ਵਾਚਟਾਵਰ ਆਨ-ਲਾਈਨ ਲਾਇਬ੍ਰੇਰੀ
ਵਾਚਟਾਵਰ
ਆਨ-ਲਾਈਨ ਲਾਇਬ੍ਰੇਰੀ
ਪੰਜਾਬੀ
  • ਬਾਈਬਲ
  • ਪ੍ਰਕਾਸ਼ਨ
  • ਸਭਾਵਾਂ
  • nwt ਯਸਾਯਾਹ 1:1 - 66:24
  • ਯਸਾਯਾਹ

ਕੋਈ ਵੀਡੀਓ ਉਪਲਬਧ ਨਹੀਂ।

ਮਾਫ਼ ਕਰੋ, ਵੀਡੀਓ ਲੋਡ ਨਹੀਂ ਹੋਇਆ।

  • ਯਸਾਯਾਹ
  • ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਪਵਿੱਤਰ ਲਿਖਤਾਂ—ਨਵੀਂ ਦੁਨੀਆਂ ਅਨੁਵਾਦ
ਯਸਾਯਾਹ

ਯਸਾਯਾਹ

1 ਆਮੋਜ਼ ਦੇ ਪੁੱਤਰ ਯਸਾਯਾਹ* ਨੇ ਯਹੂਦਾਹ ਦੇ ਰਾਜਿਆਂ+ ਉਜ਼ੀਯਾਹ,+ ਯੋਥਾਮ,+ ਆਹਾਜ਼+ ਤੇ ਹਿਜ਼ਕੀਯਾਹ+ ਦੇ ਦਿਨਾਂ ਦੌਰਾਨ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦਰਸ਼ਣ ਦੇਖਿਆ:+

 2 ਹੇ ਆਕਾਸ਼ ਸੁਣ ਅਤੇ ਹੇ ਧਰਤੀ ਕੰਨ ਲਾ,+

ਯਹੋਵਾਹ ਨੇ ਕਿਹਾ ਹੈ:

“ਮੈਂ ਪੁੱਤਰਾਂ ਨੂੰ ਪਾਲ਼-ਪੋਸ ਕੇ ਵੱਡਾ ਕੀਤਾ,+

ਪਰ ਉਨ੍ਹਾਂ ਨੇ ਮੇਰੇ ਵਿਰੁੱਧ ਬਗਾਵਤ ਕੀਤੀ।+

 3 ਬਲਦ ਆਪਣੇ ਖ਼ਰੀਦਣ ਵਾਲੇ ਨੂੰ

ਅਤੇ ਗਧਾ ਆਪਣੇ ਮਾਲਕ ਦੀ ਖੁਰਲੀ ਨੂੰ ਚੰਗੀ ਤਰ੍ਹਾਂ ਪਛਾਣਦਾ ਹੈ;

ਪਰ ਇਜ਼ਰਾਈਲ ਮੈਨੂੰ* ਨਹੀਂ ਪਛਾਣਦਾ,+

ਮੇਰੇ ਆਪਣੇ ਲੋਕ ਸਮਝ ਤੋਂ ਕੰਮ ਨਹੀਂ ਲੈਂਦੇ।”

 4 ਹੇ ਪਾਪੀ ਕੌਮ, ਲਾਹਨਤ ਹੈ ਤੇਰੇ ʼਤੇ!+

ਹੇ ਅਪਰਾਧ ਨਾਲ ਲੱਦੇ ਹੋਏ ਲੋਕੋ,

ਦੁਸ਼ਟ ਆਦਮੀਆਂ ਦੀ ਟੋਲੀਏ, ਭ੍ਰਿਸ਼ਟ ਬੱਚਿਓ, ਲਾਹਨਤ ਹੈ ਤੁਹਾਡੇ ʼਤੇ!

ਉਨ੍ਹਾਂ ਨੇ ਯਹੋਵਾਹ ਨੂੰ ਛੱਡ ਦਿੱਤਾ ਹੈ;+

ਉਨ੍ਹਾਂ ਨੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਨਿਰਾਦਰ ਕੀਤਾ ਹੈ;

ਉਨ੍ਹਾਂ ਨੇ ਉਸ ਵੱਲ ਪਿੱਠ ਕਰ ਲਈ ਹੈ।

 5 ਤੁਸੀਂ ਬਗਾਵਤ ਕਰਨੋਂ ਬਾਜ਼ ਨਹੀਂ ਆਉਂਦੇ, ਮੈਂ ਤੁਹਾਡੇ ਹੋਰ ਕਿੱਥੇ ਮਾਰਾਂ?+

ਤੁਹਾਡਾ ਸਾਰਾ ਸਿਰ ਰੋਗੀ ਹੈ

ਅਤੇ ਦਿਲ ਵੀ ਪੂਰੇ ਦਾ ਪੂਰਾ ਰੋਗੀ ਹੈ।+

 6 ਪੈਰ ਦੀ ਤਲੀ ਤੋਂ ਲੈ ਕੇ ਸਿਰ ਤਕ ਤੁਹਾਡਾ ਕੁਝ ਵੀ ਤੰਦਰੁਸਤ ਨਹੀਂ।

ਸਾਰੇ ਸਰੀਰ ਉੱਤੇ ਜ਼ਖ਼ਮ ਅਤੇ ਫੋੜੇ ਹਨ ਤੇ ਨੀਲ ਪਏ ਹਨ।

ਨਾ ਉਨ੍ਹਾਂ ਦਾ ਇਲਾਜ ਕੀਤਾ ਗਿਆ,* ਨਾ ਉਨ੍ਹਾਂ ਨੂੰ ਬੰਨ੍ਹਿਆ ਗਿਆ ਤੇ ਨਾ ਹੀ ਤੇਲ ਨਾਲ ਨਰਮ ਕੀਤਾ ਗਿਆ।+

 7 ਤੁਹਾਡਾ ਦੇਸ਼ ਵੀਰਾਨ ਹੈ।

ਤੁਹਾਡੇ ਸ਼ਹਿਰ ਅੱਗ ਨਾਲ ਸੜੇ ਪਏ ਹਨ।

ਵਿਦੇਸ਼ੀ ਤੁਹਾਡੇ ਸਾਮ੍ਹਣੇ ਤੁਹਾਡੀ ਜ਼ਮੀਨ ਖਾਈ ਜਾਂਦੇ ਹਨ।+

ਇਹ ਇਵੇਂ ਉਜਾੜ ਹੋ ਗਿਆ ਜਿਵੇਂ ਇਸ ਨੂੰ ਵਿਦੇਸ਼ੀਆਂ ਨੇ ਤਬਾਹ ਕੀਤਾ ਹੋਵੇ।+

 8 ਸੀਓਨ ਦੀ ਧੀ ਨੂੰ ਅੰਗੂਰਾਂ ਦੇ ਬਾਗ਼ ਵਿਚਲੇ ਛੱਪਰ ਵਾਂਗ ਛੱਡ ਦਿੱਤਾ ਗਿਆ,

ਖੀਰੇ ਦੇ ਖੇਤ ਵਿਚਲੀ ਝੌਂਪੜੀ ਵਾਂਗ

ਅਤੇ ਘਿਰੇ ਹੋਏ ਸ਼ਹਿਰ ਵਾਂਗ।+

 9 ਜੇ ਸੈਨਾਵਾਂ ਦਾ ਯਹੋਵਾਹ ਸਾਡੇ ਵਿੱਚੋਂ ਕੁਝ ਜਣਿਆਂ ਨੂੰ ਜੀਉਂਦਾ ਨਾ ਛੱਡਦਾ,

ਤਾਂ ਅਸੀਂ ਸਦੂਮ ਵਰਗੇ ਹੋ ਗਏ ਹੁੰਦੇ

ਅਤੇ ਸਾਡਾ ਹਾਲ ਗਮੋਰਾ* ਵਰਗਾ ਹੋ ਗਿਆ ਹੁੰਦਾ।+

10 ਹੇ ਸਦੂਮ ਦੇ ਤਾਨਾਸ਼ਾਹੋ,* ਯਹੋਵਾਹ ਦਾ ਬਚਨ ਸੁਣੋ।+

ਹੇ ਗਮੋਰਾ ਦੇ ਲੋਕੋ,+ ਸਾਡੇ ਪਰਮੇਸ਼ੁਰ ਦੇ ਕਾਨੂੰਨ* ʼਤੇ ਕੰਨ ਲਾਓ।

11 “ਤੁਹਾਡੀਆਂ ਬਹੁਤੀਆਂ ਬਲ਼ੀਆਂ ਦਾ ਮੈਨੂੰ ਕੀ ਫ਼ਾਇਦਾ?”+ ਯਹੋਵਾਹ ਕਹਿੰਦਾ ਹੈ।

“ਤੁਹਾਡੇ ਭੇਡੂਆਂ ਦੀਆਂ ਹੋਮ-ਬਲ਼ੀਆਂ+ ਅਤੇ ਪਲ਼ੇ ਹੋਏ ਜਾਨਵਰਾਂ ਦੀ ਚਰਬੀ+ ਮੈਂ ਬਥੇਰੀ ਲੈ ਲਈ,

ਮੈਂ ਜਵਾਨ ਬਲਦਾਂ,+ ਲੇਲਿਆਂ ਅਤੇ ਬੱਕਰਿਆਂ+ ਦੇ ਖ਼ੂਨ+ ਤੋਂ ਖ਼ੁਸ਼ ਨਹੀਂ ਹਾਂ।

12 ਤੁਸੀਂ ਮੇਰੇ ਸਾਮ੍ਹਣੇ ਹਾਜ਼ਰ ਹੁੰਦੇ ਹੋ,+

ਮੇਰੇ ਵਿਹੜਿਆਂ ਨੂੰ ਮਿੱਧਦੇ ਹੋ,

ਕਿਹਨੇ ਤੁਹਾਨੂੰ ਇੱਦਾਂ ਕਰਨ ਲਈ ਕਿਹਾ?+

13 ਅੱਗੇ ਤੋਂ ਅਨਾਜ ਦੇ ਵਿਅਰਥ ਚੜ੍ਹਾਵੇ ਲਿਆਉਣੇ ਬੰਦ ਕਰੋ।

ਤੁਹਾਡੇ ਧੂਪ ਤੋਂ ਮੈਨੂੰ ਘਿਣ ਹੈ।+

ਤੁਸੀਂ ਮੱਸਿਆ*+ ਤੇ ਸਬਤ ਦੇ ਦਿਨ ਮਨਾਉਂਦੇ ਹੋ+ ਅਤੇ ਸਭਾਵਾਂ ਰੱਖਦੇ ਹੋ,+

ਪਰ ਮੈਨੂੰ ਇਹ ਬਰਦਾਸ਼ਤ ਨਹੀਂ ਕਿ ਤੁਸੀਂ ਖ਼ਾਸ ਸਭਾ ਰੱਖਣ ਦੇ ਨਾਲ-ਨਾਲ ਜਾਦੂ-ਟੂਣਾ+ ਵੀ ਕਰੋ।

14 ਮੈਨੂੰ ਤੁਹਾਡੇ ਮੱਸਿਆ ਦੇ ਦਿਨਾਂ ਅਤੇ ਤੁਹਾਡੇ ਤਿਉਹਾਰਾਂ ਤੋਂ ਨਫ਼ਰਤ ਹੈ।

ਉਹ ਮੇਰੇ ਲਈ ਬੋਝ ਬਣ ਗਏ ਹਨ;

ਮੈਂ ਉਨ੍ਹਾਂ ਨੂੰ ਢੋਂਦਾ-ਢੋਂਦਾ ਥੱਕ ਗਿਆ ਹਾਂ।

15 ਜਦ ਤੁਸੀਂ ਆਪਣੇ ਹੱਥ ਫੈਲਾਉਂਦੇ ਹੋ,

ਤਾਂ ਮੈਂ ਤੁਹਾਡੇ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹਾਂ।+

ਭਾਵੇਂ ਤੁਸੀਂ ਕਿੰਨੀਆਂ ਹੀ ਪ੍ਰਾਰਥਨਾਵਾਂ ਕਰਦੇ ਹੋ,+

ਪਰ ਮੈਂ ਨਹੀਂ ਸੁਣਦਾ;+

ਤੁਹਾਡੇ ਹੱਥ ਖ਼ੂਨ ਨਾਲ ਭਰੇ ਹੋਏ ਹਨ।+

16 ਨਹਾਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ;+

ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਨਜ਼ਰਾਂ ਤੋਂ ਦੂਰ ਕਰੋ;

ਬੁਰਾਈ ਕਰਨੀ ਛੱਡ ਦਿਓ।+

17 ਭਲਾ ਕਰਨਾ ਸਿੱਖੋ, ਨਿਆਂ ਨੂੰ ਭਾਲੋ,+

ਜ਼ਾਲਮ ਨੂੰ ਸੁਧਾਰੋ,

ਯਤੀਮ* ਦੇ ਹੱਕਾਂ ਦੀ ਰਾਖੀ ਕਰੋ

ਅਤੇ ਵਿਧਵਾ ਦਾ ਮੁਕੱਦਮਾ ਲੜੋ।”+

18 “ਹੁਣ ਆਓ, ਆਪਾਂ ਆਪਸ ਵਿਚ ਮਾਮਲਾ ਸੁਲਝਾ ਲਈਏ,” ਯਹੋਵਾਹ ਕਹਿੰਦਾ ਹੈ।+

“ਭਾਵੇਂ ਤੁਹਾਡੇ ਪਾਪ ਸੁਰਖ਼ ਲਾਲ ਹੋਣ,

ਉਹ ਬਰਫ਼ ਜਿੰਨੇ ਚਿੱਟੇ ਹੋ ਜਾਣਗੇ;+

ਭਾਵੇਂ ਉਹ ਗੂੜ੍ਹੇ ਲਾਲ ਕੱਪੜੇ ਵਰਗੇ ਹੋਣ,

ਉਹ ਉੱਨ ਵਰਗੇ ਹੋ ਜਾਣਗੇ।

19 ਜੇ ਤੁਸੀਂ ਸੁਣਨ ਲਈ ਰਾਜ਼ੀ ਹੋਵੋ,

ਤਾਂ ਤੁਸੀਂ ਜ਼ਮੀਨ ਦੀਆਂ ਚੰਗੀਆਂ-ਚੰਗੀਆਂ ਚੀਜ਼ਾਂ ਖਾਓਗੇ।+

20 ਪਰ ਜੇ ਤੁਸੀਂ ਨਹੀਂ ਮੰਨੋਗੇ ਅਤੇ ਬਗਾਵਤ ਕਰੋਗੇ,

ਤਾਂ ਤਲਵਾਰ ਤੁਹਾਨੂੰ ਨਿਗਲ਼ ਲਵੇਗੀ+

ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”

21 ਦੇਖੋ, ਵਫ਼ਾਦਾਰ ਨਗਰੀ+ ਇਕ ਵੇਸਵਾ ਬਣ ਗਈ ਹੈ!+

ਉਸ ਵਿਚ ਨਿਆਂ ਦਾ ਬੋਲਬਾਲਾ ਸੀ;+

ਉਸ ਵਿਚ ਧਰਮ ਵੱਸਦਾ ਸੀ,+

ਪਰ ਹੁਣ ਉੱਥੇ ਖ਼ੂਨੀਆਂ ਦਾ ਬਸੇਰਾ ਹੈ।+

22 ਤੇਰੀ ਚਾਂਦੀ ਮੈਲ਼ ਬਣ ਗਈ ਹੈ+

ਅਤੇ ਤੇਰੀ ਸ਼ਰਾਬ* ਵਿਚ ਪਾਣੀ ਮਿਲਿਆ ਹੋਇਆ ਹੈ।

23 “ਤੇਰੇ ਹਾਕਮ ਢੀਠ ਅਤੇ ਚੋਰਾਂ ਦੇ ਸਾਥੀ ਹਨ।+

ਉਨ੍ਹਾਂ ਵਿੱਚੋਂ ਹਰੇਕ ਰਿਸ਼ਵਤ ਦਾ ਭੁੱਖਾ ਹੈ ਅਤੇ ਤੋਹਫ਼ਿਆਂ ਪਿੱਛੇ ਭੱਜਦਾ ਹੈ।+

ਉਹ ਯਤੀਮ* ਦਾ ਨਿਆਂ ਨਹੀਂ ਕਰਦੇ

ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਤਕ ਕਦੇ ਨਹੀਂ ਪਹੁੰਚਦਾ।+

24 ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ,

ਇਜ਼ਰਾਈਲ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਐਲਾਨ ਕਰਦਾ ਹੈ:

“ਦੇਖੋ, ਮੈਂ ਆਪਣੇ ਵਿਰੋਧੀਆਂ ਨੂੰ ਭਜਾ ਕੇ ਰਾਹਤ ਪਾਵਾਂਗਾ

ਅਤੇ ਆਪਣੇ ਦੁਸ਼ਮਣਾਂ ਤੋਂ ਬਦਲਾ ਲਵਾਂਗਾ।+

25 ਮੈਂ ਤੇਰੇ ਖ਼ਿਲਾਫ਼ ਆਪਣਾ ਹੱਥ ਚੁੱਕਾਂਗਾ,

ਜਿਵੇਂ ਚਾਂਦੀ ਨੂੰ ਪਿਘਲਾ ਕੇ ਉਸ ਦੀ ਮੈਲ਼ ਸੱਜੀ* ਨਾਲ ਦੂਰ ਕੀਤੀ ਜਾਂਦੀ ਹੈ,

ਉਵੇਂ ਹੀ ਮੈਂ ਤੇਰੀ ਸਾਰੀ ਅਸ਼ੁੱਧਤਾ ਦੂਰ ਕਰਾਂਗਾ।+

26 ਮੈਂ ਪਹਿਲਾਂ ਵਾਂਗ

ਤੇਰੇ ਲਈ ਨਿਆਂਕਾਰ ਅਤੇ ਸਲਾਹਕਾਰ ਠਹਿਰਾਵਾਂਗਾ।+

ਇਸ ਤੋਂ ਬਾਅਦ ਤੈਨੂੰ ‘ਧਾਰਮਿਕਤਾ ਦੀ ਨਗਰੀ,’ ਹਾਂ, ‘ਵਫ਼ਾਦਾਰ ਨਗਰੀ’ ਸੱਦਿਆ ਜਾਵੇਗਾ।+

27 ਸੀਓਨ ਨੂੰ ਨਿਆਂ ਨਾਲ ਛੁਡਾਇਆ ਜਾਵੇਗਾ+

ਅਤੇ ਉਸ ਦੇ ਮੁੜਨ ਵਾਲੇ ਲੋਕਾਂ ਨੂੰ ਧਾਰਮਿਕਤਾ ਨਾਲ।

28 ਬਾਗ਼ੀ ਅਤੇ ਪਾਪੀ ਇਕੱਠੇ ਨਾਸ਼ ਹੋ ਜਾਣਗੇ+

ਅਤੇ ਯਹੋਵਾਹ ਨੂੰ ਛੱਡਣ ਵਾਲੇ ਮਿਟ ਜਾਣਗੇ।+

29 ਜਿਨ੍ਹਾਂ ਵੱਡੇ-ਵੱਡੇ ਦਰਖ਼ਤਾਂ ਨੂੰ ਤੁਸੀਂ ਚਾਹੁੰਦੇ ਸੀ, ਉਨ੍ਹਾਂ ਕਰਕੇ ਉਹ ਸ਼ਰਮਿੰਦਾ ਹੋਣਗੇ+

ਅਤੇ ਜਿਨ੍ਹਾਂ ਬਾਗ਼ਾਂ* ਨੂੰ ਤੁਸੀਂ ਚੁਣਿਆ, ਉਨ੍ਹਾਂ ਕਰਕੇ ਤੁਸੀਂ ਬੇਇੱਜ਼ਤ ਹੋਵੋਗੇ।+

30 ਤੁਸੀਂ ਉਸ ਵੱਡੇ ਦਰਖ਼ਤ ਵਰਗੇ ਹੋ ਜਾਓਗੇ ਜਿਸ ਦੇ ਪੱਤੇ ਮੁਰਝਾ ਰਹੇ ਹਨ+

ਅਤੇ ਉਸ ਬਾਗ਼ ਵਰਗੇ ਜਿਸ ਵਿਚ ਪਾਣੀ ਨਹੀਂ ਹੈ।

31 ਤਾਕਤਵਰ ਆਦਮੀ ਸਣ* ਜਿਹਾ ਹੋ ਜਾਵੇਗਾ

ਅਤੇ ਉਸ ਦਾ ਕੰਮ ਚੰਗਿਆੜੇ ਜਿਹਾ;

ਉਹ ਦੋਵੇਂ ਇਕੱਠੇ ਸੜਨਗੇ,

ਉਨ੍ਹਾਂ ਨੂੰ ਬੁਝਾਉਣ ਵਾਲਾ ਕੋਈ ਨਾ ਹੋਵੇਗਾ।”

2 ਆਮੋਜ਼ ਦੇ ਪੁੱਤਰ ਯਸਾਯਾਹ ਨੇ ਯਹੂਦਾਹ ਅਤੇ ਯਰੂਸ਼ਲਮ ਸੰਬੰਧੀ ਇਹ ਦੇਖਿਆ:+

 2 ਆਖ਼ਰੀ ਦਿਨਾਂ ਵਿਚ ਇਵੇਂ ਹੋਵੇਗਾ,

ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ

ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ+

ਅਤੇ ਉਹ ਸਾਰੀਆਂ ਪਹਾੜੀਆਂ ਨਾਲੋਂ ਉੱਚਾ ਕੀਤਾ ਜਾਵੇਗਾ

ਅਤੇ ਸਾਰੀਆਂ ਕੌਮਾਂ ਉਸ ਪਹਾੜ ਵੱਲ ਆਉਣਗੀਆਂ।+

 3 ਅਤੇ ਬਹੁਤ ਸਾਰੀਆਂ ਕੌਮਾਂ ਆਉਣਗੀਆਂ ਅਤੇ ਕਹਿਣਗੀਆਂ:

“ਆਓ ਆਪਾਂ ਯਹੋਵਾਹ ਦੇ ਪਹਾੜ ʼਤੇ ਚੜ੍ਹੀਏ

ਅਤੇ ਯਾਕੂਬ ਦੇ ਪਰਮੇਸ਼ੁਰ ਦੇ ਘਰ ਨੂੰ ਚਲੀਏ।+

ਉਹ ਸਾਨੂੰ ਆਪਣੇ ਰਾਹ ਸਿਖਾਵੇਗਾ

ਅਤੇ ਅਸੀਂ ਉਸ ਦੇ ਰਾਹਾਂ ʼਤੇ ਚੱਲਾਂਗੇ।”+

ਕਿਉਂਕਿ ਕਾਨੂੰਨ* ਸੀਓਨ ਤੋਂ ਜਾਰੀ ਕੀਤਾ ਜਾਵੇਗਾ

ਅਤੇ ਯਹੋਵਾਹ ਦਾ ਬਚਨ ਯਰੂਸ਼ਲਮ ਤੋਂ।+

 4 ਉਹ ਕੌਮਾਂ ਦਾ ਫ਼ੈਸਲਾ ਕਰੇਗਾ

ਅਤੇ ਬਹੁਤ ਸਾਰੇ ਲੋਕਾਂ ਦੇ ਮਸਲੇ ਹੱਲ ਕਰੇਗਾ।

ਉਹ ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ

ਅਤੇ ਆਪਣੇ ਬਰਛਿਆਂ ਨੂੰ ਦਾਤ।+

ਕੌਮ ਕੌਮ ਦੇ ਖ਼ਿਲਾਫ਼ ਤਲਵਾਰ ਨਹੀਂ ਚੁੱਕੇਗੀ

ਅਤੇ ਉਹ ਫਿਰ ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।+

 5 ਹੇ ਯਾਕੂਬ ਦੇ ਘਰਾਣੇ, ਆ,

ਚੱਲ ਆਪਾਂ ਯਹੋਵਾਹ ਦੇ ਚਾਨਣ ਵਿਚ ਚੱਲੀਏ।+

 6 ਤੂੰ ਆਪਣੀ ਪਰਜਾ ਨੂੰ, ਹਾਂ, ਯਾਕੂਬ ਦੇ ਘਰਾਣੇ ਨੂੰ ਛੱਡ ਦਿੱਤਾ ਹੈ+

ਕਿਉਂਕਿ ਉਹ ਪੂਰਬ ਦੇ ਰੀਤੀ-ਰਿਵਾਜਾਂ ਵਿਚ ਖੁੱਭੇ ਪਏ ਹਨ;

ਉਹ ਫਲਿਸਤੀਆਂ ਵਾਂਗ ਜਾਦੂਗਰੀ ਕਰਦੇ ਹਨ+

ਅਤੇ ਉਨ੍ਹਾਂ ਵਿਚ ਵਿਦੇਸ਼ੀਆਂ ਦੀ ਔਲਾਦ ਬੇਸ਼ੁਮਾਰ ਹੈ।

 7 ਉਨ੍ਹਾਂ ਦਾ ਦੇਸ਼ ਸੋਨੇ-ਚਾਂਦੀ ਨਾਲ ਭਰਿਆ ਹੋਇਆ ਹੈ

ਅਤੇ ਉਨ੍ਹਾਂ ਦੇ ਖ਼ਜ਼ਾਨਿਆਂ ਦਾ ਕੋਈ ਅੰਤ ਨਹੀਂ।

ਉਨ੍ਹਾਂ ਦਾ ਦੇਸ਼ ਘੋੜਿਆਂ ਨਾਲ ਭਰਿਆ ਹੋਇਆ ਹੈ

ਅਤੇ ਉਨ੍ਹਾਂ ਦੇ ਰਥਾਂ ਦਾ ਕੋਈ ਅੰਤ ਨਹੀਂ।+

 8 ਉਨ੍ਹਾਂ ਦਾ ਦੇਸ਼ ਨਿਕੰਮੇ ਦੇਵਤਿਆਂ ਨਾਲ ਭਰਿਆ ਹੋਇਆ ਹੈ।+

ਉਹ ਆਪਣੇ ਹੱਥਾਂ ਦੀ ਕਾਰੀਗਰੀ,

ਹਾਂ, ਆਪਣੀਆਂ ਉਂਗਲਾਂ ਦੇ ਕੰਮ ਨੂੰ ਮੱਥਾ ਟੇਕਦੇ ਹਨ।

 9 ਇਸ ਤਰ੍ਹਾਂ ਆਦਮੀ ਝੁਕਦਾ ਹੈ, ਖ਼ੁਦ ਨੂੰ ਨੀਵਾਂ ਕਰਦਾ ਹੈ,

ਤੂੰ ਉਨ੍ਹਾਂ ਨੂੰ ਮਾਫ਼ ਨਾ ਕਰ।

10 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ+

ਅਤੇ ਆਪਣਾ ਖ਼ੌਫ਼ ਫੈਲਾਏਗਾ,

ਤਾਂ ਚਟਾਨਾਂ ਵਿਚ ਵੜ ਜਾਇਓ ਅਤੇ ਮਿੱਟੀ ਵਿਚ ਲੁਕ ਜਾਇਓ।

11 ਆਦਮੀ ਦੀਆਂ ਉੱਚੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ

ਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ।

ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ।

12 ਕਿਉਂਕਿ ਇਹ ਸੈਨਾਵਾਂ ਦੇ ਯਹੋਵਾਹ ਦਾ ਦਿਨ ਹੈ।+

ਇਹ ਘਮੰਡੀ ਤੇ ਹੰਕਾਰੀ ਉੱਤੇ,

ਉੱਚੇ ਤੇ ਨੀਵੇਂ ਉੱਤੇ, ਹਰ ਕਿਸੇ ਉੱਤੇ ਆਵੇਗਾ,+

13 ਲਬਾਨੋਨ ਦੇ ਸਾਰੇ ਉੱਤਮ ਤੇ ਉੱਚੇ ਦਿਆਰਾਂ ਉੱਤੇ

ਅਤੇ ਬਾਸ਼ਾਨ ਦੇ ਸਾਰੇ ਬਲੂਤਾਂ ਉੱਤੇ,

14 ਸਾਰੇ ਉੱਚੇ-ਉੱਚੇ ਪਹਾੜਾਂ ਉੱਤੇ

ਅਤੇ ਸਾਰੀਆਂ ਉੱਚੀਆਂ ਪਹਾੜੀਆਂ ਉੱਤੇ,

15 ਹਰ ਉੱਚੇ ਬੁਰਜ ਅਤੇ ਹਰ ਮਜ਼ਬੂਤ ਕੰਧ ਉੱਤੇ,

16 ਤਰਸ਼ੀਸ਼ ਦੇ ਸਾਰੇ ਜਹਾਜ਼ਾਂ ਉੱਤੇ+

ਅਤੇ ਸਾਰੀਆਂ ਸ਼ਾਨਦਾਰ ਕਿਸ਼ਤੀਆਂ ਉੱਤੇ ਆਵੇਗਾ।

17 ਆਦਮੀ ਦੀ ਆਕੜ ਭੰਨੀ ਜਾਵੇਗੀ

ਅਤੇ ਇਨਸਾਨਾਂ ਦਾ ਘਮੰਡ ਤੋੜਿਆ ਜਾਵੇਗਾ।

ਉਸ ਦਿਨ ਸਿਰਫ਼ ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ।

18 ਨਿਕੰਮੇ ਦੇਵਤੇ ਉੱਕਾ ਹੀ ਮਿਟ ਜਾਣਗੇ।+

19 ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ

ਅਤੇ ਆਪਣਾ ਖ਼ੌਫ਼ ਫੈਲਾਏਗਾ,

ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,

ਤਾਂ ਲੋਕ ਚਟਾਨਾਂ ਦੀਆਂ ਗੁਫਾਵਾਂ ਵਿਚ ਵੜ ਜਾਣਗੇ

ਅਤੇ ਟੋਇਆਂ ਵਿਚ ਲੁਕ ਜਾਣਗੇ।+

20 ਉਸ ਦਿਨ ਇਨਸਾਨ ਆਪਣੇ ਸੋਨੇ-ਚਾਂਦੀ ਦੇ ਬੇਕਾਰ ਦੇਵਤਿਆਂ ਨੂੰ,

ਜੋ ਉਨ੍ਹਾਂ ਨੇ ਆਪਣੇ ਲਈ ਮੱਥਾ ਟੇਕਣ ਵਾਸਤੇ ਬਣਾਏ ਸਨ,

ਚਕੂੰਧਰਾਂ ਅਤੇ ਚਾਮਚੜਿੱਕਾਂ ਅੱਗੇ ਸੁੱਟ ਦੇਣਗੇ+

21 ਅਤੇ ਜਦੋਂ ਯਹੋਵਾਹ ਆਪਣੇ ਸ਼ਾਨਦਾਰ ਤੇਜ ਨਾਲ ਆਵੇਗਾ

ਅਤੇ ਆਪਣਾ ਖ਼ੌਫ਼ ਫੈਲਾਏਗਾ,

ਹਾਂ, ਜਦੋਂ ਉਹ ਧਰਤੀ ਨੂੰ ਖ਼ੌਫ਼ ਨਾਲ ਕੰਬਾਉਣ ਲਈ ਉੱਠੇਗਾ,

ਤਾਂ ਉਹ ਚਟਾਨਾਂ ਦੀਆਂ ਖੁੰਦਰਾਂ

ਅਤੇ ਚਟਾਨਾਂ ਦੀਆਂ ਵਿੱਥਾਂ ਵਿਚ ਵੜ ਜਾਣਗੇ।

22 ਭਲਾਈ ਇਸੇ ਵਿਚ ਹੈ ਕਿ ਇਨਸਾਨ ʼਤੇ ਭਰੋਸਾ ਕਰਨਾ ਛੱਡ ਦਿਓ

ਜੋ ਬੱਸ ਆਪਣੀਆਂ ਨਾਸਾਂ ਦਾ ਸਾਹ ਹੀ ਹੈ।*

ਉਹ ਹੈ ਹੀ ਕੀ ਕਿ ਉਸ ਵੱਲ ਧਿਆਨ ਦਿੱਤਾ ਜਾਵੇ?

3 ਦੇਖੋ! ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ

ਯਰੂਸ਼ਲਮ ਅਤੇ ਯਹੂਦਾਹ ਤੋਂ ਹਰ ਸਹਾਰਾ ਅਤੇ ਸਾਧਨ ਹਟਾ ਰਿਹਾ ਹੈ,

ਹਾਂ, ਰੋਟੀ-ਪਾਣੀ,+

 2 ਤਾਕਤਵਰ ਤੇ ਯੋਧਾ,

ਨਿਆਂਕਾਰ ਤੇ ਨਬੀ,+ ਫਾਲ* ਪਾਉਣ ਵਾਲਾ ਤੇ ਬਜ਼ੁਰਗ,

 3 ਪੰਜਾਹਾਂ ਦਾ ਮੁਖੀ,+ ਉੱਚ ਅਧਿਕਾਰੀ ਅਤੇ ਸਲਾਹਕਾਰ,

ਮਾਹਰ ਜਾਦੂਗਰ ਅਤੇ ਨਿਪੁੰਨ ਸਪੇਰਾ।+

 4 ਮੈਂ ਮੁੰਡਿਆਂ ਨੂੰ ਉਨ੍ਹਾਂ ਦੇ ਹਾਕਮ ਬਣਾਵਾਂਗਾ

ਅਤੇ ਡਾਵਾਂ-ਡੋਲ ਲੋਕ ਉਨ੍ਹਾਂ ਉੱਤੇ ਰਾਜ ਕਰਨਗੇ।

 5 ਲੋਕ ਇਕ-ਦੂਜੇ ਉੱਤੇ,

ਹਾਂ, ਹਰ ਕੋਈ ਆਪਣੇ ਸਾਥੀ ਉੱਤੇ ਜ਼ੁਲਮ ਕਰੇਗਾ।+

ਮੁੰਡਾ ਬਜ਼ੁਰਗ ਉੱਤੇ ਹੱਥ ਚੁੱਕੇਗਾ

ਅਤੇ ਨੀਵਾਂ ਇੱਜ਼ਤਦਾਰ ਦੀ ਬੇਇੱਜ਼ਤੀ ਕਰੇਗਾ।+

 6 ਹਰ ਕੋਈ ਆਪਣੇ ਪਿਤਾ ਦੇ ਘਰ ਵਿਚ ਆਪਣੇ ਭਰਾ ਨੂੰ ਫੜ ਕੇ ਕਹੇਗਾ:

“ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਹਾਕਮ ਬਣ ਜਾ।

ਖੰਡਰਾਂ ਦੇ ਇਸ ਢੇਰ ਉੱਤੇ ਰਾਜ ਕਰ।”

 7 ਪਰ ਉਹ ਉਸ ਦਿਨ ਨਹੀਂ ਮੰਨੇਗਾ ਤੇ ਕਹੇਗਾ:

“ਮੈਂ ਤੁਹਾਡੇ ਜ਼ਖ਼ਮਾਂ ਉੱਤੇ ਪੱਟੀ ਬੰਨ੍ਹਣ ਵਾਲਾ* ਨਹੀਂ ਬਣਾਂਗਾ;

ਮੇਰੇ ਤਾਂ ਆਪਣੇ ਘਰ ਵਿਚ ਰੋਟੀ ਤੇ ਕੱਪੜੇ ਹੈ ਨਹੀਂ।

ਮੈਨੂੰ ਲੋਕਾਂ ਉੱਤੇ ਹਾਕਮ ਨਾ ਬਣਾਓ।”

 8 ਯਰੂਸ਼ਲਮ ਨੇ ਠੇਡਾ ਖਾਧਾ ਹੈ

ਅਤੇ ਯਹੂਦਾਹ ਡਿਗ ਪਿਆ ਹੈ

ਕਿਉਂਕਿ ਉਹ ਕਹਿਣੀ ਤੇ ਕਰਨੀ ਵਿਚ ਯਹੋਵਾਹ ਦੇ ਵਿਰੁੱਧ ਹਨ;

ਉਹ ਉਸ ਦੀ ਸ਼ਾਨਦਾਰ ਹਜ਼ੂਰੀ ਵਿਚ* ਆਕੜ ਕੇ ਬਗਾਵਤ ਕਰਦੇ ਹਨ।+

 9 ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਉਨ੍ਹਾਂ ਵਿਰੁੱਧ ਗਵਾਹੀ ਦਿੰਦੇ ਹਨ

ਅਤੇ ਉਹ ਸਦੂਮ ਵਾਂਗ ਆਪਣੇ ਪਾਪ ਦਾ ਐਲਾਨ ਕਰਦੇ ਹਨ;+

ਉਹ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦੇ।

ਲਾਹਨਤ ਹੈ ਉਨ੍ਹਾਂ ਉੱਤੇ ਕਿਉਂਕਿ ਉਹ ਆਪਣੇ ਉੱਤੇ ਤਬਾਹੀ ਲਿਆ ਰਹੇ ਹਨ!

10 ਧਰਮੀਆਂ ਨੂੰ ਦੱਸ ਕਿ ਉਨ੍ਹਾਂ ਦਾ ਭਲਾ ਹੋਵੇਗਾ;

ਉਨ੍ਹਾਂ ਨੂੰ ਉਨ੍ਹਾਂ ਦੀ ਕਰਨੀ ਦਾ ਫਲ ਮਿਲੇਗਾ।*+

11 ਲਾਹਨਤ ਹੈ ਦੁਸ਼ਟ ਉੱਤੇ!

ਬਿਪਤਾ ਉਸ ਉੱਤੇ ਆ ਪਵੇਗੀ

ਕਿਉਂਕਿ ਉਸ ਨੇ ਆਪਣੇ ਹੱਥੀਂ ਜੋ ਕੀਤਾ, ਉਹੀ ਉਸ ਨਾਲ ਕੀਤਾ ਜਾਵੇਗਾ!

12 ਪਰ ਜਿੱਥੋਂ ਤਕ ਮੇਰੀ ਪਰਜਾ ਦਾ ਸਵਾਲ ਹੈ, ਉਨ੍ਹਾਂ ਤੋਂ ਮਜ਼ਦੂਰੀ ਕਰਾਉਣ ਵਾਲੇ ਜ਼ਾਲਮ ਹਨ

ਅਤੇ ਔਰਤਾਂ ਉਨ੍ਹਾਂ ਉੱਤੇ ਰਾਜ ਕਰਦੀਆਂ ਹਨ।

ਹੇ ਮੇਰੀ ਪਰਜਾ, ਤੁਹਾਡੇ ਆਗੂ ਤੁਹਾਨੂੰ ਭਟਕਾ ਰਹੇ ਹਨ

ਅਤੇ ਉਹ ਤੁਹਾਡੇ ਲਈ ਰਾਹ ਪਛਾਣਨਾ ਮੁਸ਼ਕਲ ਕਰ ਰਹੇ ਹਨ।+

13 ਯਹੋਵਾਹ ਮੁਕੱਦਮਾ ਲੜਨ ਲਈ ਤਿਆਰ ਹੋ ਰਿਹਾ ਹੈ;

ਉਹ ਲੋਕਾਂ ਨੂੰ ਫ਼ੈਸਲਾ ਸੁਣਾਉਣ ਲਈ ਖੜ੍ਹਾ ਹੈ।

14 ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਹਾਕਮਾਂ ਨੂੰ ਸਜ਼ਾ ਸੁਣਾਵੇਗਾ।

“ਤੁਸੀਂ ਅੰਗੂਰਾਂ ਦਾ ਬਾਗ਼ ਸਾੜ ਦਿੱਤਾ ਹੈ

ਅਤੇ ਤੁਸੀਂ ਗ਼ਰੀਬਾਂ ਤੋਂ ਜੋ ਲੁੱਟਿਆ, ਉਹ ਤੁਹਾਡੇ ਘਰਾਂ ਵਿਚ ਹੈ।+

15 ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ,

“ਤੁਹਾਡੀ ਜੁਰਅਤ ਕਿੱਦਾਂ ਹੋਈ ਕਿ ਤੁਸੀਂ ਮੇਰੇ ਲੋਕਾਂ ਨੂੰ ਕੁਚਲੋ ਅਤੇ ਗ਼ਰੀਬਾਂ ਦੇ ਚਿਹਰਿਆਂ ਨੂੰ ਮਿੱਟੀ ਵਿਚ ਰਗੜੋ?”+

16 ਯਹੋਵਾਹ ਕਹਿੰਦਾ ਹੈ: “ਕਿਉਂਕਿ ਸੀਓਨ ਦੀਆਂ ਧੀਆਂ ਹੰਕਾਰੀ ਹਨ,

ਸਿਰ ਉਠਾ ਕੇ* ਤੁਰਦੀਆਂ ਹਨ,

ਅੱਖਾਂ ਮਟਕਾਉਂਦੀਆਂ ਹਨ, ਠੁਮਕ-ਠੁਮਕ ਕੇ ਚੱਲਦੀਆਂ ਹਨ

ਅਤੇ ਪੈਰਾਂ ਵਿਚ ਘੁੰਗਰੂ ਛਣਕਾਉਂਦੀਆਂ ਹਨ,

17 ਇਸ ਲਈ ਯਹੋਵਾਹ ਸੀਓਨ ਦੀਆਂ ਧੀਆਂ ਦਾ ਸਿਰ ਖਰੀਂਢਾਂ ਨਾਲ ਭਰ ਦੇਵੇਗਾ

ਅਤੇ ਯਹੋਵਾਹ ਉਨ੍ਹਾਂ ਦੇ ਮੱਥੇ ਸੱਖਣੇ ਕਰ ਦੇਵੇਗਾ।+

18 ਉਸ ਦਿਨ ਯਹੋਵਾਹ ਉਨ੍ਹਾਂ ਦੀਆਂ ਇਹ ਸੋਹਣੀਆਂ-ਸੋਹਣੀਆਂ ਚੀਜ਼ਾਂ ਖੋਹ ਲਵੇਗਾ:

ਪਜੇਬਾਂ, ਮੱਥੇ ਦੀਆਂ ਲੜੀਆਂ ਅਤੇ ਚੰਦ ਦੀ ਫਾੜੀ ਵਰਗੇ ਗਹਿਣੇ,+

19 ਝੁਮਕੇ, ਕੰਗਣ ਅਤੇ ਘੁੰਡ,

20 ਚੁੰਨੀਆਂ, ਝਾਂਜਰਾਂ, ਸਜਾਵਟੀ ਕਮਰਬੰਦ,*

ਅਤਰਦਾਨੀਆਂ ਤੇ ਤਵੀਤ,*

21 ਮੁੰਦਰੀਆਂ ਤੇ ਨੱਥਾਂ,

22 ਖ਼ਾਸ ਮੌਕੇ ʼਤੇ ਪਾਉਣ ਵਾਲੇ ਕੱਪੜੇ, ਕੁੜਤੇ, ਚੋਗੇ ਅਤੇ ਬਟੂਏ,

23 ਹੱਥਾਂ ਵਾਲੇ ਸ਼ੀਸ਼ੇ+ ਅਤੇ ਮਲਮਲ ਦੇ ਕੱਪੜੇ,*

ਪਗੜੀਆਂ ਅਤੇ ਘੁੰਡ।

24 ਬਲਸਾਨ ਦੇ ਤੇਲ+ ਦੀ ਜਗ੍ਹਾ ਸੜਿਆਂਦ ਹੋਵੇਗੀ;

ਕਮਰਬੰਦ ਦੀ ਜਗ੍ਹਾ ਰੱਸੀ;

ਸ਼ਿੰਗਾਰੇ ਹੋਏ ਵਾਲ਼ਾਂ ਦੀ ਜਗ੍ਹਾ ਗੰਜ ਹੋਵੇਗੀ;+

ਕੀਮਤੀ ਕੱਪੜੇ ਦੀ ਜਗ੍ਹਾ ਤੱਪੜ ਦਾ ਪਹਿਰਾਵਾ;+

ਅਤੇ ਖ਼ੂਬਸੂਰਤੀ ਦੀ ਜਗ੍ਹਾ ਤੱਤੇ ਲੋਹੇ ਦਾ ਦਾਗ਼ ਹੋਵੇਗਾ।

25 ਤੇਰੇ ਆਦਮੀ ਤਲਵਾਰ ਨਾਲ ਡਿਗਣਗੇ

ਅਤੇ ਤੇਰੇ ਸੂਰਮੇ ਯੁੱਧ ਵਿਚ।+

26 ਸੀਓਨ ਦੇ ਦਰਵਾਜ਼ੇ ਮਾਤਮ ਅਤੇ ਸੋਗ ਮਨਾਉਣਗੇ+

ਅਤੇ ਉਹ ਲੁੱਟ-ਪੁੱਟ ਹੋ ਕੇ ਜ਼ਮੀਨ ʼਤੇ ਬੈਠੇਗੀ।”+

4 ਉਸ ਦਿਨ ਸੱਤ ਔਰਤਾਂ ਇਕ ਆਦਮੀ ਨੂੰ ਫੜ ਕੇ ਕਹਿਣਗੀਆਂ:+

“ਅਸੀਂ ਆਪਣੀ ਰੋਟੀ ਖਾਵਾਂਗੀਆਂ

ਅਤੇ ਆਪਣੇ ਕੱਪੜੇ ਪਾਵਾਂਗੀਆਂ;

ਬੱਸ ਸਾਨੂੰ ਆਪਣਾ ਨਾਂ ਦੇ ਦੇ

ਤਾਂਕਿ ਸਾਡੀ ਬਦਨਾਮੀ* ਦੂਰ ਹੋਵੇ।”+

2 ਉਸ ਦਿਨ ਯਹੋਵਾਹ ਜੋ ਉਗਾਵੇਗਾ, ਉਹ ਸ਼ਾਨਦਾਰ ਅਤੇ ਸੋਹਣਾ ਹੋਵੇਗਾ ਅਤੇ ਦੇਸ਼ ਦਾ ਫਲ ਇਜ਼ਰਾਈਲ ਦੇ ਬਚੇ ਹੋਇਆਂ ਦਾ ਮਾਣ ਅਤੇ ਸੁਹੱਪਣ ਹੋਵੇਗਾ।+ 3 ਜੋ ਵੀ ਸੀਓਨ ਵਿਚ ਬਚੇਗਾ ਅਤੇ ਜੋ ਵੀ ਯਰੂਸ਼ਲਮ ਵਿਚ ਰਹਿ ਜਾਵੇਗਾ, ਉਹ ਪਵਿੱਤਰ ਕਹਾਵੇਗਾ, ਹਾਂ, ਯਰੂਸ਼ਲਮ ਦੇ ਉਹ ਸਾਰੇ ਲੋਕ ਜਿਨ੍ਹਾਂ ਦੇ ਨਾਂ ਜੀਵਨ ਲਈ ਲਿਖੇ ਗਏ ਹਨ।+

4 ਜਦੋਂ ਯਹੋਵਾਹ ਆਪਣੇ ਗੁੱਸੇ ਦੀ ਅੱਗ ਵਰ੍ਹਾ ਕੇ ਤੇ ਨਿਆਂ ਕਰ ਕੇ ਸੀਓਨ ਦੀਆਂ ਧੀਆਂ ਦੀ ਗੰਦਗੀ* ਧੋਵੇਗਾ+ ਅਤੇ ਉਸ ਵਿਚਕਾਰੋਂ ਯਰੂਸ਼ਲਮ ਵਿਚ ਵਹਾਇਆ ਗਿਆ ਖ਼ੂਨ ਸਾਫ਼ ਕਰੇਗਾ,+ 5 ਤਾਂ ਯਹੋਵਾਹ ਸੀਓਨ ਪਹਾੜ ਦੀ ਸਾਰੀ ਜਗ੍ਹਾ ਉੱਤੇ ਅਤੇ ਉਸ ਦੀਆਂ ਸਭਾਵਾਂ ਦੀਆਂ ਥਾਵਾਂ ਉੱਤੇ ਦਿਨ ਵੇਲੇ ਬੱਦਲ ਤੇ ਧੂੰਆਂ ਅਤੇ ਰਾਤ ਵੇਲੇ ਬਲ਼ਦੀ ਅੱਗ ਸਿਰਜੇਗਾ;+ ਸਾਰੀ ਮਹਿਮਾ ਉੱਤੇ ਇਕ ਚਾਨਣੀ ਹੋਵੇਗੀ। 6 ਨਾਲੇ ਦਿਨ ਵੇਲੇ ਗਰਮੀ ਤੋਂ ਛਾਂ ਲਈ ਅਤੇ ਤੂਫ਼ਾਨ ਤੇ ਮੀਂਹ ਵੇਲੇ ਪਨਾਹ ਅਤੇ ਸੁਰੱਖਿਆ ਲਈ ਇਕ ਛੱਪਰ ਹੋਵੇਗਾ।+

5 ਮੈਂ ਆਪਣੇ ਅਜ਼ੀਜ਼ ਲਈ ਇਕ ਗੀਤ ਗਾਵਾਂਗਾ,

ਹਾਂ, ਉਹ ਗੀਤ ਜੋ ਮੇਰੇ ਪਿਆਰੇ ਅਤੇ ਉਸ ਦੇ ਅੰਗੂਰੀ ਬਾਗ਼ ਬਾਰੇ ਹੈ।+

ਮੇਰੇ ਪਿਆਰੇ ਦਾ ਅੰਗੂਰੀ ਬਾਗ਼ ਇਕ ਫਲਦਾਰ ਪਹਾੜੀ ʼਤੇ ਸੀ।

 2 ਉਸ ਨੇ ਇਸ ਨੂੰ ਗੁੱਡਿਆ ਅਤੇ ਇਸ ਵਿੱਚੋਂ ਪੱਥਰ ਕੱਢੇ।

ਉਸ ਨੇ ਇੱਥੇ ਲਾਲ ਅੰਗੂਰਾਂ ਦੀ ਵਧੀਆ ਵੇਲ ਲਗਾਈ,

ਇਸ ਦੇ ਵਿਚਕਾਰ ਇਕ ਬੁਰਜ ਬਣਾਇਆ

ਅਤੇ ਇਸ ਵਿਚ ਇਕ ਚੁਬੱਚਾ ਪੁੱਟਿਆ।+

ਫਿਰ ਉਹ ਇਸ ਵਿਚ ਚੰਗੇ ਅੰਗੂਰ ਲੱਗਣ ਦੀ ਉਡੀਕ ਕਰਦਾ ਰਿਹਾ,

ਪਰ ਲੱਗੇ ਸਿਰਫ਼ ਜੰਗਲੀ ਅੰਗੂਰ।+

 3 “ਹੁਣ ਹੇ ਯਰੂਸ਼ਲਮ ਦੇ ਵਾਸੀਓ ਅਤੇ ਯਹੂਦਾਹ ਦੇ ਆਦਮੀਓ,

ਕਿਰਪਾ ਕਰ ਕੇ ਮੇਰਾ ਅਤੇ ਮੇਰੇ ਅੰਗੂਰੀ ਬਾਗ਼ ਦਾ ਫ਼ੈਸਲਾ ਕਰੋ।+

 4 ਕੀ ਮੈਂ ਆਪਣੇ ਅੰਗੂਰੀ ਬਾਗ਼ ਦੀ ਦੇਖ-ਭਾਲ ਵਿਚ ਕੋਈ ਕਮੀ ਛੱਡੀ?+

ਤਾਂ ਫਿਰ, ਇੱਦਾਂ ਕਿਉਂ ਹੋਇਆ ਕਿ ਜਦੋਂ ਮੈਂ ਚੰਗੇ ਅੰਗੂਰ ਲੱਗਣ ਦੀ ਉਡੀਕ ਕੀਤੀ,

ਤਾਂ ਇਸ ਵਿਚ ਸਿਰਫ਼ ਜੰਗਲੀ ਅੰਗੂਰ ਲੱਗੇ?

 5 ਹੁਣ ਮੈਂ ਤੁਹਾਨੂੰ ਦੱਸਦਾ ਹਾਂ

ਕਿ ਮੈਂ ਆਪਣੇ ਅੰਗੂਰੀ ਬਾਗ਼ ਨਾਲ ਕੀ ਕਰਾਂਗਾ:

ਮੈਂ ਇਸ ਦੀ ਵਾੜ ਹਟਾ ਦਿਆਂਗਾ

ਅਤੇ ਇਸ ਨੂੰ ਸਾੜ ਦਿੱਤਾ ਜਾਵੇਗਾ,+

ਮੈਂ ਇਸ ਦੀ ਪੱਥਰਾਂ ਦੀ ਕੰਧ ਢਾਹ ਸੁੱਟਾਂਗਾ

ਅਤੇ ਇਸ ਨੂੰ ਮਿੱਧਿਆ ਜਾਵੇਗਾ।

 6 ਮੈਂ ਇਸ ਨੂੰ ਉਜਾੜ ਦਿਆਂਗਾ;+

ਨਾ ਇਸ ਨੂੰ ਛਾਂਗਿਆ ਜਾਵੇਗਾ ਅਤੇ ਨਾ ਇਸ ਦੀ ਗੋਡੀ ਕੀਤੀ ਜਾਵੇਗੀ।

ਇਹ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ-ਬੂਟੀ ਨਾਲ ਭਰ ਜਾਵੇਗਾ+

ਅਤੇ ਮੈਂ ਬੱਦਲਾਂ ਨੂੰ ਹੁਕਮ ਦਿਆਂਗਾ ਕਿ ਉਹ ਇਸ ਉੱਤੇ ਮੀਂਹ ਨਾ ਵਰ੍ਹਾਉਣ।+

 7 ਸੈਨਾਵਾਂ ਦੇ ਯਹੋਵਾਹ ਦਾ ਅੰਗੂਰੀ ਬਾਗ਼ ਇਜ਼ਰਾਈਲ ਦਾ ਘਰਾਣਾ ਹੈ;+

ਯਹੂਦਾਹ ਦੇ ਆਦਮੀ ਉਹ ਬੂਟੇ ਹਨ ਜੋ ਉਸ ਦੇ ਮਨਭਾਉਂਦੇ ਸਨ।

ਉਹ ਨਿਆਂ ਦੀ ਉਡੀਕ ਕਰਦਾ ਰਿਹਾ,+

ਪਰ ਦੇਖੋ, ਹਰ ਪਾਸੇ ਅਨਿਆਂ ਹੁੰਦਾ ਸੀ;

ਉਹ ਚੰਗੇ ਕੰਮਾਂ ਦੀ ਉਮੀਦ ਕਰਦਾ ਰਿਹਾ,

ਪਰ ਦੇਖੋ, ਦੁੱਖ ਭਰੀ ਦੁਹਾਈ ਸੁਣਾਈ ਦੇ ਰਹੀ ਸੀ!”+

 8 ਹਾਇ ਉਨ੍ਹਾਂ ਉੱਤੇ ਜੋ ਇਕ ਘਰ ਨੂੰ ਦੂਜੇ ਘਰ ਨਾਲ ਜੋੜਦੇ ਹਨ+

ਅਤੇ ਇਕ ਖੇਤ ਨੂੰ ਦੂਜੇ ਖੇਤ ਵਿਚ ਰਲ਼ਾਉਂਦੇ ਹਨ+

ਜਦ ਤਕ ਕੋਈ ਥਾਂ ਨਹੀਂ ਬਚਦੀ।

ਅਤੇ ਤੁਸੀਂ ਇਕੱਲੇ ਜ਼ਮੀਨ ਦੇ ਮਾਲਕ ਬਣ ਬੈਠੇ ਹੋ!

 9 ਸੈਨਾਵਾਂ ਦੇ ਯਹੋਵਾਹ ਦੀ ਸਹੁੰ ਮੇਰੇ ਕੰਨਾਂ ਵਿਚ ਗੂੰਜੀ

ਕਿ ਬਹੁਤ ਸਾਰੇ ਵੱਡੇ-ਵੱਡੇ ਤੇ ਸੋਹਣੇ ਘਰਾਂ ਦਾ

ਉਹ ਹਸ਼ਰ ਹੋਵੇਗਾ ਕਿ ਲੋਕ ਦੇਖ ਕੇ ਖ਼ੌਫ਼ ਖਾਣਗੇ

ਅਤੇ ਉਨ੍ਹਾਂ ਵਿਚ ਕੋਈ ਨਹੀਂ ਵੱਸੇਗਾ।+

10 ਦਸ ਏਕੜ* ਦੇ ਅੰਗੂਰੀ ਬਾਗ਼ ਵਿਚ ਸਿਰਫ਼ ਇਕ ਬਥ* ਪੈਦਾਵਾਰ ਹੋਵੇਗੀ

ਅਤੇ ਇਕ ਹੋਮਰ* ਬੀਆਂ ਤੋਂ ਬੱਸ ਇਕ ਏਫਾ* ਪੈਦਾਵਾਰ ਹੋਵੇਗੀ।+

11 ਹਾਇ ਉਨ੍ਹਾਂ ਉੱਤੇ ਜੋ ਸ਼ਰਾਬ ਪੀਣ ਲਈ ਸਾਝਰੇ ਉੱਠ ਖੜ੍ਹਦੇ ਹਨ,+

ਜੋ ਸ਼ਾਮ ਨੂੰ ਦੇਰ ਤਕ ਸ਼ਰਾਬਾਂ ਪੀਂਦੇ ਰਹਿੰਦੇ ਹਨ ਜਦ ਤਕ ਉਹ ਪੀ-ਪੀ ਕੇ ਟੱਲੀ ਨਹੀਂ ਹੋ ਜਾਂਦੇ!

12 ਉਨ੍ਹਾਂ ਦੀਆਂ ਦਾਅਵਤਾਂ ਵਿਚ ਰਬਾਬ, ਤਾਰਾਂ ਵਾਲਾ ਸਾਜ਼,

ਡਫਲੀ, ਬੰਸਰੀ ਅਤੇ ਸ਼ਰਾਬ ਹੁੰਦੀ ਹੈ;

ਪਰ ਉਹ ਯਹੋਵਾਹ ਦੇ ਕੰਮਾਂ ʼਤੇ ਗੌਰ ਨਹੀਂ ਕਰਦੇ

ਅਤੇ ਉਸ ਦੇ ਹੱਥਾਂ ਦੇ ਕੰਮ ਨਹੀਂ ਦੇਖਦੇ।

13 ਇਸ ਲਈ ਮੇਰੇ ਲੋਕ ਗਿਆਨ ਦੀ ਕਮੀ ਹੋਣ ਕਰਕੇ

ਗ਼ੁਲਾਮੀ ਵਿਚ ਜਾਣਗੇ;+

ਉਨ੍ਹਾਂ ਦੇ ਮੰਨੇ-ਪ੍ਰਮੰਨੇ ਆਦਮੀ ਭੁੱਖੇ ਮਰਨਗੇ+

ਅਤੇ ਉਨ੍ਹਾਂ ਦੇ ਸਾਰੇ ਲੋਕ ਪਿਆਸ ਨਾਲ ਤੜਫ਼ਣਗੇ।

14 ਇਸ ਲਈ ਕਬਰ* ਨੇ ਆਪਣਾ ਆਕਾਰ ਵਧਾਇਆ ਹੈ

ਅਤੇ ਆਪਣਾ ਮੂੰਹ ਬੇਅੰਤ ਅੱਡਿਆ ਹੈ;+

ਉਸ ਦੀ ਸ਼ਾਨ,* ਉਸ ਦੇ ਰੌਲ਼ਾ-ਰੱਪਾ ਪਾਉਣ ਵਾਲੇ ਅਤੇ ਮੌਜ-ਮਸਤੀ ਕਰਨ ਵਾਲੇ ਪੱਕਾ ਇਸ ਵਿਚ ਜਾਣਗੇ।

15 ਆਦਮੀ ਝੁਕੇਗਾ,

ਆਦਮੀ ਨੂੰ ਨੀਵਾਂ ਕੀਤਾ ਜਾਵੇਗਾ

ਅਤੇ ਹੰਕਾਰੀ ਦੀਆਂ ਅੱਖਾਂ ਨੀਵੀਆਂ ਕੀਤੀਆਂ ਜਾਣਗੀਆਂ।

16 ਸੈਨਾਵਾਂ ਦਾ ਯਹੋਵਾਹ ਆਪਣੇ ਨਿਆਂ ਸਦਕਾ ਉੱਚਾ ਹੋਵੇਗਾ;

ਸੱਚਾ ਅਤੇ ਪਵਿੱਤਰ ਪਰਮੇਸ਼ੁਰ+ ਧਾਰਮਿਕਤਾ ਰਾਹੀਂ+ ਆਪਣੇ ਆਪ ਨੂੰ ਪਵਿੱਤਰ ਠਹਿਰਾਵੇਗਾ।

17 ਲੇਲੇ ਇਸ ਤਰ੍ਹਾਂ ਚਰਨਗੇ ਜਿਵੇਂ ਉਨ੍ਹਾਂ ਦੀ ਆਪਣੀ ਚਰਾਂਦ ਹੋਵੇ;

ਮੋਟੇ-ਤਾਜ਼ੇ ਜਾਨਵਰਾਂ ਦੀਆਂ ਵੀਰਾਨ ਹੋ ਚੁੱਕੀਆਂ ਥਾਵਾਂ ਪਰਦੇਸੀਆਂ ਦਾ ਢਿੱਡ ਭਰਨਗੀਆਂ।

18 ਹਾਇ ਉਨ੍ਹਾਂ ਉੱਤੇ ਜੋ ਆਪਣਾ ਅਪਰਾਧ ਧੋਖੇ ਦੀਆਂ ਰੱਸੀਆਂ ਨਾਲ

ਅਤੇ ਆਪਣਾ ਪਾਪ ਗੱਡੇ ਦੀਆਂ ਰੱਸੀਆਂ ਨਾਲ ਖਿੱਚਦੇ ਹਨ;

19 ਜੋ ਕਹਿੰਦੇ ਹਨ: “ਉਹ ਤੇਜ਼ੀ ਨਾਲ ਆਪਣਾ ਕੰਮ ਕਰੇ;

ਇਹ ਕੰਮ ਫਟਾਫਟ ਹੋਵੇ ਤਾਂਕਿ ਅਸੀਂ ਇਸ ਨੂੰ ਦੇਖੀਏ।

ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਮਕਸਦ* ਪੂਰਾ ਹੋਵੇ

ਤਾਂਕਿ ਅਸੀਂ ਇਸ ਨੂੰ ਜਾਣੀਏ!”+

20 ਹਾਇ ਉਨ੍ਹਾਂ ਉੱਤੇ ਜੋ ਚੰਗੇ ਨੂੰ ਬੁਰਾ ਅਤੇ ਬੁਰੇ ਨੂੰ ਚੰਗਾ ਕਹਿੰਦੇ ਹਨ,+

ਜੋ ਚਾਨਣ ਨੂੰ ਹਨੇਰੇ ਨਾਲ ਅਤੇ ਹਨੇਰੇ ਨੂੰ ਚਾਨਣ ਨਾਲ ਵਟਾਉਂਦੇ ਹਨ,

ਜੋ ਕੌੜੇ ਨੂੰ ਮਿੱਠੇ ਦੀ ਥਾਂ ਅਤੇ ਮਿੱਠੇ ਨੂੰ ਕੌੜੇ ਦੀ ਥਾਂ ਰੱਖਦੇ ਹਨ!

21 ਹਾਇ ਉਨ੍ਹਾਂ ਉੱਤੇ ਜੋ ਆਪਣੀਆਂ ਨਜ਼ਰਾਂ ਵਿਚ ਬੁੱਧੀਮਾਨ ਹਨ

ਅਤੇ ਆਪਣੀ ਨਿਗਾਹ ਵਿਚ ਸਮਝਦਾਰ ਹਨ!+

22 ਹਾਇ ਉਨ੍ਹਾਂ ਉੱਤੇ ਜੋ ਦਾਖਰਸ ਪੀਣ ਵਿਚ ਸ਼ੇਰ ਹਨ

ਅਤੇ ਉਨ੍ਹਾਂ ਆਦਮੀਆਂ ਉੱਤੇ ਜੋ ਮਸਾਲੇਦਾਰ ਸ਼ਰਾਬ ਬਣਾਉਣ ਵਿਚ ਮਾਹਰ ਹਨ,+

23 ਜੋ ਰਿਸ਼ਵਤ ਲੈ ਕੇ ਦੁਸ਼ਟ ਨੂੰ ਬਰੀ ਕਰਦੇ ਹਨ+

ਅਤੇ ਧਰਮੀ ਨੂੰ ਇਨਸਾਫ਼ ਦੇਣ ਤੋਂ ਇਨਕਾਰ ਕਰਦੇ ਹਨ!+

24 ਇਸ ਲਈ ਜਿਵੇਂ ਅੱਗ ਦਾ ਭਾਂਬੜ ਘਾਹ-ਫੂਸ ਨੂੰ ਚੱਟ ਕਰ ਜਾਂਦਾ ਹੈ

ਅਤੇ ਸੁੱਕਾ ਘਾਹ ਲਪਟਾਂ ਵਿਚ ਝੁਲ਼ਸ ਜਾਂਦਾ ਹੈ,

ਉਸੇ ਤਰ੍ਹਾਂ ਉਨ੍ਹਾਂ ਦੀਆਂ ਜੜ੍ਹਾਂ ਗਲ਼ ਜਾਣਗੀਆਂ

ਅਤੇ ਉਨ੍ਹਾਂ ਦੇ ਫੁੱਲ ਧੂੜ ਵਾਂਗ ਉੱਡ ਜਾਣਗੇ

ਕਿਉਂਕਿ ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਦੇ ਕਾਨੂੰਨ* ਨੂੰ ਰੱਦਿਆ ਹੈ

ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਬਚਨ ਦਾ ਨਿਰਾਦਰ ਕੀਤਾ ਹੈ।+

25 ਇਸ ਲਈ ਯਹੋਵਾਹ ਦਾ ਕ੍ਰੋਧ ਆਪਣੀ ਪਰਜਾ ਉੱਤੇ ਭੜਕ ਉੱਠਿਆ ਹੈ

ਅਤੇ ਉਹ ਆਪਣਾ ਹੱਥ ਉਨ੍ਹਾਂ ਖ਼ਿਲਾਫ਼ ਚੁੱਕੇਗਾ ਅਤੇ ਉਨ੍ਹਾਂ ਨੂੰ ਮਾਰੇਗਾ।+

ਪਹਾੜ ਕੰਬ ਜਾਣਗੇ

ਅਤੇ ਉਨ੍ਹਾਂ ਦੀਆਂ ਲਾਸ਼ਾਂ ਕੂੜੇ ਵਾਂਗ ਗਲੀਆਂ ਵਿਚ ਪਈਆਂ ਹੋਣਗੀਆਂ।+

ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,

ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।

26 ਉਸ ਨੇ ਝੰਡਾ ਉੱਚਾ ਕਰ ਕੇ ਦੂਰ ਦੀ ਇਕ ਕੌਮ ਨੂੰ ਇਸ਼ਾਰਾ ਕੀਤਾ ਹੈ।+

ਅਤੇ ਉਸ ਨੇ ਸੀਟੀ ਵਜਾ ਕੇ ਉਨ੍ਹਾਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ ਬੁਲਾਇਆ ਹੈ;+

ਦੇਖੋ, ਉਹ ਬੜੀ ਤੇਜ਼ੀ ਨਾਲ ਆ ਰਹੇ ਹਨ!+

27 ਉਨ੍ਹਾਂ ਵਿਚ ਨਾ ਕੋਈ ਥੱਕਿਆ ਹੈ, ਨਾ ਕੋਈ ਠੇਡਾ ਖਾ ਰਿਹਾ ਹੈ।

ਨਾ ਕੋਈ ਊਂਘ ਰਿਹਾ ਹੈ, ਨਾ ਕੋਈ ਸੌਂ ਰਿਹਾ ਹੈ।

ਉਨ੍ਹਾਂ ਦਾ ਕਮਰਬੰਦ ਢਿੱਲਾ ਨਹੀਂ ਹੈ,

ਨਾ ਹੀ ਉਨ੍ਹਾਂ ਦੀਆਂ ਜੁੱਤੀਆਂ ਦੇ ਤਸਮੇਂ ਟੁੱਟੇ ਹਨ।

28 ਉਨ੍ਹਾਂ ਦੇ ਸਾਰੇ ਤੀਰ ਤਿੱਖੇ ਹਨ

ਅਤੇ ਉਨ੍ਹਾਂ ਦੀਆਂ ਸਾਰੀਆਂ ਕਮਾਨਾਂ ਕੱਸੀਆਂ ਹੋਈਆਂ ਹਨ।*

ਉਨ੍ਹਾਂ ਦੇ ਘੋੜਿਆਂ ਦੇ ਖੁਰ ਚਕਮਾਕ ਪੱਥਰ ਜਿਹੇ ਹਨ

ਅਤੇ ਉਨ੍ਹਾਂ ਦੇ ਰਥਾਂ ਦੇ ਪਹੀਏ ਤੂਫ਼ਾਨ ਜਿਹੇ ਹਨ।+

29 ਉਨ੍ਹਾਂ ਦਾ ਗਰਜਣਾ ਸ਼ੇਰ ਵਰਗਾ ਹੈ;

ਉਹ ਜਵਾਨ ਸ਼ੇਰ ਵਾਂਗ ਗਰਜਦੇ ਹਨ;+

ਉਹ ਗੁਰਰਾਉਣਗੇ ਅਤੇ ਸ਼ਿਕਾਰ ਨੂੰ ਫੜਨਗੇ

ਅਤੇ ਉਸ ਨੂੰ ਲੈ ਜਾਣਗੇ ਤੇ ਉਸ ਨੂੰ ਛੁਡਾਉਣ ਵਾਲਾ ਕੋਈ ਨਹੀਂ ਹੋਵੇਗਾ।

30 ਉਸ ਦਿਨ ਉਹ ਉਸ ਉੱਤੇ ਗਰਜਣਗੇ

ਜਿਵੇਂ ਸਮੁੰਦਰ ਗਰਜਦਾ ਹੈ।+

ਦੇਸ਼ ਨੂੰ ਜਿਹੜਾ ਵੀ ਦੇਖੇਗਾ, ਉਸ ਨੂੰ ਕਸ਼ਟ ਅਤੇ ਹਨੇਰਾ ਦਿਖਾਈ ਦੇਵੇਗਾ;

ਬੱਦਲਾਂ ਕਰਕੇ ਚਾਨਣ ਵੀ ਹਨੇਰਾ ਹੋ ਜਾਵੇਗਾ।+

6 ਜਿਸ ਸਾਲ ਰਾਜਾ ਉਜ਼ੀਯਾਹ ਦੀ ਮੌਤ ਹੋਈ,+ ਮੈਂ ਯਹੋਵਾਹ ਨੂੰ ਉੱਚੇ ਅਤੇ ਬੁਲੰਦ ਸਿੰਘਾਸਣ ਉੱਤੇ ਬੈਠਾ ਦੇਖਿਆ+ ਅਤੇ ਉਸ ਦੇ ਕੱਪੜੇ ਦੇ ਘੇਰੇ ਨਾਲ ਮੰਦਰ ਭਰਿਆ ਹੋਇਆ ਸੀ। 2 ਸਰਾਫ਼ੀਮ ਉਸ ਦੀ ਹਜ਼ੂਰੀ ਵਿਚ ਖੜ੍ਹੇ ਸਨ; ਹਰੇਕ ਦੇ ਛੇ ਖੰਭ ਸਨ। ਹਰੇਕ* ਦੋ ਖੰਭਾਂ ਨਾਲ ਆਪਣਾ ਮੂੰਹ ਢਕਦਾ ਸੀ ਤੇ ਦੋ ਨਾਲ ਆਪਣੇ ਪੈਰ ਢਕਦਾ ਸੀ ਅਤੇ ਦੋ ਖੰਭਾਂ ਨਾਲ ਉੱਡਦਾ ਸੀ।

 3 ਉਨ੍ਹਾਂ ਨੇ ਇਕ-ਦੂਜੇ ਨੂੰ ਪੁਕਾਰ ਕੇ ਕਿਹਾ:

“ਸੈਨਾਵਾਂ ਦਾ ਯਹੋਵਾਹ ਪਵਿੱਤਰ, ਪਵਿੱਤਰ, ਪਵਿੱਤਰ ਹੈ।+

ਸਾਰੀ ਧਰਤੀ ਉਸ ਦੀ ਮਹਿਮਾ ਨਾਲ ਭਰੀ ਹੋਈ ਹੈ।”

4 ਉਨ੍ਹਾਂ ਦੀ ਉੱਚੀ ਪੁਕਾਰ ਨਾਲ* ਦਹਿਲੀਜ਼ ਦੀਆਂ ਚੂਲਾਂ ਹਿੱਲ ਗਈਆਂ ਅਤੇ ਭਵਨ ਧੂੰਏਂ ਨਾਲ ਭਰ ਗਿਆ।+

 5 ਫਿਰ ਮੈਂ ਕਿਹਾ: “ਹਾਇ ਮੇਰੇ ਉੱਤੇ!

ਹੁਣ ਨਹੀਂ ਮੈਂ ਬਚਦਾ*

ਕਿਉਂਕਿ ਮੈਂ ਅਸ਼ੁੱਧ ਬੁੱਲ੍ਹਾਂ ਵਾਲਾ ਹਾਂ

ਅਤੇ ਅਸ਼ੁੱਧ ਬੁੱਲ੍ਹਾਂ ਵਾਲੇ ਲੋਕਾਂ ਵਿਚ ਵੱਸਦਾ ਹਾਂ;+

ਮੇਰੀਆਂ ਅੱਖਾਂ ਨੇ ਮਹਾਰਾਜ ਨੂੰ, ਹਾਂ, ਸੈਨਾਵਾਂ ਦੇ ਯਹੋਵਾਹ ਨੂੰ ਦੇਖ ਲਿਆ ਹੈ!”

6 ਉਸੇ ਵੇਲੇ ਇਕ ਸਰਾਫ਼ੀਮ ਉੱਡ ਕੇ ਮੇਰੇ ਕੋਲ ਆਇਆ ਅਤੇ ਉਸ ਦੇ ਹੱਥ ਵਿਚ ਇਕ ਭਖਦਾ ਹੋਇਆ ਕੋਲਾ ਸੀ+ ਜੋ ਉਸ ਨੇ ਚਿਮਟੇ ਨਾਲ ਵੇਦੀ ਉੱਤੋਂ ਚੁੱਕਿਆ ਸੀ।+ 7 ਉਸ ਨੇ ਮੇਰੇ ਮੂੰਹ ਨੂੰ ਛੋਹਿਆ ਅਤੇ ਕਿਹਾ:

“ਦੇਖ, ਇਸ ਨੇ ਤੇਰੇ ਬੁੱਲ੍ਹਾਂ ਨੂੰ ਛੋਹ ਲਿਆ ਹੈ!

ਤੇਰਾ ਅਪਰਾਧ ਮਿਟਾ ਦਿੱਤਾ ਗਿਆ ਹੈ

ਅਤੇ ਤੇਰਾ ਪਾਪ ਮਾਫ਼ ਕਰ ਦਿੱਤਾ ਗਿਆ ਹੈ।”

8 ਫਿਰ ਮੈਂ ਯਹੋਵਾਹ ਦੀ ਆਵਾਜ਼ ਇਹ ਕਹਿੰਦਿਆਂ ਸੁਣੀ: “ਮੈਂ ਕਿਸ ਨੂੰ ਘੱਲਾਂ ਅਤੇ ਕੌਣ ਸਾਡੇ ਲਈ ਜਾਵੇਗਾ?”+ ਅਤੇ ਮੈਂ ਕਿਹਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ!”+

 9 ਉਸ ਨੇ ਜਵਾਬ ਦਿੱਤਾ, “ਜਾਹ ਤੇ ਇਸ ਪਰਜਾ ਨੂੰ ਕਹਿ:

‘ਤੁਸੀਂ ਵਾਰ-ਵਾਰ ਸੁਣੋਗੇ,

ਪਰ ਤੁਸੀਂ ਸਮਝੋਗੇ ਨਹੀਂ;

ਤੁਸੀਂ ਵਾਰ-ਵਾਰ ਦੇਖੋਗੇ,

ਪਰ ਤੁਹਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ।’+

10 ਉਨ੍ਹਾਂ ਲੋਕਾਂ ਦੇ ਮਨ ਸੁੰਨ ਕਰ ਦੇ,+

ਉਨ੍ਹਾਂ ਦੇ ਕੰਨ ਬੋਲ਼ੇ ਕਰ ਦੇ+

ਅਤੇ ਉਨ੍ਹਾਂ ਦੀਆਂ ਅੱਖਾਂ ਬੰਦ ਕਰ ਦੇ

ਤਾਂਕਿ ਉਹ ਆਪਣੀਆਂ ਅੱਖਾਂ ਨਾਲ ਦੇਖ ਨਾ ਸਕਣ,

ਨਾ ਆਪਣੇ ਕੰਨਾਂ ਨਾਲ ਸੁਣ ਸਕਣ

ਤਾਂਕਿ ਉਨ੍ਹਾਂ ਦਾ ਦਿਲ ਸਮਝ ਨਾ ਸਕੇ

ਅਤੇ ਉਹ ਮੁੜ ਨਾ ਆਉਣ ਤੇ ਚੰਗੇ ਨਾ ਹੋ ਜਾਣ।”+

11 ਇਹ ਸੁਣ ਕੇ ਮੈਂ ਕਿਹਾ: “ਹੇ ਯਹੋਵਾਹ, ਕਦੋਂ ਤਕ?” ਫਿਰ ਉਸ ਨੇ ਕਿਹਾ:

“ਜਦ ਤਕ ਸ਼ਹਿਰ ਖੰਡਰ ਤੇ ਬੇਅਬਾਦ ਨਾ ਹੋ ਜਾਣ,

ਜਦ ਤਕ ਘਰ ਸੁੰਨੇ ਨਾ ਹੋ ਜਾਣ

ਅਤੇ ਦੇਸ਼ ਤਬਾਹ ਤੇ ਵੀਰਾਨ ਨਾ ਹੋ ਜਾਵੇ;+

12 ਜਦ ਤਕ ਯਹੋਵਾਹ ਆਦਮੀਆਂ ਨੂੰ ਦੂਰ ਨਾ ਕਰ ਦੇਵੇ+

ਅਤੇ ਦੇਸ਼ ਦੇ ਬਹੁਤੇ ਇਲਾਕੇ ਉਜਾੜ-ਬੀਆਬਾਨ ਨਾ ਹੋ ਜਾਣ।

13 “ਪਰ ਇਸ ਵਿਚ ਦਸਵਾਂ ਹਿੱਸਾ ਹਾਲੇ ਵੀ ਹੋਵੇਗਾ ਅਤੇ ਇਸ ਨੂੰ ਦੁਬਾਰਾ ਸਾੜਿਆ ਜਾਵੇਗਾ ਜਿਵੇਂ ਇਕ ਵੱਡੇ ਦਰਖ਼ਤ ਅਤੇ ਬਲੂਤ ਦੇ ਦਰਖ਼ਤ ਨੂੰ ਸਾੜਿਆ ਜਾਂਦਾ ਹੈ ਜਿਨ੍ਹਾਂ ਨੂੰ ਕੱਟਣ ਤੋਂ ਬਾਅਦ ਮੁੱਢ ਹੀ ਬਚਦਾ ਹੈ; ਇਕ ਪਵਿੱਤਰ ਬੀ* ਇਸ ਦਾ ਮੁੱਢ ਹੋਵੇਗਾ।”

7 ਜਦੋਂ ਉਜ਼ੀਯਾਹ ਦਾ ਪੋਤਾ ਅਤੇ ਯੋਥਾਮ ਦਾ ਪੁੱਤਰ ਆਹਾਜ਼ ਯਹੂਦਾਹ ਦਾ ਰਾਜਾ ਸੀ,+ ਉਨ੍ਹਾਂ ਦਿਨਾਂ ਵਿਚ ਸੀਰੀਆ ਦਾ ਰਾਜਾ ਰਸੀਨ ਅਤੇ ਰਮਲਯਾਹ ਦਾ ਪੁੱਤਰ ਇਜ਼ਰਾਈਲ ਦਾ ਰਾਜਾ ਪਕਾਹ+ ਯਰੂਸ਼ਲਮ ਨਾਲ ਯੁੱਧ ਕਰਨ ਆਏ, ਪਰ ਉਹ ਉਸ ਨੂੰ ਜਿੱਤ ਨਾ ਸਕਿਆ।*+ 2 ਦਾਊਦ ਦੇ ਘਰਾਣੇ ਨੂੰ ਇਹ ਖ਼ਬਰ ਦਿੱਤੀ ਗਈ: “ਸੀਰੀਆ ਇਫ਼ਰਾਈਮ ਨਾਲ ਰਲ਼ ਗਿਆ ਹੈ।”

ਅਤੇ ਆਹਾਜ਼ ਤੇ ਉਸ ਦੇ ਲੋਕਾਂ ਦੇ ਦਿਲ ਕੰਬਣ ਲੱਗੇ ਜਿਵੇਂ ਹਨੇਰੀ ਵਿਚ ਜੰਗਲ ਦੇ ਦਰਖ਼ਤ ਕੰਬ ਉੱਠਦੇ ਹਨ।

3 ਫਿਰ ਯਹੋਵਾਹ ਨੇ ਯਸਾਯਾਹ ਨੂੰ ਕਿਹਾ: “ਕਿਰਪਾ ਕਰ ਕੇ ਤੂੰ ਅਤੇ ਤੇਰਾ ਪੁੱਤਰ ਸ਼ਾਰ-ਯਾਸ਼ੂਬ*+ ਧੋਬੀ ਦੇ ਮੈਦਾਨ ਦੇ ਰਾਜਮਾਰਗ ਲਾਗੇ ਉੱਪਰਲੇ ਸਰੋਵਰ ਦੀ ਖਾਲ਼ ਦੇ ਸਿਰੇ ʼਤੇ+ ਆਹਾਜ਼ ਨੂੰ ਮਿਲਣ ਜਾਓ। 4 ਤੂੰ ਉਸ ਨੂੰ ਕਹੀਂ, ‘ਤੂੰ ਸ਼ਾਂਤ ਰਹਿ। ਡਰ ਨਾ ਅਤੇ ਧੁਖ ਰਹੀਆਂ ਲੱਕੜਾਂ ਦੇ ਇਨ੍ਹਾਂ ਦੋ ਮੁੱਢਾਂ ਕਰਕੇ, ਹਾਂ, ਰਸੀਨ ਤੇ ਸੀਰੀਆ ਅਤੇ ਰਮਲਯਾਹ ਦੇ ਪੁੱਤਰ+ ਦੇ ਭਖਦੇ ਗੁੱਸੇ ਕਰਕੇ ਦਿਲ ਨਾ ਹਾਰ। 5 ਕਿਉਂਕਿ ਸੀਰੀਆ, ਇਫ਼ਰਾਈਮ ਅਤੇ ਰਮਲਯਾਹ ਦੇ ਪੁੱਤਰ ਨੇ ਮਿਲ ਕੇ ਤੇਰੇ ਖ਼ਿਲਾਫ਼ ਸਾਜ਼ਸ਼ ਘੜੀ ਹੈ। ਉਨ੍ਹਾਂ ਨੇ ਕਿਹਾ ਹੈ: 6 “ਆਓ ਆਪਾਂ ਯਹੂਦਾਹ ʼਤੇ ਹਮਲਾ ਕਰੀਏ ਤੇ ਉਸ ਦੇ ਟੁਕੜੇ-ਟੁਕੜੇ ਕਰ ਦੇਈਏ* ਅਤੇ ਉਸ ਉੱਤੇ ਕਬਜ਼ਾ ਕਰ ਲਈਏ* ਅਤੇ ਟਾਬੇਲ ਦੇ ਪੁੱਤਰ ਨੂੰ ਉਸ ਉੱਤੇ ਰਾਜਾ ਨਿਯੁਕਤ ਕਰ ਦੇਈਏ।”+

 7 “‘ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:

“ਇਸ ਤਰ੍ਹਾਂ ਨਹੀਂ ਹੋਵੇਗਾ,

ਇਹ ਸਾਜ਼ਸ਼ ਸਫ਼ਲ ਨਹੀਂ ਹੋਵੇਗੀ।

 8 ਕਿਉਂਕਿ ਸੀਰੀਆ ਦਾ ਸਿਰ ਦਮਿਸਕ ਹੈ

ਅਤੇ ਦਮਿਸਕ ਦਾ ਸਿਰ ਰਸੀਨ ਹੈ।

65 ਸਾਲਾਂ ਦੇ ਅੰਦਰ-ਅੰਦਰ

ਇਫ਼ਰਾਈਮ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ ਅਤੇ ਇਸ ਕੌਮ ਦੀ ਹੋਂਦ ਮਿਟ ਜਾਵੇਗੀ।+

 9 ਇਫ਼ਰਾਈਮ ਦਾ ਸਿਰ ਸਾਮਰਿਯਾ ਹੈ+

ਅਤੇ ਸਾਮਰਿਯਾ ਦਾ ਸਿਰ ਰਮਲਯਾਹ ਦਾ ਪੁੱਤਰ ਹੈ।+

ਜਦੋਂ ਤਕ ਤੁਹਾਡੀ ਨਿਹਚਾ ਪੱਕੀ ਨਾ ਹੋਵੇ,

ਤੁਸੀਂ ਮਜ਼ਬੂਤੀ ਨਾਲ ਕਾਇਮ ਨਹੀਂ ਰਹੋਗੇ।”’”

10 ਯਹੋਵਾਹ ਨੇ ਆਹਾਜ਼ ਨੂੰ ਅੱਗੇ ਕਿਹਾ: 11 “ਆਪਣੇ ਪਰਮੇਸ਼ੁਰ ਯਹੋਵਾਹ ਕੋਲੋਂ ਇਕ ਨਿਸ਼ਾਨੀ ਮੰਗ;+ ਇਹ ਭਾਵੇਂ ਕਬਰ* ਜਿੰਨੀ ਡੂੰਘੀ ਹੋਵੇ ਜਾਂ ਆਕਾਸ਼ ਜਿੰਨੀ ਉੱਚੀ।” 12 ਪਰ ਆਹਾਜ਼ ਨੇ ਕਿਹਾ: “ਮੈਂ ਨਹੀਂ ਮੰਗਾਂਗਾ ਤੇ ਨਾ ਹੀ ਮੈਂ ਯਹੋਵਾਹ ਨੂੰ ਪਰਖਾਂਗਾ।”

13 ਫਿਰ ਯਸਾਯਾਹ ਨੇ ਕਿਹਾ: “ਹੇ ਦਾਊਦ ਦੇ ਘਰਾਣੇ, ਕਿਰਪਾ ਕਰ ਕੇ ਸੁਣ। ਕੀ ਇਨਸਾਨਾਂ ਦੇ ਸਬਰ ਦਾ ਇਮਤਿਹਾਨ ਲੈ ਕੇ ਤੇਰਾ ਮਨ ਨਹੀਂ ਭਰਿਆ? ਕੀ ਹੁਣ ਤੂੰ ਪਰਮੇਸ਼ੁਰ ਦੇ ਸਬਰ ਦਾ ਵੀ ਇਮਤਿਹਾਨ ਲਏਂਗਾ?+ 14 ਇਸ ਲਈ ਯਹੋਵਾਹ ਖ਼ੁਦ ਤੈਨੂੰ ਇਕ ਨਿਸ਼ਾਨੀ ਦੇਵੇਗਾ: ਦੇਖ! ਇਕ ਕੁਆਰੀ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ+ ਅਤੇ ਉਹ ਉਸ ਦਾ ਨਾਂ ਇੰਮਾਨੂਏਲ* ਰੱਖੇਗੀ।+ 15 ਇਸ ਤੋਂ ਪਹਿਲਾਂ ਕਿ ਉਹ ਬੁਰਾਈ ਨੂੰ ਠੁਕਰਾਉਣਾ ਤੇ ਭਲਾਈ ਨੂੰ ਚੁਣਨਾ ਸਿੱਖੇ, ਉਹ ਸਿਰਫ਼ ਮੱਖਣ ਅਤੇ ਸ਼ਹਿਦ ਖਾਵੇਗਾ। 16 ਜਦ ਤਕ ਮੁੰਡਾ ਬੁਰਾਈ ਨੂੰ ਠੁਕਰਾਉਣਾ ਤੇ ਭਲਾਈ ਨੂੰ ਚੁਣਨਾ ਸਿੱਖੇਗਾ, ਉਸ ਤੋਂ ਪਹਿਲਾਂ ਹੀ ਉਹ ਦੇਸ਼, ਜਿਸ ਦੇ ਦੋ ਰਾਜਿਆਂ ਤੋਂ ਤੂੰ ਡਰਦਾ ਹੈਂ, ਪੂਰੀ ਤਰ੍ਹਾਂ ਵੀਰਾਨ ਹੋ ਚੁੱਕਾ ਹੋਵੇਗਾ।+ 17 ਯਹੋਵਾਹ ਤੇਰੇ ਤੇ ਤੇਰੇ ਲੋਕਾਂ ਉੱਤੇ ਅਤੇ ਤੇਰੇ ਪਿਤਾ ਦੇ ਘਰਾਣੇ ਉੱਤੇ ਅਜਿਹਾ ਸਮਾਂ ਲੈ ਕੇ ਆਵੇਗਾ ਜੋ ਉਸ ਦਿਨ ਤੋਂ ਨਹੀਂ ਆਇਆ ਜਦੋਂ ਇਫ਼ਰਾਈਮ ਯਹੂਦਾਹ ਤੋਂ ਵੱਖ ਹੋਇਆ ਸੀ।+ ਉਹ ਤੇਰੇ ਖ਼ਿਲਾਫ਼ ਅੱਸ਼ੂਰ ਦੇ ਰਾਜੇ ਨੂੰ ਲਿਆਵੇਗਾ।+

18 “ਉਸ ਦਿਨ ਯਹੋਵਾਹ ਸੀਟੀ ਵਜਾ ਕੇ ਮਿਸਰ ਦੇ ਨੀਲ ਦਰਿਆ ਦੀਆਂ ਦੂਰ-ਦੂਰ ਦੀਆਂ ਨਹਿਰਾਂ ਤੋਂ ਮੱਖੀਆਂ ਨੂੰ ਅਤੇ ਅੱਸ਼ੂਰ ਦੇਸ਼ ਤੋਂ ਮਧੂ-ਮੱਖੀਆਂ ਨੂੰ ਬੁਲਾਵੇਗਾ 19 ਅਤੇ ਉਹ ਸਾਰੀਆਂ ਆਉਣਗੀਆਂ ਅਤੇ ਡੂੰਘੀਆਂ ਘਾਟੀਆਂ* ਉੱਤੇ, ਚਟਾਨ ਦੀਆਂ ਵਿੱਥਾਂ ਵਿਚ, ਸਾਰੀਆਂ ਕੰਡਿਆਲ਼ੀਆਂ ਝਾੜੀਆਂ ਉੱਤੇ ਅਤੇ ਪਾਣੀ ਵਾਲੀਆਂ ਸਾਰੀਆਂ ਥਾਵਾਂ ਉੱਤੇ ਬੈਠਣਗੀਆਂ।

20 “ਉਸ ਦਿਨ ਦਰਿਆ* ਦੇ ਇਲਾਕੇ ਤੋਂ ਕਿਰਾਏ ʼਤੇ ਲਏ ਗਏ ਇਕ ਉਸਤਰੇ ਨਾਲ ਯਾਨੀ ਅੱਸ਼ੂਰ ਦੇ ਰਾਜੇ+ ਦੇ ਜ਼ਰੀਏ ਯਹੋਵਾਹ ਉਸ ਦੇ ਸਿਰ ਤੇ ਲੱਤਾਂ ਦੇ ਵਾਲ਼ ਮੁੰਨ ਦੇਵੇਗਾ ਅਤੇ ਉਹ ਦਾੜ੍ਹੀ ਵੀ ਮੁੰਨ ਸੁੱਟੇਗਾ।

21 “ਉਸ ਦਿਨ ਇਕ ਆਦਮੀ ਇੱਜੜ ਵਿੱਚੋਂ ਇਕ ਵੱਛੀ ਨੂੰ ਅਤੇ ਦੋ ਭੇਡਾਂ ਨੂੰ ਜੀਉਂਦਾ ਰੱਖੇਗਾ। 22 ਬਹੁਤਾ ਦੁੱਧ ਹੋਣ ਕਰਕੇ ਉਹ ਸਿਰਫ਼ ਮੱਖਣ ਖਾਏਗਾ ਅਤੇ ਦੇਸ਼ ਵਿਚ ਬਾਕੀ ਬਚੇ ਸਾਰੇ ਲੋਕ ਵੀ ਮੱਖਣ ਅਤੇ ਸ਼ਹਿਦ ਖਾਣਗੇ।

23 “ਜਿੱਥੇ ਕਿਤੇ ਵੀ 1,000 ਅੰਗੂਰੀ ਵੇਲਾਂ ਹੁੰਦੀਆਂ ਸਨ ਜਿਨ੍ਹਾਂ ਦੀ ਕੀਮਤ ਚਾਂਦੀ ਦੇ 1,000 ਟੁਕੜੇ ਸੀ, ਉਸ ਦਿਨ ਉੱਥੇ ਸਿਰਫ਼ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਹੋਣਗੀਆਂ। 24 ਆਦਮੀ ਤੀਰ-ਕਮਾਨ ਨਾਲ ਲੈ ਕੇ ਉੱਥੇ ਜਾਣਗੇ ਕਿਉਂਕਿ ਸਾਰਾ ਦੇਸ਼ ਕੰਡਿਆਲ਼ੀਆਂ ਝਾੜੀਆਂ ਤੇ ਜੰਗਲੀ ਬੂਟੀਆਂ ਨਾਲ ਭਰਿਆ ਹੋਵੇਗਾ। 25 ਅਤੇ ਜਿਨ੍ਹਾਂ ਸਾਰੇ ਪਹਾੜਾਂ ਨੂੰ ਕਹੀ ਨਾਲ ਸਾਫ਼ ਕੀਤਾ ਜਾਂਦਾ ਸੀ, ਤੂੰ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਦੇ ਡਰੋਂ ਉਨ੍ਹਾਂ ਦੇ ਨੇੜੇ ਨਹੀਂ ਜਾਏਂਗਾ; ਉਹ ਬਲਦਾਂ ਅਤੇ ਭੇਡਾਂ ਦੇ ਚਰਨ ਦੀ ਥਾਂ ਬਣ ਜਾਣਗੇ।”

8 ਯਹੋਵਾਹ ਨੇ ਮੈਨੂੰ ਕਿਹਾ: “ਇਕ ਵੱਡੀ ਫੱਟੀ ਲੈ+ ਅਤੇ ਉਸ ਉੱਤੇ ਇਕ ਆਮ ਕਲਮ ਨਾਲ* ਲਿਖ, ‘ਮਹੇਰ-ਸ਼ਲਾਲ-ਹਾਸ਼-ਬਜ਼।’* 2 ਮੈਂ ਚਾਹੁੰਦਾ ਹਾਂ ਕਿ ਵਫ਼ਾਦਾਰ ਗਵਾਹ ਪੁਜਾਰੀ ਊਰੀਯਾਹ+ ਅਤੇ ਯਬਰਕਯਾਹ ਦਾ ਪੁੱਤਰ ਜ਼ਕਰਯਾਹ ਲਿਖਤੀ ਰੂਪ ਵਿਚ ਗਵਾਹੀ ਦੇਣ ਕਿ ਉਹ ਇਸ ਦੇ ਲਿਖੇ ਜਾਣ ਦੇ ਗਵਾਹ ਸਨ।”

3 ਫਿਰ ਮੈਂ ਨਬੀਆ* ਨਾਲ ਸੰਬੰਧ ਬਣਾਏ* ਅਤੇ ਉਹ ਗਰਭਵਤੀ ਹੋਈ ਅਤੇ ਸਮਾਂ ਆਉਣ ਤੇ ਉਸ ਨੇ ਇਕ ਪੁੱਤਰ ਨੂੰ ਜਨਮ ਦਿੱਤਾ।+ ਫਿਰ ਯਹੋਵਾਹ ਨੇ ਮੈਨੂੰ ਕਿਹਾ: “ਇਸ ਦਾ ਨਾਂ ਮਹੇਰ-ਸ਼ਲਾਲ-ਹਾਸ਼-ਬਜ਼ ਰੱਖ 4 ਕਿਉਂਕਿ ਇਸ ਤੋਂ ਪਹਿਲਾਂ ਕਿ ਮੁੰਡਾ ‘ਪਿਤਾ ਜੀ’ ਅਤੇ ‘ਮਾਤਾ ਜੀ’ ਕਹਿਣਾ ਸਿੱਖੇ, ਦਮਿਸਕ ਦੀ ਧਨ-ਦੌਲਤ ਅਤੇ ਸਾਮਰਿਯਾ ਦਾ ਲੁੱਟ ਦਾ ਮਾਲ ਅੱਸ਼ੂਰ ਦੇ ਰਾਜੇ ਸਾਮ੍ਹਣੇ ਲਿਜਾਇਆ ਜਾਵੇਗਾ।”+

5 ਯਹੋਵਾਹ ਨੇ ਮੈਨੂੰ ਇਹ ਵੀ ਕਿਹਾ:

 6 “ਕਿਉਂਕਿ ਇਨ੍ਹਾਂ ਲੋਕਾਂ ਨੇ ਸ਼ੀਲੋਆਹ* ਦੇ ਹੌਲੀ ਵਗਣ ਵਾਲੇ ਪਾਣੀਆਂ ਨੂੰ ਠੁਕਰਾਇਆ ਹੈ+

ਅਤੇ ਉਹ ਰਸੀਨ ਅਤੇ ਰਮਲਯਾਹ ਦੇ ਪੁੱਤਰ ਕਰਕੇ ਖ਼ੁਸ਼ੀਆਂ ਮਨਾਉਂਦੇ ਹਨ,+

 7 ਇਸ ਲਈ ਦੇਖ! ਯਹੋਵਾਹ ਉਨ੍ਹਾਂ ਵਿਰੁੱਧ

ਦਰਿਆ* ਦੇ ਜ਼ੋਰਦਾਰ ਅਤੇ ਵਿਸ਼ਾਲ ਪਾਣੀਆਂ ਨੂੰ ਲਿਆਵੇਗਾ,

ਹਾਂ, ਅੱਸ਼ੂਰ ਦੇ ਰਾਜੇ+ ਅਤੇ ਉਸ ਦੀ ਸਾਰੀ ਸ਼ਾਨੋ-ਸ਼ੌਕਤ ਨੂੰ।

ਉਹ ਉਸ ਦੀਆਂ ਨਦੀਆਂ ਦੇ ਸਾਰੇ ਤਲਾਂ ਉੱਤੇ ਆਵੇਗਾ

ਅਤੇ ਉਸ ਦੇ ਸਾਰੇ ਕੰਢਿਆਂ ਉੱਪਰੋਂ ਦੀ ਵਗੇਗਾ

 8 ਅਤੇ ਯਹੂਦਾਹ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ।

ਉਹ ਹੜ੍ਹ ਬਣ ਕੇ ਵਗੇਗਾ ਅਤੇ ਗਰਦਨ ਤਕ ਚੜ੍ਹ ਜਾਵੇਗਾ;+

ਹੇ ਇੰਮਾਨੂਏਲ,*+

ਉਸ ਦੇ ਫੈਲੇ ਹੋਏ ਖੰਭਾਂ ਨਾਲ ਤੇਰਾ ਪੂਰਾ ਦੇਸ਼ ਢਕ ਜਾਵੇਗਾ!”

 9 ਹੇ ਲੋਕੋ, ਉਨ੍ਹਾਂ ਨੂੰ ਨੁਕਸਾਨ ਪਹੁੰਚਾਓ, ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ।

ਹੇ ਧਰਤੀ ਦੇ ਦੂਰ ਦੇ ਇਲਾਕਿਆਂ ਦੇ ਸਾਰੇ ਲੋਕੋ, ਸੁਣੋ!

ਯੁੱਧ ਦੀ ਤਿਆਰੀ ਕਰੋ,* ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ!+

ਯੁੱਧ ਦੀ ਤਿਆਰੀ ਕਰੋ, ਪਰ ਤੁਹਾਡੇ ਟੋਟੇ-ਟੋਟੇ ਕਰ ਦਿੱਤੇ ਜਾਣਗੇ!

10 ਸਾਜ਼ਸ਼ ਘੜੋ, ਪਰ ਉਹ ਨਾਕਾਮ ਹੋ ਜਾਵੇਗੀ!

ਜੋ ਤੁਹਾਨੂੰ ਚੰਗਾ ਲੱਗੇ ਉਹ ਕਹੋ, ਪਰ ਉਹ ਸਫ਼ਲ ਨਹੀਂ ਹੋਵੇਗਾ

ਕਿਉਂਕਿ ਪਰਮੇਸ਼ੁਰ ਸਾਡੇ ਨਾਲ ਹੈ!*+

11 ਯਹੋਵਾਹ ਨੇ ਆਪਣਾ ਤਾਕਤਵਰ ਹੱਥ ਮੇਰੇ ਉੱਤੇ ਰੱਖਿਆ ਅਤੇ ਮੈਨੂੰ ਇਨ੍ਹਾਂ ਲੋਕਾਂ ਦੇ ਰਾਹ ʼਤੇ ਚੱਲਣ ਤੋਂ ਖ਼ਬਰਦਾਰ ਕਰਨ ਲਈ ਇਹ ਕਿਹਾ:

12 “ਜਿਸ ਨੂੰ ਇਹ ਲੋਕ ਸਾਜ਼ਸ਼ ਕਹਿੰਦੇ ਹਨ, ਤੁਸੀਂ ਉਸ ਨੂੰ ਸਾਜ਼ਸ਼ ਨਾ ਕਹੋ!

ਜਿਸ ਤੋਂ ਇਹ ਲੋਕ ਡਰਦੇ ਹਨ, ਉਸ ਤੋਂ ਨਾ ਡਰੋ;

ਉਸ ਅੱਗੇ ਨਾ ਕੰਬੋ।

13 ਤੁਸੀਂ ਸਿਰਫ਼ ਸੈਨਾਵਾਂ ਦੇ ਯਹੋਵਾਹ ਨੂੰ ਹੀ ਪਵਿੱਤਰ ਮੰਨੋ,+

ਤੁਹਾਨੂੰ ਸਿਰਫ਼ ਉਸ ਦਾ ਡਰ ਮੰਨਣਾ ਚਾਹੀਦਾ ਹੈ

ਅਤੇ ਸਿਰਫ਼ ਉਸ ਦੇ ਅੱਗੇ ਕੰਬਣਾ ਚਾਹੀਦਾ ਹੈ।”+

14 ਉਹ ਪਵਿੱਤਰ ਸਥਾਨ ਹੋਵੇਗਾ,

ਪਰ ਇਜ਼ਰਾਈਲ ਦੇ ਦੋਹਾਂ ਘਰਾਣਿਆਂ ਲਈ

ਠੋਕਰ ਦਾ ਪੱਥਰ

ਅਤੇ ਠੇਡਾ ਖਾਣ ਦੀ ਚਟਾਨ ਹੋਵੇਗਾ,+

ਯਰੂਸ਼ਲਮ ਦੇ ਵਾਸੀਆਂ ਲਈ

ਫਾਹੀ ਤੇ ਫੰਦਾ ਹੋਵੇਗਾ।

15 ਉਨ੍ਹਾਂ ਵਿੱਚੋਂ ਬਹੁਤ ਸਾਰੇ ਠੋਕਰ ਖਾਣਗੇ ਅਤੇ ਡਿਗਣਗੇ ਤੇ ਚੂਰ-ਚੂਰ ਹੋ ਜਾਣਗੇ;

ਉਹ ਫਾਹੀ ਵਿਚ ਫਸਣਗੇ ਅਤੇ ਫੜੇ ਜਾਣਗੇ।

16 ਜਿਸ ਪੱਤਰੀ ਉੱਤੇ ਸੰਦੇਸ਼ ਲਿਖਿਆ ਗਿਆ ਹੈ,* ਉਸ ਨੂੰ ਲਪੇਟ ਲੈ;

ਸਿਰਫ਼ ਮੇਰੇ ਚੇਲਿਆਂ ਦੇ ਵਿਚਕਾਰ ਕਾਨੂੰਨ* ਉੱਤੇ ਮੁਹਰ ਲਾ!

17 ਮੈਂ ਯਹੋਵਾਹ ਦੀ ਉਡੀਕ ਕਰਦਾ ਰਹਾਂਗਾ*+ ਜਿਸ ਨੇ ਯਾਕੂਬ ਦੇ ਘਰਾਣੇ ਤੋਂ ਆਪਣਾ ਮੂੰਹ ਲੁਕਾਇਆ ਹੋਇਆ ਹੈ+ ਅਤੇ ਮੈਂ ਉਸ ʼਤੇ ਆਸ ਲਾਈ ਰੱਖਾਂਗਾ।

18 ਦੇਖੋ! ਮੈਂ ਅਤੇ ਯਹੋਵਾਹ ਤੋਂ ਮਿਲੇ ਮੇਰੇ ਬੱਚੇ,+ ਸੀਓਨ ਪਹਾੜ ʼਤੇ ਵੱਸਣ ਵਾਲੇ ਸੈਨਾਵਾਂ ਦੇ ਯਹੋਵਾਹ ਵੱਲੋਂ ਇਜ਼ਰਾਈਲ ਵਿਚ ਨਿਸ਼ਾਨੀਆਂ ਅਤੇ ਕਰਾਮਾਤਾਂ ਹਾਂ।+

19 ਜੇ ਉਹ ਤੁਹਾਨੂੰ ਕਹਿਣ: “ਚੇਲੇ-ਚਾਂਟਿਆਂ* ਜਾਂ ਭਵਿੱਖ ਦੱਸਣ ਵਾਲਿਆਂ ਤੋਂ ਪੁੱਛੋ ਜੋ ਚੀਂ-ਚੀਂ ਅਤੇ ਘੁਸਰ-ਮੁਸਰ ਕਰਦੇ ਹਨ,” ਤਾਂ ਕੀ ਲੋਕਾਂ ਨੂੰ ਆਪਣੇ ਪਰਮੇਸ਼ੁਰ ਤੋਂ ਨਹੀਂ ਪੁੱਛਣਾ ਚਾਹੀਦਾ? ਕੀ ਉਨ੍ਹਾਂ ਨੂੰ ਜੀਉਂਦਿਆਂ ਲਈ ਮੁਰਦਿਆਂ ਕੋਲੋਂ ਪੁੱਛਣਾ ਚਾਹੀਦਾ ਹੈ?+ 20 ਇਸ ਦੀ ਬਜਾਇ, ਉਨ੍ਹਾਂ ਨੂੰ ਕਾਨੂੰਨ ਤੋਂ ਅਤੇ ਉਸ ਪੱਤਰੀ ਤੋਂ ਸਲਾਹ ਲੈਣੀ ਚਾਹੀਦੀ ਹੈ ਜਿਸ ʼਤੇ ਸੰਦੇਸ਼ ਲਿਖਿਆ ਗਿਆ ਹੈ!*

ਜਦੋਂ ਉਹ ਇਸ ਬਚਨ ਅਨੁਸਾਰ ਨਹੀਂ ਬੋਲਦੇ, ਉਨ੍ਹਾਂ ਕੋਲ ਕੋਈ ਚਾਨਣ ਨਹੀਂ ਹੁੰਦਾ।*+ 21 ਅਤੇ ਹਰ ਕੋਈ ਦੇਸ਼ ਵਿੱਚੋਂ ਦੁਖੀ ਅਤੇ ਭੁੱਖਾ ਹੋ ਕੇ ਲੰਘੇਗਾ;+ ਭੁੱਖਾ ਤੇ ਗੁੱਸੇ ਨਾਲ ਭਰਿਆ ਹੋਣ ਕਰਕੇ ਉਹ ਆਪਣੇ ਰਾਜੇ ਨੂੰ ਤੇ ਉੱਪਰ ਵੱਲ ਦੇਖ ਕੇ ਆਪਣੇ ਪਰਮੇਸ਼ੁਰ ਨੂੰ ਕੋਸੇਗਾ। 22 ਫਿਰ ਉਹ ਧਰਤੀ ਨੂੰ ਦੇਖੇਗਾ ਅਤੇ ਉਸ ਨੂੰ ਸਿਰਫ਼ ਕਸ਼ਟ, ਹਨੇਰਾ, ਧੁੰਦਲਾਪਣ, ਔਖੇ ਸਮੇਂ ਅਤੇ ਅੰਧਕਾਰ ਨਜ਼ਰ ਆਵੇਗਾ ਤੇ ਕੋਈ ਚਾਨਣ ਨਹੀਂ ਦਿਸੇਗਾ।

9 ਪਰ ਇਹ ਅੰਧਕਾਰ ਉਸ ਸਮੇਂ ਦੇ ਅੰਧਕਾਰ ਵਰਗਾ ਨਹੀਂ ਹੋਵੇਗਾ ਜਦੋਂ ਦੇਸ਼ ਕਸ਼ਟ ਵਿਚ ਸੀ, ਹਾਂ, ਜਦੋਂ ਪੁਰਾਣੇ ਸਮਿਆਂ ਵਿਚ ਜ਼ਬੂਲੁਨ ਤੇ ਨਫ਼ਤਾਲੀ ਦੇ ਇਲਾਕੇ ਨਾਲ ਘਿਰਣਾ ਕੀਤੀ ਗਈ ਸੀ।+ ਪਰ ਬਾਅਦ ਵਿਚ ਪਰਮੇਸ਼ੁਰ ਇਸ ਦੇਸ਼ ਦਾ ਮਾਣ ਵਧਾਵੇਗਾ ਜੋ ਸਮੁੰਦਰ ਵੱਲ ਜਾਂਦੇ ਰਾਹ ʼਤੇ ਯਰਦਨ ਦੇ ਇਲਾਕੇ ਵਿਚ ਪੈਂਦਾ ਹੈ ਅਤੇ ਕੌਮਾਂ ਦਾ ਗਲੀਲ ਕਹਾਉਂਦਾ ਹੈ।

 2 ਹਨੇਰੇ ਵਿਚ ਚੱਲਣ ਵਾਲੇ ਲੋਕਾਂ ਨੇ

ਵੱਡਾ ਚਾਨਣ ਦੇਖਿਆ ਹੈ।

ਜਿਹੜੇ ਘੁੱਪ ਹਨੇਰੇ ਦੇ ਦੇਸ਼ ਵਿਚ ਵੱਸਦੇ ਸਨ,

ਉਨ੍ਹਾਂ ਉੱਤੇ ਚਾਨਣ ਚਮਕਿਆ ਹੈ।+

 3 ਤੂੰ ਉਸ ਕੌਮ ਦੇ ਲੋਕਾਂ ਦੀ ਆਬਾਦੀ ਵਧਾਈ ਹੈ;

ਤੂੰ ਉਸ ਦੀਆਂ ਖ਼ੁਸ਼ੀਆਂ ਨੂੰ ਬਹੁਤ ਵਧਾਇਆ ਹੈ।

ਉਹ ਤੇਰੇ ਅੱਗੇ ਇਸ ਤਰ੍ਹਾਂ ਆਨੰਦ ਮਨਾਉਂਦੇ ਹਨ

ਜਿਵੇਂ ਲੋਕ ਵਾਢੀ ਦੇ ਸਮੇਂ

ਅਤੇ ਲੁੱਟ ਦਾ ਮਾਲ ਵੰਡਦੇ ਸਮੇਂ ਖ਼ੁਸ਼ੀਆਂ ਮਨਾਉਂਦੇ ਹਨ।

 4 ਕਿਉਂਕਿ ਤੂੰ ਉਨ੍ਹਾਂ ਦੇ ਭਾਰੇ ਜੂਲੇ ਨੂੰ,

ਉਨ੍ਹਾਂ ਦੇ ਮੋਢਿਆਂ ʼਤੇ ਰੱਖੀ ਲਾਠੀ ਨੂੰ ਅਤੇ ਕੰਮ ਕਰਾਉਣ ਵਾਲਿਆਂ ਦੀ ਸੋਟੀ ਨੂੰ ਟੋਟੇ-ਟੋਟੇ ਕਰ ਦਿੱਤਾ,

ਜਿਵੇਂ ਤੂੰ ਮਿਦਿਆਨ ਦੇ ਦਿਨਾਂ ਵਿਚ ਕੀਤਾ ਸੀ।+

 5 ਆਪਣੀ ਧਮਕ ਨਾਲ ਧਰਤੀ ਨੂੰ ਕੰਬਾ ਦੇਣ ਵਾਲੀ ਹਰ ਜੁੱਤੀ

ਅਤੇ ਖ਼ੂਨ ਨਾਲ ਲੱਥ-ਪੱਥ ਹਰ ਕੱਪੜਾ

ਅੱਗ ਲਈ ਬਾਲ਼ਣ ਹੋਵੇਗਾ।

 6 ਕਿਉਂਕਿ ਸਾਡੇ ਲਈ ਇਕ ਬਾਲਕ ਜੰਮਿਆ ਹੈ,+

ਸਾਨੂੰ ਇਕ ਪੁੱਤਰ ਬਖ਼ਸ਼ਿਆ ਗਿਆ ਹੈ;

ਰਾਜ* ਉਸ ਦੇ ਮੋਢੇ ਉੱਤੇ ਹੋਵੇਗਾ।+

ਉਸ ਨੂੰ ਅਦਭੁਤ ਸਲਾਹਕਾਰ,+ ਸ਼ਕਤੀਸ਼ਾਲੀ ਈਸ਼ਵਰ,+ ਯੁਗਾਂ-ਯੁਗਾਂ ਦਾ ਪਿਤਾ ਅਤੇ ਸ਼ਾਂਤੀ ਦਾ ਰਾਜਕੁਮਾਰ ਸੱਦਿਆ ਜਾਵੇਗਾ।

 7 ਉਹ ਦੇ ਰਾਜ* ਦੀ ਤਰੱਕੀ

ਅਤੇ ਸ਼ਾਂਤੀ ਦੀ ਕੋਈ ਹੱਦ ਨਾ ਹੋਵੇਗੀ,+

ਉਹ ਦਾਊਦ ਦੀ ਰਾਜ-ਗੱਦੀ ਉੱਤੇ ਬੈਠੇਗਾ+ ਅਤੇ ਉਸ ਦੇ ਰਾਜ ਦੀ ਵਾਗਡੋਰ ਸੰਭਾਲੇਗਾ

ਤਾਂਕਿ ਨਿਆਂ ਅਤੇ ਧਾਰਮਿਕਤਾ* ਨਾਲ

ਉਹ ਹੁਣ ਅਤੇ ਸਦਾ ਲਈ

ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇ ਤੇ ਸੰਭਾਲੀ ਰੱਖੇ।+

ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।

 8 ਯਹੋਵਾਹ ਨੇ ਯਾਕੂਬ ਖ਼ਿਲਾਫ਼ ਸੰਦੇਸ਼ ਭੇਜਿਆ ਹੈ

ਅਤੇ ਇਹ ਸੰਦੇਸ਼ ਇਜ਼ਰਾਈਲ ਵਿਰੁੱਧ ਆਇਆ ਹੈ।+

 9 ਅਤੇ ਸਾਰੇ ਲੋਕ ਇਸ ਬਾਰੇ ਜਾਣਨਗੇ,

ਹਾਂ, ਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,

ਜੋ ਹੰਕਾਰ ਅਤੇ ਦਿਲ ਦੇ ਢੀਠਪੁਣੇ ਨਾਲ ਕਹਿੰਦੇ ਹਨ:

10 “ਇੱਟਾਂ ਡਿਗ ਪਈਆਂ ਹਨ,

ਪਰ ਅਸੀਂ ਤਰਾਸ਼ੇ ਹੋਏ ਪੱਥਰਾਂ ਨਾਲ ਉਸਾਰੀ ਕਰਾਂਗੇ।+

ਗੂਲਰ* ਦੇ ਦਰਖ਼ਤ ਕੱਟ ਦਿੱਤੇ ਗਏ ਹਨ,

ਪਰ ਅਸੀਂ ਉਨ੍ਹਾਂ ਦੀ ਜਗ੍ਹਾ ਦਿਆਰ ਦੇ ਦਰਖ਼ਤ ਲਾਵਾਂਗੇ।”

11 ਯਹੋਵਾਹ ਰਸੀਨ ਦੇ ਵਿਰੋਧੀਆਂ ਨੂੰ ਉਸ ਖ਼ਿਲਾਫ਼ ਖੜ੍ਹਾ ਕਰੇਗਾ

ਅਤੇ ਉਹ ਉਸ ਦੇ ਦੁਸ਼ਮਣਾਂ ਨੂੰ ਕਦਮ ਚੁੱਕਣ ਲਈ ਉਭਾਰੇਗਾ,

12 ਪੂਰਬ ਵੱਲੋਂ ਸੀਰੀਆ ਅਤੇ ਪੱਛਮ ਵੱਲੋਂ* ਫਲਿਸਤੀ+

ਮੂੰਹ ਖੋਲ੍ਹ ਕੇ ਇਜ਼ਰਾਈਲ ਨੂੰ ਨਿਗਲ਼ ਜਾਣਗੇ।+

ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,

ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+

13 ਕਿਉਂਕਿ ਇਹ ਲੋਕ ਉਸ ਕੋਲ ਵਾਪਸ ਨਹੀਂ ਆਏ ਜੋ ਉਨ੍ਹਾਂ ਨੂੰ ਮਾਰਦਾ ਹੈ;

ਉਨ੍ਹਾਂ ਨੇ ਸੈਨਾਵਾਂ ਦੇ ਯਹੋਵਾਹ ਨੂੰ ਨਹੀਂ ਭਾਲਿਆ।+

14 ਯਹੋਵਾਹ ਇੱਕੋ ਦਿਨ ਵਿਚ ਇਜ਼ਰਾਈਲ ਦਾ ਸਿਰ ਅਤੇ ਪੂਛ,

ਟਾਹਣੀ ਅਤੇ ਸਰਵਾੜ* ਕੱਟ ਦੇਵੇਗਾ।+

15 ਬਜ਼ੁਰਗ ਅਤੇ ਬਹੁਤ ਇੱਜ਼ਤਦਾਰ ਵਿਅਕਤੀ ਸਿਰ ਹੈ

ਅਤੇ ਝੂਠੀ ਸਿੱਖਿਆ ਦੇਣ ਵਾਲਾ ਨਬੀ ਪੂਛ ਹੈ।+

16 ਇਸ ਪਰਜਾ ਦੀ ਅਗਵਾਈ ਕਰਨ ਵਾਲੇ ਇਸ ਨੂੰ ਭਟਕਾ ਰਹੇ ਹਨ

ਅਤੇ ਉਨ੍ਹਾਂ ਦੇ ਪਿੱਛੇ ਚੱਲਣ ਵਾਲੇ ਬੌਂਦਲੇ ਹੋਏ ਹਨ।

17 ਇਸ ਲਈ ਯਹੋਵਾਹ ਉਨ੍ਹਾਂ ਦੇ ਜਵਾਨ ਆਦਮੀਆਂ ਤੋਂ ਖ਼ੁਸ਼ ਨਹੀਂ ਹੋਵੇਗਾ

ਅਤੇ ਉਹ ਉਨ੍ਹਾਂ ਦੇ ਯਤੀਮਾਂ* ਅਤੇ ਉਨ੍ਹਾਂ ਦੀਆਂ ਵਿਧਵਾਵਾਂ ʼਤੇ ਕੋਈ ਤਰਸ ਨਾ ਖਾਵੇਗਾ

ਕਿਉਂਕਿ ਉਹ ਸਾਰੇ ਦੇ ਸਾਰੇ ਧਰਮ-ਤਿਆਗੀ ਅਤੇ ਬੁਰੇ ਕੰਮ ਕਰਨ ਵਾਲੇ ਹਨ+

ਅਤੇ ਹਰੇਕ ਮੂੰਹ ਯਭਲ਼ੀਆਂ ਹੀ ਮਾਰ ਰਿਹਾ ਹੈ।

ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,

ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+

18 ਬੁਰਾਈ ਅੱਗ ਵਾਂਗ ਬਲ਼ਦੀ ਹੈ

ਜੋ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਨੂੰ ਚੱਟ ਕਰ ਜਾਂਦੀ ਹੈ।

ਇਹ ਜੰਗਲ ਦੀਆਂ ਸੰਘਣੀਆਂ ਝਾੜੀਆਂ ਨੂੰ ਸਾੜ ਦਿੰਦੀ ਹੈ

ਅਤੇ ਉਹ ਧੂੰਏਂ ਦੇ ਬੱਦਲ ਬਣ ਕੇ ਉੱਡ ਜਾਣਗੀਆਂ।

19 ਸੈਨਾਵਾਂ ਦੇ ਯਹੋਵਾਹ ਦੇ ਕ੍ਰੋਧ ਨੇ

ਸਾਰੇ ਦੇਸ਼ ਨੂੰ ਅੱਗ ਲਾ ਦਿੱਤੀ ਹੈ

ਅਤੇ ਲੋਕ ਇਸ ਅੱਗ ਲਈ ਬਾਲ਼ਣ ਬਣ ਜਾਣਗੇ।

ਕੋਈ ਆਪਣੇ ਭਰਾ ਨੂੰ ਵੀ ਨਹੀਂ ਬਖ਼ਸ਼ੇਗਾ।

20 ਕੋਈ ਆਪਣੇ ਸੱਜੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,

ਪਰ ਫਿਰ ਵੀ ਭੁੱਖਾ ਰਹੇਗਾ;

ਅਤੇ ਕੋਈ ਆਪਣੇ ਖੱਬੇ ਪਾਸੇ ਦਾ ਮਾਸ ਕੱਟ ਕੇ ਖਾਵੇਗਾ,

ਪਰ ਫਿਰ ਵੀ ਨਹੀਂ ਰੱਜੇਗਾ।

ਹਰ ਕੋਈ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ,

21 ਮਨੱਸ਼ਹ ਇਫ਼ਰਾਈਮ ਨੂੰ ਨਿਗਲ਼ ਜਾਵੇਗਾ

ਅਤੇ ਇਫ਼ਰਾਈਮ ਮਨੱਸ਼ਹ ਨੂੰ।

ਉਹ ਇਕੱਠੇ ਮਿਲ ਕੇ ਯਹੂਦਾਹ ਖ਼ਿਲਾਫ਼ ਹੋ ਜਾਣਗੇ।+

ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,

ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+

10 ਹਾਇ ਉਨ੍ਹਾਂ ਉੱਤੇ ਜੋ ਨੁਕਸਾਨਦੇਹ ਨਿਯਮ ਬਣਾਉਂਦੇ ਹਨ,+

ਜੋ ਸਿਤਮ ਢਾਹੁਣ ਵਾਲੇ ਫ਼ਰਮਾਨ ਜਾਰੀ ਕਰਦੇ ਰਹਿੰਦੇ ਹਨ

 2 ਤਾਂਕਿ ਗ਼ਰੀਬ ਆਪਣੇ ਕਾਨੂੰਨੀ ਹੱਕਾਂ ਤੋਂ ਵਾਂਝੇ ਰਹਿ ਜਾਣ,

ਤਾਂਕਿ ਮੇਰੀ ਪਰਜਾ ਦੇ ਲਾਚਾਰ ਲੋਕਾਂ ਨੂੰ ਨਿਆਂ ਨਾ ਮਿਲੇ।+

ਉਹ ਵਿਧਵਾਵਾਂ ਅਤੇ ਯਤੀਮਾਂ* ਨੂੰ

ਆਪਣੇ ਲਈ ਲੁੱਟ ਦਾ ਮਾਲ ਬਣਾਉਂਦੇ ਹਨ!+

 3 ਉਸ ਦਿਨ ਤੁਸੀਂ ਕੀ ਕਰੋਗੇ ਜਦੋਂ ਤੁਹਾਡੇ ਤੋਂ ਲੇਖਾ ਲਿਆ ਜਾਵੇਗਾ,*+

ਜਦੋਂ ਬਰਬਾਦੀ ਦੂਰੋਂ ਆਵੇਗੀ?+

ਤੁਸੀਂ ਮਦਦ ਲਈ ਕਿਹਦੇ ਕੋਲ ਭੱਜੋਗੇ+

ਅਤੇ ਤੁਸੀਂ ਆਪਣੀ ਦੌਲਤ* ਕਿੱਥੇ ਛੱਡ ਕੇ ਜਾਓਗੇ?

 4 ਤੁਹਾਡੇ ਅੱਗੇ ਹੋਰ ਕੋਈ ਰਾਹ ਨਹੀਂ, ਸਿਵਾਇ ਇਸ ਦੇ ਕਿ ਤੁਸੀਂ ਕੈਦੀਆਂ ਵਿਚ ਝੁਕ ਕੇ ਬੈਠੇ ਰਹੋ

ਜਾਂ ਵੱਢੇ ਹੋਇਆਂ ਵਿਚ ਡਿਗੋ।

ਇਸ ਸਭ ਕਰਕੇ ਉਸ ਦਾ ਗੁੱਸਾ ਸ਼ਾਂਤ ਨਹੀਂ ਹੋਇਆ,

ਸਗੋਂ ਉਸ ਦਾ ਹੱਥ ਮਾਰਨ ਲਈ ਹਾਲੇ ਵੀ ਉੱਠਿਆ ਹੋਇਆ ਹੈ।+

 5 “ਦੇਖੋ, ਅੱਸ਼ੂਰ!*+

ਉਹ ਮੇਰੇ ਕ੍ਰੋਧ ਦੀ ਸੋਟੀ ਹੈ+

ਅਤੇ ਉਸ ਦੇ ਹੱਥ ਵਿਚਲੀ ਛਿਟੀ ਮੇਰਾ ਕਹਿਰ ਪ੍ਰਗਟਾਉਣ ਲਈ!

 6 ਮੈਂ ਉਸ ਨੂੰ ਧਰਮ-ਤਿਆਗੀ ਕੌਮ ਖ਼ਿਲਾਫ਼ ਘੱਲਾਂਗਾ,+

ਹਾਂ, ਉਸ ਪਰਜਾ ਖ਼ਿਲਾਫ਼ ਜਿਸ ਨੇ ਮੇਰਾ ਕ੍ਰੋਧ ਭੜਕਾਇਆ ਹੈ;

ਮੈਂ ਉਸ ਨੂੰ ਹੁਕਮ ਦਿਆਂਗਾ ਕਿ ਉਹ ਬਹੁਤ ਸਾਰਾ ਮਾਲ ਲੁੱਟ ਲਵੇ,

ਉਹ ਉਨ੍ਹਾਂ ਨੂੰ ਗਲੀਆਂ ਦੇ ਚਿੱਕੜ ਵਾਂਗ ਮਿੱਧ ਸੁੱਟੇ।+

 7 ਪਰ ਉਸ ਦਾ ਅਜਿਹਾ ਝੁਕਾਅ ਨਹੀਂ ਹੋਵੇਗਾ

ਅਤੇ ਉਸ ਦਾ ਦਿਲ ਇਹ ਸਾਜ਼ਸ਼ ਨਹੀਂ ਘੜੇਗਾ;

ਕਿਉਂਕਿ ਉਸ ਦੇ ਦਿਲ ਵਿਚ ਹੈ ਕਿ ਉਹ ਨਾਸ਼ ਕਰੇ,

ਕੁਝ ਕੁ ਕੌਮਾਂ ਨੂੰ ਨਹੀਂ, ਸਗੋਂ ਬਹੁਤ ਸਾਰੀਆਂ ਕੌਮਾਂ ਨੂੰ।

 8 ਕਿਉਂਕਿ ਉਹ ਕਹਿੰਦਾ ਹੈ,

‘ਕੀ ਮੇਰੇ ਸਾਰੇ ਹਾਕਮ ਰਾਜੇ ਨਹੀਂ ਹਨ?+

 9 ਕੀ ਕਲਨੋ+ ਕਰਕਮਿਸ਼ ਵਾਂਗ ਨਹੀਂ?+

ਕੀ ਹਮਾਥ+ ਅਰਪਾਦ ਵਰਗਾ ਨਹੀਂ?+

ਕੀ ਸਾਮਰਿਯਾ+ ਦਮਿਸਕ ਵਰਗਾ ਨਹੀਂ?+

10 ਮੈਂ ਨਿਕੰਮੇ ਦੇਵੀ-ਦੇਵਤਿਆਂ ਦੇ ਰਾਜਾਂ ਨੂੰ ਆਪਣੀ ਮੁੱਠੀ ਵਿਚ ਕਰ ਲਿਆ ਹੈ

ਜਿਨ੍ਹਾਂ ਦੀਆਂ ਘੜੀਆਂ ਹੋਈਆਂ ਮੂਰਤਾਂ ਯਰੂਸ਼ਲਮ ਅਤੇ ਸਾਮਰਿਯਾ ਨਾਲੋਂ ਜ਼ਿਆਦਾ ਸਨ!+

11 ਕੀ ਮੈਂ ਯਰੂਸ਼ਲਮ ਅਤੇ ਉਸ ਦੀਆਂ ਮੂਰਤਾਂ ਦਾ ਵੀ ਉਹੀ ਹਸ਼ਰ ਨਹੀਂ ਕਰਾਂਗਾ

ਜੋ ਮੈਂ ਸਾਮਰਿਯਾ ਅਤੇ ਉਸ ਦੇ ਨਿਕੰਮੇ ਦੇਵੀ-ਦੇਵਤਿਆਂ ਦਾ ਕੀਤਾ?’+

12 “ਜਦੋਂ ਯਹੋਵਾਹ ਸੀਓਨ ਪਹਾੜ ʼਤੇ ਅਤੇ ਯਰੂਸ਼ਲਮ ਵਿਚ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ* ਅੱਸ਼ੂਰ ਦੇ ਰਾਜੇ ਨੂੰ ਉਸ ਦੇ ਢੀਠ ਦਿਲ, ਉਸ ਦੇ ਹੰਕਾਰ ਅਤੇ ਉਸ ਦੀਆਂ ਘਮੰਡ ਨਾਲ ਚੜ੍ਹੀਆਂ ਅੱਖਾਂ ਕਰਕੇ ਸਜ਼ਾ ਦੇਵੇਗਾ।+ 13 ਕਿਉਂਕਿ ਉਹ ਕਹਿੰਦਾ ਹੈ,

‘ਮੈਂ ਇਹ ਆਪਣੇ ਹੱਥ ਦੀ ਤਾਕਤ

ਅਤੇ ਆਪਣੀ ਬੁੱਧ ਨਾਲ ਕਰਾਂਗਾ ਕਿਉਂਕਿ ਮੈਂ ਬੁੱਧੀਮਾਨ ਹਾਂ।

ਮੈਂ ਕੌਮਾਂ ਦੀਆਂ ਸਰਹੱਦਾਂ ਨੂੰ ਹਟਾ ਦਿਆਂਗਾ,+

ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਵਾਂਗਾ+

ਅਤੇ ਮੈਂ ਇਕ ਯੋਧੇ ਵਾਂਗ ਵਾਸੀਆਂ ਨੂੰ ਆਪਣੇ ਅਧੀਨ ਕਰ ਲਵਾਂਗਾ।+

14 ਜਿਵੇਂ ਇਕ ਆਦਮੀ ਆਲ੍ਹਣੇ ਵਿਚ ਹੱਥ ਪਾਉਂਦਾ ਹੈ,

ਉਸੇ ਤਰ੍ਹਾਂ ਮੇਰਾ ਹੱਥ ਲੋਕਾਂ ਦੇ ਸਾਧਨ ਖੋਹ ਲਵੇਗਾ;

ਅਤੇ ਜਿਵੇਂ ਕੋਈ ਲਾਵਾਰਸ ਆਂਡਿਆਂ ਨੂੰ ਇਕੱਠਾ ਕਰਦਾ ਹੈ,

ਉਵੇਂ ਮੈਂ ਸਾਰੀ ਧਰਤੀ ਨੂੰ ਸਮੇਟ ਲਵਾਂਗਾ!

ਕੋਈ ਵੀ ਆਪਣੇ ਖੰਭ ਨਹੀਂ ਫੜਫੜਾਏਗਾ, ਨਾ ਆਪਣਾ ਮੂੰਹ ਖੋਲ੍ਹੇਗਾ ਤੇ ਨਾ ਹੀ ਚੀਂ-ਚੀਂ ਕਰੇਗਾ।’”

15 ਕੀ ਕੁਹਾੜੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?

ਕੀ ਆਰੀ ਆਪਣੇ ਚਲਾਉਣ ਵਾਲੇ ਨਾਲੋਂ ਖ਼ੁਦ ਨੂੰ ਉੱਚਾ ਚੁੱਕ ਸਕਦੀ ਹੈ?

ਕੀ ਲਾਠੀ+ ਆਪਣੇ ਚਲਾਉਣ ਵਾਲੇ ਨੂੰ ਹਿਲਾ ਸਕਦੀ ਹੈ?

ਕੀ ਇਕ ਛਿਟੀ ਉਸ ਨੂੰ ਉੱਪਰ ਚੁੱਕ ਸਕਦੀ ਹੈ ਜੋ ਲੱਕੜ ਦਾ ਨਹੀਂ ਬਣਿਆ?

16 ਇਸ ਲਈ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ

ਉਸ ਦੇ ਮੋਟੇ ਆਦਮੀਆਂ ਨੂੰ ਮਰੀਅਲ ਬਣਾ ਦੇਵੇਗਾ+

ਅਤੇ ਉਸ ਦੀ ਸ਼ਾਨੋ-ਸ਼ੌਕਤ ਥੱਲੇ ਉਹ ਅਜਿਹੀ ਅੱਗ ਬਾਲ਼ੇਗਾ ਜੋ ਸਾੜ ਕੇ ਸੁਆਹ ਕਰ ਦਿੰਦੀ ਹੈ।+

17 ਇਜ਼ਰਾਈਲ ਦਾ ਚਾਨਣ+ ਅੱਗ ਬਣ ਜਾਵੇਗਾ+

ਅਤੇ ਉਸ ਦਾ ਪਵਿੱਤਰ ਪਰਮੇਸ਼ੁਰ ਇਕ ਲਾਟ;

ਉਹ ਮੱਚ ਉੱਠੇਗੀ ਅਤੇ ਉਸ ਦੀਆਂ ਜੰਗਲੀ-ਬੂਟੀਆਂ ਅਤੇ ਕੰਡਿਆਲ਼ੀਆਂ ਝਾੜੀਆਂ ਨੂੰ ਇਕ ਦਿਨ ਵਿਚ ਹੀ ਭਸਮ ਕਰ ਦੇਵੇਗੀ।

18 ਉਹ ਉਸ ਦੇ ਜੰਗਲ ਅਤੇ ਉਸ ਦੇ ਫਲਾਂ ਦੇ ਬਾਗ਼ ਦੀ ਸ਼ਾਨ ਨੂੰ ਪੂਰੀ ਤਰ੍ਹਾਂ ਮਿਟਾ ਦੇਵੇਗਾ;

ਇਹ ਸ਼ਾਨ ਇਵੇਂ ਹੋ ਜਾਵੇਗੀ ਜਿਵੇਂ ਕਿਸੇ ਰੋਗੀ ਦਾ ਸਰੀਰ ਨਸ਼ਟ ਹੁੰਦਾ ਜਾਂਦਾ ਹੈ।+

19 ਉਸ ਦੇ ਜੰਗਲ ਦੇ ਬਚੇ ਹੋਏ ਦਰਖ਼ਤਾਂ

ਦੀ ਗਿਣਤੀ ਇੰਨੀ ਘੱਟ ਜਾਵੇਗੀ ਕਿ ਇਕ ਛੋਟਾ ਜਿਹਾ ਮੁੰਡਾ ਵੀ ਉਨ੍ਹਾਂ ਨੂੰ ਗਿਣ ਲਵੇਗਾ।

20 ਉਸ ਦਿਨ ਇਜ਼ਰਾਈਲ ਦੇ ਬਾਕੀ ਬਚੇ

ਅਤੇ ਯਾਕੂਬ ਦੇ ਘਰਾਣੇ ਦੇ ਜੀਉਂਦੇ ਬਚੇ ਲੋਕ

ਅੱਗੇ ਤੋਂ ਉਸ ਦਾ ਸਹਾਰਾ ਨਹੀਂ ਲੈਣਗੇ ਜਿਸ ਨੇ ਉਨ੍ਹਾਂ ਨੂੰ ਮਾਰਿਆ ਸੀ;+

ਪਰ ਉਹ ਵਫ਼ਾਦਾਰੀ ਨਾਲ ਯਹੋਵਾਹ ਦਾ ਸਹਾਰਾ ਲੈਣਗੇ,

ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ।

21 ਸਿਰਫ਼ ਬਚੇ ਹੋਏ ਵਾਪਸ ਮੁੜਨਗੇ,

ਯਾਕੂਬ ਦੇ ਬਚੇ ਹੋਏ ਲੋਕ ਹੀ ਤਾਕਤਵਰ ਪਰਮੇਸ਼ੁਰ ਕੋਲ ਵਾਪਸ ਮੁੜਨਗੇ।+

22 ਹੇ ਇਜ਼ਰਾਈਲ, ਭਾਵੇਂ ਤੇਰੇ ਲੋਕ

ਸਮੁੰਦਰ ਦੀ ਰੇਤ ਦੇ ਕਿਣਕਿਆਂ ਜਿੰਨੇ ਹਨ,

ਪਰ ਉਨ੍ਹਾਂ ਵਿੱਚੋਂ ਸਿਰਫ਼ ਬਚੇ ਹੋਏ ਵਾਪਸ ਮੁੜਨਗੇ।+

ਨਾਸ਼ ਕਰਨ ਦਾ ਫ਼ੈਸਲਾ ਲੈ ਲਿਆ ਗਿਆ ਹੈ+

ਅਤੇ ਸਜ਼ਾ* ਹੜ੍ਹ ਵਾਂਗ ਉਨ੍ਹਾਂ ʼਤੇ ਆ ਪਵੇਗੀ।+

23 ਜੀ ਹਾਂ, ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਨੇ ਵਿਨਾਸ਼ ਲਿਆਉਣ ਦਾ ਜੋ ਫ਼ੈਸਲਾ ਕੀਤਾ ਹੈ,

ਉਹ ਵਿਨਾਸ਼ ਸਾਰੇ ਦੇਸ਼ ʼਤੇ ਆਵੇਗਾ।+

24 ਇਸ ਲਈ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ: “ਸੀਓਨ ਵਿਚ ਵੱਸਦੀ ਹੇ ਮੇਰੀ ਪਰਜਾ, ਅੱਸ਼ੂਰ* ਦੇ ਕਰਕੇ ਨਾ ਡਰ ਜੋ ਤੈਨੂੰ ਲਾਠੀ ਨਾਲ ਮਾਰਦਾ ਹੁੰਦਾ ਸੀ+ ਅਤੇ ਮਿਸਰ ਵਾਂਗ ਆਪਣਾ ਡੰਡਾ ਤੇਰੇ ਖ਼ਿਲਾਫ਼ ਚੁੱਕਦਾ ਸੀ।+ 25 ਕਿਉਂਕਿ ਥੋੜ੍ਹੀ ਹੀ ਦੇਰ ਬਾਅਦ ਮੈਂ ਉਸ ਨੂੰ ਫਿਟਕਾਰਨਾ ਬੰਦ ਕਰ ਦਿਆਂਗਾ; ਮੇਰਾ ਗੁੱਸਾ ਉਸ ਨੂੰ ਨਾਸ਼ ਕਰਨ ਲਈ ਉਸ ਉੱਤੇ ਭੜਕ ਉੱਠੇਗਾ।+ 26 ਸੈਨਾਵਾਂ ਦਾ ਯਹੋਵਾਹ ਉਸ ਨੂੰ ਕੋਰੜੇ ਨਾਲ ਮਾਰੇਗਾ,+ ਜਿਵੇਂ ਉਸ ਨੇ ਮਿਦਿਆਨ ਨੂੰ ਓਰੇਬ ਲਾਗੇ ਹਰਾਇਆ ਸੀ।+ ਉਸ ਦਾ ਡੰਡਾ ਸਮੁੰਦਰ ਉੱਪਰ ਹੋਵੇਗਾ ਅਤੇ ਉਹ ਉਸ ਨੂੰ ਚੁੱਕੇਗਾ, ਜਿਵੇਂ ਉਸ ਨੇ ਮਿਸਰ ਖ਼ਿਲਾਫ਼ ਚੁੱਕਿਆ ਸੀ।+

27 ਉਸ ਦਿਨ ਉਸ ਦਾ ਬੋਝ ਤੇਰੇ ਮੋਢੇ ਉੱਤੋਂ+

ਅਤੇ ਉਸ ਦਾ ਜੂਲਾ ਤੇਰੀ ਗਰਦਨ ਤੋਂ ਚੁੱਕਿਆ ਜਾਵੇਗਾ+

ਅਤੇ ਤੇਲ ਕਾਰਨ ਉਹ ਜੂਲਾ ਤੋੜ ਦਿੱਤਾ ਜਾਵੇਗਾ।+

28 ਉਹ ਅੱਯਾਥ+ ਆਇਆ ਹੈ;

ਉਹ ਮਿਗਰੋਨ ਵਿੱਚੋਂ ਲੰਘਿਆ ਹੈ;

ਉਸ ਨੇ ਮਿਕਮਾਸ਼+ ਵਿਚ ਆਪਣਾ ਸਾਮਾਨ ਛੱਡਿਆ ਹੈ।

29 ਉਨ੍ਹਾਂ ਨੇ ਘਾਟ ਪਾਰ ਕੀਤਾ ਹੈ;

ਉਹ ਗਬਾ+ ਵਿਚ ਰਾਤ ਗੁਜ਼ਾਰਦੇ ਹਨ;

ਰਾਮਾਹ ਕੰਬਦਾ ਹੈ, ਸ਼ਾਊਲ ਦਾ ਸ਼ਹਿਰ ਗਿਬਆਹ+ ਭੱਜ ਗਿਆ।+

30 ਹੇ ਗੱਲੀਮ ਦੀਏ ਧੀਏ, ਉੱਚੀ-ਉੱਚੀ ਰੋ ਅਤੇ ਚੀਕਾਂ ਮਾਰ!

ਹੇ ਲੈਸ਼ਾਹ, ਧਿਆਨ ਦੇ!

ਹਾਇ, ਬੇਚਾਰਾ ਅਨਾਥੋਥ!+

31 ਮਦਮੇਨਾਹ ਭੱਜ ਗਿਆ।

ਗੇਬੀਮ ਦੇ ਵਾਸੀਆਂ ਨੇ ਪਨਾਹ ਲੈ ਲਈ ਹੈ।

32 ਅੱਜ ਦੇ ਦਿਨ ਉਹ ਨੋਬ+ ਵਿਚ ਰੁਕੇਗਾ।

ਉਹ ਸੀਓਨ ਦੀ ਧੀ ਦੇ ਪਹਾੜ ਨੂੰ,

ਹਾਂ, ਯਰੂਸ਼ਲਮ ਦੀ ਪਹਾੜੀ ਨੂੰ ਘਸੁੰਨ ਦਿਖਾਉਂਦਾ ਹੈ।

33 ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ

ਟਾਹਣੀਆਂ ਕੱਟ ਰਿਹਾ ਹੈ ਜਿਸ ਕਰਕੇ ਭਿਆਨਕ ਸ਼ੋਰ ਮੱਚ ਰਿਹਾ ਹੈ;+

ਸਭ ਤੋਂ ਲੰਬੇ ਦਰਖ਼ਤ ਕੱਟੇ ਜਾ ਰਹੇ ਹਨ

ਅਤੇ ਉੱਚਿਆਂ ਨੂੰ ਨੀਵਾਂ ਕੀਤਾ ਜਾ ਰਿਹਾ ਹੈ।

34 ਉਹ ਲੋਹੇ ਦੇ ਸੰਦ* ਨਾਲ ਜੰਗਲ ਦੀਆਂ ਸੰਘਣੀਆਂ ਝਾੜੀਆਂ ਕੱਟ ਦਿੰਦਾ ਹੈ

ਅਤੇ ਲਬਾਨੋਨ ਇਕ ਯੋਧੇ ਦੇ ਹੱਥੋਂ ਡਿਗੇਗਾ।

11 ਯੱਸੀ ਦੇ ਮੁੱਢ ਵਿੱਚੋਂ ਇਕ ਸ਼ਾਖ਼ ਨਿਕਲੇਗੀ+

ਅਤੇ ਉਸ ਦੀਆਂ ਜੜ੍ਹਾਂ ਵਿੱਚੋਂ ਫੁੱਟੀ ਇਕ ਟਾਹਣੀ+ ਫਲ ਪੈਦਾ ਕਰੇਗੀ।

 2 ਯਹੋਵਾਹ ਦੀ ਸ਼ਕਤੀ ਉਸ ਉੱਤੇ ਰਹੇਗੀ,+

ਇਸ ਲਈ ਉਹ ਬੁੱਧੀਮਾਨ+ ਅਤੇ ਸਮਝਦਾਰ ਹੋਵੇਗਾ,

ਉਹ ਵਧੀਆ ਸਲਾਹਕਾਰ ਅਤੇ ਤਾਕਤਵਰ ਹੋਵੇਗਾ,+

ਉਸ ਕੋਲ ਬਹੁਤ ਸਾਰਾ ਗਿਆਨ ਹੋਵੇਗਾ ਅਤੇ ਉਹ ਯਹੋਵਾਹ ਦਾ ਡਰ ਮੰਨੇਗਾ।

 3 ਯਹੋਵਾਹ ਦਾ ਡਰ ਮੰਨਣ ਵਿਚ ਉਸ ਨੂੰ ਖ਼ੁਸ਼ੀ ਮਿਲੇਗੀ।+

ਉਹ ਨਾ ਆਪਣੀਆਂ ਅੱਖਾਂ ਦੇ ਦੇਖਣ ਅਨੁਸਾਰ ਨਿਆਂ ਕਰੇਗਾ,

ਨਾ ਹੀ ਆਪਣੇ ਕੰਨਾਂ ਦੇ ਸੁਣਨ ਅਨੁਸਾਰ ਸੁਧਾਰੇਗਾ।+

 4 ਉਹ ਬਿਨਾਂ ਪੱਖਪਾਤ ਕੀਤਿਆਂ ਗ਼ਰੀਬਾਂ ਦਾ ਨਿਆਂ ਕਰੇਗਾ,

ਉਹ ਧਰਤੀ ਦੇ ਹਲੀਮ* ਲੋਕਾਂ ਦੀ ਖ਼ਾਤਰ ਸੱਚਾਈ ਅਨੁਸਾਰ ਤਾੜਨਾ ਦੇਵੇਗਾ।

ਉਹ ਆਪਣੇ ਮੂੰਹ ਦੇ ਡੰਡੇ ਨਾਲ ਧਰਤੀ ਨੂੰ ਮਾਰੇਗਾ+

ਅਤੇ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟਾਂ ਨੂੰ ਜਾਨੋਂ ਮਾਰ ਮੁਕਾਵੇਗਾ।+

 5 ਉਸ ਦੇ ਲੱਕ ਦੁਆਲੇ ਧਾਰਮਿਕਤਾ ਦਾ ਕਮਰਬੰਦ

ਅਤੇ ਵਫ਼ਾਦਾਰੀ ਦਾ ਪਟਾ ਹੋਵੇਗਾ।+

 6 ਬਘਿਆੜ ਲੇਲੇ ਨਾਲ ਰਹੇਗਾ*+

ਅਤੇ ਚੀਤਾ ਮੇਮਣੇ ਨਾਲ ਲੇਟੇਗਾ,

ਵੱਛਾ, ਸ਼ੇਰ ਅਤੇ ਪਲ਼ਿਆ ਹੋਇਆ ਪਸ਼ੂ, ਸਾਰੇ ਇਕੱਠੇ ਰਹਿਣਗੇ;*+

ਅਤੇ ਇਕ ਛੋਟਾ ਮੁੰਡਾ ਉਨ੍ਹਾਂ ਨੂੰ ਲਈ ਫਿਰੇਗਾ।

 7 ਗਾਂ ਅਤੇ ਰਿੱਛਣੀ ਇਕੱਠੀਆਂ ਚਰਨਗੀਆਂ

ਅਤੇ ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ।

ਸ਼ੇਰ ਬਲਦ ਵਾਂਗ ਘਾਹ-ਫੂਸ ਖਾਵੇਗਾ।+

 8 ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ

ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਜ਼ਹਿਰੀਲੇ ਨਾਗ ਦੀ ਵਰਮੀ ਉੱਤੇ ਰੱਖੇਗਾ।

 9 ਮੇਰੇ ਸਾਰੇ ਪਵਿੱਤਰ ਪਰਬਤ ʼਤੇ+

ਉਹ ਨਾ ਸੱਟ ਪਹੁੰਚਾਉਣਗੇ ਤੇ ਨਾ ਹੀ ਤਬਾਹੀ ਮਚਾਉਣਗੇ+

ਕਿਉਂਕਿ ਧਰਤੀ ਯਹੋਵਾਹ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ

ਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ।+

10 ਉਸ ਦਿਨ ਯੱਸੀ ਦੀ ਜੜ੍ਹ+ ਲੋਕਾਂ ਲਈ ਝੰਡੇ ਦੀ ਤਰ੍ਹਾਂ ਖੜ੍ਹੀ ਹੋਵੇਗੀ।+

ਕੌਮਾਂ ਉਸ ਕੋਲ ਸੇਧ ਲੈਣ ਲਈ ਆਉਣਗੀਆਂ*+

ਅਤੇ ਉਸ ਦਾ ਨਿਵਾਸ-ਸਥਾਨ ਸ਼ਾਨੋ-ਸ਼ੌਕਤ ਨਾਲ ਭਰ ਜਾਵੇਗਾ।

11 ਉਸ ਦਿਨ ਯਹੋਵਾਹ ਦੁਬਾਰਾ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ,+ ਮਿਸਰ,+ ਪਥਰੋਸ,+ ਕੂਸ਼,+ ਏਲਾਮ,+ ਸ਼ਿਨਾਰ,* ਹਮਾਥ ਅਤੇ ਸਮੁੰਦਰ ਦੇ ਟਾਪੂਆਂ ਤੋਂ ਵਾਪਸ ਲੈ ਆਵੇਗਾ।+ 12 ਉਹ ਕੌਮਾਂ ਲਈ ਝੰਡਾ ਖੜ੍ਹਾ ਕਰੇਗਾ ਅਤੇ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰੇਗਾ+ ਅਤੇ ਉਹ ਧਰਤੀ ਦੇ ਚਾਰਾਂ ਕੋਨਿਆਂ ਤੋਂ ਯਹੂਦਾਹ ਦੇ ਤਿੱਤਰ-ਬਿੱਤਰ ਹੋਇਆਂ ਨੂੰ ਇਕੱਠਾ ਕਰੇਗਾ।+

13 ਇਫ਼ਰਾਈਮ ਦੀ ਈਰਖਾ ਖ਼ਤਮ ਹੋ ਜਾਵੇਗੀ+

ਅਤੇ ਯਹੂਦਾਹ ਨਾਲ ਵੈਰ ਰੱਖਣ ਵਾਲਿਆਂ ਨੂੰ ਮਿਟਾ ਦਿੱਤਾ ਜਾਵੇਗਾ।

ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਰੱਖੇਗਾ

ਅਤੇ ਨਾ ਹੀ ਯਹੂਦਾਹ ਇਫ਼ਰਾਈਮ ਨਾਲ ਵੈਰ ਰੱਖੇਗਾ।+

14 ਉਹ ਪੱਛਮ ਵੱਲ ਫਲਿਸਤੀਆਂ ਦੀਆਂ ਢਲਾਣਾਂ* ʼਤੇ ਝਪੱਟਾ ਮਾਰਨਗੇ;

ਉਹ ਪੂਰਬ ਦੇ ਲੋਕਾਂ ਨੂੰ ਮਿਲ ਕੇ ਲੁੱਟਣਗੇ।

ਉਹ ਅਦੋਮ ਅਤੇ ਮੋਆਬ ਖ਼ਿਲਾਫ਼ ਆਪਣਾ ਹੱਥ ਚੁੱਕਣਗੇ*+

ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋ ਜਾਣਗੇ।+

15 ਯਹੋਵਾਹ ਮਿਸਰ ਦੇ ਸਮੁੰਦਰ ਦੀ ਖਾੜੀ* ਨੂੰ ਦੋ ਭਾਗਾਂ ਵਿਚ ਵੰਡ ਦੇਵੇਗਾ*+

ਅਤੇ ਦਰਿਆ* ʼਤੇ ਆਪਣਾ ਹੱਥ ਹਿਲਾਵੇਗਾ।+

ਝੁਲ਼ਸਾ ਦੇਣ ਵਾਲੇ ਆਪਣੇ ਸਾਹ ਨਾਲ ਉਹ ਇਸ ਦੀਆਂ ਸੱਤ ਨਦੀਆਂ ਨੂੰ ਮਾਰੇਗਾ*

ਅਤੇ ਉਹ ਲੋਕਾਂ ਨੂੰ ਜੁੱਤੀਆਂ ਪਹਿਨੀ ਪਾਰ ਲੰਘਾਵੇਗਾ।

16 ਉਸ ਦੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਅੱਸ਼ੂਰ ਤੋਂ ਇਕ ਰਾਜਮਾਰਗ ਹੋਵੇਗਾ,+

ਜਿਵੇਂ ਇਜ਼ਰਾਈਲ ਲਈ ਸੀ ਜਿਸ ਦਿਨ ਉਹ ਮਿਸਰ ਦੇਸ਼ ਵਿੱਚੋਂ ਬਾਹਰ ਆਇਆ ਸੀ।

12 ਉਸ ਦਿਨ ਤੂੰ ਇਹ ਜ਼ਰੂਰ ਕਹੇਂਗਾ:

“ਹੇ ਯਹੋਵਾਹ, ਮੈਂ ਤੇਰਾ ਧੰਨਵਾਦ ਕਰਦਾ ਹਾਂ,

ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,

ਪਰ ਤੇਰਾ ਗੁੱਸਾ ਹੌਲੀ-ਹੌਲੀ ਸ਼ਾਂਤ ਹੋ ਗਿਆ ਅਤੇ ਤੂੰ ਮੈਨੂੰ ਦਿਲਾਸਾ ਦਿੱਤਾ।+

 2 ਦੇਖੋ, ਪਰਮੇਸ਼ੁਰ ਮੇਰੀ ਮੁਕਤੀ ਹੈ!+

ਮੈਂ ਉਸ ʼਤੇ ਭਰੋਸਾ ਰੱਖਾਂਗਾ ਅਤੇ ਡਰਾਂਗਾ ਨਹੀਂ;+

ਕਿਉਂਕਿ ਯਾਹ* ਯਹੋਵਾਹ ਮੇਰੀ ਤਾਕਤ ਅਤੇ ਮੇਰਾ ਬਲ ਹੈ

ਅਤੇ ਉਹ ਮੇਰੀ ਮੁਕਤੀ ਬਣਿਆ ਹੈ।”+

 3 ਮੁਕਤੀ ਦੇ ਸੋਮਿਆਂ ਵਿੱਚੋਂ

ਤੁਸੀਂ ਖ਼ੁਸ਼ੀ-ਖ਼ੁਸ਼ੀ ਪਾਣੀ ਭਰੋਗੇ।+

 4 ਉਸ ਦਿਨ ਤੁਸੀਂ ਕਹੋਗੇ:

“ਯਹੋਵਾਹ ਦਾ ਧੰਨਵਾਦ ਕਰੋ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,

ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+

ਦੱਸੋ ਕਿ ਉਸ ਦਾ ਨਾਂ ਬੁਲੰਦ ਹੈ।+

 5 ਯਹੋਵਾਹ ਦਾ ਗੁਣਗਾਨ ਕਰੋ*+ ਕਿਉਂਕਿ ਉਸ ਨੇ ਸ਼ਾਨਦਾਰ ਕੰਮ ਕੀਤੇ ਹਨ।+

ਇਸ ਬਾਰੇ ਸਾਰੀ ਧਰਤੀ ʼਤੇ ਦੱਸਿਆ ਜਾਵੇ।

 6 ਹੇ ਸੀਓਨ ਵਿਚ ਵੱਸਣ ਵਾਲੀਏ,* ਖ਼ੁਸ਼ੀ-ਖ਼ੁਸ਼ੀ ਜੈਕਾਰੇ ਲਾ

ਕਿਉਂਕਿ ਤੇਰੇ ਵਿਚਕਾਰ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਮਹਾਨ ਹੈ।”

13 ਆਮੋਜ਼ ਦੇ ਪੁੱਤਰ ਯਸਾਯਾਹ+ ਨੇ ਦਰਸ਼ਣ ਦੇਖਿਆ ਜਿਸ ਵਿਚ ਬਾਬਲ ਦੇ ਖ਼ਿਲਾਫ਼ ਗੰਭੀਰ ਸੰਦੇਸ਼ ਸੁਣਾਇਆ ਗਿਆ:+

 2 “ਨੰਗੀਆਂ ਚਟਾਨਾਂ ਵਾਲੇ ਪਹਾੜ ʼਤੇ ਝੰਡਾ ਖੜ੍ਹਾ ਕਰੋ।+

ਉਨ੍ਹਾਂ ਨੂੰ ਪੁਕਾਰੋ ਅਤੇ ਆਪਣਾ ਹੱਥ ਹਿਲਾਓ

ਤਾਂਕਿ ਉਹ ਮੰਨੇ-ਪ੍ਰਮੰਨੇ ਲੋਕਾਂ ਦੇ ਦਰਵਾਜ਼ਿਆਂ ਅੰਦਰ ਆਉਣ।

 3 ਮੈਂ ਆਪਣੇ ਠਹਿਰਾਏ ਹੋਇਆਂ ਨੂੰ* ਹੁਕਮ ਜਾਰੀ ਕੀਤਾ ਹੈ।+

ਮੈਂ ਆਪਣੇ ਯੋਧਿਆਂ ਨੂੰ ਬੁਲਾਇਆ ਹੈ ਤਾਂਕਿ ਉਨ੍ਹਾਂ ਰਾਹੀਂ ਆਪਣਾ ਗੁੱਸਾ ਕੱਢਾਂ,

ਹਾਂ, ਆਪਣੇ ਘਮੰਡ ਕਰਨ ਵਾਲਿਆਂ ਨੂੰ ਜੋ ਬਹੁਤ ਖ਼ੁਸ਼ ਹਨ।

 4 ਸੁਣੋ! ਪਹਾੜਾਂ ʼਤੇ ਭੀੜ ਦੀ ਆਵਾਜ਼;

ਲੱਗਦਾ ਹੈ ਕਿ ਬਹੁਤ ਸਾਰੇ ਲੋਕ ਹਨ!

ਸੁਣੋ! ਰਾਜਾਂ ਦਾ ਸ਼ੋਰ,

ਹਾਂ, ਕੌਮਾਂ ਦਾ ਸ਼ੋਰ ਜੋ ਇਕੱਠੀਆਂ ਹੋਈਆਂ ਹਨ!+

ਸੈਨਾਵਾਂ ਦਾ ਯਹੋਵਾਹ ਯੁੱਧ ਲਈ ਫ਼ੌਜ ਇਕੱਠੀ ਕਰ ਰਿਹਾ ਹੈ।+

 5 ਉਹ ਦੂਰ ਦੇਸ਼ ਤੋਂ,+

ਹਾਂ, ਆਕਾਸ਼ਾਂ ਦੇ ਸਿਰਿਆਂ ਤੋਂ ਆ ਰਹੇ ਹਨ,

ਯਹੋਵਾਹ ਅਤੇ ਉਸ ਦੇ ਕ੍ਰੋਧ ਦੇ ਹਥਿਆਰ

ਸਾਰੀ ਧਰਤੀ ਨੂੰ ਤਬਾਹ ਕਰਨ ਆ ਰਹੇ ਹਨ।+

 6 ਧਾਹਾਂ ਮਾਰੋ ਕਿਉਂਕਿ ਯਹੋਵਾਹ ਦਾ ਦਿਨ ਨੇੜੇ ਹੈ!

ਉਹ ਦਿਨ ਸਰਬਸ਼ਕਤੀਮਾਨ ਵੱਲੋਂ ਵਿਨਾਸ਼ ਦਾ ਦਿਨ ਹੋਵੇਗਾ।+

 7 ਇਸ ਕਰਕੇ ਸਾਰੇ ਹੱਥ ਢਿੱਲੇ ਪੈ ਜਾਣਗੇ

ਅਤੇ ਹਰ ਇਨਸਾਨ ਦਾ ਦਿਲ ਡਰ ਦੇ ਮਾਰੇ ਪਿਘਲ ਜਾਵੇਗਾ।+

 8 ਲੋਕ ਘਬਰਾ ਜਾਣਗੇ।+

ਉਨ੍ਹਾਂ ਦੇ ਇਵੇਂ ਮਰੋੜ ਉੱਠਣਗੇ ਅਤੇ ਦਰਦ ਹੋਵੇਗਾ,

ਜਿਵੇਂ ਇਕ ਗਰਭਵਤੀ ਔਰਤ ਨੂੰ ਜਣਨ-ਪੀੜਾਂ ਲੱਗਦੀਆਂ ਹਨ।

ਉਹ ਖ਼ੌਫ਼ ਦੇ ਮਾਰੇ ਇਕ-ਦੂਜੇ ਵੱਲ ਦੇਖਣਗੇ,

ਕਸ਼ਟ ਕਰਕੇ ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।

 9 ਦੇਖੋ! ਯਹੋਵਾਹ ਦਾ ਦਿਨ ਆ ਰਿਹਾ ਹੈ,

ਹਾਂ, ਕ੍ਰੋਧ ਅਤੇ ਗੁੱਸੇ ਦੀ ਅੱਗ ਵਾਲਾ ਨਿਰਦਈ ਦਿਨ

ਜੋ ਦੇਸ਼ ਦਾ ਉਹ ਹਸ਼ਰ ਕਰੇਗਾ ਕਿ ਦੇਖਣ ਵਾਲੇ ਖ਼ੌਫ਼ ਖਾਣਗੇ+

ਅਤੇ ਉਹ ਦੇਸ਼ ਵਿੱਚੋਂ ਪਾਪੀਆਂ ਨੂੰ ਮਿਟਾ ਦੇਵੇਗਾ।

10 ਆਕਾਸ਼ ਦੇ ਤਾਰੇ ਅਤੇ ਉਨ੍ਹਾਂ ਦੇ ਤਾਰਾ-ਮੰਡਲ*+

ਆਪਣੀ ਰੌਸ਼ਨੀ ਨਹੀਂ ਦੇਣਗੇ;

ਚੜ੍ਹਦਿਆਂ ਸਾਰ ਸੂਰਜ ਹਨੇਰਾ ਹੋ ਜਾਵੇਗਾ

ਅਤੇ ਚੰਦ ਆਪਣੀ ਚਾਨਣੀ ਨਹੀਂ ਬਿਖੇਰੇਗਾ।

11 ਮੈਂ ਵੱਸੀ ਹੋਈ ਧਰਤੀ ਨੂੰ ਉਸ ਦੇ ਬੁਰੇ ਕੰਮਾਂ ਦਾ+

ਅਤੇ ਦੁਸ਼ਟਾਂ ਨੂੰ ਉਨ੍ਹਾਂ ਦੇ ਅਪਰਾਧਾਂ ਦਾ ਲੇਖਾ ਦੇਣ ਲਈ ਬੁਲਾਵਾਂਗਾ।

ਮੈਂ ਗੁਸਤਾਖ਼ ਦਾ ਘਮੰਡ ਤੋੜਾਂਗਾ

ਅਤੇ ਮੈਂ ਅਤਿਆਚਾਰੀਆਂ ਦਾ ਹੰਕਾਰ ਤੋੜ ਸੁੱਟਾਂਗਾ।+

12 ਮੈਂ ਨਾਸ਼ਵਾਨ ਆਦਮੀ ਨੂੰ ਖਰੇ ਸੋਨੇ ਨਾਲੋਂ+

ਅਤੇ ਇਨਸਾਨਾਂ ਨੂੰ ਓਫੀਰ ਦੇ ਸੋਨੇ ਨਾਲੋਂ ਵੀ ਦੁਰਲੱਭ ਬਣਾ ਦਿਆਂਗਾ।+

13 ਇਸੇ ਕਰਕੇ ਮੈਂ ਆਕਾਸ਼ਾਂ ਨੂੰ ਕੰਬਾ ਦਿਆਂਗਾ

ਅਤੇ ਸੈਨਾਵਾਂ ਦੇ ਯਹੋਵਾਹ ਦੇ ਗੁੱਸੇ ਦੀ ਅੱਗ ਦੇ ਦਿਨ ਉਸ ਦੇ ਕ੍ਰੋਧ ਦੇ ਕਹਿਰ ਨਾਲ

ਧਰਤੀ ਆਪਣੀ ਜਗ੍ਹਾ ਤੋਂ ਹਿਲਾਈ ਜਾਵੇਗੀ।+

14 ਜਿਵੇਂ ਚਿਕਾਰਾ ਸ਼ਿਕਾਰੀ ਤੋਂ ਭੱਜਦਾ ਹੈ ਅਤੇ ਇੱਜੜ ਬਿਨਾਂ ਚਰਵਾਹੇ ਦੇ ਖਿੰਡ-ਪੁੰਡ ਜਾਂਦਾ ਹੈ,

ਉਸੇ ਤਰ੍ਹਾਂ ਹਰ ਕੋਈ ਆਪਣੇ ਲੋਕਾਂ ਕੋਲ ਮੁੜ ਜਾਵੇਗਾ;

ਹਰ ਕੋਈ ਆਪਣੇ ਦੇਸ਼ ਨੂੰ ਭੱਜ ਜਾਵੇਗਾ।+

15 ਜਿਹੜਾ ਵੀ ਮਿਲਿਆ, ਉਸ ਨੂੰ ਵਿੰਨ੍ਹ ਦਿੱਤਾ ਜਾਵੇਗਾ

ਅਤੇ ਜੋ ਵੀ ਫੜਿਆ ਜਾਵੇਗਾ, ਉਹ ਤਲਵਾਰ ਨਾਲ ਡਿਗੇਗਾ।+

16 ਉਨ੍ਹਾਂ ਦੀਆਂ ਅੱਖਾਂ ਸਾਮ੍ਹਣੇ ਉਨ੍ਹਾਂ ਦੇ ਬੱਚਿਆਂ ਦੇ ਟੋਟੇ-ਟੋਟੇ ਕਰ ਦਿੱਤੇ ਜਾਣਗੇ,+

ਉਨ੍ਹਾਂ ਦੇ ਘਰਾਂ ਨੂੰ ਲੁੱਟ ਲਿਆ ਜਾਵੇਗਾ

ਅਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਕੀਤਾ ਜਾਵੇਗਾ।

17 ਮੈਂ ਉਨ੍ਹਾਂ ਖ਼ਿਲਾਫ਼ ਮਾਦੀਆਂ ਨੂੰ ਖੜ੍ਹਾ ਕਰ ਰਿਹਾ ਹਾਂ+

ਜਿਨ੍ਹਾਂ ਲਈ ਚਾਂਦੀ ਕੱਖ ਵੀ ਨਹੀਂ

ਅਤੇ ਸੋਨੇ ਤੋਂ ਉਨ੍ਹਾਂ ਨੂੰ ਕੋਈ ਖ਼ੁਸ਼ੀ ਨਹੀਂ ਮਿਲਦੀ।

18 ਉਨ੍ਹਾਂ ਦੇ ਤੀਰ ਨੌਜਵਾਨਾਂ ਦੇ ਟੋਟੇ-ਟੋਟੇ ਕਰ ਦੇਣਗੇ;+

ਉਹ ਢਿੱਡ ਦੇ ਫਲ ʼਤੇ ਕੋਈ ਤਰਸ ਨਹੀਂ ਖਾਣਗੇ,

ਨਾ ਹੀ ਬੱਚਿਆਂ ʼਤੇ ਰਹਿਮ ਕਰਨਗੇ।

19 ਬਾਬਲ, ਜੋ ਰਾਜਾਂ ਵਿਚ ਸਭ ਤੋਂ ਸ਼ਾਨਦਾਰ ਹੈ*+

ਅਤੇ ਕਸਦੀਆਂ ਦਾ ਸੁਹੱਪਣ ਅਤੇ ਘਮੰਡ ਹੈ,+

ਸਦੂਮ ਅਤੇ ਗਮੋਰਾ* ਵਰਗਾ ਹੋ ਜਾਵੇਗਾ ਜਦੋਂ ਪਰਮੇਸ਼ੁਰ ਨੇ ਉਨ੍ਹਾਂ ਦਾ ਨਾਸ਼ ਕਰ ਦਿੱਤਾ ਸੀ।+

20 ਉਹ ਦੁਬਾਰਾ ਕਦੇ ਨਹੀਂ ਵਸਾਇਆ ਜਾਵੇਗਾ,

ਨਾ ਪੀੜ੍ਹੀਓ-ਪੀੜ੍ਹੀ ਉਸ ਵਿਚ ਕੋਈ ਆ ਕੇ ਰਹੇਗਾ।+

ਕੋਈ ਵੀ ਅਰਬੀ ਉੱਥੇ ਆਪਣਾ ਤੰਬੂ ਨਹੀਂ ਲਾਵੇਗਾ

ਅਤੇ ਨਾ ਚਰਵਾਹੇ ਆਪਣੇ ਇੱਜੜਾਂ ਨੂੰ ਉੱਥੇ ਬਿਠਾਉਣਗੇ।

21 ਰੇਗਿਸਤਾਨ ਦੇ ਜਾਨਵਰ ਉੱਥੇ ਲੇਟਣਗੇ;

ਉਨ੍ਹਾਂ ਦੇ ਘਰ ਉੱਲੂਆਂ* ਨਾਲ ਭਰ ਜਾਣਗੇ।

ਸ਼ੁਤਰਮੁਰਗ ਉੱਥੇ ਵੱਸਣਗੇ+

ਅਤੇ ਜੰਗਲੀ ਬੱਕਰੇ* ਉੱਥੇ ਟੱਪਦੇ ਫਿਰਨਗੇ।

22 ਉਸ ਦੇ ਬੁਰਜਾਂ ਵਿਚ ਵਿਲਕਣ ਵਾਲੇ ਜਾਨਵਰਾਂ ਦੀਆਂ ਆਵਾਜ਼ਾਂ ਗੂੰਜਣਗੀਆਂ

ਅਤੇ ਉਸ ਦੇ ਆਲੀਸ਼ਾਨ ਮਹਿਲਾਂ ਵਿਚ ਗਿੱਦੜਾਂ ਦੀਆਂ।

ਉਸ ਦਾ ਸਮਾਂ ਨੇੜੇ ਹੀ ਹੈ ਤੇ ਉਸ ਦੇ ਦਿਨ ਬਹੁਤੇ ਨਹੀਂ ਹੋਣਗੇ।”+

14 ਯਹੋਵਾਹ ਯਾਕੂਬ ʼਤੇ ਦਇਆ ਕਰੇਗਾ+ ਅਤੇ ਉਹ ਇਜ਼ਰਾਈਲ ਨੂੰ ਦੁਬਾਰਾ ਚੁਣੇਗਾ।+ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਵਿਚ ਵਸਾਵੇਗਾ*+ ਅਤੇ ਪਰਦੇਸੀ ਉਨ੍ਹਾਂ ਨਾਲ ਰਲ਼ ਜਾਣਗੇ ਤੇ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।+ 2 ਹੋਰ ਦੇਸ਼ਾਂ ਦੇ ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੀ ਜਗ੍ਹਾ ʼਤੇ ਪਹੁੰਚਾਉਣਗੇ ਅਤੇ ਇਜ਼ਰਾਈਲ ਦਾ ਘਰਾਣਾ ਯਹੋਵਾਹ ਦੇ ਦੇਸ਼ ਵਿਚ ਉਨ੍ਹਾਂ ਨੂੰ ਆਪਣੇ ਨੌਕਰ-ਨੌਕਰਾਣੀਆਂ ਬਣਾਏਗਾ;+ ਉਹ ਆਪਣੇ ਬੰਦੀ ਬਣਾਉਣ ਵਾਲਿਆਂ ਨੂੰ ਬੰਦੀ ਬਣਾ ਲੈਣਗੇ ਅਤੇ ਜੋ ਉਨ੍ਹਾਂ ਤੋਂ ਜਬਰੀ ਕੰਮ ਕਰਾਉਂਦੇ ਸਨ,* ਉਹ ਉਨ੍ਹਾਂ ਨੂੰ ਆਪਣੇ ਅਧੀਨ ਕਰ ਲੈਣਗੇ।

3 ਜਿਸ ਦਿਨ ਯਹੋਵਾਹ ਤੈਨੂੰ ਤੇਰੇ ਦੁੱਖ-ਦਰਦ, ਤੇਰੀ ਬੇਚੈਨੀ ਅਤੇ ਤੇਰੇ ਤੋਂ ਬੇਰਹਿਮੀ ਨਾਲ ਕਰਾਈ ਜਾਂਦੀ ਗ਼ੁਲਾਮੀ ਤੋਂ ਆਰਾਮ ਦੇਵੇਗਾ, ਉਸ ਦਿਨ+ 4 ਤੂੰ ਬਾਬਲ ਦੇ ਰਾਜੇ ਵਿਰੁੱਧ ਇਹ ਕਹਾਵਤ ਬੋਲੇਂਗਾ:*

“ਦੇਖੋ, ਹੋਰਨਾਂ ਤੋਂ ਜਬਰੀ ਕੰਮ ਕਰਾਉਣ ਵਾਲਾ* ਖ਼ੁਦ ਹੀ ਮੁੱਕ ਗਿਆ!

ਅਤਿਆਚਾਰਾਂ ਦਾ ਅੰਤ ਹੋ ਗਿਆ!+

 5 ਯਹੋਵਾਹ ਨੇ ਦੁਸ਼ਟ ਦੀ ਲਾਠੀ ਭੰਨ ਦਿੱਤੀ,

ਹਾਕਮਾਂ ਦਾ ਡੰਡਾ ਤੋੜ ਦਿੱਤਾ,+

 6 ਜਿਹੜਾ ਗੁੱਸੇ ਨਾਲ ਕੌਮਾਂ ʼਤੇ ਇਕ ਤੋਂ ਬਾਅਦ ਇਕ ਵਾਰ ਕਰਦਾ ਸੀ,+

ਜਿਹੜਾ ਕ੍ਰੋਧ ਵਿਚ ਆ ਕੇ ਕੌਮਾਂ ਨੂੰ ਆਪਣੇ ਅਧੀਨ ਕਰਨ ਲਈ ਲਗਾਤਾਰ ਜ਼ੁਲਮ ਢਾਹੁੰਦਾ ਸੀ।+

 7 ਹੁਣ ਸਾਰੀ ਧਰਤੀ ਨੂੰ ਆਰਾਮ ਮਿਲਿਆ ਹੈ, ਹਰ ਪਾਸੇ ਸ਼ਾਂਤੀ ਹੈ।

ਲੋਕ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ।+

 8 ਸਨੋਬਰ ਦੇ ਦਰਖ਼ਤ ਵੀ ਤੇਰਾ ਹਾਲ ਦੇਖ ਕੇ ਖ਼ੁਸ਼ੀਆਂ ਮਨਾਉਂਦੇ ਹਨ,

ਨਾਲੇ ਲਬਾਨੋਨ ਦੇ ਦਿਆਰ ਵੀ।

ਉਹ ਕਹਿੰਦੇ ਹਨ, ‘ਜਦੋਂ ਤੋਂ ਤੂੰ ਡਿਗਿਆ ਹੈਂ,

ਕੋਈ ਵੀ ਲੱਕੜਹਾਰਾ ਸਾਨੂੰ ਵੱਢਣ ਨਹੀਂ ਆਉਂਦਾ।’

 9 ਇੱਥੋਂ ਤਕ ਕਿ ਹੇਠਾਂ ਕਬਰ* ਵੀ ਜਾਗ ਉੱਠੀ

ਤਾਂਕਿ ਤੇਰੇ ਆਉਣ ʼਤੇ ਤੇਰਾ ਸੁਆਗਤ ਕਰੇ।

ਤੇਰੇ ਕਾਰਨ ਇਹ ਮੌਤ ਦੇ ਹੱਥਾਂ ਵਿਚ ਬੇਬੱਸ ਲੋਕਾਂ ਨੂੰ ਜਗਾਉਂਦੀ ਹੈ,

ਹਾਂ, ਧਰਤੀ ਦੇ ਸਾਰੇ ਜ਼ਾਲਮ ਆਗੂਆਂ* ਨੂੰ।

ਇਹ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਉਠਾਉਂਦੀ ਹੈ।

10 ਉਹ ਸਾਰੇ ਬੋਲ ਉੱਠੇ ਤੇ ਤੈਨੂੰ ਕਹਿੰਦੇ ਹਨ,

‘ਕੀ ਤੂੰ ਵੀ ਸਾਡੇ ਵਾਂਗ ਕਮਜ਼ੋਰ ਪੈ ਗਿਆਂ?

ਕੀ ਤੂੰ ਸਾਡੇ ਵਰਗਾ ਬਣ ਗਿਆਂ?

11 ਤੇਰੇ ਘਮੰਡ ਨੂੰ ਹੇਠਾਂ ਕਬਰ* ਵਿਚ ਲਿਆਂਦਾ ਗਿਆ,

ਨਾਲੇ ਤੇਰੇ ਤਾਰਾਂ ਵਾਲੇ ਸਾਜ਼ਾਂ ਦੀ ਆਵਾਜ਼ ਨੂੰ।+

ਤੇਰੇ ਥੱਲੇ ਕੀੜਿਆਂ ਦਾ ਵਿਛਾਉਣਾ ਵਿਛਾਇਆ ਗਿਆ

ਅਤੇ ਗੰਡੋਇਆਂ ਨਾਲ ਤੈਨੂੰ ਢਕਿਆ ਗਿਆ।’

12 ਹੇ ਚਮਕਦੇ ਤਾਰੇ, ਪ੍ਰਭਾਤ ਦੇ ਪੁੱਤਰ,

ਤੂੰ ਕਿਵੇਂ ਆਕਾਸ਼ ਤੋਂ ਡਿਗ ਪਿਆ?

ਹੇ ਕੌਮਾਂ ਨੂੰ ਜਿੱਤਣ ਵਾਲੇ,+

ਤੂੰ ਕਿਵੇਂ ਟੁੱਟ ਕੇ ਧਰਤੀ ਉੱਤੇ ਡਿਗ ਪਿਆ?

13 ਤੂੰ ਆਪਣੇ ਮਨ ਵਿਚ ਕਿਹਾ, ‘ਮੈਂ ਆਕਾਸ਼ ਉੱਤੇ ਚੜ੍ਹ ਜਾਵਾਂਗਾ।+

ਮੈਂ ਆਪਣੇ ਸਿੰਘਾਸਣ ਨੂੰ ਪਰਮੇਸ਼ੁਰ ਦੇ ਤਾਰਿਆਂ ਤੋਂ ਵੀ ਉੱਚਾ ਕਰਾਂਗਾ+

ਅਤੇ ਮੈਂ ਉੱਤਰ ਦੇ ਦੂਰ ਦੇ ਇਲਾਕੇ ਵਿਚ

ਮੰਡਲੀ ਦੇ ਪਹਾੜ ਉੱਤੇ ਬੈਠਾਂਗਾ।+

14 ਮੈਂ ਬੱਦਲਾਂ ਦੇ ਸਿਖਰਾਂ ਤੋਂ ਉੱਪਰ ਜਾਵਾਂਗਾ;

ਮੈਂ ਆਪਣੇ ਆਪ ਨੂੰ ਅੱਤ ਮਹਾਨ ਵਰਗਾ ਬਣਾਵਾਂਗਾ।’

15 ਪਰ, ਤੈਨੂੰ ਹੇਠਾਂ ਕਬਰ* ਵਿਚ ਲਿਆਂਦਾ ਜਾਵੇਗਾ,

ਹਾਂ, ਟੋਏ ਦੇ ਧੁਰ ਅੰਦਰ ਤਕ ਲਾਹਿਆ ਜਾਵੇਗਾ।

16 ਤੈਨੂੰ ਦੇਖਣ ਵਾਲੇ ਟਿਕਟਿਕੀ ਲਾ ਕੇ ਤੈਨੂੰ ਤੱਕਣਗੇ;

ਉਹ ਗੌਰ ਨਾਲ ਤੈਨੂੰ ਦੇਖ ਕੇ ਕਹਿਣਗੇ,

‘ਕੀ ਇਹ ਉਹੀ ਆਦਮੀ ਹੈ ਜਿਸ ਨੇ ਧਰਤੀ ਨੂੰ ਹਿਲਾ ਕੇ ਰੱਖ ਦਿੱਤਾ ਸੀ,

ਜਿਸ ਨੇ ਰਾਜਾਂ ਨੂੰ ਕੰਬਾ ਦਿੱਤਾ ਸੀ,+

17 ਜਿਸ ਨੇ ਵੱਸੀ ਹੋਈ ਧਰਤੀ ਨੂੰ ਉਜਾੜ ਬਣਾ ਦਿੱਤਾ

ਅਤੇ ਇਸ ਦੇ ਸ਼ਹਿਰਾਂ ਨੂੰ ਢਾਹ ਦਿੱਤਾ,+

ਜਿਸ ਨੇ ਆਪਣੇ ਕੈਦੀਆਂ ਨੂੰ ਘਰ ਨਹੀਂ ਜਾਣ ਦਿੱਤਾ?’+

18 ਕੌਮਾਂ ਦੇ ਹੋਰ ਸਾਰੇ ਰਾਜੇ,

ਹਾਂ, ਉਹ ਸਾਰਿਆਂ ਦੇ ਸਾਰੇ ਸ਼ਾਨ ਨਾਲ ਲੇਟਦੇ ਹਨ,

ਹਰ ਕੋਈ ਆਪੋ-ਆਪਣੀ ਕਬਰ* ਵਿਚ।

19 ਪਰ ਤੈਨੂੰ ਬਿਨਾਂ ਕਬਰ ਦੇ ਬਾਹਰ ਹੀ ਸੁੱਟ ਦਿੱਤਾ ਗਿਆ,

ਹਾਂ, ਇਕ ਘਿਣਾਉਣੀ ਟਾਹਣੀ ਵਾਂਗ;

ਤੇਰੇ ਉੱਤੇ ਤਲਵਾਰ ਨਾਲ ਵਿੰਨ੍ਹੇ ਹੋਇਆਂ ਦੀਆਂ ਲਾਸ਼ਾਂ ਪਈਆਂ ਹਨ

ਜਿਹੜੀਆਂ ਟੋਏ ਦੇ ਪੱਥਰਾਂ ਵਿਚ ਸੁੱਟੀਆਂ ਗਈਆਂ;

ਤੂੰ ਉਸ ਲਾਸ਼ ਵਾਂਗ ਹੈਂ ਜਿਹੜੀ ਪੈਰਾਂ ਹੇਠ ਮਿੱਧੀ ਗਈ ਹੋਵੇ।

20 ਤੂੰ ਉਨ੍ਹਾਂ ਨਾਲ ਕਬਰ ਵਿਚ ਨਹੀਂ ਰਲ਼ੇਂਗਾ

ਕਿਉਂਕਿ ਤੂੰ ਆਪਣਾ ਹੀ ਦੇਸ਼ ਤਬਾਹ ਕਰ ਦਿੱਤਾ,

ਤੂੰ ਆਪਣੇ ਹੀ ਲੋਕ ਮਾਰ ਸੁੱਟੇ।

ਦੁਸ਼ਟਾਂ ਦੀ ਔਲਾਦ ਦਾ ਨਾਂ ਫਿਰ ਕਦੀ ਵੀ ਨਹੀਂ ਲਿਆ ਜਾਵੇਗਾ।

21 ਪਿਉ-ਦਾਦਿਆਂ ਦੇ ਅਪਰਾਧ ਕਰਕੇ

ਉਸ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ

ਤਾਂਕਿ ਉਹ ਉੱਠ ਕੇ ਧਰਤੀ ਉੱਤੇ ਕਬਜ਼ਾ ਨਾ ਕਰ ਲੈਣ

ਅਤੇ ਜ਼ਮੀਨ ਨੂੰ ਆਪਣੇ ਸ਼ਹਿਰਾਂ ਨਾਲ ਭਰ ਨਾ ਦੇਣ।”

22 “ਮੈਂ ਉਨ੍ਹਾਂ ਖ਼ਿਲਾਫ਼ ਉੱਠਾਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।

“ਅਤੇ ਮੈਂ ਬਾਬਲ ਦੇ ਨਾਂ ਨੂੰ, ਉਸ ਦੇ ਬਾਕੀ ਬਚੇ ਹੋਇਆਂ, ਉਸ ਦੀ ਔਲਾਦ ਅਤੇ ਉਸ ਦੀ ਆਉਣ ਵਾਲੀ ਪੀੜ੍ਹੀ ਨੂੰ ਮਿਟਾ ਦਿਆਂਗਾ,”+ ਯਹੋਵਾਹ ਐਲਾਨ ਕਰਦਾ ਹੈ।

23 “ਮੈਂ ਉਸ ਨੂੰ ਕੰਡੈਲਿਆਂ ਦੀ ਮਲਕੀਅਤ ਤੇ ਛੱਪੜਾਂ ਦਾ ਇਲਾਕਾ ਬਣਾ ਦਿਆਂਗਾ ਅਤੇ ਮੈਂ ਤਬਾਹੀ ਦੇ ਝਾੜੂ ਨਾਲ ਉਸ ਦਾ ਸਫ਼ਾਇਆ ਕਰ ਦਿਆਂਗਾ,”+ ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।

24 ਸੈਨਾਵਾਂ ਦੇ ਯਹੋਵਾਹ ਨੇ ਇਹ ਸਹੁੰ ਖਾਧੀ ਹੈ:

“ਜਿਵੇਂ ਮੈਂ ਠਾਣਿਆ ਹੈ, ਉਸੇ ਤਰ੍ਹਾਂ ਹੋਵੇਗਾ

ਅਤੇ ਮੈਂ ਜੋ ਫ਼ੈਸਲਾ ਕੀਤਾ ਹੈ, ਉੱਦਾਂ ਹੋ ਕੇ ਰਹੇਗਾ।

25 ਮੈਂ ਅੱਸ਼ੂਰ ਨੂੰ ਆਪਣੇ ਦੇਸ਼ ਵਿਚ ਚਕਨਾਚੂਰ ਕਰ ਦਿਆਂਗਾ

ਅਤੇ ਮੈਂ ਉਸ ਨੂੰ ਆਪਣੇ ਪਹਾੜਾਂ ਉੱਤੇ ਮਿੱਧ ਸੁੱਟਾਂਗਾ।+

ਉਸ ਦਾ ਜੂਲਾ ਉਨ੍ਹਾਂ ਉੱਤੋਂ ਹਟਾਇਆ ਜਾਵੇਗਾ

ਅਤੇ ਉਸ ਦਾ ਬੋਝ ਉਨ੍ਹਾਂ ਦੇ ਮੋਢੇ ਤੋਂ ਲਾਹਿਆ ਜਾਵੇਗਾ।”+

26 ਸਾਰੀ ਧਰਤੀ ਖ਼ਿਲਾਫ਼ ਇਹੀ ਫ਼ੈਸਲਾ ਕੀਤਾ ਗਿਆ ਹੈ

ਅਤੇ ਇਹ ਉਹ ਹੱਥ ਹੈ ਜੋ ਸਾਰੀਆਂ ਕੌਮਾਂ ਖ਼ਿਲਾਫ਼ ਉੱਠਿਆ ਹੋਇਆ ਹੈ।*

27 ਸੈਨਾਵਾਂ ਦੇ ਯਹੋਵਾਹ ਨੇ ਫ਼ੈਸਲਾ ਕੀਤਾ ਹੈ,

ਕੌਣ ਇਸ ਨੂੰ ਰੱਦ ਕਰ ਸਕਦਾ ਹੈ?+

ਉਸ ਦਾ ਹੱਥ ਉੱਠਿਆ ਹੋਇਆ ਹੈ,

ਕੌਣ ਇਸ ਨੂੰ ਰੋਕ ਸਕਦਾ ਹੈ?+

28 ਜਿਸ ਸਾਲ ਰਾਜਾ ਆਹਾਜ਼ ਦੀ ਮੌਤ ਹੋਈ,+ ਉਦੋਂ ਇਹ ਗੰਭੀਰ ਸੰਦੇਸ਼ ਦਿੱਤਾ ਗਿਆ ਸੀ:

29 “ਹੇ ਫਲਿਸਤ, ਤੇਰੇ ਵਿੱਚੋਂ ਕੋਈ ਵੀ ਇਸ ਕਰਕੇ ਖ਼ੁਸ਼ੀਆਂ ਨਾ ਮਨਾਵੇ

ਕਿ ਤੈਨੂੰ ਮਾਰਨ ਵਾਲੇ ਦਾ ਡੰਡਾ ਭੰਨ ਦਿੱਤਾ ਗਿਆ ਹੈ।

ਕਿਉਂਕਿ ਨਾਗ ਦੀ ਜੜ੍ਹ+ ਵਿੱਚੋਂ ਇਕ ਜ਼ਹਿਰੀਲਾ ਸੱਪ ਨਿਕਲੇਗਾ+

ਅਤੇ ਇਸ ਦੀ ਔਲਾਦ ਇਕ ਉੱਡਣ ਵਾਲਾ ਅਗਨੀ ਸੱਪ* ਹੋਵੇਗੀ।

30 ਦੁਖੀਏ ਦਾ ਜੇਠਾ ਰੱਜ ਕੇ ਖਾਵੇਗਾ

ਅਤੇ ਗ਼ਰੀਬ ਚੈਨ ਨਾਲ ਲੇਟੇਗਾ,

ਪਰ ਮੈਂ ਤੇਰੀ ਜੜ੍ਹ ਨੂੰ ਕਾਲ਼ ਨਾਲ ਮਾਰਾਂਗਾ

ਅਤੇ ਤੇਰੇ ਵਿਚ ਜਿਹੜਾ ਵੀ ਬਚਿਆ, ਉਸ ਨੂੰ ਮਾਰਿਆ ਜਾਵੇਗਾ।+

31 ਹੇ ਦਰਵਾਜ਼ੇ, ਵੈਣ ਪਾ! ਹੇ ਸ਼ਹਿਰ, ਉੱਚੀ-ਉੱਚੀ ਰੋ!

ਹੇ ਫਲਿਸਤ! ਤੁਸੀਂ ਸਾਰੇ ਦਿਲ ਹਾਰ ਬੈਠੋਗੇ

ਕਿਉਂਕਿ ਉੱਤਰ ਵੱਲੋਂ ਇਕ ਧੂੰਆਂ ਆ ਰਿਹਾ ਹੈ

ਅਤੇ ਉਸ ਦੇ ਫ਼ੌਜੀਆਂ ਦੀਆਂ ਕਤਾਰਾਂ ਵਿਚ ਕੋਈ ਵੀ ਢਿੱਲਾ ਨਹੀਂ।”

32 ਉਹ ਕੌਮ ਦੇ ਸੰਦੇਸ਼ ਦੇਣ ਵਾਲਿਆਂ ਨੂੰ ਕੀ ਜਵਾਬ ਦੇਣਗੇ?

ਇਹੀ ਕਿ ਯਹੋਵਾਹ ਨੇ ਸੀਓਨ ਦੀ ਨੀਂਹ ਧਰ ਦਿੱਤੀ ਹੈ+

ਅਤੇ ਉਸ ਦੀ ਪਰਜਾ ਦੇ ਦੁਖੀ ਲੋਕ ਸੀਓਨ ਵਿਚ ਪਨਾਹ ਲੈਣਗੇ।

15 ਮੋਆਬ ਖ਼ਿਲਾਫ਼ ਗੰਭੀਰ ਸੰਦੇਸ਼:+

ਮੋਆਬ ਦੇ ਆਰ+ ਨੂੰ ਚੁੱਪ ਕਰਾ ਦਿੱਤਾ ਗਿਆ

ਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ।

ਮੋਆਬ ਦੇ ਕੀਰ+ ਨੂੰ ਖ਼ਾਮੋਸ਼ ਕਰ ਦਿੱਤਾ ਗਿਆ

ਕਿਉਂਕਿ ਇਹ ਇਕ ਹੀ ਰਾਤ ਵਿਚ ਤਬਾਹ ਹੋ ਗਿਆ।

 2 ਉਹ ਉੱਪਰ ਮੰਦਰ* ਨੂੰ ਅਤੇ ਦੀਬੋਨ ਨੂੰ ਗਿਆ ਹੈ,+

ਹਾਂ, ਉੱਚੀਆਂ ਥਾਵਾਂ ʼਤੇ ਰੋਣ ਲਈ ਗਿਆ ਹੈ।

ਮੋਆਬ ਨਬੋ ਅਤੇ ਮੇਦਬਾ+ ਕਰਕੇ ਵੈਣ ਪਾਉਂਦਾ ਹੈ।+

ਹਰੇਕ ਸਿਰ ਗੰਜਾ ਕੀਤਾ ਗਿਆ ਹੈ+ ਅਤੇ ਹਰੇਕ ਦਾੜ੍ਹੀ ਕੱਟੀ ਹੋਈ ਹੈ।+

 3 ਇਸ ਦੀਆਂ ਗਲੀਆਂ ਵਿਚ ਉਨ੍ਹਾਂ ਨੇ ਤੱਪੜ ਪਹਿਨੇ ਹੋਏ ਹਨ।

ਉਹ ਸਾਰੇ ਆਪਣੇ ਕੋਠਿਆਂ ਉੱਤੇ ਅਤੇ ਚੌਂਕਾਂ ਵਿਚ ਵੈਣ ਪਾਉਂਦੇ ਹਨ;

ਉਹ ਰੋਂਦੇ-ਰੋਂਦੇ ਥੱਲੇ ਜਾਂਦੇ ਹਨ।+

 4 ਹਸ਼ਬੋਨ ਅਤੇ ਅਲਾਲੇਹ+ ਜ਼ੋਰ-ਜ਼ੋਰ ਦੀ ਰੋਂਦੇ ਹਨ;

ਉਨ੍ਹਾਂ ਦੀ ਆਵਾਜ਼ ਦੂਰ ਯਹਾਸ ਤਕ ਸੁਣਾਈ ਦਿੰਦੀ ਹੈ।+

ਇਸੇ ਕਰਕੇ ਮੋਆਬ ਦੇ ਹਥਿਆਰਬੰਦ ਆਦਮੀ ਚੀਕ-ਚਿਹਾੜਾ ਪਾਉਂਦੇ ਹਨ।

ਉਹ ਕੰਬ ਰਿਹਾ ਹੈ।

 5 ਮੇਰਾ ਦਿਲ ਮੋਆਬ ਲਈ ਰੋਂਦਾ ਹੈ।

ਇਸ ਦੇ ਭਗੌੜੇ ਸੋਆਰ+ ਅਤੇ ਅਗਲਥ-ਸ਼ਲੀਸ਼ੀਯਾਹ+ ਤਕ ਭੱਜ ਗਏ ਹਨ।

ਉਹ ਲੂਹੀਥ ਦੀ ਚੜ੍ਹਾਈ ਉੱਤੇ ਰੋਂਦੇ ਜਾਂਦੇ ਹਨ;

ਉਹ ਹੋਰੋਨਾਇਮ ਨੂੰ ਜਾਂਦੇ ਰਾਹ ʼਤੇ ਤਬਾਹੀ ਕਾਰਨ ਰੋਂਦੇ ਜਾਂਦੇ ਹਨ।+

 6 ਨਿਮਰੀਮ ਦੇ ਪਾਣੀ ਮੁੱਕ ਗਏ;

ਹਰਾ ਘਾਹ ਸੁੱਕ ਗਿਆ,

ਹਰਿਆਲੀ ਖ਼ਤਮ ਹੋ ਗਈ ਅਤੇ ਕੁਝ ਵੀ ਹਰਾ ਨਹੀਂ ਬਚਿਆ।

 7 ਇਸੇ ਕਰਕੇ ਉਹ ਆਪਣੇ ਭੰਡਾਰਾਂ ਵਿੱਚੋਂ ਬਚਿਆ-ਖੁਚਿਆ ਸਾਮਾਨ ਅਤੇ ਧਨ-ਦੌਲਤ ਲਿਜਾ ਰਹੇ ਹਨ;

ਉਹ ਬੇਦ* ਦੇ ਦਰਖ਼ਤਾਂ ਦੀ ਘਾਟੀ ਪਾਰ ਕਰ ਰਹੇ ਹਨ।

 8 ਰੋਣ ਦੀ ਆਵਾਜ਼ ਮੋਆਬ ਦੇ ਸਾਰੇ ਇਲਾਕੇ ਵਿਚ ਗੂੰਜ ਉੱਠੀ ਹੈ।+

ਕੀਰਨੇ ਅਗਲਾਇਮ ਤਕ ਸੁਣਾਈ ਦਿੰਦੇ ਹਨ;

ਵੈਣ ਬਏਰ-ਏਲੀਮ ਤਕ ਸੁਣਾਈ ਦਿੰਦੇ ਹਨ।

 9 ਦੀਮੋਨ ਦੇ ਪਾਣੀ ਖ਼ੂਨ ਨਾਲ ਲਾਲ ਹਨ,

ਮੈਂ ਦੀਮੋਨ ਉੱਤੇ ਹੋਰ ਵੀ ਕੁਝ ਲਿਆਉਣ ਵਾਲਾ ਹਾਂ:

ਮੋਆਬ ਦੇ ਬਚ ਕੇ ਭੱਜਣ ਵਾਲਿਆਂ

ਅਤੇ ਦੇਸ਼ ਵਿਚ ਬਾਕੀ ਬਚਿਆਂ ਹੋਇਆਂ ਖ਼ਿਲਾਫ਼ ਸ਼ੇਰ।+

16 ਦੇਸ਼ ਦੇ ਹਾਕਮ ਲਈ ਇਕ ਭੇਡੂ ਭੇਜੋ,

ਸੀਲਾ ਤੋਂ ਉਜਾੜ ਥਾਣੀਂ

ਸੀਓਨ ਦੀ ਧੀ ਦੇ ਪਹਾੜ ਉੱਤੇ ਭੇਜੋ।

 2 ਜਿਵੇਂ ਇਕ ਪੰਛੀ ਨੂੰ ਉਸ ਦੇ ਆਲ੍ਹਣੇ ਤੋਂ ਭਜਾ ਦਿੱਤਾ ਜਾਂਦਾ ਹੈ,+

ਉਸੇ ਤਰ੍ਹਾਂ ਮੋਆਬ ਦੀਆਂ ਧੀਆਂ ਅਰਨੋਨ ਦੇ ਘਾਟਾਂ ʼਤੇ ਹੋਣਗੀਆਂ।+

 3 “ਸਲਾਹ ਦਿਓ, ਫ਼ੈਸਲੇ ਮੁਤਾਬਕ ਕਰੋ।

ਸਿਖਰ ਦੁਪਹਿਰੇ ਆਪਣੀ ਛਾਂ ਰਾਤ ਵਰਗੀ ਬਣਾਓ।

ਖਿੰਡੇ ਹੋਇਆਂ ਨੂੰ ਲੁਕਾਓ ਅਤੇ ਭੱਜਣ ਵਾਲਿਆਂ ਨੂੰ ਨਾ ਫੜਾਓ।

 4 ਹੇ ਮੋਆਬ, ਮੇਰੇ ਖਿੰਡੇ ਹੋਇਆਂ ਨੂੰ ਆਪਣੇ ਵਿਚ ਵੱਸਣ ਦੇ।

ਨਾਸ਼ ਕਰਨ ਵਾਲੇ ਤੋਂ ਉਨ੍ਹਾਂ ਲਈ ਲੁਕਣ ਦੀ ਥਾਂ ਬਣ।+

ਜ਼ਾਲਮ ਮੁੱਕ ਜਾਵੇਗਾ,

ਤਬਾਹੀ ਖ਼ਤਮ ਹੋ ਜਾਵੇਗੀ

ਅਤੇ ਦੂਜਿਆਂ ਨੂੰ ਮਿੱਧਣ ਵਾਲੇ ਧਰਤੀ ਤੋਂ ਮਿਟ ਜਾਣਗੇ।

 5 ਫਿਰ ਅਟੱਲ ਪਿਆਰ ਦੀ ਬੁਨਿਆਦ ʼਤੇ ਇਕ ਰਾਜ-ਗੱਦੀ ਮਜ਼ਬੂਤੀ ਨਾਲ ਕਾਇਮ ਕੀਤੀ ਜਾਵੇਗੀ।

ਦਾਊਦ ਦੇ ਤੰਬੂ ਵਿਚ ਇਸ ਉੱਤੇ ਬੈਠਣ ਵਾਲਾ ਵਫ਼ਾਦਾਰ ਹੋਵੇਗਾ;+

ਉਹ ਬਿਨਾਂ ਪੱਖਪਾਤ ਕੀਤਿਆਂ ਨਿਆਂ ਕਰੇਗਾ ਅਤੇ ਸਹੀ ਕੰਮ ਕਰਨ ਵਿਚ ਦੇਰ ਨਾ ਕਰੇਗਾ।”+

 6 ਅਸੀਂ ਮੋਆਬ ਦੇ ਘਮੰਡ ਬਾਰੇ ਸੁਣਿਆ ਹੈ ਕਿ ਉਹ ਬਹੁਤ ਹੰਕਾਰੀ ਹੈ,+

ਹਾਂ, ਉਸ ਦੇ ਹੰਕਾਰ, ਉਸ ਦੀ ਆਕੜ ਅਤੇ ਉਸ ਦੇ ਕ੍ਰੋਧ ਬਾਰੇ;+

ਪਰ ਉਸ ਦੀਆਂ ਖੋਖਲੀਆਂ ਗੱਲਾਂ ਬੇਕਾਰ ਸਾਬਤ ਹੋਣਗੀਆਂ।

 7 ਇਸ ਲਈ ਮੋਆਬ ਲਈ ਮੋਆਬ ਵੈਣ ਪਾਵੇਗਾ;

ਉਹ ਸਾਰੇ ਦੇ ਸਾਰੇ ਕੀਰਨੇ ਪਾਉਣਗੇ।+

ਮਾਰ ਖਾਣ ਵਾਲੇ ਕੀਰ-ਹਰਾਸਥ ਦੀਆਂ ਸੌਗੀਆਂ ਦੀਆਂ ਟਿੱਕੀਆਂ ਲਈ ਆਹਾਂ ਭਰਨਗੇ।+

 8 ਹਸ਼ਬੋਨ+ ਦੇ ਪੌੜੀਦਾਰ ਖੇਤ ਸੁੱਕ ਗਏ ਹਨ,

ਨਾਲੇ ਸਿਬਮਾਹ+ ਦੀ ਅੰਗੂਰੀ ਵੇਲ;

ਕੌਮਾਂ ਦੇ ਹਾਕਮਾਂ ਨੇ ਇਸ ਦੀਆਂ ਸੁਰਖ਼ ਲਾਲ ਟਾਹਣੀਆਂ* ਨੂੰ ਮਿੱਧ ਸੁੱਟਿਆ ਹੈ;

ਉਹ ਯਾਜ਼ੇਰ ਤਕ ਪਹੁੰਚ ਗਈਆਂ ਸਨ;+

ਉਹ ਉਜਾੜ ਤਕ ਚਲੀਆਂ ਗਈਆਂ ਸਨ।

ਇਸ ਵੇਲ ਦੀਆਂ ਸ਼ਾਖ਼ਾਂ ਫੈਲ ਗਈਆਂ ਅਤੇ ਸਮੁੰਦਰ ਤਕ ਜਾ ਪਹੁੰਚੀਆਂ ਸਨ।

 9 ਇਸੇ ਕਰਕੇ ਮੈਂ ਸਿਬਮਾਹ ਦੀ ਅੰਗੂਰੀ ਵੇਲ ਲਈ ਵੀ ਉਸੇ ਤਰ੍ਹਾਂ ਰੋਵਾਂਗਾ ਜਿਵੇਂ ਮੈਂ ਯਾਜ਼ਰ ਲਈ ਰੋਂਦਾ ਹਾਂ।

ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੁਹਾਨੂੰ ਆਪਣੇ ਹੰਝੂਆਂ ਨਾਲ ਭਿਓਂ ਦਿਆਂਗਾ+

ਕਿਉਂਕਿ ਤੁਹਾਡੇ ਗਰਮੀ ਦੇ ਫਲਾਂ ਅਤੇ ਫ਼ਸਲ ਦੀ ਵਾਢੀ ਕਰਕੇ ਹੁੰਦਾ ਸ਼ੋਰ ਬੰਦ ਹੋ ਗਿਆ ਹੈ।*

10 ਫਲਾਂ ਦੇ ਬਾਗ਼ ਤੋਂ ਖ਼ੁਸ਼ੀਆਂ-ਖੇੜੇ ਖੋਹ ਲਏ ਗਏ ਹਨ

ਅਤੇ ਅੰਗੂਰੀ ਬਾਗ਼ਾਂ ਵਿਚ ਹੁਣ ਨਾ ਖ਼ੁਸ਼ੀਆਂ ਦੇ ਗੀਤ ਗਾਏ ਜਾਂਦੇ ਹਨ ਅਤੇ ਨਾ ਹੀ ਉੱਥੇ ਕੋਈ ਸ਼ੋਰ ਹੈ।+

ਮਿੱਧਣ ਵਾਲਾ ਹੁਣ ਦਾਖਰਸ ਲਈ ਚੁਬੱਚਿਆਂ ਵਿਚ ਅੰਗੂਰਾਂ ਨੂੰ ਨਹੀਂ ਮਿੱਧਦਾ

ਕਿਉਂਕਿ ਮੈਂ ਸ਼ੋਰ-ਸ਼ਰਾਬਾ ਬੰਦ ਕਰਾ ਦਿੱਤਾ ਹੈ।+

11 ਇਸੇ ਕਰਕੇ ਮੇਰਾ ਦਿਲ ਮੋਆਬ ਲਈ ਤੜਫ ਰਿਹਾ ਹੈ,+

ਜਿਵੇਂ ਕਿਸੇ ਨੇ ਰਬਾਬ ਦੀਆਂ ਤਾਰਾਂ ਨੂੰ ਛੇੜ ਦਿੱਤਾ ਹੋਵੇ

ਅਤੇ ਮੈਂ ਧੁਰ ਅੰਦਰੋਂ ਕੀਰ-ਹਰਾਸਥ ਲਈ ਤੜਫ ਰਿਹਾ ਹਾਂ।+

12 ਜੇ ਮੋਆਬ ਉੱਚੀ ਜਗ੍ਹਾ ਜਾ ਕੇ ਆਪਣੇ ਆਪ ਨੂੰ ਥਕਾ ਵੀ ਲਵੇ ਅਤੇ ਪ੍ਰਾਰਥਨਾ ਕਰਨ ਲਈ ਆਪਣੇ ਪਵਿੱਤਰ ਸਥਾਨ ਵਿਚ ਜਾਵੇ, ਤਾਂ ਵੀ ਉਸ ਦੇ ਪੱਲੇ ਕੁਝ ਨਹੀਂ ਪੈਣਾ।+

13 ਯਹੋਵਾਹ ਨੇ ਮੋਆਬ ਬਾਰੇ ਇਹ ਪਹਿਲਾਂ ਹੀ ਦੱਸ ਦਿੱਤਾ ਸੀ। 14 ਹੁਣ ਯਹੋਵਾਹ ਕਹਿੰਦਾ ਹੈ: “ਮਜ਼ਦੂਰ ਦੇ ਵਰ੍ਹਿਆਂ ਵਾਂਗ ਤਿੰਨ ਸਾਲਾਂ ਦੇ ਅੰਦਰ-ਅੰਦਰ* ਹਰ ਤਰ੍ਹਾਂ ਦੀ ਗੜਬੜੀ ਨਾਲ ਮੋਆਬ ਦੀ ਸ਼ਾਨ ਮਿੱਟੀ ਵਿਚ ਮਿਲ ਜਾਵੇਗੀ ਅਤੇ ਬਚਣ ਵਾਲੇ ਬਹੁਤ ਥੋੜ੍ਹੇ ਅਤੇ ਕਮਜ਼ੋਰ ਹੋਣਗੇ।”+

17 ਦਮਿਸਕ ਖ਼ਿਲਾਫ਼ ਇਕ ਗੰਭੀਰ ਸੰਦੇਸ਼:+

“ਦੇਖੋ! ਦਮਿਸਕ ਇਕ ਸ਼ਹਿਰ ਨਹੀਂ ਰਹੇਗਾ

ਅਤੇ ਇਹ ਮਲਬੇ ਦਾ ਢੇਰ ਬਣ ਜਾਵੇਗਾ।+

 2 ਅਰੋਏਰ+ ਦੇ ਸ਼ਹਿਰ ਖਾਲੀ ਹੋ ਜਾਣਗੇ;

ਉਹ ਇੱਜੜਾਂ ਦੇ ਲੇਟਣ ਦੀਆਂ ਥਾਵਾਂ ਬਣ ਜਾਣਗੇ

ਅਤੇ ਉਨ੍ਹਾਂ ਨੂੰ ਕੋਈ ਨਹੀਂ ਡਰਾਵੇਗਾ।

 3 ਇਫ਼ਰਾਈਮ ਵਿੱਚੋਂ ਕਿਲੇਬੰਦ ਸ਼ਹਿਰ ਮਿਟ ਜਾਣਗੇ+

ਅਤੇ ਦਮਿਸਕ ਵਿੱਚੋਂ ਰਾਜ;+

ਸੀਰੀਆ ਵਿਚ ਜੋ ਬਚ ਗਏ ਹਨ,

ਉਹ ਇਜ਼ਰਾਈਲੀਆਂ* ਦੀ ਸ਼ਾਨ ਵਰਗੇ ਹੋ ਜਾਣਗੇ,” ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।

 4 “ਉਸ ਦਿਨ ਯਾਕੂਬ ਦੀ ਸ਼ਾਨ ਘੱਟ ਜਾਵੇਗੀ

ਅਤੇ ਉਸ ਦਾ ਤੰਦਰੁਸਤ ਸਰੀਰ* ਪਤਲਾ ਹੋ ਜਾਵੇਗਾ।

 5 ਉਹ ਇਵੇਂ ਹੋ ਜਾਵੇਗਾ ਜਿਵੇਂ ਵਾਢਾ ਖੜ੍ਹੀ ਫ਼ਸਲ ਇਕੱਠੀ ਕਰਦਾ ਹੋਵੇ

ਅਤੇ ਉਸ ਦੀ ਬਾਂਹ ਸਿੱਟੇ ਤੋੜਦੀ ਹੋਵੇ,

ਹਾਂ, ਜਿਵੇਂ ਕੋਈ ਰਫ਼ਾਈਮ ਦੀ ਘਾਟੀ+ ਵਿੱਚੋਂ ਬਚਿਆ-ਖੁਚਿਆ ਅਨਾਜ ਚੁਗਦਾ ਹੋਵੇ।

 6 ਚੁਗਣ ਲਈ ਬੱਸ ਰਹਿੰਦ-ਖੂੰਹਦ ਹੀ ਬਚੇਗੀ,

ਜਿਵੇਂ ਉਸ ਸਮੇਂ ਜਦੋਂ ਜ਼ੈਤੂਨ ਦੇ ਦਰਖ਼ਤ ਨੂੰ ਝਾੜਿਆ ਜਾਂਦਾ ਹੈ:

ਸਭ ਤੋਂ ਉੱਪਰਲੀ ਟਾਹਣੀ ʼਤੇ ਸਿਰਫ਼ ਦੋ-ਤਿੰਨ ਪੱਕੇ ਜ਼ੈਤੂਨ ਬਚਦੇ ਹਨ,

ਫਲ ਦੇਣ ਵਾਲੀਆਂ ਟਾਹਣੀਆਂ ʼਤੇ ਸਿਰਫ਼ ਚਾਰ-ਪੰਜ ਜ਼ੈਤੂਨ ਬਚਦੇ ਹਨ,”+ ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।

7 ਉਸ ਦਿਨ ਆਦਮੀ ਆਪਣੇ ਕਰਤਾਰ ਵੱਲ ਤੱਕੇਗਾ ਅਤੇ ਉਸ ਦੀਆਂ ਅੱਖਾਂ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਲੱਗੀਆਂ ਰਹਿਣਗੀਆਂ। 8 ਉਹ ਵੇਦੀਆਂ ਵੱਲ ਨਹੀਂ ਤੱਕੇਗਾ+ ਜੋ ਉਸ ਦੇ ਹੱਥਾਂ ਦੀ ਕਾਰੀਗਰੀ ਹਨ;+ ਨਾ ਉਨ੍ਹਾਂ ਪੂਜਾ-ਖੰਭਿਆਂ* ਅਤੇ ਨਾ ਧੂਪਦਾਨਾਂ ਨੂੰ ਦੇਖੇਗਾ ਜੋ ਉਸ ਦੀਆਂ ਉਂਗਲਾਂ ਦਾ ਕੰਮ ਹਨ।

 9 ਉਸ ਦਿਨ ਉਸ ਦੇ ਕਿਲੇਬੰਦ ਸ਼ਹਿਰ ਜੰਗਲ ਵਿਚ ਛੱਡੀ ਹੋਈ ਕਿਸੇ ਜਗ੍ਹਾ ਵਰਗੇ ਹੋਣਗੇ,+

ਉਸ ਟਾਹਣੀ ਵਾਂਗ ਜੋ ਇਜ਼ਰਾਈਲੀਆਂ ਅੱਗੇ ਛੱਡ ਦਿੱਤੀ ਗਈ ਹੋਵੇ;

ਉਹ ਬੰਜਰ ਜ਼ਮੀਨ ਬਣ ਜਾਵੇਗਾ।

10 ਤੂੰ ਆਪਣੀ ਮੁਕਤੀ ਦੇ ਪਰਮੇਸ਼ੁਰ ਨੂੰ ਭੁਲਾ ਦਿੱਤਾ ਹੈ;+

ਤੂੰ ਆਪਣੇ ਕਿਲੇ ਦੀ ਚਟਾਨ+ ਨੂੰ ਯਾਦ ਨਹੀਂ ਰੱਖਿਆ।

ਇਸੇ ਕਰਕੇ ਤੂੰ ਸੋਹਣੇ-ਸੋਹਣੇ* ਪੌਦੇ ਲਗਾਉਂਦਾ ਹੈਂ

ਅਤੇ ਇਨ੍ਹਾਂ ਵਿਚ ਓਪਰੇ* ਦੀ ਟਾਹਣੀ ਲਾਉਂਦਾ ਹੈਂ।

11 ਭਾਵੇਂ ਉਸ ਦਿਨ ਤੂੰ ਧਿਆਨ ਨਾਲ ਪੌਦਿਆਂ ਦੁਆਲੇ ਵਾੜ ਲਾਵੇਂ,

ਭਾਵੇਂ ਸਵੇਰ ਨੂੰ ਤੂੰ ਆਪਣਾ ਬੀ ਪੁੰਗਾਰ ਲਵੇਂ,

ਫਿਰ ਵੀ ਬੀਮਾਰੀ ਅਤੇ ਨਾ ਹਟਣ ਵਾਲੇ ਦਰਦ ਦੇ ਦਿਨ ਤੇਰੀ ਫ਼ਸਲ ਤਬਾਹ ਹੋ ਜਾਵੇਗੀ।+

12 ਸੁਣ! ਬਹੁਤ ਸਾਰੀਆਂ ਕੌਮਾਂ ਦਾ ਰੌਲ਼ਾ ਸੁਣਾਈ ਦੇ ਰਿਹਾ ਹੈ

ਜੋ ਸਮੁੰਦਰਾਂ ਵਾਂਗ ਸ਼ੋਰ ਮਚਾ ਰਹੀਆਂ ਹਨ!

ਕੌਮਾਂ ਦਾ ਸ਼ੋਰ-ਸ਼ਰਾਬਾ ਸੁਣਾਈ ਦੇ ਰਿਹਾ ਹੈ

ਜਿਨ੍ਹਾਂ ਦੀ ਆਵਾਜ਼ ਜ਼ੋਰਦਾਰ ਪਾਣੀਆਂ ਦੀ ਗਰਜ ਵਰਗੀ ਹੈ!

13 ਕੌਮਾਂ ਬਹੁਤੇ ਪਾਣੀਆਂ ਦੀ ਗਰਜ ਵਾਂਗ ਰੌਲ਼ਾ ਪਾਉਣਗੀਆਂ।

ਉਹ ਉਨ੍ਹਾਂ ਨੂੰ ਝਿੜਕੇਗਾ ਅਤੇ ਉਹ ਦੂਰ ਭੱਜ ਜਾਣਗੀਆਂ,

ਜਿਵੇਂ ਤੇਜ਼ ਹਵਾ ਪਹਾੜਾਂ ਦੀ ਤੂੜੀ ਨੂੰ ਉਡਾ ਲੈ ਜਾਂਦੀ ਹੈ,

ਜਿਵੇਂ ਕੰਡਿਆਲ਼ੀਆਂ ਝਾੜੀਆਂ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ।

14 ਸ਼ਾਮ ਦੇ ਵੇਲੇ ਦਹਿਸ਼ਤ ਛਾ ਜਾਂਦੀ ਹੈ।

ਸਵੇਰ ਹੋਣ ਤੋਂ ਪਹਿਲਾਂ ਉਹ ਹੁੰਦੇ ਹੀ ਨਹੀਂ।

ਇਹੀ ਉਨ੍ਹਾਂ ਦਾ ਹਿੱਸਾ ਹੈ ਜੋ ਸਾਨੂੰ ਲੁੱਟਦੇ ਹਨ

ਅਤੇ ਇਹੀ ਉਨ੍ਹਾਂ ਦੀ ਵਿਰਾਸਤ ਹੈ ਜੋ ਸਾਡੇ ਤੋਂ ਲੁੱਟ-ਖੋਹ ਕਰਦੇ ਹਨ।

18 ਕੀੜਿਆਂ ਦੇ ਭੀਂ-ਭੀਂ ਕਰਦੇ ਪਰਾਂ ਵਾਲੇ ਦੇਸ਼ ਉੱਤੇ ਹਾਇ

ਜੋ ਇਥੋਪੀਆ ਦੀਆਂ ਨਦੀਆਂ ਦੇ ਇਲਾਕੇ ਵਿਚ ਹੈ!+

 2 ਉਹ ਸੰਦੇਸ਼ ਦੇਣ ਵਾਲਿਆਂ ਨੂੰ ਸਮੁੰਦਰ ਰਾਹੀਂ

ਸਰਕੰਡੇ ਦੀਆਂ ਕਿਸ਼ਤੀਆਂ ਵਿਚ ਪਾਣੀਆਂ ਦੇ ਪਾਰ ਇਹ ਕਹਿ ਕੇ ਘੱਲਦਾ ਹੈ:

“ਹੇ ਫੁਰਤੀ ਨਾਲ ਸੰਦੇਸ਼ ਦੇਣ ਵਾਲਿਓ, ਜਾਓ,

ਉੱਚੀ-ਲੰਮੀ ਤੇ ਮੁਲਾਇਮ ਚਮੜੀ ਵਾਲੀ ਕੌਮ ਕੋਲ ਜਾਓ,

ਹਾਂ, ਉਨ੍ਹਾਂ ਲੋਕਾਂ ਕੋਲ ਜਿਨ੍ਹਾਂ ਦਾ ਹਰ ਪਾਸੇ ਡਰ ਛਾਇਆ ਹੋਇਆ ਹੈ,+

ਉਸ ਕੌਮ ਕੋਲ ਜੋ ਤਾਕਤਵਰ ਹੈ ਤੇ ਜਿੱਤਾਂ ਹਾਸਲ ਕਰਦੀ ਹੈ,*

ਜਿਸ ਦੇ ਦੇਸ਼ ਨੂੰ ਨਦੀਆਂ ਵਹਾ ਲੈ ਗਈਆਂ ਹਨ।”

 3 ਦੇਸ਼-ਦੇਸ਼ ਦੇ ਸਾਰੇ ਵਾਸੀਓ ਅਤੇ ਧਰਤੀ ਉੱਤੇ ਰਹਿਣ ਵਾਲਿਓ,

ਤੁਸੀਂ ਜੋ ਦੇਖੋਗੇ, ਉਹ ਪਹਾੜਾਂ ਉੱਤੇ ਇਕ ਝੰਡੇ ਵਾਂਗ ਹੋਵੇਗਾ,

ਤੁਸੀਂ ਇਕ ਆਵਾਜ਼ ਸੁਣੋਗੇ ਜੋ ਨਰਸਿੰਗੇ ਦੀ ਆਵਾਜ਼ ਵਰਗੀ ਹੋਵੇਗੀ।

 4 ਕਿਉਂਕਿ ਯਹੋਵਾਹ ਨੇ ਮੈਨੂੰ ਇਹ ਕਿਹਾ ਹੈ:

“ਮੈਂ ਸ਼ਾਂਤ ਰਹਾਂਗਾ ਤੇ ਆਪਣੇ ਪੱਕੇ ਟਿਕਾਣੇ ਨੂੰ* ਦੇਖਾਂਗਾ,

ਮਾਨੋ ਧੁੱਪ ਦੀ ਭਖਦੀ ਗਰਮੀ ਹੋਵੇ,

ਮਾਨੋ ਵਾਢੀ ਦੀ ਗਰਮੀ ਵਿਚ ਤ੍ਰੇਲ ਦਾ ਬੱਦਲ ਹੋਵੇ।

 5 ਵਾਢੀ ਤੋਂ ਪਹਿਲਾਂ ਹੀ,

ਜਦੋਂ ਫੁੱਲ ਖਿੜ ਚੁੱਕੇ ਹੋਣਗੇ ਤੇ ਫਲ ਯਾਨੀ ਅੰਗੂਰ ਪੱਕ ਰਹੇ ਹੋਣਗੇ,

ਟਾਹਣੀਆਂ ਨੂੰ ਦਾਤਾਂ ਨਾਲ ਵੱਢ ਸੁੱਟਿਆ ਜਾਵੇਗਾ

ਅਤੇ ਵਲ਼ਦਾਰ ਸ਼ਾਖ਼ਾਂ ਨੂੰ ਵੱਢ ਕੇ ਇਕ ਪਾਸੇ ਸੁੱਟ ਦਿੱਤਾ ਜਾਵੇਗਾ।

 6 ਉਨ੍ਹਾਂ ਸਾਰੀਆਂ ਨੂੰ ਪਹਾੜਾਂ ਦੇ ਸ਼ਿਕਾਰੀ ਪੰਛੀਆਂ

ਅਤੇ ਧਰਤੀ ਦੇ ਜਾਨਵਰਾਂ ਲਈ ਛੱਡਿਆ ਜਾਵੇਗਾ।

ਗਰਮੀਆਂ ਵਿਚ ਸ਼ਿਕਾਰੀ ਪੰਛੀ ਉਨ੍ਹਾਂ ਨੂੰ ਖਾਂਦੇ ਰਹਿਣਗੇ

ਅਤੇ ਵਾਢੀ ਦੇ ਸਮੇਂ ਧਰਤੀ ਦੇ ਸਾਰੇ ਜਾਨਵਰ ਉਨ੍ਹਾਂ ਨਾਲ ਆਪਣਾ ਢਿੱਡ ਭਰਨਗੇ।

 7 ਉਸ ਸਮੇਂ ਸੈਨਾਵਾਂ ਦੇ ਯਹੋਵਾਹ ਲਈ ਇਕ ਤੋਹਫ਼ਾ ਲਿਆਂਦਾ ਜਾਵੇਗਾ,

ਇਹ ਉੱਚੀ-ਲੰਮੀ ਤੇ ਮੁਲਾਇਮ ਚਮੜੀ ਵਾਲੀ ਕੌਮ ਲਿਆਵੇਗੀ,

ਉਹ ਲੋਕ ਜਿਨ੍ਹਾਂ ਦਾ ਹਰ ਪਾਸੇ ਡਰ ਛਾਇਆ ਹੋਇਆ ਹੈ,

ਉਹ ਕੌਮ ਜੋ ਤਾਕਤਵਰ ਹੈ ਤੇ ਜਿੱਤਾਂ ਹਾਸਲ ਕਰਦੀ ਹੈ,*

ਜਿਸ ਦੇ ਦੇਸ਼ ਨੂੰ ਨਦੀਆਂ ਵਹਾ ਲੈ ਗਈਆਂ ਹਨ।

ਇਹ ਉਸ ਜਗ੍ਹਾ ਲਿਆਂਦਾ ਜਾਵੇਗਾ ਜੋ ਸੈਨਾਵਾਂ ਦੇ ਯਹੋਵਾਹ ਦੇ ਨਾਂ ਤੋਂ ਜਾਣੀ ਜਾਂਦੀ ਹੈ, ਹਾਂ, ਸੀਓਨ ਪਹਾੜ ਉੱਤੇ।”+

19 ਮਿਸਰ ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+

ਦੇਖੋ! ਯਹੋਵਾਹ ਤੇਜ਼ ਬੱਦਲ ਉੱਤੇ ਸਵਾਰ ਹੈ ਅਤੇ ਉਹ ਮਿਸਰ ਆ ਰਿਹਾ ਹੈ।

ਮਿਸਰ ਦੇ ਨਿਕੰਮੇ ਦੇਵਤੇ ਉਸ ਅੱਗੇ ਥਰ-ਥਰ ਕੰਬਣਗੇ+

ਅਤੇ ਮਿਸਰ ਦਾ ਦਿਲ ਦਹਿਲ ਜਾਵੇਗਾ।

 2 “ਮੈਂ ਮਿਸਰੀਆਂ ਨੂੰ ਮਿਸਰੀਆਂ ਖ਼ਿਲਾਫ਼ ਭੜਕਾਵਾਂਗਾ

ਅਤੇ ਉਹ ਇਕ-ਦੂਜੇ ਨਾਲ ਲੜਨਗੇ,

ਭਰਾ ਭਰਾ ਨਾਲ ਤੇ ਗੁਆਂਢੀ ਗੁਆਂਢੀ ਨਾਲ,

ਸ਼ਹਿਰ ਸ਼ਹਿਰ ਨਾਲ ਅਤੇ ਰਾਜ ਰਾਜ ਨਾਲ ਲੜੇਗਾ।

 3 ਮਿਸਰ ਦੀ ਮੱਤ ਮਾਰੀ ਜਾਵੇਗੀ

ਅਤੇ ਮੈਂ ਉਸ ਦੀਆਂ ਯੋਜਨਾਵਾਂ ਨਾਕਾਮ ਕਰ ਦਿਆਂਗਾ।+

ਉਹ ਨਿਕੰਮੇ ਦੇਵਤਿਆਂ ਤੋਂ,

ਜਾਦੂ-ਮੰਤਰ ਕਰਨ ਵਾਲਿਆਂ, ਚੇਲੇ-ਚਾਂਟਿਆਂ* ਅਤੇ ਭਵਿੱਖ ਦੱਸਣ ਵਾਲਿਆਂ ਤੋਂ ਪੁੱਛ-ਗਿੱਛ ਕਰਨਗੇ।+

 4 ਮੈਂ ਮਿਸਰ ਨੂੰ ਇਕ ਬੇਰਹਿਮ ਮਾਲਕ ਦੇ ਹੱਥ ਵਿਚ ਦੇ ਦਿਆਂਗਾ

ਅਤੇ ਉਨ੍ਹਾਂ ਉੱਤੇ ਇਕ ਕਠੋਰ ਰਾਜਾ ਰਾਜ ਕਰੇਗਾ,”+ ਸੱਚਾ ਪ੍ਰਭੂ, ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ।

 5 ਸਮੁੰਦਰ ਦਾ ਪਾਣੀ ਸੁੱਕ ਜਾਵੇਗਾ

ਅਤੇ ਨਦੀ ਸੁੱਕ ਕੇ ਖਾਲੀ ਹੋ ਜਾਵੇਗੀ।+

 6 ਨਦੀਆਂ ਸੜਿਆਂਦ ਮਾਰਨਗੀਆਂ;

ਮਿਸਰ ਵਿਚ ਨੀਲ ਦਰਿਆ ਦੀਆਂ ਨਹਿਰਾਂ ਦਾ ਪਾਣੀ ਘੱਟਦਾ-ਘੱਟਦਾ ਸੁੱਕ ਜਾਵੇਗਾ।

ਸਰਕੰਡੇ ਅਤੇ ਕਾਹੀ ਗਲ਼ ਜਾਣਗੇ।+

 7 ਨੀਲ ਦਰਿਆ ਦੇ ਕੰਢੇ, ਉਸ ਦੇ ਮੁਹਾਣੇ ਉੱਤੇ ਸਾਰੀ ਬਨਸਪਤੀ

ਅਤੇ ਨੀਲ ਦਰਿਆ ਦੇ ਲਾਗੇ ਸਾਰੀ ਜ਼ਮੀਨ+ ਸੁੱਕ ਜਾਵੇਗੀ+ ਜਿਸ ਵਿਚ ਬੀ ਬੀਜਿਆ ਗਿਆ ਸੀ,

ਉਹ ਉੱਡ ਜਾਵੇਗੀ ਤੇ ਰਹੇਗੀ ਹੀ ਨਹੀਂ।

 8 ਮਛੇਰੇ ਸੋਗ ਮਨਾਉਣਗੇ,

ਮੱਛੀਆਂ ਫੜਨ ਲਈ ਨੀਲ ਦਰਿਆ ਵਿਚ ਕੁੰਡੀਆਂ ਪਾਉਣ ਵਾਲੇ ਰੋਣ-ਕੁਰਲਾਉਣਗੇ

ਅਤੇ ਪਾਣੀ ਵਿਚ ਜਾਲ਼ ਪਾਉਣ ਵਾਲਿਆਂ ਦੀ ਗਿਣਤੀ ਘੱਟ ਜਾਵੇਗੀ।

 9 ਝੰਬ ਕੇ ਸੁਆਰੀ ਸਣ ਨਾਲ ਕੰਮ ਕਰਨ ਵਾਲੇ+

ਅਤੇ ਖੱਡੀ ਉੱਤੇ ਚਿੱਟਾ ਕੱਪੜਾ ਬੁਣਨ ਵਾਲੇ ਸ਼ਰਮਿੰਦਾ ਕੀਤੇ ਜਾਣਗੇ।

10 ਉਸ ਦੇ ਜੁਲਾਹੇ ਪੂਰੀ ਤਰ੍ਹਾਂ ਟੁੱਟ ਜਾਣਗੇ;

ਸਾਰੇ ਮਜ਼ਦੂਰ ਮਾਤਮ ਮਨਾਉਣਗੇ।

11 ਸੋਆਨ+ ਦੇ ਹਾਕਮ ਮੂਰਖ ਹਨ।

ਫ਼ਿਰਊਨ ਦੇ ਸਭ ਤੋਂ ਬੁੱਧੀਮਾਨ ਸਲਾਹਕਾਰ ਮੂਰਖਤਾ ਭਰੀ ਸਲਾਹ ਦਿੰਦੇ ਹਨ।+

ਤਾਂ ਫਿਰ, ਤੁਸੀਂ ਫ਼ਿਰਊਨ ਨੂੰ ਕਿਵੇਂ ਕਹਿ ਸਕਦੇ ਹੋ:

“ਮੈਂ ਬੁੱਧੀਮਾਨਾਂ ਦਾ ਪੁੱਤਰ ਹਾਂ,

ਪੁਰਾਣੇ ਜ਼ਮਾਨੇ ਦੇ ਰਾਜਿਆਂ ਦੇ ਵੰਸ਼ ਵਿੱਚੋਂ ਹਾਂ”?

12 ਹੁਣ ਤੇਰੇ ਬੁੱਧੀਮਾਨ ਆਦਮੀ ਕਿੱਥੇ ਗਏ?+

ਜੇ ਉਨ੍ਹਾਂ ਨੂੰ ਪਤਾ ਹੈ ਕਿ ਸੈਨਾਵਾਂ ਦੇ ਯਹੋਵਾਹ ਨੇ ਮਿਸਰ ਬਾਰੇ ਕੀ ਫ਼ੈਸਲਾ ਕੀਤਾ ਹੈ, ਤਾਂ ਉਹ ਤੈਨੂੰ ਦੱਸਣ।

13 ਸੋਆਨ ਦੇ ਹਾਕਮਾਂ ਨੇ ਮੂਰਖਤਾ ਤੋਂ ਕੰਮ ਲਿਆ ਹੈ;

ਨੋਫ*+ ਦੇ ਹਾਕਮਾਂ ਨੇ ਖ਼ੁਦ ਨੂੰ ਧੋਖਾ ਦਿੱਤਾ ਹੈ;

ਉਸ ਦੇ ਗੋਤਾਂ ਦੇ ਮੁਖੀਆਂ ਨੇ ਮਿਸਰ ਨੂੰ ਗੁਮਰਾਹ ਕੀਤਾ ਹੈ।

14 ਯਹੋਵਾਹ ਨੇ ਮਿਸਰ ਦੇ ਮਨ ਨੂੰ ਉਲਝਣ ਵਿਚ ਪਾ ਦਿੱਤਾ ਹੈ;+

ਉਨ੍ਹਾਂ ਨੇ ਮਿਸਰ ਨੂੰ ਉਸ ਦੇ ਹਰ ਕੰਮ ਵਿਚ ਇਵੇਂ ਗੁਮਰਾਹ ਕੀਤਾ ਹੈ,

ਜਿਵੇਂ ਇਕ ਸ਼ਰਾਬੀ ਆਪਣੀ ਹੀ ਉਲਟੀ ਵਿਚ ਲੜਖੜਾ ਰਿਹਾ ਹੋਵੇ।

15 ਮਿਸਰ ਕੋਈ ਕੰਮ ਨਹੀਂ ਕਰ ਪਾਵੇਗਾ,

ਨਾ ਸਿਰ, ਨਾ ਪੂਛ, ਨਾ ਟਾਹਣੀ ਅਤੇ ਨਾ ਹੀ ਕਾਹੀ* ਕੁਝ ਕਰ ਪਾਏਗੀ

16 ਉਸ ਦਿਨ ਮਿਸਰ ਔਰਤਾਂ ਵਰਗਾ ਬਣ ਜਾਵੇਗਾ। ਉਹ ਥਰ-ਥਰ ਕੰਬੇਗਾ ਤੇ ਖ਼ੌਫ਼ ਖਾਏਗਾ ਕਿਉਂਕਿ ਸੈਨਾਵਾਂ ਦਾ ਯਹੋਵਾਹ ਉਸ ਖ਼ਿਲਾਫ਼ ਆਪਣਾ ਹੱਥ ਉਠਾਵੇਗਾ।+ 17 ਮਿਸਰ ਯਹੂਦਾਹ ਦੇਸ਼ ਤੋਂ ਖ਼ੌਫ਼ ਖਾਵੇਗਾ। ਉਸ ਦਾ ਨਾਂ ਸੁਣਦਿਆਂ ਹੀ ਮਿਸਰੀ ਸਹਿਮ ਜਾਣਗੇ ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਉਨ੍ਹਾਂ ਖ਼ਿਲਾਫ਼ ਫ਼ੈਸਲਾ ਸੁਣਾ ਦਿੱਤਾ ਹੈ।+

18 ਉਸ ਦਿਨ ਮਿਸਰ ਦੇਸ਼ ਵਿਚ ਪੰਜ ਸ਼ਹਿਰ ਹੋਣਗੇ ਜੋ ਕਨਾਨ ਦੀ ਭਾਸ਼ਾ ਬੋਲਣਗੇ+ ਅਤੇ ਸੈਨਾਵਾਂ ਦੇ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਦੀ ਸਹੁੰ ਖਾਣਗੇ। ਉਨ੍ਹਾਂ ਵਿੱਚੋਂ ਇਕ ਸ਼ਹਿਰ “ਢਾਹ ਦੇਣ ਵਾਲਾ ਸ਼ਹਿਰ” ਕਹਾਵੇਗਾ।

19 ਉਸ ਦਿਨ ਮਿਸਰ ਦੇਸ਼ ਦੇ ਵਿਚਕਾਰ ਯਹੋਵਾਹ ਲਈ ਇਕ ਵੇਦੀ ਹੋਵੇਗੀ ਅਤੇ ਇਸ ਦੀ ਸਰਹੱਦ ਉੱਤੇ ਯਹੋਵਾਹ ਲਈ ਇਕ ਥੰਮ੍ਹ ਹੋਵੇਗਾ। 20 ਇਹ ਮਿਸਰ ਦੇਸ਼ ਵਿਚ ਯਹੋਵਾਹ ਬਾਰੇ ਇਕ ਨਿਸ਼ਾਨੀ ਅਤੇ ਗਵਾਹੀ ਹੋਵੇਗੀ; ਉਹ ਅਤਿਆਚਾਰੀਆਂ ਕਰਕੇ ਯਹੋਵਾਹ ਅੱਗੇ ਦੁਹਾਈ ਦੇਣਗੇ ਅਤੇ ਉਹ ਉਨ੍ਹਾਂ ਲਈ ਇਕ ਮੁਕਤੀਦਾਤਾ ਭੇਜੇਗਾ ਜੋ ਮਹਾਨ ਹੋਵੇਗਾ ਤੇ ਉਨ੍ਹਾਂ ਨੂੰ ਬਚਾਵੇਗਾ। 21 ਉਸ ਦਿਨ ਯਹੋਵਾਹ ਖ਼ੁਦ ਨੂੰ ਮਿਸਰੀਆਂ ਸਾਮ੍ਹਣੇ ਪ੍ਰਗਟ ਕਰੇਗਾ ਅਤੇ ਮਿਸਰੀ ਯਹੋਵਾਹ ਨੂੰ ਜਾਣ ਲੈਣਗੇ। ਉਹ ਯਹੋਵਾਹ ਨੂੰ ਬਲੀਦਾਨ ਤੇ ਭੇਟਾਂ ਚੜ੍ਹਾਉਣਗੇ ਅਤੇ ਉਸ ਅੱਗੇ ਸੁੱਖਣਾ ਸੁੱਖਣਗੇ ਤੇ ਇਸ ਨੂੰ ਪੂਰਾ ਕਰਨਗੇ। 22 ਯਹੋਵਾਹ ਮਿਸਰ ਨੂੰ ਮਾਰੇਗਾ,+ ਹਾਂ, ਉਹ ਮਾਰੇਗਾ ਤੇ ਉਸ ਨੂੰ ਚੰਗਾ ਕਰੇਗਾ; ਉਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਉਨ੍ਹਾਂ ਦੀਆਂ ਬੇਨਤੀਆਂ ਸੁਣੇਗਾ ਤੇ ਉਨ੍ਹਾਂ ਨੂੰ ਚੰਗਾ ਕਰੇਗਾ।

23 ਉਸ ਦਿਨ ਮਿਸਰ ਤੋਂ ਅੱਸ਼ੂਰ ਤਕ ਇਕ ਰਾਜਮਾਰਗ+ ਹੋਵੇਗਾ। ਫਿਰ ਅੱਸ਼ੂਰ ਮਿਸਰ ਨੂੰ ਆਵੇਗਾ ਅਤੇ ਮਿਸਰ ਅੱਸ਼ੂਰ ਨੂੰ ਜਾਵੇਗਾ ਤੇ ਮਿਸਰ ਅੱਸ਼ੂਰ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰੇਗਾ। 24 ਉਸ ਦਿਨ ਮਿਸਰ ਅਤੇ ਅੱਸ਼ੂਰ ਨਾਲ ਇਜ਼ਰਾਈਲ ਤੀਸਰਾ ਹੋਵੇਗਾ,+ ਹਾਂ, ਧਰਤੀ ਲਈ ਇਕ ਬਰਕਤ 25 ਕਿਉਂਕਿ ਸੈਨਾਵਾਂ ਦਾ ਯਹੋਵਾਹ ਇਹ ਕਹਿ ਕੇ ਉਨ੍ਹਾਂ ਨੂੰ ਬਰਕਤ ਦੇਵੇਗਾ: “ਮੇਰੀ ਪਰਜਾ ਮਿਸਰ, ਮੇਰੇ ਹੱਥਾਂ ਦੀ ਕਾਰੀਗਰੀ ਅੱਸ਼ੂਰ ਅਤੇ ਮੇਰੀ ਵਿਰਾਸਤ ਇਜ਼ਰਾਈਲ ਉੱਤੇ ਬਰਕਤ ਰਹੇ।”+

20 ਜਿਸ ਸਾਲ ਅੱਸ਼ੂਰ ਦੇ ਰਾਜੇ ਸਰਗੋਨ ਨੇ ਤਰਤਾਨ* ਨੂੰ ਅਸ਼ਦੋਦ+ ਭੇਜਿਆ, ਉਦੋਂ ਤਰਤਾਨ ਨੇ ਅਸ਼ਦੋਦ ਨਾਲ ਲੜ ਕੇ ਇਸ ਉੱਤੇ ਕਬਜ਼ਾ ਕਰ ਲਿਆ।+ 2 ਉਸ ਸਮੇਂ ਯਹੋਵਾਹ ਨੇ ਆਮੋਜ਼ ਦੇ ਪੁੱਤਰ ਯਸਾਯਾਹ+ ਰਾਹੀਂ ਕਿਹਾ: “ਜਾਹ, ਆਪਣੇ ਲੱਕ ਤੋਂ ਤੱਪੜ ਉਤਾਰ ਸੁੱਟ ਅਤੇ ਪੈਰੋਂ ਜੁੱਤੀ ਲਾਹ ਦੇ।” ਉਸ ਨੇ ਇਸੇ ਤਰ੍ਹਾਂ ਕੀਤਾ ਤੇ ਉਹ ਨੰਗੇ ਪਿੰਡੇ* ਅਤੇ ਨੰਗੇ ਪੈਰੀਂ ਘੁੰਮਦਾ ਰਿਹਾ।

3 ਫਿਰ ਯਹੋਵਾਹ ਨੇ ਕਿਹਾ: “ਜਿਵੇਂ ਮੇਰਾ ਸੇਵਕ ਯਸਾਯਾਹ ਤਿੰਨ ਸਾਲਾਂ ਤਕ ਨੰਗੇ ਪਿੰਡੇ ਤੇ ਨੰਗੇ ਪੈਰੀਂ ਘੁੰਮਦਾ ਰਿਹਾ ਜੋ ਇਸ ਗੱਲ ਦੀ ਨਿਸ਼ਾਨੀ+ ਤੇ ਚੇਤਾਵਨੀ ਸੀ ਕਿ ਮਿਸਰ ਅਤੇ ਇਥੋਪੀਆ ਨਾਲ ਕੀ ਹੋਵੇਗਾ,+ 4 ਉਸੇ ਤਰ੍ਹਾਂ ਅੱਸ਼ੂਰ ਦਾ ਰਾਜਾ ਮਿਸਰ ਅਤੇ ਇਥੋਪੀਆ ਦੇ ਲੋਕਾਂ, ਹਾਂ, ਮੁੰਡਿਆਂ ਅਤੇ ਬੁੱਢੇ ਆਦਮੀਆਂ ਨੂੰ ਗ਼ੁਲਾਮ ਬਣਾ ਕੇ ਲਿਜਾਵੇਗਾ।+ ਉਨ੍ਹਾਂ ਦੇ ਪਿੰਡੇ, ਪੈਰ ਤੇ ਚਿੱਤੜ ਨੰਗੇ ਕੀਤੇ ਜਾਣਗੇ, ਹਾਂ, ਮਿਸਰ ਦਾ ਨੰਗੇਜ਼ ਉਘਾੜਿਆ ਜਾਵੇਗਾ।* 5 ਇਥੋਪੀਆ ʼਤੇ ਆਸ ਲਾਉਣ ਵਾਲੇ ਅਤੇ ਮਿਸਰ ʼਤੇ ਫ਼ਖ਼ਰ ਕਰਨ ਵਾਲੇ* ਡਰ ਜਾਣਗੇ ਤੇ ਸ਼ਰਮਿੰਦਾ ਹੋਣਗੇ। 6 ਉਸ ਦਿਨ ਸਮੁੰਦਰ ਦੇ ਕੰਢੇ ਦੇ ਵਾਸੀ ਕਹਿਣਗੇ, ‘ਦੇਖੋ, ਸਾਡੀ ਉਮੀਦ ਦਾ ਕੀ ਹਸ਼ਰ ਹੋਇਆ ਜਿਸ ਕੋਲ ਅਸੀਂ ਮਦਦ ਲਈ ਭੱਜੇ ਗਏ ਸੀ ਕਿ ਉਹ ਸਾਨੂੰ ਅੱਸ਼ੂਰ ਦੇ ਰਾਜੇ ਤੋਂ ਬਚਾਵੇਗਾ! ਹੁਣ ਅਸੀਂ ਕਿਵੇਂ ਬਚ ਪਾਵਾਂਗੇ?’”

21 ਸਮੁੰਦਰ ਦੀ ਉਜਾੜ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:+

ਇਹ ਦੱਖਣ ਦੀਆਂ ਤਬਾਹੀ ਮਚਾਉਣ ਵਾਲੀਆਂ ਤੂਫ਼ਾਨੀ ਹਵਾਵਾਂ ਵਾਂਗ ਆ ਰਿਹਾ ਹੈ,

ਉਜਾੜ ਵੱਲੋਂ, ਹਾਂ, ਇਕ ਡਰਾਉਣੇ ਦੇਸ਼ ਵੱਲੋਂ।+

 2 ਮੈਨੂੰ ਇਕ ਭਿਆਨਕ ਦਰਸ਼ਣ ਦਿਖਾਇਆ ਗਿਆ:

ਧੋਖੇਬਾਜ਼ ਧੋਖਾ ਦੇ ਰਿਹਾ ਹੈ

ਅਤੇ ਨਾਸ਼ ਕਰਨ ਵਾਲਾ ਨਾਸ਼ ਕਰ ਰਿਹਾ ਹੈ।

ਹੇ ਏਲਾਮ, ਚੜ੍ਹਾਈ ਕਰ! ਹੇ ਮਾਦੀ, ਘੇਰਾ ਪਾ!+

ਮੈਂ ਉਹ ਸਾਰੇ ਹਉਕੇ ਮੁਕਾ ਦਿਆਂਗਾ ਜੋ ਲੋਕ ਉਹਦੇ ਕਰਕੇ ਭਰਦੇ ਹਨ।+

 3 ਇਸੇ ਕਰਕੇ ਮੈਨੂੰ ਬਹੁਤ ਪੀੜ ਹੋ ਰਹੀ ਹੈ।*+

ਮੇਰੇ ਇਵੇਂ ਮਰੋੜ ਉੱਠ ਰਹੇ ਹਨ,

ਜਿਵੇਂ ਇਕ ਔਰਤ ਨੂੰ ਜਣਨ-ਪੀੜਾਂ ਲੱਗੀਆਂ ਹੋਣ।

ਮੈਂ ਇੰਨਾ ਦੁਖੀ ਹਾਂ ਕਿ ਸੁਣ ਨਹੀਂ ਸਕਦਾ;

ਮੈਂ ਇੰਨਾ ਘਬਰਾਇਆ ਹੋਇਆ ਹਾਂ ਕਿ ਦੇਖ ਨਹੀਂ ਸਕਦਾ।

 4 ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਦਾ ਹੈ; ਮੈਂ ਖ਼ੌਫ਼ ਨਾਲ ਕੰਬਦਾ ਹਾਂ।

ਜਿਸ ਸ਼ਾਮ ਦੇ ਢਲ਼ਣ ਦੀ ਮੈਨੂੰ ਉਡੀਕ ਰਹਿੰਦੀ ਸੀ, ਹੁਣ ਉਹੀ ਮੈਨੂੰ ਡਰਾਉਂਦੀ ਹੈ।

 5 ਮੇਜ਼ ਸਜਾਓ ਅਤੇ ਬੈਠਣ ਦਾ ਇੰਤਜ਼ਾਮ ਕਰੋ!

ਖਾਓ-ਪੀਓ!+

ਹੇ ਹਾਕਮੋ, ਉੱਠ ਕੇ ਢਾਲ ʼਤੇ ਪਵਿੱਤਰ ਤੇਲ ਪਾਓ!

 6 ਯਹੋਵਾਹ ਨੇ ਮੈਨੂੰ ਇਹ ਕਿਹਾ:

“ਜਾਹ, ਪਹਿਰੇਦਾਰ ਖੜ੍ਹਾ ਕਰ ਅਤੇ ਉਹ ਜੋ ਕੁਝ ਦੇਖੇ, ਤੈਨੂੰ ਦੱਸੇ।”

 7 ਉਸ ਨੇ ਦੋ ਘੋੜਿਆਂ ਵਾਲਾ ਇਕ ਯੁੱਧ ਦਾ ਰਥ ਦੇਖਿਆ,

ਇਕ ਗਧਿਆਂ ਵਾਲਾ ਯੁੱਧ ਦਾ ਰਥ,

ਇਕ ਊਠਾਂ ਵਾਲਾ ਯੁੱਧ ਦਾ ਰਥ।

ਉਸ ਨੇ ਧਿਆਨ ਨਾਲ ਦੇਖਿਆ, ਹਾਂ, ਟਿਕਟਿਕੀ ਲਗਾ ਕੇ ਦੇਖਿਆ।

 8 ਉਸ ਨੇ ਸ਼ੇਰ ਵਾਂਗ ਗਰਜ ਕੇ ਕਿਹਾ:

“ਹੇ ਯਹੋਵਾਹ, ਮੈਂ ਦਿਨ ਵੇਲੇ ਪਹਿਰੇਦਾਰਾਂ ਦੇ ਬੁਰਜ ʼਤੇ ਖੜ੍ਹਾ ਰਹਿੰਦਾ ਹਾਂ

ਅਤੇ ਹਰ ਰਾਤ ਮੈਂ ਆਪਣੀ ਪਹਿਰੇ ਦੀ ਚੌਂਕੀ ʼਤੇ ਤੈਨਾਤ ਰਹਿੰਦਾ ਹਾਂ।+

 9 ਦੇਖੋ ਕੀ ਆ ਰਿਹਾ ਹੈ:

ਦੋ ਘੋੜਿਆਂ ਵਾਲੇ ਯੁੱਧ ਦੇ ਰਥ ਵਿਚ ਆਦਮੀ ਹਨ!”+

ਫਿਰ ਉਸ ਨੇ ਕਿਹਾ:

“ਉਹ ਸ਼ਹਿਰ ਢਹਿ ਗਿਆ ਹੈ! ਹਾਂ, ਬਾਬਲ ਢਹਿ ਗਿਆ ਹੈ!+

ਉਸ ਦੇ ਦੇਵਤਿਆਂ ਦੀਆਂ ਸਾਰੀਆਂ ਘੜੀਆਂ ਹੋਈਆਂ ਮੂਰਤਾਂ ਉਸ ਨੇ ਚਕਨਾਚੂਰ ਕਰ ਦਿੱਤੀਆਂ!”+

10 ਹੇ ਮੇਰੇ ਲੋਕੋ, ਜਿਨ੍ਹਾਂ ਨੂੰ ਗਾਹਿਆ ਗਿਆ ਹੈ,

ਹੇ ਮੇਰੇ ਪਿੜ ਦੀ ਪੈਦਾਵਾਰ,*+

ਮੈਂ ਇਜ਼ਰਾਈਲ ਦੇ ਪਰਮੇਸ਼ੁਰ, ਸੈਨਾਵਾਂ ਦੇ ਯਹੋਵਾਹ ਕੋਲੋਂ ਜੋ ਸੁਣਿਆ, ਉਹ ਤੁਹਾਨੂੰ ਦੱਸ ਦਿੱਤਾ ਹੈ।

11 ਦੂਮਾਹ* ਦੇ ਖ਼ਿਲਾਫ਼ ਇਕ ਗੰਭੀਰ ਸੰਦੇਸ਼:

ਕੋਈ ਮੈਨੂੰ ਸੇਈਰ ਤੋਂ ਪੁਕਾਰ ਕੇ ਕਹਿ ਰਿਹਾ ਹੈ:+

“ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ?

ਹੇ ਪਹਿਰੇਦਾਰ, ਕਿੰਨੀ ਕੁ ਰਹਿ ਗਈ ਰਾਤ?”

12 ਪਹਿਰੇਦਾਰ ਨੇ ਕਿਹਾ:

“ਸਵੇਰ ਹੋਣ ਵਾਲੀ ਹੈ, ਰਾਤ ਵੀ ਹੋ ਜਾਵੇਗੀ।

ਜੇ ਤੁਸੀਂ ਕੁਝ ਪੁੱਛਣਾ ਹੈ, ਤਾਂ ਪੁੱਛੋ।

ਦੁਬਾਰਾ ਆਇਓ!”

13 ਉਜਾੜ ਖ਼ਿਲਾਫ਼ ਇਕ ਗੰਭੀਰ ਸੰਦੇਸ਼:

ਹੇ ਦਦਾਨ ਦੇ ਕਾਫ਼ਲਿਓ,

ਤੁਸੀਂ ਉਜਾੜ ਵਿਚ ਝਾੜੀਆਂ ਕੋਲ* ਰਾਤ ਕੱਟੋਗੇ।+

14 ਹੇ ਤੇਮਾ ਦੇ ਵਾਸੀਓ,+

ਪਿਆਸੇ ਲਈ ਪਾਣੀ ਲਿਆਓ

ਅਤੇ ਭੱਜਣ ਵਾਲੇ ਲਈ ਰੋਟੀ।

15 ਕਿਉਂਕਿ ਉਹ ਤਲਵਾਰਾਂ ਤੋਂ, ਹਾਂ, ਕੱਢੀ ਹੋਈ ਤਲਵਾਰ ਤੋਂ ਭੱਜੇ ਹਨ,

ਤਣੀ ਹੋਈ ਕਮਾਨ ਤੋਂ ਅਤੇ ਘਮਸਾਣ ਯੁੱਧ ਤੋਂ ਭੱਜੇ ਹਨ।

16 ਯਹੋਵਾਹ ਮੈਨੂੰ ਇਹ ਕਹਿੰਦਾ ਹੈ: “ਮਜ਼ਦੂਰ ਦੇ ਇਕ ਵਰ੍ਹੇ ਵਾਂਗ ਇਕ ਸਾਲ ਦੇ ਅੰਦਰ-ਅੰਦਰ* ਕੇਦਾਰ ਦੀ ਸਾਰੀ ਸ਼ਾਨ+ ਖ਼ਤਮ ਹੋ ਜਾਵੇਗੀ। 17 ਕੇਦਾਰ ਦੇ ਯੋਧਿਆਂ ਵਿੱਚੋਂ ਬਚੇ ਤੀਰਅੰਦਾਜ਼ ਬਹੁਤ ਥੋੜ੍ਹੇ ਰਹਿ ਜਾਣਗੇ ਕਿਉਂਕਿ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਇਹ ਕਿਹਾ ਹੈ।”

22 ਦਰਸ਼ਣ ਦੀ ਘਾਟੀ* ਖ਼ਿਲਾਫ਼ ਇਕ ਗੰਭੀਰ ਸੰਦੇਸ਼:+

ਤੈਨੂੰ ਕੀ ਹੋਇਆ ਕਿ ਤੇਰੇ ਸਾਰੇ ਲੋਕ ਛੱਤਾਂ ʼਤੇ ਚੜ੍ਹ ਗਏ ਹਨ?

 2 ਤੇਰੇ ਵਿਚ ਖਲਬਲੀ ਮਚੀ ਹੋਈ ਹੈ,

ਹੇ ਰੌਲ਼ੇ ਵਾਲੇ ਅਤੇ ਖ਼ੁਸ਼ੀਆਂ ਮਨਾਉਣ ਵਾਲੇ ਸ਼ਹਿਰ।

ਤੇਰੇ ਮਾਰੇ ਗਏ ਲੋਕ ਤਲਵਾਰ ਨਾਲ ਨਹੀਂ ਮਰੇ

ਅਤੇ ਨਾ ਹੀ ਉਹ ਯੁੱਧ ਵਿਚ ਮਾਰੇ ਗਏ।+

 3 ਤੇਰੇ ਸਾਰੇ ਤਾਨਾਸ਼ਾਹ ਇਕੱਠੇ ਭੱਜ ਗਏ।+

ਉਨ੍ਹਾਂ ਨੂੰ ਤੀਰ-ਕਮਾਨ ਤੋਂ ਬਿਨਾਂ ਹੀ ਬੰਦੀ ਬਣਾ ਲਿਆ ਗਿਆ।

ਜਿਹੜੇ ਵੀ ਮਿਲੇ, ਉਨ੍ਹਾਂ ਨੂੰ ਕੈਦੀ ਬਣਾ ਲਿਆ ਗਿਆ,+

ਭਾਵੇਂ ਕਿ ਉਹ ਦੂਰ ਭੱਜ ਗਏ ਸਨ।

 4 ਇਸੇ ਕਰਕੇ ਮੈਂ ਕਿਹਾ: “ਆਪਣੀਆਂ ਅੱਖਾਂ ਮੇਰੇ ਤੋਂ ਫੇਰ ਲਓ,

ਮੈਂ ਫੁੱਟ-ਫੁੱਟ ਕੇ ਰੋਵਾਂਗਾ।+

ਮੇਰੀ ਪਰਜਾ ਦੀ ਧੀ* ਦੇ ਨਾਸ਼ ਹੋਣ ਕਰਕੇ

ਮੈਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਨਾ ਕਰੋ।+

 5 ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਵੱਲੋਂ

ਦਰਸ਼ਣ ਦੀ ਘਾਟੀ ਵਿਚ

ਇਹ ਦਿਨ ਗੜਬੜੀ, ਹਾਰ ਅਤੇ ਦਹਿਸ਼ਤ ਦਾ ਦਿਨ ਹੈ।+

ਕੰਧ ਨੂੰ ਢਾਹਿਆ ਜਾ ਰਿਹਾ ਹੈ,+

ਦੁਹਾਈ ਪਹਾੜ ਤਕ ਸੁਣਾਈ ਦੇ ਰਹੀ ਹੈ।

 6 ਏਲਾਮ+ ਤਰਕਸ਼ ਚੁੱਕਦਾ ਹੈ,

ਉਸ ਦੇ ਨਾਲ ਰਥ ਅਤੇ ਘੋੜੇ* ਹਨ

ਅਤੇ ਕੀਰ+ ਢਾਲ ਨੰਗੀ ਕਰਦਾ ਹੈ।*

 7 ਤੇਰੀਆਂ ਵਧੀਆ ਤੋਂ ਵਧੀਆ ਘਾਟੀਆਂ

ਯੁੱਧ ਦੇ ਰਥਾਂ ਨਾਲ ਭਰ ਜਾਣਗੀਆਂ

ਅਤੇ ਘੋੜੇ* ਦਰਵਾਜ਼ੇ ਕੋਲ ਆਪਣੀ-ਆਪਣੀ ਜਗ੍ਹਾ ਖੜ੍ਹ ਜਾਣਗੇ,

 8 ਯਹੂਦਾਹ ਦਾ ਪਰਦਾ* ਹਟਾ ਦਿੱਤਾ ਜਾਵੇਗਾ।

“ਉਸ ਦਿਨ ਤੂੰ ‘ਵਣ ਭਵਨ’ ਦੇ ਹਥਿਆਰਾਂ ਦੇ ਭੰਡਾਰ ਵੱਲ ਤੱਕੇਂਗਾ+ 9 ਅਤੇ ਤੈਨੂੰ ਦਾਊਦ ਦੇ ਸ਼ਹਿਰ ਦੀਆਂ ਬਹੁਤ ਸਾਰੀਆਂ ਤਰੇੜਾਂ ਨਜ਼ਰ ਆਉਣਗੀਆਂ।+ ਤੂੰ  ਹੇਠਲੇ ਸਰੋਵਰ ਦੇ ਪਾਣੀਆਂ ਨੂੰ ਜਮ੍ਹਾ ਕਰੇਂਗਾ।+ 10 ਤੂੰ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਕਰੇਂਗਾ ਅਤੇ ਕੰਧ ਨੂੰ ਮਜ਼ਬੂਤ ਕਰਨ ਲਈ ਤੂੰ ਘਰਾਂ ਨੂੰ ਢਾਹ ਦੇਵੇਂਗਾ। 11 ਤੂੰ ਪੁਰਾਣੇ ਸਰੋਵਰ ਦੇ ਪਾਣੀ ਲਈ ਦੋਹਾਂ ਕੰਧਾਂ ਵਿਚਕਾਰ ਇਕ ਹੌਦ ਬਣਾਵੇਂਗਾ, ਪਰ ਤੂੰ ਇਸ ਦੇ ਮਹਾਨ ਸਿਰਜਣਹਾਰ ਵੱਲ ਨਾ ਤੱਕੇਂਗਾ ਅਤੇ ਤੂੰ ਉਸ ਨੂੰ ਨਹੀਂ ਦੇਖੇਂਗਾ ਜਿਸ ਨੇ ਬਹੁਤ ਸਮਾਂ ਪਹਿਲਾਂ ਇਸ ਨੂੰ ਆਕਾਰ ਦਿੱਤਾ ਸੀ।

12 ਉਸ ਦਿਨ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ

ਵੈਣ ਪਾਉਣ, ਸੋਗ ਮਨਾਉਣ,+

ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਕਹੇਗਾ।

13 ਪਰ ਤੁਸੀਂ ਜਸ਼ਨ ਅਤੇ ਖ਼ੁਸ਼ੀਆਂ ਮਨਾਉਂਦੇ ਹੋ,

ਗਾਂਵਾਂ-ਬਲਦਾਂ ਨੂੰ ਮਾਰਦੇ ਅਤੇ ਭੇਡਾਂ ਵੱਢਦੇ ਹੋ,

ਮੀਟ ਖਾਂਦੇ ਅਤੇ ਦਾਖਰਸ ਪੀਂਦੇ ਹੋ।+

ਤੁਸੀਂ ਕਹਿੰਦੇ ਹੋ: ‘ਆਓ ਆਪਾਂ ਖਾਈਏ-ਪੀਏ ਕਿਉਂਕਿ ਕੱਲ੍ਹ ਨੂੰ ਤਾਂ ਅਸੀਂ ਮਰ ਹੀ ਜਾਣਾ ਹੈ।’”+

14 ਫਿਰ ਸੈਨਾਵਾਂ ਦੇ ਯਹੋਵਾਹ ਨੇ ਮੇਰੇ ਕੰਨਾਂ ਵਿਚ ਕਿਹਾ: “‘ਜਦ ਤਕ ਤੁਸੀਂ ਮਰ ਨਹੀਂ ਜਾਂਦੇ, ਤੁਹਾਡਾ ਇਹ ਗੁਨਾਹ ਮਾਫ਼ ਨਹੀਂ ਕੀਤਾ ਜਾਵੇਗਾ,’+ ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।”

15 ਸਾਰੇ ਜਹਾਨ ਦਾ ਮਾਲਕ, ਸੈਨਾਵਾਂ ਦਾ ਯਹੋਵਾਹ ਇਹ ਕਹਿੰਦਾ ਹੈ: “ਇਸ ਪ੍ਰਬੰਧਕ ਸ਼ਬਨਾ+ ਕੋਲ ਜਾਹ ਜੋ ਘਰ* ਦਾ ਨਿਗਰਾਨ ਹੈ ਅਤੇ ਉਸ ਨੂੰ ਕਹਿ, 16 ‘ਤੇਰਾ ਇੱਥੇ ਕੀ ਹੈ ਅਤੇ ਇੱਥੇ ਤੇਰਾ ਕੌਣ ਹੈ ਜੋ ਤੂੰ ਆਪਣੇ ਲਈ ਕਬਰ ਤਰਾਸ਼ੀ ਹੈ?’ ਉਹ ਆਪਣੇ ਲਈ ਉੱਚੀ ਜਗ੍ਹਾ ʼਤੇ ਕਬਰ ਤਰਾਸ਼ ਰਿਹਾ ਹੈ; ਉਹ ਚਟਾਨ ਵਿਚ ਆਪਣੇ ਲਈ ਆਰਾਮ ਕਰਨ ਦੀ ਜਗ੍ਹਾ* ਖੋਦ ਰਿਹਾ ਹੈ। 17 ‘ਦੇਖ! ਹੇ ਆਦਮੀ, ਯਹੋਵਾਹ ਤੈਨੂੰ ਜ਼ੋਰ ਨਾਲ ਜ਼ਮੀਨ ʼਤੇ ਸੁੱਟੇਗਾ ਅਤੇ ਤੈਨੂੰ ਦਬੋਚੇਗਾ। 18 ਉਹ ਤੈਨੂੰ ਕੱਸ ਕੇ ਲਪੇਟੇਗਾ ਅਤੇ ਇਕ ਗੇਂਦ ਵਾਂਗ ਖੁੱਲ੍ਹੇ ਮੈਦਾਨ ਵਿਚ ਵਗਾ ਕੇ ਸੁੱਟੇਗਾ। ਉੱਥੇ ਤੂੰ ਮਰ ਜਾਵੇਂਗਾ ਅਤੇ ਉੱਥੇ ਤੇਰੇ ਸ਼ਾਨਦਾਰ ਰਥ ਹੋਣਗੇ ਜਿਸ ਕਰਕੇ ਤੇਰੇ ਮਾਲਕ ਦੇ ਘਰਾਣੇ ਦਾ ਅਪਮਾਨ ਹੋਵੇਗਾ। 19 ਮੈਂ ਤੇਰੀ ਪਦਵੀ ਖੋਹ ਲਵਾਂਗਾ ਅਤੇ ਤੈਨੂੰ ਤੇਰੇ ਅਹੁਦੇ ਤੋਂ ਲਾਹ ਸੁੱਟਾਂਗਾ।

20 “‘ਉਸ ਦਿਨ ਮੈਂ ਹਿਲਕੀਯਾਹ ਦੇ ਪੁੱਤਰ, ਆਪਣੇ ਸੇਵਕ ਅਲਯਾਕੀਮ+ ਨੂੰ ਬੁਲਾਵਾਂਗਾ 21 ਅਤੇ ਮੈਂ ਤੇਰਾ ਚੋਗਾ ਉਸ ਨੂੰ ਪਹਿਨਾਵਾਂਗਾ ਤੇ ਤੇਰਾ ਪਟਕਾ ਉਸ ਦੇ ਲੱਕ ʼਤੇ ਕੱਸ ਕੇ ਬੰਨਾਂਗਾ।+ ਮੈਂ ਤੇਰਾ ਅਧਿਕਾਰ ਉਸ ਦੇ ਹੱਥ ਵਿਚ ਦੇ ਦਿਆਂਗਾ। ਉਹ ਯਰੂਸ਼ਲਮ ਦੇ ਵਾਸੀਆਂ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਬਣੇਗਾ। 22 ਮੈਂ ਦਾਊਦ ਦੇ ਘਰਾਣੇ ਦੀ ਚਾਬੀ+ ਉਸ ਦੇ ਮੋਢੇ ʼਤੇ ਰੱਖਾਂਗਾ। ਉਹ ਖੋਲ੍ਹੇਗਾ ਤੇ ਕੋਈ ਵੀ ਬੰਦ ਨਹੀਂ ਕਰੇਗਾ; ਉਹ ਬੰਦ ਕਰੇਗਾ ਤੇ ਕੋਈ ਵੀ ਨਹੀਂ ਖੋਲ੍ਹੇਗਾ। 23 ਮੈਂ ਉਸ ਨੂੰ ਕੀਲੀ ਵਾਂਗ ਪੱਕੀ ਥਾਂ ʼਤੇ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਦੀ ਸ਼ਾਨ ਦਾ ਸਿੰਘਾਸਣ ਬਣੇਗਾ। 24 ਉਹ ਉਸ ਉੱਤੇ ਉਸ ਦੇ ਪਿਤਾ ਦੇ ਘਰਾਣੇ ਦੀ ਸਾਰੀ ਸ਼ਾਨ* ਨੂੰ ਟੰਗਣਗੇ ਯਾਨੀ ਵੰਸ਼ ਅਤੇ ਔਲਾਦ,* ਹਾਂ, ਸਾਰੇ ਛੋਟੇ ਭਾਂਡੇ, ਕਟੋਰਿਆਂ ਵਰਗੇ ਭਾਂਡੇ ਅਤੇ ਸਾਰੇ ਵੱਡੇ-ਵੱਡੇ ਘੜੇ।

25 “ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ, ‘ਉਸ ਦਿਨ ਪੱਕੀ ਥਾਂ ʼਤੇ ਠੋਕੀ ਗਈ ਕੀਲੀ ਕੱਢ ਦਿੱਤੀ ਜਾਵੇਗੀ+ ਅਤੇ ਇਸ ਨੂੰ ਤੋੜ ਕੇ ਸੁੱਟ ਦਿੱਤਾ ਜਾਵੇਗਾ ਤੇ ਇਸ ਉੱਤੇ ਟੰਗੀਆਂ ਚੀਜ਼ਾਂ ਡਿਗ ਕੇ ਖ਼ਰਾਬ ਹੋ ਜਾਣਗੀਆਂ ਕਿਉਂਕਿ ਯਹੋਵਾਹ ਨੇ ਆਪ ਇਹ ਕਿਹਾ ਹੈ।’”

23 ਸੋਰ ਖ਼ਿਲਾਫ਼ ਇਕ ਗੰਭੀਰ ਸੰਦੇਸ਼:+

ਹੇ ਤਰਸ਼ੀਸ਼ ਦੇ ਜਹਾਜ਼ੋ,+ ਵੈਣ ਪਾਓ!

ਕਿਉਂਕਿ ਬੰਦਰਗਾਹ ਤਬਾਹ ਹੋ ਗਈ ਹੈ; ਉੱਥੇ ਜਾਇਆ ਨਹੀਂ ਜਾ ਸਕਦਾ।

ਉਨ੍ਹਾਂ ਨੂੰ ਇਸ ਬਾਰੇ ਕਿੱਤੀਮ+ ਵਿਚ ਖ਼ਬਰ ਮਿਲੀ ਹੈ।

 2 ਹੇ ਸਮੁੰਦਰ ਦੇ ਕੰਢੇ ਦੇ ਵਾਸੀਓ, ਚੁੱਪ ਰਹੋ।

ਸਮੁੰਦਰ ਪਾਰ ਕਰਨ ਵਾਲੇ ਸੀਦੋਨ+ ਦੇ ਵਪਾਰੀਆਂ ਨੇ ਤੁਹਾਨੂੰ ਮਾਲਾਮਾਲ ਕਰ ਦਿੱਤਾ ਹੈ।

 3 ਬਹੁਤੇ ਪਾਣੀਆਂ ਉੱਤੇ ਸ਼ਿਹੋਰ*+ ਦਾ ਅਨਾਜ* ਗਿਆ,

ਨੀਲ ਦਰਿਆ ਦੀ ਫ਼ਸਲ ਉਸ ਦੀ ਆਮਦਨ ਸੀ,

ਉਹ ਕੌਮਾਂ ਲਈ ਮੁਨਾਫ਼ਾ ਸੀ।+

 4 ਹੇ ਸੀਦੋਨ, ਸਮੁੰਦਰ ਦੇ ਮਜ਼ਬੂਤ ਕਿਲੇ, ਸ਼ਰਮਿੰਦਾ ਹੋ

ਕਿਉਂਕਿ ਸਮੁੰਦਰ ਨੇ ਕਿਹਾ ਹੈ:

“ਮੈਨੂੰ ਜਣਨ-ਪੀੜਾਂ ਨਹੀਂ ਲੱਗੀਆਂ ਤੇ ਨਾ ਹੀ ਮੈਂ ਜਨਮ ਦਿੱਤਾ,

ਮੈਂ ਨਾ ਮੁੰਡਿਆਂ ਨੂੰ ਤੇ ਨਾ ਹੀ ਕੁੜੀਆਂ* ਨੂੰ ਪਾਲ਼ਿਆ-ਪੋਸਿਆ।”+

 5 ਜਿਵੇਂ ਮਿਸਰ ਬਾਰੇ ਖ਼ਬਰ ਸੁਣ ਕੇ ਉਹ ਦੁਖੀ ਹੋਏ ਸਨ,+

ਉਸੇ ਤਰ੍ਹਾਂ ਸੋਰ ਬਾਰੇ ਖ਼ਬਰ ਸੁਣ ਕੇ ਲੋਕ ਦੁਖੀ ਹੋਣਗੇ।+

 6 ਸਮੁੰਦਰ ਪਾਰ ਕਰ ਕੇ ਤਰਸ਼ੀਸ਼ ਚਲੇ ਜਾਓ!

ਹੇ ਸਮੁੰਦਰ ਦੇ ਕੰਢੇ ਦੇ ਵਾਸੀਓ, ਵੈਣ ਪਾਓ!

 7 ਕੀ ਇਹ ਤੁਹਾਡਾ ਉਹੀ ਸ਼ਹਿਰ ਹੈ ਜੋ ਕਾਫ਼ੀ ਸਮੇਂ ਤੋਂ, ਹਾਂ, ਪੁਰਾਣੇ ਜ਼ਮਾਨਿਆਂ ਤੋਂ ਖ਼ੁਸ਼ੀਆਂ ਮਨਾਉਂਦਾ ਸੀ?

ਉਸ ਦੇ ਪੈਰ ਉਸ ਨੂੰ ਦੂਰ-ਦੂਰ ਦੇ ਦੇਸ਼ਾਂ ਵਿਚ ਵੱਸਣ ਲਈ ਲੈ ਜਾਂਦੇ ਸਨ।

 8 ਕਿਸ ਨੇ ਸੋਰ ਖ਼ਿਲਾਫ਼ ਇਹ ਫ਼ੈਸਲਾ ਕੀਤਾ ਹੈ,

ਜੋ ਦੂਜਿਆਂ ਨੂੰ ਤਾਜ ਪਹਿਨਾਉਂਦਾ ਸੀ,

ਜਿਸ ਦੇ ਸੌਦਾਗਰ ਹਾਕਮ ਸਨ,

ਜਿਸ ਦੇ ਵਪਾਰੀਆਂ ਦਾ ਸਾਰੀ ਧਰਤੀ ਉੱਤੇ ਆਦਰ ਹੁੰਦਾ ਸੀ?+

 9 ਸੈਨਾਵਾਂ ਦੇ ਯਹੋਵਾਹ ਨੇ ਖ਼ੁਦ ਇਹ ਫ਼ੈਸਲਾ ਕੀਤਾ ਹੈ

ਕਿ ਉਸ ਦੇ ਘਮੰਡ ਨੂੰ ਮਿੱਟੀ ਵਿਚ ਮਿਲਾਏ ਜੋ ਘਮੰਡ ਉਸ ਨੂੰ ਆਪਣੇ ਸੁਹੱਪਣ ʼਤੇ ਹੈ

ਅਤੇ ਉਨ੍ਹਾਂ ਸਾਰਿਆਂ ਦਾ ਅਪਮਾਨ ਕਰੇ ਜਿਨ੍ਹਾਂ ਦਾ ਪੂਰੀ ਧਰਤੀ ਉੱਤੇ ਆਦਰ ਕੀਤਾ ਜਾਂਦਾ ਸੀ।+

10 ਹੇ ਤਰਸ਼ੀਸ਼ ਦੀਏ ਧੀਏ, ਨੀਲ ਦਰਿਆ ਵਾਂਗ ਆਪਣੇ ਦੇਸ਼ ਵਿਚ ਫੈਲ ਜਾ।

ਹੁਣ ਜਹਾਜ਼ਾਂ ਲਈ ਕੋਈ ਥਾਂ* ਨਹੀਂ ਰਹੀ।+

11 ਉਸ ਨੇ ਸਮੁੰਦਰ ਉੱਤੇ ਆਪਣਾ ਹੱਥ ਵਧਾਇਆ ਹੈ;

ਉਸ ਨੇ ਹਕੂਮਤਾਂ ਨੂੰ ਹਿਲਾ ਕੇ ਰੱਖ ਦਿੱਤਾ।

ਯਹੋਵਾਹ ਨੇ ਫੈਨੀਕੇ ਦੇ ਮਜ਼ਬੂਤ ਕਿਲਿਆਂ ਨੂੰ ਤਬਾਹ ਕਰਨ ਦਾ ਹੁਕਮ ਦਿੱਤਾ ਹੈ।+

12 ਉਹ ਕਹਿੰਦਾ ਹੈ: “ਤੂੰ ਹੋਰ ਖ਼ੁਸ਼ੀਆਂ ਨਹੀਂ ਮਨਾਏਂਗੀ,+

ਹੇ ਸੀਦੋਨ ਦੀਏ ਸਤਾਈ ਹੋਈ ਕੁਆਰੀਏ ਧੀਏ।

ਉੱਠ ਤੇ ਸਮੁੰਦਰ ਪਾਰ ਕਰ ਕੇ ਕਿੱਤੀਮ+ ਨੂੰ ਜਾਹ।

ਪਰ ਉੱਥੇ ਵੀ ਤੈਨੂੰ ਆਰਾਮ ਨਹੀਂ ਮਿਲੇਗਾ।”

13 ਦੇਖ! ਕਸਦੀਆਂ+ ਦੇ ਦੇਸ਼ ਨੂੰ ਦੇਖ।

ਅੱਸ਼ੂਰ+ ਨੇ ਨਹੀਂ, ਸਗੋਂ ਇਨ੍ਹਾਂ ਲੋਕਾਂ ਨੇ

ਉਸ ਨੂੰ ਉਜਾੜ ਦੇ ਜਾਨਵਰਾਂ ਦਾ ਟਿਕਾਣਾ ਬਣਾ ਦਿੱਤਾ।

ਉਨ੍ਹਾਂ ਨੇ ਘੇਰਾਬੰਦੀ ਕਰਨ ਵਾਲੇ ਬੁਰਜ ਖੜ੍ਹੇ ਕੀਤੇ;

ਉਨ੍ਹਾਂ ਨੇ ਉਸ ਦੇ ਮਜ਼ਬੂਤ ਬੁਰਜਾਂ ਨੂੰ ਢਾਹ ਸੁੱਟਿਆ,+

ਉਸ ਨੂੰ ਖ਼ਾਕ ਵਿਚ ਮਿਲਾ ਦਿੱਤਾ।

14 ਹੇ ਤਰਸ਼ੀਸ਼ ਦੇ ਜਹਾਜ਼ੋ, ਕੀਰਨੇ ਪਾਓ

ਕਿਉਂਕਿ ਤੁਹਾਡਾ ਗੜ੍ਹ ਤਬਾਹ ਕਰ ਦਿੱਤਾ ਗਿਆ ਹੈ।+

15 ਉਸ ਦਿਨ ਸੋਰ ਨੂੰ 70 ਸਾਲਾਂ ਲਈ ਭੁਲਾ ਦਿੱਤਾ ਜਾਵੇਗਾ,+ ਹਾਂ, ਉੱਨੇ ਸਾਲ* ਜਿੰਨੇ ਇਕ ਰਾਜੇ ਦੇ ਹੁੰਦੇ ਹਨ। ਇਹ 70 ਸਾਲ ਖ਼ਤਮ ਹੋਣ ਤੇ ਸੋਰ ਦੀ ਹਾਲਤ ਇਸ ਗੀਤ ਵਿਚਲੀ ਵੇਸਵਾ ਵਰਗੀ ਹੋਵੇਗੀ:

16 “ਹੇ ਭੁਲਾਈ ਗਈ ਵੇਸਵਾ, ਰਬਾਬ ਲੈ ਤੇ ਸ਼ਹਿਰ ਵਿਚ ਘੁੰਮ।

ਚੰਗੀ ਤਰ੍ਹਾਂ ਆਪਣੀ ਰਬਾਬ ਵਜਾ;

ਬਹੁਤ ਸਾਰੇ ਗੀਤ ਗਾ

ਤਾਂਕਿ ਉਹ ਤੈਨੂੰ ਚੇਤੇ ਕਰਨ।”

17 ਫਿਰ 70 ਸਾਲ ਖ਼ਤਮ ਹੋਣ ਤੇ ਯਹੋਵਾਹ ਸੋਰ ਵੱਲ ਧਿਆਨ ਦੇਵੇਗਾ ਅਤੇ ਉਹ ਫਿਰ ਤੋਂ ਕਮਾਈ ਕਰੇਗੀ ਅਤੇ ਧਰਤੀ ਉੱਤੇ ਦੁਨੀਆਂ ਦੇ ਸਾਰੇ ਰਾਜਾਂ ਨਾਲ ਬਦਚਲਣੀ ਕਰੇਗੀ। 18 ਪਰ ਉਸ ਦਾ ਮੁਨਾਫ਼ਾ ਅਤੇ ਉਸ ਦੀ ਕਮਾਈ ਯਹੋਵਾਹ ਲਈ ਪਵਿੱਤਰ ਹੋਵੇਗੀ। ਉਸ ਨੂੰ ਜਮ੍ਹਾ ਕਰ ਕੇ ਜਾਂ ਬਚਾ ਕੇ ਨਹੀਂ ਰੱਖਿਆ ਜਾਵੇਗਾ ਕਿਉਂਕਿ ਉਸ ਦੀ ਕਮਾਈ ਯਹੋਵਾਹ ਅੱਗੇ ਵੱਸਣ ਵਾਲਿਆਂ ਲਈ ਹੋਵੇਗੀ ਤਾਂਕਿ ਉਹ ਰੱਜ ਕੇ ਖਾਣ ਤੇ ਸ਼ਾਨਦਾਰ ਕੱਪੜੇ ਪਾਉਣ।+

24 ਦੇਖ! ਯਹੋਵਾਹ ਦੇਸ਼* ਨੂੰ ਖਾਲੀ ਕਰ ਰਿਹਾ ਹੈ, ਇਸ ਨੂੰ ਸੁੰਨਸਾਨ ਬਣਾ ਰਿਹਾ ਹੈ।+

ਉਹ ਇਸ ਨੂੰ ਮੂਧਾ ਮਾਰਦਾ ਹੈ*+ ਤੇ ਇਸ ਦੇ ਵਾਸੀਆਂ ਨੂੰ ਖਿਲਾਰਦਾ ਹੈ।+

 2 ਹਰੇਕ ਦਾ ਹਾਲ ਇੱਕੋ ਜਿਹਾ ਹੋਵੇਗਾ:

ਜਿਹਾ ਲੋਕਾਂ ਦਾ ਤਿਹਾ ਪੁਜਾਰੀ ਦਾ,

ਜਿਹਾ ਨੌਕਰ ਦਾ ਤਿਹਾ ਉਸ ਦੇ ਮਾਲਕ ਦਾ,

ਜਿਹਾ ਨੌਕਰਾਣੀ ਦਾ ਤਿਹਾ ਉਸ ਦੀ ਮਾਲਕਣ ਦਾ,

ਜਿਹਾ ਖ਼ਰੀਦਾਰ ਦਾ ਤਿਹਾ ਵੇਚਣ ਵਾਲੇ ਦਾ,

ਜਿਹਾ ਉਧਾਰ ਦੇਣ ਵਾਲੇ ਦਾ ਤਿਹਾ ਉਧਾਰ ਲੈਣ ਵਾਲੇ ਦਾ,

ਜਿਹਾ ਕਰਜ਼ਾ ਦੇਣ ਵਾਲੇ ਦਾ ਤਿਹਾ ਕਰਜ਼ਾ ਲੈਣ ਵਾਲੇ ਦਾ।+

 3 ਦੇਸ਼ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੱਤਾ ਜਾਵੇਗਾ;

ਇਸ ਨੂੰ ਪੂਰੀ ਤਰ੍ਹਾਂ ਲੁੱਟ ਲਿਆ ਜਾਵੇਗਾ+

ਕਿਉਂਕਿ ਇਹ ਗੱਲ ਯਹੋਵਾਹ ਨੇ ਕਹੀ ਹੈ।

 4 ਦੇਸ਼ ਮਾਤਮ ਮਨਾਉਂਦਾ ਹੈ;*+ ਇਹ ਖ਼ਤਮ ਹੋ ਰਿਹਾ ਹੈ।

ਉਪਜਾਊ ਜ਼ਮੀਨ ਮੁਰਝਾ ਰਹੀ ਹੈ; ਇਹ ਮਿਟਦੀ ਜਾਂਦੀ ਹੈ।

ਦੇਸ਼ ਦੇ ਮੰਨੇ-ਪ੍ਰਮੰਨੇ ਲੋਕ ਮੁਰਝਾ ਰਹੇ ਹਨ।

 5 ਦੇਸ਼ ਦੇ ਵਾਸੀਆਂ ਨੇ ਇਸ ਨੂੰ ਪਲੀਤ ਕਰ ਦਿੱਤਾ ਹੈ+

ਕਿਉਂਕਿ ਉਨ੍ਹਾਂ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ,+

ਨਿਯਮਾਂ ਨੂੰ ਬਦਲ ਦਿੱਤਾ ਹੈ+

ਅਤੇ ਹਮੇਸ਼ਾ ਰਹਿਣ ਵਾਲੇ* ਇਕਰਾਰ ਨੂੰ ਤੋੜ ਦਿੱਤਾ ਹੈ।+

 6 ਇਸੇ ਕਰਕੇ ਸਰਾਪ ਦੇਸ਼ ਨੂੰ ਨਿਗਲ਼ ਰਿਹਾ ਹੈ+

ਅਤੇ ਇਸ ਦੇ ਵਾਸੀ ਦੋਸ਼ੀ ਠਹਿਰੇ ਹਨ।

ਇਸੇ ਕਰਕੇ ਦੇਸ਼ ਦੇ ਵਾਸੀ ਘੱਟ ਗਏ ਹਨ

ਅਤੇ ਥੋੜ੍ਹੇ ਹੀ ਆਦਮੀ ਰਹਿ ਗਏ ਹਨ।+

 7 ਨਵਾਂ ਦਾਖਰਸ ਸੋਗ ਮਨਾਉਂਦਾ ਹੈ,* ਅੰਗੂਰੀ ਵੇਲ ਮੁਰਝਾ ਰਹੀ ਹੈ+

ਅਤੇ ਜਿਨ੍ਹਾਂ ਦੇ ਦਿਲ ਖ਼ੁਸ਼ ਸਨ, ਉਹ ਆਹਾਂ ਭਰ ਰਹੇ ਹਨ।+

 8 ਡਫਲੀਆਂ ਦੀ ਖ਼ੁਸ਼ਗਵਾਰ ਧੁਨ ਵੱਜਣੀ ਬੰਦ ਹੋ ਗਈ ਹੈ;

ਮੌਜ-ਮਸਤੀ ਕਰਨ ਵਾਲਿਆਂ ਦਾ ਸ਼ੋਰ ਮੁੱਕ ਗਿਆ ਹੈ;

ਰਬਾਬ ਦੀ ਸੁਹਾਵਣੀ ਆਵਾਜ਼ ਸੁਣਾਈ ਨਹੀਂ ਦਿੰਦੀ।+

 9 ਉਹ ਦਾਖਰਸ ਪੀਂਦੇ ਹਨ, ਪਰ ਗੀਤ ਨਹੀਂ ਗਾਇਆ ਜਾਂਦਾ

ਅਤੇ ਸ਼ਰਾਬ ਪੀਣ ਵਾਲਿਆਂ ਨੂੰ ਇਸ ਦਾ ਸੁਆਦ ਕੌੜਾ ਲੱਗਦਾ ਹੈ।

10 ਸੱਖਣਾ ਹੋਇਆ ਸ਼ਹਿਰ ਢਾਹ ਦਿੱਤਾ ਗਿਆ ਹੈ;+

ਹਰ ਘਰ ਬੰਦ ਪਿਆ ਹੈ ਤਾਂਕਿ ਕੋਈ ਅੰਦਰ ਨਾ ਵੜ ਸਕੇ।

11 ਉਹ ਗਲੀਆਂ ਵਿਚ ਦਾਖਰਸ ਲਈ ਦੁਹਾਈ ਦਿੰਦੇ ਹਨ।

ਸਾਰੀਆਂ ਖ਼ੁਸ਼ੀਆਂ ਅਲੋਪ ਹੋ ਗਈਆਂ ਹਨ;

ਦੇਸ਼ ਦਾ ਆਨੰਦ ਗਾਇਬ ਹੋ ਗਿਆ ਹੈ।+

12 ਸ਼ਹਿਰ ਉਜਾੜ ਪਿਆ ਹੈ;

ਦਰਵਾਜ਼ੇ ਨੂੰ ਚੂਰ-ਚੂਰ ਕਰ ਕੇ ਮਲਬੇ ਦਾ ਢੇਰ ਬਣਾ ਦਿੱਤਾ ਗਿਆ ਹੈ।+

13 ਦੁਨੀਆਂ ਵਿਚ ਕੌਮਾਂ ਵਿਚਕਾਰ ਮੇਰੇ ਲੋਕ ਇਵੇਂ ਹੋਣਗੇ

ਜਿਵੇਂ ਜ਼ੈਤੂਨ ਦੇ ਦਰਖ਼ਤ ਨੂੰ ਝਾੜਨ+

ਅਤੇ ਅੰਗੂਰਾਂ ਨੂੰ ਤੋੜਨ ਤੋਂ ਬਾਅਦ ਚੁਗਣ ਲਈ ਰਹਿੰਦ-ਖੂੰਹਦ ਹੁੰਦੀ ਹੈ।+

14 ਉਹ ਉੱਚੀ ਆਵਾਜ਼ ਵਿਚ ਬੋਲਣਗੇ,

ਉਹ ਖ਼ੁਸ਼ੀ ਨਾਲ ਜੈਕਾਰੇ ਲਾਉਣਗੇ।

ਸਮੁੰਦਰ* ਵੱਲੋਂ ਉਹ ਯਹੋਵਾਹ ਦੇ ਪ੍ਰਤਾਪ ਦਾ ਐਲਾਨ ਕਰਨਗੇ।+

15 ਇਸ ਲਈ ਉਹ ਚਾਨਣ ਦੇ ਇਲਾਕੇ ਵਿਚ* ਯਹੋਵਾਹ ਦੀ ਮਹਿਮਾ ਕਰਨਗੇ;+

ਸਮੁੰਦਰ ਦੇ ਟਾਪੂਆਂ ਵਿਚ ਉਹ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਂ ਨੂੰ ਵਡਿਆਉਣਗੇ।+

16 ਧਰਤੀ ਦੇ ਕੋਨੇ-ਕੋਨੇ ਤੋਂ ਅਸੀਂ ਗੀਤ ਸੁਣਦੇ ਹਾਂ:

“ਧਰਮੀ ਪਰਮੇਸ਼ੁਰ ਦੀ ਮਹਿਮਾ ਹੋਵੇ!”+

ਪਰ ਮੈਂ ਕਹਿੰਦਾ ਹਾਂ: “ਮੈਂ ਖ਼ਤਮ ਹੁੰਦਾ ਜਾ ਰਿਹਾ ਹਾਂ, ਹਾਂ, ਮੈਂ ਖ਼ਤਮ ਹੁੰਦਾ ਜਾ ਰਿਹਾ ਹਾਂ!

ਮੇਰੇ ਉੱਤੇ ਹਾਇ! ਧੋਖੇਬਾਜ਼ ਨੇ ਧੋਖਾ ਕੀਤਾ ਹੈ;

ਠੱਗਾਂ ਨੇ ਧੋਖੇ ਨਾਲ ਠੱਗੀ ਕੀਤੀ ਹੈ।”+

17 ਹੇ ਦੇਸ਼ ਦੇ ਵਾਸੀ, ਦਹਿਸ਼ਤ, ਟੋਏ ਅਤੇ ਫੰਦੇ ਤੇਰਾ ਇੰਤਜ਼ਾਰ ਕਰਦੇ ਹਨ।+

18 ਜਿਹੜਾ ਵੀ ਦਹਿਸ਼ਤ ਦੀ ਆਵਾਜ਼ ਤੋਂ ਭੱਜੇਗਾ, ਉਹ ਟੋਏ ਵਿਚ ਡਿਗੇਗਾ

ਅਤੇ ਜਿਹੜਾ ਟੋਏ ਵਿੱਚੋਂ ਬਾਹਰ ਨਿਕਲੇਗਾ, ਉਹ ਫੰਦੇ ਵਿਚ ਫਸੇਗਾ+

ਕਿਉਂਕਿ ਆਕਾਸ਼ ਦੀਆਂ ਖਿੜਕੀਆਂ ਖੋਲ੍ਹੀਆਂ ਜਾਣਗੀਆਂ

ਅਤੇ ਧਰਤੀ ਦੀਆਂ ਨੀਂਹਾਂ ਹਿਲ ਜਾਣਗੀਆਂ।

19 ਜ਼ਮੀਨ ਪਾਟ ਗਈ ਹੈ;

ਜ਼ਮੀਨ ਹਿਲਾਈ ਗਈ ਹੈ;

ਜ਼ਮੀਨ ਜ਼ੋਰ-ਜ਼ੋਰ ਨਾਲ ਕੰਬਦੀ ਹੈ।+

20 ਇਹ ਸ਼ਰਾਬੀ ਵਾਂਗ ਡਗਮਗਾਉਂਦੀ ਹੈ,

ਇਹ ਇਵੇਂ ਝੂਲਦੀ ਹੈ ਜਿਵੇਂ ਝੌਂਪੜੀ ਹਨੇਰੀ ਨਾਲ।

ਇਹ ਆਪਣੇ ਅਪਰਾਧ ਦੇ ਬੋਝ ਹੇਠਾਂ ਦੱਬੀ ਪਈ ਹੈ,+

ਇਹ ਡਿਗ ਜਾਵੇਗੀ ਤਾਂਕਿ ਫਿਰ ਕਦੇ ਨਾ ਉੱਠ ਸਕੇ।

21 ਉਸ ਦਿਨ ਯਹੋਵਾਹ ਉਤਾਂਹ ਉਚਾਈਆਂ ਦੀ ਫ਼ੌਜ ਵੱਲ

ਅਤੇ ਧਰਤੀ ਉੱਤੇ ਧਰਤੀ ਦੇ ਰਾਜਿਆਂ ਵੱਲ ਧਿਆਨ ਦੇਵੇਗਾ।

22 ਉਨ੍ਹਾਂ ਨੂੰ ਇਕੱਠਾ ਕੀਤਾ ਜਾਵੇਗਾ

ਜਿਵੇਂ ਕੈਦੀਆਂ ਨੂੰ ਟੋਏ ਵਿਚ ਇਕੱਠਾ ਕੀਤਾ ਜਾਂਦਾ ਹੈ

ਅਤੇ ਉਹ ਭੋਰੇ ਵਿਚ ਬੰਦ ਕੀਤੇ ਜਾਣਗੇ;

ਕਈ ਦਿਨਾਂ ਬਾਅਦ ਉਨ੍ਹਾਂ ਵੱਲ ਧਿਆਨ ਦਿੱਤਾ ਜਾਵੇਗਾ।

23 ਪੂਰਨਮਾਸੀ ਦਾ ਚੰਦ ਸ਼ਰਮਾ ਜਾਵੇਗਾ

ਅਤੇ ਚਮਕਦਾ ਸੂਰਜ ਸ਼ਰਮਿੰਦਾ ਹੋਵੇਗਾ+

ਕਿਉਂਕਿ ਸੈਨਾਵਾਂ ਦਾ ਯਹੋਵਾਹ ਸੀਓਨ ਪਹਾੜ ਉੱਤੇ ਅਤੇ ਯਰੂਸ਼ਲਮ ਵਿਚ ਰਾਜਾ ਬਣ ਗਿਆ ਹੈ,+

ਉਹ ਆਪਣੇ ਲੋਕਾਂ ਦੇ ਬਜ਼ੁਰਗਾਂ ਅੱਗੇ* ਸ਼ਾਨ ਨਾਲ ਰਾਜ ਕਰਦਾ ਹੈ।+

25 ਹੇ ਯਹੋਵਾਹ, ਤੂੰ ਮੇਰਾ ਪਰਮੇਸ਼ੁਰ ਹੈਂ।

ਮੈਂ ਤੇਰੀ ਵਡਿਆਈ ਕਰਦਾ ਹਾਂ, ਮੈਂ ਤੇਰੇ ਨਾਂ ਦਾ ਗੁਣਗਾਨ ਕਰਦਾ ਹਾਂ

ਕਿਉਂਕਿ ਤੂੰ ਸ਼ਾਨਦਾਰ ਕੰਮ ਕੀਤੇ ਹਨ,+

ਹਾਂ, ਤੂੰ ਪੁਰਾਣੇ ਸਮਿਆਂ ਤੋਂ ਇਹ ਕੰਮ ਕਰਨ ਦੀ ਠਾਣ ਲਈ ਸੀ,+

ਇਹ ਸਭ ਕਰ ਕੇ ਤੂੰ ਵਫ਼ਾਦਾਰ ਤੇ ਭਰੋਸੇਯੋਗ ਸਾਬਤ ਹੋਇਆ ਹੈਂ।+

 2 ਤੂੰ ਸ਼ਹਿਰ ਨੂੰ ਪੱਥਰਾਂ ਦਾ ਢੇਰ ਬਣਾ ਦਿੱਤਾ,

ਕਿਲੇਬੰਦ ਸ਼ਹਿਰ ਨੂੰ ਖੰਡਰ ਬਣਾ ਦਿੱਤਾ,

ਪਰਦੇਸੀਆਂ ਦਾ ਬੁਰਜ ਹੁਣ ਨਹੀਂ ਰਿਹਾ;

ਇਹ ਸ਼ਹਿਰ ਫਿਰ ਕਦੇ ਨਹੀਂ ਉਸਾਰਿਆ ਜਾਵੇਗਾ।

 3 ਇਸੇ ਕਰਕੇ ਤਾਕਤਵਰ ਲੋਕ ਤੇਰੀ ਵਡਿਆਈ ਕਰਨਗੇ;

ਜ਼ਾਲਮ ਕੌਮਾਂ ਦਾ ਸ਼ਹਿਰ ਤੇਰੇ ਤੋਂ ਡਰੇਗਾ।+

 4 ਕੰਧ ਉੱਤੇ ਤੇਜ਼ ਵਾਛੜ ਪੈਣ ਵਾਂਗ ਜਦੋਂ ਜ਼ਾਲਮਾਂ ਦਾ ਕਹਿਰ ਟੁੱਟਦਾ ਹੈ,

ਤਾਂ ਤੂੰ ਦੁਖੀਆਂ ਲਈ ਮਜ਼ਬੂਤ ਕਿਲਾ ਬਣ ਜਾਂਦਾ ਹੈਂ,+

ਦੁੱਖ ਦੀ ਘੜੀ ਵਿਚ ਗ਼ਰੀਬਾਂ ਲਈ ਗੜ੍ਹ,

ਮੀਂਹ-ਹਨੇਰੀ ਵਿਚ ਪਨਾਹ

ਅਤੇ ਗਰਮੀ ਵਿਚ ਛਾਂ ਬਣ ਜਾਂਦਾ ਹੈਂ।+

 5 ਝੁਲ਼ਸੀ ਧਰਤੀ ਦੀ ਗਰਮੀ ਦੂਰ ਕਰਨ ਵਾਂਗ

ਤੂੰ ਅਜਨਬੀਆਂ ਦੇ ਸ਼ੋਰ ਨੂੰ ਸ਼ਾਂਤ ਕਰ ਦਿੰਦਾ ਹੈਂ।

ਜਿਵੇਂ ਬੱਦਲ ਦਾ ਪਰਛਾਵਾਂ ਗਰਮੀ ਘਟਾ ਦਿੰਦਾ ਹੈ,

ਉਵੇਂ ਤੂੰ ਜ਼ਾਲਮਾਂ ਦੇ ਗਾਣੇ ਨੂੰ ਬੰਦ ਕਰ ਦਿੰਦਾ ਹੈਂ।

 6 ਇਸ ਪਹਾੜ ਉੱਤੇ+ ਸੈਨਾਵਾਂ ਦਾ ਯਹੋਵਾਹ ਸਾਰੇ ਲੋਕਾਂ ਲਈ

ਚਿਕਨਾਈ ਵਾਲੇ ਭੋਜਨ ਦੀ ਦਾਅਵਤ ਕਰੇਗਾ,+

ਵਧੀਆ ਦਾਖਰਸ ਦੀ ਦਾਅਵਤ,

ਗੁੱਦੇ ਵਾਲੀਆਂ ਹੱਡੀਆਂ ਸਣੇ ਚਿਕਨਾਈ ਵਾਲੇ ਭੋਜਨ

ਅਤੇ ਵਧੀਆ ਕਿਸਮ ਦੇ ਪੁਣੇ ਹੋਏ ਦਾਖਰਸ ਦੀ ਦਾਅਵਤ।

 7 ਇਸ ਪਹਾੜ ਤੋਂ ਉਹ ਉਸ ਚਾਦਰ ਨੂੰ ਹਟਾ ਦੇਵੇਗਾ* ਜਿਸ ਨੇ ਸਾਰੇ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ

ਅਤੇ ਉਸ ਬੁਣੇ ਹੋਏ ਪੜਦੇ* ਨੂੰ ਜੋ ਸਾਰੀਆਂ ਕੌਮਾਂ ਉੱਤੇ ਪਿਆ ਹੋਇਆ ਹੈ।

 8 ਉਹ ਮੌਤ ਨੂੰ ਹਮੇਸ਼ਾ ਲਈ ਨਿਗਲ਼ ਲਵੇਗਾ*+

ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਹਰ ਚਿਹਰੇ ਤੋਂ ਹੰਝੂ ਪੂੰਝ ਦੇਵੇਗਾ।+

ਉਹ ਆਪਣੇ ਲੋਕਾਂ ਦੀ ਬਦਨਾਮੀ ਸਾਰੀ ਧਰਤੀ ਤੋਂ ਦੂਰ ਕਰ ਦੇਵੇਗਾ

ਕਿਉਂਕਿ ਯਹੋਵਾਹ ਨੇ ਖ਼ੁਦ ਇਹ ਕਿਹਾ ਹੈ।

 9 ਉਸ ਦਿਨ ਉਹ ਕਹਿਣਗੇ:

“ਦੇਖੋ! ਉਹ ਸਾਡਾ ਪਰਮੇਸ਼ੁਰ ਹੈ!+

ਅਸੀਂ ਉਸ ʼਤੇ ਆਸ ਲਾਈ ਹੈ,+

ਉਹੀ ਸਾਨੂੰ ਬਚਾਵੇਗਾ।+

ਹਾਂ, ਉਹ ਯਹੋਵਾਹ ਹੈ!

ਅਸੀਂ ਉਸ ʼਤੇ ਉਮੀਦ ਲਾਈ ਹੈ।

ਉਸ ਰਾਹੀਂ ਮਿਲਦੀ ਮੁਕਤੀ ਕਰਕੇ ਆਓ ਆਪਾਂ ਆਨੰਦ ਕਰੀਏ ਤੇ ਖ਼ੁਸ਼ੀਆਂ ਮਨਾਈਏ।”+

10 ਯਹੋਵਾਹ ਦਾ ਹੱਥ ਇਸ ਪਹਾੜ ਉੱਤੇ ਟਿਕਿਆ ਰਹੇਗਾ+

ਅਤੇ ਮੋਆਬ ਨੂੰ ਉਸ ਦੀ ਥਾਂ ʼਤੇ ਹੀ ਮਿੱਧਿਆ ਜਾਵੇਗਾ+

ਜਿਵੇਂ ਤੂੜੀ ਨੂੰ ਗੋਹੇ ਦੇ ਢੇਰ ਵਿਚ ਮਧੋਲਿਆ ਜਾਂਦਾ ਹੈ।

11 ਉਹ ਆਪਣੇ ਹੱਥ ਚੁੱਕ ਕੇ ਇਸ ਨੂੰ ਮਾਰੇਗਾ

ਜਿਵੇਂ ਇਕ ਤੈਰਾਕ ਤੈਰਨ ਲਈ ਆਪਣੇ ਹੱਥ ਮਾਰਦਾ ਹੈ

ਅਤੇ ਉਹ ਆਪਣੇ ਕੁਸ਼ਲ ਹੱਥਾਂ ਨਾਲ ਮਾਰ ਕੇ

ਉਸ ਦੀ ਆਕੜ ਭੰਨ ਸੁੱਟੇਗਾ।+

12 ਕਿਲੇਬੰਦ ਸ਼ਹਿਰ ਸਮੇਤ ਤੇਰੀਆਂ ਸੁਰੱਖਿਆ ਵਾਲੀਆਂ ਉੱਚੀਆਂ ਕੰਧਾਂ ਨੂੰ

ਉਹ ਢਾਹ ਦੇਵੇਗਾ;

ਉਹ ਇਸ ਨੂੰ ਜ਼ਮੀਨ ਉੱਤੇ ਡੇਗ ਦੇਵੇਗਾ, ਮਿੱਟੀ ਵਿਚ ਮਿਲਾ ਦੇਵੇਗਾ।

26 ਉਸ ਦਿਨ ਯਹੂਦਾਹ ਦੇਸ਼ ਵਿਚ ਇਹ ਗੀਤ ਗਾਇਆ ਜਾਵੇਗਾ:+

“ਸਾਡਾ ਸ਼ਹਿਰ ਮਜ਼ਬੂਤ ਹੈ।+

ਉਹ ਮੁਕਤੀ ਨੂੰ ਇਸ ਦੀਆਂ ਕੰਧਾਂ ਅਤੇ ਸੁਰੱਖਿਆ ਦੀ ਢਲਾਣ ਬਣਾਉਂਦਾ ਹੈ।+

 2 ਦਰਵਾਜ਼ੇ ਖੋਲ੍ਹੋ+ ਤਾਂਕਿ ਧਰਮੀ ਕੌਮ ਅੰਦਰ ਆ ਸਕੇ,

ਹਾਂ, ਉਹ ਕੌਮ ਜੋ ਵਫ਼ਾਦਾਰੀ ਨਾਲ ਕੰਮ ਕਰਦੀ ਹੈ।

 3 ਤੂੰ ਉਨ੍ਹਾਂ ਦੀ ਰਾਖੀ ਕਰੇਂਗਾ ਜੋ ਪੂਰੀ ਤਰ੍ਹਾਂ ਤੇਰੇ ʼਤੇ ਨਿਰਭਰ ਰਹਿੰਦੇ ਹਨ;*

ਤੂੰ ਉਨ੍ਹਾਂ ਨੂੰ ਹਮੇਸ਼ਾ ਸ਼ਾਂਤੀ ਬਖ਼ਸ਼ੇਂਗਾ+

ਕਿਉਂਕਿ ਉਹ ਤੇਰੇ ʼਤੇ ਭਰੋਸਾ ਰੱਖਦੇ ਹਨ।+

 4 ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖੋ+

ਕਿਉਂਕਿ ਯਾਹ* ਯਹੋਵਾਹ ਹਮੇਸ਼ਾ ਰਹਿਣ ਵਾਲੀ ਚਟਾਨ ਹੈ।+

 5 ਉਹ ਉਚਾਈ ʼਤੇ ਰਹਿਣ ਵਾਲਿਆਂ ਨੂੰ, ਉੱਚੇ ਸ਼ਹਿਰ ਨੂੰ ਹੇਠਾਂ ਲੈ ਆਇਆ।

ਉਹ ਉਸ ਨੂੰ ਥੱਲੇ ਲੈ ਆਉਂਦਾ ਹੈ,

ਉਹ ਉਸ ਨੂੰ ਧਰਤੀ ʼਤੇ ਲੈ ਆਉਂਦਾ ਹੈ;

ਉਹ ਉਸ ਨੂੰ ਖ਼ਾਕ ਵਿਚ ਡੇਗ ਦਿੰਦਾ ਹੈ।

 6 ਪੈਰ ਉਸ ਨੂੰ ਮਿੱਧਣਗੇ,

ਹਾਂ, ਸਤਾਏ ਹੋਇਆਂ ਦੇ ਪੈਰ, ਦੁਖੀਆਂ ਦੇ ਪੈਰ।”

 7 ਧਰਮੀ ਦਾ ਰਾਹ ਸਿੱਧਾ* ਹੈ।

ਕਿਉਂਕਿ ਤੂੰ ਨੇਕਦਿਲ ਹੈਂ,

ਇਸ ਲਈ ਤੂੰ ਧਰਮੀ ਦਾ ਰਾਹ ਪੱਧਰਾ ਕਰੇਂਗਾ।

 8 ਹੇ ਯਹੋਵਾਹ, ਤੇਰੇ ਨਿਆਵਾਂ ਦੇ ਰਾਹ ʼਤੇ ਚੱਲਦੇ ਹੋਏ

ਅਸੀਂ ਤੇਰੇ ʼਤੇ ਆਸ ਰੱਖਦੇ ਹਾਂ।

ਅਸੀਂ ਤੇਰੇ ਨਾਂ ਅਤੇ ਤੇਰੀ ਯਾਦਗਾਰ ਲਈ ਤਰਸਦੇ ਹਾਂ।*

 9 ਰਾਤ ਨੂੰ ਮੇਰਾ ਰੋਮ-ਰੋਮ ਤੇਰੇ ਲਈ ਤਰਸਦਾ ਹੈ,

ਹਾਂ, ਮੇਰਾ ਮਨ ਤੈਨੂੰ ਭਾਲਦਾ ਫਿਰਦਾ ਹੈ;+

ਜਦੋਂ ਤੂੰ ਧਰਤੀ ਲਈ ਆਪਣੇ ਫ਼ੈਸਲੇ ਸੁਣਾਉਂਦਾ ਹੈਂ,

ਉਦੋਂ ਧਰਤੀ ਦੇ ਵਾਸੀ ਸਿੱਖਦੇ ਹਨ ਕਿ ਸਹੀ ਕੀ ਹੈ।+

10 ਭਾਵੇਂ ਦੁਸ਼ਟ ʼਤੇ ਮਿਹਰ ਕੀਤੀ ਜਾਵੇ,

ਫਿਰ ਵੀ ਉਹ ਨਹੀਂ ਸਿੱਖੇਗਾ ਕਿ ਸਹੀ ਕੀ ਹੈ।+

ਸੱਚਾਈ ਦੇ* ਦੇਸ਼ ਵਿਚ ਵੀ ਉਹ ਦੁਸ਼ਟਤਾ ਕਰੇਗਾ+

ਅਤੇ ਉਹ ਯਹੋਵਾਹ ਦੇ ਤੇਜ ਨੂੰ ਨਹੀਂ ਦੇਖੇਗਾ।+

11 ਹੇ ਯਹੋਵਾਹ, ਤੇਰਾ ਹੱਥ ਉੱਠਿਆ ਹੋਇਆ ਹੈ, ਪਰ ਉਹ ਇਸ ਨੂੰ ਦੇਖਦੇ ਨਹੀਂ।+

ਉਹ ਤੇਰੇ ਲੋਕਾਂ ਲਈ ਤੇਰਾ ਜੋਸ਼ ਦੇਖਣਗੇ ਤੇ ਸ਼ਰਮਿੰਦਾ ਹੋਣਗੇ।

ਹਾਂ, ਤੇਰੀ ਇਹੀ ਅੱਗ ਤੇਰੇ ਦੁਸ਼ਮਣਾਂ ਨੂੰ ਭਸਮ ਕਰ ਦੇਵੇਗੀ।

12 ਹੇ ਯਹੋਵਾਹ, ਤੂੰ ਸਾਨੂੰ ਸ਼ਾਂਤੀ ਬਖ਼ਸ਼ੇਂਗਾ+

ਕਿਉਂਕਿ ਅਸੀਂ ਜੋ ਕੁਝ ਵੀ ਕੀਤਾ ਹੈ,

ਉਹ ਤੇਰੇ ਕਰਕੇ ਹੀ ਹੋ ਪਾਇਆ।

13 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੇਰੇ ਤੋਂ ਇਲਾਵਾ ਹੋਰ ਮਾਲਕਾਂ ਨੇ ਵੀ ਸਾਡੇ ʼਤੇ ਰਾਜ ਕੀਤਾ,+

ਪਰ ਅਸੀਂ ਸਿਰਫ਼ ਤੇਰਾ ਹੀ ਨਾਂ ਲੈਂਦੇ ਹਾਂ।+

14 ਉਹ ਮਰ ਚੁੱਕੇ ਹਨ; ਉਹ ਜੀਉਂਦੇ ਨਹੀਂ ਹੋਣਗੇ।

ਮੌਤ ਦੇ ਹੱਥਾਂ ਵਿਚ ਬੇਬੱਸ ਉਹ ਲੋਕ ਨਹੀਂ ਉੱਠਣਗੇ।+

ਕਿਉਂਕਿ ਉਨ੍ਹਾਂ ਨੂੰ ਨਾਸ਼ ਕਰਨ ਤੇ ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ

ਤੂੰ ਉਨ੍ਹਾਂ ਵੱਲ ਧਿਆਨ ਦਿੱਤਾ ਹੈ।

15 ਤੂੰ ਕੌਮ ਨੂੰ ਵਧਾਇਆ ਹੈ, ਹੇ ਯਹੋਵਾਹ,

ਤੂੰ ਕੌਮ ਨੂੰ ਵਧਾਇਆ ਹੈ;

ਤੂੰ ਖ਼ੁਦ ਨੂੰ ਵਡਿਆਇਆ ਹੈ।+

ਤੂੰ ਦੇਸ਼ ਦੀਆਂ ਸਾਰੀਆਂ ਹੱਦਾਂ ਨੂੰ ਦੂਰ-ਦੂਰ ਤਕ ਫੈਲਾਇਆ ਹੈ।+

16 ਹੇ ਯਹੋਵਾਹ, ਦੁੱਖ ਦੀ ਘੜੀ ਵਿਚ ਉਹ ਤੇਰੇ ਵੱਲ ਮੁੜੇ;

ਜਦ ਤੂੰ ਉਨ੍ਹਾਂ ਨੂੰ ਅਨੁਸ਼ਾਸਨ ਦਿੱਤਾ, ਉਨ੍ਹਾਂ ਨੇ ਧੀਮੀ ਆਵਾਜ਼ ਵਿਚ ਪ੍ਰਾਰਥਨਾ ਕਰ ਕੇ ਆਪਣਾ ਦਿਲ ਖੋਲ੍ਹਿਆ।+

17 ਜਿਵੇਂ ਜਨਮ ਦੇਣ ਲੱਗਿਆਂ ਗਰਭਵਤੀ ਔਰਤ ਨੂੰ

ਜਣਨ-ਪੀੜਾਂ ਲੱਗਦੀਆਂ ਹਨ ਤੇ ਉਹ ਦਰਦ ਨਾਲ ਚੀਕਦੀ ਹੈ,

ਤੇਰੇ ਕਰਕੇ ਸਾਡੀ ਵੀ ਉਹੀ ਹਾਲਤ ਹੈ, ਹੇ ਯਹੋਵਾਹ।

18 ਅਸੀਂ ਗਰਭਵਤੀ ਹੋਏ, ਸਾਨੂੰ ਜਣਨ-ਪੀੜਾਂ ਲੱਗੀਆਂ,

ਪਰ ਮਾਨੋ ਅਸੀਂ ਹਵਾ ਨੂੰ ਜਨਮ ਦਿੱਤਾ।

ਅਸੀਂ ਦੇਸ਼ ਨੂੰ ਮੁਕਤੀ ਨਹੀਂ ਦਿਵਾਈ

ਅਤੇ ਕੋਈ ਵੀ ਇਸ ਦੇਸ਼ ਵਿਚ ਰਹਿਣ ਲਈ ਨਹੀਂ ਜੰਮਿਆ।

19 “ਤੇਰੇ ਮੁਰਦੇ ਜੀਉਂਦੇ ਹੋਣਗੇ।

ਮੇਰੀਆਂ ਲੋਥਾਂ* ਉੱਠ ਖੜ੍ਹੀਆਂ ਹੋਣਗੀਆਂ।+

ਹੇ ਖ਼ਾਕ ਦੇ ਵਾਸੀਓ!+

ਜਾਗੋ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਓ

ਕਿਉਂਕਿ ਤੇਰੀ ਤ੍ਰੇਲ ਸਵੇਰ ਦੀ ਤ੍ਰੇਲ* ਵਰਗੀ ਹੈ

ਅਤੇ ਧਰਤੀ ਮੌਤ ਦੇ ਹੱਥਾਂ ਵਿਚ ਬੇਬੱਸ ਪਏ ਲੋਕਾਂ ਨੂੰ ਮੋੜ ਦੇਵੇਗੀ ਕਿ ਉਨ੍ਹਾਂ ਨੂੰ ਜ਼ਿੰਦਗੀ ਮਿਲੇ।*

20 ਹੇ ਮੇਰੇ ਲੋਕੋ, ਜਾਓ, ਆਪਣੀਆਂ ਕੋਠੜੀਆਂ ਵਿਚ ਵੜ ਜਾਓ

ਅਤੇ ਆਪਣੇ ਬੂਹੇ ਬੰਦ ਕਰ ਲਓ।+

ਆਪਣੇ ਆਪ ਨੂੰ ਥੋੜ੍ਹੇ ਸਮੇਂ ਲਈ ਲੁਕਾ ਲਓ

ਜਦ ਤਕ ਕ੍ਰੋਧ* ਟਲ ਨਹੀਂ ਜਾਂਦਾ।+

21 ਦੇਖੋ! ਯਹੋਵਾਹ ਆਪਣੀ ਜਗ੍ਹਾ ਤੋਂ ਆ ਰਿਹਾ ਹੈ

ਤਾਂਕਿ ਦੇਸ਼ ਦੇ ਵਾਸੀਆਂ ਤੋਂ ਉਨ੍ਹਾਂ ਦੇ ਗੁਨਾਹ ਦਾ ਲੇਖਾ ਲਵੇ,

ਦੇਸ਼ ਆਪਣੇ ਵਿਚ ਵਹਾਏ ਗਏ ਖ਼ੂਨ ਨੂੰ ਪ੍ਰਗਟ ਕਰੇਗਾ

ਅਤੇ ਇਹ ਕਤਲ ਕੀਤੇ ਹੋਇਆਂ ਨੂੰ ਹੋਰ ਨਹੀਂ ਲੁਕਾਵੇਗਾ।”

27 ਉਸ ਦਿਨ ਯਹੋਵਾਹ ਆਪਣੀ ਤੇਜ਼, ਵੱਡੀ ਅਤੇ ਮਜ਼ਬੂਤ ਤਲਵਾਰ ਲੈ ਕੇ+

ਲਿਵਯਾਥਾਨ* ਯਾਨੀ ਮੇਲ਼ਦੇ ਸੱਪ ਵੱਲ,

ਉਸ ਲਿਵਯਾਥਾਨ, ਹਾਂ, ਵਲ਼ ਖਾਂਦੇ ਸੱਪ ਵੱਲ ਧਿਆਨ ਕਰੇਗਾ

ਅਤੇ ਉਹ ਸਮੁੰਦਰ ਵਿਚਲੇ ਉਸ ਵੱਡੇ ਜੀਵ ਨੂੰ ਮਾਰ ਸੁੱਟੇਗਾ।

 2 ਉਸ ਦਿਨ ਉਸ ਔਰਤ* ਲਈ ਗਾਇਓ:

“ਝੱਗ ਛੱਡਦੇ ਦਾਖਰਸ ਦਾ ਇਕ ਅੰਗੂਰੀ ਬਾਗ਼!+

 3 ਮੈਂ ਯਹੋਵਾਹ ਉਸ ਦੀ ਰਾਖੀ ਕਰ ਰਿਹਾ ਹਾਂ।+

ਹਰ ਪਲ ਮੈਂ ਉਸ ਨੂੰ ਪਾਣੀ ਦਿੰਦਾ ਹਾਂ।+

ਮੈਂ ਦਿਨ-ਰਾਤ ਉਸ ਦੀ ਹਿਫਾਜ਼ਤ ਕਰਦਾ ਹਾਂ

ਤਾਂਕਿ ਕੋਈ ਉਸ ਨੂੰ ਨੁਕਸਾਨ ਨਾ ਪਹੁੰਚਾਏ।+

 4 ਮੇਰੇ ਅੰਦਰ ਕੋਈ ਗੁੱਸਾ ਨਹੀਂ।+

ਕੌਣ ਹੈ ਜੋ ਯੁੱਧ ਵਿਚ ਕੰਡਿਆਲ਼ੀਆਂ ਝਾੜੀਆਂ ਅਤੇ ਜੰਗਲੀ ਬੂਟੀਆਂ ਨਾਲ ਮੇਰਾ ਮੁਕਾਬਲਾ ਕਰ ਸਕੇ?

ਮੈਂ ਉਨ੍ਹਾਂ ਨੂੰ ਮਿੱਧ ਸੁੱਟਾਂਗਾ ਅਤੇ ਉਸੇ ਵੇਲੇ ਉਨ੍ਹਾਂ ਨੂੰ ਭਸਮ ਕਰ ਦਿਆਂਗਾ।

 5 ਜਾਂ ਫਿਰ ਉਹ ਮੇਰੇ ਮਜ਼ਬੂਤ ਕਿਲੇ ਨੂੰ ਘੁੱਟ ਕੇ ਫੜੇ।

ਉਹ ਮੇਰੇ ਨਾਲ ਸ਼ਾਂਤੀ ਕਾਇਮ ਕਰੇ;

ਹਾਂ, ਸ਼ਾਂਤੀ ਕਾਇਮ ਕਰੇ ਮੇਰੇ ਨਾਲ।”

 6 ਆਉਣ ਵਾਲੇ ਦਿਨਾਂ ਵਿਚ ਯਾਕੂਬ ਜੜ੍ਹ ਫੜੇਗਾ,

ਇਜ਼ਰਾਈਲ ਫੁੱਟੇਗਾ ਅਤੇ ਫਲ਼ੇਗਾ+

ਅਤੇ ਉਹ ਧਰਤੀ ਨੂੰ ਪੈਦਾਵਾਰ ਨਾਲ ਭਰ ਦੇਣਗੇ।+

 7 ਕੀ ਉਸ ਨੂੰ ਇੰਨੀ ਸਖ਼ਤੀ ਨਾਲ ਮਾਰਿਆ ਜਾਣਾ ਚਾਹੀਦਾ?

ਕੀ ਉਸ ਨੂੰ ਅਜਿਹੀ ਮੌਤ ਮਿਲਣੀ ਚਾਹੀਦੀ ਜਿਹੋ ਜਿਹੀ ਉਸ ਦੇ ਲੋਕਾਂ ਨੂੰ ਮਿਲੀ?

 8 ਉਸ ਨੂੰ ਦੂਰ ਭੇਜਣ ਵੇਲੇ ਤੂੰ ਗੜਕਵੀਂ ਆਵਾਜ਼ ਵਿਚ ਉਸ ਨਾਲ ਲੜੇਂਗਾ।

ਪੂਰਬ ਵੱਲੋਂ ਵਗਦੀ ਹਵਾ ਦੇ ਦਿਨ, ਉਹ ਆਪਣੇ ਗੁੱਸੇ ਦੇ ਕਹਿਰ ਨਾਲ ਉਸ ਨੂੰ ਉਡਾ ਦੇਵੇਗਾ।+

 9 ਇਸ ਤਰ੍ਹਾਂ ਯਾਕੂਬ ਦੇ ਪਾਪ ਦਾ ਪ੍ਰਾਸਚਿਤ ਹੋਵੇਗਾ,+

ਜਦੋਂ ਉਸ ਦਾ ਪਾਪ ਦੂਰ ਕੀਤਾ ਜਾਵੇਗਾ, ਤਾਂ ਸਾਰਾ ਫਲ ਇਹ ਹੋਵੇਗਾ:

ਉਹ ਵੇਦੀ ਦੇ ਸਾਰੇ ਪੱਥਰਾਂ ਨੂੰ

ਚੂਨੇ ਦੇ ਚੂਰ-ਚੂਰ ਕੀਤੇ ਪੱਥਰਾਂ ਵਾਂਗ ਬਣਾ ਦੇਵੇਗਾ,

ਨਾ ਕੋਈ ਪੂਜਾ-ਖੰਭਾ* ਤੇ ਨਾ ਕੋਈ ਧੂਪਦਾਨ ਬਚੇਗਾ।+

10 ਕਿਲੇਬੰਦ ਸ਼ਹਿਰ ਛੱਡ ਦਿੱਤਾ ਜਾਵੇਗਾ,

ਉਸ ਦੀਆਂ ਚਰਾਂਦਾਂ ਤਿਆਗੀਆਂ ਜਾਣਗੀਆਂ ਤੇ ਉਜਾੜ ਵਾਂਗ ਸੁੰਨਸਾਨ ਹੋ ਜਾਣਗੀਆਂ।+

ਉੱਥੇ ਵੱਛਾ ਚਰੇਗਾ ਤੇ ਲੇਟੇਗਾ

ਅਤੇ ਉਸ ਦੀਆਂ ਟਾਹਣੀਆਂ ਖਾ ਜਾਵੇਗਾ।+

11 ਜਦ ਉਸ ਦੀਆਂ ਟਾਹਣੀਆਂ ਸੁੱਕ ਜਾਣਗੀਆਂ,

ਤਾਂ ਔਰਤਾਂ ਆ ਕੇ ਉਨ੍ਹਾਂ ਨੂੰ ਤੋੜ ਲੈਣਗੀਆਂ

ਅਤੇ ਉਨ੍ਹਾਂ ਨਾਲ ਅੱਗ ਬਾਲ਼ਣਗੀਆਂ।

ਇਨ੍ਹਾਂ ਲੋਕਾਂ ਨੂੰ ਸਮਝ ਨਹੀਂ ਹੈ।+

ਇਸੇ ਕਰਕੇ ਉਨ੍ਹਾਂ ਦਾ ਬਣਾਉਣ ਵਾਲਾ ਉਨ੍ਹਾਂ ʼਤੇ ਰਹਿਮ ਨਹੀਂ ਕਰੇਗਾ,

ਉਨ੍ਹਾਂ ਨੂੰ ਰਚਣ ਵਾਲਾ ਉਨ੍ਹਾਂ ʼਤੇ ਮਿਹਰ ਨਹੀਂ ਕਰੇਗਾ।+

12 ਉਸ ਦਿਨ ਯਹੋਵਾਹ ਵਹਿੰਦੇ ਦਰਿਆ* ਤੋਂ ਲੈ ਕੇ ਮਿਸਰ ਵਾਦੀ*+ ਤਕ ਫਲ ਝਾੜ ਲਵੇਗਾ। ਹੇ ਇਜ਼ਰਾਈਲ ਦੇ ਲੋਕੋ, ਤੁਸੀਂ ਇਕ-ਇਕ ਕਰ ਕੇ ਚੁਗ ਲਏ ਜਾਓਗੇ।+ 13 ਉਸ ਦਿਨ ਵੱਡਾ ਨਰਸਿੰਗਾ ਵਜਾਇਆ ਜਾਵੇਗਾ+ ਅਤੇ ਜੋ ਅੱਸ਼ੂਰ ਦੇਸ਼ ਵਿਚ ਨਾਸ਼ ਹੋਣ ਹੀ ਵਾਲੇ ਹਨ+ ਅਤੇ ਜੋ ਮਿਸਰ ਦੇਸ਼ ਵਿਚ ਖਿਲਰੇ ਹੋਏ ਹਨ,+ ਆਉਣਗੇ ਅਤੇ ਯਰੂਸ਼ਲਮ ਦੇ ਪਵਿੱਤਰ ਪਹਾੜ ʼਤੇ ਯਹੋਵਾਹ ਨੂੰ ਮੱਥਾ ਟੇਕਣਗੇ।+

28 ਇਫ਼ਰਾਈਮ ਦੇ ਸ਼ਰਾਬੀਆਂ ਦੇ ਦਿਖਾਵੇ ਵਾਲੇ* ਤਾਜ* ਉੱਤੇ ਹਾਇ+

ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਮੁਰਝਾ ਰਹੇ ਫੁੱਲ ਉੱਤੇ

ਜਿਹੜਾ ਦਾਖਰਸ ਨਾਲ ਮਦਹੋਸ਼ ਹੋਣ ਵਾਲਿਆਂ ਦੀ ਉਪਜਾਊ ਘਾਟੀ ਦੇ ਸਿਰ ʼਤੇ ਹੈ!

 2 ਦੇਖੋ! ਯਹੋਵਾਹ ਇਕ ਤਕੜਾ ਤੇ ਤਾਕਤਵਰ ਸ਼ਖ਼ਸ ਭੇਜੇਗਾ।

ਉਹ ਗੜਿਆਂ ਦੀ ਤੇਜ਼ ਬੁਛਾੜ ਵਰਗਾ, ਤਬਾਹੀ ਮਚਾਉਣ ਵਾਲੀ ਤੂਫ਼ਾਨੀ ਹਨੇਰੀ ਵਰਗਾ,

ਤੂਫ਼ਾਨ ਤੇ ਹੜ੍ਹ ਦੇ ਜ਼ੋਰਦਾਰ ਪਾਣੀਆਂ ਵਰਗਾ ਹੈ,

ਉਹ ਤਾਜ ਨੂੰ ਧਰਤੀ ਉੱਤੇ ਜ਼ੋਰ ਨਾਲ ਪਟਕ ਦੇਵੇਗਾ।

 3 ਇਫ਼ਰਾਈਮ ਦੇ ਸ਼ਰਾਬੀਆਂ ਦੇ ਦਿਖਾਵੇ ਵਾਲੇ* ਤਾਜ

ਪੈਰਾਂ ਥੱਲੇ ਮਿੱਧੇ ਜਾਣਗੇ।+

 4 ਇਸ ਦੇ ਸ਼ਾਨਦਾਰ ਸੁਹੱਪਣ ਦਾ ਮੁਰਝਾ ਰਿਹਾ ਫੁੱਲ,

ਜਿਹੜਾ ਉਪਜਾਊ ਘਾਟੀ ਦੇ ਸਿਰੇ ਉੱਤੇ ਹੈ,

ਗਰਮੀਆਂ ਤੋਂ ਪਹਿਲਾਂ ਲੱਗਣ ਵਾਲੇ ਅੰਜੀਰ ਦੇ ਪਹਿਲੇ ਫਲ ਵਰਗਾ ਬਣ ਜਾਵੇਗਾ।

ਜਦੋਂ ਕੋਈ ਉਸ ਨੂੰ ਦੇਖਦਾ ਹੈ, ਤਾਂ ਹੱਥ ਵਿਚ ਆਉਂਦਿਆਂ ਹੀ ਉਹ ਉਸ ਨੂੰ ਨਿਗਲ਼ ਜਾਂਦਾ ਹੈ।

5 ਉਸ ਦਿਨ ਸੈਨਾਵਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਲਈ ਇਕ ਸ਼ਾਨਦਾਰ ਤਾਜ ਅਤੇ ਫੁੱਲਾਂ ਦਾ ਇਕ ਸੋਹਣਾ ਮੁਕਟ ਬਣੇਗਾ।+ 6 ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਲਈ ਉਹ ਇਨਸਾਫ਼ ਕਰਨ ਦੀ ਹੱਲਾਸ਼ੇਰੀ ਦੇਣ ਵਾਲਾ ਬਣੇਗਾ ਅਤੇ ਦਰਵਾਜ਼ੇ ʼਤੇ ਹਮਲੇ ਦਾ ਸਾਮ੍ਹਣਾ ਕਰਨ ਵਾਲੇ ਲਈ ਉਹ ਤਾਕਤ ਦਾ ਸੋਮਾ ਬਣੇਗਾ।+

 7 ਇਹ ਵੀ ਦਾਖਰਸ ਕਰਕੇ ਡਗਮਗਾਉਂਦੇ ਹਨ;

ਸ਼ਰਾਬ ਪੀ ਕੇ ਲੜਖੜਾਉਂਦੇ ਹਨ।

ਪੁਜਾਰੀ ਅਤੇ ਨਬੀ ਸ਼ਰਾਬ ਪੀ ਕੇ ਡਗਮਗਾਉਂਦੇ ਹਨ;

ਦਾਖਰਸ ਨਾਲ ਉਨ੍ਹਾਂ ਦੀ ਮੱਤ ਮਾਰੀ ਜਾਂਦੀ ਹੈ,

ਉਹ ਸ਼ਰਾਬ ਕਰਕੇ ਲੜਖੜਾਉਂਦੇ ਫਿਰਦੇ ਹਨ;

ਉਨ੍ਹਾਂ ਦੇ ਦਰਸ਼ਣ ਉਨ੍ਹਾਂ ਨੂੰ ਭਟਕਾ ਦਿੰਦੇ ਹਨ

ਅਤੇ ਉਹ ਸਹੀ ਫ਼ੈਸਲੇ ਨਹੀਂ ਕਰ ਪਾਉਂਦੇ।+

 8 ਉਨ੍ਹਾਂ ਦੇ ਮੇਜ਼ ਉਲਟੀਆਂ ਨਾਲ ਭਰੇ ਪਏ ਹਨ,

ਕੋਈ ਥਾਂ ਸਾਫ਼ ਨਹੀਂ।

 9 ਉਹ ਕਿਸ ਨੂੰ ਗਿਆਨ ਦੇਵੇਗਾ

ਅਤੇ ਕਿਸ ਨੂੰ ਸੰਦੇਸ਼ ਦੀ ਸਮਝ ਦੇਵੇਗਾ?

ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਦੁੱਧੋਂ ਛੁਡਾਇਆ ਗਿਆ ਹੈ,

ਕੀ ਉਨ੍ਹਾਂ ਨੂੰ ਜਿਨ੍ਹਾਂ ਨੂੰ ਹੁਣੇ-ਹੁਣੇ ਮਾਂ ਦੀ ਛਾਤੀ ਤੋਂ ਅਲੱਗ ਕੀਤਾ ਗਿਆ ਹੈ?

10 ਹਰ ਵੇਲੇ ਉਹ ਇਹੀ ਕਹਿੰਦਾ ਰਹਿੰਦਾ: “ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,

ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+

ਥੋੜ੍ਹਾ ਇੱਧਰ, ਥੋੜ੍ਹਾ ਉੱਧਰ।”

11 ਇਸ ਲਈ ਉਹ ਥਥਲੀ ਜ਼ਬਾਨ* ਅਤੇ ਵਿਦੇਸ਼ੀ ਭਾਸ਼ਾ ਬੋਲਣ ਵਾਲਿਆਂ ਰਾਹੀਂ ਇਸ ਪਰਜਾ ਨਾਲ ਗੱਲ ਕਰੇਗਾ।+ 12 ਇਕ ਵਾਰ ਉਸ ਨੇ ਉਨ੍ਹਾਂ ਨੂੰ ਕਿਹਾ ਸੀ: “ਇਹ ਆਰਾਮ ਕਰਨ ਦੀ ਜਗ੍ਹਾ ਹੈ। ਥੱਕੇ ਹੋਏ ਨੂੰ ਆਰਾਮ ਕਰਨ ਦਿਓ; ਇਹ ਤਰੋ-ਤਾਜ਼ਾ ਹੋਣ ਵਾਲੀ ਥਾਂ ਹੈ,” ਪਰ ਉਨ੍ਹਾਂ ਨੇ ਇਕ ਨਾ ਸੁਣੀ।+ 13 ਇਸ ਲਈ ਯਹੋਵਾਹ ਉਨ੍ਹਾਂ ਨੂੰ ਕਹੇਗਾ:

“ਹੁਕਮ ʼਤੇ ਹੁਕਮ, ਹੁਕਮ ʼਤੇ ਹੁਕਮ,

ਨਿਯਮ ʼਤੇ ਨਿਯਮ, ਨਿਯਮ ʼਤੇ ਨਿਯਮ,*+

ਥੋੜ੍ਹਾ ਇੱਧਰ, ਥੋੜ੍ਹਾ ਉੱਧਰ”

ਤਾਂਕਿ ਜਦੋਂ ਉਹ ਚੱਲਣ,

ਉਹ ਠੇਡਾ ਖਾਣ ਤੇ ਪਿੱਛੇ ਨੂੰ ਡਿਗ ਜਾਣ,

ਜ਼ਖ਼ਮੀ ਹੋ ਜਾਣ ਅਤੇ ਫਸ ਜਾਣ ਤੇ ਫੜੇ ਜਾਣ।+

14 ਹੇ ਸ਼ੇਖ਼ੀਆਂ ਮਾਰਨ ਵਾਲਿਓ, ਹੇ ਯਰੂਸ਼ਲਮ ਵਿਚ ਇਸ ਪਰਜਾ ਦੇ ਹਾਕਮੋ,

ਯਹੋਵਾਹ ਦੀ ਗੱਲ ਸੁਣੋ

15 ਕਿਉਂਕਿ ਤੁਸੀਂ ਕਹਿੰਦੇ ਹੋ:

“ਅਸੀਂ ਮੌਤ ਨਾਲ ਇਕਰਾਰ ਕੀਤਾ ਹੈ+

ਅਤੇ ਕਬਰ* ਨਾਲ ਅਸੀਂ ਇਕ ਸਮਝੌਤਾ ਕੀਤਾ ਹੈ।*

ਜਦੋਂ ਅਚਾਨਕ ਜ਼ੋਰਦਾਰ ਹੜ੍ਹ ਆਵੇਗਾ,

ਤਾਂ ਇਹ ਸਾਡੇ ਤਕ ਨਹੀਂ ਪਹੁੰਚੇਗਾ

ਕਿਉਂਕਿ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ ਹੈ

ਅਤੇ ਆਪਣੇ ਆਪ ਨੂੰ ਛਲ-ਕਪਟ ਵਿਚ ਲੁਕਾਇਆ ਹੈ।”+

16 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:

“ਮੈਂ ਪਰਖੇ ਹੋਏ ਪੱਥਰ ਨੂੰ ਸੀਓਨ ਵਿਚ ਨੀਂਹ ਵਜੋਂ ਰੱਖ ਰਿਹਾ ਹਾਂ,+

ਹਾਂ, ਪੱਕੀ ਨੀਂਹ ਦੇ ਕੋਨੇ ਦੇ ਕੀਮਤੀ ਪੱਥਰ ਨੂੰ।+

ਨਿਹਚਾ ਕਰਨ ਵਾਲਾ ਕੋਈ ਵੀ ਨਹੀਂ ਘਬਰਾਏਗਾ।+

17 ਮੈਂ ਇਨਸਾਫ਼ ਨੂੰ ਨਾਪਣ ਵਾਲੀ ਰੱਸੀ+

ਅਤੇ ਧਾਰਮਿਕਤਾ ਨੂੰ ਸਾਹਲ* ਬਣਾਵਾਂਗਾ।+

ਗੜੇ ਝੂਠਾਂ ਦੀ ਪਨਾਹ ਨੂੰ ਵਹਾ ਲੈ ਜਾਣਗੇ

ਅਤੇ ਪਾਣੀ ਲੁਕਣ ਦੀ ਥਾਂ ਨੂੰ ਰੋੜ੍ਹ ਕੇ ਲੈ ਜਾਣਗੇ।

18 ਮੌਤ ਨਾਲ ਤੁਹਾਡੇ ਇਕਰਾਰ ਨੂੰ ਤੋੜਿਆ ਜਾਵੇਗਾ

ਅਤੇ ਕਬਰ* ਨਾਲ ਤੁਹਾਡਾ ਸਮਝੌਤਾ ਨਹੀਂ ਰਹੇਗਾ।+

ਜਦ ਅਚਾਨਕ ਹੜ੍ਹ ਆਵੇਗਾ,

ਤਾਂ ਤੁਸੀਂ ਤਬਾਹ ਹੋ ਜਾਓਗੇ।

19 ਜਦੋਂ ਵੀ ਇਹ ਆਏਗਾ,

ਤੁਹਾਨੂੰ ਵਹਾ ਲੈ ਜਾਏਗਾ;+

ਇਹ ਹਰ ਸਵੇਰ ਨੂੰ ਆਵੇਗਾ,

ਇਹ ਦਿਨ-ਰਾਤ ਆਵੇਗਾ।

ਜੋ ਕੁਝ ਉਨ੍ਹਾਂ ਨੇ ਸੁਣਿਆ ਸੀ, ਉਸ ਨੂੰ ਉਹ ਖ਼ੌਫ਼ ਖਾ ਕੇ ਹੀ ਸਮਝਣਗੇ।”*

20 ਲੱਤਾਂ ਪਸਾਰਨ ਲਈ ਪਲੰਘ ਛੋਟਾ ਪੈ ਗਿਆ ਹੈ

ਅਤੇ ਉੱਤੇ ਲੈਣ ਲਈ ਚਾਦਰ ਛੋਟੀ ਪੈ ਗਈ ਹੈ।

21 ਯਹੋਵਾਹ ਉੱਠ ਖੜ੍ਹਾ ਹੋਵੇਗਾ ਜਿਵੇਂ ਉਹ ਪਰਾਸੀਮ ਪਹਾੜ ʼਤੇ ਉੱਠ ਖੜ੍ਹਾ ਹੋਇਆ ਸੀ;

ਉਹ ਭੜਕ ਉੱਠੇਗਾ ਜਿਵੇਂ ਉਹ ਗਿਬਓਨ ਨੇੜੇ ਘਾਟੀ ਵਿਚ ਭੜਕਿਆ ਸੀ+

ਤਾਂਕਿ ਉਹ ਆਪਣਾ ਕੰਮ ਕਰੇ, ਹਾਂ, ਆਪਣਾ ਨਿਰਾਲਾ ਕੰਮ,

ਤਾਂਕਿ ਉਹ ਆਪਣਾ ਕੰਮ ਪੂਰਾ ਕਰੇ, ਹਾਂ, ਆਪਣਾ ਅਨੋਖਾ ਕੰਮ।+

22 ਮਖੌਲ ਨਾ ਉਡਾਓ+

ਤਾਂਕਿ ਤੁਹਾਡੇ ਬੰਧਨ ਹੋਰ ਨਾ ਕੱਸੇ ਜਾਣ

ਕਿਉਂਕਿ ਮੈਂ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ ਤੋਂ ਸੁਣਿਆ ਹੈ

ਕਿ ਉਸ ਨੇ ਸਾਰੇ ਦੇਸ਼ ਨੂੰ* ਨਾਸ਼ ਕਰਨ ਦੀ ਠਾਣ ਲਈ ਹੈ।+

23 ਕੰਨ ਲਾਓ ਅਤੇ ਮੇਰੀ ਆਵਾਜ਼ ਸੁਣੋ;

ਧਿਆਨ ਦਿਓ ਅਤੇ ਸੁਣੋ ਕਿ ਮੈਂ ਕੀ ਕਹਿੰਦਾ ਹਾਂ।

24 ਬੀ ਬੀਜਣ ਤੋਂ ਪਹਿਲਾਂ ਕੀ ਵਾਹੀ ਕਰਨ ਵਾਲਾ ਸਾਰਾ ਦਿਨ ਵਾਹੀ ਹੀ ਕਰਦਾ ਰਹਿੰਦਾ ਹੈ?

ਕੀ ਉਹ ਆਪਣੀ ਜ਼ਮੀਨ ਵਿਚ ਮਿੱਟੀ ਦੇ ਢੇਲੇ ਤੋੜਨ ਅਤੇ ਸੁਹਾਗਾ ਫੇਰਨ ਵਿਚ ਹੀ ਲੱਗਾ ਰਹਿੰਦਾ ਹੈ?+

25 ਜਦ ਉਹ ਉਸ ਨੂੰ ਪੱਧਰੀ ਕਰ ਲੈਂਦਾ ਹੈ,

ਤਾਂ ਕੀ ਉਹ ਕਲੌਂਜੀ ਨਹੀਂ ਖਿਲਾਰਦਾ ਅਤੇ ਜੀਰਾ ਨਹੀਂ ਬੀਜਦਾ?

ਕੀ ਉਹ ਕਣਕ, ਬਾਜਰਾ ਅਤੇ ਜੌਆਂ ਨੂੰ ਇਨ੍ਹਾਂ ਦੀ ਥਾਂ ʼਤੇ ਨਹੀਂ ਬੀਜਦਾ

ਅਤੇ ਬੰਨਿਆਂ ʼਤੇ ਘਟੀਆ ਕਿਸਮ ਦੀ ਕਣਕ+ ਨਹੀਂ ਬੀਜਦਾ?

26 ਪਰਮੇਸ਼ੁਰ ਉਸ ਨੂੰ ਸਹੀ ਤਰੀਕੇ ਨਾਲ ਸਿਖਾਉਂਦਾ ਹੈ;*

ਉਸ ਦਾ ਪਰਮੇਸ਼ੁਰ ਉਸ ਨੂੰ ਹਿਦਾਇਤਾਂ ਦਿੰਦਾ ਹੈ।+

27 ਕਲੌਂਜੀ ਨੂੰ ਫਲ੍ਹੇ*+ ਨਾਲ ਨਹੀਂ ਦਰੜਿਆ ਜਾਂਦਾ

ਅਤੇ ਜੀਰੇ ਉੱਤੇ ਗੱਡੇ ਦਾ ਪਹੀਆ ਨਹੀਂ ਚਲਾਇਆ ਜਾਂਦਾ।

ਇਸ ਦੀ ਬਜਾਇ, ਕਲੌਂਜੀ ਨੂੰ ਡੰਡੇ ਨਾਲ

ਅਤੇ ਜੀਰੇ ਨੂੰ ਲਾਠੀ ਨਾਲ ਕੁੱਟਿਆ ਜਾਂਦਾ ਹੈ।

28 ਕੀ ਗਾਹੁਣ ਵੇਲੇ ਕੋਈ ਰੋਟੀ ਲਈ ਅਨਾਜ ਨੂੰ ਪੀਂਹਦਾ ਹੈ?

ਨਹੀਂ, ਉਹ ਇਸ ਨੂੰ ਲਗਾਤਾਰ ਗਾਹੁੰਦਾ ਨਹੀਂ ਰਹਿੰਦਾ;+

ਜਦੋਂ ਉਹ ਆਪਣੇ ਘੋੜਿਆਂ ਨਾਲ ਆਪਣੇ ਗੱਡੇ ਦਾ ਪਹੀਆ ਇਸ ਉੱਤੇ ਚਲਾਉਂਦਾ ਹੈ,

ਤਾਂ ਉਹ ਇਸ ਨੂੰ ਪੀਹ ਨਹੀਂ ਦਿੰਦਾ।+

29 ਇਹ ਗੱਲਾਂ ਵੀ ਸੈਨਾਵਾਂ ਦੇ ਯਹੋਵਾਹ ਵੱਲੋਂ ਆਉਂਦੀਆਂ ਹਨ

ਜਿਸ ਦਾ ਮਕਸਦ* ਸ਼ਾਨਦਾਰ ਹੈ

ਅਤੇ ਜਿਸ ਦੀਆਂ ਪ੍ਰਾਪਤੀਆਂ ਵੱਡੀਆਂ-ਵੱਡੀਆਂ ਹਨ।*+

29 “ਅਰੀਏਲ* ਉੱਤੇ ਹਾਇ, ਹਾਂ, ਉਸ ਅਰੀਏਲ ਸ਼ਹਿਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ ਸੀ!+

ਸਾਲ-ਦਰ-ਸਾਲ ਲੱਗੇ ਰਹੋ;

ਤਿਉਹਾਰਾਂ ਦਾ ਸਿਲਸਿਲਾ+ ਚੱਲਦਾ ਰਹੇ।

 2 ਪਰ ਮੈਂ ਅਰੀਏਲ ਉੱਤੇ ਬਿਪਤਾ ਲਿਆਵਾਂਗਾ+

ਅਤੇ ਉੱਥੇ ਸੋਗ ਅਤੇ ਵਿਰਲਾਪ ਹੋਵੇਗਾ,+

ਉਹ ਮੇਰੇ ਲਈ ਪਰਮੇਸ਼ੁਰ ਦੀ ਵੇਦੀ ਦੀ ਭੱਠੀ ਵਾਂਗ ਬਣ ਜਾਵੇਗਾ।+

 3 ਮੈਂ ਤੇਰੇ ਵਿਰੁੱਧ ਸਾਰੇ ਪਾਸੇ ਡੇਰਾ ਲਾਵਾਂਗਾ

ਅਤੇ ਮੈਂ ਨੋਕਦਾਰ ਡੰਡਿਆਂ ਦੀ ਵਾੜ ਲਾ ਕੇ ਤੈਨੂੰ ਘੇਰਾਂਗਾ

ਅਤੇ ਟਿੱਲਾ ਬਣਾ ਕੇ ਤੇਰੀ ਘੇਰਾਬੰਦੀ ਕਰਾਂਗਾ।+

 4 ਤੈਨੂੰ ਥੱਲੇ ਸੁੱਟਿਆ ਜਾਵੇਗਾ;

ਤੂੰ ਜ਼ਮੀਨ ਤੋਂ ਬੋਲੇਂਗਾ

ਅਤੇ ਜੋ ਤੂੰ ਬੋਲੇਂਗਾ, ਉਹ ਮਿੱਟੀ ਵਿਚ ਦੱਬ ਜਾਵੇਗਾ।

ਜ਼ਮੀਨ ਤੋਂ ਤੇਰੀ ਆਵਾਜ਼ ਇਵੇਂ ਆਵੇਗੀ+

ਜਿਵੇਂ ਕਿਸੇ ਚੇਲੇ-ਚਾਂਟੇ* ਦੀ ਹੁੰਦੀ ਹੈ

ਅਤੇ ਤੇਰੇ ਬੋਲ ਮਿੱਟੀ ਵਿੱਚੋਂ ਫੁਸ-ਫੁਸ ਕਰਨਗੇ।

 5 ਤੇਰੇ ਦੁਸ਼ਮਣਾਂ* ਦੀ ਭੀੜ ਘੱਟੇ ਵਾਂਗ ਹੋਵੇਗੀ,+

ਜ਼ਾਲਮਾਂ ਦੀ ਭੀੜ ਉੱਡਦੀ ਤੂੜੀ ਵਰਗੀ ਹੋਵੇਗੀ।+

ਇਹ ਸਭ ਅਚਾਨਕ ਅੱਖ ਝਮਕਦਿਆਂ ਹੀ ਹੋਵੇਗਾ।+

 6 ਸੈਨਾਵਾਂ ਦਾ ਯਹੋਵਾਹ ਤੇਰੇ ਵੱਲ ਧਿਆਨ ਦੇਵੇਗਾ,

ਉਦੋਂ ਗਰਜ, ਭੁਚਾਲ਼ ਤੇ ਵੱਡਾ ਸ਼ੋਰ ਹੋਵੇਗਾ,

ਤੂਫ਼ਾਨੀ ਹਨੇਰੀ ਚੱਲੇਗੀ, ਝੱਖੜ ਝੁੱਲੇਗਾ ਅਤੇ ਭਸਮ ਕਰ ਦੇਣ ਵਾਲੀ ਅੱਗ ਦੀਆਂ ਲਪਟਾਂ ਉੱਠਣਗੀਆਂ।”+

 7 ਫਿਰ ਅਰੀਏਲ ਨਾਲ ਯੁੱਧ ਕਰਨ ਵਾਲੀਆਂ ਸਾਰੀਆਂ ਕੌਮਾਂ ਦੀ ਭੀੜ,+

ਹਾਂ, ਉਹ ਸਾਰੇ ਲੋਕ ਜੋ ਉਸ ਨਾਲ ਯੁੱਧ ਲੜਦੇ ਹਨ,

ਉਸ ਦੀ ਘੇਰਾਬੰਦੀ ਕਰਨ ਵਾਲੇ ਬੁਰਜ

ਅਤੇ ਉਸ ਉੱਤੇ ਬਿਪਤਾ ਲਿਆਉਣ ਵਾਲੇ

ਇਕ ਸੁਪਨਾ ਬਣ ਜਾਣਗੇ, ਹਾਂ, ਰਾਤ ਨੂੰ ਦੇਖਿਆ ਇਕ ਸੁਪਨਾ।

 8 ਹਾਂ, ਇਹ ਬਿਲਕੁਲ ਉਸੇ ਤਰ੍ਹਾਂ ਹੋਵੇਗਾ ਜਿਵੇਂ ਕੋਈ ਭੁੱਖਾ ਸੁਪਨੇ ਵਿਚ ਖਾ ਰਿਹਾ ਹੋਵੇ,

ਪਰ ਜਾਗਣ ʼਤੇ ਉਹ ਭੁੱਖਾ ਹੁੰਦਾ ਹੈ

ਅਤੇ ਜਿਵੇਂ ਕੋਈ ਪਿਆਸਾ ਸੁਪਨੇ ਵਿਚ ਕੁਝ ਪੀ ਰਿਹਾ ਹੋਵੇ,

ਪਰ ਜਾਗਣ ʼਤੇ ਥੱਕਿਆ ਅਤੇ ਪਿਆਸਾ ਹੁੰਦਾ ਹੈ।

ਇਸ ਤਰ੍ਹਾਂ ਉਨ੍ਹਾਂ ਸਾਰੀਆਂ ਕੌਮਾਂ ਦੀ ਭੀੜ ਨਾਲ ਹੋਵੇਗਾ

ਜੋ ਸੀਓਨ ਪਹਾੜ ਖ਼ਿਲਾਫ਼ ਯੁੱਧ ਲੜਦੀਆਂ ਹਨ।+

 9 ਹੱਕੇ-ਬੱਕੇ ਅਤੇ ਦੰਗ ਰਹਿ ਜਾਓ;+

ਅੰਨ੍ਹੇ ਹੋ ਜਾਓ ਤਾਂਕਿ ਤੁਹਾਨੂੰ ਦਿਖਾਈ ਨਾ ਦੇਵੇ।+

ਉਹ ਟੱਲੀ ਹੋ ਗਏ, ਪਰ ਦਾਖਰਸ ਨਾਲ ਨਹੀਂ;

ਉਹ ਲੜਖੜਾਉਂਦੇ ਹਨ, ਪਰ ਸ਼ਰਾਬ ਕਰਕੇ ਨਹੀਂ।

10 ਯਹੋਵਾਹ ਨੇ ਤੁਹਾਨੂੰ ਗੂੜ੍ਹੀ ਨੀਂਦ ਸੁਲਾ ਦਿੱਤਾ ਹੈ;+

ਉਸ ਨੇ ਤੁਹਾਡੀਆਂ ਅੱਖਾਂ ਨੂੰ ਬੰਦ ਕਰ ਦਿੱਤਾ ਹੈ, ਹਾਂ, ਨਬੀਆਂ ਨੂੰ,+

ਉਸ ਨੇ ਤੁਹਾਡੇ ਸਿਰਾਂ ਨੂੰ ਢਕ ਦਿੱਤਾ ਹੈ, ਹਾਂ, ਦਰਸ਼ੀਆਂ ਨੂੰ।+

11 ਹਰ ਦਰਸ਼ਣ ਤੁਹਾਡੇ ਲਈ ਇਕ ਮੁਹਰਬੰਦ ਕਿਤਾਬ ਦੇ ਸ਼ਬਦਾਂ ਵਾਂਗ ਹੈ।+ ਜਦੋਂ ਉਹ ਇਹ ਕਿਤਾਬ ਕਿਸੇ ਪੜ੍ਹੇ-ਲਿਖੇ ਨੂੰ ਦੇ ਕੇ ਕਹਿੰਦੇ ਹਨ: “ਕਿਰਪਾ ਕਰ ਕੇ ਇਸ ਨੂੰ ਉੱਚੀ ਦੇਣੀ ਪੜ੍ਹੀਂ,” ਤਾਂ ਉਹ ਕਹਿੰਦਾ ਹੈ: “ਮੈਂ ਨਹੀਂ ਪੜ੍ਹ ਸਕਦਾ ਕਿਉਂਕਿ ਇਹ ਤਾਂ ਮੁਹਰਬੰਦ ਹੈ।” 12 ਅਤੇ ਜਦੋਂ ਉਹ ਇਹ ਕਿਤਾਬ ਕਿਸੇ ਅਨਪੜ੍ਹ ਨੂੰ ਦੇ ਕੇ ਕਹਿੰਦੇ ਹਨ: “ਕਿਰਪਾ ਕਰ ਕੇ ਇਸ ਨੂੰ ਪੜ੍ਹੀਂ,” ਤਾਂ ਉਹ ਕਹਿੰਦਾ ਹੈ: “ਮੈਨੂੰ ਪੜ੍ਹਨਾ ਨਹੀਂ ਆਉਂਦਾ।”

13 ਯਹੋਵਾਹ ਕਹਿੰਦਾ ਹੈ: “ਇਹ ਲੋਕ ਮੂੰਹੋਂ ਤਾਂ ਮੇਰੀ ਭਗਤੀ ਕਰਦੇ ਹਨ,

ਬੁੱਲ੍ਹਾਂ ਨਾਲ ਤਾਂ ਮੇਰਾ ਆਦਰ ਕਰਦੇ ਹਨ,+

ਪਰ ਇਨ੍ਹਾਂ ਦੇ ਦਿਲ ਮੇਰੇ ਤੋਂ ਕਿਤੇ ਦੂਰ ਹਨ;

ਇਨਸਾਨਾਂ ਦੇ ਸਿਖਾਏ ਹੁਕਮਾਂ ਦੇ ਆਧਾਰ ʼਤੇ ਉਹ ਮੇਰੇ ਤੋਂ ਡਰਦੇ ਹਨ।+

14 ਇਸ ਲਈ ਮੈਂ ਫਿਰ ਤੋਂ ਇਸ ਪਰਜਾ ਨਾਲ ਅਸਚਰਜ ਕੰਮ ਕਰਾਂਗਾ,+

ਅਚੰਭੇ ʼਤੇ ਅਚੰਭਾ ਕਰਾਂਗਾ;

ਉਨ੍ਹਾਂ ਦੇ ਬੁੱਧੀਮਾਨਾਂ ਦੀ ਬੁੱਧ ਮਿਟ ਜਾਵੇਗੀ

ਅਤੇ ਉਨ੍ਹਾਂ ਦੇ ਸਮਝਦਾਰਾਂ ਦੀ ਸਮਝ ਅਲੋਪ ਹੋ ਜਾਵੇਗੀ।”+

15 ਉਨ੍ਹਾਂ ਉੱਤੇ ਹਾਇ-ਹਾਇ ਜੋ ਯਹੋਵਾਹ ਤੋਂ ਆਪਣੀਆਂ ਯੋਜਨਾਵਾਂ* ਲੁਕਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਂਦੇ ਹਨ।+

ਉਨ੍ਹਾਂ ਦੇ ਕੰਮ ਹਨੇਰੇ ਵਿਚ ਹੁੰਦੇ ਹਨ,

ਉਹ ਕਹਿੰਦੇ ਹਨ: “ਕੌਣ ਸਾਨੂੰ ਦੇਖਦਾ?

ਕੌਣ ਸਾਡੇ ਬਾਰੇ ਜਾਣਦਾ?”+

16 ਤੁਸੀਂ ਗੱਲਾਂ ਨੂੰ ਕਿੰਨਾ ਤੋੜਦੇ-ਮਰੋੜਦੇ ਹੋ!*

ਕੀ ਘੁਮਿਆਰ ਨੂੰ ਮਿੱਟੀ ਵਰਗਾ ਸਮਝਿਆ ਜਾਣਾ ਚਾਹੀਦਾ?+

ਕੀ ਬਣਾਈ ਗਈ ਚੀਜ਼ ਨੂੰ ਆਪਣੇ ਬਣਾਉਣ ਵਾਲੇ ਬਾਰੇ ਕਹਿਣਾ ਚਾਹੀਦਾ:

“ਉਸ ਨੇ ਮੈਨੂੰ ਨਹੀਂ ਬਣਾਇਆ”?+

ਕੀ ਰਚੀ ਗਈ ਚੀਜ਼ ਨੂੰ ਆਪਣੇ ਰਚਣ ਵਾਲੇ ਬਾਰੇ ਕਹਿਣਾ ਚਾਹੀਦਾ:

“ਉਸ ਨੂੰ ਕੋਈ ਸਮਝ ਨਹੀਂ”?+

17 ਥੋੜ੍ਹੇ ਹੀ ਸਮੇਂ ਬਾਅਦ ਲਬਾਨੋਨ ਫਲਾਂ ਦਾ ਇਕ ਬਾਗ਼ ਬਣ ਜਾਵੇਗਾ+

ਅਤੇ ਇਹ ਬਾਗ਼ ਹਰਿਆ-ਭਰਿਆ ਜੰਗਲ ਬਣ ਜਾਵੇਗਾ।+

18 ਉਸ ਦਿਨ ਬੋਲ਼ੇ ਉਸ ਕਿਤਾਬ ਦੀਆਂ ਗੱਲਾਂ ਸੁਣਨਗੇ

ਅਤੇ ਧੁੰਦਲੇਪਣ ਅਤੇ ਹਨੇਰੇ ਵਿੱਚੋਂ ਦੀ ਅੰਨ੍ਹਿਆਂ ਦੀਆਂ ਅੱਖਾਂ ਦੇਖਣਗੀਆਂ।+

19 ਹਲੀਮ* ਲੋਕ ਯਹੋਵਾਹ ਕਰਕੇ ਬਹੁਤ ਖ਼ੁਸ਼ ਹੋਣਗੇ

ਅਤੇ ਗ਼ਰੀਬ ਲੋਕ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਕਰਕੇ ਆਨੰਦ ਮਨਾਉਣਗੇ।+

20 ਕਿਉਂਕਿ ਜ਼ਾਲਮ ਰਹੇਗਾ ਹੀ ਨਹੀਂ,

ਸ਼ੇਖ਼ੀਬਾਜ਼ ਖ਼ਤਮ ਹੋ ਜਾਵੇਗਾ

ਅਤੇ ਨੁਕਸਾਨ ਪਹੁੰਚਾਉਣ ਦੀ ਤਾਕ ਵਿਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ,+

21 ਹਾਂ, ਜਿਹੜੇ ਝੂਠੀਆਂ ਗੱਲਾਂ ਨਾਲ ਦੂਜਿਆਂ ਨੂੰ ਦੋਸ਼ੀ ਠਹਿਰਾਉਂਦੇ ਹਨ,

ਜਿਹੜੇ ਸ਼ਹਿਰ ਦੇ ਦਰਵਾਜ਼ੇ ʼਤੇ ਨਿਆਂ ਦੇ ਰਖਵਾਲੇ* ਲਈ ਜਾਲ਼ ਵਿਛਾਉਂਦੇ ਹਨ+

ਅਤੇ ਜਿਹੜੇ ਖੋਖਲੀਆਂ ਦਲੀਲਾਂ ਨਾਲ ਧਰਮੀ ਨੂੰ ਇਨਸਾਫ਼ ਤੋਂ ਵਾਂਝਾ ਰੱਖਦੇ ਹਨ।+

22 ਇਸ ਲਈ ਅਬਰਾਹਾਮ ਨੂੰ ਛੁਡਾਉਣ ਵਾਲਾ ਯਹੋਵਾਹ+ ਯਾਕੂਬ ਦੇ ਘਰਾਣੇ ਨੂੰ ਕਹਿੰਦਾ ਹੈ:

“ਯਾਕੂਬ ਹੋਰ ਸ਼ਰਮਿੰਦਾ ਨਹੀਂ ਹੋਵੇਗਾ

ਅਤੇ ਉਸ ਦਾ ਚਿਹਰਾ ਫਿਰ ਕਦੇ ਪੀਲ਼ਾ ਨਹੀਂ ਪਵੇਗਾ।*+

23 ਕਿਉਂਕਿ ਜਦੋਂ ਉਹ ਆਪਣੇ ਆਲੇ-ਦੁਆਲੇ ਆਪਣੇ ਬੱਚਿਆਂ ਨੂੰ ਦੇਖੇਗਾ,

ਜੋ ਮੇਰੇ ਹੱਥਾਂ ਦੀ ਕਾਰੀਗਰੀ ਹਨ,+

ਤਾਂ ਉਹ ਮੇਰੇ ਨਾਂ ਨੂੰ ਪਵਿੱਤਰ ਕਰਨਗੇ;

ਹਾਂ, ਉਹ ਯਾਕੂਬ ਦੇ ਪਵਿੱਤਰ ਪਰਮੇਸ਼ੁਰ ਨੂੰ ਵਡਿਆਉਣਗੇ

ਅਤੇ ਉਹ ਇਜ਼ਰਾਈਲ ਦੇ ਪਰਮੇਸ਼ੁਰ ਲਈ ਸ਼ਰਧਾ ਨਾਲ ਭਰ ਜਾਣਗੇ।+

24 ਭਟਕੇ ਹੋਏ ਮਨ ਵਾਲੇ ਸਮਝ ਹਾਸਲ ਕਰਨਗੇ

ਅਤੇ ਸ਼ਿਕਾਇਤ ਕਰਨ ਵਾਲੇ ਸਿੱਖਿਆ ਕਬੂਲ ਕਰਨਗੇ।”

30 ਯਹੋਵਾਹ ਐਲਾਨ ਕਰਦਾ ਹੈ, “ਲਾਹਨਤ ਹੈ ਉਨ੍ਹਾਂ ਜ਼ਿੱਦੀ ਪੁੱਤਰਾਂ ਉੱਤੇ+

ਜਿਹੜੇ ਅਜਿਹੀਆਂ ਯੋਜਨਾਵਾਂ ਸਿਰੇ ਚਾੜ੍ਹਦੇ ਹਨ ਜੋ ਮੇਰੀਆਂ ਨਹੀਂ,+

ਜਿਹੜੇ ਸੰਧੀਆਂ* ਕਰਦੇ ਹਨ, ਪਰ ਮੇਰੀ ਪਵਿੱਤਰ ਸ਼ਕਤੀ ਅਨੁਸਾਰ ਨਹੀਂ,

ਉਹ ਪਾਪ ʼਤੇ ਪਾਪ ਕਰੀ ਜਾ ਰਹੇ ਹਨ।

 2 ਉਹ ਮੇਰੇ ਨਾਲ ਸਲਾਹ ਕੀਤੇ ਬਿਨਾਂ+ ਮਿਸਰ ਨੂੰ ਜਾਂਦੇ ਹਨ+

ਤਾਂਕਿ ਫ਼ਿਰਊਨ ਦੀ ਸੁਰੱਖਿਆ ਹੇਠ* ਸ਼ਰਨ ਲੈਣ

ਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ।

 3 ਪਰ ਫ਼ਿਰਊਨ ਤੋਂ ਸੁਰੱਖਿਆ ਲੈਣ ਕਾਰਨ ਤੁਹਾਨੂੰ ਸ਼ਰਮਿੰਦਗੀ ਹੋਵੇਗੀ

ਅਤੇ ਮਿਸਰ ਦੇ ਸਾਏ ਹੇਠ ਪਨਾਹ ਲੈਣ ਕਾਰਨ ਤੁਹਾਡੀ ਬੇਇੱਜ਼ਤੀ ਹੋਵੇਗੀ।+

 4 ਉਸ ਦੇ ਹਾਕਮ ਸੋਆਨ ਵਿਚ ਹਨ+

ਅਤੇ ਉਸ ਦੇ ਸੰਦੇਸ਼ ਦੇਣ ਵਾਲੇ ਹਾਨੇਸ ਪਹੁੰਚ ਗਏ ਹਨ।

 5 ਉਹ ਸਾਰੇ ਸ਼ਰਮਿੰਦਾ ਹੋਣਗੇ

ਕਿਉਂਕਿ ਮਿਸਰੀ ਉਨ੍ਹਾਂ ਨੂੰ ਕੋਈ ਫ਼ਾਇਦਾ ਨਹੀਂ ਪਹੁੰਚਾ ਸਕਦੇ

ਜਿਨ੍ਹਾਂ ਤੋਂ ਕੋਈ ਮਦਦ ਤੇ ਲਾਭ ਨਹੀਂ ਮਿਲਦਾ,

ਜੋ ਬੱਸ ਸ਼ਰਮਿੰਦਾ ਤੇ ਬੇਇੱਜ਼ਤ ਕਰਦੇ ਹਨ।”+

6 ਦੱਖਣ ਦੇ ਜਾਨਵਰਾਂ ਖ਼ਿਲਾਫ਼ ਗੰਭੀਰ ਸੰਦੇਸ਼:

ਦੁੱਖ ਅਤੇ ਕਸ਼ਟ ਦੇ ਦੇਸ਼ ਰਾਹੀਂ,

ਜਿੱਥੇ ਸ਼ੇਰ, ਗਰਜਦੇ ਸ਼ੇਰ ਦਾ ਬਸੇਰਾ ਹੈ,

ਜਿੱਥੇ ਸੱਪ ਅਤੇ ਉੱਡਣ ਵਾਲੇ ਅਗਨੀ ਸੱਪ* ਵਾਸ ਕਰਦੇ ਹਨ,

ਹਾਂ, ਉਸ ਦੇਸ਼ ਥਾਣੀਂ ਉਹ ਆਪਣੀ ਦੌਲਤ ਗਧਿਆਂ ਦੀਆਂ ਪਿੱਠਾਂ ਉੱਤੇ

ਅਤੇ ਆਪਣਾ ਸਾਮਾਨ ਊਠਾਂ ਦੇ ਕੁੱਬਾਂ ʼਤੇ ਲੱਦ ਕੇ ਲਿਜਾਂਦੇ ਹਨ।

ਪਰ ਇਹ ਚੀਜ਼ਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਣਗੀਆਂ।

 7 ਮਿਸਰ ਦੀ ਮਦਦ ਬਿਲਕੁਲ ਬੇਕਾਰ ਹੈ।+

ਇਸ ਲਈ ਮੈਂ ਉਸ ਨੂੰ ਇਹ ਨਾਂ ਦਿੱਤਾ: “ਰਾਹਾਬ+ ਜਿਹੜੀ ਚੁੱਪ ਕਰ ਕੇ ਬੈਠੀ ਰਹਿੰਦੀ ਹੈ।”

 8 “ਹੁਣ ਜਾਹ, ਇਹ ਉਨ੍ਹਾਂ ਦੇ ਸਾਮ੍ਹਣੇ ਇਕ ਫੱਟੀ ਉੱਤੇ ਲਿਖ,

ਇਸ ਨੂੰ ਇਕ ਕਿਤਾਬ ਵਿਚ ਦਰਜ ਕਰ+

ਤਾਂਕਿ ਆਉਣ ਵਾਲੇ ਸਮੇਂ ਵਿਚ ਇਹ ਹਮੇਸ਼ਾ ਲਈ ਇਕ ਗਵਾਹ ਠਹਿਰੇ।+

 9 ਕਿਉਂਕਿ ਉਹ ਬਾਗ਼ੀ ਲੋਕ ਹਨ,+ ਧੋਖਾ ਦੇਣ ਵਾਲੇ ਪੁੱਤਰ ਹਨ,+

ਹਾਂ, ਅਜਿਹੇ ਪੁੱਤਰ ਜੋ ਯਹੋਵਾਹ ਦੇ ਕਾਨੂੰਨ* ਨੂੰ ਸੁਣਨਾ ਨਹੀਂ ਚਾਹੁੰਦੇ।+

10 ਉਹ ਦਰਸ਼ੀਆਂ ਨੂੰ ਕਹਿੰਦੇ ਹਨ, ‘ਨਾ ਦੇਖੋ’

ਅਤੇ ਦਰਸ਼ਣ ਦੇਖਣ ਵਾਲਿਆਂ ਨੂੰ ਕਹਿੰਦੇ ਹਨ, ‘ਸਾਨੂੰ ਸੱਚੇ ਦਰਸ਼ਣ ਨਾ ਦੱਸੋ।+

ਸਾਨੂੰ ਮਿੱਠੀਆਂ-ਮਿੱਠੀਆਂ* ਗੱਲਾਂ ਦੱਸੋ; ਛਲ-ਫ਼ਰੇਬ ਵਾਲੇ ਦਰਸ਼ਣ ਦੇਖੋ।+

11 ਆਪਣੇ ਰਾਹ ਤੋਂ ਹਟ ਜਾਓ; ਉਸ ਰਸਤੇ ਤੋਂ ਭਟਕ ਜਾਓ।

ਸਾਨੂੰ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਬਾਰੇ ਦੱਸਣਾ ਬੰਦ ਕਰੋ।’”+

12 ਇਸ ਲਈ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ:

“ਕਿਉਂਕਿ ਤੁਸੀਂ ਇਹ ਬਚਨ ਠੁਕਰਾਇਆ ਹੈ,+

ਤੁਸੀਂ ਠੱਗੀ ਅਤੇ ਧੋਖੇ ʼਤੇ ਭਰੋਸਾ ਰੱਖਦੇ ਹੋ

ਅਤੇ ਇਨ੍ਹਾਂ ਗੱਲਾਂ ਦਾ ਸਹਾਰਾ ਲੈਂਦੇ ਹੋ,+

13 ਇਸ ਲਈ ਇਹ ਗੁਨਾਹ ਤੁਹਾਡੇ ਲਈ ਟੁੱਟੀ ਹੋਈ ਕੰਧ ਵਰਗਾ ਹੋਵੇਗਾ,

ਹਾਂ, ਇਕ ਫੁੱਲੀ ਹੋਈ ਉੱਚੀ ਕੰਧ ਵਰਗਾ ਜੋ ਡਿਗਣ ਹੀ ਵਾਲੀ ਹੈ।

ਇਹ ਅਚਾਨਕ, ਇਕਦਮ ਢਹਿ-ਢੇਰੀ ਹੋ ਜਾਵੇਗੀ।

14 ਇਹ ਘੁਮਿਆਰ ਦੇ ਵੱਡੇ ਸਾਰੇ ਘੜੇ ਵਾਂਗ ਟੁੱਟ ਜਾਵੇਗੀ

ਜਿਸ ਨੂੰ ਇੰਨੀ ਚੰਗੀ ਤਰ੍ਹਾਂ ਚੂਰ-ਚੂਰ ਕੀਤਾ ਜਾਵੇਗਾ ਕਿ ਇਕ ਠੀਕਰੀ ਵੀ ਨਹੀਂ ਬਚੇਗੀ

ਜਿਸ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾ ਸਕੇ

ਜਾਂ ਚਲ੍ਹੇ* ਵਿੱਚੋਂ ਪਾਣੀ ਲਿਆ ਸਕੇ।”

15 ਸਾਰੇ ਜਹਾਨ ਦਾ ਮਾਲਕ ਯਹੋਵਾਹ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਇਹ ਕਹਿੰਦਾ ਹੈ:

“ਮੇਰੇ ਕੋਲ ਮੁੜ ਆਉਣ ਤੇ ਚੁੱਪ ਕਰ ਕੇ ਬੈਠ ਜਾਣ ਵਿਚ ਹੀ ਤੁਹਾਡਾ ਬਚਾਅ ਹੈ;

ਸ਼ਾਂਤ ਰਹਿਣ ਅਤੇ ਮੇਰੇ ਉੱਤੇ ਭਰੋਸਾ ਰੱਖਣ ਨਾਲ ਤੁਹਾਨੂੰ ਤਾਕਤ ਮਿਲੇਗੀ।”+

ਪਰ ਤੁਸੀਂ ਇਹ ਨਹੀਂ ਚਾਹਿਆ।+

16 ਇਸ ਦੀ ਬਜਾਇ ਤੁਸੀਂ ਕਿਹਾ: “ਨਹੀਂ, ਅਸੀਂ ਘੋੜਿਆਂ ʼਤੇ ਭੱਜਾਂਗੇ!”

ਇਸ ਲਈ ਤੁਸੀਂ ਜ਼ਰੂਰ ਭੱਜੋਗੇ।

“ਅਸੀਂ ਤੇਜ਼ ਘੋੜਿਆਂ ʼਤੇ ਸਵਾਰ ਹੋਵਾਂਗੇ!”+

ਤੁਹਾਡਾ ਪਿੱਛਾ ਕਰਨ ਵਾਲੇ ਵੀ ਤੇਜ਼ ਹੋਣਗੇ।+

17 ਇਕ ਜਣਾ ਧਮਕੀ ਦੇਵੇਗਾ, ਤਾਂ ਇਕ ਹਜ਼ਾਰ ਥਰ-ਥਰ ਕੰਬਣਗੇ;+

ਪੰਜਾਂ ਦੀ ਧਮਕੀ ਨਾਲ ਤੁਸੀਂ ਇਵੇਂ ਭੱਜੋਗੇ

ਕਿ ਅਖ਼ੀਰ ਵਿਚ ਤੁਹਾਡੇ ਵਿੱਚੋਂ ਬਚੇ ਹੋਏ ਆਦਮੀ ਪਹਾੜੀ ਦੀ ਟੀਸੀ ਉੱਤੇ ਇਕ ਮਸਤੂਲ ਵਾਂਗ,

ਪਹਾੜੀ ਉੱਤੇ ਲਹਿਰਾਉਂਦੇ ਝੰਡੇ ਵਾਂਗ ਹੋ ਜਾਣਗੇ।+

18 ਪਰ ਯਹੋਵਾਹ ਧੀਰਜ ਨਾਲ ਉਡੀਕ ਕਰ ਰਿਹਾ ਹੈ ਕਿ ਤੁਹਾਡੇ ʼਤੇ ਮਿਹਰ ਕਰੇ,+

ਉਹ ਤੁਹਾਡੇ ʼਤੇ ਦਇਆ ਕਰਨ ਲਈ ਉੱਠ ਖੜ੍ਹਾ ਹੋਵੇਗਾ+

ਕਿਉਂਕਿ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ।+

ਖ਼ੁਸ਼ ਹਨ ਉਹ ਸਾਰੇ ਜੋ ਉਸ ʼਤੇ ਉਮੀਦ ਲਾਈ ਰੱਖਦੇ ਹਨ।*+

19 ਜਦ ਲੋਕ ਯਰੂਸ਼ਲਮ ਵਿਚ ਸੀਓਨ ਉੱਤੇ ਵੱਸਣਗੇ,+ ਤਾਂ ਤੂੰ ਫਿਰ ਕਦੇ ਨਾ ਰੋਵੇਂਗਾ।+ ਮਦਦ ਲਈ ਤੇਰੀ ਦੁਹਾਈ ਦੀ ਆਵਾਜ਼ ਆਉਂਦਿਆਂ ਹੀ ਉਹ ਜ਼ਰੂਰ ਤੇਰੇ ʼਤੇ ਮਿਹਰ ਕਰੇਗਾ; ਉਹ ਦੁਹਾਈ ਸੁਣਦਿਆਂ ਹੀ ਤੈਨੂੰ ਜਵਾਬ ਦੇਵੇਗਾ।+ 20 ਭਾਵੇਂ ਯਹੋਵਾਹ ਤੈਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ,+ ਪਰ ਤੇਰਾ ਮਹਾਨ ਸਿੱਖਿਅਕ ਅੱਗੇ ਤੋਂ ਖ਼ੁਦ ਨੂੰ ਲੁਕਾਏਗਾ ਨਹੀਂ ਤੇ ਤੂੰ ਆਪਣੀਆਂ ਅੱਖਾਂ ਨਾਲ ਆਪਣੇ ਮਹਾਨ ਸਿੱਖਿਅਕ ਨੂੰ ਦੇਖੇਂਗਾ।+ 21 ਜੇ ਕਦੇ ਤੁਸੀਂ ਭਟਕ ਕੇ ਸੱਜੇ ਜਾਂ ਖੱਬੇ ਪਾਸੇ ਨੂੰ ਮੁੜ ਗਏ, ਤਾਂ ਤੁਹਾਡੇ ਕੰਨ ਪਿੱਛਿਓਂ ਦੀ ਇਹ ਗੱਲ ਸੁਣਨਗੇ, “ਰਾਹ ਇਹੋ ਹੀ ਹੈ।+ ਇਸ ਉੱਤੇ ਚੱਲੋ।”+

22 ਤੂੰ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਘੜੀਆਂ ਮੂਰਤੀਆਂ ਨੂੰ ਅਤੇ ਸੋਨੇ ਦੀ ਝਾਲ ਵਾਲੇ ਧਾਤ ਦੇ ਬੁੱਤਾਂ* ਨੂੰ ਪਲੀਤ ਕਰੇਂਗਾ।+ ਤੂੰ ਉਨ੍ਹਾਂ ਨੂੰ ਮਾਹਵਾਰੀ ਦੇ ਕੱਪੜੇ ਵਾਂਗ ਸੁੱਟ ਦੇਵੇਂਗਾ ਤੇ ਉਨ੍ਹਾਂ ਨੂੰ ਕਹੇਂਗਾ, “ਦੂਰ ਹੋ ਜਾਓ!”*+ 23 ਉਹ ਜ਼ਮੀਨ ਵਿਚ ਬੀਜੇ ਤੇਰੇ ਬੀ ਲਈ ਮੀਂਹ ਵਰ੍ਹਾਵੇਗਾ+ ਅਤੇ ਜ਼ਮੀਨ ਜੋ ਅਨਾਜ ਪੈਦਾ ਕਰੇਗੀ, ਉਹ ਬਹੁਤਾਤ ਵਿਚ ਹੋਵੇਗਾ ਤੇ ਪੌਸ਼ਟਿਕ* ਹੋਵੇਗਾ।+ ਉਸ ਦਿਨ ਤੇਰੇ ਪਸ਼ੂ ਵੱਡੀਆਂ-ਵੱਡੀਆਂ ਚਰਾਂਦਾਂ ਵਿਚ ਚਰਨਗੇ।+ 24 ਜ਼ਮੀਨ ਦੀ ਵਾਹੀ ਕਰਨ ਵਾਲੇ ਬਲਦ ਅਤੇ ਗਧੇ ਖੱਟੇ ਸਾਗ ਨਾਲ ਰਲ਼ਾਇਆ ਚਾਰਾ ਖਾਣਗੇ ਜਿਸ ਨੂੰ ਬੇਲਚੇ ਤੇ ਤੰਗਲੀ ਨਾਲ ਛੱਟਿਆ ਗਿਆ ਹੋਵੇ। 25 ਜਿਸ ਦਿਨ ਬਹੁਤ ਵੱਢ-ਵਢਾਂਗਾ ਹੋਵੇਗਾ ਤੇ ਉੱਚੇ-ਉੱਚੇ ਬੁਰਜ ਡਿਗਣਗੇ, ਉਸ ਦਿਨ ਹਰ ਬੁਲੰਦ ਪਹਾੜ ਉੱਤੇ ਅਤੇ ਹਰੇਕ ਉੱਚੀ ਪਹਾੜੀ ਉੱਤੇ ਨਦੀਆਂ ਤੇ ਵਗਦੇ ਪਾਣੀ ਹੋਣਗੇ।+ 26 ਜਿਸ ਦਿਨ ਯਹੋਵਾਹ ਆਪਣੇ ਲੋਕਾਂ ਦੇ ਜ਼ਖ਼ਮ* ਉੱਤੇ ਪੱਟੀ ਬੰਨ੍ਹੇਗਾ+ ਅਤੇ ਆਪਣੀ ਮਾਰ ਨਾਲ ਕੀਤੇ ਡੂੰਘੇ ਜ਼ਖ਼ਮ ਦਾ ਇਲਾਜ ਕਰੇਗਾ,+ ਉਸ ਦਿਨ ਪੂਰਨਮਾਸੀ ਦੇ ਚੰਨ ਦੀ ਰੌਸ਼ਨੀ ਸੂਰਜ ਦੇ ਚਾਨਣ ਜਿੰਨੀ ਹੋਵੇਗੀ; ਸੂਰਜ ਦਾ ਚਾਨਣ ਸੱਤ ਗੁਣਾ, ਹਾਂ, ਸੱਤ ਦਿਨਾਂ ਦੇ ਚਾਨਣ ਦੇ ਬਰਾਬਰ ਹੋ ਜਾਵੇਗਾ।+

27 ਦੇਖੋ! ਯਹੋਵਾਹ ਦਾ ਨਾਂ ਦੂਰੋਂ ਆ ਰਿਹਾ ਹੈ,

ਉਹ ਗੁੱਸੇ ਨਾਲ ਭਖਦਾ ਹੋਇਆ ਸੰਘਣੇ ਬੱਦਲਾਂ ਨਾਲ ਆ ਰਿਹਾ ਹੈ।

ਉਸ ਦੇ ਬੁੱਲ੍ਹ ਕ੍ਰੋਧ ਨਾਲ ਭਰੇ ਹੋਏ ਹਨ

ਅਤੇ ਉਸ ਦੀ ਜੀਭ ਭਸਮ ਕਰਨ ਵਾਲੀ ਅੱਗ ਵਰਗੀ ਹੈ।+

28 ਉਸ ਦੀ ਸ਼ਕਤੀ* ਠਾਠਾਂ ਮਾਰਦੇ ਹੜ੍ਹ ਵਰਗੀ ਹੈ ਜੋ ਗਲ਼ੇ ਤਕ ਪਹੁੰਚ ਜਾਂਦਾ ਹੈ

ਤਾਂਕਿ ਉਹ ਕੌਮਾਂ ਨੂੰ ਨਾਸ਼ ਦੇ ਛਾਣਨੇ ਵਿਚ ਹਿਲਾਵੇ;

ਦੇਸ਼-ਦੇਸ਼ ਦੇ ਲੋਕਾਂ ਦੇ ਜਬਾੜ੍ਹਿਆਂ ਵਿਚ ਲਗਾਮ ਹੋਵੇਗੀ+ ਜਿਸ ਕਰਕੇ ਉਹ ਕੁਰਾਹੇ ਪੈਣਗੇ।

29 ਤੁਹਾਡਾ ਗੀਤ ਉਸ ਰਾਤ ਨੂੰ ਗਾਏ ਜਾਂਦੇ ਗੀਤ ਵਰਗਾ ਹੋਵੇਗਾ

ਜਦੋਂ ਤੁਸੀਂ ਤਿਉਹਾਰ ਲਈ ਤਿਆਰੀ ਕਰਦੇ ਹੋ,*+

ਤੁਹਾਡਾ ਦਿਲ ਖ਼ੁਸ਼ੀ ਨਾਲ ਇਵੇਂ ਝੂਮ ਉੱਠੇਗਾ

ਜਿਵੇਂ ਕੋਈ ਬੰਸਰੀ ਦੇ ਨਾਲ*

ਇਜ਼ਰਾਈਲ ਦੀ ਚਟਾਨ, ਹਾਂ, ਯਹੋਵਾਹ ਦੇ ਪਹਾੜ ਵੱਲ ਨੂੰ ਜਾ ਰਿਹਾ ਹੋਵੇ।+

30 ਯਹੋਵਾਹ ਆਪਣੀ ਸ਼ਾਨਦਾਰ ਆਵਾਜ਼+ ਸੁਣਾਏਗਾ,

ਉਹ ਤੱਤੇ ਕ੍ਰੋਧ ਨਾਲ,+

ਭਸਮ ਕਰਨ ਵਾਲੀ ਅੱਗ ਨਾਲ,+

ਫੱਟਦੇ ਬੱਦਲ,+ ਗਰਜ ਤੇ ਤੂਫ਼ਾਨ ਅਤੇ ਗੜਿਆਂ ਨਾਲ+ ਆਪਣੀ ਬਾਂਹ ਨੂੰ ਵਾਰ ਕਰਦਿਆਂ ਦਿਖਾਏਗਾ।+

31 ਯਹੋਵਾਹ ਦੀ ਆਵਾਜ਼ ਸੁਣ ਕੇ ਅੱਸ਼ੂਰ ਖ਼ੌਫ਼ ਖਾਏਗਾ;+

ਉਹ ਅੱਸ਼ੂਰ ਨੂੰ ਡੰਡੇ ਨਾਲ ਮਾਰੇਗਾ।+

32 ਜਦੋਂ ਯਹੋਵਾਹ ਯੁੱਧ ਵਿਚ ਉਨ੍ਹਾਂ ਖ਼ਿਲਾਫ਼ ਆਪਣੀ ਬਾਂਹ ਉਠਾਵੇਗਾ,

ਸਜ਼ਾ ਦੇ ਡੰਡੇ ਨਾਲ ਵਾਰ ਕਰੇਗਾ,+

ਤਾਂ ਅੱਸ਼ੂਰ ਉੱਤੇ ਹਰ ਵਾਰ ਦੇ ਨਾਲ-ਨਾਲ,

ਡਫਲੀਆਂ ਤੇ ਰਬਾਬਾਂ ਵੱਜਣਗੀਆਂ,+

33 ਉਸ ਦਾ ਤੋਫਥ*+ ਪਹਿਲਾਂ ਹੀ ਤਿਆਰ ਹੈ,

ਇਹ ਰਾਜੇ ਲਈ ਵੀ ਤਿਆਰ ਕੀਤਾ ਗਿਆ ਹੈ।+

ਉਸ ਨੇ ਚਿਖਾ ਨੂੰ ਡੂੰਘਾ ਤੇ ਚੌੜਾ ਬਣਾਇਆ ਹੈ।

ਉੱਥੇ ਬਹੁਤ ਸਾਰੀ ਅੱਗ ਤੇ ਲੱਕੜਾਂ ਹਨ।

ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗ

ਉਸ ਨੂੰ ਅੱਗ ਲਾ ਸੁੱਟੇਗਾ।

31 ਹਾਇ ਉਨ੍ਹਾਂ ਉੱਤੇ ਜਿਹੜੇ ਮਦਦ ਲਈ ਮਿਸਰ ਨੂੰ ਜਾਂਦੇ ਹਨ,+

ਜਿਨ੍ਹਾਂ ਨੂੰ ਘੋੜਿਆਂ ʼਤੇ ਭਰੋਸਾ ਹੈ,+

ਜਿਨ੍ਹਾਂ ਨੂੰ ਯੁੱਧ ਦੇ ਰਥਾਂ ʼਤੇ ਉਮੀਦ ਹੈ ਕਿਉਂਕਿ ਉਹ ਬਹੁਤ ਸਾਰੇ ਹਨ

ਅਤੇ ਯੁੱਧ ਦੇ ਘੋੜਿਆਂ* ʼਤੇ ਕਿਉਂਕਿ ਉਹ ਤਾਕਤਵਰ ਹਨ।

ਪਰ ਉਹ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਵੱਲ ਨਹੀਂ ਤੱਕਦੇ,

ਉਹ ਯਹੋਵਾਹ ਦੀ ਖੋਜ ਨਹੀਂ ਕਰਦੇ।

 2 ਪਰ ਉਹ ਵੀ ਬੁੱਧੀਮਾਨ ਹੈ ਤੇ ਬਿਪਤਾ ਲਿਆਵੇਗਾ

ਅਤੇ ਉਹ ਆਪਣੇ ਲਫ਼ਜ਼ ਵਾਪਸ ਨਹੀਂ ਲਵੇਗਾ।

ਉਹ ਦੁਸ਼ਟਾਂ ਦੇ ਘਰਾਣੇ ਵਿਰੁੱਧ ਉੱਠ ਖੜ੍ਹਾ ਹੋਵੇਗਾ,

ਨਾਲੇ ਗੁਨਾਹਗਾਰਾਂ ਦੀ ਮਦਦ ਕਰਨ ਵਾਲਿਆਂ ਖ਼ਿਲਾਫ਼ ਉੱਠੇਗਾ।+

 3 ਮਿਸਰੀ ਇਨਸਾਨ ਹੀ ਹਨ, ਉਹ ਪਰਮੇਸ਼ੁਰ ਨਹੀਂ;

ਉਨ੍ਹਾਂ ਦੇ ਘੋੜੇ ਹੱਡ-ਮਾਸ ਹੀ ਹਨ, ਅਦਿੱਖ ਸ਼ਕਤੀਆਂ ਨਹੀਂ।+

ਜਦੋਂ ਯਹੋਵਾਹ ਆਪਣਾ ਹੱਥ ਵਧਾਵੇਗਾ,

ਤਾਂ ਮਦਦ ਕਰਨ ਵਾਲਾ ਹਰ ਕੋਈ ਠੇਡਾ ਖਾਏਗਾ

ਅਤੇ ਮਦਦ ਲੈਣ ਵਾਲਾ ਹਰੇਕ ਜਣਾ ਡਿਗ ਪਵੇਗਾ;

ਉਹ ਸਾਰੇ ਇੱਕੋ ਸਮੇਂ ਮਿਟ ਜਾਣਗੇ।

 4 ਯਹੋਵਾਹ ਨੇ ਮੈਨੂੰ ਇਹ ਕਿਹਾ ਹੈ:

“ਜਿਵੇਂ ਸ਼ੇਰ, ਇਕ ਤਾਕਤਵਰ ਜਵਾਨ ਸ਼ੇਰ ਆਪਣਾ ਸ਼ਿਕਾਰ ਫੜ ਕੇ ਦਹਾੜਦਾ ਹੈ

ਅਤੇ ਇਸ ਦਾ ਸਾਮ੍ਹਣਾ ਕਰਨ ਲਈ ਜਦੋਂ ਚਰਵਾਹਿਆਂ ਦੇ ਸਮੂਹ ਨੂੰ ਸੱਦਿਆ ਜਾਂਦਾ ਹੈ,

ਤਾਂ ਉਹ ਉਨ੍ਹਾਂ ਦੀ ਆਵਾਜ਼ ਸੁਣ ਕੇ ਡਰਦਾ ਨਹੀਂ

ਜਾਂ ਉਨ੍ਹਾਂ ਦਾ ਸ਼ੋਰ ਸੁਣ ਕੇ ਪਿੱਛੇ ਨਹੀਂ ਹਟਦਾ,

ਉਸੇ ਤਰ੍ਹਾਂ ਸੈਨਾਵਾਂ ਦਾ ਯਹੋਵਾਹ ਥੱਲੇ ਉੱਤਰ ਕੇ

ਸੀਓਨ ਪਹਾੜ ਅਤੇ ਉਸ ਦੀ ਪਹਾੜੀ ਲਈ ਯੁੱਧ ਕਰੇਗਾ।

 5 ਝਪੱਟਾ ਮਾਰਨ ਵਾਲੇ ਪੰਛੀਆਂ ਵਾਂਗ ਸੈਨਾਵਾਂ ਦਾ ਯਹੋਵਾਹ ਯਰੂਸ਼ਲਮ ਨੂੰ ਬਚਾਵੇਗਾ।+

ਉਹ ਉਸ ਦੀ ਰਾਖੀ ਕਰੇਗਾ ਤੇ ਉਸ ਨੂੰ ਬਚਾਵੇਗਾ।

ਉਹ ਉਸ ਨੂੰ ਮਹਿਫੂਜ਼ ਰੱਖੇਗਾ ਤੇ ਛੁਡਾ ਲਵੇਗਾ।

6 ਹੇ ਇਜ਼ਰਾਈਲ ਦੇ ਲੋਕੋ, “ਉਸ ਪਰਮੇਸ਼ੁਰ ਕੋਲ ਮੁੜ ਆਓ ਜਿਸ ਖ਼ਿਲਾਫ਼ ਤੁਸੀਂ ਬੇਸ਼ਰਮੀ ਨਾਲ ਬਗਾਵਤ ਕੀਤੀ।+ 7 ਉਸ ਦਿਨ ਹਰ ਕੋਈ ਆਪਣੇ ਚਾਂਦੀ ਦੇ ਬੇਕਾਰ ਦੇਵਤਿਆਂ ਅਤੇ ਸੋਨੇ ਦੇ ਆਪਣੇ ਨਿਕੰਮੇ ਬੁੱਤਾਂ ਨੂੰ ਠੁਕਰਾ ਦੇਵੇਗਾ ਜਿਨ੍ਹਾਂ ਨੂੰ ਆਪਣੇ ਹੱਥੀਂ ਬਣਾ ਕੇ ਤੁਸੀਂ ਪਾਪ ਕੀਤਾ ਸੀ।

 8 ਅੱਸ਼ੂਰ ਤਲਵਾਰ ਨਾਲ ਡਿਗੇਗਾ, ਪਰ ਇਨਸਾਨ ਦੀ ਤਲਵਾਰ ਨਾਲ ਨਹੀਂ;

ਉਸ ਨੂੰ ਤਲਵਾਰ ਨਿਗਲ਼ ਜਾਵੇਗੀ ਜੋ ਇਨਸਾਨ ਦੀ ਨਹੀਂ।+

ਉਹ ਤਲਵਾਰ ਕਾਰਨ ਭੱਜ ਜਾਵੇਗਾ

ਅਤੇ ਉਸ ਦੇ ਜਵਾਨ ਆਦਮੀਆਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਵੇਗੀ।

 9 ਉਸ ਦੀ ਚਟਾਨ ਖ਼ੌਫ਼ ਦੇ ਕਰਕੇ ਅਲੋਪ ਹੋ ਜਾਵੇਗੀ,

ਉਸ ਦੇ ਹਾਕਮ ਝੰਡਾ ਦੇਖ ਕੇ ਦਹਿਲ ਜਾਣਗੇ,” ਸੈਨਾਵਾਂ ਦਾ ਯਹੋਵਾਹ ਐਲਾਨ ਕਰਦਾ ਹੈ

ਜਿਸ ਦਾ ਚਾਨਣ ਸੀਓਨ ਵਿਚ ਹੈ ਤੇ ਜਿਸ ਦੀ ਭੱਠੀ ਯਰੂਸ਼ਲਮ ਵਿਚ ਹੈ।

32 ਦੇਖੋ! ਇਕ ਰਾਜਾ+ ਸੱਚਾਈ ਦੀ ਖ਼ਾਤਰ ਰਾਜ ਕਰੇਗਾ+

ਅਤੇ ਹਾਕਮ ਨਿਆਂ ਦੀ ਖ਼ਾਤਰ ਰਾਜ ਕਰਨਗੇ।

 2 ਹਰੇਕ ਜਣਾ ਹਨੇਰੀ ਤੋਂ ਲੁਕਣ ਦੀ ਥਾਂ ਜਿਹਾ ਹੋਵੇਗਾ,

ਵਾਛੜ ਤੋਂ ਬਚਣ ਦੀ ਜਗ੍ਹਾ* ਜਿਹਾ,

ਸੁੱਕੇ ਦੇਸ਼ ਵਿਚ ਪਾਣੀ ਦੀਆਂ ਨਦੀਆਂ ਜਿਹਾ+

ਅਤੇ ਝੁਲ਼ਸੇ ਹੋਏ ਦੇਸ਼ ਵਿਚ ਵੱਡੀ ਸਾਰੀ ਚਟਾਨ ਦੇ ਸਾਏ ਜਿਹਾ ਹੋਵੇਗਾ।

 3 ਉਦੋਂ ਦੇਖਣ ਵਾਲਿਆਂ ਦੀਆਂ ਅੱਖਾਂ ਫਿਰ ਕਦੇ ਬੰਦ ਨਹੀਂ ਹੋਣਗੀਆਂ

ਅਤੇ ਸੁਣਨ ਵਾਲਿਆਂ ਦੇ ਕੰਨ ਧਿਆਨ ਨਾਲ ਸੁਣਨਗੇ।

 4 ਉਤਾਵਲਿਆਂ ਦੇ ਮਨ ਗਿਆਨ ਉੱਤੇ ਸੋਚ-ਵਿਚਾਰ ਕਰਨਗੇ

ਅਤੇ ਥਥਲੀ ਜ਼ਬਾਨ ਬਿਨਾਂ ਅਟਕੇ ਸਾਫ਼-ਸਾਫ਼ ਬੋਲੇਗੀ।+

 5 ਮੂਰਖ ਨੂੰ ਅੱਗੇ ਤੋਂ ਖੁੱਲ੍ਹੇ ਦਿਲ ਵਾਲਾ ਨਹੀਂ ਕਿਹਾ ਜਾਵੇਗਾ,

ਅਸੂਲਾਂ ʼਤੇ ਨਾ ਚੱਲਣ ਵਾਲੇ ਇਨਸਾਨ ਨੂੰ ਭਲਾ ਇਨਸਾਨ ਨਹੀਂ ਕਿਹਾ ਜਾਵੇਗਾ;

 6 ਮੂਰਖ ਤਾਂ ਮੂਰਖਤਾਈ ਦੀਆਂ ਗੱਲਾਂ ਕਰੇਗਾ

ਅਤੇ ਉਸ ਦਾ ਮਨ ਨੁਕਸਾਨਦੇਹ ਗੱਲਾਂ ਦੀਆਂ ਯੋਜਨਾਵਾਂ ਘੜੇਗਾ+

ਤਾਂਕਿ ਪਰਮੇਸ਼ੁਰ ਖ਼ਿਲਾਫ਼ ਬਗਾਵਤ ਛੇੜੇ* ਅਤੇ ਯਹੋਵਾਹ ਬਾਰੇ ਕੁਰਾਹੇ ਪਾਉਣ ਵਾਲੀਆਂ ਗੱਲਾਂ ਕਹੇ,

ਭੁੱਖੇ ਨੂੰ ਖਾਲੀ ਪੇਟ ਰੱਖੇ

ਅਤੇ ਪਿਆਸੇ ਨੂੰ ਕੁਝ ਵੀ ਪੀਣ ਤੋਂ ਵਾਂਝਾ ਰੱਖੇ।

 7 ਅਸੂਲਾਂ ʼਤੇ ਨਾ ਚੱਲਣ ਵਾਲਾ ਇਨਸਾਨ ਬੁਰਾ ਹੀ ਸੋਚਦਾ ਹੈ;+

ਉਹ ਬੇਸ਼ਰਮੀ ਭਰੇ ਕੰਮਾਂ ਨੂੰ ਹੱਲਾਸ਼ੇਰੀ ਦਿੰਦਾ ਹੈ

ਤਾਂਕਿ ਝੂਠੀਆਂ ਗੱਲਾਂ ਨਾਲ ਦੁਖਿਆਰੇ ਨੂੰ ਬਰਬਾਦ ਕਰੇ,+

ਉਸ ਗ਼ਰੀਬ ਨੂੰ ਵੀ ਜੋ ਸੱਚ ਬੋਲਦਾ ਹੈ।

 8 ਪਰ ਖੁੱਲ੍ਹ-ਦਿਲਾ ਇਨਸਾਨ ਖ਼ੁਸ਼ੀ ਨਾਲ ਦੇਣ ਦਾ ਇਰਾਦਾ ਰੱਖਦਾ ਹੈ

ਅਤੇ ਉਹ ਖੁੱਲ੍ਹੇ ਦਿਲ ਨਾਲ ਭਲਾ ਕਰਨ ਵਿਚ ਲੱਗਾ ਰਹਿੰਦਾ ਹੈ।

 9 “ਹੇ ਬੇਫ਼ਿਕਰ ਔਰਤੋ, ਉੱਠੋ ਤੇ ਮੇਰੀ ਗੱਲ ਸੁਣੋ!

ਹੇ ਲਾਪਰਵਾਹ ਧੀਓ,+ ਮੇਰੀ ਗੱਲ ʼਤੇ ਧਿਆਨ ਦਿਓ!

10 ਤੁਸੀਂ ਜੋ ਬੇਫ਼ਿਕਰ ਬੈਠੀਆਂ ਹੋ, ਸਾਲ ਤੋਂ ਉੱਪਰ ਕੁਝ ਹੀ ਸਮਾਂ ਹੋਣ ਤੇ ਤੁਸੀਂ ਥਰ-ਥਰ ਕੰਬੋਗੀਆਂ

ਕਿਉਂਕਿ ਅੰਗੂਰਾਂ ਨੂੰ ਤੋੜ ਲਿਆ ਜਾਵੇਗਾ ਤੇ ਇਕੱਠਾ ਕਰਨ ਲਈ ਕੋਈ ਫਲ ਨਹੀਂ ਹੋਵੇਗਾ।+

11 ਹੇ ਬੇਫ਼ਿਕਰ ਔਰਤੋ, ਕੰਬੋ!

ਹੇ ਲਾਪਰਵਾਹੀ ਕਰਨ ਵਾਲੀਓ, ਥਰ-ਥਰ ਕੰਬੋ!

ਆਪਣੇ ਕੱਪੜੇ ਉਤਾਰ ਦਿਓ

ਅਤੇ ਆਪਣੇ ਲੱਕ ਦੁਆਲੇ ਤੱਪੜ ਪਾ ਲਓ।+

12 ਮਨਭਾਉਂਦੇ ਖੇਤਾਂ ਅਤੇ ਫਲਦਾਰ ਅੰਗੂਰੀ ਵੇਲ ਉੱਤੇ

ਛਾਤੀ ਪਿੱਟ-ਪਿੱਟ ਕੇ ਵੈਣ ਪਾਓ।

13 ਕਿਉਂਕਿ ਮੇਰੀ ਪਰਜਾ ਦੀ ਜ਼ਮੀਨ ਕੰਡਿਆਂ ਅਤੇ ਕੰਡਿਆਲ਼ੀਆਂ ਝਾੜੀਆਂ ਨਾਲ ਭਰ ਜਾਵੇਗੀ;

ਉਨ੍ਹਾਂ ਨਾਲ ਖ਼ੁਸ਼ੀਆਂ-ਖੇੜਿਆਂ ਵਾਲੇ ਸਾਰੇ ਘਰ ਢਕੇ ਜਾਣਗੇ,

ਹਾਂ, ਖ਼ੁਸ਼ੀਆਂ ਭਰੇ ਸ਼ਹਿਰ।+

14 ਮਜ਼ਬੂਤ ਬੁਰਜ ਨੂੰ ਤਿਆਗ ਦਿੱਤਾ ਗਿਆ ਹੈ;

ਰੌਲ਼ੇ-ਰੱਪੇ ਵਾਲਾ ਸ਼ਹਿਰ ਖਾਲੀ ਹੋ ਗਿਆ।+

ਓਫਲ+ ਅਤੇ ਪਹਿਰੇਦਾਰਾਂ ਦਾ ਬੁਰਜ ਹਮੇਸ਼ਾ ਲਈ ਵੀਰਾਨ ਹੋ ਗਿਆ ਹੈ

ਜਿੱਥੇ ਜੰਗਲੀ ਗਧੇ ਖ਼ੁਸ਼ੀਆਂ ਮਨਾਉਂਦੇ ਹਨ,

ਜਿੱਥੇ ਇੱਜੜ ਚਰਦੇ ਹਨ,+

15 ਪਰ ਉਦੋਂ ਤਕ ਜਦ ਤਕ ਉੱਪਰੋਂ ਸਾਡੇ ʼਤੇ ਪਵਿੱਤਰ ਸ਼ਕਤੀ ਨਹੀਂ ਪਾਈ ਜਾਂਦੀ,+

ਉਜਾੜ ਫਲਾਂ ਦਾ ਬਾਗ਼ ਨਹੀਂ ਬਣ ਜਾਂਦਾ

ਅਤੇ ਫਲਾਂ ਦਾ ਬਾਗ਼ ਹਰਿਆ-ਭਰਿਆ ਜੰਗਲ ਨਹੀਂ ਬਣ ਜਾਂਦਾ।+

16 ਫਿਰ ਉਜਾੜ ਵਿਚ ਇਨਸਾਫ਼ ਦਾ ਬਸੇਰਾ ਹੋਵੇਗਾ

ਅਤੇ ਫਲਾਂ ਦੇ ਬਾਗ਼ ਵਿਚ ਨੇਕੀ ਵਸੇਗੀ।+

17 ਸੱਚੀ ਧਾਰਮਿਕਤਾ ਦਾ ਨਤੀਜਾ ਸ਼ਾਂਤੀ ਹੋਵੇਗਾ+

ਅਤੇ ਅਸਲੀ ਧਾਰਮਿਕਤਾ ਦਾ ਫਲ ਹਮੇਸ਼ਾ-ਹਮੇਸ਼ਾ ਲਈ ਸਕੂਨ ਤੇ ਸੁਰੱਖਿਆ ਹੋਵੇਗਾ।+

18 ਮੇਰੇ ਲੋਕ ਅਜਿਹੀ ਥਾਂ ਵੱਸਣਗੇ ਜਿੱਥੇ ਸ਼ਾਂਤੀ ਹੋਵੇਗੀ,

ਉਹ ਸੁਰੱਖਿਅਤ ਬਸੇਰਿਆਂ ਵਿਚ ਅਤੇ ਸਕੂਨ ਦੇਣ ਵਾਲੀਆਂ ਥਾਵਾਂ ʼਤੇ ਵੱਸਣਗੇ।+

19 ਪਰ ਗੜੇ ਜੰਗਲ ਨੂੰ ਤਹਿਸ-ਨਹਿਸ ਕਰ ਦੇਣਗੇ

ਅਤੇ ਸ਼ਹਿਰ ਪੂਰੀ ਤਰ੍ਹਾਂ ਮਿੱਟੀ ਵਿਚ ਮਿਲ ਜਾਵੇਗਾ।

20 ਧੰਨ ਹੋ ਤੁਸੀਂ ਜੋ ਸਾਰੇ ਪਾਣੀਆਂ ਦੇ ਨਾਲ-ਨਾਲ ਬੀ ਬੀਜਦੇ ਹੋ,

ਜੋ ਬਲਦ ਅਤੇ ਗਧੇ ਨੂੰ ਖੁੱਲ੍ਹਾ ਛੱਡਦੇ ਹੋ।”+

33 ਲਾਹਨਤ ਹੈ ਤੇਰੇ ਉੱਤੇ ਨਾਸ਼ ਕਰਨ ਵਾਲਿਆ, ਹਾਂ, ਤੂੰ ਜਿਸ ਦਾ ਨਾਸ਼ ਨਹੀਂ ਕੀਤਾ ਗਿਆ;+

ਧੋਖੇਬਾਜ਼ਾ ਤੂੰ, ਜਿਸ ਨਾਲ ਧੋਖਾ ਨਹੀਂ ਕੀਤਾ ਗਿਆ!

ਜਦ ਤੂੰ ਨਾਸ਼ ਕਰਨੋਂ ਹਟ ਜਾਏਂਗਾ, ਉਦੋਂ ਤੈਨੂੰ ਨਾਸ਼ ਕਰ ਦਿੱਤਾ ਜਾਵੇਗਾ।+

ਜਦ ਤੂੰ ਧੋਖਾ ਦੇਣਾ ਛੱਡ ਦੇਵੇਂਗਾ, ਉਦੋਂ ਤੇਰੇ ਨਾਲ ਧੋਖਾ ਹੋਵੇਗਾ।

 2 ਹੇ ਯਹੋਵਾਹ ਸਾਡੇ ਉੱਤੇ ਮਿਹਰ ਕਰ।+

ਅਸੀਂ ਤੇਰੇ ʼਤੇ ਉਮੀਦ ਲਾਈ ਹੈ।

ਹਰ ਸਵੇਰ ਸਾਡੀ ਬਾਂਹ*+ ਬਣ,

ਹਾਂ, ਬਿਪਤਾ ਦੇ ਵੇਲੇ ਸਾਡੀ ਮੁਕਤੀ ਬਣ।+

 3 ਤੇਰੀ ਗਰਜ ਸੁਣ ਕੇ ਦੇਸ਼-ਦੇਸ਼ ਦੇ ਲੋਕ ਭੱਜ ਜਾਂਦੇ ਹਨ।

ਜਦ ਤੂੰ ਖੜ੍ਹਾ ਹੁੰਦਾ ਹੈਂ, ਤਾਂ ਕੌਮਾਂ ਖਿੰਡ-ਪੁੰਡ ਜਾਂਦੀਆਂ ਹਨ।+

 4 ਜਿਵੇਂ ਭੁੱਖੜ ਟਿੱਡੀਆਂ ਇਕੱਠੀਆਂ ਹੁੰਦੀਆਂ ਹਨ, ਉਸੇ ਤਰ੍ਹਾਂ ਤੁਹਾਡਾ ਲੁੱਟ ਦਾ ਮਾਲ ਇਕੱਠਾ ਕੀਤਾ ਜਾਵੇਗਾ;

ਟਿੱਡੀਆਂ ਦੇ ਝੁੰਡਾਂ ਵਾਂਗ ਲੋਕ ਆ ਕੇ ਇਸ ਉੱਤੇ ਟੁੱਟ ਪੈਣਗੇ।

 5 ਯਹੋਵਾਹ ਨੂੰ ਉੱਚਾ ਕੀਤਾ ਜਾਵੇਗਾ

ਕਿਉਂਕਿ ਉਹ ਉੱਪਰ ਉਚਾਈਆਂ ʼਤੇ ਵੱਸਦਾ ਹੈ।

ਉਹ ਸੀਓਨ ਨੂੰ ਨਿਆਂ ਅਤੇ ਧਾਰਮਿਕਤਾ ਨਾਲ ਭਰ ਦੇਵੇਗਾ।

 6 ਤੇਰੇ ਸਮੇਂ ਵਿਚ ਉਹ ਮਜ਼ਬੂਤੀ ਬਖ਼ਸ਼ੇਗਾ;

ਵੱਡੇ ਪੈਮਾਨੇ ʼਤੇ ਮੁਕਤੀ,+ ਬੁੱਧ, ਗਿਆਨ ਅਤੇ ਯਹੋਵਾਹ ਦਾ ਡਰ ਹੋਵੇਗਾ,+

ਇਹੀ ਉਸ ਦਾ ਖ਼ਜ਼ਾਨਾ ਹੈ।

 7 ਦੇਖੋ! ਉਨ੍ਹਾਂ ਦੇ ਸੂਰਮੇ ਗਲੀ ਵਿਚ ਚਿਲਾਉਂਦੇ ਹਨ;

ਸ਼ਾਂਤੀ ਦਾ ਸੰਦੇਸ਼ ਦੇਣ ਵਾਲੇ ਭੁੱਬਾਂ ਮਾਰ-ਮਾਰ ਕੇ ਰੋਂਦੇ ਹਨ।

 8 ਰਾਜਮਾਰਗ ਵੀਰਾਨ ਪਏ ਹਨ;

ਰਾਹਾਂ ʼਤੇ ਕੋਈ ਰਾਹੀ ਨਜ਼ਰ ਨਹੀਂ ਆਉਂਦਾ।

ਉਸ* ਨੇ ਇਕਰਾਰ ਤੋੜ ਦਿੱਤਾ ਹੈ;

ਉਸ ਨੇ ਸ਼ਹਿਰਾਂ ਨੂੰ ਠੁਕਰਾ ਦਿੱਤਾ ਹੈ;

ਉਹ ਇਨਸਾਨ ਨੂੰ ਕੁਝ ਸਮਝਦਾ ਹੀ ਨਹੀਂ।+

 9 ਦੇਸ਼ ਸੋਗ ਮਨਾ ਰਿਹਾ ਹੈ ਅਤੇ ਮੁਰਝਾ ਰਿਹਾ ਹੈ।

ਲਬਾਨੋਨ ਸ਼ਰਮਿੰਦਾ ਹੈ;+ ਉਹ ਗਲ਼ ਗਿਆ ਹੈ।

ਸ਼ਾਰੋਨ ਉਜਾੜ ਬਣ ਗਿਆ ਹੈ,

ਬਾਸ਼ਾਨ ਅਤੇ ਕਰਮਲ ਆਪਣੇ ਪੱਤੇ ਝਾੜ ਰਹੇ ਹਨ।+

10 ਯਹੋਵਾਹ ਕਹਿੰਦਾ ਹੈ, “ਹੁਣ ਮੈਂ ਉੱਠ ਖੜ੍ਹਾ ਹੋਵਾਂਗਾ,

ਹੁਣ ਮੈਂ ਖ਼ੁਦ ਨੂੰ ਉੱਚਾ ਕਰਾਂਗਾ;+

ਹੁਣ ਮੈਂ ਆਪਣੇ ਆਪ ਨੂੰ ਵਡਿਆਵਾਂਗਾ।

11 ਤੁਹਾਡੀ ਕੁੱਖ ਵਿਚ ਸੁੱਕਾ ਘਾਹ ਪਲ਼ਦਾ ਹੈ ਤੇ ਤੁਸੀਂ ਪਰਾਲੀ ਨੂੰ ਜਨਮ ਦਿੰਦੇ ਹੋ।

ਤੁਹਾਡੀ ਆਪਣੀ ਸੋਚ ਤੁਹਾਨੂੰ ਅੱਗ ਵਾਂਗ ਭਸਮ ਕਰ ਦੇਵੇਗੀ।+

12 ਦੇਸ਼-ਦੇਸ਼ ਦੇ ਲੋਕ ਸੜੇ ਹੋਏ ਚੂਨੇ ਵਰਗੇ ਹੋ ਜਾਣਗੇ।

ਉਨ੍ਹਾਂ ਨੂੰ ਕੰਡਿਆਂ ਵਾਂਗ ਵੱਢ ਕੇ ਅੱਗ ਲਾ ਦਿੱਤੀ ਜਾਵੇਗੀ।+

13 ਹੇ ਦੂਰ-ਦੁਰੇਡੇ ਰਹਿਣ ਵਾਲਿਓ, ਸੁਣੋ ਮੈਂ ਕੀ ਕਰਨ ਵਾਲਾ ਹਾਂ!

ਹੇ ਨੇੜੇ ਰਹਿਣ ਵਾਲਿਓ, ਮੇਰੀ ਤਾਕਤ ਨੂੰ ਜਾਣੋ!

14 ਸੀਓਨ ਵਿਚ ਪਾਪੀ ਡਰੇ ਹੋਏ ਹਨ;+

ਪਰਮੇਸ਼ੁਰ ਤੋਂ ਦੂਰ ਹੋ ਚੁੱਕੇ ਥਰ-ਥਰ ਕੰਬ ਰਹੇ ਹਨ:

‘ਸਾਡੇ ਵਿੱਚੋਂ ਕੌਣ ਭਸਮ ਕਰਨ ਵਾਲੀ ਅੱਗ ਕੋਲ ਟਿਕ ਸਕਦਾ ਹੈ?+

ਸਾਡੇ ਵਿੱਚੋਂ ਕੌਣ ਕਦੀ ਨਾ ਬੁਝਣ ਵਾਲੀਆਂ ਲਪਟਾਂ ਕੋਲ ਰਹਿ ਸਕਦਾ ਹੈ?’

15 ਉਹ ਜੋ ਨੇਕੀ ਦੇ ਰਾਹ ʼਤੇ ਚੱਲਦਾ ਰਹਿੰਦਾ ਹੈ,+

ਜੋ ਸੱਚੀਆਂ ਗੱਲਾਂ ਕਰਦਾ ਹੈ,+

ਜੋ ਬੇਈਮਾਨੀ ਅਤੇ ਧੋਖੇ ਦੀ ਕਮਾਈ ਨੂੰ ਠੁਕਰਾਉਂਦਾ ਹੈ,

ਜਿਸ ਦੇ ਹੱਥ ਰਿਸ਼ਵਤ ਉੱਤੇ ਝਪਟਣ ਦੀ ਬਜਾਇ ਪਿੱਛੇ ਹਟ ਜਾਂਦੇ ਹਨ,+

ਜੋ ਖ਼ੂਨ ਵਹਾਉਣ ਦੀਆਂ ਯੋਜਨਾਵਾਂ ਬਾਰੇ ਸੁਣਨ ਤੋਂ ਕੰਨ ਬੰਦ ਕਰ ਲੈਂਦਾ ਹੈ,

ਜੋ ਬੁਰਾਈ ਦੇਖਣ ਤੋਂ ਆਪਣੀਆਂ ਅੱਖਾਂ ਮੀਟ ਲੈਂਦਾ ਹੈ,

16 ਉਹ ਉਚਾਈਆਂ ਉੱਤੇ ਵੱਸੇਗਾ;

ਚਟਾਨੀ ਗੜ੍ਹ ਉਸ ਦੀ ਸੁਰੱਖਿਅਤ ਪਨਾਹ* ਹੋਣਗੇ,

ਉਸ ਨੂੰ ਰੋਟੀ ਦਿੱਤੀ ਜਾਵੇਗੀ

ਅਤੇ ਉਸ ਨੂੰ ਕਦੇ ਪਾਣੀ ਦੀ ਕਮੀ ਨਹੀਂ ਹੋਵੇਗੀ।”+

17 ਤੇਰੀਆਂ ਅੱਖਾਂ ਰਾਜੇ ਨੂੰ ਉਸ ਦੀ ਸ਼ਾਨ ਵਿਚ ਦੇਖਣਗੀਆਂ;

ਉਹ ਦੇਸ਼ ਨੂੰ ਦੂਰੋਂ ਦੇਖਣਗੀਆਂ।

18 ਤੂੰ ਮਨ ਵਿਚ ਇਸ ਖ਼ੌਫ਼ ਨੂੰ ਚੇਤੇ ਕਰੇਂਗਾ:

“ਸਕੱਤਰ ਕਿੱਥੇ ਹੈ?

ਨਜ਼ਰਾਨਾ ਦੇਣ ਵਾਲਾ ਕਿੱਥੇ ਹੈ?+

ਬੁਰਜਾਂ ਨੂੰ ਗਿਣਨ ਵਾਲਾ ਕਿੱਥੇ ਗਿਆ?”

19 ਤੂੰ ਘਮੰਡੀ ਲੋਕਾਂ ਨੂੰ ਫੇਰ ਨਹੀਂ ਦੇਖੇਂਗਾ,

ਹਾਂ, ਉਹ ਲੋਕ ਜਿਨ੍ਹਾਂ ਦੀ ਅਜੀਬੋ-ਗ਼ਰੀਬ ਬੋਲੀ ਸਮਝ ਨਹੀਂ ਆਉਂਦੀ,

ਜਿਨ੍ਹਾਂ ਦੀ ਥਥਲੀ ਜ਼ਬਾਨ ਤੇਰੀ ਸਮਝ ਤੋਂ ਪਰੇ ਹੈ।+

20 ਸੀਓਨ ਨੂੰ ਦੇਖ ਜੋ ਸਾਡੇ ਤਿਉਹਾਰਾਂ ਦਾ ਸ਼ਹਿਰ ਹੈ!+

ਤੇਰੀਆਂ ਅੱਖਾਂ ਯਰੂਸ਼ਲਮ ਨੂੰ ਇਕ ਅਮਨ-ਚੈਨ ਵਾਲੀ ਜਗ੍ਹਾ ਵਜੋਂ ਦੇਖਣਗੀਆਂ,

ਉਹ ਤੰਬੂ ਜੋ ਹਟਾਇਆ ਨਹੀਂ ਜਾਵੇਗਾ।+

ਇਸ ਦੇ ਕਿੱਲ ਕਦੇ ਪੁੱਟੇ ਨਹੀਂ ਜਾਣਗੇ,

ਇਸ ਦੀ ਇਕ ਵੀ ਰੱਸੀ ਨਹੀਂ ਤੋੜੀ ਜਾਵੇਗੀ।

21 ਪਰ ਤੇਜਵਾਨ ਪਰਮੇਸ਼ੁਰ ਯਹੋਵਾਹ

ਸਾਡੇ ਲਈ ਨਦੀਆਂ ਤੇ ਚੌੜੀਆਂ ਨਹਿਰਾਂ ਵਰਗਾ ਹੋਵੇਗਾ

ਜਿੱਥੇ ਚੱਪੂਆਂ ਵਾਲੀਆਂ ਬੇੜੀਆਂ ਨਾ ਆਉਣਗੀਆਂ

ਅਤੇ ਨਾ ਵੱਡੇ-ਵੱਡੇ ਜਹਾਜ਼ ਲੰਘਣਗੇ।

22 ਕਿਉਂਕਿ ਯਹੋਵਾਹ ਸਾਡਾ ਨਿਆਂਕਾਰ ਹੈ,+

ਯਹੋਵਾਹ ਸਾਡਾ ਕਾਨੂੰਨ ਦੇਣ ਵਾਲਾ ਹੈ,+

ਯਹੋਵਾਹ ਸਾਡਾ ਰਾਜਾ ਹੈ;+

ਉਹੀ ਸਾਨੂੰ ਬਚਾਵੇਗਾ।+

23 ਦੁਸ਼ਮਣ ਦੀਆਂ ਰੱਸੀਆਂ* ਢਿੱਲੀਆਂ ਕੀਤੀਆਂ ਜਾਣਗੀਆਂ

ਉਹ ਮਸਤੂਲ ਨੂੰ ਕੱਸ ਨਹੀਂ ਸਕਣਗੀਆਂ ਤੇ ਨਾ ਹੀ ਬਾਦਬਾਨ ਫੈਲ ਸਕੇਗਾ।

ਉਸ ਸਮੇਂ ਬਹੁਤਾਤ ਵਿਚ ਲੁੱਟ ਦਾ ਮਾਲ ਵੰਡਿਆ ਜਾਵੇਗਾ;

ਇੱਥੋਂ ਤਕ ਕਿ ਲੰਗੜਾ ਵੀ ਬਹੁਤ ਸਾਰਾ ਮਾਲ ਲੈ ਜਾਵੇਗਾ।+

24 ਕੋਈ ਵਾਸੀ ਨਾ ਕਹੇਗਾ: “ਮੈਂ ਬੀਮਾਰ ਹਾਂ।”+

ਦੇਸ਼ ਵਿਚ ਰਹਿੰਦੇ ਲੋਕਾਂ ਦਾ ਗੁਨਾਹ ਮਾਫ਼ ਕੀਤਾ ਜਾਵੇਗਾ।+

34 ਹੇ ਕੌਮੋ, ਸੁਣਨ ਲਈ ਨੇੜੇ ਆਓ,

ਹੇ ਦੇਸ਼-ਦੇਸ਼ ਦੇ ਲੋਕੋ, ਧਿਆਨ ਦਿਓ।

ਧਰਤੀ ਅਤੇ ਇਸ ਉੱਤੇ ਜੋ ਕੁਝ ਹੈ ਸੁਣੇ,

ਜ਼ਮੀਨ ਅਤੇ ਇਸ ਦੀ ਸਾਰੀ ਪੈਦਾਵਾਰ ਸੁਣੇ।

 2 ਕਿਉਂਕਿ ਯਹੋਵਾਹ ਦਾ ਕ੍ਰੋਧ ਸਾਰੀਆਂ ਕੌਮਾਂ ʼਤੇ ਭੜਕ ਉੱਠਿਆ ਹੈ,+

ਉਸ ਦਾ ਗੁੱਸਾ ਉਨ੍ਹਾਂ ਦੀ ਸਾਰੀ ਫ਼ੌਜ ਉੱਤੇ ਭਖਿਆ ਹੋਇਆ ਹੈ।+

ਉਹ ਉਨ੍ਹਾਂ ਦਾ ਨਾਸ਼ ਕਰ ਦੇਵੇਗਾ;

ਉਹ ਉਨ੍ਹਾਂ ਨੂੰ ਵੱਢੇ ਜਾਣ ਲਈ ਦੇ ਦੇਵੇਗਾ।+

 3 ਉਨ੍ਹਾਂ ਦੇ ਵੱਢੇ ਹੋਏ ਬਾਹਰ ਸੁੱਟੇ ਜਾਣਗੇ

ਅਤੇ ਉਨ੍ਹਾਂ ਦੀਆਂ ਲਾਸ਼ਾਂ ਦੀ ਸੜਿਆਂਦ ਉੱਪਰ ਉੱਠੇਗੀ;+

ਉਨ੍ਹਾਂ ਦੇ ਖ਼ੂਨ ਨਾਲ ਪਹਾੜ ਪਿਘਲ ਜਾਣਗੇ।*+

 4 ਆਕਾਸ਼ਾਂ ਦੀ ਸਾਰੀ ਫ਼ੌਜ ਗਲ਼ ਜਾਵੇਗੀ

ਅਤੇ ਆਕਾਸ਼ ਇਕ ਪੱਤਰੀ ਵਾਂਗ ਲਪੇਟੇ ਜਾਣਗੇ।

ਉਨ੍ਹਾਂ ਦੀ ਸਾਰੀ ਫ਼ੌਜ ਮੁਰਝਾ ਕੇ ਇਵੇਂ ਡਿਗੇਗੀ

ਜਿਵੇਂ ਅੰਗੂਰੀ ਵੇਲ ਤੋਂ ਪੱਤਾ ਮੁਰਝਾ ਕੇ ਝੜ ਜਾਂਦਾ ਹੈ

ਅਤੇ ਅੰਜੀਰ ਦੇ ਦਰਖ਼ਤ ਤੋਂ ਅੰਜੀਰ ਸੁੰਗੜ ਕੇ ਡਿਗ ਜਾਂਦੀ ਹੈ।

 5 “ਆਕਾਸ਼ਾਂ ਵਿਚ ਮੇਰੀ ਤਲਵਾਰ ਤਰ ਹੋ ਜਾਵੇਗੀ।+

ਇਹ ਸਜ਼ਾ ਦੇਣ ਲਈ ਅਦੋਮ ਉੱਤੇ ਉਤਰੇਗੀ,+

ਹਾਂ, ਉਨ੍ਹਾਂ ਲੋਕਾਂ ਉੱਤੇ ਜਿਨ੍ਹਾਂ ਨੂੰ ਮੈਂ ਨਾਸ਼ ਕੀਤੇ ਜਾਣ ਦੇ ਲਾਇਕ ਠਹਿਰਾਇਆ ਹੈ।

 6 ਯਹੋਵਾਹ ਕੋਲ ਤਲਵਾਰ ਹੈ; ਇਹ ਖ਼ੂਨ ਨਾਲ ਤਰ ਹੋ ਜਾਵੇਗੀ।

ਇਹ ਚਰਬੀ ਨਾਲ,+

ਜਵਾਨ ਭੇਡੂਆਂ ਅਤੇ ਬੱਕਰਿਆਂ ਦੇ ਖ਼ੂਨ ਨਾਲ

ਅਤੇ ਭੇਡੂਆਂ ਦੇ ਗੁਰਦੇ ਦੀ ਚਰਬੀ ਨਾਲ ਢਕ ਜਾਵੇਗੀ।

ਕਿਉਂਕਿ ਯਹੋਵਾਹ ਨੇ ਬਾਸਰਾਹ ਵਿਚ ਬਲ਼ੀ ਤਿਆਰ ਕੀਤੀ ਹੈ,

ਅਦੋਮ ਵਿਚ ਬਹੁਤ ਕੱਟ-ਵੱਢ ਹੋਵੇਗੀ।+

 7 ਜੰਗਲੀ ਸਾਨ੍ਹ ਉਨ੍ਹਾਂ ਨਾਲ ਥੱਲੇ ਜਾਣਗੇ,

ਜਵਾਨ ਬਲਦ ਤਾਕਤਵਰਾਂ ਦੇ ਨਾਲ।

ਉਨ੍ਹਾਂ ਦਾ ਦੇਸ਼ ਖ਼ੂਨ ਨਾਲ ਤਰ ਹੋ ਜਾਵੇਗਾ

ਅਤੇ ਉਨ੍ਹਾਂ ਦੀ ਮਿੱਟੀ ਚਰਬੀ ਨਾਲ ਭਿੱਜ ਜਾਵੇਗੀ।”

 8 ਯਹੋਵਾਹ ਨੇ ਬਦਲਾ ਲੈਣ ਦਾ ਦਿਨ ਠਹਿਰਾਇਆ ਹੈ,+

ਹਾਂ, ਉਹ ਸਾਲ ਤੈਅ ਕੀਤਾ ਹੈ ਜਦੋਂ ਸੀਓਨ ਦੀ ਖ਼ਾਤਰ ਮੁਕੱਦਮਾ ਚਲਾ ਕੇ ਸਜ਼ਾ ਦਿੱਤੀ ਜਾਵੇਗੀ।+

 9 ਉਸ* ਦੀਆਂ ਨਦੀਆਂ ਰਾਲ਼ ਵਿਚ ਬਦਲ ਜਾਣਗੀਆਂ

ਅਤੇ ਉਸ ਦੀ ਮਿੱਟੀ ਗੰਧਕ ਵਿਚ,

ਉਸ ਦਾ ਦੇਸ਼ ਬਲ਼ਦੀ ਹੋਈ ਰਾਲ਼ ਵਰਗਾ ਬਣ ਜਾਵੇਗਾ।

10 ਉਹ ਦਿਨ-ਰਾਤ ਧੁਖਦਾ ਰਹੇਗਾ;

ਉਸ ਵਿੱਚੋਂ ਹਮੇਸ਼ਾ-ਹਮੇਸ਼ਾ ਲਈ ਧੂੰਆਂ ਉੱਠਦਾ ਰਹੇਗਾ।

ਪੀੜ੍ਹੀਓ-ਪੀੜ੍ਹੀ ਉਹ ਉਜਾੜ ਪਿਆ ਰਹੇਗਾ;

ਕੋਈ ਵੀ ਉਸ ਵਿੱਚੋਂ ਦੀ ਫਿਰ ਕਦੇ ਨਹੀਂ ਲੰਘੇਗਾ।+

11 ਉਹ ਪੇਇਣ* ਅਤੇ ਕੰਡੈਲਾ ਦਾ ਬਸੇਰਾ ਬਣ ਜਾਵੇਗਾ,

ਲੰਬੇ ਕੰਨਾਂ ਵਾਲੇ ਉੱਲੂ ਅਤੇ ਕਾਂ ਉਸ ਵਿਚ ਵੱਸਣਗੇ।

ਉਹ ਉਸ ਉੱਤੇ ਸੱਖਣੇਪਣ ਦੀ ਰੱਸੀ ਤਾਣੇਗਾ

ਅਤੇ ਉਸ ਨੂੰ ਵੀਰਾਨੀ ਦੇ ਸਾਹਲ* ਨਾਲ ਨਾਪੇਗਾ।

12 ਉਸ ਦਾ ਕੋਈ ਰੁਤਬੇਦਾਰ ਆਦਮੀ ਰਾਜਾ ਨਹੀਂ ਬਣੇਗਾ

ਅਤੇ ਉਸ ਦੇ ਸਾਰੇ ਹਾਕਮਾਂ ਦਾ ਅੰਤ ਹੋ ਜਾਵੇਗਾ।

13 ਉਸ ਦੇ ਮਜ਼ਬੂਤ ਬੁਰਜਾਂ ਵਿਚ ਕੰਡੇ ਉੱਗਣਗੇ,

ਉਸ ਦੇ ਕਿਲਿਆਂ ਵਿਚ ਬਿੱਛੂ ਬੂਟੀਆਂ ਅਤੇ ਕੰਡਿਆਲ਼ੀਆਂ ਬੂਟੀਆਂ।

ਉਹ ਗਿੱਦੜਾਂ ਦਾ ਘੁਰਨਾ ਬਣ ਜਾਵੇਗਾ+

ਅਤੇ ਸ਼ੁਤਰਮੁਰਗਾਂ ਦਾ ਵਾੜਾ।

14 ਉਜਾੜ ਦੇ ਜਾਨਵਰ ਵਿਲਕਣ ਵਾਲੇ ਜਾਨਵਰਾਂ ਨਾਲ ਰਹਿਣਗੇ

ਅਤੇ ਜੰਗਲੀ ਬੱਕਰਾ* ਆਪਣੇ ਸਾਥੀ ਨੂੰ ਸੱਦੇਗਾ।

ਹਾਂ, ਉੱਥੇ ਬਿਲਬਿਤੌਰਾ* ਵੱਸੇਗਾ ਤੇ ਆਰਾਮ ਕਰੇਗਾ।

15 ਉੱਥੇ ਉੱਡਣ ਵਾਲੀ ਸੱਪਣੀ ਆਪਣੀ ਖੁੱਡ ਬਣਾਏਗੀ ਤੇ ਆਂਡੇ ਦੇਵੇਗੀ

ਉਹ ਉਨ੍ਹਾਂ ਨੂੰ ਸੇਵੇਗੀ ਤੇ ਆਪਣੇ ਸਾਏ ਹੇਠ ਇਕੱਠਾ ਕਰੇਗੀ।

ਹਾਂ, ਉੱਥੇ ਇੱਲਾਂ ਇਕੱਠੀਆਂ ਹੋਣਗੀਆਂ, ਹਰੇਕ ਆਪੋ-ਆਪਣੇ ਨਰ ਨਾਲ।

16 ਯਹੋਵਾਹ ਦੀ ਕਿਤਾਬ ਵਿਚ ਖੋਜ ਕਰੋ ਅਤੇ ਇਹਨੂੰ ਉੱਚੀ ਆਵਾਜ਼ ਵਿਚ ਪੜ੍ਹੋ।

ਉਨ੍ਹਾਂ ਵਿੱਚੋਂ ਇਕ ਵੀ ਨਹੀਂ ਘਟੇਗਾ;

ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਾਥੀ ਦੀ ਘਾਟ ਨਹੀਂ ਹੋਵੇਗੀ

ਕਿਉਂਕਿ ਇਹ ਹੁਕਮ ਯਹੋਵਾਹ ਦੇ ਮੂੰਹੋਂ ਨਿਕਲਿਆ ਹੈ

ਅਤੇ ਉਸ ਦੀ ਪਵਿੱਤਰ ਸ਼ਕਤੀ ਨੇ ਉਨ੍ਹਾਂ ਨੂੰ ਇਕੱਠਾ ਕੀਤਾ ਹੈ।

17 ਉਸੇ ਨੇ ਉਨ੍ਹਾਂ ਲਈ ਗੁਣੇ ਪਾਏ ਹਨ,

ਉਸ ਦੇ ਹੱਥ ਨੇ ਨਾਪ ਕੇ ਉਨ੍ਹਾਂ ਲਈ ਜਗ੍ਹਾ ਠਹਿਰਾਈ ਹੈ।*

ਇਹ ਹਮੇਸ਼ਾ ਲਈ ਉਨ੍ਹਾਂ ਦੀ ਹੋਵੇਗੀ;

ਉਹ ਪੀੜ੍ਹੀਓ-ਪੀੜ੍ਹੀ ਇਸ ਵਿਚ ਵੱਸਣਗੇ।

35 ਉਜਾੜ ਅਤੇ ਝੁਲ਼ਸੀ ਜ਼ਮੀਨ ਖ਼ੁਸ਼ੀਆਂ ਮਨਾਵੇਗੀ,+

ਰੇਗਿਸਤਾਨ ਬਾਗ਼-ਬਾਗ਼ ਹੋਵੇਗਾ ਤੇ ਕੇਸਰ ਦੇ ਫੁੱਲ ਵਾਂਗ ਖਿੜੇਗਾ।+

 2 ਇਹ ਜ਼ਰੂਰ ਖਿੜੇਗਾ;+

ਇਹ ਆਨੰਦ ਮਨਾਵੇਗਾ ਅਤੇ ਖ਼ੁਸ਼ੀ ਨਾਲ ਜੈਕਾਰੇ ਲਾਵੇਗਾ।

ਇਸ ਨੂੰ ਲਬਾਨੋਨ ਦੀ ਮਹਿਮਾ ਦਿੱਤੀ ਜਾਵੇਗੀ,+

ਕਰਮਲ ਅਤੇ ਸ਼ਾਰੋਨ ਦੀ ਸ਼ਾਨ।+

ਉਹ ਯਹੋਵਾਹ ਦਾ ਪ੍ਰਤਾਪ ਦੇਖਣਗੇ, ਹਾਂ, ਸਾਡੇ ਪਰਮੇਸ਼ੁਰ ਦੀ ਸ਼ਾਨ।

 3 ਕਮਜ਼ੋਰ ਹੱਥਾਂ ਨੂੰ ਤਕੜੇ ਕਰੋ

ਅਤੇ ਕੰਬਦੇ ਗੋਡਿਆਂ ਨੂੰ ਮਜ਼ਬੂਤ ਕਰੋ।+

 4 ਜਿਨ੍ਹਾਂ ਦੇ ਮਨ ਵਿਚ ਚਿੰਤਾ ਹੈ, ਉਨ੍ਹਾਂ ਨੂੰ ਕਹੋ:

“ਤਕੜੇ ਹੋਵੋ। ਡਰੋ ਨਾ।

ਦੇਖੋ! ਤੁਹਾਡਾ ਪਰਮੇਸ਼ੁਰ ਬਦਲਾ ਲੈਣ ਆਵੇਗਾ,

ਪਰਮੇਸ਼ੁਰ ਸਜ਼ਾ ਦੇਣ ਆਵੇਗਾ।+

ਉਹ ਆਵੇਗਾ ਤੇ ਤੁਹਾਨੂੰ ਬਚਾਵੇਗਾ।”+

 5 ਉਸ ਸਮੇਂ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ+

ਅਤੇ ਬੋਲ਼ਿਆਂ ਦੇ ਕੰਨ ਖੁੱਲ੍ਹ ਜਾਣਗੇ।+

 6 ਉਸ ਸਮੇਂ ਲੰਗੜਾ ਹਿਰਨ ਵਾਂਗ ਛਲਾਂਗਾਂ ਮਾਰੇਗਾ+

ਅਤੇ ਗੁੰਗੇ ਦੀ ਜ਼ਬਾਨ ਖ਼ੁਸ਼ੀ ਨਾਲ ਜੈਕਾਰਾ ਲਾਵੇਗੀ+

ਕਿਉਂਕਿ ਉਜਾੜ ਵਿਚ ਪਾਣੀ

ਅਤੇ ਰੇਗਿਸਤਾਨ ਵਿਚ ਨਦੀਆਂ ਫੁੱਟ ਨਿਕਲਣਗੀਆਂ।

 7 ਝੁਲ਼ਸੀ ਹੋਈ ਜ਼ਮੀਨ ਕਾਨਿਆਂ ਵਾਲਾ ਤਲਾਬ ਬਣ ਜਾਵੇਗੀ

ਅਤੇ ਪਿਆਸੀ ਜ਼ਮੀਨ ਪਾਣੀਆਂ ਦੇ ਚਸ਼ਮੇ।+

ਜਿਨ੍ਹਾਂ ਘੁਰਨਿਆਂ ਵਿਚ ਗਿੱਦੜ ਆਰਾਮ ਕਰਦੇ ਸਨ,+

ਉੱਥੇ ਹਰਾ-ਹਰਾ ਘਾਹ, ਕਾਨੇ ਅਤੇ ਸਰਕੰਡੇ ਉੱਗ ਆਉਣਗੇ।

 8 ਉੱਥੇ ਇਕ ਰਾਜਮਾਰਗ ਹੋਵੇਗਾ,+

ਹਾਂ, ਇਕ ਰਾਹ ਜੋ ਪਵਿੱਤਰ ਰਾਹ ਕਹਾਉਂਦਾ ਹੈ।

ਕੋਈ ਵੀ ਅਸ਼ੁੱਧ ਵਿਅਕਤੀ ਉਸ ਉੱਤੇ ਨਹੀਂ ਚੱਲੇਗਾ।+

ਇਹ ਰਾਹ ਉਸ ਲਈ ਹੈ ਜੋ ਇਸ ਉੱਤੇ ਚੱਲਦਾ ਹੈ;

ਕੋਈ ਮੂਰਖ ਉਸ ਉੱਤੇ ਪੈਰ ਵੀ ਨਹੀਂ ਰੱਖ ਸਕੇਗਾ।

 9 ਉੱਥੇ ਕੋਈ ਸ਼ੇਰ ਨਹੀਂ ਹੋਵੇਗਾ

ਅਤੇ ਨਾ ਹੀ ਕੋਈ ਖੂੰਖਾਰ ਜੰਗਲੀ ਜਾਨਵਰ ਉਸ ਉੱਤੇ ਆਵੇਗਾ।

ਉਹ ਉੱਥੇ ਨਹੀਂ ਮਿਲਣਗੇ;+

ਸਿਰਫ਼ ਕੈਦ ਵਿੱਚੋਂ ਖ਼ਰੀਦੇ ਹੋਏ ਹੀ ਉੱਥੇ ਚੱਲਣਗੇ।+

10 ਯਹੋਵਾਹ ਦੁਆਰਾ ਛੁਡਾਏ ਹੋਏ ਮੁੜ ਆਉਣਗੇ+ ਅਤੇ ਖ਼ੁਸ਼ੀ ਨਾਲ ਜੈਕਾਰਾ ਲਾਉਂਦੇ ਹੋਏ ਸੀਓਨ ਨੂੰ ਆਉਣਗੇ।+

ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦੇ ਸਿਰਾਂ ਦਾ ਤਾਜ ਬਣੇਗੀ।+

ਆਨੰਦ ਅਤੇ ਖ਼ੁਸ਼ੀਆਂ-ਖੇੜੇ ਉਨ੍ਹਾਂ ਦੇ ਹੋਣਗੇ,

ਦੁੱਖ ਅਤੇ ਹਉਕੇ ਭੱਜ ਜਾਣਗੇ।+

36 ਰਾਜਾ ਹਿਜ਼ਕੀਯਾਹ ਦੇ ਰਾਜ ਦੇ 14ਵੇਂ ਸਾਲ ਅੱਸ਼ੂਰ+ ਦਾ ਰਾਜਾ ਸਨਹੇਰੀਬ ਯਹੂਦਾਹ ਦੇ ਸਾਰੇ ਕਿਲੇਬੰਦ ਸ਼ਹਿਰਾਂ ਖ਼ਿਲਾਫ਼ ਆਇਆ ਅਤੇ ਉਨ੍ਹਾਂ ʼਤੇ ਕਬਜ਼ਾ ਕਰ ਲਿਆ।+ 2 ਫਿਰ ਅੱਸ਼ੂਰ ਦੇ ਰਾਜੇ ਨੇ ਲਾਕੀਸ਼+ ਤੋਂ ਰਬਸ਼ਾਕੇਹ*+ ਨੂੰ ਵੱਡੀ ਸਾਰੀ ਫ਼ੌਜ ਨਾਲ ਯਰੂਸ਼ਲਮ ਵਿਚ ਰਾਜਾ ਹਿਜ਼ਕੀਯਾਹ ਕੋਲ ਭੇਜਿਆ। ਉਹ ਉੱਪਰਲੇ ਸਰੋਵਰ ਦੀ ਖਾਲ਼ ਕੋਲ ਤੈਨਾਤ ਹੋ ਗਏ+ ਜੋ ਧੋਬੀ ਦੇ ਮੈਦਾਨ ਦੇ ਰਾਜਮਾਰਗ ʼਤੇ ਹੈ।+ 3 ਫਿਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ,+ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਉਸ ਕੋਲ ਬਾਹਰ ਆਏ।

4 ਇਸ ਲਈ ਰਬਸ਼ਾਕੇਹ ਨੇ ਉਨ੍ਹਾਂ ਨੂੰ ਕਿਹਾ: “ਮਿਹਰਬਾਨੀ ਕਰ ਕੇ ਹਿਜ਼ਕੀਯਾਹ ਨੂੰ ਕਹੋ, ‘ਮਹਾਨ ਰਾਜਾ, ਹਾਂ, ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਤੈਨੂੰ ਕਿਹੜੀ ਗੱਲ ʼਤੇ ਭਰੋਸਾ ਹੈ?+ 5 ਤੂੰ ਕਹਿੰਦਾ ਹੈਂ, ‘ਮੇਰੇ ਕੋਲ ਰਣਨੀਤੀ ਤੇ ਯੁੱਧ ਕਰਨ ਲਈ ਤਾਕਤ ਹੈ,’ ਪਰ ਇਹ ਖੋਖਲੀਆਂ ਗੱਲਾਂ ਹਨ। ਤੂੰ ਕਿਹਦੇ ਉੱਤੇ ਭਰੋਸਾ ਕਰ ਕੇ ਮੇਰੇ ਖ਼ਿਲਾਫ਼ ਬਗਾਵਤ ਕਰਨ ਦੀ ਜੁਰਅਤ ਕੀਤੀ?+ 6 ਦੇਖ! ਤੂੰ ਇਸ ਦਰੜੇ ਹੋਏ ਕਾਨੇ ਮਿਸਰ ਦੀ ਮਦਦ ʼਤੇ ਭਰੋਸਾ ਕਰ ਰਿਹਾ ਹੈਂ। ਜੇ ਕੋਈ ਆਦਮੀ ਇਹਦਾ ਸਹਾਰਾ ਲੈਣ ਲਈ ਇਸ ਨੂੰ ਫੜੇ, ਤਾਂ ਇਹ ਉਸ ਦੀ ਹਥੇਲੀ ਵਿਚ ਖੁੱਭ ਕੇ ਆਰ-ਪਾਰ ਹੋ ਜਾਵੇਗਾ। ਮਿਸਰ ਦਾ ਰਾਜਾ ਫ਼ਿਰਊਨ ਉਨ੍ਹਾਂ ਸਾਰਿਆਂ ਲਈ ਇਸੇ ਤਰ੍ਹਾਂ ਹੈ ਜਿਹੜੇ ਉਸ ਉੱਤੇ ਭਰੋਸਾ ਰੱਖਦੇ ਹਨ।+ 7 ਅਤੇ ਜੇ ਤੁਸੀਂ ਮੈਨੂੰ ਕਹਿੰਦੇ ਹੋ, ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ʼਤੇ ਭਰੋਸਾ ਰੱਖਦੇ ਹਾਂ,’ ਤਾਂ ਕੀ ਉਹ ਉਹੀ ਨਹੀਂ ਜਿਸ ਦੀਆਂ ਉੱਚੀਆਂ ਥਾਵਾਂ ਅਤੇ ਵੇਦੀਆਂ ਨੂੰ ਹਿਜ਼ਕੀਯਾਹ ਨੇ ਢਾਹ ਸੁੱਟਿਆ+ ਤੇ ਹੁਣ ਉਹ ਯਹੂਦਾਹ ਤੇ ਯਰੂਸ਼ਲਮ ਨੂੰ ਕਹਿੰਦਾ ਹੈ, ‘ਤੁਸੀਂ ਇਸ ਵੇਦੀ ਅੱਗੇ ਮੱਥਾ ਟੇਕੋ’?”’+ 8 ਇਸ ਲਈ ਹੁਣ ਮੇਰੇ ਮਾਲਕ ਅੱਸ਼ੂਰ ਦੇ ਰਾਜੇ+ ਨਾਲ ਇਹ ਸ਼ਰਤ ਲਾ: ਮੈਂ ਤੈਨੂੰ 2,000 ਘੋੜੇ ਦਿਆਂਗਾ ਜੇ ਤੂੰ ਉਨ੍ਹਾਂ ਲਈ ਸਵਾਰ ਲਿਆ ਕੇ ਦਿਖਾਵੇਂ। 9 ਜੇ ਨਹੀਂ ਲਿਆ ਸਕਦਾ, ਤਾਂ ਫਿਰ ਤੂੰ ਕਿੱਦਾਂ ਮੇਰੇ ਮਾਲਕ ਦੇ ਸੇਵਕਾਂ ਵਿੱਚੋਂ ਸਭ ਤੋਂ ਮਾਮੂਲੀ ਰਾਜਪਾਲ ਨੂੰ ਭਜਾ ਸਕਦਾ ਹੈਂ ਕਿਉਂਕਿ ਤੂੰ ਤਾਂ ਰਥਾਂ ਅਤੇ ਘੋੜਸਵਾਰਾਂ ਲਈ ਮਿਸਰ ʼਤੇ ਭਰੋਸਾ ਕਰਦਾ ਹੈਂ? 10 ਕੀ ਮੈਂ ਯਹੋਵਾਹ ਦੀ ਇਜਾਜ਼ਤ ਤੋਂ ਬਿਨਾਂ ਇਸ ਦੇਸ਼ ਨੂੰ ਤਬਾਹ ਕਰਨ ਆਇਆ ਹਾਂ? ਯਹੋਵਾਹ ਨੇ ਆਪ ਮੈਨੂੰ ਕਿਹਾ ਹੈ, ‘ਇਸ ਦੇਸ਼ ʼਤੇ ਚੜ੍ਹਾਈ ਕਰ ਕੇ ਇਸ ਨੂੰ ਤਬਾਹ ਕਰ ਦੇ।’”

11 ਇਹ ਸੁਣ ਕੇ ਅਲਯਾਕੀਮ, ਸ਼ਬਨਾ+ ਅਤੇ ਯੋਆਹ ਨੇ ਰਬਸ਼ਾਕੇਹ+ ਨੂੰ ਕਿਹਾ: “ਕਿਰਪਾ ਕਰ ਕੇ ਆਪਣੇ ਸੇਵਕਾਂ ਨਾਲ ਅਰਾਮੀ* ਭਾਸ਼ਾ+ ਵਿਚ ਗੱਲ ਕਰ ਕਿਉਂਕਿ ਅਸੀਂ ਇਹ ਭਾਸ਼ਾ ਸਮਝ ਸਕਦੇ ਹਾਂ; ਸਾਡੇ ਨਾਲ ਯਹੂਦੀਆਂ ਦੀ ਭਾਸ਼ਾ ਵਿਚ ਗੱਲ ਨਾ ਕਰ ਕਿਉਂਕਿ ਜਿਹੜੇ ਲੋਕ ਕੰਧ ਉੱਤੇ ਹਨ, ਤੇਰੀ ਗੱਲ ਸੁਣ ਰਹੇ ਹਨ।”+ 12 ਪਰ ਰਬਸ਼ਾਕੇਹ ਨੇ ਕਿਹਾ: “ਤੈਨੂੰ ਕੀ ਲੱਗਦਾ, ਕੀ ਮੇਰੇ ਮਾਲਕ ਨੇ ਸਿਰਫ਼ ਤੇਰੇ ਮਾਲਕ ਨੂੰ ਤੇ ਤੈਨੂੰ ਹੀ ਇਹ ਗੱਲਾਂ ਦੱਸਣ ਲਈ ਮੈਨੂੰ ਭੇਜਿਆ ਹੈ? ਕੀ ਕੰਧ ਉੱਤੇ ਬੈਠੇ ਇਨ੍ਹਾਂ ਆਦਮੀਆਂ ਨੂੰ ਵੀ ਦੱਸਣ ਲਈ ਨਹੀਂ ਜਿਹੜੇ ਤੁਹਾਡੇ ਨਾਲ ਆਪਣਾ ਹੀ ਗੂੰਹ ਖਾਣਗੇ ਤੇ ਆਪਣਾ ਹੀ ਪਿਸ਼ਾਬ ਪੀਣਗੇ?”

13 ਫਿਰ ਰਬਸ਼ਾਕੇਹ ਨੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਯਹੂਦੀਆਂ ਦੀ ਭਾਸ਼ਾ ਵਿਚ+ ਕਿਹਾ: “ਮਹਾਨ ਰਾਜੇ, ਹਾਂ, ਅੱਸ਼ੂਰ ਦੇ ਰਾਜੇ ਦਾ ਸੰਦੇਸ਼ ਸੁਣੋ।+ 14 ਰਾਜਾ ਇਹ ਕਹਿੰਦਾ ਹੈ, ‘ਹਿਜ਼ਕੀਯਾਹ ਦੇ ਧੋਖੇ ਵਿਚ ਨਾ ਆਓ ਕਿਉਂਕਿ ਉਹ ਤੁਹਾਨੂੰ ਨਹੀਂ ਬਚਾ ਸਕਦਾ।+ 15 ਨਾਲੇ ਹਿਜ਼ਕੀਯਾਹ ਦੀਆਂ ਇਨ੍ਹਾਂ ਗੱਲਾਂ ਵਿਚ ਆ ਕੇ ਯਹੋਵਾਹ ਉੱਤੇ ਭਰੋਸਾ ਨਾ ਕਰੋ:+ “ਯਹੋਵਾਹ ਸਾਨੂੰ ਜ਼ਰੂਰ ਬਚਾਵੇਗਾ ਅਤੇ ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।” 16 ਹਿਜ਼ਕੀਯਾਹ ਦੀ ਗੱਲ ਨਾ ਸੁਣੋ ਕਿਉਂਕਿ ਅੱਸ਼ੂਰ ਦਾ ਰਾਜਾ ਇਹ ਕਹਿੰਦਾ ਹੈ: “ਮੇਰੇ ਨਾਲ ਸੁਲ੍ਹਾ ਕਰ ਲਓ ਅਤੇ ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦਿਓ* ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਆਪੋ-ਆਪਣੀ ਅੰਗੂਰੀ ਵੇਲ ਅਤੇ ਆਪੋ-ਆਪਣੇ ਅੰਜੀਰ ਦੇ ਦਰਖ਼ਤ ਤੋਂ ਖਾਵੇਗਾ ਤੇ ਆਪਣੇ ਹੀ ਖੂਹ ਦਾ ਪਾਣੀ ਪੀਵੇਗਾ 17 ਜਦ ਤਕ ਮੈਂ ਆ ਕੇ ਤੁਹਾਨੂੰ ਉਸ ਦੇਸ਼ ਵਿਚ ਨਾ ਲੈ ਜਾਵਾਂ ਜੋ ਤੁਹਾਡੇ ਆਪਣੇ ਦੇਸ਼ ਵਰਗਾ ਹੈ,+ ਹਾਂ, ਅਨਾਜ ਤੇ ਨਵੇਂ ਦਾਖਰਸ ਦਾ ਦੇਸ਼, ਰੋਟੀ ਤੇ ਅੰਗੂਰਾਂ ਦੇ ਬਾਗ਼ਾਂ ਦਾ ਦੇਸ਼। 18 ਹਿਜ਼ਕੀਯਾਹ ਦੀ ਇਸ ਗੱਲ ਵਿਚ ਆ ਕੇ ਗੁਮਰਾਹ ਨਾ ਹੋਵੋ, ‘ਯਹੋਵਾਹ ਸਾਨੂੰ ਬਚਾਵੇਗਾ।’ ਕੀ ਕੌਮਾਂ ਦਾ ਕੋਈ ਵੀ ਦੇਵਤਾ ਅੱਸ਼ੂਰ ਦੇ ਰਾਜੇ ਦੇ ਹੱਥੋਂ ਆਪਣੇ ਦੇਸ਼ ਨੂੰ ਬਚਾ ਸਕਿਆ?+ 19 ਹਮਾਥ ਤੇ ਅਰਪਾਦ ਦੇ ਦੇਵਤੇ ਕਿੱਥੇ ਹਨ?+ ਸਫਰਵਾਇਮ ਦੇ ਦੇਵਤੇ ਕਿੱਥੇ ਹਨ?+ ਕੀ ਉਹ ਸਾਮਰਿਯਾ ਨੂੰ ਮੇਰੇ ਹੱਥੋਂ ਬਚਾ ਪਾਏ?+ 20 ਉਨ੍ਹਾਂ ਦੇਸ਼ਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਆਪਣੇ ਦੇਸ਼ ਨੂੰ ਮੇਰੇ ਹੱਥੋਂ ਬਚਾ ਪਾਇਆ ਜੋ ਯਹੋਵਾਹ ਯਰੂਸ਼ਲਮ ਨੂੰ ਮੇਰੇ ਹੱਥੋਂ ਬਚਾ ਸਕੇ?”’”+

21 ਪਰ ਉਹ ਚੁੱਪ ਰਹੇ ਅਤੇ ਉਨ੍ਹਾਂ ਨੇ ਜਵਾਬ ਵਿਚ ਇਕ ਸ਼ਬਦ ਵੀ ਨਾ ਕਿਹਾ ਕਿਉਂਕਿ ਰਾਜੇ ਦਾ ਹੁਕਮ ਸੀ, “ਤੁਸੀਂ ਉਹਨੂੰ ਜਵਾਬ ਨਾ ਦੇਇਓ।”+ 22 ਪਰ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਘਰਾਣੇ* ਦਾ ਨਿਗਰਾਨ ਸੀ, ਸਕੱਤਰ ਸ਼ਬਨਾ+ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਇਤਿਹਾਸ ਦਾ ਲਿਖਾਰੀ ਸੀ, ਆਪਣੇ ਕੱਪੜੇ ਪਾੜੀ ਹਿਜ਼ਕੀਯਾਹ ਕੋਲ ਆਏ ਤੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।

37 ਇਹ ਸੁਣਦਿਆਂ ਸਾਰ ਰਾਜਾ ਹਿਜ਼ਕੀਯਾਹ ਨੇ ਆਪਣੇ ਕੱਪੜੇ ਪਾੜੇ ਤੇ ਤੱਪੜ ਪਾ ਕੇ ਯਹੋਵਾਹ ਦੇ ਭਵਨ ਵਿਚ ਚਲਾ ਗਿਆ।+ 2 ਫਿਰ ਉਸ ਨੇ ਘਰਾਣੇ* ਦੇ ਨਿਗਰਾਨ ਅਲਯਾਕੀਮ, ਸਕੱਤਰ ਸ਼ਬਨਾ ਅਤੇ ਪੁਜਾਰੀਆਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਜ਼ ਦੇ ਪੁੱਤਰ ਯਸਾਯਾਹ ਨਬੀ+ ਕੋਲ ਘੱਲਿਆ। 3 ਉਨ੍ਹਾਂ ਨੇ ਉਸ ਨੂੰ ਦੱਸਿਆ: “ਹਿਜ਼ਕੀਯਾਹ ਇਹ ਕਹਿੰਦਾ ਹੈ, ‘ਇਹ ਦਿਨ ਬਿਪਤਾ ਦਾ ਦਿਨ ਹੈ, ਝਿੜਕ* ਅਤੇ ਬਦਨਾਮੀ ਦਾ ਦਿਨ ਹੈ; ਕਿਉਂਕਿ ਬੱਚਿਆਂ ਦਾ ਜਨਮ ਹੋਣ ਹੀ ਵਾਲਾ ਹੈ,* ਪਰ ਉਨ੍ਹਾਂ ਨੂੰ ਜਣਨ ਦੀ ਤਾਕਤ ਨਹੀਂ ਹੈ।+ 4 ਸ਼ਾਇਦ ਤੇਰਾ ਪਰਮੇਸ਼ੁਰ ਯਹੋਵਾਹ ਰਬਸ਼ਾਕੇਹ ਦੀਆਂ ਉਹ ਗੱਲਾਂ ਸੁਣੇ ਜਿਸ ਨੂੰ ਉਸ ਦੇ ਮਾਲਕ ਅੱਸ਼ੂਰ ਦੇ ਰਾਜੇ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਘੱਲਿਆ ਹੈ+ ਅਤੇ ਤੇਰੇ ਪਰਮੇਸ਼ੁਰ ਯਹੋਵਾਹ ਨੇ ਜਿਹੜੀਆਂ ਗੱਲਾਂ ਸੁਣੀਆਂ, ਉਨ੍ਹਾਂ ਕਰਕੇ ਸ਼ਾਇਦ ਉਹ ਉਸ ਕੋਲੋਂ ਲੇਖਾ ਲਵੇ। ਇਸ ਲਈ ਤੂੰ ਉਨ੍ਹਾਂ ਲੋਕਾਂ ਦੀ ਖ਼ਾਤਰ ਪ੍ਰਾਰਥਨਾ ਕਰ+ ਜੋ ਬਚ ਗਏ ਹਨ।’”+

5 ਇਸ ਲਈ ਰਾਜਾ ਹਿਜ਼ਕੀਯਾਹ ਦੇ ਸੇਵਕ ਯਸਾਯਾਹ ਕੋਲ ਗਏ+ 6 ਅਤੇ ਯਸਾਯਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਆਪਣੇ ਮਾਲਕ ਨੂੰ ਇਹ ਕਹਿਓ, ‘ਯਹੋਵਾਹ ਇਹ ਕਹਿੰਦਾ ਹੈ: “ਉਨ੍ਹਾਂ ਗੱਲਾਂ ਕਰਕੇ ਨਾ ਡਰ+ ਜੋ ਤੂੰ ਸੁਣੀਆਂ ਹਨ, ਹਾਂ, ਉਹ ਗੱਲਾਂ ਜਿਨ੍ਹਾਂ ਨਾਲ ਅੱਸ਼ੂਰ ਦੇ ਰਾਜੇ+ ਦੇ ਸੇਵਾਦਾਰਾਂ ਨੇ ਮੇਰੀ ਨਿੰਦਿਆ ਕੀਤੀ। 7 ਦੇਖ, ਮੈਂ ਉਸ ਦੇ ਮਨ ਵਿਚ ਇਕ ਖ਼ਿਆਲ ਪਾਵਾਂਗਾ ਅਤੇ ਉਹ ਇਕ ਖ਼ਬਰ ਸੁਣੇਗਾ ਤੇ ਆਪਣੇ ਦੇਸ਼ ਵਾਪਸ ਮੁੜ ਜਾਵੇਗਾ;+ ਮੈਂ ਉਸ ਨੂੰ ਉਸ ਦੇ ਆਪਣੇ ਹੀ ਦੇਸ਼ ਵਿਚ ਤਲਵਾਰ ਨਾਲ ਮਰਵਾ ਦਿਆਂਗਾ।”’”+

8 ਜਦੋਂ ਰਬਸ਼ਾਕੇਹ ਨੇ ਸੁਣਿਆ ਕਿ ਅੱਸ਼ੂਰ ਦਾ ਰਾਜਾ ਲਾਕੀਸ਼ ਤੋਂ ਚਲਾ ਗਿਆ ਸੀ, ਤਾਂ ਉਹ ਉਸ ਕੋਲ ਵਾਪਸ ਚਲਾ ਗਿਆ ਤੇ ਦੇਖਿਆ ਕਿ ਉਹ ਲਿਬਨਾਹ ਨਾਲ ਯੁੱਧ ਕਰ ਰਿਹਾ ਸੀ।+ 9 ਫਿਰ ਰਾਜੇ ਨੇ ਇਥੋਪੀਆ ਦੇ ਰਾਜੇ ਤਿਰਹਾਕਾਹ ਬਾਰੇ ਇਹ ਸੁਣਿਆ: “ਉਹ ਤੇਰੇ ਖ਼ਿਲਾਫ਼ ਲੜਨ ਆਇਆ ਹੈ।” ਜਦ ਉਸ ਨੇ ਇਹ ਸੁਣਿਆ, ਤਾਂ ਉਸ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਦੇਣ ਲਈ ਬੰਦਿਆਂ ਨੂੰ ਦੁਬਾਰਾ ਘੱਲਿਆ:+ 10 “ਤੁਸੀਂ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਨੂੰ ਇਹ ਕਹਿਓ, ‘ਤੂੰ ਆਪਣੇ ਜਿਸ ਪਰਮੇਸ਼ੁਰ ਉੱਤੇ ਭਰੋਸਾ ਕਰਦਾ ਹੈਂ, ਉਸ ਦੀ ਇਸ ਗੱਲ ਦੇ ਧੋਖੇ ਵਿਚ ਨਾ ਆਈਂ: “ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿਚ ਨਹੀਂ ਦਿੱਤਾ ਜਾਵੇਗਾ।”+ 11 ਦੇਖ! ਤੂੰ ਸੁਣਿਆ ਹੀ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਹੋਰ ਸਾਰੇ ਦੇਸ਼ਾਂ ਨੂੰ ਤਬਾਹ ਕਰ ਕੇ ਉਨ੍ਹਾਂ ਦਾ ਕੀ ਹਸ਼ਰ ਕੀਤਾ।+ ਤੈਨੂੰ ਕੀ ਲੱਗਦਾ, ਤੈਨੂੰ ਇਕੱਲੇ ਨੂੰ ਹੀ ਬਚਾ ਲਿਆ ਜਾਵੇਗਾ? 12 ਜਿਨ੍ਹਾਂ ਕੌਮਾਂ ਨੂੰ ਮੇਰੇ ਪਿਉ-ਦਾਦਿਆਂ ਨੇ ਤਬਾਹ ਕੀਤਾ, ਕੀ ਉਨ੍ਹਾਂ ਦੇ ਦੇਵਤੇ ਉਨ੍ਹਾਂ ਕੌਮਾਂ ਨੂੰ ਬਚਾ ਪਾਏ?+ ਗੋਜ਼ਾਨ, ਹਾਰਾਨ,+ ਰਸਫ ਅਤੇ ਤੇਲ-ਆਸਾਰ ਵਿਚ ਰਹਿਣ ਵਾਲੇ ਅਦਨ ਦੇ ਲੋਕ ਕਿੱਥੇ ਹਨ? 13 ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫਰਵਾਇਮ,+ ਹੀਨਾ ਤੇ ਇਵਾਹ ਸ਼ਹਿਰਾਂ ਦੇ ਰਾਜੇ ਕਿੱਥੇ ਹਨ?’”

14 ਹਿਜ਼ਕੀਯਾਹ ਨੇ ਸੰਦੇਸ਼ ਦੇਣ ਵਾਲਿਆਂ ਦੇ ਹੱਥੋਂ ਚਿੱਠੀਆਂ ਲਈਆਂ ਤੇ ਉਨ੍ਹਾਂ ਨੂੰ ਪੜ੍ਹਿਆ। ਫਿਰ ਹਿਜ਼ਕੀਯਾਹ ਯਹੋਵਾਹ ਦੇ ਭਵਨ ਵਿਚ ਗਿਆ ਤੇ ਉਨ੍ਹਾਂ* ਨੂੰ ਯਹੋਵਾਹ ਅੱਗੇ ਖੋਲ੍ਹ ਕੇ ਰੱਖ ਦਿੱਤਾ।+ 15 ਫਿਰ ਹਿਜ਼ਕੀਯਾਹ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿਣ ਲੱਗਾ:+ 16 “ਹੇ ਸੈਨਾਵਾਂ ਦੇ ਯਹੋਵਾਹ,+ ਇਜ਼ਰਾਈਲ ਦੇ ਪਰਮੇਸ਼ੁਰ, ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਣ ਵਾਲੇ, ਸਿਰਫ਼ ਤੂੰ ਹੀ ਧਰਤੀ ਦੇ ਸਾਰੇ ਰਾਜਾਂ ਦਾ ਸੱਚਾ ਪਰਮੇਸ਼ੁਰ ਹੈਂ। ਤੂੰ ਹੀ ਆਕਾਸ਼ ਅਤੇ ਧਰਤੀ ਨੂੰ ਬਣਾਇਆ। 17 ਹੇ ਯਹੋਵਾਹ, ਆਪਣਾ ਕੰਨ ਲਾ ਤੇ ਸੁਣ!+ ਹੇ ਯਹੋਵਾਹ, ਆਪਣੀਆਂ ਅੱਖਾਂ ਖੋਲ੍ਹ ਤੇ ਦੇਖ!+ ਉਨ੍ਹਾਂ ਸਾਰੀਆਂ ਗੱਲਾਂ ਨੂੰ ਸੁਣ ਜੋ ਸਨਹੇਰੀਬ ਨੇ ਜੀਉਂਦੇ ਪਰਮੇਸ਼ੁਰ ਨੂੰ ਤਾਅਨੇ ਮਾਰਨ ਲਈ ਲਿਖ ਭੇਜੀਆਂ ਹਨ।+ 18 ਹੇ ਯਹੋਵਾਹ, ਇਹ ਸੱਚ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰੇ ਦੇਸ਼ਾਂ ਤੇ ਆਪਣੇ ਦੇਸ਼ ਨੂੰ ਵੀ ਤਬਾਹ ਕਰ ਦਿੱਤਾ ਹੈ।+ 19 ਉਨ੍ਹਾਂ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਅੱਗ ਵਿਚ ਸੁੱਟ ਦਿੱਤਾ+ ਕਿਉਂਕਿ ਉਹ ਦੇਵਤੇ ਨਹੀਂ, ਸਗੋਂ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਸਨ,+ ਉਹ ਤਾਂ ਬੱਸ ਲੱਕੜ ਤੇ ਪੱਥਰ ਹੀ ਸਨ। ਇਸੇ ਲਈ ਉਹ ਉਨ੍ਹਾਂ ਨੂੰ ਨਾਸ਼ ਕਰ ਪਾਏ। 20 ਪਰ ਹੁਣ ਹੇ ਯਹੋਵਾਹ ਸਾਡੇ ਪਰਮੇਸ਼ੁਰ, ਸਾਨੂੰ ਉਸ ਦੇ ਹੱਥੋਂ ਬਚਾ ਲੈ ਤਾਂਕਿ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਹੇ ਯਹੋਵਾਹ, ਸਿਰਫ਼ ਤੂੰ ਹੀ ਪਰਮੇਸ਼ੁਰ ਹੈਂ।”+

21 ਫਿਰ ਆਮੋਜ਼ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੰਦੇਸ਼ ਭੇਜਿਆ: “ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ, ‘ਕਿਉਂਕਿ ਤੂੰ ਮੈਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਬਾਰੇ ਪ੍ਰਾਰਥਨਾ ਕੀਤੀ ਹੈ,+ 22 ਇਸ ਲਈ ਯਹੋਵਾਹ ਨੇ ਉਸ ਦੇ ਖ਼ਿਲਾਫ਼ ਇਹ ਸੰਦੇਸ਼ ਦਿੱਤਾ ਹੈ:

“ਸੀਓਨ ਦੀ ਕੁਆਰੀ ਧੀ ਤੈਨੂੰ ਤੁੱਛ ਸਮਝਦੀ ਹੈ, ਤੇਰਾ ਮਜ਼ਾਕ ਉਡਾਉਂਦੀ ਹੈ।

ਯਰੂਸ਼ਲਮ ਦੀ ਧੀ ਸਿਰ ਹਿਲਾ-ਹਿਲਾ ਕੇ ਤੇਰੇ ʼਤੇ ਹੱਸਦੀ ਹੈ।

23 ਤੂੰ ਕਿਹਨੂੰ ਤਾਅਨੇ ਮਾਰੇ ਹਨ,+ ਕਿਹਦੀ ਨਿੰਦਿਆ ਕੀਤੀ ਹੈ?

ਤੂੰ ਕਿਹਦੇ ਵਿਰੁੱਧ ਆਪਣੀ ਆਵਾਜ਼ ਉੱਚੀ ਕੀਤੀ ਹੈ+

ਅਤੇ ਆਪਣੀਆਂ ਹੰਕਾਰੀ ਅੱਖਾਂ ਚੁੱਕੀਆਂ ਹਨ?

ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!+

24 ਆਪਣੇ ਸੇਵਕਾਂ ਰਾਹੀਂ ਤੂੰ ਯਹੋਵਾਹ ਨੂੰ ਤਾਅਨੇ ਮਾਰੇ+ ਤੇ ਕਿਹਾ,

‘ਮੈਂ ਯੁੱਧ ਦੇ ਅਣਗਿਣਤ ਰਥਾਂ ਨਾਲ

ਪਹਾੜਾਂ ਦੀਆਂ ਉਚਾਈਆਂ ਉੱਤੇ ਚੜ੍ਹਾਂਗਾ,+

ਹਾਂ, ਲਬਾਨੋਨ ਦੇ ਦੂਰ-ਦੁਰੇਡੇ ਇਲਾਕਿਆਂ ਤਕ।

ਮੈਂ ਉਸ ਦੇ ਉੱਚੇ-ਉੱਚੇ ਦਿਆਰਾਂ ਨੂੰ, ਉਸ ਦੇ ਸਨੋਬਰ ਦੇ ਵਧੀਆ ਦਰਖ਼ਤਾਂ ਨੂੰ ਵੱਢ ਸੁੱਟਾਂਗਾ।

ਮੈਂ ਉਸ ਦੇ ਸਭ ਤੋਂ ਉੱਚੇ ਟਿਕਾਣਿਆਂ ਵਿਚ, ਉਸ ਦੇ ਸਭ ਤੋਂ ਸੰਘਣੇ ਜੰਗਲਾਂ ਵਿਚ ਵੜਾਂਗਾ।

25 ਮੈਂ ਖੂਹ ਪੁੱਟਾਂਗਾ ਅਤੇ ਪਾਣੀ ਪੀਵਾਂਗਾ;

ਮੈਂ ਮਿਸਰ ਦੀਆਂ ਨਦੀਆਂ* ਨੂੰ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਸੁਕਾ ਦਿਆਂਗਾ।’

26 ਕੀ ਤੂੰ ਨਹੀਂ ਸੁਣਿਆ? ਬਹੁਤ ਚਿਰ ਪਹਿਲਾਂ ਇਹ ਠਾਣ ਲਿਆ ਗਿਆ ਸੀ।*

ਬੀਤੇ ਦਿਨਾਂ ਵਿਚ ਮੈਂ ਇਸ ਦੀ ਤਿਆਰੀ ਕੀਤੀ।*+

ਹੁਣ ਮੈਂ ਇਹ ਪੂਰਾ ਕਰਾਂਗਾ।+

ਤੂੰ ਕਿਲੇਬੰਦ ਸ਼ਹਿਰਾਂ ਨੂੰ ਮਲਬੇ ਦੇ ਢੇਰ ਬਣਾ ਦੇਵੇਂਗਾ।+

27 ਉਨ੍ਹਾਂ ਦੇ ਵਾਸੀ ਬੇਬੱਸ ਹੋਣਗੇ;

ਉਹ ਖ਼ੌਫ਼ ਖਾਣਗੇ ਤੇ ਸ਼ਰਮਿੰਦੇ ਹੋਣਗੇ।

ਉਹ ਮੈਦਾਨ ਦੇ ਪੇੜ-ਪੌਦਿਆਂ ਅਤੇ ਹਰੇ ਘਾਹ ਵਾਂਗ ਹੋ ਜਾਣਗੇ,

ਹਾਂ, ਛੱਤਾਂ ʼਤੇ ਲੱਗੇ ਘਾਹ ਵਾਂਗ ਜੋ ਪੂਰਬ ਵੱਲੋਂ ਵਗਦੀ ਹਵਾ ਨਾਲ ਝੁਲ਼ਸ ਜਾਂਦਾ ਹੈ।

28 ਪਰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੂੰ ਕਦੋਂ ਬੈਠਦਾਂ ਤੇ ਕਦੋਂ ਅੰਦਰ-ਬਾਹਰ ਆਉਂਦਾ-ਜਾਂਦਾ ਹੈਂ,+

ਨਾਲੇ ਇਹ ਵੀ ਕਿ ਤੂੰ ਕਦੋਂ ਮੇਰੇ ʼਤੇ ਭੜਕ ਉੱਠਦਾ ਹੈਂ+

29 ਕਿਉਂਕਿ ਮੇਰੇ ਖ਼ਿਲਾਫ਼ ਭੜਕਿਆ+ ਤੇਰਾ ਕ੍ਰੋਧ ਅਤੇ ਤੇਰੀ ਦਹਾੜ ਮੇਰੇ ਕੰਨਾਂ ਵਿਚ ਪਈ ਹੈ।+

ਇਸ ਲਈ ਮੈਂ ਤੇਰੇ ਨੱਕ ਵਿਚ ਆਪਣੀ ਨਕੇਲ ਅਤੇ ਤੇਰੇ ਬੁੱਲ੍ਹਾਂ ਵਿਚ ਆਪਣੀ ਲਗਾਮ ਪਾਵਾਂਗਾ+

ਅਤੇ ਤੈਨੂੰ ਉਸੇ ਰਾਹ ਥਾਣੀਂ ਵਾਪਸ ਮੋੜਾਂਗਾ ਜਿਸ ਰਾਹੀਂ ਤੂੰ ਆਇਆ ਹੈਂ।”

30 “‘ਅਤੇ ਤੇਰੇ* ਲਈ ਇਹ ਨਿਸ਼ਾਨੀ ਹੋਵੇਗੀ: ਇਸ ਸਾਲ ਤੂੰ ਉਹ ਖਾਏਂਗਾ ਜੋ ਆਪਣੇ ਆਪ ਉੱਗੇਗਾ;* ਦੂਸਰੇ ਸਾਲ ਤੂੰ ਇਸ ਤੋਂ ਪੁੰਗਰੇ ਅਨਾਜ ਨੂੰ ਖਾਏਂਗਾ; ਪਰ ਤੀਸਰੇ ਸਾਲ ਤੂੰ ਬੀ ਬੀਜੇਂਗਾ ਅਤੇ ਵੱਢੇਂਗਾ ਅਤੇ ਤੂੰ ਅੰਗੂਰਾਂ ਦੇ ਬਾਗ਼ ਲਾਵੇਂਗਾ ਤੇ ਉਨ੍ਹਾਂ ਦਾ ਫਲ ਖਾਏਂਗਾ।+ 31 ਯਹੂਦਾਹ ਦੇ ਘਰਾਣੇ ਦੇ ਜਿਹੜੇ ਲੋਕ ਬਚ ਜਾਣਗੇ,+ ਉਹ ਹੇਠਾਂ ਜੜ੍ਹ ਫੜ ਕੇ ਉਤਾਹਾਂ ਫਲ ਪੈਦਾ ਕਰਨਗੇ। 32 ਬਾਕੀ ਰਹਿੰਦੇ ਲੋਕ ਯਰੂਸ਼ਲਮ ਵਿੱਚੋਂ ਬਾਹਰ ਆਉਣਗੇ ਅਤੇ ਬਚੇ ਹੋਏ ਲੋਕ ਸੀਓਨ ਪਹਾੜ ਤੋਂ ਆਉਣਗੇ।+ ਸੈਨਾਵਾਂ ਦੇ ਯਹੋਵਾਹ ਦਾ ਜੋਸ਼ ਇੱਦਾਂ ਕਰੇਗਾ।+

33 “‘ਇਸ ਲਈ ਯਹੋਵਾਹ ਅੱਸ਼ੂਰ ਦੇ ਰਾਜੇ ਬਾਰੇ ਇਹ ਕਹਿੰਦਾ ਹੈ:+

“ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,+

ਨਾ ਇੱਥੇ ਕੋਈ ਤੀਰ ਚਲਾਵੇਗਾ,

ਨਾ ਢਾਲ ਨਾਲ ਇਸ ਦਾ ਮੁਕਾਬਲਾ ਕਰੇਗਾ

ਤੇ ਨਾ ਹੀ ਟਿੱਲਾ ਬਣਾ ਕੇ ਇਸ ਦੀ ਘੇਰਾਬੰਦੀ ਕਰੇਗਾ।”’+

34 ‘ਉਹ ਜਿਸ ਰਾਹ ਥਾਣੀਂ ਆਇਆ, ਉਸੇ ਰਾਹ ਵਾਪਸ ਮੁੜ ਜਾਵੇਗਾ;

ਉਹ ਇਸ ਸ਼ਹਿਰ ਵਿਚ ਨਹੀਂ ਵੜੇਗਾ,’ ਯਹੋਵਾਹ ਐਲਾਨ ਕਰਦਾ ਹੈ।

35 ‘ਮੈਂ ਇਸ ਸ਼ਹਿਰ ਦੀ ਰਾਖੀ ਕਰਾਂਗਾ+ ਅਤੇ ਇਸ ਨੂੰ ਆਪਣੀ ਖ਼ਾਤਰ+

ਅਤੇ ਆਪਣੇ ਸੇਵਕ ਦਾਊਦ ਦੀ ਖ਼ਾਤਰ ਬਚਾਵਾਂਗਾ।’”+

36 ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿਚ 1,85,000 ਆਦਮੀਆਂ ਨੂੰ ਮਾਰ ਮੁਕਾਇਆ। ਜਦੋਂ ਲੋਕ ਤੜਕੇ ਉੱਠੇ, ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ।+ 37 ਇਸ ਲਈ ਅੱਸ਼ੂਰ ਦਾ ਰਾਜਾ ਸਨਹੇਰੀਬ ਉੱਥੋਂ ਨੀਨਵਾਹ ਨੂੰ ਵਾਪਸ ਚਲਾ ਗਿਆ+ ਤੇ ਉੱਥੇ ਹੀ ਰਿਹਾ।+ 38 ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ* ਵਿਚ ਮੱਥਾ ਟੇਕ ਰਿਹਾ ਸੀ, ਤਾਂ ਉਸ ਦੇ ਆਪਣੇ ਹੀ ਪੁੱਤਰਾਂ ਅਦਰਮਲਕ ਅਤੇ ਸ਼ਰਾਸਰ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ+ ਅਤੇ ਉਹ ਉੱਥੋਂ ਭੱਜ ਕੇ ਅਰਾਰਾਤ ਦੇਸ਼ ਚਲੇ ਗਏ।+ ਫਿਰ ਉਸ ਦਾ ਪੁੱਤਰ ਏਸਰ-ਹੱਦੋਨ+ ਉਸ ਦੀ ਜਗ੍ਹਾ ਰਾਜਾ ਬਣ ਗਿਆ।

38 ਉਨ੍ਹੀਂ ਦਿਨੀਂ ਹਿਜ਼ਕੀਯਾਹ ਬੀਮਾਰ ਹੋ ਗਿਆ ਅਤੇ ਉਹ ਮਰਨ ਕਿਨਾਰੇ ਸੀ।+ ਆਮੋਜ਼ ਦੇ ਪੁੱਤਰ ਯਸਾਯਾਹ ਨਬੀ+ ਨੇ ਆ ਕੇ ਉਸ ਨੂੰ ਕਿਹਾ: “ਯਹੋਵਾਹ ਇਹ ਕਹਿੰਦਾ ਹੈ: ‘ਆਪਣੇ ਘਰਾਣੇ ਨੂੰ ਹਿਦਾਇਤਾਂ ਦੇ ਕਿਉਂਕਿ ਤੂੰ ਮਰ ਜਾਵੇਂਗਾ; ਤੂੰ ਠੀਕ ਨਹੀਂ ਹੋਵੇਂਗਾ।’”+ 2 ਇਹ ਸੁਣ ਕੇ ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਕਰ ਲਿਆ ਤੇ ਯਹੋਵਾਹ ਨੂੰ ਪ੍ਰਾਰਥਨਾ ਕਰਨ ਲੱਗਾ: 3 “ਹੇ ਯਹੋਵਾਹ, ਮੈਂ ਤੇਰੇ ਅੱਗੇ ਮਿੰਨਤ ਕਰਦਾ ਹਾਂ, ਕਿਰਪਾ ਕਰ ਕੇ ਯਾਦ ਕਰ+ ਕਿ ਮੈਂ ਕਿਵੇਂ ਤੇਰੇ ਅੱਗੇ ਵਫ਼ਾਦਾਰੀ ਨਾਲ ਅਤੇ ਪੂਰੇ ਦਿਲ ਨਾਲ ਚੱਲਿਆ ਹਾਂ+ ਅਤੇ ਮੈਂ ਉਹੀ ਕੀਤਾ ਜੋ ਤੇਰੀਆਂ ਨਜ਼ਰਾਂ ਵਿਚ ਸਹੀ ਸੀ।” ਫਿਰ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਣ ਲੱਗਾ।

4 ਤਦ ਯਹੋਵਾਹ ਦਾ ਇਹ ਸੰਦੇਸ਼ ਯਸਾਯਾਹ ਨੂੰ ਆਇਆ: 5 “ਵਾਪਸ ਜਾਹ ਅਤੇ ਹਿਜ਼ਕੀਯਾਹ ਨੂੰ ਕਹਿ,+ ‘ਤੇਰੇ ਵੱਡ-ਵਡੇਰੇ ਦਾਊਦ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੇਰੀ ਪ੍ਰਾਰਥਨਾ ਸੁਣ ਲਈ ਹੈ।+ ਮੈਂ ਤੇਰੇ ਹੰਝੂ ਦੇਖੇ ਹਨ।+ ਦੇਖ, ਮੈਂ ਤੇਰੀ ਜ਼ਿੰਦਗੀ* ਦੇ 15 ਸਾਲ ਹੋਰ ਵਧਾ ਰਿਹਾ ਹਾਂ+ 6 ਅਤੇ ਮੈਂ ਤੈਨੂੰ ਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵਾਂਗਾ ਅਤੇ ਮੈਂ ਇਸ ਸ਼ਹਿਰ ਦੀ ਰਾਖੀ ਕਰਾਂਗਾ।+ 7 ਯਹੋਵਾਹ ਵੱਲੋਂ ਤੇਰੇ ਲਈ ਇਹ ਨਿਸ਼ਾਨੀ ਹੈ ਜਿਸ ਤੋਂ ਪਤਾ ਚੱਲੇਗਾ ਕਿ ਯਹੋਵਾਹ ਆਪਣਾ ਕਿਹਾ ਬਚਨ ਪੂਰਾ ਕਰੇਗਾ:+ 8 ਦੇਖ, ਆਹਾਜ਼ ਦੀਆਂ ਪੌੜੀਆਂ* ʼਤੇ ਸੂਰਜ ਦਾ ਜੋ ਪਰਛਾਵਾਂ ਅੱਗੇ ਵਧ ਚੁੱਕਾ ਹੈ, ਮੈਂ ਉਸ ਨੂੰ ਦਸ ਪੌਡੇ ਪਿਛਾਂਹ ਮੋੜ ਦਿਆਂਗਾ।”’”+ ਇਸ ਲਈ ਪਰਛਾਵਾਂ ਦਸ ਪੌਡੇ ਪਿੱਛੇ ਚਲਾ ਗਿਆ ਜੋ ਪਹਿਲਾਂ ਹੀ ਥੱਲੇ ਵੱਲ ਨੂੰ ਪੈ ਚੁੱਕਾ ਸੀ।

9 ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੀ ਲਿਖਤ* ਜਦੋਂ ਉਹ ਬੀਮਾਰ ਹੋ ਗਿਆ ਸੀ ਅਤੇ ਫਿਰ ਆਪਣੀ ਬੀਮਾਰੀ ਤੋਂ ਠੀਕ ਹੋ ਗਿਆ ਸੀ।

10 ਮੈਂ ਕਿਹਾ: “ਆਪਣੀ ਅੱਧੀ ਜ਼ਿੰਦਗੀ ਜੀ ਕੇ

ਮੈਂ ਕਬਰ* ਦੇ ਦਰਵਾਜ਼ਿਆਂ ਅੰਦਰ ਜਾਵਾਂਗਾ।

ਮੇਰੇ ਬਾਕੀ ਰਹਿੰਦੇ ਸਾਲਾਂ ਤੋਂ ਮੈਨੂੰ ਵਾਂਝਾ ਕੀਤਾ ਜਾਵੇਗਾ।”

11 ਮੈਂ ਕਿਹਾ: “ਮੈਂ ਯਾਹ* ਨੂੰ, ਹਾਂ, ਯਾਹ ਨੂੰ ਜੀਉਂਦਿਆਂ ਦੇ ਦੇਸ਼ ਵਿਚ ਨਹੀਂ ਦੇਖਾਂਗਾ।+

ਮੈਂ ਇਨਸਾਨਾਂ ਨੂੰ ਹੋਰ ਨਹੀਂ ਦੇਖ ਪਾਵਾਂਗਾ

ਕਿਉਂਕਿ ਮੈਂ ਉਸ ਜਗ੍ਹਾ ਦੇ ਵਾਸੀਆਂ ਨਾਲ ਹੋਵਾਂਗਾ ਜਿੱਥੇ ਸਭ ਕੁਝ ਮਿਟ ਜਾਂਦਾ ਹੈ।

12 ਚਰਵਾਹੇ ਦੇ ਤੰਬੂ ਵਾਂਗ

ਮੇਰੇ ਨਿਵਾਸ ਨੂੰ ਪੁੱਟ ਦਿੱਤਾ ਗਿਆ ਤੇ ਮੇਰੇ ਤੋਂ ਲੈ ਲਿਆ ਗਿਆ ਹੈ।+

ਜੁਲਾਹੇ ਵਾਂਗ ਮੈਂ ਆਪਣੀ ਜ਼ਿੰਦਗੀ ਨੂੰ ਲਪੇਟ ਲਿਆ ਹੈ;

ਉਹ ਮੈਨੂੰ ਤਾਣੇ ਦੇ ਧਾਗਿਆਂ ਵਾਂਗ ਤੋੜ ਸੁੱਟਦਾ ਹੈ।

ਸਵੇਰ ਤੋਂ ਲੈ ਕੇ ਰਾਤ ਤਕ ਤੂੰ ਮੈਨੂੰ ਖ਼ਤਮ ਕਰੀ ਜਾ ਰਿਹਾ ਹੈਂ।+

13 ਸਵੇਰ ਤਕ ਮੈਂ ਆਪਣੇ ਆਪ ਨੂੰ ਸ਼ਾਂਤ ਕਰਦਾ ਹਾਂ।

ਇਕ ਸ਼ੇਰ ਵਾਂਗ ਉਹ ਮੇਰੀਆਂ ਸਾਰੀਆਂ ਹੱਡੀਆਂ ਤੋੜੀ ਜਾ ਰਿਹਾ ਹੈ;

ਸਵੇਰ ਤੋਂ ਲੈ ਕੇ ਰਾਤ ਤਕ ਤੂੰ ਮੈਨੂੰ ਖ਼ਤਮ ਕਰੀ ਜਾ ਰਿਹਾ ਹੈਂ।+

14 ਬਤਾਸੀ ਅਤੇ ਥ੍ਰੱਸ਼* ਪੰਛੀਆਂ ਵਾਂਗ ਮੈਂ ਚੀਂ-ਚੀਂ ਕਰਦਾ ਰਹਿੰਦਾ ਹਾਂ;+

ਘੁੱਗੀ ਵਾਂਗ ਮੈਂ ਹੂੰਗਦਾ ਰਹਿੰਦਾ ਹਾਂ।+

ਉੱਪਰ ਦੇਖਦੇ-ਦੇਖਦੇ ਮੇਰੀਆਂ ਅੱਖਾਂ ਪਥਰਾ ਗਈਆਂ ਹਨ:+

‘ਹੇ ਯਹੋਵਾਹ, ਮੈਂ ਬਹੁਤ ਦੁਖੀ ਹਾਂ;

ਮੇਰਾ ਸਹਾਰਾ ਬਣ!’*+

15 ਮੈਂ ਕੀ ਕਹਿ ਸਕਦਾ ਹਾਂ?

ਉਸ ਨੇ ਮੈਨੂੰ ਜੋ ਕਿਹਾ, ਉਹ ਪੂਰਾ ਕੀਤਾ।

ਮੈਂ ਆਪਣੇ ਕੌੜੇ ਤਜਰਬੇ ਨੂੰ ਯਾਦ ਕਰ ਕੇ

ਆਪਣੇ ਸਾਰੇ ਵਰ੍ਹਿਆਂ ਦੌਰਾਨ ਨਿਮਰ* ਰਹਾਂਗਾ।

16 ‘ਹੇ ਯਹੋਵਾਹ, ਇਨ੍ਹਾਂ ਗੱਲਾਂ* ਕਰਕੇ ਹੀ ਹਰ ਇਨਸਾਨ ਜੀਉਂਦਾ ਹੈ

ਅਤੇ ਇਨ੍ਹਾਂ ਕਰਕੇ ਹੀ ਮੇਰੇ ਸਾਹ ਚੱਲ ਰਹੇ ਹਨ।

ਤੂੰ ਮੈਨੂੰ ਠੀਕ ਕਰ ਦੇਵੇਂਗਾ ਤੇ ਮੈਨੂੰ ਜੀਉਂਦਾ ਰੱਖੇਂਗਾ।+

17 ਦੇਖ! ਸ਼ਾਂਤੀ ਦੀ ਬਜਾਇ ਮੇਰੇ ਅੰਦਰ ਕੁੜੱਤਣ ਹੀ ਕੁੜੱਤਣ ਸੀ;

ਪਰ ਮੇਰੇ ਨਾਲ ਗਹਿਰਾ ਲਗਾਅ ਹੋਣ ਕਰਕੇ

ਤੂੰ ਮੈਨੂੰ ਵਿਨਾਸ਼ ਦੇ ਟੋਏ ਵਿੱਚੋਂ ਬਚਾਇਆ।+

ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ।*+

18 ਕਬਰ* ਤੇਰੀ ਮਹਿਮਾ ਨਹੀਂ ਕਰ ਸਕਦੀ,+

ਮੌਤ ਤੇਰੀ ਵਡਿਆਈ ਨਹੀਂ ਕਰ ਸਕਦੀ।+

ਹੇਠਾਂ ਟੋਏ ਵਿਚ ਜਾਣ ਵਾਲੇ ਤੇਰੀ ਵਫ਼ਾਦਾਰੀ ਦੀ ਉਮੀਦ ਨਹੀਂ ਰੱਖ ਸਕਦੇ।+

19 ਜੀਉਂਦੇ, ਹਾਂ, ਜੀਉਂਦੇ ਹੀ ਤੇਰੀ ਵਡਿਆਈ ਕਰ ਸਕਦੇ ਹਨ

ਜਿਵੇਂ ਮੈਂ ਅੱਜ ਕਰ ਰਿਹਾ ਹਾਂ।

ਪਿਤਾ ਆਪਣੇ ਪੁੱਤਰਾਂ ਨੂੰ ਤੇਰੀ ਵਫ਼ਾਦਾਰੀ ਬਾਰੇ ਗਿਆਨ ਦੇ ਸਕਦਾ ਹੈ।+

20 ਹੇ ਯਹੋਵਾਹ, ਮੈਨੂੰ ਬਚਾ

ਅਤੇ ਅਸੀਂ ਆਪਣੀ ਜ਼ਿੰਦਗੀ ਦੇ ਸਾਰੇ ਦਿਨਾਂ ਦੌਰਾਨ ਯਹੋਵਾਹ ਦੇ ਭਵਨ ਵਿਚ+

ਤਾਰਾਂ ਵਾਲੇ ਸਾਜ਼ਾਂ ʼਤੇ ਮੇਰੇ ਗੀਤ ਵਜਾਵਾਂਗੇ।’”+

21 ਫਿਰ ਯਸਾਯਾਹ ਨੇ ਕਿਹਾ: “ਸੁੱਕੇ ਅੰਜੀਰਾਂ ਦੀ ਇਕ ਟਿੱਕੀ ਲਿਆਓ ਅਤੇ ਇਸ ਨੂੰ ਫੋੜੇ ਉੱਤੇ ਬੰਨ੍ਹੋ ਤਾਂਕਿ ਉਹ ਠੀਕ ਹੋ ਜਾਵੇ।”+ 22 ਹਿਜ਼ਕੀਯਾਹ ਨੇ ਪੁੱਛਿਆ ਸੀ: “ਇਸ ਗੱਲ ਦੀ ਕੀ ਨਿਸ਼ਾਨੀ ਹੈ ਕਿ ਮੈਂ ਯਹੋਵਾਹ ਦੇ ਭਵਨ ਵਿਚ ਜਾਵਾਂਗਾ?”+

39 ਉਸ ਸਮੇਂ ਬਾਬਲ ਦੇ ਰਾਜੇ ਮਰੋਦਕ-ਬਲਦਾਨ ਨੇ, ਜੋ ਬਲਦਾਨ ਦਾ ਪੁੱਤਰ ਸੀ, ਹਿਜ਼ਕੀਯਾਹ ਨੂੰ ਚਿੱਠੀਆਂ ਅਤੇ ਇਕ ਤੋਹਫ਼ਾ ਘੱਲਿਆ+ ਕਿਉਂਕਿ ਉਸ ਨੇ ਸੁਣਿਆ ਸੀ ਕਿ ਉਹ ਬੀਮਾਰ ਸੀ ਤੇ ਹੁਣ ਠੀਕ ਹੋ ਗਿਆ ਹੈ।+ 2 ਹਿਜ਼ਕੀਯਾਹ ਨੇ ਉਨ੍ਹਾਂ ਦਾ ਖ਼ੁਸ਼ੀ-ਖ਼ੁਸ਼ੀ ਸੁਆਗਤ ਕੀਤਾ* ਅਤੇ ਉਨ੍ਹਾਂ ਨੂੰ ਆਪਣਾ ਖ਼ਜ਼ਾਨਾ ਦਿਖਾਇਆ+​—ਚਾਂਦੀ, ਸੋਨਾ, ਬਲਸਾਨ ਦਾ ਤੇਲ ਤੇ ਹੋਰ ਕਿਸਮ ਦਾ ਕੀਮਤੀ ਤੇਲ, ਹਥਿਆਰਾਂ ਦਾ ਸਾਰਾ ਭੰਡਾਰ ਅਤੇ ਉਹ ਸਭ ਕੁਝ ਜੋ ਉਸ ਦੇ ਖ਼ਜ਼ਾਨਿਆਂ ਵਿਚ ਸੀ। ਉਸ ਦੇ ਮਹਿਲ ਵਿਚ ਅਤੇ ਉਸ ਦੇ ਸਾਰੇ ਰਾਜ ਵਿਚ ਅਜਿਹੀ ਕੋਈ ਚੀਜ਼ ਨਹੀਂ ਸੀ ਜੋ ਹਿਜ਼ਕੀਯਾਹ ਨੇ ਉਨ੍ਹਾਂ ਨੂੰ ਨਾ ਦਿਖਾਈ ਹੋਵੇ।

3 ਇਸ ਤੋਂ ਬਾਅਦ ਯਸਾਯਾਹ ਨਬੀ ਰਾਜਾ ਹਿਜ਼ਕੀਯਾਹ ਕੋਲ ਆਇਆ ਤੇ ਉਸ ਨੂੰ ਪੁੱਛਿਆ: “ਇਹ ਆਦਮੀ ਕੀ ਕਹਿੰਦੇ ਸਨ ਤੇ ਇਹ ਕਿੱਥੋਂ ਆਏ ਸਨ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਇਹ ਦੂਰ-ਦੁਰੇਡੇ ਦੇਸ਼ ਬਾਬਲ ਤੋਂ ਆਏ ਸਨ।”+ 4 ਫਿਰ ਉਸ ਨੇ ਪੁੱਛਿਆ: “ਉਨ੍ਹਾਂ ਨੇ ਤੇਰੇ ਮਹਿਲ ਵਿਚ ਕੀ-ਕੀ ਦੇਖਿਆ?” ਹਿਜ਼ਕੀਯਾਹ ਨੇ ਜਵਾਬ ਦਿੱਤਾ: “ਉਨ੍ਹਾਂ ਨੇ ਮੇਰੇ ਮਹਿਲ ਵਿਚ ਸਭ ਕੁਝ ਦੇਖਿਆ। ਮੇਰੇ ਖ਼ਜ਼ਾਨਿਆਂ ਵਿਚ ਅਜਿਹੀ ਕੋਈ ਚੀਜ਼ ਨਹੀਂ ਜੋ ਮੈਂ ਉਨ੍ਹਾਂ ਨੂੰ ਨਾ ਦਿਖਾਈ ਹੋਵੇ।”

5 ਫਿਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਕਿਹਾ: “ਸੈਨਾਵਾਂ ਦੇ ਯਹੋਵਾਹ ਦਾ ਸੰਦੇਸ਼ ਸੁਣ, 6 ‘ਦੇਖ! ਉਹ ਦਿਨ ਆ ਰਹੇ ਹਨ ਜਦੋਂ ਉਹ ਸਭ ਕੁਝ ਜੋ ਤੇਰੇ ਮਹਿਲ ਵਿਚ ਹੈ ਅਤੇ ਉਹ ਸਭ ਕੁਝ ਜੋ ਤੇਰੇ ਪਿਉ-ਦਾਦਿਆਂ ਨੇ ਅੱਜ ਤਕ ਇਕੱਠਾ ਕੀਤਾ ਹੈ, ਬਾਬਲ ਨੂੰ ਲਿਜਾਇਆ ਜਾਵੇਗਾ। ਕੁਝ ਵੀ ਨਹੀਂ ਬਚੇਗਾ,’+ ਯਹੋਵਾਹ ਕਹਿੰਦਾ ਹੈ।+ 7 ‘ਨਾਲੇ ਤੇਰੇ ਕੁਝ ਪੁੱਤਰਾਂ ਨੂੰ, ਜੋ ਤੇਰੇ ਤੋਂ ਪੈਦਾ ਹੋਣਗੇ, ਲਿਜਾਇਆ ਜਾਵੇਗਾ ਅਤੇ ਉਹ ਬਾਬਲ ਦੇ ਰਾਜੇ ਦੇ ਮਹਿਲ ਵਿਚ ਦਰਬਾਰੀ ਬਣ ਜਾਣਗੇ।’”+

8 ਇਹ ਸੁਣ ਕੇ ਹਿਜ਼ਕੀਯਾਹ ਨੇ ਯਸਾਯਾਹ ਨੂੰ ਕਿਹਾ: “ਯਹੋਵਾਹ ਦਾ ਇਹ ਬਚਨ ਜੋ ਤੂੰ ਮੈਨੂੰ ਦੱਸਿਆ ਹੈ, ਚੰਗਾ ਹੈ।” ਉਸ ਨੇ ਅੱਗੇ ਕਿਹਾ: “ਕਿਉਂਕਿ ਮੇਰੀ ਜ਼ਿੰਦਗੀ* ਦੌਰਾਨ ਸ਼ਾਂਤੀ ਰਹੇਗੀ ਅਤੇ ਉਥਲ-ਪੁਥਲ ਨਹੀਂ ਮਚੇਗੀ।”*+

40 “ਮੇਰੇ ਲੋਕਾਂ ਨੂੰ ਦਿਲਾਸਾ ਦਿਓ, ਹਾਂ, ਦਿਲਾਸਾ ਦਿਓ,” ਤੁਹਾਡਾ ਪਰਮੇਸ਼ੁਰ ਕਹਿੰਦਾ ਹੈ।+

 2 “ਯਰੂਸ਼ਲਮ ਦੇ ਦਿਲ ਨਾਲ ਗੱਲ ਕਰੋ,*

ਉਸ ਨੂੰ ਕਹੋ ਕਿ ਉਸ ਦੀ ਜਬਰੀ ਮਜ਼ਦੂਰੀ ਖ਼ਤਮ ਹੋ ਗਈ ਹੈ,

ਉਸ ਨੇ ਆਪਣੇ ਗੁਨਾਹ ਦੀ ਕੀਮਤ ਚੁਕਾ ਦਿੱਤੀ ਹੈ।+

ਉਸ ਨੂੰ ਯਹੋਵਾਹ ਦੇ ਹੱਥੋਂ ਆਪਣੇ ਸਾਰੇ ਪਾਪਾਂ ਦੀ ਪੂਰੀ* ਸਜ਼ਾ ਮਿਲ ਚੁੱਕੀ ਹੈ।”+

 3 ਉਜਾੜ ਵਿਚ ਕੋਈ ਉੱਚੀ ਆਵਾਜ਼ ਵਿਚ ਕਹਿ ਰਿਹਾ ਹੈ:

“ਯਹੋਵਾਹ ਦਾ ਰਸਤਾ ਪੱਧਰਾ* ਕਰੋ!+

ਸਾਡੇ ਪਰਮੇਸ਼ੁਰ ਲਈ ਰੇਗਿਸਤਾਨ ਥਾਣੀਂ ਇਕ ਸਿੱਧਾ ਰਾਜਮਾਰਗ ਬਣਾਓ।+

 4 ਹਰ ਖਾਈ ਭਰ ਦਿੱਤੀ ਜਾਵੇ

ਅਤੇ ਹਰ ਪਹਾੜ ਤੇ ਪਹਾੜੀ ਨੀਵੀਂ ਕੀਤੀ ਜਾਵੇ।

ਉੱਚੀ-ਨੀਵੀਂ ਜ਼ਮੀਨ ਪੱਧਰੀ ਕੀਤੀ ਜਾਵੇ

ਅਤੇ ਉਬੜ-ਖਾਬੜ ਜ਼ਮੀਨ ਨੂੰ ਮੈਦਾਨ ਬਣਾ ਦਿੱਤਾ ਜਾਵੇ।+

 5 ਯਹੋਵਾਹ ਦਾ ਪ੍ਰਤਾਪ ਜ਼ਾਹਰ ਹੋਵੇਗਾ+

ਅਤੇ ਸਾਰੇ ਇਨਸਾਨ ਇਸ ਨੂੰ ਦੇਖਣਗੇ+

ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”

 6 ਸੁਣ! ਕੋਈ ਜਣਾ ਕਹਿ ਰਿਹਾ ਹੈ: “ਉੱਚੀ ਆਵਾਜ਼ ਵਿਚ ਕਹਿ!”

ਦੂਜਾ ਪੁੱਛਦਾ ਹੈ: “ਮੈਂ ਕੀ ਕਹਾਂ?”

“ਸਾਰੇ ਇਨਸਾਨ ਹਰਾ ਘਾਹ ਹਨ।

ਉਨ੍ਹਾਂ ਦਾ ਸਾਰਾ ਅਟੱਲ ਪਿਆਰ ਮੈਦਾਨ ਦੇ ਫੁੱਲਾਂ ਵਰਗਾ ਹੈ।+

 7 ਹਰਾ ਘਾਹ ਸੁੱਕ ਜਾਂਦਾ ਹੈ,

ਫੁੱਲ ਮੁਰਝਾ ਜਾਂਦੇ ਹਨ+

ਜਦੋਂ ਉਨ੍ਹਾਂ ʼਤੇ ਯਹੋਵਾਹ ਦਾ ਸਾਹ ਫੂਕਿਆ ਜਾਂਦਾ ਹੈ।+

ਸੱਚ-ਮੁੱਚ, ਲੋਕ ਹਰਾ ਘਾਹ ਹੀ ਹਨ।

 8 ਹਰਾ ਘਾਹ ਸੁੱਕ ਜਾਂਦਾ ਹੈ,

ਫੁੱਲ ਮੁਰਝਾ ਜਾਂਦੇ ਹਨ,

ਪਰ ਸਾਡੇ ਪਰਮੇਸ਼ੁਰ ਦਾ ਬਚਨ ਹਮੇਸ਼ਾ ਕਾਇਮ ਰਹਿੰਦਾ ਹੈ।”+

 9 ਸੀਓਨ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,

ਉੱਚੇ ਪਹਾੜ ʼਤੇ ਜਾਹ।+

ਯਰੂਸ਼ਲਮ ਲਈ ਖ਼ੁਸ਼ ਖ਼ਬਰੀ ਲਿਆਉਣ ਵਾਲੀਏ,

ਜ਼ੋਰਦਾਰ ਆਵਾਜ਼ ਵਿਚ ਸੁਣਾ।

ਹਾਂ, ਉੱਚੀ ਆਵਾਜ਼ ਵਿਚ ਬੋਲ, ਡਰ ਨਾ।

ਯਹੂਦਾਹ ਦੇ ਸ਼ਹਿਰਾਂ ਵਿਚ ਐਲਾਨ ਕਰ: “ਦੇਖੋ, ਤੁਹਾਡਾ ਪਰਮੇਸ਼ੁਰ।”+

10 ਦੇਖ! ਸਾਰੇ ਜਹਾਨ ਦਾ ਮਾਲਕ ਯਹੋਵਾਹ ਪੂਰੀ ਤਾਕਤ ਨਾਲ ਆਵੇਗਾ

ਅਤੇ ਉਸ ਦੀ ਬਾਂਹ ਉਸ ਲਈ ਰਾਜ ਕਰੇਗੀ।+

ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈ

ਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।+

11 ਚਰਵਾਹੇ ਵਾਂਗ ਉਹ ਆਪਣੇ ਇੱਜੜ ਦੀ ਦੇਖ-ਭਾਲ ਕਰੇਗਾ।+

ਉਹ ਆਪਣੀ ਬਾਂਹ ਨਾਲ ਲੇਲਿਆਂ ਨੂੰ ਇਕੱਠਾ ਕਰੇਗਾ

ਅਤੇ ਉਹ ਉਨ੍ਹਾਂ ਨੂੰ ਆਪਣੇ ਸੀਨੇ ਨਾਲ ਲਾਈ ਫਿਰੇਗਾ।

ਦੁੱਧ ਚੁੰਘਾਉਣ ਵਾਲੀਆਂ ਨੂੰ ਉਹ ਹੌਲੀ-ਹੌਲੀ ਤੋਰ ਕੇ ਲਿਜਾਵੇਗਾ।+

12 ਕਿਸ ਨੇ ਪਾਣੀਆਂ ਨੂੰ ਆਪਣੇ ਹੱਥ ਦੀ ਚੁਲੀ ਨਾਲ ਮਿਣਿਆ+

ਅਤੇ ਆਕਾਸ਼ ਨੂੰ ਆਪਣੀ ਗਿੱਠ* ਨਾਲ ਮਾਪਿਆ?*

ਕਿਸ ਨੇ ਧਰਤੀ ਦੀ ਧੂੜ ਨੂੰ ਭਾਂਡੇ ਵਿਚ ਮਿਣਿਆ+

ਜਾਂ ਤੱਕੜੀ ਵਿਚ ਪਹਾੜ ਤੋਲੇ

ਅਤੇ ਪਲੜਿਆਂ ਵਿਚ ਪਹਾੜੀਆਂ ਤੋਲੀਆਂ?

13 ਕਿਸ ਨੇ ਯਹੋਵਾਹ ਦੀ ਸ਼ਕਤੀ ਨੂੰ ਨਾਪਿਆ ਹੈ*

ਅਤੇ ਕੌਣ ਉਸ ਦਾ ਸਲਾਹਕਾਰ ਬਣ ਕੇ ਉਸ ਨੂੰ ਸਲਾਹ ਦੇ ਸਕਦਾ ਹੈ?+

14 ਸਮਝ ਹਾਸਲ ਕਰਨ ਲਈ ਉਸ ਨੇ ਕਿਸ ਨਾਲ ਸਲਾਹ ਕੀਤੀ

ਜਾਂ ਕੌਣ ਉਸ ਨੂੰ ਨਿਆਂ ਦਾ ਰਾਹ ਸਿਖਾਉਂਦਾ ਹੈ

ਜਾਂ ਕੌਣ ਉਸ ਨੂੰ ਗਿਆਨ ਦਿੰਦਾ ਹੈ

ਜਾਂ ਕੌਣ ਉਸ ਨੂੰ ਸਹੀ ਸਮਝ ਦਾ ਰਾਹ ਦਿਖਾਉਂਦਾ ਹੈ?+

15 ਦੇਖੋ! ਕੌਮਾਂ ਡੋਲ ਵਿੱਚੋਂ ਇਕ ਬੂੰਦ ਜਿਹੀਆਂ ਹਨ

ਅਤੇ ਤੱਕੜੀ ਦੇ ਪਲੜਿਆਂ ʼਤੇ ਪਈ ਧੂੜ ਜਿਹੀਆਂ ਸਮਝੀਆਂ ਜਾਂਦੀਆਂ ਹਨ।+

ਦੇਖੋ! ਉਹ ਟਾਪੂਆਂ ਨੂੰ ਧੂੜ ਵਾਂਗ ਚੁੱਕ ਲੈਂਦਾ ਹੈ।

16 ਲਬਾਨੋਨ ਵੀ ਅੱਗ ਬਲ਼ਦੀ ਰੱਖਣ ਲਈ ਕਾਫ਼ੀ ਨਹੀਂ*

ਅਤੇ ਇਸ ਦੇ ਜੰਗਲੀ ਜਾਨਵਰ ਹੋਮ-ਬਲ਼ੀ ਲਈ ਘੱਟ ਹਨ।

17 ਸਾਰੀਆਂ ਕੌਮਾਂ ਉਸ ਦੇ ਸਾਮ੍ਹਣੇ ਇਵੇਂ ਹਨ ਜਿਵੇਂ ਉਨ੍ਹਾਂ ਦਾ ਵਜੂਦ ਹੀ ਨਹੀਂ;+

ਉਹ ਉਸ ਲਈ ਕੁਝ ਵੀ ਨਹੀਂ ਹਨ, ਹਾਂ, ਫੋਕੀਆਂ ਹੀ ਹਨ।+

18 ਤੁਸੀਂ ਪਰਮੇਸ਼ੁਰ ਦੀ ਤੁਲਨਾ ਕਿਸ ਨਾਲ ਕਰੋਗੇ?+

ਤੁਸੀਂ ਉਸ ਨੂੰ ਕਿਹੜੀ ਚੀਜ਼ ਵਰਗਾ ਦੱਸੋਗੇ?+

19 ਕਾਰੀਗਰ ਇਕ ਮੂਰਤ ਢਾਲ਼ਦਾ ਹੈ,*

ਸੁਨਿਆਰਾ ਉਸ ਉੱਤੇ ਸੋਨਾ ਮੜ੍ਹਦਾ ਹੈ+

ਅਤੇ ਚਾਂਦੀ ਦੀਆਂ ਜ਼ੰਜੀਰਾਂ ਘੜਦਾ ਹੈ।

20 ਉਹ ਆਪਣੇ ਦਾਨ ਲਈ ਇਕ ਦਰਖ਼ਤ ਚੁਣਦਾ ਹੈ,+

ਹਾਂ, ਇਕ ਦਰਖ਼ਤ ਜੋ ਗਲ਼ੇਗਾ ਨਹੀਂ।

ਉਹ ਕਿਸੇ ਹੁਨਰਮੰਦ ਕਾਰੀਗਰ ਨੂੰ ਭਾਲਦਾ ਹੈ

ਤਾਂਕਿ ਉਹ ਅਜਿਹੀ ਮੂਰਤ ਘੜੇ ਜੋ ਡਿਗੇ ਨਾ।+

21 ਕੀ ਤੁਸੀਂ ਨਹੀਂ ਜਾਣਦੇ?

ਕੀ ਤੁਸੀਂ ਨਹੀਂ ਸੁਣਿਆ?

ਕੀ ਤੁਹਾਨੂੰ ਇਸ ਬਾਰੇ ਸ਼ੁਰੂ ਤੋਂ ਨਹੀਂ ਦੱਸਿਆ ਗਿਆ?

ਕੀ ਤੁਸੀਂ ਧਰਤੀ ਦੀਆਂ ਨੀਂਹਾਂ ਰੱਖੇ ਜਾਣ ਵੇਲੇ ਤੋਂ ਨਹੀਂ ਸਮਝਿਆ?+

22 ਇਕ ਪਰਮੇਸ਼ੁਰ ਹੈ ਜੋ ਧਰਤੀ ਦੇ ਘੇਰੇ* ਤੋਂ ਉੱਪਰ ਵਾਸ ਕਰਦਾ ਹੈ+

ਅਤੇ ਇਸ ਦੇ ਵਾਸੀ ਟਿੱਡੀਆਂ ਵਰਗੇ ਹਨ।

ਉਹ ਆਕਾਸ਼ ਨੂੰ ਮਹੀਨ ਕੱਪੜੇ ਵਾਂਗ ਤਾਣਦਾ ਹੈ

ਅਤੇ ਉਸ ਨੂੰ ਫੈਲਾਉਂਦਾ ਹੈ ਜਿਵੇਂ ਵੱਸਣ ਲਈ ਤੰਬੂ ਫੈਲਾਇਆ ਜਾਂਦਾ ਹੈ।+

23 ਉਹ ਉੱਚ ਅਧਿਕਾਰੀਆਂ ਨੂੰ ਮਿੱਟੀ ਵਿਚ ਮਿਲਾ ਦਿੰਦਾ ਹੈ

ਅਤੇ ਧਰਤੀ ਦੇ ਨਿਆਂਕਾਰਾਂ* ਨੂੰ ਨਾ ਹੋਇਆਂ ਜਿਹੇ ਕਰ ਦਿੰਦਾ ਹੈ।

24 ਉਹ ਅਜੇ ਲਾਏ ਹੀ ਹੁੰਦੇ ਹਨ,

ਉਹ ਅਜੇ ਬੀਜੇ ਹੀ ਹੁੰਦੇ ਹਨ,

ਉਨ੍ਹਾਂ ਦੇ ਤਣੇ ਨੇ ਧਰਤੀ ਵਿਚ ਅਜੇ ਜੜ੍ਹ ਵੀ ਨਹੀਂ ਫੜੀ ਹੁੰਦੀ

ਕਿ ਉਨ੍ਹਾਂ ਉੱਤੇ ਫੂਕ ਮਾਰੀ ਜਾਂਦੀ ਹੈ ਅਤੇ ਉਹ ਸੁੱਕ ਜਾਂਦੇ ਹਨ

ਅਤੇ ਹਵਾ ਉਨ੍ਹਾਂ ਨੂੰ ਘਾਹ-ਫੂਸ ਵਾਂਗ ਉਡਾ ਲੈ ਜਾਂਦੀ ਹੈ।+

25 “ਤੁਸੀਂ ਮੈਨੂੰ ਕਿਹਦੇ ਵਰਗਾ ਦੱਸ ਕੇ ਉਸ ਦੇ ਬਰਾਬਰ ਠਹਿਰਾਓਗੇ?” ਪਵਿੱਤਰ ਪਰਮੇਸ਼ੁਰ ਕਹਿੰਦਾ ਹੈ।

26 “ਆਪਣੀਆਂ ਅੱਖਾਂ ਆਕਾਸ਼ ਵੱਲ ਚੁੱਕੋ ਅਤੇ ਦੇਖੋ।

ਕਿਹਨੇ ਇਨ੍ਹਾਂ ਨੂੰ ਸਾਜਿਆ?+

ਉਸੇ ਨੇ ਜਿਹੜਾ ਇਨ੍ਹਾਂ ਦੀ ਸੈਨਾ ਨੂੰ ਗਿਣ ਕੇ ਬਾਹਰ ਲੈ ਆਉਂਦਾ ਹੈ;

ਉਹ ਇਨ੍ਹਾਂ ਸਾਰਿਆਂ ਨੂੰ ਨਾਂ ਲੈ ਕੇ ਪੁਕਾਰਦਾ ਹੈ।+

ਉਹਦੀ ਜ਼ਬਰਦਸਤ ਤਾਕਤ ਅਤੇ ਉਹਦੇ ਹੈਰਾਨੀਜਨਕ ਬਲ ਦੇ ਕਾਰਨ+

ਇਨ੍ਹਾਂ ਵਿੱਚੋਂ ਇਕ ਵੀ ਗ਼ੈਰ-ਹਾਜ਼ਰ ਨਹੀਂ ਹੁੰਦਾ।

27 ਹੇ ਯਾਕੂਬ, ਤੂੰ ਕਿਉਂ ਕਹਿੰਦਾ ਹੈਂ ਅਤੇ ਹੇ ਇਜ਼ਰਾਈਲ, ਤੂੰ ਕਿਉਂ ਇਸ ਤਰ੍ਹਾਂ ਬੋਲਦਾ ਹੈਂ,

‘ਮੇਰਾ ਰਾਹ ਯਹੋਵਾਹ ਤੋਂ ਲੁਕਿਆ ਹੋਇਆ ਹੈ

ਅਤੇ ਪਰਮੇਸ਼ੁਰ ਤੋਂ ਮੈਨੂੰ ਕੋਈ ਨਿਆਂ ਨਹੀਂ ਮਿਲਦਾ’?+

28 ਕੀ ਤੂੰ ਨਹੀਂ ਜਾਣਦਾ? ਕੀ ਤੂੰ ਨਹੀਂ ਸੁਣਿਆ?

ਯਹੋਵਾਹ, ਧਰਤੀ ਦੇ ਬੰਨਿਆਂ ਦਾ ਬਣਾਉਣ ਵਾਲਾ, ਯੁਗਾਂ-ਯੁਗਾਂ ਦਾ ਪਰਮੇਸ਼ੁਰ ਹੈ।+

ਉਹ ਨਾ ਕਦੇ ਥੱਕਦਾ ਤੇ ਨਾ ਕਦੇ ਹੰਭਦਾ ਹੈ।+

ਉਸ ਦੀ ਸਮਝ ਨੂੰ ਕੋਈ ਨਹੀਂ ਜਾਣ ਸਕਦਾ।*+

29 ਉਹ ਥੱਕੇ ਹੋਏ ਨੂੰ ਬਲ ਦਿੰਦਾ ਹੈ

ਅਤੇ ਨਿਰਬਲਾਂ ਨੂੰ ਭਰਪੂਰ ਤਾਕਤ* ਦਿੰਦਾ ਹੈ।+

30 ਮੁੰਡੇ ਥੱਕ ਜਾਣਗੇ ਅਤੇ ਹੰਭ ਜਾਣਗੇ

ਅਤੇ ਨੌਜਵਾਨ ਠੋਕਰ ਖਾ ਕੇ ਡਿਗ ਪੈਣਗੇ,

31 ਪਰ ਯਹੋਵਾਹ ʼਤੇ ਉਮੀਦ ਲਾਉਣ ਵਾਲੇ ਨਵੇਂ ਸਿਰਿਓਂ ਬਲ ਪਾਉਣਗੇ।

ਉਹ ਉਕਾਬਾਂ ਵਾਂਗ ਖੰਭ ਫੈਲਾ ਕੇ ਉੱਡਣਗੇ।+

ਉਹ ਭੱਜਣਗੇ, ਪਰ ਹੰਭਣਗੇ ਨਹੀਂ;

ਉਹ ਚੱਲਣਗੇ, ਪਰ ਥੱਕਣਗੇ ਨਹੀਂ।”+

41 “ਹੇ ਟਾਪੂਓ, ਚੁੱਪ ਕਰ ਕੇ ਮੇਰੀ ਗੱਲ ਸੁਣੋ;*

ਕੌਮਾਂ ਨਵੇਂ ਸਿਰਿਓਂ ਬਲ ਪਾਉਣ।

ਉਹ ਨੇੜੇ ਆਉਣ; ਫਿਰ ਉਹ ਗੱਲ ਕਰਨ।+

ਆਓ ਆਪਾਂ ਨਿਆਂ ਲਈ ਇਕੱਠੇ ਹੋਈਏ।

 2 ਕਿਹਨੇ ਸੂਰਜ ਦੇ ਚੜ੍ਹਦੇ ਪਾਸਿਓਂ* ਕਿਸੇ ਨੂੰ ਉਕਸਾਇਆ,+

ਨਿਆਂ ਕਰਨ ਲਈ ਉਸ ਨੂੰ ਆਪਣੇ ਪੈਰਾਂ ਕੋਲ* ਬੁਲਾਇਆ

ਤਾਂਕਿ ਉਹ ਕੌਮਾਂ ਨੂੰ ਉਸ ਦੇ ਹਵਾਲੇ ਕਰੇ

ਅਤੇ ਰਾਜਿਆਂ ਨੂੰ ਉਸ ਦੇ ਅਧੀਨ ਕਰੇ?+

ਕੌਣ ਉਨ੍ਹਾਂ ਨੂੰ ਉਸ ਦੀ ਤਲਵਾਰ ਅੱਗੇ ਮਿੱਟੀ ਵਿਚ ਮਿਲਾਉਂਦਾ ਹੈ

ਅਤੇ ਉਸ ਦੀ ਕਮਾਨ ਅੱਗੇ ਹਵਾ ਨਾਲ ਉੱਡਦੇ ਘਾਹ-ਫੂਸ ਵਾਂਗ ਖਿੰਡਾਉਂਦਾ ਹੈ?

 3 ਉਹ ਉਨ੍ਹਾਂ ਦਾ ਪਿੱਛਾ ਕਰਦਾ ਹੈ, ਬਿਨਾਂ ਰੁਕੇ

ਉਨ੍ਹਾਂ ਰਾਹਾਂ ਤੋਂ ਲੰਘਦਾ ਹੈ ਜਿਨ੍ਹਾਂ ʼਤੇ ਕਦੇ ਉਸ ਦੇ ਕਦਮ ਨਹੀਂ ਪਏ।

 4 ਕਿਸ ਨੇ ਕਦਮ ਚੁੱਕਿਆ ਅਤੇ ਇਹ ਸਭ ਕੀਤਾ,

ਕਿਸ ਨੇ ਸ਼ੁਰੂ ਤੋਂ ਪੀੜ੍ਹੀਆਂ ਨੂੰ ਬੁਲਾਇਆ?

ਮੈਂ ਯਹੋਵਾਹ ਨੇ ਜੋ ਸਭ ਤੋਂ ਪਹਿਲਾ ਹਾਂ;+

ਅਖ਼ੀਰਲੀਆਂ ਪੀੜ੍ਹੀਆਂ ਲਈ ਵੀ ਮੈਂ ਉਹੀ ਰਹਾਂਗਾ।”+

 5 ਟਾਪੂਆਂ ਨੇ ਇਹ ਦੇਖਿਆ ਅਤੇ ਡਰ ਗਏ।

ਧਰਤੀ ਦੀਆਂ ਹੱਦਾਂ ਕੰਬਣ ਲੱਗੀਆਂ।

ਉਹ ਇਕੱਠੇ ਹੋ ਕੇ ਅੱਗੇ ਵਧਦੇ ਹਨ।

 6 ਹਰੇਕ ਜਣਾ ਆਪਣੇ ਸਾਥੀ ਦੀ ਮਦਦ ਕਰਦਾ ਹੈ

ਅਤੇ ਆਪਣੇ ਭਰਾ ਨੂੰ ਕਹਿੰਦਾ ਹੈ: “ਤਕੜਾ ਹੋ।”

 7 ਕਾਰੀਗਰ ਸੁਨਿਆਰੇ ਨੂੰ ਤਕੜਾ ਕਰਦਾ ਹੈ;+

ਧਾਤ ਨੂੰ ਹਥੌੜੇ ਨਾਲ ਚਪਟਾ ਕਰਨ ਵਾਲਾ

ਅਹਿਰਨ* ʼਤੇ ਹਥੌੜਾ ਮਾਰਨ ਵਾਲੇ ਨੂੰ ਹੌਸਲਾ ਦਿੰਦਾ ਹੈ।

ਉਹ ਟਾਂਕਿਆਂ ਬਾਰੇ ਕਹਿੰਦਾ ਹੈ: “ਇਹ ਪੱਕੇ ਲਾਏ ਹਨ।”

ਫਿਰ ਇਸ ਨੂੰ ਮੇਖਾਂ ਠੋਕ ਕੇ ਪੱਕਾ ਕੀਤਾ ਜਾਂਦਾ ਹੈ ਤਾਂਕਿ ਇਹ ਡਿਗੇ ਨਾ।

 8 “ਪਰ ਤੂੰ, ਹੇ ਇਜ਼ਰਾਈਲ, ਮੇਰਾ ਸੇਵਕ ਹੈਂ,+

ਹੇ ਯਾਕੂਬ, ਤੂੰ ਜਿਸ ਨੂੰ ਮੈਂ ਚੁਣਿਆ,+

ਮੇਰੇ ਦੋਸਤ ਅਬਰਾਹਾਮ ਦੀ ਸੰਤਾਨ,*+

 9 ਹਾਂ, ਤੂੰ ਜਿਸ ਨੂੰ ਮੈਂ ਧਰਤੀ ਦੇ ਕੋਨਿਆਂ ਤੋਂ ਲਿਆਂਦਾ।+

ਮੈਂ ਤੈਨੂੰ ਧਰਤੀ ਦੇ ਦੂਰ-ਦੂਰ ਦੇ ਇਲਾਕਿਆਂ ਤੋਂ ਸੱਦਿਆ।

ਮੈਂ ਤੈਨੂੰ ਕਿਹਾ, ‘ਤੂੰ ਮੇਰਾ ਸੇਵਕ ਹੈਂ;+

ਮੈਂ ਤੈਨੂੰ ਚੁਣਿਆ ਹੈ; ਮੈਂ ਤੈਨੂੰ ਠੁਕਰਾਇਆ ਨਹੀਂ।+

10 ਨਾ ਡਰ ਕਿਉਂਕਿ ਮੈਂ ਤੇਰੇ ਅੰਗ-ਸੰਗ ਹਾਂ।+

ਨਾ ਘਬਰਾ ਕਿਉਂਕਿ ਮੈਂ ਤੇਰਾ ਪਰਮੇਸ਼ੁਰ ਹਾਂ।+

ਮੈਂ ਤੈਨੂੰ ਮਜ਼ਬੂਤ ਕਰਾਂਗਾ, ਹਾਂ, ਮੈਂ ਤੇਰੀ ਮਦਦ ਕਰਾਂਗਾ,+

ਮੈਂ ਇਨਸਾਫ਼ ਕਰਨ ਵਾਲੇ ਆਪਣੇ ਸੱਜੇ ਹੱਥ ਨਾਲ ਤੈਨੂੰ ਜ਼ਰੂਰ ਸੰਭਾਲਾਂਗਾ।’

11 ਦੇਖ! ਤੇਰੇ ʼਤੇ ਭੜਕਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+

ਤੇਰੇ ਨਾਲ ਲੜਨ ਵਾਲਿਆਂ ਦਾ ਨਾਮੋ-ਨਿਸ਼ਾਨ ਮਿਟਾ ਦਿੱਤਾ ਜਾਵੇਗਾ।+

12 ਤੂੰ ਆਪਣੇ ਨਾਲ ਲੜਨ ਵਾਲੇ ਆਦਮੀਆਂ ਨੂੰ ਭਾਲੇਂਗਾ, ਪਰ ਉਹ ਤੈਨੂੰ ਲੱਭਣਗੇ ਨਹੀਂ;

ਤੇਰੇ ਨਾਲ ਯੁੱਧ ਕਰਨ ਵਾਲੇ ਆਦਮੀ ਨਾ ਹੋਇਆਂ ਜਿਹੇ ਹੋ ਜਾਣਗੇ, ਹਾਂ, ਉਹ ਮਿਟ ਜਾਣਗੇ।+

13 ਮੈਂ, ਤੇਰਾ ਪਰਮੇਸ਼ੁਰ ਯਹੋਵਾਹ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ,

ਮੈਂ ਤੈਨੂੰ ਕਹਿੰਦਾ ਹਾਂ, ‘ਨਾ ਡਰ। ਮੈਂ ਤੇਰੀ ਮਦਦ ਕਰਾਂਗਾ।’+

14 ਹੇ ਕੀੜੇ* ਯਾਕੂਬ, ਨਾ ਡਰ,+

ਹੇ ਇਜ਼ਰਾਈਲ ਦੇ ਆਦਮੀਓ, ਮੈਂ ਤੁਹਾਡੀ ਮਦਦ ਕਰਾਂਗਾ,” ਤੁਹਾਡਾ ਛੁਡਾਉਣ ਵਾਲਾ+ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਐਲਾਨ ਕਰਦਾ ਹੈ।

15 “ਦੇਖ! ਮੈਂ ਤੈਨੂੰ ਫਲ੍ਹਾ* ਬਣਾਇਆ ਹੈ,+

ਹਾਂ, ਗਹਾਈ ਲਈ ਦੋ-ਧਾਰੀ ਦੰਦਾਂ ਵਾਲਾ ਨਵਾਂ ਸੰਦ।

ਤੂੰ ਪਹਾੜਾਂ ਨੂੰ ਮਿੱਧੇਂਗਾ ਤੇ ਉਨ੍ਹਾਂ ਨੂੰ ਚਕਨਾਚੂਰ ਕਰ ਦੇਵੇਂਗਾ

ਅਤੇ ਪਹਾੜੀਆਂ ਨੂੰ ਤੂੜੀ ਵਰਗਾ ਬਣਾ ਦੇਵੇਂਗਾ।

16 ਤੂੰ ਉਨ੍ਹਾਂ ਨੂੰ ਛੱਟੇਂਗਾ

ਅਤੇ ਹਵਾ ਉਨ੍ਹਾਂ ਨੂੰ ਉਡਾ ਕੇ ਲੈ ਜਾਵੇਗੀ;

ਹਨੇਰੀ ਉਨ੍ਹਾਂ ਨੂੰ ਖਿੰਡਾ ਦੇਵੇਗੀ।

ਤੂੰ ਯਹੋਵਾਹ ਦੇ ਕਾਰਨ ਖ਼ੁਸ਼ ਹੋਵੇਂਗਾ+

ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਉੱਤੇ ਮਾਣ ਕਰੇਂਗਾ।”+

17 “ਲੋੜਵੰਦ ਅਤੇ ਗ਼ਰੀਬ ਪਾਣੀ ਦੀ ਭਾਲ ਵਿਚ ਹਨ, ਪਰ ਪਾਣੀ ਮਿਲਦਾ ਹੀ ਨਹੀਂ।

ਉਨ੍ਹਾਂ ਦੀ ਜੀਭ ਪਿਆਸ ਦੇ ਮਾਰੇ ਸੁੱਕੀ ਪਈ ਹੈ।+

ਮੈਂ, ਯਹੋਵਾਹ ਉਨ੍ਹਾਂ ਦੀ ਸੁਣਾਂਗਾ।+

ਮੈਂ, ਇਜ਼ਰਾਈਲ ਦਾ ਪਰਮੇਸ਼ੁਰ, ਉਨ੍ਹਾਂ ਨੂੰ ਤਿਆਗਾਂਗਾ ਨਹੀਂ।+

18 ਮੈਂ ਸੁੰਨੀਆਂ ਪਹਾੜੀਆਂ ਉੱਤੇ ਨਦੀਆਂ ਵਹਾ ਦਿਆਂਗਾ+

ਅਤੇ ਘਾਟੀਆਂ ਵਿਚ ਚਸ਼ਮੇ।+

ਮੈਂ ਉਜਾੜ ਨੂੰ ਕਾਨਿਆਂ ਵਾਲਾ ਤਲਾਬ ਬਣਾ ਦਿਆਂਗਾ

ਅਤੇ ਸੁੱਕੀ ਜ਼ਮੀਨ ʼਤੇ ਪਾਣੀ ਦੇ ਚਸ਼ਮੇ ਵਗਾ ਦਿਆਂਗਾ।+

19 ਮੈਂ ਉਜਾੜ ਵਿਚ ਦਿਆਰ,

ਕਿੱਕਰ, ਮਹਿੰਦੀ ਅਤੇ ਚੀਲ੍ਹ ਦੇ ਦਰਖ਼ਤ* ਲਾਵਾਂਗਾ।+

ਰੇਗਿਸਤਾਨ ਵਿਚ ਮੈਂ ਸਨੋਬਰ ਦਾ ਦਰਖ਼ਤ,

ਐਸ਼ ਤੇ ਸਰੂ ਦੇ ਰੁੱਖ ਲਾਵਾਂਗਾ+

20 ਤਾਂਕਿ ਸਾਰੇ ਲੋਕ ਦੇਖਣ ਤੇ ਜਾਣਨ

ਅਤੇ ਧਿਆਨ ਦੇਣ ਤੇ ਸਮਝਣ

ਕਿ ਇਹ ਯਹੋਵਾਹ ਦੇ ਹੱਥ ਦੀ ਰਚਨਾ ਹੈ,

ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਨੇ ਇਹ ਕੀਤਾ ਹੈ।”+

21 ਯਹੋਵਾਹ ਕਹਿੰਦਾ ਹੈ, “ਆਪਣਾ ਮੁਕੱਦਮਾ ਦਾਇਰ ਕਰੋ।”

ਯਾਕੂਬ ਦਾ ਰਾਜਾ ਕਹਿੰਦਾ ਹੈ, “ਆਪਣੀਆਂ ਦਲੀਲਾਂ ਪੇਸ਼ ਕਰੋ।”

22 “ਸਬੂਤ ਦਿਓ ਅਤੇ ਸਾਨੂੰ ਦੱਸੋ ਕਿ ਕੀ ਹੋਣ ਵਾਲਾ ਹੈ।

ਸਾਨੂੰ ਪਹਿਲਾਂ ਹੋ ਚੁੱਕੀਆਂ ਗੱਲਾਂ ਦੱਸੋ

ਤਾਂਕਿ ਅਸੀਂ ਉਨ੍ਹਾਂ ʼਤੇ ਸੋਚ-ਵਿਚਾਰ ਕਰੀਏ ਤੇ ਉਨ੍ਹਾਂ ਦੇ ਨਤੀਜੇ ਜਾਣੀਏ।

ਜਾਂ ਸਾਨੂੰ ਹੋਣ ਵਾਲੀਆਂ ਗੱਲਾਂ ਦੱਸੋ।+

23 ਸਾਨੂੰ ਦੱਸੋ ਕਿ ਭਵਿੱਖ ਵਿਚ ਕੀ ਹੋਵੇਗਾ

ਤਾਂਕਿ ਸਾਨੂੰ ਪਤਾ ਲੱਗੇ ਕਿ ਤੁਸੀਂ ਦੇਵਤੇ ਹੋ।+

ਹਾਂ, ਕੁਝ ਕਰੋ, ਚਾਹੇ ਚੰਗਾ ਜਾਂ ਬੁਰਾ

ਤਾਂਕਿ ਉਸ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਈਏ।+

24 ਦੇਖੋ! ਤੁਸੀਂ ਨਾ ਹੋਇਆਂ ਜਿਹੇ ਹੋ,

ਤੁਹਾਡੇ ਕੰਮ ਬੇਕਾਰ ਹਨ।+

ਜੋ ਵੀ ਤੁਹਾਨੂੰ ਚੁਣਦਾ ਹੈ, ਉਹ ਘਿਣਾਉਣਾ ਹੈ।+

25 ਮੈਂ ਉੱਤਰ ਵੱਲੋਂ ਕਿਸੇ ਨੂੰ ਉਕਸਾਇਆ ਹੈ ਤੇ ਉਹ ਆਵੇਗਾ,+

ਹਾਂ, ਸੂਰਜ ਦੇ ਚੜ੍ਹਦੇ ਪਾਸਿਓਂ*+ ਆਉਣ ਵਾਲਾ ਸ਼ਖ਼ਸ ਮੇਰਾ ਨਾਂ ਲਵੇਗਾ।

ਉਹ ਹਾਕਮਾਂ* ਨੂੰ ਮਿੱਟੀ ਵਾਂਗ ਮਿੱਧੇਗਾ,+

ਜਿਵੇਂ ਘੁਮਿਆਰ ਗਿੱਲੀ ਮਿੱਟੀ ਨੂੰ ਮਿੱਧਦਾ ਹੈ।

26 ਕਿਸ ਨੇ ਸ਼ੁਰੂ ਤੋਂ ਇਹ ਦੱਸਿਆ ਤਾਂਕਿ ਅਸੀਂ ਜਾਣ ਸਕੀਏ

ਜਾਂ ਕਿਸ ਨੇ ਪੁਰਾਣੇ ਸਮਿਆਂ ਵਿਚ ਹੀ ਦੱਸ ਦਿੱਤਾ ਸੀ ਤਾਂਕਿ ਅਸੀਂ ਕਹੀਏ, ‘ਉਸ ਨੇ ਸਹੀ ਕਿਹਾ’?+

ਦਰਅਸਲ ਕਿਸੇ ਨੇ ਵੀ ਨਹੀਂ ਦੱਸਿਆ!

ਕਿਸੇ ਨੇ ਇਸ ਦਾ ਐਲਾਨ ਨਹੀਂ ਕੀਤਾ!

ਕਿਸੇ ਨੇ ਵੀ ਤੁਹਾਡੇ ਤੋਂ ਕੁਝ ਨਹੀਂ ਸੁਣਿਆ!”+

27 ਸਭ ਤੋਂ ਪਹਿਲਾਂ ਮੈਂ ਹੀ ਸੀਓਨ ਨੂੰ ਦੱਸਿਆ: “ਦੇਖ! ਇਹ ਉਹੀ ਗੱਲਾਂ ਹਨ!”+

ਮੈਂ ਯਰੂਸ਼ਲਮ ਵਿਚ ਖ਼ੁਸ਼ ਖ਼ਬਰੀ ਸੁਣਾਉਣ ਵਾਲਾ ਭੇਜਾਂਗਾ।+

28 ਮੈਂ ਦੇਖਦਾ ਰਿਹਾ, ਪਰ ਉੱਥੇ ਕੋਈ ਨਹੀਂ ਸੀ;

ਉਨ੍ਹਾਂ ਵਿਚ ਕੋਈ ਸਲਾਹ ਦੇਣ ਵਾਲਾ ਨਹੀਂ ਸੀ।

ਮੈਂ ਉਨ੍ਹਾਂ ਨੂੰ ਪੁੱਛਦਾ ਰਿਹਾ, ਪਰ ਕੋਈ ਜਵਾਬ ਨਹੀਂ ਮਿਲਿਆ।

29 ਦੇਖ! ਉਹ ਸਭ ਧੋਖਾ ਹੀ ਹਨ।*

ਉਨ੍ਹਾਂ ਦੇ ਕੰਮ ਫ਼ਜ਼ੂਲ ਹਨ।

ਉਨ੍ਹਾਂ ਦੀਆਂ ਢਾਲ਼ੀਆਂ ਹੋਈਆਂ ਮੂਰਤੀਆਂ* ਨਿਰੀ ਹਵਾ ਹੀ ਹਨ ਤੇ ਬੇਕਾਰ ਹਨ।+

42 ਦੇਖੋ! ਮੇਰਾ ਸੇਵਕ+ ਜਿਸ ਨੂੰ ਮੈਂ ਸੰਭਾਲਦਾ ਹਾਂ!

ਮੇਰਾ ਚੁਣਿਆ ਹੋਇਆ+ ਜਿਸ ਨੂੰ ਮੈਂ ਮਨਜ਼ੂਰ ਕੀਤਾ ਹੈ!+

ਮੈਂ ਉਸ ਨੂੰ ਆਪਣੀ ਸ਼ਕਤੀ ਦਿੱਤੀ ਹੈ;+

ਉਹ ਕੌਮਾਂ ਲਈ ਨਿਆਂ ਕਰੇਗਾ।+

 2 ਉਹ ਨਾ ਚਿਲਾਵੇਗਾ ਤੇ ਨਾ ਹੀ ਆਪਣੀ ਆਵਾਜ਼ ਉੱਚੀ ਕਰੇਗਾ,

ਉਹ ਆਪਣੀ ਆਵਾਜ਼ ਰਾਹਾਂ ਵਿਚ ਨਹੀਂ ਸੁਣਾਵੇਗਾ।+

 3 ਉਹ ਦਰੜੇ ਹੋਏ ਕਾਨੇ ਨੂੰ ਨਹੀਂ ਤੋੜੇਗਾ

ਅਤੇ ਦੀਵੇ ਦੀ ਧੁਖ ਰਹੀ ਬੱਤੀ ਨੂੰ ਨਹੀਂ ਬੁਝਾਏਗਾ।+

ਉਹ ਵਫ਼ਾਦਾਰੀ ਨਾਲ ਨਿਆਂ ਨੂੰ ਕਾਇਮ ਕਰੇਗਾ।+

 4 ਉਹ ਨਿੰਮ੍ਹਾ ਨਾ ਹੋਵੇਗਾ, ਨਾ ਕੁਚਲਿਆ ਜਾਵੇਗਾ,

ਸਗੋਂ ਉਹ ਧਰਤੀ ਉੱਤੇ ਇਨਸਾਫ਼ ਕਾਇਮ ਕਰ ਕੇ ਰਹੇਗਾ;+

ਟਾਪੂ ਉਸ ਦੇ ਕਾਨੂੰਨ* ਦੀ ਉਡੀਕ ਕਰਨਗੇ।

 5 ਸੱਚਾ ਪਰਮੇਸ਼ੁਰ ਯਹੋਵਾਹ,

ਆਕਾਸ਼ ਦਾ ਸਿਰਜਣਹਾਰ ਤੇ ਉਸ ਨੂੰ ਤਾਣਨ ਵਾਲਾ,+

ਹਾਂ, ਜਿਸ ਨੇ ਧਰਤੀ ਨੂੰ ਅਤੇ ਇਸ ਦੀ ਉਪਜ ਨੂੰ ਫੈਲਾਇਆ,+

ਜੋ ਇਸ ਉੱਪਰ ਵੱਸਦੇ ਲੋਕਾਂ ਨੂੰ ਸਾਹ ਦਿੰਦਾ ਹੈ+

ਅਤੇ ਇਸ ਉੱਤੇ ਚੱਲਣ ਵਾਲਿਆਂ ਵਿਚ ਜਾਨ ਪਾਉਂਦਾ ਹੈ,+ ਇਹ ਕਹਿੰਦਾ ਹੈ:

 6 “ਮੈਂ ਯਹੋਵਾਹ ਨੇ ਤੈਨੂੰ ਨਿਆਂ ਦੀ ਖ਼ਾਤਰ ਬੁਲਾਇਆ ਹੈ;

ਮੈਂ ਤੇਰਾ ਹੱਥ ਫੜਿਆ ਹੈ।

ਮੈਂ ਤੇਰੀ ਹਿਫਾਜ਼ਤ ਕਰਾਂਗਾ ਤੇ ਤੈਨੂੰ ਲੋਕਾਂ ਲਈ ਇਕਰਾਰ+

ਅਤੇ ਕੌਮਾਂ ਲਈ ਚਾਨਣ ਠਹਿਰਾਵਾਂਗਾ+

 7 ਤਾਂਕਿ ਤੂੰ ਅੰਨ੍ਹੀਆਂ ਅੱਖਾਂ ਨੂੰ ਖੋਲ੍ਹੇਂ,+

ਭੋਰੇ ਵਿੱਚੋਂ ਕੈਦੀਆਂ ਨੂੰ ਬਾਹਰ ਲਿਆਵੇਂ

ਅਤੇ ਕੈਦਖ਼ਾਨੇ ਦੇ ਹਨੇਰੇ ਵਿਚ ਬੈਠੇ ਹੋਇਆਂ ਨੂੰ ਕੱਢੇਂ।+

 8 ਮੈਂ ਯਹੋਵਾਹ ਹਾਂ। ਇਹੀ ਮੇਰਾ ਨਾਂ ਹੈ;

ਮੈਂ ਆਪਣੀ ਮਹਿਮਾ ਹੋਰ ਕਿਸੇ ਨੂੰ ਨਹੀਂ ਦਿੰਦਾ,*

ਨਾ ਆਪਣੀ ਵਡਿਆਈ ਘੜੀਆਂ ਹੋਈਆਂ ਮੂਰਤਾਂ ਨੂੰ।+

 9 ਦੇਖੋ, ਪਹਿਲੀਆਂ ਗੱਲਾਂ ਬੀਤ ਚੁੱਕੀਆਂ ਹਨ;

ਹੁਣ ਮੈਂ ਨਵੀਆਂ ਗੱਲਾਂ ਦਾ ਐਲਾਨ ਕਰਦਾ ਹਾਂ।

ਉਨ੍ਹਾਂ ਦੇ ਹੋਣ ਤੋਂ ਪਹਿਲਾਂ ਹੀ ਮੈਂ ਉਨ੍ਹਾਂ ਬਾਰੇ ਤੁਹਾਨੂੰ ਦੱਸਦਾ ਹਾਂ।”+

10 ਹੇ ਸਮੁੰਦਰ ਵਿਚ ਜਾਣ ਵਾਲਿਓ ਅਤੇ ਇਸ ਵਿਚਲੀ ਸਾਰੀਓ ਚੀਜ਼ੋ,

ਹੇ ਟਾਪੂਓ ਅਤੇ ਉਨ੍ਹਾਂ ਦੇ ਵਾਸੀਓ,+

ਯਹੋਵਾਹ ਲਈ ਨਵਾਂ ਗੀਤ ਗਾਓ,+

ਧਰਤੀ ਦੇ ਕੋਨੇ-ਕੋਨੇ ਤੋਂ ਉਸ ਦੀ ਮਹਿਮਾ ਕਰੋ।+

11 ਉਜਾੜ ਅਤੇ ਇਸ ਦੇ ਸ਼ਹਿਰ ਆਪਣੀ ਆਵਾਜ਼ ਉੱਚੀ ਕਰਨ,+

ਨਾਲੇ ਉਹ ਪਿੰਡ ਜਿੱਥੇ ਕੇਦਾਰ+ ਵੱਸਦਾ ਹੈ।

ਚਟਾਨ ਦੇ ਵਾਸੀ ਖ਼ੁਸ਼ੀ ਨਾਲ ਜੈਕਾਰਾ ਲਾਉਣ;

ਪਹਾੜਾਂ ਦੀ ਚੋਟੀ ਤੋਂ ਉਹ ਉੱਚੀ-ਉੱਚੀ ਚਿਲਾਉਣ।

12 ਉਹ ਯਹੋਵਾਹ ਦੀ ਮਹਿਮਾ ਕਰਨ

ਅਤੇ ਟਾਪੂਆਂ ਵਿਚ ਉਸ ਦਾ ਗੁਣਗਾਨ ਕਰਨ।+

13 ਯਹੋਵਾਹ ਸੂਰਮੇ ਵਾਂਗ ਨਿਕਲੇਗਾ।+

ਉਹ ਯੋਧੇ ਵਾਂਗ ਆਪਣਾ ਜੋਸ਼ ਜਗਾਵੇਗਾ।+

ਉਹ ਚਿਲਾਵੇਗਾ, ਹਾਂ, ਉਹ ਯੁੱਧ ਦਾ ਨਾਅਰਾ ਲਾਵੇਗਾ;

ਉਹ ਦਿਖਾਏਗਾ ਕਿ ਉਹ ਆਪਣੇ ਦੁਸ਼ਮਣਾਂ ਨਾਲੋਂ ਜ਼ਿਆਦਾ ਤਾਕਤਵਰ ਹੈ।+

14 “ਮੈਂ ਚਿਰਾਂ ਤੋਂ ਚੁੱਪ ਰਿਹਾ।

ਮੈਂ ਖ਼ਾਮੋਸ਼ ਰਿਹਾ ਤੇ ਖ਼ੁਦ ਨੂੰ ਰੋਕੀ ਰੱਖਿਆ।

ਬੱਚਾ ਜਣਨ ਵਾਲੀ ਔਰਤ ਵਾਂਗ

ਮੈਂ ਹੂੰਗਾਂਗਾ, ਹਫਾਂਗਾ ਅਤੇ ਔਖੇ-ਔਖੇ ਸਾਹ ਲਵਾਂਗਾ।

15 ਮੈਂ ਪਹਾੜਾਂ ਅਤੇ ਪਹਾੜੀਆਂ ਨੂੰ ਬਰਬਾਦ ਕਰ ਦਿਆਂਗਾ

ਅਤੇ ਉਨ੍ਹਾਂ ਦੇ ਸਾਰੇ ਪੇੜ-ਪੌਦੇ ਸੁਕਾ ਦਿਆਂਗਾ।

ਮੈਂ ਨਦੀਆਂ ਨੂੰ ਟਾਪੂ ਬਣਾ ਦਿਆਂਗਾ

ਅਤੇ ਕਾਨਿਆਂ ਵਾਲੇ ਤਲਾਬ ਸੁਕਾ ਦਿਆਂਗਾ।+

16 ਮੈਂ ਅੰਨ੍ਹਿਆਂ ਨੂੰ ਉਸ ਰਾਹ ʼਤੇ ਲੈ ਜਾਵਾਂਗਾ ਜੋ ਉਹ ਨਹੀਂ ਜਾਣਦੇ+

ਅਤੇ ਉਨ੍ਹਾਂ ਨੂੰ ਅਣਜਾਣੇ ਰਾਹਾਂ ʼਤੇ ਤੋਰਾਂਗਾ।+

ਮੈਂ ਉਨ੍ਹਾਂ ਅੱਗੇ ਹਨੇਰੇ ਨੂੰ ਚਾਨਣ ਵਿਚ ਬਦਲ ਦਿਆਂਗਾ+

ਅਤੇ ਉਬੜ-ਖਾਬੜ ਰਾਹ ਨੂੰ ਪੱਧਰਾ ਕਰ ਦਿਆਂਗਾ।+

ਇਹ ਸਭ ਮੈਂ ਉਨ੍ਹਾਂ ਲਈ ਕਰਾਂਗਾ, ਮੈਂ ਉਨ੍ਹਾਂ ਨੂੰ ਤਿਆਗਾਂਗਾ ਨਹੀਂ।”

17 ਜਿਹੜੇ ਘੜੀਆਂ ਹੋਈਆਂ ਮੂਰਤਾਂ ʼਤੇ ਭਰੋਸਾ ਰੱਖਦੇ ਹਨ,

ਜਿਹੜੇ ਧਾਤ ਦੇ ਬੁੱਤਾਂ* ਨੂੰ ਕਹਿੰਦੇ ਹਨ: “ਤੁਸੀਂ ਸਾਡੇ ਦੇਵਤੇ ਹੋ,”

ਉਹ ਮੁੜ ਜਾਣਗੇ ਅਤੇ ਪੂਰੀ ਤਰ੍ਹਾਂ ਬੇਇੱਜ਼ਤ ਕੀਤੇ ਜਾਣਗੇ।+

18 ਹੇ ਬੋਲ਼ਿਓ, ਸੁਣੋ;

ਹੇ ਅੰਨ੍ਹਿਓ, ਅੱਖਾਂ ਖੋਲ੍ਹ ਕੇ ਦੇਖੋ।+

19 ਮੇਰੇ ਸੇਵਕ ਤੋਂ ਛੁੱਟ ਹੋਰ ਕੌਣ ਅੰਨ੍ਹਾ ਹੈ,

ਮੇਰੇ ਭੇਜੇ ਹੋਏ ਸੰਦੇਸ਼ ਦੇਣ ਵਾਲੇ ਜਿੰਨਾ ਬੋਲ਼ਾ ਕੌਣ ਹੈ?

ਜਿਸ ਨੂੰ ਇਨਾਮ ਮਿਲਿਆ ਹੈ, ਉਸ ਜਿੰਨਾ ਅੰਨ੍ਹਾ ਕੌਣ ਹੈ,

ਹਾਂ, ਯਹੋਵਾਹ ਦੇ ਸੇਵਕ ਜਿੰਨਾ ਅੰਨ੍ਹਾ ਕੌਣ ਹੈ?+

20 ਤੂੰ ਬਹੁਤ ਸਾਰੀਆਂ ਚੀਜ਼ਾਂ ਦੇਖਦਾ ਹੈਂ, ਪਰ ਤੂੰ ਧਿਆਨ ਨਹੀਂ ਦਿੰਦਾ।

ਤੂੰ ਆਪਣੇ ਕੰਨ ਤਾਂ ਖੁੱਲ੍ਹੇ ਰੱਖਦਾ ਹੈਂ, ਪਰ ਤੂੰ ਸੁਣਦਾ ਨਹੀਂ।+

21 ਆਪਣੇ ਉੱਚੇ-ਸੁੱਚੇ ਮਿਆਰਾਂ ਦੀ ਖ਼ਾਤਰ

ਯਹੋਵਾਹ ਨੂੰ ਚੰਗਾ ਲੱਗਾ ਕਿ ਉਹ ਆਪਣੇ ਕਾਨੂੰਨ* ਨੂੰ ਵਡਿਆਏ ਤੇ ਇਸ ਨੂੰ ਸ਼ਾਨਦਾਰ ਬਣਾਏ।

22 ਪਰ ਇਹ ਲੁੱਟੇ-ਪੁੱਟੇ ਲੋਕ ਹਨ;+

ਇਹ ਸਾਰੇ ਖੁੱਡਾਂ ਵਿਚ ਫਸੇ ਹੋਏ ਹਨ ਅਤੇ ਕੈਦਖ਼ਾਨਿਆਂ ਵਿਚ ਬੰਦ ਹਨ।+

ਇਨ੍ਹਾਂ ਨੂੰ ਲੁੱਟ ਲਿਆ ਗਿਆ ਤੇ ਇਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ,+

ਇਹ ਲੁੱਟ ਦਾ ਮਾਲ ਬਣ ਗਏ, ਪਰ ਕੋਈ ਵੀ ਇਹ ਕਹਿਣ ਵਾਲਾ ਨਹੀਂ, “ਉਨ੍ਹਾਂ ਨੂੰ ਵਾਪਸ ਲੈ ਆਓ!”

23 ਤੁਹਾਡੇ ਵਿੱਚੋਂ ਕੌਣ ਇਹ ਸੁਣੇਗਾ?

ਕੌਣ ਭਵਿੱਖ ਨੂੰ ਧਿਆਨ ਵਿਚ ਰੱਖ ਕੇ ਸੁਣੇਗਾ?

24 ਕਿਸ ਨੇ ਯਾਕੂਬ ਨੂੰ ਲੁੱਟਣ ਲਈ ਦੇ ਦਿੱਤਾ

ਅਤੇ ਇਜ਼ਰਾਈਲ ਨੂੰ ਲੁਟੇਰਿਆਂ ਦੇ ਹੱਥ ਵਿਚ ਦੇ ਦਿੱਤਾ?

ਕੀ ਯਹੋਵਾਹ ਨੇ ਨਹੀਂ ਜਿਸ ਦੇ ਖ਼ਿਲਾਫ਼ ਅਸੀਂ ਪਾਪ ਕੀਤਾ?

ਉਨ੍ਹਾਂ ਨੇ ਉਸ ਦੇ ਰਾਹਾਂ ʼਤੇ ਚੱਲਣ ਤੋਂ ਇਨਕਾਰ ਕੀਤਾ

ਅਤੇ ਉਨ੍ਹਾਂ ਨੇ ਉਸ ਦੇ ਕਾਨੂੰਨ* ਦੀ ਪਾਲਣਾ ਨਹੀਂ ਕੀਤੀ।+

25 ਇਸ ਲਈ ਉਹ ਉਸ ਉੱਤੇ ਕ੍ਰੋਧ ਦੀ ਅੱਗ ਵਰ੍ਹਾਉਂਦਾ ਰਿਹਾ,

ਹਾਂ, ਆਪਣੇ ਗੁੱਸੇ ਦੀ ਅੱਗ ਤੇ ਯੁੱਧ ਦਾ ਕਹਿਰ।+

ਇਸ ਨੇ ਉਸ ਦੇ ਆਲੇ-ਦੁਆਲਿਓਂ ਸਭ ਕੁਝ ਭਸਮ ਕਰ ਦਿੱਤਾ, ਫਿਰ ਵੀ ਉਸ ਨੇ ਧਿਆਨ ਨਹੀਂ ਦਿੱਤਾ।+

ਉਹ ਇਸ ਨਾਲ ਜਲ਼ ਗਿਆ, ਪਰ ਉਹ ਫਿਰ ਵੀ ਨਹੀਂ ਸਮਝਿਆ।+

43 ਹੇ ਯਾਕੂਬ, ਤੇਰਾ ਸਿਰਜਣਹਾਰ, ਹੇ ਇਜ਼ਰਾਈਲ, ਤੈਨੂੰ ਰਚਣ ਵਾਲਾ+

ਯਹੋਵਾਹ ਹੁਣ ਇਹ ਕਹਿੰਦਾ ਹੈ:

“ਡਰ ਨਾ, ਮੈਂ ਤੈਨੂੰ ਛੁਡਾ ਲਿਆ ਹੈ।+

ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਇਆ ਹੈ।

ਤੂੰ ਮੇਰਾ ਹੈਂ।

 2 ਜਦ ਤੂੰ ਪਾਣੀਆਂ ਵਿੱਚੋਂ ਦੀ ਲੰਘੇਂਗਾ, ਮੈਂ ਤੇਰੇ ਨਾਲ ਹੋਵਾਂਗਾ,+

ਤੂੰ ਨਦੀਆਂ ਵਿੱਚੋਂ ਦੀ ਲੰਘੇਂਗਾ, ਤਾਂ ਉਹ ਤੈਨੂੰ ਡਬੋਣਗੀਆਂ ਨਹੀਂ।+

ਜਦ ਤੂੰ ਅੱਗ ਵਿੱਚੋਂ ਦੀ ਚੱਲੇਂਗਾ, ਤਾਂ ਤੂੰ ਸੜੇਂਗਾ ਨਹੀਂ,

ਨਾ ਲਪਟਾਂ ਤੈਨੂੰ ਛੂਹਣਗੀਆਂ।

 3 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,

ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ, ਤੇਰਾ ਮੁਕਤੀਦਾਤਾ ਹਾਂ।

ਮੈਂ ਤੇਰੀ ਰਿਹਾਈ ਦੀ ਕੀਮਤ ਲਈ ਮਿਸਰ ਦਿੱਤਾ ਹੈ

ਅਤੇ ਤੇਰੇ ਵੱਟੇ ਇਥੋਪੀਆ ਤੇ ਸਬਾ।

 4 ਤੂੰ ਮੇਰੀਆਂ ਨਜ਼ਰਾਂ ਵਿਚ ਅਨਮੋਲ ਹੈਂ,+

ਤੈਨੂੰ ਆਦਰ ਮਿਲਿਆ ਅਤੇ ਮੈਂ ਤੈਨੂੰ ਪਿਆਰ ਕੀਤਾ।+

ਇਸ ਲਈ ਮੈਂ ਤੇਰੇ ਬਦਲੇ ਲੋਕ ਦਿਆਂਗਾ

ਅਤੇ ਤੇਰੀ ਜਾਨ ਦੇ ਵੱਟੇ ਕੌਮਾਂ।

 5 ਨਾ ਡਰ ਕਿਉਂਕਿ ਮੈਂ ਤੇਰੇ ਨਾਲ ਹਾਂ।+

ਮੈਂ ਤੇਰੀ ਸੰਤਾਨ* ਨੂੰ ਪੂਰਬ ਤੋਂ ਲੈ ਆਵਾਂਗਾ

ਅਤੇ ਤੈਨੂੰ ਪੱਛਮ ਤੋਂ ਇਕੱਠਾ ਕਰਾਂਗਾ।+

 6 ਮੈਂ ਉੱਤਰ ਨੂੰ ਕਹਾਂਗਾ, ‘ਉਨ੍ਹਾਂ ਨੂੰ ਛੱਡ ਦੇ!’+

ਅਤੇ ਦੱਖਣ ਨੂੰ ਕਹਾਂਗਾ, ‘ਉਨ੍ਹਾਂ ਨੂੰ ਨਾ ਰੋਕ।

ਮੇਰੇ ਪੁੱਤਰਾਂ ਨੂੰ ਦੂਰੋਂ ਲੈ ਆ ਅਤੇ ਮੇਰੀਆਂ ਧੀਆਂ ਨੂੰ ਧਰਤੀ ਦੇ ਕੋਨੇ-ਕੋਨੇ ਤੋਂ,+

 7 ਹਾਂ, ਹਰੇਕ ਨੂੰ ਜੋ ਮੇਰੇ ਨਾਂ ਤੋਂ ਜਾਣਿਆ ਜਾਂਦਾ ਹੈ,+

ਜਿਸ ਨੂੰ ਮੈਂ ਆਪਣੀ ਮਹਿਮਾ ਲਈ ਰਚਿਆ,

ਜਿਸ ਨੂੰ ਮੈਂ ਸਾਜਿਆ ਤੇ ਬਣਾਇਆ ਹੈ।’+

 8 ਉਨ੍ਹਾਂ ਲੋਕਾਂ ਨੂੰ ਲਿਆ ਜਿਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਉਹ ਅੰਨ੍ਹੇ ਹਨ,

ਜਿਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਬੋਲ਼ੇ ਹਨ।+

 9 ਸਾਰੀਆਂ ਕੌਮਾਂ ਇਕ ਜਗ੍ਹਾ ਇਕੱਠੀਆਂ ਹੋਣ

ਅਤੇ ਦੇਸ਼-ਦੇਸ਼ ਦੇ ਲੋਕ ਜਮ੍ਹਾ ਹੋਣ।+

ਉਨ੍ਹਾਂ ਵਿੱਚੋਂ ਕੌਣ ਇਹ ਦੱਸ ਸਕਦਾ ਹੈ?

ਕੀ ਉਹ ਸਾਨੂੰ ਪਹਿਲੀਆਂ ਗੱਲਾਂ* ਸੁਣਾ ਸਕਦੇ ਹਨ?+

ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਆਪਣੇ ਗਵਾਹ ਲਿਆਉਣ,

ਜਾਂ ਉਹ ਸੁਣ ਕੇ ਕਹਿਣ, ‘ਇਹ ਸੱਚ ਹੈ!’”+

10 “ਤੁਸੀਂ ਮੇਰੇ ਗਵਾਹ ਹੋ,”+ ਯਹੋਵਾਹ ਐਲਾਨ ਕਰਦਾ ਹੈ,

“ਹਾਂ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ+

ਤਾਂਕਿ ਤੁਸੀਂ ਜਾਣੋ ਅਤੇ ਮੇਰੇ ʼਤੇ ਨਿਹਚਾ ਕਰੋ*

ਅਤੇ ਸਮਝੋ ਕਿ ਮੈਂ ਉਹੀ ਹਾਂ।+

ਮੇਰੇ ਤੋਂ ਪਹਿਲਾਂ ਕੋਈ ਪਰਮੇਸ਼ੁਰ ਨਹੀਂ ਸਾਜਿਆ ਗਿਆ

ਅਤੇ ਨਾ ਹੀ ਮੇਰੇ ਤੋਂ ਬਾਅਦ ਕੋਈ ਹੋਇਆ।+

11 ਮੈਂ, ਹਾਂ, ਮੈਂ ਹੀ ਯਹੋਵਾਹ ਹਾਂ,+ ਮੇਰੇ ਤੋਂ ਬਿਨਾਂ ਕੋਈ ਮੁਕਤੀਦਾਤਾ ਨਹੀਂ ਹੈ।”+

12 “ਜਦੋਂ ਤੁਹਾਡੇ ਵਿਚ ਕੋਈ ਓਪਰਾ ਦੇਵਤਾ ਨਹੀਂ ਸੀ,+

ਉਦੋਂ ਮੈਂ ਤੁਹਾਨੂੰ ਦੱਸਿਆ, ਤੁਹਾਨੂੰ ਬਚਾਇਆ ਤੇ ਤੁਹਾਡੇ ਅੱਗੇ ਜ਼ਾਹਰ ਕੀਤਾ।

ਇਸ ਲਈ ਤੁਸੀਂ ਮੇਰੇ ਗਵਾਹ ਹੋ,” ਯਹੋਵਾਹ ਐਲਾਨ ਕਰਦਾ ਹੈ, “ਅਤੇ ਮੈਂ ਪਰਮੇਸ਼ੁਰ ਹਾਂ।+

13 ਹਾਂ, ਮੈਂ ਹਮੇਸ਼ਾ ਤੋਂ ਉਹੀ ਹਾਂ;+

ਕੋਈ ਵੀ ਮੇਰੇ ਹੱਥੋਂ ਕੁਝ ਨਹੀਂ ਖੋਹ ਸਕਦਾ।+

ਜਦੋਂ ਮੈਂ ਕੁਝ ਕਰਦਾ ਹਾਂ, ਤਾਂ ਉਸ ਨੂੰ ਕੌਣ ਰੋਕ ਸਕਦਾ ਹੈ?”+

14 ਤੁਹਾਡਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ:+

“ਤੁਹਾਡੀ ਖ਼ਾਤਰ ਮੈਂ ਉਨ੍ਹਾਂ ਨੂੰ ਬਾਬਲ ਘੱਲਾਂਗਾ ਤੇ ਦਰਵਾਜ਼ਿਆਂ ਦੇ ਸਾਰੇ ਹੋੜੇ ਲਾਹ ਦਿਆਂਗਾ+

ਅਤੇ ਕਸਦੀ ਆਪਣੇ ਜਹਾਜ਼ਾਂ ਵਿਚ ਦੁੱਖ ਦੇ ਮਾਰੇ ਰੋਣਗੇ।+

15 ਮੈਂ ਯਹੋਵਾਹ ਹਾਂ, ਤੁਹਾਡਾ ਪਵਿੱਤਰ ਪਰਮੇਸ਼ੁਰ,+ ਇਜ਼ਰਾਈਲ ਦਾ ਸਿਰਜਣਹਾਰ,+ ਤੁਹਾਡਾ ਰਾਜਾ।”+

16 ਯਹੋਵਾਹ ਇਹ ਕਹਿੰਦਾ ਹੈ,

ਹਾਂ, ਉਹ ਜੋ ਸਮੁੰਦਰ ਵਿੱਚੋਂ ਦੀ ਰਾਹ ਬਣਾਉਂਦਾ ਹੈ

ਅਤੇ ਉੱਛਲ਼ਦੇ ਪਾਣੀਆਂ ਵਿੱਚੋਂ ਦੀ ਵੀ ਰਸਤਾ ਕੱਢ ਲੈਂਦਾ ਹੈ,+

17 ਜੋ ਯੁੱਧ ਦੇ ਰਥ ਤੇ ਘੋੜੇ+ ਨੂੰ

ਅਤੇ ਤਾਕਤਵਰ ਯੋਧਿਆਂ ਦੇ ਨਾਲ ਫ਼ੌਜ ਨੂੰ ਲੈ ਆਉਂਦਾ ਹੈ:

“ਉਹ ਲੰਮੇ ਪੈ ਜਾਣਗੇ ਤੇ ਉੱਠਣਗੇ ਨਹੀਂ।+

ਉਹ ਬੁਝਾ ਦਿੱਤੇ ਜਾਣਗੇ ਜਿਵੇਂ ਦੀਵੇ ਦੀ ਬਲ਼ਦੀ ਹੋਈ ਬੱਤੀ ਬੁਝਾਈ ਜਾਂਦੀ ਹੈ।”

18 “ਪਹਿਲੀਆਂ ਗੱਲਾਂ ਯਾਦ ਨਾ ਕਰੋ,

ਬੀਤੀਆਂ ਗੱਲਾਂ ਬਾਰੇ ਨਾ ਸੋਚੀ ਜਾਓ।

19 ਦੇਖੋ, ਮੈਂ ਕੁਝ ਨਵਾਂ ਕਰ ਰਿਹਾ ਹਾਂ;+

ਉਸ ਦੀ ਸ਼ੁਰੂਆਤ ਹੋ ਚੁੱਕੀ ਹੈ।

ਕੀ ਤੁਹਾਨੂੰ ਇਹ ਨਜ਼ਰ ਨਹੀਂ ਆ ਰਿਹਾ?

ਮੈਂ ਉਜਾੜ ਵਿੱਚੋਂ ਦੀ ਰਾਹ ਬਣਾਵਾਂਗਾ+

ਅਤੇ ਰੇਗਿਸਤਾਨ ਵਿੱਚੋਂ ਦੀ ਨਦੀਆਂ ਵਹਾਵਾਂਗਾ।+

20 ਗਿੱਦੜ ਤੇ ਸ਼ੁਤਰਮੁਰਗ,

ਹਾਂ, ਮੈਦਾਨ ਦੇ ਜੰਗਲੀ ਜਾਨਵਰ ਮੇਰਾ ਆਦਰ ਕਰਨਗੇ

ਕਿਉਂਕਿ ਮੈਂ ਆਪਣੀ ਪਰਜਾ, ਹਾਂ, ਆਪਣੇ ਚੁਣੇ ਹੋਇਆਂ ਦੇ+ ਪੀਣ ਲਈ

ਉਜਾੜ ਵਿਚ ਪਾਣੀ ਦਾ ਇੰਤਜ਼ਾਮ ਕੀਤਾ

ਅਤੇ ਰੇਗਿਸਤਾਨ ਵਿਚ ਨਦੀਆਂ ਵਹਾਈਆਂ,+

21 ਹਾਂ, ਉਸ ਪਰਜਾ ਲਈ ਜਿਸ ਨੂੰ ਮੈਂ ਆਪਣੇ ਲਈ ਰਚਿਆ

ਤਾਂਕਿ ਉਹ ਮੇਰਾ ਗੁਣਗਾਨ ਕਰੇ।+

22 ਪਰ ਹੇ ਯਾਕੂਬ, ਤੂੰ ਮੈਨੂੰ ਨਹੀਂ ਪੁਕਾਰਿਆ+

ਕਿਉਂਕਿ ਹੇ ਇਜ਼ਰਾਈਲ, ਤੂੰ ਮੇਰੇ ਤੋਂ ਅੱਕ ਗਿਆ।+

23 ਤੂੰ ਮੇਰੇ ਲਈ ਆਪਣੀਆਂ ਹੋਮ-ਬਲ਼ੀਆਂ ਦੀਆਂ ਭੇਡਾਂ ਨਹੀਂ ਲਿਆਇਆ,

ਤੂੰ ਆਪਣੀਆਂ ਬਲ਼ੀਆਂ ਨਾਲ ਮੇਰੀ ਵਡਿਆਈ ਨਹੀਂ ਕੀਤੀ।

ਮੈਂ ਤੈਨੂੰ ਤੋਹਫ਼ਾ ਲਿਆਉਣ ਲਈ ਮਜਬੂਰ ਨਹੀਂ ਕੀਤਾ,

ਨਾ ਹੀ ਮੈਂ ਲੋਬਾਨ ਮੰਗ-ਮੰਗ ਕੇ ਤੈਨੂੰ ਥਕਾਇਆ।+

24 ਤੂੰ ਆਪਣੇ ਪੈਸੇ ਨਾਲ ਮੇਰੇ ਲਈ ਸੁਗੰਧਿਤ ਕੁਸਾ* ਨਹੀਂ ਖ਼ਰੀਦਿਆ,

ਨਾ ਹੀ ਤੂੰ ਆਪਣੀਆਂ ਬਲ਼ੀਆਂ ਦੀ ਚਰਬੀ ਨਾਲ ਮੈਨੂੰ ਸੰਤੁਸ਼ਟ ਕੀਤਾ।+

ਇਸ ਦੀ ਬਜਾਇ, ਤੂੰ ਆਪਣੇ ਪਾਪਾਂ ਦਾ ਬੋਝ ਮੇਰੇ ਉੱਤੇ ਲੱਦ ਦਿੱਤਾ

ਅਤੇ ਆਪਣੇ ਗੁਨਾਹਾਂ ਨਾਲ ਮੈਨੂੰ ਥਕਾ ਦਿੱਤਾ।+

25 ਮੈਂ, ਹਾਂ, ਮੈਂ ਹੀ ਹਾਂ ਉਹ ਜੋ ਆਪਣੀ ਖ਼ਾਤਰ ਤੇਰੇ ਅਪਰਾਧ* ਮਿਟਾਉਂਦਾ ਹਾਂ+

ਅਤੇ ਮੈਂ ਤੇਰੇ ਪਾਪਾਂ ਨੂੰ ਚੇਤੇ ਨਹੀਂ ਰੱਖਾਂਗਾ।+

26 ਮੈਨੂੰ ਯਾਦ ਕਰਾ; ਆ, ਆਪਾਂ ਇਕ-ਦੂਜੇ ਖ਼ਿਲਾਫ਼ ਮੁਕੱਦਮਾ ਲੜੀਏ;

ਆਪਣਾ ਪੱਖ ਪੇਸ਼ ਕਰ ਕੇ ਸਾਬਤ ਕਰ ਕਿ ਤੂੰ ਸਹੀ ਹੈਂ।

27 ਤੇਰੇ ਪਹਿਲੇ ਵੱਡ-ਵਡੇਰੇ ਨੇ ਪਾਪ ਕੀਤਾ

ਅਤੇ ਤੇਰੇ ਬੁਲਾਰਿਆਂ* ਨੇ ਮੇਰੇ ਖ਼ਿਲਾਫ਼ ਬਗਾਵਤ ਕੀਤੀ।+

28 ਇਸ ਲਈ ਮੈਂ ਪਵਿੱਤਰ ਸਥਾਨ ਦੇ ਹਾਕਮਾਂ ਨੂੰ ਅਸ਼ੁੱਧ ਠਹਿਰਾਵਾਂਗਾ,

ਮੈਂ ਯਾਕੂਬ ਨੂੰ ਨਾਸ਼ ਹੋਣ ਲਈ ਦੇ ਦਿਆਂਗਾ

ਅਤੇ ਇਜ਼ਰਾਈਲ ਬੇਇੱਜ਼ਤੀ ਭਰੀਆਂ ਗੱਲਾਂ ਸੁਣੇਗਾ।+

44 “ਹੁਣ ਹੇ ਯਾਕੂਬ ਮੇਰੇ ਸੇਵਕ,

ਹੇ ਇਜ਼ਰਾਈਲ, ਜਿਸ ਨੂੰ ਮੈਂ ਚੁਣਿਆ ਹੈ, ਸੁਣ।+

 2 ਯਹੋਵਾਹ, ਜਿਸ ਨੇ ਤੈਨੂੰ ਬਣਾਇਆ ਤੇ ਤੈਨੂੰ ਰਚਿਆ,+

ਜਿਸ ਨੇ ਕੁੱਖ ਵਿਚ ਹੁੰਦਿਆਂ ਤੋਂ* ਹੀ ਤੇਰੀ ਮਦਦ ਕੀਤੀ,

ਉਹ ਇਹ ਕਹਿੰਦਾ ਹੈ:

‘ਹੇ ਮੇਰੇ ਸੇਵਕ ਯਾਕੂਬ,

ਹੇ ਯਸ਼ੁਰੂਨ,*+ ਜਿਸ ਨੂੰ ਮੈਂ ਚੁਣਿਆ ਹੈ, ਨਾ ਡਰ।+

 3 ਮੈਂ ਪਿਆਸੇ* ਉੱਤੇ ਪਾਣੀ ਵਰ੍ਹਾਵਾਂਗਾ+

ਅਤੇ ਸੁੱਕੀ ਜ਼ਮੀਨ ਉੱਤੇ ਨਦੀਆਂ ਵਹਾਵਾਂਗਾ।

ਮੈਂ ਤੇਰੀ ਸੰਤਾਨ* ਉੱਤੇ ਆਪਣੀ ਪਵਿੱਤਰ ਸ਼ਕਤੀ ਪਾਵਾਂਗਾ+

ਅਤੇ ਤੇਰੀ ਔਲਾਦ ਉੱਤੇ ਆਪਣੀ ਬਰਕਤ।

 4 ਉਹ ਹਰੇ-ਹਰੇ ਘਾਹ ਵਾਂਗ ਵਧਣ-ਫੁੱਲਣਗੇ,+

ਉਹ ਪਾਣੀ ਦੀਆਂ ਨਦੀਆਂ ਨੇੜੇ ਲੱਗੇ ਬੇਦਾਂ ਦੇ ਦਰਖ਼ਤਾਂ ਵਾਂਗ ਹੋਣਗੇ।

 5 ਕੋਈ ਕਹੇਗਾ: “ਮੈਂ ਯਹੋਵਾਹ ਦਾ ਹਾਂ।”+

ਕੋਈ ਆਪਣਾ ਨਾਂ ਯਾਕੂਬ ਰੱਖੇਗਾ,

ਕੋਈ ਆਪਣੇ ਹੱਥ ਉੱਤੇ ਲਿਖੇਗਾ: “ਯਹੋਵਾਹ ਦਾ।”

ਅਤੇ ਉਹ ਇਜ਼ਰਾਈਲ ਦਾ ਨਾਂ ਅਪਣਾਏਗਾ।’

 6 ਯਹੋਵਾਹ, ਇਜ਼ਰਾਈਲ ਦਾ ਰਾਜਾ+ ਤੇ ਉਸ ਦਾ ਛੁਡਾਉਣ ਵਾਲਾ,+

ਸੈਨਾਵਾਂ ਦਾ ਯਹੋਵਾਹ, ਇਹ ਕਹਿੰਦਾ ਹੈ:

‘ਮੈਂ ਹੀ ਪਹਿਲਾ ਅਤੇ ਮੈਂ ਹੀ ਆਖ਼ਰੀ ਹਾਂ।+

ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+

 7 ਮੇਰੇ ਵਰਗਾ ਕੌਣ ਹੈ?+

ਜੇ ਕੋਈ ਹੈ, ਤਾਂ ਉਹ ਬੋਲੇ ਅਤੇ ਦੱਸੇ ਅਤੇ ਮੇਰੇ ਅੱਗੇ ਇਹ ਸਾਬਤ ਕਰੇ!+

ਜਿਵੇਂ ਮੈਂ ਲੋਕਾਂ ਨੂੰ ਹੋਂਦ ਵਿਚ ਲਿਆਉਣ ਦੇ ਸਮੇਂ ਤੋਂ ਕਰਦਾ ਆਇਆ ਹਾਂ,

ਉਸੇ ਤਰ੍ਹਾਂ ਉਹ ਦੱਸੇ ਕਿ ਹੁਣ ਕੀ ਹੋਣ ਵਾਲਾ ਹੈ

ਅਤੇ ਅਗਾਹਾਂ ਨੂੰ ਕੀ ਹੋਵੇਗਾ।

 8 ਖ਼ੌਫ਼ ਨਾ ਖਾਓ,

ਡਰ ਦੇ ਮਾਰੇ ਸੁੰਨ ਨਾ ਹੋਵੋ।+

ਕੀ ਤੁਹਾਡੇ ਵਿੱਚੋਂ ਹਰੇਕ ਨੂੰ ਮੈਂ ਪਹਿਲਾਂ ਹੀ ਨਹੀਂ ਦੱਸ ਦਿੱਤਾ ਸੀ ਤੇ ਇਹ ਐਲਾਨ ਨਹੀਂ ਕੀਤਾ ਸੀ?

ਤੁਸੀਂ ਮੇਰੇ ਗਵਾਹ ਹੋ।+

ਕੀ ਮੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ?

ਨਹੀਂ, ਕੋਈ ਹੋਰ ਚਟਾਨ ਹੈ ਹੀ ਨਹੀਂ;+ ਮੈਂ ਤਾਂ ਕਿਸੇ ਨੂੰ ਨਹੀਂ ਜਾਣਦਾ।’”

 9 ਮੂਰਤਾਂ ਨੂੰ ਘੜਨ ਵਾਲੇ ਸਾਰੇ ਬੇਕਾਰ ਸਾਬਤ ਹੋਣਗੇ

ਅਤੇ ਉਨ੍ਹਾਂ ਦੀਆਂ ਮਨਭਾਉਂਦੀਆਂ ਚੀਜ਼ਾਂ ਕਿਸੇ ਕੰਮ ਨਹੀਂ ਆਉਣਗੀਆਂ।+

ਉਨ੍ਹਾਂ ਦੇ ਗਵਾਹ ਹੋਣ ਕਰਕੇ ਉਹ* ਨਾ ਕੁਝ ਦੇਖਦੇ ਤੇ ਨਾ ਹੀ ਕੁਝ ਜਾਣਦੇ ਹਨ,+

ਇਸ ਲਈ ਉਨ੍ਹਾਂ ਨੂੰ ਬਣਾਉਣ ਵਾਲੇ ਸ਼ਰਮਿੰਦਾ ਹੋਣਗੇ।+

10 ਕੌਣ ਅਜਿਹਾ ਦੇਵਤਾ ਬਣਾਵੇਗਾ ਜਾਂ ਧਾਤ ਦੀ ਮੂਰਤ* ਢਾਲ਼ੇਗਾ

ਜੋ ਉਸ ਲਈ ਕੁਝ ਕਰ ਹੀ ਨਾ ਸਕੇ?+

11 ਦੇਖੋ! ਉਸ ਦੇ ਸਾਰੇ ਸਾਥੀ ਸ਼ਰਮਿੰਦਾ ਕੀਤੇ ਜਾਣਗੇ!+

ਕਾਰੀਗਰ ਤਾਂ ਬੱਸ ਇਨਸਾਨ ਹੀ ਹਨ।

ਉਹ ਸਾਰੇ ਇਕੱਠੇ ਹੋ ਕੇ ਖੜ੍ਹੇ ਹੋਣ।

ਉਹ ਖ਼ੌਫ਼ ਖਾਣਗੇ ਅਤੇ ਸਾਰੇ ਦੇ ਸਾਰੇ ਸ਼ਰਮਿੰਦਾ ਕੀਤੇ ਜਾਣਗੇ।

12 ਲੁਹਾਰ ਆਪਣੇ ਔਜ਼ਾਰ* ਨਾਲ ਲੋਹਾ ਅੰਗਿਆਰਿਆਂ ਉੱਤੇ ਰੱਖਦਾ ਹੈ।

ਉਹ ਹਥੌੜੇ ਨਾਲ ਇਸ ਨੂੰ ਆਕਾਰ ਦਿੰਦਾ ਹੈ,

ਉਹ ਆਪਣੀ ਤਾਕਤਵਰ ਬਾਂਹ ਨਾਲ ਇਸ ਨੂੰ ਘੜਦਾ ਹੈ।+

ਫਿਰ ਉਸ ਨੂੰ ਭੁੱਖ ਲੱਗਦੀ ਹੈ ਤੇ ਉਸ ਵਿਚ ਤਾਕਤ ਨਹੀਂ ਰਹਿੰਦੀ;

ਉਹ ਪਾਣੀ ਵੀ ਨਹੀਂ ਪੀਂਦਾ ਤੇ ਥੱਕ ਜਾਂਦਾ ਹੈ।

13 ਤਰਖਾਣ ਰੱਸੀ ਨਾਲ ਲੱਕੜ ਮਾਪਦਾ ਹੈ, ਲਾਲ ਚਾਕ ਨਾਲ ਨਮੂਨਾ ਬਣਾਉਂਦਾ ਹੈ।

ਉਹ ਛੈਣੀ ਨਾਲ ਉਸ ਨੂੰ ਤਰਾਸ਼ਦਾ ਹੈ ਤੇ ਪਰਕਾਰ ਨਾਲ ਉਸ ʼਤੇ ਨਿਸ਼ਾਨ ਲਾਉਂਦਾ ਹੈ।

ਉਹ ਉਸ ਨੂੰ ਇਨਸਾਨ ਵਰਗਾ ਆਕਾਰ ਦਿੰਦਾ ਹੈ,+

ਇਨਸਾਨ ਦੀ ਤਰ੍ਹਾਂ ਸੋਹਣਾ ਬਣਾਉਂਦਾ ਹੈ

ਤਾਂਕਿ ਉਸ ਨੂੰ ਮੰਦਰ* ਵਿਚ ਰੱਖਿਆ ਜਾ ਸਕੇ।+

14 ਇਕ ਜਣਾ ਦਿਆਰ ਦੇ ਰੁੱਖ ਵੱਢਣ ਦਾ ਕੰਮ ਕਰਦਾ ਹੈ।

ਉਹ ਇਕ ਖ਼ਾਸ ਦਰਖ਼ਤ ਨੂੰ ਚੁਣਦਾ ਹੈ, ਬਲੂਤ ਦਾ ਦਰਖ਼ਤ,

ਉਹ ਉਸ ਨੂੰ ਜੰਗਲ ਦੇ ਦਰਖ਼ਤਾਂ ਵਿਚ ਵੱਡਾ ਹੋਣ ਦਿੰਦਾ ਹੈ।+

ਉਹ ਤਜ ਦਾ ਰੁੱਖ ਲਾਉਂਦਾ ਹੈ ਤੇ ਮੀਂਹ ਉਸ ਨੂੰ ਵਧਾਉਂਦਾ ਹੈ।

15 ਫਿਰ ਇਹ ਇਨਸਾਨ ਲਈ ਬਾਲ਼ਣ ਦੇ ਕੰਮ ਆਉਂਦਾ ਹੈ।

ਉਹ ਇਸ ਦੀ ਕੁਝ ਲੱਕੜ ਲੈ ਕੇ ਅੱਗ ਸੇਕਦਾ ਹੈ;

ਉਹ ਅੱਗ ਬਾਲ਼ਦਾ ਹੈ ਤੇ ਰੋਟੀ ਪਕਾਉਂਦਾ ਹੈ।

ਪਰ ਉਹ ਇਕ ਦੇਵਤਾ ਵੀ ਬਣਾਉਂਦਾ ਹੈ ਤੇ ਉਸ ਨੂੰ ਪੂਜਦਾ ਹੈ।

ਉਹ ਇਸ ਤੋਂ ਇਕ ਮੂਰਤ ਘੜਦਾ ਹੈ ਅਤੇ ਉਸ ਅੱਗੇ ਮੱਥਾ ਟੇਕਦਾ ਹੈ।+

16 ਉਹ ਲੱਕੜ ਦੇ ਅੱਧੇ ਹਿੱਸੇ ਦੀ ਅੱਗ ਬਾਲ਼ਦਾ ਹੈ;

ਉਸ ਅੱਧੇ ਹਿੱਸੇ ਉੱਤੇ ਉਹ ਖਾਣ ਲਈ ਮੀਟ ਭੁੰਨਦਾ ਹੈ ਅਤੇ ਰੱਜ ਕੇ ਖਾਂਦਾ ਹੈ।

ਉਹ ਅੱਗ ਸੇਕਦਾ ਹੈ ਤੇ ਕਹਿੰਦਾ ਹੈ:

“ਵਾਹ! ਅੱਗ ਨੂੰ ਦੇਖਦਿਆਂ ਮੈਂ ਨਿੱਘਾ ਹੋ ਗਿਆ।”

17 ਪਰ ਬਾਕੀ ਦੀ ਲੱਕੜ ਨਾਲ ਉਹ ਇਕ ਦੇਵਤਾ ਬਣਾਉਂਦਾ ਹੈ, ਹਾਂ, ਆਪਣੇ ਲਈ ਇਕ ਘੜੀ ਹੋਈ ਮੂਰਤ।

ਉਹ ਉਸ ਅੱਗੇ ਮੱਥਾ ਟੇਕਦਾ ਹੈ ਤੇ ਉਸ ਨੂੰ ਪੂਜਦਾ ਹੈ।

ਉਹ ਉਸ ਨੂੰ ਪ੍ਰਾਰਥਨਾ ਕਰਦਾ ਹੈ ਤੇ ਕਹਿੰਦਾ ਹੈ:

“ਮੈਨੂੰ ਬਚਾ, ਤੂੰ ਮੇਰਾ ਦੇਵਤਾ ਹੈਂ।”+

18 ਉਹ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ+

ਕਿਉਂਕਿ ਉਨ੍ਹਾਂ ਦੀਆਂ ਅੱਖਾਂ ਬੰਦ ਹਨ ਅਤੇ ਉਹ ਦੇਖ ਨਹੀਂ ਸਕਦੇ

ਅਤੇ ਉਨ੍ਹਾਂ ਦਾ ਮਨ ਸਮਝ ਤੋਂ ਖਾਲੀ ਹੈ।

19 ਕੋਈ ਵੀ ਮਨ ਵਿਚ ਸੋਚ-ਵਿਚਾਰ ਨਹੀਂ ਕਰਦਾ,

ਨਾ ਉਸ ਨੂੰ ਗਿਆਨ ਤੇ ਸਮਝ ਹੈ ਕਿ ਉਹ ਕਹੇ:

“ਅੱਧੀ ਲੱਕੜ ਨਾਲ ਮੈਂ ਅੱਗ ਬਾਲ਼ੀ,

ਇਸ ਦੇ ਅੰਗਿਆਰਿਆਂ ਉੱਤੇ ਮੈਂ ਰੋਟੀ ਪਕਾਈ ਤੇ ਮੀਟ ਭੁੰਨ ਕੇ ਖਾਧਾ।

ਤਾਂ ਫਿਰ, ਕੀ ਮੈਨੂੰ ਬਾਕੀ ਦੀ ਲੱਕੜ ਨਾਲ ਘਿਣਾਉਣੀ ਚੀਜ਼ ਬਣਾਉਣੀ ਚਾਹੀਦੀ?+

ਕੀ ਮੈਨੂੰ ਦਰਖ਼ਤ ਦੀ ਲੱਕੜ ਦੇ ਟੁਕੜੇ* ਨੂੰ ਪੂਜਣਾ ਚਾਹੀਦਾ?”

20 ਉਹ ਸੁਆਹ ਖਾਂਦਾ ਹੈ।

ਉਸ ਦੇ ਧੋਖੇਬਾਜ਼ ਦਿਲ ਨੇ ਉਸ ਨੂੰ ਗੁਮਰਾਹ ਕੀਤਾ ਹੈ।

ਉਹ ਖ਼ੁਦ ਨੂੰ ਬਚਾ ਨਹੀਂ ਸਕਦਾ, ਨਾ ਹੀ ਉਹ ਕਹਿੰਦਾ ਹੈ:

“ਮੇਰੇ ਸੱਜੇ ਹੱਥ ਵਿਚ ਤਾਂ ਝੂਠੀ ਚੀਜ਼ ਹੈ!”

21 “ਹੇ ਯਾਕੂਬ ਅਤੇ ਹੇ ਇਜ਼ਰਾਈਲ, ਇਹ ਗੱਲਾਂ ਯਾਦ ਰੱਖੀਂ

ਕਿਉਂਕਿ ਤੂੰ ਮੇਰਾ ਸੇਵਕ ਹੈਂ।

ਮੈਂ ਤੈਨੂੰ ਰਚਿਆ ਹੈ ਅਤੇ ਤੂੰ ਮੇਰਾ ਸੇਵਕ ਹੈਂ।+

ਹੇ ਇਜ਼ਰਾਈਲ, ਮੈਂ ਤੈਨੂੰ ਭੁੱਲਾਂਗਾ ਨਹੀਂ।+

22 ਮੈਂ ਤੇਰੇ ਅਪਰਾਧ ਇਵੇਂ ਮਿਟਾ ਦਿਆਂਗਾ ਜਿਵੇਂ ਉਹ ਬੱਦਲ ਨਾਲ ਢਕ ਦਿੱਤੇ ਗਏ ਹੋਣ+

ਅਤੇ ਤੇਰੇ ਪਾਪਾਂ ਨੂੰ ਇਵੇਂ ਜਿਵੇਂ ਸੰਘਣੇ ਬੱਦਲ ਨਾਲ ਢਕੇ ਹੋਣ।

ਮੇਰੇ ਕੋਲ ਮੁੜ ਆ ਕਿਉਂਕਿ ਮੈਂ ਤੈਨੂੰ ਛੁਡਾਵਾਂਗਾ।+

23 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈਕਾਰਾ ਲਾਓ

ਕਿਉਂਕਿ ਯਹੋਵਾਹ ਨੇ ਇਹ ਕੀਤਾ ਹੈ!

ਹੇ ਧਰਤੀ ਦੀਓ ਡੂੰਘਾਈਓ, ਜਿੱਤ ਦਾ ਨਾਅਰਾ ਲਾਓ!

ਹੇ ਪਹਾੜੋ, ਹੇ ਜੰਗਲ ਅਤੇ ਉਸ ਦੇ ਸਾਰੇ ਦਰਖ਼ਤੋ!

ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ+

ਕਿਉਂਕਿ ਯਹੋਵਾਹ ਨੇ ਯਾਕੂਬ ਨੂੰ ਛੁਡਾ ਲਿਆ ਹੈ

ਅਤੇ ਉਹ ਇਜ਼ਰਾਈਲ ਉੱਤੇ ਆਪਣੀ ਮਹਿਮਾ ਜ਼ਾਹਰ ਕਰਦਾ ਹੈ।”+

24 ਯਹੋਵਾਹ ਤੇਰਾ ਛੁਡਾਉਣ ਵਾਲਾ ਇਹ ਕਹਿੰਦਾ ਹੈ,+

ਹਾਂ, ਜਿਸ ਨੇ ਤੈਨੂੰ ਰਚਿਆ ਜਦੋਂ ਤੂੰ ਕੁੱਖ ਵਿਚ ਸੀ:

“ਮੈਂ ਯਹੋਵਾਹ ਹਾਂ ਜਿਸ ਨੇ ਸਭ ਕੁਝ ਬਣਾਇਆ।

ਮੈਂ ਖ਼ੁਦ ਆਕਾਸ਼ਾਂ ਨੂੰ ਤਾਣਿਆ+

ਅਤੇ ਮੈਂ ਧਰਤੀ ਨੂੰ ਫੈਲਾਇਆ।+

ਉਸ ਵੇਲੇ ਮੇਰੇ ਨਾਲ ਕੌਣ ਸੀ?

25 ਮੈਂ ਖੋਖਲੀਆਂ ਗੱਲਾਂ ਕਰਨ ਵਾਲਿਆਂ* ਦੀਆਂ ਨਿਸ਼ਾਨੀਆਂ ਝੂਠੀਆਂ ਸਾਬਤ ਕਰਦਾ ਹਾਂ

ਅਤੇ ਮੈਂ ਹੀ ਫਾਲ* ਪਾਉਣ ਵਾਲਿਆਂ ਨੂੰ ਮੂਰਖ ਬਣਾਉਂਦਾ ਹਾਂ;+

ਮੈਂ ਬੁੱਧੀਮਾਨ ਆਦਮੀਆਂ ਨੂੰ ਉਲਝਣ ਵਿਚ ਪਾਉਂਦਾ ਹਾਂ

ਅਤੇ ਉਨ੍ਹਾਂ ਦੇ ਗਿਆਨ ਨੂੰ ਮੂਰਖਤਾ ਵਿਚ ਬਦਲਦਾ ਹਾਂ;+

26 ਮੈਂ ਹੀ ਆਪਣੇ ਸੇਵਕ ਦੇ ਬਚਨ ਨੂੰ ਸੱਚਾ ਸਾਬਤ ਕਰਦਾ ਹਾਂ

ਅਤੇ ਆਪਣੇ ਸੰਦੇਸ਼ ਦੇਣ ਵਾਲਿਆਂ ਦੀਆਂ ਭਵਿੱਖਬਾਣੀਆਂ ਪੂਰੀਆਂ ਕਰਦਾ ਹਾਂ;+

ਮੈਂ ਯਰੂਸ਼ਲਮ ਨਗਰੀ ਬਾਰੇ ਕਹਿੰਦਾ ਹਾਂ, ‘ਉਹ ਆਬਾਦ ਹੋਵੇਗੀ,’+

ਅਤੇ ਯਹੂਦਾਹ ਦੇ ਸ਼ਹਿਰਾਂ ਬਾਰੇ, ‘ਉਨ੍ਹਾਂ ਨੂੰ ਦੁਬਾਰਾ ਉਸਾਰਿਆ ਜਾਵੇਗਾ+

ਅਤੇ ਮੈਂ ਉਸ ਦੇ ਖੰਡਰਾਂ ਨੂੰ ਦੁਬਾਰਾ ਬਣਾਵਾਂਗਾ’;+

27 ਮੈਂ ਡੂੰਘੇ ਪਾਣੀ ਨੂੰ ਕਹਿੰਦਾ ਹਾਂ, ‘ਭਾਫ਼ ਬਣ ਕੇ ਉੱਡ ਜਾ

ਅਤੇ ਮੈਂ ਤੇਰੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿਆਂਗਾ’;+

28 ਮੈਂ ਖੋਰਸ ਬਾਰੇ ਕਹਿੰਦਾ ਹਾਂ,+ ‘ਉਹ ਮੇਰਾ ਚਰਵਾਹਾ ਹੈ,

ਉਹ ਮੇਰੀ ਸਾਰੀ ਇੱਛਾ ਪੂਰੀ ਕਰੇਗਾ’;+

ਮੈਂ ਯਰੂਸ਼ਲਮ ਬਾਰੇ ਕਹਿੰਦਾ ਹਾਂ, ‘ਉਹ ਦੁਬਾਰਾ ਉਸਾਰੀ ਜਾਵੇਗੀ’

ਅਤੇ ਮੰਦਰ ਬਾਰੇ ਕਹਿੰਦਾ ਹਾਂ, ‘ਤੇਰੀ ਨੀਂਹ ਰੱਖੀ ਜਾਵੇਗੀ।’”+

45 ਯਹੋਵਾਹ ਆਪਣੇ ਚੁਣੇ ਹੋਏ ਨੂੰ, ਹਾਂ, ਖੋਰਸ ਨੂੰ ਇਹ ਕਹਿੰਦਾ ਹੈ,+

ਜਿਸ ਦਾ ਸੱਜਾ ਹੱਥ ਮੈਂ ਫੜਿਆ ਹੋਇਆ ਹੈ+

ਕਿ ਮੈਂ ਕੌਮਾਂ ਨੂੰ ਉਸ ਦੇ ਅਧੀਨ ਕਰਾਂ,+

ਰਾਜਿਆਂ ਨੂੰ ਨਕਾਰਾ ਕਰਾਂ,*

ਉਸ ਅੱਗੇ ਦਰਵਾਜ਼ੇ ਦੇ ਦੋਵੇਂ ਪੱਲੇ ਖੋਲ੍ਹ ਦਿਆਂ

ਤਾਂਕਿ ਸ਼ਹਿਰ ਦੇ ਦਰਵਾਜ਼ੇ ਬੰਦ ਨਾ ਕੀਤੇ ਜਾਣ:

 2 “ਮੈਂ ਤੇਰੇ ਅੱਗੇ-ਅੱਗੇ ਜਾਵਾਂਗਾ+

ਅਤੇ ਮੈਂ ਪਹਾੜੀਆਂ ਨੂੰ ਪੱਧਰਾ ਕਰਾਂਗਾ।

ਮੈਂ ਤਾਂਬੇ ਦੇ ਦਰਵਾਜ਼ਿਆਂ ਦੇ ਟੋਟੇ-ਟੋਟੇ ਕਰ ਦਿਆਂਗਾ

ਅਤੇ ਲੋਹੇ ਦੇ ਹੋੜਿਆਂ ਨੂੰ ਮੈਂ ਭੰਨ ਸੁੱਟਾਂਗਾ।+

 3 ਮੈਂ ਤੈਨੂੰ ਹਨੇਰੇ ਵਿਚ ਰੱਖੇ ਖ਼ਜ਼ਾਨੇ ਦਿਆਂਗਾ

ਅਤੇ ਗੁਪਤ ਥਾਵਾਂ ʼਤੇ ਲੁਕਾਏ ਖ਼ਜ਼ਾਨੇ ਦਿਆਂਗਾ+

ਤਾਂਕਿ ਤੂੰ ਜਾਣ ਲਵੇਂ ਕਿ ਮੈਂ ਯਹੋਵਾਹ ਹਾਂ,

ਇਜ਼ਰਾਈਲ ਦਾ ਪਰਮੇਸ਼ੁਰ ਜੋ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ।+

 4 ਆਪਣੇ ਸੇਵਕ ਯਾਕੂਬ ਅਤੇ ਆਪਣੇ ਚੁਣੇ ਹੋਏ ਇਜ਼ਰਾਈਲ ਦੀ ਖ਼ਾਤਰ

ਮੈਂ ਤੇਰਾ ਨਾਂ ਲੈ ਕੇ ਤੈਨੂੰ ਬੁਲਾਉਂਦਾ ਹਾਂ।

ਮੈਂ ਤੇਰਾਂ ਨਾਂ ਉੱਚਾ ਕਰਾਂਗਾ, ਭਾਵੇਂ ਤੂੰ ਮੈਨੂੰ ਨਹੀਂ ਜਾਣਦਾ।

 5 ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।

ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ।+

ਮੈਂ ਤੈਨੂੰ ਤਕੜਾ ਕਰਾਂਗਾ,* ਭਾਵੇਂ ਤੂੰ ਮੈਨੂੰ ਨਹੀਂ ਜਾਣਦਾ

 6 ਤਾਂਕਿ ਸੂਰਜ ਦੇ ਚੜ੍ਹਦੇ ਪਾਸਿਓਂ ਲੈ ਕੇ ਲਹਿੰਦੇ ਪਾਸੇ ਤਕ*

ਲੋਕ ਜਾਣ ਲੈਣ ਕਿ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ।+

ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।+

 7 ਮੈਂ ਚਾਨਣ ਨੂੰ ਰਚਦਾ+ ਅਤੇ ਹਨੇਰੇ ਨੂੰ ਸਿਰਜਦਾ ਹਾਂ,+

ਮੈਂ ਸ਼ਾਂਤੀ ਕਾਇਮ ਕਰਦਾ ਹਾਂ+ ਅਤੇ ਬਿਪਤਾ ਲਿਆਉਂਦਾ ਹਾਂ;+

ਮੈਂ ਯਹੋਵਾਹ ਇਹ ਸਭ ਕੰਮ ਕਰਦਾ ਹਾਂ।

 8 ਹੇ ਆਕਾਸ਼ੋ, ਉੱਪਰੋਂ ਵਰ੍ਹੋ;+

ਬੱਦਲ ਧਾਰਮਿਕਤਾ ਵਰ੍ਹਾਉਣ।

ਧਰਤੀ ਖੁੱਲ੍ਹ ਜਾਵੇ ਅਤੇ ਮੁਕਤੀ ਦਾ ਫਲ ਪੈਦਾ ਕਰੇ,

ਇਸ ਦੇ ਨਾਲ-ਨਾਲ ਇਹ ਧਾਰਮਿਕਤਾ ਉਗਾਵੇ।+

ਮੈਂ, ਯਹੋਵਾਹ, ਨੇ ਹੀ ਇਸ ਨੂੰ ਸਿਰਜਿਆ ਹੈ।”

 9 ਲਾਹਨਤ ਹੈ ਉਸ ਉੱਤੇ ਜੋ ਆਪਣੇ ਬਣਾਉਣ ਵਾਲੇ ਨਾਲ ਝਗੜਦਾ ਹੈ*

ਕਿਉਂਕਿ ਉਹ ਤਾਂ ਬੱਸ ਇਕ ਠੀਕਰੀ ਹੈ

ਜੋ ਹੋਰ ਠੀਕਰੀਆਂ ਨਾਲ ਜ਼ਮੀਨ ਉੱਤੇ ਪਈ ਹੈ!

ਕੀ ਮਿੱਟੀ ਘੁਮਿਆਰ* ਨੂੰ ਕਹਿ ਸਕਦੀ ਹੈ: “ਇਹ ਤੂੰ ਕੀ ਬਣਾ ਰਿਹਾ ਹੈਂ?”+

ਜਾਂ ਕੀ ਤੇਰੀ ਕਾਰੀਗਰੀ ਕਹਿ ਸਕਦੀ ਹੈ: “ਉਸ ਦੇ ਤਾਂ ਹੱਥ ਹੀ ਨਹੀਂ ਹਨ”?*

10 ਲਾਹਨਤ ਹੈ ਉਸ ਉੱਤੇ ਜੋ ਇਕ ਪਿਤਾ ਨੂੰ ਕਹਿੰਦਾ ਹੈ: “ਤੂੰ ਕਿਸ ਨੂੰ ਪੈਦਾ ਕੀਤਾ?”

ਅਤੇ ਇਕ ਮਾਂ ਨੂੰ ਕਹਿੰਦਾ ਹੈ: “ਤੂੰ ਕਿਹਨੂੰ ਜਨਮ ਦੇ ਰਹੀ ਹੈਂ?”*

11 ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ,+ ਜਿਸ ਨੇ ਉਸ ਨੂੰ ਰਚਿਆ, ਇਹ ਕਹਿੰਦਾ ਹੈ:

“ਕੀ ਤੂੰ ਹੋਣ ਵਾਲੀਆਂ ਗੱਲਾਂ ਬਾਰੇ ਮੈਨੂੰ ਸਵਾਲ ਕਰੇਂਗਾ

ਅਤੇ ਮੇਰੇ ਪੁੱਤਰਾਂ+ ਤੇ ਮੇਰੇ ਹੱਥਾਂ ਦੇ ਕੰਮਾਂ ਬਾਰੇ ਮੈਨੂੰ ਹੁਕਮ ਦੇਵੇਂਗਾ?

12 ਮੈਂ ਧਰਤੀ ਨੂੰ ਬਣਾਇਆ+ ਅਤੇ ਇਸ ਉੱਤੇ ਆਦਮੀ ਨੂੰ ਸਿਰਜਿਆ।+

ਮੈਂ ਆਪਣੇ ਹੱਥਾਂ ਨਾਲ ਆਕਾਸ਼ਾਂ ਨੂੰ ਤਾਣਿਆ+

ਅਤੇ ਮੈਂ ਇਨ੍ਹਾਂ ਦੀ ਸਾਰੀ ਸੈਨਾ ਨੂੰ ਹੁਕਮ ਦਿੰਦਾ ਹਾਂ।”+

13 “ਮੈਂ ਆਪਣਾ ਨੇਕ ਮਕਸਦ ਪੂਰਾ ਕਰਨ ਲਈ ਇਕ ਆਦਮੀ ਨੂੰ ਖੜ੍ਹਾ ਕੀਤਾ ਹੈ+

ਅਤੇ ਮੈਂ ਉਸ ਦੇ ਸਾਰੇ ਰਾਹਾਂ ਨੂੰ ਸਿੱਧਾ ਕਰਾਂਗਾ।

ਉਹੀ ਮੇਰੇ ਸ਼ਹਿਰ ਨੂੰ ਉਸਾਰੇਗਾ+

ਅਤੇ ਬਿਨਾਂ ਕਿਸੇ ਕੀਮਤ ਜਾਂ ਰਿਸ਼ਵਤ ਦੇ+ ਮੇਰੇ ਗ਼ੁਲਾਮਾਂ ਨੂੰ ਆਜ਼ਾਦ ਕਰੇਗਾ,”+ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।

14 ਯਹੋਵਾਹ ਇਹ ਕਹਿੰਦਾ ਹੈ:

“ਮਿਸਰ ਦਾ ਮੁਨਾਫ਼ਾ* ਅਤੇ ਇਥੋਪੀਆ ਦਾ ਵਪਾਰ* ਤੇ ਸਬਾ ਦੇ ਉੱਚੇ-ਲੰਬੇ ਲੋਕ

ਤੇਰੇ ਕੋਲ ਆਉਣਗੇ ਅਤੇ ਤੇਰੇ ਹੋ ਜਾਣਗੇ।

ਉਹ ਬੇੜੀਆਂ ਵਿਚ ਬੱਝੇ ਤੇਰੇ ਪਿੱਛੇ-ਪਿੱਛੇ ਚੱਲਣਗੇ।

ਉਹ ਆਉਣਗੇ ਅਤੇ ਤੇਰੇ ਅੱਗੇ ਝੁਕਣਗੇ।+

ਉਹ ਤੇਰੇ ਅੱਗੇ ਬੇਨਤੀ ਕਰਨਗੇ, “ਸੱਚ-ਮੁੱਚ, ਪਰਮੇਸ਼ੁਰ ਤੇਰੇ ਨਾਲ ਹੈ,+

ਹੋਰ ਕੋਈ ਨਹੀਂ; ਹੋਰ ਕੋਈ ਪਰਮੇਸ਼ੁਰ ਨਹੀਂ।’”

15 ਹੇ ਇਜ਼ਰਾਈਲ ਦੇ ਪਰਮੇਸ਼ੁਰ, ਹੇ ਮੁਕਤੀਦਾਤੇ,

ਤੂੰ ਸੱਚ-ਮੁੱਚ ਉਹ ਪਰਮੇਸ਼ੁਰ ਹੈਂ ਜੋ ਆਪਣੇ-ਆਪ ਨੂੰ ਲੁਕਾਈ ਰੱਖਦਾ ਹੈਂ।+

16 ਉਹ ਸਾਰੇ ਸ਼ਰਮਿੰਦਾ ਅਤੇ ਨੀਵੇਂ ਕੀਤੇ ਜਾਣਗੇ;

ਮੂਰਤਾਂ ਬਣਾਉਣ ਵਾਲੇ ਸਾਰੇ ਬੇਇੱਜ਼ਤ ਹੋ ਕੇ ਜਾਣਗੇ।+

17 ਪਰ ਇਜ਼ਰਾਈਲ ਯਹੋਵਾਹ ਦੁਆਰਾ ਬਚਾਇਆ ਜਾਵੇਗਾ ਅਤੇ ਹਮੇਸ਼ਾ ਲਈ ਮੁਕਤੀ ਪਾਵੇਗਾ।+

ਤੁਹਾਨੂੰ ਹਮੇਸ਼ਾ ਲਈ ਸ਼ਰਮਿੰਦਾ ਜਾਂ ਬੇਇੱਜ਼ਤ ਨਹੀਂ ਹੋਣਾ ਪਵੇਗਾ।+

18 ਕਿਉਂਕਿ ਸੱਚਾ ਪਰਮੇਸ਼ੁਰ ਯਹੋਵਾਹ ਜੋ ਆਕਾਸ਼ਾਂ ਦਾ ਸਿਰਜਣਹਾਰ ਹੈ+

ਜਿਸ ਨੇ ਧਰਤੀ ਨੂੰ ਬਣਾਇਆ, ਇਸ ਨੂੰ ਰਚਿਆ ਤੇ ਮਜ਼ਬੂਤੀ ਨਾਲ ਕਾਇਮ ਕੀਤਾ+

ਜਿਸ ਨੇ ਇਸ ਨੂੰ ਐਵੇਂ ਹੀ* ਨਹੀਂ ਸਿਰਜਿਆ,

ਸਗੋਂ ਇਸ ਨੂੰ ਵੱਸਣ ਲਈ ਬਣਾਇਆ,

ਉਹ ਇਹ ਕਹਿੰਦਾ ਹੈ:+ “ਮੈਂ ਹੀ ਯਹੋਵਾਹ ਹਾਂ, ਹੋਰ ਕੋਈ ਨਹੀਂ।

19 ਮੈਂ ਨਾ ਕਿਸੇ ਗੁਪਤ ਥਾਂ ਤੋਂ,+ ਨਾ ਹੀ ਹਨੇਰੇ ਦੇ ਦੇਸ਼ ਵਿੱਚੋਂ ਗੱਲ ਕੀਤੀ;

ਮੈਂ ਯਾਕੂਬ ਦੀ ਸੰਤਾਨ* ਨੂੰ ਇਹ ਨਹੀਂ ਕਿਹਾ,

‘ਮੈਨੂੰ ਵਿਅਰਥ ਵਿਚ ਹੀ ਭਾਲੋ।’

ਮੈਂ ਯਹੋਵਾਹ ਹਾਂ ਜੋ ਉਹੀ ਕਹਿੰਦਾ ਹਾਂ ਜੋ ਸਹੀ ਹੈ ਅਤੇ ਉਹੀ ਐਲਾਨ ਕਰਦਾ ਹਾਂ ਜੋ ਸੱਚ ਹੈ।+

20 ਇਕੱਠੇ ਹੋਵੋ ਤੇ ਆਓ।

ਹੇ ਕੌਮਾਂ ਤੋਂ ਬਚ ਨਿਕਲੇ ਲੋਕੋ, ਰਲ਼ ਕੇ ਨੇੜੇ ਆਓ।+

ਜਿਹੜੇ ਘੜੀਆਂ ਹੋਈਆਂ ਮੂਰਤਾਂ ਚੁੱਕੀ ਫਿਰਦੇ ਹਨ, ਉਹ ਕੁਝ ਨਹੀਂ ਜਾਣਦੇ,

ਉਹ ਅਜਿਹੇ ਦੇਵਤੇ ਨੂੰ ਪ੍ਰਾਰਥਨਾ ਕਰਦੇ ਹਨ ਜੋ ਉਨ੍ਹਾਂ ਨੂੰ ਬਚਾ ਨਹੀਂ ਸਕਦਾ।+

21 ਆਪਣਾ ਬਿਆਨ ਦਿਓ, ਆਪਣਾ ਮੁਕੱਦਮਾ ਪੇਸ਼ ਕਰੋ।

ਉਹ ਇਕ ਹੋ ਕੇ ਸਲਾਹ-ਮਸ਼ਵਰਾ ਕਰਨ।

ਕਿਸ ਨੇ ਬਹੁਤ ਪਹਿਲਾਂ ਤੋਂ ਹੀ ਇਹ ਦੱਸ ਦਿੱਤਾ ਸੀ,

ਬੀਤੇ ਜ਼ਮਾਨਿਆਂ ਵਿਚ ਹੀ ਇਸ ਦਾ ਐਲਾਨ ਕਰ ਦਿੱਤਾ ਸੀ?

ਕੀ ਮੈਂ ਯਹੋਵਾਹ ਨੇ ਨਹੀਂ?

ਮੇਰੇ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ;

ਮੈਂ ਹੀ ਧਰਮੀ ਪਰਮੇਸ਼ੁਰ ਤੇ ਮੁਕਤੀਦਾਤਾ ਹਾਂ,+ ਮੇਰੇ ਤੋਂ ਸਿਵਾਇ ਹੋਰ ਕੋਈ ਨਹੀਂ।+

22 ਹੇ ਧਰਤੀ ਦੇ ਕੋਨੇ-ਕੋਨੇ ਦੇ ਵਾਸੀਓ, ਮੇਰੇ ਵੱਲ ਮੁੜੋ ਤੇ ਬਚ ਜਾਓ+

ਕਿਉਂਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ।+

23 ਮੈਂ ਆਪਣੀ ਸਹੁੰ ਖਾਧੀ ਹੈ;

ਮੇਰੇ ਮੂੰਹੋਂ ਨਿਕਲਿਆ ਸ਼ਬਦ ਸੱਚਾ ਹੈ,

ਇਹ ਵਾਪਸ ਨਹੀਂ ਮੁੜੇਗਾ:+

ਮੇਰੇ ਸਾਮ੍ਹਣੇ ਹਰ ਕੋਈ ਆਪਣੇ ਗੋਡੇ ਟੇਕੇਗਾ,

ਹਰ ਜ਼ਬਾਨ ਵਫ਼ਾਦਾਰੀ ਨਿਭਾਉਣ ਦੀ ਸਹੁੰ ਖਾਏਗੀ+

24 ਅਤੇ ਕਹੇਗੀ, ‘ਸੱਚ-ਮੁੱਚ, ਯਹੋਵਾਹ ਹਮੇਸ਼ਾ ਸਹੀ ਕੰਮ ਕਰਦਾ ਹੈ ਤੇ ਤਾਕਤਵਰ ਹੈ।

ਉਸ ਉੱਤੇ ਭੜਕਣ ਵਾਲੇ ਸਾਰੇ ਜਣੇ ਸ਼ਰਮਿੰਦਾ ਹੋ ਕੇ ਉਸ ਕੋਲ ਆਉਣਗੇ।

25 ਯਹੋਵਾਹ ਦੇ ਕਰਕੇ ਇਜ਼ਰਾਈਲ ਦੀ ਸਾਰੀ ਸੰਤਾਨ* ਸਹੀ ਸਾਬਤ ਹੋਵੇਗੀ+

ਅਤੇ ਉਹ ਉਸ ਉੱਤੇ ਮਾਣ ਕਰੇਗੀ।’”

46 ਬੇਲ ਝੁਕ ਗਿਆ,+ ਨਬੋ ਨੀਵਾਂ ਹੋ ਗਿਆ।

ਉਨ੍ਹਾਂ ਦੀਆਂ ਮੂਰਤਾਂ ਜਾਨਵਰਾਂ ਉੱਤੇ, ਭਾਰ ਢੋਣ ਵਾਲੇ ਪਸ਼ੂਆਂ ਉੱਤੇ ਲੱਦੀਆਂ ਹਨ,+

ਹਾਂ, ਉਸ ਸਾਮਾਨ ਵਾਂਗ ਜੋ ਥੱਕੇ ਹੋਏ ਜਾਨਵਰਾਂ ਲਈ ਬੋਝ ਹੈ।

 2 ਉਹ ਇਕੱਠੇ ਨੀਵੇਂ ਹੋ ਗਏ, ਉਹ ਝੁਕ ਗਏ;

ਉਹ ਲੱਦੇ ਹੋਏ ਬੋਝ* ਨੂੰ ਬਚਾ ਨਹੀਂ ਸਕਦੇ,

ਉਹ ਤਾਂ ਆਪ ਹੀ ਗ਼ੁਲਾਮੀ ਵਿਚ ਚਲੇ ਜਾਂਦੇ ਹਨ।

 3 “ਹੇ ਯਾਕੂਬ ਦੇ ਘਰਾਣੇ ਅਤੇ ਇਜ਼ਰਾਈਲ ਦੇ ਘਰਾਣੇ ਦੇ ਬਾਕੀ ਬਚੇ ਹੋਇਓ, ਮੇਰੀ ਸੁਣੋ,+

ਹਾਂ, ਤੁਸੀਂ ਜਿਨ੍ਹਾਂ ਨੂੰ ਮੈਂ ਜਨਮ ਤੋਂ ਹੀ ਸੰਭਾਲਿਆ ਅਤੇ ਕੁੱਖੋਂ ਹੀ ਚੁੱਕੀ ਫਿਰਿਆ।+

 4 ਤੁਹਾਡੇ ਬੁਢਾਪੇ ਵਿਚ ਵੀ ਮੈਂ ਉਸੇ ਤਰ੍ਹਾਂ ਦਾ ਰਹਾਂਗਾ;+

ਤੁਹਾਡੇ ਵਾਲ਼ ਚਿੱਟੇ ਹੋ ਜਾਣ ਤੇ ਵੀ ਮੈਂ ਤੁਹਾਨੂੰ ਉਠਾਉਂਦਾ ਰਹਾਂਗਾ।

ਜਿਵੇਂ ਮੈਂ ਹੁਣ ਤਕ ਕੀਤਾ, ਮੈਂ ਤੁਹਾਨੂੰ ਚੁੱਕੀ ਫਿਰਾਂਗਾ, ਤੁਹਾਨੂੰ ਉਠਾਵਾਂਗਾ ਤੇ ਤੁਹਾਨੂੰ ਬਚਾਵਾਂਗਾ।+

 5 ਤੁਸੀਂ ਮੈਨੂੰ ਕਿਹਦੇ ਵਰਗਾ ਦੱਸੋਗੇ ਜਾਂ ਮੈਨੂੰ ਕਿਹਦੇ ਬਰਾਬਰ ਠਹਿਰਾਓਗੇ ਜਾਂ ਕਿਸ ਨਾਲ ਮੇਰੀ ਤੁਲਨਾ ਕਰੋਗੇ+

ਤਾਂਕਿ ਅਸੀਂ ਇੱਕੋ ਜਿਹੇ ਲੱਗੀਏ?+

 6 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਥੈਲੀ ਵਿੱਚੋਂ ਸੋਨਾ ਕੱਢ-ਕੱਢ ਦਿੰਦੇ ਹਨ;

ਉਹ ਤੱਕੜੀ ਵਿਚ ਚਾਂਦੀ ਤੋਲਦੇ ਹਨ।

ਉਹ ਸੁਨਿਆਰੇ ਨੂੰ ਮਜ਼ਦੂਰੀ ਉੱਤੇ ਰੱਖਦੇ ਹਨ ਤੇ ਉਹ ਉਸ ਦਾ ਇਕ ਦੇਵਤਾ ਬਣਾਉਂਦਾ ਹੈ।+

ਫਿਰ ਉਹ ਇਸ ਅੱਗੇ ਮੱਥਾ ਟੇਕਦੇ ਹਨ, ਹਾਂ, ਇਸ ਨੂੰ ਪੂਜਦੇ ਹਨ।*+

 7 ਉਹ ਇਸ ਨੂੰ ਮੋਢਿਆਂ ʼਤੇ ਚੁੱਕਦੇ ਹਨ;+

ਉਹ ਇਸ ਨੂੰ ਚੁੱਕ ਕੇ ਲਿਜਾਂਦੇ ਹਨ ਅਤੇ ਇਸ ਦੀ ਜਗ੍ਹਾ ʼਤੇ ਰੱਖਦੇ ਹਨ ਅਤੇ ਇਹ ਉੱਥੇ ਹੀ ਖੜ੍ਹਾ ਰਹਿੰਦਾ ਹੈ।

ਇਹ ਆਪਣੀ ਜਗ੍ਹਾ ਤੋਂ ਹਿਲਦਾ ਨਹੀਂ।+

ਉਹ ਇਸ ਅੱਗੇ ਦੁਹਾਈ ਦਿੰਦੇ ਹਨ, ਪਰ ਇਹ ਕੋਈ ਜਵਾਬ ਨਹੀਂ ਦਿੰਦਾ;

ਇਹ ਕਿਸੇ ਨੂੰ ਉਸ ਦੇ ਦੁੱਖ ਤੋਂ ਨਹੀਂ ਬਚਾ ਸਕਦਾ।+

 8 ਇਹ ਗੱਲ ਯਾਦ ਰੱਖੋ ਅਤੇ ਹਿੰਮਤ ਤੋਂ ਕੰਮ ਲਓ।

ਹੇ ਅਪਰਾਧੀਓ, ਇਹ ਗੱਲ ਆਪਣੇ ਦਿਲ ਵਿਚ ਬਿਠਾ ਲਓ।

 9 ਪੁਰਾਣੇ ਸਮੇਂ ਦੀਆਂ ਬੀਤੀਆਂ* ਗੱਲਾਂ ਯਾਦ ਰੱਖੋ

ਕਿ ਮੈਂ ਹੀ ਪਰਮੇਸ਼ੁਰ ਹਾਂ, ਹੋਰ ਕੋਈ ਨਹੀਂ।

ਮੈਂ ਪਰਮੇਸ਼ੁਰ ਹਾਂ ਤੇ ਮੇਰੇ ਵਰਗਾ ਹੋਰ ਕੋਈ ਨਹੀਂ।+

10 ਮੈਂ ਅੰਤ ਬਾਰੇ ਸ਼ੁਰੂ ਵਿਚ ਹੀ ਦੱਸ ਦਿੰਦਾ ਹਾਂ

ਅਤੇ ਜੋ ਗੱਲਾਂ ਹਾਲੇ ਨਹੀਂ ਹੋਈਆਂ, ਉਹ ਮੈਂ ਬਹੁਤ ਪਹਿਲਾਂ ਤੋਂ ਹੀ ਦੱਸ ਦਿੰਦਾ ਹਾਂ।+

ਮੈਂ ਕਹਿੰਦਾ ਹਾਂ, ‘ਮੇਰਾ ਫ਼ੈਸਲਾ* ਅਟੱਲ ਰਹੇਗਾ+

ਅਤੇ ਮੈਂ ਆਪਣੀ ਇੱਛਾ ਪੂਰੀ ਕਰਾਂਗਾ।’+

11 ਮੈਂ ਸੂਰਜ ਦੇ ਚੜ੍ਹਦੇ ਪਾਸਿਓਂ* ਸ਼ਿਕਾਰੀ ਪੰਛੀ ਨੂੰ ਬੁਲਾਉਂਦਾ ਹਾਂ,+

ਹਾਂ, ਦੂਰ ਦੇਸ਼ ਤੋਂ ਇਕ ਆਦਮੀ ਨੂੰ ਜੋ ਮੇਰੇ ਫ਼ੈਸਲੇ* ਅਨੁਸਾਰ ਕਰੇਗਾ।+

ਮੈਂ ਜੋ ਬੋਲਿਆ, ਉਹ ਪੂਰਾ ਕਰਾਂਗਾ।

ਮੈਂ ਜੋ ਠਾਣਿਆ ਹੈ, ਉਹ ਕਰ ਕੇ ਰਹਾਂਗਾ।+

12 ਹੇ ਢੀਠ* ਦਿਲ ਵਾਲਿਓ, ਮੇਰੀ ਸੁਣੋ,

ਹਾਂ, ਤੁਸੀਂ ਜੋ ਧਾਰਮਿਕਤਾ ਤੋਂ ਦੂਰ ਹੋ।

13 ਮੈਂ ਆਪਣੀ ਧਾਰਮਿਕਤਾ ਨੂੰ ਨੇੜੇ ਲਿਆਇਆ ਹਾਂ;

ਇਹ ਦੂਰ ਨਹੀਂ ਹੈ,

ਮੈਂ ਮੁਕਤੀ ਦਿਵਾਉਣ ਵਿਚ ਦੇਰ ਨਹੀਂ ਲਾਵਾਂਗਾ।+

ਮੈਂ ਸੀਓਨ ਨੂੰ ਮੁਕਤੀ ਬਖ਼ਸ਼ਾਂਗਾ ਅਤੇ ਇਜ਼ਰਾਈਲ ਨੂੰ ਆਪਣੀ ਮਹਿਮਾ।”+

47 ਹੇ ਬਾਬਲ ਦੀਏ ਕੁਆਰੀਏ ਧੀਏ,+

ਥੱਲੇ ਆ ਤੇ ਧੂੜ ਵਿਚ ਬੈਠ।

ਹੇ ਕਸਦੀਆਂ ਦੀਏ ਧੀਏ,

ਜ਼ਮੀਨ ਉੱਤੇ ਬੈਠ ਜਿੱਥੇ ਕੋਈ ਰਾਜ-ਗੱਦੀ ਨਹੀਂ ਹੈ+

ਕਿਉਂਕਿ ਲੋਕ ਫਿਰ ਕਦੇ ਨਹੀਂ ਕਹਿਣਗੇ ਕਿ ਤੂੰ ਨਾਜ਼ੁਕ ਹੈਂ ਤੇ ਤੈਨੂੰ ਬਹੁਤ ਲਾਡ-ਪਿਆਰ ਮਿਲਿਆ ਹੈ।

 2 ਚੱਕੀ ਲੈ ਤੇ ਆਟਾ ਪੀਹ।

ਆਪਣਾ ਘੁੰਡ ਹਟਾ।

ਆਪਣਾ ਘੱਗਰਾ ਉਤਾਰ ਤੇ ਆਪਣੀਆਂ ਲੱਤਾਂ ਨੰਗੀਆਂ ਕਰ।

ਨਦੀਆਂ ਨੂੰ ਪਾਰ ਕਰ।

 3 ਤੇਰਾ ਨੰਗੇਜ਼ ਉਘਾੜਿਆ ਜਾਵੇਗਾ।

ਲੋਕ ਤੇਰੀ ਸ਼ਰਮਨਾਕ ਹਾਲਤ ਦੇਖਣਗੇ।

ਮੈਂ ਬਦਲਾ ਲਵਾਂਗਾ+ ਅਤੇ ਕੋਈ ਵੀ ਆਦਮੀ ਮੇਰੇ ਰਾਹ ਵਿਚ ਨਹੀਂ ਖੜ੍ਹੇਗਾ।*

 4 “ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ

ਸਾਡਾ ਛੁਡਾਉਣ ਵਾਲਾ ਹੈ,

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।”+

 5 ਹੇ ਕਸਦੀਆਂ ਦੀਏ ਧੀਏ,+

ਹਨੇਰੇ ਵਿਚ ਚਲੀ ਜਾਹ, ਚੁੱਪ ਕਰ ਕੇ ਉੱਥੇ ਬੈਠ ਜਾ;

ਉਹ ਤੈਨੂੰ ਅੱਗੇ ਤੋਂ ਰਾਜਾਂ ਦੀ ਮਾਲਕਣ* ਨਹੀਂ ਕਹਿਣਗੇ।+

 6 ਮੈਂ ਆਪਣੇ ਲੋਕਾਂ ਉੱਤੇ ਭੜਕ ਉੱਠਿਆ।+

ਮੈਂ ਆਪਣੀ ਵਿਰਾਸਤ ਨੂੰ ਪਲੀਤ ਕੀਤਾ+

ਅਤੇ ਮੈਂ ਉਨ੍ਹਾਂ ਨੂੰ ਤੇਰੇ ਹੱਥ ਵਿਚ ਦੇ ਦਿੱਤਾ।+

ਪਰ ਤੂੰ ਉਨ੍ਹਾਂ ʼਤੇ ਕੋਈ ਰਹਿਮ ਨਹੀਂ ਕੀਤਾ।+

ਤੂੰ ਤਾਂ ਬੁੱਢਿਆਂ ਉੱਤੇ ਵੀ ਭਾਰਾ ਜੂਲਾ ਰੱਖ ਦਿੱਤਾ।+

 7 ਤੂੰ ਕਿਹਾ: “ਮੈਂ ਹਮੇਸ਼ਾ ਮਾਲਕਣ* ਬਣੀ ਰਹਾਂਗੀ।”+

ਤੂੰ ਇਨ੍ਹਾਂ ਗੱਲਾਂ ʼਤੇ ਧਿਆਨ ਨਹੀਂ ਲਾਇਆ;

ਤੂੰ ਇਹ ਨਹੀਂ ਸੋਚਿਆ ਕਿ ਅੰਜਾਮ ਕੀ ਹੋਵੇਗਾ।

 8 ਹੇ ਅਯਾਸ਼ੀ ਦੀਏ ਸ਼ੌਂਕਣੇ, ਹੁਣ ਇਹ ਸੁਣ,+

ਹਾਂ, ਤੂੰ ਜਿਹੜੀ ਅਮਨ-ਚੈਨ ਨਾਲ ਬੈਠੀ ਹੈਂ ਤੇ ਆਪਣੇ ਮਨ ਵਿਚ ਕਹਿੰਦੀ ਹੈਂ:

“ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।+

ਮੈਂ ਵਿਧਵਾ ਨਹੀਂ ਹੋਵਾਂਗੀ।

ਮੇਰੇ ਬੱਚੇ ਕਦੇ ਨਹੀਂ ਮਰਨਗੇ।”+

 9 ਪਰ ਇੱਕੋ ਦਿਨ ਵਿਚ ਅਚਾਨਕ ਤੇਰੇ ਉੱਤੇ ਇਹ ਦੋ ਬਿਪਤਾਵਾਂ ਆਉਣਗੀਆਂ:+

ਤੇਰੇ ਬੱਚੇ ਮਰ ਜਾਣਗੇ ਤੇ ਤੂੰ ਵਿਧਵਾ ਹੋ ਜਾਏਂਗੀ।

ਇਹ ਜ਼ਬਰਦਸਤ ਤਰੀਕੇ ਨਾਲ ਤੇਰੇ ਉੱਤੇ ਆਉਣਗੀਆਂ+

ਕਿਉਂਕਿ ਤੂੰ ਬਹੁਤ ਸਾਰੇ ਜਾਦੂ-ਟੂਣੇ ਕਰਦੀ ਹੈਂ ਤੇ ਵੱਡੇ-ਵੱਡੇ ਮੰਤਰ ਫੂਕਦੀ ਹੈਂ।+

10 ਤੂੰ ਆਪਣੀ ਦੁਸ਼ਟਤਾ ਉੱਤੇ ਭਰੋਸਾ ਕੀਤਾ।

ਤੂੰ ਕਿਹਾ: “ਮੈਨੂੰ ਕੋਈ ਨਹੀਂ ਦੇਖਦਾ।”

ਤੇਰੀ ਬੁੱਧ ਅਤੇ ਤੇਰੇ ਗਿਆਨ ਨੇ ਤੈਨੂੰ ਗੁਮਰਾਹ ਕਰ ਦਿੱਤਾ

ਅਤੇ ਤੂੰ ਆਪਣੇ ਮਨ ਵਿਚ ਕਹਿੰਦੀ ਹੈਂ: “ਬੱਸ ਮੈਂ ਹੀ ਮੈਂ ਹਾਂ, ਮੈਥੋਂ ਬਿਨਾਂ ਹੋਰ ਕੋਈ ਨਹੀਂ।”

11 ਪਰ ਬਿਪਤਾ ਤੇਰੇ ਉੱਤੇ ਆ ਪਵੇਗੀ

ਅਤੇ ਤੇਰੇ ਜਾਦੂ-ਮੰਤਰ ਇਸ ਨੂੰ ਰੋਕ ਨਹੀਂ ਪਾਉਣਗੇ।*

ਤੇਰੇ ਉੱਤੇ ਮੁਸੀਬਤ ਆ ਪਵੇਗੀ; ਤੂੰ ਉਸ ਨੂੰ ਟਾਲ਼ ਨਹੀਂ ਸਕੇਂਗੀ।

ਅਚਾਨਕ ਤੇਰਾ ਅਜਿਹਾ ਨਾਸ਼ ਹੋਵੇਗਾ ਜਿਸ ਬਾਰੇ ਤੂੰ ਕਦੇ ਸੋਚਿਆ ਵੀ ਨਹੀਂ।+

12 ਤੂੰ ਆਪਣੇ ਮੰਤਰ ਫੂਕਣ ਅਤੇ ਬਹੁਤੇ ਜਾਦੂ-ਟੂਣੇ ਕਰਨ ਵਿਚ ਲੱਗੀ ਰਹਿ+

ਜਿਨ੍ਹਾਂ ਲਈ ਤੂੰ ਆਪਣੀ ਜਵਾਨੀ ਤੋਂ ਹੀ ਮਿਹਨਤ ਕਰਦੀ ਆਈ ਹੈਂ।

ਸ਼ਾਇਦ ਤੈਨੂੰ ਕੋਈ ਲਾਭ ਹੋ ਜਾਵੇ;

ਸ਼ਾਇਦ ਤੂੰ ਲੋਕਾਂ ਵਿਚ ਖ਼ੌਫ਼ ਪੈਦਾ ਕਰ ਦੇਵੇਂ।

13 ਆਪਣੇ ਬਹੁਤ ਸਾਰੇ ਸਲਾਹਕਾਰਾਂ ਦੀ ਸੁਣ-ਸੁਣ ਕੇ ਤੂੰ ਥੱਕ ਗਈ ਹੈਂ।

ਹੁਣ ਉਹ ਖੜ੍ਹੇ ਹੋਣ ਤੇ ਤੈਨੂੰ ਬਚਾਉਣ

ਜੋ ਆਕਾਸ਼ਾਂ ਦੀ ਭਗਤੀ ਕਰਦੇ ਹਨ,* ਜੋ ਤਾਰਿਆਂ ਨੂੰ ਧਿਆਨ ਨਾਲ ਦੇਖਦੇ ਹਨ,+

ਜਿਹੜੇ ਪੂਰਨਮਾਸੀ ਦੇ ਚੰਦ ਨੂੰ ਦੇਖ ਕੇ ਦੱਸਦੇ ਹਨ ਕਿ

ਭਵਿੱਖ ਵਿਚ ਤੇਰੇ ਨਾਲ ਕੀ ਹੋਵੇਗਾ।

14 ਦੇਖ! ਉਹ ਘਾਹ-ਫੂਸ ਦੀ ਤਰ੍ਹਾਂ ਹਨ।

ਅੱਗ ਉਨ੍ਹਾਂ ਨੂੰ ਸਾੜ ਸੁੱਟੇਗੀ।

ਲਪਟਾਂ ਦਾ ਸੇਕ ਇੰਨਾ ਜ਼ਿਆਦਾ ਹੋਵੇਗਾ ਕਿ ਉਹ ਖ਼ੁਦ ਨੂੰ ਬਚਾ ਨਹੀਂ ਸਕਣਗੇ।

ਇਹ ਸੇਕਣ ਲਈ ਕੋਲੇ ਨਹੀਂ ਹਨ,

ਨਾ ਹੀ ਇਹ ਅੱਗ ਹੈ ਜਿਸ ਦੇ ਸਾਮ੍ਹਣੇ ਬੈਠਿਆ ਜਾ ਸਕੇ।

15 ਤੇਰੇ ਜਾਦੂ-ਮੰਤਰ ਕਰਨ ਵਾਲਿਆਂ ਦਾ ਇਹ ਹਾਲ ਹੋਵੇਗਾ

ਜਿਨ੍ਹਾਂ ਦੇ ਨਾਲ ਤੂੰ ਜਵਾਨੀ ਤੋਂ ਮਿਹਨਤ ਕੀਤੀ ਹੈ।

ਉਹ ਸਾਰੇ ਭਟਕਣਗੇ, ਹਰ ਕੋਈ ਇੱਧਰ-ਉੱਧਰ ਚਲਾ ਜਾਵੇਗਾ।*

ਤੈਨੂੰ ਬਚਾਉਣ ਵਾਲਾ ਕੋਈ ਨਾ ਹੋਵੇਗਾ।+

48 ਹੇ ਯਾਕੂਬ ਦੇ ਘਰਾਣੇ ਸੁਣ,

ਹਾਂ, ਤੁਸੀਂ ਜੋ ਆਪਣੇ ਆਪ ਨੂੰ ਇਜ਼ਰਾਈਲ ਦੇ ਨਾਂ ਤੋਂ ਸਦਾਉਂਦੇ ਹੋ,+

ਜੋ ਯਹੂਦਾਹ ਦੇ ਪਾਣੀਆਂ ਵਿੱਚੋਂ ਨਿਕਲੇ ਹੋ,

ਜੋ ਯਹੋਵਾਹ ਦੇ ਨਾਂ ਦੀ ਸਹੁੰ ਖਾਂਦੇ ਹੋ+

ਅਤੇ ਇਜ਼ਰਾਈਲ ਦੇ ਪਰਮੇਸ਼ੁਰ ਨੂੰ ਪੁਕਾਰਦੇ ਹੋ,

ਪਰ ਸੱਚਾਈ ਤੇ ਧਾਰਮਿਕਤਾ ਨਾਲ ਨਹੀਂ।+

 2 ਉਹ ਖ਼ੁਦ ਨੂੰ ਪਵਿੱਤਰ ਸ਼ਹਿਰ ਦੇ ਵਾਸੀ ਕਹਿੰਦੇ ਹਨ+

ਅਤੇ ਇਜ਼ਰਾਈਲ ਦੇ ਪਰਮੇਸ਼ੁਰ ਦਾ ਸਹਾਰਾ ਲੈਂਦੇ ਹਨ+

ਜਿਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ।

 3 “ਮੈਂ ਤੈਨੂੰ ਬੀਤੀਆਂ* ਗੱਲਾਂ ਬਹੁਤ ਪਹਿਲਾਂ ਹੀ ਦੱਸ ਦਿੱਤੀਆਂ ਸਨ।

ਉਹ ਮੇਰੇ ਮੂੰਹੋਂ ਨਿਕਲੀਆਂ ਸਨ

ਅਤੇ ਮੈਂ ਹੀ ਉਹ ਦੱਸੀਆਂ ਸਨ।+

ਮੈਂ ਤੁਰੰਤ ਕਦਮ ਚੁੱਕਿਆ ਤੇ ਉਹ ਪੂਰੀਆਂ ਹੋ ਗਈਆਂ।+

 4 ਕਿਉਂਕਿ ਮੈਂ ਜਾਣਦਾ ਸੀ ਕਿ ਤੂੰ ਕਿੰਨਾ ਢੀਠ ਹੈਂ,

ਤੇਰੀ ਧੌਣ ਦੀ ਨਾੜ ਲੋਹੇ ਵਰਗੀ ਤੇ ਮੱਥਾ ਤਾਂਬੇ ਵਰਗਾ ਹੈ,+

 5 ਇਸ ਲਈ ਮੈਂ ਤੈਨੂੰ ਬਹੁਤ ਪਹਿਲਾਂ ਹੀ ਦੱਸ ਦਿੱਤਾ ਸੀ।

ਉਨ੍ਹਾਂ ਦੇ ਪੂਰਾ ਹੋਣ ਤੋਂ ਪਹਿਲਾਂ ਹੀ ਮੈਂ ਤੈਨੂੰ ਦੱਸ ਦਿੱਤਾ

ਤਾਂਕਿ ਤੂੰ ਇਹ ਨਾ ਕਹਿ ਸਕੇਂ, ‘ਮੇਰੀ ਮੂਰਤ ਨੇ ਇਹ ਕੀਤਾ;

ਮੇਰੀ ਘੜੀ ਹੋਈ ਮੂਰਤ ਅਤੇ ਮੇਰੀ ਢਾਲ਼ੀ ਹੋਈ ਮੂਰਤ* ਨੇ ਇਸ ਦਾ ਹੁਕਮ ਦਿੱਤਾ ਸੀ।’

 6 ਤੂੰ ਇਹ ਸਭ ਸੁਣਿਆ ਤੇ ਦੇਖਿਆ ਹੈ।

ਕੀ ਤੂੰ* ਇਸ ਦਾ ਐਲਾਨ ਨਹੀਂ ਕਰੇਂਗਾ?+

ਹੁਣ ਤੋਂ ਮੈਂ ਤੈਨੂੰ ਨਵੀਆਂ ਗੱਲਾਂ ਸੁਣਾਉਂਦਾ ਹਾਂ,+

ਹਾਂ, ਸਾਂਭ ਕੇ ਰੱਖੇ ਉਹ ਰਾਜ਼ ਦੱਸਦਾ ਹਾਂ ਜੋ ਤੂੰ ਨਹੀਂ ਜਾਣਦਾ।

 7 ਉਹ ਹੁਣ ਸਿਰਜੀਆਂ ਜਾ ਰਹੀਆਂ ਹਨ, ਨਾ ਕਿ ਬਹੁਤ ਪਹਿਲਾਂ ਤੋਂ,

ਹਾਂ, ਉਹ ਗੱਲਾਂ ਜੋ ਤੂੰ ਅੱਜ ਤੋਂ ਪਹਿਲਾਂ ਕਦੇ ਨਹੀਂ ਸੁਣੀਆਂ

ਤਾਂਕਿ ਤੂੰ ਇਹ ਨਾ ਕਹੇਂ, ‘ਇਹ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ!’

 8 ਪਰ ਤੂੰ ਨਾ ਤਾਂ ਸੁਣਿਆ+ ਤੇ ਨਾ ਹੀ ਜਾਣਿਆ,

ਪੁਰਾਣੇ ਸਮੇਂ ਵਿਚ ਤੂੰ ਆਪਣੇ ਕੰਨ ਖੁੱਲ੍ਹੇ ਨਹੀਂ ਰੱਖੇ।

ਕਿਉਂਕਿ ਮੈਂ ਜਾਣਦਾ ਹਾਂ ਕਿ ਤੂੰ ਬਹੁਤ ਧੋਖੇਬਾਜ਼ ਹੈਂ+

ਅਤੇ ਤੈਨੂੰ ਜਨਮ ਤੋਂ ਹੀ ਅਪਰਾਧੀ ਕਿਹਾ ਜਾਂਦਾ ਹੈ।+

 9 ਪਰ ਮੈਂ ਆਪਣੇ ਨਾਂ ਦੀ ਖ਼ਾਤਰ ਆਪਣਾ ਗੁੱਸਾ ਰੋਕੀ ਰੱਖਾਂਗਾ;+

ਆਪਣੀ ਵਡਿਆਈ ਲਈ ਮੈਂ ਆਪਣੇ ʼਤੇ ਕਾਬੂ ਰੱਖਾਂਗਾ

ਅਤੇ ਮੈਂ ਤੇਰਾ ਨਾਮੋ-ਨਿਸ਼ਾਨ ਨਹੀਂ ਮਿਟਾਵਾਂਗਾ।+

10 ਦੇਖ! ਮੈਂ ਤੈਨੂੰ ਸ਼ੁੱਧ ਕੀਤਾ ਹੈ, ਪਰ ਚਾਂਦੀ ਵਾਂਗ ਨਹੀਂ।+

ਮੈਂ ਤੈਨੂੰ ਦੁੱਖ ਦੀ ਭੱਠੀ ਵਿਚ ਤਾਇਆ* ਹੈ।+

11 ਮੈਂ ਆਪਣੀ ਖ਼ਾਤਰ, ਹਾਂ, ਆਪਣੀ ਹੀ ਖ਼ਾਤਰ ਮੈਂ ਕਦਮ ਚੁੱਕਾਂਗਾ,+

ਮੈਂ ਆਪਣੇ ਆਪ ਨੂੰ ਭ੍ਰਿਸ਼ਟ ਕਿਵੇਂ ਹੋਣ ਦਿਆਂ?+

ਮੈਂ ਆਪਣੀ ਮਹਿਮਾ ਕਿਸੇ ਹੋਰ ਨੂੰ ਨਹੀਂ ਦਿੰਦਾ।*

12 ਹੇ ਯਾਕੂਬ ਅਤੇ ਹੇ ਇਜ਼ਰਾਈਲ ਜਿਸ ਨੂੰ ਮੈਂ ਸੱਦਿਆ ਹੈ, ਮੇਰੀ ਸੁਣ।

ਮੈਂ ਉਹੀ ਹਾਂ।+ ਮੈਂ ਪਹਿਲਾ ਹਾਂ; ਮੈਂ ਹੀ ਆਖ਼ਰੀ ਹਾਂ।+

13 ਮੇਰੇ ਹੀ ਹੱਥ ਨੇ ਧਰਤੀ ਦੀ ਨੀਂਹ ਰੱਖੀ+

ਅਤੇ ਮੇਰੇ ਸੱਜੇ ਹੱਥ ਨੇ ਆਕਾਸ਼ਾਂ ਨੂੰ ਤਾਣਿਆ।+

ਮੈਂ ਉਨ੍ਹਾਂ ਨੂੰ ਸੱਦਦਾ ਹਾਂ ਤੇ ਉਹ ਇਕੱਠੇ ਖੜ੍ਹੇ ਹੋ ਜਾਂਦੇ ਹਨ।

14 ਤੁਸੀਂ ਸਾਰੇ ਇਕੱਠੇ ਹੋਵੋ ਤੇ ਸੁਣੋ।

ਉਨ੍ਹਾਂ ਵਿੱਚੋਂ ਕਿਹਨੇ ਇਨ੍ਹਾਂ ਗੱਲਾਂ ਦਾ ਐਲਾਨ ਕੀਤਾ?

ਯਹੋਵਾਹ ਨੇ ਉਸ ਨੂੰ ਪਿਆਰ ਕੀਤਾ ਹੈ।+

ਉਹ ਬਾਬਲ ਖ਼ਿਲਾਫ਼ ਆਪਣੀ ਇੱਛਾ ਪੂਰੀ ਕਰੇਗਾ+

ਅਤੇ ਉਸ ਦੀ ਬਾਂਹ ਕਸਦੀਆਂ ਖ਼ਿਲਾਫ਼ ਉੱਠੇਗੀ।+

15 ਮੈਂ ਆਪ ਇਹ ਕਿਹਾ ਹੈ ਤੇ ਮੈਂ ਹੀ ਉਸ ਨੂੰ ਬੁਲਾਇਆ ਹੈ।+

ਮੈਂ ਉਸ ਨੂੰ ਲਿਆਇਆ ਹਾਂ ਅਤੇ ਉਸ ਦਾ ਰਾਹ ਸਫ਼ਲ ਹੋਵੇਗਾ।+

16 ਮੇਰੇ ਨੇੜੇ ਆਓ ਤੇ ਇਹ ਸੁਣੋ।

ਮੈਂ ਸ਼ੁਰੂ ਤੋਂ ਹੀ ਗੁਪਤ ਵਿਚ ਗੱਲ ਨਹੀਂ ਕੀਤੀ।+

ਇਸ ਦੇ ਪੂਰਾ ਹੋਣ ਦੇ ਸਮੇਂ ਤੋਂ ਹੀ ਮੈਂ ਉੱਥੇ ਸੀ।”

ਹੁਣ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਅਤੇ* ਆਪਣੀ ਪਵਿੱਤਰ ਸ਼ਕਤੀ ਨੂੰ ਭੇਜਿਆ ਹੈ।

17 ਯਹੋਵਾਹ, ਤੇਰਾ ਛੁਡਾਉਣ ਵਾਲਾ, ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ,+ ਇਹ ਕਹਿੰਦਾ ਹੈ:

“ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,

ਜੋ ਤੈਨੂੰ ਤੇਰੇ ਫ਼ਾਇਦੇ ਲਈ* ਸਿੱਖਿਆ ਦਿੰਦਾ ਹਾਂ,+

ਜੋ ਤੈਨੂੰ ਉਸ ਰਾਹ ਪਾਉਂਦਾ ਹਾਂ ਜਿਸ ਰਾਹ ਤੈਨੂੰ ਜਾਣਾ ਚਾਹੀਦਾ ਹੈ।+

18 ਜੇ ਤੂੰ ਮੇਰੇ ਹੁਕਮਾਂ ਵੱਲ ਧਿਆਨ ਦੇਵੇਂ,+

ਤਾਂ ਤੇਰੀ ਸ਼ਾਂਤੀ ਨਦੀ ਵਾਂਗ+

ਅਤੇ ਤੇਰੀ ਧਾਰਮਿਕਤਾ* ਸਮੁੰਦਰ ਦੀਆਂ ਲਹਿਰਾਂ ਵਾਂਗ ਹੋਵੇਗੀ।+

19 ਤੇਰੀ ਸੰਤਾਨ ਰੇਤ ਜਿੰਨੀ

ਅਤੇ ਤੇਰੀ ਔਲਾਦ ਉਸ ਦੇ ਕਿਣਕਿਆਂ ਜਿੰਨੀ ਹੋਵੇਗੀ।+

ਉਨ੍ਹਾਂ ਦਾ ਨਾਂ ਮੇਰੇ ਅੱਗਿਓਂ ਕਦੇ ਨਹੀਂ ਮਿਟਾਇਆ ਜਾਵੇਗਾ ਤੇ ਨਾ ਹੀ ਨਸ਼ਟ ਕੀਤਾ ਜਾਵੇਗਾ।”

20 ਬਾਬਲ ਵਿੱਚੋਂ ਨਿਕਲ ਜਾਓ!+

ਕਸਦੀਆਂ ਕੋਲੋਂ ਨੱਠ ਜਾਓ!

ਖ਼ੁਸ਼ੀ ਨਾਲ ਇਸ ਦੀ ਘੋਸ਼ਣਾ ਕਰੋ! ਇਸ ਦਾ ਐਲਾਨ ਕਰੋ!+

ਧਰਤੀ ਦੇ ਕੋਨੇ-ਕੋਨੇ ਵਿਚ ਇਸ ਬਾਰੇ ਦੱਸੋ।+

ਕਹੋ: “ਯਹੋਵਾਹ ਨੇ ਆਪਣੇ ਸੇਵਕ ਯਾਕੂਬ ਨੂੰ ਛੁਡਾ ਲਿਆ ਹੈ।+

21 ਜਦ ਉਹ ਉਨ੍ਹਾਂ ਨੂੰ ਉਜਾੜ ਥਾਵਾਂ ਰਾਹੀਂ ਲਿਆਇਆ, ਤਾਂ ਉਹ ਪਿਆਸੇ ਨਹੀਂ ਰਹੇ।+

ਉਸ ਨੇ ਚਟਾਨ ਵਿੱਚੋਂ ਉਨ੍ਹਾਂ ਲਈ ਪਾਣੀ ਵਗਾਇਆ;

ਉਸ ਨੇ ਚਟਾਨ ਪਾੜ ਦਿੱਤੀ ਤੇ ਪਾਣੀ ਫੁੱਟ ਨਿਕਲਿਆ।”+

22 ਯਹੋਵਾਹ ਕਹਿੰਦਾ ਹੈ, “ਦੁਸ਼ਟਾਂ ਲਈ ਕੋਈ ਸ਼ਾਂਤੀ ਨਹੀਂ।”+

49 ਹੇ ਟਾਪੂਓ, ਮੇਰੀ ਗੱਲ ਸੁਣੋ,

ਹੇ ਦੂਰ-ਦੂਰ ਦੀਓ ਕੌਮੋ, ਧਿਆਨ ਦਿਓ।+

ਮੇਰੇ ਪੈਦਾ ਹੋਣ ਤੋਂ ਪਹਿਲਾਂ* ਹੀ ਯਹੋਵਾਹ ਨੇ ਮੈਨੂੰ ਬੁਲਾਇਆ।+

ਜਦੋਂ ਮੈਂ ਆਪਣੀ ਮਾਤਾ ਦੀ ਕੁੱਖ ਵਿਚ ਹੀ ਸੀ, ਉਦੋਂ ਉਸ ਨੇ ਮੇਰਾ ਨਾਂ ਦੱਸਿਆ।

 2 ਉਸ ਨੇ ਮੇਰਾ ਮੂੰਹ ਤਿੱਖੀ ਤਲਵਾਰ ਵਾਂਗ ਬਣਾਇਆ;

ਉਸ ਨੇ ਮੈਨੂੰ ਆਪਣੇ ਹੱਥ ਦੇ ਸਾਏ ਵਿਚ ਲੁਕਾਇਆ।+

ਉਸ ਨੇ ਮੈਨੂੰ ਲਿਸ਼ਕਦਾ ਹੋਇਆ ਤੀਰ ਬਣਾਇਆ;

ਉਸ ਨੇ ਮੈਨੂੰ ਆਪਣੇ ਤਰਕਸ਼ ਵਿਚ ਲੁਕਾਇਆ।

 3 ਉਸ ਨੇ ਮੈਨੂੰ ਕਿਹਾ: “ਹੇ ਇਜ਼ਰਾਈਲ, ਤੂੰ ਮੇਰਾ ਸੇਵਕ ਹੈਂ+

ਜਿਸ ਰਾਹੀਂ ਮੈਂ ਆਪਣੀ ਮਹਿਮਾ ਦਿਖਾਵਾਂਗਾ।”+

 4 ਪਰ ਮੈਂ ਕਿਹਾ: “ਮੈਂ ਵਿਅਰਥ ਹੀ ਮਿਹਨਤ ਕੀਤੀ।

ਮੈਂ ਐਵੇਂ ਬੇਕਾਰ ਵਿਚ ਹੀ ਆਪਣੀ ਤਾਕਤ ਵਰਤੀ।

ਪਰ ਯਹੋਵਾਹ ਮੇਰਾ ਨਿਆਂ ਕਰੇਗਾ

ਅਤੇ ਮੇਰਾ ਪਰਮੇਸ਼ੁਰ ਮੈਨੂੰ ਮੇਰੀ ਮਜ਼ਦੂਰੀ* ਦੇਵੇਗਾ।”+

 5 ਅਤੇ ਯਹੋਵਾਹ ਨੇ, ਜਿਸ ਨੇ ਕੁੱਖੋਂ ਹੀ ਮੈਨੂੰ ਆਪਣੇ ਸੇਵਕ ਵਜੋਂ ਰਚਿਆ,

ਮੇਰੇ ਬਾਰੇ ਕਿਹਾ ਕਿ ਮੈਂ ਯਾਕੂਬ ਨੂੰ ਉਸ ਕੋਲ ਮੋੜ ਲਿਆਵਾਂ

ਤਾਂਕਿ ਇਜ਼ਰਾਈਲ ਉਸ ਕੋਲ ਇਕੱਠਾ ਹੋ ਸਕੇ।+

ਮੈਂ ਯਹੋਵਾਹ ਦੀਆਂ ਨਜ਼ਰਾਂ ਵਿਚ ਆਦਰ ਪਾਵਾਂਗਾ

ਅਤੇ ਮੇਰਾ ਪਰਮੇਸ਼ੁਰ ਮੇਰੀ ਤਾਕਤ ਬਣੇਗਾ।

 6 ਅਤੇ ਮੈਂ ਕਿਹਾ: “ਮੈਂ ਤੈਨੂੰ ਆਪਣਾ ਸੇਵਕ ਸਿਰਫ਼ ਇਸ ਲਈ ਨਹੀਂ ਠਹਿਰਾਇਆ

ਕਿ ਤੂੰ ਯਾਕੂਬ ਦੇ ਗੋਤਾਂ ਨੂੰ ਖੜ੍ਹਾ ਕਰੇਂ

ਅਤੇ ਇਜ਼ਰਾਈਲ ਦੇ ਬਚਾਏ ਹੋਇਆਂ ਨੂੰ ਵਾਪਸ ਲਿਆਵੇਂ।

ਮੈਂ ਤੈਨੂੰ ਕੌਮਾਂ ਲਈ ਚਾਨਣ ਵੀ ਠਹਿਰਾਇਆ ਹੈ+

ਤਾਂਕਿ ਮੇਰੀ ਮੁਕਤੀ ਧਰਤੀ ਦੇ ਕੋਨੇ-ਕੋਨੇ ਤਕ ਪਹੁੰਚੇ।”+

7 ਜਿਸ ਨੂੰ ਤੁੱਛ ਸਮਝਿਆ ਜਾਂਦਾ ਹੈ, ਜਿਸ ਨੂੰ ਕੌਮ ਘਿਰਣਾ ਕਰਦੀ ਹੈ+ ਤੇ ਜੋ ਹਾਕਮਾਂ ਦਾ ਸੇਵਕ ਹੈ, ਉਸ ਨੂੰ ਇਜ਼ਰਾਈਲ ਦਾ ਛੁਡਾਉਣ ਵਾਲਾ, ਉਸ ਦਾ ਪਵਿੱਤਰ ਪਰਮੇਸ਼ੁਰ ਯਹੋਵਾਹ+ ਇਹ ਕਹਿੰਦਾ ਹੈ:

“ਰਾਜੇ ਦੇਖ ਕੇ ਉੱਠ ਖੜ੍ਹੇ ਹੋਣਗੇ

ਅਤੇ ਹਾਕਮ ਝੁਕਣਗੇ,

ਹਾਂ, ਉਹ ਯਹੋਵਾਹ ਦੇ ਕਰਕੇ ਇੱਦਾਂ ਕਰਨਗੇ ਜੋ ਵਫ਼ਾਦਾਰ ਹੈ,+

ਜੋ ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਹੈ ਜਿਸ ਨੇ ਤੈਨੂੰ ਚੁਣਿਆ।”+

 8 ਯਹੋਵਾਹ ਇਹ ਕਹਿੰਦਾ ਹੈ:

“ਮਿਹਰ ਪਾਉਣ ਦੇ ਸਮੇਂ ਮੈਂ ਤੇਰੀ ਸੁਣੀ+

ਅਤੇ ਮੁਕਤੀ ਦੇ ਦਿਨ ਮੈਂ ਤੇਰੀ ਮਦਦ ਕੀਤੀ;+

ਮੈਂ ਤੇਰੀ ਰਾਖੀ ਕਰਦਾ ਰਿਹਾ ਤਾਂਕਿ ਤੂੰ ਲੋਕਾਂ ਲਈ ਇਕਰਾਰ ਠਹਿਰੇਂ+

ਤੂੰ ਦੇਸ਼ ਨੂੰ ਦੁਬਾਰਾ ਵਸਾਏਂ,

ਉਨ੍ਹਾਂ ਦੀਆਂ ਵੀਰਾਨ ਪਈਆਂ ਵਿਰਾਸਤਾਂ ਉਨ੍ਹਾਂ ਨੂੰ ਦਿਵਾਏਂ,+

 9 ਕੈਦੀਆਂ ਨੂੰ ਕਹੇਂ, ‘ਬਾਹਰ ਆਓ!’+

ਜੋ ਹਨੇਰੇ ਵਿਚ ਹਨ,+ ਉਨ੍ਹਾਂ ਨੂੰ ਕਹੇਂ, ‘ਸਾਮ੍ਹਣੇ ਆਓ!’

ਉਹ ਰਾਹਾਂ ਦੇ ਨਾਲ-ਨਾਲ ਖਾਣਗੇ,

ਘਸ ਚੁੱਕੇ ਸਾਰੇ ਰਸਤਿਆਂ* ਦੇ ਕੋਲ ਉਨ੍ਹਾਂ ਦੀਆਂ ਚਰਾਂਦਾਂ ਹੋਣਗੀਆਂ।

10 ਉਹ ਨਾ ਭੁੱਖੇ ਰਹਿਣਗੇ, ਨਾ ਪਿਆਸੇ,+

ਉਨ੍ਹਾਂ ਨੂੰ ਨਾ ਲੂ ਲੱਗੇਗੀ ਤੇ ਨਾ ਹੀ ਤਪਦੀ ਧੁੱਪ।+

ਕਿਉਂਕਿ ਉਨ੍ਹਾਂ ਉੱਤੇ ਤਰਸ ਕਰਨ ਵਾਲਾ ਉਨ੍ਹਾਂ ਦੀ ਅਗਵਾਈ ਕਰੇਗਾ+

ਅਤੇ ਉਹ ਉਨ੍ਹਾਂ ਨੂੰ ਪਾਣੀ ਦੇ ਚਸ਼ਮਿਆਂ ਕੋਲ ਲੈ ਜਾਵੇਗਾ।+

11 ਮੈਂ ਆਪਣੇ ਸਾਰੇ ਪਹਾੜਾਂ ਨੂੰ ਰਾਹ ਬਣਾ ਦਿਆਂਗਾ

ਅਤੇ ਆਪਣੇ ਰਾਜਮਾਰਗਾਂ ਨੂੰ ਉੱਚਾ ਕਰਾਂਗਾ।+

12 ਦੇਖੋ! ਉਹ ਦੂਰੋਂ-ਦੂਰੋਂ ਆ ਰਹੇ ਹਨ,+

ਦੇਖੋ! ਇਹ ਉੱਤਰ ਵੱਲੋਂ ਤੇ ਪੱਛਮ ਵੱਲੋਂ

ਅਤੇ ਇਹ ਸਿਨੀਮ ਦੇ ਦੇਸ਼ ਤੋਂ ਆ ਰਹੇ ਹਨ।”+

13 ਹੇ ਆਕਾਸ਼ੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ, ਹੇ ਧਰਤੀ, ਖ਼ੁਸ਼ੀਆਂ ਮਨਾ!+

ਪਹਾੜ ਖ਼ੁਸ਼ੀ ਨਾਲ ਜੈਕਾਰੇ ਲਾਉਣ+

ਕਿਉਂਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਦਿਲਾਸਾ ਦਿੱਤਾ ਹੈ+

ਅਤੇ ਉਹ ਆਪਣੇ ਦੁਖੀ ਲੋਕਾਂ ʼਤੇ ਰਹਿਮ ਕਰਦਾ ਹੈ।+

14 ਪਰ ਸੀਓਨ ਕਹਿੰਦੀ ਰਹੀ:

“ਯਹੋਵਾਹ ਨੇ ਮੈਨੂੰ ਛੱਡ ਦਿੱਤਾ ਹੈ,+ ਯਹੋਵਾਹ ਮੈਨੂੰ ਭੁੱਲ ਗਿਆ ਹੈ।”+

15 ਕੀ ਇਕ ਔਰਤ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈ

ਜਾਂ ਕੀ ਇੱਦਾਂ ਹੋ ਸਕਦਾ ਕਿ ਉਹ ਆਪਣੀ ਕੁੱਖੋਂ ਜੰਮੇ ਪੁੱਤਰ ʼਤੇ ਤਰਸ ਨਾ ਖਾਏ?

ਇਹ ਭਾਵੇਂ ਭੁੱਲ ਜਾਣ, ਪਰ ਮੈਂ ਤੈਨੂੰ ਕਦੇ ਨਹੀਂ ਭੁੱਲਾਂਗਾ।+

16 ਦੇਖ! ਮੈਂ ਤੈਨੂੰ ਆਪਣੀਆਂ ਹਥੇਲੀਆਂ ਉੱਤੇ ਉੱਕਰਿਆ ਹੈ।

ਤੇਰੀਆਂ ਕੰਧਾਂ ਹਮੇਸ਼ਾ ਮੇਰੇ ਸਾਮ੍ਹਣੇ ਹਨ।

17 ਤੇਰੇ ਪੁੱਤਰ ਤੇਜ਼ੀ ਨਾਲ ਮੁੜੇ ਆ ਰਹੇ ਹਨ।

ਤੈਨੂੰ ਢਾਹੁਣ ਵਾਲੇ ਤੇ ਬਰਬਾਦ ਕਰਨ ਵਾਲੇ ਤੇਰੇ ਤੋਂ ਦੂਰ ਚਲੇ ਜਾਣਗੇ।

18 ਆਪਣੀਆਂ ਨਜ਼ਰਾਂ ਉਤਾਂਹ ਚੁੱਕ ਤੇ ਆਲੇ-ਦੁਆਲੇ ਦੇਖ।

ਉਹ ਸਾਰੇ ਇਕੱਠੇ ਹੋ ਰਹੇ ਹਨ।+

ਉਹ ਤੇਰੇ ਕੋਲ ਆ ਰਹੇ ਹਨ।

ਯਹੋਵਾਹ ਐਲਾਨ ਕਰਦਾ ਹੈ, “ਮੈਨੂੰ ਆਪਣੀ ਜਾਨ ਦੀ ਸਹੁੰ,

ਤੂੰ ਉਨ੍ਹਾਂ ਸਾਰਿਆਂ ਨੂੰ ਗਹਿਣਿਆਂ ਵਾਂਗ ਪਹਿਨੇਂਗੀ

ਅਤੇ ਲਾੜੀ ਵਾਂਗ ਤੂੰ ਉਨ੍ਹਾਂ ਨੂੰ ਆਪਣੇ ʼਤੇ ਬੰਨ੍ਹੇਂਗੀ।

19 ਭਾਵੇਂ ਤੇਰੀਆਂ ਥਾਵਾਂ ਬਰਬਾਦ ਤੇ ਵੀਰਾਨ ਪਈਆਂ ਸਨ ਅਤੇ ਤੇਰਾ ਦੇਸ਼ ਖੰਡਰ ਸੀ,+

ਪਰ ਹੁਣ ਇਹ ਉੱਥੇ ਵੱਸਣ ਵਾਲਿਆਂ ਲਈ ਬਹੁਤ ਛੋਟਾ ਪੈ ਜਾਵੇਗਾ+

ਅਤੇ ਤੈਨੂੰ ਨਿਗਲ਼ ਜਾਣ ਵਾਲੇ+ ਦੂਰ ਹੋ ਜਾਣਗੇ।+

20 ਤੇਰੇ ਬੱਚਿਆਂ ਦੇ ਮਰਨ ਤੋਂ ਬਾਅਦ ਪੈਦਾ ਹੋਏ ਪੁੱਤਰ ਤੈਨੂੰ ਕਹਿਣਗੇ,

‘ਇਹ ਜਗ੍ਹਾ ਮੇਰੇ ਲਈ ਬਹੁਤ ਘੱਟ ਹੈ।

ਮੇਰੇ ਵੱਸਣ ਲਈ ਹੋਰ ਥਾਂ ਦੇ।’+

21 ਤੂੰ ਆਪਣੇ ਮਨ ਵਿਚ ਕਹੇਂਗੀ,

‘ਕਿਹਨੇ ਇਨ੍ਹਾਂ ਨੂੰ ਮੇਰੇ ਲਈ ਪੈਦਾ ਕੀਤਾ?

ਕਿਉਂਕਿ ਮੈਂ ਤਾਂ ਬੇਔਲਾਦ ਤੇ ਬਾਂਝ ਹਾਂ,

ਮੈਨੂੰ ਤਾਂ ਕੈਦ ਕਰ ਕੇ ਗ਼ੁਲਾਮੀ ਵਿਚ ਲਿਜਾਇਆ ਗਿਆ ਸੀ।

ਕਿਹਨੇ ਇਨ੍ਹਾਂ ਨੂੰ ਪਾਲ਼ਿਆ?+

ਮੈਂ ਤਾਂ ਇਕੱਲੀ ਰਹਿ ਗਈ ਸੀ,+

ਤਾਂ ਫਿਰ, ਇਹ ਕਿੱਥੋਂ ਆਏ?’”+

22 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:

“ਦੇਖ! ਮੈਂ ਆਪਣਾ ਹੱਥ ਖੜ੍ਹਾ ਕਰ ਕੇ ਕੌਮਾਂ ਨੂੰ ਇਸ਼ਾਰਾ ਕਰਾਂਗਾ

ਅਤੇ ਦੇਸ਼-ਦੇਸ਼ ਦੇ ਲੋਕਾਂ ਲਈ ਆਪਣਾ ਝੰਡਾ ਖੜ੍ਹਾ ਕਰਾਂਗਾ।+

ਉਹ ਤੇਰੇ ਪੁੱਤਰਾਂ ਨੂੰ ਆਪਣੀਆਂ ਬਾਹਾਂ* ਵਿਚ ਲਿਆਉਣਗੇ

ਅਤੇ ਤੇਰੀਆਂ ਧੀਆਂ ਨੂੰ ਮੋਢਿਆਂ ਉੱਤੇ ਚੁੱਕੀ ਲਿਆਉਣਗੇ।+

23 ਰਾਜੇ ਤੇਰੀ ਦੇਖ-ਭਾਲ ਕਰਨਗੇ+

ਅਤੇ ਰਾਜਕੁਮਾਰੀਆਂ ਤੇਰੀਆਂ ਦਾਈਆਂ ਹੋਣਗੀਆਂ।

ਉਹ ਤੇਰੇ ਅੱਗੇ ਗੋਡਿਆਂ ਭਾਰ ਬੈਠ ਕੇ ਜ਼ਮੀਨ ਤਕ ਸਿਰ ਨਿਵਾਉਣਗੇ,+

ਉਹ ਤੇਰੇ ਪੈਰਾਂ ਦੀ ਧੂੜ ਚੱਟਣਗੇ,+

ਫਿਰ ਤੈਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ;

ਮੇਰੇ ʼਤੇ ਆਸ ਲਾਉਣ ਵਾਲਿਆਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ।”+

24 ਕੀ ਤਾਕਤਵਰ ਦੇ ਹੱਥੋਂ ਬੰਦੀਆਂ ਨੂੰ ਛੁਡਾਇਆ ਜਾ ਸਕਦਾ ਹੈ

ਜਾਂ ਕੀ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾਇਆ ਜਾ ਸਕਦਾ ਹੈ?

25 ਪਰ ਯਹੋਵਾਹ ਇਹ ਕਹਿੰਦਾ ਹੈ:

“ਤਾਕਤਵਰ ਦੇ ਹੱਥੋਂ ਵੀ ਬੰਦੀਆਂ ਨੂੰ ਛੁਡਾ ਲਿਆ ਜਾਵੇਗਾ+

ਅਤੇ ਤਾਨਾਸ਼ਾਹ ਦੇ ਹੱਥੋਂ ਗ਼ੁਲਾਮਾਂ ਨੂੰ ਬਚਾ ਲਿਆ ਜਾਵੇਗਾ।+

ਮੈਂ ਤੇਰਾ ਵਿਰੋਧ ਕਰਨ ਵਾਲਿਆਂ ਦਾ ਵਿਰੋਧ ਕਰਾਂਗਾ+

ਅਤੇ ਮੈਂ ਤੇਰੇ ਪੁੱਤਰਾਂ ਨੂੰ ਬਚਾ ਲਵਾਂਗਾ।

26 ਤੇਰੇ ਨਾਲ ਬੁਰਾ ਸਲੂਕ ਕਰਨ ਵਾਲਿਆਂ ਨੂੰ ਮੈਂ ਉਨ੍ਹਾਂ ਦਾ ਹੀ ਮਾਸ ਖੁਆਵਾਂਗਾ,

ਮਿੱਠੇ ਦਾਖਰਸ ਦੀ ਤਰ੍ਹਾਂ ਉਹ ਆਪਣੇ ਹੀ ਖ਼ੂਨ ਨਾਲ ਸ਼ਰਾਬੀ ਹੋਣਗੇ।

ਫਿਰ ਸਾਰੇ ਲੋਕਾਂ ਨੂੰ ਜਾਣਨਾ ਹੀ ਪਵੇਗਾ ਕਿ ਮੈਂ ਯਹੋਵਾਹ ਹਾਂ,+

ਤੇਰਾ ਮੁਕਤੀਦਾਤਾ+ ਅਤੇ ਤੇਰਾ ਛੁਡਾਉਣ ਵਾਲਾ,+

ਯਾਕੂਬ ਦਾ ਤਾਕਤਵਰ ਪਰਮੇਸ਼ੁਰ।+

50 ਯਹੋਵਾਹ ਇਹ ਕਹਿੰਦਾ ਹੈ:

“ਤੁਹਾਡੀ ਮਾਂ ਦਾ ਤਲਾਕਨਾਮਾ ਕਿੱਥੇ ਹੈ+ ਜਿਸ ਨੂੰ ਮੈਂ ਦੂਰ ਭੇਜਿਆ ਸੀ?

ਮੈਂ ਤੁਹਾਨੂੰ ਆਪਣੇ ਕਿਹੜੇ ਲੈਣਦਾਰ ਕੋਲ ਵੇਚਿਆ?

ਦੇਖੋ! ਤੁਸੀਂ ਆਪਣੇ ਗੁਨਾਹਾਂ+ ਕਰਕੇ ਵੇਚੇ ਗਏ

ਅਤੇ ਤੁਹਾਡੇ ਆਪਣੇ ਅਪਰਾਧਾਂ ਕਰਕੇ ਤੁਹਾਡੀ ਮਾਂ ਨੂੰ ਦੂਰ ਭੇਜਿਆ ਗਿਆ।+

 2 ਜਦੋਂ ਮੈਂ ਇੱਥੇ ਆਇਆ, ਤਾਂ ਕਿਉਂ ਇੱਥੇ ਕੋਈ ਨਹੀਂ ਸੀ?

ਜਦੋਂ ਮੈਂ ਪੁਕਾਰਿਆ, ਤਾਂ ਕਿਸੇ ਨੇ ਜਵਾਬ ਕਿਉਂ ਨਹੀਂ ਦਿੱਤਾ?+

ਕੀ ਮੇਰਾ ਹੱਥ ਇੰਨਾ ਛੋਟਾ ਹੈ ਕਿ ਉਹ ਛੁਡਾ ਨਾ ਸਕੇ,

ਜਾਂ ਕੀ ਮੇਰੇ ਵਿਚ ਤੁਹਾਨੂੰ ਬਚਾਉਣ ਦੀ ਤਾਕਤ ਨਹੀਂ?+

ਦੇਖੋ! ਮੈਂ ਆਪਣੀ ਝਿੜਕ ਨਾਲ ਸਮੁੰਦਰ ਸੁਕਾ ਦਿੰਦਾ ਹਾਂ;+

ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ ਹਾਂ।+

ਉਨ੍ਹਾਂ ਵਿਚਲੀਆਂ ਮੱਛੀਆਂ ਪਿਆਸ ਨਾਲ ਮਰ ਜਾਂਦੀਆਂ ਹਨ,

ਉਹ ਪਾਣੀ ਬਗੈਰ ਗਲ਼ ਜਾਂਦੀਆਂ ਹਨ।

 3 ਮੈਂ ਆਕਾਸ਼ਾਂ ਨੂੰ ਹਨੇਰਾ ਪਹਿਨਾਉਂਦਾ ਹਾਂ+

ਅਤੇ ਤੱਪੜ ਨਾਲ ਉਨ੍ਹਾਂ ਨੂੰ ਢਕ ਦਿੰਦਾ ਹਾਂ।”

 4 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੈਨੂੰ ਸਿੱਖਣ ਵਾਲਿਆਂ ਦੀ ਜ਼ਬਾਨ* ਦਿੱਤੀ ਹੈ+

ਤਾਂਕਿ ਮੈਂ ਜਾਣਾਂ ਕਿ ਸਹੀ ਗੱਲ ਕਹਿ ਕੇ* ਥੱਕੇ ਹੋਏ ਨੂੰ ਕਿਵੇਂ ਜਵਾਬ ਦਿਆਂ।*+

ਉਹ ਮੈਨੂੰ ਹਰ ਸਵੇਰੇ ਜਗਾਉਂਦਾ ਹੈ;

ਉਹ ਮੇਰੇ ਕੰਨਾਂ ਨੂੰ ਖੋਲ੍ਹਦਾ ਹੈ ਤਾਂਕਿ ਮੈਂ ਸਿੱਖਣ ਵਾਲਿਆਂ ਵਾਂਗ ਸੁਣਾਂ।+

 5 ਸਾਰੇ ਜਹਾਨ ਦੇ ਮਾਲਕ ਯਹੋਵਾਹ ਨੇ ਮੇਰੇ ਕੰਨ ਖੋਲ੍ਹੇ।

ਮੈਂ ਬਾਗ਼ੀ ਨਹੀਂ ਸੀ,+

ਮੈਂ ਉਲਟੇ ਪਾਸੇ ਨਹੀਂ ਗਿਆ।+

 6 ਮੈਂ ਮਾਰਨ ਵਾਲਿਆਂ ਵੱਲ ਆਪਣੀ ਪਿੱਠ ਕੀਤੀ

ਅਤੇ ਆਪਣੀਆਂ ਗੱਲ੍ਹਾਂ ਦਾੜ੍ਹੀ ਪੁੱਟਣ ਵਾਲਿਆਂ ਵੱਲ ਕੀਤੀਆਂ।

ਬੇਇੱਜ਼ਤੀ ਹੋਣ ਤੇ ਅਤੇ ਥੁੱਕੇ ਜਾਣ ਤੇ ਮੈਂ ਆਪਣਾ ਮੂੰਹ ਨਾ ਲੁਕਾਇਆ।+

 7 ਪਰ ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।+

ਇਸ ਲਈ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।

ਇਸੇ ਕਰਕੇ ਮੈਂ ਆਪਣਾ ਚਿਹਰਾ ਚਕਮਾਕ ਪੱਥਰ ਵਰਗਾ ਬਣਾਇਆ ਹੈ+

ਅਤੇ ਮੈਨੂੰ ਪਤਾ ਹੈ ਕਿ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।

 8 ਮੈਨੂੰ ਧਰਮੀ ਕਰਾਰ ਦੇਣ ਵਾਲਾ ਮੇਰੇ ਨੇੜੇ ਹੈ।

ਕੌਣ ਮੇਰੇ ਉੱਤੇ ਦੋਸ਼ ਲਾ ਸਕਦਾ ਹੈ?*+

ਆ ਆਪਾਂ ਇਕੱਠੇ ਖੜ੍ਹੇ ਹੋਈਏ।*

ਮੇਰੇ ਖ਼ਿਲਾਫ਼ ਮੁਕੱਦਮਾ ਲੜਨ ਵਾਲਾ ਕੌਣ ਹੈ?

ਉਹ ਮੇਰੇ ਕੋਲ ਆਵੇ।

 9 ਦੇਖੋ! ਸਾਰੇ ਜਹਾਨ ਦਾ ਮਾਲਕ ਯਹੋਵਾਹ ਮੇਰੀ ਮਦਦ ਕਰੇਗਾ।

ਕੌਣ ਮੈਨੂੰ ਦੋਸ਼ੀ ਠਹਿਰਾਵੇਗਾ?

ਦੇਖੋ! ਉਹ ਸਾਰੇ ਉਸ ਕੱਪੜੇ ਵਾਂਗ ਹੋ ਜਾਣਗੇ ਜੋ ਘਸ ਜਾਂਦਾ ਹੈ।

ਕੀੜਾ ਉਨ੍ਹਾਂ ਨੂੰ ਖਾ ਜਾਵੇਗਾ।

10 ਤੁਹਾਡੇ ਵਿੱਚੋਂ ਕੌਣ ਯਹੋਵਾਹ ਤੋਂ ਡਰਦਾ ਹੈ

ਅਤੇ ਉਸ ਦੇ ਸੇਵਕ ਦੀ ਆਵਾਜ਼ ਸੁਣਦਾ ਹੈ?+

ਕੌਣ ਰੌਸ਼ਨੀ ਬਗੈਰ ਘੁੱਪ ਹਨੇਰੇ ਵਿਚ ਚੱਲਿਆ ਹੈ?

ਉਹ ਯਹੋਵਾਹ ਦੇ ਨਾਂ ʼਤੇ ਭਰੋਸਾ ਕਰੇ ਅਤੇ ਆਪਣੇ ਪਰਮੇਸ਼ੁਰ ਨੂੰ ਆਪਣਾ ਸਹਾਰਾ ਬਣਾਏ।

11 “ਦੇਖੋ! ਤੁਸੀਂ ਸਾਰੇ ਜੋ ਅੱਗ ਬਾਲ਼ਦੇ ਹੋ,

ਜਿਹੜੇ ਚੰਗਿਆੜਿਆਂ ਨੂੰ ਉਡਾਉਂਦੇ ਹੋ,

ਆਪਣੀ ਉਸ ਬਾਲ਼ੀ ਹੋਈ ਅੱਗ ਦੀ ਰੌਸ਼ਨੀ ਵਿਚ ਚੱਲੋ,

ਉਨ੍ਹਾਂ ਚੰਗਿਆੜਿਆਂ ਵਿਚਕਾਰ ਤੁਰੋ ਜੋ ਤੁਸੀਂ ਉਡਾਏ ਹਨ।

ਤੁਹਾਨੂੰ ਮੇਰੇ ਹੱਥੋਂ ਇਹ ਮਿਲੇਗਾ:

ਤੁਸੀਂ ਦਰਦ ਨਾਲ ਤੜਫਦੇ ਹੋਏ ਪਏ ਰਹੋਗੇ।

51 “ਹੇ ਧਾਰਮਿਕਤਾ* ਦਾ ਪਿੱਛਾ ਕਰਨ ਵਾਲਿਓ,

ਹੇ ਯਹੋਵਾਹ ਨੂੰ ਭਾਲਣ ਵਾਲਿਓ, ਮੇਰੀ ਸੁਣੋ।

ਉਸ ਚਟਾਨ ਵੱਲ ਦੇਖੋ ਜਿਸ ਤੋਂ ਤੁਸੀਂ ਕੱਟੇ ਗਏ ਸੀ,

ਉਸ ਖਾਣ ਵੱਲ ਦੇਖੋ ਜਿਸ ਵਿੱਚੋਂ ਤੁਹਾਨੂੰ ਖੋਦਿਆ ਗਿਆ ਸੀ।

 2 ਆਪਣੇ ਪਿਤਾ ਅਬਰਾਹਾਮ ਵੱਲ ਦੇਖੋ

ਅਤੇ ਸਾਰਾਹ+ ਵੱਲ ਦੇਖੋ ਜਿਸ ਨੇ ਤੁਹਾਨੂੰ ਜਨਮ ਦਿੱਤਾ।*

ਜਦ ਮੈਂ ਉਸ ਨੂੰ ਬੁਲਾਇਆ, ਤਾਂ ਉਹ ਇਕੱਲਾ ਸੀ,+

ਮੈਂ ਉਸ ਨੂੰ ਬਰਕਤ ਦਿੱਤੀ ਅਤੇ ਉਸ ਦੀ ਗਿਣਤੀ ਵਧਾਈ।+

 3 ਯਹੋਵਾਹ ਸੀਓਨ ਨੂੰ ਦਿਲਾਸਾ ਦੇਵੇਗਾ।+

ਉਹ ਉਸ ਦੇ ਸਾਰੇ ਖੰਡਰਾਂ ਨੂੰ ਤਸੱਲੀ ਦੇਵੇਗਾ,+

ਉਹ ਉਸ ਦੇ ਉਜਾੜ ਨੂੰ ਅਦਨ ਵਰਗਾ+

ਅਤੇ ਉਸ ਦੇ ਰੇਗਿਸਤਾਨ ਨੂੰ ਯਹੋਵਾਹ ਦੇ ਬਾਗ਼ ਵਰਗਾ ਬਣਾ ਦੇਵੇਗਾ।+

ਉਸ ਵਿਚ ਖ਼ੁਸ਼ੀਆਂ ਅਤੇ ਆਨੰਦ ਹੋਵੇਗਾ,

ਧੰਨਵਾਦ ਕੀਤਾ ਜਾਵੇਗਾ ਅਤੇ ਸੁਰੀਲਾ ਗੀਤ ਗਾਇਆ ਜਾਵੇਗਾ।+

 4 ਹੇ ਮੇਰੀ ਪਰਜਾ, ਮੇਰੇ ਵੱਲ ਧਿਆਨ ਦੇ

ਅਤੇ ਹੇ ਮੇਰੀ ਕੌਮ, ਕੰਨ ਲਾ ਕੇ ਮੇਰੀ ਗੱਲ ਸੁਣ।+

ਕਿਉਂਕਿ ਮੈਂ ਇਕ ਕਾਨੂੰਨ ਜਾਰੀ ਕਰਾਂਗਾ+

ਅਤੇ ਮੈਂ ਆਪਣਾ ਇਨਸਾਫ਼ ਕਾਇਮ ਕਰਾਂਗਾ ਜੋ ਦੇਸ਼-ਦੇਸ਼ ਦੇ ਲੋਕਾਂ ਲਈ ਚਾਨਣ ਹੋਵੇਗਾ।+

 5 ਮੇਰੇ ਵੱਲੋਂ ਧਾਰਮਿਕਤਾ ਨੇੜੇ ਆ ਰਹੀ ਹੈ।+

ਮੇਰੇ ਵੱਲੋਂ ਮੁਕਤੀ ਨਿਕਲੇਗੀ,+

ਮੇਰੀਆਂ ਬਾਹਾਂ ਕੌਮਾਂ ਦਾ ਨਿਆਂ ਕਰਨਗੀਆਂ।+

ਟਾਪੂ ਮੇਰੇ ਉੱਤੇ ਆਸ ਲਾਉਣਗੇ+

ਅਤੇ ਉਹ ਮੇਰੀ ਬਾਂਹ* ਦੀ ਉਡੀਕ ਕਰਨਗੇ।

 6 ਆਪਣੀਆਂ ਨਜ਼ਰਾਂ ਆਕਾਸ਼ ਵੱਲ ਚੁੱਕੋ

ਅਤੇ ਹੇਠਾਂ ਧਰਤੀ ਉੱਤੇ ਨਿਗਾਹ ਮਾਰੋ।

ਆਕਾਸ਼ ਧੂੰਏਂ ਵਾਂਗ ਖਿੰਡ-ਪੁੰਡ ਜਾਵੇਗਾ;

ਧਰਤੀ ਇਕ ਕੱਪੜੇ ਵਾਂਗ ਘਸ ਜਾਵੇਗੀ,

ਇਸ ਦੇ ਵਾਸੀ ਮੱਛਰਾਂ ਵਾਂਗ ਮਰ ਜਾਣਗੇ।

ਪਰ ਮੇਰੇ ਵੱਲੋਂ ਮਿਲਣ ਵਾਲੀ ਮੁਕਤੀ ਹਮੇਸ਼ਾ ਰਹੇਗੀ+

ਅਤੇ ਮੇਰੀ ਧਾਰਮਿਕਤਾ ਕਦੇ ਖ਼ਤਮ ਨਹੀਂ ਹੋਵੇਗੀ।*+

 7 ਹੇ ਮੇਰੇ ਉੱਚੇ-ਸੁੱਚੇ ਮਿਆਰਾਂ ਨੂੰ ਜਾਣਨ ਵਾਲਿਓ, ਮੇਰੀ ਸੁਣੋ,

ਹਾਂ, ਮੇਰੀ ਪਰਜਾ ਜਿਸ ਦੇ ਦਿਲ ਵਿਚ ਮੇਰਾ ਕਾਨੂੰਨ* ਹੈ।+

ਮਰਨਹਾਰ ਇਨਸਾਨਾਂ ਦੇ ਤਾਅਨਿਆਂ ਤੋਂ ਨਾ ਡਰੋ,

ਉਨ੍ਹਾਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਕਰਕੇ ਖ਼ੌਫ਼ ਨਾ ਖਾਓ।

 8 ਕਿਉਂਕਿ ਕੀੜਾ ਉਨ੍ਹਾਂ ਨੂੰ ਕੱਪੜੇ ਵਾਂਗ ਖਾ ਜਾਏਗਾ;

ਲੇਹਾ* ਉਨ੍ਹਾਂ ਨੂੰ ਉੱਨ ਵਾਂਗ ਨਿਗਲ਼ ਜਾਵੇਗਾ।+

ਪਰ ਮੇਰੀ ਧਾਰਮਿਕਤਾ ਹਮੇਸ਼ਾ ਲਈ ਰਹੇਗੀ

ਅਤੇ ਮੇਰੀ ਮੁਕਤੀ ਪੀੜ੍ਹੀਓ-ਪੀੜ੍ਹੀ ਰਹੇਗੀ।”+

 9 ਹੇ ਯਹੋਵਾਹ ਦੀ ਬਾਂਹ,

ਜਾਗ! ਜਾਗ ਤੇ ਤਾਕਤ ਨੂੰ ਪਹਿਨ ਲੈ!+

ਉਵੇਂ ਜਾਗ ਜਿਵੇਂ ਤੂੰ ਪੁਰਾਣੇ ਜ਼ਮਾਨੇ ਵਿਚ, ਬੀਤੀਆਂ ਪੀੜ੍ਹੀਆਂ ਵਿਚ ਜਾਗਦੀ ਸੀ।

ਕੀ ਤੂੰ ਉਹੀ ਨਹੀਂ ਜਿਸ ਨੇ ਰਾਹਾਬ*+ ਨੂੰ ਟੋਟੇ-ਟੋਟੇ ਕਰ ਦਿੱਤਾ ਸੀ,

ਜਿਸ ਨੇ ਵੱਡੇ ਸਮੁੰਦਰੀ ਜੀਵ ਨੂੰ ਵਿੰਨ੍ਹ ਸੁੱਟਿਆ ਸੀ?+

10 ਕੀ ਤੂੰ ਉਹੀ ਨਹੀਂ ਜਿਸ ਨੇ ਸਮੁੰਦਰ ਨੂੰ ਸੁਕਾਇਆ ਸੀ, ਹਾਂ, ਵਿਸ਼ਾਲ ਤੇ ਡੂੰਘੇ ਪਾਣੀਆਂ ਨੂੰ?+

ਹਾਂ, ਜਿਸ ਨੇ ਛੁਡਾਏ ਹੋਇਆਂ ਦੇ ਲੰਘਣ ਲਈ ਸਮੁੰਦਰ ਦੀਆਂ ਗਹਿਰਾਈਆਂ ਵਿਚ ਰਸਤਾ ਬਣਾਇਆ ਸੀ?+

11 ਯਹੋਵਾਹ ਦੇ ਛੁਡਾਏ ਹੋਏ ਮੁੜ ਆਉਣਗੇ।+

ਉਹ ਖ਼ੁਸ਼ੀਆਂ ਮਨਾਉਂਦੇ ਹੋਏ ਸੀਓਨ ਨੂੰ ਆਉਣਗੇ।+

ਕਦੀ ਨਾ ਖ਼ਤਮ ਹੋਣ ਵਾਲੀ ਖ਼ੁਸ਼ੀ ਉਨ੍ਹਾਂ ਦਾ ਤਾਜ ਹੋਵੇਗੀ।*+

ਉਨ੍ਹਾਂ ਨੂੰ ਖ਼ੁਸ਼ੀਆਂ ਤੇ ਆਨੰਦ ਮਿਲੇਗਾ,

ਦੁੱਖ ਤੇ ਹਉਕੇ ਦੂਰ ਭੱਜ ਜਾਣਗੇ।+

12 “ਉਹ ਮੈਂ ਹੀ ਹਾਂ ਜੋ ਤੈਨੂੰ ਦਿਲਾਸਾ ਦਿੰਦਾ ਹਾਂ।+

ਤੂੰ ਕਿਉਂ ਨਾਸ਼ਵਾਨ ਇਨਸਾਨ ਤੋਂ ਡਰਦੀ ਹੈਂ ਜੋ ਮਰ ਜਾਵੇਗਾ+

ਅਤੇ ਇਨਸਾਨ ਦੇ ਪੁੱਤਰ ਤੋਂ ਜੋ ਹਰੇ ਘਾਹ ਵਾਂਗ ਮੁਰਝਾ ਜਾਵੇਗਾ?

13 ਤੂੰ ਯਹੋਵਾਹ ਆਪਣੇ ਬਣਾਉਣ ਵਾਲੇ ਨੂੰ ਕਿਉਂ ਭੁੱਲ ਗਈ ਹੈਂ+

ਜਿਸ ਨੇ ਆਕਾਸ਼ਾਂ ਨੂੰ ਤਾਣਿਆ+ ਅਤੇ ਧਰਤੀ ਦੀ ਨੀਂਹ ਧਰੀ?

ਤੂੰ ਅਤਿਆਚਾਰ ਕਰਨ ਵਾਲੇ ਦੇ ਕ੍ਰੋਧ ਕਰਕੇ ਹਰ ਵੇਲੇ ਡਰੀ ਰਹਿੰਦੀ ਸੀ,

ਮਾਨੋ ਉਹ ਤੈਨੂੰ ਨਾਸ਼ ਕਰਨ ਲਈ ਤਿਆਰ ਖੜ੍ਹਾ ਹੋਵੇ।

ਹੁਣ ਉਸ ਅਤਿਆਚਾਰ ਕਰਨ ਵਾਲੇ ਦਾ ਕ੍ਰੋਧ ਕਿੱਥੇ ਗਿਆ?

14 ਜ਼ੰਜੀਰਾਂ ਨਾਲ ਝੁਕੇ ਹੋਏ ਨੂੰ ਛੇਤੀ ਹੀ ਆਜ਼ਾਦ ਕੀਤਾ ਜਾਵੇਗਾ;+

ਉਹ ਮਰੇਗਾ ਨਹੀਂ ਤੇ ਨਾ ਹੀ ਟੋਏ ਵਿਚ ਜਾਵੇਗਾ,

ਉਸ ਨੂੰ ਰੋਟੀ ਦੀ ਕਮੀ ਨਹੀਂ ਹੋਵੇਗੀ।

15 ਪਰ ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ

ਜੋ ਸਮੁੰਦਰ ਵਿਚ ਹਲਚਲ ਮਚਾਉਂਦਾ ਅਤੇ ਇਸ ਦੀਆਂ ਲਹਿਰਾਂ ਨੂੰ ਉਛਾਲ਼ਦਾ ਹਾਂ,+

ਮੇਰਾ ਨਾਂ ਸੈਨਾਵਾਂ ਦਾ ਯਹੋਵਾਹ ਹੈ।+

16 ਮੈਂ ਆਪਣੀਆਂ ਗੱਲਾਂ ਤੇਰੇ ਮੂੰਹ ਵਿਚ ਪਾਵਾਂਗਾ

ਅਤੇ ਤੈਨੂੰ ਆਪਣੇ ਹੱਥ ਦੇ ਸਾਏ ਨਾਲ ਢਕ ਲਵਾਂਗਾ+

ਤਾਂਕਿ ਆਕਾਸ਼ਾਂ ਨੂੰ ਟਿਕਾਵਾਂ ਅਤੇ ਧਰਤੀ ਦੀ ਨੀਂਹ ਧਰਾਂ+

ਅਤੇ ਸੀਓਨ ਨੂੰ ਕਹਾਂ, ‘ਤੁਸੀਂ ਮੇਰੀ ਪਰਜਾ ਹੋ।’+

17 ਹੇ ਯਰੂਸ਼ਲਮ, ਜਾਗ! ਜਾਗ, ਉੱਠ ਖੜ੍ਹੀ ਹੋ,+

ਹਾਂ, ਤੂੰ ਜਿਸ ਨੇ ਯਹੋਵਾਹ ਦੇ ਹੱਥੋਂ ਉਸ ਦੇ ਕ੍ਰੋਧ ਦਾ ਪਿਆਲਾ ਪੀਤਾ ਹੈ।

ਤੂੰ ਜਾਮ ਪੀ ਲਿਆ ਹੈ;

ਤੂੰ ਸਾਰੇ ਦਾ ਸਾਰਾ ਪਿਆਲਾ ਪੀ ਲਿਆ ਜੋ ਲੜਖੜਾ ਦਿੰਦਾ ਹੈ।+

18 ਉਸ ਦੇ ਜਿੰਨੇ ਵੀ ਪੁੱਤਰ ਹੋਏ, ਉਨ੍ਹਾਂ ਵਿੱਚੋਂ ਕੋਈ ਵੀ ਉਸ ਦੀ ਅਗਵਾਈ ਨਹੀਂ ਕਰਦਾ,

ਉਸ ਨੇ ਜਿੰਨੇ ਪੁੱਤਰਾਂ ਨੂੰ ਪਾਲ਼ਿਆ-ਪੋਸਿਆ, ਉਨ੍ਹਾਂ ਵਿੱਚੋਂ ਕਿਸੇ ਨੇ ਉਸ ਦਾ ਹੱਥ ਨਹੀਂ ਫੜਿਆ।

19 ਤੇਰੇ ਉੱਤੇ ਦੋ ਬਿਪਤਾਵਾਂ ਆ ਪਈਆਂ ਹਨ।

ਨਾਸ਼ ਅਤੇ ਬਰਬਾਦੀ, ਭੁੱਖਮਰੀ ਤੇ ਤਲਵਾਰ!+

ਕੌਣ ਤੇਰੇ ਨਾਲ ਹਮਦਰਦੀ ਜਤਾਵੇਗਾ?

ਕੌਣ ਤੈਨੂੰ ਦਿਲਾਸਾ ਦੇਵੇਗਾ?+

20 ਤੇਰੇ ਪੁੱਤਰ ਬੇਹੋਸ਼ ਹੋ ਗਏ ਹਨ।+

ਉਹ ਹਰ ਗਲੀ ਦੇ ਕੋਨੇ ਵਿਚ ਪਏ ਹਨ,

ਜਿਵੇਂ ਜੰਗਲੀ ਭੇਡ ਜਾਲ਼ ਵਿਚ ਫਸੀ ਹੋਵੇ।

ਉਨ੍ਹਾਂ ਉੱਤੇ ਯਹੋਵਾਹ ਦਾ ਕ੍ਰੋਧ ਪੂਰੀ ਤਰ੍ਹਾਂ ਡੋਲ੍ਹਿਆ ਗਿਆ ਹੈ, ਹਾਂ, ਉਨ੍ਹਾਂ ਨੂੰ ਤੇਰੇ ਪਰਮੇਸ਼ੁਰ ਦੀ ਝਿੜਕ ਪਈ ਹੈ।”

21 ਇਸ ਲਈ ਹੇ ਦੁਖਿਆਰੀ ਔਰਤ, ਮਿਹਰਬਾਨੀ ਕਰ ਕੇ ਸੁਣ,

ਤੂੰ ਜੋ ਸ਼ਰਾਬੀ ਹੋ ਚੁੱਕੀ ਹੈਂ, ਪਰ ਦਾਖਰਸ ਨਾਲ ਨਹੀਂ।

22 ਤੇਰਾ ਪ੍ਰਭੂ ਯਹੋਵਾਹ, ਤੇਰਾ ਪਰਮੇਸ਼ੁਰ ਜੋ ਆਪਣੇ ਲੋਕਾਂ ਦੀ ਪੈਰਵੀ ਕਰਦਾ ਹੈ, ਇਹ ਕਹਿੰਦਾ ਹੈ:

“ਦੇਖ! ਮੈਂ ਤੇਰੇ ਹੱਥੋਂ ਪਿਆਲਾ ਲੈ ਲਵਾਂਗਾ ਜੋ ਲੜਖੜਾ ਦਿੰਦਾ ਹੈ,+

ਮੇਰੇ ਕ੍ਰੋਧ ਦਾ ਪਿਆਲਾ, ਹਾਂ, ਜਾਮ;

ਤੂੰ ਇਸ ਨੂੰ ਫਿਰ ਕਦੇ ਨਹੀਂ ਪੀਵੇਂਗੀ।+

23 ਮੈਂ ਇਹ ਤੇਰੇ ਸਤਾਉਣ ਵਾਲਿਆਂ ਦੇ ਹੱਥ ਵਿਚ ਦਿਆਂਗਾ+

ਜਿਨ੍ਹਾਂ ਨੇ ਤੈਨੂੰ ਕਿਹਾ, ‘ਝੁਕ ਜਾ ਤਾਂਕਿ ਅਸੀਂ ਤੇਰੇ ਉੱਤੋਂ ਦੀ ਲੰਘੀਏ!’

ਇਸ ਲਈ ਤੂੰ ਆਪਣੀ ਪਿੱਠ ਜ਼ਮੀਨ ਵਾਂਗ ਬਣਾ ਲਈ,

ਹਾਂ, ਉਨ੍ਹਾਂ ਦੇ ਲੰਘਣ ਲਈ ਗਲੀ ਵਾਂਗ ਬਣਾ ਲਈ।”

52 ਜਾਗ! ਹੇ ਸੀਓਨ, ਜਾਗ!+ ਤਾਕਤ ਨੂੰ ਪਹਿਨ ਲੈ!+

ਹੇ ਪਵਿੱਤਰ ਸ਼ਹਿਰ ਯਰੂਸ਼ਲਮ, ਆਪਣੇ ਸੋਹਣੇ ਕੱਪੜੇ ਪਾ ਲੈ!+

ਕਿਉਂਕਿ ਅੱਗੇ ਤੋਂ ਕੋਈ ਵੀ ਬੇਸੁੰਨਤਾ ਅਤੇ ਅਸ਼ੁੱਧ ਤੇਰੇ ਅੰਦਰ ਨਹੀਂ ਵੜੇਗਾ।+

 2 ਹੇ ਯਰੂਸ਼ਲਮ, ਧੂੜ ਝਾੜ ਸੁੱਟ, ਉੱਠ ਅਤੇ ਉੱਪਰ ਆ ਕੇ ਬੈਠ।

ਹੇ ਸੀਓਨ ਦੀਏ ਗ਼ੁਲਾਮ ਧੀਏ, ਆਪਣੀ ਗਰਦਨ ਦੇ ਬੰਧਨ ਖੋਲ੍ਹ ਦੇ।+

 3 ਯਹੋਵਾਹ ਇਹ ਕਹਿੰਦਾ ਹੈ:

“ਤੁਹਾਨੂੰ ਮੁਫ਼ਤ ਵਿਚ ਵੇਚਿਆ ਗਿਆ+

ਅਤੇ ਬਿਨਾਂ ਕੀਮਤ ਦੇ ਤੁਹਾਨੂੰ ਛੁਡਾ ਲਿਆ ਜਾਵੇਗਾ।”+

 4 ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:

“ਪਹਿਲਾਂ ਮੇਰੇ ਲੋਕ ਪਰਦੇਸੀਆਂ ਵਜੋਂ ਰਹਿਣ ਲਈ ਮਿਸਰ ਨੂੰ ਗਏ;+

ਫਿਰ ਅੱਸ਼ੂਰ ਨੇ ਬੇਵਜ੍ਹਾ ਉਨ੍ਹਾਂ ʼਤੇ ਜ਼ੁਲਮ ਕੀਤੇ।”

 5 “ਹੁਣ ਮੈਂ ਕੀ ਕਰਾਂ?” ਯਹੋਵਾਹ ਕਹਿੰਦਾ ਹੈ।

“ਮੇਰੇ ਲੋਕਾਂ ਨੂੰ ਮੁਫ਼ਤ ਵਿਚ ਹੀ ਲੈ ਲਿਆ ਗਿਆ।

ਉਨ੍ਹਾਂ ਉੱਤੇ ਰਾਜ ਕਰਨ ਵਾਲੇ ਉੱਚੀ-ਉੱਚੀ ਜਿੱਤ ਦੇ ਨਾਅਰੇ ਲਾ ਰਹੇ ਹਨ,”+ ਯਹੋਵਾਹ ਐਲਾਨ ਕਰਦਾ ਹੈ,

“ਸਾਰਾ-ਸਾਰਾ ਦਿਨ ਲਗਾਤਾਰ ਮੇਰੇ ਨਾਂ ਦਾ ਨਿਰਾਦਰ ਕੀਤਾ ਜਾਂਦਾ ਹੈ।+

 6 ਇਸ ਕਾਰਨ ਮੇਰੇ ਲੋਕ ਮੇਰਾ ਨਾਂ ਜਾਣ ਲੈਣਗੇ;+

ਹਾਂ, ਇਸੇ ਕਾਰਨ ਉਸ ਦਿਨ ਉਹ ਜਾਣ ਲੈਣਗੇ ਕਿ ਉਹ ਮੈਂ ਹੀ ਹਾਂ ਜੋ ਗੱਲ ਕਰ ਰਿਹਾ ਹਾਂ।

ਦੇਖੋ, ਉਹ ਮੈਂ ਹੀ ਹਾਂ!”

 7 ਪਹਾੜਾਂ ਉੱਤੇ ਉਸ ਦੇ ਪੈਰ ਕਿੰਨੇ ਸੋਹਣੇ ਲੱਗਦੇ ਹਨ ਜੋ ਖ਼ੁਸ਼ ਖ਼ਬਰੀ ਲਿਆਉਂਦਾ ਹੈ,+

ਜੋ ਸ਼ਾਂਤੀ ਦਾ ਐਲਾਨ ਕਰਦਾ ਹੈ,+

ਚੰਗੀਆਂ ਗੱਲਾਂ ਦੀ ਖ਼ੁਸ਼ ਖ਼ਬਰੀ ਲਿਆਉਂਦਾ ਹੈ,

ਮੁਕਤੀ ਦਾ ਐਲਾਨ ਕਰਦਾ ਹੈ,

ਜੋ ਸੀਓਨ ਨੂੰ ਕਹਿੰਦਾ ਹੈ: “ਤੇਰਾ ਪਰਮੇਸ਼ੁਰ ਰਾਜਾ ਬਣ ਗਿਆ ਹੈ!”+

 8 ਸੁਣ! ਤੇਰੇ ਪਹਿਰੇਦਾਰ ਉੱਚੀ ਆਵਾਜ਼ ਵਿਚ ਬੋਲਦੇ ਹਨ।

ਉਹ ਮਿਲ ਕੇ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ ਹਨ

ਕਿਉਂਕਿ ਉਹ ਸਾਫ਼-ਸਾਫ਼* ਦੇਖਣਗੇ ਜਦੋਂ ਯਹੋਵਾਹ ਸੀਓਨ ਨੂੰ ਦੁਬਾਰਾ ਇਕੱਠਾ ਕਰੇਗਾ।

 9 ਹੇ ਯਰੂਸ਼ਲਮ ਦੇ ਖੰਡਰੋ, ਬਾਗ਼-ਬਾਗ਼ ਹੋਵੋ ਤੇ ਮਿਲ ਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ+

ਕਿਉਂਕਿ ਯਹੋਵਾਹ ਨੇ ਆਪਣੀ ਪਰਜਾ ਨੂੰ ਦਿਲਾਸਾ ਦਿੱਤਾ ਹੈ;+ ਉਸ ਨੇ ਯਰੂਸ਼ਲਮ ਨੂੰ ਛੁਡਾ ਲਿਆ ਹੈ।+

10 ਯਹੋਵਾਹ ਨੇ ਸਾਰੀਆਂ ਕੌਮਾਂ ਦੀਆਂ ਨਜ਼ਰਾਂ ਸਾਮ੍ਹਣੇ ਆਪਣੀ ਪਵਿੱਤਰ ਬਾਂਹ ਨੰਗੀ ਕੀਤੀ ਹੈ;+

ਧਰਤੀ ਦਾ ਕੋਨਾ-ਕੋਨਾ ਸਾਡੇ ਪਰਮੇਸ਼ੁਰ ਦੇ ਮੁਕਤੀ* ਦੇ ਕੰਮਾਂ ਨੂੰ ਦੇਖੇਗਾ।+

11 ਦੂਰ ਹੋ ਜਾਓ, ਦੂਰ ਹੋ ਜਾਓ, ਉੱਥੋਂ ਨਿਕਲ ਆਓ,+ ਕਿਸੇ ਅਸ਼ੁੱਧ ਚੀਜ਼ ਨੂੰ ਹੱਥ ਨਾ ਲਾਓ!+

ਹੇ ਯਹੋਵਾਹ ਦੇ ਭਾਂਡੇ ਚੁੱਕਣ ਵਾਲਿਓ,+

ਉਸ ਵਿੱਚੋਂ ਨਿਕਲ ਆਓ,+ ਆਪਣੇ ਆਪ ਨੂੰ ਸ਼ੁੱਧ ਰੱਖੋ।

12 ਤੁਸੀਂ ਘਬਰਾ ਕੇ ਨਹੀਂ ਨਿਕਲੋਗੇ,

ਨਾ ਹੀ ਤੁਹਾਨੂੰ ਭੱਜਣਾ ਪਵੇਗਾ

ਕਿਉਂਕਿ ਯਹੋਵਾਹ ਤੁਹਾਡੇ ਅੱਗੇ-ਅੱਗੇ ਜਾਵੇਗਾ,+

ਇਜ਼ਰਾਈਲ ਦਾ ਪਰਮੇਸ਼ੁਰ ਤੁਹਾਡੀ ਰਾਖੀ ਲਈ ਤੁਹਾਡੇ ਪਿੱਛੇ-ਪਿੱਛੇ ਚੱਲੇਗਾ।+

13 ਦੇਖੋ! ਮੇਰਾ ਸੇਵਕ+ ਸਮਝਦਾਰੀ ਤੋਂ ਕੰਮ ਲਵੇਗਾ।

ਉਸ ਨੂੰ ਉਤਾਂਹ ਕੀਤਾ ਜਾਵੇਗਾ,

ਉਸ ਨੂੰ ਉੱਚਾ ਤੇ ਬਹੁਤ ਹੀ ਮਹਾਨ ਕੀਤਾ ਜਾਵੇਗਾ।+

14 ਜਿਵੇਂ ਬਹੁਤ ਸਾਰੇ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ ਸਨ

ਕਿਉਂਕਿ ਉਸ ਦਾ ਹੁਲੀਆ ਇੰਨਾ ਵਿਗੜ ਗਿਆ ਸੀ ਜਿੰਨਾ ਕਿਸੇ ਹੋਰ ਆਦਮੀ ਦਾ ਨਹੀਂ ਵਿਗੜਿਆ,

ਉਸ ਦੀ ਸ਼ਾਨ ਇੰਨੀ ਘੱਟ ਗਈ ਸੀ ਜਿੰਨੀ ਮਨੁੱਖਜਾਤੀ ਵਿੱਚੋਂ ਕਿਸੇ ਦੀ ਨਹੀਂ ਘਟੀ,

15 ਉਸੇ ਤਰ੍ਹਾਂ ਉਹ ਬਹੁਤ ਸਾਰੀਆਂ ਕੌਮਾਂ ਨੂੰ ਹੱਕਾ-ਬੱਕਾ ਕਰ ਦੇਵੇਗਾ।+

ਉਸ ਅੱਗੇ ਰਾਜੇ ਆਪਣੇ ਮੂੰਹ ਬੰਦ ਕਰ ਲੈਣਗੇ+

ਕਿਉਂਕਿ ਉਹ ਕੁਝ ਅਜਿਹਾ ਦੇਖਣਗੇ ਜੋ ਉਨ੍ਹਾਂ ਨੂੰ ਦੱਸਿਆ ਨਹੀਂ ਗਿਆ

ਅਤੇ ਅਜਿਹੀ ਗੱਲ ਵੱਲ ਧਿਆਨ ਦੇਣਗੇ ਜੋ ਉਨ੍ਹਾਂ ਨੇ ਸੁਣੀ ਹੀ ਨਹੀਂ।+

53 ਸਾਡੇ ਤੋਂ ਸੁਣੀ ਗੱਲ* ਉੱਤੇ ਕਿਸ ਨੇ ਨਿਹਚਾ ਕੀਤੀ ਹੈ?+

ਯਹੋਵਾਹ ਦੀ ਤਾਕਤ*+ ਕਿਨ੍ਹਾਂ ਨੂੰ ਦਿਖਾਈ ਗਈ ਹੈ?+

 2 ਉਹ ਉਸ* ਅੱਗੇ ਟਾਹਣੀ ਵਾਂਗ ਅਤੇ ਝੁਲ਼ਸੀ ਹੋਈ ਜ਼ਮੀਨ ਵਿੱਚੋਂ ਜੜ੍ਹ ਵਾਂਗ ਫੁੱਟ ਨਿਕਲੇਗਾ।+

ਨਾ ਹੀ ਉਸ ਦੀ ਕੋਈ ਸ਼ਾਨ ਹੈ ਤੇ ਨਾ ਹੀ ਉਸ ਦੀ ਸ਼ਕਲ ਇੰਨੀ ਸੋਹਣੀ ਹੈ;+

ਜਦ ਅਸੀਂ ਉਸ ਨੂੰ ਦੇਖਦੇ ਹਾਂ, ਤਾਂ ਅਸੀਂ ਉਸ ਵੱਲ ਖਿੱਚੇ ਨਹੀਂ ਜਾਂਦੇ।*

 3 ਲੋਕਾਂ ਨੇ ਉਸ ਨੂੰ ਤੁੱਛ ਸਮਝਿਆ ਤੇ ਉਸ ਨੂੰ ਨਜ਼ਰਅੰਦਾਜ਼ ਕੀਤਾ,+

ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਦਰਦ ਕੀ ਹੁੰਦਾ ਅਤੇ ਬੀਮਾਰੀ ਕੀ ਹੁੰਦੀ ਹੈ।

ਉਸ ਦਾ ਚਿਹਰਾ ਮਾਨੋ ਸਾਡੇ ਤੋਂ ਲੁਕਿਆ ਹੋਇਆ ਸੀ।*

ਉਸ ਨੂੰ ਤੁੱਛ ਸਮਝਿਆ ਗਿਆ ਤੇ ਅਸੀਂ ਉਸ ਨੂੰ ਨਿਕੰਮਾ ਕਿਹਾ।+

 4 ਸੱਚ-ਮੁੱਚ, ਉਸ ਨੇ ਸਾਡੀਆਂ ਬੀਮਾਰੀਆਂ ਚੁੱਕ ਲਈਆਂ+

ਅਤੇ ਸਾਡੇ ਦੁੱਖ ਉਠਾ ਲਏ।+

ਪਰ ਅਸੀਂ ਸਮਝਿਆ ਕਿ ਉਸ ʼਤੇ ਪਰਮੇਸ਼ੁਰ ਦੀ ਮਾਰ ਪਈ ਹੈ, ਉਹ ਉਸ ਵੱਲੋਂ ਮਾਰਿਆ-ਕੁੱਟਿਆ ਤੇ ਦੁਖੀ ਕੀਤਾ ਹੋਇਆ ਹੈ।

 5 ਪਰ ਉਹ ਸਾਡੇ ਅਪਰਾਧਾਂ ਕਰਕੇ ਵਿੰਨ੍ਹਿਆ ਗਿਆ;+

ਉਸ ਨੂੰ ਸਾਡੇ ਗੁਨਾਹਾਂ ਕਰਕੇ ਕੁਚਲਿਆ ਗਿਆ।+

ਸਾਡੀ ਸ਼ਾਂਤੀ ਲਈ ਉਸ ਨੇ ਸਜ਼ਾ ਭੁਗਤੀ+

ਅਤੇ ਉਸ ਦੇ ਜ਼ਖ਼ਮਾਂ ਕਰਕੇ ਅਸੀਂ ਚੰਗੇ ਕੀਤੇ ਗਏ।+

 6 ਅਸੀਂ ਸਾਰੇ ਭੇਡਾਂ ਵਾਂਗ ਭਟਕਦੇ ਫਿਰਦੇ ਸੀ,+

ਹਰ ਕੋਈ ਆਪੋ-ਆਪਣੇ ਰਾਹ ਚੱਲ ਰਿਹਾ ਸੀ,

ਯਹੋਵਾਹ ਨੇ ਸਾਡੇ ਸਾਰਿਆਂ ਦੇ ਗੁਨਾਹ ਉਸ ਉੱਤੇ ਲੱਦ ਦਿੱਤੇ।+

 7 ਉਸ ਨੂੰ ਸਤਾਇਆ ਗਿਆ+ ਤੇ ਉਹ ਦੁੱਖ ਨੂੰ ਸਹਿੰਦਾ ਰਿਹਾ,+

ਪਰ ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।

ਉਸ ਨੂੰ ਭੇਡ ਵਾਂਗ ਵੱਢੇ ਜਾਣ ਲਈ ਲਿਆਂਦਾ ਗਿਆ,+

ਉਹ ਉਸ ਭੇਡ ਵਾਂਗ ਸੀ ਜੋ ਉੱਨ ਕਤਰਨ ਵਾਲੇ ਸਾਮ੍ਹਣੇ ਚੁੱਪ ਰਹਿੰਦੀ ਹੈ,

ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।+

 8 ਜ਼ੁਲਮ ਅਤੇ ਅਨਿਆਂ ਕਰ ਕੇ ਉਸ ਨੂੰ ਲਿਜਾਇਆ ਗਿਆ;

ਕੌਣ ਉਸ ਦੀ ਵੰਸ਼ਾਵਲੀ ਬਾਰੇ ਜਾਣਨਾ ਚਾਹੇਗਾ?

ਉਸ ਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦਿੱਤਾ ਗਿਆ;+

ਮੇਰੇ ਲੋਕਾਂ ਦੇ ਅਪਰਾਧ ਦੇ ਕਾਰਨ ਉਸ ਨੂੰ ਮਾਰ ਪਈ।*+

 9 ਉਸ ਨੂੰ ਦੁਸ਼ਟਾਂ ਨਾਲ ਦਫ਼ਨਾਉਣ ਲਈ ਜਗ੍ਹਾ ਦਿੱਤੀ ਗਈ,*+

ਉਸ ਦੀ ਮੌਤ ਹੋਣ ਤੇ ਉਸ ਨੂੰ ਅਮੀਰਾਂ* ਨਾਲ ਦਫ਼ਨਾਇਆ ਗਿਆ,+

ਭਾਵੇਂ ਕਿ ਉਸ ਨੇ ਕੋਈ ਬੁਰਾਈ* ਨਹੀਂ ਸੀ ਕੀਤੀ

ਅਤੇ ਨਾ ਹੀ ਆਪਣੇ ਮੂੰਹੋਂ ਧੋਖਾ ਦੇਣ ਵਾਲੀਆਂ ਗੱਲਾਂ ਕਹੀਆਂ ਸਨ।+

10 ਪਰ ਇਹ ਯਹੋਵਾਹ ਦੀ ਮਰਜ਼ੀ ਸੀ* ਕਿ ਉਸ ਨੂੰ ਕੁਚਲੇ ਅਤੇ ਉਸ ਨੇ ਉਸ ਨੂੰ ਦੁੱਖ ਝੱਲਣ ਦਿੱਤਾ।

ਜੇ ਤੂੰ ਉਸ ਦੀ ਜਾਨ ਦੋਸ਼-ਬਲ਼ੀ ਵਜੋਂ ਦੇਵੇਂ,+

ਤਾਂ ਉਹ ਆਪਣੀ ਸੰਤਾਨ* ਨੂੰ ਦੇਖੇਗਾ, ਉਹ ਬਹੁਤ ਦਿਨਾਂ ਤਕ ਜੀਉਂਦਾ ਰਹੇਗਾ+

ਅਤੇ ਉਸ ਦੇ ਜ਼ਰੀਏ ਯਹੋਵਾਹ ਦੀ ਮਰਜ਼ੀ ਪੂਰੀ ਹੋਵੇਗੀ।+

11 ਉਸ ਨੇ ਜੋ ਦੁੱਖ ਸਹੇ, ਉਨ੍ਹਾਂ ਨੂੰ ਦੇਖ ਕੇ ਉਹ ਸੰਤੁਸ਼ਟ ਹੋਵੇਗਾ।

ਮੇਰਾ ਧਰਮੀ ਸੇਵਕ+ ਆਪਣੇ ਗਿਆਨ ਦੇ ਜ਼ਰੀਏ

ਬਹੁਤ ਸਾਰੇ ਲੋਕਾਂ ਨੂੰ ਧਰਮੀ ਠਹਿਰਾਵੇਗਾ+

ਅਤੇ ਉਨ੍ਹਾਂ ਦੇ ਗੁਨਾਹਾਂ ਨੂੰ ਆਪਣੇ ਉੱਤੇ ਲੈ ਲਵੇਗਾ।+

12 ਇਸ ਲਈ ਮੈਂ ਉਸ ਨੂੰ ਬਹੁਤਿਆਂ ਨਾਲ ਹਿੱਸਾ ਦੇਵਾਂਗਾ,

ਉਹ ਤਾਕਤਵਰਾਂ ਨਾਲ ਆਪਣੀ ਲੁੱਟ ਦਾ ਮਾਲ ਵੰਡੇਗਾ

ਕਿਉਂਕਿ ਉਸ ਨੇ ਮੌਤ ਤਕ ਆਪਣੀ ਜਾਨ ਡੋਲ੍ਹ ਦਿੱਤੀ+

ਅਤੇ ਅਪਰਾਧੀਆਂ ਵਿਚ ਗਿਣਿਆ ਗਿਆ;+

ਉਹ ਬਹੁਤਿਆਂ ਦੇ ਪਾਪ ਚੁੱਕ ਕੇ ਲੈ ਗਿਆ+

ਅਤੇ ਉਸ ਨੇ ਅਪਰਾਧੀਆਂ ਲਈ ਬੇਨਤੀ ਕੀਤੀ।+

54 “ਹੇ ਬਾਂਝ ਤੀਵੀਂ ਜਿਸ ਦੇ ਬੱਚੇ ਨਹੀਂ ਹੋਏ, ਖ਼ੁਸ਼ੀ ਨਾਲ ਜੈ-ਜੈ ਕਾਰ ਕਰ!+

ਹਾਂ, ਤੂੰ ਜਿਸ ਨੂੰ ਕਦੇ ਜਣਨ-ਪੀੜਾਂ ਨਹੀਂ ਲੱਗੀਆਂ,+ ਬਾਗ਼-ਬਾਗ਼ ਹੋ ਅਤੇ ਖ਼ੁਸ਼ੀ ਨਾਲ ਜੈਕਾਰਾ ਲਾ+

ਕਿਉਂਕਿ ਛੁੱਟੜ ਤੀਵੀਂ ਦੇ ਪੁੱਤਰ,*

ਉਸ ਤੀਵੀਂ ਦੇ ਪੁੱਤਰਾਂ ਨਾਲੋਂ ਜ਼ਿਆਦਾ ਹੋਣਗੇ ਜਿਸ ਦਾ ਪਤੀ* ਹੈ,”+ ਯਹੋਵਾਹ ਕਹਿੰਦਾ ਹੈ।

 2 “ਆਪਣੇ ਤੰਬੂ ਨੂੰ ਹੋਰ ਵੱਡਾ ਕਰ।+

ਆਪਣੇ ਆਲੀਸ਼ਾਨ ਡੇਰੇ ਦੇ ਕੱਪੜੇ ਨੂੰ ਫੈਲਾ।

ਸਰਫ਼ਾ ਨਾ ਕਰ, ਆਪਣੇ ਤੰਬੂ ਦੀਆਂ ਰੱਸੀਆਂ ਲੰਬੀਆਂ ਕਰ

ਅਤੇ ਆਪਣੇ ਤੰਬੂ ਦੇ ਕਿੱਲ ਮਜ਼ਬੂਤ ਬਣਾ।+

 3 ਕਿਉਂਕਿ ਤੂੰ ਤਾਂ ਸੱਜੇ ਤੇ ਖੱਬੇ ਪਾਸੇ ਨੂੰ ਫੈਲ ਜਾਵੇਂਗੀ।

ਤੇਰੀ ਔਲਾਦ ਕੌਮਾਂ ਉੱਤੇ ਕਬਜ਼ਾ ਕਰੇਗੀ

ਅਤੇ ਉਹ ਵੀਰਾਨ ਸ਼ਹਿਰਾਂ ਨੂੰ ਵਸਾਉਣਗੇ।+

 4 ਡਰ ਨਾ+ ਕਿਉਂਕਿ ਤੈਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;+

ਬੇਇੱਜ਼ਤ ਮਹਿਸੂਸ ਨਾ ਕਰ ਕਿਉਂਕਿ ਤੂੰ ਨਿਰਾਸ਼ ਨਹੀਂ ਹੋਵੇਂਗੀ।

ਤੂੰ ਆਪਣੀ ਜਵਾਨੀ ਵਿਚ ਹੋਈ ਬੇਇੱਜ਼ਤੀ ਨੂੰ ਭੁੱਲ ਜਾਵੇਂਗੀ

ਅਤੇ ਤੂੰ ਆਪਣੇ ਵਿਧਵਾ ਹੋਣ ਦੇ ਕਲੰਕ ਨੂੰ ਹੋਰ ਯਾਦ ਨਹੀਂ ਕਰੇਂਗੀ।”

 5 “ਕਿਉਂਕਿ ਤੇਰਾ ਮਹਾਨ ਸਿਰਜਣਹਾਰ+ ਤੇਰੇ ਲਈ ਪਤੀ* ਵਾਂਗ ਹੈ,+

ਉਸ ਦਾ ਨਾਂ ਸੈਨਾਵਾਂ ਦਾ ਯਹੋਵਾਹ ਹੈ,

ਇਜ਼ਰਾਈਲ ਦਾ ਪਵਿੱਤਰ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+

ਉਸ ਨੂੰ ਸਾਰੀ ਧਰਤੀ ਦਾ ਪਰਮੇਸ਼ੁਰ ਕਿਹਾ ਜਾਵੇਗਾ।+

 6 ਯਹੋਵਾਹ ਨੇ ਤੈਨੂੰ ਇਵੇਂ ਬੁਲਾਇਆ ਜਿਵੇਂ ਕਿ ਤੂੰ ਛੱਡੀ ਹੋਈ ਔਰਤ ਹੋਵੇਂ ਤੇ ਦੁੱਖ ਦੀ ਮਾਰੀ* ਹੋਵੇਂ,+

ਹਾਂ, ਉਸ ਔਰਤ ਵਾਂਗ ਜੋ ਜਵਾਨੀ ਵਿਚ ਵਿਆਹੀ ਗਈ ਤੇ ਫਿਰ ਠੁਕਰਾ ਦਿੱਤੀ ਗਈ,” ਤੇਰਾ ਪਰਮੇਸ਼ੁਰ ਕਹਿੰਦਾ ਹੈ।

 7 “ਮੈਂ ਤੈਨੂੰ ਪਲ ਭਰ ਲਈ ਛੱਡ ਦਿੱਤਾ ਸੀ,

ਪਰ ਅਪਾਰ ਦਇਆ ਨਾਲ ਮੈਂ ਤੈਨੂੰ ਵਾਪਸ ਲੈ ਆਵਾਂਗਾ।+

 8 ਕ੍ਰੋਧ ਵਿਚ ਆ ਕੇ ਮੈਂ ਪਲ ਭਰ ਲਈ ਤੇਰੇ ਤੋਂ ਆਪਣਾ ਚਿਹਰਾ ਲੁਕਾ ਲਿਆ ਸੀ,+

ਪਰ ਆਪਣੇ ਹਮੇਸ਼ਾ ਰਹਿਣ ਵਾਲੇ ਅਟੱਲ ਪਿਆਰ ਕਰਕੇ ਮੈਂ ਤੇਰੇ ʼਤੇ ਰਹਿਮ ਕਰਾਂਗਾ,”+ ਤੇਰਾ ਛੁਡਾਉਣ ਵਾਲਾ+ ਯਹੋਵਾਹ ਕਹਿੰਦਾ ਹੈ।

 9 “ਮੇਰੇ ਲਈ ਇਹ ਨੂਹ ਦੇ ਦਿਨਾਂ ਵਾਂਗ ਹੈ।+

ਜਿਵੇਂ ਮੈਂ ਸਹੁੰ ਖਾਧੀ ਸੀ ਕਿ ਧਰਤੀ ਦੁਬਾਰਾ ਨੂਹ ਦੀ ਜਲ-ਪਰਲੋ ਨਾਲ ਨਹੀਂ ਡੁੱਬੇਗੀ,+

ਉਸੇ ਤਰ੍ਹਾਂ ਮੈਂ ਸਹੁੰ ਖਾਂਦਾ ਹਾਂ ਕਿ ਮੈਂ ਅੱਗੇ ਤੋਂ ਤੇਰੇ ਉੱਤੇ ਕਦੇ ਨਹੀਂ ਭੜਕਾਂਗਾ ਤੇ ਨਾ ਹੀ ਤੈਨੂੰ ਝਿੜਕਾਂਗਾ।+

10 ਭਾਵੇਂ ਪਹਾੜ ਮਿਟ ਜਾਣ

ਅਤੇ ਪਹਾੜੀਆਂ ਹਿਲ ਜਾਣ,

ਪਰ ਤੇਰੇ ਲਈ ਮੇਰਾ ਅਟੱਲ ਪਿਆਰ ਨਹੀਂ ਮਿਟੇਗਾ,+

ਨਾ ਹੀ ਸ਼ਾਂਤੀ ਦਾ ਮੇਰਾ ਇਕਰਾਰ ਹਿਲਾਇਆ ਜਾਵੇਗਾ,”+ ਯਹੋਵਾਹ ਕਹਿੰਦਾ ਹੈ ਜੋ ਤੇਰੇ ʼਤੇ ਰਹਿਮ ਕਰਦਾ ਹੈ।+

11 “ਹੇ ਦੁਖਿਆਰੀਏ,+ ਤੂਫ਼ਾਨ ਨਾਲ ਉਛਾਲ਼ੀ ਹੋਈਏ ਜਿਸ ਨੂੰ ਦਿਲਾਸਾ ਨਹੀਂ ਮਿਲਿਆ,+

ਮੈਂ ਤੇਰੇ ਪੱਥਰਾਂ ਨੂੰ ਸਖ਼ਤ ਗਾਰੇ ਨਾਲ ਲਾਵਾਂਗਾ

ਅਤੇ ਤੇਰੀ ਨੀਂਹ ਨੀਲਮਾਂ ਨਾਲ ਧਰਾਂਗਾ।+

12 ਮੈਂ ਤੇਰੇ ਬਨੇਰੇ ਲਾਲ ਪੱਥਰਾਂ ਨਾਲ,

ਤੇਰੇ ਦਰਵਾਜ਼ੇ ਚਮਕਦੇ ਪੱਥਰਾਂ* ਨਾਲ

ਅਤੇ ਤੇਰੀਆਂ ਸਾਰੀਆਂ ਸਰਹੱਦਾਂ ਕੀਮਤੀ ਪੱਥਰਾਂ ਨਾਲ ਬਣਾਵਾਂਗਾ।

13 ਤੇਰੇ ਸਾਰੇ ਪੁੱਤਰ* ਯਹੋਵਾਹ ਦੁਆਰਾ ਸਿਖਾਏ ਹੋਏ ਹੋਣਗੇ+

ਅਤੇ ਤੇਰੇ ਪੁੱਤਰਾਂ* ਦੀ ਸ਼ਾਂਤੀ ਭਰਪੂਰ ਹੋਵੇਗੀ।+

14 ਤੂੰ ਨੇਕੀ ਕਰਕੇ ਮਜ਼ਬੂਤੀ ਨਾਲ ਕਾਇਮ ਰਹੇਂਗੀ।+

ਤੈਨੂੰ ਜ਼ੁਲਮ ਤੋਂ ਕੋਹਾਂ ਦੂਰ ਰੱਖਿਆ ਜਾਵੇਗਾ,+

ਤੈਨੂੰ ਕਿਸੇ ਗੱਲ ਦਾ ਡਰ ਨਹੀਂ ਹੋਵੇਗਾ ਤੇ ਨਾ ਹੀ ਤੂੰ ਖ਼ੌਫ਼ ਖਾਏਂਗੀ

ਕਿਉਂਕਿ ਇਹ ਤੇਰੇ ਨੇੜੇ ਵੀ ਨਹੀਂ ਆਵੇਗਾ।+

15 ਜੇ ਕੋਈ ਤੇਰੇ ʼਤੇ ਹਮਲਾ ਕਰੇ,

ਤਾਂ ਉਹ ਮੇਰੇ ਹੁਕਮ ਨਾਲ ਨਹੀਂ ਹੋਵੇਗਾ।

ਜਿਹੜਾ ਵੀ ਤੇਰੇ ʼਤੇ ਹਮਲਾ ਕਰੇਗਾ, ਉਹ ਤੇਰੇ ਕਰਕੇ ਡਿਗ ਜਾਵੇਗਾ।”+

16 “ਦੇਖ! ਮੈਂ ਹੀ ਉਸ ਕਾਰੀਗਰ ਨੂੰ ਸਿਰਜਿਆ ਹੈ

ਜੋ ਫੂਕਾਂ ਮਾਰ-ਮਾਰ ਕੋਲਿਆਂ ਦੀ ਅੱਗ ਬਾਲ਼ਦਾ ਹੈ

ਅਤੇ ਆਪਣਾ ਹਥਿਆਰ ਬਣਾਉਂਦਾ ਹੈ।

ਮੈਂ ਉਸ ਵਿਨਾਸ਼ਕਾਰੀ ਆਦਮੀ ਨੂੰ ਵੀ ਬਣਾਇਆ ਹੈ ਜੋ ਤਬਾਹੀ ਮਚਾਉਂਦਾ ਹੈ।+

17 ਤੇਰੇ ਖ਼ਿਲਾਫ਼ ਬਣਾਇਆ ਕੋਈ ਵੀ ਹਥਿਆਰ ਸਫ਼ਲ ਨਹੀਂ ਹੋਵੇਗਾ+

ਅਤੇ ਤੂੰ ਹਰ ਉਸ ਜ਼ਬਾਨ ਨੂੰ ਦੋਸ਼ੀ ਠਹਿਰਾਏਂਗੀ ਜੋ ਤੇਰੇ ਵਿਰੁੱਧ ਨਿਆਂ ਕਰਨ ਲਈ ਉੱਠੇ।

ਇਹ ਯਹੋਵਾਹ ਦੇ ਸੇਵਕਾਂ ਦੀ ਵਿਰਾਸਤ ਹੈ

ਅਤੇ ਉਹ ਮੇਰੇ ਵੱਲੋਂ ਧਰਮੀ ਠਹਿਰਾਏ ਗਏ ਹਨ,” ਯਹੋਵਾਹ ਐਲਾਨ ਕਰਦਾ ਹੈ।+

55 ਹੇ ਸਾਰੇ ਪਿਆਸੇ ਲੋਕੋ, ਆਓ,+ ਪਾਣੀ ਦੇ ਕੋਲ ਆਓ!+

ਜਿਨ੍ਹਾਂ ਕੋਲ ਪੈਸੇ ਨਹੀਂ, ਤੁਸੀਂ ਆਓ, ਲਓ ਤੇ ਖਾਓ!

ਹਾਂ, ਆਓ ਅਤੇ ਬਿਨਾਂ ਪੈਸੇ ਦਿੱਤੇ, ਮੁਫ਼ਤ ਵਿਚ+ ਦਾਖਰਸ ਤੇ ਦੁੱਧ ਲੈ ਲਓ।+

 2 ਜੋ ਰੋਟੀ ਨਹੀਂ, ਉਸ ਲਈ ਤੁਸੀਂ ਕਿਉਂ ਪੈਸੇ ਦੇਈ ਜਾਂਦੇ ਹੋ

ਅਤੇ ਜਿਹੜੀ ਚੀਜ਼ ਤੁਹਾਨੂੰ ਰਜਾਉਂਦੀ ਨਹੀਂ, ਉਸ ਉੱਤੇ ਆਪਣੀ ਕਮਾਈ* ਕਿਉਂ ਖ਼ਰਚਦੇ ਹੋ?

ਮੇਰੀ ਗੱਲ ਧਿਆਨ ਨਾਲ ਸੁਣੋ ਅਤੇ ਚੰਗਾ ਖਾਣਾ ਖਾਓ,+

ਚਿਕਨਾਈ ਵਾਲਾ ਖਾਣਾ ਖਾ ਕੇ ਤੁਸੀਂ ਬੇਹੱਦ ਖ਼ੁਸ਼ ਹੋਵੋਗੇ।+

 3 ਮੇਰੇ ਕੋਲ ਆਓ ਤੇ ਮੇਰੀ ਗੱਲ ਕੰਨ ਲਾ ਕੇ ਸੁਣੋ।+

ਸੁਣੋ ਤੇ ਤੁਸੀਂ ਜੀਉਂਦੇ ਰਹੋਗੇ,

ਦਾਊਦ ਨਾਲ ਅਟੱਲ ਪਿਆਰ ਦੇ ਕੀਤੇ ਭਰੋਸੇਯੋਗ ਵਾਅਦੇ ਅਨੁਸਾਰ

ਮੈਂ ਖ਼ੁਸ਼ੀ-ਖ਼ੁਸ਼ੀ ਤੁਹਾਡੇ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+

 4 ਦੇਖੋ! ਮੈਂ ਉਸ ਨੂੰ ਕੌਮਾਂ ਲਈ ਗਵਾਹ ਠਹਿਰਾਇਆ ਹੈ,+

ਕੌਮਾਂ ਲਈ ਆਗੂ+ ਤੇ ਹਾਕਮ+ ਬਣਾਇਆ ਹੈ।

 5 ਦੇਖ! ਤੂੰ ਇਕ ਕੌਮ ਨੂੰ ਸੱਦੇਂਗਾ ਜਿਸ ਨੂੰ ਤੂੰ ਨਹੀਂ ਜਾਣਦਾ

ਅਤੇ ਜਿਹੜੀ ਕੌਮ ਦੇ ਲੋਕ ਤੈਨੂੰ ਨਹੀਂ ਜਾਣਦੇ, ਉਹ ਤੇਰੇ ਕੋਲ ਭੱਜੇ ਆਉਣਗੇ,

ਉਹ ਤੇਰੇ ਪਰਮੇਸ਼ੁਰ ਯਹੋਵਾਹ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਆਉਣਗੇ+

ਕਿਉਂਕਿ ਉਹ ਤੈਨੂੰ ਵਡਿਆਵੇਗਾ।+

 6 ਯਹੋਵਾਹ ਦੀ ਖੋਜ ਕਰੋ ਜਦ ਤਕ ਉਹ ਮਿਲ ਸਕਦਾ ਹੈ।+

ਉਸ ਨੂੰ ਪੁਕਾਰੋ ਜਦ ਤਕ ਉਹ ਨੇੜੇ ਹੈ।+

 7 ਦੁਸ਼ਟ ਆਪਣੇ ਰਾਹ ਨੂੰ ਛੱਡੇ+

ਅਤੇ ਬੁਰਾ ਆਦਮੀ ਆਪਣੇ ਖ਼ਿਆਲਾਂ ਨੂੰ;

ਉਹ ਯਹੋਵਾਹ ਵੱਲ ਮੁੜੇ ਜੋ ਉਸ ʼਤੇ ਰਹਿਮ ਕਰੇਗਾ,+

ਹਾਂ, ਸਾਡੇ ਪਰਮੇਸ਼ੁਰ ਵੱਲ ਕਿਉਂਕਿ ਉਹ ਖੁੱਲ੍ਹੇ ਦਿਲ ਨਾਲ ਮਾਫ਼ ਕਰੇਗਾ।+

 8 “ਕਿਉਂਕਿ ਮੇਰੇ ਵਿਚਾਰ ਤੁਹਾਡੇ ਵਿਚਾਰ ਨਹੀਂ,+

ਨਾ ਤੁਹਾਡੇ ਰਾਹ ਮੇਰੇ ਰਾਹ ਹਨ,” ਯਹੋਵਾਹ ਐਲਾਨ ਕਰਦਾ ਹੈ।

 9 “ਜਿਵੇਂ ਆਕਾਸ਼ ਧਰਤੀ ਤੋਂ ਉੱਚੇ ਹਨ,

ਉਸੇ ਤਰ੍ਹਾਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ

ਅਤੇ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਤੋਂ ਉੱਚੇ ਹਨ।+

10 ਜਿਵੇਂ ਮੀਂਹ ਅਤੇ ਬਰਫ਼ ਆਕਾਸ਼ ਤੋਂ ਪੈਂਦੇ ਹਨ

ਅਤੇ ਉੱਥੇ ਵਾਪਸ ਨਹੀਂ ਮੁੜ ਜਾਂਦੇ, ਸਗੋਂ ਧਰਤੀ ਨੂੰ ਸਿੰਜਦੇ ਤੇ ਫ਼ਸਲ ਉਪਜਾਉਂਦੇ ਹਨ

ਜਿਸ ਨਾਲ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਮਿਲਦੀ ਹੈ,

11 ਉਸੇ ਤਰ੍ਹਾਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ।+

ਉਹ ਪੂਰਾ ਹੋਏ ਬਿਨਾਂ ਮੇਰੇ ਕੋਲ ਨਹੀਂ ਮੁੜੇਗਾ,+

ਸਗੋਂ ਮੇਰੀ ਮਰਜ਼ੀ ਪੂਰੀ ਕਰ ਕੇ ਹੀ ਰਹੇਗਾ+

ਅਤੇ ਮੈਂ ਉਸ ਨੂੰ ਜੋ ਕਰਨ ਲਈ ਭੇਜਿਆ ਹੈ, ਉਸ ਵਿਚ ਉਹ ਜ਼ਰੂਰ ਸਫ਼ਲ ਹੋਵੇਗਾ।

12 ਤੁਸੀਂ ਖ਼ੁਸ਼ੀਆਂ ਮਨਾਉਂਦੇ ਹੋਏ ਨਿਕਲੋਗੇ+

ਅਤੇ ਤੁਹਾਨੂੰ ਸ਼ਾਂਤੀ ਨਾਲ ਵਾਪਸ ਲਿਆਂਦਾ ਜਾਵੇਗਾ।+

ਪਹਾੜ ਅਤੇ ਪਹਾੜੀਆਂ ਤੁਹਾਡੇ ਅੱਗੇ ਖ਼ੁਸ਼ੀ ਨਾਲ ਜੈਕਾਰੇ ਲਾਉਣਗੀਆਂ+

ਅਤੇ ਖੇਤ ਦੇ ਸਾਰੇ ਦਰਖ਼ਤ ਤਾੜੀਆਂ ਵਜਾਉਣਗੇ।+

13 ਕੰਡਿਆਲ਼ੀਆਂ ਝਾੜੀਆਂ ਦੀ ਬਜਾਇ ਸਨੋਬਰ ਦਾ ਦਰਖ਼ਤ ਉੱਗੇਗਾ+

ਅਤੇ ਬਿੱਛੂ-ਬੂਟੀ ਦੀ ਬਜਾਇ ਮਹਿੰਦੀ।

ਇਸ ਨਾਲ ਯਹੋਵਾਹ ਦਾ ਨਾਂ ਰੌਸ਼ਨ ਹੋਵੇਗਾ,+

ਹਾਂ, ਇਹ ਸਦਾ ਲਈ ਇਕ ਨਿਸ਼ਾਨੀ ਹੋਵੇਗੀ ਜੋ ਕਦੇ ਨਹੀਂ ਮਿਟੇਗੀ।”

56 ਯਹੋਵਾਹ ਇਹ ਕਹਿੰਦਾ ਹੈ:

“ਨਿਆਂ ਕਰਦੇ ਰਹੋ+ ਅਤੇ ਉਹੀ ਕਰੋ ਜੋ ਸਹੀ ਹੈ

ਕਿਉਂਕਿ ਮੈਂ ਜਲਦੀ ਹੀ ਮੁਕਤੀ ਦਿਆਂਗਾ

ਅਤੇ ਮੇਰੇ ਵੱਲੋਂ ਧਾਰਮਿਕਤਾ ਜ਼ਾਹਰ ਹੋਵੇਗੀ।+

 2 ਖ਼ੁਸ਼ ਹੈ ਉਹ ਇਨਸਾਨ ਜੋ ਇਵੇਂ ਕਰਦਾ ਹੈ

ਅਤੇ ਮਨੁੱਖ ਦਾ ਪੁੱਤਰ ਜੋ ਇਸ ਨੂੰ ਘੁੱਟ ਕੇ ਫੜੀ ਰੱਖਦਾ ਹੈ,

ਜੋ ਸਬਤ ਮਨਾਉਂਦਾ ਹੈ ਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦਾ+

ਅਤੇ ਆਪਣੇ ਹੱਥ ਨੂੰ ਹਰ ਬੁਰਾਈ ਕਰਨ ਤੋਂ ਰੋਕਦਾ ਹੈ।

 3 ਯਹੋਵਾਹ ਨਾਲ ਜੁੜ ਜਾਣ ਵਾਲਾ ਪਰਦੇਸੀ+ ਇਹ ਨਾ ਕਹੇ,

‘ਯਹੋਵਾਹ ਜ਼ਰੂਰ ਮੈਨੂੰ ਆਪਣੇ ਲੋਕਾਂ ਨਾਲੋਂ ਵੱਖਰਾ ਕਰ ਦੇਵੇਗਾ।’

ਅਤੇ ਖੁਸਰਾ ਇਹ ਨਾ ਕਹੇ, ‘ਦੇਖੋ! ਮੈਂ ਤਾਂ ਇਕ ਸੁੱਕਾ ਦਰਖ਼ਤ ਹਾਂ।’”

4 ਯਹੋਵਾਹ ਇਹ ਕਹਿੰਦਾ ਹੈ, “ਜਿਹੜੇ ਖੁਸਰੇ ਮੇਰੇ ਸਬਤਾਂ ਨੂੰ ਮਨਾਉਂਦੇ ਹਨ ਅਤੇ ਉਹੀ ਕਰਦੇ ਹਨ ਜੋ ਮੈਨੂੰ ਪਸੰਦ ਹੈ ਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,

 5 ਮੈਂ ਉਨ੍ਹਾਂ ਨੂੰ ਆਪਣੇ ਘਰ ਵਿਚ ਅਤੇ ਆਪਣੀਆਂ ਕੰਧਾਂ ਦੇ ਅੰਦਰ ਇਕ ਯਾਦਗਾਰ ਤੇ ਇਕ ਨਾਂ ਦਿਆਂਗਾ

ਜੋ ਧੀਆਂ-ਪੁੱਤਰਾਂ ਨਾਲੋਂ ਕਿਤੇ ਬਿਹਤਰ ਹੋਵੇਗਾ।

ਮੈਂ ਉਨ੍ਹਾਂ ਨੂੰ ਅਜਿਹਾ ਨਾਂ ਦਿਆਂਗਾ ਜੋ ਹਮੇਸ਼ਾ ਰਹੇਗਾ,

ਹਾਂ, ਉਹ ਨਾਂ ਜੋ ਮਿਟੇਗਾ ਨਹੀਂ।

 6 ਜਿਹੜੇ ਪਰਦੇਸੀ ਯਹੋਵਾਹ ਦੀ ਸੇਵਾ ਕਰਨ,

ਯਹੋਵਾਹ ਦੇ ਨਾਂ ਨੂੰ ਪਿਆਰ ਕਰਨ+

ਅਤੇ ਉਸ ਦੇ ਸੇਵਕ ਬਣਨ ਲਈ ਉਸ ਨਾਲ ਜੁੜ ਗਏ ਹਨ,

ਹਾਂ, ਉਹ ਸਾਰੇ ਜਿਹੜੇ ਸਬਤ ਮਨਾਉਂਦੇ ਹਨ ਅਤੇ ਇਸ ਨੂੰ ਭ੍ਰਿਸ਼ਟ ਨਹੀਂ ਕਰਦੇ

ਅਤੇ ਮੇਰੇ ਇਕਰਾਰ ਨੂੰ ਘੁੱਟ ਕੇ ਫੜੀ ਰੱਖਦੇ ਹਨ,

 7 ਉਨ੍ਹਾਂ ਨੂੰ ਵੀ ਮੈਂ ਆਪਣੇ ਪਵਿੱਤਰ ਪਹਾੜ ʼਤੇ ਲਿਆਵਾਂਗਾ+

ਅਤੇ ਆਪਣੇ ਪ੍ਰਾਰਥਨਾ ਦੇ ਘਰ ਵਿਚ ਉਨ੍ਹਾਂ ਨੂੰ ਖ਼ੁਸ਼ੀਆਂ ਦਿਆਂਗਾ।

ਉਨ੍ਹਾਂ ਦੀਆਂ ਹੋਮ-ਬਲ਼ੀਆਂ ਅਤੇ ਉਨ੍ਹਾਂ ਦੇ ਬਲੀਦਾਨ ਮੇਰੀ ਵੇਦੀ ʼਤੇ ਕਬੂਲ ਹੋਣਗੇ।

ਮੇਰਾ ਘਰ ਸਾਰੀਆਂ ਕੌਮਾਂ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ।”+

8 ਸਾਰੇ ਜਹਾਨ ਦਾ ਮਾਲਕ ਯਹੋਵਾਹ, ਜੋ ਇਜ਼ਰਾਈਲ ਦੇ ਖਿੰਡੇ ਹੋਇਆਂ ਨੂੰ ਇਕੱਠਾ ਕਰ ਰਿਹਾ ਹੈ,+ ਐਲਾਨ ਕਰਦਾ ਹੈ:

“ਜੋ ਇਕੱਠੇ ਕੀਤੇ ਜਾ ਚੁੱਕੇ ਹਨ, ਉਨ੍ਹਾਂ ਤੋਂ ਇਲਾਵਾ ਮੈਂ ਹੋਰਨਾਂ ਨੂੰ ਵੀ ਉਸ ਕੋਲ ਇਕੱਠਾ ਕਰਾਂਗਾ।”+

 9 ਹੇ ਮੈਦਾਨ ਦੇ ਸਾਰੇ ਜੰਗਲੀ ਜਾਨਵਰੋ,

ਹੇ ਜੰਗਲ ਦੇ ਸਾਰੇ ਜਾਨਵਰੋ, ਖਾਣ ਲਈ ਆ ਜਾਓ।+

10 ਉਸ ਦੇ ਪਹਿਰੇਦਾਰ ਅੰਨ੍ਹੇ ਹਨ,+ ਉਨ੍ਹਾਂ ਵਿੱਚੋਂ ਕਿਸੇ ਨੇ ਵੀ ਧਿਆਨ ਨਹੀਂ ਦਿੱਤਾ।+

ਉਹ ਸਾਰੇ ਗੁੰਗੇ ਕੁੱਤੇ ਹਨ ਜੋ ਭੌਂਕ ਨਹੀਂ ਸਕਦੇ।+

ਉਹ ਹੱਫਦੇ ਰਹਿੰਦੇ ਤੇ ਪਏ ਰਹਿੰਦੇ ਹਨ; ਉਨ੍ਹਾਂ ਨੂੰ ਬੱਸ ਸੌਣਾ ਪਸੰਦ ਹੈ।

11 ਉਹ ਭੁੱਖੜ ਕੁੱਤੇ ਹਨ;

ਉਹ ਕਦੇ ਨਹੀਂ ਰੱਜਦੇ।

ਉਹ ਅਜਿਹੇ ਚਰਵਾਹੇ ਹਨ ਜਿਨ੍ਹਾਂ ਨੂੰ ਕੋਈ ਸਮਝ ਨਹੀਂ।+

ਉਨ੍ਹਾਂ ਸਾਰਿਆਂ ਨੇ ਆਪਣੀ ਮਰਜ਼ੀ ਕੀਤੀ ਹੈ;

ਉਨ੍ਹਾਂ ਵਿੱਚੋਂ ਹਰ ਕੋਈ ਆਪਣੇ ਫ਼ਾਇਦੇ ਲਈ ਬੇਈਮਾਨੀ ਕਰਦਾ ਹੈ ਤੇ ਕਹਿੰਦਾ ਹੈ:

12 “ਆ ਜਾਓ, ਮੈਂ ਦਾਖਰਸ ਲੈ ਕੇ ਆਉਂਦਾ ਹਾਂ,

ਆਪਾਂ ਪੀ ਕੇ ਟੱਲੀ ਹੋਈਏ।+

ਕੱਲ੍ਹ ਦਾ ਦਿਨ ਅੱਜ ਵਰਗਾ, ਸਗੋਂ ਅੱਜ ਨਾਲੋਂ ਵੀ ਬਿਹਤਰ ਹੋਵੇਗਾ!”

57 ਧਰਮੀ ਮਿਟ ਗਿਆ ਹੈ,

ਪਰ ਕੋਈ ਵੀ ਧਿਆਨ ਨਹੀਂ ਦਿੰਦਾ।

ਵਫ਼ਾਦਾਰ ਆਦਮੀ ਖੋਹ ਲਏ ਗਏ ਹਨ*+

ਅਤੇ ਕੋਈ ਨਹੀਂ ਸੋਚਦਾ ਕਿ ਧਰਮੀ

ਬਿਪਤਾ ਕਾਰਨ* ਖੋਹ ਲਿਆ ਗਿਆ ਹੈ।

 2 ਉਸ ਨੂੰ ਸ਼ਾਂਤੀ ਮਿਲੀ ਹੈ।

ਸਿੱਧੇ ਰਾਹ ʼਤੇ ਚੱਲਣ ਵਾਲੇ ਸਾਰੇ ਆਪਣੇ ਬਿਸਤਰਿਆਂ* ʼਤੇ ਆਰਾਮ ਕਰਦੇ ਹਨ।

 3 “ਪਰ ਜਾਦੂਗਰਨੀ ਦੇ ਪੁੱਤਰੋ,

ਹਰਾਮਕਾਰ ਅਤੇ ਵੇਸਵਾ ਦੇ ਬੱਚਿਓ,

ਤੁਸੀਂ ਇੱਥੇ ਨੇੜੇ ਆਓ:

 4 ਤੁਸੀਂ ਕਿਸ ਦਾ ਮਜ਼ਾਕ ਉਡਾਉਂਦੇ ਹੋ?

ਤੁਸੀਂ ਕਿਸ ਦੇ ਵਿਰੁੱਧ ਆਪਣਾ ਮੂੰਹ ਅੱਡਦੇ ਹੋ ਤੇ ਆਪਣੀ ਜੀਭ ਕੱਢਦੇ ਹੋ?

ਕੀ ਤੁਸੀਂ ਅਪਰਾਧ ਦੇ ਬੱਚੇ ਨਹੀਂ ਹੋ,

ਧੋਖੇ ਦੀ ਔਲਾਦ ਨਹੀਂ ਹੋ,+

 5 ਜੋ ਵੱਡੇ-ਵੱਡੇ ਦਰਖ਼ਤਾਂ ਵਿਚਕਾਰ,

ਹਰੇਕ ਹਰੇ-ਭਰੇ ਦਰਖ਼ਤ ਹੇਠ+ ਕਾਮ-ਵਾਸ਼ਨਾ ਵਿਚ ਸੜਦੇ ਹੋ,+

ਜੋ ਘਾਟੀਆਂ* ਵਿਚ,

ਚਟਾਨਾਂ ਦੀਆਂ ਤਰੇੜਾਂ ਵਿਚ ਆਪਣੇ ਬੱਚਿਆਂ ਨੂੰ ਵੱਢਦੇ ਹੋ?+

 6 ਤੇਰਾ* ਹਿੱਸਾ ਘਾਟੀ ਦੇ ਮੁਲਾਇਮ ਪੱਥਰਾਂ ਨਾਲ ਹੈ।+

ਹਾਂ, ਇਹੀ ਤੇਰੀ ਵਿਰਾਸਤ ਹੈ।

ਇਨ੍ਹਾਂ ਅੱਗੇ ਹੀ ਤੂੰ ਪੀਣ ਦੀਆਂ ਭੇਟਾਂ ਡੋਲ੍ਹਦੀ ਹੈਂ ਅਤੇ ਹੋਰ ਭੇਟਾਂ ਚੜ੍ਹਾਉਂਦੀ ਹੈਂ।+

ਕੀ ਮੈਂ ਇਨ੍ਹਾਂ ਕੰਮਾਂ ਤੋਂ ਸੰਤੁਸ਼ਟ ਹੋਵਾਂਗਾ?*

 7 ਤੂੰ ਉੱਚੇ ਅਤੇ ਬੁਲੰਦ ਪਹਾੜ ਉੱਤੇ ਆਪਣਾ ਬਿਸਤਰਾ ਵਿਛਾਇਆ+

ਅਤੇ ਤੂੰ ਉੱਥੇ ਬਲ਼ੀ ਚੜ੍ਹਾਉਣ ਗਈ।+

 8 ਦਰਵਾਜ਼ਿਆਂ ਅਤੇ ਚੁਗਾਠਾਂ ਦੇ ਪਿੱਛੇ ਤੂੰ ਆਪਣੀ ਯਾਦਗਾਰ ਬਣਾਈ।

ਤੂੰ ਮੈਨੂੰ ਛੱਡ ਦਿੱਤਾ ਤੇ ਖ਼ੁਦ ਨੰਗੀ ਹੋ ਗਈ;

ਤੂੰ ਉਤਾਂਹ ਜਾ ਕੇ ਆਪਣਾ ਬਿਸਤਰਾ ਵੱਡਾ ਕੀਤਾ।

ਤੂੰ ਉਨ੍ਹਾਂ ਨਾਲ ਇਕਰਾਰ ਕੀਤਾ।

ਤੈਨੂੰ ਉਨ੍ਹਾਂ ਨਾਲ ਹਮਬਿਸਤਰ ਹੋਣਾ ਪਸੰਦ ਸੀ+

ਅਤੇ ਤੂੰ ਆਦਮੀਆਂ ਦੇ ਗੁਪਤ-ਅੰਗ* ਦੇਖਦੀ ਰਹੀ।

 9 ਤੂੰ ਤੇਲ ਅਤੇ ਢੇਰ ਸਾਰਾ ਅਤਰ ਲੈ ਕੇ ਹੇਠਾਂ ਮਲਕ* ਕੋਲ ਗਈ।

ਤੂੰ ਆਪਣੇ ਸੰਦੇਸ਼ ਦੇਣ ਵਾਲਿਆਂ ਨੂੰ ਦੂਰ-ਦੂਰ ਘੱਲਿਆ,

ਇਸ ਤਰ੍ਹਾਂ ਤੂੰ ਹੇਠਾਂ ਕਬਰ* ਵਿਚ ਉੱਤਰ ਗਈ।

10 ਤੂੰ ਬਹੁਤੇ ਰਾਹਾਂ ʼਤੇ ਚੱਲਦੀ-ਚੱਲਦੀ ਥੱਕ ਗਈ ਹੈਂ,

ਪਰ ਤੂੰ ਇਹ ਨਹੀਂ ਕਿਹਾ, ‘ਇਹ ਬੇਕਾਰ ਹੈ!’

ਤੇਰੇ ਵਿਚ ਨਵੀਂ ਜਾਨ ਪੈ ਗਈ।

ਇਸੇ ਕਰਕੇ ਤੂੰ ਹਾਰ ਨਹੀਂ ਮੰਨਦੀ।*

11 ਤੂੰ ਕਿਹਦੇ ਕੋਲੋਂ ਡਰਦੀ ਤੇ ਖ਼ੌਫ਼ ਖਾਂਦੀ ਹੈਂ

ਜਿਸ ਕਰਕੇ ਤੂੰ ਝੂਠ ਬੋਲਣ ਲੱਗ ਪਈ?+

ਤੂੰ ਮੈਨੂੰ ਯਾਦ ਨਹੀਂ ਰੱਖਿਆ।+

ਤੂੰ ਕਿਸੇ ਗੱਲ ਵੱਲ ਧਿਆਨ ਨਹੀਂ ਦਿੱਤਾ।+

ਕੀ ਮੈਂ ਚੁੱਪ ਕਰ ਕੇ ਤੇਰੇ ਕੰਮਾਂ ਨੂੰ ਬਰਦਾਸ਼ਤ ਨਹੀਂ ਕਰਦਾ ਰਿਹਾ?*+

ਇਸੇ ਲਈ ਤੂੰ ਮੇਰੇ ਤੋਂ ਨਹੀਂ ਡਰੀ।

12 ਮੈਂ ਤੇਰੀ ‘ਧਾਰਮਿਕਤਾ’+ ਅਤੇ ਤੇਰੇ ਕੰਮਾਂ+ ਦਾ ਪਰਦਾਫ਼ਾਸ਼ ਕਰਾਂਗਾ

ਅਤੇ ਇਨ੍ਹਾਂ ਦਾ ਤੈਨੂੰ ਕੋਈ ਫ਼ਾਇਦਾ ਨਹੀਂ ਹੋਵੇਗਾ।+

13 ਜਦ ਤੂੰ ਮਦਦ ਲਈ ਦੁਹਾਈ ਦੇਵੇਂਗੀ,

ਤਾਂ ਤੇਰੀਆਂ ਜਮ੍ਹਾ ਕੀਤੀਆਂ ਮੂਰਤੀਆਂ ਤੈਨੂੰ ਬਚਾ ਨਹੀਂ ਸਕਣਗੀਆਂ।+

ਹਵਾ ਉਨ੍ਹਾਂ ਸਾਰੀਆਂ ਨੂੰ ਉਡਾ ਕੇ ਲੈ ਜਾਵੇਗੀ,

ਬੱਸ ਇਕ ਸਾਹ ਨਾਲ ਹੀ ਉਹ ਉੱਡ ਜਾਣਗੀਆਂ,

ਪਰ ਜੋ ਮੇਰੇ ਵਿਚ ਪਨਾਹ ਲੈਂਦਾ ਹੈ, ਉਹੀ ਦੇਸ਼ ਵਿਚ ਵੱਸੇਗਾ

ਅਤੇ ਮੇਰੇ ਪਵਿੱਤਰ ਪਹਾੜ ਦਾ ਅਧਿਕਾਰੀ ਹੋਵੇਗਾ।+

14 ਉਦੋਂ ਇਹ ਕਿਹਾ ਜਾਵੇਗਾ, ‘ਇਕ ਸੜਕ ਬਣਾਓ! ਰਾਹ ਤਿਆਰ ਕਰੋ!+

ਮੇਰੇ ਲੋਕਾਂ ਦੇ ਰਾਹ ਵਿੱਚੋਂ ਹਰ ਰੁਕਾਵਟ ਦੂਰ ਕਰੋ।’”

15 ਕਿਉਂਕਿ ਮਹਾਨ ਤੇ ਉੱਤਮ ਪਰਮੇਸ਼ੁਰ,

ਜੋ ਹਮੇਸ਼ਾ ਲਈ ਜੀਉਂਦਾ* ਹੈ+ ਤੇ ਜਿਸ ਦਾ ਨਾਂ ਪਵਿੱਤਰ ਹੈ,+ ਇਹ ਕਹਿੰਦਾ ਹੈ:

“ਮੈਂ ਉੱਚੇ ਤੇ ਪਵਿੱਤਰ ਸਥਾਨ ਵਿਚ ਰਹਿੰਦਾ ਹਾਂ,+

ਪਰ ਉਨ੍ਹਾਂ ਨਾਲ ਵੀ ਰਹਿੰਦਾ ਹਾਂ ਜੋ ਕੁਚਲੇ ਹੋਏ ਅਤੇ ਮਨ ਦੇ ਹਲੀਮ ਹਨ

ਤਾਂਕਿ ਹਲੀਮ ਲੋਕਾਂ ਵਿਚ ਜਾਨ ਪਾਵਾਂ

ਅਤੇ ਕੁਚਲੇ ਹੋਇਆਂ ਦੇ ਦਿਲ ਵਿਚ ਜੋਸ਼ ਭਰ ਦਿਆਂ।+

16 ਮੈਂ ਸਦਾ ਲਈ ਉਨ੍ਹਾਂ ਦਾ ਵਿਰੋਧ ਨਹੀਂ ਕਰਾਂਗਾ

ਅਤੇ ਨਾ ਹੀ ਹਮੇਸ਼ਾ ਲਈ ਭੜਕਿਆ ਰਹਾਂਗਾ;+

ਨਹੀਂ ਤਾਂ ਮੇਰੇ ਕਰਕੇ ਇਨਸਾਨ ਦਾ ਮਨ ਕਮਜ਼ੋਰ ਪੈ ਜਾਵੇਗਾ,+

ਨਾਲੇ ਸਾਹ ਲੈਣ ਵਾਲੇ ਜੀਵ-ਜੰਤੂ ਵੀ ਜਿਨ੍ਹਾਂ ਨੂੰ ਮੈਂ ਬਣਾਇਆ ਹੈ।

17 ਮੈਂ ਉਸ ਦੇ ਪਾਪ ਕਰਕੇ ਭੜਕਿਆ ਸੀ ਕਿ ਉਹ ਬੇਈਮਾਨੀ ਦੀ ਕਮਾਈ ਪਿੱਛੇ ਭੱਜਦਾ ਸੀ,+

ਇਸ ਲਈ ਮੈਂ ਉਸ ਨੂੰ ਮਾਰਿਆ, ਮੈਂ ਆਪਣਾ ਮੂੰਹ ਲੁਕੋ ਲਿਆ ਤੇ ਕ੍ਰੋਧਵਾਨ ਹੋਇਆ ਸੀ।

ਪਰ ਉਹ ਬਾਗ਼ੀ ਹੋ ਕੇ+ ਆਪਣੀ ਮਨਮਰਜ਼ੀ ਕਰਦਾ ਰਿਹਾ।

18 ਮੈਂ ਉਸ ਦੇ ਰਾਹਾਂ ਨੂੰ ਦੇਖਿਆ ਹੈ,

ਪਰ ਮੈਂ ਉਸ ਨੂੰ ਚੰਗਾ ਕਰਾਂਗਾ+ ਤੇ ਉਸ ਦੀ ਅਗਵਾਈ ਕਰਾਂਗਾ+

ਅਤੇ ਉਸ ਨੂੰ ਤੇ ਉਸ ਨਾਲ ਸੋਗ ਕਰਨ ਵਾਲੇ ਲੋਕਾਂ ਨੂੰ ਦਿਲਾਸਾ ਦਿਆਂਗਾ।”*+

19 “ਮੈਂ ਹੀ ਬੁੱਲ੍ਹਾਂ ਦਾ ਫਲ ਪੈਦਾ ਕਰਦਾ ਹਾਂ।

ਮੈਂ ਦੂਰ ਰਹਿਣ ਵਾਲੇ ਅਤੇ ਨੇੜੇ ਰਹਿਣ ਵਾਲੇ ਨੂੰ ਸ਼ਾਂਤੀ ਦਿੰਦਾ ਰਹਾਂਗਾ,”+ ਯਹੋਵਾਹ ਕਹਿੰਦਾ ਹੈ,

“ਅਤੇ ਮੈਂ ਉਸ ਨੂੰ ਚੰਗਾ ਕਰਾਂਗਾ।”

20 “ਪਰ ਦੁਸ਼ਟ ਉੱਛਲ਼ਦੇ ਸਮੁੰਦਰ ਵਾਂਗ ਹਨ ਜੋ ਸ਼ਾਂਤ ਨਹੀਂ ਹੋ ਸਕਦਾ

ਅਤੇ ਇਸ ਦਾ ਪਾਣੀ ਗੰਦ-ਮੰਦ ਤੇ ਚਿੱਕੜ ਉਛਾਲ਼ਦਾ ਰਹਿੰਦਾ ਹੈ।

21 ਦੁਸ਼ਟਾਂ ਨੂੰ ਕਦੇ ਸ਼ਾਂਤੀ ਨਹੀਂ ਮਿਲਦੀ,”+ ਮੇਰਾ ਪਰਮੇਸ਼ੁਰ ਕਹਿੰਦਾ ਹੈ।

58 “ਸੰਘ ਪਾੜ ਕੇ ਪੁਕਾਰ; ਚੁੱਪ ਨਾ ਰਹਿ!

ਨਰਸਿੰਗੇ ਵਾਂਗ ਆਪਣੀ ਆਵਾਜ਼ ਉੱਚੀ ਕਰ।

ਮੇਰੇ ਲੋਕਾਂ ਨੂੰ ਉਨ੍ਹਾਂ ਦੀ ਬਗਾਵਤ ਬਾਰੇ ਦੱਸ+

ਅਤੇ ਯਾਕੂਬ ਦੇ ਘਰਾਣੇ ਨੂੰ ਉਨ੍ਹਾਂ ਦੇ ਪਾਪ ਦੱਸ।

 2 ਉਹ ਹਰ ਦਿਨ ਮੈਨੂੰ ਭਾਲਦੇ ਹਨ

ਅਤੇ ਮੇਰੇ ਰਾਹਾਂ ਨੂੰ ਜਾਣਨ ਵਿਚ ਖ਼ੁਸ਼ ਹੁੰਦੇ ਹਨ

ਜਿਵੇਂ ਕਿ ਉਹ ਅਜਿਹੀ ਕੌਮ ਹੋਵੇ ਜੋ ਧਰਮੀ ਕੰਮ ਕਰਦੀ ਹੋਵੇ

ਅਤੇ ਜਿਸ ਨੇ ਆਪਣੇ ਪਰਮੇਸ਼ੁਰ ਦੇ ਨਿਆਂ ਨੂੰ ਨਾ ਠੁਕਰਾਇਆ ਹੋਵੇ।+

ਉਹ ਮੇਰੇ ਤੋਂ ਸਹੀ ਫ਼ੈਸਲੇ ਕਰਨ ਦੀ ਮੰਗ ਕਰਦੇ ਹਨ,

ਜਿਵੇਂ ਕਿ ਉਹ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਖ਼ੁਸ਼ ਹੁੰਦੇ ਹੋਣ:+

 3 ‘ਜਦੋਂ ਅਸੀਂ ਵਰਤ ਰੱਖਦੇ ਹਾਂ, ਤਾਂ ਤੂੰ ਕਿਉਂ ਨਹੀਂ ਦੇਖਦਾ?+

ਜਦੋਂ ਅਸੀਂ ਆਪਣੇ ਆਪ ਨੂੰ ਦੁੱਖ ਦਿੰਦੇ ਹਾਂ, ਤਾਂ ਤੂੰ ਕਿਉਂ ਧਿਆਨ ਨਹੀਂ ਦਿੰਦਾ?’+

ਕਿਉਂਕਿ ਆਪਣੇ ਵਰਤ ਦੇ ਦਿਨ ਤੁਸੀਂ ਆਪਣੀਆਂ ਇੱਛਾਵਾਂ* ਪੂਰੀਆਂ ਕਰਨ ਵਿਚ ਲੱਗੇ ਰਹਿੰਦੇ ਹੋ

ਅਤੇ ਤੁਸੀਂ ਆਪਣੇ ਮਜ਼ਦੂਰਾਂ ਉੱਤੇ ਜ਼ੁਲਮ ਕਰਦੇ ਹੋ।+

 4 ਤੁਹਾਡੇ ਵਰਤਾਂ ਕਰਕੇ ਲੜਾਈ-ਝਗੜੇ ਹੁੰਦੇ ਹਨ

ਅਤੇ ਤੁਸੀਂ ਜ਼ੋਰਦਾਰ ਮੁੱਕੇ* ਮਾਰਦੇ ਹੋ।

ਜਿਸ ਤਰ੍ਹਾਂ ਦੇ ਵਰਤ ਤੁਸੀਂ ਅੱਜ ਰੱਖਦੇ ਹੋ, ਉਨ੍ਹਾਂ ਨਾਲ ਸਵਰਗ ਵਿਚ ਤੁਹਾਡੀ ਸੁਣੀ ਨਹੀਂ ਜਾਵੇਗੀ।

 5 ਕੀ ਮੈਂ ਇਸ ਤਰ੍ਹਾਂ ਦਾ ਵਰਤ ਚਾਹੁੰਦਾ ਹਾਂ,

ਅਜਿਹਾ ਦਿਨ ਜਦ ਕੋਈ ਆਪਣੇ ਆਪ ਨੂੰ ਦੁੱਖ ਦੇਵੇ,

ਆਪਣੇ ਸਿਰ ਨੂੰ ਸਰਕੰਡੇ ਵਾਂਗ ਝੁਕਾਵੇ

ਅਤੇ ਤੱਪੜ ਤੇ ਸੁਆਹ ਨੂੰ ਆਪਣਾ ਬਿਸਤਰਾ ਬਣਾਵੇ?

ਕੀ ਤੁਸੀਂ ਇਸ ਨੂੰ ਵਰਤ ਅਤੇ ਯਹੋਵਾਹ ਨੂੰ ਖ਼ੁਸ਼ ਕਰਨ ਦਾ ਦਿਨ ਕਹਿੰਦੇ ਹੋ?

 6 ਨਹੀਂ, ਮੈਂ ਜੋ ਵਰਤ ਚਾਹੁੰਦਾ ਹਾਂ, ਉਹ ਇਹ ਹੈ:

ਦੁਸ਼ਟਤਾ ਦੀਆਂ ਬੇੜੀਆਂ ਖੋਲ੍ਹ ਦਿਓ,

ਜੂਲੇ ਦੇ ਬੰਧਨ ਖੋਲ੍ਹ ਦਿਓ,+

ਜ਼ੁਲਮ ਸਹਿਣ ਵਾਲਿਆਂ ਨੂੰ ਆਜ਼ਾਦ ਕਰੋ+

ਅਤੇ ਹਰ ਜੂਲੇ ਦੇ ਟੁਕੜੇ-ਟੁਕੜੇ ਕਰ ਦਿਓ;

 7 ਆਪਣੀ ਰੋਟੀ ਭੁੱਖਿਆਂ ਨਾਲ ਸਾਂਝੀ ਕਰੋ,+

ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਆਪਣੇ ਘਰ ਲਿਆਓ,

ਕਿਸੇ ਨੂੰ ਨੰਗਾ ਦੇਖ ਕੇ ਉਸ ਨੂੰ ਕੱਪੜੇ ਪਹਿਨਾਓ+

ਅਤੇ ਆਪਣੇ ਸਾਕ-ਸੰਬੰਧੀਆਂ ਤੋਂ ਆਪਣਾ ਮੂੰਹ ਨਾ ਮੋੜੋ।

 8 ਫਿਰ ਤੇਰਾ ਚਾਨਣ ਸਵੇਰ ਦੇ ਚਾਨਣ ਵਾਂਗ ਚਮਕੇਗਾ+

ਅਤੇ ਤੂੰ ਜਲਦ ਹੀ ਚੰਗਾ ਹੋ ਜਾਵੇਂਗਾ।

ਤੇਰੀ ਨੇਕੀ ਤੇਰੇ ਅੱਗੇ-ਅੱਗੇ ਜਾਵੇਗੀ

ਅਤੇ ਯਹੋਵਾਹ ਦਾ ਤੇਜ ਤੇਰੀ ਰਾਖੀ ਲਈ ਤੇਰੇ ਪਿੱਛੇ-ਪਿੱਛੇ ਜਾਵੇਗਾ।+

 9 ਫਿਰ ਤੂੰ ਪੁਕਾਰੇਂਗਾ ਅਤੇ ਯਹੋਵਾਹ ਜਵਾਬ ਦੇਵੇਗਾ;

ਤੂੰ ਮਦਦ ਲਈ ਦੁਹਾਈ ਦੇਵੇਂਗਾ ਅਤੇ ਉਹ ਕਹੇਗਾ, ‘ਮੈਂ ਇੱਥੇ ਹਾਂ!’

ਜੇ ਤੂੰ ਆਪਣੇ ਵਿਚਕਾਰੋਂ ਜੂਲੇ ਨੂੰ ਹਟਾ ਦੇਵੇਂ

ਅਤੇ ਉਂਗਲ ਉਠਾਉਣੀ ਤੇ ਬੁਰੀਆਂ ਗੱਲਾਂ ਕਹਿਣੀਆਂ ਛੱਡ ਦੇਵੇਂ,+

10 ਜੇ ਤੂੰ ਭੁੱਖਿਆਂ ਨੂੰ ਉਹੀ ਦੇਵੇਂ ਜੋ ਤੂੰ ਆਪ ਚਾਹੁੰਦਾ ਹੈਂ+

ਅਤੇ ਦੁਖੀਆਂ ਦੀਆਂ ਲੋੜਾਂ ਪੂਰੀਆਂ ਕਰੇਂ,

ਤਾਂ ਤੇਰਾ ਚਾਨਣ ਹਨੇਰੇ ਵਿਚ ਵੀ ਚਮਕੇਗਾ

ਅਤੇ ਤੇਰਾ ਘੁੱਪ ਹਨੇਰਾ ਸਿਖਰ ਦੁਪਹਿਰ ਵਰਗਾ ਹੋਵੇਗਾ।+

11 ਯਹੋਵਾਹ ਹਮੇਸ਼ਾ ਤੇਰੀ ਅਗਵਾਈ ਕਰੇਗਾ

ਅਤੇ ਝੁਲ਼ਸੇ ਦੇਸ਼ ਵਿਚ ਵੀ ਤੈਨੂੰ ਤ੍ਰਿਪਤ ਕਰੇਗਾ;+

ਉਹ ਤੇਰੀਆਂ ਹੱਡੀਆਂ ਵਿਚ ਜਾਨ ਪਾ ਦੇਵੇਗਾ

ਅਤੇ ਤੂੰ ਸਿੰਜੇ ਹੋਏ ਬਾਗ਼ ਵਰਗਾ ਬਣ ਜਾਏਂਗਾ,+

ਉਸ ਚਸ਼ਮੇ ਵਰਗਾ ਜਿਸ ਦਾ ਪਾਣੀ ਕਦੇ ਨਹੀਂ ਮੁੱਕਦਾ।

12 ਉਹ ਤੇਰੀ ਖ਼ਾਤਰ ਪੁਰਾਣੇ ਖੰਡਰ ਫਿਰ ਤੋਂ ਉਸਾਰਨਗੇ+

ਅਤੇ ਤੂੰ ਬੀਤੀਆਂ ਪੀੜ੍ਹੀਆਂ ਦੀਆਂ ਨੀਂਹਾਂ ਦੁਬਾਰਾ ਧਰੇਂਗਾ।+

ਤੂੰ ਟੁੱਟੀਆਂ ਕੰਧਾਂ* ਦਾ ਮੁਰੰਮਤ ਕਰਨ ਵਾਲਾ ਕਹਾਵੇਂਗਾ,+

ਹਾਂ, ਉਨ੍ਹਾਂ ਰਾਹਾਂ ਨੂੰ ਦੁਬਾਰਾ ਬਣਾਉਣ ਵਾਲਾ ਜਿਨ੍ਹਾਂ ਨੇੜੇ ਲੋਕ ਵੱਸਣਗੇ।

13 ਜੇ ਤੂੰ ਸਬਤ ਦੇ ਦਿਨ, ਮੇਰੇ ਪਵਿੱਤਰ ਦਿਨ ਆਪਣੀਆਂ ਇੱਛਾਵਾਂ* ਪੂਰੀਆਂ ਕਰਨੋਂ ਦੂਰ ਰਹੇਂ,*+

ਜੇ ਤੂੰ ਸਬਤ ਨੂੰ ਬੇਹੱਦ ਖ਼ੁਸ਼ੀ ਦਾ ਦਿਨ ਅਤੇ ਯਹੋਵਾਹ ਦਾ ਪਵਿੱਤਰ ਦਿਨ ਤੇ ਆਦਰ ਵਾਲਾ ਦਿਨ ਸਮਝੇਂ+

ਅਤੇ ਜੇ ਤੂੰ ਆਪਣੀਆਂ ਇੱਛਾਵਾਂ ਪੂਰੀਆਂ ਕਰਨ ਤੇ ਫ਼ਜ਼ੂਲ ਦੀਆਂ ਗੱਲਾਂ ਕਰਨ ਦੀ ਬਜਾਇ ਇਸ ਦਿਨ ਦਾ ਆਦਰ ਕਰੇਂ,

14 ਫਿਰ ਤੂੰ ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾਏਂਗਾ

ਅਤੇ ਮੈਂ ਧਰਤੀ ਦੀਆਂ ਉੱਚੀਆਂ ਥਾਵਾਂ ਤੇਰੇ ਅਧੀਨ ਕਰ ਦਿਆਂਗਾ।+

ਮੈਂ ਤੈਨੂੰ ਤੇਰੇ ਵੱਡ-ਵਡੇਰੇ ਯਾਕੂਬ ਦੀ ਵਿਰਾਸਤ ਤੋਂ ਖਿਲਾਵਾਂਗਾ+

ਕਿਉਂਕਿ ਇਹ ਗੱਲ ਯਹੋਵਾਹ ਦੇ ਮੂੰਹੋਂ ਨਿਕਲੀ ਹੈ।”

59 ਦੇਖ! ਯਹੋਵਾਹ ਦਾ ਹੱਥ ਇੰਨਾ ਛੋਟਾ ਨਹੀਂ ਕਿ ਉਹ ਬਚਾ ਨਾ ਸਕੇ,+

ਨਾ ਹੀ ਉਸ ਦਾ ਕੰਨ ਇੰਨਾ ਭਾਰਾ ਹੈ ਕਿ ਉਹ ਸੁਣ ਨਾ ਸਕੇ।+

 2 ਸਗੋਂ ਤੁਹਾਡੇ ਆਪਣੇ ਗੁਨਾਹਾਂ ਨੇ ਤੁਹਾਨੂੰ ਆਪਣੇ ਪਰਮੇਸ਼ੁਰ ਤੋਂ ਦੂਰ ਕੀਤਾ ਹੈ।+

ਤੁਹਾਡੇ ਪਾਪਾਂ ਕਰਕੇ ਉਸ ਨੇ ਆਪਣਾ ਮੂੰਹ ਤੁਹਾਡੇ ਤੋਂ ਲੁਕਾ ਲਿਆ ਹੈ

ਅਤੇ ਉਹ ਤੁਹਾਡੀ ਸੁਣਨਾ ਨਹੀਂ ਚਾਹੁੰਦਾ।+

 3 ਤੁਹਾਡੇ ਹੱਥ ਖ਼ੂਨ ਨਾਲ ਭ੍ਰਿਸ਼ਟ ਹਨ+

ਅਤੇ ਤੁਹਾਡੀਆਂ ਉਂਗਲਾਂ ਗੁਨਾਹ ਨਾਲ।

ਤੁਹਾਡੇ ਬੁੱਲ੍ਹ ਝੂਠ ਬੋਲਦੇ ਹਨ+ ਅਤੇ ਤੁਹਾਡੀ ਜ਼ਬਾਨ ਬੁਰੀਆਂ ਗੱਲਾਂ ਕਰਦੀ ਹੈ।

 4 ਕੋਈ ਵੀ ਇਨਸਾਫ਼ ਦੇ ਪੱਖ ਵਿਚ ਨਹੀਂ ਬੋਲਦਾ+

ਅਤੇ ਕੋਈ ਵੀ ਅਦਾਲਤ ਵਿਚ ਸੱਚ ਬੋਲਣ ਨਹੀਂ ਜਾਂਦਾ।

ਉਹ ਖੋਖਲੀਆਂ ਗੱਲਾਂ ਉੱਤੇ ਭਰੋਸਾ ਰੱਖਦੇ ਹਨ+ ਅਤੇ ਨਿਕੰਮੀਆਂ ਗੱਲਾਂ ਕਰਦੇ ਹਨ।

ਮੁਸੀਬਤ ਉਨ੍ਹਾਂ ਦੇ ਗਰਭ ਵਿਚ ਪਲ਼ਦੀ ਹੈ ਅਤੇ ਉਹ ਬੁਰਾਈ ਨੂੰ ਜਨਮ ਦਿੰਦੇ ਹਨ।+

 5 ਉਹ ਜ਼ਹਿਰੀਲੇ ਸੱਪ ਦੇ ਆਂਡੇ ਦਿੰਦੇ ਹਨ।

ਜੋ ਵੀ ਉਨ੍ਹਾਂ ਦੇ ਆਂਡੇ ਖਾਵੇਗਾ, ਮਰ ਜਾਵੇਗਾ।

ਜਿਹੜਾ ਆਂਡਾ ਤੋੜਿਆ ਜਾਂਦਾ ਹੈ, ਉਸ ਵਿੱਚੋਂ ਜ਼ਹਿਰੀਲਾ ਸੱਪ ਨਿਕਲਦਾ ਹੈ।

ਉਹ ਲੋਕ ਮੱਕੜੀ ਦਾ ਜਾਲ਼ ਬੁਣਦੇ ਹਨ।+

 6 ਉਨ੍ਹਾਂ ਦਾ ਜਾਲ਼ ਲਿਬਾਸ ਦਾ ਕੰਮ ਨਹੀਂ ਕਰੇਗਾ

ਅਤੇ ਜੋ ਉਹ ਬੁਣਦੇ ਹਨ, ਉਸ ਨਾਲ ਖ਼ੁਦ ਨੂੰ ਢਕ ਨਹੀਂ ਸਕਣਗੇ।+

ਉਨ੍ਹਾਂ ਦੇ ਕੰਮ ਨੁਕਸਾਨਦੇਹ ਹਨ

ਅਤੇ ਉਨ੍ਹਾਂ ਦੇ ਹੱਥਾਂ ਵਿਚ ਜ਼ੁਲਮ ਦੇ ਕੰਮ ਹਨ।+

 7 ਉਨ੍ਹਾਂ ਦੇ ਪੈਰ ਬੁਰਾਈ ਕਰਨ ਨੂੰ ਨੱਠਦੇ ਹਨ

ਅਤੇ ਉਹ ਬੇਕਸੂਰ ਦਾ ਖ਼ੂਨ ਵਹਾਉਣ ਲਈ ਕਾਹਲੀ ਕਰਦੇ ਹਨ।+

ਉਨ੍ਹਾਂ ਦੇ ਖ਼ਿਆਲ ਬੁਰੇ ਹਨ;

ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ।+

 8 ਉਹ ਸ਼ਾਂਤੀ ਦੇ ਰਾਹ ਉੱਤੇ ਤੁਰਨਾ ਨਹੀਂ ਜਾਣਦੇ

ਅਤੇ ਉਨ੍ਹਾਂ ਦੇ ਮਾਰਗਾਂ ਵਿਚ ਨਿਆਂ ਹੈ ਹੀ ਨਹੀਂ।+

ਉਹ ਆਪਣੇ ਰਸਤੇ ਵਿੰਗੇ-ਟੇਢੇ ਬਣਾਉਂਦੇ ਹਨ;

ਉਨ੍ਹਾਂ ਉੱਤੇ ਚੱਲਣ ਵਾਲੇ ਕਿਸੇ ਨੂੰ ਵੀ ਸ਼ਾਂਤੀ ਨਹੀਂ ਮਿਲੇਗੀ।+

 9 ਇਸੇ ਕਰਕੇ ਨਿਆਂ ਸਾਡੇ ਤੋਂ ਕੋਹਾਂ ਦੂਰ ਹੈ

ਅਤੇ ਨੇਕੀ ਸਾਡੇ ਤਕ ਪਹੁੰਚਦੀ ਹੀ ਨਹੀਂ।

ਅਸੀਂ ਰੌਸ਼ਨੀ ਦੀ ਉਮੀਦ ਲਾਈ ਰੱਖਦੇ ਹਾਂ, ਪਰ ਦੇਖੋ! ਹਨੇਰਾ ਹੁੰਦਾ ਹੈ;

ਚਾਨਣ ਦੀ ਆਸ ਲਾਈ ਰੱਖਦੇ ਹਾਂ, ਪਰ ਅਸੀਂ ਘੁੱਪ ਹਨੇਰੇ ਵਿਚ ਚੱਲਦੇ ਰਹਿੰਦੇ ਹਾਂ।+

10 ਅਸੀਂ ਅੰਨ੍ਹੇ ਆਦਮੀਆਂ ਵਾਂਗ ਕੰਧ ਨੂੰ ਟੋਂਹਦੇ ਹਾਂ;

ਹਾਂ, ਉਨ੍ਹਾਂ ਵਾਂਗ ਟੋਂਹਦੇ ਫਿਰਦੇ ਹਾਂ ਜਿਨ੍ਹਾਂ ਦੀਆਂ ਅੱਖਾਂ ਨਹੀਂ ਹਨ।+

ਅਸੀਂ ਸਿਖਰ ਦੁਪਹਿਰੇ ਇਵੇਂ ਠੇਡਾ ਖਾਂਦੇ ਹਾਂ ਜਿਵੇਂ ਸ਼ਾਮ ਦਾ ਹਨੇਰਾ ਹੋਵੇ;

ਅਸੀਂ ਤਾਕਤਵਰਾਂ ਵਿਚਕਾਰ ਮਰਿਆਂ ਵਰਗੇ ਹਾਂ।

11 ਰਿੱਛਾਂ ਵਾਂਗ ਅਸੀਂ ਸਾਰੇ ਗੁਰਰਾਉਂਦੇ ਰਹਿੰਦੇ ਹਾਂ

ਅਤੇ ਘੁੱਗੀਆਂ ਵਾਂਗ ਹੂੰਗਦੇ ਰਹਿੰਦੇ ਹਾਂ।

ਅਸੀਂ ਨਿਆਂ ਦੀ ਉਮੀਦ ਕਰਦੇ ਹਾਂ, ਪਰ ਮਿਲਦਾ ਨਹੀਂ;

ਮੁਕਤੀ ਦੀ ਆਸ ਲਾਉਂਦੇ ਹਾਂ, ਪਰ ਉਹ ਸਾਡੇ ਤੋਂ ਕੋਹਾਂ ਦੂਰ ਹੈ।

12 ਕਿਉਂਕਿ ਅਸੀਂ ਬਹੁਤ ਵਾਰ ਤੇਰੇ ਖ਼ਿਲਾਫ਼ ਬਗਾਵਤ ਕੀਤੀ;+

ਸਾਡਾ ਹਰੇਕ ਪਾਪ ਸਾਡੇ ਵਿਰੁੱਧ ਗਵਾਹੀ ਦਿੰਦਾ ਹੈ।+

ਅਸੀਂ ਆਪਣੀ ਕੀਤੀ ਬਗਾਵਤ ਤੋਂ ਅਣਜਾਣ ਨਹੀਂ ਹਾਂ;

ਅਸੀਂ ਆਪਣੇ ਗੁਨਾਹ ਚੰਗੀ ਤਰ੍ਹਾਂ ਜਾਣਦੇ ਹਾਂ।+

13 ਅਸੀਂ ਅਪਰਾਧ ਕੀਤਾ ਹੈ ਅਤੇ ਯਹੋਵਾਹ ਦਾ ਇਨਕਾਰ ਕੀਤਾ ਹੈ;

ਅਸੀਂ ਆਪਣੇ ਪਰਮੇਸ਼ੁਰ ਤੋਂ ਮੂੰਹ ਫੇਰ ਲਿਆ ਹੈ।

ਅਸੀਂ ਜ਼ੁਲਮ ਅਤੇ ਬਗਾਵਤ ਦੀਆਂ ਗੱਲਾਂ ਕੀਤੀਆਂ;+

ਝੂਠੀਆਂ ਗੱਲਾਂ ਸਾਡੇ ਗਰਭ ਵਿਚ ਪਲ਼ੀਆਂ ਅਤੇ ਅਸੀਂ ਇਨ੍ਹਾਂ ਨੂੰ ਦਿਲ ਤੋਂ ਜ਼ਬਾਨ ʼਤੇ ਲੈ ਆਏ।+

14 ਨਿਆਂ ਨੂੰ ਭਜਾ ਦਿੱਤਾ ਗਿਆ+

ਅਤੇ ਨੇਕੀ ਦੂਰ ਖੜ੍ਹੀ ਰਹਿੰਦੀ ਹੈ;+

ਚੌਂਕ ਵਿਚ ਸੱਚਾਈ* ਨੇ ਠੋਕਰ ਖਾਧੀ ਹੈ

ਅਤੇ ਜੋ ਸਹੀ ਹੈ, ਉਹ ਅੰਦਰ ਵੜ ਨਹੀਂ ਸਕਦਾ।

15 ਸੱਚਾਈ* ਅਲੋਪ ਹੋ ਗਈ ਹੈ+

ਅਤੇ ਬੁਰਾਈ ਤੋਂ ਦੂਰ ਹੋਣ ਵਾਲੇ ਹਰ ਕਿਸੇ ਨੂੰ ਲੁੱਟ ਲਿਆ ਜਾਂਦਾ ਹੈ।

ਯਹੋਵਾਹ ਨੇ ਇਹ ਦੇਖਿਆ ਅਤੇ ਉਹ ਦੁਖੀ ਹੋਇਆ*

ਕਿਉਂਕਿ ਨਿਆਂ ਕਿਤੇ ਨਹੀਂ ਸੀ।+

16 ਉਸ ਨੇ ਦੇਖਿਆ ਕਿ ਕੋਈ ਆਦਮੀ ਅੱਗੇ ਨਹੀਂ ਆ ਰਿਹਾ ਸੀ

ਅਤੇ ਉਹ ਹੈਰਾਨ ਸੀ ਕਿ ਕੋਈ ਵੀ ਉਨ੍ਹਾਂ ਦੇ ਪੱਖ ਵਿਚ ਖੜ੍ਹਾ ਨਹੀਂ ਹੋਇਆ,

ਇਸ ਲਈ ਉਸ ਨੇ ਆਪਣੀ ਬਾਂਹ ਨਾਲ ਮੁਕਤੀ ਦਿਵਾਈ*

ਅਤੇ ਉਸ ਨੇ ਆਪਣੇ ਧਰਮੀ ਮਿਆਰਾਂ ਦੀ ਖ਼ਾਤਰ ਉਸ ਦਾ ਸਾਥ ਦਿੱਤਾ।

17 ਫਿਰ ਉਸ ਨੇ ਨਿਆਂ ਨੂੰ ਸੰਜੋਅ ਵਾਂਗ ਪਹਿਨਿਆ

ਅਤੇ ਮੁਕਤੀ ਦੇ ਟੋਪ ਨੂੰ ਆਪਣੇ ਸਿਰ ਉੱਤੇ ਪਾਇਆ।+

ਉਸ ਨੇ ਬਦਲੇ ਦੇ ਲਿਬਾਸ ਨੂੰ ਆਪਣੇ ਕੱਪੜਿਆਂ ਵਜੋਂ ਪਹਿਨਿਆ+

ਅਤੇ ਜੋਸ਼ ਨੂੰ ਚੋਗੇ* ਵਾਂਗ ਆਪਣੇ ਦੁਆਲੇ ਲਪੇਟ ਲਿਆ।

18 ਉਹ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਦਾ ਫਲ ਦੇਵੇਗਾ:+

ਦੁਸ਼ਮਣਾਂ ʼਤੇ ਗੁੱਸਾ ਕੱਢੇਗਾ, ਵੈਰੀਆਂ ਤੋਂ ਬਦਲਾ ਲਵੇਗਾ।+

ਉਹ ਟਾਪੂਆਂ ਨੂੰ ਉਨ੍ਹਾਂ ਦੀ ਕਰਨੀ ਦੀ ਸਜ਼ਾ ਦੇਵੇਗਾ।

19 ਸੂਰਜ ਦੇ ਲਹਿੰਦੇ ਪਾਸਿਓਂ ਉਹ ਯਹੋਵਾਹ ਦੇ ਨਾਂ ਤੋਂ ਡਰਨਗੇ

ਅਤੇ ਸੂਰਜ ਦੇ ਚੜ੍ਹਦੇ ਪਾਸਿਓਂ ਉਸ ਦੀ ਮਹਿਮਾ ਤੋਂ

ਕਿਉਂਕਿ ਉਹ ਤੇਜ਼ ਵਹਿੰਦੀ ਨਦੀ ਵਾਂਗ ਆਵੇਗਾ

ਜਿਸ ਨੂੰ ਯਹੋਵਾਹ ਦੀ ਸ਼ਕਤੀ ਰੋੜ੍ਹ ਕੇ ਲਿਆਉਂਦੀ ਹੈ।

20 “ਸੀਓਨ ਵਿਚ ਛੁਡਾਉਣ ਵਾਲਾ+ ਆਵੇਗਾ,+

ਹਾਂ, ਯਾਕੂਬ ਦੀ ਔਲਾਦ ਕੋਲ ਜੋ ਅਪਰਾਧ ਕਰਨ ਤੋਂ ਹਟ ਗਈ ਹੈ,”+ ਯਹੋਵਾਹ ਐਲਾਨ ਕਰਦਾ ਹੈ।

21 “ਮੈਂ ਉਨ੍ਹਾਂ ਨਾਲ ਇਹ ਇਕਰਾਰ ਕੀਤਾ ਹੈ,”+ ਯਹੋਵਾਹ ਕਹਿੰਦਾ ਹੈ। “ਮੇਰੀ ਸ਼ਕਤੀ ਜੋ ਤੇਰੇ ਉੱਤੇ ਹੈ ਅਤੇ ਮੇਰੀਆਂ ਗੱਲਾਂ ਜੋ ਮੈਂ ਤੇਰੇ ਮੂੰਹ ਵਿਚ ਪਾਈਆਂ ਹਨ, ਉਨ੍ਹਾਂ ਨੂੰ ਨਾ ਤੇਰੇ ਮੂੰਹ ਤੋਂ, ਨਾ ਤੇਰੀ ਸੰਤਾਨ* ਦੇ ਮੂੰਹ ਤੋਂ ਅਤੇ ਨਾ ਹੀ ਤੇਰੇ ਦੋਹਤੇ-ਪੋਤਿਆਂ* ਦੇ ਮੂੰਹ ਤੋਂ ਹਟਾਇਆ ਜਾਵੇਗਾ,” ਯਹੋਵਾਹ ਕਹਿੰਦਾ ਹੈ, “ਹੁਣ ਅਤੇ ਸਦਾ ਲਈ।”

60 “ਹੇ ਔਰਤ, ਉੱਠ,+ ਰੌਸ਼ਨੀ ਚਮਕਾ ਕਿਉਂਕਿ ਤੇਰਾ ਚਾਨਣ ਆ ਗਿਆ ਹੈ।

ਯਹੋਵਾਹ ਦਾ ਤੇਜ ਤੇਰੇ ਉੱਤੇ ਚਮਕ ਰਿਹਾ ਹੈ।+

 2 ਦੇਖ! ਹਨੇਰਾ ਧਰਤੀ ਨੂੰ

ਅਤੇ ਘੁੱਪ ਹਨੇਰਾ ਕੌਮਾਂ ਨੂੰ ਢਕ ਲਵੇਗਾ;

ਪਰ ਤੇਰੇ ਉੱਤੇ ਯਹੋਵਾਹ ਚਮਕੇਗਾ

ਅਤੇ ਉਸ ਦਾ ਤੇਜ ਤੇਰੇ ਉੱਤੇ ਦਿਖਾਈ ਦੇਵੇਗਾ।

 3 ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ+

ਅਤੇ ਰਾਜੇ+ ਤੇਰੇ ਚਮਕਦੇ ਹੋਏ ਤੇਜ ਵੱਲ।*+

 4 ਆਪਣੀਆਂ ਨਜ਼ਰਾਂ ਚੁੱਕ ਤੇ ਆਪਣੇ ਆਲੇ-ਦੁਆਲੇ ਦੇਖ!

ਉਹ ਸਾਰੇ ਇਕੱਠੇ ਹੋ ਗਏ ਹਨ; ਉਹ ਤੇਰੇ ਕੋਲ ਆ ਰਹੇ ਹਨ।

ਤੇਰੇ ਪੁੱਤਰ ਦੂਰੋਂ-ਦੂਰੋਂ ਆ ਰਹੇ ਹਨ+

ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਹੋਈਆਂ ਹਨ।+

 5 ਉਸ ਵੇਲੇ ਤੂੰ ਦੇਖੇਂਗੀ ਅਤੇ ਤੇਰਾ ਚਿਹਰਾ ਚਮਕ ਉੱਠੇਗਾ+

ਅਤੇ ਤੇਰਾ ਦਿਲ ਜ਼ੋਰ-ਜ਼ੋਰ ਦੀ ਧੜਕੇਗਾ ਤੇ ਖ਼ੁਸ਼ੀ ਨਾਲ ਭਰ ਜਾਵੇਗਾ

ਕਿਉਂਕਿ ਸਮੁੰਦਰ ਦੀ ਦੌਲਤ ਤੇਰੇ ਵੱਲ ਚਲੀ ਆਵੇਗੀ;

ਕੌਮਾਂ ਦਾ ਧਨ ਤੇਰੇ ਕੋਲ ਆ ਜਾਵੇਗਾ।+

 6 ਤੇਰਾ ਦੇਸ਼* ਬਹੁਤ ਸਾਰੇ ਊਠਾਂ ਨਾਲ ਭਰ ਜਾਵੇਗਾ,

ਹਾਂ, ਮਿਦਿਆਨ ਤੇ ਏਫਾਹ+ ਦੇ ਜਵਾਨ ਊਠਾਂ ਨਾਲ।

ਸ਼ਬਾ ਦੇ ਸਾਰੇ ਲੋਕ ਆਉਣਗੇ;

ਉਹ ਸੋਨਾ ਅਤੇ ਲੋਬਾਨ ਲੈ ਕੇ ਆਉਣਗੇ।

ਉਹ ਯਹੋਵਾਹ ਦਾ ਗੁਣਗਾਨ ਕਰਨਗੇ।+

 7 ਕੇਦਾਰ+ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ।

ਨਬਾਯੋਥ+ ਦੇ ਭੇਡੂ ਤੇਰੀ ਸੇਵਾ ਕਰਨਗੇ।

ਉਹ ਮੇਰੀ ਮਨਜ਼ੂਰੀ ਨਾਲ ਮੇਰੀ ਵੇਦੀ ਉੱਤੇ ਚੜ੍ਹਾਏ ਜਾਣਗੇ+

ਅਤੇ ਮੈਂ ਆਪਣੇ ਸ਼ਾਨਦਾਰ ਘਰ ਨੂੰ ਸਜਾਵਾਂਗਾ।+

 8 ਇਹ ਕੌਣ ਹਨ ਜੋ ਬੱਦਲਾਂ ਵਾਂਗ ਉੱਡੇ ਆਉਂਦੇ ਹਨ

ਜਿਵੇਂ ਕਬੂਤਰ ਆਪਣੇ ਕਬੂਤਰਖਾਨਿਆਂ ਨੂੰ ਆਉਂਦੇ ਹਨ?

 9 ਟਾਪੂ ਮੇਰੇ ʼਤੇ ਆਸ ਲਾਉਣਗੇ;+

ਤਰਸ਼ੀਸ਼ ਦੇ ਜਹਾਜ਼ ਸਭ ਤੋਂ ਅੱਗੇ ਹਨ*

ਕਿ ਉਹ ਦੂਰੋਂ-ਦੂਰੋਂ ਤੇਰੇ ਪੁੱਤਰਾਂ ਨੂੰ

ਉਨ੍ਹਾਂ ਦੀ ਚਾਂਦੀ ਤੇ ਸੋਨੇ ਸਮੇਤ ਲੈ ਆਉਣ+

ਤਾਂਕਿ ਤੇਰੇ ਪਰਮੇਸ਼ੁਰ ਯਹੋਵਾਹ ਦੇ ਨਾਂ ਦੀ ਅਤੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦੀ ਮਹਿਮਾ ਹੋਵੇ

ਕਿਉਂਕਿ ਉਹ ਤੈਨੂੰ ਵਡਿਆਵੇਗਾ।*+

10 ਵਿਦੇਸ਼ੀ ਤੇਰੀਆਂ ਕੰਧਾਂ ਬਣਾਉਣਗੇ

ਅਤੇ ਉਨ੍ਹਾਂ ਦੇ ਰਾਜੇ ਤੇਰੀ ਸੇਵਾ ਕਰਨਗੇ।+

ਭਾਵੇਂ ਮੈਂ ਕ੍ਰੋਧ ਵਿਚ ਆ ਕੇ ਤੈਨੂੰ ਮਾਰਿਆ ਸੀ,

ਪਰ ਮੈਂ ਆਪਣੀ ਮਿਹਰ ਨਾਲ ਤੇਰੇ ʼਤੇ ਰਹਿਮ ਕਰਾਂਗਾ।+

11 ਤੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ;+

ਉਹ ਦਿਨ-ਰਾਤ ਬੰਦ ਨਾ ਕੀਤੇ ਜਾਣਗੇ

ਤਾਂਕਿ ਕੌਮਾਂ ਦਾ ਧਨ ਤੇਰੇ ਕੋਲ ਲਿਆਂਦਾ ਜਾਵੇ

ਅਤੇ ਉਨ੍ਹਾਂ ਦੇ ਰਾਜੇ ਇਸ ਤਰ੍ਹਾਂ ਕਰਨ ਵਿਚ ਅਗਵਾਈ ਕਰਨਗੇ।+

12 ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਹੀਂ ਕਰੇਗਾ, ਉਹ ਨਾਸ਼ ਹੋ ਜਾਵੇਗਾ,

ਉਹ ਕੌਮਾਂ ਪੂਰੀ ਤਰ੍ਹਾਂ ਤਬਾਹ ਹੋ ਜਾਣਗੀਆਂ।+

13 ਸਨੋਬਰ, ਐਸ਼ ਤੇ ਸਰੂ ਦੇ ਦਰਖ਼ਤ,+

ਹਾਂ, ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ+

ਤਾਂਕਿ ਮੇਰੇ ਪਵਿੱਤਰ ਸਥਾਨ ਨੂੰ ਸ਼ਿੰਗਾਰਿਆ ਜਾਵੇ;

ਮੈਂ ਆਪਣੇ ਪੈਰਾਂ ਦੀ ਜਗ੍ਹਾ ਨੂੰ ਮਹਿਮਾ ਦਿਆਂਗਾ।+

14 ਜਿਨ੍ਹਾਂ ਨੇ ਤੇਰੇ ʼਤੇ ਜ਼ੁਲਮ ਕੀਤਾ, ਉਨ੍ਹਾਂ ਦੇ ਪੁੱਤਰ ਆਉਣਗੇ ਤੇ ਤੇਰੇ ਅੱਗੇ ਝੁਕਣਗੇ;

ਤੇਰਾ ਅਨਾਦਰ ਕਰਨ ਵਾਲੇ ਸਾਰੇ ਜਣੇ ਤੇਰੇ ਪੈਰੀਂ ਪੈਣਗੇ,

ਉਨ੍ਹਾਂ ਨੂੰ ਕਹਿਣਾ ਪਵੇਗਾ ਕਿ ਤੂੰ ਯਹੋਵਾਹ ਦਾ ਸ਼ਹਿਰ,

ਹਾਂ, ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਦਾ ਸੀਓਨ ਹੈਂ।+

15 ਭਾਵੇਂ ਤੂੰ ਤਿਆਗੀ ਹੋਈ ਸੀ, ਤੇਰੇ ਨਾਲ ਨਫ਼ਰਤ ਕੀਤੀ ਜਾਂਦੀ ਸੀ ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ,+

ਪਰ ਮੈਂ ਤੈਨੂੰ ਸਦਾ ਲਈ ਫ਼ਖ਼ਰ ਕਰਨ ਦੀ ਵਜ੍ਹਾ ਬਣਾ ਦਿਆਂਗਾ,

ਤੂੰ ਪੀੜ੍ਹੀਓ-ਪੀੜ੍ਹੀ ਖ਼ੁਸ਼ੀਆਂ ਮਨਾਉਣ ਦਾ ਕਾਰਨ ਬਣ ਜਾਵੇਂਗੀ।+

16 ਤੂੰ ਕੌਮਾਂ ਦਾ ਦੁੱਧ ਪੀਵੇਂਗੀ,+

ਹਾਂ, ਰਾਜਿਆਂ ਦੀ ਛਾਤੀ ਚੁੰਘੇਂਗੀ;+

ਤੂੰ ਜਾਣ ਲਵੇਂਗੀ ਕਿ ਮੈਂ ਯਹੋਵਾਹ ਤੇਰਾ ਮੁਕਤੀਦਾਤਾ ਹਾਂ

ਅਤੇ ਯਾਕੂਬ ਦਾ ਸ਼ਕਤੀਸ਼ਾਲੀ ਪਰਮੇਸ਼ੁਰ ਤੇਰਾ ਛੁਡਾਉਣ ਵਾਲਾ ਹੈ।+

17 ਮੈਂ ਤਾਂਬੇ ਦੀ ਥਾਂ ਸੋਨਾ ਲਿਆਵਾਂਗਾ

ਅਤੇ ਲੋਹੇ ਦੀ ਥਾਂ ਚਾਂਦੀ

ਲੱਕੜ ਦੀ ਥਾਂ ਮੈਂ ਤਾਂਬਾ ਲਿਆਵਾਂਗਾ

ਅਤੇ ਪੱਥਰਾਂ ਦੀ ਥਾਂ ਲੋਹਾ;

ਮੈਂ ਸ਼ਾਂਤੀ ਨੂੰ ਤੇਰੀ ਨਿਗਾਹਬਾਨ ਠਹਿਰਾਵਾਂਗਾ

ਅਤੇ ਨੇਕੀ ਨੂੰ ਕਿ ਉਹ ਤੈਨੂੰ ਕੰਮ ਦੇਵੇ।+

18 ਫਿਰ ਤੇਰੇ ਦੇਸ਼ ਵਿਚ ਮਾਰ-ਧਾੜ ਦੀ ਖ਼ਬਰ ਸੁਣਨ ਨੂੰ ਨਹੀਂ ਮਿਲੇਗੀ,

ਨਾ ਹੀ ਤੇਰੀਆਂ ਹੱਦਾਂ ਅੰਦਰ ਤਬਾਹੀ ਤੇ ਬਰਬਾਦੀ ਹੋਵੇਗੀ।+

ਤੂੰ ਆਪਣੀਆਂ ਕੰਧਾਂ ਨੂੰ “ਮੁਕਤੀ”+ ਅਤੇ ਆਪਣੇ ਦਰਵਾਜ਼ਿਆਂ ਨੂੰ “ਉਸਤਤ” ਸੱਦੇਂਗੀ।

19 ਸੂਰਜ ਤੇਰੇ ਲਈ ਅੱਗੇ ਤੋਂ ਦਿਨੇ ਚਾਨਣ ਲਈ ਨਹੀਂ ਹੋਵੇਗਾ,

ਨਾ ਹੀ ਚੰਦ ਦੀ ਰੌਸ਼ਨੀ ਤੈਨੂੰ ਰਾਤ ਨੂੰ ਰੌਸ਼ਨ ਕਰੇਗੀ

ਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+

ਅਤੇ ਤੇਰਾ ਪਰਮੇਸ਼ੁਰ ਤੇਰਾ ਸੁਹੱਪਣ ਹੋਵੇਗਾ।+

20 ਤੇਰਾ ਸੂਰਜ ਕਦੇ ਨਹੀਂ ਡੁੱਬੇਗਾ

ਨਾ ਹੀ ਤੇਰੇ ਚੰਦ ਦੀ ਰੌਸ਼ਨੀ ਫਿੱਕੀ ਪਵੇਗੀ

ਕਿਉਂਕਿ ਯਹੋਵਾਹ ਤੇਰੇ ਲਈ ਸਦਾ ਵਾਸਤੇ ਚਾਨਣ ਬਣੇਗਾ+

ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।+

21 ਤੇਰੇ ਸਾਰੇ ਲੋਕ ਧਰਮੀ ਹੋਣਗੇ;

ਉਹ ਹਮੇਸ਼ਾ ਲਈ ਦੇਸ਼ ਵਿਚ ਵੱਸੇ ਰਹਿਣਗੇ।

ਉਹ ਮੇਰੇ ਲਾਏ ਹੋਏ ਪੌਦੇ ਹਨ,

ਹਾਂ, ਮੇਰੇ ਹੱਥਾਂ ਦੀ ਕਾਰੀਗਰੀ+ ਤਾਂਕਿ ਮੈਂ ਸ਼ਿੰਗਾਰਿਆ ਜਾਵਾਂ।+

22 ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ

ਅਤੇ ਛੋਟਾ ਜਿਹਾ ਇਕ ਬਲਵੰਤ ਕੌਮ।

ਮੈਂ ਯਹੋਵਾਹ ਵੇਲੇ ਸਿਰ ਇਸ ਕੰਮ ਵਿਚ ਤੇਜ਼ੀ ਲਿਆਵਾਂਗਾ।”

61 ਸਾਰੇ ਜਹਾਨ ਦੇ ਮਾਲਕ ਯਹੋਵਾਹ ਦੀ ਸ਼ਕਤੀ ਮੇਰੇ ਉੱਤੇ ਹੈ+

ਕਿਉਂਕਿ ਯਹੋਵਾਹ ਨੇ ਮੈਨੂੰ ਚੁਣਿਆ* ਹੈ ਕਿ ਮੈਂ ਹਲੀਮ* ਲੋਕਾਂ ਨੂੰ ਖ਼ੁਸ਼ ਖ਼ਬਰੀ ਸੁਣਾਵਾਂ।+

ਉਸ ਨੇ ਮੈਨੂੰ ਭੇਜਿਆ ਹੈ ਕਿ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ,

ਕੈਦੀਆਂ ਨੂੰ ਆਜ਼ਾਦੀ ਦੀ ਖ਼ਬਰ ਸੁਣਾਵਾਂ

ਅਤੇ ਬੰਦੀਆਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਦਿਆਂ,+

 2 ਯਹੋਵਾਹ ਦੀ ਮਿਹਰ ਪਾਉਣ ਦੇ ਵਰ੍ਹੇ ਦਾ

ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਐਲਾਨ ਕਰਾਂ,+

ਸਾਰੇ ਸੋਗ ਮਨਾਉਣ ਵਾਲਿਆਂ ਨੂੰ ਦਿਲਾਸਾ ਦਿਆਂ,+

 3 ਸੀਓਨ ਦਾ ਮਾਤਮ ਮਨਾਉਣ ਵਾਲਿਆਂ ਦੀ ਦੇਖ-ਭਾਲ ਕਰਾਂ,

ਸੁਆਹ ਦੀ ਥਾਂ ਉਨ੍ਹਾਂ ਨੂੰ ਪਗੜੀ ਦਿਆਂ,

ਸੋਗ ਦੀ ਥਾਂ ਖ਼ੁਸ਼ੀ ਦਾ ਤੇਲ

ਅਤੇ ਨਿਰਾਸ਼ ਮਨ ਦੀ ਥਾਂ ਉਸਤਤ ਦਾ ਕੱਪੜਾ ਦਿਆਂ।

ਉਨ੍ਹਾਂ ਨੂੰ ਧਾਰਮਿਕਤਾ ਦੇ ਵੱਡੇ ਦਰਖ਼ਤ ਕਿਹਾ ਜਾਵੇਗਾ

ਜਿਨ੍ਹਾਂ ਨੂੰ ਯਹੋਵਾਹ ਨੇ ਆਪਣੀ ਮਹਿਮਾ ਕਰਾਉਣ* ਲਈ ਬੀਜਿਆ।+

 4 ਉਹ ਪੁਰਾਣੇ ਖੰਡਰਾਂ ਨੂੰ ਦੁਬਾਰਾ ਉਸਾਰਨਗੇ;

ਉਹ ਬੀਤੇ ਸਮੇਂ ਦੀਆਂ ਵੀਰਾਨ ਪਈਆਂ ਥਾਵਾਂ ਨੂੰ ਬਣਾਉਣਗੇ,+

ਉਹ ਤਬਾਹ ਹੋਏ ਸ਼ਹਿਰਾਂ ਦੀ ਮੁਰੰਮਤ ਕਰਨਗੇ,+

ਹਾਂ, ਉਨ੍ਹਾਂ ਥਾਵਾਂ ਦੀ ਜੋ ਕਈ ਪੀੜ੍ਹੀਆਂ ਤੋਂ ਉਜਾੜ ਪਈਆਂ ਹਨ।+

 5 “ਅਜਨਬੀ ਆ ਖੜ੍ਹੇ ਹੋਣਗੇ ਤੇ ਤੁਹਾਡੇ ਇੱਜੜਾਂ ਦੀ ਚਰਵਾਹੀ ਕਰਨਗੇ

ਅਤੇ ਵਿਦੇਸ਼ੀ+ ਤੁਹਾਡੇ ਕਿਸਾਨ ਅਤੇ ਤੁਹਾਡੇ ਅੰਗੂਰਾਂ ਦੇ ਬਾਗ਼ਾਂ ਦੇ ਮਾਲੀ ਹੋਣਗੇ।+

 6 ਪਰ ਤੁਸੀਂ ਯਹੋਵਾਹ ਦੇ ਪੁਜਾਰੀ ਕਹਾਓਗੇ;+

ਉਹ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਕ ਕਹਿ ਕੇ ਬੁਲਾਉਣਗੇ।

ਤੁਸੀਂ ਕੌਮਾਂ ਦਾ ਧਨ ਖਾਓਗੇ+

ਅਤੇ ਉਨ੍ਹਾਂ ਦੀ ਸ਼ਾਨ* ʼਤੇ ਮਾਣ ਕਰੋਗੇ।

 7 ਸ਼ਰਮਿੰਦਗੀ ਦੀ ਥਾਂ ਤੁਹਾਨੂੰ ਦੁਗਣਾ ਹਿੱਸਾ ਮਿਲੇਗਾ,

ਬੇਇੱਜ਼ਤੀ ਦੀ ਥਾਂ ਉਹ ਆਪਣੇ ਹਿੱਸੇ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।

ਹਾਂ, ਉਨ੍ਹਾਂ ਨੂੰ ਆਪਣੇ ਦੇਸ਼ ਵਿਚ ਦੁਗਣਾ ਹਿੱਸਾ ਮਿਲੇਗਾ।+

ਉਹ ਸਦਾ ਲਈ ਆਨੰਦ ਕਰਨਗੇ।+

 8 ਮੈਂ ਯਹੋਵਾਹ ਇਨਸਾਫ਼ ਨੂੰ ਪਿਆਰ ਕਰਦਾ ਹਾਂ;+

ਮੈਂ ਲੁੱਟ ਤੇ ਬੁਰਾਈ ਤੋਂ ਘਿਣ ਕਰਦਾ ਹਾਂ।+

ਮੈਂ ਵਫ਼ਾਦਾਰੀ ਨਾਲ ਉਨ੍ਹਾਂ ਦੀ ਮਜ਼ਦੂਰੀ ਦਿਆਂਗਾ

ਅਤੇ ਉਨ੍ਹਾਂ ਨਾਲ ਹਮੇਸ਼ਾ ਕਾਇਮ ਰਹਿਣ ਵਾਲਾ ਇਕਰਾਰ ਕਰਾਂਗਾ।+

 9 ਉਨ੍ਹਾਂ ਦੀ ਸੰਤਾਨ* ਕੌਮਾਂ ਵਿਚ ਜਾਣੀ-ਮਾਣੀ ਹੋਵੇਗੀ+

ਅਤੇ ਉਨ੍ਹਾਂ ਦੀ ਔਲਾਦ ਦੇਸ਼-ਦੇਸ਼ ਦੇ ਲੋਕਾਂ ਵਿਚ।

ਉਨ੍ਹਾਂ ਨੂੰ ਦੇਖਣ ਵਾਲੇ ਸਾਰੇ ਜਣੇ ਪਛਾਣ ਲੈਣਗੇ

ਕਿ ਇਹ ਉਹ ਸੰਤਾਨ* ਹੈ ਜਿਸ ʼਤੇ ਯਹੋਵਾਹ ਦੀ ਬਰਕਤ ਹੈ।”+

10 ਮੈਂ ਯਹੋਵਾਹ ਕਰਕੇ ਬੇਹੱਦ ਖ਼ੁਸ਼ ਹੋਵਾਂਗਾ।

ਮੇਰਾ ਤਨ-ਮਨ ਮੇਰੇ ਪਰਮੇਸ਼ੁਰ ਕਰਕੇ ਖ਼ੁਸ਼ੀਆਂ ਮਨਾਵੇਗਾ;+

ਕਿਉਂਕਿ ਉਸ ਨੇ ਮੈਨੂੰ ਮੁਕਤੀ ਦੇ ਕੱਪੜੇ ਪੁਆਏ ਹਨ;+

ਉਸ ਨੇ ਮੈਨੂੰ ਧਾਰਮਿਕਤਾ ਦੇ ਲਿਬਾਸ* ਨਾਲ ਇਵੇਂ ਲਪੇਟਿਆ ਹੈ

ਜਿਵੇਂ ਇਕ ਲਾੜਾ ਪੁਜਾਰੀ ਵਾਂਗ ਪਗੜੀ ਪਹਿਨਦਾ ਹੈ+

ਅਤੇ ਇਕ ਲਾੜੀ ਗਹਿਣਿਆਂ ਨਾਲ ਖ਼ੁਦ ਨੂੰ ਸ਼ਿੰਗਾਰਦੀ ਹੈ।

11 ਜਿਵੇਂ ਧਰਤੀ ਆਪਣੀ ਪੈਦਾਵਾਰ ਉਪਜਾਉਂਦੀ ਹੈ

ਅਤੇ ਜਿਵੇਂ ਬਾਗ਼ ਬੀਜਾਂ ਨੂੰ ਪੁੰਗਾਰਦਾ ਹੈ,

ਉਸੇ ਤਰ੍ਹਾਂ ਸਾਰੇ ਜਹਾਨ ਦਾ ਮਾਲਕ ਯਹੋਵਾਹ

ਸਾਰੀਆਂ ਕੌਮਾਂ ਸਾਮ੍ਹਣੇ ਧਾਰਮਿਕਤਾ+ ਤੇ ਉਸਤਤ ਵਧਾਵੇਗਾ।+

62 ਸੀਓਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ+

ਅਤੇ ਯਰੂਸ਼ਲਮ ਦੀ ਖ਼ਾਤਰ ਮੈਂ ਚੈਨ ਨਾਲ ਨਹੀਂ ਬੈਠਾਂਗਾ

ਜਦ ਤਕ ਉਸ ਦੇ ਧਰਮੀ ਕੰਮ ਤੇਜ਼ ਰੌਸ਼ਨੀ ਵਾਂਗ ਨਹੀਂ ਚਮਕਦੇ+

ਅਤੇ ਉਸ ਦੀ ਮੁਕਤੀ ਮਸ਼ਾਲ ਦੀ ਤਰ੍ਹਾਂ ਨਹੀਂ ਬਲ਼ਦੀ।+

 2 ਹੇ ਔਰਤ, ਕੌਮਾਂ ਤੇਰੇ ਧਰਮੀ ਕੰਮ ਦੇਖਣਗੀਆਂ+

ਅਤੇ ਸਾਰੇ ਰਾਜੇ ਤੇਰੀ ਸ਼ਾਨ ਦੇਖਣਗੇ।+

ਤੈਨੂੰ ਇਕ ਨਵੇਂ ਨਾਂ ਤੋਂ ਬੁਲਾਇਆ ਜਾਵੇਗਾ+

ਜਿਹੜਾ ਨਾਂ ਯਹੋਵਾਹ ਆਪਣੇ ਮੂੰਹੋਂ ਆਪ ਦੱਸੇਗਾ।

 3 ਤੂੰ ਯਹੋਵਾਹ ਦੇ ਹੱਥ ਵਿਚ ਸੁਹੱਪਣ ਦਾ ਤਾਜ ਹੋਵੇਂਗੀ

ਅਤੇ ਆਪਣੇ ਪਰਮੇਸ਼ੁਰ ਦੀ ਹਥੇਲੀ ਵਿਚ ਸ਼ਾਹੀ ਪਗੜੀ।

 4 ਤੈਨੂੰ ਅੱਗੇ ਤੋਂ ਛੱਡੀ ਹੋਈ ਤੀਵੀਂ ਨਹੀਂ ਕਿਹਾ ਜਾਵੇਗਾ+

ਅਤੇ ਨਾ ਹੀ ਤੇਰੇ ਦੇਸ਼ ਨੂੰ ਉਜਾੜ ਕਿਹਾ ਜਾਵੇਗਾ।+

ਪਰ ਤੈਨੂੰ ਇਹ ਕਹਿ ਕੇ ਬੁਲਾਇਆ ਜਾਵੇਗਾ, “ਮੇਰੀ ਖ਼ੁਸ਼ੀ ਉਸ ਵਿਚ ਹੈ”+

ਅਤੇ ਤੇਰੇ ਦੇਸ਼ ਨੂੰ “ਵਿਆਹੀ ਹੋਈ” ਕਿਹਾ ਜਾਵੇਗਾ।

ਕਿਉਂਕਿ ਯਹੋਵਾਹ ਤੇਰੇ ਤੋਂ ਖ਼ੁਸ਼ ਹੋਵੇਗਾ

ਅਤੇ ਤੇਰਾ ਦੇਸ਼ ਇਵੇਂ ਹੋਵੇਗਾ ਜਿਵੇਂ ਕਿ ਉਸ ਦਾ ਵਿਆਹ ਹੋਇਆ ਹੋਵੇ।

 5 ਜਿਵੇਂ ਇਕ ਨੌਜਵਾਨ ਕਿਸੇ ਕੁਆਰੀ ਨਾਲ ਵਿਆਹ ਕਰਾਉਂਦਾ ਹੈ,

ਉਸੇ ਤਰ੍ਹਾਂ ਤੇਰੇ ਲੋਕ ਤੇਰੇ ਨਾਲ ਵਿਆਹ ਕਰਾਉਣਗੇ।

ਜਿਵੇਂ ਇਕ ਲਾੜਾ ਆਪਣੀ ਲਾੜੀ ਕਾਰਨ ਖ਼ੁਸ਼ ਹੁੰਦਾ ਹੈ,

ਉਸੇ ਤਰ੍ਹਾਂ ਤੇਰਾ ਪਰਮੇਸ਼ੁਰ ਤੇਰੇ ਤੋਂ ਖ਼ੁਸ਼ ਹੋਵੇਗਾ।+

 6 ਹੇ ਯਰੂਸ਼ਲਮ, ਤੇਰੀਆਂ ਕੰਧਾਂ ਉੱਤੇ ਮੈਂ ਪਹਿਰੇਦਾਰ ਖੜ੍ਹੇ ਕੀਤੇ ਹਨ।

ਉਹ ਸਾਰਾ-ਸਾਰਾ ਦਿਨ ਤੇ ਸਾਰੀ-ਸਾਰੀ ਰਾਤ ਚੁੱਪ ਨਹੀਂ ਰਹਿਣਗੇ।

ਹੇ ਯਹੋਵਾਹ ਬਾਰੇ ਦੱਸਣ ਵਾਲਿਓ,

ਆਰਾਮ ਨਾਲ ਨਾ ਬੈਠੋ,

 7 ਨਾ ਉਸ ਨੂੰ ਆਰਾਮ ਕਰਨ ਦਿਓ ਜਦ ਤਕ ਉਹ ਯਰੂਸ਼ਲਮ ਨੂੰ ਮਜ਼ਬੂਤੀ ਨਾਲ ਕਾਇਮ ਨਹੀਂ ਕਰ ਦਿੰਦਾ,

ਹਾਂ, ਜਦ ਤਕ ਉਹ ਧਰਤੀ ਉੱਤੇ ਉਸ ਨੂੰ ਉਸਤਤ ਦਾ ਕਾਰਨ ਨਹੀਂ ਬਣਾ ਦਿੰਦਾ।”+

 8 ਯਹੋਵਾਹ ਨੇ ਆਪਣੇ ਸੱਜੇ ਹੱਥ ਨਾਲ, ਆਪਣੀ ਮਜ਼ਬੂਤ ਬਾਂਹ ਨਾਲ ਇਹ ਸਹੁੰ ਖਾਧੀ ਹੈ:

“ਮੈਂ ਅੱਗੇ ਤੋਂ ਤੇਰਾ ਅਨਾਜ ਤੇਰੇ ਦੁਸ਼ਮਣਾਂ ਨੂੰ ਖਾਣ ਲਈ ਨਹੀਂ ਦਿਆਂਗਾ,

ਨਾ ਹੀ ਵਿਦੇਸ਼ੀ ਤੇਰਾ ਨਵਾਂ ਦਾਖਰਸ ਪੀਣਗੇ ਜਿਸ ਲਈ ਤੂੰ ਮਿਹਨਤ ਕੀਤੀ ਹੈ।+

 9 ਅਨਾਜ ਇਕੱਠਾ ਕਰਨ ਵਾਲੇ ਹੀ ਉਸ ਨੂੰ ਖਾਣਗੇ ਤੇ ਯਹੋਵਾਹ ਦਾ ਗੁਣਗਾਨ ਕਰਨਗੇ;

ਅੰਗੂਰ ਇਕੱਠੇ ਕਰਨ ਵਾਲੇ ਹੀ ਮੇਰੇ ਪਵਿੱਤਰ ਵਿਹੜਿਆਂ ਵਿਚ ਦਾਖਰਸ ਪੀਣਗੇ।”+

10 ਲੰਘ ਜਾਓ, ਦਰਵਾਜ਼ਿਆਂ ਥਾਣੀਂ ਲੰਘ ਜਾਓ।

ਲੋਕਾਂ ਲਈ ਰਾਹ ਸਾਫ਼ ਕਰੋ।+

ਰਾਜਮਾਰਗ ਬਣਾਓ।

ਇਸ ਵਿੱਚੋਂ ਪੱਥਰ ਹਟਾ ਦਿਓ।+

ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਖੜ੍ਹਾ ਕਰੋ।+

11 ਦੇਖੋ! ਯਹੋਵਾਹ ਨੇ ਧਰਤੀ ਦੇ ਕੋਨੇ-ਕੋਨੇ ਵਿਚ ਇਹ ਐਲਾਨ ਕੀਤਾ ਹੈ:

“ਸੀਓਨ ਦੀ ਧੀ ਨੂੰ ਕਹੋ,

‘ਦੇਖ! ਤੇਰੀ ਮੁਕਤੀ ਨੇੜੇ ਹੈ।+

ਦੇਖ! ਉਸ ਦਾ ਇਨਾਮ ਉਸ ਦੇ ਕੋਲ ਹੈ

ਅਤੇ ਜੋ ਮਜ਼ਦੂਰੀ ਉਹ ਦਿੰਦਾ ਹੈ, ਉਹ ਉਸ ਦੇ ਕੋਲ ਹੈ।’”+

12 ਉਨ੍ਹਾਂ ਨੂੰ ਪਵਿੱਤਰ ਪਰਜਾ, ਯਹੋਵਾਹ ਦੇ ਛੁਡਾਏ ਹੋਏ ਕਿਹਾ ਜਾਵੇਗਾ+

ਅਤੇ ਤੂੰ ਇਹ ਸਦਾਵੇਂਗੀ, “ਉਹ ਨਗਰੀ ਜਿਸ ਨੂੰ ਅਪਣਾਇਆ ਗਿਆ, ਨਾ ਕਿ ਤਿਆਗਿਆ ਗਿਆ।”+

63 ਇਹ ਕੌਣ ਹੈ ਜੋ ਅਦੋਮ+ ਤੋਂ,

ਹਾਂ, ਬਾਸਰਾਹ+ ਤੋਂ ਚਮਕੀਲੇ ਰੰਗ ਦੇ* ਕੱਪੜੇ ਪਾਈ,

ਸ਼ਾਨਦਾਰ ਲਿਬਾਸ ਪਹਿਨੀ ਵੱਡੀ ਤਾਕਤ ਨਾਲ ਆ ਰਿਹਾ ਹੈ?

“ਇਹ ਮੈਂ ਹਾਂ ਜੋ ਸੱਚੀਆਂ ਗੱਲਾਂ ਦੱਸਦਾ ਹਾਂ,

ਜਿਸ ਕੋਲ ਬਚਾਉਣ ਦੀ ਡਾਢੀ ਤਾਕਤ ਹੈ।”

 2 ਤੇਰੇ ਕੱਪੜੇ ਲਾਲ ਕਿਉਂ ਹਨ?

ਤੇਰੇ ਕੱਪੜੇ ਚੁਬੱਚੇ ਵਿਚ ਅੰਗੂਰ ਮਿੱਧਣ ਵਾਲੇ ਵਰਗੇ ਕਿਉਂ ਹਨ?+

 3 “ਮੈਂ ਇਕੱਲਿਆਂ ਹੀ ਚੁਬੱਚੇ ਵਿਚ ਅੰਗੂਰ ਮਿੱਧੇ।

ਦੇਸ਼-ਦੇਸ਼ ਦੇ ਲੋਕਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ।

ਮੈਂ ਉਨ੍ਹਾਂ ਨੂੰ ਆਪਣੇ ਗੁੱਸੇ ਵਿਚ ਮਿੱਧਦਾ ਰਿਹਾ,

ਮੈਂ ਉਨ੍ਹਾਂ ਨੂੰ ਆਪਣੇ ਕ੍ਰੋਧ ਵਿਚ ਕੁਚਲਦਾ ਰਿਹਾ।+

ਉਨ੍ਹਾਂ ਦੇ ਖ਼ੂਨ ਦੇ ਛਿੱਟੇ ਮੇਰੇ ਕੱਪੜਿਆਂ ਉੱਤੇ ਆ ਪਏ

ਅਤੇ ਮੇਰੇ ਸਾਰੇ ਕੱਪੜਿਆਂ ʼਤੇ ਦਾਗ਼ ਲੱਗ ਗਏ।

 4 ਮੈਂ ਆਪਣੇ ਮਨ ਵਿਚ ਬਦਲਾ ਲੈਣ ਦਾ ਦਿਨ ਤੈਅ ਕਰ ਲਿਆ ਹੈ,+

ਮੇਰੇ ਲੋਕਾਂ ਨੂੰ ਛੁਡਾਉਣ ਦਾ ਵਰ੍ਹਾ ਆ ਗਿਆ ਹੈ।

 5 ਮੈਂ ਨਿਗਾਹ ਮਾਰੀ, ਪਰ ਕੋਈ ਵੀ ਮਦਦ ਕਰਨ ਵਾਲਾ ਨਹੀਂ ਸੀ;

ਮੈਂ ਹੈਰਾਨ ਰਹਿ ਗਿਆ ਕਿ ਕਿਸੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ।

ਇਸ ਲਈ ਮੈਂ ਆਪਣੀ ਬਾਂਹ ਨਾਲ ਮੁਕਤੀ* ਦਿਵਾਈ+

ਅਤੇ ਮੇਰੇ ਕ੍ਰੋਧ ਨੇ ਮੇਰਾ ਸਾਥ ਦਿੱਤਾ।

 6 ਦੇਸ਼-ਦੇਸ਼ ਦੇ ਲੋਕਾਂ ਨੂੰ ਮੈਂ ਆਪਣੇ ਗੁੱਸੇ ਵਿਚ ਕੁਚਲ ਦਿੱਤਾ,

ਮੈਂ ਉਨ੍ਹਾਂ ਨੂੰ ਆਪਣਾ ਕ੍ਰੋਧ ਪਿਲਾ ਕੇ ਟੱਲੀ ਕਰ ਦਿੱਤਾ+

ਅਤੇ ਉਨ੍ਹਾਂ ਦਾ ਖ਼ੂਨ ਜ਼ਮੀਨ ਉੱਤੇ ਡੋਲ੍ਹ ਦਿੱਤਾ।”

 7 ਮੈਂ ਯਹੋਵਾਹ ਦੇ ਅਟੱਲ ਪਿਆਰ ਦੇ ਕੰਮਾਂ ਦਾ ਐਲਾਨ ਕਰਾਂਗਾ,

ਹਾਂ, ਯਹੋਵਾਹ ਦੇ ਉਨ੍ਹਾਂ ਕੰਮਾਂ ਦਾ ਜੋ ਤਾਰੀਫ਼ ਦੇ ਲਾਇਕ ਹਨ

ਕਿਉਂਕਿ ਯਹੋਵਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ ਹੈ,+

ਉਸ ਨੇ ਆਪਣੀ ਦਇਆ ਤੇ ਆਪਣੇ ਬੇਹੱਦ ਅਟੱਲ ਪਿਆਰ ਦੇ ਕਾਰਨ

ਇਜ਼ਰਾਈਲ ਦੇ ਘਰਾਣੇ ਲਈ ਢੇਰ ਸਾਰੇ ਚੰਗੇ ਕੰਮ ਕੀਤੇ ਹਨ।

 8 ਉਸ ਨੇ ਕਿਹਾ, “ਇਹ ਸੱਚ-ਮੁੱਚ ਮੇਰੇ ਲੋਕ ਹਨ, ਮੇਰੇ ਪੁੱਤਰ ਹਨ ਜੋ ਕਦੇ ਬੇਵਫ਼ਾਈ ਨਹੀਂ ਕਰਨਗੇ।”*+

ਇਸ ਲਈ ਉਹ ਉਨ੍ਹਾਂ ਦਾ ਮੁਕਤੀਦਾਤਾ ਬਣ ਗਿਆ।+

 9 ਉਨ੍ਹਾਂ ਦੇ ਸਾਰੇ ਦੁੱਖਾਂ ਵਿਚ ਉਹ ਵੀ ਦੁਖੀ ਹੋਇਆ।+

ਉਸ ਨੇ ਆਪਣਾ ਖ਼ਾਸ ਦੂਤ* ਭੇਜ ਕੇ ਉਨ੍ਹਾਂ ਨੂੰ ਬਚਾਇਆ।+

ਉਸ ਨੇ ਪਿਆਰ ਤੇ ਰਹਿਮ ਕਾਰਨ ਉਨ੍ਹਾਂ ਨੂੰ ਛੁਡਾਇਆ,+

ਪੁਰਾਣੇ ਸਮਿਆਂ ਤੋਂ ਹੀ ਉਹ ਉਨ੍ਹਾਂ ਨੂੰ ਚੁੱਕੀ ਫਿਰਦਾ ਰਿਹਾ।+

10 ਪਰ ਉਨ੍ਹਾਂ ਨੇ ਬਗਾਵਤ ਕੀਤੀ+ ਤੇ ਉਸ ਦੀ ਪਵਿੱਤਰ ਸ਼ਕਤੀ ਨੂੰ ਦੁਖੀ ਕੀਤਾ।+

ਇਸ ਲਈ ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ+

ਅਤੇ ਉਨ੍ਹਾਂ ਦੇ ਖ਼ਿਲਾਫ਼ ਲੜਿਆ।+

11 ਫਿਰ ਉਨ੍ਹਾਂ ਨੇ ਪੁਰਾਣੇ ਦਿਨਾਂ ਨੂੰ ਯਾਦ ਕੀਤਾ,

ਹਾਂ, ਉਸ ਦੇ ਸੇਵਕ ਮੂਸਾ ਦੇ ਦਿਨਾਂ ਨੂੰ:

“ਕਿੱਥੇ ਹੈ ਉਹ ਜਿਹੜਾ ਉਨ੍ਹਾਂ ਨੂੰ ਆਪਣੇ ਇੱਜੜ ਦੇ ਚਰਵਾਹਿਆਂ ਨਾਲ+ ਸਮੁੰਦਰ ਵਿੱਚੋਂ ਕੱਢ ਲਿਆਇਆ ਸੀ?+

ਕਿੱਥੇ ਹੈ ਉਹ ਜਿਸ ਨੇ ਉਸ ਦੇ ਅੰਦਰ ਆਪਣੀ ਪਵਿੱਤਰ ਸ਼ਕਤੀ ਪਾਈ ਸੀ?+

12 ਕਿੱਥੇ ਹੈ ਉਹ ਜਿਸ ਨੇ ਆਪਣੀ ਸ਼ਾਨਦਾਰ ਬਾਂਹ ਨਾਲ ਮੂਸਾ ਦਾ ਸੱਜਾ ਹੱਥ ਫੜਿਆ ਸੀ+

ਜਿਸ ਨੇ ਉਨ੍ਹਾਂ ਦੇ ਅੱਗੇ ਪਾਣੀਆਂ ਨੂੰ ਅੱਡ ਕਰ ਦਿੱਤਾ ਸੀ+

ਤਾਂਕਿ ਉਹ ਹਮੇਸ਼ਾ ਲਈ ਆਪਣਾ ਨਾਂ ਉੱਚਾ ਕਰੇ,+

13 ਹਾਂ, ਉਹ ਜਿਸ ਨੇ ਉਨ੍ਹਾਂ ਨੂੰ ਠਾਠਾਂ ਮਾਰਦੇ ਪਾਣੀਆਂ* ਵਿੱਚੋਂ ਦੀ ਲੰਘਾਇਆ,

ਉਹ ਠੇਡਾ ਖਾਧੇ ਬਗੈਰ ਤੁਰੇ ਗਏ,

ਜਿਵੇਂ ਘੋੜਾ ਖੁੱਲ੍ਹੇ ਮੈਦਾਨ* ਵਿਚ ਤੁਰਦਾ ਹੈ?

14 ਜਿਵੇਂ ਪਸ਼ੂ ਹੇਠਾਂ ਮੈਦਾਨ ਵਿਚ ਜਾ ਕੇ ਆਰਾਮ ਪਾਉਂਦੇ ਹਨ,

ਉਸੇ ਤਰ੍ਹਾਂ ਯਹੋਵਾਹ ਦੀ ਸ਼ਕਤੀ ਨੇ ਉਨ੍ਹਾਂ ਨੂੰ ਆਰਾਮ ਦਿੱਤਾ।”+

ਇਸ ਤਰ੍ਹਾਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ

ਤਾਂਕਿ ਤੂੰ ਆਪਣੇ ਨਾਂ ਨੂੰ ਮਹਾਨ* ਬਣਾਵੇਂ।+

15 ਸਵਰਗ ਤੋਂ ਹੇਠਾਂ ਦੇਖ,

ਹਾਂ, ਆਪਣੇ ਪਵਿੱਤਰ, ਸ਼ਾਨਦਾਰ* ਤੇ ਉੱਚੇ ਨਿਵਾਸ ਤੋਂ ਤੱਕ।

ਕਿੱਥੇ ਹੈ ਤੇਰਾ ਜੋਸ਼ ਤੇ ਤੇਰੀ ਤਾਕਤ?

ਤੇਰਾ ਰਹਿਮ ਤੇ ਤੇਰੀ ਦਇਆ ਕਿਉਂ ਨਹੀਂ ਜਾਗ ਰਹੇ?+

ਉਨ੍ਹਾਂ ਨੂੰ ਮੇਰੇ ਤੋਂ ਹਟਾਇਆ ਗਿਆ ਹੈ।

16 ਤੂੰ ਸਾਡਾ ਪਿਤਾ ਹੈਂ;+

ਭਾਵੇਂ ਅਬਰਾਹਾਮ ਸਾਨੂੰ ਨਾ ਜਾਣਦਾ ਹੋਵੇ

ਅਤੇ ਇਜ਼ਰਾਈਲ ਸਾਨੂੰ ਨਾ ਪਛਾਣਦਾ ਹੋਵੇ,

ਪਰ ਤੂੰ, ਹੇ ਯਹੋਵਾਹ, ਸਾਡਾ ਪਿਤਾ ਹੈਂ।

ਪੁਰਾਣੇ ਸਮੇਂ ਤੋਂ ਤੂੰ ਸਾਡਾ ਛੁਡਾਉਣ ਵਾਲਾ ਹੈਂ ਤੇ ਇਹੀ ਤੇਰਾ ਨਾਂ ਹੈ।+

17 ਹੇ ਯਹੋਵਾਹ, ਤੂੰ ਸਾਨੂੰ ਆਪਣੇ ਰਾਹਾਂ ਤੋਂ ਕਿਉਂ ਭਟਕਣ ਦਿੰਦਾ ਹੈਂ?

ਤੂੰ ਸਾਡੇ ਦਿਲਾਂ ਨੂੰ ਕਠੋਰ ਕਿਉਂ ਹੋਣ ਦਿੰਦਾ ਹੈਂ ਕਿ ਅਸੀਂ ਤੇਰੇ ਤੋਂ ਨਾ ਡਰੀਏ?+

ਆਪਣੇ ਸੇਵਕਾਂ ਦੀ ਖ਼ਾਤਰ,

ਹਾਂ, ਆਪਣੀ ਵਿਰਾਸਤ ਦੇ ਗੋਤਾਂ ਦੀ ਖ਼ਾਤਰ ਮੁੜ ਆ।+

18 ਤੇਰੀ ਪਵਿੱਤਰ ਪਰਜਾ ਨੇ ਇਸ ਨੂੰ ਥੋੜ੍ਹੇ ਸਮੇਂ ਲਈ ਕਬਜ਼ੇ ਵਿਚ ਰੱਖਿਆ।

ਸਾਡੇ ਦੁਸ਼ਮਣਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਮਿੱਧਿਆ ਹੈ।+

19 ਚਿਰਾਂ ਤੋਂ ਅਸੀਂ ਉਨ੍ਹਾਂ ਵਰਗੇ ਹੋ ਗਏ ਜਿਨ੍ਹਾਂ ʼਤੇ ਤੂੰ ਕਦੇ ਰਾਜ ਨਹੀਂ ਕੀਤਾ,

ਹਾਂ, ਉਨ੍ਹਾਂ ਵਰਗੇ ਜੋ ਕਦੇ ਤੇਰੇ ਨਾਂ ਤੋਂ ਨਹੀਂ ਸਦਾਏ ਗਏ।

64 ਕਾਸ਼ ਕਿ ਤੂੰ ਆਕਾਸ਼ ਨੂੰ ਪਾੜ ਕੇ ਹੇਠਾਂ ਉੱਤਰ ਆਏਂ

ਅਤੇ ਤੇਰੇ ਕਰਕੇ ਪਹਾੜ ਕੰਬ ਉੱਠਣ

 2 ਜਿਵੇਂ ਅੱਗ ਝਾੜੀਆਂ ਨੂੰ ਸਾੜ ਸੁੱਟਦੀ ਹੈ

ਅਤੇ ਅੱਗ ਪਾਣੀ ਨੂੰ ਉਬਾਲ਼ ਦਿੰਦੀ ਹੈ,

ਫਿਰ ਤੇਰੇ ਦੁਸ਼ਮਣ ਤੇਰਾ ਨਾਂ ਜਾਣ ਲੈਂਦੇ

ਅਤੇ ਕੌਮਾਂ ਤੇਰੇ ਅੱਗੇ ਥਰਥਰਾ ਜਾਂਦੀਆਂ!

 3 ਤੂੰ ਅਜਿਹੇ ਹੈਰਾਨੀਜਨਕ ਕੰਮ ਕੀਤੇ ਜਿਨ੍ਹਾਂ ਦੀ ਅਸੀਂ ਉਮੀਦ ਵੀ ਨਹੀਂ ਸੀ ਰੱਖੀ,+

ਤੂੰ ਥੱਲੇ ਆਇਆ ਅਤੇ ਪਹਾੜ ਤੇਰੇ ਅੱਗੇ ਕੰਬ ਉੱਠੇ।+

 4 ਪੁਰਾਣੇ ਸਮਿਆਂ ਤੋਂ ਨਾ ਕਿਸੇ ਨੇ ਸੁਣਿਆ, ਨਾ ਕਿਸੇ ਦੇ ਕੰਨੀ ਪਿਆ,

ਨਾ ਹੀ ਕਿਸੇ ਅੱਖ ਨੇ ਦੇਖਿਆ ਕਿ ਤੇਰੇ ਤੋਂ ਸਿਵਾਇ ਕੋਈ ਹੋਰ ਪਰਮੇਸ਼ੁਰ ਹੈ

ਜੋ ਉਸ ʼਤੇ ਉਮੀਦ ਲਾਉਣ ਵਾਲਿਆਂ* ਦੀ ਖ਼ਾਤਰ ਕਦਮ ਉਠਾਉਂਦਾ ਹੈ।+

 5 ਤੂੰ ਉਨ੍ਹਾਂ ਨੂੰ ਮਿਲਦਾ ਹੈਂ ਜੋ ਖ਼ੁਸ਼ੀ-ਖ਼ੁਸ਼ੀ ਸਹੀ ਕੰਮ ਕਰਦੇ ਹਨ,+

ਜੋ ਤੈਨੂੰ ਯਾਦ ਕਰਦੇ ਹਨ ਅਤੇ ਤੇਰੇ ਰਾਹਾਂ ʼਤੇ ਚੱਲਦੇ ਹਨ।

ਤੂੰ ਸਾਡੇ ਉੱਤੇ ਭੜਕ ਉੱਠਿਆ ਕਿਉਂਕਿ ਅਸੀਂ ਪਾਪ ਕਰੀ ਜਾ ਰਹੇ ਸੀ,+

ਕਿੰਨਾ ਚਿਰ ਅਸੀਂ ਇੱਦਾਂ ਹੀ ਕਰਦੇ ਰਹੇ।

ਤਾਂ ਫਿਰ, ਕੀ ਹੁਣ ਅਸੀਂ ਬਚਾਏ ਜਾਵਾਂਗੇ?

 6 ਅਸੀਂ ਸਾਰੇ ਅਸ਼ੁੱਧ ਇਨਸਾਨ ਵਰਗੇ ਹੋ ਗਏ

ਅਤੇ ਸਾਡੇ ਸਾਰੇ ਨੇਕ ਕੰਮ ਮਾਹਵਾਰੀ ਦੇ ਕੱਪੜੇ ਵਰਗੇ।+

ਅਸੀਂ ਸਾਰੇ ਪੱਤੇ ਦੀ ਤਰ੍ਹਾਂ ਮੁਰਝਾ ਜਾਵਾਂਗੇ

ਅਤੇ ਸਾਡੇ ਗੁਨਾਹ ਹਵਾ ਦੀ ਤਰ੍ਹਾਂ ਸਾਨੂੰ ਉਡਾ ਲੈ ਜਾਣਗੇ।

 7 ਕੋਈ ਵੀ ਤੇਰਾ ਨਾਂ ਨਹੀਂ ਲੈਂਦਾ,

ਨਾ ਹੀ ਕੋਈ ਤੈਨੂੰ ਘੁੱਟ ਕੇ ਫੜੀ ਰੱਖਣ ਲਈ ਖ਼ੁਦ ਨੂੰ ਉਕਸਾਉਂਦਾ ਹੈ

ਕਿਉਂਕਿ ਤੂੰ ਸਾਡੇ ਤੋਂ ਆਪਣਾ ਚਿਹਰਾ ਲੁਕੋ ਲਿਆ ਹੈ+

ਅਤੇ ਤੂੰ ਸਾਡੇ ਗੁਨਾਹ ਕਰਕੇ* ਸਾਨੂੰ ਹੌਲੀ-ਹੌਲੀ ਮਰਨ* ਲਈ ਛੱਡ ਦਿੱਤਾ।

 8 ਪਰ ਹੇ ਯਹੋਵਾਹ, ਤੂੰ ਸਾਡਾ ਪਿਤਾ ਹੈਂ।+

ਅਸੀਂ ਮਿੱਟੀ ਹਾਂ ਅਤੇ ਤੂੰ ਸਾਡਾ ਘੁਮਿਆਰ* ਹੈਂ;+

ਅਸੀਂ ਸਾਰੇ ਤੇਰੇ ਹੱਥ ਦੀ ਕਾਰੀਗਰੀ ਹਾਂ।

 9 ਹੇ ਯਹੋਵਾਹ, ਇੰਨਾ ਕ੍ਰੋਧਵਾਨ ਨਾ ਹੋ,+

ਨਾ ਹੀ ਸਾਡਾ ਗੁਨਾਹ ਹਮੇਸ਼ਾ ਲਈ ਯਾਦ ਰੱਖ।

ਮਿਹਰਬਾਨੀ ਕਰ ਕੇ ਸਾਡੇ ਵੱਲ ਦੇਖ, ਅਸੀਂ ਸਾਰੇ ਤੇਰੇ ਲੋਕ ਹਾਂ।

10 ਤੇਰੇ ਪਵਿੱਤਰ ਸ਼ਹਿਰ ਉਜਾੜ ਬਣ ਗਏ ਹਨ।

ਸੀਓਨ ਬੀਆਬਾਨ ਬਣ ਗਿਆ ਹੈ

ਅਤੇ ਯਰੂਸ਼ਲਮ ਬੰਜਰ।+

11 ਸਾਡਾ ਪਵਿੱਤਰ ਤੇ ਸ਼ਾਨਦਾਰ ਭਵਨ,

ਜਿੱਥੇ ਸਾਡੇ ਪਿਉ-ਦਾਦੇ ਤੇਰਾ ਗੁਣਗਾਨ ਕਰਦੇ ਸਨ,

ਅੱਗ ਨਾਲ ਸਾੜ ਸੁੱਟਿਆ ਗਿਆ+

ਅਤੇ ਜੋ ਚੀਜ਼ਾਂ ਸਾਨੂੰ ਪਿਆਰੀਆਂ ਸਨ, ਉਹ ਸਾਰੀਆਂ ਉਜਾੜ ਪਈਆਂ ਹਨ।

12 ਹੇ ਯਹੋਵਾਹ, ਇਹ ਸਭ ਹੋਣ ਦੇ ਬਾਵਜੂਦ ਕੀ ਤੂੰ ਖ਼ੁਦ ਨੂੰ ਰੋਕੀ ਰੱਖੇਂਗਾ?

ਕੀ ਤੂੰ ਚੁੱਪ ਰਹੇਂਗਾ ਤੇ ਸਾਨੂੰ ਇੰਨੇ ਦੁੱਖ ਸਹਿਣ ਦੇਵੇਂਗਾ?+

65 “ਜਿਨ੍ਹਾਂ ਲੋਕਾਂ ਨੇ ਮੇਰੇ ਬਾਰੇ ਪੁੱਛਿਆ ਹੀ ਨਹੀਂ, ਮੈਂ ਉਨ੍ਹਾਂ ਉੱਤੇ ਆਪਣੇ ਆਪ ਨੂੰ ਜ਼ਾਹਰ ਕੀਤਾ;

ਜਿਹੜੇ ਲੋਕ ਮੈਨੂੰ ਲੱਭ ਨਹੀਂ ਰਹੇ ਸਨ, ਉਨ੍ਹਾਂ ਨੂੰ ਮੈਂ ਆਪ ਹੀ ਮਿਲ ਪਿਆ।+

ਜਿਹੜੀ ਕੌਮ ਮੇਰਾ ਨਾਂ ਨਹੀਂ ਲੈਂਦੀ ਸੀ, ਮੈਂ ਉਸ ਨੂੰ ਕਿਹਾ, ‘ਮੈਂ ਹਾਂ, ਮੈਂ ਇੱਥੇ ਹਾਂ!’+

 2 ਮੈਂ ਸਾਰਾ-ਸਾਰਾ ਦਿਨ ਆਪਣੀਆਂ ਬਾਹਾਂ ਖੋਲ੍ਹੀ ਜ਼ਿੱਦੀ ਲੋਕਾਂ ਦੀ ਉਡੀਕ ਕਰਦਾ ਰਹਿੰਦਾ ਹਾਂ,+

ਹਾਂ, ਉਨ੍ਹਾਂ ਲੋਕਾਂ ਦੀ ਜੋ ਬੁਰੇ ਰਾਹ ʼਤੇ ਤੁਰਦੇ ਹਨ+

ਅਤੇ ਆਪਣੇ ਹੀ ਵਿਚਾਰਾਂ ਮੁਤਾਬਕ ਚੱਲਦੇ ਹਨ;+

 3 ਉਹ ਲੋਕ ਲਗਾਤਾਰ ਮੇਰੇ ਮੂੰਹ ʼਤੇ ਮੇਰਾ ਨਿਰਾਦਰ ਕਰਦੇ ਹਨ,+

ਬਾਗ਼ਾਂ ਵਿਚ ਬਲੀਦਾਨ ਚੜ੍ਹਾਉਂਦੇ+ ਤੇ ਇੱਟਾਂ ਉੱਤੇ ਬਲ਼ੀਆਂ ਚੜ੍ਹਾਉਂਦੇ ਹਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।

 4 ਉਹ ਕਬਰਾਂ ਵਿਚ ਬੈਠਦੇ ਹਨ+

ਅਤੇ ਲੁਕਣ ਵਾਲੀਆਂ ਥਾਵਾਂ* ʼਤੇ ਰਾਤ ਕੱਟਦੇ ਹਨ,

ਸੂਰਾਂ ਦਾ ਮਾਸ ਖਾਂਦੇ ਹਨ+

ਅਤੇ ਉਨ੍ਹਾਂ ਦੇ ਭਾਂਡਿਆਂ ਵਿਚ ਘਿਣਾਉਣੀਆਂ* ਚੀਜ਼ਾਂ ਦੀ ਤਰੀ ਹੈ।+

 5 ਉਹ ਕਹਿੰਦੇ ਹਨ, ‘ਦੂਰ ਹੀ ਰਹਿ; ਮੇਰੇ ਨੇੜੇ ਨਾ ਆ

ਕਿਉਂਕਿ ਮੈਂ ਤੇਰੇ ਨਾਲੋਂ ਜ਼ਿਆਦਾ ਪਵਿੱਤਰ ਹਾਂ।’

ਇਹ ਲੋਕ ਮੇਰੀਆਂ ਨਾਸਾਂ ਵਿਚ ਧੂੰਆਂ ਹਨ, ਇਕ ਅੱਗ ਜੋ ਸਾਰਾ ਦਿਨ ਬਲ਼ਦੀ ਰਹਿੰਦੀ ਹੈ।

 6 ਦੇਖੋ! ਇਹ ਮੇਰੇ ਸਾਮ੍ਹਣੇ ਲਿਖਿਆ ਗਿਆ;

ਮੈਂ ਚੁੱਪ ਨਹੀਂ ਰਹਾਂਗਾ,

ਸਗੋਂ ਮੈਂ ਉਨ੍ਹਾਂ ਤੋਂ ਬਦਲਾ ਲਵਾਂਗਾ,+

ਮੈਂ ਉਨ੍ਹਾਂ ਤੋਂ ਗਿਣ-ਗਿਣ ਕੇ ਬਦਲਾ ਲਵਾਂਗਾ,*

 7 ਹਾਂ, ਉਨ੍ਹਾਂ ਦੇ ਗੁਨਾਹਾਂ ਦਾ ਅਤੇ ਉਨ੍ਹਾਂ ਦੇ ਪਿਉ-ਦਾਦਿਆਂ ਦੇ ਗੁਨਾਹਾਂ ਦਾ ਵੀ,”+ ਯਹੋਵਾਹ ਕਹਿੰਦਾ ਹੈ।

“ਕਿਉਂਕਿ ਉਨ੍ਹਾਂ ਨੇ ਪਹਾੜਾਂ ਉੱਤੇ ਬਲ਼ੀਆਂ ਚੜ੍ਹਾਈਆਂ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ

ਅਤੇ ਉਨ੍ਹਾਂ ਨੇ ਪਹਾੜੀਆਂ ਉੱਤੇ ਮੈਨੂੰ ਬਦਨਾਮ ਕੀਤਾ,+

ਇਸ ਲਈ ਮੈਂ ਪਹਿਲਾਂ ਉਨ੍ਹਾਂ ਨੂੰ ਉਨ੍ਹਾਂ ਦੀ ਪੂਰੀ ਮਜ਼ਦੂਰੀ ਦਿਆਂਗਾ।”*

 8 ਯਹੋਵਾਹ ਇਹ ਕਹਿੰਦਾ ਹੈ:

“ਜਦੋਂ ਲੱਗਦਾ ਹੈ ਕਿ ਅੰਗੂਰਾਂ ਦੇ ਗੁੱਛੇ ਵਿੱਚੋਂ ਨਵਾਂ ਦਾਖਰਸ ਕੱਢਿਆ ਜਾ ਸਕਦਾ ਹੈ,

ਤਾਂ ਕੋਈ ਕਹਿੰਦਾ ਹੈ, ‘ਇਸ ਨੂੰ ਨਾਸ਼ ਨਾ ਕਰੋ ਕਿਉਂਕਿ ਇਸ ਵਿਚ ਕੁਝ ਚੰਗਾ* ਹੈ,’

ਇਸੇ ਤਰ੍ਹਾਂ ਮੈਂ ਆਪਣੇ ਸੇਵਕਾਂ ਦੀ ਖ਼ਾਤਰ ਕਰਾਂਗਾ;

ਮੈਂ ਉਨ੍ਹਾਂ ਸਾਰਿਆਂ ਨੂੰ ਨਾਸ਼ ਨਹੀਂ ਕਰਾਂਗਾ।+

 9 ਮੈਂ ਯਾਕੂਬ ਵਿੱਚੋਂ ਇਕ ਸੰਤਾਨ* ਨੂੰ ਕੱਢਾਂਗਾ

ਅਤੇ ਯਹੂਦਾਹ ਵਿੱਚੋਂ ਆਪਣੇ ਪਹਾੜਾਂ ਉੱਤੇ ਵੱਸਣ ਲਈ ਇਕ ਵਾਰਸ ਨੂੰ;+

ਮੇਰੇ ਚੁਣੇ ਹੋਏ ਉਸ ਦੇ ਵਾਰਸ ਹੋਣਗੇ

ਅਤੇ ਮੇਰੇ ਸੇਵਕ ਉੱਥੇ ਵੱਸਣਗੇ।+

10 ਸ਼ਾਰੋਨ+ ਭੇਡਾਂ ਲਈ ਚਰਾਂਦ ਬਣ ਜਾਵੇਗਾ

ਅਤੇ ਆਕੋਰ ਘਾਟੀ+ ਗਾਂਵਾਂ-ਬਲਦਾਂ ਦੇ ਆਰਾਮ ਕਰਨ ਦੀ ਥਾਂ।

ਇੱਦਾਂ ਮੇਰੇ ਲੋਕਾਂ ਦੀ ਖ਼ਾਤਰ ਕੀਤਾ ਜਾਵੇਗਾ ਜੋ ਮੇਰੀ ਭਾਲ ਕਰਦੇ ਹਨ।

11 ਪਰ ਤੁਸੀਂ ਯਹੋਵਾਹ ਨੂੰ ਤਿਆਗਣ ਵਾਲਿਆਂ ਵਿੱਚੋਂ ਹੋ+

ਜੋ ਮੇਰੇ ਪਵਿੱਤਰ ਪਹਾੜ ਨੂੰ ਭੁਲਾਉਂਦੇ ਹੋ,+

ਜੋ ਚੰਗੀ ਕਿਸਮਤ ਦੇ ਦੇਵਤੇ ਲਈ ਮੇਜ਼ ਸਜਾਉਂਦੇ ਹੋ

ਅਤੇ ਤਕਦੀਰ ਦੇ ਦੇਵਤੇ ਲਈ ਰਲ਼ੇ ਹੋਏ ਦਾਖਰਸ ਦੇ ਪਿਆਲੇ ਭਰਦੇ ਹੋ।

12 ਮੈਂ ਤੁਹਾਡਾ ਭਵਿੱਖ ਦੱਸਦਾ ਹਾਂ ਕਿ ਤੁਸੀਂ ਤਲਵਾਰ ਨਾਲ ਮਾਰੇ ਜਾਓਗੇ+

ਅਤੇ ਤੁਸੀਂ ਸਾਰੇ ਵੱਢੇ ਜਾਣ ਲਈ ਆਪਣੇ ਸਿਰ ਝੁਕਾਓਗੇ+

ਕਿਉਂਕਿ ਮੈਂ ਪੁਕਾਰਿਆ, ਪਰ ਤੁਸੀਂ ਜਵਾਬ ਨਹੀਂ ਦਿੱਤਾ,

ਮੈਂ ਬੋਲਿਆ, ਪਰ ਤੁਸੀਂ ਸੁਣਿਆ ਨਹੀਂ;+

ਤੁਸੀਂ ਉਹੀ ਕਰਦੇ ਰਹੇ ਜੋ ਮੇਰੀਆਂ ਨਜ਼ਰਾਂ ਵਿਚ ਬੁਰਾ ਸੀ

ਅਤੇ ਤੁਸੀਂ ਉਹੀ ਚੁਣਿਆ ਜਿਸ ਤੋਂ ਮੈਂ ਖ਼ੁਸ਼ ਨਹੀਂ ਸੀ।”+

13 ਇਸ ਲਈ ਸਾਰੇ ਜਹਾਨ ਦਾ ਮਾਲਕ ਯਹੋਵਾਹ ਇਹ ਕਹਿੰਦਾ ਹੈ:

“ਦੇਖੋ! ਮੇਰੇ ਸੇਵਕ ਖਾਣਗੇ, ਪਰ ਤੁਸੀਂ ਭੁੱਖੇ ਰਹੋਗੇ।+

ਦੇਖੋ! ਮੇਰੇ ਸੇਵਕ ਪੀਣਗੇ,+ ਪਰ ਤੁਸੀਂ ਪਿਆਸੇ ਰਹੋਗੇ।

ਦੇਖੋ! ਮੇਰੇ ਸੇਵਕ ਜਸ਼ਨ ਮਨਾਉਣਗੇ,+ ਪਰ ਤੁਸੀਂ ਸ਼ਰਮਿੰਦਾ ਹੋਵੋਗੇ।+

14 ਦੇਖੋ! ਮੇਰੇ ਸੇਵਕ ਉੱਚੀ-ਉੱਚੀ ਜੈਕਾਰੇ ਲਾਉਣਗੇ ਕਿਉਂਕਿ ਉਨ੍ਹਾਂ ਦਾ ਦਿਲ ਖ਼ੁਸ਼ ਹੋਵੇਗਾ,

ਪਰ ਤੁਸੀਂ ਦੁਖੀ ਦਿਲ ਕਰਕੇ ਚਿੱਲਾਓਗੇ

ਅਤੇ ਟੁੱਟੇ ਹੋਏ ਮਨ ਕਰਕੇ ਰੋਵੋ-ਕੁਰਲਾਵੋਗੇ।

15 ਤੁਸੀਂ ਆਪਣੇ ਪਿੱਛੇ ਅਜਿਹਾ ਨਾਂ ਛੱਡ ਜਾਓਗੇ ਜਿਸ ਨੂੰ ਮੇਰੇ ਚੁਣੇ ਹੋਏ ਸਰਾਪ ਵਾਂਗ ਵਰਤਣਗੇ

ਅਤੇ ਸਾਰੇ ਜਹਾਨ ਦਾ ਮਾਲਕ ਯਹੋਵਾਹ ਤੁਹਾਡੇ ਵਿੱਚੋਂ ਹਰੇਕ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ,

ਪਰ ਉਹ ਆਪਣੇ ਸੇਵਕਾਂ ਨੂੰ ਕਿਸੇ ਹੋਰ ਨਾਂ ਤੋਂ ਬੁਲਾਵੇਗਾ;+

16 ਇਸ ਲਈ ਜੋ ਧਰਤੀ ਉੱਤੇ ਆਪਣੇ ਲਈ ਬਰਕਤ ਮੰਗੇਗਾ,

ਉਹ ਸੱਚਾਈ* ਦੇ ਪਰਮੇਸ਼ੁਰ ਤੋਂ ਅਸੀਸ ਪਾਵੇਗਾ

ਅਤੇ ਜੋ ਧਰਤੀ ਉੱਤੇ ਸਹੁੰ ਖਾਏਗਾ,

ਉਹ ਸੱਚਾਈ* ਦੇ ਪਰਮੇਸ਼ੁਰ ਦੀ ਸਹੁੰ ਖਾਏਗਾ।+

ਪਹਿਲੇ ਕਸ਼ਟ* ਭੁਲਾਏ ਜਾਣਗੇ;

ਉਹ ਮੇਰੀਆਂ ਅੱਖਾਂ ਤੋਂ ਲੁਕਾਏ ਜਾਣਗੇ।+

17 ਦੇਖੋ! ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਸਿਰਜ ਰਿਹਾ ਹਾਂ;+

ਪਹਿਲੀਆਂ ਗੱਲਾਂ ਮਨ ਵਿਚ ਨਹੀਂ ਆਉਣਗੀਆਂ,*

ਨਾ ਹੀ ਉਹ ਦਿਲ ਵਿਚ ਆਉਣਗੀਆਂ।+

18 ਇਸ ਲਈ ਜੋ ਮੈਂ ਬਣਾ ਰਿਹਾ ਹਾਂ, ਉਸ ਕਰਕੇ ਸਦਾ ਖ਼ੁਸ਼ੀਆਂ ਮਨਾਓ ਅਤੇ ਬਾਗ਼-ਬਾਗ਼ ਹੋਵੋ।

ਦੇਖੋ! ਮੈਂ ਯਰੂਸ਼ਲਮ ਨੂੰ ਖ਼ੁਸ਼ੀ ਦਾ ਕਾਰਨ ਬਣਾ ਰਿਹਾ ਹਾਂ

ਅਤੇ ਉਸ ਦੇ ਲੋਕਾਂ ਨੂੰ ਆਨੰਦ ਦਾ ਕਾਰਨ।+

19 ਮੈਂ ਯਰੂਸ਼ਲਮ ਕਰਕੇ ਖ਼ੁਸ਼ ਹੋਵਾਂਗਾ ਅਤੇ ਆਪਣੇ ਲੋਕਾਂ ਕਰਕੇ ਆਨੰਦ ਮਨਾਵਾਂਗਾ;+

ਉੱਥੇ ਫੇਰ ਕਦੇ ਵੀ ਰੋਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ ਅਤੇ ਨਾ ਹੀ ਦੁੱਖ ਭਰੀ ਦੁਹਾਈ।”+

20 “ਉੱਥੇ ਫਿਰ ਅਜਿਹਾ ਕੋਈ ਬੱਚਾ ਨਹੀਂ ਹੋਵੇਗਾ ਜੋ ਬੱਸ ਥੋੜ੍ਹੇ ਦਿਨਾਂ ਲਈ ਜੀਵੇ,

ਨਾ ਅਜਿਹਾ ਬਜ਼ੁਰਗ ਹੋਵੇਗਾ ਜੋ ਆਪਣੀ ਪੂਰੀ ਉਮਰ ਨਾ ਭੋਗੇ।

ਜੋ ਕੋਈ ਸੌ ਸਾਲ ਦੀ ਉਮਰ ਵਿਚ ਮਰੇਗਾ, ਉਸ ਨੂੰ ਬੱਚਾ ਹੀ ਸਮਝਿਆ ਜਾਵੇਗਾ

ਅਤੇ ਪਾਪੀ ਭਾਵੇਂ ਸੌ ਸਾਲਾਂ ਦਾ ਹੋਵੇ, ਉਹ ਸਰਾਪ ਮਿਲਣ ਤੇ ਮਰ ਜਾਵੇਗਾ।*

21 ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿਚ ਵੱਸਣਗੇ,+

ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।+

22 ਉਹ ਇਸ ਲਈ ਨਹੀਂ ਬਣਾਉਣਗੇ ਕਿ ਕੋਈ ਦੂਜਾ ਵੱਸੇ,

ਨਾ ਇਸ ਲਈ ਲਾਉਣਗੇ ਕਿ ਕੋਈ ਦੂਜਾ ਖਾਵੇ

ਕਿਉਂਕਿ ਮੇਰੀ ਪਰਜਾ ਦੇ ਦਿਨ ਰੁੱਖ ਦੇ ਦਿਨਾਂ ਵਰਗੇ ਹੋਣਗੇ+

ਅਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਪੂਰਾ ਮਜ਼ਾ ਲੈਣਗੇ।

23 ਉਹ ਵਿਅਰਥ ਮਿਹਨਤ ਨਹੀਂ ਕਰਨਗੇ,+

ਨਾ ਉਨ੍ਹਾਂ ਦੇ ਬੱਚੇ ਦੁੱਖ ਸਹਿਣ ਲਈ ਪੈਦਾ ਹੋਣਗੇ

ਕਿਉਂਕਿ ਇਸ ਸੰਤਾਨ* ਉੱਤੇ ਅਤੇ ਉਨ੍ਹਾਂ ਦੀ ਔਲਾਦ ਉੱਤੇ ਯਹੋਵਾਹ ਦੀ ਬਰਕਤ ਹੈ।+

24 ਉਨ੍ਹਾਂ ਦੇ ਪੁਕਾਰਨ ਤੋਂ ਪਹਿਲਾਂ ਹੀ ਮੈਂ ਜਵਾਬ ਦਿਆਂਗਾ;

ਜਦੋਂ ਉਹ ਅਜੇ ਗੱਲਾਂ ਹੀ ਕਰ ਰਹੇ ਹੋਣਗੇ, ਮੈਂ ਸੁਣ ਲਵਾਂਗਾ।

25 ਬਘਿਆੜ ਅਤੇ ਲੇਲਾ ਇਕੱਠੇ ਚਰਨਗੇ,

ਸ਼ੇਰ ਬਲਦ ਵਾਂਗ ਘਾਹ-ਫੂਸ ਖਾਏਗਾ+

ਅਤੇ ਸੱਪ ਦੀ ਰੋਟੀ ਮਿੱਟੀ ਹੋਵੇਗੀ।

ਮੇਰੇ ਸਾਰੇ ਪਵਿੱਤਰ ਪਹਾੜ ਉੱਤੇ ਉਹ ਨਾ ਕੋਈ ਨੁਕਸਾਨ ਕਰਨਗੇ ਤੇ ਨਾ ਹੀ ਕੋਈ ਤਬਾਹੀ ਮਚਾਉਣਗੇ,”+ ਯਹੋਵਾਹ ਕਹਿੰਦਾ ਹੈ।

66 ਯਹੋਵਾਹ ਇਹ ਕਹਿੰਦਾ ਹੈ:

“ਸਵਰਗ ਮੇਰਾ ਸਿੰਘਾਸਣ ਹੈ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ।+

ਫਿਰ ਤੁਸੀਂ ਮੇਰਾ ਘਰ ਕਿੱਥੇ ਬਣਾ ਸਕਦੇ ਹੋ+

ਅਤੇ ਮੇਰੇ ਆਰਾਮ ਕਰਨ ਦੀ ਥਾਂ ਕਿੱਥੇ ਹੋਵੇਗੀ?”+

 2 “ਮੇਰੇ ਹੀ ਹੱਥ ਨੇ ਇਹ ਸਾਰੀਆਂ ਚੀਜ਼ਾਂ ਬਣਾਈਆਂ

ਅਤੇ ਇਸ ਤਰ੍ਹਾਂ ਉਹ ਹੋਂਦ ਵਿਚ ਆਈਆਂ,” ਯਹੋਵਾਹ ਐਲਾਨ ਕਰਦਾ ਹੈ।+

“ਫਿਰ ਮੈਂ ਉਸ ਵੱਲ ਧਿਆਨ ਦਿਆਂਗਾ

ਜੋ ਨਿਮਰ ਤੇ ਟੁੱਟੇ ਮਨ ਵਾਲਾ ਹੈ ਅਤੇ ਮੇਰੀਆਂ ਗੱਲਾਂ ਤੋਂ ਕੰਬਦਾ ਹੈ।*+

 3 ਬਲਦ ਵੱਢਣ ਵਾਲਾ ਕਿਸੇ ਆਦਮੀ ਨੂੰ ਮਾਰਨ ਵਾਲੇ ਵਰਗਾ ਹੈ।+

ਭੇਡ ਦੀ ਬਲ਼ੀ ਚੜ੍ਹਾਉਣ ਵਾਲਾ ਕੁੱਤੇ ਦੀ ਧੌਣ ਤੋੜਨ ਵਾਲੇ ਵਰਗਾ ਹੈ।+

ਭੇਟ ਚੜ੍ਹਾਉਣ ਵਾਲਾ ਸੂਰ ਦਾ ਖ਼ੂਨ ਚੜ੍ਹਾਉਣ ਵਾਲੇ ਵਰਗਾ!+

ਲੋਬਾਨ ਨੂੰ ਯਾਦਗਾਰ ਦੇ ਤੌਰ ਤੇ ਚੜ੍ਹਾਉਣ ਵਾਲਾ+ ਉਸ ਵਰਗਾ ਹੈ ਜੋ ਮੰਤਰ ਜਪ ਕੇ ਅਸ਼ੀਰਵਾਦ ਦਿੰਦਾ ਹੈ।*+

ਉਨ੍ਹਾਂ ਨੇ ਆਪਣੇ ਰਾਹ ਚੁਣ ਲਏ ਹਨ

ਅਤੇ ਉਹ ਘਿਣਾਉਣੀਆਂ ਗੱਲਾਂ ਤੋਂ ਖ਼ੁਸ਼ ਹੁੰਦੇ ਹਨ।

 4 ਇਸ ਲਈ ਮੈਂ ਉਨ੍ਹਾਂ ਨੂੰ ਸਜ਼ਾ ਦੇਣ ਦੇ ਤਰੀਕੇ ਚੁਣਾਂਗਾ+

ਅਤੇ ਜਿਨ੍ਹਾਂ ਗੱਲਾਂ ਤੋਂ ਉਹ ਡਰਦੇ ਹਨ, ਮੈਂ ਉਹੀ ਉਨ੍ਹਾਂ ਉੱਤੇ ਲੈ ਆਵਾਂਗਾ।

ਕਿਉਂਕਿ ਜਦੋਂ ਮੈਂ ਪੁਕਾਰਿਆ, ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ;

ਜਦੋਂ ਮੈਂ ਬੋਲਿਆ, ਤਾਂ ਕਿਸੇ ਨੇ ਵੀ ਸੁਣਿਆ ਨਹੀਂ।+

ਉਹ ਉਹੀ ਕਰਦੇ ਰਹੇ ਜੋ ਮੇਰੀਆਂ ਨਜ਼ਰਾਂ ਵਿਚ ਬੁਰਾ ਸੀ

ਅਤੇ ਉਨ੍ਹਾਂ ਨੇ ਉਹੀ ਕਰਨਾ ਚੁਣਿਆ ਜਿਸ ਤੋਂ ਮੈਂ ਖ਼ੁਸ਼ ਨਹੀਂ ਸੀ।”+

 5 ਯਹੋਵਾਹ ਦਾ ਬਚਨ ਸੁਣੋ, ਹੇ ਉਸ ਦੇ ਬਚਨ ਤੋਂ ਕੰਬਣ ਵਾਲਿਓ:*

“ਤੁਹਾਡੇ ਨਾਲ ਨਫ਼ਰਤ ਕਰਨ ਵਾਲੇ ਅਤੇ ਮੇਰੇ ਨਾਂ ਕਰਕੇ ਤੁਹਾਨੂੰ ਤਿਆਗ ਦੇਣ ਵਾਲੇ ਤੁਹਾਡੇ ਭਰਾਵਾਂ ਨੇ ਕਿਹਾ, ‘ਯਹੋਵਾਹ ਦੀ ਮਹਿਮਾ ਹੋਵੇ!’+

ਉਹ ਪ੍ਰਗਟ ਹੋਵੇਗਾ ਅਤੇ ਤੁਹਾਨੂੰ ਖ਼ੁਸ਼ੀ ਦੇਵੇਗਾ,

ਪਰ ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇਗਾ।”+

 6 ਸ਼ਹਿਰ ਵਿੱਚੋਂ ਰੌਲ਼ਾ-ਰੱਪਾ ਸੁਣਾਈ ਦੇ ਰਿਹਾ ਹੈ, ਮੰਦਰ ਵਿੱਚੋਂ ਆਵਾਜ਼ ਆ ਰਹੀ ਹੈ!

ਇਹ ਯਹੋਵਾਹ ਦੀ ਆਵਾਜ਼ ਹੈ ਜੋ ਆਪਣੇ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਰਨੀ ਦੀ ਸਜ਼ਾ ਦੇ ਰਿਹਾ ਹੈ।

 7 ਪ੍ਰਸੂਤ ਦੀਆਂ ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਜਨਮ ਦਿੱਤਾ।+

ਜਣਨ-ਪੀੜਾਂ ਲੱਗਣ ਤੋਂ ਪਹਿਲਾਂ ਹੀ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ।

 8 ਕਿਸ ਨੇ ਅਜਿਹੀ ਗੱਲ ਕਦੇ ਸੁਣੀ ਹੈ?

ਕਿਸ ਨੇ ਇਹੋ ਜਿਹੀਆਂ ਗੱਲਾਂ ਦੇਖੀਆਂ ਹਨ?

ਕੀ ਇੱਕੋ ਦਿਨ ਵਿਚ ਕੋਈ ਦੇਸ਼ ਪੈਦਾ ਹੋ ਸਕਦਾ ਹੈ?

ਜਾਂ ਕੀ ਇਕ ਕੌਮ ਇਕਦਮ ਪੈਦਾ ਹੋ ਸਕਦੀ ਹੈ?

ਫਿਰ ਵੀ ਸੀਓਨ ਨੂੰ ਜਣਨ-ਪੀੜਾਂ ਲੱਗਦਿਆਂ ਸਾਰ ਉਸ ਨੇ ਆਪਣੇ ਪੁੱਤਰਾਂ ਨੂੰ ਜਨਮ ਦਿੱਤਾ।

 9 “ਕੀ ਮੈਂ ਬੱਚੇ ਨੂੰ ਜਨਮ ਦੇ ਸਮੇਂ ਤਕ ਪਹੁੰਚਾ ਕੇ ਉਸ ਨੂੰ ਪੈਦਾ ਨਹੀਂ ਹੋਣ ਦਿਆਂਗਾ?” ਯਹੋਵਾਹ ਕਹਿੰਦਾ ਹੈ।

“ਕੀ ਮੈਂ ਗਰਭ ਠਹਿਰਾ ਕੇ ਕੁੱਖ ਬੰਦ ਕਰ ਦਿਆਂਗਾ?” ਤੇਰਾ ਪਰਮੇਸ਼ੁਰ ਕਹਿੰਦਾ ਹੈ।

10 ਯਰੂਸ਼ਲਮ ਨਾਲ ਆਨੰਦ ਮਨਾਓ ਅਤੇ ਉਸ ਨਾਲ ਖ਼ੁਸ਼ ਹੋਵੋ,+ ਹਾਂ, ਤੁਸੀਂ ਸਾਰੇ ਜੋ ਉਸ ਨਾਲ ਪਿਆਰ ਕਰਦੇ ਹੋ।+

ਤੁਸੀਂ ਸਾਰੇ ਜੋ ਉਸ ਉੱਤੇ ਸੋਗ ਮਨਾ ਰਹੇ ਹੋ, ਉਸ ਨਾਲ ਬਾਗ਼-ਬਾਗ਼ ਹੋਵੋ

11 ਕਿਉਂਕਿ ਤੁਸੀਂ ਉਸ ਦੀਆਂ ਦਿਲਾਸਾ ਦੇਣ ਵਾਲੀਆਂ ਛਾਤੀਆਂ ਤੋਂ ਚੁੰਘੋਗੇ ਅਤੇ ਸੰਤੁਸ਼ਟ ਹੋ ਜਾਓਗੇ,

ਤੁਸੀਂ ਰੱਜ ਕੇ ਪੀਓਗੇ ਅਤੇ ਉਸ ਦੀ ਵੱਡੀ ਸ਼ਾਨੋ-ਸ਼ੌਕਤ ਦੇਖ ਕੇ ਤੁਸੀਂ ਖ਼ੁਸ਼ ਹੋ ਜਾਓਗੇ।

12 ਕਿਉਂਕਿ ਯਹੋਵਾਹ ਇਹ ਕਹਿੰਦਾ ਹੈ:

“ਮੈਂ ਉਸ ਨੂੰ ਨਦੀ ਵਾਂਗ ਸ਼ਾਂਤੀ ਬਖ਼ਸ਼ਾਂਗਾ+

ਅਤੇ ਉੱਛਲ਼ਦੀ ਹੋਈ ਨਦੀ ਵਾਂਗ ਕੌਮਾਂ ਦੀ ਸ਼ਾਨ।+

ਤੁਸੀਂ ਦੁੱਧ ਚੁੰਘੋਗੇ ਅਤੇ ਤੁਹਾਨੂੰ ਕੁੱਛੜ ਚੁੱਕਿਆ ਜਾਵੇਗਾ

ਅਤੇ ਤੁਹਾਨੂੰ ਗੋਡਿਆਂ ʼਤੇ ਉਛਾਲ਼ਿਆ ਜਾਵੇਗਾ।

13 ਜਿਵੇਂ ਇਕ ਮਾਂ ਆਪਣੇ ਪੁੱਤਰ ਨੂੰ ਦਿਲਾਸਾ ਦਿੰਦੀ ਹੈ,

ਉਸੇ ਤਰ੍ਹਾਂ ਮੈਂ ਤੁਹਾਨੂੰ ਦਿਲਾਸਾ ਦਿੰਦਾ ਰਹਾਂਗਾ;+

ਅਤੇ ਯਰੂਸ਼ਲਮ ਕਰਕੇ ਤੁਸੀਂ ਦਿਲਾਸਾ ਪਾਓਗੇ।+

14 ਤੁਸੀਂ ਇਹ ਦੇਖੋਗੇ ਅਤੇ ਤੁਹਾਡਾ ਦਿਲ ਖ਼ੁਸ਼ ਹੋਵੇਗਾ

ਅਤੇ ਤੁਹਾਡੀਆਂ ਹੱਡੀਆਂ ਨਵੇਂ ਘਾਹ ਵਾਂਗ ਲਹਿ-ਲਹਾਉਣਗੀਆਂ।

ਯਹੋਵਾਹ ਦੇ ਸੇਵਕ ਉਸ ਦੇ ਹੱਥ* ਨੂੰ ਦੇਖਣਗੇ,

ਪਰ ਉਹ ਆਪਣੇ ਦੁਸ਼ਮਣਾਂ ਨੂੰ ਫਿਟਕਾਰੇਗਾ।”+

15 “ਯਹੋਵਾਹ ਅੱਗ ਵਾਂਗ ਆਵੇਗਾ+

ਅਤੇ ਉਸ ਦੇ ਰਥ ਤੇਜ਼ ਹਨੇਰੀ ਵਾਂਗ ਹਨ+

ਕਿ ਉਹ ਬਲ਼ਦੇ ਕ੍ਰੋਧ ਨਾਲ ਬਦਲਾ ਲਵੇ

ਅਤੇ ਅੱਗ ਦੀਆਂ ਲਪਟਾਂ ਨਾਲ ਝਿੜਕੇ।+

16 ਯਹੋਵਾਹ ਅੱਗ ਨਾਲ,

ਹਾਂ, ਆਪਣੀ ਤਲਵਾਰ ਨਾਲ ਸਾਰੇ ਇਨਸਾਨਾਂ ਨੂੰ ਸਜ਼ਾ ਦੇਵੇਗਾ;

ਅਤੇ ਯਹੋਵਾਹ ਵੱਲੋਂ ਵੱਢੇ ਗਏ ਬਹੁਤ ਸਾਰੇ ਹੋਣਗੇ।

17 “ਜਿਹੜੇ ਬਾਗ਼ਾਂ* ਵਿਚ ਜਾਣ ਲਈ ਆਪਣੇ ਆਪ ਨੂੰ ਪਵਿੱਤਰ ਅਤੇ ਸ਼ੁੱਧ ਕਰਦੇ ਹਨ+ ਅਤੇ ਉਸ ਮਗਰ ਜਾਂਦੇ ਹਨ ਜੋ ਵਿਚਕਾਰ ਹੈ, ਜਿਹੜੇ ਸੂਰ ਦਾ ਮਾਸ ਅਤੇ ਘਿਣਾਉਣੀਆਂ ਚੀਜ਼ਾਂ ਤੇ ਚੂਹੇ ਖਾਂਦੇ ਹਨ,+ ਉਹ ਸਾਰੇ ਇਕੱਠੇ ਨਾਸ਼ ਹੋ ਜਾਣਗੇ,” ਯਹੋਵਾਹ ਐਲਾਨ ਕਰਦਾ ਹੈ। 18 “ਕਿਉਂਕਿ ਮੈਂ ਉਨ੍ਹਾਂ ਦੇ ਕੰਮਾਂ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦਾ ਹਾਂ, ਇਸ ਲਈ ਮੈਂ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਆ ਰਿਹਾ ਹਾਂ ਅਤੇ ਉਹ ਆਉਣਗੇ ਤੇ ਮੇਰੀ ਮਹਿਮਾ ਦੇਖਣਗੇ।”

19 “ਮੈਂ ਉਨ੍ਹਾਂ ਵਿਚਕਾਰ ਇਕ ਨਿਸ਼ਾਨੀ ਠਹਿਰਾਵਾਂਗਾ ਅਤੇ ਬਚ ਨਿਕਲੇ ਕੁਝ ਜਣਿਆਂ ਨੂੰ ਮੈਂ ਉਨ੍ਹਾਂ ਕੌਮਾਂ ਵਿਚ ਭੇਜਾਂਗਾ ਜਿਨ੍ਹਾਂ ਨੇ ਨਾ ਕਦੇ ਮੇਰੇ ਬਾਰੇ ਸੁਣਿਆ ਤੇ ਨਾ ਹੀ ਮੇਰੀ ਮਹਿਮਾ ਦੇਖੀ, ਹਾਂ, ਮੈਂ ਉਨ੍ਹਾਂ ਨੂੰ ਤੀਰਅੰਦਾਜ਼ਾਂ ਦੇ ਦੇਸ਼ਾਂ ਤਰਸ਼ੀਸ਼,+ ਪੂਲ ਅਤੇ ਲੂਦ+ ਵਿਚ ਭੇਜਾਂਗਾ, ਨਾਲੇ ਤੂਬਲ, ਯਾਵਾਨ+ ਅਤੇ ਦੂਰ-ਦੂਰ ਦੇ ਟਾਪੂਆਂ ਵਿਚ ਵੀ; ਉਹ ਕੌਮਾਂ ਵਿਚਕਾਰ ਮੇਰੀ ਸ਼ਾਨੋ-ਸ਼ੌਕਤ ਦਾ ਐਲਾਨ ਕਰਨਗੇ।+ 20 ਉਹ ਸਾਰੀਆਂ ਕੌਮਾਂ ਵਿੱਚੋਂ ਤੁਹਾਡੇ ਸਾਰੇ ਭਰਾਵਾਂ ਨੂੰ ਘੋੜਿਆਂ ਉੱਤੇ, ਰਥਾਂ ਵਿਚ, ਬੱਘੀਆਂ ਵਿਚ, ਖੱਚਰਾਂ ਉੱਤੇ ਅਤੇ ਤੇਜ਼ ਦੌੜਨ ਵਾਲੇ ਊਠਾਂ ਉੱਤੇ ਮੇਰੇ ਪਵਿੱਤਰ ਪਹਾੜ ਯਰੂਸ਼ਲਮ ਉੱਤੇ ਯਹੋਵਾਹ ਲਈ ਤੋਹਫ਼ੇ ਵਜੋਂ ਲਿਆਉਣਗੇ,”+ ਯਹੋਵਾਹ ਕਹਿੰਦਾ ਹੈ, “ਠੀਕ ਉਸੇ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਲੋਕ ਸਾਫ਼ ਭਾਂਡੇ ਵਿਚ ਆਪਣਾ ਤੋਹਫ਼ਾ ਯਹੋਵਾਹ ਦੇ ਭਵਨ ਵਿਚ ਲਿਆਉਂਦੇ ਹਨ।”

21 “ਮੈਂ ਉਨ੍ਹਾਂ ਵਿੱਚੋਂ ਕੁਝ ਜਣਿਆਂ ਨੂੰ ਪੁਜਾਰੀਆਂ ਵਜੋਂ ਅਤੇ ਕੁਝ ਨੂੰ ਲੇਵੀਆਂ ਵਜੋਂ ਲੈ ਲਵਾਂਗਾ,” ਯਹੋਵਾਹ ਕਹਿੰਦਾ ਹੈ।

22 “ਜਿਵੇਂ ਨਵਾਂ ਆਕਾਸ਼ ਅਤੇ ਨਵੀਂ ਧਰਤੀ,+ ਜੋ ਮੈਂ ਬਣਾ ਰਿਹਾ ਹਾਂ, ਮੇਰੇ ਅੱਗੇ ਸਦਾ ਖੜ੍ਹੇ ਰਹਿਣਗੇ,” ਯਹੋਵਾਹ ਐਲਾਨ ਕਰਦਾ ਹੈ, “ਉਸੇ ਤਰ੍ਹਾਂ ਤੁਹਾਡੀ ਸੰਤਾਨ* ਅਤੇ ਤੁਹਾਡਾ ਨਾਂ ਕਾਇਮ ਰਹੇਗਾ।”+

23 “ਮੱਸਿਆ ਤੋਂ ਮੱਸਿਆ ਤਕ ਅਤੇ ਸਬਤ ਤੋਂ ਸਬਤ ਤਕ

ਸਾਰੇ ਇਨਸਾਨ ਮੇਰੇ ਅੱਗੇ ਆ ਕੇ ਸਿਰ ਝੁਕਾਉਣਗੇ,”*+ ਯਹੋਵਾਹ ਕਹਿੰਦਾ ਹੈ।

24 “ਉਹ ਬਾਹਰ ਜਾ ਕੇ ਉਨ੍ਹਾਂ ਆਦਮੀਆਂ ਦੀਆਂ ਲਾਸ਼ਾਂ ਦੇਖਣਗੇ ਜਿਨ੍ਹਾਂ ਨੇ ਮੇਰੇ ਖ਼ਿਲਾਫ਼ ਬਗ਼ਾਵਤ ਕੀਤੀ;

ਉਨ੍ਹਾਂ ʼਤੇ ਪਏ ਕੀੜੇ ਮਰਨਗੇ ਨਹੀਂ

ਅਤੇ ਉਨ੍ਹਾਂ ਨੂੰ ਸਾੜਨ ਵਾਲੀ ਅੱਗ ਬੁਝੇਗੀ ਨਹੀਂ+

ਅਤੇ ਸਾਰੇ ਲੋਕ ਉਨ੍ਹਾਂ ਤੋਂ ਘਿਣ ਕਰਨਗੇ।”

ਮਤਲਬ “ਯਹੋਵਾਹ ਵੱਲੋਂ ਮੁਕਤੀ।”

ਜਾਂ, “ਆਪਣੇ ਮਾਲਕ ਨੂੰ।”

ਇਬ, “ਦਬਾ ਕੇ ਪੀਕ ਕੱਢੀ ਗਈ।”

ਜਾਂ, “ਅਮੂਰਾਹ।”

ਜਾਂ, “ਹਾਕਮੋ।”

ਜਾਂ, “ਦੀ ਸਿੱਖਿਆ।”

ਸ਼ਬਦਾਵਲੀ ਦੇਖੋ।

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਕਣਕ ਤੋਂ ਬਣੀ ਬੀਅਰ।”

ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਇਕ ਤਰ੍ਹਾਂ ਦਾ ਸਾਬਣ।”

ਲੱਗਦਾ ਹੈ ਕਿ ਇਹ ਮੂਰਤੀ-ਪੂਜਾ ਨਾਲ ਸੰਬੰਧਿਤ ਦਰਖ਼ਤ ਅਤੇ ਬਾਗ਼ ਹਨ।

ਰੱਸੀ ਵਰਗੇ ਰੇਸ਼ੇ ਜੋ ਆਸਾਨੀ ਨਾਲ ਸੜ ਸਕਦੇ ਹਨ।

ਜਾਂ, “ਸਿੱਖਿਆ।”

ਜਾਂ, “ਜਿਸ ਦਾ ਸਾਹ ਉਸ ਦੀਆਂ ਨਾਸਾਂ ਵਿਚ ਹੈ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਜਾਂ, “ਤੁਹਾਨੂੰ ਚੰਗਾ ਕਰਨ ਵਾਲਾ।”

ਇਬ, “ਉਸ ਦੀ ਮਹਿਮਾ ਦੀਆਂ ਨਜ਼ਰਾਂ ਵਿਚ।”

ਇਬ, “ਉਹ ਆਪਣੇ ਕੰਮਾਂ ਦਾ ਫਲ ਖਾਣਗੇ।”

ਇਬ, “ਗਰਦਨ (ਗਲ਼ਾ) ਅਕੜਾ ਕੇ।”

ਜਾਂ, “ਲੱਕ ਲਈ ਪਟਕੇ।”

ਜਾਂ, “ਸੋਹਣੀਆਂ ਸਿੱਪੀਆਂ ਦੇ ਤਵੀਤ।”

ਜਾਂ, “ਅੰਦਰਲੇ ਕੱਪੜੇ।”

ਯਾਨੀ, ਵਿਆਹ ਨਾ ਹੋਣ ਅਤੇ ਬੇਔਲਾਦ ਹੋਣ ਦੀ ਬਦਨਾਮੀ।

ਇਬ, “ਮਲ।”

ਇਬ, “ਦਸ ਗਿੱਠਾਂ।”

ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਉਸ ਦੇ ਵੱਡੇ-ਵੱਡੇ ਲੋਕ।”

ਜਾਂ, “ਫ਼ੈਸਲਾ; ਸਲਾਹ।”

ਜਾਂ, “ਦੀ ਸਿੱਖਿਆ।”

ਜਾਂ, “ਤੀਰ ਚਲਾਉਣ ਲਈ ਤਿਆਰ ਹਨ।”

ਇਬ, “ਉਹ।”

ਇਬ, “ਪੁਕਾਰਨ ਵਾਲੇ ਦੀ ਆਵਾਜ਼ ਨਾਲ।”

ਇਬ, “ਮੈਨੂੰ ਚੁੱਪ ਕਰਾ ਦਿੱਤਾ ਗਿਆ ਹੈ।”

ਜਾਂ, “ਸੰਤਾਨ।”

ਜਾਂ ਸੰਭਵ ਹੈ, “ਸਕੇ।”

ਮਤਲਬ “ਸਿਰਫ਼ ਬਚੇ ਹੋਏ ਵਾਪਸ ਮੁੜਨਗੇ।”

ਜਾਂ ਸੰਭਵ ਹੈ, “ਉਸ ਵਿਚ ਦਹਿਸ਼ਤ ਫੈਲਾ ਦੇਈਏ।”

ਜਾਂ, “ਉਸ ਦੀਆਂ ਕੰਧਾਂ ਵਿਚ ਪਾੜ ਪਾ ਦੇਈਏ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਮਤਲਬ “ਪਰਮੇਸ਼ੁਰ ਸਾਡੇ ਨਾਲ ਹੈ।”

ਜਾਂ, “ਵਾਦੀਆਂ।”

ਯਾਨੀ, ਫ਼ਰਾਤ ਦਰਿਆ।

ਇਬ, “ਇਕ ਮਰਨਹਾਰ ਇਨਸਾਨ ਦੀ ਕਲਮ ਨਾਲ।”

ਸ਼ਾਇਦ ਇਸ ਦਾ ਮਤਲਬ ਹੈ “ਲੁੱਟ ਦੇ ਮਾਲ ਵੱਲ ਤੇਜ਼ੀ ਨਾਲ ਜਾਣਾ, ਮਾਲ ਵੱਲ ਫੁਰਤੀ ਨਾਲ ਆਉਣਾ।”

ਯਾਨੀ, ਯਸਾਯਾਹ ਦੀ ਪਤਨੀ।

ਇਬ, “ਦੇ ਨੇੜੇ ਗਿਆ।”

ਸ਼ੀਲੋਆਹ ਪਾਣੀ ਦੀ ਇਕ ਖਾਲ਼ ਸੀ।

ਯਾਨੀ, ਫ਼ਰਾਤ ਦਰਿਆ।

ਯਸਾ 7:14 ਦੇਖੋ।

ਜਾਂ, “ਆਪਣੀਆਂ ਕਮਰਾਂ ਕੱਸੋ।”

“ਪਰਮੇਸ਼ੁਰ ਸਾਡੇ ਨਾਲ ਹੈ” ਦਾ ਇਬਰਾਨੀ ਸ਼ਬਦ ਇੰਮਾਨੂਏਲ ਹੈ। ਯਸਾ 7:14; 8:8 ਦੇਖੋ।

ਜਾਂ, “ਜਿਹੜੀ ਪੱਤਰੀ ਤਸਦੀਕ ਕੀਤੀ ਗਈ ਹੈ।”

ਜਾਂ, “ਹਿਦਾਇਤ।”

ਜਾਂ, “ਬੇਸਬਰੀ ਨਾਲ ਉਡੀਕ ਕਰਦਾ ਰਹਾਂਗਾ।”

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਜਾਂ, “ਜਿਸ ਨੂੰ ਤਸਦੀਕ ਕੀਤਾ ਗਿਆ ਹੈ।”

ਇਬ, “ਪਹੁ ਨਹੀਂ ਫੁੱਟਦੀ।”

ਜਾਂ, “ਸਰਕਾਰ।”

ਜਾਂ, “ਸਰਕਾਰ।”

ਸ਼ਬਦਾਵਲੀ ਦੇਖੋ।

ਇਕ ਕਿਸਮ ਦੀਆਂ ਅੰਜੀਰਾਂ ਦਾ ਦਰਖ਼ਤ।

ਇਬ, “ਪਿੱਛਿਓਂ।”

ਜਾਂ ਸੰਭਵ ਹੈ, “ਖਜੂਰ ਦੀ ਟਾਹਣੀ ਅਤੇ ਸਰਕੰਡਾ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”

ਜਾਂ, “ਤੁਹਾਨੂੰ ਸਜ਼ਾ ਮਿਲੇਗੀ।”

ਜਾਂ, “ਸ਼ਾਨੋ-ਸ਼ੌਕਤ।”

ਜਾਂ, “ਅੱਸ਼ੂਰੀ।”

ਇਬ, “ਮੈਂ।”

ਜਾਂ, “ਨਿਆਂ।”

ਜਾਂ, “ਅੱਸ਼ੂਰੀ।”

ਜਾਂ, “ਕੁਹਾੜੀ।”

ਜਾਂ, “ਸ਼ਾਂਤ ਸੁਭਾਅ ਦੇ।”

ਜਾਂ, “ਥੋੜ੍ਹੇ ਸਮੇਂ ਲਈ ਰਹੇਗਾ।”

ਜਾਂ ਸੰਭਵ ਹੈ, “ਵੱਛਾ ਅਤੇ ਸ਼ੇਰ ਇਕੱਠੇ ਚਰਨਗੇ।”

ਜਾਂ, “ਕੌਮਾਂ ਉਸ ਨੂੰ ਭਾਲਣਗੀਆਂ।”

ਯਾਨੀ, ਬੈਬੀਲੋਨੀਆ।

ਇਬ, “ਮੋਢੇ।”

ਜਾਂ, “ਉੱਤੇ ਆਪਣੀ ਤਾਕਤ ਵਧਾਉਣਗੇ।”

ਇਬ, “ਜੀਭ।”

ਜਾਂ ਸੰਭਵ ਹੈ, “ਸੁਕਾ ਦੇਵਾਗਾ।”

ਯਾਨੀ, ਫ਼ਰਾਤ ਦਰਿਆ।

ਜਾਂ ਸੰਭਵ ਹੈ, “ਇਸ ਨੂੰ ਮਾਰ ਕੇ ਸੱਤ ਨਦੀਆਂ ਵਿਚ ਵੰਡ ਦੇਵੇਗਾ।”

“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਜਾਂ, “ਸੰਗੀਤ ਵਜਾਓ।”

ਇੱਥੇ ਸਾਰੇ ਲੋਕਾਂ ਨੂੰ ਇਕ ਔਰਤ ਕਿਹਾ ਗਿਆ ਹੈ।

ਇਬ, “ਆਪਣੇ ਅਲੱਗ ਕੀਤੇ ਹੋਇਆਂ ਨੂੰ।”

ਇਬ, “ਉਨ੍ਹਾਂ ਦੇ ਕੇਸਿਲ,” ਇੱਥੇ ਸ਼ਾਇਦ ਮ੍ਰਿਗ-ਨਛੱਤਰ ਅਤੇ ਆਲੇ-ਦੁਆਲੇ ਦੇ ਤਾਰਾ-ਮੰਡਲਾਂ ਦੀ ਗੱਲ ਕੀਤੀ ਗਈ ਹੈ।

ਜਾਂ, “ਦੀ ਸਜਾਵਟ ਹੈ।”

ਜਾਂ, “ਅਮੂਰਾਹ।”

ਇਬ, “ਘੁੱਗੂਆਂ।”

ਜਾਂ ਸੰਭਵ ਹੈ, “ਬੱਕਰਿਆਂ ਵਰਗੇ ਦਿਸਣ ਵਾਲੇ ਦੁਸ਼ਟ ਦੂਤ।”

ਜਾਂ, “ਆਰਾਮ ਦੇਵੇਗਾ।”

ਜਾਂ, “ਉਨ੍ਹਾਂ ਤੋਂ ਮਜ਼ਦੂਰੀ ਕਰਾਉਂਦੇ ਸਨ।”

ਜਾਂ, “ਤਾਅਨਾ ਮਾਰੇਂਗਾ।”

ਜਾਂ, “ਮਜ਼ਦੂਰੀ ਕਰਾਉਣ ਵਾਲਾ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਬੱਕਰਿਆਂ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਘਰ।”

ਇਬ, “ਨੂੰ ਮਾਰਨ ਲਈ ਤਿਆਰ ਹੈ।”

ਜਾਂ, “ਤੇਜ਼ ਰਫ਼ਤਾਰ ਵਾਲਾ ਜ਼ਹਿਰੀਲਾ ਸੱਪ।”

ਇਬ, “ਘਰ।”

ਜਾਂ, “ਪਾਪਲਰ।”

ਜਾਂ, “ਇਸ ਦੀਆਂ ਲਾਲ ਅੰਗੂਰਾਂ ਨਾਲ ਲੱਦੀਆਂ ਟਾਹਣੀਆਂ।”

ਜਾਂ ਸੰਭਵ ਹੈ, “ਕਿਉਂਕਿ ਤੁਹਾਡੇ ਗਰਮੀ ਦੇ ਫਲਾਂ ਅਤੇ ਫ਼ਸਲ ਦੀ ਵਾਢੀ ਵੇਲੇ ਯੁੱਧ ਦਾ ਹੋਕਾ ਸੁਣਾਈ ਦੇ ਰਿਹਾ ਹੈ।”

ਜਾਂ, “ਬੜੇ ਧਿਆਨ ਨਾਲ ਗਿਣੇ ਸਾਲਾਂ ਦੇ ਅੰਦਰ-ਅੰਦਰ, ਜਿਵੇਂ ਮਜ਼ਦੂਰ ਗਿਣਦਾ ਹੈ”; ਯਾਨੀ, ਪੂਰੇ ਤਿੰਨ ਸਾਲ।

ਇਬ, “ਇਜ਼ਰਾਈਲ ਦੇ ਪੁੱਤਰ।”

ਇਬ, “ਉਸ ਦੇ ਸਰੀਰ ਦੀ ਚਰਬੀ।”

ਸ਼ਬਦਾਵਲੀ ਦੇਖੋ।

ਜਾਂ, “ਮਨਭਾਉਂਦੇ।”

ਜਾਂ, “ਇਕ ਝੂਠੇ ਦੇਵਤੇ।”

ਜਾਂ, “ਫੌਲਾਦੀ ਤਾਕਤ ਵਾਲੀ ਕੌਮ ਜੋ ਮਿੱਧਦੀ ਹੈ।”

ਜਾਂ ਸੰਭਵ ਹੈ, “ਤੋਂ।”

ਜਾਂ, “ਫੌਲਾਦੀ ਤਾਕਤ ਵਾਲੀ ਕੌਮ ਜੋ ਮਿੱਧਦੀ ਹੈ।”

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਜਾਂ, “ਮੈਮਫ਼ਿਸ।”

ਜਾਂ ਸੰਭਵ ਹੈ, “ਨਾ ਖਜ਼ੂਰ ਦੀ ਟਾਹਣੀ ਅਤੇ ਨਾ ਹੀ ਕਾਨਾ।”

ਜਾਂ, “ਸੈਨਾਪਤੀ।”

ਜਾਂ, “ਥੋੜ੍ਹੇ ਕੱਪੜੇ ਪਾਈ।”

ਜਾਂ, “ਨੂੰ ਸ਼ਰਮਿੰਦਾ ਕੀਤਾ ਜਾਵੇਗਾ।”

ਜਾਂ, “ਮਿਸਰ ਦੇ ਸੁਹੱਪਣ ਦੀਆਂ ਤਾਰੀਫ਼ਾਂ ਕਰਨ ਵਾਲੇ।”

ਲੱਗਦਾ ਹੈ ਕਿ ਇੱਥੇ ਪ੍ਰਾਚੀਨ ਬੈਬੀਲੋਨੀਆ ਦੇ ਇਲਾਕੇ ਦੀ ਗੱਲ ਕੀਤੀ ਗਈ ਹੈ।

ਇਬ, “ਮੇਰਾ ਲੱਕ ਦਰਦ ਨਾਲ ਭਰਿਆ ਹੋਇਆ ਹੈ।”

ਇਬ, “ਪੁੱਤਰ।”

ਮਤਲਬ “ਖ਼ਾਮੋਸ਼ੀ।”

ਇਬ, “ਜੰਗਲ ਵਿਚ।”

ਜਾਂ, “ਧਿਆਨ ਨਾਲ ਗਿਣੇ ਸਾਲ ਦੇ ਅੰਦਰ-ਅੰਦਰ, ਜਿਵੇਂ ਮਜ਼ਦੂਰ ਗਿਣਦਾ ਹੈ”; ਯਾਨੀ, ਪੂਰਾ ਇਕ ਸਾਲ।

ਜ਼ਾਹਰ ਹੈ ਕਿ ਇੱਥੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।

ਸ਼ਾਇਦ ਦਇਆ ਜਾਂ ਹਮਦਰਦੀ ਦਿਖਾਉਣ ਲਈ ਉਨ੍ਹਾਂ ਨੂੰ ਧੀ ਕਿਹਾ ਗਿਆ ਹੈ।

ਜਾਂ, “ਘੋੜਸਵਾਰ।”

ਜਾਂ, “ਤਿਆਰ ਕਰਦਾ ਹੈ।”

ਜਾਂ, “ਘੋੜਸਵਾਰ।”

ਜਾਂ, “ਸੁਰੱਖਿਆ।”

ਜਾਂ, “ਮਹਿਲ।”

ਇਬ, “ਰਹਿਣ ਦੀ ਜਗ੍ਹਾ।”

ਇਬ, “ਭਾਰ।”

ਜਾਂ, “ਸ਼ਾਖ਼ਾਂ।”

ਯਾਨੀ, ਨੀਲ ਦਰਿਆ ਦੀ ਇਕ ਸਹਾਇਕ ਨਦੀ।

ਇਬ, “ਬੀ।”

ਇਬ, “ਕੁਆਰੀਆਂ।”

ਜਾਂ ਸੰਭਵ ਹੈ, “ਬੰਦਰਗਾਹ।”

ਇਬ, “ਦਿਨ।”

ਜਾਂ, “ਧਰਤੀ।”

ਜਾਂ, “ਇਸ ਦਾ ਮੂੰਹ ਵਿਗਾੜਦਾ ਹੈ।”

ਜਾਂ ਸੰਭਵ ਹੈ, “ਸੁੱਕਦਾ ਜਾਂਦਾ ਹੈ।”

ਜਾਂ, “ਪੁਰਾਣੇ।”

ਜਾਂ ਸੰਭਵ ਹੈ, “ਸੁੱਕਦਾ ਜਾਂਦਾ ਹੈ।”

ਜਾਂ, “ਪੱਛਮ।”

ਜਾਂ, “ਪੂਰਬ ਵਿਚ।”

ਇਬ, “ਆਪਣੇ ਬਜ਼ੁਰਗਾਂ ਅੱਗੇ।”

ਇਬ, “ਨਿਗਲ਼ ਲਵੇਗਾ।”

ਜਾਂ, “ਘੁੰਡ।”

ਜਾਂ, “ਖ਼ਤਮ ਕਰ ਦੇਵੇਗਾ।”

ਜਾਂ ਸੰਭਵ ਹੈ, “ਜਿਨ੍ਹਾਂ ਦਾ ਮਨ ਹਿਲਾਇਆ ਨਹੀਂ ਜਾ ਸਕਦਾ।”

“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਜਾਂ, “ਪੱਧਰਾ।”

ਯਾਨੀ, ਪਰਮੇਸ਼ੁਰ ਅਤੇ ਉਸ ਦੇ ਨਾਂ ਨੂੰ ਯਾਦ ਕੀਤਾ ਜਾਵੇ, ਉਸ ਬਾਰੇ ਦੱਸਿਆ ਜਾਵੇ।

ਜਾਂ, “ਸਿੱਧੇ।”

ਇਬ, “ਮੇਰੀ ਲਾਸ਼।”

ਜਾਂ ਸੰਭਵ ਹੈ, “ਜੜ੍ਹੀ-ਬੂਟੀਆਂ (ਗੁਲਖੈਰਾ) ਦੀ ਤ੍ਰੇਲ।”

ਜਾਂ, “ਮੌਤ ਦੇ ਹੱਥਾਂ ਵਿਚ ਬੇਬੱਸ ਲੋਕਾਂ ਨੂੰ ਜਨਮ ਦੇਵੇਗੀ।”

ਜਾਂ, “ਕਹਿਰ।”

ਸ਼ਬਦਾਵਲੀ ਦੇਖੋ।

ਲੱਗਦਾ ਹੈ ਕਿ ਇੱਥੇ ਇਜ਼ਰਾਈਲ ਦੀ ਗੱਲ ਕੀਤੀ ਗਈ ਹੈ ਜਿਸ ਨੂੰ ਇਕ ਔਰਤ ਨਾਲ ਦਰਸਾਇਆ ਗਿਆ ਹੈ ਅਤੇ ਉਸ ਦੀ ਤੁਲਨਾ ਅੰਗੂਰੀ ਬਾਗ਼ ਨਾਲ ਕੀਤੀ ਹੈ।

ਸ਼ਬਦਾਵਲੀ ਦੇਖੋ।

ਯਾਨੀ, ਫ਼ਰਾਤ ਦਰਿਆ।

ਸ਼ਬਦਾਵਲੀ ਦੇਖੋ।

ਜਾਂ, “ਘਮੰਡੀ।”

ਲੱਗਦਾ ਹੈ ਕਿ ਇੱਥੇ ਰਾਜਧਾਨੀ ਸਾਮਰਿਯਾ ਦੀ ਗੱਲ ਕੀਤੀ ਗਈ ਹੈ।

ਜਾਂ, “ਘਮੰਡੀ।”

ਜਾਂ, “ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ, ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ।”

ਇਬ, “ਬੁੱਲ੍ਹ।”

ਜਾਂ, “ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ, ਇਕ ਤੋਂ ਬਾਅਦ ਇਕ ਮਾਪਣ ਵਾਲੀ ਰੱਸੀ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਦੇ ਨਾਲ ਦਰਸ਼ਣ ਦੇਖਿਆ ਹੈ।”

ਰਾਜ-ਮਿਸਤਰੀਆਂ ਦਾ ਇਕ ਸੰਦ ਜਿਸ ਨਾਲ ਦੇਖਿਆ ਜਾਂਦਾ ਹੈ ਕਿ ਕੰਧ ਸਿੱਧੀ ਹੈ ਜਾਂ ਨਹੀਂ।

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਜਾਂ ਸੰਭਵ ਹੈ, “ਜਦ ਉਹ ਸਮਝਣਗੇ, ਤਾਂ ਉਨ੍ਹਾਂ ʼਤੇ ਖ਼ੌਫ਼ ਛਾ ਜਾਵੇਗਾ।”

ਜਾਂ, “ਸਾਰੀ ਧਰਤੀ ਨੂੰ।”

ਜਾਂ, “ਅਨੁਸ਼ਾਸਨ ਦਿੰਦਾ ਹੈ; ਸਜ਼ਾ ਦਿੰਦਾ ਹੈ।”

ਗਾਹੁਣ ਵਾਲਾ ਫੱਟਾ।

ਜਾਂ, “ਯੋਜਨਾ।”

ਜਾਂ, “ਅਤੇ ਜਿਸ ਦੀ ਬੁੱਧ ਮਹਾਨ ਹੈ।”

ਸ਼ਾਇਦ ਇਸ ਦਾ ਮਤਲਬ ਹੈ “ਪਰਮੇਸ਼ੁਰ ਦੀ ਵੇਦੀ ਦੀ ਭੱਠੀ,” ਲੱਗਦਾ ਹੈ ਕਿ ਇੱਥੇ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।

ਯਾਨੀ, ਮਰੇ ਹੋਇਆਂ ਨਾਲ ਗੱਲ ਕਰਨ ਦਾ ਦਾਅਵਾ ਕਰਨ ਵਾਲਾ ਇਨਸਾਨ।

ਇਬ, “ਅਜਨਬੀਆਂ।”

ਜਾਂ, “ਆਪਣਾ ਇਰਾਦਾ।”

ਜਾਂ, “ਤੁਸੀਂ ਕਿੰਨੇ ਭੈੜੇ ਹੋ!”

ਜਾਂ, “ਸ਼ਾਂਤ ਸੁਭਾਅ ਦੇ।”

ਇਬ, “ਤਾੜਨਾ ਦੇਣ ਵਾਲੇ।”

ਯਾਨੀ, ਸ਼ਰਮ ਅਤੇ ਨਿਰਾਸ਼ਾ ਕਰਕੇ।

ਇਬ, “ਅਰਘ ਦਿੰਦੇ ਹਨ,” ਜ਼ਾਹਰ ਹੈ ਕਿ ਇੱਥੇ ਸਮਝੌਤਾ ਕਰਨ ਦੀ ਗੱਲ ਕੀਤੀ ਗਈ ਹੈ।

ਇਬ, “ਫ਼ਿਰਊਨ ਦੇ ਮਜ਼ਬੂਤ ਕਿਲੇ ਵਿਚ।”

ਜਾਂ, “ਤੇਜ਼ ਰਫ਼ਤਾਰ ਵਾਲਾ ਜ਼ਹਿਰੀਲਾ ਸੱਪ।”

ਜਾਂ, “ਦੀ ਸਿੱਖਿਆ।”

ਇਬ, “ਚਿਕਨੀਆਂ-ਚੋਪੜੀਆਂ।”

ਜਾਂ ਸੰਭਵ ਹੈ, “ਹੌਦ।”

ਜਾਂ, “ਬੇਸਬਰੀ ਨਾਲ ਉਸ ਦੀ ਉਡੀਕ ਕਰਦੇ ਹਨ।”

ਜਾਂ, “ਢਾਲ਼ੇ ਹੋਏ ਬੁੱਤ।”

ਜਾਂ ਸੰਭਵ ਹੈ, “ਤੇ ਉਨ੍ਹਾਂ ਨੂੰ ਗੰਦੀ ਚੀਜ਼ ਕਹੋਗੇ।”

ਇਬ, “ਚਰਬੀ ਤੇ ਚਿਕਨਾਈ ਵਾਲਾ।”

ਜਾਂ, “ਟੁੱਟੀ ਹੱਡੀ।”

ਜਾਂ, “ਸਾਹ।”

ਜਾਂ, “ਆਪਣੇ ਆਪ ਨੂੰ ਸ਼ੁੱਧ ਕਰਦੇ ਹੋ।”

ਜਾਂ, “ਦੀ ਧੁਨ ਦੇ ਨਾਲ-ਨਾਲ।”

ਇੱਥੇ “ਤੋਫਥ” ਨੂੰ ਇਕ ਅਜਿਹੀ ਜਗ੍ਹਾ ਵਜੋਂ ਦਰਸਾਇਆ ਗਿਆ ਹੈ ਜਿੱਥੇ ਅੱਗ ਬਲ਼ਦੀ ਹੈ ਤੇ ਇਹ ਨਾਸ਼ ਦੀ ਨਿਸ਼ਾਨੀ ਹੈ।

ਜਾਂ, “ਘੋੜਸਵਾਰਾਂ।”

ਜਾਂ, “ਪਨਾਹ।”

ਜਾਂ, “ਬੇਅਦਬੀ ਭਰਿਆ ਕੰਮ ਕਰੇ।”

ਜਾਂ, “ਤਾਕਤ।”

ਇੱਥੇ ਦੁਸ਼ਮਣ ਦੀ ਗੱਲ ਕੀਤੀ ਗਈ ਹੈ।

ਜਾਂ, “ਸੁਰੱਖਿਅਤ ਉੱਚਾਈ।”

ਇਬ, “ਤੇਰੀਆਂ ਰੱਸੀਆਂ।”

ਜਾਂ, “ਵਗਣਗੇ।”

ਜ਼ਾਹਰ ਹੈ ਕਿ ਇੱਥੇ ਅਦੋਮ ਦੀ ਰਾਜਧਾਨੀ ਬਾਸਰਾਹ ਦੀ ਗੱਲ ਕੀਤੀ ਗਈ ਹੈ।

ਇਕ ਜਲ-ਪੰਛੀ।

ਇਬ, “ਪੱਥਰਾਂ।”

ਜਾਂ ਸੰਭਵ ਹੈ, “ਬੱਕਰੇ ਵਰਗਾ ਦਿਸਣ ਵਾਲਾ ਦੁਸ਼ਟ ਦੂਤ।”

ਉੱਲੂ ਵਰਗਾ ਦਿਸਣ ਵਾਲਾ ਇਕ ਪੰਛੀ।

ਇਬ, “ਰੱਸੀ ਨਾਲ ਮਾਪ ਕੇ ਉਨ੍ਹਾਂ ਲਈ ਇਸ ਨੂੰ ਵੰਡਿਆ ਹੈ।”

ਜਾਂ, “ਮੁੱਖ ਸਾਕੀ।”

ਜਾਂ, “ਮਹਿਲ।”

ਜਾਂ, “ਸੀਰੀਆਈ।”

ਇਬ, “ਮੇਰੇ ਨਾਲ ਆ ਕੇ ਬਰਕਤ ਪਾਓ ਅਤੇ ਮੇਰੇ ਕੋਲ ਬਾਹਰ ਆਓ।”

ਜਾਂ, “ਮਹਿਲ।”

ਜਾਂ, “ਮਹਿਲ।”

ਜਾਂ, “ਬੇਇੱਜ਼ਤੀ।”

ਇਬ, “ਗਰਭ ਦੇ ਮੂੰਹ ਤਕ ਆ ਗਏ ਹਨ।”

ਇਬ, “ਇਸ।”

ਜਾਂ ਸੰਭਵ ਹੈ, “ਦੇ ਵਿਚਕਾਰ।”

ਜਾਂ, “ਨੀਲ ਦਰਿਆ ਦੀਆਂ ਨਹਿਰਾਂ।”

ਇਬ, “ਕੀਤਾ ਗਿਆ ਸੀ।”

ਜਾਂ, “ਨੂੰ ਬਣਾਇਆ।”

ਯਾਨੀ, ਹਿਜ਼ਕੀਯਾਹ।

ਜਾਂ, “ਅਨਾਜ ਦੇ ਕਿਰੇ ਹੋਏ ਬੀਆਂ ਤੋਂ ਹੋਈ ਪੈਦਾਵਾਰ।”

ਜਾਂ, “ਘਰ।”

ਇਬ, “ਦਿਨਾਂ।”

ਸ਼ਾਇਦ ਇਹ ਪੌੜੀਆਂ ਧੁੱਪ-ਘੜੀ ਵਾਂਗ ਸਮੇਂ ਦਾ ਹਿਸਾਬ ਲਾਉਣ ਲਈ ਵਰਤੀਆਂ ਜਾਂਦੀਆਂ ਸਨ।

ਜਾਂ, “ਰਚਨਾ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।

ਜਾਂ ਸੰਭਵ ਹੈ, “ਕੂੰਜ।”

ਇਬ, “ਮੇਰਾ ਜ਼ਾਮਨ ਬਣ।”

ਜਾਂ, “ਗੰਭੀਰ।”

ਯਾਨੀ, ਪਰਮੇਸ਼ੁਰ ਦੀਆਂ ਗੱਲਾਂ ਅਤੇ ਕੰਮ।

ਜਾਂ, “ਮੇਰੇ ਸਾਰੇ ਪਾਪ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤੇ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਤੋਂ ਖ਼ੁਸ਼ ਹੋਇਆ।”

ਇਬ, “ਦਿਨਾਂ।”

ਜਾਂ, “ਸੱਚਾਈ ਰਹੇਗੀ।”

ਜਾਂ, “ਨੂੰ ਦਿਲਾਸਾ ਦਿਓ।”

ਜਾਂ, “ਦੁੱਗਣੀ।”

ਜਾਂ, “ਤਿਆਰ।”

ਅੰਗੂਠੇ ਦੇ ਸਿਰੇ ਤੋਂ ਚੀਚੀ ਦੇ ਸਿਰੇ ਤਕ ਦੀ ਦੂਰੀ। ਵਧੇਰੇ ਜਾਣਕਾਰੀ 2.14 ਦੇਖੋ।

ਜਾਂ, “ਲੰਬਾਈ-ਚੁੜਾਈ ਨਾਪੀ।”

ਜਾਂ ਸੰਭਵ ਹੈ, “ਸਮਝਿਆ ਹੈ।”

ਜਾਂ, “ਚੋਖਾ ਬਾਲਣ ਨਹੀਂ ਦੇ ਸਕਦਾ।”

ਜਾਂ, “ਇਕ ਬੁੱਤ ਢਾਲ਼ਦਾ ਹੈ।”

ਜਾਂ, “ਗੋਲਾਈ।”

ਜਾਂ, “ਹਾਕਮਾਂ।”

ਜਾਂ, “ਮਾਪ ਨਹੀਂ ਸਕਦਾ।”

ਜਾਂ, “ਜ਼ਬਰਦਸਤ ਊਰਜਾ।”

ਜਾਂ, “ਮੇਰੇ ਅੱਗੇ ਚੁੱਪ ਰਹੋ।”

ਜਾਂ, “ਪੂਰਬ ਵੱਲੋਂ।”

ਯਾਨੀ, ਆਪਣੀ ਸੇਵਾ ਕਰਾਉਣ ਵਾਸਤੇ।

ਲੋਹੇ ਦਾ ਚੌਰਸ ਟੁਕੜਾ ਜਿਸ ਉੱਪਰ ਧਾਤ ਨੂੰ ਕੁੱਟਿਆ ਤੇ ਆਕਾਰ ਦਿੱਤਾ ਜਾਂਦਾ ਹੈ।

ਇਬ, “ਬੀ।”

ਯਾਨੀ, ਬੇਸਹਾਰਾ ਅਤੇ ਕਮਜ਼ੋਰ।

ਗਾਹੁਣ ਵਾਲਾ ਫੱਟਾ।

ਜਾਂ, “ਤੇਲ ਦੇ ਦਰਖ਼ਤ।”

ਜਾਂ, “ਪੂਰਬ ਵੱਲੋਂ।”

ਜਾਂ, “ਸਹਾਇਕ ਅਧਿਕਾਰੀਆਂ।”

ਜਾਂ, “ਮਾਨੋ ਹੋਂਦ ਵਿਚ ਨਹੀਂ ਹਨ।”

ਜਾਂ, “ਢਾਲ਼ੇ ਹੋਏ ਬੁੱਤ।”

ਜਾਂ, “ਦੀ ਸਿੱਖਿਆ।”

ਜਾਂ, “ਆਪਣੀ ਮਹਿਮਾ ਕਿਸੇ ਹੋਰ ਨਾਲ ਸਾਂਝੀ ਨਹੀਂ ਕਰਦਾ।”

ਜਾਂ, “ਢਾਲ਼ੇ ਹੋਏ ਬੁੱਤਾਂ।”

ਜਾਂ, “ ਆਪਣੀ ਸਿੱਖਿਆ।”

ਜਾਂ, “ਦੀ ਸਿੱਖਿਆ।”

ਇਬ, “ਬੀ।”

ਸ਼ਾਇਦ ਇਹ ਭਵਿੱਖ ਵਿਚ ਹੋਣ ਵਾਲੀਆਂ ਸਭ ਤੋਂ ਪਹਿਲੀਆਂ ਗੱਲਾਂ ਹੋਣ।

ਜਾਂ, “ਅਤੇ ਮੇਰੇ ʼਤੇ ਭਰੋਸਾ ਕਰੋ।”

ਇਕ ਖ਼ੁਸ਼ਬੂਦਾਰ ਘਾਹ।

ਜਾਂ, “ਬਗਾਵਤ।”

ਸ਼ਾਇਦ ਇੱਥੇ ਕਾਨੂੰਨ ਸਿਖਾਉਣ ਵਾਲਿਆਂ ਦੀ ਗੱਲ ਕੀਤੀ ਗਈ ਹੈ।

ਜਾਂ, “ਜਨਮ ਤੋਂ।”

ਮਤਲਬ “ਖਰਾ,” ਆਦਰ ਦੇਣ ਲਈ ਇਜ਼ਰਾਈਲ ਨੂੰ ਦਿੱਤਾ ਗਿਆ ਖਿਤਾਬ।

ਜਾਂ, “ਪਿਆਸੀ ਜ਼ਮੀਨ।”

ਇਬ, “ਬੀ।”

ਯਾਨੀ, ਮੂਰਤਾਂ।

ਜਾਂ, “ਢਾਲ਼ਿਆ ਹੋਇਆ ਬੁੱਤ।”

ਜਾਂ, “ਦਾਤ।”

ਇਬ, “ਘਰ।”

ਜਾਂ, “ਸੁੱਕੇ ਟੁਕੜੇ।”

ਜਾਂ, “ਝੂਠੇ ਨਬੀਆਂ।”

ਦੁਸ਼ਟ ਦੂਤਾਂ ਦੀ ਮਦਦ ਨਾਲ ਭਵਿੱਖ ਜਾਣਨ ਦੀ ਕੋਸ਼ਿਸ਼ ਕਰਨੀ।

ਇਬ, “ਦੇ ਕਮਰਕੱਸੇ ਖੋਲ੍ਹ ਦਿਆਂ।”

ਇਬ, “ਤੇਰਾ ਲੱਕ ਬੰਨ੍ਹਾਂਗਾ।”

ਜਾਂ, “ਪੂਰਬ ਤੋਂ ਪੱਛਮ ਤਕ।”

ਜਾਂ, “ਬਹਿਸ ਕਰਦਾ ਹੈ।”

ਜਾਂ, “ਆਪਣੇ ਬਣਾਉਣ ਵਾਲੇ।”

ਜਾਂ ਸੰਭਵ ਹੈ, “ਜਾਂ ਕੀ ਮਿੱਟੀ ਕਹਿ ਸਕਦੀ ਹੈ: ‘ਤੇਰੀ ਬਣਾਈ ਚੀਜ਼ ਦੀਆਂ ਹੱਥੀਆਂ ਤਾਂ ਹੈ ਹੀ ਨਹੀਂ’?”

ਜਾਂ, “ਤੈਨੂੰ ਕਿਸ ਲਈ ਜਣਨ-ਪੀੜਾਂ ਲੱਗੀਆਂ ਹਨ?”

ਜਾਂ ਸੰਭਵ ਹੈ, “ ਦੇ ਮਜ਼ਦੂਰ।”

ਜਾਂ ਸੰਭਵ ਹੈ, “ਵਪਾਰੀ।”

ਜਾਂ ਸੰਭਵ ਹੈ, “ਖਾਲੀ ਰਹਿਣ ਲਈ।”

ਇਬ, “ਬੀ।”

ਇਬ, “ਬੀ।”

ਯਾਨੀ, ਜਾਨਵਰਾਂ ਉੱਤੇ ਲੱਦੀਆਂ ਮੂਰਤਾਂ।

ਇਬ, “ਇਸ ਅੱਗੇ ਝੁਕਦੇ ਹਨ।”

ਇਬ, “ਪਹਿਲੀਆਂ।”

ਜਾਂ, “ਮਕਸਦ; ਸਲਾਹ।”

ਜਾਂ, “ਪੂਰਬ ਵੱਲੋਂ।”

ਜਾਂ, “ਮਕਸਦ; ਸਲਾਹ।”

ਇਬ, “ਤਾਕਤਵਰ।”

ਜਾਂ ਸੰਭਵ ਹੈ, “ਅਤੇ ਆਪਣੇ ਸਾਮ੍ਹਣੇ ਆਉਣ ਵਾਲੇ ਕਿਸੇ ਦਾ ਲਿਹਾਜ਼ ਨਹੀਂ ਕਰਾਂਗਾ।”

ਜਾਂ, “ਰਾਣੀ।”

ਜਾਂ, “ਰਾਣੀ।”

ਜਾਂ, “ਅਤੇ ਤੂੰ ਆਪਣੇ ਜਾਦੂ-ਮੰਤਰ ਨਾਲ ਇਸ ਨੂੰ ਦੂਰ ਨਹੀਂ ਭਜਾ ਸਕੇਂਗੀ।”

ਜਾਂ ਸੰਭਵ ਹੈ, “ਜਿਹੜੇ ਆਕਾਸ਼ਾਂ ਨੂੰ ਵੰਡਦੇ ਹਨ; ਜੋਤਸ਼ੀ।”

ਇਬ, “ਆਪੋ-ਆਪਣੇ ਇਲਾਕੇ ਨੂੰ।”

ਇਬ, “ਪਹਿਲੀਆਂ।”

ਜਾਂ, “ਢਾਲ਼ਿਆ ਹੋਇਆ ਬੁੱਤ।”

ਇਬ, “ਤੁਸੀਂ।”

ਜਾਂ, “ਪਰਖਿਆ।” ਜਾਂ ਸੰਭਵ ਹੈ, “ਚੁਣਿਆ।”

ਜਾਂ, “ਮੈਂ ਆਪਣੀ ਮਹਿਮਾ ਕਿਸੇ ਹੋਰ ਨਾਲ ਸਾਂਝੀ ਨਹੀਂ ਕਰਦਾ।”

ਜਾਂ, “ਮੇਰੇ ਨਾਲ।”

ਜਾਂ, “ਤੇਰੇ ਭਲੇ ਲਈ।”

ਸ਼ਬਦਾਵਲੀ ਦੇਖੋ।

ਇਬ, “ਕੁੱਖੋਂ।”

ਜਾਂ, “ਇਨਾਮ।”

ਜਾਂ ਸੰਭਵ ਹੈ, “ਸੁੰਨੀਆਂ ਪਹਾੜੀਆਂ।”

ਇਬ, “ਝੋਲ਼ੀ।”

ਜਾਂ, “ਚੰਗੀ ਤਰ੍ਹਾਂ ਸਿਖਾਈ ਹੋਈ ਜ਼ਬਾਨ।”

ਇਬ, “ਇਕ ਲਫ਼ਜ਼ ਨਾਲ।”

ਜਾਂ ਸੰਭਵ ਹੈ, “ਹੌਸਲਾ ਦਿਆਂ।”

ਜਾਂ, “ਨਾਲ ਲੜ ਸਕਦਾ ਹੈ?”

ਜਾਂ, “ਆਮ੍ਹੋ-ਸਾਮ੍ਹਣੇ ਹੋਈਏ।”

ਸ਼ਬਦਾਵਲੀ ਦੇਖੋ।

ਜਾਂ, “ਤੁਹਾਨੂੰ ਜਣਨ-ਪੀੜਾਂ ਨਾਲ ਪੈਦਾ ਕੀਤਾ।”

ਜਾਂ, “ਤਾਕਤ।”

ਜਾਂ, “ਚੂਰ-ਚੂਰ ਨਹੀਂ ਹੋਵੇਗੀ।”

ਜਾਂ, “ਸਿੱਖਿਆ।”

ਜਾਂ ਸੰਭਵ ਹੈ, “ਕੀੜਾ।”

ਸ਼ਬਦਾਵਲੀ ਦੇਖੋ।

ਇਬ, “ਉਨ੍ਹਾਂ ਦੇ ਸਿਰ ʼਤੇ ਹੋਵੇਗੀ।”

ਇਬ, “ਇਕ-ਦੂਜੇ ਦੀਆਂ ਅੱਖਾਂ ਵਿਚ।”

ਜਾਂ, “ਜਿੱਤ।”

ਜਾਂ ਸੰਭਵ ਹੈ, “ਅਸੀਂ ਜੋ ਗੱਲ ਸੁਣੀ ਹੈ।”

ਇਬ, “ਬਾਂਹ।”

“ਉਸ” ਦਾ ਮਤਲਬ ਆਮ ਇਨਸਾਨ ਜਾਂ ਪਰਮੇਸ਼ੁਰ ਹੋ ਸਕਦਾ।

ਜਾਂ, “ਉਸ ਦਾ ਰੂਪ ਇੰਨਾ ਖ਼ਾਸ ਨਹੀਂ ਕਿ ਅਸੀਂ ਉਸ ਨੂੰ ਪਸੰਦ ਕਰੀਏ।”

ਜਾਂ ਸੰਭਵ ਹੈ, “ਉਹ ਅਜਿਹਾ ਸ਼ਖ਼ਸ ਸੀ ਜਿਸ ਤੋਂ ਲੋਕ ਮੂੰਹ ਫੇਰ ਲੈਂਦੇ ਸਨ।”

ਜਾਂ, “ਮਾਰ ਦਿੱਤਾ ਗਿਆ।”

ਜਾਂ, “ਕੋਈ ਉਸ ਨੂੰ ਆਪਣੀ ਕਬਰ ਦੇਵੇਗਾ।”

ਇਬ, “ਇਕ ਅਮੀਰ ਆਦਮੀ।”

ਜਾਂ, “ਹਿੰਸਾ।”

ਜਾਂ, “ਪਰ ਯਹੋਵਾਹ ਨੂੰ ਇਹ ਭਾਇਆ।”

ਇਬ, “ਬੀ।”

ਜਾਂ, “ਬੱਚੇ।”

ਜਾਂ, “ਮਾਲਕ।”

ਜਾਂ, “ਮਾਲਕ।”

ਇਬ, “ਮਨੋਂ ਦੁਖੀ।”

ਜਾਂ, “ਅੱਗ ਵਰਗੇ ਪੱਥਰਾਂ।”

ਜਾਂ, “ਬੱਚੇ।”

ਜਾਂ, “ਬੱਚਿਆਂ।”

ਜਾਂ, “ਖ਼ੂਨ-ਪਸੀਨੇ ਦੀ ਕਮਾਈ।”

ਯਾਨੀ, ਮੌਤ ਨੇ ਖੋਹ ਲਏ ਹਨ।

ਜਾਂ ਸੰਭਵ ਹੈ, “ਦੇ ਹੱਥੋਂ।”

ਯਾਨੀ, ਕਬਰ ਵਿਚ।

ਜਾਂ, “ਵਾਦੀਆਂ।”

ਇੱਥੇ ਸੀਓਨ ਜਾਂ ਯਰੂਸ਼ਲਮ ਦੀ ਗੱਲ ਕੀਤੀ ਗਈ ਹੈ।

ਜਾਂ, “ਖ਼ੁਦ ਨੂੰ ਦਿਲਾਸਾ ਦਿਆਂ?”

ਸੰਭਵ ਹੈ ਕਿ ਇੱਥੇ ਮੂਰਤੀ-ਪੂਜਾ ਦੀ ਗੱਲ ਕੀਤੀ ਗਈ ਹੈ।

ਜਾਂ ਸੰਭਵ ਹੈ, “ਰਾਜਾ।”

ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।

ਇਬ, “ਥੱਕਦੀ ਨਹੀਂ।”

ਜਾਂ, “ਤੇਰੀਆਂ ਗੱਲਾਂ ਨਹੀਂ ਲੁਕਾਉਂਦਾ ਰਿਹਾ?”

ਜਾਂ, “ਵੱਸਦਾ।”

ਜਾਂ, “ਦਾ ਨੁਕਸਾਨ ਭਰਾਂਗਾ।”

ਜਾਂ, “ਖ਼ੁਸ਼ੀਆਂ।”

ਇਬ, “ਦੁਸ਼ਟਤਾ ਦੇ ਮੁੱਕੇ।”

ਇਬ, “ਪਾੜ।”

ਜਾਂ, “ਖ਼ੁਸ਼ੀਆਂ।”

ਇਬ, “ਆਪਣੇ ਕਦਮ ਨੂੰ ਮੋੜੇਂ।”

ਜਾਂ, “ਈਮਾਨਦਾਰੀ।”

ਜਾਂ, “ਈਮਾਨਦਾਰੀ।”

ਇਬ, “ਅਤੇ ਇਹ ਉਸ ਦੀਆਂ ਨਜ਼ਰਾਂ ਵਿਚ ਬੁਰਾ ਸੀ।”

ਜਾਂ, “ਨਾਲ ਉਸ ਨੂੰ ਜਿੱਤ ਦਿਵਾਈ।”

ਜਾਂ, “ਬਿਨਾਂ ਬਾਹਾਂ ਵਾਲੇ ਚੋਗੇ।”

ਇਬ, “ਬੀ।”

ਇਬ, “ਤੇਰੇ ਬੀ ਦੇ ਬੀ।”

ਜਾਂ, “ਤੇਰੀ ਪ੍ਰਭਾਤ ਦੀ ਰੌਸ਼ਨੀ ਵੱਲ।”

ਇਬ, “ਤੂੰ।”

ਜਾਂ, “ਪਹਿਲਾਂ ਵਾਂਗ ਆ ਰਹੇ ਹਨ।”

ਜਾਂ, “ਸਜਾਵੇਗਾ।”

ਸ਼ਬਦਾਵਲੀ, “ਨਿਯੁਕਤ ਕਰਨਾ; ਚੁਣਨਾ” ਦੇਖੋ।

ਜਾਂ, “ਸ਼ਾਂਤ ਸੁਭਾਅ ਦੇ।”

ਜਾਂ, “ਸਜਾਉਣ।”

ਜਾਂ, “ਦੌਲਤ।”

ਇਬ, “ਬੀ।”

ਇਬ, “ਬੀ।”

ਜਾਂ, “ਬਿਨਾਂ ਬਾਹਾਂ ਵਾਲੇ ਚੋਗੇ।”

ਜਾਂ ਸੰਭਵ ਹੈ, “ਚਮਕੀਲੇ ਲਾਲ ਰੰਗ ਦੇ।”

ਜਾਂ, “ਜਿੱਤ।”

ਜਾਂ, “ਝੂਠੇ ਸਾਬਤ ਨਹੀਂ ਹੋਣਗੇ।”

ਜਾਂ, “ਉਸ ਦੀ ਹਜ਼ੂਰੀ ਦਾ ਦੂਤ।”

ਜਾਂ, “ਡੂੰਘੇ ਪਾਣੀਆਂ।”

ਜਾਂ, “ਉਜਾੜ।”

ਜਾਂ, “ਸੋਹਣਾ।”

ਜਾਂ, “ਸੋਹਣੇ।”

ਜਾਂ, “ਧੀਰਜ ਨਾਲ ਉਡੀਕ ਕਰਨ ਵਾਲਿਆਂ।”

ਇਬ, “ਦੇ ਹੱਥੋਂ।”

ਇਬ, “ਪਿਘਲਣ।”

ਜਾਂ, “ਰਚਣ ਵਾਲਾ।”

ਜਾਂ ਸੰਭਵ ਹੈ, “ਪਹਿਰੇ ਲਈ ਝੌਂਪੜੀਆਂ।”

ਜਾਂ, “ਅਸ਼ੁੱਧ।”

ਇਬ, “ਉਨ੍ਹਾਂ ਦੀ ਝੋਲ਼ੀ ਵਿਚ ਪਾਵਾਂਗਾ।”

ਇਬ, “ਉਨ੍ਹਾਂ ਦੇ ਪੱਲੇ ਵਿਚ ਪਾਵਾਂਗਾ।”

ਇਬ, “ਬਰਕਤ।”

ਇਬ, “ਬੀ।”

ਜਾਂ, “ਵਫ਼ਾਦਾਰੀ।” ਇਬ, “ਆਮੀਨ।”

ਜਾਂ, “ਵਫ਼ਾਦਾਰੀ।” ਇਬ, “ਆਮੀਨ।”

ਜਾਂ, “ਮੁਸੀਬਤਾਂ।”

ਜਾਂ, “ਚੇਤੇ ਨਹੀਂ ਆਉਣਗੀਆਂ।”

ਜਾਂ ਸੰਭਵ ਹੈ, “ਜਿਹੜਾ ਸੌ ਸਾਲ ਦੀ ਉਮਰ ਤਕ ਨਾ ਪਹੁੰਚੇ, ਉਸ ਨੂੰ ਸਰਾਪੀ ਮੰਨਿਆ ਜਾਵੇਗਾ।”

ਇਬ, “ਬੀ।”

ਜਾਂ, “ਲਈ ਬੇਤਾਬ ਹੈ।”

ਜਾਂ ਸੰਭਵ ਹੈ, “ਜੋ ਮੂਰਤ ਨੂੰ ਵਡਿਆਉਂਦਾ ਹੈ।”

ਜਾਂ, “ਲਈ ਬੇਤਾਬ ਰਹਿਣ ਵਾਲਿਓ।”

ਜਾਂ, “ਤਾਕਤ।”

ਯਾਨੀ, ਮੂਰਤੀ-ਪੂਜਾ ਲਈ ਵਰਤੇ ਜਾਂਦੇ ਖ਼ਾਸ ਬਾਗ਼।

ਇਬ, “ਬੀ।”

ਜਾਂ, “ਮੇਰੀ ਭਗਤੀ ਕਰਨਗੇ।”

    ਪੰਜਾਬੀ ਪ੍ਰਕਾਸ਼ਨ (1987-2025)
    ਲਾਗ-ਆਊਟ
    ਲਾਗ-ਇਨ
    • ਪੰਜਾਬੀ
    • ਲਿੰਕ ਭੇਜੋ
    • ਮਰਜ਼ੀ ਮੁਤਾਬਕ ਬਦਲੋ
    • Copyright © 2025 Watch Tower Bible and Tract Society of Pennsylvania
    • ਵਰਤੋਂ ਦੀਆਂ ਸ਼ਰਤਾਂ
    • ਪ੍ਰਾਈਵੇਸੀ ਪਾਲਸੀ
    • ਪ੍ਰਾਈਵੇਸੀ ਸੈਟਿੰਗ
    • JW.ORG
    • ਲਾਗ-ਇਨ
    ਲਿੰਕ ਭੇਜੋ