ਕਹਾਉਤਾਂ
1 ਦਾਊਦ ਦੇ ਪੁੱਤਰ, ਇਜ਼ਰਾਈਲ ਦੇ ਰਾਜੇ ਸੁਲੇਮਾਨ+ ਦੀਆਂ ਕਹਾਵਤਾਂ:+
2 ਜਿਨ੍ਹਾਂ ਤੋਂ ਬੁੱਧ+ ਤੇ ਸਿੱਖਿਆ ਮਿਲਦੀ ਹੈ;
ਜਿਨ੍ਹਾਂ ਤੋਂ ਬੁੱਧ ਦੀਆਂ ਗੱਲਾਂ ਦੀ ਸਮਝ ਮਿਲਦੀ ਹੈ;
3 ਜਿਨ੍ਹਾਂ ਤੋਂ ਅਨੁਸ਼ਾਸਨ ਮਿਲਦਾ ਹੈ+ ਜੋ ਡੂੰਘੀ ਸਮਝ ਦਿੰਦਾ,
ਨਾਲੇ ਸਹੀ ਕੰਮ ਕਰਨੇ,+ ਨਿਆਂ ਕਰਨਾ+ ਅਤੇ ਈਮਾਨਦਾਰ ਬਣਨਾ* ਸਿਖਾਉਂਦਾ ਹੈ;
4 ਜੋ ਨਾਤਜਰਬੇਕਾਰ ਨੂੰ ਸਮਝਦਾਰ ਬਣਾਉਂਦੀਆਂ+
ਅਤੇ ਨੌਜਵਾਨ ਨੂੰ ਗਿਆਨ ਤੇ ਸੋਚਣ-ਸਮਝਣ ਦੀ ਕਾਬਲੀਅਤ ਦਿੰਦੀਆਂ ਹਨ।+
5 ਬੁੱਧੀਮਾਨ ਇਨਸਾਨ ਸੁਣਦਾ ਹੈ ਅਤੇ ਹੋਰ ਜ਼ਿਆਦਾ ਸਿੱਖਿਆ ਲੈਂਦਾ ਹੈ;+
ਸਮਝਦਾਰ ਇਨਸਾਨ ਸਹੀ ਸੇਧ* ਲੈਂਦਾ ਹੈ+
6 ਤਾਂਕਿ ਉਹ ਕਿਸੇ ਕਹਾਵਤ ਅਤੇ ਪਹੇਲੀ* ਨੂੰ,
ਨਾਲੇ ਬੁੱਧੀਮਾਨਾਂ ਦੀਆਂ ਗੱਲਾਂ ਅਤੇ ਉਨ੍ਹਾਂ ਦੀਆਂ ਬੁਝਾਰਤਾਂ ਨੂੰ ਸਮਝੇ।+
7 ਯਹੋਵਾਹ ਦਾ ਡਰ* ਗਿਆਨ ਦੀ ਸ਼ੁਰੂਆਤ ਹੈ।+
ਸਿਰਫ਼ ਮੂਰਖ ਹੀ ਬੁੱਧ ਤੇ ਅਨੁਸ਼ਾਸਨ ਨੂੰ ਤੁੱਛ ਸਮਝਦੇ ਹਨ।+
10 ਹੇ ਮੇਰੇ ਪੁੱਤਰ, ਜੇ ਪਾਪੀ ਤੈਨੂੰ ਭਰਮਾਉਣ, ਤਾਂ ਉਨ੍ਹਾਂ ਦੀ ਮੰਨੀਂ ਨਾ।+
11 ਜੇ ਉਹ ਕਹਿਣ: “ਸਾਡੇ ਨਾਲ ਆ।
ਚੱਲ ਆਪਾਂ ਖ਼ੂਨ ਕਰਨ ਲਈ ਘਾਤ ਲਾ ਕੇ ਬੈਠੀਏ।
ਆਪਾਂ ਮਜ਼ੇ ਲਈ ਲੁਕ ਕੇ ਬੇਕਸੂਰਾਂ ਦੀ ਤਾਕ ਵਿਚ ਬੈਠਾਂਗੇ।
12 ਆਪਾਂ ਉਨ੍ਹਾਂ ਨੂੰ ਜੀਉਂਦੇ ਨਿਗਲ਼ ਜਾਵਾਂਗੇ ਜਿਵੇਂ ਕਬਰ* ਨਿਗਲ਼ ਲੈਂਦੀ ਹੈ,
ਸਾਬਤਿਆਂ ਨੂੰ ਨਿਗਲ਼ ਜਾਵਾਂਗੇ, ਹਾਂ, ਉਨ੍ਹਾਂ ਵਾਂਗ ਜੋ ਟੋਏ ਵਿਚ ਚਲੇ ਜਾਂਦੇ ਹਨ।
13 ਚਲੋ ਆਪਾਂ ਉਨ੍ਹਾਂ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਖੋਹ ਲਈਏ;
ਆਪਾਂ ਲੁੱਟ ਦੇ ਮਾਲ ਨਾਲ ਆਪਣੇ ਘਰ ਭਰ ਲਵਾਂਗੇ।
15 ਹੇ ਮੇਰੇ ਪੁੱਤਰ, ਉਨ੍ਹਾਂ ਦੇ ਮਗਰ ਨਾ ਲੱਗੀਂ।
ਆਪਣੇ ਪੈਰਾਂ ਨੂੰ ਉਨ੍ਹਾਂ ਦੇ ਰਾਹ ਜਾਣ ਤੋਂ ਰੋਕੀ ਰੱਖੀਂ,+
16 ਉਨ੍ਹਾਂ ਦੇ ਪੈਰ ਬੁਰਾਈ ਕਰਨ ਲਈ ਭੱਜਦੇ ਹਨ;
ਉਹ ਖ਼ੂਨ ਵਹਾਉਣ ਲਈ ਕਾਹਲੀ ਕਰਦੇ ਹਨ।+
17 ਕਿਸੇ ਪੰਛੀ ਦੇ ਦੇਖਦਿਆਂ ਜਾਲ਼ ਵਿਛਾਉਣਾ ਵਿਅਰਥ ਹੈ।
18 ਇਸੇ ਕਰਕੇ ਪਾਪੀ ਖ਼ੂਨ ਵਹਾਉਣ ਲਈ ਘਾਤ ਲਾ ਕੇ ਬੈਠਦੇ ਹਨ;
ਦੂਜਿਆਂ ਦੀਆਂ ਜਾਨਾਂ ਲੈਣ ਲਈ ਉਹ ਲੁਕ ਕੇ ਬੈਠਦੇ ਹਨ।
20 ਬੁੱਧ*+ ਗਲੀਆਂ ਵਿਚ ਪੁਕਾਰਦੀ ਹੈ।+
ਉਸ ਦੀ ਆਵਾਜ਼ ਚੌਂਕਾਂ ਵਿਚ ਗੂੰਜਦੀ ਰਹਿੰਦੀ ਹੈ।+
21 ਭੀੜ-ਭੜੱਕੇ ਵਾਲੀਆਂ ਗਲੀਆਂ ਦੇ ਕੋਨੇ* ʼਤੇ ਇਹ ਹਾਕਾਂ ਮਾਰਦੀ ਹੈ।
ਸ਼ਹਿਰ ਦੇ ਦਰਵਾਜ਼ਿਆਂ ਦੇ ਲਾਂਘਿਆਂ ʼਤੇ ਇਹ ਕਹਿੰਦੀ ਹੈ:+
22 “ਹੇ ਨਾਸਮਝੋ, ਤੁਸੀਂ ਕਦ ਤਕ ਨਾਸਮਝੀ ਨੂੰ ਪਸੰਦ ਕਰਦੇ ਰਹੋਗੇ?
ਹੇ ਮਖੌਲੀਓ, ਤੁਸੀਂ ਕਿੰਨੀ ਦੇਰ ਤਕ ਮਖੌਲ ਉਡਾ ਕੇ ਖ਼ੁਸ਼ ਹੁੰਦੇ ਰਹੋਗੇ?
ਹੇ ਮੂਰਖੋ, ਤੁਸੀਂ ਕਿੰਨਾ ਚਿਰ ਗਿਆਨ ਨਾਲ ਨਫ਼ਰਤ ਕਰਦੇ ਰਹੋਗੇ?+
ਫਿਰ ਮੈਂ ਤੁਹਾਨੂੰ ਆਪਣੀ ਸ਼ਕਤੀ ਦਿਆਂਗੀ;
ਮੈਂ ਤੁਹਾਨੂੰ ਆਪਣੀਆਂ ਗੱਲਾਂ ਦੱਸਾਂਗੀ।+
24 ਮੈਂ ਪੁਕਾਰਦੀ ਰਹੀ, ਪਰ ਤੁਸੀਂ ਸੁਣਨ ਤੋਂ ਇਨਕਾਰ ਕਰਦੇ ਰਹੇ,
ਮੈਂ ਆਪਣਾ ਹੱਥ ਵਧਾਇਆ, ਪਰ ਕਿਸੇ ਨੇ ਧਿਆਨ ਨਾ ਦਿੱਤਾ,+
25 ਤੁਸੀਂ ਮੇਰੀਆਂ ਸਾਰੀਆਂ ਸਲਾਹਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ
ਅਤੇ ਮੇਰੀ ਤਾੜਨਾ ਨੂੰ ਠੁਕਰਾਉਂਦੇ ਰਹੇ,
26 ਤੁਹਾਡੇ ʼਤੇ ਜਦ ਬਿਪਤਾ ਆਵੇਗੀ, ਤਾਂ ਮੈਂ ਵੀ ਹੱਸਾਂਗੀ;
ਮੈਂ ਮਜ਼ਾਕ ਉਡਾਵਾਂਗੀ ਜਦੋਂ ਉਹ ਆਫ਼ਤ ਤੁਹਾਡੇ ʼਤੇ ਆ ਪਵੇਗੀ ਜਿਸ ਦਾ ਤੁਹਾਨੂੰ ਡਰ ਹੈ,+
27 ਜਦੋਂ ਖ਼ੌਫ਼ ਤੂਫ਼ਾਨ ਵਾਂਗ ਤੁਹਾਡੇ ʼਤੇ ਛਾ ਜਾਵੇਗਾ,
ਬਿਪਤਾ ਝੱਖੜ ਵਾਂਗ ਤੁਹਾਡੇ ʼਤੇ ਆ ਪਵੇਗੀ
ਅਤੇ ਜਦੋਂ ਕਸ਼ਟ ਤੇ ਮੁਸੀਬਤ ਤੁਹਾਡੇ ʼਤੇ ਆਉਣਗੇ।
28 ਉਸ ਸਮੇਂ ਉਹ ਮੈਨੂੰ ਵਾਰ-ਵਾਰ ਪੁਕਾਰਨਗੇ, ਪਰ ਮੈਂ ਜਵਾਬ ਨਹੀਂ ਦਿਆਂਗੀ;
ਉਹ ਬੇਸਬਰੀ ਨਾਲ ਮੈਨੂੰ ਲੱਭਦੇ ਫਿਰਨਗੇ, ਪਰ ਉਹ ਮੈਨੂੰ ਲੱਭ ਨਾ ਸਕਣਗੇ+
29 ਕਿਉਂਕਿ ਉਨ੍ਹਾਂ ਨੇ ਗਿਆਨ ਨਾਲ ਨਫ਼ਰਤ ਕੀਤੀ+
ਅਤੇ ਯਹੋਵਾਹ ਦਾ ਡਰ ਮੰਨਣ ਤੋਂ ਇਨਕਾਰ ਕੀਤਾ।+
30 ਉਨ੍ਹਾਂ ਨੇ ਮੇਰੀ ਸਲਾਹ ਨੂੰ ਠੁਕਰਾ ਦਿੱਤਾ;
ਉਨ੍ਹਾਂ ਨੇ ਮੇਰੀ ਸਾਰੀ ਤਾੜਨਾ ਨੂੰ ਤੁੱਛ ਸਮਝਿਆ।
32 ਨਾਤਜਰਬੇਕਾਰ ਮੇਰੇ ਤੋਂ ਮੂੰਹ ਮੋੜਨ ਕਰਕੇ ਮਾਰੇ ਜਾਣਗੇ
ਅਤੇ ਮੂਰਖਾਂ ਦੀ ਲਾਪਰਵਾਹੀ ਉਨ੍ਹਾਂ ਨੂੰ ਨਾਸ਼ ਕਰ ਦੇਵੇਗੀ।
2 ਹੇ ਮੇਰੇ ਪੁੱਤਰ, ਜੇ ਤੂੰ ਮੇਰੀ ਗੱਲ ਮੰਨੇਂ
ਅਤੇ ਮੇਰੇ ਹੁਕਮਾਂ ਨੂੰ ਖ਼ਜ਼ਾਨੇ ਵਾਂਗ ਸਾਂਭ ਕੇ ਰੱਖੇਂ,+
ਅਤੇ ਸੂਝ-ਬੂਝ ਉੱਤੇ ਮਨ ਲਾਵੇਂ;+
3 ਨਾਲੇ ਜੇ ਤੂੰ ਸਮਝ ਨੂੰ ਪੁਕਾਰੇਂ+
ਅਤੇ ਸੂਝ-ਬੂਝ ਨੂੰ ਹਾਕਾਂ ਮਾਰੇਂ;+
4 ਜੇ ਤੂੰ ਚਾਂਦੀ ਵਾਂਗ ਇਨ੍ਹਾਂ ਦੀ ਭਾਲ ਕਰਦਾ ਰਹੇਂ+
ਅਤੇ ਗੁਪਤ ਖ਼ਜ਼ਾਨੇ ਵਾਂਗ ਇਨ੍ਹਾਂ ਦੀ ਖੋਜ ਕਰਦਾ ਰਹੇਂ;+
5 ਤਾਂ ਤੂੰ ਯਹੋਵਾਹ ਦੇ ਡਰ ਨੂੰ ਸਮਝੇਂਗਾ+
ਅਤੇ ਪਰਮੇਸ਼ੁਰ ਦਾ ਗਿਆਨ ਹਾਸਲ ਕਰੇਂਗਾ।+
7 ਉਹ ਸਾਫ਼ ਦਿਲ ਵਾਲੇ ਲੋਕਾਂ ਲਈ ਬੁੱਧ ਨੂੰ ਸਾਂਭ ਕੇ ਰੱਖਦਾ ਹੈ;
ਉਹ ਖਰੇ ਰਾਹ ʼਤੇ ਚੱਲਣ ਵਾਲਿਆਂ ਲਈ ਢਾਲ ਹੈ।+
8 ਉਹ ਨਿਆਂ ਦੇ ਰਾਹਾਂ ʼਤੇ ਨਿਗਾਹ ਰੱਖਦਾ ਹੈ
ਅਤੇ ਉਹ ਆਪਣੇ ਵਫ਼ਾਦਾਰ ਲੋਕਾਂ ਦੇ ਰਾਹ ਦੀ ਰਾਖੀ ਕਰੇਗਾ।+
10 ਜਦੋਂ ਬੁੱਧ ਤੇਰੇ ਦਿਲ ਵਿਚ ਸਮਾਏਗੀ+
ਅਤੇ ਗਿਆਨ ਤੇਰੇ ਜੀਅ ਨੂੰ ਚੰਗਾ ਲੱਗੇਗਾ,+
11 ਤਾਂ ਸੋਚਣ-ਸਮਝਣ ਦੀ ਕਾਬਲੀਅਤ ਤੇਰੇ ʼਤੇ ਨਿਗਾਹ ਰੱਖੇਗੀ+
ਅਤੇ ਸੂਝ-ਬੂਝ ਤੇਰੀ ਹਿਫਾਜ਼ਤ ਕਰੇਗੀ
12 ਤਾਂਕਿ ਬੁਰੇ ਰਾਹ ਤੋਂ ਤੇਰਾ ਬਚਾਅ ਹੋਵੇ
ਅਤੇ ਉਸ ਆਦਮੀ ਤੋਂ ਜੋ ਖੋਟੀਆਂ ਗੱਲਾਂ ਕਰਦਾ ਹੈ,+
13 ਉਨ੍ਹਾਂ ਤੋਂ ਜੋ ਸਿੱਧੇ ਰਾਹਾਂ ਨੂੰ ਛੱਡ ਦਿੰਦੇ ਹਨ
ਅਤੇ ਹਨੇਰੇ ਰਾਹਾਂ ʼਤੇ ਚੱਲਦੇ ਹਨ,+
14 ਉਨ੍ਹਾਂ ਤੋਂ ਜੋ ਬੁਰਾਈ ਕਰ ਕੇ ਫੁੱਲੇ ਨਹੀਂ ਸਮਾਉਂਦੇ,
ਜੋ ਘਿਣਾਉਣੇ ਕੰਮ ਕਰ ਕੇ ਖ਼ੁਸ਼ ਹੁੰਦੇ ਹਨ,
15 ਉਨ੍ਹਾਂ ਤੋਂ ਜਿਨ੍ਹਾਂ ਦੇ ਰਾਹ ਵਿੰਗੇ-ਟੇਢੇ ਹਨ
ਅਤੇ ਜਿਨ੍ਹਾਂ ਦਾ ਰਾਹ ਧੋਖੇ ਭਰਿਆ ਹੈ।
16 ਇਹ ਤੈਨੂੰ ਕੁਰਾਹੇ ਪਈ* ਔਰਤ ਤੋਂ ਬਚਾਵੇਗੀ,
ਬਦਚਲਣ* ਔਰਤ ਦੀਆਂ ਚਿਕਨੀਆਂ-ਚੋਪੜੀਆਂ* ਗੱਲਾਂ ਤੋਂ ਬਚਾਵੇਗੀ,+
17 ਜੋ ਆਪਣੀ ਜਵਾਨੀ ਦੇ ਸਾਥੀ* ਨੂੰ ਛੱਡ ਦਿੰਦੀ ਹੈ+
ਅਤੇ ਆਪਣੇ ਪਰਮੇਸ਼ੁਰ ਦੇ ਇਕਰਾਰ ਨੂੰ ਭੁੱਲ ਜਾਂਦੀ ਹੈ;
18 ਉਸ ਦਾ ਘਰ ਮੌਤ ਦੇ ਮੂੰਹ ਵਿਚ ਜਾਂਦਾ ਹੈ,
ਉਸ ਦੇ ਰਾਹ ਉਨ੍ਹਾਂ ਲੋਕਾਂ ਕੋਲ ਲੈ ਜਾਂਦੇ ਹਨ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ।+
19 ਉਸ ਨਾਲ ਸੰਬੰਧ ਬਣਾਉਣ* ਵਾਲਿਆਂ ਵਿੱਚੋਂ ਕੋਈ ਵੀ ਵਾਪਸ ਨਹੀਂ ਆਵੇਗਾ,
ਨਾ ਹੀ ਉਹ ਜ਼ਿੰਦਗੀ ਦੇ ਰਾਹਾਂ ʼਤੇ ਦੁਬਾਰਾ ਚੱਲਣਗੇ।+
20 ਇਸ ਲਈ ਚੰਗੇ ਲੋਕਾਂ ਦੇ ਰਾਹ ʼਤੇ ਚੱਲ
ਅਤੇ ਧਰਮੀਆਂ ਦੇ ਰਾਹਾਂ ʼਤੇ ਤੁਰਦਾ ਰਹਿ+
21 ਕਿਉਂਕਿ ਨੇਕ ਲੋਕ ਹੀ ਧਰਤੀ ਉੱਤੇ ਵੱਸਣਗੇ
3 ਹੇ ਮੇਰੇ ਪੁੱਤਰ, ਮੇਰੀ ਤਾਲੀਮ* ਨੂੰ ਨਾ ਭੁੱਲੀਂ
ਅਤੇ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ
2 ਕਿਉਂਕਿ ਉਹ ਤੇਰੀ ਉਮਰ ਵਿਚ ਬਹੁਤ ਸਾਰੇ ਦਿਨ ਜੋੜਨਗੇ
ਅਤੇ ਤੇਰੀ ਜ਼ਿੰਦਗੀ ਦੇ ਵਰ੍ਹਿਆਂ ਤੇ ਤੇਰੀ ਸ਼ਾਂਤੀ ਵਿਚ ਵਾਧਾ ਕਰਨਗੇ।+
3 ਅਟੱਲ ਪਿਆਰ ਤੇ ਵਫ਼ਾਦਾਰੀ* ਨੂੰ ਆਪਣੇ ਤੋਂ ਦੂਰ ਨਾ ਹੋਣ ਦੇਈਂ।+
ਇਨ੍ਹਾਂ ਨੂੰ ਆਪਣੇ ਗਲ਼ੇ ਦੁਆਲੇ ਬੰਨ੍ਹ ਲੈ;
ਇਨ੍ਹਾਂ ਨੂੰ ਆਪਣੇ ਦਿਲ ਦੀ ਫੱਟੀ ਉੱਤੇ ਲਿਖ ਲੈ;+
4 ਫਿਰ ਤੂੰ ਪਰਮੇਸ਼ੁਰ ਤੇ ਇਨਸਾਨ ਦੀਆਂ ਨਜ਼ਰਾਂ ਵਿਚ ਮਿਹਰ ਪਾਵੇਂਗਾ
ਅਤੇ ਉਹ ਤੈਨੂੰ ਡੂੰਘੀ ਸਮਝ ਵਾਲਾ ਕਹਿਣਗੇ।+
7 ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਨਾ ਬਣ।+
ਯਹੋਵਾਹ ਦਾ ਡਰ ਰੱਖ ਅਤੇ ਬੁਰਾਈ ਤੋਂ ਮੂੰਹ ਫੇਰ ਲੈ।
9 ਆਪਣੀਆਂ ਕੀਮਤੀ ਚੀਜ਼ਾਂ ਨਾਲ,
ਆਪਣੀ ਸਾਰੀ ਪੈਦਾਵਾਰ* ਦੇ ਪਹਿਲੇ ਫਲ* ਨਾਲ ਯਹੋਵਾਹ ਦਾ ਆਦਰ ਕਰ;+
10 ਫਿਰ ਤੇਰੇ ਭੰਡਾਰ ਪੂਰੀ ਤਰ੍ਹਾਂ ਭਰ ਜਾਣਗੇ+
ਅਤੇ ਤੇਰੇ ਹੌਦ* ਨਵੇਂ ਦਾਖਰਸ ਨਾਲ ਛਲਕਣਗੇ।
11 ਹੇ ਮੇਰੇ ਪੁੱਤਰ, ਯਹੋਵਾਹ ਦੇ ਅਨੁਸ਼ਾਸਨ ਨੂੰ ਨਾ ਠੁਕਰਾ+
ਅਤੇ ਉਸ ਦੀ ਤਾੜਨਾ ਤੋਂ ਘਿਰਣਾ ਨਾ ਕਰ+
12 ਕਿਉਂਕਿ ਯਹੋਵਾਹ ਉਸੇ ਨੂੰ ਤਾੜਦਾ ਹੈ ਜਿਸ ਨੂੰ ਉਹ ਪਿਆਰ ਕਰਦਾ ਹੈ,+
ਜਿਵੇਂ ਇਕ ਪਿਤਾ ਉਸ ਪੁੱਤਰ ਨੂੰ ਤਾੜਦਾ ਹੈ ਜਿਸ ਤੋਂ ਉਹ ਖ਼ੁਸ਼ ਹੈ।+
13 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਬੁੱਧ ਲੱਭ ਪੈਂਦੀ ਹੈ+
ਅਤੇ ਉਹ ਆਦਮੀ ਜੋ ਸੂਝ-ਬੂਝ ਹਾਸਲ ਕਰਦਾ ਹੈ;
14 ਬੁੱਧ ਨੂੰ ਪਾਉਣਾ ਚਾਂਦੀ ਪਾਉਣ ਨਾਲੋਂ ਬਿਹਤਰ ਹੈ
ਅਤੇ ਮੁਨਾਫ਼ੇ ਵਜੋਂ ਇਸ ਨੂੰ ਖੱਟਣਾ ਸੋਨਾ ਹਾਸਲ ਕਰਨ ਨਾਲੋਂ ਬਿਹਤਰ ਹੈ।+
15 ਇਹ ਮੂੰਗਿਆਂ* ਨਾਲੋਂ ਵੀ ਕੀਮਤੀ ਹੈ;
ਜਿਹੜੀਆਂ ਵੀ ਚੀਜ਼ਾਂ ਤੂੰ ਚਾਹੁੰਦਾ ਹੈਂ,
ਉਨ੍ਹਾਂ ਵਿੱਚੋਂ ਕੋਈ ਵੀ ਇਸ ਦੀ ਬਰਾਬਰੀ ਨਹੀਂ ਕਰ ਸਕਦੀ।
16 ਲੰਬੀ ਉਮਰ ਇਸ ਦੇ ਸੱਜੇ ਹੱਥ ਵਿਚ ਹੈ;
ਧਨ-ਦੌਲਤ ਅਤੇ ਮਹਿਮਾ ਇਸ ਦੇ ਖੱਬੇ ਹੱਥ ਵਿਚ ਹਨ।
17 ਇਸ ਦੇ ਰਾਹਾਂ ʼਤੇ ਚੱਲ ਕੇ ਖ਼ੁਸ਼ੀਆਂ ਮਿਲਦੀਆਂ ਹਨ
ਅਤੇ ਇਸ ਦੇ ਸਾਰੇ ਰਸਤਿਆਂ ਵਿਚ ਸ਼ਾਂਤੀ ਹੈ।+
18 ਇਹ ਉਨ੍ਹਾਂ ਲਈ ਜੀਵਨ ਦਾ ਦਰਖ਼ਤ ਹੈ ਜੋ ਇਸ ਨੂੰ ਫੜਦੇ ਹਨ,
ਜੋ ਇਸ ਨੂੰ ਘੁੱਟ ਕੇ ਫੜੀ ਰੱਖਦੇ ਹਨ, ਉਹ ਖ਼ੁਸ਼ ਕਹਾਏ ਜਾਣਗੇ।+
19 ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਰੱਖੀ।+
ਸੂਝ-ਬੂਝ ਨਾਲ ਉਸ ਨੇ ਆਕਾਸ਼ਾਂ ਨੂੰ ਮਜ਼ਬੂਤੀ ਨਾਲ ਤਾਣਿਆ।+
20 ਉਸ ਦੇ ਗਿਆਨ ਨਾਲ ਡੂੰਘੇ ਪਾਣੀ ਫੁੱਟ ਨਿਕਲੇ
ਅਤੇ ਬੱਦਲਾਂ ਤੋਂ ਤ੍ਰੇਲ ਪਈ।+
21 ਹੇ ਮੇਰੇ ਪੁੱਤਰ, ਉਨ੍ਹਾਂ* ਨੂੰ ਅੱਖੋਂ ਓਹਲੇ ਨਾ ਹੋਣ ਦੇਈਂ।
ਬੁੱਧ ਅਤੇ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ;
22 ਉਹ ਤੈਨੂੰ ਜ਼ਿੰਦਗੀ ਦੇਣਗੀਆਂ
ਅਤੇ ਤੇਰੇ ਗਲ਼ੇ ਦਾ ਸ਼ਿੰਗਾਰ ਬਣਨਗੀਆਂ;
23 ਫਿਰ ਤੂੰ ਆਪਣੇ ਰਾਹ ʼਤੇ ਸੁਰੱਖਿਅਤ ਚੱਲੇਂਗਾ
28 ਜੇ ਤੂੰ ਹੁਣ ਆਪਣੇ ਗੁਆਂਢੀ ਨੂੰ ਕੁਝ ਦੇ ਸਕਦਾ ਹੈਂ,
ਤਾਂ ਉਸ ਨੂੰ ਇਹ ਨਾ ਕਹਿ, “ਜਾਹ; ਬਾਅਦ ਵਿਚ ਆਈਂ! ਮੈਂ ਤੈਨੂੰ ਕੱਲ੍ਹ ਦਿਆਂਗਾ।”
29 ਜੇ ਤੇਰਾ ਗੁਆਂਢੀ ਤੇਰੇ ਨਾਲ ਰਹਿੰਦਿਆਂ ਸੁਰੱਖਿਅਤ ਮਹਿਸੂਸ ਕਰਦਾ ਹੈ,
ਤਾਂ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਸ਼ ਨਾ ਘੜ।+
31 ਜ਼ਾਲਮ ਨਾਲ ਈਰਖਾ ਨਾ ਕਰ+
ਅਤੇ ਨਾ ਹੀ ਉਸ ਦੇ ਕਿਸੇ ਰਾਹ ਨੂੰ ਚੁਣ
32 ਕਿਉਂਕਿ ਯਹੋਵਾਹ ਨੂੰ ਚਾਲਬਾਜ਼ ਇਨਸਾਨ ਤੋਂ ਘਿਣ ਆਉਂਦੀ ਹੈ,+
ਪਰ ਨੇਕ ਇਨਸਾਨਾਂ ਨਾਲ ਉਸ ਦੀ ਗੂੜ੍ਹੀ ਦੋਸਤੀ ਹੈ।+
35 ਬੁੱਧੀਮਾਨ ਵਿਰਾਸਤ ਵਿਚ ਆਦਰ ਪਾਉਣਗੇ,
ਪਰ ਮੂਰਖ ਨਿਰਾਦਰ ਭਰੀਆਂ ਗੱਲਾਂ ʼਤੇ ਘਮੰਡ ਕਰਦੇ ਹਨ।+
4 ਹੇ ਮੇਰੇ ਪੁੱਤਰੋ, ਆਪਣੇ ਪਿਤਾ ਦੀ ਸਿੱਖਿਆ ਵੱਲ ਕੰਨ ਲਾਓ;+
ਸਮਝ ਹਾਸਲ ਕਰਨ ਲਈ ਪੂਰਾ ਧਿਆਨ ਦਿਓ
2 ਕਿਉਂਕਿ ਮੈਂ ਤੁਹਾਨੂੰ ਚੰਗੀ ਸਿੱਖਿਆ ਦਿਆਂਗਾ;
4 ਉਸ ਨੇ ਮੈਨੂੰ ਸਿਖਾਇਆ ਤੇ ਇਹ ਕਿਹਾ: “ਤੇਰਾ ਦਿਲ ਮੇਰੀਆਂ ਗੱਲਾਂ ਨੂੰ ਫੜੀ ਰੱਖੇ।+
ਮੇਰੇ ਹੁਕਮ ਮੰਨ ਤੇ ਜੀਉਂਦਾ ਰਹਿ।+
5 ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।+
ਜੋ ਮੈਂ ਕਹਿੰਦਾ ਹਾਂ, ਉਹ ਭੁੱਲੀਂ ਨਾ ਅਤੇ ਨਾ ਉਸ ਤੋਂ ਮੂੰਹ ਮੋੜੀਂ।
6 ਬੁੱਧ ਨੂੰ ਛੱਡੀਂ ਨਾ ਤੇ ਇਹ ਤੇਰੀ ਰਾਖੀ ਕਰੇਗੀ।
ਇਸ ਨੂੰ ਪਿਆਰ ਕਰ ਤੇ ਇਹ ਤੇਰੀ ਹਿਫਾਜ਼ਤ ਕਰੇਗੀ।
8 ਬੁੱਧ ਨੂੰ ਅਨਮੋਲ ਸਮਝ ਤੇ ਇਹ ਤੈਨੂੰ ਉੱਚਾ ਕਰੇਗੀ।+
ਇਹ ਤੈਨੂੰ ਆਦਰ ਦੇਵੇਗੀ ਕਿਉਂਕਿ ਤੂੰ ਇਸ ਨੂੰ ਗਲ਼ੇ ਲਾਉਂਦਾ ਹੈਂ।+
9 ਇਹ ਤੇਰੇ ਸਿਰ ʼਤੇ ਫੁੱਲਾਂ ਦਾ ਸੋਹਣਾ ਤਾਜ ਸਜਾਵੇਗੀ;
ਇਹ ਤੈਨੂੰ ਸੁਹੱਪਣ ਦੇ ਮੁਕਟ ਨਾਲ ਸ਼ਿੰਗਾਰੇਗੀ।”
12 ਜਦੋਂ ਤੂੰ ਤੁਰੇਂਗਾ, ਤਾਂ ਤੇਰੇ ਕਦਮਾਂ ਅੱਗੇ ਕੋਈ ਰੁਕਾਵਟ ਨਹੀਂ ਆਵੇਗੀ;
ਅਤੇ ਜੇ ਤੂੰ ਦੌੜੇਂਗਾ, ਤਾਂ ਤੈਨੂੰ ਠੇਡਾ ਨਹੀਂ ਲੱਗੇਗਾ।
13 ਅਨੁਸ਼ਾਸਨ ਨੂੰ ਫੜੀ ਰੱਖ; ਇਸ ਨੂੰ ਜਾਣ ਨਾ ਦੇਈਂ।+
ਇਸ ਨੂੰ ਸਾਂਭ ਕੇ ਰੱਖੀਂ ਕਿਉਂਕਿ ਇਹ ਤੇਰੀ ਜ਼ਿੰਦਗੀ ਦਾ ਸਵਾਲ ਹੈ।+
16 ਕਿਉਂਕਿ ਉਨ੍ਹਾਂ ਨੂੰ ਕੁਝ ਬੁਰਾ ਕੀਤੇ ਬਿਨਾਂ ਨੀਂਦ ਨਹੀਂ ਆਉਂਦੀ।
ਜਦ ਤਕ ਉਹ ਕਿਸੇ ਨੂੰ ਡੇਗ ਨਹੀਂ ਦਿੰਦੇ, ਉਹ ਉਣੀਂਦਰੇ ਰਹਿੰਦੇ ਹਨ।
17 ਉਹ ਬੁਰਾਈ ਦੀ ਰੋਟੀ ਖਾਂਦੇ
ਅਤੇ ਜ਼ੁਲਮ ਦਾ ਦਾਖਰਸ ਪੀਂਦੇ ਹਨ।
19 ਦੁਸ਼ਟਾਂ ਦਾ ਰਾਹ ਘੁੱਪ ਹਨੇਰੇ ਵਰਗਾ ਹੈ;
ਉਹ ਨਹੀਂ ਜਾਣਦੇ ਕਿ ਉਨ੍ਹਾਂ ਨੂੰ ਕਿਸ ਤੋਂ ਠੇਡਾ ਲੱਗਦਾ ਹੈ।
20 ਹੇ ਮੇਰੇ ਪੁੱਤਰ, ਮੇਰੇ ਸ਼ਬਦਾਂ ਵੱਲ ਧਿਆਨ ਦੇ;
ਮੇਰੀਆਂ ਗੱਲਾਂ ਧਿਆਨ ਨਾਲ* ਸੁਣ।
21 ਉਨ੍ਹਾਂ ਨੂੰ ਅੱਖੋਂ ਓਹਲੇ ਨਾ ਹੋਣ ਦੇ;
ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਸਾਂਭ ਕੇ ਰੱਖ,+
22 ਜਿਹੜੇ ਇਨ੍ਹਾਂ ਨੂੰ ਲੱਭਦੇ ਹਨ, ਉਨ੍ਹਾਂ ਨੂੰ ਜ਼ਿੰਦਗੀ ਮਿਲਦੀ ਹੈ+
ਅਤੇ ਉਨ੍ਹਾਂ ਦਾ ਸਾਰਾ ਸਰੀਰ ਤੰਦਰੁਸਤ ਰਹਿੰਦਾ ਹੈ।
27 ਸੱਜੇ ਜਾਂ ਖੱਬੇ ਨਾ ਮੁੜ।+
ਆਪਣੇ ਪੈਰਾਂ ਨੂੰ ਬੁਰਾਈ ਕਰਨ ਤੋਂ ਮੋੜ।
5 ਹੇ ਮੇਰੇ ਪੁੱਤਰ, ਮੇਰੀ ਬੁੱਧ ਵੱਲ ਧਿਆਨ ਦੇ।
ਮੇਰੀਆਂ ਸੂਝ-ਬੂਝ ਦੀਆਂ ਗੱਲਾਂ ਕੰਨ ਲਾ ਕੇ ਸੁਣ+
2 ਤਾਂਕਿ ਤੂੰ ਆਪਣੀ ਸੋਚਣ-ਸਮਝਣ ਦੀ ਕਾਬਲੀਅਤ ਦੀ ਰਾਖੀ ਕਰ ਸਕੇਂ
ਅਤੇ ਆਪਣੇ ਬੁੱਲ੍ਹਾਂ ਨਾਲ ਗਿਆਨ ਦੀ ਹਿਫਾਜ਼ਤ ਕਰ ਸਕੇਂ।+
3 ਕਿਉਂਕਿ ਕੁਰਾਹੇ ਪਈ* ਔਰਤ ਦੇ ਬੁੱਲ੍ਹ ਸ਼ਹਿਦ ਦੇ ਛੱਤੇ ਵਾਂਗ ਟਪਕਦੇ ਹਨ+
ਅਤੇ ਉਸ ਦੀ ਜ਼ਬਾਨ ਤੇਲ ਨਾਲੋਂ ਵੀ ਚਿਕਨੀ ਹੈ।+
5 ਉਸ ਦੇ ਪੈਰ ਮੌਤ ਵੱਲ ਲਹਿ ਜਾਂਦੇ ਹਨ।
ਉਸ ਦੇ ਕਦਮ ਸਿੱਧੇ ਕਬਰ* ਨੂੰ ਲੈ ਜਾਂਦੇ ਹਨ।
6 ਉਹ ਜ਼ਿੰਦਗੀ ਦੇ ਰਾਹ ਬਾਰੇ ਜ਼ਰਾ ਵੀ ਨਹੀਂ ਸੋਚਦੀ।
ਉਹ ਭਟਕਦੀ ਫਿਰਦੀ ਹੈ, ਪਰ ਜਾਣਦੀ ਨਹੀਂ ਕਿ ਉਹ ਕਿੱਧਰ ਜਾ ਰਹੀ ਹੈ।
7 ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋ
ਅਤੇ ਜੋ ਮੈਂ ਕਹਿੰਦਾ ਹਾਂ, ਉਸ ਤੋਂ ਮੂੰਹ ਨਾ ਮੋੜਿਓ।
8 ਉਸ ਤੋਂ ਕੋਹਾਂ ਦੂਰ ਰਹਿ;
ਉਸ ਦੇ ਘਰ ਦੇ ਦਰਵਾਜ਼ੇ ਦੇ ਨੇੜੇ ਵੀ ਨਾ ਜਾਹ+
9 ਤਾਂਕਿ ਤੂੰ ਆਪਣਾ ਇੱਜ਼ਤ-ਮਾਣ ਦੂਜਿਆਂ ਨੂੰ ਨਾ ਦੇ ਦੇਵੇਂ+
ਅਤੇ ਨਾ ਹੀ ਬਾਕੀ ਦੀ ਜ਼ਿੰਦਗੀ ਦੁੱਖ ਭੋਗੇਂ;*+
10 ਤਾਂਕਿ ਪਰਾਏ ਤੇਰੀ ਧਨ-ਸੰਪਤੀ* ਹੜੱਪ ਨਾ ਜਾਣ+
ਅਤੇ ਤੇਰੀ ਮਿਹਨਤ ਦਾ ਫਲ ਕਿਸੇ ਪਰਦੇਸੀ ਦੇ ਘਰ ਨਾ ਚਲਾ ਜਾਵੇ।
11 ਨਹੀਂ ਤਾਂ ਤੂੰ ਆਪਣੀ ਜ਼ਿੰਦਗੀ ਦੇ ਆਖ਼ਰੀ ਸਮੇਂ ਵਿਚ ਹੂੰਗੇਂਗਾ
ਜਦੋਂ ਤੇਰੀ ਚਮੜੀ ਤੇ ਸਰੀਰ ਨਕਾਰਾ ਹੋ ਜਾਵੇਗਾ+
12 ਅਤੇ ਤੂੰ ਕਹੇਂਗਾ: “ਮੈਂ ਅਨੁਸ਼ਾਸਨ ਨਾਲ ਨਫ਼ਰਤ ਕਿਉਂ ਕੀਤੀ?
ਮੇਰੇ ਦਿਲ ਨੇ ਤਾੜਨਾ ਨੂੰ ਤੁੱਛ ਕਿਉਂ ਸਮਝਿਆ?
13 ਮੈਂ ਆਪਣੇ ਸਿੱਖਿਅਕਾਂ ਦੀ ਗੱਲ ਨਹੀਂ ਸੁਣੀ
ਅਤੇ ਨਾ ਹੀ ਆਪਣੇ ਗੁਰੂਆਂ ਵੱਲ ਧਿਆਨ ਦਿੱਤਾ।
17 ਉਹ ਤੇਰੇ ਇਕੱਲੇ ਲਈ ਹੋਣ,
ਤੇਰੇ ਨਾਲ-ਨਾਲ ਅਜਨਬੀਆਂ ਲਈ ਨਹੀਂ।+
ਉਸ ਦੀਆਂ ਛਾਤੀਆਂ ਤੋਂ ਹਮੇਸ਼ਾ ਤੈਨੂੰ ਸੰਤੁਸ਼ਟੀ ਮਿਲੇ।*
ਤੂੰ ਸਦਾ ਉਸ ਦੇ ਪਿਆਰ ਵਿਚ ਡੁੱਬਿਆ ਰਹੇਂ।+
22 ਦੁਸ਼ਟ ਦੀਆਂ ਆਪਣੀਆਂ ਗ਼ਲਤੀਆਂ ਹੀ ਉਸ ਨੂੰ ਫਸਾ ਦਿੰਦੀਆਂ ਹਨ
ਅਤੇ ਉਹ ਆਪਣੇ ਹੀ ਪਾਪ ਦੀਆਂ ਰੱਸੀਆਂ ਨਾਲ ਬੱਝ ਜਾਵੇਗਾ।+
23 ਉਹ ਅਨੁਸ਼ਾਸਨ ਤੋਂ ਬਿਨਾਂ ਮਰ ਜਾਵੇਗਾ
ਅਤੇ ਆਪਣੀ ਬਹੁਤੀ ਮੂਰਖਤਾ ਕਰਕੇ ਭਟਕਦਾ ਫਿਰੇਗਾ।
6 ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ,*+
ਜੇ ਤੂੰ ਕਿਸੇ ਅਜਨਬੀ ਨਾਲ ਹੱਥ ਮਿਲਾਇਆ ਹੈ,*+
2 ਜੇ ਤੂੰ ਆਪਣੇ ਵਾਅਦੇ ਕਰਕੇ ਫਸ ਗਿਆ ਹੈਂ,
ਜ਼ਬਾਨ ਦੇ ਕੇ ਬੱਝ ਗਿਆ ਹੈਂ,+
3 ਤਾਂ ਹੇ ਮੇਰੇ ਪੁੱਤਰ, ਆਜ਼ਾਦ ਹੋਣ ਲਈ ਇਸ ਤਰ੍ਹਾਂ ਕਰ
ਕਿਉਂਕਿ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ ਹੈਂ:
ਜਾਹ ਤੇ ਆਪਣੇ ਆਪ ਨੂੰ ਨਿਮਰ ਕਰ ਅਤੇ ਆਪਣੇ ਗੁਆਂਢੀ ਅੱਗੇ ਤਰਲੇ-ਮਿੰਨਤਾਂ ਕਰ।+
4 ਆਪਣੀ ਅੱਖ ਨਾ ਲੱਗਣ ਦੇ,
ਨਾ ਹੀ ਆਪਣੀਆਂ ਪਲਕਾਂ ਵਿਚ ਨੀਂਦ ਆਉਣ ਦੇ।
5 ਆਪਣੇ ਆਪ ਨੂੰ ਛੁਡਾ ਲੈ, ਜਿਵੇਂ ਇਕ ਸ਼ਿਕਾਰੀ ਦੇ ਹੱਥੋਂ ਚਿਕਾਰਾ
ਅਤੇ ਚਿੜੀਮਾਰ ਦੇ ਹੱਥੋਂ ਚਿੜੀ ਆਪਣੇ ਆਪ ਨੂੰ ਛੁਡਾ ਲੈਂਦੀ ਹੈ।
7 ਭਾਵੇਂ ਇਸ ਦਾ ਕੋਈ ਆਗੂ, ਅਧਿਕਾਰੀ ਜਾਂ ਹਾਕਮ ਨਹੀਂ ਹੁੰਦਾ,
8 ਫਿਰ ਵੀ ਇਹ ਗਰਮੀਆਂ ਵਿਚ ਆਪਣੇ ਲਈ ਭੋਜਨ ਦਾ ਪ੍ਰਬੰਧ ਕਰਦੀ+
ਅਤੇ ਵਾਢੀ ਵੇਲੇ ਆਪਣੇ ਲਈ ਖਾਣ ਵਾਲੀਆਂ ਚੀਜ਼ਾਂ ਇਕੱਠੀਆਂ ਕਰਦੀ ਹੈ।
9 ਓਏ ਆਲਸੀਆ, ਤੂੰ ਕਿੰਨਾ ਚਿਰ ਲੰਮਾ ਪਿਆ ਰਹੇਂਗਾ?
ਤੂੰ ਕਦੋਂ ਨੀਂਦ ਤੋਂ ਜਾਗੇਂਗਾ?
10 ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,
ਹੱਥ ʼਤੇ ਹੱਥ ਧਰ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,+
11 ਗ਼ਰੀਬੀ ਲੁਟੇਰੇ ਵਾਂਗ
ਅਤੇ ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+
12 ਨਿਕੰਮਾ ਤੇ ਦੁਸ਼ਟ ਆਦਮੀ ਪੁੱਠੀਆਂ-ਸਿੱਧੀਆਂ ਗੱਲਾਂ ਕਰਦਾ ਫਿਰਦਾ ਹੈ;+
13 ਉਹ ਅੱਖ ਮਾਰਦਾ ਹੈ,+ ਆਪਣੇ ਪੈਰ ਨਾਲ ਸੰਕੇਤ ਅਤੇ ਉਂਗਲੀਆਂ ਨਾਲ ਇਸ਼ਾਰੇ ਕਰਦਾ ਹੈ।
16 ਛੇ ਚੀਜ਼ਾਂ ਤੋਂ ਯਹੋਵਾਹ ਨੂੰ ਨਫ਼ਰਤ ਹੈ;
ਹਾਂ, ਸੱਤ ਚੀਜ਼ਾਂ ਤੋਂ ਉਸ ਨੂੰ ਘਿਣ ਹੈ:
17 ਘਮੰਡੀ ਅੱਖਾਂ,+ ਝੂਠੀ ਜੀਭ+ ਅਤੇ ਨਿਰਦੋਸ਼ਾਂ ਦਾ ਖ਼ੂਨ ਵਹਾਉਣ ਵਾਲੇ ਹੱਥ,+
18 ਬੁਰੀਆਂ ਸਾਜ਼ਸ਼ਾਂ ਘੜਨ ਵਾਲਾ ਦਿਲ+ ਅਤੇ ਬੁਰਾਈ ਕਰਨ ਲਈ ਕਾਹਲੀ ਨਾਲ ਭੱਜਣ ਵਾਲੇ ਪੈਰ,
19 ਗੱਲ-ਗੱਲ ਤੇ ਝੂਠ ਮਾਰਨ ਵਾਲਾ ਝੂਠਾ ਗਵਾਹ+
ਅਤੇ ਭਰਾਵਾਂ ਵਿਚ ਝਗੜੇ ਪੁਆਉਣ ਵਾਲਾ।+
21 ਉਨ੍ਹਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚ ਬਿਠਾਈ ਰੱਖ;
ਉਨ੍ਹਾਂ ਨੂੰ ਆਪਣੇ ਗਲ਼ੇ ਨਾਲ ਬੰਨ੍ਹ ਲੈ।
22 ਜਦ ਤੂੰ ਚੱਲੇਂਗਾ, ਤਾਂ ਇਹ ਤੇਰੀ ਅਗਵਾਈ ਕਰਨਗੇ;
ਜਦ ਤੂੰ ਲੰਮਾ ਪਵੇਂਗਾ, ਤਾਂ ਇਹ ਤੇਰੇ ʼਤੇ ਪਹਿਰਾ ਦੇਣਗੇ;
ਜਦੋਂ ਤੂੰ ਜਾਗੇਂਗਾ, ਤਾਂ ਇਹ ਤੇਰੇ ਨਾਲ ਗੱਲਾਂ ਕਰਨਗੇ।
25 ਆਪਣੇ ਦਿਲ ਵਿਚ ਉਸ ਦੀ ਸੁੰਦਰਤਾ ਦੀ ਲਾਲਸਾ ਨਾ ਕਰ,+
ਨਾ ਹੀ ਉਸ ਦੀਆਂ ਮੋਹ ਲੈਣ ਵਾਲੀਆਂ ਅੱਖਾਂ ਦੇ ਜਾਲ਼ ਵਿਚ ਫਸ
26 ਕਿਉਂਕਿ ਵੇਸਵਾ ਇਕ ਆਦਮੀ ਨੂੰ ਰੋਟੀ ਦਾ ਮੁਥਾਜ ਬਣਾ ਦਿੰਦੀ ਹੈ,+
ਪਰ ਕਿਸੇ ਹੋਰ ਦੀ ਪਤਨੀ ਇਕ ਅਨਮੋਲ ਜਾਨ ਦਾ ਸ਼ਿਕਾਰ ਕਰ ਲੈਂਦੀ ਹੈ।
27 ਭਲਾ ਇਸ ਤਰ੍ਹਾਂ ਹੋ ਸਕਦਾ ਕਿ ਕੋਈ ਆਦਮੀ ਆਪਣੇ ਸੀਨੇ ʼਤੇ ਅੱਗ ਰੱਖੇ ਅਤੇ ਉਸ ਦੇ ਕੱਪੜੇ ਨਾ ਸੜਨ?+
28 ਜਾਂ ਕੋਈ ਆਦਮੀ ਅੰਗਿਆਰਿਆਂ ʼਤੇ ਤੁਰੇ ਅਤੇ ਉਸ ਦੇ ਪੈਰ ਨਾ ਝੁਲਸਣ?
29 ਉਸ ਆਦਮੀ ਦਾ ਵੀ ਇਹੋ ਹਾਲ ਹੋਵੇਗਾ ਜੋ ਆਪਣੇ ਗੁਆਂਢੀ ਦੀ ਪਤਨੀ ਨਾਲ ਸੰਬੰਧ ਬਣਾਉਂਦਾ ਹੈ;
ਜੋ ਉਸ ਨੂੰ ਛੂੰਹਦਾ ਹੈ, ਉਹ ਸਜ਼ਾ ਭੁਗਤੇ ਬਿਨਾਂ ਨਹੀਂ ਛੁੱਟੇਗਾ।+
30 ਲੋਕ ਉਸ ਚੋਰ ਨਾਲ ਨਫ਼ਰਤ ਨਹੀਂ ਕਰਦੇ
ਜੋ ਆਪਣੀ ਭੁੱਖ ਮਿਟਾਉਣ ਲਈ ਚੋਰੀ ਕਰਦਾ ਹੈ।
31 ਪਰ ਫੜੇ ਜਾਣ ਤੇ ਉਸ ਨੂੰ ਸੱਤ ਗੁਣਾ ਭਰਨਾ ਪਵੇਗਾ;
ਉਸ ਨੂੰ ਆਪਣੇ ਘਰ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਦੇਣੀਆਂ ਪੈਣਗੀਆਂ।+
32 ਜਿਹੜਾ ਕਿਸੇ ਔਰਤ ਨਾਲ ਹਰਾਮਕਾਰੀ ਕਰਦਾ ਹੈ, ਉਸ ਨੂੰ ਅਕਲ ਦੀ ਘਾਟ* ਹੈ;
ਜੋ ਇਸ ਤਰ੍ਹਾਂ ਕਰਦਾ ਹੈ, ਉਹ ਆਪਣੇ ਆਪ ਨੂੰ ਬਰਬਾਦ ਕਰ ਲੈਂਦਾ ਹੈ।+
35 ਉਹ ਕੋਈ ਮੁਆਵਜ਼ਾ* ਕਬੂਲ ਨਹੀਂ ਕਰੇਗਾ;
ਭਾਵੇਂ ਤੂੰ ਉਸ ਨੂੰ ਜਿੰਨਾ ਮਰਜ਼ੀ ਵੱਡਾ ਤੋਹਫ਼ਾ ਦੇਵੇਂ, ਉਹ ਸ਼ਾਂਤ ਨਹੀਂ ਹੋਵੇਗਾ।
4 ਬੁੱਧ ਨੂੰ ਕਹਿ, “ਤੂੰ ਮੇਰੀ ਭੈਣ ਹੈਂ”
ਅਤੇ ਸਮਝ ਨੂੰ “ਮੇਰੀ ਰਿਸ਼ਤੇਦਾਰ” ਕਹਿ
5 ਤਾਂਕਿ ਕੁਰਾਹੇ ਪਈ* ਔਰਤ ਤੋਂ ਤੇਰੀ ਹਿਫਾਜ਼ਤ ਹੋਵੇ+
ਅਤੇ ਬਦਚਲਣ* ਔਰਤ ਤੇ ਉਸ ਦੀਆਂ ਚਿਕਨੀਆਂ-ਚੋਪੜੀਆਂ* ਗੱਲਾਂ ਤੋਂ ਤੇਰੀ ਰਾਖੀ ਹੋਵੇ।+
6 ਮੈਂ ਆਪਣੇ ਘਰ ਦੀ ਖਿੜਕੀ ਵਿੱਚੋਂ,
ਆਪਣੇ ਝਰੋਖੇ ਥਾਣੀਂ ਥੱਲੇ ਦੇਖਿਆ
7 ਅਤੇ ਜਦੋਂ ਮੈਂ ਭੋਲਿਆਂ* ਨੂੰ ਦੇਖਿਆ,
ਤਾਂ ਉਨ੍ਹਾਂ ਨੌਜਵਾਨਾਂ ਵਿਚ ਇਕ ਅਜਿਹਾ ਗੱਭਰੂ ਸੀ ਜਿਸ ਨੂੰ ਅਕਲ ਦੀ ਘਾਟ* ਸੀ।+
8 ਉਹ ਉਸ ਔਰਤ ਦੀ ਗਲੀ ਦੇ ਮੋੜ ਨੇੜਿਓਂ ਲੰਘਿਆ
ਅਤੇ ਉਸ ਦੇ ਘਰ ਵੱਲ ਨੂੰ ਤੁਰ ਪਿਆ,
9 ਦਿਨ ਢਲ਼ ਗਿਆ ਸੀ, ਸ਼ਾਮ ਪੈ ਗਈ ਸੀ,+
ਹਨੇਰਾ ਹੋਣ ਵਾਲਾ ਸੀ ਤੇ ਰਾਤ ਪੈਣ ਵਾਲੀ ਸੀ।
11 ਉਹ ਖੱਪ ਪਾਉਂਦੀ ਹੈ ਤੇ ਆਪਣੀ ਮਨ-ਮਰਜ਼ੀ ਕਰਦੀ ਹੈ।+
ਘਰ ਉਹ ਕਦੇ ਟਿਕਦੀ ਨਹੀਂ।*
13 ਉਹ ਉਸ ਨੂੰ ਫੜ ਲੈਂਦੀ ਹੈ ਤੇ ਚੁੰਮਦੀ ਹੈ;
ਉਹ ਬੇਸ਼ਰਮ ਹੋ ਕੇ ਉਸ ਨੂੰ ਕਹਿੰਦੀ ਹੈ:
14 “ਮੈਂ ਸ਼ਾਂਤੀ-ਬਲ਼ੀਆਂ+ ਚੜ੍ਹਾਉਣੀਆਂ ਸਨ।
ਅੱਜ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰ ਦਿੱਤੀਆਂ ਹਨ।
15 ਇਸੇ ਕਰਕੇ ਮੈਂ ਤੈਨੂੰ ਮਿਲਣ
ਅਤੇ ਤੈਨੂੰ ਲੱਭਣ ਨਿਕਲੀ ਹਾਂ ਤੇ ਤੂੰ ਮੈਨੂੰ ਮਿਲ ਗਿਆ!
17 ਮੈਂ ਆਪਣੇ ਬਿਸਤਰੇ ʼਤੇ ਗੰਧਰਸ, ਅਗਰ ਅਤੇ ਦਾਲਚੀਨੀ ਛਿੜਕੀ ਹੈ।+
18 ਆ, ਆਪਾਂ ਸਵੇਰ ਤਕ ਪਿਆਰ ਦਾ ਪਿਆਲਾ ਪੀਏ;
ਆਪਾਂ ਇਕ-ਦੂਜੇ ਦੇ ਪਿਆਰ ਵਿਚ ਡੁੱਬ ਜਾਈਏ
19 ਕਿਉਂਕਿ ਮੇਰਾ ਪਤੀ ਘਰ ਨਹੀਂ ਹੈ;
ਉਹ ਦੂਰ ਸਫ਼ਰ ʼਤੇ ਗਿਆ ਹੋਇਆ ਹੈ।
20 ਉਹ ਆਪਣੇ ਨਾਲ ਪੈਸਿਆਂ ਦੀ ਥੈਲੀ ਲੈ ਕੇ ਗਿਆ ਹੈ,
ਉਹ ਪੂਰਨਮਾਸੀ ਤਕ ਨਹੀਂ ਮੁੜੇਗਾ।”
21 ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰ ਕੇ ਉਸ ਨੂੰ ਫੁਸਲਾ ਲੈਂਦੀ ਹੈ।+
ਉਹ ਚਿਕਨੀਆਂ-ਚੋਪੜੀਆਂ ਗੱਲਾਂ ਨਾਲ ਉਸ ਨੂੰ ਫਸਾ ਲੈਂਦੀ ਹੈ।
22 ਉਹ ਝੱਟ ਉਸ ਦੇ ਪਿੱਛੇ ਤੁਰ ਪੈਂਦਾ ਹੈ ਜਿਵੇਂ ਬਲਦ ਵੱਢੇ ਜਾਣ ਲਈ,
ਜਿਵੇਂ ਮੂਰਖ ਸਜ਼ਾ ਭੁਗਤਣ ਵਾਸਤੇ ਸ਼ਿਕੰਜਾ* ਕਸਵਾਉਣ ਲਈ ਜਾਂਦਾ ਹੈ,+
23 ਜਦ ਤਕ ਇਕ ਤੀਰ ਉਸ ਦੇ ਕਲੇਜੇ ਨੂੰ ਵਿੰਨ੍ਹ ਨਹੀਂ ਦਿੰਦਾ;
ਫਾਹੀ ਵੱਲ ਤੇਜ਼ੀ ਨਾਲ ਉੱਡਦੇ ਪੰਛੀ ਵਾਂਗ ਉਹ ਨਹੀਂ ਜਾਣਦਾ ਕਿ ਉਸ ਦੀ ਜਾਨ ਜਾ ਸਕਦੀ ਹੈ।+
24 ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋ;
ਮੇਰੀਆਂ ਗੱਲਾਂ ਵੱਲ ਧਿਆਨ ਦਿਓ।
25 ਆਪਣਾ ਦਿਲ ਉਸ ਦੇ ਰਾਹਾਂ ਵੱਲ ਨਾ ਭਟਕਣ ਦੇ।
ਗੁਮਰਾਹ ਹੋ ਕੇ ਉਸ ਦੇ ਰਾਹਾਂ ʼਤੇ ਨਾ ਜਾਹ+
26 ਕਿਉਂਕਿ ਉਸ ਦੇ ਕਰਕੇ ਕਈ ਜਣੇ ਕਤਲ ਹੋਏ ਹਨ+
ਅਤੇ ਉਸ ਦੇ ਹੱਥੋਂ ਮਾਰੇ ਗਏ ਢੇਰ ਸਾਰੇ ਹਨ।+
27 ਉਸ ਦਾ ਘਰ ਕਬਰ* ਵੱਲ ਜਾਂਦਾ ਹੈ;
ਇਹ ਮੌਤ ਦੀਆਂ ਕੋਠੜੀਆਂ ਅੰਦਰ ਲੈ ਜਾਂਦਾ ਹੈ।
8 ਭਲਾ ਬੁੱਧ ਪੁਕਾਰ ਨਹੀਂ ਰਹੀ?
ਭਲਾ ਸੂਝ-ਬੂਝ ਆਵਾਜ਼ਾਂ ਨਹੀਂ ਮਾਰ ਰਹੀ?+
6 ਸੁਣੋ, ਕਿਉਂਕਿ ਮੈਂ ਜੋ ਕਹਿੰਦੀ ਹਾਂ ਉਹ ਜ਼ਰੂਰੀ ਹੈ,
ਮੇਰੇ ਬੁੱਲ੍ਹਾਂ ਵਿੱਚੋਂ ਸਹੀ ਗੱਲਾਂ ਹੀ ਨਿਕਲਦੀਆਂ ਹਨ;
7 ਕਿਉਂਕਿ ਮੈਂ ਆਪਣੇ ਮੂੰਹੋਂ ਧੀਮੀ ਆਵਾਜ਼ ਵਿਚ ਸੱਚਾਈ ਦੀਆਂ ਗੱਲਾਂ ਕੱਢਦੀ ਹਾਂ
ਅਤੇ ਮੇਰੇ ਬੁੱਲ੍ਹਾਂ ਨੂੰ ਬੁਰੀਆਂ ਗੱਲਾਂ ਤੋਂ ਘਿਣ ਹੈ।
8 ਮੇਰੇ ਮੂੰਹ ਦੀਆਂ ਸਾਰੀਆਂ ਗੱਲਾਂ ਸੱਚੀਆਂ ਹਨ।
ਉਨ੍ਹਾਂ ਵਿੱਚੋਂ ਕੋਈ ਵੀ ਤੋੜੀ-ਮਰੋੜੀ ਜਾਂ ਪੁੱਠੀ-ਸਿੱਧੀ ਗੱਲ ਨਹੀਂ ਹੈ।
9 ਸੂਝ-ਬੂਝ ਰੱਖਣ ਵਾਲਿਆਂ ਲਈ ਇਹ ਸਾਰੀਆਂ ਗੱਲਾਂ ਸਿੱਧੀਆਂ-ਪੱਧਰੀਆਂ ਹਨ
ਅਤੇ ਗਿਆਨ ਹਾਸਲ ਕਰਨ ਵਾਲਿਆਂ ਨੂੰ ਸਹੀ ਲੱਗਦੀਆਂ ਹਨ।
10 ਚਾਂਦੀ ਦੀ ਬਜਾਇ ਮੇਰਾ ਅਨੁਸ਼ਾਸਨ ਲੈ
ਅਤੇ ਉੱਤਮ ਸੋਨੇ ਨਾਲੋਂ ਗਿਆਨ ਨੂੰ ਚੁਣ+
11 ਕਿਉਂਕਿ ਬੁੱਧ ਮੂੰਗਿਆਂ* ਨਾਲੋਂ ਬਿਹਤਰ ਹੈ;
ਬਾਕੀ ਸਾਰੀਆਂ ਮਨਭਾਉਂਦੀਆਂ ਚੀਜ਼ਾਂ ਇਸ ਦੀ ਬਰਾਬਰੀ ਨਹੀਂ ਕਰ ਸਕਦੀਆਂ।
13 ਯਹੋਵਾਹ ਦਾ ਡਰ ਰੱਖਣ ਦਾ ਮਤਲਬ ਹੈ ਬੁਰਾਈ ਨਾਲ ਨਫ਼ਰਤ ਕਰਨੀ।+
ਖ਼ੁਦ ਨੂੰ ਉੱਚਾ ਚੁੱਕਣ, ਘਮੰਡ,+ ਬੁਰੇ ਰਾਹ ਅਤੇ ਖੋਟੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੈ।+
16 ਮੇਰੇ ਕਰਕੇ ਹਾਕਮ ਹਕੂਮਤ ਕਰਦੇ ਹਨ
ਅਤੇ ਅਧਿਕਾਰੀ ਸੱਚਾਈ ਨਾਲ ਨਿਆਂ ਕਰਦੇ ਹਨ।
19 ਮੇਰਾ ਫਲ ਸੋਨੇ ਨਾਲੋਂ, ਸਗੋਂ ਕੁੰਦਨ ਸੋਨੇ ਨਾਲੋਂ ਵੀ ਉੱਤਮ ਹੈ,
ਮੈਂ ਜੋ ਤੁਹਾਨੂੰ ਦਿੰਦੀ ਹਾਂ, ਉਹ ਖਾਲਸ ਚਾਂਦੀ ਨਾਲੋਂ ਵੀ ਉੱਤਮ ਹੈ।+
20 ਮੈਂ ਨੇਕੀ ਦੇ ਰਾਹ ʼਤੇ ਤੁਰਦੀ ਹਾਂ,
ਹਾਂ, ਨਿਆਂ ਦੇ ਰਾਹਾਂ ਦੇ ਵਿਚਕਾਰ;
21 ਮੈਂ ਆਪਣੇ ਪ੍ਰੇਮੀਆਂ ਨੂੰ ਵਿਰਾਸਤ ਵਿਚ ਬਹੁਤ ਕੁਝ ਦਿੰਦੀ ਹਾਂ,
ਮੈਂ ਉਨ੍ਹਾਂ ਦੇ ਭੰਡਾਰ ਭਰ ਦਿੰਦੀ ਹਾਂ।
22 ਯਹੋਵਾਹ ਨੇ ਆਪਣੇ ਕੰਮ ਦੀ ਸ਼ੁਰੂਆਤ ਵਜੋਂ ਮੈਨੂੰ ਰਚਿਆ,+
ਹਾਂ, ਪ੍ਰਾਚੀਨ ਸਮੇਂ ਦੇ ਆਪਣੇ ਕੰਮਾਂ ਵਿੱਚੋਂ ਸਭ ਤੋਂ ਪਹਿਲਾਂ।+
24 ਜਦੋਂ ਡੂੰਘੇ ਪਾਣੀ ਨਹੀਂ ਸਨ,+ ਉਦੋਂ ਮੈਨੂੰ ਜਨਮ ਦਿੱਤਾ ਗਿਆ,*
ਹਾਂ, ਉਦੋਂ ਜਦੋਂ ਪਾਣੀ ਨਾਲ ਵਹਿੰਦੇ ਚਸ਼ਮੇ ਵੀ ਨਹੀਂ ਸਨ।
25 ਇਸ ਤੋਂ ਪਹਿਲਾਂ ਕਿ ਪਹਾੜ ਆਪਣੀ ਜਗ੍ਹਾ ਰੱਖੇ ਗਏ,
ਸਗੋਂ ਪਹਾੜੀਆਂ ਤੋਂ ਵੀ ਪਹਿਲਾਂ ਮੇਰਾ ਜਨਮ ਹੋਇਆ,
26 ਜਦੋਂ ਹਾਲੇ ਉਸ ਨੇ ਧਰਤੀ ਅਤੇ ਇਸ ਦੇ ਮੈਦਾਨ,
ਜਾਂ ਧਰਤੀ ਦੀ ਮਿੱਟੀ ਦੇ ਪਹਿਲੇ ਢੇਲੇ ਵੀ ਨਹੀਂ ਬਣਾਏ ਸਨ।
27 ਜਦੋਂ ਉਸ ਨੇ ਆਕਾਸ਼ ਤਾਣੇ,+ ਤਾਂ ਮੈਂ ਉੱਥੇ ਸੀ;
ਜਦੋਂ ਉਸ ਨੇ ਪਾਣੀਆਂ ਦੀ ਸਤਹ ਦੀ ਹੱਦ* ਬੰਨ੍ਹੀ,+
28 ਜਦੋਂ ਉਸ ਨੇ ਉੱਪਰ ਬੱਦਲ ਠਹਿਰਾਏ,*
ਜਦੋਂ ਉਸ ਨੇ ਡੂੰਘੇ ਪਾਣੀਆਂ ਦੇ ਚਸ਼ਮਿਆਂ ਦੀ ਨੀਂਹ ਰੱਖੀ,
29 ਜਦੋਂ ਉਸ ਨੇ ਸਮੁੰਦਰ ਲਈ ਫ਼ਰਮਾਨ ਜਾਰੀ ਕੀਤਾ
ਕਿ ਇਸ ਦੇ ਪਾਣੀ ਉਸ ਦਾ ਹੁਕਮ ਤੋੜ ਕੇ ਹੱਦਾਂ ਤੋਂ ਬਾਹਰ ਨਾ ਜਾਣ,+
ਜਦੋਂ ਉਸ ਨੇ ਧਰਤੀ ਦੀਆਂ ਨੀਂਹਾਂ ਰੱਖੀਆਂ,
ਹਰ ਰੋਜ਼ ਉਹ ਖ਼ਾਸ ਕਰਕੇ ਮੇਰੇ ਤੋਂ ਖ਼ੁਸ਼ ਹੁੰਦਾ ਸੀ;+
ਮੈਂ ਉਸ ਅੱਗੇ ਹਰ ਵੇਲੇ ਆਨੰਦ ਮਾਣਦੀ ਸੀ;+
31 ਵੱਸਣ ਦੇ ਲਾਇਕ ਉਸ ਦੀ ਧਰਤੀ ਕਰਕੇ ਮੈਂ ਬਹੁਤ ਖ਼ੁਸ਼ ਹੋਈ,
ਮੈਨੂੰ ਖ਼ਾਸ ਕਰਕੇ ਮਨੁੱਖਾਂ ਦੇ ਪੁੱਤਰਾਂ* ਨਾਲ ਗਹਿਰਾ ਲਗਾਅ ਸੀ।
32 ਹੁਣ ਹੇ ਮੇਰੇ ਪੁੱਤਰੋ, ਮੇਰੀ ਸੁਣੋ;
ਹਾਂ, ਖ਼ੁਸ਼ ਹਨ ਉਹ ਜੋ ਮੇਰੇ ਰਾਹਾਂ ʼਤੇ ਚੱਲਦੇ ਹਨ।
34 ਖ਼ੁਸ਼ ਹੈ ਉਹ ਇਨਸਾਨ ਜੋ ਮੇਰੀ ਸੁਣਨ ਲਈ
ਹਰ ਰੋਜ਼ ਤੜਕੇ ਮੇਰੇ ਦਰਵਾਜ਼ੇ ʼਤੇ ਆਉਂਦਾ ਹੈ*
ਅਤੇ ਮੇਰੀ ਦਹਿਲੀਜ਼ ਕੋਲ ਇੰਤਜ਼ਾਰ ਕਰਦਾ ਹੈ;
35 ਕਿਉਂਕਿ ਮੈਨੂੰ ਭਾਲਣ ਵਾਲਾ ਜ਼ਿੰਦਗੀ ਪਾਵੇਗਾ+
ਅਤੇ ਉਹ ਯਹੋਵਾਹ ਦੀ ਮਿਹਰ ਪਾਉਂਦਾ ਹੈ।
36 ਪਰ ਮੇਰੇ ਤੋਂ ਮੂੰਹ ਮੋੜਨ ਵਾਲਾ ਆਪਣਾ ਹੀ ਨੁਕਸਾਨ ਕਰਦਾ ਹੈ
ਅਤੇ ਮੇਰੇ ਨਾਲ ਨਫ਼ਰਤ ਕਰਨ ਵਾਲੇ ਮੌਤ ਨੂੰ ਪਿਆਰ ਕਰਦੇ ਹਨ।”+
4 “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।”
ਜਿਸ ਨੂੰ ਅਕਲ ਦੀ ਘਾਟ* ਹੈ, ਉਸ ਨੂੰ ਉਹ ਕਹਿੰਦੀ ਹੈ:
5 “ਆਓ ਮੇਰੀ ਰੋਟੀ ਖਾਓ
ਅਤੇ ਮੇਰਾ ਰਲ਼ਾਇਆ ਹੋਇਆ ਦਾਖਰਸ ਪੀਓ।
8 ਮਖੌਲੀਏ ਨੂੰ ਨਾ ਤਾੜ, ਉਹ ਤੇਰੇ ਨਾਲ ਨਫ਼ਰਤ ਕਰੇਗਾ।+
ਬੁੱਧੀਮਾਨ ਇਨਸਾਨ ਨੂੰ ਤਾੜ, ਉਹ ਤੇਰੇ ਨਾਲ ਪਿਆਰ ਕਰੇਗਾ।+
9 ਬੁੱਧੀਮਾਨ ਇਨਸਾਨ ਨੂੰ ਸਿੱਖਿਆ ਦੇ, ਉਹ ਹੋਰ ਬੁੱਧੀਮਾਨ ਬਣ ਜਾਵੇਗਾ।+
ਧਰਮੀ ਨੂੰ ਸਿਖਾ, ਉਹ ਆਪਣਾ ਗਿਆਨ ਹੋਰ ਵਧਾਵੇਗਾ।
12 ਜੇ ਤੂੰ ਬੁੱਧੀਮਾਨ ਬਣੇਂ, ਤਾਂ ਇਸ ਵਿਚ ਤੇਰਾ ਹੀ ਫ਼ਾਇਦਾ ਹੈ,
ਪਰ ਜੇ ਤੂੰ ਮਖੌਲੀਆ ਹੈਂ, ਤਾਂ ਤੂੰ ਇਕੱਲਾ ਹੀ ਭੁਗਤੇਂਗਾ।
13 ਮੂਰਖ ਔਰਤ ਖੱਪ ਪਾਉਂਦੀ ਰਹਿੰਦੀ ਹੈ।+
ਉਹ ਬੇਅਕਲ ਹੈ ਤੇ ਉਸ ਨੂੰ ਕੱਖ ਨਹੀਂ ਪਤਾ।
14 ਉਹ ਆਪਣੇ ਘਰ ਦੇ ਬੂਹੇ ʼਤੇ ਬੈਠਦੀ ਹੈ,
ਹਾਂ, ਸ਼ਹਿਰ ਦੀਆਂ ਉੱਚੀਆਂ ਥਾਵਾਂ ʼਤੇ ਬੈਠਦੀ ਹੈ,+
15 ਉਹ ਆਉਂਦੇ-ਜਾਂਦੇ ਰਾਹੀਆਂ ਨੂੰ ਬੁਲਾਉਂਦੀ ਹੈ,
ਹਾਂ, ਉਨ੍ਹਾਂ ਨੂੰ ਜੋ ਆਪਣੇ ਰਾਹ ਸਿੱਧੇ ਤੁਰੇ ਜਾਂਦੇ ਹਨ:
16 “ਜਿਹੜਾ ਵੀ ਨਾਤਜਰਬੇਕਾਰ ਹੈ, ਉਹ ਇੱਥੇ ਅੰਦਰ ਆਵੇ।”
ਜਿਨ੍ਹਾਂ ਨੂੰ ਅਕਲ ਦੀ ਘਾਟ* ਹੈ, ਉਨ੍ਹਾਂ ਨੂੰ ਉਹ ਕਹਿੰਦੀ ਹੈ:+
18 ਪਰ ਉਹ ਨਹੀਂ ਜਾਣਦੇ ਕਿ ਉਸ ਦੇ ਘਰ ਉਹ ਹਨ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ
ਬੁੱਧੀਮਾਨ ਪੁੱਤਰ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+
ਪਰ ਮੂਰਖ ਪੁੱਤਰ ਆਪਣੀ ਮਾਂ ਨੂੰ ਦੁੱਖ ਦਿੰਦਾ ਹੈ।
5 ਡੂੰਘੀ ਸਮਝ ਤੋਂ ਕੰਮ ਲੈਣ ਵਾਲਾ ਪੁੱਤਰ ਗਰਮੀਆਂ ਵਿਚ ਫ਼ਸਲ ਇਕੱਠੀ ਕਰਦਾ ਹੈ,
ਪਰ ਬੇਸ਼ਰਮ ਪੁੱਤਰ ਵਾਢੀ ਦੌਰਾਨ ਘੂਕ ਸੁੱਤਾ ਰਹਿੰਦਾ ਹੈ।+
10 ਜਿਹੜਾ ਧੋਖਾ ਦੇਣ ਲਈ ਅੱਖ ਮਾਰਦਾ ਹੈ, ਉਹ ਦੁੱਖ ਪਹੁੰਚਾਉਂਦਾ ਹੈ+
ਅਤੇ ਮੂਰਖਤਾ ਭਰੀਆਂ ਗੱਲਾਂ ਕਰਨ ਵਾਲਾ ਕੁਚਲ ਦਿੱਤਾ ਜਾਵੇਗਾ।+
15 ਅਮੀਰ ਆਦਮੀ ਦੀ ਧਨ-ਦੌਲਤ ਉਸ ਲਈ ਕਿਲੇਬੰਦ ਸ਼ਹਿਰ ਹੈ।
ਪਰ ਗ਼ਰੀਬਾਂ ਦੀ ਗ਼ਰੀਬੀ ਉਨ੍ਹਾਂ ਲਈ ਬਰਬਾਦੀ ਹੈ।+
17 ਅਨੁਸ਼ਾਸਨ ਵੱਲ ਧਿਆਨ ਦੇਣ ਵਾਲਾ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈ,*
ਪਰ ਜਿਹੜਾ ਤਾੜਨਾ ਨੂੰ ਕਬੂਲ ਨਹੀਂ ਕਰਦਾ, ਉਹ ਦੂਜਿਆਂ ਨੂੰ ਭਟਕਾ ਦਿੰਦਾ ਹੈ।
18 ਜਿਹੜਾ ਆਪਣੀ ਨਫ਼ਰਤ ਨੂੰ ਲੁਕਾਉਂਦਾ ਹੈ, ਉਹ ਝੂਠ ਬੋਲਦਾ ਹੈ+
ਅਤੇ ਜਿਹੜਾ ਬਦਨਾਮ ਕਰਨ ਵਾਲੀਆਂ ਗੱਲਾਂ* ਫੈਲਾਉਂਦਾ ਹੈ, ਉਹ ਮੂਰਖ ਹੈ।
19 ਬਹੁਤੀਆਂ ਗੱਲਾਂ ਕਰਨ ਨਾਲ ਗ਼ਲਤੀ ਤੋਂ ਬਚਿਆ ਨਹੀਂ ਜਾ ਸਕਦਾ,+
ਪਰ ਆਪਣੇ ਬੁੱਲ੍ਹਾਂ ਨੂੰ ਰੋਕੀ ਰੱਖਣ ਵਾਲਾ ਸਮਝਦਾਰ ਹੁੰਦਾ ਹੈ।+
26 ਜਿਵੇਂ ਦੰਦਾਂ ਨੂੰ ਸਿਰਕਾ ਅਤੇ ਅੱਖਾਂ ਨੂੰ ਧੂੰਆਂ ਲੱਗਦਾ ਹੈ,
ਉਸੇ ਤਰ੍ਹਾਂ ਆਲਸੀ ਇਨਸਾਨ ਆਪਣੇ ਭੇਜਣ ਵਾਲੇ* ਨੂੰ ਲੱਗਦਾ ਹੈ।
31 ਧਰਮੀ ਦੇ ਮੂੰਹੋਂ ਬੁੱਧ ਦੀਆਂ ਗੱਲਾਂ ਨਿਕਲਦੀਆਂ ਹਨ,*
ਪਰ ਖੋਟੀਆਂ ਗੱਲਾਂ ਕਰਨ ਵਾਲੀ ਜੀਭ ਕੱਟ ਦਿੱਤੀ ਜਾਵੇਗੀ।
32 ਧਰਮੀ ਦੇ ਬੁੱਲ੍ਹ ਮਨਭਾਉਂਦੀਆਂ ਗੱਲਾਂ ਕਰਨੀਆਂ ਜਾਣਦੇ ਹਨ,
ਪਰ ਦੁਸ਼ਟਾਂ ਦਾ ਮੂੰਹ ਖੋਟੀਆਂ ਗੱਲਾਂ ਕਰਦਾ ਹੈ।
3 ਨੇਕ ਲੋਕਾਂ ਦੀ ਵਫ਼ਾਦਾਰੀ* ਉਨ੍ਹਾਂ ਦੀ ਅਗਵਾਈ ਕਰਦੀ ਹੈ,+
ਪਰ ਧੋਖੇਬਾਜ਼ਾਂ ਦੀਆਂ ਚਾਲਾਂ ਉਨ੍ਹਾਂ ਨੂੰ ਨਾਸ਼ ਕਰ ਦੇਣਗੀਆਂ।+
7 ਜਦੋਂ ਦੁਸ਼ਟ ਆਦਮੀ ਮਰਦਾ ਹੈ, ਉਸ ਦੀ ਉਮੀਦ ਮਿਟ ਜਾਂਦੀ ਹੈ;
ਅਤੇ ਆਪਣੀ ਤਾਕਤ ʼਤੇ ਲਾਈਆਂ ਉਸ ਦੀਆਂ ਆਸਾਂ ਵੀ ਖ਼ਤਮ ਹੋ ਜਾਂਦੀਆਂ ਹਨ।+
9 ਧਰਮ-ਤਿਆਗੀ ਇਨਸਾਨ* ਆਪਣੇ ਮੂੰਹ ਨਾਲ ਆਪਣੇ ਗੁਆਂਢੀ ਨੂੰ ਤਬਾਹ ਕਰਦਾ ਹੈ,
ਪਰ ਗਿਆਨ ਰਾਹੀਂ ਧਰਮੀਆਂ ਨੂੰ ਬਚਾਇਆ ਜਾਂਦਾ ਹੈ।+
10 ਧਰਮੀ ਦੀ ਭਲਾਈ ਕਰਕੇ ਸ਼ਹਿਰ ਖ਼ੁਸ਼ੀਆਂ ਮਨਾਉਂਦਾ ਹੈ
ਅਤੇ ਦੁਸ਼ਟ ਦਾ ਨਾਸ਼ ਹੋਣ ਤੇ ਖ਼ੁਸ਼ੀ ਨਾਲ ਜੈਕਾਰੇ ਲਾਏ ਜਾਂਦੇ ਹਨ।+
11 ਨੇਕ ਲੋਕਾਂ ਦੀਆਂ ਅਸੀਸਾਂ ਕਰਕੇ ਸ਼ਹਿਰ ਬੁਲੰਦ ਹੁੰਦਾ ਹੈ,+
ਪਰ ਦੁਸ਼ਟਾਂ ਦਾ ਮੂੰਹ ਇਸ ਨੂੰ ਢਹਿ-ਢੇਰੀ ਕਰ ਦਿੰਦਾ ਹੈ।+
15 ਜਿਹੜਾ ਕਿਸੇ ਅਜਨਬੀ ਦੇ ਕਰਜ਼ੇ ਦੀ ਜ਼ਿੰਮੇਵਾਰੀ ਚੁੱਕਦਾ ਹੈ,* ਉਹ ਜ਼ਰੂਰ ਦੁੱਖ ਭੋਗੇਗਾ,+
ਪਰ ਜਿਹੜਾ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਨ ਤੋਂ ਪਰੇ ਰਹਿੰਦਾ ਹੈ,* ਉਹ ਬਚਿਆ ਰਹੇਗਾ।
19 ਨੇਕੀ ਦੇ ਪੱਖ ਵਿਚ ਖੜ੍ਹਾ ਰਹਿਣ ਵਾਲਾ ਜ਼ਿੰਦਗੀ ਦੇ ਰਾਹ ʼਤੇ ਹੈ,+
ਪਰ ਬੁਰਾਈ ਦਾ ਪਿੱਛਾ ਕਰਨ ਵਾਲਾ ਮੌਤ ਦੇ ਰਾਹ ʼਤੇ ਹੈ।
22 ਜਿਵੇਂ ਸੂਰ ਦੇ ਨੱਕ ਵਿਚ ਸੋਨੇ ਦੀ ਨੱਥ,
ਉਵੇਂ ਉਹ ਸੋਹਣੀ ਔਰਤ ਹੈ ਜੋ ਅਕਲ ਦੀ ਗੱਲ ਨਹੀਂ ਸੁਣਦੀ।
23 ਧਰਮੀ ਦੀ ਇੱਛਾ ਦਾ ਨਤੀਜਾ ਚੰਗਾ ਹੁੰਦਾ ਹੈ,+
ਪਰ ਦੁਸ਼ਟ ਦੀ ਉਮੀਦ ਦਾ ਨਤੀਜਾ ਕ੍ਰੋਧ ਹੁੰਦਾ ਹੈ।
24 ਜੋ ਖੁੱਲ੍ਹੇ ਦਿਲ ਨਾਲ ਦਿੰਦਾ ਹੈ,* ਉਸ ਨੂੰ ਹੋਰ ਮਿਲਦਾ ਹੈ;+
ਪਰ ਜੋ ਉੱਨਾ ਵੀ ਨਹੀਂ ਦਿੰਦਾ ਜਿੰਨਾ ਦੇਣਾ ਚਾਹੀਦਾ ਹੈ, ਉਸ ਦੇ ਪੱਲੇ ਕੱਖ ਨਹੀਂ ਰਹਿੰਦਾ।+
25 ਖੁੱਲ੍ਹੇ ਦਿਲ ਵਾਲਾ ਵਧੇ-ਫੁੱਲੇਗਾ*+
ਅਤੇ ਜੋ ਦੂਜਿਆਂ ਨੂੰ ਤਰੋ-ਤਾਜ਼ਾ ਕਰਦਾ ਹੈ,* ਉਹ ਖ਼ੁਦ ਵੀ ਤਰੋ-ਤਾਜ਼ਾ ਹੋਵੇਗਾ।+
26 ਲੋਕ ਉਸ ਨੂੰ ਸਰਾਪ ਦੇਣਗੇ ਜੋ ਅਨਾਜ ਨੂੰ ਆਪਣੇ ਕੋਲ ਹੀ ਸਾਂਭੀ ਰੱਖਦਾ ਹੈ,
ਪਰ ਇਸ ਨੂੰ ਵੇਚਣ ਵਾਲੇ ਨੂੰ ਉਹ ਅਸੀਸਾਂ ਦੇਣਗੇ।
27 ਜਿਹੜਾ ਭਲਾ ਕਰਨ ਦੇ ਮੌਕੇ ਭਾਲਦਾ ਹੈ, ਉਹ ਮਿਹਰ ਭਾਲਦਾ ਹੈ,+
ਪਰ ਜਿਹੜਾ ਬੁਰਾਈ ਕਰਨ ਦੀ ਤਾਕ ਵਿਚ ਰਹਿੰਦਾ ਹੈ, ਉਹੀ ਬੁਰਾਈ ਉਸ ਉੱਤੇ ਆ ਪਵੇਗੀ।+
29 ਆਪਣੇ ਘਰਾਣੇ ʼਤੇ ਮੁਸੀਬਤ* ਲਿਆਉਣ ਵਾਲੇ ਨੂੰ ਵਿਰਸੇ ਵਿਚ ਹਵਾ ਹੀ ਮਿਲੇਗੀ+
ਅਤੇ ਮੂਰਖ ਇਨਸਾਨ ਬੁੱਧੀਮਾਨ ਦਾ ਨੌਕਰ ਬਣੇਗਾ।
4 ਗੁਣਵਾਨ ਪਤਨੀ ਆਪਣੇ ਪਤੀ ਦੇ ਸਿਰ ਦਾ ਤਾਜ ਹੈ,+
ਪਰ ਜਿਹੜੀ ਪਤਨੀ ਸ਼ਰਮਿੰਦਾ ਕਰਨ ਵਾਲੇ ਕੰਮ ਕਰਦੀ ਹੈ, ਮਾਨੋ ਉਹ ਉਸ ਦੀਆਂ ਹੱਡੀਆਂ ਨੂੰ ਗਾਲ਼ਦੀ ਹੈ।+
5 ਧਰਮੀ ਦੇ ਵਿਚਾਰਾਂ ਤੋਂ ਇਨਸਾਫ਼ ਝਲਕਦਾ ਹੈ,
ਪਰ ਦੁਸ਼ਟ ਦੀ ਸੇਧ ਧੋਖੇ ਭਰੀ ਹੈ।
8 ਸਮਝਦਾਰੀ ਨਾਲ ਮੂੰਹ ਖੋਲ੍ਹਣ ਵਾਲੇ ਦੀ ਵਡਿਆਈ ਹੁੰਦੀ ਹੈ,+
ਪਰ ਜਿਸ ਦੇ ਦਿਲ ਵਿਚ ਛਲ-ਕਪਟ ਹੈ, ਉਸ ਨਾਲ ਘਿਰਣਾ ਕੀਤੀ ਜਾਵੇਗੀ।+
11 ਜਿਹੜਾ ਆਪਣੀ ਜ਼ਮੀਨ ਦੱਬ ਕੇ ਵਾਹੁੰਦਾ ਹੈ, ਉਹ ਰੱਜ ਕੇ ਖਾਵੇਗਾ,+
ਪਰ ਨਿਕੰਮੀਆਂ ਚੀਜ਼ਾਂ ਪਿੱਛੇ ਭੱਜਣ ਵਾਲਾ ਬੇਅਕਲ* ਹੈ।
12 ਦੁਸ਼ਟ ਆਦਮੀ ਹੋਰਨਾਂ ਬੁਰੇ ਆਦਮੀਆਂ ਦੀ ਲੁੱਟ ਤੋਂ ਜਲ਼ਦਾ ਹੈ,
ਪਰ ਧਰਮੀ ਦੀ ਜੜ੍ਹ ਫਲ ਪੈਦਾ ਕਰਦੀ ਹੈ।
22 ਝੂਠੇ ਬੁੱਲ੍ਹਾਂ ਤੋਂ ਯਹੋਵਾਹ ਨੂੰ ਘਿਣ ਹੈ,+
ਪਰ ਵਫ਼ਾਦਾਰੀ ਨਾਲ ਕੰਮ ਕਰਨ ਵਾਲਿਆਂ ਤੋਂ ਉਹ ਖ਼ੁਸ਼ ਹੁੰਦਾ ਹੈ।
26 ਧਰਮੀ ਆਪਣੀਆਂ ਚਰਾਂਦਾਂ ਦੀ ਜਾਂਚ ਕਰਦਾ ਹੈ,
ਪਰ ਦੁਸ਼ਟਾਂ ਦਾ ਰਾਹ ਉਨ੍ਹਾਂ ਨੂੰ ਭਟਕਾ ਦਿੰਦਾ ਹੈ।
28 ਨੇਕੀ ਦਾ ਰਾਹ ਜ਼ਿੰਦਗੀ ਵੱਲ ਲੈ ਜਾਂਦਾ ਹੈ;+
ਇਸ ਦੇ ਰਾਹ ਵਿਚ ਮੌਤ ਨਹੀਂ ਹੈ।
3 ਆਪਣੇ ਮੂੰਹ* ਦੀ ਰਾਖੀ ਕਰਨ ਵਾਲਾ ਆਪਣੀ ਜਾਨ ਬਚਾਉਂਦਾ ਹੈ,+
ਪਰ ਜਿਹੜਾ ਆਪਣੇ ਬੁੱਲ੍ਹਾਂ ਨੂੰ ਰੋਕਦਾ ਨਹੀਂ, ਉਹ ਬਰਬਾਦ ਹੋ ਜਾਵੇਗਾ।+
7 ਇਕ ਜਣਾ ਅਮੀਰ ਹੋਣ ਦਾ ਦਿਖਾਵਾ ਕਰਦਾ ਹੈ, ਪਰ ਪੱਲੇ ਕੁਝ ਹੁੰਦਾ ਨਹੀਂ;+
ਇਕ ਗ਼ਰੀਬ ਹੋਣ ਦਾ ਦਿਖਾਵਾ ਕਰਦਾ ਹੈ, ਪਰ ਉਸ ਕੋਲ ਢੇਰ ਸਾਰੀ ਧਨ-ਦੌਲਤ ਹੁੰਦੀ ਹੈ।
13 ਜਿਹੜਾ ਹਿਦਾਇਤ* ਨੂੰ ਤੁੱਛ ਸਮਝਦਾ ਹੈ, ਉਹ ਹਰਜਾਨਾ ਭਰੇਗਾ,+
ਪਰ ਜਿਹੜਾ ਹੁਕਮ ਦਾ ਆਦਰ ਕਰਦਾ ਹੈ, ਉਸ ਨੂੰ ਇਨਾਮ ਮਿਲੇਗਾ।+
15 ਡੂੰਘੀ ਸਮਝ ਵਾਲਾ ਮਿਹਰ ਪਾਉਂਦਾ ਹੈ,
ਪਰ ਧੋਖੇਬਾਜ਼ ਦਾ ਰਾਹ ਉਬੜ-ਖਾਬੜ ਹੁੰਦਾ ਹੈ।
17 ਜਿਹੜਾ ਸੰਦੇਸ਼ ਦੇਣ ਵਾਲਾ ਦੁਸ਼ਟ ਹੁੰਦਾ, ਉਹ ਬਿਪਤਾ ਵਿਚ ਪੈ ਜਾਂਦਾ ਹੈ,+
ਪਰ ਵਫ਼ਾਦਾਰ ਰਾਜਦੂਤ ਚੰਗਾ ਕਰ ਦਿੰਦਾ ਹੈ।+
18 ਜਿਹੜਾ ਅਨੁਸ਼ਾਸਨ ਨੂੰ ਨਜ਼ਰਅੰਦਾਜ਼ ਕਰਦਾ ਹੈ, ਉਹ ਕੰਗਾਲ ਤੇ ਬੇਇੱਜ਼ਤ ਹੁੰਦਾ ਹੈ,
22 ਚੰਗਾ ਇਨਸਾਨ ਆਪਣੇ ਪੋਤੇ-ਪੋਤੀਆਂ ਲਈ ਵਿਰਾਸਤ ਛੱਡ ਜਾਂਦਾ ਹੈ,
ਪਰ ਪਾਪੀ ਦੀ ਧਨ-ਦੌਲਤ ਧਰਮੀ ਲਈ ਸਾਂਭ ਕੇ ਰੱਖੀ ਜਾਵੇਗੀ।+
2 ਖਰੇ ਰਾਹ ʼਤੇ ਚੱਲਣ ਵਾਲਾ ਯਹੋਵਾਹ ਦਾ ਡਰ ਰੱਖਦਾ ਹੈ,
ਪਰ ਟੇਢੀ ਚਾਲ ਚੱਲਣ ਵਾਲਾ ਉਸ ਨੂੰ ਤੁੱਛ ਸਮਝਦਾ ਹੈ।
3 ਮੂਰਖ ਦੇ ਮੂੰਹ ਵਿਚ ਹੰਕਾਰ ਦੀ ਛਿਟੀ ਹੈ,
ਪਰ ਬੁੱਧੀਮਾਨਾਂ ਦੇ ਬੁੱਲ੍ਹ ਉਨ੍ਹਾਂ ਦੀ ਰਾਖੀ ਕਰਨਗੇ।
4 ਜਿੱਥੇ ਪਸ਼ੂ ਨਾ ਹੋਣ, ਉੱਥੇ ਖੁਰਲੀ ਸਾਫ਼-ਸੁਥਰੀ ਹੁੰਦੀ ਹੈ,
ਪਰ ਬਲਦ ਦੀ ਤਾਕਤ ਸਦਕਾ ਬਹੁਤੀ ਪੈਦਾਵਾਰ ਹੁੰਦੀ ਹੈ।
6 ਮਖੌਲੀਆ ਬੁੱਧ ਦੀ ਭਾਲ ਕਰਦਾ ਹੈ, ਪਰ ਉਸ ਨੂੰ ਮਿਲਦੀ ਨਹੀਂ,
ਪਰ ਸਮਝਦਾਰ ਇਨਸਾਨ ਨੂੰ ਗਿਆਨ ਸੌਖਿਆਂ ਹੀ ਮਿਲ ਜਾਂਦਾ ਹੈ।+
8 ਬੁੱਧ ਕਰਕੇ ਹੁਸ਼ਿਆਰ ਇਨਸਾਨ ਸਮਝ ਜਾਂਦਾ ਹੈ ਕਿ ਉਹ ਕਿੱਧਰ ਜਾ ਰਿਹਾ ਹੈ,
13 ਹੱਸਣ ਵਾਲੇ ਦਾ ਦਿਲ ਸ਼ਾਇਦ ਦੁਖੀ ਹੋਵੇ
ਅਤੇ ਖ਼ੁਸ਼ੀ ਸ਼ਾਇਦ ਗਮ ਵਿਚ ਬਦਲ ਜਾਵੇ।
14 ਜਿਸ ਦਾ ਦਿਲ ਭਟਕਦਾ ਰਹਿੰਦਾ ਹੈ, ਉਹ ਆਪਣੇ ਕੰਮਾਂ ਦਾ ਫਲ ਭੋਗੇਗਾ,+
ਪਰ ਚੰਗੇ ਇਨਸਾਨ ਨੂੰ ਆਪਣੇ ਕੰਮਾਂ ਦਾ ਇਨਾਮ ਮਿਲੇਗਾ।+
16 ਬੁੱਧੀਮਾਨ ਚੁਕੰਨਾ ਹੁੰਦਾ ਹੈ ਤੇ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ,
ਪਰ ਮੂਰਖ ਲਾਪਰਵਾਹ ਹੁੰਦਾ* ਹੈ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ।
17 ਜਿਹੜਾ ਛੇਤੀ ਗੁੱਸੇ ਹੋ ਜਾਂਦਾ, ਉਹ ਮੂਰਖਤਾਈ ਕਰਦਾ ਹੈ,+
ਪਰ ਜਿਹੜਾ ਸੋਚ ਕੇ ਕੰਮ ਕਰਦਾ,* ਉਸ ਨਾਲ ਨਫ਼ਰਤ ਕੀਤੀ ਜਾਂਦੀ ਹੈ।
19 ਬੁਰੇ ਲੋਕਾਂ ਨੂੰ ਚੰਗੇ ਲੋਕਾਂ ਅੱਗੇ ਝੁਕਣਾ ਪਵੇਗਾ
ਅਤੇ ਦੁਸ਼ਟ ਧਰਮੀਆਂ ਦੇ ਦਰਾਂ ਅੱਗੇ ਸਿਰ ਨਿਵਾਉਣਗੇ।
21 ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਸਮਝਦਾ ਹੈ, ਉਹ ਪਾਪ ਕਰਦਾ ਹੈ,
ਪਰ ਜਿਹੜਾ ਗ਼ਰੀਬ ʼਤੇ ਤਰਸ ਖਾਂਦਾ ਹੈ, ਉਹ ਖ਼ੁਸ਼ ਰਹਿੰਦਾ ਹੈ।+
22 ਕੀ ਸਾਜ਼ਸ਼ ਘੜਨ ਵਾਲੇ ਭਟਕ ਨਹੀਂ ਜਾਣਗੇ?
ਪਰ ਜਿਨ੍ਹਾਂ ਨੇ ਭਲਾ ਕਰਨ ਦੀ ਠਾਣੀ ਹੋਈ ਹੈ,
ਉਨ੍ਹਾਂ ਨਾਲ ਅਟੱਲ ਪਿਆਰ ਤੇ ਵਫ਼ਾਦਾਰੀ ਨਿਭਾਈ ਜਾਵੇਗੀ।+
25 ਸੱਚਾ ਗਵਾਹ ਜ਼ਿੰਦਗੀਆਂ ਬਚਾਉਂਦਾ ਹੈ,
ਪਰ ਧੋਖੇਬਾਜ਼ ਗੱਲ-ਗੱਲ ʼਤੇ ਝੂਠ ਬੋਲਦਾ ਹੈ।
27 ਯਹੋਵਾਹ ਦਾ ਡਰ ਜ਼ਿੰਦਗੀ ਦਾ ਚਸ਼ਮਾ ਹੈ
ਜੋ ਇਕ ਇਨਸਾਨ ਨੂੰ ਮੌਤ ਦੇ ਫੰਦਿਆਂ ਤੋਂ ਬਚਾਉਂਦਾ ਹੈ।
29 ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ, ਉਹ ਸੂਝ-ਬੂਝ ਨਾਲ ਭਰਪੂਰ ਹੈ,+
ਪਰ ਜਿਹੜਾ ਝੱਟ ਗਰਮ ਹੋ ਜਾਂਦਾ ਹੈ, ਉਹ ਆਪਣੀ ਮੂਰਖਤਾਈ ਦਿਖਾ ਦਿੰਦਾ ਹੈ।+
31 ਜਿਹੜਾ ਗ਼ਰੀਬ ਨੂੰ ਠੱਗਦਾ ਹੈ, ਉਹ ਉਸ ਦੇ ਸਿਰਜਣਹਾਰ ਨੂੰ ਬੇਇੱਜ਼ਤ ਕਰਦਾ ਹੈ,+
ਪਰ ਗ਼ਰੀਬ ʼਤੇ ਤਰਸ ਖਾਣ ਵਾਲਾ ਪਰਮੇਸ਼ੁਰ ਦੀ ਮਹਿਮਾ ਕਰਦਾ ਹੈ।+
33 ਸਮਝਦਾਰ ਇਨਸਾਨ ਦੇ ਦਿਲ ਵਿਚ ਬੁੱਧ ਚੁੱਪ-ਚਾਪ ਵਾਸ ਕਰਦੀ ਹੈ,+
ਪਰ ਇਹ ਮੂਰਖਾਂ ਦਰਮਿਆਨ ਆਪਣੇ ਆਪ ਨੂੰ ਪ੍ਰਗਟ ਕਰਦੀ ਰਹਿੰਦੀ ਹੈ।
35 ਰਾਜਾ ਸਮਝਦਾਰੀ ਤੋਂ ਕੰਮ ਲੈਣ ਵਾਲੇ ਸੇਵਕ ਤੋਂ ਖ਼ੁਸ਼ ਹੁੰਦਾ ਹੈ,+
ਪਰ ਸ਼ਰਮਨਾਕ ਕੰਮ ਕਰਨ ਵਾਲੇ ʼਤੇ ਉਸ ਦਾ ਗੁੱਸਾ ਭੜਕਦਾ ਹੈ।+
10 ਜਿਹੜਾ ਸਹੀ ਰਾਹ ਨੂੰ ਤਿਆਗ ਦਿੰਦਾ ਹੈ, ਉਸ ਨੂੰ ਅਨੁਸ਼ਾਸਨ ਬੁਰਾ* ਲੱਗਦਾ ਹੈ,+
ਪਰ ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ, ਉਹ ਜਾਨ ਗੁਆ ਲਵੇਗਾ।+
11 ਕਬਰ* ਅਤੇ ਵਿਨਾਸ਼ ਦੀ ਥਾਂ* ਯਹੋਵਾਹ ਅੱਗੇ ਖੁੱਲ੍ਹੀ ਪਈ ਹੈ।+
ਤਾਂ ਫਿਰ, ਇਨਸਾਨਾਂ ਦੇ ਦਿਲ ਉਸ ਤੋਂ ਕਿਵੇਂ ਛੁਪੇ ਰਹਿ ਸਕਦੇ ਹਨ?+
12 ਮਖੌਲੀਆ ਆਪਣੇ ਤਾੜਨ* ਵਾਲੇ ਨੂੰ ਪਿਆਰ ਨਹੀਂ ਕਰਦਾ।+
ਉਹ ਬੁੱਧੀਮਾਨਾਂ ਤੋਂ ਸਲਾਹ ਨਹੀਂ ਲਵੇਗਾ।+
16 ਬਹੁਤੀ ਧਨ-ਦੌਲਤ ਹੋਣ ਅਤੇ ਚਿੰਤਾ* ਵਿਚ ਡੁੱਬੇ ਰਹਿਣ ਨਾਲੋਂ ਚੰਗਾ ਹੈ+
ਘੱਟ ਵਿਚ ਗੁਜ਼ਾਰਾ ਕਰਨਾ ਤੇ ਯਹੋਵਾਹ ਦਾ ਡਰ ਮੰਨਣਾ।+
17 ਜਿਸ ਘਰ ਵਿਚ ਵੈਰ ਹੋਵੇ, ਉੱਥੇ ਵਧੀਆ ਤੋਂ ਵਧੀਆ ਮੀਟ* ਖਾਣ ਨਾਲੋਂ
ਉਸ ਘਰ ਵਿਚ ਸਾਗ-ਸਬਜ਼ੀ ਖਾਣੀ ਚੰਗੀ ਹੈ ਜਿੱਥੇ ਪਿਆਰ ਹੋਵੇ।+
22 ਜੇ ਸਲਾਹ ਨਾ ਮਿਲੇ,* ਤਾਂ ਯੋਜਨਾਵਾਂ ਸਿਰੇ ਨਹੀਂ ਚੜ੍ਹਦੀਆਂ,
ਪਰ ਜੇ ਸਲਾਹ ਦੇਣ ਵਾਲੇ ਬਹੁਤੇ ਹੋਣ, ਤਾਂ ਕਾਮਯਾਬੀ ਮਿਲਦੀ ਹੈ।+
27 ਬੇਈਮਾਨੀ ਨਾਲ ਮੁਨਾਫ਼ਾ ਕਮਾਉਣ ਵਾਲਾ ਆਪਣੇ ਹੀ ਘਰਾਣੇ ʼਤੇ ਮੁਸੀਬਤ* ਲਿਆਉਂਦਾ ਹੈ,+
ਪਰ ਰਿਸ਼ਵਤ ਤੋਂ ਨਫ਼ਰਤ ਕਰਨ ਵਾਲਾ ਜੀਉਂਦਾ ਰਹੇਗਾ।+
4 ਯਹੋਵਾਹ ਹਰ ਕੰਮ ਇਸ ਤਰ੍ਹਾਂ ਕਰਦਾ ਹੈ ਕਿ ਉਸ ਦਾ ਮਕਸਦ ਪੂਰਾ ਹੋਵੇ,
ਇੱਥੋਂ ਤਕ ਕਿ ਦੁਸ਼ਟ ਨੂੰ ਵੀ ਉਸ ਨੇ ਬਿਪਤਾ ਦੇ ਦਿਨ ਲਈ ਰੱਖਿਆ ਹੈ।+
5 ਜਿਸ ਦੇ ਵੀ ਦਿਲ ਵਿਚ ਘਮੰਡ ਹੈ, ਉਸ ਤੋਂ ਯਹੋਵਾਹ ਨੂੰ ਘਿਣ ਹੈ।+
ਭਰੋਸਾ ਰੱਖੋ ਕਿ ਉਹ ਸਜ਼ਾ ਤੋਂ ਬਚੇਗਾ ਨਹੀਂ।
6 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਗੁਨਾਹ ਮਾਫ਼ ਹੁੰਦਾ ਹੈ+
ਅਤੇ ਯਹੋਵਾਹ ਦਾ ਡਰ ਰੱਖਣ ਨਾਲ ਇਨਸਾਨ ਬੁਰਾਈ ਤੋਂ ਮੂੰਹ ਮੋੜ ਲੈਂਦਾ ਹੈ।+
7 ਜਦੋਂ ਯਹੋਵਾਹ ਕਿਸੇ ਇਨਸਾਨ ਦੇ ਰਾਹਾਂ ਤੋਂ ਖ਼ੁਸ਼ ਹੁੰਦਾ ਹੈ,
ਤਾਂ ਉਹ ਉਸ ਦੇ ਦੁਸ਼ਮਣਾਂ ਨਾਲ ਵੀ ਸੁਲ੍ਹਾ ਕਰਾ ਦਿੰਦਾ ਹੈ।+
13 ਨੇਕੀ ਦੀਆਂ ਗੱਲਾਂ ਤੋਂ ਰਾਜੇ ਖ਼ੁਸ਼ ਹੁੰਦੇ ਹਨ।
ਉਹ ਈਮਾਨਦਾਰੀ ਨਾਲ ਬੋਲਣ ਵਾਲੇ ਨੂੰ ਪਿਆਰ ਕਰਦੇ ਹਨ।+
16 ਸੋਨੇ ਨਾਲੋਂ ਬੁੱਧ ਹਾਸਲ ਕਰਨੀ ਕਿਤੇ ਬਿਹਤਰ ਹੈ!+
ਅਤੇ ਚਾਂਦੀ ਨਾਲੋਂ ਸਮਝ ਹਾਸਲ ਕਰਨੀ ਚੰਗੀ ਹੈ।+
17 ਬੁਰਾਈ ਤੋਂ ਦੂਰ ਰਹਿਣਾ ਨੇਕ ਇਨਸਾਨ ਦਾ ਰਾਜਮਾਰਗ ਹੈ।
ਜਿਹੜਾ ਵੀ ਆਪਣੇ ਰਾਹ ਦੀ ਰਾਖੀ ਕਰਦਾ ਹੈ, ਉਹ ਆਪਣੀ ਜ਼ਿੰਦਗੀ ਦੀ ਹਿਫਾਜ਼ਤ ਕਰਦਾ ਹੈ।+
20 ਕਿਸੇ ਮਾਮਲੇ ਵਿਚ ਡੂੰਘੀ ਸਮਝ ਦਿਖਾਉਣ ਵਾਲਾ ਸਫ਼ਲ ਹੋਵੇਗਾ*
ਅਤੇ ਖ਼ੁਸ਼ ਹੈ ਉਹ ਜਿਹੜਾ ਯਹੋਵਾਹ ʼਤੇ ਭਰੋਸਾ ਰੱਖਦਾ ਹੈ।
22 ਜਿਸ ਕੋਲ ਡੂੰਘੀ ਸਮਝ ਹੁੰਦੀ ਹੈ, ਉਸ ਲਈ ਇਹ ਜ਼ਿੰਦਗੀ ਦਾ ਚਸ਼ਮਾ ਹੈ,
ਪਰ ਮੂਰਖਾਂ ਨੂੰ ਆਪਣੀ ਹੀ ਮੂਰਖਤਾ ਕਰਕੇ ਸਜ਼ਾ ਮਿਲਦੀ ਹੈ।
24 ਮਨਭਾਉਂਦੀਆਂ ਗੱਲਾਂ ਸ਼ਹਿਦ ਦੇ ਛੱਤੇ ਵਰਗੀਆਂ ਹਨ
ਜਿਹੜੀਆਂ ਜੀਅ ਨੂੰ ਮਿੱਠੀਆਂ ਲੱਗਦੀਆਂ ਹਨ* ਅਤੇ ਹੱਡੀਆਂ ਨੂੰ ਚੰਗਾ ਕਰਦੀਆਂ ਹਨ।+
29 ਜ਼ਾਲਮ ਆਦਮੀ ਆਪਣੇ ਗੁਆਂਢੀ ਨੂੰ ਫੁਸਲਾਉਂਦਾ ਹੈ
ਅਤੇ ਉਸ ਨੂੰ ਗ਼ਲਤ ਰਾਹ ਪਾ ਦਿੰਦਾ ਹੈ।
30 ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾਉਂਦੇ ਹੋਏ ਉਹ ਅੱਖ ਮਾਰਦਾ ਹੈ।
ਸਾਜ਼ਸ਼ ਨੂੰ ਨੇਪਰੇ ਚਾੜ੍ਹਦੇ ਹੋਏ ਉਹ ਆਪਣੇ ਬੁੱਲ੍ਹਾਂ ਨੂੰ ਘੁੱਟੀ ਰੱਖਦਾ ਹੈ।
32 ਜਿਹੜਾ ਕ੍ਰੋਧ ਕਰਨ ਵਿਚ ਧੀਮਾ ਹੈ,+ ਉਹ ਸੂਰਬੀਰ ਨਾਲੋਂ
ਅਤੇ ਆਪਣੇ ਗੁੱਸੇ ʼਤੇ ਕਾਬੂ ਰੱਖਣ ਵਾਲਾ* ਕਿਸੇ ਸ਼ਹਿਰ ਨੂੰ ਜਿੱਤਣ ਵਾਲੇ ਨਾਲੋਂ ਚੰਗਾ ਹੈ।+
2 ਡੂੰਘੀ ਸਮਝ ਵਾਲਾ ਨੌਕਰ ਉਸ ਪੁੱਤਰ ʼਤੇ ਰਾਜ ਕਰੇਗਾ ਜੋ ਸ਼ਰਮਨਾਕ ਕੰਮ ਕਰਦਾ ਹੈ;
ਉਹ ਉਸ ਦੇ ਭਰਾਵਾਂ ਵਾਂਗ ਵਿਰਾਸਤ ਵਿਚ ਹਿੱਸੇਦਾਰ ਬਣੇਗਾ।
4 ਦੁਸ਼ਟ ਠੇਸ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਧਿਆਨ ਦਿੰਦਾ ਹੈ
ਅਤੇ ਧੋਖੇਬਾਜ਼ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਵੱਲ ਕੰਨ ਲਾਉਂਦਾ ਹੈ।+
5 ਜਿਹੜਾ ਗ਼ਰੀਬ ਦਾ ਮਜ਼ਾਕ ਉਡਾਉਂਦਾ ਹੈ, ਉਹ ਉਸ ਦੇ ਸਿਰਜਣਹਾਰ ਦੀ ਬੇਇੱਜ਼ਤੀ ਕਰਦਾ ਹੈ+
ਅਤੇ ਜਿਹੜਾ ਦੂਸਰੇ ਦੀ ਬਿਪਤਾ ʼਤੇ ਖ਼ੁਸ਼ ਹੁੰਦਾ ਹੈ, ਉਹ ਸਜ਼ਾ ਤੋਂ ਨਹੀਂ ਬਚੇਗਾ।+
7 ਨੇਕੀ ਦੀਆਂ* ਗੱਲਾਂ ਮੂਰਖ ਨੂੰ ਸ਼ੋਭਾ ਨਹੀਂ ਦਿੰਦੀਆਂ।+
ਤਾਂ ਫਿਰ, ਝੂਠੀਆਂ ਗੱਲਾਂ ਇਕ ਹਾਕਮ* ਨੂੰ ਕਿਵੇਂ ਸ਼ੋਭਾ ਦੇਣਗੀਆਂ?+
8 ਤੋਹਫ਼ਾ ਆਪਣੇ ਮਾਲਕ ਲਈ ਇਕ ਅਨਮੋਲ ਪੱਥਰ ਵਾਂਗ ਹੈ;*+
ਉਹ ਜਿੱਧਰ ਨੂੰ ਵੀ ਮੁੜਦਾ ਹੈ, ਇਸ ਰਾਹੀਂ ਉਸ ਨੂੰ ਸਫ਼ਲਤਾ ਮਿਲਦੀ ਹੈ।+
9 ਜਿਹੜਾ ਅਪਰਾਧ ਨੂੰ ਮਾਫ਼ ਕਰਦਾ* ਹੈ, ਉਹ ਪਿਆਰ ਭਾਲਦਾ ਹੈ,+
ਪਰ ਵਾਰ-ਵਾਰ ਇੱਕੋ ਗੱਲ ਨੂੰ ਛੇੜਨ ਵਾਲਾ ਜਿਗਰੀ ਦੋਸਤਾਂ ਵਿਚ ਫੁੱਟ ਪਾ ਦਿੰਦਾ ਹੈ।+
10 ਸਮਝਦਾਰ ʼਤੇ ਇਕ ਝਿੜਕ,
ਮੂਰਖ ਦੇ ਸੌ ਕੋਰੜੇ ਮਾਰਨ ਨਾਲੋਂ ਗਹਿਰਾ ਅਸਰ ਕਰਦੀ ਹੈ।+
11 ਬੁਰਾ ਆਦਮੀ ਸਿਰਫ਼ ਬਗਾਵਤ ਹੀ ਕਰਨੀ ਚਾਹੁੰਦਾ ਹੈ,
ਪਰ ਉਸ ਨੂੰ ਸਜ਼ਾ ਦੇਣ ਲਈ ਬੇਰਹਿਮ ਆਦਮੀ ਨੂੰ ਭੇਜਿਆ ਜਾਵੇਗਾ।+
12 ਆਪਣੀ ਮੂਰਖਤਾ ਵਿਚ ਡੁੱਬੇ ਕਿਸੇ ਮੂਰਖ ਦਾ ਸਾਮ੍ਹਣਾ ਕਰਨ ਨਾਲੋਂ,
ਉਸ ਰਿੱਛਣੀ ਦਾ ਸਾਮ੍ਹਣਾ ਕਰਨਾ ਚੰਗਾ ਹੈ ਜਿਸ ਦੇ ਬੱਚੇ ਖੋਹ ਲਏ ਗਏ ਹੋਣ।+
13 ਜਿਹੜਾ ਭਲਾਈ ਦੇ ਬਦਲੇ ਬੁਰਾਈ ਕਰਦਾ ਹੈ,
ਉਸ ਦੇ ਘਰ ਤੋਂ ਬੁਰਾਈ ਕਦੇ ਨਾ ਹਟੇਗੀ।+
15 ਦੁਸ਼ਟ ਨੂੰ ਨਿਰਦੋਸ਼ ਠਹਿਰਾਉਣ ਵਾਲਾ ਅਤੇ ਧਰਮੀ ʼਤੇ ਦੋਸ਼ ਲਾਉਣ ਵਾਲਾ+
—ਦੋਹਾਂ ਤੋਂ ਯਹੋਵਾਹ ਨੂੰ ਘਿਣ ਹੈ।
18 ਬੇਅਕਲ* ਇਨਸਾਨ ਹੱਥ ਮਿਲਾਉਂਦਾ ਹੈ
ਅਤੇ ਆਪਣੇ ਗੁਆਂਢੀ ਸਾਮ੍ਹਣੇ ਕਿਸੇ ਦਾ ਜ਼ਿੰਮਾ ਆਪਣੇ ਸਿਰ ਲੈਣ* ਲਈ ਰਾਜ਼ੀ ਹੋ ਜਾਂਦਾ ਹੈ।+
19 ਜਿਹੜਾ ਝਗੜੇ ਨੂੰ ਪਿਆਰ ਕਰਦਾ ਹੈ, ਉਹ ਅਪਰਾਧ ਨੂੰ ਪਿਆਰ ਕਰਦਾ ਹੈ।+
ਜਿਹੜਾ ਆਪਣੇ ਦਰਵਾਜ਼ੇ ਨੂੰ ਉੱਚਾ ਕਰਦਾ ਹੈ, ਉਹ ਨਾਸ਼ ਨੂੰ ਸੱਦਾ ਦਿੰਦਾ ਹੈ।+
21 ਮੂਰਖ ਬੱਚੇ ਨੂੰ ਪੈਦਾ ਕਰਨ ਵਾਲਾ ਦੁੱਖ ਪਾਵੇਗਾ;
ਅਤੇ ਬੇਅਕਲ ਬੱਚੇ ਦੇ ਪਿਤਾ ਨੂੰ ਕੋਈ ਖ਼ੁਸ਼ੀ ਨਹੀਂ ਹੁੰਦੀ।+
24 ਬੁੱਧ ਸੂਝ-ਬੂਝ ਵਾਲੇ ਇਨਸਾਨ ਦੇ ਸਾਮ੍ਹਣੇ ਹੁੰਦੀ ਹੈ,
ਪਰ ਮੂਰਖ ਦੀਆਂ ਅੱਖਾਂ ਧਰਤੀ ਦੇ ਕੋਨੇ-ਕੋਨੇ ਵਿਚ ਭਟਕਦੀਆਂ ਫਿਰਦੀਆਂ ਹਨ।+
26 ਧਰਮੀ ਨੂੰ ਸਜ਼ਾ ਦੇਣੀ* ਗ਼ਲਤ ਹੈ
ਅਤੇ ਆਦਰਯੋਗ ਲੋਕਾਂ ਦੇ ਕੋਰੜੇ ਮਾਰਨਾ ਸਹੀ ਨਹੀਂ ਹੈ।
28 ਚੁੱਪ ਰਹਿਣ ਵਾਲੇ ਮੂਰਖ ਨੂੰ ਵੀ ਬੁੱਧੀਮਾਨ ਸਮਝਿਆ ਜਾਵੇਗਾ
ਅਤੇ ਆਪਣੇ ਬੁੱਲ੍ਹ ਬੰਦ ਰੱਖਣ ਵਾਲੇ ਨੂੰ ਸੂਝ-ਬੂਝ ਵਾਲਾ।
18 ਜਿਹੜਾ ਆਪਣੇ ਆਪ ਨੂੰ ਵੱਖਰਾ ਕਰਦਾ ਹੈ, ਉਹ ਆਪਣੀਆਂ ਸੁਆਰਥੀ ਇੱਛਾਵਾਂ ਪਿੱਛੇ ਭੱਜਦਾ ਹੈ;
ਉਹ ਹਰ ਤਰ੍ਹਾਂ ਦੀ ਬੁੱਧ ਨੂੰ ਠੁਕਰਾਉਂਦਾ ਹੈ।*
2 ਮੂਰਖ ਨੂੰ ਸਮਝ ਤੋਂ ਕੋਈ ਖ਼ੁਸ਼ੀ ਨਹੀਂ ਹੁੰਦੀ;
ਉਸ ਨੂੰ ਤਾਂ ਬੱਸ ਆਪਣੇ ਮਨ ਦੀ ਗੱਲ ਦੱਸਣੀ ਪਸੰਦ ਹੈ।+
3 ਦੁਸ਼ਟ ਦੇ ਨਾਲ-ਨਾਲ ਅਪਮਾਨ ਵੀ ਆਉਂਦਾ ਹੈ
ਅਤੇ ਨਿਰਾਦਰ ਦੇ ਨਾਲ-ਨਾਲ ਬਦਨਾਮੀ।+
4 ਆਦਮੀ ਦੇ ਮੂੰਹ ਦੀਆਂ ਗੱਲਾਂ ਡੂੰਘੇ ਪਾਣੀਆਂ ਵਾਂਗ ਹਨ।+
ਬੁੱਧ ਦਾ ਚਸ਼ਮਾ ਵਹਿੰਦੀ ਨਦੀ ਵਾਂਗ ਹੈ।
7 ਮੂਰਖ ਦਾ ਮੂੰਹ ਉਸ ਦੀ ਬਰਬਾਦੀ ਹੈ+
ਅਤੇ ਉਸ ਦੇ ਬੁੱਲ੍ਹ ਉਸ ਦੀ ਜਾਨ ਲਈ ਫੰਦਾ ਹਨ।
10 ਯਹੋਵਾਹ ਦਾ ਨਾਂ ਇਕ ਪੱਕਾ ਬੁਰਜ ਹੈ।+
ਧਰਮੀ ਭੱਜ ਕੇ ਉਸ ਵਿਚ ਜਾਂਦਾ ਹੈ ਤੇ ਸੁਰੱਖਿਅਤ ਰਹਿੰਦਾ ਹੈ।*+
16 ਇਨਸਾਨ ਦਾ ਤੋਹਫ਼ਾ ਉਸ ਲਈ ਰਾਹ ਖੋਲ੍ਹਦਾ ਹੈ;+
ਇਹ ਉਸ ਨੂੰ ਵੱਡੇ-ਵੱਡੇ ਲੋਕਾਂ ਤਕ ਪਹੁੰਚਾਉਂਦਾ ਹੈ।
17 ਆਪਣੇ ਮੁਕੱਦਮੇ ਵਿਚ ਪਹਿਲਾਂ ਬੋਲਣ ਵਾਲਾ ਸਹੀ ਲੱਗਦਾ ਹੈ,+
ਪਰ ਸਿਰਫ਼ ਉਦੋਂ ਤਕ ਜਦੋਂ ਤਕ ਦੂਜੀ ਧਿਰ ਆ ਕੇ ਉਸ ਤੋਂ ਪੁੱਛ-ਗਿੱਛ ਨਹੀਂ ਕਰਦੀ।*+
19 ਰੁੱਸੇ ਹੋਏ ਭਰਾ ਨੂੰ ਮਨਾਉਣਾ ਕਿਲੇਬੰਦ ਸ਼ਹਿਰ ਨੂੰ ਜਿੱਤਣ ਨਾਲੋਂ ਵੀ ਔਖਾ ਹੈ+
ਅਤੇ ਝਗੜੇ ਕਿਲੇ ਦੇ ਹੋੜਿਆਂ ਵਰਗੇ ਹੁੰਦੇ ਹਨ।+
23 ਗ਼ਰੀਬ ਆਦਮੀ ਬੋਲਦਿਆਂ ਤਰਲੇ ਕਰਦਾ ਹੈ,
ਪਰ ਅਮੀਰ ਆਦਮੀ ਰੁੱਖਾ ਜਵਾਬ ਦਿੰਦਾ ਹੈ।
24 ਅਜਿਹੇ ਵੀ ਸਾਥੀ ਹਨ ਜੋ ਇਕ-ਦੂਜੇ ਨੂੰ ਤਬਾਹ ਕਰਨ ਲਈ ਤਿਆਰ ਰਹਿੰਦੇ ਹਨ,+
ਪਰ ਇਕ ਦੋਸਤ ਅਜਿਹਾ ਹੈ ਜੋ ਭਰਾ ਨਾਲੋਂ ਵੱਧ ਕੇ ਵਫ਼ਾ ਨਿਭਾਉਂਦਾ ਹੈ।+
3 ਆਦਮੀ ਦੀ ਆਪਣੀ ਮੂਰਖਤਾਈ ਉਸ ਨੂੰ ਗੁਮਰਾਹ ਕਰਦੀ ਹੈ
ਅਤੇ ਉਸ ਦਾ ਮਨ ਯਹੋਵਾਹ ʼਤੇ ਭੜਕ ਉੱਠਦਾ ਹੈ।
4 ਦੌਲਤ ਢੇਰ ਸਾਰੇ ਦੋਸਤਾਂ ਨੂੰ ਖਿੱਚਦੀ ਹੈ,
ਪਰ ਗ਼ਰੀਬ ਆਦਮੀ ਨੂੰ ਤਾਂ ਉਸ ਦਾ ਦੋਸਤ ਵੀ ਛੱਡ ਜਾਵੇਗਾ।+
6 ਖੁੱਲ੍ਹ-ਦਿਲੇ* ਇਨਸਾਨ ਦੀ ਮਿਹਰ ਤਾਂ ਕਈ ਪਾਉਣੀ ਚਾਹੁੰਦੇ ਹਨ
ਅਤੇ ਤੋਹਫ਼ੇ ਦੇਣ ਵਾਲੇ ਆਦਮੀ ਦਾ ਹਰ ਕੋਈ ਦੋਸਤ ਬਣ ਜਾਂਦਾ ਹੈ।
7 ਗ਼ਰੀਬ ਆਦਮੀ ਦੇ ਸਾਰੇ ਭਰਾ ਉਸ ਨਾਲ ਨਫ਼ਰਤ ਕਰਦੇ ਹਨ;+
ਤਾਂ ਫਿਰ, ਉਸ ਦੇ ਦੋਸਤਾਂ ਦਾ ਉਸ ਨੂੰ ਛੱਡ ਕੇ ਜਾਣਾ ਕੋਈ ਵੱਡੀ ਗੱਲ ਨਹੀਂ!+
ਉਹ ਉਨ੍ਹਾਂ ਦੇ ਪਿੱਛੇ-ਪਿੱਛੇ ਮਿੰਨਤਾਂ ਕਰਦਾ ਜਾਂਦਾ ਹੈ, ਪਰ ਕੋਈ ਨਹੀਂ ਸੁਣਦਾ।
8 ਜਿਹੜਾ ਸਮਝ ਹਾਸਲ ਕਰਦਾ ਹੈ,* ਉਹ ਖ਼ੁਦ ਨੂੰ ਪਿਆਰ ਕਰਦਾ ਹੈ।+
ਸੂਝ-ਬੂਝ ਨੂੰ ਸਾਂਭ ਕੇ ਰੱਖਣ ਵਾਲਾ ਸਫ਼ਲ ਹੋਵੇਗਾ।*+
9 ਝੂਠਾ ਗਵਾਹ ਸਜ਼ਾ ਤੋਂ ਨਾ ਛੁੱਟੇਗਾ
ਅਤੇ ਗੱਲ-ਗੱਲ ʼਤੇ ਝੂਠ ਬੋਲਣ ਵਾਲਾ ਨਾਸ਼ ਹੋ ਜਾਵੇਗਾ।+
10 ਠਾਠ-ਬਾਠ ਨਾਲ ਰਹਿਣਾ ਮੂਰਖ ਨੂੰ ਜਚਦਾ ਨਹੀਂ;
ਤਾਂ ਫਿਰ, ਨੌਕਰ ਦਾ ਹਾਕਮਾਂ ਉੱਤੇ ਰਾਜ ਕਰਨਾ ਕਿਵੇਂ ਜਚੇਗਾ?+
12 ਰਾਜੇ ਦਾ ਗੁੱਸਾ ਸ਼ੇਰ ਦੀ ਗਰਜ ਵਾਂਗ ਹੈ,+
ਪਰ ਉਸ ਦੀ ਮਿਹਰ ਪੇੜ-ਪੌਦਿਆਂ ʼਤੇ ਪਈ ਤ੍ਰੇਲ ਵਾਂਗ ਹੈ।
13 ਮੂਰਖ ਪੁੱਤਰ ਆਪਣੇ ਪਿਤਾ ʼਤੇ ਬਿਪਤਾ ਲਿਆਉਂਦਾ ਹੈ+
14 ਘਰ ਤੇ ਧਨ-ਦੌਲਤ ਵਿਰਸੇ ਵਿਚ ਪਿਤਾਵਾਂ ਤੋਂ ਮਿਲਦੀ ਹੈ,
ਪਰ ਸਮਝਦਾਰ ਪਤਨੀ ਯਹੋਵਾਹ ਵੱਲੋਂ ਮਿਲਦੀ ਹੈ।+
15 ਆਲਸ ਡੂੰਘੀ ਨੀਂਦ ਸੁਲਾ ਦਿੰਦਾ ਹੈ
ਅਤੇ ਸੁਸਤ ਇਨਸਾਨ ਭੁੱਖਾ ਰਹੇਗਾ।+
19 ਗਰਮ ਸੁਭਾਅ ਵਾਲਾ ਹਰਜਾਨਾ ਭਰੇਗਾ;
ਜੇ ਤੂੰ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਤੈਨੂੰ ਵਾਰ-ਵਾਰ ਇਵੇਂ ਕਰਨਾ ਪਵੇਗਾ।+
22 ਇਨਸਾਨ ਦੀ ਖੂਬੀ ਉਸ ਦਾ ਅਟੱਲ ਪਿਆਰ ਹੈ;+
ਝੂਠਾ ਬਣਨ ਨਾਲੋਂ ਗ਼ਰੀਬ ਹੋਣਾ ਚੰਗਾ ਹੈ।
24 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,
ਪਰ ਇਸ ਨੂੰ ਮੂੰਹ ਤਕ ਲਿਆਉਣ ਦੀ ਖੇਚਲ਼ ਨਹੀਂ ਕਰਦਾ।+
26 ਜਿਹੜਾ ਪੁੱਤਰ ਆਪਣੇ ਪਿਤਾ ਨਾਲ ਮਾੜਾ ਸਲੂਕ ਕਰਦਾ ਅਤੇ ਆਪਣੀ ਮਾਂ ਨੂੰ ਕੱਢ ਦਿੰਦਾ ਹੈ,
ਉਹ ਸ਼ਰਮਿੰਦਗੀ ਤੇ ਬਦਨਾਮੀ ਲਿਆਉਂਦਾ ਹੈ।+
27 ਹੇ ਮੇਰੇ ਪੁੱਤਰ, ਜੇ ਤੂੰ ਸਿੱਖਿਆ ʼਤੇ ਕੰਨ ਲਾਉਣਾ ਛੱਡ ਦੇਵੇਂ,
ਤਾਂ ਤੂੰ ਗਿਆਨ ਦੀਆਂ ਗੱਲਾਂ ਤੋਂ ਭਟਕ ਜਾਵੇਂਗਾ।
20 ਦਾਖਰਸ ਮਖੌਲ ਉਡਾਉਂਦਾ ਹੈ+ ਅਤੇ ਸ਼ਰਾਬ ਬੇਕਾਬੂ ਕਰ ਦਿੰਦੀ ਹੈ;+
ਜਿਹੜਾ ਇਨ੍ਹਾਂ ਕਰਕੇ ਭਟਕ ਜਾਂਦਾ ਹੈ, ਉਹ ਬੁੱਧੀਮਾਨ ਨਹੀਂ।+
6 ਆਪਣੇ ਅਟੱਲ ਪਿਆਰ ਦਾ ਐਲਾਨ ਕਰਨ ਵਾਲੇ ਬਹੁਤ ਸਾਰੇ ਹਨ,
ਪਰ ਵਫ਼ਾਦਾਰ ਇਨਸਾਨ ਨੂੰ ਕੌਣ ਲੱਭ ਸਕਦਾ ਹੈ?
7 ਧਰਮੀ ਖਰੇ ਰਾਹ ʼਤੇ ਚੱਲਦਾ ਹੈ।+
ਮੁਬਾਰਕ ਹੈ ਉਸ ਦੀ ਔਲਾਦ* ਜੋ ਉਸ ਤੋਂ ਬਾਅਦ ਆਵੇਗੀ।+
12 ਸੁਣਨ ਵਾਲਾ ਕੰਨ ਤੇ ਦੇਖਣ ਵਾਲੀ ਅੱਖ
—ਦੋਵੇਂ ਯਹੋਵਾਹ ਨੇ ਬਣਾਏ ਹਨ।+
13 ਨੀਂਦ ਨੂੰ ਪਿਆਰ ਨਾ ਕਰ, ਨਹੀਂ ਤਾਂ ਤੂੰ ਗ਼ਰੀਬ ਹੋ ਜਾਵੇਂਗਾ।+
ਆਪਣੀਆਂ ਅੱਖਾਂ ਖੋਲ੍ਹ ਤੇ ਤੂੰ ਰੱਜ ਕੇ ਰੋਟੀ ਖਾਵੇਂਗਾ।+
14 ਗਾਹਕ ਕਹਿੰਦਾ ਹੈ, “ਇਹ ਤਾਂ ਰੱਦੀ ਹੈ, ਰੱਦੀ!”
ਫਿਰ ਉਹ ਉੱਥੋਂ ਚਲਾ ਜਾਂਦਾ ਹੈ ਅਤੇ ਆਪਣੇ ਬਾਰੇ ਸ਼ੇਖ਼ੀਆਂ ਮਾਰਦਾ ਹੈ।+
16 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;+
ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+
17 ਧੋਖੇ ਦੀ ਰੋਟੀ ਆਦਮੀ ਨੂੰ ਸੁਆਦ ਲੱਗਦੀ ਹੈ,
ਪਰ ਬਾਅਦ ਵਿਚ ਉਸ ਦਾ ਮੂੰਹ ਕੰਕਰਾਂ ਨਾਲ ਭਰ ਜਾਵੇਗਾ।+
20 ਜਿਹੜਾ ਆਪਣੇ ਮਾਤਾ-ਪਿਤਾ ਨੂੰ ਕੋਸਦਾ ਹੈ,
ਹਨੇਰਾ ਹੋਣ ਤੇ ਉਸ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
21 ਪਹਿਲਾਂ ਲਾਲਚ ਨਾਲ ਹਾਸਲ ਕੀਤੀ ਵਿਰਾਸਤ,
ਅਖ਼ੀਰ ਵਿਚ ਬਰਕਤ ਸਾਬਤ ਨਹੀਂ ਹੋਵੇਗੀ।+
22 ਇਹ ਨਾ ਕਹਿ: “ਮੈਂ ਬੁਰਾਈ ਦਾ ਬਦਲਾ ਲਵਾਂਗਾ!”+
ਯਹੋਵਾਹ ʼਤੇ ਆਸ ਲਾਈ ਰੱਖ+ ਤੇ ਉਹ ਤੈਨੂੰ ਬਚਾਵੇਗਾ।+
23 ਬੇਈਮਾਨੀ ਦੇ ਵੱਟਿਆਂ* ਤੋਂ ਯਹੋਵਾਹ ਨੂੰ ਘਿਣ ਹੈ
ਅਤੇ ਧੋਖਾ ਦੇਣ ਵਾਲੀ ਤੱਕੜੀ ਚੰਗੀ ਨਹੀਂ।
25 ਜੇ ਕੋਈ ਆਦਮੀ ਬਿਨਾਂ ਸੋਚੇ-ਸਮਝੇ ਕਹਿੰਦਾ ਹੈ, “ਇਹ ਪਵਿੱਤਰ ਹੈ!”+
ਅਤੇ ਬਾਅਦ ਵਿਚ ਆਪਣੀ ਸੁੱਖਣਾ ਉੱਤੇ ਵਿਚਾਰ ਕਰਦਾ ਹੈ,
ਤਾਂ ਇਹ ਉਸ ਲਈ ਫੰਦਾ ਹੈ।+
27 ਆਦਮੀ ਦਾ ਸਾਹ ਯਹੋਵਾਹ ਦਾ ਦੀਵਾ ਹੈ
ਜੋ ਉਸ ਨੂੰ ਧੁਰ ਅੰਦਰੋਂ ਜਾਂਚਦਾ ਹੈ।
28 ਅਟੱਲ ਪਿਆਰ ਅਤੇ ਵਫ਼ਾਦਾਰੀ ਨਾਲ ਰਾਜੇ ਦੀ ਹਿਫਾਜ਼ਤ ਹੁੰਦੀ ਹੈ;+
ਅਟੱਲ ਪਿਆਰ ਨਾਲ ਉਹ ਆਪਣਾ ਸਿੰਘਾਸਣ ਕਾਇਮ ਰੱਖਦਾ ਹੈ।+
21 ਰਾਜੇ ਦਾ ਮਨ ਯਹੋਵਾਹ ਦੇ ਹੱਥ ਵਿਚ ਪਾਣੀ ਦੀਆਂ ਖਾਲ਼ਾਂ ਵਾਂਗ ਹੈ।+
ਉਹ ਇਸ ਨੂੰ ਜਿੱਧਰ ਚਾਹੇ ਮੋੜਦਾ ਹੈ।+
3 ਯਹੋਵਾਹ ਨੂੰ ਬਲੀਦਾਨਾਂ ਨਾਲੋਂ ਜ਼ਿਆਦਾ
ਉਨ੍ਹਾਂ ਕੰਮਾਂ ਤੋਂ ਖ਼ੁਸ਼ੀ ਮਿਲਦੀ ਹੈ ਜੋ ਸਹੀ ਤੇ ਨਿਆਂ ਮੁਤਾਬਕ ਹਨ।+
4 ਘਮੰਡੀ ਅੱਖਾਂ ਤੇ ਹੰਕਾਰੀ ਦਿਲ ਉਹ ਦੀਵਾ ਹਨ
ਜੋ ਦੁਸ਼ਟ ਨੂੰ ਪਾਪ ਦੇ ਰਾਹ ʼਤੇ ਲੈ ਜਾਂਦਾ ਹੈ।+
7 ਦੁਸ਼ਟਾਂ ਦੀ ਹਿੰਸਾ ਉਨ੍ਹਾਂ ਦਾ ਸਫ਼ਾਇਆ ਕਰ ਦੇਵੇਗੀ+
ਕਿਉਂਕਿ ਉਹ ਨਿਆਂ ਮੁਤਾਬਕ ਚੱਲਣ ਤੋਂ ਇਨਕਾਰ ਕਰਦੇ ਹਨ।
8 ਦੋਸ਼ੀ ਦਾ ਰਾਹ ਵਿੰਗਾ-ਟੇਢਾ ਹੈ,
ਪਰ ਬੇਦਾਗ਼ ਆਦਮੀ ਦਾ ਕੰਮ ਸਿੱਧਾ ਹੈ।+
11 ਜਦੋਂ ਮਖੌਲੀਏ ਨੂੰ ਸਜ਼ਾ ਦਿੱਤੀ ਜਾਂਦੀ ਹੈ, ਤਾਂ ਨਾਤਜਰਬੇਕਾਰ ਹੋਰ ਬੁੱਧੀਮਾਨ ਬਣ ਜਾਂਦੇ ਹਨ
ਅਤੇ ਜਦੋਂ ਬੁੱਧੀਮਾਨ ਨੂੰ ਡੂੰਘੀ ਸਮਝ ਮਿਲਦੀ ਹੈ, ਤਾਂ ਉਹ ਗਿਆਨ ਹਾਸਲ ਕਰਦਾ ਹੈ।*+
12 ਧਰਮੀ ਪਰਮੇਸ਼ੁਰ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਦੇਖਦਾ ਹੈ;
ਉਹ ਦੁਸ਼ਟਾਂ ਨੂੰ ਨਾਸ਼ ਹੋਣ ਲਈ ਡੇਗ ਦਿੰਦਾ ਹੈ।+
13 ਜਿਹੜਾ ਗ਼ਰੀਬ ਦੀ ਪੁਕਾਰ ਸੁਣਨ ਤੋਂ ਕੰਨ ਬੰਦ ਕਰ ਲੈਂਦਾ ਹੈ,
ਉਸ ਦੀ ਪੁਕਾਰ ਵੀ ਨਹੀਂ ਸੁਣੀ ਜਾਵੇਗੀ, ਜਦ ਉਹ ਆਪ ਪੁਕਾਰੇਗਾ।+
15 ਧਰਮੀ ਨੂੰ ਨਿਆਂ ਮੁਤਾਬਕ ਕੰਮ ਕਰਨ ਨਾਲ ਖ਼ੁਸ਼ੀ ਹੁੰਦੀ ਹੈ,+
ਪਰ ਬੁਰਾਈ ਕਰਨ ਵਾਲਿਆਂ ਨੂੰ ਇਹ ਭਿਆਨਕ ਲੱਗਦਾ ਹੈ।
16 ਜਿਹੜਾ ਆਦਮੀ ਡੂੰਘੀ ਸਮਝ ਦੇ ਰਾਹ ਤੋਂ ਭਟਕ ਜਾਂਦਾ ਹੈ,
ਉਹ ਉਨ੍ਹਾਂ ਨਾਲ ਬਸੇਰਾ ਕਰੇਗਾ ਜੋ ਮੌਤ ਦੇ ਹੱਥਾਂ ਵਿਚ ਬੇਬੱਸ ਹਨ।+
17 ਮੌਜ-ਮਸਤੀ ਦਾ ਪ੍ਰੇਮੀ ਕੰਗਾਲ ਹੋ ਜਾਵੇਗਾ;+
ਜਿਸ ਨੂੰ ਦਾਖਰਸ ਤੇ ਤੇਲ ਨਾਲ ਪਿਆਰ ਹੈ, ਉਹ ਅਮੀਰ ਨਹੀਂ ਹੋਵੇਗਾ।
18 ਧਰਮੀ ਦੀ ਰਿਹਾਈ ਦੀ ਕੀਮਤ ਦੁਸ਼ਟ ਹੈ
ਅਤੇ ਨੇਕ ਇਨਸਾਨ ਦੀ ਥਾਂ ਧੋਖੇਬਾਜ਼ ਨੂੰ ਲਿਜਾਇਆ ਜਾਵੇਗਾ।+
22 ਬੁੱਧੀਮਾਨ ਆਦਮੀ ਤਾਕਤਵਰਾਂ ਦੇ ਸ਼ਹਿਰ ʼਤੇ ਚੜ੍ਹਾਈ ਕਰ ਸਕਦਾ ਹੈ*
ਅਤੇ ਜਿਸ ਤਾਕਤ ʼਤੇ ਉਨ੍ਹਾਂ ਨੂੰ ਭਰੋਸਾ ਹੈ, ਉਸ ਨੂੰ ਮਿਟਾ ਸਕਦਾ ਹੈ।+
23 ਆਪਣੇ ਮੂੰਹ ਅਤੇ ਜੀਭ ʼਤੇ ਕਾਬੂ ਰੱਖਣ ਵਾਲਾ
ਖ਼ੁਦ ਨੂੰ ਮੁਸੀਬਤ ਵਿਚ ਪੈਣ ਤੋਂ ਬਚਾਉਂਦਾ ਹੈ।+
24 ਜਿਹੜਾ ਬੇਪਰਵਾਹ ਹੋ ਕੇ ਆਪਣੀਆਂ ਹੱਦਾਂ ਪਾਰ ਕਰਦਾ ਹੈ,
ਉਹ ਗੁਸਤਾਖ਼, ਹੰਕਾਰੀ ਤੇ ਸ਼ੇਖ਼ੀਬਾਜ਼ ਕਹਾਉਂਦਾ ਹੈ।+
25 ਆਲਸੀ ਦੀ ਲਾਲਸਾ ਉਸ ਨੂੰ ਮਾਰ ਸੁੱਟੇਗੀ
ਕਿਉਂਕਿ ਉਸ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।+
26 ਉਹ ਸਾਰਾ ਦਿਨ ਕੁਝ-ਨਾ-ਕੁਝ ਪਾਉਣ ਦਾ ਲਾਲਚ ਕਰਦਾ ਹੈ,
ਪਰ ਧਰਮੀ ਦਿੰਦਾ ਹੈ ਤੇ ਕਿਸੇ ਚੀਜ਼ ਤੋਂ ਹੱਥ ਘੁੱਟੀ ਨਹੀਂ ਰੱਖਦਾ।+
27 ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ।+
ਇਹ ਹੋਰ ਵੀ ਘਿਣਾਉਣਾ ਹੁੰਦਾ ਹੈ ਜਦੋਂ ਉਹ ਬੁਰੇ ਇਰਾਦੇ ਨਾਲ* ਇਸ ਨੂੰ ਚੜ੍ਹਾਉਂਦਾ ਹੈ।
30 ਨਾ ਕੋਈ ਬੁੱਧ, ਨਾ ਕੋਈ ਸੂਝ-ਬੂਝ ਤੇ ਨਾ ਹੀ ਕੋਈ ਅਜਿਹੀ ਸਲਾਹ ਹੈ ਜੋ ਯਹੋਵਾਹ ਅੱਗੇ ਟਿਕ ਸਕੇ।+
2 ਅਮੀਰ ਤੇ ਗ਼ਰੀਬ ਦੀ ਇਕ ਗੱਲ ਮਿਲਦੀ-ਜੁਲਦੀ ਹੈ:*
ਦੋਹਾਂ ਨੂੰ ਯਹੋਵਾਹ ਨੇ ਬਣਾਇਆ ਹੈ।+
4 ਨਿਮਰ ਰਹਿਣ ਤੇ ਯਹੋਵਾਹ ਦਾ ਡਰ ਮੰਨਣ ਦਾ ਨਤੀਜਾ ਹੈ
ਧਨ-ਦੌਲਤ, ਆਦਰ ਤੇ ਜ਼ਿੰਦਗੀ।+
5 ਟੇਢੇ ਆਦਮੀ ਦੇ ਰਾਹ ਵਿਚ ਕੰਡੇ ਤੇ ਫੰਦੇ ਹਨ,
ਪਰ ਆਪਣੀ ਜ਼ਿੰਦਗੀ ਦੀ ਕਦਰ ਕਰਨ ਵਾਲਾ ਇਨ੍ਹਾਂ ਤੋਂ ਦੂਰ ਰਹਿੰਦਾ ਹੈ।+
12 ਯਹੋਵਾਹ ਦੀਆਂ ਨਜ਼ਰਾਂ ਗਿਆਨ ਦੀ ਰਾਖੀ ਕਰਦੀਆਂ ਹਨ,
ਪਰ ਉਹ ਧੋਖੇਬਾਜ਼ ਦੀਆਂ ਗੱਲਾਂ ਨੂੰ ਉਲਟਾ ਦਿੰਦਾ ਹੈ।+
13 ਆਲਸੀ ਕਹਿੰਦਾ ਹੈ: “ਬਾਹਰ ਸ਼ੇਰ ਹੈ!
ਮੈਂ ਚੌਂਕ ਦੇ ਵਿਚਕਾਰ ਮਾਰਿਆ ਜਾਵਾਂਗਾ!”+
14 ਕੁਰਾਹੇ ਪਈਆਂ* ਔਰਤਾਂ ਦਾ ਮੂੰਹ ਇਕ ਡੂੰਘਾ ਟੋਆ ਹੈ।+
ਇਸ ਵਿਚ ਉਹ ਡਿਗੇਗਾ ਜਿਸ ਨੂੰ ਯਹੋਵਾਹ ਫਿਟਕਾਰਦਾ ਹੈ।
16 ਜਿਹੜਾ ਆਪਣੀ ਦੌਲਤ ਵਧਾਉਣ ਲਈ ਗ਼ਰੀਬ ਨੂੰ ਠੱਗਦਾ ਹੈ+
ਅਤੇ ਜਿਹੜਾ ਅਮੀਰ ਨੂੰ ਤੋਹਫ਼ੇ ਦਿੰਦਾ ਹੈ,
ਉਹ ਖ਼ੁਦ ਗ਼ਰੀਬ ਹੋ ਜਾਵੇਗਾ।
17 ਆਪਣਾ ਕੰਨ ਲਾ ਅਤੇ ਬੁੱਧੀਮਾਨ ਦੀਆਂ ਗੱਲਾਂ ਸੁਣ+
ਤਾਂਕਿ ਤੂੰ ਮੇਰੇ ਗਿਆਨ ʼਤੇ ਮਨ ਲਾਵੇਂ+
18 ਕਿਉਂਕਿ ਇਨ੍ਹਾਂ ਨੂੰ ਆਪਣੇ ਧੁਰ ਅੰਦਰ ਸਾਂਭੀ ਰੱਖਣ ਨਾਲ ਖ਼ੁਸ਼ੀ ਮਿਲਦੀ ਹੈ+
ਅਤੇ ਇਹ ਸਾਰੀਆਂ ਸਦਾ ਤੇਰੇ ਬੁੱਲ੍ਹਾਂ ʼਤੇ ਰਹਿਣਗੀਆਂ।+
19 ਅੱਜ ਮੈਂ ਤੈਨੂੰ ਗਿਆਨ ਦੇ ਰਿਹਾ ਹਾਂ
ਤਾਂਕਿ ਤੇਰਾ ਭਰੋਸਾ ਯਹੋਵਾਹ ʼਤੇ ਹੋਵੇ।
20 ਤੈਨੂੰ ਸਲਾਹ ਤੇ ਗਿਆਨ ਦੇਣ ਲਈ
ਕੀ ਮੈਂ ਪਹਿਲਾਂ ਹੀ ਨਹੀਂ ਲਿਖਿਆ ਸੀ
21 ਤਾਂਕਿ ਤੈਨੂੰ ਸੱਚੀਆਂ ਤੇ ਭਰੋਸੇਯੋਗ ਗੱਲਾਂ ਸਿਖਾਵਾਂ
ਅਤੇ ਤੂੰ ਆਪਣੇ ਭੇਜਣ ਵਾਲੇ ਕੋਲ ਸਹੀ-ਸਹੀ ਜਾਣਕਾਰੀ ਲੈ ਕੇ ਮੁੜ ਸਕੇਂ?
22 ਗ਼ਰੀਬ ਨੂੰ ਨਾ ਲੁੱਟ ਕਿਉਂਕਿ ਉਹ ਗ਼ਰੀਬ ਹੈ+
ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਦੁਖੀਏ ਨੂੰ ਨਾ ਕੁਚਲ+
23 ਕਿਉਂਕਿ ਯਹੋਵਾਹ ਆਪ ਉਨ੍ਹਾਂ ਦਾ ਮੁਕੱਦਮਾ ਲੜੇਗਾ+
ਅਤੇ ਉਨ੍ਹਾਂ ਨੂੰ ਠੱਗਣ ਵਾਲਿਆਂ ਦੀ ਜਾਨ ਲੈ ਲਵੇਗਾ।
24 ਗਰਮ ਸੁਭਾਅ ਵਾਲੇ ਆਦਮੀ ਨਾਲ ਸੰਗਤ ਨਾ ਕਰ
ਅਤੇ ਨਾ ਹੀ ਉਸ ਨਾਲ ਮੇਲ-ਜੋਲ ਰੱਖ ਜੋ ਝੱਟ ਗੁੱਸੇ ਵਿਚ ਭੜਕ ਉੱਠਦਾ ਹੈ
25 ਤਾਂਕਿ ਕਦੇ ਇਵੇਂ ਨਾ ਹੋਵੇ ਕਿ ਤੂੰ ਉਸ ਦੇ ਰਾਹਾਂ ਨੂੰ ਸਿੱਖ ਲਵੇਂ
ਅਤੇ ਫੰਦੇ ਵਿਚ ਫਸ ਜਾਵੇਂ।+
26 ਉਨ੍ਹਾਂ ਵਿਚ ਸ਼ਾਮਲ ਨਾ ਹੋ ਜੋ ਲੈਣ-ਦੇਣ ਦੇ ਮਾਮਲੇ ਵਿਚ ਹੱਥ ਮਿਲਾ ਕੇ ਵਾਅਦਾ ਕਰਦੇ ਹਨ
ਅਤੇ ਦੂਜਿਆਂ ਦਾ ਕਰਜ਼ਾ ਚੁਕਾਉਣ ਦਾ ਜ਼ਿੰਮਾ ਆਪਣੇ ਸਿਰ ਲੈਂਦੇ ਹਨ।+
27 ਜੇ ਤੇਰੇ ਕੋਲ ਕਰਜ਼ਾ ਚੁਕਾਉਣ ਲਈ ਕੁਝ ਨਾ ਹੋਇਆ,
ਤਾਂ ਉਹ ਤੇਰੇ ਥੱਲਿਓਂ ਤੇਰਾ ਮੰਜਾ ਖਿੱਚ ਕੇ ਲੈ ਜਾਣਗੇ!
28 ਉਸ ਪੁਰਾਣੇ ਨਿਸ਼ਾਨ ਨੂੰ ਨਾ ਸਰਕਾ
ਜੋ ਤੇਰੇ ਪਿਉ-ਦਾਦਿਆਂ ਨੇ ਹੱਦਾਂ ਠਹਿਰਾਉਣ ਲਈ ਲਾਇਆ ਸੀ।+
29 ਕੀ ਤੂੰ ਕਿਸੇ ਆਦਮੀ ਨੂੰ ਆਪਣੇ ਕੰਮ ਵਿਚ ਮਾਹਰ ਦੇਖਿਆ ਹੈ?
ਉਹ ਰਾਜਿਆਂ ਸਾਮ੍ਹਣੇ ਖੜ੍ਹਾ ਹੋਵੇਗਾ;+
ਉਹ ਆਮ ਆਦਮੀਆਂ ਅੱਗੇ ਨਹੀਂ ਖੜ੍ਹੇਗਾ।
23 ਜਦੋਂ ਤੂੰ ਰਾਜੇ ਨਾਲ ਖਾਣ ਲਈ ਬੈਠੇਂ,
ਤਾਂ ਧਿਆਨ ਨਾਲ ਸੋਚ ਕਿ ਤੇਰੇ ਅੱਗੇ ਕੀ ਹੈ;
2 ਜੇ ਤੂੰ ਪੇਟੂ ਹੈਂ,*
ਤਾਂ ਆਪਣੇ ਗਲ਼ੇ ʼਤੇ ਛੁਰੀ* ਰੱਖ।
3 ਉਸ ਦੇ ਪਕਵਾਨਾਂ ਦਾ ਲਾਲਚ ਨਾ ਕਰ
ਕਿਉਂਕਿ ਇਹ ਧੋਖਾ ਦੇਣ ਵਾਲਾ ਖਾਣਾ ਹੈ।
4 ਧਨ-ਦੌਲਤ ਪਾਉਣ ਲਈ ਥੱਕ ਕੇ ਚੂਰ ਨਾ ਹੋ।+
ਰੁਕ ਤੇ ਸਮਝ ਤੋਂ ਕੰਮ ਲੈ।*
5 ਜਦ ਤੂੰ ਇਸ ʼਤੇ ਨਿਗਾਹ ਲਾਉਂਦਾ ਹੈ, ਤਾਂ ਇਹ ਉੱਥੇ ਨਹੀਂ ਹੁੰਦੀ+
ਕਿਉਂਕਿ ਇਸ ਨੂੰ ਉਕਾਬ ਵਾਂਗ ਖੰਭ ਲੱਗ ਜਾਂਦੇ ਹਨ ਤੇ ਇਹ ਆਕਾਸ਼ ਵਿਚ ਉੱਡ ਜਾਂਦੀ ਹੈ।+
6 ਕੰਜੂਸ ਦਾ* ਖਾਣਾ ਨਾ ਖਾਹ;
ਉਸ ਦੇ ਪਕਵਾਨਾਂ ਦਾ ਲਾਲਚ ਨਾ ਕਰ
7 ਕਿਉਂਕਿ ਉਹ ਉਸ ਇਨਸਾਨ ਵਰਗਾ ਹੈ ਜੋ ਹਿਸਾਬ ਰੱਖਦਾ ਹੈ।*
ਉਹ ਤੈਨੂੰ ਕਹਿੰਦਾ ਤਾਂ ਹੈ, “ਖਾ-ਪੀ,” ਪਰ ਉਹ ਦਿਲੋਂ ਨਹੀਂ ਚਾਹੁੰਦਾ।*
8 ਤੂੰ ਖਾਧੀਆਂ ਬੁਰਕੀਆਂ ਉਗਲ਼ ਦੇਵੇਂਗਾ
ਅਤੇ ਜੋ ਤੂੰ ਤਾਰੀਫ਼ ਕੀਤੀ, ਉਹ ਬੇਕਾਰ ਜਾਵੇਗੀ।
13 ਮੁੰਡੇ* ਨੂੰ ਅਨੁਸ਼ਾਸਨ ਦੇਣ ਤੋਂ ਪਿੱਛੇ ਨਾ ਹਟ।+
ਜੇ ਤੂੰ ਉਸ ਨੂੰ ਡੰਡੇ ਨਾਲ ਮਾਰੇਂ, ਤਾਂ ਉਹ ਮਰ ਨਹੀਂ ਜਾਵੇਗਾ।
14 ਤੂੰ ਡੰਡੇ ਨਾਲ ਉਸ ਨੂੰ ਮਾਰ
ਤਾਂਕਿ ਤੂੰ ਉਸ ਨੂੰ ਕਬਰ* ਤੋਂ ਬਚਾ ਲਵੇਂ।
17 ਤੇਰਾ ਦਿਲ ਪਾਪੀਆਂ ਤੋਂ ਈਰਖਾ ਨਾ ਕਰੇ,+
ਸਗੋਂ ਸਾਰਾ ਦਿਨ ਯਹੋਵਾਹ ਦਾ ਡਰ ਮੰਨੇ+
18 ਕਿਉਂਕਿ ਤਾਂ ਹੀ ਤੇਰਾ ਭਵਿੱਖ ਸੁਨਹਿਰਾ ਹੋਵੇਗਾ+
ਅਤੇ ਤੇਰੀ ਆਸ ਨਹੀਂ ਟੁੱਟੇਗੀ।
19 ਹੇ ਮੇਰੇ ਪੁੱਤਰ, ਸੁਣ ਤੇ ਬੁੱਧੀਮਾਨ ਬਣ
ਅਤੇ ਆਪਣੇ ਦਿਲ ਨੂੰ ਸਹੀ ਰਾਹ ʼਤੇ ਤੋਰ।
20 ਉਨ੍ਹਾਂ ਨਾਲ ਨਾ ਰਲ਼ ਜੋ ਬਹੁਤ ਜ਼ਿਆਦਾ ਦਾਖਰਸ ਪੀਂਦੇ ਹਨ,+
ਨਾ ਉਨ੍ਹਾਂ ਨਾਲ ਜੋ ਤੁੰਨ-ਤੁੰਨ ਕੇ ਮੀਟ ਖਾਂਦੇ ਹਨ+
21 ਕਿਉਂਕਿ ਸ਼ਰਾਬੀ ਅਤੇ ਪੇਟੂ ਕੰਗਾਲ ਹੋ ਜਾਣਗੇ+
ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਵੇਗੀ।
24 ਧਰਮੀ ਦਾ ਪਿਤਾ ਜ਼ਰੂਰ ਖ਼ੁਸ਼ ਹੋਵੇਗਾ;
ਬੁੱਧੀਮਾਨ ਪੁੱਤਰ ਦਾ ਪਿਤਾ ਉਸ ਕਾਰਨ ਆਨੰਦ ਮਨਾਵੇਗਾ।
25 ਤੇਰੇ ਮਾਤਾ-ਪਿਤਾ ਖ਼ੁਸ਼ ਹੋਣਗੇ
ਅਤੇ ਤੈਨੂੰ ਜਨਮ ਦੇਣ ਵਾਲੀ ਫੁੱਲੀ ਨਾ ਸਮਾਏਗੀ।
26 ਹੇ ਮੇਰੇ ਪੁੱਤਰ, ਆਪਣਾ ਦਿਲ ਮੈਨੂੰ ਦੇ
ਅਤੇ ਤੇਰੀਆਂ ਅੱਖਾਂ ਨੂੰ ਮੇਰੇ ਰਾਹਾਂ ਤੋਂ ਖ਼ੁਸ਼ੀ ਮਿਲੇ।+
28 ਉਹ ਲੁਟੇਰੇ ਵਾਂਗ ਘਾਤ ਲਾ ਕੇ ਬੈਠਦੀ ਹੈ;+
ਉਹ ਬੇਵਫ਼ਾ ਆਦਮੀਆਂ ਦੀ ਗਿਣਤੀ ਵਧਾਉਂਦੀ ਹੈ।
29 ਕੌਣ ਹਾਇ-ਹਾਇ ਕਰਦਾ ਹੈ? ਕੌਣ ਬੇਚੈਨ ਹੈ?
ਕੌਣ ਝਗੜੇ ਕਰਦਾ ਹੈ? ਕੌਣ ਸ਼ਿਕਾਇਤਾਂ ਕਰਦਾ ਹੈ?
ਕਿਸ ਦੇ ਬਿਨਾਂ ਵਜ੍ਹਾ ਜ਼ਖ਼ਮ ਹੋਏ ਹਨ? ਕਿਸ ਦੀਆਂ ਅੱਖਾਂ ਵਿਚ ਲਾਲੀ ਰਹਿੰਦੀ ਹੈ?*
31 ਦਾਖਰਸ ਦਾ ਲਾਲ ਰੰਗ ਨਾ ਦੇਖ
ਜੋ ਪਿਆਲੇ ਵਿਚ ਚਮਕਦਾ ਹੈ ਅਤੇ ਆਰਾਮ ਨਾਲ ਗਲ਼ੇ ਵਿੱਚੋਂ ਉਤਰਦਾ ਹੈ
32 ਕਿਉਂਕਿ ਅਖ਼ੀਰ ਵਿਚ ਇਹ ਸੱਪ ਵਾਂਗ ਡੱਸਦੀ ਹੈ
ਅਤੇ ਜ਼ਹਿਰੀਲੇ ਸੱਪ ਵਾਂਗ ਜ਼ਹਿਰ ਉਗਲ਼ਦੀ ਹੈ।
34 ਤੈਨੂੰ ਇਵੇਂ ਲੱਗੇਗਾ ਜਿਵੇਂ ਤੂੰ ਸਮੁੰਦਰ ਦੇ ਵਿਚਕਾਰ ਲੇਟਿਆ ਹੋਵੇਂ,
ਜਹਾਜ਼ ਦੇ ਮਸਤੂਲ ਦੇ ਸਿਰੇ ʼਤੇ ਲੰਮਾ ਪਿਆ ਹੋਵੇਂ।
35 ਤੂੰ ਕਹੇਂਗਾ: “ਉਨ੍ਹਾਂ ਨੇ ਮੈਨੂੰ ਮਾਰਿਆ, ਪਰ ਮੈਨੂੰ ਮਹਿਸੂਸ ਹੀ ਨਹੀਂ ਹੋਇਆ।*
ਉਨ੍ਹਾਂ ਨੇ ਮੈਨੂੰ ਕੁੱਟਿਆ, ਪਰ ਮੈਨੂੰ ਪਤਾ ਵੀ ਨਹੀਂ ਲੱਗਾ।
ਮੈਨੂੰ ਕਦੋਂ ਸੁਰਤ ਆਵੇਗੀ?+
ਮੈਨੂੰ ਹੋਰ ਪੀਣ ਨੂੰ ਚਾਹੀਦੀ ਹੈ।”*
24 ਬੁਰੇ ਆਦਮੀਆਂ ਨਾਲ ਈਰਖਾ ਨਾ ਕਰ
ਅਤੇ ਨਾ ਹੀ ਉਨ੍ਹਾਂ ਦੀ ਸੰਗਤ ਲਈ ਤਰਸ,+
2 ਉਨ੍ਹਾਂ ਦੇ ਮਨ ਹਿੰਸਾ ਬਾਰੇ ਸੋਚਦੇ ਰਹਿੰਦੇ ਹਨ
ਅਤੇ ਉਨ੍ਹਾਂ ਦੇ ਬੁੱਲ੍ਹ ਮੁਸੀਬਤ ਖੜ੍ਹੀ ਕਰਨ ਬਾਰੇ ਹੀ ਗੱਲਾਂ ਕਰਦੇ ਹਨ।
5 ਬੁੱਧੀਮਾਨ ਆਦਮੀ ਤਾਕਤਵਰ ਹੁੰਦਾ ਹੈ+
ਅਤੇ ਗਿਆਨ ਨਾਲ ਇਕ ਆਦਮੀ ਆਪਣੀ ਤਾਕਤ ਵਧਾਉਂਦਾ ਹੈ।
7 ਬੁੱਧ ਨੂੰ ਪਾਉਣਾ ਮੂਰਖ ਦੀ ਪਹੁੰਚ ਤੋਂ ਬਾਹਰ ਹੈ;+
ਸ਼ਹਿਰ ਦੇ ਦਰਵਾਜ਼ੇ ʼਤੇ ਉਸ ਕੋਲ ਕਹਿਣ ਲਈ ਕੁਝ ਨਹੀਂ ਹੁੰਦਾ।
8 ਜਿਹੜਾ ਬੁਰਾ ਕਰਨ ਦੀ ਸਾਜ਼ਸ਼ ਰਚਦਾ ਹੈ,
ਉਹ ਸਾਜ਼ਸ਼ਾਂ ਘੜਨ ਵਿਚ ਮਾਹਰ ਕਹਾਵੇਗਾ।+
11 ਉਨ੍ਹਾਂ ਨੂੰ ਬਚਾ ਜਿਨ੍ਹਾਂ ਨੂੰ ਮੌਤ ਵੱਲ ਲਿਜਾਇਆ ਜਾ ਰਿਹਾ ਹੈ,
ਜੋ ਲੜਖੜਾਉਂਦੇ ਹੋਏ ਕਤਲ ਹੋਣ ਲਈ ਜਾ ਰਹੇ ਹਨ, ਉਨ੍ਹਾਂ ਨੂੰ ਰੋਕ।+
12 ਜੇ ਤੂੰ ਕਹੇਂ, “ਪਰ ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀ,”
ਹਾਂ, ਤੇਰੇ ʼਤੇ ਨਿਗਾਹ ਰੱਖਣ ਵਾਲਾ ਜਾਣਦਾ ਹੈ
ਅਤੇ ਉਹ ਹਰੇਕ ਨੂੰ ਉਸ ਦੀ ਕਰਨੀ ਦਾ ਫਲ ਦੇਵੇਗਾ।+
13 ਹੇ ਮੇਰੇ ਪੁੱਤਰ, ਸ਼ਹਿਦ ਖਾਹ ਕਿਉਂਕਿ ਇਹ ਚੰਗਾ ਹੈ;
ਛੱਤੇ ਦਾ ਸ਼ਹਿਦ ਖਾਣ ਨੂੰ ਮਿੱਠਾ ਹੈ।
14 ਇਸੇ ਤਰ੍ਹਾਂ ਜਾਣ ਲੈ ਕਿ ਬੁੱਧ ਤੇਰੇ ਲਈ ਚੰਗੀ ਹੈ।*+
ਜੇ ਤੂੰ ਇਸ ਨੂੰ ਲੱਭ ਲਵੇਂ, ਤਾਂ ਤੇਰਾ ਭਵਿੱਖ ਸੁਨਹਿਰਾ ਹੋਵੇਗਾ
ਅਤੇ ਤੇਰੀ ਆਸ ਨਹੀਂ ਟੁੱਟੇਗੀ।+
15 ਦੁਸ਼ਟ ਕੰਮ ਕਰਨ ਦੇ ਇਰਾਦੇ ਨਾਲ ਧਰਮੀ ਦੇ ਘਰ ਦੇ ਨੇੜੇ ਘਾਤ ਲਾ ਕੇ ਨਾ ਬੈਠ;
ਉਸ ਦੇ ਆਰਾਮ ਦੀ ਥਾਂ ਨੂੰ ਨਾ ਉਜਾੜ।
16 ਧਰਮੀ ਚਾਹੇ ਸੱਤ ਵਾਰ ਡਿਗ ਵੀ ਪਵੇ, ਤਾਂ ਵੀ ਉਹ ਉੱਠ ਖੜ੍ਹਾ ਹੋਵੇਗਾ,+
ਪਰ ਦੁਸ਼ਟ ਮੁਸੀਬਤ ਆਉਣ ਤੇ ਠੋਕਰ ਖਾ ਜਾਵੇਗਾ।+
17 ਜਦੋਂ ਤੇਰਾ ਦੁਸ਼ਮਣ ਡਿਗੇ, ਤਾਂ ਖ਼ੁਸ਼ ਨਾ ਹੋਈਂ
ਅਤੇ ਜਦੋਂ ਉਹ ਠੇਡਾ ਖਾਵੇ, ਤਾਂ ਦਿਲ ਵਿਚ ਆਨੰਦ ਨਾ ਮਨਾਈਂ;+
18 ਨਹੀਂ ਤਾਂ ਯਹੋਵਾਹ ਇਹ ਦੇਖ ਕੇ ਨਾਰਾਜ਼ ਹੋਵੇਗਾ
19 ਬੁਰੇ ਆਦਮੀਆਂ ਕਰਕੇ ਪਰੇਸ਼ਾਨ ਨਾ ਹੋ;*
ਦੁਸ਼ਟ ਲੋਕਾਂ ਨਾਲ ਈਰਖਾ ਨਾ ਕਰ
20 ਕਿਉਂਕਿ ਬੁਰੇ ਇਨਸਾਨ ਦਾ ਕੋਈ ਭਵਿੱਖ ਨਹੀਂ ਹੈ;+
ਦੁਸ਼ਟ ਦਾ ਦੀਵਾ ਬੁਝਾ ਦਿੱਤਾ ਜਾਵੇਗਾ।+
21 ਹੇ ਮੇਰੇ ਪੁੱਤਰ, ਯਹੋਵਾਹ ਅਤੇ ਰਾਜੇ ਤੋਂ ਡਰ।+
ਕੌਣ ਜਾਣਦਾ ਹੈ ਕਿ ਦੋਵੇਂ* ਉਨ੍ਹਾਂ ਉੱਤੇ ਕਿਹੜੀ ਤਬਾਹੀ ਲਿਆਉਣਗੇ?+
23 ਬੁੱਧੀਮਾਨਾਂ ਦਾ ਵੀ ਕਹਿਣਾ ਹੈ:
ਨਿਆਂ ਕਰਦੇ ਸਮੇਂ ਪੱਖਪਾਤ ਕਰਨਾ ਚੰਗਾ ਨਹੀਂ।+
24 ਜਿਹੜਾ ਦੁਸ਼ਟ ਨੂੰ ਕਹਿੰਦਾ ਹੈ, “ਤੂੰ ਧਰਮੀ ਹੈਂ,”+
ਉਸ ਨੂੰ ਲੋਕ ਫਿਟਕਾਰਨਗੇ ਅਤੇ ਕੌਮਾਂ ਉਸ ਦੀ ਨਿੰਦਿਆ ਕਰਨਗੀਆਂ।
26 ਜਿਹੜਾ ਈਮਾਨਦਾਰੀ ਨਾਲ ਜਵਾਬ ਦਿੰਦਾ ਹੈ, ਲੋਕ ਉਸ ਦੇ ਬੁੱਲ੍ਹਾਂ ਨੂੰ ਚੁੰਮਣਗੇ।*+
28 ਆਪਣੇ ਗੁਆਂਢੀ ਖ਼ਿਲਾਫ਼ ਬਿਨਾਂ ਕਿਸੇ ਆਧਾਰ ਦੇ ਗਵਾਹੀ ਨਾ ਦੇ।+
ਆਪਣੇ ਬੁੱਲ੍ਹਾਂ ਨਾਲ ਦੂਜਿਆਂ ਨੂੰ ਧੋਖਾ ਨਾ ਦੇ।+
29 ਇਹ ਨਾ ਕਹਿ: “ਜਿੱਦਾਂ ਉਸ ਨੇ ਮੇਰੇ ਨਾਲ ਕੀਤਾ, ਮੈਂ ਵੀ ਉਸ ਨਾਲ ਉੱਦਾਂ ਹੀ ਕਰਾਂਗਾ;
ਉਸ ਨੇ ਜੋ ਕੀਤਾ, ਮੈਂ ਉਸ ਦਾ ਬਦਲਾ ਲਵਾਂਗਾ।”+
31 ਮੈਂ ਦੇਖਿਆ ਕਿ ਇਹ ਜੰਗਲੀ ਬੂਟੀ ਨਾਲ ਭਰਿਆ ਪਿਆ ਸੀ;
ਜ਼ਮੀਨ ਬਿੱਛੂ ਬੂਟੀਆਂ ਨਾਲ ਢਕੀ ਹੋਈ ਸੀ
ਅਤੇ ਇਸ ਦੀ ਵਗਲ਼ੀ ਪੱਥਰ ਦੀ ਕੰਧ ਢੱਠੀ ਹੋਈ ਸੀ।+
32 ਮੈਂ ਇਸ ਨੂੰ ਗੌਰ ਨਾਲ ਦੇਖਿਆ ਤੇ ਮਨ ਲਾ ਕੇ ਸੋਚਿਆ;
ਹਾਂ, ਇਹ ਦੇਖ ਕੇ ਮੈਂ ਇਹ ਸਬਕ ਸਿੱਖਿਆ:*
33 ਥੋੜ੍ਹੀ ਕੁ ਹੋਰ ਨੀਂਦ, ਥੋੜ੍ਹਾ ਕੁ ਹੋਰ ਉਂਘਲਾਉਣ,
ਹੱਥ ʼਤੇ ਹੱਥ ਰੱਖ ਕੇ ਥੋੜ੍ਹਾ ਕੁ ਹੋਰ ਆਰਾਮ ਕਰਨ ਨਾਲ,
34 ਗ਼ਰੀਬੀ ਲੁਟੇਰੇ ਵਾਂਗ ਅਤੇ
ਤੰਗੀ ਹਥਿਆਰਬੰਦ ਆਦਮੀ ਵਾਂਗ ਤੇਰੇ ʼਤੇ ਆ ਪਵੇਗੀ।+
25 ਇਹ ਵੀ ਸੁਲੇਮਾਨ ਦੀਆਂ ਕਹਾਵਤਾਂ ਹਨ+ ਜਿਨ੍ਹਾਂ ਦੀ ਯਹੂਦਾਹ ਦੇ ਰਾਜੇ ਹਿਜ਼ਕੀਯਾਹ+ ਦੇ ਆਦਮੀਆਂ ਨੇ ਨਕਲ ਕੀਤੀ ਸੀ:*
2 ਪਰਮੇਸ਼ੁਰ ਦੀ ਸ਼ਾਨ ਕਿਸੇ ਗੱਲ ਨੂੰ ਰਾਜ਼ ਰੱਖਣ ਵਿਚ ਹੈ+
ਅਤੇ ਰਾਜਿਆਂ ਦੀ ਸ਼ਾਨ ਕਿਸੇ ਮਾਮਲੇ ਦੀ ਛਾਣ-ਬੀਣ ਕਰਨ ਵਿਚ ਹੈ।
3 ਜਿਵੇਂ ਆਕਾਸ਼ ਦੀ ਉਚਾਈ ਅਤੇ ਧਰਤੀ ਦੀ ਡੂੰਘਾਈ,
ਉਸੇ ਤਰ੍ਹਾਂ ਰਾਜਿਆਂ ਦੇ ਦਿਲਾਂ ਨੂੰ ਜਾਣਨਾ ਨਾਮੁਮਕਿਨ ਹੈ।
4 ਚਾਂਦੀ ਵਿੱਚੋਂ ਮੈਲ਼ ਕੱਢ
ਅਤੇ ਇਹ ਪੂਰੀ ਤਰ੍ਹਾਂ ਸ਼ੁੱਧ ਹੋ ਜਾਵੇਗੀ।+
5 ਰਾਜੇ ਦੀ ਹਜ਼ੂਰੀ ਵਿੱਚੋਂ ਦੁਸ਼ਟ ਨੂੰ ਕੱਢ,
ਤਾਂ ਉਸ ਦਾ ਸਿੰਘਾਸਣ ਸਹੀ ਕੰਮਾਂ ਕਾਰਨ ਟਿਕਿਆ ਰਹੇਗਾ।+
6 ਰਾਜੇ ਦੇ ਸਾਮ੍ਹਣੇ ਆਪਣੀ ਵਡਿਆਈ ਨਾ ਕਰ+
ਅਤੇ ਮੰਨੇ-ਪ੍ਰਮੰਨੇ ਲੋਕਾਂ ਵਿਚ ਜਾ ਕੇ ਨਾ ਖੜ੍ਹ+
7 ਕਿਉਂਕਿ ਕਿਸੇ ਅਧਿਕਾਰੀ ਦੇ ਸਾਮ੍ਹਣੇ ਤੇਰੀ ਬੇਇੱਜ਼ਤੀ ਹੋਣ ਨਾਲੋਂ ਬਿਹਤਰ ਹੈ
ਕਿ ਉਹ ਆਪ ਤੈਨੂੰ ਕਹੇ, “ਇੱਥੇ ਉਤਾਹਾਂ ਆਜਾ।”+
8 ਕਿਸੇ ਕਾਨੂੰਨੀ ਝਗੜੇ ਵਿਚ ਪੈਣ ਦੀ ਕਾਹਲੀ ਨਾ ਕਰ
ਕਿਉਂਕਿ ਬਾਅਦ ਵਿਚ ਜੇ ਤੇਰੇ ਗੁਆਂਢੀ ਨੇ ਤੇਰੀ ਬੇਇੱਜ਼ਤੀ ਕੀਤੀ, ਤਾਂ ਫਿਰ ਤੂੰ ਕੀ ਕਰੇਂਗਾ?+
9 ਆਪਣੇ ਗੁਆਂਢੀ ਨਾਲ ਮਾਮਲੇ ਬਾਰੇ ਗੱਲ ਕਰ,+
ਪਰ ਤੈਨੂੰ ਦੱਸਿਆ ਗਿਆ ਰਾਜ਼* ਜ਼ਾਹਰ ਨਾ ਕਰੀਂ+
10 ਤਾਂਕਿ ਸੁਣਨ ਵਾਲਾ ਤੈਨੂੰ ਸ਼ਰਮਿੰਦਾ ਨਾ ਕਰੇ
ਅਤੇ ਕਿਤੇ ਤੂੰ ਬੁਰੀ ਖ਼ਬਰ* ਨਾ ਫੈਲਾ ਦੇਵੇਂ ਜਿਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ।
12 ਤਾੜਨ ਵਾਲਾ ਬੁੱਧੀਮਾਨ ਇਨਸਾਨ ਸੁਣਨ ਵਾਲੇ ਕੰਨ ਲਈ
ਸੋਨੇ ਦੀ ਵਾਲ਼ੀ ਅਤੇ ਕੁੰਦਨ ਸੋਨੇ ਦੇ ਗਹਿਣੇ ਵਾਂਗ ਹੈ।+
13 ਜਿਵੇਂ ਵਾਢੀ ਦੇ ਦਿਨ ਬਰਫ਼ ਦੀ ਠੰਢਕ,
ਉਵੇਂ ਸੰਦੇਸ਼ ਦੇਣ ਵਾਲਾ ਵਫ਼ਾਦਾਰ ਇਨਸਾਨ ਆਪਣੇ ਭੇਜਣ ਵਾਲਿਆਂ ਲਈ ਹੁੰਦਾ ਹੈ
ਕਿਉਂਕਿ ਉਹ ਆਪਣੇ ਮਾਲਕ ਦੇ ਜੀਅ ਨੂੰ ਤਾਜ਼ਗੀ ਦਿੰਦਾ ਹੈ।+
14 ਜੋ ਤੋਹਫ਼ਾ ਦਿੱਤੇ ਬਿਨਾਂ* ਸ਼ੇਖ਼ੀਆਂ ਮਾਰਦਾ ਰਹਿੰਦਾ ਹੈ,
ਉਹ ਉਸ ਹਵਾ ਅਤੇ ਬੱਦਲਾਂ ਵਰਗਾ ਹੈ ਜੋ ਕਦੇ ਵਰਖਾ ਨਹੀਂ ਲਿਆਉਂਦੇ।+
16 ਜੇ ਤੈਨੂੰ ਸ਼ਹਿਦ ਮਿਲੇ, ਤਾਂ ਉੱਨਾ ਹੀ ਖਾਈਂ ਜਿੰਨਾ ਚਾਹੀਦਾ ਹੈ
ਕਿਉਂਕਿ ਜੇ ਤੂੰ ਜ਼ਿਆਦਾ ਖਾ ਲਿਆ, ਤਾਂ ਕਿਤੇ ਤੈਨੂੰ ਉਲਟੀ ਨਾ ਆ ਜਾਵੇ।+
17 ਆਪਣੇ ਗੁਆਂਢੀ ਦੇ ਘਰ ਵਾਰ-ਵਾਰ ਕਦਮ ਨਾ ਰੱਖ,
ਕਿਤੇ ਇਵੇਂ ਨਾ ਹੋਵੇ ਕਿ ਉਹ ਤੇਰੇ ਤੋਂ ਅੱਕ ਜਾਵੇ ਤੇ ਤੇਰੇ ਨਾਲ ਨਫ਼ਰਤ ਕਰੇ।
18 ਆਪਣੇ ਗੁਆਂਢੀ ਖ਼ਿਲਾਫ਼ ਝੂਠੀ ਗਵਾਹੀ ਦੇਣ ਵਾਲਾ,
ਯੁੱਧ ਦੇ ਡੰਡੇ, ਤਲਵਾਰ ਅਤੇ ਤਿੱਖੇ ਤੀਰ ਵਰਗਾ ਹੈ।+
19 ਮੁਸ਼ਕਲ ਘੜੀ ਵਿਚ ਬੇਇਤਬਾਰੇ* ਇਨਸਾਨ ʼਤੇ ਭਰੋਸਾ ਕਰਨਾ,
ਟੁੱਟੇ ਦੰਦ ਜਾਂ ਲੰਗੜਾਉਂਦੇ ਪੈਰ ਵਾਂਗ ਹੈ।
20 ਕਿਸੇ ਉਦਾਸ ਮਨ ਅੱਗੇ ਗਾਣੇ ਗਾਉਣ ਵਾਲਾ,
ਠੰਢ ਵਾਲੇ ਦਿਨ ਆਪਣੇ ਕੱਪੜੇ ਉਤਾਰਨ ਵਾਲੇ ਵਰਗਾ
21 ਜੇ ਤੇਰਾ ਦੁਸ਼ਮਣ* ਭੁੱਖਾ ਹੈ, ਤਾਂ ਉਸ ਨੂੰ ਖਾਣ ਲਈ ਰੋਟੀ ਦੇ;
ਜੇ ਉਹ ਪਿਆਸਾ ਹੈ, ਤਾਂ ਉਸ ਨੂੰ ਪੀਣ ਲਈ ਪਾਣੀ ਦੇ+
22 ਕਿਉਂਕਿ ਇਸ ਤਰ੍ਹਾਂ ਤੂੰ ਉਸ ਦੇ ਸਿਰ ਉੱਤੇ ਬਲ਼ਦੇ ਕੋਲਿਆਂ ਦਾ ਢੇਰ ਲਾ ਰਿਹਾ ਹੋਵੇਂਗਾ*+
ਅਤੇ ਯਹੋਵਾਹ ਤੈਨੂੰ ਇਨਾਮ ਦੇਵੇਗਾ।
23 ਉੱਤਰ ਦੀ ਹਵਾ ਮੋਹਲੇਧਾਰ ਮੀਂਹ ਲਿਆਉਂਦੀ ਹੈ
ਅਤੇ ਚੁਗ਼ਲੀਆਂ ਕਰਨ ਵਾਲੀ ਜੀਭ ਚਿਹਰੇ ʼਤੇ ਗੁੱਸਾ ਲਿਆਉਂਦੀ ਹੈ।+
25 ਦੂਰ ਦੇਸ਼ੋਂ ਆਈ ਚੰਗੀ ਖ਼ਬਰ,
ਥੱਕੀ-ਟੁੱਟੀ ਜਾਨ ਲਈ ਠੰਢੇ ਪਾਣੀ ਵਾਂਗ ਹੈ।+
26 ਜਿਹੜਾ ਧਰਮੀ ਇਨਸਾਨ ਦੁਸ਼ਟ ਅੱਗੇ ਝੁਕ ਜਾਂਦਾ ਹੈ,*
ਉਹ ਗੰਦੇ ਪਾਣੀ ਦੇ ਸੋਮੇ ਅਤੇ ਦੂਸ਼ਿਤ ਖੂਹ ਵਰਗਾ ਹੈ।
28 ਜਿਵੇਂ ਢਹਿ ਚੁੱਕਾ ਸ਼ਹਿਰ ਹੁੰਦਾ ਹੈ ਜਿਸ ਦੀ ਕੰਧ ਨਾ ਹੋਵੇ,
ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਆਪਣੇ ਗੁੱਸੇ ʼਤੇ ਕਾਬੂ ਨਹੀਂ ਰੱਖ ਸਕਦਾ।+
26 ਜਿਵੇਂ ਗਰਮੀਆਂ ਵਿਚ ਬਰਫ਼ਬਾਰੀ ਅਤੇ ਵਾਢੀ ਦੇ ਸਮੇਂ ਮੀਂਹ,
ਉਸੇ ਤਰ੍ਹਾਂ ਆਦਰ ਮੂਰਖ ਨੂੰ ਸ਼ੋਭਾ ਨਹੀਂ ਦਿੰਦਾ।+
2 ਜਿਵੇਂ ਪੰਛੀ ਦੇ ਭੱਜ ਜਾਣ ਅਤੇ ਬਾਲ ਕਟਾਰੇ ਦੇ ਉੱਡਣ ਦਾ ਕਾਰਨ ਹੁੰਦਾ ਹੈ,
ਉਸੇ ਤਰ੍ਹਾਂ ਸਰਾਪ ਵੀ ਬਿਨਾਂ ਕਾਰਨ ਨਹੀਂ ਮਿਲਦਾ।*
4 ਮੂਰਖ ਨੂੰ ਉਸ ਦੀ ਮੂਰਖਤਾ ਮੁਤਾਬਕ ਜਵਾਬ ਨਾ ਦੇ
ਤਾਂਕਿ ਕਿਤੇ ਤੂੰ ਵੀ ਉਹ ਦੇ ਵਰਗਾ ਨਾ ਬਣ ਜਾਵੇਂ।
5 ਮੂਰਖ ਨੂੰ ਉਸ ਦੀ ਮੂਰਖਤਾ ਅਨੁਸਾਰ ਜਵਾਬ ਦੇ
ਤਾਂਕਿ ਉਹ ਆਪਣੇ ਆਪ ਨੂੰ ਬੁੱਧੀਮਾਨ ਨਾ ਸਮਝੇ।+
6 ਮਾਮਲੇ ਨੂੰ ਮੂਰਖ ਦੇ ਹੱਥ ਸੌਂਪ ਦੇਣ ਵਾਲਾ ਉਸ ਇਨਸਾਨ ਵਰਗਾ ਹੈ
ਜੋ ਆਪਣੇ ਹੀ ਪੈਰਾਂ ਨੂੰ ਅਪਾਹਜ ਕਰ ਕੇ ਆਪਣਾ ਹੀ ਨੁਕਸਾਨ ਕਰਦਾ ਹੈ।*
8 ਕਿਸੇ ਮੂਰਖ ਦੀ ਵਡਿਆਈ ਕਰਨੀ
ਗੋਪੀਏ ਵਿਚ ਪੱਥਰ ਬੰਨ੍ਹਣ ਵਾਂਗ ਹੈ।+
9 ਮੂਰਖ ਲੋਕਾਂ ਦੇ ਮੂੰਹ ਵਿਚ ਕਹਾਵਤ ਇਵੇਂ ਹੁੰਦੀ ਹੈ
ਜਿਵੇਂ ਸ਼ਰਾਬੀ ਦੇ ਹੱਥ ਵਿਚ ਕੰਡਿਆਲ਼ਾ ਪੌਦਾ ਆ ਜਾਂਦਾ ਹੈ।
10 ਜਿਵੇਂ ਤੀਰਅੰਦਾਜ਼ ਅੰਨ੍ਹੇਵਾਹ ਜ਼ਖ਼ਮੀ ਕਰ ਦਿੰਦਾ ਹੈ,*
ਉਸੇ ਤਰ੍ਹਾਂ ਉਹ ਇਨਸਾਨ ਹੈ ਜੋ ਮੂਰਖ ਨੂੰ ਜਾਂ ਰਾਹੀਆਂ ਨੂੰ ਕੰਮ ʼਤੇ ਰੱਖਦਾ ਹੈ।
11 ਜਿਵੇਂ ਕੁੱਤਾ ਆਪਣੀ ਉਲਟੀ ਚੱਟਣ ਲਈ ਮੁੜ ਆਉਂਦਾ ਹੈ,
ਉਸੇ ਤਰ੍ਹਾਂ ਮੂਰਖ ਆਪਣੀ ਮੂਰਖਤਾ ਦੁਹਰਾਉਂਦਾ ਹੈ।+
12 ਕੀ ਤੂੰ ਅਜਿਹੇ ਆਦਮੀ ਨੂੰ ਦੇਖਿਆ ਹੈ ਜੋ ਖ਼ੁਦ ਨੂੰ ਬੁੱਧੀਮਾਨ ਸਮਝਦਾ ਹੈ?+
ਉਸ ਦੇ ਨਾਲੋਂ ਮੂਰਖ ਲਈ ਜ਼ਿਆਦਾ ਉਮੀਦ ਹੈ।
13 ਆਲਸੀ ਕਹਿੰਦਾ ਹੈ: “ਸੜਕ ʼਤੇ ਇਕ ਜਵਾਨ ਸ਼ੇਰ ਹੈ,
ਦੇਖੋ, ਚੌਂਕ ਵਿਚ ਸ਼ੇਰ ਹੈ!”+
15 ਆਲਸੀ ਦਾਅਵਤ ਦੇ ਕਟੋਰੇ ਵਿਚ ਹੱਥ ਤਾਂ ਡੋਬਦਾ ਹੈ,
ਪਰ ਇਸ ਨੂੰ ਮੂੰਹ ਤਕ ਲਿਆਉਣ ਨਾਲ ਹੀ ਉਹ ਥੱਕ ਜਾਂਦਾ ਹੈ।+
16 ਆਲਸੀ ਸੋਚਦਾ ਹੈ ਕਿ ਉਹ
ਉਨ੍ਹਾਂ ਸੱਤਾਂ ਨਾਲੋਂ ਜ਼ਿਆਦਾ ਬੁੱਧੀਮਾਨ ਹੈ ਜੋ ਸੋਚ-ਸਮਝ ਕੇ ਜਵਾਬ ਦਿੰਦੇ ਹਨ।
17 ਜਿਹੜਾ ਰਾਹ ਤੁਰਦਿਆਂ ਕਿਸੇ ਹੋਰ ਦੇ ਝਗੜੇ ਕਰਕੇ ਭੜਕ ਉੱਠਦਾ ਹੈ,*
ਉਹ ਉਸ ਇਨਸਾਨ ਵਰਗਾ ਹੈ ਜੋ ਕੁੱਤੇ ਨੂੰ ਕੰਨੋਂ ਫੜਦਾ ਹੈ।+
18 ਜਿਵੇਂ ਇਕ ਪਾਗਲ ਬਲ਼ਦੇ ਹੋਏ ਹਥਿਆਰ ਅਤੇ ਜਾਨਲੇਵਾ ਤੀਰ ਚਲਾਉਂਦਾ ਹੈ,
19 ਉਸੇ ਤਰ੍ਹਾਂ ਉਹ ਆਦਮੀ ਹੈ ਜੋ ਆਪਣੇ ਗੁਆਂਢੀ ਨਾਲ ਚਾਲ ਖੇਡ ਕੇ ਕਹਿੰਦਾ ਹੈ, “ਮੈਂ ਤਾਂ ਮਜ਼ਾਕ ਕਰ ਰਿਹਾ ਸੀ!”+
20 ਜਿੱਥੇ ਲੱਕੜ ਨਹੀਂ ਹੁੰਦੀ, ਉੱਥੇ ਅੱਗ ਬੁੱਝ ਜਾਂਦੀ ਹੈ
ਅਤੇ ਜਿੱਥੇ ਤੁਹਮਤੀ ਨਹੀਂ ਹੁੰਦਾ, ਉੱਥੇ ਝਗੜਾ ਮੁੱਕ ਜਾਂਦਾ ਹੈ।+
21 ਜਿਵੇਂ ਕੋਲਾ ਅੰਗਿਆਰਿਆਂ ਨੂੰ ਤੇ ਲੱਕੜ ਅੱਗ ਨੂੰ ਬਾਲ਼ੀ ਰੱਖਦੀ ਹੈ,
ਉਸੇ ਤਰ੍ਹਾਂ ਝਗੜਾਲੂ ਆਦਮੀ ਝਗੜੇ ਨੂੰ ਜਾਰੀ ਰੱਖਦਾ ਹੈ।+
23 ਜਿਵੇਂ ਠੀਕਰੀ ਉੱਤੇ ਚਾਂਦੀ ਦਾ ਪਾਣੀ ਚੜ੍ਹਿਆ ਹੋਵੇ,
24 ਨਫ਼ਰਤ ਕਰਨ ਵਾਲਾ ਆਪਣੇ ਬੁੱਲ੍ਹਾਂ ਨਾਲ ਨਫ਼ਰਤ ਨੂੰ ਲੁਕਾਉਂਦਾ ਹੈ,
ਪਰ ਉਹ ਅੰਦਰ ਹੀ ਅੰਦਰ ਫ਼ਰੇਬ ਨੂੰ ਪਾਲਦਾ ਹੈ।
25 ਭਾਵੇਂ ਉਹ ਮਿੱਠੀਆਂ-ਮਿੱਠੀਆਂ ਗੱਲਾਂ ਕਰਦਾ ਹੈ, ਪਰ ਉਸ ʼਤੇ ਭਰੋਸਾ ਨਾ ਕਰ
ਕਿਉਂਕਿ ਉਸ ਦੇ ਦਿਲ ਵਿਚ ਸੱਤ ਘਿਣਾਉਣੀਆਂ ਗੱਲਾਂ ਹਨ।*
26 ਭਾਵੇਂ ਧੋਖੇ ਨਾਲ ਉਸ ਦੀ ਨਫ਼ਰਤ ਲੁਕੀ ਹੋਈ ਹੈ,
ਪਰ ਉਸ ਦੀ ਬੁਰਾਈ ਮੰਡਲੀ ਵਿਚ ਜ਼ਾਹਰ ਕੀਤੀ ਜਾਵੇਗੀ।
27 ਜਿਹੜਾ ਟੋਆ ਪੁੱਟਦਾ ਹੈ, ਉਹ ਆਪ ਇਸ ਵਿਚ ਡਿਗ ਪਵੇਗਾ
ਅਤੇ ਜਿਹੜਾ ਪੱਥਰ ਨੂੰ ਰੋੜ੍ਹਦਾ ਹੈ, ਉਹ ਮੁੜ ਉਸੇ ਉੱਤੇ ਆ ਪਵੇਗਾ।+
28 ਝੂਠੀ ਜੀਭ ਉਨ੍ਹਾਂ ਨਾਲ ਨਫ਼ਰਤ ਕਰਦੀ ਹੈ ਜਿਨ੍ਹਾਂ ਨੂੰ ਇਸ ਨੇ ਕੁਚਲਿਆ ਹੈ
ਅਤੇ ਚਾਪਲੂਸੀ ਕਰਨ ਵਾਲਾ ਮੂੰਹ ਤਬਾਹੀ ਲਿਆਉਂਦਾ ਹੈ।+
3 ਪੱਥਰ ਭਾਰਾ ਅਤੇ ਰੇਤ ਵਜ਼ਨਦਾਰ ਹੁੰਦੀ ਹੈ,
ਪਰ ਮੂਰਖ ਵੱਲੋਂ ਖਿਝਾਇਆ ਜਾਣਾ ਦੋਹਾਂ ਨਾਲੋਂ ਭਾਰਾ ਹੈ।+
4 ਗੁੱਸਾ ਬੇਰਹਿਮ ਹੈ ਤੇ ਕ੍ਰੋਧ ਹੜ੍ਹ ਵਾਂਗ ਹੈ,
ਪਰ ਈਰਖਾ ਸਾਮ੍ਹਣੇ ਕੌਣ ਖੜ੍ਹ ਸਕਦਾ ਹੈ?+
5 ਛਿਪੇ ਹੋਏ ਪਿਆਰ ਨਾਲੋਂ ਖੁੱਲ੍ਹ ਕੇ ਤਾੜਨਾ ਦੇਣੀ ਚੰਗੀ ਹੈ।+
7 ਰੱਜਿਆ ਹੋਇਆ ਇਨਸਾਨ ਛੱਤੇ ਦਾ ਸ਼ਹਿਦ ਖਾਣ ਤੋਂ ਵੀ ਮਨ੍ਹਾ ਕਰ ਦਿੰਦਾ ਹੈ,*
ਪਰ ਭੁੱਖੇ ਨੂੰ ਕੌੜੀ ਚੀਜ਼ ਵੀ ਮਿੱਠੀ ਲੱਗਦੀ ਹੈ।
8 ਜਿਹੜਾ ਆਦਮੀ ਆਪਣਾ ਘਰ ਛੱਡ ਕੇ ਭਟਕਦਾ ਫਿਰਦਾ ਹੈ,
ਉਹ ਉਸ ਪੰਛੀ ਵਰਗਾ ਹੈ ਜਿਹੜਾ ਆਪਣੇ ਆਲ੍ਹਣੇ ਨੂੰ ਛੱਡ ਕੇ ਭਟਕਦਾ ਫਿਰਦਾ ਹੈ।*
9 ਤੇਲ ਅਤੇ ਧੂਪ ਦਿਲ ਨੂੰ ਖ਼ੁਸ਼ ਕਰਦੇ ਹਨ;
ਉਸੇ ਤਰ੍ਹਾਂ ਉਹ ਨਿੱਘੀ ਦੋਸਤੀ ਹੈ ਜੋ ਦਿਲੋਂ ਸਲਾਹ ਦੇਣ ਨਾਲ ਪੈਂਦੀ ਹੈ।+
10 ਆਪਣੇ ਦੋਸਤ ਜਾਂ ਆਪਣੇ ਪਿਤਾ ਦੇ ਦੋਸਤ ਨੂੰ ਨਾ ਤਿਆਗ
ਅਤੇ ਆਪਣੀ ਬਿਪਤਾ ਦੇ ਦਿਨ ਆਪਣੇ ਭਰਾ ਦੇ ਘਰ ਨਾ ਜਾਹ;
ਦੂਰ ਰਹਿੰਦੇ ਭਰਾ ਨਾਲੋਂ ਨੇੜੇ ਦਾ ਗੁਆਂਢੀ ਚੰਗਾ ਹੈ।+
11 ਹੇ ਮੇਰੇ ਪੁੱਤਰ, ਬੁੱਧੀਮਾਨ ਹੋਵੀਂ ਅਤੇ ਮੇਰੇ ਜੀਅ ਨੂੰ ਖ਼ੁਸ਼ ਕਰੀਂ+
ਤਾਂਕਿ ਮੈਂ ਉਸ ਨੂੰ ਉੱਤਰ ਦੇ ਸਕਾਂ ਜਿਹੜਾ ਮੈਨੂੰ ਮਿਹਣੇ ਮਾਰਦਾ ਹੈ।+
13 ਉਸ ਆਦਮੀ ਦਾ ਕੱਪੜਾ ਲੈ ਲਾ ਜਿਸ ਨੇ ਕਿਸੇ ਅਜਨਬੀ ਦਾ ਜ਼ਿੰਮਾ ਆਪਣੇ ਸਿਰ ਲਿਆ ਹੈ;
ਜੇ ਉਸ ਨੇ ਕਿਸੇ ਪਰਦੇਸੀ ਔਰਤ* ਕਰਕੇ ਕੁਝ ਗਹਿਣੇ ਰੱਖਿਆ ਹੈ, ਤਾਂ ਉਹ ਮੋੜੀਂ ਨਾ।+
14 ਜਿਹੜਾ ਤੜਕੇ-ਤੜਕੇ ਉੱਚੀ ਆਵਾਜ਼ ਵਿਚ ਆਪਣੇ ਗੁਆਂਢੀ ਨੂੰ ਅਸੀਸ ਦਿੰਦਾ ਹੈ,
ਉਸ ਦੇ ਲਈ ਇਹ ਸਰਾਪ ਹੀ ਗਿਣੀ ਜਾਵੇਗੀ।
15 ਝਗੜਾਲੂ* ਪਤਨੀ ਉਸ ਛੱਤ ਵਰਗੀ ਹੈ ਜੋ ਲਗਾਤਾਰ ਪੈਂਦੇ ਮੀਂਹ ਦੌਰਾਨ ਚੋਂਦੀ ਰਹਿੰਦੀ ਹੈ।+
16 ਜਿਹੜਾ ਉਸ ਨੂੰ ਰੋਕ ਸਕਦਾ ਹੈ, ਉਹ ਹਵਾ ਨੂੰ ਰੋਕ ਸਕਦਾ ਹੈ
ਅਤੇ ਆਪਣੀ ਸੱਜੀ ਮੁੱਠੀ ਵਿਚ ਤੇਲ ਨੂੰ ਘੁੱਟ ਕੇ ਫੜ ਸਕਦਾ ਹੈ।
18 ਅੰਜੀਰ ਦੇ ਦਰਖ਼ਤ ਦੀ ਦੇਖ-ਭਾਲ ਕਰਨ ਵਾਲਾ ਇਸ ਦਾ ਫਲ ਖਾਵੇਗਾ+
ਅਤੇ ਆਪਣੇ ਮਾਲਕ ਦੀ ਦੇਖ-ਭਾਲ ਕਰਨ ਵਾਲੇ ਦਾ ਆਦਰ ਕੀਤਾ ਜਾਵੇਗਾ।+
19 ਜਿਵੇਂ ਪਾਣੀ ਚਿਹਰੇ ਦਾ ਅਕਸ ਦਿਖਾਉਂਦਾ ਹੈ,
ਉਸੇ ਤਰ੍ਹਾਂ ਇਕ ਇਨਸਾਨ ਦਾ ਦਿਲ ਦੂਸਰੇ ਦੇ ਦਿਲ ਦਾ ਅਕਸ ਦਿਖਾਉਂਦਾ ਹੈ।
22 ਭਾਵੇਂ ਤੂੰ ਮੂਰਖ ਨੂੰ ਘੋਟਣੇ ਨਾਲ ਕੁੱਟੇਂ,
ਜਿਵੇਂ ਕੂੰਡੇ ਵਿਚ ਅਨਾਜ ਕੁੱਟਿਆ ਜਾਂਦਾ ਹੈ,
ਫਿਰ ਵੀ ਉਸ ਦੀ ਮੂਰਖਤਾ ਉਸ ਤੋਂ ਦੂਰ ਨਹੀਂ ਹੋਵੇਗੀ।
23 ਤੈਨੂੰ ਆਪਣੇ ਇੱਜੜ ਦਾ ਹਾਲ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ।
ਆਪਣੀਆਂ ਭੇਡਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ*+
24 ਕਿਉਂਕਿ ਧਨ-ਦੌਲਤ ਹਮੇਸ਼ਾ ਲਈ ਨਹੀਂ ਰਹਿੰਦੀ+
ਅਤੇ ਨਾ ਹੀ ਤਾਜ ਪੀੜ੍ਹੀਓ-ਪੀੜ੍ਹੀ ਰਹਿੰਦਾ ਹੈ।
25 ਹਰਾ ਘਾਹ ਖ਼ਤਮ ਹੋ ਜਾਂਦਾ ਹੈ ਤੇ ਨਵਾਂ ਘਾਹ ਉੱਗ ਆਉਂਦਾ ਹੈ
ਅਤੇ ਪਹਾੜਾਂ ਦੀ ਬਨਸਪਤੀ ਇਕੱਠੀ ਕਰ ਲਈ ਜਾਂਦੀ ਹੈ।
26 ਭੇਡੂਆਂ ਤੋਂ ਤੈਨੂੰ ਕੱਪੜੇ ਮਿਲਦੇ ਹਨ
ਅਤੇ ਬੱਕਰੇ ਤੇਰੇ ਖੇਤ ਦੀ ਕੀਮਤ ਚੁਕਾਉਂਦੇ ਹਨ।
27 ਬੱਕਰੀ ਦਾ ਦੁੱਧ ਤੇਰੇ ਤੇ ਤੇਰੇ ਘਰਾਣੇ ਜੋਗਾ,
ਨਾਲੇ ਤੇਰੀਆਂ ਦਾਸੀਆਂ ਦੇ ਗੁਜ਼ਾਰੇ ਲਈ ਕਾਫ਼ੀ ਹੋਵੇਗਾ।
2 ਜੇ ਦੇਸ਼ ਵਿਚ ਗੁਨਾਹ ਹੁੰਦਾ ਰਹੇ,* ਤਾਂ ਇਕ ਹਾਕਮ ਆਵੇਗਾ, ਦੂਜਾ ਜਾਵੇਗਾ,+
ਪਰ ਸੂਝ-ਬੂਝ ਵਾਲੇ ਅਤੇ ਗਿਆਨਵਾਨ ਆਦਮੀ ਦੀ ਮਦਦ ਨਾਲ ਹਾਕਮ* ਲੰਬੇ ਸਮੇਂ ਤਕ ਟਿਕਿਆ ਰਹੇਗਾ।+
3 ਜਿਹੜਾ ਗ਼ਰੀਬ ਆਦਮੀ ਦੁਖੀਏ ਨੂੰ ਠੱਗਦਾ ਹੈ,+
ਉਹ ਅਜਿਹੇ ਮੀਂਹ ਵਰਗਾ ਹੈ ਜੋ ਸਾਰੇ ਅਨਾਜ ਨੂੰ ਰੋੜ੍ਹ ਕੇ ਲੈ ਜਾਂਦਾ ਹੈ।
4 ਜਿਹੜੇ ਕਾਇਦੇ-ਕਾਨੂੰਨ ਨੂੰ ਮੰਨਣਾ ਛੱਡ ਦਿੰਦੇ ਹਨ, ਉਹ ਦੁਸ਼ਟ ਦੀ ਤਾਰੀਫ਼ ਕਰਦੇ ਹਨ,
ਪਰ ਕਾਇਦੇ-ਕਾਨੂੰਨ ਨੂੰ ਮੰਨਣ ਵਾਲੇ ਉਨ੍ਹਾਂ ʼਤੇ ਗੁੱਸੇ ਹੁੰਦੇ ਹਨ।+
6 ਖਰੇ ਰਾਹ ʼਤੇ ਚੱਲਣ ਵਾਲਾ ਗ਼ਰੀਬ,
ਉਸ ਅਮੀਰ ਆਦਮੀ ਨਾਲੋਂ ਚੰਗਾ ਹੈ ਜਿਸ ਦੇ ਰਾਹ ਪੁੱਠੇ ਹਨ।+
7 ਸਮਝਦਾਰ ਪੁੱਤਰ ਕਾਇਦੇ-ਕਾਨੂੰਨ ਨੂੰ ਮੰਨਦਾ ਹੈ,
ਪਰ ਪੇਟੂਆਂ ਦਾ ਸਾਥੀ ਆਪਣੇ ਪਿਤਾ ਨੂੰ ਸ਼ਰਮਿੰਦਾ ਕਰਦਾ ਹੈ।+
8 ਜਿਹੜਾ ਵਿਆਜ ਅਤੇ ਮੁਨਾਫ਼ੇ ਨਾਲ ਆਪਣੀ ਧਨ-ਦੌਲਤ ਵਧਾਉਂਦਾ ਹੈ,+
ਉਹ ਗ਼ਰੀਬ ʼਤੇ ਦਇਆ ਕਰਨ ਵਾਲੇ ਲਈ ਇਸ ਨੂੰ ਇਕੱਠਾ ਕਰਦਾ ਹੈ।+
10 ਨੇਕ ਇਨਸਾਨ ਨੂੰ ਬੁਰੇ ਰਾਹ ਪਾਉਣ ਵਾਲਾ ਆਪਣੇ ਹੀ ਪੁੱਟੇ ਟੋਏ ਵਿਚ ਡਿਗ ਪਵੇਗਾ,+
ਪਰ ਨਿਰਦੋਸ਼ ਨੂੰ ਚੰਗੀ ਵਿਰਾਸਤ ਮਿਲੇਗੀ।+
11 ਅਮੀਰ ਆਦਮੀ ਆਪਣੀਆਂ ਹੀ ਨਜ਼ਰਾਂ ਵਿਚ ਬੁੱਧੀਮਾਨ ਹੁੰਦਾ ਹੈ,+
ਪਰ ਸੂਝ-ਬੂਝ ਵਾਲਾ ਗ਼ਰੀਬ ਆਦਮੀ ਉਸ ਨੂੰ ਭਾਂਪ ਲੈਂਦਾ ਹੈ।+
12 ਜਦੋਂ ਧਰਮੀ ਜਿੱਤਦਾ ਹੈ, ਤਾਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ,
ਪਰ ਜਦੋਂ ਦੁਸ਼ਟ ਸੱਤਾ ਵਿਚ ਆਉਂਦਾ ਹੈ, ਤਾਂ ਲੋਕ ਲੁਕਦੇ ਫਿਰਦੇ ਹਨ।+
13 ਜਿਹੜਾ ਆਪਣੇ ਅਪਰਾਧਾਂ ਨੂੰ ਲੁਕੋ ਲੈਂਦਾ ਹੈ, ਉਹ ਸਫ਼ਲ ਨਹੀਂ ਹੋਵੇਗਾ,+
ਪਰ ਜਿਹੜਾ ਉਨ੍ਹਾਂ ਨੂੰ ਮੰਨ ਲੈਂਦਾ ਹੈ ਅਤੇ ਛੱਡ ਦਿੰਦਾ ਹੈ, ਉਸ ਉੱਤੇ ਰਹਿਮ ਕੀਤਾ ਜਾਵੇਗਾ।+
14 ਖ਼ੁਸ਼ ਹੈ ਉਹ ਇਨਸਾਨ ਜੋ ਹਮੇਸ਼ਾ ਚੁਕੰਨਾ ਰਹਿੰਦਾ ਹੈ,*
ਪਰ ਆਪਣੇ ਦਿਲ ਨੂੰ ਕਠੋਰ ਕਰ ਲੈਣ ਵਾਲਾ ਬਿਪਤਾ ਵਿਚ ਪੈ ਜਾਵੇਗਾ।+
15 ਲਾਚਾਰ ਲੋਕਾਂ ਉੱਤੇ ਦੁਸ਼ਟ ਹਾਕਮ,
ਦਹਾੜਨ ਵਾਲੇ ਸ਼ੇਰ ਅਤੇ ਹਮਲਾ ਕਰਨ ਵਾਲੇ ਰਿੱਛ ਵਰਗਾ ਹੈ।+
16 ਸੂਝ-ਬੂਝ ਤੋਂ ਕੰਮ ਨਾ ਲੈਣ ਵਾਲਾ ਆਗੂ ਆਪਣੀ ਤਾਕਤ ਦਾ ਗ਼ਲਤ ਇਸਤੇਮਾਲ ਕਰਦਾ ਹੈ,+
ਪਰ ਬੇਈਮਾਨੀ ਦੀ ਕਮਾਈ ਤੋਂ ਨਫ਼ਰਤ ਕਰਨ ਵਾਲਾ ਆਪਣੀ ਉਮਰ ਲੰਬੀ ਕਰੇਗਾ।+
17 ਜੋ ਆਦਮੀ ਕਿਸੇ ਦੇ ਖ਼ੂਨ ਦਾ ਦੋਸ਼ੀ ਹੈ, ਉਹ ਇਹ ਬੋਝ ਚੁੱਕੀ ਕਬਰ* ਵਿਚ ਜਾਣ ਤਕ ਭੱਜਦਾ ਰਹੇਗਾ।+
ਕੋਈ ਵੀ ਉਸ ਦਾ ਸਾਥ ਨਾ ਦੇਵੇ।
19 ਜਿਹੜਾ ਆਪਣੀ ਜ਼ਮੀਨ ਨੂੰ ਵਾਹੁੰਦਾ ਹੈ, ਉਸ ਕੋਲ ਭਰਪੂਰ ਖਾਣਾ ਹੋਵੇਗਾ,
ਪਰ ਫ਼ਜ਼ੂਲ ਕੰਮਾਂ ਵਿਚ ਲੱਗੇ ਰਹਿਣ ਵਾਲੇ ਨੂੰ ਅੰਤਾਂ ਦੀ ਗ਼ਰੀਬੀ ਆ ਘੇਰੇਗੀ।+
20 ਵਫ਼ਾਦਾਰ ਆਦਮੀ ਢੇਰ ਸਾਰੀਆਂ ਬਰਕਤਾਂ ਪਾਵੇਗਾ,+
ਪਰ ਜਿਹੜਾ ਰਾਤੋ-ਰਾਤ ਅਮੀਰ ਬਣਨਾ ਚਾਹੁੰਦਾ ਹੈ, ਉਹ ਨਿਰਦੋਸ਼ ਨਹੀਂ ਰਹੇਗਾ।+
21 ਪੱਖਪਾਤ ਕਰਨਾ ਚੰਗੀ ਗੱਲ ਨਹੀਂ;+
ਪਰ ਇਨਸਾਨ ਸ਼ਾਇਦ ਰੋਟੀ ਦੀ ਬੁਰਕੀ ਲਈ ਗ਼ਲਤ ਕੰਮ ਕਰ ਬੈਠੇ।
22 ਈਰਖਾਲੂ* ਆਦਮੀ ਧਨ-ਦੌਲਤ ਪਾਉਣ ਲਈ ਉਤਾਵਲਾ ਰਹਿੰਦਾ ਹੈ,
ਪਰ ਉਸ ਨੂੰ ਇਹ ਨਹੀਂ ਪਤਾ ਕਿ ਗ਼ਰੀਬੀ ਉਸ ਨੂੰ ਆ ਘੇਰੇਗੀ।
23 ਜੋ ਕਿਸੇ ਨੂੰ ਤਾੜਦਾ ਹੈ,+ ਉਸ ਨੂੰ ਬਾਅਦ ਵਿਚ ਉਸ ਆਦਮੀ ਨਾਲੋਂ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ+
ਜੋ ਆਪਣੀ ਜੀਭ ਨਾਲ ਚਾਪਲੂਸੀ ਕਰਦਾ ਹੈ।
24 ਜਿਹੜਾ ਆਪਣੇ ਮਾਤਾ-ਪਿਤਾ ਨੂੰ ਲੁੱਟ ਕੇ ਕਹਿੰਦਾ ਹੈ, “ਇਹ ਗ਼ਲਤ ਨਹੀਂ,”+
ਉਹ ਤਬਾਹੀ ਲਿਆਉਣ ਵਾਲੇ ਆਦਮੀ ਦਾ ਸਾਥੀ ਹੈ।+
27 ਜਿਹੜਾ ਗ਼ਰੀਬ ਨੂੰ ਦਿੰਦਾ ਹੈ, ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ,+
ਪਰ ਜਿਹੜਾ ਉਨ੍ਹਾਂ ਤੋਂ ਅੱਖਾਂ ਮੀਚ ਲੈਂਦਾ ਹੈ, ਉਸ ਨੂੰ ਬਹੁਤ ਸਾਰੇ ਸਰਾਪ ਮਿਲਣਗੇ।
28 ਜਦੋਂ ਦੁਸ਼ਟ ਸੱਤਾ ਵਿਚ ਆਉਂਦੇ ਹਨ, ਤਾਂ ਆਦਮੀ ਆਪਣੇ ਆਪ ਨੂੰ ਲੁਕਾ ਲੈਂਦਾ ਹੈ,
ਪਰ ਜਦੋਂ ਉਹ ਮਿਟ ਜਾਂਦੇ ਹਨ, ਤਾਂ ਧਰਮੀਆਂ ਦੀ ਗਿਣਤੀ ਵਧ ਜਾਂਦੀ ਹੈ।+
29 ਕਾਫ਼ੀ ਤਾੜਨਾ ਮਿਲਣ ਤੇ ਵੀ ਆਪਣੀ ਗਰਦਨ ਅਕੜਾਈ ਰੱਖਣ ਵਾਲਾ*+
ਅਚਾਨਕ ਨਸ਼ਟ ਹੋ ਜਾਵੇਗਾ ਤੇ ਉਸ ਦੇ ਬਚਣ ਦਾ ਕੋਈ ਉਪਾਅ ਨਹੀਂ ਹੋਵੇਗਾ।+
2 ਧਰਮੀ ਬਹੁਤੇ ਹੋਣ, ਤਾਂ ਲੋਕ ਖ਼ੁਸ਼ੀਆਂ ਮਨਾਉਂਦੇ ਹਨ,
ਪਰ ਜਦੋਂ ਦੁਸ਼ਟ ਰਾਜ ਕਰਦਾ ਹੈ, ਤਾਂ ਲੋਕ ਹੂੰਗਦੇ ਹਨ।+
3 ਬੁੱਧ ਨੂੰ ਪਿਆਰ ਕਰਨ ਵਾਲਾ ਆਪਣੇ ਪਿਤਾ ਨੂੰ ਖ਼ੁਸ਼ ਕਰਦਾ ਹੈ,+
ਪਰ ਵੇਸਵਾਵਾਂ ਨਾਲ ਮੇਲ-ਜੋਲ ਰੱਖਣ ਵਾਲਾ ਆਪਣੀ ਧਨ-ਦੌਲਤ ਉਡਾ ਦਿੰਦਾ ਹੈ।+
4 ਰਾਜਾ ਨਿਆਂ ਕਰ ਕੇ ਦੇਸ਼ ਨੂੰ ਮਜ਼ਬੂਤ ਕਰਦਾ ਹੈ,+
ਪਰ ਰਿਸ਼ਵਤ ਲੈਣ ਵਾਲਾ ਇਸ ʼਤੇ ਤਬਾਹੀ ਲਿਆਉਂਦਾ ਹੈ।
5 ਆਪਣੇ ਗੁਆਂਢੀ ਦੀ ਚਾਪਲੂਸੀ ਕਰਨ ਵਾਲਾ,
ਉਸ ਦੇ ਪੈਰਾਂ ਲਈ ਜਾਲ਼ ਵਿਛਾਉਂਦਾ ਹੈ।+
9 ਜੇ ਬੁੱਧੀਮਾਨ ਆਦਮੀ ਮੂਰਖ ਨਾਲ ਝਗੜੇ ਵਿਚ ਪਵੇ,
ਤਾਂ ਗਲ਼ਾ ਪਾੜ-ਪਾੜ ਕੇ ਬਹਿਸ ਹੋਵੇਗੀ ਤੇ ਮਜ਼ਾਕ ਉਡਾਇਆ ਜਾਵੇਗਾ,
ਪਰ ਕੋਈ ਚੈਨ ਨਹੀਂ ਮਿਲੇਗਾ।+
11 ਮੂਰਖ ਆਪਣੇ ਮਨ ਦੀ ਸਾਰੀ ਭੜਾਸ ਕੱਢ ਦਿੰਦਾ ਹੈ,+
ਪਰ ਬੁੱਧੀਮਾਨ ਸ਼ਾਂਤ ਰਹਿ ਕੇ ਆਪਣੀਆਂ ਭਾਵਨਾਵਾਂ ʼਤੇ ਕਾਬੂ ਰੱਖਦਾ ਹੈ।+
12 ਜੇ ਹਾਕਮ ਝੂਠੀਆਂ ਗੱਲਾਂ ਵੱਲ ਧਿਆਨ ਦੇਵੇ,
ਤਾਂ ਉਸ ਦੇ ਸਾਰੇ ਸੇਵਕ ਦੁਸ਼ਟ ਹੋਣਗੇ।+
13 ਗ਼ਰੀਬ ਅਤੇ ਅਤਿਆਚਾਰੀ ਦੀ ਇਹ ਗੱਲ ਮਿਲਦੀ-ਜੁਲਦੀ ਹੈ:*
ਦੋਹਾਂ ਦੀਆਂ ਅੱਖਾਂ ਨੂੰ ਯਹੋਵਾਹ ਰੌਸ਼ਨੀ ਦਿੰਦਾ ਹੈ।*
15 ਸੋਟੀ* ਤੇ ਤਾੜਨਾ ਬੁੱਧ ਦਿੰਦੀਆਂ ਹਨ,+
ਪਰ ਜਿਸ ਬੱਚੇ ਨੂੰ ਰੋਕਿਆ-ਟੋਕਿਆ ਨਹੀਂ ਜਾਂਦਾ, ਉਹ ਆਪਣੀ ਮਾਂ ਨੂੰ ਸ਼ਰਮਿੰਦਾ ਕਰਦਾ ਹੈ।
16 ਦੁਸ਼ਟਾਂ ਦੇ ਵਧਣ ਨਾਲ ਅਪਰਾਧ ਵਧਦਾ ਹੈ,
ਪਰ ਧਰਮੀ ਉਨ੍ਹਾਂ ਦੀ ਤਬਾਹੀ ਨੂੰ ਦੇਖਣਗੇ।+
17 ਆਪਣੇ ਪੁੱਤਰ ਨੂੰ ਅਨੁਸ਼ਾਸਨ ਦੇ, ਤਾਂ ਉਹ ਤੈਨੂੰ ਸੁੱਖ ਦੇਵੇਗਾ;
ਅਤੇ ਉਹ ਤੇਰੇ ਜੀਅ ਨੂੰ ਬੇਹੱਦ ਖ਼ੁਸ਼ ਕਰੇਗਾ।+
19 ਨੌਕਰ ਗੱਲਾਂ ਨਾਲ ਨਹੀਂ ਸੁਧਰੇਗਾ
ਕਿਉਂਕਿ ਉਹ ਸਮਝਦਾ ਤਾਂ ਹੈ, ਪਰ ਮੰਨਦਾ ਨਹੀਂ।+
20 ਕੀ ਤੂੰ ਅਜਿਹਾ ਆਦਮੀ ਦੇਖਿਆ ਹੈ ਜੋ ਬੋਲਣ ਵਿਚ ਕਾਹਲੀ ਕਰਦਾ ਹੈ?+
ਉਸ ਦੇ ਨਾਲੋਂ ਮੂਰਖ ਲਈ ਜ਼ਿਆਦਾ ਉਮੀਦ ਹੈ।+
21 ਜੇ ਨੌਕਰ ਨੂੰ ਬਚਪਨ ਤੋਂ ਹੀ ਲਾਡ-ਪਿਆਰ ਕੀਤਾ ਜਾਵੇ,
ਤਾਂ ਉਹ ਬਾਅਦ ਵਿਚ ਨਾਸ਼ੁਕਰਾ ਬਣ ਜਾਵੇਗਾ।
24 ਚੋਰ ਦਾ ਸਾਥੀ ਖ਼ੁਦ ਨੂੰ ਨਫ਼ਰਤ ਕਰਦਾ ਹੈ।
30 ਯਾਕਹ ਦੇ ਪੁੱਤਰ ਆਗੂਰ ਦਾ ਗੰਭੀਰ ਸੰਦੇਸ਼ ਜੋ ਉਸ ਨੇ ਈਥੀਏਲ ਨੂੰ, ਹਾਂ, ਈਥੀਏਲ ਤੇ ਉਕਾਲ ਨੂੰ ਸੁਣਾਇਆ ਸੀ।
2 ਮੈਂ ਸਭ ਨਾਲੋਂ ਅਣਜਾਣ ਹਾਂ+
ਅਤੇ ਮੈਨੂੰ ਉਹ ਸਮਝ ਨਹੀਂ ਹੈ ਜੋ ਇਕ ਇਨਸਾਨ ਨੂੰ ਹੋਣੀ ਚਾਹੀਦੀ ਹੈ।
3 ਮੈਂ ਬੁੱਧ ਨਹੀਂ ਸਿੱਖੀ
ਅਤੇ ਮੈਨੂੰ ਉਹ ਗਿਆਨ ਨਹੀਂ ਹੈ ਜੋ ਅੱਤ ਪਵਿੱਤਰ ਪਰਮੇਸ਼ੁਰ ਨੂੰ ਹੈ।
4 ਕੌਣ ਸਵਰਗ ਨੂੰ ਚੜ੍ਹਿਆ ਅਤੇ ਫਿਰ ਹੇਠਾਂ ਉਤਰਿਆ?+
ਕਿਸ ਨੇ ਹਵਾ ਨੂੰ ਆਪਣੇ ਹੱਥਾਂ ਵਿਚ ਇਕੱਠਾ ਕੀਤਾ?
ਕਿਸ ਨੇ ਪਾਣੀਆਂ ਨੂੰ ਆਪਣੇ ਕੱਪੜੇ ਵਿਚ ਲਪੇਟਿਆ?+
ਕਿਸ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ?*+
ਉਸ ਦਾ ਨਾਂ ਅਤੇ ਉਸ ਦੇ ਪੁੱਤਰ ਦਾ ਕੀ ਨਾਂ ਹੈ—ਜੇ ਤੂੰ ਜਾਣਦਾ ਹੈਂ, ਤਾਂ ਦੱਸ?
5 ਪਰਮੇਸ਼ੁਰ ਦੀ ਹਰ ਗੱਲ ਸ਼ੁੱਧ ਹੈ।+
ਉਸ ਵਿਚ ਪਨਾਹ ਲੈਣ ਵਾਲਿਆਂ ਲਈ ਉਹ ਇਕ ਢਾਲ ਹੈ।+
7 ਮੈਂ ਤੇਰੇ ਤੋਂ ਦੋ ਚੀਜ਼ਾਂ ਮੰਗਦਾ ਹਾਂ।
ਮੇਰੀ ਮੌਤ ਤੋਂ ਪਹਿਲਾਂ ਮੈਨੂੰ ਇਹ ਚੀਜ਼ਾਂ ਦੇਣ ਤੋਂ ਪਿੱਛੇ ਨਾ ਹਟੀਂ।
8 ਕਪਟ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ।+
ਮੈਨੂੰ ਨਾ ਗ਼ਰੀਬੀ ਦੇ, ਨਾ ਹੀ ਦੌਲਤ ਦੇ।
ਮੈਨੂੰ ਬੱਸ ਮੇਰੇ ਹਿੱਸੇ ਦਾ ਖਾਣ ਨੂੰ ਦੇ+
9 ਤਾਂਕਿ ਇਵੇਂ ਨਾ ਹੋਵੇ ਕਿ ਮੈਂ ਰੱਜ ਜਾਵਾਂ ਅਤੇ ਤੈਨੂੰ ਠੁਕਰਾ ਦਿਆਂ ਤੇ ਕਹਾਂ, “ਯਹੋਵਾਹ ਕੌਣ ਹੈ?”+
ਨਾ ਹੀ ਅਜਿਹਾ ਹੋਣ ਦੇਈਂ ਕਿ ਮੈਂ ਗ਼ਰੀਬ ਹੋ ਜਾਵਾਂ ਤੇ ਚੋਰੀ ਕਰ ਕੇ ਆਪਣੇ ਪਰਮੇਸ਼ੁਰ ਦੇ ਨਾਂ ਦੀ ਬਦਨਾਮੀ* ਕਰਾਂ।
10 ਨੌਕਰ ਨੂੰ ਉਸ ਦੇ ਮਾਲਕ ਅੱਗੇ ਬਦਨਾਮ ਨਾ ਕਰ,
ਕਿਤੇ ਇਹ ਨਾ ਹੋਵੇ ਕਿ ਉਹ ਤੈਨੂੰ ਸਰਾਪ ਦੇਵੇ ਤੇ ਤੂੰ ਦੋਸ਼ੀ ਠਹਿਰੇਂ।+
11 ਇਕ ਅਜਿਹੀ ਪੀੜ੍ਹੀ ਹੈ ਜੋ ਆਪਣੇ ਪਿਤਾ ਨੂੰ ਫਿਟਕਾਰਦੀ ਹੈ
ਅਤੇ ਆਪਣੀ ਮਾਤਾ ਨੂੰ ਦੁਆਵਾਂ ਨਹੀਂ ਦਿੰਦੀ।+
13 ਇਕ ਅਜਿਹੀ ਪੀੜ੍ਹੀ ਹੈ ਜਿਸ ਦੀਆਂ ਨਜ਼ਰਾਂ ਘਮੰਡ ਨਾਲ ਚੜ੍ਹੀਆਂ ਹਨ
ਅਤੇ ਜਿਸ ਦੀਆਂ ਅੱਖਾਂ ਹੰਕਾਰ ਨਾਲ ਭਰੀਆਂ ਹਨ!+
14 ਇਕ ਪੀੜ੍ਹੀ ਅਜਿਹੀ ਹੈ ਜਿਸ ਦੇ ਦੰਦ ਤਲਵਾਰਾਂ ਹਨ
ਅਤੇ ਜਿਸ ਦੇ ਜਬਾੜ੍ਹੇ ਹਲਾਲ ਕਰਨ ਵਾਲੀਆਂ ਛੁਰੀਆਂ ਹਨ;
ਉਹ ਧਰਤੀ ਉੱਤੇ ਦੁਖੀਆਂ ਨੂੰ
ਅਤੇ ਮਨੁੱਖਜਾਤੀ ਵਿੱਚੋਂ ਗ਼ਰੀਬਾਂ ਨੂੰ ਪਾੜ ਖਾਂਦੇ ਹਨ।+
15 ਜੋਕਾਂ ਦੀਆਂ ਦੋ ਧੀਆਂ ਹਨ ਜੋ ਕਹਿੰਦੀਆਂ ਹਨ, “ਦੇ! ਦੇ!”
ਤਿੰਨ ਚੀਜ਼ਾਂ ਕਦੇ ਨਹੀਂ ਰੱਜਦੀਆਂ,
ਸਗੋਂ ਚਾਰ ਹਨ ਜੋ ਕਦੇ ਨਹੀਂ ਕਹਿੰਦੀਆਂ, “ਬੱਸ!”
17 ਜਿਹੜੀ ਅੱਖ ਪਿਤਾ ਦਾ ਮਜ਼ਾਕ ਉਡਾਉਂਦੀ ਹੈ ਤੇ ਮਾਂ ਦੀ ਆਗਿਆਕਾਰੀ ਨੂੰ ਤੁੱਛ ਸਮਝਦੀ ਹੈ,+
ਵਾਦੀ ਦੇ ਕਾਂ ਉਸ ਨੂੰ ਕੱਢ ਲੈਣਗੇ
ਅਤੇ ਉਕਾਬਾਂ ਦੇ ਬੱਚੇ ਉਸ ਨੂੰ ਖਾ ਜਾਣਗੇ।+
18 ਤਿੰਨ ਗੱਲਾਂ ਮੇਰੀ ਸਮਝ ਤੋਂ ਬਾਹਰ ਹਨ,*
ਸਗੋਂ ਚਾਰ ਹਨ ਜੋ ਮੈਨੂੰ ਸਮਝ ਨਹੀਂ ਲੱਗਦੀਆਂ:
19 ਆਕਾਸ਼ ਵਿਚ ਉਕਾਬ ਦਾ ਰਾਹ,
ਚਟਾਨ ਉੱਤੇ ਸੱਪ ਦਾ ਰਾਹ,
ਸਮੁੰਦਰ ਵਿਚ ਜਹਾਜ਼ ਦਾ ਰਾਹ
ਅਤੇ ਮੁਟਿਆਰ ਨਾਲ ਆਦਮੀ ਦਾ ਵਰਤਾਅ।
20 ਹਰਾਮਕਾਰ ਔਰਤ ਇਸ ਤਰ੍ਹਾਂ ਕਰਦੀ ਹੈ:
ਉਹ ਖਾਂਦੀ ਹੈ ਤੇ ਆਪਣਾ ਮੂੰਹ ਪੂੰਝ ਲੈਂਦੀ ਹੈ;
ਫਿਰ ਉਹ ਕਹਿੰਦੀ ਹੈ, “ਮੈਂ ਕੁਝ ਗ਼ਲਤ ਨਹੀਂ ਕੀਤਾ।”+
21 ਤਿੰਨ ਚੀਜ਼ਾਂ ਹਨ ਜੋ ਧਰਤੀ ਨੂੰ ਕੰਬਾ ਦਿੰਦੀਆਂ ਹਨ,
ਸਗੋਂ ਚਾਰ ਹਨ ਜੋ ਇਹ ਬਰਦਾਸ਼ਤ ਨਹੀਂ ਕਰ ਸਕਦੀ:
22 ਜਦੋਂ ਗ਼ੁਲਾਮ ਰਾਜੇ ਵਜੋਂ ਰਾਜ ਕਰਨ ਲੱਗ ਪਵੇ,+
ਜਦੋਂ ਮੂਰਖ ਕੋਲ ਖਾਣੇ ਦੀ ਭਰਮਾਰ ਹੋਵੇ,
23 ਜਦੋਂ ਉਸ ਔਰਤ ਦਾ ਵਿਆਹ ਹੋ ਜਾਵੇ ਜਿਸ ਨਾਲ ਨਫ਼ਰਤ ਕੀਤੀ ਜਾਂਦੀ ਹੈ*
29 ਤਿੰਨ ਜੀਵ ਅਜਿਹੇ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ,
ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਕਮਾਲ ਦੀ ਹੈ:
30 ਸ਼ੇਰ ਜੋ ਜਾਨਵਰਾਂ ਵਿੱਚੋਂ ਸਭ ਤੋਂ ਤਾਕਤਵਰ ਹੈ,
ਉਹ ਕਿਸੇ ਤੋਂ ਡਰ ਕੇ ਪਿੱਛੇ ਨਹੀਂ ਹਟਦਾ;+
31 ਸ਼ਿਕਾਰੀ ਕੁੱਤਾ; ਬੱਕਰਾ;
ਅਤੇ ਉਹ ਰਾਜਾ ਜਿਸ ਨਾਲ ਉਸ ਦੀ ਫ਼ੌਜ ਹੁੰਦੀ ਹੈ।
32 ਜੇ ਤੂੰ ਮੂਰਖਤਾ ਨਾਲ ਆਪਣੇ ਆਪ ਨੂੰ ਉੱਚਾ ਕੀਤਾ ਹੈ+
ਜਾਂ ਇਸ ਤਰ੍ਹਾਂ ਕਰਨ ਦੀ ਸਾਜ਼ਸ਼ ਘੜੀ ਹੈ,
ਤਾਂ ਆਪਣੇ ਮੂੰਹ ʼਤੇ ਆਪਣਾ ਹੱਥ ਰੱਖ ਲੈ।+
33 ਜਿਵੇਂ ਦੁੱਧ ਰਿੜਕਣ ਨਾਲ ਮੱਖਣ ਨਿਕਲਦਾ ਹੈ
ਅਤੇ ਨੱਕ ਮਰੋੜਨ ਨਾਲ ਖ਼ੂਨ ਨਿਕਲਦਾ ਹੈ,
ਉਸੇ ਤਰ੍ਹਾਂ ਗੁੱਸਾ ਭੜਕਾਉਣ ਨਾਲ ਝਗੜੇ ਪੈਦਾ ਹੁੰਦੇ ਹਨ।+
31 ਰਾਜਾ ਲਮੂਏਲ ਦੀਆਂ ਗੱਲਾਂ, ਹਾਂ, ਉਹ ਗੰਭੀਰ ਸੰਦੇਸ਼ ਜੋ ਉਸ ਦੀ ਮਾਂ ਨੇ ਉਸ ਨੂੰ ਸਿੱਖਿਆ ਦੇਣ ਲਈ ਦਿੱਤਾ:+
2 ਹੇ ਮੇਰੇ ਪੁੱਤਰ, ਮੈਂ ਤੈਨੂੰ ਕੀ ਦੱਸਾਂ,
ਮੇਰੀ ਕੁੱਖੋਂ ਜੰਮੇ ਹੇ ਮੇਰੇ ਪੁੱਤਰ, ਮੈਂ ਕੀ ਕਹਾਂ,
ਮੇਰੀਆਂ ਸੁੱਖਣਾਂ ਦੇ ਪੁੱਤਰ,+ ਮੈਂ ਤੈਨੂੰ ਕੀ ਆਖਾਂ?
4 ਹੇ ਲਮੂਏਲ, ਰਾਜਿਆਂ ਨੂੰ,
ਹਾਂ, ਰਾਜਿਆਂ ਨੂੰ ਦਾਖਰਸ ਪੀਣਾ ਸ਼ੋਭਾ ਨਹੀਂ ਦਿੰਦਾ
ਅਤੇ ਨਾ ਹੀ ਹਾਕਮਾਂ ਦਾ ਇਹ ਕਹਿਣਾ, “ਕਿੱਥੇ ਹੈ ਮੇਰਾ ਜਾਮ?”+
5 ਕਿਤੇ ਇਵੇਂ ਨਾ ਹੋਵੇ ਕਿ ਉਹ ਪੀ ਕੇ ਕਾਨੂੰਨ ਭੁੱਲ ਜਾਣ
ਅਤੇ ਗ਼ਰੀਬਾਂ ਦੇ ਹੱਕ ਮਾਰ ਲੈਣ।
7 ਉਨ੍ਹਾਂ ਨੂੰ ਪੀਣ ਦੇ ਤਾਂਕਿ ਉਹ ਆਪਣੀ ਗ਼ਰੀਬੀ ਨੂੰ ਭੁੱਲ ਜਾਣ;
ਉਨ੍ਹਾਂ ਨੂੰ ਆਪਣਾ ਦੁੱਖ ਯਾਦ ਨਾ ਆਵੇ।
8 ਜਿਹੜੇ ਬੋਲ ਨਹੀਂ ਸਕਦੇ, ਉਨ੍ਹਾਂ ਦੀ ਖ਼ਾਤਰ ਬੋਲੀਂ;
ਜਿਹੜੇ ਨਾਸ਼ ਹੋਣ ਵਾਲੇ ਹਨ, ਉਨ੍ਹਾਂ ਸਾਰਿਆਂ ਦੇ ਹੱਕਾਂ ਦੀ ਰਾਖੀ ਕਰੀਂ।+
א [ਅਲਫ਼]
10 ਗੁਣਵਾਨ* ਪਤਨੀ ਕਿਹਨੂੰ ਮਿਲਦੀ ਹੈ?+
ਉਹ ਮੂੰਗਿਆਂ* ਨਾਲੋਂ ਵੀ ਕਿਤੇ ਅਨਮੋਲ ਹੈ।
ב [ਬੇਥ]
11 ਉਸ ਦਾ ਪਤੀ ਦਿਲੋਂ ਉਸ ʼਤੇ ਭਰੋਸਾ ਕਰਦਾ ਹੈ
ਅਤੇ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ।
ג [ਗਿਮਲ]
12 ਉਹ ਆਪਣੀ ਸਾਰੀ ਉਮਰ
ਉਸ ਨਾਲ ਭਲਾਈ ਹੀ ਕਰਦੀ ਹੈ, ਬੁਰਾਈ ਨਹੀਂ।
ד [ਦਾਲਥ]
13 ਉਹ ਉੱਨ ਤੇ ਮਲਮਲ ਲੱਭ ਕੇ ਲਿਆਉਂਦੀ ਹੈ;
ਉਹ ਖ਼ੁਸ਼ੀ-ਖ਼ੁਸ਼ੀ ਆਪਣੇ ਹੱਥੀਂ ਕੰਮ ਕਰਦੀ ਹੈ।+
ה [ਹੇ]
ו [ਵਾਉ]
15 ਨਾਲੇ ਉਹ ਮੂੰਹ-ਹਨੇਰੇ ਉੱਠਦੀ ਹੈ,
ਆਪਣੇ ਘਰਾਣੇ ਨੂੰ ਖਾਣਾ ਦਿੰਦੀ ਹੈ
ਅਤੇ ਉਸ ਦੀਆਂ ਦਾਸੀਆਂ ਦੇ ਹਿੱਸੇ ਜੋ ਆਉਂਦਾ ਹੈ, ਉਨ੍ਹਾਂ ਨੂੰ ਦਿੰਦੀ ਹੈ।+
ז [ਜ਼ਾਇਨ]
ח [ਹੇਥ]
ט [ਟੇਥ]
18 ਉਹ ਧਿਆਨ ਰੱਖਦੀ ਹੈ ਕਿ ਉਸ ਦਾ ਵਪਾਰ ਮੁਨਾਫ਼ੇ ਵਾਲਾ ਹੋਵੇ;
ਰਾਤ ਨੂੰ ਵੀ ਉਸ ਦਾ ਦੀਵਾ ਬੁਝਦਾ ਨਹੀਂ।
י [ਯੋਧ]
כ [ਕਾਫ਼]
20 ਉਹ ਦੁਖੀਏ ਵੱਲ ਆਪਣਾ ਹੱਥ ਵਧਾਉਂਦੀ ਹੈ
ਅਤੇ ਗ਼ਰੀਬ ਲਈ ਆਪਣਾ ਹੱਥ ਖੋਲ੍ਹਦੀ ਹੈ।+
ל [ਲਾਮਦ]
21 ਬਰਫ਼ਬਾਰੀ ਵੇਲੇ ਉਸ ਨੂੰ ਆਪਣੇ ਘਰਾਣੇ ਦੀ ਚਿੰਤਾ ਨਹੀਂ ਹੁੰਦੀ
ਕਿਉਂਕਿ ਉਸ ਦੇ ਸਾਰੇ ਘਰਾਣੇ ਨੇ ਗਰਮ* ਕੱਪੜੇ ਪਾਏ ਹਨ।
מ [ਮੀਮ]
22 ਉਹ ਆਪਣੀਆਂ ਚਾਦਰਾਂ ਆਪ ਬਣਾਉਂਦੀ ਹੈ।
ਉਸ ਦੇ ਕੱਪੜੇ ਮਲਮਲ ਅਤੇ ਬੈਂਗਣੀ ਉੱਨ ਦੇ ਹਨ।
נ [ਨੂਣ]
ס [ਸਾਮਕ]
24 ਉਹ ਮਲਮਲ ਦੇ ਕੱਪੜੇ* ਬਣਾ ਕੇ ਵੇਚਦੀ ਹੈ
ਅਤੇ ਵਪਾਰੀਆਂ ਕੋਲ ਕਮਰਬੰਦ ਪਹੁੰਚਾਉਂਦੀ ਹੈ।
ע [ਆਇਨ]
25 ਤਾਕਤ ਅਤੇ ਮਾਣ ਉਸ ਦਾ ਲਿਬਾਸ ਹੈ
ਅਤੇ ਉਹ ਭਵਿੱਖ ਬਾਰੇ ਸੋਚ ਕੇ ਡਰਦੀ ਨਹੀਂ।*
פ [ਪੇ]
צ [ਸਾਦੇ]
ק [ਕੋਫ਼]
28 ਉਸ ਦੇ ਬੱਚੇ ਖੜ੍ਹੇ ਹੋ ਕੇ ਉਸ ਨੂੰ ਧੰਨ-ਧੰਨ ਕਹਿੰਦੇ ਹਨ;
ਉਸ ਦਾ ਪਤੀ ਖੜ੍ਹਾ ਹੋ ਕੇ ਉਸ ਦੀ ਤਾਰੀਫ਼ ਕਰਦਾ ਹੈ।
ר [ਰੇਸ਼]
ש [ਸ਼ੀਨ]
ת [ਤਾਉ]
ਜਾਂ, “ਪੱਖਪਾਤ ਨਾ ਕਰਨਾ।”
ਜਾਂ, “ਬੁੱਧ ਭਰੀ ਸਲਾਹ।”
ਜਾਂ, “ਮਿਸਾਲ।”
ਜਾਂ, “ਲਈ ਸ਼ਰਧਾ।”
ਜਾਂ, “ਦੇ ਕਾਨੂੰਨ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸਾਡੇ ਨਾਲ ਆਪਣਾ ਗੁਣਾ ਪਾ।”
ਜਾਂ, “ਸਾਡੀ ਸਾਰਿਆਂ ਦੀ ਇੱਕੋ ਥੈਲੀ (ਬਟੂਆ) ਹੋਵੇਗੀ।”
ਜਾਂ, “ਸੱਚੀ ਬੁੱਧ।”
ਇਬ, “ਸਿਰੇ।”
ਜਾਂ, “ਮੇਰੀ ਤਾੜ ਸੁਣ ਕੇ ਮੁੜੋ।”
ਇਬ, “ਫਲ ਤੋਂ ਖਾਣਗੇ।”
ਜਾਂ, “ਸਕੀਮਾਂ; ਯੋਜਨਾਵਾਂ।”
ਇਬ, “ਪਰਾਈ।” ਜ਼ਾਹਰ ਹੈ ਉਹ ਔਰਤ ਜੋ ਨੈਤਿਕ ਮਿਆਰਾਂ ʼਤੇ ਨਾ ਚੱਲਣ ਕਰਕੇ ਪਰਮੇਸ਼ੁਰ ਤੋਂ ਦੂਰ ਹੋ ਗਈ।
ਜਾਂ, “ਪਰਦੇਸੀ।” ਜ਼ਾਹਰ ਹੈ ਉਹ ਔਰਤ ਜੋ ਨੈਤਿਕ ਮਿਆਰਾਂ ʼਤੇ ਨਾ ਚੱਲਣ ਕਰਕੇ ਪਰਮੇਸ਼ੁਰ ਤੋਂ ਦੂਰ ਹੋ ਗਈ।
ਜਾਂ, “ਭਰਮਾਉਣ ਵਾਲੀਆਂ।”
ਜਾਂ, “ਪਤੀ।”
ਇਬ, “ਕੋਲ ਅੰਦਰ ਜਾਣ।”
ਜਾਂ, “ਜੋ ਵਫ਼ਾਦਾਰੀ ਬਣਾਈ ਰੱਖਦਾ ਹੈ।”
ਜਾਂ, “ਕਾਨੂੰਨ।”
ਜਾਂ, “ਸੱਚਾਈ।”
ਇਬ, “ਦਾ ਸਹਾਰਾ ਨਾ ਲੈ।”
ਇਬ, “ਧੁੰਨੀ।”
ਜਾਂ, “ਆਮਦਨ।”
ਜਾਂ, “ਸਭ ਤੋਂ ਵਧੀਆ ਹਿੱਸੇ।”
ਜਾਂ, “ਚੁਬੱਚੇ।”
ਸ਼ਬਦਾਵਲੀ ਦੇਖੋ।
ਜ਼ਾਹਰ ਹੈ ਇੱਥੇ ਪਿਛਲੀਆਂ ਆਇਤਾਂ ਵਿਚ ਜ਼ਿਕਰ ਕੀਤੇ ਪਰਮੇਸ਼ੁਰ ਦੇ ਗੁਣਾਂ ਦੀ ਗੱਲ ਕੀਤੀ ਹੈ।
ਜਾਂ, “ਕਿਸੇ ਚੀਜ਼ ਵਿਚ ਨਹੀਂ ਵੱਜੇਗਾ।”
ਜਾਂ, “ਜਿਨ੍ਹਾਂ ਦਾ ਹੱਕ ਬਣਦਾ ਹੈ।”
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਕਾਨੂੰਨ।”
ਜਾਂ, “ਮੁੱਖ ਚੀਜ਼।”
ਇਬ, “ਆਪਣਾ ਕੰਨ ਲਾ ਕੇ।”
ਜਾਂ, “ਚਮਕਦੀਆਂ ਅੱਖਾਂ।”
ਜਾਂ ਸੰਭਵ ਹੈ, “ਬਾਰੇ ਧਿਆਨ ਨਾਲ ਸੋਚ-ਵਿਚਾਰ।”
ਇਬ, “ਪਰਾਈ।” ਕਹਾ 2:16 ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਤੂੰ ਆਪਣੇ ਸਾਲ ਜ਼ੁਲਮ ਦੇ ਹੱਥ ਵਿਚ ਨਾ ਦੇ ਦੇਵੇਂ।”
ਜਾਂ, “ਤਾਕਤ।”
ਇਬ, “ਸਭਾ ਅਤੇ ਮੰਡਲੀ ਵਿਚਕਾਰ।”
ਜਾਂ, “ਵਹਿੰਦਾ।”
ਜਾਂ, “ਪਾਣੀ ਦੇ ਸੋਤੇ।”
ਜਾਂ, “ਮਦਹੋਸ਼ ਰਹੇਂ।”
ਇਬ, “ਪਰਾਈ।” ਕਹਾ 2:16 ਦੇਖੋ।
ਇਬ, “ਪਰਦੇਸੀ।” ਕਹਾ 2:16 ਦੇਖੋ।
ਇਬ, “ਜ਼ਾਮਨ ਬਣਿਆ ਹੈਂ।”
ਯਾਨੀ, ਲੈਣ-ਦੇਣ ਦੇ ਮਾਮਲੇ ਵਿਚ।
ਜਾਂ, “ਕਾਨੂੰਨ।”
ਇਬ, “ਪਰਦੇਸੀ।” ਕਹਾ 2:16 ਦੇਖੋ।
ਇਬ, “ਵਿਚ ਦਿਲ ਦੀ ਕਮੀ।”
ਇਬ, “ਰਿਹਾਈ ਦੀ ਕੀਮਤ।”
ਜਾਂ, “ਕਾਨੂੰਨ।”
ਇਬ, “ਪਰਾਈ।” ਕਹਾ 2:16 ਦੇਖੋ।
ਇਬ, “ਪਰਦੇਸੀ।” ਕਹਾ 2:16 ਦੇਖੋ।
ਜਾਂ, “ਭਰਮਾਉਣ ਵਾਲੀਆਂ।”
ਜਾਂ, “ਨਾਤਜਰਬੇਕਾਰਾਂ।”
ਇਬ, “ਵਿਚ ਦਿਲ ਦੀ ਕਮੀ।”
ਜਾਂ, “ਦੇ ਕੱਪੜੇ।”
ਇਬ, “ਉਸ ਦੇ ਪੈਰ ਕਦੇ ਟਿਕਦੇ ਨਹੀਂ।”
ਜਾਂ, “ਬੇੜੀਆਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਮਨੁੱਖ ਦੇ ਪੁੱਤਰਾਂ।”
ਇਬ, “ਮਨ ਨੂੰ ਸਮਝੋ।”
ਸ਼ਬਦਾਵਲੀ ਦੇਖੋ।
ਜਾਂ, “ਪੁਸ਼ਤੈਨੀ ਕਦਰਾਂ-ਕੀਮਤਾਂ।”
ਜਾਂ, “ਬਹੁਤ ਪੁਰਾਣੇ ਸਮੇਂ ਤੋਂ।”
ਜਾਂ, “ਜਣਨ ਪੀੜਾਂ ਨਾਲ ਪੈਦਾ ਕੀਤਾ ਗਿਆ।”
ਇਬ, “ਘੇਰਾ।”
ਇਬ, “ਪੱਕੇ ਕੀਤੇ।”
ਜਾਂ, “ਮਨੁੱਖਜਾਤੀ।”
ਜਾਂ, “ਹਰ ਰੋਜ਼ ਮੇਰੇ ਦਰਵਾਜ਼ੇ ʼਤੇ ਜਾਗਦਾ ਰਹਿੰਦਾ ਹੈ।”
ਜਾਂ, “ਸੱਚੀ ਬੁੱਧ।”
ਜਾਂ, “ਘੜੇ।”
ਇਬ, “ਉਸ ਨੇ ਆਪਣਾ ਪਸ਼ੂ ਵੱਢ ਲਿਆ ਹੈ।”
ਇਬ, “ਵਿਚ ਦਿਲ ਦੀ ਕਮੀ।”
ਜਾਂ, “ਨਾਤਜਰਬੇਕਾਰਾਂ ਨੂੰ ਛੱਡ ਦਿਓ।”
ਇਬ, “ਵਿਚ ਦਿਲ ਦੀ ਕਮੀ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਦੀ ਨੇਕਨਾਮੀ ਕਰਕੇ।”
ਇਬ, “ਹੁਕਮ।”
ਇਬ, “ਦਿਲ ਦੀ ਕਮੀ ਵਾਲੇ।”
ਜਾਂ ਸੰਭਵ ਹੈ, “ਜ਼ਿੰਦਗੀ ਦੇ ਰਾਹ ਉੱਤੇ ਹੈ।”
ਜਾਂ, “ਅਫ਼ਵਾਹਾਂ।”
ਜਾਂ, “ਨੂੰ ਸੇਧ ਦਿੰਦੇ।”
ਜਾਂ, “ਦੁੱਖ-ਦਰਦ; ਮੁਸ਼ਕਲ।”
ਜਾਂ, “ਮਾਲਕ।”
ਜਾਂ, “ਬੁੱਧ ਦਾ ਫਲ ਪੈਦਾ ਕਰਦਾ ਹੈ।”
ਜਾਂ, “ਧੋਖਾ ਦੇਣ ਵਾਲੀ।”
ਜਾਂ, “ਪੂਰੇ ਤੋਲ ਦੇ ਵੱਟੇ।”
ਜਾਂ, “ਜੋ ਆਪਣੀਆਂ ਹੱਦਾਂ ਜਾਣਦੇ ਹਨ।”
ਜਾਂ, “ਖਰਿਆਈ।”
ਜਾਂ, “ਕੀਮਤੀ ਚੀਜ਼ਾਂ।”
ਜਾਂ, “ਨਾਸਤਿਕ ਆਦਮੀ।”
ਇਬ, “ਵਿਚ ਦਿਲ ਦੀ ਕਮੀ।”
ਇਬ, “ਸੁਭਾਅ ਦਾ ਵਫ਼ਾਦਾਰ ਇਨਸਾਨ।”
ਇਬ, “ਗੱਲ ਨੂੰ ਢਕ ਲੈਂਦਾ ਹੈ।”
ਜਾਂ, “ਬੁੱਧ ਭਰੀ ਸਲਾਹ।”
ਜਾਂ, “ਮੁਕਤੀ।”
ਜਾਂ, “ਦਾ ਜ਼ਾਮਨ ਬਣਦਾ ਹੈ।”
ਇਬ, “ਨਫ਼ਰਤ ਕਰਦਾ ਹੈ।”
ਜਾਂ, “ਚੰਗੀ ਸ਼ਖ਼ਸੀਅਤ ਵਾਲੀ।”
ਜਾਂ, “ਅਟੱਲ ਪਿਆਰ ਕਰਨ ਵਾਲਾ ਆਦਮੀ।”
ਜਾਂ, “ਆਪਣੀ ਜਾਨ ਦਾ ਭਲਾ ਕਰਦਾ ਹੈ।”
ਜਾਂ, “ਨਿਰਾਦਰ।”
ਇਬ, “ਖਿਲਾਰਦਾ ਹੈ।”
ਇਬ, “ਮੋਟਾ ਕੀਤਾ ਜਾਵੇਗਾ।”
ਇਬ, “ਦਿਲ ਖੋਲ੍ਹ ਕੇ ਸਿੰਜਦਾ ਹੈ।”
ਜਾਂ, “ਨਿਰਾਦਰ।”
ਜਾਂ, “ਉਸ ਨੂੰ ਸਮਝ ਨਹੀਂ ਹੈ।”
ਇਬ, “ਖ਼ੂਨ ਕਰਨ ਲਈ ਤਾਕ ਵਿਚ ਬੈਠੀਆਂ ਹਨ।”
ਜਾਂ, “ਆਪਣੇ ਪਾਲਤੂ ਜਾਨਵਰ ਦੀ ਜਾਨ।”
ਇਬ, “ਵਿਚ ਦਿਲ ਦੀ ਕਮੀ।”
ਇਬ, “ਮੂੰਹ।”
ਜਾਂ, “ਉਸੇ ਦਿਨ।”
ਇਬ, “ਢਕ ਲੈਂਦਾ ਹੈ।”
ਇਬ, “ਧਰਮ ਦੀਆਂ ਗੱਲਾਂ।”
ਇਬ, “ਦੀ ਸਲਾਹ ਦੇਣ ਵਾਲੇ।”
ਜਾਂ, “ਉਸ ਨੂੰ ਨਿਰਾਸ਼ ਕਰ ਦਿੰਦੀ ਹੈ।”
ਜਾਂ, “ਤਾੜਨਾ।”
ਇਬ, “ਮੂੰਹ।”
ਜਾਂ, “ਆਪਣੀਆਂ ਗੱਲਾਂ।”
ਇਬ, “ਮੋਟਾ ਕੀਤਾ ਜਾਵੇਗਾ।”
ਇਬ, “ਕੋਈ ਝਿੜਕ ਨਹੀਂ ਸੁਣਦੇ।”
ਇਬ, “ਆਨੰਦ ਮਾਣਦਾ ਹੈ।”
ਜਾਂ, “ਇਕੱਠੇ ਸਲਾਹ-ਮਸ਼ਵਰਾ ਕਰਨ ਵਾਲਿਆਂ।”
ਜਾਂ, “ਵਿਅਰਥ ਦੀ ਧਨ-ਦੌਲਤ।”
ਇਬ, “ਹੱਥੀਂ ਜੋੜਨ ਵਾਲੇ ਦਾ।”
ਜਾਂ, “ਬਚਨ।”
ਜਾਂ, “ਕਾਨੂੰਨ।”
ਜਾਂ, “ਝਿੜਕ।”
ਜਾਂ, “ਗ਼ਰੀਬ।”
ਜਾਂ, “ਨੂੰ ਅਨੁਸ਼ਾਸਨ ਨਹੀਂ ਦਿੰਦਾ; ਸਜ਼ਾ ਨਹੀਂ ਦਿੰਦਾ।”
ਜਾਂ ਸੰਭਵ ਹੈ, “ਉਸੇ ਵੇਲੇ।”
ਜਾਂ ਸੰਭਵ ਹੈ, “ਮੂਰਖ ਦੂਜਿਆਂ ਨੂੰ ਧੋਖਾ ਦਿੰਦੇ ਹਨ।”
ਜਾਂ, “ਗ਼ਲਤੀ ਸੁਧਾਰਨ ਨੂੰ।”
ਜਾਂ, “ਲੋਕਾਂ ਦੇ ਚੰਗੇ ਇਰਾਦੇ ਹੁੰਦੇ ਹਨ।”
ਜਾਂ, “ਕੁੜੱਤਣ।”
ਜਾਂ, “ਨਾਤਜਰਬੇਕਾਰ।”
ਜਾਂ, “ਭੜਕ ਉੱਠਦਾ।”
ਜਾਂ, “ਜਿਹੜਾ ਸੋਚਣ-ਸਮਝਣ ਦੀ ਕਾਬਲੀਅਤ ਰੱਖਦਾ ਹੈ।”
ਜਾਂ, “ਨਾਤਜਰਬੇਕਾਰਾਂ।”
ਜਾਂ, “ਨੂੰ ਤੰਦਰੁਸਤੀ ਦਿੰਦਾ ਹੈ।”
ਜਾਂ, “ਕੋਮਲ।”
ਜਾਂ, “ਦੁਖਦਾਈ।”
ਜਾਂ, “ਚੰਗਾ ਕਰਨ ਵਾਲੀ ਜੀਭ।”
ਇਬ, “ਮਨ ਨੂੰ ਕੁਚਲ ਦਿੰਦੀ ਹੈ।”
ਜਾਂ, “ਝਿੜਕ।”
ਜਾਂ, “ਕਮਾਈ।”
ਜਾਂ, “ਕਠੋਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਅਤੇ ਅਬਦੋਨ।” ਸ਼ਬਦਾਵਲੀ ਦੇਖੋ।
ਜਾਂ, “ਝਿੜਕਣ।”
ਜਾਂ, “ਦਾ ਪਿੱਛਾ ਕਰਦਾ ਹੈ।”
ਜਾਂ, “ਚੰਗੇ ਦਿਲ ਵਾਲਾ।”
ਜਾਂ, “ਉਲਝਣ।”
ਇਬ, “ਪਲ਼ਿਆ ਹੋਇਆ ਬਲਦ।”
ਇਬ, “ਦਿਲ ਵਿਚ ਕਮੀ।”
ਜਾਂ, “ਭੇਤ ਨਾ ਹੋਵੇ।”
ਇਬ, “ਆਪਣੇ ਮੂੰਹ ਦੇ ਉੱਤਰ ਤੋਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਬਦਨਾਮੀ।”
ਜਾਂ, “ਧਿਆਨ ਨਾਲ ਸੋਚਦਾ ਹੈ ਕਿ ਕਿਵੇਂ ਜਵਾਬ ਦੇਣਾ ਹੈ; ਬੋਲਣ ਤੋਂ ਪਹਿਲਾਂ ਸੋਚਦਾ ਹੈ।”
ਜਾਂ, “ਖ਼ੁਸ਼ੀ ਵਾਲੀ ਤੱਕਣੀ।”
ਇਬ, “ਹੱਡੀਆਂ ਨੂੰ ਮੋਟਾ ਕਰ ਦਿੰਦੀ ਹੈ।”
ਇਬ, “ਮਨ।”
ਇਬ, “ਮਨ ਦੀਆਂ ਯੋਜਨਾਵਾਂ ਆਦਮੀ ਦੇ ਵੱਸ ਵਿਚ ਹਨ।”
ਜਾਂ, “ਜੋ ਸਹੀ ਜਵਾਬ।” ਇਬ, “ਜੀਭ ਦਾ ਜਵਾਬ।”
ਇਬ, “ਸ਼ੁੱਧ।”
ਇਬ, “ਸੋਚਾਂ।”
ਇਬ, “ਆਪਣੇ ਕੰਮ ਯਹੋਵਾਹ ਵੱਲ ਰੋੜ੍ਹ ਦੇ।”
ਜਾਂ, “ਤੋਂ ਬਚ ਜਾਂਦਾ ਹੈ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਮਨੋਂ ਨਿਮਰ।”
ਇਬ, “ਦਾ ਭਲਾ ਹੋਵੇਗਾ।”
ਜਾਂ, “ਮਨਮੋਹਕ ਗੱਲਾਂ।” ਇਬ, “ਬੁੱਲ੍ਹਾਂ ਦੀ ਮਿਠਾਸ।”
ਜਾਂ, “ਜਿਨ੍ਹਾਂ ਦਾ ਸੁਆਦ ਮਿੱਠਾ ਲੱਗਦਾ ਹੈ।”
ਇਬ, “ਮੂੰਹ।”
ਜਾਂ, “ਸਾਜ਼ਸ਼ਾਂ ਘੜਨ ਵਾਲਾ।”
ਜਾਂ, “ਮਹਿਮਾ।”
ਇਬ, “ਆਪਣੇ ਮਨ ʼਤੇ ਰਾਜ ਕਰਨ ਵਾਲਾ।”
ਇਬ, “ਬਲ਼ੀਆਂ।”
ਚਾਂਦੀ ਨੂੰ ਪਿਘਲਾਉਣ ਤੇ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਮਿੱਟੀ ਦਾ ਭਾਂਡਾ।
ਜਾਂ, “ਪੋਤੇ-ਪੋਤੀਆਂ ਤੇ ਦੋਹਤੇ-ਦੋਹਤੀਆਂ।”
ਜਾਂ, “ਮਾਪੇ।”
ਜਾਂ, “ਚੰਗੀਆਂ।”
ਜਾਂ, “ਉੱਚ ਅਧਿਕਾਰੀ।”
ਜਾਂ, “ਉਹ ਪੱਥਰ ਹੈ ਜਿਸ ਰਾਹੀਂ ਉਸ ਉੱਤੇ ਮਿਹਰ ਹੁੰਦੀ ਹੈ।”
ਇਬ, “ਢਕ ਲੈਂਦਾ।”
ਇਬ, “ਪਾਣੀ ਛੱਡਣ।”
ਜਾਂ, “ਉਸ ਵਿਚ ਬੁੱਧ ਦੀ ਘਾਟ ਹੈ?”
ਇਬ, “ਦਿਲ ਦੀ ਕਮੀ ਵਾਲਾ।”
ਜਾਂ, “ਜ਼ਾਮਨ ਬਣਨ।”
ਇਬ, “ਦਾ ਭਲਾ ਨਹੀਂ ਹੋਵੇਗਾ।”
ਜਾਂ, “ਤੰਦਰੁਸਤ ਕਰਨ ਲਈ ਚੰਗਾ ਹੈ।”
ਜਾਂ, “ਤਾਕਤ ਨੂੰ ਸੋਖ ਲੈਂਦਾ ਹੈ।”
ਇਬ, “ਬੁੱਕਲ ਵਿੱਚੋਂ ਰਿਸ਼ਵਤ।”
ਇਬ, “ਕੁੜੱਤਣ।”
ਜਾਂ, “ਉੱਤੇ ਜੁਰਮਾਨਾ ਲਾਉਣਾ।”
ਇਬ, “ਸੁਭਾਅ ਦਾ ਠੰਢਾ।”
ਜਾਂ, “ਤੁੱਛ ਸਮਝਦਾ ਹੈ।”
ਜਾਂ, “ਲਾਲਚ ਨਾਲ ਨਿਗਲ਼ੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਹਨ।”
ਇਬ, “ਉੱਚਾ ਕੀਤਾ ਜਾਂਦਾ ਹੈ,” ਯਾਨੀ ਪਹੁੰਚ ਤੋਂ ਬਾਹਰ, ਮਹਿਫੂਜ਼।
ਜਾਂ, “ਗਹਿਰੀ ਨਿਰਾਸ਼ਾ।”
ਜਾਂ, “ਉਸ ਨੂੰ ਪੂਰੀ ਤਰ੍ਹਾਂ ਜਾਂਚਦੀ ਨਹੀਂ।”
ਇਬ, “ਛੁਡਾਇਆ ਜਾਂਦਾ ਹੈ।”
ਇਬ, “ਮੂੰਹ।”
ਜਾਂ, “ਕਿਰਪਾ।”
ਇਬ, “ਆਪਣੇ ਪੈਰਾਂ ਨਾਲ ਕਾਹਲੀ ਕਰਦਾ ਹੈ।”
ਜਾਂ, “ਭਲੇ।”
ਇਬ, “ਦਿਲ ਹਾਸਲ ਕਰਦਾ ਹੈ।”
ਇਬ, “ਦਾ ਭਲਾ ਹੋਵੇਗਾ।”
ਜਾਂ, “ਅਪਰਾਧ ਨੂੰ।”
ਇਬ, “ਛੱਡ ਦੇਣਾ।”
ਜਾਂ, “ਖਿਝਾਉਣ ਵਾਲੀ।”
ਜਾਂ, “ਬਦਲਾ।”
ਜਾਂ, “ਦੀ ਇੱਛਾ ਨਾ ਕਰ।”
ਜਾਂ, “ਮਕਸਦ।”
ਜਾਂ, “ਖ਼ੌਫ਼।”
ਜਾਂ ਸੰਭਵ ਹੈ, “ਵਾਢੀ ਦੌਰਾਨ ਲੱਭਣ ਤੇ ਵੀ ਉਸ ਨੂੰ ਕੁਝ ਨਹੀਂ ਮਿਲੇਗਾ।”
ਜਾਂ, “ਇਰਾਦੇ।” ਇਬ, “ਸਲਾਹ।”
ਇਬ, “ਪੁੱਤਰ।”
ਜਾਂ, “ਇੱਕੋ ਤੋਲ ਲਈ ਦੋ ਅਲੱਗ-ਅਲੱਗ ਵੱਟੇ ਅਤੇ ਇੱਕੋ ਮਾਪ ਲਈ ਦੋ ਵੱਖੋ-ਵੱਖਰੇ ਭਾਂਡੇ।”
ਜਾਂ, “ਮੁੰਡਾ।”
ਸ਼ਬਦਾਵਲੀ ਦੇਖੋ।
ਜਾਂ, “ਕਿਸੇ ਪਰਦੇਸੀ।”
ਜਾਂ, “ਪੱਕੀਆਂ ਕੀਤੀਆਂ ਜਾਣਗੀਆਂ।”
ਜਾਂ, “ਬੁੱਧ ਭਰੀ ਸਲਾਹ।”
ਜਾਂ, “ਜੋ ਆਪਣੇ ਬੁੱਲ੍ਹਾਂ ਨਾਲ ਭਰਮਾਉਂਦਾ ਹੈ।”
ਜਾਂ, “ਇੱਕੋ ਤੋਲ ਲਈ ਦੋ ਅਲੱਗ-ਅਲੱਗ ਵੱਟੇ।”
ਜਾਂ, “ਕਿਵੇਂ ਸਮਝ ਸਕਦਾ ਹੈ ਕਿ ਕਿਸ ਰਾਹ ਜਾਣਾ ਹੈ?”
ਜਾਂ, “ਸਾਫ਼ ਕਰ।”
ਜਾਂ, “ਇਰਾਦਿਆਂ।”
ਜਾਂ, “ਫ਼ਾਇਦੇਮੰਦ।”
ਜਾਂ ਸੰਭਵ ਹੈ, “ਉਨ੍ਹਾਂ ਲਈ ਜੋ ਮੌਤ ਭਾਲਦੇ ਹਨ।”
ਜਾਂ, “ਖਿਝਾਉਣ ਵਾਲੀ।”
ਜਾਂ, “ਉਸ ਨੂੰ ਪਤਾ ਹੁੰਦਾ ਹੈ ਕਿ ਕੀ ਕਰਨਾ ਹੈ।”
ਇਬ, “ਬੁੱਕਲ ਵਿਚ ਦਿੱਤੀ ਰਿਸ਼ਵਤ।”
ਜਾਂ, “ਖਿਝਾਉਣ ਵਾਲੀ।”
ਇਬ, “ਨਿਗਲ਼ ਜਾਵੇਗਾ।”
ਜਾਂ, “ਨੂੰ ਜਿੱਤ ਸਕਦਾ ਹੈ।”
ਜਾਂ, “ਸ਼ਰਮਨਾਕ ਚਾਲ-ਚਲਣ ਨਾਲ।”
ਇਬ, “ਸਦਾ ਬੋਲੇਗਾ।”
ਜਾਂ, “ਆਪਣਾ ਰਾਹ ਪੱਕਾ ਕਰਦਾ ਹੈ।”
ਜਾਂ, “ਨੇਕਨਾਮੀ।” ਇਬ, “ਇਕ ਨਾਂ।”
ਇਬ, “ਕਿਰਪਾ।”
ਇਬ, “ਇਕ-ਦੂਜੇ ਨਾਲ ਮਿਲਦੇ ਹਨ।”
ਜਾਂ, “ਸਜ਼ਾ।”
ਜਾਂ, “ਬੱਚੇ; ਨੌਜਵਾਨ।”
ਇਬ, “ਜਿਸ ਦੀ ਅੱਖ ਚੰਗੀ ਹੈ।”
ਜਾਂ, “ਘਿਰਣਾ ਕਰਨ ਵਾਲੇ।”
ਜਾਂ, “ਮੁਕੱਦਮਾ।”
ਇਬ, “ਪਰਾਈਆਂ।” ਕਹਾ 2:16 ਦੇਖੋ।
ਜਾਂ, “ਬੱਚੇ; ਨੌਜਵਾਨ।”
ਜਾਂ, “ਤੇਰਾ ਬਹੁਤ ਜੀਅ ਕਰੇ।”
ਜਾਂ, “ਆਪਣੇ ਆਪ ʼਤੇ ਕਾਬੂ।”
ਜਾਂ ਸੰਭਵ ਹੈ, “ਆਪਣੀ ਸਮਝ ਤੋਂ ਕੰਮ ਲੈਣਾ ਛੱਡ ਦੇ।”
ਜਾਂ, “ਉਸ ਦਾ ਜਿਸ ਦੀ ਨਜ਼ਰ ਬੁਰੀ ਹੈ।”
ਜਾਂ, “ਮਨ ਵਿਚ ਗਿਣਤੀ ਕਰਦਾ ਹੈ।”
ਇਬ, “ਉਸ ਦਾ ਦਿਲ ਤੇਰੇ ਨਾਲ ਨਹੀਂ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਛੁਡਾਉਣ ਵਾਲਾ,” ਯਾਨੀ ਪਰਮੇਸ਼ੁਰ।
ਜਾਂ, “ਅਨੁਸ਼ਾਸਨ।”
ਜਾਂ, “ਬੱਚੇ; ਨੌਜਵਾਨ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਮੇਰੇ ਗੁਰਦੇ।”
ਜਾਂ, “ਹਾਸਲ ਕਰ।”
ਇਬ, “ਪਰਦੇਸੀ।” ਕਹਾ 2:16 ਦੇਖੋ।
ਜਾਂ, “ਸੁਸਤ ਰਹਿੰਦੀਆਂ ਹਨ?”
ਜਾਂ, “ਨੂੰ ਚੱਖਣ ਲਈ ਇਕੱਠੇ ਹੁੰਦੇ ਹਨ।”
ਜਾਂ, “ਮੇਰੇ ਦਰਦ ਨਹੀਂ ਹੋਇਆ।”
ਜਾਂ, “ਮੈਂ ਇਸ ਨੂੰ ਫਿਰ ਭਾਲਾਂਗਾ।”
ਜਾਂ, “ਘਰਾਣਾ।”
ਜਾਂ, “ਬੁੱਧ ਭਰੀ ਸਲਾਹ।”
ਜਾਂ, “ਸਫ਼ਲਤਾ; ਮੁਕਤੀ।”
ਜਾਂ, “ਮੂਰਖ ਦੀਆਂ ਯੋਜਨਾਵਾਂ।”
ਜਾਂ, “ਮੁਸੀਬਤ ਦੀ ਘੜੀ।”
ਜਾਂ, “ਇਰਾਦਿਆਂ।”
ਜਾਂ, “ਤੇਰੀ ਜਾਨ ਲਈ ਮਿੱਠੀ ਹੈ।”
ਯਾਨੀ, ਦੁਸ਼ਮਣ।
ਜਾਂ, “ਗਰਮ ਨਾ ਹੋ।”
ਜਾਂ, “ਬਗਾਵਤ ਕਰਨ।”
ਯਾਨੀ, ਯਹੋਵਾਹ ਅਤੇ ਰਾਜਾ।
ਜਾਂ ਸੰਭਵ ਹੈ, “ਸਿੱਧਾ-ਸਿੱਧਾ ਜਵਾਬ ਦੇਣਾ ਚੁੰਮਣ ਵਾਂਗ ਹੈ।”
ਜਾਂ, “ਘਰਾਣਾ।”
ਇਬ, “ਵਿਚ ਦਿਲ ਦੀ ਕਮੀ।”
ਇਬ, “ਮੈਂ ਸਿੱਖਿਆ ਲਈ।”
ਜਾਂ, “ਨਕਲ ਕੀਤੀ ਤੇ ਇਕੱਠੀਆਂ ਕੀਤੀਆਂ।”
ਜਾਂ, “ਦੂਜਿਆਂ ਦੇ ਭੇਤ।”
ਜਾਂ, “ਬਦਨਾਮ ਕਰਨ ਲਈ ਅਫ਼ਵਾਹ।”
ਇਬ, “ਝੂਠਾ-ਮੂਠਾ ਤੋਹਫ਼ਾ।”
ਜਾਂ, “ਨਰਮ।”
ਜਾਂ ਸੰਭਵ ਹੈ, “ਧੋਖੇਬਾਜ਼।”
ਜਾਂ, “ਖਾਰ।”
ਇਬ, “ਤੈਨੂੰ ਨਫ਼ਰਤ ਕਰਨ ਵਾਲਾ।”
ਯਾਨੀ, ਕਿਸੇ ਦੇ ਕਠੋਰ ਦਿਲ ਨੂੰ ਪਿਘਲਾਉਣਾ, ਜਿਵੇਂ ਬਲ਼ਦੇ ਕੋਲੇ ਲੋਹੇ ਨੂੰ ਪਿਘਲਾ ਦਿੰਦੇ ਹਨ।
ਜਾਂ, “ਖਿਝਾਉਣ ਵਾਲੀ।”
ਜਾਂ, “ਨਾਲ ਸਮਝੌਤਾ ਕਰ ਲੈਂਦਾ ਹੈ।” ਇਬ, “ਅੱਗੇ ਲੜਖੜਾਉਂਦਾ ਹੈ।”
ਜਾਂ ਸੰਭਵ ਹੈ, “ਉਸੇ ਤਰ੍ਹਾਂ ਬਿਨਾਂ ਵਜ੍ਹਾ ਦਿੱਤਾ ਸਰਾਪ ਵੀ ਨਹੀਂ ਲੱਗਦਾ।”
ਇਬ, “ਹਿੰਸਾ ਪੀਂਦਾ ਹੈ।”
ਜਾਂ, “ਝੂਲਦੀਆਂ।”
ਜਾਂ, “ਜਿਹੜਾ ਸਾਰਿਆਂ ਨੂੰ ਜ਼ਖ਼ਮੀ ਕਰਦਾ ਹੈ।”
ਜਾਂ, “ਚੂਲ।”
ਜਾਂ ਸੰਭਵ ਹੈ, “ਵਿਚ ਲੱਤ ਅੜਾਉਂਦਾ ਹੈ।”
ਜਾਂ, “ਲਾਲਚ ਨਾਲ ਨਿਗਲ਼ੀਆਂ ਜਾਣ ਵਾਲੀਆਂ ਚੀਜ਼ਾਂ ਵਾਂਗ ਹਨ।”
ਇਬ, “ਦੇ ਨਾਲ-ਨਾਲ ਬਲ਼ਦੇ ਬੁੱਲ੍ਹ ਹਨ।”
ਜਾਂ, “ਕਿਉਂਕਿ ਉਸ ਦਾ ਦਿਲ ਪੂਰੀ ਤਰ੍ਹਾਂ ਘਿਣਾਉਣਾ ਹੈ।”
ਇਬ, ਕੱਲ੍ਹ ਕਿਸ ਚੀਜ਼ “ਨੂੰ ਜਨਮ ਦੇਵੇਗਾ।”
ਇਬ, “ਇਕ ਅਜਨਬੀ।”
ਇਬ, “ਪਰਦੇਸੀ।”
ਜਾਂ ਸੰਭਵ ਹੈ, “ਝੂਠੇ; ਦਿਖਾਵੇ ਦੇ।”
ਇਬ, “ਮਿੱਧ ਦਿੰਦਾ ਹੈ।”
ਜਾਂ, “ਭੱਜ ਜਾਂਦਾ ਹੈ।”
ਜਾਂ, “ਸਜ਼ਾ।”
ਜਾਂ, “ਕਿਸੇ ਪਰਦੇਸੀ।”
ਜਾਂ, “ਖਿਝਾਉਣ ਵਾਲੀ।”
ਇਬ, “ਆਪਣੇ ਦੋਸਤ ਦੇ ਚਿਹਰੇ।”
ਚਾਂਦੀ ਨੂੰ ਪਿਘਲਾਉਣ ਤੇ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਮਿੱਟੀ ਦਾ ਭਾਂਡਾ।
ਜਾਂ, “ਉੱਤੇ ਮਨ ਲਾ; ਵੱਲ ਧਿਆਨ ਦੇ।”
ਜਾਂ, “ਜਵਾਨ ਸ਼ੇਰ।”
ਜਾਂ, “ਬਗਾਵਤ ਹੁੰਦੀ ਰਹੇ।”
ਇਬ, “ਉਹ।”
ਜਾਂ, “ਜੋ ਹਮੇਸ਼ਾ ਡਰ ਰੱਖਦਾ ਹੈ।”
ਜਾਂ, “ਟੋਏ।”
ਜਾਂ, “ਲਾਲਚੀ।”
ਇਬ, “ਮੋਟਾ ਕੀਤਾ ਜਾਵੇਗਾ।”
ਜਾਂ, “ਢੀਠ ਰਹਿਣ ਵਾਲਾ।”
ਜਾਂ, “ਨਿਰਦੋਸ਼।”
ਜਾਂ ਸੰਭਵ ਹੈ, “ਪਰ ਨੇਕ ਇਨਸਾਨ ਆਪਣੀ ਜਾਨ ਬਚਾਉਣ ਨੂੰ ਫਿਰਦਾ ਹੈ।”
ਇਬ, “ਇਕ-ਦੂਜੇ ਨਾਲ ਮਿਲਦੇ ਹਨ।”
ਯਾਨੀ, ਉਹ ਉਨ੍ਹਾਂ ਨੂੰ ਜ਼ਿੰਦਗੀ ਦਿੰਦਾ ਹੈ।
ਜਾਂ, “ਅਨੁਸ਼ਾਸਨ; ਸਜ਼ਾ।”
ਜਾਂ, “ਪਰਮੇਸ਼ੁਰ ਦੀ ਸੇਧ।”
ਜਾਂ, “ਉਹ ਸਹੁੰ ਤਾਂ ਖਾਂਦਾ ਹੈ ਜਿਸ ਨੂੰ ਪੂਰਾ ਨਾ ਕਰਨ ਤੇ ਸਰਾਪ ਮਿਲੇਗਾ।”
ਜਾਂ ਸੰਭਵ ਹੈ, “ਦੀ ਮਿਹਰ ਪਾਉਣੀ ਚਾਹੁੰਦੇ ਹਨ।” ਇਬ, “ਦਾ ਮੂੰਹ ਭਾਲਦੇ ਹਨ।”
ਇਬ, “ਖੜ੍ਹੇ ਕੀਤੇ।”
ਜਾਂ, “ਉੱਤੇ ਹਮਲਾ।”
ਇਬ, “ਮਲ।”
ਜਾਂ, “ਮੈਨੂੰ ਹੈਰਾਨ ਕਰਦੀਆਂ ਹਨ।”
ਜਾਂ, “ਜਿਸ ਨਾਲ ਪਿਆਰ ਨਹੀਂ ਕੀਤਾ ਜਾਂਦਾ।”
ਜਾਂ, “ਜ਼ਬਰਦਸਤੀ ਥਾਂ ਖੋਹ ਲਵੇ।”
ਜਾਂ, “ਬਹੁਤ ਬੁੱਧੀਮਾਨ ਹਨ।”
ਇਬ, “ਤਾਕਤਵਰ ਲੋਕ ਨਹੀਂ ਹਨ।”
ਇਬ, “ਸ਼ਕਤੀਸ਼ਾਲੀ ਲੋਕ ਨਹੀਂ ਹਨ।”
ਜਾਂ, “ਟੁਕੜੀਆਂ ਵਿਚ ਅੱਗੇ ਵਧਦੀਆਂ ਹਨ।”
ਜਾਂ, “ਜਿਨ੍ਹਾਂ ਦਾ ਮਨ ਕੌੜਾ ਹੈ।”
ਜਾਂ, “ਮੁਕੱਦਮਾ ਲੜੀਂ।”
ਜਾਂ, “ਉੱਤਮ।”
ਸ਼ਬਦਾਵਲੀ ਦੇਖੋ।
ਜਾਂ, “ਆਪਣੀ ਕਮਾਈ ਨਾਲ।” ਇਬ, “ਆਪਣੇ ਹੱਥਾਂ ਦੇ ਫਲ ਨਾਲ।”
ਇਬ, “ਤਾਕਤ ਨਾਲ ਆਪਣਾ ਲੱਕ ਬੰਨ੍ਹਦੀ ਹੈ।”
ਅਟੇਰਨ ਅਤੇ ਤੱਕਲਾ ਡੰਡੀਆਂ ਸਨ ਜਿਨ੍ਹਾਂ ਦੀ ਮਦਦ ਨਾਲ ਧਾਗਾ ਤੇ ਸੂਤ ਲਪੇਟਿਆ ਜਾਂ ਬਣਾਇਆ ਜਾਂਦਾ ਸੀ।
ਇਬ, “ਦੁਗਣੇ।”
ਜਾਂ, “ਅੰਦਰਲੇ ਕੱਪੜੇ।”
ਜਾਂ, “ਆਉਣ ਵਾਲੇ ਦਿਨ ਉੱਤੇ ਹੱਸਦੀ ਹੈ।”
ਜਾਂ, “ਪਿਆਰ ਭਰੀ ਹਿਦਾਇਤ; ਅਟੱਲ ਪਿਆਰ ਦਾ ਕਾਨੂੰਨ।”
ਜਾਂ, “ਉੱਤਮ।”
ਜਾਂ, “ਵਿਅਰਥ।”
ਇਬ, “ਉਸ ਦੇ ਹੱਥਾਂ ਦੇ ਫਲ ਵਿੱਚੋਂ ਉਸ ਨੂੰ ਦੇ।”