ਜ਼ਬੂਰ
ਪਹਿਲੀ ਕਿਤਾਬ
(ਜ਼ਬੂਰ 1-41)
1 ਖ਼ੁਸ਼ ਹੈ ਉਹ ਆਦਮੀ ਜੋ ਦੁਸ਼ਟਾਂ ਦੀ ਸਲਾਹ ʼਤੇ ਨਹੀਂ ਚੱਲਦਾ
ਅਤੇ ਪਾਪੀਆਂ ਦੇ ਰਾਹ ʼਤੇ ਕਦਮ ਨਹੀਂ ਰੱਖਦਾ+
ਅਤੇ ਮਖੌਲੀਆਂ ਦੀ ਟੋਲੀ ਵਿਚ ਨਹੀਂ ਬਹਿੰਦਾ।+
3 ਉਹ ਵਹਿੰਦੇ ਪਾਣੀਆਂ ਕੋਲ ਲਾਏ ਗਏ ਦਰਖ਼ਤ ਵਰਗਾ ਹੋਵੇਗਾ
ਜੋ ਰੁੱਤ ਸਿਰ ਆਪਣਾ ਫਲ ਦਿੰਦਾ ਹੈ,
ਜਿਸ ਦੇ ਪੱਤੇ ਕਦੇ ਨਹੀਂ ਮੁਰਝਾਉਂਦੇ।
ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੋਵੇਗਾ।+
4 ਪਰ ਦੁਸ਼ਟ ਅਜਿਹੇ ਨਹੀਂ ਹਨ;
ਉਹ ਤੂੜੀ ਵਰਗੇ ਹਨ ਜਿਸ ਨੂੰ ਹਵਾ ਉਡਾ ਕੇ ਲੈ ਜਾਂਦੀ ਹੈ।
5 ਇਸ ਲਈ ਦੁਸ਼ਟ ਨਿਆਂ ਦੇ ਸਮੇਂ ਖੜ੍ਹੇ ਨਹੀਂ ਰਹਿ ਸਕਣਗੇ+
ਅਤੇ ਨਾ ਹੀ ਪਾਪੀ ਇਨਸਾਨ ਧਰਮੀਆਂ ਵਿਚ ਖੜ੍ਹੇ ਰਹਿ ਸਕਣਗੇ+
6 ਕਿਉਂਕਿ ਯਹੋਵਾਹ ਧਰਮੀਆਂ ਦਾ ਰਾਹ ਜਾਣਦਾ ਹੈ,+
ਪਰ ਦੁਸ਼ਟਾਂ ਦਾ ਰਾਹ ਮਿਟ ਜਾਵੇਗਾ।+
3 ਉਹ ਕਹਿੰਦੇ ਹਨ: “ਆਓ ਆਪਾਂ ਆਪਣੇ ਉੱਤੋਂ ਉਨ੍ਹਾਂ ਦੀਆਂ ਜ਼ੰਜੀਰਾਂ ਤੋੜ ਦੇਈਏ
ਅਤੇ ਉਨ੍ਹਾਂ ਦੀਆਂ ਰੱਸੀਆਂ ਲਾਹ ਸੁੱਟੀਏ!”
4 ਸਵਰਗ ਵਿਚ ਸਿੰਘਾਸਣ ʼਤੇ ਬਿਰਾਜਮਾਨ ਯਹੋਵਾਹ ਉਨ੍ਹਾਂ ʼਤੇ ਹੱਸੇਗਾ;
ਉਹ ਉਨ੍ਹਾਂ ਦਾ ਮਜ਼ਾਕ ਉਡਾਏਗਾ।
5 ਉਸ ਵੇਲੇ ਉਹ ਉਨ੍ਹਾਂ ਨਾਲ ਗੁੱਸੇ ਵਿਚ ਬੋਲੇਗਾ
ਅਤੇ ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਡਰਾਵੇਗਾ,
6 ਉਹ ਕਹੇਗਾ: “ਮੈਂ ਪਵਿੱਤਰ ਪਹਾੜ ਸੀਓਨ+ ʼਤੇ
ਆਪਣੇ ਰਾਜੇ ਨੂੰ ਸਿੰਘਾਸਣ ʼਤੇ ਬਿਠਾ ਦਿੱਤਾ ਹੈ।”+
7 ਮੈਂ ਯਹੋਵਾਹ ਦੇ ਫ਼ਰਮਾਨ ਦਾ ਐਲਾਨ ਕਰਾਂਗਾ;
ਉਸ ਨੇ ਮੈਨੂੰ ਕਿਹਾ: “ਤੂੰ ਮੇਰਾ ਪੁੱਤਰ ਹੈਂ;+
ਮੈਂ ਅੱਜ ਤੇਰਾ ਪਿਤਾ ਬਣਿਆ ਹਾਂ।+
9 ਤੂੰ ਉਨ੍ਹਾਂ ਨੂੰ ਲੋਹੇ ਦੇ ਰਾਜ-ਡੰਡੇ ਨਾਲ ਭੰਨ ਸੁੱਟੇਂਗਾ+
ਅਤੇ ਤੂੰ ਉਨ੍ਹਾਂ ਨੂੰ ਮਿੱਟੀ ਦੇ ਭਾਂਡੇ ਵਾਂਗ ਚਕਨਾਚੂਰ ਕਰ ਦੇਵੇਂਗਾ।”+
11 ਡਰਦੇ ਹੋਏ ਯਹੋਵਾਹ ਦੀ ਸੇਵਾ ਕਰੋ,
ਗਹਿਰਾ ਆਦਰ ਦਿਖਾਉਂਦੇ ਹੋਏ ਖ਼ੁਸ਼ੀ ਮਨਾਓ।
ਖ਼ੁਸ਼ ਹਨ ਉਹ ਸਾਰੇ ਜੋ ਉਸ ਕੋਲ ਪਨਾਹ ਲੈਂਦੇ ਹਨ।
ਦਾਊਦ ਦਾ ਜ਼ਬੂਰ ਜਦੋਂ ਉਹ ਆਪਣੇ ਪੁੱਤਰ ਅਬਸ਼ਾਲੋਮ ਤੋਂ ਬਚਣ ਲਈ ਭੱਜ ਰਿਹਾ ਸੀ।+
3 ਹੇ ਯਹੋਵਾਹ, ਮੇਰੇ ਇੰਨੇ ਸਾਰੇ ਦੁਸ਼ਮਣ ਕਿਉਂ ਬਣ ਗਏ ਹਨ?+
ਮੇਰੇ ਖ਼ਿਲਾਫ਼ ਇੰਨੇ ਸਾਰੇ ਲੋਕ ਕਿਉਂ ਉੱਠ ਖੜ੍ਹੇ ਹੋਏ ਹਨ?+
2 ਬਹੁਤ ਸਾਰੇ ਮੇਰੇ ਬਾਰੇ ਕਹਿੰਦੇ ਹਨ:
“ਪਰਮੇਸ਼ੁਰ ਉਸ ਨੂੰ ਨਹੀਂ ਬਚਾਏਗਾ।”+ (ਸਲਹ)*
7 ਹੇ ਯਹੋਵਾਹ, ਉੱਠ! ਹੇ ਮੇਰੇ ਪਰਮੇਸ਼ੁਰ, ਮੈਨੂੰ ਬਚਾ!+
ਤੂੰ ਮੇਰੇ ਸਾਰੇ ਦੁਸ਼ਮਣਾਂ ਦੇ ਜਬਾੜ੍ਹੇ ʼਤੇ ਮਾਰੇਂਗਾ;
ਤੂੰ ਦੁਸ਼ਟਾਂ ਦੇ ਦੰਦ ਭੰਨ ਸੁੱਟੇਂਗਾ।+
ਤੇਰੀ ਬਰਕਤ ਤੇਰੇ ਲੋਕਾਂ ʼਤੇ ਹੈ। (ਸਲਹ)
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਜ਼ਬੂਰ।
4 ਹੇ ਮੇਰੇ ਸੱਚੇ ਪਰਮੇਸ਼ੁਰ,+ ਜਦੋਂ ਮੈਂ ਤੈਨੂੰ ਪੁਕਾਰਾਂ, ਤਾਂ ਮੈਨੂੰ ਜਵਾਬ ਦੇਈਂ।
ਬਿਪਤਾ ਦੇ ਵੇਲੇ ਮੇਰੇ ਲਈ ਬਚਣ ਦਾ ਰਾਹ ਕੱਢੀਂ।*
ਮੇਰੇ ʼਤੇ ਮਿਹਰ ਕਰੀਂ ਅਤੇ ਮੇਰੀ ਪ੍ਰਾਰਥਨਾ ਸੁਣੀਂ।
2 ਹੇ ਲੋਕੋ,* ਤੁਸੀਂ ਕਦ ਤਕ ਮੇਰੀ ਬੇਇੱਜ਼ਤੀ ਕਰਦੇ ਰਹੋਗੇ?
ਤੁਸੀਂ ਕਦ ਤਕ ਵਿਅਰਥ ਗੱਲਾਂ ਨੂੰ ਪਸੰਦ ਕਰੋਗੇ ਅਤੇ ਝੂਠ ਬੋਲਦੇ ਰਹੋਗੇ? (ਸਲਹ)
3 ਜਾਣ ਲਓ ਕਿ ਯਹੋਵਾਹ ਆਪਣੇ ਵਫ਼ਾਦਾਰ ਸੇਵਕ ਦਾ ਖ਼ਾਸ ਖ਼ਿਆਲ ਰੱਖੇਗਾ;*
ਜਦੋਂ ਮੈਂ ਯਹੋਵਾਹ ਨੂੰ ਪੁਕਾਰਾਂਗਾ, ਤਾਂ ਉਹ ਮੇਰੀ ਸੁਣੇਗਾ।
4 ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ, ਤਾਂ ਪਾਪ ਨਾ ਕਰੋ।+
ਬਿਸਤਰੇ ʼਤੇ ਲੰਮੇ ਪਿਆਂ ਆਪਣੇ ਮਨ ਵਿਚ ਸੋਚ-ਵਿਚਾਰ ਕਰੋ ਅਤੇ ਚੁੱਪ ਰਹੋ। (ਸਲਹ)
6 ਬਹੁਤ ਸਾਰੇ ਕਹਿੰਦੇ ਹਨ: “ਸਾਨੂੰ ਚੰਗੇ ਦਿਨ ਕੌਣ ਦਿਖਾਏਗਾ?”
ਹੇ ਯਹੋਵਾਹ, ਆਪਣੇ ਚਿਹਰੇ ਦਾ ਨੂਰ ਸਾਡੇ ਉੱਤੇ ਚਮਕਾ।+
7 ਤੂੰ ਮੇਰਾ ਮਨ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਖ਼ੁਸ਼ੀ ਨਾਲ ਭਰ ਦਿੱਤਾ ਹੈ
ਜਿਨ੍ਹਾਂ ਕੋਲ ਭਰਪੂਰ ਅਨਾਜ ਅਤੇ ਨਵਾਂ ਦਾਖਰਸ ਹੈ।
8 ਮੈਂ ਲੰਮਾ ਪਵਾਂਗਾ ਅਤੇ ਸ਼ਾਂਤੀ ਨਾਲ ਸੌਂ ਜਾਵਾਂਗਾ+
ਕਿਉਂਕਿ ਹੇ ਯਹੋਵਾਹ, ਸਿਰਫ਼ ਤੂੰ ਹੀ ਮੈਨੂੰ ਅਮਨ-ਚੈਨ ਨਾਲ ਵਸਾਉਂਦਾ ਹੈਂ।+
ਨਹਿਲੋਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਸੁਰੀਲਾ ਗੀਤ।
5 ਹੇ ਯਹੋਵਾਹ, ਮੇਰੀ ਬੇਨਤੀ ਸੁਣ;+
ਮੇਰੇ ਹਉਕਿਆਂ ਵੱਲ ਧਿਆਨ ਦੇ।
2 ਹੇ ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ, ਮੇਰੀ ਦੁਹਾਈ ਵੱਲ ਕੰਨ ਲਾ,
ਮੇਰੀ ਮਦਦ ਕਰ ਕਿਉਂਕਿ ਮੈਂ ਤੈਨੂੰ ਫ਼ਰਿਆਦ ਕਰਦਾ ਹਾਂ।
3 ਹੇ ਯਹੋਵਾਹ, ਤੂੰ ਸਵੇਰ ਨੂੰ ਮੇਰੀ ਆਵਾਜ਼ ਸੁਣੇਂਗਾ;+
ਮੈਂ ਸਵੇਰ ਨੂੰ ਤੈਨੂੰ ਆਪਣੀ ਚਿੰਤਾ ਦੱਸਾਂਗਾ+ ਅਤੇ ਬੇਸਬਰੀ ਨਾਲ ਤੇਰਾ ਇੰਤਜ਼ਾਰ ਕਰਾਂਗਾ।
4 ਕਿਉਂਕਿ ਤੂੰ ਅਜਿਹਾ ਪਰਮੇਸ਼ੁਰ ਨਹੀਂ ਜੋ ਦੁਸ਼ਟਤਾ ਤੋਂ ਖ਼ੁਸ਼ ਹੁੰਦਾ ਹੈ;+
ਤੇਰੇ ਨਾਲ ਕੋਈ ਵੀ ਬੁਰਾ ਇਨਸਾਨ ਨਹੀਂ ਰਹਿ ਸਕਦਾ।+
5 ਕੋਈ ਵੀ ਘਮੰਡੀ ਤੇਰੇ ਸਾਮ੍ਹਣੇ ਖੜ੍ਹਾ ਨਹੀਂ ਹੋ ਸਕਦਾ।
ਤੂੰ ਉਨ੍ਹਾਂ ਸਾਰਿਆਂ ਨਾਲ ਨਫ਼ਰਤ ਕਰਦਾ ਹੈਂ ਜੋ ਦੁਸ਼ਟ ਕੰਮ ਕਰਦੇ ਹਨ;+
6 ਤੂੰ ਝੂਠ ਬੋਲਣ ਵਾਲਿਆਂ ਨੂੰ ਨਾਸ਼ ਕਰ ਦੇਵੇਂਗਾ।+
ਯਹੋਵਾਹ ਖ਼ੂਨ-ਖ਼ਰਾਬਾ ਕਰਨ ਵਾਲਿਆਂ ਅਤੇ ਧੋਖੇਬਾਜ਼ਾਂ ਤੋਂ ਘਿਣ ਕਰਦਾ ਹੈ।+
7 ਪਰ ਮੈਂ ਤੇਰੇ ਬੇਹੱਦ ਅਟੱਲ ਪਿਆਰ+ ਕਰਕੇ ਤੇਰੇ ਘਰ ਆਵਾਂਗਾ;+
ਮੈਂ ਤੇਰੇ ਪਵਿੱਤਰ ਮੰਦਰ* ਸਾਮ੍ਹਣੇ ਸ਼ਰਧਾ ਅਤੇ ਡਰ ਨਾਲ ਸਿਰ ਝੁਕਾਵਾਂਗਾ।+
8 ਹੇ ਯਹੋਵਾਹ, ਮੇਰੇ ਦੁਸ਼ਮਣਾਂ ਕਰਕੇ ਆਪਣੇ ਧਰਮੀ ਅਸੂਲਾਂ ਮੁਤਾਬਕ ਮੇਰੀ ਅਗਵਾਈ ਕਰ;
ਮੇਰੇ ਲਈ ਰਾਹ ਵਿੱਚੋਂ ਰੁਕਾਵਟਾਂ ਹਟਾ।+
9 ਉਨ੍ਹਾਂ ਦੀ ਕਹੀ ਕਿਸੇ ਗੱਲ ʼਤੇ ਭਰੋਸਾ ਨਹੀਂ ਕੀਤਾ ਜਾ ਸਕਦਾ;
ਉਨ੍ਹਾਂ ਦੇ ਦਿਲ ਨਫ਼ਰਤ ਨਾਲ ਭਰੇ ਹੋਏ ਹਨ;
ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ;
ਉਹ ਆਪਣੀ ਜ਼ਬਾਨ ਨਾਲ ਚਾਪਲੂਸੀ ਕਰਦੇ ਹਨ।+
10 ਪਰ ਪਰਮੇਸ਼ੁਰ ਉਨ੍ਹਾਂ ਨੂੰ ਦੋਸ਼ੀ ਠਹਿਰਾਏਗਾ;
ਉਨ੍ਹਾਂ ਦੀਆਂ ਸਾਜ਼ਸ਼ਾਂ ਹੀ ਉਨ੍ਹਾਂ ਨੂੰ ਬਰਬਾਦ ਕਰ ਦੇਣਗੀਆਂ।+
ਉਨ੍ਹਾਂ ਨੂੰ ਭਜਾ ਦੇ ਕਿਉਂਕਿ ਉਹ ਪਾਪ ਕਰਨ ਵਿਚ ਲੱਗੇ ਹੋਏ ਹਨ
ਅਤੇ ਉਨ੍ਹਾਂ ਨੇ ਤੇਰੇ ਖ਼ਿਲਾਫ਼ ਬਗਾਵਤ ਕੀਤੀ ਹੈ।
11 ਪਰ ਤੇਰੇ ਕੋਲ ਪਨਾਹ ਲੈਣ ਵਾਲੇ ਸਾਰੇ ਖ਼ੁਸ਼ੀਆਂ ਮਨਾਉਣਗੇ;+
ਉਹ ਹਮੇਸ਼ਾ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।
ਤੂੰ ਉਨ੍ਹਾਂ ਦੀ ਰੱਖਿਆ ਕਰੇਂਗਾ
ਅਤੇ ਤੇਰੇ ਨਾਂ ਦੇ ਪ੍ਰੇਮੀ ਤੇਰੇ ਕਰਕੇ ਖ਼ੁਸ਼ੀ ਮਨਾਉਣਗੇ।
12 ਹੇ ਯਹੋਵਾਹ, ਤੂੰ ਹਰ ਧਰਮੀ ਨੂੰ ਬਰਕਤ ਦੇਵੇਂਗਾ;
ਤੇਰੀ ਮਿਹਰ ਇਕ ਵੱਡੀ ਢਾਲ ਵਾਂਗ ਉਨ੍ਹਾਂ ਦੀ ਹਿਫਾਜ਼ਤ ਕਰੇਗੀ।+
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਸ਼ਮੀਨੀਥ* ਸੁਰ ਮੁਤਾਬਕ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਜ਼ਬੂਰ।
6 ਹੇ ਯਹੋਵਾਹ, ਗੁੱਸੇ ਵਿਚ ਮੈਨੂੰ ਨਾ ਝਿੜਕ
ਅਤੇ ਕ੍ਰੋਧ ਵਿਚ ਆ ਕੇ ਮੈਨੂੰ ਨਾ ਸੁਧਾਰ।+
2 ਹੇ ਯਹੋਵਾਹ, ਮੇਰੇ ʼਤੇ ਮਿਹਰ* ਕਰ ਕਿਉਂਕਿ ਮੈਂ ਕਮਜ਼ੋਰ ਹੋ ਰਿਹਾ ਹਾਂ।
ਹੇ ਯਹੋਵਾਹ, ਮੈਨੂੰ ਚੰਗਾ ਕਰ+ ਕਿਉਂਕਿ ਮੇਰੀਆਂ ਹੱਡੀਆਂ ਕੰਬ ਰਹੀਆਂ ਹਨ।
3 ਹਾਂ, ਮੈਂ ਬਹੁਤ ਪਰੇਸ਼ਾਨ ਹਾਂ,+
ਹੇ ਯਹੋਵਾਹ, ਮੈਂ ਤੈਨੂੰ ਪੁੱਛਦਾ ਹਾਂ: ਹੋਰ ਕਿੰਨੀ ਦੇਰ ਮੈਨੂੰ ਦੁੱਖ ਸਹਿਣੇ ਪੈਣਗੇ?+
4 ਹੇ ਯਹੋਵਾਹ, ਆ ਕੇ ਮੈਨੂੰ ਛੁਡਾ;+
ਆਪਣੇ ਅਟੱਲ ਪਿਆਰ ਦੀ ਖ਼ਾਤਰ ਮੈਨੂੰ ਬਚਾ+
5 ਕਿਉਂਕਿ ਮਰੇ ਹੋਏ ਲੋਕ ਤੇਰਾ ਜ਼ਿਕਰ* ਨਹੀਂ ਕਰ ਸਕਦੇ;
6 ਮੈਂ ਹਉਕੇ ਭਰ-ਭਰ ਕੇ ਥੱਕ ਗਿਆ ਹਾਂ;+
ਸਾਰੀ-ਸਾਰੀ ਰਾਤ ਰੋਣ ਕਰਕੇ ਮੇਰਾ ਬਿਸਤਰਾ ਭਿੱਜ ਜਾਂਦਾ ਹੈ;*
ਮੇਰਾ ਪਲੰਘ ਹੰਝੂਆਂ ਦੇ ਹੜ੍ਹ ਵਿਚ ਡੁੱਬ ਜਾਂਦਾ ਹੈ।+
8 ਓਏ ਦੁਸ਼ਟੋ, ਮੇਰੇ ਤੋਂ ਦੂਰ ਹੋ ਜਾਓ
ਕਿਉਂਕਿ ਯਹੋਵਾਹ ਮੇਰਾ ਰੋਣਾ ਸੁਣੇਗਾ।+
9 ਮੇਰੀ ਫ਼ਰਿਆਦ ਸੁਣ ਕੇ ਯਹੋਵਾਹ ਮੇਰੇ ʼਤੇ ਮਿਹਰ ਕਰੇਗਾ;+
ਯਹੋਵਾਹ ਮੇਰੀ ਦੁਆ ਕਬੂਲ ਕਰੇਗਾ।
10 ਮੇਰੇ ਸਾਰੇ ਦੁਸ਼ਮਣ ਸ਼ਰਮਿੰਦੇ ਹੋਣਗੇ ਅਤੇ ਘਬਰਾ ਜਾਣਗੇ;
ਉਹ ਅਚਾਨਕ ਬੇਇੱਜ਼ਤ ਹੋਣ ਕਰਕੇ ਪਿੱਛੇ ਮੁੜ ਜਾਣਗੇ।+
ਦਾਊਦ ਦੇ ਵਿਰਲਾਪ ਦਾ ਗੀਤ* ਜੋ ਉਸ ਨੇ ਕੂਸ਼ ਬਿਨਯਾਮੀਨੀ ਦੀਆਂ ਗੱਲਾਂ ਕਰਕੇ ਯਹੋਵਾਹ ਲਈ ਗਾਇਆ ਸੀ।
7 ਹੇ ਯਹੋਵਾਹ ਮੇਰੇ ਪਰਮੇਸ਼ੁਰ, ਮੈਂ ਤੇਰੇ ਕੋਲ ਪਨਾਹ ਲਈ ਹੈ।+
ਅਤਿਆਚਾਰੀਆਂ ਤੋਂ ਮੇਰੀ ਰੱਖਿਆ ਕਰ ਅਤੇ ਮੈਨੂੰ ਛੁਡਾ।+
2 ਨਹੀਂ ਤਾਂ ਸ਼ੇਰ ਵਾਂਗ ਉਹ ਮੇਰੀ ਬੋਟੀ-ਬੋਟੀ ਕਰ ਦੇਣਗੇ,+
ਉਹ ਮੈਨੂੰ ਚੁੱਕ ਕੇ ਲੈ ਜਾਣਗੇ ਅਤੇ ਮੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
3 ਹੇ ਯਹੋਵਾਹ ਮੇਰੇ ਪਰਮੇਸ਼ੁਰ, ਜੇ ਮੈਂ ਕੋਈ ਗ਼ਲਤੀ ਕੀਤੀ ਹੈ,
ਜੇ ਮੈਂ ਕੋਈ ਬੇਇਨਸਾਫ਼ੀ ਕੀਤੀ ਹੈ,
4 ਜੇ ਮੈਂ ਉਸ ਨਾਲ ਬੁਰਾ ਕੀਤਾ ਹੈ ਜਿਸ ਨੇ ਮੇਰਾ ਭਲਾ ਕੀਤਾ,+
ਜਾਂ ਜੇ ਮੈਂ ਬਿਨਾਂ ਕਿਸੇ ਕਾਰਨ ਆਪਣੇ ਦੁਸ਼ਮਣ ਨੂੰ ਲੁੱਟਿਆ ਹੈ,*
5 ਤਾਂ ਫਿਰ, ਮੇਰਾ ਦੁਸ਼ਮਣ ਮੇਰਾ ਪਿੱਛਾ ਕਰੇ ਅਤੇ ਮੈਨੂੰ ਘੇਰ ਲਵੇ;
ਉਹ ਮੈਨੂੰ ਆਪਣੇ ਪੈਰਾਂ ਹੇਠ ਜ਼ਮੀਨ ਉੱਤੇ ਮਿੱਧ ਕੇ ਜਾਨੋਂ ਮਾਰ ਦੇਵੇ
ਅਤੇ ਮੇਰੀ ਇੱਜ਼ਤ ਨੂੰ ਮਿੱਟੀ ਵਿਚ ਰੋਲ਼ ਦੇਵੇ। (ਸਲਹ)
6 ਹੇ ਯਹੋਵਾਹ, ਕ੍ਰੋਧ ਵਿਚ ਉੱਠ ਖੜ੍ਹਾ ਹੋ;
ਮੇਰੇ ਦੁਸ਼ਮਣਾਂ ਦੇ ਕਹਿਰ ਖ਼ਿਲਾਫ਼ ਖੜ੍ਹਾ ਹੋ;+
ਮੇਰੀ ਮਦਦ ਲਈ ਉੱਠ ਅਤੇ ਨਿਆਂ ਦਾ ਹੁਕਮ ਦੇ।+
7 ਕੌਮਾਂ ਤੇਰੇ ਆਲੇ-ਦੁਆਲੇ ਇਕੱਠੀਆਂ ਹੋਣ;
ਤੂੰ ਉਚਾਈ ਤੋਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਂਗਾ।
8 ਯਹੋਵਾਹ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਸੁਣਾਵੇਗਾ।+
ਹੇ ਯਹੋਵਾਹ, ਮੇਰੀ ਨੇਕੀ ਅਤੇ ਵਫ਼ਾਦਾਰੀ ਦੇ ਅਨੁਸਾਰ ਮੇਰਾ ਨਿਆਂ ਕਰ+
9 ਕਿਰਪਾ ਕਰ ਕੇ ਦੁਸ਼ਟ ਦੇ ਬੁਰੇ ਕੰਮਾਂ ਦਾ ਅੰਤ ਕਰ।
ਪਰ ਧਰਮੀ ਇਨਸਾਨ ਦੀ ਹਿਫਾਜ਼ਤ ਕਰ+
ਕਿਉਂਕਿ ਹੇ ਪਰਮੇਸ਼ੁਰ, ਤੂੰ ਜੋ ਕਰਦਾ ਹੈਂ, ਸਹੀ ਕਰਦਾ ਹੈਂ+ ਅਤੇ ਦਿਲਾਂ ਅਤੇ ਡੂੰਘੀਆਂ ਭਾਵਨਾਵਾਂ ਨੂੰ ਜਾਂਚਦਾ ਹੈਂ।*+
12 ਜੇ ਕੋਈ ਤੋਬਾ ਨਹੀਂ ਕਰਦਾ,+ ਤਾਂ ਪਰਮੇਸ਼ੁਰ ਆਪਣੀ ਤਲਵਾਰ ਤਿੱਖੀ ਕਰਦਾ ਹੈ;+
ਉਹ ਆਪਣੀ ਕਮਾਨ ਕੱਸ ਕੇ ਤਿਆਰ ਕਰਦਾ ਹੈ।+
13 ਉਹ ਮਾਰੂ ਹਥਿਆਰਾਂ ਨਾਲ ਲੈਸ ਹੈ
ਅਤੇ ਬਲ਼ਦੇ ਹੋਏ ਤੀਰਾਂ ਨਾਲ ਨਿਸ਼ਾਨਾ ਲਾਉਣ ਲਈ ਤਿਆਰ ਹੈ।+
14 ਉਸ ਇਨਸਾਨ ਵੱਲ ਦੇਖ ਜਿਸ ਦੀ ਕੁੱਖ ਵਿਚ ਦੁਸ਼ਟਤਾ ਪਲ਼ ਰਹੀ ਹੈ;
ਮੁਸੀਬਤ ਉਸ ਦੇ ਗਰਭ ਵਿਚ ਹੈ ਅਤੇ ਉਹ ਝੂਠ ਨੂੰ ਜਨਮ ਦਿੰਦਾ ਹੈ।+
15 ਉਹ ਟੋਆ ਪੁੱਟਦਾ ਹੈ ਅਤੇ ਇਸ ਨੂੰ ਹੋਰ ਡੂੰਘਾ ਕਰਦਾ ਹੈ,
ਪਰ ਉਹ ਆਪ ਹੀ ਉਸ ਟੋਏ ਵਿਚ ਡਿਗ ਪੈਂਦਾ ਹੈ।+
16 ਜੋ ਮੁਸੀਬਤ ਉਸ ਨੇ ਲਿਆਂਦੀ ਹੈ, ਉਹ ਉਸ ਦੇ ਆਪਣੇ ਹੀ ਸਿਰ ਆ ਪਵੇਗੀ;+
ਉਹ ਜੋ ਖ਼ੂਨ-ਖ਼ਰਾਬਾ ਕਰਦਾ ਹੈ, ਉਸ ਦਾ ਅੰਜਾਮ ਉਸ ਨੂੰ ਹੀ ਭੁਗਤਣਾ ਪਵੇਗਾ।
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
8 ਹੇ ਸਾਡੇ ਪ੍ਰਭੂ ਯਹੋਵਾਹ, ਤੇਰਾ ਨਾਂ ਪੂਰੀ ਧਰਤੀ ਉੱਤੇ ਕਿੰਨਾ ਮਹਾਨ ਹੈ;
2 ਤੂੰ ਆਪਣੇ ਵਿਰੋਧੀਆਂ ਨੂੰ,
ਬੱਚਿਆਂ ਅਤੇ ਦੁੱਧ ਚੁੰਘਦੇ ਨਿਆਣਿਆਂ ਦੇ ਮੂੰਹੋਂ+ ਕਰਾਰਾ ਜਵਾਬ ਦਿੱਤਾ ਹੈ
ਤਾਂਕਿ ਤੂੰ ਆਪਣੇ ਦੁਸ਼ਮਣਾਂ ਅਤੇ ਬਦਲਾ ਲੈਣ ਵਾਲਿਆਂ ਦੇ ਮੂੰਹ ਬੰਦ ਕਰ ਸਕੇਂ।
3 ਜਦ ਮੈਂ ਤੇਰੇ ਆਕਾਸ਼ ਨੂੰ ਦੇਖਦਾ ਹਾਂ ਜੋ ਤੇਰੇ ਹੱਥਾਂ ਦੀ ਕਾਰੀਗਰੀ ਹੈ,
ਚੰਦ-ਤਾਰੇ ਜਿਹੜੇ ਤੂੰ ਬਣਾਏ ਹਨ,+
4 ਤਾਂ ਫਿਰ, ਮਰਨਹਾਰ ਇਨਸਾਨ ਕੀ ਹੈ ਕਿ ਤੂੰ ਉਸ ਨੂੰ ਯਾਦ ਰੱਖੇਂ
ਅਤੇ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਦੀ ਦੇਖ-ਭਾਲ ਕਰੇਂ?+
5 ਤੂੰ ਉਸ ਨੂੰ ਦੂਤਾਂ* ਨਾਲੋਂ ਥੋੜ੍ਹਾ ਜਿਹਾ ਨੀਵਾਂ ਬਣਾਇਆ
ਅਤੇ ਉਸ ਦੇ ਸਿਰ ʼਤੇ ਮਹਿਮਾ ਅਤੇ ਸ਼ਾਨੋ-ਸ਼ੌਕਤ ਦਾ ਮੁਕਟ ਰੱਖਿਆ।
6 ਤੂੰ ਉਸ ਨੂੰ ਆਪਣੇ ਹੱਥਾਂ ਦੀ ਰਚਨਾ ਉੱਤੇ ਅਧਿਕਾਰ ਦਿੱਤਾ;+
ਤੂੰ ਹਰੇਕ ਚੀਜ਼ ਉਸ ਦੇ ਪੈਰਾਂ ਹੇਠ ਕੀਤੀ:
7 ਭੇਡਾਂ-ਬੱਕਰੀਆਂ ਅਤੇ ਗਾਂਵਾਂ-ਬਲਦ,
ਨਾਲੇ ਜੰਗਲੀ ਜਾਨਵਰ,+
8 ਆਕਾਸ਼ ਦੇ ਪੰਛੀ ਅਤੇ ਸਮੁੰਦਰ ਦੀਆਂ ਮੱਛੀਆਂ
ਅਤੇ ਸਮੁੰਦਰ ਵਿਚ ਤੈਰਨ ਵਾਲੇ ਸਾਰੇ ਜੀਵ-ਜੰਤੂ।
9 ਹੇ ਸਾਡੇ ਪ੍ਰਭੂ ਯਹੋਵਾਹ, ਤੇਰਾ ਨਾਂ ਪੂਰੀ ਧਰਤੀ ਉੱਤੇ ਕਿੰਨਾ ਮਹਾਨ ਹੈ!
ਮੂਥਲੇਬਨ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
א [ਅਲਫ਼]
9 ਹੇ ਯਹੋਵਾਹ, ਮੈਂ ਆਪਣੇ ਪੂਰੇ ਦਿਲ ਨਾਲ ਤੇਰਾ ਗੁਣਗਾਨ ਕਰਾਂਗਾ;
ਮੈਂ ਤੇਰੇ ਸਾਰੇ ਹੈਰਾਨੀਜਨਕ ਕੰਮਾਂ ਨੂੰ ਬਿਆਨ ਕਰਾਂਗਾ।+
2 ਮੈਂ ਤੇਰੇ ਕਾਰਨ ਖ਼ੁਸ਼ੀ ਮਨਾਵਾਂਗਾ ਅਤੇ ਬਾਗ਼-ਬਾਗ਼ ਹੋਵਾਂਗਾ;
ב [ਬੇਥ]
3 ਜਦ ਮੇਰੇ ਦੁਸ਼ਮਣ ਪਿੱਛੇ ਹਟਣਗੇ,+
ਉਹ ਤੇਰੇ ਸਾਮ੍ਹਣੇ ਡਿਗ ਕੇ ਨਾਸ਼ ਹੋ ਜਾਣਗੇ।
4 ਤੂੰ ਮੇਰੇ ਮੁਕੱਦਮੇ ਦੀ ਪੈਰਵੀ ਕਰਦਾ ਹੈਂ ਅਤੇ ਸਹੀ ਫ਼ੈਸਲਾ ਕਰਦਾ ਹੈਂ;
ਤੂੰ ਸਿੰਘਾਸਣ ʼਤੇ ਬੈਠ ਕੇ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ।+
ג [ਗਿਮਲ]
5 ਤੂੰ ਕੌਮਾਂ ਨੂੰ ਝਿੜਕਿਆ ਹੈ+ ਅਤੇ ਦੁਸ਼ਟ ਨੂੰ ਨਾਸ਼ ਕੀਤਾ ਹੈ
ਅਤੇ ਉਨ੍ਹਾਂ ਦਾ ਨਾਂ ਹਮੇਸ਼ਾ-ਹਮੇਸ਼ਾ ਲਈ ਮਿਟਾ ਦਿੱਤਾ ਹੈ।
6 ਦੁਸ਼ਮਣ ਸਦਾ ਲਈ ਤਬਾਹ ਹੋ ਗਏ ਹਨ;
ਤੂੰ ਉਨ੍ਹਾਂ ਦੇ ਸ਼ਹਿਰ ਮਿੱਟੀ ਵਿਚ ਮਿਲਾ ਦਿੱਤੇ ਹਨ,
ਉਨ੍ਹਾਂ ਦੀ ਯਾਦ ਪੂਰੀ ਤਰ੍ਹਾਂ ਮਿਟ ਜਾਵੇਗੀ।+
ה [ਹੇ]
7 ਪਰ ਯਹੋਵਾਹ ਹਮੇਸ਼ਾ ਲਈ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ;+
ਉਸ ਨੇ ਨਿਆਂ ਕਰਨ ਲਈ ਆਪਣੀ ਰਾਜ-ਗੱਦੀ ਮਜ਼ਬੂਤੀ ਨਾਲ ਕਾਇਮ ਕੀਤੀ ਹੈ।+
8 ਉਹ ਸਾਰੀ ਧਰਤੀ* ਦੇ ਵਾਸੀਆਂ ਦਾ ਆਪਣੇ ਧਰਮੀ ਅਸੂਲਾਂ ਮੁਤਾਬਕ ਨਿਆਂ ਕਰੇਗਾ;+
ਉਹ ਕੌਮਾਂ ਦੇ ਮੁਕੱਦਮਿਆਂ ਦੇ ਸਹੀ ਫ਼ੈਸਲੇ ਕਰੇਗਾ।+
ו [ਵਾਉ]
10 ਜਿਹੜੇ ਤੇਰਾ ਨਾਂ ਜਾਣਦੇ ਹਨ, ਉਹ ਤੇਰੇ ʼਤੇ ਭਰੋਸਾ ਕਰਨਗੇ;+
ਹੇ ਯਹੋਵਾਹ, ਜਿਹੜੇ ਤੈਨੂੰ ਭਾਲਦੇ ਹਨ, ਤੂੰ ਉਨ੍ਹਾਂ ਨੂੰ ਕਦੇ ਨਹੀਂ ਤਿਆਗੇਂਗਾ।+
ז [ਜ਼ਾਇਨ]
11 ਯਹੋਵਾਹ ਦਾ ਗੁਣਗਾਨ ਕਰੋ ਜਿਹੜਾ ਸੀਓਨ ʼਤੇ ਵੱਸਦਾ ਹੈ;
ਦੇਸ਼-ਦੇਸ਼ ਵਿਚ ਉਸ ਦੇ ਕੰਮਾਂ ਦੇ ਚਰਚੇ ਕਰੋ।+
12 ਉਹ ਦੁਖੀਆਂ ਨੂੰ ਯਾਦ ਰੱਖੇਗਾ ਅਤੇ ਉਨ੍ਹਾਂ ਦੇ ਖ਼ੂਨ ਦਾ ਬਦਲਾ ਲਵੇਗਾ;+
ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਨਹੀਂ ਭੁੱਲੇਗਾ।+
ח [ਹੇਥ]
13 ਹੇ ਯਹੋਵਾਹ, ਤੂੰ ਮੈਨੂੰ ਮੌਤ ਦੇ ਦਰਵਾਜ਼ਿਆਂ ਤੋਂ ਚੁੱਕਦਾ ਹੈਂ,+
ਮੇਰੇ ʼਤੇ ਮਿਹਰ ਕਰ; ਮੇਰੇ ਦੁੱਖ ਨੂੰ ਦੇਖ ਜੋ ਮੈਨੂੰ ਨਫ਼ਰਤ ਕਰਨ ਵਾਲੇ ਦਿੰਦੇ ਹਨ
14 ਤਾਂਕਿ ਮੈਂ ਸੀਯੋਨ ਦੀ ਧੀ ਦੇ ਦਰਵਾਜ਼ਿਆਂ ʼਤੇ ਤੇਰੇ ਕੰਮਾਂ ਦੀਆਂ ਸਿਫ਼ਤਾਂ ਕਰਾਂ+
ਅਤੇ ਤੇਰੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀ ਮਨਾਵਾਂ।+
ט [ਟੇਥ]
15 ਕੌਮਾਂ ਆਪਣੇ ਪੁੱਟੇ ਟੋਏ ਵਿਚ ਆਪ ਹੀ ਡਿਗ ਪਈਆਂ ਹਨ;
ਉਨ੍ਹਾਂ ਦੇ ਪੈਰ ਆਪਣੇ ਹੀ ਲੁਕਾਏ ਹੋਏ ਜਾਲ਼ ਵਿਚ ਫਸ ਗਏ ਹਨ।+
16 ਯਹੋਵਾਹ ਨਿਆਂ ਮੁਤਾਬਕ ਕਾਰਵਾਈ ਕਰਨ ਲਈ ਜਾਣਿਆ ਜਾਂਦਾ ਹੈ।+
ਦੁਸ਼ਟ ਆਪਣੇ ਹੱਥਾਂ ਦੇ ਕੀਤੇ ਕੰਮਾਂ ਵਿਚ ਆਪ ਹੀ ਫਸ ਗਏ ਹਨ।+
ਹਿੱਗਯੋਨ।* (ਸਲਹ)
י [ਯੋਧ]
17 ਦੁਸ਼ਟ ਕਬਰ* ਵਿਚ ਚਲੇ ਜਾਣਗੇ
ਅਤੇ ਉਹ ਸਾਰੀਆਂ ਕੌਮਾਂ ਵੀ ਜਿਹੜੀਆਂ ਪਰਮੇਸ਼ੁਰ ਨੂੰ ਭੁੱਲ ਜਾਂਦੀਆਂ ਹਨ।
כ [ਕਾਫ਼]
19 ਹੇ ਯਹੋਵਾਹ, ਉੱਠ! ਮਰਨਹਾਰ ਇਨਸਾਨ ਨੂੰ ਜਿੱਤਣ ਨਾ ਦੇ।
ਤੇਰੀ ਹਜ਼ੂਰੀ ਵਿਚ ਕੌਮਾਂ ਦਾ ਨਿਆਂ ਕੀਤਾ ਜਾਵੇ।+
20 ਹੇ ਯਹੋਵਾਹ, ਉਨ੍ਹਾਂ ਦੇ ਦਿਲਾਂ ਵਿਚ ਆਪਣਾ ਖ਼ੌਫ਼ ਬਿਠਾ ਦੇ।+
ਕੌਮਾਂ ਨੂੰ ਅਹਿਸਾਸ ਕਰਾ ਕਿ ਉਹ ਸਿਰਫ਼ ਮਰਨਹਾਰ ਇਨਸਾਨ ਹਨ। (ਸਲਹ)
ל [ਲਾਮਦ]
10 ਹੇ ਯਹੋਵਾਹ, ਤੂੰ ਦੂਰ ਕਿਉਂ ਖੜ੍ਹਾ ਰਹਿੰਦਾ ਹੈਂ?
ਤੂੰ ਬਿਪਤਾ ਦੇ ਵੇਲੇ ਆਪਣੇ ਆਪ ਨੂੰ ਕਿਉਂ ਲੁਕਾਉਂਦਾ ਹੈਂ?+
3 ਦੁਸ਼ਟ ਆਪਣੀਆਂ ਸੁਆਰਥੀ ਇੱਛਾਵਾਂ ਬਾਰੇ ਸ਼ੇਖ਼ੀਆਂ ਮਾਰਦਾ ਹੈ+
ਅਤੇ ਲਾਲਚੀ ਇਨਸਾਨ ਨੂੰ ਬਰਕਤ ਦਿੰਦਾ ਹੈ;*
נ [ਨੂਣ]
ਉਹ ਯਹੋਵਾਹ ਦਾ ਨਿਰਾਦਰ ਕਰਦਾ ਹੈ।
4 ਘਮੰਡੀ ਹੋਣ ਕਰਕੇ ਦੁਸ਼ਟ ਇਨਸਾਨ ਪਰਮੇਸ਼ੁਰ ਦੀ ਭਾਲ ਨਹੀਂ ਕਰਦਾ;
ਉਹ ਸੋਚਦਾ ਹੈ: “ਪਰਮੇਸ਼ੁਰ ਹੈ ਹੀ ਨਹੀਂ।”+
5 ਉਹ ਆਪਣੇ ਹਰ ਕੰਮ ਵਿਚ ਕਾਮਯਾਬ ਹੁੰਦਾ ਹੈ,+
ਪਰ ਤੇਰੇ ਕਾਨੂੰਨ ਉਸ ਦੀ ਸਮਝ ਤੋਂ ਪਰੇ ਹਨ;+
ਉਹ ਆਪਣੇ ਵਿਰੋਧੀਆਂ ਦਾ ਮਖੌਲ ਉਡਾਉਂਦਾ ਹੈ।*
פ [ਪੇ]
7 ਉਸ ਦੇ ਮੂੰਹੋਂ ਸਰਾਪ, ਝੂਠ ਅਤੇ ਧਮਕੀਆਂ ਹੀ ਨਿਕਲਦੀਆਂ ਹਨ;+
ਉਸ ਦੀ ਜ਼ਬਾਨ ਮੁਸੀਬਤ ਖੜ੍ਹੀ ਕਰਦੀ ਹੈ ਤੇ ਠੇਸ ਪਹੁੰਚਾਉਂਦੀ ਹੈ।+
8 ਉਹ ਪਿੰਡਾਂ ਦੇ ਨੇੜੇ ਘਾਤ ਲਾ ਕੇ ਬਹਿੰਦਾ ਹੈ;
ਉਹ ਆਪਣੇ ਲੁਕਣ ਦੀ ਥਾਂ ਤੋਂ ਬੇਗੁਨਾਹ ਦਾ ਕਤਲ ਕਰਦਾ ਹੈ।+
ע [ਆਇਨ]
ਉਸ ਦੀਆਂ ਨਜ਼ਰਾਂ ਸ਼ਿਕਾਰ ਦੀ ਤਾਕ ਵਿਚ ਰਹਿੰਦੀਆਂ ਹਨ।+
9 ਉਹ ਲੁਕ ਕੇ ਇੰਤਜ਼ਾਰ ਕਰਦਾ ਹੈ, ਜਿਵੇਂ ਸ਼ੇਰ ਆਪਣੇ ਘੁਰਨੇ* ਵਿਚ।+
ਉਹ ਬੇਸਹਾਰਾ ਇਨਸਾਨ ਨੂੰ ਦਬੋਚਣ ਦੀ ਉਡੀਕ ਕਰਦਾ ਹੈ।
ਉਹ ਬੇਸਹਾਰੇ ਨੂੰ ਆਪਣੇ ਜਾਲ਼ ਵਿਚ ਫਸਾ ਕੇ ਦਬੋਚ ਲੈਂਦਾ ਹੈ।+
10 ਉਹ ਸ਼ਿਕਾਰ ਨੂੰ ਦਬਾ ਲੈਂਦਾ ਹੈ ਅਤੇ ਉਸ ਨੂੰ ਹੇਠਾਂ ਡੇਗਦਾ ਹੈ;
ਬੇਸਹਾਰਾ ਲੋਕ ਉਸ ਦੇ ਸ਼ਿਕੰਜੇ* ਵਿਚ ਫਸ ਜਾਂਦੇ ਹਨ।
11 ਉਹ ਆਪਣੇ ਦਿਲ ਵਿਚ ਕਹਿੰਦਾ ਹੈ: “ਪਰਮੇਸ਼ੁਰ ਭੁੱਲ ਗਿਆ ਹੈ।+
ਉਸ ਨੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ ਹੈ।
ਉਹ ਕਦੇ ਧਿਆਨ ਨਹੀਂ ਦਿੰਦਾ।”+
ק [ਕੋਫ਼]
12 ਹੇ ਯਹੋਵਾਹ, ਉੱਠ!+ ਹੇ ਪਰਮੇਸ਼ੁਰ, ਆਪਣਾ ਹੱਥ ਚੁੱਕ।+
ਬੇਸਹਾਰਿਆਂ ਨੂੰ ਨਾ ਭੁੱਲ।+
13 ਦੁਸ਼ਟ ਇਨਸਾਨ ਪਰਮੇਸ਼ੁਰ ਦਾ ਨਿਰਾਦਰ ਕਿਉਂ ਕਰਦਾ ਹੈ?
ਉਹ ਆਪਣੇ ਦਿਲ ਵਿਚ ਕਹਿੰਦਾ ਹੈ: “ਤੂੰ ਮੇਰੇ ਤੋਂ ਲੇਖਾ ਨਹੀਂ ਲਵੇਂਗਾ।”
ר [ਰੇਸ਼]
14 ਪਰ ਤੂੰ ਮੁਸੀਬਤ ਅਤੇ ਕਸ਼ਟ ਨੂੰ ਦੇਖਦਾ ਹੈਂ।
ਤੂੰ ਧਿਆਨ ਦਿੰਦਾ ਹੈਂ ਅਤੇ ਮਾਮਲਿਆਂ ਨੂੰ ਆਪਣੇ ਹੱਥ ਵਿਚ ਲੈਂਦਾ ਹੈਂ।+
ש [ਸ਼ੀਨ]
15 ਤੂੰ ਦੁਸ਼ਟ ਅਤੇ ਬੁਰੇ ਇਨਸਾਨ ਦੀ ਬਾਂਹ ਭੰਨ ਸੁੱਟ,+
ਤੂੰ ਉਸ ਦੀ ਦੁਸ਼ਟਤਾ ਦੀ ਛਾਣ-ਬੀਣ ਕਰ
ਅਤੇ ਉਸ ਦੇ ਬੁਰੇ ਕੰਮਾਂ ਦੀ ਪੂਰੀ ਸਜ਼ਾ ਦੇ।
16 ਯਹੋਵਾਹ ਯੁਗਾਂ-ਯੁਗਾਂ ਦਾ ਰਾਜਾ ਹੈ।+
ਕੌਮਾਂ ਧਰਤੀ ਉੱਤੋਂ ਨਸ਼ਟ ਹੋ ਗਈਆਂ ਹਨ।+
ת [ਤਾਉ]
17 ਪਰ ਹੇ ਯਹੋਵਾਹ, ਤੂੰ ਹਲੀਮ* ਲੋਕਾਂ ਦੀ ਫ਼ਰਿਆਦ ਸੁਣੇਂਗਾ।+
ਤੂੰ ਉਨ੍ਹਾਂ ਦੇ ਦਿਲਾਂ ਨੂੰ ਤਕੜਾ ਕਰੇਂਗਾ+ ਅਤੇ ਉਨ੍ਹਾਂ ਦੀ ਪੁਕਾਰ ਵੱਲ ਧਿਆਨ ਦੇਵੇਂਗਾ।+
18 ਤੂੰ ਯਤੀਮਾਂ ਅਤੇ ਦੱਬੇ-ਕੁਚਲੇ ਲੋਕਾਂ ਦਾ ਨਿਆਂ ਕਰੇਂਗਾ+
ਤਾਂਕਿ ਧਰਤੀ ਦਾ ਮਰਨਹਾਰ ਇਨਸਾਨ ਉਨ੍ਹਾਂ ਨੂੰ ਫਿਰ ਕਦੇ ਨਾ ਡਰਾ ਸਕੇ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
11 ਮੈਂ ਯਹੋਵਾਹ ਕੋਲ ਪਨਾਹ ਲਈ ਹੈ।+
ਇਸ ਲਈ ਤੂੰ ਮੈਨੂੰ ਕਿਵੇਂ ਕਹਿ ਸਕਦਾ ਹੈਂ:
“ਆਪਣੀ ਜਾਨ ਬਚਾਉਣ ਲਈ ਇਕ ਪੰਛੀ ਵਾਂਗ ਪਹਾੜ ʼਤੇ ਉੱਡ ਜਾਹ!
2 ਦੇਖੋ! ਦੁਸ਼ਟ ਆਪਣੀ ਕਮਾਨ ਕੱਸਦੇ ਹਨ;
ਉਹ ਕਮਾਨ ਦੇ ਡੋਰੇ ʼਤੇ ਤੀਰ ਤਾਣਦੇ ਹਨ
ਤਾਂਕਿ ਉਹ ਹਨੇਰੇ ਵਿੱਚੋਂ ਨੇਕਦਿਲ ਲੋਕਾਂ ʼਤੇ ਤੀਰ ਚਲਾਉਣ।
4 ਯਹੋਵਾਹ ਆਪਣੇ ਪਵਿੱਤਰ ਮੰਦਰ ਵਿਚ ਹੈ।+
ਯਹੋਵਾਹ ਦਾ ਸਿੰਘਾਸਣ ਸਵਰਗ ਵਿਚ ਹੈ।+
ਉਸ ਦੀਆਂ ਅੱਖਾਂ ਦੇਖਦੀਆਂ ਹਨ, ਹਾਂ, ਉਸ ਦੀਆਂ ਤੇਜ਼* ਨਜ਼ਰਾਂ ਮਨੁੱਖ ਦੇ ਪੁੱਤਰਾਂ ਨੂੰ ਪਰਖਦੀਆਂ ਹਨ।+
6 ਉਹ ਦੁਸ਼ਟਾਂ ਉੱਤੇ ਫੰਦਿਆਂ ਦਾ ਮੀਂਹ ਵਰ੍ਹਾਏਗਾ;*
ਉਹ ਉਨ੍ਹਾਂ ਦਾ ਪਿਆਲਾ ਅੱਗ, ਗੰਧਕ+ ਅਤੇ ਝੁਲ਼ਸਾ ਦੇਣ ਵਾਲੀ ਹਵਾ ਨਾਲ ਭਰੇਗਾ।
7 ਯਹੋਵਾਹ ਸੱਚਾ ਹੈ+ ਅਤੇ ਉਹ ਸਹੀ ਕੰਮ ਕਰਨ ਵਾਲਿਆਂ ਨੂੰ ਪਿਆਰ ਕਰਦਾ ਹੈ।+
ਨੇਕਦਿਲ ਲੋਕ ਉਸ ਦਾ ਚਿਹਰਾ ਦੇਖਣਗੇ।*+
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਸ਼ਮੀਨੀਥ* ਸੁਰ ਮੁਤਾਬਕ ਗਾਇਆ ਜਾਵੇ। ਦਾਊਦ ਦਾ ਜ਼ਬੂਰ।
12 ਹੇ ਯਹੋਵਾਹ, ਮੈਨੂੰ ਬਚਾ ਕਿਉਂਕਿ ਕੋਈ ਵਫ਼ਾਦਾਰ ਇਨਸਾਨ ਨਹੀਂ ਰਿਹਾ;
ਵਫ਼ਾਦਾਰ ਲੋਕ ਦੁਨੀਆਂ ਵਿੱਚੋਂ ਖ਼ਤਮ ਹੋ ਚੁੱਕੇ ਹਨ।
2 ਹਰ ਕੋਈ ਇਕ-ਦੂਜੇ ਨਾਲ ਝੂਠ ਬੋਲਦਾ ਹੈ;
ਉਹ ਆਪਣੇ ਬੁੱਲ੍ਹਾਂ ਨਾਲ ਚਾਪਲੂਸੀ ਕਰਦਾ ਹੈ ਅਤੇ ਉਸ ਦੇ ਦਿਲ ਵਿੱਚੋਂ ਖੋਟੀਆਂ ਗੱਲਾਂ ਨਿਕਲਦੀਆਂ ਹਨ।+
3 ਯਹੋਵਾਹ ਚਾਪਲੂਸੀ ਕਰਨ ਵਾਲੇ ਬੁੱਲ੍ਹਾਂ ਨੂੰ ਵੱਢ ਦੇਵੇਗਾ,
ਨਾਲੇ ਵੱਡੀਆਂ-ਵੱਡੀਆਂ ਫੜ੍ਹਾਂ ਮਾਰਨ ਵਾਲੀ ਜੀਭ ਨੂੰ।+
4 ਉਹ ਕਹਿੰਦੇ ਹਨ: “ਸਾਡੀ ਜ਼ਬਾਨ ਜਿੱਤੇਗੀ।
ਅਸੀਂ ਆਪਣੀ ਮਨ-ਮਰਜ਼ੀ ਮੁਤਾਬਕ ਆਪਣੀ ਜ਼ਬਾਨ ਵਰਤਦੇ ਹਾਂ;
ਕਿਸ ਦੀ ਹਿੰਮਤ ਕਿ ਉਹ ਸਾਡੇ ʼਤੇ ਹੁਕਮ ਚਲਾਵੇ?”+
5 “ਦੁਖੀਆਂ ਨੂੰ ਸਤਾਇਆ ਜਾਂਦਾ ਹੈ,
ਗ਼ਰੀਬ ਹਉਕੇ ਭਰਦੇ ਹਨ,+
ਇਸ ਲਈ ਮੈਂ ਕਾਰਵਾਈ ਕਰਨ ਲਈ ਉੱਠਾਂਗਾ,” ਯਹੋਵਾਹ ਕਹਿੰਦਾ ਹੈ।
“ਮੈਂ ਉਨ੍ਹਾਂ ਨੂੰ ਅਜਿਹੇ ਲੋਕਾਂ ਤੋਂ ਬਚਾਵਾਂਗਾ ਜੋ ਉਨ੍ਹਾਂ ਨੂੰ ਤੁੱਛ ਸਮਝਦੇ ਹਨ।”
6 ਯਹੋਵਾਹ ਦੀਆਂ ਗੱਲਾਂ ਸ਼ੁੱਧ ਹਨ;+
ਇਹ ਉਸ ਚਾਂਦੀ ਵਾਂਗ ਹਨ ਜਿਸ ਨੂੰ ਭੱਠੀ* ਵਿਚ ਤਾਇਆ ਗਿਆ ਹੈ
ਅਤੇ ਸੱਤ ਵਾਰ ਨਿਖਾਰ ਕੇ ਸ਼ੁੱਧ ਕੀਤਾ ਗਿਆ ਹੈ।
7 ਹੇ ਯਹੋਵਾਹ, ਤੂੰ ਉਨ੍ਹਾਂ ਦੀ ਹਿਫਾਜ਼ਤ ਕਰੇਂਗਾ;+
ਤੂੰ ਉਨ੍ਹਾਂ ਵਿੱਚੋਂ ਹਰੇਕ ਨੂੰ ਇਸ ਪੀੜ੍ਹੀ ਤੋਂ ਸਦਾ ਬਚਾ ਕੇ ਰੱਖੇਂਗਾ।
8 ਦੁਸ਼ਟ ਲੋਕ ਸ਼ਰੇਆਮ ਘੁੰਮਦੇ ਹਨ
ਕਿਉਂਕਿ ਮਨੁੱਖ ਦੇ ਪੁੱਤਰ ਬੁਰਾਈ ਦਾ ਝੰਡਾ ਲਹਿਰਾਉਂਦੇ ਹਨ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
13 ਹੇ ਯਹੋਵਾਹ, ਤੂੰ ਕਦ ਤਕ ਮੈਨੂੰ ਭੁਲਾ ਛੱਡੇਂਗਾ? ਕੀ ਹਮੇਸ਼ਾ ਲਈ?
ਤੂੰ ਕਦ ਤਕ ਆਪਣਾ ਮੂੰਹ ਮੇਰੇ ਤੋਂ ਲੁਕਾਈ ਰੱਖੇਂਗਾ?+
2 ਮੈਂ ਕਦ ਤਕ ਚਿੰਤਾ ਵਿਚ ਡੁੱਬਿਆ ਰਹਾਂਗਾ?
ਮੇਰਾ ਦਿਲ ਹਰ ਦਿਨ ਕਦ ਤਕ ਸੋਗ ਮਨਾਉਂਦਾ ਰਹੇਗਾ?
ਮੇਰਾ ਦੁਸ਼ਮਣ ਮੇਰੇ ʼਤੇ ਕਦ ਤਕ ਹਾਵੀ ਹੁੰਦਾ ਰਹੇਗਾ?+
3 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੇ ਵੱਲ ਦੇਖ ਅਤੇ ਮੈਨੂੰ ਜਵਾਬ ਦੇ।
ਮੇਰੀਆਂ ਅੱਖਾਂ ਨੂੰ ਰੌਸ਼ਨੀ ਦੇ ਤਾਂਕਿ ਮੈਂ ਕਿਤੇ ਮੌਤ ਦੀ ਨੀਂਦ ਨਾ ਸੌਂ ਜਾਵਾਂ
4 ਤਾਂਕਿ ਮੇਰਾ ਦੁਸ਼ਮਣ ਇਹ ਨਾ ਕਹੇ: “ਮੈਂ ਉਸ ਨੂੰ ਹਰਾ ਦਿੱਤਾ!”
ਅਤੇ ਮੇਰੇ ਵਿਰੋਧੀ ਮੇਰੀ ਬਰਬਾਦੀ ʼਤੇ ਖ਼ੁਸ਼ ਨਾ ਹੋਣ।+
6 ਮੈਂ ਯਹੋਵਾਹ ਲਈ ਗੀਤ ਗਾਵਾਂਗਾ ਕਿਉਂਕਿ ਉਸ ਨੇ ਮੈਨੂੰ ਬੇਸ਼ੁਮਾਰ ਬਰਕਤਾਂ ਦਿੱਤੀਆਂ ਹਨ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
14 ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ:
“ਯਹੋਵਾਹ ਹੈ ਹੀ ਨਹੀਂ।”+
ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+
2 ਪਰ ਸਵਰਗ ਤੋਂ ਯਹੋਵਾਹ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ
ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ
ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ+
3 ਉਹ ਸਾਰੇ ਭਟਕ ਗਏ ਹਨ;+
ਉਹ ਸਾਰੇ ਦੇ ਸਾਰੇ ਬੁਰੇ ਹਨ।
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ,
ਹਾਂ, ਇਕ ਵੀ ਨਹੀਂ।
4 ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ?
ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ।
ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।
5 ਪਰ ਉਨ੍ਹਾਂ ਉੱਤੇ ਦਹਿਸ਼ਤ ਛਾ ਜਾਵੇਗੀ+
ਕਿਉਂਕਿ ਯਹੋਵਾਹ ਧਰਮੀਆਂ ਦੀ ਪੀੜ੍ਹੀ ਦੇ ਨਾਲ ਹੈ।
6 ਪਾਪੀਓ, ਤੁਸੀਂ ਗ਼ਰੀਬ ਦੀਆਂ ਯੋਜਨਾਵਾਂ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕਰਦੇ ਹੋ,
ਪਰ ਯਹੋਵਾਹ ਉਸ ਦੀ ਪਨਾਹ ਹੈ।+
7 ਇਜ਼ਰਾਈਲ ਨੂੰ ਬਚਾਉਣ ਵਾਲਾ ਸੀਓਨ ਤੋਂ ਆਵੇ!+
ਜਦ ਯਹੋਵਾਹ ਆਪਣੇ ਗ਼ੁਲਾਮ ਲੋਕਾਂ ਨੂੰ ਇਕੱਠਾ ਕਰੇਗਾ,
ਤਾਂ ਯਾਕੂਬ ਖ਼ੁਸ਼ੀਆਂ ਮਨਾਏ, ਇਜ਼ਰਾਈਲ ਬਾਗ਼-ਬਾਗ਼ ਹੋਵੇ।
ਦਾਊਦ ਦਾ ਜ਼ਬੂਰ।
15 ਹੇ ਯਹੋਵਾਹ, ਕੌਣ ਤੇਰੇ ਤੰਬੂ ਵਿਚ ਮਹਿਮਾਨ ਬਣ ਕੇ ਰਹਿ ਸਕਦਾ?
ਕੌਣ ਤੇਰੇ ਪਵਿੱਤਰ ਪਹਾੜ ʼਤੇ ਵੱਸ ਸਕਦਾ?+
ਉਹ ਆਪਣੇ ਵਾਅਦੇ* ਤੋਂ ਮੁੱਕਰਦਾ ਨਹੀਂ, ਭਾਵੇਂ ਉਸ ਨੂੰ ਘਾਟਾ ਹੀ ਕਿਉਂ ਨਾ ਸਹਿਣਾ ਪਵੇ।+
ਅਜਿਹੇ ਇਨਸਾਨ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ।*+
ਦਾਊਦ ਦਾ ਮਿਕਤਾਮ।*
16 ਹੇ ਪਰਮੇਸ਼ੁਰ, ਮੇਰੀ ਹਿਫਾਜ਼ਤ ਕਰ ਕਿਉਂਕਿ ਮੈਂ ਤੇਰੀ ਪਨਾਹ ਵਿਚ ਆਇਆ ਹਾਂ।+
2 ਮੈਂ ਯਹੋਵਾਹ ਨੂੰ ਕਿਹਾ ਹੈ: “ਤੂੰ ਯਹੋਵਾਹ ਹੈਂ, ਤੂੰ ਸਾਰੀਆਂ ਚੰਗੀਆਂ ਚੀਜ਼ਾਂ ਦਾ ਸੋਮਾ ਹੈਂ।
4 ਹੋਰ ਦੇਵਤਿਆਂ ਪਿੱਛੇ ਭੱਜਣ ਵਾਲੇ ਲੋਕ ਆਪਣੇ ਹੀ ਗਮਾਂ ਵਿਚ ਵਾਧਾ ਕਰਦੇ ਹਨ।+
ਮੈਂ ਪੀਣ ਦੀ ਭੇਟ ਵਜੋਂ ਉਨ੍ਹਾਂ ਦੇ ਦੇਵਤਿਆਂ ਨੂੰ ਖ਼ੂਨ ਨਹੀਂ ਚੜ੍ਹਾਵਾਂਗਾ,
ਨਾ ਹੀ ਉਨ੍ਹਾਂ ਦੇ ਦੇਵਤਿਆਂ ਦਾ ਨਾਂ ਮੇਰੇ ਬੁੱਲ੍ਹਾਂ ʼਤੇ ਆਵੇਗਾ।+
5 ਯਹੋਵਾਹ ਮੇਰਾ ਹਿੱਸਾ+ ਅਤੇ ਮੇਰਾ ਪਿਆਲਾ ਹੈ।+
ਤੂੰ ਮੇਰੀ ਵਿਰਾਸਤ ਦੀ ਹਿਫਾਜ਼ਤ ਕਰਦਾ ਹੈਂ।
6 ਤੂੰ ਮਿਣ ਕੇ ਮੈਨੂੰ ਮਨਭਾਉਂਦੀਆਂ ਥਾਵਾਂ ਦਿੱਤੀਆਂ ਹਨ।
ਹਾਂ, ਮੈਂ ਆਪਣੀ ਵਿਰਾਸਤ ਤੋਂ ਸੰਤੁਸ਼ਟ ਹਾਂ।+
7 ਮੈਂ ਯਹੋਵਾਹ ਦਾ ਗੁਣਗਾਨ ਕਰਾਂਗਾ ਜਿਸ ਨੇ ਮੈਨੂੰ ਸਲਾਹ ਦਿੱਤੀ ਹੈ।+
ਰਾਤ ਨੂੰ ਵੀ ਮੇਰੇ ਮਨ ਦੀਆਂ ਸੋਚਾਂ* ਮੈਨੂੰ ਸੁਧਾਰਦੀਆਂ ਹਨ।+
8 ਮੈਂ ਯਹੋਵਾਹ ਨੂੰ ਹਮੇਸ਼ਾ ਆਪਣੇ ਸਾਮ੍ਹਣੇ ਰੱਖਦਾ ਹਾਂ।+
ਉਹ ਮੇਰੇ ਸੱਜੇ ਹੱਥ ਹੈ, ਇਸ ਕਰਕੇ ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+
9 ਇਸ ਲਈ ਮੇਰਾ ਦਿਲ ਖ਼ੁਸ਼ ਹੈ ਅਤੇ ਮੇਰਾ ਤਨ-ਮਨ* ਖਿੜਿਆ ਹੋਇਆ ਹੈ।
ਅਤੇ ਮੈਂ* ਸੁਰੱਖਿਅਤ ਵੱਸਦਾ ਹਾਂ।
10 ਕਿਉਂਕਿ ਤੂੰ ਮੈਨੂੰ ਕਬਰ* ਵਿਚ ਨਹੀਂ ਛੱਡੇਂਗਾ।+
ਤੂੰ ਆਪਣੇ ਵਫ਼ਾਦਾਰ ਸੇਵਕ ਨੂੰ ਟੋਏ ਦਾ ਮੂੰਹ ਨਹੀਂ ਦੇਖਣ ਦੇਵੇਂਗਾ।*+
11 ਤੂੰ ਮੈਨੂੰ ਜ਼ਿੰਦਗੀ ਦਾ ਰਾਹ ਦਿਖਾਉਂਦਾ ਹੈਂ।+
ਦਾਊਦ ਦੀ ਪ੍ਰਾਰਥਨਾ।
17 ਹੇ ਯਹੋਵਾਹ, ਇਨਸਾਫ਼ ਲਈ ਮੇਰੀ ਫ਼ਰਿਆਦ ਸੁਣ;
ਮਦਦ ਲਈ ਮੇਰੀ ਦੁਹਾਈ ਵੱਲ ਧਿਆਨ ਦੇ;
ਸਾਫ਼ਦਿਲੀ ਨਾਲ ਕੀਤੀ ਮੇਰੀ ਪ੍ਰਾਰਥਨਾ ਸੁਣ।+
2 ਮੇਰਾ ਸਹੀ ਇਨਸਾਫ਼ ਕਰ;+
ਤੇਰੀਆਂ ਅੱਖਾਂ ਦੇਖਣ ਕਿ ਮੈਂ ਸਹੀ ਹਾਂ।
3 ਤੂੰ ਮੇਰੇ ਦਿਲ ਨੂੰ ਜਾਂਚਿਆ ਹੈ ਅਤੇ ਰਾਤ ਨੂੰ ਮੇਰੀ ਛਾਣ-ਬੀਣ ਕੀਤੀ ਹੈ;+
ਤੂੰ ਮੈਨੂੰ ਸ਼ੁੱਧ ਕੀਤਾ ਹੈ,+
ਬਾਅਦ ਵਿਚ ਵੀ ਤੂੰ ਦੇਖੇਂਗਾ ਕਿ ਮੈਂ ਕਿਸੇ ਬੁਰੇ ਕੰਮ ਦੀ ਸਾਜ਼ਸ਼ ਨਹੀਂ ਘੜੀ
ਅਤੇ ਮੇਰੇ ਮੂੰਹ ਵਿੱਚੋਂ ਕੋਈ ਗ਼ਲਤ ਗੱਲ ਨਹੀਂ ਨਿਕਲੀ।
4 ਦੂਜੇ ਭਾਵੇਂ ਆਪਣੀ ਮਨ-ਮਰਜ਼ੀ ਮੁਤਾਬਕ ਚੱਲਦੇ ਹਨ,
ਪਰ ਮੈਂ ਤੇਰੇ ਮੂੰਹ ਦੇ ਬਚਨਾਂ ਮੁਤਾਬਕ ਚੱਲ ਕੇ ਲੁਟੇਰਿਆਂ ਦੇ ਰਾਹਾਂ ਤੋਂ ਦੂਰ ਰਹਿੰਦਾ ਹਾਂ।+
6 ਹੇ ਪਰਮੇਸ਼ੁਰ, ਮੈਂ ਤੈਨੂੰ ਪੁਕਾਰਦਾ ਹਾਂ ਕਿਉਂਕਿ ਤੂੰ ਮੈਨੂੰ ਜਵਾਬ ਦੇਵੇਂਗਾ।+
ਮੇਰੇ ਵੱਲ ਕੰਨ ਲਾ।* ਮੇਰੀ ਬੇਨਤੀ ਸੁਣ।+
7 ਤੂੰ ਉਨ੍ਹਾਂ ਸਾਰਿਆਂ ਦਾ ਮੁਕਤੀਦਾਤਾ ਹੈ
ਜੋ ਤੇਰੇ ਵਿਰੋਧੀਆਂ ਤੋਂ ਭੱਜ ਕੇ ਤੇਰੇ ਸੱਜੇ ਹੱਥ ਪਨਾਹ ਲੈਂਦੇ ਹਨ।
ਤੂੰ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕਰ।+
9 ਦੁਸ਼ਟਾਂ ਤੋਂ ਮੈਨੂੰ ਬਚਾ ਜੋ ਮੇਰੇ ʼਤੇ ਹਮਲਾ ਕਰਦੇ ਹਨ,
ਮੇਰੇ ਜਾਨੀ ਦੁਸ਼ਮਣਾਂ ਤੋਂ ਮੇਰੀ ਰਾਖੀ ਕਰ ਜਿਨ੍ਹਾਂ ਨੇ ਮੈਨੂੰ ਘੇਰਿਆ ਹੈ।+
10 ਉਨ੍ਹਾਂ ਦੇ ਦਿਲ ਪੱਥਰ ਹੋ ਗਏ ਹਨ;*
ਉਹ ਆਪਣੇ ਮੂੰਹੋਂ ਹੰਕਾਰ ਭਰੀਆਂ ਗੱਲਾਂ ਬੋਲਦੇ ਹਨ;
11 ਹੁਣ ਉਨ੍ਹਾਂ ਨੇ ਸਾਨੂੰ ਚਾਰੇ ਪਾਸਿਓਂ ਘੇਰ ਲਿਆ ਹੈ;+
ਉਹ ਸਾਨੂੰ ਬਰਬਾਦ ਕਰਨ* ਦੇ ਮੌਕੇ ਭਾਲਦੇ ਹਨ।
12 ਮੇਰਾ ਦੁਸ਼ਮਣ ਸ਼ੇਰ ਵਰਗਾ ਹੈ
ਘਾਤ ਲਾਈ ਬੈਠੇ ਜਵਾਨ ਸ਼ੇਰ ਵਰਗਾ,
ਉਹ ਆਪਣੇ ਸ਼ਿਕਾਰ ਦੀ ਬੋਟੀ-ਬੋਟੀ ਕਰਨ ਲਈ ਤਿਆਰ ਰਹਿੰਦਾ ਹੈ।
13 ਹੇ ਯਹੋਵਾਹ, ਉੱਠ ਅਤੇ ਉਸ ਦਾ ਮੁਕਾਬਲਾ ਕਰ+ ਅਤੇ ਉਸ ਨੂੰ ਹਰਾ ਦੇ;
ਆਪਣੀ ਤਲਵਾਰ ਨਾਲ ਮੈਨੂੰ ਉਸ ਦੁਸ਼ਟ ਤੋਂ ਬਚਾ;
14 ਹੇ ਯਹੋਵਾਹ, ਆਪਣੇ ਹੱਥ ਨਾਲ ਮੈਨੂੰ ਇਸ ਦੁਨੀਆਂ* ਦੇ ਲੋਕਾਂ ਤੋਂ ਛੁਡਾ
ਜਿਹੜੇ ਸਿਰਫ਼ ਅੱਜ ਲਈ ਜੀਉਂਦੇ ਹਨ,+
ਜਿਨ੍ਹਾਂ ਨੂੰ ਤੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈਂ+
ਅਤੇ ਜਿਹੜੇ ਆਪਣੇ ਬਹੁਤ ਸਾਰੇ ਪੁੱਤਰਾਂ ਲਈ ਵਿਰਾਸਤ ਛੱਡ ਜਾਂਦੇ ਹਨ।
15 ਪਰ ਧਰਮੀ ਅਸੂਲਾਂ ਮੁਤਾਬਕ ਚੱਲਣ ਕਰਕੇ ਮੈਂ ਤੇਰਾ ਚਿਹਰਾ ਦੇਖਾਂਗਾ;
ਜਦ ਮੈਂ ਜਾਗਦਾ ਹਾਂ, ਤਾਂ ਤੈਨੂੰ ਦੇਖ ਕੇ ਮੈਨੂੰ ਤਸੱਲੀ ਹੁੰਦੀ ਹੈ।+
ਨਿਰਦੇਸ਼ਕ ਲਈ ਹਿਦਾਇਤ। ਯਹੋਵਾਹ ਦੇ ਸੇਵਕ ਦਾਊਦ ਦਾ ਗੀਤ। ਉਸ ਨੇ ਉਦੋਂ ਇਹ ਸ਼ਬਦ ਯਹੋਵਾਹ ਨੂੰ ਕਹੇ ਜਦੋਂ ਯਹੋਵਾਹ ਨੇ ਉਸ ਨੂੰ ਉਸ ਦੇ ਸਾਰੇ ਦੁਸ਼ਮਣਾਂ ਅਤੇ ਸ਼ਾਊਲ ਦੇ ਹੱਥੋਂ ਬਚਾਇਆ ਸੀ। ਉਸ ਨੇ ਕਿਹਾ:+
18 ਹੇ ਯਹੋਵਾਹ ਮੇਰੀ ਤਾਕਤ,+ ਮੈਂ ਤੈਨੂੰ ਪਿਆਰ ਕਰਦਾ ਹਾਂ।
2 ਯਹੋਵਾਹ ਮੇਰੀ ਚਟਾਨ ਅਤੇ ਮੇਰਾ ਕਿਲਾ ਹੈ, ਉਹੀ ਮੈਨੂੰ ਬਚਾਉਂਦਾ ਹੈ।+
ਮੇਰਾ ਪਰਮੇਸ਼ੁਰ ਮੇਰੀ ਚਟਾਨ ਹੈ+ ਜਿਸ ਵਿਚ ਮੈਂ ਪਨਾਹ ਲਈ ਹੈ,
3 ਮੈਂ ਯਹੋਵਾਹ ਨੂੰ ਪੁਕਾਰਦਾ ਹਾਂ ਜੋ ਤਾਰੀਫ਼ ਦਾ ਹੱਕਦਾਰ ਹੈ
ਅਤੇ ਉਹ ਮੈਨੂੰ ਮੇਰੇ ਦੁਸ਼ਮਣਾਂ ਤੋਂ ਬਚਾਵੇਗਾ।+
6 ਬਿਪਤਾ ਦੇ ਵੇਲੇ ਮੈਂ ਯਹੋਵਾਹ ਨੂੰ ਪੁਕਾਰਿਆ,
ਮੈਂ ਆਪਣੇ ਪਰਮੇਸ਼ੁਰ ਨੂੰ ਮਦਦ ਲਈ ਦੁਹਾਈ ਦਿੰਦਾ ਰਿਹਾ।
7 ਫਿਰ ਧਰਤੀ ਹਿੱਲਣ ਅਤੇ ਥਰਥਰਾਉਣ ਲੱਗ ਪਈ;+
ਪਹਾੜਾਂ ਦੀਆਂ ਨੀਂਹਾਂ ਕੰਬਣ ਲੱਗ ਪਈਆਂ
ਅਤੇ ਉਸ ਦੇ ਕ੍ਰੋਧਵਾਨ ਹੋਣ ਕਰਕੇ ਉਹ ਹਿੱਲਣ ਲੱਗ ਪਈਆਂ।+
8 ਉਸ ਦੀਆਂ ਨਾਸਾਂ ਵਿੱਚੋਂ ਧੂੰਆਂ ਨਿਕਲਿਆ
ਅਤੇ ਉਸ ਦੇ ਮੂੰਹ ਵਿੱਚੋਂ ਭਸਮ ਕਰਨ ਵਾਲੀ ਅੱਗ ਨਿਕਲੀ;+
ਉਸ ਤੋਂ ਅੰਗਿਆਰੇ ਡਿਗ ਰਹੇ ਸਨ।
10 ਉਹ ਇਕ ਕਰੂਬੀ ʼਤੇ ਸਵਾਰ ਹੋ ਕੇ ਉੱਡਦਾ ਹੋਇਆ ਆਇਆ।+
ਉਹ ਇਕ ਦੂਤ* ਦੇ ਖੰਭਾਂ ʼਤੇ ਬੈਠ ਕੇ ਤੇਜ਼ੀ ਨਾਲ ਹੇਠਾਂ ਉਤਰਿਆ।+
11 ਫਿਰ ਉਸ ਨੇ ਹਨੇਰੇ ਨੂੰ ਤੰਬੂ ਬਣਾ ਕੇ,
ਹਾਂ, ਤੂਫ਼ਾਨੀ ਬੱਦਲਾਂ ਅਤੇ ਕਾਲੀਆਂ ਘਟਾਵਾਂ ਨਾਲ,+
ਆਪਣੇ ਆਪ ਨੂੰ ਚਾਰੇ ਪਾਸਿਓਂ ਢਕ ਲਿਆ।+
12 ਉਸ ਦੇ ਸਾਮ੍ਹਣੇ ਤੇਜ ਚਮਕਿਆ,
ਬੱਦਲਾਂ ਤੋਂ ਗੜੇ ਅਤੇ ਅੰਗਿਆਰੇ ਵਰ੍ਹੇ।
14 ਉਸ ਨੇ ਆਪਣੇ ਤੀਰ ਚਲਾ ਕੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ;+
ਉਸ ਨੇ ਬਿਜਲੀ ਲਿਸ਼ਕਾ ਕੇ ਉਨ੍ਹਾਂ ਵਿਚ ਗੜਬੜੀ ਫੈਲਾ ਦਿੱਤੀ।+
15 ਹੇ ਯਹੋਵਾਹ, ਤੇਰੇ ਝਿੜਕਣ ਨਾਲ ਅਤੇ ਤੇਰੀਆਂ ਨਾਸਾਂ ਦੇ ਤੇਜ਼ ਸਾਹ ਨਾਲ
ਨਦੀਆਂ ਦੇ ਤਲ ਨਜ਼ਰ ਆਉਣ ਲੱਗੇ,+
ਧਰਤੀ ਦੀਆਂ ਨੀਂਹਾਂ ਦਿਸਣ ਲੱਗੀਆਂ।+
16 ਉਸ ਨੇ ਉੱਪਰੋਂ ਆਪਣਾ ਹੱਥ ਵਧਾ ਕੇ
ਮੈਨੂੰ ਡੂੰਘੇ ਪਾਣੀਆਂ ਵਿੱਚੋਂ ਬਾਹਰ ਕੱਢ ਲਿਆ।+
17 ਉਸ ਨੇ ਮੈਨੂੰ ਮੇਰੇ ਤਾਕਤਵਰ ਦੁਸ਼ਮਣ ਤੋਂ ਛੁਡਾ ਲਿਆ+
ਜਿਹੜੇ ਮੇਰੇ ਨਾਲ ਨਫ਼ਰਤ ਕਰਦੇ ਸਨ ਅਤੇ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਸਨ।+
18 ਬਿਪਤਾ ਦੇ ਵੇਲੇ ਉਨ੍ਹਾਂ ਨੇ ਮੇਰੇ ʼਤੇ ਹਮਲਾ ਕੀਤਾ,+
ਪਰ ਯਹੋਵਾਹ ਮੇਰਾ ਸਹਾਰਾ ਸੀ।
21 ਕਿਉਂਕਿ ਮੈਂ ਯਹੋਵਾਹ ਦੇ ਰਾਹਾਂ ʼਤੇ ਚੱਲਿਆ ਹਾਂ
ਅਤੇ ਮੈਂ ਪਰਮੇਸ਼ੁਰ ਤੋਂ ਦੂਰ ਜਾਣ ਦੀ ਦੁਸ਼ਟਤਾ ਨਹੀਂ ਕੀਤੀ।
22 ਮੈਂ ਉਸ ਦੇ ਸਾਰੇ ਹੁਕਮ ਧਿਆਨ ਵਿਚ ਰੱਖਦਾ ਹਾਂ;
ਮੈਂ ਉਸ ਦੇ ਨਿਯਮਾਂ ਦਾ ਨਿਰਾਦਰ ਨਹੀਂ ਕਰਾਂਗਾ।
25 ਵਫ਼ਾਦਾਰ ਇਨਸਾਨ ਨਾਲ ਤੂੰ ਵਫ਼ਾਦਾਰੀ ਨਿਭਾਉਂਦਾ ਹੈਂ;+
ਨੇਕ ਇਨਸਾਨ ਨਾਲ ਤੂੰ ਨੇਕੀ ਨਾਲ ਪੇਸ਼ ਆਉਂਦਾ ਹੈਂ;+
26 ਸ਼ੁੱਧ ਇਨਸਾਨ ਨਾਲ ਤੂੰ ਸ਼ੁੱਧਤਾ ਨਾਲ,+
ਪਰ ਟੇਢੇ ਇਨਸਾਨ ਨਾਲ ਤੂੰ ਹੁਸ਼ਿਆਰੀ ਨਾਲ ਪੇਸ਼ ਆਉਂਦਾ ਹੈਂ।+
28 ਹੇ ਯਹੋਵਾਹ, ਤੂੰ ਮੇਰਾ ਦੀਵਾ ਬਾਲ਼ਦਾ ਹੈਂ,
ਮੇਰਾ ਪਰਮੇਸ਼ੁਰ ਮੇਰਾ ਹਨੇਰਾ ਦੂਰ ਕਰਦਾ ਹੈ।+
29 ਤੇਰੀ ਮਦਦ ਸਦਕਾ ਮੈਂ ਲੁਟੇਰਿਆਂ ਦੀ ਟੋਲੀ ਦਾ ਮੁਕਾਬਲਾ ਕਰ ਸਕਦਾ ਹਾਂ;+
ਪਰਮੇਸ਼ੁਰ ਦੀ ਤਾਕਤ ਨਾਲ ਮੈਂ ਕੰਧ ਟੱਪ ਸਕਦਾ ਹਾਂ।+
ਉਹ ਉਨ੍ਹਾਂ ਸਾਰੇ ਲੋਕਾਂ ਲਈ ਢਾਲ ਹੈ ਜੋ ਉਸ ਕੋਲ ਪਨਾਹ ਲੈਂਦੇ ਹਨ।+
31 ਯਹੋਵਾਹ ਤੋਂ ਸਿਵਾਇ ਹੋਰ ਕੌਣ ਪਰਮੇਸ਼ੁਰ ਹੈ?+
ਅਤੇ ਸਾਡੇ ਪਰਮੇਸ਼ੁਰ ਤੋਂ ਛੁੱਟ ਹੋਰ ਕਿਹੜੀ ਚਟਾਨ ਹੈ?+
33 ਉਹ ਮੇਰੇ ਪੈਰਾਂ ਨੂੰ ਹਿਰਨ ਦੇ ਪੈਰਾਂ ਵਰਗਾ ਬਣਾਉਂਦਾ ਹੈ;
ਉਹ ਮੈਨੂੰ ਉੱਚੀਆਂ ਥਾਵਾਂ ʼਤੇ ਖੜ੍ਹਾ ਕਰਦਾ ਹੈ।+
34 ਉਹ ਮੇਰੇ ਹੱਥਾਂ ਨੂੰ ਯੁੱਧ ਕਰਨਾ ਸਿਖਾਉਂਦਾ ਹੈ;
ਮੇਰੀਆਂ ਬਾਹਾਂ ਤਾਂਬੇ ਦੀ ਕਮਾਨ ਨੂੰ ਮੋੜ ਸਕਦੀਆਂ ਹਨ।
35 ਤੂੰ ਮੈਨੂੰ ਆਪਣੀ ਮੁਕਤੀ ਦੀ ਢਾਲ ਦਿੰਦਾ ਹੈਂ,+
ਤੇਰਾ ਸੱਜਾ ਹੱਥ ਮੈਨੂੰ ਸਹਾਰਾ ਦਿੰਦਾ* ਹੈ
ਅਤੇ ਤੇਰੀ ਨਿਮਰਤਾ ਮੈਨੂੰ ਉੱਚਾ ਚੁੱਕਦੀ ਹੈ।+
37 ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਾਂਗਾ ਅਤੇ ਉਨ੍ਹਾਂ ਨੂੰ ਘੇਰ ਲਵਾਂਗਾ;
ਮੈਂ ਤਦ ਤਕ ਵਾਪਸ ਨਹੀਂ ਆਵਾਂਗਾ ਜਦ ਤਕ ਉਹ ਨਾਸ਼ ਨਾ ਹੋ ਜਾਣ।
38 ਮੈਂ ਉਨ੍ਹਾਂ ਨੂੰ ਕੁਚਲ ਦਿਆਂਗਾ ਤਾਂਕਿ ਉਹ ਉੱਠ ਨਾ ਸਕਣ;+
ਮੈਂ ਉਨ੍ਹਾਂ ਨੂੰ ਪੈਰਾਂ ਹੇਠ ਮਿੱਧ ਦਿਆਂਗਾ।
39 ਤੂੰ ਮੈਨੂੰ ਯੁੱਧ ਲੜਨ ਦੀ ਤਾਕਤ ਬਖ਼ਸ਼ੇਂਗਾ;
ਤੂੰ ਮੇਰੇ ਵੈਰੀਆਂ ਨੂੰ ਮੇਰੇ ਪੈਰਾਂ ਹੇਠ ਕਰੇਂਗਾ।+
40 ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ਸਾਮ੍ਹਣਿਓਂ ਭਜਾਵੇਂਗਾ*
ਅਤੇ ਮੇਰੇ ਨਾਲ ਨਫ਼ਰਤ ਕਰਨ ਵਾਲਿਆਂ ਦਾ ਮੈਂ ਨਾਮੋ-ਨਿਸ਼ਾਨ ਮਿਟਾ* ਦਿਆਂਗਾ।+
41 ਉਹ ਮਦਦ ਲਈ ਦੁਹਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ;
ਉਹ ਯਹੋਵਾਹ ਨੂੰ ਵੀ ਮਦਦ ਲਈ ਪੁਕਾਰਦੇ ਹਨ, ਪਰ ਉਹ ਉਨ੍ਹਾਂ ਨੂੰ ਜਵਾਬ ਨਹੀਂ ਦਿੰਦਾ।
42 ਮੈਂ ਉਨ੍ਹਾਂ ਨੂੰ ਕੁੱਟ-ਕੁੱਟ ਕੇ ਧੂੜ ਬਣਾ ਦਿਆਂਗਾ ਜਿਸ ਨੂੰ ਹਵਾ ਉਡਾ ਕੇ ਲੈ ਜਾਵੇਗੀ;
ਮੈਂ ਉਨ੍ਹਾਂ ਨੂੰ ਗਲੀਆਂ ਵਿਚ ਚਿੱਕੜ ਵਾਂਗ ਸੁੱਟਾਂਗਾ।
43 ਤੂੰ ਮੈਨੂੰ ਲੋਕਾਂ ਦੇ ਵਿਰੋਧ ਤੋਂ ਬਚਾਵੇਂਗਾ।+
ਤੂੰ ਮੈਨੂੰ ਕੌਮਾਂ ਦਾ ਮੁਖੀ ਠਹਿਰਾਵੇਂਗਾ।+
ਜਿਹੜੇ ਲੋਕ ਮੈਨੂੰ ਨਹੀਂ ਜਾਣਦੇ, ਉਹ ਮੇਰੀ ਸੇਵਾ ਕਰਨਗੇ।+
44 ਪਰਦੇਸੀ ਸਿਰਫ਼ ਖ਼ਬਰ ਸੁਣ ਕੇ ਹੀ ਮੇਰਾ ਕਹਿਣਾ ਮੰਨਣਗੇ;
ਉਹ ਡਰਦੇ-ਡਰਦੇ ਮੇਰੇ ਅੱਗੇ ਆਉਣਗੇ।+
45 ਪਰਦੇਸੀ ਹਿੰਮਤ ਹਾਰ ਬੈਠਣਗੇ;*
ਉਹ ਆਪਣੇ ਕਿਲਿਆਂ ਵਿੱਚੋਂ ਕੰਬਦੇ ਹੋਏ ਨਿਕਲਣਗੇ।
46 ਯਹੋਵਾਹ ਜੀਉਂਦਾ ਪਰਮੇਸ਼ੁਰ ਹੈ! ਮੇਰੀ ਚਟਾਨ ਦੀ ਮਹਿਮਾ ਹੋਵੇ!+
ਮੇਰੀ ਮੁਕਤੀ ਦੇ ਪਰਮੇਸ਼ੁਰ ਦਾ ਨਾਂ ਬੁਲੰਦ ਹੋਵੇ!+
47 ਸੱਚਾ ਪਰਮੇਸ਼ੁਰ ਮੇਰਾ ਬਦਲਾ ਲੈਂਦਾ ਹੈ;+
ਉਹ ਲੋਕਾਂ ਨੂੰ ਮੇਰੇ ਅਧੀਨ ਕਰਦਾ ਹੈ।
48 ਉਹ ਗੁੱਸੇ ਵਿਚ ਭੜਕੇ ਹੋਏ ਮੇਰੇ ਦੁਸ਼ਮਣਾਂ ਤੋਂ ਮੈਨੂੰ ਬਚਾਉਂਦਾ ਹੈ;
ਤੂੰ ਮੇਰੇ ʼਤੇ ਹਮਲਾ ਕਰਨ ਵਾਲਿਆਂ ਤੋਂ ਮੈਨੂੰ ਉੱਚਾ ਚੁੱਕਦਾ ਹੈਂ;+
ਤੂੰ ਖ਼ੂਨ-ਖ਼ਰਾਬਾ ਕਰਨ ਵਾਲੇ ਤੋਂ ਮੈਨੂੰ ਬਚਾਉਂਦਾ ਹੈਂ।
50 ਉਹ ਆਪਣੇ ਰਾਜੇ ਲਈ ਮੁਕਤੀ ਦੇ ਵੱਡੇ-ਵੱਡੇ ਕੰਮ ਕਰਦਾ ਹੈ;*+
ਉਹ ਆਪਣੇ ਚੁਣੇ ਹੋਏ+ ਲਈ, ਹਾਂ, ਦਾਊਦ ਅਤੇ ਉਸ ਦੀ ਸੰਤਾਨ* ਲਈ,
ਹਮੇਸ਼ਾ-ਹਮੇਸ਼ਾ ਵਾਸਤੇ ਅਟੱਲ ਪਿਆਰ ਦਿਖਾਉਂਦਾ ਹੈ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
2 ਉਹ ਹਰ ਦਿਨ ਗਵਾਹੀ ਭਰਦੇ ਹਨ
ਅਤੇ ਉਹ ਹਰ ਰਾਤ ਗਿਆਨ ਦਿੰਦੇ ਹਨ।
3 ਨਾ ਹੀ ਉਨ੍ਹਾਂ ਦੇ ਬੋਲ ਹਨ ਅਤੇ ਨਾ ਹੀ ਸ਼ਬਦ;
ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ।
ਉਸ ਨੇ ਆਕਾਸ਼ ਵਿਚ ਸੂਰਜ ਲਈ ਤੰਬੂ ਲਾਇਆ ਹੈ;
5 ਸੂਰਜ ਲਾੜੇ ਵਾਂਗ ਆਪਣੇ ਕਮਰੇ ਵਿੱਚੋਂ ਨਿਕਲਦਾ ਹੈ;
ਉਸ ਨੂੰ ਇਕ ਸੂਰਮੇ ਵਾਂਗ ਦੌੜ ਲਾਉਣ ਵਿਚ ਖ਼ੁਸ਼ੀ ਹੁੰਦੀ ਹੈ।
6 ਉਹ ਆਕਾਸ਼ ਦੇ ਇਕ ਸਿਰੇ ਤੋਂ ਨਿਕਲਦਾ ਹੈ
ਅਤੇ ਚੱਕਰ ਕੱਢ ਕੇ ਦੂਜੇ ਸਿਰੇ ਤਕ ਜਾਂਦਾ ਹੈ;+
ਕੋਈ ਵੀ ਚੀਜ਼ ਉਸ ਦੀ ਗਰਮੀ ਤੋਂ ਬਚ ਨਹੀਂ ਸਕਦੀ।
7 ਯਹੋਵਾਹ ਦਾ ਕਾਨੂੰਨ ਮੁਕੰਮਲ ਹੈ+ ਜੋ ਨਵੇਂ ਸਿਰਿਓਂ ਜਾਨ ਪਾਉਂਦਾ ਹੈ।+
ਯਹੋਵਾਹ ਦੀ ਨਸੀਹਤ* ਭਰੋਸੇਯੋਗ ਹੈ+ ਜੋ ਨਾਤਜਰਬੇਕਾਰ ਨੂੰ ਬੁੱਧੀਮਾਨ ਬਣਾਉਂਦੀ ਹੈ।+
8 ਯਹੋਵਾਹ ਦੇ ਆਦੇਸ਼ ਸਹੀ ਹਨ ਜੋ ਦਿਲ ਨੂੰ ਖ਼ੁਸ਼ ਕਰਦੇ ਹਨ;+
ਯਹੋਵਾਹ ਦੇ ਹੁਕਮ ਸ਼ੁੱਧ ਹਨ ਜੋ ਅੱਖਾਂ ਵਿਚ ਚਮਕ ਲਿਆਉਂਦੇ ਹਨ।+
9 ਯਹੋਵਾਹ ਦਾ ਡਰ+ ਪਵਿੱਤਰ ਹੈ ਜੋ ਹਮੇਸ਼ਾ ਕਾਇਮ ਰਹਿੰਦਾ ਹੈ।
ਯਹੋਵਾਹ ਦੇ ਕਾਨੂੰਨ ਸੱਚੇ, ਹਾਂ, ਬਿਲਕੁਲ ਸਹੀ ਹਨ।+
10 ਉਹ ਸੋਨੇ ਨਾਲੋਂ,
ਹਾਂ, ਬਹੁਤ ਸਾਰੇ ਕੁੰਦਨ* ਸੋਨੇ ਨਾਲੋਂ ਵੀ ਮਨ ਨੂੰ ਭਾਉਂਦੇ ਹਨ+
ਅਤੇ ਉਹ ਸ਼ਹਿਦ, ਹਾਂ, ਛੱਤੇ ਤੋਂ ਚੋਂਦੇ ਸ਼ਹਿਦ ਨਾਲੋਂ ਵੀ ਜ਼ਿਆਦਾ ਮਿੱਠੇ ਹਨ।+
12 ਆਪਣੀਆਂ ਗ਼ਲਤੀਆਂ ਦਾ ਕਿਸ ਨੂੰ ਅਹਿਸਾਸ ਹੁੰਦਾ ਹੈ?+
ਮੇਰੇ ਤੋਂ ਅਣਜਾਣੇ ਵਿਚ ਜੋ ਪਾਪ ਹੋਏ ਹਨ, ਤੂੰ ਉਨ੍ਹਾਂ ਤੋਂ ਮੈਨੂੰ ਬੇਕਸੂਰ ਠਹਿਰਾ।
ਫਿਰ ਮੈਂ ਬੇਦਾਗ਼ ਹੋ ਜਾਵਾਂਗਾ+
ਅਤੇ ਆਪਣੇ ਗੰਭੀਰ ਪਾਪਾਂ ਤੋਂ ਨਿਰਦੋਸ਼ ਠਹਿਰਾਂਗਾ।
14 ਹੇ ਯਹੋਵਾਹ, ਮੇਰੀ ਚਟਾਨ+ ਅਤੇ ਮੇਰੇ ਮੁਕਤੀਦਾਤੇ,+
ਮੇਰੇ ਮੂੰਹ ਦੀਆਂ ਗੱਲਾਂ ਅਤੇ ਮੇਰੇ ਮਨ ਦੇ ਖ਼ਿਆਲਾਂ ਤੋਂ ਤੈਨੂੰ ਖ਼ੁਸ਼ੀ ਮਿਲੇ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
20 ਬਿਪਤਾ ਦੇ ਦਿਨ ਯਹੋਵਾਹ ਤੇਰੀ ਪ੍ਰਾਰਥਨਾ ਦਾ ਜਵਾਬ ਦੇਵੇ।
ਯਾਕੂਬ ਦੇ ਪਰਮੇਸ਼ੁਰ ਦਾ ਨਾਂ ਤੇਰੀ ਹਿਫਾਜ਼ਤ ਕਰੇ।+
3 ਉਹ ਤੇਰੀਆਂ ਸਾਰੀਆਂ ਭੇਟਾਂ ਨੂੰ ਯਾਦ ਰੱਖੇ;
ਉਹ ਤੇਰੀਆਂ ਹੋਮ-ਬਲ਼ੀਆਂ ਨੂੰ ਖ਼ੁਸ਼ੀ-ਖ਼ੁਸ਼ੀ ਕਬੂਲ ਕਰੇ। (ਸਲਹ)
4 ਉਹ ਤੇਰੇ ਮਨ ਦੀਆਂ ਇੱਛਾਵਾਂ ਪੂਰੀਆਂ ਕਰੇ+
ਅਤੇ ਤੇਰੀਆਂ ਸਾਰੀਆਂ ਯੋਜਨਾਵਾਂ ਵਿਚ ਤੈਨੂੰ ਕਾਮਯਾਬੀ ਬਖ਼ਸ਼ੇ।
5 ਅਸੀਂ ਤੇਰੇ ਮੁਕਤੀ ਦੇ ਕੰਮਾਂ ਕਰਕੇ ਤੇਰੀ ਜੈ-ਜੈ ਕਾਰ ਕਰਾਂਗੇ;+
ਅਸੀਂ ਆਪਣੇ ਪਰਮੇਸ਼ੁਰ ਦੇ ਨਾਂ ਦੇ ਝੰਡੇ ਲਹਿਰਾਵਾਂਗੇ।+
ਯਹੋਵਾਹ ਤੇਰੀਆਂ ਸਾਰੀਆਂ ਅਰਜੋਈਆਂ ਸੁਣੇ।
6 ਹੁਣ ਮੈਂ ਜਾਣ ਗਿਆ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਨੂੰ ਬਚਾਉਂਦਾ ਹੈ।+
ਉਹ ਆਪਣੇ ਪਵਿੱਤਰ ਸਥਾਨ ਸਵਰਗ ਤੋਂ ਉਸ ਦੀਆਂ ਪ੍ਰਾਰਥਨਾਵਾਂ ਦਾ ਜਵਾਬ ਦਿੰਦਾ ਹੈ
7 ਕੁਝ ਲੋਕ ਰਥਾਂ ʼਤੇ ਅਤੇ ਕਈ ਘੋੜਿਆਂ ਉੱਤੇ ਭਰੋਸਾ ਰੱਖਦੇ ਹਨ,+
ਪਰ ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਂ ਲੈ ਕੇ ਅਰਦਾਸ ਕਰਦੇ ਹਾਂ।+
8 ਉਹ ਲੜਖੜਾ ਕੇ ਡਿਗ ਪਏ ਹਨ,
ਪਰ ਅਸੀਂ ਉੱਠ ਕੇ ਖੜ੍ਹੇ ਹੋ ਗਏ ਹਾਂ।+
9 ਹੇ ਯਹੋਵਾਹ, ਰਾਜੇ ਨੂੰ ਬਚਾ!+
ਜਦ ਅਸੀਂ ਮਦਦ ਲਈ ਉਸ ਨੂੰ ਪੁਕਾਰਾਂਗੇ, ਤਾਂ ਉਹ ਸਾਡੀ ਪੁਕਾਰ ਸੁਣੇਗਾ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
21 ਹੇ ਯਹੋਵਾਹ, ਤੇਰੀ ਤਾਕਤ ਕਰਕੇ ਰਾਜਾ ਖ਼ੁਸ਼ ਹੁੰਦਾ ਹੈ;+
ਉਹ ਤੇਰੇ ਮੁਕਤੀ ਦੇ ਕੰਮਾਂ ਕਰਕੇ ਕਿੰਨਾ ਖ਼ੁਸ਼ ਹੁੰਦਾ ਹੈ!+
2 ਤੂੰ ਉਸ ਦੇ ਮਨ ਦੀ ਮੁਰਾਦ ਪੂਰੀ ਕੀਤੀ ਹੈ+
ਅਤੇ ਤੂੰ ਉਸ ਦੀ ਬੇਨਤੀ ਅਣਸੁਣੀ ਨਹੀਂ ਕੀਤੀ। (ਸਲਹ)
5 ਤੇਰੇ ਮੁਕਤੀ ਦੇ ਕੰਮਾਂ ਕਰਕੇ ਉਸ ਦੀ ਬਹੁਤ ਸ਼ੋਭਾ ਹੁੰਦੀ ਹੈ।+
ਤੂੰ ਉਸ ਨੂੰ ਮਹਿਮਾ ਅਤੇ ਸ਼ਾਨੋ-ਸ਼ੌਕਤ ਬਖ਼ਸ਼ਦਾ ਹੈਂ।
7 ਰਾਜੇ ਨੂੰ ਯਹੋਵਾਹ ʼਤੇ ਭਰੋਸਾ ਹੈ;+
ਅੱਤ ਮਹਾਨ ਉਸ ਨੂੰ ਅਟੱਲ ਪਿਆਰ ਕਰਦਾ ਹੈ, ਇਸ ਲਈ ਉਸ ਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।*+
8 ਤੇਰਾ ਹੱਥ ਤੇਰੇ ਸਾਰੇ ਦੁਸ਼ਮਣਾਂ ਨੂੰ ਫੜ ਲਵੇਗਾ;
ਤੇਰਾ ਸੱਜਾ ਹੱਥ ਉਨ੍ਹਾਂ ਨੂੰ ਫੜ ਲਵੇਗਾ ਜੋ ਤੈਨੂੰ ਨਫ਼ਰਤ ਕਰਦੇ ਹਨ।
9 ਤੂੰ ਉਨ੍ਹਾਂ ਨੂੰ ਬਲ਼ਦੀ ਭੱਠੀ ਵਰਗਾ ਬਣਾ ਦੇਵੇਂਗਾ ਜਦੋਂ ਤੂੰ ਮਿਥੇ ਹੋਏ ਸਮੇਂ ਤੇ ਉਨ੍ਹਾਂ ਦੀ ਜਾਂਚ ਕਰੇਂਗਾ।
ਯਹੋਵਾਹ ਕ੍ਰੋਧ ਵਿਚ ਆ ਕੇ ਉਨ੍ਹਾਂ ਨੂੰ ਨਿਗਲ਼ ਜਾਵੇਗਾ ਅਤੇ ਅੱਗ ਉਨ੍ਹਾਂ ਨੂੰ ਭਸਮ ਕਰ ਦੇਵੇਗੀ।+
10 ਤੂੰ ਉਨ੍ਹਾਂ ਦੀ ਔਲਾਦ ਨੂੰ ਧਰਤੀ ਤੋਂ
ਅਤੇ ਉਨ੍ਹਾਂ ਦੀ ਸੰਤਾਨ ਨੂੰ ਮਨੁੱਖ ਦੇ ਪੁੱਤਰਾਂ ਵਿੱਚੋਂ ਨਾਸ਼ ਕਰ ਦੇਵੇਂਗਾ।
13 ਹੇ ਯਹੋਵਾਹ, ਉੱਠ ਅਤੇ ਆਪਣੀ ਤਾਕਤ ਦਿਖਾ।
ਅਸੀਂ ਤੇਰੇ ਬਲ ਦਾ ਗੁਣਗਾਨ ਕਰਾਂਗੇ।*
ਨਿਰਦੇਸ਼ਕ ਲਈ ਹਿਦਾਇਤ; “ਸਵੇਰ ਦੀ ਹਿਰਨੀ”* ਮੁਤਾਬਕ। ਦਾਊਦ ਦਾ ਜ਼ਬੂਰ।
22 ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+
ਤੂੰ ਮੈਨੂੰ ਬਚਾਉਣ ਕਿਉਂ ਨਹੀਂ ਆਉਂਦਾ?
ਤੂੰ ਮੇਰੀ ਦਰਦ ਭਰੀ ਪੁਕਾਰ ਕਿਉਂ ਨਹੀਂ ਸੁਣਦਾ?+
2 ਮੇਰੇ ਪਰਮੇਸ਼ੁਰ, ਮੈਂ ਤੈਨੂੰ ਸਾਰਾ-ਸਾਰਾ ਦਿਨ ਪੁਕਾਰਦਾ ਹਾਂ,
ਮੈਂ ਰਾਤ ਨੂੰ ਵੀ ਤੇਰੇ ਅੱਗੇ ਦੁਹਾਈ ਦਿੰਦਾ ਹਾਂ, ਪਰ ਤੂੰ ਜਵਾਬ ਨਹੀਂ ਦਿੰਦਾ।+
3 ਪਰ ਤੂੰ ਪਵਿੱਤਰ ਹੈਂ,+
ਸਾਰਾ ਇਜ਼ਰਾਈਲ ਤੇਰੇ ਆਲੇ-ਦੁਆਲੇ ਖੜ੍ਹਾ ਤੇਰੀ ਮਹਿਮਾ ਕਰਦਾ ਹੈ।
5 ਉਨ੍ਹਾਂ ਨੇ ਤੇਰੇ ਅੱਗੇ ਦੁਹਾਈ ਦਿੱਤੀ ਅਤੇ ਉਹ ਬਚਾਏ ਗਏ;
ਉਨ੍ਹਾਂ ਨੇ ਤੇਰੇ ʼਤੇ ਭਰੋਸਾ ਕੀਤਾ ਅਤੇ ਤੂੰ ਉਨ੍ਹਾਂ ਦਾ ਭਰੋਸਾ ਨਹੀਂ ਤੋੜਿਆ।*+
7 ਮੈਨੂੰ ਦੇਖਣ ਵਾਲੇ ਮੇਰਾ ਮਜ਼ਾਕ ਉਡਾਉਂਦੇ ਹਨ;+
ਉਹ ਮੈਨੂੰ ਤਾਅਨੇ ਮਾਰਦੇ ਹਨ ਅਤੇ ਮਖੌਲ ਵਿਚ ਆਪਣਾ ਸਿਰ ਹਿਲਾ ਕੇ+ ਕਹਿੰਦੇ ਹਨ:
8 “ਉਸ ਨੇ ਖ਼ੁਦ ਨੂੰ ਯਹੋਵਾਹ ਦੇ ਹਵਾਲੇ ਕੀਤਾ ਸੀ। ਹੁਣ ਉਹੀ ਉਸ ਨੂੰ ਬਚਾਵੇ!
ਜੇ ਉਹ ਉਸ ਨੂੰ ਇੰਨਾ ਹੀ ਪਿਆਰਾ ਹੈ, ਤਾਂ ਉਹੀ ਉਸ ਦੀ ਰੱਖਿਆ ਕਰੇ!”+
9 ਤੂੰ ਹੀ ਮੈਨੂੰ ਕੁੱਖ ਵਿੱਚੋਂ ਬਾਹਰ ਲਿਆਇਆ ਸੀ,+
ਤੇਰੇ ਕਰਕੇ ਹੀ ਮੈਂ ਆਪਣੀ ਮਾਂ ਦੀ ਗੋਦ ਵਿਚ ਸੁਰੱਖਿਅਤ ਮਹਿਸੂਸ ਕੀਤਾ।
10 ਮੈਨੂੰ ਜਨਮ ਤੋਂ ਹੀ ਤੇਰੀ ਛਤਰ-ਛਾਇਆ ਹੇਠ ਕੀਤਾ ਗਿਆ;*
ਜਦੋਂ ਮੈਂ ਆਪਣੀ ਮਾਂ ਦੀ ਕੁੱਖ ਵਿਚ ਸੀ, ਤੂੰ ਉਦੋਂ ਤੋਂ ਹੀ ਮੇਰਾ ਪਰਮੇਸ਼ੁਰ ਹੈਂ।
12 ਬਹੁਤ ਸਾਰੇ ਜਵਾਨ ਬਲਦਾਂ ਨੇ,
ਹਾਂ, ਬਾਸ਼ਾਨ ਦੇ ਤਾਕਤਵਰ ਬਲਦਾਂ ਨੇ ਮੈਨੂੰ ਘੇਰਿਆ ਹੋਇਆ ਹੈ।+
13 ਮੇਰੇ ਦੁਸ਼ਮਣ ਇਕ ਗਰਜਦੇ ਸ਼ੇਰ ਵਾਂਗ ਮੈਨੂੰ ਆਪਣੇ ਦੰਦ ਦਿਖਾਉਂਦੇ ਹਨ
ਜੋ ਆਪਣੇ ਸ਼ਿਕਾਰ ਦੀ ਬੋਟੀ-ਬੋਟੀ ਕਰ ਦਿੰਦਾ ਹੈ।+
14 ਮੈਨੂੰ ਪਾਣੀ ਵਾਂਗ ਡੋਲ੍ਹਿਆ ਜਾਂਦਾ ਹੈ;
ਮੇਰੀਆਂ ਸਾਰੀਆਂ ਹੱਡੀਆਂ ਜੋੜਾਂ ਤੋਂ ਹਿਲ ਗਈਆਂ ਹਨ।
15 ਮੇਰੀ ਤਾਕਤ ਇਕ ਠੀਕਰੇ ਵਾਂਗ ਸੁੱਕ ਗਈ ਹੈ;+
ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ;+
ਤੂੰ ਮੈਨੂੰ ਮੌਤ ਦੇ ਟੋਏ ਕੋਲ ਲੈ ਕੇ ਆਇਆ ਹੈਂ।+
16 ਕਿਉਂਕਿ ਕੁੱਤਿਆਂ ਨੇ ਮੈਨੂੰ ਘੇਰਿਆ ਹੋਇਆ ਹੈ;+
ਦੁਸ਼ਟਾਂ ਦੀ ਟੋਲੀ ਮੈਨੂੰ ਦਬੋਚਣ ਲਈ ਮੇਰੇ ਵੱਲ ਵਧ ਰਹੀ ਹੈ,+
ਇਕ ਸ਼ੇਰ ਵਾਂਗ ਉਹ ਮੇਰੇ ਹੱਥਾਂ-ਪੈਰਾਂ ʼਤੇ ਚੱਕ ਵੱਢਦੇ ਹਨ।+
17 ਮੈਂ ਆਪਣੀਆਂ ਸਾਰੀਆਂ ਹੱਡੀਆਂ ਗਿਣ ਸਕਦਾ ਹਾਂ।+
ਉਹ ਮੈਨੂੰ ਅੱਖਾਂ ਦਿਖਾਉਂਦੇ ਹਨ ਅਤੇ ਮੈਨੂੰ ਘੂਰਦੇ ਹਨ।
19 ਪਰ ਹੇ ਯਹੋਵਾਹ, ਤੂੰ ਮੇਰੇ ਤੋਂ ਦੂਰ ਨਾ ਰਹਿ।+
ਤੂੰ ਮੇਰੀ ਤਾਕਤ ਹੈਂ, ਮੇਰੀ ਮਦਦ ਕਰਨ ਲਈ ਛੇਤੀ ਕਰ।+
23 ਯਹੋਵਾਹ ਤੋਂ ਡਰਨ ਵਾਲਿਓ, ਉਸ ਦੀ ਮਹਿਮਾ ਕਰੋ!
ਯਾਕੂਬ ਦੀ ਸਾਰੀ ਸੰਤਾਨ* ਉਸ ਦੀ ਵਡਿਆਈ ਕਰੇ!+
ਇਜ਼ਰਾਈਲ ਦੀ ਸਾਰੀ ਸੰਤਾਨ* ਉਸ ਲਈ ਸ਼ਰਧਾ ਰੱਖੇ
24 ਕਿਉਂਕਿ ਪਰਮੇਸ਼ੁਰ ਨੇ ਦੱਬੇ-ਕੁਚਲੇ ਇਨਸਾਨ ਦੇ ਦੁੱਖ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਅਤੇ ਨਾ ਹੀ ਉਸ ਨੂੰ ਤੁੱਛ ਸਮਝਿਆ;+
ਉਸ ਨੇ ਆਪਣਾ ਮੂੰਹ ਉਸ ਤੋਂ ਨਹੀਂ ਲੁਕਾਇਆ।+
ਜਦ ਉਸ ਨੇ ਮਦਦ ਲਈ ਦੁਹਾਈ ਦਿੱਤੀ, ਤਾਂ ਉਸ ਨੇ ਸੁਣੀ।+
25 ਮੈਂ ਵੱਡੀ ਮੰਡਲੀ ਵਿਚ ਤੇਰੀ ਵਡਿਆਈ ਕਰਾਂਗਾ;+
ਤੇਰਾ ਡਰ ਮੰਨਣ ਵਾਲਿਆਂ ਦੇ ਸਾਮ੍ਹਣੇ ਮੈਂ ਆਪਣੀਆਂ ਸੁੱਖਣਾਂ ਪੂਰੀਆਂ ਕਰਾਂਗਾ।
ਉਹ ਹਮੇਸ਼ਾ ਜ਼ਿੰਦਗੀ ਦਾ ਆਨੰਦ ਮਾਣਨ।*
27 ਧਰਤੀ ਦਾ ਕੋਨਾ-ਕੋਨਾ ਯਹੋਵਾਹ ਨੂੰ ਯਾਦ ਕਰੇਗਾ ਅਤੇ ਉਸ ਵੱਲ ਮੁੜੇਗਾ।
ਕੌਮਾਂ ਦੇ ਸਾਰੇ ਪਰਿਵਾਰ ਉਸ ਅੱਗੇ ਗੋਡੇ ਟੇਕਣਗੇ।+
28 ਕਿਉਂਕਿ ਰਾਜ ਯਹੋਵਾਹ ਦਾ ਹੈ;+
ਉਹ ਕੌਮਾਂ ਉੱਤੇ ਹਕੂਮਤ ਕਰਦਾ ਹੈ।
29 ਧਰਤੀ ਦੇ ਸਾਰੇ ਅਮੀਰ* ਲੋਕ ਖਾਣਗੇ ਅਤੇ ਸਿਰ ਨਿਵਾਉਣਗੇ;
ਉਹ ਸਾਰੇ ਜਿਹੜੇ ਮਿੱਟੀ ਵਿਚ ਮਿਲ ਜਾਂਦੇ ਹਨ, ਉਸ ਦੇ ਸਾਮ੍ਹਣੇ ਗੋਡੇ ਟੇਕਣਗੇ;
ਉਨ੍ਹਾਂ ਵਿੱਚੋਂ ਕੋਈ ਵੀ ਆਪਣੀ ਜਾਨ ਨਹੀਂ ਬਚਾ ਸਕਦਾ।
30 ਉਨ੍ਹਾਂ ਦੀ ਸੰਤਾਨ* ਉਸ ਦੀ ਸੇਵਾ ਕਰੇਗੀ
ਅਤੇ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਬਾਰੇ ਦੱਸਿਆ ਜਾਵੇਗਾ।
31 ਉਹ ਆਉਣਗੇ ਅਤੇ ਦੱਸਣਗੇ ਕਿ ਉਹ ਨਿਆਂ-ਪਸੰਦ ਹੈ।
ਉਹ ਪੈਦਾ ਹੋਣ ਵਾਲੀ ਪੀੜ੍ਹੀ ਨੂੰ ਉਸ ਦੇ ਕੰਮਾਂ ਬਾਰੇ ਦੱਸਣਗੇ।
ਦਾਊਦ ਦਾ ਜ਼ਬੂਰ।
ਮੈਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ।+
ਉਹ ਆਪਣੇ ਨਾਂ ਦੀ ਖ਼ਾਤਰ ਸਹੀ ਰਾਹਾਂ* ʼਤੇ ਮੇਰੀ ਅਗਵਾਈ ਕਰਦਾ ਹੈ।+
4 ਭਾਵੇਂ ਮੈਂ ਹਨੇਰੀ ਵਾਦੀ ਵਿਚ ਤੁਰਦਾ ਹਾਂ,+
ਪਰ ਮੈਨੂੰ ਕੋਈ ਡਰ ਨਹੀਂ+
ਕਿਉਂਕਿ ਤੂੰ ਮੇਰੇ ਨਾਲ ਹੈਂ;+
ਤੇਰੀ ਲਾਠੀ ਅਤੇ ਤੇਰੇ ਡੰਡੇ ਕਰਕੇ ਮੈਂ ਸੁਰੱਖਿਅਤ ਮਹਿਸੂਸ ਕਰਦਾ ਹਾਂ।*
5 ਤੂੰ ਮੇਰੇ ਦੁਸ਼ਮਣਾਂ ਸਾਮ੍ਹਣੇ ਮੇਰੇ ਲਈ ਮੇਜ਼ ʼਤੇ ਖਾਣਾ ਲਗਾਉਂਦਾ ਹੈਂ।+
6 ਸੱਚ-ਮੁੱਚ, ਤੇਰੀ ਭਲਾਈ ਅਤੇ ਤੇਰਾ ਅਟੱਲ ਪਿਆਰ ਸਾਰੀ ਜ਼ਿੰਦਗੀ ਮੇਰੇ ਨਾਲ ਰਹੇਗਾ+
ਅਤੇ ਮੈਂ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂਗਾ।+
ਦਾਊਦ ਦਾ ਜ਼ਬੂਰ।
24 ਧਰਤੀ ਅਤੇ ਇਸ ਦੀ ਹਰ ਚੀਜ਼ ਯਹੋਵਾਹ ਦੀ ਹੈ,+
ਹਾਂ, ਉਪਜਾਊ ਜ਼ਮੀਨ ਅਤੇ ਇਸ ਦੇ ਵਾਸੀ ਉਸ ਦੇ ਹਨ
2 ਕਿਉਂਕਿ ਉਸ ਨੇ ਸਮੁੰਦਰਾਂ ਉੱਤੇ ਧਰਤੀ ਦੀ ਪੱਕੀ ਨੀਂਹ ਧਰੀ+
ਅਤੇ ਨਦੀਆਂ ਉੱਤੇ ਇਸ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ।
3 ਕੌਣ ਯਹੋਵਾਹ ਦੇ ਪਹਾੜ ʼਤੇ ਚੜ੍ਹ ਸਕਦਾ ਹੈ?+
ਅਤੇ ਕੌਣ ਉਸ ਦੇ ਪਵਿੱਤਰ ਸਥਾਨ ਵਿਚ ਖੜ੍ਹ ਸਕਦਾ ਹੈ?
4 ਉਹੀ ਜੋ ਨਿਰਦੋਸ਼ ਹੈ ਅਤੇ ਜਿਸ ਦਾ ਦਿਲ ਸਾਫ਼ ਹੈ,+
ਜਿਸ ਨੇ ਮੇਰੇ ਜੀਵਨ ਦੀ* ਝੂਠੀ ਸਹੁੰ ਨਹੀਂ ਖਾਧੀ
ਅਤੇ ਨਾ ਹੀ ਧੋਖਾ ਦੇਣ ਲਈ ਸਹੁੰ ਖਾਧੀ।+
6 ਇਹ ਉਹ ਪੀੜ੍ਹੀ ਹੈ ਜੋ ਪਰਮੇਸ਼ੁਰ ਦੀ ਭਾਲ ਕਰਦੀ ਹੈ,
ਹੇ ਯਾਕੂਬ ਦੇ ਪਰਮੇਸ਼ੁਰ, ਇਹ ਤੇਰੀ ਮਿਹਰ ਪਾਉਣ ਦਾ ਜਤਨ ਕਰਦੀ ਹੈ। (ਸਲਹ)
8 ਇਹ ਮਹਿਮਾਵਾਨ ਰਾਜਾ ਕੌਣ ਹੈ?
10 ਇਹ ਮਹਿਮਾਵਾਨ ਰਾਜਾ ਕੌਣ ਹੈ?
ਸੈਨਾਵਾਂ ਦਾ ਪਰਮੇਸ਼ੁਰ ਯਹੋਵਾਹ ਹੀ ਮਹਿਮਾਵਾਨ ਰਾਜਾ ਹੈ।+ (ਸਲਹ)
ਦਾਊਦ ਦਾ ਜ਼ਬੂਰ।
א [ਅਲਫ਼]
25 ਹੇ ਯਹੋਵਾਹ, ਮੈਂ ਤੇਰੀ ਸ਼ਰਨ ਵਿਚ ਆਇਆ ਹਾਂ।
ב [ਬੇਥ]
ਮੇਰੇ ਵੈਰੀਆਂ ਨੂੰ ਮੇਰੇ ਦੁੱਖਾਂ ʼਤੇ ਖ਼ੁਸ਼ੀਆਂ ਨਾ ਮਨਾਉਣ ਦੇਈਂ।+
ג [ਗਿਮਲ]
3 ਵਾਕਈ, ਤੇਰੇ ʼਤੇ ਆਸ ਲਾਉਣ ਵਾਲੇ ਸ਼ਰਮਿੰਦੇ ਨਹੀਂ ਹੋਣਗੇ,+
ਸਗੋਂ ਦੂਜਿਆਂ ਨੂੰ ਬੇਵਜ੍ਹਾ ਧੋਖਾ ਦੇਣ ਵਾਲੇ ਸ਼ਰਮਿੰਦੇ ਹੋਣਗੇ।+
ד [ਦਾਲਥ]
ה [ਹੇ]
5 ਆਪਣੇ ਸੱਚਾਈ ਦੇ ਰਾਹ ʼਤੇ ਚੱਲਣ ਵਿਚ ਮੇਰੀ ਮਦਦ ਕਰ ਅਤੇ ਮੈਨੂੰ ਸਿਖਾ+
ਕਿਉਂਕਿ ਤੂੰ ਮੇਰਾ ਪਰਮੇਸ਼ੁਰ ਤੇ ਮੇਰਾ ਮੁਕਤੀਦਾਤਾ ਹੈਂ।
ו [ਵਾਉ]
ਮੈਂ ਸਾਰਾ ਦਿਨ ਸਿਰਫ਼ ਤੇਰੇ ʼਤੇ ਹੀ ਉਮੀਦ ਲਾਉਂਦਾ ਹਾਂ।
ז [ਜ਼ਾਇਨ]
ח [ਹੇਥ]
7 ਜਵਾਨੀ ਵਿਚ ਕੀਤੇ ਮੇਰੇ ਪਾਪਾਂ ਅਤੇ ਅਪਰਾਧਾਂ ਨੂੰ ਯਾਦ ਨਾ ਕਰ।
ਹੇ ਯਹੋਵਾਹ, ਮੈਨੂੰ ਯਾਦ ਕਰ ਕਿਉਂਕਿ ਤੂੰ ਅਟੱਲ ਪਿਆਰ ਅਤੇ ਭਲਾਈ ਨਾਲ ਭਰਪੂਰ ਹੈਂ।+
ט [ਟੇਥ]
8 ਯਹੋਵਾਹ ਭਲਾ ਅਤੇ ਸੱਚਾ ਹੈ।+
ਇਸੇ ਕਰਕੇ ਉਹ ਪਾਪੀਆਂ ਨੂੰ ਜੀਉਣ ਦਾ ਰਾਹ ਸਿਖਾਉਂਦਾ ਹੈ।+
י [ਯੋਧ]
9 ਉਹ ਹਲੀਮ* ਲੋਕਾਂ ਨੂੰ ਸਹੀ ਕੰਮ* ਕਰਨ ਦੀ ਸਿੱਖਿਆ ਦੇਵੇਗਾ।+
ਅਤੇ ਉਹ ਹਲੀਮ ਲੋਕਾਂ ਨੂੰ ਆਪਣੇ ਰਾਹ ʼਤੇ ਚੱਲਣਾ ਸਿਖਾਏਗਾ।+
כ [ਕਾਫ਼]
10 ਜਿਹੜੇ ਯਹੋਵਾਹ ਦੇ ਇਕਰਾਰ ਅਤੇ ਨਸੀਹਤਾਂ* ਨੂੰ ਮੰਨਦੇ ਹਨ,+
ਉਨ੍ਹਾਂ ਲਈ ਉਸ ਦੇ ਸਾਰੇ ਰਾਹ ਅਟੱਲ ਪਿਆਰ ਅਤੇ ਵਫ਼ਾਦਾਰੀ ਦਾ ਸਬੂਤ ਹਨ।
ל [ਲਾਮਦ]
11 ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ,+
ਮੇਰੀ ਗ਼ਲਤੀ ਮਾਫ਼ ਕਰ, ਭਾਵੇਂ ਕਿ ਇਹ ਵੱਡੀ ਹੈ।
מ [ਮੀਮ]
נ [ਨੂਣ]
ס [ਸਾਮਕ]
14 ਜਿਹੜੇ ਯਹੋਵਾਹ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਨਾਲ ਗੂੜ੍ਹੀ ਦੋਸਤੀ ਕਰਦਾ ਹੈ+
ਅਤੇ ਉਨ੍ਹਾਂ ਨੂੰ ਆਪਣਾ ਇਕਰਾਰ ਦੱਸਦਾ ਹੈ।+
ע [ਆਇਨ]
פ [ਪੇ]
16 ਆਪਣਾ ਚਿਹਰਾ ਮੇਰੇ ਵੱਲ ਕਰ ਅਤੇ ਮੇਰੇ ʼਤੇ ਮਿਹਰ ਕਰ
ਕਿਉਂਕਿ ਮੈਂ ਇਕੱਲਾ ਅਤੇ ਬੇਬੱਸ ਹਾਂ।
צ [ਸਾਦੇ]
17 ਮੇਰੇ ਮਨ ਦੀਆਂ ਪਰੇਸ਼ਾਨੀਆਂ ਵਧ ਗਈਆਂ ਹਨ;+
ਮੇਰੇ ਦਿਲ ਦੀ ਪੀੜ ਤੋਂ ਮੈਨੂੰ ਛੁਟਕਾਰਾ ਦੇ।
ר [ਰੇਸ਼]
19 ਦੇਖ! ਮੇਰੇ ਕਿੰਨੇ ਦੁਸ਼ਮਣ ਹਨ,
ਉਹ ਮੇਰੇ ਨਾਲ ਨਫ਼ਰਤ ਕਰਦੇ ਹਨ ਅਤੇ ਮੇਰੇ ਖ਼ੂਨ ਦੇ ਪਿਆਸੇ ਹਨ।
ש [ਸ਼ੀਨ]
20 ਮੇਰੀ ਜਾਨ ਦੀ ਹਿਫਾਜ਼ਤ ਕਰ ਅਤੇ ਮੈਨੂੰ ਬਚਾ।+
ਮੈਨੂੰ ਸ਼ਰਮਿੰਦਾ ਨਾ ਹੋਣ ਦੇ ਕਿਉਂਕਿ ਮੈਂ ਤੇਰੇ ਕੋਲ ਪਨਾਹ ਲਈ ਹੈ।
ת [ਤਾਉ]
22 ਹੇ ਪਰਮੇਸ਼ੁਰ, ਇਜ਼ਰਾਈਲ ਨੂੰ ਉਸ ਦੇ ਸਾਰੇ ਦੁੱਖਾਂ ਤੋਂ ਛੁਟਕਾਰਾ ਦੇ।
ਦਾਊਦ ਦਾ ਜ਼ਬੂਰ।
26 ਹੇ ਯਹੋਵਾਹ, ਮੇਰਾ ਇਨਸਾਫ਼ ਕਰ ਕਿਉਂਕਿ ਮੈਂ ਵਫ਼ਾਦਾਰੀ* ਦੇ ਰਾਹ ʼਤੇ ਚੱਲਿਆ ਹਾਂ;+
ਮੈਂ ਬਿਨਾਂ ਡਗਮਗਾਏ ਯਹੋਵਾਹ ʼਤੇ ਭਰੋਸਾ ਰੱਖਿਆ।+
2 ਹੇ ਯਹੋਵਾਹ, ਮੈਨੂੰ ਜਾਂਚ ਅਤੇ ਮੈਨੂੰ ਅਜ਼ਮਾ;
ਮੇਰੇ ਦਿਲ ਅਤੇ ਮੇਰੇ ਮਨ ਦੀਆਂ ਸੋਚਾਂ* ਨੂੰ ਸੁਧਾਰ+
3 ਕਿਉਂਕਿ ਮੈਂ ਹਮੇਸ਼ਾ ਤੇਰੇ ਅਟੱਲ ਪਿਆਰ ʼਤੇ ਸੋਚ-ਵਿਚਾਰ ਕਰਦਾ ਹਾਂ
ਅਤੇ ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਦਾ ਹਾਂ।+
6 ਮੈਂ ਆਪਣੇ ਹੱਥ ਬੇਗੁਨਾਹੀ ਦੇ ਪਾਣੀ ਵਿਚ ਧੋਵਾਂਗਾ,
ਹੇ ਯਹੋਵਾਹ, ਮੈਂ ਤੇਰੀ ਵੇਦੀ ਦੇ ਆਲੇ-ਦੁਆਲੇ ਚੱਕਰ ਕੱਢਾਂਗਾ
7 ਤਾਂਕਿ ਮੈਂ ਉੱਚੀ ਆਵਾਜ਼ ਵਿਚ ਤੇਰਾ ਧੰਨਵਾਦ ਕਰਾਂ+
ਅਤੇ ਤੇਰੇ ਸਾਰੇ ਸ਼ਾਨਦਾਰ ਕੰਮਾਂ ਦਾ ਐਲਾਨ ਕਰਾਂ।
10 ਉਹ ਆਪਣੇ ਹੱਥਾਂ ਨਾਲ ਬੇਸ਼ਰਮੀ ਭਰੇ ਕੰਮ ਕਰਦੇ ਹਨ
ਅਤੇ ਉਨ੍ਹਾਂ ਦੇ ਸੱਜੇ ਹੱਥ ਰਿਸ਼ਵਤ ਨਾਲ ਭਰੇ ਹੋਏ ਹਨ।
11 ਪਰ ਮੈਂ ਵਫ਼ਾਦਾਰੀ* ਦੇ ਰਾਹ ʼਤੇ ਚੱਲਾਂਗਾ।
ਮੈਨੂੰ ਛੁਡਾ ਅਤੇ ਮੇਰੇ ʼਤੇ ਮਿਹਰ ਕਰ।
ਦਾਊਦ ਦਾ ਜ਼ਬੂਰ।
27 ਯਹੋਵਾਹ ਮੇਰਾ ਚਾਨਣ+ ਅਤੇ ਮੇਰਾ ਮੁਕਤੀਦਾਤਾ ਹੈ।
ਮੈਨੂੰ ਕਿਸ ਦਾ ਡਰ?+
ਯਹੋਵਾਹ ਮੇਰੀ ਜ਼ਿੰਦਗੀ ਦਾ ਕਿਲਾ ਹੈ।+
ਮੈਨੂੰ ਕਿਸ ਦਾ ਖ਼ੌਫ਼?
2 ਮੇਰੇ ਵਿਰੋਧੀਆਂ ਅਤੇ ਦੁਸ਼ਮਣਾਂ ਨੇ ਮੈਨੂੰ ਪਾੜ ਖਾਣ ਲਈ ਮੇਰੇ ʼਤੇ ਹਮਲਾ ਕੀਤਾ,+
ਪਰ ਉਹ ਸਾਰੇ ਦੁਸ਼ਟ ਠੇਡਾ ਖਾ ਕੇ ਡਿਗ ਪਏ।
ਭਾਵੇਂ ਮੇਰੇ ਖ਼ਿਲਾਫ਼ ਯੁੱਧ ਛਿੜ ਪਵੇ,
ਤਾਂ ਵੀ ਮੈਂ ਹਿੰਮਤ ਨਹੀਂ ਹਾਰਾਂਗਾ।
4 ਮੈਂ ਯਹੋਵਾਹ ਤੋਂ ਇਕ ਚੀਜ਼ ਮੰਗੀ ਹੈ
—ਮੇਰੀ ਇਹ ਦਿਲੀ ਖ਼ਾਹਸ਼ ਹੈ—
ਕਿ ਮੈਂ ਆਪਣੀ ਸਾਰੀ ਉਮਰ ਯਹੋਵਾਹ ਦੇ ਘਰ ਵੱਸਾਂ+
ਤਾਂਕਿ ਮੈਂ ਦੇਖਾਂ ਕਿ ਯਹੋਵਾਹ ਕਿੰਨਾ ਚੰਗਾ* ਹੈ
5 ਬਿਪਤਾ ਦੇ ਵੇਲੇ ਉਹ ਮੈਨੂੰ ਆਪਣੀ ਪਨਾਹ ਵਿਚ ਲੁਕੋ ਲਵੇਗਾ;+
ਉਹ ਮੈਨੂੰ ਆਪਣੇ ਤੰਬੂ ਦੀ ਗੁਪਤ ਜਗ੍ਹਾ ਵਿਚ ਲੁਕੋ ਲਵੇਗਾ;+
ਉਹ ਮੈਨੂੰ ਉੱਚੀ ਚਟਾਨ ʼਤੇ ਲੈ ਜਾਵੇਗਾ।+
6 ਹੁਣ ਮੇਰਾ ਸਿਰ ਦੁਸ਼ਮਣਾਂ ਤੋਂ ਉੱਚਾ ਹੈ ਜਿਨ੍ਹਾਂ ਨੇ ਮੈਨੂੰ ਘੇਰਿਆ ਹੋਇਆ ਹੈ;
ਮੈਂ ਜੈ-ਜੈ ਕਾਰ ਕਰਦੇ ਹੋਏ ਉਸ ਦੇ ਤੰਬੂ ਵਿਚ ਜਾ ਕੇ ਬਲੀਦਾਨ ਚੜ੍ਹਾਵਾਂਗਾ;
ਮੈਂ ਯਹੋਵਾਹ ਦਾ ਗੁਣਗਾਨ ਕਰਾਂਗਾ।*
8 ਮੇਰੇ ਦਿਲ ਨੇ ਮੈਨੂੰ ਤੇਰਾ ਇਹ ਹੁਕਮ ਯਾਦ ਕਰਾਇਆ ਹੈ:
“ਮੈਨੂੰ ਭਾਲਣ ਦਾ ਜਤਨ ਕਰ।”
ਹੇ ਯਹੋਵਾਹ, ਮੈਂ ਤੇਰੀ ਭਾਲ ਕਰਾਂਗਾ।+
9 ਆਪਣਾ ਮੂੰਹ ਮੇਰੇ ਤੋਂ ਨਾ ਲੁਕਾ।+
ਗੁੱਸੇ ਵਿਚ ਆ ਕੇ ਆਪਣੇ ਸੇਵਕ ਨੂੰ ਨਾ ਠੁਕਰਾ।
ਤੂੰ ਮੇਰਾ ਮਦਦਗਾਰ ਹੈਂ;+
ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ, ਮੈਨੂੰ ਨਾ ਤਿਆਗ ਅਤੇ ਮੈਨੂੰ ਨਾ ਛੱਡ।
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ,+
ਮੇਰੇ ਦੁਸ਼ਮਣਾਂ ਕਰਕੇ ਮੇਰੀ ਅਗਵਾਈ ਕਰ ਤਾਂਕਿ ਮੈਂ ਸਿੱਧੇ ਰਾਹ ʼਤੇ ਚੱਲਦਾ ਰਹਾਂ।
12 ਮੈਨੂੰ ਮੇਰੇ ਵੈਰੀਆਂ ਦੇ ਹਵਾਲੇ ਨਾ ਕਰ+
ਕਿਉਂਕਿ ਝੂਠੇ ਗਵਾਹ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ+
ਅਤੇ ਉਹ ਮੈਨੂੰ ਮਾਰਨ-ਕੁੱਟਣ ਦੀਆਂ ਧਮਕੀਆਂ ਦਿੰਦੇ ਹਨ।
ਹਾਂ, ਯਹੋਵਾਹ ʼਤੇ ਉਮੀਦ ਲਾਈ ਰੱਖ।
ਦਾਊਦ ਦਾ ਜ਼ਬੂਰ।
28 ਹੇ ਯਹੋਵਾਹ ਮੇਰੀ ਚਟਾਨ,+ ਮੈਂ ਤੈਨੂੰ ਪੁਕਾਰਦਾ ਰਹਿੰਦਾ ਹਾਂ;
ਮੇਰੀ ਆਵਾਜ਼ ਅਣਸੁਣੀ ਨਾ ਕਰ।
2 ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦੇਵਾਂ, ਤਾਂ ਮੇਰੀ ਅਰਜ਼ੋਈ ਸੁਣੀਂ
3 ਮੈਨੂੰ ਦੁਸ਼ਟਾਂ ਨਾਲ ਨਾ ਘਸੀਟ ਜੋ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਵਿਚ ਲੱਗੇ ਰਹਿੰਦੇ ਹਨ,+
ਉਹ ਆਪਣੇ ਸਾਥੀ ਨਾਲ ਸ਼ਾਂਤੀ ਭਰੀਆਂ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦੇ ਦਿਲ ਖੋਟੇ ਹਨ।+
4 ਉਨ੍ਹਾਂ ਨੂੰ ਉਨ੍ਹਾਂ ਦੇ ਬੁਰੇ ਕੰਮਾਂ ਅਨੁਸਾਰ,
ਹਾਂ, ਉਨ੍ਹਾਂ ਦੀ ਕੀਤੀ ਦਾ ਫਲ ਦੇ।+
ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੀ,
ਉਨ੍ਹਾਂ ਦੇ ਹੱਥਾਂ ਦੇ ਕੰਮਾਂ ਦੀ ਸਜ਼ਾ ਦੇ+
5 ਕਿਉਂਕਿ ਉਹ ਯਹੋਵਾਹ ਦੇ ਕੰਮਾਂ ਵੱਲ ਧਿਆਨ ਨਹੀਂ ਦਿੰਦੇ+
ਅਤੇ ਨਾ ਹੀ ਉਸ ਦੇ ਹੱਥਾਂ ਦੇ ਕੰਮਾਂ ਵੱਲ।+
ਉਹ ਉਨ੍ਹਾਂ ਨੂੰ ਡੇਗ ਦੇਵੇਗਾ ਅਤੇ ਉਨ੍ਹਾਂ ਨੂੰ ਚੁੱਕੇਗਾ ਨਹੀਂ।
6 ਯਹੋਵਾਹ ਦੀ ਮਹਿਮਾ ਹੋਵੇ
ਕਿਉਂਕਿ ਉਸ ਨੇ ਮਦਦ ਲਈ ਮੇਰੀ ਅਰਜ਼ੋਈ ਸੁਣ ਲਈ ਹੈ।
ਮੈਨੂੰ ਉਸ ਤੋਂ ਮਦਦ ਮਿਲੀ ਹੈ ਅਤੇ ਮੇਰਾ ਦਿਲ ਖ਼ੁਸ਼ ਹੈ,
ਇਸ ਲਈ ਮੈਂ ਗੀਤ ਗਾ ਕੇ ਉਸ ਦੀ ਤਾਰੀਫ਼ ਕਰਾਂਗਾ।
8 ਯਹੋਵਾਹ ਆਪਣੇ ਲੋਕਾਂ ਦੀ ਤਾਕਤ ਹੈ;
ਉਹ ਮਜ਼ਬੂਤ ਕਿਲਾ ਹੈ ਅਤੇ ਉਹ ਆਪਣੇ ਚੁਣੇ ਹੋਏ ਨੂੰ ਸ਼ਾਨਦਾਰ ਤਰੀਕੇ ਨਾਲ ਬਚਾਉਂਦਾ ਹੈ।+
9 ਆਪਣੇ ਲੋਕਾਂ ਨੂੰ ਬਚਾ ਅਤੇ ਆਪਣੀ ਵਿਰਾਸਤ ਨੂੰ ਅਸੀਸ ਦੇ।+
ਉਨ੍ਹਾਂ ਦੀ ਚਰਵਾਹੀ ਕਰ ਅਤੇ ਉਨ੍ਹਾਂ ਨੂੰ ਹਮੇਸ਼ਾ ਆਪਣੀਆਂ ਬਾਹਾਂ ਵਿਚ ਚੁੱਕੀ ਰੱਖ।+
ਦਾਊਦ ਦਾ ਜ਼ਬੂਰ।
2 ਯਹੋਵਾਹ ਦੇ ਨਾਂ ਦੀ ਮਹਿਮਾ ਕਰੋ ਜਿਸ ਦਾ ਉਹ ਹੱਕਦਾਰ ਹੈ।
ਪਵਿੱਤਰ ਪਹਿਰਾਵਾ ਪਾ ਕੇ* ਯਹੋਵਾਹ ਦੇ ਅੱਗੇ ਸਿਰ ਨਿਵਾਓ।*
ਯਹੋਵਾਹ ਸੰਘਣੇ ਬੱਦਲਾਂ* ʼਤੇ ਖੜ੍ਹਾ ਹੈ।+
4 ਯਹੋਵਾਹ ਦੀ ਆਵਾਜ਼ ਦਮਦਾਰ ਹੈ;+
ਯਹੋਵਾਹ ਦੀ ਆਵਾਜ਼ ਸ਼ਾਨਦਾਰ ਹੈ।
5 ਯਹੋਵਾਹ ਦੀ ਆਵਾਜ਼ ਦਿਆਰਾਂ ਨੂੰ ਤੋੜ ਸੁੱਟਦੀ ਹੈ;
ਹਾਂ, ਯਹੋਵਾਹ ਲਬਾਨੋਨ ਦੇ ਦਿਆਰਾਂ ਦੇ ਟੋਟੇ-ਟੋਟੇ ਕਰ ਦਿੰਦਾ ਹੈ।+
7 ਯਹੋਵਾਹ ਦੀ ਆਵਾਜ਼ ਅੱਗ ਦੀਆਂ ਲਪਟਾਂ ਨਾਲ ਭਸਮ ਕਰਦੀ ਹੈ;+
8 ਯਹੋਵਾਹ ਦੀ ਆਵਾਜ਼ ਨਾਲ ਉਜਾੜ ਥਰਥਰਾਉਂਦੀ ਹੈ;+
ਯਹੋਵਾਹ ਕਰਕੇ ਕਾਦੇਸ਼ ਦੀ ਉਜਾੜ+ ਕੰਬ ਜਾਂਦੀ ਹੈ।
9 ਯਹੋਵਾਹ ਦੀ ਆਵਾਜ਼ ਨਾਲ ਹਿਰਨੀਆਂ ਕੰਬ ਉੱਠਦੀਆਂ ਹਨ ਅਤੇ ਬੱਚਿਆਂ ਨੂੰ ਜਨਮ ਦਿੰਦੀਆਂ ਹਨ
ਅਤੇ ਉਸ ਦੀ ਆਵਾਜ਼ ਜੰਗਲਾਂ ਨੂੰ ਤਬਾਹ ਕਰ ਦਿੰਦੀ ਹੈ।+
ਉਸ ਦੇ ਮੰਦਰ ਵਿਚ ਸਾਰੇ ਕਹਿੰਦੇ ਹਨ: “ਪਰਮੇਸ਼ੁਰ ਦੀ ਮਹਿਮਾ ਹੋਵੇ!”
10 ਯਹੋਵਾਹ ਹੜ੍ਹ ਦੇ ਪਾਣੀਆਂ* ਉੱਪਰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ;+
ਯਹੋਵਾਹ ਰਾਜੇ ਵਜੋਂ ਆਪਣੀ ਰਾਜ-ਗੱਦੀ ʼਤੇ ਹਮੇਸ਼ਾ-ਹਮੇਸ਼ਾ ਲਈ ਬੈਠਾ ਹੈ।+
11 ਯਹੋਵਾਹ ਆਪਣੀ ਪਰਜਾ ਨੂੰ ਤਾਕਤ ਬਖ਼ਸ਼ੇਗਾ।+
ਯਹੋਵਾਹ ਆਪਣੇ ਲੋਕਾਂ ਨੂੰ ਸ਼ਾਂਤੀ ਬਖ਼ਸ਼ੇਗਾ।+
ਦਾਊਦ ਦਾ ਜ਼ਬੂਰ। ਨਵੇਂ ਘਰ ਦੇ ਉਦਘਾਟਨ ਦਾ ਗੀਤ।
30 ਹੇ ਯਹੋਵਾਹ, ਮੈਂ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਮੈਨੂੰ ਬਾਹਰ ਕੱਢਿਆ* ਹੈ;
ਤੂੰ ਮੇਰੇ ਦੁਸ਼ਮਣਾਂ ਨੂੰ ਮੇਰੇ ʼਤੇ ਖ਼ੁਸ਼ੀ ਨਹੀਂ ਮਨਾਉਣ ਦਿੱਤੀ।+
2 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਤੈਨੂੰ ਮਦਦ ਲਈ ਫ਼ਰਿਆਦ ਕੀਤੀ ਅਤੇ ਤੂੰ ਮੈਨੂੰ ਚੰਗਾ ਕੀਤਾ।+
3 ਹੇ ਯਹੋਵਾਹ, ਤੂੰ ਮੈਨੂੰ ਕਬਰ* ਵਿੱਚੋਂ ਬਾਹਰ ਕੱਢਿਆ ਹੈ।+
ਤੂੰ ਮੇਰੀ ਜਾਨ ਬਚਾਈ ਹੈ ਅਤੇ ਤੂੰ ਮੈਨੂੰ ਟੋਏ* ਵਿਚ ਡਿਗਣ ਤੋਂ ਬਚਾਇਆ ਹੈ।+
4 ਹੇ ਯਹੋਵਾਹ ਦੇ ਵਫ਼ਾਦਾਰ ਸੇਵਕੋ, ਉਸ ਦਾ ਗੁਣਗਾਨ ਕਰੋ,*+
ਉਸ ਦੇ ਪਵਿੱਤਰ ਨਾਂ* ਦਾ ਧੰਨਵਾਦ ਕਰੋ+
ਭਾਵੇਂ ਸ਼ਾਮ ਨੂੰ ਰੋਣਾ-ਕੁਰਲਾਉਣਾ ਹੋਵੇ, ਪਰ ਸਵੇਰ ਨੂੰ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ।+
6 ਜਦ ਮੇਰੇ ʼਤੇ ਕੋਈ ਬਿਪਤਾ ਨਹੀਂ ਆਈ ਸੀ, ਤਾਂ ਮੈਂ ਕਿਹਾ:
“ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।”*
7 ਹੇ ਯਹੋਵਾਹ, ਜਦ ਤੇਰੀ ਮਿਹਰ* ਮੇਰੇ ʼਤੇ ਸੀ, ਤਾਂ ਤੂੰ ਮੈਨੂੰ ਪਹਾੜ ਵਾਂਗ ਮਜ਼ਬੂਤ ਬਣਾਇਆ।+
ਪਰ ਜਦ ਤੂੰ ਆਪਣਾ ਮੂੰਹ ਮੇਰੇ ਤੋਂ ਲੁਕਾ ਲਿਆ, ਤਾਂ ਮੈਂ ਬਹੁਤ ਡਰ ਗਿਆ।+
8 ਹੇ ਯਹੋਵਾਹ, ਮੈਂ ਤੈਨੂੰ ਪੁਕਾਰਦਾ ਰਿਹਾ;+
ਹੇ ਯਹੋਵਾਹ, ਮੈਂ ਤੈਨੂੰ ਮਦਦ ਲਈ ਮਿੰਨਤਾਂ-ਤਰਲੇ ਕਰਦਾ ਰਿਹਾ।
9 ਕੀ ਫ਼ਾਇਦਾ ਜੇ ਮੈਂ ਮਰ ਕੇ ਕਬਰ* ਵਿਚ ਚਲਾ ਗਿਆ?+
ਕੀ ਮਿੱਟੀ ਤੇਰੀ ਮਹਿਮਾ ਕਰੇਗੀ?+ ਕੀ ਇਹ ਤੇਰੀ ਵਫ਼ਾਦਾਰੀ ਨੂੰ ਬਿਆਨ ਕਰੇਗੀ?+
10 ਹੇ ਯਹੋਵਾਹ, ਮੇਰੀ ਸੁਣ ਅਤੇ ਮੇਰੇ ʼਤੇ ਮਿਹਰ ਕਰ।+
ਹੇ ਯਹੋਵਾਹ, ਮੇਰਾ ਮਦਦਗਾਰ ਬਣ।+
11 ਤੂੰ ਮੇਰੇ ਸੋਗ ਨੂੰ ਜਸ਼ਨ ਵਿਚ ਬਦਲ ਦਿੱਤਾ ਹੈ;
ਤੂੰ ਮੇਰਾ ਤੱਪੜ ਲਾਹ ਕੇ ਮੈਨੂੰ ਖ਼ੁਸ਼ੀ ਦਾ ਪਹਿਰਾਵਾ ਪਹਿਨਾਇਆ ਹੈ
12 ਤਾਂਕਿ ਮੈਂ* ਤੇਰਾ ਗੁਣਗਾਨ ਕਰਾਂ ਅਤੇ ਚੁੱਪ ਨਾ ਰਹਾਂ।
ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਸਦਾ ਤੇਰਾ ਗੁਣਗਾਨ ਕਰਾਂਗਾ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
31 ਹੇ ਯਹੋਵਾਹ, ਮੈਂ ਤੇਰੇ ਕੋਲ ਪਨਾਹ ਲਈ ਹੈ।+
ਮੈਨੂੰ ਕਦੀ ਵੀ ਸ਼ਰਮਿੰਦਾ ਨਾ ਹੋਣ ਦੇਈਂ।+
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਲਈ ਮੈਨੂੰ ਬਚਾ।+
2 ਮੇਰੇ ਵੱਲ ਕੰਨ ਲਾ।*
ਮੈਨੂੰ ਛੁਡਾਉਣ ਲਈ ਛੇਤੀ ਆ।+
ਮੈਨੂੰ ਬਚਾਉਣ ਲਈ ਪਹਾੜ ʼਤੇ ਮਜ਼ਬੂਤ ਪਨਾਹ ਬਣ,
ਹਾਂ, ਮੇਰੀ ਸੁਰੱਖਿਆ ਦੀ ਥਾਂ ਬਣ+
3 ਕਿਉਂਕਿ ਤੂੰ ਮੇਰੀ ਚਟਾਨ ਅਤੇ ਮੇਰਾ ਕਿਲਾ ਹੈਂ;+
ਤੂੰ ਆਪਣੇ ਨਾਂ ਦੀ ਖ਼ਾਤਰ+ ਮੇਰੀ ਅਗਵਾਈ ਕਰੇਂਗਾ ਅਤੇ ਮੈਨੂੰ ਸੇਧ ਦੇਵੇਂਗਾ।+
4 ਤੂੰ ਮੈਨੂੰ ਜਾਲ਼ ਵਿੱਚੋਂ ਛੁਡਾਏਂਗਾ ਜਿਹੜਾ ਉਨ੍ਹਾਂ ਨੇ ਮੇਰੇ ਲਈ ਚੋਰੀ-ਛਿਪੇ ਵਿਛਾਇਆ ਸੀ+
ਕਿਉਂਕਿ ਤੂੰ ਮੇਰਾ ਕਿਲਾ ਹੈਂ।+
5 ਮੈਂ ਆਪਣੀ ਜਾਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ।+
ਹੇ ਯਹੋਵਾਹ ਸੱਚਾਈ ਦੇ ਪਰਮੇਸ਼ੁਰ,*+ ਤੂੰ ਹੀ ਮੈਨੂੰ ਛੁਟਕਾਰਾ ਦਿਵਾਇਆ ਹੈ।
6 ਮੈਨੂੰ ਬੇਕਾਰ ਅਤੇ ਨਿਕੰਮੀਆਂ ਮੂਰਤਾਂ ਨੂੰ ਪੂਜਣ ਵਾਲਿਆਂ ਤੋਂ ਨਫ਼ਰਤ ਹੈ,
ਪਰ ਮੈਨੂੰ ਯਹੋਵਾਹ ʼਤੇ ਭਰੋਸਾ ਹੈ।
7 ਮੈਂ ਤੇਰੇ ਅਟੱਲ ਪਿਆਰ ਕਰਕੇ ਖ਼ੁਸ਼ੀਆਂ ਮਨਾਵਾਂਗਾ
ਕਿਉਂਕਿ ਤੂੰ ਮੇਰਾ ਦੁੱਖ ਦੇਖਿਆ ਹੈ;+
ਤੂੰ ਮੇਰੇ ਦਿਲ ਦਾ ਦਰਦ ਸਮਝਦਾ ਹੈਂ।
8 ਤੂੰ ਮੈਨੂੰ ਦੁਸ਼ਮਣਾਂ ਦੇ ਹਵਾਲੇ ਨਹੀਂ ਕੀਤਾ,
ਸਗੋਂ ਸੁਰੱਖਿਅਤ* ਜਗ੍ਹਾ ਖੜ੍ਹਾ ਕੀਤਾ ਹੈ।
9 ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਕਿਉਂਕਿ ਮੈਂ ਕਸ਼ਟ ਸਹਿ ਰਿਹਾ ਹਾਂ।
ਦਿਲ ਦੀ ਪੀੜ ਨੇ ਮੇਰੀਆਂ ਅੱਖਾਂ, ਇੱਥੋਂ ਤਕ ਕਿ ਮੇਰੇ ਪੂਰੇ ਸਰੀਰ ਨੂੰ ਕਮਜ਼ੋਰ ਕਰ ਦਿੱਤਾ ਹੈ।+
ਮੇਰੀਆਂ ਗ਼ਲਤੀਆਂ ਕਰਕੇ ਮੇਰੀ ਤਾਕਤ ਘੱਟਦੀ ਜਾ ਰਹੀ ਹੈ।
ਮੇਰੀਆਂ ਹੱਡੀਆਂ ਕਮਜ਼ੋਰ ਹੋ ਗਈਆਂ ਹਨ।+
11 ਮੇਰੇ ਸਾਰੇ ਦੁਸ਼ਮਣ ਮੈਨੂੰ ਨਫ਼ਰਤ ਕਰਦੇ ਹਨ,+
ਖ਼ਾਸ ਕਰਕੇ ਮੇਰੇ ਗੁਆਂਢੀ।
ਮੇਰੇ ਵਾਕਫ਼ ਮੇਰੇ ਤੋਂ ਡਰਦੇ ਹਨ;
ਜਦੋਂ ਉਹ ਮੈਨੂੰ ਬਾਹਰ ਕਿਤੇ ਦੇਖ ਲੈਂਦੇ ਹਨ, ਤਾਂ ਉਹ ਮੇਰੇ ਤੋਂ ਭੱਜ ਜਾਂਦੇ ਹਨ।+
12 ਉਨ੍ਹਾਂ ਨੇ ਮੈਨੂੰ ਦਿਲੋਂ* ਭੁਲਾ ਦਿੱਤਾ ਹੈ ਜਿਵੇਂ ਕਿ ਮੈਂ ਮਰ ਗਿਆ ਹੋਵਾਂ;
ਮੈਂ ਇਕ ਟੁੱਟੇ ਘੜੇ ਵਰਗਾ ਹਾਂ।
13 ਮੈਂ ਆਪਣੇ ਬਾਰੇ ਬਹੁਤ ਸਾਰੀਆਂ ਖ਼ਤਰਨਾਕ ਅਫ਼ਵਾਹਾਂ ਸੁਣੀਆਂ ਹਨ;
ਮੈਂ ਜਿੱਥੇ ਕਿਤੇ ਜਾਂਦਾ ਹਾਂ, ਡਰ ਨਾਲ ਮੇਰਾ ਸਾਹ ਸੁੱਕਿਆ ਰਹਿੰਦਾ ਹੈ।+
ਜਦ ਉਹ ਮੇਰੇ ਖ਼ਿਲਾਫ਼ ਇਕੱਠੇ ਹੁੰਦੇ ਹਨ,
ਤਾਂ ਉਹ ਮੈਨੂੰ ਜਾਨੋਂ ਮਾਰਨ ਦੀਆਂ ਸਾਜ਼ਸ਼ਾਂ ਘੜਦੇ ਹਨ।+
14 ਪਰ ਹੇ ਯਹੋਵਾਹ, ਮੈਨੂੰ ਤੇਰੇ ʼਤੇ ਭਰੋਸਾ ਹੈ।+
ਮੈਂ ਐਲਾਨ ਕਰਦਾ ਹਾਂ: “ਤੂੰ ਹੀ ਮੇਰਾ ਪਰਮੇਸ਼ੁਰ ਹੈਂ।”+
15 ਮੇਰੀ ਜ਼ਿੰਦਗੀ* ਤੇਰੇ ਹੱਥਾਂ ਵਿਚ ਹੈ।
ਮੈਨੂੰ ਮੇਰੇ ਦੁਸ਼ਮਣਾਂ ਅਤੇ ਅਤਿਆਚਾਰੀਆਂ ਦੇ ਹੱਥੋਂ ਛੁਡਾ।+
16 ਆਪਣੇ ਚਿਹਰੇ ਦਾ ਨੂਰ ਆਪਣੇ ਸੇਵਕ ʼਤੇ ਚਮਕਾ।+
ਆਪਣੇ ਅਟੱਲ ਪਿਆਰ ਕਰਕੇ ਮੈਨੂੰ ਬਚਾ।
17 ਹੇ ਯਹੋਵਾਹ, ਜਦ ਮੈਂ ਤੈਨੂੰ ਪੁਕਾਰਾਂ, ਤਾਂ ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।+
ਪਰ ਦੁਸ਼ਟ ਸ਼ਰਮਿੰਦੇ ਹੋਣ।+
ਉਨ੍ਹਾਂ ਨੂੰ ਕਬਰ* ਵਿਚ ਸੁੱਟ ਕੇ ਚੁੱਪ ਕਰਾ ਦਿੱਤਾ ਜਾਵੇ।+
18 ਝੂਠ ਬੋਲਣ ਵਾਲੇ ਖ਼ਾਮੋਸ਼ ਹੋ ਜਾਣ,+
ਜਿਹੜੇ ਘਮੰਡ ਵਿਚ ਆ ਕੇ ਧਰਮੀ ਦੇ ਖ਼ਿਲਾਫ਼ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ।
ਜਿਹੜੇ ਤੇਰੇ ਤੋਂ ਡਰਦੇ ਹਨ, ਤੂੰ ਉਨ੍ਹਾਂ ਲਈ ਆਪਣੀ ਭਲਾਈ ਸਾਂਭ ਕੇ ਰੱਖੀ ਹੈ+
ਅਤੇ ਜਿਹੜੇ ਤੇਰੇ ਕੋਲ ਪਨਾਹ ਲੈਂਦੇ ਹਨ, ਤੂੰ ਉਨ੍ਹਾਂ ਨਾਲ ਸਾਰਿਆਂ ਸਾਮ੍ਹਣੇ ਭਲਾਈ ਕੀਤੀ ਹੈ।+
20 ਤੂੰ ਉਨ੍ਹਾਂ ਨੂੰ ਲੋਕਾਂ ਦੀਆਂ ਸਾਜ਼ਸ਼ਾਂ ਤੋਂ ਬਚਾਉਣ ਲਈ
ਗੁਪਤ ਜਗ੍ਹਾ ਵਿਚ, ਹਾਂ, ਆਪਣੀ ਹਜ਼ੂਰੀ ਵਿਚ ਲੁਕਾ ਰੱਖੇਂਗਾ;+
ਤੂੰ ਉਨ੍ਹਾਂ ਨੂੰ ਸ਼ਬਦਾਂ ਦੇ ਤੀਰਾਂ* ਤੋਂ ਬਚਾਉਣ ਲਈ
ਆਪਣੀ ਛਤਰ-ਛਾਇਆ ਹੇਠ ਰੱਖੇਂਗਾ।+
21 ਯਹੋਵਾਹ ਦੇ ਨਾਂ ਦੀ ਵਡਿਆਈ ਹੋਵੇ
ਕਿਉਂਕਿ ਉਸ ਨੇ ਇਕ ਘਿਰੇ ਹੋਏ ਸ਼ਹਿਰ ਵਿਚ+ ਮੇਰੇ ਲਈ ਸ਼ਾਨਦਾਰ ਤਰੀਕੇ ਨਾਲ ਆਪਣਾ ਅਟੱਲ ਪਿਆਰ ਜ਼ਾਹਰ ਕੀਤਾ ਹੈ।+
22 ਪਰ ਉਸ ਵੇਲੇ ਮੈਂ ਘਬਰਾ ਕੇ ਕਿਹਾ:
“ਮੈਂ ਮਰ ਜਾਵਾਂਗਾ ਅਤੇ ਤੇਰੀਆਂ ਨਜ਼ਰਾਂ ਤੋਂ ਦੂਰ ਹੋ ਜਾਵਾਂਗਾ।”+
ਪਰ ਜਦ ਮੈਂ ਤੈਨੂੰ ਮਦਦ ਲਈ ਦੁਹਾਈ ਦਿੱਤੀ, ਤਾਂ ਤੂੰ ਮੇਰੀ ਸੁਣ ਲਈ।+
23 ਹੇ ਯਹੋਵਾਹ ਦੇ ਵਫ਼ਾਦਾਰ ਲੋਕੋ, ਉਸ ਨੂੰ ਪਿਆਰ ਕਰੋ!+
ਦਾਊਦ ਦਾ ਮਸਕੀਲ।*
32 ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਅਪਰਾਧ ਮਾਫ਼ ਕੀਤਾ ਗਿਆ ਹੈ ਅਤੇ ਜਿਸ ਦਾ ਪਾਪ ਢਕਿਆ* ਗਿਆ ਹੈ।+
3 ਜਦ ਮੈਂ ਚੁੱਪ ਰਿਹਾ, ਤਾਂ ਸਾਰਾ-ਸਾਰਾ ਦਿਨ ਹਉਕੇ ਭਰਨ ਕਰਕੇ ਮੇਰੀਆਂ ਹੱਡੀਆਂ ਗਲ਼ ਗਈਆਂ।+
4 ਤੇਰਾ ਹੱਥ* ਦਿਨ-ਰਾਤ ਮੇਰੇ ʼਤੇ ਭਾਰੀ ਰਿਹਾ।+
ਮੇਰੀ ਤਾਕਤ ਖ਼ਤਮ ਹੋ ਗਈ* ਜਿਵੇਂ ਗਰਮੀਆਂ ਵਿਚ ਪਾਣੀ ਸੁੱਕ ਜਾਂਦਾ ਹੈ। (ਸਲਹ)
ਮੈਂ ਕਿਹਾ: “ਮੈਂ ਯਹੋਵਾਹ ਸਾਮ੍ਹਣੇ ਆਪਣੇ ਅਪਰਾਧਾਂ ਦਾ ਇਕਰਾਰ ਕਰਾਂਗਾ।”+
ਤੂੰ ਮੇਰੀ ਗ਼ਲਤੀ ਅਤੇ ਪਾਪ ਮਾਫ਼ ਕਰ ਦਿੱਤੇ।+ (ਸਲਹ)
ਫਿਰ ਹੜ੍ਹ ਦੇ ਪਾਣੀ ਵੀ ਉਸ ਤਕ ਨਹੀਂ ਪਹੁੰਚ ਸਕਣਗੇ।
ਮੇਰੇ ਚਾਰੇ ਪਾਸੇ ਲੋਕ ਖ਼ੁਸ਼ੀ ਨਾਲ ਨਾਅਰੇ ਲਾਉਣਗੇ ਕਿਉਂਕਿ ਤੂੰ ਮੈਨੂੰ ਛੁਡਾਇਆ ਹੈ।+ (ਸਲਹ)
8 ਤੂੰ ਕਿਹਾ ਸੀ: “ਮੈਂ ਤੈਨੂੰ ਡੂੰਘੀ ਸਮਝ ਦਿਆਂਗਾ ਅਤੇ ਤੈਨੂੰ ਸਿਖਾਵਾਂਗਾ ਕਿ ਤੈਨੂੰ ਕਿਹੜੇ ਰਾਹ ਜਾਣਾ ਚਾਹੀਦਾ ਹੈ।+
ਮੈਂ ਤੇਰੇ ʼਤੇ ਨਿਗਾਹ ਰੱਖ ਕੇ ਤੈਨੂੰ ਸਲਾਹ ਦਿਆਂਗਾ।+
9 ਤੂੰ ਘੋੜੇ ਜਾਂ ਖੱਚਰ ਵਾਂਗ ਬੇਸਮਝ ਨਾ ਬਣ+
ਜਿਸ ਦੇ ਜੋਸ਼ ਨੂੰ ਲਗਾਮ ਜਾਂ ਰੱਸੇ ਨਾਲ ਕਾਬੂ ਕਰਨਾ ਪੈਂਦਾ ਹੈ,
ਇਸ ਤਰ੍ਹਾਂ ਤੂੰ ਉਸ ਨੂੰ ਆਪਣੇ ਵੱਸ ਵਿਚ ਕਰ ਸਕਦਾ ਹੈਂ।”
10 ਦੁਸ਼ਟ ʼਤੇ ਬਹੁਤ ਸਾਰੀਆਂ ਮੁਸੀਬਤਾਂ ਆਉਂਦੀਆਂ ਹਨ;
ਪਰ ਯਹੋਵਾਹ ʼਤੇ ਭਰੋਸਾ ਰੱਖਣ ਵਾਲੇ ਉਸ ਦੇ ਅਟੱਲ ਪਿਆਰ ਦੀ ਬੁੱਕਲ ਵਿਚ ਰਹਿੰਦੇ ਹਨ।+
11 ਹੇ ਧਰਮੀ ਲੋਕੋ, ਯਹੋਵਾਹ ਕਰਕੇ ਖ਼ੁਸ਼ ਹੋਵੋ ਅਤੇ ਜਸ਼ਨ ਮਨਾਓ;
ਹੇ ਸਾਰੇ ਨੇਕਦਿਲ ਲੋਕੋ, ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ।
33 ਹੇ ਧਰਮੀ ਲੋਕੋ, ਯਹੋਵਾਹ ਦੇ ਕੰਮਾਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ।+
ਨੇਕਦਿਲ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਸ ਦੀ ਮਹਿਮਾ ਕਰਨ।
2 ਰਬਾਬ ਵਜਾ ਕੇ ਯਹੋਵਾਹ ਦਾ ਧੰਨਵਾਦ ਕਰੋ;
ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਉਸ ਦਾ ਗੁਣਗਾਨ ਕਰੋ।*
3 ਉਸ ਲਈ ਇਕ ਨਵਾਂ ਗੀਤ ਗਾਓ;+
ਹੁਨਰਮੰਦੀ ਨਾਲ ਤਾਰਾਂ ਵਾਲੇ ਸਾਜ਼ ਵਜਾਓ ਅਤੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰੋ।
4 ਯਹੋਵਾਹ ਦਾ ਬਚਨ ਸੱਚਾ ਹੈ,+
ਉਸ ਦੇ ਹਰ ਕੰਮ ʼਤੇ ਭਰੋਸਾ ਕੀਤਾ ਜਾ ਸਕਦਾ ਹੈ।
5 ਉਹ ਨਿਆਂ-ਪਸੰਦ ਪਰਮੇਸ਼ੁਰ ਹੈ ਅਤੇ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ।+
ਪੂਰੀ ਧਰਤੀ ਯਹੋਵਾਹ ਦੇ ਅਟੱਲ ਪਿਆਰ ਨਾਲ ਭਰੀ ਹੋਈ ਹੈ।+
7 ਉਹ ਸਮੁੰਦਰ ਦੇ ਪਾਣੀਆਂ ਨੂੰ ਬੰਨ੍ਹ ਲਾ ਕੇ ਇਕੱਠਾ ਕਰਦਾ ਹੈ;+
ਉਹ ਠਾਠਾਂ ਮਾਰਦੇ ਪਾਣੀਆਂ ਨੂੰ ਭੰਡਾਰਾਂ ਵਿਚ ਸਾਂਭ ਕੇ ਰੱਖਦਾ ਹੈ।
8 ਸਾਰੀ ਧਰਤੀ ਯਹੋਵਾਹ ਦਾ ਡਰ ਮੰਨੇ।+
ਧਰਤੀ ਦੇ ਵਾਸੀ ਉਸ ਪ੍ਰਤੀ ਸ਼ਰਧਾ ਰੱਖਣ।
10 ਯਹੋਵਾਹ ਨੇ ਕੌਮਾਂ ਦੀਆਂ ਸਾਜ਼ਸ਼ਾਂ ਨੂੰ ਨਾਕਾਮ ਕੀਤਾ ਹੈ;+
13 ਯਹੋਵਾਹ ਸਵਰਗ ਤੋਂ ਹੇਠਾਂ ਦੇਖਦਾ ਹੈ;
ਉਹ ਮਨੁੱਖ ਦੇ ਸਾਰੇ ਪੁੱਤਰਾਂ ਨੂੰ ਤੱਕਦਾ ਹੈ।+
14 ਉਹ ਆਪਣੇ ਨਿਵਾਸ-ਸਥਾਨ ਤੋਂ,
ਧਰਤੀ ਦੇ ਸਾਰੇ ਵਾਸੀਆਂ ʼਤੇ ਧਿਆਨ ਲਾਉਂਦਾ ਹੈ।
15 ਉਹੀ ਸਾਰਿਆਂ ਦੇ ਦਿਲਾਂ ਨੂੰ ਘੜਦਾ ਹੈ;
ਉਹ ਉਨ੍ਹਾਂ ਦੇ ਸਾਰੇ ਕੰਮਾਂ ਨੂੰ ਜਾਂਚਦਾ ਹੈ।+
18 ਦੇਖੋ! ਯਹੋਵਾਹ ਦੀਆਂ ਨਜ਼ਰਾਂ ਉਸ ਤੋਂ ਡਰਨ ਵਾਲਿਆਂ ʼਤੇ ਰਹਿੰਦੀਆਂ ਹਨ+
ਜਿਹੜੇ ਉਸ ਦੇ ਅਟੱਲ ਪਿਆਰ ʼਤੇ ਉਮੀਦ ਲਾਉਂਦੇ ਹਨ
19 ਤਾਂਕਿ ਉਹ ਉਨ੍ਹਾਂ ਨੂੰ ਮੌਤ ਤੋਂ ਛੁਡਾਵੇ
ਅਤੇ ਉਨ੍ਹਾਂ ਨੂੰ ਕਾਲ਼ ਦੌਰਾਨ ਜੀਉਂਦਾ ਰੱਖੇ।+
20 ਅਸੀਂ ਯਹੋਵਾਹ ਦੀ ਉਡੀਕ ਕਰਦੇ ਹਾਂ।
ਉਹ ਸਾਡਾ ਮਦਦਗਾਰ ਅਤੇ ਸਾਡੀ ਢਾਲ ਹੈ।+
21 ਸਾਡੇ ਦਿਲ ਉਸ ਤੋਂ ਖ਼ੁਸ਼ ਹਨ
ਕਿਉਂਕਿ ਸਾਨੂੰ ਉਸ ਦੇ ਪਵਿੱਤਰ ਨਾਂ ʼਤੇ ਭਰੋਸਾ ਹੈ।+
ਦਾਊਦ ਦਾ ਜ਼ਬੂਰ ਜਦ ਉਸ ਨੇ ਅਬੀਮਲਕ ਦੇ ਸਾਮ੍ਹਣੇ ਪਾਗਲ ਹੋਣ ਦਾ ਨਾਟਕ ਕੀਤਾ+ ਅਤੇ ਉਸ ਨੇ ਦਾਊਦ ਨੂੰ ਕੱਢ ਦਿੱਤਾ ਅਤੇ ਦਾਊਦ ਉੱਥੋਂ ਚਲਾ ਗਿਆ।
א [ਅਲਫ਼]
34 ਮੈਂ ਹਰ ਸਮੇਂ ਯਹੋਵਾਹ ਦੀ ਮਹਿਮਾ ਕਰਾਂਗਾ;
ਮੇਰੇ ਬੁੱਲ੍ਹ ਹਮੇਸ਼ਾ ਉਸ ਦੀ ਵਡਿਆਈ ਕਰਨਗੇ।
ב [ਬੇਥ]
ג [ਗਿਮਲ]
ד [ਦਾਲਥ]
4 ਮੈਂ ਯਹੋਵਾਹ ਤੋਂ ਸਲਾਹ ਮੰਗੀ ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+
ਉਸ ਨੇ ਮੇਰਾ ਸਾਰਾ ਡਰ ਦੂਰ ਕਰ ਦਿੱਤਾ।+
ה [ਹੇ]
5 ਉਸ ʼਤੇ ਆਸ ਰੱਖਣ ਵਾਲਿਆਂ ਦੇ ਚਿਹਰੇ ਖ਼ੁਸ਼ੀ ਨਾਲ ਚਮਕ ਉੱਠੇ;
ਉਨ੍ਹਾਂ ਨੂੰ ਕਦੇ ਵੀ ਸ਼ਰਮਿੰਦਾ ਨਹੀਂ ਹੋਣਾ ਪਿਆ।
ז [ਜ਼ਾਇਨ]
6 ਇਸ ਦੁਖੀ ਇਨਸਾਨ ਨੇ ਪੁਕਾਰਿਆ ਅਤੇ ਯਹੋਵਾਹ ਨੇ ਉਸ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਉਸ ਨੂੰ ਸਾਰੀਆਂ ਮੁਸ਼ਕਲਾਂ ਵਿੱਚੋਂ ਕੱਢਿਆ।+
ח [ਹੇਥ]
ט [ਟੇਥ]
י [ਯੋਧ]
9 ਹੇ ਯਹੋਵਾਹ ਦੇ ਸਾਰੇ ਪਵਿੱਤਰ ਸੇਵਕੋ, ਉਸ ਤੋਂ ਡਰੋ,
ਜਿਹੜੇ ਉਸ ਤੋਂ ਡਰਦੇ ਹਨ, ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੁੰਦੀ।+
כ [ਕਾਫ਼]
10 ਭਾਵੇਂ ਤਾਕਤਵਰ ਜਵਾਨ ਸ਼ੇਰ ਭੁੱਖੇ ਮਰਦੇ ਹਨ,
ਪਰ ਯਹੋਵਾਹ ਦੀ ਭਾਲ ਕਰਨ ਵਾਲਿਆਂ ਨੂੰ ਕਿਸੇ ਵੀ ਚੰਗੀ ਚੀਜ਼ ਦੀ ਥੁੜ੍ਹ ਨਹੀਂ ਹੋਵੇਗੀ।+
ל [ਲਾਮਦ]
מ [ਮੀਮ]
12 ਕੀ ਤੂੰ ਜ਼ਿੰਦਗੀ ਦਾ ਮਜ਼ਾ ਲੈਣਾ ਚਾਹੁੰਦਾ ਹੈਂ?
ਅਤੇ ਚੰਗੇ ਦਿਨ ਦੇਖਣੇ ਚਾਹੁੰਦਾ ਹੈਂ?+
נ [ਨੂਣ]
13 ਤਾਂ ਫਿਰ, ਆਪਣੀ ਜ਼ਬਾਨ ਨੂੰ ਬੁਰੀਆਂ ਗੱਲਾਂ ਕਹਿਣ ਤੋਂ+
ਅਤੇ ਆਪਣੇ ਬੁੱਲ੍ਹਾਂ ਨੂੰ ਧੋਖੇ ਭਰੀਆਂ ਗੱਲਾਂ ਕਰਨ ਤੋਂ ਰੋਕ।+
ס [ਸਾਮਕ]
ע [ਆਇਨ]
פ [ਪੇ]
צ [ਸਾਦੇ]
ק [ਕੋਫ਼]
ר [ਰੇਸ਼]
ש [ਸ਼ੀਨ]
ת [ਤਾਉ]
21 ਬਿਪਤਾ ਦੁਸ਼ਟ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ;
ਧਰਮੀ ਨੂੰ ਨਫ਼ਰਤ ਕਰਨ ਵਾਲੇ ਦੋਸ਼ੀ ਠਹਿਰਾਏ ਜਾਣਗੇ।
ਦਾਊਦ ਦਾ ਜ਼ਬੂਰ।
3 ਮੇਰਾ ਪਿੱਛਾ ਕਰਨ ਵਾਲਿਆਂ ਦੇ ਖ਼ਿਲਾਫ਼ ਆਪਣਾ ਬਰਛਾ ਅਤੇ ਕੁਹਾੜਾ* ਚੁੱਕ।+
ਮੈਨੂੰ ਕਹਿ: “ਮੈਂ ਤੇਰਾ ਮੁਕਤੀਦਾਤਾ ਹਾਂ।”+
4 ਜਿਹੜੇ ਮੇਰੀ ਜਾਨ ਪਿੱਛੇ ਹੱਥ ਧੋ ਕੇ ਪਏ ਹਨ, ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।+
ਜਿਹੜੇ ਮੈਨੂੰ ਮਾਰਨ ਦੀਆਂ ਸਾਜ਼ਸ਼ਾਂ ਘੜਦੇ ਹਨ, ਉਹ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਜਾਣ।
5 ਉਹ ਹਵਾ ਵਿਚ ਉੱਡਦੀ ਤੂੜੀ ਵਾਂਗ ਹੋ ਜਾਣ;
ਯਹੋਵਾਹ ਦਾ ਦੂਤ ਉਨ੍ਹਾਂ ਨੂੰ ਭਜਾ ਦੇਵੇ।+
6 ਜਦੋਂ ਯਹੋਵਾਹ ਦਾ ਦੂਤ ਉਨ੍ਹਾਂ ਦਾ ਪਿੱਛਾ ਕਰੇ,
ਤਾਂ ਉਨ੍ਹਾਂ ਦੇ ਰਾਹ ਵਿਚ ਹਨੇਰਾ ਅਤੇ ਤਿਲਕਣ ਹੋਵੇ।
7 ਕਿਉਂਕਿ ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਚੋਰੀ-ਛਿਪੇ ਜਾਲ਼ ਵਿਛਾਇਆ ਹੈ;
ਉਨ੍ਹਾਂ ਨੇ ਬੇਵਜ੍ਹਾ ਮੇਰੇ ਲਈ ਟੋਆ ਪੁੱਟਿਆ ਹੈ।
8 ਉਨ੍ਹਾਂ ʼਤੇ ਅਚਾਨਕ ਬਿਪਤਾ ਆ ਪਵੇ;
ਜਿਹੜਾ ਜਾਲ਼ ਉਨ੍ਹਾਂ ਨੇ ਚੋਰੀ-ਛਿਪੇ ਵਿਛਾਇਆ ਸੀ, ਉਹ ਆਪ ਉਸ ਵਿਚ ਫਸ ਜਾਣ;
ਉਹ ਆਪ ਹੀ ਟੋਏ ਵਿਚ ਡਿਗ ਕੇ ਨਾਸ਼ ਹੋ ਜਾਣ।+
9 ਪਰ ਮੈਂ ਯਹੋਵਾਹ ਕਰਕੇ ਖ਼ੁਸ਼ ਹੋਵਾਂਗਾ;
ਮੈਂ ਉਸ ਦੇ ਮੁਕਤੀ ਦੇ ਕੰਮਾਂ ਕਰਕੇ ਖ਼ੁਸ਼ੀਆਂ ਮਨਾਵਾਂਗਾ।
10 ਮੇਰੀਆਂ ਸਾਰੀਆਂ ਹੱਡੀਆਂ ਕਹਿਣਗੀਆਂ:
“ਹੇ ਯਹੋਵਾਹ, ਤੇਰੇ ਵਰਗਾ ਕੌਣ ਹੈ?
12 ਉਹ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੰਦੇ ਹਨ,+
ਉਨ੍ਹਾਂ ਕਰਕੇ ਮੇਰੀ ਜ਼ਿੰਦਗੀ ਵਿਚ ਮਾਤਮ ਛਾ ਗਿਆ ਹੈ।
13 ਪਰ ਜਦ ਉਹ ਬੀਮਾਰ ਸਨ, ਤਾਂ ਮੈਂ ਤੱਪੜ ਪਾਇਆ ਸੀ;
ਮੈਂ ਵਰਤ ਰੱਖ ਕੇ ਆਪਣੇ ਆਪ ਨੂੰ ਦੁੱਖ ਦਿੱਤਾ ਸੀ
ਅਤੇ ਜਦੋਂ ਮੇਰੀ ਪ੍ਰਾਰਥਨਾ ਦਾ ਕੋਈ ਜਵਾਬ ਨਹੀਂ ਮਿਲਿਆ,
14 ਤਾਂ ਮੈਂ ਸੋਗ ਦੇ ਮਾਰੇ ਇੱਧਰ-ਉੱਧਰ ਘੁੰਮਦਾ ਸੀ, ਜਿਵੇਂ ਕੋਈ ਆਪਣੇ ਦੋਸਤ ਜਾਂ ਭਰਾ ਦੀ ਮੌਤ ʼਤੇ ਸੋਗ ਮਨਾਉਂਦਾ ਹੈ;
ਮੈਂ ਗਮ ਵਿਚ ਡੁੱਬ ਗਿਆ, ਜਿਵੇਂ ਕੋਈ ਆਪਣੀ ਮਾਂ ਦੀ ਮੌਤ ਦੇ ਗਮ ਵਿਚ ਡੁੱਬ ਜਾਂਦਾ ਹੈ।
15 ਫਿਰ ਜਦ ਮੈਂ ਡਿਗਿਆ, ਤਾਂ ਉਹ ਖ਼ੁਸ਼ ਹੋਏ ਅਤੇ ਇਕੱਠੇ ਹੋਏ;
ਉਹ ਘਾਤ ਲਾ ਕੇ ਮੇਰੇ ʼਤੇ ਹਮਲਾ ਕਰਨ ਲਈ ਇਕੱਠੇ ਹੋਏ;
ਉਨ੍ਹਾਂ ਨੇ ਮੇਰੇ ਟੋਟੇ-ਟੋਟੇ ਕਰ ਦਿੱਤੇ ਅਤੇ ਚੁੱਪ ਨਾ ਹੋਏ।
17 ਹੇ ਯਹੋਵਾਹ, ਤੂੰ ਕਦ ਤਕ ਦੇਖਦਾ ਹੀ ਰਹੇਂਗਾ?+
ਮੈਨੂੰ ਉਨ੍ਹਾਂ ਦੇ ਹਮਲਿਆਂ ਤੋਂ ਬਚਾ।+
ਜਵਾਨ ਸ਼ੇਰਾਂ ਤੋਂ ਮੇਰੀ ਕੀਮਤੀ ਜਾਨ ਬਚਾ।+
18 ਫਿਰ ਮੈਂ ਵੱਡੀ ਮੰਡਲੀ ਵਿਚ ਤੇਰਾ ਧੰਨਵਾਦ ਕਰਾਂਗਾ;+
ਮੈਂ ਲੋਕਾਂ ਦੇ ਇਕੱਠ ਵਿਚ ਤੇਰੀ ਵਡਿਆਈ ਕਰਾਂਗਾ।
19 ਮੇਰੇ ਨਾਲ ਬਿਨਾਂ ਵਜ੍ਹਾ ਦੁਸ਼ਮਣੀ ਰੱਖਣ ਵਾਲਿਆਂ ਨੂੰ ਮੇਰੇ ʼਤੇ ਹੱਸਣ ਨਾ ਦੇ;
ਮੇਰੇ ਨਾਲ ਬੇਵਜ੍ਹਾ ਨਫ਼ਰਤ ਕਰਨ ਵਾਲਿਆਂ+ ਨੂੰ ਮੇਰਾ ਮਖੌਲ ਨਾ ਉਡਾਉਣ ਦੇ*+
20 ਕਿਉਂਕਿ ਉਹ ਸ਼ਾਂਤੀ ਭਰੀਆਂ ਗੱਲਾਂ ਨਹੀਂ ਕਰਦੇ,
ਪਰ ਉਹ ਦੇਸ਼ ਦੇ ਸ਼ਾਂਤੀ-ਪਸੰਦ ਲੋਕਾਂ ਖ਼ਿਲਾਫ਼ ਚਲਾਕੀ ਨਾਲ ਸਾਜ਼ਸ਼ਾਂ ਘੜਦੇ ਹਨ।+
21 ਉਹ ਗਲ਼ਾ ਪਾੜ-ਪਾੜ ਕੇ ਮੇਰੇ ʼਤੇ ਤੁਹਮਤਾਂ ਲਾਉਂਦੇ ਹਨ,
ਉਹ ਕਹਿੰਦੇ ਹਨ: “ਵਾਹ! ਵਾਹ! ਸਾਡੀਆਂ ਅੱਖਾਂ ਨੇ ਉਸ ਦੀ ਤਬਾਹੀ ਦੇਖ ਲਈ ਹੈ।”
22 ਹੇ ਯਹੋਵਾਹ, ਤੂੰ ਇਹ ਸਭ ਕੁਝ ਦੇਖਦਾ ਹੋਇਆ ਚੁੱਪ ਨਾ ਰਹਿ।+
ਹੇ ਯਹੋਵਾਹ, ਮੇਰੇ ਤੋਂ ਦੂਰ ਨਾ ਰਹਿ।+
23 ਜਾਗ ਅਤੇ ਮੇਰੇ ਪੱਖ ਵਿਚ ਖੜ੍ਹਾ ਹੋ,
ਮੇਰੇ ਪਰਮੇਸ਼ੁਰ ਯਹੋਵਾਹ, ਮੇਰੇ ਮੁਕੱਦਮੇ ਦੀ ਪੈਰਵੀ ਕਰ।
24 ਹੇ ਮੇਰੇ ਪਰਮੇਸ਼ੁਰ ਯਹੋਵਾਹ, ਆਪਣੇ ਧਰਮੀ ਅਸੂਲਾਂ ਮੁਤਾਬਕ ਮੇਰਾ ਨਿਆਂ ਕਰ;+
ਉਨ੍ਹਾਂ ਨੂੰ ਮੇਰੇ ਦੁੱਖ ʼਤੇ ਖ਼ੁਸ਼ੀ ਨਾ ਮਨਾਉਣ ਦੇ।
25 ਉਹ ਇਕ-ਦੂਜੇ ਨੂੰ ਇਹ ਨਾ ਕਹਿਣ: “ਚੰਗਾ ਹੋਇਆ! ਅਸੀਂ ਜੋ ਚਾਹਿਆ, ਉਹੀ ਹੋਇਆ।”
ਉਹ ਇਹ ਨਾ ਕਹਿਣ: “ਅਸੀਂ ਉਸ ਨੂੰ ਨਿਗਲ਼ ਲਿਆ ਹੈ।”+
26 ਜਿਹੜੇ ਮੇਰੀ ਬਿਪਤਾ ਦੇ ਵੇਲੇ ਖ਼ੁਸ਼ੀਆਂ ਮਨਾਉਂਦੇ ਹਨ,
ਉਹ ਸਾਰੇ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਆਪਣੇ ਆਪ ਨੂੰ ਮੇਰੇ ਤੋਂ ਉੱਚਾ ਚੁੱਕਣ ਵਾਲੇ ਲੋਕ ਸ਼ਰਮਸਾਰ ਅਤੇ ਨੀਵੇਂ ਕੀਤੇ ਜਾਣ।
27 ਪਰ ਮੇਰੀ ਨੇਕੀ ਤੋਂ ਖ਼ੁਸ਼ ਹੋਣ ਵਾਲੇ ਲੋਕ ਉੱਚੀ ਆਵਾਜ਼ ਵਿਚ ਜੈ-ਜੈ ਕਾਰ ਕਰਨ;
ਉਹ ਲਗਾਤਾਰ ਕਹਿਣ:
“ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ ਜਿਹੜਾ ਆਪਣੇ ਸੇਵਕ ਦੀ ਸ਼ਾਂਤੀ ਦੇਖ ਕੇ ਖ਼ੁਸ਼ ਹੁੰਦਾ ਹੈ।”+
ਨਿਰਦੇਸ਼ਕ ਲਈ ਹਿਦਾਇਤ। ਯਹੋਵਾਹ ਦੇ ਸੇਵਕ ਦਾਊਦ ਦਾ ਗੀਤ।
36 ਅਪਰਾਧ ਦੁਸ਼ਟ ਇਨਸਾਨ ਨੂੰ ਦਿਲ ਦੇ ਅੰਦਰੋਂ ਭਰਮਾਉਂਦਾ ਹੈ;
ਉਸ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ+
2 ਕਿਉਂਕਿ ਉਹ ਆਪਣੀਆਂ ਹੀ ਨਜ਼ਰਾਂ ਵਿਚ ਖ਼ੁਦ ਨੂੰ ਇੰਨਾ ਉੱਚਾ ਚੁੱਕਦਾ ਹੈ
ਕਿ ਉਸ ਨੂੰ ਆਪਣੀ ਗ਼ਲਤੀ ਦਿਖਾਈ ਹੀ ਨਹੀਂ ਦਿੰਦੀ ਅਤੇ ਉਹ ਇਸ ਨਾਲ ਨਫ਼ਰਤ ਨਹੀਂ ਕਰਦਾ।+
3 ਉਸ ਦੀਆਂ ਗੱਲਾਂ ਠੇਸ ਪਹੁੰਚਾਉਣ ਵਾਲੀਆਂ ਅਤੇ ਧੋਖੇ ਭਰੀਆਂ ਹਨ;
ਉਸ ਨੂੰ ਸਹੀ ਕੰਮ ਕਰਨ ਦੀ ਸਮਝ ਨਹੀਂ ਹੈ।
4 ਉਹ ਆਪਣੇ ਬਿਸਤਰੇ ʼਤੇ ਪਿਆਂ ਵੀ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦਾ ਹੈ।
ਉਹ ਅਜਿਹੇ ਰਾਹ ʼਤੇ ਚੱਲ ਰਿਹਾ ਹੈ ਜੋ ਸਹੀ ਨਹੀਂ ਹੈ;
ਉਹ ਬੁਰਾਈ ਤੋਂ ਦੂਰ ਨਹੀਂ ਰਹਿੰਦਾ।
5 ਹੇ ਯਹੋਵਾਹ, ਤੇਰਾ ਅਟੱਲ ਪਿਆਰ ਆਕਾਸ਼ ਤਕ ਪਹੁੰਚਦਾ ਹੈ+
ਅਤੇ ਤੇਰੀ ਵਫ਼ਾਦਾਰੀ ਬੱਦਲਾਂ ਤਕ।
ਹੇ ਯਹੋਵਾਹ, ਤੂੰ ਇਨਸਾਨਾਂ ਅਤੇ ਜਾਨਵਰਾਂ ਨੂੰ ਸੰਭਾਲਦਾ* ਹੈਂ।+
7 ਹੇ ਪਰਮੇਸ਼ੁਰ, ਤੇਰਾ ਅਟੱਲ ਪਿਆਰ ਕਿੰਨਾ ਬੇਸ਼ਕੀਮਤੀ ਹੈ!+
ਤੇਰੇ ਖੰਭਾਂ ਦੇ ਸਾਏ ਹੇਠ ਮਨੁੱਖ ਦੇ ਪੁੱਤਰ ਪਨਾਹ ਲੈਂਦੇ ਹਨ।+
8 ਉਹ ਤੇਰੇ ਘਰ ਦੀਆਂ ਉੱਤਮ ਚੀਜ਼ਾਂ* ਢਿੱਡ ਭਰ ਕੇ ਪੀਂਦੇ ਹਨ+
ਅਤੇ ਤੂੰ ਉਨ੍ਹਾਂ ਨੂੰ ਖ਼ੁਸ਼ੀਆਂ ਦੀ ਨਦੀ ਤੋਂ ਪਿਲਾਉਂਦਾ ਹੈਂ।+
10 ਜਿਹੜੇ ਤੈਨੂੰ ਜਾਣਦੇ ਹਨ, ਉਨ੍ਹਾਂ ਨੂੰ ਹਮੇਸ਼ਾ ਆਪਣਾ ਅਟੱਲ ਪਿਆਰ ਦਿਖਾ+
ਅਤੇ ਨੇਕਦਿਲ ਲੋਕਾਂ ਨੂੰ ਦਿਖਾ ਕਿ ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ।+
11 ਘਮੰਡੀਆਂ ਨੂੰ ਰੋਕ ਕਿ ਉਹ ਮੈਨੂੰ ਆਪਣੇ ਪੈਰਾਂ ਹੇਠ ਨਾ ਮਿੱਧਣ
ਦੁਸ਼ਟਾਂ ਨੂੰ ਮੌਕਾ ਨਾ ਦੇ ਕਿ ਉਹ ਮੈਨੂੰ ਭਜਾ ਦੇਣ।
12 ਦੇਖੋ! ਬੁਰੇ ਲੋਕ ਡਿਗ ਪਏ ਹਨ;
ਉਨ੍ਹਾਂ ਨੂੰ ਜ਼ਮੀਨ ʼਤੇ ਪਟਕਾ ਕੇ ਸੁੱਟ ਦਿੱਤਾ ਗਿਆ ਹੈ ਅਤੇ ਉਹ ਉੱਠ ਨਹੀਂ ਸਕਦੇ।+
ਦਾਊਦ ਦਾ ਜ਼ਬੂਰ।
א [ਅਲਫ਼]
ב [ਬੇਥ]
4 ਯਹੋਵਾਹ ਤੋਂ ਅਪਾਰ ਖ਼ੁਸ਼ੀ ਪਾ
ਅਤੇ ਉਹ ਤੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਕਰੇਗਾ।
ג [ਗਿਮਲ]
6 ਉਹ ਤੇਰੀ ਨੇਕੀ ਨੂੰ ਸਵੇਰ ਦੇ ਚਾਨਣ ਵਾਂਗ
ਅਤੇ ਤੇਰਾ ਇਨਸਾਫ਼ ਦੁਪਹਿਰ ਦੀ ਧੁੱਪ ਵਾਂਗ ਚਮਕਾਵੇਗਾ।
ד [ਦਾਲਥ]
ਉਸ ਆਦਮੀ ਕਰਕੇ ਪਰੇਸ਼ਾਨ ਨਾ ਹੋ
ਜੋ ਆਪਣੀਆਂ ਸਾਜ਼ਸ਼ਾਂ ਵਿਚ ਕਾਮਯਾਬ ਹੁੰਦਾ ਹੈ।+
ה [ਹੇ]
9 ਕਿਉਂਕਿ ਦੁਸ਼ਟਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ,+
ਪਰ ਜਿਹੜੇ ਯਹੋਵਾਹ ʼਤੇ ਉਮੀਦ ਲਾਉਂਦੇ ਹਨ, ਉਹ ਧਰਤੀ ਦੇ ਵਾਰਸ ਬਣਨਗੇ।+
ו [ਵਾਉ]
10 ਹੁਣ ਥੋੜ੍ਹਾ ਹੀ ਸਮਾਂ ਰਹਿੰਦਾ ਹੈ ਜਦ ਦੁਸ਼ਟ ਖ਼ਤਮ ਹੋ ਜਾਣਗੇ;+
ਤੂੰ ਉਨ੍ਹਾਂ ਦੇ ਟਿਕਾਣੇ ʼਤੇ ਉਨ੍ਹਾਂ ਦੀ ਭਾਲ ਕਰੇਂਗਾ,
ਪਰ ਉਹ ਉੱਥੇ ਨਹੀਂ ਹੋਣਗੇ।+
ז [ਜ਼ਾਇਨ]
12 ਦੁਸ਼ਟ ਇਨਸਾਨ ਧਰਮੀ ਦੇ ਖ਼ਿਲਾਫ਼ ਸਾਜ਼ਸ਼ਾਂ ਘੜਦਾ ਹੈ;+
ਉਹ ਗੁੱਸੇ ਵਿਚ ਉਸ ਉੱਤੇ ਦੰਦ ਪੀਂਹਦਾ ਹੈ।
ח [ਹੇਥ]
14 ਦੁਸ਼ਟ ਆਪਣੀਆਂ ਤਲਵਾਰਾਂ ਕੱਢਦੇ ਹਨ ਅਤੇ ਕਮਾਨਾਂ ਕੱਸਦੇ ਹਨ
ਤਾਂਕਿ ਉਹ ਦੱਬੇ-ਕੁਚਲੇ ਅਤੇ ਗ਼ਰੀਬ ਲੋਕਾਂ ਨੂੰ ਖ਼ਤਮ ਕਰ ਦੇਣ
ਅਤੇ ਨੇਕੀ ਦੇ ਰਾਹ ʼਤੇ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਦੇਣ।
15 ਉਨ੍ਹਾਂ ਦੀਆਂ ਤਲਵਾਰਾਂ ਉਨ੍ਹਾਂ ਦੇ ਆਪਣੇ ਦਿਲਾਂ ਨੂੰ ਹੀ ਵਿੰਨ੍ਹਣਗੀਆਂ+
ਅਤੇ ਉਨ੍ਹਾਂ ਦੀਆਂ ਕਮਾਨਾਂ ਤੋੜ ਦਿੱਤੀਆਂ ਜਾਣਗੀਆਂ।
ט [ਟੇਥ]
16 ਬਹੁਤ ਸਾਰੇ ਦੁਸ਼ਟਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨਾਲੋਂ
ਇਕ ਧਰਮੀ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਚੰਗੀਆਂ ਹਨ।+
17 ਦੁਸ਼ਟਾਂ ਦੀਆਂ ਬਾਹਾਂ ਤੋੜ ਦਿੱਤੀਆਂ ਜਾਣਗੀਆਂ,
ਪਰ ਯਹੋਵਾਹ ਧਰਮੀਆਂ ਦਾ ਸਹਾਰਾ ਬਣੇਗਾ।
י [ਯੋਧ]
18 ਯਹੋਵਾਹ ਜਾਣਦਾ ਹੈ ਕਿ ਨਿਰਦੋਸ਼ ਲੋਕਾਂ ਨੂੰ ਕੀ ਕੁਝ ਸਹਿਣਾ ਪੈਂਦਾ ਹੈ*
ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਲਈ ਰਹੇਗੀ।+
19 ਬਿਪਤਾ ਵੇਲੇ ਉਨ੍ਹਾਂ ਨੂੰ ਸ਼ਰਮਿੰਦਾ ਨਹੀਂ ਕੀਤਾ ਜਾਵੇਗਾ;
ਕਾਲ਼ ਵੇਲੇ ਉਨ੍ਹਾਂ ਕੋਲ ਖਾਣ ਲਈ ਬਹੁਤ ਭੋਜਨ ਹੋਵੇਗਾ।
כ [ਕਾਫ਼]
ל [ਲਾਮਦ]
21 ਦੁਸ਼ਟ ਉਧਾਰ ਲੈਂਦਾ ਹੈ ਅਤੇ ਵਾਪਸ ਨਹੀਂ ਮੋੜਦਾ,
ਪਰ ਧਰਮੀ ਖੁੱਲ੍ਹੇ ਦਿਲ ਵਾਲਾ* ਹੁੰਦਾ ਹੈ ਅਤੇ ਦੂਸਰਿਆਂ ਨੂੰ ਦਿੰਦਾ ਹੈ।+
22 ਜਿਨ੍ਹਾਂ ਨੂੰ ਪਰਮੇਸ਼ੁਰ ਬਰਕਤ ਦਿੰਦਾ ਹੈ, ਉਹ ਧਰਤੀ ਦੇ ਵਾਰਸ ਹੋਣਗੇ,
ਪਰ ਜਿਨ੍ਹਾਂ ਨੂੰ ਪਰਮੇਸ਼ੁਰ ਸਰਾਪ ਦਿੰਦਾ ਹੈ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾਇਆ ਜਾਵੇਗਾ।+
מ [ਮੀਮ]
נ [ਨੂਣ]
26 ਉਹ ਹਮੇਸ਼ਾ ਖੁੱਲ੍ਹੇ ਦਿਲ ਨਾਲ ਉਧਾਰ ਦਿੰਦਾ ਹੈ,+
ਉਸ ਦੇ ਬੱਚਿਆਂ ਨੂੰ ਬਰਕਤਾਂ ਮਿਲਣਗੀਆਂ।
ס [ਸਾਮਕ]
27 ਬੁਰਾਈ ਕਰਨੋਂ ਹਟ ਜਾ ਅਤੇ ਨੇਕੀ ਕਰ,+
ਤਾਂ ਤੂੰ ਹਮੇਸ਼ਾ ਜੀਉਂਦਾ ਰਹੇਂਗਾ
28 ਕਿਉਂਕਿ ਯਹੋਵਾਹ ਨਿਆਂ-ਪਸੰਦ ਪਰਮੇਸ਼ੁਰ ਹੈ,
ਉਹ ਆਪਣੇ ਵਫ਼ਾਦਾਰ ਭਗਤਾਂ ਨੂੰ ਕਦੀ ਨਹੀਂ ਤਿਆਗੇਗਾ।+
ע [ਆਇਨ]
פ [ਪੇ]
צ [ਸਾਦੇ]
32 ਦੁਸ਼ਟ ਇਨਸਾਨ ਧਰਮੀ ਉੱਤੇ ਨਜ਼ਰ ਰੱਖਦਾ ਹੈ
ਤਾਂਕਿ ਉਸ ਨੂੰ ਜਾਨੋਂ ਮਾਰ ਦੇਵੇ।
ק [ਕੋਫ਼]
34 ਯਹੋਵਾਹ ʼਤੇ ਉਮੀਦ ਰੱਖ ਅਤੇ ਉਸ ਦੇ ਰਾਹ ʼਤੇ ਚੱਲ,
ਉਹ ਤੈਨੂੰ ਉੱਚਾ ਕਰੇਗਾ ਅਤੇ ਤੂੰ ਧਰਤੀ ਦਾ ਵਾਰਸ ਬਣੇਂਗਾ।
ਤੂੰ ਦੁਸ਼ਟਾਂ ਨੂੰ ਨਾਸ਼ ਹੁੰਦਾ+ ਦੇਖੇਂਗਾ।+
ר [ਰੇਸ਼]
35 ਮੈਂ ਬੇਰਹਿਮ ਤੇ ਦੁਸ਼ਟ ਇਨਸਾਨ ਨੂੰ ਵਧਦੇ-ਫੁੱਲਦੇ ਦੇਖਿਆ ਹੈ
ਜਿਵੇਂ ਇਕ ਹਰਿਆ-ਭਰਿਆ ਦਰਖ਼ਤ ਆਪਣੀ ਮਿੱਟੀ ਵਿਚ ਵਧਦਾ-ਫੁੱਲਦਾ ਹੈ।+
ש [ਸ਼ੀਨ]
37 ਨਿਰਦੋਸ਼ ਇਨਸਾਨ* ਵੱਲ ਧਿਆਨ ਦੇ
ਅਤੇ ਨੇਕ ਇਨਸਾਨ+ ਉੱਤੇ ਨਜ਼ਰ ਟਿਕਾਈ ਰੱਖ
ਕਿਉਂਕਿ ਉਸ ਇਨਸਾਨ ਦਾ ਭਵਿੱਖ ਸ਼ਾਂਤੀ ਭਰਿਆ ਹੋਵੇਗਾ।+
38 ਪਰ ਸਾਰੇ ਗੁਨਾਹਗਾਰਾਂ ਨੂੰ ਨਾਸ਼ ਕਰ ਦਿੱਤਾ ਜਾਵੇਗਾ;
ਦੁਸ਼ਟਾਂ ਦਾ ਕੋਈ ਭਵਿੱਖ ਨਹੀਂ ਹੈ।+
ת [ਤਾਉ]
40 ਯਹੋਵਾਹ ਧਰਮੀਆਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ।+
ਉਹ ਉਨ੍ਹਾਂ ਨੂੰ ਦੁਸ਼ਟਾਂ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਬਚਾਵੇਗਾ
ਕਿਉਂਕਿ ਉਨ੍ਹਾਂ ਨੇ ਉਸ ਕੋਲ ਪਨਾਹ ਲਈ ਹੈ।+
ਕੁਝ ਗੱਲਾਂ ਯਾਦ ਕਰਾਉਣ ਲਈ ਦਾਊਦ ਦਾ ਜ਼ਬੂਰ।
38 ਹੇ ਯਹੋਵਾਹ, ਮੈਨੂੰ ਗੁੱਸੇ ਵਿਚ ਨਾ ਝਿੜਕ,
ਨਾ ਹੀ ਕ੍ਰੋਧ ਵਿਚ ਆ ਕੇ ਮੈਨੂੰ ਸੁਧਾਰ।+
2 ਤੇਰੇ ਤੀਰਾਂ ਨੇ ਮੈਨੂੰ ਅੰਦਰ ਤਕ ਵਿੰਨ੍ਹਿਆ ਹੈ,
ਤੇਰਾ ਹੱਥ ਮੇਰੇ ʼਤੇ ਭਾਰੀ ਹੈ।+
3 ਤੇਰੇ ਗੁੱਸੇ ਕਰਕੇ ਮੇਰਾ ਪੂਰਾ ਸਰੀਰ ਬੀਮਾਰ ਪੈ ਗਿਆ ਹੈ।*
ਮੇਰੇ ਪਾਪ ਕਰਕੇ ਮੇਰੀਆਂ ਹੱਡੀਆਂ ਨੂੰ ਚੈਨ ਨਹੀਂ+
4 ਕਿਉਂਕਿ ਮੇਰੀਆਂ ਗ਼ਲਤੀਆਂ ਦਾ ਢੇਰ ਮੇਰੇ ਸਿਰ ਤੋਂ ਵੀ ਉੱਚਾ ਹੋ ਗਿਆ ਹੈ;+
ਉਨ੍ਹਾਂ ਦਾ ਬੋਝ ਚੁੱਕਣਾ ਮੇਰੇ ਵੱਸੋਂ ਬਾਹਰ ਹੈ।
5 ਮੇਰੀ ਮੂਰਖਤਾ ਕਰਕੇ ਮੇਰੇ ਜ਼ਖ਼ਮਾਂ ਵਿੱਚੋਂ ਬਦਬੂ ਆਉਂਦੀ ਹੈ
ਅਤੇ ਇਨ੍ਹਾਂ ਵਿਚ ਪੀਕ ਪੈ ਗਈ ਹੈ।
6 ਮੈਂ ਅੰਦਰੋਂ ਟੁੱਟ ਚੁੱਕਾ ਹਾਂ ਅਤੇ ਬਹੁਤ ਹੀ ਨਿਰਾਸ਼ ਹਾਂ;
ਮੈਂ ਸਾਰਾ-ਸਾਰਾ ਦਿਨ ਉਦਾਸ ਘੁੰਮਦਾ ਰਹਿੰਦਾ ਹਾਂ।
8 ਮੈਂ ਸੁੰਨ ਹੋ ਗਿਆ ਹਾਂ ਅਤੇ ਪੂਰੀ ਤਰ੍ਹਾਂ ਟੁੱਟ ਗਿਆ ਹਾਂ;
ਮੈਂ ਮਨ ਦੀ ਪੀੜ ਕਰਕੇ ਉੱਚੀ-ਉੱਚੀ ਹੂੰਗਦਾ ਹਾਂ।
9 ਹੇ ਯਹੋਵਾਹ, ਤੂੰ ਮੇਰੀਆਂ ਸਾਰੀਆਂ ਇੱਛਾਵਾਂ ਜਾਣਦਾ ਹੈਂ
ਅਤੇ ਤੂੰ ਮੇਰੇ ਹਉਕਿਆਂ ਤੋਂ ਅਣਜਾਣ ਨਹੀਂ ਹੈਂ।
10 ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਦਾ ਹੈ, ਮੇਰੇ ਵਿਚ ਤਾਕਤ ਨਹੀਂ ਰਹੀ,
ਮੇਰੀਆਂ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਹੈ।+
11 ਮੇਰੀ ਬੀਮਾਰੀ ਕਰਕੇ ਮੇਰੇ ਦੋਸਤ ਤੇ ਸਾਥੀ ਮੈਨੂੰ ਮਿਲਣ ਤੋਂ ਕਤਰਾਉਂਦੇ ਹਨ,
ਮੇਰੇ ਕਰੀਬੀ ਮੇਰੇ ਤੋਂ ਦੂਰ-ਦੂਰ ਰਹਿੰਦੇ ਹਨ।
12 ਮੇਰੀ ਜਾਨ ਦੇ ਦੁਸ਼ਮਣ ਫੰਦੇ ਵਿਛਾਉਂਦੇ ਹਨ;
ਮੇਰਾ ਬੁਰਾ ਚਾਹੁਣ ਵਾਲੇ ਮੈਨੂੰ ਬਰਬਾਦ ਕਰਨ ਦੀਆਂ ਸਲਾਹਾਂ ਕਰਦੇ ਹਨ;+
ਉਹ ਸਾਰਾ-ਸਾਰਾ ਦਿਨ ਮੈਨੂੰ ਧੋਖਾ ਦੇਣ ਦੀਆਂ ਸਾਜ਼ਸ਼ਾਂ ਘੜਦੇ ਹਨ।
14 ਮੈਂ ਉਸ ਆਦਮੀ ਵਰਗਾ ਬਣ ਗਿਆ ਹਾਂ ਜਿਸ ਨੂੰ ਸੁਣਾਈ ਨਹੀਂ ਦਿੰਦਾ,
ਮੇਰੇ ਕੋਲ ਆਪਣੀ ਸਫ਼ਾਈ ਵਿਚ ਕਹਿਣ ਲਈ ਕੁਝ ਨਹੀਂ ਹੈ
15 ਕਿਉਂਕਿ, ਹੇ ਯਹੋਵਾਹ, ਮੈਂ ਤੇਰੀ ਉਡੀਕ ਕੀਤੀ+
ਅਤੇ ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਮੈਨੂੰ ਜਵਾਬ ਦਿੱਤਾ।+
16 ਮੈਂ ਬੇਨਤੀ ਕੀਤੀ ਸੀ: “ਜੇ ਮੇਰਾ ਪੈਰ ਤਿਲਕ ਜਾਵੇ, ਤਾਂ ਉਹ ਮੇਰੇ ਦੁੱਖ ʼਤੇ ਖ਼ੁਸ਼ ਨਾ ਹੋਣ
ਜਾਂ ਉਹ ਆਪਣੇ ਆਪ ਨੂੰ ਮੇਰੇ ਤੋਂ ਉੱਚਾ ਨਾ ਚੁੱਕਣ।”
17 ਮੈਂ ਡਿਗਣ ਹੀ ਵਾਲਾ ਸੀ
ਅਤੇ ਮੈਂ ਦਰਦ ਨਾਲ ਤੜਫਦਾ ਰਹਿੰਦਾ ਸੀ।+
20 ਉਨ੍ਹਾਂ ਨੇ ਮੇਰੀ ਨੇਕੀ ਦਾ ਬਦਲਾ ਬੁਰਾਈ ਨਾਲ ਦਿੱਤਾ;
ਨੇਕ ਕੰਮ ਕਰਨ ਕਰਕੇ ਉਹ ਮੇਰਾ ਵਿਰੋਧ ਕਰਦੇ ਰਹੇ।
21 ਹੇ ਯਹੋਵਾਹ, ਮੈਨੂੰ ਬੇਸਹਾਰਾ ਨਾ ਛੱਡ।
ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।+
22 ਹੇ ਯਹੋਵਾਹ, ਮੇਰੇ ਮੁਕਤੀਦਾਤੇ,+
ਮੇਰੀ ਮਦਦ ਕਰਨ ਲਈ ਛੇਤੀ ਕਰ।
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ*+ ਦੀ ਸ਼ੈਲੀ ਮੁਤਾਬਕ। ਦਾਊਦ ਦਾ ਜ਼ਬੂਰ।
ਜਦ ਤਕ ਦੁਸ਼ਟ ਮੇਰੇ ਸਾਮ੍ਹਣੇ ਹੈ
ਮੈਂ ਆਪਣੇ ਮੂੰਹ ʼਤੇ ਛਿੱਕਲੀ ਪਾਵਾਂਗਾ।”+
2 ਮੈਂ ਗੁੰਗਾ ਅਤੇ ਖ਼ਾਮੋਸ਼ ਹੋ ਗਿਆ;+
ਮੈਂ ਚੰਗੀ ਗੱਲ ਕਹਿਣ ਲਈ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ,
ਪਰ ਮੇਰਾ ਦਰਦ ਸਹਿਣ ਤੋਂ ਬਾਹਰ ਸੀ।
3 ਮੇਰਾ ਦਿਲ ਅੰਦਰੋਂ-ਅੰਦਰ ਧੁਖਦਾ ਰਿਹਾ।*
ਜਦੋਂ ਮੈਂ ਸੋਚ-ਵਿਚਾਰ ਕਰ* ਰਿਹਾ ਸੀ, ਉਦੋਂ ਮੇਰੇ ਅੰਦਰ ਅੱਗ ਬਲ਼ਦੀ ਸੀ।
ਫਿਰ ਮੈਂ ਕਿਹਾ:
4 “ਹੇ ਯਹੋਵਾਹ, ਇਹ ਜਾਣਨ ਵਿਚ ਮੇਰੀ ਮਦਦ ਕਰ ਕਿ ਮੇਰਾ ਅੰਤ ਕਦੋਂ ਹੋਵੇਗਾ
ਅਤੇ ਮੈਂ ਹੋਰ ਕਿੰਨਾ ਚਿਰ ਜੀਉਂਦਾ ਰਹਾਂਗਾ+
ਤਾਂਕਿ ਮੈਨੂੰ ਅਹਿਸਾਸ ਹੋ ਸਕੇ ਕਿ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ।
ਭਾਵੇਂ ਹਰ ਇਨਸਾਨ ਮਹਿਫੂਜ਼ ਲੱਗੇ, ਪਰ ਅਸਲ ਵਿਚ ਉਹ ਸਾਹ ਹੀ ਹੈ।+ (ਸਲਹ)
6 ਸੱਚ-ਮੁੱਚ ਹਰ ਇਨਸਾਨ ਦੀ ਜ਼ਿੰਦਗੀ ਪਰਛਾਵੇਂ ਵਾਂਗ ਹੈ।
ਉਹ ਬੇਕਾਰ ਵਿਚ ਦੌੜ-ਭੱਜ ਕਰਦਾ ਹੈ।*
ਉਹ ਧਨ-ਦੌਲਤ ਇਕੱਠੀ ਕਰਦਾ ਹੈ, ਪਰ ਇਹ ਨਹੀਂ ਜਾਣਦਾ ਕਿ ਕੌਣ ਉਸ ਦਾ ਮਜ਼ਾ ਲਵੇਗਾ।+
7 ਹੇ ਯਹੋਵਾਹ, ਫਿਰ ਮੈਂ ਕਿਸ ʼਤੇ ਆਸ ਲਾਵਾਂ?
ਸਿਰਫ਼ ਤੂੰ ਹੀ ਮੇਰੀ ਆਸ ਹੈਂ।
8 ਮੈਨੂੰ ਮੇਰੇ ਸਾਰੇ ਗੁਨਾਹਾਂ ਤੋਂ ਛੁਡਾ।+
ਮੂਰਖ ਨੂੰ ਮੇਰਾ ਮਜ਼ਾਕ ਨਾ ਉਡਾਉਣ ਦੇ।
10 ਤੂੰ ਮੇਰੇ ʼਤੇ ਜੋ ਆਫ਼ਤ ਲਿਆਂਦੀ ਹੈ, ਉਸ ਨੂੰ ਦੂਰ ਕਰ ਦੇ।
ਮੈਂ ਹੋਰ ਨਹੀਂ ਸਹਿ ਸਕਦਾ ਕਿਉਂਕਿ ਤੇਰਾ ਹੱਥ ਮੇਰੇ ʼਤੇ ਉੱਠਿਆ ਹੈ।
11 ਤੂੰ ਇਨਸਾਨ ਨੂੰ ਉਸ ਦੀ ਗ਼ਲਤੀ ਦੀ ਸਜ਼ਾ ਦੇ ਕੇ ਸੁਧਾਰਦਾ ਹੈਂ;+
ਤੂੰ ਉਸ ਦੀਆਂ ਚੀਜ਼ਾਂ ਨੂੰ ਕੀੜੇ ਵਾਂਗ ਚੱਟ ਕਰ ਜਾਂਦਾ ਹੈਂ ਜੋ ਉਸ ਨੂੰ ਬਹੁਤ ਪਿਆਰੀਆਂ ਹਨ।
ਵਾਕਈ, ਹਰ ਇਨਸਾਨ ਸਿਰਫ਼ ਸਾਹ ਹੀ ਹੈ।+ (ਸਲਹ)
12 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣ,
ਮਦਦ ਲਈ ਮੇਰੀ ਦੁਹਾਈ ਸੁਣ।+
ਮੇਰੇ ਹੰਝੂਆਂ ਨੂੰ ਅਣਗੌਲਿਆਂ ਨਾ ਕਰ
ਕਿਉਂਕਿ ਮੈਂ ਤੇਰੇ ਲਈ ਸਿਰਫ਼ ਇਕ ਪਰਦੇਸੀ+
ਅਤੇ ਆਪਣੇ ਪਿਉ-ਦਾਦਿਆਂ ਵਾਂਗ ਇਕ ਮੁਸਾਫ਼ਰ ਹਾਂ।+
13 ਇਸ ਤੋਂ ਪਹਿਲਾਂ ਕਿ ਮੈਂ ਮਰ-ਮੁੱਕ ਜਾਵਾਂ,
ਆਪਣੀਆਂ ਗੁੱਸੇ ਭਰੀਆਂ ਨਜ਼ਰਾਂ ਮੇਰੇ ਤੋਂ ਹਟਾ ਲੈ ਤਾਂਕਿ ਮੈਂ ਖ਼ੁਸ਼ ਹੋ ਸਕਾਂ।”
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
2 ਉਸ ਨੇ ਮੈਨੂੰ ਖ਼ਤਰਨਾਕ ਟੋਏ ਵਿੱਚੋਂ ਕੱਢਿਆ,*
ਉਸ ਨੇ ਮੈਨੂੰ ਦਲਦਲ ਵਿੱਚੋਂ ਬਾਹਰ ਲਿਆਂਦਾ।
ਉਸ ਨੇ ਮੇਰੇ ਪੈਰ ਚਟਾਨ ʼਤੇ ਰੱਖੇ;
ਉਸ ਨੇ ਮੇਰੇ ਪੈਰਾਂ ਨੂੰ ਮਜ਼ਬੂਤੀ ਨਾਲ ਟਿਕਾਇਆ।
3 ਫਿਰ ਉਸ ਨੇ ਮੇਰੇ ਮੂੰਹ ਵਿਚ ਇਕ ਨਵਾਂ ਗੀਤ ਪਾਇਆ,+
ਸਾਡੇ ਪਰਮੇਸ਼ੁਰ ਦੀ ਵਡਿਆਈ ਹੋਵੇ।
ਬਹੁਤ ਸਾਰੇ ਲੋਕ ਯਹੋਵਾਹ ਪ੍ਰਤੀ ਸ਼ਰਧਾ ਰੱਖਣਗੇ
ਅਤੇ ਉਸ ʼਤੇ ਭਰੋਸਾ ਕਰਨਗੇ।
4 ਖ਼ੁਸ਼ ਹੈ ਉਹ ਇਨਸਾਨ ਜੋ ਯਹੋਵਾਹ ʼਤੇ ਭਰੋਸਾ ਰੱਖਦਾ ਹੈ
ਅਤੇ ਉਨ੍ਹਾਂ ਲੋਕਾਂ ʼਤੇ ਆਸ ਨਹੀਂ ਲਾਉਂਦਾ ਜਿਹੜੇ ਗੁਸਤਾਖ਼ ਹਨ ਅਤੇ ਝੂਠ ਦੇ ਰਾਹ ਉੱਤੇ ਚੱਲਦੇ ਹਨ।*
5 ਹੇ ਯਹੋਵਾਹ ਮੇਰੇ ਪਰਮੇਸ਼ੁਰ, ਤੂੰ ਸਾਡੇ ਲਈ ਕਿੰਨਾ ਕੁਝ ਕੀਤਾ ਹੈ,
ਤੂੰ ਸਾਡੇ ਲਈ ਅਣਗਿਣਤ ਸ਼ਾਨਦਾਰ ਕੰਮਾਂ ਅਤੇ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਹੈ,+
ਤੇਰੇ ਤੁੱਲ ਕੋਈ ਨਹੀਂ ਹੈ;+
ਜੇ ਮੈਂ ਉਨ੍ਹਾਂ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂ, ਤਾਂ ਉਹ ਇੰਨੇ ਜ਼ਿਆਦਾ ਹਨ
ਕਿ ਉਨ੍ਹਾਂ ਬਾਰੇ ਦੱਸਣਾ ਮੇਰੇ ਵੱਸ ਦੀ ਗੱਲ ਨਹੀਂ!+
ਤੂੰ ਹੋਮ-ਬਲ਼ੀਆਂ ਅਤੇ ਪਾਪ-ਬਲ਼ੀਆਂ ਨਹੀਂ ਮੰਗੀਆਂ।+
7 ਫਿਰ ਮੈਂ ਕਿਹਾ: “ਦੇਖ! ਮੈਂ ਆਇਆ ਹਾਂ।
ਮੇਰੇ ਬਾਰੇ ਕਿਤਾਬ* ਵਿਚ ਇਹ ਲਿਖਿਆ ਗਿਆ ਹੈ।+
8 ਹੇ ਮੇਰੇ ਪਰਮੇਸ਼ੁਰ, ਮੈਨੂੰ ਤੇਰੀ ਇੱਛਾ ਪੂਰੀ ਕਰ ਕੇ ਖ਼ੁਸ਼ੀ ਮਿਲਦੀ ਹੈ*+
ਅਤੇ ਤੇਰਾ ਕਾਨੂੰਨ ਮੇਰੇ ਦਿਲ ਵਿਚ ਸਮਾਇਆ ਹੈ।+
9 ਮੈਂ ਵੱਡੀ ਮੰਡਲੀ ਵਿਚ ਤੇਰੇ ਨਿਆਂ ਦੀ ਖ਼ੁਸ਼ ਖ਼ਬਰੀ ਸੁਣਾਉਂਦਾ ਹਾਂ।+
ਦੇਖ! ਮੈਂ ਆਪਣੇ ਬੁੱਲ੍ਹਾਂ ਨੂੰ ਇਹ ਕਹਿਣ ਤੋਂ ਨਹੀਂ ਰੋਕਦਾ,+
ਹੇ ਯਹੋਵਾਹ, ਤੂੰ ਇਹ ਚੰਗੀ ਤਰ੍ਹਾਂ ਜਾਣਦਾ ਹੈਂ।
10 ਮੈਂ ਆਪਣੇ ਦਿਲ ਵਿਚ ਇਹ ਗੱਲ ਲੁਕੋ ਕੇ ਨਹੀਂ ਰੱਖਦਾ ਕਿ ਤੂੰ ਨਿਆਂ-ਪਸੰਦ ਹੈਂ।
ਮੈਂ ਤੇਰੀ ਵਫ਼ਾਦਾਰੀ ਅਤੇ ਮੁਕਤੀ ਦਾ ਐਲਾਨ ਕਰਦਾ ਹਾਂ।
ਮੈਂ ਤੇਰੇ ਅਟੱਲ ਪਿਆਰ ਅਤੇ ਤੇਰੀ ਸੱਚਾਈ ਨੂੰ ਵੱਡੀ ਮੰਡਲੀ ਤੋਂ ਨਹੀਂ ਲੁਕਾਉਂਦਾ।”+
11 ਹੇ ਯਹੋਵਾਹ, ਮੇਰੇ ʼਤੇ ਦਇਆ ਕਰਨ ਤੋਂ ਪਿੱਛੇ ਨਾ ਹਟ।
ਆਪਣੇ ਅਟੱਲ ਪਿਆਰ ਅਤੇ ਸੱਚਾਈ ਨਾਲ ਹਮੇਸ਼ਾ ਮੇਰੀ ਹਿਫਾਜ਼ਤ ਕਰ।+
12 ਅਣਗਿਣਤ ਬਿਪਤਾਵਾਂ ਨੇ ਮੈਨੂੰ ਘੇਰਿਆ ਹੋਇਆ ਹੈ।+
ਗ਼ਲਤੀਆਂ ਦੀ ਪੰਡ ਹੇਠ ਦੱਬਿਆ ਹੋਣ ਕਰਕੇ ਮੈਨੂੰ ਆਪਣਾ ਰਾਹ ਨਜ਼ਰ ਨਹੀਂ ਆਉਂਦਾ;+
ਉਨ੍ਹਾਂ ਦੀ ਗਿਣਤੀ ਮੇਰੇ ਸਿਰ ਦੇ ਵਾਲ਼ਾਂ ਨਾਲੋਂ ਵੀ ਕਿਤੇ ਜ਼ਿਆਦਾ ਹੈ
ਅਤੇ ਮੈਂ ਦਿਲ ਹਾਰ ਚੁੱਕਾ ਹਾਂ।
13 ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਅਤੇ ਮੈਨੂੰ ਬਚਾ।+
ਹੇ ਯਹੋਵਾਹ, ਛੇਤੀ-ਛੇਤੀ ਮੇਰੀ ਮਦਦ ਕਰ।+
14 ਜਿਹੜੇ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹਨ,
ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਜਿਹੜੇ ਮੈਨੂੰ ਬਿਪਤਾ ਵਿਚ ਦੇਖ ਕੇ ਖ਼ੁਸ਼ ਹੁੰਦੇ ਹਨ,
ਉਹ ਸ਼ਰਮਸਾਰ ਹੋ ਕੇ ਪਿੱਛੇ ਹਟ ਜਾਣ।
15 ਜਿਹੜੇ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ: “ਤੇਰੇ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ!”
ਉਹ ਆਪਣੀ ਹੀ ਬੇਇੱਜ਼ਤੀ ʼਤੇ ਦੰਗ ਰਹਿ ਜਾਣ।
ਜਿਹੜੇ ਤੇਰੇ ਮੁਕਤੀ ਦੇ ਕੰਮ ਦੇਖਣ ਲਈ ਤਰਸਦੇ ਹਨ, ਉਹ ਹਮੇਸ਼ਾ ਕਹਿਣ:
“ਯਹੋਵਾਹ ਦੀ ਮਹਿਮਾ ਹੋਵੇ।”+
17 ਪਰ ਮੈਂ ਬੇਬੱਸ ਅਤੇ ਗ਼ਰੀਬ ਹਾਂ;
ਹੇ ਯਹੋਵਾਹ, ਮੇਰੇ ਵੱਲ ਧਿਆਨ ਦੇ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
2 ਯਹੋਵਾਹ ਉਸ ਦੀ ਰੱਖਿਆ ਕਰੇਗਾ ਅਤੇ ਉਸ ਨੂੰ ਜੀਉਂਦਾ ਰੱਖੇਗਾ।
ਉਸ ਨੂੰ ਦੁਨੀਆਂ ਦਾ ਖ਼ੁਸ਼ ਇਨਸਾਨ ਮੰਨਿਆ ਜਾਵੇਗਾ;+
ਤੂੰ ਉਸ ਨੂੰ ਕਦੇ ਵੀ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਵਿਚ ਫਸਣ ਨਹੀਂ ਦੇਵੇਂਗਾ।+
3 ਜਦੋਂ ਉਹ ਬੀਮਾਰੀ ਕਰਕੇ ਮੰਜੇ ʼਤੇ ਪਿਆ ਹੋਵੇਗਾ,+
ਉਦੋਂ ਹੇ ਯਹੋਵਾਹ, ਤੂੰ ਉਸ ਦੀ ਦੇਖ-ਭਾਲ ਕਰੇਂਗਾ ਅਤੇ ਉਸ ਦਾ ਬਿਸਤਰਾ ਬਦਲੇਂਗਾ।
4 ਮੈਂ ਕਿਹਾ: “ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ।+
ਮੈਨੂੰ ਚੰਗਾ ਕਰ+ ਕਿਉਂਕਿ ਮੈਂ ਤੇਰੇ ਖ਼ਿਲਾਫ਼ ਪਾਪ ਕੀਤਾ ਹੈ।”+
5 ਪਰ ਮੇਰੇ ਦੁਸ਼ਮਣ ਮੇਰੇ ਬਾਰੇ ਇਹ ਬੁਰੀ ਗੱਲ ਕਹਿੰਦੇ ਹਨ:
“ਇਹ ਕਦੋਂ ਮਰੇਗਾ ਅਤੇ ਇਸ ਦਾ ਨਾਂ ਕਦੋਂ ਮਿਟੇਗਾ?”
6 ਜੇ ਉਨ੍ਹਾਂ ਵਿੱਚੋਂ ਕੋਈ ਮੈਨੂੰ ਮਿਲਣ ਆਉਂਦਾ ਹੈ, ਤਾਂ ਉਹ ਮੇਰੇ ਨਾਲ ਝੂਠ ਬੋਲਦਾ ਹੈ।
ਉਹ ਮੈਨੂੰ ਬਦਨਾਮ ਕਰਨ ਲਈ ਕੋਈ-ਨਾ-ਕੋਈ ਗੱਲ ਲੱਭ ਲੈਂਦਾ ਹੈ;
ਫਿਰ ਬਾਹਰ ਜਾ ਕੇ ਸਾਰੇ ਪਾਸੇ ਫੈਲਾਉਂਦਾ ਹੈ।
7 ਮੈਨੂੰ ਨਫ਼ਰਤ ਕਰਨ ਵਾਲੇ ਇਕ-ਦੂਜੇ ਨਾਲ ਘੁਸਰ-ਮੁਸਰ ਕਰਦੇ ਹਨ;
ਉਹ ਮੇਰਾ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹੋਏ ਕਹਿੰਦੇ ਹਨ:
9 ਇੱਥੋਂ ਤਕ ਕਿ ਮੇਰੇ ਜਿਗਰੀ ਦੋਸਤ ਨੇ ਮੇਰੇ ʼਤੇ ਲੱਤ ਚੁੱਕੀ*+
ਜਿਸ ʼਤੇ ਮੈਂ ਭਰੋਸਾ ਕੀਤਾ+ ਅਤੇ ਜੋ ਮੇਰੀ ਰੋਟੀ ਖਾਂਦਾ ਸੀ।
10 ਪਰ ਤੂੰ ਹੇ ਯਹੋਵਾਹ, ਮੇਰੇ ʼਤੇ ਮਿਹਰ ਕਰ ਅਤੇ ਮੈਨੂੰ ਚੰਗਾ ਕਰ
ਤਾਂਕਿ ਮੈਂ ਉਨ੍ਹਾਂ ਤੋਂ ਬਦਲਾ ਲੈ ਸਕਾਂ।
11 ਜਦ ਮੇਰੇ ਦੁਸ਼ਮਣ ਮੇਰੇ ʼਤੇ ਜਿੱਤ ਹਾਸਲ ਨਹੀਂ ਕਰ ਸਕਣਗੇ,+
ਤਾਂ ਮੈਨੂੰ ਯਕੀਨ ਹੋਵੇਗਾ ਕਿ ਤੂੰ ਮੇਰੇ ਤੋਂ ਖ਼ੁਸ਼ ਹੈਂ।
13 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਯੁਗਾਂ-ਯੁਗਾਂ ਤਕ* ਹੋਵੇ।+
ਆਮੀਨ ਅਤੇ ਆਮੀਨ।
ਦੂਜੀ ਕਿਤਾਬ
(ਜ਼ਬੂਰ 42-72)
ਨਿਰਦੇਸ਼ਕ ਲਈ ਹਿਦਾਇਤ। ਕੋਰਹ+ ਦੇ ਪੁੱਤਰਾਂ ਦਾ ਮਸਕੀਲ।*
42 ਹੇ ਪਰਮੇਸ਼ੁਰ, ਜਿਵੇਂ ਇਕ ਹਿਰਨ ਪਾਣੀ ਲਈ ਤਰਸਦਾ ਹੈ,
ਉਵੇਂ ਹੀ ਮੈਂ ਤੇਰੇ ਲਈ ਤਰਸਦਾ ਹਾਂ।
2 ਮੈਂ ਪਰਮੇਸ਼ੁਰ ਲਈ, ਹਾਂ, ਜੀਉਂਦੇ ਪਰਮੇਸ਼ੁਰ ਲਈ ਤਰਸਦਾ* ਹਾਂ।+
ਮੈਂ ਕਦੋਂ ਜਾ ਕੇ ਪਰਮੇਸ਼ੁਰ ਦੇ ਦਰਸ਼ਣ ਕਰਾਂਗਾ?+
3 ਮੈਂ ਦਿਨ-ਰਾਤ ਹੰਝੂਆਂ ਨਾਲ ਹੀ ਆਪਣਾ ਢਿੱਡ ਭਰਦਾ ਹਾਂ;
ਸਾਰਾ-ਸਾਰਾ ਦਿਨ ਲੋਕ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
4 ਜਦ ਮੈਂ ਇਹ ਗੱਲਾਂ ਯਾਦ ਕਰਦਾ ਹਾਂ, ਤਾਂ ਮੇਰਾ ਦਿਲ ਭਰ ਆਉਂਦਾ ਹੈ
ਕਿਉਂਕਿ ਇਕ ਸਮਾਂ ਸੀ ਜਦ ਸੰਗਤ ਖ਼ੁਸ਼ੀ ਨਾਲ ਜੈ-ਜੈ ਕਾਰ ਕਰਦੀ ਹੋਈ
ਅਤੇ ਧੰਨਵਾਦ ਦੇ ਗੀਤ ਗਾਉਂਦੀ ਹੋਈ ਤਿਉਹਾਰ ਮਨਾਉਣ ਜਾਂਦੀ ਹੁੰਦੀ ਸੀ,+
ਮੈਂ ਵੀ ਸੰਗਤ ਦੇ ਨਾਲ-ਨਾਲ ਜਾਂਦਾ ਹੁੰਦਾ ਸੀ;
ਹਾਂ, ਮੈਂ ਉਨ੍ਹਾਂ ਦੇ ਅੱਗੇ-ਅੱਗੇ ਪੂਰੀ ਸ਼ਰਧਾ ਨਾਲ ਪਰਮੇਸ਼ੁਰ ਦੇ ਘਰ ਜਾਂਦਾ ਹੁੰਦਾ ਸੀ।
5 ਮੈਂ ਇੰਨਾ ਉਦਾਸ ਕਿਉਂ ਹਾਂ?+
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
6 ਹੇ ਮੇਰੇ ਪਰਮੇਸ਼ੁਰ, ਮੇਰਾ ਮਨ ਬਹੁਤ ਉਦਾਸ ਹੈ।+
7 ਤੇਰੇ ਝਰਨਿਆਂ ਦਾ ਸ਼ੋਰ ਸੁਣ ਕੇ
ਲਹਿਰਾਂ ਨੂੰ ਲਹਿਰਾਂ ਬੁਲਾਉਂਦੀਆਂ ਹਨ।
ਮੈਂ ਤੇਰੇ ਠਾਠਾਂ ਮਾਰਦੇ ਪਾਣੀਆਂ ਦੀ ਲਪੇਟ ਵਿਚ ਆ ਗਿਆ ਹਾਂ।+
8 ਦਿਨੇ ਯਹੋਵਾਹ ਆਪਣਾ ਅਟੱਲ ਪਿਆਰ ਮੇਰੇ ʼਤੇ ਨਿਛਾਵਰ ਕਰੇਗਾ
ਅਤੇ ਰਾਤ ਨੂੰ ਮੈਂ ਤੇਰਾ ਗੀਤ ਗਾਵਾਂਗਾ,
ਮੈਂ ਜ਼ਿੰਦਗੀ ਦੇਣ ਵਾਲੇ+ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਾਂਗਾ।
9 ਮੈਂ ਆਪਣੇ ਪਰਮੇਸ਼ੁਰ, ਆਪਣੀ ਚਟਾਨ ਨੂੰ ਕਹਾਂਗਾ:
“ਤੂੰ ਮੈਨੂੰ ਕਿਉਂ ਭੁੱਲ ਗਿਆ ਹੈਂ?+
ਮੈਂ ਆਪਣੇ ਦੁਸ਼ਮਣ ਦੇ ਜ਼ੁਲਮਾਂ ਕਰਕੇ ਉਦਾਸ ਕਿਉਂ ਘੁੰਮਾਂ?”+
10 ਮੇਰੀ ਜਾਨ ਦੇ ਦੁਸ਼ਮਣ* ਮੇਰੇ ʼਤੇ ਤਾਅਨਿਆਂ ਦੇ ਤੀਰ ਚਲਾਉਂਦੇ ਹਨ;
ਉਹ ਸਾਰਾ-ਸਾਰਾ ਦਿਨ ਮੈਨੂੰ ਤਾਅਨੇ ਮਾਰਦੇ ਹਨ: “ਕਿੱਥੇ ਹੈ ਤੇਰਾ ਪਰਮੇਸ਼ੁਰ?”+
11 ਮੈਂ ਇੰਨਾ ਉਦਾਸ ਕਿਉਂ ਹਾਂ?
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
ਮੈਨੂੰ ਧੋਖੇਬਾਜ਼ ਅਤੇ ਦੁਸ਼ਟ ਇਨਸਾਨ ਤੋਂ ਬਚਾ
2 ਕਿਉਂਕਿ ਤੂੰ ਮੇਰਾ ਪਰਮੇਸ਼ੁਰ ਅਤੇ ਮੇਰਾ ਕਿਲਾ ਹੈਂ।+
ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?
ਮੈਂ ਆਪਣੇ ਦੁਸ਼ਮਣ ਦੇ ਜ਼ੁਲਮਾਂ ਕਰਕੇ ਉਦਾਸ ਕਿਉਂ ਘੁੰਮਾਂ?+
3 ਆਪਣਾ ਚਾਨਣ ਅਤੇ ਆਪਣੀ ਸੱਚਾਈ ਭੇਜ।+
4 ਫਿਰ ਮੈਂ ਪਰਮੇਸ਼ੁਰ ਦੀ ਵੇਦੀ ਕੋਲ ਜਾਵਾਂਗਾ,+
ਮੈਂ ਆਪਣੀ ਅਪਾਰ ਖ਼ੁਸ਼ੀ ਦੇ ਪਰਮੇਸ਼ੁਰ ਕੋਲ ਜਾਵਾਂਗਾ।
ਹੇ ਪਰਮੇਸ਼ੁਰ, ਮੇਰੇ ਪਰਮੇਸ਼ੁਰ, ਮੈਂ ਰਬਾਬ+ ਵਜਾ ਕੇ ਤੇਰੀ ਮਹਿਮਾ ਕਰਾਂਗਾ।
5 ਮੈਂ ਇੰਨਾ ਉਦਾਸ ਕਿਉਂ ਹਾਂ?
ਮੇਰੇ ਅੰਦਰ ਇੰਨੀ ਹਲਚਲ ਕਿਉਂ ਮਚੀ ਹੋਈ ਹੈ?
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਮਸਕੀਲ।*
44 ਹੇ ਪਰਮੇਸ਼ੁਰ, ਤੂੰ ਪੁਰਾਣੇ ਸਮਿਆਂ ਵਿਚ,
ਹਾਂ, ਸਾਡੇ ਪਿਉ-ਦਾਦਿਆਂ ਦੇ ਜ਼ਮਾਨੇ ਵਿਚ ਜੋ ਵੀ ਕੰਮ ਕੀਤੇ,
ਉਨ੍ਹਾਂ ਬਾਰੇ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸਿਆ ਹੈ+
ਅਤੇ ਅਸੀਂ ਆਪਣੇ ਕੰਨੀਂ ਸੁਣਿਆ ਹੈ।
ਤੂੰ ਕੌਮਾਂ ਨੂੰ ਕੁਚਲ ਦਿੱਤਾ ਅਤੇ ਉਨ੍ਹਾਂ ਨੂੰ ਕੱਢ ਦਿੱਤਾ।+
3 ਉਨ੍ਹਾਂ ਨੇ ਆਪਣੀ ਤਲਵਾਰ ਨਾਲ ਦੇਸ਼ ਉੱਤੇ ਕਬਜ਼ਾ ਨਹੀਂ ਕੀਤਾ+
ਅਤੇ ਨਾ ਹੀ ਆਪਣੀ ਬਾਂਹ ਦੇ ਜ਼ੋਰ ਨਾਲ ਜਿੱਤ ਹਾਸਲ ਕੀਤੀ,+
ਸਗੋਂ ਉਨ੍ਹਾਂ ਨੇ ਇਹ ਸਭ ਕੁਝ ਤੇਰੇ ਸੱਜੇ ਹੱਥ, ਤੇਰੀ ਬਾਂਹ+ ਅਤੇ ਤੇਰੇ ਚਿਹਰੇ ਦੇ ਨੂਰ ਕਰਕੇ ਹਾਸਲ ਕੀਤਾ
ਕਿਉਂਕਿ ਤੂੰ ਉਨ੍ਹਾਂ ਤੋਂ ਖ਼ੁਸ਼ ਸੀ।+
5 ਤੇਰੀ ਤਾਕਤ ਨਾਲ ਅਸੀਂ ਆਪਣੇ ਦੁਸ਼ਮਣਾਂ ਨੂੰ ਭਜਾ ਦਿਆਂਗੇ;+
ਤੇਰਾ ਨਾਂ ਲੈ ਕੇ ਅਸੀਂ ਆਪਣੇ ਖ਼ਿਲਾਫ਼ ਸਿਰ ਚੁੱਕਣ ਵਾਲਿਆਂ ਨੂੰ ਕੁਚਲ ਦਿਆਂਗੇ।+
6 ਮੈਂ ਆਪਣੀ ਕਮਾਨ ʼਤੇ ਭਰੋਸਾ ਨਹੀਂ ਕਰਦਾ
ਅਤੇ ਨਾ ਹੀ ਮੇਰੀ ਤਲਵਾਰ ਮੈਨੂੰ ਬਚਾ ਸਕਦੀ ਹੈ।+
7 ਤੂੰ ਹੀ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਇਆ,+
ਤੂੰ ਹੀ ਸਾਡੇ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਸ਼ਰਮਿੰਦਾ ਕੀਤਾ।
8 ਅਸੀਂ ਦਿਨ ਭਰ ਪਰਮੇਸ਼ੁਰ ਦੀ ਵਡਿਆਈ ਕਰਾਂਗੇ
ਅਤੇ ਅਸੀਂ ਤੇਰੇ ਨਾਂ ਦਾ ਸਦਾ ਧੰਨਵਾਦ ਕਰਾਂਗੇ। (ਸਲਹ)
9 ਪਰ ਹੁਣ ਤੂੰ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਸ਼ਰਮਿੰਦਾ ਕੀਤਾ ਹੈ
ਅਤੇ ਤੂੰ ਲੜਾਈ ਵਿਚ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।
10 ਤੂੰ ਦੁਸ਼ਮਣਾਂ ਨੂੰ ਸਾਡੇ ʼਤੇ ਲਗਾਤਾਰ ਭਾਰੂ ਹੋਣ ਦਿੱਤਾ;+
ਸਾਡੇ ਨਾਲ ਨਫ਼ਰਤ ਕਰਨ ਵਾਲੇ ਜੋ ਚਾਹੁੰਦੇ, ਸਾਡੇ ਤੋਂ ਖੋਹ ਲੈਂਦੇ ਹਨ।
11 ਤੂੰ ਸਾਨੂੰ ਦੁਸ਼ਮਣਾਂ ਦੇ ਹਵਾਲੇ ਕਰਦਾ ਹੈਂ ਤਾਂਕਿ ਉਹ ਸਾਨੂੰ ਭੇਡਾਂ ਵਾਂਗ ਨਿਗਲ਼ ਜਾਣ;
ਤੂੰ ਸਾਨੂੰ ਕੌਮਾਂ ਵਿਚਕਾਰ ਖਿੰਡਾ ਦਿੱਤਾ ਹੈ।+
13 ਤੂੰ ਸਾਨੂੰ ਗੁਆਂਢੀਆਂ ਦੇ ਹੱਥੋਂ ਬੇਇੱਜ਼ਤ ਹੋਣ ਦਿੰਦਾ ਹੈਂ,
ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।
14 ਤੂੰ ਸਾਨੂੰ ਕੌਮਾਂ ਵਿਚਕਾਰ ਘਿਰਣਾ ਦਾ ਪਾਤਰ* ਬਣਾਉਂਦਾ ਹੈਂ,+
ਸਾਨੂੰ ਦੇਖ ਕੇ ਦੇਸ਼-ਦੇਸ਼ ਦੇ ਲੋਕ ਮਖੌਲ ਵਿਚ ਸਿਰ ਹਿਲਾਉਂਦੇ ਹਨ।
15 ਮੈਂ ਸਾਰਾ ਦਿਨ ਨਮੋਸ਼ੀ ਵਿਚ ਡੁੱਬਿਆ ਰਹਿੰਦਾ ਹਾਂ
ਅਤੇ ਮੇਰੇ ਤੋਂ ਸ਼ਰਮਿੰਦਗੀ ਬਰਦਾਸ਼ਤ ਨਹੀਂ ਹੁੰਦੀ
16 ਕਿਉਂਕਿ ਮੈਨੂੰ ਦੁਸ਼ਮਣ ਦੇ ਤਾਅਨੇ-ਮਿਹਣੇ ਅਤੇ ਫਿਟਕਾਰਾਂ ਸੁਣਨੀਆਂ ਪੈਂਦੀਆਂ ਹਨ
ਅਤੇ ਉਹ ਮੇਰੇ ਤੋਂ ਬਦਲਾ ਲੈਂਦੇ ਹਨ।
17 ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਤੈਨੂੰ ਨਹੀਂ ਭੁੱਲੇ
ਅਤੇ ਨਾ ਹੀ ਅਸੀਂ ਤੇਰੇ ਇਕਰਾਰ+ ਦੀ ਉਲੰਘਣਾ ਕੀਤੀ।
18 ਸਾਡੇ ਦਿਲ ਤੇਰੇ ਤੋਂ ਦੂਰ ਨਹੀਂ ਹੋਏ;
ਸਾਡੇ ਕਦਮ ਤੇਰੇ ਰਾਹਾਂ ਤੋਂ ਨਹੀਂ ਭਟਕੇ।
19 ਪਰ ਤੂੰ ਸਾਨੂੰ ਛੱਡ ਦਿੱਤਾ ਹੈ ਤਾਂਕਿ ਅਸੀਂ ਹਾਰ ਜਾਈਏ ਅਤੇ ਗਿੱਦੜਾਂ ਦਾ ਭੋਜਨ ਬਣ ਜਾਈਏ;
ਤੂੰ ਸਾਨੂੰ ਘੁੱਪ ਹਨੇਰੇ ਨਾਲ ਢਕ ਦਿੱਤਾ ਹੈ।
20 ਜੇ ਅਸੀਂ ਆਪਣੇ ਪਰਮੇਸ਼ੁਰ ਦਾ ਨਾਂ ਭੁੱਲ ਜਾਈਏ
ਜਾਂ ਕਿਸੇ ਪਰਾਏ ਦੇਵਤੇ ਦੇ ਅੱਗੇ ਹੱਥ ਫੈਲਾ ਕੇ ਫ਼ਰਿਆਦ ਕਰੀਏ,
21 ਤਾਂ ਕੀ ਪਰਮੇਸ਼ੁਰ ਨੂੰ ਪਤਾ ਨਹੀਂ ਲੱਗ ਜਾਵੇਗਾ?
ਉਹ ਤਾਂ ਦਿਲ ਦੇ ਹਰ ਭੇਤ ਨੂੰ ਜਾਣਦਾ ਹੈ।+
22 ਤੇਰੇ ਲੋਕ ਹੋਣ ਕਰਕੇ ਸਾਨੂੰ ਰੋਜ਼ ਮੌਤ ਦੇ ਘਾਟ ਉਤਾਰਿਆ ਜਾਂਦਾ ਹੈ;
ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਿਚ ਗਿਣੇ ਗਏ ਹਾਂ।+
23 ਜਾਗ! ਹੇ ਯਹੋਵਾਹ, ਤੂੰ ਕਿਉਂ ਸੁੱਤਾ ਪਿਆਂ ਹੈਂ?+
ਉੱਠ! ਤੂੰ ਸਾਨੂੰ ਹਮੇਸ਼ਾ ਲਈ ਤਿਆਗ ਨਾ ਦੇਈਂ।+
24 ਤੂੰ ਸਾਡੇ ਤੋਂ ਮੂੰਹ ਕਿਉਂ ਮੋੜ ਲਿਆ ਹੈ?
ਤੂੰ ਸਾਡੇ ਦੁੱਖਾਂ ਅਤੇ ਸਾਡੇ ʼਤੇ ਹੁੰਦੇ ਜ਼ੁਲਮਾਂ ਨੂੰ ਕਿਉਂ ਭੁੱਲ ਗਿਆ ਹੈਂ?
25 ਕਿਉਂਕਿ ਸਾਨੂੰ ਮਿੱਟੀ ਵਿਚ ਰੋਲ਼ਿਆ ਗਿਆ ਹੈ;
ਅਸੀਂ ਜ਼ਮੀਨ ʼਤੇ ਮੂਧੇ ਮੂੰਹ ਪਏ ਹੋਏ ਹਾਂ।+
26 ਉੱਠ! ਸਾਡੀ ਮਦਦ ਕਰ।+
ਸਾਡੇ ਨਾਲ ਅਟੱਲ ਪਿਆਰ ਹੋਣ ਕਰਕੇ ਸਾਨੂੰ ਬਚਾ।*+
ਨਿਰਦੇਸ਼ਕ ਲਈ ਹਿਦਾਇਤ; “ਸੋਸਨ ਦੇ ਫੁੱਲ”* ਮੁਤਾਬਕ। ਕੋਰਹ ਦੇ ਪੁੱਤਰਾਂ+ ਦਾ ਮਸਕੀਲ।* ਪਿਆਰ ਦਾ ਗੀਤ।
45 ਮੇਰਾ ਦਿਲ ਇਕ ਚੰਗੀ ਗੱਲ ਨਾਲ ਉੱਛਲ਼ ਰਿਹਾ ਹੈ।
ਮੇਰਾ ਗੀਤ ਇਕ ਰਾਜੇ+ ਬਾਰੇ ਹੈ।
ਮੇਰੀ ਜ਼ਬਾਨ ਇਕ ਕੁਸ਼ਲ ਲਿਖਾਰੀ*+ ਦੀ ਕਲਮ+ ਵਾਂਗ ਬਣੇ।
2 ਤੂੰ ਮਨੁੱਖਾਂ ਦੇ ਸਭਨਾਂ ਪੁੱਤਰਾਂ ਤੋਂ ਸੋਹਣਾ-ਸੁਨੱਖਾ ਹੈਂ।
ਤੇਰੇ ਬੁੱਲ੍ਹ ਦਿਲ ਨੂੰ ਮੋਹ ਲੈਣ ਵਾਲੀਆਂ ਗੱਲਾਂ ਕਰਦੇ ਹਨ।+
ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ-ਹਮੇਸ਼ਾ ਲਈ ਬਰਕਤਾਂ ਦੇਵੇਗਾ।+
3 ਹੇ ਸੂਰਬੀਰ,+ ਆਪਣੀ ਤਲਵਾਰ ਲੱਕ ਨਾਲ ਬੰਨ੍ਹ।+
ਮਹਿਮਾ ਅਤੇ ਸ਼ਾਨੋ-ਸ਼ੌਕਤ+ ਦਾ ਲਿਬਾਸ ਪਾ।
4 ਸ਼ਾਨੋ-ਸ਼ੌਕਤ ਨਾਲ ਫਤਹਿ* ਪਾਉਣ ਜਾਹ;+
ਸੱਚਾਈ, ਨਿਮਰਤਾ ਅਤੇ ਧਰਮੀ ਮਿਆਰਾਂ ਦੀ ਖ਼ਾਤਰ ਆਪਣੇ ਘੋੜੇ ʼਤੇ ਸਵਾਰ ਹੋ+
ਅਤੇ ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰੇਗਾ।*
5 ਤੇਰੇ ਤਿੱਖੇ ਤੀਰ ਰਾਜੇ ਦੇ ਦੁਸ਼ਮਣਾਂ ਦੇ ਦਿਲਾਂ ਨੂੰ ਵਿੰਨ੍ਹਦੇ ਹਨ,+
ਉਹ ਤੇਰੇ ਸਾਮ੍ਹਣੇ ਦੇਸ਼-ਦੇਸ਼ ਦੇ ਲੋਕਾਂ ਨੂੰ ਮਾਰ ਸੁੱਟਦੇ ਹਨ।+
7 ਤੈਨੂੰ ਧਾਰਮਿਕਤਾ ਨਾਲ ਪਿਆਰ+ ਅਤੇ ਬੁਰਾਈ ਨਾਲ ਨਫ਼ਰਤ ਹੈ।+
ਇਸੇ ਕਰਕੇ ਪਰਮੇਸ਼ੁਰ ਨੇ, ਹਾਂ, ਤੇਰੇ ਪਰਮੇਸ਼ੁਰ ਨੇ ਤੇਰੇ ਸਿਰ ਉੱਤੇ ਤੇਲ ਪਾ ਕੇ+ ਤੈਨੂੰ ਨਿਯੁਕਤ ਕੀਤਾ ਹੈ+ ਅਤੇ ਤੈਨੂੰ ਤੇਰੇ ਸਾਥੀਆਂ ਨਾਲੋਂ ਜ਼ਿਆਦਾ ਖ਼ੁਸ਼ੀ ਦਿੱਤੀ ਹੈ।
8 ਤੇਰੇ ਕੱਪੜਿਆਂ ਵਿੱਚੋਂ ਗੰਧਰਸ, ਕੁਆਰ ਅਤੇ ਦਾਲਚੀਨੀ ਦੀ ਖ਼ੁਸ਼ਬੂ ਆਉਂਦੀ ਹੈ;
ਹਾਥੀ-ਦੰਦ ਨਾਲ ਸਜੇ ਮਹਿਲ ਵਿੱਚੋਂ ਤਾਰਾਂ ਵਾਲੇ ਸਾਜ਼ਾਂ ਦੀ ਆਵਾਜ਼ ਤੇਰੇ ਦਿਲ ਨੂੰ ਖ਼ੁਸ਼ ਕਰਦੀ ਹੈ।
9 ਤੇਰੇ ਦਰਬਾਰ ਦੀਆਂ ਇੱਜ਼ਤਦਾਰ ਔਰਤਾਂ ਵਿਚ ਰਾਜੇ ਦੀਆਂ ਧੀਆਂ ਵੀ ਹਨ।
ਓਫੀਰ* ਦੇ ਸੋਨੇ+ ਨਾਲ ਸ਼ਿੰਗਾਰੀ ਹੋਈ ਰਾਣੀ ਤੇਰੇ ਸੱਜੇ ਹੱਥ ਖੜ੍ਹੀ ਹੈ।
10 ਸੁਣ ਮੇਰੀਏ ਧੀਏ, ਧਿਆਨ ਦੇ ਅਤੇ ਕੰਨ ਲਾ ਕੇ ਮੇਰੀ ਗੱਲ ਸੁਣ;
ਆਪਣੇ ਲੋਕਾਂ ਅਤੇ ਆਪਣੇ ਪਿਤਾ ਦੇ ਘਰ ਨੂੰ ਭੁੱਲ ਜਾਹ।
12 ਸੋਰ ਦੀ ਧੀ ਤੋਹਫ਼ਾ ਲੈ ਕੇ ਆਵੇਗੀ;
ਅਮੀਰ ਤੋਂ ਅਮੀਰ ਲੋਕ ਤੇਰੀ ਮਨਜ਼ੂਰੀ ਪਾਉਣੀ ਚਾਹੁਣਗੇ।
13 ਮਹਿਲ ਵਿਚ ਰਾਜੇ ਦੀ ਧੀ ਸੁੰਦਰਤਾ ਦੀ ਮੂਰਤ ਲੱਗਦੀ ਹੈ;
ਉਸ ਦੇ ਲਿਬਾਸ ʼਤੇ ਸੋਨਾ ਜੜਿਆ ਹੋਇਆ ਹੈ।
14 ਉਸ ਨੂੰ ਭਾਰੀ ਕਢਾਈ ਵਾਲੇ ਸੋਹਣੇ ਕੱਪੜੇ* ਪੁਆ ਕੇ ਰਾਜੇ ਕੋਲ ਲਿਆਇਆ ਜਾਵੇਗਾ।
ਉਸ ਦੇ ਨਾਲ ਉਸ ਦੀਆਂ ਕੁਆਰੀਆਂ ਸਹੇਲੀਆਂ ਤੇਰੇ ਸਾਮ੍ਹਣੇ ਲਿਆਈਆਂ ਜਾਣਗੀਆਂ।
15 ਉਨ੍ਹਾਂ ਨੂੰ ਖ਼ੁਸ਼ੀਆਂ ਮਨਾਉਂਦੇ ਹੋਏ ਲਿਆਇਆ ਜਾਵੇਗਾ;
ਉਹ ਰਾਜੇ ਦੇ ਮਹਿਲ ਵਿਚ ਦਾਖ਼ਲ ਹੋਣਗੀਆਂ।
16 ਤੇਰੇ ਪੁੱਤਰ ਤੇਰੇ ਪਿਉ-ਦਾਦਿਆਂ ਦੀ ਜਗ੍ਹਾ ਲੈਣਗੇ।
ਤੂੰ ਉਨ੍ਹਾਂ ਨੂੰ ਪੂਰੀ ਧਰਤੀ ਉੱਤੇ ਹਾਕਮ ਠਹਿਰਾਏਂਗਾ।+
17 ਮੈਂ ਆਉਣ ਵਾਲੀਆਂ ਸਾਰੀਆਂ ਪੀੜ੍ਹੀਆਂ ਨੂੰ ਤੇਰਾ ਨਾਂ ਦੱਸਾਂਗਾ।+
ਇਸੇ ਕਰਕੇ ਦੇਸ਼-ਦੇਸ਼ ਦੇ ਲੋਕ ਯੁਗਾਂ-ਯੁਗਾਂ ਤਕ ਤੇਰੀ ਮਹਿਮਾ ਕਰਨਗੇ।
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਗੀਤ। ਅਲਾਮੋਥ* ਸ਼ੈਲੀ ਮੁਤਾਬਕ।
2 ਇਸ ਲਈ ਅਸੀਂ ਨਹੀਂ ਡਰਾਂਗੇ, ਭਾਵੇਂ ਧਰਤੀ ʼਤੇ ਉਥਲ-ਪੁਥਲ ਮੱਚ ਜਾਵੇ,
ਭਾਵੇਂ ਪਹਾੜ ਉਖੜ ਕੇ ਸਮੁੰਦਰ ਦੀਆਂ ਡੂੰਘਾਈਆਂ ਵਿਚ ਡਿਗ ਜਾਣ,+
3 ਭਾਵੇਂ ਸਮੁੰਦਰ ਦੀਆਂ ਲਹਿਰਾਂ ਗਰਜਣ ਅਤੇ ਝੱਗ ਛੱਡਣ,+
ਭਾਵੇਂ ਪਾਣੀ ਵਿਚ ਹਲਚਲ ਹੋਣ ਕਰਕੇ ਪਹਾੜ ਕੰਬਣ। (ਸਲਹ)
4 ਇਕ ਨਦੀ ਹੈ ਜਿਸ ਦਾ ਪਾਣੀ ਪਰਮੇਸ਼ੁਰ ਦੇ ਸ਼ਹਿਰ ਨੂੰ ਖ਼ੁਸ਼ੀ ਦਿੰਦਾ ਹੈ,+
ਜੋ ਅੱਤ ਮਹਾਨ ਦਾ ਸ਼ਾਨਦਾਰ ਪਵਿੱਤਰ ਡੇਰਾ ਹੈ।
5 ਪਰਮੇਸ਼ੁਰ ਸ਼ਹਿਰ ਵਿਚ ਹੈ;+ ਇਸ ਨੂੰ ਕੋਈ ਤਬਾਹ ਨਹੀਂ ਕਰ ਸਕਦਾ।
ਪਰਮੇਸ਼ੁਰ ਤੜਕੇ ਇਸ ਦੀ ਮਦਦ ਕਰਨ ਆਵੇਗਾ।+
6 ਕੌਮਾਂ ਭੜਕੀਆਂ ਹੋਈਆਂ ਸਨ, ਰਾਜ-ਗੱਦੀਆਂ ਉਲਟਾ ਦਿੱਤੀਆਂ ਗਈਆਂ;
ਉਸ ਦੀ ਗਰਜਵੀਂ ਆਵਾਜ਼ ਨਾਲ ਧਰਤੀ ਪਿਘਲ ਗਈ।+
8 ਆਓ ਅਤੇ ਆਪਣੀਆਂ ਅੱਖਾਂ ਨਾਲ ਯਹੋਵਾਹ ਦੇ ਕਾਰਨਾਮੇ ਦੇਖੋ,
ਉਸ ਨੇ ਧਰਤੀ ਉੱਤੇ ਕਿੰਨੇ ਹੈਰਾਨੀਜਨਕ ਕੰਮ ਕੀਤੇ ਹਨ।
9 ਉਹ ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ।+
ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੇ ਦੇ ਟੋਟੇ-ਟੋਟੇ ਕਰ ਦਿੰਦਾ ਹੈ;
ਉਹ ਯੁੱਧ ਦੇ ਰਥਾਂ* ਨੂੰ ਅੱਗ ਨਾਲ ਸਾੜ ਸੁੱਟਦਾ ਹੈ।
10 “ਹਾਰ ਮੰਨ ਲਓ ਅਤੇ ਜਾਣ ਲਓ ਕਿ ਮੈਂ ਹੀ ਪਰਮੇਸ਼ੁਰ ਹਾਂ।
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਜ਼ਬੂਰ।
47 ਹੇ ਦੇਸ਼-ਦੇਸ਼ ਦੇ ਸਾਰੇ ਲੋਕੋ, ਤਾੜੀਆਂ ਵਜਾਓ।
ਜਿੱਤ ਦੇ ਨਾਅਰੇ ਲਾਓ ਅਤੇ ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰੋ
3 ਉਹ ਦੇਸ਼-ਦੇਸ਼ ਦੇ ਲੋਕਾਂ ਨੂੰ ਸਾਡੇ ਅਧੀਨ ਕਰਦਾ ਹੈ;
ਉਹ ਕੌਮਾਂ ਨੂੰ ਸਾਡੇ ਪੈਰਾਂ ਹੇਠ ਕਰਦਾ ਹੈ।+
5 ਯਹੋਵਾਹ ਆਪਣੇ ਸਿੰਘਾਸਣ ʼਤੇ ਬੈਠ ਗਿਆ ਹੈ;
ਲੋਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰ ਰਹੇ ਹਨ ਅਤੇ ਨਰਸਿੰਗੇ* ਵਜਾ ਰਹੇ ਹਨ।
6 ਪਰਮੇਸ਼ੁਰ ਦਾ ਗੁਣਗਾਨ ਕਰੋ,* ਗੁਣਗਾਨ ਕਰੋ।
ਸਾਡੇ ਰਾਜੇ ਦਾ ਗੁਣਗਾਨ ਕਰੋ, ਗੁਣਗਾਨ ਕਰੋ
7 ਕਿਉਂਕਿ ਪਰਮੇਸ਼ੁਰ ਸਾਰੀ ਧਰਤੀ ਦਾ ਰਾਜਾ ਹੈ;+
ਉਸ ਦਾ ਗੁਣਗਾਨ ਕਰੋ ਅਤੇ ਸਮਝਦਾਰੀ ਦਿਖਾਓ।
8 ਪਰਮੇਸ਼ੁਰ ਕੌਮਾਂ ਦਾ ਰਾਜਾ ਬਣ ਗਿਆ ਹੈ।+
ਪਰਮੇਸ਼ੁਰ ਆਪਣੇ ਪਵਿੱਤਰ ਸਿੰਘਾਸਣ ʼਤੇ ਬੈਠਾ ਹੈ।
9 ਅਬਰਾਹਾਮ ਦੇ ਪਰਮੇਸ਼ੁਰ ਦੀ ਪਰਜਾ ਨਾਲ ਦੇਸ਼-ਦੇਸ਼ ਦੇ ਆਗੂ ਇਕੱਠੇ ਹੋਏ ਹਨ
ਕਿਉਂਕਿ ਧਰਤੀ ਦੇ ਹਾਕਮ* ਪਰਮੇਸ਼ੁਰ ਦੇ ਹਨ।
ਉਸ ਦਾ ਰੁਤਬਾ ਬੁਲੰਦ ਹੈ।+
ਕੋਰਹ ਦੇ ਪੁੱਤਰਾਂ+ ਦਾ ਜ਼ਬੂਰ।
48 ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿਚ, ਹਾਂ, ਆਪਣੇ ਪਵਿੱਤਰ ਪਹਾੜ ਉੱਤੇ
ਯਹੋਵਾਹ ਮਹਾਨ ਹੈ ਅਤੇ ਉਹੀ ਮਹਿਮਾ ਦਾ ਹੱਕਦਾਰ ਹੈ।
2 ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,
ਜੋ ਮਹਾਨ ਰਾਜੇ ਦਾ ਸ਼ਹਿਰ ਹੈ+
ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+
4 ਦੇਖੋ! ਰਾਜੇ ਇਕੱਠੇ ਹੋਏ ਹਨ;*
ਉਹ ਇਕੱਠੇ ਅੱਗੇ ਵਧੇ ਹਨ।
5 ਜਦੋਂ ਉਨ੍ਹਾਂ ਨੇ ਸ਼ਹਿਰ ਨੂੰ ਦੇਖਿਆ, ਤਾਂ ਉਹ ਹੈਰਾਨ ਰਹਿ ਗਏ।
ਉਹ ਘਬਰਾ ਗਏ ਤੇ ਡਰ ਦੇ ਮਾਰੇ ਭੱਜ ਗਏ।
6 ਉੱਥੇ ਉਨ੍ਹਾਂ ਉੱਤੇ ਦਹਿਸ਼ਤ ਛਾ ਗਈ,
ਉਨ੍ਹਾਂ ਦੀ ਹਾਲਤ ਜਣਨ-ਪੀੜਾਂ ਨਾਲ ਤੜਫ ਰਹੀ ਔਰਤ ਵਰਗੀ ਸੀ।
7 ਤੂੰ ਪੂਰਬ ਤੋਂ ਵਗਦੀ ਹਨੇਰੀ ਨਾਲ ਤਰਸ਼ੀਸ਼ ਦੇ ਜਹਾਜ਼ਾਂ ਨੂੰ ਤੋੜ ਦਿੰਦਾ ਹੈਂ।
8 ਆਪਣੇ ਪਰਮੇਸ਼ੁਰ, ਹਾਂ, ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਦੇ ਸ਼ਹਿਰ ਵਿਚ
ਅਸੀਂ ਉਹ ਸਭ ਕੁਝ ਆਪਣੀ ਅੱਖੀਂ ਦੇਖ ਲਿਆ ਹੈ ਜੋ ਅਸੀਂ ਸੁਣਿਆ ਸੀ।
ਪਰਮੇਸ਼ੁਰ ਸ਼ਹਿਰ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰੱਖੇਗਾ।+ (ਸਲਹ)
9 ਹੇ ਪਰਮੇਸ਼ੁਰ, ਅਸੀਂ ਤੇਰੇ ਮੰਦਰ ਵਿਚ,
ਤੇਰੇ ਅਟੱਲ ਪਿਆਰ ʼਤੇ ਸੋਚ-ਵਿਚਾਰ ਕਰਦੇ ਹਾਂ।+
10 ਹੇ ਪਰਮੇਸ਼ੁਰ, ਜਿਵੇਂ ਹਰ ਪਾਸੇ ਲੋਕ ਤੇਰਾ ਨਾਂ ਜਾਣਦੇ ਹਨ
ਉਸੇ ਤਰ੍ਹਾਂ ਧਰਤੀ ਦੇ ਕੋਨੇ-ਕੋਨੇ ਵਿਚ ਤੇਰੀ ਵਡਿਆਈ ਹੋ ਰਹੀ ਹੈ।+
ਤੂੰ ਹਮੇਸ਼ਾ ਆਪਣੀ ਤਾਕਤ* ਸਹੀ ਕੰਮਾਂ ਲਈ ਵਰਤਦਾ ਹੈਂ।+
13 ਇਸ ਦੀਆਂ ਮਜ਼ਬੂਤ ਕੰਧਾਂ+ ਨੂੰ ਧਿਆਨ ਨਾਲ ਦੇਖੋ।
ਇਸ ਦੇ ਮਜ਼ਬੂਤ ਬੁਰਜਾਂ ʼਤੇ ਗੌਰ ਕਰੋ
ਤਾਂਕਿ ਤੁਸੀਂ ਇਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੋ
14 ਕਿਉਂਕਿ ਯੁਗੋ-ਯੁਗ ਉਹੀ ਸਾਡਾ ਪਰਮੇਸ਼ੁਰ ਹੈ।+
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ+ ਦਾ ਜ਼ਬੂਰ।
49 ਹੇ ਦੇਸ਼-ਦੇਸ਼ ਦੇ ਲੋਕੋ, ਸੁਣੋ।
3 ਮੇਰਾ ਮੂੰਹ ਬੁੱਧ ਦੀਆਂ ਗੱਲਾਂ ਕਰੇਗਾ,
ਮੇਰੇ ਮਨ ਦੇ ਵਿਚਾਰਾਂ+ ਤੋਂ ਸਮਝਦਾਰੀ ਝਲਕੇਗੀ।
4 ਮੈਂ ਕਹਾਵਤ ਵੱਲ ਧਿਆਨ ਦਿਆਂਗਾ;
ਮੈਂ ਰਬਾਬ ਵਜਾ ਕੇ ਆਪਣੀ ਬੁਝਾਰਤ ਦੀ ਵਿਆਖਿਆ ਕਰਾਂਗਾ।
5 ਮੈਂ ਬਿਪਤਾ ਦੇ ਵੇਲੇ ਕਿਉਂ ਡਰਾਂ,+
ਜਦੋਂ ਦੁਸ਼ਮਣ ਆਪਣੇ ਬੁਰੇ ਕੰਮਾਂ* ਨਾਲ ਮੈਨੂੰ ਘੇਰ ਲੈਣ ਤੇ ਨਾਸ਼ ਕਰਨ ਦੀਆਂ ਕੋਸ਼ਿਸ਼ਾਂ ਕਰਨ?
6 ਜਿਹੜੇ ਆਪਣੀ ਧਨ-ਦੌਲਤ ਉੱਤੇ ਭਰੋਸਾ ਰੱਖਦੇ ਹਨ+
ਅਤੇ ਆਪਣੀ ਅਮੀਰੀ ਉੱਤੇ ਸ਼ੇਖ਼ੀਆਂ ਮਾਰਦੇ ਹਨ,+
7 ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਭਰਾ ਨੂੰ ਕਦੇ ਛੁਡਾ ਨਹੀਂ ਸਕਦਾ
ਅਤੇ ਨਾ ਹੀ ਪਰਮੇਸ਼ੁਰ ਨੂੰ ਉਸ ਦੀ ਰਿਹਾਈ ਦੀ ਕੀਮਤ ਦੇ ਸਕਦਾ ਹੈ,+
8 (ਉਨ੍ਹਾਂ ਦੀ ਜਾਨ ਦੀ ਰਿਹਾਈ ਦੀ ਕੀਮਤ ਇੰਨੀ ਜ਼ਿਆਦਾ ਹੈ
ਕਿ ਉਹ ਇਸ ਨੂੰ ਕਦੇ ਨਹੀਂ ਚੁਕਾ ਸਕਦੇ)
10 ਉਹ ਦੇਖਦੇ ਹਨ ਕਿ ਬੁੱਧੀਮਾਨ ਇਨਸਾਨ ਵੀ ਮਰਦੇ ਹਨ;
ਨਾਲੇ ਮੂਰਖ ਤੇ ਬੇਅਕਲ ਦੋਵੇਂ ਖ਼ਤਮ ਹੋ ਜਾਂਦੇ ਹਨ+
ਅਤੇ ਉਨ੍ਹਾਂ ਨੂੰ ਆਪਣੀ ਧਨ-ਦੌਲਤ ਦੂਜਿਆਂ ਲਈ ਛੱਡਣੀ ਪੈਂਦੀ ਹੈ।+
11 ਉਨ੍ਹਾਂ ਦੀ ਦਿਲੀ ਇੱਛਾ ਹੈ ਕਿ ਉਨ੍ਹਾਂ ਦੇ ਘਰ ਸਦਾ ਲਈ ਰਹਿਣ
ਅਤੇ ਉਨ੍ਹਾਂ ਦੇ ਤੰਬੂ ਪੀੜ੍ਹੀਓ-ਪੀੜ੍ਹੀ।
ਉਹ ਆਪਣੇ ਨਾਵਾਂ ʼਤੇ ਆਪਣੀਆਂ ਰਿਆਸਤਾਂ ਦੇ ਨਾਂ ਰੱਖਦੇ ਹਨ।
12 ਭਾਵੇਂ ਕੋਈ ਕਿੰਨਾ ਹੀ ਇੱਜ਼ਤਦਾਰ ਕਿਉਂ ਨਾ ਹੋਵੇ, ਉਹ ਵੀ ਖ਼ਤਮ ਹੋ ਜਾਵੇਗਾ;+
ਉਹ ਮਰਨਹਾਰ ਜਾਨਵਰਾਂ ਦੇ ਤੁੱਲ ਹੁੰਦਾ ਹੈ।+
13 ਮੂਰਖ ਵੀ ਇਸੇ ਰਾਹ ਚੱਲਦੇ ਹਨ+
ਨਾਲੇ ਉਨ੍ਹਾਂ ਦੀ ਪੈੜ ʼਤੇ ਚੱਲਣ ਵਾਲੇ ਵੀ, ਜਿਹੜੇ ਉਨ੍ਹਾਂ ਦੀਆਂ ਫੋਕੀਆਂ ਗੱਲਾਂ ʼਤੇ ਖ਼ੁਸ਼ ਹੁੰਦੇ ਹਨ। (ਸਲਹ)
14 ਉਹ ਭੇਡਾਂ ਵਾਂਗ ਮਾਰੇ ਜਾਂਦੇ ਹਨ ਅਤੇ ਕਬਰ* ਦੇ ਹਵਾਲੇ ਕੀਤੇ ਜਾਂਦੇ ਹਨ।
ਮੌਤ ਉਨ੍ਹਾਂ ਦੀ ਚਰਵਾਹੀ ਕਰੇਗੀ;
ਸਵੇਰੇ ਨੇਕਦਿਲ ਲੋਕ ਉਨ੍ਹਾਂ ʼਤੇ ਰਾਜ ਕਰਨਗੇ।+
16 ਜਦ ਕੋਈ ਅਮੀਰ ਹੋ ਜਾਵੇ
ਅਤੇ ਉਸ ਦੇ ਘਰ ਦੀ ਸ਼ਾਨੋ-ਸ਼ੌਕਤ ਵਧ ਜਾਵੇ, ਤੂੰ ਨਾ ਡਰੀਂ
17 ਕਿਉਂਕਿ ਮਰਨ ʼਤੇ ਉਹ ਆਪਣੇ ਨਾਲ ਕੁਝ ਨਹੀਂ ਲਿਜਾ ਸਕਦਾ;+
ਉਸ ਦੀ ਸ਼ਾਨੋ-ਸ਼ੌਕਤ ਉਸ ਦੇ ਨਾਲ ਨਹੀਂ ਜਾਵੇਗੀ।+
18 ਉਹ ਜ਼ਿੰਦਗੀ ਭਰ ਆਪਣੇ ਆਪ ਨੂੰ ਮੁਬਾਰਕਾਂ ਦਿੰਦਾ ਹੈ।+
(ਜਦੋਂ ਕੋਈ ਜ਼ਿੰਦਗੀ ਵਿਚ ਕਾਮਯਾਬ ਹੁੰਦਾ ਹੈਂ, ਤਾਂ ਲੋਕ ਉਸ ਦੀਆਂ ਤਾਰੀਫ਼ਾਂ ਕਰਦੇ ਹਨ।)+
19 ਪਰ ਅੰਤ ਵਿਚ ਉਹ ਆਪਣੇ ਪਿਉ-ਦਾਦਿਆਂ ਦੀ ਪੀੜ੍ਹੀ ਨਾਲ ਰਲ਼ ਜਾਂਦਾ ਹੈ
ਜਿਹੜੇ ਫਿਰ ਕਦੀ ਚਾਨਣ ਨਹੀਂ ਦੇਖਣਗੇ।
20 ਜੋ ਇਨਸਾਨ ਇਹ ਗੱਲ ਨਹੀਂ ਸਮਝਦਾ, ਭਾਵੇਂ ਉਹ ਇੱਜ਼ਤਦਾਰ ਕਿਉਂ ਨਾ ਹੋਵੇ,+
ਉਹ ਮਰਨਹਾਰ ਜਾਨਵਰਾਂ ਦੇ ਤੁੱਲ ਹੁੰਦਾ ਹੈ।
ਆਸਾਫ਼+ ਦਾ ਜ਼ਬੂਰ।
50 ਸਾਰੇ ਦੇਵਤਿਆਂ ਤੋਂ ਮਹਾਨ ਪਰਮੇਸ਼ੁਰ ਯਹੋਵਾਹ+ ਬੋਲਿਆ ਹੈ;
ਉਹ ਪੂਰਬ ਤੋਂ ਲੈ ਕੇ ਪੱਛਮ ਤਕ*
ਪੂਰੀ ਧਰਤੀ ਨੂੰ ਆਉਣ ਦਾ ਸੱਦਾ ਦਿੰਦਾ ਹੈ।
2 ਪਰਮੇਸ਼ੁਰ ਸੀਓਨ ਤੋਂ ਜਿਸ ਦੀ ਖ਼ੂਬਸੂਰਤੀ ਬੇਮਿਸਾਲ* ਹੈ,+ ਆਪਣਾ ਨੂਰ ਚਮਕਾਉਂਦਾ ਹੈ
3 ਸਾਡਾ ਪਰਮੇਸ਼ੁਰ ਆਵੇਗਾ ਅਤੇ ਉਹ ਖ਼ਾਮੋਸ਼ ਨਹੀਂ ਰਹੇਗਾ+
ਕਿਉਂਕਿ ਉਸ ਦੇ ਅੱਗੇ ਭਸਮ ਕਰ ਦੇਣ ਵਾਲੀ ਅੱਗ ਹੈ+
ਅਤੇ ਉਸ ਦੇ ਆਲੇ-ਦੁਆਲੇ ਤੇਜ਼ ਝੱਖੜ ਝੁੱਲ ਰਿਹਾ ਹੈ।+
6 ਆਕਾਸ਼ ਉਸ ਦੇ ਨਿਆਂ ਦਾ ਐਲਾਨ ਕਰਦੇ ਹਨ
ਕਿਉਂਕਿ ਪਰਮੇਸ਼ੁਰ ਖ਼ੁਦ ਨਿਆਂਕਾਰ ਹੈ।+ (ਸਲਹ)
7 “ਹੇ ਮੇਰੀ ਪਰਜਾ, ਮੈਂ ਜੋ ਕਹਿ ਰਿਹਾ ਹਾਂ, ਸੁਣ;
ਹੇ ਇਜ਼ਰਾਈਲ, ਮੈਂ ਤੇਰੇ ਵਿਰੁੱਧ ਗਵਾਹੀ ਦਿੰਦਾ ਹਾਂ।+
ਮੈਂ ਪਰਮੇਸ਼ੁਰ ਹਾਂ, ਤੇਰਾ ਪਰਮੇਸ਼ੁਰ।+
8 ਮੈਂ ਤੇਰੇ ਬਲੀਦਾਨਾਂ ਕਰਕੇ ਤੈਨੂੰ ਨਹੀਂ ਤਾੜਦਾ,
ਨਾ ਹੀ ਤੇਰੀਆਂ ਹੋਮ-ਬਲ਼ੀਆਂ ਕਰਕੇ ਜਿਹੜੀਆਂ ਹਮੇਸ਼ਾ ਮੇਰੇ ਸਾਮ੍ਹਣੇ ਹਨ।+
9 ਮੈਨੂੰ ਤੇਰੇ ਘਰ ਦੇ ਬਲਦਾਂ ਦੀ ਕੋਈ ਲੋੜ ਨਹੀਂ
ਅਤੇ ਨਾ ਹੀ ਤੇਰੇ ਵਾੜਿਆਂ ਦੇ ਬੱਕਰਿਆਂ ਦੀ।+
10 ਸਾਰੇ ਜੰਗਲੀ ਜਾਨਵਰ ਮੇਰੇ ਹੀ ਹਨ,+
ਨਾਲੇ ਸਾਰੇ ਪਹਾੜਾਂ ਦੇ ਜਾਨਵਰ ਵੀ।
11 ਮੈਂ ਪਹਾੜਾਂ ਦੇ ਹਰੇਕ ਪੰਛੀ ਨੂੰ ਜਾਣਦਾ ਹਾਂ;+
ਨਾਲੇ ਮੈਦਾਨ ਦੇ ਅਣਗਿਣਤ ਜਾਨਵਰ ਵੀ ਮੇਰੇ ਹਨ।
12 ਜੇ ਮੈਨੂੰ ਕਦੇ ਭੁੱਖ ਲੱਗੀ, ਤਾਂ ਮੈਂ ਤੈਨੂੰ ਨਹੀਂ ਕਹਾਂਗਾ
ਕਿਉਂਕਿ ਉਪਜਾਊ ਜ਼ਮੀਨ ਅਤੇ ਇਸ ਵਿਚਲੀ ਹਰ ਚੀਜ਼ ਮੇਰੀ ਹੈ।+
13 ਕੀ ਮੈਂ ਬਲਦਾਂ ਦਾ ਮਾਸ ਖਾਵਾਂਗਾ
ਅਤੇ ਬੱਕਰੀਆਂ ਦਾ ਲਹੂ ਪੀਵਾਂਗਾ?+
14 ਪਰਮੇਸ਼ੁਰ ਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਓ+
ਅਤੇ ਅੱਤ ਮਹਾਨ ਸਾਮ੍ਹਣੇ ਆਪਣੀਆਂ ਸੁੱਖਣਾਂ ਪੂਰੀਆਂ ਕਰੋ;+
15 ਬਿਪਤਾ ਦੇ ਵੇਲੇ ਮੈਨੂੰ ਪੁਕਾਰ।+
ਮੈਂ ਤੈਨੂੰ ਬਚਾਵਾਂਗਾ ਅਤੇ ਤੂੰ ਮੇਰੀ ਮਹਿਮਾ ਕਰੇਂਗਾ।”+
16 ਪਰ ਪਰਮੇਸ਼ੁਰ ਦੁਸ਼ਟ ਨੂੰ ਕਹਿੰਦਾ ਹੈ:
18 ਜਦੋਂ ਤੂੰ ਕਿਸੇ ਚੋਰ ਨੂੰ ਦੇਖਦਾ ਹੈਂ, ਤਾਂ ਤੂੰ ਉਸ ਨੂੰ ਸਹੀ ਠਹਿਰਾਉਂਦਾ ਹੈਂ,*+
ਤੂੰ ਹਰਾਮਕਾਰਾਂ ਨਾਲ ਸੰਗਤ ਕਰਦਾ ਹੈਂ।
19 ਤੂੰ ਆਪਣਾ ਮੂੰਹ ਬੁਰੀਆਂ ਗੱਲਾਂ ਫੈਲਾਉਣ ਲਈ ਖੋਲ੍ਹਦਾ ਹੈਂ
ਅਤੇ ਤੇਰੀ ਜ਼ਬਾਨ ʼਤੇ ਹਮੇਸ਼ਾ ਧੋਖੇ ਭਰੀਆਂ ਗੱਲਾਂ ਰਹਿੰਦੀਆਂ ਹਨ।+
20 ਤੂੰ ਦੂਜਿਆਂ ਨਾਲ ਬੈਠ ਕੇ ਆਪਣੇ ਭਰਾ ਖ਼ਿਲਾਫ਼ ਬੋਲਦਾ ਹੈਂ;+
ਤੂੰ ਆਪਣੇ ਭਰਾ ਦੀਆਂ ਕਮੀਆਂ ਦੂਜਿਆਂ ਸਾਮ੍ਹਣੇ ਜ਼ਾਹਰ ਕਰਦਾ ਹੈਂ।*
21 ਜਦ ਤੂੰ ਇਹ ਸਭ ਕੀਤਾ, ਤਾਂ ਮੈਂ ਖ਼ਾਮੋਸ਼ ਰਿਹਾ,
ਇਸ ਲਈ ਤੂੰ ਸੋਚਿਆ ਕਿ ਮੈਂ ਵੀ ਤੇਰੇ ਵਰਗਾ ਹਾਂ।
ਪਰ ਹੁਣ ਮੈਂ ਤੈਨੂੰ ਤਾੜਨਾ ਦਿਆਂਗਾ
ਅਤੇ ਮੈਂ ਤੇਰੇ ਖ਼ਿਲਾਫ਼ ਮੁਕੱਦਮਾ ਲੜਾਂਗਾ।+
22 ਤੂੰ ਜੋ ਪਰਮੇਸ਼ੁਰ ਨੂੰ ਭੁੱਲ ਗਿਆ ਹੈਂ,+ ਇਸ ਗੱਲ ʼਤੇ ਸੋਚ-ਵਿਚਾਰ ਕਰ,
ਨਹੀਂ ਤਾਂ ਮੈਂ ਤੇਰੀ ਬੋਟੀ-ਬੋਟੀ ਕਰ ਦਿਆਂਗਾ ਅਤੇ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+
ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ʼਤੇ ਚੱਲਦਾ ਹੈ,
ਮੈਂ ਉਸ ਨੂੰ ਬਚਾਵਾਂਗਾ।”+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ, ਜਦ ਉਸ ਨੇ ਬਥ-ਸ਼ਬਾ+ ਨਾਲ ਸਰੀਰਕ ਸੰਬੰਧ ਕਾਇਮ ਕੀਤੇ, ਤਾਂ ਬਾਅਦ ਵਿਚ ਨਾਥਾਨ ਨਬੀ ਉਸ ਨੂੰ ਮਿਲਣ ਆਇਆ ਸੀ।
51 ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੇ ʼਤੇ ਮਿਹਰ ਕਰ।+
ਆਪਣੀ ਅਪਾਰ ਦਇਆ ਕਰਕੇ ਮੇਰੇ ਗੁਨਾਹਾਂ ਨੂੰ ਮਿਟਾ ਦੇ।+
2 ਮੇਰਾ ਅਪਰਾਧ ਚੰਗੀ ਤਰ੍ਹਾਂ ਧੋ ਦੇ+
ਅਤੇ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ+
3 ਕਿਉਂਕਿ ਮੈਂ ਆਪਣੇ ਗੁਨਾਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ
ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਹੈ
ਅਤੇ ਤੇਰਾ ਨਿਆਂ ਸਹੀ ਹੈ।+
6 ਤੈਨੂੰ ਸੱਚੇ ਦਿਲ ਵਾਲੇ ਇਨਸਾਨ ਤੋਂ ਖ਼ੁਸ਼ੀ ਹੁੰਦੀ ਹੈ;+
ਮੇਰੇ ਮਨ ਨੂੰ ਬੁੱਧ ਦੀਆਂ ਗੱਲਾਂ ਸਿਖਾ।
7 ਜ਼ੂਫੇ ਨਾਲ ਮੇਰੇ ਪਾਪ ਤੋਂ ਮੈਨੂੰ ਸ਼ੁੱਧ ਕਰ ਤਾਂਕਿ ਮੈਂ ਸਾਫ਼ ਹੋ ਜਾਵਾਂ;+
ਮੈਨੂੰ ਧੋ ਤਾਂਕਿ ਮੈਂ ਬਰਫ਼ ਨਾਲੋਂ ਵੀ ਚਿੱਟਾ ਹੋ ਜਾਵਾਂ।+
8 ਮੈਨੂੰ ਖ਼ੁਸ਼ੀ ਅਤੇ ਜਸ਼ਨ ਦੀਆਂ ਆਵਾਜ਼ਾਂ ਸੁਣਨ ਦਾ ਮੌਕਾ ਦੇ
ਤਾਂਕਿ ਮੈਂ ਖ਼ੁਸ਼ੀ ਮਨਾ ਸਕਾਂ ਭਾਵੇਂ ਕਿ ਤੂੰ ਮੇਰੀਆਂ ਹੱਡੀਆਂ ਚਕਨਾਚੂਰ ਕਰ ਦਿੱਤੀਆਂ ਹਨ।+
11 ਮੈਨੂੰ ਆਪਣੇ ਹਜ਼ੂਰੋਂ ਨਾ ਕੱਢ;
ਨਾ ਹੀ ਆਪਣੀ ਪਵਿੱਤਰ ਸ਼ਕਤੀ ਮੇਰੇ ਤੋਂ ਹਟਾ।
12 ਤੂੰ ਮੈਨੂੰ ਮੁਕਤੀ ਦਿਵਾ ਕੇ ਜੋ ਖ਼ੁਸ਼ੀਆਂ ਦਿੱਤੀਆਂ ਸਨ, ਉਹ ਮੈਨੂੰ ਦੁਬਾਰਾ ਦੇ;+
ਮੇਰੇ ਅੰਦਰ ਇੱਛਾ ਪੈਦਾ ਕਰ ਕਿ ਮੈਂ ਤੇਰੀ ਆਗਿਆ ਮੰਨਾਂ।
13 ਮੈਂ ਅਪਰਾਧੀਆਂ ਨੂੰ ਤੇਰੇ ਰਾਹਾਂ ਬਾਰੇ ਸਿਖਾਵਾਂਗਾ+
ਤਾਂਕਿ ਪਾਪੀ ਤੇਰੇ ਕੋਲ ਮੁੜ ਆਉਣ।
14 ਹੇ ਮੇਰੇ ਮੁਕਤੀਦਾਤੇ ਪਰਮੇਸ਼ੁਰ,+ ਮੇਰੇ ਤੋਂ ਖ਼ੂਨ ਦਾ ਦੋਸ਼ ਹਟਾ ਦੇ+
ਤਾਂਕਿ ਮੇਰੀ ਜ਼ਬਾਨ ਤੇਰੇ ਨਿਆਂ ਨੂੰ ਖ਼ੁਸ਼ੀ-ਖ਼ੁਸ਼ੀ ਬਿਆਨ ਕਰ ਸਕੇ।+
15 ਹੇ ਯਹੋਵਾਹ, ਮੇਰੇ ਬੁੱਲ੍ਹਾਂ ਨੂੰ ਖੋਲ੍ਹ
ਤਾਂਕਿ ਮੇਰੇ ਮੂੰਹ ਵਿੱਚੋਂ ਤੇਰੀ ਵਡਿਆਈ ਨਿਕਲੇ।+
17 ਨਿਰਾਸ਼ ਮਨ ਅਜਿਹਾ ਬਲੀਦਾਨ ਹੈ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ;
18 ਦਇਆ ਕਰ ਅਤੇ ਉਹੀ ਕਰ ਜਿਸ ਵਿਚ ਸੀਓਨ ਦਾ ਭਲਾ ਹੈ;
ਯਰੂਸ਼ਲਮ ਦੀਆਂ ਕੰਧਾਂ ਬਣਾ।
19 ਫਿਰ ਤੂੰ ਸਾਫ਼ ਮਨ ਨਾਲ ਚੜ੍ਹਾਏ ਬਲੀਦਾਨਾਂ ਤੋਂ,
ਹੋਮ-ਬਲ਼ੀਆਂ ਅਤੇ ਪੂਰੀਆਂ ਭੇਟਾਂ ਤੋਂ ਖ਼ੁਸ਼ ਹੋਵੇਂਗਾ;
ਫਿਰ ਤੇਰੀ ਵੇਦੀ ʼਤੇ ਬਲਦ ਚੜ੍ਹਾਏ ਜਾਣਗੇ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ* ਜਦ ਅਦੋਮੀ ਦੋਏਗ ਨੇ ਆ ਕੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਅਹੀਮਲਕ ਦੇ ਘਰ ਆਇਆ ਸੀ।+
52 ਓਏ ਦੁਸ਼ਟਾ, ਤੂੰ ਆਪਣੇ ਬੁਰੇ ਕੰਮਾਂ ʼਤੇ ਸ਼ੇਖ਼ੀਆਂ ਕਿਉਂ ਮਾਰਦਾ ਹੈਂ?+
ਪਰਮੇਸ਼ੁਰ ਦਾ ਅਟੱਲ ਪਿਆਰ ਹਮੇਸ਼ਾ ਕਾਇਮ ਰਹਿੰਦਾ ਹੈ।+
3 ਤੈਨੂੰ ਚੰਗੇ ਕੰਮਾਂ ਨਾਲੋਂ ਬੁਰੇ ਕੰਮ ਜ਼ਿਆਦਾ ਪਸੰਦ ਹਨ,
ਤੈਨੂੰ ਸੱਚ ਬੋਲਣ ਨਾਲੋਂ ਝੂਠ ਬੋਲਣਾ ਜ਼ਿਆਦਾ ਚੰਗਾ ਲੱਗਦਾ ਹੈ। (ਸਲਹ)
4 ਤੇਰੀ ਜ਼ਬਾਨ ʼਤੇ ਕਿੰਨਾ ਫ਼ਰੇਬ ਹੈ!
ਤੈਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ!
5 ਇਸੇ ਕਰਕੇ ਪਰਮੇਸ਼ੁਰ ਤੈਨੂੰ ਹਮੇਸ਼ਾ ਲਈ ਖ਼ਤਮ ਕਰ ਦੇਵੇਗਾ;+
ਉਹ ਤੈਨੂੰ ਘਸੀਟ ਕੇ ਤੇਰੇ ਤੰਬੂ ਵਿੱਚੋਂ ਬਾਹਰ ਕੱਢ ਦੇਵੇਗਾ;+
ਉਹ ਤੈਨੂੰ ਜੀਉਂਦਿਆਂ ਦੇ ਦੇਸ਼ ਵਿੱਚੋਂ ਮਿਟਾ ਦੇਵੇਗਾ।+ (ਸਲਹ)
7 “ਦੇਖੋ! ਇਸ ਆਦਮੀ ਨੇ ਪਰਮੇਸ਼ੁਰ ਨੂੰ ਆਪਣੀ ਪਨਾਹ* ਨਹੀਂ ਬਣਾਇਆ,+
ਸਗੋਂ ਆਪਣੀ ਧਨ-ਦੌਲਤ ʼਤੇ ਭਰੋਸਾ ਰੱਖਿਆ+
ਅਤੇ ਆਪਣੀਆਂ ਸਾਜ਼ਸ਼ਾਂ ਦਾ ਸਹਾਰਾ ਲਿਆ।”
8 ਪਰ ਮੈਂ ਪਰਮੇਸ਼ੁਰ ਦੇ ਘਰ ਵਿਚ ਇਕ ਹਰੇ-ਭਰੇ ਜ਼ੈਤੂਨ ਦੇ ਦਰਖ਼ਤ ਵਰਗਾ ਹੋਵਾਂਗਾ;
ਮੈਨੂੰ ਪਰਮੇਸ਼ੁਰ ਦੇ ਅਟੱਲ ਪਿਆਰ ʼਤੇ ਭਰੋਸਾ ਹੈ+ ਅਤੇ ਹਮੇਸ਼ਾ ਲਈ ਰਹੇਗਾ।
9 ਹੇ ਪਰਮੇਸ਼ੁਰ, ਮੈਂ ਸਦਾ ਤੇਰੀ ਵਡਿਆਈ ਕਰਾਂਗਾ ਕਿਉਂਕਿ ਤੂੰ ਕਦਮ ਚੁੱਕਿਆ ਹੈ;+
ਤੇਰੇ ਵਫ਼ਾਦਾਰ ਸੇਵਕਾਂ ਦੀ ਮੌਜੂਦਗੀ ਵਿਚ,
ਮੈਂ ਤੇਰੇ ਨਾਂ ʼਤੇ ਉਮੀਦ ਲਾਵਾਂਗਾ+ ਕਿਉਂਕਿ ਤੂੰ ਜੋ ਕੀਤਾ ਚੰਗਾ ਕੀਤਾ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਮਸਕੀਲ।* ਮਹਲਥ* ਸ਼ੈਲੀ ਮੁਤਾਬਕ।
53 ਮੂਰਖ* ਆਪਣੇ ਮਨ ਵਿਚ ਕਹਿੰਦਾ ਹੈ:
“ਯਹੋਵਾਹ ਹੈ ਹੀ ਨਹੀਂ।”+
ਉਨ੍ਹਾਂ ਦੇ ਕੰਮ ਬੁਰੇ ਅਤੇ ਘਿਣਾਉਣੇ ਹਨ;
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ।+
2 ਪਰ ਸਵਰਗ ਤੋਂ ਪਰਮੇਸ਼ੁਰ ਦੀ ਨਜ਼ਰ ਮਨੁੱਖ ਦੇ ਪੁੱਤਰਾਂ ʼਤੇ ਹੈ+
ਤਾਂਕਿ ਉਹ ਦੇਖ ਸਕੇ ਕਿ ਕੋਈ ਡੂੰਘੀ ਸਮਝ ਰੱਖਦਾ ਹੈ ਜਾਂ ਨਹੀਂ
ਅਤੇ ਕੋਈ ਯਹੋਵਾਹ ਦੀ ਭਾਲ ਕਰਦਾ ਹੈ ਜਾਂ ਨਹੀਂ।+
3 ਉਹ ਸਾਰੇ ਭਟਕ ਗਏ ਹਨ;
ਉਹ ਸਾਰੇ ਦੇ ਸਾਰੇ ਬੁਰੇ ਹਨ।
ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ,
ਹਾਂ, ਇਕ ਵੀ ਨਹੀਂ।+
4 ਕੀ ਪਾਪੀਆਂ ਵਿੱਚੋਂ ਕੋਈ ਵੀ ਸਮਝ ਨਹੀਂ ਰੱਖਦਾ?
ਉਹ ਮੇਰੇ ਲੋਕਾਂ ਨੂੰ ਰੋਟੀ ਵਾਂਗ ਨਿਗਲ਼ ਜਾਂਦੇ ਹਨ।
ਉਹ ਯਹੋਵਾਹ ਨੂੰ ਨਹੀਂ ਪੁਕਾਰਦੇ।+
5 ਪਰ ਉਨ੍ਹਾਂ ਉੱਤੇ ਦਹਿਸ਼ਤ ਛਾ ਜਾਵੇਗੀ,
ਇੰਨੀ ਦਹਿਸ਼ਤ ਜਿੰਨੀ ਉਨ੍ਹਾਂ ਨੇ ਪਹਿਲਾਂ ਕਦੇ ਮਹਿਸੂਸ ਨਹੀਂ ਕੀਤੀ
ਕਿਉਂਕਿ ਪਰਮੇਸ਼ੁਰ ਤੇਰੇ ʼਤੇ ਹਮਲਾ ਕਰਨ ਵਾਲਿਆਂ* ਦੀਆਂ ਹੱਡੀਆਂ ਖਿਲਾਰ ਦੇਵੇਗਾ।
ਤੂੰ* ਉਨ੍ਹਾਂ ਨੂੰ ਸ਼ਰਮਿੰਦਾ ਕਰੇਂਗਾ ਕਿਉਂਕਿ ਯਹੋਵਾਹ ਨੇ ਉਨ੍ਹਾਂ ਨੂੰ ਠੁਕਰਾ ਦਿੱਤਾ ਹੈ।
6 ਇਜ਼ਰਾਈਲ ਨੂੰ ਬਚਾਉਣ ਵਾਲਾ ਸੀਓਨ ਤੋਂ ਆਵੇ!+
ਜਦ ਯਹੋਵਾਹ ਆਪਣੇ ਗ਼ੁਲਾਮ ਲੋਕਾਂ ਨੂੰ ਇਕੱਠਾ ਕਰੇਗਾ,
ਤਾਂ ਯਾਕੂਬ ਖ਼ੁਸ਼ੀਆਂ ਮਨਾਏ, ਇਜ਼ਰਾਈਲ ਬਾਗ਼-ਬਾਗ਼ ਹੋਵੇ।
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਮਸਕੀਲ,* ਜਦ ਜ਼ੀਫ ਦੇ ਲੋਕਾਂ ਨੇ ਆ ਕੇ ਸ਼ਾਊਲ ਨੂੰ ਦੱਸਿਆ: “ਦਾਊਦ ਸਾਡੇ ਇਲਾਕੇ ਵਿਚ ਲੁਕਿਆ ਹੋਇਆ ਹੈ।”+
2 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ;+
ਮੇਰੀਆਂ ਗੱਲਾਂ ਵੱਲ ਧਿਆਨ ਦੇ
3 ਕਿਉਂਕਿ ਅਜਨਬੀ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ
ਅਤੇ ਬੇਰਹਿਮ ਲੋਕ ਮੇਰੇ ਖ਼ੂਨ ਦੇ ਪਿਆਸੇ ਹਨ।+
ਉਨ੍ਹਾਂ ਨੂੰ ਪਰਮੇਸ਼ੁਰ ਦੀ ਕੋਈ ਪਰਵਾਹ ਨਹੀਂ।*+ (ਸਲਹ)
4 ਦੇਖੋ! ਪਰਮੇਸ਼ੁਰ ਮੇਰਾ ਮਦਦਗਾਰ ਹੈ;+
ਯਹੋਵਾਹ ਉਨ੍ਹਾਂ ਦੇ ਨਾਲ ਹੈ ਜੋ ਮੇਰਾ ਸਾਥ ਦਿੰਦੇ ਹਨ।
5 ਉਹ ਮੇਰੇ ਦੁਸ਼ਮਣਾਂ ਦੀ ਬੁਰਾਈ ਉਨ੍ਹਾਂ ਦੇ ਹੀ ਸਿਰ ਪਾ ਦੇਵੇਗਾ;+
ਹੇ ਮੇਰੇ ਪਰਮੇਸ਼ੁਰ, ਉਨ੍ਹਾਂ ਦਾ ਨਾਮੋ-ਨਿਸ਼ਾਨ ਮਿਟਾ* ਦੇ ਕਿਉਂਕਿ ਤੂੰ ਵਫ਼ਾਦਾਰ ਹੈਂ।+
6 ਮੈਂ ਖ਼ੁਸ਼ੀ-ਖ਼ੁਸ਼ੀ ਤੈਨੂੰ ਬਲੀਦਾਨ ਚੜ੍ਹਾਵਾਂਗਾ।+
ਹੇ ਯਹੋਵਾਹ, ਮੈਂ ਤੇਰੇ ਨਾਂ ਦੀ ਮਹਿਮਾ ਕਰਾਂਗਾ ਕਿਉਂਕਿ ਇਸ ਤਰ੍ਹਾਂ ਕਰਨਾ ਵਧੀਆ ਹੈ।+
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਮਸਕੀਲ।*
2 ਮੇਰੇ ਵੱਲ ਧਿਆਨ ਦੇ ਅਤੇ ਮੈਨੂੰ ਜਵਾਬ ਦੇ।+
ਚਿੰਤਾ ਮੈਨੂੰ ਅੰਦਰੋਂ-ਅੰਦਰੀਂ ਖਾਈ ਜਾਂਦੀ ਹੈ+
ਅਤੇ ਮੈਂ ਬੇਹੱਦ ਪਰੇਸ਼ਾਨ ਹਾਂ
3 ਕਿਉਂਕਿ ਦੁਸ਼ਮਣ ਮੈਨੂੰ ਧਮਕੀਆਂ ਦਿੰਦੇ ਹਨ
ਅਤੇ ਦੁਸ਼ਟ ਮੇਰੇ ʼਤੇ ਦਬਾਅ ਪਾਉਂਦੇ ਹਨ।
ਉਹ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨ
ਅਤੇ ਮੇਰੇ ਖ਼ਿਲਾਫ਼ ਆਪਣੇ ਮਨ ਵਿਚ ਗੁੱਸਾ ਅਤੇ ਵੈਰ ਪਾਲ਼ਦੇ ਹਨ।+
5 ਮੈਂ ਡਰ ਨਾਲ ਥਰ-ਥਰ ਕੰਬਦਾ ਹਾਂ
ਅਤੇ ਖ਼ੌਫ਼ ਨਾਲ ਮੇਰਾ ਦਿਲ ਧੱਕ-ਧੱਕ ਕਰਦਾ ਹੈ।
6 ਮੇਰੇ ਮਨ ਵਿਚ ਇਹੀ ਖ਼ਿਆਲ ਆਉਂਦਾ ਹੈ: “ਕਾਸ਼! ਘੁੱਗੀ ਵਾਂਗ ਮੇਰੇ ਵੀ ਖੰਭ ਹੁੰਦੇ!
ਮੈਂ ਵੀ ਕਿਤੇ ਉੱਡ ਜਾਂਦਾ ਤੇ ਕਿਸੇ ਸੁਰੱਖਿਅਤ ਥਾਂ ʼਤੇ ਵੱਸ ਜਾਂਦਾ।
7 ਮੈਂ ਬਹੁਤ ਦੂਰ ਉੱਡ ਜਾਂਦਾ।+
ਅਤੇ ਉਜਾੜ ਵਿਚ ਬਸੇਰਾ ਕਰਦਾ।+ (ਸਲਹ)
8 ਮੈਂ ਤੇਜ਼ ਹਨੇਰੀ ਅਤੇ ਝੱਖੜ ਤੋਂ ਬਚਣ ਲਈ
ਫਟਾਫਟ ਕਿਸੇ ਮਹਿਫੂਜ਼ ਥਾਂ ਚਲਾ ਜਾਂਦਾ।”
9 ਹੇ ਯਹੋਵਾਹ, ਉਨ੍ਹਾਂ ਨੂੰ ਉਲਝਣ ਵਿਚ ਪਾ ਦੇ ਅਤੇ ਉਨ੍ਹਾਂ ਦੀਆਂ ਯੋਜਨਾਵਾਂ ਨਾਕਾਮ ਕਰ ਦੇ+
ਕਿਉਂਕਿ ਮੈਂ ਸ਼ਹਿਰ ਵਿਚ ਮਾਰ-ਧਾੜ ਅਤੇ ਲੜਾਈ-ਝਗੜੇ ਦੇਖੇ ਹਨ।
10 ਉਹ ਦਿਨ-ਰਾਤ ਇਸ ਦੀਆਂ ਕੰਧਾਂ ʼਤੇ ਘੁੰਮਦੇ ਹਨ;
ਸ਼ਹਿਰ ਵਿਚ ਨਫ਼ਰਤ ਅਤੇ ਗੜਬੜੀ ਫੈਲੀ ਹੋਈ ਹੈ।+
11 ਸ਼ਹਿਰ ਵਿਚ ਤਬਾਹੀ ਮਚੀ ਹੋਈ ਹੈ;
ਇਸ ਦਾ ਚੌਂਕ ਜ਼ੁਲਮ ਅਤੇ ਧੋਖੇਬਾਜ਼ੀ ਦਾ ਅੱਡਾ ਹੈ।+
12 ਕੋਈ ਦੁਸ਼ਮਣ ਮੈਨੂੰ ਤਾਅਨੇ ਨਹੀਂ ਮਾਰਦਾ;+
ਜੇ ਉਹ ਤਾਅਨੇ ਮਾਰਦਾ, ਤਾਂ ਮੈਂ ਸਹਿ ਲੈਂਦਾ।
ਕਿਸੇ ਵੈਰੀ ਨੇ ਮੇਰੇ ʼਤੇ ਹੱਥ ਨਹੀਂ ਚੁੱਕਿਆ;
ਜੇ ਉਹ ਮੇਰੇ ʼਤੇ ਹੱਥ ਚੁੱਕਦਾ, ਤਾਂ ਮੈਂ ਉਸ ਤੋਂ ਲੁਕ ਜਾਂਦਾ।
13 ਪਰ ਇਹ ਸਭ ਕੁਝ ਕਰਨ ਵਾਲਾ ਤਾਂ ਤੂੰ ਹੈਂ, ਮੇਰੇ ਬਰਾਬਰ ਦਾ,+
ਮੇਰਾ ਆਪਣਾ ਸਾਥੀ ਜਿਸ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ।+
14 ਆਪਾਂ ਦੋਵਾਂ ਨੇ ਦੋਸਤੀ ਦੇ ਵਧੀਆ ਪਲ ਬਿਤਾਏ ਸਨ;
ਅਸੀਂ ਸੰਗਤ ਨਾਲ ਮਿਲ ਕੇ ਪਰਮੇਸ਼ੁਰ ਦੇ ਘਰ ਜਾਂਦੇ ਹੁੰਦੇ ਸੀ।
15 ਮੇਰੇ ਦੁਸ਼ਮਣ ਬਰਬਾਦ ਹੋ ਜਾਣ!+
ਉਹ ਜੀਉਂਦੇ-ਜੀ ਕਬਰ* ਵਿਚ ਚਲੇ ਜਾਣ
ਕਿਉਂਕਿ ਉਨ੍ਹਾਂ ਦੇ ਘਰਾਂ ਅਤੇ ਦਿਲਾਂ ਵਿਚ ਬੁਰਾਈ ਵੱਸਦੀ ਹੈ।
16 ਪਰ ਮੈਂ ਪਰਮੇਸ਼ੁਰ ਨੂੰ ਪੁਕਾਰਾਂਗਾ,
ਯਹੋਵਾਹ ਮੈਨੂੰ ਬਚਾਵੇਗਾ।+
17 ਮੈਂ ਸਵੇਰੇ, ਦੁਪਹਿਰੇ, ਸ਼ਾਮੀਂ ਚਿੰਤਾ ਵਿਚ ਡੁੱਬਿਆ ਰਹਿੰਦਾ ਹਾਂ ਅਤੇ ਹਉਕੇ ਭਰਦਾ ਹਾਂ*+
ਅਤੇ ਉਹ ਮੇਰੀ ਆਵਾਜ਼ ਸੁਣਦਾ ਹੈ।+
18 ਉਹ ਮੈਨੂੰ ਬਚਾਵੇਗਾ ਅਤੇ ਮੇਰੇ ਨਾਲ ਲੜਨ ਵਾਲਿਆਂ ਤੋਂ ਮੈਨੂੰ ਸ਼ਾਂਤੀ ਦੇਵੇਗਾ
ਕਿਉਂਕਿ ਭੀੜਾਂ ਮੇਰੇ ਖ਼ਿਲਾਫ਼ ਆ ਗਈਆਂ ਹਨ।+
19 ਪੁਰਾਣੇ ਸਮਿਆਂ ਤੋਂ ਸਿੰਘਾਸਣ ʼਤੇ ਬਿਰਾਜਮਾਨ ਪਰਮੇਸ਼ੁਰ+
ਮੇਰੀ ਸੁਣੇਗਾ ਅਤੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇਗਾ+ (ਸਲਹ)
ਜਿਹੜੇ ਪਰਮੇਸ਼ੁਰ ਦਾ ਡਰ ਨਹੀਂ ਮੰਨਦੇ,+
ਉਹ ਬਦਲਣ ਤੋਂ ਇਨਕਾਰ ਕਰਨਗੇ।
21 ਉਸ ਦੀਆਂ ਗੱਲਾਂ ਮੱਖਣ ਨਾਲੋਂ ਵੀ ਮੁਲਾਇਮ ਹਨ,+
ਪਰ ਉਸ ਦੇ ਦਿਲ ਵਿਚ ਖੋਟ ਹੈ।
ਉਸ ਦੀਆਂ ਗੱਲਾਂ ਤੇਲ ਨਾਲੋਂ ਵੀ ਚਿਕਨੀਆਂ ਹਨ,
ਪਰ ਤਲਵਾਰ ਵਾਂਗ ਤਿੱਖੀਆਂ ਹਨ।+
ਉਹ ਧਰਮੀ ਨੂੰ ਕਦੇ ਵੀ ਡਿਗਣ* ਨਹੀਂ ਦੇਵੇਗਾ।+
23 ਪਰ ਹੇ ਪਰਮੇਸ਼ੁਰ, ਤੂੰ ਦੁਸ਼ਟਾਂ ਨੂੰ ਡੂੰਘੇ ਟੋਏ ਵਿਚ ਸੁੱਟ ਦੇਵੇਂਗਾ।+
ਖ਼ੂਨੀ ਅਤੇ ਧੋਖੇਬਾਜ਼ ਜਵਾਨੀ ਵਿਚ ਹੀ ਮਰ ਜਾਣਗੇ।+
ਪਰ ਮੈਂ ਤੇਰੇ ʼਤੇ ਭਰੋਸਾ ਰੱਖਾਂਗਾ।
ਨਿਰਦੇਸ਼ਕ ਲਈ ਹਿਦਾਇਤ; “ਦੂਰ ਦੀ ਖ਼ਾਮੋਸ਼ ਘੁੱਗੀ” ਸੁਰ ਨਾਲ ਗਾਇਆ ਜਾਣ ਵਾਲਾ ਜ਼ਬੂਰ। ਦਾਊਦ ਦਾ ਮਿਕਤਾਮ।* ਜਦ ਫਲਿਸਤੀਆਂ ਨੇ ਉਸ ਨੂੰ ਗਥ ਵਿਚ ਫੜ ਲਿਆ ਸੀ।+
56 ਹੇ ਪਰਮੇਸ਼ੁਰ, ਮੇਰੇ ʼਤੇ ਮਿਹਰ ਕਰ ਕਿਉਂਕਿ ਮਰਨਹਾਰ ਇਨਸਾਨ ਮੇਰੇ ʼਤੇ ਹਮਲਾ ਕਰਦਾ ਹੈ।*
ਸਾਰਾ ਦਿਨ ਉਹ ਮੇਰੇ ਨਾਲ ਲੜਦਾ ਅਤੇ ਮੇਰੇ ʼਤੇ ਜ਼ੁਲਮ ਢਾਹੁੰਦਾ ਹੈ।
2 ਮੇਰੇ ਦੁਸ਼ਮਣ ਸਾਰਾ ਦਿਨ ਮੈਨੂੰ ਵੱਢ-ਖਾਣ ਨੂੰ ਪੈਂਦੇ ਹਨ;
ਘਮੰਡ ਵਿਚ ਆ ਕੇ ਬਹੁਤ ਸਾਰੇ ਲੋਕ ਮੇਰੇ ਨਾਲ ਲੜਦੇ ਹਨ।
3 ਜਦ ਮੈਨੂੰ ਡਰ ਲੱਗਦਾ ਹੈ,+ ਤਾਂ ਮੈਂ ਤੇਰੇ ʼਤੇ ਭਰੋਸਾ ਰੱਖਦਾ ਹਾਂ।+
4 ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ।
ਹਾਂ, ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।
ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+
5 ਸਾਰਾ ਦਿਨ ਉਹ ਮੇਰੇ ਲਈ ਮੁਸੀਬਤਾਂ ਖੜ੍ਹੀਆਂ ਕਰਦੇ ਹਨ;
ਉਹ ਮੈਨੂੰ ਨੁਕਸਾਨ ਪਹੁੰਚਾਉਣ ਬਾਰੇ ਹੀ ਸੋਚਦੇ ਰਹਿੰਦੇ ਹਨ।+
7 ਹੇ ਪਰਮੇਸ਼ੁਰ, ਉਨ੍ਹਾਂ ਦੀ ਦੁਸ਼ਟਤਾ ਕਰਕੇ ਉਨ੍ਹਾਂ ਨੂੰ ਠੁਕਰਾ ਦੇ।
ਕੌਮਾਂ ʼਤੇ ਆਪਣਾ ਗੁੱਸਾ ਵਰ੍ਹਾ ਕੇ ਉਨ੍ਹਾਂ ਨੂੰ ਤਬਾਹ ਕਰ ਦੇ।+
8 ਤੂੰ ਮੇਰੇ ਦਰ-ਦਰ ਭਟਕਣ ਦਾ ਲੇਖਾ ਰੱਖਦਾ ਹੈਂ।+
ਮੇਰੇ ਹੰਝੂ ਆਪਣੀ ਮਸ਼ਕ ਵਿਚ ਸਾਂਭ ਕੇ ਰੱਖ ਲੈ।+
ਕੀ ਇਹ ਤੇਰੀ ਕਿਤਾਬ ਵਿਚ ਦਰਜ ਨਹੀਂ ਹਨ?+
9 ਜਦੋਂ ਮੈਂ ਤੈਨੂੰ ਮਦਦ ਲਈ ਪੁਕਾਰਾਂਗਾ, ਤਾਂ ਮੇਰੇ ਦੁਸ਼ਮਣ ਨੱਠ ਜਾਣਗੇ।+
ਮੈਨੂੰ ਪੂਰਾ ਯਕੀਨ ਹੈ ਕਿ ਪਰਮੇਸ਼ੁਰ ਮੇਰੇ ਵੱਲ ਹੈ।+
10 ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ,
ਹਾਂ, ਮੈਂ ਯਹੋਵਾਹ ʼਤੇ ਭਰੋਸਾ ਰੱਖਦਾ ਹਾਂ ਜਿਸ ਦੇ ਬਚਨ ਦੀ ਮੈਂ ਵਡਿਆਈ ਕਰਦਾ ਹਾਂ।
11 ਮੈਂ ਪਰਮੇਸ਼ੁਰ ʼਤੇ ਭਰੋਸਾ ਰੱਖਦਾ ਹਾਂ; ਇਸ ਲਈ ਮੈਨੂੰ ਕੋਈ ਡਰ ਨਹੀਂ।+
ਮਾਮੂਲੀ ਜਿਹਾ ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+
12 ਹੇ ਪਰਮੇਸ਼ੁਰ, ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਨੀਆਂ ਮੇਰਾ ਫ਼ਰਜ਼ ਹੈ;+
ਮੈਂ ਤੈਨੂੰ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਵਾਂਗਾ+
13 ਕਿਉਂਕਿ ਤੂੰ ਮੈਨੂੰ ਮੌਤ ਦੇ ਮੂੰਹ ਵਿੱਚੋਂ ਕੱਢਿਆ ਹੈ+
ਅਤੇ ਮੇਰੇ ਪੈਰਾਂ ਨੂੰ ਠੇਡਾ ਲੱਗਣ ਤੋਂ ਬਚਾਇਆ ਹੈ+
ਤਾਂਕਿ ਮੈਂ ਪਰਮੇਸ਼ੁਰ ਦੇ ਅੱਗੇ ਜ਼ਿੰਦਗੀ ਦੇ ਚਾਨਣ ਵਿਚ ਚੱਲਦਾ ਰਹਾਂ।+
ਨਿਰਦੇਸ਼ਕ ਲਈ ਹਿਦਾਇਤ; “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਜਦ ਉਹ ਸ਼ਾਊਲ ਤੋਂ ਭੱਜ ਕੇ ਗੁਫਾ ਵਿਚ ਚਲਾ ਗਿਆ ਸੀ।+
57 ਮੇਰੇ ʼਤੇ ਮਿਹਰ ਕਰ, ਹੇ ਪਰਮੇਸ਼ੁਰ, ਮੇਰੇ ʼਤੇ ਮਿਹਰ ਕਰ
ਕਿਉਂਕਿ ਮੈਂ ਤੇਰੇ ਕੋਲ ਪਨਾਹ ਲਈ ਹੈ,+
ਜਦ ਤਕ ਮੁਸੀਬਤਾਂ ਟਲ ਨਹੀਂ ਜਾਂਦੀਆਂ, ਮੈਂ ਤੇਰੇ ਖੰਭਾਂ ਦੇ ਸਾਏ ਹੇਠ ਰਹਾਂਗਾ।+
2 ਮੈਂ ਸੱਚੇ ਅਤੇ ਅੱਤ ਮਹਾਨ ਪਰਮੇਸ਼ੁਰ ਨੂੰ ਪੁਕਾਰਦਾ ਹਾਂ,
ਜੋ ਮੇਰੀਆਂ ਮੁਸੀਬਤਾਂ ਦਾ ਅੰਤ ਕਰਦਾ ਹੈ।
3 ਉਹ ਸਵਰਗੋਂ ਮੇਰੇ ਲਈ ਮਦਦ ਘੱਲੇਗਾ ਅਤੇ ਮੈਨੂੰ ਬਚਾਵੇਗਾ।+
ਉਹ ਮੇਰੇ ʼਤੇ ਹਮਲਾ ਕਰਨ ਵਾਲੇ ਦੀਆਂ ਯੋਜਨਾਵਾਂ ਨਾਕਾਮ ਕਰ ਦੇਵੇਗਾ। (ਸਲਹ)
ਪਰਮੇਸ਼ੁਰ ਆਪਣਾ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਏਗਾ।+
4 ਮੈਂ ਸ਼ੇਰਾਂ ਨਾਲ ਘਿਰਿਆ ਹੋਇਆ ਹਾਂ;+
ਮੈਨੂੰ ਉਨ੍ਹਾਂ ਆਦਮੀਆਂ ਵਿਚਕਾਰ ਲੰਮੇ ਪੈਣਾ ਪੈਂਦਾ ਹੈ ਜੋ ਮੈਨੂੰ ਪਾੜ ਖਾਣਾ ਚਾਹੁੰਦੇ ਹਨ,
ਜਿਨ੍ਹਾਂ ਦੇ ਦੰਦ ਬਰਛਿਆਂ ਅਤੇ ਤੀਰਾਂ ਵਰਗੇ ਹਨ
ਅਤੇ ਜਿਨ੍ਹਾਂ ਦੀ ਜ਼ਬਾਨ ਤਿੱਖੀ ਤਲਵਾਰ ਹੈ।+
5 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ।+
ਉਨ੍ਹਾਂ ਨੇ ਮੇਰੇ ਰਾਹ ਵਿਚ ਟੋਆ ਪੁੱਟਿਆ ਹੈ;
ਪਰ ਉਹ ਆਪ ਹੀ ਉਸ ਵਿਚ ਡਿਗ ਗਏ।+ (ਸਲਹ)
7 ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ,+
ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।
ਮੈਂ ਗੀਤ ਗਾਵਾਂਗਾ ਅਤੇ ਸੰਗੀਤ ਵਜਾਵਾਂਗਾ।
8 ਹੇ ਮੇਰੇ ਮਨ, ਜਾਗ!
ਹੇ ਤਾਰਾਂ ਵਾਲੇ ਸਾਜ਼ ਅਤੇ ਰਬਾਬ, ਜਾਗ!
ਹੇ ਸਵੇਰ, ਤੂੰ ਵੀ ਜਾਗ!+
9 ਹੇ ਯਹੋਵਾਹ, ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਤੇਰੀ ਵਡਿਆਈ ਕਰਾਂਗਾ;+
ਮੈਂ ਕੌਮਾਂ ਵਿਚ ਤੇਰਾ ਗੁਣਗਾਨ ਕਰਾਂਗਾ*+
10 ਕਿਉਂਕਿ ਤੇਰਾ ਅਟੱਲ ਪਿਆਰ ਆਕਾਸ਼ ਜਿੰਨਾ ਵਿਸ਼ਾਲ ਹੈ+
ਅਤੇ ਤੇਰੀ ਵਫ਼ਾਦਾਰੀ ਅੰਬਰਾਂ ਨੂੰ ਛੂੰਹਦੀ ਹੈ।
11 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ।+
ਨਿਰਦੇਸ਼ਕ ਲਈ ਹਿਦਾਇਤ; “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਦਾਊਦ ਦਾ ਮਿਕਤਾਮ।*
58 ਹੇ ਮਨੁੱਖ ਦੇ ਪੁੱਤਰੋ, ਜੇ ਤੁਸੀਂ ਚੁੱਪ ਰਹੋਗੇ,
ਤਾਂ ਤੁਸੀਂ ਕਿਵੇਂ ਦੱਸੋਗੇ ਕਿ ਸਹੀ ਕੀ ਹੈ?+
ਕੀ ਤੁਸੀਂ ਸੱਚਾਈ ਨਾਲ ਨਿਆਂ ਕਰ ਸਕਦੇ ਹੋ?+
5 ਉਹ ਸਪੇਰਿਆਂ ਦੀ ਆਵਾਜ਼ ਨਹੀਂ ਸੁਣੇਗਾ,
ਭਾਵੇਂ ਉਹ ਮੰਤਰ ਫੂਕਣ ਵਿਚ ਕਿੰਨੇ ਹੀ ਮਾਹਰ ਕਿਉਂ ਨਾ ਹੋਣ।
6 ਹੇ ਪਰਮੇਸ਼ੁਰ, ਉਨ੍ਹਾਂ ਦੇ ਸਾਰੇ ਦੰਦ ਭੰਨ ਸੁੱਟ!
ਹੇ ਯਹੋਵਾਹ, ਇਨ੍ਹਾਂ ਸ਼ੇਰਾਂ ਦੇ ਜਬਾੜ੍ਹੇ ਤੋੜ ਦੇ!
7 ਉਹ ਇਵੇਂ ਗਾਇਬ ਹੋ ਜਾਣ ਜਿਵੇਂ ਪਾਣੀ ਵਹਿ ਕੇ ਗਾਇਬ ਹੋ ਜਾਂਦਾ ਹੈ।
ਪਰਮੇਸ਼ੁਰ ਆਪਣੀ ਕਮਾਨ ਕੱਸੇ ਤੇ ਤੀਰਾਂ ਨਾਲ ਉਨ੍ਹਾਂ ਨੂੰ ਢੇਰ ਕਰ ਦੇਵੇ।
8 ਉਹ ਇਕ ਘੋਗੇ ਵਾਂਗ ਬਣ ਜਾਣ ਜੋ ਘਿਸਰਦਾ-ਘਿਸਰਦਾ ਗਲ਼ ਜਾਂਦਾ ਹੈ;
ਉਹ ਉਸ ਬੱਚੇ ਵਾਂਗ ਹੋ ਜਾਣ ਜੋ ਮਰਿਆ ਪੈਦਾ ਹੁੰਦਾ ਹੈ ਅਤੇ ਸੂਰਜ ਦੀ ਰੌਸ਼ਨੀ ਨਹੀਂ ਦੇਖਦਾ।
9 ਇਸ ਤੋਂ ਪਹਿਲਾਂ ਕਿ ਤੇਰੇ ਪਤੀਲਿਆਂ ਨੂੰ ਕੰਡਿਆਲ਼ੀਆਂ ਝਾੜੀਆਂ ਦਾ ਸੇਕ ਲੱਗੇ,
ਪਰਮੇਸ਼ੁਰ ਹਰੀਆਂ ਅਤੇ ਬਲ਼ਦੀਆਂ ਟਾਹਣੀਆਂ ਦੋਹਾਂ ਨੂੰ ਉਡਾ ਲੈ ਜਾਵੇਗਾ, ਜਿਵੇਂ ਤੇਜ਼ ਹਨੇਰੀ ਉਡਾ ਲੈ ਜਾਂਦੀ ਹੈ।+
10 ਧਰਮੀ ਇਹ ਦੇਖ ਕੇ ਖ਼ੁਸ਼ ਹੋਵੇਗਾ ਕਿ ਪਰਮੇਸ਼ੁਰ ਨੇ ਦੁਸ਼ਟ ਤੋਂ ਬਦਲਾ ਲਿਆ ਹੈ;+
ਉਸ ਦੇ ਪੈਰ ਦੁਸ਼ਟ ਦੇ ਖ਼ੂਨ ਨਾਲ ਲੱਥ-ਪੱਥ ਹੋ ਜਾਣਗੇ।+
11 ਫਿਰ ਲੋਕ ਕਹਿਣਗੇ: “ਵਾਕਈ, ਧਰਮੀ ਨੂੰ ਇਨਾਮ ਮਿਲਦਾ ਹੈ।+
ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਦੁਨੀਆਂ ਦਾ ਨਿਆਂ ਕਰਦਾ ਹੈ।”+
ਨਿਰਦੇਸ਼ਕ ਲਈ ਹਿਦਾਇਤ; “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਜਦ ਸ਼ਾਊਲ ਨੇ ਦਾਊਦ ਦੇ ਘਰ ʼਤੇ ਨਜ਼ਰ ਰੱਖਣ ਅਤੇ ਉਸ ਨੂੰ ਜਾਨੋਂ ਮਾਰਨ ਲਈ ਆਪਣੇ ਆਦਮੀ ਭੇਜੇ ਸਨ।+
2 ਮੈਨੂੰ ਬੁਰੇ ਕੰਮ ਕਰਨ ਵਾਲਿਆਂ ਤੋਂ ਛੁਡਾ
ਅਤੇ ਮੈਨੂੰ ਖ਼ੂਨ ਦੇ ਪਿਆਸੇ* ਲੋਕਾਂ ਤੋਂ ਬਚਾ।
3 ਦੇਖ! ਉਹ ਘਾਤ ਲਾ ਕੇ ਬੈਠੇ ਹਨ;+
ਤਾਕਤਵਰ ਆਦਮੀ ਮੇਰੇ ʼਤੇ ਹਮਲਾ ਕਰਦੇ ਹਨ
ਜਦ ਕਿ, ਹੇ ਯਹੋਵਾਹ, ਮੈਂ ਨਾ ਤਾਂ ਬਗਾਵਤ ਕੀਤੀ ਅਤੇ ਨਾ ਹੀ ਕੋਈ ਪਾਪ ਕੀਤਾ।+
4 ਭਾਵੇਂ ਕਿ ਮੈਂ ਕੁਝ ਬੁਰਾ ਨਹੀਂ ਕੀਤਾ, ਪਰ ਉਹ ਫੁਰਤੀ ਨਾਲ ਮੇਰੇ ʼਤੇ ਹਮਲਾ ਕਰਨ ਦੀ ਤਿਆਰੀ ਕਰਦੇ ਹਨ।
ਮੇਰੀ ਪੁਕਾਰ ਸੁਣ ਕੇ ਉੱਠ ਅਤੇ ਧਿਆਨ ਦੇ
5 ਕਿਉਂਕਿ ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਤੂੰ ਇਜ਼ਰਾਈਲ ਦਾ ਪਰਮੇਸ਼ੁਰ ਹੈਂ।+
ਜਾਗ ਅਤੇ ਸਾਰੀਆਂ ਕੌਮਾਂ ਵੱਲ ਧਿਆਨ ਦੇ।
ਕਿਸੇ ਵੀ ਗੱਦਾਰ ʼਤੇ ਦਇਆ ਨਾ ਕਰੀਂ।+ (ਸਲਹ)
6 ਉਹ ਰੋਜ਼ ਸ਼ਾਮ ਨੂੰ ਵਾਪਸ ਆਉਂਦੇ ਹਨ;+
ਉਹ ਕੁੱਤਿਆਂ ਵਾਂਗ ਭੌਂਕਦੇ+ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਦੇ ਹਨ।+
7 ਦੇਖੋ! ਉਨ੍ਹਾਂ ਦੇ ਮੂੰਹੋਂ ਬੁਰੀਆਂ ਗੱਲਾਂ ਨਿਕਲਦੀਆਂ ਹਨ;
ਉਨ੍ਹਾਂ ਦੇ ਬੁੱਲ੍ਹ ਤਲਵਾਰਾਂ ਵਰਗੇ ਹਨ,+
ਉਹ ਕਹਿੰਦੇ ਹਨ, “ਕਿਹਨੂੰ ਪਤਾ ਲੱਗਣਾ ਕਿ ਅਸੀਂ ਇਹ ਗੱਲਾਂ ਕਹੀਆਂ?”+
10 ਮੈਨੂੰ ਅਟੱਲ ਪਿਆਰ ਕਰਨ ਵਾਲਾ ਪਰਮੇਸ਼ੁਰ ਮੇਰੀ ਸਹਾਇਤਾ ਲਈ ਆਵੇਗਾ;+
ਪਰਮੇਸ਼ੁਰ ਮੈਨੂੰ ਮੇਰੇ ਦੁਸ਼ਮਣਾਂ ਦੀ ਹਾਰ ਦਿਖਾਵੇਗਾ।+
11 ਉਨ੍ਹਾਂ ਨੂੰ ਇਕਦਮ ਜਾਨੋਂ ਨਾ ਮਾਰੀਂ ਤਾਂਕਿ ਮੇਰੇ ਲੋਕ ਭੁੱਲ ਨਾ ਜਾਣ।
ਆਪਣੀ ਤਾਕਤ ਨਾਲ ਉਨ੍ਹਾਂ ਨੂੰ ਇੱਧਰ-ਉੱਧਰ ਭਟਕਣ ਦੇ;
ਹੇ ਯਹੋਵਾਹ, ਸਾਡੀ ਢਾਲ,+ ਤੂੰ ਉਨ੍ਹਾਂ ਨੂੰ ਬਰਬਾਦ ਕਰ ਦੇ।
12 ਉਹ ਆਪਣੇ ਮੂੰਹ ਨਾਲ ਪਾਪ ਕਰਦੇ ਹਨ,
ਇਸ ਲਈ ਉਨ੍ਹਾਂ ਦਾ ਘਮੰਡ ਹੀ ਉਨ੍ਹਾਂ ਲਈ ਫੰਦਾ ਬਣ ਜਾਵੇ+
ਕਿਉਂਕਿ ਉਹ ਲੋਕਾਂ ਨੂੰ ਸਰਾਪ ਦਿੰਦੇ ਅਤੇ ਝੂਠ ਬੋਲਦੇ ਹਨ।
13 ਤੂੰ ਕ੍ਰੋਧ ਵਿਚ ਆ ਕੇ ਉਨ੍ਹਾਂ ਦਾ ਸਫ਼ਾਇਆ ਕਰ ਦੇ;+
ਤੂੰ ਉਨ੍ਹਾਂ ਦਾ ਨਾਸ਼ ਕਰ ਦੇ ਤਾਂਕਿ ਉਹ ਖ਼ਤਮ ਹੋ ਜਾਣ;
ਉਨ੍ਹਾਂ ਨੂੰ ਅਹਿਸਾਸ ਕਰਾ ਕਿ ਯਾਕੂਬ ਉੱਤੇ ਅਤੇ ਧਰਤੀ ਦੇ ਕੋਨੇ-ਕੋਨੇ ਵਿਚ ਪਰਮੇਸ਼ੁਰ ਰਾਜ ਕਰ ਰਿਹਾ ਹੈ।+ (ਸਲਹ)
14 ਉਨ੍ਹਾਂ ਨੂੰ ਸ਼ਾਮੀਂ ਵਾਪਸ ਆਉਣ ਦੇ;
ਉਨ੍ਹਾਂ ਨੂੰ ਕੁੱਤਿਆਂ ਵਾਂਗ ਭੌਂਕਣ ਅਤੇ ਸ਼ਹਿਰ ਵਿਚ ਸ਼ਿਕਾਰ ਦੀ ਭਾਲ ਵਿਚ ਘੁੰਮਣ ਦੇ।+
15 ਉਨ੍ਹਾਂ ਨੂੰ ਰੋਟੀ ਦੇ ਟੁਕੜਿਆਂ ਲਈ ਭਟਕਣ ਦੇ;+
ਉਨ੍ਹਾਂ ਦੀ ਭੁੱਖ ਨਾ ਮਿਟੇ ਅਤੇ ਨਾ ਹੀ ਉਨ੍ਹਾਂ ਨੂੰ ਸਿਰ ਲੁਕਾਉਣ ਲਈ ਥਾਂ ਮਿਲੇ।
16 ਪਰ ਮੈਂ ਤੇਰੀ ਤਾਕਤ ਦਾ ਗੁਣਗਾਨ ਕਰਾਂਗਾ;+
ਮੈਂ ਸਵੇਰ ਨੂੰ ਤੇਰੇ ਅਟੱਲ ਪਿਆਰ ਬਾਰੇ ਖ਼ੁਸ਼ੀ-ਖ਼ੁਸ਼ੀ ਦੱਸਾਂਗਾ
ਕਿਉਂਕਿ ਤੂੰ ਮੇਰੀ ਮਜ਼ਬੂਤ ਪਨਾਹ ਹੈਂ+
ਜਿੱਥੇ ਮੈਂ ਬਿਪਤਾ ਦੇ ਵੇਲੇ ਭੱਜ ਕੇ ਜਾ ਸਕਦਾ ਹਾਂ।+
17 ਹੇ ਮੇਰੀ ਤਾਕਤ, ਮੈਂ ਤੇਰਾ ਗੁਣਗਾਨ ਕਰਾਂਗਾ*+
ਕਿਉਂਕਿ ਮੈਨੂੰ ਅਟੱਲ ਪਿਆਰ ਕਰਨ ਵਾਲਾ ਪਰਮੇਸ਼ੁਰ ਮੇਰੀ ਮਜ਼ਬੂਤ ਪਨਾਹ ਹੈ।+
ਨਿਰਦੇਸ਼ਕ ਲਈ ਹਿਦਾਇਤ; “ਯਾਦ ਕਰਾਉਣ ਵਾਲਾ ਸੋਸਨ”* ਸੁਰ ਮੁਤਾਬਕ। ਦਾਊਦ ਦਾ ਮਿਕਤਾਮ।* ਸਿਖਾਉਣ ਲਈ। ਜਦੋਂ ਉਹ ਅਰਾਮ-ਨਹਰੈਮ ਅਤੇ ਅਰਾਮ-ਸੋਬਾਹ ਦੇ ਲੋਕਾਂ ਨਾਲ ਲੜਿਆ ਸੀ ਅਤੇ ਯੋਆਬ ਨੇ ਵਾਪਸ ਆ ਕੇ ਲੂਣ ਦੀ ਘਾਟੀ ਵਿਚ 12,000 ਅਦੋਮੀਆਂ ਨੂੰ ਮਾਰ ਮੁਕਾਇਆ ਸੀ।+
60 ਹੇ ਪਰਮੇਸ਼ੁਰ, ਤੂੰ ਸਾਨੂੰ ਤਿਆਗ ਦਿੱਤਾ ਹੈ; ਤੂੰ ਸਾਡੀ ਸੁਰੱਖਿਆ ਦੀ ਕੰਧ ਨੂੰ ਢਾਹ ਦਿੱਤਾ ਹੈ।+
ਤੂੰ ਸਾਡੇ ਨਾਲ ਗੁੱਸੇ ਸੀ; ਪਰ ਹੁਣ ਸਾਨੂੰ ਦੁਬਾਰਾ ਆਪਣਾ ਬਣਾ ਲੈ!
2 ਤੂੰ ਧਰਤੀ ਨੂੰ ਹਿਲਾ ਦਿੱਤਾ; ਤੂੰ ਇਸ ਵਿਚ ਪਾੜ ਪਾ ਦਿੱਤਾ।
ਇਸ ਦੀਆਂ ਤਰੇੜਾਂ ਭਰ ਕਿਉਂਕਿ ਇਹ ਡਿਗਣ ਵਾਲੀ ਹੈ।
3 ਤੂੰ ਆਪਣੇ ਲੋਕਾਂ ʼਤੇ ਮੁਸੀਬਤ ਲਿਆਂਦੀ।
ਤੂੰ ਸਾਨੂੰ ਦਾਖਰਸ ਪਿਲਾਇਆ ਜਿਸ ਕਰਕੇ ਸਾਡੇ ਪੈਰ ਡਗਮਗਾਏ।+
4 ਜਿਹੜੇ ਤੇਰੇ ਤੋਂ ਡਰਦੇ ਹਨ, ਉਨ੍ਹਾਂ ਨੂੰ ਇਸ਼ਾਰਾ ਕਰ*
ਕਿ ਉਹ ਭੱਜ ਕੇ ਆਪਣੇ ਆਪ ਨੂੰ ਤੀਰਾਂ* ਤੋਂ ਬਚਾਉਣ (ਸਲਹ)
5 ਤਾਂਕਿ ਉਹ ਸਾਰੇ ਬਚਾਏ ਜਾਣ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈਂ,
ਤੂੰ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ ਅਤੇ ਸਾਨੂੰ ਜਵਾਬ ਦੇ।+
6 ਪਵਿੱਤਰ* ਪਰਮੇਸ਼ੁਰ ਨੇ ਕਿਹਾ ਹੈ:
8 ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+
ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+
ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+
9 ਕੌਣ ਮੈਨੂੰ ਘਿਰੇ ਹੋਏ* ਸ਼ਹਿਰ ʼਤੇ ਜਿੱਤ ਦਿਵਾਏਗਾ?
ਕੌਣ ਅਦੋਮ ਦੇ ਖ਼ਿਲਾਫ਼ ਮੇਰੀ ਅਗਵਾਈ ਕਰੇਗਾ?+
10 ਹੇ ਪਰਮੇਸ਼ੁਰ, ਤੂੰ ਹੀ ਸਾਨੂੰ ਜਿਤਾਏਂਗਾ,
ਪਰ ਤੂੰ ਸਾਨੂੰ ਤਿਆਗ ਦਿੱਤਾ ਹੈ,
ਹੇ ਸਾਡੇ ਪਰਮੇਸ਼ੁਰ, ਤੂੰ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।+
11 ਬਿਪਤਾ ਦੇ ਵੇਲੇ ਸਾਡੀ ਮਦਦ ਕਰ
ਕਿਉਂਕਿ ਇਨਸਾਨਾਂ ਤੋਂ ਛੁਟਕਾਰੇ ਦੀ ਉਮੀਦ ਰੱਖਣੀ ਵਿਅਰਥ ਹੈ।+
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਦਾਊਦ ਦਾ ਜ਼ਬੂਰ।
61 ਹੇ ਪਰਮੇਸ਼ੁਰ, ਮਦਦ ਲਈ ਮੇਰੀ ਪੁਕਾਰ ਸੁਣ।
ਮੇਰੀ ਪ੍ਰਾਰਥਨਾ ਵੱਲ ਧਿਆਨ ਦੇ।+
ਮੈਨੂੰ ਇਕ ਉੱਚੀ ਚਟਾਨ ʼਤੇ ਲੈ ਜਾ।+
3 ਤੂੰ ਮੇਰੀ ਪਨਾਹ ਹੈਂ,
ਇਕ ਮਜ਼ਬੂਤ ਬੁਰਜ ਜੋ ਦੁਸ਼ਮਣਾਂ ਤੋਂ ਮੇਰੀ ਰੱਖਿਆ ਕਰਦਾ ਹੈ।+
5 ਹੇ ਪਰਮੇਸ਼ੁਰ, ਤੂੰ ਮੇਰੀਆਂ ਸੁੱਖਣਾਂ ਸੁਣੀਆਂ ਹਨ।
ਤੂੰ ਮੈਨੂੰ ਉਹ ਵਿਰਾਸਤ ਦਿੱਤੀ ਹੈ ਜੋ ਤੇਰੇ ਨਾਂ ਤੋਂ ਡਰਨ ਵਾਲਿਆਂ ਨੂੰ ਮਿਲਦੀ ਹੈ।+
6 ਤੂੰ ਰਾਜੇ ਦੀ ਉਮਰ ਵਧਾਏਂਗਾ+
ਅਤੇ ਉਹ ਪੀੜ੍ਹੀਓ-ਪੀੜ੍ਹੀ ਜੀਏਗਾ।
7 ਉਹ ਪਰਮੇਸ਼ੁਰ ਦੀ ਹਜ਼ੂਰੀ ਵਿਚ ਹਮੇਸ਼ਾ ਲਈ ਸਿੰਘਾਸਣ ʼਤੇ ਬੈਠੇਗਾ;+
ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ ਉਸ ਦੀ ਰੱਖਿਆ ਕਰਨ।+
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ* ਦੀ ਸ਼ੈਲੀ ਮੁਤਾਬਕ। ਦਾਊਦ ਦਾ ਜ਼ਬੂਰ।
62 ਮੈਂ ਚੁੱਪ-ਚਾਪ ਪਰਮੇਸ਼ੁਰ ਦੀ ਉਡੀਕ ਕਰਦਾ ਹਾਂ।
ਉਹੀ ਮੈਨੂੰ ਮੁਕਤੀ ਦਿਵਾਏਗਾ।+
2 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ* ਹੈ;+
ਮੈਨੂੰ ਕਦੇ ਇੰਨਾ ਨਹੀਂ ਹਿਲਾਇਆ ਜਾ ਸਕੇਗਾ ਕਿ ਮੈਂ ਡਿਗ ਜਾਵਾਂ।+
3 ਤੁਸੀਂ ਕਿਸੇ ਆਦਮੀ ਨੂੰ ਜਾਨੋਂ ਮਾਰਨ ਲਈ ਕਦ ਤਕ ਹਮਲਾ ਕਰਦੇ ਰਹੋਗੇ?+
ਤੁਸੀਂ ਸਾਰੇ ਪੱਥਰਾਂ ਦੀ ਕੰਧ ਵਾਂਗ ਖ਼ਤਰਨਾਕ ਹੋ ਜੋ ਟੇਢੀ ਹੋਣ ਕਰਕੇ ਕਦੀ ਵੀ ਡਿਗ ਸਕਦੀ ਹੈ।*
4 ਉਹ ਉਸ ਨੂੰ ਉੱਚੀ ਪਦਵੀ* ਤੋਂ ਲਾਹੁਣ ਦੀਆਂ ਆਪਸ ਵਿਚ ਸਲਾਹਾਂ ਕਰਦੇ ਹਨ;
ਉਨ੍ਹਾਂ ਨੂੰ ਝੂਠ ਬੋਲ ਕੇ ਖ਼ੁਸ਼ੀ ਹੁੰਦੀ ਹੈ।
ਉਹ ਮੂੰਹੋਂ ਤਾਂ ਅਸੀਸ ਦਿੰਦੇ ਹਨ, ਪਰ ਦਿਲ ਵਿਚ ਸਰਾਪ ਦਿੰਦੇ ਹਨ।+ (ਸਲਹ)
6 ਉਹੀ ਮੇਰੀ ਚਟਾਨ, ਮੇਰੀ ਮੁਕਤੀ ਅਤੇ ਮੇਰੀ ਮਜ਼ਬੂਤ ਪਨਾਹ ਹੈ;
ਮੈਨੂੰ ਕਦੇ ਹਿਲਾਇਆ ਨਹੀਂ ਜਾ ਸਕੇਗਾ।+
7 ਪਰਮੇਸ਼ੁਰ ਕਰਕੇ ਹੀ ਮੈਨੂੰ ਮੁਕਤੀ ਅਤੇ ਮਹਿਮਾ ਮਿਲਦੀ ਹੈ।
ਉਹੀ ਮੇਰੀ ਮਜ਼ਬੂਤ ਚਟਾਨ ਅਤੇ ਪਨਾਹ ਹੈ।+
8 ਹੇ ਲੋਕੋ, ਹਰ ਵੇਲੇ ਉਸ ਉੱਤੇ ਭਰੋਸਾ ਰੱਖੋ।
ਉਸ ਦੇ ਸਾਮ੍ਹਣੇ ਆਪਣੇ ਦਿਲ ਖੋਲ੍ਹ* ਦਿਓ।+
ਪਰਮੇਸ਼ੁਰ ਸਾਡੀ ਪਨਾਹ ਹੈ।+ (ਸਲਹ)
9 ਮਨੁੱਖ ਦੇ ਪੁੱਤਰ ਸਾਹ ਹੀ ਹਨ,
ਇਨਸਾਨ ʼਤੇ ਭਰੋਸਾ ਰੱਖਣਾ ਵਿਅਰਥ ਹੈ।+
ਇਕੱਠੇ ਤੱਕੜੀ ਵਿਚ ਤੋਲੇ ਜਾਣ ਤੇ ਇਨਸਾਨ ਸਾਹ ਨਾਲੋਂ ਵੀ ਹਲਕੇ ਹੁੰਦੇ ਹਨ।+
10 ਲੁੱਟ-ਖਸੁੱਟ ਉੱਤੇ ਭਰੋਸਾ ਨਾ ਰੱਖੋ
ਅਤੇ ਨਾ ਹੀ ਡਕੈਤੀ ਉੱਤੇ ਝੂਠੀਆਂ ਉਮੀਦਾਂ ਲਾਓ।
ਜੇ ਤੁਹਾਡੀ ਧਨ-ਦੌਲਤ ਵਧ ਜਾਵੇ, ਤਾਂ ਇਸ ਉੱਤੇ ਆਪਣਾ ਮਨ ਨਾ ਲਾਓ।+
11 ਮੈਂ ਦੋ ਵਾਰ ਪਰਮੇਸ਼ੁਰ ਨੂੰ ਇਹ ਕਹਿੰਦਿਆਂ ਸੁਣਿਆ:
ਪਰਮੇਸ਼ੁਰ ਹੀ ਤਾਕਤ ਦਾ ਸੋਮਾ ਹੈ।+
ਦਾਊਦ ਦਾ ਜ਼ਬੂਰ। ਜਦੋਂ ਉਹ ਯਹੂਦਾਹ ਦੀ ਉਜਾੜ ਵਿਚ ਸੀ।+
63 ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਤੇਰੀ ਤਲਾਸ਼ ਕਰਦਾ ਰਹਿੰਦਾ ਹਾਂ।+
ਮੈਂ ਤੇਰੇ ਲਈ ਪਿਆਸਾ ਹਾਂ।+
ਇਸ ਸੁੱਕੀ ਅਤੇ ਬੰਜਰ ਜ਼ਮੀਨ ʼਤੇ ਜਿੱਥੇ ਪਾਣੀ ਨਹੀਂ ਹੈ,
ਮੈਂ ਤੇਰੇ ਲਈ ਤਰਸਦਾ-ਤਰਸਦਾ ਨਿਢਾਲ ਹੋ ਗਿਆ ਹਾਂ।+
2 ਮੈਂ ਪਵਿੱਤਰ ਸਥਾਨ ਵਿਚ ਤੈਨੂੰ ਦੇਖਿਆ;
ਮੈਂ ਤੇਰੀ ਤਾਕਤ ਅਤੇ ਮਹਿਮਾ ਦੇਖੀ+
3 ਕਿਉਂਕਿ ਤੇਰਾ ਅਟੱਲ ਪਿਆਰ ਜ਼ਿੰਦਗੀ ਨਾਲੋਂ ਅਨਮੋਲ ਹੈ,+
ਇਸ ਲਈ ਮੇਰੇ ਬੁੱਲ੍ਹ ਤੇਰੀ ਮਹਿਮਾ ਕਰਨਗੇ।+
4 ਮੈਂ ਜ਼ਿੰਦਗੀ ਭਰ ਤੇਰੀ ਵਡਿਆਈ ਕਰਾਂਗਾ;
ਮੈਂ ਹੱਥ ਚੁੱਕ ਕੇ ਤੇਰੇ ਨਾਂ ʼਤੇ ਫ਼ਰਿਆਦ ਕਰਾਂਗਾ।
6 ਮੈਂ ਬਿਸਤਰੇ ʼਤੇ ਲੰਮੇ ਪਿਆਂ ਤੈਨੂੰ ਯਾਦ ਕਰਦਾ ਹਾਂ;
ਮੈਂ ਰਾਤ ਨੂੰ ਤੇਰੇ ਬਾਰੇ ਸੋਚ-ਵਿਚਾਰ ਕਰਦਾ ਹਾਂ+
7 ਕਿਉਂਕਿ ਤੂੰ ਮੇਰਾ ਮਦਦਗਾਰ ਹੈਂ,+
ਮੈਂ ਤੇਰੇ ਖੰਭਾਂ ਦੇ ਸਾਏ ਹੇਠ ਖ਼ੁਸ਼ੀ ਨਾਲ ਜੈ-ਜੈ ਕਾਰ ਕਰਾਂਗਾ।+
8 ਮੈਂ ਤੇਰੇ ਨਾਲ ਚਿੰਬੜਿਆ ਰਹਾਂਗਾ;
ਤੇਰਾ ਸੱਜਾ ਹੱਥ ਮੈਨੂੰ ਘੁੱਟ ਕੇ ਫੜੀ ਰੱਖਦਾ ਹੈ।+
9 ਪਰ ਜਿਹੜੇ ਮੇਰੀ ਜਾਨ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ
ਉਹ ਮੌਤ ਦੇ ਟੋਏ ਵਿਚ ਚਲੇ ਜਾਣਗੇ।
10 ਉਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ;
ਉਹ ਗਿੱਦੜਾਂ* ਦਾ ਭੋਜਨ ਬਣਨਗੇ।
11 ਪਰ ਰਾਜਾ ਪਰਮੇਸ਼ੁਰ ਕਰਕੇ ਖ਼ੁਸ਼ ਹੋਵੇਗਾ।
ਪਰਮੇਸ਼ੁਰ ਦੀ ਸਹੁੰ ਖਾਣ ਵਾਲਾ ਹਰੇਕ ਇਨਸਾਨ ਉਸ ਦੀ ਮਹਿਮਾ ਕਰੇਗਾ*
ਕਿਉਂਕਿ ਝੂਠ ਬੋਲਣ ਵਾਲਿਆਂ ਦੇ ਮੂੰਹ ਬੰਦ ਕੀਤੇ ਜਾਣਗੇ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
64 ਹੇ ਪਰਮੇਸ਼ੁਰ, ਮੇਰੇ ਮਿੰਨਤਾਂ-ਤਰਲੇ ਸੁਣ।+
ਦੁਸ਼ਮਣ ਦੇ ਖ਼ਤਰਨਾਕ ਹਮਲਿਆਂ ਤੋਂ ਮੇਰੀ ਜਾਨ ਬਚਾ।
2 ਦੁਸ਼ਟਾਂ ਦੀਆਂ ਗੁੱਝੀਆਂ ਚਾਲਾਂ ਤੋਂ,+
ਹਾਂ, ਬੁਰੇ ਲੋਕਾਂ ਦੀ ਭੀੜ ਤੋਂ ਮੇਰੀ ਰਾਖੀ ਕਰ।
3 ਉਹ ਆਪਣੀ ਜੀਭ ਤਲਵਾਰ ਵਾਂਗ ਤਿੱਖੀ ਕਰਦੇ ਹਨ;
ਉਹ ਕੌੜੇ ਸ਼ਬਦਾਂ ਦੇ ਤੀਰਾਂ ਨਾਲ ਨਿਸ਼ਾਨਾ ਸਾਧਦੇ ਹਨ
4 ਤਾਂਕਿ ਉਹ ਲੁਕ ਕੇ ਨਿਰਦੋਸ਼ ਲੋਕਾਂ ਨੂੰ ਵਿੰਨ੍ਹ ਸੁੱਟਣ;
ਉਹ ਬਿਨਾਂ ਡਰੇ ਅਚਾਨਕ ਉਨ੍ਹਾਂ ʼਤੇ ਤੀਰ ਚਲਾਉਂਦੇ ਹਨ।
5 ਉਨ੍ਹਾਂ ਨੇ ਆਪਣੇ ਮਨ ਵਿਚ ਬੁਰਾ ਕਰਨ ਦਾ ਪੱਕਾ ਇਰਾਦਾ ਕੀਤਾ ਹੈ;*
ਉਹ ਆਪਸ ਵਿਚ ਵਿਚਾਰ ਕਰਦੇ ਹਨ ਕਿ ਫੰਦੇ ਕਿਵੇਂ ਲੁਕਾਏ ਜਾਣ।
ਉਹ ਕਹਿੰਦੇ ਹਨ: “ਫੰਦਿਆਂ ਬਾਰੇ ਕਿਹੜਾ ਕਿਸੇ ਨੂੰ ਪਤਾ ਲੱਗਣਾ!”+
6 ਉਹ ਬੁਰਾ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹਨ;
ਉਹ ਬੜੀ ਚਲਾਕੀ ਨਾਲ ਗੁੱਝੀਆਂ ਚਾਲਾਂ ਘੜਦੇ ਹਨ;+
ਉਨ੍ਹਾਂ ਦੇ ਮਨ ਦੇ ਵਿਚਾਰ ਜਾਣਨੇ ਨਾਮੁਮਕਿਨ ਹਨ।
7 ਪਰ ਪਰਮੇਸ਼ੁਰ ਉਨ੍ਹਾਂ ʼਤੇ ਤੀਰ ਚਲਾਏਗਾ;+
ਉਹ ਅਚਾਨਕ ਜ਼ਖ਼ਮੀ ਹੋ ਜਾਣਗੇ।
8 ਉਨ੍ਹਾਂ ਦੀ ਆਪਣੀ ਹੀ ਜ਼ਬਾਨ ਉਨ੍ਹਾਂ ਦੀ ਬਰਬਾਦੀ ਦਾ ਕਾਰਨ ਬਣੇਗੀ;+
ਸਾਰੇ ਉਨ੍ਹਾਂ ਵੱਲ ਦੇਖ ਕੇ ਘਿਰਣਾ ਨਾਲ ਸਿਰ ਹਿਲਾਉਣਗੇ।
9 ਫਿਰ ਸਾਰੇ ਲੋਕ ਡਰ ਜਾਣਗੇ,
ਉਹ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਨਗੇ
ਅਤੇ ਉਨ੍ਹਾਂ ਨੂੰ ਉਸ ਦੇ ਕੰਮਾਂ ਦੀ ਡੂੰਘੀ ਸਮਝ ਹਾਸਲ ਹੋਵੇਗੀ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
2 ਹੇ ਪ੍ਰਾਰਥਨਾ ਦੇ ਸੁਣਨ ਵਾਲੇ, ਹਰ ਤਰ੍ਹਾਂ ਦੇ ਲੋਕ ਤੇਰੇ ਕੋਲ ਆਉਣਗੇ।+
4 ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਚੁਣਦਾ ਅਤੇ ਆਪਣੇ ਨੇੜੇ ਲਿਆਉਂਦਾ ਹੈਂ
ਤਾਂਕਿ ਉਹ ਤੇਰੇ ਘਰ ਦੇ ਵਿਹੜਿਆਂ ਵਿਚ ਵੱਸੇ।+
ਅਸੀਂ ਤੇਰੇ ਘਰ, ਹਾਂ, ਤੇਰੇ ਪਵਿੱਤਰ ਮੰਦਰ+ ਦੀਆਂ ਉੱਤਮ ਚੀਜ਼ਾਂ ਨਾਲ ਸੰਤੁਸ਼ਟ ਹੋਵਾਂਗੇ।+
5 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ,
ਤੂੰ ਧਰਮੀ ਅਸੂਲਾਂ ਦੀ ਖ਼ਾਤਰ ਹੈਰਾਨੀਜਨਕ ਕੰਮ ਕਰ ਕੇ ਸਾਨੂੰ ਜਵਾਬ ਦੇਵੇਂਗਾ;+
ਧਰਤੀ ਦੇ ਕੋਨੇ-ਕੋਨੇ ਵਿਚ ਵੱਸਦੇ ਲੋਕਾਂ ਨੂੰ ਤੇਰੇ ʼਤੇ ਭਰੋਸਾ ਹੈ,+
ਨਾਲੇ ਉਨ੍ਹਾਂ ਨੂੰ ਵੀ ਜਿਹੜੇ ਦੂਰ-ਦੁਰਾਡੇ ਸਮੁੰਦਰੀ ਇਲਾਕਿਆਂ ਵਿਚ ਵੱਸਦੇ ਹਨ।
7 ਤੂੰ ਤੂਫ਼ਾਨੀ ਸਮੁੰਦਰਾਂ ਨੂੰ ਸ਼ਾਂਤ ਕਰਦਾ ਹੈਂ,+
ਨਾਲੇ ਠਾਠਾਂ ਮਾਰਦੀਆਂ ਲਹਿਰਾਂ ਅਤੇ ਕੌਮਾਂ ਵਿਚ ਮਚੀ ਹਲਚਲ ਨੂੰ ਵੀ।+
8 ਦੂਰ-ਦੁਰਾਡੇ ਇਲਾਕਿਆਂ ਦੇ ਵਾਸੀ ਤੇਰੇ ਹੈਰਾਨੀਜਨਕ ਕੰਮ ਦੇਖ ਕੇ ਦੰਗ ਰਹਿ ਜਾਣਗੇ;+
ਤੂੰ ਪੂਰਬ ਤੇ ਪੱਛਮ ਦੇ ਲੋਕਾਂ ਨੂੰ ਖ਼ੁਸ਼ੀਆਂ ਬਖ਼ਸ਼ੇਂਗਾ ਜਿਸ ਕਰਕੇ ਉਹ ਜੈ-ਜੈ ਕਾਰ ਕਰਨਗੇ।
9 ਤੂੰ ਧਰਤੀ ਦੀ ਦੇਖ-ਭਾਲ ਕਰਦਾ ਹੈਂ,
ਇਸ ਨੂੰ ਬੇਹੱਦ ਫਲਦਾਇਕ ਅਤੇ ਉਪਜਾਊ ਬਣਾਉਂਦਾ ਹੈਂ।+
10 ਤੂੰ ਜ਼ਮੀਨ ਨੂੰ ਸਿੰਜਦਾ ਅਤੇ ਪੱਧਰਾ ਕਰਦਾ ਹੈਂ
ਤੂੰ ਮੀਂਹ ਵਰ੍ਹਾ ਕੇ ਇਸ ਨੂੰ ਨਰਮ ਕਰਦਾ ਹੈਂ; ਇਸ ਦੀ ਪੈਦਾਵਾਰ ʼਤੇ ਬਰਕਤ ਪਾਉਂਦਾ ਹੈਂ।+
13 ਘਾਹ ਦੇ ਮੈਦਾਨ ਭੇਡਾਂ-ਬੱਕਰੀਆਂ ਨਾਲ ਭਰੇ ਹੋਏ ਹਨ
ਅਤੇ ਘਾਟੀਆਂ ਅਨਾਜ ਨਾਲ ਲੱਦੀਆਂ ਹੋਈਆਂ ਹਨ।+
ਇਹ ਸਾਰੇ ਜੈ-ਜੈ ਕਾਰ ਕਰਦੇ ਹਨ, ਹਾਂ, ਇਹ ਗੀਤ ਗਾਉਂਦੇ ਹਨ।+
ਨਿਰਦੇਸ਼ਕ ਲਈ ਹਿਦਾਇਤ। ਇਕ ਜ਼ਬੂਰ।
66 ਹੇ ਧਰਤੀ, ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰ।+
2 ਉਸ ਦੇ ਮਹਿਮਾਵਾਨ ਨਾਂ ਦਾ ਗੁਣਗਾਨ ਕਰ।*
ਉਸ ਦੀ ਮਹਿਮਾ ਕਰ ਅਤੇ ਉਸ ਦੇ ਜਸ ਗਾ।+
3 ਪਰਮੇਸ਼ੁਰ ਨੂੰ ਕਹਿ: “ਤੇਰੇ ਕੰਮ ਕਿੰਨੇ ਹੈਰਾਨੀਜਨਕ ਹਨ!+
ਤੇਰੀ ਡਾਢੀ ਤਾਕਤ ਕਰਕੇ
ਤੇਰੇ ਦੁਸ਼ਮਣ ਤੇਰੇ ਸਾਮ੍ਹਣੇ ਥਰ-ਥਰ ਕੰਬਣਗੇ।+
5 ਆਓ ਅਤੇ ਪਰਮੇਸ਼ੁਰ ਦੇ ਕੰਮ ਦੇਖੋ।
ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕਿੰਨੇ ਹੈਰਾਨੀਜਨਕ ਕੰਮ ਕੀਤੇ ਹਨ।+
ਉੱਥੇ ਅਸੀਂ ਉਸ ਕਰਕੇ ਖ਼ੁਸ਼ੀਆਂ ਮਨਾਈਆਂ।+
7 ਉਹ ਆਪਣੀ ਤਾਕਤ ਦੇ ਦਮ ʼਤੇ ਹਮੇਸ਼ਾ ਰਾਜ ਕਰਦਾ ਹੈ।+
ਉਸ ਦੀਆਂ ਨਜ਼ਰਾਂ ਕੌਮਾਂ ਉੱਤੇ ਲੱਗੀਆਂ ਰਹਿੰਦੀਆਂ ਹਨ।+
ਅੜਬ ਲੋਕ ਆਪਣੇ ਆਪ ਨੂੰ ਉੱਚਾ ਨਾ ਚੁੱਕਣ।+ (ਸਲਹ)
8 ਹੇ ਦੇਸ਼-ਦੇਸ਼ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਮਹਿਮਾ ਕਰੋ,+
ਉੱਚੀ ਆਵਾਜ਼ ਵਿਚ ਉਸ ਦੀ ਮਹਿਮਾ ਕੀਤੀ ਜਾਵੇ।
10 ਹੇ ਪਰਮੇਸ਼ੁਰ, ਤੂੰ ਸਾਨੂੰ ਜਾਂਚਿਆ ਹੈ;+
ਤੂੰ ਸਾਨੂੰ ਚਾਂਦੀ ਵਾਂਗ ਸ਼ੁੱਧ ਕੀਤਾ ਹੈ।
11 ਤੂੰ ਜਾਲ਼ ਵਿਛਾ ਕੇ ਸਾਨੂੰ ਫੜ ਲਿਆ;
ਤੂੰ ਸਾਡੇ ਉੱਤੇ* ਭਾਰ ਪਾ ਕੇ ਸਾਨੂੰ ਕੁਚਲ ਦਿੱਤਾ।
12 ਤੂੰ ਮਰਨਹਾਰ ਇਨਸਾਨ ਦੇ ਪੈਰਾਂ ਹੇਠ ਸਾਨੂੰ* ਮਿੱਧੇ ਜਾਣ ਦਿੱਤਾ;
ਅਸੀਂ ਅੱਗ ਅਤੇ ਪਾਣੀ ਵਿੱਚੋਂ ਦੀ ਲੰਘੇ,
ਫਿਰ ਤੂੰ ਸਾਨੂੰ ਆਰਾਮਦਾਇਕ ਜਗ੍ਹਾ ਲੈ ਆਇਆ।
13 ਮੈਂ ਹੋਮ-ਬਲ਼ੀਆਂ ਲੈ ਕੇ ਤੇਰੇ ਘਰ ਆਵਾਂਗਾ;+
ਮੈਂ ਤੇਰੇ ਅੱਗੇ ਸੁੱਖੀਆਂ ਸੁੱਖਣਾਂ ਪੂਰੀਆਂ ਕਰਾਂਗਾ+
14 ਜੋ ਮੇਰੇ ਬੁੱਲ੍ਹਾਂ ਅਤੇ ਮੇਰੀ ਜ਼ਬਾਨ ਨੇ ਉਦੋਂ ਸੁੱਖੀਆਂ ਸਨ+
ਜਦੋਂ ਮੈਂ ਬਿਪਤਾ ਵਿਚ ਸੀ।
15 ਮੈਂ ਤੇਰੇ ਅੱਗੇ ਪਲ਼ੇ ਹੋਏ ਜਾਨਵਰਾਂ ਦੀਆਂ ਹੋਮ-ਬਲ਼ੀਆਂ ਚੜ੍ਹਾਵਾਂਗਾ
ਵੇਦੀ ਤੋਂ ਕੁਰਬਾਨ ਕੀਤੇ ਭੇਡੂਆਂ ਦਾ ਧੂੰਆਂ ਉੱਠੇਗਾ।
ਮੈਂ ਬਲਦ ਅਤੇ ਬੱਕਰੇ ਚੜ੍ਹਾਵਾਂਗਾ। (ਸਲਹ)
16 ਪਰਮੇਸ਼ੁਰ ਤੋਂ ਡਰਨ ਵਾਲਿਓ, ਆਓ ਅਤੇ ਸੁਣੋ,
ਮੈਂ ਤੁਹਾਨੂੰ ਦੱਸਾਂਗਾ ਕਿ ਉਸ ਨੇ ਮੇਰੇ ਲਈ ਕੀ ਕੁਝ ਕੀਤਾ ਹੈ।+
17 ਮੈਂ ਮੂੰਹੋਂ ਉਸ ਨੂੰ ਪੁਕਾਰਿਆ
ਅਤੇ ਆਪਣੀ ਜ਼ਬਾਨ ਨਾਲ ਉਸ ਦੀ ਮਹਿਮਾ ਕੀਤੀ।
18 ਜੇ ਮੈਂ ਦਿਲ ਵਿਚ ਕਿਸੇ ਦਾ ਬੁਰਾ ਕਰਨ ਦੀ ਇੱਛਾ ਪਾਲ਼ੀ ਹੁੰਦੀ,
ਤਾਂ ਯਹੋਵਾਹ ਮੇਰੀ ਬੇਨਤੀ ਨਾ ਸੁਣਦਾ।+
20 ਪਰਮੇਸ਼ੁਰ ਦੀ ਮਹਿਮਾ ਹੋਵੇ ਜਿਸ ਨੇ ਮੇਰੀ ਪ੍ਰਾਰਥਨਾ ਅਣਸੁਣੀ ਨਹੀਂ ਕੀਤੀ
ਅਤੇ ਨਾ ਹੀ ਆਪਣਾ ਅਟੱਲ ਪਿਆਰ ਮੇਰੇ ਤੋਂ ਰੋਕ ਕੇ ਰੱਖਿਆ।
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਇਕ ਜ਼ਬੂਰ।
67 ਪਰਮੇਸ਼ੁਰ ਸਾਡੇ ʼਤੇ ਮਿਹਰ ਕਰੇਗਾ ਅਤੇ ਸਾਨੂੰ ਬਰਕਤ ਦੇਵੇਗਾ;
ਉਹ ਆਪਣੇ ਚਿਹਰੇ ਦਾ ਨੂਰ ਸਾਡੇ ਉੱਤੇ ਚਮਕਾਏਗਾ+ (ਸਲਹ)
3 ਹੇ ਪਰਮੇਸ਼ੁਰ, ਦੇਸ਼-ਦੇਸ਼ ਦੇ ਲੋਕ ਤੇਰੀ ਮਹਿਮਾ ਕਰਨ;
ਦੇਸ਼-ਦੇਸ਼ ਦੇ ਸਾਰੇ ਲੋਕ ਤੇਰੀ ਮਹਿਮਾ ਕਰਨ।
ਤੂੰ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਰਾਹ ਦਿਖਾਏਂਗਾ। (ਸਲਹ)
5 ਹੇ ਪਰਮੇਸ਼ੁਰ, ਦੇਸ਼-ਦੇਸ਼ ਦੇ ਲੋਕ ਤੇਰੀ ਮਹਿਮਾ ਕਰਨ;
ਦੇਸ਼-ਦੇਸ਼ ਦੇ ਸਾਰੇ ਲੋਕ ਤੇਰੀ ਮਹਿਮਾ ਕਰਨ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
68 ਹੇ ਪਰਮੇਸ਼ੁਰ, ਉੱਠ ਅਤੇ ਆਪਣੇ ਦੁਸ਼ਮਣਾਂ ਨੂੰ ਖਿੰਡਾ ਦੇ,
ਤੈਨੂੰ ਨਫ਼ਰਤ ਕਰਨ ਵਾਲੇ ਤੇਰੇ ਅੱਗਿਓਂ ਭੱਜ ਜਾਣ।+
2 ਜਿਵੇਂ ਹਵਾ ਧੂੰਏਂ ਨੂੰ ਉਡਾ ਲੈ ਜਾਂਦੀ ਹੈ, ਤਿਵੇਂ ਤੂੰ ਉਨ੍ਹਾਂ ਨੂੰ ਉਡਾ ਦੇ;
ਜਿਵੇਂ ਅੱਗ ਨਾਲ ਮੋਮ ਪਿਘਲ ਜਾਂਦਾ ਹੈ,
ਤਿਵੇਂ ਦੁਸ਼ਟ ਪਰਮੇਸ਼ੁਰ ਦੇ ਅੱਗੋਂ ਮਿਟ ਜਾਣ।+
4 ਪਰਮੇਸ਼ੁਰ ਲਈ ਗੀਤ ਗਾਓ;* ਉਸ ਦੇ ਨਾਂ ਦਾ ਗੁਣਗਾਨ ਕਰੋ।+
ਪਰਮੇਸ਼ੁਰ ਲਈ ਗੀਤ ਗਾਓ ਜੋ ਉਜਾੜ ਇਲਾਕਿਆਂ ਵਿੱਚੋਂ ਦੀ ਲੰਘਦਾ ਹੈ।*
ਉਸ ਦਾ ਨਾਂ ਯਾਹ* ਹੈ!+ ਉਸ ਦੇ ਅੱਗੇ ਖ਼ੁਸ਼ੀਆਂ ਮਨਾਓ!
6 ਜਿਸ ਦਾ ਕੋਈ ਨਹੀਂ, ਪਰਮੇਸ਼ੁਰ ਉਸ ਨੂੰ ਰਹਿਣ ਲਈ ਘਰ ਦਿੰਦਾ ਹੈ;+
ਉਹ ਕੈਦੀਆਂ ਨੂੰ ਆਜ਼ਾਦ ਕਰ ਕੇ ਖ਼ੁਸ਼ਹਾਲ ਬਣਾਉਂਦਾ ਹੈ।+
ਪਰ ਅੜਬ* ਲੋਕਾਂ ਨੂੰ ਸੋਕਾ ਝੱਲ ਰਹੇ ਇਲਾਕੇ ਵਿਚ ਰਹਿਣਾ ਪਵੇਗਾ।+
7 ਹੇ ਪਰਮੇਸ਼ੁਰ, ਜਦੋਂ ਤੂੰ ਆਪਣੇ ਲੋਕਾਂ ਦੀ ਅਗਵਾਈ ਕੀਤੀ,*+
ਜਦੋਂ ਤੂੰ ਉਜਾੜ ਵਿੱਚੋਂ ਦੀ ਲੰਘਿਆ, (ਸਲਹ)
8 ਤਾਂ ਧਰਤੀ ਹਿੱਲ ਗਈ;+
ਪਰਮੇਸ਼ੁਰ ਦੇ ਆਉਣ ਕਰਕੇ ਆਕਾਸ਼ ਤੋਂ ਭਾਰੀ ਮੀਂਹ ਪਿਆ;
ਪਰਮੇਸ਼ੁਰ, ਹਾਂ, ਇਜ਼ਰਾਈਲ ਦੇ ਪਰਮੇਸ਼ੁਰ ਕਰਕੇ ਸੀਨਈ ਪਹਾੜ ਕੰਬ ਗਿਆ।+
9 ਹੇ ਪਰਮੇਸ਼ੁਰ, ਤੂੰ ਜ਼ੋਰਦਾਰ ਮੀਂਹ ਪਾਇਆ;
ਤੂੰ ਆਪਣੇ ਥੱਕੇ-ਹਾਰੇ ਲੋਕਾਂ* ਵਿਚ ਮੁੜ ਜਾਨ ਪਾਈ।
10 ਉਹ ਤੇਰੇ ਤੰਬੂਆਂ ਵਿਚ ਰਹੇ;+
ਹੇ ਪਰਮੇਸ਼ੁਰ, ਤੂੰ ਭਲਾਈ ਨਾਲ ਭਰਪੂਰ ਹੋਣ ਕਰਕੇ ਗ਼ਰੀਬਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ।
12 ਰਾਜੇ ਆਪਣੀਆਂ ਫ਼ੌਜਾਂ ਲੈ ਕੇ ਭੱਜ ਜਾਂਦੇ ਹਨ,+ ਹਾਂ, ਉਹ ਭੱਜ ਜਾਂਦੇ ਹਨ!
ਘਰ ਵਿਚ ਬੈਠੀ ਔਰਤ ਨੂੰ ਲੁੱਟ ਦੇ ਮਾਲ ਦਾ ਹਿੱਸਾ ਮਿਲਦਾ ਹੈ।+
13 ਭਾਵੇਂ ਤੁਸੀਂ ਛਾਉਣੀ ਵਿਚ ਅੱਗ ਦੀ ਧੂਣੀ ਦੇ ਆਲੇ-ਦੁਆਲੇ* ਲੰਮੇ ਪੈਂਦੇ ਸੀ,
ਪਰ ਉੱਥੇ ਤੁਹਾਨੂੰ ਚਾਂਦੀ ਦੇ ਪਰਾਂ ਅਤੇ ਕੁੰਦਨ* ਸੋਨੇ ਦੇ ਖੰਭਾਂ ਵਾਲਾ ਕਬੂਤਰ ਮਿਲੇਗਾ।
16 ਹੇ ਉੱਚੀਆਂ ਚੋਟੀਆਂ ਵਾਲੇ ਪਹਾੜੋ, ਤੁਸੀਂ ਉਸ ਪਹਾੜ ਨਾਲ ਈਰਖਾ ਕਿਉਂ ਕਰਦੇ ਹੋ
ਹਾਂ, ਯਹੋਵਾਹ ਉੱਥੇ ਹਮੇਸ਼ਾ-ਹਮੇਸ਼ਾ ਵੱਸੇਗਾ।+
17 ਪਰਮੇਸ਼ੁਰ ਦੇ ਲੜਾਈ ਦੇ ਰਥਾਂ ਦੀ ਗਿਣਤੀ ਹਜ਼ਾਰਾਂ-ਲੱਖਾਂ ਹੈ।+
ਯਹੋਵਾਹ ਸੀਨਈ ਪਹਾੜ ਤੋਂ ਆਪਣੇ ਪਵਿੱਤਰ ਸਥਾਨ ਵਿਚ ਆਇਆ ਹੈ।+
18 ਹੇ ਯਾਹ, ਹੇ ਪਰਮੇਸ਼ੁਰ, ਤੂੰ ਉੱਚੀ ਥਾਂ ʼਤੇ ਚੜ੍ਹਿਆ;+
ਤੂੰ ਆਪਣੇ ਨਾਲ ਕੈਦੀਆਂ ਨੂੰ ਲੈ ਗਿਆ;
ਤੂੰ ਆਦਮੀਆਂ ਨੂੰ ਤੋਹਫ਼ਿਆਂ ਵਜੋਂ ਲੈ ਗਿਆ,+
ਹਾਂ, ਅੜਬ ਲੋਕਾਂ+ ਨੂੰ ਵੀ ਤਾਂਕਿ ਤੂੰ ਉਨ੍ਹਾਂ ਵਿਚ ਵੱਸੇਂ।
19 ਸੱਚੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇ ਜੋ ਰੋਜ਼ ਸਾਡਾ ਭਾਰ ਚੁੱਕਦਾ ਹੈ+
ਉਹ ਸਾਡਾ ਮੁਕਤੀਦਾਤਾ ਹੈ। (ਸਲਹ)
20 ਸੱਚਾ ਪਰਮੇਸ਼ੁਰ ਹੀ ਸਾਨੂੰ ਬਚਾਉਣ ਵਾਲਾ ਪਰਮੇਸ਼ੁਰ ਹੈ;+
ਸਾਰੇ ਜਹਾਨ ਦਾ ਮਾਲਕ ਯਹੋਵਾਹ ਸਾਨੂੰ ਮੌਤ ਤੋਂ ਬਚਾਉਂਦਾ ਹੈ।+
21 ਹਾਂ, ਪਰਮੇਸ਼ੁਰ ਆਪਣੇ ਦੁਸ਼ਮਣਾਂ ਦੇ ਸਿਰ ਕੁਚਲ ਦੇਵੇਗਾ
ਅਤੇ ਉਸ ਇਨਸਾਨ ਦੀ ਖੋਪੜੀ ਭੰਨ ਸੁੱਟੇਗਾ ਜੋ ਪਾਪ ਕਰਨ ਵਿਚ ਲੱਗਾ ਰਹਿੰਦਾ ਹੈ।+
22 ਯਹੋਵਾਹ ਨੇ ਕਿਹਾ ਹੈ: “ਮੈਂ ਉਨ੍ਹਾਂ ਨੂੰ ਬਾਸ਼ਾਨ ਤੋਂ ਵਾਪਸ ਲਿਆਵਾਂਗਾ;+
ਮੈਂ ਉਨ੍ਹਾਂ ਨੂੰ ਸਮੁੰਦਰ ਦੀਆਂ ਡੂੰਘਾਈਆਂ ਵਿੱਚੋਂ ਕੱਢ ਕੇ ਵਾਪਸ ਲਿਆਵਾਂਗਾ
23 ਤਾਂਕਿ ਤੇਰੇ ਪੈਰ ਦੁਸ਼ਮਣਾਂ ਦੇ ਲਹੂ ਨਾਲ ਲੱਥ-ਪੱਥ ਹੋ ਜਾਣ+
ਅਤੇ ਤੇਰੇ ਕੁੱਤੇ ਉਨ੍ਹਾਂ ਦਾ ਲਹੂ ਚੱਟਣ।”
24 ਹੇ ਪਰਮੇਸ਼ੁਰ, ਉਹ ਤੇਰੀ ਜਿੱਤ ਦਾ ਜਲੂਸ ਦੇਖਦੇ ਹਨ,
ਮੇਰੇ ਪਰਮੇਸ਼ੁਰ, ਮੇਰੇ ਰਾਜੇ ਦੀ ਜਿੱਤ ਦਾ ਜਲੂਸ ਪਵਿੱਤਰ ਸਥਾਨ ਨੂੰ ਜਾਂਦਿਆਂ ਦੇਖਦੇ ਹਨ।+
25 ਗਾਇਕ ਅੱਗੇ-ਅੱਗੇ ਜਾ ਰਹੇ ਹਨ
ਉਨ੍ਹਾਂ ਦੇ ਪਿੱਛੇ-ਪਿੱਛੇ ਸੰਗੀਤਕਾਰ ਤਾਰਾਂ ਵਾਲੇ ਸਾਜ਼ ਵਜਾ ਰਹੇ ਹਨ;+
ਉਨ੍ਹਾਂ ਦੇ ਵਿਚਕਾਰ ਕੁੜੀਆਂ ਡਫਲੀਆਂ ਵਜਾ ਰਹੀਆਂ ਹਨ।+
26 ਵੱਡੀਆਂ ਸੰਗਤਾਂ ਵਿਚ ਪਰਮੇਸ਼ੁਰ ਦੀ ਮਹਿਮਾ ਕਰੋ;
ਤੁਸੀਂ ਜਿਨ੍ਹਾਂ ਨੂੰ ਇਜ਼ਰਾਈਲ ਦੇ ਮੋਢੀ* ਤੋਂ ਜ਼ਿੰਦਗੀ ਮਿਲੀ ਹੈ, ਯਹੋਵਾਹ ਦੀ ਮਹਿਮਾ ਕਰੋ।+
27 ਸਭ ਤੋਂ ਛੋਟਾ ਬਿਨਯਾਮੀਨ+ ਉਨ੍ਹਾਂ ਨੂੰ ਹਰਾ ਰਿਹਾ ਹੈ,
ਨਾਲੇ ਯਹੂਦਾਹ ਦੇ ਹਾਕਮ ਆਪਣੀ ਰੌਲ਼ਾ ਪਾਉਂਦੀ ਭੀੜ ਨਾਲ ਜਾ ਰਹੇ ਹਨ
ਅਤੇ ਜ਼ਬੂਲੁਨ ਤੇ ਨਫ਼ਤਾਲੀ ਦੇ ਹਾਕਮ ਵੀ।
28 ਤੇਰੇ ਪਰਮੇਸ਼ੁਰ ਨੇ ਫ਼ਰਮਾਨ ਜਾਰੀ ਕੀਤਾ ਹੈ ਕਿ ਤੈਨੂੰ ਤਾਕਤ ਬਖ਼ਸ਼ੀ ਜਾਵੇਗੀ।
ਹੇ ਪਰਮੇਸ਼ੁਰ, ਪਹਿਲਾਂ ਵਾਂਗ ਸਾਡੇ ਲਈ ਆਪਣੀ ਤਾਕਤ ਦਿਖਾ।+
30 ਜਦ ਤਕ ਦੇਸ਼-ਦੇਸ਼ ਦੇ ਲੋਕ ਚਾਂਦੀ ਲਿਆ ਕੇ ਤੇਰੇ ਅੱਗੇ ਮੱਥਾ ਨਾ ਟੇਕ ਲੈਣ,
ਤਦ ਤਕ ਸਰਕੰਡਿਆਂ ਵਿਚ ਰਹਿੰਦੇ ਜੰਗਲੀ ਜਾਨਵਰਾਂ ਨੂੰ
ਅਤੇ ਬਲਦਾਂ ਦੇ ਝੁੰਡ+ ਤੇ ਉਨ੍ਹਾਂ ਦੇ ਵੱਛਿਆਂ ਨੂੰ ਝਿੜਕ।
ਪਰ ਜਿਨ੍ਹਾਂ ਨੂੰ ਯੁੱਧ ਕਰ ਕੇ ਮਜ਼ਾ ਆਉਂਦਾ ਹੈ, ਤੂੰ ਉਨ੍ਹਾਂ ਨੂੰ ਖਿੰਡਾਉਂਦਾ ਹੈਂ।
31 ਮਿਸਰ ਤੋਂ ਕਾਂਸੀ ਦੀਆਂ ਚੀਜ਼ਾਂ ਲਿਆਂਦੀਆਂ ਜਾਣਗੀਆਂ;*+
ਕੂਸ਼ ਦੇ ਲੋਕ ਪਰਮੇਸ਼ੁਰ ਨੂੰ ਤੋਹਫ਼ੇ ਦੇਣ ਲਈ ਉਤਾਵਲੇ ਹੋਣਗੇ।
32 ਹੇ ਧਰਤੀ ਦੀਓ ਹਕੂਮਤੋ, ਪਰਮੇਸ਼ੁਰ ਲਈ ਗੀਤ ਗਾਓ,+
ਯਹੋਵਾਹ ਦਾ ਗੁਣਗਾਨ ਕਰੋ,* (ਸਲਹ)
33 ਉਸ ਦੀ ਮਹਿਮਾ ਕਰੋ ਜੋ ਪ੍ਰਾਚੀਨ ਸਮੇਂ ਤੋਂ ਕਾਇਮ ਉੱਚੇ ਆਕਾਸ਼ਾਂ ਦੀ ਸਵਾਰੀ ਕਰਦਾ ਹੈ।+
ਦੇਖੋ! ਉਹ ਆਪਣੀ ਦਮਦਾਰ ਆਵਾਜ਼ ਨਾਲ ਗਰਜਦਾ ਹੈ।
34 ਕਬੂਲ ਕਰੋ ਕਿ ਪਰਮੇਸ਼ੁਰ ਹੀ ਸ਼ਕਤੀਸ਼ਾਲੀ ਹੈ।+
ਪੂਰੇ ਇਜ਼ਰਾਈਲ ਵਿਚ ਉਸ ਦੀ ਸ਼ਾਨ ਹੈ
ਅਤੇ ਉਸ ਦੀ ਤਾਕਤ ਆਕਾਸ਼ਾਂ* ਵਿਚ ਹੈ।
35 ਆਲੀਸ਼ਾਨ ਪਵਿੱਤਰ ਸਥਾਨ ਵਿਚ ਪਰਮੇਸ਼ੁਰ ਦਾ ਜਲਾਲ ਦੇਖਣ ਵਾਲਾ ਹੈ,+
ਉਹ ਇਜ਼ਰਾਈਲ ਦਾ ਪਰਮੇਸ਼ੁਰ ਹੈ
ਜੋ ਆਪਣੇ ਲੋਕਾਂ ਨੂੰ ਤਾਕਤ ਅਤੇ ਬਲ ਦਿੰਦਾ ਹੈ।+
ਪਰਮੇਸ਼ੁਰ ਦੀ ਮਹਿਮਾ ਹੋਵੇ।
ਨਿਰਦੇਸ਼ਕ ਲਈ ਹਿਦਾਇਤ; “ਸੋਸਨ ਦੇ ਫੁੱਲ”* ਸੁਰ ਮੁਤਾਬਕ। ਦਾਊਦ ਦਾ ਜ਼ਬੂਰ।
69 ਹੇ ਪਰਮੇਸ਼ੁਰ, ਮੈਨੂੰ ਬਚਾ ਕਿਉਂਕਿ ਪਾਣੀਆਂ ਕਰਕੇ ਮੇਰੀ ਜਾਨ ਖ਼ਤਰੇ ਵਿਚ ਹੈ।+
2 ਮੈਂ ਦਲਦਲ ਵਿਚ ਧਸ ਗਿਆ ਹਾਂ ਜਿੱਥੇ ਪੈਰ ਰੱਖਣ ਲਈ ਪੱਕੀ ਥਾਂ ਨਹੀਂ ਹੈ।+
ਮੈਂ ਡੂੰਘੇ ਪਾਣੀਆਂ ਵਿਚ ਡੁੱਬ ਰਿਹਾ ਹਾਂ,
ਪਾਣੀ ਦਾ ਤੇਜ਼ ਵਹਾਅ ਮੈਨੂੰ ਰੋੜ੍ਹ ਕੇ ਲੈ ਗਿਆ ਹੈ।+
3 ਮੈਂ ਮਦਦ ਲਈ ਪੁਕਾਰਦਾ-ਪੁਕਾਰਦਾ ਥੱਕ ਗਿਆ ਹਾਂ;+
ਮੇਰਾ ਗਲ਼ਾ ਬੈਠ ਗਿਆ ਹੈ।
ਆਪਣੇ ਪਰਮੇਸ਼ੁਰ ਦੀ ਉਡੀਕ ਕਰਦਿਆਂ ਮੇਰੀਆਂ ਅੱਖਾਂ ਥੱਕ ਗਈਆਂ ਹਨ।+
ਮੇਰੇ ਧੋਖੇਬਾਜ਼ ਦੁਸ਼ਮਣਾਂ* ਦੀ ਗਿਣਤੀ ਬਹੁਤ ਹੈ।
ਉਹ ਮੈਨੂੰ ਮੌਤ ਦੇ ਘਾਟ ਉਤਾਰਨਾ ਚਾਹੁੰਦੇ ਹਨ।
ਉਨ੍ਹਾਂ ਨੇ ਮੈਨੂੰ ਉਹ ਚੀਜ਼ਾਂ ਮੋੜਨ ਲਈ ਮਜਬੂਰ ਕੀਤਾ ਜੋ ਮੈਂ ਚੋਰੀ ਨਹੀਂ ਕੀਤੀਆਂ ਸਨ।
5 ਹੇ ਪਰਮੇਸ਼ੁਰ, ਤੂੰ ਮੇਰੀ ਮੂਰਖਤਾ ਬਾਰੇ ਜਾਣਦਾ ਹੈਂ
ਅਤੇ ਮੇਰਾ ਅਪਰਾਧ ਤੇਰੇ ਤੋਂ ਲੁਕਿਆ ਹੋਇਆ ਨਹੀਂ ਹੈ।
6 ਹੇ ਸਾਰੇ ਜਹਾਨ ਦੇ ਮਾਲਕ, ਸੈਨਾਵਾਂ ਦੇ ਯਹੋਵਾਹ,
ਤੇਰੇ ʼਤੇ ਉਮੀਦ ਲਾਉਣ ਵਾਲਿਆਂ ਨੂੰ ਮੇਰੇ ਕਰਕੇ ਸ਼ਰਮਿੰਦਾ ਨਾ ਹੋਣਾ ਪਵੇ।
ਹੇ ਇਜ਼ਰਾਈਲ ਦੇ ਪਰਮੇਸ਼ੁਰ,
ਤੈਨੂੰ ਭਾਲਣ ਵਾਲਿਆਂ ਨੂੰ ਮੇਰੇ ਕਰਕੇ ਅਪਮਾਨ ਨਾ ਸਹਿਣਾ ਪਵੇ।
8 ਮੈਂ ਆਪਣੇ ਭਰਾਵਾਂ ਲਈ ਗ਼ੈਰ ਹੋ ਗਿਆ ਹਾਂ
ਅਤੇ ਆਪਣੇ ਸਕੇ ਭਰਾਵਾਂ ਲਈ ਪਰਦੇਸੀ।+
9 ਤੇਰੇ ਘਰ ਲਈ ਜੋਸ਼ ਦੀ ਅੱਗ ਮੇਰੇ ਅੰਦਰ ਬਲ਼ ਰਹੀ ਹੈ,+
ਮੈਂ ਤੇਰੀ ਬੇਇੱਜ਼ਤੀ ਕਰਨ ਵਾਲਿਆਂ ਦੀਆਂ ਬੇਇੱਜ਼ਤੀ ਭਰੀਆਂ ਗੱਲਾਂ ਸਹਾਰੀਆਂ।+
10 ਜਦੋਂ ਮੈਂ ਵਰਤ ਰੱਖ ਕੇ ਆਪਣੇ ਆਪ ਨੂੰ ਨੀਵਾਂ ਕੀਤਾ,*
ਤਾਂ ਮੇਰੀ ਬੇਇੱਜ਼ਤੀ ਕੀਤੀ ਗਈ।
11 ਜਦੋਂ ਮੈਂ ਤੱਪੜ ਪਾਇਆ,
ਤਾਂ ਮੈਂ ਉਨ੍ਹਾਂ ਲਈ ਘਿਰਣਾ ਦਾ ਪਾਤਰ* ਬਣ ਗਿਆ।
12 ਸ਼ਹਿਰ ਦੇ ਦਰਵਾਜ਼ੇ ਤੇ ਬੈਠ ਕੇ ਲੋਕ ਮੇਰੇ ਬਾਰੇ ਗੱਲਾਂ ਕਰਦੇ ਹਨ
ਅਤੇ ਸ਼ਰਾਬੀ ਮੇਰੇ ਉੱਤੇ ਗਾਣੇ ਬਣਾਉਂਦੇ ਹਨ।
13 ਪਰ, ਹੇ ਯਹੋਵਾਹ, ਆਪਣੇ ਸਮੇਂ ਤੇ ਮੇਰੀ ਪ੍ਰਾਰਥਨਾ ਕਬੂਲ ਕਰੀਂ।+
ਹੇ ਪਰਮੇਸ਼ੁਰ, ਆਪਣੇ ਅਟੱਲ ਪਿਆਰ ਕਰਕੇ ਮੇਰੀ ਪ੍ਰਾਰਥਨਾ ਦਾ ਜਵਾਬ ਦੇ।
ਮੈਨੂੰ ਭਰੋਸਾ ਹੈ ਕਿ ਤੂੰ ਮੈਨੂੰ ਜ਼ਰੂਰ ਬਚਾਵੇਂਗਾ।+
14 ਮੈਨੂੰ ਦਲਦਲ ਵਿੱਚੋਂ ਕੱਢ;
ਮੈਨੂੰ ਗਰਕ ਨਾ ਹੋਣ ਦੇ।
ਜਿਹੜੇ ਮੈਨੂੰ ਨਫ਼ਰਤ ਕਰਦੇ ਹਨ, ਉਨ੍ਹਾਂ ਤੋਂ ਮੈਨੂੰ ਬਚਾ,
ਨਾਲੇ ਡੂੰਘੇ ਪਾਣੀਆਂ ਤੋਂ ਵੀ।+
15 ਹੜ੍ਹ ਦੇ ਤੇਜ਼ ਪਾਣੀ ਵਿਚ ਮੈਨੂੰ ਰੁੜ੍ਹਨ ਨਾ ਦੇ,+
ਜਾਂ ਡੂੰਘੇ ਪਾਣੀਆਂ ਵਿਚ ਮੈਨੂੰ ਡੁੱਬਣ ਨਾ ਦੇ,
16 ਹੇ ਯਹੋਵਾਹ, ਮੈਨੂੰ ਜਵਾਬ ਦੇ ਕਿਉਂਕਿ ਤੇਰਾ ਅਟੱਲ ਪਿਆਰ ਗਹਿਰਾ ਹੈ।+
ਮੈਨੂੰ ਛੇਤੀ-ਛੇਤੀ ਜਵਾਬ ਦੇ ਕਿਉਂਕਿ ਮੈਂ ਮੁਸੀਬਤ ਵਿਚ ਹਾਂ।+
18 ਮੇਰੇ ਨੇੜੇ ਆ ਅਤੇ ਮੈਨੂੰ ਬਚਾ;
ਮੇਰੇ ਦੁਸ਼ਮਣਾਂ ਤੋਂ ਮੈਨੂੰ ਛੁਡਾ।
19 ਤੂੰ ਜਾਣਦਾ ਹੈਂ ਕਿ ਮੈਨੂੰ ਕਿੰਨਾ ਬੇਇੱਜ਼ਤ, ਸ਼ਰਮਿੰਦਾ ਅਤੇ ਬਦਨਾਮ ਕੀਤਾ ਗਿਆ ਹੈ।+
ਤੂੰ ਮੇਰੇ ਸਾਰੇ ਦੁਸ਼ਮਣਾਂ ਨੂੰ ਦੇਖਦਾ ਹੈਂ।
20 ਬੇਇੱਜ਼ਤੀ ਹੋਣ ਕਰਕੇ ਮੈਂ ਅੰਦਰੋਂ ਟੁੱਟ ਗਿਆ ਹਾਂ ਅਤੇ ਮੇਰੇ ਜ਼ਖ਼ਮ ਦਾ ਕੋਈ ਇਲਾਜ ਨਹੀਂ ਹੈ।*
23 ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਦੇਖ ਨਾ ਸਕਣ
ਅਤੇ ਉਨ੍ਹਾਂ ਦੀਆਂ ਲੱਤਾਂ ਲਗਾਤਾਰ ਕੰਬਦੀਆਂ ਰਹਿਣ।
24 ਉਨ੍ਹਾਂ ʼਤੇ ਆਪਣਾ ਕਹਿਰ ਢਾਹ,
ਆਪਣੇ ਗੁੱਸੇ ਦੀ ਅੱਗ ਨਾਲ ਉਨ੍ਹਾਂ ਨੂੰ ਭਸਮ ਕਰ ਦੇ।+
25 ਉਨ੍ਹਾਂ ਦਾ ਡੇਰਾ ਉੱਜੜ ਜਾਵੇ;
ਅਤੇ ਉਨ੍ਹਾਂ ਦੇ ਤੰਬੂਆਂ ਵਿਚ ਕੋਈ ਨਾ ਰਹੇ।+
26 ਉਹ ਉਸ ਇਨਸਾਨ ਦਾ ਪਿੱਛਾ ਕਰਦੇ ਹਨ ਜਿਸ ਨੂੰ ਤੂੰ ਸਜ਼ਾ ਦਿੱਤੀ ਹੈ
ਅਤੇ ਉਨ੍ਹਾਂ ਲੋਕਾਂ ਦੇ ਦਰਦ ਬਾਰੇ ਚਰਚੇ ਕਰਦੇ ਹਨ ਜਿਨ੍ਹਾਂ ਨੂੰ ਤੂੰ ਜ਼ਖ਼ਮੀ ਕੀਤਾ ਹੈ।
27 ਤੂੰ ਉਨ੍ਹਾਂ ਨੂੰ ਅਪਰਾਧਾਂ ਦੀ ਪੂਰੀ ਸਜ਼ਾ ਦੇ
ਅਤੇ ਉਹ ਤੇਰੀਆਂ ਨਜ਼ਰਾਂ ਵਿਚ ਧਰਮੀ ਨਾ ਗਿਣੇ ਜਾਣ।
29 ਮੈਂ ਦੁਖੀ ਹਾਂ ਅਤੇ ਦਰਦ ਸਹਿ ਰਿਹਾ ਹਾਂ।+
ਹੇ ਪਰਮੇਸ਼ੁਰ, ਆਪਣੀ ਤਾਕਤ ਨਾਲ ਮੈਨੂੰ ਬਚਾ ਅਤੇ ਮੇਰੀ ਰੱਖਿਆ ਕਰ।
30 ਮੈਂ ਪਰਮੇਸ਼ੁਰ ਦੇ ਨਾਂ ਦਾ ਗੁਣਗਾਨ ਕਰਾਂਗਾ
ਅਤੇ ਮੈਂ ਧੰਨਵਾਦ ਕਰਦੇ ਹੋਏ ਉਸ ਦੀ ਵਡਿਆਈ ਕਰਾਂਗਾ।
31 ਇਸ ਗੱਲ ਤੋਂ ਯਹੋਵਾਹ ਨੂੰ ਬਲਦ ਦੀ ਬਲ਼ੀ ਨਾਲੋਂ ਵੀ ਜ਼ਿਆਦਾ ਖ਼ੁਸ਼ੀ ਹੋਵੇਗੀ,
ਸਿੰਗਾਂ ਅਤੇ ਖੁਰਾਂ ਵਾਲੇ ਜਵਾਨ ਬਲਦ ਦੀ ਬਲ਼ੀ ਤੋਂ ਵੀ ਜ਼ਿਆਦਾ।+
32 ਹਲੀਮ* ਲੋਕ ਇਹ ਦੇਖ ਕੇ ਖ਼ੁਸ਼ ਹੋਣਗੇ।
ਹੇ ਪਰਮੇਸ਼ੁਰ ਨੂੰ ਭਾਲਣ ਵਾਲਿਓ, ਤੁਹਾਡੇ ਦਿਲ ਤਕੜੇ ਹੋਣ
33 ਕਿਉਂਕਿ ਯਹੋਵਾਹ ਗ਼ਰੀਬਾਂ ਦੀ ਸੁਣਦਾ ਹੈ+
ਅਤੇ ਉਹ ਬੰਦੀ ਬਣਾਏ ਗਏ ਆਪਣੇ ਲੋਕਾਂ ਨੂੰ ਤੁੱਛ ਨਹੀਂ ਸਮਝੇਗਾ।+
34 ਆਕਾਸ਼ ਅਤੇ ਧਰਤੀ ਉਸ ਦੀ ਮਹਿਮਾ ਕਰਨ+
ਅਤੇ ਸਮੁੰਦਰ ਅਤੇ ਉਨ੍ਹਾਂ ਵਿਚਲੇ ਜੀਵ-ਜੰਤੂ ਵੀ।
35 ਪਰਮੇਸ਼ੁਰ ਸੀਓਨ ਨੂੰ ਬਚਾਏਗਾ+
ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਦੁਬਾਰਾ ਬਣਾਏਗਾ
ਅਤੇ ਉਹ ਉੱਥੇ ਵੱਸਣਗੇ ਅਤੇ ਉਸ* ਦੇ ਮਾਲਕ ਬਣਨਗੇ।
36 ਉਸ ਦੇ ਦਾਸਾਂ ਦੀ ਔਲਾਦ ਨੂੰ ਇਹ ਦੇਸ਼ ਵਿਰਾਸਤ ਵਿਚ ਮਿਲੇਗਾ,+
ਉਸ ਦੇ ਨਾਂ ਨਾਲ ਪਿਆਰ ਕਰਨ ਵਾਲੇ+ ਉਸ ਦੇਸ਼ ਵਿਚ ਵੱਸਣਗੇ।
ਨਿਰਦੇਸ਼ਕ ਲਈ ਹਿਦਾਇਤ। ਕੁਝ ਗੱਲਾਂ ਯਾਦ ਕਰਾਉਣ ਲਈ ਦਾਊਦ ਦਾ ਜ਼ਬੂਰ।
70 ਹੇ ਪਰਮੇਸ਼ੁਰ, ਮੈਨੂੰ ਬਚਾ;
ਹੇ ਯਹੋਵਾਹ, ਛੇਤੀ-ਛੇਤੀ ਮੇਰੀ ਮਦਦ ਕਰ।+
2 ਜਿਹੜੇ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹਨ,
ਉਹ ਸ਼ਰਮਿੰਦੇ ਅਤੇ ਬੇਇੱਜ਼ਤ ਕੀਤੇ ਜਾਣ।
ਜਿਹੜੇ ਮੈਨੂੰ ਬਿਪਤਾ ਵਿਚ ਦੇਖ ਕੇ ਖ਼ੁਸ਼ ਹੁੰਦੇ ਹਨ,
ਉਹ ਸ਼ਰਮਸਾਰ ਹੋ ਕੇ ਪਿੱਛੇ ਹਟ ਜਾਣ।
3 ਜਿਹੜੇ ਮੇਰਾ ਮਜ਼ਾਕ ਉਡਾਉਂਦੇ ਹਨ ਅਤੇ ਕਹਿੰਦੇ ਹਨ: “ਤੇਰੇ ਨਾਲ ਇਸੇ ਤਰ੍ਹਾਂ ਹੋਣਾ ਚਾਹੀਦਾ ਸੀ!”
ਉਹ ਬੇਇੱਜ਼ਤ ਕਰ ਕੇ ਭਜਾ ਦਿੱਤੇ ਜਾਣ।
4 ਪਰ ਜਿਹੜੇ ਤੇਰੀ ਭਾਲ ਕਰਦੇ ਹਨ
ਉਹ ਤੇਰੇ ਕਰਕੇ ਖ਼ੁਸ਼ ਅਤੇ ਨਿਹਾਲ ਹੋਣ।+
ਜਿਹੜੇ ਤੇਰੇ ਮੁਕਤੀ ਦੇ ਕੰਮ ਦੇਖਣ ਲਈ ਤਰਸਦੇ ਹਨ, ਉਹ ਹਮੇਸ਼ਾ ਕਹਿਣ:
“ਪਰਮੇਸ਼ੁਰ ਦੀ ਮਹਿਮਾ ਹੋਵੇ।”
71 ਹੇ ਯਹੋਵਾਹ, ਮੈਂ ਤੇਰੇ ਕੋਲ ਪਨਾਹ ਲਈ ਹੈ।
ਮੈਨੂੰ ਕਦੀ ਸ਼ਰਮਿੰਦਾ ਨਾ ਹੋਣ ਦੇਈਂ।+
2 ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਬਚਾ ਅਤੇ ਮੈਨੂੰ ਛੁਡਾ।
ਮੇਰੇ ਵੱਲ ਕੰਨ ਲਾ* ਅਤੇ ਮੈਨੂੰ ਬਚਾ।+
3 ਮੇਰੇ ਲਈ ਇਕ ਪਹਾੜੀ ਕਿਲਾ ਬਣ
ਜਿਸ ਵਿਚ ਜਾ ਕੇ ਮੈਂ ਕਦੀ ਵੀ ਸ਼ਰਨ ਲੈ ਸਕਾਂ।
ਮੈਨੂੰ ਬਚਾਉਣ ਦਾ ਹੁਕਮ ਦੇ
ਕਿਉਂਕਿ ਤੂੰ ਮੇਰੀ ਚਟਾਨ ਅਤੇ ਮਜ਼ਬੂਤ ਪਨਾਹ ਹੈਂ।+
4 ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ ਬਚਾ,+
ਅਨਿਆਂ ਤੇ ਜ਼ੁਲਮ ਕਰਨ ਵਾਲੇ ਇਨਸਾਨ ਦੇ ਪੰਜੇ ਤੋਂ ਛੁਡਾ।
5 ਕਿਉਂਕਿ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਤੂੰ ਹੀ ਮੇਰੀ ਉਮੀਦ ਹੈਂ;
ਮੈਂ ਜਵਾਨੀ ਤੋਂ ਹੀ ਤੇਰੇ ʼਤੇ ਭਰੋਸਾ ਰੱਖਿਆ ਹੈ।+
6 ਮੈਂ ਜਨਮ ਤੋਂ ਹੀ ਤੇਰੇ ʼਤੇ ਨਿਰਭਰ ਰਿਹਾ;
ਤੂੰ ਹੀ ਮੈਨੂੰ ਮਾਂ ਦੀ ਕੁੱਖ ਵਿੱਚੋਂ ਬਾਹਰ ਲਿਆਇਆਂ।+
ਮੈਂ ਹਮੇਸ਼ਾ ਤੇਰੀ ਵਡਿਆਈ ਕਰਦਾ ਹਾਂ।
7 ਮੇਰੇ ਨਾਲ ਜੋ ਕੁਝ ਹੋਇਆ, ਉਹ ਬਹੁਤਿਆਂ ਲਈ ਚਮਤਕਾਰ ਹੈ,
ਪਰ ਤੂੰ ਮੇਰੀ ਮਜ਼ਬੂਤ ਪਨਾਹ ਹੈਂ।
8 ਮੇਰੀ ਜ਼ਬਾਨ ਤੇਰੇ ਹੀ ਜਸ ਗਾਉਂਦੀ ਹੈ;+
ਮੈਂ ਸਾਰਾ-ਸਾਰਾ ਦਿਨ ਤੇਰੀ ਮਹਿਮਾ ਬਿਆਨ ਕਰਦਾ ਹਾਂ।
10 ਮੇਰੇ ਦੁਸ਼ਮਣ ਮੇਰੇ ਖ਼ਿਲਾਫ਼ ਬੋਲਦੇ ਹਨ
ਅਤੇ ਮੇਰੇ ਖ਼ੂਨ ਦੇ ਪਿਆਸੇ ਲੋਕ ਇਕੱਠੇ ਹੋ ਕੇ ਸਾਜ਼ਸ਼ਾਂ ਘੜਦੇ ਹਨ,+
11 ਉਹ ਕਹਿੰਦੇ ਹਨ: “ਪਰਮੇਸ਼ੁਰ ਨੇ ਉਸ ਨੂੰ ਤਿਆਗ ਦਿੱਤਾ ਹੈ।
ਉਸ ਦਾ ਪਿੱਛਾ ਕਰ ਕੇ ਉਸ ਨੂੰ ਫੜ ਲਓ ਕਿਉਂਕਿ ਉਸ ਨੂੰ ਬਚਾਉਣ ਵਾਲਾ ਕੋਈ ਨਹੀਂ ਹੈ।”+
12 ਹੇ ਪਰਮੇਸ਼ੁਰ, ਮੇਰੇ ਤੋਂ ਦੂਰ ਨਾ ਰਹਿ।
ਹੇ ਮੇਰੇ ਪਰਮੇਸ਼ੁਰ, ਛੇਤੀ-ਛੇਤੀ ਮੇਰੀ ਮਦਦ ਕਰ।+
13 ਜਿਹੜੇ ਮੇਰਾ ਵਿਰੋਧ ਕਰਦੇ ਹਨ,
ਉਹ ਸ਼ਰਮਿੰਦੇ ਕੀਤੇ ਜਾਣ ਅਤੇ ਖ਼ਤਮ ਹੋ ਜਾਣ।+
ਜਿਹੜੇ ਮੇਰੇ ʼਤੇ ਬਿਪਤਾ ਲਿਆਉਣੀ ਚਾਹੁੰਦੇ ਹਨ,
ਉਹ ਬੇਇੱਜ਼ਤੀ ਅਤੇ ਨਿਰਾਦਰ ਨਾਲ ਢਕੇ ਜਾਣ।+
14 ਪਰ ਮੈਂ ਤੇਰੀ ਉਡੀਕ ਕਰਦਾ ਰਹਾਂਗਾ;
ਮੈਂ ਤੇਰੀ ਹੋਰ ਵੀ ਵਡਿਆਈ ਕਰਾਂਗਾ।
15 ਮੇਰੀ ਜ਼ਬਾਨ ਤੇਰੇ ਨਿਆਂ ਬਾਰੇ ਦੱਸੇਗੀ+
ਅਤੇ ਸਾਰਾ-ਸਾਰਾ ਦਿਨ ਤੇਰੇ ਮੁਕਤੀ ਦੇ ਕੰਮਾਂ ਬਾਰੇ ਦੱਸੇਗੀ,
16 ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,
ਮੈਂ ਆ ਕੇ ਤੇਰੇ ਸ਼ਕਤੀਸ਼ਾਲੀ ਕੰਮਾਂ ਬਾਰੇ ਦੱਸਾਂਗਾ,
ਮੈਂ ਸਿਰਫ਼ ਤੇਰੇ ਨਿਆਂ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,+
ਹੁਣ ਤਕ ਮੈਂ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦਾ ਆਇਆ ਹਾਂ।+
18 ਹੇ ਮੇਰੇ ਪਰਮੇਸ਼ੁਰ, ਜਦੋਂ ਮੈਂ ਬੁੱਢਾ ਹੋ ਜਾਵਾਂਗਾ ਅਤੇ ਮੇਰੇ ਧੌਲ਼ੇ ਆ ਜਾਣਗੇ, ਉਦੋਂ ਵੀ ਮੈਨੂੰ ਨਾ ਤਿਆਗੀਂ+
ਤਾਂਕਿ ਮੈਂ ਅਗਲੀ ਪੀੜ੍ਹੀ ਨੂੰ ਤੇਰੀ ਤਾਕਤ* ਬਾਰੇ ਦੱਸ ਸਕਾਂ,
ਜੋ ਅਜੇ ਪੈਦਾ ਨਹੀਂ ਹੋਏ, ਉਨ੍ਹਾਂ ਨੂੰ ਤੇਰੀ ਸ਼ਕਤੀ ਬਾਰੇ ਦੱਸ ਸਕਾਂ।+
19 ਹੇ ਪਰਮੇਸ਼ੁਰ, ਤੇਰੇ ਕੰਮ ਕਿੰਨੇ ਖਰੇ ਅਤੇ ਮਹਾਨ ਹਨ;+
ਤੂੰ ਵੱਡੇ-ਵੱਡੇ ਕੰਮ ਕੀਤੇ ਹਨ;
ਹੇ ਪਰਮੇਸ਼ੁਰ, ਤੇਰੇ ਵਰਗਾ ਕੌਣ ਹੈ?+
20 ਭਾਵੇਂ ਤੂੰ ਮੈਨੂੰ ਬਹੁਤ ਕਸ਼ਟ ਅਤੇ ਮੁਸੀਬਤਾਂ ਸਹਿਣ ਦਿੱਤੀਆਂ ਹਨ,+
ਪਰ ਹੁਣ ਮੇਰੇ ਵਿਚ ਦੁਬਾਰਾ ਜਾਨ ਪਾ;
21 ਮੇਰਾ ਇੱਜ਼ਤ-ਮਾਣ ਵਧਾ
ਅਤੇ ਮੈਨੂੰ ਆਪਣੇ ਕਲਾਵੇ ਵਿਚ ਲੈ ਅਤੇ ਦਿਲਾਸਾ ਦੇ।
22 ਫਿਰ ਹੇ ਮੇਰੇ ਪਰਮੇਸ਼ੁਰ, ਤੇਰੀ ਵਫ਼ਾਦਾਰੀ ਕਰਕੇ,
ਮੈਂ ਤਾਰਾਂ ਵਾਲਾ ਸਾਜ਼ ਵਜਾ ਕੇ ਤੇਰੇ ਜਸ ਗਾਵਾਂਗਾ।+
ਹੇ ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ,
ਮੈਂ ਰਬਾਬ ਵਜਾ ਕੇ ਤੇਰਾ ਗੁਣਗਾਨ ਕਰਾਂਗਾ।*
24 ਮੇਰੀ ਜ਼ਬਾਨ ਸਾਰਾ-ਸਾਰਾ ਦਿਨ ਤੇਰੇ ਨਿਆਂ ਬਾਰੇ ਦੱਸੇਗੀ*+
ਕਿਉਂਕਿ ਮੇਰੀ ਬਰਬਾਦੀ ਚਾਹੁਣ ਵਾਲਿਆਂ ਨੂੰ ਸ਼ਰਮਿੰਦਾ ਅਤੇ ਬੇਇੱਜ਼ਤ ਕੀਤਾ ਜਾਵੇਗਾ।+
ਸੁਲੇਮਾਨ ਬਾਰੇ।
72 ਹੇ ਪਰਮੇਸ਼ੁਰ, ਰਾਜੇ ਨੂੰ ਆਪਣੇ ਕਾਨੂੰਨਾਂ ਦੀ ਸਿੱਖਿਆ ਦੇ
ਅਤੇ ਰਾਜੇ ਦੇ ਪੁੱਤਰ ਨੂੰ ਆਪਣੇ ਧਰਮੀ ਅਸੂਲਾਂ ਦੀ ਸਮਝ ਦੇ।+
3 ਪਹਾੜ ਲੋਕਾਂ ਲਈ ਸ਼ਾਂਤੀ ਲੈ ਕੇ ਆਉਣ
ਅਤੇ ਪਹਾੜੀਆਂ ਨਿਆਂ।
4 ਉਹ ਮਾਮੂਲੀ ਲੋਕਾਂ ਦੇ ਪੱਖ ਵਿਚ ਬੋਲੇ।
ਨਾਲੇ ਗ਼ਰੀਬਾਂ ਦੇ ਪੁੱਤਰਾਂ ਨੂੰ ਬਚਾਵੇ
ਅਤੇ ਠੱਗੀ ਮਾਰਨ ਵਾਲਿਆਂ ਨੂੰ ਖ਼ਤਮ ਕਰੇ।+
6 ਰਾਜਾ ਮੀਂਹ ਵਾਂਗ ਹੋਵੇਗਾ ਜੋ ਘਾਹ ਕੱਟੇ ਜਾਣ ਤੋਂ ਬਾਅਦ ਜ਼ਮੀਨ ʼਤੇ ਪੈਂਦਾ ਹੈ,
ਮੀਂਹ ਦੀ ਫੁਹਾਰ ਵਾਂਗ ਜੋ ਧਰਤੀ ਨੂੰ ਸਿੰਜਦੀ ਹੈ।+
10 ਤਰਸ਼ੀਸ਼ ਅਤੇ ਟਾਪੂਆਂ ਦੇ ਰਾਜੇ ਨਜ਼ਰਾਨੇ ਲੈ ਕੇ ਆਉਣਗੇ।+
ਸ਼ਬਾ ਅਤੇ ਸਬਾ ਦੇ ਰਾਜੇ ਉਸ ਨੂੰ ਤੋਹਫ਼ੇ ਦੇਣਗੇ।+
11 ਸਾਰੇ ਰਾਜੇ ਉਸ ਅੱਗੇ ਸਿਰ ਨਿਵਾਉਣਗੇ
ਅਤੇ ਸਾਰੀਆਂ ਕੌਮਾਂ ਉਸ ਦੀ ਸੇਵਾ ਕਰਨਗੀਆਂ।
12 ਉਹ ਮਦਦ ਲਈ ਪੁਕਾਰ ਰਹੇ ਗ਼ਰੀਬਾਂ ਨੂੰ ਬਚਾਵੇਗਾ,
ਨਾਲੇ ਮਾਮੂਲੀ ਅਤੇ ਬੇਸਹਾਰਾ ਲੋਕਾਂ ਨੂੰ ਵੀ।
13 ਉਹ ਮਾਮੂਲੀ ਅਤੇ ਗ਼ਰੀਬ ਲੋਕਾਂ ʼਤੇ ਤਰਸ ਖਾਏਗਾ
ਅਤੇ ਗ਼ਰੀਬਾਂ ਦੀਆਂ ਜਾਨਾਂ ਬਚਾਵੇਗਾ।
14 ਉਹ ਉਨ੍ਹਾਂ ਨੂੰ ਜ਼ੁਲਮ ਅਤੇ ਹਿੰਸਾ ਤੋਂ ਬਚਾਵੇਗਾ
ਅਤੇ ਉਸ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਖ਼ੂਨ ਅਨਮੋਲ ਹੋਵੇਗਾ।
15 ਉਸ ਦੀ ਉਮਰ ਲੰਬੀ ਹੋਵੇ ਅਤੇ ਉਸ ਨੂੰ ਸ਼ਬਾ ਦਾ ਸੋਨਾ ਦਿੱਤਾ ਜਾਵੇ।+
ਉਸ ਦੇ ਲਈ ਲਗਾਤਾਰ ਪ੍ਰਾਰਥਨਾਵਾਂ ਕੀਤੀਆਂ ਜਾਣ
ਅਤੇ ਉਸ ਨੂੰ ਹਮੇਸ਼ਾ ਅਸੀਸਾਂ ਮਿਲਣ।
ਉਸ ਦੀ ਫ਼ਸਲ ਲਬਾਨੋਨ ਦੇ ਦਰਖ਼ਤਾਂ ਵਾਂਗ ਭਰਪੂਰ ਹੋਵੇਗੀ+
ਅਤੇ ਸ਼ਹਿਰਾਂ ਵਿਚ ਲੋਕ ਧਰਤੀ ਦੇ ਪੇੜ-ਪੌਦਿਆਂ ਵਾਂਗ ਵਧਣ-ਫੁੱਲਣਗੇ।+
ਆਮੀਨ ਅਤੇ ਆਮੀਨ।
20 ਇੱਥੇ ਯੱਸੀ ਦੇ ਪੁੱਤਰ ਦਾਊਦ+ ਦੀਆਂ ਪ੍ਰਾਰਥਨਾਵਾਂ ਖ਼ਤਮ ਹੁੰਦੀਆਂ ਹਨ।
ਤੀਜੀ ਕਿਤਾਬ
(ਜ਼ਬੂਰ 73-89)
ਆਸਾਫ਼+ ਦਾ ਜ਼ਬੂਰ।
73 ਪਰਮੇਸ਼ੁਰ ਸੱਚ-ਮੁੱਚ ਇਜ਼ਰਾਈਲ ਦਾ, ਹਾਂ, ਸ਼ੁੱਧ ਮਨ ਵਾਲਿਆਂ ਦਾ ਭਲਾ ਕਰਦਾ ਹੈ।+
2 ਪਰ ਮੇਰੇ ਕਦਮ ਗ਼ਲਤ ਰਾਹ ਪੈਣ ਹੀ ਵਾਲੇ ਸਨ;
ਮੇਰੇ ਪੈਰ ਤਿਲਕਣ ਹੀ ਲੱਗੇ ਸਨ।+
6 ਇਸ ਲਈ ਹੰਕਾਰ ਉਨ੍ਹਾਂ ਦੇ ਗਲ਼ੇ ਦਾ ਹਾਰ ਹੈ+
ਅਤੇ ਹਿੰਸਾ ਉਨ੍ਹਾਂ ਦਾ ਲਿਬਾਸ।
7 ਉਨ੍ਹਾਂ ਦੀਆਂ ਅੱਖਾਂ ਚਰਬੀ* ਨਾਲ ਮੋਟੀਆਂ ਹੋ ਗਈਆਂ ਹਨ;
ਉਨ੍ਹਾਂ ਨੂੰ ਆਪਣੀ ਸੋਚ ਤੋਂ ਕਿਤੇ ਜ਼ਿਆਦਾ ਕਾਮਯਾਬੀ ਮਿਲੀ ਹੈ।
8 ਉਹ ਮਜ਼ਾਕ ਉਡਾਉਂਦੇ ਅਤੇ ਬੁਰਾ-ਭਲਾ ਕਹਿੰਦੇ ਹਨ।+
ਉਹ ਹੰਕਾਰ ਵਿਚ ਆ ਕੇ ਦੂਜਿਆਂ ਨੂੰ ਡਰਾਉਂਦੇ-ਧਮਕਾਉਂਦੇ ਹਨ।+
9 ਜਦੋਂ ਉਹ ਗੱਲ ਕਰਦੇ ਹਨ, ਤਾਂ ਉਹ ਆਸਮਾਨ ਨੂੰ ਟਾਕੀਆਂ ਲਾਉਂਦੇ ਹਨ,
ਉਨ੍ਹਾਂ ਦੀ ਜ਼ਬਾਨ ਪੂਰੀ ਧਰਤੀ ʼਤੇ ਫੜ੍ਹਾਂ ਮਾਰਦੀ ਫਿਰਦੀ ਹੈ।
10 ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨਾਲ ਰਲ਼ ਜਾਂਦੇ ਹਨ
ਅਤੇ ਉਨ੍ਹਾਂ ਦੇ ਪਾਣੀ ਦੇ ਸੋਤੇ ਵਿੱਚੋਂ ਪੀਂਦੇ ਹਨ।
11 ਉਹ ਕਹਿੰਦੇ ਹਨ: “ਪਰਮੇਸ਼ੁਰ ਨੂੰ ਕਿਹੜਾ ਪਤਾ ਲੱਗਣਾ?+
ਅੱਤ ਮਹਾਨ ਕਿਹੜਾ ਇਨ੍ਹਾਂ ਗੱਲਾਂ ਬਾਰੇ ਜਾਣਦਾ?”
12 ਹਾਂ, ਇਹ ਸਾਰੇ ਦੁਸ਼ਟ ਹਨ ਜਿਨ੍ਹਾਂ ਦੀ ਜ਼ਿੰਦਗੀ ਅਕਸਰ ਆਰਾਮ ਨਾਲ ਗੁਜ਼ਰਦੀ ਹੈ।+
ਉਹ ਆਪਣੀ ਧਨ-ਦੌਲਤ ਵਿਚ ਵਾਧਾ ਕਰਦੇ ਹਨ।+
13 ਮੈਂ ਵਿਅਰਥ ਹੀ ਆਪਣਾ ਮਨ ਸਾਫ਼ ਰੱਖਿਆ
ਅਤੇ ਬੇਗੁਨਾਹੀ ਦੇ ਪਾਣੀ ਵਿਚ ਆਪਣੇ ਹੱਥ ਧੋਤੇ।+
16 ਜਦੋਂ ਮੈਂ ਇਨ੍ਹਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ,
ਤਾਂ ਮੈਂ ਪਰੇਸ਼ਾਨ ਹੋ ਉੱਠਿਆ।
17 ਫਿਰ ਮੈਂ ਪਰਮੇਸ਼ੁਰ ਦੇ ਆਲੀਸ਼ਾਨ ਪਵਿੱਤਰ ਸਥਾਨ ਵਿਚ ਗਿਆ,
ਉੱਥੇ ਮੈਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਭਵਿੱਖ ਕੀ ਹੋਵੇਗਾ।
19 ਉਹ ਅਚਾਨਕ ਹੀ ਤਬਾਹ ਹੋ ਜਾਂਦੇ ਹਨ।+
ਉਹ ਪਲਾਂ ਵਿਚ ਹੀ ਖ਼ਤਮ ਹੋ ਜਾਂਦੇ ਹਨ।
ਉਨ੍ਹਾਂ ਦਾ ਅੰਤ ਕਿੰਨਾ ਬੁਰਾ ਹੁੰਦਾ ਹੈ!
20 ਜਿਵੇਂ ਕੋਈ ਜਾਗਣ ਤੋਂ ਬਾਅਦ ਸੁਪਨਾ ਭੁੱਲ ਜਾਂਦਾ ਹੈਂ,
ਉਵੇਂ ਹੀ ਤੂੰ ਹੇ ਯਹੋਵਾਹ, ਜਦੋਂ ਜਾਗਦਾ ਹੈਂ, ਤਾਂ ਤੂੰ ਉਨ੍ਹਾਂ ਨੂੰ ਮਨੋਂ ਭੁਲਾ ਦਿੰਦਾ ਹੈਂ।*
22 ਮੈਂ ਨਾਸਮਝੀ ਅਤੇ ਮੂਰਖਤਾ ਦਿਖਾਈ;
ਮੈਂ ਤੇਰੀਆਂ ਨਜ਼ਰਾਂ ਵਿਚ ਬੇਅਕਲ ਜਾਨਵਰਾਂ ਵਰਗਾ ਸੀ।
25 ਸਵਰਗ ਵਿਚ ਤੇਰੇ ਤੋਂ ਸਿਵਾਇ ਮੇਰਾ ਹੋਰ ਕੌਣ ਹੈ?
ਤੂੰ ਮੇਰੇ ਨਾਲ ਹੈਂ, ਇਸ ਲਈ ਧਰਤੀ ʼਤੇ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ।+
26 ਭਾਵੇਂ ਮੇਰਾ ਤਨ-ਮਨ ਕਮਜ਼ੋਰ ਪੈ ਜਾਵੇ,
ਪਰ ਪਰਮੇਸ਼ੁਰ ਮੇਰੀ ਚਟਾਨ ਹੈ ਜੋ ਮੇਰੇ ਦਿਲ ਨੂੰ ਤਕੜਾ ਕਰਦਾ ਹੈ,
ਉਹ ਹਮੇਸ਼ਾ ਲਈ ਮੇਰਾ ਹਿੱਸਾ ਹੈ।+
27 ਵਾਕਈ, ਤੇਰੇ ਤੋਂ ਦੂਰ ਰਹਿਣ ਵਾਲੇ ਨਾਸ਼ ਹੋ ਜਾਣਗੇ।
ਤੂੰ ਹਰ ਉਸ ਇਨਸਾਨ ਨੂੰ ਖ਼ਤਮ ਕਰ* ਦੇਵੇਂਗਾ ਜੋ ਤੇਰੇ ਨਾਲ ਵਿਸ਼ਵਾਸਘਾਤ ਕਰਦਾ ਹੈ।*+
28 ਪਰ ਪਰਮੇਸ਼ੁਰ ਦੇ ਨੇੜੇ ਆਉਣਾ ਮੇਰੇ ਲਈ ਚੰਗਾ ਹੈ।+
ਮੈਂ ਸਾਰੇ ਜਹਾਨ ਦੇ ਮਾਲਕ ਯਹੋਵਾਹ ਨੂੰ ਆਪਣੀ ਪਨਾਹ ਬਣਾਇਆ ਹੈ
ਤਾਂਕਿ ਮੈਂ ਉਸ ਦੇ ਸਾਰੇ ਕੰਮਾਂ ਦਾ ਐਲਾਨ ਕਰਾਂ।+
74 ਹੇ ਪਰਮੇਸ਼ੁਰ, ਤੂੰ ਸਾਨੂੰ ਹਮੇਸ਼ਾ ਲਈ ਕਿਉਂ ਤਿਆਗ ਦਿੱਤਾ ਹੈ?+
ਤੇਰੇ ਗੁੱਸੇ ਦੀ ਅੱਗ ਤੇਰੀ ਚਰਾਂਦ ਦੀਆਂ ਭੇਡਾਂ ਉੱਤੇ ਕਿਉਂ ਵਰ੍ਹਦੀ ਹੈ?+
ਸੀਓਨ ਪਹਾੜ ਨੂੰ ਯਾਦ ਕਰ ਜਿੱਥੇ ਤੂੰ ਵੱਸਦਾ ਸੀ।+
3 ਉਨ੍ਹਾਂ ਥਾਵਾਂ ਵੱਲ ਕਦਮ ਵਧਾ ਜੋ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ।+
ਦੁਸ਼ਮਣਾਂ ਨੇ ਤੇਰੇ ਪਵਿੱਤਰ ਸਥਾਨ ਦੀ ਹਰ ਚੀਜ਼ ਤਬਾਹ ਕਰ ਦਿੱਤੀ ਹੈ।+
4 ਤੇਰੇ ਵੈਰੀ ਤੇਰੀ ਭਗਤੀ ਦੀ ਜਗ੍ਹਾ ਵਿਚ ਗਰਜੇ।+
ਉਨ੍ਹਾਂ ਨੇ ਉੱਥੇ ਨਿਸ਼ਾਨੀ ਵਜੋਂ ਆਪਣੇ ਝੰਡੇ ਗੱਡ ਦਿੱਤੇ।
5 ਉਹ ਉਨ੍ਹਾਂ ਆਦਮੀਆਂ ਵਰਗੇ ਸਨ ਜਿਹੜੇ ਕੁਹਾੜਿਆਂ ਨਾਲ ਸੰਘਣਾ ਜੰਗਲ ਵੱਢਦੇ ਹਨ।
6 ਉਨ੍ਹਾਂ ਨੇ ਕੁਹਾੜਿਆਂ ਅਤੇ ਸਬਲਾਂ ਨਾਲ ਨਕਾਸ਼ੀ ਕੀਤੀਆਂ ਸਾਰੀਆਂ ਚੀਜ਼ਾਂ+ ਤੋੜ ਦਿੱਤੀਆਂ।
7 ਉਨ੍ਹਾਂ ਨੇ ਤੇਰੇ ਪਵਿੱਤਰ ਸਥਾਨ ਨੂੰ ਅੱਗ ਲਾ ਦਿੱਤੀ।+
ਉਨ੍ਹਾਂ ਨੇ ਤੇਰੇ ਨਾਂ ਤੋਂ ਜਾਣੇ ਜਾਂਦੇ ਡੇਰੇ ਨੂੰ ਭ੍ਰਿਸ਼ਟ ਕੀਤਾ ਅਤੇ ਇਸ ਨੂੰ ਢਾਹ ਦਿੱਤਾ।
8 ਉਨ੍ਹਾਂ ਨੇ ਅਤੇ ਉਨ੍ਹਾਂ ਦੀ ਔਲਾਦ ਨੇ ਆਪਣੇ ਦਿਲਾਂ ਵਿਚ ਕਿਹਾ:
“ਦੇਸ਼ ਭਰ ਵਿਚ ਪਰਮੇਸ਼ੁਰ ਦੀ ਭਗਤੀ ਕਰਨ ਦੀਆਂ ਸਾਰੀਆਂ ਥਾਵਾਂ ਨੂੰ ਸਾੜ ਦਿੱਤਾ ਜਾਵੇ।”
9 ਸਾਨੂੰ ਕੋਈ ਨਿਸ਼ਾਨੀ ਨਜ਼ਰ ਨਹੀਂ ਆਉਂਦੀ;
ਹੁਣ ਕੋਈ ਨਬੀ ਵੀ ਨਹੀਂ ਬਚਿਆ
ਅਤੇ ਸਾਡੇ ਵਿੱਚੋਂ ਕੋਈ ਵੀ ਨਹੀਂ ਜਾਣਦਾ ਕਿ ਇਹ ਸਭ ਕੁਝ ਹੋਰ ਕਿੰਨਾ ਚਿਰ ਚੱਲੇਗਾ।
10 ਹੇ ਪਰਮੇਸ਼ੁਰ, ਹੋਰ ਕਿੰਨਾ ਚਿਰ ਵੈਰੀ ਤੈਨੂੰ ਲਲਕਾਰਦੇ ਰਹਿਣਗੇ?+
ਕੀ ਦੁਸ਼ਮਣ ਹਮੇਸ਼ਾ ਤੇਰੇ ਨਾਂ ਦਾ ਨਿਰਾਦਰ ਕਰਦੇ ਰਹਿਣਗੇ?+
11 ਤੂੰ ਆਪਣਾ ਹੱਥ, ਹਾਂ, ਆਪਣਾ ਸੱਜਾ ਹੱਥ ਕਿਉਂ ਰੋਕ ਰੱਖਿਆ ਹੈ?+
ਬੁੱਕਲ ਵਿੱਚੋਂ ਆਪਣਾ ਹੱਥ ਕੱਢ* ਅਤੇ ਉਨ੍ਹਾਂ ਦਾ ਅੰਤ ਕਰ ਦੇ।
12 ਪਰ ਪੁਰਾਣੇ ਸਮਿਆਂ ਤੋਂ ਪਰਮੇਸ਼ੁਰ ਮੇਰਾ ਰਾਜਾ ਹੈ
ਜੋ ਧਰਤੀ ਉੱਤੇ ਮੁਕਤੀ ਦੇ ਕੰਮ ਕਰਦਾ ਹੈ।+
16 ਤੂੰ ਹੀ ਦਿਨ ਅਤੇ ਰਾਤ ਬਣਾਏ।
ਤੂੰ ਹੀ ਚਾਨਣ ਅਤੇ ਸੂਰਜ ਨੂੰ ਬਣਾਇਆ।+
18 ਹੇ ਯਹੋਵਾਹ, ਤੂੰ ਦੁਸ਼ਮਣਾਂ ਦੀਆਂ ਲਲਕਾਰਾਂ ਨੂੰ ਯਾਦ ਕਰ,
ਦੇਖ! ਮੂਰਖ ਲੋਕ ਤੇਰੇ ਨਾਂ ਦੀ ਕਿੰਨੀ ਨਿਰਾਦਰੀ ਕਰਦੇ ਹਨ!+
19 ਤੂੰ ਆਪਣੀ ਘੁੱਗੀ ਦੀ ਜਾਨ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰ।
ਤੂੰ ਆਪਣੇ ਦੁਖੀ ਲੋਕਾਂ ਨੂੰ ਹਮੇਸ਼ਾ ਲਈ ਨਾ ਭੁਲਾ।
20 ਸਾਡੇ ਨਾਲ ਕੀਤੇ ਇਕਰਾਰ ਨੂੰ ਯਾਦ ਕਰ,
ਧਰਤੀ ਦੀਆਂ ਹਨੇਰੀਆਂ ਥਾਵਾਂ ਖ਼ੂਨ-ਖ਼ਰਾਬੇ ਦਾ ਅੱਡਾ ਬਣ ਗਈਆਂ ਹਨ।
21 ਦੁੱਖਾਂ ਦੇ ਮਾਰੇ ਇਨਸਾਨ ਤੇਰੇ ਦਰ ਤੋਂ ਨਿਰਾਸ਼ ਹੋ ਕੇ ਨਾ ਮੁੜਨ;+
ਮਾਮੂਲੀ ਅਤੇ ਗ਼ਰੀਬ ਲੋਕ ਤੇਰੇ ਨਾਂ ਦੀ ਵਡਿਆਈ ਕਰਨ।+
22 ਹੇ ਪਰਮੇਸ਼ੁਰ, ਉੱਠ ਅਤੇ ਆਪਣਾ ਮੁਕੱਦਮਾ ਲੜ।
ਯਾਦ ਰੱਖ ਕਿ ਕਿਵੇਂ ਮੂਰਖ ਸਾਰਾ-ਸਾਰਾ ਦਿਨ ਤੈਨੂੰ ਲਲਕਾਰਦੇ ਹਨ।+
23 ਆਪਣੇ ਦੁਸ਼ਮਣਾਂ ਦੀਆਂ ਗੱਲਾਂ ਨੂੰ ਅਣਗੌਲਿਆਂ ਨਾ ਕਰ।
ਤੈਨੂੰ ਲਲਕਾਰਨ ਵਾਲਿਆਂ ਦਾ ਰੌਲ਼ਾ ਲਗਾਤਾਰ ਆਸਮਾਨ ਤਕ ਉੱਠ ਰਿਹਾ ਹੈ।
ਨਿਰਦੇਸ਼ਕ ਲਈ ਹਿਦਾਇਤ। “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਆਸਾਫ਼+ ਦਾ ਗੀਤ।
75 ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ;
ਅਤੇ ਲੋਕ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦੇ ਹਨ।
2 ਤੂੰ ਕਹਿੰਦਾ ਹੈਂ: “ਜਦੋਂ ਮੈਂ ਨਿਆਂ ਦਾ ਸਮਾਂ ਤੈਅ ਕਰਦਾ ਹਾਂ,
ਤਾਂ ਮੈਂ ਬਿਨਾਂ ਪੱਖਪਾਤ ਕੀਤਿਆਂ ਫ਼ੈਸਲਾ ਕਰਦਾ ਹਾਂ।
3 ਜਿਸ ਵੇਲੇ ਧਰਤੀ ਅਤੇ ਇਸ ਦੇ ਵਾਸੀ ਡਰ ਨਾਲ ਥਰ-ਥਰ ਕੰਬ ਰਹੇ ਸਨ,
ਉਸ ਵੇਲੇ ਮੈਂ ਹੀ ਧਰਤੀ ਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਟਿਕਾਈ ਰੱਖਿਆ।” (ਸਲਹ)
4 ਮੈਂ ਸ਼ੇਖ਼ੀਬਾਜ਼ ਨੂੰ ਕਹਿੰਦਾ ਹਾਂ, “ਸ਼ੇਖ਼ੀਆਂ ਨਾ ਮਾਰ,”
ਦੁਸ਼ਟ ਨੂੰ ਕਹਿੰਦਾ ਹਾਂ, “ਆਪਣੀ ਤਾਕਤ ਕਰਕੇ ਆਪਣੇ ਆਪ ਨੂੰ ਉੱਚਾ ਨਾ ਚੁੱਕ।*
6 ਉੱਚਾ ਰੁਤਬਾ ਦੇਣ ਵਾਲਾ ਪੂਰਬ, ਪੱਛਮ ਜਾਂ ਦੱਖਣ ਵੱਲੋਂ ਨਹੀਂ ਆਉਂਦਾ।
7 ਪਰ ਪਰਮੇਸ਼ੁਰ ਨਿਆਂਕਾਰ ਹੈ।+
ਉਹ ਇਕ ਨੂੰ ਨੀਵਾਂ ਕਰਦਾ ਹੈ ਤੇ ਦੂਜੇ ਨੂੰ ਉੱਚਾ ਚੁੱਕਦਾ ਹੈ।+
8 ਯਹੋਵਾਹ ਦੇ ਹੱਥ ਵਿਚ ਇਕ ਪਿਆਲਾ ਹੈ+
ਜਿਸ ਵਿਚ ਮਸਾਲੇਦਾਰ ਦਾਖਰਸ ਝੱਗ ਛੱਡ ਰਿਹਾ ਹੈ,
ਉਹ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਇਹ ਪੀਣ ਲਈ ਦੇਵੇਗਾ
ਅਤੇ ਉਹ ਇਸ ਦੀ ਆਖ਼ਰੀ ਬੂੰਦ ਤਕ ਪੀ ਜਾਣਗੇ।”+
9 ਪਰ ਮੈਂ ਹਮੇਸ਼ਾ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਾਂਗਾ;
ਮੈਂ ਯਾਕੂਬ ਦੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*
ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਤਾਰਾਂ ਵਾਲੇ ਸਾਜ਼ਾਂ ਨਾਲ ਗਾਇਆ ਜਾਵੇ। ਆਸਾਫ਼+ ਦਾ ਗੀਤ।
3 ਉੱਥੇ ਉਸ ਨੇ ਬਲ਼ਦੇ ਤੀਰਾਂ ਨੂੰ ਤੋੜਿਆ ਸੀ,
ਨਾਲੇ ਢਾਲਾਂ, ਤਲਵਾਰਾਂ ਅਤੇ ਲੜਾਈ ਦੇ ਹਥਿਆਰਾਂ ਨੂੰ।+ (ਸਲਹ)
4 ਤੇਰੇ ਚਾਰੇ ਪਾਸੇ ਚਾਨਣ ਹੀ ਚਾਨਣ ਹੈ;*
ਤੇਰੀ ਸ਼ਾਨ ਪਹਾੜਾਂ ਨਾਲੋਂ ਵੀ ਜ਼ਿਆਦਾ ਹੈ ਜਿੱਥੇ ਸ਼ਿਕਾਰੀ ਜਾਨਵਰ ਰਹਿੰਦੇ ਹਨ।
5 ਸੂਰਮਿਆਂ ਨੂੰ ਲੁੱਟ ਲਿਆ ਗਿਆ।+
ਉਹ ਮੌਤ ਦੀ ਨੀਂਦ ਸੌਂ ਗਏ;
ਯੋਧਿਆਂ ਵਿਚ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਰਹੀ।+
6 ਹੇ ਯਾਕੂਬ ਦੇ ਪਰਮੇਸ਼ੁਰ, ਤੇਰੇ ਝਿੜਕਣ ਕਰਕੇ
ਘੋੜੇ ਅਤੇ ਰਥਾਂ ਦੇ ਸਵਾਰ ਮੌਤ ਦੀ ਗੂੜ੍ਹੀ ਨੀਂਦ ਸੌਂ ਗਏ।+
7 ਤੇਰੇ ਤੋਂ ਹੀ ਡਰਨਾ ਚਾਹੀਦਾ ਹੈ।+
ਕੌਣ ਤੇਰੇ ਡਾਢੇ ਕ੍ਰੋਧ ਸਾਮ੍ਹਣੇ ਖੜ੍ਹਾ ਰਹਿ ਸਕਦਾ ਹੈ?+
10 ਇਨਸਾਨਾਂ ਦਾ ਕ੍ਰੋਧ ਤੇਰੀ ਮਹਿਮਾ ਦਾ ਕਾਰਨ ਬਣੇਗਾ;+
ਜਦੋਂ ਉਹ ਕ੍ਰੋਧ ਵਿਚ ਆ ਕੇ ਆਖ਼ਰੀ ਹੱਲਾ ਬੋਲਣਗੇ, ਤਾਂ ਤੂੰ ਆਪਣੀ ਵਡਿਆਈ ਕਰਾਏਂਗਾ।
11 ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਸੁੱਖਣਾਂ ਸੁੱਖ ਅਤੇ ਪੂਰੀਆਂ ਕਰ+
ਜਿਹੜੇ ਉਸ ਦੇ ਆਲੇ-ਦੁਆਲੇ ਹਨ, ਉਹ ਡਰਦੇ-ਡਰਦੇ ਉਸ ਲਈ ਤੋਹਫ਼ੇ ਲਿਆਉਣ।+
12 ਉਹ ਆਗੂਆਂ ਦਾ ਘਮੰਡ ਚੂਰ-ਚੂਰ ਕਰ ਦੇਵੇਗਾ;
ਉਹ ਧਰਤੀ ਦੇ ਰਾਜਿਆਂ ਦੇ ਦਿਲਾਂ ਵਿਚ ਡਰ ਬਿਠਾਉਂਦਾ ਹੈ।
ਨਿਰਦੇਸ਼ਕ ਲਈ ਹਿਦਾਇਤ। ਯਦੂਥੂਨ* ਦੀ ਸ਼ੈਲੀ ਮੁਤਾਬਕ। ਆਸਾਫ਼+ ਦਾ ਜ਼ਬੂਰ।
77 ਮੈਂ ਉੱਚੀ ਆਵਾਜ਼ ਵਿਚ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ;
ਹਾਂ, ਮੈਂ ਪਰਮੇਸ਼ੁਰ ਅੱਗੇ ਦੁਹਾਈ ਦਿਆਂਗਾ ਅਤੇ ਉਹ ਮੇਰੀ ਸੁਣੇਗਾ।+
2 ਮੈਂ ਬਿਪਤਾ ਦੇ ਦਿਨ ਯਹੋਵਾਹ ਦੀ ਭਾਲ ਕਰਦਾ ਹਾਂ।+
ਮੈਂ ਰਾਤ ਨੂੰ ਵੀ ਉਸ ਅੱਗੇ ਆਪਣੇ ਹੱਥ ਫੈਲਾਈ ਰੱਖਦਾ ਹਾਂ।
ਪਰ ਮੇਰੇ ਮਨ ਨੂੰ ਦਿਲਾਸਾ ਨਹੀਂ ਮਿਲਦਾ।
3 ਪਰਮੇਸ਼ੁਰ ਨੂੰ ਯਾਦ ਕਰ-ਕਰ ਕੇ ਮੇਰਾ ਦਿਲ ਰੋਂਦਾ ਹੈ;+
ਮੇਰਾ ਮਨ ਪਰੇਸ਼ਾਨ ਹੈ ਅਤੇ ਮੇਰੀ ਤਾਕਤ ਜਵਾਬ ਦੇ ਗਈ ਹੈ।+ (ਸਲਹ)
4 ਤੂੰ ਮੇਰੀਆਂ ਅੱਖਾਂ ਖੁੱਲ੍ਹੀਆਂ ਰੱਖਦਾ ਹੈਂ;
ਮੈਂ ਬੇਚੈਨ ਹਾਂ ਅਤੇ ਬੋਲ ਨਹੀਂ ਸਕਦਾ।
5 ਮੈਂ ਪੁਰਾਣੇ ਸਮਿਆਂ ਨੂੰ ਯਾਦ ਕਰਦਾ ਹਾਂ+
ਅਤੇ ਬੀਤ ਚੁੱਕੇ ਵਰ੍ਹਿਆਂ ʼਤੇ ਗੌਰ ਕਰਦਾ ਹਾਂ।
6 ਰਾਤ ਦੇ ਵੇਲੇ ਮੈਨੂੰ ਆਪਣਾ ਗੀਤ ਯਾਦ ਆਉਂਦਾ ਹੈ;+
ਮੈਂ ਆਪਣੇ ਮਨ ਵਿਚ ਸੋਚਦਾ ਹਾਂ;+
ਮੈਂ ਧਿਆਨ ਨਾਲ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ ਹਾਂ।
7 ਕੀ ਯਹੋਵਾਹ ਹਮੇਸ਼ਾ ਸਾਡੇ ਤੋਂ ਮੂੰਹ ਮੋੜੀ ਰੱਖੇਗਾ?+
ਕੀ ਉਹ ਫਿਰ ਕਦੀ ਸਾਡੇ ʼਤੇ ਮਿਹਰ ਨਹੀਂ ਕਰੇਗਾ?+
8 ਕੀ ਸਾਨੂੰ ਉਸ ਦਾ ਅਟੱਲ ਪਿਆਰ ਕਦੀ ਨਹੀਂ ਮਿਲੇਗਾ?
ਕੀ ਉਸ ਦਾ ਵਾਅਦਾ ਕਦੀ ਪੂਰਾ ਨਹੀਂ ਹੋਵੇਗਾ?
9 ਕੀ ਪਰਮੇਸ਼ੁਰ ਸਾਡੇ ʼਤੇ ਮਿਹਰ ਕਰਨੀ ਭੁੱਲ ਗਿਆ ਹੈ?+
ਕੀ ਗੁੱਸੇ ਵਿਚ ਆ ਕੇ ਉਸ ਨੇ ਰਹਿਮ ਕਰਨਾ ਛੱਡ ਦਿੱਤਾ ਹੈ? (ਸਲਹ)
10 ਕੀ ਮੈਂ ਇਹੀ ਕਹਿੰਦਾ ਰਹਾਂ: “ਇਹ ਗੱਲ ਮੈਨੂੰ ਦੁਖੀ ਕਰਦੀ ਹੈ:+
ਅੱਤ ਮਹਾਨ ਨੇ ਸਾਡੀ ਮਦਦ ਕਰਨ ਤੋਂ ਆਪਣਾ ਸੱਜਾ ਹੱਥ ਰੋਕ ਰੱਖਿਆ ਹੈ”?
11 ਮੈਂ ਯਾਹ ਦੇ ਕੰਮਾਂ ਨੂੰ ਯਾਦ ਕਰਾਂਗਾ;
ਮੈਂ ਪੁਰਾਣੇ ਸਮਿਆਂ ਵਿਚ ਕੀਤੇ ਤੇਰੇ ਹੈਰਾਨੀਜਨਕ ਕੰਮਾਂ ਨੂੰ ਯਾਦ ਕਰਾਂਗਾ।
13 ਹੇ ਪਰਮੇਸ਼ੁਰ, ਤੇਰੇ ਰਾਹ ਪਵਿੱਤਰ ਹਨ।
ਹੇ ਪਰਮੇਸ਼ੁਰ, ਹੋਰ ਕਿਹੜਾ ਦੇਵਤਾ ਤੇਰੇ ਜਿੰਨਾ ਮਹਾਨ ਹੈ?+
14 ਤੂੰ ਸੱਚਾ ਪਰਮੇਸ਼ੁਰ ਹੈਂ ਜੋ ਹੈਰਾਨੀਜਨਕ ਕੰਮ ਕਰਦਾ ਹੈ।+
ਤੂੰ ਦੇਸ਼-ਦੇਸ਼ ਦੇ ਲੋਕਾਂ ਨੂੰ ਆਪਣੀ ਤਾਕਤ ਦਿਖਾਈ ਹੈ।+
16 ਹੇ ਪਰਮੇਸ਼ੁਰ, ਪਾਣੀਆਂ ਨੇ ਤੈਨੂੰ ਦੇਖਿਆ;
ਤੈਨੂੰ ਦੇਖ ਕੇ ਉਹ ਉਛਾਲ਼ੇ ਮਾਰਨ ਲੱਗ ਪਏ+
ਅਤੇ ਡੂੰਘੇ ਪਾਣੀਆਂ ਵਿਚ ਖਲਬਲੀ ਮੱਚ ਗਈ।
17 ਬੱਦਲਾਂ ਤੋਂ ਮੀਂਹ ਵਰ੍ਹਿਆ।
ਆਕਾਸ਼ ਵਿਚ ਬੱਦਲ ਗਰਜੇ,
ਚਾਰੇ ਦਿਸ਼ਾਵਾਂ ਵਿਚ ਤੇਰੇ ਤੀਰ ਚੱਲੇ।+
18 ਤੇਰੀ ਗਰਜ ਦੀ ਆਵਾਜ਼+ ਰਥਾਂ ਦੇ ਪਹੀਆਂ ਵਰਗੀ ਸੀ;
ਪੂਰੀ ਧਰਤੀ ਉੱਤੇ ਆਕਾਸ਼ੋਂ ਬਿਜਲੀ ਲਿਸ਼ਕੀ;+
ਧਰਤੀ ਕੰਬ ਗਈ ਅਤੇ ਹਿੱਲ ਗਈ।+
19 ਤੂੰ ਸਮੁੰਦਰ ਵਿੱਚੋਂ ਦੀ ਰਾਹ ਕੱਢਿਆ,+
ਤੂੰ ਡੂੰਘੇ ਪਾਣੀਆਂ ਵਿੱਚੋਂ ਦੀ ਰਸਤਾ ਬਣਾਇਆ;
ਪਰ ਤੇਰੇ ਕਦਮਾਂ ਦੇ ਨਿਸ਼ਾਨ ਕਿਤੇ ਦਿਖਾਈ ਨਹੀਂ ਦਿੱਤੇ।
78 ਹੇ ਮੇਰੇ ਲੋਕੋ, ਮੇਰਾ ਕਾਨੂੰਨ* ਸੁਣੋ;
ਮੇਰੀਆਂ ਗੱਲਾਂ ਵੱਲ ਕੰਨ ਲਾਓ।
2 ਮੈਂ ਆਪਣੇ ਮੂੰਹੋਂ ਇਕ ਕਹਾਵਤ ਬੋਲਾਂਗਾ।
ਮੈਂ ਪੁਰਾਣੇ ਸਮੇਂ ਦੀਆਂ ਬੁਝਾਰਤਾਂ ਪਾਵਾਂਗਾ।+
3 ਜਿਹੜੀਆਂ ਗੱਲਾਂ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸੀਆਂ ਹਨ,
ਜੋ ਅਸੀਂ ਸੁਣੀਆਂ ਅਤੇ ਜਿਨ੍ਹਾਂ ਬਾਰੇ ਅਸੀਂ ਜਾਣਦੇ ਹਾਂ,+
4 ਅਸੀਂ ਇਹ ਗੱਲਾਂ ਉਨ੍ਹਾਂ ਦੇ ਪੁੱਤਰਾਂ ਤੋਂ ਨਹੀਂ ਲੁਕਾਵਾਂਗੇ;
ਯਹੋਵਾਹ ਦੇ ਬੇਮਿਸਾਲ ਕੰਮਾਂ ਅਤੇ ਉਸ ਦੀ ਤਾਕਤ ਬਾਰੇ,
ਹਾਂ, ਉਸ ਦੇ ਅਨੋਖੇ ਕੰਮਾਂ ਬਾਰੇ,
ਅਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸਾਂਗੇ।+
5 ਉਸ ਨੇ ਯਾਕੂਬ ਵਿਚ ਇਕ ਨਿਯਮ
ਅਤੇ ਇਜ਼ਰਾਈਲ ਵਿਚ ਇਕ ਕਾਨੂੰਨ ਸਥਾਪਿਤ ਕੀਤਾ;
ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਹੁਕਮ ਦਿੱਤਾ
ਕਿ ਉਹ ਇਹ ਗੱਲਾਂ ਆਪਣੇ ਬੱਚਿਆਂ ਨੂੰ ਦੱਸਣ+
6 ਤਾਂਕਿ ਅਗਲੀ ਪੀੜ੍ਹੀ ਨੂੰ ਇਸ ਬਾਰੇ ਪਤਾ ਲੱਗੇ,
ਹਾਂ, ਪੈਦਾ ਹੋਣ ਵਾਲੇ ਬੱਚੇ ਇਸ ਬਾਰੇ ਜਾਣਨ।+
ਫਿਰ ਉਹ ਅੱਗੋਂ ਆਪਣੇ ਬੱਚਿਆਂ ਨੂੰ ਦੱਸਣ।+
7 ਇਸ ਤਰ੍ਹਾਂ ਉਹ ਪਰਮੇਸ਼ੁਰ ʼਤੇ ਭਰੋਸਾ ਕਰਨਗੇ।
8 ਇਸ ਤਰ੍ਹਾਂ ਉਹ ਆਪਣੇ ਪਿਉ-ਦਾਦਿਆਂ ਵਰਗੇ ਨਹੀਂ ਬਣਨਗੇ,
ਜਿਨ੍ਹਾਂ ਦੀ ਪੀੜ੍ਹੀ ਜ਼ਿੱਦੀ ਅਤੇ ਬਾਗ਼ੀ ਸੀ,+
ਜਿਨ੍ਹਾਂ ਦਾ ਦਿਲ ਡਾਵਾਂ-ਡੋਲ ਰਹਿੰਦਾ ਸੀ*+
ਅਤੇ ਜੋ ਪਰਮੇਸ਼ੁਰ ਪ੍ਰਤੀ ਵਫ਼ਾਦਾਰ ਨਹੀਂ ਸਨ।
9 ਇਫ਼ਰਾਈਮ ਦੇ ਲੋਕਾਂ ਦੇ ਹੱਥਾਂ ਵਿਚ ਤੀਰ-ਕਮਾਨ ਸਨ,
ਪਰ ਲੜਾਈ ਦੇ ਵੇਲੇ ਉਹ ਮੈਦਾਨ ਛੱਡ ਕੇ ਭੱਜ ਗਏ।
11 ਨਾਲੇ ਉਹ ਭੁੱਲ ਗਏ ਕਿ ਉਸ ਨੇ ਉਨ੍ਹਾਂ ਲਈ ਕੀ-ਕੀ ਕੀਤਾ ਸੀ+
ਅਤੇ ਉਨ੍ਹਾਂ ਨੂੰ ਕਿਹੜੇ ਹੈਰਾਨੀਜਨਕ ਕੰਮ ਕਰ ਕੇ ਦਿਖਾਏ ਸਨ।+
13 ਉਸ ਨੇ ਉਨ੍ਹਾਂ ਨੂੰ ਪਾਰ ਲੰਘਾਉਣ ਲਈ ਸਮੁੰਦਰ ਦੇ ਦੋ ਹਿੱਸੇ ਕਰ ਦਿੱਤੇ
14 ਦਿਨ ਵੇਲੇ ਉਸ ਨੇ ਬੱਦਲ ਨਾਲ ਉਨ੍ਹਾਂ ਦੀ ਅਗਵਾਈ ਕੀਤੀ
ਅਤੇ ਪੂਰੀ ਰਾਤ ਅੱਗ ਦੀ ਰੌਸ਼ਨੀ ਨਾਲ।+
15 ਉਸ ਨੇ ਉਜਾੜ ਵਿਚ ਚਟਾਨਾਂ ਚੀਰ ਕੇ ਪਾਣੀ ਕੱਢਿਆ,
ਉੱਥੇ ਡੂੰਘਾਈਆਂ ਵਿੱਚੋਂ ਪਾਣੀ ਵਗਣ ਲੱਗ ਪਏ ਜਿਸ ਤੋਂ ਉਨ੍ਹਾਂ ਨੇ ਰੱਜ ਕੇ ਪੀਤਾ।+
16 ਉਸ ਨੇ ਚਟਾਨ ਵਿੱਚੋਂ ਚਸ਼ਮੇ ਵਹਾਏ
ਅਤੇ ਉਨ੍ਹਾਂ ਦਾ ਪਾਣੀ ਨਦੀਆਂ ਵਾਂਗ ਵਗਿਆ।+
17 ਪਰ ਉਨ੍ਹਾਂ ਨੇ ਉਜਾੜ ਵਿਚ ਅੱਤ ਮਹਾਨ ਦੇ ਖ਼ਿਲਾਫ਼ ਬਗਾਵਤ ਕੀਤੀ,
ਇਸ ਤਰ੍ਹਾਂ ਉਹ ਪਾਪ ਕਰਨ ਵਿਚ ਲੱਗੇ ਰਹੇ;+
18 ਉਨ੍ਹਾਂ ਨੇ ਪਰਮੇਸ਼ੁਰ ਤੋਂ ਉਸ ਭੋਜਨ ਦੀ ਮੰਗ ਕੀਤੀ ਜਿਸ ਦੀ ਉਨ੍ਹਾਂ ਨੂੰ ਲਾਲਸਾ ਸੀ
19 ਉਹ ਪਰਮੇਸ਼ੁਰ ਦੇ ਖ਼ਿਲਾਫ਼ ਬੋਲੇ:
“ਕੀ ਪਰਮੇਸ਼ੁਰ ਉਜਾੜ ਵਿਚ ਵੀ ਸਾਨੂੰ ਦਾਅਵਤ ਦੇ ਸਕਦਾ ਹੈ?”+
20 ਦੇਖੋ! ਉਸ ਨੇ ਚਟਾਨ ʼਤੇ ਮਾਰਿਆ
ਅਤੇ ਉਸ ਵਿੱਚੋਂ ਪਾਣੀ ਦੀਆਂ ਨਦੀਆਂ ਫੁੱਟ ਨਿਕਲੀਆਂ।+
ਫਿਰ ਵੀ ਉਨ੍ਹਾਂ ਨੇ ਕਿਹਾ: “ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ
ਜਾਂ ਕੀ ਉਹ ਆਪਣੇ ਲੋਕਾਂ ਨੂੰ ਖਾਣ ਨੂੰ ਮੀਟ ਦੇ ਸਕਦਾ?”+
21 ਉਨ੍ਹਾਂ ਦੀਆਂ ਗੱਲਾਂ ਸੁਣ ਕੇ ਯਹੋਵਾਹ ਦਾ ਕ੍ਰੋਧ ਭੜਕ ਉੱਠਿਆ;+
ਯਾਕੂਬ ਉੱਤੇ ਅੱਗ+ ਵਰ੍ਹੀ ਅਤੇ ਇਜ਼ਰਾਈਲ ਉੱਤੇ ਉਸ ਦੇ ਗੁੱਸੇ ਦਾ ਕਹਿਰ ਆ ਪਿਆ+
22 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ʼਤੇ ਨਿਹਚਾ ਨਹੀਂ ਕੀਤੀ+
ਅਤੇ ਨਾ ਹੀ ਉਸ ਦੀ ਬਚਾਉਣ ਦੀ ਕਾਬਲੀਅਤ ਉੱਤੇ ਭਰੋਸਾ ਕੀਤਾ।
23 ਇਸ ਲਈ ਉਸ ਨੇ ਬੱਦਲਾਂ ਨੂੰ ਹੁਕਮ ਦਿੱਤਾ
ਅਤੇ ਆਕਾਸ਼ ਦੀਆਂ ਖਿੜਕੀਆਂ ਖੋਲ੍ਹ ਦਿੱਤੀਆਂ।
26 ਉਸ ਨੇ ਆਕਾਸ਼ ਵਿਚ ਪੂਰਬ ਵੱਲੋਂ ਹਵਾ ਵਗਾਈ
ਅਤੇ ਆਪਣੀ ਤਾਕਤ ਨਾਲ ਦੱਖਣ ਵੱਲੋਂ ਹਵਾ ਚਲਾਈ।+
27 ਉਸ ਨੇ ਜ਼ਮੀਨ ਦੀ ਧੂੜ ਵਾਂਗ ਆਕਾਸ਼ੋਂ ਮੀਟ ਘੱਲਿਆ
ਅਤੇ ਸਮੁੰਦਰੀ ਰੇਤ ਵਾਂਗ ਅਣਗਿਣਤ ਪੰਛੀ।
28 ਉਸ ਨੇ ਆਪਣੇ ਡੇਰੇ ਵਿਚ ਸਾਰੇ ਪਾਸੇ,
ਹਾਂ, ਆਪਣੇ ਤੰਬੂਆਂ ਦੇ ਆਲੇ-ਦੁਆਲੇ ਉਨ੍ਹਾਂ ਦੇ ਢੇਰ ਲਾ ਦਿੱਤੇ।
29 ਉਨ੍ਹਾਂ ਨੇ ਤੁੰਨ-ਤੁੰਨ ਕੇ ਖਾਧਾ;
ਉਨ੍ਹਾਂ ਨੂੰ ਜਿਸ ਚੀਜ਼ ਦੀ ਲਾਲਸਾ ਸੀ, ਉਸ ਨੇ ਉਨ੍ਹਾਂ ਨੂੰ ਦਿੱਤੀ।+
30 ਪਰ ਉਨ੍ਹਾਂ ਨੇ ਆਪਣੀ ਲਾਲਸਾ ਹੋਰ ਵਧਾ ਲਈ,
ਇਸ ਲਈ ਜਦੋਂ ਭੋਜਨ ਅਜੇ ਉਨ੍ਹਾਂ ਦੇ ਮੂੰਹਾਂ ਵਿਚ ਹੀ ਸੀ,
31 ਪਰਮੇਸ਼ੁਰ ਦਾ ਕਹਿਰ ਉਨ੍ਹਾਂ ʼਤੇ ਵਰ੍ਹਿਆ।+
ਉਸ ਨੇ ਉਨ੍ਹਾਂ ਦੇ ਬਲਵਾਨ ਆਦਮੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ+
ਅਤੇ ਇਜ਼ਰਾਈਲ ਦੇ ਜਵਾਨਾਂ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ।
33 ਇਸ ਲਈ ਉਸ ਨੇ ਉਨ੍ਹਾਂ ਦੀ ਜ਼ਿੰਦਗੀ ਸਾਹ ਵਾਂਗ ਪਲਾਂ ਵਿਚ ਹੀ ਮੁਕਾ ਦਿੱਤੀ+
ਅਤੇ ਅਚਾਨਕ ਕਹਿਰ ਵਰ੍ਹਾ ਕੇ ਉਨ੍ਹਾਂ ਦੀ ਜ਼ਿੰਦਗੀ ਦੇ ਸਾਲ ਖ਼ਤਮ ਕਰ ਦਿੱਤੇ।
34 ਪਰ ਜਦੋਂ ਵੀ ਪਰਮੇਸ਼ੁਰ ਉਨ੍ਹਾਂ ਨੂੰ ਜਾਨੋਂ ਮਾਰਦਾ ਸੀ, ਤਾਂ ਉਹ ਉਸ ਦੀ ਭਾਲ ਕਰਦੇ;+
ਉਹ ਉਸ ਕੋਲ ਵਾਪਸ ਮੁੜ ਆਉਂਦੇ ਸਨ ਅਤੇ ਉਸ ਦੀ ਖੋਜ ਕਰਦੇ ਸਨ,
35 ਉਹ ਯਾਦ ਕਰਦੇ ਸਨ ਕਿ ਪਰਮੇਸ਼ੁਰ ਉਨ੍ਹਾਂ ਦੀ ਚਟਾਨ ਸੀ+
36 ਪਰ ਉਨ੍ਹਾਂ ਨੇ ਆਪਣੀਆਂ ਗੱਲਾਂ ਨਾਲ ਉਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ
ਅਤੇ ਆਪਣੀ ਜ਼ਬਾਨ ਨਾਲ ਝੂਠ ਬੋਲਿਆ।
ਉਹ ਉਨ੍ਹਾਂ ʼਤੇ ਕਹਿਰ ਢਾਹੁਣ ਦੀ ਬਜਾਇ ਅਕਸਰ ਆਪਣਾ ਗੁੱਸਾ ਰੋਕ ਲੈਂਦਾ ਸੀ+
39 ਕਿਉਂਕਿ ਉਹ ਯਾਦ ਰੱਖਦਾ ਸੀ ਕਿ ਉਹ ਹੱਡ-ਮਾਸ ਦੇ ਇਨਸਾਨ ਹੀ ਹਨ,+
ਉਹ ਹਵਾ ਵਰਗੇ ਹਨ ਜੋ ਵਗਣ ਤੋਂ ਬਾਅਦ ਵਾਪਸ ਨਹੀਂ ਆਉਂਦੀ।
42 ਉਨ੍ਹਾਂ ਨੇ ਉਸ ਦੀ ਤਾਕਤ ਨੂੰ ਯਾਦ ਨਹੀਂ ਰੱਖਿਆ,
ਉਹ ਉਸ ਦਿਨ ਨੂੰ ਭੁੱਲ ਗਏ ਜਦੋਂ ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਛੁਡਾਇਆ ਸੀ।+
43 ਉਸ ਨੇ ਮਿਸਰ ਵਿਚ ਕਿੰਨੀਆਂ ਕਰਾਮਾਤਾਂ ਕੀਤੀਆਂ+
ਅਤੇ ਸੋਆਨ ਦੇ ਇਲਾਕੇ ਵਿਚ ਚਮਤਕਾਰ।
44 ਉਸ ਨੇ ਨੀਲ ਦਰਿਆ ਦੀਆਂ ਨਹਿਰਾਂ ਦਾ ਪਾਣੀ ਲਹੂ ਵਿਚ ਬਦਲ ਦਿੱਤਾ+
ਤਾਂਕਿ ਉਹ ਆਪਣੀ ਹੀ ਨਦੀ ਦਾ ਪਾਣੀ ਨਾ ਪੀ ਸਕਣ।
46 ਉਸ ਨੇ ਉਨ੍ਹਾਂ ਦੀ ਫ਼ਸਲ ਭੁੱਖੜ ਟਿੱਡੀਆਂ ਨੂੰ ਦੇ ਦਿੱਤੀ
ਅਤੇ ਉਨ੍ਹਾਂ ਦੀ ਮਿਹਨਤ ਦਾ ਫਲ ਟਿੱਡੀਆਂ ਦੇ ਦਲਾਂ ਨੂੰ।+
47 ਉਸ ਨੇ ਆਕਾਸ਼ੋਂ ਗੜੇ ਵਰ੍ਹਾ ਕੇ
ਉਨ੍ਹਾਂ ਦੇ ਅੰਗੂਰਾਂ ਦੇ ਬਾਗ਼ ਅਤੇ ਅੰਜੀਰਾਂ ਦੇ ਦਰਖ਼ਤ ਬਰਬਾਦ ਕਰ ਦਿੱਤੇ।+
49 ਉਨ੍ਹਾਂ ਨੂੰ ਉਸ ਦੇ ਡਾਢੇ ਕ੍ਰੋਧ ਤੇ ਪ੍ਰਚੰਡ ਗੁੱਸੇ ਦਾ ਸੇਕ ਝੱਲਣਾ ਪਿਆ,
ਉਸ ਨੇ ਕਹਿਰ ਢਾਹੁਣ ਲਈ ਦੂਤਾਂ ਦੀਆਂ ਫ਼ੌਜਾਂ ਘੱਲੀਆਂ।
50 ਉਸ ਨੇ ਆਪਣੇ ਗੁੱਸੇ ਲਈ ਰਾਹ ਤਿਆਰ ਕੀਤਾ।
ਉਸ ਨੇ ਉਨ੍ਹਾਂ ਨੂੰ ਮੌਤ ਦੇ ਮੂੰਹੋਂ ਨਹੀਂ ਬਚਾਇਆ;
ਉਸ ਨੇ ਉਨ੍ਹਾਂ* ਨੂੰ ਮਹਾਂਮਾਰੀ ਦੇ ਹਵਾਲੇ ਕਰ ਦਿੱਤਾ।
51 ਅਖ਼ੀਰ ਉਸ ਨੇ ਮਿਸਰ ਦੇ ਸਾਰੇ ਜੇਠੇ ਬੱਚਿਆਂ ਨੂੰ ਮਾਰ ਸੁੱਟਿਆ,+
ਹਾਮ ਦੇ ਤੰਬੂਆਂ ਵਿਚ ਪੈਦਾ ਹੋਏ ਪਹਿਲੇ ਬੱਚਿਆਂ ਨੂੰ।*
52 ਫਿਰ ਉਹ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ
ਅਤੇ ਭੇਡਾਂ ਵਾਂਗ+ ਉਜਾੜ ਵਿਚ ਉਨ੍ਹਾਂ ਨੂੰ ਰਾਹ ਦਿਖਾਇਆ,
53 ਉਹ ਉਨ੍ਹਾਂ ਨੂੰ ਸਹੀ-ਸਲਾਮਤ ਲੈ ਗਿਆ
ਅਤੇ ਉਨ੍ਹਾਂ ਨੂੰ ਬਿਲਕੁਲ ਵੀ ਡਰ ਨਹੀਂ ਲੱਗਾ;+
ਸਮੁੰਦਰ ਉਨ੍ਹਾਂ ਦੇ ਦੁਸ਼ਮਣਾਂ ਦੀ ਕਬਰ ਬਣ ਗਿਆ।+
54 ਉਹ ਉਨ੍ਹਾਂ ਨੂੰ ਆਪਣੇ ਪਵਿੱਤਰ ਇਲਾਕੇ ਵਿਚ ਲੈ ਕੇ ਆਇਆ,+
ਉਸ ਨੇ ਇਹ ਪਹਾੜੀ ਇਲਾਕਾ ਆਪਣੇ ਸੱਜੇ ਹੱਥ ਨਾਲ ਜਿੱਤਿਆ ਸੀ।+
55 ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਸਾਮ੍ਹਣਿਓਂ ਕੱਢ ਦਿੱਤਾ;+
ਉਸ ਨੇ ਰੱਸੀ ਨਾਲ ਨਾਪ ਕੇ ਉਨ੍ਹਾਂ ਵਿਚ ਵਿਰਾਸਤ ਵੰਡੀ;+
ਉਸ ਨੇ ਇਜ਼ਰਾਈਲ ਦੇ ਗੋਤਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਸਾਇਆ।+
57 ਉਨ੍ਹਾਂ ਨੇ ਉਸ ਤੋਂ ਮੂੰਹ ਮੋੜ ਲਿਆ ਅਤੇ ਉਹ ਵੀ ਆਪਣੇ ਪਿਉ-ਦਾਦਿਆਂ ਵਾਂਗ ਧੋਖੇਬਾਜ਼ ਨਿਕਲੇ।+
ਉਹ ਢਿੱਲੀ ਕਮਾਨ ਵਾਂਗ ਭਰੋਸੇ ਦੇ ਲਾਇਕ ਨਹੀਂ ਸਨ।+
58 ਉਹ ਆਪਣੀਆਂ ਉੱਚੀਆਂ ਥਾਵਾਂ* ਨਾਲ ਉਸ ਨੂੰ ਗੁੱਸਾ ਚੜ੍ਹਾਉਂਦੇ ਰਹੇ+
ਅਤੇ ਆਪਣੀਆਂ ਮੂਰਤਾਂ ਨਾਲ ਉਸ ਦਾ ਕ੍ਰੋਧ ਭੜਕਾਉਂਦੇ ਰਹੇ।+
59 ਇਹ ਸਭ ਕੁਝ ਦੇਖ ਕੇ ਪਰਮੇਸ਼ੁਰ ਗੁੱਸੇ ਵਿਚ ਲਾਲ-ਪੀਲ਼ਾ ਹੋ ਗਿਆ+
ਅਤੇ ਇਜ਼ਰਾਈਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।
61 ਉਸ ਨੇ ਆਪਣੀ ਤਾਕਤ ਅਤੇ ਸ਼ਾਨੋ-ਸ਼ੌਕਤ ਦੀ ਨਿਸ਼ਾਨੀ
ਆਪਣੇ ਦੁਸ਼ਮਣਾਂ ਦੇ ਹੱਥ ਕਰ ਦਿੱਤੀ।+
62 ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ+
ਅਤੇ ਉਹ ਆਪਣੀ ਵਿਰਾਸਤ ʼਤੇ ਕ੍ਰੋਧਵਾਨ ਸੀ।
63 ਅੱਗ ਨੇ ਉਸ ਦੇ ਗੱਭਰੂਆਂ ਨੂੰ ਭਸਮ ਕਰ ਦਿੱਤਾ
ਅਤੇ ਉਸ ਦੀਆਂ ਕੁਆਰੀਆਂ ਕੁੜੀਆਂ ਲਈ ਵਿਆਹ ਦੇ ਗੀਤ ਨਹੀਂ ਗਾਏ ਗਏ।*
65 ਫਿਰ ਯਹੋਵਾਹ ਇਵੇਂ ਉੱਠਿਆ ਜਿਵੇਂ ਨੀਂਦ ਤੋਂ ਜਾਗਿਆ ਹੋਵੇ,+
ਜਿਵੇਂ ਦਾਖਰਸ ਦਾ ਨਸ਼ਾ ਉਤਰਨ ਤੋਂ ਬਾਅਦ ਇਕ ਸੂਰਬੀਰ+ ਉੱਠਦਾ ਹੈ।
66 ਉਸ ਨੇ ਆਪਣੇ ਦੁਸ਼ਮਣਾਂ ਨੂੰ ਭਜਾ ਦਿੱਤਾ;+
ਉਨ੍ਹਾਂ ਦੇ ਮੱਥੇ ਉੱਤੇ ਕਦੀ ਨਾ ਮਿਟਣ ਵਾਲਾ ਬਦਨਾਮੀ ਦਾ ਕਲੰਕ ਲਾ ਦਿੱਤਾ।
67 ਉਸ ਨੇ ਯੂਸੁਫ਼ ਦੇ ਤੰਬੂ ਨੂੰ ਤਿਆਗ ਦਿੱਤਾ;
ਉਸ ਨੇ ਇਫ਼ਰਾਈਮ ਦੇ ਗੋਤ ਨੂੰ ਨਹੀਂ ਚੁਣਿਆ।
70 ਉਸ ਨੇ ਆਪਣੇ ਸੇਵਕ ਦਾਊਦ ਨੂੰ ਚੁਣਿਆ+
ਅਤੇ ਭੇਡਾਂ ਦੇ ਵਾੜੇ ਵਿੱਚੋਂ ਕੱਢਿਆ,+
71 ਉਸ ਨੇ ਦਾਊਦ ਨੂੰ ਦੁੱਧ ਚੁੰਘਾਉਂਦੀਆਂ ਭੇਡਾਂ ਦੀ ਦੇਖ-ਭਾਲ ਤੋਂ ਹਟਾਇਆ
ਅਤੇ ਉਸ ਨੂੰ ਯਾਕੂਬ ਯਾਨੀ ਆਪਣੇ ਲੋਕਾਂ ਦਾ ਚਰਵਾਹਾ+
ਅਤੇ ਆਪਣੀ ਵਿਰਾਸਤ ਇਜ਼ਰਾਈਲ ਦਾ ਆਗੂ ਬਣਾਇਆ।+
ਆਸਾਫ਼+ ਦਾ ਜ਼ਬੂਰ।
79 ਹੇ ਪਰਮੇਸ਼ੁਰ, ਕੌਮਾਂ ਨੇ ਤੇਰੀ ਵਿਰਾਸਤ+ ʼਤੇ ਹਮਲਾ ਕੀਤਾ ਹੈ;
ਉਨ੍ਹਾਂ ਨੇ ਤੇਰੇ ਪਵਿੱਤਰ ਮੰਦਰ ਨੂੰ ਭ੍ਰਿਸ਼ਟ ਕਰ ਦਿੱਤਾ ਹੈ;+
ਉਨ੍ਹਾਂ ਨੇ ਯਰੂਸ਼ਲਮ ਨੂੰ ਮਲਬੇ ਦਾ ਢੇਰ ਬਣਾ ਦਿੱਤਾ ਹੈ।+
2 ਉਨ੍ਹਾਂ ਨੇ ਤੇਰੇ ਸੇਵਕਾਂ ਦੀਆਂ ਲਾਸ਼ਾਂ ਆਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿੱਤੀਆਂ ਹਨ
ਅਤੇ ਤੇਰੇ ਵਫ਼ਾਦਾਰ ਸੇਵਕਾਂ ਦਾ ਮਾਸ ਧਰਤੀ ਦੇ ਜੰਗਲੀ ਜਾਨਵਰਾਂ ਨੂੰ।+
3 ਉਨ੍ਹਾਂ ਨੇ ਪੂਰੇ ਯਰੂਸ਼ਲਮ ਵਿਚ ਪਾਣੀ ਵਾਂਗ ਉਨ੍ਹਾਂ ਦਾ ਲਹੂ ਵਹਾਇਆ ਹੈ
ਅਤੇ ਉਨ੍ਹਾਂ ਨੂੰ ਦਫ਼ਨਾਉਣ ਵਾਲਾ ਕੋਈ ਨਹੀਂ ਬਚਿਆ।+
4 ਸਾਡੇ ਗੁਆਂਢੀ ਸਾਨੂੰ ਤੁੱਛ ਸਮਝਦੇ ਹਨ;+
ਸਾਡੇ ਆਲੇ-ਦੁਆਲੇ ਰਹਿਣ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਸਾਨੂੰ ਠੱਠੇ ਕਰਦੇ ਹਨ।
5 ਹੇ ਯਹੋਵਾਹ, ਤੂੰ ਕਦ ਤਕ ਸਾਡੇ ਨਾਲ ਗੁੱਸੇ ਰਹੇਂਗਾ? ਕੀ ਹਮੇਸ਼ਾ ਲਈ?+
ਤੇਰੇ ਕ੍ਰੋਧ ਦੀ ਅੱਗ ਕਦ ਤਕ ਬਲ਼ਦੀ ਰਹੇਗੀ?+
6 ਉਨ੍ਹਾਂ ਕੌਮਾਂ ʼਤੇ ਆਪਣਾ ਕ੍ਰੋਧ ਵਰ੍ਹਾ ਜੋ ਤੈਨੂੰ ਨਹੀਂ ਜਾਣਦੀਆਂ
ਅਤੇ ਉਨ੍ਹਾਂ ਹਕੂਮਤਾਂ ʼਤੇ ਜੋ ਤੇਰਾ ਨਾਂ ਨਹੀਂ ਲੈਂਦੀਆਂ+
7 ਕਿਉਂਕਿ ਉਨ੍ਹਾਂ ਨੇ ਯਾਕੂਬ ਨੂੰ ਨਿਗਲ਼ ਲਿਆ ਹੈ
ਅਤੇ ਉਸ ਦਾ ਦੇਸ਼ ਉਜਾੜ ਦਿੱਤਾ ਹੈ।+
8 ਸਾਡੇ ਪਿਉ-ਦਾਦਿਆਂ ਦੀਆਂ ਗ਼ਲਤੀਆਂ ਦਾ ਲੇਖਾ ਸਾਡੇ ਤੋਂ ਨਾ ਲੈ।+
ਛੇਤੀ-ਛੇਤੀ ਸਾਡੇ ʼਤੇ ਦਇਆ ਕਰ+
ਕਿਉਂਕਿ ਸਾਡਾ ਹਾਲ ਬਹੁਤ ਬੁਰਾ ਹੋ ਚੁੱਕਾ ਹੈ।
9 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ, ਆਪਣੇ ਮਹਿਮਾਵਾਨ ਨਾਂ ਦੀ ਖ਼ਾਤਰ
ਸਾਡੀ ਮਦਦ ਕਰ;+
ਹਾਂ, ਆਪਣੇ ਨਾਂ ਦੀ ਖ਼ਾਤਰ ਸਾਨੂੰ ਬਚਾ ਅਤੇ ਸਾਡੇ ਪਾਪ ਮਾਫ਼ ਕਰ।+
10 ਕੌਮਾਂ ਕਿਉਂ ਕਹਿਣ: “ਹੁਣ ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+
ਸਾਡੀਆਂ ਅੱਖਾਂ ਸਾਮ੍ਹਣੇ ਕੌਮਾਂ ਜਾਣ ਲੈਣ
ਕਿ ਤੇਰੇ ਸੇਵਕਾਂ ਦੇ ਵਹਾਏ ਗਏ ਲਹੂ ਦਾ ਬਦਲਾ ਲੈ ਲਿਆ ਗਿਆ ਹੈ।+
11 ਤੂੰ ਕੈਦੀਆਂ ਦੇ ਹਉਕਿਆਂ ਨੂੰ ਸੁਣ।+
ਆਪਣੀ ਵੱਡੀ ਤਾਕਤ* ਨਾਲ ਉਨ੍ਹਾਂ ਨੂੰ ਬਚਾ* ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ।+
13 ਫਿਰ ਤੇਰੇ ਲੋਕ ਅਤੇ ਤੇਰੀ ਚਰਾਂਦ ਦੀਆਂ ਭੇਡਾਂ,+
ਹਾਂ, ਅਸੀਂ ਸਾਰੇ ਹਮੇਸ਼ਾ ਤੇਰਾ ਧੰਨਵਾਦ ਕਰਾਂਗੇ
ਅਤੇ ਪੀੜ੍ਹੀਓ-ਪੀੜ੍ਹੀ ਤੇਰੀ ਮਹਿਮਾ ਕਰਾਂਗੇ।+
ਨਿਰਦੇਸ਼ਕ ਲਈ ਹਿਦਾਇਤ: “ਸੋਸਨ ਦੇ ਫੁੱਲ”* ਸੁਰ ਮੁਤਾਬਕ। ਯਾਦ ਕਰਾਉਣ ਲਈ। ਆਸਾਫ਼+ ਦਾ ਜ਼ਬੂਰ।
80 ਹੇ ਇਜ਼ਰਾਈਲ ਦੇ ਚਰਵਾਹੇ, ਸੁਣ,
ਤੂੰ ਜੋ ਭੇਡਾਂ ਦੇ ਝੁੰਡ ਵਾਂਗ ਯੂਸੁਫ਼ ਦੀ ਅਗਵਾਈ ਕਰਦਾ ਹੈਂ।+
4 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਕਦ ਤਕ ਤੇਰਾ ਕ੍ਰੋਧ ਆਪਣੇ ਲੋਕਾਂ ਉੱਤੇ ਰਹੇਗਾ ਅਤੇ ਤੂੰ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਅਣਸੁਣੀਆਂ ਕਰੇਂਗਾ?+
5 ਤੂੰ ਰੋਟੀ ਦੀ ਬਜਾਇ ਹੰਝੂਆਂ ਨਾਲ ਉਨ੍ਹਾਂ ਦਾ ਢਿੱਡ ਭਰਦਾ ਹੈਂ,
ਤੂੰ ਉਨ੍ਹਾਂ ਨੂੰ ਹੰਝੂਆਂ ਦੇ ਪਿਆਲੇ ਭਰ-ਭਰ ਕੇ ਪਿਲਾਉਂਦਾ ਹੈਂ।
6 ਤੂੰ ਸਾਡੇ ਗੁਆਂਢੀਆਂ ਨੂੰ ਸਾਡੇ ʼਤੇ ਕਬਜ਼ਾ ਕਰਨ ਲਈ ਆਪਸ ਵਿਚ ਲੜਨ ਦਿੰਦਾ ਹੈਂ;
ਸਾਡੇ ਦੁਸ਼ਮਣ ਸਾਨੂੰ ਤਰ੍ਹਾਂ-ਤਰ੍ਹਾਂ ਦੇ ਮਜ਼ਾਕ ਕਰਦੇ ਹਨ।+
7 ਹੇ ਸੈਨਾਵਾਂ ਦੇ ਪਰਮੇਸ਼ੁਰ, ਸਾਡੇ ʼਤੇ ਦੁਬਾਰਾ ਮਿਹਰ ਕਰ;
ਸਾਡੇ ਉੱਤੇ ਆਪਣੇ ਚਿਹਰੇ ਦਾ ਨੂਰ ਚਮਕਾ ਤਾਂਕਿ ਅਸੀਂ ਬਚ ਜਾਈਏ।+
8 ਤੂੰ ਮਿਸਰ ਤੋਂ ਇਕ ਅੰਗੂਰੀ ਵੇਲ+ ਲਿਆਇਆ।
ਤੂੰ ਕੌਮਾਂ ਨੂੰ ਕੱਢ ਕੇ ਉਨ੍ਹਾਂ ਦੀ ਥਾਂ ਉਸ ਨੂੰ ਲਾ ਦਿੱਤਾ।+
9 ਤੂੰ ਉਸ ਲਈ ਜਗ੍ਹਾ ਤਿਆਰ ਕੀਤੀ,
ਫਿਰ ਉਸ ਨੇ ਜੜ੍ਹ ਫੜੀ ਅਤੇ ਉਹ ਪੂਰੇ ਦੇਸ਼ ਵਿਚ ਫੈਲ ਗਈ।+
10 ਉਸ ਨਾਲ ਪਹਾੜਾਂ ʼਤੇ ਛਾਂ ਹੋ ਗਈ
ਅਤੇ ਉਸ ਦੀਆਂ ਟਾਹਣੀਆਂ ਨਾਲ ਪਰਮੇਸ਼ੁਰ ਦੇ ਦਿਆਰ ਢਕੇ ਗਏ।
12 ਤੂੰ ਅੰਗੂਰਾਂ ਦੇ ਬਾਗ਼ ਦੁਆਲੇ ਬਣੀ ਪੱਥਰਾਂ ਦੀ ਕੰਧ ਕਿਉਂ ਤੋੜ ਦਿੱਤੀ ਹੈ?+
ਹਰੇਕ ਲੰਘਣ ਵਾਲਾ ਉਸ ਦਾ ਫਲ ਤੋੜ ਲੈਂਦਾ ਹੈ।+
13 ਜੰਗਲੀ ਸੂਰ ਉਸ ਨੂੰ ਤਹਿਸ-ਨਹਿਸ ਕਰਦੇ ਹਨ
ਅਤੇ ਜੰਗਲੀ ਜਾਨਵਰ ਉਸ ਦੇ ਪੱਤੇ ਖਾਂਦੇ ਹਨ।+
14 ਹੇ ਸੈਨਾਵਾਂ ਦੇ ਪਰਮੇਸ਼ੁਰ, ਕਿਰਪਾ ਕਰ ਕੇ ਵਾਪਸ ਆ।
ਸਵਰਗ ਤੋਂ ਹੇਠਾਂ ਦੇਖ!
ਇਸ ਅੰਗੂਰੀ ਵੇਲ ਦੀ ਦੇਖ-ਭਾਲ ਕਰ।+
15 ਹਾਂ, ਉਸ ਦਾਬ* ਦੀ ਜੋ ਤੇਰੇ ਸੱਜੇ ਹੱਥ ਨੇ ਲਾਈ ਸੀ+
ਅਤੇ ਉਸ ਟਾਹਣੀ ਦੀ ਦੇਖ-ਭਾਲ ਕਰ ਜਿਸ ਨੂੰ ਤੂੰ ਆਪਣੇ ਲਈ ਮਜ਼ਬੂਤ ਬਣਾਇਆ ਸੀ।+
16 ਇਸ ਨੂੰ ਵੱਢ ਕੇ ਸਾੜ ਦਿੱਤਾ ਗਿਆ ਹੈ।+
ਉਹ ਤੇਰੇ ਝਿੜਕਣ ਨਾਲ ਨਾਸ਼ ਹੋ ਜਾਂਦੇ ਹਨ।
17 ਤੇਰਾ ਹੱਥ ਉਸ ਆਦਮੀ ਨੂੰ ਸਹਾਰਾ ਦੇਵੇ ਜੋ ਤੇਰੇ ਸੱਜੇ ਹੱਥ ਹੈ,
ਹਾਂ, ਮਨੁੱਖ ਦੇ ਪੁੱਤਰ ਨੂੰ ਜਿਸ ਨੂੰ ਤੂੰ ਆਪਣੇ ਲਈ ਤਕੜਾ ਕੀਤਾ ਹੈ।+
18 ਫਿਰ ਅਸੀਂ ਤੇਰੇ ਤੋਂ ਮੂੰਹ ਨਹੀਂ ਮੋੜਾਂਗੇ।
ਸਾਨੂੰ ਜੀਉਂਦਾ ਰੱਖ ਤਾਂਕਿ ਅਸੀਂ ਤੇਰਾ ਨਾਂ ਲਈਏ।
19 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਸਾਡੇ ʼਤੇ ਦੁਬਾਰਾ ਮਿਹਰ ਕਰ;
ਸਾਡੇ ਉੱਤੇ ਆਪਣੇ ਚਿਹਰੇ ਦਾ ਨੂਰ ਚਮਕਾ ਤਾਂਕਿ ਅਸੀਂ ਬਚ ਜਾਈਏ।+
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ। ਆਸਾਫ਼ ਦਾ ਜ਼ਬੂਰ।+
81 ਖ਼ੁਸ਼ੀ ਨਾਲ ਪਰਮੇਸ਼ੁਰ ਦੀ ਜੈ-ਜੈ ਕਾਰ ਕਰੋ ਜਿਹੜਾ ਸਾਡੀ ਤਾਕਤ ਹੈ।+
ਯਾਕੂਬ ਦੇ ਪਰਮੇਸ਼ੁਰ ਦੇ ਜਸ ਗਾਓ।
2 ਸੰਗੀਤ ਦੀ ਧੁਨ ਛੇੜੋ ਅਤੇ ਡਫਲੀ ਵਜਾਓ,
ਤਾਰਾਂ ਵਾਲਾ ਸਾਜ਼ ਤੇ ਸੁਰੀਲੀ ਰਬਾਬ ਵਜਾਓ।
4 ਇਹ ਇਜ਼ਰਾਈਲ ਲਈ ਫ਼ਰਮਾਨ ਹੈ
ਅਤੇ ਯਾਕੂਬ ਦੇ ਪਰਮੇਸ਼ੁਰ ਦਾ ਹੁਕਮ ਹੈ।+
ਮੈਂ ਇਕ ਆਵਾਜ਼* ਸੁਣੀ ਜਿਸ ਨੂੰ ਮੈਂ ਨਹੀਂ ਪਛਾਣਿਆ:
6 “ਮੈਂ ਉਸ ਦੇ ਮੋਢਿਆਂ ਤੋਂ ਭਾਰ ਲਾਹਿਆ;+
ਉਸ ਦੇ ਹੱਥੋਂ ਟੋਕਰੀ ਛੁਡਾਈ।
ਮੈਂ ਤੈਨੂੰ ਮਰੀਬਾਹ* ਦੇ ਪਾਣੀਆਂ ਕੋਲ ਪਰਖਿਆ।+ (ਸਲਹ)
8 ਹੇ ਮੇਰੀ ਪਰਜਾ, ਸੁਣ ਅਤੇ ਮੈਂ ਤੇਰੇ ਵਿਰੁੱਧ ਗਵਾਹੀ ਦਿਆਂਗਾ।
ਹੇ ਇਜ਼ਰਾਈਲ, ਕਾਸ਼! ਤੂੰ ਮੇਰੀ ਗੱਲ ਸੁਣਦਾ।+
9 ਫਿਰ ਤੇਰੇ ਵਿਚ ਕੋਈ ਵੀ ਪਰਾਇਆ ਦੇਵਤਾ ਨਹੀਂ ਹੋਵੇਗਾ
ਅਤੇ ਨਾ ਹੀ ਤੂੰ ਕਿਸੇ ਝੂਠੇ ਦੇਵਤੇ ਸਾਮ੍ਹਣੇ ਮੱਥਾ ਟੇਕੇਂਗਾ।+
10 ਮੈਂ ਤੇਰਾ ਪਰਮੇਸ਼ੁਰ ਯਹੋਵਾਹ ਹਾਂ,
ਮੈਂ ਹੀ ਤੈਨੂੰ ਮਿਸਰ ਤੋਂ ਕੱਢ ਕੇ ਲਿਆਇਆ ਸੀ।+
ਆਪਣਾ ਮੂੰਹ ਪੂਰਾ ਖੋਲ੍ਹ ਅਤੇ ਮੈਂ ਇਸ ਨੂੰ ਭੋਜਨ ਨਾਲ ਭਰ ਦਿਆਂਗਾ।+
11 ਪਰ ਮੇਰੀ ਪਰਜਾ ਨੇ ਮੇਰੀ ਆਵਾਜ਼ ਨਹੀਂ ਸੁਣੀ;
ਇਜ਼ਰਾਈਲ ਮੇਰੇ ਅਧੀਨ ਨਹੀਂ ਰਿਹਾ।+
12 ਇਸ ਲਈ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਦਿਲ ਦੇ ਢੀਠਪੁਣੇ ਮੁਤਾਬਕ ਚੱਲਣ ਦਿੱਤਾ;
13 ਕਾਸ਼! ਮੇਰੀ ਪਰਜਾ ਮੇਰੀ ਗੱਲ ਸੁਣਦੀ+
ਅਤੇ ਇਜ਼ਰਾਈਲ ਮੇਰੇ ਰਾਹਾਂ ʼਤੇ ਚੱਲਦਾ,+
14 ਤਾਂ ਮੈਂ ਉਨ੍ਹਾਂ ਦੇ ਦੁਸ਼ਮਣਾਂ ਨੂੰ ਝੱਟ ਹਰਾ ਦਿੰਦਾ
ਅਤੇ ਉਨ੍ਹਾਂ ਦੇ ਵੈਰੀਆਂ ʼਤੇ ਹੱਥ ਚੁੱਕਦਾ।+
15 ਯਹੋਵਾਹ ਨਾਲ ਨਫ਼ਰਤ ਕਰਨ ਵਾਲੇ ਉਸ ਦੇ ਸਾਮ੍ਹਣੇ ਡਰ ਨਾਲ ਕੰਬਣਗੇ,
ਉਹ ਹਮੇਸ਼ਾ ਲਈ ਖ਼ਤਮ ਹੋ ਜਾਣਗੇ।
ਆਸਾਫ਼ ਦਾ ਜ਼ਬੂਰ।+
2 “ਤੁਸੀਂ ਕਦੋਂ ਤਕ ਬੇਇਨਸਾਫ਼ੀ ਕਰਦੇ ਰਹੋਗੇ?+
ਅਤੇ ਕਦੋਂ ਤਕ ਦੁਸ਼ਟਾਂ ਦੀ ਤਰਫ਼ਦਾਰੀ ਕਰਦੇ ਰਹੋਗੇ?+ (ਸਲਹ)
3 ਮਾਮੂਲੀ ਲੋਕਾਂ ਅਤੇ ਯਤੀਮਾਂ* ਦਾ ਪੱਖ ਲਓ।+
ਬੇਸਹਾਰਾ ਅਤੇ ਕੰਗਾਲ ਲੋਕਾਂ ਨਾਲ ਨਿਆਂ ਕਰੋ।+
4 ਮਾਮੂਲੀ ਅਤੇ ਗ਼ਰੀਬ ਲੋਕਾਂ ਨੂੰ ਬਚਾਓ;
ਉਨ੍ਹਾਂ ਨੂੰ ਦੁਸ਼ਟ ਦੇ ਹੱਥੋਂ ਛੁਡਾਓ।”
5 ਉਹ* ਨਾ ਤਾਂ ਕੁਝ ਜਾਣਦੇ ਹਨ ਤੇ ਨਾ ਹੀ ਕੁਝ ਸਮਝਦੇ ਹਨ;+
ਉਹ ਹਨੇਰੇ ਵਿਚ ਚੱਲ ਰਹੇ ਹਨ;
ਧਰਤੀ ਦੀਆਂ ਨੀਂਹਾਂ ਹਿਲਾਈਆਂ ਜਾ ਰਹੀਆਂ ਹਨ।+
8 ਹੇ ਪਰਮੇਸ਼ੁਰ, ਉੱਠ ਅਤੇ ਧਰਤੀ ਦਾ ਨਿਆਂ ਕਰ+
ਕਿਉਂਕਿ ਸਾਰੀਆਂ ਕੌਮਾਂ ਤੇਰੀਆਂ ਹਨ।
ਆਸਾਫ਼+ ਦਾ ਜ਼ਬੂਰ।
3 ਉਹ ਤੇਰੇ ਲੋਕਾਂ ਖ਼ਿਲਾਫ਼ ਮੱਕਾਰੀ ਨਾਲ ਗੁੱਝੀਆਂ ਸਾਜ਼ਸ਼ਾਂ ਘੜਦੇ ਹਨ;
ਉਹ ਤੇਰੇ ਖ਼ਾਸ* ਲੋਕਾਂ ਵਿਰੁੱਧ ਮਨਸੂਬੇ ਘੜਦੇ ਹਨ।
4 ਉਹ ਕਹਿੰਦੇ ਹਨ: “ਆਓ ਅਸੀਂ ਉਨ੍ਹਾਂ ਦੀ ਕੌਮ ਨੂੰ ਮਿਟਾ ਦੇਈਏ+
ਤਾਂਕਿ ਇਜ਼ਰਾਈਲ ਦਾ ਨਾਂ ਫਿਰ ਕਦੇ ਯਾਦ ਨਾ ਕੀਤਾ ਜਾਵੇ।”
5 ਉਹ ਇਕ ਮਨ ਹੋ ਕੇ ਯੋਜਨਾ ਬਣਾਉਂਦੇ ਹਨ;
ਉਨ੍ਹਾਂ ਨੇ ਤੇਰੇ ਨਾਲ ਲੜਨ ਲਈ ਗਠਜੋੜ* ਕੀਤਾ ਹੈ+—
10 ਉਨ੍ਹਾਂ ਨੂੰ ਏਨ-ਦੋਰ ਵਿਚ ਨਾਸ਼ ਕੀਤਾ ਗਿਆ;+
ਉਹ ਜ਼ਮੀਨ ਦੀ ਰੂੜੀ ਬਣ ਗਏ।
11 ਉਨ੍ਹਾਂ ਦੇ ਉੱਚ ਅਧਿਕਾਰੀਆਂ ਦਾ ਹਾਲ ਓਰੇਬ ਅਤੇ ਜ਼ਏਬ ਵਰਗਾ ਕਰ+
ਅਤੇ ਉਨ੍ਹਾਂ ਦੇ ਹਾਕਮਾਂ ਦਾ ਹਸ਼ਰ ਜ਼ਬਾਹ ਅਤੇ ਸਲਮੁੰਨਾ ਵਰਗਾ ਕਰ+
12 ਕਿਉਂਕਿ ਉਨ੍ਹਾਂ ਨੇ ਕਿਹਾ: “ਆਓ ਅਸੀਂ ਉਸ ਦੇਸ਼ ਉੱਤੇ ਕਬਜ਼ਾ ਕਰੀਏ ਜਿੱਥੇ ਪਰਮੇਸ਼ੁਰ ਵੱਸਦਾ ਹੈ।”
13 ਹੇ ਮੇਰੇ ਪਰਮੇਸ਼ੁਰ, ਤੂੰ ਉਨ੍ਹਾਂ ਨੂੰ ਕੰਡਿਆਲ਼ੀਆਂ ਝਾੜੀਆਂ ਵਾਂਗ ਬਣਾ ਦੇ ਜੋ ਵਾਵਰੋਲੇ ਵਿਚ ਉੱਡ ਜਾਂਦੀਆਂ ਹਨ,+
ਉਨ੍ਹਾਂ ਨੂੰ ਘਾਹ-ਫੂਸ ਵਾਂਗ ਬਣਾ ਦੇ ਜਿਸ ਨੂੰ ਹਵਾ ਉਡਾ ਲੈ ਜਾਂਦੀ ਹੈ,
14 ਜਿਵੇਂ ਅੱਗ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ,
ਜਿਵੇਂ ਅੱਗ ਦੀਆਂ ਲਪਟਾਂ ਪਹਾੜਾਂ ਨੂੰ ਭਸਮ ਕਰ ਦਿੰਦੀਆਂ ਹਨ,+
15 ਤਿਵੇਂ ਤੂੰ ਤੂਫ਼ਾਨ ʼਤੇ ਸਵਾਰ ਹੋ ਕੇ ਉਨ੍ਹਾਂ ਦਾ ਪਿੱਛਾ ਕਰ+
ਅਤੇ ਝੱਖੜ ਝੁਲਾ ਕੇ ਉਨ੍ਹਾਂ ਦੇ ਸਾਹ ਸੁਕਾ ਦੇ।+
16 ਉਨ੍ਹਾਂ ਦਾ ਮੂੰਹ ਸ਼ਰਮਿੰਦਗੀ ਨਾਲ ਢਕ ਦੇ
ਤਾਂਕਿ ਹੇ ਯਹੋਵਾਹ, ਉਹ ਤੇਰੇ ਨਾਂ ਦੀ ਤਲਾਸ਼ ਕਰਨ।
17 ਉਹ ਸ਼ਰਮਿੰਦੇ ਕੀਤੇ ਜਾਣ ਅਤੇ ਉਨ੍ਹਾਂ ʼਤੇ ਹਮੇਸ਼ਾ ਡਰ ਛਾਇਆ ਰਹੇ;
ਉਹ ਬੇਇੱਜ਼ਤ ਕੀਤੇ ਜਾਣ ਅਤੇ ਨਾਸ਼ ਹੋ ਜਾਣ;
18 ਲੋਕਾਂ ਨੂੰ ਪਤਾ ਲੱਗ ਜਾਵੇ ਕਿ ਸਿਰਫ਼ ਤੂੰ ਹੀ ਜਿਸ ਦਾ ਨਾਂ ਯਹੋਵਾਹ ਹੈ,+
ਸਾਰੀ ਧਰਤੀ ʼਤੇ ਅੱਤ ਮਹਾਨ ਹੈਂ।+
ਗੱਤੀਥ* ਬਾਰੇ ਨਿਰਦੇਸ਼ਕ ਲਈ ਹਿਦਾਇਤ; ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
84 ਹੇ ਸੈਨਾਵਾਂ ਦੇ ਯਹੋਵਾਹ, ਮੈਨੂੰ ਤੇਰੇ ਸ਼ਾਨਦਾਰ ਡੇਰੇ ਨਾਲ ਕਿੰਨਾ ਪਿਆਰ ਹੈ!+
2 ਯਹੋਵਾਹ ਦੇ ਘਰ ਦੇ ਵਿਹੜਿਆਂ ਨੂੰ ਦੇਖਣ ਲਈ ਮੇਰਾ ਮਨ ਤਰਸ ਰਿਹਾ ਹੈ,
ਮੈਂ ਉੱਥੇ ਜਾਣ ਲਈ ਉਤਾਵਲਾ ਹਾਂ,+
ਮੇਰਾ ਤਨ-ਮਨ ਖ਼ੁਸ਼ੀ ਨਾਲ ਜੀਉਂਦੇ ਪਰਮੇਸ਼ੁਰ ਦੀ ਜੈ-ਜੈ ਕਾਰ ਕਰਦਾ ਹੈ।
3 ਹੇ ਸੈਨਾਵਾਂ ਦੇ ਯਹੋਵਾਹ, ਮੇਰੇ ਰਾਜੇ ਅਤੇ ਮੇਰੇ ਪਰਮੇਸ਼ੁਰ,
ਤੇਰੀ ਸ਼ਾਨਦਾਰ ਵੇਦੀ ਦੇ ਨੇੜੇ ਪੰਛੀ ਵੀ ਬਸੇਰਾ ਕਰਦੇ ਹਨ,
ਉੱਥੇ ਅਬਾਬੀਲ* ਆਪਣਾ ਆਲ੍ਹਣਾ ਪਾਉਂਦੀ ਹੈ
ਅਤੇ ਆਪਣੇ ਬੱਚੇ ਪਾਲਦੀ ਹੈ।
4 ਖ਼ੁਸ਼ ਹਨ ਉਹ ਜਿਹੜੇ ਤੇਰੇ ਘਰ ਵਿਚ ਵੱਸਦੇ ਹਨ!+
ਉਹ ਲਗਾਤਾਰ ਤੇਰੀ ਮਹਿਮਾ ਕਰਦੇ ਹਨ।+ (ਸਲਹ)
5 ਖ਼ੁਸ਼ ਹਨ ਉਹ ਜਿਹੜੇ ਤੇਰੇ ਤੋਂ ਤਾਕਤ ਪਾਉਂਦੇ ਹਨ,+
ਜਿਨ੍ਹਾਂ ਦਾ ਦਿਲ ਤੇਰੇ ਘਰ ਨੂੰ ਜਾਂਦੇ ਰਾਹਾਂ ʼਤੇ ਜਾਣ ਲਈ ਬੇਤਾਬ ਰਹਿੰਦਾ ਹੈ।
6 ਜਦ ਉਹ ਬਾਕਾ ਦੀ ਵਾਦੀ* ਵਿੱਚੋਂ ਦੀ ਲੰਘਦੇ ਹਨ,
ਉਹ ਇਸ ਨੂੰ ਪਾਣੀ ਦੇ ਚਸ਼ਮਿਆਂ ਦਾ ਇਲਾਕਾ ਸਮਝਦੇ ਹਨ
ਅਤੇ ਪਹਿਲੀ ਵਰਖਾ ਉੱਥੇ ਬਰਕਤਾਂ ਦੀ ਝੜੀ ਲਾ ਦਿੰਦੀ ਹੈ।*
7 ਉਹ ਤੁਰਦੇ ਜਾਂਦੇ ਹਨ ਅਤੇ ਉਨ੍ਹਾਂ ਦੀ ਤਾਕਤ ਵਧਦੀ ਜਾਂਦੀ ਹੈ;+
ਹਰ ਕੋਈ ਸੀਓਨ ਵਿਚ ਪਰਮੇਸ਼ੁਰ ਸਾਮ੍ਹਣੇ ਹਾਜ਼ਰ ਹੁੰਦਾ ਹੈ।
8 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ, ਮੇਰੀ ਫ਼ਰਿਆਦ ਸੁਣ;
ਹੇ ਯਾਕੂਬ ਦੇ ਪਰਮੇਸ਼ੁਰ, ਮੇਰੀ ਦੁਆ ਸੁਣ। (ਸਲਹ)
10 ਕਿਸੇ ਹੋਰ ਥਾਂ ਹਜ਼ਾਰ ਦਿਨ ਰਹਿਣ ਨਾਲੋਂ
ਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ ਰਹਿਣਾ ਕਿਤੇ ਚੰਗਾ ਹੈ!+
ਦੁਸ਼ਟਾਂ ਦੇ ਤੰਬੂਆਂ ਵਿਚ ਰਹਿਣ ਨਾਲੋਂ
ਮੈਨੂੰ ਆਪਣੇ ਪਰਮੇਸ਼ੁਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹਾ ਹੋਣਾ ਜ਼ਿਆਦਾ ਪਸੰਦ ਹੈ।
11 ਯਹੋਵਾਹ ਪਰਮੇਸ਼ੁਰ ਸਾਡਾ ਸੂਰਜ+ ਅਤੇ ਸਾਡੀ ਢਾਲ ਹੈ;+
ਉਹ ਸਾਡੇ ʼਤੇ ਮਿਹਰ ਕਰਦਾ ਹੈ ਅਤੇ ਸਾਨੂੰ ਇੱਜ਼ਤ-ਮਾਣ ਬਖ਼ਸ਼ਦਾ ਹੈ।
12 ਹੇ ਸੈਨਾਵਾਂ ਦੇ ਯਹੋਵਾਹ,
ਖ਼ੁਸ਼ ਹੈ ਉਹ ਇਨਸਾਨ ਜਿਹੜਾ ਤੇਰੇ ʼਤੇ ਭਰੋਸਾ ਰੱਖਦਾ ਹੈ।+
ਨਿਰਦੇਸ਼ਕ ਲਈ ਹਿਦਾਇਤ। ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
3 ਤੂੰ ਆਪਣੇ ਗੁੱਸੇ ਦਾ ਕਹਿਰ ਰੋਕ ਲਿਆ;
ਤੂੰ ਆਪਣਾ ਡਾਢਾ ਕ੍ਰੋਧ ਸ਼ਾਂਤ ਕੀਤਾ।+
4 ਹੇ ਸਾਡੇ ਮੁਕਤੀਦਾਤੇ ਪਰਮੇਸ਼ੁਰ, ਸਾਡੇ ʼਤੇ ਦੁਬਾਰਾ ਮਿਹਰ ਕਰ
ਅਤੇ ਸਾਡੇ ਨਾਲ ਨਾਰਾਜ਼ ਨਾ ਰਹਿ।+
5 ਕੀ ਤੂੰ ਹਮੇਸ਼ਾ ਸਾਡੇ ʼਤੇ ਕ੍ਰੋਧਵਾਨ ਰਹੇਂਗਾ?+
ਕੀ ਤੂੰ ਪੀੜ੍ਹੀਓ-ਪੀੜ੍ਹੀ ਆਪਣਾ ਗੁੱਸਾ ਦਿਖਾਉਂਦਾ ਰਹੇਂਗਾ?
6 ਕੀ ਤੂੰ ਸਾਡੇ ਵਿਚ ਦੁਬਾਰਾ ਜਾਨ ਨਹੀਂ ਪਾਏਂਗਾ
ਤਾਂਕਿ ਤੇਰੇ ਲੋਕ ਤੇਰੇ ਕਰਕੇ ਖ਼ੁਸ਼ ਹੋਣ?+
7 ਹੇ ਯਹੋਵਾਹ, ਸਾਨੂੰ ਆਪਣਾ ਅਟੱਲ ਪਿਆਰ ਦਿਖਾ+
ਅਤੇ ਸਾਨੂੰ ਮੁਕਤੀ ਬਖ਼ਸ਼।
8 ਮੈਂ ਸੱਚੇ ਪਰਮੇਸ਼ੁਰ ਯਹੋਵਾਹ ਦੀ ਗੱਲ ਸੁਣਾਂਗਾ
ਕਿਉਂਕਿ ਉਹ ਆਪਣੇ ਲੋਕਾਂ ਅਤੇ ਵਫ਼ਾਦਾਰ ਸੇਵਕਾਂ ਨਾਲ ਸ਼ਾਂਤੀ ਭਰੀਆਂ ਗੱਲਾਂ ਕਰੇਗਾ,+
ਅਜਿਹਾ ਨਾ ਹੋਵੇ ਕਿ ਉਹ ਦੁਬਾਰਾ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਲੱਗ ਪੈਣ।+
9 ਸੱਚ-ਮੁੱਚ, ਜਿਹੜੇ ਉਸ ਤੋਂ ਡਰਦੇ ਹਨ, ਉਹ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਰਹਿੰਦਾ ਹੈ+
ਤਾਂਕਿ ਉਸ ਦੀ ਮਹਿਮਾ ਸਾਡੇ ਦੇਸ਼ ਵਿਚ ਵਾਸ ਕਰੇ।
10 ਅਟੱਲ ਪਿਆਰ ਅਤੇ ਵਫ਼ਾਦਾਰੀ ਆਪਸ ਵਿਚ ਮਿਲਣਗੇ;
ਨਿਆਂ ਅਤੇ ਸ਼ਾਂਤੀ ਇਕ-ਦੂਜੇ ਨੂੰ ਚੁੰਮਣਗੇ।+
11 ਧਰਤੀ ਵਿੱਚੋਂ ਵਫ਼ਾਦਾਰੀ ਫੁੱਟੇਗੀ
ਅਤੇ ਨਿਆਂ ਆਕਾਸ਼ ਤੋਂ ਚਮਕੇਗਾ।+
13 ਨਿਆਂ ਪਰਮੇਸ਼ੁਰ ਦੇ ਅੱਗੇ-ਅੱਗੇ ਚੱਲੇਗਾ+
ਅਤੇ ਉਸ ਦੇ ਕਦਮਾਂ ਲਈ ਰਾਹ ਤਿਆਰ ਕਰੇਗਾ।
ਦਾਊਦ ਦੀ ਪ੍ਰਾਰਥਨਾ।
2 ਤੂੰ ਮੇਰਾ ਪਰਮੇਸ਼ੁਰ ਹੈਂ,
ਮੇਰੀ ਜਾਨ ਦੀ ਰਾਖੀ ਕਰ ਕਿਉਂਕਿ ਮੈਂ ਵਫ਼ਾਦਾਰ ਹਾਂ,+
ਆਪਣੇ ਸੇਵਕ ਨੂੰ ਬਚਾ ਜਿਸ ਨੂੰ ਤੇਰੇ ʼਤੇ ਭਰੋਸਾ ਹੈ।+
4 ਆਪਣੇ ਸੇਵਕ ਨੂੰ ਖ਼ੁਸ਼ੀਆਂ ਬਖ਼ਸ਼
ਕਿਉਂਕਿ ਹੇ ਯਹੋਵਾਹ, ਮੈਂ ਤੇਰੇ ਕੋਲ ਆਇਆ ਹਾਂ।
5 ਹੇ ਯਹੋਵਾਹ, ਤੂੰ ਭਲਾ ਹੈਂ+ ਅਤੇ ਮਾਫ਼ ਕਰਨ ਲਈ ਤਿਆਰ ਰਹਿੰਦਾ ਹੈਂ;+
ਜੋ ਤੈਨੂੰ ਪੁਕਾਰਦੇ ਹਨ, ਤੂੰ ਉਨ੍ਹਾਂ ਨਾਲ ਬੇਹੱਦ ਅਟੱਲ ਪਿਆਰ ਕਰਦਾ ਹੈਂ।+
9 ਹੇ ਯਹੋਵਾਹ, ਤੂੰ ਜੋ ਕੌਮਾਂ ਬਣਾਈਆਂ ਹਨ,
ਉਹ ਸਾਰੀਆਂ ਆ ਕੇ ਤੈਨੂੰ ਮੱਥਾ ਟੇਕਣਗੀਆਂ+
ਅਤੇ ਤੇਰੇ ਨਾਂ ਦੀ ਮਹਿਮਾ ਕਰਨਗੀਆਂ+
10 ਕਿਉਂਕਿ ਤੂੰ ਮਹਾਨ ਹੈਂ ਅਤੇ ਹੈਰਾਨੀਜਨਕ ਕੰਮ ਕਰਦਾ ਹੈਂ;+
ਹਾਂ, ਸਿਰਫ਼ ਤੂੰ ਹੀ ਪਰਮੇਸ਼ੁਰ ਹੈਂ।+
11 ਹੇ ਯਹੋਵਾਹ, ਮੈਨੂੰ ਆਪਣਾ ਰਾਹ ਸਿਖਾ।+
ਮੈਂ ਤੇਰੀ ਸੱਚਾਈ ਦੇ ਰਾਹ ʼਤੇ ਚੱਲਾਂਗਾ।+
ਮੇਰਾ ਮਨ ਇਕ ਕਰ* ਤਾਂਕਿ ਮੈਂ ਤੇਰੇ ਨਾਂ ਤੋਂ ਡਰਾਂ।+
12 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੈਂ ਪੂਰੇ ਦਿਲ ਨਾਲ ਤੇਰੀ ਵਡਿਆਈ ਕਰਦਾ ਹਾਂ+
ਅਤੇ ਮੈਂ ਹਮੇਸ਼ਾ ਤੇਰੇ ਨਾਂ ਦੀ ਮਹਿਮਾ ਕਰਾਂਗਾ
13 ਕਿਉਂਕਿ ਤੂੰ ਮੇਰੇ ਨਾਲ ਬੇਹੱਦ ਪਿਆਰ* ਕਰਦਾ ਹੈਂ
14 ਹੇ ਪਰਮੇਸ਼ੁਰ, ਗੁਸਤਾਖ਼ ਲੋਕ ਮੇਰੇ ਖ਼ਿਲਾਫ਼ ਉੱਠ ਖੜ੍ਹੇ ਹੋਏ ਹਨ;+
ਜ਼ਾਲਮਾਂ ਦੀ ਟੋਲੀ ਮੇਰੇ ਖ਼ੂਨ ਦੀ ਪਿਆਸੀ ਹੈ
15 ਪਰ ਹੇ ਯਹੋਵਾਹ, ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ,
ਤੂੰ ਛੇਤੀ ਗੁੱਸਾ ਨਹੀਂ ਕਰਦਾ ਅਤੇ ਤੇਰਾ ਅਟੱਲ ਪਿਆਰ ਅਤੇ ਵਫ਼ਾਦਾਰੀ* ਬੇਅੰਤ ਹੈ।+
16 ਮੇਰੇ ਵੱਲ ਧਿਆਨ ਦੇ ਅਤੇ ਮੇਰੇ ʼਤੇ ਮਿਹਰ ਕਰ।+
ਆਪਣੇ ਸੇਵਕ ਨੂੰ ਤਾਕਤ ਬਖ਼ਸ਼+
ਅਤੇ ਆਪਣੀ ਦਾਸੀ ਦੇ ਪੁੱਤਰ ਨੂੰ ਬਚਾ।
17 ਤੂੰ ਮੈਨੂੰ ਆਪਣੀ ਭਲਾਈ ਦੀ ਕੋਈ ਨਿਸ਼ਾਨੀ ਦਿਖਾ*
ਤਾਂਕਿ ਮੇਰੇ ਨਾਲ ਨਫ਼ਰਤ ਕਰਨ ਵਾਲੇ ਇਸ ਨੂੰ ਦੇਖ ਕੇ ਸ਼ਰਮਿੰਦੇ ਹੋ ਜਾਣ।
ਹੇ ਯਹੋਵਾਹ, ਤੂੰ ਮੇਰਾ ਮਦਦਗਾਰ ਹੈਂ ਅਤੇ ਮੈਨੂੰ ਦਿਲਾਸਾ ਦਿੰਦਾ ਹੈਂ।
ਕੋਰਹ ਦੇ ਪੁੱਤਰਾਂ ਦਾ ਜ਼ਬੂਰ।+
87 ਪਰਮੇਸ਼ੁਰ ਦੇ ਸ਼ਹਿਰ ਦੀ ਨੀਂਹ ਪਵਿੱਤਰ ਪਹਾੜਾਂ ʼਤੇ ਹੈ।+
2 ਯਹੋਵਾਹ ਯਾਕੂਬ ਦੇ ਸਾਰੇ ਤੰਬੂਆਂ ਨਾਲੋਂ
ਸੀਓਨ ਦੇ ਦਰਵਾਜ਼ਿਆਂ ਨੂੰ ਜ਼ਿਆਦਾ ਪਿਆਰ ਕਰਦਾ ਹੈ।+
3 ਹੇ ਸੱਚੇ ਪਰਮੇਸ਼ੁਰ ਦੇ ਸ਼ਹਿਰ,+ ਤੇਰੇ ਬਾਰੇ ਵਧੀਆ-ਵਧੀਆ ਗੱਲਾਂ ਕੀਤੀਆਂ ਜਾ ਰਹੀਆਂ ਹਨ। (ਸਲਹ)
ਮੈਂ ਉਨ੍ਹਾਂ ਵਿੱਚੋਂ ਹਰੇਕ ਬਾਰੇ ਕਹਾਂਗਾ: “ਇਹ ਉੱਥੇ ਪੈਦਾ ਹੋਇਆ ਸੀ।”
5 ਅਤੇ ਸੀਓਨ ਬਾਰੇ ਲੋਕ ਇਹ ਕਹਿਣਗੇ:
“ਹਰ ਕੋਈ ਇਸ ਸ਼ਹਿਰ ਵਿਚ ਪੈਦਾ ਹੋਇਆ ਸੀ।”
ਅੱਤ ਮਹਾਨ ਇਸ ਨੂੰ ਮਜ਼ਬੂਤੀ ਨਾਲ ਕਾਇਮ ਕਰੇਗਾ।
6 ਦੇਸ਼-ਦੇਸ਼ ਦੇ ਲੋਕਾਂ ਦਾ ਨਾਂ ਦਰਜ ਕਰਦੇ ਵੇਲੇ ਯਹੋਵਾਹ ਐਲਾਨ ਕਰੇਗਾ:
“ਇਹ ਉੱਥੇ ਪੈਦਾ ਹੋਇਆ ਸੀ।” (ਸਲਹ)
7 ਗਾਇਕ+ ਅਤੇ ਨੱਚਣ ਵਾਲੇ*+ ਕਹਿਣਗੇ:
“ਤੂੰ ਹੀ ਮੇਰੇ ਚਸ਼ਮਿਆਂ ਦਾ ਸੋਮਾ ਹੈਂ।”*+
ਕੋਰਹ ਦੇ ਪੁੱਤਰਾਂ+ ਦਾ ਜ਼ਬੂਰ। ਨਿਰਦੇਸ਼ਕ ਲਈ ਹਿਦਾਇਤ; ਇਹ ਗੀਤ ਮਹਲਥ* ਸ਼ੈਲੀ ਮੁਤਾਬਕ ਆਪੋ-ਆਪਣੇ ਟੱਪਿਆਂ ਮੁਤਾਬਕ ਗਾਇਆ ਜਾਵੇ। ਅਜ਼ਰਾਹੀ ਹੇਮਾਨ+ ਦਾ ਮਸਕੀਲ।*
88 ਹੇ ਯਹੋਵਾਹ, ਮੇਰੇ ਮੁਕਤੀਦਾਤੇ ਪਰਮੇਸ਼ੁਰ,+
ਮੈਂ ਦਿਨ ਵੇਲੇ ਤੈਨੂੰ ਪੁਕਾਰਦਾ ਹਾਂ
ਅਤੇ ਰਾਤ ਨੂੰ ਤੇਰੇ ਅੱਗੇ ਫ਼ਰਿਆਦ ਕਰਦਾ ਹਾਂ।+
5 ਮੇਰੀ ਹਾਲਤ ਮੁਰਦਿਆਂ ਵਰਗੀ,
ਹਾਂ, ਕਬਰ ਵਿਚ ਪਏ ਲੋਕਾਂ ਵਰਗੀ ਹੋ ਗਈ ਹੈ,
ਜਿਨ੍ਹਾਂ ਨੂੰ ਹੁਣ ਤੂੰ ਯਾਦ ਨਹੀਂ ਰੱਖਦਾ
ਅਤੇ ਜਿਨ੍ਹਾਂ ʼਤੇ ਤੇਰੀ ਛਤਰ-ਛਾਇਆ* ਨਹੀਂ ਹੈ।
6 ਤੂੰ ਮੈਨੂੰ ਅੱਤ ਡੂੰਘੇ ਟੋਏ ਵਿਚ ਸੁੱਟ ਦਿੱਤਾ ਹੈ,
ਹਾਂ, ਇਕ ਅਥਾਹ ਕੁੰਡ ਵਿਚ ਜਿੱਥੇ ਘੁੱਪ ਹਨੇਰਾ ਹੈ।
7 ਤੇਰੇ ਡਾਢੇ ਕ੍ਰੋਧ ਦਾ ਸਾਮ੍ਹਣਾ ਕਰਨਾ ਮੇਰੀ ਬਰਦਾਸ਼ਤ ਤੋਂ ਬਾਹਰ ਹੈ,+
ਤੇਰੀਆਂ ਵਿਨਾਸ਼ਕਾਰੀ ਲਹਿਰਾਂ ਨੇ ਮੈਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। (ਸਲਹ)
8 ਤੂੰ ਮੇਰੇ ਜਾਣ-ਪਛਾਣ ਵਾਲਿਆਂ ਨੂੰ ਮੇਰੇ ਤੋਂ ਦੂਰ ਭਜਾ ਦਿੱਤਾ ਹੈ;+
ਤੂੰ ਮੈਨੂੰ ਉਨ੍ਹਾਂ ਦੀਆਂ ਨਜ਼ਰਾਂ ਵਿਚ ਘਿਣਾਉਣਾ ਬਣਾ ਦਿੱਤਾ ਹੈ।
ਮੈਂ ਫਸ ਗਿਆ ਹਾਂ ਅਤੇ ਮੈਨੂੰ ਬਚਣ ਦਾ ਕੋਈ ਰਾਹ ਨਜ਼ਰ ਨਹੀਂ ਆਉਂਦਾ।
9 ਦੁੱਖ ਦੇ ਮਾਰੇ ਮੇਰੀਆਂ ਅੱਖਾਂ ਕਮਜ਼ੋਰ ਹੋ ਗਈਆਂ ਹਨ।+
ਹੇ ਯਹੋਵਾਹ, ਮੈਂ ਤੈਨੂੰ ਸਾਰਾ-ਸਾਰਾ ਦਿਨ ਪੁਕਾਰਦਾ ਹਾਂ;+
ਮੈਂ ਤੇਰੇ ਅੱਗੇ ਆਪਣੇ ਹੱਥ ਫੈਲਾਉਂਦਾ ਹਾਂ।
10 ਕੀ ਤੂੰ ਮਰੇ ਹੋਇਆਂ ਲਈ ਕਰਾਮਾਤਾਂ ਕਰੇਂਗਾ?
ਕੀ ਮੁਰਦੇ ਉੱਠ ਕੇ ਤੇਰੀ ਵਡਿਆਈ ਕਰ ਸਕਦੇ ਹਨ?+ (ਸਲਹ)
11 ਕੀ ਕਬਰ ਵਿਚ ਤੇਰਾ ਅਟੱਲ ਪਿਆਰ ਬਿਆਨ ਕੀਤਾ ਜਾਵੇਗਾ
ਅਤੇ ਵਿਨਾਸ਼ ਦੀ ਥਾਂ* ʼਤੇ ਤੇਰੀ ਵਫ਼ਾਦਾਰੀ?
12 ਕੀ ਹਨੇਰੀ ਥਾਂ ਵਿਚ ਤੇਰੀਆਂ ਕਰਾਮਾਤਾਂ ਦਾ ਐਲਾਨ ਕੀਤਾ ਜਾਵੇਗਾ
ਜਾਂ ਗੁਮਨਾਮੀ ਦੇ ਦੇਸ਼ ਵਿਚ ਤੇਰੇ ਨਿਆਂ ਦਾ?+
14 ਹੇ ਯਹੋਵਾਹ, ਤੂੰ ਮੈਨੂੰ ਕਿਉਂ ਤਿਆਗ ਦਿੱਤਾ ਹੈ?+
ਤੂੰ ਆਪਣਾ ਮੂੰਹ ਮੈਥੋਂ ਕਿਉਂ ਲੁਕਾ ਲਿਆ ਹੈ?+
15 ਮੈਂ ਜਵਾਨੀ ਤੋਂ ਬਹੁਤ ਦੁੱਖ ਦੇਖੇ ਹਨ ਅਤੇ ਉਦੋਂ ਤੋਂ ਮੌਤ ਮੇਰਾ ਪਿੱਛਾ ਕਰ ਰਹੀ ਹੈ;+
ਜੋ ਮੁਸੀਬਤਾਂ ਤੂੰ ਮੇਰੇ ʼਤੇ ਆਉਣ ਦਿੱਤੀਆਂ ਹਨ, ਉਨ੍ਹਾਂ ਨੂੰ ਸਹਿੰਦੇ-ਸਹਿੰਦੇ ਮੇਰੀ ਬੱਸ ਹੋ ਗਈ ਹੈ।
16 ਤੇਰੇ ਗੁੱਸੇ ਦੇ ਸੇਕ ਨਾਲ ਮੈਂ ਝੁਲ਼ਸ ਰਿਹਾ ਹਾਂ,+
ਤੇਰਾ ਖ਼ੌਫ਼ ਮੇਰੀ ਜਾਨ ਕੱਢ ਰਿਹਾ ਹੈ।
17 ਇਹ ਸਾਰਾ ਦਿਨ ਮੈਨੂੰ ਪਾਣੀ ਵਾਂਗ ਘੇਰੀ ਰੱਖਦੇ ਹਨ;
ਇਨ੍ਹਾਂ ਦਾ ਸਾਇਆ ਮੇਰੇ ਚਾਰੇ ਪਾਸੇ ਮੰਡਲਾਉਂਦਾ ਹੈ।
18 ਤੂੰ ਮੇਰੇ ਦੋਸਤਾਂ-ਮਿੱਤਰਾਂ ਨੂੰ ਮੇਰੇ ਤੋਂ ਦੂਰ ਭਜਾ ਦਿੱਤਾ ਹੈ;+
ਹਨੇਰਾ ਮੇਰਾ ਸਾਥੀ ਬਣ ਗਿਆ ਹੈ।
89 ਯਹੋਵਾਹ ਨੇ ਅਟੱਲ ਪਿਆਰ ਕਰਕੇ ਕਿੰਨੇ ਉਪਕਾਰ ਕੀਤੇ ਹਨ,
ਮੈਂ ਹਮੇਸ਼ਾ ਉਨ੍ਹਾਂ ਦੇ ਜਸ ਗਾਵਾਂਗਾ।
ਮੇਰੀ ਜ਼ਬਾਨ ਸਾਰੀਆਂ ਪੀੜ੍ਹੀਆਂ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸੇਗੀ।
2 ਮੈਂ ਕਿਹਾ: “ਤੇਰਾ ਅਟੱਲ ਪਿਆਰ ਹਮੇਸ਼ਾ-ਹਮੇਸ਼ਾ ਰਹੇਗਾ,+
ਤੂੰ ਆਪਣੀ ਵਫ਼ਾਦਾਰੀ ਆਕਾਸ਼ ਵਿਚ ਮਜ਼ਬੂਤੀ ਨਾਲ ਕਾਇਮ ਕੀਤੀ ਹੈ।”
4 ‘ਮੈਂ ਤੇਰੀ ਸੰਤਾਨ*+ ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾ
ਅਤੇ ਤੇਰਾ ਸਿੰਘਾਸਣ ਪੀੜ੍ਹੀਓ-ਪੀੜ੍ਹੀ ਸਥਿਰ ਰੱਖਾਂਗਾ।’”+ (ਸਲਹ)
5 ਹੇ ਯਹੋਵਾਹ, ਸਵਰਗ ਤੇਰੇ ਸ਼ਾਨਦਾਰ ਕੰਮਾਂ ਦੀ ਵਡਿਆਈ ਕਰਦਾ ਹੈ,
ਹਾਂ, ਤੇਰੇ ਪਵਿੱਤਰ ਸੇਵਕਾਂ* ਦੀ ਮੰਡਲੀ ਤੇਰੀ ਵਫ਼ਾਦਾਰੀ ਬਿਆਨ ਕਰਦੀ ਹੈ।
6 ਸਵਰਗ ਵਿਚ ਕੌਣ ਯਹੋਵਾਹ ਦੇ ਤੁੱਲ ਹੈ?+
ਪਰਮੇਸ਼ੁਰ ਦੇ ਪੁੱਤਰਾਂ+ ਵਿੱਚੋਂ ਕੌਣ ਯਹੋਵਾਹ ਵਰਗਾ ਹੈ?
7 ਪਵਿੱਤਰ ਸੇਵਕਾਂ ਦੀ ਸਭਾ ਪਰਮੇਸ਼ੁਰ ਦਾ ਡਰ ਮੰਨਦੀ ਹੈ;+
ਉਹ ਉਨ੍ਹਾਂ ਸਾਰਿਆਂ ਲਈ ਮਹਾਨ ਅਤੇ ਸ਼ਰਧਾ ਦੇ ਲਾਇਕ ਹੈ ਜਿਹੜੇ ਉਸ ਦੇ ਆਲੇ-ਦੁਆਲੇ ਹਨ।+
8 ਹੇ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ,
ਹੇ ਯਾਹ, ਕੌਣ ਤੇਰੇ ਜਿੰਨਾ ਬਲਵਾਨ ਹੈ?+
ਤੂੰ ਹਮੇਸ਼ਾ ਵਫ਼ਾਦਾਰੀ ਨਿਭਾਉਂਦਾ ਹੈਂ।+
10 ਤੂੰ ਰਾਹਾਬ*+ ਨੂੰ ਬੁਰੀ ਤਰ੍ਹਾਂ ਹਰਾ ਕੇ ਮਾਰ ਦਿੱਤਾ।+
ਤੂੰ ਆਪਣੀ ਤਾਕਤਵਰ ਬਾਂਹ ਨਾਲ ਆਪਣੇ ਦੁਸ਼ਮਣਾਂ ਨੂੰ ਖਿੰਡਾ ਦਿੱਤਾ।+
12 ਉੱਤਰ ਅਤੇ ਦੱਖਣ ਤੇਰੇ ਹੱਥਾਂ ਦੀ ਰਚਨਾ ਹਨ;
ਤਾਬੋਰ+ ਅਤੇ ਹਰਮੋਨ+ ਪਰਬਤ ਖ਼ੁਸ਼ੀ-ਖ਼ੁਸ਼ੀ ਤੇਰੇ ਨਾਂ ਦੇ ਜਸ ਗਾਉਂਦੇ ਹਨ।
14 ਧਰਮੀ ਅਸੂਲ ਅਤੇ ਨਿਆਂ ਤੇਰੇ ਸਿੰਘਾਸਣ ਦੀਆਂ ਨੀਂਹਾਂ ਹਨ;+
ਅਟੱਲ ਪਿਆਰ ਅਤੇ ਵਫ਼ਾਦਾਰੀ ਤੇਰੀ ਹਜ਼ੂਰੀ ਵਿਚ ਖੜ੍ਹਦੇ ਹਨ।+
15 ਖ਼ੁਸ਼ ਹਨ ਉਹ ਲੋਕ ਜਿਹੜੇ ਤੇਰੀ ਜੈ-ਜੈ ਕਾਰ ਕਰਦੇ ਹਨ।+
ਹੇ ਯਹੋਵਾਹ, ਉਹ ਤੇਰੇ ਚਿਹਰੇ ਦੇ ਨੂਰ ਵਿਚ ਚੱਲਦੇ ਹਨ।
16 ਉਹ ਤੇਰੇ ਨਾਂ ਕਰਕੇ ਸਾਰਾ-ਸਾਰਾ ਦਿਨ ਖ਼ੁਸ਼ੀਆਂ ਮਨਾਉਂਦੇ ਹਨ,
ਉਹ ਤੇਰੇ ਨਿਆਂ ਕਰਕੇ ਉੱਚੇ ਕੀਤੇ ਜਾਂਦੇ ਹਨ।
18 ਯਹੋਵਾਹ ਨੇ ਹੀ ਸਾਨੂੰ ਢਾਲ ਦਿੱਤੀ ਹੈ,
ਇਜ਼ਰਾਈਲ ਦੇ ਪਵਿੱਤਰ ਪਰਮੇਸ਼ੁਰ ਨੇ ਸਾਡੇ ਉੱਤੇ ਰਾਜਾ ਨਿਯੁਕਤ ਕੀਤਾ ਹੈ।+
19 ਉਸ ਵੇਲੇ ਤੂੰ ਦਰਸ਼ਣ ਵਿਚ ਆਪਣੇ ਵਫ਼ਾਦਾਰ ਸੇਵਕਾਂ ਨੂੰ ਦੱਸਿਆ:
21 ਮੇਰਾ ਹੱਥ ਉਸ ʼਤੇ ਰਹੇਗਾ+
ਅਤੇ ਮੇਰੀ ਬਾਂਹ ਉਸ ਨੂੰ ਤਾਕਤ ਬਖ਼ਸ਼ੇਗੀ।
22 ਕੋਈ ਵੀ ਦੁਸ਼ਮਣ ਉਸ ਤੋਂ ਟੈਕਸ ਨਹੀਂ ਵਸੂਲੇਗਾ
ਅਤੇ ਨਾ ਹੀ ਕੋਈ ਦੁਸ਼ਟ ਉਸ ਉੱਤੇ ਜ਼ੁਲਮ ਢਾਹੇਗਾ।+
23 ਮੈਂ ਉਸ ਦੇ ਅੱਗੇ ਉਸ ਦੇ ਦੁਸ਼ਮਣਾਂ ਦੇ ਟੋਟੇ-ਟੋਟੇ ਕਰ ਦਿਆਂਗਾ+
ਅਤੇ ਉਸ ਨਾਲ ਨਫ਼ਰਤ ਕਰਨ ਵਾਲਿਆਂ ਨੂੰ ਖ਼ਤਮ ਕਰ ਦਿਆਂਗਾ।+
26 ਉਹ ਮੈਨੂੰ ਕਹੇਗਾ: ‘ਤੂੰ ਮੇਰਾ ਪਿਤਾ ਹੈਂ,
ਮੇਰਾ ਪਰਮੇਸ਼ੁਰ ਅਤੇ ਮੇਰੀ ਮੁਕਤੀ ਦੀ ਚਟਾਨ।’+
29 ਮੈਂ ਉਸ ਦੀ ਸੰਤਾਨ* ਨੂੰ ਹਮੇਸ਼ਾ ਲਈ ਕਾਇਮ ਰੱਖਾਂਗਾ
ਅਤੇ ਮੈਂ ਉਸ ਦਾ ਸਿੰਘਾਸਣ ਆਕਾਸ਼ਾਂ ਵਾਂਗ ਹਮੇਸ਼ਾ ਸਥਿਰ ਰੱਖਾਂਗਾ।+
30 ਜੇ ਉਸ ਦੇ ਪੁੱਤਰ ਮੇਰਾ ਕਾਨੂੰਨ ਤੋੜ ਦੇਣ
ਅਤੇ ਮੇਰੇ ਫ਼ਰਮਾਨਾਂ* ਮੁਤਾਬਕ ਨਾ ਚੱਲਣ,
31 ਜੇ ਉਹ ਮੇਰੇ ਨਿਯਮ ਤੋੜ ਦੇਣ
ਅਤੇ ਮੇਰੇ ਹੁਕਮਾਂ ਦੀ ਪਾਲਣਾ ਨਾ ਕਰਨ,
32 ਤਾਂ ਮੈਂ ਉਨ੍ਹਾਂ ਦੀ ਅਣਆਗਿਆਕਾਰੀ* ਕਰਕੇ ਉਨ੍ਹਾਂ ਨੂੰ ਡੰਡੇ ਨਾਲ+
ਅਤੇ ਉਨ੍ਹਾਂ ਦੀਆਂ ਗ਼ਲਤੀਆਂ ਕਰਕੇ ਉਨ੍ਹਾਂ ਨੂੰ ਕੋਰੜੇ ਨਾਲ ਸਜ਼ਾ ਦਿਆਂਗਾ।
35 ਮੈਂ ਆਪਣੀ ਪਵਿੱਤਰਤਾ ਦੀ ਸਹੁੰ ਖਾਧੀ ਹੈ,
ਮੈਂ ਕਦੀ ਦਾਊਦ ਨਾਲ ਝੂਠ ਨਹੀਂ ਬੋਲਾਂਗਾ।+
37 ਚੰਦ ਵਾਂਗ ਇਹ ਹਮੇਸ਼ਾ ਕਾਇਮ ਰਹੇਗਾ
ਜੋ ਆਕਾਸ਼ ਵਿਚ ਇਕ ਵਫ਼ਾਦਾਰ ਗਵਾਹ ਹੈ।” (ਸਲਹ)
38 ਪਰ ਤੂੰ ਆਪਣੇ ਚੁਣੇ ਹੋਏ ਨੂੰ ਛੱਡ ਦਿੱਤਾ ਅਤੇ ਤਿਆਗ ਦਿੱਤਾ+
ਅਤੇ ਤੇਰਾ ਕ੍ਰੋਧ ਉਸ ਉੱਤੇ ਭੜਕਿਆ ਹੈ।
39 ਤੂੰ ਆਪਣੇ ਸੇਵਕ ਨਾਲ ਕੀਤੇ ਇਕਰਾਰ ਨੂੰ ਤੁੱਛ ਸਮਝ ਕੇ ਨਕਾਰ ਦਿੱਤਾ;
ਤੂੰ ਉਸ ਦਾ ਤਾਜ ਜ਼ਮੀਨ ਉੱਤੇ ਸੁੱਟ ਕੇ ਇਸ ਨੂੰ ਭ੍ਰਿਸ਼ਟ ਕੀਤਾ।
40 ਤੂੰ ਉਸ ਦੀਆਂ ਪੱਥਰ ਦੀਆਂ ਸਾਰੀਆਂ ਦੀਵਾਰਾਂ* ਤੋੜ ਦਿੱਤੀਆਂ;
ਤੂੰ ਉਸ ਦੇ ਕਿਲਿਆਂ ਨੂੰ ਖੰਡਰ ਬਣਾ ਦਿੱਤਾ।
41 ਰਾਹ ਜਾਂਦੇ ਸਾਰੇ ਲੋਕਾਂ ਨੇ ਉਸ ਨੂੰ ਲੁੱਟਿਆ ਹੈ;
ਗੁਆਂਢੀਆਂ ਵਿਚ ਉਸ ਦੀ ਬਦਨਾਮੀ ਹੋਈ ਹੈ।+
43 ਤੂੰ ਉਸ ਦੀ ਤਲਵਾਰ ਨੂੰ ਵੀ ਬੇਕਾਰ ਕਰ ਦਿੱਤਾ ਹੈ,
ਤੂੰ ਲੜਾਈ ਵਿਚ ਉਸ ਨੂੰ ਜਿੱਤਣ ਨਹੀਂ ਦਿੱਤਾ।
44 ਤੂੰ ਉਸ ਦੀ ਸ਼ਾਨੋ-ਸ਼ੌਕਤ ਨੂੰ ਮਿੱਟੀ ਵਿਚ ਮਿਲਾ ਦਿੱਤਾ
ਅਤੇ ਉਸ ਦਾ ਸਿੰਘਾਸਣ ਜ਼ਮੀਨ ʼਤੇ ਉਲਟਾ ਦਿੱਤਾ।
45 ਤੂੰ ਜਵਾਨੀ ਵਿਚ ਹੀ ਉਸ ʼਤੇ ਬੁਢਾਪਾ ਆਉਣ ਦਿੱਤਾ;
ਤੂੰ ਉਸ ਨੂੰ ਸ਼ਰਮਿੰਦਗੀ ਦਾ ਤੱਪੜ ਪੁਆਇਆ। (ਸਲਹ)
46 ਹੇ ਯਹੋਵਾਹ, ਤੂੰ ਕਦੋਂ ਤਕ ਸਾਡੇ ਤੋਂ ਆਪਣੇ ਆਪ ਨੂੰ ਲੁਕਾਈ ਰੱਖੇਂਗਾ? ਕੀ ਹਮੇਸ਼ਾ ਲਈ?+
ਕੀ ਤੇਰੇ ਗੁੱਸੇ ਦੀ ਅੱਗ ਹਮੇਸ਼ਾ ਬਲ਼ਦੀ ਰਹੇਗੀ?
47 ਯਾਦ ਰੱਖ ਕਿ ਮੇਰੀ ਜ਼ਿੰਦਗੀ ਕਿੰਨੀ ਛੋਟੀ ਹੈ!+
ਕੀ ਤੂੰ ਸਾਰੇ ਇਨਸਾਨਾਂ ਨੂੰ ਬਿਨਾਂ ਕਿਸੇ ਮਕਸਦ ਦੇ ਬਣਾਇਆ ਸੀ?
48 ਕਿਹੜਾ ਇਨਸਾਨ ਹੈ ਜੋ ਹਮੇਸ਼ਾ ਜੀਉਂਦਾ ਰਹੇ ਅਤੇ ਕਦੇ ਮੌਤ ਦਾ ਮੂੰਹ ਨਾ ਦੇਖੇ?+
ਕੀ ਉਹ ਆਪਣੇ ਆਪ ਨੂੰ ਕਬਰ* ਦੇ ਸ਼ਿਕੰਜੇ ਵਿੱਚੋਂ ਕੱਢ ਸਕਦਾ ਹੈ? (ਸਲਹ)
49 ਹੇ ਯਹੋਵਾਹ, ਉਹ ਕੰਮ ਕਿੱਥੇ ਹਨ ਜੋ ਤੂੰ ਪੁਰਾਣੇ ਸਮੇਂ ਵਿਚ ਅਟੱਲ ਪਿਆਰ ਕਰਕੇ ਕੀਤੇ ਸਨ?
ਵਫ਼ਾਦਾਰ ਹੋਣ ਕਰਕੇ ਤੂੰ ਇਹ ਕੰਮ ਕਰਨ ਦੀ ਦਾਊਦ ਨਾਲ ਸਹੁੰ ਖਾਧੀ ਸੀ?+
50 ਹੇ ਯਹੋਵਾਹ, ਯਾਦ ਕਰ ਕਿ ਤੇਰੇ ਸੇਵਕਾਂ ਨੂੰ ਕਿੰਨੇ ਤਾਅਨੇ ਮਾਰੇ ਗਏ ਹਨ;
ਮੈਨੂੰ ਦੇਸ਼-ਦੇਸ਼ ਦੇ ਲੋਕਾਂ ਦੇ ਕਿੰਨੇ ਤਾਅਨੇ-ਮਿਹਣੇ ਝੱਲਣੇ ਪਏ ਹਨ;
51 ਹੇ ਯਹੋਵਾਹ, ਤੇਰੇ ਦੁਸ਼ਮਣਾਂ ਨੇ ਤੇਰੇ ਚੁਣੇ ਹੋਏ ਦੀ ਕਿੰਨੀ ਬੇਇੱਜ਼ਤੀ ਕੀਤੀ ਹੈ;
ਉਨ੍ਹਾਂ ਨੇ ਪੈਰ-ਪੈਰ ʼਤੇ ਉਸ ਨੂੰ ਕਿੰਨਾ ਬੇਇੱਜ਼ਤ ਕੀਤਾ ਹੈ।
52 ਯੁਗਾਂ-ਯੁਗਾਂ ਤਕ ਯਹੋਵਾਹ ਦੀ ਮਹਿਮਾ ਹੋਵੇ। ਆਮੀਨ ਅਤੇ ਆਮੀਨ।+
ਚੌਥੀ ਕਿਤਾਬ
(ਜ਼ਬੂਰ 90-106)
ਸੱਚੇ ਪਰਮੇਸ਼ੁਰ ਦੇ ਭਗਤ ਮੂਸਾ+ ਦੀ ਪ੍ਰਾਰਥਨਾ।
90 ਹੇ ਯਹੋਵਾਹ, ਤੂੰ ਪੀੜ੍ਹੀਓ-ਪੀੜ੍ਹੀ ਸਾਡੀ ਪਨਾਹ*+ ਰਿਹਾ ਹੈਂ।
2 ਇਸ ਤੋਂ ਪਹਿਲਾਂ ਕਿ ਪਹਾੜ ਪੈਦਾ ਹੋਏ
ਜਾਂ ਤੂੰ ਧਰਤੀ ਅਤੇ ਉਪਜਾਊ ਜ਼ਮੀਨ ਨੂੰ ਜਨਮ ਦਿੱਤਾ,*+
ਤੂੰ ਹਮੇਸ਼ਾ ਤੋਂ ਪਰਮੇਸ਼ੁਰ ਹੈਂ ਅਤੇ ਹਮੇਸ਼ਾ ਰਹੇਂਗਾ।+
3 ਤੂੰ ਮਰਨਹਾਰ ਇਨਸਾਨ ਨੂੰ ਮਿੱਟੀ ਵਿਚ ਮੋੜ ਦਿੰਦਾ ਹੈਂ;
ਤੂੰ ਕਹਿੰਦਾ ਹੈਂ: “ਮਨੁੱਖ ਦੇ ਪੁੱਤਰੋ, ਮਿੱਟੀ ਵਿਚ ਮੁੜ ਜਾਓ।”+
5 ਤੂੰ ਉਨ੍ਹਾਂ ਨੂੰ ਰੋੜ੍ਹ ਕੇ ਲੈ ਜਾਂਦਾ ਹੈਂ;+ ਉਹ ਇਕ ਸੁਪਨੇ ਵਾਂਗ ਗਾਇਬ ਹੋ ਜਾਂਦੇ ਹਨ;
ਸਵੇਰ ਨੂੰ ਉਹ ਪੁੰਗਰੇ ਹੋਏ ਘਾਹ ਵਾਂਗ ਹੁੰਦੇ ਹਨ।+
9 ਤੇਰੇ ਕ੍ਰੋਧ ਦੇ ਕਾਰਨ ਸਾਡੀ ਜ਼ਿੰਦਗੀ ਦੇ ਦਿਨ ਘੱਟ ਜਾਂਦੇ ਹਨ;
ਸਾਡੀ ਜ਼ਿੰਦਗੀ ਦੇ ਸਾਲ ਇਕ ਹਉਕੇ ਵਾਂਗ ਖ਼ਤਮ ਹੋ ਜਾਂਦੇ ਹਨ।
ਪਰ ਜ਼ਿੰਦਗੀ ਦੁੱਖ ਅਤੇ ਮੁਸੀਬਤਾਂ ਨਾਲ ਭਰੀ ਹੁੰਦੀ ਹੈ;
ਸਾਡੀ ਉਮਰ ਝੱਟ ਲੰਘ ਜਾਂਦੀ ਹੈ ਅਤੇ ਅਸੀਂ ਉਡਾਰੀ ਮਾਰ ਜਾਂਦੇ ਹਾਂ।+
11 ਕੌਣ ਤੇਰੇ ਕ੍ਰੋਧ ਦੀ ਹੱਦ ਨੂੰ ਜਾਣ ਸਕਦਾ ਹੈ?
ਜਿੰਨਾ ਤੇਰਾ ਕ੍ਰੋਧ ਹੈ, ਉੱਨਾ ਹੀ ਸਾਨੂੰ ਤੇਰੇ ਤੋਂ ਡਰਨਾ ਚਾਹੀਦਾ ਹੈ।+
ਇਹ ਸਭ ਕੁਝ ਹੋਰ ਕਿੰਨਾ ਚਿਰ ਚੱਲਦਾ ਰਹੇਗਾ?+
ਆਪਣੇ ਸੇਵਕਾਂ ʼਤੇ ਤਰਸ ਖਾਹ।+
14 ਸਵੇਰ ਨੂੰ ਆਪਣੇ ਅਟੱਲ ਪਿਆਰ ਨਾਲ ਸਾਨੂੰ ਸੰਤੁਸ਼ਟ ਕਰ+
ਤਾਂਕਿ ਅਸੀਂ ਜ਼ਿੰਦਗੀ ਭਰ ਖ਼ੁਸ਼ ਰਹੀਏ ਅਤੇ ਜੈ-ਜੈ ਕਾਰ ਕਰੀਏ।+
ਹਾਂ, ਸਾਡੇ ਹੱਥਾਂ ਦੇ ਕੰਮਾਂ ʼਤੇ ਬਰਕਤ ਪਾ।*+
2 ਮੈਂ ਯਹੋਵਾਹ ਨੂੰ ਕਹਾਂਗਾ: “ਤੂੰ ਮੇਰੀ ਪਨਾਹ ਅਤੇ ਮੇਰਾ ਕਿਲਾ+
ਅਤੇ ਮੇਰਾ ਪਰਮੇਸ਼ੁਰ ਹੈਂ ਜਿਸ ਉੱਤੇ ਮੈਂ ਭਰੋਸਾ ਰੱਖਦਾ ਹਾਂ।”+
3 ਉਹ ਤੈਨੂੰ ਚਿੜੀਮਾਰ ਦੇ ਫੰਦੇ ਤੋਂ
ਅਤੇ ਜਾਨਲੇਵਾ ਮਹਾਂਮਾਰੀ ਤੋਂ ਬਚਾਵੇਗਾ।
ਉਸ ਦੀ ਵਫ਼ਾਦਾਰੀ+ ਤੇਰੇ ਲਈ ਵੱਡੀ ਢਾਲ+ ਅਤੇ ਸੁਰੱਖਿਆ ਦੀ ਕੰਧ ਹੋਵੇਗੀ।
5 ਤੈਨੂੰ ਰਾਤ ਨੂੰ ਕਿਸੇ ਦਾ ਖ਼ੌਫ਼ ਨਹੀਂ ਹੋਵੇਗਾ,+
ਨਾ ਹੀ ਦਿਨੇ ਚੱਲਣ ਵਾਲੇ ਤੀਰਾਂ ਦਾ,+
6 ਨਾ ਹੀ ਘੁੱਪ ਹਨੇਰੇ ਵਿਚ ਦੱਬੇ ਪੈਰੀਂ ਪਿੱਛਾ ਕਰਨ ਵਾਲੀ ਮਹਾਂਮਾਰੀ ਦਾ
ਅਤੇ ਨਾ ਹੀ ਸਿਖਰ ਦੁਪਹਿਰੇ ਤਹਿਸ-ਨਹਿਸ ਕਰਨ ਵਾਲੇ ਵਿਨਾਸ਼ ਦਾ।
8 ਜਦ ਦੁਸ਼ਟਾਂ ਨੂੰ ਸਜ਼ਾ ਮਿਲੇਗੀ,
ਤਾਂ ਤੂੰ ਆਪਣੀਆਂ ਅੱਖਾਂ ਨਾਲ ਸਿਰਫ਼ ਦੇਖੇਂਗਾ
9 ਕਿਉਂਕਿ ਤੂੰ ਕਿਹਾ: “ਯਹੋਵਾਹ ਮੇਰੀ ਪਨਾਹ ਹੈ,”
ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ-ਸਥਾਨ ਬਣਾਇਆ ਹੈ;+
10 ਤੇਰੇ ਉੱਤੇ ਕੋਈ ਆਫ਼ਤ ਨਹੀਂ ਆਵੇਗੀ+
ਅਤੇ ਨਾ ਹੀ ਕੋਈ ਬਿਪਤਾ ਤੇਰੇ ਤੰਬੂ ਦੇ ਨੇੜੇ ਆਵੇਗੀ
11 ਕਿਉਂਕਿ ਉਹ ਆਪਣੇ ਦੂਤਾਂ+ ਨੂੰ ਤੇਰੇ ਲਈ ਹੁਕਮ ਦੇਵੇਗਾ
ਕਿ ਉਹ ਕਦਮ-ਕਦਮ ʼਤੇ ਤੇਰੀ ਰੱਖਿਆ ਕਰਨ।+
13 ਤੂੰ ਜਵਾਨ ਸ਼ੇਰ ਅਤੇ ਫਨੀਅਰ ਨਾਗ ਨੂੰ ਆਪਣੇ ਪੈਰਾਂ ਹੇਠ ਮਿੱਧੇਂਗਾ;
ਤੂੰ ਆਪਣੇ ਪੈਰਾਂ ਨਾਲ ਤਾਕਤਵਰ ਸ਼ੇਰ ਅਤੇ ਵੱਡੇ ਸੱਪ ਨੂੰ ਕੁਚਲੇਂਗਾ।+
14 ਪਰਮੇਸ਼ੁਰ ਨੇ ਕਿਹਾ: “ਉਸ ਨੂੰ ਮੇਰੇ ਨਾਲ ਪਿਆਰ ਹੈ, ਇਸ ਲਈ ਮੈਂ ਉਸ ਨੂੰ ਬਚਾਵਾਂਗਾ।+
ਉਹ ਮੇਰਾ ਨਾਂ ਜਾਣਦਾ ਹੈ, ਇਸ ਲਈ ਮੈਂ ਉਸ ਦੀ ਰੱਖਿਆ ਕਰਾਂਗਾ।+
15 ਉਹ ਮੈਨੂੰ ਪੁਕਾਰੇਗਾ ਅਤੇ ਮੈਂ ਉਸ ਨੂੰ ਜਵਾਬ ਦਿਆਂਗਾ।+
ਕਸ਼ਟ ਦੇ ਵੇਲੇ ਮੈਂ ਉਸ ਦੇ ਨਾਲ ਹੋਵਾਂਗਾ।+
ਮੈਂ ਉਸ ਨੂੰ ਬਚਾਵਾਂਗਾ ਅਤੇ ਉਸ ਨੂੰ ਮਹਿਮਾ ਦਿਆਂਗਾ।
ਸਬਤ ਦੇ ਦਿਨ ਲਈ ਇਕ ਜ਼ਬੂਰ।
2 ਸਵੇਰ ਨੂੰ ਤੇਰੇ ਅਟੱਲ ਪਿਆਰ ਬਾਰੇ ਦੱਸਣਾ+
ਅਤੇ ਰਾਤ ਨੂੰ ਤੇਰੀ ਵਫ਼ਾਦਾਰੀ ਬਾਰੇ ਦੱਸਣਾ ਚੰਗਾ ਹੈ,
3 ਇਸ ਦੇ ਨਾਲ-ਨਾਲ ਦਸ ਤਾਰਾਂ ਵਾਲਾ ਸਾਜ਼ ਅਤੇ ਸਰੋਦ* ਵਜਾਇਆ ਜਾਵੇ,
ਨਾਲੇ ਰਬਾਬ ʼਤੇ ਸੁਰੀਲਾ ਸੰਗੀਤ ਵਜਾਇਆ ਜਾਵੇ।+
4 ਹੇ ਯਹੋਵਾਹ, ਤੂੰ ਮੈਨੂੰ ਆਪਣੇ ਕੰਮਾਂ ਦੇ ਰਾਹੀਂ ਖ਼ੁਸ਼ੀ ਦਿੱਤੀ ਹੈ;
ਤੇਰੇ ਹੱਥਾਂ ਦੇ ਕੰਮਾਂ ਕਰਕੇ ਮੈਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਦਾ ਹਾਂ।
5 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸ਼ਾਨਦਾਰ ਹਨ!+
ਤੇਰੇ ਵਿਚਾਰ ਕਿੰਨੇ ਡੂੰਘੇ ਹਨ!+
6 ਕੋਈ ਵੀ ਨਾਸਮਝ ਇਨਸਾਨ ਇਨ੍ਹਾਂ ਨੂੰ ਜਾਣ ਨਹੀਂ ਸਕਦਾ;
ਕੋਈ ਵੀ ਮੂਰਖ ਇਨਸਾਨ ਇਸ ਗੱਲ ਨੂੰ ਸਮਝ ਨਹੀਂ ਸਕਦਾ+
7 ਕਿ ਜਦੋਂ ਦੁਸ਼ਟ ਜੰਗਲੀ ਬੂਟੀ* ਵਾਂਗ ਪੁੰਗਰਦੇ ਹਨ
ਅਤੇ ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਵਧਦੇ-ਫੁੱਲਦੇ ਹਨ,
ਤਾਂ ਇਹ ਇਸ ਲਈ ਹੁੰਦਾ ਹੈ ਕਿ ਉਹ ਹਮੇਸ਼ਾ ਲਈ ਖ਼ਤਮ ਕੀਤੇ ਜਾਣ।+
8 ਪਰ, ਹੇ ਯਹੋਵਾਹ, ਤੇਰਾ ਰੁਤਬਾ ਹਮੇਸ਼ਾ-ਹਮੇਸ਼ਾ ਬੁਲੰਦ ਰਹੇਗਾ।
9 ਹੇ ਯਹੋਵਾਹ, ਆਪਣੇ ਦੁਸ਼ਮਣਾਂ ਦੀ ਹਾਰ ਦੇਖ,
ਹਾਂ, ਆਪਣੇ ਦੁਸ਼ਮਣਾਂ ਦਾ ਖ਼ਾਤਮਾ ਦੇਖ;
ਤੂੰ ਸਾਰੇ ਬੁਰੇ ਕੰਮ ਕਰਨ ਵਾਲਿਆਂ ਨੂੰ ਖਿੰਡਾ ਦੇਵੇਂਗਾ।+
10 ਪਰ ਤੂੰ ਮੈਨੂੰ ਜੰਗਲੀ ਸਾਨ੍ਹ ਜਿੰਨਾ ਬਲਵਾਨ ਬਣਾਏਂਗਾ;*
ਮੈਂ ਆਪਣੇ ਸਰੀਰ ʼਤੇ ਤਾਜ਼ਗੀ ਦੇਣ ਵਾਲਾ ਖਾਲਸ ਤੇਲ ਮਲਾਂਗਾ।+
11 ਮੈਂ ਆਪਣੀ ਅੱਖੀਂ ਦੁਸ਼ਮਣਾਂ ਦੀ ਹਾਰ ਦੇਖਾਂਗਾ;+
ਮੇਰੇ ਕੰਨ ਦੁਸ਼ਟਾਂ ਦੇ ਡਿਗਣ ਦੀ ਆਵਾਜ਼ ਸੁਣਨਗੇ ਜੋ ਮੇਰੇ ʼਤੇ ਹਮਲਾ ਕਰਦੇ ਹਨ।
13 ਉਹ ਯਹੋਵਾਹ ਦੇ ਘਰ ਵਿਚ ਲਾਏ ਗਏ ਹਨ;
ਉਹ ਸਾਡੇ ਪਰਮੇਸ਼ੁਰ ਦੇ ਵਿਹੜਿਆਂ ਵਿਚ ਵਧਦੇ-ਫੁੱਲਦੇ ਹਨ।+
ਉਹ ਮੇਰੀ ਚਟਾਨ ਹੈ+ ਜਿਸ ਵਿਚ ਕੋਈ ਬੁਰਾਈ ਨਹੀਂ।
93 ਯਹੋਵਾਹ ਰਾਜਾ ਬਣ ਗਿਆ ਹੈ!+
ਉਸ ਨੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ;
ਤਾਕਤ ਯਹੋਵਾਹ ਦਾ ਪਹਿਰਾਵਾ ਹੈ;
ਉਸ ਨੇ ਇਸ ਨੂੰ ਕਮਰਬੰਦ ਵਾਂਗ ਬੰਨ੍ਹਿਆ ਹੈ।
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ;
ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।*
3 ਹੇ ਯਹੋਵਾਹ, ਦਰਿਆ ਉਛਾਲ਼ੇ ਮਾਰਦੇ ਹਨ,
ਦਰਿਆ ਉਛਾਲ਼ੇ ਮਾਰਦੇ ਹਨ ਅਤੇ ਗਰਜਦੇ ਹਨ;
ਦਰਿਆ ਲਗਾਤਾਰ ਉਛਾਲ਼ੇ ਮਾਰ ਰਹੇ ਹਨ ਅਤੇ ਉੱਚੀ-ਉੱਚੀ ਸ਼ੋਰ ਮਚਾ ਰਹੇ ਹਨ।
4 ਸਵਰਗ ਵਿਚ ਯਹੋਵਾਹ ਦੀ ਸ਼ਾਨ ਨਿਰਾਲੀ ਹੈ,+
ਉਹ ਡੂੰਘੇ ਪਾਣੀਆਂ ਦੀ ਗੂੰਜ ਤੋਂ ਵੀ ਜ਼ਿਆਦਾ ਬਲਵਾਨ ਹੈ,
ਹਾਂ, ਸਮੁੰਦਰ ਦੀਆਂ ਠਾਠਾਂ ਮਾਰਦੀਆਂ ਲਹਿਰਾਂ ਤੋਂ ਵੀ ਤਾਕਤਵਰ।+
5 ਹੇ ਯਹੋਵਾਹ, ਤੇਰੀਆਂ ਨਸੀਹਤਾਂ* ਬਹੁਤ ਭਰੋਸੇਯੋਗ ਹਨ।+
ਪਵਿੱਤਰਤਾ ਤੇਰੇ ਘਰ ਨੂੰ ਹਰ ਵੇਲੇ ਸ਼ਿੰਗਾਰਦੀ ਹੈ।+
94 ਹੇ ਬਦਲਾ ਲੈਣ ਵਾਲੇ ਪਰਮੇਸ਼ੁਰ ਯਹੋਵਾਹ,+
ਹੇ ਬਦਲਾ ਲੈਣ ਵਾਲੇ ਪਰਮੇਸ਼ੁਰ, ਆਪਣਾ ਜਲਾਲ ਦਿਖਾ!
2 ਹੇ ਧਰਤੀ ਦੇ ਨਿਆਂਕਾਰ,+ ਉੱਠ।
ਘਮੰਡੀਆਂ ਨੂੰ ਉਨ੍ਹਾਂ ਦੀ ਕੀਤੀ ਦਾ ਫਲ ਦੇ।+
3 ਹੇ ਯਹੋਵਾਹ, ਦੁਸ਼ਟ ਹੋਰ ਕਿੰਨਾ ਚਿਰ ਖ਼ੁਸ਼ੀਆਂ ਮਨਾਉਣਗੇ?
ਦੱਸ, ਹੋਰ ਕਿੰਨਾ ਚਿਰ?+
4 ਉਹ ਹੰਕਾਰ ਭਰੀਆਂ ਗੱਲਾਂ ਉਗਲਦੇ ਹਨ;
ਬੁਰੇ ਕੰਮ ਕਰਨ ਵਾਲੇ ਸਾਰੇ ਲੋਕ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹਨ।
5 ਹੇ ਯਹੋਵਾਹ, ਉਹ ਤੇਰੀ ਪਰਜਾ ਨੂੰ ਕੁਚਲਦੇ ਹਨ+
ਅਤੇ ਤੇਰੀ ਵਿਰਾਸਤ ਉੱਤੇ ਜ਼ੁਲਮ ਢਾਹੁੰਦੇ ਹਨ।
6 ਉਹ ਵਿਧਵਾਵਾਂ ਅਤੇ ਪਰਦੇਸੀਆਂ ਦਾ ਕਤਲ ਕਰਦੇ ਹਨ
ਅਤੇ ਯਤੀਮਾਂ* ਦਾ ਖ਼ੂਨ ਵਹਾਉਂਦੇ ਹਨ।
8 ਨਾਸਮਝ ਲੋਕੋ, ਤੁਸੀਂ ਇਹ ਗੱਲ ਸਮਝ ਜਾਓ;
ਮੂਰਖੋ, ਤੁਸੀਂ ਕਦੋਂ ਅਕਲ ਤੋਂ ਕੰਮ ਲਓਗੇ?+
9 ਜਿਸ ਨੇ ਕੰਨ ਬਣਾਏ ਹਨ, ਕੀ ਉਸ ਨੂੰ ਆਪ ਨੂੰ ਨਹੀਂ ਸੁਣਦਾ?
ਜਿਸ ਨੇ ਅੱਖਾਂ ਬਣਾਈਆਂ ਹਨ, ਕੀ ਉਸ ਨੂੰ ਆਪ ਨੂੰ ਨਹੀਂ ਦਿਸਦਾ?+
10 ਜਿਹੜਾ ਕੌਮਾਂ ਨੂੰ ਝਿੜਕਦਾ ਹੈ, ਕੀ ਉਹ ਤੁਹਾਨੂੰ ਤਾੜ ਨਹੀਂ ਸਕਦਾ?+
ਉਹੀ ਤਾਂ ਹੈ ਜੋ ਲੋਕਾਂ ਨੂੰ ਗਿਆਨ ਦਿੰਦਾ ਹੈ।+
11 ਯਹੋਵਾਹ ਇਨਸਾਨਾਂ ਦੇ ਵਿਚਾਰ ਜਾਣਦਾ ਹੈ,
ਉਹ ਤਾਂ ਬੱਸ ਸਾਹ ਹੀ ਹਨ।+
12 ਹੇ ਯਾਹ, ਖ਼ੁਸ਼ ਹੈ ਉਹ ਇਨਸਾਨ ਜਿਸ ਨੂੰ ਤੂੰ ਸੁਧਾਰਦਾ ਹੈਂ,+
ਜਿਸ ਨੂੰ ਤੂੰ ਆਪਣਾ ਕਾਨੂੰਨ ਸਿਖਾਉਂਦਾ ਹੈਂ+
13 ਤਾਂਕਿ ਬਿਪਤਾ ਦੇ ਵੇਲੇ ਉਸ ਨੂੰ ਚੈਨ ਮਿਲੇ,
ਜਦ ਤਕ ਦੁਸ਼ਟ ਲਈ ਟੋਆ ਨਹੀਂ ਪੁੱਟਿਆ ਜਾਂਦਾ।+
15 ਇਕ ਵਾਰ ਫਿਰ ਬਿਨਾਂ ਪੱਖਪਾਤ ਦੇ ਨਿਆਂ ਕੀਤਾ ਜਾਵੇਗਾ,
ਸਾਰੇ ਨੇਕਦਿਲ ਲੋਕ ਇਸ ਨਿਆਂ ਮੁਤਾਬਕ ਚੱਲਣਗੇ।
16 ਕੌਣ ਦੁਸ਼ਟ ਦੇ ਖ਼ਿਲਾਫ਼ ਮੇਰੇ ਪੱਖ ਵਿਚ ਖੜ੍ਹਾ ਹੋਵੇਗਾ?
ਕੌਣ ਮੇਰੇ ਲਈ ਬੁਰੇ ਲੋਕਾਂ ਨਾਲ ਮੁਕਾਬਲਾ ਕਰੇਗਾ?
20 ਕੀ ਭ੍ਰਿਸ਼ਟ ਆਗੂਆਂ ਦੀ ਤੇਰੇ ਨਾਲ ਕੋਈ ਸਾਂਝ ਹੋ ਸਕਦੀ ਹੈ
ਜਦ ਉਹ ਕਾਨੂੰਨ ਦਾ ਸਹਾਰਾ ਲੈ ਕੇ ਸਾਜ਼ਸ਼ਾਂ ਘੜਦੇ ਹਨ?+
23 ਉਹ ਉਨ੍ਹਾਂ ਦੀ ਬੁਰਾਈ ਉਨ੍ਹਾਂ ਦੇ ਹੀ ਸਿਰ ਪਾ ਦੇਵੇਗਾ।+
ਉਹ ਉਨ੍ਹਾਂ ਦੀ ਬੁਰਾਈ ਦੇ ਜ਼ਰੀਏ ਉਨ੍ਹਾਂ ਨੂੰ ਖ਼ਤਮ* ਕਰ ਦੇਵੇਗਾ।
ਸਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਨੂੰ ਖ਼ਤਮ* ਕਰ ਦੇਵੇਗਾ।+
95 ਆਓ ਆਪਾਂ ਖ਼ੁਸ਼ੀ ਨਾਲ ਯਹੋਵਾਹ ਦੀ ਜੈ-ਜੈ ਕਾਰ ਕਰੀਏ!
ਆਓ ਆਪਾਂ ਖ਼ੁਸ਼ੀ ਨਾਲ ਆਪਣੀ ਮੁਕਤੀ ਦੀ ਚਟਾਨ ਦੇ ਜਸ ਗਾਈਏ।+
2 ਆਓ ਆਪਾਂ ਧੰਨਵਾਦ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਈਏ;+
ਆਓ ਆਪਾਂ ਗੀਤ ਗਾਈਏ ਅਤੇ ਉਸ ਦੀ ਜੈ-ਜੈ ਕਾਰ ਕਰੀਏ।
3 ਯਹੋਵਾਹ ਮਹਾਨ ਪਰਮੇਸ਼ੁਰ ਹੈ,
ਉਹ ਸਾਰੇ ਈਸ਼ਵਰਾਂ ਤੋਂ ਮਹਾਨ ਰਾਜਾ ਹੈ।+
4 ਧਰਤੀ ਦੀਆਂ ਡੂੰਘਾਈਆਂ ʼਤੇ ਉਸ ਦਾ ਅਧਿਕਾਰ ਹੈ;
ਪਹਾੜਾਂ ਦੀਆਂ ਚੋਟੀਆਂ ਉਸ ਦੀਆਂ ਹਨ।+
6 ਆਓ ਆਪਾਂ ਉਸ ਦੀ ਭਗਤੀ ਕਰੀਏ ਅਤੇ ਉਸ ਅੱਗੇ ਸਿਰ ਨਿਵਾਈਏ;
ਆਓ ਆਪਾਂ ਆਪਣੇ ਸਿਰਜਣਹਾਰ ਯਹੋਵਾਹ ਸਾਮ੍ਹਣੇ ਗੋਡੇ ਟੇਕੀਏ।+
ਅੱਜ ਜਦੋਂ ਤੁਸੀਂ ਉਸ ਦੀ ਗੱਲ ਸੁਣੋ,+
8 ਤਾਂ ਤੁਸੀਂ ਆਪਣੇ ਦਿਲ ਕਠੋਰ ਨਾ ਕਰਿਓ,
ਜਿਵੇਂ ਤੁਹਾਡੇ ਪਿਉ-ਦਾਦਿਆਂ ਨੇ ਮਰੀਬਾਹ* ਵਿਚ ਆਪਣੇ ਦਿਲ ਕਠੋਰ ਕੀਤੇ ਸਨ+
ਹਾਂ, ਉਜਾੜ ਵਿਚ ਮੱਸਾਹ* ਦੇ ਦਿਨ ਕੀਤੇ ਸਨ,+
9 ਜਦ ਉਨ੍ਹਾਂ ਨੇ ਮੈਨੂੰ ਪਰਖਿਆ ਸੀ;+
ਉਨ੍ਹਾਂ ਨੇ ਮੈਨੂੰ ਚੁਣੌਤੀ ਦਿੱਤੀ, ਭਾਵੇਂ ਕਿ ਉਨ੍ਹਾਂ ਨੇ ਮੇਰੇ ਕੰਮ ਦੇਖੇ ਸਨ।+
10 ਇਸ ਕਰਕੇ ਮੈਨੂੰ 40 ਸਾਲ ਉਸ ਪੀੜ੍ਹੀ ਨਾਲ ਘਿਰਣਾ ਰਹੀ।
ਮੈਂ ਕਿਹਾ: “ਇਨ੍ਹਾਂ ਲੋਕਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ;
ਇਹ ਮੇਰੇ ਰਾਹਾਂ ʼਤੇ ਨਹੀਂ ਚੱਲਦੇ।”
11 ਇਸ ਲਈ ਮੈਂ ਗੁੱਸੇ ਵਿਚ ਸਹੁੰ ਖਾਧੀ:
“ਉਹ ਮੇਰੇ ਆਰਾਮ ਵਿਚ ਸ਼ਾਮਲ ਨਹੀਂ ਹੋਣਗੇ।”+
96 ਯਹੋਵਾਹ ਲਈ ਇਕ ਨਵਾਂ ਗੀਤ ਗਾਓ।+
ਹੇ ਸਾਰੀ ਧਰਤੀ ਦੇ ਲੋਕੋ, ਯਹੋਵਾਹ ਲਈ ਗੀਤ ਗਾਓ!+
2 ਯਹੋਵਾਹ ਲਈ ਗੀਤ ਗਾਓ; ਉਸ ਦੇ ਨਾਂ ਦੀ ਮਹਿਮਾ ਕਰੋ।
ਹਰ ਦਿਨ ਉਸ ਦੇ ਮੁਕਤੀ ਦੇ ਕੰਮਾਂ ਦੀ ਖ਼ੁਸ਼ ਖ਼ਬਰੀ ਸੁਣਾਓ।+
4 ਯਹੋਵਾਹ ਮਹਾਨ ਹੈ ਅਤੇ ਉਹ ਸਭ ਤੋਂ ਜ਼ਿਆਦਾ ਤਾਰੀਫ਼ ਦੇ ਲਾਇਕ ਹੈ।
ਉਹ ਸਾਰੇ ਈਸ਼ਵਰਾਂ ਨਾਲੋਂ ਜ਼ਿਆਦਾ ਸ਼ਰਧਾ ਦੇ ਲਾਇਕ ਹੈ।
5 ਕੌਮਾਂ ਦੇ ਸਾਰੇ ਈਸ਼ਵਰ ਨਿਕੰਮੇ ਹਨ,+
ਪਰ ਯਹੋਵਾਹ ਨੇ ਆਕਾਸ਼ ਬਣਾਇਆ,+
6 ਉਸ ਦੀ ਹਜ਼ੂਰੀ ਵਿਚ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਹੈ;+
ਉਸ ਦੇ ਪਵਿੱਤਰ ਸਥਾਨ ਵਿਚ ਤਾਕਤ ਅਤੇ ਖ਼ੂਬਸੂਰਤੀ ਹੈ।+
7 ਹੇ ਦੇਸ਼-ਦੇਸ਼ ਦੇ ਘਰਾਣਿਓ, ਯਹੋਵਾਹ ਦੀ ਵਡਿਆਈ ਕਰੋ,*
10 ਕੌਮਾਂ ਵਿਚ ਐਲਾਨ ਕਰੋ: “ਯਹੋਵਾਹ ਰਾਜਾ ਬਣ ਗਿਆ ਹੈ!+
ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਗਿਆ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।
ਉਹ ਪੱਖਪਾਤ ਕੀਤੇ ਬਿਨਾਂ ਦੇਸ਼-ਦੇਸ਼ ਦੇ ਲੋਕਾਂ ਦਾ ਨਿਆਂ ਕਰੇਗਾ।”*+
11 ਆਕਾਸ਼ ਖ਼ੁਸ਼ੀਆਂ ਮਨਾਏ ਅਤੇ ਧਰਤੀ ਜਸ਼ਨ ਮਨਾਏ;
ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ;+
12 ਮੈਦਾਨ ਅਤੇ ਇਸ ਵਿਚਲੀ ਹਰ ਚੀਜ਼ ਖ਼ੁਸ਼ੀਆਂ ਮਨਾਏ।+
ਨਾਲੇ ਜੰਗਲ ਦੇ ਸਾਰੇ ਦਰਖ਼ਤ ਖ਼ੁਸ਼ੀ ਨਾਲ ਯਹੋਵਾਹ ਦੇ ਸਾਮ੍ਹਣੇ ਜੈ-ਜੈ ਕਾਰ ਕਰਨ+
13 ਕਿਉਂਕਿ ਉਹ ਆ ਰਿਹਾ ਹੈ,*
ਹਾਂ, ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।
97 ਯਹੋਵਾਹ ਰਾਜਾ ਬਣ ਗਿਆ ਹੈ!+
ਧਰਤੀ ਖ਼ੁਸ਼ੀਆਂ ਮਨਾਏ।+
ਸਾਰੇ ਟਾਪੂ ਜਸ਼ਨ ਮਨਾਉਣ।+
4 ਉਸ ਦੀ ਆਸਮਾਨੀ ਬਿਜਲੀ ਧਰਤੀ ਉੱਤੇ ਲਿਸ਼ਕਦੀ ਹੈ;
ਇਹ ਦੇਖ ਕੇ ਧਰਤੀ ਕੰਬ ਜਾਂਦੀ ਹੈ।+
5 ਪੂਰੀ ਧਰਤੀ ਦੇ ਮਾਲਕ ਯਹੋਵਾਹ ਸਾਮ੍ਹਣੇ
ਪਹਾੜ ਮੋਮ ਵਾਂਗ ਪਿਘਲ ਜਾਂਦੇ ਹਨ।+
6 ਆਕਾਸ਼ ਉਸ ਦੇ ਨਿਆਂ ਦਾ ਐਲਾਨ ਕਰਦੇ ਹਨ
ਅਤੇ ਦੇਸ਼-ਦੇਸ਼ ਦੇ ਸਾਰੇ ਲੋਕ ਉਸ ਦੀ ਮਹਿਮਾ ਦੇਖਦੇ ਹਨ।+
7 ਜਿਹੜੇ ਕਿਸੇ ਵੀ ਮੂਰਤ ਨੂੰ ਮੱਥਾ ਟੇਕਦੇ ਹਨ
ਅਤੇ ਆਪਣੇ ਨਿਕੰਮੇ ਦੇਵਤਿਆਂ+ ਬਾਰੇ ਸ਼ੇਖ਼ੀਆਂ ਮਾਰਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਕੀਤਾ ਜਾਵੇ।+
ਹੇ ਸਾਰੇ ਦੇਵਤਿਓ, ਉਸ ਦੇ ਅੱਗੇ ਸਿਰ ਨਿਵਾਓ।*+
9 ਹੇ ਯਹੋਵਾਹ, ਤੂੰ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ;
ਤੂੰ ਸਾਰੇ ਦੇਵਤਿਆਂ ਨਾਲੋਂ ਕਿਤੇ ਉੱਚਾ ਹੈਂ।+
10 ਯਹੋਵਾਹ ਨੂੰ ਪਿਆਰ ਕਰਨ ਵਾਲਿਓ, ਬੁਰਾਈ ਨਾਲ ਨਫ਼ਰਤ ਕਰੋ।+
11 ਧਰਮੀਆਂ ਲਈ ਚਾਨਣ ਹੋਇਆ ਹੈ+
ਅਤੇ ਨੇਕਦਿਲ ਲੋਕਾਂ ਨੂੰ ਖ਼ੁਸ਼ੀਆਂ ਮਿਲੀਆਂ ਹਨ।
12 ਹੇ ਧਰਮੀ ਲੋਕੋ, ਯਹੋਵਾਹ ਕਰਕੇ ਖ਼ੁਸ਼ੀਆਂ ਮਨਾਓ
ਅਤੇ ਉਸ ਦੇ ਪਵਿੱਤਰ ਨਾਂ* ਦਾ ਧੰਨਵਾਦ ਕਰੋ।
ਇਕ ਜ਼ਬੂਰ।
ਉਸ ਦੇ ਸੱਜੇ ਹੱਥ, ਹਾਂ, ਉਸ ਦੀ ਪਵਿੱਤਰ ਬਾਂਹ ਨੇ ਮੁਕਤੀ* ਦਿਵਾਈ ਹੈ।+
3 ਉਸ ਨੇ ਆਪਣਾ ਵਾਅਦਾ ਯਾਦ ਰੱਖਿਆ ਹੈ
ਕਿ ਉਹ ਇਜ਼ਰਾਈਲ ਨਾਲ ਅਟੱਲ ਪਿਆਰ ਕਰੇਗਾ ਅਤੇ ਵਫ਼ਾਦਾਰੀ ਨਿਭਾਏਗਾ।+
ਪੂਰੀ ਧਰਤੀ ਨੇ ਸਾਡੇ ਪਰਮੇਸ਼ੁਰ ਦੇ ਮੁਕਤੀ ਦੇ ਕੰਮਾਂ* ਨੂੰ ਆਪਣੀ ਅੱਖੀਂ ਦੇਖਿਆ ਹੈ।+
4 ਹੇ ਸਾਰੀ ਧਰਤੀ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾ।
ਬਾਗ਼-ਬਾਗ਼ ਹੋ, ਖ਼ੁਸ਼ੀ ਨਾਲ ਉਸ ਦੀ ਜੈ-ਜੈ ਕਾਰ ਕਰ ਅਤੇ ਗੁਣਗਾਨ ਕਰ।*+
5 ਸੁਰੀਲਾ ਗੀਤ ਗਾ ਕੇ ਅਤੇ ਰਬਾਬ ਵਜਾ ਕੇ,
ਹਾਂ, ਰਬਾਬ ਵਜਾ ਕੇ ਯਹੋਵਾਹ ਦਾ ਗੁਣਗਾਨ ਕਰ।*
6 ਤੁਰ੍ਹੀਆਂ ਅਤੇ ਨਰਸਿੰਗਾ ਵਜਾ ਕੇ,+
ਆਪਣੇ ਰਾਜੇ ਯਹੋਵਾਹ ਸਾਮ੍ਹਣੇ ਜਿੱਤ ਦੇ ਨਾਅਰੇ ਲਾ।
7 ਸਮੁੰਦਰ ਅਤੇ ਇਸ ਵਿਚਲੀ ਹਰ ਚੀਜ਼ ਜੈ-ਜੈ ਕਾਰ ਕਰੇ,
ਨਾਲੇ ਧਰਤੀ ਅਤੇ ਇਸ ਦੇ ਵਾਸੀ ਵੀ।
8 ਨਦੀਆਂ ਤਾੜੀਆਂ ਵਜਾਉਣ
ਅਤੇ ਪਹਾੜ ਮਿਲ ਕੇ ਖ਼ੁਸ਼ੀ ਨਾਲ ਯਹੋਵਾਹ ਸਾਮ੍ਹਣੇ ਜੈ-ਜੈ ਕਰਨ+
9 ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਆ ਰਿਹਾ ਹੈ।*
99 ਯਹੋਵਾਹ ਰਾਜਾ ਬਣ ਗਿਆ ਹੈ।+ ਦੇਸ਼-ਦੇਸ਼ ਦੇ ਲੋਕ ਕੰਬਣ।
ਉਹ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ʼਤੇ ਬਿਰਾਜਮਾਨ ਹੈ।+ ਧਰਤੀ ਥਰ-ਥਰ ਕੰਬੇ।
2 ਸੀਓਨ ਵਿਚ ਯਹੋਵਾਹ ਮਹਾਨ ਹੈ
ਅਤੇ ਦੇਸ਼-ਦੇਸ਼ ਦੇ ਲੋਕਾਂ ਉੱਤੇ ਉਸ ਦਾ ਅਧਿਕਾਰ ਹੈ।+
3 ਉਹ ਤੇਰੇ ਮਹਾਨ ਨਾਂ ਦੀ ਵਡਿਆਈ ਕਰਨ+
ਜੋ ਸ਼ਰਧਾ ਦੇ ਲਾਇਕ ਅਤੇ ਪਵਿੱਤਰ ਹੈ।
4 ਉਹ ਤਾਕਤਵਰ ਅਤੇ ਨਿਆਂ-ਪਸੰਦ ਰਾਜਾ ਹੈ।+
ਤੂੰ ਨੇਕੀ ਦੇ ਅਸੂਲ ਪੱਕੇ ਤੌਰ ਤੇ ਕਾਇਮ ਕੀਤੇ ਹਨ।
ਤੂੰ ਯਾਕੂਬ ਵਿਚ ਉਹੀ ਕੀਤਾ ਹੈ ਜੋ ਸਹੀ ਅਤੇ ਨਿਆਂ ਮੁਤਾਬਕ ਹੈ।+
ਉਹ ਯਹੋਵਾਹ ਨੂੰ ਪੁਕਾਰਦੇ ਸਨ
ਅਤੇ ਉਹ ਉਨ੍ਹਾਂ ਨੂੰ ਜਵਾਬ ਦਿੰਦਾ ਸੀ।+
7 ਉਹ ਉਨ੍ਹਾਂ ਨਾਲ ਬੱਦਲ ਦੇ ਥੰਮ੍ਹ ਵਿੱਚੋਂ ਦੀ ਗੱਲ ਕਰਦਾ ਸੀ।+
ਉਨ੍ਹਾਂ ਨੇ ਉਸ ਦੀਆਂ ਨਸੀਹਤਾਂ* ਅਤੇ ਫ਼ਰਮਾਨ ਮੰਨੇ।+
8 ਹੇ ਸਾਡੇ ਪਰਮੇਸ਼ੁਰ ਯਹੋਵਾਹ, ਤੂੰ ਉਨ੍ਹਾਂ ਨੂੰ ਜਵਾਬ ਦਿੱਤਾ।+
9 ਸਾਡੇ ਪਰਮੇਸ਼ੁਰ ਯਹੋਵਾਹ ਦੀ ਵਡਿਆਈ ਕਰੋ+
ਅਤੇ ਉਸ ਦੇ ਪਵਿੱਤਰ ਪਹਾੜ+ ਸਾਮ੍ਹਣੇ ਮੱਥਾ ਟੇਕੋ
ਕਿਉਂਕਿ ਸਾਡਾ ਪਰਮੇਸ਼ੁਰ ਯਹੋਵਾਹ ਪਵਿੱਤਰ ਹੈ।+
ਧੰਨਵਾਦ ਦਾ ਜ਼ਬੂਰ।
100 ਹੇ ਸਾਰੀ ਧਰਤੀ ਦੇ ਵਾਸੀਓ, ਯਹੋਵਾਹ ਲਈ ਖ਼ੁਸ਼ੀ ਨਾਲ ਜਿੱਤ ਦੇ ਨਾਅਰੇ ਲਾਓ।+
2 ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ ਕਰੋ।+
ਜੈ-ਜੈ ਕਾਰ ਕਰਦੇ ਹੋਏ ਉਸ ਦੀ ਹਜ਼ੂਰੀ ਵਿਚ ਆਓ।
3 ਕਬੂਲ ਕਰੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ।+
ਉਸ ਨੇ ਹੀ ਸਾਨੂੰ ਬਣਾਇਆ ਅਤੇ ਅਸੀਂ ਉਸ ਦੇ ਹਾਂ।*+
ਅਸੀਂ ਉਸ ਦੀ ਪਰਜਾ ਅਤੇ ਚਰਾਂਦ ਦੀਆਂ ਭੇਡਾਂ ਹਾਂ।+
ਉਸ ਦਾ ਧੰਨਵਾਦ ਕਰੋ; ਉਸ ਦੇ ਨਾਂ ਦੀ ਮਹਿਮਾ ਕਰੋ+
5 ਕਿਉਂਕਿ ਯਹੋਵਾਹ ਚੰਗਾ ਹੈ;+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ
ਅਤੇ ਉਸ ਦੀ ਵਫ਼ਾਦਾਰੀ ਪੀੜ੍ਹੀਓ-ਪੀੜ੍ਹੀ।+
ਦਾਊਦ ਦਾ ਜ਼ਬੂਰ।
101 ਹੇ ਯਹੋਵਾਹ, ਮੈਂ ਗੀਤ ਗਾ ਕੇ ਤੇਰੇ ਅਟੱਲ ਪਿਆਰ ਅਤੇ ਨਿਆਂ ਦੀਆਂ ਸਿਫ਼ਤਾਂ ਕਰਾਂਗਾ।
ਹਾਂ, ਮੈਂ ਤੇਰਾ ਗੁਣਗਾਨ ਕਰਾਂਗਾ।*
2 ਮੈਂ ਸਮਝਦਾਰੀ ਤੋਂ ਕੰਮ ਲਵਾਂਗਾ ਅਤੇ ਬੇਦਾਗ਼ ਰਹਾਂਗਾ।
ਤੂੰ ਕਦੋਂ ਮੇਰੇ ਕੋਲ ਆਏਂਗਾ?
ਮੈਂ ਆਪਣੇ ਘਰ ਵਿਚ ਖਰੇ ਮਨ+ ਨਾਲ ਚੱਲਾਂਗਾ।
3 ਮੈਂ ਆਪਣੀਆਂ ਅੱਖਾਂ ਸਾਮ੍ਹਣੇ ਕੋਈ ਵੀ ਵਿਅਰਥ ਚੀਜ਼ ਨਹੀਂ ਰੱਖਾਂਗਾ।
ਮੈਂ ਉਨ੍ਹਾਂ ਲੋਕਾਂ ਦੇ ਕੰਮਾਂ ਨਾਲ ਨਫ਼ਰਤ ਕਰਦਾ ਹਾਂ ਜੋ ਸਹੀ ਰਾਹ ਤੋਂ ਭਟਕ ਗਏ ਹਨ;+
ਮੈਂ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਾਂਗਾ।
4 ਮੈਂ ਖੋਟੇ ਦਿਲ ਵਾਲਿਆਂ ਤੋਂ ਦੂਰ ਰਹਿੰਦਾ ਹਾਂ;
ਮੈਂ ਕਿਸੇ ਵੀ ਬੁਰੇ ਕੰਮ ਵਿਚ ਸ਼ਾਮਲ ਨਹੀਂ ਹੁੰਦਾ।*
ਮੈਂ ਘਮੰਡੀ ਅੱਖਾਂ ਅਤੇ ਹੰਕਾਰੀ ਦਿਲ ਨੂੰ ਬਰਦਾਸ਼ਤ ਨਹੀਂ ਕਰਾਂਗਾ।
6 ਮੈਂ ਧਰਤੀ ʼਤੇ ਰਹਿੰਦੇ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾ
ਤਾਂਕਿ ਉਹ ਮੇਰੇ ਨਾਲ ਵੱਸਣ।
ਜਿਹੜਾ ਖਰੇ ਮਨ ਨਾਲ ਚੱਲਦਾ ਹੈ,* ਉਹ ਮੇਰੀ ਸੇਵਾ ਕਰੇਗਾ।
7 ਕੋਈ ਵੀ ਧੋਖੇਬਾਜ਼ ਮੇਰੇ ਘਰ ਵਿਚ ਨਹੀਂ ਵੱਸੇਗਾ
ਅਤੇ ਕੋਈ ਵੀ ਝੂਠਾ ਮੇਰੇ ਸਾਮ੍ਹਣੇ ਖੜ੍ਹਾ ਨਹੀਂ ਹੋਵੇਗਾ।
8 ਮੈਂ ਰੋਜ਼ ਸਵੇਰੇ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖ਼ਾਮੋਸ਼ ਕਰਾਂਗਾ,*
ਮੈਂ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਬੁਰੇ ਕੰਮ ਕਰਨ ਵਾਲਿਆਂ ਨੂੰ ਖ਼ਤਮ ਕਰ ਦਿਆਂਗਾ।+
ਜ਼ੁਲਮਾਂ ਦੇ ਸਤਾਏ ਹੋਏ ਇਨਸਾਨ ਦੀ ਪ੍ਰਾਰਥਨਾ। ਨਿਰਾਸ਼ਾ ਦੀ ਹਾਲਤ ਵਿਚ ਉਹ ਆਪਣੀ ਚਿੰਤਾ ਯਹੋਵਾਹ ਨੂੰ ਦੱਸਦਾ ਹੈ।+
2 ਮੇਰੀ ਬਿਪਤਾ ਦੇ ਵੇਲੇ ਮੇਰੇ ਤੋਂ ਆਪਣਾ ਮੂੰਹ ਨਾ ਲੁਕਾ।+
ਮੇਰੇ ਵੱਲ ਕੰਨ ਲਾ;*
ਮੇਰੀ ਪੁਕਾਰ ਸੁਣ ਕੇ ਮੈਨੂੰ ਛੇਤੀ ਜਵਾਬ ਦੇ+
3 ਕਿਉਂਕਿ ਮੇਰੀ ਜ਼ਿੰਦਗੀ ਦੇ ਦਿਨ ਧੂੰਏਂ ਵਾਂਗ ਗਾਇਬ ਹੋ ਰਹੇ ਹਨ
ਅਤੇ ਮੇਰੀਆਂ ਹੱਡੀਆਂ ਬਲ਼ਦੇ ਕੋਲਿਆਂ ਵਾਂਗ ਭਖ ਰਹੀਆਂ ਹਨ।+
4 ਮੇਰਾ ਦਿਲ ਧੁੱਪ ਨਾਲ ਸੁੱਕ ਚੁੱਕੇ ਘਾਹ ਵਰਗਾ ਹੋ ਗਿਆ ਹੈ,+
ਮੇਰੀ ਭੁੱਖ ਮਰ ਗਈ ਹੈ।
6 ਮੈਂ ਉਜਾੜ ਦੇ ਪੇਇਣ* ਵਰਗਾ ਦਿਸਦਾ ਹਾਂ;
ਮੈਂ ਖੰਡਰਾਂ ਵਿਚ ਰਹਿਣ ਵਾਲੇ ਉੱਲੂ ਵਰਗਾ ਬਣ ਗਿਆ ਹਾਂ।
8 ਸਾਰਾ-ਸਾਰਾ ਦਿਨ ਮੇਰੇ ਦੁਸ਼ਮਣ ਮੈਨੂੰ ਤਾਅਨੇ ਮਾਰਦੇ ਹਨ।+
ਮੇਰਾ ਮਜ਼ਾਕ ਉਡਾਉਣ ਵਾਲੇ* ਮੇਰਾ ਨਾਂ ਲੈ ਕੇ ਦੂਜਿਆਂ ਨੂੰ ਸਰਾਪ ਦਿੰਦੇ ਹਨ।
9 ਮੈਂ ਰੋਟੀ ਦੀ ਥਾਂ ਸੁਆਹ ਫੱਕਦਾ ਹਾਂ+
ਅਤੇ ਮੇਰੇ ਹੰਝੂ ਮੇਰੇ ਪਿਆਲੇ ਵਿਚ ਡਿਗਦੇ ਹਨ+
10 ਕਿਉਂਕਿ ਤੇਰਾ ਗੁੱਸਾ ਅਤੇ ਕ੍ਰੋਧ ਮੇਰੇ ʼਤੇ ਭੜਕਿਆ ਹੈ
ਅਤੇ ਤੂੰ ਮੈਨੂੰ ਚੁੱਕ ਕੇ ਪਰਾਂ ਸੁੱਟਿਆ ਹੈ।
13 ਤੂੰ ਜ਼ਰੂਰ ਉੱਠੇਂਗਾ ਅਤੇ ਸੀਓਨ ʼਤੇ ਦਇਆ ਕਰੇਂਗਾ+
ਕਿਉਂਕਿ ਉਸ ਉੱਤੇ ਮਿਹਰ ਕਰਨ ਦਾ ਸਮਾਂ ਹੁਣ ਹੀ ਹੈ;+
ਮਿਥਿਆ ਸਮਾਂ ਆ ਚੁੱਕਾ ਹੈ।+
15 ਕੌਮਾਂ ਯਹੋਵਾਹ ਦੇ ਨਾਂ ਤੋਂ ਡਰਨਗੀਆਂ
ਅਤੇ ਧਰਤੀ ਦੇ ਸਾਰੇ ਰਾਜੇ ਤੇਰੀ ਮਹਿਮਾ ਤੋਂ ਡਰਨਗੇ।+
17 ਉਹ ਕੰਗਾਲ ਇਨਸਾਨਾਂ ਦੀਆਂ ਪ੍ਰਾਰਥਨਾਵਾਂ ਵੱਲ ਧਿਆਨ ਦੇਵੇਗਾ;+
ਉਹ ਉਨ੍ਹਾਂ ਦੀਆਂ ਪ੍ਰਾਰਥਨਾਵਾਂ ਨੂੰ ਤੁੱਛ ਨਹੀਂ ਸਮਝੇਗਾ।+
18 ਇਹ ਗੱਲ ਆਉਣ ਵਾਲੀ ਪੀੜ੍ਹੀ ਲਈ ਲਿਖੀ ਗਈ ਹੈ,+
ਇਸ ਲਈ ਜਿਹੜੇ ਲੋਕ ਪੈਦਾ ਹੋਣਗੇ, ਉਹ ਯਾਹ ਦੀ ਮਹਿਮਾ ਕਰਨਗੇ।
19 ਯਹੋਵਾਹ ਆਪਣੇ ਪਵਿੱਤਰ ਸਥਾਨ ਤੋਂ ਹੇਠਾਂ ਦੇਖਦਾ ਹੈ,+
ਉਹ ਸਵਰਗ ਤੋਂ ਧਰਤੀ ʼਤੇ ਨਿਗਾਹ ਮਾਰਦਾ ਹੈ
20 ਤਾਂਕਿ ਕੈਦੀਆਂ ਦੇ ਹਉਕੇ ਸੁਣੇ+
ਅਤੇ ਉਨ੍ਹਾਂ ਨੂੰ ਛੁਡਾਏ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ+
21 ਤਾਂਕਿ ਸੀਓਨ ਵਿਚ ਯਹੋਵਾਹ ਦੇ ਨਾਂ ਦਾ ਐਲਾਨ ਹੋਵੇ+
ਅਤੇ ਯਰੂਸ਼ਲਮ ਵਿਚ ਉਸ ਦੀ ਵਡਿਆਈ ਹੋਵੇ,
22 ਜਦ ਦੇਸ਼-ਦੇਸ਼ ਅਤੇ ਹਕੂਮਤਾਂ ਦੇ ਲੋਕ
ਇਕੱਠੇ ਹੋ ਕੇ ਯਹੋਵਾਹ ਦੀ ਸੇਵਾ ਕਰਨਗੇ।+
23 ਉਸ ਨੇ ਸਮੇਂ ਤੋਂ ਪਹਿਲਾਂ ਹੀ ਮੈਨੂੰ ਕਮਜ਼ੋਰ ਕਰ ਦਿੱਤਾ;
ਉਸ ਨੇ ਮੇਰੀ ਜ਼ਿੰਦਗੀ ਦੇ ਦਿਨ ਘਟਾ ਦਿੱਤੇ ਹਨ।
26 ਉਹ ਨਾਸ਼ ਹੋ ਜਾਣਗੇ, ਪਰ ਤੂੰ ਹਮੇਸ਼ਾ ਰਹੇਂਗਾ;
ਉਹ ਸਾਰੇ ਇਕ ਕੱਪੜੇ ਵਾਂਗ ਘਸ ਜਾਣਗੇ।
ਤੂੰ ਕੱਪੜਿਆਂ ਵਾਂਗ ਉਨ੍ਹਾਂ ਨੂੰ ਬਦਲ ਦੇਵੇਂਗਾ ਅਤੇ ਉਹ ਮਿਟ ਜਾਣਗੇ।
27 ਪਰ ਤੂੰ ਕਦੀ ਨਹੀਂ ਬਦਲਦਾ ਅਤੇ ਤੇਰੀ ਜ਼ਿੰਦਗੀ ਦਾ ਕੋਈ ਅੰਤ ਨਹੀਂ।+
28 ਤੇਰੇ ਸੇਵਕਾਂ ਦੇ ਬੱਚੇ ਸੁਰੱਖਿਅਤ ਵੱਸਣਗੇ
ਅਤੇ ਉਨ੍ਹਾਂ ਦੀ ਸੰਤਾਨ ਤੇਰੇ ਸਾਮ੍ਹਣੇ ਹਮੇਸ਼ਾ ਸਲਾਮਤ ਰਹੇਗੀ।”+
ਦਾਊਦ ਦਾ ਜ਼ਬੂਰ।
103 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;
ਮੇਰਾ ਤਨ-ਮਨ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।
3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+
ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+
4 ਉਹ ਮੇਰੀ ਜਾਨ ਨੂੰ ਟੋਏ* ਵਿੱਚੋਂ ਕੱਢਦਾ ਹੈ+
ਅਤੇ ਉਹ ਮੇਰੇ ਸਿਰ ʼਤੇ ਅਟੱਲ ਪਿਆਰ ਅਤੇ ਦਇਆ ਦਾ ਤਾਜ ਰੱਖਦਾ ਹੈ।+
13 ਜਿਵੇਂ ਇਕ ਪਿਤਾ ਆਪਣੇ ਪੁੱਤਰਾਂ ʼਤੇ ਰਹਿਮ ਕਰਦਾ ਹੈ,
ਉਸੇ ਤਰ੍ਹਾਂ ਯਹੋਵਾਹ ਨੇ ਆਪਣੇ ਡਰਨ ਵਾਲਿਆਂ ʼਤੇ ਰਹਿਮ ਕੀਤਾ+
14 ਕਿਉਂਕਿ ਉਹ ਸਾਡੀ ਰਚਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ,+
ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।+
16 ਪਰ ਜਦ ਤੇਜ਼ ਹਵਾ ਵਗਦੀ ਹੈ, ਤਾਂ ਉਹ ਝੜ ਜਾਂਦਾ ਹੈ
ਜਿਵੇਂ ਉਹ ਕਦੇ ਖਿੜਿਆ ਹੀ ਨਾ ਹੋਵੇ।*
17 ਪਰ ਜਿਹੜੇ ਯਹੋਵਾਹ ਤੋਂ ਡਰਦੇ ਹਨ
ਉਹ ਉਨ੍ਹਾਂ ਨਾਲ ਹਮੇਸ਼ਾ-ਹਮੇਸ਼ਾ* ਅਟੱਲ ਪਿਆਰ ਕਰਦਾ ਰਹੇਗਾ+
ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਨਾਲ ਆਪਣੇ ਧਰਮੀ ਅਸੂਲਾਂ ਮੁਤਾਬਕ ਪੇਸ਼ ਆਵੇਗਾ।+
18 ਉਨ੍ਹਾਂ ਨਾਲ ਵੀ ਜਿਹੜੇ ਉਸ ਦੇ ਇਕਰਾਰ ਦੀ ਪਾਲਣਾ ਕਰਦੇ ਹਨ+
ਅਤੇ ਜਿਹੜੇ ਉਸ ਦੇ ਆਦੇਸ਼ਾਂ ਨੂੰ ਧਿਆਨ ਨਾਲ ਮੰਨਦੇ ਹਨ।
20 ਹੇ ਉਸ ਦੇ ਤਾਕਤਵਰ ਦੂਤੋ, ਯਹੋਵਾਹ ਦੀ ਮਹਿਮਾ ਕਰੋ,+
ਤੁਸੀਂ ਜਿਹੜੇ ਉਸ ਦੀ ਆਗਿਆ ਦੀ ਪਾਲਣਾ ਕਰਦੇ ਹੋ+ ਅਤੇ ਉਸ ਦਾ ਹੁਕਮ ਮੰਨਦੇ ਹੋ।
21 ਹੇ ਉਸ ਦੇ ਸਾਰੇ ਫ਼ੌਜੀਓ,+ ਯਹੋਵਾਹ ਦੀ ਮਹਿਮਾ ਕਰੋ,
ਹਾਂ, ਉਸ ਦੇ ਸੇਵਕੋ ਤੁਸੀਂ ਜਿਹੜੇ ਉਸ ਦੀ ਇੱਛਾ ਪੂਰੀ ਕਰਦੇ ਹੋ।+
22 ਹੇ ਸਾਰੀ ਸ੍ਰਿਸ਼ਟੀ, ਉਸ ਦੇ ਰਾਜ ਦੇ ਕੋਨੇ-ਕੋਨੇ ਵਿਚ
ਯਹੋਵਾਹ ਦੀ ਮਹਿਮਾ ਕਰ,
ਮੇਰਾ ਤਨ-ਮਨ ਯਹੋਵਾਹ ਦੀ ਮਹਿਮਾ ਕਰੇ।
104 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ।+
ਹੇ ਮੇਰੇ ਪਰਮੇਸ਼ੁਰ ਯਹੋਵਾਹ, ਤੂੰ ਬਹੁਤ ਮਹਾਨ ਹੈਂ।+
ਤੂੰ ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਦਾ ਲਿਬਾਸ ਪਾਇਆ ਹੈ।+
3 ਉਹ ਉੱਪਰਲੇ ਪਾਣੀਆਂ ਵਿਚ ਆਪਣੇ ਚੁਬਾਰੇ ਬਣਾਉਂਦਾ ਹੈ,+
ਬੱਦਲਾਂ ਨੂੰ ਆਪਣਾ ਰਥ ਬਣਾਉਂਦਾ ਹੈ,+
ਹਵਾ ਦੇ ਖੰਭਾਂ ʼਤੇ ਸਵਾਰੀ ਕਰਦਾ ਹੈ।+
4 ਉਹ ਆਪਣੇ ਦੂਤਾਂ ਨੂੰ ਤਾਕਤਵਰ ਸ਼ਕਤੀਆਂ
ਅਤੇ ਆਪਣੇ ਸੇਵਕਾਂ ਨੂੰ ਭਸਮ ਕਰਨ ਵਾਲੀ ਅੱਗ ਬਣਾਉਂਦਾ ਹੈ।+
6 ਤੂੰ ਧਰਤੀ ਨੂੰ ਡੂੰਘੇ ਪਾਣੀਆਂ ਦੀ ਚਾਦਰ ਨਾਲ ਢਕਿਆ।+
ਪਹਾੜ ਪਾਣੀਆਂ ਵਿਚ ਡੁੱਬੇ ਹੋਏ ਸਨ।
7 ਤੇਰੇ ਝਿੜਕਣ ਕਰਕੇ ਪਾਣੀ ਭੱਜ ਗਏ+
ਅਤੇ ਤੇਰੇ ਗਰਜਣ ਦੀ ਆਵਾਜ਼ ਤੋਂ ਡਰ ਕੇ ਨੱਠ ਗਏ
8 ਹਾਂ, ਉਸ ਥਾਂ ਭੱਜ ਗਏ ਜੋ ਤੂੰ ਉਨ੍ਹਾਂ ਲਈ ਰੱਖੀ ਸੀ
ਇਸ ਕਰਕੇ ਪਹਾੜ ਉੱਪਰ ਆ ਗਏ+ ਅਤੇ ਘਾਟੀਆਂ ਹੇਠਾਂ ਬੈਠ ਗਈਆਂ।
9 ਤੂੰ ਪਾਣੀਆਂ ਦੀਆਂ ਹੱਦਾਂ ਠਹਿਰਾਈਆਂ ਤਾਂਕਿ ਉਹ ਅੱਗੇ ਨਾ ਵਧਣ+
ਅਤੇ ਫਿਰ ਕਦੇ ਧਰਤੀ ਨੂੰ ਨਾ ਢਕਣ।
10 ਉਹ ਘਾਟੀਆਂ ਵਿਚ ਚਸ਼ਮੇ ਵਗਾਉਂਦਾ ਹੈ;
ਇਹ ਪਹਾੜਾਂ ਵਿਚਕਾਰ ਵਹਿੰਦੇ ਹਨ।
11 ਸਾਰੇ ਜੰਗਲੀ ਜਾਨਵਰ ਉਨ੍ਹਾਂ ਦਾ ਪਾਣੀ ਪੀਂਦੇ ਹਨ
ਅਤੇ ਜੰਗਲੀ ਗਧੇ ਆਪਣੀ ਪਿਆਸ ਬੁਝਾਉਂਦੇ ਹਨ।
12 ਪਾਣੀਆਂ ਦੇ ਨੇੜੇ ਆਕਾਸ਼ ਦੇ ਪੰਛੀ ਬਸੇਰਾ ਕਰਦੇ ਹਨ;
ਉਹ ਹਰੇ-ਭਰੇ ਦਰਖ਼ਤਾਂ ʼਤੇ ਬੈਠ ਕੇ ਗੀਤ ਗਾਉਂਦੇ ਹਨ।
13 ਉਹ ਆਪਣੇ ਚੁਬਾਰਿਆਂ ਤੋਂ ਪਹਾੜਾਂ ਨੂੰ ਸਿੰਜਦਾ ਹੈ।+
ਤੇਰੀ ਮਿਹਨਤ ਦੇ ਫਲ ਨਾਲ ਧਰਤੀ ਸੰਤੁਸ਼ਟ ਹੁੰਦੀ ਹੈ।+
14 ਉਹ ਜਾਨਵਰਾਂ ਲਈ ਘਾਹ
ਅਤੇ ਇਨਸਾਨਾਂ ਲਈ ਪੇੜ-ਪੌਦੇ ਉਗਾਉਂਦਾ ਹੈ+
ਤਾਂਕਿ ਧਰਤੀ ਫ਼ਸਲ ਪੈਦਾ ਕਰੇ,
15 ਅਤੇ ਦਾਖਰਸ ਦੇਵੇ ਜੋ ਇਨਸਾਨ ਦੇ ਦਿਲ ਨੂੰ ਖ਼ੁਸ਼ ਕਰਦਾ ਹੈ+
ਅਤੇ ਤੇਲ ਦੇਵੇ ਜੋ ਉਸ ਦੇ ਚਿਹਰੇ ਨੂੰ ਚਮਕਾਉਂਦਾ ਹੈ
ਅਤੇ ਰੋਟੀ ਦੇਵੇ ਜੋ ਮਰਨਹਾਰ ਇਨਸਾਨ ਦੇ ਦਿਲ ਨੂੰ ਤਕੜਾ ਕਰਦੀ ਹੈ।+
16 ਯਹੋਵਾਹ ਦੇ ਦਰਖ਼ਤ ਪਾਣੀ ਨਾਲ ਤ੍ਰਿਪਤ ਹੁੰਦੇ ਹਨ
ਅਤੇ ਲਬਾਨੋਨ ਦੇ ਦਿਆਰ ਵੀ ਜਿਹੜੇ ਉਸ ਨੇ ਲਗਾਏ ਹਨ,
17 ਜਿੱਥੇ ਪੰਛੀ ਆਪਣੇ ਆਲ੍ਹਣੇ ਪਾਉਂਦੇ ਹਨ
ਅਤੇ ਸਾਰਸ+ ਸਨੋਬਰ ਦੇ ਦਰਖ਼ਤ ਉੱਤੇ ਰਹਿੰਦਾ ਹੈ।
19 ਉਸ ਨੇ ਚੰਦ ਨੂੰ ਸਮਾਂ ਮਿਥਣ ਲਈ ਬਣਾਇਆ ਹੈ
ਅਤੇ ਸੂਰਜ ਆਪਣੇ ਡੁੱਬਣ ਦਾ ਵੇਲਾ ਜਾਣਦਾ ਹੈ।+
20 ਤੂੰ ਹਨੇਰਾ ਕਰਦਾ ਹੈਂ ਅਤੇ ਰਾਤ ਹੋ ਜਾਂਦੀ ਹੈ,+
ਤਦ ਸਾਰੇ ਜੰਗਲੀ ਜਾਨਵਰ ਇੱਧਰ-ਉੱਧਰ ਘੁੰਮਦੇ ਹਨ।
22 ਜਦ ਸੂਰਜ ਨਿਕਲਦਾ ਹੈ,
ਤਾਂ ਉਹ ਆਪਣੇ ਘੁਰਨਿਆਂ ਵਿਚ ਜਾ ਕੇ ਲੰਮੇ ਪੈ ਜਾਂਦੇ ਹਨ।
23 ਇਨਸਾਨ ਆਪਣੇ ਕੰਮ ʼਤੇ ਚਲਾ ਜਾਂਦਾ ਹੈ
ਅਤੇ ਸ਼ਾਮ ਤਕ ਮਿਹਨਤ-ਮਜ਼ਦੂਰੀ ਕਰਦਾ ਹੈ।
24 ਹੇ ਯਹੋਵਾਹ, ਤੇਰੇ ਕੰਮ ਕਿੰਨੇ ਸਾਰੇ ਹਨ!+
ਤੂੰ ਸਾਰਾ ਕੁਝ ਬੁੱਧ ਨਾਲ ਰਚਿਆ ਹੈ।+
ਧਰਤੀ ਤੇਰੀਆਂ ਬਣਾਈਆਂ ਚੀਜ਼ਾਂ ਨਾਲ ਭਰੀ ਹੋਈ ਹੈ।
25 ਤੂੰ ਸਮੁੰਦਰ ਬਣਾਏ ਜੋ ਕਿੰਨੇ ਡੂੰਘੇ ਅਤੇ ਵਿਸ਼ਾਲ ਹਨ,
ਜਿਨ੍ਹਾਂ ਵਿਚ ਅਣਗਿਣਤ ਛੋਟੇ-ਵੱਡੇ ਜੀਵ-ਜੰਤੂ ਹਨ।+
27 ਉਹ ਸਾਰੇ ਤੇਰੇ ਵੱਲ ਤੱਕਦੇ ਹਨ
ਕਿ ਤੂੰ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਦੇਵੇਂ।+
28 ਤੂੰ ਜੋ ਵੀ ਉਨ੍ਹਾਂ ਨੂੰ ਦਿੰਦਾ ਹੈਂ, ਉਹ ਇਕੱਠਾ ਕਰਦੇ ਹਨ।+
ਤੂੰ ਆਪਣਾ ਹੱਥ ਖੋਲ੍ਹ ਕੇ ਉਨ੍ਹਾਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈਂ।+
29 ਜਦ ਤੂੰ ਆਪਣਾ ਮੂੰਹ ਲੁਕਾ ਲੈਂਦਾ ਹੈਂ, ਤਾਂ ਉਹ ਘਬਰਾ ਜਾਂਦੇ ਹਨ।
ਜਦ ਤੂੰ ਉਨ੍ਹਾਂ ਦਾ ਸਾਹ ਕੱਢ ਲੈਂਦਾ ਹੈਂ, ਤਾਂ ਉਹ ਮਰ ਕੇ ਮਿੱਟੀ ਵਿਚ ਮੁੜ ਜਾਂਦੇ ਹਨ।+
30 ਜਦ ਤੂੰ ਆਪਣੀ ਪਵਿੱਤਰ ਸ਼ਕਤੀ ਭੇਜਦਾ ਹੈਂ, ਤਾਂ ਉਹ ਰਚੇ ਜਾਂਦੇ ਹਨ+
ਅਤੇ ਤੂੰ ਜ਼ਮੀਨ ਨੂੰ ਨਵੀਂ ਜ਼ਿੰਦਗੀ ਦਿੰਦਾ ਹੈਂ।
31 ਯਹੋਵਾਹ ਦੀ ਮਹਿਮਾ ਸਦਾ ਰਹੇਗੀ।
ਯਹੋਵਾਹ ਆਪਣੇ ਕੰਮਾਂ ਤੋਂ ਖ਼ੁਸ਼ ਹੋਵੇਗਾ।+
32 ਜਦ ਉਹ ਧਰਤੀ ਨੂੰ ਇਕ ਨਜ਼ਰ ਦੇਖਦਾ ਹੈ, ਤਾਂ ਉਹ ਕੰਬ ਜਾਂਦੀ ਹੈ;
ਜਦ ਉਹ ਪਹਾੜਾਂ ਨੂੰ ਛੂੰਹਦਾ ਹੈ, ਤਾਂ ਉਨ੍ਹਾਂ ਵਿੱਚੋਂ ਧੂੰਆਂ ਨਿਕਲਦਾ ਹੈ।+
34 ਉਹ ਮੇਰੇ ਮਨ ਦੇ ਵਿਚਾਰਾਂ ਤੋਂ ਖ਼ੁਸ਼ ਹੋਵੇ।
ਮੈਂ ਯਹੋਵਾਹ ਕਰਕੇ ਬਾਗ਼-ਬਾਗ਼ ਹੋਵਾਂਗਾ।
35 ਪਾਪੀ ਧਰਤੀ ਤੋਂ ਮਿਟ ਜਾਣਗੇ
ਅਤੇ ਦੁਸ਼ਟ ਖ਼ਤਮ ਹੋ ਜਾਣਗੇ।+
ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ। ਯਾਹ ਦੀ ਮਹਿਮਾ ਕਰ!*
105 ਯਹੋਵਾਹ ਦਾ ਧੰਨਵਾਦ ਕਰੋ+ ਅਤੇ ਉਸ ਦਾ ਨਾਂ ਲੈ ਕੇ ਪੁਕਾਰੋ,
ਦੇਸ਼-ਦੇਸ਼ ਦੇ ਲੋਕਾਂ ਵਿਚ ਉਸ ਦੇ ਕੰਮਾਂ ਦਾ ਐਲਾਨ ਕਰੋ!+
3 ਉਸ ਦੇ ਪਵਿੱਤਰ ਨਾਂ ਬਾਰੇ ਮਾਣ ਨਾਲ ਗੱਲਾਂ ਕਰੋ।+
ਯਹੋਵਾਹ ਦੀ ਭਾਲ ਕਰਨ ਵਾਲਿਆਂ ਦੇ ਦਿਲ ਬਾਗ਼-ਬਾਗ਼ ਹੋਣ।+
4 ਯਹੋਵਾਹ ਦੀ ਭਾਲ ਕਰੋ+ ਅਤੇ ਉਸ ਤੋਂ ਤਾਕਤ ਮੰਗੋ।
ਉਸ ਦੀ ਮਿਹਰ ਪਾਉਣ ਦਾ ਜਤਨ ਕਰਦੇ ਰਹੋ।
5 ਉਸ ਦੇ ਹੈਰਾਨੀਜਨਕ ਕੰਮ,
ਹਾਂ, ਉਸ ਦੇ ਚਮਤਕਾਰ ਅਤੇ ਉਸ ਦੇ ਸੁਣਾਏ ਫ਼ੈਸਲੇ ਯਾਦ ਕਰੋ,+
6 ਹੇ ਪਰਮੇਸ਼ੁਰ ਦੇ ਸੇਵਕ ਅਬਰਾਹਾਮ ਦੀ ਸੰਤਾਨ,*+
ਹੇ ਯਾਕੂਬ ਦੇ ਪੁੱਤਰੋ, ਜਿਨ੍ਹਾਂ ਨੂੰ ਉਸ ਨੇ ਚੁਣਿਆ ਹੈ,+ ਇਹ ਸਭ ਯਾਦ ਕਰੋ।
7 ਉਹ ਸਾਡਾ ਪਰਮੇਸ਼ੁਰ ਯਹੋਵਾਹ ਹੈ।+
ਉਸ ਦੇ ਫ਼ੈਸਲੇ ਸਾਰੀ ਧਰਤੀ ਉੱਤੇ ਲਾਗੂ ਹੁੰਦੇ ਹਨ।+
8 ਉਹ ਆਪਣਾ ਇਕਰਾਰ ਸਦਾ ਯਾਦ ਰੱਖਦਾ ਹੈ,+
ਉਹ ਵਾਅਦਾ ਜੋ ਉਸ ਨੇ ਹਜ਼ਾਰਾਂ ਪੀੜ੍ਹੀਆਂ ਨਾਲ ਕੀਤਾ ਸੀ,*+
9 ਉਹ ਇਕਰਾਰ ਜੋ ਉਸ ਨੇ ਅਬਰਾਹਾਮ ਨਾਲ ਕੀਤਾ ਸੀ,+
ਨਾਲੇ ਉਹ ਸਹੁੰ ਜੋ ਉਸ ਨੇ ਇਸਹਾਕ ਨਾਲ ਖਾਧੀ ਸੀ,+
10 ਉਸ ਨੇ ਇਸ ਨੂੰ ਯਾਕੂਬ ਲਈ ਇਕ ਫ਼ਰਮਾਨ ਵਜੋਂ
ਅਤੇ ਇਜ਼ਰਾਈਲ ਲਈ ਹਮੇਸ਼ਾ ਰਹਿਣ ਵਾਲੇ ਇਕਰਾਰ ਵਜੋਂ ਠਹਿਰਾ ਦਿੱਤਾ
11 ਅਤੇ ਕਿਹਾ: “ਮੈਂ ਤੈਨੂੰ ਕਨਾਨ ਦੇਸ਼ ਦਿਆਂਗਾ+
ਜੋ ਤੇਰੇ ਹਿੱਸੇ ਦੀ ਵਿਰਾਸਤ ਹੈ।”+
13 ਉਹ ਇਕ ਕੌਮ ਤੋਂ ਦੂਜੀ ਕੌਮ
ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਚਲੇ ਜਾਂਦੇ ਸਨ।+
14 ਉਸ ਨੇ ਕਿਸੇ ਵੀ ਇਨਸਾਨ ਨੂੰ ਉਨ੍ਹਾਂ ʼਤੇ ਜ਼ੁਲਮ ਨਹੀਂ ਢਾਹੁਣ ਦਿੱਤਾ,+
ਸਗੋਂ ਉਨ੍ਹਾਂ ਦੀ ਖ਼ਾਤਰ ਰਾਜਿਆਂ ਨੂੰ ਝਿੜਕਿਆ+
15 ਅਤੇ ਕਿਹਾ: “ਮੇਰੇ ਚੁਣੇ ਹੋਇਆਂ ਨੂੰ ਹੱਥ ਨਾ ਲਾਓ
ਅਤੇ ਨਾ ਹੀ ਮੇਰੇ ਨਬੀਆਂ ਨਾਲ ਕੁਝ ਬੁਰਾ ਕਰੋ।”+
17 ਉਸ ਨੇ ਉਨ੍ਹਾਂ ਦੇ ਅੱਗੇ-ਅੱਗੇ ਯੂਸੁਫ਼ ਨੂੰ ਭੇਜਿਆ
ਜਿਸ ਨੂੰ ਗ਼ੁਲਾਮ ਵਜੋਂ ਵੇਚਿਆ ਗਿਆ ਸੀ।+
18 ਉਨ੍ਹਾਂ ਨੇ ਉਸ ਦੇ ਪੈਰ ਬੇੜੀਆਂ ਨਾਲ ਜਕੜ ਦਿੱਤੇ,*+
ਉਸ ਦੀ ਧੌਣ ʼਤੇ ਲੋਹੇ ਦੀਆਂ ਜ਼ੰਜੀਰਾਂ ਪਾ ਦਿੱਤੀਆਂ;
19 ਜਦ ਤਕ ਪਰਮੇਸ਼ੁਰ ਦਾ ਵਾਅਦਾ ਪੂਰਾ ਨਹੀਂ ਹੋਇਆ,+
ਯਹੋਵਾਹ ਦਾ ਬਚਨ ਉਸ ਨੂੰ ਸ਼ੁੱਧ ਕਰਦਾ ਰਿਹਾ।
20 ਰਾਜੇ ਨੇ ਉਸ ਨੂੰ ਰਿਹਾ ਕਰਨ ਦਾ ਹੁਕਮ ਦਿੱਤਾ,+
ਹਾਂ, ਕੌਮਾਂ ਦੇ ਹਾਕਮ ਨੇ ਉਸ ਨੂੰ ਆਜ਼ਾਦ ਕੀਤਾ।
21 ਰਾਜੇ ਨੇ ਉਸ ਨੂੰ ਆਪਣੇ ਘਰਾਣੇ ʼਤੇ ਅਧਿਕਾਰ ਦਿੱਤਾ
ਅਤੇ ਉਸ ਨੂੰ ਆਪਣੀ ਸਾਰੀ ਮਲਕੀਅਤ ਦਾ ਮੁਖਤਿਆਰ ਬਣਾਇਆ+
22 ਤਾਂਕਿ ਉਹ ਉੱਚ ਅਧਿਕਾਰੀਆਂ ʼਤੇ ਆਪਣੀ ਮਰਜ਼ੀ ਨਾਲ ਅਧਿਕਾਰ ਚਲਾਏ*
ਅਤੇ ਉਸ ਦੇ ਸਿਆਣੇ ਬੰਦਿਆਂ ਨੂੰ ਬੁੱਧ ਦੀਆਂ ਗੱਲਾਂ ਸਿਖਾਏ।+
23 ਫਿਰ ਇਜ਼ਰਾਈਲ ਮਿਸਰ ਵਿਚ ਆਇਆ+
ਅਤੇ ਯਾਕੂਬ ਹਾਮ ਦੇ ਦੇਸ਼ ਵਿਚ ਪਰਦੇਸੀ ਵਜੋਂ ਰਿਹਾ।
24 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਵਧਣ-ਫੁੱਲਣ ਦਿੱਤਾ;+
ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਵੱਧ ਤਾਕਤਵਰ ਬਣਾਇਆ,+
25 ਉਸ ਨੇ ਦੁਸ਼ਮਣਾਂ ਨੂੰ ਆਪਣੇ ਮਨ ਬਦਲਣ ਦਿੱਤੇ
ਤਾਂਕਿ ਉਹ ਉਸ ਦੀ ਪਰਜਾ ਨਾਲ ਨਫ਼ਰਤ ਕਰਨ
ਅਤੇ ਉਸ ਦੇ ਸੇਵਕਾਂ ਖ਼ਿਲਾਫ਼ ਸਾਜ਼ਸ਼ਾਂ ਘੜਨ।+
26 ਉਸ ਨੇ ਆਪਣੇ ਸੇਵਕ ਮੂਸਾ
ਅਤੇ ਆਪਣੇ ਚੁਣੇ ਹੋਏ ਸੇਵਕ ਹਾਰੂਨ ਨੂੰ ਭੇਜਿਆ।+
27 ਉਨ੍ਹਾਂ ਦੋਹਾਂ ਨੇ ਉਨ੍ਹਾਂ ਵਿਚਕਾਰ ਉਸ ਵੱਲੋਂ ਨਿਸ਼ਾਨੀਆਂ ਦਿਖਾਈਆਂ
ਅਤੇ ਹਾਮ ਦੇ ਦੇਸ਼ ਵਿਚ ਉਸ ਵੱਲੋਂ ਚਮਤਕਾਰ ਕਰ ਕੇ ਦਿਖਾਏ।+
28 ਉਸ ਨੇ ਹਨੇਰਾ ਭੇਜਿਆ ਅਤੇ ਮਿਸਰ ਵਿਚ ਹਨੇਰਾ ਛਾ ਗਿਆ;+
ਉਹ ਦੋਵੇਂ ਉਸ ਦੇ ਹੁਕਮਾਂ ਖ਼ਿਲਾਫ਼ ਨਹੀਂ ਗਏ।
29 ਉਸ ਨੇ ਉਨ੍ਹਾਂ ਦੇ ਪਾਣੀਆਂ ਨੂੰ ਲਹੂ ਬਣਾ ਦਿੱਤਾ
ਅਤੇ ਉਨ੍ਹਾਂ ਦੀਆਂ ਮੱਛੀਆਂ ਨੂੰ ਮਾਰ ਸੁੱਟਿਆ।+
30 ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ,+
ਇੱਥੋਂ ਤਕ ਕਿ ਰਾਜੇ ਦੇ ਕਮਰੇ ਵੀ।
31 ਉਸ ਨੇ ਮੱਖਾਂ ਨੂੰ ਉਨ੍ਹਾਂ ʼਤੇ ਹਮਲਾ ਕਰਨ ਦਾ ਹੁਕਮ ਦਿੱਤਾ
ਅਤੇ ਮੱਛਰ ਉਨ੍ਹਾਂ ਦੇ ਸਾਰੇ ਇਲਾਕਿਆਂ ਵਿਚ ਫੈਲ ਗਏ।+
33 ਉਸ ਨੇ ਉਨ੍ਹਾਂ ਦੀਆਂ ਅੰਗੂਰੀ ਵੇਲਾਂ ਅਤੇ ਅੰਜੀਰ ਦੇ ਦਰਖ਼ਤ ਤਬਾਹ ਕਰ ਦਿੱਤੇ
ਨਾਲੇ ਉਨ੍ਹਾਂ ਦੇ ਇਲਾਕੇ ਦੇ ਰੁੱਖ ਉਖਾੜ ਦਿੱਤੇ।
34 ਉਸ ਨੇ ਹੁਕਮ ਦਿੱਤਾ ਕਿ ਟਿੱਡੀਆਂ ਹਮਲਾ ਕਰਨ,
ਨਾਲੇ ਟਿੱਡੀਆਂ ਦੇ ਅਣਗਿਣਤ ਬੱਚੇ ਵੀ।+
35 ਉਨ੍ਹਾਂ ਨੇ ਦੇਸ਼ ਦੇ ਸਾਰੇ ਪੇੜ-ਪੌਦੇ ਚੱਟ ਕਰ ਲਏ,
ਨਾਲੇ ਜ਼ਮੀਨ ਦੀ ਪੈਦਾਵਾਰ ਵੀ।
36 ਫਿਰ ਉਸ ਨੇ ਉਨ੍ਹਾਂ ਦੇ ਦੇਸ਼ ਦੇ ਸਾਰੇ ਜੇਠੇ ਬੱਚੇ ਮਾਰ ਸੁੱਟੇ,+
ਜਿਹੜੇ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ ਸਨ।
37 ਉਹ ਆਪਣੇ ਲੋਕਾਂ ਨੂੰ ਸੋਨੇ-ਚਾਂਦੀ ਸਣੇ ਕੱਢ ਲਿਆਇਆ+
ਅਤੇ ਉਸ ਦੇ ਗੋਤਾਂ ਵਿੱਚੋਂ ਕੋਈ ਵੀ ਕਮਜ਼ੋਰ ਹੋ ਕੇ ਨਹੀਂ ਡਿਗਿਆ।
42 ਉਸ ਨੇ ਆਪਣੇ ਸੇਵਕ ਅਬਰਾਹਾਮ ਨਾਲ ਕੀਤਾ ਪਵਿੱਤਰ ਵਾਅਦਾ ਯਾਦ ਰੱਖਿਆ।+
43 ਇਸ ਲਈ ਉਹ ਆਪਣੇ ਲੋਕਾਂ ਨੂੰ ਕੱਢ ਲਿਆਇਆ,+
ਉਸ ਦੇ ਚੁਣੇ ਹੋਇਆਂ ਨੇ ਖ਼ੁਸ਼ੀਆਂ ਮਨਾਈਆਂ।
44 ਉਸ ਨੇ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਇਲਾਕੇ ਦਿੱਤੇ;+
ਉਨ੍ਹਾਂ ਨੂੰ ਵਿਰਾਸਤ ਵਿਚ ਦੂਜੇ ਲੋਕਾਂ ਦੀ ਮਿਹਨਤ ਦਾ ਫਲ ਮਿਲਿਆ+
45 ਤਾਂਕਿ ਉਹ ਉਸ ਦੇ ਫ਼ਰਮਾਨਾਂ ਦੀ ਪਾਲਣਾ ਕਰਨ+
ਅਤੇ ਉਸ ਦੇ ਕਾਨੂੰਨ ਮੰਨਣ।
ਯਾਹ ਦੀ ਮਹਿਮਾ ਕਰੋ!*
106 ਯਾਹ ਦੀ ਮਹਿਮਾ ਕਰੋ!*
2 ਕੌਣ ਯਹੋਵਾਹ ਦੇ ਸ਼ਕਤੀਸ਼ਾਲੀ ਕੰਮਾਂ ਨੂੰ ਪੂਰੀ ਤਰ੍ਹਾਂ ਬਿਆਨ ਕਰ ਸਕਦਾ ਹੈ?
ਜਾਂ ਕੌਣ ਉਸ ਦੇ ਸਾਰੇ ਬੇਮਿਸਾਲ ਕੰਮਾਂ ਦਾ ਐਲਾਨ ਕਰ ਸਕਦਾ ਹੈ?+
3 ਖ਼ੁਸ਼ ਹਨ ਉਹ ਜਿਹੜੇ ਬਿਨਾਂ ਪੱਖਪਾਤ ਦੇ ਨਿਆਂ ਕਰਦੇ ਹਨ,
ਹਾਂ, ਜਿਹੜੇ ਹਮੇਸ਼ਾ ਸਹੀ ਕੰਮ ਕਰਦੇ ਹਨ।+
4 ਹੇ ਯਹੋਵਾਹ, ਆਪਣੀ ਪਰਜਾ ʼਤੇ ਮਿਹਰ* ਕਰਦੇ ਵੇਲੇ ਮੈਨੂੰ ਯਾਦ ਰੱਖੀਂ।+
ਮੇਰਾ ਖ਼ਿਆਲ ਰੱਖੀਂ ਅਤੇ ਮੇਰੀ ਹਿਫਾਜ਼ਤ ਕਰੀਂ
5 ਤਾਂਕਿ ਮੈਂ ਵੀ ਉਸ ਭਲਾਈ ਦਾ ਆਨੰਦ ਮਾਣਾਂ ਜੋ ਤੂੰ ਆਪਣੇ ਚੁਣੇ ਹੋਇਆਂ ਨਾਲ ਕਰਦਾ ਹੈਂ,+
ਮੈਂ ਤੇਰੀ ਕੌਮ ਨਾਲ ਮਿਲ ਕੇ ਖ਼ੁਸ਼ੀਆਂ ਮਨਾਵਾਂ,
ਤੇਰੀ ਵਿਰਾਸਤ ਨਾਲ ਮਿਲ ਕੇ ਮਾਣ ਨਾਲ ਤੇਰੀ ਮਹਿਮਾ ਕਰ ਸਕਾਂ।
7 ਮਿਸਰ ਵਿਚ ਸਾਡੇ ਪਿਉ-ਦਾਦਿਆਂ ਨੇ ਤੇਰੇ ਹੈਰਾਨੀਜਨਕ ਕੰਮਾਂ* ਦੀ ਕਦਰ ਨਹੀਂ ਕੀਤੀ।
ਉਹ ਤੇਰੇ ਬੇਹੱਦ ਅਟੱਲ ਪਿਆਰ ਨੂੰ ਭੁੱਲ ਗਏ,
ਇੰਨਾ ਹੀ ਨਹੀਂ, ਉਨ੍ਹਾਂ ਨੇ ਸਮੁੰਦਰ, ਹਾਂ, ਲਾਲ ਸਮੁੰਦਰ ਕੋਲ ਤੇਰੇ ਖ਼ਿਲਾਫ਼ ਬਗਾਵਤ ਕੀਤੀ।+
9 ਉਸ ਨੇ ਲਾਲ ਸਮੁੰਦਰ ਨੂੰ ਝਿੜਕਿਆ ਅਤੇ ਉਹ ਸੁੱਕ ਗਿਆ;
ਉਸ ਨੇ ਉਨ੍ਹਾਂ ਨੂੰ ਡੂੰਘਾਈਆਂ ਵਿੱਚੋਂ ਦੀ ਲੰਘਾਇਆ
ਜਿਵੇਂ ਕਿ ਉਹ ਰੇਗਿਸਤਾਨ* ਵਿੱਚੋਂ ਦੀ ਲੰਘ ਰਹੇ ਹੋਣ;+
10 ਉਸ ਨੇ ਉਨ੍ਹਾਂ ਨੂੰ ਦੁਸ਼ਮਣਾਂ ਦੇ ਹੱਥੋਂ ਬਚਾਇਆ+
ਅਤੇ ਉਨ੍ਹਾਂ ਨੂੰ ਵੈਰੀਆਂ ਦੇ ਹੱਥੋਂ ਛੁਡਾਇਆ।+
11 ਪਾਣੀਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਢਕ ਲਿਆ
ਅਤੇ ਉਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।+
13 ਪਰ ਉਹ ਛੇਤੀ ਹੀ ਉਸ ਦੇ ਕੰਮਾਂ ਨੂੰ ਭੁੱਲ ਗਏ;+
ਉਨ੍ਹਾਂ ਨੇ ਉਸ ਦੀ ਸੇਧ ਦੀ ਉਡੀਕ ਨਹੀਂ ਕੀਤੀ।
15 ਉਨ੍ਹਾਂ ਨੇ ਜੋ ਕੁਝ ਮੰਗਿਆ, ਉਸ ਨੇ ਦਿੱਤਾ,
ਪਰ ਫਿਰ ਉਨ੍ਹਾਂ ਨੂੰ ਜਾਨਲੇਵਾ ਬੀਮਾਰੀ ਲਾ ਦਿੱਤੀ।+
17 ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਦਾਥਾਨ ਨੂੰ ਨਿਗਲ਼ ਲਿਆ
ਅਤੇ ਅਬੀਰਾਮ ਤੇ ਉਸ ਦੀ ਟੋਲੀ ਨੂੰ ਆਪਣੇ ਅੰਦਰ ਦਫ਼ਨ ਕਰ ਲਿਆ।+
18 ਉਨ੍ਹਾਂ ਦੇ ਸਾਥੀਆਂ ʼਤੇ ਅੱਗ ਵਰ੍ਹੀ
ਅਤੇ ਉਨ੍ਹਾਂ ਦੁਸ਼ਟਾਂ ਨੂੰ ਅੱਗ ਦੀਆਂ ਲਪਟਾਂ ਨੇ ਭਸਮ ਕਰ ਦਿੱਤਾ।+
20 ਜੋ ਮਹਿਮਾ ਮੈਨੂੰ ਮਿਲਣੀ ਚਾਹੀਦੀ ਸੀ,
ਉਹ ਉਨ੍ਹਾਂ ਨੇ ਘਾਹ ਖਾਣ ਵਾਲੇ ਬਲਦ ਦੀ ਮੂਰਤ ਨੂੰ ਦਿੱਤੀ।+
21 ਉਹ ਆਪਣੇ ਮੁਕਤੀਦਾਤੇ ਪਰਮੇਸ਼ੁਰ ਨੂੰ ਭੁੱਲ ਗਏ+
ਜਿਸ ਨੇ ਮਿਸਰ ਵਿਚ ਵੱਡੇ-ਵੱਡੇ ਕੰਮ ਕੀਤੇ ਸਨ,+
22 ਹਾਮ ਦੇ ਦੇਸ਼+ ਵਿਚ ਸ਼ਾਨਦਾਰ ਕੰਮ ਕੀਤੇ ਸਨ,
ਲਾਲ ਸਮੁੰਦਰ ਕੋਲ ਹੈਰਾਨੀਜਨਕ ਕੰਮ ਕੀਤੇ ਸਨ।+
23 ਉਹ ਉਨ੍ਹਾਂ ਨੂੰ ਨਾਸ਼ ਕਰਨ ਦਾ ਹੁਕਮ ਦੇਣ ਹੀ ਵਾਲਾ ਸੀ,
ਪਰ ਉਸ ਦੇ ਚੁਣੇ ਹੋਏ ਸੇਵਕ ਮੂਸਾ ਨੇ ਉਸ ਨੂੰ ਫ਼ਰਿਆਦ ਕੀਤੀ*
ਕਿ ਉਹ ਗੁੱਸੇ ਵਿਚ ਆ ਕੇ ਕਹਿਰ ਨਾ ਢਾਹੇ।+
26 ਇਸ ਲਈ ਉਸ ਨੇ ਹੱਥ ਚੁੱਕ ਕੇ ਉਨ੍ਹਾਂ ਬਾਰੇ ਸਹੁੰ ਖਾਧੀ
ਕਿ ਉਹ ਉਨ੍ਹਾਂ ਨੂੰ ਉਜਾੜ ਵਿਚ ਮਾਰ ਮੁਕਾਏਗਾ;+
27 ਉਹ ਉਨ੍ਹਾਂ ਦੀ ਔਲਾਦ ਨੂੰ ਕੌਮਾਂ ਦੇ ਹੱਥੋਂ ਨਾਸ਼ ਹੋਣ ਦੇਵੇਗਾ
ਅਤੇ ਉਨ੍ਹਾਂ ਨੂੰ ਵੱਖ-ਵੱਖ ਦੇਸ਼ਾਂ ਵਿਚ ਖਿੰਡਾ ਦੇਵੇਗਾ।+
30 ਪਰ ਜਦ ਫ਼ੀਨਹਾਸ ਨੇ ਅੱਗੇ ਵਧ ਕੇ ਕਦਮ ਚੁੱਕਿਆ,
ਤਾਂ ਕਹਿਰ ਰੁਕ ਗਿਆ।+
31 ਇਸ ਲਈ ਪਰਮੇਸ਼ੁਰ ਨੇ ਉਸ ਨੂੰ ਪੀੜ੍ਹੀਓ-ਪੀੜ੍ਹੀ, ਹਾਂ, ਹਮੇਸ਼ਾ ਲਈ ਧਰਮੀ ਗਿਣਿਆ।+
37 ਉਨ੍ਹਾਂ ਨੇ ਦੁਸ਼ਟ ਦੂਤਾਂ ਅੱਗੇ ਆਪਣੇ ਧੀਆਂ-ਪੁੱਤਾਂ ਦੀ ਬਲ਼ੀ ਚੜ੍ਹਾਈ।+
38 ਉਹ ਨਿਰਦੋਸ਼ਾਂ ਦਾ, ਹਾਂ, ਆਪਣੇ ਹੀ ਧੀਆਂ-ਪੁੱਤਰਾਂ ਦਾ ਲਹੂ ਵਹਾਉਂਦੇ ਰਹੇ+
ਜਿਨ੍ਹਾਂ ਦੀ ਉਨ੍ਹਾਂ ਨੇ ਕਨਾਨ ਦੇ ਬੁੱਤਾਂ ਅੱਗੇ ਬਲ਼ੀ ਚੜ੍ਹਾਈ;+
ਸਾਰਾ ਦੇਸ਼ ਖ਼ੂਨ-ਖ਼ਰਾਬੇ ਨਾਲ ਭ੍ਰਿਸ਼ਟ ਹੋ ਗਿਆ।
39 ਉਹ ਆਪਣੇ ਹੀ ਕੰਮਾਂ ਨਾਲ ਅਸ਼ੁੱਧ ਹੋ ਗਏ;
ਉਨ੍ਹਾਂ ਨੇ ਅਜਿਹੇ ਕੰਮ ਕਰ ਕੇ ਪਰਾਏ ਦੇਵੀ-ਦੇਵਤਿਆਂ ਨਾਲ ਹਰਾਮਕਾਰੀ* ਕੀਤੀ।+
40 ਇਸ ਲਈ ਆਪਣੀ ਪਰਜਾ ʼਤੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ
ਅਤੇ ਉਹ ਆਪਣੀ ਵਿਰਾਸਤ ਨਾਲ ਘਿਣ ਕਰਨ ਲੱਗ ਪਿਆ।
41 ਉਸ ਨੇ ਵਾਰ-ਵਾਰ ਉਨ੍ਹਾਂ ਨੂੰ ਦੂਜੀਆਂ ਕੌਮਾਂ ਦੇ ਹਵਾਲੇ ਕੀਤਾ+
ਤਾਂਕਿ ਉਨ੍ਹਾਂ ਨੂੰ ਨਫ਼ਰਤ ਕਰਨ ਵਾਲੇ ਉਨ੍ਹਾਂ ʼਤੇ ਰਾਜ ਕਰਨ।+
42 ਦੁਸ਼ਮਣਾਂ ਨੇ ਉਨ੍ਹਾਂ ʼਤੇ ਜ਼ੁਲਮ ਢਾਹੇ
ਅਤੇ ਉਨ੍ਹਾਂ ਨੂੰ ਆਪਣੀ ਤਾਕਤ* ਨਾਲ ਆਪਣੇ ਅਧੀਨ ਕੀਤਾ।
43 ਉਸ ਨੇ ਬਹੁਤ ਵਾਰ ਉਨ੍ਹਾਂ ਨੂੰ ਛੁਡਾਇਆ,+
ਪਰ ਉਹ ਬਗਾਵਤ ਕਰਦੇ ਰਹੇ ਅਤੇ ਉਸ ਦਾ ਕਹਿਣਾ ਨਹੀਂ ਮੰਨਿਆ+
ਅਤੇ ਉਹ ਆਪਣੀਆਂ ਗ਼ਲਤੀਆਂ ਕਰਕੇ ਬੇਇੱਜ਼ਤ ਹੁੰਦੇ ਰਹੇ।+
46 ਜਿਹੜੇ ਉਨ੍ਹਾਂ ਨੂੰ ਗ਼ੁਲਾਮ ਬਣਾਉਂਦੇ ਸਨ
ਉਹ ਉਨ੍ਹਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਰਹਿਮ ਪੈਦਾ ਕਰਦਾ ਸੀ।+
47 ਹੇ ਸਾਡੇ ਪਰਮੇਸ਼ੁਰ ਯਹੋਵਾਹ, ਸਾਨੂੰ ਬਚਾ+
ਅਤੇ ਸਾਨੂੰ ਕੌਮਾਂ ਵਿੱਚੋਂ ਇਕੱਠਾ ਕਰ+
ਤਾਂਕਿ ਅਸੀਂ ਤੇਰੇ ਪਵਿੱਤਰ ਨਾਂ ਦਾ ਧੰਨਵਾਦ ਕਰੀਏ
ਅਤੇ ਤੇਰੀ ਮਹਿਮਾ ਕਰ ਕੇ ਖ਼ੁਸ਼ੀ ਪਾਈਏ।+
48 ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਯੁਗਾਂ-ਯੁਗਾਂ ਤਕ* ਹੋਵੇ।+
ਸਾਰੇ ਲੋਕ ਕਹਿਣ, “ਆਮੀਨ।”*
ਯਾਹ ਦੀ ਮਹਿਮਾ ਕਰੋ।*
ਪੰਜਵੀਂ ਕਿਤਾਬ
(ਜ਼ਬੂਰ 107-150)
2 ਇਹ ਗੱਲ ਉਹ ਲੋਕ ਕਹਿਣ ਜਿਨ੍ਹਾਂ ਨੂੰ ਯਹੋਵਾਹ ਨੇ ਛੁਡਾਇਆ ਹੈ,*
ਹਾਂ, ਜਿਨ੍ਹਾਂ ਨੂੰ ਉਸ ਨੇ ਦੁਸ਼ਮਣ ਦੇ ਹੱਥੋਂ ਛੁਡਾਇਆ ਹੈ,+
3 ਜਿਨ੍ਹਾਂ ਨੂੰ ਉਸ ਨੇ ਵੱਖ-ਵੱਖ ਦੇਸ਼ਾਂ ਤੋਂ ਇਕੱਠਾ ਕੀਤਾ ਹੈ,+
ਪੂਰਬ ਅਤੇ ਪੱਛਮ ਤੋਂ, ਉੱਤਰ ਅਤੇ ਦੱਖਣ ਤੋਂ।+
4 ਉਹ ਉਜਾੜ ਅਤੇ ਵੀਰਾਨ ਇਲਾਕੇ ਵਿਚ ਭਟਕਦੇ ਰਹੇ;
ਉਨ੍ਹਾਂ ਨੂੰ ਵੱਸਣ ਲਈ ਕੋਈ ਸ਼ਹਿਰ ਨਹੀਂ ਮਿਲਿਆ।
5 ਉਹ ਭੁੱਖੇ-ਪਿਆਸੇ ਸਨ;
ਉਹ ਥਕਾਵਟ ਕਰਕੇ ਨਿਢਾਲ ਹੋ ਗਏ ਸਨ।
8 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ+
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।+
9 ਉਸ ਨੇ ਪਿਆਸਿਆਂ ਦੀ ਪਿਆਸ ਬੁਝਾਈ
ਅਤੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ।+
10 ਕੁਝ ਲੋਕ ਘੁੱਪ ਹਨੇਰੇ ਵਿਚ ਰਹਿ ਰਹੇ ਸਨ
ਅਤੇ ਕੈਦੀ ਲੋਹੇ ਦੀਆਂ ਜ਼ੰਜੀਰਾਂ ਨਾਲ ਜਕੜੇ ਦੁੱਖ ਸਹਿ ਰਹੇ ਸਨ
11 ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਦੇ ਬਚਨ ਖ਼ਿਲਾਫ਼ ਬਗਾਵਤ ਕੀਤੀ
ਅਤੇ ਅੱਤ ਮਹਾਨ ਦੀ ਸਲਾਹ ਨੂੰ ਤੁੱਛ ਸਮਝਿਆ।+
12 ਇਸ ਲਈ ਉਸ ਨੇ ਦੁੱਖ-ਤਕਲੀਫ਼ਾਂ ਰਾਹੀਂ ਉਨ੍ਹਾਂ ਦੇ ਦਿਲਾਂ ਨੂੰ ਨਿਮਰ ਕੀਤਾ;+
ਉਹ ਠੇਡਾ ਖਾ ਕੇ ਡਿਗ ਪਏ ਅਤੇ ਉਨ੍ਹਾਂ ਨੂੰ ਚੁੱਕਣ ਵਾਲਾ ਕੋਈ ਨਹੀਂ ਸੀ।
13 ਉਹ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੰਦੇ ਰਹੇ
ਅਤੇ ਉਸ ਨੇ ਉਨ੍ਹਾਂ ਨੂੰ ਕਸ਼ਟ ਤੋਂ ਬਚਾਇਆ।
14 ਉਹ ਉਨ੍ਹਾਂ ਨੂੰ ਘੁੱਪ ਹਨੇਰੇ ਵਿੱਚੋਂ ਕੱਢ ਲਿਆਇਆ
ਅਤੇ ਉਨ੍ਹਾਂ ਦੀਆਂ ਬੇੜੀਆਂ ਭੰਨ ਸੁੱਟੀਆਂ।+
15 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ+ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।
16 ਉਸ ਨੇ ਤਾਂਬੇ ਦੇ ਦਰਵਾਜ਼ੇ ਤੋੜ ਦਿੱਤੇ
ਅਤੇ ਲੋਹੇ ਦੇ ਕੁੰਡੇ ਭੰਨ ਸੁੱਟੇ।+
17 ਉਨ੍ਹਾਂ ਮੂਰਖਾਂ ਨੇ ਆਪਣੇ ਅਪਰਾਧਾਂ ਅਤੇ ਗ਼ਲਤੀਆਂ ਕਰਕੇ ਦੁੱਖ ਝੱਲੇ।+
18 ਉਨ੍ਹਾਂ ਦੀ ਭੁੱਖ ਮਰ ਗਈ
ਅਤੇ ਉਹ ਮੌਤ ਦੇ ਦਰਵਾਜ਼ੇ ʼਤੇ ਪਹੁੰਚ ਗਏ।
19 ਉਨ੍ਹਾਂ ਨੇ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੱਤੀ
ਅਤੇ ਉਸ ਨੇ ਉਨ੍ਹਾਂ ਨੂੰ ਕਸ਼ਟ ਤੋਂ ਬਚਾਇਆ।
20 ਉਹ ਹੁਕਮ ਦੇ ਕੇ ਉਨ੍ਹਾਂ ਨੂੰ ਚੰਗਾ ਕਰਦਾ ਸੀ+
ਅਤੇ ਉਨ੍ਹਾਂ ਨੂੰ ਟੋਇਆਂ ਵਿੱਚੋਂ ਕੱਢਦਾ ਸੀ ਜਿੱਥੇ ਉਹ ਫਸੇ ਹੁੰਦੇ ਸਨ।
21 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।
22 ਉਸ ਨੂੰ ਧੰਨਵਾਦ ਦੇ ਬਲੀਦਾਨ ਚੜ੍ਹਾਓ+
ਅਤੇ ਖ਼ੁਸ਼ੀ ਨਾਲ ਉਸ ਦੇ ਕੰਮਾਂ ਦਾ ਐਲਾਨ ਕਰੋ।
23 ਜਿਹੜੇ ਸਮੁੰਦਰੀ ਜਹਾਜ਼ਾਂ ʼਤੇ ਸਫ਼ਰ ਕਰਦੇ ਹਨ
ਅਤੇ ਕਾਰੋਬਾਰ ਕਰਨ ਲਈ ਵੱਡੇ-ਵੱਡੇ ਸਾਗਰ ਪਾਰ ਜਾਂਦੇ ਹਨ,+
24 ਉਨ੍ਹਾਂ ਨੇ ਯਹੋਵਾਹ ਦੇ ਕੰਮ ਦੇਖੇ ਹਨ
ਅਤੇ ਡੂੰਘੇ ਪਾਣੀਆਂ ਵਿਚ ਉਸ ਦੇ ਹੈਰਾਨੀਜਨਕ ਕੰਮ ਦੇਖੇ ਹਨ;+
25 ਉਸ ਦੇ ਹੁਕਮ ਨਾਲ ਤੂਫ਼ਾਨ ਉੱਠਦਾ ਹੈ+
ਅਤੇ ਸਮੁੰਦਰ ਦੀਆਂ ਲਹਿਰਾਂ ਉੱਪਰ ਉੱਛਲ਼ਦੀਆਂ ਹਨ।
26 ਲਹਿਰਾਂ ਜਹਾਜ਼ ਦੇ ਚਾਲਕਾਂ ਨੂੰ ਆਸਮਾਨ ਤਕ ਚੁੱਕ ਲੈਂਦੀਆਂ ਹਨ
ਅਤੇ ਫਿਰ ਪਟਕਾ ਕੇ ਉਨ੍ਹਾਂ ਨੂੰ ਡੂੰਘੇ ਪਾਣੀਆਂ ਵਿਚ ਸੁੱਟ ਦਿੰਦੀਆਂ ਹਨ।
ਜਾਨ ਜੋਖਮ ਵਿਚ ਪਈ ਹੋਣ ਕਰਕੇ ਉਨ੍ਹਾਂ ਦੀ ਹਿੰਮਤ ਜਵਾਬ ਦੇ ਜਾਂਦੀ ਹੈ।
28 ਉਹ ਬਿਪਤਾ ਦੇ ਵੇਲੇ ਯਹੋਵਾਹ ਨੂੰ ਦੁਹਾਈ ਦਿੰਦੇ ਹਨ+
ਅਤੇ ਉਹ ਉਨ੍ਹਾਂ ਨੂੰ ਕਸ਼ਟ ਤੋਂ ਬਚਾਉਂਦਾ ਹੈ।
29 ਉਹ ਤੂਫ਼ਾਨ ਨੂੰ ਸ਼ਾਂਤ ਕਰਦਾ ਹੈ
ਅਤੇ ਸਮੁੰਦਰ ਦੀਆਂ ਲਹਿਰਾਂ ਚੁੱਪ ਹੋ ਜਾਂਦੀਆਂ ਹਨ।+
30 ਲਹਿਰਾਂ ਨੂੰ ਚੁੱਪ ਦੇਖ ਕੇ ਉਹ ਖ਼ੁਸ਼ ਹੋ ਜਾਂਦੇ ਹਨ
ਅਤੇ ਉਹ ਉਨ੍ਹਾਂ ਨੂੰ ਉਸ ਜਗ੍ਹਾ ਸੁਰੱਖਿਅਤ ਲੈ ਜਾਂਦਾ ਹੈ ਜਿੱਥੇ ਉਹ ਜਾਣਾ ਚਾਹੁੰਦੇ ਹਨ।
31 ਹੇ ਲੋਕੋ, ਯਹੋਵਾਹ ਦੇ ਅਟੱਲ ਪਿਆਰ ਕਰਕੇ ਉਸ ਦਾ ਧੰਨਵਾਦ ਕਰੋ
ਅਤੇ ਉਸ ਦੇ ਹੈਰਾਨੀਜਨਕ ਕੰਮਾਂ ਲਈ ਜੋ ਉਸ ਨੇ ਮਨੁੱਖ ਦੇ ਪੁੱਤਰਾਂ ਲਈ ਕੀਤੇ ਹਨ।+
32 ਲੋਕਾਂ ਦੀ ਮੰਡਲੀ ਵਿਚ ਉਸ ਦੀ ਮਹਿਮਾ ਕਰੋ+
ਅਤੇ ਬਜ਼ੁਰਗਾਂ ਦੀ ਸਭਾ ਵਿਚ ਉਸ ਦਾ ਗੁਣਗਾਨ ਕਰੋ।
33 ਉਹ ਦਰਿਆਵਾਂ ਨੂੰ ਰੇਗਿਸਤਾਨ ਬਣਾ ਦਿੰਦਾ ਹੈ
ਅਤੇ ਪਾਣੀ ਦੇ ਚਸ਼ਮਿਆਂ ਨੂੰ ਸੁੱਕੀ ਜ਼ਮੀਨ,+
34 ਉਹ ਉਪਜਾਊ ਜ਼ਮੀਨ ਨੂੰ ਬੰਜਰ ਬਣਾ ਦਿੰਦਾ ਹੈ+
ਕਿਉਂਕਿ ਉਸ ਦੇ ਵਾਸੀ ਦੁਸ਼ਟ ਕੰਮ ਕਰਦੇ ਹਨ।
35 ਉਹ ਰੇਗਿਸਤਾਨ ਵਿਚ ਪਾਣੀ ਦੇ ਤਲਾਬ ਬਣਾ ਦਿੰਦਾ ਹੈ
ਅਤੇ ਸੁੱਕੀ ਜ਼ਮੀਨ ʼਤੇ ਪਾਣੀ ਦੇ ਚਸ਼ਮੇ ਵਗਾ ਦਿੰਦਾ ਹੈ।+
38 ਉਹ ਉਨ੍ਹਾਂ ਨੂੰ ਬਰਕਤਾਂ ਦਿੰਦਾ ਹੈ ਅਤੇ ਉਹ ਵਧਦੇ-ਫੁੱਲਦੇ ਹਨ;
ਉਹ ਉਨ੍ਹਾਂ ਦੇ ਪਸ਼ੂਆਂ ਦੀ ਗਿਣਤੀ ਘਟਣ ਨਹੀਂ ਦਿੰਦਾ।+
39 ਪਰ ਜ਼ੁਲਮ, ਕਸ਼ਟ ਤੇ ਦੁੱਖ ਦੇ ਕਰਕੇ
ਉਨ੍ਹਾਂ ਦੀ ਗਿਣਤੀ ਦੁਬਾਰਾ ਘੱਟ ਜਾਂਦੀ ਹੈ ਅਤੇ ਉਹ ਬੇਇੱਜ਼ਤ ਹੁੰਦੇ ਹਨ।
40 ਉਹ ਉੱਚ ਅਧਿਕਾਰੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਦਾ ਹੈ
ਅਤੇ ਉਨ੍ਹਾਂ ਨੂੰ ਵੀਰਾਨ ਇਲਾਕੇ ਵਿਚ ਭਟਕਣ ਲਈ ਛੱਡ ਦਿੰਦਾ ਹੈ।+
41 ਪਰ ਉਹ ਗ਼ਰੀਬਾਂ ਦੀ ਜ਼ੁਲਮ ਤੋਂ ਹਿਫਾਜ਼ਤ ਕਰਦਾ ਹੈ*+
ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਗਿਣਤੀ ਭੇਡਾਂ-ਬੱਕਰੀਆਂ ਵਾਂਗ ਵਧਾਉਂਦਾ ਹੈ।
43 ਜੋ ਕੋਈ ਬੁੱਧੀਮਾਨ ਹੈ, ਉਹ ਇਨ੍ਹਾਂ ਗੱਲਾਂ ʼਤੇ ਗੌਰ ਕਰੇਗਾ+
ਅਤੇ ਉਨ੍ਹਾਂ ਕੰਮਾਂ ʼਤੇ ਧਿਆਨ ਨਾਲ ਸੋਚ-ਵਿਚਾਰ ਕਰੇਗਾ ਜੋ ਯਹੋਵਾਹ ਨੇ ਅਟੱਲ ਪਿਆਰ ਕਰਕੇ ਕੀਤੇ ਹਨ।+
ਦਾਊਦ ਦਾ ਜ਼ਬੂਰ।
108 ਹੇ ਪਰਮੇਸ਼ੁਰ, ਮੈਂ ਮਨ ਵਿਚ ਪੱਕਾ ਇਰਾਦਾ ਕੀਤਾ ਹੈ।
ਮੈਂ ਸੰਗੀਤ ਵਜਾ ਕੇ ਪੂਰੇ ਤਨ-ਮਨ ਨਾਲ ਗੀਤ ਗਾਵਾਂਗਾ।+
2 ਹੇ ਤਾਰਾਂ ਵਾਲੇ ਸਾਜ਼ ਅਤੇ ਰਬਾਬ, ਜਾਗ!+
ਹੇ ਸਵੇਰ, ਤੂੰ ਵੀ ਜਾਗ!
3 ਹੇ ਯਹੋਵਾਹ, ਮੈਂ ਦੇਸ਼-ਦੇਸ਼ ਦੇ ਲੋਕਾਂ ਵਿਚ ਤੇਰੀ ਵਡਿਆਈ ਕਰਾਂਗਾ,
ਮੈਂ ਕੌਮਾਂ ਵਿਚ ਤੇਰਾ ਗੁਣਗਾਨ ਕਰਾਂਗਾ*
4 ਕਿਉਂਕਿ ਤੇਰਾ ਅਟੱਲ ਪਿਆਰ ਆਕਾਸ਼ ਜਿੰਨਾ ਵਿਸ਼ਾਲ ਹੈ+
ਅਤੇ ਤੇਰੀ ਵਫ਼ਾਦਾਰੀ ਅੰਬਰਾਂ ਨੂੰ ਛੂੰਹਦੀ ਹੈ।
5 ਹੇ ਪਰਮੇਸ਼ੁਰ, ਆਕਾਸ਼ ਵਿਚ ਤੇਰੀ ਮਹਿਮਾ ਹੋਵੇ;
ਸਾਰੀ ਧਰਤੀ ਉੱਤੇ ਤੇਰਾ ਪ੍ਰਤਾਪ ਫੈਲ ਜਾਵੇ+
6 ਤਾਂਕਿ ਉਹ ਸਾਰੇ ਬਚਾਏ ਜਾਣ ਜਿਨ੍ਹਾਂ ਨੂੰ ਤੂੰ ਪਿਆਰ ਕਰਦਾ ਹੈਂ,
ਤੂੰ ਆਪਣੇ ਸੱਜੇ ਹੱਥ ਨਾਲ ਸਾਨੂੰ ਬਚਾ ਅਤੇ ਮੈਨੂੰ ਜਵਾਬ ਦੇ।+
7 ਪਵਿੱਤਰ* ਪਰਮੇਸ਼ੁਰ ਨੇ ਕਿਹਾ ਹੈ:
9 ਮੋਆਬ ਮੇਰੇ ਲਈ ਹੱਥ-ਪੈਰ ਧੋਣ ਵਾਲਾ ਭਾਂਡਾ ਹੈ।+
ਮੈਂ ਅਦੋਮ ਉੱਤੇ ਆਪਣੀ ਜੁੱਤੀ ਸੁੱਟਾਂਗਾ।+
ਮੈਂ ਫਲਿਸਤ ਉੱਤੇ ਜਿੱਤ ਦੀ ਖ਼ੁਸ਼ੀ ਮਨਾਵਾਂਗਾ।”+
10 ਕੌਣ ਮੈਨੂੰ ਕਿਲੇਬੰਦ ਸ਼ਹਿਰ ʼਤੇ ਜਿੱਤ ਦਿਵਾਏਗਾ?
ਕੌਣ ਅਦੋਮ ਦੇ ਖ਼ਿਲਾਫ਼ ਮੇਰੀ ਅਗਵਾਈ ਕਰੇਗਾ?+
11 ਹੇ ਪਰਮੇਸ਼ੁਰ, ਤੂੰ ਹੀ ਸਾਨੂੰ ਜਿਤਾਏਂਗਾ,
ਪਰ ਤੂੰ ਸਾਨੂੰ ਤਿਆਗ ਦਿੱਤਾ ਹੈ,
ਹੇ ਸਾਡੇ ਪਰਮੇਸ਼ੁਰ, ਤੂੰ ਹੁਣ ਸਾਡੀਆਂ ਫ਼ੌਜਾਂ ਨਾਲ ਨਹੀਂ ਜਾਂਦਾ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
109 ਹੇ ਪਰਮੇਸ਼ੁਰ ਜਿਸ ਦੀ ਮੈਂ ਮਹਿਮਾ ਕਰਦਾ ਹਾਂ,+ ਤੂੰ ਚੁੱਪ ਨਾ ਰਹਿ।
2 ਦੁਸ਼ਟ ਅਤੇ ਧੋਖੇਬਾਜ਼ ਮੇਰੇ ਖ਼ਿਲਾਫ਼ ਗੱਲਾਂ ਕਰਦੇ ਹਨ।
ਉਹ ਆਪਣੀ ਜ਼ਬਾਨ ਨਾਲ ਮੇਰੇ ਬਾਰੇ ਝੂਠ ਬੋਲਦੇ ਹਨ;+
3 ਉਹ ਮੈਨੂੰ ਘੇਰ ਕੇ ਕੌੜੇ ਸ਼ਬਦਾਂ ਦੇ ਤੀਰ ਚਲਾਉਂਦੇ ਹਨ
ਅਤੇ ਉਹ ਬਿਨਾਂ ਵਜ੍ਹਾ ਮੇਰੇ ʼਤੇ ਹਮਲਾ ਕਰਦੇ ਹਨ।+
4 ਉਹ ਮੇਰੇ ਪਿਆਰ ਦੇ ਬਦਲੇ ਮੇਰਾ ਵਿਰੋਧ ਕਰਦੇ ਹਨ,+
ਪਰ ਮੈਂ ਲਗਾਤਾਰ ਪ੍ਰਾਰਥਨਾ ਕਰਦਾ ਹਾਂ।
6 ਉਸ ਉੱਤੇ ਇਕ ਦੁਸ਼ਟ ਇਨਸਾਨ ਨੂੰ ਨਿਯੁਕਤ ਕਰ;
ਉਸ ਦੇ ਸੱਜੇ ਹੱਥ ਇਕ ਵਿਰੋਧੀ* ਖੜ੍ਹਾ ਹੋਵੇ।
9 ਉਸ ਦੇ ਬੱਚੇ* ਯਤੀਮ ਹੋ ਜਾਣ
ਅਤੇ ਉਸ ਦੀ ਪਤਨੀ ਵਿਧਵਾ ਹੋ ਜਾਵੇ।
10 ਉਸ ਦੇ ਬੱਚੇ* ਭੀਖ ਮੰਗਣ ਲਈ ਥਾਂ-ਥਾਂ ਭਟਕਣ
ਅਤੇ ਆਪਣੇ ਉੱਜੜੇ ਹੋਏ ਘਰਾਂ ਤੋਂ ਨਿਕਲ ਕੇ ਰੋਟੀ ਦੇ ਟੁਕੜੇ ਲੱਭਣ।
11 ਉਸ ਦੇ ਲੈਣਦਾਰ ਉਸ ਦਾ ਸਭ ਕੁਝ ਖੋਹ ਲੈਣ
ਅਤੇ ਅਜਨਬੀ ਉਸ ਦੀ ਜਾਇਦਾਦ ਲੁੱਟ ਲੈਣ।
12 ਕੋਈ ਵੀ ਉਸ ਉੱਤੇ ਦਇਆ* ਨਾ ਕਰੇ
ਅਤੇ ਨਾ ਹੀ ਕੋਈ ਉਸ ਦੇ ਯਤੀਮ ਬੱਚਿਆਂ ʼਤੇ ਤਰਸ ਖਾਵੇ।
13 ਉਸ ਦੇ ਬੱਚਿਆਂ ਨੂੰ ਖ਼ਤਮ ਕਰ ਦਿੱਤਾ ਜਾਵੇ;+
ਉਨ੍ਹਾਂ ਦਾ ਨਾਂ ਉਨ੍ਹਾਂ ਦੀ ਪੀੜ੍ਹੀ ਵਿੱਚੋਂ ਮਿਟਾ ਦਿੱਤਾ ਜਾਵੇ।
14 ਯਹੋਵਾਹ ਉਸ ਦੇ ਪਿਉ-ਦਾਦਿਆਂ ਦੇ ਅਪਰਾਧ ਯਾਦ ਰੱਖੇ+
ਅਤੇ ਉਸ ਦੀ ਮਾਂ ਦੇ ਪਾਪ ਕਦੇ ਵੀ ਮਿਟਾਏ ਨਾ ਜਾਣ।
15 ਉਨ੍ਹਾਂ ਨੇ ਜੋ ਕੁਝ ਕੀਤਾ ਹੈ, ਯਹੋਵਾਹ ਉਸ ਨੂੰ ਹਮੇਸ਼ਾ ਚੇਤੇ ਰੱਖੇ
ਅਤੇ ਉਨ੍ਹਾਂ ਦੀ ਯਾਦ ਧਰਤੀ ਤੋਂ ਮਿਟਾ ਦੇਵੇ।+
ਪਰ ਉਹ ਦੱਬੇ-ਕੁਚਲੇ ਲੋਕਾਂ, ਗ਼ਰੀਬਾਂ ਅਤੇ ਟੁੱਟੇ ਦਿਲ ਵਾਲਿਆਂ ਦਾ ਪਿੱਛਾ ਕਰਦਾ ਰਿਹਾ+
ਤਾਂਕਿ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦੇਵੇ।+
17 ਉਸ ਨੂੰ ਸਰਾਪ ਦੇਣਾ ਪਸੰਦ ਸੀ, ਇਸੇ ਕਰਕੇ ਸਰਾਪ ਉਸ ਦੇ ਹੀ ਸਿਰ ਆ ਪਿਆ;
ਉਹ ਦੂਜਿਆਂ ਨੂੰ ਅਸੀਸ ਨਹੀਂ ਦੇਣੀ ਚਾਹੁੰਦਾ ਸੀ, ਇਸ ਲਈ ਉਸ ਨੂੰ ਕੋਈ ਅਸੀਸ ਨਹੀਂ ਮਿਲੀ।
18 ਉਸ ਨੇ ਸਰਾਪ ਦਾ ਲਿਬਾਸ ਪਾਇਆ ਹੋਇਆ ਸੀ।
ਸਰਾਪ ਉਸ ਦੇ ਸਰੀਰ ਵਿਚ ਪਾਣੀ ਵਾਂਗ
ਅਤੇ ਉਸ ਦੀਆਂ ਹੱਡੀਆਂ ਵਿਚ ਤੇਲ ਵਾਂਗ ਸਮਾਏ ਹੋਏ ਸਨ।
19 ਉਸ ਦੇ ਸਰਾਪ ਉਸ ਦੀ ਪੁਸ਼ਾਕ ਵਾਂਗ ਬਣ ਜਾਣ ਜਿਸ ਨੂੰ ਉਹ ਹਮੇਸ਼ਾ ਪਾਈ ਰੱਖਦਾ ਹੈ+
ਅਤੇ ਇਕ ਕਮਰਬੰਦ ਵਾਂਗ ਹੋਣ ਜਿਸ ਨੂੰ ਉਹ ਹਮੇਸ਼ਾ ਬੰਨ੍ਹੀ ਰੱਖਦਾ ਹੈ।
20 ਯਹੋਵਾਹ ਉਨ੍ਹਾਂ ਨੂੰ ਇਹੀ ਸਜ਼ਾ ਦਿੰਦਾ ਹੈ ਜੋ ਮੇਰਾ ਵਿਰੋਧ ਕਰਦੇ ਹਨ+
ਅਤੇ ਮੇਰੇ ਖ਼ਿਲਾਫ਼ ਬੁਰੀਆਂ ਗੱਲਾਂ ਕਰਦੇ ਹਨ।
21 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ,
ਆਪਣੇ ਨਾਂ ਦੀ ਖ਼ਾਤਰ ਮੇਰੇ ਲਈ ਕਦਮ ਚੁੱਕ।+
ਮੈਨੂੰ ਬਚਾ ਕਿਉਂਕਿ ਤੇਰਾ ਅਟੱਲ ਪਿਆਰ ਚੰਗਾ ਹੈ।+
23 ਮੈਂ ਪਰਛਾਵੇਂ ਵਾਂਗ ਢਲ਼ਦਾ ਜਾ ਰਿਹਾ ਹਾਂ;
ਮੈਨੂੰ ਇਕ ਟਿੱਡੀ ਵਾਂਗ ਝਟਕ ਕੇ ਸੁੱਟਿਆ ਗਿਆ ਹੈ।
24 ਵਰਤ ਰੱਖਣ ਕਰਕੇ ਮੇਰੇ ਗੋਡੇ ਜਵਾਬ ਦੇ ਗਏ ਹਨ;
ਮੈਂ ਲਿੱਸਾ ਪੈ ਗਿਆ ਅਤੇ ਸੁੱਕਦਾ ਜਾ ਰਿਹਾ ਹਾਂ।*
25 ਉਹ ਮੈਨੂੰ ਤਾਅਨੇ ਮਾਰਦੇ ਹਨ।+
ਮੈਨੂੰ ਦੇਖ ਕੇ ਉਹ ਨਫ਼ਰਤ ਨਾਲ ਸਿਰ ਹਿਲਾਉਂਦੇ ਹਨ।+
26 ਹੇ ਮੇਰੇ ਪਰਮੇਸ਼ੁਰ ਯਹੋਵਾਹ, ਮੇਰੀ ਮਦਦ ਕਰ;
ਆਪਣੇ ਅਟੱਲ ਪਿਆਰ ਕਰਕੇ ਮੈਨੂੰ ਬਚਾ।
27 ਹੇ ਯਹੋਵਾਹ, ਉਨ੍ਹਾਂ ਨੂੰ ਪਤਾ ਲੱਗ ਜਾਵੇ
ਕਿ ਮੁਕਤੀ ਤੇਰੀ ਰਾਹੀਂ ਮਿਲੀ ਹੈ।
28 ਭਾਵੇਂ ਉਹ ਮੈਨੂੰ ਸਰਾਪ ਦੇਣ, ਪਰ ਤੂੰ ਮੈਨੂੰ ਅਸੀਸ ਦੇ।
ਜਦ ਉਹ ਮੇਰੇ ਖ਼ਿਲਾਫ਼ ਉੱਠਣ, ਤਾਂ ਉਹ ਬੇਇੱਜ਼ਤ ਕੀਤੇ ਜਾਣ,
ਪਰ ਤੇਰਾ ਸੇਵਕ ਖ਼ੁਸ਼ੀਆਂ ਮਨਾਏ।
29 ਮੇਰੇ ਵਿਰੋਧੀਆਂ ਨੂੰ ਬੇਇੱਜ਼ਤੀ ਦਾ ਲਿਬਾਸ ਪੁਆਇਆ ਜਾਵੇ;
ਉਨ੍ਹਾਂ ਦੇ ਸ਼ਰਮਿੰਦਗੀ ਦਾ ਚੋਗਾ ਪਾਇਆ ਜਾਵੇ।+
30 ਮੈਂ ਦਿਲ ਖੋਲ੍ਹ ਕੇ ਯਹੋਵਾਹ ਦੀ ਮਹਿਮਾ ਕਰਾਂਗਾ;
ਮੈਂ ਬਹੁਤ ਸਾਰੇ ਲੋਕਾਂ ਸਾਮ੍ਹਣੇ ਉਸ ਦੀ ਮਹਿਮਾ ਕਰਾਂਗਾ।+
31 ਉਹ ਗ਼ਰੀਬ ਦੇ ਸੱਜੇ ਹੱਥ ਖੜ੍ਹਾ ਹੋਵੇਗਾ
ਅਤੇ ਉਸ ਨੂੰ ਉਨ੍ਹਾਂ ਲੋਕਾਂ ਤੋਂ ਬਚਾਵੇਗਾ ਜੋ ਉਸ ʼਤੇ ਦੋਸ਼ ਲਾਉਂਦੇ ਹਨ।
ਦਾਊਦ ਦਾ ਜ਼ਬੂਰ।
110 ਯਹੋਵਾਹ ਨੇ ਮੇਰੇ ਪ੍ਰਭੂ ਨੂੰ ਕਿਹਾ:
2 ਯਹੋਵਾਹ ਤੇਰੀ ਤਾਕਤ ਦਾ ਰਾਜ-ਡੰਡਾ ਸੀਓਨ ਤੋਂ ਵਧਾਵੇਗਾ ਅਤੇ ਕਹੇਗਾ:
“ਆਪਣੇ ਦੁਸ਼ਮਣਾਂ ਵਿਚਕਾਰ ਜਾਹ ਅਤੇ ਉਨ੍ਹਾਂ ਨੂੰ ਆਪਣੇ ਅਧੀਨ ਕਰਦਾ ਜਾਹ।”+
3 ਜਿਸ ਦਿਨ ਤੂੰ ਆਪਣੀ ਫ਼ੌਜ ਯੁੱਧ ਵਿਚ ਲੈ ਕੇ ਜਾਵੇਂਗਾ
ਉਸ ਦਿਨ ਤੇਰੇ ਲੋਕ ਆਪਣੇ ਆਪ ਨੂੰ ਖ਼ੁਸ਼ੀ-ਖ਼ੁਸ਼ੀ ਪੇਸ਼ ਕਰਨਗੇ।
ਤੇਰੀ ਫ਼ੌਜ ਦੇ ਨੌਜਵਾਨ ਪਵਿੱਤਰਤਾ ਨਾਲ ਸ਼ਿੰਗਾਰੇ ਹੋਏ ਹਨ।
ਉਹ ਸਵੇਰ ਦੀ ਕੁੱਖੋਂ ਪੈਦਾ ਹੋਈਆਂ ਤ੍ਰੇਲ ਦੀਆਂ ਬੂੰਦਾਂ ਵਰਗੇ ਹਨ।
4 ਯਹੋਵਾਹ ਨੇ ਇਹ ਸਹੁੰ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ:*
“ਤੂੰ ਮਲਕਿਸਿਦਕ ਵਾਂਗ ਪੁਜਾਰੀ ਹੈਂ+ ਤੇ ਹਮੇਸ਼ਾ ਪੁਜਾਰੀ ਰਹੇਂਗਾ।”+
ਉਹ ਇਕ ਵੱਡੇ ਦੇਸ਼* ਦੇ ਆਗੂ* ਨੂੰ ਕੁਚਲ ਦੇਵੇਗਾ।
7 ਉਹ* ਰਾਹ ਵਿਚ ਨਦੀ ਦਾ ਪਾਣੀ ਪੀਵੇਗਾ।
ਇਸ ਲਈ ਉਹ ਆਪਣਾ ਸਿਰ ਉੱਚਾ ਚੁੱਕੇਗਾ।
א [ਅਲਫ਼]
ג [ਗਿਮਲ]
ה [ਹੇ]
ז [ਜ਼ਾਇਨ]
4 ਉਹ ਆਪਣੇ ਹੈਰਾਨੀਜਨਕ ਕੰਮਾਂ ਨੂੰ ਯਾਦਗਾਰ ਬਣਾਉਂਦਾ ਹੈ।+
ח [ਹੇਥ]
ਯਹੋਵਾਹ ਰਹਿਮਦਿਲ* ਅਤੇ ਦਇਆਵਾਨ ਹੈ।+
ט [ਟੇਥ]
5 ਉਹ ਉਨ੍ਹਾਂ ਨੂੰ ਰੋਟੀ ਦਿੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ।+
י [ਯੋਧ]
ਉਹ ਆਪਣਾ ਇਕਰਾਰ ਹਮੇਸ਼ਾ ਯਾਦ ਰੱਖਦਾ ਹੈ।+
כ [ਕਾਫ਼]
מ [ਮੀਮ]
ס [ਸਾਮਕ]
8 ਉਸ ਦੇ ਆਦੇਸ਼ ਭਰੋਸੇ ਦੇ ਲਾਇਕ* ਹਨ ਅਤੇ ਹਮੇਸ਼ਾ ਰਹਿਣਗੇ;
ע [ਆਇਨ]
ਉਨ੍ਹਾਂ ਦੀ ਨੀਂਹ ਸੱਚਾਈ ਅਤੇ ਧਰਮੀ ਅਸੂਲਾਂ ʼਤੇ ਟਿਕੀ ਹੋਈ ਹੈ।+
פ [ਪੇ]
9 ਉਸ ਨੇ ਆਪਣੇ ਲੋਕਾਂ ਨੂੰ ਮੁਕਤੀ ਦਿਵਾਈ ਹੈ।+
צ [ਸਾਦੇ]
ਉਸ ਨੇ ਹੁਕਮ ਦਿੱਤਾ ਕਿ ਉਸ ਦਾ ਇਕਰਾਰ ਸਦਾ ਕਾਇਮ ਰਹੇ।
ק [ਕੋਫ਼]
ਉਸ ਦਾ ਨਾਂ ਪਵਿੱਤਰ ਅਤੇ ਸ਼ਰਧਾ ਦੇ ਲਾਇਕ ਹੈ।+
ר [ਰੇਸ਼]
10 ਯਹੋਵਾਹ ਦਾ ਡਰ ਬੁੱਧ ਦੀ ਸ਼ੁਰੂਆਤ ਹੈ।+
ש [ਸ਼ੀਨ]
ਉਸ ਦੇ ਆਦੇਸ਼ਾਂ* ਦੀ ਪਾਲਣਾ ਕਰਨ ਵਾਲੇ ਡੂੰਘੀ ਸਮਝ ਦਿਖਾਉਂਦੇ ਹਨ।+
ת [ਤਾਉ]
ਉਸ ਦੀ ਮਹਿਮਾ ਸਦਾ ਹੁੰਦੀ ਰਹੇਗੀ।
א [ਅਲਫ਼]
ג [ਗਿਮਲ]
2 ਉਸ ਦੀ ਔਲਾਦ ਧਰਤੀ ਉੱਤੇ ਤਾਕਤਵਰ ਹੋਵੇਗੀ
ד [ਦਾਲਥ]
ਅਤੇ ਨੇਕਦਿਲ ਲੋਕਾਂ ਦੀ ਪੀੜ੍ਹੀ ਨੂੰ ਬਰਕਤਾਂ ਮਿਲਣਗੀਆਂ।+
ה [ਹੇ]
ז [ਜ਼ਾਇਨ]
4 ਉਹ ਨੇਕ ਲੋਕਾਂ ਲਈ ਹਨੇਰੇ ਵਿਚ ਚਾਨਣ ਵਾਂਗ ਚਮਕਦਾ ਹੈ।+
ח [ਹੇਥ]
ਉਹ ਰਹਿਮਦਿਲ,* ਦਇਆਵਾਨ+ ਤੇ ਧਰਮੀ ਹੈ।
ט [ਟੇਥ]
5 ਖੁੱਲ੍ਹੇ ਦਿਲ ਨਾਲ* ਉਧਾਰ ਦੇਣ ਵਾਲੇ ਦਾ ਭਲਾ ਹੁੰਦਾ ਹੈ।+
י [ਯੋਧ]
ਉਹ ਹਰ ਕੰਮ ਇਨਸਾਫ਼ ਨਾਲ ਕਰਦਾ ਹੈ।
כ [ਕਾਫ਼]
6 ਉਸ ਨੂੰ ਕਦੇ ਹਿਲਾਇਆ ਨਹੀਂ ਜਾ ਸਕਦਾ।+
ל [ਲਾਮਦ]
ਧਰਮੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।+
מ [ਮੀਮ]
7 ਉਹ ਬੁਰੀ ਖ਼ਬਰ ਤੋਂ ਨਹੀਂ ਡਰੇਗਾ।+
נ [ਨੂਣ]
ਉਸ ਦੇ ਮਨ ਦਾ ਇਰਾਦਾ ਪੱਕਾ ਹੈ ਕਿਉਂਕਿ ਉਸ ਦਾ ਭਰੋਸਾ ਯਹੋਵਾਹ ਉੱਤੇ ਹੈ।+
ס [ਸਾਮਕ]
8 ਉਸ ਦਾ ਦਿਲ ਡੋਲਦਾ ਨਹੀਂ* ਅਤੇ ਨਾ ਹੀ ਉਹ ਡਰਦਾ ਹੈ;+
ע [ਆਇਨ]
ਅਖ਼ੀਰ ਵਿਚ ਉਹ ਆਪਣੇ ਦੁਸ਼ਮਣਾਂ ਦੀ ਹਾਰ ਦੇਖ ਕੇ ਖ਼ੁਸ਼ੀ ਮਨਾਵੇਗਾ।+
פ [ਪੇ]
9 ਉਸ ਨੇ ਖੁੱਲ੍ਹੇ ਦਿਲ ਨਾਲ ਵੰਡਿਆ ਹੈ; ਉਸ ਨੇ ਗ਼ਰੀਬਾਂ ਨੂੰ ਦਿੱਤਾ ਹੈ।+
צ [ਸਾਦੇ]
ਉਸ ਦੇ ਸਹੀ ਕੰਮਾਂ ਦਾ ਫਲ ਸਦਾ ਰਹਿੰਦਾ ਹੈ।+
ק [ਕੋਫ਼]
ਉਸ ਦੀ ਤਾਕਤ ਦੀ ਸ਼ਾਨ ਵਧਾਈ ਜਾਵੇਗੀ।*
ר [ਰੇਸ਼]
10 ਇਹ ਦੇਖ ਕੇ ਦੁਸ਼ਟ ਕੁੜ੍ਹੇਗਾ।
ש [ਸ਼ੀਨ]
ਉਹ ਆਪਣੇ ਦੰਦ ਪੀਹੇਗਾ ਅਤੇ ਖ਼ਤਮ ਹੋ ਜਾਵੇਗਾ।
ת [ਤਾਉ]
ਦੁਸ਼ਟ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣਗੀਆਂ।+
ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,
ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।
2 ਹੁਣ ਅਤੇ ਸਦਾ ਲਈ
ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇ।+
5 ਕੌਣ ਸਾਡੇ ਪਰਮੇਸ਼ੁਰ ਯਹੋਵਾਹ ਵਰਗਾ ਹੈ?+
ਉਹ ਉਚਾਈ ਉੱਤੇ ਵੱਸਦਾ* ਹੈ।
ਉਹ ਗ਼ਰੀਬ ਨੂੰ ਸੁਆਹ ਦੇ ਢੇਰ* ਵਿੱਚੋਂ ਚੁੱਕਦਾ ਹੈ+
8 ਤਾਂਕਿ ਉਸ ਨੂੰ ਹਾਕਮਾਂ ਨਾਲ ਬਿਠਾਵੇ
ਹਾਂ, ਆਪਣੀ ਪਰਜਾ ਦੇ ਹਾਕਮਾਂ ਨਾਲ।
ਯਾਹ ਦੀ ਮਹਿਮਾ ਕਰੋ!*
114 ਜਦੋਂ ਇਜ਼ਰਾਈਲ ਮਿਸਰ ਵਿੱਚੋਂ ਬਾਹਰ ਨਿਕਲਿਆ,+
ਹਾਂ, ਯਾਕੂਬ ਦਾ ਘਰਾਣਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਵਿੱਚੋਂ ਨਿਕਲਿਆ,
2 ਉਦੋਂ ਯਹੂਦਾਹ ਪਰਮੇਸ਼ੁਰ ਦਾ ਪਵਿੱਤਰ ਸਥਾਨ
ਅਤੇ ਇਜ਼ਰਾਈਲ ਉਸ ਦੀ ਸਲਤਨਤ ਬਣਿਆ।+
4 ਪਹਾੜ ਭੇਡੂਆਂ ਵਾਂਗ ਉੱਛਲ਼ੇ+
ਅਤੇ ਪਹਾੜੀਆਂ ਲੇਲਿਆਂ ਵਾਂਗ ਉੱਛਲ਼ੀਆਂ।
5 ਹੇ ਸਮੁੰਦਰ, ਤੂੰ ਕਿਉਂ ਭੱਜਿਆ?+
ਹੇ ਯਰਦਨ, ਤੂੰ ਕਿਉਂ ਪਿੱਛੇ ਮੁੜ ਗਿਆ?+
6 ਹੇ ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਉੱਛਲ਼ੇ?
ਹੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਉੱਛਲ਼ੀਆਂ?
7 ਹੇ ਧਰਤੀ, ਪ੍ਰਭੂ ਕਰਕੇ ਥਰ-ਥਰ ਕੰਬ,
ਹਾਂ, ਯਾਕੂਬ ਦੇ ਪਰਮੇਸ਼ੁਰ ਕਰਕੇ ਕੰਬ,+
8 ਉਹ ਚਟਾਨਾਂ ਨੂੰ ਤਲਾਬਾਂ ਵਿਚ ਬਦਲਦਾ ਹੈ
115 ਹੇ ਯਹੋਵਾਹ, ਆਪਣੇ ਅਟੱਲ ਪਿਆਰ ਅਤੇ ਵਫ਼ਾਦਾਰੀ ਕਰਕੇ+
2 ਕੌਮਾਂ ਕਿਉਂ ਕਹਿਣ:
“ਕਿੱਥੇ ਹੈ ਉਨ੍ਹਾਂ ਦਾ ਪਰਮੇਸ਼ੁਰ?”+
3 ਸਾਡਾ ਪਰਮੇਸ਼ੁਰ ਸਵਰਗ ਵਿਚ ਹੈ;
ਉਹ ਜੋ ਚਾਹੁੰਦਾ, ਉਹੀ ਕਰਦਾ।
4 ਉਨ੍ਹਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨ
ਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+
5 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+
ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;
6 ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ;
ਨੱਕ ਤਾਂ ਹਨ, ਪਰ ਉਹ ਸੁੰਘ ਨਹੀਂ ਸਕਦੇ;
7 ਉਨ੍ਹਾਂ ਦੇ ਹੱਥ ਤਾਂ ਹਨ, ਪਰ ਉਹ ਫੜ ਨਹੀਂ ਸਕਦੇ;
ਪੈਰ ਤਾਂ ਹਨ, ਪਰ ਉਹ ਤੁਰ ਨਹੀਂ ਸਕਦੇ;+
ਉਨ੍ਹਾਂ ਦੇ ਗਲ਼ੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲਦੀ।+
10 ਹੇ ਹਾਰੂਨ ਦੇ ਘਰਾਣੇ,+ ਯਹੋਵਾਹ ʼਤੇ ਭਰੋਸਾ ਰੱਖ,
ਉਹੀ ਤੇਰਾ ਮਦਦਗਾਰ ਅਤੇ ਤੇਰੀ ਢਾਲ ਹੈ।
12 ਯਹੋਵਾਹ ਸਾਨੂੰ ਯਾਦ ਰੱਖਦਾ ਹੈ ਅਤੇ ਸਾਨੂੰ ਬਰਕਤਾਂ ਦੇਵੇਗਾ;
ਉਹ ਇਜ਼ਰਾਈਲ ਦੇ ਘਰਾਣੇ ਨੂੰ ਬਰਕਤਾਂ ਦੇਵੇਗਾ;+
ਉਹ ਹਾਰੂਨ ਦੇ ਘਰਾਣੇ ਨੂੰ ਬਰਕਤਾਂ ਦੇਵੇਗਾ।
13 ਯਹੋਵਾਹ ਉਨ੍ਹਾਂ ਨੂੰ ਬਰਕਤਾਂ ਦੇਵੇਗਾ ਜਿਹੜੇ ਉਸ ਤੋਂ ਡਰਦੇ ਹਨ,
ਹਾਂ, ਛੋਟੇ-ਵੱਡੇ ਸਾਰਿਆਂ ਨੂੰ।
18 ਪਰ ਅਸੀਂ ਹੁਣ ਅਤੇ ਸਦਾ ਲਈ
ਯਾਹ ਦੀ ਮਹਿਮਾ ਕਰਾਂਗੇ।
ਯਾਹ ਦੀ ਮਹਿਮਾ ਕਰੋ!*
116 ਮੈਂ ਯਹੋਵਾਹ ਨੂੰ ਪਿਆਰ ਕਰਦਾ ਹਾਂ
ਕਿਉਂਕਿ ਉਹ ਮੇਰੀ ਆਵਾਜ਼ ਸੁਣਦਾ ਹੈ,*
ਹਾਂ, ਉਹ ਮਦਦ ਲਈ ਮੇਰੀਆਂ ਫ਼ਰਿਆਦਾਂ ਸੁਣਦਾ ਹੈ।+
3 ਮੌਤ ਦੀਆਂ ਰੱਸੀਆਂ ਨੇ ਮੈਨੂੰ ਜਕੜਿਆ ਹੋਇਆ ਸੀ;
ਮੈਂ ਕਬਰ ਦੇ ਸ਼ਿਕੰਜੇ ਵਿਚ ਸੀ।+
ਮੈਂ ਬਿਪਤਾ ਅਤੇ ਕਸ਼ਟ ਨਾਲ ਘਿਰਿਆ ਹੋਇਆ ਸੀ।+
4 ਪਰ ਮੈਂ ਯਹੋਵਾਹ ਨੂੰ ਨਾਂ ਲੈ ਕੇ ਪੁਕਾਰਿਆ:+
“ਹੇ ਯਹੋਵਾਹ, ਮੈਨੂੰ ਬਚਾ!”
6 ਯਹੋਵਾਹ ਨਾਤਜਰਬੇਕਾਰ ਦੀ ਹਿਫਾਜ਼ਤ ਕਰਦਾ ਹੈ।+
ਮੈਂ ਦੁੱਖ ਵਿਚ ਡੁੱਬਿਆ ਹੋਇਆ ਸੀ, ਪਰ ਉਸ ਨੇ ਮੈਨੂੰ ਬਚਾਇਆ।
7 ਮੇਰਾ ਮਨ ਫਿਰ ਤੋਂ ਸ਼ਾਂਤ ਹੋ ਜਾਵੇ
ਕਿਉਂਕਿ ਯਹੋਵਾਹ ਨੇ ਮੇਰੇ ʼਤੇ ਮਿਹਰ ਕੀਤੀ ਹੈ।
8 ਤੂੰ ਮੈਨੂੰ ਮੌਤ ਦੇ ਚੁੰਗਲ ਵਿੱਚੋਂ ਕੱਢਿਆ,
ਤੂੰ ਮੇਰੀਆਂ ਅੱਖਾਂ ਵਿਚ ਹੰਝੂ ਨਹੀਂ ਆਉਣ ਦਿੱਤੇ
ਅਤੇ ਮੇਰੇ ਪੈਰ ਨੂੰ ਠੇਡਾ ਖਾਣ ਤੋਂ ਬਚਾਇਆ।+
9 ਮੈਂ ਜੀਉਂਦਿਆਂ ਦੇ ਦੇਸ਼ ਵਿਚ ਯਹੋਵਾਹ ਦੇ ਅੱਗੇ-ਅੱਗੇ ਚੱਲਾਂਗਾ।
10 ਮੈਨੂੰ ਪਰਮੇਸ਼ੁਰ ʼਤੇ ਨਿਹਚਾ ਸੀ, ਇਸ ਲਈ ਮੈ ਕਿਹਾ;+
ਭਾਵੇਂ ਮੈਂ ਬੇਹੱਦ ਦੁਖੀ ਸੀ।
11 ਮੈਂ ਘਬਰਾ ਕੇ ਕਿਹਾ:
“ਹਰ ਇਨਸਾਨ ਝੂਠਾ ਹੈ।”+
12 ਯਹੋਵਾਹ ਨੇ ਮੇਰੇ ʼਤੇ ਜੋ ਉਪਕਾਰ ਕੀਤੇ ਹਨ,
ਉਨ੍ਹਾਂ ਦੇ ਬਦਲੇ ਮੈਂ ਉਸ ਨੂੰ ਕੀ ਦਿਆਂ?
13 ਮੈਂ ਮੁਕਤੀ* ਦਾ ਪਿਆਲਾ ਪੀਵਾਂਗਾ
ਅਤੇ ਯਹੋਵਾਹ ਦਾ ਨਾਂ ਪੁਕਾਰਾਂਗਾ।
16 ਹੇ ਯਹੋਵਾਹ, ਮੈਂ ਤੈਨੂੰ ਮਿੰਨਤ ਕਰਦਾ ਹਾਂ,
ਮੈਂ ਤੇਰਾ ਸੇਵਕ ਹਾਂ।
ਹਾਂ, ਮੈਂ ਤੇਰਾ ਸੇਵਕ ਅਤੇ ਤੇਰੀ ਦਾਸੀ ਦਾ ਪੁੱਤਰ ਹਾਂ।
ਤੂੰ ਮੈਨੂੰ ਬੇੜੀਆਂ ਤੋਂ ਆਜ਼ਾਦ ਕੀਤਾ ਹੈ।+
17 ਮੈਂ ਤੈਨੂੰ ਧੰਨਵਾਦ ਦੀਆਂ ਬਲ਼ੀਆਂ ਚੜ੍ਹਾਵਾਂਗਾ;+
ਮੈਂ ਯਹੋਵਾਹ ਦਾ ਨਾਂ ਪੁਕਾਰਾਂਗਾ।
19 ਮੈਂ ਯਹੋਵਾਹ ਦੇ ਘਰ ਦੇ ਵਿਹੜਿਆਂ ਵਿਚ,+
ਹੇ ਯਰੂਸ਼ਲਮ, ਤੇਰੇ ਵਿਚਕਾਰ ਇਹ ਪੂਰੀਆਂ ਕਰਾਂਗਾ।
ਯਾਹ ਦੀ ਮਹਿਮਾ ਕਰੋ!*
117 ਹੇ ਕੌਮ-ਕੌਮ ਦੇ ਲੋਕੋ, ਯਹੋਵਾਹ ਦੀ ਮਹਿਮਾ ਕਰੋ;+
ਹੇ ਦੇਸ਼-ਦੇਸ਼ ਦੇ ਲੋਕੋ, ਉਸ ਦੀ ਵਡਿਆਈ ਕਰੋ+
2 ਕਿਉਂਕਿ ਸਾਡੇ ਲਈ ਉਸ ਦਾ ਅਟੱਲ ਪਿਆਰ ਬੇਅੰਤ ਹੈ;+
118 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਚੰਗਾ ਹੈ;+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
2 ਹੁਣ ਇਜ਼ਰਾਈਲ ਕਹੇ:
“ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
3 ਹੁਣ ਹਾਰੂਨ ਦਾ ਘਰਾਣਾ ਕਹੇ:
“ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
4 ਹੁਣ ਯਹੋਵਾਹ ਦਾ ਡਰ ਮੰਨਣ ਵਾਲੇ ਕਹਿਣ:
“ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।”
6 ਯਹੋਵਾਹ ਮੇਰੇ ਵੱਲ ਹੈ; ਮੈਂ ਨਹੀਂ ਡਰਾਂਗਾ।+
ਇਨਸਾਨ ਮੇਰਾ ਕੀ ਵਿਗਾੜ ਸਕਦਾ ਹੈ?+
7 ਯਹੋਵਾਹ ਮੇਰਾ ਮਦਦਗਾਰ ਮੇਰੇ ਵੱਲ ਹੈ;*+
ਜਿਹੜੇ ਮੈਨੂੰ ਨਫ਼ਰਤ ਕਰਦੇ ਹਨ, ਮੈਂ ਉਨ੍ਹਾਂ ਦੀ ਹਾਰ ਦੇਖ ਕੇ ਖ਼ੁਸ਼ ਹੋਵਾਂਗਾ।+
8 ਇਨਸਾਨਾਂ ʼਤੇ ਭਰੋਸਾ ਕਰਨ ਦੀ ਬਜਾਇ
ਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+
9 ਹਾਕਮਾਂ ʼਤੇ ਭਰੋਸਾ ਕਰਨ ਦੀ ਬਜਾਇ
ਯਹੋਵਾਹ ਕੋਲ ਪਨਾਹ ਲੈਣੀ ਚੰਗੀ ਹੈ।+
10 ਸਾਰੀਆਂ ਕੌਮਾਂ ਨੇ ਮੈਨੂੰ ਘੇਰ ਲਿਆ ਸੀ,
ਪਰ ਮੈਂ ਯਹੋਵਾਹ ਦੇ ਨਾਂ ʼਤੇ ਉਨ੍ਹਾਂ ਨੂੰ ਭਜਾ ਦਿੱਤਾ।+
11 ਉਨ੍ਹਾਂ ਨੇ ਮੈਨੂੰ ਘੇਰ ਲਿਆ ਸੀ, ਹਾਂ, ਮੈਂ ਪੂਰੀ ਤਰ੍ਹਾਂ ਘਿਰ ਚੁੱਕਾ ਸੀ,
ਪਰ ਮੈਂ ਯਹੋਵਾਹ ਦੇ ਨਾਂ ʼਤੇ ਉਨ੍ਹਾਂ ਨੂੰ ਭਜਾ ਦਿੱਤਾ।
12 ਉਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ ਵਾਂਗ ਮੈਨੂੰ ਘੇਰ ਲਿਆ ਸੀ,
ਪਰ ਉਹ ਝੱਟ ਨਾਸ਼ ਹੋ ਗਏ, ਜਿਵੇਂ ਅੱਗ ਕੰਡਿਆਲ਼ੀਆਂ ਝਾੜੀਆਂ ਨੂੰ ਝੱਟ ਭਸਮ ਕਰ ਦਿੰਦੀ ਹੈ।
ਮੈਂ ਯਹੋਵਾਹ ਦੇ ਨਾਂ ʼਤੇ ਉਨ੍ਹਾਂ ਨੂੰ ਭਜਾ ਦਿੱਤਾ।+
13 ਉਨ੍ਹਾਂ ਨੇ* ਮੈਨੂੰ ਡੇਗਣ ਲਈ ਜ਼ੋਰ ਨਾਲ ਧੱਕਾ ਮਾਰਿਆ,
ਪਰ ਯਹੋਵਾਹ ਨੇ ਮੇਰੀ ਮਦਦ ਕੀਤੀ।
14 ਯਾਹ ਮੇਰੀ ਪਨਾਹ ਅਤੇ ਤਾਕਤ ਹੈ
ਅਤੇ ਉਹ ਮੇਰਾ ਮੁਕਤੀਦਾਤਾ ਬਣ ਗਿਆ ਹੈ।+
15 ਧਰਮੀਆਂ ਨੂੰ ਮੁਕਤੀ* ਮਿਲੀ ਹੈ,
ਇਸ ਲਈ ਉਨ੍ਹਾਂ ਦੇ ਤੰਬੂਆਂ ਵਿੱਚੋਂ ਜਸ਼ਨ ਮਨਾਉਣ ਦੀ ਆਵਾਜ਼ ਆ ਰਹੀ ਹੈ।
ਯਹੋਵਾਹ ਦਾ ਸੱਜਾ ਹੱਥ ਆਪਣੀ ਤਾਕਤ ਦਿਖਾ ਰਿਹਾ ਹੈ।+
16 ਯਹੋਵਾਹ ਦਾ ਸੱਜਾ ਹੱਥ ਉੱਚਾ ਉੱਠਿਆ ਹੈ;
ਯਹੋਵਾਹ ਦਾ ਸੱਜਾ ਹੱਥ ਆਪਣੀ ਤਾਕਤ ਦਿਖਾ ਰਿਹਾ ਹੈ।+
17 ਮੈਂ ਨਹੀਂ ਮਰਾਂਗਾ, ਸਗੋਂ ਜੀਉਂਦਾ ਰਹਾਂਗਾ
ਤਾਂਕਿ ਯਾਹ ਦੇ ਕੰਮਾਂ ਦਾ ਐਲਾਨ ਕਰਾਂ।+
20 ਇਹ ਯਹੋਵਾਹ ਦਾ ਦਰਵਾਜ਼ਾ ਹੈ।
ਧਰਮੀ ਇਸ ਰਾਹੀਂ ਅੰਦਰ ਜਾਣਗੇ।+
21 ਮੈਂ ਤੇਰੀ ਮਹਿਮਾ ਕਰਾਂਗਾ ਕਿਉਂਕਿ ਤੂੰ ਮੈਨੂੰ ਜਵਾਬ ਦਿੱਤਾ+
ਅਤੇ ਮੇਰਾ ਮੁਕਤੀਦਾਤਾ ਬਣਿਆ।
24 ਯਹੋਵਾਹ ਨੇ ਇਹ ਦਿਨ ਠਹਿਰਾਇਆ ਹੈ;
ਇਸ ਦਿਨ ਅਸੀਂ ਖ਼ੁਸ਼ੀਆਂ ਮਨਾਵਾਂਗੇ ਅਤੇ ਬਾਗ਼-ਬਾਗ਼ ਹੋਵਾਂਗੇ।
25 ਹੇ ਯਹੋਵਾਹ, ਅਸੀਂ ਤੈਨੂੰ ਮਿੰਨਤਾਂ ਕਰਦੇ ਹਾਂ, ਕਿਰਪਾ ਕਰ ਕੇ ਸਾਨੂੰ ਬਚਾ!
ਹੇ ਯਹੋਵਾਹ, ਕਿਰਪਾ ਕਰ ਕੇ ਸਾਨੂੰ ਜਿੱਤ ਦਿਵਾ!
27 ਯਹੋਵਾਹ ਹੀ ਪਰਮੇਸ਼ੁਰ ਹੈ;
ਉਹ ਸਾਨੂੰ ਚਾਨਣ ਦਿੰਦਾ ਹੈ।+
28 ਤੂੰ ਮੇਰਾ ਪਰਮੇਸ਼ੁਰ ਹੈਂ ਅਤੇ ਮੈਂ ਤੇਰੀ ਮਹਿਮਾ ਕਰਾਂਗਾ;
ਹੇ ਮੇਰੇ ਪਰਮੇਸ਼ੁਰ, ਮੈਂ ਤੇਰੀ ਵਡਿਆਈ ਕਰਾਂਗਾ।+
א [ਅਲਫ਼]
3 ਉਹ ਬੁਰੇ ਕੰਮਾਂ ਵਿਚ ਲੱਗੇ ਨਹੀਂ ਰਹਿੰਦੇ,
ਸਗੋਂ ਉਸ ਦੇ ਰਾਹਾਂ ʼਤੇ ਚੱਲਦੇ ਹਨ।+
4 ਤੂੰ ਹੁਕਮ ਦਿੱਤਾ ਹੈ
ਕਿ ਤੇਰੇ ਆਦੇਸ਼ ਧਿਆਨ ਨਾਲ ਮੰਨੇ ਜਾਣ।+
6 ਫਿਰ ਜਦੋਂ ਮੈਂ ਤੇਰੇ ਸਾਰੇ ਹੁਕਮਾਂ ʼਤੇ ਸੋਚ-ਵਿਚਾਰ ਕਰਾਂਗਾ,
ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਵੇਗਾ।+
7 ਜਦੋਂ ਮੈਂ ਤੇਰੇ ਧਰਮੀ ਅਸੂਲਾਂ ਮੁਤਾਬਕ ਕੀਤੇ ਫ਼ੈਸਲਿਆਂ ਬਾਰੇ ਸਿੱਖਾਂਗਾ,
ਤਾਂ ਮੈਂ ਸਾਫ਼ਦਿਲੀ ਨਾਲ ਤੇਰੀ ਮਹਿਮਾ ਕਰਾਂਗਾ।
8 ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
ਤੂੰ ਮੈਨੂੰ ਪੂਰੀ ਤਰ੍ਹਾਂ ਨਾ ਤਿਆਗ ਦੇਈਂ।
ב [ਬੇਥ]
9 ਨੌਜਵਾਨ ਆਪਣੀ ਜ਼ਿੰਦਗੀ ਬੇਦਾਗ਼ ਕਿਵੇਂ ਰੱਖ ਸਕਦਾ ਹੈ?
ਤੇਰੇ ਬਚਨ ਮੁਤਾਬਕ ਚੌਕਸ ਰਹਿ ਕੇ।+
10 ਮੈਂ ਪੂਰੇ ਦਿਲ ਨਾਲ ਤੇਰੀ ਤਲਾਸ਼ ਕਰਦਾ ਹਾਂ।
ਮੈਨੂੰ ਆਪਣੇ ਹੁਕਮਾਂ ਤੋਂ ਭਟਕਣ ਨਾ ਦੇਈਂ।+
12 ਹੇ ਯਹੋਵਾਹ, ਤੇਰੀ ਮਹਿਮਾ ਹੋਵੇ;
ਮੈਨੂੰ ਆਪਣੇ ਨਿਯਮ ਸਿਖਾ।
13 ਤੂੰ ਜੋ ਫ਼ੈਸਲੇ ਸੁਣਾਏ ਹਨ,
ਮੈਂ ਉਨ੍ਹਾਂ ਦਾ ਆਪਣੇ ਬੁੱਲ੍ਹਾਂ ਨਾਲ ਐਲਾਨ ਕਰਦਾ ਹਾਂ।
14 ਮੈਨੂੰ ਜਿੰਨੀ ਖ਼ੁਸ਼ੀ ਤੇਰੀਆਂ ਨਸੀਹਤਾਂ ਤੋਂ ਮਿਲਦੀ ਹੈ,+
ਉੱਨੀ ਖ਼ੁਸ਼ੀ ਕੀਮਤੀ ਤੋਂ ਕੀਮਤੀ ਚੀਜ਼ਾਂ ਤੋਂ ਵੀ ਨਹੀਂ ਮਿਲਦੀ।+
16 ਮੈਨੂੰ ਤੇਰੇ ਨਿਯਮਾਂ ਨਾਲ ਗਹਿਰਾ ਲਗਾਅ ਹੈ।
ਮੈਂ ਤੇਰਾ ਬਚਨ ਨਹੀਂ ਭੁੱਲਾਂਗਾ।+
ג [ਗਿਮਲ]
17 ਆਪਣੇ ਸੇਵਕ ʼਤੇ ਮਿਹਰ ਕਰ
ਤਾਂਕਿ ਮੈਂ ਜੀਉਂਦਾ ਰਹਾਂ ਅਤੇ ਤੇਰੇ ਬਚਨ ਦੀ ਪਾਲਣਾ ਕਰਾਂ।+
18 ਮੇਰੀਆਂ ਅੱਖਾਂ ਖੋਲ੍ਹ
ਤਾਂਕਿ ਮੈਂ ਤੇਰੇ ਕਾਨੂੰਨ ਦੀਆਂ ਹੈਰਾਨੀਜਨਕ ਗੱਲਾਂ ਸਾਫ਼-ਸਾਫ਼ ਦੇਖ ਸਕਾਂ।
19 ਮੈਂ ਦੇਸ਼ ਵਿਚ ਇਕ ਪਰਦੇਸੀ ਵਾਂਗ ਹਾਂ।+
ਆਪਣੇ ਹੁਕਮ ਮੇਰੇ ਤੋਂ ਨਾ ਲੁਕਾ।
20 ਤੇਰੇ ਕਾਨੂੰਨਾਂ ਦੀ ਤਾਂਘ
ਹਰ ਵੇਲੇ ਮੇਰੇ ਦਿਲ ਵਿਚ ਰਹਿੰਦੀ ਹੈ।
21 ਤੂੰ ਸਰਾਪੇ ਹੋਏ ਗੁਸਤਾਖ਼ ਲੋਕਾਂ ਨੂੰ ਫਿਟਕਾਰਦਾ ਹੈਂ
ਜਿਹੜੇ ਤੇਰੇ ਹੁਕਮਾਂ ਤੋਂ ਭਟਕ ਜਾਂਦੇ ਹਨ।+
22 ਮੈਨੂੰ ਬੇਇੱਜ਼ਤੀ ਅਤੇ ਨਫ਼ਰਤ ਤੋਂ ਬਚਾ
ਕਿਉਂਕਿ ਮੈਂ ਤੇਰੀਆਂ ਨਸੀਹਤਾਂ ਨੂੰ ਮੰਨਿਆ ਹੈ।
23 ਜਦੋਂ ਹਾਕਮ ਇਕੱਠੇ ਬੈਠ ਕੇ ਮੇਰੇ ਵਿਰੁੱਧ ਗੱਲਾਂ ਕਰਦੇ ਹਨ,
ਉਦੋਂ ਵੀ ਤੇਰਾ ਸੇਵਕ ਤੇਰੇ ਨਿਯਮਾਂ ʼਤੇ ਸੋਚ-ਵਿਚਾਰ* ਕਰਦਾ ਹੈ।
ד [ਦਾਲਥ]
25 ਮੈਂ ਮਿੱਟੀ ਵਿਚ ਲੇਟਿਆ ਹੋਇਆ ਹਾਂ।+
ਆਪਣੇ ਬਚਨ ਅਨੁਸਾਰ ਮੇਰੀ ਜਾਨ ਦੀ ਰਾਖੀ ਕਰ।+
26 ਮੈਂ ਤੈਨੂੰ ਆਪਣੇ ਕੰਮਾਂ ਬਾਰੇ ਦੱਸਿਆ ਅਤੇ ਤੂੰ ਮੈਨੂੰ ਜਵਾਬ ਦਿੱਤਾ;
ਮੈਨੂੰ ਆਪਣੇ ਨਿਯਮ ਸਿਖਾ।+
28 ਗਮ ਵਿਚ ਡੁੱਬੇ ਰਹਿਣ ਕਰਕੇ ਮੇਰੀ ਨੀਂਦ ਉੱਡ ਗਈ ਹੈ।
ਆਪਣੇ ਬਚਨ ਮੁਤਾਬਕ ਮੈਨੂੰ ਤਾਕਤ ਬਖ਼ਸ਼।
29 ਮੈਨੂੰ ਧੋਖੇਬਾਜ਼ੀ ਦੇ ਰਾਹ ਤੋਂ ਦੂਰ ਰੱਖ,+
ਮੇਰੇ ʼਤੇ ਮਿਹਰ ਕਰ ਕੇ ਮੈਨੂੰ ਆਪਣਾ ਕਾਨੂੰਨ ਦੇ।
30 ਮੈਂ ਵਫ਼ਾਦਾਰੀ ਦਾ ਰਾਹ ਚੁਣਿਆ ਹੈ।+
ਮੈਂ ਜਾਣਦਾ ਹਾਂ ਕਿ ਤੇਰੇ ਫ਼ੈਸਲੇ ਸਹੀ ਹਨ।
31 ਮੈਂ ਤੇਰੀਆਂ ਨਸੀਹਤਾਂ ਨੂੰ ਘੁੱਟ ਕੇ ਫੜੀ ਰੱਖਦਾ ਹਾਂ।+
ਹੇ ਯਹੋਵਾਹ, ਮੈਨੂੰ ਨਿਰਾਸ਼* ਨਾ ਹੋਣ ਦੇਈਂ।+
ה [ਹੇ]
34 ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਕਾਨੂੰਨ ਦੀ ਪਾਲਣਾ ਕਰਾਂ
ਅਤੇ ਆਪਣੇ ਪੂਰੇ ਦਿਲ ਨਾਲ ਇਨ੍ਹਾਂ ʼਤੇ ਚੱਲਦਾ ਰਹਾਂ।
35 ਮੈਨੂੰ ਸੇਧ ਦੇ ਕਿ ਮੈਂ ਤੇਰੇ ਹੁਕਮਾਂ ʼਤੇ ਚੱਲਾਂ+
ਕਿਉਂਕਿ ਇਨ੍ਹਾਂ ਤੋਂ ਮੈਨੂੰ ਖ਼ੁਸ਼ੀ ਮਿਲਦੀ ਹੈ।
37 ਮੇਰੀਆਂ ਅੱਖਾਂ ਨੂੰ ਵਿਅਰਥ ਚੀਜ਼ਾਂ ਦੇਖਣ ਤੋਂ ਮੋੜ ਦੇ;+
ਆਪਣੇ ਰਾਹ ʼਤੇ ਚੱਲਣ ਵਿਚ ਮੇਰੀ ਮਦਦ ਕਰ ਤਾਂਕਿ ਮੈਂ ਜੀਉਂਦਾ ਰਹਾਂ।
38 ਆਪਣੇ ਸੇਵਕ ਨਾਲ ਕੀਤਾ ਵਾਅਦਾ ਨਿਭਾ
ਤਾਂਕਿ ਤੇਰਾ ਡਰ ਮੰਨਿਆ ਜਾਵੇ।*
39 ਮੇਰੀ ਬਦਨਾਮੀ ਦੂਰ ਕਰ ਜਿਸ ਤੋਂ ਮੈਂ ਡਰਦਾ ਹਾਂ
ਕਿਉਂਕਿ ਤੇਰੇ ਫ਼ੈਸਲੇ ਸਹੀ ਹਨ।+
40 ਦੇਖ! ਮੈਂ ਤੇਰੇ ਆਦੇਸ਼ਾਂ ਲਈ ਕਿੰਨਾ ਤਰਸਦਾ ਹਾਂ!
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜੀਉਂਦਾ ਰੱਖ।
ו [ਵਾਉ]
41 ਹੇ ਯਹੋਵਾਹ, ਆਪਣੇ ਵਾਅਦੇ ਮੁਤਾਬਕ
ਮੇਰੇ ʼਤੇ ਆਪਣਾ ਅਟੱਲ ਪਿਆਰ ਨਿਛਾਵਰ ਕਰ ਅਤੇ ਮੈਨੂੰ ਮੁਕਤੀ ਦਿਵਾ;+
42 ਫਿਰ ਮੈਂ ਮਿਹਣਾ ਮਾਰਨ ਵਾਲੇ ਨੂੰ ਜਵਾਬ ਦਿਆਂਗਾ
ਕਿਉਂਕਿ ਮੈਨੂੰ ਤੇਰੇ ਬਚਨ ʼਤੇ ਭਰੋਸਾ ਹੈ।
43 ਮੇਰੇ ਮੂੰਹ ਤੋਂ ਆਪਣੇ ਬਚਨ ਦੀ ਸੱਚਾਈ ਕਦੀ ਨਾ ਹਟਾ
ਕਿਉਂਕਿ ਮੈਂ ਤੇਰੇ ਫ਼ੈਸਲੇ ʼਤੇ ਉਮੀਦ ਲਾਈ ਹੈ।*
44 ਮੈਂ ਹਮੇਸ਼ਾ ਤੇਰੇ ਕਾਨੂੰਨ ਦੀ ਪਾਲਣਾ ਕਰਾਂਗਾ,
ਹਾਂ, ਸਦਾ ਪਾਲਣਾ ਕਰਾਂਗਾ।+
47 ਮੈਨੂੰ ਤੇਰੇ ਹੁਕਮਾਂ ਨਾਲ ਗਹਿਰਾ ਲਗਾਅ ਹੈ,
ਹਾਂ, ਇਨ੍ਹਾਂ ਨਾਲ ਮੈਨੂੰ ਪਿਆਰ ਹੈ।+
ז [ਜ਼ਾਇਨ]
50 ਦੁੱਖ ਵੇਲੇ ਮੈਨੂੰ ਇਸ ਤੋਂ ਤਸੱਲੀ ਮਿਲਦੀ ਹੈ,+
ਤੇਰੇ ਬਚਨ ਨੇ ਮੇਰੀ ਜਾਨ ਬਚਾਈ ਹੈ।
52 ਹੇ ਯਹੋਵਾਹ, ਤੂੰ ਪੁਰਾਣੇ ਸਮੇਂ ਵਿਚ ਜੋ ਫ਼ੈਸਲੇ ਕੀਤੇ ਸਨ,
ਮੈਂ ਉਨ੍ਹਾਂ ਨੂੰ ਯਾਦ ਰੱਖਦਾ ਹਾਂ,+
ਮੈਨੂੰ ਉਨ੍ਹਾਂ ਤੋਂ ਤਸੱਲੀ ਮਿਲਦੀ ਹੈ।+
53 ਦੁਸ਼ਟ ਤੇਰੇ ਕਾਨੂੰਨਾਂ ਦੀ ਪਾਲਣਾ ਨਹੀਂ ਕਰਦੇ
ਜਿਸ ਕਰਕੇ ਉਨ੍ਹਾਂ ਉੱਤੇ ਮੇਰਾ ਗੁੱਸਾ ਭੜਕ ਉੱਠਦਾ ਹੈ।+
54 ਮੈਂ ਜਿੱਥੇ ਵੀ ਰਹਾਂ,*
ਤੇਰੇ ਨਿਯਮ ਮੇਰੇ ਲਈ ਗੀਤ ਹਨ।
55 ਹੇ ਯਹੋਵਾਹ, ਮੈਂ ਰਾਤ ਨੂੰ ਤੇਰੇ ਨਾਂ ਦਾ ਸਿਮਰਨ ਕਰਦਾ ਹਾਂ+
ਤਾਂਕਿ ਤੇਰੇ ਕਾਨੂੰਨ ਦੀ ਪਾਲਣਾ ਕਰਦਾ ਰਹਾਂ।
56 ਮੈਂ ਹਮੇਸ਼ਾ ਤੋਂ ਇਸੇ ਤਰ੍ਹਾਂ ਕਰਦਾ ਆਇਆ ਹਾਂ
ਕਿਉਂਕਿ ਮੈਂ ਤੇਰੇ ਆਦੇਸ਼ਾਂ ਨੂੰ ਮੰਨਣਾ ਚਾਹੁੰਦਾ ਹਾਂ।
ח [ਹੇਥ]
59 ਮੈਂ ਆਪਣੇ ਰਾਹਾਂ ਦੀ ਜਾਂਚ ਕੀਤੀ ਹੈ
ਤਾਂਕਿ ਮੈਂ ਤੇਰੀਆਂ ਨਸੀਹਤਾਂ ਵੱਲ ਆਪਣੇ ਕਦਮ ਮੋੜਾਂ।+
60 ਮੈਂ ਤੁਰੰਤ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ
ਮੈਂ ਇਸ ਤਰ੍ਹਾਂ ਕਰਨ ਵਿਚ ਢਿੱਲ-ਮੱਠ ਨਹੀਂ ਕਰਦਾ।+
62 ਮੈਂ ਅੱਧੀ ਰਾਤ ਨੂੰ ਉੱਠ ਕੇ ਤੇਰਾ ਧੰਨਵਾਦ ਕਰਦਾ ਹਾਂ+
ਕਿ ਤੂੰ ਧਰਮੀ ਅਸੂਲਾਂ ਮੁਤਾਬਕ ਫ਼ੈਸਲੇ ਕਰਦਾ ਹੈਂ।
64 ਹੇ ਯਹੋਵਾਹ, ਧਰਤੀ ਤੇਰੇ ਅਟੱਲ ਪਿਆਰ ਨਾਲ ਭਰੀ ਹੋਈ ਹੈ;+
ਮੈਨੂੰ ਆਪਣੇ ਨਿਯਮ ਸਿਖਾ।
ט [ਟੇਥ]
65 ਹੇ ਯਹੋਵਾਹ, ਤੂੰ ਆਪਣੇ ਬਚਨ ਅਨੁਸਾਰ
ਆਪਣੇ ਸੇਵਕ ʼਤੇ ਮਿਹਰ ਕੀਤੀ ਹੈ।
68 ਤੂੰ ਚੰਗਾ ਹੈਂ+ ਅਤੇ ਤੇਰੇ ਕੰਮ ਵੀ ਚੰਗੇ ਹਨ।
ਮੈਨੂੰ ਆਪਣੇ ਨਿਯਮ ਸਿਖਾ।+
69 ਗੁਸਤਾਖ਼ ਲੋਕ ਮੇਰੇ ʼਤੇ ਚਿੱਕੜ ਉਛਾਲ਼ਦੇ ਹਨ,
ਪਰ ਮੈਂ ਪੂਰੇ ਦਿਲ ਨਾਲ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
י [ਯੋਧ]
73 ਤੇਰੇ ਹੱਥਾਂ ਨੇ ਮੈਨੂੰ ਬਣਾਇਆ ਅਤੇ ਘੜਿਆ।
ਮੈਨੂੰ ਸਮਝ ਦੇ ਤਾਂਕਿ ਮੈਂ ਤੇਰੇ ਹੁਕਮ ਸਿੱਖ ਸਕਾਂ।+
75 ਹੇ ਯਹੋਵਾਹ, ਮੈਂ ਜਾਣਦਾ ਹਾਂ ਕਿ ਤੂੰ ਧਰਮੀ ਅਸੂਲਾਂ ਮੁਤਾਬਕ ਨਿਆਂ ਕਰਦਾ ਹੈਂ+
ਅਤੇ ਤੂੰ ਆਪਣੀ ਵਫ਼ਾਦਾਰੀ ਕਰਕੇ ਮੈਨੂੰ ਅਨੁਸ਼ਾਸਨ ਦਿੱਤਾ ਹੈ।+
ਪਰ ਮੈਂ ਤੇਰੇ ਆਦੇਸ਼ਾਂ ʼਤੇ ਸੋਚ-ਵਿਚਾਰ* ਕਰਾਂਗਾ।+
79 ਜਿਹੜੇ ਤੇਰਾ ਡਰ ਰੱਖਦੇ ਹਨ ਅਤੇ ਤੇਰੀਆਂ ਨਸੀਹਤਾਂ ਜਾਣਦੇ ਹਨ,
ਉਹ ਮੇਰੇ ਕੋਲ ਮੁੜ ਆਉਣ।
כ [ਕਾਫ਼]
82 ਮੇਰੀਆਂ ਅੱਖਾਂ ਤੇਰਾ ਵਾਅਦਾ ਪੂਰਾ ਹੋਣ ਦਾ ਇੰਤਜ਼ਾਰ ਕਰਦੀਆਂ ਹਨ,+
ਮੈਂ ਅਕਸਰ ਪੁੱਛਦਾ ਹਾਂ: “ਤੂੰ ਮੈਨੂੰ ਕਦੋਂ ਦਿਲਾਸਾ ਦੇਵੇਂਗਾ?”+
84 ਤੇਰਾ ਸੇਵਕ ਹੋਰ ਕਿੰਨੀ ਦੇਰ ਇੰਤਜ਼ਾਰ ਕਰੇ?
ਤੂੰ ਮੇਰੇ ਅਤਿਆਚਾਰੀਆਂ ਨੂੰ ਕਦੋਂ ਸਜ਼ਾ ਦੇਵੇਂਗਾ?+
85 ਤੇਰੇ ਕਾਨੂੰਨ ਦੀ ਉਲੰਘਣਾ ਕਰਨ ਵਾਲੇ
ਗੁਸਤਾਖ਼ ਲੋਕ ਮੇਰੇ ਲਈ ਟੋਏ ਪੁੱਟਦੇ ਹਨ।
86 ਤੇਰੇ ਸਾਰੇ ਹੁਕਮ ਭਰੋਸੇਯੋਗ ਹਨ।
ਲੋਕ ਬਿਨਾਂ ਵਜ੍ਹਾ ਮੇਰੇ ʼਤੇ ਅਤਿਆਚਾਰ ਕਰਦੇ ਹਨ; ਮੇਰੀ ਮਦਦ ਕਰ!+
87 ਉਨ੍ਹਾਂ ਨੇ ਮੈਨੂੰ ਧਰਤੀ ਤੋਂ ਮਿਟਾ ਹੀ ਦਿੱਤਾ ਸੀ,
ਪਰ ਮੈਂ ਤੇਰੇ ਆਦੇਸ਼ਾਂ ਨੂੰ ਮੰਨਣਾ ਨਹੀਂ ਛੱਡਿਆ।
88 ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖ
ਤਾਂਕਿ ਮੈਂ ਤੇਰੀਆਂ ਦਿੱਤੀਆਂ ਨਸੀਹਤਾਂ ਮੰਨਾਂ।
ל [ਲਾਮਦ]
89 ਹੇ ਯਹੋਵਾਹ, ਤੇਰਾ ਬਚਨ ਆਕਾਸ਼ ਵਾਂਗ ਹਮੇਸ਼ਾ ਕਾਇਮ ਰਹੇਗਾ।+
90 ਤੂੰ ਪੀੜ੍ਹੀਓ-ਪੀੜ੍ਹੀ ਵਫ਼ਾਦਾਰ ਰਹਿੰਦਾ ਹੈਂ।+
ਤੂੰ ਧਰਤੀ ਨੂੰ ਮਜ਼ਬੂਤੀ ਨਾਲ ਕਾਇਮ ਕੀਤਾ ਹੈ, ਇਸੇ ਕਰਕੇ ਇਹ ਅੱਜ ਵੀ ਟਿਕੀ ਹੋਈ ਹੈ।+
91 ਉਹ* ਤੇਰੇ ਹੁਕਮ ਮੁਤਾਬਕ ਅੱਜ ਤਕ ਕਾਇਮ ਹਨ,
ਉਹ ਸਾਰੇ ਤੇਰੇ ਸੇਵਕ ਹਨ।
93 ਮੈਂ ਤੇਰੇ ਆਦੇਸ਼ ਕਦੀ ਨਹੀਂ ਭੁੱਲਾਂਗਾ
ਕਿਉਂਕਿ ਉਨ੍ਹਾਂ ਰਾਹੀਂ ਤੂੰ ਮੈਨੂੰ ਜੀਉਂਦਾ ਰੱਖਿਆ ਹੈ।+
95 ਦੁਸ਼ਟ ਮੈਨੂੰ ਨਾਸ਼ ਕਰਨ ਦੀ ਤਾਕ ਵਿਚ ਰਹਿੰਦੇ ਹਨ।
ਪਰ ਮੈਂ ਤੇਰੀਆਂ ਨਸੀਹਤਾਂ ʼਤੇ ਪੂਰਾ ਧਿਆਨ ਲਾਉਂਦਾ ਹਾਂ।
מ [ਮੀਮ]
97 ਮੈਨੂੰ ਤੇਰੇ ਕਾਨੂੰਨ ਨਾਲ ਕਿੰਨਾ ਪਿਆਰ ਹੈ!+
ਮੈਂ ਸਾਰਾ-ਸਾਰਾ ਦਿਨ ਇਸ ʼਤੇ ਸੋਚ-ਵਿਚਾਰ* ਕਰਦਾ ਹਾਂ।+
98 ਤੇਰਾ ਹੁਕਮ ਮੈਨੂੰ ਮੇਰੇ ਦੁਸ਼ਮਣਾਂ ਤੋਂ ਜ਼ਿਆਦਾ ਬੁੱਧੀਮਾਨ ਬਣਾਉਂਦਾ ਹੈ+
ਕਿਉਂਕਿ ਇਹ ਹਮੇਸ਼ਾ ਮੇਰੀ ਅਗਵਾਈ ਕਰਦਾ ਹੈ।
100 ਮੈਂ ਸਿਆਣੀ ਉਮਰ ਦੇ ਆਦਮੀਆਂ ਨਾਲੋਂ ਜ਼ਿਆਦਾ ਸਮਝਦਾਰੀ ਤੋਂ ਕੰਮ ਲੈਂਦਾ ਹਾਂ
ਕਿਉਂਕਿ ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਹਾਂ।
101 ਮੈਂ ਆਪਣੇ ਪੈਰਾਂ ਨੂੰ ਹਰ ਬੁਰੇ ਰਾਹ ʼਤੇ ਜਾਣ ਤੋਂ ਰੋਕ ਰੱਖਿਆ ਹੈ+
ਤਾਂਕਿ ਤੇਰੇ ਬਚਨ ਮੁਤਾਬਕ ਚੱਲਾਂ।
102 ਮੈਂ ਤੇਰੇ ਫ਼ੈਸਲਿਆਂ ਦੀ ਉਲੰਘਣਾ ਨਹੀਂ ਕਰਦਾ
ਕਿਉਂਕਿ ਤੂੰ ਮੈਨੂੰ ਸਿੱਖਿਆ ਦਿੱਤੀ ਹੈ।
104 ਤੇਰੇ ਆਦੇਸ਼ਾਂ ਕਰਕੇ ਮੈਂ ਸਮਝਦਾਰੀ ਤੋਂ ਕੰਮ ਲੈਂਦਾ ਹਾਂ।+
ਇਸੇ ਕਰਕੇ ਮੈਂ ਹਰ ਬੁਰੇ ਰਾਹ ਤੋਂ ਨਫ਼ਰਤ ਕਰਦਾ ਹਾਂ।+
נ [ਨੂਣ]
106 ਤੂੰ ਧਰਮੀ ਅਸੂਲਾਂ ਮੁਤਾਬਕ ਜੋ ਫ਼ੈਸਲੇ ਕੀਤੇ ਹਨ,
ਮੈਂ ਉਨ੍ਹਾਂ ਨੂੰ ਮੰਨਣ ਦੀ ਸਹੁੰ ਖਾਧੀ ਹੈ ਅਤੇ ਮੈਂ ਇਹ ਸਹੁੰ ਪੂਰੀ ਕਰਾਂਗਾ।
107 ਮੇਰੇ ʼਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ।+
ਹੇ ਯਹੋਵਾਹ, ਆਪਣੇ ਬਚਨ ਮੁਤਾਬਕ ਮੈਨੂੰ ਜੀਉਂਦਾ ਰੱਖ।+
ਅਤੇ ਮੈਨੂੰ ਆਪਣੇ ਕਾਨੂੰਨ ਸਿਖਾ।+
109 ਮੇਰੇ ʼਤੇ ਹਰ ਵੇਲੇ ਖ਼ਤਰਾ ਮੰਡਲਾਉਂਦਾ ਰਹਿੰਦਾ ਹੈ,
ਪਰ ਮੈਂ ਤੇਰਾ ਕਾਨੂੰਨ ਨਹੀਂ ਭੁੱਲਿਆ।+
111 ਮੈਂ ਤੇਰੀਆਂ ਨਸੀਹਤਾਂ ਨੂੰ ਮਲਕੀਅਤ* ਵਾਂਗ ਸਾਂਭ ਕੇ ਰੱਖਾਂਗਾ।
ਇਨ੍ਹਾਂ ਤੋਂ ਮੇਰਾ ਦਿਲ ਖ਼ੁਸ਼ ਹੁੰਦਾ ਹੈ।+
112 ਮੈਂ ਸਾਰੀ ਜ਼ਿੰਦਗੀ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
ਮੈਂ ਮਰਨ ਤਕ ਇਸ ਤਰ੍ਹਾਂ ਕਰਨ ਦਾ ਪੱਕਾ ਇਰਾਦਾ ਕੀਤਾ ਹੈ।*
ס [ਸਾਮਕ]
115 ਓਏ ਦੁਸ਼ਟੋ, ਮੇਰੇ ਤੋਂ ਦੂਰ ਰਹੋ+
ਤਾਂਕਿ ਮੈਂ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰਾਂ।
116 ਆਪਣੇ ਵਾਅਦੇ ਮੁਤਾਬਕ ਮੈਨੂੰ ਸਹਾਰਾ ਦੇ+
ਤਾਂਕਿ ਮੈਂ ਜੀਉਂਦਾ ਰਹਾਂ;
118 ਜਿਹੜੇ ਤੇਰੇ ਨਿਯਮਾਂ ਤੋਂ ਭਟਕ ਜਾਂਦੇ ਹਨ, ਤੂੰ ਉਨ੍ਹਾਂ ਨੂੰ ਤਿਆਗ ਦਿੰਦਾ ਹੈਂ+
ਕਿਉਂਕਿ ਉਹ ਝੂਠੇ ਅਤੇ ਧੋਖੇਬਾਜ਼ ਹਨ।
119 ਤੂੰ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਧਾਤ ਦੀ ਮੈਲ਼ ਵਾਂਗ ਕੱਢ ਕੇ ਸੁੱਟ ਦਿੰਦਾ ਹੈਂ।+
ਇਸ ਕਰਕੇ ਮੈਂ ਤੇਰੀਆਂ ਨਸੀਹਤਾਂ ਨਾਲ ਪਿਆਰ ਕਰਦਾ ਹਾਂ।
120 ਤੇਰੇ ਤੋਂ ਖ਼ੌਫ਼ ਖਾ ਕੇ ਮੇਰਾ ਸਰੀਰ ਥਰ-ਥਰ ਕੰਬਦਾ ਹੈ;
ਮੈਂ ਤੇਰੇ ਫ਼ੈਸਲਿਆਂ ਤੋਂ ਡਰਦਾ ਹਾਂ।
ע [ਆਇਨ]
121 ਮੈਂ ਸਹੀ ਨਿਆਂ ਅਤੇ ਨੇਕ ਕੰਮ ਕੀਤੇ ਹਨ।
ਮੈਨੂੰ ਜ਼ਾਲਮ ਲੋਕਾਂ ਦੇ ਹਵਾਲੇ ਨਾ ਕਰ!
122 ਤੂੰ ਆਪਣੇ ਸੇਵਕ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲੈ;
ਗੁਸਤਾਖ਼ ਲੋਕਾਂ ਨੂੰ ਮੇਰੇ ʼਤੇ ਜ਼ੁਲਮ ਨਾ ਢਾਹੁਣ ਦੇਈਂ।
123 ਮੇਰੀਆਂ ਅੱਖਾਂ ਉਡੀਕ ਕਰਦਿਆਂ-ਕਰਦਿਆਂ ਥੱਕ ਗਈਆਂ ਹਨ।+
ਤੂੰ ਮੈਨੂੰ ਮੁਕਤੀ ਕਦੋਂ ਦਿਵਾਏਂਗਾ ਅਤੇ ਆਪਣਾ ਸੱਚਾ ਵਾਅਦਾ ਕਦੋਂ ਪੂਰਾ ਕਰੇਂਗਾ?+
125 ਮੈਂ ਤੇਰਾ ਸੇਵਕ ਹਾਂ; ਮੈਨੂੰ ਸਮਝ ਦੇ+
ਤਾਂਕਿ ਮੈਂ ਤੇਰੀਆਂ ਨਸੀਹਤਾਂ ਬਾਰੇ ਜਾਣ ਸਕਾਂ।
126 ਯਹੋਵਾਹ ਦੁਆਰਾ ਕਾਰਵਾਈ ਕਰਨ ਦਾ ਸਮਾਂ ਆ ਗਿਆ ਹੈ+
ਕਿਉਂਕਿ ਉਨ੍ਹਾਂ ਨੇ ਤੇਰਾ ਕਾਨੂੰਨ ਤੋੜ ਦਿੱਤਾ ਹੈ।
פ [ਪੇ]
129 ਤੇਰੀਆਂ ਨਸੀਹਤਾਂ ਸ਼ਾਨਦਾਰ ਹਨ।
ਇਸ ਕਰਕੇ ਮੈਂ ਇਨ੍ਹਾਂ ਦੀ ਪਾਲਣਾ ਕਰਦਾ ਹਾਂ।
131 ਮੈਂ ਤੇਰੇ ਹੁਕਮਾਂ ਲਈ ਇੰਨਾ ਤਰਸਦਾ ਹਾਂ
ਕਿ ਮੈਨੂੰ ਔਖੇ-ਔਖੇ ਸਾਹ ਆਉਂਦੇ ਹਨ।+
132 ਮੇਰੇ ਵੱਲ ਧਿਆਨ ਦੇ ਅਤੇ ਮੇਰੇ ʼਤੇ ਮਿਹਰ ਕਰ,+
ਜਿਵੇਂ ਉਨ੍ਹਾਂ ਲੋਕਾਂ ʼਤੇ ਮਿਹਰ ਕਰਨੀ ਤੇਰਾ ਅਸੂਲ ਹੈ ਜਿਹੜੇ ਤੇਰੇ ਨਾਂ ਨਾਲ ਪਿਆਰ ਕਰਦੇ ਹਨ।+
133 ਆਪਣੀਆਂ ਗੱਲਾਂ ਨਾਲ ਮੈਨੂੰ ਸੇਧ ਦੇ ਤਾਂਕਿ ਮੈਂ ਸੁਰੱਖਿਅਤ ਰਾਹ ʼਤੇ ਚੱਲਾਂ;*
ਕਿਸੇ ਵੀ ਬੁਰੀ ਗੱਲ ਨੂੰ ਮੇਰੇ ʼਤੇ ਹਾਵੀ ਨਾ ਹੋਣ ਦੇ।+
134 ਮੈਨੂੰ ਜ਼ੁਲਮ ਢਾਹੁਣ ਵਾਲਿਆਂ ਤੋਂ ਬਚਾ,
ਮੈਂ ਤੇਰੇ ਆਦੇਸ਼ਾਂ ਦੀ ਪਾਲਣਾ ਕਰਦਾ ਰਹਾਂਗਾ।
135 ਆਪਣੇ ਸੇਵਕ ʼਤੇ ਆਪਣੇ ਚਿਹਰੇ ਦਾ ਨੂਰ ਚਮਕਾ+
ਅਤੇ ਮੈਨੂੰ ਆਪਣੇ ਨਿਯਮ ਸਿਖਾ।
136 ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਦਰਿਆ ਵਗਦਾ ਹੈ
ਕਿਉਂਕਿ ਲੋਕ ਤੇਰੇ ਕਾਨੂੰਨ ਦੀ ਪਾਲਣਾ ਨਹੀਂ ਕਰਦੇ।+
צ [ਸਾਦੇ]
138 ਤੇਰੀਆਂ ਨਸੀਹਤਾਂ ਸਹੀ ਹਨ
ਅਤੇ ਪੂਰੇ ਭਰੋਸੇ ਦੇ ਲਾਇਕ ਹਨ।
139 ਮੇਰੇ ਅੰਦਰ ਜੋਸ਼ ਦੀ ਅੱਗ ਬਲ਼ਦੀ ਹੈ+
ਕਿਉਂਕਿ ਮੇਰੇ ਵਿਰੋਧੀ ਤੇਰੀਆਂ ਗੱਲਾਂ ਭੁੱਲ ਗਏ ਹਨ।
143 ਭਾਵੇਂ ਕਿ ਮੇਰੇ ʼਤੇ ਬਿਪਤਾਵਾਂ ਅਤੇ ਮੁਸੀਬਤਾਂ ਆਉਂਦੀਆਂ ਹਨ,
ਫਿਰ ਵੀ ਮੈਨੂੰ ਤੇਰੇ ਹੁਕਮਾਂ ਨਾਲ ਗਹਿਰਾ ਲਗਾਅ ਹੈ।
144 ਧਰਮੀ ਅਸੂਲਾਂ ʼਤੇ ਆਧਾਰਿਤ ਤੇਰੀਆਂ ਨਸੀਹਤਾਂ ਅਟੱਲ ਹਨ।
ਮੈਨੂੰ ਇਨ੍ਹਾਂ ਦੀ ਸਮਝ ਦੇ+ ਤਾਂਕਿ ਮੈਂ ਜੀਉਂਦਾ ਰਹਾਂ।
ק [ਕੋਫ਼]
145 ਹੇ ਯਹੋਵਾਹ, ਮੈਂ ਦਿਲੋਂ ਤੈਨੂੰ ਪੁਕਾਰਦਾ ਹਾਂ। ਮੈਨੂੰ ਜਵਾਬ ਦੇ।
ਮੈਂ ਤੇਰੇ ਨਿਯਮਾਂ ਦੀ ਪਾਲਣਾ ਕਰਾਂਗਾ।
146 ਮੈਂ ਤੈਨੂੰ ਪੁਕਾਰਦਾ ਹਾਂ, ਮੈਨੂੰ ਬਚਾ!
ਮੈਂ ਤੇਰੀਆਂ ਨਸੀਹਤਾਂ ਦੀ ਪਾਲਣਾ ਕਰਾਂਗਾ।
149 ਆਪਣੇ ਅਟੱਲ ਪਿਆਰ ਕਰਕੇ ਮੇਰੀ ਆਵਾਜ਼ ਸੁਣ।+
ਹੇ ਯਹੋਵਾਹ, ਆਪਣੇ ਨਿਆਂ ਮੁਤਾਬਕ ਮੈਨੂੰ ਜੀਉਂਦਾ ਰੱਖ।
150 ਸ਼ਰਮਨਾਕ* ਕੰਮ ਕਰਨ ਵਾਲੇ ਮੇਰਾ ਬੁਰਾ ਕਰਨ ਲਈ ਨੇੜੇ ਆਉਂਦੇ ਹਨ;
ਉਨ੍ਹਾਂ ਨੇ ਤੇਰਾ ਕਾਨੂੰਨ ਠੁਕਰਾ ਦਿੱਤਾ ਹੈ।
152 ਮੈਂ ਬਹੁਤ ਚਿਰ ਪਹਿਲਾਂ ਤੇਰੀਆਂ ਨਸੀਹਤਾਂ ਬਾਰੇ ਜਾਣਿਆ
ਕਿ ਤੂੰ ਇਨ੍ਹਾਂ ਨੂੰ ਹਮੇਸ਼ਾ ਲਈ ਕਾਇਮ ਕੀਤਾ ਹੈ।+
ר [ਰੇਸ਼]
153 ਮੇਰਾ ਦੁੱਖ ਦੇਖ ਅਤੇ ਮੈਨੂੰ ਬਚਾ+
ਕਿਉਂਕਿ ਮੈਂ ਤੇਰਾ ਕਾਨੂੰਨ ਨਹੀਂ ਭੁੱਲਿਆ।
155 ਦੁਸ਼ਟਾਂ ਤੋਂ ਮੁਕਤੀ ਬਹੁਤ ਦੂਰ ਹੈ
ਕਿਉਂਕਿ ਉਨ੍ਹਾਂ ਨੇ ਤੇਰੇ ਨਿਯਮਾਂ ਦੀ ਭਾਲ ਨਹੀਂ ਕੀਤੀ।+
156 ਹੇ ਯਹੋਵਾਹ, ਤੂੰ ਦਇਆ ਦਾ ਸਾਗਰ ਹੈਂ।+
ਆਪਣੇ ਨਿਆਂ ਮੁਤਾਬਕ ਮੈਨੂੰ ਜੀਉਂਦਾ ਰੱਖ।
157 ਮੇਰੇ ʼਤੇ ਜ਼ੁਲਮ ਢਾਹੁਣ ਵਾਲੇ ਅਤੇ ਮੇਰੇ ਵਿਰੋਧੀ ਬਹੁਤ ਵਧ ਗਏ ਹਨ,+
ਪਰ ਮੈਂ ਤੇਰੀਆਂ ਨਸੀਹਤਾਂ ਤੋਂ ਨਹੀਂ ਭਟਕਿਆ।
158 ਮੈਂ ਧੋਖੇਬਾਜ਼ਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦਾ ਹਾਂ
ਕਿਉਂਕਿ ਉਹ ਤੇਰੀਆਂ ਗੱਲਾਂ ਨਹੀਂ ਮੰਨਦੇ।+
159 ਦੇਖ! ਮੈਨੂੰ ਤੇਰੇ ਆਦੇਸ਼ਾਂ ਨਾਲ ਕਿੰਨਾ ਪਿਆਰ ਹੈ!
ਹੇ ਯਹੋਵਾਹ, ਆਪਣੇ ਅਟੱਲ ਪਿਆਰ ਕਰਕੇ ਮੈਨੂੰ ਜੀਉਂਦਾ ਰੱਖ।+
ש [ਸਿਨ] ਜਾਂ [ਸ਼ੀਨ]
162 ਮੈਂ ਤੇਰੀਆਂ ਗੱਲਾਂ ਤੋਂ ਇਵੇਂ ਖ਼ੁਸ਼ ਹੁੰਦਾ ਹਾਂ+
ਜਿਵੇਂ ਕਿਸੇ ਦੇ ਹੱਥ ਬੇਸ਼ੁਮਾਰ ਲੁੱਟ ਦਾ ਮਾਲ ਲੱਗਾ ਹੋਵੇ।
164 ਧਰਮੀ ਅਸੂਲਾਂ ਮੁਤਾਬਕ ਕੀਤੇ ਤੇਰੇ ਫ਼ੈਸਲਿਆਂ ਕਰਕੇ
ਮੈਂ ਦਿਨ ਵਿਚ ਸੱਤ ਵਾਰ ਤੇਰੀ ਮਹਿਮਾ ਕਰਦਾ ਹਾਂ।
165 ਤੇਰੇ ਕਾਨੂੰਨ ਨਾਲ ਪਿਆਰ ਕਰਨ ਵਾਲਿਆਂ ਨੂੰ ਬੇਹੱਦ ਸ਼ਾਂਤੀ ਮਿਲਦੀ ਹੈ;+
ਉਹ ਕਿਸੇ ਵੀ ਗੱਲੋਂ ਠੇਡਾ ਖਾ ਕੇ ਨਹੀਂ ਡਿਗਦੇ।*
166 ਹੇ ਯਹੋਵਾਹ, ਮੈਂ ਮੁਕਤੀ ਪਾਉਣ ਲਈ ਤੇਰੇ ਵੱਲ ਤੱਕਦਾ ਹਾਂ
ਅਤੇ ਮੈਂ ਤੇਰੇ ਹੁਕਮਾਂ ਦੀ ਪਾਲਣਾ ਕਰਦਾ ਹਾਂ।
168 ਮੈਂ ਤੇਰੇ ਆਦੇਸ਼ਾਂ ਅਤੇ ਨਸੀਹਤਾਂ ਨੂੰ ਮੰਨਦਾ ਹਾਂ,
ਮੈਂ ਜੋ ਵੀ ਕਰਦਾ ਹਾਂ, ਤੂੰ ਉਸ ਬਾਰੇ ਜਾਣਦਾ ਹੈਂ।+
ת [ਤਾਉ]
169 ਹੇ ਯਹੋਵਾਹ, ਮਦਦ ਲਈ ਮੇਰੀ ਦੁਹਾਈ ਤੇਰੇ ਤਕ ਪਹੁੰਚੇ।+
ਮੈਨੂੰ ਆਪਣੇ ਬਚਨ ਮੁਤਾਬਕ ਸਮਝ ਦੇ।+
170 ਮਿਹਰ ਲਈ ਮੇਰੀ ਫ਼ਰਿਆਦ ਸੁਣ
ਆਪਣੇ ਵਾਅਦੇ ਮੁਤਾਬਕ ਮੈਨੂੰ ਬਚਾ।
171 ਮੇਰੇ ਬੁੱਲ੍ਹਾਂ ਤੋਂ ਤੇਰੀ ਮਹਿਮਾ ਡੁੱਲ੍ਹ-ਡੁੱਲ੍ਹ ਪਵੇ+
ਕਿਉਂਕਿ ਤੂੰ ਮੈਨੂੰ ਆਪਣੇ ਨਿਯਮ ਸਿਖਾਉਂਦਾ ਹੈਂ।
172 ਮੇਰੀ ਜ਼ਬਾਨ ਤੇਰੀਆਂ ਗੱਲਾਂ ਬਾਰੇ ਗੀਤ ਗਾਵੇ,+
ਤੇਰੇ ਸਾਰੇ ਹੁਕਮ ਤੇਰੇ ਧਰਮੀ ਅਸੂਲਾਂ ਮੁਤਾਬਕ ਹਨ।
174 ਹੇ ਯਹੋਵਾਹ, ਮੈਂ ਤੇਰੇ ਰਾਹੀਂ ਮੁਕਤੀ ਪਾਉਣ ਲਈ ਤਰਸਦਾ ਹਾਂ,
ਮੈਨੂੰ ਤੇਰੇ ਕਾਨੂੰਨ ਨਾਲ ਗਹਿਰਾ ਲਗਾਅ ਹੈ।+
175 ਮੈਨੂੰ ਜੀਉਂਦਾ ਰੱਖ ਤਾਂਕਿ ਮੈਂ ਤੇਰੀ ਮਹਿਮਾ ਕਰ ਸਕਾਂ;+
ਤੇਰੇ ਕਾਨੂੰਨ ਮੇਰੀ ਮਦਦ ਕਰਨ।
176 ਮੈਂ ਇਕ ਗੁਆਚੀ ਹੋਈ ਭੇਡ ਵਾਂਗ ਭਟਕ ਗਿਆ ਹਾਂ।+
ਆਪਣੇ ਸੇਵਕ ਦੀ ਭਾਲ ਕਰ
ਕਿਉਂਕਿ ਮੈਂ ਤੇਰੇ ਹੁਕਮ ਨਹੀਂ ਭੁੱਲਿਆ।+
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।*
2 ਹੇ ਯਹੋਵਾਹ, ਮੈਨੂੰ ਝੂਠੇ ਬੁੱਲ੍ਹਾਂ
ਅਤੇ ਫ਼ਰੇਬੀ ਜ਼ਬਾਨ ਤੋਂ ਬਚਾ।
3 ਹੇ ਫ਼ਰੇਬੀ ਜ਼ਬਾਨੇ,+ ਤੈਨੂੰ ਪਤਾ ਪਰਮੇਸ਼ੁਰ ਤੇਰੇ ਨਾਲ ਕੀ ਕਰੇਗਾ
ਅਤੇ ਉਹ ਤੈਨੂੰ ਕਿਵੇਂ ਸਜ਼ਾ ਦੇਵੇਗਾ?
5 ਹਾਇ ਮੇਰੇ ʼਤੇ! ਮੈਂ ਮਸ਼ੇਕ+ ਵਿਚ ਇਕ ਪਰਦੇਸੀ ਵਜੋਂ ਰਹਿੰਦਾ ਹਾਂ!
ਮੈਂ ਕੇਦਾਰ+ ਦੇ ਤੰਬੂਆਂ ਵਿਚ ਵੱਸਦਾ ਹਾਂ।
6 ਮੈਂ ਉਨ੍ਹਾਂ ਲੋਕਾਂ ਨਾਲ ਲੰਬੇ ਸਮੇਂ ਤੋਂ ਰਹਿ ਰਿਹਾ ਹਾਂ
ਜਿਹੜੇ ਸ਼ਾਂਤੀ ਨਾਲ ਨਫ਼ਰਤ ਕਰਦੇ ਹਨ।+
7 ਮੈਂ ਸ਼ਾਂਤੀ ਚਾਹੁੰਦਾ ਹਾਂ, ਪਰ ਮੈਂ ਜਦੋਂ ਵੀ ਗੱਲ ਕਰਦਾ ਹਾਂ,
ਤਾਂ ਉਹ ਲੜਨ ਲਈ ਤਿਆਰ ਹੋ ਜਾਂਦੇ ਹਨ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
121 ਮੈਂ ਪਹਾੜਾਂ ਵੱਲ ਆਪਣੀਆਂ ਅੱਖਾਂ ਚੁੱਕਦਾ ਹਾਂ।+
ਮੈਨੂੰ ਕਿੱਥੋਂ ਮਦਦ ਮਿਲੇਗੀ?
3 ਉਹ ਤੇਰਾ ਪੈਰ ਕਦੀ ਤਿਲਕਣ* ਨਹੀਂ ਦੇਵੇਗਾ।+
ਤੇਰਾ ਰਖਵਾਲਾ ਕਦੀ ਨਹੀਂ ਉਂਘਲਾਏਗਾ।
5 ਯਹੋਵਾਹ ਤੇਰੀ ਰਖਵਾਲੀ ਕਰ ਰਿਹਾ ਹੈ।
ਯਹੋਵਾਹ ਸਾਏ ਵਾਂਗ ਤੇਰੇ ਸੱਜੇ ਹੱਥ ਹੈ।+
7 ਯਹੋਵਾਹ ਤੈਨੂੰ ਹਰ ਖ਼ਤਰੇ ਤੋਂ ਬਚਾਵੇਗਾ।+
ਉਹ ਤੇਰੀ ਜਾਨ ਦੀ ਰਾਖੀ ਕਰੇਗਾ।+
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
122 ਮੈਂ ਬਹੁਤ ਖ਼ੁਸ਼ ਹੋਇਆ ਜਦੋਂ ਉਨ੍ਹਾਂ ਨੇ ਮੈਨੂੰ ਕਿਹਾ:
“ਆਓ ਆਪਾਂ ਯਹੋਵਾਹ ਦੇ ਘਰ ਚਲੀਏ।”+
2 ਹੇ ਯਰੂਸ਼ਲਮ, ਅਸੀਂ ਹੁਣ ਤੇਰੇ ਦਰਵਾਜ਼ਿਆਂ ਰਾਹੀਂ ਅੰਦਰ ਕਦਮ ਰੱਖਿਆ ਹੈ।+
4 ਇਜ਼ਰਾਈਲ ਨੂੰ ਦਿੱਤਾ ਨਿਯਮ ਮੰਨਦੇ ਹੋਏ
ਯਾਹ* ਦੇ ਗੋਤ ਸ਼ਹਿਰ ਵਿਚ ਗਏ ਹਨ
ਤਾਂਕਿ ਉਹ ਯਹੋਵਾਹ ਦੇ ਨਾਂ ਦਾ ਧੰਨਵਾਦ ਕਰਨ+
5 ਕਿਉਂਕਿ ਉੱਥੇ ਨਿਆਂ ਦੇ ਲਈ ਸਿੰਘਾਸਣ,+
ਹਾਂ, ਦਾਊਦ ਦੇ ਘਰਾਣੇ ਦੇ ਸਿੰਘਾਸਣ ਕਾਇਮ ਕੀਤੇ ਗਏ ਸਨ।+
6 ਯਰੂਸ਼ਲਮ ਦੀ ਸ਼ਾਂਤੀ ਲਈ ਪ੍ਰਾਰਥਨਾ ਕਰੋ।+
ਤੈਨੂੰ* ਪਿਆਰ ਕਰਨ ਵਾਲੇ ਸੁਰੱਖਿਅਤ ਰਹਿਣਗੇ।
7 ਤੇਰੀਆਂ ਮਜ਼ਬੂਤ ਕੰਧਾਂ ਅੰਦਰ ਸ਼ਾਂਤੀ ਬਣੀ ਰਹੇ,
ਤੇਰੇ ਪੱਕੇ ਬੁਰਜਾਂ ਵਿਚ ਸੁਰੱਖਿਆ ਰਹੇ।
8 ਮੈਂ ਆਪਣੇ ਭਰਾਵਾਂ ਅਤੇ ਸਾਥੀਆਂ ਦੀ ਖ਼ਾਤਰ ਕਹਾਂਗਾ:
“ਤੇਰੇ ਵਿਚ ਸ਼ਾਂਤੀ ਹੋਵੇ।”
9 ਸਾਡੇ ਪਰਮੇਸ਼ੁਰ ਯਹੋਵਾਹ ਦੇ ਘਰ ਦੀ ਖ਼ਾਤਰ,+
ਮੈਂ ਤੇਰੀ ਖ਼ੁਸ਼ਹਾਲੀ ਲਈ ਦੁਆ ਕਰਾਂਗਾ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
123 ਮੇਰੀਆਂ ਅੱਖਾਂ ਤੇਰੇ ਵੱਲ ਲੱਗੀਆਂ ਹੋਈਆਂ ਹਨ,+
ਹਾਂ, ਤੇਰੇ ਵੱਲ ਜੋ ਸਵਰਗ ਵਿਚ ਬਿਰਾਜਮਾਨ ਹੈ।
2 ਜਿਵੇਂ ਨੌਕਰਾਂ ਦੀਆਂ ਅੱਖਾਂ ਆਪਣੇ ਮਾਲਕ ਦੇ ਹੱਥਾਂ ਵੱਲ ਦੇਖਦੀਆਂ ਹਨ
ਅਤੇ ਨੌਕਰਾਣੀ ਦੀਆਂ ਅੱਖਾਂ ਆਪਣੀ ਮਾਲਕਣ ਦੇ ਹੱਥਾਂ ਵੱਲ,
ਉਸੇ ਤਰ੍ਹਾਂ ਸਾਡੀਆਂ ਅੱਖਾਂ ਆਪਣੇ ਪਰਮੇਸ਼ੁਰ ਯਹੋਵਾਹ ਵੱਲ ਦੇਖਦੀਆਂ ਹਨ+
ਜਦ ਤਕ ਉਹ ਸਾਡੇ ʼਤੇ ਮਿਹਰ ਨਹੀਂ ਕਰਦਾ।+
3 ਸਾਡੇ ʼਤੇ ਮਿਹਰ ਕਰ, ਹੇ ਯਹੋਵਾਹ, ਸਾਡੇ ʼਤੇ ਮਿਹਰ ਕਰ,
ਸਾਨੂੰ ਬਹੁਤ ਜ਼ਿਆਦਾ ਅਪਮਾਨ ਸਹਿਣਾ ਪਿਆ ਹੈ।+
4 ਅਸੀਂ ਆਕੜਬਾਜ਼ਾਂ ਦੇ ਤਾਅਨੇ ਸਹਿੰਦੇ-ਸਹਿੰਦੇ ਥੱਕ ਗਏ ਹਾਂ,
ਅਸੀਂ ਘਮੰਡੀਆਂ ਦੇ ਹੱਥੋਂ ਬਥੇਰਾ ਅਪਮਾਨ ਸਹਿ ਲਿਆ ਹੈ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
124 “ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ”+
—ਹੁਣ ਇਜ਼ਰਾਈਲ ਕਹੇ—
2 “ਜਦੋਂ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕੀਤਾ,+
ਉਦੋਂ ਜੇ ਯਹੋਵਾਹ ਸਾਡੇ ਨਾਲ ਨਾ ਹੁੰਦਾ,+
3 ਤਾਂ ਉਹ ਸਾਨੂੰ ਜੀਉਂਦਿਆਂ ਨੂੰ ਨਿਗਲ਼ ਗਏ ਹੁੰਦੇ+
ਜਿਸ ਵੇਲੇ ਉਨ੍ਹਾਂ ਦੇ ਗੁੱਸੇ ਦੀ ਅੱਗ ਸਾਡੇ ʼਤੇ ਭੜਕੀ ਸੀ।+
4 ਪਾਣੀ ਸਾਨੂੰ ਰੋੜ੍ਹ ਕੇ ਲੈ ਗਏ ਹੁੰਦੇ,
ਨਦੀ ਦਾ ਪਾਣੀ ਸਾਨੂੰ ਵਹਾ ਕੇ ਲੈ ਗਿਆ ਹੁੰਦਾ।+
5 ਠਾਠਾਂ ਮਾਰਦਾ ਪਾਣੀ ਸਾਡੇ ਸਿਰਾਂ ਉੱਤੋਂ ਦੀ ਲੰਘ ਗਿਆ ਹੁੰਦਾ।
6 ਯਹੋਵਾਹ ਦੀ ਮਹਿਮਾ ਹੋਵੇ,
ਉਸ ਨੇ ਸਾਨੂੰ ਦੁਸ਼ਮਣਾਂ ਦਾ ਸ਼ਿਕਾਰ ਨਹੀਂ ਬਣਨ ਦਿੱਤਾ
ਜਿਹੜੇ ਜੰਗਲੀ ਜਾਨਵਰਾਂ ਵਰਗੇ ਹਨ।
8 ਸਾਨੂੰ ਯਹੋਵਾਹ ਦੇ ਨਾਂ ਤੋਂ ਮਦਦ ਮਿਲਦੀ ਹੈ+
ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ।”
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
125 ਜਿਹੜੇ ਯਹੋਵਾਹ ʼਤੇ ਭਰੋਸਾ ਰੱਖਦੇ ਹਨ,+
ਉਹ ਸੀਓਨ ਪਹਾੜ ਵਰਗੇ ਹਨ ਜਿਸ ਨੂੰ ਹਿਲਾਇਆ ਨਹੀਂ ਜਾ ਸਕਦਾ,
ਉਹ ਹਮੇਸ਼ਾ ਕਾਇਮ ਰਹਿੰਦਾ ਹੈ।+
2 ਜਿਵੇਂ ਯਰੂਸ਼ਲਮ ਦੇ ਆਲੇ-ਦੁਆਲੇ ਪਹਾੜ ਹਨ,+
ਉਸੇ ਤਰ੍ਹਾਂ ਹੁਣ ਅਤੇ ਸਦਾ ਲਈ ਯਹੋਵਾਹ ਦੀ ਛਤਰ-ਛਾਇਆ
ਆਪਣੇ ਲੋਕਾਂ ਦੇ ਆਲੇ-ਦੁਆਲੇ ਹੈ।+
3 ਧਰਮੀਆਂ ਨੂੰ ਮਿਲੀ ਜ਼ਮੀਨ ʼਤੇ ਦੁਸ਼ਟਤਾ ਦਾ ਰਾਜ-ਡੰਡਾ ਨਹੀਂ ਚੱਲਦਾ ਰਹੇਗਾ+
5 ਜਿਹੜੇ ਗੁਮਰਾਹ ਹੋ ਕੇ ਪੁੱਠੇ ਰਾਹਾਂ ʼਤੇ ਤੁਰਦੇ ਹਨ,
ਯਹੋਵਾਹ ਦੁਸ਼ਟਾਂ ਦੇ ਨਾਲ ਉਨ੍ਹਾਂ ਦਾ ਵੀ ਨਾਸ਼ ਕਰ ਦੇਵੇਗਾ।+
ਇਜ਼ਰਾਈਲ ਵਿਚ ਸ਼ਾਂਤੀ ਹੋਵੇ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
126 ਜਦੋਂ ਯਹੋਵਾਹ ਸੀਓਨ ਦੇ ਗ਼ੁਲਾਮ ਲੋਕਾਂ ਨੂੰ ਵਾਪਸ ਲਿਆਇਆ,+
ਤਾਂ ਸਾਨੂੰ ਇਵੇਂ ਲੱਗਾ ਜਿਵੇਂ ਅਸੀਂ ਕੋਈ ਸੁਪਨਾ ਦੇਖ ਰਹੇ ਹੋਈਏ।
2 ਉਸ ਸਮੇਂ ਅਸੀਂ ਖਿੜਖਿੜਾ ਕੇ ਹੱਸਣ ਲੱਗੇ
ਅਤੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ ਲੱਗੇ।+
ਉਸ ਵੇਲੇ ਕੌਮਾਂ ਦੇ ਲੋਕ ਇਕ-ਦੂਜੇ ਨੂੰ ਕਹਿਣ ਲੱਗੇ:
“ਯਹੋਵਾਹ ਨੇ ਉਨ੍ਹਾਂ ਲਈ ਵੱਡੇ-ਵੱਡੇ ਕੰਮ ਕੀਤੇ ਹਨ।”+
3 ਹਾਂ, ਯਹੋਵਾਹ ਨੇ ਸਾਡੇ ਲਈ ਵੱਡੇ-ਵੱਡੇ ਕੰਮ ਕੀਤੇ ਹਨ+
ਜਿਸ ਕਰਕੇ ਅਸੀਂ ਖ਼ੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ।
4 ਹੇ ਯਹੋਵਾਹ, ਸਾਡੇ ਗ਼ੁਲਾਮ ਲੋਕਾਂ ਨੂੰ ਦੁਬਾਰਾ ਇਕੱਠਾ ਕਰ,*
ਜਿਵੇਂ ਨੇਗੇਬ* ਦੀਆਂ ਨਦੀਆਂ ਮੀਂਹ ਨਾਲ ਦੁਬਾਰਾ ਭਰ ਜਾਂਦੀਆਂ ਹਨ।
5 ਜਿਹੜੇ ਹੰਝੂ ਵਹਾ-ਵਹਾ ਕੇ ਬੀਜਦੇ ਹਨ
ਉਹ ਖ਼ੁਸ਼ੀ-ਖ਼ੁਸ਼ੀ ਵੱਢਣਗੇ।
6 ਜਿਹੜਾ ਬੋਰੀ ਵਿਚ ਬੀ ਲੈ ਕੇ ਰੋਂਦਾ ਹੋਇਆ ਖੇਤ ਵਿਚ ਜਾਂਦਾ ਹੈ,
ਉਹ ਭਰੀਆਂ ਚੁੱਕ ਕੇ ਜ਼ਰੂਰ ਖ਼ੁਸ਼ੀ-ਖ਼ੁਸ਼ੀ ਵਾਪਸ ਆਵੇਗਾ।+
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਸੁਲੇਮਾਨ ਦਾ ਗੀਤ।
127 ਜੇ ਯਹੋਵਾਹ ਘਰ ਨਾ ਬਣਾਵੇ,
ਤਾਂ ਉਸ ਦੇ ਬਣਾਉਣ ਵਾਲਿਆਂ ਦੀ ਮਿਹਨਤ ਬੇਕਾਰ ਹੈ।+
ਜੇ ਯਹੋਵਾਹ ਸ਼ਹਿਰ ਦੀ ਰਾਖੀ ਨਾ ਕਰੇ,+
ਤਾਂ ਪਹਿਰੇਦਾਰ ਦਾ ਜਾਗਦੇ ਰਹਿਣਾ ਬੇਕਾਰ ਹੈ।
2 ਤੇਰਾ ਸਵੇਰੇ ਜਲਦੀ ਉੱਠਣਾ
ਅਤੇ ਦੇਰ ਰਾਤ ਤਕ ਜਾਗਦੇ ਰਹਿਣਾ ਵਿਅਰਥ ਹੈ,
ਨਾਲੇ ਰੋਟੀ ਲਈ ਮਿਹਨਤ ਕਰਨੀ ਬੇਕਾਰ ਹੈ
ਕਿਉਂਕਿ ਉਹ ਆਪਣੇ ਪਿਆਰਿਆਂ ਦੀ ਦੇਖ-ਭਾਲ ਕਰਦਾ ਹੈ
ਅਤੇ ਉਨ੍ਹਾਂ ਨੂੰ ਮਿੱਠੀ ਨੀਂਦ ਦਿੰਦਾ ਹੈ।+
5 ਖ਼ੁਸ਼ ਹੈ ਉਹ ਆਦਮੀ ਜਿਸ ਦਾ ਤਰਕਸ਼ ਤੀਰਾਂ ਨਾਲ ਭਰਿਆ ਹੋਇਆ ਹੈ।+
ਉਹ ਕਦੇ ਵੀ ਸ਼ਰਮਿੰਦੇ ਨਹੀਂ ਹੋਣਗੇ
ਕਿਉਂਕਿ ਸ਼ਹਿਰ ਦੇ ਦਰਵਾਜ਼ੇ ʼਤੇ ਉਹ ਆਪਣੇ ਦੁਸ਼ਮਣਾਂ ਦਾ ਮੂੰਹ ਬੰਦ ਕਰ ਦੇਣਗੇ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
2 ਤੂੰ ਆਪਣੇ ਹੱਥਾਂ ਦੀ ਸਖ਼ਤ ਮਿਹਨਤ ਦਾ ਫਲ ਖਾਵੇਂਗਾ।
ਤੂੰ ਖ਼ੁਸ਼ ਰਹੇਂਗਾ ਅਤੇ ਜ਼ਿੰਦਗੀ ਵਿਚ ਸੁੱਖ ਮਾਣੇਂਗਾ।+
3 ਤੇਰੀ ਪਤਨੀ ਤੇਰੇ ਘਰ ਵਿਚ ਲੱਗੀ ਇਕ ਫਲਦਾਰ ਅੰਗੂਰੀ ਵੇਲ ਵਾਂਗ ਹੋਵੇਗੀ;+
ਤੇਰੇ ਪੁੱਤਰ ਤੇਰੇ ਮੇਜ਼ ਦੇ ਆਲੇ-ਦੁਆਲੇ ਜ਼ੈਤੂਨ ਦੇ ਦਰਖ਼ਤ ਦੀਆਂ ਲਗਰਾਂ ਵਾਂਗ ਹੋਣਗੇ।
4 ਦੇਖ! ਯਹੋਵਾਹ ਦਾ ਡਰ ਮੰਨਣ ਵਾਲੇ ਇਨਸਾਨ ਨੂੰ ਇਹ ਬਰਕਤਾਂ ਮਿਲਣਗੀਆਂ।+
5 ਯਹੋਵਾਹ ਤੈਨੂੰ ਸੀਓਨ ਤੋਂ ਬਰਕਤ ਦੇਵੇਗਾ।
ਤੂੰ ਸਾਰੀ ਜ਼ਿੰਦਗੀ ਯਰੂਸ਼ਲਮ ਦੀ ਖ਼ੁਸ਼ਹਾਲੀ ਦੇਖੇਂ+
6 ਅਤੇ ਤੂੰ ਆਪਣੇ ਪੋਤਿਆਂ ਦਾ ਮੂੰਹ ਦੇਖੇਂ।
ਇਜ਼ਰਾਈਲ ਵਿਚ ਸ਼ਾਂਤੀ ਹੋਵੇ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
129 “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ʼਤੇ ਹਮਲਾ ਕਰਦੇ ਆਏ ਹਨ”+
—ਹੁਣ ਇਜ਼ਰਾਈਲ ਕਹੇ—
2 “ਮੇਰੀ ਛੋਟੀ ਉਮਰ ਤੋਂ ਹੀ ਮੇਰੇ ਦੁਸ਼ਮਣ ਮੇਰੇ ʼਤੇ ਹਮਲਾ ਕਰਦੇ ਆਏ ਹਨ,+
ਪਰ ਉਹ ਮੈਨੂੰ ਹਰਾ ਨਹੀਂ ਸਕੇ।+
3 ਹਾਲ਼ੀਆਂ ਨੇ ਮੇਰੀ ਪਿੱਠ ʼਤੇ ਹਲ਼ ਵਾਹੇ ਹਨ;+
ਉਨ੍ਹਾਂ ਨੇ ਲੰਬੇ-ਲੰਬੇ ਸਿਆੜ ਕੱਢੇ ਹਨ।”
5 ਸੀਓਨ ਨਾਲ ਨਫ਼ਰਤ ਕਰਨ ਵਾਲੇ ਬੇਇੱਜ਼ਤ ਕੀਤੇ ਜਾਣਗੇ
ਅਤੇ ਉਹ ਸ਼ਰਮਿੰਦੇ ਹੋ ਕੇ ਪਿੱਛੇ ਮੁੜ ਜਾਣਗੇ।+
6 ਉਹ ਛੱਤ ʼਤੇ ਉੱਗੇ ਘਾਹ ਵਾਂਗ ਬਣ ਜਾਣਗੇ
ਜੋ ਪੁੱਟੇ ਜਾਣ ਤੋਂ ਪਹਿਲਾਂ ਹੀ ਮੁਰਝਾ ਜਾਂਦਾ ਹੈ।
7 ਥੋੜ੍ਹਾ ਜਿਹਾ ਹੋਣ ਕਰਕੇ ਇਸ ਨਾਲ ਵਾਢੇ ਦਾ ਰੁੱਗ ਵੀ ਨਹੀਂ ਭਰਦਾ
ਅਤੇ ਨਾ ਹੀ ਘਾਹ ਇਕੱਠਾ ਕਰਨ ਵਾਲੇ ਦੀਆਂ ਬਾਹਾਂ ਭਰਦੀਆਂ ਹਨ।
8 ਉਨ੍ਹਾਂ ਦੇ ਕੋਲੋਂ ਦੀ ਲੰਘਣ ਵਾਲੇ ਇਹ ਨਹੀਂ ਕਹਿਣਗੇ:
“ਯਹੋਵਾਹ ਦੀ ਬਰਕਤ ਤੁਹਾਡੇ ਉੱਤੇ ਹੋਵੇ;
ਅਸੀਂ ਤੁਹਾਨੂੰ ਯਹੋਵਾਹ ਦੇ ਨਾਂ ʼਤੇ ਬਰਕਤ ਦਿੰਦੇ ਹਾਂ।”
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
130 ਹੇ ਯਹੋਵਾਹ, ਮੈਂ ਤੈਨੂੰ ਡੂੰਘਾਈਆਂ ਵਿੱਚੋਂ ਪੁਕਾਰਦਾ ਹਾਂ।+
2 ਹੇ ਯਹੋਵਾਹ, ਮੇਰੀ ਆਵਾਜ਼ ਸੁਣ।
ਮਦਦ ਲਈ ਮੇਰੀ ਦੁਹਾਈ ਵੱਲ ਕੰਨ ਲਾ।
5 ਮੈਂ ਯਹੋਵਾਹ ʼਤੇ ਉਮੀਦ ਲਾਈ ਹੈ, ਮੇਰਾ ਰੋਮ-ਰੋਮ ਉਸ ʼਤੇ ਭਰੋਸਾ ਰੱਖਦਾ ਹੈ;
ਮੈਂ ਉਸ ਦੇ ਬਚਨ ਦੀ ਉਡੀਕ ਕਰਦਾ ਹਾਂ।
6 ਮੈਂ ਬੇਸਬਰੀ ਨਾਲ ਯਹੋਵਾਹ ਦੀ ਉਡੀਕ ਕਰਦਾ ਹਾਂ,+
ਇਕ ਪਹਿਰੇਦਾਰ ਸਵੇਰ ਹੋਣ ਦੀ ਜਿੰਨੀ ਉਡੀਕ ਕਰਦਾ ਹੈ,
ਮੈਂ ਉਸ ਤੋਂ ਕਿਤੇ ਜ਼ਿਆਦਾ ਉਡੀਕ ਕਰਦਾ ਹਾਂ।+
7 ਇਜ਼ਰਾਈਲ ਯਹੋਵਾਹ ਦੀ ਉਡੀਕ ਵਿਚ ਰਹੇ
ਕਿਉਂਕਿ ਵਫ਼ਾਦਾਰ ਹੋਣ ਕਰਕੇ ਯਹੋਵਾਹ ਪਿਆਰ ਕਰਦਾ ਹੈ+
ਅਤੇ ਉਸ ਕੋਲ ਛੁਡਾਉਣ ਦੀ ਬੇਅੰਤ ਤਾਕਤ ਹੈ।
8 ਉਹ ਇਜ਼ਰਾਈਲ ਦੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰੇਗਾ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
131 ਹੇ ਯਹੋਵਾਹ, ਮੇਰੇ ਦਿਲ ਵਿਚ ਹੰਕਾਰ ਨਹੀਂ ਹੈ
ਅਤੇ ਨਾ ਹੀ ਮੇਰੀਆਂ ਅੱਖਾਂ ਵਿਚ ਘਮੰਡ ਹੈ;+
ਨਾ ਹੀ ਮੈਂ ਵੱਡੀਆਂ-ਵੱਡੀਆਂ ਚੀਜ਼ਾਂ ਦੀ ਖ਼ਾਹਸ਼ ਰੱਖਦਾ ਹਾਂ+
ਅਤੇ ਨਾ ਹੀ ਉਹ ਚੀਜ਼ਾਂ ਚਾਹੁੰਦਾ ਹਾਂ ਜੋ ਮੇਰੀ ਪਹੁੰਚ ਤੋਂ ਬਾਹਰ ਹਨ।
2 ਇਸ ਦੀ ਬਜਾਇ, ਮੈਂ ਆਪਣੇ ਆਪ ਨੂੰ ਸ਼ਾਂਤ ਕੀਤਾ ਹੈ ਅਤੇ ਚੁੱਪ ਕਰਾਇਆ ਹੈ,+
ਜਿਵੇਂ ਇਕ ਦੁੱਧੋਂ ਛੁਡਾਇਆ ਬੱਚਾ ਆਪਣੀ ਮਾਂ ਕੋਲ ਸ਼ਾਂਤ ਰਹਿੰਦਾ ਹੈ;
ਹਾਂ, ਮੈਂ ਦੁੱਧੋਂ ਛੁਡਾਏ ਬੱਚੇ ਵਾਂਗ ਸੰਤੁਸ਼ਟ ਹਾਂ।
3 ਹੁਣ ਅਤੇ ਸਦਾ ਲਈ
ਇਜ਼ਰਾਈਲ ਯਹੋਵਾਹ ਦੀ ਉਡੀਕ ਕਰੇ।+
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
132 ਹੇ ਯਹੋਵਾਹ, ਦਾਊਦ ਅਤੇ ਉਸ ਦੇ ਸਾਰੇ ਦੁੱਖਾਂ ਨੂੰ ਯਾਦ ਕਰ;+
2 ਯਹੋਵਾਹ, ਯਾਦ ਕਰ ਕਿ ਉਸ ਨੇ ਤੇਰੇ ਨਾਲ ਸਹੁੰ ਖਾਧੀ ਸੀ,
ਦਾਊਦ ਨੇ ਤੇਰੇ ਸਾਮ੍ਹਣੇ, ਹਾਂ, ਯਾਕੂਬ ਦੇ ਸ਼ਕਤੀਸ਼ਾਲੀ ਪਰਮੇਸ਼ੁਰ ਸਾਮ੍ਹਣੇ ਸੁੱਖਣਾ ਸੁੱਖੀ ਸੀ:+
3 “ਮੈਂ ਤਦ ਤਕ ਆਪਣੇ ਘਰ ਨਹੀਂ ਜਾਵਾਂਗਾ,+
ਨਾ ਹੀ ਆਪਣੇ ਪਲੰਘ ʼਤੇ ਲੰਮਾ ਪਵਾਂਗਾ;
4 ਨਾ ਹੀ ਆਪਣੀਆਂ ਅੱਖਾਂ ਵਿਚ ਨੀਂਦ ਆਉਣ ਦਿਆਂਗਾ
ਅਤੇ ਨਾ ਹੀ ਆਪਣੀਆਂ ਪਲਕਾਂ ਬੰਦ ਹੋਣ ਦਿਆਂਗਾ
5 ਜਦ ਤਕ ਮੈਂ ਯਹੋਵਾਹ ਦੇ ਰਹਿਣ ਲਈ ਥਾਂ ਨਹੀਂ ਲੱਭ ਲੈਂਦਾ
9 ਤੇਰੇ ਪੁਜਾਰੀ ਧਾਰਮਿਕਤਾ ਦਾ ਪਹਿਰਾਵਾ ਪਾਉਣ
ਅਤੇ ਤੇਰੇ ਵਫ਼ਾਦਾਰ ਸੇਵਕ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ।
10 ਆਪਣੇ ਸੇਵਕ ਦਾਊਦ ਦੀ ਖ਼ਾਤਰ ਆਪਣੇ ਚੁਣੇ ਹੋਏ ਨੂੰ ਨਾ ਤਿਆਗ।*+
11 ਯਹੋਵਾਹ ਨੇ ਦਾਊਦ ਨਾਲ ਸਹੁੰ ਖਾਧੀ ਹੈ;
ਉਹ ਆਪਣੇ ਵਾਅਦੇ ਤੋਂ ਕਦੀ ਨਹੀਂ ਮੁੱਕਰੇਗਾ:
“ਮੈਂ ਤੇਰੀ ਸੰਤਾਨ* ਵਿੱਚੋਂ ਇਕ ਜਣੇ ਨੂੰ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ।+
12 ਜੇ ਤੇਰੇ ਪੁੱਤਰ ਮੇਰਾ ਇਕਰਾਰ ਮੰਨਣਗੇ
ਅਤੇ ਮੇਰੀਆਂ ਨਸੀਹਤਾਂ* ਮੁਤਾਬਕ ਚੱਲਣਗੇ ਜੋ ਮੈਂ ਉਨ੍ਹਾਂ ਨੂੰ ਦਿੰਦਾ ਹਾਂ,+
ਤਾਂ ਉਨ੍ਹਾਂ ਦੇ ਪੁੱਤਰ ਵੀ ਤੇਰੇ ਸਿੰਘਾਸਣ ਉੱਤੇ ਹਮੇਸ਼ਾ ਲਈ ਬੈਠਣਗੇ।”+
14 “ਇਹ ਹਮੇਸ਼ਾ ਲਈ ਮੇਰਾ ਘਰ ਰਹੇਗਾ;
ਮੈਂ ਇੱਥੇ ਵੱਸਾਂਗਾ+ ਕਿਉਂਕਿ ਮੇਰੀ ਇਹੀ ਇੱਛਾ ਹੈ।
15 ਮੇਰੀ ਬਰਕਤ ਨਾਲ ਇਸ ਸ਼ਹਿਰ ਵਿਚ ਭਰਪੂਰ ਭੋਜਨ ਹੋਵੇਗਾ
ਅਤੇ ਮੈਂ ਗ਼ਰੀਬਾਂ ਦੇ ਢਿੱਡ ਭਰਾਂਗਾ।+
17 ਇੱਥੇ ਮੈਂ ਦਾਊਦ ਦੀ ਤਾਕਤ* ਵਧਾਵਾਂਗਾ।
ਮੈਂ ਆਪਣੇ ਚੁਣੇ ਹੋਏ ਲਈ ਇਕ ਦੀਵਾ ਤਿਆਰ ਕੀਤਾ ਹੈ।+
18 ਮੈਂ ਉਸ ਦੇ ਦੁਸ਼ਮਣਾਂ ਦੇ ਸ਼ਰਮਿੰਦਗੀ ਦੀ ਪੁਸ਼ਾਕ ਪਾਵਾਂਗਾ,
ਪਰ ਉਸ ਦੇ ਸਿਰ ʼਤੇ ਤਾਜ ਚਮਕੇਗਾ।”+
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ। ਦਾਊਦ ਦਾ ਜ਼ਬੂਰ।
133 ਦੇਖੋ! ਕਿੰਨੀ ਚੰਗੀ ਅਤੇ ਖ਼ੁਸ਼ੀ ਦੀ ਗੱਲ ਹੈ ਕਿ ਭਰਾ ਮਿਲ-ਜੁਲ ਕੇ ਰਹਿਣ!+
ਜੋ ਹਾਰੂਨ ਦੇ ਸਿਰ ʼਤੇ ਪਾਇਆ ਜਾਂਦਾ ਹੈ
ਜਿਹੜਾ ਚੋਂਦਾ ਹੋਇਆ ਉਸ ਦੀ ਦਾੜ੍ਹੀ ਤਕ ਆ ਜਾਂਦਾ ਹੈ+
ਅਤੇ ਫਿਰ ਚੋਂਦਾ ਹੋਇਆ ਉਸ ਦੇ ਕੱਪੜਿਆਂ ਤਕ ਆ ਜਾਂਦਾ ਹੈ।
ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉੱਥੇ ਲੋਕਾਂ ਨੂੰ ਬਰਕਤ ਮਿਲੇ
ਹਾਂ, ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ।
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।
3 ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਯਹੋਵਾਹ
ਤੁਹਾਨੂੰ ਸੀਓਨ ਤੋਂ ਬਰਕਤ ਦੇਵੇ।
135 ਯਾਹ ਦੀ ਮਹਿਮਾ ਕਰੋ!*
ਯਹੋਵਾਹ ਦੇ ਨਾਂ ਦੀ ਮਹਿਮਾ ਕਰੋ।
ਹੇ ਯਹੋਵਾਹ ਦੇ ਸੇਵਕੋ, ਉਸ ਦੀ ਮਹਿਮਾ ਕਰੋ,+
2 ਤੁਸੀਂ ਜਿਹੜੇ ਯਹੋਵਾਹ ਦੇ ਘਰ ਵਿਚ,
ਹਾਂ, ਸਾਡੇ ਪਰਮੇਸ਼ੁਰ ਦੇ ਘਰ ਦੇ ਵਿਹੜਿਆਂ ਵਿਚ ਸੇਵਾ ਕਰਦੇ ਹੋ।+
3 ਯਾਹ ਦੀ ਮਹਿਮਾ ਕਰੋ ਕਿਉਂਕਿ ਯਹੋਵਾਹ ਚੰਗਾ ਹੈ।+
ਉਸ ਦੇ ਨਾਂ ਦਾ ਗੁਣਗਾਨ ਕਰੋ* ਕਿਉਂਕਿ ਇਸ ਤੋਂ ਖ਼ੁਸ਼ੀ ਮਿਲਦੀ ਹੈ।
6 ਆਕਾਸ਼ ਵਿਚ, ਧਰਤੀ ʼਤੇ, ਸਮੁੰਦਰਾਂ ਅਤੇ ਸਾਰੀਆਂ ਡੂੰਘਾਈਆਂ ਵਿਚ
ਯਹੋਵਾਹ ਜੋ ਚਾਹੁੰਦਾ, ਉਹੀ ਕਰਦਾ ਹੈ।+
7 ਉਹ ਧਰਤੀ ਦੇ ਕੋਨੇ-ਕੋਨੇ ਤੋਂ ਭਾਫ਼* ਨੂੰ ਉੱਪਰ ਚੁੱਕਦਾ ਹੈ;
ਉਹ ਮੀਂਹ ਪਾਉਂਦਾ ਅਤੇ ਬਿਜਲੀ ਚਮਕਾਉਂਦਾ ਹੈ;
ਉਹ ਆਪਣੇ ਭੰਡਾਰਾਂ ਵਿੱਚੋਂ ਹਵਾ ਨੂੰ ਬਾਹਰ ਲਿਆਉਂਦਾ ਹੈ।+
8 ਉਸ ਨੇ ਮਿਸਰ ਦੇ ਜੇਠਿਆਂ ਨੂੰ ਜਾਨੋਂ ਮਾਰ ਮੁਕਾਇਆ,
ਇਨਸਾਨ ਅਤੇ ਜਾਨਵਰ ਦੋਵਾਂ ਦੇ ਜੇਠਿਆਂ ਨੂੰ।+
9 ਹੇ ਮਿਸਰ, ਉਸ ਨੇ ਤੇਰੇ ਵਿਚ ਫ਼ਿਰਊਨ ਅਤੇ ਉਸ ਦੇ ਸਾਰੇ ਸੇਵਕਾਂ ਵਿਰੁੱਧ
ਨਿਸ਼ਾਨੀਆਂ ਅਤੇ ਚਮਤਕਾਰ ਦਿਖਾਏ।+
10 ਉਸ ਨੇ ਬਹੁਤ ਸਾਰੀਆਂ ਕੌਮਾਂ ਦਾ ਨਾਸ਼ ਕਰ ਦਿੱਤਾ+
ਅਤੇ ਤਾਕਤਵਰ ਰਾਜਿਆਂ ਨੂੰ ਮਾਰ ਮੁਕਾਇਆ+
11 ਹਾਂ, ਅਮੋਰੀਆਂ ਦੇ ਰਾਜੇ ਸੀਹੋਨ+
ਅਤੇ ਬਾਸ਼ਾਨ ਦੇ ਰਾਜੇ ਓਗ+ ਨੂੰ ਮਾਰ ਦਿੱਤਾ
ਅਤੇ ਕਨਾਨ ਦੀਆਂ ਸਾਰੀਆਂ ਹਕੂਮਤਾਂ ਦਾ ਅੰਤ ਕਰ ਦਿੱਤਾ।
12 ਉਸ ਨੇ ਉਨ੍ਹਾਂ ਦਾ ਦੇਸ਼ ਵਿਰਾਸਤ ਵਿਚ ਦੇ ਦਿੱਤਾ,
ਹਾਂ, ਆਪਣੀ ਪਰਜਾ ਇਜ਼ਰਾਈਲ ਨੂੰ ਵਿਰਾਸਤ ਵਿਚ ਦੇ ਦਿੱਤਾ।+
13 ਹੇ ਯਹੋਵਾਹ, ਤੇਰਾ ਨਾਂ ਸਦਾ ਲਈ ਕਾਇਮ ਰਹਿੰਦਾ ਹੈ।
ਹੇ ਯਹੋਵਾਹ, ਤੇਰੀ ਸ਼ੋਭਾ* ਪੀੜ੍ਹੀਓ-ਪੀੜ੍ਹੀ ਕਾਇਮ ਰਹਿੰਦੀ ਹੈ।+
15 ਕੌਮਾਂ ਦੇ ਬੁੱਤ ਬੱਸ ਸੋਨਾ-ਚਾਂਦੀ ਹੀ ਹਨ
ਜੋ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹੈ।+
16 ਉਨ੍ਹਾਂ ਦੇ ਮੂੰਹ ਤਾਂ ਹਨ, ਪਰ ਉਹ ਬੋਲ ਨਹੀਂ ਸਕਦੇ;+
ਅੱਖਾਂ ਤਾਂ ਹਨ, ਪਰ ਉਹ ਦੇਖ ਨਹੀਂ ਸਕਦੇ;
17 ਉਨ੍ਹਾਂ ਦੇ ਕੰਨ ਤਾਂ ਹਨ, ਪਰ ਉਹ ਸੁਣ ਨਹੀਂ ਸਕਦੇ।
ਉਨ੍ਹਾਂ ਦੇ ਨੱਕ ਤਾਂ ਹਨ, ਪਰ ਉਹ ਸਾਹ ਨਹੀਂ ਲੈ ਸਕਦੇ।+
19 ਹੇ ਇਜ਼ਰਾਈਲ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
ਹੇ ਹਾਰੂਨ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।
20 ਹੇ ਲੇਵੀ ਦੇ ਘਰਾਣੇ, ਯਹੋਵਾਹ ਦੀ ਮਹਿਮਾ ਕਰ।+
ਹੇ ਯਹੋਵਾਹ ਤੋਂ ਡਰਨ ਵਾਲਿਓ, ਯਹੋਵਾਹ ਦੀ ਮਹਿਮਾ ਕਰੋ।
ਯਾਹ ਦੀ ਮਹਿਮਾ ਕਰੋ!+
3 ਪ੍ਰਭੂਆਂ ਦੇ ਪ੍ਰਭੂ ਦਾ ਧੰਨਵਾਦ ਕਰੋ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
6 ਉਸ ਨੇ ਧਰਤੀ ਨੂੰ ਪਾਣੀਆਂ ਉੱਤੇ ਫੈਲਾਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
7 ਉਸ ਨੇ ਆਕਾਸ਼ ਵਿਚ ਵੱਡੀਆਂ-ਵੱਡੀਆਂ ਜੋਤਾਂ ਬਣਾਈਆਂ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,
8 ਉਸ ਨੇ ਸੂਰਜ ਨੂੰ ਦਿਨ ਵੇਲੇ ਰੌਸ਼ਨੀ ਦੇਣ ਲਈ ਠਹਿਰਾਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,
9 ਉਸ ਨੇ ਚੰਦ ਅਤੇ ਤਾਰੇ ਰਾਤ ਨੂੰ ਰੌਸ਼ਨੀ ਦੇਣ ਲਈ ਠਹਿਰਾਏ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
10 ਉਸ ਨੇ ਮਿਸਰ ਦੇ ਜੇਠਿਆਂ ਨੂੰ ਮਾਰ ਦਿੱਤਾ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
11 ਉਹ ਇਜ਼ਰਾਈਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,
12 ਉਹ ਉਨ੍ਹਾਂ ਨੂੰ ਆਪਣੇ ਬਲਵੰਤ ਹੱਥ+ ਅਤੇ ਤਾਕਤਵਰ ਬਾਂਹ* ਨਾਲ ਕੱਢ ਲਿਆਇਆ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
14 ਉਸ ਨੇ ਇਜ਼ਰਾਈਲ ਨੂੰ ਸਮੁੰਦਰ ਵਿੱਚੋਂ ਦੀ ਪਾਰ ਲੰਘਾਇਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
16 ਉਸ ਨੇ ਉਜਾੜ ਵਿਚ ਆਪਣੀ ਪਰਜਾ ਦੀ ਅਗਵਾਈ ਕੀਤੀ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
17 ਉਸ ਨੇ ਵੱਡੇ-ਵੱਡੇ ਰਾਜਿਆਂ ਨੂੰ ਮਾਰ ਸੁੱਟਿਆ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
18 ਉਸ ਨੇ ਤਾਕਤਵਰ ਰਾਜਿਆਂ ਨੂੰ ਮਾਰ ਮੁਕਾਇਆ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
19 ਉਸ ਨੇ ਅਮੋਰੀਆਂ ਦੇ ਰਾਜੇ ਸੀਹੋਨ+ ਨੂੰ ਮਾਰ ਦਿੱਤਾ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
20 ਬਾਸ਼ਾਨ ਦੇ ਰਾਜੇ ਓਗ+ ਨੂੰ ਵੀ ਮਾਰ ਸੁੱਟਿਆ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
21 ਉਸ ਨੇ ਉਨ੍ਹਾਂ ਦਾ ਦੇਸ਼ ਵਿਰਾਸਤ ਵਿਚ ਦੇ ਦਿੱਤਾ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ,
22 ਹਾਂ, ਆਪਣੇ ਸੇਵਕ ਇਜ਼ਰਾਈਲ ਨੂੰ ਵਿਰਾਸਤ ਵਿਚ ਦੇ ਦਿੱਤਾ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
24 ਉਹ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਉਂਦਾ ਰਿਹਾ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
25 ਉਹ ਸਾਰੇ ਇਨਸਾਨਾਂ ਅਤੇ ਜਾਨਵਰਾਂ ਨੂੰ ਭੋਜਨ ਦਿੰਦਾ ਹੈ,+
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
26 ਆਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕਰੋ,
ਉਸ ਦਾ ਅਟੱਲ ਪਿਆਰ ਸਦਾ ਰਹਿੰਦਾ ਹੈ।
137 ਅਸੀਂ ਬਾਬਲ ਦੀਆਂ ਨਦੀਆਂ ਦੇ ਕੰਢੇ+ ਬੈਠਦੇ ਹੁੰਦੇ ਸੀ।
ਅਸੀਂ ਸੀਓਨ ਨੂੰ ਯਾਦ ਕਰ ਕੇ ਰੋ ਪੈਂਦੇ ਸੀ।+
3 ਸਾਨੂੰ ਬੰਦੀ ਬਣਾਉਣ ਵਾਲੇ ਕੋਈ ਗੀਤ ਗਾਉਣ ਲਈ ਕਹਿੰਦੇ ਸਨ,+
ਸਾਡਾ ਮਜ਼ਾਕ ਉਡਾਉਣ ਵਾਲੇ ਆਪਣੇ ਮਨ-ਪਰਚਾਵੇ ਲਈ ਸਾਨੂੰ ਕਹਿੰਦੇ ਸਨ:
“ਸਾਨੂੰ ਸੀਓਨ ਬਾਰੇ ਕੋਈ ਗੀਤ ਸੁਣਾਓ।”
4 ਪਰ ਅਸੀਂ ਪਰਾਏ ਦੇਸ਼ ਵਿਚ ਯਹੋਵਾਹ ਦੇ ਗੀਤ ਕਿਵੇਂ ਗਾਉਂਦੇ?
6 ਜੇ ਮੈਂ ਤੈਨੂੰ ਯਾਦ ਨਾ ਕਰਾਂ,
ਜੇ ਮੈਂ ਯਰੂਸ਼ਲਮ ਨੂੰ ਆਪਣੀ ਖ਼ੁਸ਼ੀ ਦਾ ਸਭ ਤੋਂ ਵੱਡਾ ਕਾਰਨ ਨਾ ਸਮਝਾਂ,
ਤਾਂ ਮੇਰੀ ਜੀਭ ਤਾਲੂ ਨਾਲ ਲੱਗ ਜਾਵੇ।+
7 ਹੇ ਯਹੋਵਾਹ, ਯਾਦ ਕਰ ਕਿ ਯਰੂਸ਼ਲਮ ਦੀ ਤਬਾਹੀ ਦੇ ਦਿਨ
ਅਦੋਮੀਆਂ ਨੇ ਕੀ ਕਿਹਾ ਸੀ: “ਢਾਹ ਦਿਓ! ਇਸ ਨੂੰ ਨੀਂਹਾਂ ਸਣੇ ਢਾਹ ਦਿਓ!”+
8 ਹੇ ਬਾਬਲ ਦੀਏ ਧੀਏ, ਤੂੰ ਜਲਦੀ ਹੀ ਤਬਾਹ ਹੋਣ ਵਾਲੀ ਹੈਂ,+
ਉਹ ਕਿੰਨਾ ਖ਼ੁਸ਼ ਹੋਵੇਗਾ
ਜਿਹੜਾ ਤੇਰੇ ਨਾਲ ਉਸੇ ਤਰ੍ਹਾਂ ਦਾ ਸਲੂਕ ਕਰੇਗਾ
ਜਿਸ ਤਰ੍ਹਾਂ ਦਾ ਤੂੰ ਸਾਡੇ ਨਾਲ ਕੀਤਾ।+
9 ਉਹ ਕਿੰਨਾ ਖ਼ੁਸ਼ ਹੋਵੇਗਾ
ਜਿਹੜਾ ਤੇਰੇ ਬੱਚਿਆਂ ਨੂੰ ਫੜ ਕੇ ਚਟਾਨਾਂ ʼਤੇ ਪਟਕਾ-ਪਟਕਾ ਮਾਰੇਗਾ!+
ਦਾਊਦ ਦਾ ਜ਼ਬੂਰ।
138 ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ।+
ਮੈਂ ਹੋਰ ਦੇਵਤਿਆਂ ਸਾਮ੍ਹਣੇ ਤੇਰਾ ਗੁਣਗਾਨ ਕਰਾਂਗਾ।*
2 ਮੈਂ ਤੇਰੇ ਪਵਿੱਤਰ ਮੰਦਰ ਵੱਲ ਮੂੰਹ ਕਰ ਕੇ ਮੱਥਾ ਟੇਕਾਂਗਾ+
ਅਤੇ ਤੇਰੇ ਨਾਂ ਦੀ ਮਹਿਮਾ ਕਰਾਂਗਾ+
ਕਿਉਂਕਿ ਤੂੰ ਅਟੱਲ ਪਿਆਰ ਅਤੇ ਵਫ਼ਾਦਾਰੀ ਦਿਖਾਉਂਦਾ ਹੈਂ।
ਤੂੰ ਆਪਣਾ ਬਚਨ ਅਤੇ ਆਪਣਾ ਨਾਂ ਸਾਰੀਆਂ ਚੀਜ਼ਾਂ ਨਾਲੋਂ ਉੱਚਾ ਕੀਤਾ ਹੈ।*
4 ਹੇ ਯਹੋਵਾਹ, ਧਰਤੀ ਦੇ ਸਾਰੇ ਰਾਜੇ ਤੇਰੀ ਮਹਿਮਾ ਕਰਨਗੇ+
ਕਿਉਂਕਿ ਉਨ੍ਹਾਂ ਨੇ ਤੇਰੇ ਵਾਅਦਿਆਂ ਬਾਰੇ ਸੁਣ ਲਿਆ ਹੋਵੇਗਾ।
5 ਉਹ ਯਹੋਵਾਹ ਦੇ ਰਾਹਾਂ ਬਾਰੇ ਗੀਤ ਗਾਉਣਗੇ
ਯਹੋਵਾਹ ਦੀ ਮਹਿਮਾ ਅਪਾਰ ਹੈ।+
6 ਭਾਵੇਂ ਯਹੋਵਾਹ ਅੱਤ ਉੱਚਾ ਹੈ, ਫਿਰ ਵੀ ਉਹ ਨਿਮਰ ਲੋਕਾਂ ਵੱਲ ਧਿਆਨ ਦਿੰਦਾ ਹੈ,+
ਪਰ ਘਮੰਡੀਆਂ ਨੂੰ ਆਪਣੇ ਤੋਂ ਦੂਰ ਰੱਖਦਾ ਹੈ।+
7 ਭਾਵੇਂ ਮੈਂ ਖ਼ਤਰਿਆਂ ਨਾਲ ਘਿਰਿਆ ਹੋਵਾਂ, ਫਿਰ ਵੀ ਤੂੰ ਮੇਰੀ ਜਾਨ ਬਚਾਵੇਂਗਾ।+
ਗੁੱਸੇ ਵਿਚ ਪਾਗਲ ਹੋਏ ਮੇਰੇ ਦੁਸ਼ਮਣਾਂ ਦੇ ਖ਼ਿਲਾਫ਼ ਤੂੰ ਹੱਥ ਚੁੱਕੇਂਗਾ;
ਤੇਰਾ ਸੱਜਾ ਹੱਥ ਮੈਨੂੰ ਬਚਾਵੇਗਾ।
8 ਯਹੋਵਾਹ ਮੇਰੀ ਖ਼ਾਤਰ ਸਾਰਾ ਕੰਮ ਜ਼ਰੂਰ ਪੂਰਾ ਕਰੇਗਾ।
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
139 ਹੇ ਯਹੋਵਾਹ, ਤੂੰ ਮੈਨੂੰ ਪੂਰੀ ਤਰ੍ਹਾਂ ਜਾਂਚਿਆ ਹੈ ਅਤੇ ਤੂੰ ਮੈਨੂੰ ਜਾਣਦਾ ਹੈਂ।+
2 ਤੂੰ ਮੇਰਾ ਉੱਠਣਾ-ਬੈਠਣਾ ਜਾਣਦਾ ਹੈਂ।+
ਤੂੰ ਦੂਰੋਂ ਹੀ ਮੇਰੇ ਵਿਚਾਰ ਜਾਣ ਲੈਂਦਾ ਹੈਂ।+
3 ਜਦੋਂ ਮੈਂ ਤੁਰਦਾ-ਫਿਰਦਾ ਜਾਂ ਲੇਟਦਾ ਹਾਂ, ਤਾਂ ਤੂੰ ਮੇਰੇ ʼਤੇ ਗੌਰ ਕਰਦਾ ਹੈਂ;*
ਤੂੰ ਮੇਰੇ ਸਾਰੇ ਰਾਹਾਂ ਤੋਂ ਵਾਕਫ਼ ਹੈਂ।+
5 ਤੂੰ ਚਾਰੇ ਪਾਸਿਓਂ ਮੇਰੀ ਹਿਫਾਜ਼ਤ ਕਰਦਾ ਹੈਂ;
ਤੇਰਾ ਹੱਥ ਹਮੇਸ਼ਾ ਮੇਰੇ ਸਿਰ ʼਤੇ ਰਹਿੰਦਾ ਹੈ।
6 ਤੈਨੂੰ ਮੇਰੇ ਬਾਰੇ ਡੂੰਘਾ ਗਿਆਨ ਹੈ ਜੋ ਮੇਰੀ ਸਮਝ ਤੋਂ ਬਾਹਰ ਹੈ।*
ਇਸ ਨੂੰ ਸਮਝਣਾ ਮੇਰੇ ਵੱਸੋਂ ਬਾਹਰ ਹੈ।+
7 ਮੈਂ ਤੇਰੀ ਸ਼ਕਤੀ ਤੋਂ ਭੱਜ ਕੇ ਕਿੱਥੇ ਜਾ ਸਕਦਾ ਹਾਂ?
ਮੈਂ ਤੇਰੇ ਤੋਂ ਬਚ ਕੇ ਕਿੱਥੇ ਲੁਕ ਸਕਦਾ ਹਾਂ?+
8 ਜੇ ਮੈਂ ਆਕਾਸ਼ ʼਤੇ ਚੜ੍ਹ ਜਾਵਾਂ, ਤਾਂ ਤੂੰ ਉੱਥੇ ਹੈਂ,
ਜੇ ਮੈਂ ਕਬਰ* ਵਿਚ ਆਪਣਾ ਬਿਸਤਰਾ ਵਿਛਾਵਾਂ, ਤਾਂ ਦੇਖ! ਤੂੰ ਉੱਥੇ ਵੀ ਹੈਂ।+
9 ਜੇ ਮੈਂ ਸਵੇਰ ਦੇ ਖੰਭ ਲਾ ਕੇ ਉੱਡ ਜਾਵਾਂ
ਅਤੇ ਸੱਤ ਸਮੁੰਦਰ ਪਾਰ ਜਾ ਵੱਸਾਂ,
10 ਉੱਥੇ ਵੀ ਤੇਰਾ ਹੱਥ ਮੇਰੀ ਅਗਵਾਈ ਕਰੇਗਾ
ਅਤੇ ਤੇਰਾ ਸੱਜਾ ਹੱਥ ਮੈਨੂੰ ਸੰਭਾਲੇਗਾ।+
11 ਜੇ ਮੈਂ ਕਹਾਂ: “ਹਨੇਰਾ ਜ਼ਰੂਰ ਮੈਨੂੰ ਲੁਕੋ ਲਵੇਗਾ!”
ਪਰ ਮੇਰੇ ਆਲੇ-ਦੁਆਲੇ ਛਾਇਆ ਹਨੇਰਾ ਚਾਨਣ ਬਣ ਜਾਵੇਗਾ।
ਇਹ ਸੋਚ ਕੇ ਮੈਂ ਸ਼ਰਧਾ ਨਾਲ ਭਰ ਜਾਂਦਾ ਹਾਂ।
ਮੈਂ ਇਹ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਤੇਰੇ ਕੰਮ ਸ਼ਾਨਦਾਰ ਹਨ।+
15 ਜਦ ਮੈਨੂੰ ਗੁਪਤ ਵਿਚ ਰਚਿਆ ਗਿਆ
ਅਤੇ ਮੈਨੂੰ ਧਰਤੀ ਦੀਆਂ ਡੂੰਘਾਈਆਂ ਵਿਚ ਬੁਣਿਆ ਗਿਆ,+
ਤਾਂ ਮੇਰੀਆਂ ਹੱਡੀਆਂ ਤੈਥੋਂ ਲੁਕੀਆਂ ਹੋਈਆਂ ਨਹੀਂ ਸਨ।
16 ਤੇਰੀਆਂ ਅੱਖਾਂ ਨੇ ਮੇਰੇ ਭਰੂਣ ਨੂੰ ਦੇਖਿਆ;
ਮੇਰੇ ਸਾਰੇ ਅੰਗ ਬਣਨ ਤੋਂ ਪਹਿਲਾਂ
ਇਨ੍ਹਾਂ ਬਾਰੇ ਤੇਰੀ ਕਿਤਾਬ ਵਿਚ ਲਿਖਿਆ ਗਿਆ
ਅਤੇ ਇਨ੍ਹਾਂ ਦੇ ਬਣਨ ਦੇ ਦਿਨਾਂ ਦਾ ਹਿਸਾਬ ਵੀ।
17 ਇਸ ਲਈ ਤੇਰੇ ਵਿਚਾਰ ਮੇਰੇ ਲਈ ਕਿੰਨੇ ਅਨਮੋਲ ਹਨ!+
ਹੇ ਪਰਮੇਸ਼ੁਰ, ਤੇਰੇ ਵਿਚਾਰ ਅਣਗਿਣਤ ਹਨ!+
18 ਜੇ ਮੈਂ ਉਨ੍ਹਾਂ ਨੂੰ ਗਿਣਨ ਲੱਗਾਂ, ਤਾਂ ਉਨ੍ਹਾਂ ਦੀ ਗਿਣਤੀ ਰੇਤ ਦੇ ਕਿਣਕਿਆਂ ਤੋਂ ਕਿਤੇ ਵੱਧ ਹੋਵੇਗੀ।+
ਜਦ ਮੈਂ ਜਾਗਦਾ ਹਾਂ, ਤਾਂ ਮੈਂ ਤੇਰੇ ਨਾਲ ਹੁੰਦਾ ਹਾਂ।*+
19 ਹੇ ਪਰਮੇਸ਼ੁਰ, ਕਾਸ਼! ਤੂੰ ਦੁਸ਼ਟਾਂ ਨੂੰ ਖ਼ਤਮ ਕਰ ਦੇਵੇਂ!+
ਫਿਰ ਹਿੰਸਕ ਲੋਕ* ਮੇਰੇ ਤੋਂ ਦੂਰ ਹੋ ਜਾਣਗੇ,
20 ਜਿਹੜੇ ਬੁਰੇ ਇਰਾਦੇ ਨਾਲ* ਤੇਰੇ ਖ਼ਿਲਾਫ਼ ਬੋਲਦੇ ਹਨ;
ਉਹ ਤੇਰੇ ਵਿਰੋਧੀ ਹਨ ਅਤੇ ਤੇਰੇ ਨਾਂ ʼਤੇ ਗ਼ਲਤ ਕੰਮ ਕਰਦੇ ਹਨ।+
21 ਹੇ ਯਹੋਵਾਹ, ਜੋ ਤੇਰੇ ਨਾਲ ਨਫ਼ਰਤ ਕਰਦੇ ਹਨ, ਕੀ ਮੈਂ ਉਨ੍ਹਾਂ ਨਾਲ ਨਫ਼ਰਤ ਨਹੀਂ ਕਰਦਾ?+
ਅਤੇ ਜੋ ਤੇਰੇ ਖ਼ਿਲਾਫ਼ ਬਗਾਵਤ ਕਰਦੇ ਹਨ, ਕੀ ਮੈਂ ਉਨ੍ਹਾਂ ਨਾਲ ਘਿਰਣਾ ਨਹੀਂ ਕਰਦਾ?+
22 ਮੇਰੇ ਦਿਲ ਵਿਚ ਉਨ੍ਹਾਂ ਲਈ ਬੱਸ ਨਫ਼ਰਤ ਹੀ ਹੈ;+
ਉਹ ਮੇਰੇ ਜਾਨੀ ਦੁਸ਼ਮਣ ਬਣ ਗਏ ਹਨ।
23 ਹੇ ਪਰਮੇਸ਼ੁਰ, ਮੇਰੀ ਜਾਂਚ ਕਰ ਅਤੇ ਮੇਰੇ ਦਿਲ ਨੂੰ ਜਾਣ।+
ਮੇਰੀ ਜਾਂਚ ਕਰ ਅਤੇ ਮੇਰੇ ਮਨ ਦੀਆਂ ਚਿੰਤਾਵਾਂ* ਨੂੰ ਜਾਣ।+
ਨਿਰਦੇਸ਼ਕ ਲਈ ਹਿਦਾਇਤ। ਦਾਊਦ ਦਾ ਜ਼ਬੂਰ।
140 ਹੇ ਯਹੋਵਾਹ, ਦੁਸ਼ਟ ਲੋਕਾਂ ਤੋਂ ਮੈਨੂੰ ਬਚਾ;
ਹਿੰਸਕ ਲੋਕਾਂ ਤੋਂ ਮੇਰੀ ਹਿਫਾਜ਼ਤ ਕਰ,+
2 ਜਿਹੜੇ ਆਪਣੇ ਦਿਲਾਂ ਵਿਚ ਬੁਰਾ ਕਰਨ ਦੀਆਂ ਸਾਜ਼ਸ਼ਾਂ ਘੜਦੇ ਹਨ+
ਅਤੇ ਸਾਰਾ ਦਿਨ ਲੜਾਈ-ਝਗੜੇ ਛੇੜਦੇ ਹਨ।
4 ਹੇ ਯਹੋਵਾਹ, ਮੈਨੂੰ ਦੁਸ਼ਟਾਂ ਦੇ ਹੱਥੋਂ ਬਚਾ+
ਅਤੇ ਹਿੰਸਕ ਲੋਕਾਂ ਤੋਂ ਮੇਰੀ ਰਾਖੀ ਕਰ,
ਜਿਹੜੇ ਮੈਨੂੰ ਡੇਗਣ ਦੀਆਂ ਸਾਜ਼ਸ਼ਾਂ ਘੜਦੇ ਹਨ।
5 ਘਮੰਡੀ ਲੋਕ ਮੈਨੂੰ ਫਸਾਉਣ ਲਈ ਫੰਦਾ ਲਾਉਂਦੇ ਹਨ;
ਉਹ ਮੇਰੇ ਰਸਤੇ ਵਿਚ ਰੱਸੀਆਂ ਦਾ ਜਾਲ਼ ਵਿਛਾਉਂਦੇ ਹਨ।+
ਉਹ ਮੇਰੇ ਲਈ ਫਾਹੀਆਂ ਲਾਉਂਦੇ ਹਨ।+ (ਸਲਹ)
6 ਮੈਂ ਯਹੋਵਾਹ ਨੂੰ ਕਹਿੰਦਾ ਹਾਂ: “ਤੂੰ ਮੇਰਾ ਪਰਮੇਸ਼ੁਰ ਹੈਂ।
ਹੇ ਯਹੋਵਾਹ, ਮਦਦ ਲਈ ਮੇਰੇ ਤਰਲੇ ਸੁਣ।”+
7 ਹੇ ਯਹੋਵਾਹ, ਸਾਰੇ ਜਹਾਨ ਦੇ ਮਾਲਕ, ਮੇਰੇ ਸ਼ਕਤੀਸ਼ਾਲੀ ਮੁਕਤੀਦਾਤੇ,
ਲੜਾਈ ਦੇ ਦਿਨ ਤੂੰ ਮੇਰੇ ਸਿਰ ਨੂੰ ਸੱਟ ਲੱਗਣ ਤੋਂ ਬਚਾਉਂਦਾ ਹੈ।+
8 ਹੇ ਯਹੋਵਾਹ, ਤੂੰ ਦੁਸ਼ਟ ਦੀਆਂ ਇੱਛਾਵਾਂ ਪੂਰੀਆਂ ਨਾ ਕਰ।
ਉਨ੍ਹਾਂ ਦੀਆਂ ਸਾਜ਼ਸ਼ਾਂ ਕਾਮਯਾਬ ਨਾ ਹੋਣ ਦੇ
ਕਿਤੇ ਉਹ ਘਮੰਡ ਨਾਲ ਫੁੱਲ ਨਾ ਜਾਣ।+ (ਸਲਹ)
9 ਜਿਨ੍ਹਾਂ ਨੇ ਮੈਨੂੰ ਘੇਰਿਆ ਹੋਇਆ ਹੈ,
ਉਨ੍ਹਾਂ ਦੇ ਮੂੰਹੋਂ ਨਿਕਲਦੀਆਂ ਬੁਰੀਆਂ ਗੱਲਾਂ ਉਨ੍ਹਾਂ ਦੇ ਹੀ ਸਿਰ ਪੈਣ।+
10 ਉਨ੍ਹਾਂ ʼਤੇ ਭਖਦੇ ਕੋਲੇ ਵਰ੍ਹਨ।+
11 ਤੁਹਮਤਾਂ ਲਾਉਣ ਵਾਲੇ ਨੂੰ ਧਰਤੀ ਉੱਤੇ* ਕਿਤੇ ਥਾਂ ਨਾ ਮਿਲੇ,+
ਬੁਰਾਈ ਹਿੰਸਕ ਲੋਕਾਂ ਦਾ ਪਿੱਛਾ ਕਰ ਕੇ ਉਨ੍ਹਾਂ ਨੂੰ ਜਾਨੋਂ ਮਾਰ ਮੁਕਾਏ।
12 ਮੈਂ ਜਾਣਦਾ ਹਾਂ ਕਿ ਯਹੋਵਾਹ ਦੱਬੇ-ਕੁਚਲੇ ਲੋਕਾਂ ਦੀ ਪੈਰਵੀ ਕਰੇਗਾ
ਅਤੇ ਗ਼ਰੀਬਾਂ ਨੂੰ ਇਨਸਾਫ਼ ਦਿਵਾਏਗਾ।+
ਦਾਊਦ ਦਾ ਜ਼ਬੂਰ।
141 ਹੇ ਯਹੋਵਾਹ, ਮੈਂ ਤੈਨੂੰ ਪੁਕਾਰਦਾ ਹਾਂ।+
ਮੇਰੀ ਮਦਦ ਕਰਨ ਲਈ ਛੇਤੀ-ਛੇਤੀ ਆ।+
ਮੇਰੀ ਪੁਕਾਰ ਵੱਲ ਧਿਆਨ ਦੇ।+
2 ਤੇਰੇ ਹਜ਼ੂਰ ਮੇਰੀ ਪ੍ਰਾਰਥਨਾ ਤਿਆਰ ਕੀਤੇ ਗਏ ਧੂਪ ਵਾਂਗ ਹੋਵੇ,+
ਮੇਰੀਆਂ ਫ਼ਰਿਆਦਾਂ* ਸ਼ਾਮ ਨੂੰ ਚੜ੍ਹਾਏ ਜਾਂਦੇ ਅਨਾਜ ਦੇ ਚੜ੍ਹਾਵੇ ਵਾਂਗ ਹੋਣ।+
3 ਹੇ ਯਹੋਵਾਹ, ਮੇਰੇ ਮੂੰਹ ʼਤੇ ਪਹਿਰੇਦਾਰ ਬਿਠਾ,
ਮੇਰੇ ਬੁੱਲ੍ਹਾਂ ਦੇ ਦਰਵਾਜ਼ੇ ʼਤੇ ਪਹਿਰਾ ਲਾ।+
4 ਮੇਰਾ ਦਿਲ ਬੁਰਾਈ ਵੱਲ ਨਾ ਲੱਗਣ ਦੇ+
ਤਾਂਕਿ ਮੈਂ ਦੁਸ਼ਟਾਂ ਦੇ ਨੀਚ ਕੰਮਾਂ ਦਾ ਹਿੱਸੇਦਾਰ ਨਾ ਬਣਾਂ;
ਮੇਰੇ ਦਿਲ ਵਿਚ ਉਨ੍ਹਾਂ ਦੇ ਪਕਵਾਨਾਂ ਦਾ ਕਦੀ ਲਾਲਚ ਨਾ ਆਵੇ।
5 ਜੇ ਧਰਮੀ ਮੈਨੂੰ ਮਾਰੇ, ਤਾਂ ਇਹ ਉਸ ਦੇ ਅਟੱਲ ਪਿਆਰ ਦਾ ਸਬੂਤ ਹੋਵੇਗਾ;+
ਜੇ ਉਹ ਮੈਨੂੰ ਤਾੜਨਾ ਦੇਵੇ, ਤਾਂ ਇਹ ਮੇਰੇ ਸਿਰ ਲਈ ਤੇਲ ਵਾਂਗ ਹੋਵੇਗਾ+
ਜਿਸ ਨੂੰ ਮੇਰਾ ਸਿਰ ਇਨਕਾਰ ਨਹੀਂ ਕਰੇਗਾ।+
ਉਸ ਦੀ ਬਿਪਤਾ ਦੇ ਵੇਲੇ ਵੀ ਮੈਂ ਉਸ ਲਈ ਪ੍ਰਾਰਥਨਾ ਕਰਦਾ ਰਹਾਂਗਾ।
6 ਭਾਵੇਂ ਉਨ੍ਹਾਂ ਦੇ ਨਿਆਂਕਾਰਾਂ ਨੂੰ ਉੱਚੀ ਚੋਟੀ ਤੋਂ ਥੱਲੇ ਸੁੱਟਿਆ ਜਾਂਦਾ ਹੈ,
ਫਿਰ ਵੀ ਲੋਕ ਮੇਰੀਆਂ ਗੱਲਾਂ ਵੱਲ ਧਿਆਨ ਦੇਣਗੇ ਕਿਉਂਕਿ ਇਹ ਦਿਲ ਨੂੰ ਭਾਉਂਦੀਆਂ ਹਨ।
7 ਜਿਵੇਂ ਕੋਈ ਹਲ਼ ਵਾਹ ਕੇ ਮਿੱਟੀ ਦੇ ਢੇਲੇ ਤੋੜਦਾ ਹੈ,
ਉਸੇ ਤਰ੍ਹਾਂ ਸਾਡੀਆਂ ਹੱਡੀਆਂ ਕਬਰ* ਦੇ ਮੂੰਹ ʼਤੇ ਖਿਲਾਰੀਆਂ ਗਈਆਂ ਹਨ।
8 ਪਰ ਹੇ ਸਾਰੇ ਜਹਾਨ ਦੇ ਮਾਲਕ ਯਹੋਵਾਹ, ਮੇਰੀਆਂ ਅੱਖਾਂ ਤੇਰੇ ʼਤੇ ਲੱਗੀਆਂ ਰਹਿੰਦੀਆਂ ਹਨ।+
ਮੈਂ ਤੇਰੇ ਕੋਲ ਪਨਾਹ ਲਈ ਹੈ।
ਮੇਰੀ ਜਾਨ ਨਾ ਲੈ।
9 ਦੁਸ਼ਟਾਂ ਨੇ ਮੇਰੇ ਲਈ ਜੋ ਫੰਦਾ ਲਾਇਆ ਹੈ, ਉਸ ਤੋਂ ਮੈਨੂੰ ਬਚਾ,
ਹਾਂ, ਉਨ੍ਹਾਂ ਦੀਆਂ ਫਾਹੀਆਂ ਤੋਂ ਮੇਰੀ ਰਾਖੀ ਕਰ।
10 ਦੁਸ਼ਟ ਆਪਣੇ ਹੀ ਜਾਲ਼ ਵਿਚ ਫਸ ਜਾਣਗੇ,+
ਪਰ ਮੈਂ ਬਚ ਨਿਕਲਾਂਗਾ।
ਦਾਊਦ ਦਾ ਮਸਕੀਲ* ਜਦੋਂ ਉਹ ਇਕ ਗੁਫਾ ਵਿਚ ਲੁਕਿਆ ਹੋਇਆ ਸੀ।+ ਇਕ ਪ੍ਰਾਰਥਨਾ।
142 ਮੈਂ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਮਦਦ ਲਈ ਪੁਕਾਰਾਂਗਾ;+
ਮੈਂ ਉੱਚੀ ਆਵਾਜ਼ ਵਿਚ ਯਹੋਵਾਹ ਨੂੰ ਮਿਹਰ ਲਈ ਫ਼ਰਿਆਦ ਕਰਾਂਗਾ।
2 ਮੈਂ ਉਸ ਅੱਗੇ ਆਪਣਾ ਦੁੱਖ ਫਰੋਲਦਾ ਹਾਂ;
ਮੈਂ ਉਸ ਨੂੰ ਆਪਣੀ ਚਿੰਤਾ ਦੱਸਦਾ ਹਾਂ+
3 ਜਦੋਂ ਮੈਂ ਨਿਰਾਸ਼ਾ ਵਿਚ ਡੁੱਬ ਜਾਂਦਾ ਹਾਂ।
ਫਿਰ ਤੂੰ ਕਦਮ-ਕਦਮ ਤੇ ਮੇਰੀ ਰਾਖੀ ਕਰਦਾ ਹੈਂ।+
ਮੈਂ ਜਿਸ ਰਾਹ ਵੀ ਜਾਂਦਾ ਹਾਂ,
ਮੇਰੇ ਦੁਸ਼ਮਣ ਉੱਥੇ ਮੈਨੂੰ ਫਸਾਉਣ ਲਈ ਫੰਦਾ ਲੁਕਾਉਂਦੇ ਹਨ।
5 ਹੇ ਯਹੋਵਾਹ, ਮੈਂ ਮਦਦ ਲਈ ਤੈਨੂੰ ਪੁਕਾਰਦਾ ਹਾਂ।
6 ਮਦਦ ਲਈ ਮੇਰੀ ਦੁਹਾਈ ਵੱਲ ਧਿਆਨ ਦੇ,
ਮੇਰੀ ਜਾਨ ਖ਼ਤਰੇ ਵਿਚ ਹੈ।
ਮੈਨੂੰ ਜ਼ਾਲਮਾਂ ਤੋਂ ਬਚਾ+
ਕਿਉਂਕਿ ਉਹ ਮੇਰੇ ਤੋਂ ਜ਼ਿਆਦਾ ਤਾਕਤਵਰ ਹਨ।
7 ਮੈਨੂੰ ਭੋਰੇ ਵਿੱਚੋਂ ਬਾਹਰ ਕੱਢ
ਤਾਂਕਿ ਮੈਂ ਤੇਰੇ ਨਾਂ ਦੀ ਮਹਿਮਾ ਕਰਾਂ।
ਧਰਮੀ ਮੇਰੇ ਆਲੇ-ਦੁਆਲੇ ਇਕੱਠੇ ਹੋਣ
ਕਿਉਂਕਿ ਤੂੰ ਮੇਰੇ ʼਤੇ ਦਇਆ ਕਰਦਾ ਹੈਂ।
ਦਾਊਦ ਦਾ ਜ਼ਬੂਰ।
ਤੂੰ ਵਫ਼ਾਦਾਰ ਅਤੇ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਜਵਾਬ ਦੇ।
3 ਦੁਸ਼ਮਣ ਮੇਰਾ ਪਿੱਛਾ ਕਰਦੇ ਹਨ;
ਉਨ੍ਹਾਂ ਨੇ ਮੇਰੀ ਜਾਨ ਆਪਣੇ ਪੈਰਾਂ ਹੇਠ ਮਿੱਧ ਦਿੱਤੀ ਹੈ।
ਉਨ੍ਹਾਂ ਨੇ ਮੈਨੂੰ ਹਨੇਰੇ ਵਿਚ ਰਹਿਣ ਲਈ ਮਜਬੂਰ ਕੀਤਾ ਹੈ,
ਉਨ੍ਹਾਂ ਲੋਕਾਂ ਵਾਂਗ ਜਿਹੜੇ ਬਹੁਤ ਚਿਰ ਪਹਿਲਾਂ ਮਰ ਚੁੱਕੇ ਹਨ।
5 ਮੈਂ ਪੁਰਾਣੇ ਦਿਨਾਂ ਨੂੰ ਯਾਦ ਕਰਦਾ ਹਾਂ;
ਮੈਂ ਤੇਰੇ ਸਾਰੇ ਕੰਮਾਂ ʼਤੇ ਮਨਨ ਕਰਦਾ ਹਾਂ;+
ਮੈਂ ਤੇਰੇ ਹੱਥਾਂ ਦੇ ਕੰਮਾਂ ʼਤੇ ਖ਼ੁਸ਼ੀ-ਖ਼ੁਸ਼ੀ ਸੋਚ-ਵਿਚਾਰ* ਕਰਦਾ ਹਾਂ।
6 ਮੈਂ ਤੇਰੇ ਅੱਗੇ ਆਪਣੇ ਹੱਥ ਫੈਲਾਉਂਦਾ ਹਾਂ;
ਜਿਵੇਂ ਸੁੱਕੀ ਜ਼ਮੀਨ ਪਾਣੀ ਲਈ ਤਰਸਦੀ ਹੈ, ਤਿਵੇਂ ਮੈਂ ਤੇਰੇ ਲਈ ਤਰਸਦਾ ਹਾਂ।+ (ਸਲਹ)
8 ਮੈਨੂੰ ਸਵੇਰ ਨੂੰ ਆਪਣੇ ਅਟੱਲ ਪਿਆਰ ਬਾਰੇ ਸੁਣਾ
ਕਿਉਂਕਿ ਮੈਂ ਤੇਰੇ ʼਤੇ ਭਰੋਸਾ ਰੱਖਿਆ ਹੈ।
ਮੈਨੂੰ ਦੱਸ ਕਿ ਮੈਂ ਕਿਸ ਰਾਹ ʼਤੇ ਚੱਲਾਂ+
ਕਿਉਂਕਿ ਮੈਂ ਤੇਰੇ ਕੋਲ ਆਇਆ ਹਾਂ।
9 ਹੇ ਯਹੋਵਾਹ, ਮੈਨੂੰ ਦੁਸ਼ਮਣਾਂ ਤੋਂ ਬਚਾ।
ਮੈਂ ਤੇਰੇ ਸਾਏ ਹੇਠ ਆਇਆ ਹਾਂ।+
ਤੂੰ ਚੰਗਾ ਹੈਂ;
ਆਪਣੀ ਪਵਿੱਤਰ ਸ਼ਕਤੀ ਨਾਲ ਪੱਧਰੀ ਜ਼ਮੀਨ ʼਤੇ* ਮੇਰੀ ਅਗਵਾਈ ਕਰ।
11 ਹੇ ਯਹੋਵਾਹ, ਆਪਣੇ ਨਾਂ ਦੀ ਖ਼ਾਤਰ ਮੈਨੂੰ ਜੀਉਂਦਾ ਰੱਖ।
ਤੂੰ ਨਿਆਂ-ਪਸੰਦ ਪਰਮੇਸ਼ੁਰ ਹੈਂ, ਇਸ ਕਰਕੇ ਮੈਨੂੰ ਬਿਪਤਾ ਵਿੱਚੋਂ ਕੱਢ।+
12 ਆਪਣੇ ਅਟੱਲ ਪਿਆਰ ਕਰਕੇ ਮੇਰੇ ਦੁਸ਼ਮਣਾਂ ਨੂੰ ਖ਼ਤਮ ਕਰ* ਦੇ;+
ਮੈਨੂੰ ਸਤਾਉਣ ਵਾਲਿਆਂ ਨੂੰ ਨਾਸ਼ ਕਰ ਦੇ+
ਕਿਉਂਕਿ ਮੈਂ ਤੇਰਾ ਸੇਵਕ ਹਾਂ।+
ਦਾਊਦ ਦਾ ਜ਼ਬੂਰ।
144 ਮੇਰੀ ਚਟਾਨ,+ ਯਹੋਵਾਹ ਦੀ ਮਹਿਮਾ ਹੋਵੇ
ਜਿਹੜਾ ਮੇਰੇ ਹੱਥਾਂ ਨੂੰ ਯੁੱਧ ਕਰਨਾ
ਅਤੇ ਮੇਰੀਆਂ ਉਂਗਲਾਂ ਨੂੰ ਲੜਾਈ ਕਰਨੀ ਸਿਖਾਉਂਦਾ ਹੈ।+
2 ਉਹ ਮੇਰਾ ਅਟੱਲ ਪਿਆਰ ਅਤੇ ਮੇਰਾ ਕਿਲਾ ਹੈ,
ਉਹ ਮੇਰੀ ਮਜ਼ਬੂਤ ਪਨਾਹ,* ਮੇਰਾ ਛੁਡਾਉਣ ਵਾਲਾ ਅਤੇ ਮੇਰੀ ਢਾਲ ਹੈ,
ਮੈਂ ਉਸ ਦੀ ਛਤਰ-ਛਾਇਆ ਹੇਠ ਆਇਆ ਹਾਂ,+
ਉਹ ਕੌਮਾਂ ਨੂੰ ਮੇਰੇ ਅਧੀਨ ਕਰਦਾ ਹੈ।+
3 ਹੇ ਯਹੋਵਾਹ, ਇਨਸਾਨ ਕੀ ਹੈ ਕਿ ਤੂੰ ਉਸ ਦੀ ਪਰਵਾਹ ਕਰੇਂ,
ਮਰਨਹਾਰ ਮਨੁੱਖ ਦਾ ਪੁੱਤਰ ਕੀ ਹੈ ਕਿ ਤੂੰ ਉਸ ਵੱਲ ਧਿਆਨ ਦੇਵੇਂ?+
7 ਸਵਰਗ ਤੋਂ ਆਪਣਾ ਹੱਥ ਵਧਾ
ਅਤੇ ਠਾਠਾਂ ਮਾਰਦੇ ਪਾਣੀ ਤੋਂ
ਅਤੇ ਪਰਦੇਸੀਆਂ ਦੇ ਹੱਥੋਂ* ਮੈਨੂੰ ਬਚਾ+
8 ਜਿਨ੍ਹਾਂ ਦੀ ਜ਼ਬਾਨ ʼਤੇ ਝੂਠ ਰਹਿੰਦਾ ਹੈ
ਅਤੇ ਜਿਹੜੇ ਆਪਣਾ ਸੱਜਾ ਹੱਥ ਚੁੱਕ ਕੇ ਝੂਠੀ ਸਹੁੰ ਖਾਂਦੇ ਹਨ।*
9 ਹੇ ਪਰਮੇਸ਼ੁਰ, ਮੈਂ ਤੇਰੇ ਲਈ ਇਕ ਨਵਾਂ ਗੀਤ ਗਾਵਾਂਗਾ।+
ਮੈਂ ਦਸ ਤਾਰਾਂ ਵਾਲਾ ਸਾਜ਼ ਵਜਾ ਕੇ ਤੇਰਾ ਗੁਣਗਾਨ ਕਰਾਂਗਾ
10 ਕਿਉਂਕਿ ਤੂੰ ਰਾਜਿਆਂ ਨੂੰ ਜਿੱਤ* ਦਿਵਾਉਂਦਾ ਹੈ+
ਅਤੇ ਆਪਣੇ ਸੇਵਕ ਦਾਊਦ ਨੂੰ ਮਾਰੂ ਤਲਵਾਰ ਤੋਂ ਬਚਾਉਂਦਾ ਹੈ।+
11 ਪਰਦੇਸੀਆਂ ਦੇ ਹੱਥੋਂ ਮੈਨੂੰ ਬਚਾ,
ਜਿਨ੍ਹਾਂ ਦੀ ਜ਼ਬਾਨ ʼਤੇ ਝੂਠ ਰਹਿੰਦਾ ਹੈ
ਅਤੇ ਜਿਹੜੇ ਆਪਣਾ ਸੱਜਾ ਹੱਥ ਚੁੱਕ ਕੇ ਝੂਠੀ ਸਹੁੰ ਖਾਂਦੇ ਹਨ।
12 ਫਿਰ ਸਾਡੇ ਪੁੱਤਰ ਬੂਟਿਆਂ ਵਾਂਗ ਹੋਣਗੇ ਜੋ ਤੇਜ਼ੀ ਨਾਲ ਵਧਦੇ ਹਨ
ਅਤੇ ਸਾਡੀਆਂ ਧੀਆਂ ਮਹਿਲ ਵਿਚ ਸਜਾਵਟੀ ਥੰਮ੍ਹਾਂ ਵਰਗੀਆਂ ਹੋਣਗੀਆਂ।
13 ਸਾਡੇ ਭੰਡਾਰ ਹਰ ਤਰ੍ਹਾਂ ਦੀ ਪੈਦਾਵਾਰ ਨਾਲ ਭਰ ਜਾਣਗੇ;
ਸਾਡੀਆਂ ਭੇਡਾਂ-ਬੱਕਰੀਆਂ ਦੀ ਗਿਣਤੀ ਵਧ ਕੇ ਹਜ਼ਾਰਾਂ-ਲੱਖਾਂ ਹੋ ਜਾਵੇਗੀ।
14 ਸਾਡੀਆਂ ਸੂਣ ਵਾਲੀਆਂ ਗਾਂਵਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਅਤੇ ਨਾ ਹੀ ਉਨ੍ਹਾਂ ਦਾ ਗਰਭ ਡਿਗੇਗਾ;
ਸਾਡੇ ਚੌਂਕਾਂ ਵਿਚ ਰੋਣ-ਕੁਰਲਾਉਣ ਦੀ ਆਵਾਜ਼ ਨਹੀਂ ਸੁਣਾਈ ਦੇਵੇਗੀ।
15 ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਨਾਲ ਇਸ ਤਰ੍ਹਾਂ ਹੁੰਦਾ ਹੈ!
ਖ਼ੁਸ਼ ਹਨ ਉਹ ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ!+
ਦਾਊਦ ਦਾ ਜ਼ਬੂਰ ਜਿਸ ਵਿਚ ਉਹ ਮਹਿਮਾ ਕਰਦਾ ਹੈ।
א [ਅਲਫ਼]
ב [ਬੇਥ]
ג [ਗਿਮਲ]
ד [ਦਾਲਥ]
ה [ਹੇ]
5 ਉਹ ਤੇਰੀ ਮਹਿਮਾ, ਪ੍ਰਤਾਪ ਅਤੇ ਸ਼ਾਨੋ-ਸ਼ੌਕਤ ਬਾਰੇ ਗੱਲਾਂ ਕਰਨਗੇ+
ਅਤੇ ਮੈਂ ਤੇਰੇ ਹੈਰਾਨੀਜਨਕ ਕੰਮਾਂ ʼਤੇ ਸੋਚ-ਵਿਚਾਰ ਕਰਾਂਗਾ।
ו [ਵਾਉ]
ז [ਜ਼ਾਇਨ]
7 ਉਹ ਤੇਰੀ ਬੇਅੰਤ ਭਲਾਈ ਨੂੰ ਯਾਦ ਕਰਨਗੇ ਅਤੇ ਖ਼ੁਸ਼ੀ-ਖ਼ੁਸ਼ੀ ਉਸ ਬਾਰੇ ਦੱਸਣਗੇ+
ਅਤੇ ਤੇਰੇ ਨਿਆਂ ਕਰਕੇ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨਗੇ।+
ח [ਹੇਥ]
ט [ਟੇਥ]
י [ਯੋਧ]
כ [ਕਾਫ਼]
מ [ਮੀਮ]
13 ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਰਾਜ ਹੈ
ਅਤੇ ਤੇਰੀ ਹਕੂਮਤ ਪੀੜ੍ਹੀਓ-ਪੀੜ੍ਹੀ ਰਹੇਗੀ।+
ס [ਸਾਮਕ]
ע [ਆਇਨ]
פ [ਪੇ]
צ [ਸਾਦੇ]
ק [ਕੋਫ਼]
ר [ਰੇਸ਼]
19 ਜਿਹੜੇ ਉਸ ਦਾ ਡਰ ਮੰਨਦੇ ਹਨ, ਉਹ ਉਨ੍ਹਾਂ ਦੀ ਇੱਛਾ ਪੂਰੀ ਕਰਦਾ ਹੈ;+
ਉਹ ਮਦਦ ਲਈ ਉਨ੍ਹਾਂ ਦੀ ਦੁਹਾਈ ਸੁਣਦਾ ਹੈ ਅਤੇ ਉਨ੍ਹਾਂ ਨੂੰ ਬਚਾਉਂਦਾ ਹੈਂ।+
ש [ਸ਼ੀਨ]
20 ਯਹੋਵਾਹ ਉਨ੍ਹਾਂ ਸਾਰਿਆਂ ਦੀ ਹਿਫਾਜ਼ਤ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ,+
ਪਰ ਉਹ ਸਾਰੇ ਦੁਸ਼ਟਾਂ ਨੂੰ ਨਾਸ਼ ਕਰ ਦੇਵੇਗਾ।+
ת [ਤਾਉ]
ਮੇਰਾ ਤਨ-ਮਨ ਯਹੋਵਾਹ ਦੀ ਮਹਿਮਾ ਕਰੇ।+
2 ਮੈਂ ਜ਼ਿੰਦਗੀ ਭਰ ਯਹੋਵਾਹ ਦੀ ਮਹਿਮਾ ਕਰਾਂਗਾ।
ਮੈਂ ਜਦ ਤਕ ਜੀਉਂਦਾ ਰਹਾਂਗਾ, ਮੈਂ ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*
5 ਖ਼ੁਸ਼ ਹੈ ਉਹ ਇਨਸਾਨ ਜਿਸ ਦਾ ਮਦਦਗਾਰ ਯਾਕੂਬ ਦਾ ਪਰਮੇਸ਼ੁਰ ਹੈ,+
ਜਿਹੜਾ ਆਪਣੇ ਪਰਮੇਸ਼ੁਰ ਯਹੋਵਾਹ ਉੱਤੇ ਉਮੀਦ ਲਾਉਂਦਾ ਹੈ+
6 ਜੋ ਆਕਾਸ਼ ਅਤੇ ਧਰਤੀ ਦਾ ਸਿਰਜਣਹਾਰ ਹੈ,
ਨਾਲੇ ਸਮੁੰਦਰ ਅਤੇ ਇਨ੍ਹਾਂ ਵਿਚਲੀਆਂ ਸਾਰੀਆਂ ਚੀਜ਼ਾਂ ਦਾ ਵੀ+
ਅਤੇ ਜਿਹੜਾ ਹਮੇਸ਼ਾ ਵਫ਼ਾਦਾਰ ਰਹਿੰਦਾ ਹੈ।+
7 ਉਹ ਉਨ੍ਹਾਂ ਲੋਕਾਂ ਦਾ ਨਿਆਂ ਕਰਦਾ ਹੈ ਜਿਨ੍ਹਾਂ ਨਾਲ ਠੱਗੀ ਹੁੰਦੀ ਹੈ,
ਉਹ ਭੁੱਖਿਆਂ ਨੂੰ ਰੋਟੀ ਦਿੰਦਾ ਹੈ।+
ਯਹੋਵਾਹ ਕੈਦੀਆਂ ਨੂੰ ਆਜ਼ਾਦ ਕਰਦਾ ਹੈ।+
8 ਯਹੋਵਾਹ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹਦਾ ਹੈ;+
ਯਹੋਵਾਹ ਦੁੱਖਾਂ ਦੇ ਬੋਝ ਹੇਠ ਦੱਬੇ ਹੋਇਆਂ ਨੂੰ ਸੰਭਾਲਦਾ ਹੈ;+
ਯਹੋਵਾਹ ਧਰਮੀਆਂ ਨੂੰ ਪਿਆਰ ਕਰਦਾ ਹੈ।
10 ਯਹੋਵਾਹ ਹਮੇਸ਼ਾ-ਹਮੇਸ਼ਾ ਲਈ ਰਾਜਾ ਰਹੇਗਾ,+
ਹੇ ਸੀਓਨ, ਤੇਰਾ ਪਰਮੇਸ਼ੁਰ ਪੀੜ੍ਹੀਓ-ਪੀੜ੍ਹੀ ਰਾਜਾ ਰਹੇਗਾ।
ਯਾਹ ਦੀ ਮਹਿਮਾ ਕਰੋ!*
ਆਪਣੇ ਪਰਮੇਸ਼ੁਰ ਦਾ ਗੁਣਗਾਨ ਕਰਨਾ* ਚੰਗਾ ਹੈ;
ਉਸ ਦੀ ਮਹਿਮਾ ਕਰ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ!
ਉਸ ਦੀ ਮਹਿਮਾ ਕਰਨੀ ਸਹੀ ਹੈ!+
3 ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ;
ਉਹ ਉਨ੍ਹਾਂ ਦੇ ਜ਼ਖ਼ਮਾਂ ʼਤੇ ਪੱਟੀਆਂ ਬੰਨ੍ਹਦਾ ਹੈ।
7 ਗੀਤ ਗਾ ਕੇ ਯਹੋਵਾਹ ਦਾ ਧੰਨਵਾਦ ਕਰੋ;
ਰਬਾਬ ਵਜਾ ਕੇ ਸਾਡੇ ਪਰਮੇਸ਼ੁਰ ਦਾ ਗੁਣਗਾਨ ਕਰੋ,
8 ਜਿਹੜਾ ਆਕਾਸ਼ ਨੂੰ ਬੱਦਲਾਂ ਨਾਲ ਕੱਜਦਾ ਹੈ,
ਜਿਹੜਾ ਧਰਤੀ ʼਤੇ ਮੀਂਹ ਵਰ੍ਹਾਉਂਦਾ ਹੈ,+
ਜਿਹੜਾ ਪਹਾੜਾਂ ਉੱਤੇ ਘਾਹ ਉਗਾਉਂਦਾ ਹੈ।+
10 ਉਸ ਨੂੰ ਘੋੜੇ ਦੀ ਤਾਕਤ ਤੋਂ ਖ਼ੁਸ਼ੀ ਨਹੀਂ ਹੁੰਦੀ;+
ਨਾ ਹੀ ਉਹ ਆਦਮੀ ਦੀਆਂ ਮਜ਼ਬੂਤ ਲੱਤਾਂ ਤੋਂ ਪ੍ਰਭਾਵਿਤ ਹੁੰਦਾ ਹੈ।+
11 ਯਹੋਵਾਹ ਉਨ੍ਹਾਂ ਲੋਕਾਂ ਤੋਂ ਖ਼ੁਸ਼ ਹੁੰਦਾ ਹੈ ਜਿਹੜੇ ਉਸ ਤੋਂ ਡਰਦੇ ਹਨ,+
ਜਿਹੜੇ ਉਸ ਦੇ ਅਟੱਲ ਪਿਆਰ ʼਤੇ ਉਮੀਦ ਲਾਉਂਦੇ ਹਨ।+
12 ਹੇ ਯਰੂਸ਼ਲਮ, ਯਹੋਵਾਹ ਦੀ ਵਡਿਆਈ ਕਰ,
ਹੇ ਸੀਓਨ, ਆਪਣੇ ਪਰਮੇਸ਼ੁਰ ਦੀ ਮਹਿਮਾ ਕਰ।
13 ਉਹ ਤੇਰੇ ਸ਼ਹਿਰ ਦੇ ਦਰਵਾਜ਼ਿਆਂ ਦੇ ਕੁੰਡੇ ਮਜ਼ਬੂਤ ਬਣਾਉਂਦਾ ਹੈ;
ਉਹ ਤੇਰੇ ਪੁੱਤਰਾਂ ਨੂੰ ਬਰਕਤਾਂ ਦਿੰਦਾ ਹੈ।
15 ਉਹ ਧਰਤੀ ʼਤੇ ਆਪਣਾ ਹੁਕਮ ਘੱਲਦਾ ਹੈ;
ਉਸ ਦਾ ਬਚਨ ਫੁਰਤੀ ਨਾਲ ਜਾਂਦਾ ਹੈ।
17 ਉਹ ਰੋਟੀ ਦੇ ਟੁਕੜਿਆਂ ਵਾਂਗ ਗੜੇ* ਵਰ੍ਹਾਉਂਦਾ ਹੈ।+
ਕੌਣ ਉਸ ਦੀ ਠੰਢ ਨੂੰ ਬਰਦਾਸ਼ਤ ਕਰ ਸਕਦਾ ਹੈ?+
18 ਉਹ ਆਪਣਾ ਬਚਨ ਘੱਲਦਾ ਹੈ ਜਿਸ ਕਰਕੇ ਬਰਫ਼ ਪਿਘਲ ਜਾਂਦੀ ਹੈ।
ਉਹ ਹਵਾ ਵਗਾਉਂਦਾ ਹੈ+ ਜਿਸ ਕਰਕੇ ਪਾਣੀ ਵਹਿੰਦੇ ਹਨ।
148 ਯਾਹ ਦੀ ਮਹਿਮਾ ਕਰੋ!*
ਆਕਾਸ਼ਾਂ ਤੋਂ ਯਹੋਵਾਹ ਦੀ ਮਹਿਮਾ ਕਰੋ;+
ਉਚਾਈਆਂ ਵਿਚ ਉਸ ਦੀ ਮਹਿਮਾ ਕਰੋ।
2 ਹੇ ਉਸ ਦੇ ਸਾਰੇ ਦੂਤੋ, ਉਸ ਦੀ ਮਹਿਮਾ ਕਰੋ।+
ਹੇ ਉਸ ਦੇ ਸਾਰੇ ਫ਼ੌਜੀਓ, ਉਸ ਦੀ ਮਹਿਮਾ ਕਰੋ।+
3 ਹੇ ਸੂਰਜ ਅਤੇ ਚੰਦ, ਉਸ ਦੀ ਮਹਿਮਾ ਕਰੋ।
ਹੇ ਸਾਰੇ ਚਮਕਦੇ ਤਾਰਿਓ, ਉਸ ਦੀ ਮਹਿਮਾ ਕਰੋ।+
4 ਹੇ ਸਭ ਤੋਂ ਉੱਚੇ ਆਕਾਸ਼ੋ ਅਤੇ ਬੱਦਲੋ,
ਉਸ ਦੀ ਮਹਿਮਾ ਕਰੋ।
5 ਉਹ ਯਹੋਵਾਹ ਦੇ ਨਾਂ ਦੀ ਮਹਿਮਾ ਕਰਨ
ਕਿਉਂਕਿ ਉਸ ਨੇ ਹੁਕਮ ਦਿੱਤਾ ਅਤੇ ਉਹ ਸਿਰਜੇ ਗਏ।+
7 ਧਰਤੀ ਤੋਂ ਯਹੋਵਾਹ ਦੀ ਮਹਿਮਾ ਕਰਨ,
ਵੱਡੇ ਸਮੁੰਦਰੀ ਜੀਵ-ਜੰਤੂ ਅਤੇ ਸਾਰੇ ਡੂੰਘੇ ਪਾਣੀ,
8 ਬਿਜਲੀ ਅਤੇ ਗੜੇ, ਬਰਫ਼ ਅਤੇ ਕਾਲੀਆਂ ਘਟਾਵਾਂ,
ਤੂਫ਼ਾਨੀ ਹਵਾਵਾਂ ਜੋ ਉਸ ਦਾ ਹੁਕਮ ਪੂਰਾ ਕਰਦੀਆਂ ਹਨ,+
ਫਲਦਾਰ ਦਰਖ਼ਤ ਅਤੇ ਸਾਰੇ ਦਿਆਰ,+
10 ਜੰਗਲੀ ਜਾਨਵਰ+ ਅਤੇ ਸਾਰੇ ਪਾਲਤੂ ਪਸ਼ੂ,
ਸਾਰੇ ਘਿਸਰਨ ਵਾਲੇ ਜੀਵ-ਜੰਤੂ ਅਤੇ ਪੰਛੀ,
11 ਧਰਤੀ ਦੇ ਰਾਜੇ ਅਤੇ ਸਾਰੀਆਂ ਕੌਮਾਂ,
ਹਾਕਮ ਅਤੇ ਧਰਤੀ ਦੇ ਸਾਰੇ ਨਿਆਂਕਾਰ,+
ਬੁੱਢੇ ਤੇ ਜਵਾਨ,
ਤੁਸੀਂ ਸਾਰੇ ਰਲ਼ ਕੇ ਉਸ ਦੀ ਮਹਿਮਾ ਕਰੋ।
ਉਸ ਦੀ ਸ਼ਾਨੋ-ਸ਼ੌਕਤ ਧਰਤੀ ਅਤੇ ਆਕਾਸ਼ ਤੋਂ ਵੀ ਉੱਪਰ ਹੈ।+
14 ਉਹ ਆਪਣੇ ਲੋਕਾਂ ਦੀ ਤਾਕਤ* ਵਧਾਵੇਗਾ
ਤਾਂਕਿ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ,
ਹਾਂ, ਇਜ਼ਰਾਈਲ ਦੇ ਪੁੱਤਰਾਂ ਦੀ ਵਡਿਆਈ ਹੋਵੇ ਜੋ ਉਸ ਦੇ ਕਰੀਬ ਹਨ।
ਯਾਹ ਦੀ ਮਹਿਮਾ ਕਰੋ!*
149 ਯਾਹ ਦੀ ਮਹਿਮਾ ਕਰੋ!*
4 ਯਹੋਵਾਹ ਆਪਣੇ ਲੋਕਾਂ ਤੋਂ ਖ਼ੁਸ਼ ਹੁੰਦਾ ਹੈ।+
ਉਹ ਹਲੀਮ* ਲੋਕਾਂ ਨੂੰ ਬਚਾ ਕੇ ਉਨ੍ਹਾਂ ਦੀ ਸ਼ੋਭਾ ਵਧਾਉਂਦਾ ਹੈ।+
5 ਵਫ਼ਾਦਾਰ ਲੋਕ ਆਦਰ-ਮਾਣ ਮਿਲਣ ʼਤੇ ਖ਼ੁਸ਼ ਹੋਣ;
ਉਹ ਬਿਸਤਰਿਆਂ ʼਤੇ ਲੰਮੇ ਪਿਆਂ ਖ਼ੁਸ਼ੀ ਨਾਲ ਜੈ-ਜੈ ਕਾਰ ਕਰਨ।+
6 ਉਨ੍ਹਾਂ ਦੀ ਜ਼ਬਾਨ ʼਤੇ ਪਰਮੇਸ਼ੁਰ ਦੀ ਮਹਿਮਾ ਦੇ ਗੀਤ ਹੋਣ
ਅਤੇ ਹੱਥ ਵਿਚ ਦੋ ਧਾਰੀ ਤਲਵਾਰ ਹੋਵੇ
7 ਜਿਸ ਨਾਲ ਉਹ ਕੌਮਾਂ ਤੋਂ ਬਦਲਾ ਲੈਣ
ਅਤੇ ਦੇਸ਼-ਦੇਸ਼ ਦੇ ਲੋਕਾਂ ਨੂੰ ਸਜ਼ਾ ਦੇਣ
8 ਅਤੇ ਉਨ੍ਹਾਂ ਦੇ ਰਾਜਿਆਂ ਨੂੰ ਬੇੜੀਆਂ ਨਾਲ ਜਕੜਨ
ਅਤੇ ਉਨ੍ਹਾਂ ਦੇ ਉੱਚ ਅਧਿਕਾਰੀਆਂ ਨੂੰ ਲੋਹੇ ਦੀਆਂ ਜ਼ੰਜੀਰਾਂ ਨਾਲ ਬੰਨ੍ਹਣ
9 ਅਤੇ ਉਨ੍ਹਾਂ ਖ਼ਿਲਾਫ਼ ਲਿਖੇ ਸਜ਼ਾ ਦੇ ਹੁਕਮ ਨੂੰ ਪੂਰਾ ਕਰਨ।+
ਇਹ ਸਨਮਾਨ ਉਸ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਮਿਲਿਆ ਹੈ।
ਯਾਹ ਦੀ ਮਹਿਮਾ ਕਰੋ!*
ਪਰਮੇਸ਼ੁਰ ਦੇ ਪਵਿੱਤਰ ਸਥਾਨ ਵਿਚ ਉਸ ਦੀ ਮਹਿਮਾ ਕਰੋ।+
ਆਕਾਸ਼ ਹੇਠ ਉਸ ਦੀ ਮਹਿਮਾ ਕਰੋ ਜੋ ਉਸ ਦੀ ਤਾਕਤ ਦੀ ਗਵਾਹੀ ਦਿੰਦਾ ਹੈ।+
2 ਉਸ ਦੇ ਸ਼ਕਤੀਸ਼ਾਲੀ ਕੰਮਾਂ ਲਈ ਉਸ ਦੀ ਮਹਿਮਾ ਕਰੋ।+
ਉਸ ਦੀ ਬੇਅੰਤ ਮਹਾਨਤਾ ਕਰਕੇ ਉਸ ਦੀ ਮਹਿਮਾ ਕਰੋ।+
3 ਨਰਸਿੰਗਾ ਵਜਾ ਕੇ ਉਸ ਦੀ ਮਹਿਮਾ ਕਰੋ।+
ਤਾਰਾਂ ਵਾਲਾ ਸਾਜ਼ ਅਤੇ ਰਬਾਬ ਵਜਾ ਕੇ ਉਸ ਦੀ ਮਹਿਮਾ ਕਰੋ।+
4 ਡਫਲੀ+ ਵਜਾ ਕੇ ਅਤੇ ਨੱਚ ਕੇ* ਉਸ ਦੀ ਮਹਿਮਾ ਕਰੋ।
ਤਾਰਾਂ ਵਾਲੇ ਸਾਜ਼+ ਅਤੇ ਬੰਸਰੀਆਂ+ ਵਜਾ ਕੇ ਉਸ ਦੀ ਮਹਿਮਾ ਕਰੋ।
5 ਮਧੁਰ ਆਵਾਜ਼ ਵਾਲੇ ਛੈਣੇ ਵਜਾ ਕੇ ਉਸ ਦੀ ਮਹਿਮਾ ਕਰੋ।
ਗੂੰਜਵੀਂ ਆਵਾਜ਼ ਵਾਲੇ ਛੈਣੇ+ ਵਜਾ ਕੇ ਉਸ ਦੀ ਮਹਿਮਾ ਕਰੋ।
6 ਹਰ ਜੀਉਂਦਾ ਪ੍ਰਾਣੀ ਯਾਹ ਦੀ ਮਹਿਮਾ ਕਰੇ।
ਜਾਂ, “ਉਹ ਉਸ ਦੇ ਕਾਨੂੰਨ ʼਤੇ ਮਨਨ ਕਰਦਾ ਹੈ।”
ਜਾਂ, “ਵਿਅਰਥ ਗੱਲ ਉੱਤੇ ਸੋਚ-ਵਿਚਾਰ ਕਰਦੇ।”
ਜਾਂ, “ਮਸੀਹ।”
ਜਾਂ, “ਸਲਾਹ-ਮਸ਼ਵਰਾ ਕਰਦੇ ਹਨ।”
ਜਾਂ, “ਚੇਤਾਵਨੀ ਸੁਣੋ।”
ਇਬ, “ਨੂੰ ਚੁੰਮੋ।”
ਇਬ, “ਉਹ।”
ਜਾਂ, “ਧਾਰਮਿਕਤਾ ਦੇ ਰਾਹ ਤੋਂ ਨਸ਼ਟ ਹੋ ਜਾਓਗੇ।”
ਸ਼ਬਦਾਵਲੀ ਦੇਖੋ।
ਇਬ, “ਖੁੱਲ੍ਹੀ ਜਗ੍ਹਾ ਬਣਾਈਂ।”
ਇਬ, “ਮਨੁੱਖ ਦੇ ਪੁੱਤਰੋ।”
ਜਾਂ, “ਨੂੰ ਮਾਣ ਦੇਵੇਗਾ; ਨੂੰ ਆਪਣੇ ਲਈ ਵੱਖ ਰੱਖੇਗਾ।”
ਸ਼ਬਦਾਵਲੀ ਦੇਖੋ।
ਜਾਂ, “ਪਵਿੱਤਰ ਸਥਾਨ।”
ਸ਼ਬਦਾਵਲੀ ਦੇਖੋ।
ਜਾਂ, “ਦਇਆ।”
ਜਾਂ, “ਤੈਨੂੰ ਯਾਦ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਮੇਰਾ ਬਿਸਤਰਾ ਤੈਰਦਾ ਹੈ।”
ਜਾਂ, “ਬੁੱਢੀਆਂ।”
ਜਾਂ, “ਮਾਤਮ ਦਾ ਗੀਤ।”
ਜਾਂ ਸੰਭਵ ਹੈ, “ਜਦ ਕਿ ਮੈਂ ਉਸ ਦੀ ਜਾਨ ਬਖ਼ਸ਼ ਦਿੱਤੀ ਜੋ ਬਿਨਾਂ ਕਿਸੇ ਕਾਰਨ ਮੇਰਾ ਵਿਰੋਧ ਕਰਦਾ ਹੈ।”
ਜਾਂ, “ਦਿਲਾਂ ਅਤੇ ਗੁਰਦਿਆਂ ਦੀ ਜਾਂਚ ਕਰਦਾ ਹੈ।”
ਜਾਂ, “ਸਖ਼ਤੀ ਨਾਲ ਸਜ਼ਾ ਸੁਣਾਉਂਦਾ ਹੈ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਤੇਰੀ ਸ਼ਾਨੋ-ਸ਼ੌਕਤ ਦੀ ਚਰਚਾ ਆਸਮਾਨਾਂ ਤੋਂ ਵੀ ਉੱਪਰ ਹੁੰਦੀ ਹੈ।”
ਜਾਂ, “ਈਸ਼ਵਰ ਵਰਗਿਆਂ।”
ਸ਼ਬਦਾਵਲੀ ਦੇਖੋ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ, “ਉਪਜਾਊ ਜ਼ਮੀਨ।”
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸ਼ਾਂਤ ਸੁਭਾਅ ਦੇ।”
ਜਾਂ ਸੰਭਵ ਹੈ, “ਲਾਲਚੀ ਇਨਸਾਨ ਆਪਣੇ ਆਪ ਨੂੰ ਬਰਕਤ ਦਿੰਦਾ ਹੈ।”
ਜਾਂ, “ਨੂੰ ਤੁੱਛ ਸਮਝਦਾ ਹੈ।”
ਜਾਂ, “ਮੈਂ ਕਦੇ ਵੀ ਡਾਵਾਂ-ਡੋਲ ਨਹੀਂ ਹੋਵਾਂਗਾ।”
ਇਬ, “ਪੀੜ੍ਹੀਓ-ਪੀੜ੍ਹੀ।”
ਜਾਂ, “ਝਾੜੀਆਂ।”
ਜਾਂ, “ਮਜ਼ਬੂਤ ਪੰਜਿਆਂ।”
ਇਬ, “ਜਿਸ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਇਨਸਾਫ਼ ਦੀਆਂ ਨੀਂਹਾਂ।”
ਜਾਂ, “ਚਮਕਦੀਆਂ।”
ਜਾਂ ਸੰਭਵ ਹੈ, “ਭੱਖਦੇ ਕੋਲੇ ਵਰ੍ਹਾਏਗਾ।”
ਜਾਂ, “ਉਸ ਦੀ ਮਿਹਰ ਪਾਉਣਗੇ।”
ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਜ਼ਮੀਨ ʼਤੇ ਰੱਖੀ ਧਾਤ ਪਿਘਲਾਉਣ ਵਾਲੀ ਭੱਠੀ।”
ਜਾਂ, “ਬੇਅਕਲ।”
ਜਾਂ, “ਸਹੀ ਰਾਹ ʼਤੇ ਚੱਲਦਾ ਹੈ।”
ਜਾਂ, “ਨੂੰ ਸ਼ਰਮਿੰਦਾ ਨਹੀਂ ਕਰਦਾ।”
ਇਬ, “ਸਹੁੰ।”
ਜਾਂ, “ਨਹੀਂ ਡੋਲੇਗਾ।”
ਸ਼ਬਦਾਵਲੀ ਦੇਖੋ।
ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਮੇਰੇ ਗੁਰਦੇ।”
ਜਾਂ, “ਨਹੀਂ ਡੋਲਾਂਗਾ।”
ਇਬ, “ਮੇਰੀ ਮਹਿਮਾ।”
ਜਾਂ, “ਮੇਰਾ ਸਰੀਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਟੋਏ ਵਿਚ ਗਲ਼ਣ ਨਹੀਂ ਦੇਵੇਂਗਾ।”
ਜਾਂ, “ਸੁੱਖ।”
ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਉਹ ਆਪਣੀ ਹੀ ਚਰਬੀ ਨਾਲ ਢਕੇ ਹੋਏ ਹਨ।”
ਜਾਂ, “ਜ਼ਮੀਨ ʼਤੇ ਡੇਗਣ।”
ਜਾਂ, “ਯੁਗ।”
ਜਾਂ, “ਮੇਰਾ ਸ਼ਕਤੀਸ਼ਾਲੀ ਮੁਕਤੀਦਾਤਾ।” ਸ਼ਬਦਾਵਲੀ ਦੇਖੋ।
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਹਵਾ।”
ਜਾਂ, “ਖੁੱਲ੍ਹੀ।”
ਇਬ, “ਘਮੰਡੀ ਅੱਖਾਂ।”
ਜਾਂ, “ਸੰਭਾਲਦਾ।”
ਜਾਂ, “ਗਿੱਟੇ।”
ਜਾਂ, “ਤੂੰ ਮੇਰੇ ਦੁਸ਼ਮਣਾਂ ਦੀ ਪਿੱਠ ਮੈਨੂੰ ਦਿਖਾਏਂਗਾ।”
ਇਬ, “ਚੁੱਪ ਕਰਾ।”
ਜਾਂ, “ਮੁਰਝਾ ਜਾਣਗੇ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ, “ਵੱਡੀਆਂ-ਵੱਡੀਆਂ ਲੜਾਈਆਂ ਜਿਤਾਉਂਦਾ ਹੈ।”
ਇਬ, “ਬੀ।”
ਜਾਂ, “ਵਾਯੂਮੰਡਲ।”
ਜਾਂ ਸੰਭਵ ਹੈ, “ਮਿਣਨ ਵਾਲੀ ਰੱਸੀ ਸਾਰੀ ਧਰਤੀ ʼਤੇ ਪਹੁੰਚਦੀ ਹੈ।”
ਜਾਂ, “ਉਪਜਾਊ ਜ਼ਮੀਨ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਜਾਂ, “ਸ਼ੁੱਧ ਕੀਤੇ ਗਏ।”
ਜਾਂ, “ਜਿੱਤ ਦਿਵਾਉਂਦਾ ਹੈ।”
ਇਬ, “ਦਿਨਾਂ ਦੀ ਲੰਬਾਈ।”
ਜਾਂ, “ਉਹ ਨਹੀਂ ਡੋਲੇਗਾ।”
ਇਬ, “ਉਨ੍ਹਾਂ ਦੇ ਮੂੰਹਾਂ ʼਤੇ।”
ਇਬ, “ਗੀਤ ਗਾ ਕੇ ਅਤੇ ਸੰਗੀਤ ਵਜਾ ਕੇ ਗੁਣਗਾਨ ਕਰਾਂਗੇ।”
ਸ਼ਾਇਦ ਇਹ ਕੋਈ ਧੁਨ ਜਾਂ ਸੰਗੀਤ ਦੀ ਸ਼ੈਲੀ ਸੀ।
ਜਾਂ, “ਸ਼ਰਮਿੰਦਾ ਨਹੀਂ ਕੀਤਾ।”
ਜਾਂ, “ਮੈਂ ਆਦਮੀਆਂ ਲਈ ਕਲੰਕ ਹਾਂ।”
ਇਬ, “ਤੇਰੇ ʼਤੇ ਸੁੱਟਿਆ ਗਿਆ।”
ਇਬ, “ਹੱਥੋਂ।”
ਇਬ, “ਬੀ।”
ਇਬ, “ਬੀ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਤੇਰਾ ਦਿਲ ਹਮੇਸ਼ਾ ਧੜਕਦਾ ਰਹੇ।”
ਇਬ, “ਮੋਟੇ।”
ਇਬ, “ਬੀ।”
ਜਾਂ ਸੰਭਵ ਹੈ, “ਸ਼ਾਂਤ ਪਾਣੀਆਂ ਦੇ ਕੰਢੇ।”
ਇਬ, “ਪਗਡੰਡੀਆਂ।”
ਜਾਂ, “ਤੋਂ ਦਿਲਾਸਾ ਮਿਲਦਾ ਹੈ।”
ਜਾਂ, “ਝੱਸਦਾ।”
ਯਾਨੀ, ਯਹੋਵਾਹ ਦੀ।
ਜਾਂ, “ਉਸ ਦਾ ਨਿਆਂ ਕਰੇਗਾ।”
ਜਾਂ, “ਉੱਠੋ।”
ਜਾਂ, “ਜੋ ਪੁਰਾਣੇ ਜ਼ਮਾਨੇ ਤੋਂ ਹਨ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਨਿਆਂ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਇਬ, “ਬੀ।”
ਜਾਂ, “ਖਰਿਆਈ।”
ਜਾਂ, “ਡੂੰਘੀਆਂ ਭਾਵਨਾਵਾਂ।” ਇਬ, “ਮੇਰੇ ਗੁਰਦਿਆਂ।”
ਜਾਂ, “ਉੱਠਦਾ-ਬੈਠਦਾ।”
ਜਾਂ, “ਆਪਣੀ ਅਸਲੀਅਤ ਲੁਕਾਉਣ ਵਾਲਿਆਂ।”
ਜਾਂ, “ਬੈਠਣ।”
ਜਾਂ, “ਖ਼ੂਨ-ਖ਼ਰਾਬਾ ਕਰਨ ਵਾਲਿਆਂ।”
ਜਾਂ, “ਖਰਿਆਈ।”
ਜਾਂ, “ਖ਼ੂਬਸੂਰਤ।”
ਜਾਂ, “ਪਵਿੱਤਰ ਸਥਾਨ।”
ਜਾਂ, “ਦੇਖ ਕੇ ਮਨਨ ਕਰਾਂ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ, “ਜੀਉਂਦਿਆਂ ਦੇ ਦੇਸ਼ ਵਿਚ।”
ਜਾਂ ਸੰਭਵ ਹੈ, “ਮੈਨੂੰ ਪੱਕੀ ਨਿਹਚਾ ਹੈ ਕਿ ਮੈਂ ਜੀਉਂਦਿਆਂ ਦੇ ਦੇਸ਼ ਵਿਚ ਯਹੋਵਾਹ ਦੀ ਭਲਾਈ ਦੇਖਾਂਗਾ।”
ਜਾਂ, “ਕਬਰ।”
ਜਾਂ, “ਪਵਿੱਤਰ ਸਥਾਨ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
ਜਾਂ, “ਭਗਤੀ ਕਰੋ।”
ਇਬ, “ਪਾਣੀਆਂ।”
ਇਬ, “ਬਹੁਤ ਸਾਰੇ ਪਾਣੀਆਂ।”
ਜ਼ਾਹਰ ਹੈ ਕਿ ਇੱਥੇ ਲਬਾਨੋਨ ਦੇ ਪਹਾੜਾਂ ਦੀ ਗੱਲ ਕੀਤੀ ਗਈ ਹੈ।
ਜਾਂ, “ਆਕਾਸ਼ ਦੇ ਸਮੁੰਦਰਾਂ।”
ਜਾਂ, “ਖਿੱਚਿਆ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਕਬਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਇਬ, “ਉਸ ਦੀ ਪਵਿੱਤਰਤਾ ਦੀ ਯਾਦਗਾਰ।”
ਜਾਂ, “ਕਿਰਪਾ।”
ਜਾਂ “ਮੈਂ ਕਦੇ ਵੀ ਡਾਵਾਂ-ਡੋਲ ਨਹੀਂ ਹੋਵਾਂਗਾ।”
ਜਾਂ, “ਕਿਰਪਾ।”
ਜਾਂ, “ਟੋਏ।”
ਇਬ, “ਮੇਰੀ ਮਹਿਮਾ।”
ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਵਫ਼ਾਦਾਰ ਪਰਮੇਸ਼ੁਰ।”
ਜਾਂ, “ਖੁੱਲ੍ਹੀ।”
ਜਾਂ, “ਮਨੋਂ।”
ਇਬ, “ਮੇਰਾ ਸਮਾਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਜੀਭਾਂ ਦੀ ਲੜਾਈ।”
ਸ਼ਬਦਾਵਲੀ ਦੇਖੋ।
ਜਾਂ, “ਖਿਮਾ ਕੀਤਾ।”
ਜਾਂ, “ਗੁੱਸਾ।”
ਜਾਂ, “ਮੇਰੀ ਜ਼ਿੰਦਗੀ ਦੀ ਨਮੀ ਸੁੱਕ ਗਈ।”
ਜਾਂ, “ਦਸ ਤਾਰਾਂ ਵਾਲੇ ਸਾਜ਼ ʼਤੇ ਸੰਗੀਤ ਵਜਾ ਕੇ ਉਸ ਦਾ ਗੁਣਗਾਨ ਕਰੋ।”
ਇਬ, “ਉਨ੍ਹਾਂ ਦੀ ਸਾਰੀ ਸੈਨਾ।”
ਜਾਂ, “ਖ਼ਿਆਲਾਂ।”
ਜਾਂ, “ਸਲਾਹਾਂ।”
ਜਾਂ, “ਜਾਇਦਾਦ।”
ਜਾਂ, “ਜਿੱਤ।”
ਜਾਂ, “ਸ਼ਾਂਤ ਸੁਭਾਅ ਦੇ।”
ਜਾ, “ਨਿਰਾਸ਼ ਲੋਕਾਂ।”
ਜਾਂ, “ਆਫ਼ਤਾਂ।”
ਜਾਂ, “ਦੋ ਧਾਰੀ ਕੁਹਾੜਾ।”
ਜਾਂ ਸੰਭਵ ਹੈ, “ਦੁਸ਼ਟ ਇਕ ਟਿੱਕੀ ਲਈ ਮਜ਼ਾਕ ਉਡਾਉਂਦੇ ਹਨ।”
ਜਾਂ, “ਅੱਖ ਨਾ ਮਾਰਨ ਦੇ।” ਕਿਸੇ ਪ੍ਰਤੀ ਆਪਣੀ ਘਿਰਣਾ ਜ਼ਾਹਰ ਕਰਨ ਲਈ ਇਸ ਤਰ੍ਹਾਂ ਕੀਤਾ ਜਾਂਦਾ ਸੀ।
ਜਾਂ, “ਉੱਤੇ ਮਨਨ ਕਰੇਗੀ।”
ਇਬ, “ਪਰਮੇਸ਼ੁਰ ਦੇ ਪਹਾੜਾਂ।”
ਜਾਂ, “ਬਚਾਉਂਦਾ।”
ਇਬ, “ਚਰਬੀ।”
ਜਾਂ, “ਗੁੱਸੇ ਵਿਚ ਨਾ ਆ।”
ਜਾਂ, “ਦੇਸ਼ ਵਿਚ।”
ਜਾਂ ਸੰਭਵ ਹੈ, “ਗੁੱਸਾ ਨਾ ਕਰੀਂ ਕਿਉਂਕਿ ਇਸ ਨਾਲ ਨੁਕਸਾਨ ਹੀ ਹੋਵੇਗਾ।”
ਜਾਂ, “ਸ਼ਾਂਤ ਸੁਭਾਅ ਦੇ।”
ਯਾਨੀ, ਪਰਮੇਸ਼ੁਰ।
ਇਬ, “ਨਿਰਦੋਸ਼ ਲੋਕਾਂ ਦੇ ਦਿਨਾਂ ਨੂੰ ਜਾਣਦਾ ਹੈ।”
ਜਾਂ, “ਮਿਹਰਬਾਨ।”
ਜਾਂ, “ਕਾਇਮ ਕਰਦਾ ਹੈ।”
ਜਾਂ, “ਭੋਜਨ।”
ਜਾਂ, “ਧੀਮੀ ਆਵਾਜ਼ ਵਿਚ ਬੁੱਧ ਦੀਆਂ ਗੱਲਾਂ ਕਰਦਾ ਹੈ।”
ਜਾਂ, “ਖਰਿਆਈ ਬਣਾਈ ਰੱਖਣ ਵਾਲੇ।”
ਇਬ, “ਮੇਰੇ ਸਰੀਰ ਦਾ ਕੋਈ ਹਿੱਸਾ ਤੰਦਰੁਸਤ ਨਹੀਂ ਹੈ।”
ਇਬ, “ਮੇਰਾ ਲੱਕ ਤਪਦਾ ਹੈ।”
ਇਬ, “ਜੀਉਂਦੇ।”
ਜਾਂ ਸੰਭਵ ਹੈ, “ਬਿਨਾਂ ਵਜ੍ਹਾ ਮੇਰੇ ਨਾਲ ਦੁਸ਼ਮਣੀ ਰੱਖਣ ਵਾਲੇ ਬਹੁਤ ਹਨ।”
ਸ਼ਬਦਾਵਲੀ ਦੇਖੋ।
ਇਬ, “ਮੇਰਾ ਦਿਲ ਗਰਮ ਹੋ ਗਿਆ।”
ਜਾਂ, “ਹਉਕੇ ਭਰ।”
ਇਬ, “ਚੱਪਾ ਕੁ।”
ਇਬ, “ਰੌਲ਼ਾ-ਰੱਪਾ ਪਾਉਂਦਾ ਹੈ।”
ਜਾਂ, “ਧੀਰਜ ਨਾਲ ਉਡੀਕ ਕੀਤੀ।”
ਜਾਂ, “ਝੁਕ ਕੇ ਮੇਰੀ ਸੁਣੀ।”
ਜਾਂ, “ਟੋਏ ਵਿੱਚੋਂ ਕੱਢਿਆ ਜਿੱਥੇ ਪਾਣੀਆਂ ਦਾ ਸ਼ੋਰ ਸੀ।”
ਜਾਂ, “ਝੂਠੇ ਹਨ।”
ਜਾਂ, “ਤੋਂ ਖ਼ੁਸ਼ ਨਹੀਂ ਹੁੰਦਾ।”
ਇਬ, “ਲਪੇਟਵੀਂ ਪੱਤਰੀ।” ਸ਼ਬਦਾਵਲੀ ਦੇਖੋ।
ਜਾਂ, “ਤੇਰੀ ਇੱਛਾ ਪੂਰੀ ਕਰਨੀ ਮੇਰੀ ਤਮੰਨਾ ਹੈ।”
ਜਾਂ, “ਮੇਰੇ ਵਿਰੁੱਧ ਹੋ ਗਿਆ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਸ਼ਬਦਾਵਲੀ ਦੇਖੋ।
ਜਾਂ, “ਪਿਆਸਾ।”
ਜਾਂ, “ਛੋਟੇ ਪਰਬਤ।”
ਜਾਂ ਸੰਭਵ ਹੈ, “ਮੇਰੀਆਂ ਹੱਡੀਆਂ ਨੂੰ ਚੂਰ-ਚੂਰ ਕਰਨ ਵਾਲੇ ਮੇਰੇ ਦੁਸ਼ਮਣ।”
ਸ਼ਬਦਾਵਲੀ ਦੇਖੋ।
ਜਾਂ, “ਯਾਕੂਬ ਨੂੰ ਸ਼ਾਨਦਾਰ ਮੁਕਤੀ ਬਖ਼ਸ਼।”
ਜਾਂ, “ਉਨ੍ਹਾਂ ਦੀ ਕੀਮਤ ਤੋਂ।”
ਇਬ, “ਇਕ ਕਹਾਵਤ।”
ਇਬ, “ਛੁਡਾ।”
ਇਹ ਸ਼ਾਇਦ ਕੋਈ ਤਾਰਾਂ ਵਾਲਾ ਸਾਜ਼ ਜਾਂ ਕੋਈ ਸੰਗੀਤ ਸ਼ੈਲੀ ਜਾਂ ਕੋਈ ਧੁਨ ਸੀ, ਪਰ ਇਸ ਦਾ ਸਹੀ-ਸਹੀ ਮਤਲਬ ਪਤਾ ਨਹੀਂ ਹੈ।
ਸ਼ਬਦਾਵਲੀ ਦੇਖੋ।
ਜਾਂ, “ਨਕਲਨਵੀਸ।”
ਜਾਂ, “ਕਾਮਯਾਬੀ।”
ਇਬ, “ਤੇਰਾ ਸੱਜਾ ਹੱਥ ਹੈਰਾਨੀਜਨਕ ਕਾਰਨਾਮੇ ਕਰਨੇ ਸਿਖਾਏਗਾ।”
ਇਸ ਜਗ੍ਹਾ ਬਹੁਤ ਸਾਰਾ ਵਧੀਆ ਸੋਨਾ ਮਿਲਦਾ ਸੀ।
ਜਾਂ ਸੰਭਵ ਹੈ, “ਕਢਾਈ ਵਾਲਾ ਲਿਬਾਸ।”
ਸ਼ਬਦਾਵਲੀ ਦੇਖੋ।
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਇੱਥੇ ਯੁੱਧ ਦਾ ਸਾਮਾਨ ਢੋਣ ਵਾਲੇ ਗੱਡਿਆਂ ਦੀ ਗੱਲ ਕੀਤੀ ਗਈ ਹੈ। ਜਾਂ ਸੰਭਵ ਹੈ, “ਢਾਲਾਂ।”
ਜਾਂ, “ਭੇਡੂ ਦਾ ਸਿੰਗ; ਤੁਰ੍ਹੀ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ, “ਦੀਆਂ ਢਾਲਾਂ।”
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸਮਾਂ ਤੈਅ ਕਰ ਕੇ ਮਿਲੇ ਹਨ।”
ਇਬ, “ਸੱਜਾ ਹੱਥ।”
ਇਬ, “ਧੀਆਂ।”
ਜਾਂ ਸੰਭਵ ਹੈ, “ਸਾਡੇ ਮਰਨ ਤਕ।”
ਜਾਂ, “ਯੁਗ।”
ਇਬ, “ਗ਼ਲਤੀ।”
ਜਾਂ, “ਕਬਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਇਬ, “ਦੇ ਹੱਥੋਂ ਬਚਾਏਗਾ।”
ਜਾਂ, “ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤਕ।”
ਜਾਂ, “ਮੁਕੰਮਲ।”
ਜਾਂ, “ਸਿੱਖਿਆ।”
ਇਬ, “ਮੇਰੀਆਂ ਗੱਲਾਂ ਆਪਣੇ ਪਿੱਛੇ ਸੁੱਟਦਾ ਰਹਿੰਦਾ ਹੈਂ।”
ਜਾਂ ਸੰਭਵ ਹੈ, “ਨਾਲ ਰਲ਼ ਜਾਂਦਾ ਹੈਂ।”
ਜਾਂ, “ਨੂੰ ਬਦਨਾਮ ਕਰਦਾ ਹੈਂ।”
ਜਾਂ, “ਮੇਰੇ ਦਿਮਾਗ ਵਿਚ ਘੁੰਮਦਾ ਰਹਿੰਦਾ ਹੈ।”
ਜਾਂ, “ਜਿਸ ਪਲ ਮੈਂ ਆਪਣੀ ਮਾਂ ਦੀ ਕੁੱਖ ਵਿਚ ਪਿਆ, ਮੈਂ ਉਦੋਂ ਤੋਂ ਹੀ ਪਾਪੀ ਹਾਂ।”
ਜਾਂ, “ਤੁੱਛ ਨਹੀਂ ਸਮਝੇਂਗਾ।”
ਸ਼ਬਦਾਵਲੀ ਦੇਖੋ।
ਜਾਂ, “ਨੂੰ ਆਪਣਾ ਕਿਲਾ।”
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਜਾਂ, “ਬੇਅਕਲ।”
ਇਬ, “ਤੇਰੇ ਖ਼ਿਲਾਫ਼ ਮੋਰਚਾ ਲਾਈ ਬੈਠੇ ਲੋਕਾਂ।”
ਯਾਨੀ, ਇਜ਼ਰਾਈਲ।
ਸ਼ਬਦਾਵਲੀ ਦੇਖੋ।
ਜਾਂ, “ਉਹ ਪਰਮੇਸ਼ੁਰ ਨੂੰ ਆਪਣੇ ਸਾਮ੍ਹਣੇ ਨਹੀਂ ਰੱਖਦੇ।”
ਇਬ, “ਨੂੰ ਚੁੱਪ ਕਰਾ।”
ਸ਼ਬਦਾਵਲੀ ਦੇਖੋ।
ਜਾਂ, “ਜਦ ਮੈਂ ਤੈਨੂੰ ਮਦਦ ਲਈ ਦੁਆ ਕਰਾਂ, ਤਾਂ ਤੂੰ ਆਪਣੇ ਆਪ ਨੂੰ ਮੇਰੇ ਤੋਂ ਨਾ ਲੁਕਾਈਂ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਮੇਰੇ ਅੰਦਰ ਹਲਚਲ ਮਚੀ ਹੋਈ ਹੈ।”
ਯਾਨੀ, ਜੋ ਪਹਿਲਾਂ ਉਸ ਦਾ ਦੋਸਤ ਸੀ ਜਿਸ ਦਾ ਜ਼ਿਕਰ 13ਵੀਂ ਅਤੇ 14ਵੀਂ ਆਇਤ ਵਿਚ ਕੀਤਾ ਗਿਆ ਹੈ।
ਜਾਂ, “ਡੋਲਣ।”
ਸ਼ਬਦਾਵਲੀ ਦੇਖੋ।
ਜਾਂ, “ਮੈਨੂੰ ਵੱਢ-ਖਾਣ ਨੂੰ ਪੈਂਦਾ ਹੈ।”
ਸ਼ਬਦਾਵਲੀ ਦੇਖੋ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਸ਼ਬਦਾਵਲੀ ਦੇਖੋ।
ਇਬ, “ਮਾਂ ਦੀ ਕੁੱਖ ਵਿਚ ਹੁੰਦਿਆਂ।”
ਜਾਂ, “ਵਿਗੜੇ ਹੁੰਦੇ ਹਨ।”
ਸ਼ਬਦਾਵਲੀ ਦੇਖੋ।
ਜਾਂ, “ਹਿੰਸਕ।”
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਹ ਸ਼ਾਇਦ ਕੋਈ ਤਾਰਾਂ ਵਾਲਾ ਸਾਜ਼ ਜਾਂ ਕੋਈ ਸੰਗੀਤ ਸ਼ੈਲੀ ਜਾਂ ਕੋਈ ਧੁਨ ਸੀ, ਪਰ ਇਸ ਦਾ ਸਹੀ-ਸਹੀ ਮਤਲਬ ਪਤਾ ਨਹੀਂ ਹੈ।
ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਇਸ਼ਾਰਾ ਕੀਤਾ ਹੈ।”
ਇਬ, “ਕਮਾਨ।”
ਜਾਂ ਸੰਭਵ ਹੈ, “ਆਪਣੇ ਪਵਿੱਤਰ ਸਥਾਨ ਤੋਂ।”
ਇਬ, “ਕਿਲਾ।”
ਇਹ ਹੁਕਮ ਦੇਣ ਦੇ ਅਧਿਕਾਰ ਨੂੰ ਦਰਸਾਉਂਦਾ ਹੈ।
ਜਾਂ ਸੰਭਵ ਹੈ, “ਕਿਲੇਬੰਦ।”
ਜਾਂ, “ਕਮਜ਼ੋਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਸ਼ਬਦਾਵਲੀ ਦੇਖੋ।
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ ਸੰਭਵ ਹੈ, “ਤੁਸੀਂ ਸਾਰੇ ਉਸ ਉੱਤੇ ਹਮਲਾ ਕਰਦੇ ਹੋ ਜਿਵੇਂ ਕਿ ਉਹ ਪੱਥਰ ਦੀ ਲਿਫੀ ਹੋਈ ਕੰਧ ਹੋਵੇ ਜੋ ਕਦੀ ਵੀ ਡਿਗ ਸਕਦੀ ਹੈ।”
ਜਾਂ, “ਮਹਿਮਾ।”
ਜਾਂ, “ਡੋਲ੍ਹ।”
ਇਬ, “ਚਰਬੀ ਅਤੇ ਚਰਬੀ ਵਾਲੇ ਹਿੱਸੇ।”
ਜਾਂ, “ਲੂੰਬੜੀਆਂ।”
ਜਾਂ, “ਉਸ ਬਾਰੇ ਫ਼ਖ਼ਰ ਨਾਲ ਗੱਲਾਂ ਕਰੇਗਾ।”
ਜਾਂ, “ਉਹ ਇਕ-ਦੂਜੇ ਨੂੰ ਬੁਰਾ ਕਰਨ ਦੀ ਹੱਲਾਸ਼ੇਰੀ ਦਿੰਦੇ ਹਨ।”
ਜਾਂ, “ਮਾਣ ਕਰਨਗੇ।”
ਇਬ, “ਉਸ ਨੇ।”
ਇਬ, “ਉਸ ਨੇ।”
ਇਬ, “ਚਰਬੀ ਚੋਂਦੀ ਹੈ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
ਜਾਂ, “ਡੋਲਣ ਨਹੀਂ ਦਿੰਦਾ।”
ਇਬ, “ਸਾਡੇ ਲੱਕ ਉੱਤੇ।”
ਇਬ, “ਸਾਡੇ ਸਿਰਾਂ ਨੂੰ।”
ਜਾਂ, “ਆਦਰ ਕਰਨਗੇ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ ਸੰਭਵ ਹੈ, “ਬੱਦਲਾਂ ਦੀ ਸਵਾਰੀ ਕਰਦਾ ਹੈ।”
“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਨਿਆਂਕਾਰ।”
ਜਾਂ, “ਬਾਗ਼ੀ।”
ਇਬ, “ਦੇ ਅੱਗੇ-ਅੱਗੇ ਗਿਆ।”
ਇਬ, “ਵਿਰਾਸਤ।”
ਜਾਂ ਸੰਭਵ ਹੈ, “ਭੇਡਾਂ ਦੇ ਵਾੜਿਆਂ ਵਿਚ।”
ਜਾਂ, “ਪੀਲ਼ੇ-ਹਰੇ ਰੰਗ ਦੇ।”
ਜਾਂ, “ਇਹ ਇਵੇਂ ਸੀ ਜਿਵੇਂ ਸਲਮੋਨ ਵਿਚ ਬਰਫ਼ ਪਈ ਹੋਵੇ।”
ਜਾਂ, “ਵਿਸ਼ਾਲ ਪਹਾੜ।”
ਜਾਂ, “ਬਣਾਉਣਾ ਚਾਹੁੰਦਾ।”
ਇਬ, “ਇਜ਼ਰਾਈਲ ਦੇ ਸੋਮੇ।”
ਜਾਂ ਸੰਭਵ ਹੈ, “ਰਾਜਦੂਤ ਆਉਣਗੇ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਇਬ, “ਬੱਦਲਾਂ।”
ਜ਼ਬੂ 45, ਉਤਲੀ ਲਿਖਤ ਦਾ ਫੁਟਨੋਟ ਦੇਖੋ।
ਜਾਂ, “ਬਿਨਾਂ ਵਜ੍ਹਾ ਦੁਸ਼ਮਣੀ ਰੱਖਣ ਵਾਲਿਆਂ ਦੀ।”
ਜਾਂ ਸੰਭਵ ਹੈ, “ਜਦੋਂ ਮੈਂ ਰੋਇਆ ਅਤੇ ਵਰਤ ਰੱਖਿਆ।”
ਇਬ, “ਇਕ ਕਹਾਵਤ।”
ਜਾਂ, “ਟੋਏ।”
ਜਾਂ, “ਮੈਂ ਹਿੰਮਤ ਹਾਰ ਬੈਠਾ ਹਾਂ।”
ਜਾਂ, “ਜ਼ਹਿਰੀਲਾ ਪੌਦਾ।”
ਇਬ, “ਮੇਜ਼।”
ਜਾਂ, “ਸ਼ਾਂਤ ਸੁਭਾਅ ਦੇ।”
ਯਾਨੀ, ਦੇਸ਼।
ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਇਨ੍ਹਾਂ ਦੀ ਗਿਣਤੀ ਕਰਨੀ ਮੇਰੇ ਵੱਸੋਂ ਬਾਹਰ ਹੈ।”
ਇਬ, “ਬਾਂਹ।”
ਜਾਂ, “ਦੇ ਡੂੰਘੇ ਪਾਣੀਆਂ।”
ਜਾਂ, “ਸੰਗੀਤ ਵਜਾ ਕੇ ਤੇਰਾ ਗੁਣਗਾਨ ਕਰਾਂਗਾ।”
ਜਾਂ, “ਉੱਤੇ ਮਨਨ ਕਰੇਗੀ।”
ਇਬ, “ਦਾ ਫ਼ੈਸਲਾ।”
ਇਬ, “ਪੁੰਗਰਨਗੇ।”
ਜਾਂ, “ਹਕੂਮਤ।”
ਯਾਨੀ, ਫ਼ਰਾਤ ਦਰਿਆ।
ਜਾਂ, “ਲੋਕ ਆਪਣੇ ਲਈ ਬਰਕਤ ਹਾਸਲ ਕਰਨ।”
ਜਾਂ, “ਉਨ੍ਹਾਂ ਦੇ ਢਿੱਡ ਮੋਟੇ ਹਨ।”
ਜਾਂ, “ਅਮੀਰੀ।”
ਇਬ, “ਤੇਰੇ ਪੁੱਤਰਾਂ ਦੀ ਪੀੜ੍ਹੀ।”
ਜਾਂ, “ਤੂੰ ਉਨ੍ਹਾਂ ਨੂੰ ਤੁੱਛ ਸਮਝ ਕੇ ਤਿਆਗ ਦਿੰਦਾ ਹੈਂ।”
ਇਬ, “ਮੇਰੇ ਗੁਰਦਿਆਂ ਵਿਚ।”
ਇਬ, “ਚੁੱਪ ਕਰਾ।”
ਜਾਂ, “ਬਦਚਲਣੀ ਕਰ ਕੇ ਤੈਨੂੰ ਛੱਡ ਦਿੰਦਾ ਹੈ।”
ਸ਼ਬਦਾਵਲੀ ਦੇਖੋ।
ਇਬ, “ਆਪਣੀ ਮੰਡਲੀ।”
ਜਾਂ, “ਆਪਣੇ ਸੀਨੇ ਤੋਂ ਹੱਥ ਹਟਾ।”
ਸ਼ਬਦਾਵਲੀ ਦੇਖੋ।
ਇਬ, “ਤੇਰਾ ਨਾਂ।”
ਇਬ, “ਆਪਣਾ ਸਿੰਗ ਉੱਚਾ ਨਾ ਕਰ।”
ਇਬ, “ਆਪਣਾ ਸਿੰਗ ਉੱਚਾ ਨਾ ਕਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਦਾ ਸਿੰਗ ਭੰਨ ਸੁੱਟਾਂਗਾ।”
ਇਬ, “ਦਾ ਸਿੰਗ ਉੱਚਾ ਚੁੱਕਾਂਗਾ।”
ਜਾਂ, “ਤੇਰਾ ਨੂਰ ਤੇਜ਼ ਚਮਕਦਾ ਹੈ।”
ਜਾਂ, “ਸ਼ਾਂਤ ਸੁਭਾਅ ਦੇ।”
ਸ਼ਬਦਾਵਲੀ ਦੇਖੋ।
ਇਬ, “ਬਾਂਹ।”
ਇਬ, “ਛੁਡਾਇਆ।”
ਸ਼ਬਦਾਵਲੀ ਦੇਖੋ।
ਜਾਂ, “ਮੇਰੀ ਸਿੱਖਿਆ।”
ਇਬ, “ਤਿਆਰ ਨਹੀਂ ਸੀ।”
ਜਾਂ, “ਬੰਨ੍ਹ।”
ਜਾਂ, “ਪਰਖਿਆ।”
ਜਾਂ, “ਅਨਾਜ ਦਿੱਤਾ।”
ਜਾਂ, “ਦੂਤਾਂ।”
ਜਾਂ, “ਬਦਲਾ ਲੈਣ ਵਾਲਾ।”
ਯਾਨੀ, ਮਿਸਰੀ।
ਜਾਂ ਸੰਭਵ ਹੈ, “ਤੇਜ਼ ਬੁਖ਼ਾਰ।”
ਇਬ, “ਦੀ ਜ਼ਿੰਦਗੀ।”
ਜਾਂ, “ਹਾਮ ਦੇ ਤੰਬੂਆਂ ਵਿਚ ਉਨ੍ਹਾਂ ਦੀ ਬੱਚੇ ਪੈਦਾ ਕਰਨ ਦੀ ਤਾਕਤ ਦੀ ਸ਼ੁਰੂਆਤ।”
ਇਬ, “ਪਰਖਦੇ।”
ਬਿਵ 4:45, ਫੁਟਨੋਟ ਦੇਖੋ।
ਯਾਨੀ, ਝੂਠੀ ਭਗਤੀ ਦੀਆਂ ਥਾਵਾਂ।
ਇਬ, “ਉਸ ਦੀਆਂ ਕੁਆਰੀਆਂ ਦੀਆਂ ਤਾਰੀਫ਼ਾਂ ਨਹੀਂ ਕੀਤੀਆਂ ਗਈਆਂ।”
ਇਬ, “ਉਸ ਨੇ ਉਚਾਈਆਂ ਵਾਂਗ ਆਪਣਾ ਪਵਿੱਤਰ ਸਥਾਨ ਬਣਾਇਆ।”
ਇਬ, “ਬਾਂਹ।”
ਜਾਂ ਸੰਭਵ ਹੈ, “ਆਜ਼ਾਦ ਕਰ।”
ਜ਼ਬੂ 45, ਉਤਲੀ ਲਿਖਤ ਦਾ ਫੁਟਨੋਟ ਦੇਖੋ।
ਜਾਂ ਸੰਭਵ ਹੈ, “ਦੇ ਵਿਚਕਾਰ।”
ਯਾਨੀ, ਫ਼ਰਾਤ ਦਰਿਆ।
ਜਾਂ, “ਵੇਲ ਦੇ ਤਣੇ।”
ਸ਼ਬਦਾਵਲੀ ਦੇਖੋ।
ਜਾਂ, “ਭਾਸ਼ਾ।”
ਇਬ, “ਗਰਜ ਦੀ ਲੁਕਵੀਂ ਥਾਂ।”
ਮਤਲਬ “ਝਗੜਾ।”
ਇਬ, “ਉਹ ਆਪਣੀ ਸਲਾਹ ਮੁਤਾਬਕ ਚੱਲੇ।”
ਇਬ, “ਉਸ ਨੂੰ,” ਯਾਨੀ ਪਰਮੇਸ਼ੁਰ ਦੀ ਪਰਜਾ।
ਜਾਂ, “ਜਿਹੜੇ ਈਸ਼ਵਰਾਂ ਵਰਗੇ ਹਨ, ਉਹ ਉਨ੍ਹਾਂ ਵਿਚਕਾਰ।” ਜ਼ਾਹਰ ਹੈ ਕਿ ਇੱਥੇ ਇਜ਼ਰਾਈਲ ਦੇ ਇਨਸਾਨੀ ਨਿਆਂਕਾਰਾਂ ਦੀ ਗੱਲ ਕੀਤੀ ਗਈ ਹੈ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਯਾਨੀ, ਈਸ਼ਵਰ।
ਜਾਂ, “ਈਸ਼ਵਰ ਵਰਗੇ।”
ਜਾਂ, “ਸਿਰ ਚੁੱਕਦੇ ਹਨ।”
ਇਬ, “ਲੁਕਾਏ ਹੋਏ।”
ਜਾਂ, “ਇਕਰਾਰ।”
ਇਬ, “ਪੁੱਤਰਾਂ ਦੀ ਬਾਂਹ ਬਣ ਗਏ ਹਨ।”
ਸ਼ਬਦਾਵਲੀ ਦੇਖੋ।
ਜਾਂ, “ਬਾਲ ਕਟਾਰਾ।”
ਜਾਂ, “ਬਾਕਾ ਝਾੜੀਆਂ ਦੀ ਵਾਦੀ।”
ਜਾਂ ਸੰਭਵ ਹੈ, “ਸਿੱਖਿਅਕ ਵਡਿਆਈ ਨਾਲ ਆਪਣੇ ਆਪ ਨੂੰ ਕੱਜਦਾ ਹੈ।”
ਜਾਂ ਸੰਭਵ ਹੈ, “ਹੇ ਪਰਮੇਸ਼ੁਰ, ਸਾਡੀ ਢਾਲ ਨੂੰ ਦੇਖ।”
ਜਾਂ, “ਖਰਿਆਈ।”
ਇਬ, “ਢਕ।”
ਜਾਂ, “ਖ਼ੁਸ਼ਹਾਲੀ ਬਖ਼ਸ਼ੇਗਾ।”
ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਮੇਰੇ ਮਨ ਦੀ ਦੁਚਿੱਤੀ ਦੂਰ ਕਰ।”
ਜਾਂ, “ਅਟੱਲ ਪਿਆਰ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਉਹ ਤੈਨੂੰ ਆਪਣੇ ਸਾਮ੍ਹਣੇ ਨਹੀਂ ਰੱਖਦੇ।”
ਜਾਂ, “ਹਮਦਰਦ।”
ਜਾਂ, “ਸੱਚਾਈ।”
ਜਾਂ, “ਦਾ ਸਬੂਤ ਦੇ।”
ਇਹ ਸ਼ਾਇਦ ਮਿਸਰ ਨੂੰ ਦਰਸਾਉਂਦੀ ਹੈ।
ਜਾਂ, “ਘੇਰਾ ਬਣਾ ਕੇ ਨੱਚਣ ਵਾਲੇ।”
ਜਾਂ, “ਤੂੰ ਹੀ ਮੇਰੀਆਂ ਸਾਰੀਆਂ ਚੀਜ਼ਾਂ ਦਾ ਸੋਮਾ ਹੈਂ।”
ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਜਾਂ, “ਝੁਕ ਕੇ ਮੇਰੀ ਸੁਣ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਕਬਰ।”
ਇਬ, “ਤੇਰਾ ਹੱਥ।”
ਜਾਂ, “ਅਬਦੋਨ ਵਿਚ।” ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਇਬ, “ਬੀ।”
ਜਾਂ, “ਦੂਤ।”
ਇਹ ਸ਼ਾਇਦ ਮਿਸਰ ਜਾਂ ਇਸ ਦੇ ਫ਼ਿਰਊਨ ਨੂੰ ਦਰਸਾਉਂਦੀ ਹੈ।
ਇਬ, “ਸਾਡਾ ਸਿੰਗ ਉੱਚਾ ਹੁੰਦਾ ਹੈ।”
ਇਬ, “ਦੇ ਸਿੰਗ ਨੂੰ ਉੱਚਾ ਕਰਾਂਗਾ।”
ਜਾਂ, “ਅਧਿਕਾਰ।”
ਇਬ, “ਬੀ।”
ਜਾਂ, “ਨਿਆਇਕ ਫ਼ੈਸਲੇ।”
ਜਾਂ, “ਬਗਾਵਤ।”
ਇਬ, “ਆਪਣੀ ਵਫ਼ਾਦਾਰੀ ਛੱਡ ਕੇ ਝੂਠਾ ਸਾਬਤ ਨਹੀਂ ਹੋਵਾਂਗਾ।”
ਇਬ, “ਬੀ।”
ਜਾਂ, “ਉਸ ਦੇ ਸ਼ਰਨ-ਸਥਾਨ।”
ਇਬ, “ਉਸ ਦੇ ਦੁਸ਼ਮਣਾਂ ਦਾ ਸੱਜਾ ਹੱਥ ਉੱਚਾ ਕੀਤਾ ਹੈ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ, “ਸਾਡਾ ਨਿਵਾਸ-ਸਥਾਨ।”
ਜਾਂ, “ਪੈਦਾ ਕਰਨ ਵੇਲੇ ਜਣਨ-ਪੀੜਾਂ ਸਹੀਆਂ।”
ਰਾਤ ਦਾ ਹਰ ਪਹਿਰ ਤਕਰੀਬਨ 4 ਘੰਟੇ ਲੰਬਾ ਹੁੰਦਾ ਹੈ।
ਜਾਂ, “ਤੂੰ ਸਾਡੀਆਂ ਗ਼ਲਤੀਆਂ ਆਪਣੇ ਸਾਮ੍ਹਣੇ ਰੱਖਦਾ ਹੈਂ।”
ਜਾਂ, “ਨੂੰ ਕਾਇਮ ਕਰ।”
ਜਾਂ, “ਨੂੰ ਕਾਇਮ ਕਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ।”
ਤਾਰਾਂ ਵਾਲਾ ਇਕ ਸਾਜ਼।
ਜਾਂ, “ਘਾਹ।”
ਇਬ, “ਵਾਂਗ ਮੇਰਾ ਸਿੰਗ ਉੱਚਾ ਕਰੇਗਾ।”
ਜਾਂ, “ਇਹ ਡਾਂਵਾ-ਡੋਲ ਨਹੀਂ ਹੋਵੇਗੀ।”
ਬਿਵ 4:45, ਫੁਟਨੋਟ ਦੇਖੋ।
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਇਬ, “ਚੁੱਪ।”
ਇਬ, “ਨਿਰਦੋਸ਼ ਦੇ ਲਹੂ ਨੂੰ ਦੋਸ਼ੀ ਠਹਿਰਾਉਂਦੇ ਹਨ।”
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਇਬ, “ਚੁੱਪ।”
ਇਬ, “ਚੁੱਪ।”
ਮਤਲਬ “ਝਗੜਾ।”
ਮਤਲਬ “ਪਰੀਖਿਆ; ਅਜ਼ਮਾਇਸ਼।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ, “ਨੂੰ ਉਸ ਦਾ ਬਣਦਾ ਹੱਕ ਦਿਓ।”
ਜਾਂ ਸੰਭਵ ਹੈ, “ਉਸ ਦੀ ਪਵਿੱਤਰਤਾ ਦੀ ਸ਼ਾਨ ਕਰਕੇ।”
ਜਾਂ, “ਦੀ ਭਗਤੀ ਕਰੋ।”
ਜਾਂ, “ਦੇ ਮੁਕੱਦਮੇ ਦੀ ਪੈਰਵੀ ਕਰੇਗਾ।”
ਜਾਂ, “ਆ ਗਿਆ ਹੈ।”
ਜਾਂ, “ਦੀ ਭਗਤੀ ਕਰੋ।”
ਇਬ, “ਧੀਆਂ।”
ਜਾਂ, “ਪੰਜੇ ਤੋਂ।”
ਇਬ, “ਉਸ ਦੀ ਪਵਿੱਤਰਤਾ ਦੀ ਯਾਦਗਾਰ।”
ਜਾਂ, “ਜਿੱਤ।”
ਜਾਂ, “ਸਾਡੇ ਪਰਮੇਸ਼ੁਰ ਦੀ ਜਿੱਤ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰ।”
ਜਾਂ, “ਆ ਗਿਆ ਹੈ।”
ਜਾਂ ਸੰਭਵ ਹੈ, “ਦੇ ਵਿਚਕਾਰ।”
ਬਿਵ 4:45, ਫੁਟਨੋਟ ਦੇਖੋ।
ਇਬ, “ਦਾ ਬਦਲਾ ਲਿਆ।”
ਜਾਂ ਸੰਭਵ ਹੈ, “ਨਾ ਕਿ ਅਸੀਂ ਆਪਣੇ ਆਪ ਨੂੰ।”
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਨੂੰ ਨਹੀਂ ਜਾਣਦਾ।”
ਜਾਂ, “ਖ਼ਤਮ ਕਰ ਦਿਆਂਗਾ।”
ਜਾਂ, “ਜਿਹੜਾ ਬੇਦਾਗ਼ ਰਹਿੰਦਾ ਹੈ।”
ਜਾਂ, “ਮਿਟਾ ਦਿਆਂਗਾ।”
ਜਾਂ, “ਝੁਕ ਕੇ ਮੇਰੀ ਸੁਣ।”
ਇਕ ਜਲ-ਪੰਛੀ।
ਜਾਂ ਸੰਭਵ ਹੈ, “ਮੈਂ ਲਿੱਸਾ ਹੋ ਗਿਆ ਹਾਂ।”
ਜਾਂ, “ਮੈਨੂੰ ਮੂਰਖ ਬਣਾਉਣ ਵਾਲੇ।”
ਜਾਂ, “ਲੰਬੇ।”
ਜਾਂ, “ਤੇਰਾ ਨਾਂ।” ਇਬ, “ਉਸ ਦੀ ਪਵਿੱਤਰਤਾ ਦੀ ਯਾਦਗਾਰ।”
ਜਾਂ, “ਕਬਰ।”
ਜਾਂ, “ਹਮਦਰਦ।”
ਇਬ, “ਉਸ ਦੀ ਜਗ੍ਹਾ ਉਸ ਨੂੰ ਦੁਬਾਰਾ ਨਹੀਂ ਦੇਖੇਗੀ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਜਾਂ, “ਨਹੀਂ ਡਗਮਗਾਏਗੀ।”
ਖਰਗੋਸ਼ ਵਰਗਾ ਇਕ ਜਾਨਵਰ।
ਸ਼ਬਦਾਵਲੀ ਦੇਖੋ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ ਸੰਭਵ ਹੈ, “ਦੇ ਬਾਰੇ ਗੱਲਾਂ ਕਰੋ।”
ਜਾਂ, “ਔਲਾਦ।” ਇਬ, “ਬੀ।”
ਇਬ, “ਉਹ ਬਚਨ ਜਿਸ ਦਾ ਉਸ ਨੇ ਹੁਕਮ ਦਿੱਤਾ।”
ਇਬ, “ਰੋਟੀ ਦੀ ਹਰ ਕਿੱਲੀ ਤੋੜ ਦਿੱਤੀ।” ਸ਼ਾਇਦ ਇਨ੍ਹਾਂ ਕਿੱਲੀਆਂ ʼਤੇ ਰੋਟੀਆਂ ਟੰਗੀਆਂ ਜਾਂਦੀਆਂ ਸਨ।
ਇਬ, “ਪੈਰਾਂ ਨੂੰ ਦੁੱਖ ਦਿੱਤਾ।”
ਇਬ, “ਨੂੰ ਬੰਨ੍ਹੇ।”
ਜਾਂ, “ਅੱਗ ਵਰ੍ਹਾਈ।”
ਇਬ, “ਉਨ੍ਹਾਂ ਦਾ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਕਿਰਪਾ।”
ਜਾਂ, “ਕੰਮਾਂ ਦਾ ਮਤਲਬ ਨਹੀਂ ਸਮਝਿਆ।”
ਜਾਂ, “ਉਜਾੜ।”
ਜਾਂ, “ਢਾਲ਼ੇ ਹੋਏ ਬੁੱਤ।”
ਇਬ, “ਉਸ ਦੇ ਸਾਮ੍ਹਣੇ ਪਾੜ ਵਿਚ ਖੜ੍ਹਾ ਹੋਇਆ।”
ਜਾਂ, “ਨਾਲ ਜੁੜ ਗਏ।”
ਇੱਥੇ ਮੁਰਦਿਆਂ ਨੂੰ ਜਾਂ ਫਿਰ ਬੇਜਾਨ ਦੇਵੀ-ਦੇਵਤਿਆਂ ਨੂੰ ਚੜ੍ਹਾਈਆਂ ਬਲ਼ੀਆਂ ਦੀ ਗੱਲ ਕੀਤੀ ਗਈ ਹੈ।
ਮਤਲਬ “ਝਗੜਾ।”
ਜਾਂ, “ਸਿੱਖ।”
ਯਾਨੀ, ਹੋਰ ਦੇਵੀ-ਦੇਵਤਿਆਂ ਦੀ ਭਗਤੀ।
ਇਬ, “ਹੱਥ।”
ਜਾਂ, “ਉਸ ਨੂੰ ਅਫ਼ਸੋਸ ਹੁੰਦਾ ਸੀ।”
ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”
ਜਾਂ, “ਇਸੇ ਤਰ੍ਹਾਂ ਹੋਵੇ!”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਦੁਬਾਰਾ ਖ਼ਰੀਦਿਆ ਹੈ।”
ਜਾਂ, “ਉੱਚੀ ਜਗ੍ਹਾ ਬਿਠਾਉਂਦਾ ਹੈ,” ਯਾਨੀ ਪਹੁੰਚ ਤੋਂ ਬਾਹਰ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਜਾਂ ਸੰਭਵ ਹੈ, “ਆਪਣੇ ਪਵਿੱਤਰ ਸਥਾਨ ਤੋਂ।”
ਇਬ, “ਕਿਲਾ।”
ਇਹ ਹੁਕਮ ਦੇਣ ਦੇ ਅਧਿਕਾਰ ਨੂੰ ਦਰਸਾਉਂਦਾ ਹੈ।
ਜਾਂ, “ਦੋਸ਼ ਲਾਉਣ ਵਾਲਾ।”
ਜਾਂ, “ਦੁਸ਼ਟ।”
ਇਬ, “ਪੁੱਤਰ।”
ਇਬ, “ਪੁੱਤਰ।”
ਜਾਂ, “ਅਟੱਲ ਪਿਆਰ।”
ਜਾਂ, “ਅਟੱਲ ਪਿਆਰ।”
ਇਬ, “ਚਰਬੀ (ਤੇਲ) ਤੋਂ ਬਿਨਾਂ ਮੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ।”
ਜਾਂ, “ਉਸ ਨੂੰ ਇਸ ਦਾ ਕੋਈ ਅਫ਼ਸੋਸ ਨਹੀਂ ਹੋਵੇਗਾ।”
ਜਾਂ, “ਸਾਰੀ ਧਰਤੀ।”
ਇਬ, “ਸਿਰ।”
ਆਇਤ 1 ਵਿਚ ਜ਼ਿਕਰ ਕੀਤਾ ‘ਮੇਰਾ ਪ੍ਰਭੂ।’
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਉਸ ਦੇ ਸਹੀ ਕੰਮਾਂ ਦਾ ਫਲ।”
ਜਾਂ, “ਹਮਦਰਦ।”
ਜਾਂ, “ਪੱਕੇ ਸਬੂਤਾਂ ਉੱਤੇ ਆਧਾਰਿਤ।”
ਇਬ, “ਉਨ੍ਹਾਂ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਮਦਰਦ।”
ਜਾਂ, “ਮਿਹਰਬਾਨ ਹੋ ਕੇ।”
ਜਾਂ, “ਮਜ਼ਬੂਤ ਹੈ।”
ਇਬ, “ਉਸ ਦਾ ਸਿੰਗ ਉੱਚਾ ਕੀਤਾ ਜਾਵੇਗਾ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤਕ।”
ਜਾਂ, “ਆਪਣੇ ਸਿੰਘਾਸਣ ʼਤੇ ਬਿਰਾਜਮਾਨ।”
ਜਾਂ ਸੰਭਵ ਹੈ, “ਕੂੜੇ ਦੇ ਢੇਰ।”
ਇਬ, “ਪੁੱਤਰਾਂ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਇਬ, “ਚਕਮਾਕ ਪੱਥਰ।”
ਜਾਂ, “ਹੇ ਯਹੋਵਾਹ, ਅਸੀਂ ਕਿਸੇ ਕਾਬਲ ਨਹੀਂ, ਹਾਂ, ਕਿਸੇ ਕਾਬਲ ਨਹੀਂ।”
ਇਬ, “ਪੁੱਤਰਾਂ।”
ਇਬ, “ਖ਼ਾਮੋਸ਼ੀ ਵਿਚ ਉੱਤਰ ਗਏ ਹਨ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ ਸੰਭਵ ਹੈ, “ਮੈਂ ਪਿਆਰ ਕਰਦਾ ਹਾਂ ਕਿਉਂਕਿ ਯਹੋਵਾਹ ਸੁਣਦਾ ਹੈ।”
ਜਾਂ, “ਝੁਕ ਕੇ ਮੇਰੀ ਸੁਣਦਾ ਹੈ।”
ਜਾਂ, “ਹਮਦਰਦ।”
ਜਾਂ, “ਸ਼ਾਨਦਾਰ ਮੁਕਤੀ।”
ਇਬ, “ਬੇਸ਼ਕੀਮਤੀ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਖੁੱਲ੍ਹੀ।”
ਜਾਂ ਸੰਭਵ ਹੈ, “ਮੇਰੇ ਨਾਲ ਹੈ ਅਤੇ ਮੇਰੀ ਮਦਦ ਕਰਨ ਵਾਲਿਆਂ ਵਿੱਚੋਂ ਹੈ।”
ਜਾਂ ਸੰਭਵ ਹੈ, “ਤੂੰ।”
ਜਾਂ, “ਜਿੱਤ।”
ਜਾਂ, “ਧਾਰਮਿਕਤਾ।”
ਜਾਂ, “ਠੁਕਰਾ ਦਿੱਤਾ।”
ਇਬ, “ਕੋਨੇ ਦਾ ਸਿਰਾ।”
ਜਾਂ, “ਖਰਿਆਈ ਬਣਾਈ ਰੱਖਦੇ ਹਨ।”
“ਨਸੀਹਤ” ਅਨੁਵਾਦ ਕੀਤੇ ਗਏ ਇਬਰਾਨੀ ਸ਼ਬਦ ਵਿਚ ਕਾਨੂੰਨ, ਹੁਕਮ, ਚੇਤਾਵਨੀ ਅਤੇ ਉਹ ਗੱਲਾਂ ਸ਼ਾਮਲ ਹਨ ਜੋ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਾਦ ਕਰਾਉਂਦਾ ਹੈ ਅਤੇ ਉਨ੍ਹਾਂ ਮੁਤਾਬਕ ਚੱਲਣ ਲਈ ਕਹਿੰਦਾ ਹੈ।
ਇਬ, “ਮੇਰੇ ਰਾਹ ਪੱਕੇ ਰਹਿਣ।”
ਜਾਂ, “ਦਾ ਅਧਿਐਨ।”
ਜਾਂ, “ਦਾ ਅਧਿਐਨ।”
ਇਬ, “ਰਾਹ।”
ਜਾਂ, “ਦਾ ਅਧਿਐਨ।”
ਜਾਂ, “ਸ਼ਰਮਿੰਦਾ।”
ਇਬ, “ਹੁਕਮਾਂ ਦੇ ਰਾਹ ʼਤੇ ਦੌੜਾਂਗਾ।”
ਜਾਂ ਸੰਭਵ ਹੈ, “ਤੂੰ ਮੇਰੇ ਦਿਲ ਵਿਚ ਭਰੋਸਾ ਪੈਦਾ ਕਰਦਾ ਹੈਂ।”
ਜਾਂ, “ਮੁਨਾਫ਼ੇ ਵੱਲ।”
ਜਾਂ ਸੰਭਵ ਹੈ, “ਜੋ ਉਨ੍ਹਾਂ ਲੋਕਾਂ ਨਾਲ ਕੀਤਾ ਗਿਆ ਹੈ ਜੋ ਤੇਰੇ ਤੋਂ ਡਰ ਦੇ ਹਨ।”
ਇਬ, “ਦੀ ਉਡੀਕ ਹੈ।”
ਜਾਂ, “ਖੁੱਲ੍ਹੀ।”
ਜਾਂ, “ਦਾ ਅਧਿਐਨ।”
ਜਾਂ, “ਬਚਨ।”
ਜਾਂ, “ਜਿਸ ਦੇ ਪੂਰਾ ਹੋਣ ਦੀ ਤੂੰ ਮੇਰੇ ਤੋਂ ਉਡੀਕ ਕਰਾਈ।”
ਜਾਂ, “ਉਸ ਘਰ ਵਿਚ ਜਿੱਥੇ ਮੈਂ ਇਕ ਪਰਦੇਸੀ ਵਜੋਂ ਰਹਿੰਦਾ ਹਾਂ।”
ਜਾਂ, “ਅਣਜਾਣੇ ਵਿਚ ਪਾਪ ਕਰਦਾ ਹੁੰਦਾ ਸੀ।”
ਇਬ, “ਚਰਬੀ ਵਾਂਗ ਸੁੰਨ।”
ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
ਜਾਂ ਸੰਭਵ ਹੈ, “ਝੂਠ ਬੋਲ ਕੇ।”
ਜਾਂ, “ਦਾ ਅਧਿਐਨ।”
ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
ਯਾਨੀ, ਉਸ ਦੀ ਸਾਰੀ ਸ੍ਰਿਸ਼ਟੀ।
ਇਬ, “ਤੇਰੇ ਹੁਕਮ ਵਿਸ਼ਾਲ ਹਨ।”
ਜਾਂ, “ਦਾ ਅਧਿਐਨ।”
ਜਾਂ, “ਦਾ ਅਧਿਐਨ।”
ਇਬ, “ਮੇਰੇ ਮੂੰਹ ਦੀਆਂ ਭੇਟਾਂ।”
ਜਾਂ, “ਵਿਰਾਸਤ।”
ਇਬ, “ਵੱਲ ਮਨ ਲਾਇਆ ਹੈ।”
ਜਾਂ, “ਮੈਂ ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
ਜਾਂ, “ਮੈਨੂੰ ਸ਼ਰਮਿੰਦਾ ਨਾ ਹੋਣ ਦੇਈਂ।”
ਜਾਂ, “ਸ਼ੁੱਧ ਕੀਤੇ ਗਏ।”
ਜਾਂ, “ਆਦੇਸ਼।”
ਜਾਂ, “ਆਪਣੀਆਂ ਗੱਲਾਂ ਨਾਲ ਮੇਰੇ ਕਦਮਾਂ ਨੂੰ ਸਥਿਰ ਕਰ।”
ਜਾਂ, “ਤੇਰੇ ਬਚਨ ਦੀ ਉਡੀਕ ਕਰਦਾ ਹਾਂ।”
ਜਾਂ, “ਦਾ ਅਧਿਐਨ।”
ਜਾਂ, “ਅਸ਼ਲੀਲ।”
ਜਾਂ, “ਮੇਰਾ ਮੁਕੱਦਮਾ ਲੜ।”
ਜਾਂ, “ਉਨ੍ਹਾਂ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਹੁੰਦੀ।”
ਸ਼ਬਦਾਵਲੀ ਦੇਖੋ।
ਜਾਂ, “ਲੜਖੜਾਉਣ।”
ਇਬ, “ਤੇਰੇ ਬਾਹਰ ਜਾਣ ਅਤੇ ਅੰਦਰ ਆਉਣ ਵੇਲੇ।”
“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਯਾਨੀ, ਯਰੂਸ਼ਲਮ।
ਜਾਂ, “ਵੱਲ ਆਪਣੇ ਹੱਥ ਨਾ ਕਰ ਲੈਣ।”
ਜਾਂ, “ਉੱਤੇ ਦੁਬਾਰਾ ਮਿਹਰ ਕਰ।”
ਜਾਂ, “ਦੱਖਣ ਦੀਆਂ ਵਾਦੀਆਂ।”
ਜਾਂ, “ਬੱਚੇ।”
“ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਦਾ ਹਿਸਾਬ ਰੱਖਦਾ।”
ਇਬ, “ਤੇਰਾ ਡਰ ਰੱਖਣ।”
ਜਾਂ, “ਸ਼ਾਨਦਾਰ ਡੇਰਾ।”
ਇਹ ਸ਼ਾਇਦ ਇਕਰਾਰ ਦਾ ਸੰਦੂਕ ਸੀ।
ਜਾਂ, “ਸ਼ਾਨਦਾਰ ਡੇਰੇ।”
ਇਬ, “ਤੋਂ ਮੂੰਹ ਨਾ ਮੋੜ।”
ਇਬ, “ਤੇਰੀ ਕੁੱਖ ਦੇ ਫਲ।”
ਬਿਵ 4:45, ਫੁਟਨੋਟ ਦੇਖੋ।
ਇਬ, “ਦਾ ਸਿੰਗ।”
ਜਾਂ ਸੰਭਵ ਹੈ, “ਪਵਿੱਤਰ ਸਥਾਨ ਵਿਚ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰੋ।”
ਜਾਂ, “ਕੀਮਤੀ ਜਾਇਦਾਦ।”
ਜਾਂ, “ਬੱਦਲਾਂ।”
ਜਾਂ, “ਤੇਰਾ ਨਾਂ।” ਇਬ, “ਉਸ ਦੀ ਪਵਿੱਤਰਤਾ ਦੀ ਯਾਦਗਾਰ।”
ਜਾਂ, “ਦਾ ਮੁਕੱਦਮਾ ਲੜੇਗਾ।”
ਜਾਂ, “ਸੋਚ-ਸਮਝ ਕੇ।”
ਇਬ, “ਪਸਾਰੀ ਹੋਈ ਬਾਂਹ।”
ਇਬ, “ਟੁਕੜਿਆਂ।”
ਜਾਂ, “ਪਾਪਲਰ।”
ਜਾਂ ਸੰਭਵ ਹੈ, “ਸੁੱਕ।”
ਜਾਂ ਸੰਭਵ ਹੈ, “ਹੋਰ ਦੇਵਤਿਆਂ ਦੇ ਵਿਰੁੱਧ ਮੈਂ ਸੰਗੀਤ ਵਜਾ ਕੇ ਤੇਰਾ ਗੁਣਗਾਨ ਕਰਾਂਗਾ।”
ਜਾਂ ਸੰਭਵ ਹੈ, “ਤੂੰ ਆਪਣੇ ਬਚਨ ਨੂੰ ਆਪਣੇ ਨਾਂ ਨਾਲੋਂ ਉੱਚਾ ਕੀਤਾ ਹੈ।”
ਇਬ, “ਮੈਨੂੰ ਮਿਣਦਾ ਹੈਂ।”
ਜਾਂ, “ਜੋ ਮੇਰੇ ਲਈ ਬੜੇ ਅਚੰਭੇ ਦੀ ਗੱਲ ਹੈ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਜਾਂ ਸੰਭਵ ਹੈ, “ਬੁਣਿਆ।”
ਜਾਂ ਸੰਭਵ ਹੈ, “ਮੈਂ ਉਦੋਂ ਵੀ ਗਿਣ ਰਿਹਾ ਹੁੰਦਾ ਹਾਂ।”
ਜਾਂ, “ਖ਼ੂਨ ਦੇ ਦੋਸ਼ੀ।”
ਜਾਂ, “ਆਪਣੇ ਵਿਚਾਰ ਮੁਤਾਬਕ।”
ਜਾਂ, “ਦੀ ਬੇਚੈਨੀ।”
ਜਾਂ, “ਪਾਣੀ ਨਾਲ ਭਰੇ ਟੋਇਆਂ ਵਿਚ।”
ਜਾਂ, “ਦੇਸ਼ ਵਿਚ।”
ਜਾਂ, “ਤੇਰੀ ਹਜ਼ੂਰੀ ਵਿਚ।”
ਇਬ, “ਮੇਰੇ ਉੱਠੇ ਹੋਏ ਹੱਥ।”
ਜਾਂ, “ਸ਼ੀਓਲ।” ਸ਼ਬਦਾਵਲੀ ਦੇਖੋ।
ਸ਼ਬਦਾਵਲੀ ਦੇਖੋ।
ਇਬ, “ਨਹੀਂ ਪਛਾਣਦਾ।”
ਇਬ, “ਮੇਰਾ ਹਿੱਸਾ ਹੈਂ।”
ਜਾਂ, “ਦਾ ਅਧਿਐਨ।”
ਜਾਂ, “ਕਬਰ।”
ਜਾਂ, “ਨੇਕੀ ਦੇ ਦੇਸ਼ ਵਿਚ।”
ਇਬ, “ਚੁੱਪ ਕਰਾ।”
ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਚੁੰਗਲ।”
ਇਬ, “ਜਿਨ੍ਹਾਂ ਦਾ ਸੱਜਾ ਹੱਥ ਝੂਠ ਦਾ ਸੱਜਾ ਹੱਥ ਹੈ।”
ਜਾਂ, “ਮੁਕਤੀ।”
ਜਾਂ, “ਤਾਕਤ।”
ਜਾਂ, “ਹਮਦਰਦ।”
ਜਾਂ, “ਸੱਚਾਈ ਨਾਲ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਜਿਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ ਹੋਵੇ।”
ਜਾਂ, “ਦੁਸ਼ਟਾਂ ਦਾ ਰਾਹ ਟੇਢਾ ਕਰਦਾ ਹੈ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਨਾ।”
ਜਾਂ, “ਸ਼ਾਂਤ ਸੁਭਾਅ ਦੇ।”
ਇਬ, “ਕਣਕ ਦੀ ਚਰਬੀ।”
ਜਾਂ, “ਬਰਫ਼।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਇਬ, “ਕੁਆਰੀਆਂ।”
ਇਬ, “ਦੇ ਸਿੰਗ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਸ਼ਾਂਤ ਸੁਭਾਅ ਦੇ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।
ਜਾਂ, “ਘੇਰਾ ਬਣਾ ਕੇ ਨੱਚਦੇ ਹੋਏ।”
ਜਾਂ, “ਹਲਲੂਯਾਹ।” “ਯਾਹ” ਯਹੋਵਾਹ ਨਾਂ ਦਾ ਛੋਟਾ ਰੂਪ ਹੈ।