰਾਮੋਥ-ਗਿਲਆਦ+ ਵਿਚ ਯੁੱਧ ਲੜਨ ਗਿਆ ਜਿੱਥੇ ਤੀਰਅੰਦਾਜ਼ਾਂ ਨੇ ਯਹੋਰਾਮ ਨੂੰ ਜ਼ਖ਼ਮੀ ਕਰ ਦਿੱਤਾ। 6 ਉਹ ਯਿਜ਼ਰਾਏਲ+ ਵਾਪਸ ਚਲਾ ਗਿਆ ਤਾਂਕਿ ਉਸ ਦੇ ਜ਼ਖ਼ਮ ਭਰ ਜਾਣ ਕਿਉਂਕਿ ਉਨ੍ਹਾਂ ਨੇ ਉਸ ਨੂੰ ਰਾਮਾਹ ਵਿਚ ਜ਼ਖ਼ਮੀ ਕਰ ਦਿੱਤਾ ਸੀ ਜਦੋਂ ਉਹ ਸੀਰੀਆ ਦੇ ਰਾਜੇ ਹਜ਼ਾਏਲ ਖ਼ਿਲਾਫ਼ ਲੜਿਆ ਸੀ।+
ਯਹੂਦਾਹ ਦੇ ਰਾਜੇ ਯਹੋਰਾਮ+ ਦਾ ਪੁੱਤਰ ਅਹਜ਼ਯਾਹ* ਅਹਾਬ ਦੇ ਪੁੱਤਰ ਯਹੋਰਾਮ+ ਨੂੰ ਯਿਜ਼ਰਾਏਲ ਵਿਚ ਦੇਖਣ ਗਿਆ ਕਿਉਂਕਿ ਉਹ ਜ਼ਖ਼ਮੀ ਹੋ ਗਿਆ ਸੀ।*+ 7 ਪਰ ਅਹਜ਼ਯਾਹ ਦਾ ਯਹੋਰਾਮ ਕੋਲ ਜਾਣਾ ਉਸ ਦੀ ਤਬਾਹੀ ਦਾ ਕਾਰਨ ਬਣ ਗਿਆ ਅਤੇ ਇਸ ਪਿੱਛੇ ਪਰਮੇਸ਼ੁਰ ਦਾ ਹੱਥ ਸੀ; ਜਦ ਉਹ ਆਇਆ, ਤਾਂ ਉਹ ਯਹੋਰਾਮ ਨਾਲ ਨਿਮਸ਼ੀ ਦੇ ਪੋਤੇ* ਯੇਹੂ ਨੂੰ ਮਿਲਣ ਗਿਆ+ ਜਿਸ ਨੂੰ ਯਹੋਵਾਹ ਨੇ ਅਹਾਬ ਦੇ ਘਰਾਣੇ ਦਾ ਨਾਸ਼ ਕਰਨ ਲਈ ਨਿਯੁਕਤ* ਕੀਤਾ ਸੀ।+ 8 ਜਦੋਂ ਯੇਹੂ ਨੇ ਅਹਾਬ ਦੇ ਘਰਾਣੇ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ, ਤਾਂ ਉਸ ਨੇ ਯਹੂਦਾਹ ਦੇ ਹਾਕਮਾਂ ਅਤੇ ਅਹਜ਼ਯਾਹ ਦੇ ਭਤੀਜਿਆਂ ਨੂੰ ਦੇਖਿਆ ਜੋ ਅਹਜ਼ਯਾਹ ਦੇ ਮੰਤਰੀ ਸਨ ਅਤੇ ਉਸ ਨੇ ਉਨ੍ਹਾਂ ਨੂੰ ਮਾਰ ਦਿੱਤਾ।+ 9 ਫਿਰ ਉਹ ਅਹਜ਼ਯਾਹ ਨੂੰ ਲੱਭਣ ਲੱਗਾ; ਉਨ੍ਹਾਂ ਨੇ ਉਸ ਨੂੰ ਸਾਮਰਿਯਾ ਵਿਚ ਫੜ ਲਿਆ ਜਿੱਥੇ ਉਹ ਲੁਕਿਆ ਹੋਇਆ ਸੀ ਅਤੇ ਉਹ ਉਸ ਨੂੰ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਨੂੰ ਦਫ਼ਨਾ ਦਿੱਤਾ+ ਕਿਉਂਕਿ ਉਨ੍ਹਾਂ ਨੇ ਕਿਹਾ: “ਇਹ ਯਹੋਸ਼ਾਫ਼ਾਟ ਦਾ ਪੋਤਾ ਹੈ ਜਿਸ ਨੇ ਆਪਣੇ ਪੂਰੇ ਦਿਲ ਨਾਲ ਯਹੋਵਾਹ ਦੀ ਭਾਲ ਕੀਤੀ ਸੀ।”+ ਅਹਜ਼ਯਾਹ ਦੇ ਘਰਾਣੇ ਵਿਚ ਅਜਿਹਾ ਕੋਈ ਨਹੀਂ ਸੀ ਜਿਸ ਵਿਚ ਰਾਜ ਨੂੰ ਸੰਭਾਲਣ ਦੀ ਤਾਕਤ ਹੋਵੇ।
10 ਜਦੋਂ ਅਹਜ਼ਯਾਹ ਦੀ ਮਾਤਾ ਅਥਲਯਾਹ+ ਨੇ ਦੇਖਿਆ ਕਿ ਉਸ ਦਾ ਪੁੱਤਰ ਮਰ ਗਿਆ ਹੈ, ਤਾਂ ਉਹ ਸ਼ਾਹੀ ਖ਼ਾਨਦਾਨ ਦੇ ਸਾਰੇ ਵਾਰਸਾਂ* ਨੂੰ ਮਾਰਨ ਲਈ ਉੱਠੀ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਸਨ।+ 11 ਪਰ ਰਾਜੇ ਦੀ ਧੀ ਯਹੋਸ਼ਬਥ ਨੇ ਰਾਜੇ ਦੇ ਉਨ੍ਹਾਂ ਪੁੱਤਰਾਂ ਵਿੱਚੋਂ ਅਹਜ਼ਯਾਹ ਦੇ ਮੁੰਡੇ ਯਹੋਆਸ਼+ ਨੂੰ ਚੁਰਾ ਲਿਆ ਜਿਨ੍ਹਾਂ ਨੂੰ ਮਾਰਿਆ ਜਾਣਾ ਸੀ। ਉਸ ਨੇ ਉਸ ਨੂੰ ਅਤੇ ਉਸ ਦੀ ਦਾਈ ਨੂੰ ਇਕ ਕੋਠੜੀ ਵਿਚ ਲੁਕੋ ਦਿੱਤਾ। ਰਾਜਾ ਯਹੋਰਾਮ+ ਦੀ ਧੀ ਯਹੋਸ਼ਬਥ (ਉਹ ਯਹੋਯਾਦਾ+ ਪੁਜਾਰੀ ਦੀ ਪਤਨੀ ਅਤੇ ਅਹਜ਼ਯਾਹ ਦੀ ਭੈਣ ਸੀ) ਉਸ ਨੂੰ ਕਿਸੇ-ਨਾ-ਕਿਸੇ ਤਰ੍ਹਾਂ ਅਥਲਯਾਹ ਤੋਂ ਲੁਕਾਉਣ ਵਿਚ ਕਾਮਯਾਬ ਹੋ ਗਈ ਤਾਂਕਿ ਉਹ ਉਸ ਨੂੰ ਮਾਰ ਨਾ ਸਕੇ।+ 12 ਉਹ ਉਨ੍ਹਾਂ ਨਾਲ ਛੇ ਸਾਲ ਰਿਹਾ। ਉਸ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਲੁਕਾ ਕੇ ਰੱਖਿਆ ਗਿਆ। ਉਸ ਸਮੇਂ ਦੌਰਾਨ ਅਥਲਯਾਹ ਦੇਸ਼ ʼਤੇ ਰਾਜ ਕਰਦੀ ਰਹੀ।
23 ਯਹੋਯਾਦਾ ਨੇ ਸੱਤਵੇਂ ਸਾਲ ਦਲੇਰੀ ਦਿਖਾਈ ਅਤੇ ਸੌ-ਸੌ ਦੇ ਮੁਖੀਆਂ ਯਾਨੀ ਯਰੋਹਾਮ ਦੇ ਪੁੱਤਰ ਅਜ਼ਰਯਾਹ, ਯਹੋਹਾਨਾਨ ਦੇ ਪੁੱਤਰ ਇਸਮਾਏਲ, ਓਬੇਦ ਦੇ ਪੁੱਤਰ ਅਜ਼ਰਯਾਹ, ਅਦਾਯਾਹ ਦੇ ਪੁੱਤਰ ਮਾਸੇਯਾਹ ਅਤੇ ਜ਼ਿਕਰੀ ਦੇ ਪੁੱਤਰ ਅਲੀਸ਼ਾਫਾਟ ਨਾਲ ਇਕਰਾਰ ਕੀਤਾ।+ 2 ਫਿਰ ਉਹ ਸਾਰੇ ਯਹੂਦਾਹ ਵਿਚ ਗਏ ਅਤੇ ਯਹੂਦਾਹ ਦੇ ਸਾਰੇ ਸ਼ਹਿਰਾਂ ਦੇ ਲੇਵੀਆਂ ਨੂੰ+ ਅਤੇ ਇਜ਼ਰਾਈਲ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਨੂੰ ਇਕੱਠਾ ਕੀਤਾ। ਜਦੋਂ ਉਹ ਯਰੂਸ਼ਲਮ ਆਏ, 3 ਤਾਂ ਸਾਰੀ ਮੰਡਲੀ ਨੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਰਾਜੇ ਨਾਲ ਇਕਰਾਰ ਕੀਤਾ+ ਤੇ ਇਸ ਤੋਂ ਬਾਅਦ ਯਹੋਯਾਦਾ ਨੇ ਉਨ੍ਹਾਂ ਨੂੰ ਕਿਹਾ:
“ਦੇਖੋ! ਰਾਜੇ ਦਾ ਪੁੱਤਰ ਹਕੂਮਤ ਕਰੇਗਾ ਜਿਵੇਂ ਯਹੋਵਾਹ ਨੇ ਦਾਊਦ ਦੇ ਪੁੱਤਰਾਂ ਬਾਰੇ ਵਾਅਦਾ ਕੀਤਾ ਸੀ।+ 4 ਤੁਸੀਂ ਇੱਦਾਂ ਕਰਨਾ: ਸਬਤ ਦੇ ਦਿਨ ਜਿਹੜੇ ਪੁਜਾਰੀ ਅਤੇ ਲੇਵੀ ਕੰਮ ਕਰ ਰਹੇ ਹੋਣਗੇ,+ ਉਨ੍ਹਾਂ ਵਿੱਚੋਂ ਇਕ-ਤਿਹਾਈ ਜਣੇ ਦਰਬਾਨਾਂ ਵਜੋਂ ਕੰਮ ਕਰਨਗੇ;+ 5 ਇਕ-ਤਿਹਾਈ ਰਾਜੇ ਦੇ ਮਹਿਲ ਕੋਲ+ ਅਤੇ ਇਕ-ਤਿਹਾਈ ਨੀਂਹ ਫਾਟਕ ʼਤੇ ਖੜ੍ਹੇ ਹੋਣਗੇ ਅਤੇ ਸਾਰੇ ਲੋਕ ਯਹੋਵਾਹ ਦੇ ਭਵਨ ਦੇ ਵਿਹੜਿਆਂ ਵਿਚ ਹੋਣਗੇ।+ 6 ਸੇਵਾ ਕਰਨ ਵਾਲੇ ਪੁਜਾਰੀਆਂ ਅਤੇ ਲੇਵੀਆਂ ਤੋਂ ਸਿਵਾਇ ਹੋਰ ਕਿਸੇ ਨੂੰ ਵੀ ਯਹੋਵਾਹ ਦੇ ਭਵਨ ਵਿਚ ਦਾਖ਼ਲ ਨਾ ਹੋਣ ਦਿਓ।+ ਇਹ ਦਾਖ਼ਲ ਹੋ ਸਕਦੇ ਹਨ ਕਿਉਂਕਿ ਇਹ ਪਵਿੱਤਰ ਸਮੂਹ ਹੈ ਅਤੇ ਸਾਰੇ ਲੋਕ ਯਹੋਵਾਹ ਪ੍ਰਤੀ ਆਪਣਾ ਫ਼ਰਜ਼ ਨਿਭਾਉਣਗੇ। 7 ਲੇਵੀ ਆਪਣੇ ਹੱਥਾਂ ਵਿਚ ਹਥਿਆਰ ਲਈ ਰਾਜੇ ਦੁਆਲੇ ਘੇਰਾ ਬਣਾ ਕੇ ਤੈਨਾਤ ਰਹਿਣ। ਜੇ ਕੋਈ ਭਵਨ ਵਿਚ ਵੜੇ, ਤਾਂ ਉਸ ਨੂੰ ਮਾਰ ਸੁੱਟਿਆ ਜਾਵੇ। ਰਾਜਾ ਜਿੱਥੇ ਵੀ ਜਾਵੇ,* ਤੁਸੀਂ ਉਸ ਦੇ ਨਾਲ-ਨਾਲ ਰਹਿਓ।”
8 ਲੇਵੀਆਂ ਤੇ ਸਾਰੇ ਯਹੂਦਾਹ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਯਾਦਾ ਪੁਜਾਰੀ ਨੇ ਹੁਕਮ ਦਿੱਤਾ ਸੀ। ਹਰੇਕ ਨੇ ਆਪਣੇ ਆਦਮੀਆਂ ਨੂੰ ਨਾਲ ਲਿਆ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਲੱਗੀ ਸੀ ਤੇ ਜਿਨ੍ਹਾਂ ਦੀ ਸਬਤ ਦੇ ਦਿਨ ਵਾਰੀ ਨਹੀਂ ਵੀ ਲੱਗੀ ਸੀ+ ਕਿਉਂਕਿ ਯਹੋਯਾਦਾ ਪੁਜਾਰੀ ਨੇ ਅਜੇ ਤਕ ਟੋਲੀਆਂ ਨੂੰ ਕੰਮ ਤੋਂ ਛੁੱਟੀ ਨਹੀਂ ਸੀ ਦਿੱਤੀ।+ 9 ਫਿਰ ਯਹੋਯਾਦਾ ਪੁਜਾਰੀ ਨੇ ਸੌ-ਸੌ ਦੇ ਮੁਖੀਆਂ+ ਨੂੰ ਰਾਜਾ ਦਾਊਦ ਦੇ ਬਰਛੇ, ਛੋਟੀਆਂ ਢਾਲਾਂ* ਅਤੇ ਗੋਲ ਢਾਲਾਂ ਦਿੱਤੀਆਂ+ ਜੋ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਪਈਆਂ ਸਨ।+ 10 ਫਿਰ ਉਸ ਨੇ ਸਾਰੇ ਲੋਕਾਂ ਨੂੰ ਭਵਨ ਦੇ ਸੱਜੇ ਪਾਸੇ ਤੋਂ ਲੈ ਕੇ ਭਵਨ ਦੇ ਖੱਬੇ ਪਾਸੇ ਤਕ ਵੇਦੀ ਅਤੇ ਭਵਨ ਦੇ ਲਾਗੇ ਯਾਨੀ ਰਾਜੇ ਦੇ ਚਾਰੇ ਪਾਸੇ ਤੈਨਾਤ ਕਰ ਦਿੱਤਾ ਤੇ ਹਰੇਕ ਨੇ ਹੱਥ ਵਿਚ ਆਪਣਾ ਹਥਿਆਰ ਫੜਿਆ ਹੋਇਆ ਸੀ। 11 ਫਿਰ ਉਹ ਰਾਜੇ ਦੇ ਪੁੱਤਰ+ ਨੂੰ ਬਾਹਰ ਲੈ ਆਏ ਤੇ ਉਸ ਦੇ ਸਿਰ ʼਤੇ ਤਾਜ ਰੱਖਿਆ ਅਤੇ ਫਿਰ ਗਵਾਹੀ-ਪੱਤਰੀ*+ ਰੱਖੀ ਤੇ ਉਸ ਨੂੰ ਰਾਜਾ ਬਣਾ ਦਿੱਤਾ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਨਿਯੁਕਤ* ਕੀਤਾ। ਫਿਰ ਉਨ੍ਹਾਂ ਨੇ ਕਿਹਾ: “ਰਾਜਾ ਯੁਗੋ-ਯੁਗ ਜੀਵੇ!”+
12 ਜਦੋਂ ਅਥਲਯਾਹ ਨੇ ਦੌੜ-ਭੱਜ ਰਹੇ ਅਤੇ ਰਾਜੇ ਦਾ ਗੁਣਗਾਨ ਕਰ ਰਹੇ ਲੋਕਾਂ ਦਾ ਰੌਲ਼ਾ ਸੁਣਿਆ, ਤਾਂ ਉਹ ਉਸੇ ਵੇਲੇ ਲੋਕਾਂ ਕੋਲ ਯਹੋਵਾਹ ਦੇ ਭਵਨ ਆਈ।+ 13 ਫਿਰ ਉਸ ਨੇ ਦੇਖਿਆ ਕਿ ਰਾਜਾ ਲਾਂਘੇ ʼਤੇ ਆਪਣੇ ਥੰਮ੍ਹ ਕੋਲ ਖੜ੍ਹਾ ਸੀ। ਹਾਕਮ+ ਅਤੇ ਤੁਰ੍ਹੀਆਂ ਵਜਾਉਣ ਵਾਲੇ ਰਾਜੇ ਦੇ ਨਾਲ ਸਨ ਅਤੇ ਦੇਸ਼ ਦੇ ਸਾਰੇ ਲੋਕ ਖ਼ੁਸ਼ੀਆਂ ਮਨਾ ਰਹੇ ਸਨ+ ਤੇ ਤੁਰ੍ਹੀਆਂ ਵਜਾ ਰਹੇ ਸਨ ਅਤੇ ਗਾਇਕ ਸਾਜ਼ਾਂ ਨਾਲ ਮਹਿਮਾ ਕਰਨ ਵਿਚ ਅਗਵਾਈ ਕਰ ਰਹੇ ਸਨ।* ਇਹ ਦੇਖ ਕੇ ਅਥਲਯਾਹ ਨੇ ਆਪਣੇ ਕੱਪੜੇ ਪਾੜੇ ਤੇ ਚੀਕ-ਚੀਕ ਕੇ ਕਹਿਣ ਲੱਗੀ: “ਇਹ ਸਾਜ਼ਸ਼ ਹੈ! ਸਾਜ਼ਸ਼!” 14 ਪਰ ਯਹੋਯਾਦਾ ਪੁਜਾਰੀ ਨੇ ਫ਼ੌਜ ʼਤੇ ਨਿਯੁਕਤ ਸੌ-ਸੌ ਦੇ ਮੁਖੀਆਂ ਨੂੰ ਲਿਆਂਦਾ ਤੇ ਉਨ੍ਹਾਂ ਨੂੰ ਕਿਹਾ: “ਇਹਨੂੰ ਫ਼ੌਜੀਆਂ ਦੇ ਘੇਰੇ ਵਿੱਚੋਂ ਲੈ ਜਾਓ ਤੇ ਜੇ ਕੋਈ ਇਹਦੇ ਮਗਰ ਆਇਆ, ਤਾਂ ਉਹਨੂੰ ਤਲਵਾਰ ਨਾਲ ਵੱਢ ਸੁੱਟਿਓ!” ਕਿਉਂਕਿ ਪੁਜਾਰੀ ਨੇ ਕਿਹਾ ਸੀ: “ਇਹਨੂੰ ਯਹੋਵਾਹ ਦੇ ਭਵਨ ਵਿਚ ਨਾ ਮਾਰਿਓ।” 15 ਉਨ੍ਹਾਂ ਨੇ ਉਸ ਨੂੰ ਫੜ ਲਿਆ ਤੇ ਜਦੋਂ ਉਹ ਰਾਜੇ ਦੇ ਮਹਿਲ ਦੇ ਘੋੜਾ ਫਾਟਕ ਦੇ ਲਾਂਘੇ ʼਤੇ ਪਹੁੰਚੀ, ਤਾਂ ਉੱਥੇ ਉਨ੍ਹਾਂ ਨੇ ਉਸੇ ਵੇਲੇ ਉਸ ਨੂੰ ਮਾਰ ਦਿੱਤਾ।
16 ਫਿਰ ਯਹੋਯਾਦਾ ਨੇ ਆਪਣੇ ਅਤੇ ਸਾਰੇ ਲੋਕਾਂ ਤੇ ਰਾਜੇ ਵਿਚਕਾਰ ਇਕਰਾਰ ਕੀਤਾ ਕਿ ਉਹ ਯਹੋਵਾਹ ਦੀ ਪਰਜਾ ਬਣੇ ਰਹਿਣਗੇ।+ 17 ਇਸ ਤੋਂ ਬਾਅਦ ਸਾਰੇ ਲੋਕ ਬਆਲ ਦੇ ਮੰਦਰ* ਵਿਚ ਆਏ ਤੇ ਉਸ ਨੂੰ ਢਾਹ ਦਿੱਤਾ+ ਅਤੇ ਉਨ੍ਹਾਂ ਨੇ ਉਸ ਦੀਆਂ ਵੇਦੀਆਂ ਤੇ ਉਸ ਦੀਆਂ ਮੂਰਤੀਆਂ ਨੂੰ ਚਕਨਾਚੂਰ ਕਰ ਦਿੱਤਾ+ ਅਤੇ ਵੇਦੀਆਂ ਦੇ ਸਾਮ੍ਹਣੇ ਬਆਲ ਦੇ ਪੁਜਾਰੀ ਮੱਤਾਨ ਨੂੰ ਮਾਰ ਦਿੱਤਾ।+ 18 ਫਿਰ ਯਹੋਯਾਦਾ ਨੇ ਯਹੋਵਾਹ ਦੇ ਭਵਨ ਦੀ ਨਿਗਰਾਨੀ ਦਾ ਕੰਮ ਪੁਜਾਰੀਆਂ ਤੇ ਲੇਵੀਆਂ ਦੇ ਹੱਥਾਂ ਵਿਚ ਸੌਂਪ ਦਿੱਤਾ ਜਿਨ੍ਹਾਂ ਨੂੰ ਟੋਲੀਆਂ ਵਿਚ ਵੰਡ ਕੇ ਦਾਊਦ ਨੇ ਯਹੋਵਾਹ ਦੇ ਭਵਨ ਉੱਤੇ ਠਹਿਰਾਇਆ ਸੀ ਕਿ ਉਹ ਦਾਊਦ ਦੇ ਨਿਰਦੇਸ਼ਨ* ਮੁਤਾਬਕ ਖ਼ੁਸ਼ੀਆਂ ਮਨਾਉਂਦੇ ਹੋਏ ਤੇ ਗੀਤ ਗਾਉਂਦੇ ਹੋਏ ਯਹੋਵਾਹ ਅੱਗੇ ਹੋਮ-ਬਲ਼ੀਆਂ ਚੜ੍ਹਾਉਣ+ ਜਿਵੇਂ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੈ।+ 19 ਨਾਲੇ ਉਸ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ʼਤੇ ਦਰਬਾਨਾਂ+ ਨੂੰ ਤੈਨਾਤ ਕੀਤਾ ਤਾਂਕਿ ਅਜਿਹਾ ਕੋਈ ਵੀ ਅੰਦਰ ਦਾਖ਼ਲ ਨਾ ਹੋ ਸਕੇ ਜੋ ਕਿਸੇ ਵੀ ਤਰ੍ਹਾਂ ਅਸ਼ੁੱਧ ਹੋਵੇ। 20 ਫਿਰ ਉਸ ਨੇ ਸੌ-ਸੌ ਦੇ ਮੁਖੀਆਂ,+ ਰੁਤਬੇਦਾਰ ਆਦਮੀਆਂ, ਲੋਕਾਂ ਦੇ ਹਾਕਮਾਂ ਅਤੇ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਨਾਲ ਲਿਆ ਅਤੇ ਉਹ ਯਹੋਵਾਹ ਦੇ ਭਵਨ ਤੋਂ ਰਾਜੇ ਨੂੰ ਲੈ ਗਏ। ਫਿਰ ਉਹ ਉੱਪਰਲੇ ਦਰਵਾਜ਼ੇ ਰਾਹੀਂ ਰਾਜੇ ਦੇ ਮਹਿਲ ਵਿਚ ਆਏ ਤੇ ਉਨ੍ਹਾਂ ਨੇ ਰਾਜੇ ਨੂੰ ਰਾਜ-ਸਿੰਘਾਸਣ+ ʼਤੇ ਬਿਠਾ ਦਿੱਤਾ।+ 21 ਇਸ ਲਈ ਦੇਸ਼ ਦੇ ਸਾਰੇ ਲੋਕਾਂ ਨੇ ਖ਼ੁਸ਼ੀਆਂ ਮਨਾਈਆਂ ਅਤੇ ਸ਼ਹਿਰ ਵਿਚ ਸ਼ਾਂਤੀ ਕਾਇਮ ਹੋ ਗਈ ਕਿਉਂਕਿ ਉਨ੍ਹਾਂ ਨੇ ਅਥਲਯਾਹ ਨੂੰ ਤਲਵਾਰ ਨਾਲ ਮਾਰ ਸੁੱਟਿਆ ਸੀ।
24 ਯਹੋਆਸ਼ ਸੱਤ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ+ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਸਿਬਯਾਹ ਸੀ ਜੋ ਬਏਰ-ਸ਼ਬਾ ਦੀ ਰਹਿਣ ਵਾਲੀ ਸੀ।+ 2 ਯਹੋਯਾਦਾ ਪੁਜਾਰੀ ਦੇ ਸਾਰੇ ਦਿਨਾਂ ਦੌਰਾਨ ਯਹੋਆਸ਼ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+ 3 ਯਹੋਯਾਦਾ ਨੇ ਉਸ ਦਾ ਵਿਆਹ ਦੋ ਔਰਤਾਂ ਨਾਲ ਕਰਾ ਦਿੱਤਾ ਅਤੇ ਉਸ ਦੇ ਧੀਆਂ-ਪੁੱਤਰ ਹੋਏ।
4 ਇਸ ਤੋਂ ਬਾਅਦ ਯਹੋਆਸ਼ ਦੇ ਦਿਲ ਵਿਚ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਦੀ ਇੱਛਾ ਜਾਗੀ।+ 5 ਇਸ ਲਈ ਉਸ ਨੇ ਪੁਜਾਰੀਆਂ ਤੇ ਲੇਵੀਆਂ ਨੂੰ ਇਕੱਠਾ ਕੀਤਾ ਤੇ ਉਨ੍ਹਾਂ ਨੂੰ ਕਿਹਾ: “ਤੁਸੀਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ ਵਾਸਤੇ ਸਾਰੇ ਇਜ਼ਰਾਈਲ ਕੋਲੋਂ ਪੈਸਾ ਇਕੱਠਾ ਕਰਨ ਲਈ ਯਹੂਦਾਹ ਦੇ ਸ਼ਹਿਰਾਂ ਵਿਚ ਜਾਇਓ;+ ਅਤੇ ਤੁਸੀਂ ਇਹ ਕੰਮ ਜਲਦੀ ਕਰਨਾ।” ਪਰ ਲੇਵੀਆਂ ਨੇ ਛੇਤੀ ਕਦਮ ਨਹੀਂ ਚੁੱਕਿਆ।+ 6 ਇਸ ਲਈ ਰਾਜੇ ਨੇ ਯਹੋਯਾਦਾ ਮੁਖੀ ਨੂੰ ਬੁਲਾ ਕੇ ਕਿਹਾ:+ “ਤੂੰ ਲੇਵੀਆਂ ਨੂੰ ਇਹ ਕਿਉਂ ਨਹੀਂ ਕਿਹਾ ਕਿ ਉਹ ਯਹੂਦਾਹ ਅਤੇ ਯਰੂਸ਼ਲਮ ਤੋਂ ਪਵਿੱਤਰ ਟੈਕਸ ਲਿਆਉਣ ਜਿਸ ਦਾ ਹੁਕਮ ਯਹੋਵਾਹ ਦੇ ਸੇਵਕ ਮੂਸਾ ਨੇ ਦਿੱਤਾ ਸੀ,+ ਹਾਂ, ਗਵਾਹੀ ਦੇ ਤੰਬੂ ਲਈ ਇਜ਼ਰਾਈਲ ਦੀ ਮੰਡਲੀ ਤੋਂ ਪਵਿੱਤਰ ਟੈਕਸ ਲਿਆਉਣ?+ 7 ਕਿਉਂਕਿ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰ+ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਜ਼ਬਰਦਸਤੀ ਵੜ ਗਏ ਸਨ+ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ ਨੂੰ ਬਆਲਾਂ ਲਈ ਵਰਤਿਆ।” 8 ਫਿਰ ਰਾਜੇ ਦੇ ਹੁਕਮ ʼਤੇ ਇਕ ਬਕਸਾ+ ਬਣਾਇਆ ਗਿਆ ਅਤੇ ਉਸ ਨੂੰ ਬਾਹਰ ਯਹੋਵਾਹ ਦੇ ਭਵਨ ਦੇ ਦਰਵਾਜ਼ੇ ʼਤੇ ਰੱਖਿਆ ਗਿਆ।+ 9 ਇਸ ਤੋਂ ਬਾਅਦ ਸਾਰੇ ਯਹੂਦਾਹ ਤੇ ਯਰੂਸ਼ਲਮ ਵਿਚ ਐਲਾਨ ਕੀਤਾ ਗਿਆ ਕਿ ਯਹੋਵਾਹ ਲਈ ਪਵਿੱਤਰ ਟੈਕਸ+ ਲਿਆਂਦਾ ਜਾਵੇ ਜੋ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿਚ ਇਜ਼ਰਾਈਲ ʼਤੇ ਲਾਇਆ ਸੀ। 10 ਸਾਰੇ ਹਾਕਮ ਅਤੇ ਸਾਰੇ ਲੋਕ ਖ਼ੁਸ਼ ਹੋਏ+ ਅਤੇ ਉਹ ਦਾਨ ਲਿਆਉਂਦੇ ਰਹੇ ਤੇ ਬਕਸੇ ਵਿਚ ਪਾਉਂਦੇ ਰਹੇ ਜਦ ਤਕ ਇਹ ਭਰ ਨਾ ਗਿਆ।*
11 ਜਦੋਂ ਵੀ ਲੇਵੀ ਬਕਸਾ ਲਿਆ ਕੇ ਰਾਜੇ ਨੂੰ ਦਿੰਦੇ ਸਨ ਅਤੇ ਦੇਖਦੇ ਸਨ ਕਿ ਬਕਸਾ ਪੈਸਿਆਂ ਨਾਲ ਭਰ ਗਿਆ ਹੈ, ਤਾਂ ਰਾਜੇ ਦਾ ਸਕੱਤਰ ਅਤੇ ਮੁੱਖ ਪੁਜਾਰੀ ਦਾ ਸਹਾਇਕ ਆ ਕੇ ਬਕਸਾ ਖਾਲੀ ਕਰਦੇ ਸਨ+ ਅਤੇ ਫਿਰ ਇਸ ਨੂੰ ਵਾਪਸ ਉਸੇ ਜਗ੍ਹਾ ਰੱਖ ਦਿੰਦੇ ਸਨ। ਉਹ ਹਰ ਰੋਜ਼ ਇਸੇ ਤਰ੍ਹਾਂ ਕਰਦੇ ਸਨ ਅਤੇ ਉਨ੍ਹਾਂ ਨੇ ਬਹੁਤ ਸਾਰਾ ਪੈਸਾ ਇਕੱਠਾ ਕਰ ਲਿਆ। 12 ਫਿਰ ਰਾਜਾ ਅਤੇ ਯਹੋਯਾਦਾ ਇਹ ਪੈਸਾ ਯਹੋਵਾਹ ਦੇ ਭਵਨ ਦੀ ਸੇਵਾ ਦੇ ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੂੰ ਦਿੰਦੇ ਸਨ ਅਤੇ ਉਹ ਯਹੋਵਾਹ ਦੇ ਭਵਨ ਦੀ ਮੁਰੰਮਤ ਲਈ ਪੱਥਰ ਕੱਟਣ ਵਾਲਿਆਂ ਤੇ ਕਾਰੀਗਰਾਂ ਨੂੰ ਮਜ਼ਦੂਰੀ ʼਤੇ ਲਾਉਂਦੇ ਸਨ,+ ਨਾਲੇ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਲਈ ਲੋਹੇ ਤੇ ਤਾਂਬੇ ਦਾ ਕੰਮ ਕਰਨ ਵਾਲਿਆਂ ਨੂੰ। 13 ਕੰਮ ਦੀ ਨਿਗਰਾਨੀ ਕਰਨ ਵਾਲਿਆਂ ਨੇ ਕੰਮ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਨਿਗਰਾਨੀ ਅਧੀਨ ਮੁਰੰਮਤ ਦਾ ਕੰਮ ਪੂਰਾ ਹੁੰਦਾ ਗਿਆ ਅਤੇ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਪਹਿਲਾਂ ਵਰਗਾ ਬਣਾ ਦਿੱਤਾ ਤੇ ਇਸ ਨੂੰ ਪੱਕਾ ਕੀਤਾ। 14 ਕੰਮ ਪੂਰਾ ਹੁੰਦਿਆਂ ਸਾਰ ਉਨ੍ਹਾਂ ਨੇ ਬਚਿਆ ਪੈਸਾ ਰਾਜੇ ਅਤੇ ਯਹੋਯਾਦਾ ਕੋਲ ਲਿਆਂਦਾ ਅਤੇ ਉਨ੍ਹਾਂ ਨੇ ਇਹ ਪੈਸਾ ਯਹੋਵਾਹ ਦੇ ਭਵਨ ਦੀਆਂ ਚੀਜ਼ਾਂ ਬਣਾਉਣ ਲਈ ਵਰਤਿਆ ਯਾਨੀ ਸੇਵਾ ਵਿਚ ਅਤੇ ਚੜ੍ਹਾਵੇ ਚੜ੍ਹਾਉਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ, ਪਿਆਲੇ ਅਤੇ ਸੋਨੇ-ਚਾਂਦੀ ਦੇ ਹੋਰ ਭਾਂਡੇ।+ ਉਹ ਯਹੋਯਾਦਾ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੇ ਭਵਨ ਵਿਚ ਬਾਕਾਇਦਾ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ।+
15 ਯਹੋਯਾਦਾ ਬੁੱਢਾ ਹੋ ਗਿਆ ਤੇ ਲੰਬੀ ਉਮਰ ਭੋਗ ਕੇ ਮਰ ਗਿਆ; ਉਸ ਦੀ ਮੌਤ ਵੇਲੇ ਉਸ ਦੀ ਉਮਰ 130 ਸਾਲ ਸੀ। 16 ਇਸ ਲਈ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿਚ ਰਾਜਿਆਂ ਦੇ ਨਾਲ ਦਫ਼ਨਾ ਦਿੱਤਾ+ ਕਿਉਂਕਿ ਉਸ ਨੇ ਸੱਚੇ ਪਰਮੇਸ਼ੁਰ ਅਤੇ ਉਸ ਦੇ ਭਵਨ ਸੰਬੰਧੀ ਇਜ਼ਰਾਈਲ ਵਿਚ ਚੰਗੇ ਕੰਮ ਕੀਤੇ ਸਨ।+
17 ਯਹੋਯਾਦਾ ਦੀ ਮੌਤ ਤੋਂ ਬਾਅਦ ਯਹੂਦਾਹ ਦੇ ਹਾਕਮ ਆਏ ਤੇ ਉਨ੍ਹਾਂ ਨੇ ਰਾਜੇ ਅੱਗੇ ਸਿਰ ਝੁਕਾਇਆ ਤੇ ਰਾਜੇ ਨੇ ਉਨ੍ਹਾਂ ਦੀ ਗੱਲ ਸੁਣੀ। 18 ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ ਤਿਆਗ ਦਿੱਤਾ ਅਤੇ ਉਹ ਪੂਜਾ-ਖੰਭਿਆਂ* ਅਤੇ ਮੂਰਤਾਂ ਦੀ ਭਗਤੀ ਕਰਨ ਲੱਗ ਪਏ। ਉਨ੍ਹਾਂ ਦੇ ਇਸ ਅਪਰਾਧ ਕਰਕੇ ਯਹੂਦਾਹ ਅਤੇ ਯਰੂਸ਼ਲਮ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ। 19 ਯਹੋਵਾਹ ਉਨ੍ਹਾਂ ਕੋਲ ਨਬੀਆਂ ਨੂੰ ਘੱਲਦਾ ਰਿਹਾ ਤਾਂਕਿ ਉਹ ਉਨ੍ਹਾਂ ਨੂੰ ਆਪਣੇ ਕੋਲ ਮੋੜ ਲਿਆਵੇ ਅਤੇ ਉਹ ਉਨ੍ਹਾਂ ਨੂੰ ਚੇਤਾਵਨੀ* ਦਿੰਦੇ ਰਹੇ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ।+
20 ਪਰਮੇਸ਼ੁਰ ਦੀ ਸ਼ਕਤੀ ਯਹੋਯਾਦਾ+ ਪੁਜਾਰੀ ਦੇ ਪੁੱਤਰ ਜ਼ਕਰਯਾਹ ਉੱਤੇ ਆਈ* ਅਤੇ ਉਹ ਲੋਕਾਂ ਤੋਂ ਉੱਚੀ ਜਗ੍ਹਾ ਖੜ੍ਹ ਗਿਆ ਤੇ ਉਨ੍ਹਾਂ ਨੂੰ ਕਿਹਾ: “ਸੱਚਾ ਪਰਮੇਸ਼ੁਰ ਇਹ ਕਹਿੰਦਾ ਹੈ, ‘ਤੁਸੀਂ ਯਹੋਵਾਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰ ਰਹੇ ਹੋ? ਤੁਸੀਂ ਸਫ਼ਲ ਨਹੀਂ ਹੋਵੋਗੇ! ਤੁਸੀਂ ਯਹੋਵਾਹ ਨੂੰ ਛੱਡ ਦਿੱਤਾ ਹੈ, ਇਸ ਕਰਕੇ ਉਹ ਵੀ ਤੁਹਾਨੂੰ ਛੱਡ ਦੇਵੇਗਾ।’”+ 21 ਪਰ ਉਨ੍ਹਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਰਾਜੇ ਦੇ ਹੁਕਮ ਤੇ ਉਸ ਨੂੰ ਯਹੋਵਾਹ ਦੇ ਭਵਨ ਦੇ ਵਿਹੜੇ ਵਿਚ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ।+ 22 ਇਸ ਤਰ੍ਹਾਂ ਰਾਜਾ ਯਹੋਆਸ਼ ਨੇ ਉਸ ਅਟੱਲ ਪਿਆਰ ਨੂੰ ਯਾਦ ਨਹੀਂ ਰੱਖਿਆ ਜੋ ਉਸ ਦੇ ਪਿਤਾ* ਯਹੋਯਾਦਾ ਨੇ ਉਸ ਨਾਲ ਕੀਤਾ ਸੀ ਅਤੇ ਉਸ ਨੇ ਉਸ ਦੇ ਪੁੱਤਰ ਨੂੰ ਮਾਰ ਦਿੱਤਾ ਜਿਸ ਨੇ ਮਰਦੇ ਹੋਏ ਕਿਹਾ ਸੀ: “ਯਹੋਵਾਹ ਇਹ ਦੇਖੇ ਅਤੇ ਤੇਰੇ ਤੋਂ ਲੇਖਾ ਲਵੇ।”+
23 ਸਾਲ ਦੇ ਸ਼ੁਰੂ ਵਿਚ* ਸੀਰੀਆਈ ਫ਼ੌਜ ਯਹੋਆਸ਼ ਵਿਰੁੱਧ ਆਈ ਤੇ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ʼਤੇ ਹਮਲਾ ਕਰ ਦਿੱਤਾ।+ ਫਿਰ ਉਨ੍ਹਾਂ ਨੇ ਲੋਕਾਂ ਦੇ ਸਾਰੇ ਹਾਕਮਾਂ+ ਨੂੰ ਮਾਰ ਸੁੱਟਿਆ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦਮਿਸਕ ਦੇ ਰਾਜੇ ਨੂੰ ਘੱਲ ਦਿੱਤਾ। 24 ਭਾਵੇਂ ਹਮਲਾ ਕਰਨ ਵਾਲੀ ਸੀਰੀਆਈ ਫ਼ੌਜ ਛੋਟੀ ਸੀ, ਪਰ ਯਹੋਵਾਹ ਨੇ ਇਕ ਬਹੁਤ ਵੱਡੀ ਫ਼ੌਜ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ+ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ; ਇਸ ਲਈ ਉਨ੍ਹਾਂ* ਨੇ ਯਹੋਆਸ਼ ਨੂੰ ਸਜ਼ਾ ਦਿੱਤੀ। 25 ਅਤੇ ਜਦੋਂ ਉਹ ਉਸ ਕੋਲੋਂ ਚਲੇ ਗਏ (ਕਿਉਂਕਿ ਉਹ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ* ਛੱਡ ਗਏ ਸਨ), ਤਾਂ ਉਸ ਦੇ ਆਪਣੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਰਚੀ ਕਿਉਂਕਿ ਉਸ ਨੇ ਯਹੋਯਾਦਾ+ ਪੁਜਾਰੀ ਦੇ ਪੁੱਤਰਾਂ* ਦਾ ਖ਼ੂਨ ਵਹਾਇਆ ਸੀ। ਉਨ੍ਹਾਂ ਨੇ ਉਸ ਦੇ ਬਿਸਤਰੇ ʼਤੇ ਹੀ ਉਸ ਦਾ ਕਤਲ ਕਰ ਦਿੱਤਾ।+ ਉਹ ਮਰ ਗਿਆ ਅਤੇ ਉਨ੍ਹਾਂ ਨੇ ਦਾਊਦ ਦੇ ਸ਼ਹਿਰ ਵਿਚ ਉਸ ਨੂੰ ਦਫ਼ਨਾ ਦਿੱਤਾ,+ ਪਰ ਉਨ੍ਹਾਂ ਨੇ ਉਸ ਨੂੰ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਦਫ਼ਨਾਇਆ।+
26 ਉਸ ਖ਼ਿਲਾਫ਼ ਸਾਜ਼ਸ਼ ਰਚਣ ਵਾਲੇ ਇਹ ਸਨ:+ ਅੰਮੋਨਣ ਸ਼ਿਮਾਥ ਦਾ ਪੁੱਤਰ ਜ਼ਾਬਾਦ ਅਤੇ ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ। 27 ਉਸ ਦੇ ਪੁੱਤਰਾਂ ਬਾਰੇ, ਉਸ ਖ਼ਿਲਾਫ਼ ਕੀਤੇ ਬਹੁਤੇ ਐਲਾਨਾਂ ਬਾਰੇ+ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਦੀ ਮੁਰੰਮਤ*+ ਬਾਰੇ ਸਾਰਾ ਕੁਝ ਰਾਜਿਆਂ ਦੀ ਕਿਤਾਬ ਦੀਆਂ ਲਿਖਤਾਂ* ਵਿਚ ਦਰਜ ਕੀਤਾ ਗਿਆ ਹੈ। ਉਸ ਦਾ ਪੁੱਤਰ ਅਮਸਯਾਹ ਉਸ ਦੀ ਜਗ੍ਹਾ ਰਾਜਾ ਬਣ ਗਿਆ।
25 ਅਮਸਯਾਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਹੋਅੱਦਾਨ ਸੀ ਜੋ ਯਰੂਸ਼ਲਮ ਦੀ ਰਹਿਣ ਵਾਲੀ ਸੀ।+ 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਪਰ ਪੂਰੇ ਦਿਲ ਨਾਲ ਨਹੀਂ। 3 ਆਪਣੇ ਹੱਥ ਵਿਚ ਰਾਜ ਦੀ ਪਕੜ ਮਜ਼ਬੂਤ ਹੁੰਦਿਆਂ ਹੀ ਉਸ ਨੇ ਆਪਣੇ ਉਨ੍ਹਾਂ ਸੇਵਕਾਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਮਹਾਰਾਜ ਨੂੰ, ਹਾਂ, ਉਸ ਦੇ ਪਿਤਾ ਨੂੰ ਮਾਰਿਆ ਸੀ।+ 4 ਪਰ ਉਸ ਨੇ ਉਨ੍ਹਾਂ ਦੇ ਪੁੱਤਰਾਂ ਨੂੰ ਨਹੀਂ ਮਾਰਿਆ ਕਿਉਂਕਿ ਉਸ ਨੇ ਕਾਨੂੰਨ, ਹਾਂ, ਮੂਸਾ ਦੀ ਕਿਤਾਬ ਵਿਚ ਲਿਖੀ ਉਹ ਗੱਲ ਮੰਨੀ ਜਿੱਥੇ ਯਹੋਵਾਹ ਨੇ ਇਹ ਹੁਕਮ ਦਿੱਤਾ ਸੀ: “ਪਿਤਾ ਪੁੱਤਰਾਂ ਦੇ ਕਰਕੇ ਨਾ ਮਾਰੇ ਜਾਣ ਅਤੇ ਪੁੱਤਰ ਪਿਤਾਵਾਂ ਦੇ ਕਰਕੇ ਨਾ ਮਾਰੇ ਜਾਣ; ਪਰ ਹਰ ਕਿਸੇ ਨੂੰ ਉਸ ਦੇ ਆਪਣੇ ਹੀ ਪਾਪ ਕਰਕੇ ਮਾਰਿਆ ਜਾਵੇ।”+
5 ਅਮਸਯਾਹ ਨੇ ਯਹੂਦਾਹ ਨੂੰ ਇਕੱਠਾ ਕੀਤਾ ਅਤੇ ਉਸ ਨੇ ਉਨ੍ਹਾਂ ਨੂੰ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਸਾਰੇ ਯਹੂਦਾਹ ਅਤੇ ਬਿਨਯਾਮੀਨ ਲਈ ਹਜ਼ਾਰ-ਹਜ਼ਾਰ ਦੇ ਮੁਖੀਆਂ ਅਤੇ ਸੌ-ਸੌ ਦੇ ਮੁਖੀਆਂ ਅਨੁਸਾਰ ਖੜ੍ਹੇ ਕੀਤਾ।+ ਉਸ ਨੇ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਆਦਮੀਆਂ ਦੇ ਨਾਂ ਦਰਜ ਕੀਤੇ+ ਅਤੇ ਦੇਖਿਆ ਕਿ ਫ਼ੌਜ ਵਿਚ ਸੇਵਾ ਕਰਨ ਲਈ 3,00,000 ਸਿਖਲਾਈ-ਪ੍ਰਾਪਤ* ਯੋਧੇ ਸਨ ਜੋ ਨੇਜ਼ਾ ਤੇ ਵੱਡੀ ਢਾਲ ਵਰਤਣ ਦੇ ਕਾਬਲ ਸਨ। 6 ਇਸ ਤੋਂ ਇਲਾਵਾ, ਉਸ ਨੇ 100 ਕਿੱਕਾਰ* ਚਾਂਦੀ ਦੇ ਕੇ ਇਜ਼ਰਾਈਲ ਕੋਲੋਂ 1,00,000 ਤਾਕਤਵਰ ਯੋਧੇ ਕਿਰਾਏ ʼਤੇ ਲਏ। 7 ਪਰ ਸੱਚੇ ਪਰਮੇਸ਼ੁਰ ਦਾ ਇਕ ਬੰਦਾ ਉਸ ਕੋਲ ਆਇਆ ਤੇ ਉਸ ਨੂੰ ਕਹਿਣ ਲੱਗਾ: “ਹੇ ਮਹਾਰਾਜ, ਇਜ਼ਰਾਈਲ ਦੀ ਫ਼ੌਜ ਨੂੰ ਆਪਣੇ ਨਾਲ ਨਾ ਜਾਣ ਦੇ ਕਿਉਂਕਿ ਯਹੋਵਾਹ ਇਜ਼ਰਾਈਲ ਨਾਲ ਨਹੀਂ ਹੈ+ ਤੇ ਨਾ ਹੀ ਕਿਸੇ ਇਫ਼ਰਾਈਮੀ ਨਾਲ। 8 ਪਰ ਤੂੰ ਇਕੱਲਾ ਜਾਹ, ਕਦਮ ਚੁੱਕ ਅਤੇ ਦਲੇਰੀ ਨਾਲ ਯੁੱਧ ਲੜ। ਨਹੀਂ ਤਾਂ ਸੱਚਾ ਪਰਮੇਸ਼ੁਰ ਤੈਨੂੰ ਦੁਸ਼ਮਣ ਦੇ ਅੱਗੇ ਡੇਗ ਸਕਦਾ ਹੈ ਕਿਉਂਕਿ ਪਰਮੇਸ਼ੁਰ ਕੋਲ ਮਦਦ ਕਰਨ ਅਤੇ ਡੇਗਣ ਦੀ ਤਾਕਤ ਹੈ।”+ 9 ਇਹ ਸੁਣ ਕੇ ਅਮਸਯਾਹ ਨੇ ਸੱਚੇ ਪਰਮੇਸ਼ੁਰ ਦੇ ਬੰਦੇ ਨੂੰ ਕਿਹਾ: “ਪਰ 100 ਕਿੱਕਾਰ ਬਾਰੇ ਕੀ ਜੋ ਮੈਂ ਇਜ਼ਰਾਈਲ ਦੇ ਫ਼ੌਜੀਆਂ ਨੂੰ ਦਿੱਤੇ ਹਨ?” ਸੱਚੇ ਪਰਮੇਸ਼ੁਰ ਦੇ ਬੰਦੇ ਨੇ ਜਵਾਬ ਦਿੱਤਾ: “ਯਹੋਵਾਹ ਤੈਨੂੰ ਇਸ ਤੋਂ ਵੀ ਕਿਤੇ ਜ਼ਿਆਦਾ ਦੇ ਸਕਦਾ ਹੈ।”+ 10 ਇਸ ਲਈ ਅਮਸਯਾਹ ਨੇ ਉਨ੍ਹਾਂ ਫ਼ੌਜੀਆਂ ਨੂੰ ਉਨ੍ਹਾਂ ਦੀ ਜਗ੍ਹਾ ਵਾਪਸ ਭੇਜ ਦਿੱਤਾ ਜੋ ਉਸ ਕੋਲ ਇਫ਼ਰਾਈਮ ਤੋਂ ਆਏ ਸਨ। ਪਰ ਉਨ੍ਹਾਂ ਨੂੰ ਯਹੂਦਾਹ ʼਤੇ ਬਹੁਤ ਗੁੱਸਾ ਆਇਆ ਤੇ ਉਹ ਕ੍ਰੋਧ ਦੀ ਅੱਗ ਵਿਚ ਭੜਕੇ ਹੋਏ ਆਪਣੀ ਜਗ੍ਹਾ ਨੂੰ ਮੁੜ ਗਏ।
11 ਫਿਰ ਅਮਸਯਾਹ ਨੇ ਦਲੇਰੀ ਤੋਂ ਕੰਮ ਲਿਆ ਅਤੇ ਉਹ ਆਪਣੇ ਫ਼ੌਜੀਆਂ ਨੂੰ ਲੈ ਕੇ ਲੂਣ ਦੀ ਘਾਟੀ+ ਵਿਚ ਚਲਾ ਗਿਆ ਤੇ ਸੇਈਰ ਦੇ 10,000 ਆਦਮੀਆਂ ਨੂੰ ਮਾਰ ਸੁੱਟਿਆ।+ 12 ਅਤੇ ਯਹੂਦਾਹ ਦੇ ਆਦਮੀਆਂ ਨੇ 10,000 ਜਣਿਆਂ ਨੂੰ ਜੀਉਂਦਾ ਫੜ ਲਿਆ। ਫਿਰ ਉਹ ਉਨ੍ਹਾਂ ਨੂੰ ਚਟਾਨ ਦੀ ਚੋਟੀ ʼਤੇ ਲੈ ਆਏ ਤੇ ਉਨ੍ਹਾਂ ਨੂੰ ਉੱਥੋਂ ਹੇਠਾਂ ਸੁੱਟ ਦਿੱਤਾ ਅਤੇ ਉਨ੍ਹਾਂ ਸਾਰਿਆਂ ਦੇ ਟੋਟੇ-ਟੋਟੇ ਹੋ ਗਏ। 13 ਪਰ ਅਮਸਯਾਹ ਜਿਨ੍ਹਾਂ ਫ਼ੌਜੀਆਂ ਨੂੰ ਯੁੱਧ ਵਿਚ ਨਹੀਂ ਲੈ ਕੇ ਗਿਆ ਸੀ ਤੇ ਵਾਪਸ ਭੇਜ ਦਿੱਤਾ ਸੀ,+ ਉਨ੍ਹਾਂ ਵਿੱਚੋਂ ਕੁਝ ਫ਼ੌਜੀ ਸਾਮਰਿਯਾ+ ਤੋਂ ਲੈ ਕੇ ਬੈਤ-ਹੋਰੋਨ+ ਤਕ ਯਹੂਦਾਹ ਦੇ ਸ਼ਹਿਰਾਂ ਨੂੰ ਲੁੱਟ ਰਹੇ ਸਨ; ਉਨ੍ਹਾਂ ਨੇ ਉਨ੍ਹਾਂ ਵਿੱਚੋਂ 3,000 ਜਣਿਆਂ ਨੂੰ ਮਾਰ ਸੁੱਟਿਆ ਤੇ ਬਹੁਤ ਸਾਰਾ ਮਾਲ ਲੁੱਟ ਲਿਆ।
14 ਪਰ ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਵਾਪਸ ਆਇਆ, ਤਾਂ ਉਹ ਆਪਣੇ ਨਾਲ ਸੇਈਰ ਦੇ ਆਦਮੀਆਂ ਦੇ ਦੇਵਤੇ ਲੈ ਆਇਆ ਅਤੇ ਉਨ੍ਹਾਂ ਨੂੰ ਆਪਣੇ ਦੇਵਤੇ ਬਣਾ ਲਿਆ+ ਅਤੇ ਉਹ ਉਨ੍ਹਾਂ ਅੱਗੇ ਮੱਥਾ ਟੇਕਣ ਲੱਗਾ ਤੇ ਬਲ਼ੀਆਂ ਚੜ੍ਹਾਉਣ ਲੱਗਾ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। 15 ਇਸ ਲਈ ਯਹੋਵਾਹ ਨੂੰ ਅਮਸਯਾਹ ʼਤੇ ਬਹੁਤ ਗੁੱਸਾ ਆਇਆ ਅਤੇ ਉਸ ਨੇ ਇਕ ਨਬੀ ਨੂੰ ਘੱਲਿਆ ਜਿਸ ਨੇ ਉਸ ਨੂੰ ਕਿਹਾ: “ਤੂੰ ਲੋਕਾਂ ਦੇ ਦੇਵਤਿਆਂ ਦੇ ਮਗਰ ਕਿਉਂ ਜਾ ਰਿਹਾ ਹੈਂ ਜਿਨ੍ਹਾਂ ਨੇ ਆਪਣੇ ਹੀ ਲੋਕਾਂ ਨੂੰ ਤੇਰੇ ਹੱਥੋਂ ਨਹੀਂ ਬਚਾਇਆ?”+ 16 ਜਦੋਂ ਉਹ ਬੋਲ ਰਿਹਾ ਸੀ, ਤਾਂ ਰਾਜੇ ਨੇ ਕਿਹਾ: “ਅਸੀਂ ਤੈਨੂੰ ਕਦੋਂ ਤੋਂ ਰਾਜੇ ਦਾ ਸਲਾਹਕਾਰ ਬਣਾਇਆ?+ ਆਪਣਾ ਮੂੰਹ ਬੰਦ ਕਰ!+ ਤੂੰ ਉਨ੍ਹਾਂ ਦੇ ਹੱਥੋਂ ਕਿਉਂ ਮਰਨਾ ਚਾਹੁੰਦਾਂ?” ਫਿਰ ਨਬੀ ਇਹ ਕਹਿ ਕੇ ਚੁੱਪ ਕਰ ਗਿਆ: “ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਨੇ ਤੈਨੂੰ ਨਾਸ਼ ਕਰਨ ਦਾ ਫ਼ੈਸਲਾ ਕੀਤਾ ਹੈ ਕਿਉਂਕਿ ਤੂੰ ਇਹ ਕੰਮ ਕੀਤਾ ਅਤੇ ਤੂੰ ਮੇਰੀ ਸਲਾਹ ਨਹੀਂ ਮੰਨੀ।”+
17 ਆਪਣੇ ਸਲਾਹਕਾਰਾਂ ਨਾਲ ਸਲਾਹ ਕਰਨ ਤੋਂ ਬਾਅਦ ਯਹੂਦਾਹ ਦੇ ਰਾਜੇ ਅਮਸਯਾਹ ਨੇ ਇਜ਼ਰਾਈਲ ਦੇ ਰਾਜੇ ਯਹੋਆਸ਼ ਨੂੰ, ਜੋ ਯਹੋਆਹਾਜ਼ ਦਾ ਪੁੱਤਰ ਤੇ ਯੇਹੂ ਦਾ ਪੋਤਾ ਸੀ, ਇਹ ਸੰਦੇਸ਼ ਭੇਜਿਆ: “ਆਜਾ, ਹੋ ਜਾਵੇ ਯੁੱਧ ਵਿਚ ਇਕ-ਦੂਜੇ ਨਾਲ ਮੁਕਾਬਲਾ।”*+ 18 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਇਹ ਸੰਦੇਸ਼ ਭੇਜਿਆ: “ਲਬਾਨੋਨ ਦੀ ਕੰਡਿਆਲ਼ੀ ਬੂਟੀ ਨੇ ਲਬਾਨੋਨ ਦੇ ਦਿਆਰ ਨੂੰ ਸੰਦੇਸ਼ ਭੇਜਿਆ ਹੈ, ‘ਆਪਣੀ ਧੀ ਦਾ ਵਿਆਹ ਮੇਰੇ ਪੁੱਤਰ ਨਾਲ ਕਰ ਦੇ।’ ਪਰ ਲਬਾਨੋਨ ਦਾ ਇਕ ਜੰਗਲੀ ਜਾਨਵਰ ਉੱਥੋਂ ਦੀ ਲੰਘਿਆ ਤੇ ਉਸ ਨੇ ਕੰਡਿਆਲ਼ੀ ਬੂਟੀ ਨੂੰ ਮਸਲ ਦਿੱਤਾ। 19 ਤੂੰ ਕਿਹਾ ਹੈ, ‘ਦੇਖੋ! ਮੈਂ* ਅਦੋਮ ਨੂੰ ਮਾਰਿਆ ਹੈ।’+ ਇਸੇ ਕਰਕੇ ਤੇਰਾ ਮਨ ਘਮੰਡ ਨਾਲ ਫੁੱਲ ਗਿਆ ਹੈ ਤੇ ਤੂੰ ਆਪਣੀ ਵਡਿਆਈ ਕਰਾਉਣੀ ਚਾਹੁੰਦਾ ਹੈਂ। ਪਰ ਹੁਣ ਤੂੰ ਆਪਣੇ ਘਰ* ਬੈਠ। ਤੂੰ ਕਿਉਂ ਮੁਸੀਬਤ ਨੂੰ ਸੱਦਾ ਦੇ ਰਿਹਾ ਹੈਂ ਜਿਸ ਕਰਕੇ ਤੂੰ ਆਪਣੇ ਨਾਲ-ਨਾਲ ਯਹੂਦਾਹ ਨੂੰ ਵੀ ਲੈ ਡੁੱਬੇਂਗਾ?”
20 ਪਰ ਅਮਸਯਾਹ ਨੇ ਉਸ ਦੀ ਗੱਲ ਨਹੀਂ ਸੁਣੀ।+ ਅਸਲ ਵਿਚ ਇਹ ਸੱਚੇ ਪਰਮੇਸ਼ੁਰ ਵੱਲੋਂ ਸੀ ਕਿ ਉਹ ਉਨ੍ਹਾਂ ਨੂੰ ਦੁਸ਼ਮਣ ਦੇ ਹੱਥ ਵਿਚ ਦੇ ਦੇਵੇ+ ਕਿਉਂਕਿ ਉਹ ਅਦੋਮ ਦੇ ਦੇਵਤਿਆਂ ਦੇ ਮਗਰ ਲੱਗ ਗਏ ਸਨ।+ 21 ਇਸ ਲਈ ਇਜ਼ਰਾਈਲ ਦਾ ਰਾਜਾ ਯਹੋਆਸ਼ ਗਿਆ ਅਤੇ ਯਹੂਦਾਹ ਦੇ ਬੈਤ-ਸ਼ਮਸ਼+ ਵਿਚ ਉਸ ਦਾ ਯਹੂਦਾਹ ਦੇ ਰਾਜੇ ਅਮਸਯਾਹ ਨਾਲ ਯੁੱਧ ਵਿਚ ਸਾਮ੍ਹਣਾ ਹੋਇਆ। 22 ਇਜ਼ਰਾਈਲ ਨੇ ਯਹੂਦਾਹ ਨੂੰ ਹਰਾ ਦਿੱਤਾ, ਇਸ ਲਈ ਹਰ ਕੋਈ ਆਪੋ-ਆਪਣੇ ਘਰ* ਭੱਜ ਗਿਆ। 23 ਇਜ਼ਰਾਈਲ ਦੇ ਰਾਜੇ ਯਹੋਆਸ਼ ਨੇ ਬੈਤ-ਸ਼ਮਸ਼ ਵਿਚ ਯਹੂਦਾਹ ਦੇ ਰਾਜੇ ਅਮਸਯਾਹ ਨੂੰ ਫੜ ਲਿਆ ਜੋ ਯਹੋਆਸ਼ ਦਾ ਪੁੱਤਰ ਤੇ ਯਹੋਆਹਾਜ਼* ਦਾ ਪੋਤਾ ਸੀ। ਫਿਰ ਉਹ ਉਸ ਨੂੰ ਯਰੂਸ਼ਲਮ ਲੈ ਆਇਆ ਤੇ ਉਸ ਨੇ ਇਫ਼ਰਾਈਮ ਦੇ ਫਾਟਕ+ ਤੋਂ ਲੈ ਕੇ ਕੋਨੇ ਵਾਲੇ ਫਾਟਕ+ ਤਕ ਯਾਨੀ ਯਰੂਸ਼ਲਮ ਦੀ ਕੰਧ ਦਾ 400 ਹੱਥ* ਲੰਬਾ ਹਿੱਸਾ ਢਾਹ ਦਿੱਤਾ। 24 ਉਸ ਨੇ ਉਹ ਸਾਰਾ ਸੋਨਾ-ਚਾਂਦੀ ਤੇ ਉਹ ਸਾਰੀਆਂ ਚੀਜ਼ਾਂ ਲੈ ਲਈਆਂ ਜੋ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਓਬੇਦ-ਅਦੋਮ ਦੀ ਦੇਖ-ਰੇਖ ਅਧੀਨ ਸਨ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨਿਆਂ ਵਿਚ ਸਨ+ ਤੇ ਕੁਝ ਜਣਿਆਂ ਨੂੰ ਬੰਦੀ ਬਣਾ ਲਿਆ। ਫਿਰ ਉਹ ਸਾਮਰਿਯਾ ਨੂੰ ਵਾਪਸ ਚਲਾ ਗਿਆ।
25 ਇਜ਼ਰਾਈਲ ਦੇ ਰਾਜੇ ਯਹੋਆਹਾਜ਼ ਦੇ ਪੁੱਤਰ ਯਹੋਆਸ਼ ਦੀ ਮੌਤ ਤੋਂ ਬਾਅਦ ਯਹੂਦਾਹ ਦੇ ਰਾਜੇ ਯਹੋਆਸ਼+ ਦਾ ਪੁੱਤਰ ਅਮਸਯਾਹ+ 15 ਸਾਲ ਜੀਉਂਦਾ ਰਿਹਾ।+ 26 ਅਮਸਯਾਹ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੀ ਹੋਈ ਹੈ। 27 ਜਦੋਂ ਤੋਂ ਅਮਸਯਾਹ ਯਹੋਵਾਹ ਦੇ ਮਗਰ ਚੱਲਣੋਂ ਹਟ ਗਿਆ, ਉਦੋਂ ਤੋਂ ਉਹ ਯਰੂਸ਼ਲਮ ਵਿਚ ਉਸ ਖ਼ਿਲਾਫ਼ ਸਾਜ਼ਸ਼ ਰਚਣ ਲੱਗੇ+ ਅਤੇ ਉਹ ਲਾਕੀਸ਼ ਨੂੰ ਭੱਜ ਗਿਆ, ਪਰ ਉਨ੍ਹਾਂ ਨੇ ਲਾਕੀਸ਼ ਵਿਚ ਉਸ ਦੇ ਪਿੱਛੇ ਬੰਦੇ ਭੇਜ ਕੇ ਉੱਥੇ ਉਸ ਨੂੰ ਜਾਨੋਂ ਮਾਰ ਦਿੱਤਾ। 28 ਉਹ ਘੋੜਿਆਂ ਉੱਤੇ ਉਸ ਨੂੰ ਵਾਪਸ ਲੈ ਆਏ ਤੇ ਉਸ ਨੂੰ ਯਹੂਦਾਹ ਦੇ ਸ਼ਹਿਰ ਵਿਚ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ।
26 ਫਿਰ ਯਹੂਦਾਹ ਦੇ ਸਾਰੇ ਲੋਕਾਂ ਨੇ ਉਜ਼ੀਯਾਹ+ ਨੂੰ ਲਿਆ ਜੋ 16 ਸਾਲਾਂ ਦਾ ਸੀ ਅਤੇ ਉਸ ਨੂੰ ਉਸ ਦੇ ਪਿਤਾ ਅਮਸਯਾਹ ਦੀ ਜਗ੍ਹਾ ਰਾਜਾ ਬਣਾ ਦਿੱਤਾ।+ 2 ਰਾਜੇ* ਦੇ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਤੋਂ ਬਾਅਦ ਉਸ ਨੇ ਏਲੋਥ+ ਨੂੰ ਦੁਬਾਰਾ ਉਸਾਰਿਆ ਅਤੇ ਇਸ ਨੂੰ ਯਹੂਦਾਹ ਵਿਚ ਰਲ਼ਾ ਲਿਆ।+ 3 ਉਜ਼ੀਯਾਹ+ 16 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 52 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਕਾਲਯਾਹ ਸੀ ਜੋ ਯਰੂਸ਼ਲਮ ਤੋਂ ਸੀ।+ 4 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ।+ 5 ਉਹ ਜ਼ਕਰਯਾਹ ਦੇ ਦਿਨਾਂ ਵਿਚ ਪਰਮੇਸ਼ੁਰ ਦੀ ਭਾਲ ਕਰਦਾ ਰਿਹਾ ਜਿਸ ਨੇ ਉਸ ਨੂੰ ਸੱਚੇ ਪਰਮੇਸ਼ੁਰ ਦਾ ਡਰ ਮੰਨਣਾ ਸਿਖਾਇਆ ਸੀ। ਜਦੋਂ ਤਕ ਉਹ ਯਹੋਵਾਹ ਦੀ ਭਾਲ ਕਰਦਾ ਰਿਹਾ, ਸੱਚੇ ਪਰਮੇਸ਼ੁਰ ਨੇ ਉਸ ਨੂੰ ਖ਼ੁਸ਼ਹਾਲ ਬਣਾਇਆ।+
6 ਉਹ ਗਿਆ ਅਤੇ ਫਲਿਸਤੀਆਂ ਖ਼ਿਲਾਫ਼ ਲੜਿਆ+ ਅਤੇ ਗਥ+ ਦੀ ਕੰਧ, ਯਬਨੇਹ+ ਦੀ ਕੰਧ ਅਤੇ ਅਸ਼ਦੋਦ+ ਦੀ ਕੰਧ ਤੋੜ ਕੇ ਅੰਦਰ ਵੜ ਗਿਆ। ਫਿਰ ਉਸ ਨੇ ਅਸ਼ਦੋਦ ਦੇ ਇਲਾਕੇ ਵਿਚ ਅਤੇ ਫਲਿਸਤੀਆਂ ਦੇ ਇਲਾਕੇ ਵਿਚ ਸ਼ਹਿਰ ਬਣਾਏ। 7 ਫਲਿਸਤੀਆਂ, ਗੂਰ-ਬਆਲ ਵਿਚ ਰਹਿੰਦੇ ਅਰਬੀਆਂ+ ਅਤੇ ਮਊਨੀਮ ਖ਼ਿਲਾਫ਼ ਲੜਨ ਵਿਚ ਸੱਚਾ ਪਰਮੇਸ਼ੁਰ ਉਸ ਦੀ ਮਦਦ ਕਰਦਾ ਰਿਹਾ। 8 ਅੰਮੋਨੀ+ ਉਜ਼ੀਯਾਹ ਨੂੰ ਨਜ਼ਰਾਨੇ ਦੇਣ ਲੱਗੇ। ਉਹ ਮਿਸਰ ਤਕ ਮਸ਼ਹੂਰ ਹੋ ਗਿਆ ਕਿਉਂਕਿ ਉਹ ਬਹੁਤ ਤਾਕਤਵਰ ਬਣ ਗਿਆ ਸੀ। 9 ਇਸ ਤੋਂ ਇਲਾਵਾ, ਉਜ਼ੀਯਾਹ ਨੇ ਯਰੂਸ਼ਲਮ ਵਿਚ ਕੋਨੇ ਵਾਲੇ ਫਾਟਕ ਕੋਲ,+ ਵਾਦੀ ਦੇ ਫਾਟਕ ਕੋਲ+ ਅਤੇ ਟੇਕਾਂ ਵਾਲੀ ਪੱਕੀ ਕੰਧ ਕੋਲ ਬੁਰਜ ਬਣਾਏ+ ਅਤੇ ਉਸ ਨੇ ਉਨ੍ਹਾਂ ਨੂੰ ਮਜ਼ਬੂਤ ਕੀਤਾ। 10 ਫਿਰ ਉਸ ਨੇ ਉਜਾੜ ਵਿਚ ਬੁਰਜ ਬਣਾਏ+ ਅਤੇ ਪਾਣੀ ਲਈ ਕਈ ਟੋਏ ਪੁੱਟੇ* (ਕਿਉਂਕਿ ਉਸ ਕੋਲ ਬਹੁਤ ਜ਼ਿਆਦਾ ਪਸ਼ੂ ਸਨ); ਉਸ ਨੇ ਸ਼ੇਫਲਾਹ ਵਿਚ ਅਤੇ ਮੈਦਾਨ* ਵਿਚ ਵੀ ਇਸੇ ਤਰ੍ਹਾਂ ਕੀਤਾ। ਪਹਾੜਾਂ ਵਿਚ ਅਤੇ ਕਰਮਲ ਵਿਚ ਉਸ ਕੋਲ ਕਿਸਾਨ ਅਤੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਸਨ ਕਿਉਂਕਿ ਉਸ ਨੂੰ ਖੇਤੀ-ਬਾੜੀ ਬਹੁਤ ਪਸੰਦ ਸੀ।
11 ਇਸ ਤੋਂ ਇਲਾਵਾ, ਉਜ਼ੀਯਾਹ ਕੋਲ ਇਕ ਫ਼ੌਜ ਸੀ ਜੋ ਯੁੱਧ ਲਈ ਤਿਆਰ ਰਹਿੰਦੀ ਸੀ। ਉਹ ਟੁਕੜੀਆਂ ਬਣਾ ਕੇ ਯੁੱਧ ਲੜਨ ਜਾਂਦੇ ਸਨ। ਸਕੱਤਰ+ ਯਈਏਲ ਅਤੇ ਅਧਿਕਾਰੀ ਮਾਸੇਯਾਹ ਨੇ ਰਾਜੇ ਦੇ ਇਕ ਹਾਕਮ ਹਨਨਯਾਹ ਅਧੀਨ ਉਨ੍ਹਾਂ ਦੀ ਗਿਣਤੀ ਕੀਤੀ ਅਤੇ ਉਨ੍ਹਾਂ ਦੇ ਨਾਂ ਦਰਜ ਕੀਤੇ।+ 12 ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਕੁੱਲ ਗਿਣਤੀ 2,600 ਸੀ ਜਿਨ੍ਹਾਂ ਨੂੰ ਇਨ੍ਹਾਂ ਤਾਕਤਵਰ ਯੋਧਿਆਂ ਉੱਤੇ ਠਹਿਰਾਇਆ ਗਿਆ ਸੀ। 13 ਉਨ੍ਹਾਂ ਦੇ ਅਧੀਨ ਹਥਿਆਰਬੰਦ ਫ਼ੌਜ ਵਿਚ 3,07,500 ਆਦਮੀ ਸਨ ਜੋ ਯੁੱਧ ਲਈ ਤਿਆਰ ਰਹਿੰਦੇ ਸਨ। ਇਹ ਇਕ ਤਾਕਤਵਰ ਫ਼ੌਜ ਸੀ ਜੋ ਦੁਸ਼ਮਣ ਖ਼ਿਲਾਫ਼ ਰਾਜੇ ਦਾ ਸਾਥ ਦਿੰਦੀ ਸੀ।+ 14 ਉਜ਼ੀਯਾਹ ਨੇ ਸਾਰੀ ਫ਼ੌਜ ਨੂੰ ਢਾਲਾਂ, ਨੇਜ਼ਿਆਂ,+ ਟੋਪਾਂ, ਸੰਜੋਆਂ,+ ਕਮਾਨਾਂ ਅਤੇ ਗੋਪੀਏ ਦੇ ਪੱਥਰਾਂ+ ਨਾਲ ਲੈਸ ਕਰਾਇਆ। 15 ਉਸ ਨੇ ਯਰੂਸ਼ਲਮ ਵਿਚ ਯੁੱਧ ਦੇ ਯੰਤਰ ਬਣਵਾਏ ਜਿਨ੍ਹਾਂ ਨੂੰ ਮਾਹਰ ਆਦਮੀਆਂ ਨੇ ਤਿਆਰ ਕੀਤਾ ਸੀ; ਉਨ੍ਹਾਂ ਨੂੰ ਬੁਰਜਾਂ+ ਉੱਤੇ ਅਤੇ ਕੰਧਾਂ ਦੇ ਖੂੰਜਿਆਂ ਉੱਤੇ ਲਾਇਆ ਗਿਆ ਅਤੇ ਉਨ੍ਹਾਂ ਨਾਲ ਤੀਰ ਮਾਰੇ ਜਾ ਸਕਦੇ ਸਨ ਅਤੇ ਵੱਡੇ-ਵੱਡੇ ਪੱਥਰ ਸੁੱਟੇ ਜਾ ਸਕਦੇ ਸਨ। ਇਸ ਤਰ੍ਹਾਂ ਉਸ ਦਾ ਨਾਂ ਦੂਰ-ਦੂਰ ਤਕ ਫੈਲ ਗਿਆ ਕਿਉਂਕਿ ਉਸ ਨੂੰ ਬਹੁਤ ਮਦਦ ਮਿਲੀ ਅਤੇ ਉਹ ਤਾਕਤਵਰ ਬਣ ਗਿਆ।
16 ਪਰ ਤਾਕਤਵਰ ਹੁੰਦਿਆਂ ਹੀ ਉਸ ਦਾ ਦਿਲ ਘਮੰਡੀ ਬਣ ਗਿਆ ਜੋ ਉਸ ਨੂੰ ਉਸ ਦੇ ਨਾਸ਼ ਵੱਲ ਲੈ ਗਿਆ ਅਤੇ ਉਸ ਨੇ ਧੂਪ ਧੁਖਾਉਣ ਦੀ ਵੇਦੀ ʼਤੇ ਧੂਪ ਧੁਖਾਉਣ ਲਈ ਯਹੋਵਾਹ ਦੇ ਮੰਦਰ ਵਿਚ ਦਾਖ਼ਲ ਹੋ ਕੇ ਆਪਣੇ ਪਰਮੇਸ਼ੁਰ ਯਹੋਵਾਹ ਨਾਲ ਵਿਸ਼ਵਾਸਘਾਤ ਕੀਤਾ।+ 17 ਉਸੇ ਵੇਲੇ ਅਜ਼ਰਯਾਹ ਪੁਜਾਰੀ ਅਤੇ ਯਹੋਵਾਹ ਦੇ 80 ਹੋਰ ਦਲੇਰ ਪੁਜਾਰੀ ਉਸ ਦੇ ਮਗਰ ਅੰਦਰ ਗਏ। 18 ਉਨ੍ਹਾਂ ਨੇ ਰਾਜਾ ਉਜ਼ੀਯਾਹ ਨੂੰ ਰੋਕਦੇ ਹੋਏ ਕਿਹਾ: “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ!+ ਸਿਰਫ਼ ਪੁਜਾਰੀ ਹੀ ਧੂਪ ਧੁਖਾ ਸਕਦੇ ਹਨ ਕਿਉਂਕਿ ਉਹ ਹਾਰੂਨ ਦੇ ਵੰਸ਼ ਵਿੱਚੋਂ ਹਨ+ ਜਿਨ੍ਹਾਂ ਨੂੰ ਪਵਿੱਤਰ ਕੀਤਾ ਗਿਆ ਹੈ। ਪਵਿੱਤਰ ਸਥਾਨ ਵਿੱਚੋਂ ਬਾਹਰ ਚਲਾ ਜਾਹ ਕਿਉਂਕਿ ਤੂੰ ਵਿਸ਼ਵਾਸਘਾਤ ਕੀਤਾ ਹੈ ਅਤੇ ਇਸ ਕੰਮ ਲਈ ਯਹੋਵਾਹ ਪਰਮੇਸ਼ੁਰ ਤੈਨੂੰ ਕੋਈ ਵਡਿਆਈ ਨਹੀਂ ਦੇਵੇਗਾ।”
19 ਪਰ ਉਜ਼ੀਯਾਹ, ਜਿਸ ਦੇ ਹੱਥ ਵਿਚ ਧੂਪ ਧੁਖਾਉਣ ਲਈ ਧੂਪਦਾਨ ਸੀ, ਭੜਕ ਉੱਠਿਆ;+ ਅਤੇ ਜਦੋਂ ਪੁਜਾਰੀਆਂ ਉੱਤੇ ਉਸ ਦਾ ਗੁੱਸਾ ਭੜਕਿਆ ਹੋਇਆ ਸੀ, ਤਾਂ ਯਹੋਵਾਹ ਦੇ ਭਵਨ ਵਿਚ ਧੂਪ ਧੁਖਾਉਣ ਦੀ ਵੇਦੀ ਦੇ ਨੇੜੇ ਪੁਜਾਰੀਆਂ ਦੀ ਮੌਜੂਦਗੀ ਵਿਚ ਉਸ ਦੇ ਮੱਥੇ ਉੱਤੇ ਕੋੜ੍ਹ+ ਫੁੱਟ ਨਿਕਲਿਆ। 20 ਜਦੋਂ ਮੁੱਖ ਪੁਜਾਰੀ ਅਜ਼ਰਯਾਹ ਅਤੇ ਸਾਰੇ ਪੁਜਾਰੀਆਂ ਨੇ ਉਸ ਵੱਲ ਦੇਖਿਆ, ਤਾਂ ਉਨ੍ਹਾਂ ਨੂੰ ਉਸ ਦੇ ਮੱਥੇ ʼਤੇ ਕੋੜ੍ਹ ਨਿਕਲਿਆ ਨਜ਼ਰ ਆਇਆ! ਇਸ ਲਈ ਉਨ੍ਹਾਂ ਨੇ ਉਸ ਨੂੰ ਫਟਾਫਟ ਉੱਥੋਂ ਕੱਢ ਦਿੱਤਾ ਤੇ ਉਸ ਨੇ ਆਪ ਵੀ ਉੱਥੋਂ ਬਾਹਰ ਨਿਕਲਣ ਦੀ ਕੀਤੀ ਕਿਉਂਕਿ ਯਹੋਵਾਹ ਦੀ ਮਾਰ ਉਸ ਉੱਤੇ ਪਈ ਸੀ।
21 ਰਾਜਾ ਉਜ਼ੀਯਾਹ ਆਪਣੀ ਮੌਤ ਦੇ ਦਿਨ ਤਕ ਕੋੜ੍ਹੀ ਰਿਹਾ ਅਤੇ ਉਹ ਕੋੜ੍ਹੀ ਵਜੋਂ ਇਕ ਵੱਖਰੇ ਘਰ ਵਿਚ ਰਿਹਾ+ ਕਿਉਂਕਿ ਉਸ ਨੂੰ ਯਹੋਵਾਹ ਦੇ ਭਵਨ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ਦਾ ਪੁੱਤਰ ਯੋਥਾਮ ਰਾਜੇ ਦੇ ਮਹਿਲ ਦੀ ਦੇਖ-ਰੇਖ ਕਰਦਾ ਸੀ ਤੇ ਦੇਸ਼ ਦੇ ਲੋਕਾਂ ਦਾ ਨਿਆਂ ਕਰਦਾ ਸੀ।+
22 ਉਜ਼ੀਯਾਹ ਦੀ ਬਾਕੀ ਕਹਾਣੀ, ਸ਼ੁਰੂ ਤੋਂ ਲੈ ਕੇ ਅਖ਼ੀਰ ਤਕ, ਆਮੋਜ਼ ਦੇ ਪੁੱਤਰ ਯਸਾਯਾਹ ਨਬੀ ਨੇ ਲਿਖੀ ਸੀ।+ 23 ਫਿਰ ਉਜ਼ੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਫ਼ਨਾ ਦਿੱਤਾ, ਪਰ ਰਾਜਿਆਂ ਦੇ ਕਬਰਸਤਾਨ ਦੇ ਖੇਤ ਵਿਚ ਕਿਉਂਕਿ ਉਨ੍ਹਾਂ ਨੇ ਕਿਹਾ: “ਇਹ ਕੋੜ੍ਹੀ ਹੈ।” ਅਤੇ ਉਸ ਦਾ ਪੁੱਤਰ ਯੋਥਾਮ+ ਉਸ ਦੀ ਜਗ੍ਹਾ ਰਾਜਾ ਬਣ ਗਿਆ।
27 ਯੋਥਾਮ+ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ।+ 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ, ਜਿਵੇਂ ਉਸ ਦੇ ਪਿਤਾ ਉਜ਼ੀਯਾਹ ਨੇ ਕੀਤਾ ਸੀ,+ ਬੱਸ ਉਹ ਧੱਕੇ ਨਾਲ ਯਹੋਵਾਹ ਦੇ ਮੰਦਰ ਵਿਚ ਨਹੀਂ ਵੜਿਆ।+ ਪਰ ਲੋਕ ਅਜੇ ਵੀ ਦੁਸ਼ਟ ਕੰਮ ਕਰ ਰਹੇ ਸਨ। 3 ਉਸ ਨੇ ਯਹੋਵਾਹ ਦੇ ਭਵਨ ਦਾ ਉੱਪਰਲਾ ਦਰਵਾਜ਼ਾ ਬਣਾਇਆ+ ਅਤੇ ਉਸ ਨੇ ਓਫਲ ਦੀ ਕੰਧ ਉੱਤੇ ਬਹੁਤ ਸਾਰਾ ਉਸਾਰੀ ਦਾ ਕੰਮ ਕੀਤਾ।+ 4 ਉਸ ਨੇ ਯਹੂਦਾਹ ਦੇ ਪਹਾੜੀ ਇਲਾਕੇ+ ਵਿਚ ਸ਼ਹਿਰ ਵੀ ਬਣਾਏ+ ਤੇ ਉਸ ਨੇ ਜੰਗਲਾਂ ਵਿਚ ਕਿਲੇਬੰਦ ਥਾਵਾਂ+ ਅਤੇ ਬੁਰਜ ਉਸਾਰੇ।+ 5 ਉਸ ਨੇ ਅੰਮੋਨੀਆਂ ਦੇ ਰਾਜੇ ਖ਼ਿਲਾਫ਼ ਯੁੱਧ ਲੜਿਆ+ ਤੇ ਅਖ਼ੀਰ ਉਨ੍ਹਾਂ ਨੂੰ ਹਰਾ ਦਿੱਤਾ ਜਿਸ ਕਰਕੇ ਅੰਮੋਨੀਆਂ ਨੇ ਉਸ ਨੂੰ ਉਸ ਸਾਲ 100 ਕਿੱਕਾਰ* ਚਾਂਦੀ, 10,000 ਕੋਰ* ਕਣਕ ਅਤੇ 10,000 ਕੋਰ ਜੌਂ ਦਿੱਤੇ। ਅੰਮੋਨੀਆਂ ਨੇ ਉਸ ਨੂੰ ਇਹ ਸਭ ਦੂਸਰੇ ਤੇ ਤੀਸਰੇ ਸਾਲ ਵੀ ਦਿੱਤਾ।+ 6 ਇਸ ਤਰ੍ਹਾਂ ਯੋਥਾਮ ਤਾਕਤਵਰ ਹੁੰਦਾ ਗਿਆ ਕਿਉਂਕਿ ਉਸ ਨੇ ਠਾਣਿਆ ਹੋਇਆ ਸੀ ਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਰਾਹਾਂ ʼਤੇ ਚੱਲਦਾ ਰਹੇਗਾ।
7 ਯੋਥਾਮ ਦੀ ਬਾਕੀ ਕਹਾਣੀ, ਉਸ ਦੇ ਸਾਰੇ ਯੁੱਧਾਂ ਅਤੇ ਉਸ ਦੇ ਰਾਹਾਂ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 8 ਉਹ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ।+ 9 ਫਿਰ ਯੋਥਾਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ+ ਵਿਚ ਦਫ਼ਨਾ ਦਿੱਤਾ। ਅਤੇ ਉਸ ਦਾ ਪੁੱਤਰ ਆਹਾਜ਼ ਉਸ ਦੀ ਜਗ੍ਹਾ ਰਾਜਾ ਬਣ ਗਿਆ।+
28 ਆਹਾਜ਼+ 20 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 16 ਸਾਲ ਰਾਜ ਕੀਤਾ। ਉਸ ਨੇ ਉਹ ਨਹੀਂ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+ 2 ਇਸ ਦੀ ਬਜਾਇ, ਉਹ ਇਜ਼ਰਾਈਲ ਦੇ ਰਾਜਿਆਂ ਦੇ ਰਾਹਾਂ ʼਤੇ ਤੁਰਿਆ+ ਅਤੇ ਉਸ ਨੇ ਧਾਤ ਤੋਂ ਬਆਲਾਂ ਦੇ ਬੁੱਤ* ਵੀ ਬਣਾਏ।+ 3 ਇਸ ਤੋਂ ਇਲਾਵਾ, ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ* ਵਿਚ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ ਅਤੇ ਉਸ ਨੇ ਆਪਣੇ ਪੁੱਤਰਾਂ ਨੂੰ ਅੱਗ ਵਿਚ ਸਾੜਿਆ।+ ਇਸ ਤਰ੍ਹਾਂ ਉਹ ਉਨ੍ਹਾਂ ਕੌਮਾਂ ਦੀਆਂ ਘਿਣਾਉਣੀਆਂ ਰੀਤਾਂ ਅਨੁਸਾਰ ਚੱਲਿਆ+ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ। 4 ਨਾਲੇ ਉਹ ਉੱਚੀਆਂ ਥਾਵਾਂ+ ਅਤੇ ਪਹਾੜੀਆਂ ਉੱਤੇ ਤੇ ਹਰ ਸੰਘਣੇ ਦਰਖ਼ਤ ਥੱਲੇ ਬਲ਼ੀਆਂ ਚੜ੍ਹਾਉਂਦਾ ਰਿਹਾ+ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।
5 ਇਸ ਲਈ ਉਸ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਸੀਰੀਆ ਦੇ ਰਾਜੇ ਦੇ ਹੱਥ ਵਿਚ ਦੇ ਦਿੱਤਾ+ ਜਿਸ ਕਰਕੇ ਉਨ੍ਹਾਂ ਨੇ ਉਸ ਨੂੰ ਹਰਾ ਦਿੱਤਾ ਅਤੇ ਬਹੁਤ ਸਾਰਿਆਂ ਨੂੰ ਬੰਦੀ ਬਣਾ ਕੇ ਦਮਿਸਕ ਲੈ ਗਏ।+ ਉਸ ਨੂੰ ਇਜ਼ਰਾਈਲ ਦੇ ਰਾਜੇ ਦੇ ਹੱਥ ਵਿਚ ਵੀ ਦਿੱਤਾ ਗਿਆ ਜਿਸ ਨੇ ਉਸ ਦੇ ਲੋਕਾਂ ਦਾ ਬਹੁਤ ਵੱਢ-ਵਢਾਂਗਾ ਕੀਤਾ। 6 ਰਮਲਯਾਹ ਦੇ ਪੁੱਤਰ ਪਕਾਹ+ ਨੇ ਯਹੂਦਾਹ ਵਿਚ ਇੱਕੋ ਦਿਨ ਵਿਚ 1,20,000 ਬਹਾਦਰ ਆਦਮੀਆਂ ਨੂੰ ਮਾਰ ਸੁੱਟਿਆ ਕਿਉਂਕਿ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਸੀ।+ 7 ਇਫ਼ਰਾਈਮੀ ਯੋਧੇ ਜ਼ਿਕਰੀ ਨੇ ਰਾਜੇ ਦੇ ਪੁੱਤਰ ਮਾਸੇਯਾਹ ਨੂੰ, ਮਹਿਲ* ਦੇ ਨਿਗਰਾਨ ਅਜ਼ਰੀਕਾਮ ਨੂੰ ਅਤੇ ਅਲਕਾਨਾਹ ਨੂੰ ਮਾਰ ਦਿੱਤਾ ਜੋ ਰਾਜੇ ਤੋਂ ਦੂਸਰੇ ਦਰਜੇ ʼਤੇ ਸੀ। 8 ਇਸ ਤੋਂ ਇਲਾਵਾ, ਇਜ਼ਰਾਈਲੀਆਂ ਨੇ ਆਪਣੇ ਭਰਾਵਾਂ ਵਿੱਚੋਂ 2,00,000 ਜਣਿਆਂ ਨੂੰ ਗ਼ੁਲਾਮ ਬਣਾ ਲਿਆ—ਔਰਤਾਂ, ਪੁੱਤਰਾਂ ਤੇ ਧੀਆਂ ਨੂੰ; ਉਨ੍ਹਾਂ ਨੇ ਬਹੁਤ ਸਾਰਾ ਮਾਲ ਵੀ ਲੁੱਟ ਲਿਆ ਅਤੇ ਉਹ ਲੁੱਟ ਦਾ ਮਾਲ ਸਾਮਰਿਯਾ+ ਲੈ ਗਏ।
9 ਪਰ ਉੱਥੇ ਯਹੋਵਾਹ ਦਾ ਇਕ ਨਬੀ ਸੀ ਜਿਸ ਦਾ ਨਾਂ ਓਦੇਦ ਸੀ। ਉਹ ਉਸ ਫ਼ੌਜ ਅੱਗੇ ਗਿਆ ਜੋ ਸਾਮਰਿਯਾ ਤੋਂ ਆ ਰਹੀ ਸੀ ਤੇ ਉਨ੍ਹਾਂ ਨੂੰ ਕਿਹਾ: “ਦੇਖੋ! ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਯਹੂਦਾਹ ਨਾਲ ਬਹੁਤ ਨਾਰਾਜ਼ ਸੀ ਜਿਸ ਕਰਕੇ ਉਸ ਨੇ ਉਨ੍ਹਾਂ ਨੂੰ ਤੁਹਾਡੇ ਹੱਥ ਵਿਚ ਦੇ ਦਿੱਤਾ+ ਅਤੇ ਤੁਸੀਂ ਉਨ੍ਹਾਂ ਦਾ ਵੱਢ-ਵਢਾਂਗਾ ਇੰਨੀ ਤੈਸ਼ ਵਿਚ ਆ ਕੇ ਕੀਤਾ ਕਿ ਇਹ ਆਕਾਸ਼ ਤਕ ਪਹੁੰਚ ਗਿਆ ਹੈ। 10 ਅਤੇ ਹੁਣ ਤੁਸੀਂ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਪਣੇ ਨੌਕਰ-ਨੌਕਰਾਣੀਆਂ ਬਣਾਉਣਾ ਚਾਹੁੰਦੇ ਹੋ।+ ਪਰ ਕੀ ਤੁਸੀਂ ਵੀ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਦੋਸ਼ੀ ਨਹੀਂ ਹੋ? 11 ਹੁਣ ਮੇਰੀ ਗੱਲ ਸੁਣੋ ਅਤੇ ਉਨ੍ਹਾਂ ਗ਼ੁਲਾਮਾਂ ਨੂੰ ਵਾਪਸ ਘੱਲ ਦਿਓ ਜਿਨ੍ਹਾਂ ਨੂੰ ਤੁਸੀਂ ਆਪਣੇ ਭਰਾਵਾਂ ਵਿੱਚੋਂ ਲਿਆਏ ਹੋ ਕਿਉਂਕਿ ਯਹੋਵਾਹ ਦਾ ਕ੍ਰੋਧ ਤੁਹਾਡੇ ʼਤੇ ਭੜਕਿਆ ਹੋਇਆ ਹੈ।”
12 ਫਿਰ ਇਫ਼ਰਾਈਮੀਆਂ ਦੇ ਕੁਝ ਮੁਖੀ ਯਾਨੀ ਯਹੋਹਾਨਾਨ ਦਾ ਪੁੱਤਰ ਅਜ਼ਰਯਾਹ, ਮਸ਼ੀਲੇਮੋਥ ਦਾ ਪੁੱਤਰ ਬਰਕਯਾਹ, ਸ਼ਲੂਮ ਦਾ ਪੁੱਤਰ ਯਾਹੇਜ਼ਕੀਯਾਹ ਅਤੇ ਹਦਲੀ ਦਾ ਪੁੱਤਰ ਅਮਾਸਾ ਉਨ੍ਹਾਂ ਖ਼ਿਲਾਫ਼ ਆ ਖੜ੍ਹੇ ਹੋਏ ਜੋ ਯੁੱਧ ਲੜ ਕੇ ਆ ਰਹੇ ਸਨ 13 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ: “ਗ਼ੁਲਾਮਾਂ ਨੂੰ ਇੱਥੇ ਨਾ ਲੈ ਕੇ ਆਇਓ ਕਿਉਂਕਿ ਇਸ ਕਾਰਨ ਅਸੀਂ ਯਹੋਵਾਹ ਅੱਗੇ ਦੋਸ਼ੀ ਠਹਿਰਾਂਗੇ। ਜੋ ਤੁਸੀਂ ਕਰਨਾ ਚਾਹੁੰਦੇ ਹੋ, ਉਸ ਨਾਲ ਸਾਡੇ ਪਾਪਾਂ ਅਤੇ ਸਾਡੇ ਅਪਰਾਧ ਵਿਚ ਹੋਰ ਵਾਧਾ ਹੋਵੇਗਾ ਕਿਉਂਕਿ ਸਾਡਾ ਗੁਨਾਹ ਪਹਿਲਾਂ ਹੀ ਬਹੁਤ ਵੱਡਾ ਹੈ ਅਤੇ ਪਰਮੇਸ਼ੁਰ ਦਾ ਕ੍ਰੋਧ ਇਜ਼ਰਾਈਲ ʼਤੇ ਭੜਕਿਆ ਹੋਇਆ ਹੈ।” 14 ਇਸ ਲਈ ਹਥਿਆਰਬੰਦ ਫ਼ੌਜੀਆਂ ਨੇ ਗ਼ੁਲਾਮਾਂ ਅਤੇ ਲੁੱਟ ਦੇ ਮਾਲ+ ਨੂੰ ਹਾਕਮਾਂ ਅਤੇ ਸਾਰੀ ਮੰਡਲੀ ਦੇ ਹਵਾਲੇ ਕਰ ਦਿੱਤਾ। 15 ਫਿਰ ਜਿਨ੍ਹਾਂ ਆਦਮੀਆਂ ਨੂੰ ਚੁਣਿਆ ਗਿਆ ਸੀ, ਉਹ ਉੱਠੇ ਤੇ ਉਨ੍ਹਾਂ ਨੇ ਗ਼ੁਲਾਮਾਂ ਨੂੰ ਲਿਆ। ਉਨ੍ਹਾਂ ਨੇ ਲੁੱਟ ਦੇ ਮਾਲ ਵਿੱਚੋਂ ਉਨ੍ਹਾਂ ਸਾਰਿਆਂ ਨੂੰ ਕੱਪੜੇ ਦਿੱਤੇ ਜਿਨ੍ਹਾਂ ਦੇ ਤਨ ʼਤੇ ਕੱਪੜੇ ਨਹੀਂ ਸਨ। ਉਨ੍ਹਾਂ ਨੇ ਉਨ੍ਹਾਂ ਦੇ ਕੱਪੜੇ ਪੁਆਏ ਅਤੇ ਪੈਰੀਂ ਜੁੱਤੀਆਂ ਪੁਆਈਆਂ ਅਤੇ ਉਨ੍ਹਾਂ ਨੂੰ ਖਾਣ-ਪੀਣ ਨੂੰ ਦਿੱਤਾ ਅਤੇ ਉਨ੍ਹਾਂ ਦੇ ਸਰੀਰਾਂ ਲਈ ਤੇਲ ਦਿੱਤਾ। ਇਸ ਤੋਂ ਇਲਾਵਾ, ਉਹ ਕਮਜ਼ੋਰਾਂ ਨੂੰ ਗਧਿਆਂ ʼਤੇ ਬਿਠਾ ਕੇ ਉਨ੍ਹਾਂ ਦੇ ਭਰਾਵਾਂ ਕੋਲ ਯਰੀਹੋ ਨੂੰ ਲੈ ਆਏ ਜੋ ਖਜੂਰ ਦੇ ਦਰਖ਼ਤਾਂ ਦਾ ਸ਼ਹਿਰ ਸੀ। ਉਸ ਤੋਂ ਬਾਅਦ ਉਹ ਸਾਮਰਿਯਾ ਨੂੰ ਮੁੜ ਗਏ।
16 ਉਸ ਸਮੇਂ ਰਾਜਾ ਆਹਾਜ਼ ਨੇ ਅੱਸ਼ੂਰ ਦੇ ਰਾਜਿਆਂ ਕੋਲੋਂ ਮਦਦ ਮੰਗੀ।+ 17 ਅਦੋਮੀ ਇਕ ਵਾਰ ਫਿਰ ਆਏ ਤੇ ਉਨ੍ਹਾਂ ਨੇ ਯਹੂਦਾਹ ʼਤੇ ਹਮਲਾ ਕੀਤਾ ਤੇ ਗ਼ੁਲਾਮਾਂ ਨੂੰ ਲੈ ਗਏ। 18 ਫਲਿਸਤੀਆਂ+ ਨੇ ਸ਼ੇਫਲਾਹ+ ਦੇ ਸ਼ਹਿਰਾਂ ਅਤੇ ਯਹੂਦਾਹ ਦੇ ਨੇਗੇਬ ʼਤੇ ਵੀ ਹਮਲਾ ਕੀਤਾ ਅਤੇ ਉਨ੍ਹਾਂ ਨੇ ਬੈਤ-ਸ਼ਮਸ਼,+ ਅੱਯਾਲੋਨ,+ ਗਦੇਰੋਥ, ਸੋਕੋ ਤੇ ਇਸ ਦੇ ਅਧੀਨ ਆਉਂਦੇ* ਕਸਬਿਆਂ, ਤਿਮਨਾਹ+ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਅਤੇ ਗਿਮਜ਼ੋ ਤੇ ਇਸ ਦੇ ਅਧੀਨ ਆਉਂਦੇ ਕਸਬਿਆਂ ਉੱਤੇ ਕਬਜ਼ਾ ਕਰ ਲਿਆ; ਅਤੇ ਉਹ ਉੱਥੇ ਵੱਸ ਗਏ। 19 ਯਹੋਵਾਹ ਨੇ ਇਜ਼ਰਾਈਲ ਦੇ ਰਾਜੇ ਆਹਾਜ਼ ਕਰਕੇ ਯਹੂਦਾਹ ਨੂੰ ਨੀਵਾਂ ਕੀਤਾ ਕਿਉਂਕਿ ਉਸ ਨੇ ਯਹੂਦਾਹ ਨੂੰ ਬਹੁਤ ਖੁੱਲ੍ਹ ਦਿੱਤੀ ਹੋਈ ਸੀ ਜਿਸ ਕਰਕੇ ਉਨ੍ਹਾਂ ਨੇ ਯਹੋਵਾਹ ਨਾਲ ਬੇਵਫ਼ਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
20 ਅਖ਼ੀਰ ਅੱਸ਼ੂਰ ਦਾ ਰਾਜਾ ਤਿਲਗਥ-ਪਿਲਨਾਸਰ+ ਉਸ ਖ਼ਿਲਾਫ਼ ਆਇਆ ਤੇ ਉਸ ਨੂੰ ਤਕੜਾ ਕਰਨ ਦੀ ਬਜਾਇ ਉਸ ਨੂੰ ਦੁਖੀ ਕੀਤਾ।+ 21 ਭਾਵੇਂ ਆਹਾਜ਼ ਨੇ ਯਹੋਵਾਹ ਦੇ ਭਵਨ, ਰਾਜੇ ਦੇ ਮਹਿਲ ਨੂੰ ਅਤੇ ਹਾਕਮਾਂ ਦੇ ਘਰਾਂ ਨੂੰ ਲੁੱਟ ਕੇ ਸਾਰਾ ਮਾਲ ਤੋਹਫ਼ੇ ਵਜੋਂ ਅੱਸ਼ੂਰ ਦੇ ਰਾਜੇ ਨੂੰ ਦਿੱਤਾ ਸੀ;+ ਪਰ ਇਸ ਨਾਲ ਵੀ ਉਸ ਦੀ ਕੋਈ ਮਦਦ ਨਹੀਂ ਹੋਈ। 22 ਆਪਣੇ ਦੁੱਖ ਦੇ ਸਮੇਂ ਵਿਚ ਰਾਜਾ ਆਹਾਜ਼ ਨੇ ਯਹੋਵਾਹ ਨਾਲ ਹੋਰ ਵੀ ਜ਼ਿਆਦਾ ਬੇਵਫ਼ਾਈ ਕੀਤੀ। 23 ਉਹ ਦਮਿਸਕ ਦੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਣ ਲੱਗਾ+ ਜਿਸ ਨੇ ਉਸ ਨੂੰ ਹਰਾ ਦਿੱਤਾ ਸੀ+ ਅਤੇ ਉਹ ਕਹਿਣ ਲੱਗਾ: “ਸੀਰੀਆ ਦੇ ਰਾਜਿਆਂ ਦੇ ਦੇਵਤੇ ਉਨ੍ਹਾਂ ਦੀ ਮਦਦ ਕਰ ਰਹੇ ਹਨ, ਮੈਂ ਵੀ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਵਾਂਗਾ ਤਾਂਕਿ ਉਹ ਮੇਰੀ ਵੀ ਮਦਦ ਕਰਨ।”+ ਪਰ ਉਹ ਉਸ ਲਈ ਅਤੇ ਸਾਰੇ ਇਜ਼ਰਾਈਲ ਲਈ ਤਬਾਹੀ ਦਾ ਕਾਰਨ ਬਣੇ। 24 ਇਸ ਤੋਂ ਇਲਾਵਾ, ਆਹਾਜ਼ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਚੀਜ਼ਾਂ ਨੂੰ ਇਕੱਠਾ ਕੀਤਾ; ਫਿਰ ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਚੀਜ਼ਾਂ ਦੇ ਟੁਕੜੇ-ਟੁਕੜੇ ਕਰ ਦਿੱਤੇ,+ ਯਹੋਵਾਹ ਦੇ ਭਵਨ ਦੇ ਦਰਵਾਜ਼ੇ ਬੰਦ ਕਰ ਦਿੱਤੇ+ ਅਤੇ ਯਰੂਸ਼ਲਮ ਦੇ ਹਰ ਕੋਨੇ ਵਿਚ ਆਪਣੇ ਲਈ ਵੇਦੀਆਂ ਬਣਾਈਆਂ। 25 ਉਸ ਨੇ ਯਹੂਦਾਹ ਦੇ ਸਾਰੇ ਸ਼ਹਿਰਾਂ ਵਿਚ ਉੱਚੀਆਂ ਥਾਵਾਂ ਬਣਾਈਆਂ ਤਾਂਕਿ ਉੱਥੇ ਹੋਰ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਈਆਂ ਜਾਣ ਜਿਨ੍ਹਾਂ ਦਾ ਧੂੰਆਂ ਉੱਠੇ+ ਅਤੇ ਉਸ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦਾ ਗੁੱਸਾ ਭੜਕਾਇਆ।
26 ਉਸ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਬਾਰੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 27 ਫਿਰ ਆਹਾਜ਼ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਯਰੂਸ਼ਲਮ ਸ਼ਹਿਰ ਵਿਚ ਦਫ਼ਨਾ ਦਿੱਤਾ। ਉਹ ਉਸ ਨੂੰ ਇਜ਼ਰਾਈਲ ਦੇ ਰਾਜਿਆਂ ਦੀਆਂ ਕਬਰਾਂ ਵਿਚ ਨਹੀਂ ਲਿਆਏ।+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਹਿਜ਼ਕੀਯਾਹ ਰਾਜਾ ਬਣ ਗਿਆ।
29 ਹਿਜ਼ਕੀਯਾਹ+ 25 ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ।+ 2 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ,+ ਠੀਕ ਜਿਵੇਂ ਉਸ ਦੇ ਵੱਡ-ਵਡੇਰੇ ਦਾਊਦ ਨੇ ਕੀਤਾ ਸੀ।+ 3 ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਉਸ ਨੇ ਯਹੋਵਾਹ ਦੇ ਭਵਨ ਦੇ ਦਰਵਾਜ਼ਿਆਂ ਨੂੰ ਖੋਲ੍ਹਿਆ ਤੇ ਉਨ੍ਹਾਂ ਦੀ ਮੁਰੰਮਤ ਕੀਤੀ।+ 4 ਫਿਰ ਉਸ ਨੇ ਪੁਜਾਰੀਆਂ ਤੇ ਲੇਵੀਆਂ ਨੂੰ ਲਿਆਂਦਾ ਅਤੇ ਉਨ੍ਹਾਂ ਨੂੰ ਪੂਰਬ ਵੱਲ ਚੌਂਕ ਵਿਚ ਇਕੱਠਾ ਕੀਤਾ। 5 ਉਸ ਨੇ ਉਨ੍ਹਾਂ ਨੂੰ ਕਿਹਾ: “ਲੇਵੀਓ, ਮੇਰੀ ਗੱਲ ਸੁਣੋ। ਹੁਣ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰੋ+ ਅਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰੋ ਅਤੇ ਪਵਿੱਤਰ ਸਥਾਨ ਵਿੱਚੋਂ ਉਹ ਸਭ ਕੁਝ ਕੱਢ ਦਿਓ ਜੋ ਅਸ਼ੁੱਧ ਹੈ।+ 6 ਕਿਉਂਕਿ ਸਾਡੇ ਪਿਉ-ਦਾਦੇ ਬੇਵਫ਼ਾ ਨਿਕਲੇ ਅਤੇ ਉਨ੍ਹਾਂ ਨੇ ਉਹੀ ਕੀਤਾ ਜੋ ਸਾਡੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ ਉਨ੍ਹਾਂ ਨੇ ਉਸ ਨੂੰ ਛੱਡ ਦਿੱਤਾ ਅਤੇ ਯਹੋਵਾਹ ਦੇ ਡੇਰੇ ਤੋਂ ਮੂੰਹ ਮੋੜ ਲਿਆ ਅਤੇ ਉਸ ਵੱਲ ਪਿੱਠ ਕਰ ਲਈ।+ 7 ਨਾਲੇ ਉਨ੍ਹਾਂ ਨੇ ਦਲਾਨ ਦੇ ਦਰਵਾਜ਼ੇ ਬੰਦ ਕਰ ਦਿੱਤੇ+ ਅਤੇ ਦੀਵਿਆਂ ਨੂੰ ਬੁਝਾ ਦਿੱਤਾ।+ ਉਨ੍ਹਾਂ ਨੇ ਧੂਪ ਧੁਖਾਉਣਾ ਅਤੇ ਪਵਿੱਤਰ ਸਥਾਨ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਲਈ ਹੋਮ-ਬਲ਼ੀਆਂ ਚੜ੍ਹਾਉਣੀਆਂ ਬੰਦ ਕਰ ਦਿੱਤੀਆਂ।+ 8 ਇਸ ਲਈ ਯਹੋਵਾਹ ਦਾ ਕ੍ਰੋਧ ਯਹੂਦਾਹ ਅਤੇ ਯਰੂਸ਼ਲਮ ਉੱਤੇ ਭੜਕਿਆ+ ਜਿਸ ਕਰਕੇ ਉਸ ਨੇ ਉਨ੍ਹਾਂ ਦਾ ਅਜਿਹਾ ਹਾਲ ਕੀਤਾ ਕਿ ਜੋ ਵੀ ਦੇਖਦਾ ਸੀ ਉਹ ਖ਼ੌਫ਼ ਖਾਂਦਾ ਸੀ, ਹੈਰਾਨ ਰਹਿ ਜਾਂਦਾ ਸੀ ਅਤੇ ਸੀਟੀ ਵਜਾਉਂਦਾ ਸੀ,* ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਦੇਖ ਸਕਦੇ ਹੋ।+ 9 ਇਸ ਕਰਕੇ ਸਾਡੇ ਪਿਉ-ਦਾਦੇ ਤਲਵਾਰ ਨਾਲ ਮਾਰੇ ਗਏ+ ਅਤੇ ਸਾਡੇ ਧੀਆਂ-ਪੁੱਤਰ ਤੇ ਸਾਡੀਆਂ ਪਤਨੀਆਂ ਨੂੰ ਗ਼ੁਲਾਮ ਬਣਾ ਲਿਆ ਗਿਆ।+ 10 ਹੁਣ ਮੇਰੀ ਇਹ ਦਿਲੀ ਇੱਛਾ ਹੈ ਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨਾਲ ਇਕਰਾਰ ਕੀਤਾ ਜਾਵੇ+ ਤਾਂਕਿ ਸਾਡੇ ਉੱਤੇ ਭੜਕੀ ਉਸ ਦੇ ਕ੍ਰੋਧ ਦੀ ਅੱਗ ਬੁੱਝ ਜਾਵੇ। 11 ਮੇਰੇ ਪੁੱਤਰੋ, ਇਹ ਸਮਾਂ ਲਾਪਰਵਾਹੀ ਦਿਖਾਉਣ* ਦਾ ਨਹੀਂ ਹੈ ਕਿਉਂਕਿ ਯਹੋਵਾਹ ਨੇ ਤੁਹਾਨੂੰ ਚੁਣਿਆ ਹੈ ਕਿ ਤੁਸੀਂ ਉਸ ਅੱਗੇ ਖੜ੍ਹੇ ਹੋਵੋ, ਉਸ ਦੀ ਸੇਵਾ ਕਰੋ+ ਅਤੇ ਉਸ ਅੱਗੇ ਬਲ਼ੀਆਂ ਚੜ੍ਹਾਓ ਜਿਨ੍ਹਾਂ ਦਾ ਧੂੰਆਂ ਉੱਠੇ।”+
12 ਇਹ ਸੁਣ ਕੇ ਇਹ ਲੇਵੀ ਉੱਠੇ: ਕਹਾਥੀਆਂ+ ਵਿੱਚੋਂ ਅਮਾਸਾਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮਰਾਰੀਆਂ+ ਵਿੱਚੋਂ ਅਬਦੀ ਦਾ ਪੁੱਤਰ ਕੀਸ਼ ਅਤੇ ਯਹੱਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ+ ਵਿੱਚੋਂ ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ; 13 ਅਲਸਾਫਾਨ ਦੇ ਪੁੱਤਰਾਂ ਵਿੱਚੋਂ ਸ਼ਿਮਰੀ ਅਤੇ ਯਊਏਲ; ਆਸਾਫ਼ ਦੇ ਪੁੱਤਰਾਂ+ ਵਿੱਚੋਂ ਜ਼ਕਰਯਾਹ ਅਤੇ ਮਤਨਯਾਹ; 14 ਹੇਮਾਨ ਦੇ ਪੁੱਤਰਾਂ+ ਵਿੱਚੋਂ ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਪੁੱਤਰਾਂ+ ਵਿੱਚੋਂ ਸ਼ਮਾਯਾਹ ਅਤੇ ਉਜ਼ੀਏਲ। 15 ਫਿਰ ਉਨ੍ਹਾਂ ਨੇ ਆਪਣੇ ਭਰਾਵਾਂ ਨੂੰ ਇਕੱਠਾ ਕੀਤਾ ਅਤੇ ਸਾਰਿਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਅਤੇ ਉਹ ਯਹੋਵਾਹ ਦੇ ਭਵਨ ਨੂੰ ਪਵਿੱਤਰ ਕਰਨ ਆਏ, ਜਿਵੇਂ ਰਾਜੇ ਨੇ ਯਹੋਵਾਹ ਦੇ ਕਹੇ ਅਨੁਸਾਰ ਹੁਕਮ ਦਿੱਤਾ ਸੀ।+ 16 ਫਿਰ ਪੁਜਾਰੀ ਯਹੋਵਾਹ ਦੇ ਭਵਨ ਨੂੰ ਸ਼ੁੱਧ ਕਰਨ ਅੰਦਰ ਗਏ ਅਤੇ ਉਹ ਉਨ੍ਹਾਂ ਸਾਰੀਆਂ ਅਸ਼ੁੱਧ ਚੀਜ਼ਾਂ ਨੂੰ ਬਾਹਰ ਕੱਢ ਲਿਆਏ ਜੋ ਉਨ੍ਹਾਂ ਨੂੰ ਯਹੋਵਾਹ ਦੇ ਮੰਦਰ ਵਿਚ ਮਿਲੀਆਂ ਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਦੇ ਵਿਹੜੇ+ ਵਿਚ ਰੱਖ ਦਿੱਤਾ। ਫਿਰ ਲੇਵੀ ਉਨ੍ਹਾਂ ਨੂੰ ਚੁੱਕ ਕੇ ਬਾਹਰ ਕਿਦਰੋਨ ਘਾਟੀ+ ਵਿਚ ਲੈ ਗਏ। 17 ਇਸ ਤਰ੍ਹਾਂ ਉਨ੍ਹਾਂ ਨੇ ਪਵਿੱਤਰ ਕਰਨ ਦਾ ਕੰਮ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਸ਼ੁਰੂ ਕੀਤਾ ਅਤੇ ਮਹੀਨੇ ਦੀ 8 ਤਾਰੀਖ਼ ਨੂੰ ਉਹ ਯਹੋਵਾਹ ਦੀ ਦਲਾਨ+ ਤਕ ਪਹੁੰਚ ਗਏ। ਉਨ੍ਹਾਂ ਨੇ ਅੱਠ ਦਿਨਾਂ ਤਕ ਯਹੋਵਾਹ ਦੇ ਭਵਨ ਨੂੰ ਪਵਿੱਤਰ ਕੀਤਾ ਅਤੇ ਪਹਿਲੇ ਮਹੀਨੇ ਦੀ 16 ਤਾਰੀਖ਼ ਨੂੰ ਕੰਮ ਖ਼ਤਮ ਕੀਤਾ।
18 ਇਸ ਤੋਂ ਬਾਅਦ ਉਹ ਰਾਜਾ ਹਿਜ਼ਕੀਯਾਹ ਕੋਲ ਗਏ ਤੇ ਕਿਹਾ: “ਅਸੀਂ ਯਹੋਵਾਹ ਦੇ ਸਾਰੇ ਭਵਨ ਨੂੰ, ਹੋਮ-ਬਲ਼ੀ ਦੀ ਵੇਦੀ+ ਤੇ ਇਸ ਦੇ ਸਾਰੇ ਸਾਮਾਨ ਨੂੰ+ ਅਤੇ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਵਾਲੇ ਮੇਜ਼+ ਤੇ ਇਸ ਦੇ ਸਾਰੇ ਭਾਂਡਿਆਂ ਨੂੰ ਸ਼ੁੱਧ ਕਰ ਦਿੱਤਾ ਹੈ। 19 ਅਤੇ ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਸ਼ੁੱਧ ਕਰ ਕੇ ਤਿਆਰ ਕੀਤਾ ਹੈ+ ਜਿਨ੍ਹਾਂ ਨੂੰ ਰਾਜਾ ਆਹਾਜ਼ ਨੇ ਆਪਣੇ ਰਾਜ ਦੌਰਾਨ ਬਾਹਰ ਕੱਢ ਦਿੱਤਾ ਸੀ ਜਦੋਂ ਉਹ ਬੇਵਫ਼ਾ ਹੋ ਗਿਆ ਸੀ।+ ਹੁਣ ਉਹ ਚੀਜ਼ਾਂ ਯਹੋਵਾਹ ਦੀ ਵੇਦੀ ਦੇ ਅੱਗੇ ਹਨ।”
20 ਰਾਜਾ ਹਿਜ਼ਕੀਯਾਹ ਸਵੇਰੇ ਜਲਦੀ ਉੱਠਿਆ ਤੇ ਉਸ ਨੇ ਸ਼ਹਿਰ ਦੇ ਹਾਕਮਾਂ ਨੂੰ ਇਕੱਠਾ ਕੀਤਾ ਅਤੇ ਉਹ ਯਹੋਵਾਹ ਦੇ ਭਵਨ ਨੂੰ ਗਏ। 21 ਉਹ ਰਾਜ ਲਈ, ਪਵਿੱਤਰ ਸਥਾਨ ਲਈ ਅਤੇ ਯਹੂਦਾਹ ਲਈ ਪਾਪ-ਬਲ਼ੀ ਵਜੋਂ ਸੱਤ ਬਲਦ, ਸੱਤ ਭੇਡੂ, ਸੱਤ ਲੇਲੇ ਅਤੇ ਸੱਤ ਬੱਕਰੇ ਲੈ ਕੇ ਗਏ।+ ਉਨ੍ਹਾਂ ਨੇ ਪੁਜਾਰੀਆਂ ਯਾਨੀ ਹਾਰੂਨ ਦੀ ਔਲਾਦ ਨੂੰ ਕਿਹਾ ਕਿ ਉਹ ਯਹੋਵਾਹ ਦੀ ਵੇਦੀ ʼਤੇ ਇਨ੍ਹਾਂ ਦੀ ਬਲ਼ੀ ਚੜ੍ਹਾਉਣ। 22 ਫਿਰ ਉਨ੍ਹਾਂ ਨੇ ਬਲਦਾਂ ਨੂੰ ਵੱਢਿਆ+ ਤੇ ਪੁਜਾਰੀਆਂ ਨੇ ਲਹੂ ਲੈ ਕੇ ਵੇਦੀ ʼਤੇ ਛਿੜਕਿਆ;+ ਇਸ ਤੋਂ ਬਾਅਦ ਉਨ੍ਹਾਂ ਨੇ ਭੇਡੂਆਂ ਨੂੰ ਵੱਢਿਆ ਤੇ ਖ਼ੂਨ ਵੇਦੀ ʼਤੇ ਛਿੜਕਿਆ ਅਤੇ ਫਿਰ ਉਨ੍ਹਾਂ ਨੇ ਲੇਲਿਆਂ ਨੂੰ ਵੱਢਿਆ ਤੇ ਉਨ੍ਹਾਂ ਦਾ ਖ਼ੂਨ ਵੇਦੀ ʼਤੇ ਛਿੜਕਿਆ। 23 ਫਿਰ ਉਹ ਪਾਪ-ਬਲ਼ੀ ਦੇ ਬੱਕਰਿਆਂ ਨੂੰ ਰਾਜੇ ਅਤੇ ਮੰਡਲੀ ਦੇ ਅੱਗੇ ਲੈ ਕੇ ਆਏ ਅਤੇ ਉਨ੍ਹਾਂ ਉੱਤੇ ਆਪਣੇ ਹੱਥ ਰੱਖੇ। 24 ਪੁਜਾਰੀਆਂ ਨੇ ਉਨ੍ਹਾਂ ਨੂੰ ਵੱਢਿਆ ਅਤੇ ਉਨ੍ਹਾਂ ਦੇ ਖ਼ੂਨ ਨੂੰ ਸਾਰੇ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ ਪਾਪ-ਬਲ਼ੀ ਵਜੋਂ ਵੇਦੀ ʼਤੇ ਚੜ੍ਹਾਇਆ ਕਿਉਂਕਿ ਰਾਜੇ ਨੇ ਕਿਹਾ ਸੀ ਕਿ ਹੋਮ-ਬਲ਼ੀ ਅਤੇ ਪਾਪ-ਬਲ਼ੀ ਸਾਰੇ ਇਜ਼ਰਾਈਲ ਲਈ ਚੜ੍ਹਾਈ ਜਾਵੇ।
25 ਇਸ ਦੌਰਾਨ ਉਸ ਨੇ ਯਹੋਵਾਹ ਦੇ ਭਵਨ ਵਿਚ ਲੇਵੀਆਂ ਨੂੰ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਖੜ੍ਹੇ ਕੀਤਾ ਜਿਵੇਂ ਦਾਊਦ, ਰਾਜੇ ਦੇ ਦਰਸ਼ੀ ਗਾਦ+ ਅਤੇ ਨਾਥਾਨ+ ਨਬੀ ਦਾ ਹੁਕਮ ਸੀ+ ਕਿਉਂਕਿ ਇਹ ਹੁਕਮ ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਦਿੱਤਾ ਸੀ। 26 ਇਸ ਲਈ ਲੇਵੀ ਦਾਊਦ ਦੇ ਸਾਜ਼ ਲੈ ਕੇ ਅਤੇ ਪੁਜਾਰੀ ਤੁਰ੍ਹੀਆਂ ਲੈ ਕੇ ਖੜ੍ਹੇ ਸਨ।+
27 ਫਿਰ ਹਿਜ਼ਕੀਯਾਹ ਨੇ ਹੁਕਮ ਦਿੱਤਾ ਕਿ ਵੇਦੀ ʼਤੇ ਹੋਮ-ਬਲ਼ੀ ਚੜ੍ਹਾਈ ਜਾਵੇ।+ ਜਦੋਂ ਹੋਮ-ਬਲ਼ੀ ਚੜ੍ਹਾਉਣੀ ਸ਼ੁਰੂ ਹੋਈ, ਤਾਂ ਇਜ਼ਰਾਈਲ ਦੇ ਰਾਜੇ ਦਾਊਦ ਦੇ ਸਾਜ਼ਾਂ ਦੀ ਧੁਨ ʼਤੇ ਯਹੋਵਾਹ ਲਈ ਗੀਤ ਗਾਇਆ ਜਾਣ ਲੱਗਾ ਅਤੇ ਤੁਰ੍ਹੀਆਂ ਵਜਾਈਆਂ ਜਾਣ ਲੱਗੀਆਂ। 28 ਜਦੋਂ ਗੀਤ ਗਾਇਆ ਜਾ ਰਿਹਾ ਸੀ ਤੇ ਤੁਰ੍ਹੀਆਂ ਵਜਾਈਆਂ ਜਾ ਰਹੀਆਂ ਸਨ, ਤਾਂ ਸਾਰੀ ਮੰਡਲੀ ਨੇ ਸਿਰ ਝੁਕਾਇਆ ਹੋਇਆ ਸੀ। ਇਹ ਸਭ ਉਦੋਂ ਤਕ ਹੁੰਦਾ ਰਿਹਾ ਜਦ ਤਕ ਹੋਮ-ਬਲ਼ੀਆਂ ਚੜ੍ਹਾਈਆਂ ਨਾ ਜਾ ਚੁੱਕੀਆਂ। 29 ਜਿਉਂ ਹੀ ਬਲ਼ੀਆਂ ਚੜ੍ਹਾਉਣ ਦਾ ਕੰਮ ਪੂਰਾ ਹੋਇਆ, ਤਾਂ ਰਾਜੇ ਤੇ ਉਸ ਦੇ ਨਾਲ ਦੇ ਸਾਰੇ ਜਣਿਆਂ ਨੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ। 30 ਫਿਰ ਰਾਜਾ ਹਿਜ਼ਕੀਯਾਹ ਅਤੇ ਹਾਕਮਾਂ ਨੇ ਲੇਵੀਆਂ ਨੂੰ ਕਿਹਾ ਕਿ ਉਹ ਦਾਊਦ ਅਤੇ ਦਰਸ਼ੀ ਆਸਾਫ਼+ ਦੇ ਭਜਨ ਗਾ ਕੇ ਯਹੋਵਾਹ ਦੀ ਮਹਿਮਾ ਕਰਨ।+ ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਮਹਿਮਾ ਕੀਤੀ ਅਤੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਇਆ।
31 ਫਿਰ ਹਿਜ਼ਕੀਯਾਹ ਨੇ ਕਿਹਾ: “ਹੁਣ ਤੁਹਾਨੂੰ ਯਹੋਵਾਹ ਲਈ ਵੱਖਰਾ ਕੀਤਾ ਗਿਆ ਹੈ,* ਇਸ ਲਈ ਆਓ ਤੇ ਯਹੋਵਾਹ ਦੇ ਭਵਨ ਵਿਚ ਬਲ਼ੀਆਂ ਤੇ ਧੰਨਵਾਦ ਦੇ ਚੜ੍ਹਾਵੇ ਲੈ ਕੇ ਆਓ।” ਇਸ ਲਈ ਮੰਡਲੀ ਬਲ਼ੀਆਂ ਤੇ ਧੰਨਵਾਦ ਦੇ ਚੜ੍ਹਾਵੇ ਲਿਆਉਣ ਲੱਗੀ ਤੇ ਕੁਝ ਤਾਂ ਆਪਣੀ ਦਿਲੀ ਇੱਛਾ ਨਾਲ ਹੋਮ-ਬਲ਼ੀਆਂ ਵੀ ਲਿਆਏ।+ 32 ਮੰਡਲੀ ਜੋ ਹੋਮ-ਬਲ਼ੀਆਂ ਲੈ ਕੇ ਆਈ, ਉਨ੍ਹਾਂ ਦੀ ਗਿਣਤੀ ਸੀ 70 ਬਲਦ, 100 ਭੇਡੂ ਅਤੇ 200 ਲੇਲੇ। ਇਹ ਸਭ ਯਹੋਵਾਹ ਲਈ ਹੋਮ-ਬਲ਼ੀਆਂ ਸਨ।+ 33 ਅਤੇ ਪਵਿੱਤਰ ਚੜ੍ਹਾਵੇ ਸਨ 600 ਬਲਦ ਅਤੇ ਇੱਜੜ ਵਿੱਚੋਂ 3,000 ਭੇਡਾਂ। 34 ਪਰ ਸਾਰੀਆਂ ਹੋਮ-ਬਲ਼ੀਆਂ ਦੀ ਖੱਲ ਲਾਹੁਣ ਲਈ ਉੱਥੇ ਕਾਫ਼ੀ ਪੁਜਾਰੀ ਨਹੀਂ ਸਨ, ਇਸ ਲਈ ਉਨ੍ਹਾਂ ਦੇ ਭਰਾਵਾਂ ਯਾਨੀ ਲੇਵੀਆਂ ਨੇ ਉਨ੍ਹਾਂ ਦੀ ਮਦਦ ਕੀਤੀ+ ਜਦੋਂ ਤਕ ਕੰਮ ਪੂਰਾ ਨਾ ਹੋ ਗਿਆ ਅਤੇ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਨਾ ਕਰ ਲਿਆ+ ਕਿਉਂਕਿ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕਰਨ ਵੱਲ ਪੁਜਾਰੀਆਂ ਨਾਲੋਂ ਜ਼ਿਆਦਾ ਧਿਆਨ ਦਿੱਤਾ।* 35 ਇਸ ਦੇ ਨਾਲ-ਨਾਲ ਉੱਥੇ ਬਹੁਤ ਸਾਰੀਆਂ ਹੋਮ-ਬਲ਼ੀਆਂ+ ਤੇ ਸ਼ਾਂਤੀ-ਬਲ਼ੀਆਂ ਦੀ ਚਰਬੀ+ ਅਤੇ ਹੋਮ-ਬਲ਼ੀਆਂ ਲਈ ਪੀਣ ਦੀਆਂ ਭੇਟਾਂ ਸਨ।+ ਇਸ ਤਰ੍ਹਾਂ ਯਹੋਵਾਹ ਦੇ ਭਵਨ ਵਿਚ ਸੇਵਾ ਦੁਬਾਰਾ ਸ਼ੁਰੂ ਹੋਈ।* 36 ਸੱਚੇ ਪਰਮੇਸ਼ੁਰ ਨੇ ਲੋਕਾਂ ਲਈ ਜੋ ਕੁਝ ਕੀਤਾ ਸੀ, ਉਸ ਕਾਰਨ ਹਿਜ਼ਕੀਯਾਹ ਅਤੇ ਸਾਰੇ ਲੋਕ ਬਹੁਤ ਖ਼ੁਸ਼ ਹੋਏ+ ਕਿਉਂਕਿ ਇਹ ਸਾਰਾ ਕੁਝ ਅਚਾਨਕ ਹੋਇਆ ਸੀ।
30 ਹਿਜ਼ਕੀਯਾਹ ਨੇ ਸਾਰੇ ਇਜ਼ਰਾਈਲ ਅਤੇ ਯਹੂਦਾਹ ਨੂੰ ਸੰਦੇਸ਼ ਭੇਜਿਆ+ ਅਤੇ ਇਫ਼ਰਾਈਮ ਤੇ ਮਨੱਸ਼ਹ+ ਨੂੰ ਚਿੱਠੀਆਂ ਵੀ ਲਿਖੀਆਂ ਕਿ ਉਹ ਯਰੂਸ਼ਲਮ ਵਿਚ ਯਹੋਵਾਹ ਦੇ ਭਵਨ ਵਿਚ ਆ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਉਣ।+ 2 ਪਰ ਰਾਜੇ, ਉਸ ਦੇ ਹਾਕਮਾਂ ਅਤੇ ਯਰੂਸ਼ਲਮ ਵਿਚ ਸਾਰੀ ਮੰਡਲੀ ਨੇ ਦੂਸਰੇ ਮਹੀਨੇ ਵਿਚ ਪਸਾਹ ਮਨਾਉਣ ਦਾ ਫ਼ੈਸਲਾ ਕੀਤਾ।+ 3 ਉਹ ਮਿਥੇ ਸਮੇਂ ਤੇ ਇਸ ਨੂੰ ਨਹੀਂ ਮਨਾ ਪਾਏ ਸਨ+ ਕਿਉਂਕਿ ਕਾਫ਼ੀ ਪੁਜਾਰੀਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਸੀ ਕੀਤਾ+ ਤੇ ਨਾ ਹੀ ਯਰੂਸ਼ਲਮ ਵਿਚ ਲੋਕ ਇਕੱਠੇ ਹੋਏ ਸਨ। 4 ਇਹ ਇੰਤਜ਼ਾਮ ਰਾਜੇ ਨੂੰ ਤੇ ਸਾਰੀ ਮੰਡਲੀ ਨੂੰ ਸਹੀ ਲੱਗਾ। 5 ਇਸ ਲਈ ਉਨ੍ਹਾਂ ਨੇ ਬਏਰ-ਸ਼ਬਾ ਤੋਂ ਲੈ ਕੇ ਦਾਨ+ ਤਕ ਸਾਰੇ ਇਜ਼ਰਾਈਲ ਵਿਚ ਇਹ ਐਲਾਨ ਕਰਨ ਦਾ ਫ਼ੈਸਲਾ ਕੀਤਾ ਕਿ ਲੋਕ ਯਰੂਸ਼ਲਮ ਆ ਕੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਪਸਾਹ ਮਨਾਉਣ ਕਿਉਂਕਿ ਉਨ੍ਹਾਂ ਨੇ ਸਮੂਹ ਵਜੋਂ ਇਸ ਨੂੰ ਨਹੀਂ ਮਨਾਇਆ ਸੀ ਜਿਵੇਂ ਲਿਖਿਆ ਹੋਇਆ ਹੈ।+
6 ਫਿਰ ਡਾਕੀਏ* ਰਾਜੇ ਅਤੇ ਉਸ ਦੇ ਹਾਕਮਾਂ ਕੋਲੋਂ ਚਿੱਠੀਆਂ ਲੈ ਕੇ ਸਾਰੇ ਇਜ਼ਰਾਈਲ ਅਤੇ ਯਹੂਦਾਹ ਵਿਚ ਗਏ ਜਿਵੇਂ ਰਾਜੇ ਨੇ ਹੁਕਮ ਦਿੱਤਾ ਸੀ ਅਤੇ ਉਨ੍ਹਾਂ ਨੇ ਕਿਹਾ: “ਇਜ਼ਰਾਈਲ ਦੇ ਲੋਕੋ, ਅਬਰਾਹਾਮ, ਇਸਹਾਕ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਕੋਲ ਮੁੜ ਆਓ ਤਾਂਕਿ ਉਹ ਉਨ੍ਹਾਂ ਬਾਕੀ ਲੋਕਾਂ ਵੱਲ ਮੁੜ ਆਵੇ ਜੋ ਅੱਸ਼ੂਰ ਦੇ ਰਾਜਿਆਂ ਦੇ ਹੱਥੋਂ ਬਚ ਗਏ ਸਨ।+ 7 ਆਪਣੇ ਪਿਉ-ਦਾਦਿਆਂ ਤੇ ਆਪਣੇ ਭਰਾਵਾਂ ਵਾਂਗ ਨਾ ਬਣੋ ਜਿਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਨਾਲ ਬੇਵਫ਼ਾਈ ਕੀਤੀ ਜਿਸ ਕਰਕੇ ਉਸ ਨੇ ਉਨ੍ਹਾਂ ਦਾ ਅਜਿਹਾ ਹਸ਼ਰ ਕੀਤਾ ਜਿਸ ਨੂੰ ਦੇਖ ਕੇ ਲੋਕ ਖ਼ੌਫ਼ ਖਾਂਦੇ ਹਨ, ਠੀਕ ਜਿਵੇਂ ਤੁਸੀਂ ਦੇਖ ਰਹੇ ਹੋ।+ 8 ਹੁਣ ਆਪਣੇ ਪਿਉ-ਦਾਦਿਆਂ ਵਾਂਗ ਢੀਠ ਨਾ ਬਣੋ।+ ਯਹੋਵਾਹ ਦੇ ਅਧੀਨ ਹੋਵੋ ਅਤੇ ਉਸ ਦੇ ਪਵਿੱਤਰ ਸਥਾਨ ਨੂੰ ਆਓ+ ਜੋ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰੋ ਤਾਂਕਿ ਤੁਹਾਡੇ ʼਤੇ ਭੜਕੀ ਉਸ ਦੇ ਕ੍ਰੋਧ ਦੀ ਅੱਗ ਬੁੱਝ ਜਾਵੇ।+ 9 ਜਦੋਂ ਤੁਸੀਂ ਯਹੋਵਾਹ ਵੱਲ ਮੁੜੋਗੇ, ਤਾਂ ਤੁਹਾਡੇ ਭਰਾਵਾਂ ਅਤੇ ਤੁਹਾਡੇ ਪੁੱਤਰਾਂ ਨੂੰ ਗ਼ੁਲਾਮ ਬਣਾਉਣ ਵਾਲੇ ਉਨ੍ਹਾਂ ʼਤੇ ਦਇਆ ਕਰਨਗੇ+ ਅਤੇ ਉਨ੍ਹਾਂ ਨੂੰ ਇਸ ਦੇਸ਼ ਵਿਚ ਮੁੜਨ ਦਿੱਤਾ ਜਾਵੇਗਾ+ ਕਿਉਂਕਿ ਤੁਹਾਡਾ ਪਰਮੇਸ਼ੁਰ ਯਹੋਵਾਹ ਰਹਿਮਦਿਲ* ਤੇ ਦਇਆਵਾਨ ਹੈ+ ਅਤੇ ਜੇ ਤੁਸੀਂ ਉਸ ਵੱਲ ਮੁੜੋਗੇ, ਤਾਂ ਉਹ ਤੁਹਾਡੇ ਤੋਂ ਆਪਣਾ ਮੂੰਹ ਨਹੀਂ ਮੋੜੇਗਾ।”+
10 ਇਸ ਲਈ ਡਾਕੀਏ* ਇਫ਼ਰਾਈਮ ਅਤੇ ਮਨੱਸ਼ਹ ਦੇ ਸਾਰੇ ਦੇਸ਼ ਵਿਚ ਸ਼ਹਿਰੋ-ਸ਼ਹਿਰ ਘੁੰਮਦੇ ਹੋਏ+ ਜ਼ਬੂਲੁਨ ਤਕ ਜਾ ਪਹੁੰਚੇ, ਪਰ ਲੋਕ ਉਨ੍ਹਾਂ ʼਤੇ ਹੱਸ ਰਹੇ ਸਨ ਤੇ ਉਨ੍ਹਾਂ ਦਾ ਮਜ਼ਾਕ ਉਡਾ ਰਹੇ ਸਨ।+ 11 ਪਰ ਆਸ਼ੇਰ, ਮਨੱਸ਼ਹ ਅਤੇ ਜ਼ਬੂਲੁਨ ਵਿੱਚੋਂ ਕੁਝ ਲੋਕਾਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਤੇ ਉਹ ਯਰੂਸ਼ਲਮ ਆਏ।+ 12 ਸੱਚੇ ਪਰਮੇਸ਼ੁਰ ਦਾ ਹੱਥ ਯਹੂਦਾਹ ਉੱਤੇ ਵੀ ਸੀ ਕਿ ਉਹ ਉਨ੍ਹਾਂ ਨੂੰ ਇਕ ਕਰੇ* ਤਾਂਕਿ ਉਹ ਯਹੋਵਾਹ ਦੇ ਬਚਨ ਅਨੁਸਾਰ ਰਾਜੇ ਅਤੇ ਹਾਕਮਾਂ ਦਾ ਹੁਕਮ ਮੰਨਣ।
13 ਦੂਸਰੇ ਮਹੀਨੇ+ ਵਿਚ ਲੋਕਾਂ ਦੀ ਵੱਡੀ ਭੀੜ ਯਰੂਸ਼ਲਮ ਵਿਚ ਬੇਖਮੀਰੀ ਰੋਟੀ+ ਦਾ ਤਿਉਹਾਰ ਮਨਾਉਣ ਲਈ ਇਕੱਠੀ ਹੋਈ; ਇਹ ਇਕ ਬਹੁਤ ਵੱਡੀ ਮੰਡਲੀ ਸੀ। 14 ਉਨ੍ਹਾਂ ਨੇ ਉੱਠ ਕੇ ਯਰੂਸ਼ਲਮ ਵਿੱਚੋਂ ਵੇਦੀਆਂ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੇ ਧੂਪ ਦੀਆਂ ਸਾਰੀਆਂ ਵੇਦੀਆਂ ਵੀ ਢਾਹ ਦਿੱਤੀਆਂ+ ਅਤੇ ਉਨ੍ਹਾਂ ਨੂੰ ਕਿਦਰੋਨ ਘਾਟੀ ਵਿਚ ਸੁੱਟ ਦਿੱਤਾ। 15 ਫਿਰ ਦੂਸਰੇ ਮਹੀਨੇ ਦੀ 14 ਤਾਰੀਖ਼ ਨੂੰ ਉਨ੍ਹਾਂ ਨੇ ਪਸਾਹ ਦੀ ਬਲ਼ੀ ਨੂੰ ਵੱਢਿਆ। ਪੁਜਾਰੀ ਅਤੇ ਲੇਵੀ ਸ਼ਰਮਿੰਦਾ ਹੋਏ, ਇਸ ਲਈ ਉਨ੍ਹਾਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ ਤੇ ਉਹ ਯਹੋਵਾਹ ਦੇ ਭਵਨ ਵਿਚ ਹੋਮ-ਬਲ਼ੀਆਂ ਲੈ ਕੇ ਆਏ। 16 ਉਹ ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਕਾਨੂੰਨ ਅਨੁਸਾਰ ਆਪੋ-ਆਪਣੀ ਠਹਿਰਾਈ ਜਗ੍ਹਾ ʼਤੇ ਖੜ੍ਹ ਗਏ; ਫਿਰ ਪੁਜਾਰੀਆਂ ਨੇ ਲੇਵੀਆਂ ਦੇ ਹੱਥੋਂ ਖ਼ੂਨ ਲੈ ਕੇ ਛਿੜਕਿਆ।+ 17 ਮੰਡਲੀ ਵਿਚ ਕਾਫ਼ੀ ਜਣਿਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਕੀਤਾ ਸੀ, ਇਸ ਲਈ ਲੇਵੀਆਂ ਨੂੰ ਇਹ ਕੰਮ ਦਿੱਤਾ ਗਿਆ ਕਿ ਉਹ ਪਸਾਹ ਦੀਆਂ ਬਲ਼ੀਆਂ ਨੂੰ ਉਨ੍ਹਾਂ ਸਾਰਿਆਂ ਲਈ ਵੱਢਣ ਜੋ ਸ਼ੁੱਧ ਨਹੀਂ ਸਨ+ ਤਾਂਕਿ ਉਨ੍ਹਾਂ ਨੂੰ ਯਹੋਵਾਹ ਲਈ ਪਵਿੱਤਰ ਕੀਤਾ ਜਾਵੇ। 18 ਕਿਉਂਕਿ ਬਹੁਤ ਸਾਰੇ ਲੋਕਾਂ ਨੇ, ਖ਼ਾਸ ਕਰਕੇ ਇਫ਼ਰਾਈਮ, ਮਨੱਸ਼ਹ,+ ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਕਈਆਂ ਨੇ ਆਪਣੇ ਆਪ ਨੂੰ ਸ਼ੁੱਧ ਨਹੀਂ ਸੀ ਕੀਤਾ, ਫਿਰ ਵੀ ਉਨ੍ਹਾਂ ਨੇ ਪਸਾਹ ਦਾ ਖਾਣਾ ਖਾਧਾ ਜੋ ਕਾਨੂੰਨ ਦੇ ਖ਼ਿਲਾਫ਼ ਸੀ। ਪਰ ਹਿਜ਼ਕੀਯਾਹ ਨੇ ਉਨ੍ਹਾਂ ਲਈ ਇਹ ਕਹਿ ਕੇ ਪ੍ਰਾਰਥਨਾ ਕੀਤੀ: “ਯਹੋਵਾਹ, ਜੋ ਭਲਾ ਹੈ,+ ਉਸ ਹਰ ਇਨਸਾਨ ਨੂੰ ਮਾਫ਼ ਕਰੇ 19 ਜਿਸ ਨੇ ਵੀ ਸੱਚੇ ਪਰਮੇਸ਼ੁਰ ਯਹੋਵਾਹ, ਹਾਂ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੂੰ ਭਾਲਣ ਲਈ ਆਪਣੇ ਦਿਲ ਨੂੰ ਤਿਆਰ ਕੀਤਾ ਹੈ,+ ਭਾਵੇਂ ਕਿ ਉਹ ਪਵਿੱਤਰਤਾ ਦੇ ਮਿਆਰ ਮੁਤਾਬਕ ਸ਼ੁੱਧ ਨਹੀਂ ਹੋਇਆ।”+ 20 ਅਤੇ ਯਹੋਵਾਹ ਨੇ ਹਿਜ਼ਕੀਯਾਹ ਦੀ ਸੁਣੀ ਤੇ ਲੋਕਾਂ ਨੂੰ ਮਾਫ਼ ਕਰ ਦਿੱਤਾ।*
21 ਇਸ ਤਰ੍ਹਾਂ ਯਰੂਸ਼ਲਮ ਵਿਚ ਇਜ਼ਰਾਈਲੀਆਂ ਨੇ ਖ਼ੁਸ਼ੀਆਂ ਮਨਾਉਂਦੇ ਹੋਏ ਸੱਤ ਦਿਨ+ ਬੇਖਮੀਰੀ ਰੋਟੀ ਦਾ ਤਿਉਹਾਰ+ ਮਨਾਇਆ ਅਤੇ ਲੇਵੀਆਂ ਤੇ ਪੁਜਾਰੀਆਂ ਨੇ ਯਹੋਵਾਹ ਲਈ ਉੱਚੀ-ਉੱਚੀ ਆਪਣੇ ਸਾਜ਼ ਵਜਾ ਕੇ ਹਰ ਰੋਜ਼ ਯਹੋਵਾਹ ਦੀ ਮਹਿਮਾ ਕੀਤੀ।+ 22 ਇਸ ਤੋਂ ਇਲਾਵਾ, ਹਿਜ਼ਕੀਯਾਹ ਨੇ ਉਨ੍ਹਾਂ ਸਾਰੇ ਲੇਵੀਆਂ ਨਾਲ ਗੱਲ ਕੀਤੀ ਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਜਿਹੜੇ ਸੂਝ-ਬੂਝ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਸਨ। ਉਹ ਤਿਉਹਾਰ ਦੇ ਸੱਤੇ ਦਿਨ ਖਾਂਦੇ ਰਹੇ+ ਤੇ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਰਹੇ+ ਤੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦਾ ਧੰਨਵਾਦ ਕਰਦੇ ਰਹੇ।
23 ਫਿਰ ਸਾਰੀ ਮੰਡਲੀ ਨੇ ਫ਼ੈਸਲਾ ਕੀਤਾ ਕਿ ਉਹ ਹੋਰ ਸੱਤ ਦਿਨ ਤਿਉਹਾਰ ਮਨਾਉਣਗੇ, ਇਸ ਲਈ ਉਨ੍ਹਾਂ ਨੇ ਖ਼ੁਸ਼ੀ-ਖ਼ੁਸ਼ੀ ਹੋਰ ਸੱਤ ਦਿਨ ਤਿਉਹਾਰ ਮਨਾਇਆ।+ 24 ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੇ ਮੰਡਲੀ ਲਈ 1,000 ਬਲਦ ਅਤੇ 7,000 ਭੇਡਾਂ ਦਿੱਤੀਆਂ ਅਤੇ ਹਾਕਮਾਂ ਨੇ ਮੰਡਲੀ ਲਈ 1,000 ਬਲਦ ਅਤੇ 10,000 ਭੇਡਾਂ ਦਿੱਤੀਆਂ;+ ਵੱਡੀ ਤਾਦਾਦ ਵਿਚ ਪੁਜਾਰੀ ਆਪਣੇ ਆਪ ਨੂੰ ਸ਼ੁੱਧ ਕਰ ਰਹੇ ਸਨ।+ 25 ਯਹੂਦਾਹ ਦੀ ਸਾਰੀ ਮੰਡਲੀ, ਪੁਜਾਰੀ, ਲੇਵੀ, ਇਜ਼ਰਾਈਲ ਤੋਂ ਆਈ ਸਾਰੀ ਮੰਡਲੀ+ ਅਤੇ ਉਹ ਪਰਦੇਸੀ+ ਜੋ ਇਜ਼ਰਾਈਲ ਦੇਸ਼ ਤੋਂ ਆਏ ਸਨ ਤੇ ਜੋ ਯਹੂਦਾਹ ਦੇ ਰਹਿਣ ਵਾਲੇ ਸਨ, ਆਨੰਦ ਮਨਾਉਂਦੇ ਰਹੇ। 26 ਅਤੇ ਯਰੂਸ਼ਲਮ ਵਿਚ ਜਸ਼ਨ ਮਨਾਇਆ ਜਾ ਰਿਹਾ ਸੀ ਕਿਉਂਕਿ ਇਜ਼ਰਾਈਲ ਦੇ ਰਾਜੇ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਲੈ ਕੇ ਹੁਣ ਤਕ ਯਰੂਸ਼ਲਮ ਵਿਚ ਇਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ।+ 27 ਅਖ਼ੀਰ ਲੇਵੀ ਪੁਜਾਰੀ ਖੜ੍ਹੇ ਹੋਏ ਤੇ ਉਨ੍ਹਾਂ ਨੇ ਲੋਕਾਂ ਨੂੰ ਅਸੀਸ ਦਿੱਤੀ;+ ਪਰਮੇਸ਼ੁਰ ਨੇ ਉਨ੍ਹਾਂ ਦੀ ਆਵਾਜ਼ ਸੁਣੀ ਤੇ ਉਨ੍ਹਾਂ ਦੀ ਪ੍ਰਾਰਥਨਾ ਉਸ ਦੇ ਪਵਿੱਤਰ ਨਿਵਾਸ-ਸਥਾਨ, ਹਾਂ, ਸਵਰਗ ਤਕ ਪਹੁੰਚੀ।
31 ਜਦੋਂ ਉਹ ਇਹ ਸਭ ਕੁਝ ਪੂਰਾ ਕਰ ਹਟੇ, ਤਾਂ ਸਾਰੇ ਮੌਜੂਦ ਇਜ਼ਰਾਈਲੀ ਯਹੂਦਾਹ ਦੇ ਸ਼ਹਿਰਾਂ ਵਿਚ ਗਏ ਅਤੇ ਉਨ੍ਹਾਂ ਨੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿਚ, ਨਾਲੇ ਇਫ਼ਰਾਈਮ ਤੇ ਮਨੱਸ਼ਹ+ ਵਿਚ ਪੂਜਾ-ਥੰਮ੍ਹਾਂ ਨੂੰ ਚਕਨਾਚੂਰ ਕਰ ਦਿੱਤਾ,+ ਪੂਜਾ-ਖੰਭਿਆਂ* ਨੂੰ ਵੱਢ ਸੁੱਟਿਆ+ ਅਤੇ ਉੱਚੀਆਂ ਥਾਵਾਂ ਤੇ ਵੇਦੀਆਂ ਨੂੰ ਢਾਹ ਦਿੱਤਾ।+ ਉਹ ਇਹ ਸਭ ਉਦੋਂ ਤਕ ਕਰਦੇ ਰਹੇ ਜਦ ਤਕ ਉਨ੍ਹਾਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਨਹੀਂ ਦਿੱਤਾ। ਇਸ ਤੋਂ ਬਾਅਦ ਸਾਰੇ ਇਜ਼ਰਾਈਲੀ ਆਪੋ-ਆਪਣੇ ਸ਼ਹਿਰਾਂ ਵਿਚ ਆਪੋ-ਆਪਣੇ ਮਾਲ-ਧਨ ਕੋਲ ਮੁੜ ਗਏ।
2 ਫਿਰ ਹਿਜ਼ਕੀਯਾਹ ਨੇ ਪੁਜਾਰੀਆਂ ਦੀਆਂ ਟੋਲੀਆਂ+ ਅਤੇ ਲੇਵੀਆਂ ਦੀਆਂ ਟੋਲੀਆਂ+ ਵਿੱਚੋਂ ਹਰੇਕ ਪੁਜਾਰੀ ਤੇ ਲੇਵੀ ਨੂੰ ਉਸ ਦੀ ਸੇਵਾ ਮੁਤਾਬਕ ਠਹਿਰਾਇਆ।+ ਉਨ੍ਹਾਂ ਨੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਉਣੀਆਂ ਸਨ ਅਤੇ ਯਹੋਵਾਹ ਦੇ ਵਿਹੜਿਆਂ* ਦੇ ਦਰਵਾਜ਼ਿਆਂ ਅੰਦਰ ਸੇਵਾ ਕਰਨੀ ਸੀ ਅਤੇ ਧੰਨਵਾਦ ਤੇ ਮਹਿਮਾ ਕਰਨੀ ਸੀ।+ 3 ਰਾਜੇ ਦੇ ਆਪਣੇ ਮਾਲ ਵਿੱਚੋਂ ਹੋਮ-ਬਲ਼ੀਆਂ ਲਈ ਹਿੱਸਾ ਦਿੱਤਾ ਜਾਂਦਾ ਸੀ+ ਜਿਨ੍ਹਾਂ ਵਿਚ ਸਵੇਰ ਤੇ ਸ਼ਾਮ ਦੀਆਂ ਬਲ਼ੀਆਂ,+ ਨਾਲੇ ਸਬਤ ਦੇ ਦਿਨਾਂ,+ ਮੱਸਿਆ*+ ਅਤੇ ਤਿਉਹਾਰਾਂ+ ਦੇ ਮੌਕੇ ʼਤੇ ਚੜ੍ਹਾਈਆਂ ਜਾਂਦੀਆਂ ਹੋਮ-ਬਲ਼ੀਆਂ ਸ਼ਾਮਲ ਸਨ, ਜਿਵੇਂ ਯਹੋਵਾਹ ਦੇ ਕਾਨੂੰਨ ਵਿਚ ਲਿਖਿਆ ਗਿਆ ਹੈ।
4 ਇਸ ਤੋਂ ਇਲਾਵਾ, ਉਸ ਨੇ ਯਰੂਸ਼ਲਮ ਵਿਚ ਰਹਿੰਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਪੁਜਾਰੀਆਂ ਤੇ ਲੇਵੀਆਂ ਨੂੰ ਉਨ੍ਹਾਂ ਲਈ ਠਹਿਰਾਇਆ ਹਿੱਸਾ ਦੇਣ+ ਤਾਂਕਿ ਉਹ ਸਖ਼ਤੀ ਨਾਲ ਯਹੋਵਾਹ ਦੇ ਇਸ ਕਾਨੂੰਨ ਦੀ ਪਾਲਣਾ ਕਰ ਸਕਣ।* 5 ਇਹ ਹੁਕਮ ਜਾਰੀ ਹੁੰਦਿਆਂ ਹੀ ਇਜ਼ਰਾਈਲੀਆਂ ਨੇ ਬਹੁਤ ਵੱਡੀ ਮਾਤਰਾ ਵਿਚ ਅਨਾਜ, ਨਵੇਂ ਦਾਖਰਸ, ਤੇਲ,+ ਸ਼ਹਿਦ ਅਤੇ ਖੇਤ ਦੀ ਸਾਰੀ ਪੈਦਾਵਾਰ ਦਾ ਪਹਿਲਾ ਫਲ ਦਿੱਤਾ;+ ਉਹ ਹਰ ਚੀਜ਼ ਦਾ ਦਸਵਾਂ ਹਿੱਸਾ ਭਰਪੂਰ ਮਾਤਰਾ ਵਿਚ ਲੈ ਕੇ ਆਏ।+ 6 ਇਜ਼ਰਾਈਲ ਅਤੇ ਯਹੂਦਾਹ ਦੇ ਲੋਕ ਵੀ, ਜਿਹੜੇ ਯਹੂਦਾਹ ਦੇ ਸ਼ਹਿਰਾਂ ਵਿਚ ਰਹਿੰਦੇ ਸਨ, ਬਲਦਾਂ ਅਤੇ ਭੇਡਾਂ ਦਾ ਦਸਵਾਂ ਹਿੱਸਾ ਅਤੇ ਉਨ੍ਹਾਂ ਪਵਿੱਤਰ ਚੀਜ਼ਾਂ ਦਾ ਦਸਵਾਂ ਹਿੱਸਾ ਲੈ ਕੇ ਆਏ+ ਜਿਨ੍ਹਾਂ ਨੂੰ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਲਈ ਸ਼ੁੱਧ ਕੀਤਾ ਗਿਆ ਸੀ। ਉਹ ਦਸਵਾਂ ਹਿੱਸਾ ਲਿਆਏ ਤੇ ਢੇਰਾਂ ਦੇ ਢੇਰ ਲਾ ਦਿੱਤੇ। 7 ਤੀਸਰੇ ਮਹੀਨੇ+ ਉਨ੍ਹਾਂ ਨੇ ਆਪਣੇ ਦਾਨ ਦੇ ਢੇਰ ਲਾਉਣੇ ਸ਼ੁਰੂ ਕੀਤੇ ਸਨ; ਉਹ ਸੱਤਵੇਂ ਮਹੀਨੇ+ ਤਕ ਇੱਦਾਂ ਕਰਦੇ ਰਹੇ। 8 ਜਦੋਂ ਹਿਜ਼ਕੀਯਾਹ ਅਤੇ ਹਾਕਮਾਂ ਨੇ ਆ ਕੇ ਢੇਰ ਲੱਗੇ ਦੇਖੇ, ਤਾਂ ਉਨ੍ਹਾਂ ਨੇ ਯਹੋਵਾਹ ਦੀ ਮਹਿਮਾ ਕੀਤੀ ਅਤੇ ਉਸ ਦੀ ਪਰਜਾ ਇਜ਼ਰਾਈਲ ਨੂੰ ਅਸੀਸ ਦਿੱਤੀ।
9 ਹਿਜ਼ਕੀਯਾਹ ਨੇ ਪੁਜਾਰੀਆਂ ਤੇ ਲੇਵੀਆਂ ਕੋਲੋਂ ਉਨ੍ਹਾਂ ਢੇਰਾਂ ਬਾਰੇ ਪੁੱਛਿਆ 10 ਅਤੇ ਸਾਦੋਕ ਦੇ ਘਰਾਣੇ ਦੇ ਮੁੱਖ ਪੁਜਾਰੀ ਅਜ਼ਰਯਾਹ ਨੇ ਉਸ ਨੂੰ ਕਿਹਾ: “ਜਦੋਂ ਤੋਂ ਲੋਕਾਂ ਨੇ ਯਹੋਵਾਹ ਦੇ ਭਵਨ ਵਿਚ ਦਾਨ ਲਿਆਉਣਾ ਸ਼ੁਰੂ ਕੀਤਾ ਹੈ,+ ਉਦੋਂ ਤੋਂ ਲੋਕ ਰੱਜ ਕੇ ਖਾਂਦੇ ਹਨ ਅਤੇ ਬਹੁਤ ਕੁਝ ਬਚ ਵੀ ਜਾਂਦਾ ਹੈ ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਬਰਕਤ ਦਿੱਤੀ ਹੈ ਅਤੇ ਦੇਖ, ਆਹ ਕਿੰਨਾ ਕੁਝ ਬਚਿਆ ਪਿਆ ਹੈ।”+
11 ਇਹ ਸੁਣ ਕੇ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਭੰਡਾਰਾਂ*+ ਨੂੰ ਤਿਆਰ ਕਰਨ ਲਈ ਕਿਹਾ, ਇਸ ਲਈ ਉਨ੍ਹਾਂ ਨੇ ਇਨ੍ਹਾਂ ਨੂੰ ਤਿਆਰ ਕੀਤਾ। 12 ਉਹ ਵਫ਼ਾਦਾਰੀ ਨਾਲ ਦਾਨ, ਦਸਵਾਂ ਹਿੱਸਾ+ ਅਤੇ ਪਵਿੱਤਰ ਚੀਜ਼ਾਂ ਲਿਆਉਂਦੇ ਰਹੇ; ਲੇਵੀ ਕਾਨਨਯਾਹ ਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਦੇਖ-ਰੇਖ ਲਈ ਨਿਗਰਾਨ ਠਹਿਰਾਇਆ ਗਿਆ ਸੀ ਅਤੇ ਉਸ ਦਾ ਭਰਾ ਸ਼ਿਮਈ ਦੂਸਰੇ ਦਰਜੇ ʼਤੇ ਸੀ। 13 ਯਹੀਏਲ, ਅਜ਼ਾਜ਼ਯਾਹ, ਨਹਥ, ਅਸਾਹੇਲ, ਯਿਰਮੋਥ, ਯੋਜ਼ਾਬਾਦ, ਅਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ ਰਾਜੇ ਦੇ ਹੁਕਮ ਅਨੁਸਾਰ ਕਾਨਨਯਾਹ ਅਤੇ ਉਸ ਦੇ ਭਰਾ ਸ਼ਿਮਈ ਦੇ ਸਹਾਇਕ ਸਨ ਅਤੇ ਅਜ਼ਰਯਾਹ ਸੱਚੇ ਪਰਮੇਸ਼ੁਰ ਦੇ ਭਵਨ ਦਾ ਨਿਗਰਾਨ ਸੀ। 14 ਯਿਮਨਾਹ ਦਾ ਪੁੱਤਰ ਕੋਰੇ, ਜੋ ਪੂਰਬ ਵੱਲ ਇਕ ਲੇਵੀ ਦਰਬਾਨ ਸੀ,+ ਸੱਚੇ ਪਰਮੇਸ਼ੁਰ ਨੂੰ ਚੜ੍ਹਾਈਆਂ ਇੱਛਾ-ਬਲ਼ੀਆਂ+ ਦਾ ਨਿਗਰਾਨ ਸੀ ਅਤੇ ਉਹ ਯਹੋਵਾਹ ਨੂੰ ਦਿੱਤੇ ਦਾਨ ਅਤੇ ਅੱਤ ਪਵਿੱਤਰ ਚੀਜ਼ਾਂ ਨੂੰ ਵੰਡਣ ਦਾ ਕੰਮ ਕਰਦਾ ਸੀ।+ 15 ਉਸ ਦੇ ਨਿਰਦੇਸ਼ਨ ਅਧੀਨ ਪੁਜਾਰੀਆਂ ਦੇ ਸ਼ਹਿਰਾਂ ਵਿਚ ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਾਯਾਹ, ਅਮਰਯਾਹ ਅਤੇ ਸ਼ਕਨਯਾਹ ਆਪਣੇ ਭਰਾਵਾਂ ਨੂੰ ਟੋਲੀਆਂ ਅਨੁਸਾਰ ਇੱਕੋ ਜਿਹਾ ਹਿੱਸਾ ਦਿੰਦੇ ਸਨ,+ ਭਾਵੇਂ ਉਹ ਵੱਡਾ ਹੋਵੇ ਜਾਂ ਛੋਟਾ। ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਭਰੋਸੇਯੋਗ ਹੋਣ ਕਰਕੇ ਦਿੱਤੀ ਗਈ ਸੀ।+ 16 ਇਨ੍ਹਾਂ ਤੋਂ ਇਲਾਵਾ, ਉਨ੍ਹਾਂ ਆਦਮੀਆਂ ਨੂੰ ਖਾਣਾ ਦਿੱਤਾ ਜਾਂਦਾ ਸੀ ਜਿਨ੍ਹਾਂ ਦਾ ਨਾਂ ਵੰਸ਼ਾਵਲੀ ਵਿਚ ਲਿਖਿਆ ਹੋਇਆ ਸੀ ਅਤੇ ਜੋ ਹਰ ਰੋਜ਼ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਆਉਂਦੇ ਸਨ ਤੇ ਆਪੋ-ਆਪਣੀਆਂ ਟੋਲੀਆਂ ਅਨੁਸਾਰ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਨਾਲੇ ਉਨ੍ਹਾਂ ਮੁੰਡਿਆਂ ਨੂੰ ਵੀ ਖਾਣਾ ਦਿੱਤਾ ਜਾਂਦਾ ਸੀ ਜਿਹੜੇ ਤਿੰਨ ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ ਜਿਨ੍ਹਾਂ ਦੇ ਨਾਂ ਵੰਸ਼ਾਵਲੀ ਵਿਚ ਦਰਜ ਸਨ।
17 ਪੁਜਾਰੀਆਂ ਦੇ ਨਾਂ ਉਨ੍ਹਾਂ ਦੇ ਪਿਤਾ ਦੇ ਘਰਾਣੇ ਅਨੁਸਾਰ+ ਤੇ ਉਨ੍ਹਾਂ ਦੀਆਂ ਟੋਲੀਆਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਦਰਜ ਕੀਤੇ ਗਏ ਸਨ ਜਿਵੇਂ ਉਨ੍ਹਾਂ ਲੇਵੀਆਂ ਦੇ ਨਾਂ ਦਰਜ ਕੀਤੇ ਗਏ ਸਨ+ ਜੋ 20 ਸਾਲ ਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ।+ 18 ਉਹ ਆਪਣੇ ਆਪ ਨੂੰ ਪਵਿੱਤਰ ਸੇਵਾ ਲਈ ਸ਼ੁੱਧ ਰੱਖਦੇ ਸਨ ਕਿਉਂਕਿ ਉਨ੍ਹਾਂ ਨੂੰ ਭਰੋਸੇਯੋਗ ਹੋਣ ਕਰਕੇ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ। ਇਸ ਲਈ ਉਨ੍ਹਾਂ ਦੇ ਸਾਰੇ ਬੱਚਿਆਂ, ਉਨ੍ਹਾਂ ਦੀਆਂ ਪਤਨੀਆਂ, ਉਨ੍ਹਾਂ ਦੇ ਪੁੱਤਰਾਂ ਅਤੇ ਉਨ੍ਹਾਂ ਦੀਆਂ ਧੀਆਂ ਯਾਨੀ ਉਨ੍ਹਾਂ ਦੀ ਸਾਰੀ ਮੰਡਲੀ ਦੇ ਨਾਂ ਵੰਸ਼ਾਵਲੀ ਵਿਚ ਦਰਜ ਕੀਤੇ ਗਏ ਸਨ, 19 ਨਾਲੇ ਹਾਰੂਨ ਦੇ ਵੰਸ਼ ਦੇ ਪੁਜਾਰੀਆਂ ਦੇ ਨਾਂ ਵੀ, ਜੋ ਆਪਣੇ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਦੇ ਮੈਦਾਨਾਂ ਵਿਚ ਰਹਿੰਦੇ ਸਨ।+ ਸਾਰੇ ਸ਼ਹਿਰਾਂ ਵਿਚ ਆਦਮੀਆਂ ਨੂੰ ਚੁਣਿਆ ਗਿਆ ਸੀ ਕਿ ਉਹ ਪੁਜਾਰੀਆਂ ਵਿੱਚੋਂ ਹਰ ਨਰ ਨੂੰ ਅਤੇ ਲੇਵੀਆਂ ਦੀ ਵੰਸ਼ਾਵਲੀ ਵਿਚ ਦਰਜ ਹਰੇਕ ਜਣੇ ਨੂੰ ਹਿੱਸੇ ਦੇਣ।
20 ਹਿਜ਼ਕੀਯਾਹ ਨੇ ਸਾਰੇ ਯਹੂਦਾਹ ਵਿਚ ਇਸੇ ਤਰ੍ਹਾਂ ਕੀਤਾ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉਹੀ ਕਰਦਾ ਰਿਹਾ ਜੋ ਚੰਗਾ ਤੇ ਸਹੀ ਸੀ ਅਤੇ ਉਹ ਉਸ ਪ੍ਰਤੀ ਵਫ਼ਾਦਾਰ ਰਿਹਾ। 21 ਆਪਣੇ ਪਰਮੇਸ਼ੁਰ ਨੂੰ ਭਾਲਣ ਲਈ ਉਸ ਨੇ ਜਿਹੜਾ ਵੀ ਕੰਮ ਆਪਣੇ ਹੱਥ ਵਿਚ ਲਿਆ, ਚਾਹੇ ਉਹ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਨਾਲ ਸੰਬੰਧਿਤ ਸੀ+ ਜਾਂ ਮੂਸਾ ਦੇ ਕਾਨੂੰਨ ਤੇ ਹੁਕਮ ਨਾਲ ਜੁੜਿਆ ਸੀ, ਉਸ ਨੇ ਉਸ ਨੂੰ ਪੂਰੇ ਦਿਲ ਨਾਲ ਕੀਤਾ ਤੇ ਉਹ ਸਫ਼ਲ ਹੋਇਆ।
32 ਇਨ੍ਹਾਂ ਗੱਲਾਂ ਅਤੇ ਵਫ਼ਾਦਾਰੀ ਦੇ ਇਨ੍ਹਾਂ ਕੰਮਾਂ ਤੋਂ ਬਾਅਦ+ ਅੱਸ਼ੂਰ ਦਾ ਰਾਜਾ ਸਨਹੇਰੀਬ ਆਇਆ ਤੇ ਉਸ ਨੇ ਯਹੂਦਾਹ ʼਤੇ ਹਮਲਾ ਕੀਤਾ। ਉਸ ਨੇ ਕਿਲੇਬੰਦ ਸ਼ਹਿਰਾਂ ਦੀ ਘੇਰਾਬੰਦੀ ਕੀਤੀ ਕਿਉਂਕਿ ਉਸ ਨੇ ਅੰਦਰ ਵੜ ਕੇ ਉਨ੍ਹਾਂ ʼਤੇ ਕਬਜ਼ਾ ਕਰਨ ਦੀ ਠਾਣੀ ਹੋਈ ਸੀ।+
2 ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆ ਗਿਆ ਸੀ ਤੇ ਉਸ ਨੇ ਯਰੂਸ਼ਲਮ ਨਾਲ ਯੁੱਧ ਲੜਨ ਦੀ ਠਾਣੀ ਹੋਈ ਸੀ, 3 ਤਾਂ ਉਸ ਨੇ ਆਪਣੇ ਹਾਕਮਾਂ ਤੇ ਆਪਣੇ ਯੋਧਿਆਂ ਨਾਲ ਸਲਾਹ ਕਰ ਕੇ ਫ਼ੈਸਲਾ ਕੀਤਾ ਕਿ ਸ਼ਹਿਰ ਦੇ ਬਾਹਰ ਪਾਣੀ ਦੇ ਚਸ਼ਮਿਆਂ ਨੂੰ ਬੰਦ ਕਰ ਦਿੱਤਾ ਜਾਵੇ+ ਅਤੇ ਉਨ੍ਹਾਂ ਨੇ ਉਸ ਦਾ ਸਾਥ ਦਿੱਤਾ। 4 ਬਹੁਤ ਸਾਰੇ ਲੋਕ ਇਕੱਠੇ ਹੋਏ ਤੇ ਉਨ੍ਹਾਂ ਨੇ ਸਾਰੇ ਚਸ਼ਮਿਆਂ ਨੂੰ ਬੰਦ ਕਰ ਦਿੱਤਾ ਅਤੇ ਉਸ ਨਦੀ ਦਾ ਪਾਣੀ ਰੋਕ ਦਿੱਤਾ ਜੋ ਦੇਸ਼ ਵਿੱਚੋਂ ਦੀ ਵਹਿੰਦੀ ਸੀ ਕਿਉਂਕਿ ਉਨ੍ਹਾਂ ਨੇ ਕਿਹਾ, “ਜਦੋਂ ਅੱਸ਼ੂਰ ਦੇ ਰਾਜੇ ਆਉਣ, ਤਾਂ ਉਨ੍ਹਾਂ ਨੂੰ ਇੰਨਾ ਪਾਣੀ ਕਿਉਂ ਮਿਲੇ?”
5 ਇਸ ਤੋਂ ਇਲਾਵਾ, ਉਸ ਨੇ ਹਿੰਮਤ ਕਰ ਕੇ ਢਹਿ ਚੁੱਕੀ ਪੂਰੀ ਕੰਧ ਦੁਬਾਰਾ ਉਸਾਰੀ ਅਤੇ ਉਸ ਉੱਤੇ ਬੁਰਜ ਖੜ੍ਹੇ ਕੀਤੇ ਅਤੇ ਉਸ ਨੇ ਬਾਹਰ ਇਕ ਹੋਰ ਕੰਧ ਬਣਾਈ। ਉਸ ਨੇ ਦਾਊਦ ਦੇ ਸ਼ਹਿਰ ਦੇ ਟਿੱਲੇ*+ ਦੀ ਵੀ ਮੁਰੰਮਤ ਕੀਤੀ ਅਤੇ ਉਸ ਨੇ ਢੇਰ ਸਾਰੇ ਹਥਿਆਰ ਅਤੇ ਢਾਲਾਂ ਬਣਾਈਆਂ। 6 ਫਿਰ ਉਸ ਨੇ ਲੋਕਾਂ ਉੱਤੇ ਫ਼ੌਜ ਦੇ ਮੁਖੀ ਠਹਿਰਾਏ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਚੌਂਕ ʼਤੇ ਇਕੱਠਾ ਕੀਤਾ ਤੇ ਇਹ ਕਹਿ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ:* 7 “ਦਲੇਰ ਬਣੋ ਅਤੇ ਤਕੜੇ ਹੋਵੋ। ਅੱਸ਼ੂਰ ਦੇ ਰਾਜੇ ਅਤੇ ਉਸ ਨਾਲ ਆਈ ਵੱਡੀ ਭੀੜ ਕਰਕੇ ਨਾ ਡਰੋ ਅਤੇ ਨਾ ਹੀ ਖ਼ੌਫ਼ ਖਾਓ+ ਕਿਉਂਕਿ ਜਿੰਨੇ ਉਸ ਦੇ ਨਾਲ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਸਾਡੇ ਨਾਲ ਹਨ।+ 8 ਉਸ ਦੇ ਨਾਲ ਇਨਸਾਨੀ ਤਾਕਤ* ਹੈ, ਪਰ ਸਾਡੇ ਨਾਲ ਸਾਡਾ ਪਰਮੇਸ਼ੁਰ ਯਹੋਵਾਹ ਹੈ ਜੋ ਸਾਡੀ ਮਦਦ ਕਰਦਾ ਤੇ ਸਾਡੇ ਯੁੱਧ ਲੜਦਾ ਹੈ।”+ ਲੋਕਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀਆਂ ਗੱਲਾਂ ਤੋਂ ਹਿੰਮਤ ਮਿਲੀ।+
9 ਇਸ ਤੋਂ ਬਾਅਦ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਆਪਣੀ ਸਾਰੀ ਸ਼ਾਹੀ ਤਾਕਤ* ਨਾਲ ਲਾਕੀਸ਼+ ਵਿਚ ਸੀ, ਤਾਂ ਉਸ ਨੇ ਯਰੂਸ਼ਲਮ ਵਿਚ ਆਪਣੇ ਸੇਵਕਾਂ ਨੂੰ ਘੱਲਿਆ ਕਿ ਉਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਅਤੇ ਯਰੂਸ਼ਲਮ ਵਿਚ ਸਾਰੇ ਯਹੂਦੀਆਂ ਨੂੰ+ ਇਹ ਕਹਿਣ:
10 “ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਕਹਿੰਦਾ ਹੈ, ‘ਤੁਹਾਨੂੰ ਕਿਸ ਗੱਲ ਦਾ ਭਰੋਸਾ ਹੈ ਕਿ ਤੁਸੀਂ ਅਜੇ ਵੀ ਯਰੂਸ਼ਲਮ ਵਿਚ ਬੈਠੇ ਹੋਏ ਹੋ ਜਦ ਕਿ ਇਸ ਨੂੰ ਘੇਰ ਲਿਆ ਗਿਆ ਹੈ?+ 11 ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤੇ ਭੁੱਖੇ-ਪਿਆਸੇ ਮਰਨ ਲਈ ਨਹੀਂ ਛੱਡ ਰਿਹਾ ਕਿਉਂਕਿ ਉਹ ਕਹਿੰਦਾ ਹੈ: “ਸਾਡਾ ਪਰਮੇਸ਼ੁਰ ਯਹੋਵਾਹ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ”?+ 12 ਕੀ ਇਹ ਉਹੀ ਹਿਜ਼ਕੀਯਾਹ ਨਹੀਂ ਜਿਸ ਨੇ ਤੁਹਾਡੇ ਪਰਮੇਸ਼ੁਰ* ਦੀਆਂ ਉੱਚੀਆਂ ਥਾਵਾਂ ਅਤੇ ਉਸ ਦੀਆਂ ਵੇਦੀਆਂ ਢਾਹ ਸੁੱਟੀਆਂ ਸਨ+ ਤੇ ਫਿਰ ਯਹੂਦਾਹ ਤੇ ਯਰੂਸ਼ਲਮ ਨੂੰ ਕਿਹਾ: “ਤੁਸੀਂ ਇੱਕੋ ਵੇਦੀ ਅੱਗੇ ਮੱਥਾ ਟੇਕੋ ਤੇ ਉਸੇ ਉੱਤੇ ਬਲ਼ੀਆਂ ਚੜ੍ਹਾਓ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ”?+ 13 ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਤੇ ਮੇਰੇ ਪਿਉ-ਦਾਦਿਆਂ ਨੇ ਦੇਸ਼ਾਂ ਦੀਆਂ ਸਾਰੀਆਂ ਕੌਮਾਂ ਨਾਲ ਕੀ ਕੀਤਾ?+ ਕੀ ਉਨ੍ਹਾਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਏ?+ 14 ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕਰ ਦਿੱਤਾ, ਉਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਬਚਾ ਸਕਿਆ? ਤਾਂ ਫਿਰ, ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਬਚਾ ਲਵੇਗਾ?+ 15 ਹੁਣ ਹਿਜ਼ਕੀਯਾਹ ਇਹ ਗੱਲਾਂ ਕਰ ਕੇ ਤੁਹਾਨੂੰ ਧੋਖਾ ਨਾ ਦੇਵੇ ਜਾਂ ਤੁਹਾਨੂੰ ਗੁਮਰਾਹ ਨਾ ਕਰੇ!+ ਉਸ ਉੱਤੇ ਭਰੋਸਾ ਨਾ ਕਰੋ ਕਿਉਂਕਿ ਕਿਸੇ ਵੀ ਕੌਮ ਜਾਂ ਰਾਜ ਦਾ ਕੋਈ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਅਤੇ ਮੇਰੇ ਪਿਉ-ਦਾਦਿਆਂ ਦੇ ਹੱਥੋਂ ਬਚਾ ਨਹੀਂ ਸਕਿਆ। ਤਾਂ ਫਿਰ, ਤੁਹਾਡਾ ਪਰਮੇਸ਼ੁਰ ਕਿਵੇਂ ਤੁਹਾਨੂੰ ਮੇਰੇ ਹੱਥੋਂ ਬਚਾ ਲਵੇਗਾ?’”+
16 ਉਸ ਦੇ ਸੇਵਕਾਂ ਨੇ ਸੱਚੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੇ ਸੇਵਕ ਹਿਜ਼ਕੀਯਾਹ ਖ਼ਿਲਾਫ਼ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹੀਆਂ। 17 ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਬੇਇੱਜ਼ਤੀ ਕਰਨ+ ਅਤੇ ਉਸ ਖ਼ਿਲਾਫ਼ ਗੱਲਾਂ ਕਹਿਣ ਲਈ ਚਿੱਠੀਆਂ ਵੀ ਲਿਖੀਆਂ।+ ਉਸ ਨੇ ਲਿਖਿਆ: “ਜਿਵੇਂ ਦੇਸ਼ਾਂ ਦੀਆਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਪਾਏ,+ ਉਵੇਂ ਹੀ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਬਚਾ ਨਹੀਂ ਸਕੇਗਾ।” 18 ਉਹ ਯਹੂਦੀਆਂ ਦੀ ਭਾਸ਼ਾ ਵਿਚ ਯਰੂਸ਼ਲਮ ਦੇ ਲੋਕਾਂ ਨੂੰ ਉੱਚੀ-ਉੱਚੀ ਗੱਲਾਂ ਸੁਣਾਉਂਦੇ ਰਹੇ ਜੋ ਕੰਧ ʼਤੇ ਖੜ੍ਹੇ ਸਨ ਤਾਂਕਿ ਉਨ੍ਹਾਂ ਅੰਦਰ ਡਰ ਤੇ ਖ਼ੌਫ਼ ਪੈਦਾ ਕਰ ਕੇ ਸ਼ਹਿਰ ʼਤੇ ਕਬਜ਼ਾ ਕਰ ਸਕਣ।+ 19 ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਖ਼ਿਲਾਫ਼ ਵੀ ਉਹੀ ਗੱਲਾਂ ਕਹੀਆਂ ਜਿਹੜੀਆਂ ਉਨ੍ਹਾਂ ਨੇ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਖ਼ਿਲਾਫ਼ ਕਹੀਆਂ ਸਨ ਜਿਹੜੇ ਇਨਸਾਨ ਦੇ ਹੱਥਾਂ ਦਾ ਕੰਮ ਹਨ। 20 ਪਰ ਰਾਜਾ ਹਿਜ਼ਕੀਯਾਹ ਅਤੇ ਆਮੋਜ਼ ਦਾ ਪੁੱਤਰ ਯਸਾਯਾਹ ਨਬੀ+ ਇਸ ਬਾਰੇ ਪ੍ਰਾਰਥਨਾ ਕਰਦੇ ਰਹੇ ਅਤੇ ਮਦਦ ਲਈ ਸਵਰਗ ਵੱਲ ਦੁਹਾਈ ਦਿੰਦੇ ਰਹੇ।+
21 ਫਿਰ ਯਹੋਵਾਹ ਨੇ ਇਕ ਦੂਤ ਭੇਜਿਆ ਤੇ ਅੱਸ਼ੂਰ ਦੇ ਰਾਜੇ ਦੀ ਛਾਉਣੀ ਵਿਚ ਹਰ ਤਾਕਤਵਰ ਯੋਧੇ,+ ਆਗੂ ਅਤੇ ਮੁਖੀ ਨੂੰ ਮਾਰ ਸੁੱਟਿਆ ਜਿਸ ਕਰਕੇ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਵਾਪਸ ਚਲਾ ਗਿਆ। ਬਾਅਦ ਵਿਚ ਉਹ ਆਪਣੇ ਦੇਵਤੇ ਦੇ ਘਰ* ਅੰਦਰ ਗਿਆ ਤੇ ਉੱਥੇ ਉਸ ਦੇ ਹੀ ਕੁਝ ਪੁੱਤਰਾਂ ਨੇ ਉਸ ਨੂੰ ਤਲਵਾਰ ਨਾਲ ਮਾਰ ਸੁੱਟਿਆ।+ 22 ਇਸ ਤਰ੍ਹਾਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ ਤੇ ਉਨ੍ਹਾਂ ਨੂੰ ਹਰ ਪਾਸਿਓਂ ਆਰਾਮ ਦਿੱਤਾ। 23 ਅਤੇ ਬਹੁਤ ਸਾਰੇ ਲੋਕ ਯਰੂਸ਼ਲਮ ਵਿਚ ਯਹੋਵਾਹ ਲਈ ਤੋਹਫ਼ੇ ਅਤੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਵਧੀਆ ਤੋਂ ਵਧੀਆ ਚੀਜ਼ਾਂ ਲਿਆਏ+ ਅਤੇ ਇਸ ਤੋਂ ਬਾਅਦ ਸਾਰੀਆਂ ਕੌਮਾਂ ਉਸ ਦਾ ਬਹੁਤ ਆਦਰ-ਮਾਣ ਕਰਨ ਲੱਗੀਆਂ।
24 ਉਨ੍ਹੀਂ ਦਿਨੀਂ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਉਹ ਮਰਨ ਕਿਨਾਰੇ ਸੀ। ਉਸ ਨੇ ਯਹੋਵਾਹ ਨੂੰ ਪ੍ਰਾਰਥਨਾ ਕੀਤੀ+ ਜਿਸ ਨੇ ਉਸ ਨੂੰ ਜਵਾਬ ਦਿੱਤਾ ਅਤੇ ਇਕ ਨਿਸ਼ਾਨੀ ਦਿੱਤੀ।+ 25 ਪਰ ਹਿਜ਼ਕੀਯਾਹ ਨੇ ਆਪਣੇ ਨਾਲ ਹੋਈ ਭਲਾਈ ਦੀ ਕੋਈ ਕਦਰ ਨਹੀਂ ਕੀਤੀ ਕਿਉਂਕਿ ਉਸ ਦਾ ਮਨ ਘਮੰਡੀ ਹੋ ਗਿਆ ਜਿਸ ਕਰਕੇ ਪਰਮੇਸ਼ੁਰ ਦਾ ਕ੍ਰੋਧ ਉਸ ਉੱਤੇ ਅਤੇ ਯਹੂਦਾਹ ਤੇ ਯਰੂਸ਼ਲਮ ਉੱਤੇ ਭੜਕਿਆ। 26 ਫਿਰ ਹਿਜ਼ਕੀਯਾਹ ਨੇ ਆਪਣੇ ਮਨ ਵਿੱਚੋਂ ਘਮੰਡ ਕੱਢ ਕੇ ਆਪਣੇ ਆਪ ਨੂੰ ਨਿਮਰ ਕੀਤਾ,+ ਹਾਂ, ਉਸ ਨੇ ਤੇ ਯਰੂਸ਼ਲਮ ਦੇ ਵਾਸੀਆਂ ਨੇ ਆਪਣੇ ਆਪ ਨੂੰ ਨਿਮਰ ਕੀਤਾ ਜਿਸ ਕਰਕੇ ਹਿਜ਼ਕੀਯਾਹ ਦੇ ਦਿਨਾਂ ਵਿਚ ਯਹੋਵਾਹ ਦਾ ਕ੍ਰੋਧ ਉਨ੍ਹਾਂ ʼਤੇ ਨਹੀਂ ਭੜਕਿਆ।+
27 ਹਿਜ਼ਕੀਯਾਹ ਨੂੰ ਬਹੁਤ ਸਾਰੀ ਧਨ-ਦੌਲਤ ਤੇ ਮਹਿਮਾ ਮਿਲੀ;+ ਉਸ ਨੇ ਚਾਂਦੀ, ਸੋਨਾ, ਕੀਮਤੀ ਪੱਥਰ, ਬਲਸਾਨ ਦਾ ਤੇਲ, ਢਾਲਾਂ ਅਤੇ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਰੱਖਣ ਵਾਸਤੇ ਆਪਣੇ ਲਈ ਗੋਦਾਮ ਬਣਾਏ।+ 28 ਉਸ ਨੇ ਅਨਾਜ ਦੀ ਪੈਦਾਵਾਰ, ਨਵੇਂ ਦਾਖਰਸ ਅਤੇ ਤੇਲ ਲਈ ਗੋਦਾਮ ਵੀ ਬਣਾਏ ਅਤੇ ਉਸ ਨੇ ਸਾਰੀਆਂ ਵੱਖੋ-ਵੱਖਰੀਆਂ ਕਿਸਮਾਂ ਦੇ ਪਸ਼ੂਆਂ ਲਈ ਵਾੜੇ ਤੇ ਇੱਜੜਾਂ ਲਈ ਵਾੜੇ ਬਣਾਏ। 29 ਨਾਲੇ ਉਸ ਨੇ ਆਪਣੇ ਲਈ ਸ਼ਹਿਰ ਬਣਾਏ ਅਤੇ ਬਹੁਤ ਸਾਰੇ ਪਸ਼ੂ ਤੇ ਇੱਜੜ ਇਕੱਠੇ ਕੀਤੇ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਬਹੁਤ ਸਾਰਾ ਮਾਲ-ਧਨ ਦਿੱਤਾ। 30 ਹਿਜ਼ਕੀਯਾਹ ਨੇ ਹੀ ਗੀਹੋਨ+ ਦੇ ਪਾਣੀਆਂ ਦੇ ਉੱਪਰਲੇ ਸੋਮੇ ਨੂੰ ਬੰਦ ਕਰ ਦਿੱਤਾ ਸੀ+ ਅਤੇ ਪਾਣੀ ਦਾ ਰੁਖ ਮੋੜ ਦਿੱਤਾ ਕਿ ਉਹ ਸਿੱਧਾ ਦਾਊਦ ਦੇ ਸ਼ਹਿਰ ਦੇ ਪੱਛਮ ਵੱਲ ਨੂੰ ਵਹੇ+ ਅਤੇ ਹਿਜ਼ਕੀਯਾਹ ਆਪਣੇ ਹਰ ਕੰਮ ਵਿਚ ਸਫ਼ਲ ਹੋਇਆ। 31 ਪਰ ਜਦੋਂ ਬਾਬਲ ਦੇ ਹਾਕਮਾਂ ਦੇ ਬੁਲਾਰਿਆਂ ਨੂੰ ਉਸ ਕੋਲ ਉਸ ਨਿਸ਼ਾਨੀ ਬਾਰੇ ਪੁੱਛਣ ਲਈ ਘੱਲਿਆ ਗਿਆ+ ਜੋ ਦੇਸ਼ ਵਿਚ ਦਿਖਾਈ ਦਿੱਤੀ ਸੀ,+ ਤਾਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਪਰਖਣ ਲਈ ਇਕੱਲਾ ਛੱਡ ਦਿੱਤਾ+ ਤਾਂਕਿ ਉਹ ਜਾਣ ਸਕੇ ਕਿ ਉਸ ਦੇ ਦਿਲ ਵਿਚ ਕੀ ਹੈ।+
32 ਹਿਜ਼ਕੀਯਾਹ ਦੀ ਬਾਕੀ ਕਹਾਣੀ ਅਤੇ ਉਸ ਦੇ ਅਟੱਲ ਪਿਆਰ ਦੇ ਕੰਮਾਂ ਬਾਰੇ+ ਯਹੂਦਾਹ ਅਤੇ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਆਮੋਜ਼ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣ ਵਿਚ+ ਲਿਖਿਆ ਹੋਇਆ ਹੈ।+ 33 ਫਿਰ ਹਿਜ਼ਕੀਯਾਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਦਾਊਦ ਦੇ ਪੁੱਤਰਾਂ ਦੀਆਂ ਕਬਰਾਂ ਵੱਲ ਜਾਂਦੀ ਚੜ੍ਹਾਈ ʼਤੇ ਦਫ਼ਨਾ ਦਿੱਤਾ;+ ਸਾਰੇ ਯਹੂਦਾਹ ਨੇ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਉਸ ਦੀ ਮੌਤ ਹੋਣ ਤੇ ਉਸ ਦਾ ਸਨਮਾਨ ਕੀਤਾ। ਅਤੇ ਉਸ ਦਾ ਪੁੱਤਰ ਮਨੱਸ਼ਹ ਉਸ ਦੀ ਜਗ੍ਹਾ ਰਾਜਾ ਬਣ ਗਿਆ।
33 ਮਨੱਸ਼ਹ+ 12 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 55 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+
2 ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਉਨ੍ਹਾਂ ਕੌਮਾਂ ਵਰਗੇ ਘਿਣਾਉਣੇ ਕੰਮ ਕੀਤੇ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਲੋਕਾਂ ਅੱਗੋਂ ਭਜਾ ਦਿੱਤਾ ਸੀ।+ 3 ਉਸ ਨੇ ਉਨ੍ਹਾਂ ਸਾਰੀਆਂ ਉੱਚੀਆਂ ਥਾਵਾਂ ਨੂੰ ਦੁਬਾਰਾ ਬਣਾਇਆ ਜਿਨ੍ਹਾਂ ਨੂੰ ਉਸ ਦੇ ਪਿਤਾ ਹਿਜ਼ਕੀਯਾਹ ਨੇ ਢਾਹ ਦਿੱਤਾ ਸੀ+ ਅਤੇ ਉਸ ਨੇ ਬਆਲਾਂ ਲਈ ਵੇਦੀਆਂ ਬਣਾਈਆਂ ਅਤੇ ਪੂਜਾ-ਖੰਭੇ* ਖੜ੍ਹੇ ਕੀਤੇ। ਉਸ ਨੇ ਆਕਾਸ਼ ਦੀ ਸਾਰੀ ਫ਼ੌਜ ਅੱਗੇ ਮੱਥਾ ਟੇਕਿਆ ਅਤੇ ਉਨ੍ਹਾਂ ਦੀ ਭਗਤੀ ਕੀਤੀ।+ 4 ਉਸ ਨੇ ਯਹੋਵਾਹ ਦੇ ਭਵਨ ਵਿਚ ਵੀ ਵੇਦੀਆਂ ਬਣਾਈਆਂ+ ਜਿਸ ਬਾਰੇ ਯਹੋਵਾਹ ਨੇ ਕਿਹਾ ਸੀ: “ਯਰੂਸ਼ਲਮ ਵਿਚ ਮੇਰਾ ਨਾਂ ਸਦਾ ਲਈ ਰਹੇਗਾ।”+ 5 ਅਤੇ ਉਸ ਨੇ ਯਹੋਵਾਹ ਦੇ ਭਵਨ ਦੇ ਦੋ ਵਿਹੜਿਆਂ ਵਿਚ ਆਕਾਸ਼ ਦੀ ਸਾਰੀ ਫ਼ੌਜ ਲਈ ਵੇਦੀਆਂ ਬਣਾਈਆਂ।+ 6 ਉਸ ਨੇ ਹਿੰਨੋਮ ਦੇ ਪੁੱਤਰ ਦੀ ਵਾਦੀ+ ਵਿਚ ਆਪਣੇ ਪੁੱਤਰਾਂ ਦੀ ਅੱਗ ਵਿਚ ਬਲ਼ੀ ਦਿੱਤੀ;*+ ਉਹ ਜਾਦੂਗਰੀ ਕਰਦਾ ਸੀ,+ ਫਾਲ* ਪਾਉਂਦਾ ਸੀ, ਜਾਦੂ-ਟੂਣਾ ਕਰਦਾ ਸੀ ਅਤੇ ਉਸ ਨੇ ਚੇਲੇ-ਚਾਂਟਿਆਂ* ਤੇ ਭਵਿੱਖ ਦੱਸਣ ਵਾਲਿਆਂ ਨੂੰ ਠਹਿਰਾਇਆ।+ ਉਸ ਨੇ ਅਜਿਹੇ ਕੰਮ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ। ਇਸ ਤਰ੍ਹਾਂ ਉਸ ਨੇ ਉਸ ਦਾ ਕ੍ਰੋਧ ਭੜਕਾਇਆ।
7 ਉਸ ਨੇ ਜਿਹੜੀ ਘੜੀ ਹੋਈ ਮੂਰਤ ਬਣਾਈ ਸੀ, ਉਸ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਰੱਖਿਆ+ ਜਿਸ ਬਾਰੇ ਪਰਮੇਸ਼ੁਰ ਨੇ ਦਾਊਦ ਅਤੇ ਉਸ ਦੇ ਪੁੱਤਰ ਸੁਲੇਮਾਨ ਨੂੰ ਕਿਹਾ ਸੀ: “ਮੈਂ ਆਪਣਾ ਨਾਂ ਸਦਾ ਲਈ ਇਸ ਭਵਨ ਵਿਚ ਅਤੇ ਯਰੂਸ਼ਲਮ ਵਿਚ ਰੱਖਾਂਗਾ ਜਿਸ ਨੂੰ ਮੈਂ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਹੈ।+ 8 ਮੈਂ ਫਿਰ ਕਦੇ ਵੀ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਨਹੀਂ ਕੱਢਾਂਗਾ ਜੋ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ, ਬਸ਼ਰਤੇ ਕਿ ਉਹ ਧਿਆਨ ਨਾਲ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਜਿਨ੍ਹਾਂ ਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ, ਹਾਂ, ਉਸ ਪੂਰੇ ਕਾਨੂੰਨ, ਨਿਯਮਾਂ ਅਤੇ ਫ਼ੈਸਲਿਆਂ ਦੀ ਪਾਲਣਾ ਕਰਨ ਜੋ ਮੂਸਾ ਦੇ ਰਾਹੀਂ ਦਿੱਤੇ ਗਏ ਸਨ।” 9 ਮਨੱਸ਼ਹ ਯਹੂਦਾਹ ਨੂੰ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਗੁਮਰਾਹ ਕਰਦਾ ਰਿਹਾ ਅਤੇ ਉਨ੍ਹਾਂ ਤੋਂ ਉਨ੍ਹਾਂ ਕੌਮਾਂ ਨਾਲੋਂ ਵੀ ਭੈੜੇ ਕੰਮ ਕਰਾਏ ਜਿਨ੍ਹਾਂ ਦਾ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਨਾਮੋ-ਨਿਸ਼ਾਨ ਮਿਟਾ ਦਿੱਤਾ ਸੀ।+
10 ਯਹੋਵਾਹ ਮਨੱਸ਼ਹ ਅਤੇ ਉਸ ਦੇ ਲੋਕਾਂ ਨਾਲ ਗੱਲ ਕਰਦਾ ਰਿਹਾ, ਪਰ ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ।+ 11 ਇਸ ਲਈ ਯਹੋਵਾਹ ਨੇ ਉਨ੍ਹਾਂ ਦੇ ਖ਼ਿਲਾਫ਼ ਅੱਸ਼ੂਰ ਦੇ ਰਾਜੇ ਦੀ ਫ਼ੌਜ ਦੇ ਮੁਖੀਆਂ ਨੂੰ ਲਿਆਂਦਾ ਅਤੇ ਉਨ੍ਹਾਂ ਨੇ ਮਨੱਸ਼ਹ ਨੂੰ ਕੁੰਡੀਆਂ ਪਾ ਕੇ* ਫੜ ਲਿਆ ਅਤੇ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਗਏ। 12 ਕਸ਼ਟ ਵਿਚ ਹੁੰਦਿਆਂ ਉਸ ਨੇ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਰਹਿਮ ਦੀ ਭੀਖ ਮੰਗੀ ਅਤੇ ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਅੱਗੇ ਆਪਣੇ ਆਪ ਨੂੰ ਬਹੁਤ ਨਿਮਰ ਕਰਦਾ ਰਿਹਾ। 13 ਉਹ ਪਰਮੇਸ਼ੁਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਅਤੇ ਪਰਮੇਸ਼ੁਰ ਨੂੰ ਉਸ ਦੇ ਤਰਲੇ ਦੇਖ ਕੇ ਬਹੁਤ ਤਰਸ ਆਇਆ ਤੇ ਉਸ ਨੇ ਰਹਿਮ ਲਈ ਕੀਤੀ ਉਸ ਦੀ ਬੇਨਤੀ ਸੁਣ ਲਈ ਅਤੇ ਉਸ ਨੂੰ ਯਰੂਸ਼ਲਮ ਲਿਆ ਕੇ ਰਾਜ ਦੁਬਾਰਾ ਦੇ ਦਿੱਤਾ।+ ਫਿਰ ਮਨੱਸ਼ਹ ਜਾਣ ਗਿਆ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ।+
14 ਇਸ ਤੋਂ ਬਾਅਦ ਉਸ ਨੇ ਦਾਊਦ ਦੇ ਸ਼ਹਿਰ+ ਲਈ ਘਾਟੀ ਵਿਚ ਗੀਹੋਨ+ ਦੇ ਪੱਛਮ ਵੱਲ ਇਕ ਬਾਹਰੀ ਕੰਧ ਬਣਾਈ ਜੋ ਮੱਛੀ ਫਾਟਕ+ ਤਕ ਸੀ ਤੇ ਉੱਥੋਂ ਇਹ ਕੰਧ ਸ਼ਹਿਰ ਨੂੰ ਘੇਰਦੇ ਹੋਏ ਓਫਲ ਤਕ ਜਾਂਦੀ ਸੀ।+ ਉਸ ਨੇ ਇਹ ਕੰਧ ਬਹੁਤ ਉੱਚੀ ਬਣਾਈ। ਇਸ ਤੋਂ ਇਲਾਵਾ, ਉਸ ਨੇ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਵਿਚ ਫ਼ੌਜ ਦੇ ਮੁਖੀ ਨਿਯੁਕਤ ਕੀਤੇ। 15 ਫਿਰ ਉਸ ਨੇ ਝੂਠੇ ਦੇਵਤਿਆਂ ਨੂੰ, ਯਹੋਵਾਹ ਦੇ ਭਵਨ ਵਿਚਲੀ ਮੂਰਤ ਨੂੰ+ ਅਤੇ ਯਹੋਵਾਹ ਦੇ ਭਵਨ ਦੇ ਪਹਾੜ ਤੋਂ ਅਤੇ ਯਰੂਸ਼ਲਮ ਵਿੱਚੋਂ ਉਨ੍ਹਾਂ ਸਾਰੀਆਂ ਵੇਦੀਆਂ ਨੂੰ ਕੱਢ ਦਿੱਤਾ ਜੋ ਉਸ ਨੇ ਬਣਾਈਆਂ ਸਨ+ ਤੇ ਉਨ੍ਹਾਂ ਨੂੰ ਸ਼ਹਿਰ ਦੇ ਬਾਹਰ ਸੁਟਵਾ ਦਿੱਤਾ। 16 ਉਸ ਨੇ ਯਹੋਵਾਹ ਦੀ ਵੇਦੀ ਵੀ ਤਿਆਰ ਕੀਤੀ+ ਅਤੇ ਉਹ ਉਸ ਉੱਤੇ ਸ਼ਾਂਤੀ-ਬਲ਼ੀਆਂ+ ਤੇ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਉਣ ਲੱਗਾ+ ਅਤੇ ਉਸ ਨੇ ਯਹੂਦਾਹ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਨ ਲਈ ਕਿਹਾ। 17 ਲੋਕ ਅਜੇ ਵੀ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾ ਰਹੇ ਸਨ, ਪਰ ਸਿਰਫ਼ ਆਪਣੇ ਪਰਮੇਸ਼ੁਰ ਯਹੋਵਾਹ ਲਈ।
18 ਮਨੱਸ਼ਹ ਦੀ ਬਾਕੀ ਕਹਾਣੀ, ਆਪਣੇ ਪਰਮੇਸ਼ੁਰ ਨੂੰ ਕੀਤੀ ਉਸ ਦੀ ਪ੍ਰਾਰਥਨਾ ਅਤੇ ਦਰਸ਼ੀਆਂ ਦੀਆਂ ਗੱਲਾਂ ਜਿਹੜੀਆਂ ਉਨ੍ਹਾਂ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਉਸ ਨਾਲ ਕੀਤੀਆਂ ਸਨ, ਉਹ ਇਜ਼ਰਾਈਲ ਦੇ ਰਾਜਿਆਂ ਦੇ ਇਤਿਹਾਸ ਵਿਚ ਦਰਜ ਹਨ। 19 ਨਾਲੇ ਉਸ ਦੀ ਪ੍ਰਾਰਥਨਾ,+ ਕਿਵੇਂ ਉਸ ਦੇ ਤਰਲੇ ਸੁਣੇ ਗਏ, ਉਸ ਦੇ ਸਾਰੇ ਪਾਪਾਂ ਅਤੇ ਉਸ ਦੀ ਬੇਵਫ਼ਾਈ ਬਾਰੇ+ ਅਤੇ ਉਨ੍ਹਾਂ ਥਾਵਾਂ ਬਾਰੇ ਜਿੱਥੇ ਉਸ ਨੇ ਆਪਣੇ ਆਪ ਨੂੰ ਨਿਮਰ ਕਰਨ ਤੋਂ ਪਹਿਲਾਂ ਉੱਚੀਆਂ ਥਾਵਾਂ ਬਣਾਈਆਂ ਸਨ ਤੇ ਪੂਜਾ-ਖੰਭੇ* ਅਤੇ ਘੜੀਆਂ ਹੋਈਆਂ ਮੂਰਤਾਂ ਖੜ੍ਹੀਆਂ ਕੀਤੀਆਂ ਸਨ,+ ਉਸ ਦੇ ਦਰਸ਼ੀਆਂ ਦੀਆਂ ਲਿਖਤਾਂ ਵਿਚ ਲਿਖਿਆ ਹੋਇਆ ਹੈ। 20 ਫਿਰ ਮਨੱਸ਼ਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਘਰ ਵਿਚ ਦਫ਼ਨਾ ਦਿੱਤਾ; ਅਤੇ ਉਸ ਦਾ ਪੁੱਤਰ ਆਮੋਨ ਉਸ ਦੀ ਜਗ੍ਹਾ ਰਾਜਾ ਬਣ ਗਿਆ।+
21 ਆਮੋਨ+ 22 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਦੋ ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 22 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ, ਠੀਕ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਕੀਤਾ ਸੀ;+ ਆਮੋਨ ਨੇ ਉਨ੍ਹਾਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਅੱਗੇ ਬਲ਼ੀਆਂ ਚੜ੍ਹਾਈਆਂ ਜੋ ਉਸ ਦੇ ਪਿਤਾ ਮਨੱਸ਼ਹ ਨੇ ਬਣਾਈਆਂ ਸਨ+ ਅਤੇ ਉਹ ਉਨ੍ਹਾਂ ਦੀ ਭਗਤੀ ਕਰਦਾ ਰਿਹਾ। 23 ਪਰ ਉਸ ਨੇ ਆਪਣੇ ਆਪ ਨੂੰ ਯਹੋਵਾਹ ਅੱਗੇ ਨਿਮਰ ਨਹੀਂ ਕੀਤਾ+ ਜਿਵੇਂ ਉਸ ਦੇ ਪਿਤਾ ਮਨੱਸ਼ਹ ਨੇ ਆਪਣੇ ਆਪ ਨੂੰ ਨਿਮਰ ਕੀਤਾ ਸੀ;+ ਇਸ ਦੀ ਬਜਾਇ, ਆਮੋਨ ਨੇ ਹੋਰ ਜ਼ਿਆਦਾ ਅਪਰਾਧ ਕੀਤਾ। 24 ਅਖ਼ੀਰ ਉਸ ਦੇ ਸੇਵਕਾਂ ਨੇ ਉਸ ਖ਼ਿਲਾਫ਼ ਸਾਜ਼ਸ਼ ਘੜੀ+ ਅਤੇ ਉਸ ਨੂੰ ਉਸ ਦੇ ਘਰ ਵਿਚ ਜਾਨੋਂ ਮਾਰ ਦਿੱਤਾ। 25 ਪਰ ਦੇਸ਼ ਦੇ ਲੋਕਾਂ ਨੇ ਉਨ੍ਹਾਂ ਸਾਰਿਆਂ ਨੂੰ ਮਾਰ ਸੁੱਟਿਆ ਜਿਨ੍ਹਾਂ ਨੇ ਰਾਜਾ ਆਮੋਨ ਖ਼ਿਲਾਫ਼ ਸਾਜ਼ਸ਼ ਘੜੀ ਸੀ+ ਅਤੇ ਉਨ੍ਹਾਂ ਨੇ ਉਸ ਦੇ ਪੁੱਤਰ ਯੋਸੀਯਾਹ+ ਨੂੰ ਉਸ ਦੀ ਜਗ੍ਹਾ ਰਾਜਾ ਬਣਾ ਦਿੱਤਾ।
34 ਯੋਸੀਯਾਹ+ ਅੱਠਾਂ ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 31 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 2 ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ ਅਤੇ ਉਹ ਆਪਣੇ ਵੱਡ-ਵਡੇਰੇ ਦਾਊਦ ਦੇ ਰਾਹਾਂ ʼਤੇ ਚੱਲਿਆ ਅਤੇ ਸੱਜੇ ਜਾਂ ਖੱਬੇ ਨਹੀਂ ਮੁੜਿਆ।
3 ਆਪਣੇ ਰਾਜ ਦੇ 8ਵੇਂ ਸਾਲ, ਜਦੋਂ ਉਹ ਅਜੇ ਮੁੱਛ-ਫੁੱਟ ਗੱਭਰੂ ਹੀ ਸੀ, ਉਸ ਨੇ ਆਪਣੇ ਵੱਡ-ਵਡੇਰੇ ਦਾਊਦ ਦੇ ਪਰਮੇਸ਼ੁਰ ਦੀ ਭਾਲ ਕਰਨੀ ਸ਼ੁਰੂ ਕੀਤੀ;+ ਅਤੇ 12ਵੇਂ ਸਾਲ ਵਿਚ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਉੱਚੀਆਂ ਥਾਵਾਂ,+ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ+ ਅਤੇ ਧਾਤ ਦੇ ਬੁੱਤਾਂ* ਦਾ ਸਫ਼ਾਇਆ ਕਰਨਾ ਸ਼ੁਰੂ ਕੀਤਾ।+ 4 ਇਸ ਤੋਂ ਇਲਾਵਾ, ਉਨ੍ਹਾਂ ਨੇ ਉਸ ਦੀ ਮੌਜੂਦਗੀ ਵਿਚ ਬਆਲ ਦੀਆਂ ਵੇਦੀਆਂ ਨੂੰ ਅਤੇ ਉਨ੍ਹਾਂ ਉੱਤੇ ਬਣੇ ਧੂਪਦਾਨਾਂ ਨੂੰ ਢਾਹ ਦਿੱਤਾ। ਨਾਲੇ ਉਸ ਨੇ ਪੂਜਾ-ਖੰਭਿਆਂ,* ਘੜੀਆਂ ਹੋਈਆਂ ਮੂਰਤਾਂ ਅਤੇ ਧਾਤ ਦੇ ਬੁੱਤਾਂ* ਦੇ ਟੁਕੜੇ-ਟੁਕੜੇ ਕਰ ਕੇ ਉਨ੍ਹਾਂ ਦਾ ਚੂਰਾ-ਭੂਰਾ ਕੀਤਾ ਤੇ ਉਸ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਉੱਤੇ ਖਿਲਾਰ ਦਿੱਤਾ ਜੋ ਉਨ੍ਹਾਂ ਅੱਗੇ ਬਲ਼ੀਆਂ ਚੜ੍ਹਾਇਆ ਕਰਦੇ ਸਨ।+ 5 ਉਸ ਨੇ ਪੁਜਾਰੀਆਂ ਦੀਆਂ ਹੱਡੀਆਂ ਉਨ੍ਹਾਂ ਦੀਆਂ ਵੇਦੀਆਂ ʼਤੇ ਸਾੜੀਆਂ।+ ਇਸ ਤਰ੍ਹਾਂ ਉਸ ਨੇ ਯਹੂਦਾਹ ਅਤੇ ਯਰੂਸ਼ਲਮ ਨੂੰ ਸ਼ੁੱਧ ਕੀਤਾ।
6 ਮਨੱਸ਼ਹ, ਇਫ਼ਰਾਈਮ,+ ਸ਼ਿਮਓਨ ਤੇ ਨਫ਼ਤਾਲੀ ਤਕ ਦੇ ਸ਼ਹਿਰਾਂ ਵਿਚ ਅਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਖੰਡਰਾਂ ਵਿਚ 7 ਉਸ ਨੇ ਵੇਦੀਆਂ ਢਾਹ ਦਿੱਤੀਆਂ ਅਤੇ ਪੂਜਾ-ਖੰਭਿਆਂ* ਤੇ ਘੜੀਆਂ ਹੋਈਆਂ ਮੂਰਤਾਂ ਨੂੰ ਕੁੱਟ-ਕੁੱਟ ਕੇ ਚੂਰਾ ਕਰ ਦਿੱਤਾ;+ ਉਸ ਨੇ ਸਾਰੇ ਇਜ਼ਰਾਈਲ ਦੇਸ਼ ਵਿਚ ਧੂਪ ਧੁਖਾਉਣ ਦੀਆਂ ਸਾਰੀਆਂ ਵੇਦੀਆਂ ਤੋੜ ਦਿੱਤੀਆਂ+ ਤੇ ਉਸ ਤੋਂ ਬਾਅਦ ਉਹ ਯਰੂਸ਼ਲਮ ਨੂੰ ਮੁੜ ਗਿਆ।
8 ਆਪਣੇ ਰਾਜ ਦੇ 18ਵੇਂ ਸਾਲ ਵਿਚ, ਜਦੋਂ ਉਹ ਦੇਸ਼ ਅਤੇ ਮੰਦਰ* ਨੂੰ ਸ਼ੁੱਧ ਕਰ ਚੁੱਕਾ ਸੀ, ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫਾਨ,+ ਸ਼ਹਿਰ ਦੇ ਮੁਖੀ ਮਾਸੇਯਾਹ ਅਤੇ ਯੋਹਾਜ਼ ਦੇ ਪੁੱਤਰ ਇਤਿਹਾਸ ਦੇ ਲਿਖਾਰੀ ਯੋਆਹ ਨੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਭਵਨ ਦੀ ਮੁਰੰਮਤ ਕਰਨ ਲਈ ਘੱਲਿਆ।+ 9 ਉਹ ਮਹਾਂ ਪੁਜਾਰੀ ਹਿਲਕੀਯਾਹ ਕੋਲ ਆਏ ਅਤੇ ਉਸ ਨੂੰ ਪਰਮੇਸ਼ੁਰ ਦੇ ਭਵਨ ਵਿਚ ਲਿਆਂਦਾ ਪੈਸਾ ਦਿੱਤਾ ਜੋ ਦਰਬਾਨਾਂ ਵਜੋਂ ਸੇਵਾ ਕਰ ਰਹੇ ਲੇਵੀਆਂ ਨੇ ਮਨੱਸ਼ਹ, ਇਫ਼ਰਾਈਮ ਅਤੇ ਬਾਕੀ ਸਾਰੇ ਇਜ਼ਰਾਈਲ ਤੋਂ,+ ਨਾਲੇ ਯਹੂਦਾਹ ਤੇ ਬਿਨਯਾਮੀਨ ਤੋਂ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠਾ ਕੀਤਾ ਸੀ। 10 ਫਿਰ ਉਨ੍ਹਾਂ ਨੇ ਇਹ ਪੈਸਾ ਉਨ੍ਹਾਂ ਨੂੰ ਦਿੱਤਾ ਜੋ ਯਹੋਵਾਹ ਦੇ ਭਵਨ ਵਿਚ ਹੁੰਦੇ ਕੰਮ ਦੀ ਨਿਗਰਾਨੀ ਕਰਦੇ ਸਨ। ਯਹੋਵਾਹ ਦੇ ਭਵਨ ਵਿਚ ਕੰਮ ਕਰਨ ਵਾਲਿਆਂ ਨੇ ਇਹ ਪੈਸਾ ਭਵਨ ਦੀ ਮੁਰੰਮਤ ਕਰਨ ਲਈ ਵਰਤਿਆ। 11 ਉਨ੍ਹਾਂ ਨੇ ਇਹ ਪੈਸਾ ਕਾਰੀਗਰਾਂ ਤੇ ਉਸਾਰੀ ਦਾ ਕੰਮ ਕਰਨ ਵਾਲਿਆਂ ਨੂੰ ਦਿੱਤਾ ਤਾਂਕਿ ਉਹ ਤਰਾਸ਼ੇ ਹੋਏ ਪੱਥਰ ਤੇ ਟੇਕਾਂ ਲਈ ਲੱਕੜ ਖ਼ਰੀਦਣ ਅਤੇ ਸ਼ਤੀਰੀਆਂ ਨਾਲ ਉਨ੍ਹਾਂ ਇਮਾਰਤਾਂ ਨੂੰ ਬਣਾਉਣ ਜਿਨ੍ਹਾਂ ਨੂੰ ਯਹੂਦਾਹ ਦੇ ਰਾਜਿਆਂ ਨੇ ਬਰਬਾਦ ਹੋਣ ਦਿੱਤਾ ਸੀ।+
12 ਉਨ੍ਹਾਂ ਆਦਮੀਆਂ ਨੇ ਵਫ਼ਾਦਾਰੀ ਨਾਲ ਕੰਮ ਕੀਤਾ।+ ਉਨ੍ਹਾਂ ਉੱਤੇ ਨਿਗਰਾਨਾਂ ਵਜੋਂ ਇਨ੍ਹਾਂ ਲੇਵੀਆਂ ਨੂੰ ਨਿਯੁਕਤ ਕੀਤਾ ਗਿਆ ਸੀ: ਮਰਾਰੀਆਂ+ ਵਿੱਚੋਂ ਯਹਥ ਤੇ ਓਬਦਯਾਹ ਅਤੇ ਕਹਾਥੀਆਂ+ ਵਿੱਚੋਂ ਜ਼ਕਰਯਾਹ ਅਤੇ ਮਸ਼ੂਲਾਮ। ਅਤੇ ਉਨ੍ਹਾਂ ਸਾਰੇ ਲੇਵੀਆਂ ਨੂੰ ਜੋ ਮਾਹਰ ਸੰਗੀਤਕਾਰ ਸਨ+ 13 ਆਮ ਮਜ਼ਦੂਰਾਂ* ਉੱਤੇ ਠਹਿਰਾਇਆ ਗਿਆ ਸੀ ਅਤੇ ਉਹ ਉਨ੍ਹਾਂ ਸਾਰਿਆਂ ਦੇ ਨਿਗਰਾਨ ਸਨ ਜੋ ਹਰ ਤਰ੍ਹਾਂ ਦੀ ਸੇਵਾ ਦਾ ਕੰਮ ਕਰਦੇ ਸਨ; ਕੁਝ ਲੇਵੀ ਸਕੱਤਰ, ਅਧਿਕਾਰੀ ਤੇ ਦਰਬਾਨ ਸਨ।+
14 ਜਦੋਂ ਉਹ ਯਹੋਵਾਹ ਦੇ ਭਵਨ ਵਿਚ ਲਿਆਂਦਾ ਪੈਸਾ ਬਾਹਰ ਕੱਢ ਰਹੇ ਸਨ,+ ਤਾਂ ਹਿਲਕੀਯਾਹ ਪੁਜਾਰੀ ਨੂੰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਮਿਲੀ+ ਜੋ ਮੂਸਾ ਰਾਹੀਂ* ਦਿੱਤੀ ਗਈ ਸੀ।+ 15 ਹਿਲਕੀਯਾਹ ਨੇ ਸਕੱਤਰ ਸ਼ਾਫਾਨ ਨੂੰ ਕਿਹਾ: “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਕਾਨੂੰਨ ਦੀ ਕਿਤਾਬ ਲੱਭੀ ਹੈ।” ਹਿਲਕੀਯਾਹ ਨੇ ਇਹ ਕਿਤਾਬ ਸ਼ਾਫਾਨ ਨੂੰ ਦਿੱਤੀ। 16 ਫਿਰ ਸ਼ਾਫਾਨ ਇਹ ਕਿਤਾਬ ਰਾਜੇ ਕੋਲ ਲੈ ਕੇ ਆਇਆ ਤੇ ਉਸ ਨੂੰ ਕਿਹਾ: “ਤੇਰੇ ਸੇਵਕ ਉਹ ਹਰ ਕੰਮ ਕਰ ਰਹੇ ਹਨ ਜੋ ਉਨ੍ਹਾਂ ਨੂੰ ਸੌਂਪਿਆ ਗਿਆ ਸੀ। 17 ਉਨ੍ਹਾਂ ਨੇ ਯਹੋਵਾਹ ਦੇ ਭਵਨ ਵਿੱਚੋਂ ਪੈਸਾ ਲਿਆ ਕੇ ਨਿਗਰਾਨਾਂ ਅਤੇ ਕੰਮ ਕਰਨ ਵਾਲਿਆਂ ਨੂੰ ਦੇ ਦਿੱਤਾ ਹੈ।” 18 ਸਕੱਤਰ ਸ਼ਾਫਾਨ ਨੇ ਰਾਜੇ ਨੂੰ ਇਹ ਵੀ ਕਿਹਾ: “ਪੁਜਾਰੀ ਹਿਲਕੀਯਾਹ ਨੇ ਮੈਨੂੰ ਇਕ ਕਿਤਾਬ ਦਿੱਤੀ ਹੈ।”+ ਫਿਰ ਸ਼ਾਫਾਨ ਰਾਜੇ ਅੱਗੇ ਉਸ ਕਿਤਾਬ ਵਿੱਚੋਂ ਪੜ੍ਹਨ ਲੱਗਾ।+
19 ਕਾਨੂੰਨ* ਵਿਚ ਲਿਖੀਆਂ ਗੱਲਾਂ ਨੂੰ ਸੁਣਦੇ ਸਾਰ ਰਾਜੇ ਨੇ ਆਪਣੇ ਕੱਪੜੇ ਪਾੜ ਲਏ।+ 20 ਫਿਰ ਰਾਜੇ ਨੇ ਹਿਲਕੀਯਾਹ, ਸ਼ਾਫਾਨ ਦੇ ਪੁੱਤਰ ਅਹੀਕਾਮ,+ ਮੀਕਾਹ ਦੇ ਪੁੱਤਰ ਅਬਦੋਨ, ਸਕੱਤਰ ਸ਼ਾਫਾਨ ਅਤੇ ਰਾਜੇ ਦੇ ਸੇਵਕ ਅਸਾਯਾਹ ਨੂੰ ਇਹ ਹੁਕਮ ਦਿੱਤਾ: 21 “ਜਾਓ, ਇਸ ਲੱਭੀ ਕਿਤਾਬ ਦੀਆਂ ਗੱਲਾਂ ਬਾਰੇ ਮੇਰੇ ਵੱਲੋਂ ਅਤੇ ਇਜ਼ਰਾਈਲ ਤੇ ਯਹੂਦਾਹ ਵਿਚ ਬਚੇ ਹੋਇਆਂ ਵੱਲੋਂ ਯਹੋਵਾਹ ਕੋਲੋਂ ਪੁੱਛੋ; ਯਹੋਵਾਹ ਦੇ ਕ੍ਰੋਧ ਦਾ ਪਿਆਲਾ ਜੋ ਸਾਡੇ ਉੱਤੇ ਡੋਲ੍ਹਿਆ ਜਾਵੇਗਾ, ਬਹੁਤ ਭਿਆਨਕ ਹੋਵੇਗਾ ਕਿਉਂਕਿ ਸਾਡੇ ਪਿਉ-ਦਾਦਿਆਂ ਨੇ ਇਸ ਕਿਤਾਬ ਵਿਚ ਲਿਖੀਆਂ ਸਾਰੀਆਂ ਗੱਲਾਂ ਦੀ ਪਾਲਣਾ ਨਾ ਕਰ ਕੇ ਯਹੋਵਾਹ ਦੇ ਬਚਨ ਨੂੰ ਨਹੀਂ ਮੰਨਿਆ।”+
22 ਇਸ ਲਈ ਹਿਲਕੀਯਾਹ, ਰਾਜੇ ਦੁਆਰਾ ਘੱਲੇ ਗਏ ਆਦਮੀਆਂ ਨਾਲ ਹੁਲਦਾਹ ਨਬੀਆ ਕੋਲ ਗਿਆ।+ ਉਹ ਪੁਸ਼ਾਕ-ਘਰ ਦੇ ਨਿਗਰਾਨ ਸ਼ਲੂਮ ਦੀ ਪਤਨੀ ਸੀ ਜੋ ਤਿਕਵਾਹ ਦਾ ਪੁੱਤਰ ਤੇ ਹਰਹਸ ਦਾ ਪੋਤਾ ਸੀ। ਉਹ ਯਰੂਸ਼ਲਮ ਸ਼ਹਿਰ ਦੇ ਨਵੇਂ ਹਿੱਸੇ ਵਿਚ ਰਹਿੰਦੀ ਸੀ; ਉੱਥੇ ਉਨ੍ਹਾਂ ਨੇ ਉਸ ਨਾਲ ਗੱਲ ਕੀਤੀ।+ 23 ਉਸ ਨੇ ਉਨ੍ਹਾਂ ਨੂੰ ਕਿਹਾ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਜਿਸ ਆਦਮੀ ਨੇ ਤੁਹਾਨੂੰ ਮੇਰੇ ਕੋਲ ਭੇਜਿਆ ਹੈ, ਉਸ ਨੂੰ ਕਹੋ: 24 “ਯਹੋਵਾਹ ਇਹ ਕਹਿੰਦਾ ਹੈ, ‘ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਬਿਪਤਾ ਲਿਆਵਾਂਗਾ,+ ਹਾਂ, ਉਹ ਸਾਰੇ ਸਰਾਪ ਜੋ ਉਸ ਕਿਤਾਬ ਵਿਚ ਲਿਖੇ ਹੋਏ ਹਨ+ ਜਿਹੜੀ ਉਨ੍ਹਾਂ ਨੇ ਯਹੂਦਾਹ ਦੇ ਰਾਜੇ ਨੂੰ ਪੜ੍ਹ ਕੇ ਸੁਣਾਈ ਸੀ। 25 ਕਿਉਂਕਿ ਉਨ੍ਹਾਂ ਨੇ ਮੈਨੂੰ ਛੱਡ ਦਿੱਤਾ+ ਅਤੇ ਉਹ ਆਪਣੇ ਹੱਥਾਂ ਦੇ ਸਾਰੇ ਕੰਮਾਂ ਨਾਲ ਮੇਰਾ ਗੁੱਸਾ ਭੜਕਾਉਣ ਲਈ ਦੂਜੇ ਦੇਵਤਿਆਂ ਅੱਗੇ ਬਲ਼ੀਆਂ ਚੜ੍ਹਾਉਂਦੇ ਹਨ+ ਤਾਂਕਿ ਇਨ੍ਹਾਂ ਦਾ ਧੂੰਆਂ ਉੱਠੇ, ਇਸ ਲਈ ਮੇਰੇ ਕ੍ਰੋਧ ਦਾ ਪਿਆਲਾ ਇਸ ਜਗ੍ਹਾ ʼਤੇ ਡੋਲ੍ਹਿਆ ਜਾਵੇਗਾ ਤੇ ਇਸ ਕ੍ਰੋਧ ਦੀ ਅੱਗ ਕਦੇ ਨਹੀਂ ਬੁਝੇਗੀ।’”+ 26 ਪਰ ਯਹੂਦਾਹ ਦੇ ਰਾਜੇ ਨੂੰ, ਜਿਸ ਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛਣ ਲਈ ਭੇਜਿਆ ਹੈ, ਤੁਸੀਂ ਇਹ ਕਹਿਓ, “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: ‘ਜਿਹੜੀਆਂ ਗੱਲਾਂ ਤੂੰ ਸੁਣੀਆਂ ਹਨ,+ 27 ਹਾਂ, ਇਸ ਜਗ੍ਹਾ ਅਤੇ ਇਸ ਦੇ ਵਾਸੀਆਂ ਬਾਰੇ ਕਹੀਆਂ ਪਰਮੇਸ਼ੁਰ ਦੀਆਂ ਗੱਲਾਂ ਸੁਣ ਕੇ ਤੇਰੇ ਦਿਲ ਨੇ ਹੁੰਗਾਰਾ ਭਰਿਆ ਅਤੇ ਤੂੰ ਉਸ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ। ਕਿਉਂਕਿ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਅਤੇ ਤੂੰ ਆਪਣੇ ਕੱਪੜੇ ਪਾੜੇ ਤੇ ਮੇਰੇ ਅੱਗੇ ਰੋਇਆ, ਇਸ ਲਈ ਮੈਂ ਵੀ ਤੇਰੀ ਸੁਣੀ ਹੈ,+ ਯਹੋਵਾਹ ਐਲਾਨ ਕਰਦਾ ਹੈ। 28 ਇਸ ਕਰਕੇ ਮੈਂ ਤੈਨੂੰ ਤੇਰੇ ਪਿਉ-ਦਾਦਿਆਂ ਨਾਲ ਰਲ਼ਾ ਦਿਆਂਗਾ* ਅਤੇ ਤੈਨੂੰ ਸ਼ਾਂਤੀ ਨਾਲ ਤੇਰੀ ਕਬਰ ਵਿਚ ਦਫ਼ਨਾਇਆ ਜਾਵੇਗਾ ਤੇ ਤੇਰੀਆਂ ਅੱਖਾਂ ਉਸ ਬਿਪਤਾ ਨੂੰ ਨਹੀਂ ਦੇਖਣਗੀਆਂ ਜੋ ਮੈਂ ਇਸ ਜਗ੍ਹਾ ʼਤੇ ਅਤੇ ਇਸ ਦੇ ਵਾਸੀਆਂ ਉੱਤੇ ਲਿਆਵਾਂਗਾ।’”’”+
ਫਿਰ ਉਹ ਇਹ ਜਵਾਬ ਰਾਜੇ ਕੋਲ ਲੈ ਕੇ ਆਏ। 29 ਇਸ ਲਈ ਰਾਜੇ ਨੇ ਸੰਦੇਸ਼ ਭੇਜਿਆ ਅਤੇ ਯਹੂਦਾਹ ਤੇ ਯਰੂਸ਼ਲਮ ਦੇ ਸਾਰੇ ਬਜ਼ੁਰਗਾਂ ਨੂੰ ਬੁਲਵਾਇਆ।+ 30 ਇਸ ਤੋਂ ਬਾਅਦ ਰਾਜਾ ਯਹੂਦਾਹ ਦੇ ਸਾਰੇ ਆਦਮੀਆਂ, ਯਰੂਸ਼ਲਮ ਦੇ ਵਾਸੀਆਂ, ਪੁਜਾਰੀਆਂ, ਲੇਵੀਆਂ, ਹਾਂ, ਸਾਰੇ ਛੋਟੇ-ਵੱਡੇ ਲੋਕਾਂ ਨੂੰ ਨਾਲ ਲੈ ਕੇ ਯਹੋਵਾਹ ਦੇ ਭਵਨ ਨੂੰ ਗਿਆ। ਉਸ ਨੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿੱਚੋਂ ਮਿਲੀ ਇਕਰਾਰ ਦੀ ਕਿਤਾਬ ਦੀਆਂ ਸਾਰੀਆਂ ਗੱਲਾਂ ਪੜ੍ਹ ਕੇ ਸੁਣਾਈਆਂ।+ 31 ਰਾਜਾ ਆਪਣੀ ਜਗ੍ਹਾ ਖੜ੍ਹ ਗਿਆ ਅਤੇ ਉਸ ਨੇ ਯਹੋਵਾਹ ਅੱਗੇ ਇਕਰਾਰ ਕੀਤਾ*+ ਕਿ ਉਹ ਇਸ ਕਿਤਾਬ ਵਿਚ ਦਰਜ ਇਕਰਾਰ ਦੀਆਂ ਗੱਲਾਂ ਮੰਨਦੇ ਹੋਏ ਆਪਣੇ ਪੂਰੇ ਦਿਲ ਅਤੇ ਆਪਣੀ ਪੂਰੀ ਜਾਨ ਨਾਲ+ ਯਹੋਵਾਹ ਦੇ ਮਗਰ ਚੱਲੇਗਾ, ਉਸ ਦੇ ਹੁਕਮ ਤੇ ਉਸ ਦੀਆਂ ਨਸੀਹਤਾਂ* ਮੰਨੇਗਾ ਤੇ ਉਸ ਦੇ ਨਿਯਮਾਂ ਦੀ ਪਾਲਣਾ ਕਰੇਗਾ।+ 32 ਫਿਰ ਉਸ ਨੇ ਉਨ੍ਹਾਂ ਸਾਰੇ ਲੋਕਾਂ ਤੋਂ ਹਾਮੀ ਭਰਾਈ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿਚ ਸਨ। ਅਤੇ ਯਰੂਸ਼ਲਮ ਦੇ ਵਾਸੀਆਂ ਨੇ ਪਰਮੇਸ਼ੁਰ ਦੇ, ਹਾਂ, ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਦੇ ਇਕਰਾਰ ਅਨੁਸਾਰ ਕੰਮ ਕੀਤਾ।+ 33 ਫਿਰ ਯੋਸੀਯਾਹ ਨੇ ਇਜ਼ਰਾਈਲੀਆਂ ਦੇ ਸਾਰੇ ਇਲਾਕਿਆਂ ਵਿੱਚੋਂ ਸਾਰੀਆਂ ਘਿਣਾਉਣੀਆਂ ਚੀਜ਼ਾਂ* ਕੱਢ ਦਿੱਤੀਆਂ+ ਅਤੇ ਉਸ ਨੇ ਇਜ਼ਰਾਈਲ ਵਿਚ ਸਾਰਿਆਂ ਕੋਲੋਂ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਾਈ। ਉਸ ਦੇ ਜੀਉਂਦੇ-ਜੀ* ਉਹ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੇ ਮਗਰ ਚੱਲਣੋਂ ਨਹੀਂ ਹਟੇ।
35 ਯੋਸੀਯਾਹ ਨੇ ਯਰੂਸ਼ਲਮ ਵਿਚ ਯਹੋਵਾਹ ਲਈ ਪਸਾਹ ਦਾ ਤਿਉਹਾਰ ਮਨਾਇਆ+ ਅਤੇ ਉਨ੍ਹਾਂ ਨੇ ਪਹਿਲੇ ਮਹੀਨੇ ਦੀ 14 ਤਾਰੀਖ਼ ਨੂੰ+ ਪਸਾਹ ਲਈ ਜਾਨਵਰ ਵੱਢੇ।+ 2 ਉਸ ਨੇ ਪੁਜਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਭਵਨ ਵਿਚ ਸੇਵਾ ਕਰਦੇ ਰਹਿਣ ਦਾ ਉਤਸ਼ਾਹ ਦਿੱਤਾ।+ 3 ਫਿਰ ਉਸ ਨੇ ਲੇਵੀਆਂ ਨੂੰ, ਜੋ ਪੂਰੇ ਇਜ਼ਰਾਈਲ ਨੂੰ ਸਿੱਖਿਆ ਦੇਣ ਦਾ ਕੰਮ ਕਰਦੇ ਸਨ+ ਅਤੇ ਯਹੋਵਾਹ ਲਈ ਪਵਿੱਤਰ ਸਨ, ਕਿਹਾ, “ਪਵਿੱਤਰ ਸੰਦੂਕ ਨੂੰ ਉਸ ਭਵਨ ਵਿਚ ਰੱਖੋ ਜਿਸ ਨੂੰ ਇਜ਼ਰਾਈਲ ਦੇ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੇ ਬਣਾਇਆ ਸੀ।+ ਹੁਣ ਤੋਂ ਤੁਹਾਨੂੰ ਸੰਦੂਕ ਆਪਣੇ ਮੋਢਿਆਂ ʼਤੇ ਚੁੱਕ ਕੇ ਲਿਜਾਣ ਦੀ ਲੋੜ ਨਹੀਂ ਹੋਵੇਗੀ।+ ਹੁਣ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਅਤੇ ਉਸ ਦੀ ਪਰਜਾ ਇਜ਼ਰਾਈਲ ਦੀ ਸੇਵਾ ਕਰੋ। 4 ਤੁਸੀਂ ਆਪਣੇ ਪਿਤਾਵਾਂ ਦੇ ਘਰਾਣਿਆਂ ਅਤੇ ਆਪਣੀਆਂ ਟੋਲੀਆਂ ਮੁਤਾਬਕ ਸੇਵਾ ਲਈ ਆਪਣੇ ਆਪ ਨੂੰ ਤਿਆਰ ਕਰੋ, ਠੀਕ ਜਿਵੇਂ ਇਜ਼ਰਾਈਲ ਦੇ ਰਾਜੇ ਦਾਊਦ+ ਅਤੇ ਉਸ ਦੇ ਪੁੱਤਰ ਸੁਲੇਮਾਨ ਨੇ ਲਿਖਿਆ ਸੀ।+ 5 ਤੁਸੀਂ ਪਵਿੱਤਰ ਸਥਾਨ ਵਿਚ ਇਸ ਤਰ੍ਹਾਂ ਖੜ੍ਹੇ ਹੋਵੋ ਕਿ ਲੇਵੀਆਂ ਦੇ ਘਰਾਣੇ ਦੀ ਇਕ-ਇਕ ਟੋਲੀ ਬਾਕੀ ਲੋਕਾਂ* ਯਾਨੀ ਤੁਹਾਡੇ ਭਰਾਵਾਂ ਦੇ ਇਕ-ਇਕ ਪਰਿਵਾਰ ਲਈ ਹੋਵੇ। 6 ਮੂਸਾ ਰਾਹੀਂ ਦਿੱਤੇ ਯਹੋਵਾਹ ਦੇ ਬਚਨ ਦੀ ਪਾਲਣਾ ਕਰਨ ਲਈ ਪਸਾਹ ਦੇ ਜਾਨਵਰ ਵੱਢੋ,+ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਭਰਾਵਾਂ ਲਈ ਤਿਆਰੀ ਕਰੋ।”
7 ਯੋਸੀਯਾਹ ਨੇ ਉੱਥੇ ਹਾਜ਼ਰ ਸਾਰੇ ਲੋਕਾਂ ਨੂੰ ਪਸਾਹ ਦੀਆਂ ਬਲ਼ੀਆਂ ਚੜ੍ਹਾਉਣ ਵਾਸਤੇ ਇੱਜੜ ਯਾਨੀ ਲੇਲੇ ਅਤੇ ਮੇਮਣੇ ਦਿੱਤੇ ਜਿਨ੍ਹਾਂ ਦੀ ਕੁੱਲ ਗਿਣਤੀ 30,000 ਸੀ, ਨਾਲੇ 3,000 ਬਲਦ ਵੀ ਦਿੱਤੇ। ਇਹ ਰਾਜੇ ਦੇ ਆਪਣੇ ਮਾਲ-ਧਨ ਵਿੱਚੋਂ ਸਨ।+ 8 ਉਸ ਦੇ ਹਾਕਮਾਂ ਨੇ ਵੀ ਲੋਕਾਂ, ਪੁਜਾਰੀਆਂ ਅਤੇ ਲੇਵੀਆਂ ਨੂੰ ਇੱਛਾ-ਬਲ਼ੀਆਂ ਚੜ੍ਹਾਉਣ ਵਾਸਤੇ ਜਾਨਵਰ ਦਿੱਤੇ। ਸੱਚੇ ਪਰਮੇਸ਼ੁਰ ਦੇ ਭਵਨ ਦੇ ਆਗੂਆਂ ਹਿਲਕੀਯਾਹ,+ ਜ਼ਕਰਯਾਹ ਅਤੇ ਯਹੀਏਲ ਨੇ ਪੁਜਾਰੀਆਂ ਨੂੰ ਪਸਾਹ ਦੀਆਂ ਬਲ਼ੀਆਂ ਚੜ੍ਹਾਉਣ ਲਈ 2,600 ਜਾਨਵਰ ਦਿੱਤੇ, ਨਾਲੇ 300 ਬਲਦ ਵੀ। 9 ਕਾਨਨਯਾਹ ਅਤੇ ਉਸ ਦੇ ਭਰਾਵਾਂ ਸ਼ਮਾਯਾਹ ਤੇ ਨਥਨੀਏਲ ਨੇ ਅਤੇ ਲੇਵੀਆਂ ਦੇ ਮੁਖੀਆਂ ਹਸ਼ਬਯਾਹ, ਯਈਏਲ ਤੇ ਯੋਜ਼ਾਬਾਦ ਨੇ ਪਸਾਹ ਦੀ ਬਲ਼ੀ ਵਾਸਤੇ ਲੇਵੀਆਂ ਨੂੰ 5,000 ਜਾਨਵਰ ਦਿੱਤੇ, ਨਾਲੇ 500 ਬਲਦ ਵੀ।
10 ਸਾਰੀਆਂ ਤਿਆਰੀਆਂ ਹੋ ਗਈਆਂ ਅਤੇ ਰਾਜੇ ਦੇ ਹੁਕਮ ਅਨੁਸਾਰ ਪੁਜਾਰੀ ਆਪੋ-ਆਪਣੀ ਜਗ੍ਹਾ ʼਤੇ ਖੜ੍ਹ ਗਏ ਤੇ ਲੇਵੀ ਆਪੋ-ਆਪਣੀ ਟੋਲੀ ਮੁਤਾਬਕ ਖੜ੍ਹ ਗਏ।+ 11 ਉਨ੍ਹਾਂ ਨੇ ਪਸਾਹ ਦੇ ਜਾਨਵਰ ਵੱਢੇ+ ਅਤੇ ਪੁਜਾਰੀਆਂ ਨੇ ਉਨ੍ਹਾਂ ਹੱਥੋਂ ਲਏ ਖ਼ੂਨ ਨੂੰ ਛਿੜਕਿਆ+ ਅਤੇ ਲੇਵੀ ਜਾਨਵਰਾਂ ਦੀ ਖੱਲ ਲਾਹ ਰਹੇ ਸਨ।+ 12 ਫਿਰ ਉਨ੍ਹਾਂ ਨੇ ਪਿਤਾਵਾਂ ਦੇ ਘਰਾਣਿਆਂ ਮੁਤਾਬਕ ਸਮੂਹਾਂ ਵਿਚ ਵੰਡੇ ਬਾਕੀ ਲੋਕਾਂ ਨੂੰ ਦੇਣ ਲਈ ਹੋਮ-ਬਲ਼ੀਆਂ ਤਿਆਰ ਕੀਤੀਆਂ ਤਾਂਕਿ ਉਨ੍ਹਾਂ ਨੂੰ ਯਹੋਵਾਹ ਅੱਗੇ ਅਰਪਣ ਕੀਤਾ ਜਾ ਸਕੇ, ਠੀਕ ਜਿਵੇਂ ਮੂਸਾ ਦੀ ਕਿਤਾਬ ਵਿਚ ਲਿਖਿਆ ਗਿਆ ਹੈ; ਅਤੇ ਉਨ੍ਹਾਂ ਨੇ ਬਲਦਾਂ ਨਾਲ ਵੀ ਇਸੇ ਤਰ੍ਹਾਂ ਕੀਤਾ। 13 ਉਨ੍ਹਾਂ ਨੇ ਦਸਤੂਰ ਮੁਤਾਬਕ ਪਸਾਹ ਦੇ ਜਾਨਵਰ ਅੱਗ ʼਤੇ ਪਕਾਏ;*+ ਉਨ੍ਹਾਂ ਨੇ ਪਵਿੱਤਰ ਬਲ਼ੀਆਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹੀਆਂ ਵਿਚ ਪਕਾਇਆ ਤੇ ਫਟਾਫਟ ਬਾਕੀ ਸਾਰੇ ਲੋਕਾਂ ਕੋਲ ਲੈ ਆਏ। 14 ਫਿਰ ਉਨ੍ਹਾਂ ਨੇ ਆਪਣੇ ਲਈ ਤੇ ਪੁਜਾਰੀਆਂ ਲਈ ਤਿਆਰੀਆਂ ਕੀਤੀਆਂ ਕਿਉਂਕਿ ਪੁਜਾਰੀ, ਜੋ ਹਾਰੂਨ ਦੀ ਔਲਾਦ ਸਨ, ਰਾਤ ਪੈਣ ਤਕ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ ਤੇ ਚਰਬੀ ਵੀ। ਲੇਵੀਆਂ ਨੇ ਆਪਣੇ ਲਈ ਤੇ ਹਾਰੂਨ ਦੀ ਔਲਾਦ ਯਾਨੀ ਪੁਜਾਰੀਆਂ ਲਈ ਤਿਆਰੀਆਂ ਕੀਤੀਆਂ।
15 ਦਾਊਦ, ਆਸਾਫ਼, ਹੇਮਾਨ ਤੇ ਰਾਜੇ ਦੇ ਦਰਸ਼ੀ ਯਦੂਥੂਨ ਦੇ ਹੁਕਮ ਅਨੁਸਾਰ+ ਗਾਇਕ ਯਾਨੀ ਆਸਾਫ਼ ਦੇ ਪੁੱਤਰ+ ਆਪੋ-ਆਪਣੀ ਜਗ੍ਹਾ ʼਤੇ ਖੜ੍ਹੇ ਸਨ; ਅਤੇ ਦਰਬਾਨ ਵੱਖੋ-ਵੱਖਰੇ ਦਰਵਾਜ਼ਿਆਂ ʼਤੇ ਤੈਨਾਤ ਸਨ।+ ਉਨ੍ਹਾਂ ਨੂੰ ਆਪਣੀ ਸੇਵਾ ਦਾ ਕੰਮ ਛੱਡਣ ਦੀ ਲੋੜ ਨਹੀਂ ਪਈ ਕਿਉਂਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਤਿਆਰੀਆਂ ਕੀਤੀਆਂ ਸਨ। 16 ਇਸ ਤਰ੍ਹਾਂ ਉਸ ਦਿਨ ਯਹੋਵਾਹ ਦੀ ਭਗਤੀ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਤਾਂਕਿ ਪਸਾਹ ਮਨਾਇਆ ਜਾ ਸਕੇ+ ਅਤੇ ਯਹੋਵਾਹ ਦੀ ਵੇਦੀ ʼਤੇ ਹੋਮ-ਬਲ਼ੀਆਂ ਚੜ੍ਹਾਈਆਂ ਜਾ ਸਕਣ, ਠੀਕ ਜਿਵੇਂ ਰਾਜਾ ਯੋਸੀਯਾਹ ਨੇ ਹੁਕਮ ਦਿੱਤਾ ਸੀ।+
17 ਉੱਥੇ ਹਾਜ਼ਰ ਇਜ਼ਰਾਈਲੀਆਂ ਨੇ ਉਸ ਵੇਲੇ ਪਸਾਹ ਮਨਾਇਆ ਤੇ ਫਿਰ ਸੱਤ ਦਿਨ ਬੇਖਮੀਰੀ ਰੋਟੀ ਦਾ ਤਿਉਹਾਰ ਮਨਾਇਆ।+ 18 ਸਮੂਏਲ ਨਬੀ ਦੇ ਦਿਨਾਂ ਤੋਂ ਲੈ ਕੇ ਉਸ ਦਿਨ ਤਕ ਇਜ਼ਰਾਈਲ ਵਿਚ ਇਸ ਤਰ੍ਹਾਂ ਦਾ ਪਸਾਹ ਕਦੇ ਨਹੀਂ ਮਨਾਇਆ ਗਿਆ ਸੀ; ਨਾ ਹੀ ਇਜ਼ਰਾਈਲ ਦੇ ਕਿਸੇ ਹੋਰ ਰਾਜੇ ਨੇ ਇਸ ਤਰ੍ਹਾਂ ਦਾ ਪਸਾਹ ਮਨਾਇਆ ਜਿਵੇਂ ਯੋਸੀਯਾਹ,+ ਪੁਜਾਰੀਆਂ, ਲੇਵੀਆਂ, ਉੱਥੇ ਹਾਜ਼ਰ ਯਹੂਦਾਹ ਤੇ ਇਜ਼ਰਾਈਲ ਦੇ ਸਾਰੇ ਲੋਕਾਂ ਨੇ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਮਨਾਇਆ ਸੀ। 19 ਇਹ ਪਸਾਹ ਯੋਸੀਯਾਹ ਦੇ ਰਾਜ ਦੇ 18ਵੇਂ ਸਾਲ ਵਿਚ ਮਨਾਇਆ ਗਿਆ।
20 ਇਹ ਸਭ ਕੁਝ ਹੋਣ ਤੋਂ ਬਾਅਦ, ਜਦੋਂ ਯੋਸੀਯਾਹ ਮੰਦਰ* ਨੂੰ ਤਿਆਰ ਕਰ ਚੁੱਕਾ ਸੀ, ਮਿਸਰ ਦਾ ਰਾਜਾ ਨਕੋਹ+ ਯੁੱਧ ਕਰਨ ਫ਼ਰਾਤ ਦਰਿਆ ਕੋਲ ਕਰਕਮਿਸ਼ ਆਇਆ। ਫਿਰ ਯੋਸੀਯਾਹ ਉਸ ਦਾ ਸਾਮ੍ਹਣਾ ਕਰਨ ਨਿਕਲਿਆ।+ 21 ਤਦ ਉਸ ਨੇ ਸੰਦੇਸ਼ ਦੇਣ ਵਾਲਿਆਂ ਨੂੰ ਉਸ ਕੋਲ ਇਹ ਕਹਿ ਕੇ ਘੱਲਿਆ: “ਹੇ ਯਹੂਦਾਹ ਦੇ ਰਾਜੇ, ਤੇਰਾ ਇਸ ਨਾਲ ਕੀ ਲੈਣਾ-ਦੇਣਾ? ਅੱਜ ਮੈਂ ਤੇਰੇ ਖ਼ਿਲਾਫ਼ ਨਹੀਂ ਆ ਰਿਹਾ, ਸਗੋਂ ਮੇਰਾ ਯੁੱਧ ਕਿਸੇ ਹੋਰ ਘਰਾਣੇ ਨਾਲ ਹੈ ਅਤੇ ਪਰਮੇਸ਼ੁਰ ਨੇ ਮੈਨੂੰ ਕਿਹਾ ਹੈ ਕਿ ਮੈਂ ਛੇਤੀ ਜਾਵਾਂ। ਤੇਰੀ ਭਲਾਈ ਇਸੇ ਵਿਚ ਹੈ ਕਿ ਤੂੰ ਪਰਮੇਸ਼ੁਰ ਦਾ ਵਿਰੋਧ ਨਾ ਕਰ ਕਿਉਂਕਿ ਉਹ ਮੇਰੇ ਨਾਲ ਹੈ, ਨਹੀਂ ਤਾਂ ਉਹ ਤੈਨੂੰ ਬਰਬਾਦ ਕਰ ਦੇਵੇਗਾ।” 22 ਪਰ ਯੋਸੀਯਾਹ ਉਸ ਦੇ ਅੱਗਿਓਂ ਨਾ ਹਟਿਆ, ਸਗੋਂ ਉਸ ਨਾਲ ਲੜਨ ਲਈ ਉਸ ਨੇ ਭੇਸ ਬਦਲਿਆ।+ ਉਸ ਨੇ ਨਕੋਹ ਦੀ ਉਹ ਗੱਲ ਨਹੀਂ ਮੰਨੀ ਜੋ ਪਰਮੇਸ਼ੁਰ ਦੇ ਮੂੰਹੋਂ ਨਿਕਲੀ ਸੀ। ਇਸ ਲਈ ਉਹ ਮਗਿੱਦੋ ਦੇ ਮੈਦਾਨ ਵਿਚ ਯੁੱਧ ਕਰਨ ਗਿਆ।+
23 ਫਿਰ ਤੀਰਅੰਦਾਜ਼ਾਂ ਨੇ ਰਾਜਾ ਯੋਸੀਯਾਹ ʼਤੇ ਤੀਰਾਂ ਨਾਲ ਵਾਰ ਕੀਤਾ ਅਤੇ ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ: “ਮੈਨੂੰ ਇੱਥੋਂ ਲੈ ਚੱਲੋ, ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।” 24 ਇਸ ਲਈ ਉਸ ਦੇ ਸੇਵਕਾਂ ਨੇ ਉਸ ਨੂੰ ਰਥ ਵਿੱਚੋਂ ਲਿਜਾ ਕੇ ਉਸ ਦੇ ਦੂਸਰੇ ਰਥ ਵਿਚ ਬਿਠਾਇਆ ਤੇ ਯਰੂਸ਼ਲਮ ਲੈ ਆਏ। ਇਸ ਤਰ੍ਹਾਂ ਉਸ ਦੀ ਮੌਤ ਹੋ ਗਈ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਦੀ ਕਬਰ ਵਿਚ ਦਫ਼ਨਾ ਦਿੱਤਾ ਗਿਆ।+ ਪੂਰੇ ਯਹੂਦਾਹ ਅਤੇ ਯਰੂਸ਼ਲਮ ਨੇ ਉਸ ਲਈ ਸੋਗ ਮਨਾਇਆ। 25 ਯਿਰਮਿਯਾਹ+ ਨੇ ਯੋਸੀਯਾਹ ਲਈ ਵੈਣ ਪਾਏ ਅਤੇ ਸਾਰੇ ਗਾਇਕ ਤੇ ਗਾਇਕਾਵਾਂ+ ਅੱਜ ਤਕ ਯੋਸੀਯਾਹ ਲਈ ਵਿਰਲਾਪ ਦੇ ਗੀਤ* ਗਾਉਂਦੇ ਹਨ; ਅਤੇ ਫ਼ੈਸਲਾ ਕੀਤਾ ਗਿਆ ਕਿ ਇਹ ਗੀਤ ਇਜ਼ਰਾਈਲ ਵਿਚ ਗਾਏ ਜਾਣ ਅਤੇ ਇਹ ਵਿਰਲਾਪ ਦੇ ਗੀਤਾਂ ਵਿਚ ਲਿਖੇ ਗਏ ਹਨ।
26 ਯੋਸੀਯਾਹ ਦੀ ਬਾਕੀ ਕਹਾਣੀ, ਉਸ ਨੇ ਯਹੋਵਾਹ ਦੇ ਕਾਨੂੰਨ* ਵਿਚ ਲਿਖੀਆਂ ਗੱਲਾਂ ਨੂੰ ਮੰਨਦੇ ਹੋਏ ਅਟੱਲ ਪਿਆਰ ਦੇ ਜੋ ਕੰਮ ਕੀਤੇ 27 ਅਤੇ ਸ਼ੁਰੂ ਤੋਂ ਲੈ ਕੇ ਅਖ਼ੀਰ ਤਕ ਉਸ ਨੇ ਜੋ ਕੁਝ ਕੀਤਾ, ਉਸ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+
36 ਫਿਰ ਦੇਸ਼ ਦੇ ਲੋਕਾਂ ਨੇ ਯੋਸੀਯਾਹ ਦੇ ਪੁੱਤਰ ਯਹੋਆਹਾਜ਼+ ਨੂੰ ਲੈ ਕੇ ਉਸ ਦੇ ਪਿਤਾ ਦੀ ਜਗ੍ਹਾ ਯਰੂਸ਼ਲਮ ਵਿਚ ਰਾਜਾ ਬਣਾ ਦਿੱਤਾ।+ 2 ਯਹੋਆਹਾਜ਼ 23 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਯਰੂਸ਼ਲਮ ਵਿਚ ਤਿੰਨ ਮਹੀਨੇ ਰਾਜ ਕੀਤਾ। 3 ਪਰ ਮਿਸਰ ਦੇ ਰਾਜੇ ਨੇ ਯਰੂਸ਼ਲਮ ਵਿਚ ਉਸ ਨੂੰ ਗੱਦੀਓਂ ਲਾਹ ਦਿੱਤਾ ਅਤੇ ਦੇਸ਼ ਨੂੰ 100 ਕਿੱਕਾਰ* ਚਾਂਦੀ ਅਤੇ ਇਕ ਕਿੱਕਾਰ ਸੋਨਾ ਜੁਰਮਾਨਾ ਲਾ ਦਿੱਤਾ।+ 4 ਇਸ ਤੋਂ ਇਲਾਵਾ, ਮਿਸਰ ਦੇ ਰਾਜੇ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਤੇ ਯਰੂਸ਼ਲਮ ਦਾ ਰਾਜਾ ਬਣਾ ਦਿੱਤਾ ਅਤੇ ਉਸ ਦਾ ਨਾਂ ਬਦਲ ਕੇ ਯਹੋਯਾਕੀਮ ਰੱਖ ਦਿੱਤਾ; ਪਰ ਨਕੋਹ+ ਉਸ ਦੇ ਭਰਾ ਯਹੋਆਹਾਜ਼ ਨੂੰ ਮਿਸਰ ਲੈ ਆਇਆ।+
5 ਯਹੋਯਾਕੀਮ+ 25 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਹ ਉਹੀ ਕਰਦਾ ਰਿਹਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 6 ਬਾਬਲ ਦਾ ਰਾਜਾ ਨਬੂਕਦਨੱਸਰ+ ਉਸ ਵਿਰੁੱਧ ਆਇਆ ਤਾਂਕਿ ਉਸ ਨੂੰ ਤਾਂਬੇ ਦੀਆਂ ਦੋ ਬੇੜੀਆਂ ਨਾਲ ਬੰਨ੍ਹ ਕੇ ਬਾਬਲ ਲੈ ਜਾਵੇ।+ 7 ਨਬੂਕਦਨੱਸਰ ਯਹੋਵਾਹ ਦੇ ਭਵਨ ਦੇ ਕੁਝ ਭਾਂਡੇ ਬਾਬਲ ਲੈ ਗਿਆ ਅਤੇ ਉਨ੍ਹਾਂ ਨੂੰ ਬਾਬਲ ਵਿਚ ਆਪਣੇ ਮਹਿਲ ਵਿਚ ਰੱਖ ਲਿਆ।+ 8 ਯਹੋਯਾਕੀਮ ਦੀ ਬਾਕੀ ਕਹਾਣੀ, ਉਸ ਦੇ ਘਿਣਾਉਣੇ ਕੰਮਾਂ ਬਾਰੇ ਅਤੇ ਜੋ ਕੁਝ ਉਸ ਵਿਰੁੱਧ ਦੇਖਣ ਨੂੰ ਮਿਲਿਆ, ਉਸ ਬਾਰੇ ਇਜ਼ਰਾਈਲ ਅਤੇ ਯਹੂਦਾਹ ਦੇ ਰਾਜਿਆਂ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ; ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸ ਦੀ ਜਗ੍ਹਾ ਰਾਜਾ ਬਣ ਗਿਆ।+
9 ਯਹੋਯਾਕੀਨ+ 18 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ ਤਿੰਨ ਮਹੀਨੇ ਤੇ ਦਸ ਦਿਨ ਯਰੂਸ਼ਲਮ ਵਿਚ ਰਾਜ ਕੀਤਾ; ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ।+ 10 ਸਾਲ ਦੇ ਸ਼ੁਰੂ ਵਿਚ* ਰਾਜਾ ਨਬੂਕਦਨੱਸਰ ਨੇ ਬੰਦਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਬਾਬਲ ਲੈ ਆਉਣ,+ ਨਾਲੇ ਯਹੋਵਾਹ ਦੇ ਭਵਨ ਵਿੱਚੋਂ ਕੀਮਤੀ ਚੀਜ਼ਾਂ ਵੀ।+ ਉਸ ਨੇ ਉਸ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਰਾਜਾ ਬਣਾ ਦਿੱਤਾ।+
11 ਸਿਦਕੀਯਾਹ+ 21 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 11 ਸਾਲ ਯਰੂਸ਼ਲਮ ਵਿਚ ਰਾਜ ਕੀਤਾ।+ 12 ਉਹ ਉਹੀ ਕਰਦਾ ਰਿਹਾ ਜੋ ਉਸ ਦੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ। ਉਸ ਨੇ ਯਿਰਮਿਯਾਹ ਨਬੀ ਅੱਗੇ ਆਪਣੇ ਆਪ ਨੂੰ ਨਿਮਰ ਨਹੀਂ ਕੀਤਾ+ ਜੋ ਯਹੋਵਾਹ ਦੇ ਹੁਕਮ ਨਾਲ ਬੋਲਦਾ ਸੀ। 13 ਉਸ ਨੇ ਰਾਜਾ ਨਬੂਕਦਨੱਸਰ ਵਿਰੁੱਧ ਵੀ ਬਗਾਵਤ ਕੀਤੀ+ ਜਿਸ ਨੇ ਉਸ ਨੂੰ ਪਰਮੇਸ਼ੁਰ ਦੀ ਸਹੁੰ ਖੁਆਈ ਸੀ ਅਤੇ ਉਹ ਢੀਠ* ਤੇ ਪੱਥਰ-ਦਿਲ ਬਣਿਆ ਰਿਹਾ ਤੇ ਉਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਵੱਲ ਮੁੜਨ ਤੋਂ ਇਨਕਾਰ ਕਰ ਦਿੱਤਾ। 14 ਪੁਜਾਰੀਆਂ ਦੇ ਸਾਰੇ ਮੁਖੀਆਂ ਅਤੇ ਲੋਕਾਂ ਨੇ ਬੇਵਫ਼ਾਈ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਉਹ ਹੋਰਨਾਂ ਕੌਮਾਂ ਵਾਂਗ ਹਰ ਤਰ੍ਹਾਂ ਦੇ ਘਿਣਾਉਣੇ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਯਹੋਵਾਹ ਦੇ ਭਵਨ ਨੂੰ ਭ੍ਰਿਸ਼ਟ ਕੀਤਾ+ ਜਿਸ ਨੂੰ ਉਸ ਨੇ ਯਰੂਸ਼ਲਮ ਵਿਚ ਸ਼ੁੱਧ ਕੀਤਾ ਸੀ।
15 ਉਨ੍ਹਾਂ ਦੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਆਪਣੇ ਸੰਦੇਸ਼ ਦੇਣ ਵਾਲਿਆਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ, ਹਾਂ, ਵਾਰ-ਵਾਰ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ ਕਿਉਂਕਿ ਉਸ ਨੂੰ ਆਪਣੇ ਲੋਕਾਂ ਅਤੇ ਆਪਣੇ ਨਿਵਾਸ-ਸਥਾਨ ʼਤੇ ਤਰਸ ਆਉਂਦਾ ਸੀ। 16 ਪਰ ਉਹ ਸੱਚੇ ਪਰਮੇਸ਼ੁਰ ਵੱਲੋਂ ਸੰਦੇਸ਼ ਦੇਣ ਵਾਲਿਆਂ ਦਾ ਮਜ਼ਾਕ ਉਡਾਉਂਦੇ ਰਹੇ+ ਅਤੇ ਉਨ੍ਹਾਂ ਨੇ ਉਸ ਦੀਆਂ ਗੱਲਾਂ ਨੂੰ ਤੁੱਛ ਸਮਝਿਆ+ ਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ।+ ਉਹ ਉਦੋਂ ਤਕ ਇਸ ਤਰ੍ਹਾਂ ਕਰਦੇ ਰਹੇ ਜਦ ਤਕ ਉਨ੍ਹਾਂ ਦੇ ਸੁਧਰਨ ਦੀ ਕੋਈ ਉਮੀਦ ਨਾ ਰਹੀ। ਅਖ਼ੀਰ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ।+
17 ਇਸ ਲਈ ਉਸ ਨੇ ਕਸਦੀਆਂ ਦੇ ਰਾਜੇ ਨੂੰ ਉਨ੍ਹਾਂ ਵਿਰੁੱਧ ਲਿਆਂਦਾ+ ਜਿਸ ਨੇ ਉਨ੍ਹਾਂ ਦੇ ਪਵਿੱਤਰ ਸਥਾਨ ਵਿਚ+ ਉਨ੍ਹਾਂ ਦੇ ਮੁੰਡਿਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ;+ ਉਸ ਨੇ ਗੱਭਰੂ ਜਾਂ ਕੁਆਰੀ, ਬੁੱਢੇ ਜਾਂ ਬੀਮਾਰ ʼਤੇ ਕੋਈ ਤਰਸ ਨਾ ਖਾਧਾ।+ ਪਰਮੇਸ਼ੁਰ ਨੇ ਸਭ ਕੁਝ ਉਸ ਦੇ ਹੱਥ ਵਿਚ ਦੇ ਦਿੱਤਾ।+ 18 ਸੱਚੇ ਪਰਮੇਸ਼ੁਰ ਦੇ ਭਵਨ ਦੀਆਂ ਵੱਡੀਆਂ-ਛੋਟੀਆਂ ਸਾਰੀਆਂ ਚੀਜ਼ਾਂ, ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਤੇ ਉਸ ਦੇ ਹਾਕਮਾਂ ਦੇ ਖ਼ਜ਼ਾਨੇ, ਹਾਂ, ਉਹ ਸਭ ਕੁਝ ਬਾਬਲ ਲੈ ਆਇਆ।+ 19 ਉਸ ਨੇ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਸਾੜ ਸੁੱਟਿਆ,+ ਯਰੂਸ਼ਲਮ ਦੀ ਕੰਧ ਢਾਹ ਦਿੱਤੀ,+ ਉਸ ਦੇ ਸਾਰੇ ਪੱਕੇ ਬੁਰਜਾਂ ਨੂੰ ਅੱਗ ਨਾਲ ਸਾੜ ਦਿੱਤਾ ਤੇ ਹਰ ਬਹੁਮੁੱਲੀ ਚੀਜ਼ ਤਬਾਹ ਕਰ ਦਿੱਤੀ।+ 20 ਉਹ ਤਲਵਾਰ ਤੋਂ ਬਚੇ ਹੋਇਆਂ ਨੂੰ ਗ਼ੁਲਾਮ ਬਣਾ ਕੇ ਬਾਬਲ ਲੈ ਗਿਆ+ ਅਤੇ ਉਹ ਉਸ ਦੇ ਤੇ ਉਸ ਦੇ ਪੁੱਤਰਾਂ ਦੇ ਦਾਸ ਬਣ ਗਏ+ ਜਦ ਤਕ ਫਾਰਸ* ਨੇ ਰਾਜ ਕਰਨਾ ਸ਼ੁਰੂ ਨਹੀਂ ਕੀਤਾ+ 21 ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ ਪੂਰਾ ਹੋਵੇ+ ਅਤੇ ਦੇਸ਼ ਆਪਣੇ ਸਬਤਾਂ ਦਾ ਹਿਸਾਬ ਚੁਕਾ ਨਾ ਦੇਵੇ।+ ਵਿਰਾਨੀ ਦੇ ਸਾਰੇ ਦਿਨ ਪੂਰਾ ਦੇਸ਼ ਸਬਤ ਮਨਾਉਂਦਾ ਰਿਹਾ ਜਦ ਤਕ 70 ਸਾਲ ਪੂਰੇ ਨਾ ਹੋ ਗਏ।+
22 ਫਾਰਸ ਦੇ ਰਾਜੇ ਖੋਰਸ+ ਦੇ ਪਹਿਲੇ ਸਾਲ ਵਿਚ ਯਹੋਵਾਹ ਨੇ ਖੋਰਸ ਦੇ ਮਨ ਨੂੰ ਉਭਾਰਿਆ ਕਿ ਉਹ ਆਪਣੇ ਸਾਰੇ ਰਾਜ ਵਿਚ ਇਕ ਐਲਾਨ ਕਰਵਾਏ ਤਾਂਕਿ ਯਿਰਮਿਯਾਹ ਰਾਹੀਂ ਕਿਹਾ ਯਹੋਵਾਹ ਦਾ ਬਚਨ+ ਪੂਰਾ ਹੋਵੇ। ਉਸ ਨੇ ਇਹ ਐਲਾਨ ਲਿਖਵਾ ਵੀ ਲਿਆ।+ ਇਹ ਐਲਾਨ ਸੀ: 23 “ਫਾਰਸ ਦਾ ਰਾਜਾ ਖੋਰਸ ਇਹ ਕਹਿੰਦਾ ਹੈ, ‘ਆਕਾਸ਼ ਦੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਧਰਤੀ ਦੇ ਸਾਰੇ ਰਾਜ ਦਿੱਤੇ ਹਨ+ ਅਤੇ ਉਸ ਨੇ ਮੈਨੂੰ ਯਹੂਦਾਹ ਦੇ ਯਰੂਸ਼ਲਮ ਵਿਚ ਉਸ ਲਈ ਇਕ ਭਵਨ ਬਣਾਉਣ ਦਾ ਕੰਮ ਸੌਂਪਿਆ ਹੈ।+ ਤੁਹਾਡੇ ਸਾਰਿਆਂ ਵਿਚ ਜਿਹੜਾ ਵੀ ਉਸ ਦੀ ਪਰਜਾ ਵਿੱਚੋਂ ਹੈ, ਉਸ ਦਾ ਪਰਮੇਸ਼ੁਰ ਯਹੋਵਾਹ ਉਸ ਦੇ ਨਾਲ ਹੋਵੇ ਅਤੇ ਉਹ ਉਤਾਂਹ ਯਰੂਸ਼ਲਮ ਨੂੰ ਜਾਵੇ।’”+
ਜਾਂ, “ਉੱਥੇ ਉਸ ਤੋਂ ਸਲਾਹ ਮੰਗਦੇ ਸਨ।”
ਇਬ, “ਇਸ ਪਰਜਾ ਦੇ ਸਾਮ੍ਹਣੇ ਬਾਹਰ ਜਾਣ ਤੇ ਅੰਦਰ ਆਉਣ।”
ਇਬ, “ਬਹੁਤੇ ਦਿਨ।”
ਜਾਂ, “ਘੋੜਸਵਾਰ।”
ਜਾਂ, “ਘੋੜਸਵਾਰ।”
ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।
ਜਾਂ ਸੰਭਵ ਹੈ, “ਮਿਸਰ ਅਤੇ ਕੋਏ ਤੋਂ; ਰਾਜੇ ਦੇ ਸੌਦਾਗਰ ਉਨ੍ਹਾਂ ਨੂੰ ਕੋਏ ਤੋਂ ਖ਼ਰੀਦਦੇ ਸਨ” ਜੋ ਸ਼ਾਇਦ ਕਿਲਿਕੀਆ ਸੀ।
ਜਾਂ, “ਭਾਰ ਢੋਣ ਵਾਲਿਆਂ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਸ਼ਬਦਾਵਲੀ ਦੇਖੋ।
ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਭਾਰ ਢੋਣ ਵਾਲਿਆਂ।”
ਸ਼ਬਦਾਵਲੀ ਦੇਖੋ।
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ, ਪਰ ਕੁਝ ਕਹਿੰਦੇ ਹਨ ਕਿ “ਪੁਰਾਣੇ ਸਮੇਂ ਦਾ ਨਾਪ” ਇਕ ਲੰਬਾ ਹੱਥ ਹੈ ਜੋ 51.8 ਸੈਂਟੀਮੀਟਰ (20.4 ਇੰਚ) ਸੀ। ਵਧੇਰੇ ਜਾਣਕਾਰੀ 2.14 ਦੇਖੋ।
ਕੁਝ ਪੁਰਾਣੀਆਂ ਹੱਥ-ਲਿਖਤਾਂ ਵਿਚ “120” ਲਿਖਿਆ ਗਿਆ ਹੈ, ਜਦ ਕਿ ਹੋਰ ਹੱਥ-ਲਿਖਤਾਂ ਅਤੇ ਅਨੁਵਾਦਾਂ ਵਿਚ “20 ਹੱਥ” ਲਿਖਿਆ ਗਿਆ ਹੈ।
ਇਬ, “ਵੱਡਾ ਭਵਨ;” ਸ਼ਾਇਦ ਇੱਥੇ ਪਵਿੱਤਰ ਕਮਰੇ ਦੀ ਗੱਲ ਕੀਤੀ ਗਈ ਹੈ।
ਇਬ, “ਭਵਨ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਭਵਨ।”
ਯਾਨੀ, ਪਵਿੱਤਰ ਕਮਰੇ ਵੱਲ ਨੂੰ।
ਥੰਮ੍ਹ ਦਾ ਸਜਾਵਟੀ ਸਿਰਾ।
ਜਾਂ, “ਦੱਖਣ ਵੱਲ।”
ਜਾਂ, “ਉੱਤਰ ਵੱਲ।”
ਮਤਲਬ “ਉਹ [ਯਾਨੀ ਯਹੋਵਾਹ] ਮਜ਼ਬੂਤੀ ਨਾਲ ਕਾਇਮ ਕਰੇ।”
ਸ਼ਾਇਦ ਇਸ ਦਾ ਮਤਲਬ ਹੈ “ਤਾਕਤ ਨਾਲ।”
ਇਬ, “ਸਾਗਰ।”
ਜਾਂ, “ਇਸ ਦਾ ਘੇਰਾ ਨਾਪਣ ਲਈ 30 ਹੱਥ ਲੰਬੀ ਰੱਸੀ ਲੱਗਦੀ ਸੀ।”
ਲਗਭਗ 7.4 ਸੈਂਟੀਮੀਟਰ (2.9 ਇੰਚ)। ਵਧੇਰੇ ਜਾਣਕਾਰੀ 2.14 ਦੇਖੋ।
ਇਕ ਬਥ 22 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਵਾੜ।”
ਥੰਮ੍ਹ ਦਾ ਸਜਾਵਟੀ ਸਿਰਾ।
ਜਾਂ, “ਪਾਣੀ ਲਿਜਾਣ ਵਾਲੀਆਂ ਗੱਡੀਆਂ।”
ਯਾਨੀ, ਛੱਪਰਾਂ ਦਾ ਤਿਉਹਾਰ।
ਜਾਂ, “ਲੇਵੀ ਪੁਜਾਰੀ।”
ਜਾਂ, “ਵਾੜ।”
ਇਕ ਹੱਥ 44.5 ਸੈਂਟੀਮੀਟਰ (17.5 ਇੰਚ) ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਅਤੇ ਉਸ ਦਾ ਸਾਥੀ ਉਸ ਨੂੰ ਸਰਾਪ ਦੇਵੇ।” ਯਾਨੀ, ਜੇ ਝੂਠੀ ਸਹੁੰ ਖਾਧੀ ਜਾਵੇ ਜਾਂ ਸਹੁੰ ਪੂਰੀ ਨਾ ਕੀਤੀ ਜਾਵੇ, ਤਾਂ ਉਸ ਦੀ ਸਜ਼ਾ ਵਜੋਂ ਸਰਾਪ ਮਿਲੇਗਾ।
ਇਬ, “ਸਰਾਪ।”
ਇਬ, “ਧਰਮੀ।”
ਜਾਂ, “ਦੁੱਖ ਦਿੱਤਾ ਸੀ।”
ਇਬ, “ਉਸ ਦੇ ਦਰਵਾਜ਼ਿਆਂ ਵਾਲੇ ਦੇਸ਼।”
ਜਾਂ, “ਤੇਰੀ ਨੇਕਨਾਮੀ।”
ਇਬ, “ਪਸਾਰੀ ਹੋਈ ਬਾਂਹ।”
ਜਾਂ, “ਦੇ ਸੰਬੰਧ ਵਿਚ।”
ਇਬ, “ਦਾ ਮੂੰਹ ਨਾ ਫੇਰ।”
ਇੱਥੇ ਸ਼ਾਇਦ ਲੇਵੀਆਂ ਦੀ ਗੱਲ ਕੀਤੀ ਗਈ ਹੈ।
ਜਾਂ, “ਹਮਾਥ ਦੇ ਲਾਂਘੇ।”
ਤਿਉਹਾਰ ਤੋਂ ਅਗਲਾ ਦਿਨ ਜਾਂ 15ਵਾਂ ਦਿਨ।
ਜਾਂ, “ਪਵਿੱਤਰ।”
ਇਬ, “ਇਹ ਇਕ ਕਹਾਵਤ ਬਣ ਜਾਵੇਗਾ।”
ਇਬ, “ਇਜ਼ਰਾਈਲ ਦੇ ਪੁੱਤਰਾਂ।”
ਜਾਂ, “ਦੁਬਾਰਾ ਉਸਾਰਿਆ।”
ਸ਼ਬਦਾਵਲੀ ਦੇਖੋ।
ਜਾਂ, “ਚੰਗੇ ਪ੍ਰਬੰਧ ਅਨੁਸਾਰ; ਪੂਰਾ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਬੁਝਾਰਤਾਂ ਨਾਲ।”
ਇਬ, “ਕੋਲੋਂ ਕੁਝ ਵੀ ਲੁਕਿਆ ਨਹੀਂ ਸੀ।”
ਇਬ, “ਉਸ ਵਿਚ ਸਾਹ-ਸਤ ਨਹੀਂ ਰਿਹਾ।”
ਜਾਂ, “ਗੱਲਾਂ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ ਸੰਭਵ ਹੈ, “ਉਨ੍ਹਾਂ ਤੋਹਫ਼ਿਆਂ ਦੀ ਕੀਮਤ ਤੋਂ ਵੀ ਜ਼ਿਆਦਾ ਤੋਹਫ਼ੇ ਉਸ ਨੂੰ ਦਿੱਤੇ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਛੋਟੀ ਢਾਲ ਜੋ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਇਬਰਾਨੀ ਲਿਖਤਾਂ ਵਿਚ ਜ਼ਿਕਰ ਕੀਤਾ ਇਕ ਮਾਈਨਾ 570 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਦਾ ਮੂੰਹ ਭਾਲਦੇ ਸਨ।”
ਜਾਂ, “ਘੋੜਸਵਾਰ।”
ਯਾਨੀ, ਫ਼ਰਾਤ ਦਰਿਆ।
ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।
ਜਾਂ, “ਕਸ਼ਟਦਾਇਕ।”
ਇਬ, “ਤੰਬੂਆਂ।”
ਇਬ, “ਚੁਣੇ ਹੋਏ।”
ਜਾਂ, “ਮਜ਼ਬੂਤ ਕੀਤਾ।”
ਇਬ, “ਬੱਕਰਿਆਂ।”
ਜਾਂ, “ਖਿੰਡਾ।”
ਇਬ, “ਰਾਜਾਂ।”
ਇਬ, “ਦੌੜਨ ਵਾਲਿਆਂ।”
ਇਬ, “ਚੁਣੇ ਹੋਏ।”
ਇਬ, “ਚੁਣੇ ਹੋਏ।”
ਯਾਨੀ, ਸਦਾ ਦਾ ਤੇ ਕਦੇ ਨਾ ਬਦਲਣ ਵਾਲਾ ਇਕਰਾਰ।
ਇਬ, “ਨਾਲ ਆਪਣਾ ਹੱਥ ਭਰਨ ਆਉਂਦਾ ਹੈ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਇਬ, “ਚੁਣੇ ਹੋਏ।”
ਇਬ, “ਦਾ ਸਹਾਰਾ ਲਿਆ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਵਰਣਨ; ਟਿੱਪਣੀ।”
ਸ਼ਬਦਾਵਲੀ ਦੇਖੋ।
ਜਾਂ, “ਮੂਸਾ ਦਾ ਕਾਨੂੰਨ।”
ਇਬ, “ਦੋ ਪੱਲਿਆਂ ਵਾਲੇ ਦਰਵਾਜ਼ੇ।”
ਛੋਟੀ ਜਿਹੀ ਢਾਲ ਜੋ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਇਬ, “ਤੇ ਕਮਾਨ ਕੱਸਦੇ ਸਨ।”
ਇਬ, “ਬਹੁਤ ਦਿਨਾਂ।”
ਇਬ, “ਬਾਹਰ ਜਾਣ ਵਾਲੇ ਜਾਂ ਅੰਦਰ ਆਉਣ ਵਾਲੇ ਲਈ ਸ਼ਾਂਤੀ ਨਹੀਂ ਸੀ।”
ਇਬ, “ਤੁਹਾਡੇ ਹੱਥ ਢਿੱਲੇ ਨਾ ਪੈਣ।”
ਸ਼ਬਦਾਵਲੀ ਦੇਖੋ।
ਇਬ, “ਦਿਨ।”
ਜਾਂ, “ਸਮਰਪਿਤ।”
ਜਾਂ, “ਮਜ਼ਬੂਤ ਕਰਨ; ਦੁਬਾਰਾ ਉਸਾਰਨ।”
ਜਾਂ, “ਦੇ ਇਲਾਕੇ ਵਿੱਚੋਂ ਨਾ ਕੋਈ ਬਾਹਰ ਜਾਵੇ, ਨਾ ਕੋਈ ਅੰਦਰ ਦਾਖ਼ਲ ਹੋਵੇ।”
ਜਾਂ, “ਇਕਰਾਰ।”
ਜਾਂ, “ਇਕਰਾਰ।”
ਜਾਂ, “ਮਜ਼ਬੂਤ ਕਰਨਾ; ਦੁਬਾਰਾ ਬਣਾਉਣਾ।”
ਜਾਂ, “ਮਜ਼ਬੂਤ ਕੀਤਾ; ਦੁਬਾਰਾ ਉਸਾਰਿਆ।”
ਇਬ, “ਦਾ ਸਹਾਰਾ ਲਿਆ।”
ਇਬ, “ਦਾ ਸਹਾਰਾ ਨਹੀਂ ਲਿਆ।”
ਜਾਂ, “ਉਨ੍ਹਾਂ ਦਾ ਸਾਥ ਦੇਵੇ।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਇਬ, “ਕਾਠਾਂ ਦੇ ਘਰ ਵਿਚ।”
ਜ਼ਾਹਰ ਹੈ ਕਿ ਆਸਾ ਨੂੰ ਨਹੀਂ, ਸਗੋਂ ਮਸਾਲਿਆਂ ਨੂੰ ਜਲ਼ਾਇਆ ਗਿਆ ਸੀ।
ਇਬ, “ਉੱਤੇ ਚੱਲਿਆ।”
ਸ਼ਬਦਾਵਲੀ ਦੇਖੋ।
ਜਾਂ, “ਨੂੰ ਕਾਇਲ ਕੀਤਾ।”
ਸ਼ਬਦਾਵਲੀ ਦੇਖੋ।
ਜਾਂ, “ਧੱਕਦਾ।”
ਇਬ, “ਸ਼ਕਤੀ।”
ਇਬ, “ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਧੋਖਾ ਦੇਣ ਵਾਲੀ ਸ਼ਕਤੀ ਬਣਾਂਗਾ।”
ਇਬ, “ਧੋਖਾ ਦੇਣ ਵਾਲੀ ਸ਼ਕਤੀ ਪਾਈ ਹੈ।”
ਜਾਂ, “ਭੋਲੇਪਨ ਵਿਚ।”
ਇਬ, “ਡੇਰੇ।”
ਜਾਂ, “ਸ਼ਾਂਤੀ ਨਾਲ।”
ਸ਼ਬਦਾਵਲੀ ਦੇਖੋ।
ਜਾਂ, “ਲਈ ਤੇਰੇ ਦਿਲ ਨੇ ਠਾਣ ਲਈ।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਜਾਂ, “ਤੁਹਾਡੇ ਕੀਤੇ ਜਾਂਦੇ ਚੰਗੇ ਕੰਮਾਂ ʼਤੇ ਬਰਕਤ ਪਾਵੇ।”
ਜਾਂ ਸੰਭਵ ਹੈ, “ਮਊਨੀ।”
ਜ਼ਾਹਰ ਹੈ ਇੱਥੇ ਮ੍ਰਿਤ ਸਾਗਰ ਦੀ ਗੱਲ ਕੀਤੀ ਗਈ ਹੈ।
ਇਬ, “ਵੱਲ ਮੂੰਹ ਕੀਤਾ।”
ਇਬ, “ਪੁੱਤਰਾਂ।”
ਜਾਂ, “ਦੇਖਿਓ ਕਿ ਯਹੋਵਾਹ ਤੁਹਾਨੂੰ ਕਿਵੇਂ ਬਚਾਉਂਦਾ ਹੈ।”
ਜਾਂ, “ਧੀਰਜ ਰੱਖ ਸਕੋ।”
ਇਬ, “ਬਰਕਤ ਦਿੱਤੀ।”
ਮਤਲਬ “ਬਰਕਤ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਾਉਣ ਲਈ।
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ ਕਰਵਾਈ।
ਇਬ, “ਫਲਿਸਤੀਆਂ ਦੇ ਮਨ ਨੂੰ।”
ਇਸ ਨੂੰ ਅਹਜ਼ਯਾਹ ਵੀ ਕਿਹਾ ਜਾਂਦਾ ਹੈ।
ਇਬ, “ਧੀ।”
ਕੁਝ ਇਬਰਾਨੀ ਹੱਥ-ਲਿਖਤਾਂ ਵਿਚ “ਅਜ਼ਰਯਾਹ।”
ਜਾਂ, “ਉਹ ਬੀਮਾਰ ਸੀ।”
ਇਬ, “ਪੁੱਤਰ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਇਬ, “ਰਾਜ ਦੇ ਸਾਰੇ ਬੀ।”
ਇਬ, “ਜਦੋਂ ਉਹ ਬਾਹਰ ਜਾਵੇ ਤੇ ਜਦੋਂ ਉਹ ਅੰਦਰ ਆਵੇ।”
ਛੋਟੀਆਂ ਢਾਲਾਂ ਅਕਸਰ ਤੀਰਅੰਦਾਜ਼ ਲੈ ਕੇ ਜਾਂਦੇ ਹੁੰਦੇ ਸਨ।
ਸ਼ਾਇਦ ਉਹ ਪੱਤਰੀ ਜਿਸ ਉੱਤੇ ਪਰਮੇਸ਼ੁਰ ਦਾ ਕਾਨੂੰਨ ਲਿਖਿਆ ਸੀ।
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਜਾਂ, “ਲਈ ਸੰਕੇਤ ਦੇ ਰਹੇ ਸਨ।”
ਜਾਂ, “ਘਰ।”
ਇਬ, “ਦੇ ਹੱਥਾਂ ਦੇ।”
ਜਾਂ ਸੰਭਵ ਹੈ, “ਜਦ ਤਕ ਉਨ੍ਹਾਂ ਸਾਰਿਆਂ ਨੇ ਦੇ ਨਾ ਦਿੱਤਾ।”
ਸ਼ਬਦਾਵਲੀ ਦੇਖੋ।
ਜਾਂ, “ਉਨ੍ਹਾਂ ਖ਼ਿਲਾਫ਼ ਗਵਾਹੀ।”
ਇਬ, “ਕੱਜ ਲਿਆ।”
ਯਾਨੀ, ਜ਼ਕਰਯਾਹ ਦੇ ਪਿਤਾ।
ਇਬ, “ਸਾਲ ਦੇ ਅਖ਼ੀਰ ਵਿਚ।”
ਯਾਨੀ, ਸੀਰੀਆਈ ਫ਼ੌਜ।
ਜਾਂ, “ਬਹੁਤ ਸਾਰੀਆਂ ਬੀਮਾਰੀਆਂ ਨਾਲ।”
ਜਾਂ, “ਪੁੱਤਰ।” ਸ਼ਾਇਦ ਸਨਮਾਨ ਦੇਣ ਲਈ ਬਹੁਵਚਨ ਵਰਤਿਆ ਗਿਆ ਹੈ।
ਇਬ, “ਨੀਂਹ ਰੱਖਣ।”
ਜਾਂ, “ਵਰਣਨ; ਟਿੱਪਣੀ।”
ਇਬ, “ਚੁਣੇ ਹੋਏ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਆਮ੍ਹੋ-ਸਾਮ੍ਹਣੇ ਮਿਲੀਏ।”
ਇਬ, “ਤੂੰ।”
ਜਾਂ, “ਮਹਿਲ।”
ਇਬ, “ਤੰਬੂਆਂ।”
ਇਸ ਨੂੰ ਅਹਜ਼ਯਾਹ ਵੀ ਕਿਹਾ ਜਾਂਦਾ ਹੈ।
ਲਗਭਗ 178 ਮੀਟਰ (584 ਫੁੱਟ)। ਵਧੇਰੇ ਜਾਣਕਾਰੀ 2.14 ਦੇਖੋ।
ਯਾਨੀ, ਉਸ ਦਾ ਪਿਤਾ ਅਮਸਯਾਹ।
ਜਾਂ, “ਕੱਟੇ,” ਸ਼ਾਇਦ ਚਟਾਨ ਵਿੱਚੋਂ।
ਜਾਂ, “ਪਠਾਰ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਕ ਕੋਰ 220 ਲੀਟਰ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਢਾਲ਼ੇ ਹੋਏ ਬੁੱਤ।”
ਸ਼ਬਦਾਵਲੀ, “ਗ਼ਹੈਨਾ” ਦੇਖੋ।
ਇਬ, “ਘਰ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਮਜ਼ਾਕ ਉਡਾਉਂਦਾ ਸੀ।”
ਜਾਂ, “ਆਰਾਮ ਕਰਨ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਇਬ, “ਹੁਣ ਤੁਸੀਂ ਆਪਣਾ ਹੱਥ ਭਰ ਲਿਆ ਹੈ।”
ਇਬ, “ਸਿੱਧੇ ਦਿਲ ਦੇ ਸਨ।”
ਜਾਂ, “ਤਿਆਰ ਕੀਤੀ ਗਈ।”
ਇਬ, “ਦੌੜਨ ਵਾਲੇ।”
ਜਾਂ, “ਹਮਦਰਦ।”
ਇਬ, “ਦੌੜਨ ਵਾਲੇ।”
ਇਬ, “ਉਨ੍ਹਾਂ ਨੂੰ ਇਕ ਮਨ ਦੇਵੇ।”
ਇਬ, “ਚੰਗਾ ਕੀਤਾ।”
ਸ਼ਬਦਾਵਲੀ ਦੇਖੋ।
ਇਬ, “ਡੇਰਿਆਂ।”
ਸ਼ਬਦਾਵਲੀ ਦੇਖੋ।
ਜਾਂ, “ਲਈ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਨ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”
ਇਬ, “ਉਨ੍ਹਾਂ ਦੇ ਦਿਲ ਨਾਲ ਗੱਲ ਕੀਤੀ।”
ਇਬ, “ਇਨਸਾਨੀ ਬਾਂਹ।”
ਜਾਂ, “ਆਪਣੀ ਸਾਰੀ ਫ਼ੌਜੀ ਤਾਕਤ ਅਤੇ ਸ਼ਾਨ।”
ਇਬ, “ਉਸ।”
ਜਾਂ, “ਮੰਦਰ।”
ਸ਼ਬਦਾਵਲੀ ਦੇਖੋ।
ਇਬ, “ਨੂੰ ਅੱਗ ਦੇ ਵਿੱਚੋਂ ਦੀ ਲੰਘਾਇਆ।”
ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।
ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
ਜਾਂ ਸੰਭਵ ਹੈ, “ਖੱਡਾਂ ਵਿਚ।”
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਜਾਂ, “ਢਾਲ਼ੇ ਹੋਏ ਬੁੱਤਾਂ।”
ਸ਼ਬਦਾਵਲੀ ਦੇਖੋ।
ਜਾਂ, “ਢਾਲ਼ੇ ਹੋਏ ਬੁੱਤਾਂ।”
ਸ਼ਬਦਾਵਲੀ ਦੇਖੋ।
ਇਬ, “ਭਵਨ।”
ਜਾਂ, “ਭਾਰ ਢੋਣ ਵਾਲਿਆਂ।”
ਇਬ, “ਦੇ ਹੱਥੀਂ।”
ਜਾਂ, “ਮੂਸਾ ਦੇ ਕਾਨੂੰਨ।”
ਮੌਤ ਲਈ ਵਰਤਿਆ ਜਾਂਦਾ ਇਕ ਮੁਹਾਵਰਾ।
ਜਾਂ, “ਦੁਬਾਰਾ ਇਕਰਾਰ ਕੀਤਾ।”
ਬਿਵ 4:45, ਫੁਟਨੋਟ ਦੇਖੋ।
ਜਾਂ, “ਮੂਰਤੀਆਂ।”
ਇਬ, “ਸਾਰੇ ਦਿਨਾਂ ਦੌਰਾਨ।”
ਇਬ, “ਲੋਕਾਂ ਦੇ ਪੁੱਤਰਾਂ।”
ਜਾਂ ਸੰਭਵ ਹੈ, “ਭੁੰਨੇ।”
ਇਬ, “ਭਵਨ।”
ਜਾਂ, “ਮਾਤਮ ਦੇ ਗੀਤ।”
ਜਾਂ, “ਮੂਸਾ ਦੇ ਕਾਨੂੰਨ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਸ਼ਾਇਦ ਬਸੰਤ ਵਿਚ।
ਇਬ, “ਉਸ ਨੇ ਆਪਣੀ ਗਰਦਨ ਅਕੜਾਈ ਰੱਖੀ।”
ਜਾਂ, “ਦੇ ਸ਼ਾਹੀ ਘਰਾਣੇ।”