ਪਹਿਲਾ ਇਤਿਹਾਸ
5 ਯਾਫਥ ਦੇ ਪੁੱਤਰ ਸਨ ਗੋਮਰ, ਮਾਗੋਗ, ਮਾਦਈ, ਯਾਵਾਨ, ਤੂਬਲ,+ ਮਸ਼ੇਕ+ ਅਤੇ ਤੀਰਾਸ।+
6 ਗੋਮਰ ਦੇ ਪੁੱਤਰ ਸਨ ਅਸ਼ਕਨਜ਼, ਰੀਫਥ ਅਤੇ ਤੋਗਰਮਾਹ।+
7 ਯਾਵਾਨ ਦੇ ਪੁੱਤਰ ਸਨ ਅਲੀਸ਼ਾਹ, ਤਰਸ਼ੀਸ਼, ਕਿੱਤੀਮ ਅਤੇ ਰੋਦਾਨੀਮ।
8 ਹਾਮ ਦੇ ਪੁੱਤਰ ਸਨ ਕੂਸ਼,+ ਮਿਸਰਾਇਮ, ਫੂਟ ਅਤੇ ਕਨਾਨ।+
9 ਕੂਸ਼ ਦੇ ਪੁੱਤਰ ਸਨ ਸਬਾ,+ ਹਵੀਲਾਹ, ਸਬਤਾਹ, ਰਾਮਾਹ+ ਅਤੇ ਸਬਤਕਾ।
ਰਾਮਾਹ ਦੇ ਪੁੱਤਰ ਸਨ ਸ਼ਬਾ ਅਤੇ ਦਦਾਨ।+
10 ਕੂਸ਼ ਦਾ ਇਕ ਹੋਰ ਪੁੱਤਰ ਨਿਮਰੋਦ ਪੈਦਾ ਹੋਇਆ।+ ਉਹ ਪਹਿਲਾ ਇਨਸਾਨ ਸੀ ਜਿਹੜਾ ਧਰਤੀ ਉੱਤੇ ਤਾਕਤਵਰ ਬਣਿਆ।
11 ਮਿਸਰਾਇਮ ਦੇ ਪੁੱਤਰ ਸਨ ਲੂਦੀਮ,+ ਅਨਾਮੀ, ਲਹਾਬੀਮ, ਨਫਤੁਹੀਮ,+ 12 ਪਤਰੂਸੀ,+ ਕਸਲੁਹੀਮ (ਜਿਨ੍ਹਾਂ ਤੋਂ ਫਲਿਸਤੀ+ ਆਏ) ਅਤੇ ਕਫਤੋਰੀ।+
13 ਕਨਾਨ ਦੇ ਪੁੱਤਰ ਸਨ ਜੇਠਾ ਸੀਦੋਨ+ ਅਤੇ ਹੇਥ,+ 14 ਨਾਲੇ ਯਬੂਸੀ,+ ਅਮੋਰੀ,+ ਗਿਰਗਾਸ਼ੀ,+ 15 ਹਿੱਵੀ,+ ਅਰਕੀ, ਸੀਨੀ, 16 ਅਰਵਾਦੀ,+ ਸਮਾਰੀ ਅਤੇ ਹਮਾਥੀ।
18 ਅਰਪਕਸ਼ਦ ਤੋਂ ਸ਼ੇਲਾਹ ਪੈਦਾ ਹੋਇਆ+ ਅਤੇ ਸ਼ੇਲਾਹ ਤੋਂ ਏਬਰ ਪੈਦਾ ਹੋਇਆ।
19 ਏਬਰ ਦੇ ਦੋ ਪੁੱਤਰ ਪੈਦਾ ਹੋਏ। ਇਕ ਦਾ ਨਾਂ ਪਲਗ*+ ਸੀ ਕਿਉਂਕਿ ਉਸ ਦੇ ਜੀਵਨ ਦੌਰਾਨ ਧਰਤੀ* ਵੰਡੀ ਗਈ ਸੀ। ਉਸ ਦੇ ਭਰਾ ਦਾ ਨਾਂ ਯਾਕਟਾਨ ਸੀ।
20 ਯਾਕਟਾਨ ਦੇ ਪੁੱਤਰ ਸਨ ਅਲਮੋਦਾਦ, ਸ਼ਾਲਫ, ਹਸਰਮਾਵਤ, ਯਾਰਹ,+ 21 ਹਦੋਰਾਮ, ਊਜ਼ਾਲ, ਦਿਕਲਾਹ, 22 ਓਬਾਲ, ਅਬੀਮਾਏਲ, ਸ਼ਬਾ, 23 ਓਫੀਰ,+ ਹਵੀਲਾਹ+ ਅਤੇ ਯੋਬਾਬ; ਇਹ ਸਾਰੇ ਯਾਕਟਾਨ ਦੇ ਪੁੱਤਰ ਸਨ।
28 ਅਬਰਾਹਾਮ ਦੇ ਪੁੱਤਰ ਸਨ ਇਸਹਾਕ+ ਅਤੇ ਇਸਮਾਏਲ।+
29 ਇਹ ਉਨ੍ਹਾਂ ਤੋਂ ਬਣੇ ਕਬੀਲੇ ਹਨ: ਇਸਮਾਏਲ ਦਾ ਜੇਠਾ ਮੁੰਡਾ ਨਬਾਯੋਥ,+ ਫਿਰ ਕੇਦਾਰ,+ ਅਦਬਏਲ, ਮਿਬਸਾਮ,+ 30 ਮਿਸ਼ਮਾ, ਦੂਮਾਹ, ਮੱਸਾ, ਹਦਦ, ਤੇਮਾ, 31 ਯਟੂਰ, ਨਾਫੀਸ਼ ਅਤੇ ਕਾਦਮਾਹ। ਇਹ ਸਾਰੇ ਇਸਮਾਏਲ ਦੇ ਪੁੱਤਰ ਸਨ।
32 ਅਬਰਾਹਾਮ ਦੀ ਰਖੇਲ ਕਟੂਰਾਹ+ ਨੇ ਜ਼ਿਮਰਾਨ, ਯਾਕਸਾਨ, ਮਦਾਨ, ਮਿਦਿਆਨ,+ ਯਿਸ਼ਬਾਕ ਅਤੇ ਸ਼ੂਆਹ+ ਨੂੰ ਜਨਮ ਦਿੱਤਾ।
ਯਾਕਸਾਨ ਦੇ ਪੁੱਤਰ ਸਨ ਸ਼ਬਾ ਅਤੇ ਦਦਾਨ।+
33 ਮਿਦਿਆਨ ਦੇ ਪੁੱਤਰ ਸਨ ਏਫਾਹ,+ ਏਫਰ, ਹਾਨੋਕ, ਅਬੀਦਾ ਅਤੇ ਅਲਦਾਹ।
ਇਹ ਸਾਰੇ ਕਟੂਰਾਹ ਦੀ ਔਲਾਦ ਸਨ।
34 ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ।+ ਇਸਹਾਕ ਦੇ ਪੁੱਤਰ ਸਨ ਏਸਾਓ+ ਅਤੇ ਇਜ਼ਰਾਈਲ।+
35 ਏਸਾਓ ਦੇ ਪੁੱਤਰ ਸਨ ਅਲੀਫਾਜ਼, ਰਊਏਲ, ਯੂਸ਼, ਯਾਲਾਮ ਅਤੇ ਕੋਰਹ।+
36 ਅਲੀਫਾਜ਼ ਦੇ ਪੁੱਤਰ ਸਨ ਤੇਮਾਨ,+ ਓਮਾਰ, ਸਫੋ, ਗਾਤਾਮ, ਕਨਜ਼, ਤਿਮਨਾ ਅਤੇ ਅਮਾਲੇਕ।+
37 ਰਊਏਲ ਦੇ ਪੁੱਤਰ ਸਨ ਨਹਥ, ਜ਼ਰਾਹ, ਸ਼ਮਾਹ ਅਤੇ ਮਿਜ਼ਾਹ।+
38 ਸੇਈਰ+ ਦੇ ਪੁੱਤਰ ਸਨ ਲੋਟਾਨ, ਸ਼ੋਬਾਲ, ਸਿਬੋਨ, ਅਨਾਹ, ਦਿਸ਼ੋਨ, ਏਜ਼ਰ ਅਤੇ ਦੀਸ਼ਾਨ।+
39 ਲੋਟਾਨ ਦੇ ਪੁੱਤਰ ਸਨ ਹੋਰੀ ਅਤੇ ਹੋਮਾਮ। ਲੋਟਾਨ ਦੀ ਭੈਣ ਸੀ ਤਿਮਨਾ।+
40 ਸ਼ੋਬਾਲ ਦੇ ਪੁੱਤਰ ਸਨ ਅਲਵਾਨ, ਮਾਨਹਥ, ਏਬਾਲ, ਸ਼ਫੋ ਅਤੇ ਓਨਾਮ।
ਸਿਬੋਨ ਦੇ ਪੁੱਤਰ ਸਨ ਅੱਯਾਹ ਅਤੇ ਅਨਾਹ।+
41 ਅਨਾਹ ਦਾ ਪੁੱਤਰ ਸੀ ਦਿਸ਼ੋਨ।
ਦਿਸ਼ੋਨ ਦੇ ਪੁੱਤਰ ਸਨ ਹਮਦਾਨ, ਅਸ਼ਬਾਨ, ਯਿਥਰਾਨ ਅਤੇ ਕਰਾਨ।+
42 ਏਜ਼ਰ ਦੇ ਪੁੱਤਰ ਸਨ+ ਬਿਲਹਾਨ, ਜ਼ਾਵਾਨ ਅਤੇ ਅਕਾਨ।
ਦੀਸ਼ਾਨ ਦੇ ਪੁੱਤਰ ਸਨ ਊਸ ਅਤੇ ਅਰਾਨ।+
43 ਇਜ਼ਰਾਈਲੀਆਂ*+ ਉੱਤੇ ਰਾਜ ਕਰਨ ਵਾਲੇ ਰਾਜਿਆਂ ਤੋਂ ਬਹੁਤ ਸਮਾਂ ਪਹਿਲਾਂ ਅਦੋਮ+ ʼਤੇ ਰਾਜ ਕਰਨ ਵਾਲੇ ਰਾਜਿਆਂ ਦੀ ਸੂਚੀ ਇਹ ਹੈ: ਬਿਓਰ ਦਾ ਪੁੱਤਰ ਬੇਲਾ; ਉਸ ਦੇ ਸ਼ਹਿਰ ਦਾ ਨਾਂ ਦਿਨਹਾਬਾਹ ਸੀ। 44 ਬੇਲਾ ਦੇ ਮਰਨ ਤੋਂ ਬਾਅਦ ਯੋਬਾਬ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਬਾਸਰਾਹ+ ਦੇ ਰਹਿਣ ਵਾਲੇ ਜ਼ਰਾਹ ਦਾ ਪੁੱਤਰ ਸੀ। 45 ਯੋਬਾਬ ਦੇ ਮਰਨ ਤੋਂ ਬਾਅਦ ਹੂਸ਼ਾਮ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਹੂਸ਼ਾਮ ਤੇਮਾਨੀਆਂ ਦੇ ਇਲਾਕੇ ਤੋਂ ਸੀ। 46 ਹੂਸ਼ਾਮ ਦੇ ਮਰਨ ਤੋਂ ਬਾਅਦ ਬਦਦ ਦੇ ਪੁੱਤਰ ਹਦਦ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਅਤੇ ਉਸ ਦੇ ਸ਼ਹਿਰ ਦਾ ਨਾਂ ਅਵੀਤ ਸੀ। ਉਸ ਨੇ ਮੋਆਬ ਦੇ ਇਲਾਕੇ ਵਿਚ ਮਿਦਿਆਨ ਨੂੰ ਹਰਾਇਆ ਸੀ। 47 ਹਦਦ ਦੇ ਮਰਨ ਤੋਂ ਬਾਅਦ ਮਸਰੇਕਾਹ ਦੇ ਰਹਿਣ ਵਾਲੇ ਸਮਲਾਹ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 48 ਸਮਲਾਹ ਦੇ ਮਰਨ ਤੋਂ ਬਾਅਦ ਸ਼ਾਊਲ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ ਜੋ ਦਰਿਆ ਕੰਢੇ ਵੱਸੇ ਰਹੋਬੋਥ ਤੋਂ ਸੀ। 49 ਸ਼ਾਊਲ ਦੇ ਮਰਨ ਤੋਂ ਬਾਅਦ ਅਕਬੋਰ ਦੇ ਪੁੱਤਰ ਬਾਲ-ਹਾਨਾਨ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। 50 ਬਾਲ-ਹਾਨਾਨ ਦੇ ਮਰਨ ਤੋਂ ਬਾਅਦ ਹਦਦ ਨੇ ਉਸ ਦੀ ਜਗ੍ਹਾ ਰਾਜ ਕਰਨਾ ਸ਼ੁਰੂ ਕੀਤਾ। ਉਸ ਦੇ ਸ਼ਹਿਰ ਦਾ ਨਾਂ ਪਾਊ ਅਤੇ ਉਸ ਦੀ ਪਤਨੀ ਦਾ ਨਾਂ ਮਹੇਟਬੇਲ ਸੀ ਜੋ ਮਟਰੇਦ ਦੀ ਧੀ ਅਤੇ ਮੇਜ਼ਾਹਾਬ ਦੀ ਦੋਹਤੀ ਸੀ। 51 ਫਿਰ ਹਦਦ ਦੀ ਮੌਤ ਹੋ ਗਈ।
ਅਦੋਮ ਦੇ ਸ਼ੇਖ਼* ਸਨ ਸ਼ੇਖ਼ ਤਿਮਨਾ, ਸ਼ੇਖ਼ ਅਲਵਾਹ, ਸ਼ੇਖ਼ ਯਥੇਥ,+ 52 ਸ਼ੇਖ਼ ਆਹਾਲੀਬਾਮਾਹ, ਸ਼ੇਖ਼ ਏਲਾਹ, ਸ਼ੇਖ਼ ਪੀਨੋਨ, 53 ਸ਼ੇਖ਼ ਕਨਜ਼, ਸ਼ੇਖ਼ ਤੇਮਾਨ, ਸ਼ੇਖ਼ ਮਿਬਸਾਰ, 54 ਸ਼ੇਖ਼ ਮਗਦੀਏਲ, ਸ਼ੇਖ਼ ਈਰਾਮ। ਇਹ ਅਦੋਮ ਦੇ ਸ਼ੇਖ਼ ਸਨ।
2 ਇਹ ਇਜ਼ਰਾਈਲ ਦੇ ਪੁੱਤਰ ਸਨ:+ ਰਊਬੇਨ,+ ਸ਼ਿਮਓਨ,+ ਲੇਵੀ,+ ਯਹੂਦਾਹ,+ ਯਿਸਾਕਾਰ,+ ਜ਼ਬੂਲੁਨ,+ 2 ਦਾਨ,+ ਯੂਸੁਫ਼,+ ਬਿਨਯਾਮੀਨ,+ ਨਫ਼ਤਾਲੀ,+ ਗਾਦ+ ਅਤੇ ਆਸ਼ੇਰ।+
3 ਯਹੂਦਾਹ ਦੇ ਪੁੱਤਰ ਸਨ ਏਰ, ਓਨਾਨ ਅਤੇ ਸ਼ੇਲਾਹ। ਉਸ ਦੇ ਇਹ ਤਿੰਨੇ ਪੁੱਤਰ ਸ਼ੂਆ ਦੀ ਧੀ ਦੀ ਕੁੱਖੋਂ ਪੈਦਾ ਹੋਏ ਸਨ ਜੋ ਕਨਾਨੀ ਸੀ।+ ਪਰ ਯਹੋਵਾਹ ਯਹੂਦਾਹ ਦੇ ਜੇਠੇ ਪੁੱਤਰ ਏਰ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਸੁੱਟਿਆ।+ 4 ਯਹੂਦਾਹ ਦੀ ਨੂੰਹ ਤਾਮਾਰ+ ਤੋਂ ਉਸ ਦੇ ਪੁੱਤਰ ਪਰਸ+ ਤੇ ਜ਼ਰਾਹ ਪੈਦਾ ਹੋਏ। ਯਹੂਦਾਹ ਦੇ ਕੁੱਲ ਪੰਜ ਪੁੱਤਰ ਸਨ।
5 ਪਰਸ ਦੇ ਪੁੱਤਰ ਸਨ ਹਸਰੋਨ ਅਤੇ ਹਾਮੂਲ।+
6 ਜ਼ਰਾਹ ਦੇ ਪੁੱਤਰ ਸਨ ਜ਼ਿਮਰੀ, ਏਥਾਨ, ਹੇਮਾਨ, ਕਲਕੋਲ ਅਤੇ ਦਾਰਾ। ਉਸ ਦੇ ਕੁੱਲ ਪੰਜ ਪੁੱਤਰ ਸਨ।
7 ਕਰਮੀ ਦਾ ਪੁੱਤਰ* ਆਕਾਰ* ਸੀ ਜਿਹੜਾ ਇਜ਼ਰਾਈਲ ਉੱਤੇ ਤਬਾਹੀ* ਲਿਆਇਆ ਸੀ+ ਅਤੇ ਉਹ ਉਨ੍ਹਾਂ ਚੀਜ਼ਾਂ ਦੇ ਮਾਮਲੇ ਵਿਚ ਵਫ਼ਾਦਾਰ ਨਹੀਂ ਰਿਹਾ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਸੀ।+
8 ਏਥਾਨ ਦਾ ਪੁੱਤਰ* ਅਜ਼ਰਯਾਹ ਸੀ।
9 ਹਸਰੋਨ ਦੇ ਪੁੱਤਰ ਸਨ ਯਰਹਮਏਲ,+ ਰਾਮ+ ਅਤੇ ਕਲੂਬਾਈ।*
10 ਰਾਮ ਤੋਂ ਅਮੀਨਾਦਾਬ ਪੈਦਾ ਹੋਇਆ।+ ਅਮੀਨਾਦਾਬ ਤੋਂ ਨਹਸ਼ੋਨ+ ਪੈਦਾ ਹੋਇਆ ਜੋ ਯਹੂਦਾਹ ਦੀ ਔਲਾਦ ਦਾ ਮੁਖੀ ਸੀ। 11 ਨਹਸ਼ੋਨ ਤੋਂ ਸਾਲਮਾ ਪੈਦਾ ਹੋਇਆ।+ ਸਾਲਮਾ ਤੋਂ ਬੋਅਜ਼ ਪੈਦਾ ਹੋਇਆ।+ 12 ਬੋਅਜ਼ ਤੋਂ ਓਬੇਦ ਪੈਦਾ ਹੋਇਆ। ਓਬੇਦ ਤੋਂ ਯੱਸੀ ਪੈਦਾ ਹੋਇਆ।+ 13 ਯੱਸੀ ਤੋਂ ਉਸ ਦਾ ਜੇਠਾ ਪੁੱਤਰ ਅਲੀਆਬ ਪੈਦਾ ਹੋਇਆ ਤੇ ਦੂਸਰਾ ਅਬੀਨਾਦਾਬ,+ ਤੀਸਰਾ ਸ਼ਿਮਾ,+ 14 ਚੌਥਾ ਨਥਨੀਏਲ, ਪੰਜਵਾਂ ਰੱਦਈ, 15 ਛੇਵਾਂ ਓਸਮ ਅਤੇ ਸੱਤਵਾਂ ਦਾਊਦ।+ 16 ਉਨ੍ਹਾਂ ਦੀਆਂ ਭੈਣਾਂ ਸਨ ਸਰੂਯਾਹ ਤੇ ਅਬੀਗੈਲ।+ ਸਰੂਯਾਹ ਦੇ ਤਿੰਨ ਪੁੱਤਰ ਸਨ ਅਬੀਸ਼ਈ,+ ਯੋਆਬ+ ਅਤੇ ਅਸਾਹੇਲ।+ 17 ਅਬੀਗੈਲ ਨੇ ਅਮਾਸਾ ਨੂੰ ਜਨਮ ਦਿੱਤਾ+ ਅਤੇ ਅਮਾਸਾ ਦਾ ਪਿਤਾ ਸੀ ਇਸਮਾਏਲੀ ਯਥਰ।
18 ਹਸਰੋਨ ਦੇ ਪੁੱਤਰ ਕਾਲੇਬ* ਦੀ ਪਤਨੀ ਅਜ਼ੂਬਾਹ ਅਤੇ ਯਰੀਓਥ ਦੀ ਕੁੱਖੋਂ ਉਸ ਦੇ ਪੁੱਤਰ ਪੈਦਾ ਹੋਏ। ਇਹ ਉਸ ਦੇ ਪੁੱਤਰ ਸਨ: ਯੇਸ਼ਰ, ਸ਼ੋਬਾਬ ਅਤੇ ਅਰਿਦੋਨ। 19 ਅਜ਼ੂਬਾਹ ਦੇ ਮਰਨ ਤੋਂ ਬਾਅਦ ਕਾਲੇਬ ਨੇ ਅਫਰਾਥ ਨਾਲ ਵਿਆਹ ਕਰਾ ਲਿਆ+ ਅਤੇ ਉਸ ਦੀ ਕੁੱਖੋਂ ਉਸ ਦਾ ਪੁੱਤਰ ਹੂਰ+ ਪੈਦਾ ਹੋਇਆ। 20 ਹੂਰ ਤੋਂ ਊਰੀ ਪੈਦਾ ਹੋਇਆ। ਊਰੀ ਤੋਂ ਬਸਲੇਲ ਪੈਦਾ ਹੋਇਆ।+
21 ਬਾਅਦ ਵਿਚ ਹਸਰੋਨ ਨੇ ਗਿਲਆਦ+ ਦੇ ਪਿਤਾ ਮਾਕੀਰ+ ਦੀ ਧੀ ਨਾਲ ਸੰਬੰਧ ਬਣਾਏ। ਉਸ ਨੇ 60 ਸਾਲਾਂ ਦੀ ਉਮਰ ਵਿਚ ਉਸ ਨਾਲ ਵਿਆਹ ਕਰਾਇਆ ਸੀ ਤੇ ਉਸ ਤੋਂ ਉਸ ਦਾ ਪੁੱਤਰ ਸਗੂਬ ਪੈਦਾ ਹੋਇਆ। 22 ਸਗੂਬ ਤੋਂ ਯਾਈਰ ਪੈਦਾ ਹੋਇਆ+ ਜਿਸ ਕੋਲ ਗਿਲਆਦ ਦੇ ਇਲਾਕੇ ਵਿਚ 23 ਸ਼ਹਿਰ ਸਨ।+ 23 ਬਾਅਦ ਵਿਚ ਗਸ਼ੂਰ+ ਅਤੇ ਸੀਰੀਆ+ ਨੇ ਉਨ੍ਹਾਂ ਤੋਂ ਹੱਵੋਥ-ਯਾਈਰ+ ਸਮੇਤ ਕਨਾਥ+ ਅਤੇ ਇਸ ਦੇ ਅਧੀਨ ਆਉਂਦੇ* ਕਸਬਿਆਂ ਨੂੰ ਲੈ ਲਿਆ ਯਾਨੀ ਕੁੱਲ ਮਿਲਾ ਕੇ 60 ਸ਼ਹਿਰਾਂ ਨੂੰ। ਇਹ ਸਾਰੇ ਜਣੇ ਗਿਲਆਦ ਦੇ ਪਿਤਾ ਮਾਕੀਰ ਦੀ ਔਲਾਦ ਸਨ।
24 ਕਾਲੇਬ-ਅਫਰਾਥਾਹ ਵਿਚ ਹਸਰੋਨ+ ਦੀ ਮੌਤ ਤੋਂ ਬਾਅਦ ਹਸਰੋਨ ਦੀ ਪਤਨੀ ਅਬੀਯਾਹ ਤੋਂ ਉਸ ਦਾ ਪੁੱਤਰ ਅਸ਼ਹੂਰ+ ਪੈਦਾ ਹੋਇਆ ਜੋ ਤਕੋਆ+ ਦਾ ਪਿਤਾ ਸੀ।
25 ਹਸਰੋਨ ਦੇ ਜੇਠੇ ਪੁੱਤਰ ਯਰਹਮਏਲ ਦੇ ਪੁੱਤਰ ਸਨ ਰਾਮ ਜੋ ਜੇਠਾ ਸੀ, ਬੂਨਾਹ, ਓਰਨ, ਓਸਮ ਅਤੇ ਅਹੀਯਾਹ। 26 ਯਰਹਮਏਲ ਦੀ ਇਕ ਹੋਰ ਪਤਨੀ ਸੀ ਜਿਸ ਦਾ ਨਾਂ ਅਟਾਰਾਹ ਸੀ। ਉਹ ਓਨਾਮ ਦੀ ਮਾਤਾ ਸੀ। 27 ਯਰਹਮਏਲ ਦੇ ਜੇਠੇ ਪੁੱਤਰ ਰਾਮ ਦੇ ਪੁੱਤਰ ਸਨ ਮਾਸ, ਯਾਮੀਨ ਅਤੇ ਏਕਰ। 28 ਓਨਾਮ ਦੇ ਪੁੱਤਰ ਸਨ ਸ਼ਮਈ ਅਤੇ ਯਾਦਾ। ਸ਼ਮਈ ਦੇ ਪੁੱਤਰ ਸਨ ਨਾਦਾਬ ਅਤੇ ਅਬੀਸ਼ੂਰ। 29 ਅਬੀਸ਼ੂਰ ਦੀ ਪਤਨੀ ਦਾ ਨਾਂ ਅਬੀਹੈਲ ਸੀ ਜਿਸ ਤੋਂ ਉਸ ਦੇ ਪੁੱਤਰ ਅਹਬਾਨ ਅਤੇ ਮੋਲੀਦ ਪੈਦਾ ਹੋਏ। 30 ਨਾਦਾਬ ਦੇ ਪੁੱਤਰ ਸਨ ਸਲਦ ਅਤੇ ਅੱਪਇਮ। ਪਰ ਸਲਦ ਬੇਔਲਾਦ ਮਰ ਗਿਆ। 31 ਅੱਪਇਮ ਦਾ ਪੁੱਤਰ* ਯਿਸ਼ਈ ਸੀ। ਯਿਸ਼ਈ ਦਾ ਪੁੱਤਰ* ਸ਼ੇਸ਼ਾਨ ਸੀ ਤੇ ਸ਼ੇਸ਼ਾਨ ਦਾ ਪੁੱਤਰ* ਅਹਲਈ। 32 ਸ਼ਮਈ ਦੇ ਭਰਾ ਯਾਦਾ ਦੇ ਪੁੱਤਰ ਸਨ ਯਥਰ ਅਤੇ ਯੋਨਾਥਾਨ। ਪਰ ਯਥਰ ਬੇਔਲਾਦ ਮਰ ਗਿਆ। 33 ਯੋਨਾਥਾਨ ਦੇ ਪੁੱਤਰ ਸਨ ਪਲਥ ਅਤੇ ਜ਼ਾਜ਼ਾ। ਇਹ ਯਰਹਮਏਲ ਦੀ ਔਲਾਦ ਸੀ।
34 ਸ਼ੇਸ਼ਾਨ ਦਾ ਕੋਈ ਪੁੱਤਰ ਨਹੀਂ ਸੀ, ਸਿਰਫ਼ ਧੀਆਂ ਸਨ। ਸ਼ੇਸ਼ਾਨ ਦਾ ਇਕ ਮਿਸਰੀ ਸੇਵਕ ਸੀ ਜਿਸ ਦਾ ਨਾਂ ਯਰਹਾ ਸੀ। 35 ਸ਼ੇਸ਼ਾਨ ਨੇ ਆਪਣੀ ਧੀ ਦਾ ਵਿਆਹ ਆਪਣੇ ਸੇਵਕ ਯਰਹਾ ਨਾਲ ਕਰ ਦਿੱਤਾ ਅਤੇ ਉਸ ਦੀ ਕੁੱਖੋਂ ਉਸ ਦਾ ਪੁੱਤਰ ਅੱਤਈ ਪੈਦਾ ਹੋਇਆ। 36 ਅੱਤਈ ਤੋਂ ਨਾਥਾਨ ਪੈਦਾ ਹੋਇਆ। ਨਾਥਾਨ ਤੋਂ ਜ਼ਾਬਾਦ ਪੈਦਾ ਹੋਇਆ। 37 ਜ਼ਾਬਾਦ ਤੋਂ ਅਫਲਾਲ ਪੈਦਾ ਹੋਇਆ। ਅਫਲਾਲ ਤੋਂ ਓਬੇਦ ਪੈਦਾ ਹੋਇਆ। 38 ਓਬੇਦ ਤੋਂ ਯੇਹੂ ਪੈਦਾ ਹੋਇਆ। ਯੇਹੂ ਤੋਂ ਅਜ਼ਰਯਾਹ ਪੈਦਾ ਹੋਇਆ। 39 ਅਜ਼ਰਯਾਹ ਤੋਂ ਹੇਲਸ ਪੈਦਾ ਹੋਇਆ। ਹੇਲਸ ਤੋਂ ਅਲਾਸਾਹ ਪੈਦਾ ਹੋਇਆ। 40 ਅਲਾਸਾਹ ਤੋਂ ਸਿਸਮਾਈ ਪੈਦਾ ਹੋਇਆ। ਸਿਸਮਾਈ ਤੋਂ ਸ਼ਲੂਮ ਪੈਦਾ ਹੋਇਆ। 41 ਸ਼ਲੂਮ ਤੋਂ ਯਕਮਯਾਹ ਪੈਦਾ ਹੋਇਆ। ਯਕਮਯਾਹ ਤੋਂ ਅਲੀਸ਼ਾਮਾ ਪੈਦਾ ਹੋਇਆ।
42 ਯਰਹਮਏਲ ਦੇ ਭਰਾ ਕਾਲੇਬ*+ ਦੇ ਪੁੱਤਰ ਸਨ, ਉਸ ਦਾ ਜੇਠਾ ਪੁੱਤਰ ਮੇਸ਼ਾ ਜੋ ਜ਼ੀਫ ਦਾ ਪਿਤਾ ਸੀ ਅਤੇ ਹਬਰੋਨ ਦੇ ਪਿਤਾ ਮਾਰੇਸ਼ਾਹ ਦੇ ਪੁੱਤਰ। 43 ਹਬਰੋਨ ਦੇ ਪੁੱਤਰ ਸਨ ਕੋਰਹ, ਤੱਪੂਆਹ, ਰਕਮ ਅਤੇ ਸ਼ਮਾ। 44 ਸ਼ਮਾ ਤੋਂ ਰਹਮ ਪੈਦਾ ਹੋਇਆ ਜੋ ਯਾਰਕਾਮ ਦਾ ਪਿਤਾ ਸੀ। ਰਕਮ ਤੋਂ ਸ਼ਮਈ ਪੈਦਾ ਹੋਇਆ। 45 ਸ਼ਮਈ ਦਾ ਪੁੱਤਰ ਮਾਓਨ ਸੀ। ਮਾਓਨ ਬੈਤ-ਸੂਰ+ ਦਾ ਪਿਤਾ ਸੀ। 46 ਕਾਲੇਬ ਦੀ ਰਖੇਲ ਏਫਾਹ ਨੇ ਹਾਰਾਨ, ਮੋਸਾ ਅਤੇ ਗਾਜ਼ੇਜ਼ ਨੂੰ ਜਨਮ ਦਿੱਤਾ। ਹਾਰਾਨ ਤੋਂ ਗਾਜ਼ੇਜ਼ ਪੈਦਾ ਹੋਇਆ। 47 ਯਾਹਦਈ ਦੇ ਪੁੱਤਰ ਸਨ ਰਗਮ, ਯੋਥਾਮ, ਗੇਸ਼ਾਨ, ਪਲਟ, ਏਫਾਹ ਅਤੇ ਸ਼ਾਅਫ। 48 ਕਾਲੇਬ ਦੀ ਰਖੇਲ ਮਾਕਾਹ ਨੇ ਸ਼ਬਰ ਅਤੇ ਤਿਰਹਨਾਹ ਨੂੰ ਜਨਮ ਦਿੱਤਾ। 49 ਸਮੇਂ ਦੇ ਬੀਤਣ ਨਾਲ ਉਸ ਤੋਂ ਮਦਮੰਨਾਹ+ ਦਾ ਪਿਤਾ ਸ਼ਾਅਫ ਅਤੇ ਮਕਬੇਨਾ ਤੇ ਗਿਬੀਆ+ ਦਾ ਪਿਤਾ ਸ਼ੀਵਾ ਪੈਦਾ ਹੋਏ। ਕਾਲੇਬ+ ਦੀ ਧੀ ਅਕਸਾਹ ਸੀ। 50 ਇਹ ਕਾਲੇਬ ਦੀ ਔਲਾਦ ਸਨ।
ਅਫਰਾਥਾਹ+ ਦੇ ਜੇਠੇ ਪੁੱਤਰ ਹੂਰ+ ਦੇ ਪੁੱਤਰ ਸਨ ਕਿਰਯਥ-ਯਾਰੀਮ+ ਦਾ ਪਿਤਾ ਸ਼ੋਬਾਲ, 51 ਬੈਤਲਹਮ+ ਦਾ ਪਿਤਾ ਸਾਲਮਾ ਅਤੇ ਬੈਤ-ਗਾਦੇਰ ਦਾ ਪਿਤਾ ਹਾਰੇਫ। 52 ਕਿਰਯਥ-ਯਾਰੀਮ ਦੇ ਪਿਤਾ ਸ਼ੋਬਾਲ ਦੇ ਪੁੱਤਰ ਸਨ: ਹਾਰੋਆਹ ਅਤੇ ਮਨੁਹੋਥ ਦੇ ਅੱਧੇ ਲੋਕ। 53 ਕਿਰਯਥ-ਯਾਰੀਮ ਦੇ ਖ਼ਾਨਦਾਨ ਸਨ ਯਿਥਰੀ,+ ਪੂਥੀ, ਸ਼ੁਮਾਥੀ ਅਤੇ ਮਿਸ਼ਰਾਈ। ਇਨ੍ਹਾਂ ਤੋਂ ਹੀ ਸੋਰਾਥੀ+ ਅਤੇ ਅਸ਼ਤਾਓਲੀ+ ਆਏ ਸਨ। 54 ਸਾਲਮਾ ਦੇ ਪੁੱਤਰ ਸਨ ਬੈਤਲਹਮ,+ ਨਟੋਫਾਥੀ, ਅਟਰੋਥ-ਬੈਤ-ਯੋਆਬ, ਅੱਧੇ ਮਨਹਥੀ ਅਤੇ ਸੋਰਾਈ। 55 ਯਾਬੇਸ ਵਿਚ ਰਹਿਣ ਵਾਲੇ ਗ੍ਰੰਥੀਆਂ ਦੇ ਖ਼ਾਨਦਾਨ ਸਨ ਤੀਰਆਥੀ, ਸ਼ਿਮਾਥੀ ਅਤੇ ਸੂਕਾਥੀ। ਇਹ ਕੇਨੀ+ ਸਨ ਜੋ ਰੇਕਾਬ+ ਦੇ ਘਰਾਣੇ ਦੇ ਪਿਤਾ ਹਮਥ ਤੋਂ ਆਏ ਸਨ।
3 ਇਹ ਦਾਊਦ ਦੇ ਪੁੱਤਰ ਸਨ ਜੋ ਹਬਰੋਨ ਵਿਚ ਪੈਦਾ ਹੋਏ:+ ਜੇਠਾ ਅਮਨੋਨ+ ਜਿਸ ਦੀ ਮਾਤਾ ਯਿਜ਼ਰਾਏਲ ਦੀ ਰਹਿਣ ਵਾਲੀ ਅਹੀਨੋਅਮ+ ਸੀ; ਦੂਸਰਾ ਦਾਨੀਏਲ ਜਿਸ ਦੀ ਮਾਤਾ ਕਰਮਲ ਦੀ ਰਹਿਣ ਵਾਲੀ ਅਬੀਗੈਲ+ ਸੀ; 2 ਤੀਸਰਾ ਅਬਸ਼ਾਲੋਮ+ ਜਿਸ ਦੀ ਮਾਤਾ ਮਾਕਾਹ ਸੀ ਜੋ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਸੀ; ਚੌਥਾ ਅਦੋਨੀਯਾਹ+ ਜਿਸ ਦੀ ਮਾਤਾ ਹੱਗੀਥ ਸੀ; 3 ਪੰਜਵਾਂ ਸ਼ਫਟਯਾਹ ਜਿਸ ਦੀ ਮਾਤਾ ਅਬੀਟਾਲ ਸੀ; ਛੇਵਾਂ ਯਿਥਰਾਮ ਜਿਸ ਦੀ ਮਾਤਾ ਦਾਊਦ ਦੀ ਪਤਨੀ ਅਗਲਾਹ ਸੀ। 4 ਉਸ ਦੇ ਇਹ ਛੇ ਪੁੱਤਰ ਹਬਰੋਨ ਵਿਚ ਪੈਦਾ ਹੋਏ ਸਨ; ਉੱਥੇ ਉਸ ਨੇ 7 ਸਾਲ ਅਤੇ 6 ਮਹੀਨੇ ਰਾਜ ਕੀਤਾ ਤੇ ਯਰੂਸ਼ਲਮ ਵਿਚ ਉਸ ਨੇ 33 ਸਾਲ ਰਾਜ ਕੀਤਾ।+
5 ਉਸ ਦੇ ਇਹ ਪੁੱਤਰ ਯਰੂਸ਼ਲਮ ਵਿਚ ਪੈਦਾ ਹੋਏ:+ ਸ਼ਿਮਾ, ਸ਼ੋਬਾਬ, ਨਾਥਾਨ+ ਅਤੇ ਸੁਲੇਮਾਨ;+ ਇਨ੍ਹਾਂ ਚਾਰਾਂ ਦੀ ਮਾਤਾ ਬਥ-ਸ਼ਬਾ+ ਸੀ ਜੋ ਅਮੀਏਲ ਦੀ ਧੀ ਸੀ। 6 ਉਸ ਦੇ ਨੌਂ ਹੋਰ ਪੁੱਤਰ ਸਨ ਯਿਬਹਾਰ, ਅਲੀਸ਼ਾਮਾ, ਅਲੀਫਾਲਟ, 7 ਨੋਗਹ, ਨਫਗ, ਯਾਫੀਆ, 8 ਅਲੀਸ਼ਾਮਾ, ਅਲਯਾਦਾ ਅਤੇ ਅਲੀਫਾਲਟ। 9 ਰਖੇਲਾਂ ਦੇ ਪੁੱਤਰਾਂ ਤੋਂ ਇਲਾਵਾ, ਇਹ ਸਾਰੇ ਦਾਊਦ ਦੇ ਪੁੱਤਰ ਸਨ ਤੇ ਤਾਮਾਰ+ ਉਨ੍ਹਾਂ ਦੀ ਭੈਣ ਸੀ।
10 ਸੁਲੇਮਾਨ ਦਾ ਪੁੱਤਰ ਰਹਬੁਆਮ ਸੀ;+ ਉਸ ਦਾ ਪੁੱਤਰ ਅਬੀਯਾਹ,+ ਉਸ ਦਾ ਪੁੱਤਰ ਆਸਾ,+ ਉਸ ਦਾ ਪੁੱਤਰ ਯਹੋਸ਼ਾਫ਼ਾਟ,+ 11 ਉਸ ਦਾ ਪੁੱਤਰ ਯਹੋਰਾਮ,+ ਉਸ ਦਾ ਪੁੱਤਰ ਅਹਜ਼ਯਾਹ,+ ਉਸ ਦਾ ਪੁੱਤਰ ਯਹੋਆਸ਼,+ 12 ਉਸ ਦਾ ਪੁੱਤਰ ਅਮਸਯਾਹ,+ ਉਸ ਦਾ ਪੁੱਤਰ ਅਜ਼ਰਯਾਹ,+ ਉਸ ਦਾ ਪੁੱਤਰ ਯੋਥਾਮ,+ 13 ਉਸ ਦਾ ਪੁੱਤਰ ਆਹਾਜ਼,+ ਉਸ ਦਾ ਪੁੱਤਰ ਹਿਜ਼ਕੀਯਾਹ,+ ਉਸ ਦਾ ਪੁੱਤਰ ਮਨੱਸ਼ਹ,+ 14 ਉਸ ਦਾ ਪੁੱਤਰ ਆਮੋਨ+ ਅਤੇ ਉਸ ਦਾ ਪੁੱਤਰ ਯੋਸੀਯਾਹ+ ਸੀ। 15 ਯੋਸੀਯਾਹ ਦੇ ਪੁੱਤਰ ਸਨ ਜੇਠਾ ਯੋਹਾਨਾਨ, ਦੂਸਰਾ ਯਹੋਯਾਕੀਮ,+ ਤੀਸਰਾ ਸਿਦਕੀਯਾਹ+ ਅਤੇ ਚੌਥਾ ਸ਼ਲੂਮ। 16 ਯਹੋਯਾਕੀਮ ਦਾ ਪੁੱਤਰ ਸੀ ਯਕਾਨਯਾਹ+ ਅਤੇ ਉਸ ਦਾ ਪੁੱਤਰ ਸੀ ਸਿਦਕੀਯਾਹ। 17 ਕੈਦੀ ਯਕਾਨਯਾਹ ਦੇ ਪੁੱਤਰ ਸਨ ਸ਼ਾਲਤੀਏਲ, 18 ਮਲਕੀਰਾਮ, ਪਦਾਯਾਹ, ਸ਼ਨੱਸਰ, ਯਕਮਯਾਹ, ਹੋਸ਼ਾਮਾ ਅਤੇ ਨਦਬਯਾਹ। 19 ਪਦਾਯਾਹ ਦੇ ਪੁੱਤਰ ਸਨ ਜ਼ਰੁਬਾਬਲ+ ਅਤੇ ਸ਼ਿਮਈ; ਜ਼ਰੁਬਾਬਲ ਦੇ ਪੁੱਤਰ ਸਨ ਮਸ਼ੂਲਾਮ ਅਤੇ ਹਨਨਯਾਹ (ਅਤੇ ਸ਼ਲੋਮੀਥ ਉਨ੍ਹਾਂ ਦੀ ਭੈਣ ਸੀ); 20 ਉਸ ਦੇ ਪੰਜ ਹੋਰ ਪੁੱਤਰ ਸਨ ਹਸ਼ੁਬਾਹ, ਓਹਲ, ਬਰਕਯਾਹ, ਹਸਦਯਾਹ ਅਤੇ ਯੂਸ਼ਬ-ਹਸਦ। 21 ਹਨਨਯਾਹ ਦੇ ਪੁੱਤਰ ਸਨ ਪਲਟਯਾਹ ਅਤੇ ਯਿਸ਼ਾਯਾਹ; ਯਿਸ਼ਾਯਾਹ ਦਾ ਪੁੱਤਰ* ਸੀ ਰਫਾਯਾਹ; ਰਫਾਯਾਹ ਦਾ ਪੁੱਤਰ* ਸੀ ਅਰਨਾਨ; ਅਰਨਾਨ ਦਾ ਪੁੱਤਰ* ਸੀ ਓਬਦਯਾਹ; ਓਬਦਯਾਹ ਦਾ ਪੁੱਤਰ* ਸੀ ਸ਼ਕਨਯਾਹ; 22 ਸ਼ਕਨਯਾਹ ਦੇ ਪੁੱਤਰ ਸਨ ਸ਼ਮਾਯਾਹ ਅਤੇ ਸ਼ਮਾਯਾਹ ਦੇ ਪੁੱਤਰ: ਹਟੂਸ਼, ਯਿਗਾਲ, ਬਾਰੀਆਹ, ਨਾਰਯਾਹ ਅਤੇ ਸ਼ਾਫਾਟ, ਕੁੱਲ ਛੇ ਪੁੱਤਰ। 23 ਨਾਰਯਾਹ ਦੇ ਪੁੱਤਰ ਸਨ ਅਲਯੋਏਨਾਈ, ਹਿਜ਼ਕੀਯਾਹ ਅਤੇ ਅਜ਼ਰੀਕਾਮ, ਕੁੱਲ ਤਿੰਨ ਪੁੱਤਰ। 24 ਅਲਯੋਏਨਾਈ ਦੇ ਪੁੱਤਰ ਸਨ ਹੋਦਵਯਾਹ, ਅਲਯਾਸ਼ੀਬ, ਪਲਾਯਾਹ, ਅੱਕੂਬ, ਯੋਹਾਨਾਨ, ਦਲਾਯਾਹ ਅਤੇ ਅਨਾਨੀ, ਕੁੱਲ ਸੱਤ ਪੁੱਤਰ।
4 ਯਹੂਦਾਹ ਦੇ ਪੁੱਤਰ ਸਨ ਪਰਸ,+ ਹਸਰੋਨ,+ ਕਰਮੀ, ਹੂਰ+ ਅਤੇ ਸ਼ੋਬਾਲ।+ 2 ਸ਼ੋਬਾਲ ਦੇ ਪੁੱਤਰ ਰਾਯਾਹ ਤੋਂ ਯਹਥ ਪੈਦਾ ਹੋਇਆ; ਯਹਥ ਤੋਂ ਅਹੂਮਈ ਅਤੇ ਲਹਦ ਪੈਦਾ ਹੋਏ। ਇਹ ਸੋਰਾਥੀਆਂ ਦੇ ਖ਼ਾਨਦਾਨ ਸਨ।+ 3 ਏਟਾਮ ਦੇ ਪਿਤਾ ਦੇ ਪੁੱਤਰ ਸਨ:+ ਯਿਜ਼ਰਾਏਲ, ਯਿਸ਼ਮਾ ਅਤੇ ਯਿਦਬਾਸ਼ (ਅਤੇ ਉਨ੍ਹਾਂ ਦੀ ਭੈਣ ਦਾ ਨਾਂ ਹੱਸਲਲਪੋਨੀ ਸੀ) 4 ਅਤੇ ਗਦੋਰ ਦਾ ਪਿਤਾ ਪਨੂਏਲ ਸੀ ਅਤੇ ਹੂਸ਼ਾਹ ਦਾ ਪਿਤਾ ਏਜ਼ਰ ਸੀ। ਇਹ ਹੂਰ+ ਦੇ ਪੁੱਤਰ ਸਨ ਜੋ ਅਫਰਾਥਾਹ ਦਾ ਜੇਠਾ ਪੁੱਤਰ ਅਤੇ ਬੈਤਲਹਮ+ ਦਾ ਪਿਤਾ ਸੀ। 5 ਤਕੋਆ+ ਦੇ ਪਿਤਾ ਅਸ਼ਹੂਰ+ ਦੀਆਂ ਦੋ ਪਤਨੀਆਂ ਸਨ, ਹਲਾਹ ਅਤੇ ਨਾਰਾਹ। 6 ਨਾਰਾਹ ਦੀ ਕੁੱਖੋਂ ਉਸ ਦੇ ਪੁੱਤਰ ਅਹੁੱਜ਼ਾਮ, ਹੇਫਰ, ਤੇਮਨੀ ਅਤੇ ਹਾਹਾਸ਼ਤਾਰੀ ਪੈਦਾ ਹੋਏ। ਇਹ ਨਾਰਾਹ ਦੇ ਪੁੱਤਰ ਸਨ। 7 ਹਲਾਹ ਦੇ ਪੁੱਤਰ ਸਨ ਸਰਥ, ਯਿਸਹਾਰ ਅਤੇ ਅਥਨਾਨ। 8 ਕੋਸ ਤੋਂ ਆਨੂਬ, ਸੋਬੇਬਾਹ ਅਤੇ ਹਾਰੁਮ ਦੇ ਪੁੱਤਰ ਅਹਰਹੇਲ ਦੇ ਖ਼ਾਨਦਾਨ ਪੈਦਾ ਹੋਏ।
9 ਯਾਬੇਸ ਦਾ ਉਸ ਦੇ ਭਰਾਵਾਂ ਨਾਲੋਂ ਜ਼ਿਆਦਾ ਆਦਰ-ਮਾਣ ਹੁੰਦਾ ਸੀ; ਅਤੇ ਉਸ ਦੀ ਮਾਤਾ ਨੇ ਉਸ ਦਾ ਨਾਂ ਯਾਬੇਸ* ਇਹ ਕਹਿ ਕੇ ਰੱਖਿਆ: “ਮੈਂ ਦਰਦ ਝੱਲ ਕੇ ਉਸ ਨੂੰ ਜਨਮ ਦਿੱਤਾ।” 10 ਯਾਬੇਸ ਨੇ ਇਜ਼ਰਾਈਲ ਦੇ ਪਰਮੇਸ਼ੁਰ ਅੱਗੇ ਦੁਆ ਕੀਤੀ: “ਮੇਰੇ ʼਤੇ ਤੇਰੀ ਬਰਕਤ ਹੋਵੇ ਅਤੇ ਮੇਰੇ ਇਲਾਕੇ ਨੂੰ ਵੱਡਾ ਕਰ ਤੇ ਤੇਰਾ ਹੱਥ ਮੇਰੇ ਨਾਲ ਹੋਵੇ ਅਤੇ ਮੈਨੂੰ ਬਿਪਤਾ ਤੋਂ ਬਚਾ ਕੇ ਰੱਖੀਂ ਤਾਂਕਿ ਮੈਨੂੰ ਕੋਈ ਨੁਕਸਾਨ ਨਾ ਪਹੁੰਚੇ!” ਪਰਮੇਸ਼ੁਰ ਨੇ ਉਹੀ ਕੀਤਾ ਜੋ ਕੁਝ ਉਸ ਨੇ ਮੰਗਿਆ ਸੀ।
11 ਸ਼ੂਹਾ ਦੇ ਭਰਾ ਕਲੂਬ ਤੋਂ ਮਹੀਰ ਪੈਦਾ ਹੋਇਆ ਜੋ ਅਸ਼ਤੋਨ ਦਾ ਪਿਤਾ ਸੀ। 12 ਅਸ਼ਤੋਨ ਤੋਂ ਬੈਤਰਾਫਾ, ਪਾਸੇਆਹ ਅਤੇ ਈਰ-ਨਾਹਾਸ਼ ਦਾ ਪਿਤਾ ਤਹਿੰਨਾਹ ਪੈਦਾ ਹੋਏ। ਇਹ ਆਦਮੀ ਰੇਕਾਹ ਤੋਂ ਸਨ। 13 ਕਨਜ਼ ਦੇ ਪੁੱਤਰ ਸਨ ਆਥਨੀਏਲ+ ਤੇ ਸਰਾਯਾਹ ਅਤੇ ਆਥਨੀਏਲ ਦਾ ਪੁੱਤਰ* ਹਥਥ ਸੀ। 14 ਮੋਨੋਥਈ ਤੋਂ ਆਫਰਾਹ ਪੈਦਾ ਹੋਇਆ। ਸਰਾਯਾਹ ਤੋਂ ਯੋਆਬ ਪੈਦਾ ਹੋਇਆ ਜੋ ਗੇ-ਹਰਾਸ਼ੀਮ* ਦਾ ਪਿਤਾ ਸੀ। ਉਨ੍ਹਾਂ ਦਾ ਇਹ ਨਾਂ ਇਸ ਲਈ ਪਿਆ ਕਿਉਂਕਿ ਉਹ ਕਾਰੀਗਰ ਸਨ।
15 ਯਫੁੰਨਾਹ ਦੇ ਪੁੱਤਰ ਕਾਲੇਬ+ ਦੇ ਪੁੱਤਰ ਸਨ ਈਰੂ, ਏਲਾਹ ਅਤੇ ਨੇਅਮ; ਅਤੇ ਏਲਾਹ ਦਾ ਪੁੱਤਰ* ਕਨਜ਼ ਸੀ। 16 ਯਹੱਲਲੇਲ ਦੇ ਪੁੱਤਰ ਸਨ ਜ਼ੀਫ, ਜ਼ੀਫਾਹ, ਤੀਰਯਾ ਅਤੇ ਅਸਰੇਲ। 17 ਅਜ਼ਰਾਹ ਦੇ ਪੁੱਤਰ ਸਨ ਯਥਰ, ਮਿਰੇਦ, ਏਫਰ ਅਤੇ ਯਾਲੋਨ; ਉਹ* ਗਰਭਵਤੀ ਹੋਈ ਅਤੇ ਉਸ ਨੇ ਮਿਰੀਅਮ, ਸ਼ਮਈ ਅਤੇ ਅਸ਼ਤਮੋਆ ਦੇ ਪਿਤਾ ਯਿਸ਼ਬਹ ਨੂੰ ਜਨਮ ਦਿੱਤਾ। 18 (ਉਸ ਦੀ ਯਹੂਦੀ ਪਤਨੀ ਨੇ ਗਦੋਰ ਦੇ ਪਿਤਾ ਯਰਦ, ਸੋਕੋ ਦੇ ਪਿਤਾ ਹੇਬਰ ਅਤੇ ਜ਼ਾਨੋਆਹ ਦੇ ਪਿਤਾ ਯਕੂਥੀਏਲ ਨੂੰ ਜਨਮ ਦਿੱਤਾ।) ਇਹ ਫ਼ਿਰਊਨ ਦੀ ਧੀ ਬਿਥਯਾਹ ਦੇ ਪੁੱਤਰ ਸਨ ਜਿਸ ਨਾਲ ਮਿਰੇਦ ਨੇ ਵਿਆਹ ਕੀਤਾ ਸੀ।
19 ਹੋਦੀਯਾਹ ਦੀ ਪਤਨੀ, ਜੋ ਨਹਮ ਦੀ ਭੈਣ ਸੀ, ਦੇ ਪੁੱਤਰ ਸਨ ਗਰਮੀ ਕਈਲਾਹ ਤੇ ਮਾਕਾਥੀ ਅਸ਼ਤਮੋਆ ਦੇ ਪਿਤਾ। 20 ਸ਼ੀਮੋਨ ਦੇ ਪੁੱਤਰ ਸਨ ਅਮਨੋਨ, ਰਿੰਨਾਹ, ਬੇਨ-ਹਾਨਾਨ ਅਤੇ ਤੀਲੋਨ। ਯਿਸ਼ਈ ਦੇ ਪੁੱਤਰ ਸਨ ਜ਼ੋਹੇਥ ਅਤੇ ਬੇਨ-ਜ਼ੋਹੇਥ।
21 ਯਹੂਦਾਹ ਦੇ ਪੁੱਤਰ ਸ਼ੇਲਾਹ ਦੇ ਪੁੱਤਰ+ ਸਨ ਲੇਕਾਹ ਦਾ ਪਿਤਾ ਏਰ, ਮਾਰੇਸ਼ਾਹ ਦਾ ਪਿਤਾ ਲਾਦਾਹ ਅਤੇ ਅਸ਼ਬੇਆ ਦੇ ਘਰਾਣੇ ਵਿੱਚੋਂ ਵਧੀਆ ਕੱਪੜੇ ਦੇ ਕਾਰੀਗਰਾਂ ਦੇ ਪਰਿਵਾਰ 22 ਅਤੇ ਯੋਕੀਮ, ਕੋਜ਼ੇਬਾ ਦੇ ਆਦਮੀ, ਯੋਆਸ਼ ਅਤੇ ਸਾਰਾਫ ਜਿਹੜੇ ਮੋਆਬੀ ਔਰਤਾਂ ਦੇ ਪਤੀ ਸਨ ਤੇ ਯਾਸ਼ੂਬੀ-ਲਹਮ। ਇਹ ਪੁਰਾਣੇ ਦਸਤਾਵੇਜ਼ ਹਨ।* 23 ਉਹ ਘੁਮਿਆਰ ਸਨ ਜੋ ਨਟਾਈਮ ਅਤੇ ਗਦੇਰਾਹ ਵਿਚ ਰਹਿੰਦੇ ਸਨ। ਉਹ ਉੱਥੇ ਰਹਿੰਦੇ ਸਨ ਤੇ ਰਾਜੇ ਲਈ ਕੰਮ ਕਰਦੇ ਸਨ।
24 ਸ਼ਿਮਓਨ ਦੇ ਪੁੱਤਰ ਸਨ+ ਨਮੂਏਲ, ਯਾਮੀਨ, ਯਰੀਬ, ਜ਼ਰਾਹ ਅਤੇ ਸ਼ਾਊਲ।+ 25 ਸ਼ਾਊਲ ਦਾ ਪੁੱਤਰ ਸ਼ਲੂਮ, ਉਸ ਦਾ ਪੁੱਤਰ ਮਿਬਸਾਮ ਅਤੇ ਉਸ ਦਾ ਪੁੱਤਰ ਮਿਸ਼ਮਾ ਸੀ। 26 ਮਿਸ਼ਮਾ ਦੇ ਪੁੱਤਰ ਸਨ ਹਮੂਏਲ, ਉਸ ਦਾ ਪੁੱਤਰ ਜ਼ਕੂਰ ਤੇ ਉਸ ਦਾ ਪੁੱਤਰ ਸ਼ਿਮਈ। 27 ਸ਼ਿਮਈ ਦੇ 16 ਪੁੱਤਰ ਤੇ 6 ਧੀਆਂ ਸਨ; ਪਰ ਉਸ ਦੇ ਭਰਾਵਾਂ ਦੇ ਬਹੁਤੇ ਪੁੱਤਰ ਨਹੀਂ ਸਨ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚੋਂ ਕਿਸੇ ਵੀ ਪਰਿਵਾਰ ਵਿਚ ਉੱਨੇ ਪੁੱਤਰ ਨਹੀਂ ਸਨ ਜਿੰਨੇ ਯਹੂਦਾਹ ਦੇ ਆਦਮੀਆਂ ਦੇ ਸਨ।+ 28 ਉਹ ਇਨ੍ਹਾਂ ਸ਼ਹਿਰਾਂ ਵਿਚ ਰਹਿੰਦੇ ਸਨ: ਬਏਰ-ਸ਼ਬਾ,+ ਮੋਲਾਦਾਹ,+ ਹਸਰ-ਸ਼ੂਆਲ,+ 29 ਬਿਲਹਾਹ, ਆਸਮ,+ ਤੋਲਾਦ 30 ਬਥੂਏਲ,+ ਹਾਰਮਾਹ,+ ਸਿਕਲਗ+ 31 ਬੈਤ-ਮਰਕਾਬੋਥ, ਹਸਰ-ਸੂਸੀਮ,+ ਬੈਤ-ਬਿਰਈ ਅਤੇ ਸ਼ਾਰੈਮ। ਦਾਊਦ ਦੇ ਰਾਜ ਤਕ ਇਹ ਉਨ੍ਹਾਂ ਦੇ ਸ਼ਹਿਰ ਸਨ।
32 ਉਹ ਏਟਾਮ, ਆਯਿਨ, ਰਿੰਮੋਨ, ਤੋਕਨ ਤੇ ਆਸ਼ਾਨ+ ਵਿਚ ਰਹਿੰਦੇ ਸਨ, ਕੁੱਲ ਪੰਜ ਸ਼ਹਿਰ, 33 ਨਾਲੇ ਇਨ੍ਹਾਂ ਸ਼ਹਿਰਾਂ ਦੇ ਆਲੇ-ਦੁਆਲੇ ਦੀਆਂ ਥਾਵਾਂ ਤੋਂ ਲੈ ਕੇ ਬਆਲ ਤਕ। ਇਹ ਉਨ੍ਹਾਂ ਦੀਆਂ ਵੰਸ਼ਾਵਲੀਆਂ ਅਤੇ ਥਾਵਾਂ ਦੇ ਨਾਂ ਹਨ ਜਿੱਥੇ ਉਹ ਰਹਿੰਦੇ ਸਨ। 34 ਅਤੇ ਮਸ਼ੋਬਾਬ, ਯਮਲੇਕ, ਅਮਸਯਾਹ ਦਾ ਪੁੱਤਰ ਯੋਸ਼ਾਹ, 35 ਯੋਏਲ, ਯੇਹੂ ਜੋ ਯੋਸ਼ਿਬਯਾਹ ਦਾ ਪੁੱਤਰ, ਸਰਾਯਾਹ ਦਾ ਪੋਤਾ ਅਤੇ ਅਸੀਏਲ ਦਾ ਪੜਪੋਤਾ ਸੀ 36 ਅਤੇ ਅਲਯੋਏਨਾਈ, ਯਕੋਬਾਹ, ਯਸ਼ੋਹਾਯਾਹ, ਅਸਾਯਾਹ, ਅਦੀਏਲ, ਯਿਸੀਮੀਏਲ, ਬਨਾਯਾਹ 37 ਅਤੇ ਜ਼ੀਜ਼ਾ ਜੋ ਸ਼ਿਫਈ ਦਾ ਪੁੱਤਰ ਸੀ, ਸ਼ਿਫਈ ਅਲੋਨ ਦਾ ਪੁੱਤਰ, ਅਲੋਨ ਯਦਾਯਾਹ ਦਾ ਪੁੱਤਰ, ਯਦਾਯਾਹ ਸ਼ਿਮਰੀ ਦਾ ਪੁੱਤਰ ਤੇ ਸ਼ਿਮਰੀ ਸ਼ਮਾਯਾਹ ਦਾ ਪੁੱਤਰ ਸੀ; 38 ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹ ਆਪੋ-ਆਪਣੇ ਪਰਿਵਾਰਾਂ ਦੇ ਮੁਖੀ ਸਨ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦਾ ਘਰਾਣਾ ਵੱਡਾ ਹੋ ਗਿਆ ਸੀ। 39 ਉਹ ਆਪਣੇ ਇੱਜੜਾਂ ਲਈ ਚਰਾਂਦਾਂ ਦੀ ਤਲਾਸ਼ ਵਿਚ ਗਦੋਰ ਦੇ ਲਾਂਘੇ ਕੋਲ ਗਏ ਜੋ ਘਾਟੀ ਦੇ ਪੂਰਬ ਵੱਲ ਸੀ। 40 ਅਖ਼ੀਰ ਉਨ੍ਹਾਂ ਨੂੰ ਚੰਗੀਆਂ ਤੇ ਹਰੀਆਂ-ਭਰੀਆਂ ਚਰਾਂਦਾਂ ਲੱਭ ਗਈਆਂ ਅਤੇ ਇਹ ਇਲਾਕਾ ਕਾਫ਼ੀ ਵੱਡਾ ਸੀ ਤੇ ਇੱਥੇ ਸੁੱਖ-ਸ਼ਾਂਤੀ ਸੀ। ਪਹਿਲਾਂ ਇੱਥੇ ਹਾਮ ਦੀ ਔਲਾਦ ਰਹਿੰਦੀ ਸੀ।+ 41 ਜਿਨ੍ਹਾਂ ਦੇ ਨਾਵਾਂ ਦੀ ਸੂਚੀ ਦਿੱਤੀ ਗਈ ਹੈ, ਉਹ ਯਹੂਦਾਹ ਦੇ ਰਾਜਾ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਆਏ ਅਤੇ ਉੱਥੇ ਉਨ੍ਹਾਂ ਨੇ ਹਾਮ ਦੀ ਔਲਾਦ ਅਤੇ ਮਊਨੀ ਲੋਕਾਂ ਦੇ ਤੰਬੂਆਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਉਨ੍ਹਾਂ ਨੂੰ ਨਾਸ਼ ਕਰ ਦਿੱਤਾ ਤੇ ਅੱਜ ਤਕ ਉਨ੍ਹਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਬਚਿਆ; ਅਤੇ ਉਹ ਉਨ੍ਹਾਂ ਦੀ ਜਗ੍ਹਾ ਵੱਸ ਗਏ ਕਿਉਂਕਿ ਉੱਥੇ ਉਨ੍ਹਾਂ ਦੇ ਇੱਜੜਾਂ ਲਈ ਚਰਾਂਦਾਂ ਸਨ।
42 ਕੁਝ ਸ਼ਿਮਓਨੀ ਯਾਨੀ 500 ਆਦਮੀ ਯਿਸ਼ਈ ਦੇ ਪੁੱਤਰਾਂ ਪਲਟਯਾਹ, ਨਾਰਯਾਹ, ਰਫਾਯਾਹ ਅਤੇ ਉਜ਼ੀਏਲ ਨਾਲ ਸੇਈਰ ਪਹਾੜ+ ʼਤੇ ਗਏ। ਇਨ੍ਹਾਂ ਨੇ ਉਨ੍ਹਾਂ ਆਦਮੀਆਂ ਦੀ ਅਗਵਾਈ ਕੀਤੀ। 43 ਅਤੇ ਉਨ੍ਹਾਂ ਨੇ ਬਾਕੀ ਅਮਾਲੇਕੀਆਂ+ ਨੂੰ ਮਾਰ ਸੁੱਟਿਆ ਜਿਹੜੇ ਬਚ ਗਏ ਸਨ ਅਤੇ ਉਹ ਅੱਜ ਤਕ ਉੱਥੇ ਰਹਿੰਦੇ ਹਨ।
5 ਇਹ ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ+ ਦੇ ਪੁੱਤਰ ਹਨ। ਉਹ ਜੇਠਾ ਸੀ, ਪਰ ਕਿਉਂਕਿ ਉਸ ਨੇ ਆਪਣੇ ਪਿਤਾ ਦੇ ਬਿਸਤਰੇ ਨੂੰ ਅਪਵਿੱਤਰ* ਕੀਤਾ ਸੀ,+ ਇਸ ਲਈ ਉਸ ਦਾ ਜੇਠੇ ਹੋਣ ਦਾ ਹੱਕ ਇਜ਼ਰਾਈਲ ਦੇ ਪੁੱਤਰ ਯੂਸੁਫ਼+ ਦੇ ਪੁੱਤਰਾਂ ਨੂੰ ਦਿੱਤਾ ਗਿਆ ਸੀ। ਇਸੇ ਕਰਕੇ ਜੇਠੇ ਹੋਣ ਦੇ ਹੱਕ ਲਈ ਉਸ ਦਾ ਨਾਂ ਵੰਸ਼ਾਵਲੀ ਵਿਚ ਨਹੀਂ ਲਿਖਿਆ ਗਿਆ। 2 ਭਾਵੇਂ ਯਹੂਦਾਹ+ ਆਪਣੇ ਭਰਾਵਾਂ ਨਾਲੋਂ ਮਹਾਨ ਸੀ ਅਤੇ ਉਸ ਤੋਂ ਉਹ ਸ਼ਖ਼ਸ ਆਇਆ ਜਿਸ ਨੇ ਆਗੂ ਬਣਨਾ ਸੀ,+ ਫਿਰ ਵੀ ਜੇਠੇ ਹੋਣ ਦਾ ਹੱਕ ਯੂਸੁਫ਼ ਦਾ ਸੀ। 3 ਇਜ਼ਰਾਈਲ ਦੇ ਜੇਠੇ ਪੁੱਤਰ ਰਊਬੇਨ ਦੇ ਪੁੱਤਰ ਸਨ ਹਾਨੋਕ, ਪੱਲੂ, ਹਸਰੋਨ ਅਤੇ ਕਰਮੀ।+ 4 ਯੋਏਲ ਦੇ ਪੁੱਤਰ ਸਨ ਸ਼ਮਾਯਾਹ, ਉਸ ਦਾ ਪੁੱਤਰ ਗੋਗ, ਉਸ ਦਾ ਪੁੱਤਰ ਸ਼ਿਮਈ, 5 ਉਸ ਦਾ ਪੁੱਤਰ ਮੀਕਾਹ, ਉਸ ਦਾ ਪੁੱਤਰ ਰਾਯਾਹ, ਉਸ ਦਾ ਪੁੱਤਰ ਬਆਲ 6 ਅਤੇ ਉਸ ਦਾ ਪੁੱਤਰ ਬਏਰਾਹ ਜਿਸ ਨੂੰ ਅੱਸ਼ੂਰ ਦਾ ਰਾਜਾ ਤਿਗਲਥ-ਪਿਲਨਾਸਰ+ ਗ਼ੁਲਾਮ ਬਣਾ ਕੇ ਲੈ ਗਿਆ ਸੀ; ਉਹ ਰਊਬੇਨੀਆਂ ਦਾ ਇਕ ਮੁਖੀ ਸੀ। 7 ਉਸ ਦੇ ਭਰਾ ਆਪੋ-ਆਪਣੇ ਪਰਿਵਾਰਾਂ ਦੀਆਂ ਵੰਸ਼ਾਵਲੀਆਂ ਅਨੁਸਾਰ ਇਹ ਸਨ: ਮੁਖੀ ਯਈਏਲ, ਜ਼ਕਰਯਾਹ 8 ਅਤੇ ਬੇਲਾ। ਬੇਲਾ ਅਜ਼ਾਜ਼ ਦਾ ਪੁੱਤਰ, ਸ਼ਮਾ ਦਾ ਪੋਤਾ ਤੇ ਯੋਏਲ ਦਾ ਪੜਪੋਤਾ ਸੀ ਜੋ ਅਰੋਏਰ+ ਅਤੇ ਦੂਰ ਨਬੋ ਤੇ ਬਆਲ-ਮੀਓਨ+ ਵਿਚ ਰਹਿੰਦਾ ਸੀ। 9 ਉਹ ਪੂਰਬ ਵੱਲ ਉਸ ਜਗ੍ਹਾ ਤਕ ਵੱਸ ਗਿਆ ਜਿੱਥੋਂ ਫ਼ਰਾਤ ਦਰਿਆ ਦੇ ਨੇੜੇ ਉਜਾੜ ਸ਼ੁਰੂ ਹੁੰਦੀ ਸੀ+ ਕਿਉਂਕਿ ਗਿਲਆਦ ਵਿਚ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਬਹੁਤ ਵਧ ਗਈ ਸੀ।+ 10 ਸ਼ਾਊਲ ਦੇ ਦਿਨਾਂ ਵਿਚ ਉਨ੍ਹਾਂ ਨੇ ਹਗਰੀਆਂ ਨਾਲ ਯੁੱਧ ਕੀਤਾ ਤੇ ਉਨ੍ਹਾਂ ਨੂੰ ਹਰਾ ਦਿੱਤਾ। ਇਸ ਲਈ ਉਹ ਗਿਲਆਦ ਦੇ ਪੂਰਬ ਵੱਲ ਦੇ ਸਾਰੇ ਇਲਾਕੇ ਵਿਚ ਉਨ੍ਹਾਂ ਦੇ ਤੰਬੂਆਂ ਵਿਚ ਰਹਿਣ ਲੱਗ ਪਏ।
11 ਗਾਦ ਦੀ ਔਲਾਦ ਉਨ੍ਹਾਂ ਦੇ ਨੇੜੇ ਬਾਸ਼ਾਨ ਦੇ ਇਲਾਕੇ ਵਿਚ ਸਲਕਾਹ ਤਕ ਰਹਿੰਦੀ ਸੀ।+ 12 ਬਾਸ਼ਾਨ ਵਿਚ ਯੋਏਲ ਮੁਖੀ ਸੀ, ਦੂਸਰਾ ਸ਼ਾਫਾਮ ਸੀ ਤੇ ਯਾਨਈ ਤੇ ਸ਼ਾਫਾਟ ਵੀ ਸੀ। 13 ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਵਿਚ ਉਨ੍ਹਾਂ ਦੇ ਭਰਾ ਸਨ ਮੀਕਾਏਲ, ਮਸ਼ੂਲਾਮ, ਸ਼ਬਾ, ਯੋਰਈ, ਯਾਕਾਨ, ਜ਼ੀਆ ਅਤੇ ਏਬਰ, ਕੁੱਲ ਮਿਲਾ ਕੇ ਸੱਤ। 14 ਇਹ ਅਬੀਹੈਲ ਦੇ ਪੁੱਤਰ ਸਨ ਜੋ ਹੂਰੀ ਦਾ ਪੁੱਤਰ ਸੀ, ਹੂਰੀ ਯਾਰੋਆਹ ਦਾ ਪੁੱਤਰ, ਯਾਰੋਆਹ ਗਿਲਆਦ ਦਾ ਪੁੱਤਰ, ਗਿਲਆਦ ਮੀਕਾਏਲ ਦਾ ਪੁੱਤਰ, ਮੀਕਾਏਲ ਯਸ਼ੀਸ਼ਈ ਦਾ ਪੁੱਤਰ, ਯਸ਼ੀਸ਼ਈ ਯਹਦੋ ਦਾ ਪੁੱਤਰ ਤੇ ਯਹਦੋ ਬੂਜ਼ ਦਾ ਪੁੱਤਰ ਸੀ। 15 ਅਹੀ ਉਨ੍ਹਾਂ ਦੇ ਪਿਤਾ ਦੇ ਘਰਾਣੇ ਦਾ ਮੁਖੀ ਸੀ ਜੋ ਅਬਦੀਏਲ ਦਾ ਪੁੱਤਰ ਤੇ ਗੂਨੀ ਦਾ ਪੋਤਾ ਸੀ। 16 ਉਹ ਗਿਲਆਦ,+ ਬਾਸ਼ਾਨ+ ਅਤੇ ਇਨ੍ਹਾਂ ਅਧੀਨ ਆਉਂਦੇ* ਕਸਬਿਆਂ ਵਿਚ ਤੇ ਸ਼ਾਰੋਨ ਦੀਆਂ ਸਾਰੀਆਂ ਚਰਾਂਦਾਂ ਵਿਚ ਇਨ੍ਹਾਂ ਦੀਆਂ ਸਰਹੱਦਾਂ ਤਕ ਰਹਿੰਦੇ ਸਨ। 17 ਯਹੂਦਾਹ ਦੇ ਰਾਜੇ ਯੋਥਾਮ+ ਦੇ ਦਿਨਾਂ ਵਿਚ ਅਤੇ ਇਜ਼ਰਾਈਲ ਦੇ ਰਾਜੇ ਯਾਰਾਬੁਆਮ*+ ਦੇ ਦਿਨਾਂ ਵਿਚ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਉਨ੍ਹਾਂ ਸਾਰਿਆਂ ਦੇ ਨਾਂ ਲਿਖੇ ਗਏ ਸਨ।
18 ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਦੀ ਫ਼ੌਜ ਵਿਚ 44,760 ਤਾਕਤਵਰ ਯੋਧੇ ਸਨ ਜੋ ਢਾਲਾਂ, ਤਲਵਾਰਾਂ ਅਤੇ ਕਮਾਨਾਂ ਨਾਲ ਲੈਸ ਸਨ* ਤੇ ਉਨ੍ਹਾਂ ਨੂੰ ਯੁੱਧ ਦੀ ਸਿਖਲਾਈ ਮਿਲੀ ਹੋਈ ਸੀ। 19 ਉਨ੍ਹਾਂ ਨੇ ਹਗਰੀਆਂ,+ ਯਟੂਰ, ਨਾਫੀਸ਼+ ਅਤੇ ਨੋਦਾਬ ਨਾਲ ਯੁੱਧ ਕੀਤਾ। 20 ਉਨ੍ਹਾਂ ਨਾਲ ਲੜਨ ਵਿਚ ਉਨ੍ਹਾਂ ਦੀ ਮਦਦ ਕੀਤੀ ਗਈ ਜਿਸ ਕਰਕੇ ਹਗਰੀ ਅਤੇ ਉਨ੍ਹਾਂ ਦੇ ਨਾਲ ਦੇ ਸਾਰੇ ਜਣੇ ਉਨ੍ਹਾਂ ਦੇ ਹੱਥ ਵਿਚ ਦੇ ਦਿੱਤੇ ਗਏ ਕਿਉਂਕਿ ਉਨ੍ਹਾਂ ਨੇ ਯੁੱਧ ਵਿਚ ਮਦਦ ਲਈ ਪਰਮੇਸ਼ੁਰ ਨੂੰ ਪੁਕਾਰਿਆ ਸੀ ਅਤੇ ਉਸ ਨੇ ਉਨ੍ਹਾਂ ਦੀ ਬੇਨਤੀ ਸੁਣੀ ਕਿਉਂਕਿ ਉਨ੍ਹਾਂ ਨੂੰ ਉਸ ʼਤੇ ਭਰੋਸਾ ਸੀ।+ 21 ਉਨ੍ਹਾਂ ਨੇ ਉਨ੍ਹਾਂ ਦੇ ਪਸ਼ੂ ਲੈ ਲਏ—50,000 ਊਠ, 2,50,000 ਭੇਡਾਂ, 2,000 ਗਧੇ—ਅਤੇ 1,00,000 ਲੋਕਾਂ ਨੂੰ ਵੀ ਬੰਦੀ ਬਣਾ ਲਿਆ। 22 ਬਹੁਤ ਸਾਰੇ ਲੋਕ ਮਾਰੇ ਗਏ ਸਨ ਕਿਉਂਕਿ ਯੁੱਧ ਸੱਚੇ ਪਰਮੇਸ਼ੁਰ ਨੇ ਲੜਿਆ ਸੀ।+ ਉਹ ਗ਼ੁਲਾਮੀ ਦੇ ਸਮੇਂ ਤਕ ਉਨ੍ਹਾਂ ਦੀ ਜਗ੍ਹਾ ਵੱਸਦੇ ਰਹੇ।+
23 ਮਨੱਸ਼ਹ+ ਦੇ ਅੱਧੇ ਗੋਤ ਦੀ ਔਲਾਦ ਬਾਸ਼ਾਨ ਤੋਂ ਲੈ ਕੇ ਬਆਲ-ਹਰਮੋਨ ਅਤੇ ਸਨੀਰ ਤੇ ਹਰਮੋਨ ਪਰਬਤ ਤਕ ਦੇ ਇਲਾਕੇ ਵਿਚ ਰਹਿੰਦੀ ਸੀ।+ ਉਨ੍ਹਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। 24 ਇਹ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ: ਏਫਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ ਅਤੇ ਯਹਦੀਏਲ; ਇਹ ਤਾਕਤਵਰ ਯੋਧੇ, ਮੰਨੇ-ਪ੍ਰਮੰਨੇ ਆਦਮੀ ਅਤੇ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। 25 ਪਰ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨਾਲ ਬੇਵਫ਼ਾਈ ਕੀਤੀ ਅਤੇ ਦੇਸ਼ ਦੇ ਉਨ੍ਹਾਂ ਲੋਕਾਂ ਦੇ ਦੇਵਤਿਆਂ ਨਾਲ ਹਰਾਮਕਾਰੀ ਕੀਤੀ+ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਅੱਗੋਂ ਨਾਸ਼ ਕਰ ਦਿੱਤਾ ਸੀ। 26 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ (ਯਾਨੀ ਅੱਸ਼ੂਰ ਦੇ ਰਾਜੇ ਤਿਗਲਥ-ਪਿਲਨਾਸਰ+) ਦੇ ਮਨ ਨੂੰ ਉਕਸਾਇਆ+ ਜਿਸ ਕਰਕੇ ਉਸ ਨੇ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਨੂੰ ਗ਼ੁਲਾਮ ਬਣਾ ਲਿਆ ਅਤੇ ਉਨ੍ਹਾਂ ਨੂੰ ਹਲਹ, ਹਾਬੋਰ, ਹਾਰਾ ਅਤੇ ਗੋਜ਼ਾਨ ਦਰਿਆ ਨੂੰ ਲੈ ਆਇਆ+ ਜਿੱਥੇ ਉਹ ਅੱਜ ਤਕ ਰਹਿੰਦੇ ਹਨ।
6 ਲੇਵੀ ਦੇ ਪੁੱਤਰ ਸਨ+ ਗੇਰਸ਼ੋਨ, ਕਹਾਥ+ ਅਤੇ ਮਰਾਰੀ।+ 2 ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ,+ ਹਬਰੋਨ ਅਤੇ ਉਜ਼ੀਏਲ।+ 3 ਅਮਰਾਮ ਦੇ ਬੱਚੇ* ਸਨ+ ਹਾਰੂਨ,+ ਮੂਸਾ+ ਤੇ ਮਿਰੀਅਮ।+ ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ+ ਅਤੇ ਈਥਾਮਾਰ।+ 4 ਅਲਆਜ਼ਾਰ ਤੋਂ ਫ਼ੀਨਹਾਸ ਪੈਦਾ ਹੋਇਆ;+ ਫ਼ੀਨਹਾਸ ਤੋਂ ਅਬੀਸ਼ੂਆ ਪੈਦਾ ਹੋਇਆ। 5 ਅਬੀਸ਼ੂਆ ਤੋਂ ਬੁੱਕੀ ਪੈਦਾ ਹੋਇਆ; ਬੁੱਕੀ ਤੋਂ ਉਜ਼ੀ ਪੈਦਾ ਹੋਇਆ। 6 ਉਜ਼ੀ ਤੋਂ ਜ਼ਰਹਯਾਹ ਪੈਦਾ ਹੋਇਆ; ਜ਼ਰਹਯਾਹ ਤੋਂ ਮਰਾਯੋਥ ਪੈਦਾ ਹੋਇਆ। 7 ਮਰਾਯੋਥ ਤੋਂ ਅਮਰਯਾਹ ਪੈਦਾ ਹੋਇਆ; ਅਮਰਯਾਹ ਤੋਂ ਅਹੀਟੂਬ+ ਪੈਦਾ ਹੋਇਆ। 8 ਅਹੀਟੂਬ ਤੋਂ ਸਾਦੋਕ+ ਪੈਦਾ ਹੋਇਆ; ਸਾਦੋਕ ਤੋਂ ਅਹੀਮਆਸ+ ਪੈਦਾ ਹੋਇਆ। 9 ਅਹੀਮਆਸ ਤੋਂ ਅਜ਼ਰਯਾਹ ਪੈਦਾ ਹੋਇਆ; ਅਜ਼ਰਯਾਹ ਤੋਂ ਯੋਹਾਨਾਨ ਪੈਦਾ ਹੋਇਆ। 10 ਯੋਹਾਨਾਨ ਤੋਂ ਅਜ਼ਰਯਾਹ ਪੈਦਾ ਹੋਇਆ। ਉਹ ਉਸ ਭਵਨ ਵਿਚ ਪੁਜਾਰੀ ਵਜੋਂ ਸੇਵਾ ਕਰਦਾ ਸੀ ਜੋ ਸੁਲੇਮਾਨ ਨੇ ਯਰੂਸ਼ਲਮ ਵਿਚ ਬਣਾਇਆ ਸੀ।
11 ਅਜ਼ਰਯਾਹ ਤੋਂ ਅਮਰਯਾਹ ਪੈਦਾ ਹੋਇਆ; ਅਮਰਯਾਹ ਤੋਂ ਅਹੀਟੂਬ ਪੈਦਾ ਹੋਇਆ। 12 ਅਹੀਟੂਬ ਤੋਂ ਸਾਦੋਕ+ ਪੈਦਾ ਹੋਇਆ; ਸਾਦੋਕ ਤੋਂ ਸ਼ਲੂਮ ਪੈਦਾ ਹੋਇਆ। 13 ਸ਼ਲੂਮ ਤੋਂ ਹਿਲਕੀਯਾਹ+ ਪੈਦਾ ਹੋਇਆ; ਹਿਲਕੀਯਾਹ ਤੋਂ ਅਜ਼ਰਯਾਹ ਪੈਦਾ ਹੋਇਆ। 14 ਅਜ਼ਰਯਾਹ ਤੋਂ ਸਰਾਯਾਹ+ ਪੈਦਾ ਹੋਇਆ; ਸਰਾਯਾਹ ਤੋਂ ਯਹੋਸਾਦਾਕ+ ਪੈਦਾ ਹੋਇਆ। 15 ਯਹੋਸਾਦਾਕ ਗ਼ੁਲਾਮੀ ਵਿਚ ਚਲਾ ਗਿਆ ਜਦੋਂ ਯਹੋਵਾਹ ਨੇ ਨਬੂਕਦਨੱਸਰ ਦੇ ਹੱਥੀਂ ਯਹੂਦਾਹ ਅਤੇ ਯਰੂਸ਼ਲਮ ਨੂੰ ਗ਼ੁਲਾਮੀ ਵਿਚ ਭੇਜਿਆ।
16 ਲੇਵੀ ਦੇ ਪੁੱਤਰ ਸਨ ਗੇਰਸ਼ੋਮ,* ਕਹਾਥ ਅਤੇ ਮਰਾਰੀ। 17 ਗੇਰਸ਼ੋਮ ਦੇ ਪੁੱਤਰਾਂ ਦੇ ਨਾਂ ਇਹ ਹਨ: ਲਿਬਨੀ ਅਤੇ ਸ਼ਿਮਈ।+ 18 ਕਹਾਥ ਦੇ ਪੁੱਤਰ ਸਨ ਅਮਰਾਮ, ਯਿਸਹਾਰ, ਹਬਰੋਨ ਅਤੇ ਉਜ਼ੀਏਲ।+ 19 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।
ਲੇਵੀਆਂ ਦੇ ਪਿਉ-ਦਾਦਿਆਂ ਤੋਂ ਬਣੇ ਖ਼ਾਨਦਾਨ ਇਹ ਸਨ:+ 20 ਗੇਰਸ਼ੋਮ ਦੇ ਪੁੱਤਰ ਸਨ+ ਲਿਬਨੀ, ਉਸ ਦਾ ਪੁੱਤਰ ਯਹਥ, ਉਸ ਦਾ ਪੁੱਤਰ ਜ਼ਿੰਮਾਹ, 21 ਉਸ ਦਾ ਪੁੱਤਰ ਯੋਆਹ, ਉਸ ਦਾ ਪੁੱਤਰ ਇੱਦੋ, ਉਸ ਦਾ ਪੁੱਤਰ ਜ਼ਰਾਹ ਅਤੇ ਉਸ ਦਾ ਪੁੱਤਰ ਯਾਥਰਈ। 22 ਕਹਾਥ ਦੇ ਪੁੱਤਰ* ਸਨ ਅਮੀਨਾਦਾਬ, ਉਸ ਦਾ ਪੁੱਤਰ ਕੋਰਹ,+ ਉਸ ਦਾ ਪੁੱਤਰ ਅਸੀਰ, 23 ਉਸ ਦਾ ਪੁੱਤਰ ਅਲਕਾਨਾਹ, ਉਸ ਦਾ ਪੁੱਤਰ ਅਬਯਾਸਾਫ,+ ਉਸ ਦਾ ਪੁੱਤਰ ਅਸੀਰ, 24 ਉਸ ਦਾ ਪੁੱਤਰ ਤਾਹਥ, ਉਸ ਦਾ ਪੁੱਤਰ ਊਰੀਏਲ, ਉਸ ਦਾ ਪੁੱਤਰ ਉਜ਼ੀਯਾਹ ਅਤੇ ਉਸ ਦਾ ਪੁੱਤਰ ਸ਼ਾਊਲ। 25 ਅਲਕਾਨਾਹ ਦੇ ਪੁੱਤਰ ਸਨ ਅਮਾਸਾਈ ਅਤੇ ਅਹੀਮੋਥ। 26 ਇਕ ਹੋਰ ਅਲਕਾਨਾਹ ਸੀ ਜਿਸ ਦੇ ਪੁੱਤਰ ਸਨ ਸੋਫਈ, ਉਸ ਦਾ ਪੁੱਤਰ ਨਹਥ, 27 ਉਸ ਦਾ ਪੁੱਤਰ ਅਲੀਆਬ, ਉਸ ਦਾ ਪੁੱਤਰ ਯਰੋਹਾਮ ਅਤੇ ਉਸ ਦਾ ਪੁੱਤਰ ਅਲਕਾਨਾਹ।+ 28 ਸਮੂਏਲ+ ਦੇ ਪੁੱਤਰ ਸਨ ਜੇਠਾ ਯੋਏਲ ਅਤੇ ਦੂਸਰਾ ਅਬੀਯਾਹ।+ 29 ਮਰਾਰੀ ਦੇ ਪੁੱਤਰ* ਸਨ ਮਹਲੀ,+ ਉਸ ਦਾ ਪੁੱਤਰ ਲਿਬਨੀ, ਉਸ ਦਾ ਪੁੱਤਰ ਸ਼ਿਮਈ, ਉਸ ਦਾ ਪੁੱਤਰ ਊਜ਼ਾਹ, 30 ਉਸ ਦਾ ਪੁੱਤਰ ਸ਼ਿਮਾ, ਉਸ ਦਾ ਪੁੱਤਰ ਹੱਗੀਯਾਹ ਅਤੇ ਉਸ ਦਾ ਪੁੱਤਰ ਅਸਾਯਾਹ।
31 ਇਹ ਉਹ ਸਨ ਜਿਨ੍ਹਾਂ ਨੂੰ ਦਾਊਦ ਨੇ ਯਹੋਵਾਹ ਦੇ ਭਵਨ ਵਿਚ ਸੰਦੂਕ ਰੱਖੇ ਜਾਣ ਤੋਂ ਬਾਅਦ ਗਾਣਿਆਂ ਦਾ ਨਿਰਦੇਸ਼ਨ ਕਰਨ ਲਈ ਨਿਯੁਕਤ ਕੀਤਾ ਸੀ।+ 32 ਜਦ ਤਕ ਸੁਲੇਮਾਨ ਨੇ ਯਰੂਸ਼ਲਮ ਵਿਚ ਯਹੋਵਾਹ ਦਾ ਭਵਨ ਨਹੀਂ ਬਣਾਇਆ, ਤਦ ਤਕ ਉਹ ਡੇਰੇ ਯਾਨੀ ਮੰਡਲੀ ਦੇ ਤੰਬੂ ਵਿਚ ਗੀਤ ਗਾਉਣ ਦੀ ਮਿਲੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਰਹੇ+ ਅਤੇ ਉਹ ਉਸੇ ਤਰ੍ਹਾਂ ਸੇਵਾ ਕਰਦੇ ਸਨ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਗਿਆ ਸੀ।+ 33 ਇਹ ਆਦਮੀ ਆਪਣੇ ਪੁੱਤਰਾਂ ਨਾਲ ਸੇਵਾ ਕਰਦੇ ਸਨ: ਕਹਾਥੀਆਂ ਵਿੱਚੋਂ ਗਾਇਕ ਹੇਮਾਨ+ ਜੋ ਯੋਏਲ ਦਾ ਪੁੱਤਰ ਸੀ, ਯੋਏਲ+ ਸਮੂਏਲ ਦਾ, 34 ਸਮੂਏਲ ਅਲਕਾਨਾਹ+ ਦਾ, ਅਲਕਾਨਾਹ ਯਰੋਹਾਮ ਦਾ, ਯਰੋਹਾਮ ਅਲੀਏਲ ਦਾ, ਅਲੀਏਲ ਤੋਆਹ ਦਾ, 35 ਤੋਆਹ ਸੂਫ ਦਾ, ਸੂਫ ਅਲਕਾਨਾਹ ਦਾ, ਅਲਕਾਨਾਹ ਮਹਥ ਦਾ, ਮਹਥ ਅਮਾਸਾਈ ਦਾ, 36 ਅਮਾਸਾਈ ਅਲਕਾਨਾਹ ਦਾ, ਅਲਕਾਨਾਹ ਯੋਏਲ ਦਾ, ਯੋਏਲ ਅਜ਼ਰਯਾਹ ਦਾ, ਅਜ਼ਰਯਾਹ ਸਫ਼ਨਯਾਹ ਦਾ, 37 ਸਫ਼ਨਯਾਹ ਤਾਹਥ ਦਾ, ਤਾਹਥ ਅਸੀਰ ਦਾ, ਅਸੀਰ ਅਬਯਾਸਾਫ ਦਾ, ਅਬਯਾਸਾਫ ਕੋਰਹ ਦਾ, 38 ਕੋਰਹ ਯਿਸਹਾਰ ਦਾ, ਯਿਸਹਾਰ ਕਹਾਥ ਦਾ, ਕਹਾਥ ਲੇਵੀ ਦਾ ਅਤੇ ਲੇਵੀ ਇਜ਼ਰਾਈਲ ਦਾ ਪੁੱਤਰ ਸੀ।
39 ਉਸ ਦਾ ਭਰਾ ਆਸਾਫ਼+ ਉਸ ਦੇ ਸੱਜੇ ਪਾਸੇ ਖੜ੍ਹਾ ਹੁੰਦਾ ਸੀ; ਆਸਾਫ਼ ਬਰਕਯਾਹ ਦਾ ਪੁੱਤਰ ਸੀ, ਬਰਕਯਾਹ ਸ਼ਿਮਾ ਦਾ, 40 ਸ਼ਿਮਾ ਮੀਕਾਏਲ ਦਾ, ਮੀਕਾਏਲ ਬਅਸੇਯਾਹ ਦਾ, ਬਅਸੇਯਾਹ ਮਲਕੀਯਾਹ ਦਾ, 41 ਮਲਕੀਯਾਹ ਅਥਨੀ ਦਾ, ਅਥਨੀ ਜ਼ਰਾਹ ਦਾ, ਜ਼ਰਾਹ ਅਦਾਯਾਹ ਦਾ, 42 ਅਦਾਯਾਹ ਏਥਾਨ ਦਾ, ਏਥਾਨ ਜ਼ਿੰਮਾਹ ਦਾ, ਜ਼ਿੰਮਾਹ ਸ਼ਿਮਈ ਦਾ, 43 ਸ਼ਿਮਈ ਯਹਥ ਦਾ, ਯਹਥ ਗੇਰਸ਼ੋਮ ਦਾ ਅਤੇ ਗੇਰਸ਼ੋਮ ਲੇਵੀ ਦਾ ਪੁੱਤਰ ਸੀ।
44 ਮਰਾਰੀ+ ਦੀ ਔਲਾਦ ਯਾਨੀ ਉਨ੍ਹਾਂ ਦੇ ਭਰਾ ਉਸ* ਦੇ ਖੱਬੇ ਪਾਸੇ ਖੜ੍ਹੇ ਹੁੰਦੇ ਸਨ; ਏਥਾਨ+ ਜੋ ਕੀਸ਼ੀ ਦਾ ਪੁੱਤਰ ਸੀ, ਕੀਸ਼ੀ ਅਬਦੀ ਦਾ, ਅਬਦੀ ਮੱਲੂਕ ਦਾ, 45 ਮੱਲੂਕ ਹਸ਼ਬਯਾਹ ਦਾ, ਹਸ਼ਬਯਾਹ ਅਮਸਯਾਹ ਦਾ, ਅਮਸਯਾਹ ਹਿਲਕੀਯਾਹ ਦਾ, 46 ਹਿਲਕੀਯਾਹ ਅਮਸੀ ਦਾ, ਅਮਸੀ ਬਾਨੀ ਦਾ, ਬਾਨੀ ਸ਼ਾਮਰ ਦਾ, 47 ਸ਼ਾਮਰ ਮਹਲੀ ਦਾ, ਮਹਲੀ ਮੂਸ਼ੀ ਦਾ, ਮੂਸ਼ੀ ਮਰਾਰੀ ਦਾ ਅਤੇ ਮਰਾਰੀ ਲੇਵੀ ਦਾ ਪੁੱਤਰ ਸੀ।
48 ਉਨ੍ਹਾਂ ਦੇ ਬਾਕੀ ਲੇਵੀ ਭਰਾਵਾਂ ਨੂੰ ਡੇਰੇ ਯਾਨੀ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸਾਰੀ ਸੇਵਾ-ਟਹਿਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ।*+ 49 ਹਾਰੂਨ ਅਤੇ ਉਸ ਦੇ ਪੁੱਤਰ+ ਇਜ਼ਰਾਈਲ ਦੇ ਪਾਪਾਂ ਦੀ ਮਾਫ਼ੀ ਲਈ+ ਹੋਮ-ਬਲ਼ੀ ਦੀ ਵੇਦੀ ਉੱਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ+ ਅਤੇ ਧੂਪ ਧੁਖਾਉਣ ਦੀ ਵੇਦੀ ਉੱਤੇ ਧੂਪ ਧੁਖਾਉਂਦੇ ਸਨ+ ਅਤੇ ਉਹ ਅੱਤ ਪਵਿੱਤਰ ਚੀਜ਼ਾਂ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ। ਇਹ ਸਾਰਾ ਕੁਝ ਉਹ ਉਸੇ ਤਰ੍ਹਾਂ ਕਰਦੇ ਸਨ ਜਿਸ ਤਰ੍ਹਾਂ ਸੱਚੇ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਹੁਕਮ ਦਿੱਤਾ ਸੀ। 50 ਇਹ ਹਾਰੂਨ ਦੀ ਔਲਾਦ ਸੀ:+ ਉਸ ਦਾ ਪੁੱਤਰ ਅਲਆਜ਼ਾਰ,+ ਉਸ ਦਾ ਪੁੱਤਰ ਫ਼ੀਨਹਾਸ, ਉਸ ਦਾ ਪੁੱਤਰ ਅਬੀਸ਼ੂਆ, 51 ਉਸ ਦਾ ਪੁੱਤਰ ਬੁੱਕੀ, ਉਸ ਦਾ ਪੁੱਤਰ ਉਜ਼ੀ, ਉਸ ਦਾ ਪੁੱਤਰ ਜ਼ਰਹਯਾਹ, 52 ਉਸ ਦਾ ਪੁੱਤਰ ਮਰਾਯੋਥ, ਉਸ ਦਾ ਪੁੱਤਰ ਅਮਰਯਾਹ, ਉਸ ਦਾ ਪੁੱਤਰ ਅਹੀਟੂਬ,+ 53 ਉਸ ਦਾ ਪੁੱਤਰ ਸਾਦੋਕ+ ਅਤੇ ਉਸ ਦਾ ਪੁੱਤਰ ਅਹੀਮਆਸ।
54 ਉਹ ਆਪੋ-ਆਪਣੇ ਇਲਾਕੇ ਵਿਚ ਡੇਰੇ* ਲਾ ਕੇ ਇਨ੍ਹਾਂ ਥਾਵਾਂ ʼਤੇ ਰਹਿੰਦੇ ਸਨ: ਕਹਾਥੀਆਂ ਦੇ ਘਰਾਣੇ ਵਿਚ ਹਾਰੂਨ ਦੀ ਔਲਾਦ ਦੇ ਨਾਂ ʼਤੇ ਪਹਿਲਾ ਗੁਣਾ ਨਿਕਲਿਆ 55 ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਯਹੂਦਾਹ ਦੇਸ਼ ਵਿਚ ਹਬਰੋਨ+ ਤੇ ਇਸ ਦੇ ਆਲੇ-ਦੁਆਲੇ ਦੀਆਂ ਚਰਾਂਦਾਂ ਦਿੱਤੀਆਂ। 56 ਪਰ ਉਨ੍ਹਾਂ ਨੇ ਸ਼ਹਿਰ ਦਾ ਖੇਤ ਅਤੇ ਉਸ ਸ਼ਹਿਰ ਦੇ ਪਿੰਡ ਯਫੁੰਨਾਹ ਦੇ ਪੁੱਤਰ ਕਾਲੇਬ ਨੂੰ ਦਿੱਤੇ।+ 57 ਹਾਰੂਨ ਦੀ ਔਲਾਦ ਨੂੰ ਉਨ੍ਹਾਂ ਨੇ ਪਨਾਹ ਦੇ ਸ਼ਹਿਰ,*+ ਹਬਰੋਨ,+ ਲਿਬਨਾਹ+ ਤੇ ਇਸ ਦੀਆਂ ਚਰਾਂਦਾਂ, ਯਤੀਰ,+ ਅਸ਼ਤਮੋਆ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ,+ 58 ਨਾਲੇ ਹੀਲੇਨ ਤੇ ਇਸ ਦੀਆਂ ਚਰਾਂਦਾਂ, ਦਬੀਰ+ ਤੇ ਇਸ ਦੀਆਂ ਚਰਾਂਦਾਂ, 59 ਆਸ਼ਾਨ+ ਤੇ ਇਸ ਦੀਆਂ ਚਰਾਂਦਾਂ ਅਤੇ ਬੈਤ-ਸ਼ਮਸ਼+ ਤੇ ਇਸ ਦੀਆਂ ਚਰਾਂਦਾਂ; 60 ਅਤੇ ਬਿਨਯਾਮੀਨ ਦੇ ਗੋਤ ਤੋਂ ਉਨ੍ਹਾਂ ਨੂੰ ਗਬਾ+ ਤੇ ਇਸ ਦੀਆਂ ਚਰਾਂਦਾਂ, ਆਲਮਥ ਤੇ ਇਸ ਦੀਆਂ ਚਰਾਂਦਾਂ ਅਤੇ ਅਨਾਥੋਥ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ। ਉਨ੍ਹਾਂ ਦੇ ਘਰਾਣਿਆਂ ਲਈ ਕੁੱਲ 13 ਸ਼ਹਿਰ ਸਨ।+
61 ਬਾਕੀ ਕਹਾਥੀਆਂ ਨੂੰ ਗੋਤ ਦੇ ਘਰਾਣੇ, ਅੱਧੇ ਗੋਤ, ਮਨੱਸ਼ਹ ਦੇ ਅੱਧੇ ਗੋਤ ਨੇ ਦਸ ਸ਼ਹਿਰ ਦਿੱਤੇ ਸਨ।*+
62 ਉਨ੍ਹਾਂ ਨੇ ਗੇਰਸ਼ੋਮੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਯਿਸਾਕਾਰ ਦੇ ਗੋਤ, ਆਸ਼ੇਰ ਦੇ ਗੋਤ, ਨਫ਼ਤਾਲੀ ਦੇ ਗੋਤ ਅਤੇ ਬਾਸ਼ਾਨ ਵਿਚ ਮਨੱਸ਼ਹ ਦੇ ਗੋਤ ਦੇ 13 ਸ਼ਹਿਰ ਦਿੱਤੇ।+
63 ਉਨ੍ਹਾਂ ਨੇ ਮਰਾਰੀਆਂ ਨੂੰ ਉਨ੍ਹਾਂ ਦੇ ਘਰਾਣਿਆਂ ਅਨੁਸਾਰ ਗੁਣਾ ਪਾ ਕੇ ਰਊਬੇਨ ਦੇ ਗੋਤ, ਗਾਦ ਦੇ ਗੋਤ ਅਤੇ ਜ਼ਬੂਲੁਨ ਦੇ ਗੋਤ ਦੇ 12 ਸ਼ਹਿਰ ਦਿੱਤੇ।+
64 ਇਸ ਤਰ੍ਹਾਂ ਇਜ਼ਰਾਈਲੀਆਂ ਨੇ ਲੇਵੀਆਂ ਨੂੰ ਇਹ ਸ਼ਹਿਰ ਅਤੇ ਇਨ੍ਹਾਂ ਦੀਆਂ ਚਰਾਂਦਾਂ ਦਿੱਤੀਆਂ।+ 65 ਇਸ ਤੋਂ ਇਲਾਵਾ, ਉਨ੍ਹਾਂ ਨੇ ਗੁਣਾ ਪਾ ਕੇ ਯਹੂਦਾਹ ਦੇ ਗੋਤ, ਸ਼ਿਮਓਨ ਦੇ ਗੋਤ ਅਤੇ ਬਿਨਯਾਮੀਨ ਦੇ ਗੋਤ ਦੇ ਇਹ ਸ਼ਹਿਰ ਦਿੱਤੇ ਜਿਨ੍ਹਾਂ ਦੇ ਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
66 ਕਹਾਥੀਆਂ ਦੇ ਕੁਝ ਘਰਾਣਿਆਂ ਨੂੰ ਉਨ੍ਹਾਂ ਦੇ ਇਲਾਕੇ ਵਜੋਂ ਇਫ਼ਰਾਈਮ ਦੇ ਗੋਤ ਦੇ ਇਲਾਕੇ ਵਿੱਚੋਂ ਸ਼ਹਿਰ ਮਿਲੇ।+ 67 ਉਨ੍ਹਾਂ ਨੇ ਉਨ੍ਹਾਂ ਨੂੰ ਪਨਾਹ ਦੇ ਸ਼ਹਿਰ,* ਇਫ਼ਰਾਈਮ ਦੇ ਪਹਾੜੀ ਇਲਾਕੇ ਵਿਚ ਸ਼ਕਮ+ ਤੇ ਇਸ ਦੀਆਂ ਚਰਾਂਦਾਂ, ਗਜ਼ਰ+ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ 68 ਅਤੇ ਯਾਕਮਾਮ ਤੇ ਇਸ ਦੀਆਂ ਚਰਾਂਦਾਂ, ਬੈਤ-ਹੋਰੋਨ+ ਤੇ ਇਸ ਦੀਆਂ ਚਰਾਂਦਾਂ, 69 ਅੱਯਾਲੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਗਥ-ਰਿੰਮੋਨ+ ਤੇ ਇਸ ਦੀਆਂ ਚਰਾਂਦਾਂ; 70 ਕਹਾਥੀਆਂ ਦੇ ਬਾਕੀ ਘਰਾਣਿਆਂ ਨੂੰ ਮਨੱਸ਼ਹ ਦੇ ਅੱਧੇ ਗੋਤ ਤੋਂ ਅਨੇਰ ਤੇ ਇਸ ਦੀਆਂ ਚਰਾਂਦਾਂ ਅਤੇ ਬਿਲਆਮ ਤੇ ਇਸ ਦੀਆਂ ਚਰਾਂਦਾਂ ਮਿਲੀਆਂ।
71 ਗੇਰਸ਼ੋਮੀਆਂ ਨੂੰ ਉਨ੍ਹਾਂ ਨੇ ਮਨੱਸ਼ਹ ਦੇ ਅੱਧੇ ਗੋਤ ਦੇ ਘਰਾਣੇ ਕੋਲੋਂ ਬਾਸ਼ਾਨ ਵਿਚ ਗੋਲਨ+ ਤੇ ਇਸ ਦੀਆਂ ਚਰਾਂਦਾਂ ਅਤੇ ਅਸ਼ਤਾਰਾਥ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+ 72 ਨਾਲੇ ਯਿਸਾਕਾਰ ਦੇ ਗੋਤ ਤੋਂ ਕੇਦਸ਼ ਤੇ ਇਸ ਦੀਆਂ ਚਰਾਂਦਾਂ, ਦਾਬਰਥ+ ਤੇ ਇਸ ਦੀਆਂ ਚਰਾਂਦਾਂ,+ 73 ਰਾਮੋਥ ਤੇ ਇਸ ਦੀਆਂ ਚਰਾਂਦਾਂ ਅਤੇ ਆਨੇਮ ਤੇ ਇਸ ਦੀਆਂ ਚਰਾਂਦਾਂ; 74 ਅਤੇ ਆਸ਼ੇਰ ਦੇ ਗੋਤ ਤੋਂ ਮਾਸ਼ਾਲ ਤੇ ਇਸ ਦੀਆਂ ਚਰਾਂਦਾਂ, ਅਬਦੋਨ ਤੇ ਇਸ ਦੀਆਂ ਚਰਾਂਦਾਂ,+ 75 ਹੂਕੋਕ ਤੇ ਇਸ ਦੀਆਂ ਚਰਾਂਦਾਂ ਅਤੇ ਰਹੋਬ+ ਤੇ ਇਸ ਦੀਆਂ ਚਰਾਂਦਾਂ; 76 ਅਤੇ ਨਫ਼ਤਾਲੀ ਦੇ ਗੋਤ ਤੋਂ ਗਲੀਲ+ ਵਿਚ ਕੇਦਸ਼+ ਤੇ ਇਸ ਦੀਆਂ ਚਰਾਂਦਾਂ, ਹੰਮੋਨ ਤੇ ਇਸ ਦੀਆਂ ਚਰਾਂਦਾਂ ਅਤੇ ਕਿਰਯਾਥੈਮ ਤੇ ਇਸ ਦੀਆਂ ਚਰਾਂਦਾਂ।
77 ਬਾਕੀ ਮਰਾਰੀਆਂ ਨੂੰ ਉਨ੍ਹਾਂ ਨੇ ਜ਼ਬੂਲੁਨ ਦੇ ਗੋਤ ਕੋਲੋਂ ਰਿੰਮੋਨੋ ਤੇ ਇਸ ਦੀਆਂ ਚਰਾਂਦਾਂ, ਤਾਬੋਰ ਤੇ ਇਸ ਦੀਆਂ ਚਰਾਂਦਾਂ ਦਿੱਤੀਆਂ;+ 78 ਅਤੇ ਰਊਬੇਨ ਦੇ ਗੋਤ ਤੋਂ ਉਨ੍ਹਾਂ ਨੂੰ ਯਰਦਨ ਦੇ ਪੂਰਬ ਵੱਲ ਯਰੀਹੋ ਨੇੜਲੇ ਯਰਦਨ ਦੇ ਇਲਾਕੇ ਵਿੱਚੋਂ ਉਜਾੜ ਵਿਚ ਬਸਰ ਤੇ ਇਸ ਦੀਆਂ ਚਰਾਂਦਾਂ ਅਤੇ ਯਹਾਸ+ ਤੇ ਇਸ ਦੀਆਂ ਚਰਾਂਦਾਂ ਮਿਲੀਆਂ, 79 ਨਾਲੇ ਕਦੇਮੋਥ+ ਤੇ ਇਸ ਦੀਆਂ ਚਰਾਂਦਾਂ ਅਤੇ ਮੇਫਾਆਥ ਤੇ ਇਸ ਦੀਆਂ ਚਰਾਂਦਾਂ; 80 ਅਤੇ ਗਾਦ ਦੇ ਗੋਤ ਕੋਲੋਂ ਗਿਲਆਦ ਵਿਚ ਰਾਮੋਥ ਤੇ ਇਸ ਦੀਆਂ ਚਰਾਂਦਾਂ, ਮਹਨਾਇਮ+ ਤੇ ਇਸ ਦੀਆਂ ਚਰਾਂਦਾਂ, 81 ਹਸ਼ਬੋਨ+ ਤੇ ਇਸ ਦੀਆਂ ਚਰਾਂਦਾਂ ਅਤੇ ਯਾਜ਼ੇਰ+ ਤੇ ਇਸ ਦੀਆਂ ਚਰਾਂਦਾਂ।
7 ਯਿਸਾਕਾਰ ਦੇ ਪੁੱਤਰ ਸਨ ਤੋਲਾ, ਪੁਆਹ, ਯਾਸ਼ੂਬ ਅਤੇ ਸ਼ਿਮਰੋਨ+—ਕੁੱਲ ਚਾਰ। 2 ਤੋਲਾ ਦੇ ਪੁੱਤਰ ਸਨ ਉਜ਼ੀ, ਰਫਾਯਾਹ, ਯਰੀਏਲ, ਯਹਮਈ, ਯਿਬਸਾਮ ਅਤੇ ਸ਼ਮੂਏਲ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਤੋਲਾ ਦੇ ਵੰਸ਼ ਵਿੱਚੋਂ ਤਾਕਤਵਰ ਸੂਰਮੇ ਆਏ ਜਿਨ੍ਹਾਂ ਦੀ ਗਿਣਤੀ ਦਾਊਦ ਦੇ ਦਿਨਾਂ ਵਿਚ 22,600 ਸੀ। 3 ਉਜ਼ੀ ਦੇ ਵੰਸ਼* ਵਿੱਚੋਂ ਸਨ ਯਿਜ਼ਰਹਯਾਹ ਤੇ ਯਿਜ਼ਰਹਯਾਹ ਦੇ ਪੁੱਤਰ: ਮੀਕਾਏਲ, ਓਬਦਯਾਹ, ਯੋਏਲ ਅਤੇ ਯਿਸ਼ੀਯਾਹ। ਇਹ ਪੰਜੇ ਜਣੇ ਮੁਖੀਏ* ਸਨ। 4 ਉਨ੍ਹਾਂ ਨਾਲ ਉਨ੍ਹਾਂ ਦੇ ਵੰਸ਼ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਉਨ੍ਹਾਂ ਦੀ ਫ਼ੌਜ ਵਿਚ 36,000 ਫ਼ੌਜੀ ਯੁੱਧ ਲਈ ਉਪਲਬਧ ਸਨ ਕਿਉਂਕਿ ਉਨ੍ਹਾਂ ਦੀਆਂ ਬਹੁਤ ਸਾਰੀਆਂ ਪਤਨੀਆਂ ਅਤੇ ਪੁੱਤਰ ਸਨ। 5 ਨਾਲੇ ਯਿਸਾਕਾਰ ਦੇ ਸਾਰੇ ਖ਼ਾਨਦਾਨਾਂ ਵਿੱਚੋਂ ਉਨ੍ਹਾਂ ਦੇ ਭਰਾ ਤਾਕਤਵਰ ਯੋਧੇ ਸਨ ਜਿਨ੍ਹਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 87,000 ਸੀ।+
6 ਬਿਨਯਾਮੀਨ ਦੇ ਪੁੱਤਰ+ ਸਨ ਬੇਲਾ,+ ਬਕਰ+ ਅਤੇ ਯਿਦੀਏਲ+—ਕੁੱਲ ਤਿੰਨ। 7 ਬੇਲਾ ਦੇ ਪੁੱਤਰ ਸਨ ਅਸਬੋਨ, ਉਜ਼ੀ, ਉਜ਼ੀਏਲ, ਯਿਰਮੋਥ ਅਤੇ ਈਰੀ—ਕੁੱਲ ਪੰਜ। ਉਹ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਅਤੇ ਤਾਕਤਵਰ ਯੋਧੇ ਸਨ ਜਿਨ੍ਹਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 22,034 ਸੀ।+ 8 ਬਕਰ ਦੇ ਪੁੱਤਰ ਸਨ ਜ਼ਮੀਰਾਹ, ਯੋਆਸ਼, ਅਲੀਅਜ਼ਰ, ਅਲਯੋਏਨਾਈ, ਆਮਰੀ, ਯਿਰੇਮੋਥ, ਅਬੀਯਾਹ, ਅਨਾਥੋਥ ਅਤੇ ਆਲਮਥ। ਇਹ ਸਾਰੇ ਬਕਰ ਦੇ ਪੁੱਤਰ ਸਨ। 9 ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਵੰਸ਼ਾਵਲੀ ਅਨੁਸਾਰ ਉਨ੍ਹਾਂ ਦੀ ਔਲਾਦ ਵਿੱਚੋਂ 20,200 ਤਾਕਤਵਰ ਯੋਧੇ ਸਨ। 10 ਯਿਦੀਏਲ+ ਦੇ ਪੁੱਤਰ ਸਨ ਬਿਲਹਾਨ ਤੇ ਬਿਲਹਾਨ ਦੇ ਪੁੱਤਰ: ਯੂਸ਼, ਬਿਨਯਾਮੀਨ, ਏਹੂਦ, ਕਨਾਨਾਹ, ਜ਼ੇਥਾਨ, ਤਰਸ਼ੀਸ਼ ਅਤੇ ਅਹੀਸ਼ਾਹਰ। 11 ਇਹ ਸਾਰੇ ਯਿਦੀਏਲ ਦੇ ਪੁੱਤਰ ਸਨ ਅਤੇ ਉਨ੍ਹਾਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੀ ਵੰਸ਼ਾਵਲੀ ਅਨੁਸਾਰ ਉਹ 17,200 ਤਾਕਤਵਰ ਯੋਧੇ ਸਨ ਜੋ ਫ਼ੌਜ ਨਾਲ ਯੁੱਧ ਵਿਚ ਜਾਣ ਲਈ ਤਿਆਰ ਰਹਿੰਦੇ ਸਨ।
12 ਸ਼ੁੱਪੀਮ ਅਤੇ ਹੁੱਪੀਮ ਈਰ+ ਦੇ ਪੁੱਤਰ ਸਨ; ਹੁਸ਼ੀਮ ਅਹੇਰ ਦੇ ਪੁੱਤਰ ਸਨ।
13 ਨਫ਼ਤਾਲੀ ਦੇ ਪੁੱਤਰ ਸਨ+ ਯਹਸੀਏਲ, ਗੂਨੀ, ਯੇਸਰ ਅਤੇ ਸ਼ਲੂਮ ਜੋ ਬਿਲਹਾਹ ਦੀ ਔਲਾਦ* ਸਨ।+
14 ਮਨੱਸ਼ਹ+ ਦੇ ਪੁੱਤਰ ਸਨ: ਅਸਰੀਏਲ ਜੋ ਉਸ ਦੀ ਸੀਰੀਆਈ ਰਖੇਲ ਤੋਂ ਪੈਦਾ ਹੋਇਆ ਸੀ। (ਉਸ ਨੇ ਗਿਲਆਦ ਦੇ ਪਿਤਾ ਮਾਕੀਰ ਨੂੰ ਜਨਮ ਦਿੱਤਾ ਸੀ।+ 15 ਮਾਕੀਰ ਨੇ ਸ਼ੁੱਪੀਮ ਅਤੇ ਹੁੱਪੀਮ ਦੇ ਵਿਆਹ ਕਰ ਦਿੱਤੇ ਅਤੇ ਉਸ ਦੀ ਭੈਣ ਦਾ ਨਾਂ ਮਾਕਾਹ ਸੀ।) ਦੂਜੇ ਦਾ ਨਾਂ ਸਲਾਫਹਾਦ ਸੀ,+ ਪਰ ਸਲਾਫਹਾਦ ਦੀਆਂ ਸਿਰਫ਼ ਧੀਆਂ ਸਨ।+ 16 ਮਾਕੀਰ ਦੀ ਪਤਨੀ ਮਾਕਾਹ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਤੇ ਉਸ ਦਾ ਨਾਂ ਪਰਸ਼ ਰੱਖਿਆ; ਉਸ ਦੇ ਭਰਾ ਦਾ ਨਾਂ ਸ਼ਰਸ਼ ਸੀ; ਅਤੇ ਉਸ ਦੇ ਪੁੱਤਰ ਸਨ ਊਲਾਮ ਤੇ ਰਕਮ। 17 ਊਲਾਮ ਦਾ ਪੁੱਤਰ* ਬਦਾਨ ਸੀ। ਇਹ ਗਿਲਆਦ ਦੇ ਪੁੱਤਰ ਸਨ ਜੋ ਮਾਕੀਰ ਦਾ ਪੁੱਤਰ ਤੇ ਮਨੱਸ਼ਹ ਦਾ ਪੋਤਾ ਸੀ। 18 ਉਸ ਦੀ ਭੈਣ ਹੰਮੋਲਕਥ ਸੀ। ਉਸ ਨੇ ਈਸ਼ਹੋਦ, ਅਬੀ-ਅਜ਼ਰ ਅਤੇ ਮਹਲਾਹ ਨੂੰ ਜਨਮ ਦਿੱਤਾ। 19 ਸ਼ਮੀਦਾ ਦੇ ਪੁੱਤਰ ਸਨ ਅਹਯਾਨ, ਸ਼ਕਮ, ਲਿਕਹੀ ਅਤੇ ਅਨੀਆਮ।
20 ਇਫ਼ਰਾਈਮ ਦੇ ਪੁੱਤਰ+ ਸਨ ਸ਼ੂਥਲਾਹ,+ ਉਸ ਦਾ ਪੁੱਤਰ ਬਰਦ, ਉਸ ਦਾ ਪੁੱਤਰ ਤਾਹਥ, ਉਸ ਦਾ ਪੁੱਤਰ ਅਲਆਦਾਹ, ਉਸ ਦਾ ਪੁੱਤਰ ਤਾਹਥ, 21 ਉਸ ਦਾ ਪੁੱਤਰ ਜ਼ਾਬਾਦ, ਉਸ ਦਾ ਪੁੱਤਰ ਸ਼ੂਥਲਾਹ ਅਤੇ ਏਜ਼ਰ ਤੇ ਅਲਆਦ। ਗਥ ਦੇ ਆਦਮੀਆਂ+ ਨੇ, ਜੋ ਇਸ ਦੇਸ਼ ਵਿਚ ਪੈਦਾ ਹੋਏ ਸਨ, ਉਨ੍ਹਾਂ ਨੂੰ ਮਾਰ ਦਿੱਤਾ ਕਿਉਂਕਿ ਉਹ ਉਨ੍ਹਾਂ ਦੇ ਪਸ਼ੂਆਂ ਨੂੰ ਚੋਰੀ ਕਰਨ ਗਏ ਸਨ। 22 ਉਨ੍ਹਾਂ ਦਾ ਪਿਤਾ ਇਫ਼ਰਾਈਮ ਕਈ ਦਿਨਾਂ ਤਕ ਸੋਗ ਮਨਾਉਂਦਾ ਰਿਹਾ ਅਤੇ ਉਸ ਦੇ ਭਰਾ ਉਸ ਨੂੰ ਦਿਲਾਸਾ ਦੇਣ ਲਈ ਆਉਂਦੇ ਰਹੇ। 23 ਬਾਅਦ ਵਿਚ ਉਸ ਨੇ ਆਪਣੀ ਪਤਨੀ ਨਾਲ ਸੰਬੰਧ ਬਣਾਏ ਅਤੇ ਉਹ ਗਰਭਵਤੀ ਹੋਈ ਤੇ ਇਕ ਪੁੱਤਰ ਨੂੰ ਜਨਮ ਦਿੱਤਾ। ਪਰ ਉਸ ਨੇ ਉਸ ਦਾ ਨਾਂ ਬਰੀਆਹ* ਰੱਖਿਆ ਕਿਉਂਕਿ ਉਸ ਨੇ ਉਸ ਸਮੇਂ ਜਨਮ ਦਿੱਤਾ ਸੀ ਜਦੋਂ ਉਸ ਦੇ ਘਰਾਣੇ ʼਤੇ ਬਿਪਤਾ ਆ ਪਈ ਸੀ। 24 ਉਸ ਦੀ ਧੀ ਸ਼ਾਰਾਹ ਸੀ ਜਿਸ ਨੇ ਹੇਠਲਾ+ ਤੇ ਉੱਪਰਲਾ ਬੈਤ-ਹੋਰੋਨ+ ਅਤੇ ਉਜ਼ੇਨ-ਸ਼ਾਰਾਹ ਉਸਾਰਿਆ ਸੀ। 25 ਉਸ ਦਾ ਪੁੱਤਰ ਰੀਫਾਹ, ਰਸ਼ਫ, ਉਸ ਦਾ ਪੁੱਤਰ ਤਲਹ, ਉਸ ਦਾ ਪੁੱਤਰ ਤਹਨ, 26 ਉਸ ਦਾ ਪੁੱਤਰ ਲਾਦਾਨ, ਉਸ ਦਾ ਪੁੱਤਰ ਅਮੀਹੂਦ, ਉਸ ਦਾ ਪੁੱਤਰ ਅਲੀਸ਼ਾਮਾ, 27 ਉਸ ਦਾ ਪੁੱਤਰ ਨੂਨ ਅਤੇ ਉਸ ਦਾ ਪੁੱਤਰ ਯਹੋਸ਼ੁਆ ਸੀ।*+
28 ਉਨ੍ਹਾਂ ਦੀ ਜਾਇਦਾਦ ਅਤੇ ਉਨ੍ਹਾਂ ਦੇ ਰਹਿਣ ਦੀਆਂ ਥਾਵਾਂ ਸਨ ਬੈਤੇਲ+ ਅਤੇ ਇਸ ਦੇ ਅਧੀਨ ਆਉਂਦੇ* ਕਸਬੇ, ਪੂਰਬ ਵੱਲ ਨਾਰਾਨ ਤੇ ਪੱਛਮ ਵੱਲ ਗਜ਼ਰ ਅਤੇ ਇਸ ਦੇ ਅਧੀਨ ਆਉਂਦੇ ਕਸਬੇ ਤੇ ਸ਼ਕਮ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਦੂਰ ਅੱਜ਼ਾਹ* ਅਤੇ ਇਸ ਦੇ ਅਧੀਨ ਆਉਂਦੇ ਕਸਬੇ; 29 ਮਨੱਸ਼ਹ ਦੀ ਔਲਾਦ ਦੇ ਨੇੜੇ ਸਨ ਬੈਤ-ਸ਼ਿਆਨ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਤਾਨਾਕ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ, ਮਗਿੱਦੋ+ ਅਤੇ ਇਸ ਦੇ ਅਧੀਨ ਆਉਂਦੇ ਕਸਬੇ ਅਤੇ ਦੋਰ+ ਤੇ ਇਸ ਦੇ ਅਧੀਨ ਆਉਂਦੇ ਕਸਬੇ। ਇਨ੍ਹਾਂ ਵਿਚ ਇਜ਼ਰਾਈਲ ਦੇ ਪੁੱਤਰ ਯੂਸੁਫ਼ ਦੀ ਔਲਾਦ ਰਹਿੰਦੀ ਸੀ।
30 ਆਸ਼ੇਰ ਦੇ ਪੁੱਤਰ ਸਨ ਯਿਮਨਾਹ, ਯਿਸ਼ਵਾਹ, ਯਿਸ਼ਵੀ ਅਤੇ ਬਰੀਆਹ+ ਤੇ ਉਨ੍ਹਾਂ ਦੀ ਭੈਣ ਦਾ ਨਾਂ ਸਰਹ ਸੀ।+ 31 ਬਰੀਆਹ ਦੇ ਪੁੱਤਰ ਸਨ ਹੇਬਰ ਅਤੇ ਮਲਕੀਏਲ ਜੋ ਬਿਰਜ਼ਾਵਿਥ ਦਾ ਪਿਤਾ ਸੀ। 32 ਹੇਬਰ ਤੋਂ ਯਫਲੇਟ, ਸ਼ੋਮਰ ਅਤੇ ਹੋਥਾਮ ਤੇ ਉਨ੍ਹਾਂ ਦੀ ਭੈਣ ਸ਼ੂਆ ਪੈਦਾ ਹੋਈ। 33 ਯਫਲੇਟ ਦੇ ਪੁੱਤਰ ਸਨ ਪਾਸਕ, ਬਿਮਹਾਲ ਅਤੇ ਅਸ਼ਵਥ। ਇਹ ਯਫਲੇਟ ਦੇ ਪੁੱਤਰ ਸਨ। 34 ਸ਼ਾਮਰ* ਦੇ ਪੁੱਤਰ ਸਨ ਅਹੀ, ਰੋਹਗਾਹ, ਹੁੱਬਾਹ ਅਤੇ ਅਰਾਮ। 35 ਉਸ ਦੇ ਭਰਾ ਹੇਲਮ* ਦੇ ਪੁੱਤਰ ਸਨ ਸੋਫਾਹ, ਯਿਮਨਾ, ਸ਼ੇਲਸ਼ ਅਤੇ ਆਮਲ। 36 ਸੋਫਾਹ ਦੇ ਪੁੱਤਰ ਸਨ ਸੂਆਹ, ਹਰਨਫਰ, ਸ਼ੂਆਲ, ਬੇਰੀ, ਯਿਮਰਾਹ, 37 ਬਸਰ, ਹੋਦ, ਸ਼ੰਮਾ, ਸ਼ਿਲਸ਼ਾਹ, ਯਿਥਰਾਨ ਅਤੇ ਬਏਰਾ। 38 ਯਥਰ ਦੇ ਪੁੱਤਰ ਸਨ ਯਫੁੰਨਾਹ, ਪਿਸਪਾ ਅਤੇ ਅਰਾ। 39 ਉੱਲਾ ਦੇ ਪੁੱਤਰ ਸਨ ਆਰਹ, ਹਨੀਏਲ ਅਤੇ ਰਿਸਯਾ। 40 ਇਹ ਸਾਰੇ ਆਸ਼ੇਰ ਦੇ ਪੁੱਤਰ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ, ਖ਼ਾਸ ਆਦਮੀ ਤੇ ਤਾਕਤਵਰ ਯੋਧੇ ਅਤੇ ਮੁਖੀਆਂ ਦੇ ਮੁਖੀ ਸਨ; ਵੰਸ਼ਾਵਲੀ ਵਿਚ ਦਰਜ ਨਾਵਾਂ ਦੀ ਸੂਚੀ ਅਨੁਸਾਰ+ ਫ਼ੌਜ ਵਿਚ ਉਨ੍ਹਾਂ ਆਦਮੀਆਂ ਦੀ ਗਿਣਤੀ 26,000 ਸੀ+ ਜੋ ਯੁੱਧ ਲਈ ਉਪਲਬਧ ਸਨ।
8 ਬਿਨਯਾਮੀਨ+ ਦਾ ਜੇਠਾ ਪੁੱਤਰ ਸੀ ਬੇਲਾ,+ ਦੂਸਰਾ ਅਸ਼ਬੇਲ,+ ਤੀਸਰਾ ਅਹਾਰਾਹ, 2 ਚੌਥਾ ਨੋਹਾ ਅਤੇ ਪੰਜਵਾਂ ਰਾਫਾ। 3 ਬੇਲਾ ਦੇ ਪੁੱਤਰ ਸਨ ਅਦਾਰ, ਗੇਰਾ,+ ਅਬੀਹੂਦ, 4 ਅਬੀਸ਼ੂਆ, ਨਾਮਾਨ, ਅਹੋਆਹ, 5 ਗੇਰਾ, ਸ਼ਫੂਫਾਨ ਅਤੇ ਹੂਰਾਮ। 6 ਇਹ ਏਹੂਦ ਦੇ ਪੁੱਤਰ ਯਾਨੀ ਗਬਾ+ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਜਿਨ੍ਹਾਂ ਨੂੰ ਗ਼ੁਲਾਮ ਬਣਾ ਕੇ ਮਾਨਹਥ ਲਿਜਾਇਆ ਗਿਆ ਸੀ: 7 ਨਾਮਾਨ, ਅਹੀਯਾਹ ਅਤੇ ਗੇਰਾ—ਇਹ ਉਹੀ ਸੀ ਜੋ ਉਨ੍ਹਾਂ ਨੂੰ ਗ਼ੁਲਾਮੀ ਵਿਚ ਲੈ ਕੇ ਗਿਆ ਸੀ ਅਤੇ ਉਸ ਤੋਂ ਉਜ਼ਾ ਤੇ ਅਹੀਹੂਦ ਪੈਦਾ ਹੋਏ। 8 ਸ਼ਹਰਯਿਮ ਦੇ ਬੱਚੇ ਮੋਆਬ ਦੇ ਇਲਾਕੇ* ਵਿਚ ਪੈਦਾ ਹੋਏ। ਇਸ ਤੋਂ ਪਹਿਲਾਂ ਉਸ ਨੇ ਉਨ੍ਹਾਂ ਨੂੰ ਭੇਜ ਦਿੱਤਾ ਸੀ। ਹੁਸ਼ੀਮ ਅਤੇ ਬਾਰਾ ਉਸ ਦੀਆਂ ਪਤਨੀਆਂ ਸਨ।* 9 ਉਸ ਦੀ ਪਤਨੀ ਹੋਦਸ਼ ਤੋਂ ਉਸ ਦੇ ਯੋਬਾਬ, ਸਿਬਯਾ, ਮੇਸ਼ਾ ਤੇ ਮਲਕਾਮ ਪੈਦਾ ਹੋਏ। 10 ਨਾਲੇ ਯੂਸ, ਸ਼ਾਕਯਾਹ ਅਤੇ ਮਿਰਮਾਹ। ਇਹ ਉਸ ਦੇ ਪੁੱਤਰ ਸਨ ਜੋ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ।
11 ਹੁਸ਼ੀਮ ਤੋਂ ਉਸ ਦੇ ਅਬੀਟੂਬ ਤੇ ਅਲਪਾਲ ਪੈਦਾ ਹੋਏ। 12 ਅਲਪਾਲ ਦੇ ਪੁੱਤਰ ਸਨ ਏਬਰ, ਮਿਸ਼ਾਮ, ਸ਼ਾਮਦ (ਜਿਸ ਨੇ ਓਨੋ+ ਅਤੇ ਲੋਦ+ ਤੇ ਇਸ ਦੇ ਅਧੀਨ ਆਉਂਦੇ* ਕਸਬੇ ਉਸਾਰੇ ਸਨ), 13 ਬਰੀਆਹ ਅਤੇ ਸ਼ਮਾ। ਇਹ ਅੱਯਾਲੋਨ+ ਦੇ ਵਾਸੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। ਇਨ੍ਹਾਂ ਨੇ ਗਥ ਦੇ ਵਾਸੀਆਂ ਨੂੰ ਭਜਾ ਦਿੱਤਾ ਸੀ। 14 ਅਹਯੋ, ਸ਼ਾਸ਼ਾਕ, ਯਿਰੇਮੋਥ, 15 ਜ਼ਬਦਯਾਹ, ਅਰਾਦ, ਏਦਰ, 16 ਮੀਕਾਏਲ, ਯਿਸ਼ਪਾਹ ਤੇ ਯੋਹਾ ਜੋ ਬਰੀਆਹ ਦੇ ਪੁੱਤਰ ਸਨ; 17 ਜ਼ਬਦਯਾਹ, ਮਸ਼ੂਲਾਮ, ਹਿਜ਼ਕੀ, ਹੇਬਰ, 18 ਯਿਸ਼ਮਰੇ, ਯਿਜ਼ਲੀਆਹ ਤੇ ਯੋਬਾਬ ਜੋ ਅਲਪਾਲ ਦੇ ਪੁੱਤਰ ਸਨ; 19 ਯਾਕੀਮ, ਜ਼ਿਕਰੀ, ਜ਼ਬਦੀ, 20 ਅਲੀਏਨਾਈ, ਸਿੱਲਥਈ, ਅਲੀਏਲ, 21 ਅਦਾਯਾਹ, ਬਰਾਯਾਹ ਤੇ ਸ਼ਿਮਰਾਥ ਜੋ ਸ਼ਿਮਈ ਦੇ ਪੁੱਤਰ ਸਨ; 22 ਅਤੇ ਯਿਸ਼ਪਾਨ, ਏਬਰ, ਅਲੀਏਲ, 23 ਅਬਦੋਨ, ਜ਼ਿਕਰੀ, ਹਨਾਨ, 24 ਹਨਨਯਾਹ, ਏਲਾਮ, ਅਨਥੋਥੀਯਾਹ, 25 ਯਿਫਦਯਾਹ ਤੇ ਪਨੂਏਲ ਜੋ ਸ਼ਾਸ਼ਾਕ ਦੇ ਪੁੱਤਰ ਸਨ; 26 ਸ਼ਮਸ਼ਰਈ, ਸ਼ਹਰਯਾਹ, ਅਥਲਯਾਹ, 27 ਯਾਰਸ਼ਯਾਹ, ਏਲੀਯਾਹ ਤੇ ਜ਼ਿਕਰੀ ਜੋ ਯਰੋਹਾਮ ਦੇ ਪੁੱਤਰ ਸਨ। 28 ਇਹ ਆਪਣੀ ਵੰਸ਼ਾਵਲੀ ਅਨੁਸਾਰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। ਇਹ ਮੁਖੀ ਯਰੂਸ਼ਲਮ ਵਿਚ ਰਹਿੰਦੇ ਸਨ।
29 ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿਚ ਰਹਿੰਦਾ ਸੀ।+ ਉਸ ਦੀ ਪਤਨੀ ਦਾ ਨਾਂ ਮਾਕਾਹ ਸੀ।+ 30 ਉਸ ਦਾ ਜੇਠਾ ਪੁੱਤਰ ਅਬਦੋਨ ਸੀ ਜਿਸ ਤੋਂ ਬਾਅਦ ਸੂਰ, ਕੀਸ਼, ਬਆਲ, ਨਾਦਾਬ, 31 ਗਦੋਰ, ਅਹਯੋ ਅਤੇ ਜ਼ਾਕਰ ਹੋਏ। 32 ਮਿਕਲੋਥ ਤੋਂ ਸ਼ਿਮਾਹ ਪੈਦਾ ਹੋਇਆ। ਅਤੇ ਉਹ ਸਾਰੇ ਆਪਣੇ ਭਰਾਵਾਂ ਦੇ ਨੇੜੇ ਯਰੂਸ਼ਲਮ ਵਿਚ ਆਪਣੇ ਹੋਰਨਾਂ ਭਰਾਵਾਂ ਨਾਲ ਰਹਿੰਦੇ ਸਨ।
33 ਨੇਰ+ ਤੋਂ ਕੀਸ਼ ਪੈਦਾ ਹੋਇਆ; ਕੀਸ਼ ਤੋਂ ਸ਼ਾਊਲ ਪੈਦਾ ਹੋਇਆ;+ ਸ਼ਾਊਲ ਤੋਂ ਯੋਨਾਥਾਨ,+ ਮਲਕੀ-ਸ਼ੂਆ,+ ਅਬੀਨਾਦਾਬ+ ਅਤੇ ਅਸ਼ਬਾਲ*+ ਪੈਦਾ ਹੋਏ। 34 ਯੋਨਾਥਾਨ ਦਾ ਪੁੱਤਰ ਸੀ ਮਰੀਬ-ਬਾਲ।*+ ਮਰੀਬ-ਬਾਲ ਤੋਂ ਮੀਕਾਹ ਪੈਦਾ ਹੋਇਆ।+ 35 ਮੀਕਾਹ ਦੇ ਪੁੱਤਰ ਸਨ ਪੀਥੋਨ, ਮਲਕ, ਤਰੇਆ ਅਤੇ ਆਹਾਜ਼। 36 ਆਹਾਜ਼ ਤੋਂ ਯਹੋਅੱਦਾਹ ਪੈਦਾ ਹੋਇਆ; ਯਹੋਅੱਦਾਹ ਤੋਂ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਪੈਦਾ ਹੋਏ। ਜ਼ਿਮਰੀ ਤੋਂ ਮੋਸਾ ਪੈਦਾ ਹੋਇਆ। 37 ਮੋਸਾ ਤੋਂ ਬਿਨਆ ਪੈਦਾ ਹੋਇਆ ਅਤੇ ਉਸ ਦਾ ਪੁੱਤਰ ਰਾਫਾਹ ਸੀ, ਉਸ ਦਾ ਪੁੱਤਰ ਅਲਾਸਾਹ ਅਤੇ ਉਸ ਦਾ ਪੁੱਤਰ ਆਸੇਲ ਸੀ। 38 ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਂ ਸਨ ਅਜ਼ਰੀਕਾਮ, ਬੋਕਰੂ, ਇਸਮਾਏਲ, ਸ਼ਾਰਯਾਹ, ਓਬਦਯਾਹ ਅਤੇ ਹਨਾਨ। ਇਹ ਸਾਰੇ ਆਸੇਲ ਦੇ ਪੁੱਤਰ ਸਨ। 39 ਉਸ ਦੇ ਭਰਾ ਏਸ਼ਕ ਦੇ ਪੁੱਤਰ ਸਨ ਜੇਠਾ ਊਲਾਮ, ਦੂਸਰਾ ਯੂਸ਼ ਅਤੇ ਤੀਸਰਾ ਅਲੀਫਾਲਟ। 40 ਊਲਾਮ ਦੇ ਪੁੱਤਰ ਤਾਕਤਵਰ ਯੋਧੇ ਸਨ ਜੋ ਕਮਾਨ ਚਲਾਉਣ ਵਿਚ ਮਾਹਰ ਸਨ* ਅਤੇ ਉਨ੍ਹਾਂ ਦੇ ਬਹੁਤ ਸਾਰੇ ਪੁੱਤਰ ਤੇ ਪੋਤੇ ਸਨ ਜਿਨ੍ਹਾਂ ਦੀ ਗਿਣਤੀ 150 ਸੀ। ਇਹ ਸਾਰੇ ਬਿਨਯਾਮੀਨ ਦੀ ਔਲਾਦ ਸਨ।
9 ਸਾਰੇ ਇਜ਼ਰਾਈਲੀਆਂ ਦੇ ਨਾਂ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ ਦਰਜ ਕੀਤੇ ਗਏ ਸਨ ਅਤੇ ਉਹ ਇਜ਼ਰਾਈਲ ਦੇ ਰਾਜਿਆਂ ਦੀ ਕਿਤਾਬ ਵਿਚ ਲਿਖੇ ਹੋਏ ਹਨ। ਯਹੂਦਾਹ ਦੀ ਬੇਵਫ਼ਾਈ ਕਰਕੇ ਉਸ ਨੂੰ ਗ਼ੁਲਾਮ ਬਣਾ ਕੇ ਬਾਬਲ ਲਿਜਾਇਆ ਗਿਆ ਸੀ।+ 2 ਸਭ ਤੋਂ ਪਹਿਲਾਂ ਜਿਹੜੇ ਵਾਸੀ ਆਪਣੇ ਸ਼ਹਿਰਾਂ ਵਿਚ ਆਪੋ-ਆਪਣੀ ਸੰਪਤੀ ਕੋਲ ਮੁੜ ਆਏ ਸਨ, ਉਹ ਸਨ ਕੁਝ ਇਜ਼ਰਾਈਲੀ, ਪੁਜਾਰੀ, ਲੇਵੀ ਅਤੇ ਮੰਦਰ ਦੇ ਸੇਵਾਦਾਰ।*+ 3 ਯਹੂਦਾਹ, ਬਿਨਯਾਮੀਨ, ਇਫ਼ਰਾਈਮ ਅਤੇ ਮਨੱਸ਼ਹ ਦੇ ਵੰਸ਼ ਵਿੱਚੋਂ ਇਹ ਕੁਝ ਜਣੇ+ ਯਰੂਸ਼ਲਮ ਵਿਚ ਰਹਿਣ ਲੱਗ ਪਏ: 4 ਊਥਈ ਜੋ ਅਮੀਹੂਦ ਦਾ ਪੁੱਤਰ ਸੀ, ਅਮੀਹੂਦ ਆਮਰੀ ਦਾ, ਆਮਰੀ ਇਮਰੀ ਦਾ ਅਤੇ ਇਮਰੀ ਬਾਨੀ ਦਾ ਪੁੱਤਰ ਸੀ ਅਤੇ ਇਹ ਸਾਰੇ ਯਹੂਦਾਹ ਦੇ ਪੁੱਤਰ ਪਰਸ+ ਦੇ ਵੰਸ਼ ਵਿੱਚੋਂ ਸਨ। 5 ਸ਼ੀਲੋਨੀਆਂ ਵਿੱਚੋਂ ਜੇਠਾ ਅਸਾਯਾਹ ਅਤੇ ਉਸ ਦੇ ਪੁੱਤਰ। 6 ਜ਼ਰਾਹ+ ਦੇ ਪੁੱਤਰਾਂ ਵਿੱਚੋਂ ਯਊਏਲ ਅਤੇ ਉਨ੍ਹਾਂ ਦੇ 690 ਭਰਾ।
7 ਬਿਨਯਾਮੀਨ ਦੇ ਵੰਸ਼ ਵਿੱਚੋਂ ਸੱਲੂ ਜੋ ਮਸ਼ੂਲਾਮ ਦਾ ਪੁੱਤਰ, ਹੋਦਵਯਾਹ ਦਾ ਪੋਤਾ ਅਤੇ ਹਸਨੂਆਹ ਦਾ ਪੜਪੋਤਾ ਸੀ, 8 ਯਰੋਹਾਮ ਦਾ ਪੁੱਤਰ ਯਿਬਨਯਾਹ, ਉਜ਼ੀ ਦਾ ਪੁੱਤਰ ਏਲਾਹ ਜੋ ਮਿਕਰੀ ਦਾ ਪੋਤਾ ਸੀ ਅਤੇ ਮਸ਼ੂਲਾਮ ਜੋ ਸ਼ਫਟਯਾਹ ਦਾ ਪੁੱਤਰ, ਰਊਏਲ ਦਾ ਪੋਤਾ ਤੇ ਯਿਬਨੀਯਾਹ ਦਾ ਪੜਪੋਤਾ ਸੀ। 9 ਉਨ੍ਹਾਂ ਦੇ ਭਰਾਵਾਂ ਦੀ ਗਿਣਤੀ ਉਨ੍ਹਾਂ ਦੀ ਵੰਸ਼ਾਵਲੀ ਅਨੁਸਾਰ 956 ਸੀ। ਇਹ ਸਾਰੇ ਆਦਮੀ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ* ਸਨ।
10 ਪੁਜਾਰੀਆਂ ਵਿੱਚੋਂ ਸਨ ਯਦਾਯਾਹ, ਯਹੋਯਾਰੀਬ, ਯਾਕੀਨ,+ 11 ਅਜ਼ਰਯਾਹ ਜੋ ਹਿਲਕੀਯਾਹ ਦਾ ਪੁੱਤਰ ਸੀ, ਹਿਲਕੀਯਾਹ ਮਸ਼ੂਲਾਮ ਦਾ, ਮਸ਼ੂਲਾਮ ਸਾਦੋਕ ਦਾ, ਸਾਦੋਕ ਮਰਾਯੋਥ ਦਾ ਅਤੇ ਮਰਾਯੋਥ ਅਹੀਟੂਬ ਦਾ ਪੁੱਤਰ ਸੀ ਜੋ ਸੱਚੇ ਪਰਮੇਸ਼ੁਰ ਦੇ ਘਰ* ਵਿਚ ਆਗੂ ਸੀ, 12 ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਪਸ਼ਹੂਰ ਦਾ ਪੋਤਾ ਅਤੇ ਮਲਕੀਯਾਹ ਦਾ ਪੜਪੋਤਾ ਸੀ, ਮਾਸਈ ਜੋ ਅਦੀਏਲ ਦਾ ਪੁੱਤਰ, ਅਦੀਏਲ ਯਹਜ਼ੇਰਾਹ ਦਾ, ਯਹਜ਼ੇਰਾਹ ਮਸ਼ੂਲਾਮ ਦਾ, ਮਸ਼ੂਲਾਮ ਮਸ਼ਿੱਲੇਮੀਥ ਦਾ ਅਤੇ ਮਸ਼ਿੱਲੇਮੀਥ ਇੰਮੇਰ ਦਾ ਪੁੱਤਰ ਸੀ 13 ਅਤੇ ਉਨ੍ਹਾਂ ਦੇ ਭਰਾ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਤੇ ਉਨ੍ਹਾਂ ਦੀ ਗਿਣਤੀ 1,760 ਸੀ। ਉਹ ਤਾਕਤਵਰ ਅਤੇ ਕਾਬਲ ਆਦਮੀ ਸਨ ਜੋ ਸੱਚੇ ਪਰਮੇਸ਼ੁਰ ਦੇ ਘਰ ਵਿਚ ਸੇਵਾ ਕਰਨ ਲਈ ਉਪਲਬਧ ਸਨ।
14 ਲੇਵੀਆਂ ਵਿੱਚੋਂ ਸਨ ਸ਼ਮਾਯਾਹ+ ਜੋ ਹਸ਼ੂਬ ਦਾ ਪੁੱਤਰ, ਅਜ਼ਰੀਕਾਮ ਦਾ ਪੋਤਾ ਅਤੇ ਹਸ਼ਬਯਾਹ ਦਾ ਪੜਪੋਤਾ ਸੀ ਜੋ ਮਰਾਰੀ ਦੇ ਵੰਸ਼ ਵਿੱਚੋਂ ਸਨ; 15 ਬਕਬੱਕਰ, ਹਰਸ਼, ਗਾਲਾਲ, ਮਤਨਯਾਹ ਜੋ ਮੀਕਾ ਦਾ ਪੁੱਤਰ, ਜ਼ਿਕਰੀ ਦਾ ਪੋਤਾ ਅਤੇ ਆਸਾਫ਼ ਦਾ ਪੜਪੋਤਾ ਸੀ, 16 ਓਬਦਯਾਹ ਜੋ ਸ਼ਮਾਯਾਹ ਦਾ ਪੁੱਤਰ, ਗਾਲਾਲ ਦਾ ਪੋਤਾ ਤੇ ਯਦੂਥੂਨ ਦਾ ਪੜਪੋਤਾ ਸੀ ਅਤੇ ਬਰਕਯਾਹ ਜੋ ਆਸਾ ਦਾ ਪੁੱਤਰ ਤੇ ਅਲਕਾਨਾਹ ਦਾ ਪੋਤਾ ਸੀ। ਉਹ ਨਟੋਫਾਥੀਆਂ ਦੇ ਪਿੰਡਾਂ ਵਿਚ+ ਰਹਿੰਦਾ ਸੀ।
17 ਸ਼ਲੂਮ, ਅੱਕੂਬ, ਟਲਮੋਨ ਅਤੇ ਅਹੀਮਾਨ ਦਰਬਾਨ+ ਸਨ ਤੇ ਉਨ੍ਹਾਂ ਦਾ ਭਰਾ ਸ਼ਲੂਮ ਮੁਖੀ ਸੀ 18 ਅਤੇ ਉਸ ਸਮੇਂ ਤਕ ਉਹ ਪੂਰਬ ਵੱਲ ਰਾਜੇ ਦੇ ਦਰਵਾਜ਼ੇ ʼਤੇ ਤੈਨਾਤ ਰਹਿੰਦਾ ਸੀ।+ ਇਹ ਲੇਵੀਆਂ ਦੇ ਡੇਰਿਆਂ ਦੇ ਦਰਬਾਨ ਸਨ। 19 ਕੋਰੇ ਦਾ ਪੁੱਤਰ, ਅਬਯਾਸਾਫ ਦਾ ਪੋਤਾ ਤੇ ਕੋਰਹ ਦਾ ਪੜਪੋਤਾ ਸ਼ਲੂਮ ਅਤੇ ਉਸ ਦੇ ਪਿਤਾ ਦੇ ਘਰਾਣੇ ਵਿੱਚੋਂ ਉਸ ਦੇ ਭਰਾ ਜੋ ਕੋਰਹ ਦੇ ਵੰਸ਼ ਵਿੱਚੋਂ ਸਨ, ਸੇਵਾ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ ਅਤੇ ਤੰਬੂ ਦੇ ਦਰਬਾਨ ਸਨ ਅਤੇ ਉਨ੍ਹਾਂ ਦੇ ਪਿਤਾ ਯਹੋਵਾਹ ਦੇ ਡੇਰੇ ਦੇ ਲਾਂਘੇ ਦੀ ਨਿਗਰਾਨੀ ਕਰਦੇ ਸਨ। 20 ਬੀਤੇ ਸਮੇਂ ਵਿਚ ਅਲਆਜ਼ਾਰ ਦਾ ਪੁੱਤਰ+ ਫ਼ੀਨਹਾਸ+ ਉਨ੍ਹਾਂ ਦਾ ਆਗੂ ਸੀ; ਯਹੋਵਾਹ ਉਸ ਦੇ ਨਾਲ ਸੀ। 21 ਮਸ਼ਲਮਯਾਹ ਦਾ ਪੁੱਤਰ ਜ਼ਕਰਯਾਹ+ ਮੰਡਲੀ ਦੇ ਤੰਬੂ ਦੇ ਦਰਵਾਜ਼ੇ ʼਤੇ ਦਰਬਾਨ ਸੀ।
22 ਦਰਵਾਜ਼ਿਆਂ ਲਈ ਚੁਣੇ ਗਏ ਸਾਰੇ ਦਰਬਾਨਾਂ ਦੀ ਗਿਣਤੀ 212 ਸੀ। ਉਹ ਆਪਣੀਆਂ ਵੰਸ਼ਾਵਲੀਆਂ ਵਿਚ ਦਰਜ ਨਾਵਾਂ ਅਨੁਸਾਰ+ ਆਪਣੇ ਸ਼ਹਿਰਾਂ ਵਿਚ ਰਹਿੰਦੇ ਸਨ। ਦਾਊਦ ਅਤੇ ਸਮੂਏਲ ਦਰਸ਼ੀ+ ਨੇ ਉਨ੍ਹਾਂ ਨੂੰ ਇਹ ਅਹੁਦਾ ਦਿੱਤਾ ਸੀ ਕਿਉਂਕਿ ਉਹ ਭਰੋਸੇਯੋਗ ਸਨ। 23 ਉਹ ਅਤੇ ਉਨ੍ਹਾਂ ਦੇ ਪੁੱਤਰ ਯਹੋਵਾਹ ਦੇ ਘਰ ਯਾਨੀ ਤੰਬੂ ਦੇ ਭਵਨ ਦੇ ਦਰਵਾਜ਼ਿਆਂ ʼਤੇ ਪਹਿਰਾ ਦਿੰਦੇ ਸਨ।+ 24 ਦਰਬਾਨ ਚਾਰੇ ਪਾਸੇ ਸਨ—ਪੂਰਬ, ਪੱਛਮ, ਉੱਤਰ ਅਤੇ ਦੱਖਣ ਵੱਲ।+ 25 ਸਮੇਂ-ਸਮੇਂ ਤੇ ਉਨ੍ਹਾਂ ਦੇ ਭਰਾ ਵਾਰੀ-ਵਾਰੀ ਆਪਣੇ ਸ਼ਹਿਰਾਂ ਤੋਂ ਆਉਂਦੇ ਸਨ ਤਾਂਕਿ ਉਹ ਉਨ੍ਹਾਂ ਨਾਲ ਸੱਤ ਦਿਨ ਸੇਵਾ ਕਰਨ। 26 ਚਾਰ ਮੁੱਖ* ਦਰਬਾਨ ਸਨ ਜਿਨ੍ਹਾਂ ਨੂੰ ਭਰੋਸੇਯੋਗ ਹੋਣ ਕਰਕੇ ਇਹ ਅਹੁਦਾ ਮਿਲਿਆ ਸੀ। ਉਹ ਲੇਵੀ ਸਨ ਅਤੇ ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਕਮਰਿਆਂ* ਤੇ ਖ਼ਜ਼ਾਨਿਆਂ ਦੇ ਨਿਗਰਾਨ ਸਨ।+ 27 ਉਹ ਸੱਚੇ ਪਰਮੇਸ਼ੁਰ ਦੇ ਘਰ ਦੇ ਆਲੇ-ਦੁਆਲੇ ਆਪੋ-ਆਪਣੀ ਜਗ੍ਹਾ ʼਤੇ ਸਾਰੀ ਰਾਤ ਤੈਨਾਤ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੀ ਪਹਿਰਾ ਦੇਣ ਦੀ ਜ਼ਿੰਮੇਵਾਰੀ ਸੀ ਅਤੇ ਚਾਬੀ ਉਨ੍ਹਾਂ ਨੂੰ ਸੰਭਾਲੀ ਹੋਈ ਸੀ ਤੇ ਉਹ ਹਰ ਸਵੇਰ ਘਰ ਨੂੰ ਖੋਲ੍ਹਦੇ ਸਨ।
28 ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਸੇਵਾ ਦੇ ਸਾਮਾਨ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ;+ ਉਹ ਇਨ੍ਹਾਂ ਚੀਜ਼ਾਂ ਨੂੰ ਗਿਣ ਕੇ ਅੰਦਰ ਲਿਆਉਂਦੇ ਸਨ ਤੇ ਉਨ੍ਹਾਂ ਨੂੰ ਗਿਣ ਕੇ ਬਾਹਰ ਲੈ ਕੇ ਜਾਂਦੇ ਸਨ। 29 ਕੁਝ ਜਣਿਆਂ ਨੂੰ ਸਾਜ਼-ਸਾਮਾਨ ਉੱਤੇ, ਸਾਰੇ ਪਵਿੱਤਰ ਭਾਂਡਿਆਂ ਉੱਤੇ+ ਅਤੇ ਮੈਦੇ,+ ਦਾਖਰਸ,+ ਤੇਲ,+ ਲੋਬਾਨ+ ਅਤੇ ਬਲਸਾਨ ਦੇ ਤੇਲ+ ʼਤੇ ਨਿਯੁਕਤ ਕੀਤਾ ਗਿਆ ਸੀ। 30 ਪੁਜਾਰੀਆਂ ਦੇ ਕੁਝ ਪੁੱਤਰ ਬਲਸਾਨ ਦੇ ਤੇਲ ਦਾ ਮਿਸ਼ਰਣ ਤਿਆਰ ਕਰਦੇ ਸਨ। 31 ਲੇਵੀਆਂ ਵਿੱਚੋਂ ਮਤਿਥਯਾਹ ਨੂੰ, ਜੋ ਕੋਰਹ ਦੇ ਵੰਸ਼ ਵਿੱਚੋਂ ਸ਼ਲੂਮ ਦਾ ਜੇਠਾ ਪੁੱਤਰ ਸੀ, ਭਰੋਸੇਯੋਗ ਹੋਣ ਕਰਕੇ ਤਵਿਆਂ ਉੱਤੇ ਪਕਾਈਆਂ ਚੀਜ਼ਾਂ+ ʼਤੇ ਨਿਯੁਕਤ ਕੀਤਾ ਗਿਆ ਸੀ। 32 ਕਹਾਥੀਆਂ ਵਿੱਚੋਂ ਉਨ੍ਹਾਂ ਦੇ ਕੁਝ ਭਰਾਵਾਂ ਨੂੰ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਦੀ ਜ਼ਿੰਮੇਵਾਰੀ ਦਿੱਤੀ ਗਈ ਸੀ+ ਤਾਂਕਿ ਉਹ ਹਰ ਸਬਤ ਨੂੰ ਇਹ ਰੋਟੀ ਤਿਆਰ ਕਰਨ।+
33 ਇਹ ਗਾਇਕ ਸਨ ਅਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ ਜੋ ਕਮਰਿਆਂ* ਵਿਚ ਸਨ ਤੇ ਉਨ੍ਹਾਂ ਨੂੰ ਹੋਰ ਕੰਮਾਂ ਤੋਂ ਛੋਟ ਦਿੱਤੀ ਗਈ ਸੀ; ਉਨ੍ਹਾਂ ਨੇ ਦਿਨ-ਰਾਤ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਲੱਗੇ ਰਹਿਣਾ ਸੀ। 34 ਆਪਣੀ ਵੰਸ਼ਾਵਲੀ ਅਨੁਸਾਰ ਇਹ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਤੇ ਆਗੂ ਸਨ। ਇਹ ਯਰੂਸ਼ਲਮ ਵਿਚ ਰਹਿੰਦੇ ਸਨ।
35 ਗਿਬਓਨ ਦਾ ਪਿਤਾ ਯਈਏਲ ਗਿਬਓਨ ਵਿਚ ਰਹਿੰਦਾ ਸੀ।+ ਉਸ ਦੀ ਪਤਨੀ ਦਾ ਨਾਂ ਮਾਕਾਹ ਸੀ। 36 ਉਸ ਦਾ ਜੇਠਾ ਪੁੱਤਰ ਅਬਦੋਨ ਸੀ ਜਿਸ ਤੋਂ ਬਾਅਦ ਸੂਰ, ਕੀਸ਼, ਬਆਲ, ਨੇਰ, ਨਾਦਾਬ, 37 ਗਦੋਰ, ਅਹਯੋ, ਜ਼ਕਰਯਾਹ ਅਤੇ ਮਿਕਲੋਥ ਹੋਏ। 38 ਮਿਕਲੋਥ ਤੋਂ ਸ਼ਿਮਆਮ ਪੈਦਾ ਹੋਇਆ। ਅਤੇ ਉਹ ਸਾਰੇ ਆਪਣੇ ਭਰਾਵਾਂ ਦੇ ਨੇੜੇ ਯਰੂਸ਼ਲਮ ਵਿਚ ਆਪਣੇ ਹੋਰਨਾਂ ਭਰਾਵਾਂ ਨਾਲ ਰਹਿੰਦੇ ਸਨ। 39 ਨੇਰ+ ਤੋਂ ਕੀਸ਼ ਪੈਦਾ ਹੋਇਆ; ਕੀਸ਼ ਤੋਂ ਸ਼ਾਊਲ ਪੈਦਾ ਹੋਇਆ;+ ਸ਼ਾਊਲ ਤੋਂ ਯੋਨਾਥਾਨ,+ ਮਲਕੀ-ਸ਼ੂਆ,+ ਅਬੀਨਾਦਾਬ+ ਅਤੇ ਅਸ਼ਬਾਲ ਪੈਦਾ ਹੋਏ। 40 ਯੋਨਾਥਾਨ ਦਾ ਪੁੱਤਰ ਸੀ ਮਰੀਬ-ਬਾਲ।+ ਮਰੀਬ-ਬਾਲ ਤੋਂ ਮੀਕਾਹ ਪੈਦਾ ਹੋਇਆ।+ 41 ਮੀਕਾਹ ਦੇ ਪੁੱਤਰ ਸਨ ਪੀਥੋਨ, ਮਲਕ, ਤਹਰੇਆ ਅਤੇ ਆਹਾਜ਼। 42 ਆਹਾਜ਼ ਤੋਂ ਯਾਰਾਹ ਪੈਦਾ ਹੋਇਆ; ਯਾਰਾਹ ਤੋਂ ਆਲਮਥ, ਅਜ਼ਮਾਵਥ ਅਤੇ ਜ਼ਿਮਰੀ ਪੈਦਾ ਹੋਏ। ਜ਼ਿਮਰੀ ਤੋਂ ਮੋਸਾ ਪੈਦਾ ਹੋਇਆ। 43 ਮੋਸਾ ਤੋਂ ਬਿਨਆ ਪੈਦਾ ਹੋਇਆ ਅਤੇ ਉਸ ਦਾ ਪੁੱਤਰ ਰਾਫਾਯਾਹ ਸੀ, ਉਸ ਦਾ ਪੁੱਤਰ ਅਲਾਸਾਹ ਅਤੇ ਉਸ ਦਾ ਪੁੱਤਰ ਆਸੇਲ ਸੀ। 44 ਆਸੇਲ ਦੇ ਛੇ ਪੁੱਤਰ ਸਨ ਤੇ ਉਨ੍ਹਾਂ ਦੇ ਨਾਂ ਸਨ ਅਜ਼ਰੀਕਾਮ, ਬੋਕਰੂ, ਇਸਮਾਏਲ, ਸ਼ਾਰਯਾਹ, ਓਬਦਯਾਹ ਅਤੇ ਹਨਾਨ। ਇਹ ਆਸੇਲ ਦੇ ਪੁੱਤਰ ਸਨ।
10 ਫਲਿਸਤੀ ਇਜ਼ਰਾਈਲ ਨਾਲ ਯੁੱਧ ਕਰ ਰਹੇ ਸਨ। ਇਜ਼ਰਾਈਲ ਦੇ ਆਦਮੀ ਫਲਿਸਤੀਆਂ ਅੱਗੋਂ ਭੱਜ ਗਏ ਅਤੇ ਕਈ ਗਿਲਬੋਆ ਪਹਾੜ ʼਤੇ ਵੱਢੇ ਗਏ।+ 2 ਫਲਿਸਤੀ ਸ਼ਾਊਲ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਕਰਦੇ-ਕਰਦੇ ਉਨ੍ਹਾਂ ਦੇ ਨੇੜੇ ਆ ਪਹੁੰਚੇ ਅਤੇ ਫਲਿਸਤੀਆਂ ਨੇ ਸ਼ਾਊਲ ਦੇ ਪੁੱਤਰਾਂ ਯੋਨਾਥਾਨ, ਅਬੀਨਾਦਾਬ ਅਤੇ ਮਲਕੀ-ਸ਼ੂਆ+ ਨੂੰ ਮਾਰ ਦਿੱਤਾ। 3 ਸ਼ਾਊਲ ਖ਼ਿਲਾਫ਼ ਹੋ ਰਹੇ ਯੁੱਧ ਨੇ ਭਿਆਨਕ ਰੂਪ ਧਾਰ ਲਿਆ। ਤੀਰਅੰਦਾਜ਼ਾਂ ਨੇ ਉਸ ਨੂੰ ਦੇਖ ਲਿਆ ਅਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ।+ 4 ਫਿਰ ਸ਼ਾਊਲ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: “ਆਪਣੀ ਤਲਵਾਰ ਕੱਢ ਤੇ ਮੈਨੂੰ ਵਿੰਨ੍ਹ ਸੁੱਟ, ਕਿਤੇ ਇੱਦਾਂ ਨਾ ਹੋਵੇ ਕਿ ਇਹ ਬੇਸੁੰਨਤੇ ਆਦਮੀ ਆ ਕੇ ਮੈਨੂੰ ਬੇਰਹਿਮੀ ਨਾਲ ਮਾਰ ਦੇਣ।”*+ ਪਰ ਉਸ ਦੇ ਹਥਿਆਰ ਚੁੱਕਣ ਵਾਲਾ ਰਾਜ਼ੀ ਨਾ ਹੋਇਆ ਕਿਉਂਕਿ ਉਹ ਬਹੁਤ ਡਰਿਆ ਹੋਇਆ ਸੀ। ਇਸ ਲਈ ਸ਼ਾਊਲ ਨੇ ਤਲਵਾਰ ਲਈ ਤੇ ਉਸ ਉੱਤੇ ਡਿਗ ਪਿਆ।+ 5 ਜਦੋਂ ਉਸ ਦੇ ਹਥਿਆਰ ਚੁੱਕਣ ਵਾਲੇ ਨੇ ਦੇਖਿਆ ਕਿ ਸ਼ਾਊਲ ਮਰ ਚੁੱਕਾ ਸੀ, ਤਾਂ ਉਹ ਵੀ ਆਪਣੀ ਤਲਵਾਰ ʼਤੇ ਡਿਗ ਗਿਆ ਤੇ ਮਰ ਗਿਆ। 6 ਇਸ ਤਰ੍ਹਾਂ ਸ਼ਾਊਲ, ਉਸ ਦੇ ਤਿੰਨ ਪੁੱਤਰ ਅਤੇ ਉਸ ਦੇ ਘਰਾਣੇ ਦੇ ਸਾਰੇ ਲੋਕ ਇਕੱਠੇ ਮਰ ਗਏ।+ 7 ਜਦੋਂ ਘਾਟੀ ਵਿਚ ਇਜ਼ਰਾਈਲ ਦੇ ਸਾਰੇ ਲੋਕਾਂ ਨੇ ਦੇਖਿਆ ਕਿ ਸਾਰੇ ਭੱਜ ਗਏ ਸਨ ਅਤੇ ਸ਼ਾਊਲ ਤੇ ਉਸ ਦੇ ਪੁੱਤਰ ਮਰ ਗਏ ਸਨ, ਤਾਂ ਉਨ੍ਹਾਂ ਨੇ ਆਪਣੇ ਸ਼ਹਿਰਾਂ ਨੂੰ ਛੱਡ ਕੇ ਭੱਜਣਾ ਸ਼ੁਰੂ ਕਰ ਦਿੱਤਾ; ਫਿਰ ਫਲਿਸਤੀਆਂ ਨੇ ਆ ਕੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ।
8 ਅਗਲੇ ਦਿਨ ਜਦੋਂ ਫਲਿਸਤੀ ਲਾਸ਼ਾਂ ਤੋਂ ਸ਼ਸਤਰ-ਬਸਤਰ ਲਾਹੁਣ ਆਏ, ਤਾਂ ਉਨ੍ਹਾਂ ਨੇ ਦੇਖਿਆ ਕਿ ਸ਼ਾਊਲ ਤੇ ਉਸ ਦੇ ਪੁੱਤਰ ਗਿਲਬੋਆ ਪਹਾੜ ʼਤੇ ਮਰੇ ਪਏ ਸਨ।+ 9 ਉਨ੍ਹਾਂ ਨੇ ਉਸ ਦੇ ਬਸਤਰ ਲਾਹ ਲਏ ਤੇ ਉਸ ਦਾ ਸਿਰ ਵੱਢ ਦਿੱਤਾ ਅਤੇ ਉਸ ਦੇ ਹਥਿਆਰ ਲੈ ਲਏ। ਉਨ੍ਹਾਂ ਨੇ ਇਹ ਖ਼ਬਰ ਆਪਣੇ ਬੁੱਤਾਂ ਦੇ ਘਰਾਂ ਅਤੇ ਲੋਕਾਂ ਤਕ ਪਹੁੰਚਾਉਣ ਲਈ ਫਲਿਸਤੀਆਂ ਦੇ ਸਾਰੇ ਦੇਸ਼ ਵਿਚ ਸੰਦੇਸ਼ ਘੱਲਿਆ।+ 10 ਫਿਰ ਉਨ੍ਹਾਂ ਨੇ ਉਸ ਦੇ ਸ਼ਸਤਰ-ਬਸਤਰ ਆਪਣੇ ਦੇਵਤੇ ਦੇ ਘਰ* ਵਿਚ ਰੱਖ ਦਿੱਤੇ ਅਤੇ ਉਸ ਦੀ ਖੋਪੜੀ ਦਾਗੋਨ ਦੇ ਘਰ+ ਵਿਚ ਟੰਗ ਦਿੱਤੀ।
11 ਜਦ ਗਿਲਆਦ ਵਿਚ ਯਾਬੇਸ਼ ਦੇ ਸਾਰੇ ਵਾਸੀਆਂ+ ਨੇ ਇਹ ਸਭ ਸੁਣਿਆ ਕਿ ਫਲਿਸਤੀਆਂ ਨੇ ਸ਼ਾਊਲ ਨਾਲ ਕੀ ਕੀਤਾ ਸੀ,+ 12 ਤਾਂ ਸਾਰੇ ਯੋਧੇ ਉੱਠੇ ਤੇ ਸ਼ਾਊਲ ਅਤੇ ਉਸ ਦੇ ਪੁੱਤਰਾਂ ਦੀਆਂ ਲਾਸ਼ਾਂ ਲੈ ਆਏ। ਉਹ ਉਨ੍ਹਾਂ ਨੂੰ ਯਾਬੇਸ਼ ਲੈ ਆਏ ਅਤੇ ਉਨ੍ਹਾਂ ਦੀਆਂ ਹੱਡੀਆਂ ਯਾਬੇਸ਼ ਵਿਚ ਵੱਡੇ ਦਰਖ਼ਤ ਹੇਠ ਦਫ਼ਨਾ ਦਿੱਤੀਆਂ+ ਤੇ ਉਨ੍ਹਾਂ ਨੇ ਸੱਤ ਦਿਨ ਵਰਤ ਰੱਖਿਆ।
13 ਇਸ ਤਰ੍ਹਾਂ ਸ਼ਾਊਲ ਯਹੋਵਾਹ ਨਾਲ ਕੀਤੀ ਬੇਵਫ਼ਾਈ ਕਰਕੇ ਮਰ ਗਿਆ ਕਿਉਂਕਿ ਉਸ ਨੇ ਯਹੋਵਾਹ ਦੇ ਬਚਨ ਦੀ ਪਾਲਣਾ ਨਹੀਂ ਕੀਤੀ+ ਅਤੇ ਇਕ ਚੇਲੀ* ਦੀ ਸਲਾਹ ਲਈ+ 14 ਨਾ ਕਿ ਯਹੋਵਾਹ ਦੀ ਸਲਾਹ। ਇਸ ਲਈ ਉਸ ਨੇ ਉਸ ਨੂੰ ਜਾਨੋਂ ਮਾਰ ਦਿੱਤਾ ਅਤੇ ਰਾਜ ਯੱਸੀ ਦੇ ਪੁੱਤਰ ਦਾਊਦ ਨੂੰ ਦੇ ਦਿੱਤਾ।+
11 ਕੁਝ ਸਮੇਂ ਬਾਅਦ ਸਾਰੇ ਇਜ਼ਰਾਈਲੀ ਹਬਰੋਨ ਵਿਚ ਦਾਊਦ ਕੋਲ ਆਏ+ ਤੇ ਕਹਿਣ ਲੱਗੇ: “ਦੇਖ! ਅਸੀਂ ਤੇਰਾ ਆਪਣਾ ਖ਼ੂਨ ਹਾਂ।*+ 2 ਬੀਤੇ ਸਮੇਂ ਵਿਚ ਜਦੋਂ ਸ਼ਾਊਲ ਰਾਜਾ ਹੁੰਦਾ ਸੀ, ਤਾਂ ਤੂੰ ਹੀ ਯੁੱਧਾਂ ਵਿਚ ਇਜ਼ਰਾਈਲ ਦੀ ਅਗਵਾਈ ਕਰਦਾ ਸੀ।*+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਤੈਨੂੰ ਕਿਹਾ ਸੀ: ‘ਤੂੰ ਮੇਰੀ ਪਰਜਾ ਇਜ਼ਰਾਈਲ ਦਾ ਚਰਵਾਹਾ ਬਣੇਂਗਾ ਤੇ ਤੂੰ ਮੇਰੀ ਪਰਜਾ ਇਜ਼ਰਾਈਲ ਦਾ ਆਗੂ ਹੋਵੇਂਗਾ।’”+ 3 ਇਸ ਲਈ ਇਜ਼ਰਾਈਲ ਦੇ ਸਾਰੇ ਬਜ਼ੁਰਗ ਹਬਰੋਨ ਵਿਚ ਰਾਜੇ ਕੋਲ ਆਏ ਤੇ ਦਾਊਦ ਨੇ ਹਬਰੋਨ ਵਿਚ ਉਨ੍ਹਾਂ ਨਾਲ ਯਹੋਵਾਹ ਅੱਗੇ ਇਕਰਾਰ ਕੀਤਾ। ਫਿਰ ਉਨ੍ਹਾਂ ਨੇ ਦਾਊਦ ਨੂੰ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕਰ ਦਿੱਤਾ+ ਜਿਵੇਂ ਯਹੋਵਾਹ ਨੇ ਸਮੂਏਲ ਰਾਹੀਂ ਕਿਹਾ ਸੀ।+
4 ਬਾਅਦ ਵਿਚ ਦਾਊਦ ਅਤੇ ਸਾਰਾ ਇਜ਼ਰਾਈਲ ਯਰੂਸ਼ਲਮ ਯਾਨੀ ਯਬੂਸ+ ਲਈ ਰਵਾਨਾ ਹੋਏ ਜਿੱਥੇ ਯਬੂਸੀ+ ਵੱਸੇ ਹੋਏ ਸਨ। 5 ਯਬੂਸ ਦੇ ਵਾਸੀਆਂ ਨੇ ਦਾਊਦ ਦਾ ਮਜ਼ਾਕ ਉਡਾਇਆ: “ਤੂੰ ਇੱਥੇ ਕਦੇ ਦਾਖ਼ਲ ਨਹੀਂ ਹੋ ਸਕੇਂਗਾ!”+ ਪਰ ਦਾਊਦ ਨੇ ਸੀਓਨ+ ਦੇ ਕਿਲੇ ਉੱਤੇ ਕਬਜ਼ਾ ਕਰ ਲਿਆ ਜੋ ਹੁਣ ਦਾਊਦ ਦਾ ਸ਼ਹਿਰ ਕਹਾਉਂਦਾ ਹੈ।+ 6 ਦਾਊਦ ਨੇ ਕਿਹਾ: “ਜਿਹੜਾ ਵੀ ਸਭ ਤੋਂ ਪਹਿਲਾਂ ਯਬੂਸੀਆਂ ʼਤੇ ਹਮਲਾ ਕਰੇਗਾ, ਉਹ ਮੁਖੀ* ਅਤੇ ਹਾਕਮ ਬਣੇਗਾ।” ਸਰੂਯਾਹ ਦਾ ਪੁੱਤਰ ਯੋਆਬ+ ਸਭ ਤੋਂ ਪਹਿਲਾਂ ਗਿਆ ਅਤੇ ਉਹ ਮੁਖੀ ਬਣ ਗਿਆ। 7 ਫਿਰ ਦਾਊਦ ਕਿਲੇ ਵਿਚ ਵੱਸ ਗਿਆ। ਇਸੇ ਕਰਕੇ ਉਹ ਇਸ ਨੂੰ ਦਾਊਦ ਦਾ ਸ਼ਹਿਰ ਕਹਿਣ ਲੱਗੇ। 8 ਉਹ ਸ਼ਹਿਰ ਨੂੰ ਯਾਨੀ ਟਿੱਲੇ* ਤੋਂ ਲੈ ਕੇ ਇਸ ਦੇ ਆਲੇ-ਦੁਆਲੇ ਦੀਆਂ ਥਾਵਾਂ ਨੂੰ ਬਣਾਉਣ ਲੱਗਾ। ਯੋਆਬ ਨੇ ਬਾਕੀ ਸ਼ਹਿਰ ਦੀ ਮੁਰੰਮਤ ਕੀਤੀ। 9 ਇਸ ਤਰ੍ਹਾਂ ਦਾਊਦ ਹੋਰ ਤਾਕਤਵਰ ਹੁੰਦਾ ਗਿਆ+ ਤੇ ਸੈਨਾਵਾਂ ਦਾ ਯਹੋਵਾਹ ਉਸ ਦੇ ਨਾਲ ਸੀ।
10 ਇਹ ਦਾਊਦ ਦੇ ਤਾਕਤਵਰ ਯੋਧਿਆਂ ਦੇ ਮੁਖੀ ਹਨ ਜਿਨ੍ਹਾਂ ਨੇ ਸਾਰੇ ਇਜ਼ਰਾਈਲ ਨਾਲ ਮਿਲ ਕੇ ਉਸ ਦੇ ਰਾਜ ਦਾ ਸਮਰਥਨ ਕੀਤਾ ਸੀ ਤਾਂਕਿ ਉਸ ਨੂੰ ਰਾਜਾ ਬਣਾਉਣ ਜਿਵੇਂ ਯਹੋਵਾਹ ਨੇ ਇਜ਼ਰਾਈਲ ਦੇ ਸੰਬੰਧ ਵਿਚ ਕਿਹਾ ਸੀ।+ 11 ਦਾਊਦ ਦੇ ਤਾਕਤਵਰ ਯੋਧਿਆਂ ਦੇ ਨਾਂ ਇਹ ਹਨ: ਯਾਸ਼ੋਬਾਮ+ ਜੋ ਇਕ ਹਕਮੋਨੀ ਦਾ ਪੁੱਤਰ ਸੀ ਤੇ ਤਿੰਨਾਂ ਦਾ ਮੁਖੀ ਸੀ।+ ਇਕ ਵਾਰ ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਸੀ।+ 12 ਉਸ ਤੋਂ ਅਗਲਾ ਸੀ ਅਲਆਜ਼ਾਰ+ ਜੋ ਅਹੋਹੀ+ ਦੋਦੋ ਦਾ ਪੁੱਤਰ ਸੀ। ਉਹ ਤਿੰਨ ਸੂਰਮਿਆਂ ਵਿੱਚੋਂ ਇਕ ਸੀ। 13 ਉਹ ਦਾਊਦ ਨਾਲ ਫਸ-ਦੰਮੀਮ+ ਵਿਚ ਸੀ ਜਿੱਥੇ ਫਲਿਸਤੀ ਯੁੱਧ ਲਈ ਇਕੱਠੇ ਹੋਏ ਸਨ। ਉੱਥੇ ਜੌਂਆਂ ਦਾ ਇਕ ਖੇਤ ਸੀ ਅਤੇ ਲੋਕ ਫਲਿਸਤੀਆਂ ਕਰਕੇ ਭੱਜ ਗਏ ਸਨ। 14 ਪਰ ਉਹ ਖੇਤ ਦੇ ਵਿਚਕਾਰ ਡਟ ਕੇ ਖੜ੍ਹ ਗਿਆ ਅਤੇ ਇਸ ਦੀ ਰਾਖੀ ਕੀਤੀ ਤੇ ਫਲਿਸਤੀਆਂ ਨੂੰ ਮਾਰਦਾ ਰਿਹਾ ਅਤੇ ਯਹੋਵਾਹ ਨੇ ਵੱਡੀ ਜਿੱਤ* ਦਿਵਾਈ।+
15 ਅਤੇ 30 ਮੁਖੀਆਂ ਵਿੱਚੋਂ ਤਿੰਨ ਜਣੇ ਚਟਾਨ ਯਾਨੀ ਅਦੁਲਾਮ ਦੀ ਗੁਫਾ ਵਿਚ ਦਾਊਦ ਕੋਲ ਗਏ+ ਅਤੇ ਫਲਿਸਤੀ ਫ਼ੌਜੀਆਂ ਨੇ ਰਫ਼ਾਈਮ ਵਾਦੀ ਵਿਚ ਡੇਰਾ ਲਾਇਆ ਹੋਇਆ ਸੀ।+ 16 ਉਦੋਂ ਦਾਊਦ ਇਕ ਸੁਰੱਖਿਅਤ ਜਗ੍ਹਾ ਲੁਕਿਆ ਹੋਇਆ ਸੀ ਅਤੇ ਫਲਿਸਤੀਆਂ ਦੀ ਇਕ ਚੌਂਕੀ ਬੈਤਲਹਮ ਵਿਚ ਸੀ। 17 ਫਿਰ ਦਾਊਦ ਨੇ ਇੱਛਾ ਜ਼ਾਹਰ ਕੀਤੀ: “ਕਾਸ਼, ਮੈਨੂੰ ਬੈਤਲਹਮ+ ਦੇ ਦਰਵਾਜ਼ੇ ਲਾਗਲੇ ਖੂਹ ਦਾ ਪਾਣੀ ਪੀਣ ਨੂੰ ਮਿਲ ਜਾਂਦਾ!” 18 ਇਹ ਸੁਣ ਕੇ ਤਿੰਨੇ ਜਣੇ ਫਲਿਸਤੀਆਂ ਦੀ ਛਾਉਣੀ ਵਿਚ ਜਾ ਵੜੇ ਅਤੇ ਬੈਤਲਹਮ ਦੇ ਦਰਵਾਜ਼ੇ ਲਾਗਲੇ ਖੂਹ ਵਿੱਚੋਂ ਪਾਣੀ ਕੱਢ ਕੇ ਦਾਊਦ ਕੋਲ ਲੈ ਆਏ; ਪਰ ਦਾਊਦ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ ਅਤੇ ਯਹੋਵਾਹ ਅੱਗੇ ਡੋਲ੍ਹ ਦਿੱਤਾ। 19 ਉਸ ਨੇ ਕਿਹਾ: “ਮੈਂ ਇਸ ਤਰ੍ਹਾਂ ਕਰਨ ਬਾਰੇ ਸੋਚ ਵੀ ਨਹੀਂ ਸਕਦਾ ਕਿਉਂਕਿ ਇਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗ਼ਲਤ ਹੈ! ਮੈਂ ਇਨ੍ਹਾਂ ਆਦਮੀਆਂ ਦਾ ਖ਼ੂਨ ਕਿੱਦਾਂ ਪੀ ਸਕਦਾਂ ਜਿਨ੍ਹਾਂ ਨੇ ਆਪਣੀ ਜਾਨ ਤਲੀ ʼਤੇ ਧਰੀ?+ ਕਿਉਂਕਿ ਉਹ ਆਪਣੀ ਜਾਨ ਨੂੰ ਖ਼ਤਰੇ ਵਿਚ ਪਾ ਕੇ ਪਾਣੀ ਲਿਆਏ ਹਨ।” ਇਸ ਲਈ ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ। ਇਹ ਉਹ ਕੰਮ ਹਨ ਜੋ ਉਸ ਦੇ ਤਿੰਨ ਸੂਰਮਿਆਂ ਨੇ ਕੀਤੇ ਸਨ।
20 ਯੋਆਬ ਦਾ ਭਰਾ+ ਅਬੀਸ਼ਈ+ ਤਿੰਨ ਹੋਰਨਾਂ ਦਾ ਮੁਖੀ ਬਣ ਗਿਆ; ਉਸ ਨੇ ਆਪਣੇ ਬਰਛੇ ਨਾਲ 300 ਜਣਿਆਂ ਨੂੰ ਮਾਰ ਸੁੱਟਿਆ ਅਤੇ ਉਸ ਦਾ ਵੀ ਉੱਨਾ ਹੀ ਨਾਂ ਸੀ ਜਿੰਨਾ ਤਿੰਨਾਂ ਦਾ ਸੀ।+ 21 ਉਹ ਤਿੰਨਾਂ ਵਿੱਚੋਂ ਬਾਕੀ ਦੋਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ ਅਤੇ ਉਨ੍ਹਾਂ ਦਾ ਮੁਖੀ ਸੀ; ਫਿਰ ਵੀ ਉਹ ਪਹਿਲੇ ਤਿੰਨਾਂ ਦੇ ਬਰਾਬਰ ਨਹੀਂ ਹੋਇਆ।
22 ਯਹੋਯਾਦਾ ਦਾ ਪੁੱਤਰ ਬਨਾਯਾਹ+ ਇਕ ਦਲੇਰ ਆਦਮੀ* ਸੀ ਜਿਸ ਨੇ ਕਬਸਏਲ+ ਵਿਚ ਬਹੁਤ ਸਾਰੇ ਕਾਰਨਾਮੇ ਕੀਤੇ ਸਨ। ਉਸ ਨੇ ਮੋਆਬ ਦੇ ਅਰੀਏਲ ਦੇ ਦੋ ਪੁੱਤਰਾਂ ਨੂੰ ਮਾਰ ਸੁੱਟਿਆ ਅਤੇ ਇਕ ਦਿਨ ਜਦ ਬਰਫ਼ ਪੈ ਰਹੀ ਸੀ, ਤਾਂ ਉਸ ਨੇ ਟੋਏ ਵਿਚ ਜਾ ਕੇ ਇਕ ਸ਼ੇਰ ਨੂੰ ਮਾਰ ਦਿੱਤਾ।+ 23 ਉਸ ਨੇ ਇਕ ਬਹੁਤ ਵੱਡੇ ਕੱਦ ਦੇ ਯਾਨੀ ਪੰਜ ਹੱਥ* ਲੰਬੇ ਮਿਸਰੀ ਆਦਮੀ ਨੂੰ ਵੀ ਮਾਰਿਆ ਸੀ।+ ਭਾਵੇਂ ਕਿ ਉਸ ਮਿਸਰੀ ਦੇ ਹੱਥ ਵਿਚ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਬਰਛਾ ਸੀ,+ ਪਰ ਉਹ ਉਸ ਦੇ ਖ਼ਿਲਾਫ਼ ਇਕ ਡੰਡਾ ਲੈ ਕੇ ਗਿਆ ਤੇ ਉਸ ਮਿਸਰੀ ਦੇ ਹੱਥੋਂ ਬਰਛਾ ਖੋਹ ਲਿਆ ਅਤੇ ਉਸੇ ਦੇ ਬਰਛੇ ਨਾਲ ਉਸ ਨੂੰ ਮਾਰ ਦਿੱਤਾ।+ 24 ਇਹ ਉਹ ਕੰਮ ਹਨ ਜਿਹੜੇ ਯਹੋਯਾਦਾ ਦੇ ਪੁੱਤਰ ਬਨਾਯਾਹ ਨੇ ਕੀਤੇ ਸਨ ਅਤੇ ਉਸ ਦਾ ਉੱਨਾ ਹੀ ਨਾਂ ਸੀ ਜਿੰਨਾ ਉਨ੍ਹਾਂ ਤਿੰਨ ਸੂਰਮਿਆਂ ਦਾ ਸੀ। 25 ਹਾਲਾਂਕਿ ਉਹ ਉਨ੍ਹਾਂ ਤੀਹਾਂ ਨਾਲੋਂ ਜ਼ਿਆਦਾ ਕੁਸ਼ਲ ਸੀ, ਪਰ ਉਹ ਉਨ੍ਹਾਂ ਤਿੰਨਾਂ ਦੇ ਬਰਾਬਰ ਨਹੀਂ ਹੋਇਆ।+ ਫਿਰ ਵੀ ਦਾਊਦ ਨੇ ਉਸ ਨੂੰ ਆਪਣੇ ਅੰਗ-ਰੱਖਿਅਕਾਂ ਉੱਤੇ ਮੁਕੱਰਰ ਕੀਤਾ।
26 ਫ਼ੌਜ ਦੇ ਤਾਕਤਵਰ ਯੋਧੇ ਸਨ ਯੋਆਬ ਦਾ ਭਰਾ ਅਸਾਹੇਲ,+ ਬੈਤਲਹਮ ਦੇ ਦੋਦੋ ਦਾ ਪੁੱਤਰ ਅਲਹਾਨਾਨ,+ 27 ਹਰੋਰੀ ਸ਼ਮੋਥ, ਪਲੋਨੀ ਹੇਲਸ, 28 ਤਕੋਆ ਦੇ ਇਕੇਸ਼ ਦਾ ਪੁੱਤਰ ਈਰਾ,+ ਅਨਾਥੋਥੀ ਅਬੀ-ਅਜ਼ਰ,+ 29 ਹੂਸ਼ਾਹ ਦਾ ਸਿਬਕਾਈ,+ ਅਹੋਹੀ ਈਲਈ, 30 ਨਟੋਫਾਥੀ ਮਹਰਈ,+ ਨਟੋਫਾਥੀ ਬਆਨਾਹ ਦਾ ਪੁੱਤਰ ਹੇਲਦ,+ 31 ਬਿਨਯਾਮੀਨੀਆਂ ਦੇ ਗਿਬਆਹ+ ਦੇ ਰੀਬਈ ਦਾ ਪੁੱਤਰ ਇੱਤਈ, ਪਿਰਾਥੋਨੀ ਬਨਾਯਾਹ, 32 ਗਾਸ਼+ ਦੀਆਂ ਵਾਦੀਆਂ ਤੋਂ ਹੂਰਈ, ਅਰਬਾਥੀ ਅਬੀਏਲ, 33 ਬਰਹੂਮੀ ਅਜ਼ਮਾਵਥ, ਸ਼ਾਲਬੋਨੀ ਅਲਯਾਬਾ, 34 ਗਿਜ਼ੋਨੀ ਹਾਸ਼ੇਮ ਦੇ ਪੁੱਤਰ, ਹਰਾਰੀ ਸ਼ਾਗੇ ਦਾ ਪੁੱਤਰ ਯੋਨਾਥਾਨ, 35 ਹਰਾਰੀ ਸਾਕਾਰ ਦਾ ਪੁੱਤਰ ਅਹੀਆਮ, ਊਰ ਦਾ ਪੁੱਤਰ ਅਲੀਫਾਲ, 36 ਮਕੇਰਾਥੀ ਹੇਫਰ, ਪਲੋਨੀ ਅਹੀਯਾਹ, 37 ਕਰਮਲ ਦਾ ਹਸਰੋ, ਅਜ਼ਬਈ ਦਾ ਪੁੱਤਰ ਨਾਰਈ, 38 ਨਾਥਾਨ ਦਾ ਭਰਾ ਯੋਏਲ, ਹਗਰੀ ਦਾ ਪੁੱਤਰ ਮਿਬਹਾਰ, 39 ਅੰਮੋਨੀ ਸਲਕ, ਬਏਰੋਥੀ ਨਹਰਈ ਜੋ ਸਰੂਯਾਹ ਦੇ ਪੁੱਤਰ ਯੋਆਬ ਦੇ ਹਥਿਆਰ ਚੁੱਕਣ ਵਾਲਾ ਸੀ; 40 ਯਿਥਰੀ ਈਰਾ, ਯਿਥਰੀ ਗਾਰੇਬ, 41 ਹਿੱਤੀ ਊਰੀਯਾਹ,+ ਅਹਲਈ ਦਾ ਪੁੱਤਰ ਜ਼ਾਬਾਦ, 42 ਰਊਬੇਨੀ ਸ਼ੀਜ਼ਾ ਦਾ ਪੁੱਤਰ ਅਦੀਨਾ ਜੋ ਰਊਬੇਨੀਆਂ ਦਾ ਮੁਖੀ ਸੀ ਤੇ 30 ਜਣੇ ਉਸ ਦੇ ਨਾਲ ਸਨ; 43 ਮਾਕਾਹ ਦਾ ਪੁੱਤਰ ਹਨਾਨ, ਮਿਥਨੀ ਯੋਸ਼ਾਫਾਟ, 44 ਅਸ਼ਤਾਰਾਥੀ ਉਜ਼ੀਯਾਹ, ਅਰੋਏਰੀ ਹੋਥਾਮ ਦੇ ਪੁੱਤਰ ਸ਼ਾਮਾ ਤੇ ਯਈਏਲ; 45 ਸ਼ਿਮਰੀ ਦਾ ਪੁੱਤਰ ਯਿਦੀਏਲ ਅਤੇ ਉਸ ਦਾ ਭਰਾ ਤੀਸੀ ਯੋਹਾ; 46 ਮਹਵੀ ਅਲੀਏਲ, ਅਲਨਾਮ ਦੇ ਪੁੱਤਰ ਯਿਰੀਬਈ ਤੇ ਯੋਸ਼ਵਯਾਹ ਅਤੇ ਮੋਆਬੀ ਯਿਥਮਾਹ; 47 ਅਲੀਏਲ, ਓਬੇਦ ਅਤੇ ਮਸੋਬਾਯਾਥੀ ਯਾਸੀਏਲ।
12 ਇਹ ਉਹ ਆਦਮੀ ਸਨ ਜਿਹੜੇ ਸਿਕਲਗ+ ਵਿਚ ਦਾਊਦ ਕੋਲ ਗਏ ਸਨ ਜਦੋਂ ਉਹ ਕੀਸ਼ ਦੇ ਪੁੱਤਰ ਸ਼ਾਊਲ ਦੇ ਕਰਕੇ ਖੁੱਲ੍ਹੇ-ਆਮ ਘੁੰਮ-ਫਿਰ ਨਹੀਂ ਸਕਦਾ ਸੀ+ ਅਤੇ ਉਹ ਉਨ੍ਹਾਂ ਤਾਕਤਵਰ ਯੋਧਿਆਂ ਵਿੱਚੋਂ ਸਨ ਜਿਨ੍ਹਾਂ ਨੇ ਯੁੱਧ ਵਿਚ ਉਸ ਦਾ ਸਾਥ ਦਿੱਤਾ ਸੀ।+ 2 ਉਹ ਤੀਰ-ਕਮਾਨ ਨਾਲ ਲੈਸ ਸਨ ਅਤੇ ਉਹ ਸੱਜੇ ਹੱਥ ਤੇ ਖੱਬੇ ਹੱਥ ਨਾਲ+ ਗੋਪੀਆ ਚਲਾ ਕੇ ਪੱਥਰ ਮਾਰ ਸਕਦੇ ਸਨ ਜਾਂ ਕਮਾਨ ਨਾਲ ਤੀਰ ਚਲਾ ਸਕਦੇ ਸਨ।+ ਉਹ ਬਿਨਯਾਮੀਨ+ ਦੇ ਗੋਤ ਵਿੱਚੋਂ ਸ਼ਾਊਲ ਦੇ ਭਰਾ ਸਨ। 3 ਅਹੀਅਜ਼ਰ ਮੁਖੀ ਸੀ ਤੇ ਉਸ ਦੇ ਨਾਲ ਯੋਆਸ਼ ਸੀ ਅਤੇ ਇਹ ਦੋਵੇਂ ਗਿਬਆਹ+ ਦੇ ਰਹਿਣ ਵਾਲੇ ਸ਼ਮਾਹ ਦੇ ਪੁੱਤਰ ਸਨ; ਅਜ਼ਮਾਵਥ+ ਦੇ ਪੁੱਤਰ ਯਿਜ਼ੀਏਲ ਤੇ ਪਲਟ, ਬਰਾਕਾਹ, ਅਨਾਥੋਥੀ ਯੇਹੂ, 4 ਗਿਬਓਨੀ+ ਯਿਸ਼ਮਾਯਾਹ ਜੋ ਤੀਹਾਂ+ ਵਿਚ ਇਕ ਤਾਕਤਵਰ ਯੋਧਾ ਸੀ ਅਤੇ ਤੀਹਾਂ ਦਾ ਅਧਿਕਾਰੀ ਸੀ; ਨਾਲੇ ਯਿਰਮਿਯਾਹ, ਯਹਜ਼ੀਏਲ, ਯੋਹਾਨਾਨ, ਗਦੇਰਾਹ ਦਾ ਯੋਜ਼ਾਬਾਦ, 5 ਅਲਊਜ਼ਈ, ਯਿਰਮੋਥ, ਬਅਲਯਾਹ, ਸ਼ਮਰਯਾਹ, ਹਾਰੀਫੀ ਸ਼ਫਟਯਾਹ, 6 ਅਲਕਾਨਾਹ, ਯਿਸ਼ੀਯਾਹ, ਅਜ਼ਰਏਲ, ਯੋਅਜ਼ਰ ਅਤੇ ਯਾਸ਼ੋਬਾਮ ਜੋ ਕੋਰਹ ਦੇ ਵੰਸ਼ ਵਿੱਚੋਂ ਸਨ;+ 7 ਨਾਲੇ ਗਦੋਰ ਦੇ ਯਰੋਹਾਮ ਦੇ ਪੁੱਤਰ ਯੋਏਲਾਹ ਤੇ ਜ਼ਬਦਯਾਹ।
8 ਕੁਝ ਗਾਦੀ ਲੋਕ ਦਾਊਦ ਵੱਲ ਹੋ ਗਏ ਜਦੋਂ ਉਹ ਉਜਾੜ ਵਿਚ ਇਕ ਸੁਰੱਖਿਅਤ ਜਗ੍ਹਾ ʼਤੇ ਲੁਕਿਆ ਹੋਇਆ ਸੀ;+ ਉਹ ਤਾਕਤਵਰ ਯੋਧੇ, ਯੁੱਧ ਲਈ ਸਿਖਲਾਈ-ਪ੍ਰਾਪਤ ਫ਼ੌਜੀ ਸਨ ਜੋ ਵੱਡੀ ਢਾਲ ਅਤੇ ਨੇਜ਼ਾ ਫੜੀ ਤਿਆਰ-ਬਰ-ਤਿਆਰ ਖੜ੍ਹੇ ਰਹਿੰਦੇ ਸਨ। ਉਨ੍ਹਾਂ ਦੇ ਚਿਹਰੇ ਸ਼ੇਰਾਂ ਦੇ ਚਿਹਰਿਆਂ ਵਰਗੇ ਸਨ ਅਤੇ ਉਹ ਪਹਾੜੀ ਹਿਰਨਾਂ ਵਾਂਗ ਤੇਜ਼ ਦੌੜਦੇ ਸਨ। 9 ਏਜ਼ਰ ਮੁਖੀ ਸੀ, ਦੂਸਰਾ ਓਬਦਯਾਹ, ਤੀਸਰਾ ਅਲੀਆਬ, 10 ਚੌਥਾ ਮਿਸ਼ਮੰਨਾਹ, ਪੰਜਵਾਂ ਯਿਰਮਿਯਾਹ, 11 ਛੇਵਾਂ ਅੱਤਈ, ਸੱਤਵਾਂ ਅਲੀਏਲ, 12 ਅੱਠਵਾਂ ਯੋਹਾਨਾਨ, ਨੌਵਾਂ ਅਲਜ਼ਾਬਾਦ, 13 ਦਸਵਾਂ ਯਿਰਮਿਯਾਹ, ਗਿਆਰਵਾਂ ਮਕਬੰਨਈ। 14 ਇਹ ਗਾਦੀਆਂ+ ਵਿੱਚੋਂ ਸਨ ਜੋ ਫ਼ੌਜ ਦੇ ਮੁਖੀ ਸਨ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ 100 ਦੇ ਬਰਾਬਰ ਸੀ ਅਤੇ ਸਭ ਤੋਂ ਵੱਡਾ 1,000 ਦੇ ਬਰਾਬਰ ਸੀ।+ 15 ਇਹ ਉਹ ਆਦਮੀ ਹਨ ਜਿਨ੍ਹਾਂ ਨੇ ਪਹਿਲੇ ਮਹੀਨੇ ਵਿਚ ਯਰਦਨ ਪਾਰ ਕੀਤਾ ਸੀ ਜਦੋਂ ਪਾਣੀ ਦਰਿਆ ਦੇ ਕੰਢਿਆਂ ਤੋਂ ਵੀ ਉੱਪਰ ਵਹਿ ਰਿਹਾ ਸੀ। ਉਨ੍ਹਾਂ ਨੇ ਨੀਵੇਂ ਇਲਾਕਿਆਂ ਵਿਚ ਰਹਿ ਰਹੇ ਸਾਰੇ ਲੋਕਾਂ ਨੂੰ ਪੂਰਬ ਅਤੇ ਪੱਛਮ ਵੱਲ ਭਜਾ ਦਿੱਤਾ।
16 ਬਿਨਯਾਮੀਨ ਅਤੇ ਯਹੂਦਾਹ ਦੇ ਕੁਝ ਆਦਮੀ ਵੀ ਦਾਊਦ ਕੋਲ ਉਸ ਸੁਰੱਖਿਅਤ ਜਗ੍ਹਾ ʼਤੇ ਆਏ ਜਿੱਥੇ ਉਹ ਲੁਕਿਆ ਹੋਇਆ ਸੀ।+ 17 ਫਿਰ ਦਾਊਦ ਉਨ੍ਹਾਂ ਕੋਲ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ: “ਜੇ ਤੁਸੀਂ ਸ਼ਾਂਤੀ ਦੇ ਇਰਾਦੇ ਨਾਲ ਮੇਰੀ ਮਦਦ ਕਰਨ ਆਏ ਹੋ, ਤਾਂ ਮੇਰਾ ਦਿਲ ਤੁਹਾਡੇ ਨਾਲ ਇਕ ਹੋਵੇਗਾ। ਪਰ ਜੇ ਤੁਸੀਂ ਮੈਨੂੰ ਧੋਖਾ ਦੇ ਕੇ ਮੈਨੂੰ ਮੇਰੇ ਦੁਸ਼ਮਣਾਂ ਦੇ ਹਵਾਲੇ ਕਰਨ ਆਏ ਹੋ ਜਦ ਕਿ ਮੇਰੇ ਹੱਥੋਂ ਕੁਝ ਗ਼ਲਤ ਨਹੀਂ ਹੋਇਆ, ਤਾਂ ਸਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਇਹ ਦੇਖੇ ਤੇ ਨਿਆਂ ਕਰੇ।”+ 18 ਫਿਰ ਪਰਮੇਸ਼ੁਰ ਦੀ ਸ਼ਕਤੀ ਅਮਾਸਾਈ ਉੱਤੇ ਆਈ*+ ਜੋ ਤੀਹਾਂ ਦਾ ਮੁਖੀ ਸੀ ਅਤੇ ਉਸ ਨੇ ਕਿਹਾ:
“ਹੇ ਦਾਊਦ, ਅਸੀਂ ਤੇਰੇ ਹਾਂ, ਹੇ ਯੱਸੀ ਦੇ ਪੁੱਤਰ, ਅਸੀਂ ਤੇਰੇ ਨਾਲ ਹਾਂ।+
ਤੈਨੂੰ ਸ਼ਾਂਤੀ ਮਿਲੇ ਸ਼ਾਂਤੀ ਅਤੇ ਤੇਰੀ ਮਦਦ ਕਰਨ ਵਾਲੇ ਨੂੰ ਵੀ ਸ਼ਾਂਤੀ ਮਿਲੇ
ਕਿਉਂਕਿ ਤੇਰਾ ਪਰਮੇਸ਼ੁਰ ਤੇਰੀ ਮਦਦ ਕਰ ਰਿਹਾ ਹੈ।”+
ਇਸ ਲਈ ਦਾਊਦ ਨੇ ਉਨ੍ਹਾਂ ਨੂੰ ਪ੍ਰਵਾਨ ਕਰ ਲਿਆ ਅਤੇ ਉਨ੍ਹਾਂ ਨੂੰ ਵੀ ਫ਼ੌਜੀਆਂ ਦੇ ਮੁਖੀ ਨਿਯੁਕਤ ਕਰ ਦਿੱਤਾ।
19 ਮਨੱਸ਼ਹ ਦੇ ਕੁਝ ਆਦਮੀ ਵੀ ਸ਼ਾਊਲ ਨੂੰ ਛੱਡ ਕੇ ਦਾਊਦ ਨਾਲ ਰਲ਼ ਗਏ ਜਦੋਂ ਉਹ ਸ਼ਾਊਲ ਖ਼ਿਲਾਫ਼ ਲੜਨ ਲਈ ਫਲਿਸਤੀਆਂ ਨਾਲ ਆਇਆ ਸੀ; ਪਰ ਉਸ ਨੇ ਫਲਿਸਤੀਆਂ ਦੀ ਮਦਦ ਨਹੀਂ ਕੀਤੀ ਕਿਉਂਕਿ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਫਲਿਸਤੀਆਂ ਦੇ ਹਾਕਮਾਂ+ ਨੇ ਉਸ ਨੂੰ ਇਹ ਕਹਿ ਕੇ ਭੇਜ ਦਿੱਤਾ ਸੀ: “ਉਹ ਸਾਨੂੰ ਛੱਡ ਕੇ ਆਪਣੇ ਮਾਲਕ ਸ਼ਾਊਲ ਕੋਲ ਚਲਾ ਜਾਵੇਗਾ ਅਤੇ ਇਸ ਦੀ ਕੀਮਤ ਸਾਨੂੰ ਆਪਣੇ ਸਿਰ ਕਟਾ ਕੇ ਦੇਣੀ ਪਵੇਗੀ।”+ 20 ਜਦੋਂ ਉਹ ਸਿਕਲਗ ਗਿਆ ਸੀ,+ ਤਾਂ ਮਨੱਸ਼ਹ ਦੇ ਇਹ ਆਦਮੀ ਉਸ ਨਾਲ ਜਾ ਰਲ਼ੇ ਸਨ: ਅਦਨਾਹ, ਯੋਜ਼ਾਬਾਦ, ਯਿਦੀਏਲ, ਮੀਕਾਏਲ, ਯੋਜ਼ਾਬਾਦ, ਅਲੀਹੂ ਅਤੇ ਸਿੱਲਥਈ ਜੋ ਮਨੱਸ਼ਹ ਦੇ ਹਜ਼ਾਰਾਂ ਦੇ ਮੁਖੀ ਸਨ।+ 21 ਉਨ੍ਹਾਂ ਨੇ ਲੁਟੇਰਿਆਂ ਨਾਲ ਲੜਨ ਵਿਚ ਦਾਊਦ ਦੀ ਮਦਦ ਕੀਤੀ ਕਿਉਂਕਿ ਉਹ ਸਾਰੇ ਤਾਕਤਵਰ ਅਤੇ ਦਲੇਰ ਆਦਮੀ ਸਨ+ ਅਤੇ ਉਹ ਫ਼ੌਜ ਵਿਚ ਮੁਖੀ ਬਣ ਗਏ। 22 ਹਰ ਰੋਜ਼ ਲੋਕ ਦਾਊਦ ਦੀ ਮਦਦ ਕਰਨ ਆਉਂਦੇ ਰਹੇ+ ਜਦ ਤਕ ਉਸ ਦੀ ਫ਼ੌਜ ਪਰਮੇਸ਼ੁਰ ਦੀ ਫ਼ੌਜ ਜਿੰਨੀ ਵੱਡੀ ਨਾ ਹੋ ਗਈ।+
23 ਇਹ ਯੁੱਧ ਲਈ ਹਥਿਆਰਬੰਦ ਆਦਮੀਆਂ ਤੇ ਮੁਖੀਆਂ ਦੀ ਗਿਣਤੀ ਹੈ ਜੋ ਹਬਰੋਨ ਵਿਚ ਦਾਊਦ ਕੋਲ ਆਏ ਸਨ+ ਤਾਂਕਿ ਉਹ ਯਹੋਵਾਹ ਦੇ ਹੁਕਮ ਅਨੁਸਾਰ ਸ਼ਾਊਲ ਦਾ ਰਾਜ ਉਸ ਨੂੰ ਦੇਣ।+ 24 ਯਹੂਦਾਹ ਦੇ ਆਦਮੀ ਜਿਹੜੇ ਵੱਡੀ ਢਾਲ ਅਤੇ ਨੇਜ਼ਾ ਫੜੀ ਯੁੱਧ ਲਈ ਤਿਆਰ ਰਹਿੰਦੇ ਸਨ, ਉਨ੍ਹਾਂ ਦੀ ਗਿਣਤੀ 6,800 ਸੀ। 25 ਸ਼ਿਮਓਨੀਆਂ ਵਿੱਚੋਂ ਫ਼ੌਜ ਦੇ ਤਾਕਤਵਰ ਅਤੇ ਦਲੇਰ ਆਦਮੀਆਂ ਦੀ ਗਿਣਤੀ 7,100 ਸੀ।
26 ਲੇਵੀਆਂ ਵਿੱਚੋਂ 4,600 ਜਣੇ ਸਨ। 27 ਯਹੋਯਾਦਾ+ ਹਾਰੂਨ ਦੇ ਪੁੱਤਰਾਂ ਦਾ ਆਗੂ ਸੀ+ ਅਤੇ ਉਸ ਨਾਲ 3,700 ਜਣੇ ਸਨ, 28 ਨਾਲੇ ਸਾਦੋਕ+ ਵੀ ਜੋ ਤਾਕਤਵਰ ਅਤੇ ਦਲੇਰ ਨੌਜਵਾਨ ਸੀ ਜਿਸ ਦੇ ਨਾਲ ਉਸ ਦੇ ਪਿਤਾ ਦੇ ਘਰਾਣੇ ਵਿੱਚੋਂ 22 ਮੁਖੀ ਸਨ।
29 ਬਿਨਯਾਮੀਨੀਆਂ ਯਾਨੀ ਸ਼ਾਊਲ ਦੇ ਭਰਾਵਾਂ+ ਵਿੱਚੋਂ 3,000 ਜਣੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਹਿਲਾਂ ਸ਼ਾਊਲ ਦੇ ਘਰਾਣੇ ਦੇ ਹਿੱਤਾਂ ਦੀ ਹਿਫਾਜ਼ਤ ਕਰਦੇ ਸਨ। 30 ਇਫ਼ਰਾਈਮੀਆਂ ਵਿੱਚੋਂ 20,800 ਤਾਕਤਵਰ ਅਤੇ ਦਲੇਰ ਆਦਮੀ ਸਨ ਜੋ ਆਪਣੇ ਪਿਤਾਵਾਂ ਦੇ ਘਰਾਣਿਆਂ ਵਿਚ ਮਸ਼ਹੂਰ ਸਨ।
31 ਮਨੱਸ਼ਹ ਦੇ ਅੱਧੇ ਗੋਤ ਵਿੱਚੋਂ 18,000 ਜਣਿਆਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਚੁਣਿਆ ਗਿਆ ਸੀ ਕਿ ਉਹ ਆ ਕੇ ਦਾਊਦ ਨੂੰ ਰਾਜਾ ਬਣਾਉਣ। 32 ਯਿਸਾਕਾਰ ਦੇ ਗੋਤ ਵਿੱਚੋਂ 200 ਮੁਖੀ ਸਨ ਜੋ ਸਮਝਦੇ ਤੇ ਜਾਣਦੇ ਸਨ ਕਿ ਕਿਸ ਸਮੇਂ ਤੇ ਇਜ਼ਰਾਈਲ ਨੂੰ ਕੀ ਕਰਨਾ ਚਾਹੀਦਾ ਸੀ ਅਤੇ ਉਨ੍ਹਾਂ ਦੇ ਸਾਰੇ ਭਰਾ ਉਨ੍ਹਾਂ ਦੇ ਅਧੀਨ ਸਨ। 33 ਜ਼ਬੂਲੁਨ ਦੇ ਗੋਤ ਵਿੱਚੋਂ 50,000 ਸਨ ਜੋ ਫ਼ੌਜ ਵਿਚ ਸੇਵਾ ਕਰਨ ਦੇ ਕਾਬਲ ਸਨ ਅਤੇ ਯੁੱਧ ਦੇ ਸਾਰੇ ਹਥਿਆਰਾਂ ਨਾਲ ਲੈਸ ਹੋ ਕੇ ਮੋਰਚਾ ਬੰਨ੍ਹਣ ਲਈ ਤਿਆਰ ਰਹਿੰਦੇ ਸਨ। ਉਹ ਸਾਰੇ ਜਣੇ ਪੂਰੀ ਵਫ਼ਾਦਾਰੀ ਨਾਲ ਦਾਊਦ ਦਾ ਸਾਥ ਨਿਭਾਉਂਦੇ ਸਨ।* 34 ਨਫ਼ਤਾਲੀਆਂ ਵਿੱਚੋਂ 1,000 ਮੁਖੀ ਸਨ ਅਤੇ ਉਨ੍ਹਾਂ ਨਾਲ ਵੱਡੀ ਢਾਲ ਅਤੇ ਬਰਛਾ ਫੜੀ 37,000 ਜਣੇ ਸਨ। 35 ਦਾਨ ਦੇ ਗੋਤ ਵਿੱਚੋਂ ਮੋਰਚਾ ਬੰਨ੍ਹ ਕੇ ਖੜ੍ਹੇ ਹੋਣ ਵਾਲੇ 28,600 ਜਣੇ ਸਨ। 36 ਆਸ਼ੇਰ ਦੇ ਗੋਤ ਵਿੱਚੋਂ 40,000 ਜਣੇ ਸਨ ਜੋ ਮੋਰਚਾ ਬੰਨ੍ਹ ਕੇ ਫ਼ੌਜ ਵਿਚ ਸੇਵਾ ਕਰਨ ਦੇ ਕਾਬਲ ਸਨ।
37 ਯਰਦਨ ਪਾਰੋਂ+ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਵਿੱਚੋਂ 1,20,000 ਫ਼ੌਜੀ ਸਨ ਜੋ ਯੁੱਧ ਦੇ ਹਰ ਤਰ੍ਹਾਂ ਦੇ ਹਥਿਆਰਾਂ ਨਾਲ ਲੈਸ ਸਨ। 38 ਇਹ ਸਾਰੇ ਮਾਹਰ ਯੋਧੇ ਸਨ ਜੋ ਯੁੱਧ ਦੇ ਮੈਦਾਨ ਵਿਚ ਇਕਜੁੱਟ ਸਨ; ਉਹ ਪੂਰੇ ਦਿਲ ਨਾਲ ਦਾਊਦ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾਉਣ ਲਈ ਹਬਰੋਨ ਵਿਚ ਆਏ ਅਤੇ ਬਾਕੀ ਸਾਰਾ ਇਜ਼ਰਾਈਲ ਵੀ ਇਕ ਮਨ ਹੋ ਕੇ ਦਾਊਦ ਨੂੰ ਰਾਜਾ ਬਣਾਉਣਾ ਚਾਹੁੰਦਾ ਸੀ।+ 39 ਉਹ ਦਾਊਦ ਨਾਲ ਉੱਥੇ ਤਿੰਨ ਦਿਨ ਰਹੇ ਅਤੇ ਉਨ੍ਹਾਂ ਨੇ ਉਹ ਸਭ ਖਾਧਾ-ਪੀਤਾ ਜੋ ਉਨ੍ਹਾਂ ਦੇ ਭਰਾਵਾਂ ਨੇ ਉਨ੍ਹਾਂ ਲਈ ਤਿਆਰ ਕੀਤਾ ਸੀ। 40 ਉਨ੍ਹਾਂ ਦੇ ਨੇੜੇ ਦੇ ਲੋਕ ਅਤੇ ਇੱਥੋਂ ਤਕ ਕਿ ਦੂਰ ਵੱਸਦੇ ਯਿਸਾਕਾਰ, ਜ਼ਬੂਲੁਨ ਅਤੇ ਨਫ਼ਤਾਲੀ ਗੋਤ ਦੇ ਲੋਕ ਵੀ ਗਧਿਆਂ, ਊਠਾਂ, ਖੱਚਰਾਂ ਅਤੇ ਪਸ਼ੂਆਂ ਉੱਤੇ ਲੱਦ ਕੇ ਖਾਣਾ ਲਿਆਉਂਦੇ ਸਨ। ਉਹ ਆਟੇ ਤੋਂ ਬਣੀਆਂ ਚੀਜ਼ਾਂ, ਅੰਜੀਰਾਂ ਤੇ ਸੌਗੀਆਂ ਦੀਆਂ ਟਿੱਕੀਆਂ, ਦਾਖਰਸ, ਤੇਲ ਅਤੇ ਵੱਡੀ ਤਾਦਾਦ ਵਿਚ ਪਸ਼ੂ ਤੇ ਭੇਡਾਂ ਲੈ ਕੇ ਆਉਂਦੇ ਸਨ ਕਿਉਂਕਿ ਇਜ਼ਰਾਈਲ ਵਿਚ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ।
13 ਦਾਊਦ ਨੇ ਹਜ਼ਾਰਾਂ ਤੇ ਸੈਂਕੜਿਆਂ ਦੇ ਮੁਖੀਆਂ ਅਤੇ ਹਰ ਆਗੂ ਨਾਲ ਸਲਾਹ-ਮਸ਼ਵਰਾ ਕੀਤਾ।+ 2 ਫਿਰ ਦਾਊਦ ਨੇ ਇਜ਼ਰਾਈਲ ਦੀ ਸਾਰੀ ਮੰਡਲੀ ਨੂੰ ਕਿਹਾ: “ਜੇ ਤੁਹਾਨੂੰ ਚੰਗਾ ਲੱਗੇ ਅਤੇ ਇਹ ਯਹੋਵਾਹ ਸਾਡੇ ਪਰਮੇਸ਼ੁਰ ਨੂੰ ਮਨਜ਼ੂਰ ਹੋਵੇ, ਤਾਂ ਚਲੋ ਆਪਾਂ ਇਜ਼ਰਾਈਲ ਦੇ ਸਾਰੇ ਇਲਾਕਿਆਂ ਵਿਚ ਆਪਣੇ ਬਾਕੀ ਭਰਾਵਾਂ ਅਤੇ ਪੁਜਾਰੀਆਂ ਤੇ ਲੇਵੀਆਂ ਨੂੰ ਉਨ੍ਹਾਂ ਦੇ ਸ਼ਹਿਰਾਂ+ ਤੇ ਚਰਾਂਦਾਂ ਵਿਚ ਸੰਦੇਸ਼ ਘੱਲੀਏ ਕਿ ਉਹ ਸਾਡੇ ਕੋਲ ਆਉਣ। 3 ਅਤੇ ਆਓ ਆਪਾਂ ਆਪਣੇ ਪਰਮੇਸ਼ੁਰ ਦੇ ਸੰਦੂਕ ਨੂੰ ਵਾਪਸ ਲੈ ਕੇ ਆਈਏ।”+ ਕਿਉਂਕਿ ਉਨ੍ਹਾਂ ਨੇ ਸ਼ਾਊਲ ਦੇ ਦਿਨਾਂ ਵਿਚ ਇਸ ਦੀ ਦੇਖ-ਭਾਲ ਨਹੀਂ ਕੀਤੀ ਸੀ।+ 4 ਸਾਰੀ ਮੰਡਲੀ ਇਸ ਤਰ੍ਹਾਂ ਕਰਨ ਲਈ ਰਾਜ਼ੀ ਹੋ ਗਈ ਕਿਉਂਕਿ ਸਾਰੇ ਲੋਕਾਂ ਨੂੰ ਇਹ ਗੱਲ ਸਹੀ ਲੱਗੀ। 5 ਇਸ ਲਈ ਦਾਊਦ ਨੇ ਮਿਸਰ ਦੇ ਦਰਿਆ* ਤੋਂ ਲੈ ਕੇ ਦੂਰ ਲੇਬੋ-ਹਮਾਥ*+ ਤਕ ਰਹਿਣ ਵਾਲੇ ਸਾਰੇ ਇਜ਼ਰਾਈਲੀਆਂ ਨੂੰ ਇਕੱਠਾ ਕੀਤਾ ਤਾਂਕਿ ਕਿਰਯਥ-ਯਾਰੀਮ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲਿਆਂਦਾ ਜਾਵੇ।+
6 ਫਿਰ ਦਾਊਦ ਅਤੇ ਸਾਰਾ ਇਜ਼ਰਾਈਲ ਯਹੂਦਾਹ ਦੇ ਬਆਲਾਹ+ ਯਾਨੀ ਕਿਰਯਥ-ਯਾਰੀਮ ਨੂੰ ਚਲੇ ਗਏ ਤਾਂਕਿ ਉੱਥੋਂ ਕਰੂਬੀਆਂ ਤੋਂ+ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਸੱਚੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲੈ ਆਉਣ ਜਿੱਥੇ ਉਸ ਦਾ ਨਾਂ ਲਿਆ ਜਾਂਦਾ ਹੈ। 7 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ+ ਅਤੇ ਇਸ ਨੂੰ ਅਬੀਨਾਦਾਬ ਦੇ ਘਰੋਂ ਲੈ ਆਏ ਅਤੇ ਊਜ਼ਾਹ ਤੇ ਅਹਯੋ ਉਸ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।+ 8 ਦਾਊਦ ਅਤੇ ਸਾਰਾ ਇਜ਼ਰਾਈਲ ਆਪਣੇ ਸਾਰੇ ਜ਼ੋਰ ਨਾਲ ਸੱਚੇ ਪਰਮੇਸ਼ੁਰ ਦੇ ਅੱਗੇ ਗੀਤ ਗਾਉਂਦਾ ਅਤੇ ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼, ਡਫਲੀਆਂ,+ ਛੈਣੇ ਤੇ ਤੁਰ੍ਹੀਆਂ ਵਜਾਉਂਦਾ ਹੋਇਆ+ ਜਸ਼ਨ ਮਨਾ ਰਿਹਾ ਸੀ। 9 ਪਰ ਜਦੋਂ ਉਹ ਕੀਦੋਨ ਦੇ ਪਿੜ* ਕੋਲ ਆਏ, ਤਾਂ ਊਜ਼ਾਹ ਨੇ ਆਪਣਾ ਹੱਥ ਵਧਾ ਕੇ ਸੰਦੂਕ ਨੂੰ ਫੜ ਲਿਆ ਕਿਉਂਕਿ ਬਲਦ ਇਸ ਨੂੰ ਡੇਗਣ ਲੱਗੇ ਸਨ। 10 ਉਸ ਵੇਲੇ ਯਹੋਵਾਹ ਦਾ ਗੁੱਸਾ ਊਜ਼ਾਹ ʼਤੇ ਭੜਕਿਆ ਅਤੇ ਉਸ ਨੇ ਉਸ ਨੂੰ ਮਾਰਿਆ ਕਿਉਂਕਿ ਉਸ ਨੇ ਸੰਦੂਕ ਵੱਲ ਆਪਣਾ ਹੱਥ ਵਧਾਇਆ ਸੀ+ ਤੇ ਉਹ ਉੱਥੇ ਪਰਮੇਸ਼ੁਰ ਦੇ ਅੱਗੇ ਮਰ ਗਿਆ।+ 11 ਪਰ ਦਾਊਦ ਨੂੰ ਗੁੱਸਾ ਚੜ੍ਹਿਆ* ਕਿਉਂਕਿ ਯਹੋਵਾਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ; ਅਤੇ ਉਸ ਜਗ੍ਹਾ ਨੂੰ ਅੱਜ ਤਕ ਪਰਸ-ਉੱਜ਼ਾ* ਕਿਹਾ ਜਾਂਦਾ ਹੈ।
12 ਇਸ ਲਈ ਦਾਊਦ ਉਸ ਦਿਨ ਸੱਚੇ ਪਰਮੇਸ਼ੁਰ ਤੋਂ ਡਰ ਗਿਆ ਅਤੇ ਉਸ ਨੇ ਕਿਹਾ: “ਮੈਂ ਸੱਚੇ ਪਰਮੇਸ਼ੁਰ ਦਾ ਸੰਦੂਕ ਆਪਣੇ ਕੋਲ ਕਿਵੇਂ ਲਿਆ ਸਕਦਾ ਹਾਂ?”+ 13 ਦਾਊਦ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਸ਼ਹਿਰ ਵਿਚ ਨਹੀਂ ਲਿਆਇਆ, ਸਗੋਂ ਉਸ ਨੇ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਪਹੁੰਚਾ ਦਿੱਤਾ। 14 ਸੱਚੇ ਪਰਮੇਸ਼ੁਰ ਦਾ ਸੰਦੂਕ ਓਬੇਦ-ਅਦੋਮ ਦੇ ਘਰਾਣੇ ਕੋਲ ਸੀ ਜੋ ਤਿੰਨ ਮਹੀਨੇ ਉਸ ਦੇ ਘਰ ਵਿਚ ਰਿਹਾ ਤੇ ਯਹੋਵਾਹ ਓਬੇਦ-ਅਦੋਮ ਦੇ ਘਰਾਣੇ ʼਤੇ ਅਤੇ ਉਸ ਕੋਲ ਜੋ ਕੁਝ ਸੀ, ਉਸ ʼਤੇ ਬਰਕਤ ਦਿੰਦਾ ਰਿਹਾ।+
14 ਸੋਰ ਦੇ ਰਾਜੇ ਹੀਰਾਮ+ ਨੇ ਦਾਊਦ ਕੋਲ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ, ਨਾਲੇ ਉਸ ਨੇ ਦਿਆਰ ਦੀ ਲੱਕੜ, ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀਆਂ* ਅਤੇ ਤਰਖਾਣਾਂ ਨੂੰ ਉਸ ਲਈ ਇਕ ਘਰ* ਬਣਾਉਣ ਲਈ ਘੱਲਿਆ।+ 2 ਦਾਊਦ ਜਾਣਦਾ ਸੀ ਕਿ ਯਹੋਵਾਹ ਨੇ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਪੱਕਾ ਕੀਤਾ ਹੈ+ ਕਿਉਂਕਿ ਉਸ ਦੀ ਪਰਜਾ ਇਜ਼ਰਾਈਲ ਦੀ ਖ਼ਾਤਰ ਉਸ ਦੇ ਰਾਜ ਨੂੰ ਬੁਲੰਦ ਕੀਤਾ ਗਿਆ ਸੀ।+
3 ਦਾਊਦ ਨੇ ਯਰੂਸ਼ਲਮ ਵਿਚ ਕੁਝ ਹੋਰ ਔਰਤਾਂ ਨਾਲ ਵਿਆਹ ਕਰਾਏ+ ਅਤੇ ਉਸ ਦੇ ਹੋਰ ਧੀਆਂ-ਪੁੱਤਰ ਪੈਦਾ ਹੋਏ।+ 4 ਯਰੂਸ਼ਲਮ ਵਿਚ ਪੈਦਾ ਹੋਏ ਉਸ ਦੇ ਬੱਚਿਆਂ ਦੇ ਨਾਂ ਇਹ ਸਨ:+ ਸ਼ਮੂਆ, ਸ਼ੋਬਾਬ, ਨਾਥਾਨ,+ ਸੁਲੇਮਾਨ,+ 5 ਯਿਬਹਾਰ, ਅਲੀਸ਼ੂਆ, ਅਲਪਾਲਟ, 6 ਨੋਗਹ, ਨਫਗ, ਯਾਫੀਆ, 7 ਅਲੀਸ਼ਾਮਾ, ਬੇਲਯਾਦਾ ਅਤੇ ਅਲੀਫਾਲਟ।
8 ਜਦੋਂ ਫਲਿਸਤੀਆਂ ਨੇ ਸੁਣਿਆ ਕਿ ਦਾਊਦ ਨੂੰ ਸਾਰੇ ਇਜ਼ਰਾਈਲ ਉੱਤੇ ਰਾਜਾ ਨਿਯੁਕਤ* ਕੀਤਾ ਗਿਆ ਸੀ,+ ਤਾਂ ਸਾਰੇ ਫਲਿਸਤੀ ਦਾਊਦ ਨੂੰ ਲੱਭਣ ਆਏ।+ ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਹ ਉਨ੍ਹਾਂ ਨਾਲ ਲੜਨ ਤੁਰ ਪਿਆ। 9 ਫਿਰ ਫਲਿਸਤੀ ਆਏ ਤੇ ਰਫ਼ਾਈਮ ਵਾਦੀ+ ਵਿਚ ਲੁੱਟ-ਮਾਰ ਕਰਦੇ ਰਹੇ। 10 ਦਾਊਦ ਨੇ ਪਰਮੇਸ਼ੁਰ ਤੋਂ ਇਹ ਸਲਾਹ ਮੰਗੀ: “ਕੀ ਮੈਂ ਜਾ ਕੇ ਫਲਿਸਤੀਆਂ ʼਤੇ ਚੜ੍ਹਾਈ ਕਰਾਂ? ਕੀ ਤੂੰ ਉਨ੍ਹਾਂ ਨੂੰ ਮੇਰੇ ਹੱਥ ਵਿਚ ਦੇ ਦੇਵੇਂਗਾ?” ਯਹੋਵਾਹ ਨੇ ਉਸ ਨੂੰ ਜਵਾਬ ਦਿੱਤਾ: “ਹਾਂ ਚੜ੍ਹਾਈ ਕਰ ਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਜ਼ਰੂਰ ਦਿਆਂਗਾ।”+ 11 ਇਸ ਲਈ ਦਾਊਦ ਬਆਲ-ਪਰਾਸੀਮ+ ਗਿਆ ਤੇ ਉਸ ਨੇ ਉੱਥੇ ਫਲਿਸਤੀਆਂ ਨੂੰ ਮਾਰ ਸੁੱਟਿਆ। ਦਾਊਦ ਨੇ ਕਿਹਾ: “ਸੱਚਾ ਪਰਮੇਸ਼ੁਰ ਮੇਰੇ ਹੱਥੀਂ ਦੁਸ਼ਮਣਾਂ ʼਤੇ ਇਵੇਂ ਟੁੱਟ ਪਿਆ ਜਿਵੇਂ ਪਾਣੀ ਆਪਣੇ ਜ਼ੋਰ ਨਾਲ ਕੰਧ ਢਾਹ ਦਿੰਦਾ ਹੈ।” ਇਸੇ ਕਰਕੇ ਉਨ੍ਹਾਂ ਨੇ ਉਸ ਜਗ੍ਹਾ ਦਾ ਨਾਂ ਬਆਲ-ਪਰਾਸੀਮ* ਰੱਖਿਆ। 12 ਫਲਿਸਤੀ ਆਪਣੇ ਦੇਵਤੇ ਉੱਥੇ ਛੱਡ ਗਏ ਅਤੇ ਦਾਊਦ ਦੇ ਹੁਕਮ ʼਤੇ ਇਨ੍ਹਾਂ ਨੂੰ ਅੱਗ ਵਿਚ ਸਾੜ ਦਿੱਤਾ ਗਿਆ।+
13 ਬਾਅਦ ਵਿਚ ਫਲਿਸਤੀ ਦੁਬਾਰਾ ਵਾਦੀ ਵਿਚ ਹਮਲਾ ਕਰਨ ਆਏ।+ 14 ਦਾਊਦ ਨੇ ਦੁਬਾਰਾ ਪਰਮੇਸ਼ੁਰ ਤੋਂ ਸਲਾਹ ਪੁੱਛੀ, ਪਰ ਇਸ ਵਾਰ ਸੱਚੇ ਪਰਮੇਸ਼ੁਰ ਨੇ ਉਸ ਨੂੰ ਕਿਹਾ: “ਤੂੰ ਸਿੱਧਾ ਜਾ ਕੇ ਉਨ੍ਹਾਂ ʼਤੇ ਹਮਲਾ ਨਾ ਕਰੀਂ। ਇਸ ਦੀ ਬਜਾਇ, ਤੂੰ ਉਨ੍ਹਾਂ ਦੇ ਪਿੱਛਿਓਂ ਦੀ ਘੁੰਮ ਕੇ ਜਾਈਂ ਅਤੇ ਬਾਕਾ ਝਾੜੀਆਂ ਦੇ ਸਾਮ੍ਹਣਿਓਂ ਦੀ ਉਨ੍ਹਾਂ ʼਤੇ ਹਮਲਾ ਕਰੀਂ।+ 15 ਜਦੋਂ ਤੂੰ ਬਾਕਾ ਝਾੜੀਆਂ ਉੱਪਰੋਂ ਫ਼ੌਜੀਆਂ ਦੇ ਤੁਰਨ ਦੀ ਆਵਾਜ਼ ਸੁਣੇਂਗਾ, ਉਦੋਂ ਤੂੰ ਹਮਲਾ ਕਰੀਂ ਕਿਉਂਕਿ ਸੱਚਾ ਪਰਮੇਸ਼ੁਰ ਫਲਿਸਤੀਆਂ ਦੀ ਫ਼ੌਜ ਨੂੰ ਮਾਰਨ ਲਈ ਤੇਰੇ ਅੱਗੇ-ਅੱਗੇ ਜਾ ਚੁੱਕਾ ਹੋਵੇਗਾ।”+ 16 ਇਸ ਲਈ ਦਾਊਦ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਸੱਚੇ ਪਰਮੇਸ਼ੁਰ ਨੇ ਉਸ ਨੂੰ ਹੁਕਮ ਦਿੱਤਾ ਸੀ+ ਤੇ ਉਹ ਗਬਾ ਤੋਂ ਲੈ ਕੇ ਗਜ਼ਰ ਤਕ ਫਲਿਸਤੀ ਫ਼ੌਜ ਨੂੰ ਮਾਰਦੇ ਗਏ।+ 17 ਦਾਊਦ ਸਾਰੇ ਦੇਸ਼ਾਂ ਵਿਚ ਪ੍ਰਸਿੱਧ ਹੋ ਗਿਆ ਅਤੇ ਯਹੋਵਾਹ ਨੇ ਸਾਰੀਆਂ ਕੌਮਾਂ ਵਿਚ ਉਸ ਦਾ ਡਰ ਫੈਲਾ ਦਿੱਤਾ।+
15 ਅਤੇ ਉਹ ਦਾਊਦ ਦੇ ਸ਼ਹਿਰ ਵਿਚ ਆਪਣੇ ਲਈ ਇਕ ਤੋਂ ਬਾਅਦ ਇਕ ਘਰ ਬਣਾਉਂਦਾ ਰਿਹਾ ਅਤੇ ਉਸ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਲਈ ਇਕ ਜਗ੍ਹਾ ਤਿਆਰ ਕੀਤੀ ਤੇ ਇਸ ਦੇ ਲਈ ਇਕ ਤੰਬੂ ਲਾਇਆ।+ 2 ਉਸ ਸਮੇਂ ਦਾਊਦ ਨੇ ਕਿਹਾ: “ਲੇਵੀਆਂ ਤੋਂ ਛੁੱਟ ਹੋਰ ਕੋਈ ਵੀ ਸੱਚੇ ਪਰਮੇਸ਼ੁਰ ਦਾ ਸੰਦੂਕ ਨਾ ਚੁੱਕੇ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਚੁਣਿਆ ਹੈ ਕਿ ਉਹ ਯਹੋਵਾਹ ਦਾ ਸੰਦੂਕ ਚੁੱਕਣ ਅਤੇ ਹਮੇਸ਼ਾ ਉਸ ਦੀ ਸੇਵਾ ਕਰਨ।”+ 3 ਫਿਰ ਦਾਊਦ ਨੇ ਸਾਰੇ ਇਜ਼ਰਾਈਲ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ ਤਾਂਕਿ ਯਹੋਵਾਹ ਦਾ ਸੰਦੂਕ ਉਸ ਜਗ੍ਹਾ ਲਿਆਂਦਾ ਜਾਵੇ ਜੋ ਉਸ ਨੇ ਇਸ ਦੇ ਲਈ ਤਿਆਰ ਕੀਤੀ ਸੀ।+
4 ਦਾਊਦ ਨੇ ਹਾਰੂਨ ਦੀ ਔਲਾਦ+ ਨੂੰ ਅਤੇ ਲੇਵੀਆਂ+ ਨੂੰ ਇਕੱਠਾ ਕੀਤਾ: 5 ਕਹਾਥੀਆਂ ਵਿੱਚੋਂ ਮੁਖੀ ਊਰੀਏਲ ਅਤੇ ਉਸ ਦੇ 120 ਭਰਾ; 6 ਮਰਾਰੀਆਂ ਵਿੱਚੋਂ ਮੁਖੀ ਅਸਾਯਾਹ+ ਅਤੇ ਉਸ ਦੇ 220 ਭਰਾ; 7 ਗੇਰਸ਼ੋਮੀਆਂ ਵਿੱਚੋਂ ਮੁਖੀ ਯੋਏਲ+ ਅਤੇ ਉਸ ਦੇ 130 ਭਰਾ; 8 ਅਲਸਾਫਾਨ+ ਦੇ ਵੰਸ਼ ਵਿੱਚੋਂ ਮੁਖੀ ਸ਼ਮਾਯਾਹ ਅਤੇ ਉਸ ਦੇ 200 ਭਰਾ; 9 ਹਬਰੋਨ ਦੇ ਵੰਸ਼ ਵਿੱਚੋਂ ਮੁਖੀ ਅਲੀਏਲ ਅਤੇ ਉਸ ਦੇ 80 ਭਰਾ; 10 ਉਜ਼ੀਏਲ+ ਦੇ ਵੰਸ਼ ਵਿੱਚੋਂ ਮੁਖੀ ਅਮੀਨਾਦਾਬ ਅਤੇ ਉਸ ਦੇ 112 ਭਰਾ। 11 ਇਸ ਤੋਂ ਇਲਾਵਾ, ਦਾਊਦ ਨੇ ਸਾਦੋਕ+ ਤੇ ਅਬਯਾਥਾਰ+ ਪੁਜਾਰੀਆਂ ਅਤੇ ਊਰੀਏਲ, ਅਸਾਯਾਹ, ਯੋਏਲ, ਸ਼ਮਾਯਾਹ, ਅਲੀਏਲ ਤੇ ਅਮੀਨਾਦਾਬ ਲੇਵੀਆਂ ਨੂੰ ਬੁਲਾਇਆ। 12 ਉਸ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਹੋ। ਤੁਸੀਂ ਅਤੇ ਤੁਹਾਡੇ ਭਰਾ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਸੰਦੂਕ ਨੂੰ ਉਸ ਜਗ੍ਹਾ ਲਿਆਓ ਜੋ ਮੈਂ ਇਸ ਦੇ ਲਈ ਤਿਆਰ ਕੀਤੀ ਹੈ। 13 ਇਸ ਨੂੰ ਪਹਿਲੀ ਵਾਰ ਤੁਸੀਂ ਨਹੀਂ ਲੈ ਕੇ ਗਏ ਸੀ+ ਕਿਉਂਕਿ ਅਸੀਂ ਇਸ ਨੂੰ ਲਿਜਾਣ ਦਾ ਸਹੀ ਤਰੀਕਾ ਪਤਾ ਨਹੀਂ ਸੀ ਕੀਤਾ+ ਜਿਸ ਕਰਕੇ ਸਾਡੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਸਾਡੇ ਉੱਤੇ ਭੜਕਿਆ ਸੀ।”+ 14 ਇਸ ਲਈ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਸੰਦੂਕ ਲਿਆਉਣ ਲਈ ਪੁਜਾਰੀਆਂ ਅਤੇ ਲੇਵੀਆਂ ਨੇ ਆਪਣੇ ਆਪ ਨੂੰ ਸ਼ੁੱਧ ਕੀਤਾ।
15 ਫਿਰ ਲੇਵੀਆਂ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਡੰਡਿਆਂ ਦੇ ਸਹਾਰੇ ਆਪਣੇ ਮੋਢਿਆਂ ʼਤੇ ਚੁੱਕ ਲਿਆ+ ਜਿਵੇਂ ਮੂਸਾ ਨੇ ਯਹੋਵਾਹ ਦੇ ਬਚਨ ਅਨੁਸਾਰ ਹੁਕਮ ਦਿੱਤਾ ਸੀ। 16 ਇਸ ਤੋਂ ਬਾਅਦ ਦਾਊਦ ਨੇ ਲੇਵੀਆਂ ਦੇ ਮੁਖੀਆਂ ਨੂੰ ਆਪਣੇ ਗਾਇਕ ਭਰਾਵਾਂ ਨੂੰ ਨਿਯੁਕਤ ਕਰਨ ਲਈ ਕਿਹਾ ਕਿ ਉਹ ਖ਼ੁਸ਼ੀ-ਖ਼ੁਸ਼ੀ ਗਾਉਣ ਅਤੇ ਨਾਲ-ਨਾਲ ਇਹ ਸਾਜ਼ ਵਜਾਉਣ: ਤਾਰਾਂ ਵਾਲੇ ਸਾਜ਼, ਰਬਾਬਾਂ+ ਅਤੇ ਛੈਣੇ।+
17 ਇਸ ਲਈ ਲੇਵੀਆਂ ਨੇ ਯੋਏਲ ਦੇ ਪੁੱਤਰ ਹੇਮਾਨ+ ਨੂੰ ਅਤੇ ਉਸ ਦੇ ਭਰਾਵਾਂ ਵਿੱਚੋਂ ਬਰਕਯਾਹ ਦੇ ਪੁੱਤਰ ਆਸਾਫ਼+ ਨੂੰ ਤੇ ਆਪਣੇ ਮਰਾਰੀ ਭਰਾਵਾਂ ਵਿੱਚੋਂ ਕੂਸ਼ਾਯਾਹ ਦੇ ਪੁੱਤਰ ਏਥਾਨ+ ਨੂੰ ਨਿਯੁਕਤ ਕੀਤਾ। 18 ਉਨ੍ਹਾਂ ਨਾਲ ਦੂਜੀ ਟੋਲੀ ਦੇ ਉਨ੍ਹਾਂ ਦੇ ਭਰਾ ਸਨ:+ ਜ਼ਕਰਯਾਹ, ਬੇਨ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਬਨਾਯਾਹ, ਮਾਸੇਯਾਹ, ਮਤਿਥਯਾਹ, ਅਲੀਫਲੇਹੂ ਤੇ ਮਿਕਨੇਯਾਹ ਅਤੇ ਦਰਬਾਨ ਓਬੇਦ-ਅਦੋਮ ਤੇ ਯਈਏਲ। 19 ਗਾਇਕ ਹੇਮਾਨ,+ ਆਸਾਫ਼+ ਅਤੇ ਏਥਾਨ ਨੇ ਤਾਂਬੇ ਦੇ ਛੈਣੇ ਵਜਾਉਣੇ ਸਨ;+ 20 ਅਤੇ ਜ਼ਕਰਯਾਹ, ਅਜ਼ੀਏਲ, ਸ਼ਮੀਰਾਮੋਥ, ਯਹੀਏਲ, ਉੱਨੀ, ਅਲੀਆਬ, ਮਾਸੇਯਾਹ ਅਤੇ ਬਨਾਯਾਹ ਨੇ ਅਲਾਮੋਥ* ਸੁਰ ਵਿਚ+ ਤਾਰਾਂ ਵਾਲੇ ਸਾਜ਼ ਵਜਾਏ; 21 ਅਤੇ ਮਤਿਥਯਾਹ,+ ਅਲੀਫਲੇਹੂ, ਮਿਕਨੇਯਾਹ, ਓਬੇਦ-ਅਦੋਮ, ਯਈਏਲ ਅਤੇ ਅਜ਼ਾਜ਼ਯਾਹ ਨੇ ਨਿਰਦੇਸ਼ਕਾਂ ਵਜੋਂ ਸ਼ਮੀਨੀਥ* ਸੁਰ ਵਿਚ+ ਰਬਾਬਾਂ ਵਜਾਈਆਂ। 22 ਲੇਵੀਆਂ ਦੇ ਮੁਖੀ ਕਨਨਯਾਹ+ ਨੇ ਢੋਣ ਦੇ ਕੰਮ ਦੀ ਨਿਗਰਾਨੀ ਕੀਤੀ ਕਿਉਂਕਿ ਉਹ ਇਸ ਕੰਮ ਵਿਚ ਮਾਹਰ ਸੀ 23 ਅਤੇ ਬਰਕਯਾਹ ਤੇ ਅਲਕਾਨਾਹ ਸੰਦੂਕ ਦੇ ਰਖਵਾਲੇ ਸਨ। 24 ਪੁਜਾਰੀ ਸ਼ਬਨਯਾਹ, ਯੋਸ਼ਾਫਾਟ, ਨਥਨੀਏਲ, ਅਮਾਸਾਈ, ਜ਼ਕਰਯਾਹ, ਬਨਾਯਾਹ ਅਤੇ ਅਲੀਅਜ਼ਰ ਨੇ ਸੱਚੇ ਪਰਮੇਸ਼ੁਰ ਦੇ ਸੰਦੂਕ ਅੱਗੇ ਉੱਚੀ-ਉੱਚੀ ਤੁਰ੍ਹੀਆਂ ਵਜਾਈਆਂ+ ਅਤੇ ਓਬੇਦ-ਅਦੋਮ ਤੇ ਯਿਹਯਾਹ ਵੀ ਸੰਦੂਕ ਦੇ ਕੋਲ ਦਰਬਾਨਾਂ ਵਜੋਂ ਸੇਵਾ ਕਰਦੇ ਸਨ।
25 ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰੋਂ+ ਲਿਆਉਣ ਲਈ ਦਾਊਦ ਅਤੇ ਇਜ਼ਰਾਈਲ ਦੇ ਬਜ਼ੁਰਗ ਤੇ ਹਜ਼ਾਰਾਂ ਦੇ ਮੁਖੀ ਜਸ਼ਨ ਮਨਾਉਂਦੇ ਹੋਏ ਨਾਲ-ਨਾਲ ਚੱਲ ਰਹੇ ਸਨ।+ 26 ਜਦੋਂ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਚੁੱਕ ਕੇ ਲਿਜਾ ਰਹੇ ਲੇਵੀਆਂ ਦੀ ਸੱਚੇ ਪਰਮੇਸ਼ੁਰ ਨੇ ਮਦਦ ਕੀਤੀ, ਤਾਂ ਉਨ੍ਹਾਂ ਨੇ ਸੱਤ ਬਲਦਾਂ ਅਤੇ ਸੱਤ ਭੇਡੂਆਂ ਦੀ ਬਲ਼ੀ ਚੜ੍ਹਾਈ।+ 27 ਦਾਊਦ ਨੇ ਵਧੀਆ ਕੱਪੜੇ ਦਾ ਬਣਿਆ ਬਿਨਾਂ ਬਾਹਾਂ ਵਾਲਾ ਚੋਗਾ ਪਾਇਆ ਹੋਇਆ ਸੀ ਜਿਵੇਂ ਸੰਦੂਕ ਚੁੱਕਣ ਵਾਲੇ ਸਾਰੇ ਲੇਵੀਆਂ, ਗਾਇਕਾਂ ਅਤੇ ਢੋਣ ਦਾ ਕੰਮ ਕਰਨ ਵਾਲਿਆਂ ਤੇ ਗਾਇਕਾਂ ਦੇ ਮੁਖੀ ਕਨਨਯਾਹ ਨੇ ਪਾਇਆ ਹੋਇਆ ਸੀ; ਦਾਊਦ ਨੇ ਮਲਮਲ ਦਾ ਏਫ਼ੋਦ ਵੀ ਪਾਇਆ ਹੋਇਆ ਸੀ।+ 28 ਸਾਰੇ ਇਜ਼ਰਾਈਲੀ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹੋਏ+ ਤੇ ਨਰਸਿੰਗਾ, ਤੁਰ੍ਹੀਆਂ ਤੇ ਛੈਣੇ ਵਜਾਉਂਦੇ ਹੋਏ+ ਅਤੇ ਉੱਚੀ-ਉੱਚੀ ਤਾਰਾਂ ਵਾਲੇ ਸਾਜ਼ ਤੇ ਰਬਾਬਾਂ ਵਜਾਉਂਦੇ ਹੋਏ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਲਿਆ ਰਹੇ ਸਨ।+
29 ਪਰ ਜਦੋਂ ਯਹੋਵਾਹ ਦੇ ਇਕਰਾਰ ਦਾ ਸੰਦੂਕ ਦਾਊਦ ਦੇ ਸ਼ਹਿਰ ਆਇਆ,+ ਤਾਂ ਸ਼ਾਊਲ ਦੀ ਧੀ ਮੀਕਲ+ ਨੇ ਖਿੜਕੀ ਵਿੱਚੋਂ ਦੀ ਥੱਲੇ ਦੇਖਿਆ ਕਿ ਦਾਊਦ ਲੁੱਡੀਆਂ ਪਾਉਂਦਾ ਤੇ ਜਸ਼ਨ ਮਨਾਉਂਦਾ ਆ ਰਿਹਾ ਸੀ; ਅਤੇ ਉਹ ਦਿਲ ਵਿਚ ਉਸ ਨੂੰ ਤੁੱਛ ਸਮਝਣ ਲੱਗੀ।+
16 ਉਹ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਏ ਤੇ ਇਸ ਨੂੰ ਉਸ ਤੰਬੂ ਵਿਚ ਰੱਖਿਆ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ;+ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ 2 ਜਦੋਂ ਦਾਊਦ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਚੁੱਕਾ,+ ਤਾਂ ਉਸ ਨੇ ਯਹੋਵਾਹ ਦੇ ਨਾਂ ʼਤੇ ਲੋਕਾਂ ਨੂੰ ਅਸੀਸ ਦਿੱਤੀ। 3 ਇਸ ਤੋਂ ਬਾਅਦ ਉਸ ਨੇ ਸਾਰੇ ਇਜ਼ਰਾਈਲੀਆਂ ਵਿੱਚੋਂ ਹਰੇਕ ਆਦਮੀ ਤੇ ਔਰਤ ਨੂੰ ਇਕ ਗੋਲ ਰੋਟੀ, ਖਜੂਰਾਂ ਦੀ ਇਕ ਟਿੱਕੀ ਤੇ ਸੌਗੀਆਂ ਦੀ ਇਕ ਟਿੱਕੀ ਦਿੱਤੀ। 4 ਫਿਰ ਉਸ ਨੇ ਕੁਝ ਲੇਵੀਆਂ ਨੂੰ ਯਹੋਵਾਹ ਦੇ ਸੰਦੂਕ ਅੱਗੇ ਸੇਵਾ ਕਰਨ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਆਦਰ,* ਧੰਨਵਾਦ ਤੇ ਵਡਿਆਈ ਕਰਨ ਲਈ ਨਿਯੁਕਤ ਕੀਤਾ।+ 5 ਆਸਾਫ਼+ ਮੁਖੀ ਸੀ ਅਤੇ ਉਸ ਤੋਂ ਬਾਅਦ ਜ਼ਕਰਯਾਹ ਸੀ; ਯਈਏਲ, ਸ਼ਮੀਰਾਮੋਥ, ਯਹੀਏਲ, ਮਤਿਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ+ ਤਾਰਾਂ ਵਾਲੇ ਸਾਜ਼ ਅਤੇ ਰਬਾਬਾਂ ਵਜਾਉਂਦੇ ਸਨ;+ ਆਸਾਫ਼ ਛੈਣੇ ਵਜਾਉਂਦਾ ਸੀ+ 6 ਅਤੇ ਬਨਾਯਾਹ ਤੇ ਯਹਜ਼ੀਏਲ ਪੁਜਾਰੀ ਸੱਚੇ ਪਰਮੇਸ਼ੁਰ ਦੇ ਇਕਰਾਰ ਦੇ ਸੰਦੂਕ ਅੱਗੇ ਬਾਕਾਇਦਾ ਤੁਰ੍ਹੀਆਂ ਵਜਾਉਂਦੇ ਸਨ।
7 ਉਸ ਦਿਨ ਦਾਊਦ ਨੇ ਪਹਿਲੀ ਵਾਰ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਜ਼ਰੀਏ ਧੰਨਵਾਦ ਦਾ ਇਕ ਗੀਤ ਯਹੋਵਾਹ ਨੂੰ ਅਰਪਿਤ ਕੀਤਾ:+
8 “ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
10 ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+
ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+
11 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ।
ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।+
12 ਉਸ ਦੇ ਹੈਰਾਨੀਜਨਕ ਕੰਮ,
ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+
13 ਹੇ ਪਰਮੇਸ਼ੁਰ ਦੇ ਸੇਵਕ ਇਜ਼ਰਾਈਲ ਦੀ ਸੰਤਾਨ,*+
ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ, ਇਹ ਸਭ ਯਾਦ ਕਰੋ।+
14 ਉਹ ਸਾਡਾ ਪਰਮੇਸ਼ੁਰ ਯਹੋਵਾਹ ਹੈ।+
ਉਸ ਦੇ ਫ਼ੈਸਲੇ ਸਾਰੀ ਧਰਤੀ ਉੱਤੇ ਲਾਗੂ ਹੁੰਦੇ ਹਨ।+
15 ਉਸ ਦਾ ਇਕਰਾਰ ਸਦਾ ਯਾਦ ਰੱਖੋ,
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+
16 ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+
ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+
17 ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂ+
ਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ।
19 ਉਸ ਨੇ ਇਹ ਗੱਲ ਉਦੋਂ ਕਹੀ ਜਦ ਤੁਸੀਂ ਗਿਣਤੀ ਵਿਚ ਥੋੜ੍ਹੇ ਸੀ,
ਹਾਂ, ਬਹੁਤ ਹੀ ਥੋੜ੍ਹੇ ਅਤੇ ਉਸ ਦੇਸ਼ ਵਿਚ ਪਰਦੇਸੀ ਸੀ।+
20 ਉਹ ਇਕ ਕੌਮ ਤੋਂ ਦੂਜੀ ਕੌਮ
ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਚਲੇ ਜਾਂਦੇ ਸਨ।+
21 ਉਸ ਨੇ ਕਿਸੇ ਵੀ ਇਨਸਾਨ ਨੂੰ ਉਨ੍ਹਾਂ ʼਤੇ ਜ਼ੁਲਮ ਨਹੀਂ ਢਾਹੁਣ ਦਿੱਤਾ,+
ਸਗੋਂ ਉਨ੍ਹਾਂ ਦੀ ਖ਼ਾਤਰ ਰਾਜਿਆਂ ਨੂੰ ਝਿੜਕਿਆ+
22 ਅਤੇ ਕਿਹਾ: ‘ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓ
ਅਤੇ ਨਾ ਹੀ ਮੇਰੇ ਨਬੀਆਂ ਨਾਲ ਕੁਝ ਬੁਰਾ ਕਰੋ।’+
23 ਹੇ ਸਾਰੀ ਧਰਤੀ ਦੇ ਲੋਕੋ, ਯਹੋਵਾਹ ਲਈ ਗੀਤ ਗਾਓ!
ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦਾ ਐਲਾਨ ਕਰੋ!+
24 ਕੌਮਾਂ ਵਿਚ ਉਸ ਦੀ ਸ਼ਾਨੋ-ਸ਼ੌਕਤ ਦਾ ਐਲਾਨ ਕਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਸ਼ਾਨਦਾਰ ਕੰਮ ਬਿਆਨ ਕਰੋ।
25 ਕਿਉਂਕਿ ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ।
ਉਹ ਸਾਰੇ ਈਸ਼ਵਰਾਂ ਨਾਲੋਂ ਜ਼ਿਆਦਾ ਸ਼ਰਧਾ ਦੇ ਲਾਇਕ ਹੈ।+
26 ਕੌਮਾਂ ਦੇ ਸਾਰੇ ਈਸ਼ਵਰ ਨਿਕੰਮੇ ਹਨ,+
ਪਰ ਯਹੋਵਾਹ ਨੇ ਆਕਾਸ਼ ਬਣਾਇਆ,+
27 ਉਸ ਦੀ ਹਜ਼ੂਰੀ ਵਿਚ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਹੈ;+
ਉਸ ਦੇ ਨਿਵਾਸ-ਸਥਾਨ ਵਿਚ ਤਾਕਤ ਅਤੇ ਆਨੰਦ ਹੈ।+
28 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*
ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਅੱਗੇ ਸਿਰ ਨਿਵਾਓ।*+
30 ਹੇ ਸਾਰੀ ਧਰਤੀ, ਉਸ ਦੇ ਸਾਮ੍ਹਣੇ ਥਰ-ਥਰ ਕੰਬ!
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।+
32 ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ;
ਮੈਦਾਨ ਅਤੇ ਇਸ ਵਿਚਲੀ ਹਰ ਚੀਜ਼ ਖ਼ੁਸ਼ੀਆਂ ਮਨਾਏ।
33 ਨਾਲੇ ਜੰਗਲ ਦੇ ਸਾਰੇ ਦਰਖ਼ਤ ਖ਼ੁਸ਼ੀ ਨਾਲ ਯਹੋਵਾਹ ਦੇ ਸਾਮ੍ਹਣੇ ਜੈ-ਜੈ ਕਾਰ ਕਰਨ
ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।*
35 ਅਤੇ ਕਹੋ, ‘ਹੇ ਸਾਡੀ ਮੁਕਤੀ ਦੇ ਪਰਮੇਸ਼ੁਰ, ਸਾਨੂੰ ਬਚਾ,+
ਸਾਨੂੰ ਇਕੱਠੇ ਕਰ ਅਤੇ ਕੌਮਾਂ ਤੋਂ ਸਾਨੂੰ ਛੁਡਾ
ਤਾਂਕਿ ਅਸੀਂ ਤੇਰੇ ਪਵਿੱਤਰ ਨਾਂ ਦਾ ਧੰਨਵਾਦ ਕਰੀਏ+
ਅਤੇ ਤੇਰੀ ਮਹਿਮਾ ਕਰ ਕੇ ਖ਼ੁਸ਼ੀ ਪਾਈਏ।+
ਅਤੇ ਸਾਰੇ ਲੋਕਾਂ ਨੇ ਕਿਹਾ, “ਆਮੀਨ!”* ਤੇ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ।
37 ਫਿਰ ਦਾਊਦ ਆਸਾਫ਼+ ਅਤੇ ਉਸ ਦੇ ਭਰਾਵਾਂ ਨੂੰ ਉੱਥੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਅੱਗੇ ਛੱਡ ਗਿਆ ਤਾਂਕਿ ਉਹ ਰੋਜ਼ ਦੇ ਦਸਤੂਰ ਅਨੁਸਾਰ+ ਲਗਾਤਾਰ ਸੰਦੂਕ ਅੱਗੇ ਸੇਵਾ ਕਰਨ।+ 38 ਓਬੇਦ-ਅਦੋਮ ਤੇ ਉਸ ਦੇ 68 ਭਰਾ ਅਤੇ ਯਦੂਥੂਨ ਦਾ ਪੁੱਤਰ ਓਬੇਦ-ਅਦੋਮ ਅਤੇ ਹੋਸਾਹ ਦਰਬਾਨ ਸਨ; 39 ਸਾਦੋਕ+ ਪੁਜਾਰੀ ਅਤੇ ਉਸ ਦੇ ਨਾਲ ਦੇ ਪੁਜਾਰੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ+ ਯਹੋਵਾਹ ਦੇ ਡੇਰੇ ਅੱਗੇ ਸਨ 40 ਤਾਂਕਿ ਉਹ ਯਹੋਵਾਹ ਲਈ ਬਾਕਾਇਦਾ ਹੋਮ-ਬਲ਼ੀ ਦੀ ਵੇਦੀ ਉੱਤੇ ਸਵੇਰੇ-ਸ਼ਾਮ ਹੋਮ-ਬਲ਼ੀਆਂ ਚੜ੍ਹਾਉਣ ਅਤੇ ਉਹ ਸਭ ਕਰਨ ਜੋ ਯਹੋਵਾਹ ਦੇ ਕਾਨੂੰਨ ਵਿਚ ਲਿਖਿਆ ਹੈ ਜਿਸ ਦਾ ਹੁਕਮ ਉਸ ਨੇ ਇਜ਼ਰਾਈਲ ਨੂੰ ਦਿੱਤਾ ਸੀ।+ 41 ਉਨ੍ਹਾਂ ਨਾਲ ਸਨ ਹੇਮਾਨ ਅਤੇ ਯਦੂਥੂਨ+ ਤੇ ਬਾਕੀ ਖ਼ਾਸ ਆਦਮੀ ਜਿਨ੍ਹਾਂ ਨੂੰ ਉਨ੍ਹਾਂ ਦੇ ਨਾਂ ਲੈ ਕੇ ਯਹੋਵਾਹ ਦਾ ਧੰਨਵਾਦ ਕਰਨ ਲਈ+ ਚੁਣਿਆ ਗਿਆ ਸੀ ਕਿਉਂਕਿ “ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ”;+ 42 ਅਤੇ ਉਨ੍ਹਾਂ ਨਾਲ ਸਨ ਹੇਮਾਨ+ ਤੇ ਯਦੂਥੂਨ ਜਿਨ੍ਹਾਂ ਨੇ ਤੁਰ੍ਹੀਆਂ, ਛੈਣੇ ਅਤੇ ਸੱਚੇ ਪਰਮੇਸ਼ੁਰ ਦੀ ਵਡਿਆਈ ਕਰਨ ਲਈ ਵਰਤੇ ਜਾਂਦੇ ਸਾਜ਼* ਵਜਾਉਣੇ ਸਨ; ਯਦੂਥੂਨ ਦੇ ਪੁੱਤਰ+ ਦਰਵਾਜ਼ੇ ʼਤੇ ਨਿਗਰਾਨੀ ਕਰਦੇ ਸਨ। 43 ਫਿਰ ਸਾਰੇ ਲੋਕ ਆਪਣੇ ਘਰਾਂ ਨੂੰ ਚਲੇ ਗਏ ਅਤੇ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਚਲਾ ਗਿਆ।
17 ਜਦੋਂ ਦਾਊਦ ਆਪਣੇ ਘਰ* ਰਹਿਣ ਲੱਗ ਪਿਆ, ਤਾਂ ਉਸ ਨੇ ਨਾਥਾਨ+ ਨਬੀ ਨੂੰ ਕਿਹਾ: “ਦੇਖ, ਮੈਂ ਇੱਥੇ ਦਿਆਰ ਦੀ ਲੱਕੜ ਦੇ ਬਣੇ ਘਰ ਵਿਚ ਰਹਿ ਰਿਹਾ ਹਾਂ+ ਜਦ ਕਿ ਯਹੋਵਾਹ ਦੇ ਇਕਰਾਰ ਦਾ ਸੰਦੂਕ ਕੱਪੜੇ ਦੇ ਬਣੇ ਤੰਬੂ ਵਿਚ ਪਿਆ ਹੈ।”+ 2 ਨਾਥਾਨ ਨੇ ਦਾਊਦ ਨੂੰ ਕਿਹਾ: “ਜੋ ਤੇਰਾ ਦਿਲ ਕਰਦਾ ਉਹੀ ਕਰ ਕਿਉਂਕਿ ਸੱਚਾ ਪਰਮੇਸ਼ੁਰ ਤੇਰੇ ਨਾਲ ਹੈ।”
3 ਉਸੇ ਰਾਤ ਪਰਮੇਸ਼ੁਰ ਦਾ ਇਹ ਸੰਦੇਸ਼ ਨਾਥਾਨ ਨੂੰ ਆਇਆ: 4 “ਜਾਹ ਤੇ ਮੇਰੇ ਸੇਵਕ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੇਰੇ ਰਹਿਣ ਲਈ ਘਰ ਤੂੰ ਨਹੀਂ ਬਣਾਵੇਂਗਾ।+ 5 ਜਿਸ ਦਿਨ ਤੋਂ ਮੈਂ ਇਜ਼ਰਾਈਲ ਨੂੰ ਕੱਢ ਲਿਆਇਆਂ, ਉਸ ਦਿਨ ਤੋਂ ਲੈ ਕੇ ਅੱਜ ਤਕ ਮੈਂ ਕਿਸੇ ਘਰ ਵਿਚ ਨਹੀਂ ਰਿਹਾ, ਪਰ ਇਕ ਤੰਬੂ ਤੋਂ ਦੂਜੇ ਤੰਬੂ ਵਿਚ ਤੇ ਇਕ ਡੇਰੇ ਤੋਂ ਦੂਜੇ ਡੇਰੇ* ਵਿਚ ਘੁੰਮਦਾ ਰਿਹਾ ਹਾਂ।+ 6 ਜਿੰਨਾ ਚਿਰ ਮੈਂ ਸਾਰੇ ਇਜ਼ਰਾਈਲ ਨਾਲ ਜਾਂਦਾ ਰਿਹਾ, ਉਦੋਂ ਕੀ ਮੈਂ ਇਜ਼ਰਾਈਲ ਦੇ ਕਿਸੇ ਵੀ ਨਿਆਂਕਾਰ ਨੂੰ, ਜਿਸ ਨੂੰ ਮੈਂ ਆਪਣੀ ਪਰਜਾ ਦੀ ਚਰਵਾਹੀ ਕਰਨ ਲਈ ਨਿਯੁਕਤ ਕੀਤਾ ਸੀ, ਕਦੇ ਇਹ ਗੱਲ ਕਹੀ, ‘ਤੁਸੀਂ ਮੇਰੇ ਲਈ ਦਿਆਰ ਦੀ ਲੱਕੜ ਦਾ ਘਰ ਕਿਉਂ ਨਹੀਂ ਬਣਾਇਆ?’”’
7 “ਹੁਣ ਮੇਰੇ ਸੇਵਕ ਦਾਊਦ ਨੂੰ ਇਹ ਕਹਿ, ‘ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਚਰਾਂਦਾਂ ਵਿੱਚੋਂ ਲੈ ਆਇਆਂ ਜਿੱਥੇ ਤੂੰ ਇੱਜੜ ਦੀ ਦੇਖ-ਭਾਲ ਕਰਦਾ ਸੀ ਅਤੇ ਤੈਨੂੰ ਆਪਣੀ ਪਰਜਾ ਇਜ਼ਰਾਈਲ ਦਾ ਆਗੂ ਬਣਾਇਆ।+ 8 ਤੂੰ ਜਿੱਥੇ ਵੀ ਜਾਵੇਂਗਾ, ਮੈਂ ਤੇਰੇ ਨਾਲ ਹੋਵਾਂਗਾ+ ਅਤੇ ਤੇਰੇ ਅੱਗੋਂ ਤੇਰੇ ਸਾਰੇ ਦੁਸ਼ਮਣਾਂ ਨੂੰ ਮਿਟਾ ਦਿਆਂਗਾ;*+ ਨਾਲੇ ਮੈਂ ਤੇਰਾ ਨਾਂ ਧਰਤੀ ਦੇ ਮਹਾਨ ਆਦਮੀਆਂ ਜਿੰਨਾ ਉੱਚਾ ਕਰਾਂਗਾ।+ 9 ਮੈਂ ਆਪਣੀ ਪਰਜਾ ਇਜ਼ਰਾਈਲ ਲਈ ਇਕ ਜਗ੍ਹਾ ਠਹਿਰਾਵਾਂਗਾ ਅਤੇ ਉੱਥੇ ਉਨ੍ਹਾਂ ਨੂੰ ਵਸਾਵਾਂਗਾ ਤੇ ਉਹ ਉੱਥੇ ਰਹਿਣਗੇ ਅਤੇ ਫਿਰ ਕਦੇ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ; ਦੁਸ਼ਟ ਆਦਮੀ ਉਨ੍ਹਾਂ ʼਤੇ ਦੁਬਾਰਾ ਅਤਿਆਚਾਰ ਨਹੀਂ ਕਰਨਗੇ* ਜਿਵੇਂ ਉਹ ਬੀਤੇ ਸਮੇਂ ਵਿਚ ਕਰਦੇ ਸਨ,+ 10 ਹਾਂ, ਉਸ ਦਿਨ ਤੋਂ ਕਰ ਰਹੇ ਸਨ ਜਦੋਂ ਮੈਂ ਆਪਣੀ ਪਰਜਾ ਇਜ਼ਰਾਈਲ ਉੱਤੇ ਨਿਆਂਕਾਰ ਨਿਯੁਕਤ ਕੀਤੇ ਸਨ।+ ਮੈਂ ਤੇਰੇ ਸਾਰੇ ਦੁਸ਼ਮਣਾਂ ਨੂੰ ਹਰਾ ਦਿਆਂਗਾ।+ ਨਾਲੇ ਮੈਂ ਤੈਨੂੰ ਦੱਸਦਾ ਹਾਂ, ‘ਯਹੋਵਾਹ ਤੇਰੇ ਲਈ ਇਕ ਘਰ* ਬਣਾਵੇਗਾ।’
11 “‘“ਜਦ ਤੇਰੇ ਦਿਨ ਪੂਰੇ ਹੋ ਜਾਣਗੇ ਅਤੇ ਤੂੰ ਆਪਣੇ ਪਿਉ-ਦਾਦਿਆਂ ਕੋਲ ਚਲਾ ਜਾਵੇਂਗਾ, ਤਾਂ ਮੈਂ ਤੇਰੇ ਤੋਂ ਬਾਅਦ ਤੇਰੀ ਸੰਤਾਨ* ਯਾਨੀ ਤੇਰੇ ਇਕ ਪੁੱਤਰ ਨੂੰ ਖੜ੍ਹਾ ਕਰਾਂਗਾ+ ਤੇ ਮੈਂ ਉਸ ਦੇ ਰਾਜ ਨੂੰ ਪੱਕਾ ਕਰਾਂਗਾ।+ 12 ਉਹੀ ਮੇਰੇ ਲਈ ਇਕ ਘਰ ਬਣਾਵੇਗਾ+ ਅਤੇ ਮੈਂ ਉਸ ਦੇ ਸਿੰਘਾਸਣ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।+ 13 ਮੈਂ ਉਸ ਦਾ ਪਿਤਾ ਬਣਾਂਗਾ ਤੇ ਉਹ ਮੇਰਾ ਪੁੱਤਰ ਬਣੇਗਾ।+ ਮੈਂ ਉਸ ਨੂੰ ਅਟੱਲ ਪਿਆਰ ਕਰਨਾ ਨਹੀਂ ਛੱਡਾਂਗਾ+ ਜਿਸ ਤਰ੍ਹਾਂ ਮੈਂ ਉਸ ਨੂੰ ਕਰਨਾ ਛੱਡ ਦਿੱਤਾ ਸੀ ਜੋ ਤੇਰੇ ਤੋਂ ਪਹਿਲਾਂ ਸੀ।+ 14 ਮੈਂ ਉਸ ਨੂੰ ਆਪਣੇ ਭਵਨ ਅਤੇ ਆਪਣੇ ਰਾਜ ਵਿਚ ਸਦਾ ਲਈ ਖੜ੍ਹਾ ਕਰਾਂਗਾ+ ਤੇ ਉਸ ਦਾ ਸਿੰਘਾਸਣ ਹਮੇਸ਼ਾ ਲਈ ਕਾਇਮ ਰਹੇਗਾ।”’”+
15 ਨਾਥਾਨ ਨੇ ਇਹ ਸਾਰੀਆਂ ਗੱਲਾਂ ਅਤੇ ਇਹ ਸਾਰਾ ਦਰਸ਼ਣ ਦਾਊਦ ਨੂੰ ਦੱਸਿਆ।
16 ਇਸ ਤੋਂ ਬਾਅਦ ਰਾਜਾ ਦਾਊਦ ਅੰਦਰ ਆਇਆ ਤੇ ਯਹੋਵਾਹ ਅੱਗੇ ਬੈਠ ਕੇ ਕਹਿਣ ਲੱਗਾ: “ਹੇ ਯਹੋਵਾਹ ਪਰਮੇਸ਼ੁਰ, ਮੈਂ ਹਾਂ ਹੀ ਕੌਣ? ਅਤੇ ਮੇਰੇ ਘਰਾਣੇ ਦੀ ਹੈਸੀਅਤ ਹੀ ਕੀ ਹੈ ਜੋ ਤੂੰ ਮੇਰੇ ਲਈ ਇੰਨਾ ਕੁਝ ਕੀਤਾ?+ 17 ਇੰਨਾ ਹੀ ਨਹੀਂ, ਹੇ ਪਰਮੇਸ਼ੁਰ, ਤੂੰ ਤਾਂ ਆਪਣੇ ਸੇਵਕ ਦੇ ਘਰਾਣੇ ਦੇ ਦੂਰ ਭਵਿੱਖ ਬਾਰੇ ਵੀ ਦੱਸ ਦਿੱਤਾ ਹੈ+ ਅਤੇ ਹੇ ਯਹੋਵਾਹ ਪਰਮੇਸ਼ੁਰ, ਤੂੰ ਮੈਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਕਿ ਮੈਂ ਅਜਿਹਾ ਆਦਮੀ ਹੋਵਾਂ ਜਿਸ ਨੂੰ ਹੋਰ ਉੱਚਾ ਕੀਤਾ ਜਾਣਾ ਚਾਹੀਦਾ ਹੈ।* 18 ਮੈਨੂੰ ਜੋ ਮਾਣ ਬਖ਼ਸ਼ਿਆ ਗਿਆ ਹੈ, ਉਸ ਬਾਰੇ ਤੇਰਾ ਸੇਵਕ ਦਾਊਦ ਤੈਨੂੰ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਸਕਦਾ ਕਿਉਂਕਿ ਤੂੰ ਤਾਂ ਆਪਣੇ ਸੇਵਕ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ?+ 19 ਹੇ ਯਹੋਵਾਹ, ਤੂੰ ਆਪਣੇ ਸੇਵਕ ਦੀ ਖ਼ਾਤਰ ਅਤੇ ਆਪਣੀ ਇੱਛਾ ਅਨੁਸਾਰ* ਆਪਣੀ ਮਹਾਨਤਾ ਜ਼ਾਹਰ ਕਰ ਕੇ ਇਹ ਸਾਰੇ ਵੱਡੇ-ਵੱਡੇ ਕੰਮ ਕੀਤੇ ਹਨ।+ 20 ਹੇ ਯਹੋਵਾਹ, ਤੇਰੇ ਵਰਗਾ ਕੋਈ ਹੈ ਹੀ ਨਹੀਂ+ ਅਤੇ ਤੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;+ ਇਸ ਗੱਲ ਦੀ ਪੁਸ਼ਟੀ ਉਨ੍ਹਾਂ ਸਾਰੀਆਂ ਗੱਲਾਂ ਤੋਂ ਹੁੰਦੀ ਹੈ ਜੋ ਅਸੀਂ ਆਪਣੇ ਕੰਨੀਂ ਸੁਣੀਆਂ ਹਨ। 21 ਧਰਤੀ ਉੱਤੇ ਤੇਰੀ ਪਰਜਾ ਇਜ਼ਰਾਈਲ ਵਰਗੀ ਹੋਰ ਕਿਹੜੀ ਕੌਮ ਹੈ?+ ਸੱਚੇ ਪਰਮੇਸ਼ੁਰ ਨੇ ਆਪ ਜਾ ਕੇ ਉਨ੍ਹਾਂ ਲੋਕਾਂ ਨੂੰ ਛੁਡਾਇਆ ਤਾਂਕਿ ਉਹ ਉਸ ਦੀ ਪਰਜਾ ਬਣਨ।+ ਤੂੰ ਵੱਡੇ-ਵੱਡੇ ਤੇ ਅਸਚਰਜ ਕੰਮ ਕਰ ਕੇ ਆਪਣਾ ਨਾਂ ਬੁਲੰਦ ਕੀਤਾ+ ਅਤੇ ਕੌਮਾਂ ਨੂੰ ਆਪਣੀ ਪਰਜਾ ਅੱਗੋਂ ਭਜਾ ਦਿੱਤਾ+ ਜਿਸ ਨੂੰ ਤੂੰ ਮਿਸਰ ਤੋਂ ਛੁਡਾਇਆ ਸੀ। 22 ਤੂੰ ਆਪਣੇ ਇਜ਼ਰਾਈਲੀ ਲੋਕਾਂ ਨੂੰ ਹਮੇਸ਼ਾ ਲਈ ਆਪਣੀ ਪਰਜਾ ਬਣਾਇਆ;+ ਅਤੇ ਹੇ ਯਹੋਵਾਹ, ਤੂੰ ਉਨ੍ਹਾਂ ਦਾ ਪਰਮੇਸ਼ੁਰ ਬਣ ਗਿਆ।+ 23 ਹੁਣ ਹੇ ਯਹੋਵਾਹ, ਤੇਰਾ ਉਹ ਵਾਅਦਾ ਹਮੇਸ਼ਾ ਲਈ ਸੱਚਾ ਸਾਬਤ ਹੋਵੇ ਜੋ ਤੂੰ ਆਪਣੇ ਸੇਵਕ ਅਤੇ ਉਸ ਦੇ ਘਰਾਣੇ ਦੇ ਸੰਬੰਧ ਵਿਚ ਕੀਤਾ ਹੈ। ਤੂੰ ਉਸੇ ਤਰ੍ਹਾਂ ਕਰੀਂ ਜਿਵੇਂ ਤੂੰ ਵਾਅਦਾ ਕੀਤਾ ਹੈ।+ 24 ਤੇਰਾ ਨਾਂ ਹਮੇਸ਼ਾ-ਹਮੇਸ਼ਾ ਲਈ ਕਾਇਮ ਰਹੇ* ਤੇ ਉੱਚਾ ਹੋਵੇ+ ਤਾਂਕਿ ਲੋਕ ਕਹਿਣ, ‘ਸੈਨਾਵਾਂ ਦਾ ਯਹੋਵਾਹ, ਇਜ਼ਰਾਈਲ ਦਾ ਪਰਮੇਸ਼ੁਰ, ਇਜ਼ਰਾਈਲ ਲਈ ਪਰਮੇਸ਼ੁਰ ਹੈ’ ਅਤੇ ਤੇਰੇ ਸੇਵਕ ਦਾਊਦ ਦਾ ਘਰਾਣਾ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ।+ 25 ਹੇ ਮੇਰੇ ਪਰਮੇਸ਼ੁਰ, ਤੂੰ ਆਪਣੇ ਸੇਵਕ ਅੱਗੇ ਆਪਣਾ ਮਕਸਦ ਜ਼ਾਹਰ ਕੀਤਾ ਹੈ ਕਿ ਤੂੰ ਉਸ ਲਈ ਇਕ ਘਰ* ਬਣਾਵੇਂਗਾ। ਇਸੇ ਕਰਕੇ ਤੇਰਾ ਸੇਵਕ ਤੇਰੇ ਅੱਗੇ ਇਹ ਪ੍ਰਾਰਥਨਾ ਕਰਨ ਦੀ ਹਿੰਮਤ ਕਰ ਸਕਿਆ। 26 ਹੇ ਯਹੋਵਾਹ, ਤੂੰ ਹੀ ਸੱਚਾ ਪਰਮੇਸ਼ੁਰ ਹੈਂ ਅਤੇ ਤੂੰ ਆਪਣੇ ਸੇਵਕ ਦੇ ਸੰਬੰਧ ਵਿਚ ਇਨ੍ਹਾਂ ਚੰਗੀਆਂ ਗੱਲਾਂ ਦਾ ਵਾਅਦਾ ਕੀਤਾ ਹੈ। 27 ਇਸ ਲਈ ਤੂੰ ਖ਼ੁਸ਼ੀ-ਖ਼ੁਸ਼ੀ ਆਪਣੇ ਸੇਵਕ ਦੇ ਘਰਾਣੇ ਨੂੰ ਬਰਕਤ ਦੇ ਅਤੇ ਇਹ ਹਮੇਸ਼ਾ ਲਈ ਤੇਰੇ ਅੱਗੇ ਕਾਇਮ ਰਹੇ ਕਿਉਂਕਿ ਹੇ ਯਹੋਵਾਹ, ਤੂੰ ਬਰਕਤ ਦਿੱਤੀ ਹੈ ਅਤੇ ਇਸ ਉੱਤੇ ਤੇਰੀ ਬਰਕਤ ਹਮੇਸ਼ਾ ਲਈ ਰਹੇਗੀ।”
18 ਕੁਝ ਸਮੇਂ ਬਾਅਦ ਦਾਊਦ ਨੇ ਫਲਿਸਤੀਆਂ ਨੂੰ ਹਰਾ ਕੇ ਆਪਣੇ ਅਧੀਨ ਕਰ ਲਿਆ ਤੇ ਫਲਿਸਤੀਆਂ ਦੇ ਹੱਥੋਂ ਗਥ+ ਅਤੇ ਇਸ ਦੇ ਅਧੀਨ ਆਉਂਦੇ* ਕਸਬੇ ਖੋਹ ਲਏ।+ 2 ਫਿਰ ਉਸ ਨੇ ਮੋਆਬ ਨੂੰ ਹਰਾ ਦਿੱਤਾ+ ਅਤੇ ਮੋਆਬੀ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਉਹ ਉਸ ਲਈ ਨਜ਼ਰਾਨਾ ਲਿਆਉਣ ਲੱਗੇ।+
3 ਦਾਊਦ ਨੇ ਹਮਾਥ+ ਦੇ ਨੇੜੇ ਸੋਬਾਹ+ ਦੇ ਰਾਜੇ ਹਦਦਅਜ਼ਰ+ ਨੂੰ ਹਰਾ ਦਿੱਤਾ ਜਦੋਂ ਉਹ ਫ਼ਰਾਤ ਦਰਿਆ ਦੇ ਇਲਾਕੇ ਉੱਤੇ ਅਧਿਕਾਰ ਜਮਾਉਣ ਜਾ ਰਿਹਾ ਸੀ।+ 4 ਦਾਊਦ ਨੇ ਉਸ ਦੇ 1,000 ਰਥ, 7,000 ਘੋੜਸਵਾਰ ਅਤੇ 20,000 ਪੈਦਲ ਚੱਲਣ ਵਾਲੇ ਫ਼ੌਜੀ ਆਪਣੇ ਕਬਜ਼ੇ ਵਿਚ ਕਰ ਲਏ।+ ਫਿਰ ਦਾਊਦ ਨੇ ਰਥਾਂ ਦੇ 100 ਘੋੜਿਆਂ ਨੂੰ ਛੱਡ ਬਾਕੀ ਸਾਰੇ ਘੋੜਿਆਂ ਦੇ ਗੋਡਿਆਂ ਦੀਆਂ ਨਸਾਂ ਵੱਢ ਦਿੱਤੀਆਂ।+ 5 ਜਦੋਂ ਦਮਿਸਕ ਦੇ ਰਹਿਣ ਵਾਲੇ ਸੀਰੀਆਈ ਲੋਕ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਮਦਦ ਕਰਨ ਆਏ, ਤਾਂ ਦਾਊਦ ਨੇ 22,000 ਸੀਰੀਆਈ ਲੋਕਾਂ ਨੂੰ ਮਾਰ ਦਿੱਤਾ।+ 6 ਫਿਰ ਦਾਊਦ ਨੇ ਸੀਰੀਆ ਦੇ ਦਮਿਸਕ ਵਿਚ ਚੌਂਕੀਆਂ ਬਣਾਈਆਂ ਅਤੇ ਸੀਰੀਆਈ ਲੋਕ ਦਾਊਦ ਦੇ ਨੌਕਰ ਬਣ ਗਏ ਤੇ ਨਜ਼ਰਾਨੇ ਲਿਆਉਣ ਲੱਗੇ। ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+ 7 ਇਸ ਤੋਂ ਇਲਾਵਾ, ਦਾਊਦ ਨੇ ਹਦਦਅਜ਼ਰ ਦੇ ਸੇਵਕਾਂ ਕੋਲੋਂ ਸੋਨੇ ਦੀਆਂ ਗੋਲ ਢਾਲਾਂ ਖੋਹ ਲਈਆਂ ਤੇ ਉਨ੍ਹਾਂ ਨੂੰ ਯਰੂਸ਼ਲਮ ਲੈ ਆਇਆ। 8 ਦਾਊਦ ਨੇ ਹਦਦਅਜ਼ਰ ਦੇ ਸ਼ਹਿਰਾਂ, ਟਿਬਹਥ ਤੇ ਕੂਨ ਤੋਂ ਬਹੁਤ ਸਾਰਾ ਤਾਂਬਾ ਲਿਆਂਦਾ। ਇਸ ਨਾਲ ਸੁਲੇਮਾਨ ਨੇ ਤਾਂਬੇ ਦਾ ਹੌਦ,+ ਥੰਮ੍ਹ ਅਤੇ ਤਾਂਬੇ ਦਾ ਸਾਮਾਨ ਬਣਾਇਆ।+
9 ਜਦੋਂ ਹਮਾਥ ਦੇ ਰਾਜੇ ਤੋਊ ਨੇ ਸੁਣਿਆ ਕਿ ਦਾਊਦ ਨੇ ਸੋਬਾਹ ਦੇ ਰਾਜੇ ਹਦਦਅਜ਼ਰ ਦੀ ਪੂਰੀ ਫ਼ੌਜ ਨੂੰ ਹਰਾ ਦਿੱਤਾ ਸੀ,+ 10 ਤਾਂ ਉਸ ਨੇ ਉਸੇ ਵੇਲੇ ਆਪਣੇ ਪੁੱਤਰ ਹਦੋਰਾਮ ਨੂੰ ਰਾਜਾ ਦਾਊਦ ਦਾ ਹਾਲ-ਚਾਲ ਪੁੱਛਣ ਤੇ ਉਸ ਨੂੰ ਵਧਾਈ ਦੇਣ ਲਈ ਭੇਜਿਆ ਕਿਉਂਕਿ ਉਸ ਨੇ ਹਦਦਅਜ਼ਰ ਨਾਲ ਲੜ ਕੇ ਉਸ ਨੂੰ ਹਰਾ ਦਿੱਤਾ ਸੀ (ਹਦਦਅਜ਼ਰ ਅਕਸਰ ਤੋਊ ਖ਼ਿਲਾਫ਼ ਲੜਦਾ ਰਹਿੰਦਾ ਸੀ) ਅਤੇ ਉਹ ਸੋਨੇ, ਚਾਂਦੀ ਤੇ ਤਾਂਬੇ ਦੀਆਂ ਹਰ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਆਇਆ। 11 ਰਾਜਾ ਦਾਊਦ ਨੇ ਇਹ ਚੀਜ਼ਾਂ ਯਹੋਵਾਹ ਲਈ ਪਵਿੱਤਰ ਕੀਤੀਆਂ+ ਜਿਵੇਂ ਉਸ ਨੇ ਉਹ ਸੋਨਾ-ਚਾਂਦੀ ਪਵਿੱਤਰ ਕੀਤਾ ਸੀ ਜੋ ਉਸ ਨੇ ਇਨ੍ਹਾਂ ਸਾਰੀਆਂ ਕੌਮਾਂ ਤੋਂ ਖੋਹਿਆ ਸੀ: ਅਦੋਮ ਅਤੇ ਮੋਆਬ, ਅੰਮੋਨੀਆਂ,+ ਫਲਿਸਤੀਆਂ+ ਅਤੇ ਅਮਾਲੇਕੀਆਂ+ ਤੋਂ।
12 ਸਰੂਯਾਹ ਦੇ ਪੁੱਤਰ+ ਅਬੀਸ਼ਈ+ ਨੇ ਲੂਣ ਦੀ ਘਾਟੀ ਵਿਚ 18,000 ਅਦੋਮੀਆਂ ਨੂੰ ਮਾਰ ਦਿੱਤਾ।+ 13 ਉਸ ਨੇ ਅਦੋਮ ਵਿਚ ਚੌਂਕੀਆਂ ਬਣਾਈਆਂ ਅਤੇ ਸਾਰੇ ਅਦੋਮੀ ਦਾਊਦ ਦੇ ਨੌਕਰ ਬਣ ਗਏ।+ ਦਾਊਦ ਜਿੱਥੇ ਵੀ ਗਿਆ, ਯਹੋਵਾਹ ਨੇ ਉਸ ਨੂੰ ਜਿੱਤ* ਦਿਵਾਈ।+ 14 ਦਾਊਦ ਸਾਰੇ ਇਜ਼ਰਾਈਲ ʼਤੇ ਰਾਜ ਕਰਦਾ ਰਿਹਾ+ ਅਤੇ ਉਹ ਧਿਆਨ ਰੱਖਦਾ ਸੀ ਕਿ ਹਰ ਕਿਸੇ ਨਾਲ ਨਿਆਂ ਤੇ ਨੇਕੀ ਕੀਤੀ ਜਾਵੇ।+ 15 ਸਰੂਯਾਹ ਦਾ ਪੁੱਤਰ ਯੋਆਬ ਫ਼ੌਜ ਦਾ ਸੈਨਾਪਤੀ ਸੀ,+ ਅਹੀਲੂਦ ਦਾ ਪੁੱਤਰ ਯਹੋਸ਼ਾਫ਼ਾਟ ਇਤਿਹਾਸ ਦਾ ਲਿਖਾਰੀ ਸੀ,+ 16 ਅਹੀਟੂਬ ਦਾ ਪੁੱਤਰ ਸਾਦੋਕ ਅਤੇ ਅਬਯਾਥਾਰ ਦਾ ਪੁੱਤਰ ਅਹੀਮਲਕ ਪੁਜਾਰੀ ਸਨ ਤੇ ਸ਼ਾਵਸ਼ਾ ਸਕੱਤਰ ਸੀ। 17 ਯਹੋਯਾਦਾ ਦਾ ਪੁੱਤਰ ਬਨਾਯਾਹ ਕਰੇਤੀਆਂ+ ਅਤੇ ਪਲੇਤੀਆਂ+ ਦਾ ਅਧਿਕਾਰੀ ਸੀ। ਅਤੇ ਦਾਊਦ ਦੇ ਪੁੱਤਰ ਰਾਜੇ ਤੋਂ ਦੂਜੇ ਦਰਜੇ ʼਤੇ ਸਨ।
19 ਬਾਅਦ ਵਿਚ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਦਾ ਪੁੱਤਰ ਉਸ ਦੀ ਥਾਂ ਰਾਜ ਕਰਨ ਲੱਗਾ।+ 2 ਇਸ ਕਰਕੇ ਦਾਊਦ ਨੇ ਕਿਹਾ: “ਮੈਂ ਨਾਹਾਸ਼ ਦੇ ਪੁੱਤਰ ਹਾਨੂਨ ਨਾਲ ਅਟੱਲ ਪਿਆਰ ਕਰਾਂਗਾ+ ਕਿਉਂਕਿ ਉਸ ਦੇ ਪਿਤਾ ਨੇ ਮੇਰੇ ਨਾਲ ਅਟੱਲ ਪਿਆਰ ਕੀਤਾ ਸੀ।” ਇਸ ਲਈ ਦਾਊਦ ਨੇ ਸੰਦੇਸ਼ ਦੇਣ ਵਾਲਿਆਂ ਨੂੰ ਭੇਜਿਆ ਕਿ ਉਹ ਉਸ ਨੂੰ ਦਿਲਾਸਾ ਦੇਣ ਕਿਉਂਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ। ਪਰ ਜਦੋਂ ਦਾਊਦ ਦੇ ਸੇਵਕ ਹਾਨੂਨ ਨੂੰ ਦਿਲਾਸਾ ਦੇਣ ਅੰਮੋਨੀਆਂ ਦੇ ਦੇਸ਼ ਵਿਚ ਆਏ,+ 3 ਤਾਂ ਅੰਮੋਨੀਆਂ ਦੇ ਹਾਕਮਾਂ ਨੇ ਹਾਨੂਨ ਨੂੰ ਕਿਹਾ: “ਤੇਰੇ ਖ਼ਿਆਲ ਵਿਚ ਕੀ ਦਾਊਦ ਨੇ ਤੇਰੇ ਪਿਤਾ ਦਾ ਸਨਮਾਨ ਕਰਨ ਲਈ ਦਿਲਾਸਾ ਦੇਣ ਵਾਲੇ ਬੰਦੇ ਤੇਰੇ ਕੋਲ ਭੇਜੇ ਹਨ? ਕੀ ਉਸ ਦੇ ਸੇਵਕ ਤੇਰੇ ਕੋਲ ਇਸ ਕਰਕੇ ਨਹੀਂ ਆਏ ਕਿ ਉਹ ਦੇਸ਼ ਨੂੰ ਚੰਗੀ ਤਰ੍ਹਾਂ ਦੇਖਣ ਅਤੇ ਤੈਨੂੰ ਤਬਾਹ ਕਰਨ ਤੇ ਦੇਸ਼ ਦੀ ਜਾਸੂਸੀ ਕਰਨ?” 4 ਇਸ ਲਈ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫੜ ਕੇ ਉਨ੍ਹਾਂ ਦੀ ਦਾੜ੍ਹੀ ਮੁੰਨ ਦਿੱਤੀ+ ਅਤੇ ਉਨ੍ਹਾਂ ਦੇ ਕੱਪੜੇ ਲੱਕ ਤੋਂ ਥੱਲੇ ਕੱਟ ਕੇ ਉਨ੍ਹਾਂ ਨੂੰ ਭੇਜ ਦਿੱਤਾ। 5 ਜਦੋਂ ਦਾਊਦ ਨੂੰ ਇਨ੍ਹਾਂ ਆਦਮੀਆਂ ਬਾਰੇ ਦੱਸਿਆ ਗਿਆ, ਤਾਂ ਉਸ ਨੇ ਤੁਰੰਤ ਉਨ੍ਹਾਂ ਕੋਲ ਦੂਜੇ ਆਦਮੀ ਭੇਜੇ ਕਿਉਂਕਿ ਉਨ੍ਹਾਂ ਦਾ ਘੋਰ ਨਿਰਾਦਰ ਕੀਤਾ ਗਿਆ ਸੀ; ਅਤੇ ਰਾਜੇ ਨੇ ਉਨ੍ਹਾਂ ਨੂੰ ਕਿਹਾ: “ਜਦ ਤਕ ਤੁਹਾਡੀ ਦਾੜ੍ਹੀ ਦੁਬਾਰਾ ਨਹੀਂ ਵਧ ਜਾਂਦੀ, ਉਦੋਂ ਤਕ ਤੁਸੀਂ ਯਰੀਹੋ+ ਵਿਚ ਹੀ ਰਹਿਓ ਅਤੇ ਫਿਰ ਮੁੜ ਆਇਓ।”
6 ਕੁਝ ਸਮੇਂ ਬਾਅਦ ਅੰਮੋਨੀਆਂ ਨੇ ਦੇਖਿਆ ਕਿ ਉਹ ਦਾਊਦ ਦੀਆਂ ਨਜ਼ਰਾਂ ਵਿਚ ਘਿਣਾਉਣੇ ਬਣ ਗਏ ਸਨ, ਇਸ ਲਈ ਹਾਨੂਨ ਅਤੇ ਅੰਮੋਨੀਆਂ ਨੇ ਮੈਸੋਪੋਟਾਮੀਆ,* ਅਰਾਮ-ਮਾਕਾਹ ਅਤੇ ਸੋਬਾਹ ਤੋਂ ਰਥ ਅਤੇ ਘੋੜਸਵਾਰ ਕਿਰਾਏ ʼਤੇ ਲੈਣ ਲਈ 1,000 ਕਿੱਕਾਰ* ਚਾਂਦੀ ਭੇਜੀ।+ 7 ਇਸ ਤਰ੍ਹਾਂ ਉਨ੍ਹਾਂ ਨੇ ਮਾਕਾਹ ਦੇ ਰਾਜੇ ਅਤੇ ਉਸ ਦੇ ਲੋਕਾਂ ਸਮੇਤ 32,000 ਰਥ ਕਿਰਾਏ ʼਤੇ ਲੈ ਲਏ। ਫਿਰ ਉਨ੍ਹਾਂ ਨੇ ਆ ਕੇ ਮੇਦਬਾ+ ਅੱਗੇ ਡੇਰਾ ਲਾਇਆ। ਅੰਮੋਨੀ ਆਪੋ-ਆਪਣੇ ਸ਼ਹਿਰਾਂ ਤੋਂ ਇਕੱਠੇ ਹੋਏ ਅਤੇ ਯੁੱਧ ਕਰਨ ਲਈ ਆਏ।
8 ਜਦੋਂ ਦਾਊਦ ਨੇ ਇਸ ਬਾਰੇ ਸੁਣਿਆ, ਤਾਂ ਉਸ ਨੇ ਯੋਆਬ+ ਅਤੇ ਆਪਣੇ ਸਭ ਤੋਂ ਤਾਕਤਵਰ ਯੋਧਿਆਂ ਸਣੇ ਸਾਰੀ ਫ਼ੌਜ ਨੂੰ ਭੇਜਿਆ।+ 9 ਫਿਰ ਅੰਮੋਨੀ ਨਿਕਲੇ ਅਤੇ ਸ਼ਹਿਰ ਦੇ ਦਰਵਾਜ਼ੇ ʼਤੇ ਮੋਰਚਾ ਬੰਨ੍ਹ ਕੇ ਖੜ੍ਹ ਗਏ ਅਤੇ ਜਿਹੜੇ ਰਾਜੇ ਆਏ ਹੋਏ ਸਨ, ਉਹ ਖੁੱਲ੍ਹੇ ਮੈਦਾਨ ਵਿਚ ਅਲੱਗ ਖੜ੍ਹੇ ਸਨ।
10 ਜਦੋਂ ਯੋਆਬ ਨੇ ਦੇਖਿਆ ਕਿ ਅੱਗਿਓਂ ਅਤੇ ਪਿੱਛਿਓਂ ਫ਼ੌਜਾਂ ਉਸ ਉੱਤੇ ਹਮਲਾ ਕਰਨ ਵਾਲੀਆਂ ਸਨ, ਤਾਂ ਉਸ ਨੇ ਇਜ਼ਰਾਈਲ ਦੇ ਸਭ ਤੋਂ ਵਧੀਆ ਫ਼ੌਜੀਆਂ ਵਿੱਚੋਂ ਕੁਝ ਜਣੇ ਚੁਣੇ ਅਤੇ ਉਨ੍ਹਾਂ ਨੂੰ ਸੀਰੀਆਈ ਫ਼ੌਜੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ ਲਈ ਕਿਹਾ।+ 11 ਉਸ ਨੇ ਬਾਕੀ ਆਦਮੀਆਂ ਨੂੰ ਆਪਣੇ ਭਰਾ ਅਬੀਸ਼ਈ ਦੇ ਅਧੀਨ* ਰੱਖਿਆ+ ਤਾਂਕਿ ਉਹ ਅੰਮੋਨੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹਣ। 12 ਫਿਰ ਉਸ ਨੇ ਕਿਹਾ: “ਜੇ ਸੀਰੀਆਈ ਫ਼ੌਜੀ+ ਮੇਰੇ ʼਤੇ ਭਾਰੀ ਪੈ ਗਏ, ਤਾਂ ਤੂੰ ਮੈਨੂੰ ਬਚਾਉਣ ਆਈਂ; ਪਰ ਜੇ ਅੰਮੋਨੀ ਤੇਰੇ ʼਤੇ ਭਾਰੀ ਪੈ ਗਏ, ਤਾਂ ਮੈਂ ਤੈਨੂੰ ਬਚਾਵਾਂਗਾ। 13 ਸਾਨੂੰ ਆਪਣੇ ਲੋਕਾਂ ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਖ਼ਾਤਰ ਤਕੜੇ ਹੋਣ ਅਤੇ ਦਲੇਰ ਬਣਨ ਦੀ ਲੋੜ ਹੈ+ ਅਤੇ ਯਹੋਵਾਹ ਉਹੀ ਕਰੇਗਾ ਜੋ ਉਸ ਦੀਆਂ ਨਜ਼ਰਾਂ ਵਿਚ ਚੰਗਾ ਹੈ।”
14 ਫਿਰ ਯੋਆਬ ਅਤੇ ਉਸ ਦੇ ਆਦਮੀ ਯੁੱਧ ਵਿਚ ਸੀਰੀਆਈ ਫ਼ੌਜੀਆਂ ਨਾਲ ਮੁਕਾਬਲਾ ਕਰਨ ਲਈ ਅੱਗੇ ਵਧੇ ਅਤੇ ਉਹ ਉਸ ਅੱਗੋਂ ਭੱਜ ਗਏ।+ 15 ਜਦੋਂ ਅੰਮੋਨੀਆਂ ਨੇ ਦੇਖਿਆ ਕਿ ਸੀਰੀਆਈ ਫ਼ੌਜੀ ਭੱਜ ਗਏ ਸਨ, ਤਾਂ ਉਹ ਵੀ ਉਸ ਦੇ ਭਰਾ ਅਬੀਸ਼ਈ ਦੇ ਅੱਗੋਂ ਭੱਜ ਗਏ ਅਤੇ ਸ਼ਹਿਰ ਅੰਦਰ ਚਲੇ ਗਏ। ਉਸ ਤੋਂ ਬਾਅਦ ਯੋਆਬ ਯਰੂਸ਼ਲਮ ਆ ਗਿਆ।
16 ਜਦੋਂ ਸੀਰੀਆਈ ਫ਼ੌਜੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਹੱਥੋਂ ਹਾਰ ਗਏ ਸਨ, ਤਾਂ ਉਨ੍ਹਾਂ ਨੇ ਦਰਿਆ*+ ਦੇ ਇਲਾਕੇ ਤੋਂ ਸੀਰੀਆਈ ਫ਼ੌਜੀਆਂ ਨੂੰ ਬੁਲਾਉਣ ਲਈ ਆਦਮੀਆਂ ਹੱਥੀਂ ਸੰਦੇਸ਼ ਭੇਜਿਆ ਕਿ ਉਹ ਹਦਦਅਜ਼ਰ ਦੀ ਫ਼ੌਜ ਦੇ ਮੁਖੀ ਸ਼ੋਫਕ ਦੀ ਅਗਵਾਈ ਵਿਚ ਆਉਣ।+
17 ਜਦੋਂ ਦਾਊਦ ਨੂੰ ਇਹ ਖ਼ਬਰ ਮਿਲੀ, ਤਾਂ ਉਸ ਨੇ ਤੁਰੰਤ ਸਾਰੇ ਇਜ਼ਰਾਈਲ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਪਾਰ ਕਰ ਕੇ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ਖ਼ਿਲਾਫ਼ ਮੋਰਚਾ ਬੰਨ੍ਹਿਆ। ਜਦੋਂ ਦਾਊਦ ਨੇ ਸੀਰੀਆਈ ਫ਼ੌਜੀਆਂ ਦਾ ਮੁਕਾਬਲਾ ਕਰਨ ਲਈ ਮੋਰਚਾ ਬੰਨ੍ਹ ਲਿਆ, ਤਾਂ ਉਨ੍ਹਾਂ ਨੇ ਉਸ ਨਾਲ ਯੁੱਧ ਕੀਤਾ।+ 18 ਪਰ ਸੀਰੀਆਈ ਫ਼ੌਜੀ ਇਜ਼ਰਾਈਲ ਅੱਗੋਂ ਭੱਜ ਗਏ; ਦਾਊਦ ਨੇ ਸੀਰੀਆਈ ਫ਼ੌਜ ਦੇ 7,000 ਰਥਵਾਨਾਂ ਅਤੇ 40,000 ਪੈਦਲ ਚੱਲਣ ਵਾਲੇ ਫ਼ੌਜੀਆਂ ਨੂੰ ਮਾਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਫ਼ੌਜ ਦੇ ਮੁਖੀ ਸ਼ੋਫਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 19 ਜਦੋਂ ਹਦਦਅਜ਼ਰ ਦੇ ਸੇਵਕਾਂ ਨੇ ਦੇਖਿਆ ਕਿ ਇਜ਼ਰਾਈਲ ਨੇ ਉਨ੍ਹਾਂ ਨੂੰ ਹਰਾ ਦਿੱਤਾ ਸੀ,+ ਤਾਂ ਉਨ੍ਹਾਂ ਨੇ ਫ਼ੌਰਨ ਦਾਊਦ ਨਾਲ ਸ਼ਾਂਤੀ ਕਾਇਮ ਕਰ ਲਈ ਅਤੇ ਉਸ ਦੇ ਅਧੀਨ ਹੋ ਗਏ;+ ਸੀਰੀਆ ਨੇ ਫਿਰ ਕਦੇ ਅੰਮੋਨੀਆਂ ਦੀ ਮਦਦ ਕਰਨੀ ਨਾ ਚਾਹੀ।
20 ਸਾਲ ਦੇ ਸ਼ੁਰੂ ਵਿਚ* ਯਾਨੀ ਉਸ ਸਮੇਂ ਜਦੋਂ ਰਾਜੇ ਯੁੱਧਾਂ ਵਿਚ ਜਾਇਆ ਕਰਦੇ ਹਨ, ਯੋਆਬ+ ਫ਼ੌਜ ਨੂੰ ਨਾਲ ਲੈ ਕੇ ਗਿਆ ਅਤੇ ਅੰਮੋਨੀਆਂ ਦੇ ਦੇਸ਼ ਨੂੰ ਤਬਾਹ ਕਰ ਦਿੱਤਾ; ਅਤੇ ਉਸ ਨੇ ਆ ਕੇ ਰੱਬਾਹ ਨੂੰ ਘੇਰ ਲਿਆ,+ ਪਰ ਦਾਊਦ ਆਪ ਯਰੂਸ਼ਲਮ ਵਿਚ ਹੀ ਰਿਹਾ।+ ਯੋਆਬ ਨੇ ਰੱਬਾਹ ʼਤੇ ਹਮਲਾ ਕਰ ਕੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।+ 2 ਫਿਰ ਦਾਊਦ ਨੇ ਮਲਕਾਮ ਦੇ ਸਿਰ ਤੋਂ ਮੁਕਟ ਲਾਹ ਲਿਆ ਅਤੇ ਦੇਖਿਆ ਕਿ ਇਸ ਦਾ ਭਾਰ ਇਕ ਕਿੱਕਾਰ* ਸੋਨਾ ਸੀ ਅਤੇ ਇਸ ਉੱਤੇ ਕੀਮਤੀ ਪੱਥਰ ਜੜੇ ਹੋਏ ਸਨ; ਇਸ ਨੂੰ ਦਾਊਦ ਦੇ ਸਿਰ ʼਤੇ ਰੱਖਿਆ ਗਿਆ। ਉਸ ਨੇ ਸ਼ਹਿਰ ਵਿੱਚੋਂ ਬਹੁਤ ਸਾਰਾ ਲੁੱਟ ਦਾ ਮਾਲ ਵੀ ਲਿਆਂਦਾ।+ 3 ਉਹ ਸ਼ਹਿਰ ਵਿੱਚੋਂ ਲੋਕਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਪੱਥਰ ਕੱਟਣ ਦਾ ਕੰਮ ਕਰਨ, ਲੋਹੇ ਦੇ ਤੇਜ਼ ਔਜ਼ਾਰਾਂ ਅਤੇ ਕੁਹਾੜਿਆਂ ਨਾਲ ਕੰਮ ਕਰਨ ਲਾਇਆ।+ ਦਾਊਦ ਨੇ ਅੰਮੋਨੀਆਂ ਦੇ ਸਾਰੇ ਸ਼ਹਿਰਾਂ ਨਾਲ ਇਸੇ ਤਰ੍ਹਾਂ ਕੀਤਾ। ਅਖ਼ੀਰ ਦਾਊਦ ਅਤੇ ਸਾਰੇ ਫ਼ੌਜੀ ਯਰੂਸ਼ਲਮ ਵਾਪਸ ਆ ਗਏ।
4 ਉਸ ਤੋਂ ਬਾਅਦ ਗਜ਼ਰ ਵਿਚ ਫਲਿਸਤੀਆਂ ਨਾਲ ਲੜਾਈ ਲੱਗ ਗਈ। ਉਸ ਸਮੇਂ ਹੂਸ਼ਾਹ ਦੇ ਸਿਬਕਾਈ+ ਨੇ ਸਿਪਈ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੋ ਰਫ਼ਾਈਮ+ ਦੇ ਵੰਸ਼ ਵਿੱਚੋਂ ਸੀ ਅਤੇ ਉਹ ਹਾਰ ਗਏ।
5 ਫਲਿਸਤੀਆਂ ਨਾਲ ਦੁਬਾਰਾ ਲੜਾਈ ਲੱਗ ਗਈ ਅਤੇ ਯਾਈਰ ਦੇ ਪੁੱਤਰ ਅਲਹਾਨਾਨ ਨੇ ਗਿੱਤੀ ਗੋਲਿਅਥ+ ਦੇ ਭਰਾ ਲਹਮੀ ਨੂੰ ਮਾਰ ਸੁੱਟਿਆ ਜਿਸ ਦੇ ਬਰਛੇ ਦਾ ਡੰਡਾ ਜੁਲਾਹੇ ਦੀ ਖੱਡੀ ਦੇ ਡੰਡੇ ਵਰਗਾ ਸੀ।+
6 ਇਕ ਵਾਰ ਫਿਰ ਗਥ+ ਵਿਚ ਲੜਾਈ ਲੱਗ ਗਈ ਜਿੱਥੇ ਇਕ ਬਹੁਤ ਵੱਡੇ ਕੱਦ ਦਾ ਆਦਮੀ ਸੀ+ ਜਿਸ ਦੇ ਦੋਹਾਂ ਹੱਥਾਂ ਅਤੇ ਦੋਹਾਂ ਪੈਰਾਂ ਦੀਆਂ 6-6 ਉਂਗਲਾਂ ਸਨ, ਕੁੱਲ ਮਿਲਾ ਕੇ 24 ਉਂਗਲਾਂ; ਉਹ ਵੀ ਰਫ਼ਾਈਮ ਦੇ ਵੰਸ਼ ਵਿੱਚੋਂ ਸੀ।+ 7 ਉਹ ਲਗਾਤਾਰ ਇਜ਼ਰਾਈਲ ਨੂੰ ਲਲਕਾਰਦਾ ਰਿਹਾ।+ ਇਸ ਲਈ ਦਾਊਦ ਦੇ ਭਰਾ ਸ਼ਿਮਾ+ ਦੇ ਪੁੱਤਰ ਯੋਨਾਥਾਨ ਨੇ ਉਸ ਨੂੰ ਮਾਰ ਸੁੱਟਿਆ।
8 ਇਹ ਰਫ਼ਾਈਮ ਦੇ ਵੰਸ਼+ ਵਿੱਚੋਂ ਸਨ ਅਤੇ ਗਥ+ ਵਿਚ ਰਹਿੰਦੇ ਸਨ। ਇਹ ਦਾਊਦ ਤੇ ਉਸ ਦੇ ਸੇਵਕਾਂ ਹੱਥੋਂ ਮਾਰੇ ਗਏ।
21 ਫਿਰ ਸ਼ੈਤਾਨ* ਇਜ਼ਰਾਈਲ ਖ਼ਿਲਾਫ਼ ਉੱਠਿਆ ਅਤੇ ਉਸ ਨੇ ਦਾਊਦ ਨੂੰ ਉਕਸਾਇਆ ਕਿ ਉਹ ਇਜ਼ਰਾਈਲ ਦੀ ਗਿਣਤੀ ਕਰੇ।+ 2 ਇਸ ਲਈ ਦਾਊਦ ਨੇ ਯੋਆਬ+ ਨੂੰ ਅਤੇ ਲੋਕਾਂ ਦੇ ਮੁਖੀਆਂ ਨੂੰ ਕਿਹਾ: “ਜਾਓ, ਬਏਰ-ਸ਼ਬਾ ਤੋਂ ਲੈ ਕੇ ਦਾਨ+ ਤਕ ਇਜ਼ਰਾਈਲ ਦੀ ਗਿਣਤੀ ਕਰੋ; ਫਿਰ ਆ ਕੇ ਮੈਨੂੰ ਦੱਸੋ ਤਾਂਕਿ ਮੈਨੂੰ ਉਨ੍ਹਾਂ ਦੀ ਗਿਣਤੀ ਪਤਾ ਲੱਗੇ।” 3 ਪਰ ਯੋਆਬ ਨੇ ਕਿਹਾ: “ਯਹੋਵਾਹ ਆਪਣੇ ਲੋਕਾਂ ਦੀ ਗਿਣਤੀ 100 ਗੁਣਾ ਵਧਾਵੇ! ਮੇਰੇ ਪ੍ਰਭੂ ਅਤੇ ਮਹਾਰਾਜ, ਕੀ ਉਹ ਸਾਰੇ ਪਹਿਲਾਂ ਹੀ ਮੇਰੇ ਮਾਲਕ ਦੇ ਸੇਵਕ ਨਹੀਂ ਹਨ? ਮੇਰਾ ਮਾਲਕ ਇਹ ਕੰਮ ਕਿਉਂ ਕਰਨਾ ਚਾਹੁੰਦਾ ਹੈ? ਤੂੰ ਇਜ਼ਰਾਈਲ ਦੇ ਗੁਨਾਹ ਦੀ ਵਜ੍ਹਾ ਕਿਉਂ ਬਣੇਂ?”
4 ਪਰ ਯੋਆਬ ਨੂੰ ਰਾਜੇ ਦੀ ਗੱਲ ਅੱਗੇ ਝੁਕਣਾ ਪਿਆ। ਇਸ ਲਈ ਯੋਆਬ ਗਿਆ ਅਤੇ ਸਾਰੇ ਇਜ਼ਰਾਈਲ ਵਿਚ ਘੁੰਮਿਆ ਜਿਸ ਤੋਂ ਬਾਅਦ ਉਹ ਯਰੂਸ਼ਲਮ ਆ ਗਿਆ।+ 5 ਫਿਰ ਯੋਆਬ ਨੇ ਦਾਊਦ ਨੂੰ ਉਨ੍ਹਾਂ ਲੋਕਾਂ ਦੀ ਗਿਣਤੀ ਦੱਸੀ ਜਿਨ੍ਹਾਂ ਦੇ ਨਾਂ ਦਰਜ ਕੀਤੇ ਗਏ ਸਨ। ਸਾਰੇ ਇਜ਼ਰਾਈਲ ਵਿਚ ਤਲਵਾਰਾਂ ਨਾਲ ਲੈਸ 11,00,000 ਆਦਮੀ ਸਨ ਅਤੇ ਯਹੂਦਾਹ ਦੇ ਤਲਵਾਰਾਂ ਨਾਲ ਲੈਸ ਆਦਮੀਆਂ ਦੀ ਗਿਣਤੀ 4,70,000 ਸੀ।+ 6 ਪਰ ਉਨ੍ਹਾਂ ਵਿਚ ਲੇਵੀ ਅਤੇ ਬਿਨਯਾਮੀਨ ਗੋਤਾਂ ਦੇ ਨਾਂ ਦਰਜ ਨਹੀਂ ਕੀਤੇ ਗਏ+ ਕਿਉਂਕਿ ਰਾਜੇ ਦੀ ਗੱਲ ਯੋਆਬ ਨੂੰ ਘਿਣਾਉਣੀ ਲੱਗੀ ਸੀ।+
7 ਇਹ ਸਭ ਸੱਚੇ ਪਰਮੇਸ਼ੁਰ ਨੂੰ ਬਹੁਤ ਬੁਰਾ ਲੱਗਾ, ਇਸ ਲਈ ਉਸ ਨੇ ਇਜ਼ਰਾਈਲ ਨੂੰ ਸਜ਼ਾ ਦਿੱਤੀ। 8 ਫਿਰ ਦਾਊਦ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਮੈਂ ਇਹ ਕੰਮ ਕਰ ਕੇ ਵੱਡਾ ਪਾਪ ਕੀਤਾ ਹੈ।+ ਹੁਣ ਕਿਰਪਾ ਕਰ ਕੇ ਆਪਣੇ ਸੇਵਕ ਦੀ ਗ਼ਲਤੀ ਮਾਫ਼ ਕਰ ਦੇ ਕਿਉਂਕਿ ਮੈਂ ਬਹੁਤ ਵੱਡੀ ਮੂਰਖਤਾ ਕੀਤੀ ਹੈ।”+ 9 ਫਿਰ ਯਹੋਵਾਹ ਨੇ ਦਾਊਦ ਦੇ ਦਰਸ਼ੀ ਗਾਦ+ ਨਾਲ ਗੱਲ ਕੀਤੀ ਤੇ ਕਿਹਾ: 10 “ਜਾਹ ਅਤੇ ਦਾਊਦ ਨੂੰ ਕਹਿ, ‘ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤਿੰਨ ਬਿਪਤਾਵਾਂ ਦੱਸਦਾ ਹਾਂ। ਇਨ੍ਹਾਂ ਵਿੱਚੋਂ ਇਕ ਚੁਣ ਲੈ ਤੇ ਮੈਂ ਉਹੀ ਤੇਰੇ ʼਤੇ ਲਿਆਵਾਂਗਾ।”’” 11 ਇਸ ਲਈ ਗਾਦ ਨੇ ਦਾਊਦ ਕੋਲ ਜਾ ਕੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਆਪਣੇ ਲਈ ਚੁਣ ਲੈ 12 ਕਿ ਤਿੰਨ ਸਾਲਾਂ ਲਈ ਕਾਲ਼ ਪਵੇ,+ ਜਾਂ ਤਿੰਨ ਮਹੀਨਿਆਂ ਲਈ ਤੈਨੂੰ ਆਪਣੇ ਦੁਸ਼ਮਣਾਂ ਹੱਥੋਂ ਹਾਰ ਝੱਲਣੀ ਪਵੇ ਅਤੇ ਤੇਰੇ ਦੁਸ਼ਮਣਾਂ ਦੀ ਤਲਵਾਰ ਤੇਰੇ ʼਤੇ ਆ ਪਵੇ+ ਜਾਂ ਤਿੰਨ ਦਿਨਾਂ ਲਈ ਯਹੋਵਾਹ ਦੀ ਤਲਵਾਰ ਚੱਲੇ ਯਾਨੀ ਦੇਸ਼ ਵਿਚ ਮਹਾਂਮਾਰੀ ਪਵੇ+ ਅਤੇ ਯਹੋਵਾਹ ਦਾ ਦੂਤ ਇਜ਼ਰਾਈਲ ਦੇ ਸਾਰੇ ਇਲਾਕੇ ʼਤੇ ਤਬਾਹੀ ਲਿਆਵੇ।’+ ਹੁਣ ਸੋਚ ਕੇ ਦੱਸ ਕਿ ਮੈਂ ਆਪਣੇ ਭੇਜਣ ਵਾਲੇ ਨੂੰ ਕੀ ਜਵਾਬ ਦਿਆਂ।” 13 ਇਸ ਲਈ ਦਾਊਦ ਨੇ ਗਾਦ ਨੂੰ ਕਿਹਾ: “ਮੈਂ ਬੜਾ ਦੁਖੀ ਹਾਂ। ਕਿਰਪਾ ਕਰ ਕੇ ਮੈਨੂੰ ਯਹੋਵਾਹ ਦੇ ਹੱਥ ਵਿਚ ਪੈ ਲੈਣ ਦੇ ਕਿਉਂਕਿ ਉਹ ਬੜਾ ਦਇਆਵਾਨ ਹੈ;+ ਪਰ ਮੈਨੂੰ ਇਨਸਾਨ ਦੇ ਹੱਥ ਵਿਚ ਨਾ ਪੈਣ ਦੇ।”+
14 ਫਿਰ ਯਹੋਵਾਹ ਨੇ ਇਜ਼ਰਾਈਲ ʼਤੇ ਮਹਾਂਮਾਰੀ ਘੱਲੀ+ ਜਿਸ ਕਰਕੇ ਇਜ਼ਰਾਈਲ ਦੇ 70,000 ਲੋਕ ਮਾਰੇ ਗਏ।+ 15 ਇਸ ਤੋਂ ਇਲਾਵਾ, ਸੱਚੇ ਪਰਮੇਸ਼ੁਰ ਨੇ ਯਰੂਸ਼ਲਮ ਦਾ ਨਾਸ਼ ਕਰਨ ਲਈ ਇਕ ਦੂਤ ਨੂੰ ਘੱਲਿਆ; ਪਰ ਜਦੋਂ ਉਹ ਨਾਸ਼ ਕਰਨ ਹੀ ਵਾਲਾ ਸੀ, ਤਾਂ ਯਹੋਵਾਹ ਨੇ ਇਹ ਦੇਖਿਆ ਅਤੇ ਉਸ ਨੂੰ ਇਸ ਬਿਪਤਾ ਕਰਕੇ ਅਫ਼ਸੋਸ* ਹੋਇਆ+ ਅਤੇ ਉਸ ਨੇ ਬਿਪਤਾ ਲਿਆਉਣ ਵਾਲੇ ਦੂਤ ਨੂੰ ਕਿਹਾ: “ਬੱਸ ਬਹੁਤ ਹੋ ਗਿਆ!+ ਹੁਣ ਆਪਣਾ ਹੱਥ ਰੋਕ ਲੈ।” ਉਸ ਸਮੇਂ ਯਹੋਵਾਹ ਦਾ ਦੂਤ ਯਬੂਸੀ ਆਰਨਾਨ ਦੇ ਪਿੜ*+ ਦੇ ਲਾਗੇ ਖੜ੍ਹਾ ਸੀ।
16 ਜਦੋਂ ਦਾਊਦ ਨੇ ਆਪਣੀਆਂ ਨਜ਼ਰਾਂ ਉਤਾਹਾਂ ਚੁੱਕੀਆਂ, ਤਾਂ ਉਸ ਨੇ ਦੇਖਿਆ ਕਿ ਧਰਤੀ ਅਤੇ ਆਕਾਸ਼ ਵਿਚਕਾਰ ਯਹੋਵਾਹ ਦਾ ਇਕ ਦੂਤ ਖੜ੍ਹਾ ਹੈ ਅਤੇ ਉਸ ਨੇ ਆਪਣੇ ਹੱਥ ਵਿਚ ਫੜੀ ਤਲਵਾਰ+ ਯਰੂਸ਼ਲਮ ਵੱਲ ਨੂੰ ਕੀਤੀ ਹੋਈ ਹੈ। ਦਾਊਦ ਅਤੇ ਬਜ਼ੁਰਗ ਤੱਪੜ ਪਾਈ+ ਇਕਦਮ ਜ਼ਮੀਨ ਉੱਤੇ ਮੂੰਹ ਭਾਰ ਲੰਮੇ ਪੈ ਗਏ।+ 17 ਦਾਊਦ ਨੇ ਸੱਚੇ ਪਰਮੇਸ਼ੁਰ ਨੂੰ ਕਿਹਾ: “ਕੀ ਉਹ ਮੈਂ ਨਹੀਂ ਸੀ ਜਿਸ ਨੇ ਲੋਕਾਂ ਦੀ ਗਿਣਤੀ ਕਰਨ ਲਈ ਕਿਹਾ ਸੀ? ਪਾਪ ਤਾਂ ਮੈਂ ਕੀਤਾ ਹੈ, ਗ਼ਲਤੀ ਮੇਰੀ ਹੈ;+ ਪਰ ਇਨ੍ਹਾਂ ਭੇਡਾਂ ਦਾ ਕੀ ਕਸੂਰ ਹੈ? ਹੇ ਮੇਰੇ ਪਰਮੇਸ਼ੁਰ ਯਹੋਵਾਹ, ਕਿਰਪਾ ਕਰ ਕੇ ਆਪਣਾ ਹੱਥ ਮੇਰੇ ਅਤੇ ਮੇਰੇ ਪਿਤਾ ਦੇ ਘਰਾਣੇ ਖ਼ਿਲਾਫ਼ ਉਠਾ; ਪਰ ਆਪਣੇ ਲੋਕਾਂ ਉੱਤੇ ਇਹ ਬਿਪਤਾ ਨਾ ਲਿਆ।”+
18 ਫਿਰ ਯਹੋਵਾਹ ਦੇ ਦੂਤ ਨੇ ਗਾਦ+ ਨੂੰ ਕਿਹਾ ਕਿ ਉਹ ਦਾਊਦ ਨੂੰ ਕਹੇ ਕਿ ਉਹ ਉਤਾਂਹ ਜਾਵੇ ਅਤੇ ਯਹੋਵਾਹ ਲਈ ਯਬੂਸੀ ਆਰਨਾਨ ਦੇ ਪਿੜ ਵਿਚ ਇਕ ਵੇਦੀ ਖੜ੍ਹੀ ਕਰੇ।+ 19 ਦਾਊਦ ਗਾਦ ਦੀ ਗੱਲ ਮੰਨ ਕੇ ਉਤਾਂਹ ਗਿਆ ਜੋ ਉਸ ਨੇ ਯਹੋਵਾਹ ਦੇ ਨਾਂ ʼਤੇ ਕਹੀ ਸੀ। 20 ਉਸ ਸਮੇਂ ਆਰਨਾਨ ਨੇ ਪਿੱਛੇ ਮੁੜ ਕੇ ਉਸ ਦੂਤ ਨੂੰ ਦੇਖਿਆ ਅਤੇ ਉਸ ਦੇ ਚਾਰੇ ਪੁੱਤਰ ਲੁਕ ਗਏ ਜੋ ਉਸ ਦੇ ਨਾਲ ਸਨ। ਉਸ ਵੇਲੇ ਆਰਨਾਨ ਕਣਕ ਗਾਹ ਰਿਹਾ ਸੀ। 21 ਜਦੋਂ ਦਾਊਦ ਉਸ ਕੋਲ ਆਇਆ, ਤਾਂ ਆਰਨਾਨ ਨੇ ਆਪਣੀਆਂ ਨਜ਼ਰਾਂ ਉਤਾਂਹ ਚੁੱਕੀਆਂ ਤੇ ਦਾਊਦ ਨੂੰ ਦੇਖਿਆ। ਉਹ ਉਸੇ ਵੇਲੇ ਪਿੜ ਵਿੱਚੋਂ ਬਾਹਰ ਗਿਆ ਅਤੇ ਉਸ ਨੇ ਦਾਊਦ ਅੱਗੇ ਗੋਡਿਆਂ ਭਾਰ ਬੈਠ ਕੇ ਸਿਰ ਨਿਵਾਇਆ। 22 ਦਾਊਦ ਨੇ ਆਰਨਾਨ ਨੂੰ ਕਿਹਾ: “ਪਿੜ ਦੀ ਜ਼ਮੀਨ ਮੈਨੂੰ ਵੇਚ* ਦੇ ਤਾਂਕਿ ਮੈਂ ਇਸ ʼਤੇ ਯਹੋਵਾਹ ਵਾਸਤੇ ਇਕ ਵੇਦੀ ਬਣਾਵਾਂ। ਮੇਰੇ ਤੋਂ ਇਸ ਦੀ ਪੂਰੀ ਕੀਮਤ ਲੈ ਲਾ ਤਾਂਕਿ ਲੋਕਾਂ ਉੱਤੇ ਆਈ ਮਹਾਂਮਾਰੀ ਰੁਕ ਜਾਵੇ।”+ 23 ਪਰ ਆਰਨਾਨ ਨੇ ਦਾਊਦ ਨੂੰ ਕਿਹਾ: “ਮੇਰਾ ਪ੍ਰਭੂ ਅਤੇ ਮਹਾਰਾਜ ਇਸ ਨੂੰ ਆਪਣੀ ਹੀ ਸਮਝੇ ਤੇ ਉਹੀ ਕਰੇ ਜੋ ਉਸ ਨੂੰ ਚੰਗਾ ਲੱਗਦਾ ਹੈ। ਆਹ ਰਹੇ ਹੋਮ-ਬਲ਼ੀਆਂ ਲਈ ਪਸ਼ੂ ਅਤੇ ਬਾਲ਼ਣ ਵਾਸਤੇ ਫਲ੍ਹਾ*+ ਤੇ ਅਨਾਜ ਦੇ ਚੜ੍ਹਾਵੇ ਲਈ ਕਣਕ। ਮੈਂ ਇਹ ਸਾਰਾ ਕੁਝ ਦਿੰਦਾ ਹਾਂ।”
24 ਪਰ ਰਾਜਾ ਦਾਊਦ ਨੇ ਆਰਨਾਨ ਨੂੰ ਕਿਹਾ: “ਨਹੀਂ, ਮੈਂ ਇਹ ਸਭ ਪੂਰਾ ਮੁੱਲ ਦੇ ਕੇ ਖ਼ਰੀਦਾਂਗਾ ਕਿਉਂਕਿ ਜੋ ਤੇਰਾ ਹੈ, ਉਹ ਲੈ ਕੇ ਮੈਂ ਯਹੋਵਾਹ ਨੂੰ ਨਹੀਂ ਦਿਆਂਗਾ ਜਾਂ ਉਹ ਹੋਮ-ਬਲ਼ੀਆਂ ਨਹੀਂ ਚੜ੍ਹਾਵਾਂਗਾ ਜਿਨ੍ਹਾਂ ਦੀ ਮੈਨੂੰ ਕੋਈ ਕੀਮਤ ਨਹੀਂ ਚੁਕਾਉਣੀ ਪਈ।”+ 25 ਇਸ ਲਈ ਦਾਊਦ ਨੇ ਸੋਨੇ ਦੇ 600 ਸ਼ੇਕੇਲ* ਤੋਲ ਕੇ ਆਰਨਾਨ ਨੂੰ ਜ਼ਮੀਨ ਲਈ ਦਿੱਤੇ। 26 ਅਤੇ ਦਾਊਦ ਨੇ ਉੱਥੇ ਯਹੋਵਾਹ ਲਈ ਇਕ ਵੇਦੀ ਬਣਾਈ+ ਅਤੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ ਅਤੇ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਪੁਕਾਰਿਆ ਜਿਸ ਨੇ ਸਵਰਗ ਤੋਂ ਹੋਮ-ਬਲ਼ੀ ਦੀ ਵੇਦੀ ਉੱਤੇ ਅੱਗ ਭੇਜ ਕੇ ਉਸ ਨੂੰ ਜਵਾਬ ਦਿੱਤਾ।+ 27 ਫਿਰ ਯਹੋਵਾਹ ਨੇ ਦੂਤ ਨੂੰ ਹੁਕਮ ਦਿੱਤਾ+ ਕਿ ਉਹ ਤਲਵਾਰ ਨੂੰ ਵਾਪਸ ਮਿਆਨ ਵਿਚ ਪਾ ਲਵੇ। 28 ਉਸ ਸਮੇਂ ਜਦੋਂ ਦਾਊਦ ਨੇ ਦੇਖਿਆ ਕਿ ਯਹੋਵਾਹ ਨੇ ਯਬੂਸੀ ਆਰਨਾਨ ਦੇ ਪਿੜ ਵਿਚ ਉਸ ਨੂੰ ਜਵਾਬ ਦਿੱਤਾ ਸੀ, ਤਾਂ ਉਹ ਬਾਕਾਇਦਾ ਉੱਥੇ ਬਲ਼ੀਆਂ ਚੜ੍ਹਾਉਂਦਾ ਰਿਹਾ। 29 ਪਰ ਉਸ ਸਮੇਂ ਯਹੋਵਾਹ ਦਾ ਡੇਰਾ ਜੋ ਮੂਸਾ ਨੇ ਉਜਾੜ ਵਿਚ ਬਣਾਇਆ ਸੀ ਅਤੇ ਹੋਮ-ਬਲ਼ੀ ਦੀ ਵੇਦੀ ਗਿਬਓਨ ਵਿਚ ਉੱਚੀ ਜਗ੍ਹਾ ʼਤੇ ਸੀ।+ 30 ਦਾਊਦ ਪਰਮੇਸ਼ੁਰ ਤੋਂ ਸਲਾਹ ਲੈਣ ਲਈ ਇਸ ਅੱਗੇ ਨਹੀਂ ਜਾ ਸਕਿਆ ਕਿਉਂਕਿ ਉਹ ਯਹੋਵਾਹ ਦੇ ਦੂਤ ਦੀ ਤਲਵਾਰ ਕਰਕੇ ਬਹੁਤ ਡਰ ਗਿਆ ਸੀ।
22 ਫਿਰ ਦਾਊਦ ਨੇ ਕਿਹਾ: “ਇਹ ਸੱਚੇ ਪਰਮੇਸ਼ੁਰ ਯਹੋਵਾਹ ਦਾ ਭਵਨ ਹੈ ਅਤੇ ਇਹ ਇਜ਼ਰਾਈਲ ਵਾਸਤੇ ਹੋਮ-ਬਲ਼ੀ ਲਈ ਵੇਦੀ ਹੈ।”+
2 ਇਸ ਤੋਂ ਬਾਅਦ ਦਾਊਦ ਨੇ ਹੁਕਮ ਦਿੱਤਾ ਕਿ ਇਜ਼ਰਾਈਲ ਦੇਸ਼ ਵਿਚ ਰਹਿੰਦੇ ਪਰਦੇਸੀਆਂ+ ਨੂੰ ਇਕੱਠਾ ਕੀਤਾ ਜਾਵੇ ਅਤੇ ਉਸ ਨੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਦੇ ਭਵਨ ਨੂੰ ਬਣਾਉਣ ਲਈ ਪੱਥਰਾਂ ਨੂੰ ਕੱਟਣ ਅਤੇ ਉਨ੍ਹਾਂ ਨੂੰ ਘੜਨ ਦੇ ਕੰਮ ʼਤੇ ਲਾਇਆ।+ 3 ਦਾਊਦ ਨੇ ਦਰਵਾਜ਼ਿਆਂ ਦੇ ਪੱਲਿਆਂ ਦੀਆਂ ਮੇਖਾਂ ਅਤੇ ਕਬਜ਼ਿਆਂ ਲਈ ਵੱਡੀ ਮਾਤਰਾ ਵਿਚ ਲੋਹਾ ਵੀ ਇਕੱਠਾ ਕੀਤਾ ਅਤੇ ਬਹੁਤ ਸਾਰਾ ਤਾਂਬਾ ਵੀ ਜਿਸ ਨੂੰ ਤੋਲਿਆ ਨਹੀਂ ਜਾ ਸਕਦਾ ਸੀ,+ 4 ਨਾਲੇ ਬੇਹਿਸਾਬੀ ਦਿਆਰ ਦੀ ਲੱਕੜ+ ਕਿਉਂਕਿ ਸੀਦੋਨ ਅਤੇ ਸੋਰ ਦੇ ਲੋਕ+ ਵੱਡੀ ਮਾਤਰਾ ਵਿਚ ਦਿਆਰ ਦੀ ਲੱਕੜ ਦਾਊਦ ਕੋਲ ਲਿਆਏ ਸਨ। 5 ਦਾਊਦ ਨੇ ਕਿਹਾ: “ਮੇਰਾ ਪੁੱਤਰ ਸੁਲੇਮਾਨ ਨੌਜਵਾਨ ਅਤੇ ਨਾਤਜਰਬੇਕਾਰ* ਹੈ+ ਅਤੇ ਯਹੋਵਾਹ ਲਈ ਬਣਾਇਆ ਜਾਣ ਵਾਲਾ ਭਵਨ ਇੰਨਾ ਸ਼ਾਨਦਾਰ ਹੋਣਾ ਚਾਹੀਦਾ ਹੈ+ ਕਿ ਸਾਰੇ ਦੇਸ਼ਾਂ ਵਿਚ ਇਸ ਦੀ ਮਸ਼ਹੂਰੀ ਹੋਵੇ ਤੇ ਇਸ ਦੀ ਸੁੰਦਰਤਾ ਦੇ ਚਰਚੇ ਹੋਣ।+ ਇਸ ਲਈ ਮੈਂ ਆਪਣੇ ਪੁੱਤਰ ਵਾਸਤੇ ਤਿਆਰੀ ਕਰਾਂਗਾ।” ਦਾਊਦ ਨੇ ਆਪਣੀ ਮੌਤ ਤੋਂ ਪਹਿਲਾਂ ਬਹੁਤ ਸਾਰਾ ਸਾਮਾਨ ਤਿਆਰ ਕੀਤਾ।
6 ਇਸ ਤੋਂ ਇਲਾਵਾ, ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਬੁਲਾਇਆ ਅਤੇ ਉਸ ਨੂੰ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਲਈ ਭਵਨ ਬਣਾਉਣ ਵਾਸਤੇ ਹਿਦਾਇਤਾਂ ਦਿੱਤੀਆਂ। 7 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦੱਸਿਆ: “ਮੇਰੀ ਦਿਲੀ ਇੱਛਾ ਸੀ ਕਿ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਵਾਂ।+ 8 ਪਰ ਯਹੋਵਾਹ ਦਾ ਇਹ ਬਚਨ ਮੇਰੇ ਕੋਲ ਆਇਆ, ‘ਤੂੰ ਬਹੁਤ ਸਾਰਾ ਖ਼ੂਨ ਵਹਾਇਆ ਹੈ ਅਤੇ ਤੂੰ ਬਹੁਤ ਸਾਰੇ ਯੁੱਧ ਲੜੇ ਹਨ। ਮੇਰੇ ਨਾਂ ਲਈ ਭਵਨ ਤੂੰ ਨਹੀਂ ਬਣਾਵੇਂਗਾ+ ਕਿਉਂਕਿ ਤੂੰ ਮੇਰੇ ਸਾਮ੍ਹਣੇ ਧਰਤੀ ਉੱਤੇ ਬੇਹਿਸਾਬਾ ਖ਼ੂਨ ਵਹਾਇਆ ਹੈ। 9 ਦੇਖ! ਤੇਰੇ ਇਕ ਪੁੱਤਰ ਹੋਵੇਗਾ+ ਜੋ ਸ਼ਾਂਤੀ-ਪਸੰਦ ਹੋਵੇਗਾ ਅਤੇ ਮੈਂ ਉਸ ਨੂੰ ਉਸ ਦੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾਂ ਤੋਂ ਰਾਹਤ ਦਿਆਂਗਾ+ ਕਿਉਂਕਿ ਉਸ ਦਾ ਨਾਂ ਸੁਲੇਮਾਨ*+ ਹੋਵੇਗਾ ਅਤੇ ਮੈਂ ਉਸ ਦੇ ਦਿਨਾਂ ਵਿਚ ਇਜ਼ਰਾਈਲ ਨੂੰ ਅਮਨ-ਚੈਨ ਬਖ਼ਸ਼ਾਂਗਾ।+ 10 ਉਹੀ ਮੇਰੇ ਨਾਂ ਲਈ ਇਕ ਭਵਨ ਬਣਾਵੇਗਾ।+ ਉਹ ਮੇਰਾ ਪੁੱਤਰ ਬਣੇਗਾ ਅਤੇ ਮੈਂ ਉਸ ਦਾ ਪਿਤਾ ਹੋਵਾਂਗਾ।+ ਮੈਂ ਇਜ਼ਰਾਈਲ ਉੱਤੇ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ।’+
11 “ਹੁਣ ਹੇ ਮੇਰੇ ਪੁੱਤਰ, ਯਹੋਵਾਹ ਤੇਰੇ ਨਾਲ ਹੋਵੇ ਅਤੇ ਤੂੰ ਸਫ਼ਲ ਹੋਵੇਂ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਲਈ ਭਵਨ ਬਣਾਵੇਂ ਜਿਵੇਂ ਉਸ ਨੇ ਤੇਰੇ ਬਾਰੇ ਕਿਹਾ ਹੈ।+ 12 ਜਦੋਂ ਯਹੋਵਾਹ ਇਜ਼ਰਾਈਲ ʼਤੇ ਤੈਨੂੰ ਅਧਿਕਾਰ ਦੇਵੇ, ਉਦੋਂ ਉਹ ਤੈਨੂੰ ਸੂਝ-ਬੂਝ ਅਤੇ ਸਮਝ ਵੀ ਦੇਵੇ+ ਤਾਂਕਿ ਤੂੰ ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਪਾਲਣਾ ਕਰੇਂ।+ 13 ਜੇ ਤੂੰ ਧਿਆਨ ਨਾਲ ਉਨ੍ਹਾਂ ਨਿਯਮਾਂ ਅਤੇ ਨਿਆਵਾਂ ਦੀ ਪਾਲਣਾ ਕਰੇਂ+ ਜਿਨ੍ਹਾਂ ਨੂੰ ਇਜ਼ਰਾਈਲ ਨੂੰ ਦੇਣ ਲਈ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ,+ ਫਿਰ ਤੂੰ ਸਫ਼ਲ ਹੋਵੇਂਗਾ। ਦਲੇਰ ਬਣ ਅਤੇ ਤਕੜਾ ਹੋ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ।+ 14 ਮੈਂ ਅੱਡੀ-ਚੋਟੀ ਦਾ ਜ਼ੋਰ ਲਾ ਕੇ ਯਹੋਵਾਹ ਦੇ ਭਵਨ ਲਈ 1,00,000 ਕਿੱਕਾਰ* ਸੋਨਾ ਅਤੇ 10,00,000 ਕਿੱਕਾਰ ਚਾਂਦੀ ਇਕੱਠੀ ਕੀਤੀ ਅਤੇ ਇੰਨਾ ਜ਼ਿਆਦਾ ਤਾਂਬਾ ਤੇ ਲੋਹਾ ਇਕੱਠਾ ਕੀਤਾ+ ਕਿ ਉਸ ਨੂੰ ਤੋਲਿਆ ਨਹੀਂ ਜਾ ਸਕਦਾ। ਨਾਲੇ ਮੈਂ ਲੱਕੜਾਂ ਅਤੇ ਪੱਥਰਾਂ ਨੂੰ ਤਿਆਰ ਕੀਤਾ,+ ਪਰ ਤੂੰ ਉਨ੍ਹਾਂ ਨੂੰ ਹੋਰ ਇਕੱਠਾ ਕਰੇਂਗਾ। 15 ਤੇਰੇ ਨਾਲ ਵੱਡੀ ਗਿਣਤੀ ਵਿਚ ਕਾਮੇ ਹਨ—ਪੱਥਰ ਕੱਟਣ ਵਾਲੇ, ਪੱਥਰਾਂ ਨਾਲ ਉਸਾਰੀ ਕਰਨ ਵਾਲੇ ਮਿਸਤਰੀ,+ ਲੱਕੜ ਦਾ ਕੰਮ ਕਰਨ ਵਾਲੇ ਅਤੇ ਹਰ ਤਰ੍ਹਾਂ ਦੇ ਮਾਹਰ ਕਾਰੀਗਰ।+ 16 ਸੋਨੇ, ਚਾਂਦੀ, ਤਾਂਬੇ ਅਤੇ ਲੋਹੇ ਦਾ ਤਾਂ ਕੋਈ ਹਿਸਾਬ ਹੀ ਨਹੀਂ।+ ਉੱਠ ਤੇ ਕੰਮ ਸ਼ੁਰੂ ਕਰ ਅਤੇ ਯਹੋਵਾਹ ਤੇਰੇ ਨਾਲ ਹੋਵੇ।”+
17 ਫਿਰ ਦਾਊਦ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ ਨੂੰ ਹੁਕਮ ਦਿੱਤਾ ਕਿ ਉਹ ਉਸ ਦੇ ਪੁੱਤਰ ਸੁਲੇਮਾਨ ਦੀ ਮਦਦ ਕਰਨ: 18 “ਕੀ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਨਹੀਂ ਹੈ ਅਤੇ ਕੀ ਉਸ ਨੇ ਤੁਹਾਨੂੰ ਹਰ ਪਾਸਿਓਂ ਰਾਹਤ ਨਹੀਂ ਦਿੱਤੀ? ਕਿਉਂਕਿ ਉਸ ਨੇ ਦੇਸ਼ ਦੇ ਵਾਸੀਆਂ ਨੂੰ ਮੇਰੇ ਹਵਾਲੇ ਕਰ ਦਿੱਤਾ ਹੈ ਅਤੇ ਇਹ ਦੇਸ਼ ਯਹੋਵਾਹ ਅਤੇ ਉਸ ਦੀ ਪਰਜਾ ਦੇ ਅਧੀਨ ਹੋ ਗਿਆ ਹੈ। 19 ਹੁਣ ਤੁਸੀਂ ਆਪਣੇ ਸਾਰੇ ਦਿਲ ਅਤੇ ਜਾਨ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਭਾਲਣ ਦੀ ਠਾਣ ਲਓ+ ਅਤੇ ਸੱਚੇ ਪਰਮੇਸ਼ੁਰ ਯਹੋਵਾਹ ਦੇ ਪਵਿੱਤਰ ਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿਓ+ ਤਾਂਕਿ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਅਤੇ ਸੱਚੇ ਪਰਮੇਸ਼ੁਰ ਦੇ ਪਵਿੱਤਰ ਭਾਂਡਿਆਂ ਨੂੰ+ ਉਸ ਭਵਨ ਵਿਚ ਲਿਆਂਦਾ ਜਾਵੇ ਜੋ ਯਹੋਵਾਹ ਦੇ ਨਾਂ ਲਈ ਬਣਾਇਆ ਜਾਵੇਗਾ।”+
23 ਜਦੋਂ ਦਾਊਦ ਬੁੱਢਾ ਹੋ ਗਿਆ ਤੇ ਮਰਨ ਕਿਨਾਰੇ ਸੀ,* ਤਾਂ ਉਸ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਜ਼ਰਾਈਲ ਦਾ ਰਾਜਾ ਬਣਾ ਦਿੱਤਾ।+ 2 ਫਿਰ ਉਸ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ, ਪੁਜਾਰੀਆਂ+ ਅਤੇ ਲੇਵੀਆਂ+ ਨੂੰ ਇਕੱਠਾ ਕੀਤਾ। 3 ਉਨ੍ਹਾਂ ਲੇਵੀਆਂ ਦੀ ਗਿਣਤੀ ਕੀਤੀ ਗਈ ਜੋ 30 ਸਾਲਾਂ ਦੇ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ;+ ਇਕ-ਇਕ ਆਦਮੀ ਨੂੰ ਗਿਣਿਆ ਗਿਆ ਤੇ ਉਨ੍ਹਾਂ ਦੀ ਗਿਣਤੀ 38,000 ਸੀ। 4 ਇਨ੍ਹਾਂ ਵਿੱਚੋਂ 24,000 ਜਣੇ ਯਹੋਵਾਹ ਦੇ ਭਵਨ ਦੇ ਕੰਮ ਦੀ ਨਿਗਰਾਨੀ ਕਰਦੇ ਸਨ ਅਤੇ 6,000 ਅਧਿਕਾਰੀ ਤੇ ਨਿਆਂਕਾਰ ਸਨ+ 5 ਅਤੇ 4,000 ਦਰਬਾਨ ਸਨ+ ਅਤੇ 4,000 ਜਣੇ ਸਾਜ਼ਾਂ ਨਾਲ ਯਹੋਵਾਹ ਦੀ ਮਹਿਮਾ ਕਰਦੇ ਸਨ+ ਜਿਨ੍ਹਾਂ ਬਾਰੇ ਦਾਊਦ ਨੇ ਕਿਹਾ: “ਮੈਂ ਇਨ੍ਹਾਂ ਨੂੰ ਮਹਿਮਾ ਕਰਨ ਲਈ ਬਣਾਇਆ।”
6 ਫਿਰ ਦਾਊਦ ਨੇ ਉਨ੍ਹਾਂ ਨੂੰ ਲੇਵੀ ਦੇ ਪੁੱਤਰਾਂ ਅਨੁਸਾਰ ਟੋਲੀਆਂ ਵਿਚ ਵੰਡ ਦਿੱਤਾ:+ ਗੇਰਸ਼ੋਨ, ਕਹਾਥ ਅਤੇ ਮਰਾਰੀ।+ 7 ਗੇਰਸ਼ੋਨੀਆਂ ਵਿੱਚੋਂ ਸਨ ਲਾਦਾਨ ਅਤੇ ਸ਼ਿਮਈ। 8 ਲਾਦਾਨ ਦੇ ਤਿੰਨ ਪੁੱਤਰ ਸਨ ਯਹੀਏਲ ਮੁਖੀ, ਜ਼ੇਥਾਮ ਅਤੇ ਯੋਏਲ।+ 9 ਸ਼ਿਮਈ ਦੇ ਤਿੰਨ ਪੁੱਤਰ ਸਨ ਸ਼ਲੋਮੋਥ, ਹਜ਼ੀਏਲ ਅਤੇ ਹਾਰਾਨ। ਲਾਦਾਨ ਤੋਂ ਇਹ ਤਿੰਨੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀ ਸਨ। 10 ਸ਼ਿਮਈ ਦੇ ਪੁੱਤਰ ਸਨ ਯਹਥ, ਜ਼ੀਨਾ, ਯੂਸ਼ ਅਤੇ ਬਰੀਆਹ। ਇਹ ਚਾਰੇ ਜਣੇ ਸ਼ਿਮਈ ਦੇ ਪੁੱਤਰ ਸਨ। 11 ਯਹਥ ਮੁਖੀ ਸੀ ਅਤੇ ਜ਼ੀਜ਼ਾਹ ਦੂਸਰਾ ਸੀ। ਪਰ ਯੂਸ਼ ਅਤੇ ਬਰੀਆਹ ਦੇ ਬਹੁਤੇ ਪੁੱਤਰ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਇੱਕੋ ਘਰਾਣੇ ਵਿਚ ਗਿਣਿਆ ਗਿਆ ਤੇ ਇੱਕੋ ਜ਼ਿੰਮੇਵਾਰੀ ਦਿੱਤੀ ਗਈ।
12 ਕਹਾਥ ਦੇ ਚਾਰ ਪੁੱਤਰ ਸਨ ਅਮਰਾਮ, ਯਿਸਹਾਰ,+ ਹਬਰੋਨ ਅਤੇ ਉਜ਼ੀਏਲ।+ 13 ਅਮਰਾਮ ਦੇ ਪੁੱਤਰ ਸਨ ਹਾਰੂਨ+ ਅਤੇ ਮੂਸਾ।+ ਪਰ ਹਾਰੂਨ ਨੂੰ ਵੱਖਰਾ ਕੀਤਾ ਗਿਆ ਸੀ+ ਤਾਂਕਿ ਉਹ ਹਮੇਸ਼ਾ ਅੱਤ ਪਵਿੱਤਰ ਕਮਰੇ ਨੂੰ ਸ਼ੁੱਧ ਕਰਿਆ ਕਰੇ, ਹਾਂ, ਉਸ ਨੂੰ ਤੇ ਉਸ ਦੇ ਪੁੱਤਰਾਂ ਨੂੰ ਵੱਖਰਾ ਕੀਤਾ ਗਿਆ ਕਿ ਉਹ ਯਹੋਵਾਹ ਅੱਗੇ ਬਲ਼ੀਆਂ ਚੜ੍ਹਾਉਣ, ਉਸ ਦੀ ਸੇਵਾ ਕਰਨ ਅਤੇ ਉਸ ਦੇ ਨਾਂ ਤੇ ਹਮੇਸ਼ਾ ਬਰਕਤਾਂ ਦੇਣ।+ 14 ਸੱਚੇ ਪਰਮੇਸ਼ੁਰ ਦੇ ਬੰਦੇ ਮੂਸਾ ਦੇ ਪੁੱਤਰਾਂ ਨੂੰ ਲੇਵੀਆਂ ਦੇ ਗੋਤ ਵਿਚ ਗਿਣਿਆ ਗਿਆ ਸੀ। 15 ਮੂਸਾ ਦੇ ਪੁੱਤਰ ਸਨ ਗੇਰਸ਼ੋਮ+ ਅਤੇ ਅਲੀਅਜ਼ਰ।+ 16 ਗੇਰਸ਼ੋਮ ਦੇ ਪੁੱਤਰਾਂ ਵਿੱਚੋਂ ਸ਼ਬੂਏਲ+ ਮੁਖੀ ਸੀ। 17 ਅਲੀਅਜ਼ਰ ਦੇ ਵੰਸ਼* ਵਿੱਚੋਂ ਰਹਬਯਾਹ+ ਮੁਖੀ ਸੀ; ਅਲੀਅਜ਼ਰ ਦੇ ਹੋਰ ਪੁੱਤਰ ਨਹੀਂ ਸਨ, ਪਰ ਰਹਬਯਾਹ ਦੇ ਬਹੁਤ ਸਾਰੇ ਪੁੱਤਰ ਸਨ। 18 ਯਿਸਹਾਰ ਦੇ ਪੁੱਤਰਾਂ+ ਵਿੱਚੋਂ ਸ਼ਲੋਮੀਥ+ ਮੁਖੀ ਸੀ। 19 ਹਬਰੋਨ ਦੇ ਪੁੱਤਰ ਸਨ ਯਰੀਯਾਹ ਮੁਖੀ, ਅਮਰਯਾਹ ਦੂਸਰਾ, ਯਹਜ਼ੀਏਲ ਤੀਸਰਾ ਅਤੇ ਯਕਮਾਮ ਚੌਥਾ।+ 20 ਉਜ਼ੀਏਲ ਦੇ ਪੁੱਤਰ+ ਸਨ ਮੀਕਾਹ ਮੁਖੀ ਅਤੇ ਯਿਸ਼ੀਯਾਹ ਦੂਸਰਾ।
21 ਮਰਾਰੀ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ।+ ਮਹਲੀ ਦੇ ਪੁੱਤਰ ਸਨ ਅਲਆਜ਼ਾਰ ਅਤੇ ਕੀਸ਼। 22 ਅਲਆਜ਼ਾਰ ਦੀ ਮੌਤ ਹੋ ਗਈ, ਪਰ ਉਸ ਦਾ ਕੋਈ ਪੁੱਤਰ ਨਹੀਂ ਸੀ ਸਿਰਫ਼ ਧੀਆਂ ਸਨ। ਇਸ ਲਈ ਉਨ੍ਹਾਂ ਦੇ ਰਿਸ਼ਤੇਦਾਰਾਂ* ਯਾਨੀ ਕੀਸ਼ ਦੇ ਪੁੱਤਰਾਂ ਨੇ ਉਨ੍ਹਾਂ ਨਾਲ ਵਿਆਹ ਕਰਾ ਲਏ। 23 ਮੂਸ਼ੀ ਦੇ ਤਿੰਨ ਪੁੱਤਰ ਸਨ ਮਹਲੀ, ਏਦਰ ਅਤੇ ਯਿਰੇਮੋਥ।
24 ਇਹ ਲੇਵੀ ਦੇ ਪੁੱਤਰ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਜੋ 20 ਸਾਲਾਂ ਅਤੇ ਇਸ ਤੋਂ ਜ਼ਿਆਦਾ ਉਮਰ ਦੇ ਸਨ, ਉਨ੍ਹਾਂ ਨੂੰ ਆਪਣੇ ਘਰਾਣਿਆਂ ਅਨੁਸਾਰ ਗਿਣਿਆ ਗਿਆ ਤੇ ਉਨ੍ਹਾਂ ਦੇ ਨਾਂ ਸੂਚੀ ਵਿਚ ਦਰਜ ਕੀਤੇ ਗਏ ਅਤੇ ਉਹ ਯਹੋਵਾਹ ਦੇ ਭਵਨ ਵਿਚ ਸੇਵਾ ਦਾ ਕੰਮ ਕਰਦੇ ਸਨ। 25 ਕਿਉਂਕਿ ਦਾਊਦ ਨੇ ਕਿਹਾ ਸੀ: “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਆਪਣੇ ਲੋਕਾਂ ਨੂੰ ਰਾਹਤ ਦਿੱਤੀ ਹੈ+ ਅਤੇ ਉਹ ਹਮੇਸ਼ਾ ਲਈ ਯਰੂਸ਼ਲਮ ਵਿਚ ਵੱਸੇਗਾ।+ 26 ਨਾਲੇ ਲੇਵੀਆਂ ਨੂੰ ਅੱਗੇ ਤੋਂ ਡੇਰਾ ਅਤੇ ਇਸ ਵਿਚ ਸੇਵਾ ਲਈ ਵਰਤਿਆ ਜਾਂਦਾ ਕੋਈ ਵੀ ਸਾਮਾਨ ਚੁੱਕ ਕੇ ਕਿਤੇ ਹੋਰ ਨਹੀਂ ਲਿਜਾਣਾ ਪਵੇਗਾ।”+ 27 ਦਾਊਦ ਦੀਆਂ ਆਖ਼ਰੀ ਹਿਦਾਇਤਾਂ ਅਨੁਸਾਰ ਲੇਵੀਆਂ ਨੂੰ ਗਿਣਿਆ ਗਿਆ ਸੀ ਜੋ 20 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਸਨ। 28 ਉਨ੍ਹਾਂ ਦਾ ਕੰਮ ਸੀ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਹਾਰੂਨ ਦੇ ਪੁੱਤਰਾਂ ਦੀ ਮਦਦ ਕਰਨੀ,+ ਵਿਹੜਿਆਂ,+ ਰੋਟੀ ਖਾਣ ਵਾਲੇ ਕਮਰਿਆਂ, ਹਰ ਪਵਿੱਤਰ ਚੀਜ਼ ਨੂੰ ਸ਼ੁੱਧ ਕਰਨਾ ਅਤੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਦੇ ਕਿਸੇ ਵੀ ਲੋੜੀਂਦੇ ਕੰਮ ਦੀ ਦੇਖ-ਰੇਖ ਕਰਨੀ। 29 ਉਹ ਇਨ੍ਹਾਂ ਚੀਜ਼ਾਂ ਦੇ ਸੰਬੰਧ ਵਿਚ ਮਦਦ ਕਰਦੇ ਸਨ: ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ,*+ ਅਨਾਜ ਦੇ ਚੜ੍ਹਾਵੇ ਲਈ ਮੈਦਾ, ਬੇਖਮੀਰੀਆਂ ਕੜਕ ਪਤਲੀਆਂ ਰੋਟੀਆਂ,+ ਤਵੇ ʼਤੇ ਪਕਾਈਆਂ ਟਿੱਕੀਆਂ, ਤੇਲ ਨਾਲ ਗੁੰਨ੍ਹਿਆ ਆਟਾ+ ਅਤੇ ਹਰ ਤਰ੍ਹਾਂ ਦੇ ਨਾਪ-ਤੋਲ ਦਾ ਕੰਮ। 30 ਉਨ੍ਹਾਂ ਨੇ ਹਰ ਸਵੇਰ ਨੂੰ ਖੜ੍ਹੇ ਹੋ ਕੇ+ ਯਹੋਵਾਹ ਦਾ ਧੰਨਵਾਦ ਤੇ ਮਹਿਮਾ ਕਰਨੀ ਸੀ ਅਤੇ ਸ਼ਾਮ ਨੂੰ ਵੀ ਇਸੇ ਤਰ੍ਹਾਂ ਕਰਨਾ ਸੀ।+ 31 ਉਹ ਸਬਤ ਦੇ ਦਿਨ,+ ਮੱਸਿਆ*+ ਅਤੇ ਤਿਉਹਾਰਾਂ ਦੇ ਸਮੇਂ+ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਉਣ ਵੇਲੇ ਮਦਦ ਕਰਦੇ ਸਨ। ਉਨ੍ਹਾਂ ਦੇ ਸੰਬੰਧ ਵਿਚ ਦਿੱਤੇ ਨਿਯਮਾਂ ਅਨੁਸਾਰ ਜਿੰਨੇ ਜਣਿਆਂ ਦੀ ਲੋੜ ਹੁੰਦੀ ਸੀ, ਉੱਨੇ ਜਣੇ ਬਾਕਾਇਦਾ ਯਹੋਵਾਹ ਅੱਗੇ ਇਸ ਤਰ੍ਹਾਂ ਕਰਦੇ ਸਨ। 32 ਨਾਲੇ ਉਹ ਯਹੋਵਾਹ ਦੇ ਭਵਨ ਵਿਚ ਸੇਵਾ ਵਾਸਤੇ ਮੰਡਲੀ ਦੇ ਤੰਬੂ, ਪਵਿੱਤਰ ਸਥਾਨ ਅਤੇ ਆਪਣੇ ਭਰਾਵਾਂ ਯਾਨੀ ਹਾਰੂਨ ਦੇ ਪੁੱਤਰਾਂ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਸਨ।
24 ਹਾਰੂਨ ਦੀ ਔਲਾਦ ਦੀਆਂ ਟੋਲੀਆਂ ਇਹ ਸਨ: ਹਾਰੂਨ ਦੇ ਪੁੱਤਰ ਸਨ ਨਾਦਾਬ, ਅਬੀਹੂ,+ ਅਲਆਜ਼ਾਰ ਅਤੇ ਈਥਾਮਾਰ।+ 2 ਨਾਦਾਬ ਤੇ ਅਬੀਹੂ ਆਪਣੇ ਪਿਤਾ ਤੋਂ ਪਹਿਲਾਂ ਹੀ ਮਰ ਗਏ+ ਅਤੇ ਉਨ੍ਹਾਂ ਦਾ ਕੋਈ ਪੁੱਤਰ ਨਹੀਂ ਸੀ; ਪਰ ਅਲਆਜ਼ਾਰ+ ਅਤੇ ਈਥਾਮਾਰ ਪੁਜਾਰੀਆਂ ਵਜੋਂ ਸੇਵਾ ਕਰਦੇ ਰਹੇ। 3 ਦਾਊਦ ਨੇ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸਾਦੋਕ+ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅਹੀਮਲਕ ਨਾਲ ਮਿਲ ਕੇ ਸੇਵਾ ਦੇ ਕੰਮਾਂ ਅਨੁਸਾਰ ਉਨ੍ਹਾਂ ਦੀਆਂ ਟੋਲੀਆਂ ਬਣਾਈਆਂ। 4 ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਮੁਖੀਆਂ ਦੀ ਗਿਣਤੀ ਈਥਾਮਾਰ ਦੇ ਪੁੱਤਰਾਂ ਨਾਲੋਂ ਜ਼ਿਆਦਾ ਸੀ, ਇਸ ਲਈ ਉਨ੍ਹਾਂ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਵੰਡਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ 16 ਜਣਿਆਂ ਨੂੰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਜੋਂ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ 8 ਜਣਿਆਂ ਨੂੰ ਆਪਣੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਜੋਂ ਠਹਿਰਾਇਆ।
5 ਫਿਰ ਉਨ੍ਹਾਂ ਨੇ ਗੁਣੇ ਪਾ ਕੇ+ ਉਨ੍ਹਾਂ ਦੋਹਾਂ ਸਮੂਹਾਂ ਨੂੰ ਅੱਗੋਂ ਵੰਡਿਆ ਕਿਉਂਕਿ ਅਲਆਜ਼ਾਰ ਦੇ ਪੁੱਤਰਾਂ ਅਤੇ ਈਥਾਮਾਰ ਦੇ ਪੁੱਤਰਾਂ, ਦੋਹਾਂ ਵਿੱਚੋਂ ਹੀ ਪਵਿੱਤਰ ਸਥਾਨ ਦੇ ਮੁਖੀ ਅਤੇ ਸੱਚੇ ਪਰਮੇਸ਼ੁਰ ਦੇ ਮੁਖੀ ਸਨ। 6 ਫਿਰ ਲੇਵੀਆਂ ਦੇ ਸਕੱਤਰ ਯਾਨੀ ਨਥਨੀਏਲ ਦੇ ਪੁੱਤਰ ਸ਼ਮਾਯਾਹ ਨੇ ਰਾਜੇ, ਹਾਕਮਾਂ, ਪੁਜਾਰੀ ਸਾਦੋਕ,+ ਅਬਯਾਥਾਰ+ ਦੇ ਪੁੱਤਰ ਅਹੀਮਲਕ+ ਅਤੇ ਪੁਜਾਰੀਆਂ ਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਮ੍ਹਣੇ ਉਨ੍ਹਾਂ ਦੇ ਨਾਂ ਦਰਜ ਕੀਤੇ। ਇਕ ਘਰਾਣਾ ਅਲਆਜ਼ਾਰ ਦੇ ਸਮੂਹ ਵਿੱਚੋਂ ਚੁਣਿਆ ਜਾਂਦਾ ਤੇ ਇਕ ਈਥਾਮਾਰ ਦੇ ਸਮੂਹ ਵਿੱਚੋਂ ਚੁਣਿਆ ਜਾਂਦਾ ਸੀ।
7 ਪਹਿਲਾ ਗੁਣਾ ਯਹੋਯਾਰੀਬ ਦੇ ਨਾਂ ʼਤੇ ਨਿਕਲਿਆ; ਦੂਸਰਾ ਯਦਾਯਾਹ ਦੇ ਨਾਂ ʼਤੇ, 8 ਤੀਸਰਾ ਹਾਰੀਮ ਦੇ ਨਾਂ ʼਤੇ, ਚੌਥਾ ਸੋਰੀਮ ਦੇ ਨਾਂ ʼਤੇ, 9 ਪੰਜਵਾਂ ਮਲਕੀਯਾਹ ਦੇ ਨਾਂ ʼਤੇ, ਛੇਵਾਂ ਮੀਯਾਮੀਨ ਦੇ ਨਾਂ ʼਤੇ, 10 ਸੱਤਵਾਂ ਹਕੋਸ ਦੇ ਨਾਂ ʼਤੇ, ਅੱਠਵਾਂ ਅਬੀਯਾਹ ਦੇ ਨਾਂ ʼਤੇ,+ 11 ਨੌਵਾਂ ਯੇਸ਼ੂਆ ਦੇ ਨਾਂ ʼਤੇ, ਦਸਵਾਂ ਸ਼ਕਨਯਾਹ ਦੇ ਨਾਂ ʼਤੇ, 12 11ਵਾਂ ਅਲਯਾਸ਼ੀਬ ਦੇ ਨਾਂ ʼਤੇ, 12ਵਾਂ ਯਾਕੀਮ ਦੇ ਨਾਂ ʼਤੇ, 13 13ਵਾਂ ਹੁੱਪਾਹ ਦੇ ਨਾਂ ʼਤੇ, 14ਵਾਂ ਯਸ਼ਬਾਬ ਦੇ ਨਾਂ ʼਤੇ, 14 15ਵਾਂ ਬਿਲਗਾਹ ਦੇ ਨਾਂ ʼਤੇ, 16ਵਾਂ ਇੰਮੇਰ ਦੇ ਨਾਂ ʼਤੇ, 15 17ਵਾਂ ਹੇਜ਼ੀਰ ਦੇ ਨਾਂ ʼਤੇ, 18ਵਾਂ ਹੱਪੀਸੇਸ ਦੇ ਨਾਂ ʼਤੇ, 16 19ਵਾਂ ਪਥਹਯਾਹ ਦੇ ਨਾਂ ʼਤੇ, 20ਵਾਂ ਯਹਜ਼ਕੇਲ ਦੇ ਨਾਂ ʼਤੇ, 17 21ਵਾਂ ਯਾਕੀਨ ਦੇ ਨਾਂ ʼਤੇ, 22ਵਾਂ ਗਾਮੂਲ ਦੇ ਨਾਂ ʼਤੇ, 18 23ਵਾਂ ਦਲਾਯਾਹ ਦੇ ਨਾਂ ʼਤੇ ਅਤੇ 24ਵਾਂ ਮਾਜ਼ਯਾਹ ਦੇ ਨਾਂ ʼਤੇ।
19 ਉਹ ਇਸ ਤਰਤੀਬ ਅਨੁਸਾਰ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਆਉਂਦੇ ਸਨ। ਉਹ ਉਸ ਦਸਤੂਰ ਅਨੁਸਾਰ ਸੇਵਾ ਕਰਦੇ ਸਨ+ ਜਿਹੜਾ ਉਨ੍ਹਾਂ ਦੇ ਵੱਡ-ਵਡੇਰੇ ਹਾਰੂਨ ਨੇ ਠਹਿਰਾਇਆ ਸੀ, ਠੀਕ ਜਿਵੇਂ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਉਸ ਨੂੰ ਹੁਕਮ ਦਿੱਤਾ ਸੀ।
20 ਬਾਕੀ ਰਹਿੰਦੇ ਲੇਵੀਆਂ ਵਿੱਚੋਂ ਇਹ ਸਨ: ਅਮਰਾਮ+ ਦੇ ਪੁੱਤਰਾਂ ਵਿੱਚੋਂ ਸ਼ੂਬਾਏਲ;+ ਸ਼ੂਬਾਏਲ ਦੇ ਪੁੱਤਰਾਂ ਵਿੱਚੋਂ ਯਹਦੇਯਾਹ; 21 ਰਹਬਯਾਹ+ ਵਿੱਚੋਂ: ਰਹਬਯਾਹ ਦੇ ਪੁੱਤਰਾਂ ਵਿੱਚੋਂ ਯਿਸ਼ੀਯਾਹ ਮੁਖੀ; 22 ਯਿਸਹਾਰੀਆਂ ਵਿੱਚੋਂ ਸ਼ਲੋਮੋਥ;+ ਸ਼ਲੋਮੋਥ ਦੇ ਪੁੱਤਰਾਂ ਵਿੱਚੋਂ ਯਹਥ; 23 ਅਤੇ ਹਬਰੋਨ ਦੇ ਪੁੱਤਰਾਂ ਵਿੱਚੋਂ ਯਰੀਯਾਹ+ ਮੁਖੀ, ਦੂਸਰਾ ਅਮਰਯਾਹ, ਤੀਸਰਾ ਯਹਜ਼ੀਏਲ, ਚੌਥਾ ਯਕਮਾਮ; 24 ਉਜ਼ੀਏਲ ਦੇ ਪੁੱਤਰਾਂ ਵਿੱਚੋਂ ਮੀਕਾਹ; ਮੀਕਾਹ ਦੇ ਪੁੱਤਰਾਂ ਵਿੱਚੋਂ ਸ਼ਾਮੀਰ। 25 ਮੀਕਾਹ ਦਾ ਭਰਾ ਸੀ ਯਿਸ਼ੀਯਾਹ; ਯਿਸ਼ੀਯਾਹ ਦੇ ਪੁੱਤਰਾਂ ਵਿੱਚੋਂ ਜ਼ਕਰਯਾਹ।
26 ਮਰਾਰੀ+ ਦੇ ਪੁੱਤਰ ਸਨ ਮਹਲੀ ਅਤੇ ਮੂਸ਼ੀ; ਯਾਜ਼ੀਯਾਹ ਦੇ ਪੁੱਤਰਾਂ ਵਿੱਚੋਂ ਬਨੋ। 27 ਮਰਾਰੀ ਦੇ ਪੁੱਤਰ: ਯਾਜ਼ੀਯਾਹ ਦੇ ਪੁੱਤਰ ਸਨ ਬਨੋ, ਸ਼ੋਹਮ, ਜ਼ਕੂਰ ਅਤੇ ਈਬਰੀ; 28 ਮਹਲੀ ਦਾ ਪੁੱਤਰ ਅਲਆਜ਼ਾਰ ਜਿਸ ਦਾ ਕੋਈ ਪੁੱਤਰ ਨਹੀਂ ਸੀ;+ 29 ਕੀਸ਼ ਵਿੱਚੋਂ: ਕੀਸ਼ ਦੇ ਪੁੱਤਰ ਯਰਹਮਏਲ; 30 ਮੂਸ਼ੀ ਦੇ ਪੁੱਤਰ ਸਨ ਮਹਲੀ, ਏਦਰ ਅਤੇ ਯਿਰਮੋਥ।
ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਇਹ ਲੇਵੀ ਦੇ ਪੁੱਤਰ ਸਨ। 31 ਉਨ੍ਹਾਂ ਨੇ ਵੀ ਆਪਣੇ ਭਰਾਵਾਂ ਯਾਨੀ ਹਾਰੂਨ ਦੇ ਪੁੱਤਰਾਂ ਵਾਂਗ ਰਾਜਾ ਦਾਊਦ, ਸਾਦੋਕ, ਅਹੀਮਲਕ ਅਤੇ ਪੁਜਾਰੀਆਂ ਤੇ ਲੇਵੀਆਂ ਦੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਸਾਮ੍ਹਣੇ ਗੁਣੇ ਪਾਏ।+ ਵੱਡੇ ਦੇ ਘਰਾਣੇ ਨੂੰ ਛੋਟੇ ਦੇ ਘਰਾਣੇ ਦੇ ਬਰਾਬਰ ਸਮਝਿਆ ਜਾਂਦਾ ਸੀ।
25 ਫਿਰ ਦਾਊਦ ਅਤੇ ਸੇਵਾ ਕਰਨ ਵਾਲੇ ਸਮੂਹਾਂ ਦੇ ਮੁਖੀਆਂ ਨੇ ਆਸਾਫ਼, ਹੇਮਾਨ ਅਤੇ ਯਦੂਥੂਨ ਦੇ ਕੁਝ ਪੁੱਤਰਾਂ+ ਨੂੰ ਵੱਖਰਾ ਕੀਤਾ ਕਿ ਉਹ ਰਬਾਬਾਂ, ਤਾਰਾਂ ਵਾਲੇ ਸਾਜ਼ਾਂ+ ਅਤੇ ਛੈਣਿਆਂ+ ਨਾਲ ਭਵਿੱਖਬਾਣੀ ਕਰਨ। ਇਸ ਸੇਵਾ ਲਈ ਚੁਣੇ ਗਏ ਆਦਮੀਆਂ ਦੀ ਸੂਚੀ ਇਹ ਸੀ, 2 ਆਸਾਫ਼ ਦੇ ਪੁੱਤਰਾਂ ਵਿੱਚੋਂ: ਜ਼ਕੂਰ, ਯੂਸੁਫ਼, ਨਥਨਯਾਹ ਅਤੇ ਅਸ਼ਰੇਲਾਹ। ਆਸਾਫ਼ ਦੇ ਪੁੱਤਰ ਉਸ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਤੇ ਆਸਾਫ਼ ਰਾਜੇ ਦੇ ਨਿਰਦੇਸ਼ਨ ਅਧੀਨ ਭਵਿੱਖਬਾਣੀ ਕਰਦਾ ਸੀ। 3 ਯਦੂਥੂਨ+ ਤੋਂ, ਯਦੂਥੂਨ ਦੇ ਪੁੱਤਰ: ਗਦਲਯਾਹ, ਸਰੀ, ਯਿਸ਼ਾਯਾਹ, ਸ਼ਿਮਈ, ਹਸ਼ਬਯਾਹ ਅਤੇ ਮਤਿਥਯਾਹ,+ ਕੁੱਲ ਛੇ ਪੁੱਤਰ। ਉਹ ਆਪਣੇ ਪਿਤਾ ਯਦੂਥੂਨ ਦੇ ਨਿਰਦੇਸ਼ਨ ਅਧੀਨ ਸੇਵਾ ਕਰਦੇ ਸਨ ਜੋ ਰਬਾਬ ਨਾਲ ਭਵਿੱਖਬਾਣੀ ਕਰਦਾ ਸੀ ਤੇ ਯਹੋਵਾਹ ਦਾ ਧੰਨਵਾਦ ਅਤੇ ਗੁਣਗਾਨ ਕਰਦਾ ਸੀ।+ 4 ਹੇਮਾਨ+ ਤੋਂ, ਹੇਮਾਨ ਦੇ ਪੁੱਤਰ: ਬੁੱਕੀਯਾਹ, ਮਤਨਯਾਹ, ਉਜ਼ੀਏਲ, ਸ਼ਬੂਏਲ, ਯਿਰਮੋਥ, ਹਨਨਯਾਹ, ਹਨਾਨੀ, ਅਲੀਆਥਾਹ, ਗਿੱਦਲਤੀ, ਰੋਮਮਤੀ-ਅਜ਼ਰ, ਯਾਸ਼ਬਕਾਸ਼ਾਹ, ਮੱਲੋਥੀ, ਹੋਥੀਰ ਅਤੇ ਮਹਜ਼ੀਓਥ। 5 ਇਹ ਸਾਰੇ ਹੇਮਾਨ ਦੇ ਪੁੱਤਰ ਸਨ। ਉਹ ਰਾਜੇ ਦਾ ਦਰਸ਼ੀ ਸੀ ਜੋ ਸੱਚੇ ਪਰਮੇਸ਼ੁਰ ਦੇ ਦਰਸ਼ਣ ਦੱਸਦਾ ਸੀ ਜਿਨ੍ਹਾਂ ਨਾਲ ਉਸ ਦੀ ਮਹਿਮਾ ਹੁੰਦੀ ਸੀ;* ਇਸ ਕਰਕੇ ਸੱਚੇ ਪਰਮੇਸ਼ੁਰ ਨੇ ਹੇਮਾਨ ਨੂੰ 14 ਪੁੱਤਰ ਤੇ 3 ਧੀਆਂ ਦਿੱਤੀਆਂ। 6 ਇਹ ਸਾਰੇ ਜਣੇ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਸੇਵਾ ਕਰਨ ਲਈ ਆਪਣੇ ਪਿਤਾ ਦੇ ਨਿਰਦੇਸ਼ਨ ਅਧੀਨ ਛੈਣਿਆਂ, ਤਾਰਾਂ ਵਾਲੇ ਸਾਜ਼ਾਂ ਅਤੇ ਰਬਾਬਾਂ+ ਨਾਲ ਯਹੋਵਾਹ ਦੇ ਭਵਨ ਵਿਚ ਗਾਉਂਦੇ ਸਨ।
ਰਾਜੇ ਦੇ ਨਿਰਦੇਸ਼ਨ ਅਧੀਨ ਸਨ ਆਸਾਫ਼, ਯਦੂਥੂਨ ਅਤੇ ਹੇਮਾਨ।
7 ਉਨ੍ਹਾਂ ਦੀ ਅਤੇ ਉਨ੍ਹਾਂ ਦੇ ਭਰਾਵਾਂ ਦੀ ਗਿਣਤੀ 288 ਸੀ ਜਿਨ੍ਹਾਂ ਨੂੰ ਯਹੋਵਾਹ ਲਈ ਗੀਤ ਗਾਉਣ ਦੀ ਸਿਖਲਾਈ ਮਿਲੀ ਸੀ ਤੇ ਇਹ ਸਾਰੇ ਜਣੇ ਮਾਹਰ ਸਨ। 8 ਉਨ੍ਹਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੈਅ ਕਰਨ ਲਈ ਗੁਣੇ ਪਾਏ,+ ਭਾਵੇਂ ਕੋਈ ਛੋਟਾ ਸੀ ਜਾਂ ਵੱਡਾ, ਮਾਹਰ ਸੀ ਜਾਂ ਸਿੱਖਣ ਵਾਲਾ।
9 ਪਹਿਲਾ ਗੁਣਾ ਆਸਾਫ਼ ਲਈ ਯੂਸੁਫ਼ ਦੇ ਨਾਂ ʼਤੇ ਨਿਕਲਿਆ,+ ਦੂਜਾ ਗਦਲਯਾਹ ਦੇ ਨਾਂ ʼਤੇ+ (ਉਹ ਅਤੇ ਉਸ ਦੇ ਭਰਾ ਤੇ ਉਸ ਦੇ ਪੁੱਤਰ 12 ਜਣੇ ਸਨ); 10 ਤੀਸਰਾ ਜ਼ਕੂਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 11 ਚੌਥਾ ਯਸਰੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 12 ਪੰਜਵਾਂ ਨਥਨਯਾਹ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 13 ਛੇਵਾਂ ਬੁੱਕੀਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 14 ਸੱਤਵਾਂ ਯਸ਼ਰੇਲਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 15 ਅੱਠਵਾਂ ਯਿਸ਼ਾਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 16 ਨੌਵਾਂ ਮਤਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 17 ਦਸਵਾਂ ਸ਼ਿਮਈ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 18 11ਵਾਂ ਅਜ਼ਰਏਲ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 19 12ਵਾਂ ਹਸ਼ਬਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 20 13ਵਾਂ ਸ਼ੂਬਾਏਲ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 21 14ਵਾਂ ਮਤਿਥਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 22 15ਵਾਂ ਯਿਰੇਮੋਥ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 23 16ਵਾਂ ਹਨਨਯਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 24 17ਵਾਂ ਯਾਸ਼ਬਕਾਸ਼ਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 25 18ਵਾਂ ਹਨਾਨੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 26 19ਵਾਂ ਮੱਲੋਥੀ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 27 20ਵਾਂ ਅਲੀਆਥਾਹ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 28 21ਵਾਂ ਹੋਥੀਰ, ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 29 22ਵਾਂ ਗਿੱਦਲਤੀ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 30 23ਵਾਂ ਮਹਜ਼ੀਓਥ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ; 31 24ਵਾਂ ਰੋਮਮਤੀ-ਅਜ਼ਰ,+ ਉਸ ਦੇ ਪੁੱਤਰਾਂ ਅਤੇ ਉਸ ਦੇ ਭਰਾਵਾਂ ਦੇ ਨਾਂ ʼਤੇ, ਕੁੱਲ 12 ਜਣੇ।
26 ਦਰਬਾਨਾਂ+ ਦੀਆਂ ਟੋਲੀਆਂ ਇਹ ਸਨ: ਕੋਰਹ ਦੇ ਵੰਸ਼ ਵਿੱਚੋਂ, ਆਸਾਫ਼ ਦੇ ਪੁੱਤਰਾਂ ਵਿੱਚੋਂ ਕੋਰੇ ਦਾ ਪੁੱਤਰ ਮਸ਼ਲਮਯਾਹ।+ 2 ਮਸ਼ਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਿਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ, 3 ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ, ਅਲਯਹੋ-ਏਨਾਈ ਸੱਤਵਾਂ। 4 ਓਬੇਦ-ਅਦੋਮ ਦੇ ਪੁੱਤਰ ਸਨ: ਸ਼ਮਾਯਾਹ ਜੇਠਾ, ਯਹੋਜ਼ਾਬਾਦ ਦੂਸਰਾ, ਯੋਆਹ ਤੀਸਰਾ, ਸਾਕਾਰ ਚੌਥਾ, ਨਥਨੀਏਲ ਪੰਜਵਾਂ, 5 ਅਮੀਏਲ ਛੇਵਾਂ, ਯਿਸਾਕਾਰ ਸੱਤਵਾਂ ਅਤੇ ਪਉਲਥਈ ਅੱਠਵਾਂ; ਪਰਮੇਸ਼ੁਰ ਨੇ ਉਸ ਨੂੰ ਬਰਕਤ ਦਿੱਤੀ ਸੀ।
6 ਉਸ ਦੇ ਪੁੱਤਰ ਸ਼ਮਾਯਾਹ ਦੇ ਪੁੱਤਰ ਪੈਦਾ ਹੋਏ ਜੋ ਆਪਣੇ ਪਿਤਾ ਦੇ ਘਰਾਣੇ ਦੇ ਹਾਕਮ ਸਨ ਕਿਉਂਕਿ ਉਹ ਤਾਕਤਵਰ ਅਤੇ ਕਾਬਲ ਆਦਮੀ ਸਨ। 7 ਸ਼ਮਾਯਾਹ ਦੇ ਪੁੱਤਰ ਸਨ: ਆਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਭਰਾ ਅਲੀਹੂ ਅਤੇ ਸਮਕਯਾਹ ਵੀ ਕਾਬਲ ਆਦਮੀ ਸਨ। 8 ਇਹ ਸਾਰੇ ਓਬੇਦ-ਅਦੋਮ ਦੇ ਪੁੱਤਰ ਸਨ; ਇਹ ਤੇ ਇਨ੍ਹਾਂ ਦੇ ਪੁੱਤਰ ਅਤੇ ਇਨ੍ਹਾਂ ਦੇ ਭਰਾ ਕਾਬਲ ਆਦਮੀ ਸਨ ਅਤੇ ਸੇਵਾ ਕਰਨ ਦੇ ਲਾਇਕ ਸਨ। ਓਬੇਦ-ਅਦੋਮ ਦੇ ਘਰਾਣੇ ਵਿੱਚੋਂ ਆਏ ਇਨ੍ਹਾਂ ਆਦਮੀਆਂ ਦੀ ਗਿਣਤੀ 62 ਸੀ। 9 ਮਸ਼ਲਮਯਾਹ+ ਦੇ ਪੁੱਤਰ ਅਤੇ ਭਰਾ 18 ਕਾਬਲ ਆਦਮੀ ਸਨ। 10 ਮਰਾਰੀ ਦੇ ਪੁੱਤਰਾਂ ਵਿੱਚੋਂ ਹੋਸਾਹ ਦੇ ਪੁੱਤਰ ਪੈਦਾ ਹੋਏ। ਸ਼ਿਮਰੀ ਮੁਖੀ ਸੀ, ਭਾਵੇਂ ਕਿ ਉਹ ਜੇਠਾ ਨਹੀਂ ਸੀ, ਫਿਰ ਵੀ ਉਸ ਦੇ ਪਿਤਾ ਨੇ ਉਸ ਨੂੰ ਮੁਖੀ ਨਿਯੁਕਤ ਕਰ ਦਿੱਤਾ। 11 ਹਿਲਕੀਯਾਹ ਦੂਸਰਾ, ਟਬਲਯਾਹ ਤੀਸਰਾ, ਜ਼ਕਰਯਾਹ ਚੌਥਾ ਸੀ। ਹੋਸਾਹ ਦੇ ਸਾਰੇ ਪੁੱਤਰਾਂ ਅਤੇ ਭਰਾਵਾਂ ਦੀ ਗਿਣਤੀ 13 ਸੀ।
12 ਦਰਬਾਨਾਂ ਦੀਆਂ ਇਨ੍ਹਾਂ ਟੋਲੀਆਂ ਵਿੱਚੋਂ ਮੁਖੀਆਂ ਨੂੰ ਯਹੋਵਾਹ ਦੇ ਭਵਨ ਵਿਚ ਸੇਵਾ ਕਰਨ ਲਈ ਜ਼ਿੰਮੇਵਾਰੀਆਂ ਮਿਲੀਆਂ ਜਿਵੇਂ ਉਨ੍ਹਾਂ ਦੇ ਭਰਾਵਾਂ ਨੂੰ ਮਿਲੀਆਂ ਸਨ। 13 ਇਸ ਲਈ ਉਨ੍ਹਾਂ ਨੇ, ਕੀ ਛੋਟੇ ਕੀ ਵੱਡੇ, ਆਪੋ-ਆਪਣੇ ਪਿਤਾ ਦੇ ਘਰਾਣਿਆਂ ਅਨੁਸਾਰ ਵੱਖੋ-ਵੱਖਰੇ ਦਰਵਾਜ਼ਿਆਂ ਵਾਸਤੇ ਗੁਣੇ ਪਾਏ।+ 14 ਪੂਰਬ ਵੱਲ ਦਾ ਗੁਣਾ ਸ਼ਲਮਯਾਹ ਦੇ ਨਾਂ ʼਤੇ ਨਿਕਲਿਆ। ਫਿਰ ਉਨ੍ਹਾਂ ਨੇ ਉਸ ਦੇ ਪੁੱਤਰ ਜ਼ਕਰਯਾਹ, ਜੋ ਸਮਝਦਾਰ ਸਲਾਹਕਾਰ ਸੀ, ਦੇ ਨਾਂ ʼਤੇ ਗੁਣੇ ਪਾਏ ਅਤੇ ਉੱਤਰ ਵੱਲ ਦਾ ਗੁਣਾ ਉਸ ਦੇ ਨਾਂ ʼਤੇ ਨਿਕਲਿਆ। 15 ਦੱਖਣ ਵੱਲ ਦਾ ਗੁਣਾ ਓਬੇਦ-ਅਦੋਮ ਦੇ ਨਾਂ ʼਤੇ ਨਿਕਲਿਆ ਅਤੇ ਉਸ ਦੇ ਪੁੱਤਰਾਂ+ ਨੂੰ ਭੰਡਾਰਾਂ ʼਤੇ ਨਿਯੁਕਤ ਕੀਤਾ ਗਿਆ। 16 ਸ਼ੁੱਪੀਮ ਤੇ ਹੋਸਾਹ+ ਦੇ ਨਾਂ ʼਤੇ ਪੱਛਮ ਵੱਲ ਦਾ ਗੁਣਾ ਨਿਕਲਿਆ। ਇਹ ਦਰਵਾਜ਼ਾ ਸ਼ੱਲਕਥ ਫਾਟਕ ਦੇ ਨੇੜੇ ਉੱਪਰ ਜਾਂਦੇ ਰਾਜਮਾਰਗ ਦੇ ਕੋਲ ਸੀ। ਪਹਿਰੇਦਾਰਾਂ ਦੀ ਇਕ ਟੋਲੀ ਦੂਜੀ ਟੋਲੀ ਦੇ ਨਾਲ-ਨਾਲ ਖੜ੍ਹੀ ਹੁੰਦੀ ਸੀ; 17 ਪੂਰਬ ਵੱਲ ਛੇ ਲੇਵੀ ਸਨ; ਉੱਤਰ ਵੱਲ ਹਰ ਰੋਜ਼ ਚਾਰ ਜਣੇ ਅਤੇ ਦੱਖਣ ਵੱਲ ਹਰ ਰੋਜ਼ ਚਾਰ ਜਣੇ; ਭੰਡਾਰਾਂ+ ਲਈ ਦੋ-ਦੋ ਜਣੇ; 18 ਪੱਛਮ ਵੱਲ ਥੰਮ੍ਹਾਂ ਵਾਲੇ ਬਰਾਂਡੇ ਲਈ ਚਾਰ ਜਣੇ ਰਾਜਮਾਰਗ ਉੱਤੇ+ ਅਤੇ ਦੋ ਜਣੇ ਥੰਮ੍ਹਾਂ ਵਾਲੇ ਬਰਾਂਡੇ ਕੋਲ ਹੁੰਦੇ ਸਨ। 19 ਦਰਬਾਨਾਂ ਦੀਆਂ ਇਹ ਟੋਲੀਆਂ ਕੋਰਹ ਅਤੇ ਮਰਾਰੀ ਦੇ ਵੰਸ਼ ਵਿੱਚੋਂ ਸਨ।
20 ਲੇਵੀਆਂ ਵਿੱਚੋਂ ਅਹੀਯਾਹ ਸੱਚੇ ਪਰਮੇਸ਼ੁਰ ਦੇ ਖ਼ਜ਼ਾਨਿਆਂ ਅਤੇ ਪਵਿੱਤਰ ਕੀਤੀਆਂ ਚੀਜ਼ਾਂ* ਦੇ ਖ਼ਜ਼ਾਨਿਆਂ ਦਾ ਨਿਗਰਾਨ ਸੀ।+ 21 ਲਾਦਾਨ ਦੇ ਪੁੱਤਰ ਸਨ: ਲਾਦਾਨ ਦੇ ਘਰਾਣੇ ਵਿੱਚੋਂ ਗੇਰਸ਼ੋਨੀ ਦੇ ਪੁੱਤਰਾਂ ਯਾਨੀ ਗੇਰਸ਼ੋਨੀ ਲਾਦਾਨ ਤੋਂ ਆਏ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ ਵਿੱਚੋਂ ਯਹੀਏਲੀ+ 22 ਅਤੇ ਯਹੀਏਲੀ ਦੇ ਪੁੱਤਰ, ਜ਼ੇਥਾਮ ਅਤੇ ਉਸ ਦਾ ਭਰਾ ਯੋਏਲ। ਉਹ ਯਹੋਵਾਹ ਦੇ ਭਵਨ ਦੇ ਖ਼ਜ਼ਾਨਿਆਂ ਦੇ ਨਿਗਰਾਨ ਸਨ।+ 23 ਅਮਰਾਮੀਆਂ, ਯਿਸਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ+ ਵਿੱਚੋਂ 24 ਸ਼ਬੂਏਲ ਭੰਡਾਰਾਂ ਦਾ ਨਿਗਰਾਨ ਸੀ ਜੋ ਇਕ ਆਗੂ ਸੀ ਤੇ ਉਹ ਮੂਸਾ ਦੇ ਪੁੱਤਰ ਗੇਰਸ਼ੋਮ ਦਾ ਪੁੱਤਰ ਸੀ। 25 ਉਸ ਦੇ ਭਰਾਵਾਂ ਵਿੱਚੋਂ ਅਲੀਅਜ਼ਰ+ ਦਾ ਪੁੱਤਰ ਰਹਬਯਾਹ,+ ਉਸ ਦਾ ਪੁੱਤਰ ਯਿਸ਼ਾਯਾਹ, ਉਸ ਦਾ ਪੁੱਤਰ ਯੋਰਾਮ, ਉਸ ਦਾ ਪੁੱਤਰ ਜ਼ਿਕਰੀ ਅਤੇ ਉਸ ਦਾ ਪੁੱਤਰ ਸ਼ਲੋਮੋਥ ਸੀ। 26 ਇਹ ਸ਼ਲੋਮੋਥ ਅਤੇ ਉਸ ਦੇ ਭਰਾ ਪਵਿੱਤਰ ਕੀਤੀਆਂ ਚੀਜ਼ਾਂ ਦੇ ਸਾਰੇ ਖ਼ਜ਼ਾਨਿਆਂ+ ਦੇ ਨਿਗਰਾਨ ਸਨ ਜਿਨ੍ਹਾਂ ਚੀਜ਼ਾਂ ਨੂੰ ਦਾਊਦ,+ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ,+ ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ ਅਤੇ ਫ਼ੌਜ ਦੇ ਮੁਖੀਆਂ ਨੇ ਪਵਿੱਤਰ ਕੀਤਾ ਸੀ। 27 ਉਨ੍ਹਾਂ ਨੇ ਯੁੱਧਾਂ ਅਤੇ ਲੁੱਟ ਦੇ ਮਾਲ ਵਿੱਚੋਂ ਚੀਜ਼ਾਂ+ ਯਹੋਵਾਹ ਦੇ ਭਵਨ ਦੀ ਸਾਂਭ-ਸੰਭਾਲ ਲਈ ਪਵਿੱਤਰ ਕੀਤੀਆਂ ਸਨ; 28 ਨਾਲੇ ਉਹ ਸਾਰੀਆਂ ਚੀਜ਼ਾਂ ਜੋ ਸਮੂਏਲ ਦਰਸ਼ੀ,+ ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ+ ਅਤੇ ਸਰੂਯਾਹ ਦੇ ਪੁੱਤਰ ਯੋਆਬ+ ਨੇ ਪਵਿੱਤਰ ਕੀਤੀਆਂ ਸਨ। ਜਿਸ ਕਿਸੇ ਨੇ ਜੋ ਵੀ ਪਵਿੱਤਰ ਕੀਤਾ, ਉਸ ਨੂੰ ਸ਼ਲੋਮੀਥ ਅਤੇ ਉਸ ਦੇ ਭਰਾਵਾਂ ਦੀ ਨਿਗਰਾਨੀ ਅਧੀਨ ਸੌਂਪ ਦਿੱਤਾ ਗਿਆ।
29 ਯਿਸਹਾਰੀਆਂ+ ਵਿੱਚੋਂ ਕਨਨਯਾਹ ਅਤੇ ਉਸ ਦੇ ਪੁੱਤਰਾਂ ਨੂੰ ਬਾਹਰਲੇ ਕੰਮ ਦਿੱਤੇ ਗਏ ਯਾਨੀ ਉਨ੍ਹਾਂ ਨੂੰ ਇਜ਼ਰਾਈਲ ਵਿਚ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨਿਆਂਕਾਰਾਂ ਵਜੋਂ ਠਹਿਰਾਇਆ ਗਿਆ।+
30 ਹਬਰੋਨੀਆਂ+ ਵਿੱਚੋਂ ਹਸ਼ਬਯਾਹ ਅਤੇ ਉਸ ਦੇ ਭਰਾ 1,700 ਕਾਬਲ ਆਦਮੀ ਸਨ ਜੋ ਯਹੋਵਾਹ ਦੇ ਸਾਰੇ ਕੰਮ ਲਈ ਅਤੇ ਰਾਜੇ ਦੀ ਸੇਵਾ ਲਈ ਯਰਦਨ ਦੇ ਪੱਛਮੀ ਇਲਾਕੇ ਵਿਚ ਇਜ਼ਰਾਈਲ ਦੇ ਪ੍ਰਸ਼ਾਸਨ ਦੇ ਅਧਿਕਾਰੀ ਸਨ। 31 ਹਬਰੋਨੀਆਂ ਦੇ ਪਿਤਾ ਦੇ ਘਰਾਣੇ ਦੇ ਵੰਸ਼ ਵਿੱਚੋਂ ਯਰੀਯਾਹ+ ਹਬਰੋਨੀਆਂ ਦਾ ਮੁਖੀ ਸੀ। ਦਾਊਦ ਦੇ ਰਾਜ ਦੇ 40ਵੇਂ ਸਾਲ ਵਿਚ+ ਉਨ੍ਹਾਂ ਵਿੱਚੋਂ ਤਾਕਤਵਰ ਤੇ ਕਾਬਲ ਆਦਮੀਆਂ ਦੀ ਭਾਲ ਕੀਤੀ ਗਈ ਅਤੇ ਉਹ ਗਿਲਆਦ ਦੇ ਯਾਜ਼ੇਰ+ ਵਿਚ ਮਿਲ ਗਏ। 32 ਉਸ ਦੇ ਭਰਾ 2,700 ਕਾਬਲ ਆਦਮੀ ਸਨ ਜੋ ਆਪੋ-ਆਪਣੇ ਪਿਤਾ ਦੇ ਘਰਾਣਿਆਂ ਦੇ ਮੁਖੀ ਸਨ। ਇਸ ਲਈ ਰਾਜਾ ਦਾਊਦ ਨੇ ਉਨ੍ਹਾਂ ਨੂੰ ਸੱਚੇ ਪਰਮੇਸ਼ੁਰ ਨਾਲ ਜੁੜੇ ਹਰ ਮਾਮਲੇ ਅਤੇ ਰਾਜੇ ਨਾਲ ਜੁੜੇ ਹਰ ਮਾਮਲੇ ਲਈ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ਹ ਦੇ ਅੱਧੇ ਗੋਤ ਉੱਤੇ ਠਹਿਰਾ ਦਿੱਤਾ।
27 ਇਹ ਇਜ਼ਰਾਈਲੀਆਂ ਯਾਨੀ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਆਂ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀਆਂ+ ਅਤੇ ਉਨ੍ਹਾਂ ਦੇ ਅਧਿਕਾਰੀਆਂ ਦੀ ਗਿਣਤੀ ਹੈ ਜਿਹੜੇ ਟੋਲੀਆਂ ਨਾਲ ਜੁੜੇ ਹਰ ਮਾਮਲੇ ਵਿਚ ਰਾਜੇ ਦੀ ਸੇਵਾ ਕਰਦੇ ਸਨ+ ਜੋ ਸਾਲ ਦੇ ਸਾਰੇ ਮਹੀਨਿਆਂ ਦੌਰਾਨ ਮਹੀਨੇ ਦੀ ਮਹੀਨੇ ਆਉਂਦੀਆਂ-ਜਾਂਦੀਆਂ ਸਨ; ਹਰ ਟੋਲੀ ਵਿਚ 24,000 ਜਣੇ ਸਨ।
2 ਪਹਿਲੇ ਮਹੀਨੇ ਦੀ ਪਹਿਲੀ ਟੋਲੀ ਜ਼ਬਦੀਏਲ ਦੇ ਪੁੱਤਰ ਯਾਸ਼ੋਬਾਮ+ ਦੇ ਅਧੀਨ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 3 ਪਰਸ ਦੇ ਪੁੱਤਰਾਂ ਵਿੱਚੋਂ+ ਉਹ ਉਨ੍ਹਾਂ ਸਮੂਹਾਂ ਦੇ ਸਾਰੇ ਮੁਖੀਆਂ ਦਾ ਪ੍ਰਧਾਨ ਸੀ ਜਿਨ੍ਹਾਂ ਨੂੰ ਪਹਿਲੇ ਮਹੀਨੇ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 4 ਦੂਸਰੇ ਮਹੀਨੇ ਦੀ ਟੋਲੀ ਅਹੋਹੀ+ ਦੋਦਈ+ ਦੇ ਅਧੀਨ ਸੀ ਅਤੇ ਮਿਕਲੋਥ ਆਗੂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 5 ਤੀਸਰੇ ਮਹੀਨੇ ਸੇਵਾ ਕਰਨ ਲਈ ਨਿਯੁਕਤ ਕੀਤੇ ਤੀਸਰੇ ਸਮੂਹ ਦਾ ਮੁਖੀ ਸੀ ਮੁੱਖ ਪੁਜਾਰੀ ਯਹੋਯਾਦਾ+ ਦਾ ਪੁੱਤਰ ਬਨਾਯਾਹ+ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 6 ਇਹ ਬਨਾਯਾਹ ਤੀਹਾਂ ਵਿੱਚੋਂ ਤਾਕਤਵਰ ਯੋਧਾ ਸੀ ਅਤੇ ਤੀਹਾਂ ਦਾ ਨਿਗਰਾਨ ਸੀ ਅਤੇ ਉਸ ਦੀ ਟੋਲੀ ਉਸ ਦੇ ਪੁੱਤਰ ਅਮੀਜ਼ਾਬਾਦ ਦੇ ਅਧੀਨ ਸੀ। 7 ਚੌਥੇ ਮਹੀਨੇ ਲਈ ਚੌਥਾ ਸੀ ਅਸਾਹੇਲ+ ਜੋ ਯੋਆਬ ਦਾ ਭਰਾ ਸੀ+ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਜ਼ਬਦਯਾਹ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 8 ਪੰਜਵੇਂ ਮਹੀਨੇ ਲਈ ਪੰਜਵਾਂ ਮੁਖੀ ਸੀ ਯਿਜ਼ਰਹਯਾਹੀ ਸ਼ਮਹੂਥ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 9 ਛੇਵੇਂ ਮਹੀਨੇ ਲਈ ਛੇਵਾਂ ਸੀ ਈਰਾ+ ਜੋ ਤਕੋਆ+ ਦੇ ਇਕੇਸ਼ ਦਾ ਪੁੱਤਰ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 10 ਸੱਤਵੇਂ ਮਹੀਨੇ ਲਈ ਸੱਤਵਾਂ ਸੀ ਪਲੋਨੀ ਹੇਲਸ+ ਜੋ ਇਫ਼ਰਾਈਮੀਆਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 11 ਅੱਠਵੇਂ ਮਹੀਨੇ ਲਈ ਅੱਠਵਾਂ ਸੀ ਹੂਸ਼ਾਹ ਦਾ ਸਿਬਕਾਈ+ ਜੋ ਜ਼ਰਾਹੀਆਂ+ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 12 ਨੌਵੇਂ ਮਹੀਨੇ ਲਈ ਨੌਵਾਂ ਸੀ ਅਨਾਥੋਥੀ+ ਅਬੀ-ਅਜ਼ਰ+ ਜੋ ਬਿਨਯਾਮੀਨੀਆਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 13 ਦਸਵੇਂ ਮਹੀਨੇ ਲਈ ਦਸਵਾਂ ਸੀ ਨਟੋਫਾਥੀ ਮਹਰਈ+ ਜੋ ਜ਼ਰਾਹੀਆਂ+ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 14 11ਵੇਂ ਮਹੀਨੇ ਲਈ 11ਵਾਂ ਸੀ ਪਿਰਾਥੋਨੀ ਬਨਾਯਾਹ+ ਜੋ ਇਫ਼ਰਾਈਮ ਦੇ ਪੁੱਤਰਾਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ। 15 12ਵੇਂ ਮਹੀਨੇ ਲਈ 12ਵਾਂ ਸੀ ਨਟੋਫਾਥੀ ਹਲਦਈ ਜੋ ਆਥਨੀਏਲ ਦੇ ਪੁੱਤਰਾਂ ਵਿੱਚੋਂ ਸੀ ਅਤੇ ਉਸ ਦੀ ਟੋਲੀ ਵਿਚ 24,000 ਜਣੇ ਸਨ।
16 ਇਹ ਇਜ਼ਰਾਈਲ ਦੇ ਗੋਤਾਂ ਦੇ ਆਗੂ ਸਨ: ਰਊਬੇਨੀਆਂ ਦਾ ਆਗੂ ਜ਼ਿਕਰੀ ਦਾ ਪੁੱਤਰ ਅਲੀਅਜ਼ਰ ਸੀ; ਸ਼ਿਮਓਨੀਆਂ ਦਾ, ਮਾਕਾਹ ਦਾ ਪੁੱਤਰ ਸ਼ਫਟਯਾਹ; 17 ਲੇਵੀ ਦੇ ਗੋਤ ਦਾ, ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੂਨ ਦੀ ਔਲਾਦ ਵਿੱਚੋਂ ਸਾਦੋਕ; 18 ਯਹੂਦਾਹ ਦੇ ਗੋਤ ਦਾ, ਅਲੀਹੂ+ ਜੋ ਦਾਊਦ ਦੇ ਭਰਾਵਾਂ ਵਿੱਚੋਂ ਸੀ; ਯਿਸਾਕਾਰ ਦੇ ਗੋਤ ਦਾ, ਮੀਕਾਏਲ ਦਾ ਪੁੱਤਰ ਆਮਰੀ; 19 ਜ਼ਬੂਲੁਨ ਦੇ ਗੋਤ ਦਾ, ਓਬਦਯਾਹ ਦਾ ਪੁੱਤਰ ਯਿਸ਼ਮਾਯਾਹ; ਨਫ਼ਤਾਲੀ ਦੇ ਗੋਤ ਦਾ, ਅਜ਼ਰੀਏਲ ਦਾ ਪੁੱਤਰ ਯਿਰਮੋਥ; 20 ਇਫ਼ਰਾਈਮੀਆਂ ਦਾ, ਅਜ਼ਾਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ਹ ਦੇ ਅੱਧੇ ਗੋਤ ਵਿੱਚੋਂ ਪਦਾਯਾਹ ਦਾ ਪੁੱਤਰ ਯੋਏਲ; 21 ਗਿਲਆਦ ਵਿਚ ਮਨੱਸ਼ਹ ਦੇ ਅੱਧੇ ਗੋਤ ਦਾ, ਜ਼ਕਰਯਾਹ ਦਾ ਪੁੱਤਰ ਯਿੱਦੋ; ਬਿਨਯਾਮੀਨ ਦੇ ਗੋਤ ਦਾ, ਅਬਨੇਰ+ ਦਾ ਪੁੱਤਰ ਯਾਸੀਏਲ; 22 ਦਾਨ ਦੇ ਗੋਤ ਦਾ, ਯਰੋਹਾਮ ਦਾ ਪੁੱਤਰ ਅਜ਼ਰਏਲ। ਇਹ ਸਾਰੇ ਇਜ਼ਰਾਈਲ ਦੇ ਗੋਤਾਂ ਦੇ ਪ੍ਰਧਾਨ ਸਨ।
23 ਦਾਊਦ ਨੇ ਉਨ੍ਹਾਂ ਦੀ ਗਿਣਤੀ ਨਹੀਂ ਕੀਤੀ ਜੋ 20 ਸਾਲਾਂ ਦੇ ਤੇ ਇਸ ਤੋਂ ਘੱਟ ਉਮਰ ਦੇ ਸਨ ਕਿਉਂਕਿ ਯਹੋਵਾਹ ਨੇ ਵਾਅਦਾ ਕੀਤਾ ਸੀ ਕਿ ਉਹ ਇਜ਼ਰਾਈਲ ਦੀ ਗਿਣਤੀ ਆਕਾਸ਼ ਦੇ ਤਾਰਿਆਂ ਜਿੰਨੀ ਵਧਾ ਦੇਵੇਗਾ।+ 24 ਸਰੂਯਾਹ ਦੇ ਪੁੱਤਰ ਯੋਆਬ ਨੇ ਗਿਣਤੀ ਕਰਨੀ ਸ਼ੁਰੂ ਕੀਤੀ ਸੀ, ਪਰ ਪੂਰੀ ਨਹੀਂ ਕੀਤੀ; ਇਸ ਕਾਰਨ ਇਜ਼ਰਾਈਲ ਉੱਤੇ ਪਰਮੇਸ਼ੁਰ ਦਾ ਕ੍ਰੋਧ ਭੜਕਿਆ+ ਅਤੇ ਇਹ ਗਿਣਤੀ ਰਾਜਾ ਦਾਊਦ ਦੇ ਜ਼ਮਾਨੇ ਦੇ ਇਤਿਹਾਸ ਵਿਚ ਦਰਜ ਨਹੀਂ ਕੀਤੀ ਗਈ।
25 ਅਦੀਏਲ ਦਾ ਪੁੱਤਰ ਅਜ਼ਮਾਵਥ ਰਾਜੇ ਦੇ ਖ਼ਜ਼ਾਨਿਆਂ+ ʼਤੇ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਖੇਤਾਂ, ਸ਼ਹਿਰਾਂ, ਪਿੰਡਾਂ ਅਤੇ ਬੁਰਜਾਂ ਵਿਚ ਭੰਡਾਰਾਂ* ʼਤੇ ਅਧਿਕਾਰੀ ਸੀ। 26 ਖੇਤਾਂ ਵਿਚ ਵਾਹੀ ਦਾ ਕੰਮ ਕਰਨ ਵਾਲਿਆਂ ʼਤੇ ਕਲੂਬ ਦਾ ਪੁੱਤਰ ਅਜ਼ਰੀ ਅਧਿਕਾਰੀ ਸੀ। 27 ਅੰਗੂਰਾਂ ਦੇ ਬਾਗ਼ਾਂ ʼਤੇ ਰਾਮਾਥੀ ਸ਼ਿਮਈ ਅਧਿਕਾਰੀ ਸੀ; ਦਾਖਰਸ ਲਈ ਅੰਗੂਰਾਂ ਦੇ ਬਾਗ਼ਾਂ ਦੀ ਪੈਦਾਵਾਰ ʼਤੇ ਸ਼ਿਫਮੀ ਜ਼ਬਦੀ ਅਧਿਕਾਰੀ ਸੀ। 28 ਸ਼ੇਫਲਾਹ+ ਵਿਚ ਜ਼ੈਤੂਨ ਦੇ ਬਾਗ਼ਾਂ ਅਤੇ ਗੂਲਰ* ਦੇ ਦਰਖ਼ਤਾਂ+ ʼਤੇ ਗਦਰੀ ਬਾਲ-ਹਾਨਾਨ ਅਧਿਕਾਰੀ ਸੀ; ਯੋਆਸ਼ ਤੇਲ ਦੇ ਭੰਡਾਰਾਂ ʼਤੇ ਅਧਿਕਾਰੀ ਸੀ। 29 ਸ਼ਾਰੋਨ+ ਵਿਚ ਚਰਨ ਵਾਲੇ ਇੱਜੜਾਂ ʼਤੇ ਸ਼ਾਰੋਨੀ ਸ਼ਿਟਰਈ ਅਧਿਕਾਰੀ ਸੀ ਅਤੇ ਮੈਦਾਨੀ ਇਲਾਕਿਆਂ* ਵਿਚ ਇੱਜੜਾਂ ʼਤੇ ਅਦਲਾਏ ਦਾ ਪੁੱਤਰ ਸ਼ਾਫਾਟ ਅਧਿਕਾਰੀ ਸੀ। 30 ਊਠਾਂ ʼਤੇ ਇਸਮਾਏਲੀ ਓਬੀਲ ਅਧਿਕਾਰੀ ਸੀ; ਗਧਿਆਂ* ਉੱਤੇ ਮੇਰੋਨੋਥੀ ਯਹਦੇਯਾਹ ਅਧਿਕਾਰੀ ਸੀ। 31 ਇੱਜੜਾਂ ʼਤੇ ਹਗਰੀ ਯਾਜ਼ੀਜ਼ ਅਧਿਕਾਰੀ ਸੀ। ਇਹ ਸਾਰੇ ਰਾਜਾ ਦਾਊਦ ਦੀ ਜਾਇਦਾਦ ਦੇ ਮੁਖੀ ਸਨ।
32 ਦਾਊਦ ਦਾ ਭਤੀਜਾ ਯੋਨਾਥਾਨ+ ਇਕ ਸਲਾਹਕਾਰ ਸੀ। ਉਹ ਇਕ ਸਮਝਦਾਰ ਆਦਮੀ ਅਤੇ ਸਕੱਤਰ ਸੀ। ਹਕਮੋਨੀ ਦਾ ਪੁੱਤਰ ਯਹੀਏਲ ਰਾਜੇ ਦੇ ਪੁੱਤਰਾਂ+ ਦੀ ਦੇਖ-ਭਾਲ ਕਰਦਾ ਸੀ। 33 ਅਹੀਥੋਫਲ+ ਰਾਜੇ ਦਾ ਸਲਾਹਕਾਰ ਸੀ ਅਤੇ ਅਰਕੀ ਹੂਸ਼ਈ+ ਰਾਜੇ ਦਾ ਦੋਸਤ* ਸੀ। 34 ਅਹੀਥੋਫਲ ਤੋਂ ਬਾਅਦ ਬਨਾਯਾਹ+ ਦਾ ਪੁੱਤਰ ਯਹੋਯਾਦਾ ਅਤੇ ਅਬਯਾਥਾਰ ਸਨ;+ ਅਤੇ ਯੋਆਬ+ ਰਾਜੇ ਦੀ ਫ਼ੌਜ ਦਾ ਮੁਖੀ ਸੀ।
28 ਫਿਰ ਦਾਊਦ ਨੇ ਇਜ਼ਰਾਈਲ ਦੇ ਸਾਰੇ ਹਾਕਮਾਂ ਨੂੰ ਯਰੂਸ਼ਲਮ ਵਿਚ ਇਕੱਠਾ ਕੀਤਾ: ਗੋਤਾਂ ਦੇ ਪ੍ਰਧਾਨ, ਰਾਜੇ ਦੀ ਸੇਵਾ ਕਰਨ ਵਾਲੀਆਂ ਟੋਲੀਆਂ ਦੇ ਮੁਖੀ,+ ਹਜ਼ਾਰਾਂ ਦੇ ਮੁਖੀ ਤੇ ਸੈਂਕੜਿਆਂ ਦੇ ਮੁਖੀ,+ ਰਾਜੇ ਅਤੇ ਉਸ ਦੇ ਪੁੱਤਰਾਂ+ ਦੀ ਸਾਰੀ ਜਾਇਦਾਦ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਪ੍ਰਧਾਨ,+ ਨਾਲੇ ਦਰਬਾਰੀ ਅਤੇ ਹਰ ਤਾਕਤਵਰ ਤੇ ਕਾਬਲ ਆਦਮੀ।+ 2 ਫਿਰ ਰਾਜਾ ਦਾਊਦ ਨੇ ਖੜ੍ਹਾ ਹੋ ਕੇ ਕਿਹਾ:
“ਹੇ ਮੇਰੇ ਭਰਾਵੋ ਤੇ ਮੇਰੀ ਪਰਜਾ, ਮੇਰੀ ਸੁਣੋ। ਇਹ ਮੇਰੀ ਦਿਲੀ ਇੱਛਾ ਸੀ ਕਿ ਮੈਂ ਇਕ ਭਵਨ ਬਣਾਵਾਂ ਜੋ ਯਹੋਵਾਹ ਦੇ ਇਕਰਾਰ ਦੇ ਸੰਦੂਕ ਲਈ ਨਿਵਾਸ-ਸਥਾਨ ਅਤੇ ਸਾਡੇ ਪਰਮੇਸ਼ੁਰ ਦੇ ਪੈਰ ਰੱਖਣ ਦੀ ਚੌਂਕੀ ਹੋਵੇ+ ਤੇ ਮੈਂ ਇਸ ਨੂੰ ਬਣਾਉਣ ਲਈ ਤਿਆਰੀਆਂ ਕੀਤੀਆਂ ਸਨ।+ 3 ਪਰ ਸੱਚੇ ਪਰਮੇਸ਼ੁਰ ਨੇ ਮੈਨੂੰ ਕਿਹਾ, ‘ਮੇਰੇ ਨਾਂ ਲਈ ਭਵਨ ਤੂੰ ਨਹੀਂ ਬਣਾਵੇਂਗਾ+ ਕਿਉਂਕਿ ਤੂੰ ਬਹੁਤ ਸਾਰੇ ਯੁੱਧ ਲੜੇ ਹਨ ਅਤੇ ਖ਼ੂਨ ਵਹਾਇਆ ਹੈ।’+ 4 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਮੇਰੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਮੈਨੂੰ ਹਮੇਸ਼ਾ ਲਈ ਇਜ਼ਰਾਈਲ ਦਾ ਰਾਜਾ ਬਣਨ ਲਈ ਚੁਣਿਆ+ ਕਿਉਂਕਿ ਉਸ ਨੇ ਯਹੂਦਾਹ ਨੂੰ ਆਗੂ ਵਜੋਂ ਚੁਣਿਆ ਸੀ+ ਅਤੇ ਯਹੂਦਾਹ ਦੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰਾਣੇ ਨੂੰ ਚੁਣਿਆ+ ਤੇ ਮੇਰੇ ਪਿਤਾ ਦੇ ਪੁੱਤਰਾਂ ਵਿੱਚੋਂ ਮੈਨੂੰ ਪ੍ਰਵਾਨ ਕਰ ਕੇ ਸਾਰੇ ਇਜ਼ਰਾਈਲ ਉੱਤੇ ਰਾਜਾ ਬਣਾਇਆ।+ 5 ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰ ਦਿੱਤੇ+ ਅਤੇ ਮੇਰੇ ਸਾਰੇ ਪੁੱਤਰਾਂ ਵਿੱਚੋਂ ਉਸ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ+ ਕਿ ਉਹ ਇਜ਼ਰਾਈਲ ਵਿਚ ਯਹੋਵਾਹ ਦੀ ਰਾਜ-ਗੱਦੀ ʼਤੇ ਬੈਠੇ।+
6 “ਉਸ ਨੇ ਮੈਨੂੰ ਕਿਹਾ, ‘ਤੇਰਾ ਪੁੱਤਰ ਸੁਲੇਮਾਨ ਮੇਰੇ ਭਵਨ ਅਤੇ ਵਿਹੜਿਆਂ ਨੂੰ ਬਣਾਵੇਗਾ ਕਿਉਂਕਿ ਮੈਂ ਉਸ ਨੂੰ ਆਪਣੇ ਪੁੱਤਰ ਵਜੋਂ ਚੁਣਿਆ ਹੈ ਅਤੇ ਮੈਂ ਉਸ ਦਾ ਪਿਤਾ ਬਣਾਂਗਾ।+ 7 ਮੈਂ ਉਸ ਦੀ ਰਾਜ-ਗੱਦੀ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਕਰਾਂਗਾ+ ਜੇ ਉਹ ਮੇਰੇ ਹੁਕਮਾਂ ਅਤੇ ਮੇਰੇ ਫ਼ੈਸਲਿਆਂ ਨੂੰ ਦ੍ਰਿੜ੍ਹਤਾ ਨਾਲ ਮੰਨੇਗਾ+ ਜਿਵੇਂ ਉਹ ਹੁਣ ਕਰ ਰਿਹਾ ਹੈ।’ 8 ਇਸ ਲਈ ਮੈਂ ਸਾਰੇ ਇਜ਼ਰਾਈਲ ਯਾਨੀ ਯਹੋਵਾਹ ਦੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਅਤੇ ਆਪਣੇ ਪਰਮੇਸ਼ੁਰ ਦੇ ਸਾਮ੍ਹਣੇ ਕਹਿੰਦਾ ਹਾਂ: ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਰੇ ਹੁਕਮਾਂ ਦੀ ਧਿਆਨ ਨਾਲ ਖੋਜ ਕਰੋ ਤੇ ਪਾਲਣਾ ਕਰੋ ਤਾਂਕਿ ਤੁਸੀਂ ਇਸ ਚੰਗੇ ਦੇਸ਼ ਦੇ ਮਾਲਕ ਬਣੋ+ ਤੇ ਇਸ ਨੂੰ ਆਪਣੇ ਤੋਂ ਬਾਅਦ ਆਪਣੇ ਪੁੱਤਰਾਂ ਨੂੰ ਸਦਾ ਲਈ ਵਿਰਾਸਤ ਵਿਚ ਦਿਓ।
9 “ਅਤੇ ਹੇ ਮੇਰੇ ਪੁੱਤਰ ਸੁਲੇਮਾਨ, ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ ਅਤੇ ਪੂਰੇ* ਦਿਲ ਨਾਲ ਤੇ ਖ਼ੁਸ਼ੀ-ਖ਼ੁਸ਼ੀ* ਉਸ ਦੀ ਸੇਵਾ ਕਰ+ ਕਿਉਂਕਿ ਯਹੋਵਾਹ ਸਾਰੇ ਦਿਲਾਂ ਨੂੰ ਜਾਂਚਦਾ ਹੈ+ ਅਤੇ ਉਹ ਮਨ ਦੇ ਹਰ ਖ਼ਿਆਲ ਤੇ ਇਰਾਦੇ ਨੂੰ ਭਾਂਪ ਲੈਂਦਾ ਹੈ।+ ਜੇ ਤੂੰ ਉਸ ਦੀ ਭਾਲ ਕਰੇਂ, ਤਾਂ ਉਹ ਤੈਨੂੰ ਲੱਭ ਪਵੇਗਾ,+ ਪਰ ਜੇ ਤੂੰ ਉਸ ਨੂੰ ਛੱਡ ਦਿੱਤਾ, ਤਾਂ ਉਹ ਤੈਨੂੰ ਹਮੇਸ਼ਾ ਲਈ ਠੁਕਰਾ ਦੇਵੇਗਾ।+ 10 ਹੁਣ ਦੇਖ, ਯਹੋਵਾਹ ਨੇ ਤੈਨੂੰ ਪਵਿੱਤਰ ਸਥਾਨ ਵਜੋਂ ਇਕ ਭਵਨ ਬਣਾਉਣ ਲਈ ਚੁਣਿਆ ਹੈ। ਦਲੇਰ ਬਣ ਅਤੇ ਕੰਮ ਕਰ।”
11 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦਲਾਨ,+ ਇਸ ਦੇ ਕਮਰਿਆਂ, ਇਸ ਦੇ ਭੰਡਾਰਾਂ, ਇਸ ਦੀਆਂ ਉੱਪਰਲੀਆਂ ਕੋਠੜੀਆਂ, ਅੰਦਰਲੀਆਂ ਕੋਠੜੀਆਂ ਅਤੇ ਪ੍ਰਾਸਚਿਤ ਦੇ ਢੱਕਣ ਲਈ ਕਮਰੇ*+ ਦਾ ਨਕਸ਼ਾ ਦਿੱਤਾ।+ 12 ਉਸ ਨੇ ਉਸ ਨੂੰ ਹਰ ਚੀਜ਼ ਦਾ ਨਕਸ਼ਾ ਦਿੱਤਾ ਜੋ ਉਸ ਨੂੰ ਪ੍ਰੇਰਣਾ ਦੇ ਜ਼ਰੀਏ* ਸਮਝਾਇਆ ਗਿਆ ਸੀ ਜਿਵੇਂ ਯਹੋਵਾਹ ਦੇ ਭਵਨ ਦੇ ਵਿਹੜੇ,+ ਇਸ ਦੇ ਆਲੇ-ਦੁਆਲੇ ਦੇ ਸਾਰੇ ਰੋਟੀ ਖਾਣ ਵਾਲੇ ਕਮਰੇ, ਸੱਚੇ ਪਰਮੇਸ਼ੁਰ ਦੇ ਭਵਨ ਦੇ ਖ਼ਜ਼ਾਨੇ ਅਤੇ ਪਵਿੱਤਰ ਕੀਤੀਆਂ ਚੀਜ਼ਾਂ ਦੇ ਖ਼ਜ਼ਾਨੇ;*+ 13 ਨਾਲੇ ਪੁਜਾਰੀਆਂ ਅਤੇ ਲੇਵੀਆਂ ਦੀਆਂ ਟੋਲੀਆਂ,+ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਸਾਰੀਆਂ ਜ਼ਿੰਮੇਵਾਰੀਆਂ ਅਤੇ ਯਹੋਵਾਹ ਦੇ ਭਵਨ ਵਿਚ ਸੇਵਾ ਲਈ ਸਾਰੀਆਂ ਚੀਜ਼ਾਂ ਸੰਬੰਧੀ ਹਿਦਾਇਤਾਂ ਦਿੱਤੀਆਂ; 14 ਨਾਲੇ ਸੋਨੇ ਦੇ ਭਾਰ ਦੇ ਸੰਬੰਧ ਵਿਚ ਯਾਨੀ ਵੱਖੋ-ਵੱਖਰੀ ਸੇਵਾ ਲਈ ਸੋਨੇ ਦੀਆਂ ਸਾਰੀਆਂ ਚੀਜ਼ਾਂ ਲਈ, ਚਾਂਦੀ ਦੀਆਂ ਸਾਰੀਆਂ ਚੀਜ਼ਾਂ ਦੇ ਭਾਰ ਦੇ ਸੰਬੰਧ ਵਿਚ, ਹਾਂ, ਵੱਖੋ-ਵੱਖਰੀ ਸੇਵਾ ਲਈ ਸਾਰੀਆਂ ਚੀਜ਼ਾਂ ਦੇ ਸੰਬੰਧ ਵਿਚ; 15 ਸੋਨੇ ਦੇ ਸ਼ਮਾਦਾਨਾਂ ਅਤੇ ਉਨ੍ਹਾਂ ਦੇ ਸੋਨੇ ਦੇ ਦੀਵਿਆਂ ਦੇ ਭਾਰ ਦੇ ਸੰਬੰਧ ਵਿਚ ਯਾਨੀ ਵੱਖੋ-ਵੱਖਰੇ ਸ਼ਮਾਦਾਨਾਂ+ ਅਤੇ ਉਨ੍ਹਾਂ ਦੇ ਦੀਵਿਆਂ ਲਈ ਅਤੇ ਚਾਂਦੀ ਦੇ ਸ਼ਮਾਦਾਨਾਂ ਦੇ ਭਾਰ ਦੇ ਸੰਬੰਧ ਵਿਚ ਕਿ ਹਰੇਕ ਸ਼ਮਾਦਾਨ ਅਤੇ ਇਸ ਦੇ ਦੀਵਿਆਂ ਦੀ ਵਰਤੋਂ ਅਨੁਸਾਰ ਕਿੰਨੀ ਚਾਂਦੀ ਲੱਗੇਗੀ; 16 ਨਾਲੇ ਚਿਣ ਕੇ ਰੱਖੀਆਂ ਜਾਂਦੀਆਂ ਰੋਟੀਆਂ* ਵਾਲੇ ਮੇਜ਼ਾਂ+ ਦੇ ਸੋਨੇ ਦੇ ਭਾਰ ਯਾਨੀ ਹਰੇਕ ਮੇਜ਼ ਲਈ ਅਤੇ ਚਾਂਦੀ ਦੇ ਮੇਜ਼ਾਂ ਲਈ ਚਾਂਦੀ ਦੇ ਸੰਬੰਧ ਵਿਚ, 17 ਕਾਂਟਿਆਂ, ਕਟੋਰਿਆਂ, ਖਾਲਸ ਸੋਨੇ ਦੇ ਗੜਵਿਆਂ ਲਈ ਅਤੇ ਛੋਟੀਆਂ ਕੌਲੀਆਂ+ ਲਈ ਸੋਨੇ ਦੇ ਸੰਬੰਧ ਵਿਚ ਕਿ ਹਰ ਕੌਲੀ ਲਈ ਕਿੰਨਾ ਸੋਨਾ ਲੱਗੇਗਾ ਅਤੇ ਛੋਟੀਆਂ ਕੌਲੀਆਂ ਲਈ ਚਾਂਦੀ ਦੇ ਭਾਰ ਦੇ ਸੰਬੰਧ ਵਿਚ ਕਿ ਹਰ ਕੌਲੀ ਲਈ ਕਿੰਨੀ ਚਾਂਦੀ ਲੱਗੇਗੀ। 18 ਉਸ ਨੇ ਧੂਪ ਧੁਖਾਉਣ ਦੀ ਵੇਦੀ ਲਈ+ ਅਤੇ ਰਥ ਦੇ ਪ੍ਰਤੀਕ+ ਯਾਨੀ ਸੋਨੇ ਦੇ ਕਰੂਬੀਆਂ+ ਲਈ ਖਾਲਸ ਸੋਨੇ ਦਾ ਭਾਰ ਦੱਸਿਆ ਜਿਨ੍ਹਾਂ ਨੇ ਆਪਣੇ ਖੰਭ ਫੈਲਾਏ ਹੋਏ ਸਨ ਅਤੇ ਯਹੋਵਾਹ ਦੇ ਇਕਰਾਰ ਦੇ ਸੰਦੂਕ ਨੂੰ ਢਕਿਆ ਹੋਇਆ ਸੀ। 19 ਦਾਊਦ ਨੇ ਕਿਹਾ: “ਯਹੋਵਾਹ ਦਾ ਹੱਥ ਮੇਰੇ ʼਤੇ ਸੀ ਅਤੇ ਉਸ ਨੇ ਮੈਨੂੰ ਡੂੰਘੀ ਸਮਝ ਦਿੱਤੀ ਕਿ ਮੈਂ ਨਕਸ਼ੇ+ ਦੀ ਹਰ ਨਿੱਕੀ-ਨਿੱਕੀ ਗੱਲ ਲਿਖਾਂ।”+
20 ਫਿਰ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਕਿਹਾ: “ਦਲੇਰ ਬਣ ਅਤੇ ਤਕੜਾ ਹੋ ਅਤੇ ਕੰਮ ਕਰ। ਤੂੰ ਨਾ ਡਰ ਅਤੇ ਨਾ ਹੀ ਖ਼ੌਫ਼ ਖਾਹ ਕਿਉਂਕਿ ਯਹੋਵਾਹ ਪਰਮੇਸ਼ੁਰ, ਮੇਰਾ ਪਰਮੇਸ਼ੁਰ ਤੇਰੇ ਨਾਲ ਹੈ।+ ਉਹ ਤੈਨੂੰ ਛੱਡੇਗਾ ਨਹੀਂ ਤੇ ਨਾ ਹੀ ਤੈਨੂੰ ਤਿਆਗੇਗਾ,+ ਪਰ ਉਹ ਤੇਰੇ ਨਾਲ ਰਹੇਗਾ ਜਦ ਤਕ ਯਹੋਵਾਹ ਦੇ ਭਵਨ ਨੂੰ ਬਣਾਉਣ ਦਾ ਸਾਰਾ ਕੰਮ ਪੂਰਾ ਨਹੀਂ ਹੋ ਜਾਂਦਾ। 21 ਨਾਲੇ ਪੁਜਾਰੀਆਂ ਅਤੇ ਲੇਵੀਆਂ ਦੀਆਂ ਟੋਲੀਆਂ+ ਸੱਚੇ ਪਰਮੇਸ਼ੁਰ ਦੇ ਭਵਨ ਵਿਚ ਹਰ ਤਰ੍ਹਾਂ ਦੀ ਸੇਵਾ ਲਈ ਹਾਜ਼ਰ ਹਨ। ਤੇਰੇ ਕੋਲ ਖ਼ੁਸ਼ੀ-ਖ਼ੁਸ਼ੀ ਕੰਮ ਕਰਨ ਵਾਲੇ ਮਾਹਰ ਕਾਰੀਗਰ ਹਨ ਜੋ ਹਰ ਤਰ੍ਹਾਂ ਦੀ ਸੇਵਾ ਕਰ ਸਕਦੇ ਹਨ,+ ਨਾਲੇ ਹਾਕਮ+ ਤੇ ਸਾਰੇ ਲੋਕ ਵੀ ਹਨ ਜੋ ਤੇਰੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕਰਨਗੇ।”
29 ਰਾਜਾ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਮੇਰਾ ਪੁੱਤਰ ਸੁਲੇਮਾਨ, ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਹੈ,+ ਨੌਜਵਾਨ ਤੇ ਨਾਤਜਰਬੇਕਾਰ* + ਹੈ ਅਤੇ ਕੰਮ ਬਹੁਤ ਵੱਡਾ ਹੈ ਕਿਉਂਕਿ ਇਹ ਮੰਦਰ* ਕਿਸੇ ਇਨਸਾਨ ਲਈ ਨਹੀਂ, ਸਗੋਂ ਯਹੋਵਾਹ ਪਰਮੇਸ਼ੁਰ ਲਈ ਹੈ।+ 2 ਮੈਂ ਆਪਣੇ ਪਰਮੇਸ਼ੁਰ ਦੇ ਭਵਨ ਦੀ ਤਿਆਰੀ ਲਈ ਕੋਈ ਕਸਰ ਨਹੀਂ ਛੱਡੀ ਤੇ ਮੈਂ ਸੋਨੇ ਦੇ ਕੰਮ ਲਈ ਸੋਨਾ, ਚਾਂਦੀ ਦੇ ਕੰਮ ਲਈ ਚਾਂਦੀ, ਤਾਂਬੇ ਦੇ ਕੰਮ ਲਈ ਤਾਂਬਾ, ਲੋਹੇ ਦੇ ਕੰਮ ਲਈ ਲੋਹਾ,+ ਲੱਕੜ ਦੇ ਕੰਮ ਲਈ ਲੱਕੜ,+ ਸੁਲੇਮਾਨੀ ਪੱਥਰ, ਗਾਰੇ ਨਾਲ ਲਾਏ ਜਾਣ ਵਾਲੇ ਪੱਥਰ, ਸਜਾਵਟ ਲਈ ਰੰਗ-ਬਰੰਗੇ ਪੱਥਰ, ਹਰ ਕਿਸਮ ਦੇ ਕੀਮਤੀ ਪੱਥਰ ਅਤੇ ਵੱਡੀ ਮਾਤਰਾ ਵਿਚ ਚਿੱਟੇ* ਪੱਥਰ ਦਿੱਤੇ ਹਨ। 3 ਮੈਂ ਪਵਿੱਤਰ ਭਵਨ ਲਈ ਜੋ ਕੁਝ ਤਿਆਰ ਕੀਤਾ ਹੈ, ਉਸ ਸਭ ਤੋਂ ਇਲਾਵਾ ਆਪਣੇ ਪਰਮੇਸ਼ੁਰ ਦੇ ਭਵਨ ਲਈ ਚਾਅ ਹੋਣ ਕਰਕੇ+ ਮੈਂ ਆਪਣੇ ਖ਼ਜ਼ਾਨੇ+ ਵਿੱਚੋਂ ਆਪਣੇ ਪਰਮੇਸ਼ੁਰ ਦੇ ਭਵਨ ਲਈ ਸੋਨਾ ਤੇ ਚਾਂਦੀ ਦੇ ਰਿਹਾ ਹਾਂ, 4 ਯਾਨੀ ਕਮਰਿਆਂ ਦੀਆਂ ਕੰਧਾਂ ʼਤੇ ਮੜ੍ਹਨ ਲਈ ਓਫੀਰ+ ਤੋਂ 3,000 ਕਿੱਕਾਰ* ਸੋਨਾ ਅਤੇ 7,000 ਕਿੱਕਾਰ ਖਾਲਸ ਚਾਂਦੀ, 5 ਸੋਨੇ ਦੇ ਕੰਮ ਲਈ ਸੋਨਾ, ਚਾਂਦੀ ਦੇ ਕੰਮ ਲਈ ਚਾਂਦੀ ਅਤੇ ਹੋਰ ਸਾਰੇ ਕੰਮਾਂ ਲਈ ਜੋ ਕਾਰੀਗਰ ਕਰਨਗੇ। ਹੁਣ ਕੌਣ ਆਪਣੀ ਇੱਛਾ ਨਾਲ ਯਹੋਵਾਹ ਲਈ ਤੋਹਫ਼ਾ ਲੈ ਕੇ ਅੱਗੇ ਆਵੇਗਾ?”+
6 ਇਸ ਲਈ ਪਿਤਾਵਾਂ ਦੇ ਘਰਾਣਿਆਂ ਦੇ ਹਾਕਮ, ਇਜ਼ਰਾਈਲ ਦੇ ਗੋਤਾਂ ਦੇ ਪ੍ਰਧਾਨ, ਹਜ਼ਾਰਾਂ ਅਤੇ ਸੈਂਕੜਿਆਂ ਦੇ ਮੁਖੀ+ ਅਤੇ ਰਾਜੇ ਦੇ ਕੰਮਾਂ-ਕਾਰਾਂ ਲਈ ਠਹਿਰਾਏ ਮੁਖੀ+ ਆਪਣੀ ਇੱਛਾ ਨਾਲ ਅੱਗੇ ਆਏ। 7 ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦੇ ਭਵਨ ਦੀ ਸੇਵਾ ਲਈ ਇਹ ਕੁਝ ਦਿੱਤਾ: 5,000 ਕਿੱਕਾਰ ਸੋਨਾ, 10,000 ਦਾਰਕ,* 10,000 ਕਿੱਕਾਰ ਚਾਂਦੀ, 18,000 ਕਿੱਕਾਰ ਤਾਂਬਾ ਅਤੇ 1,00,000 ਕਿੱਕਾਰ ਲੋਹਾ। 8 ਜਿਸ ਕਿਸੇ ਕੋਲ ਵੀ ਕੀਮਤੀ ਪੱਥਰ ਸਨ, ਉਹ ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਲਈ ਦੇ ਦਿੱਤੇ ਜੋ ਗੇਰਸ਼ੋਨੀ+ ਯਹੀਏਲ ਦੀ ਦੇਖ-ਰੇਖ ਅਧੀਨ ਸੀ।+ 9 ਲੋਕ ਇਹ ਇੱਛਾ-ਬਲ਼ੀਆਂ ਚੜ੍ਹਾ ਕੇ ਬਹੁਤ ਖ਼ੁਸ਼ ਸਨ ਕਿਉਂਕਿ ਉਨ੍ਹਾਂ ਨੇ ਪੂਰੇ ਦਿਲ ਨਾਲ ਯਹੋਵਾਹ ਨੂੰ ਇੱਛਾ-ਬਲ਼ੀਆਂ ਚੜ੍ਹਾਈਆਂ ਸਨ+ ਅਤੇ ਰਾਜਾ ਦਾਊਦ ਵੀ ਬਹੁਤ ਜ਼ਿਆਦਾ ਖ਼ੁਸ਼ ਹੋਇਆ।
10 ਫਿਰ ਦਾਊਦ ਨੇ ਸਾਰੀ ਮੰਡਲੀ ਦੀਆਂ ਨਜ਼ਰਾਂ ਸਾਮ੍ਹਣੇ ਯਹੋਵਾਹ ਦੀ ਵਡਿਆਈ ਕੀਤੀ। ਦਾਊਦ ਨੇ ਕਿਹਾ: “ਹੇ ਸਾਡੇ ਪਿਤਾ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਯੁਗਾਂ-ਯੁਗਾਂ ਤਕ* ਤੇਰੀ ਮਹਿਮਾ ਹੋਵੇ। 11 ਹੇ ਯਹੋਵਾਹ, ਮਹਾਨਤਾ,+ ਤਾਕਤ,+ ਸੁਹੱਪਣ, ਸ਼ਾਨੋ-ਸ਼ੌਕਤ ਅਤੇ ਪ੍ਰਤਾਪ ਤੇਰਾ ਹੀ ਹੈ+ ਕਿਉਂਕਿ ਆਕਾਸ਼ ਅਤੇ ਧਰਤੀ ਉੱਤੇ ਸਭ ਕੁਝ ਤੇਰਾ ਹੈ।+ ਹੇ ਯਹੋਵਾਹ, ਰਾਜ ਤੇਰਾ ਹੀ ਹੈ।+ ਤੂੰ ਖ਼ੁਦ ਨੂੰ ਸਾਰਿਆਂ ਨਾਲੋਂ ਉੱਚਾ ਕੀਤਾ ਹੈ। 12 ਧਨ ਤੇ ਮਹਿਮਾ ਤੇਰੇ ਤੋਂ ਹੀ ਮਿਲਦੀ ਹੈ+ ਅਤੇ ਤੂੰ ਹਰ ਚੀਜ਼ ʼਤੇ ਰਾਜ ਕਰਦਾ ਹੈਂ।+ ਤੇਰੇ ਹੱਥ ਵਿਚ ਤਾਕਤ+ ਤੇ ਬਲ+ ਹੈ ਅਤੇ ਤੇਰਾ ਹੱਥ ਸਾਰਿਆਂ ਨੂੰ ਮਹਾਨ ਬਣਾ ਸਕਦਾ ਹੈ+ ਤੇ ਤਾਕਤ ਬਖ਼ਸ਼ ਸਕਦਾ ਹੈ।+ 13 ਹੁਣ ਹੇ ਸਾਡੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਅਤੇ ਤੇਰੇ ਸ਼ਾਨਦਾਰ ਨਾਂ ਦਾ ਗੁਣਗਾਨ ਕਰਦੇ ਹਾਂ।
14 “ਪਰ ਮੈਂ ਹਾਂ ਹੀ ਕੀ, ਮੇਰੀ ਪਰਜਾ ਹੈ ਹੀ ਕੀ ਕਿ ਅਸੀਂ ਇਸ ਤਰ੍ਹਾਂ ਇੱਛਾ-ਬਲ਼ੀਆਂ ਚੜ੍ਹਾਈਏ? ਕਿਉਂਕਿ ਸਭ ਕੁਝ ਤੇਰੇ ਵੱਲੋਂ ਹੀ ਹੈ ਤੇ ਅਸੀਂ ਉਹੀ ਤੈਨੂੰ ਦਿੱਤਾ ਜੋ ਤੇਰੇ ਹੱਥੋਂ ਮਿਲਦਾ ਹੈ। 15 ਅਸੀਂ ਤੇਰੀ ਹਜ਼ੂਰੀ ਵਿਚ ਆਪਣੇ ਪਿਉ-ਦਾਦਿਆਂ ਵਾਂਗ ਪਰਦੇਸੀ ਅਤੇ ਪਰਵਾਸੀ ਹਾਂ।+ ਧਰਤੀ ਉੱਤੇ ਸਾਡੇ ਦਿਨ ਇਕ ਪਰਛਾਵੇਂ ਦੀ ਤਰ੍ਹਾਂ ਹਨ+ ਤੇ ਸਾਨੂੰ ਕੋਈ ਉਮੀਦ ਨਹੀਂ। 16 ਹੇ ਸਾਡੇ ਪਰਮੇਸ਼ੁਰ ਯਹੋਵਾਹ, ਇਹ ਸਾਰੀ ਦੌਲਤ ਜੋ ਅਸੀਂ ਤੇਰੇ ਵਾਸਤੇ ਤੇਰੇ ਪਵਿੱਤਰ ਨਾਂ ਦਾ ਇਕ ਭਵਨ ਬਣਾਉਣ ਲਈ ਇਕੱਠੀ ਕੀਤੀ ਹੈ, ਇਹ ਤੇਰੇ ਹੱਥੋਂ ਹੀ ਮਿਲੀ ਹੈ ਅਤੇ ਇਹ ਸਾਰੀ ਤੇਰੀ ਹੀ ਹੈ। 17 ਹੇ ਮੇਰੇ ਪਰਮੇਸ਼ੁਰ, ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਦਿਲ ਨੂੰ ਜਾਂਚਦਾ ਹੈਂ+ ਅਤੇ ਖਰੇ* ਇਨਸਾਨ ਤੋਂ ਖ਼ੁਸ਼ ਹੁੰਦਾ ਹੈਂ।+ ਮੈਂ ਆਪਣੀ ਇੱਛਾ ਨਾਲ ਸਾਫ਼* ਦਿਲੋਂ ਇਹ ਸਾਰੀਆਂ ਚੀਜ਼ਾਂ ਭੇਟ ਕੀਤੀਆਂ ਹਨ ਅਤੇ ਮੈਂ ਇਹ ਦੇਖ ਕੇ ਬੇਹੱਦ ਖ਼ੁਸ਼ ਹਾਂ ਕਿ ਇੱਥੇ ਹਾਜ਼ਰ ਤੇਰੇ ਲੋਕ ਤੈਨੂੰ ਇੱਛਾ-ਬਲ਼ੀਆਂ ਚੜ੍ਹਾ ਰਹੇ ਹਨ। 18 ਹੇ ਸਾਡੇ ਪਿਉ-ਦਾਦਿਆਂ ਅਬਰਾਹਾਮ, ਇਸਹਾਕ ਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ, ਆਪਣੇ ਲੋਕਾਂ ਦੇ ਦਿਲਾਂ ਵਿਚ ਇਹੀ ਵਿਚਾਰ ਤੇ ਝੁਕਾਅ ਬਰਕਰਾਰ ਰੱਖੀਂ ਅਤੇ ਉਨ੍ਹਾਂ ਦੇ ਦਿਲਾਂ ਨੂੰ ਆਪਣੇ ਵੱਲ ਕਰ।+ 19 ਮੇਰੇ ਪੁੱਤਰ ਸੁਲੇਮਾਨ ਨੂੰ ਮੁਕੰਮਲ* ਦਿਲ+ ਬਖ਼ਸ਼ ਤਾਂਕਿ ਉਹ ਤੇਰੇ ਹੁਕਮਾਂ ਤੇ ਤੇਰੀਆਂ ਨਸੀਹਤਾਂ* ਨੂੰ ਮੰਨੇ+ ਅਤੇ ਤੇਰੇ ਨਿਯਮਾਂ ਦੀ ਪਾਲਣਾ ਕਰੇ ਅਤੇ ਇਹ ਸਾਰੇ ਕੰਮ ਕਰੇ ਤੇ ਮੰਦਰ* ਬਣਾਵੇ ਜਿਸ ਲਈ ਮੈਂ ਤਿਆਰੀ ਕੀਤੀ ਹੈ।”+
20 ਫਿਰ ਦਾਊਦ ਨੇ ਸਾਰੀ ਮੰਡਲੀ ਨੂੰ ਕਿਹਾ: “ਹੁਣ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰੋ।” ਸਾਰੀ ਮੰਡਲੀ ਨੇ ਆਪਣੇ ਪਿਉ-ਦਾਦਿਆਂ ਦੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕੀਤੀ ਅਤੇ ਗੋਡਿਆਂ ਭਾਰ ਬੈਠ ਕੇ ਯਹੋਵਾਹ ਤੇ ਰਾਜੇ ਅੱਗੇ ਸਿਰ ਨਿਵਾਇਆ। 21 ਉਹ ਅਗਲੇ ਦਿਨ ਤਕ ਯਹੋਵਾਹ ਲਈ ਬਲੀਦਾਨ ਅਤੇ ਯਹੋਵਾਹ ਲਈ ਹੋਮ-ਬਲ਼ੀਆਂ ਚੜ੍ਹਾਉਂਦੇ ਰਹੇ।+ ਉਨ੍ਹਾਂ ਨੇ 1,000 ਜਵਾਨ ਬਲਦ, 1,000 ਭੇਡੂ, 1,000 ਲੇਲੇ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ;+ ਉਨ੍ਹਾਂ ਨੇ ਸਾਰੇ ਇਜ਼ਰਾਈਲ ਲਈ ਵੱਡੀ ਤਾਦਾਦ ਵਿਚ ਬਲ਼ੀਆਂ ਚੜ੍ਹਾਈਆਂ।+ 22 ਉਹ ਉਸ ਦਿਨ ਯਹੋਵਾਹ ਅੱਗੇ ਖਾਂਦੇ-ਪੀਂਦੇ ਰਹੇ ਤੇ ਉਨ੍ਹਾਂ ਨੇ ਖ਼ੁਸ਼ੀਆਂ ਮਨਾਈਆਂ+ ਅਤੇ ਉਨ੍ਹਾਂ ਨੇ ਦੂਜੀ ਵਾਰ ਰਾਜਾ ਦਾਊਦ ਦੇ ਪੁੱਤਰ ਸੁਲੇਮਾਨ ਨੂੰ ਰਾਜਾ ਬਣਾਇਆ ਤੇ ਯਹੋਵਾਹ ਅੱਗੇ ਉਸ ਨੂੰ ਆਗੂ ਵਜੋਂ ਨਿਯੁਕਤ* ਕੀਤਾ,+ ਨਾਲੇ ਸਾਦੋਕ ਨੂੰ ਪੁਜਾਰੀ ਵਜੋਂ।+ 23 ਸੁਲੇਮਾਨ ਆਪਣੇ ਪਿਤਾ ਦਾਊਦ ਦੀ ਜਗ੍ਹਾ ਰਾਜੇ ਵਜੋਂ ਯਹੋਵਾਹ ਦੇ ਸਿੰਘਾਸਣ ʼਤੇ ਬੈਠ ਗਿਆ+ ਅਤੇ ਉਹ ਸਫ਼ਲ ਹੋਇਆ ਤੇ ਸਾਰੇ ਇਜ਼ਰਾਈਲੀ ਉਸ ਦਾ ਕਹਿਣਾ ਮੰਨਦੇ ਸਨ। 24 ਸਾਰੇ ਹਾਕਮਾਂ,+ ਤਾਕਤਵਰ ਯੋਧਿਆਂ+ ਅਤੇ ਰਾਜਾ ਦਾਊਦ ਦੇ ਸਾਰੇ ਪੁੱਤਰਾਂ+ ਨੇ ਵੀ ਆਪਣੇ ਆਪ ਨੂੰ ਰਾਜਾ ਸੁਲੇਮਾਨ ਦੇ ਅਧੀਨ ਕਰ ਲਿਆ। 25 ਯਹੋਵਾਹ ਨੇ ਸੁਲੇਮਾਨ ਨੂੰ ਸਾਰੇ ਇਜ਼ਰਾਈਲ ਦੀਆਂ ਨਜ਼ਰਾਂ ਸਾਮ੍ਹਣੇ ਬਹੁਤ ਮਹਾਨ ਬਣਾਇਆ ਅਤੇ ਉਸ ਨੂੰ ਇੰਨੀ ਸ਼ਾਹੀ ਸ਼ਾਨੋ-ਸ਼ੌਕਤ ਬਖ਼ਸ਼ੀ ਜੋ ਪਹਿਲਾਂ ਕਦੇ ਵੀ ਇਜ਼ਰਾਈਲ ਦੇ ਕਿਸੇ ਰਾਜੇ ਦੀ ਨਹੀਂ ਸੀ।+
26 ਇਸ ਤਰ੍ਹਾਂ ਯੱਸੀ ਦੇ ਪੁੱਤਰ ਦਾਊਦ ਨੇ ਸਾਰੇ ਇਜ਼ਰਾਈਲ ʼਤੇ ਰਾਜ ਕੀਤਾ 27 ਅਤੇ ਇਜ਼ਰਾਈਲ ਉੱਤੇ ਉਸ ਦੇ ਰਾਜ ਕਰਨ ਦਾ ਸਮਾਂ* 40 ਸਾਲ ਸੀ। ਉਸ ਨੇ ਹਬਰੋਨ ਵਿਚ 7 ਸਾਲ ਰਾਜ ਕੀਤਾ+ ਅਤੇ ਯਰੂਸ਼ਲਮ ਵਿਚ 33 ਸਾਲ ਰਾਜ ਕੀਤਾ।+ 28 ਉਹ ਵਧੀਆ ਤੇ ਲੰਬੀ ਜ਼ਿੰਦਗੀ* ਜੀਉਣ, ਦੌਲਤ ਤੇ ਸ਼ਾਨੋ-ਸ਼ੌਕਤ ਦਾ ਆਨੰਦ ਮਾਣਨ ਤੋਂ ਬਾਅਦ ਮੌਤ ਦੀ ਨੀਂਦ ਸੌਂ ਗਿਆ;+ ਉਸ ਦੀ ਜਗ੍ਹਾ ਉਸ ਦਾ ਪੁੱਤਰ ਸੁਲੇਮਾਨ ਰਾਜਾ ਬਣ ਗਿਆ।+ 29 ਰਾਜਾ ਦਾਊਦ ਦਾ ਇਤਿਹਾਸ ਸ਼ੁਰੂ ਤੋਂ ਲੈ ਕੇ ਅੰਤ ਤਕ ਸਮੂਏਲ ਦਰਸ਼ੀ, ਨਾਥਾਨ+ ਨਬੀ ਅਤੇ ਗਾਦ+ ਦਰਸ਼ੀ ਦੀਆਂ ਲਿਖਤਾਂ ਵਿਚ ਦਰਜ ਹੈ, 30 ਨਾਲੇ ਉਸ ਦੇ ਸਾਰੇ ਰਾਜ ਤੇ ਉਸ ਦੀ ਤਾਕਤ ਬਾਰੇ ਅਤੇ ਉਸ ਦੇ ਜ਼ਮਾਨੇ ਵਿਚ ਉਸ ਨਾਲ, ਇਜ਼ਰਾਈਲ ਅਤੇ ਆਲੇ-ਦੁਆਲੇ ਦੇ ਸਾਰੇ ਰਾਜਾਂ ਨਾਲ ਜੁੜੀਆਂ ਘਟਨਾਵਾਂ ਦਰਜ ਹਨ।
ਅੱਗੇ ਦੱਸੇ ਨਾਂ ਅਰਾਮ ਦੇ ਪੁੱਤਰਾਂ ਦੇ ਹਨ। ਉਤ 10:23 ਦੇਖੋ।
ਮਤਲਬ “ਬਟਵਾਰਾ।”
ਜਾਂ, “ਧਰਤੀ ਦੀ ਜਨਸੰਖਿਆ।”
ਇਬ, “ਇਜ਼ਰਾਈਲ ਦੇ ਪੁੱਤਰਾਂ।”
ਕਿਸੇ ਕਬੀਲੇ ਜਾਂ ਖ਼ਾਨਦਾਨ ਦਾ ਮੁਖੀ।
ਇਬ, “ਦੇ ਪੁੱਤਰ।”
ਮਤਲਬ “ਤਬਾਹੀ ਲਿਆਉਣ ਵਾਲਾ; ਬਦਨਾਮੀ ਲਿਆਉਣ ਵਾਲਾ।” ਯਹੋ 7:1 ਵਿਚ ਇਸ ਨੂੰ ਆਕਾਨ ਵੀ ਕਿਹਾ ਗਿਆ ਹੈ।
ਜਾਂ, “ਮੁਸੀਬਤ; ਬਦਨਾਮੀ।”
ਇਬ, “ਦੇ ਪੁੱਤਰ।”
ਆਇਤਾਂ 18, 19 ਤੇ 42 ਵਿਚ ਇਸ ਨੂੰ ਕਾਲੇਬ ਵੀ ਕਿਹਾ ਗਿਆ ਹੈ।
ਆਇਤ 9 ਵਿਚ ਇਸ ਨੂੰ ਕਲੂਬਾਈ ਵੀ ਕਿਹਾ ਗਿਆ ਹੈ।
ਜਾਂ, “ਆਲੇ-ਦੁਆਲੇ ਦੇ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਆਇਤ 9 ਵਿਚ ਇਸ ਨੂੰ ਕਲੂਬਾਈ ਵੀ ਕਿਹਾ ਗਿਆ ਹੈ।
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਯਾਬੇਸ ਨਾਂ ਦਾ ਸੰਬੰਧ ਉਸ ਇਬਰਾਨੀ ਸ਼ਬਦ ਨਾਲ ਹੋ ਸਕਦਾ ਹੈ ਜਿਸ ਦਾ ਮਤਲਬ ਹੈ “ਦਰਦ।”
ਇਬ, “ਦੇ ਪੁੱਤਰ।”
ਮਤਲਬ “ਕਾਰੀਗਰਾਂ ਦੀ ਘਾਟੀ।”
ਇਬ, “ਦੇ ਪੁੱਤਰ।”
ਇੱਥੇ ਸ਼ਾਇਦ ਉਸ ਬਿਥਯਾਹ ਦੀ ਗੱਲ ਕੀਤੀ ਹੈ ਜਿਸ ਦਾ ਜ਼ਿਕਰ ਆਇਤ 18 ਵਿਚ ਕੀਤਾ ਗਿਆ ਹੈ।
ਜਾਂ, “ਇਹ ਪੁਰਾਣੀ ਪਰੰਪਰਾ ਦੀਆਂ ਗੱਲਾਂ ਹਨ।”
ਜਾਂ, “ਭ੍ਰਿਸ਼ਟ।”
ਜਾਂ, “ਆਲੇ-ਦੁਆਲੇ ਦੇ।”
ਯਾਨੀ, ਯਾਰਾਬੁਆਮ ਦੂਜਾ।
ਇਬ, “ਕਮਾਨ ਕੱਸਦੇ ਸਨ।”
ਇਬ, “ਪੁੱਤਰ।”
ਆਇਤ 1 ਵਿਚ ਇਸ ਨੂੰ ਗੇਰਸ਼ੋਨ ਵੀ ਕਿਹਾ ਗਿਆ ਹੈ।
ਜਾਂ, “ਦੀ ਔਲਾਦ।”
ਜਾਂ, “ਦੀ ਔਲਾਦ।”
ਯਾਨੀ, ਹੇਮਾਨ।
ਇਬ, “ਦਿੱਤਾ ਗਿਆ ਸੀ।”
ਜਾਂ, “ਕੰਧਾਂ ਨਾਲ ਘਿਰੇ ਹੋਏ ਡੇਰੇ।”
ਜਾਂ ਸੰਭਵ ਹੈ, “ਦਾ ਸ਼ਹਿਰ” ਜਿਵੇਂ ਯਹੋ 21:13 ਵਿਚ ਲਿਖਿਆ ਹੈ।
ਜਾਂ, “ਗੁਣੇ ਪਾ ਕੇ ਦਿੱਤੇ ਗਏ ਸਨ।”
ਜਾਂ ਸੰਭਵ ਹੈ, “ਦਾ ਸ਼ਹਿਰ” ਜਿਵੇਂ ਯਹੋ 21:21 ਵਿਚ ਲਿਖਿਆ ਹੈ।
ਇਬ, “ਪੁੱਤਰਾਂ।”
ਇਬ, “ਸਿਰ।”
ਇਬ, “ਦੇ ਪੁੱਤਰ।”
ਇਬ, “ਦੇ ਪੁੱਤਰ।”
ਮਤਲਬ “ਬਿਪਤਾ ਨਾਲ।”
ਮਤਲਬ “ਯਹੋਵਾਹ ਮੁਕਤੀ ਹੈ।”
ਜਾਂ, “ਆਲੇ-ਦੁਆਲੇ ਦੇ।”
ਜਾਂ ਸੰਭਵ ਹੈ, “ਗਾਜ਼ਾ,” ਪਰ ਉਹ ਗਾਜ਼ਾ ਨਹੀਂ ਜੋ ਫਲਿਸਤ ਵਿਚ ਸੀ।
ਆਇਤ 32 ਵਿਚ ਇਸ ਨੂੰ ਸ਼ੋਮਰ ਵੀ ਕਿਹਾ ਗਿਆ ਹੈ।
ਇਹ ਸ਼ਾਇਦ ਆਇਤ 32 ਵਿਚ ਦੱਸਿਆ “ਹੋਥਾਮ” ਹੈ।
ਇਬ, “ਮੈਦਾਨ।”
ਜਾਂ ਸੰਭਵ ਹੈ, “ਇਸ ਤੋਂ ਪਹਿਲਾਂ ਉਸ ਨੇ ਆਪਣੀਆਂ ਪਤਨੀਆਂ ਹੁਸ਼ੀਮ ਅਤੇ ਬਾਰਾ ਨੂੰ ਭੇਜ ਦਿੱਤਾ ਸੀ।”
ਜਾਂ, “ਆਲੇ-ਦੁਆਲੇ ਦੇ।”
ਇਸ ਨੂੰ ਈਸ਼ਬੋਸ਼ਥ ਵੀ ਕਿਹਾ ਜਾਂਦਾ ਹੈ।
ਇਸ ਨੂੰ ਮਫੀਬੋਸ਼ਥ ਵੀ ਕਿਹਾ ਜਾਂਦਾ ਹੈ।
ਇਬ, “ਕੱਸਦੇ ਸਨ।”
ਜਾਂ, “ਨਥੀਨੀਮ।” ਇਬ, “ਦਿੱਤੇ ਗਏ ਲੋਕ।”
ਇਬ, “ਆਪਣੇ ਪਿਤਾਵਾਂ ਦੇ ਘਰਾਣਿਆਂ ਲਈ ਪਿਤਾਵਾਂ ਦੇ ਮੁਖੀ।”
ਜਾਂ, “ਮੰਦਰ।”
ਇਬ, “ਤਾਕਤਵਰ।”
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਜਾਂ, “ਰੋਟੀ ਖਾਣ ਵਾਲੇ ਕਮਰਿਆਂ।”
ਜਾਂ, “ਮੇਰਾ ਮਜ਼ਾਕ ਉਡਾਉਣ।”
ਜਾਂ, “ਮੰਦਰ।”
ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।
ਇਬ, “ਤੇਰੀ ਹੱਡੀ ਤੇ ਤੇਰਾ ਮਾਸ ਹਾਂ।”
ਇਬ, “ਇਜ਼ਰਾਈਲ ਤੋਂ ਬਾਹਰ ਲੈ ਜਾਂਦਾ ਸੀ ਅਤੇ ਅੰਦਰ ਲਿਆਉਂਦਾ ਸੀ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਇਬ, “ਸਿਰ।”
ਜਾਂ, “ਮਿੱਲੋ।” ਇਕ ਇਬਰਾਨੀ ਸ਼ਬਦ ਜਿਸ ਦਾ ਮਤਲਬ ਹੈ “ਭਰਨਾ।”
ਜਾਂ, “ਮੁਕਤੀ।”
ਇਬ, “ਇਕ ਸੂਰਮੇ ਦਾ ਪੁੱਤਰ।”
ਉਸ ਦਾ ਕੱਦ ਲਗਭਗ 2.23 ਮੀਟਰ (7.3 ਫੁੱਟ) ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਕੱਜ ਲਿਆ।”
ਜਾਂ, “ਦਾਊਦ ਦਾ ਸਾਥ ਨਿਭਾਉਣ ਵਾਲਿਆਂ ਵਿੱਚੋਂ ਕੋਈ ਵੀ ਦੋਗਲਾ ਨਹੀਂ ਸੀ।”
ਜਾਂ, “ਸ਼ਿਹੋਰ।”
ਜਾਂ, “ਹਮਾਥ ਦੇ ਲਾਂਘੇ।”
ਜਾਂ ਸੰਭਵ ਹੈ, “ਦੇ ਵਿਚਕਾਰ।”
ਸ਼ਬਦਾਵਲੀ ਦੇਖੋ।
ਜਾਂ, “ਪਰੇਸ਼ਾਨ ਹੋ ਗਿਆ।”
ਮਤਲਬ “ਊਜ਼ਾਹ ʼਤੇ ਆ ਪਿਆ।”
ਜਾਂ, “ਕੰਧਾਂ ਦੀ ਉਸਾਰੀ ਕਰਨ ਵਾਲਿਆਂ।”
ਜਾਂ, “ਮਹਿਲ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਮਤਲਬ “ਟੁੱਟ ਪੈਣ ਵਿਚ ਮਾਹਰ।”
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਇਬ, “ਨੂੰ ਯਾਦ ਕਰਨ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ ਸੰਭਵ ਹੈ, “ਦੇ ਬਾਰੇ ਗੱਲਾਂ ਕਰੋ।”
ਜਾਂ, “ਔਲਾਦ।” ਇਬ, “ਬੀ।”
ਇਬ, “ਉਹ ਬਚਨ ਜਿਸ ਦਾ ਉਸ ਨੇ ਹੁਕਮ ਦਿੱਤਾ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
ਜਾਂ, “ਦੀ ਭਗਤੀ ਕਰੋ।”
ਜਾਂ, “ਆ ਗਿਆ ਹੈ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਜਾਂ, “ਇਸੇ ਤਰ੍ਹਾਂ ਹੋਵੇ!”
ਜਾਂ, “ਦੇ ਗੀਤ ਦੇ ਸਾਜ਼।”
ਜਾਂ, “ਮਹਿਲ।”
ਸ਼ਾਇਦ ਇਸ ਦਾ ਮਤਲਬ ਹੈ “ਇਕ ਤੰਬੂ ਦੀ ਜਗ੍ਹਾ ਤੋਂ ਦੂਜੀ ਜਗ੍ਹਾ ਅਤੇ ਇਕ ਨਿਵਾਸ-ਸਥਾਨ ਤੋਂ ਦੂਜੇ ਨਿਵਾਸ-ਸਥਾਨ।”
ਇਬ, “ਵੱਢ ਸੁੱਟਾਂਗਾ।”
ਇਬ, “ਉਨ੍ਹਾਂ ਨੂੰ ਨਹੀਂ ਥਕਾਉਣਗੇ।”
ਜਾਂ, “ਰਾਜ-ਘਰਾਣਾ।”
ਇਬ, “ਬੀ।”
ਜਾਂ, “ਮੈਂ ਉੱਚੇ ਅਹੁਦੇ ਵਾਲਾ ਆਦਮੀ ਹੋਵਾਂ।”
ਜਾਂ, “ਆਪਣੇ ਦਿਲ ਦੀ ਸਹਿਮਤੀ ਨਾਲ।”
ਜਾਂ, “ਸੱਚਾ ਸਾਬਤ ਹੋਵੇ।”
ਜਾਂ, “ਰਾਜ-ਘਰਾਣਾ।”
ਜਾਂ, “ਆਲੇ-ਦੁਆਲੇ ਦੇ।”
ਜਾਂ, “ਮੁਕਤੀ।”
ਜਾਂ, “ਮੁਕਤੀ।”
ਇਬ, “ਅਰਾਮ-ਨਹਰੈਮ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਦੇ ਹੱਥ ਵਿਚ।”
ਯਾਨੀ, ਫ਼ਰਾਤ ਦਰਿਆ।
ਯਾਨੀ, ਬਸੰਤ ਵਿਚ।
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ ਸੰਭਵ ਹੈ, “ਵਿਰੋਧੀ।”
ਜਾਂ, “ਦੁਖੀ।”
ਸ਼ਬਦਾਵਲੀ ਦੇਖੋ।
ਇਬ, “ਦੇ।”
ਗਾਹੁਣ ਵਾਲਾ ਫੱਟਾ।
ਇਕ ਸ਼ੇਕੇਲ 11.4 ਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਨਾਜ਼ੁਕ।”
ਇਹ ਨਾਂ ਇਕ ਇਬਰਾਨੀ ਸ਼ਬਦ ਤੋਂ ਆਇਆ ਹੈ ਜਿਸ ਦਾ ਮਤਲਬ ਹੈ “ਸ਼ਾਂਤੀ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਇਬ, “ਬੁੱਢਾ ਤੇ ਦਿਨਾਂ ਨਾਲ ਭਰਪੂਰ।”
ਇਬ, “ਪੁੱਤਰਾਂ।”
ਇਬ, “ਭਰਾਵਾਂ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਸ਼ਬਦਾਵਲੀ ਦੇਖੋ।
ਇਬ, “ਉਸ ਦਾ ਸਿੰਗ ਉੱਚਾ ਹੁੰਦਾ ਸੀ।”
ਜਾਂ, “ਸਮਰਪਿਤ ਕੀਤੀਆਂ ਚੀਜ਼ਾਂ।”
ਜਾਂ, “ਖ਼ਜ਼ਾਨਿਆਂ।”
ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।
ਜਾਂ, “ਵਾਦੀਆਂ।”
ਇਬ, “ਗਧੀਆਂ।”
ਜਾਂ, “ਹਮਰਾਜ਼।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਜਾਂ, “ਇੱਛਾ ਨਾਲ।”
ਜਾਂ, “ਸੁਲ੍ਹਾ ਦੇ ਘਰ।”
ਇਬ, “ਪਵਿੱਤਰ ਸ਼ਕਤੀ ਦੇ ਜ਼ਰੀਏ।”
ਜਾਂ, “ਸਮਰਪਿਤ ਕੀਤੀਆਂ ਚੀਜ਼ਾਂ।”
ਯਾਨੀ, ਚੜ੍ਹਾਵੇ ਦੀਆਂ ਰੋਟੀਆਂ।
ਜਾਂ, “ਨਾਜ਼ੁਕ।”
ਜਾਂ, “ਕਿਲਾ; ਮਹਿਲ।”
ਜਾਂ, “ਸਿਲਖੜੀ।”
ਇਕ ਕਿੱਕਾਰ 34.2 ਕਿਲੋਗ੍ਰਾਮ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਦਾਰਕ ਇਕ ਫਾਰਸੀ ਸੋਨੇ ਦਾ ਸਿੱਕਾ ਹੁੰਦਾ ਸੀ। ਵਧੇਰੇ ਜਾਣਕਾਰੀ 2.14 ਦੇਖੋ।
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਜਾਂ, “ਸਦਾਚਾਰੀ; ਨੇਕ।”
ਜਾਂ, “ਖਰੇ।”
ਜਾਂ, “ਪੂਰੀ ਤਰ੍ਹਾਂ ਸਮਰਪਿਤ।”
ਬਿਵ 4:45, ਫੁਟਨੋਟ ਦੇਖੋ।
ਜਾਂ, “ਕਿਲਾ; ਮਹਿਲ।”
ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।
ਇਬ, “ਦਿਨ।”
ਇਬ, “ਦਿਨ।”